PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

This PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ will help you in revision during exams.

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਊਰਜਾ ਸੁਰੱਖਿਅਣ (Energy Conservation) ਦਾ ਅਰਥ ਹੈ ਸੰਤੁਲਿਤ ਅਤੇ ਚੰਗੇ ਢੰਗ ਨਾਲ ਊਰਜਾ ਦਾ ਉਪਯੋਗ ਕਰਨਾ।

→ ਉਰਜਾ ਦਾ ਸੁਰੱਖਿਅਣ ਉਰਜਾ ਦੇ ਨਾ ਜ਼ਰੂਰੀ ਉਪਯੋਗ ਨੂੰ ਹਟਾ ਕੇ ਜਾਂ ਘੱਟ ਕਰਕੇ ਅਤੇ ਇਸ ਦੇ ਸੰਚਾਰ ਅਤੇ ਉਪਯੋਗਿਤਾ ਸਮਰੱਥਾ ਵਿਚ ਵਾਧਾ ਕਰਕੇ ਕੀਤਾ ਜਾਂਦਾ ਹੈ।

→ ਉਤਪਾਦਨ ਵਿਚ ਨਿਪੁੰਨਤਾ ਤੋਂ ਭਾਵ ਊਰਜਾ ਉਤਪਾਦਨ ਦੇ ਦੌਰਾਨ ਹੋਈ ਕੁੱਲ ਉਪਯੋਗੀ ਉਰਜਾ ਦੀ ਮਾਤਰਾ ਹੈ। ਮਸ਼ੀਨਾਂ ਦੀ ਸੰਰਚਨਾ ਵਿਚ ਸੁਧਾਰ ਕਰਕੇ ਉਨ੍ਹਾਂ ਦੀ ਉਤਪਾਦਨ ਵਿੱਚ ਨਿਪੁੰਨਤਾ (Efficiency in Production) ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ।

→ ਅਲੱਗ-ਅਲੱਗ ਦੇਸ਼ ਜ਼ਿਆਦਾ ਵਿਕਸਿਤ ਊਰਜਾ ਅਤੇ ਲਾਗਤ ਪ੍ਰਭਾਵੀ ਸੂਰਜੀ ਸੈੱਲ ਬਣਾਉਣ ਲਈ ਯਤਨ ਕਰ ਰਹੇ ਹਨ।

→ ਬਾਲਣ ਲੱਕੜੀ ਦੀ ਜ਼ਿਆਦਾ ਮੰਗ ਦੇ ਫਲਸਰੂਪ ਵੱਡੇ ਪੱਧਰ ‘ਤੇ ਜੰਗਲਾਂ ਵਿਚ ਹੜ੍ਹ ਅਤੇ ਭੂ-ਖੋਰ (Soil Erosion) ਹੋ ਰਿਹਾ ਹੈ। ਬਾਇਉਗੈਸ ਪਲਾਂਟ ਦੁਆਰਾ ਗੈਸ, ਖਾਦ ਅਤੇ ਤਰਲ ਬਾਲਣ, ਜਿਵੇਂ ਇਥੇਨਾਲ, ਮੈਥੇਨਾਲ ਦੀ ਪੈਦਾਵਾਰ ਕੀਤੀ ਜਾਂਦੀ ਹੈ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਸਹਿ-ਪੈਦਾਵਾਰ (Cogeneration) ਕਰਨ ਵਾਲੀ ਇਕਾਈ ਦੀ ਸਥਾਪਨਾ ਕਰਕੇ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ-ਕਿਸੇ ਉਦਯੋਗ ਦੀ ਛੱਡੀ ਭਾਫ਼ ਦੀ ਵਰਤੋਂ ਖਾਣਾ ਬਣਾਉਣ ਲਈ, ਜਗ੍ਹਾ ਗਰਮ ਕਰਨ ਲਈ, ਉਦਯੋਗਿਕ ਮਸ਼ੀਨਾਂ ਚਲਾਉਣ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਊਰਜਾ ਦਾ 20 ਤੋਂ 23% ਭਾਗ ਵੰਡਣ ਦੇ ਦੌਰਾਨ ਹੀ ਖ਼ਰਚ ਹੋ ਜਾਂਦਾ ਹੈ, ਇਸ ਦਾ ਮੁੱਖ ਕਾਰਨ ਹੈ ਊਰਜਾ ਦੀ ਚੋਰੀ। ਸੰਚਾਰਨ ਹਾਨੀਆਂ ਨੂੰ ਘੱਟ ਕਰਨ ਲਈ ਉਰਜਾ ਕੁਸ਼ਲ ਟਰਾਂਸਫਾਰਮਰ ਅਤੇ ਉੱਚ ਤਕਨੀਕੀ ਸੂਚਾਲਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

→ ਉਦਯੋਗਿਕ ਖੇਤਰਾਂ ਵਿਚ ਘੱਟ ਊਰਜਾ ਖਾਣ ਵਾਲੀਆਂ ਮਸ਼ੀਨਾਂ ਅਤੇ ਊਰਜਾ ਬੱਚਤ ਕਿਰਿਆ ਨੂੰ ਅਪਣਾਅ ਕੇ ਊਰਜਾ ਦਾ ਸੁਰੱਖਿਅਤ ਕੀਤਾ ਜਾਂਦਾ ਹੈ। ਗੈਸੋਲੀਨ ਅਤੇ ਈਥੇਨਾਲ ਦਾ 10-23% ਮਿਸ਼ਰਣ ਗੈਸਹੋਲ (Gasohol) ਅਖਵਾਉਂਦਾ ਹੈ, ਇਸ ਦਾ ਉਪਯੋਗ ਗੈਸੋਲੀਨ ਇੰਜਨ ਵਿਚ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ।

→ ਡੀਜ਼ਲ ਵਿਚ 15 ਤੋਂ 20% ਮੀਥੇਨਾਲ ਮਿਲਾ ਕੇ ਡਾਈਆਸੋਲ ਬਣਾਇਆ ਜਾਂਦਾ ਹੈ, ਇਸ ਦਾ ਪ੍ਰਯੋਗ ਨਿਯਮਿਤ ਡੀਜ਼ਲ ਬਾਲਣ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ।

→ ਬ੍ਰਾਜ਼ੀਲ ਅਤੇ ਜ਼ਿੰਬਾਬਵੇ ਵਿਚ ਗੈਸੋਲ ਦੀ ਵਰਤੋਂ ਤਰਲ ਬਾਲਣ ਵਜੋਂ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ।

→ ਅਲਕੋਹਲ, ਗੈਸੋਲੀਨ ਅਤੇ ਡੀਜ਼ਲ ਦੀ ਤੁਲਨਾ ਤੋਂ ਚੰਗਾ ਬਾਲਣ ਹੈ, ਇਹ ਬਹੁਤ , ਘੱਟ ਮਾਤਰਾ ਵਿਚ ਵਾਯੂ ਪ੍ਰਦੂਸ਼ਕ ਛੱਡਦਾ ਹੈ। ਅਲਕੋਹਲ, ਪਥਰਾਟ ਬਾਲਣ ਦੀ ਤੁਲਨਾ ਤੋਂ ਮਹਿੰਗੀ ਹੈ ਅਤੇ ਇਸ ਦੀ ਵਰਤੋਂ ਲਈ ਖ਼ਾਸ ਤਕਨਾਲੋਜੀ ਦੀ ਜ਼ਰੂਰਤ ਹੈ।

→ ਈਂਧਣ ਸੈੱਲ (Fuel Cell) ਇਕ ਯੰਤਰ ਹੈ ਜਿਸ ਵਿਚ ਈਂਧਣ ਦੀ ਰਸਾਇਣਿਕ ਉਰਜਾ ਨੂੰ ਬਿਜਲੀ ਉਰਜਾ ਵਿਚ ਬਦਲਿਆ ਜਾ ਸਕਦਾ ਹੈ।

→ ਈਂਧਣ ਸੈੱਲ ਵਿਚ ਭਾਰੀ ਮਾਤਰਾ ਵਿਚ ਉਰਜਾ ਪ੍ਰਾਪਤ ਹੁੰਦੀ ਹੈ। ਇਹ ਪ੍ਰਦੂਸ਼ਣ ਰਹਿਤ ਯੰਤਰ ਹੈ।

→ ਈਂਧਣ ਸੈੱਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਇਮਾਰਤਾਂ, ਹਸਪਤਾਲਾਂ, ਹਵਾਈ ਅੱਡੇ ਅਤੇ ਫ਼ੌਜੀ ਕੇਂਦਰਾਂ ਵਿਚ ਬਿਜਲੀ ਉਪਲੱਬਧ ਕਰਵਾਉਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ।

→ ਬਿਜਲੀ ਮੋਟਰ ਦੇ ਸੰਰਚਨਾਤਮਕ ਰੂਪ ਵਿਚ ਉਰਜਾ ਬੱਚਤ ਸੁਧਾਰ ਕਰਕੇ ਅਤੇ ਕੁੱਝ ਪਦਾਰਥਾਂ ਦਾ ਪੁਨਰਚੱਕਰਣ ਕਰਕੇ ਕੁੱਲ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕਦਾ ਹੈ।

→ ਆਵਾਜਾਈ ਦੇ ਸਾਧਨਾਂ ਵਿਚੋਂ ਉਰਜਾ ਉਪਯੋਗਿਤਾ ਇੰਜਣ ਦੇ ਰੁਪਾਂ ਵਿਚ ਸੁਧਾਰ | ਕਰਕੇ ਅਤੇ ਇੰਜਣ ਦੀ ਬਾਲਣ ਦਕਸ਼ਤਾ ਦੁਆਰਾ ਵਧਾਈ ਜਾ ਸਕਦੀ ਹੈ।

→ ਮੋਟਰ ਈਂਧਣ ਨੂੰ ਬਚਾਉਣ ਲਈ ਬੈਟਰੀ ’ਤੇ ਕੁਦਰਤੀ ਗੈਸ ਦੇ ਨਾਲ ਚੱਲਣ ਵਾਲੇ ਇੰਜਣ ਵਿਕਸਿਤ ਕੀਤੇ ਜਾ ਰਹੇ ਹਨ ।

→ ਘਰਾਂ ਵਿਚ ਉਰਜਾ ਦੀ ਵਧੀਆ ਵਰਤੋਂ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਬਿਜਲੀ ਸੁਰੱਖਿਅਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।

→ ਖੇਤੀ ਮਸ਼ੀਨਾਂ ਦਾ ਸਹੀ ਰੱਖ-ਰਖਾਅ ਊਰਜਾ ਦੀ ਬਰਬਾਦੀ ਨੂੰ ਘੱਟ ਕਰਦਾ ਹੈ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਊਰਜਾ ਉਪਯੋਗਿਤਾ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਨੈਨੋ ਤਕਨਾਲੋਜੀ ਦੀ ਵਰਤੋਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨੈਨੋ ਤਕਨਾਲੋਜੀ ਦਾ ਸੰਬੰਧ ਬਹੁਤ ਛੋਟੇ ਆਕਾਰ ਦੀਆਂ ਚੀਜ਼ਾਂ ਦੇ ਨਿਰਮਾਣ ਅਤੇ ਉਪਯੋਗ ਦੇ ਨਾਲ ਹੈ। ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸੋਮਿਆਂ ਜਿਸ ਤਰ੍ਹਾਂ ਸੂਰਜ, ਵਾਯੂ, ਭੂ-ਤਾਪ ਉਰਜਾ ਅਤੇ ਪੌਦਿਆਂ ਦਾ ਉਪਯੋਗ ਕੀਤਾ ਜਾਂਦਾ ਹੈ।

→ ਮੋਟਰਗੱਡੀਆਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਉਪਯੋਗ ਦੇ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਕਾਂ ਦੇ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਵੱਧ ਹੋ ਰਿਹਾ ਹੈ।

→ ਹਾਈਡਰੋਜਨ, ਅਲਕੋਹਲ ਅਤੇ ਈਂਧਣ ਸੈਲ ਨੂੰ ਭਵਿੱਖ ਵਿਚਲੇ ਊਰਜਾ ਸੋਮਿਆਂ ਦਾ ਨਾਂ ਦਿੱਤਾ ਗਿਆ ਹੈ। ਹਾਈਡਰੋਜਨ ਨੂੰ ਜਲ ਦੇ ਬਿਜਲੀ, ਤਾਪ ਜਾਂ ਪ੍ਰਕਾਸ਼ੀ ਉਪਘਟਨ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।

→ ਡੀਜ਼ਲ ਵਿਚ 15 ਤੋਂ 20 ਮੀਥੇਨਾਲ ਮਿਲਾ ਕੇ ਡਾਈਆਸੋਲ ਬਣਾਇਆ ਜਾਂਦਾ ਹੈ, ਇਸ ਦਾ ਪ੍ਰਯੋਗ ਨਿਯਮਿਤ ਡੀਜ਼ਲ ਬਾਲਣ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ।

→ ਬਾਜ਼ੀਲ ਅਤੇ ਜ਼ਿੰਬਾਬਵੇ ਵਿਚ ਗੈਸੋਲ ਦੀ ਵਰਤੋਂ ਤਰਲ ਬਾਲਣ ਵਜੋਂ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ। ਅਲਕੋਹਲ, ਗੈਸੋਲੀਨ ਅਤੇ ਡੀਜ਼ਲ ਦੀ ਤੁਲਨਾ ਤੋਂ ਚੰਗਾ ਬਾਲਣ ਹੈ, ਇਹ ਬਹੁਤ ਘੱਟ ਮਾਤਰਾ ਵਿਚ ਵਾਯੂ ਪ੍ਰਦੁਸ਼ਕ ਛੱਡਦਾ ਹੈ। ਅਲਕੋਹਲ, ਪਥਰਾਟ ਬਾਲਣ ਦੀ ਤੁਲਨਾ ਤੋਂ ਮਹਿੰਗੀ ਹੈ ਅਤੇ ਇਸ ਦੀ ਵਰਤੋਂ ਲਈ ਖ਼ਾਸ ਤਕਨਾਲੋਜੀ ਦੀ ਜ਼ਰੂਰਤ ਹੈ। ਈਂਧਣ ਸੈੱਲ (Fuel Cell) ਇਕ ਯੰਤਰ ਹੈ ਜਿਸ ਵਿਚ ਈਂਧਣ ਦੀ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾ ਸਕਦਾ ਹੈ।

→ ਈਂਧਣ ਸੈੱਲ ਵਿਚ ਭਾਰੀ ਮਾਤਰਾ ਵਿਚ ਉਰਜਾ ਪ੍ਰਾਪਤ ਹੁੰਦੀ ਹੈ। ਇਹ ਪ੍ਰਦੂਸ਼ਣ ਰਹਿਤ ਯੰਤਰ ਹੈ। ਈਂਧਣ ਸੈੱਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਇਮਾਰਤਾਂ, ਹਸਪਤਾਲਾਂ, ਹਵਾਈ ਅੱਡੇ ਅਤੇ ਫ਼ੌਜੀ ਕੇਂਦਰਾਂ ਵਿਚ ਬਿਜਲੀ ਉਪਲੱਬਧ ਕਰਵਾਉਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ।

→ ਬਿਜਲੀ ਮੋਟਰ ਦੇ ਸੰਰਚਨਾਤਮਕ ਰੂਪ ਵਿਚ ਉਰਜਾ ਬੱਚਤ ਸੁਧਾਰ ਕਰਕੇ ਅਤੇ ਕੁੱਝ ਪਦਾਰਥਾਂ ਦਾ ਪੁਨਰਚੱਕਰਣ ਕਰਕੇ ਕੁੱਲ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕਦਾ ਹੈ। ਆਵਾਜਾਈ ਦੇ ਸਾਧਨਾਂ ਵਿਚ ਉਰਜਾ ਉਪਯੋਗਿਤਾ ਇੰਜਣ ਦੇ ਪਾਰੁਪਾਂ ਵਿਚ ਸੁਧਾਰ ਕਰਕੇ ਅਤੇ ਇੰਜਣ ਦੀ ਬਾਲਣ ਦਕਸ਼ਤਾ ਦੁਆਰਾ ਵਧਾਈ ਜਾ ਸਕਦੀ ਹੈ।

→ ਮੋਟਰ ਈਂਧਣ ਨੂੰ ਬਚਾਉਣ ਲਈ ਬੈਟਰੀ ’ਤੇ ਕੁਦਰਤੀ ਗੈਸ ਦੇ ਨਾਲ ਚੱਲਣ ਵਾਲੇ ਇੰਜਣ ਵਿਕਸਿਤ ਕੀਤੇ ਜਾ ਰਹੇ ਹਨ ।

→ ਘਰਾਂ ਵਿਚ ਉਰਜਾ ਦੀ ਵਧੀਆ ਵਰਤੋਂ ਕਰਨ ਵਾਲੇ ਉਪਕਰਨਾਂ ਦੀ ਵਰਤੋਂ ਬਿਜਲੀ | ਸੁਰੱਖਿਅਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।

→ ਖੇਤੀ ਮਸ਼ੀਨਾਂ ਦਾ ਸਹੀ ਰੱਖ-ਰਖਾਅ ਊਰਜਾ ਦੀ ਬਰਬਾਦੀ ਨੂੰ ਘੱਟ ਕਰਦਾ ਹੈ।

→ ਉਰਜਾ ਉਪਯੋਗਿਤਾ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਨੈਨੋ ਤਕਨਾਲੋਜੀ ਦੀ ਵਰਤੋਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨੈਨੋ ਤਕਨਾਲੋਜੀ ਦਾ ਸੰਬੰਧ ਬਹੁਤ ਛੋਟੇ ਆਕਾਰ ਦੀਆਂ ਚੀਜ਼ਾਂ ਦੇ ਨਿਰਮਾਣ ਅਤੇ ਉਪਯੋਗ ਦੇ ਨਾਲ ਹੈ।

→ ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸੋਮਿਆਂ ਜਿਸ ਤਰ੍ਹਾਂ ਸੁਰਜ, ਵਾਯੂ, ਭੂ-ਤਾਪ ਊਰਜਾ ਅਤੇ ਪੌਦਿਆਂ ਦਾ ਉਪਯੋਗ ਕੀਤਾ ਜਾਂਦਾ ਹੈ।

→ ਮੋਟਰਗੱਡੀਆਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਉਪਯੋਗ ਦੇ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਕਾਂ ਦੇ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਵੱਧ ਹੋ ਰਿਹਾ ਹੈ। ਹਾਈਡਰੋਜਨ, ਅਲਕੋਹਲ ਅਤੇ ਈਂਧਣ ਸੈਲ ਨੂੰ ਭਵਿੱਖ ਵਿਚਲੇ ਉਰਜਾ ਸੋਮਿਆਂ ਦਾ ਨਾਂ ਦਿੱਤਾ ਗਿਆ ਹੈ। ਹਾਈਡਰੋਜਨ ਨੂੰ ਜਲ ਦੇ ਬਿਜਲੀ, ਤਾਪ ਜਾਂ ਪ੍ਰਕਾਸ਼ੀ ਉਪਘਟਨ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।

→ ਗੈਸੀ ਅਵਸਥਾ ਵਿਚ ਹਾਈਡਰੋਜਨ ਦੀ ਘਣਤਾ ਬਹੁਤ ਘੱਟ ਹੈ, ਇਸ ਲਈ ਇਸਦੇ ਸਟੋਰ ਕਰਨ ਦੇ ਲਈ ਬਹੁਤ ਵੱਡੇ ਕੈਂਟਰਾਂ ਦੀ ਜ਼ਰੂਰਤ ਹੁੰਦੀ ਹੈ।

→ ਤਰਲ ਹਾਈਡਰੋਜਨ ਨੂੰ ਕਰਾਓਜੈਨਿਕ ਹਾਈਡਰੋਜਨ ਕਹਿੰਦੇ ਹਨ। ਇਸਦਾ ਸਟੋਰੇਜ਼ ਵਿਸ਼ੇਸ਼ ਰੂਪ ਵਿਚ ਨਿਰਮਿਤ ਟੈਂਕਰ ਵਿਚ ਕੀਤਾ ਜਾਂਦਾ ਹੈ, ਜਿਸ ਵਿਚ ਘੱਟ ਤਾਪਮਾਨ ਅਤੇ ਭਾਰੀ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।

PSEB 11th Class Environmental Education Notes Chapter 14 ਊਰਜਾ ਦਾ ਸੁਰੱਖਿਅਣ

→ ਹਾਈਡਰੋਜਨ ਦਾ ਬਾਲਣ ਦੇ ਰੂਪ ਵਿਚ ਉਪਯੋਗ ਮੋਟਰਸਾਈਕਲ ਇੰਜਣ, ਈਂਧਣ ਸੈੱਲ ਅਤੇ ਪੁਲਾੜੀ ਜਹਾਜ਼ਾਂ ਵਿਚ ਕੀਤਾ ਜਾ ਸਕਦਾ ਹੈ।

→ ਹਾਈਡਰੋਜਨ ਦੇ ਜਲਨ ਤੋਂ ਬਾਅਦ ਵਾਯੂਮੰਡਲ ਵਿਚ ਕੋਈ ਪ੍ਰਦੁਸ਼ਣ ਨਹੀਂ ਹੁੰਦਾ ਅਤੇ ਇਸ ਦਾ ਕੈਲੋਰੀ ਮਾਨ ਬਹੁਤ ਅਧਿਕ ਹੁੰਦਾ ਹੈ, ਇਸ ਲਈ ਇਸ ਨੂੰ ਊਰਜਾ ਦਾ ਸਾਫ਼-ਸੁਥਰਾ ਅਤੇ ਵਧੀਆ ਸੋਮਾ ਮੰਨਿਆ ਜਾਂਦਾ ਹੈ।

→ ਹਾਈਡਰੋਜਨ ਇਕ ਮਹਿੰਗਾ ਬਾਲਣ ਹੈ ਅਤੇ ਇਸ ਦੀ ਪੈਦਾਵਾਰ ਲਈ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ।

→ ਹਾਈਡਰੋਜਨ ਦੇ ਸਟੋਰੇਜ ਤੇ ਆਵਾਜਾਈ ਦੇ ਦੌਰਾਨ ਹੋਈ ਦੁਰਘਟਨਾ ਕਾਫ਼ੀ ਘਾਤਕ ਸਿੱਧ ਹੁੰਦੀ ਹੈ।

→ ਈਥੇਨਾਲ ਅਤੇ ਮੀਥੇਨਾਲ ਦੀ ਵਰਤੋਂ ਪੈਟਰੋਲ ਤੇ ਡੀਜ਼ਲ ਦੇ ਸਥਾਨ ‘ਤੇ ਤਰਲ ਬਾਲਣ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।

→ ਤਰਲ ਈਥੇਨਾਲ ਨੂੰ ਅੰਨ ਅਲਕੋਹਲ ਕਹਿੰਦੇ ਹਨ ਤੇ ਇਸਦਾ ਉਤਪਾਦਨ ਚੀਨੀ ਵਾਲੇ ਪਦਾਰਥਾਂ ਅਤੇ ਧਾਨ ਦੀ ਫ਼ਸਲ ਦੀ ਖਮੀਰੀਕਰਨ ਪ੍ਰਕਿਰਿਆ ਦੁਆਰਾ ਕੀਤਾ ਜਾਂਦਾ ਹੈ।

→ ਮੀਥੇਨਾਲ ਨੂੰ ਲੱਕੜੀ ਅਲਕੋਹਲ ਕਹਿੰਦੇ ਹਨ ਤੇ ਇਸ ਦੇ ਉਤਪਾਦਨ ਦੇ ਲਈ | ਲੱਕੜੀ, ਖੇਤੀ ਬਾੜੀ ਦੇ ਕਚਰੇ, ਸੀਵਰੇਜ, ਕੋਲੇ ਅਤੇ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ।

→ ਸ਼ੁੱਧ ਈਥੇਨਾਲ ਅਤੇ ਮੀਥੇਨਾਲ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਨ ਲਈ ਪਰੰਪਰਾਗਤ ਇੰਜਣ ਵਿਚ ਕੁੱਝ ਸੰਸ਼ੋਧਨ ਕਰਨਾ ਜ਼ਰੂਰੀ ਹੈ।

→ ਹਾਈਡਰੋਜਨ ਦੇ ਉਤਪਾਦਨ ਦੇ ਲਈ ਬਿਜਲੀ ਅਪਘਟਨ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

PSEB 11th Class Sociology Solutions Chapter 4 ਸਮਾਜਿਕ ਸਮੂਹ

Punjab State Board PSEB 11th Class Sociology Book Solutions Chapter 4 ਸਮਾਜਿਕ ਸਮੂਹ Textbook Exercise Questions and Answers.

PSEB Solutions for Class 11 Sociology Chapter 4 ਸਮਾਜਿਕ ਸਮੂਹ

Sociology Guide for Class 11 PSEB ਸਮਾਜਿਕ ਸਮੂਹ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮੂਹਾਂ ਦੀਆਂ ਦੋ ਕਿਸਮਾਂ, ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਗੀਕਰਨ ਕਿਸ ਨੇ ਕੀਤਾ ਹੈ ।
ਉੱਤਰ-
ਡਬਲਯੂ. ਜੀ. ਸਨਰ (W.G. Sumner) ਨੇ ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 2.
ਅੰਦਰੂਨੀ ਗਰੁੱਪ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਅੰਤਰੀ ਸਮੂਹ ਦੀਆਂ ਉਦਾਹਰਨਾਂ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਬਾਹਰੀ ਸਮੂਹ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਿਤਾ ਦਾ ਦਫ਼ਤਰ ਅਤੇ ਮਾਤਾ ਦਾ ਸਕੂਲ ਬਾਹਰੀ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 4.
‘ਸੰਦਰਭ ਸਮੂਹ’ ਦਾ ਵਿਚਾਰ ਕਿਸ ਨੇ ਦਿੱਤਾ ਹੈ ?
ਉੱਤਰ-
ਸੰਦਰਭ ਸਮੂਹ` ਦਾ ਵਿਚਾਰ ਪ੍ਰਸਿੱਧ ਸਮਾਜ ਸ਼ਾਸਤਰੀ ਰਾਬਰਟ ਕੇ. ਮਰਟਨ (Robert K. Merton) ਨੇ ਦਿੱਤਾ ਹੈ ।

ਪ੍ਰਸ਼ਨ 5.
‘ਅਸੀਂ’ ਦੀ ਭਾਵਨਾ ਕੀ ਹੈ ?
ਉੱਤਰ-
ਅਸੀਂ ਭਾਵਨਾ ਕਿਸੇ ਵਿਅਕਤੀ ਵਿੱਚ ਉਹ ਭਾਵਨਾ ਹੈ ਜਿਸ ਨਾਲ ਉਹ ਆਪਣੇ ਸਮੂਹ ਦੇ ਨਾਲ ਆਪਣੇ ਆਪ ਨੂੰ ਪਛਾਣਦਾ ਹੈ ਕਿ ਉਹ ਉਸ ਸਮੂਹ ਦਾ ਮੈਂਬਰ ਹੈ ।

ਪ੍ਰਸ਼ਨ 6.
ਸੀ. ਐੱਚ. ਕੂਲੇ ਦੁਆਰਾ ਦਿੱਤੇ ਗਏ ਮੁੱਢਲੇ ਸਮੂਹ ਬਾਰੇ ਦੋ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਪਰਿਵਾਰ, ਗੁਆਂਢ ਅਤੇ ਖੇਡ ਸਮੂਹ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੀ ਪਰਿਭਾਸ਼ਾ ਦਿਓ ।
ਉੱਤਰ-
ਆਗਬਰਨ ਅਤੇ ਨਿਮਕਾ ਦੇ ਅਨੁਸਾਰ, “ਜਦੋਂ ਕਦੀ ਵੀ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਇੱਕ ਸਮਾਜਿਕ ਸਮੂਹ ਦਾ ਨਿਰਮਾਣ ਕਰਦੇ ਹਨ ।”

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਮੁੱਢਲੇ ਸਮੂਹ ਤੋਂ ਤੁਸੀਂ ਕੀ ਸਮਝਦੇ ਹੋ ? ਇੱਕ ਉਦਾਹਰਨ ਦਿਓ ।
ਉੱਤਰ-
ਉਹ ਸਮੂਹ ਜਿਹਨਾਂ ਨਾਲ ਸਾਡੀ ਸਰੀਰਿਕ ਰੂਪ ਨਾਲ ਨਜ਼ਦੀਕੀ ਹੁੰਦੀ ਹੈ, ਜਿਨ੍ਹਾਂ ਵਿੱਚ ਅਸੀਂ ਆਪਣਾਪਨ ਮਹਿਸੂਸ ਕਰਦੇ ਹਾਂ ਅਤੇ ਜਿਨ੍ਹਾਂ ਨਾਲ ਅਸੀਂ ਰਹਿਣਾ ਪਸੰਦ ਕਰਦੇ ਹਾਂ, ਮੁੱਢਲੇ ਸਮੂਹ ਹੁੰਦੇ ਹਨ । ਉਦਾਹਰਨ ਦੇ ਲਈ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ ।

ਪ੍ਰਸ਼ਨ 3.
ਗੌਣ ਸ਼ਮੂਹ ਤੋਂ ਤੁਹਾਡਾ ਕੀ ਭਾਵ ਹੈ ? ਉਦਾਹਰਨ ਸਹਿਤ ਲਿਖੋ !
ਉੱਤਰ-
ਉਹ ਸਮੁਹ ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੀ ਇੱਛਾ ਨਾਲ ਕਿਸੇ ਉਦੇਸ਼ ਕਰਕੇ ਚੁਣਦੇ ਹਾਂ ਅਤੇ ਉਦੇਸ਼ ਦੀ ਪੂਰਤੀ ਹੋਣ ਤੇ ਮੈਂਬਰਸ਼ਿਪ ਛੱਡ ਦਿੰਦੇ ਹਾਂ, ਦੂਤੀਆ ਸਮੂਹ ਹੁੰਦੇ ਹਨ । ਇਹ ਅਸਥਾਈ ਹੁੰਦੇ ਹਨ । ਉਦਾਹਰਨ ਦੇ ਲਈ ਰਾਜਨੀਤਿਕ ਦਲ ।

ਪ੍ਰਸ਼ਨ 4.
ਅੰਤਰ ਸਮੂਹ ਅਤੇ ਬਾਹਰੀ ਸਮੂਹ ਵਿੱਚਕਾਰ ਦੋ ਅੰਤਰ ਦਿਓ ।
ਉੱਤਰ-

  1. ਅੰਤਰ ਸਮੂਹਾਂ ਵਿੱਚ ਆਪਣੇਪਨ ਦੀ ਭਾਵਨਾ ਹੁੰਦੀ ਹੈ ਪਰ ਬਾਹਰੀ ਸਮੂਹ ਵਿੱਚ ਇਸ ਭਾਵਨਾ ਦੀ ਕਮੀ | ਪਾਈ ਜਾਂਦੀ ਹੈ ।
  2. ਵਿਅਕਤੀ ਅੰਤਰ ਸਮੂਹਾਂ ਵਿੱਚ ਰਹਿਣਾ ਪਸੰਦ ਕਰਦਾ ਹੈ ਜਦਕਿ ਬਾਹਰੀ ਸਮੂਹ ਵਿੱਚ ਰਹਿਣਾ ਉਸ ਨੂੰ ਪਸੰਦ ਨਹੀਂ ਹੁੰਦਾ ।

ਪ੍ਰਸ਼ਨ 5.
ਗੌਣ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਉਦੇਸ਼ਾਂ ਉੱਤੇ ਆਧਾਰਿਤ ਹੁੰਦੀ ਹੈ ।
  2. ਦੂਤੀਆ ਸਮੂਹਾਂ ਦੀ ਮੈਂਬਰਸ਼ਿਪ ਅਸਥਾਈ ਹੁੰਦੀ ਹੈ ਅਤੇ ਵਿਅਕਤੀ ਉਦੇਸ਼ ਦੀ ਪੂਰਤੀ ਤੋਂ ਇਹਨਾਂ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ।
  3. ਦੂਤੀਆ ਸਮੂਹਾਂ ਦਾ ਰਸਮੀ ਸੰਗਠਨ ਹੁੰਦਾ ਹੈ ।
  4. ਦੂਤੀਆ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਅਸਿੱਧੇ ਸੰਬੰਧ ਹੁੰਦੇ ਹਨ ।

ਪ੍ਰਸ਼ਨ 6.
ਮੁੱਢਲੇ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਇਹਨਾਂ ਦੇ ਮੈਂਬਰਾਂ ਵਿਚਕਾਰ ਸਰੀਰਿਕ ਨਜ਼ਦੀਕੀ ਹੁੰਦੀ ਹੈ ।
  2. ਇਹਨਾਂ ਦਾ ਆਕਾਰ ਸੀਮਿਤ ਹੁੰਦਾ ਹੈ ।
  3. ਇਹ ਸਮੂਹ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
  4. ਇਹਨਾਂ ਦੇ ਮੈਂਬਰਾਂ ਦੇ ਵਿਚਕਾਰ ਸਵਾਰਥ ਵਾਲੇ ਸੰਬੰਧ ਨਹੀਂ ਹੁੰਦੇ ।
  5. ਇਹਨਾਂ ਦੇ ਮੈਂਬਰਾਂ ਦੇ ਸੰਬੰਧਾਂ ਵਿਚਕਾਰ ਨਿਰੰਤਰਤਾ ਹੁੰਦੀ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-

  1. ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧ ਪਾਏ ਜਾਂਦੇ ਹਨ । ਸਮਾਜਿਕ ਸਮੂਹ ਵਿਅਕਤੀਆਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ ਬਲਕਿ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧਾਂ ਕਰਕੇ ਇਹ ਸਮਾਜਿਕ ਸਮੂਹ ਕਹਾਉਂਦਾ ਹੈ । ਇਹ ਆਪਸੀ ਸੰਬੰਧ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਪਾਏ ਜਾਂਦੇ ਹਨ ।
  2. ਸਮੂਹ ਵਿਚ ਏਕਤਾ ਦੀ ਭਾਵਨਾ ਵੀ ਪਾਈ ਜਾਂਦੀ ਹੈ । ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਏਕਤਾ ਦੀ ਭਾਵਨਾ ਕਰਕੇ ਹੀ ਵਿਅਕਤੀ ਆਪਸ ਵਿਚ ਇਕ ਦੂਸਰੇ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹਮਦਰਦੀ ਤੇ ਪਿਆਰ ਆਦਿ ਵੀ ਇਸ ਦੇ ਤੱਤ ਹਨ ।
  3. ਸਮੂਹ ਦੇ ਮੈਂਬਰਾਂ ਵਿਚਕਾਰ ਅਸੀਂ ਦੀ ਭਾਵਨਾ ਜਾਂ ਹਮਭਾਵਨਾ ਪਾਈ ਜਾਂਦੀ ਹੈ ਅਤੇ ਉਨ੍ਹਾਂ ਵਿਚ ਅਪਣੱਤ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਤੇ ਉਹ ਇੱਕ ਦੂਜੇ ਦੀ ਮੱਦਦ ਕਰਦੇ ਹਨ ।
  4. ਸਮੂਹ ਦਾ ਆਪਣੇ ਮੈਂਬਰਾਂ ਦੇ ਵਿਵਹਾਰਾਂ ਉੱਤੇ ਨਿਯੰਤਰਨ ਹੁੰਦਾ ਹੈ ਅਤੇ ਇਹ ਨਿਯੰਤਰਨ ਪਰੰਪਰਾਵਾਂ, ਪ੍ਰਥਾਵਾਂ, ਨਿਯਮਾਂ ਆਦਿ ਦੁਆਰਾ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਮੁੱਢਲੇ ਸਮੂਹ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-

  1. ਮੁੱਢਲੇ ਸਮੂਹ ਦੇ ਵਿਚ ਵਿਅਕਤੀ ਅਤੇ ਸਮਾਜ ਦੋਨਾਂ ਦਾ ਵਿਕਾਸ ਹੁੰਦਾ ਹੈ ।
  2. ਹਰ ਇਕ ਵਿਅਕਤੀ ਦੇ ਅਨੁਭਵਾਂ ਵਿਚੋਂ ਸਭ ਤੋਂ ਪਹਿਲਾਂ ਸਮੂਹ ਇਹ ਹੀ ਪਾਇਆ ਜਾਂਦਾ ਹੈ ।
  3. ਸਮਾਜੀਕਰਨ ਦੀ ਪ੍ਰਕ੍ਰਿਆ ਵੀ ਇਸ ਸਮੂਹ ਨਾਲ ਸੰਬੰਧਿਤ ਹੈ ।
  4. ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ ਕਿਉਂਕਿ ਸਮੁਹ ਵਿਅਕਤੀ ਦੇ ਵਿਚ ਸਮਾਜਿਕ ਗੁਣ ਭਰਦਾ ਹੈ ।
  5. ਵਿਅਕਤੀ ਇਸ ਦੇ ਅਧੀਨ ਆਪਣੇ ਸਮਾਜ ਦੇ ਪਰਿਮਾਪਾਂ, ਕੀਮਤਾਂ, ਪਰੰਪਰਾਵਾਂ, ਰੀਤੀ-ਰਿਵਾਜ ਆਦਿ ਦਾ ਵੀ ਗਿਆਨ ਪ੍ਰਾਪਤ ਕਰਦਾ ਹੈ ।
  6. ਵਿਅਕਤੀ ਸਭ ਤੋਂ ਪਹਿਲਾਂ ਇਸ ਦਾ ਮੈਂਬਰ ਬਣਦਾ ਹੈ ।
  7. ਸਮਾਜਿਕ ਨਿਯੰਤਰਨ ਦਾ ਆਧਾਰ ਵੀ ਪ੍ਰਾਥਮਿਕ ਸਮੂਹ ਵਿਚ ਹੁੰਦਾ ਹੈ ਜਿਸ ਵਿਚ ਸਮੂਹ ਦੇ ਹਿੱਤ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 3.
ਪ੍ਰਾਥਮਿਕ ਸਮੂਹ ਅਤੇ ਦੁਤੀਆ ਸਮੂਹ ਵਿੱਚ ਅੰਤਰ ਲਿਖੋ ।
ਉੱਤਰ-

  • ਪ੍ਰਾਥਮਿਕ ਸਮੂਹ ਆਕਾਰ ਵਿਚ ਛੋਟੇ ਹੁੰਦੇ ਹਨ ਅਤੇ ਦੂਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ।
  • ਪਾਥਮਿਕ ਸਮੂਹਾਂ ਵਿਚ ਸੰਬੰਧ ਪ੍ਰਤੱਖ, ਨਿੱਜੀ ਅਤੇ ਗ਼ੈਰ-ਰਸਮੀ ਹੁੰਦੇ ਹਨ ਪਰ ਦੁਤੀਆ ਸਮੂਹਾਂ ਵਿਚ ਸੰਬੰਧ ਅਪ੍ਰਤੱਖ ਅਤੇ ਰਸਮੀ ਹੁੰਦੇ ਹਨ ।
  • ਪ੍ਰਾਥਮਿਕ ਸਮੂਹਾਂ ਦੇ ਮੈਂਬਰਾਂ ਵਿਚ ਸਮੂਹਿਕ ਸਹਿਯੋਗ ਦੀ ਭਾਵਨਾ ਪਾਈ ਜਾਂਦੀ ਹੈ ਪਰ ਦੂਤੀਆ ਸਮੂਹਾਂ ਵਿਚ ਮੈਂਬਰ ਇਕ ਦੂਜੇ ਨਾਲ ਸਹਿਯੋਗ ਸਿਰਫ਼ ਆਪਣੇ ਵਿਸ਼ੇਸ਼ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਨ ।
  • ਪਾਥਮਿਕ ਸਮੂਹ ਦੇ ਮੈਂਬਰਾਂ ਦੇ ਵਿਚ ਆਪਸੀ ਸੰਬੰਧ ਦੀ ਅਵਧੀ ਬਹੁਤ ਲੰਬੀ ਹੁੰਦੀ ਹੈ ਪਰ ਦੁਤੀਆ ਸਮੂਹਾਂ ਦੇ ਵਿਚ ਅਵਧੀ ਦੀ ਕੋਈ ਸੀਮਾ ਨਿਸਚਿਤ ਨਹੀਂ ਹੁੰਦੀ ਇਹ ਘੱਟ ਵੀ ਹੋ ਸਕਦੀ ਹੈ ਤੇ ਵੱਧ ਵੀ ।
  • ਪ੍ਰਾਥਮਿਕ ਸਮੂਹ ਵਧੇਰੇ ਕਰਕੇ ਪਿੰਡਾਂ ਵਿਚ ਪਾਏ ਜਾਂਦੇ ਹਨ ਪਰ ਦੁਤੀਆ ਸਮੂਹ ਵਧੇਰੇ ਕਰਕੇ ਸ਼ਹਿਰਾਂ ਵਿਚ ਪਾਏ ਜਾਂਦੇ ਹਨ ।

ਪ੍ਰਸ਼ਨ 4.
ਅੰਤਰ ਸਮੂਹ ਦੇ ਗੁਣ ਦੱਸੋ । ਉੱਤਰ-ਸਮਨਰ ਦੁਆਰਾ ਵਰਗੀਕ੍ਰਿਤ ਸਮੁਹ ਸੰਸਕ੍ਰਿਤਕ ਵਿਕਾਸ ਦੀਆਂ ਸਾਰੀਆਂ ਹੀ ਅਵਸਥਾਵਾਂ ਵਿਚ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਦੁਆਰਾ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ । ਅੰਤਰੀ ਸਮੂਹਾਂ ਨੂੰ ‘ਅਸੀਂ ਸਮੂਹ’ (We-group) ਵੀ ਕਿਹਾ ਜਾਂਦਾ ਹੈ । ਸਮੂਹ ਹੁੰਦੇ ਹਨ ਜਿਨ੍ਹਾਂ ਨੂੰ ਵਿਅਕਤੀ ਆਪਣਾ ਸਮਝਦਾ ਹੈ । ਵਿਅਕਤੀ ਇਹਨਾਂ ਸਮੂਹਾਂ ਨਾਲ ਸੰਬੰਧਿਤ ਵੀ ਹੁੰਦਾ ਹੈ । ਮੈਕਾਈਵਰ ਤੇ ਪੇਜ (MacIver and Page) ਨੇ ਆਪਣੀ ਕਿਤਾਬ ‘ਸਮਾਜ’ (Society) ਦੇ ਵਿਚ ਅੰਤਰੀ ਸਮੂਹਾਂ ਦਾ ਅਰਥ ਉਨ੍ਹਾਂ ਸਮੂਹਾਂ ਤੋਂ ਲਿਆ ਹੈ ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਮਿਲ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਾਤ, ਧਰਮ, ਕਬੀਲਾ, ਲਿੰਗ ਆਦਿ ਕੁਝ ਇਹੋ ਜਿਹੇ ਸਮੂਹ ਹਨ ਜਿਨ੍ਹਾਂ ਬਾਰੇ ਵਿਅਕਤੀ ਨੂੰ ਪੂਰਾ ਗਿਆਨ ਹੁੰਦਾ ਹੈ ।

