PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

Punjab State Board PSEB 12th Class Environmental Education Book Solutions Chapter 20 ਨਸ਼ਾ-ਮਾੜੇ ਪ੍ਰਭਾਵ-II Textbook Exercise Questions and Answers.

PSEB Solutions for Class 12 Environmental Education Chapter 20 ਨਸ਼ਾ-ਮਾੜੇ ਪ੍ਰਭਾਵ-II

Environmental Education Guide for Class 12 PSEB ਨਸ਼ਾ-ਮਾੜੇ ਪ੍ਰਭਾਵ-II Textbook Questions and Answers

ਪ੍ਰਸ਼ਨ 1.
ਨਸ਼ਿਆਂ ਦੀ ਵਰਤੋਂ ਨਾਲ ਪੈਣ ਵਾਲੇ ਸਮਾਜਿਕ ਪ੍ਰਭਾਵ ਲਿਖੋ ।
ਉੱਤਰ-
ਨਸ਼ਿਆਂ ਦੀ ਵਰਤੋਂ ਦੇ ਸਮਾਜਿਕ ਪ੍ਰਭਾਵ-

  1. ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਮਾਜ ਨੂੰ ਨਜ਼ਰ-ਅੰਦਾਜ਼ ਕਰਦੇ ਹਨ । ਨਤੀਜੇ ਵਜੋਂ ਸਮਾਜ ਵੀ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਦਾ ਹੈ ਅਤੇ ਹੌਲੀ-ਹੌਲੀ ਸਮਾਜ ਅਤੇ ਉਨ੍ਹਾਂ ਦੇ ਵਿਚਕਾਰ ਵਿੱਥ ਪੈ ਜਾਂਦੀ ਹੈ ।
  2. ਨਸ਼ਿਆਂ ਦੀ ਵਰਤੋਂ ਕਰਨ ਵਾਲੇ ਛੋਟੀਆਂ-ਛੋਟੀਆਂ ਗੱਲਾਂ ਤੇ ਭੜਕਣ ਲੱਗ ਪੈਂਦੇ ਹਨ ਅਤੇ ਜਲਦੀ ਹੀ ਲੜਨ ਲਈ ਤਿਆਰ ਹੋ ਜਾਂਦੇ ਹਨ ।
  3. ਉਹ ਦੋਸਤਾਂ ਅਤੇ ਗੁਆਂਢੀਆਂ ਨੂੰ ਨਜ਼ਰ-ਅੰਦਾਜ਼ ਕਰਨ ਲੱਗ ਜਾਂਦੇ ਹਨ । ਇਸ ਤਰ੍ਹਾਂ ਉਹ ਸਮਾਜ ਨਾਲ ਨਾਤਾ ਤੋੜਨ ਲੱਗ ਜਾਂਦੇ ਹਨ ।
  4. ਨਸ਼ਿਆਂ ਦੀ ਵਰਤੋਂ ਕਰਨ ਵਾਲੇ ਅਜੀਬ ਤਰ੍ਹਾਂ ਦੇ ਡਰ ਨਾਲ ਘਿਰ ਜਾਂਦੇ ਹਨ ਅਤੇ ਕਦੇ-ਕਦੇ ਪੁਆੜੇ ਵੀ ਪੈਦਾ ਕਰਦੇ ਹਨ ।
  5. ਨਸ਼ਿਆਂ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਦੁਰਘਟਨਾਵਾਂ ਵੀ ਹੋ ਸਕਦੀਆਂ ਹਨ ।
  6. ਨਸ਼ਿਆਂ ਦੇ ਆਦੀ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਮਦਦਗਾਰਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਹਨ ।

ਪ੍ਰਸ਼ਨ 2.
ਕਿਨ੍ਹਾਂ ਅਰਥਾਂ ਵਿਚ ਤੰਬਾਕੂ ਨੂੰ ਹਥਿਆਰਾ ਕਿਹਾ ਜਾ ਸਕਦਾ ਹੈ ?
ਉੱਤਰ-
ਤੰਬਾਕੂ ਦੇ ਪ੍ਰਭਾਵ-

  1. ਤੰਬਾਕੂ ਦਮੇ ਦਾ ਕਾਰਨ ਹੈ ।
  2. ਇਹ ਫੇਫੜੇ, ਮੂੰਹ, ਘੰਡੀ, ਗਲਾ, ਖ਼ੁਰਾਕ ਵਾਲੀ ਨਾਲੀ, ਪੇਟ, ਪਿਸ਼ਾਬ ਵਾਲੀ ਬਲੈਡਰ, ਕਿਡਨੀ, ਪਾਚਕ ਗੰਥੀ, ਵੱਡੀ ਆਂਦਰ ਅਤੇ ਗੁਰਦੇ ਦੁਆਰ ਦੇ ਕੈਂਸਰ ਦਾ ਕਾਰਨ ਬਣਦੇ ਹਨ । ਕੈਂਸਰ ਇਕ ਭਿਅੰਕਰ ਬਿਮਾਰੀ ਹੈ ਅਤੇ ਇਹ ਬੰਦੇ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੀ ਹੈ ।
  3. ਤੰਬਾਕੂ/ਸਿਗਰੇਟ ਦੀ ਹੱਦ ਤੋਂ ਜ਼ਿਆਦਾ ਵਰਤੋਂ ਕੋਰੋਨਰੀ ਲਹੂ ਨਾੜੀ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ।
  4. ਨਸ਼ਿਆਂ ਦੇ ਆਦੀ ਵਿਅਕਤੀ ਦੀ ਸਮਰੱਥਾ ਘਟ ਜਾਂਦੀ ਹੈ ।
  5. ਨਸ਼ਿਆਂ ਦੇ ਆਦੀ ਨੂੰ ਉਸ ਦੇ ਸਾਥੀਆਂ ਅਤੇ ਉਸ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਉਹ ਇਕੱਲਾ ਰਹਿ ਜਾਂਦਾ ਹੈ ।
  6. ਨਸ਼ਿਆਂ ਦੇ ਆਦੀ ਦੀ ਸੋਚ ਦਾ ਤਰੀਕਾ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਵਿਚ ਵੀ ਅੰਤਰ ਆ ਜਾਂਦਾ ਹੈ ਜਿਸ ਨਾਲ ਉਸ ਦੇ ਕਿੱਤੇ ਅਤੇ ਪੜ੍ਹਾਈ ਉੱਪਰ ਵੀ ਅਸਰ ਪੈਂਦਾ ਹੈ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 3.
ਕੋਕੀਨ ਦਾ ਸੇਵਨ ਕਰਨ ਨਾਲ ਸਾਡੇ ਸਰੀਰ ‘ਤੇ ਕਿਸ ਤਰ੍ਹਾਂ ਦਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ ?
ਉੱਤਰ-

  1. ਇਹ ਇਰਥਰੋਕਸੀਲੋਨ ਕੋਕਾ (Erythroxylon Coca) ਨਾਂ ਦੇ ਬੂਟੇ ਤੋਂ ਪ੍ਰਾਪਤ ਹੁੰਦਾ ਹੈ ।
  2. ਕੋਕੀਨ ਨਿਊਰੋਸਮਿਟਰ ਡੋਪਾਮਾਈਨ (Neurotransmitter dopamine) ਨੂੰ ਲੈ ਕੇ ਜਾਣ ਦਾ ਕੰਮ ਵੀ ਕਰਦੀ ਹੈ ।
  3. ਇਸ ਨੂੰ ਸਿਗਰਟ ਦੁਆਰਾ ਲਿਆ ਜਾਂਦਾ ਹੈ ।

ਕੋਕੀਨ ਦੇ ਹਾਨੀਕਾਰਕ ਪ੍ਰਭਾਵ-

  1. ਇਹ ਕੇਂਦਰੀ ਨਸ ਪਬੰਧ ਤੇ ਉਤੇਜਨਾ ਪੈਦਾ ਕਰਦਾ ਹੈ ਅਤੇ ਵਧੀ ਹੋਈ ਤਾਕਤ ਦੀ ਭਾਵਨਾ ਪੈਦਾ ਕਰਦਾ ਹੈ । ਇਸ ਦੀ ਜ਼ਿਆਦਾ ਮਾਤਰਾ ਲੈਣ ਨਾਲ ਮਨੋਭਾਂਤੀਆਂ ਪੈਦਾ ਹੁੰਦੀਆਂ ਹਨ ।
  2. ਕੋਕੀਨ ਦਿਲ ਦੇ ਦੌਰੇ ਦਾ ਕਾਰਨ ਹੈ ।
  3. ਕੋਕੀਨ ਦੇ ਪ੍ਰਯੋਗ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੁੰਦੀ ਹੈ ।
  4. ਇਸ ਦੇ ਨਾਲ ਬਲੱਡ-ਪ੍ਰੈਸ਼ਰ ਵੱਧ ਜਾਂਦਾ ਹੈ ।
  5. ਇਸ ਦੀ ਜ਼ਿਆਦਾ ਮਾਤਰਾ ਲੈਣ ਨਾਲ ਵਿਅਕਤੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ ।

ਪ੍ਰਸ਼ਨ 4.
ਵਾਸ਼ਪਸ਼ੀਲ ਪਦਾਰਥ ਕਿਸ ਨੂੰ ਆਖਦੇ ਹਨ ? ਨਸ਼ਿਆਂ ਵਜੋਂ ਇਨ੍ਹਾਂ ਦਾ ਪ੍ਰਯੋਗ ਕਿਸ ਤਰ੍ਹਾਂ ਹਾਨੀਕਾਰਕ ਹੈ ?
ਉੱਤਰ-
ਵਾਸ਼ਪੀ ਘਲਣਸ਼ੀਲ ਪਦਾਰਥ – ਇਹ ਉਹ ਪਦਾਰਥ ਹਨ ਜੋ ਕਮਰੇ ਦੇ ਸਧਾਰਨ ਤਾਪਮਾਨ ‘ਤੇ ਵਾਸ਼ਪ ਹੋ ਜਾਂਦੇ ਹਨ । ਇਸ ਕਾਰਬਨ ਯੁਕਤ ਘੁਲਣਸ਼ੀਲ ਪਦਾਰਥ ਦਾ ਮਾਨਸਿਕ ਪ੍ਰਭਾਵਾਂ ਲਈ ਸੁਟਾ ਲਗਾਇਆ ਜਾਂਦਾ ਹੈ ਅਤੇ ਇਹ ਬਹੁਤ ਸਾਰੇ ਘਰੇਲੂ ਅਤੇ ਉਦਯੋਗਿਕ ਉਪਜਾਂ ਵਿਚ ਸ਼ਾਮਿਲ ਹੁੰਦੇ ਹਨ ।
ਜਿਵੇਂ – ਮਿੱਟੀ ਦਾ ਤੇਲ, ਗੈਸੋਲੀਨ, ਪੇਂਟ ਥਿਰ, ਸਾਫ਼ ਕਰਨ ਵਾਲੇ ਤਰਲ ਆਦਿ ।

ਵਾਸ਼ਪੀ ਘੁਲਣਸ਼ੀਲ ਪਦਾਰਥ ਦਾ ਪ੍ਰਭਾਵ ਜਦੋਂ ਇਹ ਵਰਤੇ ਜਾਂਦੇ ਹਨ :

  1. ਘੁਲਣਸ਼ੀਲ ਪਦਾਰਥਾਂ ਦਾ ਸੂਟਾ ਲਾਉਣ ਨਾਲ ਨਸ਼ਾ ਹੁੰਦਾ ਹੈ । ਇਹ ਲੀਵਰ, ਕਿਡਨੀ ਅਤੇ ਦਿਲ ‘ਤੇ ਬੁਰਾ ਅਸਰ ਪਾਉਂਦਾ ਹੈ ।
  2. ਇਸ ਤਰ੍ਹਾਂ ਦੇ ਸੁਟੇ ਲਾਉਣ ਨਾਲ ਲੱਤਾਂ ਅਤੇ ਪੈਰਾਂ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ।
  3. ਤੰਤੂ ਰੋਗਾਂ ਨਾਲ ਦਿਮਾਗ ਹੌਲੀ-ਹੌਲੀ ਭ੍ਰਿਸ਼ਟ ਹੁੰਦਾ ਹੈ ।

ਪ੍ਰਸ਼ਨ 5.
ਨਸ਼ੇ ਦੀ ਆਦਤ ਮਨੁੱਖ ਦੀ ਸਿੱਖਿਆ ਅਤੇ ਕਿੱਤੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਨਸ਼ਿਆਂ ਦਾ ਕਿੱਤੇ ਅਤੇ ਵਿੱਦਿਅਕ ਜ਼ਿੰਦਗੀ ਉੱਤੇ ਪ੍ਰਭਾਵ-

  1. ਨਸ਼ੇ ਦੀ ਵਰਤੋਂ ਕਰਨ ਵਾਲਾ ਆਪਣੀ ਪੜ੍ਹਾਈ ਜਾਂ ਕੰਮ ਵਾਲੀ ਜਗ੍ਹਾ ਤੇ ਬੇਕਾਇਦਾ ਹੋ ਜਾਂਦਾ ਹੈ ।
  2. ਜੇ ਉਹ ਕਿਤੇ ਨੌਕਰੀ ਕਰਦਾ ਹੈ ਤਾਂ ਹੋ ਸਕਦਾ ਹੈ ਕਿ ਉਸਦੀ ਨੌਕਰੀ ਚਲੀ ਜਾਏ ਅਤੇ ਉਹ ਹਮੇਸ਼ਾ ਲਈ ਬੇਰੁਜ਼ਗਾਰ ਹੋ ਜਾਵੇ ।
  3. ਜੇ ਉਹ ਵਿਦਿਆਰਥੀ ਹੈ ਤਾਂ ਹੋ ਸਕਦਾ ਹੈ ਕਿ ਉਸਦਾ ਪੜ੍ਹਾਈ ਵਲੋਂ ਧਿਆਨ ਉਠ ਜਾਵੇ ਤੇ ਉਹ ਫੇਲ ਹੋ ਜਾਵੇ ।
  4. ਨਸ਼ਾ ਕਰਨ ਵਾਲੇ ਦਾ ਆਪਣੇ ਸਾਥੀਆਂ, ਉੱਚ ਅਧਿਕਾਰੀਆਂ ਜਾਂ ਨੀਵੀਂ ਸ਼੍ਰੇਣੀ ਦੇ ਅਧਿਕਾਰੀਆਂ ਨਾਲ ਵਿਗਾੜ ਪੈ ਸਕਦਾ ਹੈ ।
  5. ਨਸ਼ਾ ਕਰਨ ਵਾਲਿਆਂ ਦੀ ਸਮਰੱਥਾ ਘਟ ਜਾਂਦੀ ਹੈ ।
  6. ਨਸ਼ਾ ਕਰਨ ਵਾਲਾ ਆਪਣੇ ਸਾਥੀਆਂ ਅਤੇ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਦੁਆਰਾ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਇਕੱਲਾ ਰਹਿ ਜਾਂਦਾ ਹੈ ।
  7. ਨਸ਼ਿਆਂ ਦੀ ਵਰਤੋਂ ਕਰਨ ਨਾਲ ਉਸ ਵਿਅਕਤੀ ਦੀ ਸੋਚ ਅਤੇ ਜ਼ਿੰਦਗੀ ਜਿਉਣ ਦੇ ਢੰਗ ’ਤੇ ਵੀ ਅਸਰ ਪੈਂਦਾ ਹੈ ਅਤੇ ਅੱਗੇ ਇਸ ਦਾ ਅਸਰ ਉਸਦੇ ਕਿੱਤੇ ਅਤੇ ਪੜ੍ਹਾਈ ‘ਤੇ ਪੈਂਦਾ ਹੈ ।

ਪ੍ਰਸ਼ਨ 6.
ਇਕ ਨਸ਼ਾਖੋਰ ਵਿਅਕਤੀ ਕਾਨੂੰਨੀ ਸਮੱਸਿਆਵਾਂ ਵਿਚ ਕਿਵੇਂ ਉਲਝ ਜਾਂਦਾ ਹੈ ?
ਉੱਤਰ-
ਕਾਨੂੰਨੀ ਅਤੇ ਅਪਰਾਧੀ ਨਤੀਜੇ-

  1. ਸ਼ਰਾਬ ਪੀ ਕੇ ਕਿਸੇ ਵੀ ਗੱਡੀ ਨੂੰ ਚਲਾਉਣਾ ਇੱਕ ਕਾਨੂੰਨੀ ਅਪਰਾਧ ਹੈ ।
  2. ਸ਼ਰਾਬੀ ਵਿਅਕਤੀ ਹਮੇਸ਼ਾ ਸ਼ਰਾਬ-ਘਰਾਂ ਵਿਚ ਜਾਂ ਸੜਕਾਂ ਉੱਤੇ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਝਗੜਾ ਕਰਦੇ ਹਨ । ਇਸ ਦੇ ਨਾਲ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ।
  3. ਨਸ਼ਿਆਂ ਦੇ ਆਦੀ ਅਤੇ ਸ਼ਰਾਬੀ ਲੋਕ ਹਮੇਸ਼ਾ ਪੁਆੜਿਆਂ ਦੀ ਜੜ੍ਹ ਹੁੰਦੇ ਹਨ ।
  4. ਸੜਕਾਂ ਉੱਤੇ ਹੋਣ ਵਾਲੇ ਬਹੁਤ ਸਾਰੇ ਹਾਦਸੇ ਨਸ਼ਿਆਂ ਦਾ ਨਤੀਜਾ ਹਨ ।
  5. ਕਾਨੂੰਨੀ ਰੂਪ ਤੇ ਅਵੈਧ ਨਸ਼ਿਆਂ ਦਾ ਪ੍ਰਯੋਗ ਆਪਣੇ ਆਪ ਵਿਚ ਇੱਕ ਅਪਰਾਧ ਹੈ ।
  6. ਨਸ਼ਿਆਂ ਦਾ ਉਪਯੋਗ ਕਰਨ ਵਾਲੇ ਗੈਰ-ਕਾਨੂੰਨੀ ਧੰਦੇ ਵਿਚ ਫਸ ਜਾਂਦੇ ਹਨ ।

ਇਹ ਸਾਰੇ ਉਹ ਅਪਰਾਧ ਹਨ ਜੋ ਕਿਸੇ ਨਸ਼ਿਆਂ ਦੇ ਆਦੀ ਨੂੰ ਕਾਨੂੰਨੀ ਅਤੇ ਅਪਰਾਧਿਕ ਮੁਕੱਦਮੇ ਵੱਲ ਨੂੰ ਮੋੜ ਦਿੰਦੇ ਹਨ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 7.
ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-

  1. ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੀਲੀਆਂ ਵਸਤੂਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਜਿਸ ਨਾਲ ਉਹ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿ ਸਕਣ ਅਤੇ ਚੰਗੇ ਦੇਸ਼ ਵਾਸੀ ਬਣ ਸਕਣ ..
  2. ਵਿਦਿਆਰਥੀ ਚਾਹੇ ਕਿਸੇ ਉਮਰ ਦੇ ਹੋਣ ਉਨ੍ਹਾਂ ਨੂੰ ਭੈੜੇ ਨਸ਼ਿਆਂ ਵੱਲ ਝੁਕਾਅ ਨਹੀਂ ਰੱਖਣਾ ਚਾਹੀਦਾ | ਸਗੋਂ ਇਨ੍ਹਾਂ ਭੈੜੀਆਂ ਵਸਤੂਆਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ।
  3. ਮਾਂ-ਬਾਪ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਚੰਗੀਆਂ ਕਿਤਾਬਾਂ ਪੜਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰਕ ਕਸਰਤਾਂ, ਖੇਡਾਂ ਅਤੇ ਨਾਚ-ਭੰਗੜਾ ਆਦਿ ਕਰਵਾਉਣੇ ਚਾਹੀਦੇ ਹਨ ।

ਪ੍ਰਸ਼ਨ 8.
‘ਦ ਨਾਰਕੋਟਿਕ ਡਰੱਗਜ਼ ਐਂਡ ਸਾਈਕੋਪਿਕ ਐਕਟ 1985 ਕੀ ਹੈ ?
ਉੱਤਰ-‘ਦ ਨਾਰਕੋਟਿਕ ਡਰੱਗਜ਼ ਐਂਡ ਸਾਈਕੋਪਿਕ ਐਕਟ’ ਨਸ਼ੀਲੇ ਪਦਾਰਥ ਅਤੇ ਮਨੋਵਿਗਿਆਨਕ ਪਦਾਰਥ ਅਧਿਨਿਯਮ, 1985 ਨੂੰ NDPS Act, 1985 ਕਿਹਾ ਜਾਂਦਾ ਹੈ । ਇਸਨੂੰ ਸੰਸਦ ਦੁਆਰਾ 16 ਸਤੰਬਰ, 1985 ਨੂੰ ਪਾਸ ਕੀਤਾ ਗਿਆ ਅਤੇ ਇਹ 14 ਨਵੰਬਰ, 1985 ਤੋਂ ਲਾਗੂ ਹੋਇਆ ! ਇਸ ਤਰ੍ਹਾਂ ਇਹ ਅਧਿਨਿਯਮ ਸਾਰੇ ਭਾਰਤ ਵਿਚ ਫੈਲ ਗਿਆ ਜਿਸ ਨੇ ਸਾਰੇ ਨਾਗਰਿਕਾਂ ਅਤੇ ਜਹਾਜ਼ਾਂ ਅਤੇ ਹਵਾਈ-ਜਹਾਜ਼ਾਂ ਵਿੱਚ ਜਾਣ ਵਾਲਿਆਂ ਨੂੰ ਵੀ ਸ਼ਾਮਿਲ ਕਰ ਲਿਆ ।

ਇਹ ਅਧਿਨਿਯਮ ਨਸ਼ੀਲੇ ਪਦਾਰਥਾਂ ਅਤੇ ਉਸਦੇ ਨਾਲ ਜੁੜੇ ਮਨੋਵਿਗਿਆਨਕ ਪਦਾਰਥਾਂ ਤੇ ਨਿਗਰਾਨੀ ਰੱਖਣ ਅਤੇ ਉਸਦੇ ਨਾਲ ਜੁੜੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸ਼ੁਰੂ ਕੀਤਾ ਗਿਆ ।

ਇਸ NDPS ਦੇ ਅਧਿਨਿਯਮ ਦੇ ਅਨੁਸਾਰ, ਕਿਸੇ ਵਿਅਕਤੀ ਲਈ ਨਸ਼ੀਲੇ ਪਦਾਰਥਾਂ ਨੂੰ ਪੈਦਾ ਕਰਨਾ ਜਾਂ ਬਣਾਉਣਾ, ਆਪਣੇ ਕੋਲ ਰੱਖਣਾ, ਵੇਚਣਾ, ਖਰੀਦਣਾ, ਕਿਤੇ ਹੋਰ ਭੇਜਣਾ ਜਾਂ ਸਟੋਰ ਕਰਨਾ ਜਾਂ ਉਪਭੋਗ ਕਰਨਾ ਗੈਰ-ਕਾਨੂੰਨੀ ਹੈ ।

ਇਹ ਕਾਨੂੰਨ ਬਹੁਤ ਸਖ਼ਤ ਹੈ ਅਤੇ ਇਸ ਦੀ ਸਜ਼ਾ 20 ਸਾਲ ਦੀ ਕੈਦ ਅਤੇ ਤੋਂ 2 ਲੱਖ ਤੱਕ ਦਾ ਜੁਰਮਾਨਾ ਹੈ ਜੋ ਕਿ ਅਪਰਾਧ ਦੀ ਸੀਮਾ ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 9.
ਬਿਨਾਂ ਲਾਇਸੈਂਸ ਲਈ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਰਨ ਦੀ ਕੀ ਸਜ਼ਾ ਹੈ ?
ਉੱਤਰ-
NDPS ਅਧਿਨਿਯਮ 1985 ਦੇ ਅਨੁਸਾਰ, ਕਾਨੂੰਨੀ ਰੋਕ ਵਾਲੇ ਪੌਦੇ ਜਿਵੇਂ ਅਫ਼ੀਮ, ਕੋਕੋ ਆਦਿ ਦਾ ਉਤਪਾਦਨ ਕਰਨਾ ਜ਼ੁਰਮ ਹੈ । ਇਸਦੀ ਸਜ਼ਾ 10 ਸਾਲ ਦੀ ਕੈਦ ਅਤੇ ‘ਤੇ 1 ਲੱਖ ਦਾ ਜ਼ੁਰਮਾਨਾ ਹੈ ।

ਪ੍ਰਸ਼ਨ 10.
ਲਾਇਸੈਂਸ ਪ੍ਰਾਪਤ ਕਿਸਾਨ ਵਲੋਂ ਅਫ਼ੀਮ ਦਾ ਗਬਨ ਕਰਨ ‘ਤੇ ਕਿਹੜੇ ਸੈਕਸ਼ਨ ਅਧੀਨ ਕੀ ਸਜ਼ਾ ਹੁੰਦੀ ਹੈ ?
ਉੱਤਰ-
ਧਾਰਾ : 19 ਜੁਰਮਾਨਾ : 10 ਸਾਲ ਦੀ ਸਖ਼ਤ ਕੈਦ ਅਤੇ ਤੋਂ 1 ਲੱਖ ਦਾ ਜੁਰਮਾਨਾ ।

PSEB 12th Class Environmental Education Solutions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 11.
ਕੀ ਨਸ਼ਿਆਂ ਦਾ ਸੇਵਨ ਕਰਨਾ ਇੱਕ ਅਪਰਾਧ ਹੈ ? ਜੇ ਹੈ ਤਾਂ ਇਸਦੀ ਸਜ਼ਾ ਕੀ ਹੈ ?
ਉੱਤਰ-
NDPS ਅਧਿਨਿਯਮ ਦੀ ਧਾਰਾ 27 ਦੇ ਅਨੁਸਾਰ ਇਸ ਦਾ ਜੁਰਮਾਨਾ ਇਹ ਹੈ

  1. ਕੋਕੀਨ, ਮੋਰਫਿਨ, ਹੈਰੋਇਨ-ਇਸ ਦੀ ਵਰਤੋਂ ਕਰਨ ਨਾਲ ਇੱਕ ਸਾਲ ਦੀ ਕੈਦ ਦੀ ਸਜ਼ਾ ਜਾਂ ਨੂੰ 20,000/- ਦਾ ਜ਼ੁਰਮਾਨਾ ਜਾਂ ਇਹ ਦੋਵੇਂ ।
  2. ਦੂਸਰੇ ਨਸ਼ੇ-6 ਮਹੀਨੇ ਦੀ ਕੈਦ ਜਾਂ 10,000/- ਦਾ ਜੁਰਮਾਨਾ ਜਾਂ ਇਹ ਦੋਵੇਂ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

Punjab State Board PSEB 12th Class Environmental Education Book Solutions Chapter 19 ਵਾਤਾਵਰਣੀ ਕਿਰਿਆ (ਭਾਗ-6) Textbook Exercise Questions and Answers.

PSEB Solutions for Class 12 Environmental Education Chapter 19 ਵਾਤਾਵਰਣੀ ਕਿਰਿਆ (ਭਾਗ-6)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-6) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਣ ਮਹੋਤਸਵ ਕਿਸਨੇ ਸ਼ੁਰੂ ਕੀਤਾ ਸੀ ?
ਉੱਤਰ-
ਵਣ ਮਹੋਤਸਵ ਦਾ ਆਰੰਭ ਸ੍ਰੀ ਕੇ. ਐੱਮ. ਮੁਨਸ਼ੀ ਨੇ ਸੰਨ 1950 ਨੂੰ ਕੀਤਾ ।

ਪ੍ਰਸ਼ਨ 2.
ਸਾਈਲੈਂਟ ਘਾਟੀ ਕਿੱਥੇ ਸਥਿਤ ਹੈ ?
ਉੱਤਰ-
ਸਾਈਲੈਂਟ ਘਾਟੀ ਕੇਰਲਾ ਪ੍ਰਾਂਤ ਦੇ ਪੱਛਮੀ ਘਾਟ ਵਿਖੇ ਸਥਿਤ ਹੈ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 3.
ਗੰਗਾ ਦਰਿਆ ਕਿੱਥੋਂ ਨਿਕਲਦਾ ਹੈ ?
ਉੱਤਰ-
ਗੰਗਾ ਦਰਿਆ ਗੜ੍ਹਵਾਲ ਹਿਮਾਲਿਆ ਵਿਖੇ ਸਮੁੰਦਰੀ ਤਲ ਤੋਂ 4000 ਮੀਟਰ ਦੀ ਉੱਚਾਈ ‘ਤੇ ਸਥਿਤ ਗੰਗੋਤਰੀ ਹਿਮ ਨਦੀ (Gangotri Glaciers) ਤੋਂ ਨਿਕਲਦਾ ਹੈ ।

ਪ੍ਰਸ਼ਨ 4.
ਸੋਸ਼ਲ ਫਾਰੈਸਟਰੀ (Social Forestry) ਤੋਂ ਕੀ ਭਾਵ ਹੈ ?
ਉੱਤਰ-
ਸੋਸ਼ਲ/ਸਮਾਜਿਕ ਫਾਰੈਸਟਰੀ ਵਣ ਰੋਪਣ ਦਾ ਪ੍ਰੋਗਰਾਮ ਹੈ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਖ਼ਾਲੀ ਪਈ ਜ਼ਮੀਨ ਉੱਤੇ ਵੱਖ-ਵੱਖ ਤਰ੍ਹਾਂ ਦੇ ਅਜਿਹੇ ਰੁੱਖ ਲਗਾਉਣਾ ਹੈ, ਜਿਹੜੇ ਕਿ ਸਮੁਦਾਇ ਲਈ ਮੁਫੀਦ ਲਾਹੇਵੰਦ ਹੋਣ ਅਤੇ ਜਿਨ੍ਹਾਂ ਤੋਂ ਸਮੁਦਾਇ ਲਈ ਫਲ, ਪਸ਼ੂਆਂ ਦੇ ਲਈ ਚਾਰਾ ਅਤੇ ਛਾਂ ਆਦਿ ਪ੍ਰਾਪਤ ਹੋ ਸਕਣ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਣ ਮਹੋਤਸਵ ਦੀ ਸਹਾਇਤਾ ਨਾਲ ਭੋਂ-ਖੋਰ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ?
ਉੱਤਰ-
ਮਿੱਟੀ ਦੇ ਖੁਰਣ ‘ਤੇ ਕਈ ਤਰੀਕਿਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ । ਜਿਨ੍ਹਾਂ ਵਿਚ ਕੁੱਝ ਤਰੀਕੇ ਇਹ ਹਨ-

  1. ਸੰਘਣੀ ਬਨਸਪਤੀ ਅਤੇ ਬਹੁਤ ਵੱਡੀ ਪੱਧਰ ਦੇ ਵਣ ਰੋਪਣ ਅਤੇ ਪੌਦੇ ਲਗਾਉਣ ਨਾਲ ਮਿੱਟੀ ਨੂੰ ਖੁਰਣ ਤੋਂ ਰੋਕਿਆ ਜਾ ਸਕਦਾ ਹੈ ।
  2. ਪੌਦਿਆਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਜਕੜ ਕੇ ਰੱਖਦੀਆਂ ਹਨ ।
  3. ਦਰੱਖ਼ਤਾਂ ਤੋਂ ਡਿਗੇ ਹੋਏ ਪੱਤੇ, ਪਾਣੀ ਦੇ ਤੇਜ਼ ਵਹਾਓ ਨੂੰ ਘੱਟ ਕਰਦੇ ਹਨ ।
  4. ਫ਼ਸਲਾਂ ਦਾ ਬਦਲ-ਬਦਲ ਕੇ ਬੀਜਣਾ ਵੀ ਮਿੱਟੀ ਨੂੰ ਖੁਰਣ ਤੋਂ ਰੋਕਦਾ ਹੈ ।
    ਵਣ ਮਹਾਂਉਤਸਵ ਵੇਲੇ ਅਸੀਂ ਨਵੇਂ ਪੌਦੇ ਲਗਾ ਕੇ ਭੋਂ-ਖੋਰ ਨੂੰ ਵੀ ਕੰਟਰੋਲ ਕਰ ਸਕਦੇ ਹਾਂ ।

ਪ੍ਰਸ਼ਨ 2.
ਸੰਯੁਕਤ/ਜੁਆਇੰਟ ਫਾਰੈਸਟਰੀ ਮੈਨੇਜਮੈਂਟ (JFM) ਦੇ ਕੰਮਾਂ ਅਤੇ ਉਦੇਸ਼ ਕੀ ਹਨ ?
ਉੱਤਰ-
ਵਣ ਪ੍ਰਬੰਧਣ ਦਾ ਇਹ ਪ੍ਰੋਗਰਾਮ 1990 ਨੂੰ ਸ਼ੁਰੂ ਕੀਤਾ ਗਿਆ । ਇਸ ਪ੍ਰੋਗਰਾਮ ਦੇ ਅਧੀਨੇ ਵਣ ਵਿਭਾਗ ਅਤੇ ਪੇਂਡੂ ਸਮੁਦਾਇ ਵਣਾਂ ਦੇ ਸੁਰੱਖਿਅਣ ਅਤੇ ਦੇਖ-ਭਾਲ ਦੇ ਨਾਲ ਪਤਨ ਹੋਏ ਵਣਾਂ ਦੀ ਥਾਂ ਨਵੇਂ ਦਰੱਖ਼ਤ ਲਾਉਣ ਦਾ ਕਾਰਜ ਇਕੱਠੇ ਮਿਲ ਕੇ ਕਰਨਗੇ ਅਤੇ ਇਹ ਕੰਮ ਪਿੰਡਾਂ ਦੇ ਨੇੜਲੀ ਭੂਮੀ (ਜ਼ਮੀਨ) ਉੱਤੇ ਕੀਤਾ ਜਾਵੇਗਾ । ਇਸ ਸਾਂਝੇ ਪ੍ਰੋਗਰਾਮ ਨੂੰ ਸਰਕਾਰ ਅਤੇ ਜਨਤਾ ਦੇ ਵਿਚਾਲੇ ਇਕ ਤਰ੍ਹਾਂ ਦੀ ਭਾਗੀਦਾਰੀ ਵਾਲਾ ਪ੍ਰੋਗਰਾਮ ਹੀ ਆਖਿਆ ਜਾ ਸਕਦਾ ਹੈ ।

ਪਿੰਡ ਦੀ ਸਮੁਦਾਇ ਦੀ ਪ੍ਰਤੀਨਿਧਤਾ ਇਹ ਸੰਸਥਾ ਕਰਦੀ ਹੈ, ਨੂੰ ਆਮ ਤੌਰ ‘ਤੇ ਵਣਸੁਰੱਖਿਅਣ ਕਮੇਟੀ (Forest Protection Committee, FPC) ਆਖਦੇ ਹਨ । ਦੇਸ਼ ਦੇ 17 ਰਾਜਾਂ ਨੇ ਇਸ ਪ੍ਰੋਗਰਾਮ ਨੂੰ ਅਪਣਾਅ ਲਿਆ ਹੈ ਅਤੇ 63,000 ਦੇ ਲਗਪਗ ਵਣ ਸੁਰੱਖਿਆ ਕਮੇਟੀਆਂ ਇਸ ਕਾਰਜ ਵਿਚ ਲੱਗੀਆਂ ਹੋਈਆਂ ਹਨ ਅਤੇ ਇਹ ਕਮੇਟੀਆਂ 14 ਮਿਲੀਅਨ ਹੈਕਟੇਅਰ ਵਿਚ ਫੈਲੇ ਹੋਏ ਖੇਤਰ ਦੀ ਦੇਖ-ਭਾਲ ਕਰ ਰਹੀਆਂ ਹਨ ।

ਸੰਯੁਕਤ ਵਣ-ਪ੍ਰਬੰਧਣ ਦੇ ਮਨੋਰਥ
(Objectives of Joint Forest Management)
ਜੁਆਇੰਟ ਫਾਰੈਸਟਰੀ ਮੈਨੇਜਮੈਂਟ ਦੇ ਪ੍ਰੋਗਰਾਮ ਵਿਚ ਪਿੰਡ ਵਾਸੀਆਂ ਦੇ ਲਈ ਬਾਲਣ (Fuel Wood), ਪਸ਼ੂਆਂ ਲਈ ਚਾਰਾ ਅਤੇ ਪਿੰਡ ਦੇ ਸਮੁਦਾਇ ਲਈ ਥੋੜ੍ਹੀ ਜਿਹੀ ਮਾਤਰਾ ਵਿਚ ਇਮਾਰਤੀ ਲੱਕੜੀ ਉਪਲੱਬਧ ਕਰਾਉਂਦਾ ਹੈ । ਇਹ ਵਣਾਂ ਦੇ ਵਿਕਾਸ ਵੱਲ ਵੀ ਧਿਆਨ ਦਿੰਦੀ ਹੈ । ਸੰਯੁਕਤ ਵਣ-ਪ੍ਰਬੰਧਣ ਦੀ ਸਕੀਮ ਨੂੰ ਦੇਸ਼ ਦੇ 17 ਪ੍ਰਾਂਤਾਂ ਨੇ ਅਪਣਾਅ ਲਿਆ ਹੈ ਅਤੇ ਵਣਾਂ ਦੇ ਪ੍ਰਬੰਧਣ ਦੇ ਸੰਬੰਧ ਵਿਚ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਇਸ ਪ੍ਰਕਾਰ ਹੈ-

  1. ਗੈਰ ਸਰਕਾਰੀ-ਸੰਗਠਨਾਂ, ਸਰਕਾਰ ਅਤੇ ਸਥਾਨਿਕ ਸਮੁਦਾਇਕੀ ਸ਼ਮੂਲੀਅਤ ।
  2. ਚੁਣੇ ਗਏ ਖੇਤਰਾਂ ਵਿਚ ਫਲਦਾਰ ਪੌਦਿਆਂ ਨੂੰ ਉਗਾਉਣਾ ।
  3. ਪਸ਼ੂਆਂ ਦੇ ਚਾਰਨ ਉੱਤੇ ਰੋਕ ।
  4. ਲਾਭਕਾਰੀਆਂ ਨੂੰ ਨਿੱਜੀ ਮਲਕੀਅਤ ਦਾ ਹੱਕ ਨਾ ਦੇਣਾ ।
  5. ਲਾਭਕਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ ।
  6. ਪਿੰਡ ਦੀ ਸਮੁਦਾਇ ਸਰਕਾਰ ਦੁਆਰਾ ਨਿਸ਼ਚਿਤ ਕੀਤੇ ਗਏ ਲਾਭਾਂ ਦੀ ਹੱਕਦਾਰ ਹੈ ।
  7. ਲਾਭਕਾਰੀ ਘਾਹ, ਦਰੱਖ਼ਤਾਂ ਦੀਆਂ ਟਹਿਣੀਆਂ ਦੇ ਸਿਰਿਆਂ ਅਤੇ ਵਣਾਂ ਤੋਂ ਨਿੱਕੇ-ਮੋਟੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ ।

