PSEB 3rd Class Punjabi Solutions Chapter 2 ਉਠ ਕਿੱਥੇ ਗਿਆ

Punjab State Board PSEB 3rd Class Punjabi Book Solutions Chapter 2 ਉਠ ਕਿੱਥੇ ਗਿਆ Textbook Exercise Questions and Answers.

PSEB Solutions for Class 3 Punjabi Chapter 2 ਉਠ ਕਿੱਥੇ ਗਿਆ

Punjabi Guide for Class 3 PSEB ਉਠ ਕਿੱਥੇ ਗਿਆ Textbook Questions and Answers

(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਵਾਕਾਂ ਅੱਗੇ ਸਹੀ (✓) ਦਾ ਨਿਸ਼ਾਨ ਅਤੇ ਗਲਤ ਵਾਕਾਂ ਅੱਗੇ ਗਲਤ (✗) ਦਾ ਨਿਸ਼ਾਨ ਲਾਓ :

(ਉ) ਊਠਾਂ ਦੇ ਗਲਾਂ ਵਿਚ ਟੱਲੀਆਂ ਬੰਨ੍ਹੀਆਂ ਸਨ ।
ਉੱਤਰ-
(✓)

(ਅ) ਕਰੀਮੂ ਦੇ ਵਾਰ-ਵਾਰ ਗਿਣਨ ‘ਤੇ ਦੋ ਊਠ ਘਟ ਜਾਂਦੇ ਸਨ ।
ਉੱਤਰ-
(✗)

ਈ ਕਰੀਮੂ ਅਖ਼ੀਰਲੇ ਉਠ ਉੱਪਰ ਬੈਠਾ ਸੀ ।
ਉੱਤਰ-
(✓)

(ਸ) ਕਰੀਮੂ ਊਠਾਂ ਨੂੰ ਖੇਤ ਲਿਜਾ ਰਿਹਾ ਸੀ ।
ਉੱਤਰ-
(✗)

ਪ੍ਰਸ਼ਨ 2.
ਕਰੀਮੂ ਕੋਲ ਕਿੰਨੇ ਊਠ ਸਨ ?
ਉੱਤਰ-
ਦਸ ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 3.
ਕਰੀਮੂ ਕਿਹੜੇ ਊਠ ਉੱਤੇ ਬੈਠਿਆ ਸੀ ?
ਉੱਤਰ-
ਕਰੀਮੂ ਸਭ ਤੋਂ ਅਖ਼ੀਰਲੇ ਊਠ ਉੱਤੇ ਬੈਠਿਆ ਸੀ ।

ਪ੍ਰਸ਼ਨ 4.
ਕਰੀਮੂ ਕਿਹੜਾ ਊਠ ਭੁੱਲ ਜਾਂਦਾ ਸੀ ?
ਉੱਤਰ-
ਕਰੀਮੂ ਉਹ ਊਠ ਭੁੱਲ ਜਾਂਦਾ ਸੀ, ਜਿਸ ਉੱਤੇ ਉਹ ਆਪ ਬੈਠਾ ਸੀ ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 5.
ਕਰੀਮੂ ਫਿਰ ਊਠ ਉੱਤੇ ਕਿਉਂ ਨਾ ਬੈਠਾ ?
ਉੱਤਰ-
ਕਰੀਮੂ ਫਿਰ ਉਠ ਉੱਤੇ ਇਸ ਕਰਕੇ ਨਾ ਬੈਠਾ, ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਊਠ ਉੱਤੇ ਬੈਠਣ ਨਾਲ ਇਕ ਊਠ ਘਟ ਜਾਂਦਾ ਹੈ ।

ਪ੍ਰਸ਼ਨ 6.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :

(ਉ) ਪਿੰਡ ਤੋਂ ਦੂਰ ਸ਼ਹਿਰ ਵਿਚ ਊਠਾਂ ਦੀ ………….. ਲਗਦੀ ਸੀ । (ਕਤਾਰ, ਮੰਡੀ)
ਉੱਤਰ-
ਪਿੰਡ ਤੋਂ ਦੂਰ ਸ਼ਹਿਰ ਵਿਚ ਊਠਾਂ ਦੀ ਮੰਡੀ ਲਗਦੀ ਸੀ ।

(ਅ) ਰਾਹ …………………… ਸੀ । (ਕੱਚਾ, ਪੱਕਾ, ਰੇਤਲਾ)
ਉੱਤਰ-
ਰਾਹ ਰੇਤਲਾ ਸੀ ।

(ਬ) ਕਰੀਮੂ ਨੂੰ ਰੇਤ ਉੱਤੇ ਤੁਰਨਾ ………………………… ਲਗਦਾ ਸੀ । (ਔਖਾ, ਸੌਖਾ)
ਉੱਤਰ-
ਕਰੀਮੂ ਨੂੰ ਰੇਤ ਉੱਤੇ ਤੁਰਨਾ ਔਖਾ ਲਗਦਾ ਸੀ ।

(ਸ) ਕਰੀਮੂ ਕੋਈ ………… ਗੁਣਗੁਣਾਉਣ ਲੱਗਿਆ । (ਗੀਤ, ਸ਼ਬਦ, ਕਵਿਤਾ)
ਉੱਤਰ-
ਕਰੀਮੂ ਕੋਈ ਗੀਤ ਗੁਣਗੁਣਾਉਣ ਲੱਗਿਆ ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

(ਹ) ਉੱਚੇ ਊਠਾਂ ਦੇ ਪਰਛਾਵੇਂ ………………. ਸਨ । (ਛੋਟੇ, ਲੰਮੇ, ਹਿਲਦੇ)
ਉੱਤਰ-
ਉੱਚੇ ਊਠਾਂ ਦੇ ਪਰਛਾਵੇਂ ਲੰਮੇ ਸਨ ।

(ਕ) ਊਠਾਂ ਦੇ ਗਲਾਂ ਵਿਚ ਬੰਨ੍ਹੀਆਂ ਟੱਲੀਆਂ …………………………… ਰਹੀਆਂ ਸਨ । ਟੁਣਕ, ਖੜਕ)
ਉੱਤਰ-
ਊਠਾਂ ਦੇ ਗਲਾਂ ਵਿਚ ਬੰਨ੍ਹੀਆਂ ਟੱਲੀਆਂ ਟੁਣਕ ਰਹੀਆਂ ਸਨ ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 7.
ਇਸ ਪਾਠ ਵਿਚੋਂ ਦੁਹਰਾਓ ਵਾਲੇ ਹੋਰ ਸ਼ਬਦ ਲਿਖੋ; ਜਿਵੇਂ ਉਦਾਹਰਨ ਵਿਚ ਦੱਸਿਆ ਗਿਆ ਹੈ :
ਉਦਾਹਰਨ-
ਚੱਲਦਾ-ਚੱਲਦਾ । ਉੱਤਰ-ਦੂਰ-ਦੂਰ, ਉੱਚੇ-ਉੱਚੇ, ਲੰਮੇ-ਲੰਮੇ, ਲਾ-ਲਾ |

ਪ੍ਰਸ਼ਨ 8.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ –
PSEB 3rd Class Punjabi Solutions Chapter 2 ਉਠ ਕਿੱਥੇ ਗਿਆ 1

ਉੱਤਰ-ਚੈਨ
7 ਬੇਅਰਾਮ ਫ਼ਿਕਰ
ਬੇਚੈਨ . ਅਰਾਮ
ਬੇਫ਼ਿਕਰ |

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ1 ਕਤਾਰ, ਟੱਲੀਆਂ, ਰੇਤਲਾ, ਬੇਚੈਨ, ਮਹਿੰਗਾ, ਪੈਦਲ, ਪਰਛਾਵਾਂ ।
ਉੱਤਰ-

