PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

This PSEB 8th Class Science Notes Chapter 4 ਪਦਾਰਥ: ਧਾਤਾਂ ਅਤੇ ਅਧਾਤਾਂ will help you in revision during exams.

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

→ ਪਦਾਰਥ ਨੂੰ ਧਾਤ ਜਾਂ ਅਧਾਤ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ।

→ ਧਾਤਾਂ, ਅਧਾਤਾਂ ਤੋਂ ਭੌਤਿਕ ਅਤੇ ਰਸਾਇਣਿਕ ਗੁਣਾਂ ਵਿੱਚ ਭਿੰਨ ਹੁੰਦੇ ਹਨ । ਧਾਤਾਂ ਆਮ ਕਰਕੇ ਚਮਕਦਾਰ, ਕਠੋਰ, ਕੁਟੀਣਸ਼ੀਲ, ਖਿਚੀਣਸ਼ੀਲ ਹੁੰਦੀਆਂ ਹਨ । ਇਹ ਬਿਜਲੀ ਅਤੇ ਤਾਪ ਦੇ ਚਾਲਕ ਹੁੰਦੇ ਹਨ । ਇਹ ਕਮਰੇ ਦੇ ਤਾਪਮਾਨ ਤੇ ਠੋਸ ਹੁੰਦੇ ਹਨ । ਸਿਰਫ਼ ਪਾਰਾ (Mercury) ਹੀ ਕਮਰੇ ਦੇ ਤਾਪਮਾਨ ਤੇ ਤਰਲ ਹੈ ।

→ ਅਧਾਤਾਂ ਚਮਕਦਾਰ ਨਹੀਂ ਹੁੰਦੀਆਂ । ਇਹ ਬਿਜਲੀ ਅਤੇ ਤਾਪ ਦੇ ਕੁਚਾਲਕ, ਬਿਨਾਂ ਆਵਾਜ਼ ਵਾਲੇ ਅਤੇ ਭੁਰਭੁਰੀਆਂ ਹੁੰਦੀਆਂ ਹਨ । ਇਹ ਕਮਰੇ ਦੇ ਤਾਪਮਾਨ ਤੇ ਠੋਸ, ਤਰਲ ਅਤੇ ਗੈਸੀ ਅਵਸਥਾ ਵਿੱਚ ਹੁੰਦੀਆਂ ਹਨ । ਇਹਨਾਂ ਦਾ ਪਿਘਲਾਓ ਦਰਜਾ ਘੱਟ ਹੁੰਦਾ ਹੈ ।

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

→ ਧਾਤਾਂ ਆਕਸੀਜਨ ਦੇ ਨਾਲ ਕਿਰਿਆ ਕਰਕੇ ਖਾਰੀ ਆਕਸਾਈਡ ਬਣਾਉਂਦੀਆਂ ਹਨ ।

→ ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਤੇਜ਼ਾਬੀ ਆਕਸਾਈਡ ਬਣਾਉਂਦੀਆਂ ਹਨ ।

→ ਲੋਹੇ ਨੂੰ ਪਾਣੀ ਅਤੇ ਹਵਾ ਨਾਲ ਕਿਰਿਆ ਕਰਕੇ ਜੰਗਾਲ ਲੱਗ ਜਾਂਦਾ ਹੈ ।

→ ਕੁੱਝ ਧਾਤਾਂ ਪਾਣੀ ਦੇ ਨਾਲ ਅਭਿਕਿਰਿਆ ਕਰਦੀਆਂ ਹਨ । ਸੋਡੀਅਮ ਤੇਜ਼ੀ ਨਾਲ ਠੰਢੇ ਪਾਣੀ ਨਾਲ ਅਭਿਕਿਰਿਆ ਕਰਕੇ ਸੋਡੀਅਮ ਹਾਈਡਰੋਆਕਸਾਈਡ ਅਤੇ ਹਾਈਡਰੋਜਨ ਪੈਦਾ ਕਰਦਾ ਹੈ । ਸੋਨੇ ਦੀ ਭਾਫ਼ ਨਾਲ ਵੀ ਅਭਿਕਿਰਿਆ ਨਹੀਂ ਹੁੰਦੀ ।

→ ਸੋਡੀਅਮ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ।

→ ਫਾਸਫੋਰਸ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਹੈ, ਕਿਉਂਕਿ ਇਹ ਹਵਾ ਦੇ ਨਾਲ ਕਿਰਿਆਸ਼ੀਲ ਹੈ ।

→ ਅਧਾਤਾਂ, ਪਾਣੀ ਨਾਲ ਅਭਿਕਿਰਿਆ ਨਹੀਂ ਕਰਦੀਆਂ ।

→ ਕੁੱਝ ਧਾਤਾਂ ਤੇਜ਼ਾਬਾਂ (ਹਾਈਡਰੋਕਲੋਰਿਕ ਐਸਿਡ) ਨਾਲ ਅਭਿਕਿਰਿਆ ਕਰਕੇ ਹਾਈਡਰੋਜਨ ਵਿਸਥਾਪਿਤ ਕਰਦੀ ਹੈ । ਸੋਨਾ, ਤਾਂਬਾ ਅਤੇ ਚਾਂਦੀ ‘ਤੇ ਹਾਈਡਰੋਕਲੋਰਿਕ ਐਸਿਡ ਦਾ ਕੋਈ ਅਸਰ ਨਹੀਂ ਹੁੰਦਾ ।