ਅੰਤਰੀ ਸਮੂਹਾਂ ਦੀ ਪ੍ਰਕਿਰਤੀ ਸ਼ਾਂਤੀ ਵਾਲੀ ਹੁੰਦੀ ਹੈ ਅਤੇ ਆਪਸੀ ਸਹਿਯੋਗ, ਆਪਸੀ ਮਿਲਵਰਤਨ, ਸਦਭਾਵਨਾ ਆਦਿ ਵਰਗੇ ਗੁਣ ਪਾਏ ਜਾਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਬਾਹਰਲਿਆਂ ਪ੍ਰਤੀ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਇਹਨਾਂ ਸਮੂਹਾਂ ਦੇ ਵਿਚ ਮਨਾਹੀ ਵੀ ਹੁੰਦੀ ਹੈ । ਕਈ ਵਾਰੀ ਲੜਾਈ ਕਰਨ ਸਮੇਂ ਲੋਕ ਇਕ ਸਮੂਹ ਨਾਲ ਜੁੜ ਕੇ ਦੂਸਰੇ ਸਮੂਹ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ । ਅੰਤਰੀ ਸਮੂਹਾਂ ਦੇ ਵਿਚ “ਅਸੀਂ ਦੀ ਭਾਵਨਾ’ ਪਾਈ ਜਾਂਦੀ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਬਾਰੇ ਤੁਸੀਂ ਕੀ ਸਮਝਦੇ ਹੋ, ਇਸ ‘ਤੇ ਵਿਸਤਾਰ ਨੋਟ ਲਿਖੋ ।
ਉੱਤਰ-
ਸਮੂਹ ਦਾ ਅਰਥ (Meaning of Group) – ਆਮ ਆਦਮੀ ਰੋਜ਼ਾਨਾ ਦੀ ਬੋਲਚਾਲ ਦੀ ਭਾਸ਼ਾ ਵਿਚ ਸਮੂਹ ਸ਼ਬਦ ਦਾ ਪ੍ਰਯੋਗ ਕਰਦਾ ਹੈ । ਆਮ ਆਦਮੀ ਦੇ ਲਈ ਸਮੂਹ ਸ਼ਬਦ ਦਾ ਇਕ ਨਹੀਂ ਬਲਕਿ ਕਈ ਅਰਥ ਹਨ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਲੋਕਾਂ ਉੱਪਰ ਕਿਸੇ ਚੀਜ਼ ਦੇ ਪ੍ਰਭਾਵ ਦਾ ਅਧਿਐਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਚੀਜ਼ ਨੂੰ ਦੋ ਸਮੂਹਾਂ ਵਿਚ ਰੱਖ ਕੇ ਹੀ ਅਧਿਐਨ ਕਰਨਾ ਪਵੇਗਾ । ਪਹਿਲਾ ਸਮੁਹ ਤਾਂ ਉਹ ਹੋਵੇਗਾ ਕਿ ਜਿਹੜਾ ਉਸ ਚੀਜ਼ ਦਾ ਪ੍ਰਯੋਗ ਨਹੀਂ ਕਰਦਾ ਹੈ ਤੇ ਦੂਜਾ ਸਮੂਹ ਉਹ ਹੋਵੇਗਾ ਜਿਹੜਾ ਉਸ ਚੀਜ਼ ਦਾ ਪ੍ਰਯੋਗ ਕਰਦਾ ਹੈ । ਦੋਵੇਂ ਸਮੂਹ ਇਕ-ਦੂਜੇ ਤੋਂ ਦੂਰ ਵੀ ਹੋ ਸਕਦੇ ਹਨ ਅਤੇ ਨੇੜੇ ਵੀ ਹੋ ਸਕਦੇ ਹਨ । ਇਸ ਤਰ੍ਹਾਂ ਜੇਕਰ ਸਾਡੇ ਉਦੇਸ਼ ਵੱਖ ਹਨ ਤਾਂ ਸਮੂਹ ਵੀ ਵੱਖ ਹੋ ਸਕਦੇ ਹਨ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿਚ ਮਨੁੱਖਾਂ ਦਾ ਇਕੱਠ ਲੋਕਾਂ ਦੇ ਸਮੂਹ ਨੂੰ ਕਹਿੰਦੇ ਹਨ ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਸਮੁਹ ਵਿਚ ਹਿੱਸਾ ਲੈਣ ਨਾਲ ਸੰਬੰਧਿਤ ਹੁੰਦੀ ਹੈ । ਜਨਮ ਤੋਂ ਬਾਅਦ ਸਭ ਤੋਂ ਪਹਿਲਾ ਸਮੂਹ ਉਸ ਨੂੰ ਪਰਿਵਾਰ ਮਿਲਦਾ ਹੈ ਤੇ ਫਿਰ ਸਮੇਂ ਦੇ ਨਾਲ-ਨਾਲ ਉਹ ਹੋਰ ਦੂਜੇ ਸਮੂਹਾਂ ਦਾ ਮੈਂਬਰ ਬਣ ਜਾਂਦਾ ਹੈ । ਹਰ ਇਕ ਸਮਾਜਿਕ ਸਮੂਹ ਵਿਚ ਮਨੁੱਖਾਂ ਦੀਆਂ ਅਰਥ ਭਰਪੂਰ ਕ੍ਰਿਆਵਾਂ ਮਿਲਦੀਆਂ ਹਨ । ਵਿਅਕਤੀ ਨਾ ਸਿਰਫ਼ ਇਹਨਾਂ ਸਮੂਹਾਂ ਦੇ ਵਿਚ ਸੰਬੰਧ ਸਥਾਪਿਤ ਕਰਦਾ ਹੈ ਬਲਕਿ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਵੀ ਕਰਦਾ ਹੈ । ਸਮੂਹ ਦੇ ਅਰਥ ਇਕ ਆਮ ਆਦਮੀ ਲਈ ਤੇ ਸਮਾਜ ਵਿਗਿਆਨੀ ਲਈ ਵੱਖ-ਵੱਖ ਹਨ | ਆਮ ਆਦਮੀ ਲਈ ਸਮੂਹ ਕੁਝ ਨਹੀਂ ਬਲਕਿ ਕੁਝ ਮਨੁੱਖਾਂ ਦਾ ਇਕੱਠ ਹੈ । ਪਰ ਸਮਾਜ ਵਿਗਿਆਨੀ ਦੇ ਲਈ ਇਸਦੇ ਹੋਰ ਅਰਥ ਹਨ । ਸਮਾਜ ਵਿਗਿਆਨੀ ਲਈ ਕੁਝ ਮਨੁੱਖਾਂ ਦਾ ਇਕੱਠ ਉਸ ਸਮੇਂ ਹੁੰਦਾ ਹੈ ਜਦੋਂ ਉਹਨਾਂ ਮਨੁੱਖਾਂ ਵਿਚਕਾਰ ਨਿਸ਼ਚਿਤ ਸੰਬੰਧ ਹੁੰਦੇ ਹਨ ਤੇ ਇਹਨਾਂ ਸੰਬੰਧਾਂ ਦਾ ਨਤੀਜਾ ਪਿਆਰ ਦੀ ਭਾਵਨਾ ਹੋਵੇ ।

ਸਮੂਹ ਦੀਆਂ ਪਰਿਭਾਸ਼ਾਵਾਂ (Definitions of Group)

  • ਸੈਂਡਰਸਨ (Sanderson) ਦੇ ਅਨੁਸਾਰ, “ਸਮੂਹ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਦਾ ਇਕੱਠ ਹੈ ਜਿਸ ਵਿਚ . ਮਨੋਵਿਗਿਆਨਕ ਅੰਤਰ ਕਾਰਜ ਦਾ ਇਕ ਨਿਸ਼ਚਿਤ ਢੰਗ ਪਾਇਆ ਜਾਂਦਾ ਹੈ ਤੇ ਆਪਣੇ ਵਿਸ਼ੇਸ਼ ਪ੍ਰਕਾਰ ਦੇ ਸਮੂਹਿਕ ਵਿਵਹਾਰ ਦੇ ਕਾਰਨ ਆਪਣੇ ਮੈਂਬਰਾਂ ਅਤੇ ਜ਼ਿਆਦਾਤਰ ਦੁਜਿਆਂ ਦੁਆਰਾ ਹੀ ਇਸ ਨੂੰ ਅਸਲੀ ਵਸਤੁ ਸਮਝਿਆ ਜਾਂਦਾ ਹੈ ।”
  • ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮਾਜਿਕ ਸਮੂਹ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਨੂੰ ਕਹਿੰਦੇ ਹਨ ਜਿਸ ਦਾ ਧਿਆਨ ਕੁੱਝ ਸਾਂਝੇ ਉਦੇਸ਼ਾਂ ਉੱਤੇ ਹੁੰਦਾ ਹੈ ਅਤੇ ਜੋ ਇਕ-ਦੂਜੇ ਨੂੰ ਪ੍ਰੇਰਨਾ ਦਿੰਦੇ ਹੋਣ, ਜਿਨ੍ਹਾਂ ਵਿਚ ਸਾਂਝੀ ਭਾਵਨਾ ਹੋਵੇ ਅਤੇ ਜੋ ਸਾਂਝੀਆਂ ਕ੍ਰਿਆਵਾਂ ਵਿਚ ਸ਼ਾਮਿਲ ਹੋਣ ।”
  • ਹੈਰੀ ਐਮ. ਜਾਨਸਨ (Harry M. Johnson) ਦੇ ਅਨੁਸਾਰ, “ਸਮਾਜਿਕ ਸਮੂਹ ਅੰਤਰ-ਕ੍ਰਿਆਵਾਂ ਦੀ ਵਿਵਸਥਾ ਹੈ ।”
  • ਗਿਲਿਨ ਅਤੇ ਗਿਲਿਨ (Gillen and Gillen) ਦੇ ਅਨੁਸਾਰ, “ਸਮਾਜਿਕ ਸਮੂਹ ਦੀ ਉੱਤਪਤੀ ਲਈ ਇਕ ਅਜਿਹੀ ਪ੍ਰਸਥਿਤੀ ਦਾ ਹੋਣਾ ਜ਼ਰੂਰੀ ਹੈ ਜਿਸ ਨਾਲ ਸੰਬੰਧਿਤ ਵਿਅਕਤੀਆਂ ਵਿਚ ਅਰਥ ਪੂਰਨ ਅੰਤਰ ਉਤੇਜਨਾ ਅਤੇ ਅਰਥ ਪੂਰਨ ਪ੍ਰਤੀਕ੍ਰਿਆ ਹੋ ਸਕੇ ਅਤੇ ਜਿਸ ਵਿਚ ਸਾਂਝੀਆਂ ਉਤੇਜਨਾਵਾਂ ਅਤੇ ਹਿੱਤਾਂ ਉੱਤੇ ਸਭ ਦਾ ਧਿਆਨ ਕੇਂਦਰਿਤ ਹੋ ਸਕੇ ਅਤੇ ਕੁੱਝ ਸਾਂਝੀਆਂ ਪ੍ਰਤੀਆਂ, ਪ੍ਰੇਰਨਾਵਾਂ ਅਤੇ ਭਾਵਨਾਵਾਂ ਦਾ ਵਿਕਾਸ ਹੋ ਸਕੇ ।”

ਇਸ ਤਰ੍ਹਾਂ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੁੱਝ ਵਿਅਕਤੀਆਂ ਦਾ ਇਕੱਠ, ਜਿਹੜਾ ਸਰੀਰਕ ਤੌਰ ਉੱਤੇ ਇਕ-ਦੂਜੇ ਦੇ ਨੇੜੇ ਹੈ ਪਰੰਤੂ ਉਹ ਆਪਣੇ ਸਾਂਝੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕਦੂਜੇ ਨੂੰ ਸਹਿਯੋਗ ਨਹੀਂ ਕਰਦੇ ਅਤੇ ਇਕ-ਦੂਜੇ ਦੀ ਅੰਤਰ ਕ੍ਰਿਆ ਨਾਲ ਪ੍ਰਭਾਵਿਤ ਨਹੀਂ ਹੁੰਦੇ, ਤਾਂ ਉਹ ਸਮੂਹ ਨਹੀਂ ਕਹਾ ਸਕਦਾ । ਇਸ ਇਕੱਠ ਨੂੰ ਤਾਂ ਸਿਰਫ਼ ਭੀੜ ਹੀ ਕਿਹਾ ਜਾ ਸਕਦਾ ਹੈ । ਸਮਾਜ ਵਿਗਿਆਨ ਲਈ ਸਮੂਹ ਉਹਨਾਂ ਵਿਅਕਤੀਆਂ ਦਾ ਇਕੱਠ ਹੈ ਜੋ ਇਕੋ ਜਿਹੇ ਹੋਣ ਅਤੇ ਜਿਸ ਦੇ ਮੈਂਬਰਾਂ ਵਿਚਕਾਰ ਆਪਸੀ ਸਮਾਜਿਕ ਕ੍ਰਿਆ, ਪ੍ਰਤੀਕ੍ਰਿਆ, ਸੰਬੰਧ, ਸਾਂਝੇ ਹਿਤ, ਚੇਤਨਾ, ਉਤੇਜਨਾਵਾਂ, ਸਵਾਰਥ, ਭਾਵਨਾਵਾਂ ਹੁੰਦੇ ਹਨ । ਸਮੂਹ ਦੇ ਮੈਂਬਰ ਇਸ ਤਰੀਕੇ ਨਾਲ ਇਕ-ਦੂਜੇ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਸਮੂਹ ਦੇ ਵਿਚ ਵਿਚਾਰਾਂ ਦਾ ਲੈਣ-ਦੇਣ ਵੀ ਹੁੰਦਾ ਹੈਂ ਅਤੇ ਸਮੂਹ ਦੇ ਮੈਂਬਰਾਂ ਵਿਚ ਸਿਰਫ਼ ਸਰੀਰਕ ਨੇੜਤਾ ਨਹੀਂ ਬਲਕਿ ਚੇਤਨਾ ਅਤੇ ਇਕ-ਦੂਜੇ ਪ੍ਰਤੀ ਖਿੱਚ ਵੀ ਪਾਈ ਜਾਂਦੀ ਹੈ । ਇਹਨਾਂ ਦੇ ਸਾਂਝੇ ਸਵਾਰਥ ਅਤੇ ਹਿੱਤ ਹੁੰਦੇ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਤੁਸੀਂ ਮੁੱਢਲੇ ਅਤੇ ਗੌਣ ਸਮੂਹਾਂ ਦਾ ਕਿਸ ਤਰ੍ਹਾਂ ਵਰਣਨ ਕਰੋਗੇ ।
ਉੱਤਰ-
ਮੁੱਢਲੇ ਜਾਂ ਪ੍ਰਾਥਮਿਕ ਸਮੂਹ (Primary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਸਮਾਜਿਕ ਸਮੂਹਾਂ ਦਾ ਵਰਗੀਕਰਣ ਕੀਤਾ ਹੈ ਤੇ ਦੋ ਪ੍ਰਕਾਰ ਦੇ ਸਮੂਹਾਂ ਮੁੱਢਲੇ ਅਤੇ ਗੌਣ ਬਾਰੇ ਦੱਸਿਆ ਹੈ । ਇਸ ਵਰਗੀਕਰਣ ਨੂੰ ਹਰੇਕ ਸਮਾਜ ਵਿਗਿਆਨੀ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ । ਕੂਲੇ ਨੇ ਮੁੱਢਲੇ ਸਮੂਹ ਵਿਚ ਬਹੁਤ ਹੀ ਨੇੜੇ ਦੇ ਸੰਬੰਧਾਂ ਨੂੰ ਸ਼ਾਮਲ ਕੀਤਾ ਹੈ, ਜਿਵੇਂ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ । ਕੂਲੇ ਦੇ ਅਨੁਸਾਰ ਇਸ ਪ੍ਰਕਾਰ ਦੇ ਸਮੂਹਾਂ ਵਿਚ ਵਿਅਕਤੀਆਂ ਦੇ ਇਕ-ਦੂਜੇ ਨਾਲ ਸੰਬੰਧ ਹਮਦਰਦੀ, ਆਦਰ, ਸਹਿਯੋਗ ਅਤੇ ਪਿਆਰ ਵਾਲੇ ਹੁੰਦੇ ਹਨ । ਇਹਨਾਂ ਸਮੂਹਾਂ ਵਿਚ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਕੰਮ ਕਰਦਾ ਹੈ । ਇਹਨਾਂ ਸਮੂਹਾਂ ਵਿਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਅਤੇ ਸੰਬੰਧ ਵੀ ਈਰਖਾ ਵਾਲੇ ਨਹੀਂ ਹੁੰਦੇ । ਇਹਨਾਂ ਸਮੂਹਾਂ ਦੇ ਮੈਂਬਰਾਂ ਵਿਚ ਵਿਅਕਤੀਗਤ ਦੀ ਥਾਂ ਸਮੂਹਿਕ ਭਾਵਨਾ ਹੁੰਦੀ ਹੈ ਅਤੇ ਇਹ ਸਮੂਹ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ।

ਕੂਲੇ ਨੇ ਮੁੱਢਲੇ ਸਮੂਹ ਦੀ ਪਰਿਭਾਸ਼ਾ ਦਿੱਤੀ ਹੈ । ਕੂਲੇ (Cooley) ਦੇ ਅਨੁਸਾਰ, “ਮੁੱਢਲੇ ਸਮੂਹ ਤੋਂ ਮੇਰਾ ਭਾਵ ਉਹਨਾਂ ਸਮੂਹਾਂ ਤੋਂ ਹੈ ਜਿਨ੍ਹਾਂ ਵਿਚ ਖ਼ਾਸ ਕਰ ਕੇ ਆਹਮੋ-ਸਾਹਮਣੇ ਦੇ ਸੰਬੰਧ ਪਾਏ ਜਾਂਦੇ ਹਨ । ਇਹ ਮੁੱਢਲੇ ਕਈ ਅਰਥ ਵਿਚ ਹਨ ਪਰੰਤੂ ਮੁੱਖ ਤੌਰ ‘ਤੇ ਇਸ ਅਰਥ ਵਿਚ ਕਿ ਵਿਅਕਤੀ ਦੇ ਸੁਭਾਅ ਅਤੇ ਆਦਰਸ਼ ਦਾ ਨਿਰਮਾਣ ਕਰਨ ਵਿਚ ਮੌਲਿਕ ਹਨ । ਇਹਨਾਂ ਗੁੜੇ ਤੇ ਸਹਿਯੋਗੀ ਸੰਬੰਧਾਂ ਦੇ ਨਤੀਜੇ ਵਜੋਂ ਮੈਂਬਰਾਂ ਦੇ ਵਿਅਕਤਿਤੱਵ ਸਾਂਝੀ ਪੂਰਨਤਾ ਵਿਚ ਘੁਲ ਮਿਲ ਜਾਂਦੇ ਹਨ ਤਾਂ ਜੋ ਘੱਟੋ-ਘੱਟ ਕਈ ਉਦੇਸ਼ਾਂ ਲਈ ਵਿਅਕਤੀ ਦਾ ਸਵੈ ਹੀ ਸਮੂਹ ਦਾ ਸਾਂਝਾ ਜੀਵਨ ਤੇ ਉਦੇਸ਼ ਬਣ ਜਾਂਦਾ ਹੈ । ਸ਼ਾਇਦ ਇਸ ਪੂਰਨਤਾ ਨੂੰ ਵਰਣਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ । ਇਸ ਨੂੰ ਅਸੀਂ ਸਮੁਹ ਵੀ ਕਿਹਾ ਜਾਂਦਾ ਹੈ, ਇਸ ਵਿਚ ਹਮਦਰਦੀ ਤੇ ਪਰਸਪਰ ਪਹਿਚਾਣ ਦੀ ਭਾਵਨਾ ਲੁਪਤ ਹੁੰਦੀ ਹੈ ਅਤੇ ਅਸੀਂ ਇਸ ਦਾ ਕੁਦਰਤੀ ਪ੍ਰਗਟਾਵਾ ਹੈ ।”

ਕੂਲੇ ਦੇ ਅਨੁਸਾਰ ਮੁੱਢਲੇ ਸਮੂਹ ਮੁੱਢਲੇ ਇਸ ਕਰਕੇ ਹਨ ਕਿ ਇਹ ਸਮੂਹ ਵਿਅਕਤੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਵਿਅਕਤੀ ਤੇ ਸਮਾਜ ਦਾ ਸੰਪਰਕ ਵੀ ਇਹਨਾਂ ਦੀ ਮਦਦ ਨਾਲ ਹੁੰਦਾ ਹੈ । ਕਿਉਂਕਿ ਇਹਨਾਂ ਵਿਚ ਸੰਬੰਧ ਆਹਮੋਸਾਹਮਣੇ ਦੇ ਹੁੰਦੇ ਹਨ ਇਸ ਕਰਕੇ ਇਹਨਾਂ ਵਿਚ ਪਿਆਰ, ਹਮਦਰਦੀ, ਨਿੱਜੀਪਣ ਤੇ ਸਹਿਯੋਗ ਦੀ ਭਾਵਨਾ ਵੀ ਪਾਈ ਜਾਂਦੀ ਹੈ । ਇਹਨਾਂ ਸਮੂਹਾਂ ਵਿਚ ਵਿਅਕਤੀ ਇਕ-ਦੂਜੇ ਨਾਲ ਐਨਾ ਜੁੜ ਜਾਂਦੇ ਹਨ ਕਿ ਨਿੱਜੀ ਸਵਾਰਥ ਵੀ ਭਾਵਨਾ ਉਹਨਾਂ ਵਿਚ ਬਿਲਕੁਲ ਹੀ ਖਤਮ ਹੋ ਜਾਂਦੀ ਹੈ । ਲੋੜ ਪੈਣ ਉੱਤੇ ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਛੋਟੀ-ਮੋਟੀ ਗੱਲ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ । ਇਹ ਵਿਅਕਤੀ ਕੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ । ਕੁਲੇ ਦਾ ਕਹਿਣਾ ਹੈ ਕਿ, “ਇਹ ਸਮੂਹ ਲਗਭਗ ਸਾਰੇ ਸਮਿਆਂ ਤੇ ਵਿਕਾਸ ਦੇ ਸਭ ਪੱਧਰਾਂ ਉੱਤੇ ਸਰਬਵਿਆਪਕ ਰਹੇ ਹਨ । ਇਹ ਮਨੁੱਖੀ ਸੁਭਾਅ ਅਤੇ ਮਨੁੱਖੀ ਆਦਰਸ਼ਾਂ ਵਿਚ ਜੋ ਸਰਬਵਿਆਪਕ ਅੰਸ਼ ਹੈ, ਉਸ ਦੇ ਮੁੱਖ ਆਧਾਰ ਹਨ ।”

ਕੂਲੇ ਨੇ ਤਿੰਨ ਪ੍ਰਕਾਰ ਦੇ ਮੁੱਢਲੇ ਸਮੂਹਾਂ ਨੂੰ ਮਹੱਤਵਪੂਰਨ ਦੱਸਿਆ ਹੈ-

  1. ਪਰਿਵਾਰ (Family)
  2. ਖੇਡ ਸਮੂਹ (Play group)
  3. ਗੁਆਂਢ (Neighbour level) ।

ਕੂਲੇ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਮੂਹ ਹਰੇਕ ਸਮਾਜ ਵਿਚ ਹਰ ਸਮੇਂ ਨਾਲ ਸੰਬੰਧਿਤ ਹੋਣ ਕਰਕੇ ਸਰਬਵਿਆਪਕ ਹਨ । ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਇਹਨਾਂ ਵਿਚ ਵੀ ਪ੍ਰਵੇਸ਼ ਕਰਦਾ ਹੈ । ਜਨਮ ਤੋਂ ਬਾਅਦ ਬੱਚਾ ਆਪਣੇ ਆਪ ਜਿਉਂਦਾ ਨਹੀਂ ਰਹਿ ਸਕਦਾ । ਬੱਚੇ ਦੇ ਪਾਲਣ ਪੋਸ਼ਣ ਲਈ ਪਰਿਵਾਰ ਹੀ ਉਹ ਸਮੂਹ ਹੈ ਜਿਸ ਵਿਚ ਵਿਅਕਤੀ ਆਪਣੇ ਆਪ ਨੂੰ ਸ਼ਾਮਲ ਕਰਦਾ ਹੈ । ਬੱਚੇ ਦਾ ਸਮਾਜੀਕਰਣ ਪਰਿਵਾਰ ਵਿਚ ਹੀ ਹੁੰਦਾ ਹੈ ਅਤੇ ਸਮਾਜ ਵਿਚ ਰਹਿਣ ਦੇ ਤਰੀਕੇ ਸਿੱਖਦਾ ਹੈ । ਬੱਚੇ ਦੀ ਮੁੱਢਲੀ ਸਿੱਖਿਆ ਪਰਿਵਾਰ ਵਿਚ ਰਹਿ ਕੇ ਹੀ ਹੁੰਦੀ ਹੈ । ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਸੰਸਕ੍ਰਿਤੀ, ਰੀਤੀਰਿਵਾਜ ਬੱਚਾ ਪਰਿਵਾਰ ਵਿਚ ਰਹਿ ਕੇ ਹੀ ਸਿੱਖਦਾ ਹੈ ।

ਪਰਿਵਾਰ ਵਿਚ ਵਿਅਕਤੀਆਂ ਦੇ ਸੰਬੰਧ ਆਪਸ ਵਿਚ ਸਿੱਧੇ ਹੁੰਦੇ ਹਨ ਜਿਸ ਕਰਕੇ ਆਪਸੀ ਸਹਿਯੋਗ ਦੀ ਭਾਵਨਾ ਵੱਧ ਜਾਂਦੀ ਹੈ । ਪਰਿਵਾਰ ਤੋਂ ਬਾਅਦ ਬੱਚਾ ਗੁਆਂਢ ਦੇ ਸੰਪਰਕ ਵਿਚ ਆਉਂਦਾ ਹੈ ਕਿਉਂਕਿ ਘਰ ਤੋਂ ਬਾਹਰ ਉਹ ਗੁਆਂਢ ਵਿਚ ਹੀ ਜਾਂਦਾ ਹੈ । ਗੁਆਂਢ ਵਿਚ ਉਸ ਨੂੰ ਪਰਿਵਾਰ ਵਰਗਾ ਹੀ ਪਿਆਰ ਪ੍ਰਾਪਤ ਹੁੰਦਾ ਹੈ । ਉਸ ਨੂੰ ਗੁਆਂਢ ਤੋਂ ਹੀ ਪਤਾ ਚਲਦਾ ਹੈ ਕਿ ਵੱਡਿਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਤੇ ਕਿਸ ਤਰ੍ਹਾਂ ਕਿਸੇ ਦਾ ਆਦਰ ਕਰਨਾ ਹੈ । ਗੁਆਂਢ ਤੋਂ ਬਾਅਦ ਉਹ ਖੇਡ ਸਮੂਹ ਦੇ ਸੰਪਰਕ ਵਿਚ ਆਉਂਦਾ ਹੈ | ਖੇਡ ਸਮੂਹ ਵਿਚ ਉਸ ਦੀ ਆਪਣੀ ਉਮਰ ਦੇ ਬੱਚੇ ਹੁੰਦੇ ਹਨ । ਜਿਸ ਕਰਕੇ ਉਹ ਆਪਣੇ ਆਪ ਨੂੰ ਕੁਝ ਸੁਤੰਤਰ ਮਹਿਸੂਸ ਕਰਦਾ ਹੈ । ਖੇਡਦੇ ਹੋਏ ਉਹ ਹੋਰਾਂ ਬੱਚਿਆਂ ਨਾਲ ਸਹਿਯੋਗ ਕਰਨਾ ਸਿੱਖਦਾ ਹੈ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦਾ ਹੈ । ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਵਿਚ ਅਨੁਸ਼ਾਸਨ ਆ ਜਾਂਦਾ ਹੈ ਅਤੇ ਉਹ ਹੋਰ ਵਿਅਕਤੀਆਂ ਪ੍ਰਤੀ ਵਿਵਹਾਰ ਅਤੇ ਕੰਮ ਕਰਨਾ ਸਿੱਖ ਜਾਂਦਾ ਹੈ । ਇਸ ਸਭ ਨਾਲ ਉਸ ਦੇ ਚਰਿੱਤਰ ਦਾ ਨਿਰਮਾਣ ਅਤੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਇਸ ਵਿਚ ਨੇੜੇ ਦੇ ਸੰਬੰਧ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਪ੍ਰਾਰੰਭਿਕ, ਪ੍ਰਾਥਮਿਕ ਜਾਂ ਪ੍ਰਾਇਮਰੀ ਸਮੂਹ ਕਿਹਾ ਜਾਂਦਾ ਹੈ ।

ਗੌਣ ਜਾਂ ਦੂਤੀਆ ਸਮੂਹ (Secondary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਪ੍ਰਾਥਮਿਕ ਸਮੂਹਾਂ ਦੇ ਨਾਲ-ਨਾਲ ਦੂਤੀਆਂ ਸਮੂਹਾਂ ਦਾ ਵੀ ਵਰਣਨ ਕੀਤਾ ਹੈ । ਵਿਅਕਤੀ ਪ੍ਰਾਥਮਿਕ ਸਮੂਹਾਂ ਵਿਚ ਵੱਡਾ ਹੁੰਦਾ ਹੈ ਪਰ ਅੱਜ-ਕਲ੍ਹ ਦੇ ਗੁੰਝਲਦਾਰ ਸਮਾਜਾਂ ਵਿਚ ਵਿਅਕਤੀ ਸਿਰਫ਼ ਮੁੱਢਲੇ ਸਮੂਹਾਂ ਵਿਚ ਰਹਿ ਕੇ ਹੀ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ । ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਵਿਅਕਤੀ ਨੂੰ ਹੋਰ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਇਸ ਕਰਕੇ ਹੀ ਸੌਣ ਸਮੂਹਾਂ ਦੀ ਆਧੁਨਿਕ ਸਮੂਹਾਂ ਵਿਚ ਬਹੁਤ ਮਹੱਤਤਾ ਹੁੰਦੀ ਹੈ । ਗੌਣ ਸਮੂਹਾਂ ਦੀ ਮਹੱਤਤਾ ਵੱਧਣ ਕਰਕੇ ਮੁੱਢਲੇ ਸਮੂਹਾਂ ਦੀ ਮਹੱਤਤਾ ਘੱਟ ਗਈ ਹੈ ਤੇ ਇਹਨਾਂ ਸਮੂਹਾਂ ਦੀ ਥਾਂ ਹੋਰ ਸੰਸਥਾਵਾਂ ਨੇ ਲੈ ਲਈ ਹੈ । ਸ਼ਹਿਰਾਂ ਵਿਚ ਤਾਂ ਮੁੱਢਲੇ ਸਮੂਹ ਬਹੁਤ ਹੀ ਘੱਟ ਹੋ ਗਏ ਹਨ । ਗੌਣ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਮੈਂਬਰਾਂ ਵਿਚਕਾਰ ਅਸੀਂ ਸੰਬੰਧ ਹੁੰਦੇ ਹਨ ।

ਗੌਣ ਸਮੂਹਾਂ ਵਿਚ ਹਰੇਕ ਵਿਅਕਤੀ ਆਪਣਾ ਵੱਖ-ਵੱਖ ਕੰਮ ਕਰਦਾ ਹੈ ਪਰ ਫਿਰ ਵੀ ਉਹ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ! ਗੌਣ ਸਮੂਹਾਂ ਵਿਚ ਮੈਂਬਰਾਂ ਦੇ ਵਿਸ਼ੇਸ਼ ਉਦੇਸ਼ ਹੁੰਦੇ ਹਨ ਜਿਹੜੇ ਕਿ ਆਪਸੀ ਸਹਿਯੋਗ ਨਾਲ ਪ੍ਰਾਪਤ ਕੀਤੇ ਜਾਂਦੇ ਹਨ । ਦੇਸ਼, ਸਭਾਵਾਂ, ਕਲੱਬ, ਰਾਜਨੀਤਿਕ ਸਮੂਹ ਜਾਂ ਦਲ ਦੁਤੀਆ ਸਮੂਹਾਂ ਦੀਆਂ ਉਦਾਹਰਨਾਂ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਬਣਾਏ ਜਾਂਦੇ ਹਨ । ਇਹਨਾਂ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਨਹੀਂ ਜਾਣਦੇ ਹੁੰਦੇ ਤੇ ਅਸਿੱਧੇ ਰੂਪ ਵਿਚ ਇਕ-ਦੂਜੇ ਨੂੰ ਸਹਿਯੋਗ ਕਰਦੇ ਹਨ ।

ਗੌਣ ਸਮੂਹ ਕਿਸੇ ਵਿਸ਼ੇਸ਼ ਉਦੇਸ਼ ਲਈ ਬਣਾਏ ਜਾਂਦੇ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ । ਵਿਅਕਤੀ ਆਪਣੇ ਕਿਸੇ ਵਿਸ਼ੇਸ਼ ਉਦੇਸ਼ ਨੂੰ ਪੂਰਾ ਕਰਨ ਲਈ ਗੌਣ ਸਮੂਹਾਂ ਦਾ ਮੈਂਬਰ ਬਣਦਾ ਹੈ ਅਤੇ ਆਪਣੇ ਉਦੇਸ਼ ਦੇ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਛੱਡ ਦਿੰਦਾ ਹੈ । ਗੌਣ ਸਮੂਹਾਂ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਵਿਚ ਨੇੜਤਾ ਅਤੇ ਗੁੜਾਪਨ ਨਹੀਂ ਹੁੰਦਾ । ਗੌਣ ਸਮੂਹ ਦੇ ਮੈਂਬਰ ਰਸਮੀ ਨਿਯੰਤਰਨ ਦੇ ਸਾਧਨਾਂ ਦੁਆਰਾ ਨਿਯੰਤਰਿਤ ਹੁੰਦੇ ਹਨ । ਆਕਾਰ ਵੱਡਾ ਹੋਣ ਦੇ ਕਾਰਨ ਮੈਂਬਰ ਇਕ-ਦੂਜੇ ਨੂੰ ਨਿੱਜੀ ਰੂਪ ਵਿਚ ਨਹੀਂ ਜਾਣਦੇ ਹੁੰਦੇ ਇਨ੍ਹਾਂ ਦੀ ਮੱਦਦ ਨਾਲ ਰੀਤੀ-ਰਿਵਾਜ ਅਤੇ ਸਮਾਜਿਕ ਨਿਯਮ ਵੀ ਬਣਦੇ ਹਨ ।

ਪ੍ਰਸ਼ਨ 3.
ਤੁਸੀਂ ਸਮਾਜ ਦੇ ਮੈਂਬਰ ਹੁੰਦੇ ਹੋਏ ਅਲੱਗ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੋ, ਤੁਸੀਂ ਇਸ ਨੂੰ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੇਖਦੇ ਹੋ ?
ਉੱਤਰ-
ਅਸੀਂ ਸਾਰੇ ਲੋਕ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਕਈ ਪ੍ਰਕਾਰ ਦੇ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੀ ਰਹਿੰਦੇ ਹਾਂ । ਜੇਕਰ ਅਸੀਂ ਸਮਾਜ ਸ਼ਾਸਤਰੀ ਪਰਿਪੇਖ ਨਾਲ ਦੇਖੀਏ ਤਾਂ ਅਸੀਂ ਇਹਨਾਂ ਨੂੰ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ | ਅਸੀਂ ਪਰਿਵਾਰ ਵਿੱਚ ਰਹਿੰਦੇ ਹਾਂ, ਗੁਆਂਢੀਆਂ ਨਾਲ ਅੰਤਰਕਿਰਿਆ ਕਰਦੇ ਹਾਂ, ਆਪਣੇ ਦੋਸਤਾਂ ਦੇ ਸਮੂਹ ਨਾਲ ਬੈਠਦੇ ਹਾਂ । ਇਹ ਸਮੂਹ ਮੁੱਢਲੇ ਸਮੂਹ ਹੁੰਦੇ ਹਨ ਕਿਉਂਕਿ ਅਸੀਂ ਇਹਨਾਂ ਸਮੂਹਾਂ ਦੇ ਮੈਂਬਰਾਂ ਨਾਲ ਪ੍ਰਤੱਖ ਰੂਪ ਨਾਲ ਅੰਤਰਕਿਰਿਆ ਕਰਦੇ ਹਾਂ ਅਤੇ ਅਸੀਂ ਇਹਨਾਂ ਨਾਲ ਬੈਠਣਾ ਪਸੰਦ ਕਰਦੇ ਹਾਂ । ਅਸੀਂ ਇਹਨਾਂ ਸਮੂਹਾਂ ਦੇ ਸਥਾਈ ਮੈਂਬਰ ਹੁੰਦੇ ਹਾਂ ਅਤੇ ਮੈਂਬਰਾਂ ਵਿਚਕਾਰ ਗੈਰ-ਰਸਮੀ ਸੰਬੰਧ ਹੁੰਦੇ ਹਨ । ਇਹਨਾਂ ਸਮੂਹਾਂ ਦਾ ਸਾਡੇ ਜੀਵਨ ਵਿੱਚ ਬਹੁਤ . ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਇਹਨਾਂ ਸਮੂਹਾਂ ਤੋਂ ਬਿਨਾਂ ਵਿਅਕਤੀ ਜੀਊਂਦਾ ਨਹੀਂ ਰਹਿ ਸਕਦਾ । ਵਿਅਕਤੀ ਜਿੱਥੇ ਮਰਜੀ ਚਲਾ ਜਾਵੇ, ਪਰਿਵਾਰ, ਗੁਆਂਢ ਅਤੇ ਖੇਡ ਸਮੂਹ ਜਿਹੇ ਪ੍ਰਾਥਮਿਕ ਸਮੁਹ ਉਸਨੂੰ ਹਰ ਥਾਂ ਉੱਤੇ ਮਿਲ ਜਾਣਗੇ ।

ਮੁੱਢਲੇ ਸਮੂਹਾਂ ਦੇ ਨਾਲ-ਨਾਲ ਵਿਅਕਤੀ ਕੁਝ ਅਜਿਹੇ ਸਮੂਹਾਂ ਦਾ ਵੀ ਮੈਂਬਰ ਹੁੰਦਾ ਹੈ ਜਿਨ੍ਹਾਂ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀ ਇੱਛਾ ਨਾਲ ਹੀ ਇਹਨਾਂ ਦਾ ਮੈਂਬਰ ਬਣਦਾ ਹੈ । ਅਜਿਹੇ ਸਮੂਹਾਂ ਨੂੰ ਗੌਣ ਸਮੂਹ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਸਮੂਹਾਂ ਦਾ ਇੱਕ ਰਸਮੀ ਸੰਗਠਨ ਹੁੰਦਾ ਹੈ ਜਿਸਦੇ ਮੈਂਬਰਾਂ ਦੀ ਚੋਣ ਸਮੇਂ-ਸਮੇਂ ਉੱਤੇ ਹੁੰਦੀ ਰਹਿੰਦੀ ਹੈ । ਵਿਅਕਤੀ ਇਹਨਾਂ ਸਮੂਹਾਂ ਦਾ ਮੈਂਬਰ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਬਣਦਾ ਹੈ ਅਤੇ ਉਹ ਉਦੇਸ਼ ਪ੍ਰਾਪਤੀ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਰਾਜਨੀਤਿਕ ਦਲ, ਟਰੇਡ ਯੂਨੀਅਨ ਆਦਿ ਵਰਗੇ ਸਮੂਹ ਇਹਨਾਂ ਦੀ ਉਦਾਹਰਨ ਹਨ ।

ਜੇਕਰ ਕੋਈ ਆਮ ਵਿਅਕਤੀ ਵੱਖ-ਵੱਖ ਸਮੂਹਾਂ ਨਾਲ ਅੰਤਰਕਿਰਿਆ ਕਰਦਾ ਹੈ ਤਾਂ ਉਸ ਲਈ ਇਹਨਾਂ ਸਮੂਹਾਂ ਦਾ ਕੋਈ ਵੱਖ-ਵੱਖ ਅਰਥ ਨਹੀਂ ਹੋਵੇਗਾ ਪਰੰਤੁ ਇੱਕ ਸਮਾਜ ਸ਼ਾਸਤਰੀ ਪਰਿਪੇਖ ਤੋਂ ਸਾਰੇ ਪ੍ਰਕਾਰ ਦੇ ਸਮੂਹਾਂ ਨੂੰ ਵੱਖ-ਵੱਖ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ । ਇੱਥੋਂ ਤੱਕ ਕਿ ਵੱਖ-ਵੱਖ ਸਮਾਜ ਸ਼ਾਸਤਰੀਆਂ ਨੇ ਵੀ ਇਹਨਾਂ ਦੇ ਵੱਖ-ਵੱਖ ਪ੍ਰਕਾਰ ਦਿੱਤੇ ਹਨ | ਕਿਉਂਕਿ ਇਹਨਾਂ ਨਾਲ ਸਾਡਾ ਅੰਤਰਕਿਰਿਆ ਕਰਨ ਦਾ ਤਰੀਕਾ ਵੀ ਵੱਖ-ਵੱਖ ਹੁੰਦਾ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 4.
ਮਨੁੱਖ ਦੀ ਜ਼ਿੰਦਗੀ ਸਮੁਹ ਦੀ ਜ਼ਿੰਦਗੀ ਹੈ । ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਦਾ ਜੀਵਨ ਸਹਿਕ ਜੀਵਨ ਹੁੰਦਾ ਹੈ ਅਤੇ ਉਹ ਸਮੂਹ ਵਿੱਚ ਹੀ ਪੈਦਾ ਹੁੰਦਾ ਅਤੇ ਮਰਦਾ ਹੈ । ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਉਸ ਦਾ ਹੱਥ ਸਭ ਤੋਂ ਪਹਿਲਾ ਪਰਿਵਾਰ ਨਾਮਕ ਪ੍ਰਾਥਮਿਕ ਸਮੂਹ ਹੀ ਫੜਦਾ ਹੈ । ਮਨੁੱਖਾਂ ਦੇ ਬੱਚੇ ਸਾਰੇ ਜੀਵਾਂ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਧ ਸਮੇਂ ਲਈ ਆਪਣੇ ਪਰਿਵਾਰ ਉੱਤੇ ਨਿਰਭਰ ਕਰਦੇ ਹਨ । ਪਰਿਵਾਰ ਆਪਣੇ ਬੱਚੇ ਨੂੰ ਪਾਲਦਾ ਹੈ ਅਤੇ ਹੌਲੀ-ਹੌਲੀ ਵੱਡਾ ਕਰਦਾ ਹੈ ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸਭ ਤੋਂ ਵੱਧ ਪਿਆਰ ਅਤੇ ਲਗਾਵ ਹੁੰਦਾ ਹੈ । ਪਰਿਵਾਰ ਹੀ ਬੱਚੇ ਦਾ ਸਮਾਜੀਕਰਨ ਕਰਦਾ ਹੈ, ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ, ਉਸ ਦੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ ਤਾਂਕਿ ਉਹ ਅੱਗੇ ਚੱਲ ਕੇ ਸਮਾਜ ਦਾ ਚੰਗਾ ਨਾਗਰਿਕ ਬਣ ਸਕੇ । ਇਸ ਤਰ੍ਹਾਂ ਪਰਿਵਾਰ ਨਾਮਕ ਸਮੂਹ ਵਿਅਕਤੀ ਨੂੰ ਸਮੂਹਿਕ ਜੀਵਨ ਦਾ ਪਹਿਲਾ ਪਾਠ ਪੜ੍ਹਾਉਂਦੇ ਹਨ ।

ਪਰਿਵਾਰ ਤੋਂ ਬਾਅਦ ਬੱਚਾ ਜਿਹੜੇ ਸਮੂਹ ਨਾਲ ਘੁਲਦਾ-ਮਿਲਦਾ ਹੈ ਉਹ ਹਨ ਗੁਆਂਢ ਅਤੇ ਖੇਡ ਸਮੂਹ । ਛੋਟੇ ਜਿਹੇ ਬੱਚੇ ਨੂੰ ਗੁਆਂਢ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਪਰਿਵਾਰ ਤੋਂ ਇਲਾਵਾ ਹੋਰ ਲੋਕ ਬੱਚੇ ਨੂੰ ਪਿਆਰ ਕਰਦੇ ਹਨ । ਬੱਚੇ ਦੇ ਗ਼ਲਤ ਕੰਮ ਕਰਨ ਉੱਤੇ ਉਸ ਨੂੰ ਡਾਂਟਿਆ ਵੀ ਜਾਂਦਾ ਹੈ । ਇਸਦੇ ਨਾਲ-ਨਾਲ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਮਿਲ ਕੇ ਖੇਡ ਸਮੂਹ ਦਾ ਨਿਰਮਾਣ ਕਰਦਾ ਹੈ ਅਤੇ ਨਵੇਂ-ਨਵੇਂ ਨਿਯਮ ਸਿੱਖਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਹੀ ਬੱਚੇ ਵਿੱਚ ਨੇਤਾ ਬਣਨ ਦੇ ਗੁਣ ਪਨਪ ਜਾਂਦੇ ਹਨ ਜੋ ਕਿ ਸਮਾਜਿਕ ਜੀਵਨ ਜੀਣ ਲਈ ਬਹੁਤ ਜ਼ਰੂਰੀ ਹੈ । ਇਹ ਦੋਵੇਂ ਸਮੁਹ ਵੀ ਪ੍ਰਾਥਮਿਕ ਸਮੂਹ ਹੁੰਦੇ ਹਨ ।

ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਹੋਰ ਕਈ ਪ੍ਰਕਾਰ ਦੇ ਸਮੂਹਾਂ ਦਾ ਮੈਂਬਰ ਬਣਦਾ ਹੈ ਜਿਨ੍ਹਾਂ ਨੂੰ ਦੂਤੀਆ ਸਮੂਹ ਕਿਹਾ ਜਾਂਦਾ ਹੈ । ਉਹ ਕਿਸੇ ਦਫ਼ਤਰ ਵਿੱਚ ਨੌਕਰੀ ਕਰਦਾ ਹੈ, ਕਿਸੇ ਕਲੱਬ, ਕਿਸੇ ਸੰਸਥਾ ਜਾਂ ਸਭਾ ਦਾ ਮੈਂਬਰ ਬਣਦਾ ਹੈ ਤਾਂਕਿ ਕੁਝ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ । ਉਹ ਕਿਸੇ ਰਾਜਨੀਤਿਕ ਦਲ, ਟਰੇਡ ਯੂਨੀਅਨ ਜਾਂ ਕਿਸੇ ਹੋਰ ਸਭਾ ਦੀ ਮੈਂਬਰਸ਼ਿਪ ਵੀ ਹਿਣ ਕਰਦਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਜੀਵਨ ਦੇ ਹਰੇਕ ਸਮੇਂ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਬਣਿਆ ਰਹਿੰਦਾ ਹੈ । ਉਹ ਆਪਣੀ ਮੌਤ ਤੱਕ ਬਹੁਤ ਸਾਰੇ ਸਮੂਹਾਂ ਦਾ ਮੈਂਬਰ ਬਣਦਾ ਰਹਿੰਦਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਛੱਡਦਾ ਰਹਿੰਦਾ ਹੈ ।

ਇਸ ਤਰ੍ਹਾਂ ਉੱਪਰ ਲਿਖੀ ਵਿਆਖਿਆ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਹੈ ਜਦੋਂ ਉਹ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਨਹੀਂ ਹੁੰਦਾ । ਇਸ ਤਰ੍ਹਾਂ ਮਨੁੱਖੀ ਜੀਵਨ ਸਮੂਹਿਕ ਜੀਵਨ ਹੁੰਦਾ ਹੈ ਅਤੇ ਸਮੂਹਾਂ ਤੋਂ ਬਿਨਾਂ ਉਸਦੇ ਜੀਵਨ ਦਾ ਕੋਈ ਅਸਤਿੱਤਵ ਹੀ ਨਹੀਂ ਹੈ ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

This PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ will help you in revision during exams.