ਪ੍ਰਸ਼ਨ 3.
ਦਰੱਖ਼ਤ ਉਗਾਉਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ?
ਉੱਤਰ-
ਪੌਦਿਆਂ ਦੀ ਪਾਲਣਾ ਅਤੇ ਦੇਖ-ਭਾਲ ਕਰਨ ਵਿਚ ਵਿਦਿਆਰਥੀ ਹੇਠ ਲਿਖੇ ਤਰੀਕਿਆਂ ਦੁਆਰਾ ਆਪਣਾ ਯੋਗਦਾਨ ਪਾ ਸਕਦੇ ਹਨ :-

  1. ਵਿਦਿਆਰਥੀ ਆਪਣੇ ਸਕੂਲ ਦੇ ਅਹਾਤੇ ਅੰਦਰ, ਆਪਣੇ ਘਰਾਂ ਦੇ ਪਿਛਵਾੜੇ ਜਾਂ ਦੁਸਰੀਆਂ ਖ਼ਾਲੀ ਥਾਂਵਾਂ ਉੱਤੇ ਰੁੱਖ ਲਗਾ ਸਕਦੇ ਹਨ ।
  2. ਆਪਣੀ ਮਰਜ਼ੀ ਅਨੁਸਾਰ ਵਿਦਿਆਰਥੀ ਆਪਣੇ ਮਨਪਸੰਦ ਰੁੱਖਾਂ ਨੂੰ ਨਾਮ ਦੇ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਰੁੱਖਾਂ ਦੀ ਸਾਂਭ-ਸੰਭਾਲ ਅਤੇ ਦੇਖ-ਭਾਲ ਸ਼ੌਕ ਨਾਲ ਕਰ ਸਕਦੇ ਹਨ ।
  3. ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਹਰੇਕ ਵਿਦਿਆਰਥੀ ਇਕ-ਇਕ ਪੌਦਾ ਲਗਾ ਸਕਦਾ ਹੈ । ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਦਰੱਖ਼ਤ ਲਗਾਉਣੇ ਤਾਂ ਇੰਨੇ ਜ਼ਰੂਰੀ ਨਹੀਂ ਹਨ ਜਿੰਨੀ ਕਿ ਲਗਾਏ ਗਏ ਦਰੱਖ਼ਤਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ ।
  4. ਵਿਦਿਆਰਥੀ ਦਰੱਖ਼ਤ ਲਗਾਉਣ ਦੀ ਮੁਹਿੰਮ ਵਿੱਚ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਸਹਾਇਤਾ ਕਰ ਸਕਦੇ ਹਨ ।
  5. ਵਿਦਿਆਰਥੀਆਂ ਦੁਆਰਾ ਲਗਾਏ ਗਏ ਰੁੱਖ ਸਕੂਲ ਦੀ ਸ਼ੋਭਾ ਵਧਾਉਣਗੇ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 4.
ਸਮੁਦਾਇ ਫਾਰੈਸਟਰੀ (Community Forestry) ਐ-ਫਾਰੈਸਟਰੀ (AgroForestry) ਤੋਂ ਕਿਵੇਂ ਭਿੰਨ ਹੈ ?
ਉੱਤਰ-
ਸਮੁਦਾਇ ਫਾਰੈਸਟਰੀ (Community Forestry) – ਸਮੁਦਾਇ ਫਾਰੈਸਟਰੀ ਸਮੁਦਾਇ ਦੀ ਖ਼ਾਲੀ ਪਈ ਹੋਈ ਜ਼ਮੀਨ ‘ਤੇ ਹੀ ਕੀਤੀ ਜਾਂਦੀ ਹੈ । ਆਮ ਤੌਰ ‘ਤੇ ਰੁੱਖ ਪਿੰਡਾਂ ਦੇ ਆਲੇ-ਦੁਆਲੇ, ਪੰਚਾਇਤੀ ਜ਼ਮੀਨ, ਰੇਲਵੇ ਪੱਟੜੀਆਂ ਦੇ ਆਲੇ-ਦੁਆਲੇ ਸੜਕਾਂ ਦੇ ਕਿਨਾਰਿਆਂ ‘ਤੇ ਅਤੇ ਘਰਾਂ ਦੇ ਸਾਹਮਣੇ ਲਗਾਏ ਜਾਂਦੇ ਹਨ । ਇਸ ਫਾਰੈਸਟਰੀ ਦਾ ਮਨੋਰਥ ਸਮੁਦਾਇ ਨੂੰ ਕੁੱਝ ਨਾ ਕੁੱਝ ਲਾਭ ਪਹੁੰਚਾਉਣ ਤੋਂ ਹੈ ।

ਸਮੁਦਾਇ ਫਾਰੈਸਟਰੀ ਦੇ ਪ੍ਰੋਗਰਾਮ ਅਧੀਨ ਪਿੰਡ ਵਾਸੀਆਂ ਦੇ ਲਈ ਦਰੱਖ਼ਤ ਦੀ ਪਨੀਰੀ, ਫਰਟੀਲਾਈਜਰਜ਼ ਦੀ ਉਪਲੱਬਧ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਇਵਜ਼ਾਨੇ ਵਜੋਂ ਸਮੁਦਾਇ ਨੂੰ ਲਗਾਏ ਗਏ ਦਰੱਖ਼ਤਾਂ ਦੀ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।

ਐਗੋ/ਕ੍ਰਿਸ਼ੀ-ਫਾਰੈਸਟਰੀ (Agro-Forestry) – ਖੇਤਾਂ ਦੇ ਆਲੇ-ਦੁਆਲੇ ਅਤੇ ਖੇਤਾਂ ਦੇ ਵਿਚ ਰੁੱਖ ਲਗਾਉਣ ਨੂੰ ਐ-ਫਾਰੈਸਟਰੀ ਆਖਦੇ ਹਨ । ਜ਼ਮੀਨ ਨੂੰ ਖੇਤੀ ਕਰਨ ਲਈ, ਵਣ ਲਾਉਣ ਲਈ ਅਤੇ ਪਸ਼ੂ ਪਾਲਣ ਕਰਨ ਦੀ ਪ੍ਰੈਕਟਿਸ ਬੜੀ ਪੁਰਾਣੀ ਹੈ । ਕਿੱਕਰ, ਅੰਬ, ਸਫ਼ੈਦਾ, ਪਾਪੁਲਰ ਅਤੇ ਸਰੀਰ ਵਰਗੇ ਰੁੱਖ ਐਗਰੋ-ਫਾਰੈਸਟਰੀ ਪ੍ਰੋਗਰਾਮ ਦੇ ਅਧੀਨ ਲਗਾਏ ਜਾਂਦੇ ਹਨ ।

ਐਗੋ-ਫਾਰੈਸਟਰੀ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਇਕ ਪੁਰਾਣੀ ਪ੍ਰੈਕਟਿਸ, ਜਿਸ ਵਿਚ ਭਾਂ ਨੂੰ ਖੇਤੀ ਕਰਨ ਦੇ ਨਾਲ-ਨਾਲ ਫਾਰੈਸਟਰੀ ਅਤੇ ਪਸ਼ੂ ਪਾਲਣ ਦੇ ਕੰਮ ਵੀ ਕੀਤੇ ਜਾਂਦੇ ਸਨ । ਪੁਰਾਣੀ ਫਾਰੈਸਟਰੀ ਦੇ ਮੁਕਾਬਲੇ ਐਗੋ ਫਾਰੈਸਟਰੀ ਬਹੁਤ ਚੰਗੀ ਹੈ ਕਿਉਂਕਿ ਐਗੋਫਾਰੈਸਟਰੀ ਵਿਚ ਕੋਈ ਵੀ ਆਦਮੀ ਗੈਰ-ਕਾਨੂੰਨੀ ਤੌਰ ‘ਤੇ ਨਾ ਤਾਂ ਦਰੱਖ਼ਤਾਂ ਨੂੰ ਵੱਢ ਹੀ ਸਕਦਾ ਹੈ ਨਾ ਹੀ ਪਸ਼ੂਆਂ ਨੂੰ ਚਾਰ ਸਕਦਾ ਹੈ ਅਤੇ ਨਾ ਹੀ ਜੰਗਲਾਂ ਦੀ ਸਫ਼ਾਈ ਹੀ ਕਰ ਸਕਦਾ ਹੈ । ਪਰੰਪਰਾਗਤ ਫਾਰੈਸਟਰੀ ਗੈਰ-ਕਾਨੂੰਨੀ ਢੰਗ ਨਾਲ ਰੁੱਖ ਕੱਟਣ, ਪਸ਼ੂ ਚਾਰਨ ਨੂੰ ਰੋਕਣ ਦੇ ਵਾਸਤੇ ਨਿਗਰਾਨੀ ਕਰਨੀ ਪੈਂਦੀ ਹੈ ।

PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

Punjab State Board PSEB 12th Class Environmental Education Book Solutions Chapter 18 ਵਾਤਾਵਰਣੀ ਕਿਰਿਆ (ਭਾਗ-5) Textbook Exercise Questions and Answers.

PSEB Solutions for Class 12 Environmental Education Chapter 18 ਵਾਤਾਵਰਣੀ ਕਿਰਿਆ (ਭਾਗ-5)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-5) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਠੋਸ ਵਿਅਰਥ ਤੋਂ ਕੀ ਭਾਵ ਹੈ ?
ਉੱਤਰ-
ਜਿਹੜੇ ਵਿਅਰਥ ਪਦਾਰਥ ਨਾਂ ਤਾਂ ਗੈਸੀ (Gaseous) ਹੀ ਹੋਣ ਅਤੇ ਨਾ ਹੀ ਤਰਲ ਹੀ ਹੋਣ, ਅਜਿਹੇ ਵਿਅਰਥ ਪਦਾਰਥਾਂ ਨੂੰ ਠੋਸ ਵਿਅਰਥ ਪਦਾਰਥ) ਆਖਦੇ ਹਨ । ਜਿਵੇਂ ਕਿ ਟੁੱਟੀਆਂ ਹੋਈਆਂ ਬੋਤਲਾਂ, ਪਲਾਸਟਿਕ ਦੀ ਟੁੱਟ-ਭੱਜ ਆਦਿ ।

ਪ੍ਰਸ਼ਨ 2.
ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-
ਪਿੰਡਾਂ ਵਿੱਚ ਸਬਜ਼ੀਆਂ ਦੇ ਛਿਲਕਿਆਂ ਨੂੰ ਵਿਅਰਥ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਪਰ ਇਹ ਛਿਲਕੇ ਪੌਸ਼ਟਿਕ ਪਦਾਰਥਾਂ ਦੀ ਭਰਭੂਰ ਹੋਂਦ ਕਾਰਨ ਕਾਫੀ ਗੁਣਕਾਰੀ ਹਨ । ਇਨ੍ਹਾਂ ਨੂੰ ਪਸ਼ੂਆਂ ਦੇ ਚਾਰੇ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਸਬਜ਼ੀਆਂ ਦੇ ਛਿਲਕਿਆਂ ਤੋਂ ਕੰਪੋਸਟ ਖਾਦ (ਬਨਸਪਤੀ ਖਾਦ) ਤਿਆਰ ਕਰਕੇ ਇਸ ਦੀ ਵਰਤੋਂ ਘਰੇਲੂ ਬਗੀਚੀਆਂ ਵਿੱਚ ਖਾਦ ਵਜੋਂ ਕੀਤੀ ਜਾ ਸਕਦੀ ਹੈ ।

PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 3.
ਗੁੱਦੜ ਖਿਡੌਣੇ ਬਣਾਉਣ ਸਮੇਂ ਇਨ੍ਹਾਂ ਵਿੱਚ ਕੀ ਭਰਿਆ ਜਾ ਸਕਦਾ ਹੈ ?
ਉੱਤਰ-
ਗੁੱਦੜ ਖਿਡੌਣੇ ਬਣਾਉਣ ਦੇ ਸਮੇਂ ਪੁਰਾਣੇ ਕੱਪੜੇ, ਪਾਲੀਥੀਨ ਦੀਆਂ ਥੈਲੀਆਂ, ਵਰਤੀ ਹੋਈ ਸਾਫ਼ ਰੂੰ ਦੀ ਵਰਤੋਂ ਕੀਤੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪੁਨਰ ਚੱਕਰ (Recycle) ਅਤੇ ਮੁੜ ਵਰਤੋਂ (Reuse) ਵਿਚ ਦੋ ਅੰਤਰ ਲਿਖੋ ।
ਉੱਤਰ-
ਪੁਰ ਚੱਕਰ ਅਤੇ ਮੁੜ ਵਰਤੋਂ ਵਿਚ ਅੰਤਰ-

ਪੁਨਰ ਚੱਕਰ ਮੁੜ ਵਰਤੋਂ
1. ਪੁਨਰ ਚੱਕਰ ਦੁਆਰਾ ਪੁਰਾਣੀਆਂ ਵਸਤਾਂ ਨੂੰ ਬਿਲਕੁਲ ਨਵੀਆਂ ਚੀਜ਼ਾਂ ਵਿਚ ਬਦਲਿਆ ਜਾਂਦਾ ਹੈ । 1. ਪੁਰਾਣੀਆਂ ਚੀਜ਼ਾਂ ਨੂੰ ਠੀਕ-ਠਾਕ ਕਰਕੇ ਵਰਤੋਂ ਦੇ ਯੋਗ ਬਣਾ ਦਿੱਤਾ ਜਾਂਦਾ ਹੈ ।
2. ਪੁਨਰ ਚੱਕਰਣ ਦੁਆਰਾ ਤਿਆਰ ਕੀਤੀਆਂ ਗਈਆਂ ਚੀਜ਼ਾਂ, ਪੁਰਾਣੀਆਂ ਨਾਲੋਂ ਪੂਰਨ ਤੌਰ ਤੇ ਭਿੰਨ ਹੁੰਦੀਆਂ ਹਨ । 2. ਪੁਰਾਣੀਆਂ ਚੀਜ਼ਾਂ ਦਾ ਅਤੇ ਇਨ੍ਹਾਂ ਤੋਂ ਮੁੜ ਵਰਤੋਂ ਲਈ ਤਿਆਰ ਕੀਤੀਆਂ ਗਈਆਂ ਚੀਜ਼ਾਂ ਵਿਚ ਕੋਈ ਵਿਸ਼ੇਸ਼ ਫ਼ਰਕ ਨਹੀਂ ਹੁੰਦਾ ।

ਪ੍ਰਸ਼ਨ 2.
ਘੱਟ ਕਰਨ (Reduce) ਤੋਂ ਤੁਹਾਡਾ ਕੀ ਭਾਵ ਹੈ ? ਬੱਚੇ ਵਿਅਰਥ ਪਦਾਰਥ ਨੂੰ ਘਟਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ ?
ਉੱਤਰ-
ਘਟਾਓ ਜਾਂ ਘੱਟ ਕਰਨ ਦਾ ਅਰਥ ਹੈ, ਕਿਸੇ ਸਾਧਨ ਦੀ ਵਰਤੋਂ ਕਰਨ ਵਿਚ ਕਮੀ ਕਰਨਾ । ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਕ ਮਨੁੱਖ ਹਰ ਰੋਜ਼ ਲਗਪਗ 500 ਗ੍ਰਾਮ ਠੋਸ ਵਿਅਰਥ ਪਦਾਰਥ ਪੈਦਾ ਕਰਦਾ ਹੈ । ਠੋਸ ਵਿਅਰਥ ਪਦਾਰਥ ਦੀ ਉਤਪੱਤੀ ਨੂੰ ਵੱਧ ਤੋਂ ਵੱਧ ਸੀਮਾ ਤਕ ਘਟਾਉਣਾ ਚਾਹੀਦਾ ਹੈ ।

ਬੱਚੇ ਹੇਠ ਲਿਖੇ ਢੰਗ ਨਾਲ ਮਦਦ ਕਰ ਸਕਦੇ ਹਾਂ-

  1. ਕਾਗਜ਼ ਦੇ ਦੋਵੇਂ ਪਾਸਿਆਂ ਉੱਤੇ ਲਿਖ ਕੇ । ਅਜਿਹਾ ਕਰਨ ਨਾਲ ਕਾਗਜ਼ ਦੀ ਵਰਤੋਂ ਨੂੰ 50% ਤਕ ਰੋਕਿਆ ਜਾ ਸਕਦਾ ਹੈ ।
  2. ਵਰਤੋ ਅਤੇ ਸੁੱਟੋ ਵਰਗੇ ਪਦਾਰਥ, ਜਿਵੇਂ ਕਿ ਲਿਖਣ ਵਾਲੇ ਪੈਂ, ਕਾਗਜ਼ ਦੀਆਂ ਬਣੀਆਂ ਹੋਈਆਂ ਪਲੇਟਾਂ ਅਤੇ ਕੱਪ ਅਤੇ ਕਾਗਜ਼ ਦੇ ਬਣੇ ਰੁਮਾਲ (Paper napkins) ਦੀ ਵਰਤੋਂ ਨਾ ਕਰਕੇ ।
  3. ਕਾਗਜ਼ ਦੀ ਬਜਾਏ ਲਿਖਣ ਅਤੇ ਸਿੱਖਣ ਲਈ ਸਲੇਟਾਂ ਦੀ ਵਰਤੋਂ ਕਰੋ ।
  4. ਆਪਣੀਆਂ ਕਿਤਾਬਾਂ ਨੂੰ ਸਾਫ਼-ਸੁਥਰਾ ਰੱਖੋ ਤਾਂ ਜੋ ਇਨ੍ਹਾਂ ਦੀ ਵਰਤੋਂ ਦੁਸਰੇ ਬੱਚੇ ਕਰ ਸਕਣ ।
  5. ਅਜਿਹੇ ਪੈਂਨਾਂ ਦੀ ਵਰਤੋਂ ਕੀਤੀ ਜਾਵੇ ਜਿਨ੍ਹਾਂ ਨੂੰ (Refill) ਮੁੜ ਭਰਨ ਦੇ ਬਾਅਦ ਵੀ ਵਰਤਿਆ ਜਾ ਸਕੇ ।
  6. ਕਾਗਜ਼ ਦੇ ਨੈਪਕਿਨਾਂ ਨੂੰ ਵਰਤਣ ਦੀ ਬਜਾਏ ਕੱਪੜੇ ਦੇ ਨੈਪਕਿਨ ਵਰਤੇ ਜਾਣ ।
  7. ਭਾਰੀ ਪੈਕੇਜਿੰਗ (Heavy packaging) ਦੀ ਥਾਂ ਛੋਟੇ-ਛੋਟੇ ਨੱਗ (Pack) ਬਣਾਏ ਜਾਣ । ਵੇਚਣ ਤੋਂ ਪਹਿਲਾਂ, ਜੇਕਰ ਸੰਭਵ ਹੋ ਸਕੇ, ਤਾਂ ਵਸਤਾਂ ਨੂੰ ਇਕੱਠਿਆਂ ਕਰਕੇ ਨਿਪੀੜਤ (Condensed) ਕੀਤਾ ਜਾ ਸਕਦਾ ਹੈ । ਅਜਿਹਾ ਕਰਨ ਦੇ ਨਾਲ ਕੱਚੇ ਮਾਲ ਦੀ ਖਪਤ ਘੱਟ ਜਾਵੇਗੀ ।

ਪ੍ਰਸ਼ਨ 3.
3-R ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
3-R ਸਿਧਾਂਤ ਦਾ ਅਰਥ ਹੈ-
ਘਟਾਉਣਾ ਜਾਂ ਘੱਟ ਕਰਨਾ (To Reduce), ਮੁੜ ਵਰਤੋਂ (Reuse) ਅਤੇ ਪੁਨਰ ਚੱਕਰ (Re-cycle) । ਕਚਰੇ ਆਦਿ ਨੂੰ ਪੈਦਾ ਹੋਣ ਤੋਂ ਰੋਕਣ ਦੇ ਲਈ 3-R ਪਹੁੰਚ ਦਾ ਸਿਧਾਂਤ ਬੜੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ।

ਮੁੜ ਵਰਤੋਂ (Reuse) – ਕਈ ਵਸਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਅੰਦਰ ਦੋਬਾਰਾ ਵਰਤੋਂ ਵਿਚ ਆਉਣ ਦੀ ਸਮਰੱਥਾ ਹੁੰਦੀ ਹੈ । ਢੁੱਕਵੇਂ ਬਚਾਓ ਦੇ ਪ੍ਰਬੰਧ ਕਰਦਿਆਂ ਹੋਇਆਂ ਸਾਨੂੰ ਵਸਤਾਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ । ਇਸ ਮੰਤਵ ਲਈ ਸੁਝਾਅ ਇਸ ਤਰ੍ਹਾਂ ਹਨ-

  1. ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਸੁੰਦਰ ਕਾਗਜ਼ ਵਿਚ ਲਪੇਟੇ ਹੋਏ ਤੋਹਫ਼ੇ ਹੀ ਦੇਣ ਤਾਂ ਜੋ ਇਸ ਕਾਗਜ਼ ਨੂੰ ਮੁੜ ਵਰਤਿਆ ਜਾ ਸਕੇ । ਜੋੜਣ ਵਾਲੀ ਟੇਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਸਬਜ਼ੀਆਂ ਅਤੇ ਫਲਾਂ ਦੀ ਰਹਿੰਦ-ਖੂੰਹਦ ਨੂੰ ਪਸ਼ ਖਾ ਸਕਦੇ ਹਨ ।
  3. ਧਾਤਵੀ ਡੱਬਿਆਂ (Cans) ਦੀ ਥਾਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
  4. ਘਰੇਲੂ ਫ਼ਰਨੀਚਰ, ਕੱਪੜੇ ਅਤੇ ਹੋਰਨਾਂ ਵਸਤਾਂ ਨੂੰ ਠੀਕ-ਠਾਕ ਕਰਕੇ ਵਰਤ ਲੈਣਾ ਚਾਹੀਦਾ ਹੈ ।
  5. ਪੁਰਾਣੀਆਂ ਵਰਤੋਂ ਵਿਚ ਨਾ ਆਉਣ ਵਾਲੀਆਂ ਚੀਜ਼ਾਂ ਨੂੰ ਵੇਚ ਦੇਣਾ ਚਾਹੀਦਾ ਹੈ ।
  6. ਜੇਕਰ ਘਰ ਵਿਚ ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਹਨ, ਤਾਂ ਇਨ੍ਹਾਂ ਦੀ ਵਰਤੋਂ ਫੁੱਲ ਦਾਨ ਵਜੋਂ ਕੀਤੀ ਜਾ ਸਕਦੀ ਹੈ ।
  7. ਚੰਡੀਗੜ੍ਹ ਦਾ ਰਾਕ ਗਾਰਡਨ ਸ੍ਰੀ ਨੇਕਚੰਦ ਨੇ ਟੁੱਟ-ਭੱਜ ਤੋਂ ਹੀ ਤਿਆਰ ਕੀਤਾ ਹੈ ।

ਪੁਨਰ ਚੱਕਰ (Recycle) – ਕਚਰੇ ਨੂੰ ਵਰਤੋਂ ਵਿਚ ਲਿਆਉਣ ਦੇ ਲਈ ਇਹ ਇਕ ਚੰਗਾ ਮਸ਼ਵਰਾ ਹੈ । ਕਈ ਵਿਸ਼ਲੇਸ਼ਕਾਂ ਦਾ ਮੱਤ ਹੈ ਕਿ ਖ਼ਪਤ ਦੁਆਰਾ ਪੈਦਾ ਹੋਏ ਕਚਰੇ ਦਾ ਪੁਨਰ ਚੱਕਰਣ ਕੀਤਾ ਜਾ ਸਕਦਾ ਹੈ । ਪੁਨਰ ਚੱਕਰ ਤੋਂ ਭਾਵ ਹੈ ਪੁਰਾਣੀਆਂ, ਵਰਤੋਂ ਦੇ ਅਯੋਗ ਵਸਤਾਂ ਨੂੰ ਨਵਾਂ ਰੂਪ ਦੇਣਾ ਹੈ । ਜਿਵੇਂ ਕਿ ਰੱਦੀ ਕਾਗਜ਼ਾਂ ਤੋਂ ਬਿਲਕੁਲ ਨਵਾਂ ਕਾਗਜ਼ ਤਿਆਰ ਕਰਨਾ । ਜਿਨ੍ਹਾਂ ਕਾਗਜ਼ਾਂ ਦਾ ਪੁਨਰ ਚੱਕਰਣ ਕੀਤਾ ਜਾਂਦਾ ਹੈ, ਉਨ੍ਹਾਂ ਵਿਚ ਅਖ਼ਬਾਰੀ ਕਾਗਜ਼, ਮੈਗਜ਼ੀਨ, ਗੱਤਾ ਅਤੇ ਹਰ ਪ੍ਰਕਾਰ ਦੇ ਡੱਬੇ (Cartons) ਸ਼ਾਮਿਲ ਹਨ ।

ਜਿਹੜੇ ਪਦਾਰਥ ਠੋਸ ਹਾਲਤ ਵਿਚ ਮਿਲਦੇ ਹਨ, ਉਨ੍ਹਾਂ ਦਾ ਪੁਨਰ-ਚੱਕਰਣ ਵੀ ਸੰਭਵ ਹੈ । ਪੁਨਰ ਚੱਕਰਣ ਨੂੰ ਹਮੇਸ਼ਾ ਹੀ ਤਰਜ਼ੀਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹਾ ਕਰਨ ਦੇ ਨਾਲ ਸਾਡੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਹੋ ਜਾਂਦੀ ਹੈ ਅਤੇ ਵਾਤਾਵਰਣ ਦੇ ਪੱਖ ਤੋਂ ਇਹ ਨੁਕਸਾਨਦਾਇਕ ਵੀ ਨਹੀਂ ਹੈ ।

ਪੁਨਰ ਚੱਕਰਣ ਦੇ ਕੁੱਝ ਉਦਾਹਰਨ (Some Examples of Recycling)

  1. ਗੰਨਿਆਂ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕੀਤਾ ਜਾ ਸਕਦਾ ਹੈ ।
  2. ਉਦਯੋਗਾਂ ਰਹਿੰਦ-ਖੂੰਹਦ ਵਿਚੋਂ ਭਾਰੀ ਧਾਤਾਂ ਨੂੰ ਵੱਖ ਕੀਤਾ ਜਾ ਸਕਦਾ ਹੈ ।
  3. ਚਾਵਲਾਂ ਦੀ ਫੱਕ ਅਤੇ ਮੂੰਗਫਲੀ ਦੇ ਛਿਲਕਿਆਂ ਨੂੰ ਈਂਧਨ ਵਜੋਂ ਵਰਤਿਆ ਜਾ ਸਕਦਾ ਹੈ ।
  4. ਪਾਣੀ ਦੇ ਭੰਡਾਰਾਂ ਤੋਂ ਮਿਲਣ ਵਾਲੀ ਗਾਰ ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ/ਉਡਾਰੂ ਸੁਆਹ (Flyash) ਨੂੰ ਭਵਨ ਨਿਰਮਾਣ ਲਈ ਵਰਤੇ ਜਾਣ ਵਾਲੀ ਸਮੱਗਰੀ ਵਿਚ ਬਦਲ ਕੇ ਵਰਤਿਆ ਜਾ ਸਕਦਾ ਹੈ ।
  5. ਉਦਯੋਗਿਕ ਅਤੇ ਸ਼ਹਿਰੀ ਕਚਰੇ ਨੂੰ ਊਰਜਾ ਪ੍ਰਾਪਤੀ ਦੇ ਸਰੋਤਾਂ ਵਜੋਂ ਵਰਤਿਆ ਜਾ ਸਕਦਾ ਹੈ ।
  6. ਡੰਗਰਾਂ ਦੀਆਂ ਖੱਲਾਂ (Hides) ਤੋਂ ਚਮੜਾ (I.eather) ਤਿਆਰ ਹੁੰਦਾ ਹੈ ।
  7. ਕੁੱਝ ਕਿਸਮਾਂ ਦੇ ਬੈਕਟੀਰੀਆ ਦੀ ਮਦਦ ਦੇ ਨਾਲ ਪੁਰਾਣੇ ਟਾਇਰਾਂ ਤੋਂ ਰਬੜ ਨੂੰ ਵੱਖਰਿਆਂ ਕੀਤਾ ਜਾ ਸਕਦਾ ਹੈ ।
  8. ਜਲ ਕੁੰਭੀ (Hyacinth) ਵਰਗੇ ਪੌਦਿਆਂ ਤੋਂ ਬਾਇਓ ਗੈਸ ਤਿਆਰ ਕੀਤੀ ਜਾ ਸਕਦੀ ਹੈ ।

PSEB 12th Class Environmental Education Solutions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 4.
ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ?
ਜਾਂ
ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ ?
ਉੱਤਰ-

  1. ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਨੂੰ ਉਨ੍ਹਾਂ ਲਈ ਨਿਸ਼ਚਿਤ ਕੀਤੇ ਸਥਾਨਾਂ ‘ਤੇ ਹੀ ਸੁੱਟਣ । ਵਾਤਾਵਰਣ ਅਤੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਦੇ ਲਈ ਉਹ ਕੂੜੇਦਾਨਾਂ (Dustbins) ਦੀ ਵਰਤੋਂ ਕਰਨ ।
  2. ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਚਰੇ ਦੁਆਰਾ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਸੰਬੰਧੀ ਸਭ ਨੂੰ ਜਾਗਰੂਕ ਕਰਨ ।

ਇਕ ਵਾਰੀ ਜੇਕਰ ਵਿਦਿਆਰਥੀਆਂ ਨੂੰ ਠੋਸ ਕਚਰੇ ਦੀਆਂ ਕਿਸਮਾਂ ਬਾਰੇ ਪਤਾ ਲੱਗ ਜਾਵੇ, ਤਾਂ ਉਹ ਇਸੇ ਹੀ ਆਧਾਰ ਤੇ ਗੰਦਗੀ ਵਿਚ ਕਚਰੇ ਦੇ ਸੰਘਟਕਾਂ ਨੂੰ ਵੱਖਰਿਆਂ ਕਰ ਸਕਣਗੇ । ਕਈ ਫੋਕਟ ਪਦਾਰਥ, ਜਿਵੇਂ ਕਿ ਹਰਾ ਕਚਰਾ ਪੱਤੇ ਅਤੇ ਟਹਿਣੀਆਂ ਆਦਿ ਇਸ ਕਚਰੇ ਨੂੰ ਜੀਵ ਵਿਘਟਨਸ਼ੀਲ ਆਖਦੇ ਹਨ । ਕੁੱਝ ਅਜਿਹਾ ਕਚਰਾ ਵੀ ਹੁੰਦਾ ਹੈ ਜਿਸ ਦਾ ਪਤਨ ਸੂਖ਼ਮ ਜੀਵ ਨਹੀਂ ਕਰ ਸਕਦੇ ਅਜਿਹੇ ਕਚਰੇ ਨੂੰ ਅਜੀਵ-ਵਿਘਟਣਸ਼ੀਲ ਕਚਰਾ ਆਖਿਆ ਗਿਆ ਹੈ । ਜਿਵੇਂ ਕਿ ਸ਼ੀਸ਼ਾ, ਧਾਤਾਂ ਅਤੇ ਪਲਾਸਟਿਕ ਆਦਿ ।

PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

Punjab State Board PSEB 12th Class Environmental Education Book Solutions Chapter 17 ਵਾਤਾਵਰਣੀ ਕਿਰਿਆ (ਭਾਗ-4) Textbook Exercise Questions and Answers.

PSEB Solutions for Class 12 Environmental Education Chapter 17 ਵਾਤਾਵਰਣੀ ਕਿਰਿਆ (ਭਾਗ-4)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-4) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਅਤੇ ਪ੍ਰਦੂਸ਼ਕ ਤੋਂ ਕੀ ਭਾਵ ਹੈ ?
ਉੱਤਰ-
ਪ੍ਰਦੂਸ਼ਣ-ਸਾਡੀਆਂ ਹਵਾ, ਪਾਣੀ ਅਤੇ ਮਿੱਟੀ ਵਿੱਚ ਅਣਇੱਛਿਤ ਤਬਦੀਲੀਆਂ ਜਿਨ੍ਹਾਂ ਦੇ ਕਰਕੇ ਇਨ੍ਹਾਂ ਵਸਤਾਂ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿੱਚ ਤਬਦੀਲੀ ਪੈਦਾ ਹੋ ਜਾਵੇ, ਉਸ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।

ਪ੍ਰਦੂਸ਼ਕ – ਜਿਹੜਾ ਪਦਾਰਥ ਹਵਾ, ਪਾਣੀ ਅਤੇ ਮਿੱਟੀ ਵਿਚ ਅਜਿਹੀਆਂ ਤਬਦੀਲੀਆਂ ਪੈਦਾ ਕਰ ਦੇਵੇ ਜਿਹੜੀਆਂ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੋਣ, ਤਾਂ ਅਜਿਹੇ ਪਦਾਰਥ ਨੂੰ ਪ੍ਰਦੂਸ਼ਕ ਆਖਿਆ ਜਾਂਦਾ ਹੈ ।

ਪ੍ਰਸ਼ਨ 2.
ਪਥਰਾਟ ਬਾਲਣਾਂ ਦੇ ਬਲਣ ਨਾਲ ਕਿਹੜੀਆਂ-ਕਿਹੜੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ ? ਮਨੁੱਖਾਂ ਉੱਤੇ ਇਹਨਾਂ ਗੈਸਾਂ ਦੇ ਕੀ ਪ੍ਰਭਾਵ ਹਨ ?
ਉੱਤਰ-
ਪਥਰਾਟ ਈਂਧਨਾਂ ਦੇ ਬਾਲਣ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ-ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ । ਇਨ੍ਹਾਂ ਗੈਸਾਂ ਦੇ ਮਨੁੱਖੀ ਸਿਹਤ ਉੱਤੇ ਦੁਸ਼ਟ ਪ੍ਰਭਾਵ ਪੈਂਦੇ ਹਨ-

  1. ਵਿਸ਼ੈਲੀ ਹੋਣ ਕਾਰਨ ਕਾਰਬਨ ਮੋਨੋਸਾਈਡ ਗੈਸ ਮਨੁੱਖ ਦੀ ਸਾਹ ਕਿਰਿਆ ਅਤੇ ਲਹੂ ਗੇੜ ਉੱਤੇ ਮਾੜਾ ਅਸਰ ਕਰਦੀ ਹੈ ।
  2. ਸਲਫਰ ਡਾਈਆਕਸਾਈਡ ਦਾ ਮਾੜਾ ਅਸਰ ਅੱਖਾਂ, ਕੰਨਾਂ ਅਤੇ ਸਾਹ ਪ੍ਰਣਾਲੀ ਉੱਤੇ ਪੈਂਦਾ ਹੈ ।
  3. ਹਾਈਡ੍ਰੋਕਾਰਬਨਜ਼ ਕੈਂਸਰ ਪੈਦਾ ਕਰ ਸਕਦੇ ਹਨ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਕੋਈ ਦੋ ਉਪਾਅ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਦੋ ਉਪਾਅ-

  1. ਪ੍ਰਕਾਸ਼/ਫੋਟੋ ਰਸਾਇਣਕ ਸਮੋਗ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਇਸ ਉਪਜ ਦਾ ਕਾਰਨ ਸਵੈਚਲਿਤ ਵਾਹਨ ਹਨ ।
  2. ਕਾਰਖਾਨਿਆਂ ਤੋਂ ਪੈਦਾ ਹੋਣ ਵਾਲੇ ਠੋਸ ਕਣਾਂ ਨੂੰ ਝਾਂਵੇਂ (Scrubbers), ਫਿਲਟਰਜ਼ (Filters) ਅਤੇ ਅਪਖੇਪਕਾਂ (Precipitators) ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ ।

PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਤੇਜ਼ਾਬੀ ਵਰਖਾ (Acid rain) ਤੋਂ ਕੀ ਭਾਵ ਹੈ ? ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਲਿਖੋ ।
ਉੱਤਰ-
ਬਹੁਤ ਸਾਰੇ ਉਦਯੋਗਾਂ ਤੋਂ ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਦੇ ਆਕਸਾਈਡਜ਼ ਪੈਦਾ ਹੁੰਦੇ ਹਨ । ਮੁਕਤ ਹੋਣ ਉਪਰੰਤ ਇਹ ਗੈਸਾਂ ਵਾਯੂਮੰਡਲ ਵਿਚ ਮੌਜੂਦ ਜਲ ਵਾਸ਼ਪਾਂ ਨਾਲ ਮਿਲ ਕੇ ਤੇਜ਼ਾਬ ਜਿਵੇਂ ਕਿ ਸਲਫਿਊਰਕ ਐਸਿਡ ਅਤੇ ਨਾਈਟਿਕ ਐਸਿਡ ਬਣਾਉਂਦੇ ਹਨ । ਹਵਾ ਵਿਚ ਮੌਜੂਦ ਇਹ ਤੇਜ਼ਾਬ ਮੀਂਹ ਪੈਣ ‘ਤੇ ਪਾਣੀ ਵਿਚ ਘੁਲ ਕੇ ਧਰਤੀ ਉੱਪਰ ਡਿਗਦੇ ਹਨ । ਤੇਜ਼ਾਬਾਂ ਦੇ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਉੱਤੇ ਡਿਗਣ ਨੂੰ । ਤੇਜ਼ਾਬੀ ਵਰਖਾ ਆਖਿਆ ਜਾਂਦਾ ਹੈ ।

ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ (Preventive Measures)
ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਹੇਠ ਲਿਖੇ ਹਨ-

  1. ਅਜਿਹੇ ਕੋਲੇ ਅਤੇਂ ਹੋਰਨਾ ਬਾਲਣਾਂ ਦੀ ਈਂਧਨ ਵਜੋਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਇਨ੍ਹਾਂ ਵਿਚ ਸਲਫ਼ਰ ਦੀ ਮਾਤਰਾ ਬਹੁਤ ਹੀ ਥੋੜ੍ਹੀ ਹੋਵੇ ।
  2. ਭੱਠੀਆਂ ਦੀਆਂ ਚਿਮਨੀਆਂ ਵਿਚ ਝਾਂਵੇਂ (Scrubbers) ਲਗਾਏ ਜਾਣ ਤਾਂ ਜੋ ਸਲਫਰ ਡਾਈਆਕਸਾਈਡ ਯੁਕਤ ਧੁੰਏਂ ਦੇ ਵਾਯੂਮੰਡਲ ਵਿਚ ਮੁਕਤ ਹੋਣ ਤੋਂ ਪਹਿਲਾਂ ਇਸ ਵਿਚੋਂ ਇਹ ਧੂੰਆਂ ਰਹਿਤ ਹੋ ਸਕੇ ।

