Punjab State Board PSEB 3rd Class Punjabi Book Solutions Chapter 1 ਸਾਡਾ ਦੇਸ Textbook Exercise Questions and Answers.
PSEB Solutions for Class 3 Punjabi Chapter 1 ਸਾਡਾ ਦੇਸ
Punjabi Guide for Class 3 PSEB ਸਾਡਾ ਦੇਸ Textbook Questions and Answers
(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਗਾਓ :
(ਉ), ਸਾਡੇ ਦੇਸ ਦੇ ਖੇਤ ਕਿਹੋ-ਜਿਹੇ ਹਨ ?
ਰੰਗ-ਬਿਰੰਗੇ
ਹਰੇ-ਭਰੇ
ਖੁੱਲ੍ਹੇ-ਡੁੱਲ੍ਹੇ
ਉੱਤਰ-
ਹਰੇ-ਭਰੇ (✓)
(ਅ) ਹਿਮਾਲਿਆ ਦੇ ਸਿਖਰ ਕਿਸ ਚੀਜ਼ ਨਾਲ ਲੱਦੇ ਹੋਏ ਹਨ ?
ਫਲਾਂ
ਦਰਖ਼ਤਾਂ
ਬਰਫ਼ਾਂ
ਉੱਤਰ-
ਬਰਫ਼ਾਂ (✓)
(ਇ) ‘ਮੇਵੇ’ ਸ਼ਬਦ ਤੋਂ ਕੀ ਭਾਵ ਹੈ ?
ਫਲ
ਮਠਿਆਈ
ਸੁੱਕੇ ਫਲ
ਉੱਤਰ-
ਸੁੱਕੇ ਫਲ (✓)
(ਸ) “ਜੇ” ਸ਼ਬਦ ਤੋਂ ਕੀ ਭਾਵ ਹੈ ?
ਖੁੱਲ੍ਹੇ
ਢਕੇ
ਭੀੜੇ
ਉੱਤਰ-
ਢਕੇ (✓)
ਪ੍ਰਸ਼ਨ 2.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਖੇਤ, ਹਿੰਦੁਸਤਾਨ, ਬਰਫ਼ਾਂ, ਨਿਆਰਾ, ਜਾਨ)
(ਉ) ਦੇਸ ਹੈ ਸਾਡਾ …………….।
ਉੱਤਰ-
ਦੇਸ ਹੈ ਸਾਡਾ ਹਿੰਦੁਸਤਾਨ ।
(ਅ) ਸਾਡਾ ਦੇਸ ਹੈ ਜੱਗ ਤੋਂ ………….।
ਉੱਤਰ-
ਸਾਡਾ ਦੇਸ ਹੈ ਜੱਗ ਤੋਂ ਨਿਆਰਾ ।
(ਇ) ਇਹਦੇ ਹਰੇ-ਭਰੇ ਨੇ…………….।
ਉੱਤਰ-
ਇਹਦੇ ਹਰੇ-ਭਰੇ ਨੇ ਖੇਤ ।
(ਸ) ਸਿਖਰ ਏਸ ਦੇ ……….. ਕੱਜੇ ।
ਉੱਤਰ-
ਸਿਖਰ ਏਸ ਦੇ ਬਰਫ਼ਾਂ ਕੱਜੇ ।
(ਹ) ਲੋੜ ਪਵੇ ਤਾਂ ………… ਘੁਮਾਈਏ ।
ਉੱਤਰ-
ਲੋੜ ਪਵੇ ਤਾਂ ਜਾਨ ਘੁਮਾਈਏ ।
ਪ੍ਰਸ਼ਨ 3.
ਸਤਰਾਂ ਪੂਰੀਆਂ ਕਰੋ :
(ਉ) ਦੇਸ ਹੈ ਸਾਡਾ ਹਿੰਦੁਸਤਾਨ ।
……………………………..
ਉੱਤਰ-
(ਉ), ਦੇਸ ਹੈ ਸਾਡਾ ਹਿੰਦੁਸਤਾਨ ।
ਕੁੱਲ ਦੁਨੀਆਂ ਦੀ ਇਹ ਹੈ ਸ਼ਾਨ |
(ਅ) ਗੋਦੀ ਇਹਦੀ ਮਿੱਠੇ ਮੇਵੇ ।
……………………………..