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਦੁਬਾਰਾ ਪੈਦਾ ਕੀਤੇ ਜਾ ਸਕਦੇ ਊਰਜਾ ਸ੍ਰੋਤਾਂ ਨੂੰ ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਕਿਹਾ ਜਾਂਦਾ ਹੈ। ਇਹ ਸੋਤ ਉਰਜਾ ਦੇ ਹਮੇਸ਼ਾ ਬਣੇ ਰਹਿਣ ਵਾਲੇ ਭੰਡਾਰ ਹਨ। ਇਸ ਲਈ ਲਗਾਤਾਰ ਵਰਤੋਂ ਦੇ ਬਾਅਦ ਵੀ ਇਹ ਕਦੇ ਵੀ ਖ਼ਤਮ ਨਹੀਂ ਹੋਣਗੇ ਕਿਉਂਕਿ ਕੁਦਰਤ ਇਨ੍ਹਾਂ ਦਾ ਮੁੜ ਨਿਰਮਾਣ ਕਰ ਲੈਂਦੀ ਹੈ।

→ ਇਨ੍ਹਾਂ ਨੂੰ ਵਿਕਲਪਿਕ ਊਰਜਾ ਸ੍ਰੋਤ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਪੁਰਾਣੇ ਰਵਾਇਤੀ ਸੋਤਾਂ ਦੇ ਬਦਲ ਵਜੋਂ ਵਰਤਿਆ ਅਤੇ ਵਿਕਸਿਤ ਕੀਤਾ ਜਾ ਰਿਹਾ ਹੈ।

→ ਸੌਰ ਉਰਜਾ/ਸੂਰਜੀ ਉਰਜਾ, ਪੌਣ ਊਰਜਾ, ਪਣ ਉਰਜਾ, ਤਾਪ ਉਰਜਾ, ਬਾਇਓਗੈਸ ਊਰਜਾ ਅਤੇ ਨਾਭਿਕੀ ਊਰਜਾ, ਊਰਜਾ ਦੇ ਗੈਰ-ਰਵਾਇਤੀ ਸੋਤਾਂ ਦੇ ਉਦਾਹਰਨ ਹਨ ।

→ ਜੀਵਾਂ ਅਤੇ ਸਜੀਵਾਂ ਦੇ ਅਵਸ਼ੇਸ਼ਾਂ ਵਿਚੋਂ ਮਿਲੀ ਊਰਜਾ ਨੂੰ ਜੀਵ ਪੁੰਜ ਊਰਜਾ ਕਹਿੰਦੇ ਹਨ।

→ ਬਾਇਓਮਾਸ (Biomass) ਜਾਂ ਜੀਵ ਪੁੰਜ ਵਿਚ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਹਾ, ਫ਼ਸਲਾਂ ਦਾ ਬਚਿਆ ਪਦਾਰਥ ਅਤੇ ਕੂੜਾ ਸ਼ਾਮਿਲ ਹੈ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਬਾਲਣ ਵਾਲੀ ਲੱਕੜੀ (Fire Wood/Fuel wood) ਨੂੰ ਅੰਸ਼ਕ ਤੌਰ ਤੇ ਸਾੜ ਕੇ ਚਾਰਕੋਲ ਵਿਚ ਬਦਲਿਆ ਜਾ ਸਕਦਾ ਹੈ ਅਤੇ ਡੰਗਰਾਂ ਦੇ ਗੋਹੇ ਤੋਂ ਪਾਥੀਆਂ ਬਣਾ ਕੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ।

→ ਬਾਇਓ-ਗੈਸ ਮੁੱਖ ਰੂਪ ਵਿਚ ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡੋਜਨ, ਅਤੇ ਹਾਈਡ੍ਰੋਜਨ ਸਲਫਾਈਡ ਆਦਿ ਗੈਸਾਂ ਦਾ ਇਕੱਠ ਹੈ।

→ ਬਾਇਓ-ਗੈਸ ਵਿਚ ਲਗਭਗ 65% ਭਾਗ ਮੀਥੇਨ ਹੁੰਦੀ ਹੈ। ਇਸ ਦੇ ਇਲਾਵਾ ਬਾਇਓ ਗੈਸ ਵਿੱਚ CO2, H2, ਅਤੇ H2S ਵੀ ਹੁੰਦੀਆਂ ਹਨ ।

→ ਗੋਬਰ-ਗੈਸ ਸੰਯੰਤਰ ਦੋ ਤਰ੍ਹਾਂ ਦੇ ਹੁੰਦੇ ਹਨ-ਸਥਿਰ ਗੁੰਬਦ ਵਾਲਾ ਪਲਾਂਟ ਅਤੇ ਤੈਰਦੇ ਡੋਮ ਵਾਲਾ ਬਾਇਓ ਗੈਸ ਪਲਾਂਟ । ਬਾਇਓ-ਗੈਸ ਪਲਾਂਟ ਵਿਚੋਂ ਬਚਿਆ ਹੋਇਆ ਪਦਾਰਥ ਖੇਤਾਂ ਵਿਚ ਖਾਦ ਦਾ ਕੰਮ ਕਰਦਾ ਹੈ। ਇਸ ਪਦਾਰਥ ਨੂੰ ਸਲੱਰੀ (Slurry) ਆਖਦੇ ਹਨ । ਮਿਥੇਨਾਲ ਅਤੇ ਇਥੇਨਾਲ ਆਦਿ ਤਰਲ ਈਂਧਨ ਬਾਇਓਗੈਸ ਤੋਂ ਤਿਆਰ ਕੀਤੇ ਜਾ ਸਕਦੇ ਹਨ।

→ ਯੂਫੋਰਬੀਏਸੀ ਫੈਮਿਲੀ (Euphorbiacea Family) ਦੇ ਜੈਵੂਫਾ (Jatropa) ਨਾਂ ਦੇ ਪੌਦੇ ਤੋਂ ਪ੍ਰਾਪਤ ਹੋਣ ਵਾਲੇ ਤੇਲ ਦੀ ਵਰਤੋਂ ਡੀਜ਼ਲ ਇਜਣਾ ਲਈ ਕੀਤੀ ਜਾ ਸਕਦੀ ਹੈ ।

→ ਪੇਂਡੂ ਭਾਰਤ ਵਿਚ ਬਾਇਓ-ਮਾਸ ਜਾਂ ਜੀਵ ਪੁੰਜ, ਊਰਜਾ ਦਾ ਮੁੱਖ ਸੋਮਾ ਹੈ।

→ ਬਾਇਓਗੈਸ ਦੇ ਬਾਲਣ ‘ਤੇ ਕਾਰਬਨ ਡਾਈਆਕਸਾਈਡ, ਸਲਫਰ ਅਤੇ ਨਾਈਟ੍ਰੋਜਨ ਦੇ, ਆਕਸਾਈਡ ਪੈਦਾ ਹੁੰਦੇ ਹਨ।

→ ਗੋਬਰ-ਗੈਸ ਖਾਣਾ ਬਣਾਉਣ, ਗਲੀ-ਮੁਹੱਲਿਆਂ ਵਿਚ ਰੌਸ਼ਨੀ ਕਰਨ ਆਦਿ ਦੇ ਕੰਮ ਆਉਂਦੀ ਹੈ।

→ ਸੌਰ/ਸੂਰਜੀ ਊਰਜਾ ਧਰਤੀ ‘ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਤੋਂ ਤਾਪ ਅਤੇ ਰੌਸ਼ਨੀ ਦੇ ਰੂਪ ਵਿਚ ਧਰਤੀ ‘ਤੇ ਅਪਾਰ ਮਾਤਰਾ ਵਿਚ ਊਰਜਾ ਪੁੱਜਦੀ ਹੈ।

→ ਸੌਰ/ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਵਿਕਸਿਤ ਕੀਤੀਆਂ ਵਿਧੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਤਾਪ ਵਿਧੀ (Heating Method) ਅਤੇ ਫੋਟੋ Fofca feut (Photo Voltaic Method)|

→ ਸੌਰ-ਕੁੱਕਰ ਅਤੇ ਸੌਰ-ਜਲ ਹੀਟਰ ਸੁਰਜੀ ਤਾਪ ਵਿਧੀ ‘ਤੇ ਆਧਾਰਿਤ ਯੰਤਰ ਹਨ।

→ ਸੂਰਜੀ ਉਰਜਾ ਦੀ ਵਰਤੋਂ ਸੂਰਜੀ ਤਾਪ ਬਿਜਲੀ ਘਰਾਂ ਵਿਚ ਬਿਜਲੀ ਦੀ ਪੈਦਾਵਾਰ ਕਰਨ ਦੇ ਲਈ ਕੀਤੀ ਜਾਂਦੀ ਹੈ। ਫੋਟੋਵੋਲਟਿਕ ਸੈੱਲ (Photovoltic Cell), ਸ਼ੁੱਧ ਸਿਲਿਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਾਂ ਜਿਵੇਂ-ਗੈਲਿਅਮ ਆਰਸੇਨਾਇਡ ਅਤੇ ਕੈਡਮਿਅਮ ਸਲਫਾਈਡ ਦੇ ਬਣੇ ਹੁੰਦੇ ਹਨ।

→ ਸੂਰਜੀ ਵਿਕਿਰਨਾਂ (Solar Radiations) ਨਾਲ ਫੋਟੋਵੋਲਟਿਕ ਸੈੱਲ ਦੀ ਵਰਤੋਂ ਕਰਕੇ ਸਿੱਧੇ ਤੌਰ ‘ਤੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।

→ ਬਿਜਲੀ ਸ਼ਕਤੀ ਵਧਾਉਣ ਲਈ ਫੋਟੋਵੋਲਟਿਕ ਸੈੱਲ ਵੱਡੀ ਮਾਤਰਾ ਵਿਚ ਇਕ ਦੂਸਰੇ ਨਾਲ ਲੜੀ ਵਿਚ ਜੋੜ ਕੇ ਸੂਰਜੀ ਪੈਨਲ (Solar Panel) ਬਣਾ ਲਿਆ ਜਾਂਦਾ ਹੈ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਸੂਰਜੀ ਤਕਨੀਕ ਦੀ ਵਰਤੋਂ ਉਪਹਿ, ਬਿਜਲਈ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਸਟਰੀਟ ਲਾਇਟਸ ਅਤੇ ਪਾਣੀ ਦੇ ਪੰਪਾਂ ਲਈ ਕੀਤੀ ਜਾਂਦੀ ਹੈ।

→ ਸੂਰਜੀ ਊਰਜਾ ਦੁਬਾਰਾ ਪੈਦਾ ਕੀਤਾ ਜਾ ਸਕਣ ਵਾਲਾ ਸੋਮਾ ਹੈ ਅਤੇ ਹਰ ਥਾਂ ਮਿਲਦਾ ਹੈ। ਇਹ ਪ੍ਰਦੂਸ਼ਣ ਰਹਿਤ ਊਰਜਾ ਦਾ ਸੋਮਾ ਹੈ।

→ ਸੂਰਜੀ ਉਰਜਾ ਦੀ ਮਾਤਰਾ ਮੌਸਮ ਅਤੇ ਭੂਗੋਲਿਕ ਸਥਿਤੀਆਂ ‘ਤੇ ਨਿਰਭਰ ਕਰਦੀ ਹੈ।

→ ਚਲਦੀ ਹੋਈ ਹਵਾ ਤੋਂ ਮਿਲਣ ਵਾਲੀ ਉਰਜਾ ਨੂੰ ਪੌਣ ਊਰਜਾ (Wind Energy) ਕਹਿੰਦੇ ਹਨ। ਇਸ ਨੂੰ ਪਵਨ ਚੱਕੀਆਂ ਦੀ ਮੱਦਦ ਨਾਲ ਹਾਸਿਲ ਕੀਤਾ ਜਾ ਸਕਦਾ ਹੈ।

→ ਪਵਨ ਚੱਕੀ (Wind Mill) ਤੋਂ ਪੈਦਾ ਹੋਈ ਉਰਜਾ ਦੀ ਵਰਤੋਂ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਪੀਸਣ ਲਈ ਕੀਤੀ ਜਾਂਦੀ ਹੈ।

→ ਬਿਜਲੀ ਪੈਦਾ ਕਰਨ ਵਾਲੀਆਂ ਪੌਣ ਮਸ਼ੀਨਾਂ ਪੌਣ ਟਰਬਾਇਨਾਂ ਕਹਾਉਂਦੀਆਂ ਹਨ। ਬਿਜਲੀ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਵੱਡੀ ਸੰਖਿਆ ਵਿਚ ਪੌਣ ਟਰਬਾਇਨਾਂ | ਆਪਸ ਵਿਚ ਜੋੜ ਕੇ ਪੌਣ-ਫਾਰਮ ਦਾ ਨਿਰਮਾਣ ਕੀਤਾ ਜਾਂਦਾ ਹੈ।

→ ਪੌਣ ਚੱਕੀ ਜਾਂ ਟਰਬਾਇਨ (Wind Mill or Turbine) ਚਲਾਉਣ ਲਈ 8.23 | ਮੀ. /ਸੈਕਿੰਡ, ਦੀ ਪੌਣ ਗਤੀ ਨੂੰ ਵਧੀਆ ਮੰਨਿਆ ਜਾਂਦਾ ਹੈ।

→ ਸਮੁੰਦਰੀ ਤਾਪ ਊਰਜਾ ਅਤੇ ਜਵਾਰ ਭਾਟਾ ਉਰਜਾ ਸਮੁੰਦਰੀ ਉਰਜਾ ਦੇ ਦੋ ਮੁੱਖ ਰੂਪ ਹਨ ਜਿਨ੍ਹਾਂ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ।

→ ਸਾਗਰੀ ਊਰਜਾ (Ocean Energy) ਹਾਸਿਲ ਕਰਨ ਲਈ ਸਮੁੰਦਰੀ ਸੜਾ ਅਤੇ ਤਲ ਦੇ ਪਾਣੀ ਦੇ ਤਾਪਮਾਨ ਵਿਚ ਲਗਪਗ 24°C ਦਾ ਫ਼ਰਕ ਹੋਣਾ ਚਾਹੀਦਾ ਹੈ।

→ ਸਮੁੰਦਰੀ ਤਲ ਦੀ ਤਾਪ ਊਰਜਾ ਨੂੰ ਬਿਜਲੀ ਵਿਚ ਬਦਲਣ ਲਈ ਸਮੁੰਦਰੀ ਤਾਪ ਉਰਜਾ ਰੁਪਾਂਤਰਣ (OTEC) ਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ।

→ ਸਮੁੰਦਰੀ ਪਾਣੀ ਵਿਚ ਉੱਠਣ ਵਾਲੇ ਜਵਾਰਭਾਟੇ ਤੋਂ ਮਿਲੀ ਊਰਜਾ ਨੂੰ ਜਵਾਰਭਾਟਾ ਊਰਜਾ ਕਹਿੰਦੇ ਹਨ।

→ ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਣ ਅਤੇ ਖਮਭਾਤ ਦੀ ਖਾੜੀ ਜਵਾਰਭਾਟਾ ਉਰਜਾ ਹਾਸਿਲ ਕਰਨ ਦੇ ਵਧੀਆ ਸਥਾਨ ਹਨ।

→ ਉੱਚਾਈ ਤੋਂ ਡਿੱਗਦੇ ਅਤੇ ਵੱਗਦੇ ਪਾਣੀ ਤੋਂ ਮਿਲੀ ਉਰਜਾਂ ਨੂੰ ਜਲ-ਊਰਜਾ/ਪਣ ਉਰਜਾ ਕਿਹਾ ਜਾਂਦਾ ਹੈ। ਇਸਨੂੰ ਹਾਸਿਲ ਕਰਨ ਲਈ ਵੱਡੀਆਂ-ਵੱਡੀਆਂ ਨਦੀਆਂ ‘ਤੇ ਬੰਨ੍ਹ ਬਣਾਏ ਜਾਂਦੇ ਹਨ।

→ ਨਾਰਵੇ, ਕਾਂਗੋ, ਬਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਜ਼ਿਆਦਾ ਹਿੱਸਾ ਪਾਣੀ ਊਰਜਾ ਤੋਂ ਪੈਦਾ ਕੀਤਾ ਜਾਂਦਾ ਹੈ।

→ ਭਾਰਤ ਵਿਚ ਮੁੱਖ ਹਾਈਡਰੋ ਇਲੈੱਕਟੀਸਿਟੀ ਪਾਵਰ (Hydro Electricity Power) ਪਰਿਯੋਜਨਾਵਾਂ-ਭਾਖੜਾ-ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਪਰਿਯੋਜਨਾ, ਹੀਰਾਕੁਡ ‘ਪਰਿਯੋਜਨਾ, ਨਾਗਾਰਜੁਨ ਯੋਜਨਾ ਅਤੇ ਨਾਪਥਾ ਝਾਕੜੀ ਪਰਿਯੋਜਨਾ ਆਦਿ ਹਨ।

→ ਬੰਨ੍ਹਾਂ ਦੇ ਬੰਨ੍ਹਣ ਨਾਲ ਹੜ੍ਹਾਂ ‘ਤੇ ਰੋਕ ਲੱਗਦੀ ਹੈ ਅਤੇ ਖੇਤੀ, ਮੱਛੀ ਪਾਲਣ, ਪੀਣ ਦੇ ਪਾਣੀ ਅਤੇ ਮੁੜ-ਸੰਰਚਨਾਤਮਕ ਉਦੇਸ਼ਾਂ ਲਈ ਹੋਰ ਸੌਖ ਹੋ ਜਾਂਦੀ ਹੈ। ਚੱਟਾਨਾਂ ਵਿਚ ਮੌਜੂਦ ਤਾਪ ਊਰਜਾ ਨੂੰ ਭੂ-ਤਾਪ ਊਰਜਾ (Geothermal Energy) ਕਹਿੰਦੇ ਹਨ ।

→ ਸਥਾਨਿਕ ਲੋਕ ਭੂ-ਤਾਪ ਉਰਜਾ ਦੀ ਵਰਤੋਂ ਜਗਾ ਨੂੰ ਗਰਮ ਰੱਖਣ, ਮੁਰਗੀ ਪਾਲਣ, ਮਸ਼ਰੂਮ ਦੀ ਖੇਤੀ ਕਰਨ, ਖਾਣਾ ਬਣਾਉਣ ਅਤੇ ਭੋਜਨ ਦੀ ਪ੍ਰਕਿਰਿਆ
ਵਿਚ ਕਰਦੇ ਹਨ।

PSEB 11th Class Environmental Education Notes Chapter 13 ਊਰਜਾ ਦੇ ਗੈਰ ਰਵਾਇਤੀ ਸੋਤ

→ ਭੂ-ਤਾਪ ਊਰਜਾ (Geothermal Energy) ਵਿਸ਼ਵ ਦੁਆਰਾ ਵਰਤੀ ਜਾਣ ਵਾਲੀ ਕੁੱਲ ਊਰਜਾ ਦਾ 1.6% ਹੈ। ਭ-ਤਾਪ ਉਰਜਾ ਦੀ ਵਰਤੋਂ ਵਿਚ ਇਟਲੀ, ਆਇਰਲੈਂਡ, ਮੈਕਸੀਕੋ, ਜਾਪਾਨ, ਇੰਡੋਨੇਸ਼ੀਆ, ਫਿਲੀਪੀਂਸ ਅਤੇ ਅਮਰੀਕਾ ਸਭ ਤੋਂ ਅੱਗੇ ਹਨ।

→ ਭਾਰਤ ਵਿਚ -ਤਾਪ ਪਰਿਯੋਜਨਾ ਹਿਮਾਚਲ ਦੇ ਮਨੀਕਰਨ ਅਤੇ ਜੰਮੂ-ਕਸ਼ਮੀਰ ਖੇਤਰ ਦੇ ਲਦਾਖ ਦੀ ਪੂਗਾ ਵੈਲੀ ਵਿਚ ਸਥਾਪਿਤ ਕੀਤੀਆਂ ਗਈਆਂ ਹਨ।

→ ਭੂ-ਤਾਪ ਊਰਜਾ ਦੇ ਭੰਡਾਰ ਵਾਯੂ ਵਿਚ ਅਮੋਨੀਆ, ਹਾਈਡੋਜਨ ਸਲਫਾਈਡ ਅਤੇ ਰੇਡੀਓਧਰਮੀ ਤੱਤ ਪ੍ਰਦੂਸ਼ਕ ਦੇ ਰੂਪ ਵਿਚ ਛੱਡਦੇ ਹਨ।

→ ਨਿਊਕਲੀਅਰ ਵਿਖੰਡਨ (Nuclear Fission) ਅਤੇ ਨਿਊਕਲੀਅਰ ਸੰਲਗਣ (Nuclear Fusion) ਦੇ ਦੌਰਾਨ ਨਿਕਲਣ ਵਾਲੀ ਉਰਜਾ ਨੂੰ ਨਿਊਕਲੀਅਰ ਊਰਜਾ ਕਹਿੰਦੇ ਹਨ ।

→ ਨਿਊਕਲੀਅਰ ਵਿਖੰਡਨ ਵਿਚ ਇਕ ਭਾਰੀ ਪ੍ਰਮਾਣੂ ਦੋ ਛੋਟੇ ਪ੍ਰਮਾਣੂਆਂ ਵਿਚ ਵੰਡਿਆ ਜਾਂਦਾ ਹੈ।

→ ਦੋ ਘੱਟ ਭਾਰ ਵਾਲੇ ਪ੍ਰਮਾਣੂ ਨਾਭਿਕਾਂ ਦੇ ਆਪਸ ਵਿਚ ਮਿਲ ਕੇ ਭਾਰੀ ਪ੍ਰਮਾਣੂ ਬਣਾਉਣ ਨੂੰ ਨਿਊਕਲੀਅਰ ਸੰਲਗਣ ਜਾਂ ਨਿਊਕਲੀ ਸੰਯੋਜਨ ਕਹਿੰਦੇ ਹਨ ।

→ ਨਿਊਕਲੀਅਰ ਵਿਖੰਡਨ ਰਿਐਕਟਰ (Nuclear Fission Reactor) ਵਿਚ ਲੜੀਵਾਰ ਵਿਖੰਡਨ ਅਭਿਕਿਰਿਆ ਨੂੰ ਸੀਮਿਤ ਪਰਿਸਥਿਤੀਆਂ ਵਿਚ ਕੀਤਾ ਜਾਂਦਾ ਹੈ।

→ ਨਿਉਕਲੀਅਰ ਰਿਐਕਟਰ ਵਿਚੋਂ ਨਿਉਕਲੀਅਰ ਅਭਿਕਿਰਿਆਵਾਂ ਦੌਰਾਨ ਨਿਕਲਣ ਵਾਲੇ ਨਿਊਵਾਨਾਂ ਨੂੰ ਅਵਸ਼ੋਸ਼ਿਤ ਕਰਨ ਦੇ ਵਾਸਤੇ ਮਿਸ਼ਰਿਤ ਧਾਤੂਆਂ ਤੋਂ ਬਣੀਆ ਨਿਯੰਤਰਨ ਛੜਾਂ (Control Rods) ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਮੁੱਖ ਪਰਮਾਣੂ ਸ਼ਕਤੀ ਕੇਂਦਰ (Major Nuclear Power Plants of India)-

  1. ਤਾਰਾਪੁਰ ਐਟਮੀ-ਪ੍ਰਮਾਣੂ ਸ਼ਕਤੀ ਪਲਾਂਟ ਮਹਾਂਰਾਸ਼ਟਰ)
  2. ਰਾਜਸਥਾਨ, ਪ੍ਰਮਾਣੂ ਸ਼ਕਤੀ ਪਲਾਂਟ
  3. ਨਰੋਰਾ ਪ੍ਰਮਾਣੂ ਸ਼ਕਤੀ ਪਲਾਂਟ (ਉੱਤਰ ਪ੍ਰਦੇਸ਼)
  4. ਚਿੱਨ ਪ੍ਰਮਾਣੂ ਸ਼ਕਤੀ ਪਲਾਂਟ (ਤਾਮਿਲਨਾਡੂ)

→ ਯੂਰੇਨੀਅਮ ਦੀ ਕੱਚੀ ਧਾਤੂ ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਹਿਮਾਲਈ ਖੇਤਰਾਂ ਵਿਚ ਪਾਈ ਜਾਂਦੀ ਹੈ।

→ ਕੱਚੀਆਂ ਧਾਤੂਆਂ ਤੋਂ ਯੂਰੇਨੀਅਮ ਬਾਲਣ ਆਂਧਰਾ ਪ੍ਰਦੇਸ਼ ਦੇ ਨਿਊਕਲੀਅਰ ਬਾਲਣ ਕੰਪਲੈਕਸ ਵਿਚ ਤਿਆਰ ਕੀਤਾ ਜਾਂਦਾ ਹੈ ।

→ ਨਿਊਕਲੀਅਰ ਰਿਐਕਟਰ ਨੂੰ ਠੰਡਾ ਰੱਖਣ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਭਾਰੀ ਪਾਣੀ (Heavy Water) ਦਾ ਉਤਪਾਦਨ ਹੈਵੀ ਵਾਟਰ ਪਲਾਂਟ ਕੋਟਾ (ਰਾਜਸਥਾਨ), ਬੜੌਦਾ (ਗੁਜਰਾਤ), ਤੂਤੀਕੋਰਨ (ਤਾਮਿਲਨਾਡੂ), ਬਾਲ ਮਹਾਂਰਾਸ਼ਟਰ) ਅਤੇ ਤਲਛੇਰ (ਉੜੀਸਾ) ਵਿਚ ਹੁੰਦਾ ਹੈ।

→ ਨਿਊਕਲੀਅਰ ਦੁਰਘਟਨਾਵਾਂ ਦੇ ਨਤੀਜੇ ਕਾਫ਼ੀ ਗੰਭੀਰ ਹੁੰਦੇ ਹਨ । ਜਿਸ ਕਾਰਨ ਵੰਸ਼ਾਨੂਗਤ ਬਿਮਾਰੀਆਂ ਅਤੇ ਜੀਨ ਸੰਬੰਧੀ ਅਨਿਯਮਿਤਤਾਵਾਂ ਪੈਦਾ ਹੁੰਦੀਆਂ ਹਨ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

Punjab State Board PSEB 11th Class Sociology Book Solutions Chapter 3 ਸਮਾਜ, ਸਮੂਦਾਇ ਅਤੇ ਸਭਾ Textbook Exercise Questions and Answers.

PSEB Solutions for Class 11 Sociology Chapter 3 ਸਮਾਜ, ਸਮੂਦਾਇ ਅਤੇ ਸਭਾ

Sociology Guide for Class 11 PSEB ਸਮਾਜ, ਸਮੂਦਾਇ ਅਤੇ ਸਭਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦਾ ਅਰਥ ਦੱਸੋ ।
ਉੱਤਰ-
ਮੈਕਾਈਵਰ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।”

ਪ੍ਰਸ਼ਨ 2.
‘ਸੋਸਾਇਟੀ ਅਤੇ “ਕਮਿਊਨਿਟੀ ਸ਼ਬਦ ਕਿਨ੍ਹਾਂ ਸ਼ਬਦਾਂ ਤੋਂ ਮਿਲ ਕੇ ਬਣੇ ਹਨ ?
ਉੱਤਰ-
ਸਮਾਜ (Society) ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘Socius’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਥ ਜਾਂ ਦੋਸਤੀ । ਸਮੁਦਾਇ (Community) ਵੀ ਲਾਤੀਨੀ ਭਾਸ਼ਾ ਦੇ ਸ਼ਬਦ ‘Communitas’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਰਿਆਂ ਦਾ ਸਾਂਝਾ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
“ਮਨੁੱਖ ਇਕ ਸਮਾਜਿਕ ਪ੍ਰਾਣੀ ਹੈ” ਕਿਸ ਨੇ ਕਿਹਾ ?
ਉੱਤਰ-
ਇਹ ਸ਼ਬਦ ਅਰਸਤੂ (Aristotle) ਦੇ ਹਨ ।

ਪ੍ਰਸ਼ਨ 4.
ਸਾਧਾਰਨ ਸੰਯੁਕਤ ਸਮਾਜ, ਸੰਯੁਕਤ ਸਮਾਜ, ਦੋਹਰਾ ਸੰਯੁਕਤ ਸਮਾਜ ਅਤੇ ਤੀਹਰਾ ਸੰਯੁਕਤ ਸਮਾਜ ਦਾ ਵਰਗੀਕਰਨ ਕਿਸਨੇ ਦਿੱਤਾ .?
ਉੱਤਰ-
ਇਹ ਵਰਗੀਕਰਨ ਹਰਬਰਟ ਸਪੈਂਸਰ (Herbert Spencer) ਨੇ ਦਿੱਤਾ ਸੀ ।

ਪ੍ਰਸ਼ਨ 5.
ਸਭਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 6.
ਖੁੱਲ੍ਹਾ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਸਮਾਜ ਵਿਚ ਵਿਅਕਤੀਆਂ ਨੂੰ ਅਲੱਗ-ਅਲੱਗ ਵਰਗਾਂ ਵਿਚ ਆਣ-ਜਾਣ ਦੀ ਖੁੱਲ੍ਹ ਹੁੰਦੀ ਹੈ ਉਸਨੂੰ ਖੁੱਲ੍ਹਾ ਸਮਾਜ ਕਹਿੰਦੇ ਹਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜ ਲੋਕਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਆਪਸੀ ਸੰਬੰਧ ਹੁੰਦੇ ਹਨ ।
  2. ਸਮਾਜ ਹਮੇਸ਼ਾ ਸਮਾਨਤਾਵਾਂ ਅਤੇ ਅੰਤਰਾਂ ਉੱਤੇ ਨਿਰਭਰ ਕਰਦਾ ਹੈ ।
  3. ਸਮਾਜ ਸਹਿਯੋਗ ਅਤੇ ਸੰਘਰਸ਼ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 2.
ਸਮਾਜ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਸਾਰੇ ਸੰਸਾਰ ਵਿਚ ਬਹੁਤ ਸਾਰੇ ਸਮਾਜ ਮਿਲ ਜਾਂਦੇ ਹਨ ਜਿਵੇਂ ਕਿ ਕਬਾਇਲੀ ਸਮਾਜ, ਪੇਂਡੂ ਸਮਾਜ, ਉਦਯੋਗਿਕ ਸਮਾਜ, ਉੱਤਰ ਉਦਯੋਗਿਕ ਸਮਾਜ ਆਦਿ | ਪਰ ਅਲੱਗ-ਅਲੱਗ ਵਿਦਵਾਨਾਂ ਨੇ ਸਮਾਜਾਂ ਦੇ ਪ੍ਰਕਾਰ ਅਲੱਗਅਲੱਗ ਆਧਾਰਾਂ ਉੱਤੇ ਵੰਡੇ ਹਨ ਜਿਵੇਂ ਕਿ ਕਾਮਤੇ (ਬੌਧਿਕ ਵਿਕਾਸ), ਸਪੈਂਸਰ ਸੰਰਚਨਾਤਮਕ ਜਟਿਲਤਾ), ਮਾਰਗਨ (ਸਮਾਜਿਕ ਵਿਕਾਸ), ਟੋਨੀਜ਼ (ਸਮਾਜਿਕ ਸੰਬੰਧਾਂ ਦੇ ਪ੍ਰਕਾਰ), ਦੁਰਖੀਮ (ਏਕਤਾ ਦੇ ਪ੍ਰਕਾਰ) ਆਦਿ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੂਰਤ ਸੰਕਲਪ ਹੈ ਜਿਸਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਜ ਕਿਸ ਤਰ੍ਹਾਂ ਸਮੁਦਾਇ ਤੋਂ ਭਿੰਨ ਹੈ ? ਦੋ ਅੰਤਰ ਦੱਸੋ ।
ਉੱਤਰ-

  1. ਸਮਾਜ ਦਾ ਕੋਈ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਨਿਸ਼ਚਿਤ ਭੂਗੋਲਿਕ ਖੇਤਰ ਹੁੰਦਾ ਹੈ ।
  2. ਸਮਾਜ ਵਿਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ ਪਰ ਸਮੁਦਾਇ ਵਿਚ ਸਹਿਯੋਗ ਹੀ ਹੁੰਦਾ ਹੈ ।

ਪ੍ਰਸ਼ਨ 5.
ਸਭਾ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਬੋਗਾਰਡਸ ਦੇ ਅਨੁਸਾਰ, “ਸਭਾ ਆਮ ਤੌਰ ਉੱਤੇ ਕੁਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।” ਇਸ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਸਦੀ ਵਿਚਾਰ ਪੂਰਵਕ ਸਥਾਪਨਾ ਹੁੰਦੀ ਹੈ, ਇਸ ਦਾ ਨਿਸ਼ਚਿਤ ਉਦੇਸ਼ ਹੁੰਦਾ ਹੈ, ਇਹਨਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ, ਇਸਦੀ ਮੈਂਬਰਸ਼ਿਪ ਇੱਛਾ ਉੱਤੇ ਆਧਾਰਿਤ ਹੁੰਦੀ ਹੈ ਆਦਿ ।

ਪ੍ਰਸ਼ਨ 6.
ਸਮੁਦਾਇ ਅਤੇ ਸਭਾ ਵਿਚਕਾਰ ਦੋ ਅੰਤਰ ਦੱਸੋ ।
ਉੱਤਰ-

  1. ਸਮੁਦਾਇ ਕਿਸੇ ਨਿਸ਼ਚਿਤ ਉਦੇਸ਼ ਲਈ ਨਹੀਂ ਬਣਾਇਆ ਜਾਂਦਾ ਪਰ ਸਭਾ ਇਕ ਨਿਸਚਿਤ ਉਦੇਸ਼ ਲਈ ਨਿਰਮਿਤ ਹੁੰਦੀ ਹੈ ।
  2. ਸਮੁਦਾਇ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੁੰਦੀ ਪਰ ਸਭਾ ਦੀ ਮੈਂਬਰਸ਼ਿਪ ਇੱਛਕ ਹੁੰਦੀ ਹੈ ।
  3. ਸਮੁਦਾਇ ਦਾ ਕੋਈ ਨਿਸਚਿਤ ਸੰਗਠਨ ਨਹੀਂ ਹੁੰਦਾ ਪਰ ਸਭਾ ਦਾ ਇਕ ਨਿਸਚਿਤ ਸੰਗਠਨ ਹੁੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਨੁੱਖੀ ਸਮਾਜ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਇਸ ਧਰਤੀ ਉੱਤੇ ਮਨੁੱਖ ਅਤੇ ਮਨੁੱਖੀ ਸਮਾਜ ਕੁਦਰਤ ਵਲੋਂ ਬਣਾਈ ਗਈ ਅਨੁਪਮ ਰਚਨਾ ਹੈ । ਮਨੁੱਖੀ ਸਮਾਜ ਦੀਆਂ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਨੂੰ ਧਰਤੀ ਦੇ ਹੋਰ ਜੀਵਾਂ ਤੋਂ ਵੱਖ ਕਰਦੀਆਂ . ਹਨ । ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਮਨੁੱਖੀ ਸਮਾਜ ਨੇ ਪ੍ਰਗਤੀ ਕੀਤੀ ਹੈ ਅਤੇ ਇਸ ਦੀ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਵਿਕਸਿਤ ਹੋ ਸਕੀ ਹੈ । ਮਨੁੱਖੀ ਸਮਾਜ ਨੇ ਆਪਣੀ ਸੰਸਕ੍ਰਿਤੀ ਵਿਕਸਿਤ ਕਰ ਲਈ ਹੈ ਜੋ ਕਾਫ਼ੀ ਆਧੁਨਿਕ ਪੱਧਰ ਉੱਤੇ ਪਹੁੰਚ ਚੁੱਕੀ ਹੈ ਚਾਹੇ ਇਹ ਹਰੇਕ ਸਮਾਜ ਲਈ ਅਲੱਗ-ਅਲੱਗ ਹੁੰਦੀ ਹੈ । ਮਨੁੱਖੀ ਸਮਾਜ ਦੀਆਂ ਇਕਾਈਆਂ ਅਰਥਾਤ ਮਨੁੱਖ ਅਲੱਗ-ਅਲੱਗ ਹਾਲਾਤਾਂ, ਜ਼ਿੰਮੇਦਾਰੀਆਂ, ਅਧਿਕਾਰਾਂ, ਵੱਖ-ਵੱਖ ਸੰਬੰਧਾਂ ਪ੍ਰਤੀ ਜਾਗਰੂਕ ਵੀ ਹੁੰਦੇ ਹਨ । ਮਨੁੱਖੀ ਸਮਾਜ ਹਮੇਸ਼ਾ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

ਪ੍ਰਸ਼ਨ 2.
ਅਗਸਤੇ ਕਾਮਤੇ ਦੁਆਰਾ ਪ੍ਰਸਤੁਤ ਮਾਨਵ ਸਮਾਜ ਦੇ ਤਿੰਨ ਪੜਾਵਾਂ ਬਾਰੇ ਦੱਸੋ ।
ਉੱਤਰ-
ਅਗਸਤੇ ਕਾਮਤੇ ਨੇ ਮਨੁੱਖੀ ਸਮਾਜ ਦੇ ਉਦਵਿਕਾਸ ਦੇ ਤਿੰਨ ਪੜਾਵ ਦਿੱਤੇ ਹਨ ਅਤੇ ਉਹ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਕ ਪੜਾਅ (Positive Stage) ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਦੇ ਪ੍ਰਮੁੱਖ ਆਧਾਰ ਕਿਹੜੇ ਹਨ ?
ਉੱਤਰ-

  1. ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।
  2. ਹਰੇਕ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  3. ਹਰੇਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਵਿਅਕਤੀ ਰਹਿੰਦਾ ਹੈ ।
  4. ਅੱਜ-ਕੱਲ੍ਹ ਦੇ ਸਮੁਦਾਇ ਦਾ ਇਕ ਵਿਸ਼ੇਸ਼ ਆਧਾਰ ਹੈ ਕਿ ਇਹ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ ।
  5. ਹਰੇਕ ਸਮੁਦਾਇ ਵਿਚ ਅਸੀਂ ਭਾਵਨਾ ਮਿਲ ਜਾਂਦੀ ਹੈ ।
  6. ਸਮੁਦਾਇ ਵਿਚ ਹਮੇਸ਼ਾ ਸਥਿਰਤਾ ਰਹਿੰਦੀ ਹੈ ਅਰਥਾਤ ਇਹ ਟੁੱਟਦੇ ਨਹੀਂ ਹਨ ।

ਪ੍ਰਸ਼ਨ 4.
ਸਭਾ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਰਾਜਨੀਤਿਕ ਦਲ (Political Parties)
  2. ਲੇਬਰ ਯੂਨੀਅਨ (Labour Union)
  3. ਧਾਰਮਿਕ ਸੰਗਠਨ (Religious Organisations)
  4. ਅੰਤਰ-ਰਾਸ਼ਟਰੀ ਸੰਗਠਨ (International Associations) ।

ਪ੍ਰਸ਼ਨ 5.
ਟੌਨਿਜ਼ ਦੁਆਰਾ ਪ੍ਰਸਤੁਤ ਸਮਾਜ ਦੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-

  • ਜੈਮਿਨ ਸ਼ਾਫਟ (Gemein Schaft) – ਟੌਨਿਜ਼ ਦੇ ਅਨੁਸਾਰ, “ਜੈਮਿਨ ਸ਼ਾਫਟ ਇਕ ਸਮੁਦਾਇ ਹੈ ਜਿਸਦੇ ਮੈਂਬਰ ਇਕ ਦੂਜੇ ਦੇ ਨਾਲ ਸਹਿਯੋਗ ਕਰਦੇ ਹੋਏ ਰਹਿੰਦੇ ਹਨ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ । ਇਸ ਸਮੁਦਾਇ ਦੇ ਜੀਵਨ ਵਿਚ ਸਥਾਈ ਰੂਪ ਅਤੇ ਪ੍ਰਾਥਮਿਕ ਸੰਬੰਧ ਪਾਏ ਜਾਂਦੇ ਹਨ ।” ਉਦਾਹਰਨ ਦੇ ਲਈ ਪੇਂਡੂ ਸਮੁਦਾਇ ।
  • ਗੈਸਿਲ ਸ਼ਾਫਟ (Gesell Schaft) – ਟੌਨਿਜ਼ ਦੇ ਅਨੁਸਾਰ, “ਗੈਸਿਲ ਸ਼ਾਫਟ ਇਕ ਨਵਾਂ ਸਮਾਜਿਕ ਪ੍ਰਕਰਣ ਹੈ। ਜੋ ਰਸਮੀ ਅਤੇ ਘੱਟ ਸਮੇਂ ਵਾਲਾ ਹੁੰਦਾ ਹੈ । ਇਹ ਹੋਰ ਕੁੱਝ ਨਹੀਂ ਬਲਕਿ ਸਮਾਜ ਵਿਚ ਲੋਕਾਂ ਦਾ ਜੀਵਨ ਹੈ । ਇਸਦੇ ਮੈਂਬਰਾਂ ਵਿਚਕਾਰ ਦੂਤੀਆ ਸੰਬੰਧ ਪਾਏ ਜਾਂਦੇ ਹਨ ।”

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 25-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਵਿਸਤਰਿਤ ਟਿੱਪਣੀ ਲਿਖੋ ।
ਉੱਤਰ-
ਆਮ ਬੋਲਚਾਲ ਵਿੱਚ ਸਮਾਜ ਦਾ ਅਰਥ ‘ਵਿਅਕਤੀਆਂ ਦੇ ਸਮੂਹ’ ਤੋਂ ਲਿਆ ਜਾਂਦਾ ਹੈ । ਬਹੁਤ ਸਾਰੇ ਫਿਲਾਸਫ਼ਰ ਇਸ ਸ਼ਬਦ ਦੀ ਵਰਤੋਂ ਇਸੇ ਅਰਥ ਵਿੱਚ ਕਰਦੇ ਹਨ । ਇਸ ਤਰ੍ਹਾਂ ਸਮਾਜ ਦਾ ਮਤਲਬ ਕਿਸੇ ਸਮੂਹ ਦੇ ਵਿਅਕਤੀਆਂ ਤੋਂ ਲਿਆ ਜਾ ਸਕਦਾ ਹੈ ਉਹਨਾਂ ਦੇ ਵਿਚਕਾਰ ਦੇ ਰਿਸ਼ਤਿਆਂ ਤੋਂ ਨਹੀਂ । ਕਦੀ-ਕਦੀ ਸਮਾਜ ਮਤਲਬ ਨੂੰ ਕਿਸੇ ਸੰਸਥਾ ਦੇ ਨਾਮ ਤੋਂ ਵੀ ਲਿਆ ਜਾਂਦਾ ਹੈ; ਜਿਵੇਂ ਆਰੀਆ ਸਮਾਜ, ਬ੍ਰਹਮ ਸਮਾਜ ਆਦਿ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿੱਚ ਸਮਾਜ ਦਾ ਮਤਲਬ ਇਹਨਾਂ ਅਰਥਾਂ ਵਿਚ ਲਿਆ ਜਾਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਸ਼ਬਦ ਦਾ ਅਰਥ ਕੁੱਝ ਹੋਰ ਅਰਥਾਂ ਵਿੱਚ ਲਿਆ ਜਾਂਦਾ ਹੈ ।

ਸਮਾਜ ਵਿਗਿਆਨ ਵਿੱਚ ‘ਸਮਾਜ’ ਸ਼ਬਦ ਦਾ ਮਤਲਬ ਲੋਕਾਂ ਦੇ ਸਮੂਹ ਤੋਂ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਦੇ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਦੇ ਫਲਸਰੂਪ ਜੋ ਨਿਯਮ ਪੈਦਾ ਹੋਏ ਹਨ ਉਹਨਾਂ ਤੋਂ ਲਿਆ ਜਾਂਦਾ ਹੈ । ਸਮਾਜਿਕ ਰਿਸ਼ਤਿਆਂ ਵਿੱਚ ਲੋਕਾਂ ਦਾ ਬਹੁਤ ਮਹੱਤਵ ਹੁੰਦਾ ਹੈ । ਉਹ ਸਮਾਜ ਦਾ ਇੱਕ ਜ਼ਰੂਰੀ ਅੰਗ ਹਨ । ਇਹ ਇੱਕ ਪ੍ਰਕ੍ਰਿਆ ਹੈ ਨਾ ਕਿ ਚੀਜ਼ ਸਮਾਜ ਵਿਚ ਇਕ ਜ਼ਰੂਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿਚਕਾਰਲੇ ਰਿਸ਼ਤੇ ਅਤੇ ਅੰਤਰ ਸੰਬੰਧਾਂ ਵਿਚਲੇ ਨਿਯਮ ਜਿਨ੍ਹਾਂ ਨਾਲ ਸਮਾਜ ਦੇ ਮੈਂਬਰ ਇੱਕ-ਦੂਜੇ ਨਾਲ ਰਹਿੰਦੇ ਹਨ । ਜਦੋਂ ਸਮਾਜ ਸ਼ਾਸਤਰੀ ਸਮਾਜ ਸ਼ਬਦ ਦਾ ਅਰਥ ਆਮ ਰੂਪ ਵਿੱਚ ਦਿੰਦੇ ਹਨ ਤਾਂ ਉਹਨਾਂ ਦਾ ਅਰਥ ਸਮਾਜ ਵਿੱਚ ਹੋਣ ਵਾਲੇ ਸਮਾਜਿਕ ਸੰਬੰਧਾਂ ਦੇ ਜਾਲ ਤੋਂ ਅਤੇ ਜਦੋਂ ਉਹ ਸਮਾਜ ਸ਼ਬਦ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦਾ ਅਰਥ ਹੁੰਦਾ ਹੈ ਕਿ ਸਮਾਜ ਉਹਨਾਂ ਮਨੁੱਖਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ।

