PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

Punjab State Board PSEB 12th Class History Book Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ Textbook Exercise Questions and Answers.

PSEB Solutions for Class 12 History Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

Long Answer Type Questions

ਪ੍ਰਸ਼ਨ 1.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ ? ਵਰਣਨ ਕਰੋ । (What was the condition of Muslim society under the Mughals ?)
ਜਾਂ
ਮੁਗਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ‘ਤੇ ਇੱਕ ਨੋਟ ਲਿਖੋ । (Write a note on the Muslim society of the Punjab during the Mughal times.)
ਉੱਤਰ-
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਸਥਿਤੀ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ | ਰਾਜ ਦੇ ਉੱਚ ਅਹੁਦਿਆਂ ‘ਤੇ ਮੁਸਲਮਾਨਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ । ਉਸ ਸਮੇਂ ਮੁਸਲਮਾਨ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਨ । ਉੱਚ ਸ਼੍ਰੇਣੀ ਜਿਸ ਵਿੱਚ ਵੱਡੇ-ਵੱਡੇ ਮਨਸਬਦਾਰ, ਸੁਬੇਦਾਰ, ਜਾਗੀਰਦਾਰ ਆਦਿ ਸ਼ਾਮਲ ਸਨ ਉਹ ਬੜਾ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸੁਰਾ ਅਤੇ ਸੁੰਦਰੀ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ । ਮੱਧ ਸ਼੍ਰੇਣੀ ਵਿੱਚ ਕਿਸਾਨ, ਦੁਕਾਨਦਾਰ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਨੀਵੀਂ ਸ਼੍ਰੇਣੀ ਵਿੱਚ ਘਰੇਲੂ ਨੌਕਰ, ਮਜ਼ਦੂਰ, ਦਾਸ, ਛੋਟੇ ਦੁਕਾਨਦਾਰ ਆਦਿ ਸ਼ਾਮਲ ਸਨ । ਇਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ । ਗ਼ਰੀਬ ਹੋਣ ਕਾਰਨ ਉਨ੍ਹਾਂ ਦਾ ਜੀਵਨ ਨਿਰਬਾਹ ਕਰਨਾ ਬੜਾ ਔਖਾ ਸੀ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 2.
ਮੁਗਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੁਆਂ ਦੀ ਸਥਿਤੀ ਕਿਹੋ ਜਿਹੀ ਸੀ ? (What was the condition of Hindus in the society of Punjab under the Mughals ?)
ਜਾਂ
ਮੁਗ਼ਲਾਂ ਦੇ ਅਧੀਨ ਪੰਜਾਬ ਦੇ ਹਿੰਦੂਆਂ ਦੀ ਸਥਿਤੀ ਦਾ ਸੰਖੇਪ ਵਿੱਚ ਅਧਿਐਨ ਕਰੋ । (Study in brief the condition of Hindu society in the Punjab under the Mughals.)
ਉੱਤਰ-
ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਚੰਗੀ ਨਹੀਂ ਸੀ । ਸਮਾਜ ਵਿੱਚ ਭਾਵੇਂ ਹਿੰਦੂਆਂ ਦੀ ਬਹੁਗਿਣਤੀ ਸੀ ਪਰ ਉਨ੍ਹਾਂ ਨੂੰ ਉੱਚ ਅਹੁਦਿਆਂ ਤੋਂ ਵੰਚਿਤ ਰੱਖਿਆ ਗਿਆ ਸੀ । ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਸਮਝਦੇ ਸਨ ।ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਜਾਂਦਾ ਸੀ ।ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ।ਉਸ ਸਮੇਂ ਹਿੰਦੂ ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਜਾਤੀ ਸੰਬੰਧੀ ਨਿਯਮ ਪਹਿਲਾਂ ਨਾਲੋਂ ਵਧੇਰੇ ਕਠੋਰ ਹੋ ਗਏ ਸਨ ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ ਉਨ੍ਹਾਂ ‘ਤੇ ਭਾਰੀ ਜ਼ੁਲਮ ਕੀਤੇ ਜਾਂਦੇ ਸਨ । ਇਨ੍ਹਾਂ ਤੋਂ ਇਲਾਵਾ ਉਨ੍ਹਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਸਮਾਜ ਵਿੱਚ ਹਰ ਵਿਅਕਤੀ ਆਪਣੀ ਜਾਤ ਅਨੁਸਾਰ ਕੰਮ ਕਰਦਾ ਸੀ । ਜਾਤੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਸੀ । ਹਿੰਦੂਆਂ ਦੀ ਇਹ ਜਾਤੀ ਪ੍ਰਥਾ ਉਨ੍ਹਾਂ ਲਈ ਬੜੀ ਹਾਨੀਕਾਰਕ ਸਿੱਧ ਹੋਈ ।

ਪ੍ਰਸ਼ਨ 3.
ਮੁਗਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ? (What was the position of women in Punjab under the Mughals ?)
ਜਾਂ
ਮੁਗ਼ਲਕਾਲੀਨ ਪੰਜਾਬ ਵਿੱਚ ਇਸਤਰੀਆਂ ਵਿੱਚ ਪ੍ਰਚਲਿਤ ਕਿਸੇ ਛੇ ਬੁਰਾਈਆਂ ਦਾ ਸੰਖੇਪ ਵਰਣਨ ਕਰੋ । (Describe any six evils prevalent among women in the Punjab under the Mughals.)
ਉੱਤਰ-
ਮੁਗ਼ਲਕਾਲੀਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਲੜਕੀਆਂ ਦੇ ਵਿਆਹ ‘ਤੇ ਬਹੁਤ ਖ਼ਰਚ ਕਰਨਾ ਪੈਂਦਾ ਸੀ ਜਿਸ ਕਾਰਨ ਕੁਝ ਲੋਕ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੰਦੇ ਸਨ । ਜਿਹੜੀਆਂ ਲੜਕੀਆਂ ਖੁਸ਼ਕਿਸਮਤੀ ਨਾਲ ਬਚ ਜਾਂਦੀਆਂ ਸਨ ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ । ਸਿੱਟੇ ਵਜੋਂ ਲੜਕੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਪਤੀ ਦੀ ਮੌਤ ਹੋ ਜਾਣ ‘ਤੇ ਪਤਨੀ ਨੂੰ ਜ਼ਬਰਦਸਤੀ ਪਤੀ ਦੀ ਚਿਤਾ ਨਾਲ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ । ਇਸ ਪ੍ਰਥਾ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ । ਜਿਹੜੀਆਂ ਇਸਤਰੀਆਂ ਸਤੀ ਨਹੀਂ ਸਨ ਹੁੰਦੀਆਂ ਉਨ੍ਹਾਂ ਨੂੰ ਵਿਧਵਾ ਦਾ ਜੀਵਨ ਬਤੀਤ ਕਰਨਾ ਪੈਂਦਾ ਸੀ ।ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ । ਮੁਸਲਿਮ ਅਤੇ ਹਿੰਦੂ ਇਸਤਰੀਆਂ ਵਿੱਚ ਪਰਦੇ ਦਾ ਬੜਾ ਰਿਵਾਜ ਸੀ । ਸਮਾਜ ਵਿੱਚ ਇਸਤਰੀਆਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ।

ਪ੍ਰਸ਼ਨ 4.
ਮੁਗ਼ਲਕਾਲੀਨ ਪੰਜਾਬ ਵਿੱਚ ਲੋਕਾਂ ਦੇ ਮਨੋਰੰਜਨ ਦੇ ਕੀ ਮੁੱਖ ਸਾਧਨ ਸਨ ? (What were the main sources of entertainment of the people of Punjab under Mughals ?)
ਉੱਤਰ-
ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ । ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ, ਚੌਗਾਨ ਖੇਡ ਕੇ, ਕਬਤਰਬਾਜ਼ੀ ਕਰਕੇ, ਹਾਥੀਆਂ ਅਤੇ ਮੁਰਗਿਆਂ ਦੀ ਲੜਾਈ ਦੇਖ ਕੇ, ਤੈਰਾਕੀ ਕਰਕੇ, ਸ਼ਤਰੰਜ ਤੇ ਚੌਪੜ ਖੇਡ ਕੇ ਅਤੇ ਮਹਿਫ਼ਲਾਂ ਵਿੱਚ ਹਿੱਸਾ ਲੈ ਕੇ ਕਰਦੇ ਸਨ । ਆਮ ਲੋਕੀਂ ਆਪਣਾ ਮਨੋਰੰਜਨ ਸੰਗੀਤ, ਨਾਚ-ਭੰਗੜੇ, ਕੁਸ਼ਤੀਆਂ ਕਰਕੇ, ਦੌੜਾਂ ਵਿੱਚ ਹਿੱਸਾ ਲੈ ਕੇ, ਜਾਦੂਗਰਾਂ ਅਤੇ ਮਦਾਰੀਆਂ ਦੇ ਤਮਾਸ਼ੇ ਵੇਖ ਕੇ ਅਤੇ ਤਾਸ਼ ਖੇਡ ਕੇ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰ ਅਤੇ ਮੇਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ । ਹਿੰਦੂਆਂ ਦੇ ਪ੍ਰਮੁੱਖ ਤਿਉਹਾਰ ਦੀਵਾਲੀ, ਦੁਸਹਿਰਾ, ਵਿਸਾਖੀ, ਲੋਹੜੀ, ਹੋਲੀ, ਸ਼ਿਵਰਾਤੀ ਤੇ ਰਾਮਨੌਮੀ ਆਦਿ ਸਨ । ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ, ਸ਼ਬ-ਏ-ਬਾਰਾਤ ਅਤੇ ਨੌਰੋਜ ਸਨ । ਇਨ੍ਹਾਂ ਤੋਂ ਇਲਾਵਾ ਸੂਫ਼ੀ ਸੰਤਾਂ ਦੀਆਂ ਦਰਗਾਹਾਂ ‘ਤੇ ਵੀ ਭਾਰੀ ਮੇਲੇ ਲਗਦੇ ਸਨ । ਸਿੱਖ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ‘ਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬੜੇ ਉਤਸ਼ਾਹ ਨਾਲ ਇਕੱਠੇ ਹੁੰਦੇ ਸਨ ।