ਪ੍ਰਸ਼ਨ 2.
ਯੂਟਰੋਫੀਕੇਸ਼ਨ ਸੁਪੋਸ਼ਣ ਤੋਂ ਕੀ ਭਾਵ ਹੈ ? ਇਹ ਜਲੀ ਜੀਵਨ (Aquatic Life) ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਯੂਟਰੋਫੀਕੇਸ਼ਨ (ਸੁਪੋਸ਼ਣ) ਦਾ ਸ਼ਬਦੀ ਅਰਥ ਹੈ-ਬਹੁਤ ਜ਼ਿਆਦਾ ਖਾਣਾ । ਦੁੱਧ ਦੇ ਪਲਾਂਟਾਂ, ਡਿੱਬਾ ਬੰਦ ਕਰਨ ਵਾਲੀਆਂ ਫੈਕਟਰੀਆਂ (Canneries) ਅਤੇ ਕਾਗਜ਼ ਤਿਆਰ ਕਰਨ ਵਾਲੇ ਉਦਯੋਗਾਂ ਤੋਂ ਨਿਕਲਣ ਵਾਲੇ ਫਾਸਫੇਟੀ ਪਦਾਰਥ ਪਾਣੀ ਦੀ ਉਤਪਾਦਕਤਾ ਵਿਚ ਵਾਧਾ ਕਰ ਦਿੰਦੇ ਹਨ | ਅਜਿਹੇ ਪਾਣੀਆਂ ਵਿਚ ਐਲਗੀ ਬਹੁਤ ਵੱਡੀ ਮਾਤਰਾ ਵਿਚ ਉੱਗ ਪੈਂਦੀ ਹੈ । ਐਲਗੀ ਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਵਿਕਸਿਤ ਹੋਣ ਨੂੰ ਬੇਓੜਕ ਵਾਧਾ (Algal bloom) ਕਹਿੰਦੇ ਹਨ । ਜਦੋਂ ਇਹ ਐਲਗੀ ਗਲਦੀ-ਸੜਦੀ ਹੈ ਤਾਂ ਇਸ ਦੇ ਗਲ-ਸੜਣ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ | ਪਾਣੀ ਵਿਚ ਆਕਸੀਜਨ ਦੀ ਮਾਤਰਾ ਦੇ ਘੱਟ ਜਾਣ ਨਾਲ ਪਾਣੀ ਵਿਚਲੇ ਸਜੀਵ ਮਰ ਜਾਂਦੇ ਹਨ । ਸੁਪੋਸ਼ਣ ਦੇ ਮੁੱਖ ਕਾਰਨ ਪਾਣੀ ਵਿੱਚ ਫਾਸਫੇਟਸ ਅਤੇ ਸਲਫੇਟਸ ਦੀ ਅਧਿਕ ਮਾਤਰਾ ਵਿਚ ਮੌਜੂਦਗੀ ਹੈ ।

ਰੋਕਥਾਮ Prevention) – ਸ਼ਹਿਰੀ-ਜਲ-ਮਲ (Municipal sewage) ਨੂੰ ਦਰਿਆਵਾਂ, ਝੀਲਾਂ ਆਦਿ ਦੇ ਪਾਣੀ ਵਿਚ ਪਾਉਣ ਤੋਂ ਪਹਿਲਾਂ ਇਸ ਵਿਚਲੇ ਪੌਸ਼ਟਿਕ ਪਦਾਰਥ ਕੱਢ ਦਿੱਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਐਲਗਲ ਬਲੂਮ ਦੀ ਉਤਪੱਤੀ ਨੂੰ ਰੋਕਿਆ ਜਾਂ ਸਕਦਾ ਹੈ । ਇਸ ਜਲ-ਮਲ ਵਿਚੋਂ ਅਲੱਗ ਕੀਤੇ ਗਏ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਖੇਤੀ ਕਾਰਜਾਂ ਦੇ ਲਈ ਕੀਤੀ ਜਾ ਸਕਦੀ ਹੈ ਜਾਂ ਇਸ ਨੂੰ ਛੱਪੜਾਂ ਆਦਿ ਵਿਚ ਜਲ-ਜਲੀ ਪੌਦੇ ਉਗਾਉਣ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 3.
ਅਸੀਂ ਤਾਜ਼ੇ ਪਾਣੀ ਦੇ ਪ੍ਰਦੂਸ਼ਣ ਨੂੰ ਕਿਵੇਂ ਰੋਕ ਸਕਦੇ ਹਾਂ ?
ਉੱਤਰ-
ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਵਾਸਤੇ ਹੇਠਾਂ ਲਿਖੇ ਕਦਮ ਉਠਾਏ ਜਾ ਸਕਦੇ ਹਨ

  1. ਦਰਿਆਵਾਂ, ਝੀਲਾਂ ਅਤੇ ਛੱਪੜਾਂ ਆਦਿ ਵਿਚ ਨਹਾਉਣ ਅਤੇ ਕੱਪੜੇ ਧੋਣ ਦੀ ਮਨਾਹੀ ਹੋਣੀ ਚਾਹੀਦੀ ਹੈ ।
  2. ਹਾਨੀਕਾਰਕ ਜੀਵਨਾਸ਼ਕਾਂ ਦੀ ਰਹਿੰਦ-ਖੂੰਹਦ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਸੋਚ-ਸਮਝ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪਦਾਰਥ ਖੇਤਾਂ ਵਿਚੋਂ ਵਹਿ ਕੇ ਜਲ ਸਰੋਤਾਂ ਨੂੰ ਦੂਸ਼ਿਤ ਨਾ ਕਰ ਸਕਣ ।
  3. ਸ਼ਹਿਰੀ ਜਲ-ਮਲ ਨੂੰ ਸਾਫ ਕਰਨ ਵਾਸਤੇ ਉਪਚਾਰ ਪਲਾਂਟ (Treatment plants) ਲਗਾਉਣੇ ਚਾਹੀਦੇ ਹਨ, ਤਾਂ ਜੋ ਸੀਵਰੇਜ ਨੂੰ ਸਾਫ਼ ਕੀਤਾ ਜਾ ਸਕੇ ।
  4. ਨੀਵੀਆਂ ਥਾਂਵਾਂ ਦੀ ਭਰਾਈ ਕਰਨ ਵਾਸਤੇ ਅਵਿਘਟਣਸ਼ੀਲ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
  5. ਪਾਣੀ ਦੇ ਤਾਪ ਪ੍ਰਦੂਸ਼ਣ ਨੂੰ ਘਟਾਉਣ ਦੇ ਵਾਸਤੇ ਗਰਮ ਜਾਂ ਸੁੱਕੇ ਸ਼ੀਤਲ ਟਾਵਰਾਂ (Heat or Dry Cooling Towers) ਦੀ ਵਰਤੋਂ ਕੀਤੀ ਜਾਵੇ ।
  6. ਪਾਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੁਕਿਰਿਆਵੀ ਹੋਣ ਦੀ ਲੋੜ ਹੈ ਅਤੇ ਬੋਰਡ ਨੂੰ ਕਾਰਖਾਨਿਆਂ ਵਲ ਖ਼ਾਸ ਧਿਆਨ ਦੇਣਾ ਹੋਵੇਗਾ । ਬੋਰਡ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਦਯੋਗਾਂ ਵਿਚ ਰਹਿੰਦ-ਖੂੰਹਦ ਨਿਰੂਪਣ ਪਲਾਟਾਂ ਨੂੰ ਲਗਾਉਣ ਲਈ ਕਹਿਣ ।
  7. ਸਮੁੰਦਰੀ ਤੱਟਾਂ ਦੇ ਨੇੜੇ ਵਿਕਾਸ ਸੰਬੰਧੀ ਗਤੀਵਿਧੀਆਂ ਬਹੁਤ ਹੀ ਘੱਟ ਹੋਣੀਆਂ ਚਾਹੀਦੀਆਂ ਹਨ ।
  8. ਉਲਟਵੀਂ ਪਰਾਸਰਨ ਵਿਧੀ ਦੀ ਵਰਤੋਂ ਕਰਕੇ ਨਮਕੀਨ ਪਾਣੀ ਨੂੰ ਖਣਿਜ ਰਹਿਤ ਕਰਨਾ ।
  9. ਲੋਕਾਂ ਨੂੰ ਜਲ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ।
  10. ਨਦੀਆਂ, ਨਾਲਿਆਂ ਅਤੇ ਝੀਲਾਂ ਦੇ ਕਿਨਾਰਿਆਂ ‘ਤੇ ਪੌਦੇ ਲਗਾਉਣ ਨਾਲ ਕਿਨਾਰਿਆਂ ਦੀ ਮਿੱਟੀ-ਖੁਰਨ ਨੂੰ ਘਟਾ ਕੇ ਪਾਣੀ ਦੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Book Solutions Chapter 16 ਵਾਤਾਵਰਣੀ ਕਿਰਿਆ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 16 ਵਾਤਾਵਰਣੀ ਕਿਰਿਆ (ਭਾਗ-3)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵੱਧ ਖਪਤ ਦੇ ਦੋ ਕਾਰਨ ਲਿਖੋ ।
ਉੱਤਰ-
1. ਜੀਵਨ ਸ਼ੈਲੀ ਵਿਚ ਬਦਲਾਵ (Change in life style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਾਧਾਰਨ ਕਿਸਮ ਦੀ ਸੀ । ਵਿਗਿਆਨ ਅਤੇ ਤਕਨਾਲੋਜੀ ਵਿਚ ਹੋਈ ਪ੍ਰਗਤੀ ਦੇ ਕਾਰਨ, ਜੀਵਨ ਸ਼ੈਲੀ ਵਿਚ ਤਬਦੀਲੀ ਆ ਗਈ ਹੈ । ਜਿਵੇਂ ਕਿ ਪ੍ਰਾਚੀਨ ਮਨੁੱਖ ਪੱਖੀਆਂ/ਪੱਖਿਆਂ ਦੀ ਵਰਤੋਂ ਕਰਿਆ ਕਰਦਾ ਸੀ ਜਦਕਿ ਆਧੁਨਿਕ ਮਨੁੱਖ ਏ.ਸੀ. (Air Conditioners) ਦਾ ਸਹਾਰਾ ਲੈ ਰਿਹਾ ਹੈ । ਪ੍ਰਾਚੀਨ ਮਨੁੱਖ ਆਪਣੇ ਸਾਰੇ ਕੰਮ ਹੱਥੀਂ ਕਰਿਆ ਕਰਦਾ ਸੀ ਪਰ ਆਧੁਨਿਕ ਮਨੁੱਖ ਦੇ ਕੋਲ ਆਧੁਨਿਕ ਯੰਤਰ ਹਨ, ਜਿਹੜੇ ਉਸ ਲਈ ਕੰਮ ਕਰਦੇ ਹਨ । ਜਿਵੇਂ ਕਿ ਮਾਈਕ੍ਰੋਵੇਵ, ਫੂਡ-ਪ੍ਰੋਸੈੱਸਰਜ਼ ਆਦਿ । ਇਸ ਵਜ਼ਾ ਕਰਕੇ ਹੀ ਊਰਜਾ ਦੀ ਖਪਤ ਵਿਚ ਵਾਧਾ ਹੋਇਆ ਹੈ ।

2. ਵਰਤੋ ਅਤੇ ਸੁੱਟੋ ਨੀਤੀ (Use and Throw policy) – ਅੱਜ-ਕਲ੍ਹ ਮਨੁੱਖ ਨੇ ਇਹ ਪਾਲਿਸੀ ਅਪਣਾ ਲਈ ਹੈ ਕਿ ਚੀਜ਼ ਨੂੰ ਵਰਤਣ ਪਿੱਛੋਂ ਸੁੱਟ ਦਿਓ । ਜੇਕਰ ਸਿਆਹੀ ਨਾਲ ਲਿਖਣ ਵਾਲੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ, ਤਾਂ ਇਸ ਨੂੰ ਸੁੱਟ ਕੇ ਨਵਾਂ ਪੈਂਨ ਖ਼ਰੀਦ ਕੇ ਲੈ ਆਉਂਦੇ ਹਾਂ । ਇਹ ਤਰੀਕਾ ਮੁਰੰਮਤ ਨੂੰ ਧੱਕਾ ਪਹੁੰਚਾਉਂਦਾ ਹੈ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 2.
ਸੀ. ਐੱਨ. ਜੀ. (ਨਿਪੀੜਤ ਕੁਦਰਤੀ ਗੈਸ) (CNG) ਦੀ ਵਰਤੋਂ ਦਾ ਇਕ ਲਾਭ · ਲਿਖੋ ।
ਉੱਤਰ-
ਈਂਧਨ ਵਜੋਂ/ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਡੀਜ਼ਲ ਅਤੇ ਪੈਟਰੋਲ ਦੀ ਵਰਤੋਂ ਕਰਨ ਦੇ ਮੁਕਾਬਲੇ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ । ਇਸ ਗੈਸ ਨੂੰ ਕਾਰਾਂ, ਆਟੋਜ਼ ਅਤੇ ਬੱਸਾਂ ਆਦਿ ਵਿਚ ਈਂਧਨ ਵਜੋਂ ਵਰਤਦੇ ਹਨ ।

ਪ੍ਰਸ਼ਨ 3.
ਡੀ.ਡੀ.ਟੀ. ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਲਿਖੋ ।
ਉੱਤਰ-
ਡੀ, ਡੀ.ਟੀ. ਭੋਜਨ ਲੜੀ ਵਿਚ ਦਾਖਲ ਹੋ ਕੇ ਮਨੁੱਖਾਂ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ । DDT ਦੇ ਕਾਰਨ ਉੱਚ-ਕੋਟੀ ਦੇ ਖਪਤਕਾਰ ਦੇ ਸਰੀਰ ਅੰਦਰ ਇਸ ਦਾ ਜੀਵ ਵਿਸ਼ਾਲੀਕਰਨ (Bicmagnification) ਵੀ ਹੁੰਦਾ ਹੈ ।

ਡੀ.ਡੀ.ਟੀ. (DDT), ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦੀ ਹੈ ਜਿਸਦੇ ਕਾਰਨ ਅਜਿਹਾ ਭੋਜਨ ਖਾਣ ਵਾਲਿਆਂ ਦੇ ਸਰੀਰ ਅੰਦਰ ਇਸ ਪਦਾਰਥ ਦੀ ਮਾਤਰਾ ਪੜਾਅ ਵਾਰ ਵੱਧਦੀ ਜਾਂਦੀ ਹੈ ਅਤੇ ਅੰਤਲੇ ਖਪਤਕਾਰ ਦੇ ਸਰੀਰ ਅੰਦਰ ਇਸ ਵਿਸ਼ੇ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ । ਇਸ ਵਾਧੇ ਨੂੰ ਜੀਵ ਵਿਸ਼ਾਲੀਕਰਨ (Bio-magnification) ਆਖਦੇ ਹਨ । . ਇਸ ਪਦਾਰਥ ਦੇ ਅਸਰ ਦੇ ਕਾਰਨ ਪੰਛੀਆਂ ਦੇ ਅੱਡਿਆਂ ਉੱਪਰ ਕੈਲਸ਼ੀਅਮ ਕਾਰਬੋਨੇਟ ਦਾ ਖੋਲ ਨਾ ਬਣਨ ਕਾਰਨ ਆਂਡਿਆਂ ਤੋਂ ਬੱਚੇ ਨਹੀਂ ਪੈਦਾ ਹੁੰਦੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਖਪਤਵਾਦ ਨਾਲ ਕਿਹੜੀਆਂ ਸਮੱਸਿਆਵਾਂ ਸੰਬੰਧਿਤ ਹਨ ?
ਜਾਂ
ਖਪਤਵਾਦ ਦੇ ਤਿੰਨ ਬੁਨਿਆਦੀ ਅਸਰਾਂ ਬਾਰੇ ਲਿਖੋ ।
ਉੱਤਰ-
ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਨੂੰ ਖਪਤ ਆਖਦੇ ਹਨ । ਨੱਬੇ ਦੇ ਅੱਧ ਦਹਾਕੇ (Mid nineties) ਵਿਚ ਖਪਤ ਦੀ ਦਰ ਬੜੀ ਧੀਮੀ ਸੀ, ਪਰ ਵਿਗਿਆਨ ਅਤੇ ਟੈਕਨਾਲੋਜੀ ਦੀ ਪ੍ਰਗਤੀ ਹੋਣ ਦੇ ਅਤੇ ਜੀਵਨ ਸ਼ੈਲੀ ਦੇ ਬਦਲਣ ਨਾਲ ਖਪਤ ਵਿਚ ਕਾਫ਼ੀ ਵਾਧਾ ਹੋ ਗਿਆ ਹੈ ।

ਖਪਤ ਨਾਲ ਜੁੜੀਆਂ ਸਮੱਸਿਆਵਾਂ (Problems associated with Consumerism)

  1. ਊਰਜਾ ਸੰਕਟ
  2. ਪਾਣੀ, ਹਵਾ ਅਤੇ ਭੂਮੀ ਦਾ ਪ੍ਰਦੂਸ਼ਣ
  3. ਓਜ਼ੋਨ ਪੱਟੀ ਦਾ ਸਖਣਿਆਉਣਾ (Ozone depletion)
  4. ਵਿਸ਼ਵਤਾਪਨ
  5. ਬਿਮਾਰੀਆਂ ਦਾ ਫੈਲਣਾ
  6. ਸਿਹਤ ਸਮੱਸਿਆਵਾਂ (Health Hazards)
  7. ਵਿਅਰਥ ਪਦਾਰਥਾਂ ਦੇ ਨਿਪਟਾਰੇ ਦੀਆਂ ਸਮੱਸਿਆਵਾਂ ।

ਪ੍ਰਸ਼ਨ 2.
ਸਾਧਨਾਂ ਨੂੰ ਬਚਾਉਣ ਅਤੇ ਫੋਕਟ ਪਦਾਰਥਾਂ ਨੂੰ ਘਟਾਉਣ ਦੇ ਕੀ ਢੰਗ ਹਨ ?
ਉੱਤਰ-
ਸਾਧਨਾਂ ਨੂੰ ਬਚਾਉਣ ਦੇ ਢੰਗ-

  1. ਸਾਨੂੰ ਪਾਲੀਥੀਨ ਲਿਫਾਫਿਆਂ ਦੀ ਥਾਂ ਕਾਗ਼ਜ਼ ਦੇ ਲਫਾਫੇ ਵਰਤਣੇ ਚਾਹੀਦੇ ਹਨ ।
  2. ਕਾਗ਼ਜ਼ਾਂ ਦੇ ਦੋਵੇਂ ਪਾਸਿਆਂ ਉੱਤੇ ਲਿਖਿਆ ਜਾਵੇ ।
  3. ਲਿਖਣ ਦੇ ਵਾਸਤੇ ਕਾਗ਼ਜ਼ ਦੀ ਬਜਾਏ ਸਲੇਟਾਂ ਦੀ ਵਰਤੋਂ ਕੀਤੀ ਜਾਵੇ ।
  4. ਲਾਸ਼ਾਂ ਦਾ ਸਸਕਾਰ ਕਰਨ ਦੇ ਲਈ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਛੱਡ ਕੇ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਲੱਕੜੀ ਰੁੱਖਾਂ ਦੀ ਬੱਚਤ ਕੀਤੀ ਜਾ ਸਕੇ ।
  5. ਡੱਬਿਆਂ (Cans) ਦੀ ਵਰਤੋਂ ਕਰਨ ਦੀ ਥਾਂ ਅਸੀਂ ਸ਼ਰਬਤਾਂ ਆਦਿ ਦੇ ਲਈ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹਾਂ ।
  6. ਦੁੱਧ ਨੂੰ ਪੈਕ ਕਰਨ ਵਾਲੇ ਪਾਲੀ ਪੈਕਾਂ ਦੀ ਜਗਾ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
  7. ਵੱਡੇ ਆਕਾਰ ਵਾਲੇ ਪੈਕਟਾਂ ਵਿਚ ਪੈਕ ਕੀਤੀਆਂ ਹੋਈਆਂ ਚੀਜ਼ਾਂ ਹੀ ਖਰੀਦੀਆਂ ਜਾਣ
  8. ਤੋਹਫਿਆਂ ਦੇ ਨਾਲ ਆਏ ਹੋਏ ਕਾਗ਼ਜ਼ਾਂ ਨੂੰ ਸੁੱਟਣ ਦੀ ਥਾਂ ਇਨ੍ਹਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ ।

ਫੋਕਟ ਪਦਾਰਥਾਂ ਦੀ ਉਤਪੱਤੀ ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਸੁਝਾਅ-

  1. ਡੱਬਿਆਂ ਦੀ ਵਰਤੋਂ ਕਰਨ ਦੀ ਰਹਿਤ ਬਜਾਏ ਸਾਫ਼ਟਡਿੰਕ (Softdrinks) ਵਾਲੀਆਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣ ।
  2. ਦੁੱਧ ਆਦਿ ਨੂੰ ਪੈਕ ਕਰਨ ਦੀ ਪੀਲੀ ਪੈਕਾਂ (Poly packs) ਦੀ ਬਜਾਏ ਬੋਤਲਾਂ ਦੀ ਵਰਤੋਂ ਕੀਤੀ ਜਾਵੇ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਅਸੀਂ ਸਰੋਤਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ?
ਉੱਤਰ-
ਸਰੋਤਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ-

  1. ਪਾਲੀਥੀਨ ਦੇ ਲਿਫਾਫੇ ਵਰਤਣ ਦੀ ਬਜਾਏ ਸਾਨੂੰ ਕਾਗ਼ਜ਼ਾਂ ਦੇ ਬਣੇ ਹੋਏ ਲਫਾਫੇ ਵਰਤਣੇ ਚਾਹੀਦੇ ਹਨ ।
  2. ਪੈਟਰੋਲ ਅਤੇ ਡੀਜ਼ਲ ਦੀ ਥਾਂ ਸਾਨੂੰ ਬਾਇਓ ਈਂਧਨ ਅਤੇ ਬਾਇਓ ਗੈਸ ਵਰਤਣੀ ਚਾਹੀਦੀ ਹੈ ।
  3. ਚਮੜੇ ਦੀ ਵਰਤੋਂ ਕਰਨ ਦੀ ਬਜਾਏ ਪੱਲੀਵਿਨਾਇਲ ਕਲੋਰਾਈਡ ਅਤੇ ਅਬੁਣੇ ਫੈਬ੍ਰਿਕ (Non-woven fabrics) ਵਰਤੇ ਜਾ ਸਕਦੇ ਹਨ ।
  4. ਲਾਸ਼ਾਂ ਨੂੰ ਠਿਕਾਣੇ ਲਗਾਉਣ ਦੇ ਵਾਸਤੇ ਪ੍ਰੰਪਰਾਗਤ ਤਰੀਕਿਆਂ ਦੀ ਜਗ੍ਹਾ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਪੈਟਰੋਲ ਅਤੇ ਡੀਜ਼ਲ ਦੀ ਥਾਂ ਸੀ. ਐੱਨ. ਜੀ. ਦੀ ਵਰਤੋਂ ਕੀਤੀ ਜਾ ਸਕਦੀ ਹੈ । 6. ਪੁਰਾਣੀ ਤਰ੍ਹਾਂ ਦੇ ਚੁੱਲ੍ਹਿਆਂ ਦੀ ਥਾਂ ਸੌਰ ਚੁੱਲ੍ਹੇ ਵਰਤੇ ਜਾਣ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Book Solutions Chapter 15 ਵਾਤਾਵਰਣੀ ਕਿਰਿਆ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 15 ਵਾਤਾਵਰਣੀ ਕਿਰਿਆ (ਭਾਗ-2)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜਨਸੰਖਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਜਾਂ
ਜਨਸੰਖਿਆ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਜਨਸੰਖਿਆ ਦੋ ਪ੍ਰਕਾਰ ਦੀ ਹੁੰਦੀ ਹੈ-

  1. ਇਕਹਿਰੀ ਜਾਤੀ ਵਾਲੀ ਵਸੋਂ (ਜਨਸੰਖਿਆ) । ਇਸ ਕਿਸਮ ਦੀ ਵਸੋਂ ਵਿਚ ਇੱਕੋ ਹੀ ਕਿਸਮ ਦੀ ਜਾਤੀ ਦੇ ਮੈਂਬਰ ਪਾਏ ਜਾਂਦੇ ਹਨ ।
  2. ਮਿਸ਼ਰਿਤ ਜਾਂ ਬਹੁ-ਜਾਤੀ ਵਾਲੀ ਜਨਸੰਖਿਆ ਜਿਸ ਵਸੋਂ ਵਿਚ ਦੋ ਤੋਂ ਜ਼ਿਆਦਾ ਕਿਸਮਾਂ ਦੀਆਂ ਜਾਤੀਆਂ ਦੇ ਮੈਂਬਰ ਪਾਏ ਜਾਣ, ਤਾਂ ਅਜਿਹੀ ਵਸੋਂ ਮਿਸ਼ਰਿਤ ਜਾਂ ਬਹੁ-ਜਾਤੀ ਦੀ ਵਸੋਂ ਅਖਵਾਉਂਦੀ ਹੈ ।

ਪ੍ਰਸ਼ਨ 2.
ਸਿਫਰ ਜਨਸੰਖਿਆ ਵਾਧੇ (Zero Population growth) ਤੋਂ ਕੀ ਭਾਵ ਹੈ ?
ਉੱਤਰ-
ਜਿਸ ਵੇਲੇ ਜਨਮ ਦਰ ਅਤੇ ਮੌਤ ਦਰ ਬਰਾਬਰ-ਬਰਾਬਰ ਹੋਣ ਤਾਂ ਅਜਿਹੀ ਹਾਲਤ ਨੂੰ ਸਿਫਰ ਜਨਸੰਖਿਆ ਵਾਧਾ ਆਖਦੇ ਹਨ । ਅਜਿਹੀ ਸਥਿਤੀ ਦੇ ਉਤਪੰਨ ਹੋਣ ਨਾਲ ਆਬਾਦੀ ਵਿਚ ਵਾਧਾ ਨਹੀਂ ਹੁੰਦਾ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਨੂੰ ਕਾਬੂ ਕਰਨ ਦੀਆਂ ਰਸਾਇਣਿਕ ਵਿਧੀਆਂ ਕਿਹੜੀਆਂ ਹਨ ?
ਉੱਤਰ-
ਜਨਸੰਖਿਆ ਤੇ ਕੰਟਰੋਲ ਕਰਨ ਦੀਆਂ ਰਸਾਇਣਿਕ ਵਿਧੀਆਂ- .
(ੳ) ਮੌਖਿਕ ਗੋਲੀਆਂ (Oral Pills) – ਇਨ੍ਹਾਂ ਗੋਲੀਆਂ ਵਿਚ ਗਰਭ ਰੋਕਣ ਲਈ ਜਿਹੜੇ ਰਸਾਇਣ ਵਰਤੇ ਗਏ ਹਨ, ਉਨ੍ਹਾਂ ਰਸਾਇਣਾਂ ਦਾ ਮੁੱਖ ਕਾਰਜ ਔਰਤਾਂ ਦੇ ਆਂਡੇ ਚੱਕਰ (Ovule cycle) ਵਿਚ ਪਰਿਵਰਤਨ ਪੈਦਾ ਕਰਨਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕਰਨ ਦੇ ਨਾਲ ਔਰਤਾਂ ਵਿਚ ਅੰਡ ਉਤਪੱਤੀ (Ovulation) ਦੱਬ ਜਾਂਦੀ ਹੈ ।
ਗਰਭ ਰੋਕਣ ਲਈ ਸਹੇਲੀ ਨਾਂ ਦੀ ਗੋਲੀ ਬੜੀ ਮਸ਼ਹੂਰ ਅਤੇ ਪ੍ਰਚਲਿਤ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਕਰਨ ਨਾਲ ਸ਼ੁਕਰਾਣੂ (Spermatozoids) ਜਾਂ ਤਾਂ ਮਰ ਜਾਂਦੇ ਹਨ, ਜਾਂ ਉਹ ਗਤੀ ਰਹਿਤ (Im-mobile) ਹੋ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਵਾਧੇ ਦੇ ਭਾਰਤ ਉੱਤੇ ਕੀ ਪ੍ਰਭਾਵ ਹਨ ?
ਜਾਂ
ਵਧਦੀ ਹੋਈ ਜਨਸੰਖਿਆ ਦੇ ਦੋ ਨੁਕਸਾਨ ਲਿਖੋ ।
ਜਾਂ
ਵਿਕਾਸ ਕਰ ਰਹੇ ਮੁਲਕਾਂ ਦੀ ਆਰਥਿਕਤਾ ਦੇ ਪਤਨ ਉੱਪਰ ਵਧਦੀ ਹੋਈ ਜਨਸੰਖਿਆ ਦੇ ਕੀ ਪ੍ਰਭਾਵ ਪੈਣਗੇ ?
ਉੱਤਰ-
ਭਾਰਤ ਦੀ ਮਨੁੱਖੀ ਜਨਸੰਖਿਆ ਲਈ ਵੇਖੋ ਪਾਠ ਪੁਸਤਕ ਵਾਲਾ ਪ੍ਰਸ਼ਨ ਨੰ: 1 । ਭਾਰਤ ਦੀ ਵਸੋਂ ਦੁਨੀਆ ਭਰ ਦੀ ਕੁੱਲ ਵਸੋਂ ਦਾ 17% ਬਣਦਾ ਹੈ । ਸੰਨ 1901 ਵਿਚ ਭਾਰਤ ਦੀ ਵਸੋਂ 235 ਮਿਲੀਅਨ ਸੀ, ਜਿਹੜੀ ਕਿ ਸੰਨ 1981 ਤਕ ਵੱਧ ਕੇ 665 ਮਿਲੀਅਨ ਹੋ ਗਈ । ਸੰਨ 2001 ਨੂੰ ਕੀਤੀ ਗਈ ਮਰਦਮ-ਸ਼ੁਮਾਰੀ ਦੇ ਅਨੁਸਾਰ ਇਹ ਵਸੋਂ ਇਕ ਬਿਲੀਅਨ (One Billion) ਦਾ ਅੰਕੜਾ ਵੀ ਪਾਰ ਕਰ ਗਈ ਹੈ । ਇਸ ਤਰ੍ਹਾਂ ਵੱਧਦੀ ਹੋਈ ਆਬਾਦੀ ਦੀਆਂ ਕੇਵਲ ਰਿਹਾਇਸ਼ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ 2.5 ਮਿਲੀਅਨ ਨਵੇਂ ਮਕਾਨ ਚਾਹੀਦੇ ਹਨ, 20 ਮਿਲੀਅਨ ਮੀਟਕ ਟਨ ਖਾਧ ਪਦਾਰਥਾਂ ਦੀ ਲੋੜ ਹੈ ਅਤੇ ਵੱਧਦੀ ਹੋਈ ਵਸੋਂ ਦੇ ਰੋਜ਼ਗਾਰ ਦੇ ਲਈ ਅਣਗਣਿਤ ਨੌਕਰੀਆਂ ਦੀ ਹਰ ਸਾਲ ਲੋੜ ਪਵੇਗੀ । ਇਸ ਕੰਮ ਨੂੰ ਪੂਰਿਆਂ ਕਰਨਾ ਭਾਰਤ ਵਰਗੇ ਗ਼ਰੀਬ ਦੇਸ਼ ਲਈ ਬੜਾ ਮੁਸ਼ਕਿਲ ਹੈ ।

ਵੱਧਦੀ ਹੋਈ ਜਨਸੰਖਿਆ ਦਾ ਭਾਰਤ ਦੇ ਵਿਕਾਸ ਕਰਨ ਉੱਤੇ ਅਸਰ (Impact of Population growth in India and developing Countries)

ਭਾਰਤ ਦੀ ਵਸੋਂ ਦੀ ਮੌਜੂਦਾ ਸਥਿਤੀ ਵਲ ਧਿਆਨ ਮਾਰੀਏ ਤਾਂ ਸਪੱਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਭਾਰਤ ਨੂੰ ਕਈ ਸਮੱਸਿਆਵਾਂ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਹੋਵੇਗਾ । ਜਿਵੇਂ ਕਿ-

  1. ਮਕਾਨ ਉਸਾਰੀ ਲਈ ਜ਼ਮੀਨ ਦੀ ਘਾਟ ।
  2. ਖਾਣ ਦੇ ਵਾਸਤੇ ਭੋਜਨ ਪਦਾਰਥਾਂ ਦੀ ਘਾਟ ।
  3. ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ।
  4. ਗ਼ਰੀਬੀ ਅਤੇ ਬੇਰੋਜ਼ਗਾਰੀ ਦੇ ਕਾਰਨ ਜੁਰਮਾਂ ਵਿਚ ਵਾਧਾ ।
  5. ਵਿਕਾਸ ਦੀ ਘਾਟ ਕਾਰਨ ਮੁਲਕ ਦੀ ਤਰੱਕੀ ਉੱਪਰ ਵੀ ਦੁਸ਼ਟ ਪ੍ਰਭਾਵ ਪੈਣਗੇ ।
  6. ਜੀਅ-ਪ੍ਰਤੀ ਆਮਦਨੀ ਵਿਚ ਕਮੀ ।

ਪ੍ਰਸ਼ਨ 2.
ਜਨਸੰਖਿਆ ਵਾਧੇ ਦੀ ਵਕਰ ਰੇਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਜਨਸੰਖਿਆ ਵਾਧੇ ਦੀ ਵਕਰ ਰੇਖਾ ਦੋ ਤਰ੍ਹਾਂ ਦੀ ਹੈ-
(1) ਅੰਗਰੇਜ਼ੀ ਦੇ ਅੱਖਰ ‘S’ ਦੀ ਸ਼ਕਲ ਦੀ (ਜਿਸ ਨੂੰ ਸਿਗਮੌਇਡ (Sigmoid) ਵਕਰ ਵੀ ਆਖਦੇ ਹਨ) ਅਤੇ (2) J ਰੂਪੀ (J-Shaped) ਵਕਰ ।

J-ਰੂਪੀ ਵਕਰ (JShaped Curve) – ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੈਵਿਕ ਜਾਂ ਅਜੈਵਿਕ ਵਸੋਂ ਉੱਤੇ ਕੋਈ ਰੋਕ (Check) ਨਹੀਂ ਹੈ । ਇਹ ਵਕਰ ਇਹ ਵੀ ਸਪੱਸ਼ਟ ਕਰਦਾ ਹੈ ਕਿ ਜਨਮ ਦਰ ਦੇ ਮੁਕਾਬਲੇ ਮੌਤ ਦਰ ਘੱਟ ਹੈ, ਜਿਸ ਕਾਰਨ ਜਨਸੰਖਿਆ ਵਿਚ ਲਗਾਤਾਰ ਵਾਧਾ ਹੁੰਦਾ ਹੈ ।
PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2) 1
S-ਰੂਪੀ ਵਕਰ (S-Shaped Curve) – ਧਰਤੀ ‘ਤੇ ਭੋਜਨ ਅਤੇ ਆਵਾਸ (Shelter) ਆਦਿ ਵਰਗੇ ਸਾਧਨਾਂ ਦੀ ਘਾਟ ਹੈ । ਇਸ ਕਾਰਨ ਵਾਤਾਵਰਣੀ ਕਾਰਕ ਵਸੋਂ ਨੂੰ ਬੇਤਹਾਸ਼ਾ ਵੱਧਣ ਨਹੀਂ ਦਿੰਦੇ । ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਵਾਤਾਵਰਣੀ ਹਾਲਾਤ ਸਾਜ਼ਗਾਰ ਠੀਕ ਹੋਣ ਤਾਂ ਵਸੋਂ ਵਿਚ ਵਾਧਾ ਹੁੰਦਾ ਹੈ । ਪਰ ਜਦੋਂ ਵਾਤਾਵਰਣੀ ਹਾਲਾਤ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੇ, ਤਾਂ ਵਸੋਂ ਵਿਚ ਹੋਣ ਵਾਲਾ ਵਾਧਾ ਰੁਕ ਜਾਂਦਾ ਹੈ ਅਤੇ ਵਸੋਂ ਦੇ ਵਾਧੇ ਦੀ ਦਰ ਸਿਫਰ ਹੋ ਜਾਂਦੀ ਹੈ ਅਤੇ ਵਸੋਂ ਨੂੰ ਦਰਸਾਉਣ ਵਾਲਾ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮਾਇਡ (Sigmoid Curve) ਵੀ ਕਹਿੰਦੇ ਹਨ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਆਬਾਦੀ ਉੱਤੇ ਕੰਟਰੋਲ ਕਰਨ ਦੇ ਵੱਖਰੇ-ਵੱਖਰੇ ਤਰੀਕੇ ਕਿਹੜੇ ਹਨ ?
ਉੱਤਰ-
ਆਬਾਦੀ ਨੂੰ ਕਾਬੂ ਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨਯੰਤਰਿਕ, ਰਸਾਇਣਿਕ ਅਤੇ ਕੁਦਰਤੀ ।

1. ਯੰਤਰਿਕ ਵਿਧੀਆਂ (Mechanical Methods) – ਸੰਤਾਨ ਸੰਜਮ (Birth Control) ਦੇ ਇਸ ਤਰੀਕੇ ਵਿਚ ਆਂਡੇ (Ovum) ਅਤੇ ਸ਼ੁਕਰਾਣੂ (Sperms) ਨੂੰ ਆਪਸੀ ਸੰਪਰਕ ਵਿਚ ਆਉਣ ਤੋਂ ਰੋਕਿਆ ਜਾਂਦਾ ਹੈ । ਅਜਿਹਾ ਕਰਨ ਦੇ ਲਈ ਅੱਗੇ ਲਿਖੇ ਤਰੀਕੇ ਅਪਣਾਏ ਜਾਂਦੇ ਹਨ-

