This PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ will help you in revision during exams.
PSEB 8th Class Science Notes Chapter 5 ਕੋਲਾ ਅਤੇ ਪੈਟ੍ਰੋਲੀਅਮ
→ ਮੁੱਢਲੀਆਂ ਲੋੜਾਂ ਲਈ ਵੱਖ-ਵੱਖ ਪਦਾਰਥ ਵਰਤੇ ਜਾਂਦੇ ਹਨ ।
→ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਪਦਾਰਥਾਂ ਦਾ ਵਰਗੀਕਰਨ, ਕੁਦਰਤੀ ਅਤੇ ਮਾਨਵ-ਨਿਰਮਿਤ ਵਿੱਚ ਕੀਤਾ ਜਾਂਦਾ ਹੈ ।
→ ਕੁਦਰਤ ਤੋਂ ਮਿਲੇ ਪਦਾਰਥਾਂ ਨੂੰ ਕੁਦਰਤੀ ਸਾਧਨ (Natural Resources) ਕਹਿੰਦੇ ਹਨ । 9 ਮਿੱਟੀ, ਪਾਣੀ, ਖਣਿਜ, ਪੌਦੇ ਅਤੇ ਜੰਗਲ ਕੁਦਰਤੀ ਸਾਧਨ ਹਨ ।
→ ਕੁਦਰਤ ਵਿੱਚ ਉਪਲੱਬਧਤਾ ਦੇ ਆਧਾਰ ਤੇ ਇਹਨਾਂ ਸਾਧਨਾਂ ਨੂੰ ਨਾ-ਨਵਿਆਉਣਯੋਗ ਅਤੇ ਨਵਿਆਉਣਯੋਗ ਸਾਧਨਾਂ ਦੇ ਰੂਪ ਵਿੱਚ ਵਰਗੀਕਰਣ ਕੀਤਾ ਜਾਂਦਾ ਹੈ ।
→ ਪਦਾਰਥ, ਜਿਨ੍ਹਾਂ ਦੀ ਉਪਲੱਬਧਤਾ ਕੁਦਰਤ ਵਿੱਚ ਸੀਮਤ ਹੈ ਅਤੇ ਜੋ ਮਨੁੱਖ ਦੇ ਕਿਰਿਆ-ਕਲਾਪਾਂ ਦੁਆਰਾ ਖ਼ਤਮ ਕੀਤੇ ਜਾ ਸਕਦੇ ਹਨ, ਉਹਨਾਂ ਨੂੰ ਨਾ-ਨਵਿਆਉਣਯੋਗ ਸੰਸਾਧਨ ਕਹਿੰਦੇ ਹਨ । ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖ਼ਤਮ ਹੋਣ ਵਾਲੇ ਸਾਧਨ ਹਨ ।
→ ਸਜੀਵਾਂ ਦੇ ਅਵਸ਼ੇਸ਼ਾਂ ਤੋਂ ਬਣੇ ਪਥਰਾਟ ਬਾਲਣਾਂ ਵਿੱਚ ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ ।
→ ਕੋਲਾ ਠੋਸ, ਕਾਲੇ ਰੰਗ ਦਾ ਪਦਾਰਥ ਬਾਲਣ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦਾ ਹੈ ।
→ ਕੋਲਾ ਜਲਣ ਮਗਰੋਂ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ ।
→ ਕੋਲੇ ਦੇ ਭੰਨਣ ਦੀ ਕਿਰਿਆ ਤੋਂ ਕੋਕ, ਕੋਲਤਾਰ ਅਤੇ ਕੋਲਾ ਗੈਸ ਪੈਦਾ ਹੁੰਦੀ ਹੈ ।
→ ਕੋਕ ਇਕ ਸਖ਼ਤ, ਮੁਸਾਮਦਾਰ ਕਾਲਾ ਪਦਾਰਥ ਹੈ । ਇਹ ਕਾਰਬਨ ਦਾ ਸ਼ੁੱਧ ਰੂਪ ਹੈ ।
→ ਕੋਲਤਾਰ ਲਗਭਗ 200 ਪਦਾਰਥਾਂ ਦਾ ਮਿਸ਼ਰਣ ਹੈ । ਇਹ ਇੱਕ ਭੈੜੀ ਗੰਧ ਵਾਲਾ ਕਾਲਾ ਗਾੜਾ ਤਰਲ ਪਦਾਰਥ ਹੈ ॥
→ ਕੋਲਤਾਰ, ਸੰਸ਼ਲੇਸ਼ਿਤ ਰੰਗ, ਦਵਾਈਆਂ, ਵਿਸਫੋਟਕ, ਪਲਾਸਟਿਕ, ਸੁਗੰਧ, ਪੇਂਟ, ਫੋਟੋਗ੍ਰਾਫ਼ਿਕ ਸਾਮੱਗਰੀ, ਛੱਤ ਨਿਰਮਾਣ ਸਾਮੱਗਰੀ, ਨੈਪਥਲੀਨ ਦੀਆਂ ਗੋਲੀਆਂ ਆਦਿ ਬਣਾਉਣ ਲਈ ਮੁੱਢਲੇ ਪਦਾਰਥ ਦੇ ਰੂਪ ਵਿੱਚ ਕੰਮ ਆਉਂਦਾ ਹੈ ।
→ ਪੈਟੋਲੀਅਮ, ਗਹਿਰੇ ਰੰਗ ਦਾ ਤੇਲੀ ਦਵ ਹੈ । ਇਸ ਦੀ ਗੰਧ ਭੈੜੀ ਹੁੰਦੀ ਹੈ । ਇਹ ਕਈ ਵੱਖ-ਵੱਖ ਸੰਘਟਕਾਂ ਦਾ ਮਿਸ਼ਰਣ ਹੈ ।