ਪ੍ਰਸ਼ਨ 5.
ਮੁਗ਼ਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਦਾ ਵੀ ਪ੍ਰਬੰਧ ਸੀ ? (Write a note about prevalent education in Punjab under the Mughals.)
ਉੱਤਰ-
ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਇਹ ਲੋਕਾਂ ਦੁਆਰਾ ਦਿੱਤੇ ਗਏ ਦਾਨ ‘ਤੇ ਚਲਦੇ ਸਨ । ਇੱਥੇ ਵਿਦਿਆਰਥੀਆਂ ਨੂੰ ਆਪੋ ਆਪਣੇ ਧਰਮਾਂ ਸੰਬੰਧੀ ਵੀ ਸਿੱਖਿਆ ਦਿੱਤੀ ਜਾਂਦੀ ਸੀ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ ।ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦੱਖਣਾ ਦਿੰਦੇ ਸਨ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਸਰਕਾਰ ਇਨ੍ਹਾਂ ਨੂੰ ਮਾਲੀ ਸਹਾਇਤਾ ਦਿੰਦੀ ਸੀ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ । ਕੇਵਲ ਉੱਚ ਘਰਾਣੇ ਦੀਆਂ ਕੁਝ ਇਸਤਰੀਆਂ ਸਿੱਖਿਆ ਪ੍ਰਾਪਤ ਕਰਦੀਆਂ ਸਨ । ਇਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਘਰਾਂ ਵਿੱਚ ਹੀ ਨਿੱਜੀ ਤੌਰ ‘ਤੇ ਕੀਤਾ ਜਾਂਦਾ ਸੀ ।

ਪ੍ਰਸ਼ਨ 6.
ਮੁਗਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Mention the main salient features of social condition of people of the Punjab under the Mughals.)
ਉੱਤਰ-
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਹਾਲਤ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ-ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ । ਉੱਚ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ । ਹਿੰਦੂ, ਜੋ ਕਿ ਸਮਾਜ ਦੀ ਬਹੁਗਿਣਤੀ ਨਾਲ ਸੰਬੰਧਿਤ ਸਨ, ਦੀ ਹਾਲਤ ਚੰਗੀ ਨਹੀਂ ਸੀ । ਉਨ੍ਹਾਂ ਨੂੰ ਬਹੁਤ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ । ਮੁਸਲਮਾਨ ਉਨ੍ਹਾਂ ਨਾਲ ਬਹੁਤ ਨਫ਼ਰਤ ਕਰਦੇ ਸਨ । ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ।

ਜਾਤੀ ਸੰਬੰਧੀ ਨਿਯਮ ਪਹਿਲਾਂ ਨਾਲੋਂ ਬਹੁਤ ਕਠੋਰ ਹੋ ਚੁੱਕੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਲੋਕਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਜਦ ਕਿ ਆਮ ਲੋਕਾਂ ਦੀ ਪੁਸ਼ਾਕ ਬਿਲਕੁਲ ਸਾਦਾ ਹੁੰਦੀ ਸੀ ।ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬੜੇ ਸ਼ੌਕੀਨ ਸਨ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 7.
ਮੁਗ਼ਲਕਾਲੀਨ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਚਾਨਣਾ ਪਾਓ । (Give an account of agriculture of Punjab under the Mughals.)
ਜਾਂ
ਮੁਗ਼ਲਕਾਲੀਨ ਪੰਜਾਬ ਵਿੱਚ ਸਰਕਾਰ ਨੇ ਖੇਤੀਬਾੜੀ ਸੰਬੰਧੀ ਕੀ ਨੀਤੀ ਅਪਣਾਈ ? (What policy did the government adopt regarding agriculture in Punjab under the Mughals ?)
ਜਾਂ
ਮੁਗਲਕਾਲੀਨ ਪੰਜਾਬੀਆਂ ਦਾ ਮੁੱਖ ਧੰਦਾ ਕੀ ਸੀ ? (What was the main occupation of Punjabis under the Mughals ?)
ਉੱਤਰ-
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਪੰਜਾਬ ਦੇ ਲਗਭਗ 80% ਲੋਕ ਇਸ ਧੰਦੇ ਵਿੱਚ ਲੱਗੇ ਹੋਏ ਸਨ । ਇਸੇ ਲਈ ਮੁਗ਼ਲ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ । ਨਵੀਂ ਜ਼ਮੀਨ ਨੂੰ ਵਾਹੀ ਅਧੀਨ ਲਿਆਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ । ਸਿੰਜਾਈ ਸਾਧਨਾਂ ਨੂੰ ਉੱਨਤ ਕਰਨ ਲਈ ਸਰਕਾਰ ਕਿਸਾਨਾਂ ਨੂੰ ਤਕਾਵੀ ਕਰਜ਼ੇ ਵੰਡਦੀ ਸੀ ! ਲਗਾਨ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿੰਜਾਈ ਸਹੂਲਤਾਂ ਅਨੁਸਾਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰਾ ਨਿਸ਼ਚਿਤ ਕੀਤਾ ਹੋਇਆ ਸੀ । ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਹਿੱਸਾ ਹੁੰਦਾ ਸੀ । ਲਗਾਨ ਜਿਣਸ ਅਤੇ ਨਕਦ ਦੋਹਾਂ ਰੂਪਾਂ ਵਿੱਚ ਕਿਸਾਨਾਂ ਦੀ ਸਹੂਲਤ ਅਨੁਸਾਰ ਇਕੱਠਾ ਕੀਤਾ ਜਾਂਦਾ ਸੀ ।

ਅਕਾਲ ਦੇ ਦਿਨਾਂ ਵਿੱਚ ਭੂਮੀ ਦਾ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ । ਲਗਾਨ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਰਾਜ ਵੱਲੋਂ ਇਹ ਸਖ਼ਤ ਨਿਰਦੇਸ਼ ਸਨ ਕਿ ਉਹ ਕਿਸੇ ਤਰ੍ਹਾਂ ਵੀ ਕਿਸਾਨਾਂ ਦਾ ਸ਼ੋਸ਼ਣ ਨਾ ਕਰਨ । ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ । ਇਨ੍ਹਾਂ ਸਾਰੇ ਯਤਨਾਂ ਸਦਕਾ ਮੁਗਲਾਂ ਦੇ ਸਮੇਂ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ । ਉਸ ਸਮੇਂ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਛੋਲੇ, ਚੌਲ, ਮੱਕੀ, ਗੰਨਾ, ਕਪਾਹ ਅਤੇ ਕੌਂ ਸਨ । ਇਨ੍ਹਾਂ ਤੋਂ ਇਲਾਵਾ ਉਸ ਸਮੇਂ ਤੇਲ ਕੱਢਣ ਵਾਲੇ ਬੀਜ, ਨੀਲ, ਅਫ਼ੀਮ ਅਤੇ ਕਈ ਕਿਸਮਾਂ ਦੇ ਫਲਾਂ ਦੀ ਵੀ ਖੇਤੀ ਕੀਤੀ ਜਾਂਦੀ ਸੀ ।