(ੳ) ਆਈ. ਯੂ. ਸੀ. ਡੀ. (IUCD) ਜਾਂ ਅੰਤਰਾ ਬੱਚੇਦਾਨੀ ਗਰਭ ਰੋਕੂ ਜੁਗਤਾਂ (Intra Uterine Contraceptive Devices) – ਗਰਭ ਰੋਕਣ ਦੇ ਲਈ ਔਰਤ ਮਦੀਨ) ਦੀ ਬੱਚੇਦਾਨੀ (Uterus) ਦੇ ਅੰਦਰ ਇਹ ਜੁਗਤ ਚੰਗੀ ਤਰ੍ਹਾਂ ਟਿਕਾਅ (Fit) ਦਿੱਤੀ ਜਾਂਦੀ ਹੈ । ਅਜਿਹਾ ਕਰਨ ਨਾਲ ਨਾ ਤਾਂ ਅੰਡੇ ਦਾ ਨਿਸ਼ੇਚਨ (ਫਲਣ ਹੀ ਹੋ ਸਕਦਾ ਹੈ ਅਤੇ ਨਾ ਹੀ ਭਰੂਣ ਦੀ ਬੱਚੇਦਾਨੀ ਅੰਦਰ ਸਥਾਪਨਾ ਹੀ ਹੋ ਸਕਦੀ ਹੈ । ਇਨ੍ਹਾਂ ਜੁਗਤਾਂ ਵਿਚ ਕਾਪਰ ਟੀ (Copper-T), ਛੱਲਾ/ਲੁਪ (Loops), ਵੱਲਦਾਰ ਛੱਲਾ (Spinal ring) ਅਤੇ ਕਮਾਨ ਰੂਪੀ ਖੋਲ (Bow-Shell) ਆਦਿ ਸ਼ਾਮਲ ਹਨ ।

(ਅ) ਨਿਰੋਧ ਦੀ ਵਰਤੋਂ (Use of Condoms) – ਇਨ੍ਹਾਂ ਦੀ ਵਰਤੋਂ ਆਦਮੀ ਕਰਦੇ ਹਨ । ਇਹ ਜੁਗਤ ਸ਼ੁਕਰਾਣੂਆਂ ਨੂੰ ਅੰਡੇ ਤਕ ਪਹੁੰਚਣ ਨਹੀਂ ਦਿੰਦੀ ।

(ੲ) ਡਾਇਆਫ੍ਰਾਮ ਦੀ ਵਰਤੋਂ (Use of Diaphragm) – ਸੰਭੋਗ ਕਰਨ ਤੋਂ ਪਹਿਲਾਂ ਡਾਇਆਢਾਮ ਨੂੰ ਯੋਨੀ ਦੇ ਮੂੰਹ ਅੱਗੇ ਟੋਪੀ ਚੰਗੀ ਤਰ੍ਹਾਂ ਫਿਟ ਕਰ ਦਿੱਤੀ ਜਾਂਦੀ ਹੈ । ਇਸ ਜੁਗਤ ਦੀ ਵਰਤੋਂ ਔਰਤਾਂ ਹੀ ਕਰਦੀਆਂ ਹਨ ।

2. ਰਸਾਇਣਿਕ ਵਿਧੀਆਂ (Chemical Methods)-
(ੳ) ਮੌਖਿਕ ਗੋਲੀਆਂ (Oral pills) – ਇਨ੍ਹਾਂ ਗੋਲੀਆਂ ਵਿਚ ਅਜਿਹੇ ਗਰਭ ਰੋਕੂ ਰਸਾਇਣਿਕ ਪਦਾਰਥ ਹੁੰਦੇ ਹਨ, ਜਿਹੜੇ ਆਂਡਿਆਂ ਦੀ ਉਤਪੱਤੀ ਨੂੰ ਰੋਕਦੇ ਹਨ ਅਤੇ ਅਜਿਹੀ ਹਾਲਤ ਵਿਚ ਗਰਭ ਠਹਿਰਨੋ ਰੁਕ ਜਾਂਦਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕੇਵਲ ਔਰਤਾਂ ਹੀ ਕਰਦੀਆਂ ਹਨ । ਗੋਲੀਆਂ ਦੀ ਵਰਤੋਂ ਕਰਨ ਨਾਲ ਅੰਡੇ ਦੀ ਉਤਪੱਤੀ ਵਿਚ ਗੜਬੜ ਪੈਦਾ ਹੋ ਜਾਂਦੀ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਸ਼ੁਕਰਾਣੂਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ ।

3. ਕੁਦਰਤੀ ਵਿਧੀਆਂ (Natural Method)-
(ਉ) ਸੁਰੱਖਿਅਤ ਸਮਾਂ (Safe Period) – ਔਰਤਾਂ ਵਿਚ ਮਾਹਵਾਰੀ ਪੜਾਅ (Menstrual Period) ਦੇ ਸ਼ੁਰੂ ਹੋਣ ਤੋਂ ਸੱਤ ਦਿਨ ਪਹਿਲਾਂ ਅਤੇ ਮਾਹਵਾਰੀ ਦੇ ਖਤਮ ਹੋਣ ਦੇ ਸੱਤ ਦਿਨ ਬਾਅਦ ਵਾਲੇ ਸਮੇਂ ਨੂੰ ਸੁਰੱਖਿਅਤ ਸਮਾਂ ਆਖਦੇ ਹਨ । ਇਸ ਸਮੇਂ ਨੂੰ ਸੰਭੋਗ ਕਰਨ ਦੇ ਲਈ ਲਾਹੇਵੰਦ ਮੰਨਿਆ ਗਿਆ ਹੈ ।

(ਅ ਬਾਹਰੀ ਖਲਾਸਣ (Outside Ejaculation)-ਗਰਭ ਰੋਕਣ ਦਾ ਇਹ ਬੜਾ ਪ੍ਰਭਾਵਸ਼ਾਲੀ ਤਰੀਕਾ ਹੈ । ਸੰਭੋਗ ਕਰਦਿਆਂ ਹੋਇਆਂ ਜਦੋਂ ਖਲਾਸਣ (Ejaculation) ਦੀ ਅਵਸਥਾ ਉੱਤੇ ਪਹੁੰਚ ਕੇ ਜੇਕਰ ਨਰ ਅੰਗ (Penis) ਨੂੰ ਬਾਹਰ ਕੱਢ ਲਿਆ ਜਾਵੇ ਤਾਂ ਗਰਭ ਠਹਿਰਣ ਦੇ ਮੌਕੇ ਬਹੁਤ ਸੀਮਾ ਤਕ ਘੱਟ ਜਾਂਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ (Permanent Methods of Birth Control)—
ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ ਹਨ-
1. ਮਰਦਾਂ ਨੂੰ ਬਾਂਝ ਬਣਾਉਣਾ (Male Sterilization)
2. ਔਰਤਾਂ ਨੂੰ ਬਾਂਝ ਬਣਾਉਣਾ (Female Sterilization)
3. ਗਰਭ ਗਿਰਾਉਣਾ (Abortion) ।

1. ਮਰਦਾਂ ਨੂੰ ਬਾਂਝ ਬਣਾਉਣਾ (Male Sterilization) – ਮਰਦਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਦੁਆਰਾ ਜਾਂ ਤਾਂ ਉਸ ਦੇ ਪਤਾਲੂ (Testical) ਕੱਢ ਦਿੱਤੇ ਜਾਂਦੇ ਹਨ, ਜਾਂ ਆਪ੍ਰੇਸ਼ਨ ਰਾਹੀਂ ਆਦਮੀ ਦੀਆਂ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਧਾਗੇ ਨਾਲ ਬੰਨ੍ਹ (Ligate) ਦਿੱਤਾ ਜਾਂਦਾ ਹੈ । ਪਤਾਲੂਆਂ ਦੇ ਕੱਢਣ ਨੂੰ ਖੱਸੀ ਕਰਨਾ (Castration) ਵੀ ਆਖਦੇ ਹਨ ।

2. ਔਰਤਾਂ ਨੂੰ ਬਾਂਝ ਬਣਾਉਣਾ (Female Sterilization) – ਔਰਤਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਕਰਕੇ ਜਾਂ ਤਾਂ ਉਸ ਦੀ ਅੰਡਦਾਨੀ (Ovary) ਨੂੰ ਕੱਢ ਦਿੱਤਾ ਜਾਂਦਾ ਹੈ, ਜਾਂ ਆਪ੍ਰੇਸ਼ਨ ਰਾਹੀਂ ਫੈਲੋਪੀ ਨਲੀਆਂ (Fallopian tubes) ਨੂੰ ਕੱਟ ਕੇ ਧਾਗੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ ।

3. ਗਰਭਪਾਤ (Abortion) – ਸਾਡੇ ਦੇਸ਼ ਵਿਚ ਗਰਭਪਾਤ ਕਾਨੂੰਨੀ ਤੌਰ ‘ਤੇ ਵਰਜਿਤ ਹੈ ਪਰ ਅਜੇ ਵੀ ਲੋਕ ਚੋਰੀ ਛੁੱਪੇ ਅਤੇ ਝੋਲਾ ਛਾਪ ਡਾਕਟਰਾਂ ਆਦਿ ਨਾਲ ਰਲ ਕੇ ਇਸ ਕੁਕਰਮ ਨੂੰ ਕਰਨ ਵਿੱਚ ਰੁੱਝੇ ਹੋਏ ਹਨ | ਗਰਭਪਾਤ ਦਾ ਸ਼ਿਕਾਰ ਮੁੱਖ ਤੌਰ ‘ਤੇ ਗਰਭ ਵਿਚ ਪੰਪ (Developing) ਰਹੀਆਂ ਬੱਚੀਆਂ ਹੀ ਸ਼ਿਕਾਰ ਹੁੰਦੀਆਂ ਹਨ | ਪੇਟ ਅੰਦਰ ਪਲ ਰਹੀਆਂ ਬੱਚੀਆਂ (ਲੜਕੀਆਂ) ਦੇ ਗਰਭਪਾਤ ਨੂੰ ਭਰੂਣ ਹੱਤਿਆ ਆਖਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਨੂੰ ਅਪਨਾਉਣ ਦੇ ਲਈ ਸਾਡੇ ਦੇਸ਼ ਵਿਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹਨ । ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਲਈ ਵਰਤੀਆਂ ਜਾਂਦੀਆਂ ਜੁਗਤਾਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਮੁਫ਼ਤ ਉਪਲੱਬਧ ਹਨ । ਪਰ ਇਨ੍ਹਾਂ ਵਿਧੀਆਂ ਦੀ ਵਰਤੋਂ ਡਾਕਟਰੀ ਦੇਖ-ਰੇਖ ਹੇਠ ਕਰਨੀ ਚਾਹੀਦੀ ਹੈ ।
ਭਾਰਤ ਸਰਕਾਰ ਨੇ ਪਰਿਵਾਰ ਨਿਯੋਜਨ (Family Planning) ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

Punjab State Board PSEB 12th Class Environmental Education Book Solutions Chapter 14 ਵਾਤਾਵਰਣੀ ਕਿਰਿਆ-(ਭਾਗ-1) Textbook Exercise Questions and Answers.

PSEB Solutions for Class 12 Environmental Education Chapter 14 ਵਾਤਾਵਰਣੀ ਕਿਰਿਆ-(ਭਾਗ-1)

Environmental Education Guide for Class 12 PSEB ਵਾਤਾਵਰਣੀ ਕਿਰਿਆ-(ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਕਿਹੜੇ-ਕਿਹੜੇ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰ ਰਿਹਾ ਹੈ ?
ਉੱਤਰ-
ਜਿਉਂਦੇ ਰਹਿਣ ਦੇ ਲਈ ਮਨੁੱਖ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰਦਾ ਹੈ । ਜਿਉਂਦੇ ਰਹਿਣ ਦੇ ਲਈ ਮਨੁੱਖ ਨੂੰ ਖੁਰਾਕ ਪ੍ਰਾਪਤ ਕਰਨ ਦੇ ਲਈ ਪੌਦਿਆਂ ਅਤੇ ਪਾਣੀਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ । ਪੀਣ, ਨਹਾਉਣ ਅਤੇ ਕੱਪੜੇ ਧੋਣ ਦੇ ਲਈ ਵੀ ਮਨੁੱਖ ਨੂੰ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਕਰਨਾ ਪੈਂਦਾ ਹੈ । ਉਰਜਾ ਅਤੇ ਤਾਪ ਦੀ ਪ੍ਰਾਪਤੀ ਵੀ ਕੁਦਰਤੀ ਸਾਧਨਾਂ ਤੋਂ ਹੀ ਪ੍ਰਾਪਤ ਕਰਨੀ ਪੈਂਦੀ ਹੈ । ਮਨੁੱਖ ਨੂੰ ਉੱਤਰ ਜੀਵਕਾ ਦੇ ਲਈ ਵਣਾਂ ਅਤੇ ਜੰਗਲੀ ਜੀਵਾਂ ਉੱਤੇ ਵੀ ਨਿਰਭਰ ਰਹਿਣਾ ਪੈਂਦਾ ਹੈ ।

ਪ੍ਰਸ਼ਨ 2.
ਕੁਪੋਸ਼ਣ ਦੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਕੁਪੋਸ਼ਣ (Malnutrition) – ਖੁਰਾਕ ਵਿਚ ਜ਼ਰੂਰੀ ਤੱਤਾਂ ਦੀ ਘਾਟ ਦੇ ਕਾਰਨ ਪੈਦਾ ਹੋਣ ਵਾਲੀ ਹਾਲਤ ਨੂੰ ਕੁਪੋਸ਼ਣ ਕਹਿੰਦੇ ਹਨ ।

ਕੁਪੋਸ਼ਣ ਦੇ ਕਾਰਨ 5 ਸਾਲ ਦੀ ਉਮਰ ਵਾਲੇ ਬੱਚੇ ਮੈਰਾਸਮਸ (Marasmus) ਅਤੇ ਕਵਾਸ਼ਕੀਅਰਕਰ (Kwashkiorkar) ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਕਦਾਚਾਰੀ ਬੱਚੇ ਅਤੇ ਸਕੂਲੀ ਮਾੜਾ ਪ੍ਰਦਰਸ਼ਨ ਆਦਿ ।

ਕੁਪੋਸ਼ਣ ਦੇ ਮਾੜੇ ਪ੍ਰਭਾਵ-

  1. 5 ਸਾਲ ਦੀ ਉਮਰ ਤੋਂ ਘੱਟ ਉਮਰ ਵਾਲੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਅਰਕਰ ਬੀਮਾਰੀਆਂ ਦਾ ਲੱਗਣਾ ।
  2. ਬੱਚਾ ਮਿਤੁ ਦਰ ਵਿੱਚ ਵਾਧਾ ।
  3. ਮਾਤਰੀ ਮੌਤ ਦਰ ਵਿੱਚ ਵਾਧਾ ।
  4. ਕਦਾਚਾਰੀ ਬੱਚੇ Deliquent Children
  5. ਬੱਚੇ ਦਾ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ।

ਪ੍ਰਸ਼ਨ 3.
ਪਾਣੀ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਪਾਣੀ ਸਾਡੇ ਜੀਵਨ ਦੇ ਲਈ ਨਿਮਨਲਿਖਿਤ ਕਾਰਨਾਂ ਕਰਕੇ ਬੜੀ ਮਹੱਤਤਾ ਰੱਖਦਾ ਹੈ-

  1. ਪਾਣੀ ਮਿੱਟੀ ਨੂੰ ਸਿਝਿਆਂ ਰੱਖਦਾ ਹੈ, ਜਿਸ ਦੇ ਕਾਰਨ ਪੌਦਿਆਂ ਵਿੱਚ ਵਾਧਾ ਹੁੰਦਾ ਹੈ ।
  2. ਪਾਣੀ ਦੀ ਆਮ ਤੌਰ ‘ਤੇ ਵਰਤੋਂ ਪੀਣ, ਨਹਾਉਣ, ਖਾਣਾ ਤਿਆਰ ਕਰਨ ਦੇ ਲਈ, ਫ਼ਸਲਾਂ ਦੀ ਸਿੰਜਾਈ ਕਰਨ ਦੇ ਲਈ, ਢੋਆ-ਢੁਆਈ ਆਦਿ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ ।
  3. ਪਾਣੀ ਨੂੰ ਭਵਨ ਨਿਰਮਾਣ ਲਈ ਵੀ ਵਰਤਦੇ ਹਨ ।
  4. ਇਸ ਦੀ ਵਰਤੋਂ ਫ਼ਸਲਾਂ ਨੂੰ ਸਿੰਜਣ ਲਈ ਕਰਦੇ ਹਨ ।
  5. ਪਾਣੀਆਂ ਅਤੇ ਪੌਦਿਆਂ ਅੰਦਰ ਦੋ ਪਾਨੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਹੋਣ ਵਾਸਤੇ ਪਾਣੀ ਜ਼ਰੂਰੀ ਹੈ ।
  6. ਸਾਡੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਲਈ ਪਾਣੀ ਜ਼ਰੂਰੀ ਹੈ ।
  7. ਪਾਣੀ ਸਾਡੇ ਸਰੀਰ ਦੇ ਤਾਪਮਾਨ ਨੂੰ ਸਥਿਰ ਰਹਿਣ ਵਿਚ ਸਹਾਈ ਹੁੰਦਾ ਹੈ ।
  8. ਪਾਣੀ ਦੇ ਕਾਰਨ ਹੀ ਸਾਡੇ ਸਰੀਰ ਅੰਦਰਲੇ ਫੋਕਟ ਪਦਾਰਥ ਜਿਵੇਂ ਕਿ ਯੂਰੀਆ, ਯੂਰਿਕ ਐਸਿਡ, ਪੇਸ਼ਾਬ ਮਿਤਰ) ਦੀ ਸ਼ਕਲ ਵਿਚ ਬਾਹਰ ਨਿਕਲਦੇ ਹਨ ।
  9. ਮਲ ਤਿਆਗਣ ਵਿਚ ਵੀ ਪਾਣੀ ਦੀ ਭੂਮਿਕਾ ਅਹਿਮ ਜ਼ਰੂਰੀ ਹੈ ।
  10. ਪਾਣੀ ਦੀ ਵਰਤੋਂ ਬਿਜਲੀ ਉਤਪਾਦਨ ਲਈ ਕੀਤੀ ਜਾਂਦੀ ਹੈ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 4.
ਜਲ ਚੱਕਰ ਕੀ ਹੈ ?
ਉੱਤਰ-
ਸਮੁੰਦਰਾਂ, ਨਦੀਆਂ ਅਤੇ ਝੀਲਾਂ ਆਦਿ ਤੋਂ ਸੂਰਜ ਦੀ ਰੌਸ਼ਨੀ ਦੀ ਗਰਮੀ ਦੇ ਕਾਰਨ ਪਾਣੀ ਦਾ ਵਾਸ਼ਪਾਂ ਦੀ ਸ਼ਕਲ ਵਿਚ ਉਡ ਕੇ ਬੱਦਲਾਂ ਦਾ ਰੂਪ ਧਾਰਨ ਕਰਕੇ ਮੀਂਹ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦਾ ਇਹ ਪਾਣੀ ਸਮੁੰਦਰਾਂ ਵਿਚ ਜਾਂਦਾ ਹੈ ਅਤੇ ਫਿਰ ਵਾਸ਼ਪਾਂ ਦੀ ਸ਼ਕਲ ਵਿਚ ਬੱਦਲ ਬਣ ਕੇ ਵਾਤਾਵਰਣ ਵਿਚ ਜਾ ਕੇ ਮੁੜ ਧਰਤੀ ਤੇ ਡਿਗਦਾ ਹੈ । ਇਸ ਨੂੰ ਜਲ ਚੱਕਰ ਆਖਦੇ ਹਨ ।

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਭੋਜਨ ਦੇ ਮੁੱਖ ਅੰਸ਼ ਵਿਚ ਕਾਰਬੋਹਾਈਡੇਂਟ, ਪ੍ਰੋਟੀਨ, ਚਰਬੀ (Fat) , ਵਿਟਾਮਿਨਜ਼, ਸਬਜ਼ੀਆਂ, ਦਾਲਾਂ ਅਤੇ ਪਾਣੀ ਆਦਿ ਸ਼ਾਮਲ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਧਰਤੀ ਹੇਠਲੇ ਪਾਣੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਜਾਂ
ਭੂਮੀਗਤ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਪਾਣੀ ਇਕ ਨਵਿਆਉਣ ਯੋਗ ਕੁਦਰਤੀ ਸਾਧਨ ਹੈ ਜਿਹੜਾ ਕਿ ਜੀਵਨ ਦੇ ਕਾਇਮ ਰਹਿਣ ਲਈ ਬਹੁਤ ਜ਼ਰੂਰੀ ਹੈ | ਪ੍ਰਾਣੀਆਂ ਅਤੇ ਪੌਦਿਆਂ ਅੰਦਰ ਹੋਣ ਵਾਲੀਆਂ ਸਾਰੀਆਂ ਜੈਵਿਕ ਕਿਰਿਆਵਾਂ ਦੇ ਲਈ ਪਾਣੀ ਜ਼ਰੂਰੀ ਹੈ ।

ਧਰਤੀ ਹੇਠਲਾ ਪਾਣੀ (Underground water) – ਜਿਹੜਾ ਪਾਣੀ ਧਰਤੀ ਦੇ ਹੇਠਾਂ ਮੌਜੂਦ ਹੋਵੇ, ਉਸ ਨੂੰ ਧਰਤੀ ਹੇਠਲਾ ਅਥਵਾ ਭੂਮੀਗਤ ਪਾਣੀ ਆਖਦੇ ਹਨ । ਇਸ ਪਾਣੀ ਨੂੰ ਪੰਪਾਂ, ਖੂਹਾਂ, ਬੰਬੀਆਂ ਆਦਿ ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ ।

ਧਰਤੀ ਹੇਠਲੇ ਪਾਣੀ ਦੀ ਮਹੱਤਤਾ (Importance of Ground Water)-

  1. ਧਰਤੀ ਹੇਠਲੇ ਪਾਣੀ ਦੀ ਮੌਜੂਦਗੀ ਮਿੱਟੀ ਨੂੰ ਸਿਝਿਆਂ ਰੱਖਦੀ ਹੈ, ਜਿਸ ਦੇ ਕਾਰਨ ਪੌਦੇ ਵੱਧਦੇ-ਫੁਲਦੇ ਹਨ ।
  2. ਧਰਤੀ ਹੇਠਲੇ ਪਾਣੀ ਨੂੰ ਆਮ ਤੌਰ ਤੇ ਪੀਣ, ਖਾਣਾ ਪਕਾਉਣ, ਨਹਾਉਣ, ਕੱਪੜੇ ਧੋਣ ਅਤੇ ਖੇਤਾਂ ਨੂੰ ਸਿੰਜਣ ਲਈ ਵਰਤਦੇ ਹਨ ।
  3. ਧਰਤੀ ਹੇਠਲੇ ਪਾਣੀ ਦੀ ਵਰਤੋਂ ਭਵਨ ਉਸਾਰੀ ਅਤੇ ਸਿੰਚਾਈ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਵਧਦੀ ਜਨਸੰਖਿਆ ਦਾ ਭੁਮੀ ਸਰੋਤਾਂ ਉੱਪਰ ਕੀ ਦਬਾਓ ਪੈ ਰਿਹਾ ਹੈ ?
ਉੱਤਰ-
ਵੱਧਦੀ ਹੋਈ ਵਸੋਂ ਅਤੇ ਮਨੁੱਖਾਂ ਦੀਆਂ ਨਾ ਖਤਮ ਹੋਣ ਵਾਲੀਆਂ ਮੰਗਾਂ ਅਤੇ ਇੱਛਾਵਾਂ ਨੇ ਕੁਦਰਤੀ ਸਰੋਤਾਂ ਦੀ ਮੰਗ ਤੇ ਬਹੁਤ ਵਧੇਰੇ ਅਸਰ ਪਾਏ ਹਨ । ਇਨ੍ਹਾਂ ਦੇ ਕਾਰਨ, ਜਿਹੜੇ ਪ੍ਰਭਾਵ ਕੁਦਰਤੀ ਸਾਧਨਾਂ ਉੱਤੇ ਪੈ ਰਹੇ ਹਨ, ਉਹ ਹੇਠ ਲਿਖੇ ਹਨ-
1. ਭੋਜਨ (Food) – ਸਾਰੇ ਜੀਵਾਂ ਨੂੰ ਊਰਜਾ ਦੇ ਵਾਸਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ । ਕੇਵਲ ਹਰੇ ਪੌਦੇ ਹੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਸੰਸਸ਼ਿਲਟ ਕਰਦੇ ਹਨ । ਵਸੋਂ ਦੇ ਵਿਸਫੋਟ ਕਾਰਨ ਵਿਕਾਸਸ਼ੀਲ ਦੇਸ਼ਾਂ ਵਿਚ , ਭੋਜਨ ਦੀ ਮੰਗ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ । ਦੁਨੀਆਂ ਭਰ ਵਿਚ ਲਗਪਗ 300 ਮਿਲੀਅਨ ਦੇ ਲੋਕ ਅਜਿਹੇ ਹਨ ਜਿਹੜੇ ਕਿ ਕੁਪੋਸ਼ਿਤ (Under nourished) ਹਨ ।

2. ਪਾਣੀ (water) –

  • ਭਾਰਤ ਵਿਚ ਜਿੰਨਾ ਵੀ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ, ਉਸ ਦਾ 70% ਭਾਗ ਖੇਤਾਂ ਦੀ ਸਿੰਜਾਈ ਕਰਨ ਦੇ ਵਾਸਤੇ ਅਤੇ ਉਦਯੋਗ ਵਰਤਦੇ ਹਨ | ਪਰ ਵਿਕਾਸ ਕਰ ਰਹੇ ਮੁਲਕਾਂ ਵਿਚ ਅਜਿਹੇ ਕੰਮਾਂ ਵਿਚ ਵਰਤੇ ਜਾਂਦੇ ਪਾਣੀ ਦੀ ਕੁੱਲ ਮਾਤਰਾ ਕੇਵਲ 5% ਹੀ ਹੈ ।
  • ਪਾਣੀ ਦੀ ਫਜ਼ੂਲ ਵਰਤੋਂ ਕਾਰਨ ਪਾਣੀ ਦੀ ਕਮੀ ਹੁੰਦੀ ਜਾ ਰਹੀ ਹੈ ।

3. ਆਵਾਸ (Shelter) – ਆਵਾਸ ਵੀ ਮਨੁੱਖ ਦੀ ਇਕ ਮੁੱਢਲੀ ਜ਼ਰੂਰਤ ਹੈ ਅਤੇ ਇਸ ਮੰਤਵ ਦੇ ਲਈ ਜ਼ਮੀਨ (Land) ਦੀ ਜ਼ਰੂਰਤ ਪੈਂਦੀ ਹੈ । ਇਸ ਕੰਮ ਦੇ ਵਾਸਤੇ ਜ਼ਮੀਨ ਦੀ ਮੰਗ ਦਿਨੋ-ਦਿਨ ਵੱਧਦੀ ਜਾ ਰਹੀ ਹੈ । ਪਰ ਸਾਨੂੰ ਲੋਕਾਂ ਦੇ ਢਿੱਡ ਭਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਦੀ ਲੋੜ ਹੈ ਅਤੇ ਲੋਕਾਂ ਦੀਆਂ ਐਸ਼ੋ-ਆਰਾਮ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਉਦਯੋਗਾਂ ਦੀ ਲੋੜ ਹੈ । ਪਰ ਜ਼ਮੀਨ ਸੀਮਿਤ ਹੈ । ਇਸ ਕਾਰਨ ਸਾਨੂੰ ਆਪਣੇ ਜ਼ਮੀਨੀ ਸਾਧਨਾਂ ਦੀ ਸੋਚ-ਸਮਝ ਨਾਲ ਵਰਤੋਂ ਕਰਨ ਦੀ ਜ਼ਰੂਰਤ ਹੈ ।

4. ਬਾਲਣ (Fuel) –

  • ਬਾਲਣ ਲਈ ਲੱਕੜੀ ਪ੍ਰਾਪਤ ਕਰਨ ਦੇ ਵਾਸਤੇ ਜੰਗਲਾਂ ਦੀ ਕਟਾਈ ਇਕ ਆਮ ਪ੍ਰਥਾ ਭਾਰਤ ਵਿੱਚ ਅਜੇ ਵੀ ਚਾਲੂ ਹੈ । ਜੰਗਲਾਂ ਦੀ ਕੀਤੀ ਜਾਂਦੀ ਕਟਾਈ ਨੂੰ ਰੋਕਣ ਦੇ ਵਾਸਤੇ ਬਾਇਓ ਗੈਸ ਅਤੇ ਸੌਰ ਊਰਜਾ ਵਰਗੇ ਅਪਰਾਗਤ ਸਰੋਤਾਂ ਦੀ ਵਰਤੋਂ ਕਰਨੀ ਹੋਵੇਗੀ ।
  • ਪਥਰਾਟ ਬਾਲਣ (Fossil Fuels) – ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪਥਰਾਟ ਈਧਨ ਹਨ, ਜਿਨ੍ਹਾਂ ਦੀ ਵਰਤੋਂ ਆਮ ਹੈ । ਇਹ ਬਾਲਣ ਧਰਤੀ ਨੂੰ ਪੁੱਟ ਕੇ ਪ੍ਰਾਪਤ ਕੀਤੇ ਜਾਂਦੇ ਹਨ । ਕਿਉਂਕਿ ਇਨ੍ਹਾਂ ਬਾਲਣਾਂ ਦੀ ਵਰਤੋਂ ਬੜੀ ਤੇਜ਼ੀ ਨਾਲ ਹੋ ਰਹੀ ਹੈ, ਇਸ ਲਈ ਇਹ ਜਾਪਦਾ ਹੈ ਕਿ ਊਰਜਾ ਦੇ ਇਹ ਸਰੋਤ ਬਹੁਤ ਛੇਤੀ ਹੀ ਮੁੱਕ ਜਾਣਗੇ । ਇਸ ਲਈ ਇਨ੍ਹਾਂ ਸਰੋਤਾਂ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਤੇ ਇਨ੍ਹਾਂ ਉਰਜਾ ਸਰੋਤਾਂ ਦੇ ਬਦਲ ਸਾਨੂੰ ਬਹੁਤ ਜਲਦੀ ਲੱਭਣੇ ਹੋਣਗੇ ਤਾਂ ਜੋ ਇਨ੍ਹਾਂ ਬਾਲਣਾਂ ਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਬਚਾਇਆ ਜਾ ਸਕੇ ।

PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1)

ਪ੍ਰਸ਼ਨ 3.
ਕੋਕ (Coke) ਕੋਲੇ (Coal) ਨਾਲੋਂ ਵਧੀਆ ਬਾਲਣ ਕਿਉਂ ਹੈ ?
ਜਾਂ
ਕੋਕ ਦੇ ਬਾਲਣ ਵਜੋਂ ਵਰਤੋਂ ਕਰਨ ਦੇ ਕੀ ਫਾਇਦੇ ਹਨ ?
ਉੱਤਰ-
ਜਦੋਂ ਕੋਲੇ (Coal) ਨੂੰ ਹਵਾ ਦੀ ਅਪੂਰਨ ਮੌਜੂਦਗੀ ਵਿਚ ਸਾੜਿਆ ਜਾਂਦਾ ਹੈ, ਤਾਂ ਜਿਹੜਾ ਪਦਾਰਥ ਪੈਦਾ ਹੁੰਦਾ ਹੈ, ਉਸ ਨੂੰ ਕੋਕ ਆਖਦੇ ਹਨ | ਕੋਲੇ ਤੋਂ ਕੋਕ ਤਿਆਰ ਕਰਨ ਦੀ ਵਿਧੀ ਨੂੰ ਭੰਜਕ ਕਸ਼ੀਦਣ (Destructive distillation) ਵੀ ਆਖ਼ਦੇ ਹਨ ।

ਕੋਕ ਵਿਚ ਕਾਰਬਨ ਦੀ ਮਾਤਰਾ 99.8% ਹੁੰਦੀ ਹੈ । ਕੋਕ ਦੀ ਵਰਤੋਂ ਬਾਲਣ (Fuel) ਵਜੋਂ ਕੀਤੀ ਜਾਂਦੀ ਹੈ ।

ਕੋਕ ਨੂੰ ਬਾਲਣ ਵਜੋਂ ਵਰਤਣ ਦੇ ਲਾਭ (Advantages of using coke as a fuel) –

  1. ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ (Calorific Value) ਬਹੁਤ ਜ਼ਿਆਦਾ ਹੈ । ਜਿਸ ਕਰਕੇ ਇਸ ਨੂੰ ਬਾਲਣ ਵਜੋਂ ਵਰਤਦੇ ਹਨ । ਕੋਕ ਦੀ ਇਕ ਇਕਾਈ ਦੇ ਬਲਣ ਨਾਲ ਜਿਹੜੀ ਉਰਜਾ ਪ੍ਰਾਪਤ ਹੁੰਦੀ ਹੈ, ਉਸ ਦੀ ਮਾਤਰਾ ਕੋਲੇ ਦੀ ਓਨੀ ਇਕਾਈ ਦੇ ਬਲਣ ਨਾਲੋਂ ਕਿਤੇ ਜ਼ਿਆਦਾ ਹੈ ।
  2. ਕੋਕ ਸਾਫ-ਸੁਥਰੀ ਕਿਸਮ ਦਾ ਬਾਲਣ ਹੈ । ਇਸ ਦੇ ਬਲਣ ਤੇ ਧੂੰਆਂ ਆਦਿ ਪੈਦਾ ਨਹੀਂ ਹੁੰਦਾ । ਇਸ ਕਾਰਨ ਕੋਕ ਦੇ ਜਲਣ ਤੇ ਪ੍ਰਦੂਸ਼ਣ ਨਹੀਂ ਫੈਲਦਾ । ਇਸ ਦੇ ਵਿਪਰੀਤ ਕੋਲੇ ਦੇ ਬਲਣ ਤੇ ਬਹੁਤ ਜ਼ਿਆਦਾ ਮਾਤਰਾ ਵਿਚ ਧੂੰਆਂ ਪੈਦਾ ਹੁੰਦਾ ਹੈ, ਜਿਸ ਕਾਰਨ ਵਾਯੂਮੰਡਲ ਦੂਸ਼ਿਤ ਹੁੰਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Punjab State Board PSEB 12th Class Environmental Education Book Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸ਼ਰਿਤ ਫਸਲ ਉਗਾਉਣ/ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ ?
ਜਾਂ
ਮਿਸ਼ਰਿਤ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫਸਲਾਂ ਦੀ ਖੇਤੀ ਕਰਨ ਨੂੰ ਮਿਸ਼ਰਿਤ ਖੇਤੀ ਜਾਂ ਭਾਂਤ-ਭਾਂਤ ਦੀ ਖੇਤੀ ਆਖਦੇ ਹਨ । ਮਿਸ਼ਰਿਤ ਫ਼ਸਲੀ ਦਾ ਮਕਸਦ ਸੰਭਾਵੀ ਖਤਰਿਆਂ ਅਤੇ ਹੋਣ ਵਾਲੀਆਂ ਹਾਨੀਆਂ ਤੋਂ ਬਚਾਉ ਕਰਨ ਤੋਂ ਹੈ ਜਿਹੜੀਆਂ ਮੀਂਹ ਆਦਿ ਦੇ ਕਾਰਨ ਪੈਦਾ ਹੋ ਸਕਦੀਆਂ ਹਨ ।

ਮਿਸ਼ਰਿਤ ਖੇਤੀ ਦੇ ਕੁਝ ਉਦਾਹਰਨ

  1. ਕਣਕ ਅਤੇ ਸਰੋਂ
  2. ਮੂੰਗਫਲੀ ਅਤੇ ਸੂਰਜਮੁਖੀ ।

ਪ੍ਰਸ਼ਨ 2.
ਜ਼ਰਾਇਤ ਵਿੱਚ ਇੱਕੋ ਫ਼ਸਲ ਦਾ ਉਗਾਉਣਾ ਇਕ ਫ਼ਸਲੀ ਵੰਡੀ ਮਿੱਟੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਹਰ ਸਾਲ ਇੱਕੋ ਹੀ ਖੇਤ ਵਿਚ ਇੱਕੋ ਹੀ ਕਿਸਮ ਦੀ ਫਸਲ ਦੀ ਬੀਜਾਈ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਵਿਚੋਂ ਇੱਕੋ ਹੀ ਕਿਸਮ ਦੇ ਪੌਸ਼ਟਿਕ ਪਦਾਰਥ ਖ਼ਤਮ ਹੋ ਜਾਂਦੇ ਹਨ । ਜਿਸ ਕਾਰਨ ਉਤਪਾਦਕਤਾ ਵਿਚ ਕਮੀ ਪੈਦਾ ਹੋ ਜਾਂਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਬੀਜੀ ਹੋਈ ਫ਼ਸਲ ਨੂੰ ਵਿਸ਼ੇਸ਼ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਵਿਸ਼ੇਸ਼ ਕਿਸਮ ਦੇ ਕੀਟ ਹਮਲਾ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਪਰਜੀਵੀਆਂ ਦੀ ਸੁਰੱਖਿਆ ਵਿਚ ਵਾਧਾ ਹੋ ਜਾਂਦਾ ਹੈ ।

ਇੱਕੋ ਹੀ ਕਿਸਮ ਦੀ ਫਸਲ ਦੀ ਇੱਕੋ ਹੀ ਖੇਤ ਵਿਚ ਬਾਰ-ਬਾਰ ਫ਼ਸਲ ਦੇ ਮਾੜੇ ਸਿੱਟਿਆਂ ਤੋਂ ਬਚਣ ਦੇ ਲਈ ਫ਼ਸਲਾਂ ਦੀ ਕਾਸ਼ਤ ਬਦਲ-ਬਦਲ ਕੇ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਜੈਵ ਖਾਦ (Bio fertilizer) ਕੀ ਹੈ ?
ਉੱਤਰ-
ਜੈਵ ਖਾਦਾਂ ਉਹ ਸੂਖਮ ਜੀਵ ਹਨ ਜਿਹੜੇ ਭੂਮੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ ਅਤੇ ਪਰਿਸਥਿਤਿਕੀ ਹਾਲਤਾਂ ਵਿਚ ਸੁਧਾਰ ਲਿਆਉਣ ਦੇ ਨਾਲ-ਨਾਲ ਵਾਤਾਵਰਣ ਦੇ ਸੰਕਟਾਂ ਨੂੰ ਵੀ ਘਟਾਉਂਦੇ ਹਨ । ਇਸ ਕੰਮ ਦੇ ਵਾਸਤੇ ਵਸ਼ਿਸ਼ਟ ਕਿਸਮਾਂ ਦੇ ਸੂਖ਼ਮ ਜੀਵ, ਜਿਵੇਂ ਕਿ ਉੱਲੀਆਂ, ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਜੀਵ ਖਾਦਾਂ ਨੂੰ ਵਿਸ਼ੇਸ਼ ਕਿਸਮ ਦੀਆਂ ਲੈਬਾਰਟੀਰੀਆਂ ਵਿਚ ਉਗਾ ਕੇ, ਕਿਸਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ ਤਾਂ ਜੋ ਉਹ ਇਨ੍ਹਾਂ ਖਾਦਾਂ ਦੀ ਵਰਤੋਂ ਆਪਣੇ ਖੇਤਾਂ ਵਿਚ ਕਰ ਸਕਣ ।