→ ਪੈਟੋਲੀਅਮ ਦੇ ਸੰਘਟਕਾਂ ਵਿੱਚ LPG, ਪੈਟੋਲ, ਡੀਜ਼ਲ, ਕੈਰੋਸੀਨ, ਸਨੇਹਕ ਤੇਲ, ਪੈਰਾਫੀਨ ਮੋਮ, ਬਿਟੁਮਨ ਆਦਿ ਹੁੰਦੇ ਹਨ ।
→ ਪੈਟ੍ਰੋਲੀਅਮ ਦੇ ਵੱਖ-ਵੱਖ ਸੰਘਟਕਾਂ ਨੂੰ ਨਿਖੇੜਨ ਦਾ ਪ੍ਰਮ ਪੈਟ੍ਰੋਲੀਅਮ ਦੀ ਸੁਧਾਈ (Refining) ਕਹਾਉਂਦਾ ਹੈ ।
→ ਕੋਲਾ ਅਤੇ ਪੈਟ੍ਰੋਲੀਅਮ ਦੀ ਮਾਤਰਾ ਕੁਦਰਤ ਵਿੱਚ ਸੀਮਿਤ ਹੈ । ਇਸ ਲਈ ਇਹਨਾਂ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।
→ ਐੱਲ. ਪੀ. ਜੀ. (L.PG) ਪੈਟ੍ਰੋਲੀਅਮ ਗੈਸ ਦਾ ਤਰਲ ਰੂਪ ਹੈ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-
- ਬਾਲਣ (Fuel) -ਜਲਣ ਤੇ ਤਾਪ ਅਤੇ ਪ੍ਰਕਾਸ਼ ਊਰਜਾ ਪੈਦਾ ਕਰਨ ਵਾਲੇ ਪਦਾਰਥ ।
- ਪਥਰਾਟ ਬਾਲਣ (Fossil fuel)-ਕੁੱਝ ਜਲਣਸ਼ੀਲ ਪਦਾਰਥ, ਜਿਨ੍ਹਾਂ ਦਾ ਨਿਰਮਾਣ ਸਜੀਵਾਂ ਦੇ ਮ੍ਰਿਤ ਅਵਸ਼ੇਸ਼ਾਂ ਤੋਂ ਲੱਖਾਂ ਸਾਲਾਂ ਪਹਿਲਾਂ ਹੋਇਆ ਸੀ ।
- ਕਾਰਬਨੀਕਰਨ (Carbonization)-ਮਿਤ ਬਨਸਪਤੀ ਜੋ ਮਿੱਟੀ ਦੇ ਹੇਠਾਂ ਦੱਬੀ ਹੋਈ ਹੈ, ਉੱਚ ਤਾਪਮਾਨ ਅਤੇ ਦਬਾਅ ਦੇ ਕਾਰਨ, ਹੌਲੀ ਕਰਮ ਦੁਆਰਾ ਕੋਲੇ ਵਿੱਚ ਪਰਿਵਰਤਿਤ ਹੋਣ ਦੇ ਕੂਮ ਨੂੰ ਕਾਰਬਨੀਕਰਨ ਕਹਿੰਦੇ ਹਨ ।
- ਕੋਲੇ ਦਾ ਪ੍ਰਕੂਮਣ (Destructive distillation of coal)-ਕੋਲੇ ਨੂੰ 1000°C ਤਾਪ ਤੋਂ ਵੱਧ ਤੇ ਗਰਮ ਕਰਨ ਦੇ ਪ੍ਰਮ ਨੂੰ ਕੋਲੇ ਦਾ ਪ੍ਰਮਣ ਕਹਿੰਦੇ ਹਨ।
- ਸ਼ੁੱਧ ਕਰਨਾ (Refining)-ਪੈਟੋਲੀਅਮ ਤੋਂ ਵੱਖ-ਵੱਖ ਅੰਸ਼ਾਂ ਨੂੰ ਵੱਖ ਕਰਨ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਪ੍ਰਕੂਮ ਨੂੰ ਸ਼ੁੱਧ ਕਰਨਾ ਕਹਿੰਦੇ ਹਨ ।
- ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Exhaustible resources)-ਉਹ ਸਾਧਨ, ਜੋ ਮਨੁੱਖੀ ਕਿਰਿਆ ਕਲਾਪਾਂ ਦੁਆਰਾ ਹੌਲੀ-ਹੌਲੀ ਸਮਾਪਤ ਹੋ ਰਹੇ ਹਨ । ਸਮਾਪਤ ਹੋਣ ਵਾਲੇ ਸਾਧਨ ਜਾਂ ਸੀਮਤ ਕੁਦਰਤੀ ਸਾਧਨ ਕਹਾਉਂਦੇ ਹਨ । ਉਦਾਹਰਨ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ।
- ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Inexhaustible resources)-ਉਹ ਸਾਧਨ ਜੋ ਮਨੁੱਖੀ ਕਿਰਿਆ ਕਲਾਪਾਂ ਦੁਆਰਾ ਸਮਾਪਤ ਨਹੀਂ ਹੋ ਸਕਦੇ ਉਹਨਾਂ ਨੂੰ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਿਹਾ ਜਾਂਦਾ ਹੈ ਜਾਂ ਅਸੀਮਤ ਕੁਦਰਤੀ ਸੰਸਾਧਨ । ਉਦਾਹਰਨ-ਹਵਾ, ਪਾਣੀ ਅਤੇ ਸੂਰਜੀ ਪ੍ਰਕਾਸ਼ ਆਦਿ ।