ਸਮਾਜ (Society) – ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਨੂੰ ਵਰਤਦੇ ਹਨ ਤਾਂ ਉਨ੍ਹਾਂ ਦਾ ਅਰਥ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ । ਉਹਨਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੋਏ ਹਨ । ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਹਨਾਂ ਲੋਕਾਂ ਵਿੱਚ ਅਰਥਪੂਰਨ ਸੰਬੰਧ ਸਥਾਪਿਤ ਹੋਣ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਤੇ ਨਾ ਹੀ ਇਹਨਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਹਨਾਂ ਸੰਬੰਧਾਂ ਨੂੰ ਇੱਕ-ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿੱਚ ਇੰਨੇ ਅੰਤਰ ਸੰਬੰਧਿਤ ਹੁੰਦੇ ਹਨ ਕਿ ਇਹਨਾਂ ਦਾ ਅੰਤਰ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਹਨਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਇਸ ਲਈ ਇਹ ਅਮੂਰਤ ਹੁੰਦੇ ਹਨ ।

ਕੁੱਝ ਲੇਖਕ ਇਹ ਵਿਚਾਰ ਕਰਦੇ ਹਨ ਕਿ ਸਮਾਜ ਤਾਂ ਹੀ ਬਣਦਾ ਹੈ ਜਦੋਂ ਇਸ ਦੇ ਮੈਂਬਰ ਇੱਕ-ਦੂਜੇ ਨੂੰ ਜਾਣਦੇ ਹੋਣ ਅਤੇ ਉਹਨਾਂ ਦੇ ਕੁੱਝ ਆਪਸੀ ਹਿੱਤ ਹੋਣ । ਉਦਾਹਰਨ ਦੇ ਤੌਰ ਉੱਤੇ ਜੇਕਰ ਦੋ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੇ ਹਨ ਅਤੇ ਇੱਕਦੂਜੇ ਨੂੰ ਜਾਣਦੇ ਨਹੀਂ ਤਾਂ ਉਹ ਸਮਾਜ ਨਹੀਂ ਬਣਾ ਸਕਦੇ । ਪਰ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਨ, ਇੱਕ-ਦੂਜੇ ਬਾਰੇ ਜਾਣਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਮਾਜ ਦੀ ਹੋਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਉਹਨਾਂ ਦੋਹਾਂ ਦੇ ਵਿਚਕਾਰ ਇੱਕ-ਦੂਜੇ ਵੱਲ ਵਿਵਹਾਰ ਜ਼ਰੂਰੀ ਹੈ ।

ਅਸਲ ਵਿੱਚ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਵਿਅਕਤੀ ਜੋ ਇੱਕ ਜਗ੍ਹਾ ਉੱਤੇ ਰਹਿੰਦੇ ਹਨ ਉਹਨਾਂ ਵਿੱਚ ਆਪਸੀ ਸੰਬੰਧ ਹੁੰਦੇ ਹਨ ਅਤੇ ਇੱਕ-ਦੂਜੇ ਨਾਲ ਹਿੱਤ ਜੁੜੇ ਹੁੰਦੇ ਹਨ । ਉਹ ਇੱਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਸ ਤਰ੍ਹਾਂ ਸਮਾਜ ਦਾ ਨਿਰਮਾਣ ਕਰਦੇ ਹਨ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 2.
ਵਿਅਕਤੀ ਅਤੇ ਸਮਾਜ ਪਰਸਪਰ ਸੰਬੰਧਿਤ ਹਨ । ਟਿੱਪਣੀ ਲਿਖੋ ।
ਉੱਤਰ-
ਗਰੀਕ (ਯੁਨਾਨੀ) ਫਿਲਾਸਫਰ ਅਰਸਤੂ (Aristotle) ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ । ਸਮਾਜ ਦੇ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜੋ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝੇ ਜੀਵਨ ਨੂੰ ਨਹੀਂ ਨਿਭਾਉਂਦਾ ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਬਹੁਤ ਸਾਰੀਆਂ ਲੋੜਾਂ ਵਾਸਤੇ ਹੋਰ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼ ਸਮਾਨ, ਕਈ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਮਨੁੱਖ ਨੂੰ ਅਸੀਂ ਸਮਾਜਿਕ ਪ੍ਰਾਣੀ ਤਿੰਨ ਵੱਖ-ਵੱਖ ਆਧਾਰਾਂ ਉੱਤੇ ਕਹਿ ਸਕਦੇ ਹਾਂ-

1. ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ (Man is Social by Nature) – ਸਭ ਤੋਂ ਪਹਿਲਾਂ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਇਕੱਲਾ ਨਹੀਂ ਰਹਿ ਸਕਦਾ । ਕੋਈ ਵੀ ਸਮਾਜ ਤੋਂ ਵੱਖ ਰਹਿ ਕੇ ਆਮ ਤਰੀਕੇ ਨਾਲ ਵਿਕਾਸ ਨਹੀਂ ਕਰ ਸਕਦਾ । ਬਹੁਤ ਸਾਰੇ ਸਮਾਜ ਵਿਗਿਆਨੀਆਂ ਨੇ ਤਜਰਬੇ ਕੀਤੇ ਹਨ ਕਿ ਜਿਹੜੇ ਬੱਚੇ ਸਮਾਜ ਤੋਂ ਵੱਖ ਰਹਿ ਕੇ ਵੱਡੇ ਹੋਏ ਹਨ ਉਹ ਸਹੀ ਤਰ੍ਹਾਂ ਵਿਕਾਸ ਨਹੀਂ ਕਰ ਸਕੇ ਹਨ । ਇੱਥੋਂ ਤਕ ਕਿ ਇੱਕ ਬੱਚਾ 17 ਸਾਲ ਦੀ ਉਮਰ ਦਾ ਹੋ ਕੇ ਵੀ ਸਹੀ ਤਰ੍ਹਾਂ ਚਲ ਨਹੀਂ ਸਕਦਾ ਹੈ । ਉਸਨੂੰ ਸਿੱਖਿਆ ਦੇਣ ਤੋਂ ਬਾਅਦ ਵੀ ਉਹ ਆਮ ਮਨੁੱਖਾਂ ਵਾਂਗ ਨਹੀਂ ਰਹਿ ਸਕਿਆ ।

ਇਸੇ ਦੇ ਨਾਲ ਇੱਕ ਦੂਜਾ ਕੇਸ ਸਾਡੇ ਸਾਹਮਣੇ ਆਇਆ 1920 ਵਿੱਚ ਜਦੋਂ ਦੋ ਹਿੰਦੂ ਬੱਚੇ ਇੱਕ ਬਘਿਆੜ ਦੀ ਗੁਫ਼ਾ ਵਿੱਚ ਮਿਲੇ ਸਨ ਉਹਨਾਂ ਵਿਚੋਂ ਇੱਕ ਬੱਚਾ ਤਾਂ ਲੱਭਣ ਦੇ ਕੁਝ ਸਮੇਂ ਬਾਅਦ ਹੀ ਮਰ ਗਿਆ ਪਰ ਦੂਜੇ ਬੱਚੇ ਨੇ ਅਜੀਬ ਤਰ੍ਹਾਂ ਵਿਵਹਾਰ ਕੀਤਾ । ਉਹ ਮਨੁੱਖਾਂ ਵਾਂਗ ਚਲ ਨਹੀਂ ਸਕਦਾ ਸੀ । ਉਹਨਾਂ ਵਾਂਗ ਖਾ ਨਹੀਂ ਸਕਦਾ ਸੀ ਤੇ ਬੋਲ ਵੀ ਨਹੀਂ ਸਕਦਾ ਸੀ । ਉਹ ਜਾਨਵਰਾਂ ਵਾਂਗ ਚਾਰੇ ਹੱਥਾਂ-ਪੈਰਾਂ ਦੇ ਭਾਰ ਚਲਦਾ ਸੀ, ਉਸ ਕੋਲ ਕੋਈ ਭਾਸ਼ਾ ਨਹੀਂ ਸੀ ਅਤੇ ਬਘਆੜ ਵਾਂਗ ਚੀਕਾਂ ਮਾਰਦਾ ਸੀ । ਉਹ ਬੱਚਾ ਮਨੁੱਖਾਂ ਤੋਂ ਡਰਦਾ ਸੀ । ਉਸ ਤੋਂ ਬਾਅਦ ਉਸ ਬੱਚੇ ਨਾਲ ਹਮਦਰਦੀ ਅਤੇ ਪਿਆਰ ਵਾਲਾ ਵਤੀਰਾ ਅਪਣਾਇਆ ਗਿਆ ਜਿਸ ਕਰਕੇ ਉਹ ਕੁਝ ਸਮਾਜਿਕ ਆਦਤਾਂ ਤੇ ਵਿਵਹਾਰ ਸਿੱਖ ਸਕਿਆ ।

ਇੱਕ ਹੋਰ ਤੀਜਾ ਕੇਸ ਅਮਰੀਕਾ ਵਿੱਚ ਇੱਕ ਬੱਚੇ ਨਾਲ ਪ੍ਰਯੋਗ ਕੀਤਾ ਗਿਆ । ਉਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਸੀ । ਉਸ ਨੂੰ 6 ਮਹੀਨੇ ਦੀ ਉਮਰ ਤੋਂ ਇੱਕ ਕਮਰੇ ਵਿੱਚ ਇਕਾਂਤ ਵਿੱਚ ਰੱਖਿਆ ਗਿਆ । 5 ਸਾਲ ਬਾਅਦ ਵਿਚ ਵੇਖਿਆ ਗਿਆ ਕਿ ਉਹ ਬੱਚਾ ਨਾ ਤਾਂ ਚਲ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ ਅਤੇ ਉਹ ਹੋਰ ਮਨੁੱਖਾਂ ਤੋਂ ਵੀ ਡਰਦਾ ਸੀ ।

ਇਹ ਸਾਰੀਆਂ ਉਦਾਹਰਨਾਂ ਇਹ ਸਾਬਤ ਕਰਦੀਆਂ ਹਨ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਉਸ ਹਾਲਾਤ ਵਿੱਚ ਹੀ ਸਹੀ ਤਰ੍ਹਾਂ ਵਿਕਾਸ ਕਰ ਸਕਦੇ ਹਨ ਜਦੋਂ ਉਹ ਸਮਾਜ ਵਿੱਚ ਰਹਿੰਦੇ ਹੋਣ ਅਤੇ ਆਪਣੇ ਜੀਵਨ ਨੂੰ ਹੋਰ ਮਨੁੱਖਾਂ ਨਾਲ ਵੰਡਦੇ ਹੋਣ ਉੱਪਰ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਬੱਚਿਆਂ ਵਿੱਚ ਮਨੁੱਖਾਂ ਵਰਗੀ ਸਮਰੱਥਾ ਤਾਂ ਸੀ ਪਰ ਸਮਾਜਿਕ ਸਮਝੌਤਿਆਂ ਦੀ ਕਮੀ ਵਿੱਚ ਉਹ ਸਮਾਜਿਕ ਤੌਰ ਉੱਤੇ ਵਿਕਾਸ ਕਰਨ ਵਿੱਚ ਅਸਮਰੱਥ ਰਹੇ । ਸਮਾਜ ਵਿੱਚ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਪ੍ਰਕ੍ਰਿਤੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਹ ਕੋਈ ਰੱਬ ਵਲੋਂ ਥੋਪੀ ਗਈ ਚੀਜ਼ ਨਹੀਂ ਹੈ ਬਲਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ ।

2. ਜ਼ਰੂਰਤ ਇਨਸਾਨ ਨੂੰ ਸਮਾਜਿਕ ਬਣਾਉਂਦੀ ਹੈ (Necessity makes a man Social) – ਮਨੁੱਖ ਸਮਾਜ ਵਿੱਚ ਇਸ ਲਈ ਰਹਿੰਦਾ ਹੈ ਕਿਉਂਕਿ ਉਸ ਨੂੰ ਸਮਾਜ ਤੋਂ ਬਹੁਤ ਕੁੱਝ ਚਾਹੀਦਾ ਹੁੰਦਾ ਹੈ । ਜੇਕਰ ਉਹ ਸਮਾਜ ਦੇ ਹੋਰ ਮੈਂਬਰਾਂ ਨਾਲ ਸਹਿਯੋਗ ਨਹੀਂ ਕਰੇਗਾ ਤਾਂ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ । ਹਰ ਮਨੁੱਖ ਆਦਮੀ ਅਤੇ ਔਰਤ ਦੇ ਆਪਸੀ ਸੰਬੰਧਾਂ ਦਾ ਨਤੀਜਾ ਹੁੰਦਾ ਹੈ, ਬੱਚਾ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਵੱਡਾ ਹੁੰਦਾ ਹੈ ਅਤੇ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਹੋਏ ਉਹ ਬਹੁਤ ਕੁੱਝ ਸਿੱਖਦਾ ਹੈ । ਬੱਚਾ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਸਮਾਜ ਉੱਪਰ ਨਿਰਭਰ ਕਰਦਾ ਹੈ । ਜੇਕਰ ਇੱਕ ਨਵੇਂ ਜੰਮੇ ਬੱਚੇ ਨੂੰ ਸਮਾਜ ਦੀ ਸੁਰੱਖਿਆ ਨਾ ਮਿਲੇ ਤਾਂ ਸ਼ਾਇਦ ਉਹ ਨਵਾਂ ਜੰਮਿਆ ਬੱਚਾ ਇਕ ਦਿਨ ਵੀ ਜਿਊਂਦਾ ਨਾ ਰਹਿ ਸਕੇ । ਮਨੁੱਖ ਦਾ ਬੱਚਾ ਐਨਾਂ ਅਸਹਾਇ ਹੁੰਦਾ ਹੈ ਕਿ ਉਸ ਨੂੰ ਸਮਾਜ ਦੀ ਮਦਦ ਦੀ ਲੋੜ ਪੈਂਦੀ ਹੀ ਹੈ । ਅਸੀਂ ਉਸ ਦੇ ਖਾਣੇ, ਕੱਪੜੇ ਅਤੇ ਰਹਿਣ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਿਰਫ਼ ਸਮਾਜ ਵਿੱਚ ਰਹਿ ਕੇ ਹੀ ਇਹ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ।

ਉੱਪਰ ਦਿੱਤੀਆਂ ਉਦਾਹਰਨਾਂ ਨੇ ਇਹ ਸਾਬਤ ਕੀਤਾ ਹੈ ਕਿ ਜੋ ਬੱਚੇ ਜਾਨਵਰਾਂ ਦੁਆਰਾ ਵੱਡੇ ਕੀਤੇ ਜਾਂਦੇ ਹਨ ਉਹ ਆਦਤਾਂ ਤੋਂ ਵੀ ਜਾਨਵਰ ਹੀ ਰਹਿੰਦੇ ਹਨ । ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਮਾਜ ਦਾ ਹੋਣਾ ਜ਼ਰੂਰੀ ਹੈ । ਕੋਈ ਵੀ ਉਸ ਸਮੇਂ ਤੱਕ ਮਨੁੱਖ ਨਹੀਂ ਕਹਾ ਸਕਦਾ ਜਦ ਤੱਕ ਉਹ ਮਨੁੱਖੀ ਸਮਾਜ ਵਿੱਚ ਹੋਰਾਂ ਮਨੁੱਖ ਦੇ ਨਾਲ ਨਾ ਰਹੇ । ਰੋਟੀ ਦੀ ਭੁੱਖ ਹੋਰਾਂ ਨਾਲ ਸੰਬੰਧ ਬਣਾਉਣ ਨੂੰ ਮਜਬੂਰ ਕਰਦੀ ਹੈ ਇਸ ਲਈ ਸਾਨੂੰ ਕੁਝ ਕੰਮ ਕਰਨੇ ਪੈਂਦੇ ਹਨ ਅਤੇ ਇਹ ਕੰਮ ਹਨ ਹੋਰਾਂ ਨਾਲ ਸੰਬੰਧ ਬਣਾਉਣ ਦੇ ।ਇਸ ਤਰ੍ਹਾਂ ਸਿਰਫ਼ ਮਨੁੱਖ ਦੀ ਪ੍ਰਕਿਰਤੀ ਵਜੋਂ ਹੀ ਨਹੀਂ ਬਲਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਨੁੱਖ ਸਮਾਜ ਵਿੱਚ ਰਹਿੰਦਾ ਹੈ ।

3. ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ (Society makes personality) – ਮਨੁੱਖ ਸਮਾਜ ਵਿੱਚ ਆਪਣੇ ਸਰੀਰਕ ਅਤੇ ਮਾਨਸਿਕ ਪੱਖ ਨੂੰ ਵਧਾਉਣ ਲਈ ਰਹਿੰਦਾ ਹੈ । ਸਮਾਜ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਸਾਂਭ ਕੇ ਰੱਖਦਾ ਹੈ ਤਾਂ ਕਿ ਇਸ ਨੂੰ ਅਗਲੀ ਪੀੜ੍ਹੀ ਨੂੰ ਸੌਂਪਿਆ ਜਾ ਸਕੇ । ਇਹ ਸਾਨੂੰ ਅਜ਼ਾਦੀ ਵੀ ਦਿੰਦਾ ਹੈ ਤਾਂਕਿ ਅਸੀਂ ਆਪਣੇ ਗੁਣਾਂ ਨੂੰ ਨਿਖਾਰ ਸਕੀਏ ਅਤੇ ਆਪਣੇ ਵਿਵਹਾਰ, ਇੱਛਾਵਾਂ, ਵਿਸ਼ਵਾਸ, ਰੀਤਾਂ ਆਦਿ ਨੂੰ ਬਦਲ ਸਕੀਏ । ਸਮਾਜ ਤੋਂ ਬਿਨਾਂ ਵਿਅਕਤੀ ਦਾ ਮਨ ਇੱਕ ਬੱਚੇ ਦੇ ਮਨ ਵਰਗਾ ਹੁੰਦਾ ਹੈ । ਸਾਡੀ ਸੰਸਕ੍ਰਿਤੀ ਅਤੇ ਸਾਡਾ ਵਿਰਸਾ ਸਾਡੇ ਵਿਅਕਤਿੱਤਵ ਨੂੰ ਬਣਾਉਂਦੇ ਹਨ ਕਿਉਂਕਿ ਸਾਡੇ ਵਿਅਕਤਿੱਤਵ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੀ ਸੰਸਕ੍ਰਿਤੀ ਦਾ ਹੁੰਦਾ ਹੈ । ਸਮਾਜ ਸਿਰਫ਼ ਸਾਡੀਆਂ ਸਰੀਰਕ ਜ਼ਰੂਰਤਾਂ ਹੀ ਨਹੀਂ ਬਲਕਿ ਮਾਨਸਿਕ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਮਨੁੱਖਾਂ ਦੀ ਤਰ੍ਹਾਂ ਜੇਕਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਾਜ ਦੀ ਜ਼ਰੂਰਤ ਹੈ । ਉਸਨੂੰ ਸਿਰਫ਼ ਇੱਕ ਜਾਂ ਕੁੱਝ ਜ਼ਰੂਰਤਾਂ ਲਈ ਹੀ ਨਹੀਂ ਬਲਕਿ ਆਪਣੇ ਵਿਅਕਤਿੱਤਵ ਨੂੰ ਬਣਾਉਣ ਲਈ ਸਮਾਜ ਦੀ ਲੋੜ ਪੈਂਦੀ ਹੈ ।

ਵਿਅਕਤੀਆਂ ਬਗੈਰ ਸਮਾਜ ਵੀ ਨਹੀਂ ਹੋਂਦ ਵਿੱਚ ਆ ਸਕਦਾ । ਸਮਾਜ ਕੁੱਝ ਨਹੀਂ ਹੈ ਬਲਕਿ ਸੰਬੰਧਾਂ ਦਾ ਇੱਕ ਜਾਲ ਹੈ ਅਤੇ ਸੰਬੰਧ ਸਿਰਫ਼ ਵਿਅਕਤੀਆਂ ਵਿੱਚ ਹੋ ਸਕਦੇ ਹਨ । ਇਸ ਲਈ ਇਹ ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿਚਕਾਰ ਸੰਬੰਧ ਇਕਤਰਫ਼ਾ ਨਹੀਂ ਹੈ । ਇਹ ਦੋਵੇਂ ਇੱਕ-ਦੂਜੇ ਦੀ ਹੋਂਦ ਲਈ ਜ਼ਰੂਰੀ ਹੈ । ਵਿਅਕਤੀਆਂ ਨੂੰ ਸਿਰਫ਼ ਜੀਵ ਨਹੀਂ ਕਿਹਾ ਜਾ ਸਕਦਾ ਅਤੇ ਸਮਾਜ ਸਿਰਫ਼ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਨਹੀਂ ਹੈ । ਸਮਾਜ ਉਹ ਹੈ ਜਿਸ ਬਗ਼ੈਰ ਵਿਅਕਤੀ ਨਹੀਂ ਰਹਿ ਸਕਦੇ ਅਤੇ ਵਿਅਕਤੀ ਉਹ ਹਨ ਜਿਨ੍ਹਾਂ ਬਗੈਰ ਸਮਾਜ ਹੋਂਦ ਵਿਚ ਨਹੀਂ ਆ ਸਕਦਾ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸਮਾਜ ਤੋਂ ਜ਼ਿਆਦਾ ਮਨੁੱਖ ਜ਼ਰੂਰੀ ਹਨ ਜਾਂ ਮਨੁੱਖਾਂ ਤੋਂ ਜ਼ਿਆਦਾ ਸਮਾਜ ਜ਼ਰੂਰੀ ਹੈ । ਇਹ ਪ੍ਰਸ਼ਨ ਉਸ ਪ੍ਰਸ਼ਨ ਦੇ ਬਰਾਬਰ ਹੈ ਕਿ ਦੁਨੀਆਂ ਵਿੱਚ ਪਹਿਲਾਂ ਮੁਰਗੀ ਆਈ ਕਿ ਅੰਡਾ ( ਅਸਲੀਅਤ ਇਹ ਹੈ ਕਿ ਸਾਰੇ ਮਨੁੱਖ ਸਮਾਜ ਵਿੱਚ ਪੈਦਾ ਹੋਏ ਹਨ ਅਤੇ ਜੰਮਦੇ ਸਾਰ ਹੀ ਸਮਾਜ ਵਿੱਚ ਪਾ ਦਿੱਤੇ ਜਾਂਦੇ ਹਨ ।

ਕੋਈ ਵੀ ਪੂਰਨ ਰੂਪ ਵਿਚ ਵਿਅਕਤੀਗਤ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਪੂਰਨ ਰੂਪ ਵਿਚ ਸਮਾਜਿਕ ਹੋ ਸਕਦਾ । ਅਸਲ ਵਿੱਚ ਇਹ ਦੋਵੇਂ ਇੱਕ-ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿੱਚੋਂ ਅਗਰ ਇੱਕ ਵੀ ਨਾ ਹੋਵੇ ਤਾਂ ਦੂਜੇ ਦਾ ਹੋਣਾ ਮੁਸ਼ਕਿਲ ਹੈ । ਦੋਵੇਂ ਇੱਕ-ਦੂਜੇ ਦੇ ਪੂਰਕ ਹਨ । ਸਮਾਜ ਹੀ ਵਿਅਕਤੀ ਵਿੱਚ ਆਪੇ ਦਾ ਵਿਕਾਸ ਕਰਦਾ ਹੈ । ਸਮਾਜ ਵਿੱਚ ਰਹਿ ਕੇ ਹੀ ਵਿਅਕਤੀ ਸਮਾਜਿਕ ਆਦਤਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਸਮਾਜਿਕ ਬਣਦਾ ਹੈ । ਇਸਦੇ ਨਾਲ ਸਮਾਜ ਵਿਅਕਤੀਆਂ ਤੋਂ ਬਗੈਰ ਨਹੀਂ ਬਣ ਸਕਦਾ । ਸਮਾਜ ਬਣਾਉਣ ਲਈ ਘੱਟੋ-ਘੱਟ ਦੋ ਵਿਅਕਤੀਆਂ ਦੀ ਲੋੜ ਪੈਂਦੀ ਹੈ ।ਉਨ੍ਹਾਂ ਦੇ ਵਿੱਚ ਸੰਬੰਧ ਵੀ ਜ਼ਰੂਰੀ ਹੈ । ਇਸ ਤਰ੍ਹਾਂ ਸਮਾਜ ਵਿਅਕਤੀਆਂ ਦੇ ਵਿਚਕਾਰ ਪੈਦਾ ਹੋਏ ਸੰਬੰਧਾਂ ਦਾ ਜਾਲ ਹੈ । ਇਸ ਤਰ੍ਹਾਂ ਇੱਕ ਦੀ ਹੋਂਦ ਦੂਜੇ ਉੱਪਰ ਨਿਰਭਰ ਕਰਦੀ ਹੈ । ਇੱਕ ਦੀ ਅਣਹੋਂਦ ਵਿੱਚ ਦੂਜੇ ਦੀ ਹੋਂਦ ਮੁਮਕਿਨ ਨਹੀਂ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਤੋਂ ਤੁਸੀਂ ਕੀ ਸਮਝਦੇ ਹੋ ? ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਦੀ ਵਿਸਤਾਰ ਰੂਪ ਨਾਲ ਚਰਚਾ ਕਰੋ ।
ਉੱਤਰ-
ਹਰ ਸਮਾਜ ਵਿਚ ਵੱਖ-ਵੱਖ ਪ੍ਰਕਾਰ ਦੇ ਸਮੂਹ ਪਾਏ ਜਾਂਦੇ ਹਨ । ਇਨ੍ਹਾਂ ਵੱਖ-ਵੱਖ ਪ੍ਰਕਾਰ ਦੇ ਸਮੂਹਾਂ ਨੂੰ ਅਲੱਗਅਲੱਗ ਪ੍ਰਕਾਰ ਦੇ ਨਾਂ ਦਿੱਤੇ ਗਏ ਹਨ ਅਤੇ ਸਮੁਦਾਇ ਇਨ੍ਹਾਂ ਨਾਂਵਾਂ ਵਿਚੋਂ ਇਕ ਹੈ । ਸਮੁਦਾਇ ਆਪਣੇ ਆਪ ਵਿਚ ਇਕ ਸਮਾਜ ਹੈ ਅਤੇ ਇਹ ਇਕ ਨਿਸ਼ਚਿਤ ਖੇਤਰ ਵਿਚ ਹੁੰਦਾ ਹੈ, ਜਿਵੇਂ ਕੋਈ ਪਿੰਡ ਜਾਂ ਸ਼ਹਿਰ । ਜਦੋਂ ਦਾ ਮਨੁੱਖ ਨੇ ਇਕ ਥਾਂ ਉੱਤੇ ਰਹਿਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਉਹ ਸਮੁਦਾਇ ਵਿਚ ਰਹਿੰਦਾ ਆਇਆ ਹੈ । ਸਭ ਤੋਂ ਪਹਿਲਾਂ ਜਦੋਂ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਉਸ ਸਮੇਂ ਤੋਂ ਹੀ ਵਿਅਕਤੀ ਨੇ ਸਮੁਦਾਇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਿਅਕਤੀ ਇਕੋ ਥਾਂ ਉੱਤੇ ਰਹਿਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਲੈਣਾ-ਦੇਣਾ ਸ਼ੁਰੂ ਹੋ ਗਿਆ ਹੈ ।

ਸਮਾਜ ਸ਼ਾਸਤਰ ਵਿਚ ਸਮੁਦਾਇ ਦਾ ਅਰਥ – ਸਮਾਜ ਸ਼ਾਸਤਰ ਵਿਚ ਇਸ ਸ਼ਬਦ ਸਮੁਦਾਇ ਦੇ ਵਿਆਪਕ ਅਰਥ ਹਨ । ਆਮ ਸ਼ਬਦਾਂ ਵਿਚ ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ, ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸ ਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੁਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਜਨਮ ਵੀ ਨਹੀਂ ਹੁੰਦਾ ਇਸ ਦਾ ਤਾਂ ਵਿਕਾਸ ਹੁੰਦਾ ਹੈ ਅਤੇ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਾਸ ਕਰ ਜਾਂਦਾ ਹੈ । ਸਮੁਦਾਇ ਦਾ ਆਪਣਾ ਇਕ ਭੁਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪਣੀਆਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦੇ ਹਨ । ਸਮੁਦਾਇ ਦੇ ਮੈਂਬਰ ਆਪਣੀਆਂ ਹਰ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਲੈਂਦੇ ਹਨ ਕਿਉਂਕਿ ਮੈਂਬਰਾਂ ਵਿਚ ਆਪਸੀ ਲੈਣ-ਦੇਣ ਹੁੰਦਾ ਹੈ । ਜਦੋਂ ਵਿਅਕਤੀ ਲੋੜਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਉਨ੍ਹਾਂ ਵਿਚ ਸਾਂਝ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਭਾਵਨਾ ਉਤਪੰਨ ਹੋ ਜਾਂਦੀ ਹੈ । ਜਦੋਂ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ ਤਾਂ ਉਨ੍ਹਾਂ ਵਿਚ ਕੁਝ ਨਿਯਮ ਵੀ ਪੈਦਾ ਹੋ ਜਾਂਦੇ ਹਨ ।

ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ (Characteristics or elements of Community)

1. ਅਸੀਂ ਭਾਵਨਾ (We Feeling) – ਸਮੁਦਾਇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਅਸੀਂ ਭਾਵਨਾ ਹੁੰਦੀ ਹੈ । ਇਸ ਅਸੀਂ ਭਾਵਨਾ ਦੇ ਕਰਕੇ ਹੀ ਸਮੁਦਾਇ ਦਾ ਹਰ ਮੈਂਬਰ ਆਪਣੇ ਆਪ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਸਮਝਦਾ ਬਲਕਿ ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਭ ਇਕ ਹਨ ।ਉਹ ਹੋਰਾਂ ਵਰਗਾਂ ਅਤੇ ਹੋਰਾਂ ਵਿਚੋਂ ਇਕ ਹੈ ।

2. ਰੋਲ ਭਾਵਨਾ (Role Feeling) – ਸਮੁਦਾਇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਮੈਂਬਰਾਂ ਵਿਚ ਰੋਲ ਭਾਵਨਾ ਹੁੰਦੀ ਹੈ । ਸਮੁਦਾਇ ਵਿਚ ਹਰ ਕਿਸੇ ਨੂੰ ਕੋਈ ਨਾ ਕੋਈ ਪਦ ਅਤੇ ਭੂਮਿਕਾ ਪ੍ਰਾਪਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੇ ਕੰਮ ਕਰਨੇ ਹਨ ਅਤੇ ਕਿਹੜੇ ਕਰਤੱਵਾਂ ਦਾ ਪਾਲਣ ਕਰਨਾ ਹੈ ।

3. ਨਿਰਭਰਤਾ (Dependence) – ਸਮੁਦਾਇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਲਈ ਇਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਕੱਲੇ ਇਕ ਵਿਅਕਤੀ ਲਈ ਸਮੁਦਾਇ ਤੋਂ ਅਲੱਗ ਰਹਿਣਾ ਸੰਭਵ ਨਹੀਂ ਹੈ । ਵਿਅਕਤੀ ਸਾਰੇ ਕੰਮ ਇਕੱਲੇ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਆਪਣੇ ਬਹੁਤ ਸਾਰੇ ਕੰਮਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।

4. ਸਥਿਰਤਾ (Permanence – ਸਮੁਦਾਇ ਵਿਚ ਸਥਿਰਤਾ ਹੁੰਦੀ ਹੈ । ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ । ਜੇਕਰ ਕੋਈ ਵਿਅਕਤੀ ਕੁਝ ਸਮੇਂ ਲਈ ਸਮੁਦਾਇ ਛੱਡ ਕੇ ਚਲਾ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਫਿਰ ਵੀ ਉਹ ਆਪਣੇ ਸਮੁਦਾਇ ਨਾਲ ਜੁੜਿਆ ਰਹਿੰਦਾ ਹੈ । ਜੇਕਰ ਕੋਈ ਆਪਣਾ ਸਮੁਦਾਇ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤਾਂ ਸਮੁਦਾਇ ਦਾ ਦਾਇਰਾ ਵਧਣ ਲੱਗ ਜਾਂਦਾ ਹੈ ਕਿਉਂਕਿ ਬਾਹਰਲੇ ਦੇਸ਼ ਜਾਣ ਤੋਂ ਬਾਅਦ ਵੀ ਵਿਅਕਤੀ ਆਪਣੇ ਸਮੁਦਾਇ ਨੂੰ ਭੁੱਲਦਾ ਨਹੀਂ ਹੈ । ਅੱਜ-ਕਲ੍ਹ ਕੋਈ ਵਿਅਕਤੀ ਸਿਰਫ਼ ਇਕ ਸਮੁਦਾਇ ਦਾ ਮੈਂਬਰ ਨਹੀਂ ਹੈ । ਅਲੱਗ-ਅਲੱਗ ਸਮੇਂ ਵਿਚ ਵਿਅਕਤੀ ਅਲੱਗ-ਅਲੱਗ ਸਮੁਦਾਇ ਦਾ ਮੈਂਬਰ ਹੁੰਦਾ ਹੈ । ਇਸ ਲਈ ਵਿਅਕਤੀ ਚਾਹੇ ਜਿਸ ਸਮੁਦਾਇ ਦਾ ਮੈਂਬਰ ਹੋਵੇ ਉਸ ਵਿਚ ਵੀ ਸਥਿਰਤਾ ਰਹਿੰਦੀ ਹੈ ।

5. ਆਮ ਜੀਵਨ (Common Life) – ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ ਉਸਦਾ ਸਿਰਫ਼ ਇਕ ਹੀ ਉਦੇਸ਼ ਹੁੰਦਾ ਹੈ ਕਿ ਸਾਰੇ ਆਪਣਾ ਜੀਵਨ ਆਰਾਮ ਨਾਲ ਬਿਤਾ ਸਕਣ ਅਤੇ ਮਨੁੱਖ ਆਪਣਾ ਜੀਵਨ ਸਮੁਦਾਇ ਵਿਚ ਰਹਿੰਦੇ ਹੋਏ ਵੀ ਬਿਤਾ ਦਿੰਦਾ ਹੈ ।

6. ਭੂਗੋਲਿਕ ਖੇਤਰ (Geographical Area) – ਹਰ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਉਹ ਰਹਿੰਦਾ ਹੈ । ਬਿਨਾਂ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਦੇ ਸਮੁਦਾਇ ਨਹੀਂ ਬਣ ਸਕਦਾ ।

7. ਆਪ ਮੁਹਾਰਾ ਜਨਮ (Spontaneous Birth) – ਸਮੁਦਾਇ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ । ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ ।ਇਸ ਦੀ ਸਥਾਪਨਾ ਜਾਣ-ਬੁੱਝ ਕੇ ਨਹੀਂ ਕੀਤੀ ਜਾਂਦੀ । ਜਿਸ ਥਾਂ ਤੇ ਵਿਅਕਤੀ ਕੁਝ ਦੇਰ ਲਈ ਰਹਿਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਸਮੁਦਾਇ ਆਪਣੇ ਆਪ ਪੈਦਾ ਹੋ ਜਾਂਦਾ ਹੈ । ਸਮੁਦਾਇ ਉਸਨੂੰ ਉਹ ਸਾਰੀਆਂ ਸਹੂਲਤਾਂ ਦਿੰਦਾ ਹੈ ਜਿਸ ਨਾਲ ਮਨੁੱਖ ਆਪਣੀਆਂ ਜ਼ਰੂਰਤਾਂ ਆਰਾਮ ਨਾਲ ਪੂਰੀਆਂ ਕਰ ਸਕਦਾ ਹੈ ।

8. ਵਿਸ਼ੇਸ਼ ਨਾਮ (Particular Name) – ਹਰੇਕ ਸਮੁਦਾਇ ਨੂੰ ਇਕ ਵਿਸ਼ੇਸ਼ ਨਾਮ ਦਿੱਤਾ ਜਾਂਦਾ ਹੈ ਜੋ ਕਿ ਸਮੁਦਾਇ ਦੇ ਬਣਨ ਲਈ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁਦਾਇ ਨੂੰ ਪਰਿਭਾਸ਼ਿਤ ਕਰੋ । ਸਮੁਦਾਇ ਕਿਹੜੇ ਅਰਥ ਵਿੱਚ ਸਮਾਜ ਨਾਲੋਂ ਵੱਖ ਹੈ । ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮੁਦਾਇ ਸ਼ਬਦ ਦੇ ਮਤਲਬ ਸਪੱਸ਼ਟ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਦੀਆਂ ਉੱਘੇ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਵੇਖ ਲਈਆਂ ਜਾਣ ਤਾਂਕਿ ਅਸੀਂ ਸਮੁਦਾਇ ਦਾ ਮਤਲਬ ਚੰਗੀ ਤਰ੍ਹਾਂ ਸਮਝ ਸਕੀਏ ।

ਪਰਿਭਾਸ਼ਾਵਾਂ (Definitions)

1. ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮੁਦਾਇ ਉਨ੍ਹਾਂ ਲੋਕਾਂ ਦਾ ਸਮੂਹ ਹੈ ਜੋ ਕਿ ਨਿਸ਼ਚਿਤ ਥਾਂ ਜਾਂ ਸਥਾਨ ਤੇ ਰਹਿੰਦੇ ਹਨ, ਇਕ-ਦੂਜੇ ਨਾਲ ਸੰਬੰਧਿਤ ਹਨ , ਕਿਸੇ ਇਕਾ-ਦੁੱਕਾ ਵਿਸ਼ੇਸ਼ ਹਿੱਤਾਂ ਵਿਚ ਹੀ ਕੇਵਲ ਦਿਲਚਸਪੀ ਨਹੀਂ ਲੈਂਦੇ, ਸਗੋਂ ਉਨ੍ਹਾਂ ਸਮੁੱਚੇ ਹਿੱਤਾਂ ਵਿਚ ਲੈਂਦੇ ਹਨ ਜੋ ਇੰਨੇ ਚੌੜੇ ਤੇ ਵਿਸ਼ਾਲ ਹਨ ਕਿ ਉਨ੍ਹਾਂ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੇ ਹਨ ਤਾਂ ਸਮੁਦਾਇ ਦੀ ਬੁਨਿਆਦੀ ਕਸਵੱਟੀ ਇਹ ਹੈ ਕਿ ਉਸ ਵਿਚ ਸਭ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।”

2. ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮੁਦਾਇ ਇਕ ਸਮਾਜਿਕ ਸਮੂਹ ਹੈ ਜਿਸ ਵਿਚ ਕੁਝ ਅੰਸ਼ ਵਿਚ ਅਸੀਂ ਭਾਵਨਾ ਹੈ ਅਤੇ ਜੋ ਇਕ ਇਕ ਵਿਸ਼ੇਸ਼ ਖੇਤਰ ਵਿਚ ਰਹਿੰਦਾ ਹੈ ।”

3. ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮੁਦਾਇ ਉਹ ਸਭ ਤੋਂ ਛੋਟਾ ਇਲਾਕਾਈ ਸਮੂਹ ਹੈ ਜੋ ਸਮਾਜਿਕ ਜੀਵਨ ਦੇ ਹਰ ਪੱਖ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ । ਘਰ ਸਭ ਤੋਂ ਛੋਟਾ ਇਲਾਕਾਈ ਸਮੂਹ ਹੁੰਦਾ ਹੈ, ਪਰੰਤੂ ਇਸ ਦਾ ਘੇਰਾ ਵੀ ਸੀਮਿਤ ਹੁੰਦਾ ਹੈ । ਦੂਜੇ ਪਾਸੇ ਸਮੁਦਾਇ ਅਜਿਹਾ ਸਥਾਨਕ ਸਮੂਹ ਹੈ ਜੋ ਸਾਰੀਆਂ ਮੁੱਖ ਸੰਸਥਾਵਾਂ, ਸਾਰੀਆਂ ਪਦਵੀਆਂ ਅਤੇ ਹਿੱਤਾਂ ਨੂੰ ਆਪਣੇ ਘੇਰੇ ਵਿਚ ਲੈ ਲੈਂਦਾ ਹੈ, ਜਿਨ੍ਹਾਂ ਤੋਂ ਸਮਾਜ ਬਣਦਾ ਹੈ, ਇਹ ਸਭ ਤੋਂ ਛੋਟਾ ਹੋ ਸਕਣ ਤੇ ਹੋਣ ਵਾਲਾ ਸਮਾਜਿਕ ਸਮੂਹ ਹੈ ਜੋ ਪੂਰਣ ਸਮਾਜ ਹੁੰਦਾ ਹੈ ।”

ਇਸ ਤਰ੍ਹਾਂ ਸਮੁਦਾਇ ਦੀਆਂ ਪਰਿਭਾਸ਼ਾਵਾਂ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦਾ ਭੂਗੋਲਿਕ ਸਮੂਹ ਜਿੱਥੇ ਉਹ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ, ਉਹ ਸਮੁਦਾਇ ਹੈ । ਸਮੁਦਾਇ ਦੀ ਇਕ ਖਾਸ ਪਛਾਣ ਹੁੰਦੀ ਹੈ ਕਿ ਇੱਥੇ ਮਨੁੱਖ ਆਪਣਾ, ਪੂਰਾ ਜੀਵਨ ਬਿਤਾ ਸਕਦਾ ਹੈ । ਮਨੁੱਖ ਆਪਣੇ ਦਫ਼ਤਰ, ਮੰਦਰ ਜਾਂ ਗੁਰਦੁਆਰੇ ਵਿਚ ਆਪਣਾ ਜੀਵਨ ਨਹੀਂ ਬਿਤਾ ਸਕਦਾ ਪਰ ਆਪਣੇ ਪਿੰਡ ਜਾਂ ਸ਼ਹਿਰ ਵਿਚ ਬਿਤਾ ਸਕਦਾ ਹੈ । ਸਮੁਦਾਇ ਵਿਚ ਹਰ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।

ਸਮੁਦਾਇ ਅਤੇ ਸਮਾਜ ਵਿਚ ਅੰਤਰ (Difference between Community and Society)-

  1. ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ਪਰ ਸਮੁਦਾਇ ਚਾਹੇ ਆਪਣੇ ਆਪ ਪੈਦਾ ਹੁੰਦਾ ਹੈ ਪਰ ਇਹ ਹੁੰਦਾ ਕਿਸੇ ਵਿਸ਼ੇਸ਼ ਖੇਤਰ ਵਿਚ ਹੈ ।
  2. ਸਮਾਜ ਦਾ ਕੋਈ ਵਿਸ਼ੇਸ਼ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਭੂਗੋਲਿਕ ਖੇਤਰ ਹੁੰਦਾ ਹੈ ।
  3. ਸਮਾਜ ਦਾ ਕੋਈ ਵਿਸ਼ੇਸ਼ ਨਾਮ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  4. ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਜਿਸ ਕਰਕੇ ਇਹ ਅਮੂਰਤ ਹੁੰਦਾ ਹੈ ਪਰ ਸਮੁਦਾਇ ਇਕ ਮੂਰਤ ਸੰਕਲਪ ਹੈ ।
  5. ਹਰੇਕ ਸਮਾਜ ਆਪਣੇ ਆਪ ਵਿਚ ਆਤਮ-ਨਿਰਭਰ ਨਹੀਂ ਹੁੰਦਾ ਪਰ ਹਰੇਕ ਸਮਦਾਇ ਆਪਣੇ ਆਪ ਵਿਚ ਆਤਮਨਿਰਭਰ ਹੁੰਦਾ ਹੈ ਜਿਸ ਕਰਕੇ ਇਹ ਆਪਣੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।
  6. ਸਮਾਜ ਦੇ ਮੈਂਬਰਾਂ ਵਿਚਕਾਰ ਕੋਈ ਅਸੀਂ ਭਾਵਨਾ ਨਹੀਂ ਹੁੰਦੀ ਪਰ ਸਮੁਦਾਇ ਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 5.
ਸਮੁਦਾਇ ਅਤੇ ਸਭਾ ਵਿਚਕਾਰ ਅੰਤਰ ਦੱਸੋ ।
ਉੱਤਰ-
ਸਭਾ ਅਤੇ ਸਮੁਦਾਇ ਵਿਚ ਅੰਤਰ-