ਪ੍ਰਸ਼ਨ 4.
ਜੀ ਐੱਮ (GM) ਫ਼ਸਲਾਂ ਤੋਂ ਕੀ ਭਾਵ ਹੈ ?
ਉੱਤਰ-
GM = Genetically Modified Crops
ਜਣਨਿਕ ਤੌਰ ਤੇ ਸੁਧਰੀਆਂ ਹੋਈਆਂ ਫ਼ਸਲਾਂ-
ਫ਼ਸਲਾਂ ਅਤੇ ਪਸ਼ੂ ਧਨ ਦੇ ਡੀ. ਐਨ. ਏ. ਨੂੰ ਬਾਇਓ ਟੈਕਨਾਲੋਜੀ ਦੀ ਵਰਤੋਂ ਕਰਕੇ ਇਸ ਵਿਚ ਸੁਧਾਰ ਲਿਆਂਦਾ ਜਾਂਦਾ ਹੈ ! ਅਜਿਹਾ ਸੁਧਾਰ ਲਿਆਉਣ ਦੇ ਫਲਸਰੂਪ ਇਨ੍ਹਾਂ ਸੁਧਰੀਆਂ ਹੋਈਆਂ ਫ਼ਸਲਾਂ ਅਤੇ ਪਸ਼ੂਧਨ ਦੀ ਨਾ ਕੇਵਲ ਗੁਣਵੱਤਾ ਹੀ ਵੱਧ ਜਾਂਦੀ ਹੈ, ਸਗੋਂ ਇਨ੍ਹਾਂ ਦੀ ਉਤਪਾਦਿਕਤਾ ਵਿਚ ਵੀ ਕਾਫ਼ੀ ਜ਼ਿਆਦਾ ਵਿਧੀ ਹੋ ਜਾਂਦੀ ਹੈ ਅਤੇ ਇਹ ਪੌਦੇ ਤੇ ਪਸ਼ੂ ਬੀਮਾਰੀਆਂ ਆਦਿ ਦਾ ਟਾਕਰਾ ਵੀ ਕਰ ਸਕਣ ਦੇ ਸਮਰੱਥ ਹੁੰਦੇ ਹਨ | ਅਜਿਹੇ ਪੌਦਿਆਂ ਅਤੇ ਜਾਨਵਰਾਂ ਨੂੰ ਜਣਨਿਕ ਤੌਰ ਤੇ ਸੁਧਰੇ ਹੋਏ ਪੌਦੇ ਅਤੇ ਪਸ਼ੂਧਨ ਆਖਦੇ ਹਨ ।

ਦੇਸ਼ ਵਿਚ ਕਣਕ, ਧਾਨ, ਬੈਸੀਕਾ (ਸਰੋਂ ਆਦਿ), ਮੂੰਗੀ, ਫਲੀਆਂ (Beans) ਅਰਹਰ (Pigeonpea), ਆਲੂ, ਟਮਾਟਰ, ਪੱਤਾ ਗੋਭੀ ਅਤੇ ਫੁੱਲ ਗੋਭੀ ਆਦਿ ਦੀਆਂ ਫ਼ਸਲਾਂ ਦੇ ਵਾਂਸਜੈਨਿਕ (Transgenic) ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਹਨ । ਵਾਂਸਜੈਨਿਕ ਕਣਕ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ-ਨਾਲ ਇਸ ਦੀ ਕਿਸਮ ਵੀ ਵਧੀਆ ਹੈ ਅਤੇ ਇਸ ਵਿਚ ਲਾਈਸਿਨ (Lysin) ਦੇ ਅੰਸ਼ ਵੀ ਕਾਫ਼ੀ ਜ਼ਿਆਦਾ ਹੁੰਦੇ ਹਨ ।

ਪਸ਼ਨ 5.
ਭੋਜਨ ਦੀ ਸਾਂਭ ਸੁਰੱਖਿਆ (Preservation) ਕਿਉਂ ਜ਼ਰੂਰੀ ਹੈ ?
ਉੱਤਰ-
ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲਈ ਖਾਧ ਪਦਾਰਥਾਂ ਦੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਉਪਜ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕਾਂ ਦੀਆਂ ਪੋਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕੀਤਾ ਜਾ ਸਕੇ । ਪਰ ਫ਼ਸਲਾਂ ਦਾ ਝਾੜ ਰੁੱਤਾਂ ਅਤੇ ਹਰੇਕ ਇਲਾਕੇ ਦੇ ਸੁਭਾਅ ਉੱਪਰ ਨਿਰਭਰ ਕਰਦਾ ਹੈ । ਜੇਕਰ ਅਸੀਂ ਖਾਧ ਪਦਾਰਥਾਂ ਨੂੰ ਬਹੁਤ ਅਧਿਕ ਮਾਤਰਾ ਵਿਚ ਪੈਦਾ ਕਰ ਵੀ ਲਈਏ, ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਅਸੀਂ ਸਾਰੇ ਲੋਕਾਂ ਨੂੰ ਲਗਾਤਾਰ ਭੋਜਨ ਉਪਲੱਬਧ ਕਰਵਾ ਸਕੀਏ । ਇਸ ਲਈ ਅਜਿਹਾ ਕਰਨ ਨੂੰ ਸੰਭਵ ਬਣਾਉਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਢੰਗ ਅਪਣਾਏ ਜਾਣ ਜਿਨ੍ਹਾਂ ਕਾਰਨ ਖਾਧ ਪਦਾਰਥ ਹਰੇਕ ਆਦਮੀ ਨੂੰ ਹਰ ਸਮੇਂ ਵਾਜਿਬ ਕੀਮਤ ਤੇ ਆਸਾਨੀ ਨਾਲ ਉਪਲੱਬਧ ਹੋ ਸਕਣ । ਅਜਿਹਾ ਕੇਵਲ ਭੋਜਨ ਨੂੰ ਠੀਕ ਢੰਗ ਨਾਲ ਸੁਰੱਖਿਅਤ ਕਰਕੇ ਹੀ ਕੀਤਾ ਜਾ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੈਵ ਖਾਦਾਂ ਰਸਾਇਣਿਕ ਖਾਦਾਂ ਤੋਂ ਵੱਧ ਲਾਹੇਵੰਦ ਕਿਉਂ ਹਨ ?
ਉੱਤਰ-
ਸਾਡੀ ਖੇਤੀ ਰਸਾਇਣਿਕ ਖਾਦਾਂ ਅਤੇ ਜੈਵ ਖਾਦਾਂ ਦੀ ਬਹੁਤ ਜ਼ਿਆਦਾ ਕੀਤੀ ਜਾਂਦੀ ਵਰਤੋਂ ਉੱਪਰ ਨਿਰਭਰ ਕਰਦੀ ਹੈ । ਪਰ ਇਹ ਰਸਾਇਣ ਮਨੁੱਖ ਜਾਤੀ ਲਈ ਫਾਇਦੇਮੰਦ ਨਹੀਂ ਹਨ । ਇਨ੍ਹਾਂ ਰਸਾਇਣਿਕ ਪਦਾਰਥਾਂ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਪਰਿਸਥਿਤਿਕ ਅਵਸਥਾ ਅਤੇ ਵਾਤਾਵਰਣ ਉੱਪਰ ਮਾੜੇ ਪ੍ਰਭਾਵ ਪੈਂਦੇ ਹਨ । ਇਨ੍ਹਾਂ ਰਸਾਇਣਾਂ ਦੇ ਮਾੜੇ ਪ੍ਰਭਾਵ ਇਹ ਹਨ-

  • ਰਸਾਇਣਿਕ ਖਾਦਾਂ ਬੜੀਆਂ ਮਹਿੰਗੀਆਂ ਹਨ ਅਤੇ ਉਦਯੋਗੀਕਰਨ ਦੀ ਪੱਧਰ ਉੱਚੀ ਹੋਣ ਦੇ ਕਾਰਨ ਇਨ੍ਹਾਂ ਖਾਦਾਂ ਦਾ ਨਿਰਮਾਣ ਵੀ ਤਸੱਲੀਬਖ਼ਸ਼ ਨਹੀਂ ਹੁੰਦਾ, ਅਤੇ ਇਨ੍ਹਾਂ ਬਨਾਉਟੀ ਖਾਦਾਂ ਤੋਂ ਕਈ ਵਾਰ ਲੋੜੀਂਦੇ ਪੌਸ਼ਟਿਕ ਤੱਤ ਪੂਰੀ ਮਾਤਰਾ ਵਿਚ ਉਪਲੱਬਧ ਵੀ ਨਹੀਂ ਹੁੰਦੇ ।
  • ਖੇਤਾਂ ਵਿਚ ਵਰਤੀਆਂ ਜਾਂਦੀਆਂ ਜੈਵ ਖਾਦਾਂ ਅਤੇ ਰਸਾਇਣਿਕ ਖਾਦਾਂ ਆਮ ਤੌਰ ਤੇ ਖੇਤਾਂ ਵਿਚੋਂ ਰੁੜ੍ਹ ਕੇ ਪਾਣੀ ਦੇ ਸਰੋਤਾਂ ਵਿਚ ਮਿਲ ਕੇ, ਪਾਣੀ ਨੂੰ ਦੂਸ਼ਿਤ ਕਰ ਦਿੰਦੀਆਂ ਹਨ । ਵਾਤਾਵਰਣ ਵਿਚ ਜਮਾਂ ਹੋਣ ਵਾਲੇ ਕਈ ਆਇਣਾਂ ਦੀ ਵਧੀ ਹੋਈ ਸੰਘਣਤਾ ਦੇ ਕਾਰਨ ਸਜੀਵਾਂ ਲਈ ਸੰਕਟਾਂ ਦਾ ਕਾਰਨ ਬਣ ਜਾਂਦੇ ਹਨ । ਇਸ ਵਿੱਚ ਮਨੁੱਖ ਵੀ ਸ਼ਾਮਿਲ ਹਨ ।
  • ਰਸਾਇਣਿਕ ਖਾਦਾਂ ਨੂੰ ਤਿਆਰ ਕਰਨ ਦੇ ਵਾਸਤੇ ਉਰਜਾ ਦੀ ਬੜੀ ਮਾਤਰਾ ਵਿਚ ਲੋੜ ਪੈਂਦੀ ਹੈ । ਇਕ ਅੰਦਾਜ਼ੇ ਦੇ ਮੁਤਾਬਿਕ ਨਾਈਟ੍ਰੋਜਨ ਦੀ ਇਕ ਇਕਾਈ ਤੋਂ ਖਾਦ ਨੂੰ ਤਿਆਰ ਕਰਨ ਦੇ ਵਾਸਤੇ ਪਥਰਾਟ ਊਰਜਾ ਦੀਆਂ ਦੋ ਇਕਾਈਆਂ ਦੀ ਲੋੜ ਹੁੰਦੀ ਹੈ । ਊਰਜਾ ਦੇ ਇਹ ਪਥਰਾਟ ਸਰੋਤ ਨਾ-ਨਵਿਆਉਣਯੋਗ ਹੋਣ ਦੇ ਕਾਰਨ ਇਨ੍ਹਾਂ ਦੇ ਖ਼ਤਮ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ ।
  • ਬਨਾਉਟੀ ਖਾਦਾਂ ਨੂੰ ਪ੍ਰਯੋਗ ਕਰਨ ਦੇ ਸਮੇਂ ਕਈ ਤਰ੍ਹਾਂ ਦੇ ਪ੍ਰਦੂਸ਼ਕ ਪੈਦਾ ਹੋ ਜਾਂਦੇ ਹਨ, ਇਨ੍ਹਾਂ ਦਾ ਮਾੜਾ ਪ੍ਰਭਾਵ ਫ਼ਸਲਾਂ ਅਤੇ ਵਾਤਾਵਰਣ ਉੱਤੇ ਮਾੜਾ ਹੀ ਹੁੰਦਾ ਹੈ ।
  • ਜ਼ਿਆਦਾਤਰ ਜੀਵਨਾਸ਼ਕ, ਜੀਵ ਵਿਸ਼ੇਸ਼ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੇ ਫਲਸਰੂਪ ਅਜਿਹੇ ਪੈਸਟ ਪੈਦਾ ਹੋ ਜਾਂਦੇ ਹਨ, ਜਿਹੜੇ ਕਿ ਕੀਟਨਾਸ਼ਕ ਰੋਧੀ (Resistant) ਹੁੰਦੇ ਹਨ । ਇਸ ਕਾਰਨ ਜੀਵਨਾਸ਼ਕਾਂ ਦੀ ਬਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਹ ਵਿਨਾਸ਼ਕਾਰੀਆਂ ਉੱਤੇ ਵਧੇਰੇ ਪ੍ਰਭਾਵਸ਼ਾਲੀ ਹੋ ਸਕਣ ।
  • ਰਸਾਇਣਿਕ ਖਾਦਾਂ ਦੇ ਉਤਪਾਦਨ ਸਮੇਂ ਅਤੇ ਪ੍ਰਬੰਧਣ ਦੇ ਵਕਤ ਕਈ ਪ੍ਰਕਾਰ ਦੇ ਪਦਾਰਥ ਪੈਦਾ ਹੁੰਦੇ ਹਨ ਜਿਹੜੇ ਕਿ ਨਾ ਸਿਰਫ਼ ਪ੍ਰਦੂਸ਼ਣ ਪੈਦਾ ਕਰਦੇ ਹਨ, ਸਗੋਂ ਫ਼ਸਲ ਅਤੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ।

ਖੇਤੀ-ਬਾੜੀ ਵਿਚ ਜੀਵ ਫਰਟੇਲਾਈਜ਼ਰਜ਼ ਦੀ ਵਰਤੋਂ ਦੇ ਲਾਭ (Advantages of using Biofertilizers in Agriculture)-

  1. ਜੀਵ-ਖਾਦਾਂ ਦੀ ਵਰਤੋਂ ਕਰਨ ਦੇ ਨਾਲ ਉਪਜ ਵਿਚ 15-35% ਤਕ ਦਾ ਵਾਧਾ ਹੋ ਜਾਂਦਾ ਹੈ ।
  2. ਨਾਈਟ੍ਰੋਜਨ ਦੇ ਯੋਗਿਕੀਕਰਨ ਦੇ ਇਲਾਵਾ ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ (Cyanobacteria) ਕੁੱਝ ਅਜਿਹੇ ਹੀ ਹਾਰਮੋਨਜ਼ ਵੀ ਪੈਦਾ ਕਰਦੇ ਹਨ, ਜਿਹੜੇ ਪੌਦੇ ਦੇ ਵੱਧਣ ਵਿਚ ਸਹਾਈ ਹੁੰਦੇ ਹਨ ਅਤੇ ਇਹ ਹਾਰਮੋਨਜ਼ ਬੀਜਾਂ ਦੇ ਪੁੰਗਰਨ ਵਿਚ ਵੀ ਸਹਾਇਤਾ ਕਰਦੇ ਹਨ ।
  3. ਕਈ ਜੀਵ ਫਰਟੇਲਾਈਜ਼ਰਜ਼ ਅਜਿਹੇ ਵੀ ਹਨ, ਜਿਹੜੇ ਕਿ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਦੇ ਹਨ, ਭਾਵੇਂ ਕਿ ਇਨ੍ਹਾਂ ਫ਼ਸਲਾਂ ਦੀ ਸਿੰਚਾਈ ਠੀਕ ਤਰ੍ਹਾਂ ਨਾ ਵੀ ਕੀਤੀ ਗਈ ਹੋਵੇ । ਅਜਿਹੀ ਹਾਲਤ ਘੱਟ ਸਿੰਚਾਈ ਵਿਚ ਬਨਾਉਟੀ ਖਾਦਾਂ ਕੁਝ ਨਹੀਂ ਸਵਾਰਦੀਆਂ ।
  4. ਜੀਵ-ਖਾਦਾਂ ਦੀ ਵਰਤੋਂ ਕਰਨ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ । 5. ਜੀਵ ਖਾਦਾਂ ਸੰਜਮੀ ਅਤੇ ਸਸਤੀਆਂ ਹਨ । ਇਨ੍ਹਾਂ ਖਾਦਾਂ ਦੀ ਵਰਤੋਂ ਗਰੀਬ ਕਿਸਾਨ ਵੀ ਕਰ ਸਕਦੇ ਹਨ ।
  5. ਜੀਵ-ਖਾਦਾਂ ਦੁਆਰਾ ਉਤਪੰਨ ਕੀਤੇ ਗਏ ਐਂਟੀਬਾਇਓਟਿਕਸ (Antibiotics), ਜੀਵ ਬਾਇਓ) ਪੈਸਟੀਸਾਈਡਜ਼ ਵਜੋਂ ਵੀ ਕਾਰਜ ਕਰਦੇ ਹਨ ।
  6. ਬਾਇਓ ਫਰਟੇਲਾਈਜ਼ਰਜ਼ ਦੀ ਵਰਤੋਂ ਜ਼ਮੀਨ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਸੁਧਾਰ ਲਿਆਉਂਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 2.
ਕਿਰਸਾਣੀ ਖੇਤੀ (Farming) ਅਤੇ ਖੇਤੀ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ਜਿਹੜੀਆਂ ਕਾਇਮ ਰਹਿਣਯੋਗ ਜ਼ਰਾਇਤ ਲਈ ਲਾਹੇਵੰਦ ਹਨ ।
ਉੱਤਰ-
ਟਿਕਾਊ ਖੇਤੀ ਦੇ ਤਿੰਨ ਟੀਚੇ-
(i) ਵਾਤਾਵਰਣੀ ਨਰੋਆਪਨ (Environmental health)
(ii) ਆਰਥਿਕ ਪੱਖੋਂ ਲਾਭ (Economic profitability) ਅਤੇ
(iii) ਸਮਾਜਿਕ ਅਤੇ ਆਰਥਿਕ ਕਿਸਮ ਦੇ ਸਮਾਨਤਾ (Social and Economic equity) ਨੂੰ ਇਕੱਠਿਆਂ ਕਰਦੀ ਹੈ ।

ਟਿਕਾਊ ਖੇਤੀ ਨੂੰ ਪ੍ਰਾਪਤ ਕਰਨ ਦੇ ਲਈ ਕਿਸਾਨਾਂ ਨੂੰ ਅੱਗੇ ਲਿਖੇ ਤਰੀਕੇ ਅਪਨਾਉਣੇ ਚਾਹੀਦੇ ਹਨ-

ਮਿਸ਼ਰਿਤ ਕਿਰਸਾਣੀ (Mixed Farming) – ਮਿਸ਼ਰਿਤ ਕਿਰਸਾਣੀ ਵਿਚ ਕਿਸਾਨ ਫ਼ਸਲਾਂ ਉਗਾਉਣ ਦੇ ਨਾਲ-ਨਾਲ ਗਾਂਵਾਂ, ਮੱਝਾਂ, ਕੁੱਝ ਬੱਕਰੀਆਂ, ਭੇਡਾਂ, ਮੁਰਗੀਆਂ ਅਤੇ ਸੂਰਾਂ ਦੀ ਪਾਲਣਾ ਵੀ ਕਰ ਸਕਦੇ ਹਨ । ਅਜਿਹੀ ਵਿਧੀ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ । ਅਜਿਹਾ ਕਰਨ ਦੇ ਨਾਲ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਅਲੱਗ-ਅਲੱਗ ਕਿਸਮਾਂ ਦੇ ਖਾਧ ਪਦਾਰਥਾਂ ਦੀ ਉਪਲੱਬਧ ਕਰਾਉਣਾ ਸੌਖਾ ਹੋ ਜਾਂਦਾ ਹੈ ।

ਦੁਨੀਆਂ ਭਰ ਵਿਚ ਮਿਸ਼ਰਿਤ ਕਿਰਸਾਨੀ ਬੜੀ ਪ੍ਰਚਲਿਤ ਹੈ । ਮਿਸ਼ਰਿਤ ਕਿਰਸਾਣੀ ਘਰ ਦੇ ਸਾਰੇ ਮੈਂਬਰਾਂ ਲਈ ਕੰਮ ਕਰਨ ਦੇ ਸਾਧਨ ਪੈਦਾ ਕਰਦੀ ਹੈ ਅਤੇ ਇਸ ਵਿਧੀ ਨੂੰ ਅਪਨਾਉਣ ਨਾਲ ਕਿਸਾਨਾਂ ਨੂੰ ਸਾਰੇ ਤਰ੍ਹਾਂ ਦੇ ਪਦਾਰਥ ਇੱਕੋ ਹੀ ਜਗਾ ਤੋਂ ਉਪਲੱਬਧ ਹੋ ਜਾਂਦੇ ਹਨ ।

ਮਿਸ਼ਰਿਤ ਖੇਤੀ (Mixed Cropping) – ਇਸ ਕਿਸਮ ਦੀ ਖੇਤੀ ਵਿਚ ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕਰਨਾ ਸ਼ਾਮਿਲ ਹਨ । ਇਸ ਖੇਤੀ ਦਾ ਮਕਸਦ ਫ਼ਸਲਾਂ ਦੇ ਫੇਲ੍ਹ ਹੋ ਜਾਣ ਕਾਰਨ ਆਮਦਨ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਨਿਊਨਤਮ ਪੱਧਰ ਤੇ ਰੱਖਣ ਤੋਂ ਹੈ । ਫ਼ਸਲਾਂ ਦਾ ਮੁਕੰਮਲ ਤੌਰ ਤੇ ਨਾ ਉੱਗਣਾ ਜਾਂ ਘੱਟ ਉੱਗਣ ਦੀ ਮੁੱਖ ਵਜ਼ਾ ਮੀਂਹ ਦੀ ਘਾਟ ਹੋ ਸਕਦੀ ਹੈ ।

ਅੰਤਰ ਖੇਤੀ (Inter Cropping) – ਇਕ ਹੀ ਖੇਤ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਪਾਲਾਂ (Rows) ਵਿਚ ਬੀਜਣ ਨੂੰ ਇੰਟਰ ਖੇਤੀ ਆਖਦੇ ਹਨ ।

ਕਤਾਰਾਂ ਨੂੰ 1 : 1, 1 : 2, ਜਾਂ 1 : 3 ਦੀ ਸ਼ਕਲ ਵਿਚ ਅਪਣਾਇਆ ਜਾ ਸਕਦਾ ਹੈ । ਕਾਸ਼ਤ ਕਰਨ ਦੇ ਇਸ ਅਨੁਪਾਤ ਦਾ ਮਤਲਬ ਹੈ ਕਿ ਕਾਸ਼ਤ ਕਰਨ ਦੇ ਪੱਖ ਤੋਂ, ਇਕ ਕਤਾਰ ਵਿਚ ਪ੍ਰਮੁੱਖ ਫ਼ਸਲ ਦੀ ਅਤੇ ਦੁਸਰੀਆਂ ਕਤਾਰਾਂ ਵਿਚ ਅੰਤਰ ਫ਼ਸਲਾਂ (Inter Crops) ਹੋਣੀਆਂ ਚਾਹੀਦੀਆਂ ਹਨ | ਅੰਤਰ ਖੇਤੀ ਨੂੰ ਪਰਸਪਰ ਖੇਤੀ ਵੀ ਆਖਦੇ ਹਨ ।

ਅੰਤਰ ਖੇਤੀ ਨੂੰ ਅਪਨਾਉਣ ਨਾਲ ਰਕਬੇ ਦੀ ਵਰਤੋਂ ਠੀਕ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਪ੍ਰਕਾਸ਼, ਪੌਸ਼ਟਿਕ ਪਦਾਰਥਾਂ ਤੇ ਪਾਣੀ ਆਦਿ ਦੀ ਵਰਤੋਂ ਵੀ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ।

ਅੰਤਰ ਖੇਤੀ ਦੇ ਲਾਭ (Advantages of Intercropping)-
(i) ਅੰਤਰ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ।
(ii) ਅੰਤਰ ਖੇਤੀ ਉਤਪਾਦਕਤਾ ਵਧਾਉਣ ਵਿਚ ਸਹਾਈ ਹੁੰਦੀ ਹੈ ।
(iii) ਦੋ ਜਾਂ ਤਿੰਨ ਫ਼ਸਲਾਂ ਦੀ ਕਟਾਈ ਕਰਨ ਸਮੇਂ ਥਾਂ ਦੀ ਬੱਚਤ ਹੋ ਸਕਦੀ ਹੈ ।

ਫਸਲੀ ਚੱਕਰ (Crop Rotation)-
ਇੱਕੋ ਹੀ ਖੇਤ ਵਿਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਦੇ ਨਿਯਮਿਤ ਪੁਨਰ ਵਰਣਕ (Recurrent), ਅਨੁਕੂਮਣ (Succession) ਜਾਂ ਅਗੜ-ਪਿਛੜ ਅਥਵਾ ਬਦਲ-ਬਦਲ ਕੇ ਬੀਜਣ ਨੂੰ ਫ਼ਸਲੀ ਚੱਕਰ ਜਾਂ ਫ਼ਸਲਾਂ ਦੀ ਅਦਲਾ-ਬਦਲੀ ਆਖਦੇ ਹਨ ।

ਜੇਕਰ ਇਕ ਹੀ ਖੇਤ ਵਿਚ ਹਰ ਸਮੇਂ ਇੱਕੋ ਹੀ ਤਰ੍ਹਾਂ ਦੀ ਫਸਲਾਂ ਦੀ ਹਰ ਸਾਲ ਕਾਸ਼ਤ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਦੀ ਮਿੱਟੀ ਵਿਚ ਵਿਸ਼ੇਸ਼ ਅਤੇ ਨਿਸ਼ਚਿਤ ਕਿਸਮਾਂ ਦੇ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸਦੇ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਜਾਂ ਤਾਂ ਘਾਟ ਪੈਦਾ ਹੋ ਜਾਂਦੀ ਹੈ ਜਾਂ ਇਹ ਅਲੋਪ ਹੋ ਜਾਂਦੇ ਹਨ ਅਤੇ ਖੇਤਾਂ ਤੋਂ ਪ੍ਰਾਪਤ ਹੋਣ ਵਾਲੀ ਉਪਜ ਵਿਚ ਕਮੀ ਪੈਦਾ ਹੋ ਜਾਂਦੀ ਹੈ । ਅਜਿਹੀ ਫ਼ਸਲ ਲਈ ਨਿਸ਼ਚਿਤ (Specific) ਰੋਗ, ਕੀਟਾਂ ਅਤੇ ਬੈਕਟੀਰੀਆ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ।

ਇਸ ਸਮੱਸਿਆ ਦਾ ਸਭ ਤੋਂ ਬਿਹਤਰ ਹੱਲ ਖੇਤਾਂ ਵਿਚ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਣਾ ਹੈ । ਮਿੱਟੀ ਵਿਚ ਨਾਈਟ੍ਰੋਜਨੀ ਪੌਸ਼ਟਿਕ ਪਦਾਰਥਾਂ ਅਤੇ ਕਾਰਬਨੀ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕਰਨ ਦੇ ਵਾਸਤੇ ਫਲੀਦਾਰ ਪੌਦਿਆਂ (Leguminous plants) ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਫਲੀਦਾਰ ਪੌਦਿਆਂ ਨੂੰ ਫ਼ਸਲੀ ਚੱਕਰ ਵਿਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਫ਼ਸਲੀ ਚੱਕਰ ਦੇ ਲਾਭ (Advantages of Crop Rotation)

  • ਫ਼ਸਲੀ ਚੱਕਰ ਦੇ ਕਾਰਨ ਤੋਂ ਦੀ ਉਪਜਾਊ ਸ਼ਕਤੀ ਵਿਚ ਹੋਏ ਵਾਧੇ ਦੇ ਕਾਰਨ ਫ਼ਸਲਾਂ ਤੋਂ ਵਧੇਰੇ ਮਾਤਰਾ ਵਿਚ ਝਾੜ ਪ੍ਰਾਪਤ ਕੀਤਾ ਜਾਂਦਾ ਹੈ ।
  • ਹਰੇਕ ਫ਼ਸਲ ਦੀ ਪੌਸ਼ਟਿਕ ਪਦਾਰਥਾਂ ਦੀ ਜ਼ਰੂਰਤ ਵੱਖਰੀ-ਵੱਖਰੀ ਹੁੰਦੀ ਹੈ । ਫ਼ਸਲੀ ਚੱਕਰ ਦੇ ਅਪਣਾਉਣ ਨਾਲ ਤੋਂ ਵਿਚਲੇ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਇਕ ਸਾਰ ਹੁੰਦੀ ਹੈ ਅਤੇ ਮਿੱਟੀ ਵਿਚ ਕਿਸੇ ਵਿਸ਼ੇਸ਼ ਕਿਸਮ ਦੇ ਪੌਸ਼ਟਿਕ ਪਦਾਰਥ ਦੀ ਘਾਟ ਪੈਦਾ ਨਹੀਂ ਹੁੰਦੀ ।
  • ਨਦੀਨਾਂ, ਰੋਗਾਂ ਅਤੇ ਹਾਨੀਕਾਰਕ ਕੀਟਾਂ ਦੀ ਸੰਖਿਆ ਵਿਚ ਕਮੀ ਆ ਜਾਂਦੀ ਹੈ ।
  • ਫ਼ਸਲੀ ਚੱਕਰ ਦੇ ਕਾਰਨ ਉਤਪਾਦਨ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ ।
  • ਜਦੋਂ ਵੱਖ-ਵੱਖ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਿਆ ਜਾਂਦਾ ਹੈ, ਤਾਂ ਅਜਿਹਾ ਕਰਨ ਦੇ ਵਾਸਤੇ ਜਿਹੜੀਆਂ ਵਿਧੀਆਂ, ਜਿਵੇਂ ਕਿ ਭਾਂ ਦੀ ਤਿਆਰੀ, ਖਾਦ ਪਾਉਣਾ, ਬੀਜਾਈ ਕਰਨੀ, ਫ਼ਸਲ ਦੀ ਕਟਾਈ ਅਤੇ ਦੂਸਰੀਆਂ ਹੋਰ ਖੇਤੀ ਨਾਲ ਸੰਬੰਧਿਤ ਸਰਗਰਮੀਆਂ ਸਾਲ ਭਰ, ਪਰ ਵੰਡ ਕੇ ਜਾਰੀ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਕੰਮ-ਕਾਜ ਦਾ ਬੋਝ ਵੀ ਬਹੁਤ ਜ਼ਿਆਦਾ ਨਹੀਂ ਪੈਂਦਾ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਫ਼ਸਲਾਂ ਦੇ ਸੁਧਾਰ ਲਈ ਬਾਇਓ ਤਕਨਾਲੋਜੀ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਬਾਇਓ ਤਕਨਾਲੋਜੀ ਦੀ ਮਹੱਤਤਾ

1. ਝਾੜ ਵਿਚ ਸੁਧਾਰ (Improving Crop Yield) – ਜਣਨਿਕ ਪੱਖੋਂ ਸੋਧੇ ਗਏ ਪੌਦਿਆਂ ਵਿਚ ਰੋਗਾਂ, ਨਦੀਨਾਂ ਅਤੇ ਕੀਟਾਂ ਤੇ ਸੋਕੇ ਵਾਲੀਆਂ ਸਥਿਤੀਆਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ । ਅਜਿਹੇ ਸੁਧਰੇ ਹੋਏ ਪੌਦੇ ਤਿੰਕੂਲ ਹਾਲਾਤਾਂ ਵਿਚ ਵੀ ਉੱਗਣ ਅਤੇ ਵੱਧਣ ਦੇ ਸਮਰੱਥ ਹੁੰਦੇ ਹਨ । ਫ਼ਸਲਾਂ ਦੇ ਝਾੜ ਵਿਚ ਵਾਧਾ ਹੋਣ ਦੀ ਕਾਬਲੀਅਤ ਦੇ ਕਾਰਨ ਅਸੀਂ ਥੋੜੀ ਭੂਮੀ ਤੋਂ ਜ਼ਿਆਦਾ ਉਪਜ ਪ੍ਰਾਪਤ ਕਰ ਸਕਦੇ ਹਾਂ ।

2. ਰਸਾਇਣਾਂ ਦੀ ਘੱਟ ਵਰਤੋਂ (Less use of Chemicals) – ਬਾਇਓ ਤਕਨਾਲੋਜੀ ਬਨਾਉਟੀ ਖਾਦਾਂ ਅਤੇ ਜੀਵਨਾਸ਼ਕਾਂ ਦੀ ਵਰਤੋਂ ਘਟਾਉਣ ਵਿਚ ਵੀ ਸਹਾਇਤਾ ਕਰ ਸਕਦੀ ਹੈ । ਜਿਵੇਂ ਕਿ ਫ਼ਸਲਾਂ ਵਿਚ ਉੱਗਣ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਦੇ ਲਈ ਅਸੀਂ ਫ਼ਸਲਾਂ ਲਈ ਨਿਸ਼ਚਿਤ ਨਦੀਨਨਾਸ਼ਕਾਂ ਦੀ ਵਰਤੋਂ, ਫ਼ਸਲਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਇਆ, ਕਰ ਸਕਦੇ ਹਾਂ । ਜੇਕਰ ਨਦੀਨਨਾਸ਼ਕਾਂ ਦੀ ਵਰਤੋਂ ਠੀਕ ਵਕਫੇ ਦੇ ਬਾਅਦ ਕੀਤੀ ਜਾਂਦੀ ਰਹੇ ਤਾਂ ਇਹਨਾਂ ਨਦੀਨਨਾਸ਼ਕਾਂ ਦੀ ਮਾਤਰਾ ਦੀ ਵਰਤੋਂ ਘਟਾਈ ਜਾ ਸਕਦੀ ਹੈ ।

3. ਭੋਜਣ ਦੀ ਗੁਣਵੱਤਾ ਵਿਚ ਸੁਧਾਰ (Improvement in Food Quality) – ਬਾਇਓ ਤਕਨਾਲੋਜੀ ਨਾਲ ਅਸੀਂ ਫ਼ਸਲਾਂ ਦੀ ਗੁਣਵੱਤਾ ਵਿਚ ਸੁਧਾਰ ਲਿਆ ਸਕਦੇ ਹਾਂ । ਖਾਧ ਪਦਾਰਥਾਂ ਦੇ ਸੁਧਾਰ, ਰੰਗ-ਰੂਪੁ (Appearance) ਅਤੇ ਪੌਸ਼ਟਿਕ ਗੁਣਵੱਤਾ ਵਿਚ ਵਿਗਿਆਨੀ ਸੁਧਾਰ ਲਿਆਉਣ ਵਿਚ ਵਿਗਿਆਨੀ ਕਾਮਯਾਬ ਹੋ ਗਏ ਹਨ ।

ਬਾਇਓ ਤਕਨਾਲੋਜੀ ਦਾ ਇਕ ਹੋਰ ਲਾਭ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਪੱਕਣ ਦੇ ਸਮੇਂ ਵਿਚ ਸੁਧਾਰ ਕਰਨ ਦੇ ਮੰਤਵ ਨਾਲ, ਅਜਿਹਾ ਕਰਨ ਵਾਲੇ ਜੀਨਜ਼ (Genes) ਦੀ ਗੁਣਵੱਤਾ ਵਿਚ ਸੁਧਾਰ ਕਰਨਾ ਵੀ ਸ਼ਾਮਿਲ ਹੈ । ਜਿਵੇਂ ਕਿ ਫ਼ਸਲਾਂ ਅਤੇ ਫਲਾਂ ਦੇ ਪੱਕਣ ਵਿਚ ਦੇਰੀ ਕਰਨ ਦੇ ਨਾਲ ਖਪਤਕਾਰਾਂ ਨੂੰ ਲਾਭ ਪੁੱਜਣ ਦੇ ਨਾਲ-ਨਾਲ ਉਤਪਾਦਕਾਂ ਨੂੰ ਵੀ ਫਾਇਦਾ ਹੋਵੇਗਾ | ਅਜਿਹੇ ਦੇਰੀ ਨਾਲ ਪੱਕਣ ਵਾਲੇ ਫ਼ਲ ਅਤੇ ਸਬਜ਼ੀਆਂ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਨੂੰ ਵੀ ਆਸਾਨੀ ਨਾਲ ਪ੍ਰਾਪਤ ਹੋ ਸਕਣਗੀਆਂ ।

4. ਵਾਤਾਵਰਣ ਸਨੇਹੀ (Environment Friendly) – ਵਿਗਿਆਨੀਆਂ ਨੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ, ਜਿਵੇਂ ਕਿ ਤੇਲ ਦਾ ਡੁੱਲਣਾ ਆਦਿ ਤੋਂ ਮੁਕਤੀ ਪਾਉਣ ਦੇ ਤਰੀਕੇ ਵੀ ਲੱਭ ਗਏ ਹਨ ।

ਪ੍ਰਸ਼ਨ 4.
ਭੋਜਨ ਖਾਧ ਪਦਾਰਥ ਸੁਰੱਖਿਆ (Food Preservation) ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਖ਼ਰਾਬ ਹੋਣ ਵਾਲੇ ਖਾਧ ਪਦਾਰਥਾਂ ਨੂੰ ਢੁੱਕਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਭੋਜਨ ਸੁਰੱਖਿਅਣ ਦਾ ਅਸਲ ਮਤਲਬ ਭੋਜਨ ਦੀ ਪੌਸ਼ਟਿਕਤਾ ਨੂੰ ਲੰਮੇ ਸਮੇਂ ਤਕ ਕਾਇਮ ਰੱਖਣ ਤੋਂ ਹੈ ।

ਭੋਜਨ ਦੀ ਸੁਰੱਖਿਆ ਲਈ ਕੁੱਝ ਤਰੀਕੇ ਹੇਠ ਲਿਖੇ ਹਨ-

(ਉ) ਨਿਰਜਲੀਕਰਨ ਅਤੇ ਧੁੱਪ ਵਿਚ ਸੁਕਾਉਣਾ (Dehydration and Sun Drying) – ਫਲਾਂ ਅਤੇ ਸਬਜ਼ੀਆਂ ਵਿਚ ਪਾਣੀ ਦੇ ਕੱਢਣ ਨੂੰ ਸੁਕਾਉਣਾ ਆਖਦੇ ਹਨ । ਸੁਕਾਉਣ ਦੇ ਨਾਲ ਖਾਧ ਪਦਾਰਥਾਂ ਵਿਚਲਾ ਪਾਣੀ ਘੱਟ ਜਾਂਦਾ ਹੈ, ਜਿਸਦੇ ਕਾਰਨ ਬੈਕਟੀਰੀਆ ਆਦਿ ਦਾ ਵਾਧਾ ਰੁਕ ਜਾਂਦਾ ਹੈ ।
ਸੁਕਾਉਣ ਦੇ ਵਾਸਤੇ ਸਬਜ਼ੀਆਂ ਅਤੇ ਫਲਾਂ ਨੂੰ ਧੁੱਪ ਵਿਚ ਰੱਖ ਕੇ ਸੁਕਾਇਆ ਜਾਂਦਾ ਹੈ ਅਤੇ ਇਹਨਾਂ ਅੰਦਰਲੇ ਪਾਣੀ ਨੂੰ ਨਿਯੰਤਿਤ ਤਾਪਮਾਨ ਅਤੇ ਦੂਸਰੀਆਂ ਪਰਿਸਥਿਤੀਆਂ ਵਿਚ ਸੁਕਾਇਆ ਜਾ ਸਕਦਾ ਹੈ । ਪਾਲਕ, ਮੇਥੀ ਦੇ ਪੱਤਿਆਂ ਨੂੰ ਧੁੱਪੇ ਸੁਕਾਇਆ ਜਾਂਦਾ ਹੈ । ਪੱਤਾਗੋਭੀ ਨੂੰ ਧੁੱਪੇ ਰੱਖ ਕੇ ਸੁਕਾਇਆ ਜਾ ਸਕਦਾ ਹੈ ।