ਪ੍ਰਸ਼ਨ 8.
ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਕੱਪੜਾ ਉਦਯੋਗ ਸੰਬੰਧੀ ਸੰਖੇਪ ਜਾਣਕਾਰੀ ਦਿਓ । (Write a brief note on textile industry of Punjab under the Mughals.)
ਉੱਤਰ-
ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਉਦਯੋਗਾਂ ਵਿੱਚੋਂ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਕੱਪੜਾ ਉਦਯੋਗ ਵਿੱਚੋਂ ਸੁਤੀ ਕੱਪੜਾ ਉਦਯੋਗ ਸਭ ਤੋਂ ਵੱਧ ਮਹੱਤਵਪੂਰਨ ਸੀ । ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਗੁਜਰਾਤ ਵਿੱਚ ਵਧੀਆ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਮੇਜ਼ਪੋਸ਼ਾਂ ਅਤੇ ਚਾਦਰਾਂ ਲਈ ਪ੍ਰਸਿੱਧ ਸੀ । ਪਿਸ਼ਾਵਰ ਵਿੱਚ ਸੁੰਦਰ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ । ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ ਵਿੱਚ ਪਜਾਮੇ ਅਤੇ ਸਲਵਾਰਾਂ ਤਿਆਰ ਕੀਤੀਆਂ ਜਾਂਦੀਆਂ ਸਨ । ਗੁਜਰਾਤ ਵਿੱਚ ਸ਼ਿਫ਼ੋਨ ਨਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ । ਕਸ਼ਮੀਰ ਅਤੇ ਅੰਮ੍ਰਿਤਸਰ ਰੇਸ਼ਮੀ ਕੱਪੜਾ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ । ਉਸ ਸਮੇਂ ਪੰਜਾਬ ਵਿੱਚ ਗੁਲਬਦਨ, ਦਰਯਾਈ ਅਤੇ ਧੁੱਪ-ਛਾਂ ਨਾਂ ਦਾ ਰੇਸ਼ਮੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਉਸ ਸਮੇਂ ਰੇਸ਼ਮੀ ਕੱਪੜੇ ਦੀ ਲਾਹੌਰ ਰਾਜ ਦੇ ਉੱਚ ਘਰਾਣਿਆਂ ਵਿੱਚ ਬੜੀ ਮੰਗ ਸੀ । ਊਨੀ ਕੱਪੜਾ ਉਦਯੋਗ ਲਈ ਕਸ਼ਮੀਰ ਅਤੇ ਅੰਮ੍ਰਿਤਸਰ ਦੇ ਕੇਂਦਰ ਬਹੁਤ ਪ੍ਰਸਿੱਧ ਸਨ ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਸ਼ਾਲਾਂ ਤਿਆਰ ਕਰਨ ਲਈ ਵਿਦੇਸ਼ਾਂ ਤੋਂ ਵੀ ਉੱਨ ਮੰਗਾਈ ਜਾਂਦੀ ਸੀ । ਅੰਮ੍ਰਿਤਸਰ ਵਿੱਚ ਸ਼ਾਲਾਂ, ਕੰਬਲ ਅਤੇ ਲੋਈਆਂ ਬਣਾਈਆਂ ਜਾਂਦੀਆਂ ਸਨ । ਇੱਥੋਂ ਦੇ ਕੰਬਲ ਅਤੇ ਲੋਈਆਂ ਬਹੁਤ ਪ੍ਰਸਿੱਧ ਸਨ ।

ਪ੍ਰਸ਼ਨ 9.
ਮੁਗ਼ਲਕਾਲੀਨ ਪੰਜਾਬ ਦੇ ਵਣਜ ਤੇ ਵਪਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ ? (What do you know about trade and commerce in Punjab under the Mughals ?)
ਉੱਤਰ-
ਮੁਗਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਇਸ ਦੇ ਕਈ ਕਾਰਨ ਸਨ । ਪਹਿਲਾ, ਪੰਜਾਬ ਦੀ ਭੂਗੋਲਿਕ ਸਥਿਤੀ ਵਪਾਰਿਕ ਪੱਖ ਤੋਂ ਬਹੁਤ ਮਹੱਤਵਪੂਰਨ ਸੀ । ਦੂਜਾ, ਇੱਥੋਂ ਦੇ ਆਵਾਜਾਈ ਦੇ ਸਾਧਨ ਉੱਨਤ ਸਨ । ਤੀਜਾ, ਇੱਥੇ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ ਅਤੇ ਉਦਯੋਗ ਧੰਦੇ ਵੀ ਉੱਨਤ ਸਨ ।ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਅਰੋੜਿਆਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ । ਇਨ੍ਹਾਂ ਦੇ ਬਦਲੇ ਪੰਜਾਬ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕਰਦਾ ਸੀ । ਸਾਮਾਨ ਦੀ ਢੋਆ-ਢੁਆਈ ਲਈ ਗੱਡਿਆਂ, ਊਠਾਂ, ਖੱਚਰਾਂ, ਘੋੜਿਆਂ ਅਤੇ ਬੈਲਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਨ੍ਹਾਂ ਤੋਂ ਇਲਾਵਾ ਜਲ ਮਾਰਗ ਤੋਂ ਸਾਮਾਨ ਲੈ ਜਾਣ ਲਈ ਕਿਸ਼ਤੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ ।

ਪ੍ਰਸ਼ਨ 10.
ਮੁਗਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਕਰੋ । (Write a short note on the economic condition of Punjab during the Mughal rule.)
ਜਾਂ
ਮੁਗ਼ਲਕਾਲੀਨ ਪੰਜਾਬ ਦੀ ਆਰਥਿਕ ਹਾਲਤ ‘ਤੇ ਚਾਨਣਾ ਪਾਉ । (Throw light on the economic condition of Punjab under the Mughal Rule.)
ਉੱਤਰ-ਮੁਗਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਸੀ । ਖੇਤੀਬਾੜੀ ਉਸ ਸਮੇਂ ਦੇ ਲੋਕਾਂ ਦਾ ਮੁੱਖ ਧੰਦਾ ਸੀ । ਭੂਮੀ ਦੇ ਉਪਜਾਊ ਹੋਣ ਕਾਰਨ, ਸਿੰਜਾਈ ਸਾਧਨਾਂ ਕਾਰਨ ਅਤੇ ਸਰਕਾਰ ਦੁਆਰਾ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਕਾਰਨ ਇਸ ਧੰਦੇ ਨੂੰ ਬਹੁਤ ਉਤਸ਼ਾਹ ਮਿਲਿਆ । ਸਿੱਟੇ ਵਜੋਂ ਉਸ ਸਮੇਂ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ । ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਸੌਂ ਸਨ । ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸਨ । ਕੱਪੜਾ ਉਦਯੋਗ ਉਸ ਸਮੇਂ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ ।ਇਸ ਤੋਂ ਇਲਾਵਾ ਚਮੜਾ ਉਦਯੋਗ, ਖੰਡ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਵੀ ਪ੍ਰਸਿੱਧ ਸਨ । ਉਸ ਸਮੇਂ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਯੂਰਪੀ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ ਅਤੇ ਚੀਨ ਆਦਿ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ । ਇਨ੍ਹਾਂ ਬਦਲੇ ਪੰਜਾਬ ਵਿਦੇਸ਼ਾਂ ਤੋਂ ਬਹੁਮੁੱਲੇ ਪੱਥਰ, ਰੇਸ਼ਮ, ਖੁਸ਼ਕ ਮੇਵੇ, ਵਧੀਆ ਨਸਲ ਦੇ ਘੋੜਿਆਂ ਆਦਿ ਦਾ ਆਯਾਤ ਕਰਦਾ ਸੀ । ਮੁਗ਼ਲਕਾਲੀਨ ਪੰਜਾਬ ਵਿੱਚ ਚੀਜ਼ਾਂ ਦੀਆਂ ਕੀਮਤਾਂ ਬਹੁਤ ਘੱਟ ਸਨ । ਸਿੱਟੇ ਵਜੋਂ ਗ਼ਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਸਮਾਜਿਕ ਅਵਸਥਾ (Social Condition)

ਪ੍ਰਸ਼ਨ 1.
ਮੁਗਲਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਅਵਸਥਾ ਦਾ ਅਧਿਐਨ ਕਰੋ । (Study the social condition of the people of the Punjab under the Mughals.)
ਜਾਂ
ਮੁਗ਼ਲਾਂ ਦੇ ਸਮੇਂ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦਾ ਵਰਣਨ ਕਰੋ । (Give a brief account of the social condition of the Punjab under the Mughals.)
ਉੱਤਰ-
ਮੁਗ਼ਲਾਂ ਨੇ ਪੰਜਾਬ ਵਿੱਚ 1526 ਈ. ਤੋਂ 1752 ਈ. ਤਕ ਸ਼ਾਸਨ ਕੀਤਾ । ਮੁਗ਼ਲਕਾਲੀਨ ਪੰਜਾਬ ਦੀ ਸਮਾਜਿਕ ਹਾਲਤ ਕੋਈ ਖ਼ਾਸ ਚੰਗੀ ਨਹੀਂ ਸੀ । ਮੁਗ਼ਲਕਾਲੀਨ ਪੰਜਾਬ ਦਾ ਸਮਾਜ ਮੁੱਖ ਰੂਪ ਵਿੱਚ ਦੋ ਵਰਗਾਂਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਸਿੱਖਾਂ ਨੂੰ ਹਾਲੇ ਹਿੰਦੂਆਂ ਦਾ ਹੀ ਹਿੱਸਾ ਸਮਝਿਆ ਜਾਂਦਾ ਸੀ । ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਸਮਾਜਿਕ ਜੀਵਨ ਦਾ ਵੇਰਵਾ ਇਸ ਤਰ੍ਹਾਂ ਹੈ-

1. ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ (Three Classes of the Muslims) – ਮੁਗ਼ਲਾਂ ਅਧੀਨ ਪੰਜਾਬ ਦਾ ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-
(ੳ) ਉੱਚ ਸ਼੍ਰੇਣੀ (The Upper Class) – ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਵੱਡੇ-ਵੱਡੇ ਮਨਸਬਦਾਰ, ਸੂਬੇਦਾਰ, ਜਾਗੀਰਦਾਰ ਅਤੇ ਰਈਸ ਲੋਕ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਆਲੀਸ਼ਾਨ ਮਹੱਲਾਂ ਵਿੱਚ ਰਹਿੰਦੇ ਸਨ । ਉਹ ਬਹੁਮੁੱਲੀਆਂ ਪੁਸ਼ਾਕਾਂ ਪਹਿਨਦੇ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ ।