→ ਧਾਤਾਂ ਦੀ ਪਾਣੀ, ਹਵਾ ਅਤੇ ਤੇਜ਼ਾਬਾਂ ਦੇ ਨਾਲ ਅਭਿਕਿਰਿਆ ਸਮਰੱਥਾ ਦੇ ਕਾਰਨ ਅਭਿਕਿਰਿਆਸ਼ੀਲਤਾ ਲੜੀ ਹੈ-ਸੋਨਾ, ਚਾਂਦੀ, ਤਾਂਬਾ, ਲੋਹਾ, ਜਿੰਕ, ਐਲੂਮੀਨੀਅਮ, ਮੈਗਨੀਸ਼ੀਅਮ ਅਤੇ ਸੋਡੀਅਮ । ਵੱਧ ਕਿਰਿਆਸ਼ੀਲ ਧਾਤਾਂ ਘੱਟ ਅਭਿਕਿਰਿਆਸ਼ੀਲ ਧਾਤ ਨੂੰ ਉਸਦੇ ਧਾਤ ਯੋਗਿਕਾਂ ਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦੀਆਂ ਹਨ ।

→ ਹਾਈਡਰੋਜਨ ਗੈਸ ‘ਪੱਪ’ ਆਵਾਜ਼ ਨਾਲ ਜਲਦੀ ਹੈ ।

→ ਧਾਤਾਂ ਦੀ ਵਰਤੋਂ ਰਸੋਈ ਦੀਆਂ ਵਸਤਾਂ ਵਿੱਚ ਵਿਆਪਕ ਰੂਪ ਵਿੱਚ ਹੁੰਦੀ ਹੈ ।

→ ਅਧਾਤਾਂ ਦੀ ਵਰਤੋਂ ਵੀ ਕਾਫ਼ੀ ਹੁੰਦੀ ਹੈ ।

→ ਆਕਸੀਜਨ ਜੀਵਨ ਲਈ ਬਹੁਤ ਜ਼ਰੂਰੀ ਹੈ ।

PSEB 8th Class Science Notes Chapter 4 ਪਦਾਰਥ : ਧਾਤਾਂ ਅਤੇ ਅਧਾਤਾਂ

→ ਨਾਈਟਰੋਜਨ ਦੀ ਵਰਤੋਂ ਖਾਦਾਂ ਅਤੇ ਪਟਾਖਿਆਂ ਦੇ ਨਿਰਮਾਣ ਵਿੱਚ ਹੁੰਦੀ ਹੈ ।

→ ਮਨੁੱਖੀ ਸਰੀਰ ਨੂੰ ਲੋਹਾ, ਮੈਗਨੀਸ਼ੀਅਮ ਅਤੇ ਸੋਡੀਅਮ ਆਦਿ ਦੀ ਲੋੜ ਹੁੰਦੀ ਹੈ ।

ਮਹੱਤਵਪੂਰਨ ਸ਼ਬਦ ਅਤੇ ਉਨਾਂ ਦੇ ਅਰਥ –

  1. ਕੁਟੀਣਸ਼ੀਲਤਾ (Malleability)-ਧਾਤਾਂ ਦਾ ਗੁਣ, ਜਿਸ ਕਾਰਨ ਉਹਨਾਂ ਨੂੰ ਹਥੌੜੇ ਨਾਲ ਕੁੱਟ ਕੇ ਸ਼ੀਟ (ਚਾਦਰ) ਵਿੱਚ ਬਦਲ ਦਿੱਤਾ ਜਾਂਦਾ ਹੈ ।
  2. ਖਿਚੀਣਸ਼ੀਲਤਾ (Ductility)-ਧਾਤਾਂ ਦਾ ਉਹ ਗੁਣ ਜਿਸ ਕਾਰਨ ਇਹਨਾਂ ਨੂੰ ਖਿੱਚ ਕੇ ਤਾਰਾਂ ਵਿੱਚ ਬਦਲਿਆ ਜਾ ਸਕਦਾ ਹੈ ।
  3. ਧਾਤਵਿਕ (Sonorus)-ਧਾਤਾਂ ਨੂੰ ਟਕਰਾਉਣ ਤੇ ਪੈਦਾ ਨਿਨਾਦ ਧੁਨੀ ਦਾ ਗੁਣ ।
  4. ਚਮਕੀਲਾਪਣ (Lustre) -ਧਾਤਾਂ ਵਿੱਚ ਚਮਕਦੀ ਸਤਹਿ ਦਾ ਗੁਣ ॥
  5. ਚਾਲਕਤਾ (Conductance)-ਧਾਤਾਂ ਦਾ ਗੁਣ ਜਿਸ ਦੁਆਰਾ ਬਿਜਲੀ ਜਾਂ ਤਾਪ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪੁੱਜਦਾ ਹੈ ।
  6. ਤੇਜ਼ਾਬੀ ਆਕਸਾਈਡ (Acidic oxides)-ਅਧਾਤਾਂ ਦੇ ਆਕਸਾਈਡ, ਜਿਨ੍ਹਾਂ ਨੂੰ ਪਾਣੀ ਵਿੱਚ ਘੋਲ ਕੇ ਤੇਜ਼ਾਬ ਬਣਾਉਂਦੇ ਹਨ ।
  7. ਖਾਰੀ ਆਕਸਾਈਡ (Basic oxides)-ਧਾਤਾਂ ਦੇ ਆਕਸਾਈਡ ਜੋ ਪਾਣੀ ਵਿੱਚ ਘੁਲ ਕੇ ਖ਼ਾਰ ਬਣਾਉਂਦੇ ਹਨ ।

Leave a Comment