(ਅ) ਨਮਕ ਅਤੇ ਖੰਡ ਦੀ ਵਰਤੋਂ ਕਰਕੇ ਸੁਰੱਖਿਆ (Preservation by Salting and Sugar) – ਫਲਾਂ ਅਤੇ ਸਬਜ਼ੀਆਂ ਦੇ ਸੁਰੱਖਿਅਣ ਦੇ ਲਈ ਨਮਕ (Salt) ਅਤੇ ਖੰਡ ਦੀ ਵਰਤੋਂ ਵੱਡੀ ਪੱਧਰ ਤੇ ਕੀਤੀ ਜਾਂਦੀ ਰਹੀ ਹੈ । ਸਬਜ਼ੀਆਂ ਅਤੇ ਫਲਾਂ ਦੀ ਸੁਰੱਖਿਆ ਦੇ ਵਾਸਤੇ 15% ਤੋਂ 18 ਸੰਘਣਤਾ ਵਾਲੇ ਨਮਕ ਅਤੇ ਖੰਡ ਦੀ ਵਰਤੋਂ ਕਰਨ ਦੇ ਨਾਲ ਕੀਟਾਣੂਆਂ ਦਾ ਵਾਧਾ ਰੁਕ ਜਾਂਦਾ ਹੈ । ਕਿਉਂਕਿ ਇਹਨਾਂ ਪਦਾਰਥਾਂ ਦੀ ਏਨੀ ਵੱਡੀ ਸੰਘਣਤਾ ਫਲਾਂ ਅਤੇ ਸਬਜ਼ੀਆਂ ਆਦਿ ਵਿਚੋਂ ਪਾਣੀ ਨੂੰ ਬਾਹਰ ਕੱਢ ਦਿੰਦੀ ਹੈ । ਇਸ ਵਿਧੀ ਨੂੰ ਬਾਹਰ-ਪਰਾਸਰਣ (Ex-osmosis) ਆਖਦੇ ਹਨ । ਨਮਕ ਨੂੰ ਸੁੱਕੀ ਅਤੇ ਤਰਲ ਦੋਵਾਂ ਹੀ ਹਾਲਤਾਂ ਵਿਚ ਵਰਤਿਆ ਜਾ ਸਕਦਾ ਹੈ । ਨਮਕ ਦੀ ਵਰਤੋਂ ਆਚਾਰਾਂ; ਕੱਚੇ ਅੰਬਾਂ ਦੀ ਸੁਰੱਖਿਆ ਅਤੇ ਮੀਟਮੱਛੀ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ । ਇਮਲੀ ਨੂੰ ਵੀ ਖਰਾਬ ਹੋਣ ਤੋਂ ਬਚਾਉਣ ਦੇ ਲਈ ਲੁਣ ਨਮਕ ਦੀ ਹੀ ਵਰਤੋਂ ਕੀਤੀ ਜਾਂਦੀ ਹੈ ।

(ੲ) ਅਤਿ-ਠੰਡਾ ਕਰਨਾ (Deep-freezing) – ਅਤਿ ਠੰਡਾ ਕਰਨ ਦੀ ਵਿਧੀ ਕਰਨ ਦੇ ਨਾਲ ਨਾ ਕੇਵਲ ਜੀਵਾਣੁਆਂ ਦਾ ਵਾਧਾ ਹੀ ਰੁਕ ਜਾਂਦਾ ਹੈ, ਸਗੋਂ ਇਹਨਾਂ ਜੀਵਾਣੁਆਂ) . ਦੁਆਰਾ ਪੈਦਾ ਕੀਤੇ ਜਾਂਦੇ ਐੱਨਜ਼ਾਈਮ ਵੀ ਨਿਸ਼ਕਿਰਿਆਵੀ ਹੋ ਜਾਂਦੇ ਹਨ । ਇਸ ਵਿਧੀ ਨੂੰ ਫਲਾਂ, ਸਬਜ਼ੀਆਂ ਅਤੇ ਵਿਸ਼ੇਸ਼ ਕਰਕੇ ਮੱਛੀ ਅਤੇ ਮਾਸ ਨੂੰ ਸੁਰੱਖਿਅਤ ਰੱਖਣ ਦੇ ਲਈ ਵਰਤਦੇ ਹਨ ।

(ਸ) ਰਸਾਇਣਿਕ ਸਾਂਭ-ਸੰਭਾਲ (Chemical Preservation) – ਨਸ਼ਟ ਹੋਣ ਵਾਲੇ ਪਦਾਰਥਾਂ ਵਿਸ਼ੇਸ਼ ਕਰਕੇ ਸ਼ਰਬਤਾਂ ਅਤੇ ਐਲਕੋਹਲ ਰਹਿਤ ਪੀਣ ਵਾਲੇ ਪਦਾਰਥਾਂ, ਜਿਵੇਂ ਕਿ ਸੁਕੈਸ਼ਾਂ ਆਦਿ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਆਮ ਵਰਤੇ ਜਾਂਦੇ ਰਸਾਇਣ ਹਨ-
(i) ਬੈਨਜ਼ੋਇਕ ਤੇਜ਼ਾਬ ਅਤੇ (ii) ਸਲਫਰਡਾਈਆਕਸਾਈਡ । ਪੋਟਾਸ਼ੀਅਮ ਮੈਟਾਬਾਈਸਲਫਾਈਟ (Potassium metabisulphite) ਵੀ ਕਾਫ਼ੀ ਪ੍ਰਭਾਵਸ਼ਾਲੀ ਸੁਰੱਖਿਅਕ (Preservative) ਹੈ । ਇਸਦੀ ਵਰਤੋਂ ਸੇਬਾਂ, ਲੀਚੀ ਅਤੇ ਕੱਚੇ ਅੰਬਾਂ ਤੋਂ ਤਿਆਰ ਕੀਤੇ ਜਾਣ ਵਾਲੇ ਮੁਰੱਬਿਆਂ ਅਤੇ ਚੱਟਨੀਆਂ ਤੇ ਨਿੰਬੂ ਦੇ ਸੁਕੈਸ਼ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ ।

ਇਹਨਾਂ ਦੇ ਇਲਾਵਾ ਵਪਾਰਕ ਪੱਧਰ ‘ਤੇ ਤਿਆਰ ਕੀਤੇ ਜਾਂਦੇ ਖਾਧ ਪਦਾਰਥਾਂ ਦੀ ਸੁਰੱਖਿਆ ਦੇ ਵਾਸਤੇ ਕਈ ਪ੍ਰਕਾਰ ਦੀਆਂ ਭਿੰਨ-ਭਿੰਨ ਵਿਧੀਆਂ ਨੂੰ ਵਰਤਦੇ ਹਨ । ਡਿੱਬਾ ਬੰਦ ਕਰਨਾ (Canning), ਬੋਤਲਾਂ ਵਿਚ ਬੰਦ ਕਰਨਾ (Bottling), ਤ੍ਰੈਗਿੰਗ (Dragging) ਅਤੇ ਵਿਕੀਰਣਾਂ ਦੀ ਵਰਤੋਂ ਵੀ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ । ਅਚਾਰ, ਮੁਰੱਬੇ ਅਤੇ ਜੈਮ, ਚੱਟਨੀਆਂ ਅਤੇ ਮਾਰਮਿਲੈਡਜ਼ (Marmalade) ਨੂੰ ਡਿੱਬਾਬੰਦ ਕਰਕੇ ਜਾਂ ਬੋਤਲਾਂ ਵਿਚ ਬੰਦ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਪ੍ਰਬੰਧਣ ਲਈ ਵੱਖ-ਵੱਖ ਪੱਧਤੀਆਂ ਬਾਰੇ ਲਿਖੋ ।
ਉੱਤਰ-
ਸਾਡੇ ਲੋਕਾਂ ਦੀ ਭੋਜਨ ਅਤੇ ਪੌਸ਼ਟਿਕ ਪਦਾਰਥਾਂ ਸੰਬੰਧੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਕਾਫ਼ੀ ਜ਼ਿਆਦਾ ਮਾਤਰਾ ਵਿਚ ਪੈਦਾ ਕਰਨ ਦੀ ਲੋੜ ਹੈ । ਪਰ ਫ਼ਸਲਾਂ ਤੋਂ ਪ੍ਰਾਪਤ ਹੋਣ ਵਾਲਾ ਝਾੜ ਹਰੇਕ ਖੰਡ ਵਿਚ ਵੱਖ-ਵੱਖ ਹੈ । ਜੇਕਰ ਅਸੀਂ ਕਾਫ਼ੀ ਜ਼ਿਆਦਾ ਮਾਤਰਾ ਵਿਚ ਭੋਜਨ ਦਾ ਉਤਪਾਦਨ ਕਰ ਵੀ ਲਈਏ, ਤਾਂ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਹਰੇਕ ਮਨੁੱਖ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੀਏ ਅਤੇ ਇਹ ਭੋਜਨ ਹਰੇਕ ਵਿਅਕਤੀ ਤਕ ਨਿਯਮਿਤ ਤੌਰ ਤੇ ਪੁੱਜ ਸਕੇ । ਅਜਿਹਾ ਕਰਨ ਦੇ ਵਾਸਤੇ ਇਸ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਖਾਧ ਪਦਾਰਥ ਹਰੇਕ ਮਨੁੱਖ ਨੂੰ ਸਮੇਂ ਸਿਰੇ ਅਤੇ ਸਾਰਾ ਸਾਲ ਵਾਜਬ ਕੀਮਤ ਤੇ ਉਪਲੱਬਧ ਹੋ ਸਕੇ ।

ਪ੍ਰਬੰਧਣ ਦੇ ਪ੍ਰਭਾਵਸ਼ਾਲੀ ਤਰੀਕੇ ਨੂੰ ਅਪਣਾਉਣ ਨਾਲ ਭੋਜਨ ਦੀ ਨਿਯਮਿਤ ਉਪਲੱਬਧੀ . ਨੂੰ ਯਕੀਨੀ ਬਣਾਇਆ ਜਾ ਸਕਦਾ ਹੈ । ਅਜਿਹਾ ਕਰਨ ਦੇ ਵਾਸਤੇ ਯੋਜਨਾ ਤਿਆਰ ਕਰਨਾ, ਉਤਪਾਦਨ ਖਾਧ ਪਦਾਰਥਾਂ ਦੀ ਪ੍ਰਾਪਤੀ (Procurement), ਪ੍ਰੋਸੈਸਿੰਗ, ਪੈਕ ਕਰਨਾ, ਢੋਆਢੁਆਈ ਅਤੇ ਵਿਤਰਨ ਜ਼ਰੂਰੀ ਹਨ ।

1. ਭੰਡਾਰਨ (Storage) – ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਫ਼ਸਲਾਂ ਦੀ ਕਟਾਈ ਸਾਲ ਵਿਚ ਇਕ ਵਾਰ ਹੀ ਕੀਤੀ ਜਾਂਦੀ ਹੈ ਅਤੇ ਇਹ ਪਦਾਰਥੇ ਸਾਲ ਦੇ ਉਸ ਸਮੇਂ ਵਿਚ ਹੀ ਆਮ ਅਤੇ ਕਾਫ਼ੀ ਮਾਤਰਾ ਵਿਚ ਮਿਲਦੇ ਹਨ । ਇਸ ਹੀ ਤਰ੍ਹਾਂ ਸਬਜ਼ੀਆਂ ਅਤੇ ਫਲਾਂ ਦੀ ਉਪਲੱਬਧੀ ਦਾ ਸਮਾਂ ਵਿਸ਼ੇਸ਼ ਹੀ ਹੁੰਦਾ ਹੈ ।

ਖਾਧ ਪਦਾਰਥ ਦਾ ਭੰਡਾਰਨ ਇੰਨਾ ਸਰਲ ਨਹੀਂ ਹੈ, ਜਿੰਨਾ ਕਿ ਇਹ ਨਜ਼ਰ ਆਉਂਦਾ ਹੈ । ਕਿਉਂਕਿ ਭੰਡਾਰਨ ਦੇ ਦੌਰਾਨ ਇਹਨਾਂ ਪਦਾਰਥਾਂ ਨੂੰ ਹਰ ਪ੍ਰਕਾਰ ਦੇ ਸੰਭਾਵੀ ਖ਼ਤਰਿਆਂ ਤੋਂ ਬਚਾਉਣਾ ਹੁੰਦਾ ਹੈ ।

ਭੰਡਾਰ ਕੀਤੇ ਗਏ ਸਮੇਂ ਦੇ ਦੌਰਾਨ ਭੋਜਨ ਜੈਵਿਕ ਅਤੇ ਅਜੈਵਿਕ ਦੋ ਕਾਰਕਾਂ ਨਾਲ ਖਰਾਬ ਹੋ ਸਕਦਾ ਹੈ ।

ਜੈਵਿਕ ਕਾਰਕ (Biotic Factors) ਭੰਡਾਰਨ ਦੇ ਦੌਰਾਨ ਭੋਜਨ ਨੂੰ ਖਰਾਬ ਕਰਨ ਦੇ ਲਈ ਕਈ ਪ੍ਰਕਾਰ ਦੇ ਜੀਵ ਭੋਜਨ ਦੇ ਜ਼ਿਆਦਾਤਰ ਹਿੱਸੇ ਨੂੰ ਖਰਾਬ ਕਰ ਦਿੰਦੇ ਹਨ | ਖਾਧ ਪਦਾਰਥਾਂ ਦਾ ਸਭ ਤੋਂ ਵੱਧ ਨੁਕਸਾਨ ਭੰਡਾਰਨ ਦੇ ਦੌਰਾਨ ਹੀ ਹੁੰਦਾ ਹੈ । ਹਾਨੀ ਦੇ ਮੁੱਖ ਤਰੀਕੇ ਨਿਮਨਲਿਖਿਤ ਹਨ-
1. ਕੁਤਰਾ ਕਰਨ ਵਾਲੇ ਜਾਨਵਰ (Rodents), ਪੰਛੀ ਅਤੇ ਪਾਣੀ ।
2. ਕੀਟਾਂ ਅਤੇ ਬੈਕਟੀਰੀਆ ਦੇ ਕਾਰਨ ਲਾਗ (Infestation) ।

ਅਜੈਵਿਕ ਕਾਰਕ (Abiotic Factors) – ਭੰਡਾਰ ਕੀਤੇ ਗਏ ਪਦਾਰਥਾਂ ਦੇ ਖਰਾਬ ਹੋਣ ਲਈ ਜਿਹੜੇ ਅਜੈਵਿਕ ਕਾਰਕ ਮੁੱਖ ਤੌਰ ਤੇ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਸਿੱਲ਼, ਤਾਪਮਾਨ ਅਤੇ ਜਲਵਾਸ਼ਪ ਸ਼ਾਮਿਲ ਹਨ । ਉਦਾਹਰਨ ਵਜੋਂ ਪੱਕੇ ਹੋਏ ਦਾਣਿਆਂ ਵਿਚ ਭਾਰ ਦੇ ਆਧਾਰ ਤੇ ਸਿੱਲ੍ਹ ਦੀ ਮਾਤਰਾ 16% ਤੋਂ 18% ਹੁੰਦੀ ਹੈ । ਭੰਡਾਰਨ ਦੌਰਾਨ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸਿੱਲ੍ਹ ਦੀ ਮਾਤਰਾ 14% ਹੋਣੀ ਚਾਹੀਦੀ ਹੈ ਅਤੇ ਦਾਣਿਆਂ ਨੂੰ ਭੰਡਾਰਨ ਕਰਨ ਤੋਂ ਪਹਿਲਾਂ ਸੁਕਾਉਣਾ ਜ਼ਰੂਰੀ ਹੈ । ਉਚੇਰੇ ਤਾਪਮਾਨ ਅਤੇ ਸਿੱਲ੍ਹ ਦੇ ਕਾਰਨ ਭੰਡਾਰ ਕੀਤੀਆਂ ਹੋਈਆਂ ਫ਼ਸਲਾਂ ਉੱਤੇ ਉੱਲੀਆਂ ਪੈਦਾ ਹੋ ਕੇ ਦਾਣਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ ।

ਭੰਡਾਰ/ਸਟੋਰ ਕਰਨ ਦੇ ਤਰੀਕੇ (Methods of Storing) – ਖਾਧ ਪਦਾਰਥ ਦਾ ਭੰਡਾਰਨ ਉਹਨਾਂ ਦੇ ਇਸ ਗੁਣ ਤੇ ਕਿ ਕੀ ਤਰੀਕਿਆਂ ਦੀ ਵਰਤੋਂ ਕਰਦੇ ਹਨ । ਇਹ ਪਦਾਰਥ ਖ਼ਰਾਬ ਹੋਣ ਵਾਲੇ ਹਨ ਜਾਂ ਕਿ ਨਹੀਂ, ਉੱਤੇ ਨਿਰਭਰ ਕਰਦਾ ਹੈ । ਇਸਦੇ ਕਾਰਨ ਹੀ ਖਾਧ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਦੋ ਤਰੀਕਿਆਂ ਦੀ ਵਰਤੋਂ ਕਰਦੇ ਹਨ-
1. ਖੁਸ਼ਕ ਭੰਡਾਰਨ (Dry Storage) ਅਤੇ
2. ਸ਼ੀਤਲ ਭੰਡਾਰਨ (Cold Storage) ਨੂੰ ਵਰਤਦੇ ਹਨ |

2. ਸੁਰੱਖਿਆ (Preservation)-ਖਰਾਬ ਹੋਣ ਵਾਲੇ ਪਦਾਰਥਾਂ ਨੂੰ ਦੇਰ ਤਕ ਬਚਾ ਕੇ ਰੱਖਣ ਨੂੰ ਸੁਰੱਖਿਆ ਆਖਦੇ ਹਨ ।

ਇਸ ਵਿਧੀ ਦੁਆਰਾ ਖਾਧ ਪਦਾਰਥਾਂ ਨੂੰ ਖਰਾਬ ਵਾਲੇ ਸੂਖ਼ਮ ਜੀਵਾਂ ਨੂੰ ਨਸ਼ਟ ਕਰਨਾ ਅਤੇ ਅਜਿਹੇ ਹਾਲਾਤ ਨੂੰ ਪੈਦਾ ਕਰਨਾ ਹੈ, ਜਿਸ ਵਿਚ ਖਾਧ ਪਦਾਰਥ ਖਰਾਬ ਨਾ ਹੋ ਸਕਣ ਅਤੇ ਬੈਕਟੀਰੀਆ ਦੇ ਵਾਧੇ ਅਤੇ ਕ੍ਰਿਆਵਾਂ ਨੂੰ ਰੋਕਿਆ ਜਾ ਸਕੇ ।

ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਕਈ ਤਰੀਕੇ ਜਿਵੇਂ ਕਿ ਨਿਰਜਲੀਕਰਨ, ਨਮਕ ਅਤੇ ਖੰਡ ਦੀ ਵਰਤੋਂ, ਡੂੰਘਾ ਸ਼ੀਤਲਨ ਅਤੇ ਸੁਰੱਖਿਆ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹਾ ਕਰਨ ਦੇ ਵਾਸਤੇ ਬੈਨਜ਼ੋਇਕ ਤੇਜ਼ਾਬ ਅਤੇ ਸਲਫਰ ਡਾਈਆਕਸਾਈਡ ਵੀ ਵਰਤੇ ਜਾਂਦੇ ਹਨ ।

3. ਪ੍ਰੋਸੈਸਿੰਗ (Processing) – ਭੋਜਨ ਦੇ ਪ੍ਰੋਸੈਸਿੰਗ ਦੀ ਪ੍ਰਕਿਰਿਆ ਬੜੀ ਪੁਰਾਣੀ ਹੈ । ਇਸ ਤਰੀਕੇ ਦਾ ਮਤਲਬ ਖਾਧ ਪਦਾਰਥਾਂ ਨੂੰ ਲੰਮੇ ਸਮੇਂ ਤਕ, ਬਗੈਰ ਉਨ੍ਹਾਂ ਦੀ ਗੁਣਵੱਤਾ ਦੀ ਤਬਦੀਲੀ ਦੇ ਕਾਇਮ ਰੱਖਣ ਤੋਂ ਹੈ । ਛਿਲਕੇ ਉਤਾਰਨਾ (Husking), ਕੁਟਾਈ ਕਰਨਾ (Thrashing) ਪਾਲਿਸ਼ ਕਰਨਾ ਅਤੇ ਪੀਸਣ ਪ੍ਰੋਸੈਸਿੰਗ ਦੇ ਉਦਾਹਰਨ ਹਨ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਦਾ ਮੁੱਖ ਉਦੇਸ਼ ਇਹਨਾਂ ਵਿਚਲੇ ਪੌਸ਼ਟਿਕ ਗੁਣਾਂ/ਤੱਤਾਂ ਨੂੰ ਕਾਇਮ ਰੱਖਣ ਤੋਂ ਹੈ ਤਾਂ ਜੋ ਇਹਨਾਂ ਖਾਧ ਪਦਾਰਥਾਂ ਨੂੰ ਸਾਰਾ ਸਾਲ ਉਪਲੱਬਧ ਕਰਾਇਆ ਜਾ ਸਕੇ ।

ਉਦਾਹਰਨ –

  • ਚਾਹ (Tea) ਦੇ ਪੱਤਿਆਂ ਨੂੰ ਸੁਕਾ ਕੇ, ਵੱਖ-ਵੱਖ ਕਰਨ (Sorting) ਦੇ ਬਾਅਦ ਇਹਨਾਂ ਦੀ ਪੈਕਿੰਗ (ਡਿੱਬਾ/ਡਿੱਬੀਬੰਦ ਕੀਤੀ ਜਾਂਦੀ ਹੈ ।
  • ਕਾਂਫੀ ਦੀਆਂ ਫਲੀਆਂ ਨੂੰ ਸੁਕਾਉਣ ਦੇ ਬਾਅਦ ਇਹਨਾਂ ਦਾ ਖ਼ਮੀਰ ਉਠਾਇਆ ਜਾਂਦਾ ਹੈ ਅਤੇ ਅਜਿਹਾ ਕਰਨ ਨਾਲ ਖ਼ਮੀਰ ਉਠਾਈ ਹੋਈ (Fermented) ਕਾਫੀ ਪ੍ਰਾਪਤ ਹੁੰਦੀ ਹੈ ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦੀ ਪਾਸਚਰੀਕਰਨ (Pasteurization) ਉਪਰੰਤ ਪ੍ਰੋਸੈਸਿੰਗ ਇਕਾਈਆਂ ਵਿਚ ਪ੍ਰੋਸੈਸਿੰਗ ਕੀਤੀ ਜਾਂਦੀ ਹੈ ।
  • ਗੰਨੇ ਦੀ ਪ੍ਰੋਸੈਸਿੰਗ ਕਰਨ ਕਰਕੇ ਇਹਨਾਂ ਤੋਂ ਗੁੜ, ਸ਼ੱਕਰ ਅਤੇ ਸਫ਼ੈਦ ਰਵਿਆਂ ਵਾਲੀ ਖੰਡ ਆਦਿ ਤਿਆਰ ਕੀਤੀ ਜਾਂਦੀ ਹੈ ।
  • ਜੌਆਂ ਤੋਂ ਵਾਈਨ ਅਤੇ ਬੀਅਰ ਤਿਆਰ ਕੀਤੀ ਜਾਂਦੀ ਹੈ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਕਰਦੇ ਸਮੇਂ ਇਹਨਾਂ ਪਦਾਰਥਾਂ ਵਿਚ ਮੌਜੂਦ ਪੌਸ਼ਟਿਕ ਪਦਾਰਥ ਨਸ਼ਟ ਹੋ ਜਾਂਦੇ ਹਨ ਅਤੇ ਉਹਨਾਂ ਦੇ ਭੋਜਨੀ ਗੁਣਾਂ ਵਿਚ ਤਬਦੀਲੀ ਪੈਦਾ ਹੋ ਜਾਂਦੀ ਹੈ | ਅਜਿਹਾ ਆਮ ਤੌਰ ਤੇ ਉਸ ਸਮੇਂ ਹੁੰਦਾ ਹੈ, ਜਦੋਂ ਅਸੀਂ ਭੋਜਨ ਪਦਾਰਥਾਂ ਦੀ ਪੋਸੈਸਿੰਗ . ਆਪਣੀ ਇੱਛਾ ਦੇ ਅਨੁਸਾਰ ਕਰਦੇ ਹਾਂ | ਕਣਕ ਤੋਂ ਮੈਦਾ ਤਿਆਰ ਕਰਦੇ ਸਮੇਂ ਕਣਕ ਦੇ 28% ਤੋਂ 37% ਦੇ ਕਰੀਬ ਮੈਦਾ ਦੇ ਸੁੱਕੇ ਭਾਰ ਦਾ ਨੁਕਸਾਨ ਹੋ ਜਾਂਦਾ ਹੈ । ਇਸ ਹਾਨੀ ਦੇ ਕਾਰਨ 66% ਲੋਹਾ, 75% ਵਿਟਾਮਿਨ ਬੀ, ਜਿਸ ਵਿਚ ਥਾਇਆਮਿਨ (Thiamin) ਅਤੇ ਨਾਇਆਸਿਨ (Niacin), 66% ਐਂਟੀਥੈਟਿਕ ਐਸਿਡ (Antithetic acid) ਅਤੇ ਵਿਟਾਮਿਨ ਈ (Vitamin-E) ਦੀ ਪੀਸਣ ਸਮੇਂ ਹਾਨੀ ਹੋ ਜਾਂਦੀ ਹੈ ।

4. ਢੋਆ-ਢੁਆਈ (Transportation)-ਖਾਧ ਪਦਾਰਥਾਂ ਦੀ ਢੋਆ-ਢੁਆਈ ਕਰਨ ਦੇ ਵਾਸਤੇ ਟਰੱਕ, ਟ੍ਰੈਕਟਰ, ਟਰਾਲੀਆਂ ਦੀ ਵਰਤੋਂ ਕਰਦਿਆਂ ਹੋਇਆਂ ਇਹਨਾਂ ਪਦਾਰਥਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਪਹੁੰਚਾਇਆ ਜਾਂਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Punjab State Board PSEB 12th Class Environmental Education Book Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੰਚਾਈ (Irrigation) ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਕਾਸ਼ਤ ਕਰਨ ਵਾਲੀਆਂ ਜ਼ਮੀਨਾਂ ਨੂੰ ਬਨਾਉਟੀ ਢੰਗਾਂ ਨਾਲ ਪਾਣੀ ਲਾਉਣ ਨੂੰ ਸ਼ਿੰਚਾਈ ਕਰਨਾ ਜਾਂ ਸਿੰਜਣਾ ਆਖਦੇ ਹਨ । ਇਹ ਮੀਂਹ ਦੀ ਘਾਟ ਨੂੰ ਪੂਰਿਆਂ ਕਰਦੀ ਹੈ ਅਤੇ ਪਾਣੀ ਦਾ ਸੰਤੁਲਨ ਕਾਇਮ ਰੱਖ ਕੇ ਉਤਪਾਦਿਕਤਾ ਵਿੱਚ ਵਾਧਾ ਕਰਦੀ ਹੈ ।

ਪ੍ਰਸ਼ਨ 2.
ਰਸਾਇਣਕ ਖਾਦਾਂ (Chemical Fertilizers) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਫਰਟੀਲਾਈਜ਼ਰਜ਼ ਅਕਾਰਬਨੀ ਜਾਂ ਕਾਰਬਨੀ ਪਦਾਰਥ ਹੋ ਸਕਦੇ ਹਨ । ਇਹ ਪ੍ਰਕਿਰਤੀ ਵਿਚ ਪਾਈਆਂ ਜਾਣ ਵਾਲੀਆਂ ਖਾਦਾਂ, ਜਿਵੇਂ ਕਿ ਪੀਟ (Peat) ਜਾਂ ਖਣਿਜੀ ਨਿਖੇਧ (Mineral Deposits) ਹੋ ਸਕਦੇ ਹਨ ਜਾਂ ਉਹ ਕੁਦਰਤੀ ਪ੍ਰਕਿਰਿਆਵਾਂ (ਜਿਵੇਂ ਕਿ ਬਨਸਪਤੀ ਖਾਦ (Compost)) ਦੁਆਰਾ ਤਿਆਰ ਕੀਤੇ ਹੋਏ ਵੀ ਹੋ ਸਕਦੇ ਹਨ ਜਾਂ ਇਹ ਫਰਟੇਲਾਈਜ਼ਰਜ਼ ਰਸਾਇਣਿਕ ਵਿਧੀਆਂ ਦੁਆਰਾ ਤਿਆਰ ਕੀਤੇ ਗਏ ਹੋ ਸਕਦੇ ਹਨ । ਫਰਟੇਲਾਈਜ਼ਰਜ਼ ਤੋਂ ਪਮੁੱਖ ਪੌਸ਼ਟਿਕ ਪਦਾਰਥ, ਜਿਹੜੇ ਪੌਦਿਆਂ ਨੂੰ ਪ੍ਰਾਪਤ ਹੁੰਦੇ ਹਨ, ਉਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਹਨ । ਇਨ੍ਹਾਂ ਖਾਦਾਂ ਤੋਂ ਪੌਦਿਆਂ ਨੂੰ ਜਿਹੜੇ ਸੈਕੰਡਰੀ ਕਿਸਮ ਦੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ, ਉਹ ਕੈਲਸ਼ੀਅਮ, ਗੰਧਕ ਅਤੇ ਮੈਗਨੀਸ਼ੀਅਮ ਹਨ । ਕਈ ਵਾਰੀ ਬੋਰਾਨ, ਕਲੋਰੀਨ, ਮੈਂਗਨੀਜ਼, ਲੋਹਾ, ਤਾਂਬਾ ਅਤੇ ਮੋਲਿਬਡਿਨਮ ਵਰਗੇ ਸੂਖਮ ਤੱਤ (Trace Elements) ਹਨ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ ਦੱਸੋ ।
ਉੱਤਰ-
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ-
ਕਣਕ ਦੀਆਂ ਬੀਮਾਰੀਆਂ (Diseases of Wheat) – ਕਣਕ ਦੀ ਕੁੰਗੀ (Rust of Wheat) ਅਤੇ ਕਣਕ ਦੀ ਕਾਂਗਿਆਰੀ (Wheat Smut) ।

ਚੌਲਾਂ ਦੀਆਂ ਬੀਮਾਰੀਆਂ (Diseases of Rice) – ਚੌਲਾਂ ਦਾ ਝੁਲਸ ਰੋਗ (Blast of Rice) ਅਤੇ ਚੌਲਾਂ ਦੇ ਭੂਰੇ ਧੱਬੇ (Brown Spot of Rice) ।

ਗੰਨੇ ਦੀਆਂ ਬੀਮਾਰੀਆਂ (Diseases of Sugarcane) – ਗੰਨੇ ਦਾ ਲਾਲ ਧਾਰੀ ਵਿਗਲਣ ਰੋਗ (Red rot of Sugarcane) ਅਤੇ ਗੰਨੇ ਦਾ ਡਿੱਗਣੀ ਸ਼ਾਖ਼ ਰੋਗ (Grassy Shoot of sugarcane) ।

ਆਲੂ ਦੀਆਂ ਬੀਮਾਰੀਆਂ (Diseases of Potato) – ਆਲੂ ਦਾ ਪਛੇਤਾ ਝੁਲਸ ਰੋਗ (Late Blight of Potato), ਉੱਲੀ ਰੋਗ (Fungal Disease) ।

ਪ੍ਰਸ਼ਨ 4.
ਜੈਵਿਕ ਵਿਸ਼ਾਲੀਕਰਨ (Bio-Magnification) ਤੋਂ ਕੀ ਭਾਵ ਹੈ ?
ਉੱਤਰ-
ਇਕ ਪੌਸ਼ਟਿਕ ਪਦਾਰਥਾਂ ਦੀ ਪੱਧਰ ਤੋਂ ਅਗਲੇ ਪੌਸ਼ਕ ਪੱਧਰ ਤਕ ਹਾਨੀਕਾਰਕ ਪਦਾਰਥਾਂ ਦੇ ਸਜੀਵ ਦੇ ਸਰੀਰ ਅੰਦਰ ਪੈਦਾ ਹੋਣ ਵਾਲੀ ਸੰਘਣਤਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ । ਉੱਚ ਕੋਟੀ ਵਾਲੇ ਸਜੀਵ ਦੇ ਸਰੀਰ ਅੰਦਰ ਇਹ ਸੰਘਣਤਾ ਸਭ ਤੋਂ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 5.
ਕੁਦਰਤੀ ਖਾਦ (Manure) ਅਤੇ ਬਣਾਉਟੀ ਖਾਦਾਂ (Fertilizers) ਵਿਚ ਕੀ ਅੰਤਰ ਹਨ ?
ਉੱਤਰ-
ਕੁਦਰਤੀ ਖਾਦ ਅਤੇ ਬਣਾਉਟੀ ਖਾਦ (ਫਰਟੇਲਾਈਜ਼ਰਜ਼) ਵਿਚ ਅੰਤਰ-

ਲੜੀ ਨੂੰ: ਕੁਦਰਤੀ ਖਾਦਾਂ (Manures) ਬਣਾਉਟੀ ਖਾਦਾਂ (Fertilizers)
1. ਕੁਦਰਤੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ, ਮਵੇਸ਼ੀਆਂ ਦੇ ਮਲ-ਮੂਤਰ ਅਤੇ miss ਜੀਵਾਂ ਦੇ ਆਸ਼ਕ ਤੌਰ ਤੇ ਵਿਘਟਣ ਅਤੇ ਗਲਣ-ਸੜਣ ਦੇ ਕਾਰਨ ਬਣਦੀ ਹੈ । ਬਣਾਉਟੀ ਖਾਦ ਅਕਾਰਬਨੀ ਲੁਣ ਹੁੰਦੇ ਹਨ ਜਾਂ ਇਹ ਕਾਰਬਨੀ ਯੌਗਿਕ ਹੁੰਦੇ ਹਨ ।
2. ਕੁਦਰਤੀ ਖਾਦ ਵਿਚ ਕਾਰਬਨੀ ਪਦਾਰਥ ਅਧਿਕ ਮਾਤਰਾ ਵਿਚ ਮੌਜੂਦ ਹੁੰਦਾ ਹੈ । ਬਣਾਉਟੀ ਖਾਦ ਵਿਚ ਕਾਰਬਨੀ ਪਦਾਰਥ ਬਿਲਕੁਲ ਨਹੀਂ ਹੁੰਦਾ ।
3. ਕੁਦਰਤੀ ਖਾਦ ਵਿਚ, ਪੌਸ਼ਟਿਕ ਪਦਾਰਥਾਂ ਦੀ ਮਾਤਰਾ ਬਹੁਤ ਥੋੜੀ ਹੋਣ ਦੇ ਕਾਰਨ ਇਨ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ । ਬਣਾਉਟੀ ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੋਣ ਦੇ ਕਾਰਨ, ਵਰਤੋਂ ਕਰਨ ਲਈ ਇਨ੍ਹਾਂ ਦੀ ਬਹੁਤ ਘੱਟ ਮਾਤਰਾ ਦੀ ਲੋੜ ਹੁੰਦੀ ਹੈ ।
4. ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਇਹ ਖਾਦ ਨਿਸ਼ਚਿਤਤਾ (Nutrient specific) ਹੁੰਦੀ ਹੈ । ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਬਣਾਉਟੀ ਖਾਦ ਨਿਸ਼ਚਿਤਤਾ ਵਾਲੀ ਨਹੀਂ ਹੈ ।
5. ਕੁਦਰਤੀ ਖਾਦ ਦਾ ਆਇਤਨ ਜ਼ਿਆਦਾ ਹੋਣ ਅਤੇ ਭਾਰੀ ਹੋਣ ਦੇ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ-ਢੁਆਈ ਕਰਨੀ ਮੁਸ਼ਕਿਲ ਹੈ । ਬਣਾਉਟੀ ਖਾਦਾਂ ਸੰਘਣੀਆਂ ਹੋਣ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।
6. ਕੁਦਰਤੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਨਹੀਂ ਕਰਦੀਆਂ । ਬਣਾਉਟੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਕਰਦੀਆਂ ਹਨ ।
7. ਮੱਲ੍ਹੜ (Humus) ਕੁਦਰਤੀ ਖਾਦ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਮੱਲ੍ਹੜ ਦੀ ਪ੍ਰਾਪਤੀ ਹੁੰਦੀ ਹੈ। ਮੱਲ੍ਹੜ ਮਿੱਟੀ ਦੀ ਗਠਤਾ (Texture) ਨੂੰ ਉੱਨਤ ਕਰਦਾ ਹੈ । ਬਣਾਉਟੀ ਖਾਦ ਤੋਂ ਮੱਲ੍ਹੜ ਬਿਲਕੁਲ ਹੀ ਪ੍ਰਾਪਤ ਨਹੀਂ ਹੁੰਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਿੰਚਾਈ ਦੀ ਕੀ ਮਹੱਤਤਾ ਹੈ ?
ਉੱਤਰ-
ਸਿੰਚਾਈ (Irrigation) – ਦੀ ਮਹੱਤਤਾਥੋਂ ਨੂੰ ਪਾਣੀ ਲਾਉਣ ਦਾ ਮੰਤਵ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੀ ਮਦਦ ਕਰਨਾ ਹੈ । ਰੁਕ-ਰੁਕ ਕੇ ਜਾਂ ਘੱਟ ਵਰਖਾ ਪੈਣ ਦੇ ਕਾਰਨ ਘੱਟ ਪਾਣੀ ਦੀ ਉਪਲੱਬਧੀ ਦੀ ਸਮੱਸਿਆ ਦੇ ਹੱਲ ਕਰਨ ਦੇ ਵਾਸਤੇ ਕੀਤੀ ਜਾਂਦੀ ਬਣਾਉਟੀ ਸਿੰਚਾਈ, ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰੱਖਦਿਆਂ ਹੋਇਆਂ, ਉਤਪਾਦਕਤਾ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੀ ਹੈ । ਸਿੰਜਣ ਦੇ ਲਈ ਅਸੀਂ ਸਤੱਈ ਪਾਣੀ (Surface Water) ਅਤੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਾਂ ।