ਉੱਤਰ-
ਗੋਦੀ ਇਹਦੀ ਮਿੱਠੇ ਮੇਵੇ ।
ਮਿੱਠੇ ਮੇਵੇ ਸਭ ਨੂੰ ਦੇਵੇ ।
ਪ੍ਰਸ਼ਨ 4.
ਸਾਡੇ ਦੇਸ ਦਾ ਕੀ ਨਾਂ ਹੈ ?
ਉੱਤਰ-
ਹਿੰਦੁਸਤਾਨ |
ਪ੍ਰਸ਼ਨ 5.
ਸੋਨਾ ਕੌਣ ਉੱਗਲਦੀ ਹੈ ?
ਉੱਤਰ-
ਭਾਰਤ ਦੀ ਰੇਤ ।
ਪ੍ਰਸ਼ਨ 6.
ਸਾਡੇ ਦੇਸ ਦੇ ਉੱਤਰ ਵਲ ਕਿਹੜਾ ਪਰਬਤ ਹੈ ?
ਉੱਤਰ-
ਹਿਮਾਲਾ
ਪ੍ਰਸ਼ਨ 7.
ਦੱਸੇ ਅਨੁਸਾਰ ਸ਼ਬਦਾਂ ਦੇ ਅਰਥਾਂ ਨੂੰ ਮਿਲਾਓ :
ਉੱਤਰ-
ਦੁਨੀਆ | ਸੰਸਾਰ |
ਸ਼ਾਨ | ਸੋਭਾ |
ਕੱਜੇ | ਢੱਕੇ ਹੋਏ |
ਨਿਰਮਲ | ਸ਼ੁੱਧ |
ਮੇਵੇ | ਫਲ |
ਵੰਨੇ | ਪਾਸੇ |
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਦੁਨੀਆ, ਨਿਰਮਲ, ਦਾਤ, ਨਿਆਰਾ, ਸਦਕੇ ਜਾਣਾ ।
ਉੱਤਰ-
1. ਦੁਨੀਆ (ਸੰਸਾਰ)-ਦੁਨੀਆ ਵਿਚ ਚੀਨ ਦੀ ਅਬਾਦੀ ਸਭ ਤੋਂ ਵੱਧ ਹੈ ।
2. ਨਿਰਮਲ (ਸਾਫ਼-ਇਸ ਚਸ਼ਮੇ ਦਾ ਪਾਣੀ ਬਹੁਤ | ਨਿਰਮਲ ਹੈ ।
3. ਦਾਤ ਬਖ਼ਸ਼ਿਸ਼)-ਰੱਬ ਨੇ ਮੇਰੇ ਘਰ ਪੁੱਤਰ ਦੀ ਦਾਤ ਦਿੱਤੀ।
4. ਨਿਆਰਾ ਵੱਖਰੇ ਗੁਣਾਂ ਵਾਲਾ, ਸਭ ਤੋਂ ਵਿਸ਼ੇਸ਼)-ਭਾਰਤ ਦੁਨੀਆ ਦੇ ਸਭ ਦੇਸ਼ਾਂ ਤੋਂ ਨਿਆਰਾ ਦੇਸ ਹੈ ।
5. ਸਦਕੇ ਜਾਣਾ (ਕੁਰਬਾਨ ਜਾਣਾ-ਮਾਂ ਹਰ ਸਮੇਂ ਆਪਣੇ ਪੁੱਤਰ ਤੋਂ ਸਦਕੇ ਜਾਂਦੀ ਹੈ ।
ਪ੍ਰਸ਼ਨ 9.
ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰ ਕੇ ਆਪਣੀ ਜਮਾਤ ਵਿਚ ਸਣਾਓ ।
ਉੱਤਰ-
(ਨੋਟ-ਵਿਦਿਆਰਥੀ ਆਪੇ ਹੀ ਕਰਨ)
(ii) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ (✓) ਸਹੀ ਦਾ ਨਿਸ਼ਾਨ ਲਾਓ :
1. ਸਾਡਾ ਦੇਸ ਕਿਹੜਾ ਹੈ ?
ਜਾਂ
ਦੁਨੀਆ (ਜੱਗ) ਤੋਂ ਨਿਆਰਾ ਕਿਹੜਾ ਦੇਸ ਹੈ ?
(ੳ) ਪੰਜਾਬ
(ਅ) ਦਿੱਲੀ
(ਈ) ਹਿੰਦੁਸਤਾਨ ।
ਉੱਤਰ-
(ਈ) ਹਿੰਦੁਸਤਾਨ (✓)
2. ਗੰਗਾ,ਜਮਨਾ ਤੇ ਸਤਲੁਜ ਵਿਚ ਕਿਹੋ ਜਿਹੀ ਧਾਰਾ ਵਗਦੀ ਹੈ ?