  1. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਜਦੋਂ ਕਿ ਸਭਾ ਦਾ ਨਿਰਮਾਣ ਜਾਣ-ਬੁਝ ਕੇ ਕੀਤਾ ਜਾਂਦਾ ਹੈ ।
  2. ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ । ਇਹ ਸਾਰਿਆਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਜਦੋਂ ਕਿ ਸਭਾਵਾਂ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ।
  3. ਇਕ ਵਿਅਕਤੀ ਇਕ ਸਮੇਂ ਵਿਚ ਸਿਰਫ਼ ਇਕ ਸਮੁਦਾਇ ਦਾ ਮੈਂਬਰ ਹੁੰਦਾ ਹੈ ਜਦੋਂ ਕਿ ਵਿਅਕਤੀ ਇਕ ਹੀ ਸਮੇਂ ਵਿਚ ਕਈ ਸਭਾਵਾਂ ਦਾ ਮੈਂਬਰ ਹੋ ਸਕਦਾ ਹੈ ।
  4. ਸਮੁਦਾਇ ਦੀ ਮੈਂਬਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਜਦਕਿ ਸਭਾ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ।
  5. ਸਮੁਦਾਇ ਦੇ ਲਈ ਇਕ ਨਿਸ਼ਚਿਤ ਭੁਗੋਲਿਕ ਖੇਤਰ ਦਾ ਹੋਣਾ ਜ਼ਰੂਰੀ ਹੈ ਜਦੋਂ ਕਿ ਸਭਾ ਦੇ ਲਈ ਇਹ ਜ਼ਰੂਰੀ ਨਹੀਂ ਹੈ ।
  6. ਸਮੁਦਾਇ ਆਪਣੇ ਆਪ ਵਿਚ ਇਕ ਉਦੇਸ਼ ਹੁੰਦਾ ਹੈ ਜਦਕਿ ਸਭਾ ਕਿਸੇ ਉਦੇਸ਼ ਨੂੰ ਪੂਰਾ ਕਰਨ ਦਾ ਸਾਧਨ ਹੁੰਦੀ ਹੈ ।
  7. ਸਮੁਦਾਇ ਸਥਾਈ ਹੁੰਦਾ ਹੈ ਪਰ ਸਭਾ ਅਸਥਾਈ ਹੁੰਦੀ ਹੈ ।
  8. ਵਿਅਕਤੀ ਸਮੁਦਾਇ ਵਿਚ ਪੈਦਾ ਹੁੰਦਾ ਹੈ ਅਤੇ ਇਸੇ ਵਿਚ ਮਰ ਜਾਂਦਾ ਹੈ ਪਰ ਵਿਅਕਤੀ ਸਭਾ ਵਿਚ ਇਸ ਲਈ ਹਿੱਸਾ ਲੈਂਦਾ ਹੈ ਕਿਉਂਕਿ ਉਸਨੂੰ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਨੀ ਹੁੰਦੀ ਹੈ ।
  9. ਸਮੁਦਾਇ ਦਾ ਕੋਈ ਵਿਧਾਨਿਕ ਦਰਜਾ ਨਹੀਂ ਹੁੰਦਾ ਪਰ ਸਭਾ ਦਾ ਵਿਧਾਨਿਕ ਦਰਜਾ ਹੁੰਦਾ ਹੈ ।

ਪ੍ਰਸ਼ਨ 6.
ਸਮਾਜ ਅਤੇ ਸਭਾ ਦੇ ਵਿਚਕਾਰ ਅੰਤਰ ਬਾਰੇ ਚਰਚਾ ਕਰੋ ।
ਉੱਤਰ-

  • ਸਭਾ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ਾਂ ਲਈ ਨਿਰਮਿਤ ਕੀਤੀ ਜਾਂਦੀ ਹੈ ਪਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਨਹੀਂ ਬਲਕਿ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
  • ਸਭਾ ਦੀ ਮੈਂਬਰਸ਼ਿਪ ਵਿਅਕਤੀ ਲਈ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਹੋਣ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਪਰ ਸਮਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਬਲਕਿ ਜ਼ਰੂਰੀ ਹੁੰਦੀ ਹੈ ਅਤੇ ਵਿਅਕਤੀ ਨੂੰ ਸਾਰੀ ਉਮਰ ਸਮਾਜ ਦਾ ਮੈਂਬਰ ਬਣ ਕੇ ਰਹਿਣਾ ਪੈਂਦਾ ਹੈ ।
  • ਸਭਾ ਇਕ ਮੂਰਤ ਵਿਵਸਥਾ ਹੈ ਕਿਉਂਕਿ ਇਹ ਲੋਕਾਂ ਦੀਆਂ ਜ਼ਰੂਰਤਾਂ ਉੱਤੇ ਆਧਾਰਿਤ ਹੁੰਦੀ ਹੈ । ਪਰ ਅਮੂਰਤ ਵਿਵਸਥਾ ਹੈ ਕਿਉਂਕਿ ਇਹ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ ।
  • ਸਭਾ ਚੇਤਨ ਰੂਪ ਨਾਲ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਹੁੰਦੀ ਹੈ । ਪਰ ਸਮਾਜ ਆਪ ਮੁਹਾਰੇ ਹੀ ਵਿਕਸਿਤ ਹੋ ਜਾਂਦੇ ਹਨ ਅਤੇ ਇਸ ਵਿਚ ਚੇਤੰਨ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੁੰਦੀ ।
  • ਸਭਾ ਦਾ ਇਕ ਰਸਮੀ ਢਾਂਚਾ ਹੁੰਦਾ ਹੈ ਜਿਸ ਵਿਚ ਪ੍ਰਧਾਨ ਸੈਕਟਰੀ, ਖਜ਼ਾਨਚੀ, ਮੈਂਬਰ ਆਦਿ ਹੁੰਦੇ ਹਨ ਅਤੇ ਇਹਨਾਂ ਦੀ ਚੋਣ ਨਿਸਚਿਤ ਸਮੇਂ ਲਈ ਹੁੰਦੀ ਹੈ । ਪਰ ਸਮਾਜ ਦਾ ਕੋਈ ਰਸਮੀ ਢਾਂਚਾ ਨਹੀਂ ਹੁੰਦਾ ਅਤੇ ਸਾਰੇ ਵਿਅਕਤੀ ਹੀ ਸਮਾਜ ਦੇ ਮੈਂਬਰ ਹੁੰਦੇ ਹਨ । ਉਹ ਸਾਰੀ ਉਮਰ ਇਸ ਦੀ ਮੈਂਬਰਸ਼ਿਪ ਨਹੀਂ ਛੱਡ ਸਕਦੇ ।
  • ਸਭਾ ਦੀ ਉਤਪੱਤੀ ਸਿਰਫ਼ ਉਹਨਾਂ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ ਜਿਨ੍ਹਾਂ ਦੇ ਇਸ ਨਾਲ ਵਿਸ਼ੇਸ਼ ਉਦੇਸ਼ ਜੁੜੇ ਹੁੰਦੇ ਹਨ । ਪਰ ਸਮਾਜ ਦੀ ਉਤਪੱਤੀ ਸਾਰੇ ਲੋਕਾਂ ਦੀ ਸਹਿਮਤੀ ਨਾਲ ਹੁੰਦੀ ਹੈ ਅਤੇ ਇਸ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸਵਾਰਥ ਨਹੀਂ ਜੁੜਿਆ ਹੁੰਦਾ ।
  • ਵਿਅਕਤੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਸਭਾ ਨੂੰ ਇਕ-ਦਮ ਹੀ ਤੋੜ ਦਿੰਦੇ ਹਨ ਅਤੇ ਇਸ ਦੀ ਹੋਂਦ ਅਚਾਨਕ ਹੀ ਖ਼ਤਮ ਹੋ ਜਾਂਦੀ ਹੈ । ਪਰ ਕੋਈ ਵੀ ਵਿਅਕਤੀ ਸਮਾਜ ਨੂੰ ਤੋੜ ਨਹੀਂ ਸਕਦਾ ਅਤੇ ਇਸ ਦੀ ਹੋਂਦ ਖ਼ਤਮ ਨਹੀਂ ਹੋ ਸਕਦੀ ।
  • ਸਭਾ ਦੀ ਉਤਪੱਤੀ ਵਿਚਾਰ ਨਾਲ ਨਹੀਂ ਬਲਕਿ ਮੰਤਵ ਨਾਲ ਸੰਬੰਧਿਤ ਹੁੰਦੀ ਹੈ ਪਰ ਸਮਾਜ ਦੀ ਉਤਪੱਤੀ ਸਮਾਜਿਕ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

This PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ will help you in revision during exams.

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਊਰਜਾ ਭਿੰਨ-ਭਿੰਨ ਪ੍ਰਕਾਰ ਦੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦੇ ਮੁੱਖ ਸੋਮੇ ਪਥਰਾਟ ਬਾਲਣ (Fossil Fuel) ਅਤੇ ਬਾਲਣਯੋਗ ਲੱਕੜੀ (Fire Wood) ਹੈ ।

→ ਪਥਰਾਟ ਬਾਲਣ ਦੇ ਭੰਡਾਰ ਕੁਦਰਤ ਵਿਚ ਸੀਮਤ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾਂਦਾ, ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ।

→ ਕੋਲਾ (Coal)-ਕੋਲਾ ਹਰੇ ਪੌਦਿਆਂ ਦੇ ਲੱਖਾਂ ਸਾਲਾਂ ਤਕ ਧਰਤੀ ਦੇ ਅੰਦਰ ਰਹਿਣ ਕਾਰਨ, ਅੰਦਰੂਨੀ ਤਾਪਮਾਨ ਅਤੇ ਦਬਾਅ ਦੇ ਕਾਰਨ ਬਣਦਾ ਹੈ।

→ ਆਮ ਤੌਰ ‘ਤੇ ਕੋਲਾ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ, ਇਹ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਊਰਜਾ ਪ੍ਰਦਾਨ ਕਰਦਾ ਹੈ।

→ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਬਿਟੁਮਿਨਸ (Bituminus) ਕੋਲਾ ਹੁੰਦਾ ਹੈ, ਜੋ ਕਾਲੇ ਰੰਗ ਦਾ ਹੁੰਦਾ ਹੈ, ਇਸ ਵਿਚ ਸਲਫਰ ਹੁੰਦੀ ਹੈ। ਇਸ ਲਈ ਜਲਦੇ ਸਮੇਂ ਜ਼ਿਆਦਾ ਉਰਜਾ ਦਿੰਦਾ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਕੋਲਾ ਉਦਯੋਗੀਕਰਨ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਇਆ ਹੈ ਕਿਉਂਕਿ ਕੋਲੇ ਦੀ ਵਰਤੋਂ ਕਰਨ ‘ਤੇ ਹੋਰ ਲਾਭਦਾਇਕ ਪਦਾਰਥ ਵੀ ਮਿਲਦੇ ਹਨ ਜਿਸ ਦਾ ਉਪਯੋਗ ਮਨੁੱਖ ਦੇ ਫਾਇਦੇ ਲਈ ਕੀਤਾ ਜਾਂਦਾ ਹੈ।

→ ਭਾਰਤ ਵਿਚ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਮਿਲਦੇ ਹਨ। ਭਾਰਤ ਵਿਚ ਕੋਲੇ ਦਾ ਲਗਭਗ 60% ਹਿੱਸਾ ਬਿਜਲੀ ਪੈਦਾ ਕਰਨ ਦੇ ਕੰਮ ਆਉਂਦਾ ਹੈ।

→ ਕੋਲਾ ਜਲਦੇ ਸਮੇਂ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਆਕਸਾਈਡ ਵਾਯੂਮੰਡਲ ਵਿਚ ਫੈਲਦੀ ਹੈ ਜਿਸ ਕਾਰਨ ਗਲੋਬਲ ਵਾਰਮਿੰਗ ਦੀ ਸਮੱਸਿਆ ਜਨਮ ਲੈਂਦੀ ਹੈ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ।

→ ਜਿਹੜੇ ਕਾਮੇ, ਧਰਤੀ ਅੰਦਰ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਸਰੀਰ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਵੀ ਹੋ ਜਾਂਦੇ ਹਨ ।

→ ਕੱਚਾ ਤੇਲ (Crude oil)-ਕੱਚਾ ਤੇਲ ਜਾਂ ਪੈਟਰੋਲੀਅਮ ਗਹਿਰਾ ਤਰਲ ਪਦਾਰਥ ਹੈ ਜੋ ਹਾਈਕਾਰਬਨ ਤੱਤਾਂ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਤੋਂ ਬਣਦਾ ਹੈ।

→ ਪੈਟਰੋਲੀਅਮ (Petroleum-ਪੈਟਰੋਲੀਅਮ ਸ਼ਬਦ ਗਰੀਕ ਸ਼ਬਦ ਪੈਟਰਾ ਅਤੇ ਓਲੀਅਮ ਤੋਂ ਬਣਿਆ ਹੈ ਜਿਸ ਵਿਚ ਪੈਟਰਾ ਦਾ ਮਤਲਬ ਚੱਟਾਨਾਂ ਅਤੇ ਓਲੀਅਮ ‘ ਦਾ ਮਤਲਬ ਹੈ ਤੇਲ। ਇਸ ਲਈ ਇਹ ਚੱਟਾਨਾਂ ਤੋਂ ਪ੍ਰਾਪਤ ਹੋਣ ਵਾਲਾ ਤੇਲ ਹੈ।

→ ਇਹ ਕੁਦਰਤ ਵਿਚ ਵੱਡੀ ਸੰਖਿਆ ਵਿਚ ਸੂਖਮ ਜੀਵਾਂ ਦੇ ਮਰਨ ਕਾਰਨ, ਧਰਤੀ ਦੀ ਉਥਲ-ਪੁਥਲ ਕਾਰਨ, ਲੱਖਾਂ ਸਾਲ ਬਾਅਦ ਬਣਦਾ ਹੈ, ਇਸ ਦੇ ਭੰਡਾਰ ਸੀਮਿਤ ਹੁੰਦੇ ਹਨ। ਇਸਦੇ ਖੂਹ ਪੁੱਟ ਕੇ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ।

→ ਕੱਚੇ ਤੇਲ ਤੋਂ ਹੋਰ ਉਪਯੋਗੀ ਚੀਜ਼ਾਂ ਨੂੰ ਵੱਖਰਾ ਕੀਤਾ ਜਾਂਦਾ ਹੈ ਜਿਸ ਕਿਰਿਆ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ।

→ ਪੈਟਰੋਲੀਅਮ ਤੋਂ ਪ੍ਰਾਪਤ : ਡੀਜ਼ਲ ਅਤੇ ਗੈਸੋਲੀਨ ਆਵਾਜਾਈ ਦੇ ਖੇਤਰਾਂ ਵਿਚ ਵਰਤੇ ਜਾਂਦੇ ਹਨ। ਤਰਲ ਪੈਟਰੋਲੀਅਮ ਦੀ ਸੁਧਾਈ ਦੇ ਦੌਰਾਨ ਇਨ੍ਹਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਖਾਣਾ ਬਣਾਉਣ ਅਤੇ ਉਰਜਾ ਪੈਦਾ ਕਰਨ ਦੇ ਲਈ ਉਪਯੋਗ ਕੀਤਾ ਜਾਂਦਾ ਹੈ।

→ ਕੋਲੇ ਦੀ ਤਰ੍ਹਾਂ ਪੈਟਰੋਲ ਦੇ ਜਲਣ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ।

→ ਕੁਦਰਤੀ ਗੈਸ (Natural Gas) -ਇਸ ਗੈਸ ਵਿਚ ਮੁੱਖ ਰੂਪ ਵਿਚ ਮੀਥੇਨ ਅਤੇ ਕੁੱਝ ਮਾਤਾ ਵਿਚ ਪੋਪੇਨ ਅਤੇ ਬੁਟੇਨ ਦਾ ਮਿਸ਼ਰਨ ਹੁੰਦਾ ਹੈ। ਇਹ ਆਮ ਕਰਕੇ ਪੈਟਰੋਲੀਅਮ ਦੇ ਭੰਡਾਰਾਂ ਦੇ ਉੱਪਰ ਜੰਮੀ ਰਹਿੰਦੀ ਹੈ। ਇਹ ਬਿਨਾਂ ਪੈਟਰੋਲੀਅਮ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਦਰਤੀ ਗੈਸੇ ਨੂੰ ਕਾਫ਼ੀ ਘੱਟ ਤਾਪਮਾਨ ‘ਤੇ ਤਰਲ ਕੁਦਰਤੀ ਗੈਸ ਵਿਚ ਬਦਲਿਆ ਜਾਂਦਾ ਹੈ। ਕੁਦਰਤੀ ਗੈਸ ਦੀ ਵਰਤੋਂ ਬਿਜਲੀ, ਸੀਮੇਂਟ, ਕੱਚ, ਇੱਟਾਂ, ਦਵਾਈਆਂ, ਪਲਾਸਟਿਕ, ਡਿਟਰਜੈਂਟ ਬਣਾਉਣ ਲਈ ਕੀਤੀ ਜਾਂਦੀ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਨਪੀੜਤ ਕੁਦਰਤੀ ਗੈਸ (CNG) ਦਾ ਪ੍ਰਯੋਗ ਮੋਟਰ-ਗੱਡੀਆਂ ਵਿਚ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਵਿਕਸਿਤ ਦੇਸ਼ਾਂ ਵਿਚ ਨਪੀੜਤ ਕੁਦਰਤੀ ਗੈਸ (CNG) ਦਾ ਉਪਯੋਗ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

→ ਕੁਦਰਤੀ ਗੈਸ (Natural Gas) ਸਭ ਤੋਂ ਵਧੀਆ ਪਥਰਾਟ ਬਾਲਣ ਹੈ। ਇਸ ਨੂੰ ਪਾਈਪਾਂ ਦੁਆਰਾ ਇਕ ਥਾਂ ਤੋਂ ਦੂਸਰੀ ਥਾਂ ਬੜੀ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।

→ ਬਾਲਣ/ਲੱਕੜੀ (Fire Wood)-ਬਾਲਣ/ਲੱਕੜੀ ਪੁਰਾਣੇ ਸਮੇਂ ਵਿਚ ਉਰਜਾ ਦਾ ਮੁੱਖ ਸੋਤ ਰਹੀ ਹੈ ਅਤੇ ਇਸ ਦੀ ਜ਼ਿਆਦਾਤਰ ਵਰਤੋਂ 19ਵੀਂ ਸਦੀ ਤਕ ਹੁੰਦੀ ਰਹੀ ਹੈ। ਸੰਸਾਰ ਦੀ ਲਗਪਗ ਅੱਧੀ ਜਨ-ਸੰਖਿਆ ਅੱਜ ਵੀ ਇਸਦੀ ਵਰਤੋਂ ਕਰਦੀ ਹੈ।

→ ਬਾਲਣ/ਲੱਕੜੀ ਦੀਆਂ ਕਈ ਕਮੀਆਂ ਹਨ, ਇਸ ਵਿਚ ਉਰਜਾ ਦੇ ਤੱਤ ਘੱਟ ਹੁੰਦੇ ਹਨ, ਨਮੀ ਦੇ ਕਾਰਨ ਭਾਰ ਜ਼ਿਆਦਾ ਹੁੰਦਾ ਹੈ। ਇਹ ਜਲਣ ‘ਤੇ ਧੂੰਆਂ ਪੈਦਾ ਕਰਦੀ ਹੈ, ਜਿਸ ਨਾਲ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ।

→ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਆਧਾਰ ‘ਤੇ ਸਾਡੇ ਜੰਗਲ ਹਰ ਸਾਲ ਕੇਵਲ 28 ਮਿਲੀਅਨ ਟਨ ਬਾਲਣ/ਲੱਕੜੀ ਦੇ ਸਕਦੇ ਹਨ ਜਦੋਂ ਕਿ ਸਮੇਂ ਦੀ ਮੰਗ ਇਸ ਤੋਂ ਬਹੁਤ ਜ਼ਿਆਦਾ ਹੈ।

→ ਬਾਲਣ/ਲੱਕੜੀ ਇਕ ਨਵਿਆਉਣ ਯੋਗ ਸੋਮਾ ਹੋ ਸਕਦਾ ਹੈ ਕਿਉਂਕਿ ਜੇਕਰ ਇਸ ਨੂੰ ਤੇਜ਼ੀ ਨਾਲ ਨਾ ਕੱਟਿਆ ਜਾਵੇ ਤਾਂ ਇਹ ਦੁਬਾਰਾ ਪੈਦਾ ਕੀਤੀ ਜਾ ਸਕਦੀ ਹੈ।

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

This PSEB 11th Class Environmental Education Notes Chapter 11 ਊਰਜਾ ਦੀ ਖ਼ਪਤ will help you in revision during exams.

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

→ ਕੰਮ ਕਰਨ ਦੀ ਸਮਰਥਾ ਨੂੰ ਉਰਜਾ ਕਹਿੰਦੇ ਹਨ।

→ ਆਦਿ ਮਾਨਵ ਪੂਰੀ ਤਰ੍ਹਾਂ ਊਰਜਾ, ਭੋਜਨ ਤੋਂ ਪ੍ਰਾਪਤ ਕਰਦਾ ਸੀ।

→ ਭਾਰਤ ਦੇ ਪੇਂਡੂ ਖੇਤਰਾਂ ਵਿਚ ਲੱਕੜੀਆਂ ਅਤੇ ਖੇਤੀਬਾੜੀ ਦੇ ਫਾਲਤੂ ਸਮਾਨ ਦੀ ਵਰਤੋਂ ਊਰਜਾ ਲਈ ਹੀ ਕੀਤੀ ਜਾਂਦੀ ਹੈ। ਉਦਯੋਗਿਕ ਕ੍ਰਾਂਤੀ (Industrial Revolution) ਤੋਂ ਪਹਿਲਾਂ ਉਰਜਾ ਦੇ ਮੁੱਖ ਸੋਮੇ, ਹਵਾ ਉਰਜਾ, ਬਨਸਪਤੀ ਤੇਲ, ਮਨੁੱਖ ਅਤੇ ਪਸ਼ੂ ਮਾਂਸਲ ਸ਼ਕਤੀ, ਬਾਲਣ ਵਾਲੀ ਲੱਕੜੀ ਆਦਿ ਸਨ।

→ ਉਦਯੋਗਾਂ ਦੇ ਵਿਕਾਸ ਦੇ ਨਾਲ ਬਾਲਣ ਲਈ ਕੋਲਾ, ਤੇਲ, ਕੁਦਰਤੀ ਗੈਸ ਆਦਿ ਦੀ ਵਰਤੋਂ ਵੱਧ ਗਈ। ਕਾਰੋਬਾਰੀ ਉਰਜਾ ਦਾ 95% ਭਾਗ ਇਨ੍ਹਾਂ ਤੋਂ ਮਿਲਦਾ ਹੈ।

→ ਪਥਰਾਟ ਬਾਲਣ (Fossil Fuels) ਦੀ ਜ਼ਿਆਦਾ ਵਰਤੋਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਨਾ-ਨਵਿਆਉਣਯੋਗ ਸਰੋਤ ਹੋਣ ਦੇ ਕਾਰਨ ਇਨ੍ਹਾਂ ਦੇ ਭੰਡਾਰ ਖ਼ਤਮ ਹੋਣ ਦਾ ਡਰ ਹੈ। ਊਰਜਾ ਦਾ ਮੁੱਖ ਭਾਗ ਉਦਯੋਗਾਂ, ਜਿਵੇਂ-ਰਸਾਇਣ, ਖਣਿਜ, ਖਾਣ ਵਾਲੀਆਂ ਚੀਜ਼ਾਂ ਆਦਿ ਤੇ ਆਵਾਜਾਈ ਤੇ ਖੇਤੀਬਾੜੀ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ। ਘਰੇਲੂ ਜ਼ਰੂਰਤਾਂ ਲਈ ਉਰਜਾ ਦਾ ਉਪਯੋਗ, ਭੋਜਨ ਬਣਾਉਣ, ਬਿਜਲੀ ਚਲਾਉਣ, ਘਰ ਨੂੰ ਗਰਮ ਰੱਖਣ ਜਾਂ ਠੰਡਾ ਰੱਖਣ ਅਤੇ ਹੋਰ ਘਰੇਲੂ ਚੀਜ਼ਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

→ ਸੰਸਾਰ ਦੇ ਸਾਰੇ ਭਾਗਾਂ ਵਿਚ ਉਰਜਾ ਦਾ ਉਪਯੋਗ ਸਤਰ ਇੱਕੋ ਜਿਹਾ ਨਹੀਂ ਹੈ। ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਉਪਯੋਗ ਦਰ ਜ਼ਿਆਦਾ ਹੈ।

→ ਨਾ-ਨਵਿਆਉਣਯੋਗ ਸੰਸਾਧਨ, ਜਿਵੇਂ- ਕੋਲਾ, ਤੇਲ, ਕੁਦਰਤੀ ਗੈਸਾਂ, ਨਾਭਿਕੀ ਉਰਜਾ, ਆਦਿ ਵਿਕਸਿਤ ਦੇਸ਼ਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਕੁੱਲ ਊਰਜਾ ਦਾ 90% ਭਾਗ ਦਿੰਦੇ ਹਨ ਅਤੇ ਨਵਿਆਉਣਯੋਗ ਸੰਸਾਧਨ, ਜਿਵੇਂ- ਜਲ ਊਰਜਾ, ਭੂ-ਤਾਪ ਊਰਜਾ, ਸੂਰਜ ਊਰਜਾ ਆਦਿ ਹੋਰ ਬਚੀ ਹੋਈ 10% ਭਾਗ ਊਰਜਾ ਪ੍ਰਦਾਨ ਕਰਦੇ ਹਨ।

→ ਵਿਕਾਸਸ਼ੀਲ ਦੇਸ਼ਾਂ, ਜਿਵੇਂ ਭਾਰਤ ਅਤੇ ਚੀਨ ਆਦਿ ਵਿਚ ਨਵਿਆਉਣ ਯੋਗ ਸੰਸਾਧਨ ਅਤੇ ਨਾ-ਨਵਿਆਉਣਯੋਗ ਸੰਸਾਧਨ ਲਗਪਗ ਕੁੱਲ ਊਰਜਾ ਉਪਭੋਗ ਦਾ 41% ਅਤੇ 59% ਭਾਗ ਪ੍ਰਦਾਨ ਕਰਦੇ ਹਨ।

→ ਪਥਰਾਟ ਬਾਲਣ ਦੇ ਨਾਸ਼ਵਾਨ ਹੋਣ ਅਤੇ ਵਾਤਾਵਰਣ ਦੀ ਚਿੰਤਾ ਦੇ ਕਾਰਨ ਹੋਰ ਵੈਕਲਪਿਕ ਬਾਲਣ, ਜਿਵੇਂ- ਮੀਥੇਨਾਲ, ਇਥੇਨਾਲ, ਬਾਲਣ ਸੈੱਲ ਆਦਿ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ।

→ ਪਤੀਵਿਅਕਤੀ ਆਮਦਨੀ ਅਤੇ ਪ੍ਰਤੀ ਵਿਅਕਤੀ ਦੀ ਉਰਜਾ ਮੰਗ ਉਸਦੀ ਜੀਵਨ ਸ਼ੈਲੀ ਨੂੰ ਦਰਸਾਉਂਦੀ ਹੈ ।

→ ਵਿਕਸਿਤ ਦੇਸ਼ਾਂ ਵਿਚ ਪ੍ਰਤੀ ਆਦਮੀ ਊਰਜਾ ਦਾ ਉਪਭੋਗ ਵਿਕਾਸਸ਼ੀਲ ਦੇਸ਼ਾਂ ਦੇ ਆਦਮੀ ਦੀ ਤੁਲਨਾ ਵਿਚ ਨੌਂ ਗੁਣਾ ਜ਼ਿਆਦਾ ਹੈ।

→ ਪ੍ਰਤੀ ਆਦਮੀ ਉਰਜਾ ਦਾ ਉਪਭੋਗ ਕਰਨ ਵਾਲੇ ਵਿਕਸਿਤ ਦੇਸ਼ਾਂ ਜੋ ਕੁੱਲ ਵਿਸ਼ਵ ਵਿਆਪੀ ਜਨਸੰਖਿਆ ਦਾ 22.6% ਭਾਗ ਹੈ, ਸੰਸਾਰ ਵਿਚ ਉਪਯੋਗ ਹੋਣ ਵਾਲੀ ਕੁੱਲ ਊਰਜਾ ਦਾ 74% ਹੈ।

→ ਭਾਰਤ ਸੰਸਾਰ ਦੀ ਕੁੱਲ ਕਾਰੋਬਾਰੀ ਉਰਜਾ ਦਾ 1.5% ਭਾਗ ਉਪਭੋਗ ਕਰਦਾ ਹੈ।

→ ਇਕ ਦੇਸ਼ ਦੁਆਰਾ ਕੀਤਾ ਗਿਆ ਊਰਜਾ ਦਾ ਉਪਭੋਗ, ਪ੍ਰਬੰਧਨ ਦਾ ਤਰੀਕਾ ਵਾਤਾਵਰਣ, ਲਾਗਤ, ਉਰਜਾ ਦੀ ਪ੍ਰਾਪਤੀ, ਆਰਥਿਕ ਵਿਕਾਸ ਦੀ ਸਥਿਤੀ ‘ਤੇ ਆਧਾਰਿਤ ਹੈ।

→ ਉਦਯੋਗ ਪ੍ਰਧਾਨ ਦੇਸ਼ਾਂ ਵਿਚ ਊਰਜਾ ਦੀ ਖ਼ਪਤ ਖੇਤੀਬਾੜੀ ਵਾਲੇ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ।

→ ਭਾਰਤ ਦੀ ਜਨਸੰਖਿਆ ਦਾ 40% ਭਾਗ ਊਰਜਾ ਦੇ ਨਾ ਕਾਰੋਬਾਰੀ ਸਰੋਤ, ਜਿਵੇਂਬਾਲਣ, ਫ਼ਸਲਾਂ ਦਾ ਫਾਲਤੂ, ਡੰਗਰਾਂ ਦੇ ਗੋਹੇ ਆਦਿ ‘ਤੇ ਨਿਰਭਰ ਕਰਦੀ ਹੈ। ਕਿਉਂਕਿ ਉਨ੍ਹਾਂ ਦੀ ਊਰਜਾ ਦੇ ਕਾਰੋਬਾਰੀ ਸਰੋਤ, ਜਿਵੇਂ- ਕੋਲਾ, ਤੇਲ, ਕੁਦਰਤੀ ਗੈਸ ਆਦਿ ਖ਼ਰੀਦਣ ਦੀ ਹੈਸੀਅਤ ਨਹੀਂ ਹੈ।

→ ਭਾਰਤ ਇਕ ਵਿਕਾਸਸ਼ੀਲ (Developing) ਦੇਸ਼ ਹੈ ਅਤੇ ਇਸ ਵਿਚ ਖੇਤੀਬਾੜੀ, ਸ਼ਹਿਰੀਕਰਨ, ਘਰੇਲੂ ਅਤੇ ਹੋਰ ਵਿਕਾਸਸ਼ੀਲ ਗਤੀਵਿਧੀਆਂ, ਉਦਯੋਗੀਕਰਨ, ਆਵਾਜਾਈ ਦੇ ਸਾਧਨ, ਮਸ਼ੀਨੀਕਰਨ ਲਈ ਉਰਜਾ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ।

→ ਉਦਯੋਗਾਂ ਵਿਚ ਕੋਈ ਪੈਟਰੋਲੀਅਮ ਉਤਪਾਦਾਂ ਦੀ ਉਪਭੋਗਤਾ ਅਤੇ ਆਵਾਜਾਈ ਤੇਜ਼ੀ ਨਾਲ ਵੱਧ ਰਹੀ ਹੈ। ਕੁੱਲ ਜ਼ਰੂਰੀ ਮੰਗਾਂ ਦੇ ਅੱਧ ਨਾਲੋਂ ਜ਼ਿਆਦਾ ਪੈਟਰੋਲੀਅਮ ਉਤਪਾਦ ਪੈਟੋਲ, ਮਿੱਟੀ ਦਾ ਤੇਲ, ਡੀਜ਼ਲ ਆਦਿ ਸਾਨੂੰ ਦੂਜੇ ਦੇਸ਼ਾਂ ਵਿਚੋਂ ਮੰਗਵਾਉਣੇ ਪੈਂਦੇ ਹਨ।

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

→ ਜਨਸੰਖਿਆ ਵਧਣ ਅਤੇ ਆਰਥਿਕ ਵਿਕਾਸ ਦੇ ਕਾਰਨ ਊਰਜਾ ਸਰੋਤ ਦੇਸ਼ ਦੀ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਵਿਚ ਯੋਗ ਨਹੀਂ ਹਨ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Punjab State Board PSEB 11th Class Sociology Book Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Exercise Questions and Answers.

PSEB Solutions for Class 11 Sociology Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Sociology Guide for Class 11 PSEB ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ, ਕਿਸ ਵਿਚਾਰਕ ਨੇ ਕਿਹਾ ਹੈ ?
ਉੱਤਰ-
ਐੱਲ. ਕਰੋਬਰ (L. Kroeber) ਨੇ ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ ਕਿਹਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅਧਿਐਨ ਕੀਤੇ ਜਾਣ ਵਾਲੇ ਵਿਸ਼ੇ ਦੇ ਨਾਮ ਦੱਸੋ ।
ਉੱਤਰ-
ਪੂੰਜੀਵਾਦ, ਉਦਯੋਗੀਕਰਨ, ਮਜ਼ਦੂਰੀ ਦੇ ਸੰਬੰਧ, ਵਿਸ਼ਵ ਵਿਆਪੀਕਰਨ ਆਦਿ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਦੋਵੇਂ ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਅਧਿਐਨ ਕਰਦੇ ਹਨ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 3.
ਮਾਨਵ ਵਿਗਿਆਨ ਦੇ ਅਧਿਐਨ ਦੇ ਦੋ ਖੇਤਰ ਕਿਹੜੇ ਹਨ ?
ਉੱਤਰ-
ਭੌਤਿਕ ਮਾਨਵ ਵਿਗਿਆਨ ਅਤੇ ਸੰਸਕ੍ਰਿਤਕ ਮਾਨਵ ਵਿਗਿਆਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਕੀ ਹੈ ?
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ । ਸਾਧਾਰਨ ਸ਼ਬਦਾਂ ਵਿੱਚ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਅਧਿਐਨ ਹੈ ।

ਪ੍ਰਸ਼ਨ 2.
ਰਾਜਨੀਤੀ ਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਵਿਗਿਆਨ ਰਾਜ ਅਤੇ ਸਰਕਾਰ ਦਾ ਵਿਗਿਆਨ ਹੈ । ਇਹ ਮੁੱਖ ਤੌਰ ਉੱਤੇ ਉਹਨਾਂ ਸਮਾਜਿਕ ਸਮੂਹਾਂ ਦਾ ਅਧਿਐਨ ਕਰਦਾ ਹੈ ਜਿਹੜੇ ਰਾਜ ਦੀ ਆਪਣੀ ਸੱਤਾ ਵਿੱਚ ਆਉਂਦੇ ਹਨ । ਇਸ ਦੇ ਅਧਿਐਨ ਦਾ ਮੁੱਖ ਮੁੱਦਾ ਸ਼ਕਤੀ, ਰਾਜਨੀਤਿਕ ਵਿਵਸਥਾਵਾਂ, ਰਾਜਨੀਤਿਕ ਕ੍ਰਿਆਵਾਂ, ਸਰਕਾਰ ਦੇ ਪ੍ਰਕਾਰ ਅਤੇ ਕੰਮ, ਅੰਤਰ-ਰਾਸ਼ਟਰੀ ਸੰਬੰਧ, ਸੰਵਿਧਾਨ ਆਦਿ ਹੁੰਦੇ ਹਨ ।

ਪ੍ਰਸ਼ਨ 3.
ਭੌਤਿਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਭੌਤਿਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਹੀ ਇੱਕ ਸ਼ਾਖਾ ਹੈ ਜਿਹੜੀ ਮੁੱਖ ਤੌਰ ਉੱਤੇ ਮਨੁੱਖ ਦੇ ਉਦਭਵ ਅਤੇ ਉਦਵਿਕਾਸ, ਉਹਨਾਂ ਦੇ ਵਿਵਰਣ ਅਤੇ ਉਹਨਾਂ ਦੇ ਪ੍ਰਜਾਤੀ ਲੱਛਣਾਂ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਇਹ ਆਦਿ ਮਨੁੱਖ ਦੇ ਸਰੀਰਿਕ ਲੱਛਣਾਂ ਦਾ ਅਧਿਐਨ ਕਰਕੇ ਪ੍ਰਾਚੀਨ ਅਤੇ ਆਧੁਨਿਕ ਸੰਸਕ੍ਰਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ।

ਪ੍ਰਸ਼ਨ 4.
ਸੱਭਿਆਚਾਰਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਸੱਭਿਆਚਾਰਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਸੰਸਕ੍ਰਿਤੀ ਦੇ ਉਦਭਵ, ਵਿਕਾਸ ਅਤੇ ਸਮੇਂ ਦੇ ਨਾਲ-ਨਾਲ ਉਸ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਮਨੁੱਖੀ ਸਮਾਜ ਦੀਆਂ ਅੱਡ-ਅੱਡ ਸੰਸਥਾਵਾਂ ਕਿਸ ਪ੍ਰਕਾਰ ਨਾਲ ਸਾਹਮਣੇ ਆਈਆਂ, ਉਹਨਾਂ ਦਾ ਅਧਿਐਨ ਵੀ ਮਾਨਵ ਵਿਗਿਆਨ ਦੀ ਇਹ ਸ਼ਾਖਾ ਕਰਦੀ ਹੈ ।

ਪ੍ਰਸ਼ਨ 5.
ਅਰਥ ਸ਼ਾਸਤਰ ਕੀ ਹੈ ?
ਉੱਤਰ-
ਅਰਥ ਸ਼ਾਸਤਰ ਮਨੁੱਖ ਦੀਆਂ ਆਰਥਿਕ ਗਤੀਵਿਧੀਆਂ ਨਾਲ ਸੰਬੰਧਿਤ ਹੈ । ਇਹ ਸਾਡੇ ਕੋਲ ਮੌਜੂਦ ਸੰਸਾਧਨਾਂ ਅਤੇ ਘੱਟ ਹੋ ਰਹੇ ਸੰਸਾਧਨਾਂ ਨੂੰ ਸਾਂਭ ਕੇ ਰੱਖਣ ਦੇ ਤਰੀਕਿਆਂ ਬਾਰੇ ਦੱਸਦਾ ਹੈ । ਇਹ ਕਈ ਕ੍ਰਿਆਵਾਂ ਜਿਵੇਂ ਕਿ ਉਤਪਾਦਨ, ਉਪਭੋਗ, ਵਿਤਰਣ ਅਤੇ ਲੈਣ-ਦੇਣ ਨਾਲ ਵੀ ਸੰਬੰਧਿਤ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਇਤਿਹਾਸ ਕੀ ਹੈ ?
ਉੱਤਰ-
ਇਤਿਹਾਸ ਬੀਤ ਗਈਆਂ ਘਟਨਾਵਾਂ ਦਾ ਅਧਿਐਨ ਕਰਨ ਵਾਲਾ ਅਧਿਐਨ ਹੈ ! ਇਹ ਤਰੀਕਾਂ, ਸਥਾਨਾਂ, ਘਟਨਾਵਾਂ ਅਤੇ ਸੰਘਰਸ਼ਾਂ ਦਾ ਅਧਿਐਨ ਹੈ । ਇਹ ਮੁੱਖ ਤੌਰ ਉੱਤੇ ਪਿਛਲੀਆਂ ਘਟਨਾਵਾਂ ਅਤੇ ਸਮਾਜ ਉੱਤੇ ਉਹਨਾਂ ਘਟਨਾਵਾਂ ਦੇ ਪਏ ਪ੍ਰਭਾਵਾਂ ਨਾਲ ਸੰਬੰਧਿਤ ਹੈ । ਇਤਿਹਾਸ ਨੂੰ ਪਿਛਲੇ ਸਮੇਂ ਦਾ ਮਾਈਕਰੋਸਕੋਪ, ਵਰਤਮਾਨ ਦਾ ਰਾਸ਼ੀਫਲ ਅਤੇ ਭਵਿੱਖ ਦਾ ਟੈਲੀਸਕੋਪ ਵੀ ਕਹਿੰਦੇ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਦੋ ਭਿੰਨਤਾਵਾਂ ਦੱਸੋ ।
ਉੱਤਰ-

  1. ਸਮਾਜ ਵਿਗਿਆਨ ਸਮਾਜ ਅਤੇ ਸਮਾਜਿਕ ਸੰਬੰਧਾਂ ਦਾ ਵਿਗਿਆਨ ਹੈ ਜਦਕਿ ਰਾਜਨੀਤਿਕ ਵਿਗਿਆਨ, ਰਾਜ ਅਤੇ ਸਰਕਾਰ ਦਾ ਵਿਗਿਆਨ ਹੈ ।
  2. ਸਮਾਜ ਵਿਗਿਆਨ ਸੰਗਠਿਤ, ਅਸੰਗਠਿਤ ਅਤੇ ਅਵਿਵਸਥਿਤ ਸਮਾਜਾਂ ਦਾ ਅਧਿਐਨ ਕਰਦਾ ਹੈ ਜਦਕਿ ਰਾਜਨੀਤਿਕ ਵਿਗਿਆਨ ਸਿਰਫ਼ ਰਾਜਨੀਤਿਕ ਤੌਰ ਉੱਤੇ ਸੰਗਠਿਤ ਸਮਾਜਾਂ ਦਾ ਅਧਿਐਨ ਕਰਦਾ ਹੈ ।
  3. ਸਮਾਜ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਵੱਡਾ ਅਰਥਾਤ ਅਸੀਮਿਤ ਹੈ ਜਦਕਿ ਰਾਜਨੀਤਿਕ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਹੀ ਸੀਮਿਤ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਕੀ ਸੰਬੰਧ ਹੈ ? ਦੋ ਵਿਚਾਰ ਦਿਓ ।
ਉੱਤਰ-
ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕੂਮ ਵਿੱਚ ਵਰਣਨ ਕਰਦਾ ਹੈ । ਸਿਰਫ਼ ਇਤਿਹਾਸ ਪੜ ਕੇ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਦੀਆਂ ਸੰਸਥਾਵਾਂ, ਸੰਬੰਧ, ਰੀਤੀ-ਰਿਵਾਜ ਆਦਿ ਕਿਵੇਂ ਪੈਦਾ ਹੋਏ । ਇਸ ਦੇ ਉਲਟ ਸਮਾਜ ਵਿਗਿਆਨ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿੱਚ ਸਮਾਜਿਕ ਸੰਬੰਧਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ-ਰਿਵਾਜਾਂ, ਸੰਸਕ੍ਰਿਤੀ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ । ਜੇਕਰ ਅਸੀ ਦੋਹਾਂ ਵਿਗਿਆਨਾਂ ਦਾ ਸੰਬੰਧ ਦੇਖੀਏ ਤਾਂ ਇਤਿਹਾਸ ਪ੍ਰਾਚੀਨ ਸਮਾਜ ਦੇ ਹਰੇਕ ਪੱਖ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪੱਖ ਦਾ ਅਧਿਐਨ ਕਰਦਾ ਹੈ । ਦੋਹਾਂ ਵਿਗਿਆਨਾਂ ਨੂੰ ਆਪਣੇ ਅਧਿਐਨ ਲਈ ਇੱਕ ਦੂਜੇ ਦੀ ਮੱਦਦ ਲੈਣੀ ਪੈਂਦੀ ਹੈ ਕਿਉਂਕਿ ਬਿਨਾਂ ਇੱਕ ਦੂਜੇ ਦੀ ਮੱਦਦ ਦੇ ਇਹ ਆਪਣਾ ਕੰਮ ਨਹੀਂ ਕਰ ਸਕਦੇ ।

ਪ੍ਰਸ਼ਨ 3.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਬੰਧਾਂ ਦੀ ਸੰਖੇਪ ਵਿਆਖਿਆ ਕਰੋ । ਉੱਤਰ-ਮਾਨਵ ਵਿਗਿਆਨ ਨੂੰ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਸਮਾਜ ਸ਼ਾਸਤਰ ਦੀ ਮੱਦਦ ਲੈਣੀ ਪੈਂਦੀ ਹੈ, ਮਾਨਵ-ਵਿਗਿਆਨੀਆਂ ਨੇ ਆਧੁਨਿਕ ਸਮਾਜ ਦੇ ਗਿਆਨ ਦੇ ਆਧਾਰ ਉੱਤੇ ਕਈ ਪਰਿਕਲਪਨਾਵਾਂ ਦਾ ਨਿਰਮਾਣ ਕੀਤਾ ਹੈ ਇਸ ਦੇ ਆਧਾਰ ਤੇ ਪ੍ਰਾਚੀਨ ਸਮਾਜਾਂ ਦਾ ਅਧਿਐਨ ਵਧੇਰੇ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ । ਸੰਸਕ੍ਰਿਤੀ ਹਰ ਸਮਾਜ ਦਾ ਇਕ ਹਿੱਸਾ ਹੁੰਦੀ ਹੈ ਬਿਨਾਂ ਸੰਸਕ੍ਰਿਤੀ ਦੇ ਅਸੀਂ ਕਿਸੇ ਸਮਾਜ ਬਾਰੇ ਸੋਚ ਵੀ ਨਹੀਂ ਸਕਦੇ । ਇਹ ਸਾਰਾ ਗਿਆਨ ਪ੍ਰਾਪਤ ਕਰਨ ਲਈ ਮਾਨਵ-ਵਿਗਿਆਨ ਨੂੰ ਸਮਾਜ ਵਿਗਿਆਨ ਉੱਪਰ ਆਧਾਰਿਤ ਹੋਣਾ ਪੈਂਦਾ ਹੈ । ਇਸ ਤੋਂ ਇਲਾਵਾ ਮਾਨਵ ਵਿਗਿਆਨੀ ਸਮੂਹਿਕ ਸਥਿਰਤਾ ਨੂੰ ਪੈਦਾ ਕਰਨ ਵਾਲੇ ਸੰਸਕ੍ਰਿਤਕ ਅਤੇ ਸਮਾਜਿਕ ਤੱਤਾਂ ਦੇ ਨਾਲ-ਨਾਲ ਉਨ੍ਹਾਂ ਤੱਤਾਂ ਦਾ ਅਧਿਐਨ ਵੀ ਕਰਦਾ ਹੈ ਜੋ ਸਮਾਜ ਵਿੱਚ ਸੰਘਰਸ਼ ਅਤੇ ਵੰਡ ਪੈਦਾ ਕਰਦੇ ਹਨ ।