ਸਿੰਚਾਈ ਦੀ ਮਹੱਤਤਾ (Importance of Irrigation)-

  1. ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥਾਂ ਦੇ ਸੋਖਣ ਵਿਚ ਸਿੰਚਾਈ (Irrigation) ਸਹਾਇਤਾ ਕਰਦੀ ਹੈ । ਮਿੱਟੀ ਵਿਚ ਮੌਜੂਦ ਪੌਸ਼ਟਿਕ ਪਦਾਰਥ ਸਿੰਚਾਈ ਕਰਨ ਵਾਲੇ ਪਾਣੀ ਵਿਚ ਘੁਲ ਕੇ ਘੋਲ ਬਣਾ ਦਿੰਦੇ ਹਨ ਅਤੇ ਇਨ੍ਹਾਂ ਘੋਲਾਂ (Solutions) ਨੂੰ ਪੌਦੇ ਜੜ੍ਹਾਂ ਰਾਹੀਂ ਸੋਖ ਲੈਂਦੇ ਹਨ ।
  2. ਸਿੰਚਾਈ ਕਰਨ ਦੇ ਫਲਸਰੂਪ ਮਿੱਟੀ ਸਿੱਲ੍ਹੀ ਹੋ ਜਾਂਦੀ ਹੈ ਅਤੇ ਮਿੱਟੀ ਦੀ ਇਹ ਸਿੱਲ੍ਹ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੁੰਦੀ ਹੈ । ਖੁਸ਼ਕ ਤੋਂ ਵਿਚ ਬੀਜ ਚੰਗੀ ਤਰ੍ਹਾਂ ਨਹੀਂ ਵੱਧਦੇਫੁੱਲਦੇ ।
  3. ਜੜ੍ਹਾਂ ਦੇ ਵਾਧੇ ਵਾਸਤੇ ਸਿੰਚਾਈ ਜ਼ਰੂਰੀ ਹੈ । ਖੁਸ਼ਕ ਚੋਂ ਵਿਚ ਜੜਾਂ ਠੀਕ ਤਰ੍ਹਾਂ ਨਹੀਂ ਵੱਧਦੀਆਂ-ਫੁੱਲਦੀਆਂ ।
  4. ਸਿੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਫ਼ਸਲਾਂ ਨੂੰ ਦੋ ਮਹੱਤਵਪੂਰਨ ਤੱਤ ਹਾਈਡਰੋਜਨ (Hydrogen) ਅਤੇ ਆਕਸੀਜਨ (Oxygen) ਦੀ ਪੂਰਤੀ ਕਰਦਾ ਹੈ । ਇਹ ਪਦਾਰਥ ਪੌਦਿਆਂ ਦੇ ਵੱਧਣ ਲਈ ਜ਼ਰੂਰੀ ਹਨ ।

ਪ੍ਰਸ਼ਨ 2.
ਸਿੰਚਾਈ ਦੀਆਂ ਕਿਹੜੀਆਂ ਵਿਧੀਆਂ ਹਨ ? ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਕਿਹੜੀਆਂ ਹਨ ?
ਉੱਤਰ-
ਸਿੰਚਾਈ ਕਰਨ ਦੇ ਮਕਸਦ ਨਾਲ ਜਲ ਸਰੋਤਾਂ ਤੋਂ ਪ੍ਰਾਪਤ ਕੀਤੇ ਗਏ ਪਾਣੀ ਦੀ ਖੇਤਾਂ ਵਿਚ ਵੰਡ ਕਰਨ ਦੇ ਤਰੀਕਿਆਂ ਵਿਚ ਕਾਫ਼ੀ ਅੰਤਰ ਹਨ | ਪਾਣੀ ਦੀ ਵੰਡ ਕਰਨ ਦਾ · ਅਸਲ ਮੁੱਦਾ ਪੂਰੇ ਖੇਤ ਨੂੰ ਇਕ ਸਮਾਨ ਪਾਣੀ ਸਪਲਾਈ ਕਰਨ ਦਾ ਹੈ ਤਾਂ ਜੋ ਹਰੇਕ ਪੌਦੇ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਿਕ ਪਾਣੀ ਮਿਲ ਸਕੇ ਜਿਹੜਾ ਕਿ ਨਾ ਤਾਂ ਬਹੁਤ ਜ਼ਿਆਦਾ ਹੀ ਹੋਵੇ ਅਤੇ ਨਾ ਬਹੁਤ ਹੀ ਘੱਟ ।
ਸਿੰਚਾਈ ਦੀਆਂ ਵਿਧੀਆਂ (Methods of Irrigation-
ਸਿੰਚਾਈ (Irrigation) ਕਰਨ ਦੀਆਂ ਵਿਧੀਆਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ –

1. ਸਿਆੜ/ਖਾਲ ਸਿੰਚਾਈ (Furrow Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਪਾਣੀ ਖੇਤ ਵਿਚ ਬਣਾਏ ਗਏ ਦੋ ਉਭਾਰਾਂ (Ridges) ਦੇ ਦਰਮਿਆਨ ਵਾਲੇ ਖਾਲਾਂ ਰਾਹੀਂ ਦਿੱਤਾ ਜਾਂਦਾ ਹੈ । ਸਿੰਚਾਈ ਕਰਨ ਦੀ ਇਸ ਵਿਧੀ ਦੀ ਵਰਤੋਂ ਕਤਾਰਾਂ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਫ਼ਸਲਾਂ, ਜਿਵੇਂ ਕਿ-ਰੀਨਾ, ਕਪਾਹ ਅਤੇ ਆਲੂ ਆਦਿ ਨੂੰ ਪਾਣੀ ਦੇਣ ਲਈ ਕੀਤੀ ਜਾਂਦੀ ਹੈ ।
PSEB 12th Class Environmental Education Solutions Chapter 12 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-2) 1

2. ਹੜ ਸਿੰਚਾਈ (Flood Irrigation) – ਹੜ ਸਿੰਚਾਈ ਦਾ ਇਕ ਅਜਿਹਾ ਤਰੀਕਾ ਹੈ। ਜਿਸ ਵਿਚ ਪਾਣੀ ਦੀ ਕਾਫ਼ੀ ਮਾਤਰਾ ਵਿਅਰਥ ਚਲੀ ਜਾਂਦੀ ਹੈ ਅਤੇ ਇਸ ਵਿਧੀ ਦੀ ਵਰਤੋਂ ਉਹਨਾਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ਜਿੱਥੇ ਪਾਣੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ । ਸਿੰਚਾਈ ਕਰਨ ਦੀ ਇਹ ਵਿਧੀ ਪੱਧਰੀ ਅਤੇ ਖੁੱਲ੍ਹੀ (Open) ਜ਼ਮੀਨ ਲਈ ਅਪਣਾਈ ਜਾਂਦੀ ਹੈ । ਪੰਪਾਂ ਦੀ ਸਹਾਇਤਾ ਨਾਲ ਖੇਤਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਉੱਚੇ ਖੇਤਾਂ ਨੂੰ ਪੰਪਾਂ ਦੀ ਸਹਾਇਤਾ ਨਾਲ ਪਾਣੀ ਦਿੱਤਾ ਜਾਂਦਾ ਹੈ । ਫੈਲਿਆ ਹੋਇਆ ਪਾਣੀ ਖੇਤਾਂ ਵਿਚ ਉੱਗ ਰਹੀ ਫ਼ਸਲਾਂ ਨੂੰ ਇਕ ਸਮਾਨ ਪ੍ਰਾਪਤ ਹੋ ਜਾਂਦਾ ਹੈ ।

3. ਚੈੱਕ-ਬੇਸਿਨ ਸਿੰਚਾਈ (Check basin Irrigation) – ਸਿੰਚਾਈ ਕਰਨ ਦੀ ਇਸ ਵਿਧੀ ਵਿਚ ਆਇਤਾਕਾਰ (Rectangular) ਜਾਂ ਚੌਰਸ (Square) ਦੀ ਸ਼ਕਲ ਦੀਆਂ ਨਿਯਮਿਤ ਰੋਕਾਂ (Regulators) ਦੀ ਵਰਤੋਂ ਕੀਤੀ ਜਾਂਦੀ ਹੈ ।

4. ਫੁਹਾਰਾ ਸਿੰਚਾਈ (Sprinkle Irrigation System) – ਸਿੰਚਾਈ ਕਰਨ ਦੇ ਇਸ ਤਰੀਕੇ ਵਿਚ ਪਾਣੀ ਦੇ ਦਬਾਓ (Water Pressure) ਦੀ ਵਰਤੋਂ ਕਰਦਿਆਂ ਹੋਇਆਂ ਪਾਣੀ ਦੀ ਮਾਮੂਲੀ ਜਿਹੀ ਫੁਹਾਰ ਜਾਂ ਛਿੜਕਾਓ ਫ਼ਸਲ ਦੇ ਉੱਪਰ ਕੀਤਾ ਜਾਂਦਾ ਹੈ । ਇਸ ਵਿਧੀ ਦੀ ਤੁਲਨਾ ਬਣਾਉਟੀ ਵਰਖਾ (Artificial Rain) ਨਾਲ ਕੀਤੀ ਜਾਂਦੀ ਹੈ ।

5. ਪਾਣੀ ਉੱਪਰ ਚੁੱਕਣ ਵਾਲੇ ਉਪਕਰਣ (Water lifting Devices) – ਸਿੰਚਾਈ ਕਰਨ ਦੀਆਂ ਵਿਧੀਆਂ ਵਿਚ ਪਾਣੀ ਉੱਪਰ ਚੁੱਕਣ ਵਾਲੇ ਉਪਕਰਣ ਦੀ ਵਰਤੋਂ ਨੀਵੀਆਂ ਥਾਂਵਾਂ; ਜਿਵੇਂ ਕਿ-ਖੂਹ, ਝੀਲਾਂ ਅਤੇ ਦਰਿਆਵਾਂ ਆਦਿ ਤੋਂ ਪਾਣੀ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ।

6. ਤੁਪਕਾ ਸਿੰਚਾਈ ਪ੍ਰਣਾਲੀ (Drip Irrigation System) – ਸਿੰਚਾਈ ਕਰਨ ਦੀ ਇਸ ਪ੍ਰਣਾਲੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਜਾਂ ਬ੍ਰਕਲ ਪ੍ਰਣਾਲੀ ਵੀ ਆਖਦੇ ਹਨ । ਸਿੰਜਣ ਦੀ ਇਸ ਵਿਧੀ ਵਿਚ ਪਾਣੀ ਤੁਪਕਿਆਂ ਦੇ ਰੂਪ ਵਿਚ ਪੌਦਿਆਂ ਦੀਆਂ ਜੜ੍ਹਾਂ ਦੇ ਨਜ਼ਦੀਕ ਪਾਇਆ ਜਾਂਦਾ ਹੈ ।

ਮੁਸ਼ਕਿਲਾਂ (Difficulties) – ਸਿੰਚਾਈ ਕਰਨ ਦੇ ਪਰੰਪਰਾਗਤ ਤਰੀਕੇ ਵਰਤਦੇ ਸਮੇਂ ਪਾਣੀ ਦਾ ਨੁਕਸਾਨ ਬਹੁਤ ਵਧੇਰੇ ਹੁੰਦਾ ਹੈ ਜਿਵੇਂ ਕਿ ਸਿਆੜ, ਸਿੰਚਾਈ, ਹੜ ਸਿੰਚਾਈ ਆਦਿ ਸਿੰਚਾਈ ਕਰਦੇ ਸਮੇਂ ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਦੇ ਲਈ ਫੁਹਾਰ ਸਿੰਚਾਈ ਅਤੇ ਤੁਪਕਾ ਸਿੰਚਾਈ ਕਰਨ ਦੀਆਂ ਵਿਧੀਆਂ ਅਪਣਾਉਣ ਨਾਲ ਪਾਣੀ ਨੂੰ ਜ਼ਾਇਆ ਜਾਣ ਤੋਂ ਬਚਾਇਆ ਜਾ ਸਕਦਾ ਹੈ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 3.
ਰੇਹ/ਰੂੜੀ ਖਾਦ ਤੋਂ ਕੀ ਭਾਵ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਰੇਹ (Manue) – ਇਸਨੂੰ ਕੁਦਰਤੀ ਖਾਦ ਵੀ ਆਖਦੇ ਹਨ । ਰੇਹ ਕਾਰਬਨੀ ਖਾਦਾਂ ਹਨ ਜਿਹੜੀਆਂ ਸਬਜ਼ੀਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਬੈਕਟੀਰੀਆ ਦੁਆਰਾ ਕੀਤੇ ਗਏ ਵਿਘਟਨ ਦੇ ਕਾਰਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ । ਮਿੱਟੀ ਵਿਚ ਮਿਲਾਉਣ ਨਾਲ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ ।

ਸਾਡੇ ਦੇਸ਼ ਵਿਚ ਡੰਗਰਾਂ ਦੇ ਗੋਹੇ ਦੀ ਹੀ ਵਰਤੋਂ ਰੇਹ ਵਜੋਂ ਕੀਤੀ ਜਾਂਦੀ ਹੈ ।
ਰੂੜੀ ਖਾਦਰੇਹ ਦੀਆਂ ਕਿਸਮਾਂ (Types of Manures)

  1. ਵਾੜੇ ਦੀ ਰੂੜੀ ਖਾਦ (Farm Yard Manure)
  2. ਬਨਸਪਤੀ ਜਾਂ ਕੰਪੋਸਟ ਖਾਦ (Compost Manure)
  3. ਹਰੀ ਖਾਦ (Green Manure) ।

1. ਵਾੜੇ ਦੀ ਰੂੜੀ ਖਾਦ (Farm Yard Manure) – ਇਹ ਖਾਦ ਮਵੇਸ਼ੀਆ ਦੇ ਗੋਹੇ ਅਤੇ ਫ਼ਲਾਂ ਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਦੇ ਮਿਸ਼ਰਣ ਤੋਂ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਚੀਜ਼ਾਂ ਦੇ ਮਿਸ਼ਰਣ ਨੂੰ ਢੇਰਾਂ ਦੀ ਸ਼ਕਲ ਵਿਚ ਇਕੱਠਾ ਕਰ ਦਿੱਤਾ ਜਾਂਦਾ ਹੈ । ਬੈਕਟੀਰੀਆ ਵੀ ਪ੍ਰਕਿਰਿਆਵਾਂ ਦੁਆਰਾ ਇਹ ਮਿਸ਼ਰਣ ਮੱਲੜ ਵਿਚ ਬਦਲ ਜਾਂਦਾ ਹੈ । ਇਸ ਵਿਚ ਪੌਸ਼ਟਿਕ ਪਦਾਰਥ ਜਿਵੇਂਕਿ N(0.5%), 0.2% P2O5 ਅਤੇ 0.5% K2O ਹੁੰਦੇ ਹਨ । ਇਹ ਬੜੀ ਵੱਡਮੁੱਲੀ ਰੇਹ ਹੈ । ਇਸ ਨੂੰ ਦੇਸੀ ਖਾਦ ਜਾਂ ਰਿਹਲੀ ਆਖਦੇ ਹਨ ।

2. ਬਨਸਪਤੀ ਕੰਪੋਸਟ ਖਾਦ (Compost Manure) – ਇਹ ਖਾਦ ਵੀ ਪਾਣੀਆਂ ਦੀ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ । ਇਹ ਖਾਦ ਟੋਇਆਂ ਵਿਚ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਖਾਦ 1-2 ਮਹੀਨਿਆਂ ਵਿਚ ਤਿਆਰ ਕੀਤੀ ਜਾਂਦੀ ਹੈ ।

3. ਹਰੀ ਖਾਦ (Green Manure) – ਇਹ ਖਾਦ ਫਲਦਾਰੀ ਪੌਦਿਆਂ ਤੋਂ ਤਿਆਰ ਕੀਤੀ ਜਾਂਦੀ ਹੈ । ਫਲਦਾਰੀ ਪੌਦਿਆਂ ਦੀਆਂ ਜੜ੍ਹਾਂ ਵਿਚ ਨੌਡਿਊਲਜ਼ ਹੁੰਦੇ ਹਨ, ਜਿਨ੍ਹਾਂ ਵਿਚ ਨਾਈਟ੍ਰੋਜਨ ਯੋਗਿਕੀਕਰਨ ਬੈਕਟੀਰੀਆ ਪਾਏ ਜਾਂਦੇ ਹਨ । ਇਹ ਬੈਕਟੀਰੀਆ ਵਾਤਾਵਰਣੀ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿਚ ਪਰਿਵਰਤਿਤ ਕਰਦੇ ਹਨ ਅਤੇ ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ । ਗੁਆਰਾ (Guara) ਅਤੇ ਵੈਂਚਾਂ ਦੋ ਪ੍ਰਮੁੱਖ ਫਲੀਦਾਰ ਪੌਦਿਆਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ । ਇਹ ਪੌਦੇ ਬੀਜੇ ਜਾਂਦੇ ਹਨ 6-8 ਹਫਤਿਆਂ ਦੇ ਬਾਅਦ ਜਦੋਂ ਇਹ 6-8 ਉੱਚੇ ਹੋ ਜਾਣ ਤਾਂ ਇਨ੍ਹਾਂ ਨੂੰ ਹਲ ਚਲਾ ਕੇ ਮਿੱਟੀ ਵਿਚ ਰਲਾ ਦਿੱਤਾ ਜਾਂਦਾ ਹੈ । ਜਿੱਥੇ 1-2 ਮਹੀਨਿਆਂ ਵਿਚ ਇਹ ਗਲ-ਸੜ ਕੇ ਮੱਲ੍ਹੜ ਬਣ ਜਾਂਦਾ ਹੈ ।

ਬਨਸਪਤੀ ਖਾਦ ਤਿਆਰੀਂ ਕਰਦੇ ਸਮੇਂ ਇਸਦੇ ਸੰਘਟਕਾਂ ਵਿਚ ਰਸਾਇਣਿਕ ਪਦਾਰਥਾਂ ਦੀ ਕੁਝ ਮਾਤਰਾ ਮਿਲਾਈ ਜਾਂਦੀ ਹੈ । ਇਸ ਖਾਦ ਵਿਚ 1.4% ਨਾਈਟ੍ਰੋਜਨ, 1.4% ਪੋਟਾਸ਼ੀਅਮ ਅਤੇ 1% ਫਾਸਫੋਰਸ ਹੁੰਦੇ ਹਨ ।

ਹਰੀ ਖਾਦ ਲਈ ਵਰਤੇ ਜਾਂਦੇ ਕੁੱਝ ਪੌਦਿਆਂ ਦੇ ਨਾਂ-
Bigt (Sesbania awteate) = S. Cannabina) Sesbania rostrata fen ùe ਦੀਆਂ ਜੜ੍ਹਾਂ ਅਤੇ ਤਣਾਂ ਉੱਤੇ ਸ਼ਕੂਰ (Nodules) ਹਨ । ਸੂਣਾ (Crotolaria jancacea Sun Hemp) ਗੁਆਰਾ ਜਾਂ ਸੁਆਰ (Cyamopsis tetra gonolobata) = Clusterbean ਸੇਂਜੀ (Melilotus) parviflord (M. Indica/Sweet clover) ਬਰਸੀਸ . (Trifolium alexandrium = Egyptian Clover)

ਪ੍ਰਸ਼ਨ 4.
ਕ੍ਰਿਸ਼ੀ-ਰਸਾਇਣ/ਐਗਰੋ-ਰਸਾਇਣ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਖੇਤੀਬਾੜੀ ਤੋਂ ਵਧੇਰੇ ਉਪਜ ਪ੍ਰਾਪਤ ਕਰਨ ਦੇ ਲਈ ਜਿਨ੍ਹਾਂ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਪਦਾਰਥਾਂ ਨੂੰ ਐਗਰੋ-ਰਸਾਇਣ (Agro-chemicals) ਕਹਿੰਦੇ ਹਨ । ਇਹਨਾਂ ਰਸਾਇਣਿਕ ਪਦਾਰਥਾਂ ਵਿਚ ਕੀਟਨਾਸ਼ਕ, ਸਟਨਾਸ਼ਕ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਸ਼ਾਮਿਲ ਹਨ ।
ਐਗਰੋ-ਰਸਾਇਣਾਂ ਦੁਆਰਾ ਪੈਣ ਵਾਲੇ ਮੁੱਖ ਪ੍ਰਭਾਵ-

1. ਰਸਾਇਣਿਕ ਪਦਾਰਥ ਦੀ ਲੋੜ ਨਾਲੋਂ ਜ਼ਿਆਦਾ ਅਤੇ ਬੇਸਮਝੀ ਨਾਲ ਕੀਤੀ ਗਈ ਵਰਤੋਂ ਦੇ ਕਾਰਨ ਵਾਤਾਵਰਣ ਦਾ ਅਪਰਦਨ, ਜਿਵੇਂ ਕਿ-ਜ਼ਮੀਨ ਦਾ ਅਪਰਦਨ, ਹਵਾਪ੍ਰਦੂਸ਼ਣ ਅਤੇ ਜਲ-ਪ੍ਰਦੂਸ਼ਣ ਹੋ ਜਾਂਦਾ ਹੈ ।

2. ਜੀਵਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅਧਿਕ ਮਾਤਰਾ ਵਿਚ ਵਰਤੋਂ ਕਰਨ ਨਾਲ ਇਹ ਰਸਾਇਣ ਵਾਤਾਵਰਣ ਦੇ ਘਟਕਾਂ ਵਿਚ ਇਕੱਤਰ ਹੋ ਜਾਂਦੇ ਹਨ ।

3. ਜ਼ਰਾਇਤੀ ਖੇਤਾਂ ਵਿਚੋਂ ਵਹਿਣ ਵਾਲਾ ਪਾਣੀ ਝੀਲਾਂ ਅਤੇ ਨਦੀਆਂ ਆਦਿ ਨੂੰ ਦੂਸ਼ਿਤ ਕਰ ਦਿੰਦਾ ਹੈ, ਜਿਸਦੇ ਫਲਸਰੂਪ ਇਹਨਾਂ ਥਾਂਵਾਂ ਦਾ ਸੁਪੋਸ਼ਣ (Europhication) ਹੋ ਜਾਂਦਾ ਹੈ |

4. ਰਸਾਇਣਿਕ ਪਦਾਰਥ ਭੂਮੀ ਹੇਠਲੇ ਅਤੇ ਸਤੱਈ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ ।

5. ਐਗਰੋ ਰਸਾਇਣਕ ਪਦਾਰਥਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਦੇ ਨਾਲ ਜ਼ਮੀਨ ਦਾ ਵੀ ਅਪਰਦਨ (Degradation) ਹੋ ਜਾਂਦਾ ਹੈ ਕਿਉਂਕਿ ਰਸਾਇਣਿਕ ਖਾਦਾਂ ਵਿਚ ਭਾਰੀ ਧਾਤਾਂ (Heavy metals) ਅਸ਼ੁੱਧੀਆਂ ਵਜੋਂ ਮੌਜੂਦ ਹੁੰਦੀਆਂ ਹਨ । ਚੱਟਾਨ ਫ਼ਾਸਫੇਟ (Rock Phosphate) ਦੀ ਜਾਂ ਇਸ ਦੇ ਉਤਪਾਦਾਂ ਦੀ ਵਰਤੋਂ ਕਰਨ ਦੇ ਫਲਸਰੂਪ ਤੋਂ ਵਿਚ ਲੈਂਡ (Lead) ਅਤੇ ਕੈਡਮੀਅਮ (Cadmium) ਜਮਾਂ ਹੋ ਕੇ ਮਿੱਟੀ ਨੂੰ ਦੂਸ਼ਿਤ ਕਰ ਦਿੰਦੇ ਹਨ ।

6. ਐਗਰੋ ਰਸਾਇਣਾਂ ਦਾ ਸਿਹਤ ਦੀਆਂ ਸਮੱਸਿਆਵਾਂ ਨਾਲ ਵੀ ਨਿਕਟਵਰਤੀ ਸੰਬੰਧ ਹੈ । ਇਹ ਰਸਾਇਣ ਥਾਇਰਾਇਡ (Thyroid), ਪੈਰਾਥਾਇਰਾਇਡ (Parathyroid) ਪਿਚੂਟਰੀ (Pituitary) ਗੁਰਦੇ ਅਤੇ ਐਡਰੀਨਲਜ਼ (Adrenals), ਜਿਹੜੇ ਕਿ ਅੰਤਰ ਰਿਸਾਵੀ ਗਲੈਂਡਜ਼ (Endocrine glands) ਹਨ, ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹਨ | ਐਗਰੋ-ਰਸਾਇਣਾਂ ਦੀ ਵਰਤੋਂ ਦੇ ਕਾਰਨ ਪੰਜਾਬ ਵਿਚ ਕੈਂਸਰ, ਦਮਾ (Asthma), ਗੁਰਦਿਆਂ, ਚਮੜੀ ਅਤੇ ਪਾਚਨ ਨਲੀ (Digestive Tract) ਦੀਆਂ ਬੀਮਾਰੀਆਂ ਦਾ 20-25% ਤਕ ਵਾਧਾ ਹੋਇਆ ਹੈ । 20-30 ਸਾਲ ਦੀ ਉਮਰ ਵਾਲੇ ਯੁਵਕ ਦਿਲ ਦੀਆਂ ਬੀਮਾਰੀਆਂ ਅਤੇ ਬੇ-ਪੈਦਗੀ (Infertility) ਦੇ ਸ਼ਿਕਾਰ ਹੋ ਗਏ ਹਨ । ਜਿਹੜੀ ਅਸੀਂ ਖ਼ੁਰਾਕ ਖਾਂਦੇ ਹਾਂ, ਪਾਣੀ ਅਤੇ ਦੁੱਧ ਪੀਂਦੇ ਹਾਂ, ਉਹ ਇਕ ਜਾਂ ਦੂਸਰੇ ਪ੍ਰਕਾਰ ਦੇ ਪ੍ਰਦੂਸ਼ਕਾਂ ਦੁਆਰਾ ਦੂਸ਼ਿਤ ਹੋ ਚੁੱਕੇ ਹਨ ।

PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2)

ਪ੍ਰਸ਼ਨ 5.
ਫ਼ਸਲਾਂ ਉੱਪਰ ਬਣਾਉਟੀ ਖਾਦਾਂ ਕਿਉਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਫ਼ਸਲਾਂ ਉੱਪਰ ਰਸਾਇਣਿਕ ਖਾਦਾਂ ਦੀ ਵਰਤੋਂ-ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹ ਖਾਦਾਂ ਪੌਦਿਆਂ ਨੂੰ ਉਪਲੱਬਧ ਹੋ ਸਕਣ, ਇਹਨਾਂ ਦੀ ਵਰਤੋਂ ਮਿੱਟੀ ਰਾਹੀਂ ਕੀਤੀ ਜਾਂਦੀ ਹੈ, ਜਾਂ ਇਨ੍ਹਾਂ ਦੀ ਵਰਤੋਂ ਪੱਤਿਆਂ ਉੱਤੇ ਛਿੜਕਾਅ ਕਰਕੇ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਹ ਖਾਦਾਂ ਪੱਤਿਆਂ ਦੁਆਰਾ ਪੌਦਿਆਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ । ਫ਼ਸਲਾਂ ਦੇ ਭਲੇ ਅਤੇ ਵੱਧ ਉਪਜ ਪ੍ਰਾਪਤ ਕਰਨ ਦੇ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਜ਼ਰੂਰੀ ਹੋ ਜਾਂਦੀ ਹੈ ।

ਬਨਾਉਟੀ ਖਾਦਾਂ ਦੇ ਮੁੱਖ ਗੁਣ (Main Properties of Fertilizers)-

  1. ਇਨ੍ਹਾਂ ਖਾਦਾਂ ਵਿਚ ਪੌਦਿਆਂ ਦੇ ਵਾਸਤੇ ਜ਼ਰੂਰੀ ਅੰਸ਼ ਮੌਜੂਦ ਹੁੰਦੇ ਹਨ ।
  2. ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਰੂੜੀ ਖਾਦ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਲੋੜ ਥੋੜ੍ਹੀ ਮਾਤਰਾ ਵਿਚ ਪੈਂਦੀ ਹੈ ।
  3. ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ, ਪੌਦੇ ਇਨ੍ਹਾਂ ਨੂੰ ਬੜੀ ਛੇਤੀ ਸੋਖ ਲੈਂਦੇ ਹਨ ।
  4. ਇਹ ਖਾਦਾਂ ਆਮ ਤੌਰ ‘ਤੇ ਪੌਸ਼ਟਿਕ ਪਦਾਰਥ ਸੰਬੰਧੀ ਨਿਸ਼ਚਿਤ ਹੁੰਦੀਆਂ ਹਨ । ਭਾਵ ਇਹਨਾਂ ਖਾਦਾਂ ਤੋਂ ਕੇਵਲ ਇਕ ਜਾਂ ਇਕ ਤੋਂ ਵੱਧ ਨਿਸ਼ਚਿਤ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦਾ ਹੈ ।
  5. ਇਹਨਾਂ ਖਾਦਾਂ ਦੀ ਢੋਆ-ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।

ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਭਾਵੇਂ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਪਰ ਇਨ੍ਹਾਂ ਖਾਦਾਂ ਦੀ ਲਗਾਤਾਰ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਵਿਚ ਪਰਿਵਰਤਨ ਕਰਨ ਦੇ ਇਲਾਵਾ ਪਾਣੀ ਵਿਚ ਵੀ ਪ੍ਰਦੂਸ਼ਣ ਫੈਲਾਇਆ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Punjab State Board PSEB 12th Class Environmental Education Book Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Exercise Questions and Answers.

PSEB Solutions for Class 12 Environmental Education Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਬਾੜੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨ ਯੋਗ ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਪੱਖ ਤੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਆਖਦੇ ਹਨ ।

ਤੋਂ ਦੀ ਵਰਤੋਂ ਕਰਨ ਦੇ ਤਰੀਕਿਆਂ ਵਿਚ ਆਈ ਮੌਜੂਦਾ ਤਬਦੀਲੀ ਦੇ ਕਾਰਨ ਅਤੇ ਕੁਦਰਤੀ ਸਾਧਨਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ ਅਸਥਿਰਤਾ ਪੈਦਾ ਹੋ ਗਈ ਹੈ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਾਨੂੰ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰਨੀ ਪਵੇਗੀ ।

ਮਾਨਵਤਾ ਦੀਆਂ ਬਦਲ ਰਹੀਆਂ ਜ਼ਰੂਰਤਾਂ, ਵਾਤਾਵਰਣ ਦੀ ਉੱਨਤੀ ਨੂੰ ਕਾਇਮ ਰੱਖਣ ਅਤੇ ਉੱਨਤ ਕਰਨ ਦੇ ਸਮੇਤ ਕੁਦਰਤੀ ਸਾਧਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਕਹਿੰਦੇ ਹਨ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 2.
ਆਰਗੈਨਿਕ ਕਿਰਸਾਣੀ (Organic farming) ਕਾਇਮ ਰਹਿਣਯੋਗ/ਝੱਲਣਯੋਗ/ ਟਿਕਾਊ ਜ਼ਰਾਇਤ ਤੋਂ ਕਿਵੇਂ ਭਿੰਨ ਹੈ ?
ਉੱਤਰ-
ਕਾਰਬਨੀ ਕਿਰਸਾਣੀ ਇਕ ਅਜਿਹੀ ਕਿਰਸਾਣੀ ਹੈ ਜਿਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਅਕਾਰਬਨੀ ਖਾਦਾਂ (Inorganic fertilizers) ਜਾਂ ਕਿਸੇ ਪ੍ਰਕਾਰ ਦੀ ਯੋਗਿਕ ਵਸਤੂ (Additives) ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਹੁੰਦੀ ਹੈ ਅਤੇ ਨਾ ਹੀ ਜਾਨਵਰਾਂ ਦੀ ਉਤਪੱਤੀ ਲਈ ਕਿਸੇ ਵੀ ਤਰ੍ਹਾਂ ਦੇ ਐਂਟੀਬਾਇਓਟਿਕਸ ਦੀ ਵਰਤੋਂ ਕਰਨ ‘ਤੇ ਵੀ ਪੂਰਨ ਤੌਰ ‘ਤੇ ਰੋਕ ਲਗਾਈ ਗਈ ਹੈ । ਜਿਨ੍ਹਾਂ ਖੇਤਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਰਸਾਇਣਿਕ ਖਾਦਾਂ ਤੋਂ ਮੁਕਤ ਕੀਤਾ ਗਿਆ ਹੁੰਦਾ ਹੈ ਉਨ੍ਹਾਂ ਦੀ ਪ੍ਰਮਾਣਿਕਤਾ ਜ਼ਰੂਰੀ ਹੈ । ਅਜਿਹੀ ਤਸਦੀਕ ਹੋਣ ਤੋਂ ਬਾਅਦ ਹੀ ਕਿਸਾਨ ਕਾਰਬਨੀ ਫ਼ਸਲਾਂ ਨੂੰ ਮੰਡੀ ਵਿਚ ਲਿਜਾ ਸਕਦਾ ਹੈ । ਪਰ ਝੱਲਣਯੋਗ ਖੇਤੀ ਵਿਚ ਅਜਿਹੀਆਂ ਕੋਈ ਬੰਦਸ਼ਾਂ (Restrictions) ਨਹੀਂ ਹਨ ।

ਅੰਤਰਾਂ ਦੀ ਸਾਰਨੀ

ਕਾਰਬਨੀ ਕਿਰਸਾਣੀ (Organic Farming) ਕਾਇਮ ਰਹਿਣਯੋਗ ਜ਼ਰਾਇਤ (Sustainable Agriculture)
1. ਕਾਰਬਨੀ ਕਿਰਸਾਣੀ ਵਿੱਚ ਸੰਸ਼ਲਿਸ਼ਟ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ । 1. ਕਾਇਮ ਰਹਿਣ ਯੋਗ ਜ਼ਰਾਇਤ ਵਿੱਚ ਸੰਸ਼ਲਿਸਟ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨੀ ਵਰਜਿਤ ਹੈ । 2. ਅਕਾਰਬਨੀ ਖਾਦਾਂ ਦੀ ਵਰਤੋਂ ਕਰਨ ਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੈ ।
3. ਕਾਰਬਨੀ ਕਿਰਸਾਣੀ ਦੁਆਰਾ ਤਿਆਰ ਕੀਤੀਆਂ ਗਈਆਂ ਫ਼ਸਲਾਂ ਦਾ ਪ੍ਰੀਖਣ ਕਰਨਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਰਬਨੀ ਖਾਦਾਂ ਤਾਂ ਨਹੀਂ ਵਰਤੀਆਂ ਗਈਆਂ ਜ਼ਰੂਰੀ ਹੈ । 3. ਇਸ ਜ਼ਰਾਇਤਾਂ ਤੇ ਕੋਈ ਅਜਿਹੀ ਬੰਦਸ਼ ਨਹੀਂ ਹੈ ।

ਪ੍ਰਸ਼ਨ 3.
ਹਰੇ ਇਨਕਲਾਬ (Green Revolution) ਦੀ ਕੀ ਲੋੜ ਸੀ ?
ਜਾਂ
ਹਰੀ ਕ੍ਰਾਂਤੀ ਦੀ ਕੀ ਲੋੜ ਸੀ ?
ਉੱਤਰ-
ਸਜੀਵਾਂ ਦੇ ਜਿਊਂਦੇ ਰਹਿਣ ਦੇ ਲਈ ਖ਼ੁਰਾਕ ਇਕ ਮੁੱਢਲੀ ਜ਼ਰੂਰਤ ਹੈ । ਮਾਨਵ ਦੇ ਸੱਭਿਅਤਾ ਵਾਲੇ ਜੀਵਨ ਦੀ ਕਹਾਣੀ ਵਿਚ ਖੇਤੀਬਾੜੀ ਹੀ ਅਜਿਹਾ ਬਦਲਾਉ ਬਿੰਦੂ (Turning point) ਹੀ ਸੀ, ਜਿਸਨੇ ਮਾਨਵ ਦੀ ਭੋਜਨ ਚੁਣਨ ਵਾਲੀ ਜੀਵਨ ਸ਼ੈਲੀ ਨੂੰ ਇਕ ਜਗ੍ਹਾ ‘ਤੇ ਸਥਿਰ ਰਹਿਣ ਵਾਲੀ ਜੀਵਨ ਸ਼ੈਲੀ ਵਿਚ ਤਬਦੀਲ ਕਰ ਦਿੱਤਾ । ਜਾਪਦਾ ਹੈ ਕਿ ਪਿਛਲੇ 200 ਸਾਲਾਂ ਵਿਚ, ਪਹਿਲਾਂ ਦੇ ਮੁਕਾਬਲੇ ਖੇਤੀਬਾੜੀ ਸੰਬੰਧੀ ਕਿਰਿਆਵਾਂ ਵਿਚ ਬੜੀ ਤੇਜ਼ੀ ਨਾਲ ਪਰਿਵਰਤਨ ਆਏ ਹਨ । ਆਜ਼ਾਦੀ ਮਿਲਣ ਦੇ ਫੌਰਨ ਬਾਅਦ ਭਾਰਤ ਨੂੰ ਗਰੀਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ । ਅਨਾਜ ਦੀਆਂ ਫ਼ਸਲਾਂ ਵਿਚ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਭਾਰਤ ਨੂੰ ਹਰੇ ਇਨਕਲਾਬ ਦੀ ਟੇਕ ਲੈਣੀ ਪਈ । ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਮੁੱਖ ਮੰਤਵ ਸੁਧਰੀਆਂ ਹੋਈਆਂ ਕਿਸਮਾਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੇ ਬੀਜਾਂ ਦੀ ਵਰਤੋਂ, ਖਾਦਾਂ ਦੀ ਵਧੇਰੇ ਵਰਤੋਂ, ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਦੇ ਲਈ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਿੰਜਾਈ ਦੇ ਸੁਚੱਜੇ ਢੰਗ-ਤਰੀਕੇ (ਵਧੇਰੇ ਪਾਣੀ ਦੀ ਵਰਤੋਂ ਅਤੇ ਭੰਡਾਰਨ ਦੇ ਚੰਗੇ ਤਰੀਕੇ ਉਤਪਾਦਨ ਵਿਚ ਵਾਧਾ ਕਰਨਾ ਸੀ ।