(ੳ) ਮਿੱਠੀ
(ਅ) ਖ਼ਾਰੀ
(ਈ) ਨਿਰਮਲ ।
ਉੱਤਰ-
(ਈ) ਨਿਰਮਲ (✓)
3. ਭਾਰਤ ਦੇ ਉੱਤਰ ਵੱਲ ਕਿਹੜਾ ਪਹਾੜ ਖੜ੍ਹਾ ਹੈ ? . .
(ਉ) ਅਰਾਵਲੀ
ਵਿੰਧਿਆਚਲ
(ਇ) ਹਿਮਾਲਾ ।
ਉੱਤਰ-
(ਇ) ਹਿਮਾਲਾ (✓)
4. ਹਿਮਾਲਾ ਪਰਬਤ ਸਭ ਨੂੰ ਕੀ ਦਿੰਦਾ ਹੈ ?
(ਉ) ਬਰਫ਼
(ਅ) ਠੰਢੀ ਹਵਾ
(ਇ) ਮਿੱਠੇ ਮੇਵੇ ।
ਉੱਤਰ-
(ਇ) ਮਿੱਠੇ ਮੇਵੇ (✓)
5. ‘ਨਿਰਮਲ ਸ਼ਬਦ ਦਾ ਕੀ ਅਰਥ ਹੈ ?
ਜਾਂ
‘ਨਿਰਮਲ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ ?
(ੳ) ਸਾਫ਼
(ਅ) ਗੰਦਾ
(ਇ) ਮਲੀਨ ।
ਉੱਤਰ-
(ੳ) ਸਾਫ਼ (✓)
6. ਹੇਠ ਲਿਖਿਆਂ ਵਿਚੋਂ ਕਵਿਤਾ ਕਿਹੜੀ ਹੈ ?
(ਉ) ਵੱਡਾ ਕੌਣ
(ਅ) ਸਾਈਕਲ ਦੇ ਝੂਟੇ
(ਇ) ਸਾਡਾ ਦੇਸ |
ਉੱਤਰ-
(ਇ) ਸਾਡਾ ਦੇਸ (✓)
ਜ਼ਰੂਰੀ ਨੋਟ-ਬਹੁਵਿਕਲਪੀ ਪ੍ਰਸ਼ਨਾਂ ਵਿਚ ਇਕ ਪ੍ਰਸ਼ਨ ਦੇ ਤਿੰਨ-ਚਾਰ ਉੱਤਰ ਦਿੱਤੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੇਵਲ ਇਕ ਹੀ ਠੀਕ ਹੁੰਦਾ ਹੈ ਤੇ ਬਾਕੀ ਗ਼ਲਤ । ਵਿਦਿਆਰਥੀਆਂ ਨੂੰ ਉਨ੍ਹਾਂ ਵਿੱਚੋਂ ਇਕ ਸਹੀ ਉੱਤਰ ਉੱਤੇ ਠੀਕ (✓) ਦਾ ਨਿਸ਼ਾਨ ਲਾਉਣ ਜਾਂ ਉੱਤਰ ਨੂੰ | ਲਿਖਣ ਲਈ ਕਿਹਾ ਜਾਂਦਾ ਹੈ, ਜਿਸ ਤਰ੍ਹਾਂ ਉੱਪਰ | ਦਿੱਤੇ ਪ੍ਰਸ਼ਨਾਂ ਵਿਚ ਦੱਸਿਆ ਗਿਆ ਹੈ । ਅਸੀਂ ਇਸ । ਪੁਸਤਕ ਵਿਚ ਅਗਲੇ ਸਾਰੇ ਪਾਠਾਂ ਸੰਬੰਧੀ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਕੇਵਲ ਇਕ ਸਹੀ ਉੱਤਰ ਹੀ ਦਿੱਤਾ ਹੈ, ਬਾਕੀ ਗਲਤ ਉੱਤਰ ਨਹੀਂ । ਵਿਦਿਆਰਥੀ ਇਨ੍ਹਾਂ ਉੱਤਰਾਂ ਨੂੰ ਯਾਦ ਕਰ ਲੈਣ )
(iii) ਰਚਨਾਤਮਿਕ ਕਾਰਜ –
ਚਿਤਰ ਵਿਚ ਰੰਗ ਭਰੋ :
ਸਾਡਾ ਦੇਸ Summary & Translation in punjabi
( ਪਾਠ-ਅਭਿਆਸ ਪ੍ਰਸ਼ਨ-ਉੱਤਰ )
ਸ਼ਬਦ | ਅਰਬ |
ਦੇਸ: | ਦੇਸ਼, ਵਤਨ । |
ਕੁੱਲ : | ਸਾਰੀ । |
ਸ਼ਾਨ : | ਸੋਹਣਾ ਲੱਗਣ ਵਾਲਾ,ਠਾਠ-ਬਾਠ ਵਾਲਾ । |
ਜੱਗ : | ਦੁਨੀਆ । |
ਨਿਆਰਾ : | ਵੱਖਰਾ, ਭਿੰਨ, ਵੱਖਰੇ ਗੁਣਾਂ ਵਾਲਾ । |
ਉਗਲੇ : | ਮੂੰਹ ਵਿਚੋਂ ਕੱਢੇ, ਪੈਦਾ ਕਰੋ । |
ਗੰਗਾ : | ਭਾਰਤ ਦਾ ਇਕ ਪਵਿੱਤਰ ਦਰਿਆ । |
ਜਮਨਾ : | ਭਾਰਤ ਦਾ ਇਕ ਹੋਰ ਪਵਿੱਤਰ ਦਰਿਆ | |
ਸਤਲੁਜ : | ਪੰਜਾਬ ਦਾ ਇਕ ਦਰਿਆ, ਜੋ ਫਿਲੌਰ (ਜਲੰਧਰ) ਤੇ ਲੁਧਿਆਣੇ ਦੇ ਵਿਚਕਾਰ ਵਗਦਾ ਹੈ । |
ਨਿਰਮਲ : | ਸਾਫ਼, ਸ਼ੁੱਧ |
ਜਲ, : | ਪਾਣੀ । |
ਧਾਰਾ : | ਵਹਿਣ, ਪਾਣੀ ਦਾ ਨਦੀ ਜਾਂ ਨਾਲੇ ਵਿਚ ਵਗੁਣਾ । |
ਵੰਨੇ : | ਪਾਸੇ, ਦਿਸ਼ਾ, ਵਲ | |
ਹਿਮਾਲਾ : | ਹਿਮਾਲਾ ਪਹਾੜ, ਜੋ ਭਾਰਤ ਦੇ ਉੱਤਰ ਵਲ ਹੈ । |
ਮੇਵੇ : | ਭਾਵ ਫਲ | |
ਸਿਖਰ : | ਪਹਾੜਾਂ ਦੀਆਂ ਚੋਟੀਆਂ । |
ਦਾਤਾਂ : | ਜਿਹੜੀਆਂ ਚੀਜ਼ਾਂ ਰੱਬ ਜਾਂ ਦੇਸ਼ ਦੇਵੇ, ਬਖ਼ਸ਼ਿਸ਼ਾਂ | |
ਕੱਜੇ : | ਢੱਕੇ । |
ਜਾਨ ਘੁਮਾਈਏ : | ਜਾਨ ਕੁਰਬਾਨ ਕਰ ਦੇਈਏ । |
ਸਦਕੇ ਜਾਈਏ : | ਕੁਰਬਾਨ ਜਾਈਏ, ਜਾਨ ਵਾਰ ਦੇਈਏ । |
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਸਾਡਾ ਦੇਸ਼ ਦੁਨੀਆ ਭਰ ਵਿਚ ਕਿਹੋ ਜਿਹਾ ਹੈ ?
ਉੱਤਰ-
ਨਿਆਰਾ ।
ਪ੍ਰਸ਼ਨ 2.
ਸਾਡੇ ਦੇਸ ਵਿਚ ਵਗਦੀ ਕਿਸੇ ਇਕ ਨਦੀ ਦਾ ਨਾਂ ਦੱਸੋ ।
ਉੱਤਰ-
ਸਤਲੁਜ
ਪ੍ਰਸ਼ਨ 3.
ਸਾਡੇ ਦੇਸ ਵਿਚ ਪਹਾੜ ਕਿਸ ਚੀਜ਼ ਨਾਲ ਢਕੇ ਹੋਏ ਹਨ ? . .
ਉੱਤਰ-
ਬਰਫ਼ਾਂ ਨਾਲ ।