ਪ੍ਰਸ਼ਨ 4.
ਸਮਾਜ ਸ਼ਾਸਤਰ ਅਰਥ ਸ਼ਾਸਤਰ ਨਾਲ ਕਿਵੇਂ ਸੰਬੰਧਿਤ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਕਿਸੇ ਵੀ ਆਰਥਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਸਾਨੂੰ ਸਮਾਜਿਕ ਤੱਥ ਦਾ ਵੀ ਸਹਾਰਾ ਲੈਣਾ ਪੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਅਰਥ ਵਿਗਿਆਨ ਕੇਵਲ ਆਰਥਿਕ ਕਾਰਨਾਂ ਦਾ ਪਤਾ ਲਗਾ ਸਕਦਾ ਹੈ, ਪਰੰਤੂ ਸਮਾਜਿਕ ਪੱਖ ਇਸਨੂੰ ਸੁਲਝਾਉਣ ਬਾਰੇ ਵਿਚਾਰ ਦਿੰਦਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਦਾ ਮੁੱਖ ਕਾਰਨ ਸਮਾਜਿਕ ਕੀਮਤਾਂ ਦੀ ਗਿਰਾਵਟ ਹੈ । ਇਸੇ ਕਰਕੇ ਆਰਥਿਕ ਕਿਰਿਆਵਾਂ ਸਮਾਜਿਕ ਅੰਤਰ-ਕ੍ਰਿਆਵਾਂ ਦਾ ਹੀ ਸਿੱਟਾ ਹੁੰਦੀਆਂ ਹਨ । ਇਨ੍ਹਾਂ ਨੂੰ ਸਮਝਣ ਦੇ ਲਈ ਅਰਥਸ਼ਾਸਤਰੀ ਨੂੰ ਸਮਾਜ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਕਈ ਪ੍ਰਸਿੱਧ ਅਰਥਸ਼ਾਸਤਰੀਆਂ ਨੇ ਆਰਥਿਕ ਖੇਤਰ ਦੇ ਅਧਿਐਨ ਤੋਂ ਬਾਅਦ ਸਮਾਜਿਕ ਖੇਤਰ ਦਾ ਅਧਿਐਨ ਕੀਤਾ । ਸਮਾਜ ਸ਼ਾਸਤਰ ਨੇ ਜਦੋਂ ਸਮਾਜਿਕ ਸੰਬੰਧਾਂ ਦੇ ਟੁੱਟਣ ਜਾਂ ਸਮਾਜ ਦੀ ਵਿਅਕਤੀਵਾਦੀ ਦ੍ਰਿਸ਼ਟੀ ਕਿਉਂ ਹੈ ਆਦਿ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਅਰਥ ਵਿਗਿਆਨ ਦੀ ਮੱਦਦ ਲੈਣੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਸਮਾਜ ਵਿਚ ਪੈਸੇ ਦੀ ਵੱਧਦੀ ਜ਼ਰੁਰਤ ਆਦਿ ਵਰਗੇ ਕਈ ਕਾਰਨਾਂ ਨੂੰ ਦੱਸਦਾ ਹੈ । ਇਸ ਤੋਂ ਇਲਾਵਾ ਕਈ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ ਕਰਨਾ ਆਦਿ ਪਿੱਛੇ ਵੀ ਮੁੱਖ ਕਾਰਨ ਆਰਥਿਕ ਖੇਤਰ ਨਾਲ ਹੀ ਜੁੜਿਆ ਹੋਇਆ ਹੈ । ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਸਮਾਜ ਸ਼ਾਸਤਰ ਨੂੰ ਅਰਥ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਮਨੋਵਿਗਿਆਨ, ਸਮਾਜਸ਼ਾਸਤਰੀਆਂ ਨੂੰ ਆਧੁਨਿਕ ਗੁੰਝਲਦਾਰ ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮੱਦਦ ਦਿੰਦਾ ਹੈ | ਮਨੋਵਿਗਿਆਨ ਮਨੁੱਖ ਦੇ ਮਨ ਅਤੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ ! ਇਸ ਪ੍ਰਕਾਰ ਸਮਾਜ ਵਿਗਿਆਨੀ ਨੂੰ ਮਨੋਵਿਗਿਆਨੀ ਦੁਆਰਾ ਇਕੱਤਰਤ ਕੀਤੀ ਸਮੱਗਰੀ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਹੈ । ਇਸ ਤਰ੍ਹਾਂ ਮਨੋ-ਵਿਗਿਆਨ ਦੀ ਸਮਾਜ ਵਿਗਿਆਨ ਨੂੰ ਬਹੁਤ ਦੇਣ ਹੈ ।

ਮਨੋਵਿਗਿਆਨ ਨੂੰ ਵਿਅਕਤੀਗਤ ਵਿਵਹਾਰ ਦੇ ਅਧਿਐਨ ਕਰਨ ਦੇ ਲਈ ਸਮਾਜ ਸ਼ਾਸਤਰ ਦੇ ਵਿਸ਼ੇ-ਵਸਤੂ ਦੀ ਲੋੜ ਪੈਂਦੀ ਹੈ । ਕੋਈ ਵੀ ਵਿਅਕਤੀ ਸਮਾਜ ਤੋਂ ਬਾਹਰ ਨਹੀਂ ਰਹਿ ਸਕਦਾ । ਇਸੇ ਕਰਕੇ ਅਰਸਤੂ (Aristotle) ਨੇ ਵੀ ਮਨੁੱਖ ਨੂੰ ਇਕ ਸਮਾਜਿਕ ਪਸ਼ੂ ਕਿਹਾ ਹੈ । ਮਨੋਵਿਗਿਆਨੀ ਨੂੰ ਮਾਨਸਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਉਸ ਦੀਆਂ ਸਮਾਜਿਕ ਹਾਲਤਾਂ ਬਾਰੇ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ । ਇਸ ਪ੍ਰਕਾਰ ਵਿਅਕਤੀਗਤ ਵਿਵਹਾਰ ਨੂੰ ਜਾਣਨ ਦੇ ਲਈ ਸਮਾਜ ਸ਼ਾਸਤਰ ਦੀ ਜ਼ਰੂਰਤ ਪੈਂਦੀ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨਾਲ ਕਿਵੇਂ ਅੰਤਰਸੰਬੰਧਿਤ ਹੈ ? ਵਿਆਖਿਆ ਕਰੋ ।
ਉੱਤਰ-
ਰਾਜਨੀਤਿਕ ਸ਼ਾਸਤਰ ਦੇ ਵਿਚ ਜਦੋਂ ਵੀ ਕਾਨੂੰਨ ਬਣਾਉਂਦੇ ਹਾਂ ਤਾਂ ਸਮਾਜਿਕ ਪਰਿਸਥਿਤੀਆਂ ਨੂੰ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ ਕਿਉਂਕਿ ਜੇਕਰ ਸਰਕਾਰ ਕੋਈ ਵੀ ਕਾਨੂੰਨ ਬਿਨਾਂ ਸਮਾਜਿਕ ਸਵੀਕ੍ਰਿਤੀ ਦੇ ਬਣਾ ਦਿੰਦੀ ਹੈ ਤਾਂ ਲੋਕ ਅੰਦੋਲਨ ਦਾ ਰਾਹ ਫੜ ਲੈਂਦੇ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ । ਇਸ ਕਰਕੇ ਰਾਜਨੀਤੀ ਸ਼ਾਸਤਰ ਨੂੰ ਸਮਾਜ ਸ਼ਾਸਤਰ ਉੱਪਰ ਨਿਰਭਰ ਰਹਿਣਾ ਪੈਂਦਾ ਹੈ ।

ਕਿਸੇ ਵੀ ਸਮਾਜ ਦੇ ਵਿਚ ਬਿਨਾਂ ਨਿਯੰਤਰਨ ਦੇ ਵਿਕਾਸ ਨਹੀਂ ਪਾਇਆ ਜਾਂਦਾ । ਰਾਜਨੀਤੀ ਸ਼ਾਸਤਰ ਦੇ ਦੁਆਰਾ ਸਮਾਜ ਉੱਪਰ ਨਿਯੰਤਰਨ ਬਣਿਆ ਰਹਿੰਦਾ ਹੈ । ਬਹੁ-ਵਿਆਹ ਦੀ ਪ੍ਰਥਾ, ਸਤੀ ਪ੍ਰਥਾ, ਵਿਧਵਾ ਵਿਆਹ, ਆਦਿ ਵਰਗੀਆਂ ਪਾਈਆਂ ਗਈਆਂ ਸਮਾਜਿਕ ਬੁਰਾਈਆਂ ਜਿਹੜੀਆਂ ਸਮਾਜ ਦੀ ਪ੍ਰਤੀ ਲਈ ਰੁਕਾਵਟ ਬਣ ਗਈਆਂ ਸਨ, ਨੂੰ ਖ਼ਤਮ ਕਰਨ ਦੇ ਲਈ ਰਾਜਨੀਤੀ ਸ਼ਾਸਤਰ ਦਾ ਹੀ ਸਹਾਰਾ ਲੈਣਾ ਪਿਆ ਹੈ । ਇਸ ਪ੍ਰਕਾਰ ਸਮਾਜ ਦੇ ਵਿਚ ਪਰਿਵਰਤਨ ਲਿਆਉਣ ਦੇ ਲਈ ਸਾਨੂੰ ਰਾਜਨੀਤੀ ਸ਼ਾਸਤਰ ਤੋਂ ਮੱਦਦ ਲੈਣੀ ਪੈਂਦੀ ਹੈ ।

ਪ੍ਰਸ਼ਨ 7.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਖੇਪ ਭਿੰਨਤਾ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਆਧੁਨਿਕ ਸਮਾਜ ਦੀ ਆਰਥਿਕ-ਵਿਵਸਥਾ, ਰਾਜਨੀਤਿਕ ਵਿਵਸਥਾ, ਕਲਾ ਆਦਿ ਦਾ ਅਧਿਐਨ ਆਪਣੇ ਹੀ ਢੰਗ ਨਾਲ ਕਰਦਾ ਹੈ । ਇਹ ਸਿਰਫ ਸਮਾਜਿਕ ਸੰਰਚਨਾ, ਸਮਾਜਿਕ ਸੰਗਠਨ ਅਤੇ ਵਿਘਟਨ ਦਾ ਅਧਿਐਨ ਕਰਦਾ ਹੈ । ਪਰੰਤੂ ਸਮਾਜਿਕ ਮਾਨਵ ਵਿਗਿਆਨ ਦਾ ਵਿਸ਼ਾ-ਵਸਤੂ ਕਿਸੇ ਇਕ ਸਮਾਜ ਦੀ ਰਾਜਨੀਤਿਕ, ਆਰਥਿਕਵਿਵਸਥਾ, ਸਮਾਜਿਕ ਸੰਗਠਨ, ਧਰਮ, ਕਲਾ ਆਦਿ ਹਰੇਕ ਵਸਤੂ ਦਾ ਅਧਿਐਨ ਕਰਦਾ ਹੈ ਅਤੇ ਇਹ ਸੰਪੂਰਨ ਸਮਾਜ ਦੀ ਪੂਰਨਤਾ ਦਾ ਅਧਿਐਨ ਕਰਦਾ ਹੈ ।
  • ਮਾਨਵ ਵਿਗਿਆਨ ਆਪਣੇ ਆਪ ਨੂੰ ਸਮੱਸਿਆਵਾਂ ਦੇ ਅਧਿਐਨ ਤਕ ਸੀਮਿਤ ਰੱਖਦਾ ਹੈ ਪਰ ਸਮਾਜ ਸ਼ਾਸਤਰ ਭਵਿੱਖ ਤਕ ਵੀ ਪਹੁੰਚਦਾ ਹੈ ।
  • ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਨਾਲ ਸੰਬੰਧਿਤ ਹੈ ਅਤੇ ਮਾਨਵ ਵਿਗਿਆਨ ਸਮਾਜ ਦੀ ਸੰਪੂਰਨਤਾ ਨਾਲ ਸੰਬੰਧਿਤ ਹੁੰਦਾ ਹੈ । ਇਸ ਤਰ੍ਹਾਂ ਦੋਨੋਂ ਸਮਾਜ ਸ਼ਾਸਤਰਾਂ ਦੇ ਅਧਿਐਨ ਖੇਤਰ ਵਿਚ ਅੰਤਰ ਹੈ ।
  • ਸਮਾਜ ਸ਼ਾਸਤਰ ਦਾ ਵਿਸ਼ਾ-ਖੇਤਰ ਬਹੁਤ ਵੱਡਾ ਹੈ ਜਦਕਿ ਮਾਨਵ ਵਿਗਿਆਨ ਦਾ ਵਿਸ਼ਾ-ਖੇਤਰ ਬਹੁਤ ਸੀਮਿਤ ਹੈ ਕਿਉਂਕਿ ਇਹ ਸਮਾਜ ਸ਼ਾਸਤਰ ਦਾ ਹੀ ਇੱਕ ਹਿੱਸਾ ਹੈ ।

ਪ੍ਰਸ਼ਨ 8.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅੰਤਰਾਂ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਦਾ ਹੈ ਅਤੇ ਅਰਥ ਵਿਗਿਆਨ ਸਮਾਜ ਦੇ ਕੇਵਲ ਆਰਥਿਕ ਹਿੱਸੇ ਦਾ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਦੀ ਇਕਾਈ ਦੋ ਜਾਂ ਦੋ ਤੋਂ ਵੱਧ ਵਿਅਕਤੀ ਹੁੰਦੇ ਹਨ । ਪਰੰਤੁ ਅਰਥ ਸ਼ਾਸਤਰ ਦੀ ਇਕਾਈ ਮਨੁੱਖ ਅਤੇ ਉਸਦੇ ਆਰਥਿਕ ਹਿੱਸੇ ਦੇ ਅਧਿਐਨ ਤੋਂ ਹੈ ।
  • ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ ਅਤੇ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।
  • ਸਮਾਜ ਸ਼ਾਸਤਰ ਵਿਚ ਇਤਿਹਾਸਿਕ, ਤੁਲਨਾਤਮਕ ਆਦਿ ਵਿਧੀ ਦਾ ਪ੍ਰਯੋਗ ਕੀਤਾ ਹੁੰਦਾ ਹੈ ਜਦੋਂ ਕਿ ਅਰਥ ਸ਼ਾਸਤਰ ਵਿਚ ਨਿਗਮਨ ਅਤੇ ਆਗਮਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  • ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੁੰਦਾ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਚਿਤਰ ਪੇਸ਼ ਕਰਦਾ ਹੈ । ਇਸ ਕਰਕੇ ਇਸ ਦਾ ਖੇਤਰ ਵਿਸ਼ਾਲ ਹੁੰਦਾ ਹੈ । ਪਰ ਅਰਥ ਸ਼ਾਸਤਰ ਸਿਰਫ ਸਮਾਜ ਦੇ ਆਰਥਿਕ ਹਿੱਸੇ ਦਾ ਅਧਿਐਨ ਕਰਨ ਤਕ ਸੀਮਿਤ ਹੁੰਦਾ ਹੈ, ਇਸ ਕਰਕੇ ਇਸ ਦਾ ਵਿਸ਼ਾ ਖੇਤਰ ਸੀਮਿਤ ਹੁੰਦਾ ਹੈ ।

ਪ੍ਰਸ਼ਨ 9.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਭਿੰਨਤਾ ਕਰੋ ।
ਉੱਤਰ-

  1. ਮਨੋਵਿਗਿਆਨ ਮਨੁੱਖ ਦੇ ਮਨ ਦਾ ਅਧਿਐਨ ਕਰਦਾ ਹੈ ਤੇ ਸਮਾਜ ਸ਼ਾਸਤਰ ਸਮੁਹ ਨਾਲ ਸੰਬੰਧਿਤ ਹੈ ।
  2. ਮਨੋਵਿਗਿਆਨ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਹੈ ਸਮਾਜ ਵਿਗਿਆਨ ਦਾ ਦ੍ਰਿਸ਼ਟੀਕੋਣ ਸਮਾਜਿਕ ਹੈ ।
  3. ਮਨੋਵਿਗਿਆਨ ਵਿਚ ਪ੍ਰਯੋਗਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ਜਦਕਿ ਸਮਾਜ ਸ਼ਾਸਤਰ ਵਿਚ ਇਤਿਹਾਸਿਕ ਅਤੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ।
  4. ਸਮਾਜ ਸ਼ਾਸਤਰ ਮਨੁੱਖੀ ਵਿਵਹਾਰ ਦਾ ਸਮਾਜਿਕ ਪੱਖ ਤੋਂ ਅਧਿਐਨ ਕਰਦਾ ਹੈ ਜਦਕਿ ਮਨੋਵਿਗਿਆਨ ਮਨੁੱਖੀ ਵਿਵਹਾਰ ਦਾ ਮਨੋਵਿਗਿਆਨਿਕ ਪੱਖ ਤੋਂ ਅਧਿਐਨ ਕਰਦਾ ਹੈ ।

ਪ੍ਰਸ਼ਨ 10.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਸੰਖੇਪ ਭਿੰਨਤਾ ਕਰੋ ।
ਉੱਤਰ-

  • ਸਮਾਜ ਸ਼ਾਸਤਰ ਅਮੂਰਤ (Abstract) ਵਿਗਿਆਨ ਹੈ ਕਿਉਂਕਿ ਇਹ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ਅਤੇ ਇਤਿਹਾਸ ਮੁਰਤ ਵਿਗਿਆਨ (Concrete) ਹੈ । ਇਹ ਘਟਨਾਵਾਂ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦੇ ਕਾਰਨ ਹੀ ਵਾਪਰਦੀਆਂ ਹਨ ।
  • ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚ ਵੱਖੋ-ਵੱਖਰੀਆਂ ਵਿਧੀਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ । ਸਮਾਜ ਵਿਗਿਆਨ ਵਿਚ ਜਿੱਥੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉੱਥੇ ਇਤਿਹਾਸ ਦੇ ਵਿਚ ਵਿਵਰਣਾਤਮਕ ਵਿਧੀ ਦਾ ।
  • ਦੋਨੋਂ ਵਿਗਿਆਨਾਂ ਦੀਆਂ ਵਿਸ਼ਲੇਸ਼ਣ ਦੀਆਂ ਇਕਾਈਆਂ ਵੀ ਵੱਖੋ-ਵੱਖਰੀਆਂ ਹਨ । ਸਮਾਜ ਵਿਗਿਆਨ ਦੀ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮੂਹ ਹੈ, ਪਰੰਤੂ ਇਤਿਹਾਸ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਉੱਪਰ ਜ਼ੋਰ ਦਿੰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦੁਜੇ ਸਮਾਜਿਕ ਵਿਗਿਆਨਾਂ ਤੋਂ ਕਿਵੇਂ ਭਿੰਨ ਹੈ, ’ਤੇ ਵਿਸਤਾਰ ਸਹਿਤ ਵਰਨਣ ਕਰੋ ।
ਉੱਤਰ-
ਵਿਅਕਤੀ ਦਾ ਜੀਵਨ ਬਹੁਤ ਜਟਿਲ ਹੈ । ਜੇਕਰ ਸਮਾਜ ਵਿਗਿਆਨ ਨੇ ਕਿਸੇ ਸਮਾਜ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਜਿਵੇਂ ਕਿ ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਮਨੋਵਿਗਿਆਨ ਆਦਿ ਦੀ ਮਦਦ ਲੈਣੀ ਹੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਚੀਜ਼ਾਂ ਅਤੇ ਪੈਸੇ ਦੇ ਉਤਪਾਦਨ, ਵੰਡ ਤੇ ਉਪਭੋਗ ਬਾਰੇ ਦੱਸਦਾ ਹੈ । ਇਤਿਹਾਸ ਤੋਂ ਸਾਨੂੰ ਪੁਰਾਣੀਆਂ ਘਟਨਾਵਾਂ ਦਾ ਪਤਾ ਚਲਦਾ ਹੈ । ਇਹਨਾਂ ਸਾਰੇ ਸਮਾਜਿਕ ਵਿਗਿਆਨਾਂ ਦੀ ਮਦਦ ਨਾਲ ਸਮਾਜ ਸ਼ਾਸਤਰ ਆਪਣਾ ਅਧਿਐਨ ਪੂਰਾ ਕਰ ਲੈਂਦਾ ਹੈ । ਇਸ ਕਰਕੇ ਹੀ ਇਸਨੂੰ ਸਾਰੇ ਸਮਾਜਿਕ ਵਿਗਿਆਨਾਂ ਦੀ ਮਾਂ ਕਿਹਾ ਗਿਆ ਹੈ ।

ਇਸ ਦੇ ਨਾਲ ਹੀ ਬਹੁਤ ਸਾਰੇ ਸਮਾਜ ਵਿਗਿਆਨੀਆਂ ਦੇ ਇਸ ਵਿਸ਼ੇ ਪਤੀ ਵੱਖ-ਵੱਖ ਵਿਚਾਰ ਹਨ । ਕੁੱਝ ਸਮਾਜ ਵਿਗਿਆਨੀਆਂ ਅਨੁਸਾਰ ਸਮਾਜ ਵਿਗਿਆਨ ਇਕ ਸੁਤੰਤਰ ਵਿਗਿਆਨ ਹੈ ਅਤੇ ਕਈ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਇਹ ਸਾਧਾਰਨ ਵਿਗਿਆਨ ਹੈ ਅਤੇ ਹੋਰ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ । ਸਪੈਂਸਰ ਨੇ ਤਾਂ ਇਹ ਵੀ ਕਿਹਾ ਸੀ ਕਿ ਸਮਾਜ ਸ਼ਾਸਤਰ ਨੂੰ ਪੂਰੀ ਤਰ੍ਹਾਂ ਹੋਰ ਸਮਾਜਿਕ ਵਿਗਿਆਨਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮਾਜ ਸ਼ਾਸਤਰ ਵਿਚ ਸਾਰੇ ਸਮਾਜਿਕ ਵਿਗਿਆਨਾਂ ਦੇ ਵਿਸ਼ੇ-ਵਸਤੂ ਨੂੰ ਅਧਿਐਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਮੈਕਾਈਵਰ ਨੇ ਵੀ ਕਿਹਾ ਹੈ ਕਿ ਅਸੀਂ ਸਾਰੇ ਸਮਾਜਿਕ ਵਿਗਿਆਨਾਂ ਨੂੰ ਇਕ-ਦੂਜੇ ਤੋਂ ਵੱਖ-ਵੱਖ ਕਰ ਕੇ ਅਧਿਐਨ ਨਹੀਂ ਕਰ ਸਕਦੇ । ਇਹਨਾਂ ਸਾਰਿਆਂ ਅਨੁਸਾਰ ਸਮਾਜ ਵਿਗਿਆਨ ਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ ਹੈ ਬਲਕਿ ਇਹ ਹੋਰ ਸਾਰੇ ਸਮਾਜ ਵਿਗਿਆਨਾਂ ਦਾ ਮਿਸ਼ਰਣ ਹੈ ।

ਪਰੰਤ ਕਈ ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇਕ ਸੁਤੰਤਰ ਵਿਗਿਆਨ ਹੈ । ਉਹ ਕਹਿੰਦੇ ਹਨ ਕਿ ਸਮਾਜ ਵਿਗਿਆਨ ਨੂੰ ਸਮਝਣ ਦੇ ਲਈ ਸਿਧਾਂਤਾਂ ਉੱਤੇ ਆਧਾਰਿਤ ਹੋਣਾ ਪੈਂਦਾ ਹੈ । ਪਰ ਜਦੋਂ ਇਹ ਪੂਰੇ ਸਮਾਜ ਦਾ ਅਧਿਐਨ ਕਰਦਾ ਹੈ ਤਾਂ ਇਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੇ ਵਿਸ਼ੇ ਖੇਤਰ ਦਾ ਅਧਿਐਨ ਕਰਨ ਦੀ ਜ਼ਰੂਰਤ ਪੈਂਦੀ ਹੈ ।

ਬਾਰੰਜ਼ ਦਾ ਕਹਿਣਾ ਹੈ ਕਿ “ਸਮਾਜ ਵਿਗਿਆਨ ਨਾ ਤਾਂ ਹੋਰਨਾਂ ਸਮਾਜਿਕ ਵਿਗਿਆਨਾਂ ਦੀ ਰਖੈਲ ਹੈ ਤੇ ਨਾ ਹੀ ਦਾਸੀ ਬਲਕਿ ਉਹਨਾਂ ਦੀ ਭੈਣ ਹੈ ।”

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਕ੍ਰਿਆਵਾਂ, ਸੰਬੰਧਾਂ, ਸੰਸਥਾਵਾਂ, ਸਮੂਹਾਂ ਆਦਿ ਦਾ ਅਧਿਐਨ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ ਹੈ । ਇਸ ਦਾ ਵਿਸ਼ਾ-ਵਸਤੂ ਆਪਣਾ ਹੀ ਹੈ । ਹੋਰ ਕੋਈ ਸਮਾਜਿਕ ਵਿਗਿਆਨ ਸਮਾਜ ਦੇ ਉਹਨਾਂ ਹਿੱਸਿਆਂ ਦਾ ਅਧਿਐਨ ਨਹੀਂ ਕਰਦੇ ਜਿਨ੍ਹਾਂ ਦਾ ਸਮਾਜ ਵਿਗਿਆਨ ਕਰਦੇ ਹਨ । ਜੇਕਰ ਅਸੀਂ ਨੀਲੇ ਤੇ ਪੀਲੇ ਰੰਗ ਨੂੰ ਮਿਲਾ ਦੇਈਏ ਤਾਂ ਹਰਾ ਰੰਗ ਬਣ ਜਾਂਦਾ ਹੈ ਪਰ ਹਰੇ ਰੰਗ ਦੀ ਆਪਣੀ ਸੁਤੰਤਰ ਹੋਂਦ ਹੁੰਦੀ ਹੈ ਤੇ ਇਸ ਨੂੰ ਸੁਤੰਤਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ । ਇਸੇ ਤਰ੍ਹਾਂ ਦੇ ਸੰਬੰਧ ਸਮਾਜ ਸ਼ਾਸਤਰ ਅਤੇ ਹੋਰ ਸਮਾਜਿਕ ਵਿਗਿਆਨਾਂ ਵਿਚ ਪਾਏ ਜਾਂਦੇ ਹਨ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਹੀ ਹੈ ਕਿ ਸਮਾਜ ਸ਼ਾਸਤਰ ਆਪਣੇ ਅਧਿਐਨ ਲਈ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਂਦਾ ਹੈ । ਪਰ ਉਹ ਹੋਰ ਸਮਾਜਿਕ ਵਿਗਿਆਨਾਂ ਨੂੰ ਮਦਦ ਦਿੰਦਾ ਵੀ ਹੈ । ਜੇਕਰ ਕਿਸੇ ਵੀ ਸਮਾਜਿਕ ਸਮੱਸਿਆ ਦਾ ਹੱਲ ਲੱਭਣਾ ਹੋਵੇ ਤਾਂ ਕਿਸੇ ਵੀ ਸਮਾਜਿਕ ਵਿਗਿਆਨ ਲਈ ਇਕੱਲੇ ਹੱਲ ਲੱਭਣਾ ਮੁਮਕਿਨ ਨਹੀਂ ਹੈ । ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਣੀ ਹੀ ਪੈਂਦੀ ਹੈ । ਇਸ ਤਰ੍ਹਾਂ ਸਮਾਜਿਕ ਵਿਗਿਆਨ ਤੇ ਸਮਾਜ ਸ਼ਾਸਤਰ ਇਕਦੂਜੇ ਨਾਲ ਸੰਬੰਧਿਤ ਵੀ ਹਨ ਅਤੇ ਇਕ-ਦੂਜੇ ਤੋਂ ਵੱਖ ਵੀ ਹਨ ।

ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿਚ ਅੰਤਰ (Difference between Sociology and Economics) –

  • ਸਾਧਾਰਨ ਤੇ ਵਿਸ਼ੇਸ਼ (General and Special) – ਸਮਾਜ ਸ਼ਾਸਤਰ ਨੂੰ ਇਕ ਸਾਧਾਰਨ ਵਿਗਿਆਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਰੇਕ ਪ੍ਰਕਾਰ ਦੇ ਸਮਾਜਿਕ ਪ੍ਰਕਟਨਾਂ ਦਾ ਅਧਿਐਨ ਕਰਦਾ ਹੈ ਜਿਹੜੇ ਸਮਾਜ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਬਲਕਿ ਪੂਰਨ ਸਮਾਜ ਨਾਲ ਸੰਬੰਧਿਤ ਹੁੰਦੇ ਹਨ | ਪਰੰਤੁ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਿਰਫ਼ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ।
  • ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਕੇ ਸਮਾਜ ਦੀ ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ । ਇਸੇ ਕਾਰਨ ਕਰਕੇ ਸਮਾਜ ਸ਼ਾਸਤਰ ਦਾ ਘੇਰਾ ਕਾਫ਼ੀ ਵਿਸ਼ਾਲ ਹੈ । ਪਰ ਅਰਥ ਸ਼ਾਸਤਰ ਸਮਾਜ ਦੇ ਸਿਰਫ਼ ਆਰਥਿਕ ਹਿੱਸੇ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਵਿਸ਼ਾ ਖੇਤਰ ਕਾਫ਼ੀ ਸੀਮਿਤ ਹੈ ।
  • ਇਕਾਈ ਵਿਚ ਅੰਤਰ (Difference in Units) – ਸਮਾਜ ਸ਼ਾਸਤਰ ਦੇ ਅਧਿਐਨ ਦੀ ਇਕਾਈ ਸਮੂਹ ਹੈ । ਉਹ ਸਮੁਹ ਵਿਚ ਰਹਿੰਦੇ ਵਿਅਕਤੀਆਂ ਦਾ ਅਧਿਐਨ ਕਰਦਾ ਹੈ | ਪਰ ਅਰਥ ਸ਼ਾਸਤਰੀ ਵਿਅਕਤੀ ਦੇ ਸਿਰਫ਼ ਆਰਥਿਕ ਪੱਖ ਨਾਲ ਹੀ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦੀ ਇਕਾਈ ਵਿਅਕਤੀ ਹੁੰਦਾ ਹੈ ।
  • ਦ੍ਰਿਸ਼ਟੀਕੋਣ ਵਿਚ ਅੰਤਰ (Difference in Point of view) – ਸਮਾਜ ਸ਼ਾਸਤਰ ਸਮਾਜ ਵਿਚ ਮਿਲਣ ਵਾਲੀਆਂ ਸਮਾਜਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਅਤੇ ਇਹ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਸ ਦਾ ਦਿਸ਼ਟੀਕੋਣ ਸਮਾਜ ਸ਼ਾਸਤਰ ਹੈ । ਅਰਥ ਸ਼ਾਸਤਰ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਜਿਵੇਂ ਪੈਸਾ ਕਿਵੇਂ ਕਮਾਉਣਾ ਹੈ, ਕਿਵੇਂ ਵੰਡ ਕਰਨੀ ਹੈ ਅਤੇ ਕਿਵੇਂ ਪ੍ਰਯੋਗ ਕਰਨਾ ਹੈ । ਇਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਆਰਥਿਕ ਹੈ ।

ਸਮਾਜ ਵਿਗਿਆਨ ਅਤੇ ਰਾਜਨੀਤਿਕ ਵਿਗਿਆਨ ਵਿੱਚ ਅੰਤਰ (Difference between Sociology and Political Science)-

(i) ਸਕਾਰਾਤਮਕ ਤੇ ਆਦਰਸ਼ਵਾਦੀ (Positive and Idealistic) – ਸਮਾਜ ਸ਼ਾਸਤਰ ਇਕ ਸਕਾਰਾਤਮਕ ਵਿਗਿਆਨ ਹੈ ਕਿਉਂਕਿ ਇਹ ਸੁਤੰਤਰ ਰੂਪ ਨਾਲ ਅਧਿਐਨ ਕਰਦਾ ਅਰਥਾਤ ਇਸ ਦੀ ਦ੍ਰਿਸ਼ਟੀ ਨਿਰਪੱਖਤਾ ਵਾਲੀ ਹੁੰਦੀ ਹੈ । ਪਰ ਰਾਜਨੀਤੀ ਵਿਗਿਆਨ ਇਕ ਆਦਰਸ਼ਵਾਦੀ ਵਿਗਿਆਨ ਹੈ ਕਿਉਂਕਿ ਰਾਜਨੀਤੀ ਵਿਗਿਆਨ ਰਾਜ ਦੇ ਸਰੂਪ ਨਾਲ ਵੀ ਸੰਬੰਧਿਤ ਹੁੰਦਾ ਹੈ ਤੇ ਇਸ ਵਿਚ ਸਮਾਜ ਵੱਲੋਂ ਪ੍ਰਵਾਨਿਤ ਨਿਯਮਾਂ ਨੂੰ ਸਵੀਕਾਰਿਆ ਜਾਂਦਾ ਹੈ ।

(ii) ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿਸ਼ੇ ਖੇਤਰ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਸਮਾਜ ਸ਼ਾਸਤਰ ਧਾਰਮਿਕ, ਸਮਾਜਿਕ, ਆਰਥਿਕ, ਮਨੋਵਿਗਿਆਨਿਕ, ਇਤਿਹਾਸਿਕ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਦੇ ਸੰਬੰਧਾਂ ਦਾ ਅਧਿਐਨ ਕਰਕੇ ਵਿਅਕਤੀਗਤ ਜੀਵਨ ਬਾਰੇ ਦੱਸਦਾ ਹੈ । ਪਰ ਰਾਜਨੀਤੀ ਵਿਗਿਆਨ ਸਿਰਫ਼ ਰਾਜ ਅਤੇ ਉਸ ਦੇ ਅੰਗਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਿਰਫ਼ ਰਾਜ ਅਤੇ ਰਾਜ ਸਰਕਾਰ ਨਾਲ ਸੰਬੰਧਿਤ ਹੁੰਦਾ ਹੈ । ਸਮਾਜ ਸ਼ਾਸਤਰ ਹਰੇਕ ਪ੍ਰਕਾਰ ਦੀ ਸਮਾਜਿਕ ਸੰਸਥਾ ਵਿਚ ਪਾਏ ਗਏ ਸੰਬੰਧਾਂ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਖੇਤਰ ਕਾਫ਼ੀ ਵਿਸ਼ਾਲ ਹੈ ।

(iii) ਚੇਤਨ ਅਤੇ ਅਚੇਤਨ (Conscious and Unconscious) – ਸਮਾਜ ਸ਼ਾਸਤਰ ਅਚੇਤਨ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਵਿਗਿਆਨ ਦਾ ਸੰਬੰਧ ਮਨੁੱਖ ਦੀਆਂ ਸਿਰਫ਼ ਚੇਤਨ ਕ੍ਰਿਆਵਾਂ ਨਾਲ ਹੁੰਦਾ ਹੈ । ਇਸ ਕਰਕੇ ਹੀ ਇਹ ਸਿਰਫ਼ ਸੰਗਠਿਤ ਸਮੁਦਾਵਾਂ ਨਾਲ ਹੀ ਸੰਬੰਧ ਰੱਖਦਾ ਹੈ ।

(iv) ਕਾਲ ਦਾ ਅੰਤਰ (Difference of Time) – ਸਮਾਜ ਸ਼ਾਸਤਰ ਸਿਰਫ਼ ਵਰਤਮਾਨ ਸਮਾਜ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦੇ ਭੂਤਕਾਲ, ਵਰਤਮਾਨ ਤੇ ਭਵਿੱਖ ਵਿਚ ਆਉਣ ਵਾਲੇ ਸਮੇਂ ਦਾ ਅਧਿਐਨ ਕਰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚਲੇ ਸੰਬੰਧਾਂ ਤੇ ਵਿਸਥਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜ ਸ਼ਾਸਤਰ ਅਤੇ ਇਤਿਹਾਸ ਦੋਵੇਂ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਇਤਿਹਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਮਨੁੱਖੀ ਸਮਾਜ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਤਿਆਰ ਕਰਕੇ ਉਹਨਾਂ ਨੂੰ ਕਾਲ ਅਤੇ ਭੂਮ ਦੇ ਆਧਾਰ ਉੱਤੇ ਸੰਸ਼ੋਧਿਤ ਕਰਦਾ ਹੈ ਅਤੇ ਮਨੁੱਖੀ ਜੀਵਨ ਦੀ ਇਕ ਕਹਾਣੀ ਦੀ ਤਰ੍ਹਾਂ ਪੇਸ਼ ਕਰਦਾ ਹੈ । ਇਤਿਹਾਸ ਅਤੇ ਸਮਾਜ ਸ਼ਾਸਤਰ ਦੋਵੇਂ ਹੀ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਜੇਕਰ ਅਸੀਂ ਗੌਰ ਨਾਲ ਦੇਖੀਏ ਤਾਂ ਸਮਾਜ ਵਿਗਿਆਨ ਇਤਿਹਾਸ ਤੋਂ ਹੀ ਉਤਪੰਨ ਹੋਇਆ ਹੈ । ਇਤਿਹਾਸਿਕ ਵਿਧੀ ਜਿਹੜੀ ਸਮਾਜ ਸ਼ਾਸਤਰ ਵਿਚ ਪ੍ਰਯੋਗ ਹੁੰਦੀ ਹੈ, ਉਹ ਇਤਿਹਾਸ ਤੋਂ ਹੀ ਲਈ ਗਈ ਹੈ ।

ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕ੍ਰਮ ਵਿਚ ਵਰਣਨ ਕਰਦਾ ਹੈ । ਇਹ ਸਿਰਫ਼ “ਕੀ ਸੀ ਦਾ ਹੀ ਵਰਣਨ ਨਹੀਂ ਕਰਦਾ ਹੈ ਬਲਕਿ ‘ਕਿਵੇਂ ਹੋਇਆ’ ਬਾਰੇ ਵੀ ਦੱਸਦਾ ਹੈ । ਸਿਰਫ਼ ਇਤਿਹਾਸ ਪੜ੍ਹਨ ਤੋਂ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਵਿਚ ਸੰਸਥਾਵਾਂ, ਸੰਬੰਧ, ਰੀਤੀ ਰਿਵਾਜ ਕਿਵੇਂ ਉਤਪੰਨ ਹੋਏ । ਇਤਿਹਾਸ ਸਾਡੇ ਭੂਤਕਾਲ ਨਾਲ ਸੰਬੰਧਿਤ ਹੈ ਕਿ ਭੂਤਕਾਲ ਵਿਚ ਕੀ, ਕਿਉਂ ਤੇ ਕਿਵੇਂ ਹੋਇਆ ।

ਇਤਿਹਾਸ ਦੇ ਉਲਟ ਸਮਾਜ ਸ਼ਾਸਤਰ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿਚ ਸਮਾਜਿਕ ਸੰਬੰਧਾਂ ਤੇ ਉਹਨਾਂ ਦੇ ਸਰੂਪਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ ਰਿਵਾਜਾਂ, ਮਨੁੱਖੀ ਸੰਸਕ੍ਰਿਤੀ, ਸੰਸਕ੍ਰਿਤੀ ਦੇ ਵੱਖ-ਵੱਖ ਸਰੂਪਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ।

ਜੇਕਰ ਅਸੀਂ ਦੋਹਾਂ ਵਿਗਿਆਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਤਿਹਾਸ ਪ੍ਰਾਚੀਨ ਜਾਂ ਭੂਤਕਾਲ ਦੇ ਸਮਾਜ ਦੇ ਹਰ ਇਕ ਪਹਿਲੂ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪਹਿਲੂ ਦਾ ਅਧਿਐਨ ਕਰਦਾ ਹੈ ।

ਇਤਿਹਾਸ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of History to Sociology) – ਇਤਿਹਾਸ ਵਲੋਂ ਦਿੱਤੀ ਸਮੱਗਰੀ ਨੂੰ ਸਮਾਜ ਸ਼ਾਸਤਰ ਪ੍ਰਯੋਗ ਕਰਦਾ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ਜੋ ਕਿ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ । ਸਮਾਜ ਨੂੰ ਸਮਝਣ ਲਈ ਸਾਨੂੰ ਪੁਰਾਤਨ ਸਮੇਂ ਵਿਚ ਉਸ ਦੀ ਉੱਤਪਤੀ ਬਾਰੇ ਜਾਣਨਾ ਪੈਂਦਾ ਹੈ । ਮਨੁੱਖੀ ਜੀਵਨ ਦੀ ਉੱਤਪਤੀ, ਵਿਕਾਸ, ਢੰਗ ਸਭ ਕੁੱਝ ਅਤੀਤ ਦਾ ਹਿੱਸਾ ਹੈ । ਇਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਨੂੰ ਇਹਨਾਂ ਦਾ ਅਧਿਐਨ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਪੈਂਦੀ ਹੈ । ਇਤਿਹਾਸ ਸਾਨੂੰ ਪ੍ਰਾਚੀਨ ਸਮੇਂ ਦੇ ਸਮਾਜਿਕ ਤੱਥਾਂ ਦਾ ਗਿਆਨ ਦਿੰਦਾ ਹੈ । ਇਸੇ ਲਈ ਅੱਜ ਦੇ ਵਰਤਮਾਨ ਸਮਾਜ ਨੂੰ ਸਮਝਣ ਲਈ ਇਤਿਹਾਸ ਦੀ ਲੋੜ ਪੈਂਦੀ ਹੈ ।

ਸਮਾਜ ਸ਼ਾਸਤਰ ਵਿਚ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦੀ ਮਦਦ ਨਾਲ ਵੱਖ-ਵੱਖ ਸੰਸਥਾਵਾਂ ਦੀ ਤੁਲਨਾ ਕੀਤੀ ਜਾਂਦੀ ਹੈ । ਇਸ ਤਰ੍ਹਾਂ ਤੁਲਨਾ ਕਰਨ ਲਈ ਇਤਿਹਾਸ ਦੀ ਸਮੱਗਰੀ ਦੀ ਲੋੜ ਪੈਂਦੀ ਹੈ । ਦੁਰਖੀਮ ਨੇ ‘ਸਮਾਜਿਕ ਤੱਥ’ ਸੰਕਲਪ ਬਾਰੇ ਦੱਸਣ ਲਈ ਇਤਿਹਾਸਿਕ ਸੂਚਨਾਵਾਂ ਦਾ ਪ੍ਰਯੋਗ ਕੀਤਾ ਸੀ । ਸੱਚ ਤਾਂ ਇਹ ਹੈ ਕਿ ਸਮਾਜ ਸ਼ਾਸਤਰੀ ਨੂੰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਹੀ ਪੈਂਦੀ ਹੈ ।

ਇਸੇ ਤਰ੍ਹਾਂ ਹੀ ਵੱਖ-ਵੱਖ ਸਮਾਜਿਕ ਸੰਸਥਾਵਾਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ । ਇਹਨਾਂ ਪ੍ਰਭਾਵਾਂ ਦੇ ਕਾਰਨ ਹੀ ਇਹਨਾਂ ਸੰਸਥਾਵਾਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਹਨਾਂ ਪਰਿਵਰਤਨਾਂ ਨੂੰ ਦੇਖਣ ਲਈ ਹੋਰ ਸੰਸਥਾਵਾਂ ਦੇ ਪ੍ਰਭਾਵਾਂ ਨਾਲ ਤੁਲਨਾ ਕਰਨਾ ਜ਼ਰੂਰੀ ਹੈ । ਇਹ ਸਭ ਕਰਨ ਲਈ ਇਤਿਹਾਸਕ ਸਮੱਗਰੀ ਤੇ ਇਤਿਹਾਸ ਦੀ ਬਹੁਤ ਜ਼ਰੂਰਤ ਪੈਂਦੀ ਹੈ ।

ਸਮਾਜ ਸ਼ਾਸਤਰ ਦਾ ਇਤਿਹਾਸ ਨੂੰ ਯੋਗਦਾਨ (Contribution of Sociology to History) – ਸਮਾਜ ਸ਼ਾਸਤਰ ਵੀ ਆਪਣੀ ਸਮੱਗਰੀ ਇਤਿਹਾਸ ਨੂੰ ਉਧਾਰ ਦਿੰਦਾ ਹੈ । ਆਧੁਨਿਕ ਇਤਿਹਾਸ ਵਿਚ ਸਮਾਜ ਸ਼ਾਸਤਰ ਦੇ ਕਈ ਸੰਕਲਪ ਸ਼ਾਮਲ ਕੀਤੇ ਗਏ ਹਨ ਜਿਸ ਕਰਕੇ ਹੀ ਸਮਾਜਿਕ ਇਤਿਹਾਸ (Social History) ਨਾਮਕ ਨਵੀਂ ਸ਼ਾਖਾ ਦਾ ਨਿਰਮਾਣ ਹੋਇਆ ਹੈ । ਸਮਾਜਿਕ ਇਤਿਹਾਸ ਕਿਸੇ ਰਾਜੇ ਦਾ ਅਧਿਐਨ ਨਹੀਂ ਕਰਦਾ ਹੈ ਬਲਕਿ ਕਿਸੇ ਸੰਸਥਾ ਦੀ ਉੱਤਪਤੀ, ਵਿਕਾਸ ਜਾਂ ਕਿਸੇ ਕਾਰਨ ਵਜੋਂ ਹੋਏ ਪਰਿਵਰਤਨਾਂ ਦਾ ਅਧਿਐਨ ਕਰਦਾ ਹੈ । ਇਸ ਤਰੀਕੇ ਨਾਲ ਜੋ ਸਮੱਗਰੀ ਪਹਿਲਾਂ ਇਤਿਹਾਸ ਫਿਲਾਸਫ਼ੀ ਤੋਂ ਉਧਾਰ ਲੈਂਦਾ ਸੀ ਹੁਣ ਸਮਾਜ ਸ਼ਾਸਤਰ ਉਸ ਨੂੰ ਉਧਾਰ ਦਿੰਦਾ ਹੈ ।

ਸਮਾਜ ਸ਼ਾਸਤਰ ਤੇ ਇਤਿਹਾਸ ਵਿਚ ਅੰਤਰ (Difference between Sociology and History)-

1. ਦ੍ਰਿਸ਼ਟੀਕੋਣ ਵਿਚ ਅੰਤਰ (Difference in Outlook) – ਸਮਾਜ ਸ਼ਾਸਤਰ ਅਤੇ ਇਤਿਹਾਸ ਇੱਕੋ ਜਿਹੀ ਵਿਸ਼ੇ ਸਮੱਗਰੀ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਦੇ ਹਨ । ਇਤਿਹਾਸ ਲੜਾਈ ਜਾਂ ਯੁੱਧ ਦਾ ਵਰਣਨ ਕਰਦਾ ਹੈ । ਪਰੰਤੂ ਸਮਾਜ ਸ਼ਾਸਤਰ ਉਹਨਾਂ ਕ੍ਰਿਆਵਾਂ ਤੇ ਕਾਰਨਾਂ ਦਾ ਅਧਿਐਨ ਕਰਦਾ ਹੈ ਜੋ ਯੁੱਧ ਦਾ ਕਾਰਨ ਬਣੇ । ਸਮਾਜ ਵਿਗਿਆਨੀ ਉਹਨਾਂ ਘਟਨਾਵਾਂ ਦਾ ਸਮਾਜਿਕ ਤਰੀਕੇ ਨਾਲ ਅਧਿਐਨ ਕਰਦਾ ਹੈ । ਇਤਿਹਾਸ ਪੁਰਾਣੇ ਸਮਿਆਂ ਉੱਤੇ ਜ਼ੋਰ ਦਿੰਦਾ ਹੈ ਅਤੇ ਸਮਾਜ ਸ਼ਾਸਤਰ ਵਰਤਮਾਨ ਉੱਤੇ ਜ਼ੋਰ ਦਿੰਦਾ ਹੈ ।

2. ਵਿਸ਼ੇ ਖੇਤਰ ਵਿਚ ਅੰਤਰ (Difference in Subject matter) – ਸਮਾਜ ਸ਼ਾਸਤਰ ਦਾ ਵਿਸ਼ਾ ਖੇਤਰ ਇਤਿਹਾਸ ਦੇ ਵਿਸ਼ੇ ਖੇਤਰ ਨਾਲੋਂ ਜ਼ਿਆਦਾ ਵੱਡਾ ਅਤੇ ਵਿਆਪਕ ਹੈ । ਇਸ ਦਾ ਕਾਰਨ ਇਹ ਹੈ ਕਿ ਇਤਿਹਾਸ ਸਿਰਫ਼ ਕੁਝ ਵਿਸ਼ੇਸ਼ ਘਟਨਾਵਾਂ ਦਾ ਹੀ ਅਧਿਐਨ ਕਰਦਾ ਪਰ ਸਮਾਜ ਸ਼ਾਸਤਰ ਸਾਧਾਰਨ ਘਟਨਾਵਾਂ ਦਾ ਵੀ ਅਧਿਐਨ ਕਰਦਾ ਹੈ । ਇਤਿਹਾਸ ਇਹ ਦੱਸਦਾ ਹੈ ਕਿ ਕੋਈ ਘਟਨਾ ਵਿਸ਼ੇਸ਼ ਕਿਉਂ ਹੋਈ ਪਰ ਸਮਾਜ ਸ਼ਾਸਤਰ ਵੱਖ-ਵੱਖ ਘਟਨਾਵਾਂ ਦੇ ਆਪਸੀ ਸੰਬੰਧਾਂ ਵਿਚ ਰੁਚੀ ਰੱਖਦਾ ਹੈ ਅਤੇ ਫਿਰ ਘਟਨਾਵਾਂ ਦੇ ਕਾਰਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ।

3. ਵਿਧੀਆਂ ਵਿਚ ਅੰਤਰ (Difference in Methods) – ਸਮਾਜ ਸ਼ਾਸਤਰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ। ਜਦਕਿ ਇਤਿਹਾਸ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ । ਇਤਿਹਾਸ ਕਿਸੇ ਘਟਨਾ ਦਾ ਵਰਣਨ ਕਰਦੇ ਹੋਏ ਉਸਦੇ ਵਿਕਾਸ ਦੇ ਵੱਖ-ਵੱਖ ਪੱਧਰਾਂ ਦਾ ਅਧਿਐਨ ਕਰਦਾ ਜਿਸ ਲਈ ਵਰਣਨਾਤਮਕ ਵਿਧੀ ਹੀ ਠੀਕ ਹੈ । ਪਰੰਤੂ ਸਮਾਜ ਸ਼ਾਸਤਰ ਕਿਸੇ ਘਟਨਾ ਦੇ ਵੱਖ-ਵੱਖ ਦੇਸ਼ਾਂ ਤੇ ਸਮਿਆਂ ਵਿਚ ਮਿਲਣ ਵਾਲੇ ਸਰੂਪਾਂ ਦਾ ਅਧਿਐਨ ਕਰਦਾ ਹੈ ਅਤੇ ਉਸ ਘਟਨਾ ਵਿਚ ਹੋਣ ਵਾਲੇ ਬਦਲਾਵਾਂ ਦੇ ਨਿਯਮਾਂ ਨੂੰ ਸਥਾਪਿਤ ਕਰਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅਤੇ ਇਤਿਹਾਸ ਦੀਆਂ ਵਿਧੀਆਂ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

4. ਇਕਾਈ ਦਾ ਅੰਤਰ (Differences in Units) – ਇਤਿਹਾਸ ਵਿਅਕਤੀ ਦੇ ਕੰਮਾਂ ਜਾਂ ਕਾਰਨਾਮਿਆਂ ਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ਜਦਕਿ ਸਮਾਜ ਸ਼ਾਸਤਰ ਦੇ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮਾਜ ਤੇ ਸਮੂਹ ਹੁੰਦੇ ਹਨ ।

ਪ੍ਰਸ਼ਨ 3.
ਰਾਜਨੀਤਿਕ ਸ਼ਾਸਤਰ ਦੇ ਅਧਿਐਨ ਲਈ ਸਮਾਜ ਸ਼ਾਸਤਰ ਦੀ ਸਮਝ ਦੀ ਲੋੜ ਕਿਉਂ ਹੈ ? ਵਿਆਖਿਆ ਕਰੋ ।
ਉੱਤਰ-
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਬਹੁਤ ਗੂੜ੍ਹਾ ਸੰਬੰਧ ਹੈ । ਦੋਵੇਂ ਹੀ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ | ਪਲੈਟੋ ਅਤੇ ਅਰਸਤੂ ਨੇ ਤਾਂ ਇਹ ਕਿਹਾ ਸੀ ਕਿ ਰਾਜ ਅਤੇ ਸਮਾਜ ਦਾ ਅਰਥ ਇਕੋ ਹੀ ਹੈ । ਚਾਹੇ ਬਾਅਦ ਵਿਚ ਇਹਨਾਂ ਦੇ ਅਰਥ ਵੱਖ ਕਰ ਦਿੱਤੇ ਗਏ ਅਤੇ ਰਾਜਨੀਤੀ ਵਿਗਿਆਨ ਨੂੰ ਸਿਰਫ਼ ਰਾਜ ਦੇ ਕੰਮਾਂ ਨਾਲ ਹੀ ਸੰਬੰਧਿਤ ਅਤੇ ਸੀਮਿਤ ਕਰ ਦਿੱਤਾ ਗਿਆ । 1850 ਈ: ਤੋਂ ਬਾਅਦ ਸਮਾਜ ਸ਼ਾਸਤਰ ਨੇ ਵੀ ਆਪਣਾ ਖੇਤਰ ਵੱਖ ਕਰਕੇ ਵੱਖਰਾ ਵਿਸ਼ਾ ਬਣਾ ਲਿਆ ਤੇ ਰਾਜਨੀਤੀ ਵਿਗਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ।

ਰਾਜਨੀਤੀ ਵਿਗਿਆਨ ਵਿਚ ਰਾਜ ਦੀ ਉਤਪੱਤੀ, ਵਿਕਾਸ, ਸੰਗਠਨ, ਸਰਕਾਰ ਦੀ ਸ਼ਾਸਕੀ, ਪ੍ਰਬੰਧਕੀ ਪ੍ਰਣਾਲੀ, ਇਸ ਨਾਲ ਸੰਬੰਧਿਤ ਸੰਸਥਾਵਾਂ ਅਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਹੁੰਦਾ ਹੈ । ਇਹ ਸਿਰਫ਼ ਸੰਗਠਿਤ ਸੰਬੰਧਾਂ ਦਾ ਅਧਿਐਨ ਕਰਦਾ ਹੈ ਜਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨ ਸਿਰਫ਼ ਰਾਜਨੀਤਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ ।

ਸਮਾਜ ਸ਼ਾਸਤਰ ਵਿਚ ਸਮੂਹਾਂ, ਪ੍ਰਤੀਮਾਨਾਂ, ਪ੍ਰਥਾਵਾਂ, ਸੰਰਚਨਾਵਾਂ, ਸਮਾਜਿਕ ਸੰਬੰਧਾਂ, ਸੰਬੰਧਾਂ ਦੇ ਵੱਖ-ਵੱਖ ਸਰੂਪਾਂ, ਸੰਸਥਾਵਾਂ ਤੇ ਉਹਨਾਂ ਦੇ ਅੰਤਰ ਸੰਬੰਧਾਂ, ਪਰੰਪਰਾਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਕ ਪਾਸੇ ਰਾਜਨੀਤੀ ਵਿਗਿਆਨ ਹੈ ਜੋ ਰਾਜਨੀਤੀ ਅਰਥਾਤ ਰਾਜ ਜਾਂ ਸਰਕਾਰ ਦਾ ਅਧਿਐਨ ਕਰਦਾ ਹੈ ਪਰ ਸਮਾਜ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦਾ ਵੀ ਅਧਿਐਨ ਕਰਦਾ ਹੈ ਜੋ ਕਿ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਸਾਧਨ ਹੈ । ਸਮਾਜ ਸ਼ਾਸਤਰ ਵਿਚ ਰਾਜ ਨੂੰ ਇਕ ਰਾਜਨੀਤਿਕ ਸੰਸਥਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਰਾਜਨੀਤੀ ਵਿਗਿਆਨ ਉਸੇ ਰਾਜ ਦੇ ਸੰਗਠਨ ਤੇ ਕਾਨੂੰਨ ਦੇ ਰੂਪ ਵਿਚ ਵੇਖਦਾ ਹੈ ।

ਸਮਾਜ ਸ਼ਾਸਤਰ ਦੀ ਰਾਜਨੀਤੀ ਵਿਗਿਆਨ ਨੂੰ ਦੇਣ (Contribution of Sociology to Political Science) – ਰਾਜਨੀਤੀ ਵਿਗਿਆਨ ਵਿਚ ਵਿਅਕਤੀ ਨੂੰ ਰਾਜਨੀਤਿਕ ਪਾਣੀ ਕਿਹਾ ਜਾਂਦਾ ਹੈ ਪਰ ਇਸ ਬਾਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਅਤੇ ਕਦੋਂ ਰਾਜਨੀਤਿਕ ਵਿਅਕਤੀ ਬਣਿਆ । ਇਸ ਲਈ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਤੋਂ ਮਦਦ ਲੈਂਦਾ ਹੈ । ਜੇਕਰ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਲਵੇ ਤਾਂ ਵਿਅਕਤੀ ਨਾਲ ਸੰਬੰਧਿਤ ਉਸਦੇ ਅਧਿਐਨਾਂ ਨੂੰ ਬਹੁਤ ਆਸਾਨ ਬਣਾਇਆ ਜਾ ਸਕਦਾ ਹੈ । ਰਾਜਨੀਤੀ ਵਿਗਿਆਨ ਨੂੰ ਆਪਣੀਆਂ ਨੀਤੀਆਂ ਬਣਾਉਂਦੇ ਸਮੇਂ ਸਮਾਜਿਕ ਕੀਮਤਾਂ ਤੇ ਆਦਰਸ਼ਾਂ ਨੂੰ ਅੱਗੇ ਰੱਖਣਾ ਹੀ ਪੈਂਦਾ ਹੈ ।

ਜਦੋਂ ਵੀ ਰਾਜਨੀਤੀ ਵਿਗਿਆਨ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ । ਸਾਡੇ ਸਮਾਜ ਦੀਆਂ ਪਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀ ਆਦਿ ਨੂੰ ਸਮਾਜ ਨੂੰ ਸੰਗਠਿਤ ਤਰੀਕੇ ਨਾਲ ਚਲਾਉਣ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣ ਲਈ ਬਣਾਇਆ ਜਾਂਦਾ ਹੈ; ਪਰ ਜਦੋਂ ਇਹ ਪਰੰਪਰਾਵਾਂ, ਪ੍ਰਥਾਵਾਂ ਨੂੰ ਸਰਕਾਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਕਾਨੂੰਨ ਬਣ ਜਾਂਦੇ ਹਨ । ਜਿਵੇਂ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਦੇਸ਼ਾਂ ਵਿਚ ਵੱਖਵੱਖ ਪ੍ਰਕਾਰ ਦੇ ਕਾਨੂੰਨ ਹਨ । ਸਾਡੇ ਦੇਸ਼ ਵਿਚ ਔਰਤਾਂ ਦੀ ਸਥਿਤੀ ਕਾਫ਼ੀ ਨੀਵੀਂ ਸੀ । ਲੋਕਾਂ ਨੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੇ ਨੇਤਾਵਾਂ ਨੇ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ । ਇਸ ਕਰਕੇ ਕਈ ਪ੍ਰਕਾਰ ਦੇ ਕਾਨੂੰਨ ਬਣ ਗਏ ਅਤੇ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦਰਜਾ ਮਿਲ ਗਿਆ । ਸੱਚ ਤਾਂ ਇਹ ਹੈ ਕਿ ਕਾਨੂੰਨ ਬਣਾਉਂਦੇ ਸਮੇਂ ਅਸੀਂ ਆਪਣੀਆਂ ਪਰੰਪਰਾਵਾਂ, ਕੀਮਤਾਂ, ਪ੍ਰਥਾਵਾਂ, ਆਦਰਸ਼ਾਂ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੇ । ਕਈ ਵਾਰ ਤਾਂ ਲੋਕ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਵੀ ਚਲਾਉਂਦੇ ਹਨ ।

ਜੇਕਰ ਸਰਕਾਰ ਸਮਾਜ ਦੁਆਰਾ ਬਣਾਈਆਂ ਪਰੰਪਰਾਵਾਂ, ਪ੍ਰਥਾਵਾਂ ਨੂੰ ਅੱਖੋਂ ਉਹਲੇ ਕਰ ਲੈਂਦੀ ਹੈ ਤਾਂ ਇਸ ਸਥਿਤੀ ਵਿਚ ਸਮਾਜਿਕ ਵਿਘਟਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਸਮਾਜਿਕ ਵਿਕਾਸ ਵੀ ਰੁਕ ਜਾਂਦਾ ਹੈ । ਸਮਾਜਿਕ ਪ੍ਰਥਾਵਾਂ, ਪਰੰਪਰਾਵਾਂ, ਆਦਰਸ਼ਾਂ, ਕੀਮਤਾਂ ਆਦਿ ਦੀ ਜਾਣਕਾਰੀ ਲਈ ਰਾਜਨੀਤੀ ਵਿਗਿਆਨ ਨੂੰ ਸਮਾਜ ਵਿਗਿਆਨ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਾਨੂੰਨ ਦੀ ਮਦਦ ਨਾਲ ਲੱਭਿਆ ਜਾ ਸਕਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 4.
ਮਨੋਵਿਗਿਆਨ ਸਮਾਜ ਸ਼ਾਸਤਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮਾਜਿਕ ਮਨੋਵਿਗਿਆਨ ਦਾ ਅਰਥ (Meaning of social psychology) – ਸਭ ਤੋਂ ਪਹਿਲੀ ਗੱਲ ਤਾਂ ਇਸ ਸੰਬੰਧ ਵਿੱਚ ਇਹ ਕਹੀ ਜਾਂਦੀ ਹੈ ਕਿ ਇਹ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ । ਸਮਾਜ ਦਾ ਜੋ ਪ੍ਰਭਾਵ ਉਸ ਦੇ ਮਾਨਸਿਕ ਹਿੱਸੇ ਤੇ ਪੈਂਦਾ ਹੈ ਉਸ ਦਾ ਅਧਿਐਨ ਕੀਤਾ ਜਾਂਦਾ ਹੈ । ਵਿਅਕਤੀਗਤ ਵਿਵਹਾਰ ਦੇ ਅਧਿਐਨ ਨੂੰ ਸਮਝਣ ਦੇ ਲਈ ਉਹ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਨੂੰ ਨਹੀਂ ਵੇਖਦਾ ਬਲਕਿ ਤੰਤੂ ਗੰਥੀ ਪ੍ਰਣਾਲੀ ਦੇ ਆਧਾਰ ਤੇ ਕਰਦਾ ਹੈ | ਮਾਨਸਿਕ ਪ੍ਰਕ੍ਰਿਆਵਾਂ ਜਿਨ੍ਹਾਂ ਦਾ ਅਧਿਐਨ ਸਮਾਜਿਕ ਮਨੋਵਿਗਿਆਨ ਕਰਦਾ ਹੈ ਇਹ ਹਨ ਮਨ, ਪ੍ਰਤੀਕਿਰਿਆ, ਸਿੱਖਿਆ, ਪਿਆਰ, ਨਫ਼ਰਤ, ਭਾਵਨਾਵਾਂ ਆਦਿ ਹਨ । ਮਨੋਵਿਗਿਆਨ ਇਨ੍ਹਾਂ ਸਮਾਜਿਕ ਕ੍ਰਿਆਵਾਂ ਦਾ ਵਿਗਿਆਨਕ ਅਧਿਐਨ ਕਰਦਾ ਹੈ ।

ਇਹ ਦੋਨੋਂ ਵਿਗਿਆਨ ਆਪਸ ਵਿਚ ਕਾਫ਼ੀ ਸੰਬੰਧਿਤ ਹਨ । ਮੈਕਾਈਵਰ ਨੇ ਇਨ੍ਹਾਂ ਦੋਨੋਂ ਵਿਗਿਆਨਾਂ ਦੇ ਸੰਬੰਧਾਂ ਬਾਰੇ ਆਪਣੀ ਕਿਤਾਬ ‘ਕਮਿਊਨਿਟੀ’ ਵਿੱਚ ਲਿਖਿਆ ਹੈ, “ਸਮਾਜ ਵਿਗਿਆਨ ਵਿਸ਼ੇਸ਼ ਰੂਪ ਵਿੱਚ ਮਨੋਵਿਗਿਆਨ ਨੂੰ ਸਹਾਇਤਾ ਦਿੰਦਾ ਹੈ, ਜਿਵੇਂ ਮਨੋਵਿਗਿਆਨ ਸਮਾਜ ਵਿਗਿਆਨ ਨੂੰ ਵਿਸ਼ੇਸ਼ ਸਹਾਇਤਾ ਦਿੰਦਾ ਹੈ ।”

ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਕਟਨ ਦੇ ਵਿਗਿਆਨਕ ਅਧਿਐਨ ਦਾ ਆਧਾਰ ਮਨੋਵਿਗਿਆਨ ਹੈ ਅਤੇ ਇਨ੍ਹਾਂ ਦਾ ਅਸੀਂ ਸਿੱਧੇ ਤੌਰ ਤੇ ਹੀ ਨਿਰੀਖਣ ਕਰ ਸਕਦੇ ਹਾਂ । ਸੋ ਇਸ ਤਰ੍ਹਾਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਹਾਂ ਕਿ ਇਹ ਦੋਨੋਂ ਵਿਗਿਆਨ ਇੱਕ-ਦੂਜੇ ਨਾਲ ਸੰਬੰਧਿਤ ਹਨ ।

ਮਨੋਵਿਗਿਆਨ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of Psychology to Sociology) – ਸਮਾਜ ਸ਼ਾਸਤਰ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ । ਸਮਾਜਿਕ ਸੰਬੰਧਾਂ ਨੂੰ ਸਮਝਣ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਦੂਜੇ ਵਿਅਕਤੀ ਦੇ ਨਾਲ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ ।

ਮਨੋਵਿਗਿਆਨ ਮਨੁੱਖ ਦੀਆਂ ਇਨ੍ਹਾਂ ਮਾਨਸਿਕ ਕ੍ਰਿਆਵਾਂ, ਵਿਚਾਰਾਂ, ਮਨੋਭਾਵਾਂ ਆਦਿ ਦਾ ਸੁਖਮ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਨੂੰ ਵਿਅਕਤੀ ਨੂੰ ਜਾਂ ਸਮਾਜ ਦੇ ਵਿਵਹਾਰਾਂ ਨੂੰ ਸਮਝਣ ਦੇ ਲਈ ਮਨੋਵਿਗਿਆਨ ਦੀ ਮਦਦ ਦੀ ਲੋੜ ਜ਼ਰੂਰੀ ਪੈਂਦੀ ਹੈ । ਅਜਿਹਾ ਕਰਨ ਦੇ ਲਈ ਮਨੋਵਿਗਿਆਨ ਦੀ ਸ਼ਾਖਾ ਸਮਾਜਿਕ ਮਨੋਵਿਗਿਆਨ ਸਹਾਇਕ ਹੁੰਦੀ ਹੈ ਜੋ ਮਨੁੱਖ ਨੂੰ ਸਮਾਜਿਕ ਹਾਲਾਤਾਂ ਵਿੱਚ ਰੱਖ ਕੇ ਉਨ੍ਹਾਂ ਦੇ ਅਨੁਭਵਾਂ, ਵਿਵਹਾਰਾਂ ਅਤੇ ਉਨ੍ਹਾਂ ਦੇ ਵਿਅਕਤਿੱਤਵ ਦਾ ਅਧਿਐਨ ਕਰਦੀ ਹੈ ।

ਸਮਾਜ ਸ਼ਾਸਤਰੀ ਇਹ ਵੀ ਕਹਿੰਦੇ ਹਨ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਕ ਆਧਾਰ ਬਹੁਤ ਮਹੱਤਵਪੂਰਨ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਨੂੰ ਸਮਝਣ ਦੇ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਕੰਮ ਮਨੋਵਿਗਿਆਨ ਦਾ ਹੈ ।

PSEB 11th Class Environmental Education Notes Chapter 10 ਆਫ਼ਤਾਂ

This PSEB 11th Class Environmental Education Notes Chapter 10 ਆਫ਼ਤਾਂ will help you in revision during exams.

PSEB 11th Class Environmental Education Notes Chapter 10 ਆਫ਼ਤਾਂ

→ ਅਚਨਚੇਤ ਹੋਣ ਵਾਲੀਆਂ ਦੁਰਘਟਨਾਵਾਂ ਜਿਸਦੇ ਕਾਰਨ ਮਨੁੱਖੀ ਜੀਵਨ, ਪੌਦਿਆਂ, ਜੀਵ-ਜੰਤੂਆਂ ਅਤੇ ਸੰਪੱਤੀ ਦਾ ਬੜਾ ਨੁਕਸਾਨ ਝੱਲਣਾ ਪੈਂਦਾ ਹੈ, ਆਫ਼ਤਾਂ ਅਖਵਾਉਂਦੀਆਂ ਹਨ।

→ ਵਿਸ਼ਵ ਸਿਹਤ ਸੰਗਠਨ (W.H.O.) ਦੇ ਅਨੁਸਾਰ ਆਫ਼ਤਾਂ ਇਕ ਬਿਨਾਂ ਸੋਚੀਆਂ ਸਮਝੀਆਂ ਘਟਨਾਵਾਂ ਹੁੰਦੀਆਂ ਹਨ ਅਤੇ ਜਿਸਦੇ ਕਾਰਨ ਆਰਥਿਕ ਵਿਨਾਸ਼, ਮਨੁੱਖੀ ਜੀਵਨ ਦੀ ਹਾਨੀ, ਸਿਹਤ ਦੀ ਹਾਨੀ ਹੁੰਦੀ ਹੈ। ਇਸ ਆਫ਼ਤ ਤੋਂ ਪ੍ਰਭਾਵਿਤ ਸਮੁਦਾਇ ਤੋਂ ਬਾਹਰ ਦੇ ਲੋਕੀ ਸਿਹਤ ਸੇਵਾਵਾਂ ਦੀ ਵਿਸ਼ਿਸ਼ਟ ਜਵਾਬਦੇਹੀ ‘ਤੇ ਸੰਤੋਸ਼ਜਨਕ ਸਪੱਸ਼ਟੀਕਰਨ ਚਾਹੁੰਦੇ ਹਨ। ਆਫ਼ਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਕੁਦਰਤੀ ਆਫ਼ਤਾਂ (Natural Disasters) ਅਤੇ ਮਨੁੱਖ ਵੱਲੋਂ ਸਹੇੜੀਆਂ ਆਫ਼ਤਾਂ (Man-made Disasters) ।

→ ਕਿਸੇ ਕੁਦਰਤੀ ਕਾਰਨ ਕਰਕੇ ਹੋਣ ਵਾਲੀਆਂ ਆਫ਼ਤਾਂ, ਕੁਦਰਤੀ ਆਫ਼ਤਾਂ ਕਹਾਉਂਦੀਆਂ ਹਨ, ਜਿਵੇਂ ਭੂਗੋਲਿਕ ਕਾਰਨ ਕਰਕੇ ਭੁਚਾਲ, ਭੋਂ-ਖਿਸਕਣ ਜਵਾਲਾਮੁਖੀ ਦਾ ਫਟਣਾ ਆਦਿ ਵਾਤਾਵਰਣ ਸੰਬੰਧਿਤ ਕਾਰਨਾਂ ਕਰਕੇ ਹੜ੍ਹ, ਸੋਕਾ, ਤੂਫਾਨ ਆਦਿ)।

→ ਧਰਤੀ ਦੀ ਅੰਦਰਲੀ ਬਨਾਵਟ ਵਿਚ ਬਦਲਾਵਾਂ ਦੇ ਕਾਰਨ ਧਰਤੀ ਦੀ ਬਾਹਰਲੀ ਸੜਾ ਦਾ ਅਚਨਚੇਤ ਤੇਜ਼ੀ ਨਾਲ ਹਿੱਲਣਾ ਅਤੇ ਕੰਬਣਾ, ਭੁਚਾਲ ਕਹਾਉਂਦਾ ਹੈ।

→ ਧਰਤੀ ਦੇ ਅੰਦਰ ਪੈਦਾ ਤਰੰਗਾਂ ਦੀ ਪੈਦਾਇਸ਼ੀ ਜਗਾ ਨੂੰ ਭੂਚਾਲ ਕੇਂਦਰ (Seismic focus/centre) ਕਹਿੰਦੇ ਹਨ।

→ ਧਰਤੀ ਦੀ ਸਤ੍ਹਾ ‘ਤੇ ਉਹ ਬਿੰਦੂ ਜਿਹੜਾ ਠੀਕ ਭੂਚਾਲ ਦੇ ਕੇਂਦਰ ਦੇ ਉੱਤੇ ਹੋਵੇ, ਭੂਚਾਲ ਦਾ ਏਪੀਸੇਂਟਰ (Epicentre) ਕਹਾਉਂਦਾ ਹੈ।

→ ਭੁਚਾਲ ਦੀ ਤੇਜ਼ੀ ਨੂੰ ਰਿਕਟਰ ਪੈਮਾਨੇ (Richter Scale) ‘ਤੇ ਮਿਣਿਆ ਜਾਂਦਾ ਹੈ, ਜਿਸ ਦੀ ਸੀਮਾ 0 ਤੋਂ 12 ਤਕ ਹੁੰਦੀ ਹੈ।

PSEB 11th Class Environmental Education Notes Chapter 10 ਆਫ਼ਤਾਂ

→ ਤਰੰਗਾਂ ਦੀ ਤੇਜ਼ੀ ਨੂੰ ਨਾਪਣ ਵਾਲੇ ਯੰਤਰ ਨੂੰ ਸੀਸਮੋਗ੍ਰਾਫ (Seismograph) ਕਹਿੰਦੇ ਹਨ। ਭੂਚਾਲ ਦੇ ਮੁੱਖ ਕਾਰਨ (Main Causes of Earthquake)-ਜ਼ਮੀਨ ਹੇਠਾਂ ਕੀਤੇ ਪਰਮਾਣੂ ਪ੍ਰੀਖਣ, ਜਵਾਲਾਮੁਖੀ ਦੀ ਅੰਤਰ-ਕਿਰਿਆ, ਚੱਟਾਨਾਂ ਖਿਸਕਣ ਕਾਰਨ ਭੋ-ਸੰਤੁਲਨ ਦਾ ਵਿਗੜਨਾ, ਮਨੁੱਖ ਵੱਲੋਂ ਬਣਾਏ ਬੰਨ੍ਹ ਤੇ ਧਰਤੀ ਦੇ ਗਰਭ ਵਿਚ ਮੌਜੂਦ ਸੰਸਾਧਨਾਂ ਦਾ ਬਹੁਤ ਜ਼ਿਆਦਾ ਦੋਹਣ।

→ ਭੂਚਾਲ ਦੇ ਕਾਰਨ (Causes of Earthquakes) ਇਮਾਰਤਾਂ ਢੱਠ ਜਾਂਦੀਆਂ ਹਨ, ਅੱਗ ਲੱਗ ਜਾਂਦੀ ਹੈ। ਭੂਮੀਗਤ ਜਲ-ਵੰਡ ਪ੍ਰਣਾਲੀ ਤਹਿਸ-ਨਹਿਸ ਹੋ ਜਾਂਦੀ ਹੈ। ਪਹਾੜੀ ਖੇਤਰਾਂ ਵਿਚ ਭੋਂ-ਖਿਸਕਣ ਹੋ ਜਾਂਦਾ ਹੈ। ਸਮੁੰਦਰਾਂ ਵਿਚ ਪੈਦਾ ਹੋਣ ਵਾਲੀ ਜਗ੍ਹਾ ਤੋਂ ਤੇਜ਼ ਸੁਨਾਮੀ ਲਹਿਰਾਂ ਪੈਦਾ ਹੋ ਜਾਂਦੀਆਂ ਹਨ।

→ ਕਿਸੇ ਖੇਤਰ ਵਿਚ ਪਾਣੀ ਦੀ ਅਸਾਧਾਰਨ ਘਾਟ ਦੇ ਕਾਰਨ ਭੂਮੀ ਦਾ ਸੁੱਕ ਜਾਣਾ, ਸੋਕਾ ਕਹਾਉਂਦਾ ਹੈ। ਉਹ ਖੇਤਰ ਜਿੱਥੇ ਔਸਤ ਵਰਖਾ ਘੱਟ ਹੋਵੇ ਜਾਂ ਵਾਸ਼ਪੀਕਰਨ ਘੱਟ ਹੋਵੇ, ਉਸਨੂੰ ਸੋਕਾ ਕਹਿੰਦੇ ਹਨ।

→ ਆਮ ਤੌਰ ‘ਤੇ ਜ਼ਿਆਦਾ ਗੰਭੀਰ ਸੋਕਾ ਅਕਸ਼ਾਂਸ਼ ਰੇਖਾ ਦੇ 150-20° ਵਿਥਕਾਰ (Latitude) ਦੇ ਵਿਚ ਸਥਿਤ ਖੇਤਰਾਂ ਵਿਚ ਪੈਂਦਾ ਹੈ। ਸੋਕਾ ਜ਼ਿਆਦਾਤਰ ਵਾਯੂਮੰਡਲੀ ਕਾਰਨਾਂ ਕਰਕੇ ਹੁੰਦਾ ਹੈ। ਪਰ ਇਸਦੇ ਲਈ ਕੁੱਝ ਮਨੁੱਖੀ ਕਾਰਨ ਵੀ ਜਵਾਬਦੇਹ ਹਨ ; ਜਿਵੇਂ-ਜੰਗਲਾਂ ਨੂੰ ਕੱਟਣਾ, ਪ੍ਰਦੂਸ਼ਣ, ਖਨਣ, ਸੰਘਣੀ ਖੇਤੀ, ਸ਼ਹਿਰੀਕਰਨ ਤੇ ਉਦਯੋਗੀਕਰਨ।

→ ਸੋਕੇ ਦੇ ਬੁਰੇ ਨਤੀਜੇ (I-effects of drought/famine)-ਭੂਮੀ ਦਾ ਲੂਣੀਕਰਨ,ਖਿਸਕਣ, ਮਾਰੂਥਲੀਕਰਨ, ਮਿੱਟੀ ਪ੍ਰਦੂਸ਼ਣ, ਭੁੱਖਮਰੀ, ਸਿਹਤ ਸਮੱਸਿਆਵਾਂ, ਬੇਰੁਜ਼ਗਾਰੀ, ਮਿੱਟੀ ਦੀ ਘੱਟਦੀ ਪੈਦਾਵਾਰ ਅਤੇ ਉਪਜਾਉਣ।

→ ਸੋਕੇ ਤੋਂ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਲਈ ਅਪਾਤਕਾਲ ਪਾਣੀ ਵੰਡਣਾ ਅਤੇ ਪੂਰੇ , ਸੋਮੇ ਮੁਹੱਈਆ ਕਰਵਾਉਣੇ ਚਾਹੀਦੇ ਹਨ।

→ ਵੱਡੇ ਭੂ-ਭਾਗ (ਖੇਤਰ) ‘ਤੇ ਪਾਣੀ ਦਾ ਫੈਲਣਾ ਅਤੇ ਉਸ ਖੇਤਰ ਦਾ ਕਾਫ਼ੀ ਦਿਨਾਂ ਤਕ ਪਾਣੀ ਵਿਚ ਡੁੱਬੇ ਰਹਿਣਾ, ਹੜ੍ਹ ਕਹਾਉਂਦਾ ਹੈ।

→ ਹੜਾਂ ਦੇ ਮੁੱਖ ਕਾਰਨ (Major causes of Floods) -ਨਦੀਆਂ ਦੇ ਉੱਪਰਲੇ ਭਾਗਾਂ ਵਿਚ ਜ਼ਿਆਦਾ ਮੀਂਹ ਪੈਣਾ, ਹਿਮਖੰਡਾਂ ਦਾ ਪਿਘਲਣਾ, ਨਦੀਆਂ ਦੇ ਵਹਾਅ ਵਿਚ ਭੋ-ਸੰਖਲਣ ਦੇ ਕਾਰਨ ਰੁਕਾਵਟ ਆਉਣੀ, ਸਮੁੰਦਰ ਤਲ ਤੋਂ ਉੱਠਣ ਵਾਲਾ ਭੂਚਾਲ, ਬੱਦਲ ਫੱਟਣਾ ਆਦਿ।

→ ਹੜਾਂ ਦੇ ਬੁਰੇ ਨਤੀਜੇ (III-effects of Floods)-ਘਰਾਂ, ਇਮਾਰਤਾਂ, ਉਦਯੋਗਿਕ ਇਕਾਈਆਂ, ਸਰਕਾਰੀ ਅਤੇ ਗੈਰ ਸਰਕਾਰੀ ਸੁਵਿਧਾਵਾਂ ਨੂੰ ਨੁਕਸਾਨ, ਵੱਡੇ ਪੱਧਰ ਤੇ ਖੇਤੀ ਭੂਮੀ ਦਾ ਪਾਣੀ ਵਿਚ ਸਮਾਉਣਾ, ਖੜੀਆਂ ਫ਼ਸਲਾਂ ਨੂੰ ਨੁਕਸਾਨ, ਜੀਵਾਂ ਦੇ ਕੁਦਰਤੀ ਨਿਵਾਸ-ਸਥਾਨਾਂ ਦਾ ਨਾਸ਼, ਜਲ-ਪ੍ਰਦੂਸ਼ਣ ਦੇ ਕਾਰਨ ਮਹਾਮਾਰੀ ਫੈਲਣ ਦਾ ਖ਼ਤਰਾ ਆਦਿ।

→ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੀ ਗਈ ਭਵਿੱਖਵਾਣੀ ਹੜ ਦੇ ਬੁਰੇ ਨਤੀਜਿਆਂ ਨੂੰ ਘੱਟ ਕਰ ਸਕਦੀ ਹੈ। ਬੰਨ੍ਹਾਂ, ਆਪ ਬਣਾਏ ਗਏ ਤਲਾਬਾਂ ਦੇ ਨਿਰਮਾਣ ਅਤੇ ਪੌਦੇ ਲਾਉਣ ਨਾਲ ਵੀ ਹੜ੍ਹ ਨੂੰ ਘੱਟ ਕਰਨ ਵਿਚ ਮੱਦਦ ਮਿਲਦੀ ਹੈ।

→ ਚੱਕਰਵਾਤ (Cyclone) ਘੱਟ ਦਬਾਅ ਵਾਲੀ ਘੜੀ ਹੈ ਜੋ ਸਮੁੰਦਰ ਦੀ ਸੜਾ ਦੇ ਉੱਤੇ ਊਸ਼ਣ ਕਟੀਬੰਧੀ ਅਤੇ ਅੱਧ-ਊਸ਼ਣ ਕਟੀਬੰਧੀ ਖੇਤਰਾਂ ਵਿਚ ਬਣਦੀ ਹੈ। ਚੱਕਰਵਾਤਾਂ ਵਿਚ ਬੜੀਆਂ ਤੇਜ਼ ਹਵਾਵਾਂ, ਜਿਨ੍ਹਾਂ ਦੀ ਗਤੀ 120 ਕਿ. ਮੀ. ਤੋਂ 250 ਕਿ.ਮੀ. ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਚਲਦੀਆਂ ਹਨ ਅਤੇ ਮੋਹਲੇਧਾਰ ਮੀਂਹ ਪੈਂਦਾ ਹੈ।

PSEB 11th Class Environmental Education Notes Chapter 10 ਆਫ਼ਤਾਂ

→ ਵੈਸਟਇੰਡੀਜ਼ ਵਿੱਚ ਚੱਕਰਵਾਤ ਨੂੰ ਹਰੀਕੇਨਜ਼ ਦੇ ਨਾਂ ਨਾਲ, ਆਸਟ੍ਰੇਲੀਆ ਵਿਚ ਵਿਲੀ-ਵਿਲੀਜ ਅਤੇ ਚੀਨ ਵਿਚ ਟਾਈਫੂਨਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

→ ਭਾਰਤ ਵਿਚ ਚੱਕਰਵਾਤ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀ ਸਤ੍ਹਾ ਦੇ ਉੱਪਰ ਬਣਦੇ ਹਨ।

→ ਚੱਕਰਵਾਤ ਲਈ ਸਮੁੰਦਰ ਦਾ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

→ ਚੱਕਰਵਾਤ ਦੇ ਕਾਰਨ ਮਨੁੱਖੀ ਜੀਵਨ, ਫ਼ਸਲਾਂ, ਆਮ ਬਨਸਪਤੀ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ| ਅਤੇ ਭਾਰੀ ਵਰਖਾ ਦੇ ਕਾਰਨ ਹੜ੍ਹ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ ਅਤੇ ਛੂਤ ਦੀਆਂ ਬਿਮਾਰੀਆਂ ਵੀ ਫੈਲ ਸਕਦੀਆਂ ਹਨ।

→ ਚੱਟਾਨਾਂ ਦਾ ਧਰਤੀ ਦੇ ਗੁਰੂਤਾਕਰਸ਼ਣ ਜਾਂ ਪਹਾੜੀ ਢਲਾਣ ‘ਤੇ ਰਗੜ ਕਿਰਿਆ ਦੇ ਕਾਰਨ ਅੰਦਰ ਨੂੰ ਧੱਸਣਾ ਭੋਂ-ਖਿਸਕਣ ਕਹਾਉਂਦਾ ਹੈ।

→ ਛੋਟੇ ਪੱਧਰ ਦੇ ਭੂਮੀ ਖਿਸਕਣ ਨੂੰ ਭੋਂ-ਖੋਰ ਕਹਿੰਦੇ ਹਨ ਅਤੇ ਜਦੋਂ ਵੱਡੇ-ਵੱਡੇ ਸ਼ਿਲਾਖੰਡ ਖਿਸਕਦੇ ਹਨ ਤਾਂ ਉਸਨੂੰ ਭੋਂ-ਖਿਸਕਣ (Land Slide) ਕਹਿੰਦੇ ਹਨ।

→ ਭੋਂ-ਖਿਸਕਣ ਦੇ ਕਾਰਨ (Causes of Land Slide) -ਲਗਾਤਾਰ ਭਾਰੀ ਵਰਖਾ, ਚੱਟਾਨਾਂ ਦਾ ਟੁੱਟਣਾ, ਹਲਚਲ, ਅਸਥਿਰ ਚੱਟਾਨਾਂ ਤੇ ਮਨੁੱਖੀ ਕਿਰਿਆਵਾਂ, ਜਿਵੇਂਇਮਾਰਤਾਂ ਦਾ ਨਿਰਮਾਣ, ਜੰਗਲਾਂ ਦਾ ਕੱਟਣਾ, ਖੇਤੀ ਆਦਿ।

→ ਭੋਂ-ਖਿਸਕਣ ਨਾਲ ਇਮਾਰਤਾਂ, ਪੇੜ, ਪੌਦੇ ਆਦਿ ਮੁੱਕ ਜਾਂਦੇ ਹਨ। ਸੜਕਾਂ ਰੁਕ ਜਾਂਦੀਆਂ ਹਨ ਅਤੇ ਆਵਾਜਾਈ ਸੇਵਾਵਾਂ ਠੱਪ ਹੋ ਜਾਂਦੀਆਂ ਹਨ। ਭੋਂ-ਖਿਸਕਣ ਦੇ ਕਾਰਨ ਰੁਕ ਗਈਆਂ ਨਦੀਆਂ ਦਾ ਪਾਣੀ ਇਲਾਕਾਈ ਹੜਾਂ ਦਾ ਕਾਰਨ ਬਣਦਾ ਹੈ।

→ ਮਨੁੱਖੀ ਕਿਰਿਆਵਾਂ ਨਾਲ ਸੰਬੰਧਿਤ ਆਫ਼ਤਾਂ ਮਨੁੱਖ ਵੱਲੋਂ ਬਣਾਈਆਂ ਆਫ਼ਤਾਂ ਕਹਾਉਂਦੀਆਂ ਹਨ। ਇਨ੍ਹਾਂ ਵਿਚ ਪ੍ਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਰਸਾਇਣਾਂ ਦਾ ਰਿਸਣਾ, ਅੱਗ ਲੱਗਣਾ, ਹਵਾਈ ਧਮਾਕੇ, ਪੁਲਾਂ ਦਾ ਟੁੱਟਣਾ ਆਦਿ ਸ਼ਾਮਿਲ ਹੈ।

→ ਵਧੀਆ ਸਿਖਲਾਈ ਦੀ ਘਾਟ, ਦੋਸ਼ਪੂਰਨ ਸੰਰਚਨਾਵਾਂ ਦੇ ਪਾਰੁਪ, ਖ਼ਤਰਨਾਕ ਫਾਲਤੂ ਪਦਾਰਥਾਂ ਦਾ ਵਧੀਆ ਪ੍ਰਬੰਧ ਨਾ ਹੋਣਾ ਆਦਿ ਤਕਨੀਕੀ ਆਫ਼ਤਾਂ ਦੇ ਮੁੱਖ ਕਾਰਨ ਹਨ।

→ 26 ਅਪਰੈਲ, 1986 ਨੂੰ ਚੈਰਨੋਬਿਲ ਨਿਊਕਲੀਅਰ ਦੁਰਘਟਨਾ ਹੋਈ ਸੀ ਜੋ ਪ੍ਰਮਾਣੂ ਸ਼ਕਤੀ ਕੇਂਦਰ ਵਿਚ ਘਟਿਤ ਹੋਣ ਵਾਲੀ ਸਭ ਤੋਂ ਵੱਡੀ ਦੁੱਖ ਭਰੀ ਘਟਨਾ ਸੀ।

→ ਭਾਰਤ ਵਿਚ 3 ਦਸੰਬਰ, 1984 ਨੂੰ ਭੂਪਾਲ ਵਿਚ ਯੂਨੀਅਨ ਕਾਰਬਾਇਡ ਕੀਟਨਾਸ਼ਕ ਕਾਰਖ਼ਾਨੇ ਵਿਚ ਮੀਥੇਲ ਆਇਸੋਸਇਆ ਨੇਟ (Methyl Isocyanate) ਗੈਸ ਰਿਸ ਗਈ, ਜਿਸਦੇ ਕਾਰਨ 2300 ਲੋਕ ਮਾਰੇ ਗਏ ਅਤੇ 14000 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।

→ ਹਾਨੀਕਾਰਕ ਰਸਾਇਣਾਂ ਦੇ ਅਸਰ ਨਾਲ ਅੰਨਾਪਣ, ਬਹਿਰਾਪਣ, ਨਾੜੀਆਂ ਸੰਬੰਧੀ · ਰੋਗ, ਪ੍ਰਣਨ ਸ਼ਕਤੀ ਵਿਚ ਘਾਟ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ।

PSEB 11th Class Maths Solutions Chapter 5 Complex Numbers and Quadratic Equations Miscellaneous Exercise

Punjab State Board PSEB 11th Class Maths Book Solutions Chapter 5 Complex Numbers and Quadratic Equations Miscellaneous Exercise Questions and Answers.

PSEB Solutions for Class 11 Maths Chapter 5 Complex Numbers and Quadratic Equations Miscellaneous Exercise

Question 1.
Evaluate \(\left[i^{18}+\left(\frac{1}{i}\right)^{25}\right]^{3}\).
Answer.

PSEB 11th Class Maths Solutions Chapter 5 Complex Numbers and Quadratic Equations Miscellaneous Exercise 1

= – [13 + i3 + 3 . 1 – i (1 + i)]
= – [1 + i3 + 3i + 3i2]
= – [1 – i + 3i – 3]
= – [- 2 + 2i]
=2 – 2 i.

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 2.
For any two complex numbers z1 and z2, prove that Re (z1z2) = Re z1 Re z2 – Im z1 Im z2.
Answer.
Let z1 = x1 + iy1 and
z2 = x2 + iy2
∴ z1z2 = (x1 + iy1) (x2 + iy2)
= x1 (x2 + iy2) + iy1 (x2 + iy2)
= x1x2 + ix1y2 + iy1x2 + i2y1y2
= x1x2 + ix1y2 + iy1x2 – y1y2 [∵ i2 = – 1]
= (x1x2 – y1y2) + i(x1y2 + y1x2)
Re (z1z2) = x1x2 – y1y2
Re (z1z2) = Re z1 Re z2 – Im z1 Im z2
Hence proved.

Question 3.
Reduce \(\left(\frac{1}{1-4 i}-\frac{2}{1+i}\right)\left(\frac{3-4 i}{5+i}\right)\) to the standard form.
Answer.

PSEB 11th Class Maths Solutions Chapter 5 Complex Numbers and Quadratic Equations Miscellaneous Exercise 2

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 4.
If x – iy = \(\sqrt{\frac{a-i b}{c-i d}}\) prove that (x2 + y2)2 = \(\frac{a^{2}+b^{2}}{c^{2}+d^{2}}\).
Answer.
We have, x – iy = \(\sqrt{\frac{a-i b}{c-i d}}\)
On squaring both sides, we get
x2 – y2 – 2 ixy = \(\frac{a-i b}{c-i d}\)

= \(\frac{a-i b}{c-i d} \times \frac{c+i d}{c+i d}\) [multiplying numerator and denominator by c + id]

PSEB 11th Class Maths Solutions Chapter 5 Complex Numbers and Quadratic Equations Miscellaneous Exercise 3

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 5.
Convert the following in the polar form.
(i) \(\frac{1+7 i}{(2-i)^{2}}\)

(ii) \(\frac{1+3 i}{1-2 i}\)
Answer.
z = \(\frac{1+7 i}{(2-i)^{2}}\)
(i) Here,

PSEB 11th Class Maths Solutions Chapter 5 Complex Numbers and Quadratic Equations Miscellaneous Exercise 4

Let r cos θ = 1 and r sin θ = 1
On squaring and adding, we obtain
r2 (cos2 θ + sin2 θ) = 1 + 1
r2 (cos2 θ + sin2 θ) = 2
[∵ cos2 θ + sin2 θ = 1]
r2 = 2 [Conventionally, r > 0]
r = √2
√2 cos θ = – 1 and sin θ = 1
cos θ = \(\frac{-1}{\sqrt{2}}\) and sin θ = \(\frac{1}{\sqrt{2}}\)
∴ θ = π – \(\frac{\pi}{4}\) [As θ lies in II quadrant]
= \(\frac{3 \pi}{4}\)

∴ z = r cos θ + i r sin θ
⇒ \(\sqrt{2} \cos \frac{3 \pi}{4}+i \sqrt{2} \sin \frac{3 \pi}{4}=\sqrt{2}\left(\cos \frac{3 \pi}{4}+i \sin \frac{3 \pi}{4}\right)\)

This is the required polar form.

(ii) PSEB 11th Class Maths Solutions Chapter 5 Complex Numbers and Quadratic Equations Miscellaneous Exercise 5

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 6.
Solve the equation 3x2 – 4x + \(\frac{20}{3}\) = 0.
Ans.
The given quadratic equation is 3x2 – 4x + \(\frac{20}{3}\) = 0
This equation can also be written as 9x2 – 12x + 20 = 0
On comparing this equation with ax2 + bx + c = 0, we obtain
a = 9, b = – 12, and c = 20
Therefore, the discriminant of the given equation is
D = b2 – 4aç
= (- 12)2 – 4 × 9 × 20
= 144 – 720 = – 576
Therefor, the required solutions are
\(\frac{-b \pm \sqrt{D}}{2 a}=\frac{-(-12) \pm \sqrt{-576}}{2 \times 9}=\frac{12 \pm \sqrt{576} i}{18}\) [∵ √- 1 = i]

= \(\frac{12 \pm 24 i}{18}=\frac{6(2 \pm 4 i)}{18}\)

= \(\frac{2 \pm 4 i}{3}=\frac{2}{3} \pm \frac{4}{3} i\)

Question 7.
Solve the equation x2 – 2x + \(\frac{3}{2}\) = 0
Ans.
The given quadratic equation is x2 – 2x + \(\frac{3}{2}\) = 0
This equation can also be written as 2x2 – 4x + 3 = 0
On comparing this equation with ax2 + bx + c = 0, we obtain
a = 2, b = – 4, and c = 3
Therefore, the discriminant of the given equation is
D = b2 – 4ac
= (- 4)2 – 4 × 2 × 3
= 16 – 24 = -8
Therefore, the required solutions are
\(\frac{-b \pm \sqrt{D}}{2 a}=\frac{-(-4) \pm \sqrt{-8}}{2 \times 2}=\frac{4 \pm 2 \sqrt{2} i}{4}\) [∵ √- 1 = i]

= \(\frac{2 \pm \sqrt{2} i}{2}=1 \pm \frac{\sqrt{2}}{2} i\).

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 8.
Solve the equation 27x2 – 10x + 1 = 0
Answer.
The given quadratic equation is 27x2 – 10x + 1 = 0
On comparing the given equation with ax2 + bx + c = 0, we obtain
a = 27, b = – 10, and c = 1
Therefore, the discriminant of the given equation is
D = b2 – 4ac
= (- 10)2 – 4 × 27 × 1
= 100 – 108
= – 8
Therefore, the required solutions are
\(\frac{-b \pm \sqrt{D}}{2 a}=\frac{-(-10) \pm \sqrt{-8}}{2 \times 27}=\frac{10 \pm 2 \sqrt{2} i}{54}\) [∵ √- 1 = i]

= \(\frac{5 \pm \sqrt{2} i}{27}=\frac{5}{27} \pm \frac{\sqrt{2}}{27} i[/latex ]

Question 9.
Solve the equation 21x2 – 28x + 10 = 0
Answer.
The given quadratic equation is 21x2 – 28x + 10 = 0
On comparing the given equation with ax2 + bx + c = 0, we obtain
a = 21, b = – 28, and c = 10 .
Therefore, the discriminant of the given equation is
D = b2 – 4ac
= (- 28)2 – 4 × 21 × 10
= 784 – 840 = – 56
Therefore, the required solutions are
[latex]\frac{-b \pm \sqrt{D}}{2 a}\) = \(\frac{-(-28) \pm \sqrt{-56}}{2 \times 21}\)

= \(\frac{28 \pm \sqrt{56} i}{42}\)

= \(\frac{28 \pm 2 \sqrt{14} i}{42}=\frac{28}{42} \pm \frac{2 \sqrt{14}}{42} i=\frac{2}{3} \pm \frac{\sqrt{14}}{21} i\).

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 10.
If z1 = 2 – i, z2 = 1 + i, find \(\left|\frac{z_{1}+z_{2}+1}{z_{1}-z_{2}+1}\right|\).
Answer.

PSEB 11th Class Maths Solutions Chapter 5 Complex Numbers and Quadratic Equations Miscellaneous Exercise 6

= \(\left|\frac{2(1+i)}{2}\right|\) = |1 + i|

= \(\sqrt{1^{2}+1^{2}}=\sqrt{2}\)

Thus the value of \(\left|\frac{z_{1}+z_{2}+1}{z_{1}-z_{2}+1}\right|\) is √2.

Question 11.
If a + ib = \(\frac{(x+i)^{2}}{2 x^{2}+1}\), prove that a2 + b2 = \(\frac{(x+1)^{2}}{(2 x+1)^{2}}\).
Answer.

PSEB 11th Class Maths Solutions Chapter 5 Complex Numbers and Quadratic Equations Miscellaneous Exercise 7

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 12.
Let z1 = 2 – i1, z2 = – 2 + i
(i) Re (\(\frac{\boldsymbol{z}_{\mathbf{1}} \boldsymbol{z}_{\mathbf{2}}}{\overline{\boldsymbol{z}}_{\mathbf{1}}}\))

(ii) Im (\(\frac{1}{z_{1} \overline{\boldsymbol{z}}_{1}}\))
Answer.
z1 = 2 – i, z2 = – 2 + i,
(i) z1z2 = (2 – i) (- 2 + i)
= – 4 + 2i + 2i – i2
= – 4 + 4i – (- 1)
= – 3 + 4 i

PSEB 11th Class Maths Solutions Chapter 5 Complex Numbers and Quadratic Equations Miscellaneous Exercise 8

(ii) PSEB 11th Class Maths Solutions Chapter 5 Complex Numbers and Quadratic Equations Miscellaneous Exercise 9

Question 13.
Find the modulus and argument of the complex number
Answer.

PSEB 11th Class Maths Solutions Chapter 5 Complex Numbers and Quadratic Equations Miscellaneous Exercise 10

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 14.
Find the real numbers x and y if (x – iy) (3 + 5i) is the conjugate of – 6 – 24i.
Answer.
We have, (x – iy)(3 + 5i) is the conjugate of – 6 – 24 i
⇒ (x – iy)(3 + 5i) = – 6 – 24i
[conjugate of – 6 – 24i = -6 + 24i]
⇒ 3x – 3iy + 5ix + 5y = – 6 + 24i
(3x + 5y) + i (5x – 3y ) = – 6 + 24i ………………(i)
On equating real and imaginary parts both sides of eq. (i), we get
3x + 5y = – 6 …………….(ii)
and 5x-3y = 24 …………..(iii)
On solving eqs. (ii) and (iii), we get
x = 3 and y = – 3.

Question 15.
Find the modulus of \(\frac{1+i}{1-i}\) – \(\frac{1-i}{1+i}\).
Answer.
\(\frac{1+i}{1-i}-\frac{1-i}{1+i}=\frac{(1+i)^{2}-(1-i)^{2}}{(1-i)(1+i)}\)

= \(\frac{1+i^{2}+2 i-1-i^{2}+2 i}{1^{2}+1}=\frac{4 i}{2}=2 i\)

∴ \(\left|\frac{1+i}{1-i}-\frac{1-i}{1+i}\right|=|2 i|=\sqrt{2^{2}}=2\).

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 16.
If (x + iy)3 = u + iv, then show that \(\frac{u}{x}+\frac{v}{y}\) = 4 (x2 – y2).
Answer.
(x + iy)3 = u + iv
x3 + (iy)3 + 3.x.iy (x + iy) = u + iv
= x3 + i3y3 + 3x2yi – 3xy2i2 = u + iv
= x3 – iy3 + 3x2yi – 3xy2 = u + iv
(x3 – 3xy2) + i(3x2y – y3) = u + iv
On equating real and imaginary parts, we obtain
u = x3 – 3xy2, v = 3x2y – y3

∴ \(\frac{u}{x}+\frac{v}{y}=\frac{x^{3}-3 x y^{2}}{x}+\frac{3 x^{2} y-y^{3}}{y}\)

= \(\frac{x\left(x^{2}-3 y^{2}\right)}{x}+\frac{y\left(3 x^{2}-y^{2}\right)}{y}\)

= x2 – 3y2 + 3x2 – y2
= 4x2 – 4y2
= 4 (x2 – y2)

∴ \(\frac{u}{x}+\frac{v}{y}\) = 4 (x2 – y2).
Hence proved.

Question 17.
If α and β are different complex numbers with |β| = 1, then find \(\left|\frac{\beta-\alpha}{1-\bar{\alpha} \beta}\right|\).
Answer.
Let α = a + ib and β = x + iy
It is given that, |β| = 1
∴ \(\sqrt{x^{2}+y^{2}}\) = 1
∴ x2 + y2 = 1 ……………..(i)

PSEB 11th Class Maths Solutions Chapter 5 Complex Numbers and Quadratic Equations Miscellaneous Exercise 11

= \(\frac{\sqrt{1+a^{2}+b^{2}-2 a x-2 b y}}{\sqrt{1+a^{2}+b^{2}-2 a x-2 b y}}\) [using eq. (i)]

= 1

∴ \(\left|\frac{\beta-\alpha}{1-\bar{\alpha} \beta}\right|\) = 1.

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 18.
Find the number of non-zero integral solutions of the equation |1 – i|x = 2x.
Answer.
|1 – i|x = 2x
⇒ \(\left(\sqrt{1^{2}+(-1)^{2}}\right)^{x}\) = 2x
⇒ (A/2)x = 2x
⇒ 2\(\frac{x}{2}\) = 2x
⇒ \(\frac{x}{2}\) = x
⇒ x = 2x
⇒ 2x – x = 0
⇒ x = 0
Thus, 0 is the only integral solution of the given equation. Therefore, the number of non-zero integral solutions of the given equation is 0.

Question 19.
If (a + ib) (c + id) (e + if) (g + ih) = A + iB, then show that (a2 + b2) (c2 + d2) (e2 + f2) (g2 + h2) = A2 + B2.
Answer.
(a + ib) (c + id) (e + if) (g + ih) = A + iB
∴ |(a + ib)(c + id)(e + if)(g + ih)| = |A + iB|
⇒ |(a + ib)| × |(c + id)| × |(e + if)| × |(g + ih)| = |A + iB| [v |z1z2|=|z1||z2|]
⇒ \(\sqrt{a^{2}+b^{2}} \times \sqrt{c^{2}+d^{2}} \times \sqrt{e^{2}+f^{2}} \times \sqrt{g^{2}+h^{2}}=\sqrt{A^{2}+B^{2}}\)
On squaring both sides, we obtain
(a2 + b2) (c2 + d2) (e2 + f2) (g2 + h2) = A2 + B2
Hence proved.

PSEB 11th Class Maths Solutions Chapter 5 Complex Numbers and Quadratic Equations Miscellaneous Exercise

Question 20.
If \(\left(\frac{1+i}{1-i}\right)^{m}\) = 1, then find the least positive integral value of m.
Solution.

PSEB 11th Class Maths Solutions Chapter 5 Complex Numbers and Quadratic Equations Miscellaneous Exercise 12

∴ m = 4k, where k is some integer.
Therefore, the least positive integer is 1.
Thus, the least positive integral value of m is 4 (= 4 × 1).

PSEB 11th Class Environmental Education Notes Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

This PSEB 11th Class Environmental Education Notes Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ will help you in revision during exams.

PSEB 11th Class Environmental Education Notes Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

→ ਓਜ਼ੋਨ ਦੀ ਸਤ੍ਹਾ ‘ਤੇ ਛੇਦ ਹੋਣਾ (Ozone Layer Depletion), ਗਲੋਬਲ ਵਾਰਮਿੰਗ (Global Warming) ਜਾਂ ਵਿਸ਼ਵ ਤਾਪਨ, ਜਲ ਸਰੋਤਾਂ ਦੀ ਸੁਰੱਖਿਆ, ਭੂ-ਸਰੋਤਾਂ ਦੀ ਸੁਰੱਖਿਆ, ਜੀਵ ਵੰਨ-ਸੁਵੰਨਤਾ ਦਾ ਸੁਰੱਖਿਅਣ, ਖ਼ਤਰਨਾਕ ਰਸਾਇਣਾਂ ਦਾ ਪ੍ਰਬੰਧਨ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਆਦਿ ਸੰਸਾਰ ਵਿਚ ਫੈਲੇ ਮੁੱਖ ਮੁੱਦੇ ਹਨ।

→ ਓਜ਼ੋਨ ਪਰਤ ਸਵੈਟੋਸਫੀਅਰ/ਸਮਤਾਪ ਮੰਡਲ ਵਿਚ ਸਥਿਤ ਹੈ ਅਤੇ ਇਹ ਧਰਤੀ ਦੀ ਸੜਾ ਤੋਂ 10 ਕਿਲੋ ਮੀਟਰ ਤੋਂ 45 ਕਿਲੋ ਮੀਟਰ ਉੱਤੇ ਤਕ ਫੈਲੀ ਹੋਈ ਹੈ।

→ ਔਸਤਨ ਓਜ਼ੋਨ ਪਰਤ ਦੀ ਮਾਤਰਾ ਸ਼ੀਤੋਸ਼ਣ ਅਕਸ਼ਾਂਸ਼ ‘ਤੇ 350 ਡਾਬਸੇਨ ਇਕਾਈ, ਊਸ਼ਣ ਅਕਸ਼ਾਂਸ਼ ‘ਤੇ 250 Du ਅਤੇ ਧਰੁੱਵੀ ਅਕਸ਼ਾਂਸ਼ ’ਤੇ 450 Du ਹੁੰਦੀ ਹੈ।

→ ਓਜ਼ੋਨ ਦੀ ਮਾਤਰਾ ਵੱਖ-ਵੱਖ ਮੌਸਮਾਂ ਵਿਚ ਵੱਖ-ਵੱਖ ਹੁੰਦੀ ਹੈ, ਜਿਵੇਂ-ਬਸੰਤ ਰੁੱਤ ਵਿਚ ਇਸਦੀ ਮਾਤਰਾ ਸਭ ਤੋਂ ਜ਼ਿਆਦਾ ਅਤੇ ਸਿਆਲਾਂ ਵਿਚ ਸਭ ਤੋਂ ਘੱਟ ਹੁੰਦੀ ਹੈ।

→ ਓਜ਼ੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੂੰ ਧਰਤੀ ‘ਤੇ ਆਉਣ ਤੋਂ ਰੋਕਦੀ ਹੈ। ਇਹ ਪਰਤ ਇਨ੍ਹਾਂ ਵਿਕਿਰਨਾਂ ਨੂੰ ਰੋਕ ਕੇ ਕਵਚ ਦਾ ਕੰਮ ਕਰਦੀ ਹੈ ਕਿਉਂਕਿ ਪਰਾਬੈਂਗਣੀ ਕਿਰਨਾਂ ਮਨੁੱਖੀ ਸਹਿਤ ਸਾਰੇ ਜੀਵ-ਜੰਤੂਆਂ ਲਈ ਖ਼ਤਰਨਾਕ ਅਤੇ ਪ੍ਰਾਣ ਘਾਤਕ ਹੁੰਦੀਆਂ ਹਨ। ਇਸ ਤਰ੍ਹਾਂ ਓਜ਼ੋਨ ਪਰਤ ਸਾਡੇ ਲਈ ਜੀਵਨ ਬਚਾਉਣ ਵਾਲੀ ਹੈ।

PSEB 11th Class Environmental Education Notes Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

→ ਰਸਾਇਣਿਕ ਰੂਪ ਵਿਚ ਓਜ਼ੋਨ ਨੀਲੀ ਗੈਸ ਹੈ ਜਿਹੜੀ ਕਿ ਆਕਸੀਜਨ ਦੇ ਤਿੰਨ ਅਣੂਆਂ ਨੂੰ ਮਿਲਾ ਕੇ ਬਣਦੀ ਹੈ।

→ ਓਜ਼ੋਨ ਪਰਤ ਦੀ ਮੋਟਾਈ ਦੇ ਘੱਟ ਹੋਣ ਨੂੰ ਓਜ਼ੋਨ ਛੇਦ ਕਹਿੰਦੇ ਹਨ। ਓਜ਼ੋਨ ਦੀ ਪਰਤ ਵਿਚ ਛੇਦ ਸਭ ਤੋਂ ਪਹਿਲਾਂ ਅੰਟਾਰਟਿਕਾ ਦੇ ਉੱਤੇ ਦੇਖਿਆ ਗਿਆ ਸੀ।

→ ਓਜ਼ੋਨ ਪਰਤ ਨੂੰ ਪਤਲਾ ਕਰਨ ਵਾਲੇ ਮੁੱਖ ਰਸਾਇਣਿਕ ਪਦਾਰਥ ਕਲੋਰੋਫਲੋਰੋ ਕਾਰਬਨ (CFC), ਮੀਥੇਨ ਅਤੇ ਨਾਈਸ ਆਕਸਾਈਡ ਹਨ। ਵਪਾਰਕ ਰੂਪ ਵਿਚ ਕਲੋਰੋਫਲੋਰੋ ਕਾਰਬਨ ਦੀ ਵਰਤੋਂ ਫਰਿਜ਼ਾਂ ਅਤੇ ਵਾਤਾਨੁਕੂਲਣ ਯੰਤਰਾਂ (ਏਅਰ ਕੰਡੀਸ਼ਨਰ) ਵਿਚ ਠੰਡਕ ਪੈਦਾ ਕਰਨ ਵਾਲੇ ਪਦਾਰਥਾਂ ਦੇ ਰੂਪ ਵਿਚ, ਏਰੋਸੋਲ ਬਨਾਉਣ ਵਿਚ ਪ੍ਰੇਕ ਦੇ ਰੂਪ ਵਿਚ, ਬਿਜਲੀ ਧਾਰਾ ਦੇ ਵਹਾਅ ਨੂੰ ਰੋਕਣ ਲਈ ਫੇਸ ਅਤੇ ਪੈਕਿਜਿੰਗ ਵਿਚ, ਅੱਗ ਬੁਝਾਉਣ ਵਾਲੇ ਯੰਤਰਾਂ ਆਦਿ ਵਿਚ ਕੀਤੀ ਜਾਂਦੀ ਹੈ।

→ ਪਰਾਵੈਂਗਣੀ ਵਿਕਿਰਨਾਂ (Ultra Violet Radiation) ਦੇ ਨਾਲ ਕਿਰਿਆ ਕਰਕੇ ਕਲੋਰੋਫਲੋਰੋ ਕਾਰਬਨ ਵੱਖਰੇ ਹੋ ਕੇ ਖੁੱਲ੍ਹੇ ਕਲੋਰੀਨ ਅਣੂਆਂ ਦੇ ਰੂਪ ਵਿਚ ਫੈਲ ਜਾਂਦੇ ਹਨ ਅਤੇ ਕਲੋਰੀਨ ਓਜ਼ੋਨ ਦੇ ਅਣੂਆਂ ਨੂੰ ਤੋੜ ਦਿੰਦੀ ਹੈ ਅਤੇ ਉਸਨੂੰ ਆਕਸੀਜਨ ਵਿਚ ਬਦਲ ਦਿੰਦੀ ਹੈ। ਇਸ ਨਾਲ ਓਜ਼ੋਨ ਦੀ ਪਰਤ ਪਤਲੀ ਹੋ ਜਾਂਦੀ ਹੈ।

→ ਓਜ਼ੋਨ ਦੀ ਪਰਤ ਦੇ ਪਤਲਾ ਹੋਣ ਨਾਲ ਧਰਤੀ ਦੇ ਵਾਯੂਮੰਡਲ ਵਿਚ ਜ਼ਿਆਦਾ ਊਰਜਾ ਵਾਲੀਆਂ ਪਰਾਬੈਂਗਣੀ ਵਿਕਿਰਨਾਂ ਦੀ ਮਾਤਰਾ ਵੱਧ ਜਾਂਦੀ ਹੈ ਜਿਸਦੇ ਕਾਰਨ । ਮਾਨਵ ਅਤੇ ਬਨਸਪਤੀਆਂ ‘ਤੇ ਕਈ ਬੁਰੇ ਪ੍ਰਭਾਵ ਪੈਂਦੇ ਹਨ।

→ ਪਰਾਬੈਂਗਣੀ ਵਿਕਿਰਨਾਂ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਅਤੇ ਇਨ੍ਹਾਂ ਦੇ ਕਾਰਨ ਚਮੜੀ ਦਾ ਕੈਂਸਰ, ਮੋਤੀਆਬਿੰਦ, ਪਤਿਰੱਖਿਆ ਤੰਤਰ ਦਾ ਕਮਜ਼ੋਰ ਹੋਣਾ, ਗੰਭੀਰ ਸਨਬਰਨ ਆਦਿ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

→ ਪਰਾਬੈਂਗਣੀ ਵਿਕਿਰਨਾਂ ਦੇ ਕਾਰਨ ਕਣਕ, ਚੌਲ, ਸੋਇਆਬੀਨ, ਮਟਰ, ਜਵਾਰ ਆਦਿ ਫ਼ਸਲਾਂ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ। ਇਸਦੇ ਇਲਾਵਾ ਇਹ ਵਿਕਿਰਨਾਂ ਪੌਦਿਆਂ ਵਿਚ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨੂੰ ਘੱਟ ਕਰਦੀਆਂ ਹਨ। ਜਿਸ ਨਾਲ ਭੋਜਨ ਲੜੀਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ।

→ ਓਜ਼ੋਨ ਪਰਤ ਦੇ ਖੋਰ ਦੀ ਵੱਧਦੀ ਹੋਈ ਸਮੱਸਿਆ ਨੂੰ ਦੇਖਦੇ ਹੋਏ 1978 ਤੋਂ ਅਮਰੀਕਾ ਨੇ ਕਲੋਰੋਫਲੋਰੋ ਕਾਰਬਨ ਦੀ ਵਰਤੋਂ ਨੂੰ ਪੂਰੇ ਰੂਪ ਵਿਚ ਪ੍ਰਤਿਬੰਧਿਤ ਕਰ ਦਿੱਤਾ ਹੈ।

→ ਮਾਨਟੀਅਲ ਪੋਟੋਕਾਲ 1987 ਦਾ ਉਦੇਸ਼ ਕਲੋਰੋਫਲੋਰੋ ਕਾਰਬਨ ਦੀ ਮਾਤਰਾ ਨੂੰ ਵੱਖ-ਵੱਖ ਦੇਸ਼ਾਂ ਵਿਚ ਘੱਟ ਕਰਨਾ ਹੈ। ਭਾਰਤ ਸਮੇਤ 175 ਦੇਸ਼ਾਂ ਨੇ ਇਸ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ।

→ ਸ੍ਰੀਨ ਹਾਊਸ ਧਾਰਨਾ ਇਕ ਸੰਰਚਨਾ ਹੈ ਜੋ ਕਿ ਪਾਰਦਰਸ਼ੀ ਪਦਾਰਥ ਤੋਂ ਬਣੀ ਹੈ ਅਤੇ ਇਸਦੀ ਵਰਤੋਂ ਵਾਤਾਵਰਣ ਨੂੰ ਪੌਦਿਆਂ ਦੇ ਵਿਕਾਸ ਦੇ ਵੱਸ ਕਰਨ ਦੇ ਲਈ ਕੀਤੀ ਜਾਂਦੀ ਹੈ।

→ ਮੀਥੇਨ (CH4), ਨਾਈਸ-ਆਕਸਾਈਡ (NOx), ਕਾਰਬਨ ਡਾਈਆਕਸਾਈਡ (CO2) ਅਤੇ ਕਲੋਰੋਫਲੋਰੋ ਕਾਰਬਨ (CFCs) ਧਰਤੀ ‘ਤੇ ਇੱਕ ਕੰਬਲ ਦਾ ਕੰਮ ਕਰਦੀਆਂ ਹਨ ਅਤੇ ਧਰਤੀ ਤੋਂ ਬਾਹਰ ਜਾਂਦੀਆਂ ਤਾਪ-ਕਿਰਨਾਂ ਨੂੰ ਰੋਕ ਕੇ ਵਾਪਸ ਧਰਤੀ ‘ਤੇ ਭੇਜਦੀਆਂ ਹਨ ਜਿਸ ਨਾਲ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਸਾਵਾ-ਹਿ ਪ੍ਰਭਾਵ (Green House Effect) ਕਹਿੰਦੇ ਹਨ।

→ ਕਾਰਬਨ ਡਾਈਆਕਸਾਈਡ (CO2), ਕਲੋਰੋਫਲੋਰੋ ਕਾਰਬਨ (CFC), ਮੀਥੇਨ (CH4), ਨਾਈ ਆਕਸਾਈਡ (N2O) ਨੂੰ ਸਾਵਾਹਰਾਂ ਹਿ ਗੈਸਾਂ ਕਹਿੰਦੇ ਹਨ।

→ ਧਰਤੀ ਦੇ ਸ਼ੋਭਮੰਡਲ ਵਿਚ ਹਰਿਤ ਹਿ ਗੈਸਾਂ ਦੀ ਜ਼ਿਆਦਾ ਮਾਤਰਾ ਦੇ ਕਾਰਨ – ਸੰਸਾਰ ਦੇ ਔਸਤਨ ਤਾਪਮਾਨ ਦੇ ਵੱਧਣ ਨੂੰ ਗਲੋਬਲ ਵਾਰਮਿੰਗ ਵਿਸ਼ਵਤਾਪਨ ਕਹਿੰਦੇ ਹਨ।

PSEB 11th Class Environmental Education Notes Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

→ ਵੱਖ-ਵੱਖ ਗੀਨ ਹਾਊਸ ਗੈਸਾਂ ਦੇ ਵੱਖ-ਵੱਖ ਸੋਮੇ ਹਨ ; ਜਿਵੇਂਕਾਰਬਨ ਡਾਈਆਕਸਾਈਡ-ਪਥਰਾਟ ਬਾਲਣ ਦੇ ਸੜਣ ਅਤੇ ਜੰਗਲਾਂ ਨੂੰ ਕੱਟਣ ਕਾਰਨ ਮਿਲਦੀ ਹੈ। ਕਲੋਰੋਫਲੋਰੋ ਕਾਰਬਨ-ਜੈਟ-ਜਹਾਜ਼, ਵਾਯੂਯਾਨ, ਰੈਫ਼ਰੀਜਰੇਟਰ, ਵਾਤਾਨੁਕੂਲਣ ਯੰਤਰ ਆਦਿ ਤੋਂ ਮਿਲਦੀ ਹੈ।

→ ਮੀਥੇਨ-ਦਲਦਲ, ਕੁਦਰਤੀ ਭਰਾਈ ਜ਼ਮੀਨ, ਜੁਗਾਲੀ ਕਰਨ ਵਾਲੇ ਪਸ਼ੂਆਂ ਦੀ ਪਾਚਨ ਪ੍ਰਣਾਲੀ, ਜੈਵਿਕ ਪੁੰਜ ਦੇ ਸੜਨ, ਚੌਲਾਂ ਦੇ ਖੇਤਾਂ ਵਿਚੋਂ ਮਿਲਦੀ ਹੈ। ਨਾਈ ਆਕਸਾਈਡ-ਨਾਈਲੋਨ ਉਤਪਾਦਨ, ਕੋਲੇ ਨੂੰ ਬਾਲਣਾਂ, ਨਾਈਟ੍ਰੋਜਨ ਖਾਦਾਂ ਦਾ ਵਿਘਟਨ ਆਦਿ ਤੋਂ ਮਿਲਦੀ ਹੈ। ਗਲੋਬਲ ਵਾਰਮਿੰਗ (ਵਿਸ਼ਵ ਤਾਪਨ ਦੇ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵੱਧ ਗਿਆ ਹੈ ਜਿਸਦੇ ਨਤੀਜੇ ਵਜੋਂ ਧਰੁਵਾਂ ‘ਤੇ ਬਰਫ਼ ਦੀਆਂ ਚਾਦਰਾਂ ਪਿਘਲ ਰਹੀਆਂ ਹਨ ਅਤੇ ਸਮੁੰਦਰ ਦਾ ਜਲ ਤੇਰੇ ਵੱਧ ਰਿਹਾ ਹੈ।

→ ਸਮੁੰਦਰ ਦਾ ਪੱਧਰ ਵੱਧਣ ਨਾਲ ਸਮੁੰਦਰੀ ਕੰਢੇ ‘ਤੇ ਵਸੇ ਸੰਸਾਰ ਦੇ ਕਈ ਸ਼ਹਿਰ, ਜਿਵੇਂ- ਬੈਂਕਾਕ, ਢਾਕਾ, ਵੀਨਸ, ਸਾਨ-ਫਰਾਂਸਿਸਕੋ, ਸਿਡਨੀ ਆਦਿ, ਭਾਰਤ ਵਿਚ ਲਕਸ਼ਦੀਪ ਅਤੇ ਕਈ ਨਦੀਆਂ ਦੇ ਡੈਲਟਾ ਪਾਣੀ ਵਿਚ ਡੁੱਬ ਜਾਣਗੇ।

→ ਵਿਸ਼ਵਤਾਪਨ ਵਿਸ਼ਵਤਾਪਨ ਦੇ ਕਾਰਨ ਪਰਿਸਥਿਤਿਕੀ ਬਦਲਾਵ ਹੋ ਸਕਦੇ ਹਨ; ਜਿਵੇਂ-ਪਾਣੀ ਦੀ ਕਮੀ, ਮਾਰੂਥਲੀਕਰਨ, ਚੱਕਰਵਾਤ, ਤੁਫ਼ਾਨਾਂ ਅਤੇ ਹੜ੍ਹਾਂ ਵਰਗੀਆਂ ਮਾੜੀਆਂ ਘਟਨਾਵਾਂ ਵਿਚ ਵਾਧਾ, ਸਮੁੰਦਰੀ ਕੰਢਿਆਂ, ਮੁਹਾਨਿਆਂ ਅਤੇ ਕੋਰਲ ਰੀਫਾਂ ਨੂੰ ਨੁਕਸਾਨ ਆਦਿ।

→ ਗਲੋਬਲ ਵਾਰਮਿੰਗ (ਵਿਸ਼ਵਤਾਪਨ ਦੇ ਕਾਰਨ ਜਲਵਾਯੂ ਵਿਚ ਬਦਲਾਵ ਆਵੇਗਾ ਅਤੇ ਵਰਖਾ ਦਾ, ਲਗਾਤਾਰ ਨਾ ਆਉਣਾ, ਫ਼ਸਲਾਂ ਦੀ ਮਿੱਟੀ ਅਤੇ ਉਤਪਾਦਨ ਨੂੰ ਪ੍ਰਭਾਵਿਤ ਕਰੇਗੂ: ਗਰਮ ਜਲਵਾਯੂ ਸਥਿਤੀਆਂ ਵਿਚ ਕੀੜਿਆਂ ਦੀ ਪ੍ਰਜਣਨੇ ਦਰ ਵਧੇਗੀ ਅਤੇ ਬੀਮਾਰੀਆਂ ਫੈਲਾਉਣ ਵਾਲੇ ਜੀਵ ਵੀ ਵੱਧਣਗੇ।

→ ਵਧੀਆ ਤਕਨੀਕਾਂ ਨਾਲ ਫਾਲਤੂ ਪਦਾਰਥਾਂ ਨੂੰ ਸੁਰੱਖਿਅਤ ਅਤੇ ਸਥਿਰ ਸਥਾਨਾਂ ‘ਤੇ ਉੱਚਿਤ ਪ੍ਰਬੰਧਨ ਕਰਨ ਨਾਲ ਵਾਤਾਵਰਣ ਪ੍ਰਦੂਸ਼ਣ ਘੱਟ ਹੋਵੇਗਾ।

→ ਠੋਸ ਫਾਲਤੂ ਪਦਾਰਥਾਂ ਦੇ ਪ੍ਰਬੰਧਨ ਲਈ ਚੀਜ਼ਾਂ ਦਾ ਮੁੜ-ਚੱਕਰਨ (Recycling) ਅਤੇ ਉਨ੍ਹਾਂ ਦੀ ਮੁੜ-ਵਰਤੋਂ (Reuse) ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭੌਤਿਕ, ਰਸਾਇਣਿਕ ਅਤੇ ਜੈਵਿਕ ਕਿਰਿਆ ਨਾਲ ਖ਼ਤਰਨਾਕ ਫਾਲਤੂ ਚੀਜ਼ਾਂ ਨੂੰ ਘੱਟ ਹਾਨੀਕਾਰਕ ਰੂਪ ਵਿਚ ਬਦਲ ਦਿੱਤਾ ਜਾਂਦਾ ਹੈ।

→ ਕਾਰਬਨਿਕ ਖੇਤੀ ਦਾ ਉਦੇਸ਼ ਮਿੱਟੀ ਦੀਆਂ ਸਥਿਤੀਆਂ ਵਿਚ ਸੁਧਾਰ ਕਰਕੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ।

→ ਕਾਰਬਨਿਕ ਜਾਂ ਜੈਵਿਕ ਖੇਤੀ ਵਿਚ ਅਕਾਰਬਨਿਕ ਨਕਲੀ ਖਾਦਾਂ ਦੀ ਜਗਾ ਖੇਤੀ ਮੈਦਾਨ ਦੀ ਖਾਦ, ਬਨਸਪਤੀ ਖਾਦ, ਕੀਟਾਂ ਦੀ ਖਾਦ, ਜੈਵਿਕ ਖਾਦ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

→ ਨੀਲੀ-ਹਰੀ ਕਾਈ ਸ਼ੈਵਾਲ) ਅਤੇ ਮਿੱਟੀ ਵਿਚ ਫ਼ਸਲਾਂ ਨੂੰ ਪੌਸ਼ਟਿਕਤਾ ਦੇਣ ਵਾਲੇ ਜੀਵਾਣੂਆਂ ਨੂੰ ਜੈਵਿਕ ਖਾਦ (Biofertilizer) ਕਹਿੰਦੇ ਹਨ ।

→ ਖੇਤੀਬਾੜੀ ਦੀ ਰਹਿੰਦ-ਖੂੰਹਦ ਭੋਜਨ ਦਾ ਬਚਿਆ ਵੇਸਟ, ਸੁੱਕੀਆਂ ਪੱਤੀਆਂ, ਟਾਹਣੀਆਂ ਅਤੇ ਫਲੀਦਾਰ ਪੌਦਿਆਂ ਨਾਲ ਬਨਸਪਤੀ ਖਾਦ (manure) ਬਣਾਈ ਜਾਂਦੀ ਹੈ।

→ ਸਮਗ੍ਰ ਜੀਵਾਣੂ ਪ੍ਰਬੰਧਨ (Integrated Pest Management) ਦਾ ਉਦੇਸ਼ ਰਸਾਇਣਾਂ ਦੀ ਵਰਤੋਂ ਨੂੰ ਘੱਟ ਕਰਨਾ ਹੈ ।

→ ਕੀਟਾਣੂਆਂ ਨੂੰ ਉਨ੍ਹਾਂ ਦੇ ਕੁਦਰਤੀ ਦੁਸ਼ਮਣਾਂ (Natural enemies) ਵਲੋਂ ਕਾਬੂ ਕਰਵਾਉਣ ਦੀ ਵਿਧੀ ਨੂੰ ਜੈਵਿਕ ਤਰੀਕੇ ਨਾਲ ਕਾਬੂ ਕਰਨਾ ਕਹਿੰਦੇ ਹਨ।

→ ਸੰਸਾਰ ਵਿਚੋਂ ਜੰਗਲ 16.9 ਮਿਲੀਅਨ ਹੈਕਟੇਅਰ ਦੀ ਚੁਨੌਤੀ ਦਰ ਨਾਲ ਤੇਜ਼ੀ ਨਾਲ ਹਰ ਸਾਲ ਗੁੰਮ ਹੋ ਰਹੇ ਹਨ।

→ ਵਾਤਾਵਰਣ ਦੀ ਲੋੜ ਘੱਟ ਕਰਨ ਲਈ ਵਧੀਆ ਤਕਨੀਕਾਂ ਅਤੇ ਯੰਤਰਾਂ ਦੇ ਵਿਕਾਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

→ ਅਚਲ ਬਿਜਲਈ ਊਰਜਾ ਨਾਲ ਮੀਂਹ ਅਤੇ ਹਨੇਰੀ ਨੂੰ ਛਾਣਿਆ ਜਾਂਦਾ ਹੈ ਅਤੇ ਗਿੱਲੇ ਸਕਰਬਾਂ (Scrubs) ਨਾਲ ਉਦਯੋਗਾਂ ਵੱਲੋਂ ਪੈਦਾ ਗੈਸੀ ਕੂੜੇ ਵਿਚੋਂ ਕੱਢੇ ਕਣਾਂ ਨੂੰ ਵਾਯੂਮੰਡਲ ਵਿਚ ਛੱਡਣ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ।

PSEB 11th Class Environmental Education Notes Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

→ ਯੂਨਾਈਟਿਡ ਨੇਸ਼ਨਜ਼ ਸੰਯੁਕਤ ਰਾਸ਼ਟਰ) ਕਾਨਫਰੰਸ ਵੱਲੋਂ 1972 ਵਿਚ ਮਨੁੱਖੀ ਵਾਤਾਵਰਣ ‘ਤੇ ਕੀਤਾ ਗਿਆ ਇਕੱਠ ਇਕ ਗੰਭੀਰ ਅੰਤਰ-ਰਾਸ਼ਟਰੀ ਕੋਸ਼ਿਸ਼ ਸੀ।

→ ਮਾਨਟਰੀਅਲ ਪ੍ਰੋਟੋਕਾਲ 1987, ਵੱਖ-ਵੱਖ ਦੇਸ਼ਾਂ ਵੱਲੋਂ ਵਰਤੋਂ ਕੀਤੀ ਜਾ ਰਹੀ ਕਲੋਰੋਫਲੋਰੋਕਾਰਬਨ ਦੀ ਮਾਤਰਾ ਨੂੰ ਘੱਟ ਕਰਨ ਦਾ ਇਕ ਮਹੱਤਵਪੂਰਨ ਅੰਤਰ ਰਾਸ਼ਟਰੀ ਸਮਝੌਤਾ ਸੀ।

→ 1992 ਵਿਚ ਰਿਓ-ਡੀ-ਜੇਨੇਰਿਓ, ਬਰਾਜ਼ੀਲ ਵਿਚ ਪਹਿਲਾ ਧਰਤ ਸ਼ਿਖਰ ਸੰਮੇਲਨ ਹੋਇਆ ਜਿਸ ਵਿਚ ਵਿਸ਼ਵ ਵਿਆਪੀ ਮੁੱਦੇ ਜਿਵੇਂ ਪ੍ਰਦੂਸ਼ਣ, ਅਵਾਨਕੀਕਰਨ, ਜੈਵਿਕ ਵੰਨ-ਸੁਵੰਨਤਾ ਦਾ ਪਤਨ ਆਦਿ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵਿਕਾਸ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

→ ਭਾਰਤ ਵਿਚ ਲਾਗੂ ਕੀਤੇ ਵਾਤਾਵਰਣ ਨਾਲ ਜੁੜੇ ਮੁੱਖ ਕਾਨੂੰਨ ਹਨ-

  • ਜੰਗਲ ਕਾਨੂੰਨ 1927,
  • ਜੰਗਲ ਸੁਰੱਖਿਅਣ ਕਾਨੂੰਨ 1980,
  • ਜੰਗਲੀ ਜੀਵ ਸੁਰੱਖਿਆ ਕਾਨੂੰਨ 1972,
  • ਜਲ ਕਾਨੂੰਨ 1974,
  • ਵਾਯੂ ਕਾਨੂੰਨ (ਪ੍ਰਦੂਸ਼ਣ-ਬਚਾਓ ਅਤੇ ਰੋਕ) 1981,
  • ਵਾਤਾਵਰਣ ਕਾਨੂੰਨ 1986.

→ ਵਿਗਿਆਨ ਨਾਲ ਲੋਕਾਂ ਵਿਚ ਹਾਲਾਤਾਂ ਬਾਰੇ, ਕੁਦਰਤ, ਜਲ ਸੋਮਿਆਂ ਅਤੇ ਜੰਗਲੀ ਜੀਵਨ ਆਦਿ ਦੇ ਬਾਰੇ ਵਿਚ ਜਾਗਰੂਕਤਾ ਲਿਆਂਦੀ ਜਾਂਦੀ ਹੈ।