ਪ੍ਰਸ਼ਨ 4.
ਭੂਮੀ ਦੀ ਪੌਦਿਆਂ ਲਈ ਕੀ ਮਹੱਤਤਾ ਹੈ ?
ਉੱਤਰ-
ਭੂਮੀ ਦੀ ਪੌਦਿਆਂ ਲਈ ਮਹੱਤਤਾ-ਪੌਦਿਆਂ ਦੇ ਲਈ ਭੂਮੀ ਦੀ ਬਹੁਤ ਮਹੱਤਤਾ ਹੈ ।

1. ਮਾਧਿਅਮ ਵਜੋਂ (As a Medium) – ਪੌਦਿਆਂ, ਫ਼ਸਲਾਂ ਅਤੇ ਬਾਗ਼ਬਾਨੀ ਲਈ ਉਗਾਏ ਜਾਣ ਵਾਲੇ ਪੌਦਿਆਂ ਦੇ ਵਾਸਤੇ ਮਿੱਟੀ ਹੀ ਸਭ ਤੋਂ ਵਧੀਆ ਮਾਧਿਅਮ ਹੈ ਅਤੇ ਇਸ ਮਿੱਟੀ ਦਾ ਮੁੱਖ ਕੰਮ ਇਨ੍ਹਾਂ ਪੌਦਿਆਂ ਦੇ ਵਾਧੇ ਵਿਚ ਸਹਾਇਤਾ ਕਰਨ ਦਾ ਹੈ । ਮਿੱਟੀ ਹੀ ਇਕ ਅਜਿਹਾ ਮਾਧਿਅਮ ਹੈ ਜਿਸ ਦੀ ਵਜ੍ਹਾ ਕਰਕੇ ਫ਼ਸਲਾਂ ਵੱਧਦੀਆਂ-ਫੁਲਦੀਆਂ ਹਨ ਅਤੇ ਵਧੇਰੇ ਪੈਦਾਵਾਰ ਦਿੰਦੀਆਂ ਹਨ । ਮਿੱਟੀ ਦੇ ਕੁਦਰਤੀ ਚੱਕਰ ਪੌਦਿਆਂ ਦੇ ਵਾਧੇ ਲਈ ਢੁੱਕਵਾਂ ਭੌਤਿਕ, ਰਸਾਇਣਿਕ ਅਤੇ ਜੈਵਿਕ ਮਾਧਿਅਮ ਉਪਲੱਬਧ ਕਰਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ ।

2. ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ (Provides Nutrients) – ਮਿੱਟੀ ਪ੍ਰਾਣੀ ਸਮੂਹ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਮਿੱਟੀ ਦੇ ਵਿਚ ਲੱਖਾਂ ਦੀ ਗਿਣਤੀ ਵਿਚ ਸੁਖ਼ਮਜੀਵ ਪਾਏ ਜਾਂਦੇ ਹਨ । ਨਿਰਸੰਦੇਹ ਮਿੱਟੀ ਵਿਚ ਮੌਜੂਦ ਪਾਣੀ ਸਮੂਹ ਅਤੇ ਬਨਸਪਤੀ ਸਮੂਹ ਮਿੱਟੀ ਦੇ ਚੱਕਰਾਂ ਵਿਚ ਸਹਾਇਤਾ ਕਰਦੇ ਹਨ ਜਿਸ ਕਰਕੇ ਰਸਾਇਣਿਕ ਖਾਦਾਂ (Fertilizers) ਦੀ ਵਰਤੋਂ ਕੀਤਿਆਂ ਬਗ਼ੈਰ ਕੁਦਰਤੀ ਬਨਸਪਤੀ ਦੇ ਉੱਗਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ । ਇਹ ਸਮੁਹ ਹੋਰਨਾਂ ਪ੍ਰਬੰਧਾਂ ਵਿਚ ਵੀ ਸਹਾਇਤਾ ਕਰਦੇ ਹਨ । ਇਹ ਪੌਦਿਆਂ ਦੀ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਵਿਚੋਂ ਅੰਸ਼ ਪ੍ਰਾਪਤ ਕਰਦੇ ਹਨ, ਮਿੱਟੀ ਵਿਚ ਹਵਾ ਦਾ ਸੰਚਾਰਨ ਕਰਦੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਇਹ ਸਮੂਹ ਕਈ ਹੋਰ ਕਾਰਜ ਕਰਦਿਆਂ ਹੋਇਆਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੇ ਹਨ । ਇਸ ਵਜ਼ਾ ਕਰਕੇ ਮਿੱਟੀ ਨੂੰ ਇਕ ਚੰਗਾ ਮਾਧਿਅਮ ਮੰਨਿਆ ਗਿਆ ਹੈ ।

3. ਜਲ ਸਪਲਾਈ ਜਾਂ ਜਲ ਪੂਰਤੀ (Water Supply) – ਪਾਣੀ ਦੀ ਸਪਲਾਈ ਗੁਣਵੱਤਾ ਅਤੇ ਪੁਰਤੀ ਦੇ ਲਈ ਮਿੱਟੀ ਮੁੱਖ ਭੂਮਿਕਾ ਨਿਭਾਉਂਦੀ ਹੈ ।

ਜ਼ਮੀਨ ਦਾ ਭੁ ਦ੍ਰਿਸ਼ (Landscape) ਅਤੇ ਉੱਥੇ ਉੱਗਣ ਵਾਲੀ ਬਨਸਪਤੀ ਮੀਂਹ ਦੇ ਉੱਥੇ ਪੈਣ ਵਾਲੇ ਪਾਣੀ ਦੀ ਵੰਡ ਕਰਨ ਲਈ ਜ਼ਿੰਮੇਵਾਰ ਹੈ । ਕੀ ਮੀਂਹ ਦਾ ਇਹ ਪਾਣੀ ਮਿੱਟੀ ਦੀ ਸੜਾ ਤੋਂ ਨਿਕਲ ਜਾਵੇਗਾ, ਕੀ ਇਹ ਪਾਣੀ ਜ਼ਮੀਨ ਉੱਪਰ ਮੌਜੂਦ ਜਲ ਪਿੰਡਾਂ ਜਿਵੇਂ ਕਿ ਝੀਲਾਂ ਅਤੇ ਨਦੀਆਂ ਦੇ ਪਾਣੀ ਦੇ ਪੂਰਕ ਦਾ ਕੰਮ ਕਰੇਗਾ, ਕੀ ਇਹ ਪਾਣੀ ਇਕਦਮ ਆਏ ਹੜ੍ਹ ਦੀ ਸ਼ਕਲ ਵਿਚ ਬੜੀ ਤੇਜ਼ੀ ਨਾਲ ਰੁੜ੍ਹ ਜਾਵੇਗਾ, ਕੀ ਇਹ ਪਾਣੀ ਰੁੱਸ ਕੇ ਤੋਂ ਅੰਦਰ ਚੱਲਿਆ ਜਾਵੇਗਾ, ਜਿੱਥੇ ਇਸ ਦੀ ਵਰਤੋਂ ਮਿੱਟੀ ਵਿਚ ਮੌਜੂਦ ਸਜੀਵ ਅਤੇ ਪੌਦੇ ਕਰਨਗੇ, ਜਾਂ ਇਹ ਪਾਣੀ ਰਿਸਦਾ-ਰਿਸਦਾ ਭੂਮੀ ਜਲ ਸਤਰ (Water Level) ਤਕ ਪੁੱਜ ਜਾਵੇਗਾ ਅਤੇ ਇਸਦੀ ਗਤੀ ਦੀ ਦਰ ਕਿੰਨੀ ਹੋਵੇਗੀ, ਇਹ ਸਾਰਾ ਕੁੱਝ ਮਿੱਟੀ ਦੀ ਰਚਨਾ ਉੱਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਪਾਣੀ ਦੇ ਚੱਕਰ ਵਿਚ ਮਿੱਟੀ ਦੀ ਵਿਸ਼ੇਸ਼ ਸਥਿਤੀ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਦੀ ਸਾਂਭ-ਸੰਭਾਲ ਦੀ ਕੀ ਲੋੜ ਹੈ ?
ਜਾਂ
ਭੂਮੀ ਦਾ ਸੁਰੱਖਿਅਣ ਕਿਉਂ ਜ਼ਰੂਰੀ ਹੈ ?
ਉੱਤਰ-
ਭੂਮੀ ਮਾਈਕ੍ਰੋ (ਮਹੀਨ ਜਾਂ ਬਹੁਤ ਛੋਟੇ) ਅਤੇ ਮੈਕੋ (ਬਹੁਤ ਵੱਡੇ) ਸਜੀਵਾਂ, ਖਣਿਜਾਂ, ਕਾਰਬਨੀ ਖਾਦਾਂ, ਹਵਾ ਅਤੇ ਪਾਣੀ ਦੇ ਮਿਲਾਪ ਨਾਲ ਬਣੀ ਹੋਈ ਹੈ । ਭੂਮੀ ਇਕ

ਜੀਵਤ ਪ੍ਰਣਾਲੀ (Living system) ਹੈ ਜਿਹੜੀ ਜੀਵਨ ਲਈ ਬੁਨਿਆਦੀ ਕਾਰਜ ਕਰਦੀ ਹੈ । ਭੂਮੀ ਦੇ ਇਨ੍ਹਾਂ ਲਾਹੇਵੰਦ ਕਾਰਜ ਵਿਚ ਇਹ ਸ਼ਾਮਿਲ ਹਨ-

  1. ਖ਼ੁਰਾਕ ਅਤੇ ਰੇਸ਼ੇ ਪ੍ਰਾਪਤ ਕਰਨ ਦੇ ਲਈ ਅਸੀਂ ਪੌਦੇ ਉਪਜਾਊ ਭੂਮੀ ਵਿਚ ਹੀ ਉਗਾਉਂਦੇ ਹਾਂ ।
  2. ਤਾਪ ਅਤੇ ਪਾਣੀ ਨੂੰ ਸਟੋਰ ਕਰਨਾ |
  3. ਕਰੋੜਾਂ ਦੀ ਸੰਖਿਆ ਵਿਚ ਪੌਦਿਆਂ, ਪ੍ਰਾਣੀਆਂ ਅਤੇ ਸੂਖਮ ਜੀਵਾਂ ਲਈ ਆਵਾਸ (ਘਰ) ਦਾ ਪ੍ਰਬੰਧ ਕਰਨਾ ।
  4. ਪਾਣੀ ਅਤੇ ਫੋਕਟ ਪਦਾਰਥਾਂ ਦਾ ਫਿਲਟਰੀਕਰਣ ।
  5. ਨਿਰਮਾਣ, ਦਵਾਈਆਂ, ਸੂਖ਼ਮਕਲਾ (Art) ਅਤੇ ਸ਼ਿੰਗਾਰ ਦੇ ਸਾਮਾਨ ਲਈ ਸ੍ਰੋਤ ਉਪਲੱਬਧ ਕਰਾਉਣਾ ।
  6. ਕਚਰੇ ਦਾ ਵਿਘਟਣ ਕਰਨਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਖੇਤੀ ਦੀ ਕੀ ਜ਼ਰੂਰਤ ਹੈ ?
ਉੱਤਰ-
ਪਰਿਸਥਿਤਿਕ ਤੌਰ ‘ਤੇ ਸਿਹਤਮੰਦ, ਆਰਥਿਕ ਪੱਖੋਂ ਪਲਰਨਯੋਗ, ਅਤੇ ਸਮਾਜਿਕ ਤੌਰ ‘ਤੇ ਠੀਕ, ਸੱਭਿਆਚਾਰਕ ਦੇ ਪੱਖੋਂ ਢੁੱਕਵੀਂ ਅਤੇ ਵਿਗਿਆਨਿਕ ਪਹੁੰਚ ‘ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਆਖਦੇ ਹਨ । ਦੂਜੇ ਸ਼ਬਦਾਂ ਵਿਚ ਝੱਲਣਯੋਗ ਖੇਤੀਬਾੜੀ ਦੀ ਵਰਤੋਂ ਇਕ ਅਜਿਹੀ ਪ੍ਰਣਾਲੀ ਅਤੇ ਵਿਧੀ ਹੈ ਜਿਹੜੀ ਜਾਂ ਤਾਂ ਕਾਇਮ ਰੱਖਦੀ ਹੈ ਜਾਂ ਵਧਾਉਂਦੀ ਹੈ ।

  1. ਪਲਰਨਯੋਗ ਆਰਥਿਕ ਖੇਤੀਬਾੜੀ ਉਤਪਾਦਨ ।
  2. ਬਹੁਤ ਚੰਗੇ ਆਧਾਰ ਵਾਲੇ ਕੁਦਰਤੀ ਸਾਧਨ ।
  3. ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ ਜਿਨ੍ਹਾਂ ‘ਤੇ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਦਾ ਅਸਰ ਪੈਂਦਾ ਹੈ ।

ਖੇਤੀਬਾੜੀ ਜਿਨ੍ਹਾਂ ਤਿੰਨ ਮੁੱਖ ਟੀਚਿਆਂ ਨੂੰ ਜੋੜਦੀ ਹੈ, ਉਹ ਟੀਚੇ ਹਨ-ਨਰੋਆ ਵਾਤਾਵਰਣ, ਆਰਥਿਕ ਲਾਹੇਵੰਦੀ ਅਤੇ ਸਮਾਜਿਕ ਤੇ ਆਰਥਿਕ ਨਿਆਇ ਸੰਗਤੀ (Equity) ਝੱਲਣਯੋਗ ਖੇਤੀਬਾੜੀ ਦੇ ਕੁੱਝ ਮੁੱਢਲੇ ਅਸੂਲ ਇਹ ਹਨ-

  1. ਲੰਮੇ ਸਮੇਂ ਦੇ ਬਾਅਦ ਫਾਰਮ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ ।
  2. ਕੁਦਰਤੀ ਸਾਧਨਾਂ ਉੱਤੇ ਮਾੜੇ ਪ੍ਰਭਾਵ ਘੱਟ ਤੋਂ ਘੱਟ ਪੈਂਦੇ ਹਨ ।
  3. ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਰਹਿੰਦ-ਖੂੰਹਦ ਦੀ ਪੱਧਰ ਬਹੁਤ ਹੀ ਨੀਵੀਂ ਹੁੰਦੀ ਹੈ ।
  4. ਜ਼ਮੀਨ ਹੇਠਲੇ ਪਾਣੀ ਦਾ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ ।
  5. ਭੋਂ-ਖੋਰ ਨੂੰ ਰੋਕਿਆ ਜਾਂਦਾ ਹੈ ।
  6. ਭੂਮੀਗਤ ਪਾਣੀ ਦੇ ਜਾਇਆ ਜਾਣ ਨੂੰ ਘਟਾਇਆ ਜਾ ਸਕਦਾ ਹੈ ।

ਏਕੀਕ੍ਰਿਤ ਪੈਸਟ ਪ੍ਰਬੰਧਣ [Integrated Pest Control Management (IPM)], ਪੈਸਟਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਮੰਤਵ ਨਾਲ ਫ਼ਸਲੀ ਚੱਕਰ (Crop rotation), ਨਰੋਈਆਂ ਫ਼ਸਲਾਂ, ਮਿੱਟੀ ਖੁਰਨ ਨੂੰ ਘਟਾਉਣਾ, ਜੁਤਾਈ (Tillage) ਅਤੇ ਅਜਿਹੀਆਂ ਯੋਜਨਾਵਾਂ ਤਿਆਰ ਕਰਨੀਆਂ, ਜਿਹੜੀ ਭੋਂ-ਖੁਰਨ ਅਤੇ ਨਦੀਨਾਂ ‘ਤੇ ਕੰਟਰੋਲ ਕਰਨ ਦੇ ਵਾਸਤੇ ਉਪਰੋਕਤ ਵਿਧੀਆਂ ਦੀ ਲੜੀ ਵਿਚ ਸ਼ਾਮਿਲ ਹਨ । ਕਾਇਮ ਰਹਿਣਯੋਗ ਖੇਤੀਬਾੜੀ ਦੀ ਇਹ ਕੋਸ਼ਿਸ਼ ਹੈ ਕਿ ਹਲ ਚਲਾਉਣ ਦੇ ਤਰੀਕਿਆਂ ਦੀ ਸੋਧ ਕਰਕੇ, ਪਾਣੀ ਦੀ ਸਪਲਾਈ ਦੀ ਸਾਂਭ-ਸੰਭਾਲ ਕਰਕੇ ਜੇਕਰ ਮੁਕੰਮਲ ਤੌਰ ‘ਤੇ ਖ਼ਤਮ ਨਾ ਕੀਤਾ ਜਾ ਸਕੇ ਤਾਂ ਬਨਾਉਟੀ ਖਾਦਾਂ ਦੀ ਖ਼ਪਤ ਅਤੇ ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨਾ ਭੁੱਲਣਯੋਗ ਖੇਤੀਬਾੜੀ ਦੀ ਇਕ ਕੋਸ਼ਿਸ਼ ਹੈ ।

ਪ੍ਰਸ਼ਨ 2.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਦੀਆਂ ਮੁੱਢਲੀਆਂ ਕਿਰਿਆਵਾਂ ਬਾਰੇ ਲਿਖੋ ।
ਉੱਤਰ-
ਖੇਤੀਬਾੜੀ ਦੀਆਂ ਮੁੱਢਲੀਆਂ ਪ੍ਰਕਿਰਿਆਵਾਂ-

  1. ਖੇਤੀ (ਫਾਰਮ) ਦੀ ਉਤਪਾਦਕਤਾ ਨੂੰ ਲੰਮੇ ਸਮੇਂ ਤਕ ਵਧਾਉਣਾ ।
  2. ਕੁਦਰਤੀ ਸਾਧਨਾਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਘੱਟ ਤੋਂ ਘੱਟ ਕਰਨਾ ।
  3. ਖੇਤੀਬਾੜੀ ਲਈ ਵਰਤੇ ਜਾਂਦੇ ਰਸਾਇਣਾਂ ਦੀ ਘੱਟ ਤੋਂ ਘੱਟ ਵਰਤੋਂ ਕਰਨਾ ।
  4. ਜ਼ਰਾਇਤ ਤੋਂ ਪ੍ਰਾਪਤ ਹੋਣ ਵਾਲੇ ਸਮਾਜੀ ਲਾਭ (ਵਿੱਤੀ ਅਤੇ ਗੈਰ ਵਿੱਤੀ ਸ਼ਕਲ ਵਿਚ) ਨੂੰ ਘੱਟ ਤੋਂ ਘੱਟ ਪੱਧਰ ‘ਤੇ ਰੱਖਣਾ ।
  5. ਭੋਂ-ਖੁਰਨ ਨੂੰ ਰੋਕਣਾ ਅਤੇ
  6. ਜ਼ਮੀਨ ਹੇਠਲੇ ਪਾਣੀ ਦੀ ਹਾਨੀ ਨੂੰ ਘਟਾਉਣਾ ।

ਪ੍ਰਸ਼ਨ 3.
ਹਰੇ ਇਨਕਲਾਬ ਦੇ ਵਾਤਾਵਰਣ ਉੱਪਰ ਪਏ ਕੁਝ ਪ੍ਰਭਾਵਾਂ ਦਾ ਵਰਣਨ ਕਰੋ ।
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
मां
ਹਰੇ ਇਨਕਲਾਬ ਦੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 4.
ਹਰੇ ਇਨਕਲਾਬ ਦੇ ਮੁਢਲੇ ਤੱਤ ਕੀ ਹਨ ?
ਉੱਤਰ-
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਨਾਉਟੀ ਖਾਦਾਂ (ਫਰਟੀਲਾਈਜ਼ਰਜ਼ ਅਤੇ ਪੈਸਟ ਨਾਸ਼ਕਾਂ ਦਾ ਜ਼ਿਆਦਾ ਨਿਵੇਸ਼, ਪਾਣੀ ਦੀ ਵਧੇਰੇ ਵਰਤੋਂ ਕਰਕੇ ਉਤਪਾਦਕਤਾ ਵਿਚ ਵਾਧਾ ਕਰਨਾ ਹੈ । ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਸਵੈ ਨਿਰਭਰ ਬਣਾਉਣਾ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ । ਪਰ ਹਰੀ ਕ੍ਰਾਂਤੀ ਦੇ ਕਾਰਨ ਕੁੱਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ ।

ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਪ੍ਰਭਾਵ ਵੀ ਵੇਖਣ ਵਿਚ ਆਏ ਹਨ । ਹਰੇ ਇਨਕਲਾਬ ਦਾ ਸਮਾਂ ਜਿਹੜਾ ਕਿ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ਼’ (Seed-fertilizer package) ਦਾ ਸਮਾਂ ਹੈ, ਦੇ ਦੌਰਾਨ ਪੰਜਾਬ ਵਿਚ ਬਨਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾਂ ਵਾਧਾ ਹੋਇਆ । ਪਰ ਅੱਜ-ਕਲ੍ਹ ਇਨ੍ਹਾਂ ਖਾਦਾਂ ਦੇ ਅਸਰ ਹਰ ਜਗਾ ਵੇਖੇ ਜਾ ਸਕਦੇ ਹਨ । ਇਹ ਅਸਰ ਹਨ-

1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency) – ਅਸਲ ਵਿਚ ਪੌਦਿਆਂ ਨੂੰ ਐੱਨ. ਪੀ. ਕੇ. (Nitrogen, Phosphorous ਅਤੇ Potassium) ਨਾਲੋਂ ਹੋਰਨਾਂ ਤੱਤਾਂ ਦੀ ਵਧੇਰੇ ਜ਼ਰੂਰਤ ਹੈ । ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡਿਨਮ ਅਤੇ ਬੋਰਾਂਨ ਵਰਗੇ ਲੇ ਪੌਸ਼ਟਿਕਾਂ (Micro Nutrients) ਦੀ ਵੀ ਜ਼ਰੂਰਤ ਹੈ । ਪੰਜਾਬ ਵਿਚ ਉਪਰੋਕਤ ਲਘੁ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ । ਜਿਸ ਦੇ ਕਾਰਨ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਧਾਨ ਅਤੇ ਕਣਕ ਦੇ ਝਾੜ ਵਿਚ ਮਿਲਦੇ-ਜੁਲਦੇ ਨਤੀਜੇ ਨਹੀਂ ਵਿਖਾਏ । ਪੰਜਾਬ ਵਿਚ ਧਾਨ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਇਹਨਾਂ ਫ਼ਸਲਾਂ ਦੇ ਝਾੜ ਵਿੱਚ ਕਮੀ ਵੀ ਵੇਖਣ ਵਿਚ ਆਈ ਹੈ । ਭਾਵੇਂ ਕਿ ਫਰਟੀਲਾਈਜ਼ਰਜ਼ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ ।

2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਵ (Change in land use Pattem) – ਹਰੇ ਇਨਕਲਾਬ ਨੇ ਕਣਕ ਅਤੇ ਧਾਨ ਦੀ ਇਕ ਫ਼ਸਲੀ ਖੇਤੀ (Monoculture) ਨੂੰ ਲੈ ਆਂਦਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਸਖਣਿਆਉਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ । ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਗਤ ਫ਼ਸਲਾਂ ਦੀ ਥਾਂ ਲੈ ਲਈ ਹੈ । ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਦੀ ਘਾਟ ਕਾਰਨ ਮਿੱਟੀ ਦੀ ਕੁਦਰਤੀ ਤਰੀਕੇ ਨਾਲ ਉਪਜਾਊ ਸ਼ਕਤੀ ਵਿਚ ਵਾਧੇ ਕਰਨ ਵਾਲੇ ਕੁਦਰਤੀ ਏਜੰਟਾਂ ਨੂੰ ਘਟਾਇਆ ਹੈ । ਕਣਕ ਅਤੇ ਧਾਨ ਦੀ ਵਾਰ-ਵਾਰ ਕੀਤੀ ਜਾਣ ਵਾਲੀ ਕਾਸ਼ਤ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ । ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਬਦਲਾਵ ਫਲੀਦਾਰ ਪੌਦਿਆਂ ਤੋਂ ਕਣਕ ਅਤੇ ਧਾਨ ਦੀਆਂ ਫ਼ਸਲਾਂ ਵਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੇਲ ਹੈ ।

3. ਲੋੜ ਤੋਂ ਵੱਧ ਸਿੰਜਾਈ (Intensive Irrigation) – ਲੋੜ ਤੋਂ ਵੱਧ ਸਿੰਚਾਈ ਹਰੀ ਕ੍ਰਾਂਤੀ ਦਾ ਮੁੱਖ ਅੰਸ਼ ਰਹੀ ਹੈ । ਪਾਣੀ ਦੀ ਵੱਧਦੀ ਹੋਈ ਮੰਗ ਨੇ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ਉੱਤੇ ਕਾਫ਼ੀ ਦਬਾਓ ਪਾਇਆ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ 80% ਹਿੱਸਾ ਅੱਜ-ਕਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

ਜਲ ਨਿਕਾਸ (Drainage) ਵਲ ਉੱਚਿਤ ਧਿਆਨ ਨਾ ਦਿੰਦਿਆਂ ਹੋਇਆਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ । ਧਰਤੀ ਹੇਠਲੇ ਪਾਣੀ ਦੀ ਪੱਧਰ ਤਾਂ ਹੀ ਉੱਚੀ ਹੋ ਸਕਦੀ ਹੈ ਜੇਕਰ ਪਾਣੀ ਦੇ ਸ੍ਰੋਤਾਂ ਨੂੰ, ਪਾਣੀ ਦੀ ਵਰਤੋਂ ਦੇ ਮੁਕਾਬਲੇ ਤੇਜ਼ੀ ਨਾਲ ਪੁਨਰਜੀਵਿਤ (Recharge) ਕੀਤਾ ਜਾਵੇ । ਦੂਸਰੇ ਪਾਸੇ ਸੇਮ ਨਾਲ ਨਮਕੀਨੀਕਰਨ/ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ । ਨਮਕੀਨੀਕਰਨ ਦੁਆਰਾ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਿੱਟੀ ਤੋਂ ਦੀ ਉਤਪਾਦਕਤਾ ਨੂੰ ਘਟਾਉਂਦਾ ਤਾਂ ਹੈ ਹੀ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ‘ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ । ਸੇਮ ਅਤੇ ਨਮਕੀਨੀਕਰਨ ਦੋਵੇਂ ਰਲ ਕੇ ਮਾਰੂਥਲ ਉਤਪੱਤੀ (Desertification) ਵੀ ਕਰ ਸਕਦੇ ਹਨ । ਹਰਾ ਇਨਕਲਾਬ ਕਿਰਸਾਣੀ (Green Revolution Farming) ਨੂੰ ਕਾਮਯਾਬ ਕਰਨ ਦੇ ਮੰਤਵ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਿੰਚਾਈ ਕਰਨ ਦੇ ਲਈ ਲੋੜ ਨਾਲੋਂ ਵਧੇਰੇ ਵਰਤੋਂ ਕਰਨ ਦੇ ਫਲਸਰੂਪ ਪੰਜਾਬ ਦੇ ਪਾਕ੍ਰਿਤਿਕ ਸਾਧਨ ਸੰਪੰਨੇ (Rich) ਕਛਾਰੀ ਮੈਦਾਨ (Alluvial plains), ਗੰਭੀਰਤਾ ਨਾਲ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ ।

4. ਰਸਾਇਣਾਂ ਦੀ ਵਰਤੋਂ (Use of Chemicals) – ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਜ਼ਰੂਰਤ ਹੈ । ਜਿਵੇਂ ਕਿ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਨਾਉਟੀ ਖਾਦਾਂ ਅਤੇ ਪੈਸਟੀਸਾਈਡਜ਼, ਵੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਅਤੇ ਸੰਦ (Tools) ਅਤੇ ਸਿੰਜਾਈ । ਇਹਨਾਂ ਨਿਵੇਸ਼ਾਂ ਦੀ ਵਰਤੋਂ ਕਰਨ ਦੇ ਵਾਸਤੇ ਤਕਨਾਲੋਜੀ ਦੇ ਪੱਖ ਤੋਂ ਪਲਰਨਯੋਗ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ ।

5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity) – ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਸਨ | ਧਾਨ ਦਾ ਹੀ ਉਦਾਹਰਣ ਲੈ ਲੈਂਦੇ ਹਾਂ | ਧਾਨ (Oryzasativa) ਦੀਆਂ 30,000 ਦੀਆਂ ਲਗਪਗ ਨਸਲਾਂ (Strains) ਹਨ ।

ਹਰੇ ਇਨਕਲਾਬ ਤੋਂ ਬਾਅਦ ਹੁਣ ਕੇਵਲ ਧਾਨ ਦੀਆਂ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ । ਜਦੋਂ ਜ਼ਿਆਦਾ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਵਿਕਾਸ ਦੇ ਕਾਰਨ ਅਨੁਵੰਸ਼ਿਕ ਵਿਭਿੰਨਤਾ ਘੱਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘੱਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖ ਤੋਂ ਇੱਕੋ ਜਿਹੇ ਪੌਦਿਆਂ ਨੂੰ ਬੀਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵੱਧ ਜਾਂਦਾ ਹੈ ।

ਹਰੇ ਇਨਕਲਾਬ ਤੋਂ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ । ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਬਹੁਤ ਘੱਟ ਹੈ | ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲਿਆ ਹੈ । ਹਰੇ ਇਨਕਲਾਬ ਦੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਜਾਤੀਆਂ ਅਤੇ ਕਿਸਮਾਂ ਵਿਚ ਔੜ ਅਤੇ ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਬਹੁਤ ਘੱਟ ਹੈ ।

PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1)

ਪ੍ਰਸ਼ਨ 5.
ਭੂਮੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਸ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਵਿਸ਼ਵ ਭਰ ਦੀਆਂ ਸਾਰੀਆਂ ਵਸਤੂਆਂ ਨਾਲੋਂ ਭੂਮੀ ਸਭ ਤੋਂ ਜ਼ਿਆਦਾ ਕੀਮਤੀ ਵਸਤੂ ਹੈ । ਇਹ ਅਤਿਕਥਨੀ ਨਹੀਂ ਹੋਵੇਗੀ, ਕਿ ਇਸ ਹਿ ਤੇ ਮੌਜੂਦ ਮਿੱਟੀ ਦੇ ਇਲਾਵਾ ਜੀਵਨ ਨੂੰ ਸਹਾਰਾ ਦੇਣ ਵਾਲੀ ਹੋਰ ਕੋਈ ਵੀ ਵਸਤੂ ਨਹੀਂ ਹੈ । ਭੂਮੀ ਕਈ ਤਰੀਕਿਆਂ ਨਾਲ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਹਨਾਂ ਤਰੀਕਿਆਂ ਵਿਚੋਂ ਕੁੱਝ ਤਰੀਕੇ ਹੇਠ ਲਿਖੇ ਜਾਂਦੇ ਹਨ-

ਨਮਕੀਨੀਕਰਨ ਅਤੇ ਅਲਕਲੀਕਰਣ (Salinization and Alkalization) – ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਦਾ ਲਗਪਗ 20 ਮਿਲੀਅਨ ਖੇਤਰਫਲ ਖਾਰੇਪਣ ਅਤੇ ਅਲਕਲੀਕਰਣ ਦੇ ਕਾਰਨ ਪ੍ਰਭਾਵਿਤ ਹੋਇਆ ਹੈ ਅਤੇ ਇਸ ਨਮਕੀਨੀਕਰਨ ਵਿਚ ਜ਼ਿਆਦਾਤਰ ਖ਼ੁਸ਼ਕ ਅਤੇ ਔੜ ਵਾਲੀ ਭੂਮੀ ਸ਼ਾਮਿਲ ਹੈ । ਲੂਣ ਦੇ ਜਮਾਂ ਹੋਣ ਦੇ ਤਰੀਕੇ ਕਈ ਪ੍ਰਕਾਰ ਦੇ ਹਨ, ਜਿਵੇਂ ਕਿ ਸਮੁੰਦਰਾਂ ਤੋਂ ਆਉਣ ਵਾਲੀ ਹਵਾ, ਨਮਕੀਨ ਪਾਣੀ ਦੀ ਸਿੰਜਾਈ ਕਰਨ ਵਾਸਤੇ ਵਰਤੋਂ ਅਤੇ ਧਰਤੀ ਦੇ ਨੀਵੇਂ ਹਿੱਸਿਆਂ ਵਿਚ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਲੂਣਾਂ ਦਾ ਇਕੱਤਰਣ ।

ਘਣੀ/ਸੰਘਣੀ ਖੇਤੀ ਦਾ ਪ੍ਰਭਾਵ (Impact of Intensive Agriculture) – ਵਿਸ਼ਵ ਭਰ ਦੇ ਲੋਕਾਂ ਲਈ ਖ਼ੁਰਾਕ ਪੈਦਾ ਕਰਨ ਦੇ ਮੰਤਵ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਖੇਤੀਬਾੜੀ ਦੇ ਕਾਰਜਾਂ ਵਿਚ ਇੰਨਾ ਵੱਡਾ ਵਾਧਾ ਹੋਇਆ ਹੈ, ਜਿਹੜਾ ਕਿ ਪਹਿਲਾਂ ਕਦੀ ਨਹੀਂ ਸੀ ਹੋਇਆ । ਕਈ ਦੇਸ਼ਾਂ, ਵਿਸ਼ੇਸ਼ ਕਰਕੇ ਜ਼ਿਆਦਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਕੰਮਾਂ ਵਿਚ ਆਏ ਸੰਘਣੇਪਨ ਦੇ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ, ਵਣਾਂ ਦੀ ਕਟਾਈ ਅਤੇ ਜ਼ਮੀਨ ਨੂੰ ਖੇਤੀ ਕਰਨ ਦੇ ਮੰਤਵ ਨਾਲ ਸਾਫ਼ ਕੀਤਾ ਗਿਆ ਹੈ । ਅਜਿਹਾ ਕਰਨ ਦੇ ਕਾਰਨ ਕਾਰਬਨੀ ਪਦਾਰਥਾਂ ਦਾ ਨੁਕਸਾਨ, ਮਿੱਟੀ ਵਿਚ ਪੀਡਾਪਨ (Compaction) ਜਾਂ ਮਿੱਟੀ ਦਾ ਨਪੀੜਣ ਅਤੇ ਮਿੱਟੀ ਦੇ ਭੌਤਿਕ ਗੁਣਾਂ ਦਾ ਨੁਕਸਾਨ, ਫਰਟੇਲਾਈਜ਼ਰਜ਼ ਅਤੇ ਜੀਵਨਾਸ਼ਕਾਂ ਦੀ ਸ਼ਕਲ ਵਿਚ ਕਈ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਨੇ ਕੀਤਾ ਹੈ । ਜਿਸ ਦਾ ਮਾੜਾ ਅਸਰ ਪਾਣੀ ਦੀ ਮਲੀਣਤਾ ਦੇ ਰੂਪ ਵਿਚ, ਮਿੱਟੀ ਵਿਚ ਮੌਜੂਦ ਬਨਸਪਤੀ ਸਮੂਹ ਅਤੇ ਪਾਣੀ ਸਮੂਹ, ਜਿਹੜੇ ਕਿ ਹੋਰਨਾਂ ਦੇ ਇਲਾਵਾ ਮਿੱਟੀ ਦੇ ਸਿਹਤਮੰਦ ਰਹਿਣ ਵਾਸਤੇ ਜ਼ਰੂਰੀ ਹਨ, ਦਾ ਭਾਰੀ ਨੁਕਸਾਨ ਹੋਇਆ ਹੈ ।

ਸ਼ਹਿਰੀਕਰਨ , ਅਤੇ ਜ਼ਮੀਨੀ ਮਲੀਣਤਾ (Urbanization and Land Contamination-ਮਿੱਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਹਿਰੀਕਰਨ ਅਤੇ ਮਿੱਟੀ ਦੀ ਉੱਪਰਲੀ ਪਰਤ ਉੱਪਰ ਭਵਨਾਂ ਆਦਿ ਵਰਗੀਆਂ ਆਧਾਰਕ ਸੰਰਚਨਾਵਾਂ (Infrastructures) ਦੀ ਉਸਾਰੀ ਮਿੱਟੀ ਦੇ ਵਰਣਨਯੋਗ ਨੁਕਸਾਨ ਦਰਸਾਉਂਦੀ ਹੈ ਅਤੇ ਇਹ ਨੁਕਸਾਨ ਸਥਾਈ ਬਣ ਜਾਂਦਾ ਹੈ । ਵਿਕਸਿਤ ਦੇਸ਼ਾਂ ਵਿਚ ਸ਼ਹਿਰੀਕਰਨ ਦੇ ਕਾਰਨ ਹਰ ਦਹਾਕੇ ਵਿਚ ਭੋਂ ਦਾ ਇਕ ਪ੍ਰਤੀਸ਼ਤ ਨੁਕਸਾਨ ਹੁੰਦਾ ਹੈ । ਅਠਾਰੂਵੀਂ ਅਤੇ ਉਨੀਵੀਂ ਸਦੀ ਵਿਚ ਵੱਡੀ ਪੱਧਰ ‘ਤੇ ਹੋਏ ਉਦਯੋਗੀਕਰਣ ਦੇ ਕਾਰਨ ਵਿਸ਼ਵ ਭਰ ਵਿਚ ਜਿਹੜੇ ਦੋ ਅਸਰ ਹੋਏ, ਉਹ ਤੋਂ (ਮਿੱਟੀ) ਉੱਪਰ ਹੀ ਹੋਏ ਸਨ | ਪਹਿਲਾ, ਵਿਸ਼ਾਲ ਪੱਧਰ ‘ਤੇ ਉਦਯੋਗਾਂ ਵਿਚ ਪਥਰਾਟ ਈਂਧਨਾਂ ਦੇ ਦਹਿਨ ਕਾਰਨ ਮੀਂਹ ਦੇ ਪਾਣੀ ਦਾ ਤੇਜ਼ਾਬੀਕਰਣ (Acidification) ਹੋਇਆ ਹੈ । ਉਦਯੋਗਾਂ ਵਲੋਂ ਛੱਡਿਆ ਗਿਆ ਦੂਜਾ ਵਿਰਸਾ (Legacy) ਜ਼ਮੀਨ ਦੀ ਮਲੀਣਤਾ (Soil Contamination) ਦੇ ਰੂਪ ਵਿਚ ਹੈ, ਜਿਸ ਦੀ ਵਿਸ਼ਾਲਤਾ ਅਤੇ ਅਸਰਾਂ ਬਾਰੇ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਹੈ ।