Punjab State Board PSEB 5th Class EVS Book Solutions Chapter 14 ਕੀਟ ਆਹਾਰੀ ਪੌਦੇ Textbook Exercise Questions and Answers.
PSEB Solutions for Class 5 EVS Chapter 14 ਕੀਟ ਆਹਾਰੀ ਪੌਦੇ
EVS Guide for Class 5 PSEB ਕੀਟ ਆਹਾਰੀ ਪੌਦੇ Textbook Questions and Answers
ਪੇਜ – 90
ਕਿਰਿਆ 1.
ਆਪਣੇ ਅਧਿਆਪਕ ਜਾਂ ਵੱਡਿਆਂ ਕੋਲੋਂ ਕਿਸਾਨ ਦੁਆਰਾ ਬੱਕਰੀ, ਘਾਹ ਅਤੇ ਚੀਤੇ ਨੂੰ ਨਦੀ ਪਾਰ ਕਰਵਾਉਣ ਵਾਲੀ ਕਹਾਣੀ ਸੁਣੋ
ਉੱਤਰ :
ਖ਼ੁਦ ਕਰੋ।
ਪੇਜ – 91
ਪ੍ਰਸ਼ਨ 1.
ਭੋਜਨ ਲੜੀ ਕੀ ਹੁੰਦੀ ਹੈ?
ਉੱਤਰ :
ਕੁਦਰਤ ਵਿਚ ਇੱਕ ਜੀਵ ਦੂਸਰੇ ਨੂੰ ਖਾਂਦਾ ਹੈ ਤੇ ਇਸ ਜੀਵ ਨੂੰ ਕੋਈ ਹੋਰ ਜੀਵ ਖਾਂਦਾ ਹੈ ਤੇ ਇਸ ਨੂੰ ਕੋਈ ਹੋਰ, ਇਸ ਤਰ੍ਹਾਂ ਭੋਜਨ ਲੜੀ ਬਣਦੀ ਹੈ।
ਕਿਰਿਆ 2.
ਆਪਣੇ ਆਲੇ – ਦੁਆਲੇ ਮਿਲਦੇ ਜੀਵਾਂ ਨੂੰ ਧਿਆਨ ਨਾਲ ਦੇਖੋ , ਅਤੇ ਉਨ੍ਹਾਂ ਦੇ ਇੱਕ ਦੂਜੇ ਨੂੰ ਖਾਣ ਅਤੇ ਖਾਧੇ ਜਾਣ ਦੇ ਸੰਬੰਧਾਂ ਅਨੁਸਾਰ ਇੱਕ ਭੋਜਨ ਲੜੀ ਬਣਾਓ।
ਉੱਤਰ :
- ਅਨਾਜ → ਟਿੱਡਾ → ਚੂਹਾ → ਉੱਲੂ
- ਘਾਹ → ਖਰਗੋਸ਼ → ਭੇੜੀਆ → ਸ਼ੇਰ
- ਘਾਹ – ਕੀੜੇ → ਡੱਡੂ → ਸੱਪ → ਬਾਜ਼
ਖ਼ੁਦ ਕਰੋ। ਭੋਜਨ ਲੜੀ ਵਿਚ ਸ਼ਾਮਿਲ ਜੀਵਾਂ ਦੇ ਚਿੱਤਰ ਚਿਪਕਾਓ।
ਕਿਰਿਆ 3.
ਜੇਕਰ ਕਿਸੇ ਭੋਜਨ ਲੜੀ ਵਿਚਲਾ ਕੋਈ ਜੀਵ ਅਲੋਪ ਹੋ ਜਾਵੇ ਤਾਂ ਸੋਚੋ ਭੋਜਨ ਲੜੀ ਵਿਚਲੇ ਬਾਕੀ ਜੀਵਾਂ ਨਾਲ ਕੀ ਵਾਪਰੇਗਾ? ਇਸ ਸੰਬੰਧੀ ਜਮਾਤ ਵਿਚ ਚਰਚਾ ਕਰੋ ਅਤੇ ਹੇਠਾਂ ਲਿਖੋ।
ਉੱਤਰ :
ਖੁਦ ਚਰਚਾ ਕਰੋ। ਇੱਕ ਉਦਾਹਰਨ ਹੇਠਾਂ ਦਿੱਤੀ ਹੈ ਇਸ ਨੂੰ ਸਮਝਣ ਲਈ ਇੱਕ ਭੋਜਨ ਲੜੀ ਜਿਸ ਵਿੱਚ ਘਾਹ, ਕੀੜੇ, ਡੱਡੂ, ਸੱਪ ਅਤੇ ਬਾਜ਼ ਹੋਣ, ਲਓ। ਮੰਨ ਲਓ ਕਿਸੇ ਕਾਰਨ ਸਾਰੇ ਸੱਪ ਖ਼ਤਮ ਹੋ ਜਾਣ ਤਾਂ ਬਾਜ਼ ਕੀ ਖਾਣਗੇ। ਇਸ ਤਰ੍ਹਾਂ ਹੌਲੀ – ਹੌਲੀ ਸਾਰੇ ਬਾਜ਼ ਮਰ ਜਾਣਗੇ। ਡੱਡੂਆਂ ਨੂੰ ਖਾਣ ਵਾਲਾ ਕੋਈ ਜੀਵ ਨਹੀਂ ਹੋਵੇਗਾ। ਇਸ ਲਈ ਡੱਡੂਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਸਾਰੇ ਕੀੜਿਆਂ ਨੂੰ ਖਾ ਜਾਣਗੇ, ਤੇ ਡੱਡੂਆਂ ਲਈ ਹੁਣ ਕੁੱਝ ਨਹੀਂ ਬਚੇਗਾ ਤੇ ਸਾਰੇ ਡੱਡੂ ਵੀ ਮਰ ਜਾਣਗੇ।
ਕਿਰਿਆ 4.
ਵਿਦਿਆਰਥੀਆਂ ਨੂੰ ਵੱਖ – ਵੱਖ ਜੀਵਾਂ ਦੇ ਨਾਂ ਲਿਖ ਕੇ ਕਾਰਡ ਵੰਡ ਦੇਵੋ। ਇਸ ਤੋਂ ਬਾਅਦ ਕੌਣ ਕਿਸ ਨੂੰ ਖਾਂਦਾ ਹੈ, ਉਸਨੂੰ ਧਾਗੇ ਦੀ ਮਦਦ ਨਾਲ ਜੋੜੋ। ਇਸ ਤਰ੍ਹਾਂ ਨਾਲ ਇੱਕ ਭੋਜਨ ਜਾਲ ਬਣ ਜਾਵੇਗਾ
ਉੱਤਰ :
ਖੁਦ ਕਰੋ।
ਪੇਜ਼ – 92
ਪ੍ਰਸ਼ਨ 2.
ਭੋਜਨ ਨਾਲ ਕੀ ਹੁੰਦਾ ਹੈ?
ਉੱਤਰ :
ਸਾਰੇ ਜੀਵ ਇੱਕੋ ਜਿਹਾ ਭੋਜਨ ਖਾਂਦੇ ਹਨ। ਜਦੋਂ ਇੱਕ ਭੋਜਨ ਲੜੀ ਦਾ ਕੋਈ ਜੰਤੂ ਕਿਸੇ ਹੋਰ ਭੋਜਨ ਲੜੀ ਵਿੱਚ ਸ਼ਾਮਲ ਹੋ ਜਾਵੇ ਤਾਂ ਬਹੁਤ ਸਾਰੀਆਂ ਭੋਜਨ ਲੜੀਆਂ ਆਪਸ ਵਿਚ ਜੁੜ ਜਾਂਦੀਆਂ ਹਨ ਤੇ ਭੋਜਨ ਜਾਲ ਬਣ ਜਾਂਦਾ ਹੈ।
ਪੇਜ – 93
ਕਿਰਿਆ 5.
ਗਮਲੇ ਵਿੱਚ ਲੱਗਿਆ ਇੱਕ ਪੌਦਾ ਲਓ। ਉਸਨੂੰ ਇੱਕ ਗੱਤੇ ਦੇ ਡੱਬੇ ਵਿੱਚ ਰੱਖੋ ਜਿਸ ਵਿੱਚ ਇੱਕ ਪਾਸੇ ਸੁਰਾਖ ਕੀਤਾ ਹੋਵੇ। ਕੁੱਝ ਦਿਨਾਂ ਬਾਅਦ ਪੌਦੇ ਵਿੱਚ ਆਈਆਂ ਤਬਦੀਲੀਆਂ ਨੋਟ ਕਰੋ।
ਉੱਤਰ :
ਇਹ ਕਿਰਿਆ ਖ਼ੁਦ ਕਰੋ। ਪੌਦੇ ਰੌਸ਼ਨੀ ਵੱਲ ਨੂੰ ਭੁੱਕ ਜਾਂਦੇ ਹਨ। ਇਸ ਲਈ ਇਹ ਸੁਰਾਖ ਵੱਲ ਨੂੰ ਭੁੱਕ ਜਾਵੇਗਾ।
ਪੇਜ – 94
ਕਿਰਿਆ 6.