  • ਕਤਾਰ ਬਹੁਤ ਜਣਿਆਂ ਦਾ ਇਕ- ਦੂਜੇ ਦੇ ਪਿੱਛੇ ਜਾਂ ਨਾਲ-ਨਾਲ ਖੜ੍ਹੇ ਹੋਣਾ)-ਅਸੀਂ ਸਾਰੇ ਟਿਕਟ-ਘਰ ਦੀ ਖਿੜਕੀ ਅੱਗੇ ਕਤਾਰ ਬਣਾ ਕੇ ਖੜੇ ਹੋ ਗਏ ।
  • ਟੱਲੀਆਂ ਘੰਟੀਆਂ-ਊਠਾਂ ਦੇ ਗਲਾਂ ਵਿਚ ਟੱਲੀਆਂ ਪਾਈਆਂ ਹੋਈਆਂ ਸਨ ।
  • ਰੇਤਲਾ ਰੇਤ ਵਾਲਾ)-ਉਠ ਰੇਤਲੇ ਰਾਹ ਉੱਤੇ ਤੇਜ਼ੀ ਨਾਲ ਤੁਰਦੇ ਜਾ ਰਹੇ ਸਨ।
  • ਬੇਚੈਨ (ਜਿਸਨੂੰ ਚੈਨ ਨਾ ਹੋਵੇ, ਬੇਅਰਾਮਬਿਮਾਰ ਬੁੱਢਾ ਪਿੱਠ ਦੀ ਦਰਦ ਕਾਰਨ ਬੇਚੈਨ ਸੀ ।
  • ਮਹਿੰਗਾ (ਜਿਹੜੀ ਚੀਜ਼ ਬਹੁਤੇ ਪੈਸੇ ਖ਼ਰਚ ਕੇ ਮਿਲੇ)-ਇਹ ਕੱਪੜਾ ਬਹੁਤਾ ਮਹਿੰਗਾ ਨਹੀਂ ।
  • ਪੈਦਲ (ਪੈਰਾਂ ਨਾਲ-ਅਸੀਂ ਸਾਰੇ ਜਣੇ ਦੂਜੇ ਪਿੰਡ ਜਾਣ ਲਈ ਪੈਦਲ ਹੀ ਤੁਰ ਪਏ ।
  • ਪਰਛਾਵਾਂ ਛਾਂ, ਪ੍ਰਤੀਬਿੰਬ-ਦਰਿਆ ਦੇ ਕੰਢੇ ਪਾਣੀ ਪੀਂਦੇ ਹਿਰਨ ਨੇ ਪਾਣੀ ਵਿਚ ਆਪਣਾ ਪਰਛਾਵਾਂ ਦੇਖਿਆ ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

(ii) ਵਿਆਕਰਨ-

ਟੱਲੀ – ਟੱਲੀਆਂ
ਕਹਾਣੀ …………………….
ਮੰਡੀ …………………..
ਕਾਪੀ ……………………..
ਉੱਤਰ-
ਟੱਲੀ – ਟੱਲੀਆਂ
ਕਹਾਣੀ – ਕਹਾਣੀਆਂ
ਮੰਡੀ – ਮੰਡੀਆਂ
ਕਾਪੀ – ਕਾਪੀਆਂ ।

(iii) ਪੜੋ, ਸਮਝੋ ਤੇ ਉੱਤਰ ਦਿਓ –

ਹੇਠਾਂ ਦਿੱਤੇ ਪੈਰੇ ਨੂੰ ਪੜ੍ਹ ਕੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ- ਕਰੀਮੂ ਕੋਲ ਦਸ ਊਠ ਸਨ । ਉਸ ਦੇ ਪਿੰਡ ਤੋਂ ਦੁਰ ਸ਼ਹਿਰ ਵਿਚ ਉਨਾਂ ਦੀ ਮੰਡੀ ਲਗਦੀ ਸੀ । ਕਰੀਮ ਨੇ ਆਪਣੇ ਉਠ ਉਸ ਮੰਡੀ ਵਿਚ ਲੈ ਕੇ ਜਾਣੇ ਸਨ । ਰਾਹ ਲੰਮਾ ਤੇ ਰੇਤਲਾ ਸੀ । ਇਸ ਲਈ ਕਰੀਮੂ ਸਵੇਰੇ ਹੀ ਊਠਾਂ ਨੂੰ ਲੈ ਤੁਰਿਆ ।

ਉਸ ਨੇ ਊਠਾਂ ਨੂੰ ਕਤਾਰ ਵਿਚ ਤੋਰਿਆ । ਇਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਬੰਨ੍ਹ ਦਿੱਤੀ । ਇਸ ਤਰ੍ਹਾਂ ਸਾਰੇ ਊਠ ਇਕ ਦੇ ਪਿੱਛੇ ਇਕ ਤੁਰਨ ਲੱਗੇ । | ਸੂਰਜ ਉੱਚਾ ਹੋਇਆ । ਰੇਤਲਾ ਰਾਹ ਭਖਣ ਲੱਗਿਆ ।ਉਨਾਂ ਨੂੰ ਰੇਤਲੇ ਰਾਹ ਉੱਤੇ ਤੁਰਨਾ ਔਖਾ ਨਹੀਂ ਸੀ ਲਗਦਾ | ਕਰੀਮੂ ਲਈ ਰੇਤ ਉੱਤੇ ਤੁਰਨਾ ਸੌਖਾ ਨਹੀਂ ਸੀ । ਉਹ ਚੱਲਦਾ-ਚੱਲਦਾ ਥੱਕ ਗਿਆ ਸੀ । ਰਾਹ ਵਿਚ ਕੋਈ ਰੁੱਖ ਨਹੀਂ ਸੀ । ਰੇਤਲੇ ਇਲਾਕੇ ਵਿਚ ਰੁੱਖ ਤਾਂ ਦੂਰ-ਦੂਰ ਤੱਕ ਵੀ ਨਹੀਂ ਸੀ ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ-
1. ਕਰੀਮੂ ਕੋਲ ਕਿੰਨੇ ਊਠ ਸਨ ?
ਉੱਤਰ-
ਦਸ,

2. ਊਠਾਂ ਦੀ ਮੰਡੀ ਕਿੱਥੇ ਲਗਦੀ ਸੀ ?
ਉੱਤਰ-
ਪਿੰਡ ਤੋਂ ਦੂਰ ਸ਼ਹਿਰ ਵਿੱਚ,

3. ਕਰੀਮੂ ਨੇ ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਕਿਉਂ ਬੰਨ੍ਹ ਦਿੱਤੀ ?
ਉੱਤਰ-
ਤਾਂ ਜੋ ਉਹ ਇਧਰ-ਉਧਰ ਨਾ ਜਾਣ ਤੇ ਇਕ ਦੂਜੇ ਦੇ ਪਿੱਛੇ ਤੁਰਦੇ ਰਹਿਣ,

4. ਸੂਰਜ ਦੇ ਉੱਚਾ ਹੋਣ ਨਾਲ ਕੀ ਹੋਇਆ ?
ਉੱਤਰ-
ਰੇਤਲਾ ਰਾਹ ਭਖਣ ਲੱਗ ਪਿਆ,

5. ਰੇਤਲੇ ਰਾਹ ਵਿੱਚ ਕਿਹੜੀ ਚੀਜ਼ ਨਹੀਂ ਸੀ ?
ਉੱਤਰ-
ਰੁੱਖ ।

(iv) ਬਹੁਵਿਕਲਪੀ ਪ੍ਰਸ਼ਨ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਬਾਬਾ ਜੀ ਦੁਆਰਾ ਸੁਣਾਈ ਕਹਾਣੀ ਕਿਸਨੂੰ ਯਾਦ ਆਈ ?
ਉੱਤਰ-
ਜੈਸਮੀਨ ਨੂੰ (✓) । .

ਪ੍ਰਸ਼ਨ 2.
ਕਰੀਮੂ ਕੋਲ ਕਿੰਨੇ ਊਠ ਸਨ ?
ਉੱਤਰ-
ਦਸ (✓) ।

ਪ੍ਰਸ਼ਨ 3.
ਊਠਾਂ ਦੀ ਮੰਡੀ ਕਿੱਥੇ ਲਗਦੀ ਸੀ ?
ਉੱਤਰ-
ਸ਼ਹਿਰ ਵਿਚ (✓) ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 4.
ਕਰੀਮੂ ਊਠ ਕਿੱਥੇ ਲਿਜਾ ਰਿਹਾ ਸੀ ?
ਉੱਤਰ-
ਮੰਡੀ ਵਿਚ (✓)

ਪ੍ਰਸ਼ਨ 5.
ਕਰੀਮੂ ਕਿਹੜੇ ਊਠ ‘ਤੇ ਬੈਠਾ ਸੀ ?
ਉੱਤਰ-
ਅਖ਼ੀਰਲੇ/ਪਿਛਲੇ (✓) ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 6.
ਊਠਾਂ ਦੇ ਗਲ ਵਿਚ ਕੀ ਟੁਣਕ ਰਿਹਾ ਸੀ ?
ਜਾਂ
ਊਠਾਂ ਦੇ ਗਲਾਂ ਵਿਚ ਕੀ ਬੰਨ੍ਹੀਆਂ ਹੋਈਆਂ ਸਨ ?
ਉੱਤਰ-
ਟੱਲੀਆਂ (✓) ।

ਪ੍ਰਸ਼ਨ 7.
ਊਠਾਂ ਦੇ ਪਰਛਾਵੇਂ ਕਿਹੋ-ਜਿਹੇ ਸਨ ?
ਉੱਤਰ-
ਲੰਮੇ (✓) ।

ਪ੍ਰਸ਼ਨ 8.
ਊਠ ਉੱਤੇ ਬੈਠ ਕੇ ਕਰੀਮੂ ਨੂੰ ਊਠ ਕਿੰਨੇ ਜਾਪਦੇ ਸਨ ?
ਉੱਤਰ-
ਨੌਂ (✓) ।

ਪ੍ਰਸ਼ਨ 9.
ਊਠ ਤੋਂ ਥੱਲੇ ਉਤਰ ਕੇ ਗਿਣਨ ਨਾਲ ਊਠ ਕਿੰਨੇ ਨਿਕਲੇ ?
ਉੱਤਰ-
ਦਸ (✓) ।

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 10.
ਕਰੀਮੂ ਕਿਹੜੇ ਊਠ ਦੀ ਗਿਣਤੀ ਨਹੀਂ ਸੀ ਕਰਦਾ ?
ਉੱਤਰ-
ਜਿਸ ਉੱਤੇ ਉਹ ਆਪ ਬੈਠਾ ਸੀ (✓) ।

ਪ੍ਰਸ਼ਨ 11.
ਕਹਾਣੀ ਸੁਣਾਉਂਦਾ ਹੋਇਆ ਕੌਣ ਖੂਬ ਹੱਸਦਾ ਹੁੰਦਾ ਸੀ ?
ਉੱਤਰ-
ਬਾਬਾ ਜੀ (✓) ।

ਪ੍ਰਸ਼ਨ 12.
“ਊਠ ਕਿੱਥੇ ਗਿਆ’ ਕਹਾਣੀ ਹੈ ਜਾਂ ਕਵਿਤਾ ।
ਉੱਤਰ-ਕਹਾਣੀ (✓)।

(v) ਰਚਨਾਤਮਿਕ ਕਾਰਜ

ਪ੍ਰਸ਼ਨ 1.
ਊਠ ਬਾਰੇ ਪੰਜ ਵਾਕ ਲਿਖੋ ।
ਉੱਤਰ-

  • ਊਠ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ ।
  • ਇਹ ਲੰਮੀ ਧੌਣ ਤੇ ਲੰਮੀਆਂ ਲੱਤਾਂ ਵਾਲਾ ਪਸ਼ੂ ਹੈ ।
  • ਇਹ ਕਈ-ਕਈ ਦਿਨ ਪਾਣੀ ਨਹੀਂ ਪੈਂਦਾ ।
  • ਇਹ ਰੇਗਿਸਤਾਨ ਵਿਚ ਭਾਰ ਢੋਣ ਤੇ ਸਵਾਰੀ ਦੇ ਕੰਮ ਆਉਂਦਾ ਹੈ ।
  • ਮੈਦਾਨੀ ਇਲਾਕੇ ਵਿਚ ਇਸ ਤੋਂ ਭਾਰ ਢੋਣ ਤੇ ਸਵਾਰੀ ਤੋਂ ਇਲਾਵਾ ਖੇਤੀ ਦੇ ਕੰਮ ਵੀ ਲਏ ਜਾਂਦੇ ਹਨ ।

ਪ੍ਰਸ਼ਨ 2.
ਊਠ ਦੇ ਚਿਤਰ ਵਿਚ ਰੰਗ ਭਰੋ :
ਉੱਤਰ-
PSEB 3rd Class Punjabi Solutions Chapter 2 ਉਠ ਕਿੱਥੇ ਗਿਆ 2

ਉਠ ਕਿੱਥੇ ਗਿਆ Summary & Translation in punjabi

ਔਖੇ ਸ਼ਬਦਾਂ ਦੇ ਅਰਥ

ਸ਼ਬਦ : ਅਰਥ
ਮੰਡੀ : ਬਜ਼ਾਰ
ਰੇਤਲਾ : ਰੇਤ ਵਾਲਾ ।
ਨਕੇਲ : ਉਠ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਨੱਕ ਵਿਚ ਪਾਈ ਰੱਸੀ ।
ਭਖਣ ਲੱਗਿਆ : ਤਪਣ ਲੱਗਾ, ਗਰਮ ਹੋਣ ‘ ਲੱਗਾ |
ਟੁਣਕ : ਟੱਲੀ ਦੇ ਵੱਜਣ ਦੀ ਅਵਾਜ਼ ।
ਪਾਲ : ਕਤਾਰ ।
ਘਾਬਰ ਕੇ : ਡਰ ਕੇ ।
ਬੇਚੈਨ : ਬੇਅਰਾਮ ।
ਸੁਖ ਦਾ ਸਾਹ ਲਿਆ : ਦੁੱਖ ਦੂਰ ਹੋ ਗਿਆ ।
ਖੂਬ : ਬਹੁਤ ਜ਼ਿਆਦਾ |

(ਪਾਠ-ਅਭਿਆਸ ਪ੍ਰਸ਼ਨ-ਉੱਤਰ )

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਜੈਸਮੀਨ ਨੂੰ ਕਿਸਦੀ ਸੁਣਾਈ ਕਹਾਣੀ ਯਾਦ ਆਈ ?
ਉੱਤਰ-
ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਹੋਈ ਕਹਾਣੀ ਯਾਦ ਆਈ ।

ਪ੍ਰਸ਼ਨ 2.
ਕਰੀਮੂ ਊਠ ਉੱਤੇ ਬੈਠ ਕੇ ਕੀ ਕਰਨ ਲੱਗਾ ?
ਉੱਤਰ-
ਕਰੀਮੂ ਊਠ ਉੱਤੇ ਬੈਠ ਕੇ ਆਪਣੇ ਤੋਂ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਾ |

PSEB 3rd Class Punjabi Solutions Chapter 2 ਉਠ ਕਿੱਥੇ ਗਿਆ

ਪ੍ਰਸ਼ਨ 3.
ਰਾਹ ਕਿਹੋ ਜਿਹਾ ਸੀ ?
ਉੱਤਰ-
ਰਾਹ ਲੰਮਾ ਤੇ ਰੇਤਲਾ ਸੀ ।

Leave a Comment