ਆਪਣੇ ਘਰ ਵਿੱਚ ਜ਼ਮੀਨ ਜਾਂ ਗ਼ਮਲੇ ਵਿੱਚ ਇੱਕ ਪੌਦਾ ਲਗਾਓ। ਪਤਾ ਕਰੋ ਕਿ ਉਸਨੂੰ ਵਧਣ – ਫੁੱਲਣ ਲਈ ਕੀ ਕੁੱਝ ਲੋੜੀਂਦਾ ਹੈ ਅਤੇ ਉਹ ਆਪਣੀਆਂ ਲੋੜਾਂ ਕਿੱਥੋਂ ਪੂਰੀਆਂ ਕਰਦਾ ਹੈ। ਇਸ ਵਿੱਚ ਤੁਹਾਡੇ ਵੱਡੇ ਜਾਂ ਅਧਿਆਪਕ ਤੁਹਾਡੀ ਮਦਦ ਕਰਨਗੇ।
ਪੌਦੇ ਦੀਆਂ ਜ਼ਰੂਰਤਾਂ | ਪੌਦਾ ਇਸ ਨੂੰ ਕਿੱਥੋਂ ਪ੍ਰਾਪਤ ਕਰਦਾ ਹੈ। |
ਉੱਤਰ :
ਪੌਦੇ ਦੀਆਂ ਜ਼ਰੂਰਤਾਂ | ਪੌਦਾ ਇਸ ਨੂੰ ਕਿੱਥੋਂ ਪ੍ਰਾਪਤ ਕਰਦਾ ਹੈ। |
1. ਕਾਰਬਨ ਡਾਈਆਕਸਾਈਡ | ਵਾਯੂਮੰਡਲ ਵਿਚੋਂ |
ਪਾਣੀ | ਜ਼ਮੀਨ ਵਿਚੋਂ |
ਰੋਸ਼ਨੀ | ਸੂਰਜ ਤੋਂ |
ਪੋਸ਼ਕ ਤੱਤ | ਮਿੱਟੀ ਵਿਚੋਂ। |
ਪੇਜ਼ – 95
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
(ਗਲੇ – ਸੜੇ, ਕਾਰਬਨ – ਡਾਈਆਕਸਾਈਡ, ਭੋਜਨ ਜਾਲ, ਹਰੇ, ਸੂਰਜ, ਭੋਜਨ – ਲੜੀ, ਘੜਾ – ਬੂਟੀ, ਸਨਡਿਊ).
(ੳ) …………………………… ਵਿੱਚ ਇੱਕ ਜੀਵ, ਕਈ ਜੀਵਾਂ ਨੂੰ ਖਾ ਸਕਦਾ ਹੈ।
(ਅ) …………………………… ਵਿੱਚ ਇੱਕ ਜੀਵ, ਇੱਕ ਜੀਵ ਨੂੰ ਹੀ ਖਾਂਦਾ ਹੈ।
(ਈ) …………………………… ਪੌਦੇ …………………………… ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ।
(ਸ) ਪੌਦੇ ਭੋਜਨ ਬਣਾਉਣ ਲਈ ਹਵਾ ਵਿੱਚੋਂ …………………………… ਗੈਸ ਸੋਖਦੇ ਹਨ।
(ਹ) …………………………… ਅਤੇ …………………………… ਕੀਟ ਆਹਾਰੀ ਪੌਦੇ ਹਨ।
(ਕ) ਖੁੰਬਾਂ ਆਪਣਾ ਭੋਜਨ …………………………… ਪਦਾਰਥਾਂ ਤੋਂ ਪ੍ਰਾਪਤ ਕਰਦੀਆਂ ਹਨ।
ਉੱਤਰ :
(ੳ) ਭੋਜਨ – ਜਾਲ,
(ਅ) ਭੋਜਨ – ਲੜੀ,
(ਈ) ਹਰੇ, ਸੂਰਜ,
(ਸ) ਕਾਰਬਨ ਡਾਈਆਕਸਾਈਡ,
(ਹ) ਘੜਾ – ਬੂਟੀ, ਸਡਿਊ,
(ਕ) ਗਲੇ – ਸੜੇ ! .
ਪ੍ਰਸ਼ਨ 4.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਭੋਜਨ ਲੜੀਆਂ ਆਪਸ ਵਿੱਚ ਮਿਲ ਕੇ ਭੋਜਨ ਜਾਲ ਬਣਾਉਂਦੀਆਂ ਹਨ
(ਅ) ਕਲੋਰੋਫਿਲ ਵਰਣਕ ਕਾਰਨ ਪੱਤੇ ਹਰੇ ਦਿਖਾਈ ਦਿੰਦੇ ਹਨ।
(ਈ) ਪੌਦੇ ਭੋਜਨ ਦੇ ਰੂਪ ਵਿੱਚ ਗੁਲੂਕੋਜ਼ ਪੈਦਾ ਕਰਦੇ ਹਨ।
(ਸ) ਪੌਦੇ ਵਾਤਾਵਰਨ ਗੰਦਾ ਕਰਦੇ ਹਨ ਹ) ਸਨਡਿਊ ਪੌਦੇ ਦੇ ਪੱਤੇ ਸੂਰਜ ਵਰਗੇ ਹੁੰਦੇ ਹਨ।
ਉੱਤਰ :
(ਉ) ✓
(ਅ) ✓
(ਈ) ✓
(ਸ) ✗
(ਹ) ✓
ਪ੍ਰਸ਼ਨ 5.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ?
ਉੱਤਰ :
ਪੱਤੇ ਸੂਰਜ ਦੀ ਰੌਸ਼ਨੀ ਵਿੱਚ, ਹਵਾ ਵਿੱਚੋਂ ਕਾਰਬਨ – ਡਾਇਆਕਸਾਈਡ (CO) ਅਤੇ ਜ਼ਮੀਨ ਵਿੱਚੋਂ ਪਾਣੀ (HO) ਅਤੇ ਖਣਿਜ ਸੋਖ਼ਦੇ ਹਨ। ਇਸ ਭੋਜਨ ਤਿਆਰ ਕਰਨ ਦੀ ਵਿਧੀ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।
ਪੇਜ਼ – 96
ਪ੍ਰਸ਼ਨ 6.
“ਘੜਾ ਬੂਟੀ ਆਪਣੀ ਨਾਈਟਰੋਜਨ ਅਤੇ ਫਾਸਫੋਰਸ ਦੀ ਜ਼ਰੂਰਤ ਕਿਵੇਂ ਪੂਰੀ ਕਰਦੀ ਹੈ?
ਉੱਤਰ :
ਇਹ ਕੀਟ ਪਤੰਗਿਆਂ ਨੂੰ ਆਪਣੇ ਘੜੇ ਦੇ ਆਕਾਰ ਵਰਗੇ ਪੱਤਿਆਂ ਵਿੱਚ ਫੜ ਲੈਂਦੇ ਹਨ। ਇਨ੍ਹਾਂ ਤੋਂ ਪੌਦਿਆਂ ਨੂੰ ਨਾਈਟਰੋਜਨ ਅਤੇ ਫਾਸਫੋਰਸ ਮਿਲਦੀ ਹੈ।
PSEB 5th Class EVS Guide ਕੀਟ ਆਹਾਰੀ ਪੌਦੇ Important Questions and Answers
1. ਬਹੁ – ਵਿਕਲਪੀ ਚੋਣ, (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) …………………………………. ਦਾ ਕੀੜੇ ਖਾਂਦਾ ਹੈ।
(ਉ) ਘੜਾ ਬੂਟੀ
(ਅ) ਛੂਈ – ਮੂਈ
(ਇ) ਗੇਂਦਾ
(ਸ) ਕੋਈ ਨਹੀਂ
ਉੱਤਰ :
(ਉ) ਘੜਾ ਬੂਟੀ
(ii) …………………………………. ਦੀ ਜੀਭ ਲੰਬੀ ਹੁੰਦੀ ਹੈ।
(ਉ) ਕੀੜੀ
(ਆ) ਕੁੱਤਾ
(ਇ) ਗਿਰਗਿਟ
(ਸ) ਕੋਈ ਨਹੀਂ
ਉੱਤਰ :
(ਇ) ਗਿਰਗਿਟ
(iii) ਭੋਜਨ ਲੜੀ ਦੀ ਤਸਵੀਰ ਦੇਖ ਕੇ ਸਹੀ ਕਥਨ ‘ਤੇ ਸਹੀ ਦਾ ਨਿਸ਼ਾਨ ਲਗਾਓ:
(ਉ) ਬਾਜ ਘਾਹ ਖਾਂਦਾ ਹੈ।
(ਅ) ਖਰਗੋਸ਼ ਬਾਜ ਨੂੰ ਖਾਂਦਾ ਹੈ।
(ੲ) ਖਰਗੋਸ਼ ਘਾਹ ਖਾਂਦਾ ਹੈ।
(ਸ) ਘਾਹ ਖਰਗੋਸ਼ ਨੂੰ ਖਾਂਦਾ ਹੈ।
ਉੱਤਰ :
(ੲ) ਖਰਗੋਸ਼ ਘਾਹ ਖਾਂਦਾ ਹੈ।
(iv) ਭੋਜਨ ਲੜੀਆਂ ਆਪਸ ਵਿੱਚ ਮਿਲ ਕੇ …………………………………. ਬਣਾਉਂਦੀਆਂ ਹਨ।
(ਉ) ਜੰਗਲ
(ਅ) ਮਿਸ਼ਰਣ
(ਈ) ਭੋਜਨ ਜਾਲ
(ਸ) ਜੰਤੂਆਂ ਦਾ ਸਮੂਹ।
ਉੱਤਰ :
(ਈ) ਭੋਜਨ ਜਾਲ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1.
ਜਦੋਂ ਇੱਕ ਭੋਜਨ ਲੜੀ ਵਿਚਲਾ ਇੱਕ ਜੰਤੂ ਕਿਸੇ ਹੋਰ ਭੋਜਨ ਲੜੀ ਦਾ ਵੀ ਘਟਕ ਹੋਵੇ ਤਾਂ ਇਸ ਨੂੰ ਕੀ ਕਹਿੰਦੇ ਹਨ?
ਉੱਤਰ :
ਇਸ ਨੂੰ ਭੋਜਨ ਨਾਲ ਕਹਿੰਦੇ ਹਨ।
ਪ੍ਰਸ਼ਨ 2.
ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ?
ਉੱਤਰ :
ਪੌਦੇ ਆਪਣਾ ਭੋਜਨ ਸੂਰਜ ਦੀ ਰੌਸ਼ਨੀ ਵਿਚ ਅਤੇ ਹਵਾ ਵਿੱਚੋਂ ਕਾਰਬਨ – ਡਾਈਆਕਸਾਈਡ ਲੈ ਕੇ ਬਣਾਉਂਦੇ ਹਨ।
ਪ੍ਰਸ਼ਨ 3.
ਪੌਦਿਆਂ ਦੁਆਰਾ ਭੋਜਨ ਬਣਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?
ਉੱਤਰ :
ਇਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।
ਪ੍ਰਸ਼ਨ 4.
ਪੌਦੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ। ਹਨ?
ਉੱਤਰ :
ਪੌਦੇ ਪੋਸ਼ਕ ਤੱਤ ਮਿੱਟੀ ਵਿਚੋਂ ਜੜਾਂ ਦੁਆਰਾ ! ਪ੍ਰਾਪਤ ਕਰਦੇ ਹਨ।
ਪ੍ਰਸ਼ਨ 5.
ਘੜਾ – ਬੂਟੀ ਨੂੰ ਇਸ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ?
ਉੱਤਰ :
ਘੜਾ – ਬੂਟੀ ਦੇ ਪੱਤਿਆਂ ਦਾ ਆਕਾਰ ਘੜੇ ਵਰਗਾ ਹੁੰਦਾ ਹੈ।
3. ਖ਼ਾਲੀ ਥਾਂਵਾਂ ਭਰੋ
(i) ਗਿਰਗਿਟ ਦੀ ਜੀਭ ……………………………………. ਹੁੰਦੀ ਹੈ।
(ii) ਪੌਦੇ ……………………………………. ਵਿਚ ਆਪਣਾ ਭੋਜਨ ਤਿਆਰ ਕਰਦੇ ਹਨ।
(iii) ਪੌਦੇ ……………………………………. ਗੈਸ ਲੈਂਦੇ ਹਨ।
(iv) ਘੜਾ – ਬੂਟੀ ਕੀੜਿਆਂ ਤੋਂ ਨਾਈਟਰੋਜਨ ਅਤੇ ……………………………………. ਪ੍ਰਾਪਤ ਕਰਦੇ ਹਨ।
(v) ……………………………………. ਫੁੱਲ ਦੇ ਆਲੇ – ਦੁਆਲੇ ਵਾਲਾਂ ਵਰਗੀ ਰਚਨਾ ਹੁੰਦੀ ਹੈ ਜੋ ਕੀੜੇ ਨੂੰ ਫੜਨ ਵਿੱਚ ਸਹਾਇਤਾ ਕਰਦੇ ਹਨ।
ਉੱਤਰ :
(i) ਲੰਬੀ,
(ii) ਸੂਰਜ ਦੀ ਰੌਸ਼ਨੀ,
(iii) ਕਾਰਬਨ – ਡਾਈਆਕਸਾਈਡ,
(iv) ਫਾਸਫੋਰਸ
(v) ਸਨਡਿਊ।
4. ਸਹੀ/ਗਲਤ
(i) ਗਿਰਗਿਟ ਦੀ ਜੀਭ ਲੰਬੀ ਹੁੰਦੀ ਹੈ।
(ii) ਡੱਡੂ ਦੀ ਜੀਭ ਲੰਬੀ ਹੁੰਦੀ ਹੈ।
(iii) ਸਾਰੇ ਪੌਦੇ ਕੀੜੇ – ਮਕੌੜੇ ਨਹੀਂ ਖਾਂਦੇ !
(iv) ਮਨੀਪਲਾਂਟ ਕੀੜੇ ਖਾਂਦਾ ਹੈ।
ਉੱਤਰ :
(i) ਸਹੀ,
(ii) ਸਹੀ,
(iii) ਗ਼ਲਤ,
(iv) ਗਲਤ।
5. ਮਿਲਾਨ ਕਰੋ –
(i) ਕੀੜੇ ਖਾਣ ਵਾਲਾ ਪੌਦਾ। – (ੳ) ਡੱਡੂ
(ii) ਲੰਬੀ ਜੀਭ – (ਅ) ਸਨਡਿਊ
(iii) ਪ੍ਰਕਾਸ਼ ਸੰਸ਼ਲੇਸ਼ਣ – (ੲ) ਪੌਦੇ
ਉੱਤਰ :
(i) (ਅ),
(ii) (ੳ),
(iii) (ਈ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ –
ਜਾਨਵਰ ਭੋਜਣ ਖਾਣ ਦੀਆਂ ਆਦਤਾਂ ਅਨੁਸਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
ਉੱਤਰ :
ਜਾਨਵਰ, ਭੋਜਣ ਖਾਣ ਦੀਆਂ ਆਦਤਾਂ ਅਨੁਸਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ
- ਸ਼ਾਕਾਹਾਰੀ – ਅਜਿਹੇ ਜਾਨਵਰ ਸਿਰਫ਼ ਘਾਹ, ਤੋਂ ਪੱਤੇ, ਫ਼ਲ ਆਦਿ ਦੀ ਖਾਂਦੇ ਹਨ, ਜਿਵੇਂ – ਹਿਰਨ, ਤੇ ਬਕਰੀ, ਗਾਂ ਆਦਿ।
- ਮਾਸਾਹਾਰੀ – ਅਜਿਹੇ ਜਾਨਵਰ ਦੂਸਰੇ ਜਾਨਵਰਾਂ ਦਾ ਮਾਸ ਖਾਂਦੇ ਹਨ, ਜਿਵੇਂ – ਸ਼ੇਰ, ਚੀਤਾ ਆਦਿ।
- ਸਰਬ ਆਹਾਰੀ – ਅਜਿਹੇ ਜਾਨਵਰ ਪੌਦਿਆਂ ਤੋਂ ਪ੍ਰਾਪਤ ਭੋਜਨ ਅਤੇ ਮਾਸ ਵੀ ਖਾ ਲੈਂਦੇ ਹਨ ਜਿਵੇਂ – ਰਿਛ।