(ਅ) ਮੱਧ ਸ਼੍ਰੇਣੀ (The Middle Class) – ਇਸ ਸ਼੍ਰੇਣੀ ਵਿੱਚ ਵਪਾਰੀ, ਕਿਸਾਨ, ਸੈਨਿਕ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਉੱਚ ਸ਼੍ਰੇਣੀ ਦੇ ਮੁਕਾਬਲੇ ਉਨ੍ਹਾਂ ਦਾ ਜੀਵਨ ਪੱਧਰ ਕੁਝ ਨੀਵੇਂ ਦਰਜੇ ਦਾ ਸੀ ਪਰ ਖ਼ੁਸ਼ਹਾਲ ਸੀ ।

(ੲ) ਨੀਵੀਂ ਸ਼੍ਰੇਣੀ (The Lower Class) – ਇਸ ਸ਼੍ਰੇਣੀ ਦੀ ਗਿਣਤੀ ਸਭ ਤੋਂ ਵਧੇਰੇ ਸੀ । ਇਸ ਵਿੱਚ ਲੁਹਾਰ, ਤਰਖਾਣ, ਜੁਲਾਹੇ, ਦਸਤਕਾਰ, ਛੋਟੇ-ਛੋਟੇ ਦੁਕਾਨਦਾਰ, ਘਰੇਲੂ ਨੌਕਰ, ਮਜ਼ਦੂਰ ਅਤੇ ਦਾਸ ਆਦਿ ਸ਼ਾਮਲ ਸਨ । ਇਨ੍ਹਾਂ ਦੀ ਹਾਲਤ ਕਿਸੇ ਤਰ੍ਹਾਂ ਵੀ ਚੰਗੀ ਨਹੀਂ ਸੀ । ਗਰੀਬ ਹੋਣ ਕਾਰਨ ਉਹ ਗੰਦੀਆਂ ਝੌਪੜੀਆਂ ਵਿੱਚ ਰਹਿੰਦੇ ਸਨ | ਉਹ ਫਟੇ-ਪੁਰਾਣੇ ਕੱਪੜੇ ਪਾਉਂਦੇ ਸਨ । ਗੁਲਾਮਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਨ੍ਹਾਂ ਨੂੰ ਬਾਜ਼ਾਰ ਵਿੱਚ ਖ਼ਰੀਦਿਆ . ਜਾਂ ਵੇਚਿਆ ਜਾ ਸਕਦਾ ਸੀ । ਬੀ. ਐੱਨ. ਲੁਨੀਆ ਦੇ ਅਨੁਸਾਰ,
“ਦਾਸੀ ਆਪਣੇ ਸੁਆਮੀ ਦੇ ਹੱਥਾਂ ਵਿੱਚ ਇੱਕ ਖਿਡੌਣੇ ਦੀ ਤਰ੍ਹਾਂ ਸੀ । “1

2. ਹਿੰਦੂਆਂ ਦੀ ਜਾਤੀ ਪ੍ਰਥਾ (Caste System of the Hindus) – ਪੰਜਾਬ ਦੀ ਵਸੋਂ ਦਾ ਮੁੱਖ ਭਾਗ ਹਿੰਦੂ ਸੀ । ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਸਰੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਕਰਨ, ਵੇਦ ਪੜ੍ਹਨ, ਮੰਦਰਾਂ ਵਿੱਚ ਜਾਣ, ਆਮ ਲੋਕਾਂ ਦੇ ਇਸਤੇਮਾਲ ਕੀਤੇ ਜਾਣ ਵਾਲੇ ਖੂਹਾਂ ਅਤੇ ਤਲਾਬਾਂ ਵਿੱਚੋਂ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ । ਜਾਤੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।

3. ਇਸਤਰੀਆਂ ਦੀ ਹਾਲਤ (Condition of Women) – ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਇਸਤਰੀ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਜਿਵੇਂ-ਲੜਕੀਆਂ ਦਾ ਕਤਲ, ਬਾਲ-ਵਿਆਹ, ਸਤੀ ਪ੍ਰਥਾ, ਵਿਧਵਾ ਵਿਆਹ ‘ਤੇ ਰੋਕ, ਬਹੁ-ਵਿਆਹ ਅਤੇ ਪਰਦਾ ਪ੍ਰਥਾ ਆਦਿ ਨੇ ਸਮਾਜ ਵਿੱਚ ਉਸ ਦੀ ਸਥਿਤੀ ਹੋਰ ਤਰਸਯੋਗ ਬਣਾ ਦਿੱਤੀ ਸੀ ।

4. ਖਾਣ-ਪੀਣ (Diet) – ਮੁਸਲਮਾਨ ਮਾਸ, ਪੂੜੀਆਂ ਅਤੇ ਹਲਵਾ ਖਾਣ ਦੇ ਬੜੇ ਸ਼ੌਕੀਨ ਸਨ । ਉਹ ਮੱਖਣ, ਤਾਜ਼ੇ ਫਲਾਂ ਅਤੇ ਖ਼ੁਸ਼ਕ ਮੇਵਿਆਂ ਦੇ ਵੀ ਬੜੇ ਸ਼ੌਕੀਨ ਸਨ । ਹਿੰਦੂ ਜ਼ਿਆਦਾਤਰ ਸ਼ਾਕਾਹਾਰੀ ਹੁੰਦੇ ਸਨ । ਉਸ ਸਮੇਂ ਲੱਸੀ ਪੀਣ ਦਾ ਬਹੁਤ ਰਿਵਾਜ ਸੀ । ਗਰਮੀਆਂ ਵਿੱਚ ਠੰਢੇ ਸ਼ਰਬਤਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ।

5. ਪੁਸ਼ਾਕ ਅਤੇ ਗਹਿਣੇ (Dress and Ornaments) – ਮੁਗ਼ਲਕਾਲੀਨ ਪੰਜਾਬ ਦੇ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਪੁਰਸ਼ਾਂ ਦੀ ਪੁਸ਼ਾਕ ਖੁੱਲ੍ਹਾ ਕੁੜਤਾ, ਤੰਗ ਪਜਾਮਾ ਜਾਂ ਸਲਵਾਰ ਅਤੇ ਪਗੜੀ ਹੁੰਦੀ ਸੀ ।ਇਸਤਰੀਆਂ ਵਿੱਚ ਕਮੀਜ਼ ਅਤੇ ਸਲਵਾਰ ਪਾਉਣ ਦਾ ਰਿਵਾਜ ਆਮ ਸੀ । ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ । ਉਹ ਆਪਣੇ ਸਿਰ ਉੱਤੇ ਇੱਕ ਚਾਦਰ ਜਾਂ ਦੁਪੱਟਾ ਲੈਂਦੀਆਂ ਸਨ । ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬਹੁਤ ਸ਼ੌਕੀਨ ਸਨ । ਇਸਤਰੀਆਂ ਤਾਂ ਸਰੀਰ ਦੇ ਹਰੇਕ ਅੰਗ ਵਿੱਚ ਗਹਿਣੇ ਪਹਿਨਦੀਆਂ ਸਨ, ਜਿਵੇਂ ਕੰਨਾਂ ਵਿੱਚ ਕਾਂਟੇ, ਨੱਕ ਵਿੱਚ ਨੱਥ, ਬਾਂਹਾਂ ਵਿੱਚ ਵੰਗਾਂ, ਉਂਗਲਾਂ ਵਿੱਚ ਅੰਗੂਠੀਆਂ, ਪੈਰਾਂ ਵਿੱਚ ਪਾਜ਼ੇਬਾਂ ਅਤੇ ਗਲੇ ਵਿੱਚ ਹਾਰ ਆਦਿ ।

6. ਮਨੋਰੰਜਨ ਦੇ ਸਾਧਨ (Means of Entertainment) – ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ । ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰ ਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ. ਕਬੂਤਰਬਾਜ਼ੀ ਕਰ ਕੇ, ਮੁਰਗਿਆਂ ਦੀ ਲੜਾਈ ਵੇਖ ਕੇ, ਸ਼ਤਰੰਜ ਖੇਡ ਕੇ, ਸੰਗੀਤ, ਕੁਸ਼ਤੀਆਂ ਅਤੇ ਤਾਸ਼ ਖੇਡ ਕੇ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰਾਂ ਅਤੇ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ ।

7. ਸਿੱਖਿਆ (Education) – ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਜਲੰਧਰ, ਸੁਲਤਾਨਪੁਰ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।

ਆਰਥਿਕ ਅਵਸਥਾ (Economic Condition)

ਪ੍ਰਸ਼ਨ 2.
ਮੁਗਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਅਵਸਥਾ ਦਾ ਵਰਣਨ ਕਰੋ । (Discuss the economic condition of the Punjab under the Mughals.)
ਉੱਤਰ-
ਮੁਗ਼ਲਕਾਲੀਨ ਪੰਜਾਬ ਦੇ ਲੋਕ ਆਰਥਿਕ ਤੌਰ ‘ਤੇ ਖੁਸ਼ਹਾਲ ਸਨ | ਵਸਤਾਂ ਦੀਆਂ ਕੀਮਤਾਂ ਸਸਤੀਆਂ ਸਨ । ਇਸ ਤਰ੍ਹਾਂ ਗਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ । ਖੇਤੀ, ਉਦਯੋਗ ਅਤੇ ਵਪਾਰ ਉੱਨਤ ਹਾਲਤ ਵਿੱਚ ਸਨ । ਲਾਹੌਰ ਅਤੇ ਮੁਲਤਾਨ ਵਪਾਰਿਕ ਪੱਖੋਂ ਸਭ ਤੋਂ ਪ੍ਰਸਿੱਧ ਨਗਰ ਸਨ · 1 ਇਸ ਸਮੇਂ ਦੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਖੇਤੀਬਾੜੀ (Agriculture) – ਪੰਜਾਬ ਦੇ ਲਗਭਗ 80% ਲੋਕ ਖੇਤੀਬਾੜੀ ਦਾ ਧੰਦਾ ਕਰਦੇ ਸਨ । ਇਸ ਦਾ ਮੁੱਖ ਕਾਰਨ ਇਹ ਸੀ ਕਿ ਇੱਥੋਂ ਦੀ ਭੂਮੀ ਬਹੁਤ ਉਪਜਾਊ ਸੀ ਅਤੇ ਸਿੰਜਾਈ ਸਾਧਨਾਂ ਦੀ ਕੋਈ ਕਮੀ ਨਹੀਂ ਸੀ । ਪੰਜਾਬ ਵਿੱਚ ਜਬਤੀ ਪ੍ਰਣਾਲੀ ਲਾਗੂ ਸੀ । ਇਸ ਲਈ ਭੂਮੀ ਨੂੰ ਉਸ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਚਾਰ ਵਰਗਾਂ ਪੋਲਜ਼, ਪਤੀ, ਛੱਛਰ ਅਤੇ ਬੰਜਰ ਵਿੱਚ ਵੰਡਿਆ ਹੋਇਆ ਸੀ । ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ । ਸਰਕਾਰ ਦਾ ਵੱਧ ਤੋਂ ਵੱਧ ਲਗਾਨ 1/3 ਹਿੱਸਾ ਹੁੰਦਾ ਸੀ । ਸਰਕਾਰ ਕਿਸਾਨਾਂ ਦੀ ਸਹੂਲਤ ਅਨੁਸਾਰ ਆਪਣਾ ਲਗਾਨ ਜਿਸ ਜਾਂ ਨਕਦੀ ਦੇ ਰੂਪ ਵਿੱਚ ਇਕੱਠਾ ਕਰਦੀ ਸੀ । ਕਾਲ ਪੈਣ ਜਾਂ ਫ਼ਸਲਾਂ ਦੇ ਘੱਟ ਹੋਣ ਦੀ ਹਾਲਤ ਵਿੱਚ ਲਗਾਨ ਮੁਆਫ਼ ਜਾਂ ਘੱਟ ਕਰ ਦਿੱਤਾ ਜਾਂਦਾ ਸੀ | ਸਰਕਾਰੀ ਕਰਮਚਾਰੀਆਂ ਨੂੰ ਇਹ ਸਖ਼ਤ ਹੁਕਮ ਸੀ ਕਿ ਉਹ ਕਿਸਾਨਾਂ ਤੋਂ ਵਾਧੂ ਵਸੂਲੀ ਨਾ ਕਰਨ । ਸਿੱਟੇ ਵਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ | ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਸੌਂ ਸਨ ।

2. ਉਦਯੋਗ (Industries) – ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ ਉਸ ਸਮੇਂ ਦੇ ਪ੍ਰਮੁੱਖ ਉਦਯੋਗਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

  • ਸੂਤੀ ਕੱਪੜਾ ਉਦਯੋਗ (Cotton Industry) – ਮੁਗ਼ਲ ਕਾਲ ਵਿੱਚ ਸੂਤੀ ਕੱਪੜਾ ਉਦਯੋਗ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਸੀ । ਲਾਹੌਰ, ਮੁਲਤਾਨ, ਗੁਜਰਾਤ, ਬਜਵਾੜਾ ਅਤੇ ਅੰਮ੍ਰਿਤਸਰ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ | ਲਾਹੌਰ ਵਿੱਚ ਕਈ ਕਿਸਮਾਂ ਦਾ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ । ਸਮਾਣਾ ਵਿਖੇ ਬਹੁਤ ਹੀ ਉੱਤਮ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ।
  • ਰੇਸ਼ਮੀ ਕੱਪੜਾ ਉਦਯੋਗ (Silk Industry) – ਮੁਗ਼ਲਾਂ ਦੇ ਸਮੇਂ ਰੇਸ਼ਮ ਉਦਯੋਗ ਪੰਜਾਬ ਦਾ ਦੂਸਰਾ ਪ੍ਰਮੁੱਖ ਉਦਯੋਗ ਸੀ । ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਸਨ | ਮੁਲਤਾਨ ਦੇ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ । ਲਾਹੌਰ ਵਿੱਚ ਗੁਲਬਦਨ ਅਤੇ ਦਰਯਾਈ ਨਾਂ ਦੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਂਦੇ ਸਨ ।
  • ਊਨੀ ਕੱਪੜਾ ਉਦਯੋਗ (Woollen Industry) – ਪੰਜਾਬ ਵਿੱਚ ਊਨੀ ਕੱਪੜਾ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਕਸ਼ਮੀਰ ਅਤੇ ਅੰਮ੍ਰਿਤਸਰ ਸਨ । ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਅੰਮ੍ਰਿਤਸਰ ਵਿੱਚ ਬੜੀ ਉੱਚ-ਕੋਟੀ ਦੇ ਕੰਬਲ ਅਤੇ ਲੋਈਆਂ ਤਿਆਰ ਕੀਤੀਆਂ ਜਾਂਦੀਆਂ ਸਨ ।
  • ਚਮੜਾ ਉਦਯੋਗ (Leather Industry) – ਮੁਗ਼ਲ ਕਾਲ ਵਿੱਚ ਪੰਜਾਬ ਦੇ ਚਮੜਾ ਉਦਯੋਗ ਦੀ ਗਿਣਤੀ ਪ੍ਰਸਿੱਧ ਉਦਯੋਗਾਂ ਵਿੱਚ ਕੀਤੀ ਜਾਂਦੀ ਸੀ । ਚਮੜੇ ਤੋਂ ਬਹੁਤ ਸਾਰੀਆਂ ਵਸਤਾਂ ਜਿਵੇਂ ਘੋੜਿਆਂ ਦੀਆਂ ਕਾਠੀਆਂ, ਚੱਪਲਾਂ, ਦਸਤਾਨੇ ਅਤੇ ਪਾਣੀ ਢੋਣ ਵਾਲੀਆਂ ਮਸ਼ਕਾਂ ਆਦਿ ਤਿਆਰ ਕੀਤੀਆਂ ਜਾਂਦੀਆਂ ਸਨ ।ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਹੁਸ਼ਿਆਰਪੁਰ, ਪਿਸ਼ਾਵਰ ਅਤੇ ਮੁਲਤਾਨ ਸਨ ।

3. ਪਸ਼ੂ ਪਾਲਣ (Animal Rearing) – ਪੰਜਾਬ ਵਿੱਚ ਪਸ਼ੂ ਪਾਲਣ ਵੀ ਇੱਕ ਮੁੱਖ ਕਿੱਤਾ ਸੀ । ਬੈਲ, ਝੋਟੇ ਅਤੇ ਊਠ ਖੇਤੀਬਾੜੀ ਲਈ ਵਰਤੇ ਜਾਂਦੇ ਸਨ । ਘੋੜੇ ਅਤੇ ਊਠ ਸਵਾਰੀ ਦੇ ਕੰਮ ਆਉਂਦੇ ਸਨ । ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਦੁੱਧ ਪ੍ਰਾਪਤ ਕਰਨ ਲਈ ਪਾਲੀਆਂ ਜਾਂਦੀਆਂ ਸਨ । ਭੇਡਾਂ ਤੋਂ ਉੱਨ ਵੀ ਪ੍ਰਾਪਤ ਕੀਤੀ ਜਾਂਦੀ ਸੀ । ਇਨ੍ਹਾਂ ਪਸ਼ੂਆਂ ਦੇ ਵਪਾਰ ਲਈ ਥਾਂ-ਥਾਂ ਮੰਡੀਆਂ ਲੱਗਦੀਆਂ ਸਨ ।

4. ਖਣਿਜ ਪਦਾਰਥ (Minerals) – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਖਣਿਜ ਪਦਾਰਥਾਂ ਦੀ ਮਾਤਰਾ ਕਾਫ਼ੀ ਘੱਟ ਸੀ। ਮੰਡੀ ਦੇ ਪਹਾੜੀ ਇਲਾਕਿਆਂ ਵਿੱਚੋਂ ਤਾਂਬਾ ਮਿਲਦਾ ਸੀ । ਜੰਮੂ ਵਿੱਚ ਜਿਸਤ ਦੀਆਂ ਖਾਣਾਂ ਸਨ । ਖਿਉੜਾ, ਨੂਰਪੁਰ ਅਤੇ ਕਾਲਾ ਬਾਗ ਵਿਖੇ ਲੂਣ ਦੀਆਂ ਖਾਣਾਂ ਸਨ | ਪੰਜਾਬ ਦੇ ਦਰਿਆਵਾਂ ਦੀ ਰੇਤ ਛਾਣ ਕੇ ਥੋੜ੍ਹਾ ਬਹੁਤ ਸੋਨਾ ਵੀ ਪ੍ਰਾਪਤ ਕੀਤਾ ਜਾਂਦਾ ਸੀ ।

5. ਵਪਾਰ (Trade)-ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੁਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ । ਸੀ । ਦੂਸਰੇ ਪਾਸੇ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕੀਤਾ ਜਾਂਦਾ ਸੀ । ਇਹ ਵਪਾਰ ਥਲ ਅਤੇ ਜਲ ਦੋਹਾਂ ਮਾਰਗਾਂ ਦੁਆਰਾ ਹੁੰਦਾ ਸੀ ।

6. ਪ੍ਰਸਿੱਧ ਵਪਾਰਿਕ ਨਗਰ (Famous Commercial Towns) – ਪੰਜਾਬ ਦੇ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਲਾਹੌਰ ਅਤੇ ਮੁਲਤਾਨ ਸਨ । ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਬਜਵਾੜਾ, ਬਟਾਲਾ, ਪਾਨੀਪਤ, ਸੁਲਤਾਨਪੁਰ ਕਰਤਾਰਪੁਰ ਆਦਿ ਨਗਰ ਵੀ ਬਹੁਤ ਪ੍ਰਸਿੱਧ ਸਨ ।

7. ਕੀਮਤਾਂ (Prices) – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਬਹੁਤ ਘੱਟ ਸਨ । ਅਕਬਰ ਦੇ ਸਮੇਂ ਇੱਕ ਮਣ ਕਣਕ ਦਾ ਮੁੱਲ 12 ਦਾਮ, ਇੱਕ ਮਣ ਚੌਲ ਦਾ ਮੁੱਲ 20 ਦਾਮ, ਇੱਕ ਮਣ ਛੋਲਿਆਂ ਦਾ ਮੁੱਲ 16 ਦਾਮ, ਇੱਕ ਮਣ ਦੁੱਧ ਦਾ ਮੁੱਲ 25 ਦਾਮ ਅਤੇ ਇੱਕ ਮਣ ਖੰਡ ਦਾ ਮੁੱਲ 6 ਆਮ ਸੀ । ਅਕਬਰ ਦੇ ਬਾਅਦ ਦੇ ਸਮੇਂ ਵੀ ਵਸਤਾਂ ਦਾ ਭਾਅ ਲਗਭਗ ਉਹੋ ਹੀ ਰਿਹਾ । ਕੀਮਤਾਂ ਘੱਟ ਹੋਣ ਕਾਰਨ ਗ਼ਰੀਬ ਲੋਕ ਵੀ ਆਪਣਾ ਗੁਜ਼ਾਰਾ ਠੀਕ ਤਰ੍ਹਾਂ ਕਰ ਲੈਂਦੇ ਸਨ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 3.
ਮੁਗਲਾਂ ਅਧੀਨ ਪੰਜਾਬ ਦੇ ਲੋਕਾਂ ਦੀਆਂ ਸਮਾਜਿਕ ਤੇ ਆਰਥਿਕ ਜੀਵਨ ਦੀਆਂ ਕੀ ਵਿਸ਼ੇਸ਼ਤਾਵਾਂ ਸਨ ? (What were the main features of the social and economic life of the people of the Punjab under the Mughals ?)
ਜਾਂ
ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਹਾਲਤਾਂ ਦਾ ਸੰਖੇਪ ਵਰਣਨ ਕਰੋ । (Give a brief account of the social and economic conditions of the Punjab under the Mughals.)
ਉੱਤਰ-

ਮੁਗ਼ਲਾਂ ਨੇ ਪੰਜਾਬ ਵਿੱਚ 1526 ਈ. ਤੋਂ 1752 ਈ. ਤਕ ਸ਼ਾਸਨ ਕੀਤਾ । ਮੁਗ਼ਲਕਾਲੀਨ ਪੰਜਾਬ ਦੀ ਸਮਾਜਿਕ ਹਾਲਤ ਕੋਈ ਖ਼ਾਸ ਚੰਗੀ ਨਹੀਂ ਸੀ । ਮੁਗ਼ਲਕਾਲੀਨ ਪੰਜਾਬ ਦਾ ਸਮਾਜ ਮੁੱਖ ਰੂਪ ਵਿੱਚ ਦੋ ਵਰਗਾਂਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਸਿੱਖਾਂ ਨੂੰ ਹਾਲੇ ਹਿੰਦੂਆਂ ਦਾ ਹੀ ਹਿੱਸਾ ਸਮਝਿਆ ਜਾਂਦਾ ਸੀ । ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਸਮਾਜਿਕ ਜੀਵਨ ਦਾ ਵੇਰਵਾ ਇਸ ਤਰ੍ਹਾਂ ਹੈ-

1. ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ (Three Classes of the Muslims) – ਮੁਗ਼ਲਾਂ ਅਧੀਨ ਪੰਜਾਬ ਦਾ ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-
(ੳ) ਉੱਚ ਸ਼੍ਰੇਣੀ (The Upper Class) – ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਵੱਡੇ-ਵੱਡੇ ਮਨਸਬਦਾਰ, ਸੂਬੇਦਾਰ, ਜਾਗੀਰਦਾਰ ਅਤੇ ਰਈਸ ਲੋਕ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਆਲੀਸ਼ਾਨ ਮਹੱਲਾਂ ਵਿੱਚ ਰਹਿੰਦੇ ਸਨ । ਉਹ ਬਹੁਮੁੱਲੀਆਂ ਪੁਸ਼ਾਕਾਂ ਪਹਿਨਦੇ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ ।

(ਅ) ਮੱਧ ਸ਼੍ਰੇਣੀ (The Middle Class) – ਇਸ ਸ਼੍ਰੇਣੀ ਵਿੱਚ ਵਪਾਰੀ, ਕਿਸਾਨ, ਸੈਨਿਕ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਉੱਚ ਸ਼੍ਰੇਣੀ ਦੇ ਮੁਕਾਬਲੇ ਉਨ੍ਹਾਂ ਦਾ ਜੀਵਨ ਪੱਧਰ ਕੁਝ ਨੀਵੇਂ ਦਰਜੇ ਦਾ ਸੀ ਪਰ ਖ਼ੁਸ਼ਹਾਲ ਸੀ ।

(ੲ) ਨੀਵੀਂ ਸ਼੍ਰੇਣੀ (The Lower Class) – ਇਸ ਸ਼੍ਰੇਣੀ ਦੀ ਗਿਣਤੀ ਸਭ ਤੋਂ ਵਧੇਰੇ ਸੀ । ਇਸ ਵਿੱਚ ਲੁਹਾਰ, ਤਰਖਾਣ, ਜੁਲਾਹੇ, ਦਸਤਕਾਰ, ਛੋਟੇ-ਛੋਟੇ ਦੁਕਾਨਦਾਰ, ਘਰੇਲੂ ਨੌਕਰ, ਮਜ਼ਦੂਰ ਅਤੇ ਦਾਸ ਆਦਿ ਸ਼ਾਮਲ ਸਨ । ਇਨ੍ਹਾਂ ਦੀ ਹਾਲਤ ਕਿਸੇ ਤਰ੍ਹਾਂ ਵੀ ਚੰਗੀ ਨਹੀਂ ਸੀ । ਗਰੀਬ ਹੋਣ ਕਾਰਨ ਉਹ ਗੰਦੀਆਂ ਝੌਪੜੀਆਂ ਵਿੱਚ ਰਹਿੰਦੇ ਸਨ | ਉਹ ਫਟੇ-ਪੁਰਾਣੇ ਕੱਪੜੇ ਪਾਉਂਦੇ ਸਨ । ਗੁਲਾਮਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਨ੍ਹਾਂ ਨੂੰ ਬਾਜ਼ਾਰ ਵਿੱਚ ਖ਼ਰੀਦਿਆ . ਜਾਂ ਵੇਚਿਆ ਜਾ ਸਕਦਾ ਸੀ । ਬੀ. ਐੱਨ. ਲੁਨੀਆ ਦੇ ਅਨੁਸਾਰ,
“ਦਾਸੀ ਆਪਣੇ ਸੁਆਮੀ ਦੇ ਹੱਥਾਂ ਵਿੱਚ ਇੱਕ ਖਿਡੌਣੇ ਦੀ ਤਰ੍ਹਾਂ ਸੀ । “1

2. ਹਿੰਦੂਆਂ ਦੀ ਜਾਤੀ ਪ੍ਰਥਾ (Caste System of the Hindus) – ਪੰਜਾਬ ਦੀ ਵਸੋਂ ਦਾ ਮੁੱਖ ਭਾਗ ਹਿੰਦੂ ਸੀ । ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਸਰੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਕਰਨ, ਵੇਦ ਪੜ੍ਹਨ, ਮੰਦਰਾਂ ਵਿੱਚ ਜਾਣ, ਆਮ ਲੋਕਾਂ ਦੇ ਇਸਤੇਮਾਲ ਕੀਤੇ ਜਾਣ ਵਾਲੇ ਖੂਹਾਂ ਅਤੇ ਤਲਾਬਾਂ ਵਿੱਚੋਂ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ । ਜਾਤੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।

3. ਇਸਤਰੀਆਂ ਦੀ ਹਾਲਤ (Condition of Women) – ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਇਸਤਰੀ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਜਿਵੇਂ-ਲੜਕੀਆਂ ਦਾ ਕਤਲ, ਬਾਲ-ਵਿਆਹ, ਸਤੀ ਪ੍ਰਥਾ, ਵਿਧਵਾ ਵਿਆਹ ‘ਤੇ ਰੋਕ, ਬਹੁ-ਵਿਆਹ ਅਤੇ ਪਰਦਾ ਪ੍ਰਥਾ ਆਦਿ ਨੇ ਸਮਾਜ ਵਿੱਚ ਉਸ ਦੀ ਸਥਿਤੀ ਹੋਰ ਤਰਸਯੋਗ ਬਣਾ ਦਿੱਤੀ ਸੀ ।

4. ਖਾਣ-ਪੀਣ (Diet) – ਮੁਸਲਮਾਨ ਮਾਸ, ਪੂੜੀਆਂ ਅਤੇ ਹਲਵਾ ਖਾਣ ਦੇ ਬੜੇ ਸ਼ੌਕੀਨ ਸਨ । ਉਹ ਮੱਖਣ, ਤਾਜ਼ੇ ਫਲਾਂ ਅਤੇ ਖ਼ੁਸ਼ਕ ਮੇਵਿਆਂ ਦੇ ਵੀ ਬੜੇ ਸ਼ੌਕੀਨ ਸਨ । ਹਿੰਦੂ ਜ਼ਿਆਦਾਤਰ ਸ਼ਾਕਾਹਾਰੀ ਹੁੰਦੇ ਸਨ । ਉਸ ਸਮੇਂ ਲੱਸੀ ਪੀਣ ਦਾ ਬਹੁਤ ਰਿਵਾਜ ਸੀ । ਗਰਮੀਆਂ ਵਿੱਚ ਠੰਢੇ ਸ਼ਰਬਤਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ।

5. ਪੁਸ਼ਾਕ ਅਤੇ ਗਹਿਣੇ (Dress and Ornaments) – ਮੁਗ਼ਲਕਾਲੀਨ ਪੰਜਾਬ ਦੇ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਪੁਰਸ਼ਾਂ ਦੀ ਪੁਸ਼ਾਕ ਖੁੱਲ੍ਹਾ ਕੁੜਤਾ, ਤੰਗ ਪਜਾਮਾ ਜਾਂ ਸਲਵਾਰ ਅਤੇ ਪਗੜੀ ਹੁੰਦੀ ਸੀ ।ਇਸਤਰੀਆਂ ਵਿੱਚ ਕਮੀਜ਼ ਅਤੇ ਸਲਵਾਰ ਪਾਉਣ ਦਾ ਰਿਵਾਜ ਆਮ ਸੀ । ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ । ਉਹ ਆਪਣੇ ਸਿਰ ਉੱਤੇ ਇੱਕ ਚਾਦਰ ਜਾਂ ਦੁਪੱਟਾ ਲੈਂਦੀਆਂ ਸਨ । ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬਹੁਤ ਸ਼ੌਕੀਨ ਸਨ । ਇਸਤਰੀਆਂ ਤਾਂ ਸਰੀਰ ਦੇ ਹਰੇਕ ਅੰਗ ਵਿੱਚ ਗਹਿਣੇ ਪਹਿਨਦੀਆਂ ਸਨ, ਜਿਵੇਂ ਕੰਨਾਂ ਵਿੱਚ ਕਾਂਟੇ, ਨੱਕ ਵਿੱਚ ਨੱਥ, ਬਾਂਹਾਂ ਵਿੱਚ ਵੰਗਾਂ, ਉਂਗਲਾਂ ਵਿੱਚ ਅੰਗੂਠੀਆਂ, ਪੈਰਾਂ ਵਿੱਚ ਪਾਜ਼ੇਬਾਂ ਅਤੇ ਗਲੇ ਵਿੱਚ ਹਾਰ ਆਦਿ ।

6. ਮਨੋਰੰਜਨ ਦੇ ਸਾਧਨ (Means of Entertainment) – ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ । ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰ ਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ. ਕਬੂਤਰਬਾਜ਼ੀ ਕਰ ਕੇ, ਮੁਰਗਿਆਂ ਦੀ ਲੜਾਈ ਵੇਖ ਕੇ, ਸ਼ਤਰੰਜ ਖੇਡ ਕੇ, ਸੰਗੀਤ, ਕੁਸ਼ਤੀਆਂ ਅਤੇ ਤਾਸ਼ ਖੇਡ ਕੇ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰਾਂ ਅਤੇ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ ।

7. ਸਿੱਖਿਆ (Education) – ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਜਲੰਧਰ, ਸੁਲਤਾਨਪੁਰ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।

ਮੁਗ਼ਲਕਾਲੀਨ ਪੰਜਾਬ ਦੇ ਲੋਕ ਆਰਥਿਕ ਤੌਰ ‘ਤੇ ਖੁਸ਼ਹਾਲ ਸਨ | ਵਸਤਾਂ ਦੀਆਂ ਕੀਮਤਾਂ ਸਸਤੀਆਂ ਸਨ । ਇਸ ਤਰ੍ਹਾਂ ਗਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ । ਖੇਤੀ, ਉਦਯੋਗ ਅਤੇ ਵਪਾਰ ਉੱਨਤ ਹਾਲਤ ਵਿੱਚ ਸਨ । ਲਾਹੌਰ ਅਤੇ ਮੁਲਤਾਨ ਵਪਾਰਿਕ ਪੱਖੋਂ ਸਭ ਤੋਂ ਪ੍ਰਸਿੱਧ ਨਗਰ ਸਨ · 1 ਇਸ ਸਮੇਂ ਦੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਖੇਤੀਬਾੜੀ (Agriculture) – ਪੰਜਾਬ ਦੇ ਲਗਭਗ 80% ਲੋਕ ਖੇਤੀਬਾੜੀ ਦਾ ਧੰਦਾ ਕਰਦੇ ਸਨ । ਇਸ ਦਾ ਮੁੱਖ ਕਾਰਨ ਇਹ ਸੀ ਕਿ ਇੱਥੋਂ ਦੀ ਭੂਮੀ ਬਹੁਤ ਉਪਜਾਊ ਸੀ ਅਤੇ ਸਿੰਜਾਈ ਸਾਧਨਾਂ ਦੀ ਕੋਈ ਕਮੀ ਨਹੀਂ ਸੀ । ਪੰਜਾਬ ਵਿੱਚ ਜਬਤੀ ਪ੍ਰਣਾਲੀ ਲਾਗੂ ਸੀ । ਇਸ ਲਈ ਭੂਮੀ ਨੂੰ ਉਸ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਚਾਰ ਵਰਗਾਂ ਪੋਲਜ਼, ਪਤੀ, ਛੱਛਰ ਅਤੇ ਬੰਜਰ ਵਿੱਚ ਵੰਡਿਆ ਹੋਇਆ ਸੀ । ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ । ਸਰਕਾਰ ਦਾ ਵੱਧ ਤੋਂ ਵੱਧ ਲਗਾਨ 1/3 ਹਿੱਸਾ ਹੁੰਦਾ ਸੀ । ਸਰਕਾਰ ਕਿਸਾਨਾਂ ਦੀ ਸਹੂਲਤ ਅਨੁਸਾਰ ਆਪਣਾ ਲਗਾਨ ਜਿਸ ਜਾਂ ਨਕਦੀ ਦੇ ਰੂਪ ਵਿੱਚ ਇਕੱਠਾ ਕਰਦੀ ਸੀ । ਕਾਲ ਪੈਣ ਜਾਂ ਫ਼ਸਲਾਂ ਦੇ ਘੱਟ ਹੋਣ ਦੀ ਹਾਲਤ ਵਿੱਚ ਲਗਾਨ ਮੁਆਫ਼ ਜਾਂ ਘੱਟ ਕਰ ਦਿੱਤਾ ਜਾਂਦਾ ਸੀ | ਸਰਕਾਰੀ ਕਰਮਚਾਰੀਆਂ ਨੂੰ ਇਹ ਸਖ਼ਤ ਹੁਕਮ ਸੀ ਕਿ ਉਹ ਕਿਸਾਨਾਂ ਤੋਂ ਵਾਧੂ ਵਸੂਲੀ ਨਾ ਕਰਨ । ਸਿੱਟੇ ਵਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ | ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਸੌਂ ਸਨ ।

2. ਉਦਯੋਗ (Industries) – ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ ਉਸ ਸਮੇਂ ਦੇ ਪ੍ਰਮੁੱਖ ਉਦਯੋਗਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

  • ਸੂਤੀ ਕੱਪੜਾ ਉਦਯੋਗ (Cotton Industry) – ਮੁਗ਼ਲ ਕਾਲ ਵਿੱਚ ਸੂਤੀ ਕੱਪੜਾ ਉਦਯੋਗ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਸੀ । ਲਾਹੌਰ, ਮੁਲਤਾਨ, ਗੁਜਰਾਤ, ਬਜਵਾੜਾ ਅਤੇ ਅੰਮ੍ਰਿਤਸਰ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ | ਲਾਹੌਰ ਵਿੱਚ ਕਈ ਕਿਸਮਾਂ ਦਾ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ । ਸਮਾਣਾ ਵਿਖੇ ਬਹੁਤ ਹੀ ਉੱਤਮ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ।
  • ਰੇਸ਼ਮੀ ਕੱਪੜਾ ਉਦਯੋਗ (Silk Industry) – ਮੁਗ਼ਲਾਂ ਦੇ ਸਮੇਂ ਰੇਸ਼ਮ ਉਦਯੋਗ ਪੰਜਾਬ ਦਾ ਦੂਸਰਾ ਪ੍ਰਮੁੱਖ ਉਦਯੋਗ ਸੀ । ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਸਨ | ਮੁਲਤਾਨ ਦੇ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ । ਲਾਹੌਰ ਵਿੱਚ ਗੁਲਬਦਨ ਅਤੇ ਦਰਯਾਈ ਨਾਂ ਦੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਂਦੇ ਸਨ ।
  • ਊਨੀ ਕੱਪੜਾ ਉਦਯੋਗ (Woollen Industry) – ਪੰਜਾਬ ਵਿੱਚ ਊਨੀ ਕੱਪੜਾ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਕਸ਼ਮੀਰ ਅਤੇ ਅੰਮ੍ਰਿਤਸਰ ਸਨ । ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਅੰਮ੍ਰਿਤਸਰ ਵਿੱਚ ਬੜੀ ਉੱਚ-ਕੋਟੀ ਦੇ ਕੰਬਲ ਅਤੇ ਲੋਈਆਂ ਤਿਆਰ ਕੀਤੀਆਂ ਜਾਂਦੀਆਂ ਸਨ ।
  • ਚਮੜਾ ਉਦਯੋਗ (Leather Industry) – ਮੁਗ਼ਲ ਕਾਲ ਵਿੱਚ ਪੰਜਾਬ ਦੇ ਚਮੜਾ ਉਦਯੋਗ ਦੀ ਗਿਣਤੀ ਪ੍ਰਸਿੱਧ ਉਦਯੋਗਾਂ ਵਿੱਚ ਕੀਤੀ ਜਾਂਦੀ ਸੀ । ਚਮੜੇ ਤੋਂ ਬਹੁਤ ਸਾਰੀਆਂ ਵਸਤਾਂ ਜਿਵੇਂ ਘੋੜਿਆਂ ਦੀਆਂ ਕਾਠੀਆਂ, ਚੱਪਲਾਂ, ਦਸਤਾਨੇ ਅਤੇ ਪਾਣੀ ਢੋਣ ਵਾਲੀਆਂ ਮਸ਼ਕਾਂ ਆਦਿ ਤਿਆਰ ਕੀਤੀਆਂ ਜਾਂਦੀਆਂ ਸਨ ।ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਹੁਸ਼ਿਆਰਪੁਰ, ਪਿਸ਼ਾਵਰ ਅਤੇ ਮੁਲਤਾਨ ਸਨ ।

3. ਪਸ਼ੂ ਪਾਲਣ (Animal Rearing) – ਪੰਜਾਬ ਵਿੱਚ ਪਸ਼ੂ ਪਾਲਣ ਵੀ ਇੱਕ ਮੁੱਖ ਕਿੱਤਾ ਸੀ । ਬੈਲ, ਝੋਟੇ ਅਤੇ ਊਠ ਖੇਤੀਬਾੜੀ ਲਈ ਵਰਤੇ ਜਾਂਦੇ ਸਨ । ਘੋੜੇ ਅਤੇ ਊਠ ਸਵਾਰੀ ਦੇ ਕੰਮ ਆਉਂਦੇ ਸਨ । ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਦੁੱਧ ਪ੍ਰਾਪਤ ਕਰਨ ਲਈ ਪਾਲੀਆਂ ਜਾਂਦੀਆਂ ਸਨ । ਭੇਡਾਂ ਤੋਂ ਉੱਨ ਵੀ ਪ੍ਰਾਪਤ ਕੀਤੀ ਜਾਂਦੀ ਸੀ । ਇਨ੍ਹਾਂ ਪਸ਼ੂਆਂ ਦੇ ਵਪਾਰ ਲਈ ਥਾਂ-ਥਾਂ ਮੰਡੀਆਂ ਲੱਗਦੀਆਂ ਸਨ ।

4. ਖਣਿਜ ਪਦਾਰਥ (Minerals) – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਖਣਿਜ ਪਦਾਰਥਾਂ ਦੀ ਮਾਤਰਾ ਕਾਫ਼ੀ ਘੱਟ ਸੀ। ਮੰਡੀ ਦੇ ਪਹਾੜੀ ਇਲਾਕਿਆਂ ਵਿੱਚੋਂ ਤਾਂਬਾ ਮਿਲਦਾ ਸੀ । ਜੰਮੂ ਵਿੱਚ ਜਿਸਤ ਦੀਆਂ ਖਾਣਾਂ ਸਨ । ਖਿਉੜਾ, ਨੂਰਪੁਰ ਅਤੇ ਕਾਲਾ ਬਾਗ ਵਿਖੇ ਲੂਣ ਦੀਆਂ ਖਾਣਾਂ ਸਨ | ਪੰਜਾਬ ਦੇ ਦਰਿਆਵਾਂ ਦੀ ਰੇਤ ਛਾਣ ਕੇ ਥੋੜ੍ਹਾ ਬਹੁਤ ਸੋਨਾ ਵੀ ਪ੍ਰਾਪਤ ਕੀਤਾ ਜਾਂਦਾ ਸੀ ।

5. ਵਪਾਰ (Trade)-ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੁਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ । ਸੀ । ਦੂਸਰੇ ਪਾਸੇ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕੀਤਾ ਜਾਂਦਾ ਸੀ । ਇਹ ਵਪਾਰ ਥਲ ਅਤੇ ਜਲ ਦੋਹਾਂ ਮਾਰਗਾਂ ਦੁਆਰਾ ਹੁੰਦਾ ਸੀ ।

6. ਪ੍ਰਸਿੱਧ ਵਪਾਰਿਕ ਨਗਰ (Famous Commercial Towns) – ਪੰਜਾਬ ਦੇ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਲਾਹੌਰ ਅਤੇ ਮੁਲਤਾਨ ਸਨ । ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਬਜਵਾੜਾ, ਬਟਾਲਾ, ਪਾਨੀਪਤ, ਸੁਲਤਾਨਪੁਰ ਕਰਤਾਰਪੁਰ ਆਦਿ ਨਗਰ ਵੀ ਬਹੁਤ ਪ੍ਰਸਿੱਧ ਸਨ ।

7. ਕੀਮਤਾਂ (Prices) – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਬਹੁਤ ਘੱਟ ਸਨ । ਅਕਬਰ ਦੇ ਸਮੇਂ ਇੱਕ ਮਣ ਕਣਕ ਦਾ ਮੁੱਲ 12 ਦਾਮ, ਇੱਕ ਮਣ ਚੌਲ ਦਾ ਮੁੱਲ 20 ਦਾਮ, ਇੱਕ ਮਣ ਛੋਲਿਆਂ ਦਾ ਮੁੱਲ 16 ਦਾਮ, ਇੱਕ ਮਣ ਦੁੱਧ ਦਾ ਮੁੱਲ 25 ਦਾਮ ਅਤੇ ਇੱਕ ਮਣ ਖੰਡ ਦਾ ਮੁੱਲ 6 ਆਮ ਸੀ । ਅਕਬਰ ਦੇ ਬਾਅਦ ਦੇ ਸਮੇਂ ਵੀ ਵਸਤਾਂ ਦਾ ਭਾਅ ਲਗਭਗ ਉਹੋ ਹੀ ਰਿਹਾ । ਕੀਮਤਾਂ ਘੱਟ ਹੋਣ ਕਾਰਨ ਗ਼ਰੀਬ ਲੋਕ ਵੀ ਆਪਣਾ ਗੁਜ਼ਾਰਾ ਠੀਕ ਤਰ੍ਹਾਂ ਕਰ ਲੈਂਦੇ ਸਨ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਧਾਰਮਿਕ ਅਵਸਥਾ (Religious Condition)

ਪ੍ਰਸ਼ਨ 4.
ਮੁਗਲ ਕਾਲ ਵਿੱਚ ਪੰਜਾਬ ਦੇ ਲੋਕਾਂ ਦੇ ਧਾਰਮਿਕ ਹਾਲਾਤ ‘ਤੇ ਆਲੋਚਨਾਤਮਕ ਨੋਟ ਲਿਖੋ । (Write a critical note on the religious condition of the people of Punjab during the Mughal Period.)
ਜਾਂ
ਮੁਗ਼ਲ ਕਾਲ ਵਿੱਚ ਲੋਕਾਂ ਦੀ ਧਾਰਮਿਕ ਦਸ਼ਾ ਬਾਰੇ ਤੁਸੀਂ ਕੀ ਜਾਣਦੇ ਹੋ ? ਵਰਣਨ ਕਰੋ । (What do you know about the religious condition of the people of Punjab under the Mughals ? Explain.).
ਉੱਤਰ-
ਮੁਗਲ ਕਾਲ ਪੰਜਾਬ ਵਿੱਚ ਹਿੰਦੂ ਮਤ ਅਤੇ ਇਸਲਾਮ ਦੇ ਨਾਲ-ਨਾਲ ਸਿੱਖ ਮਤ ਵੀ ਪ੍ਰਚਲਿਤ ਹੋ ਚੁੱਕਿਆ ਸੀ । ਉਸ ਸਮੇਂ ਪੰਜਾਬ ਵਿੱਚ ਬੁੱਧ ਮਤ ਤਾਂ ਤਕਰੀਬਨ ਲੋਪ ਹੋ ਚੁੱਕਾ ਸੀ ਅਤੇ ਜੈਨ ਮਤ ਕੇਵਲ ਸ਼ਹਿਰਾਂ ਦੇ ਵਪਾਰੀ ਵਰਗ ਤਕ ਹੀ ਸੀਮਿਤ ਸੀ । ਇਸ ਦੌਰਾਨ ਪੰਜਾਬ ਵਿੱਚ ਈਸਾਈ ਮਤ ਦਾ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਸੀ । ਇਸ ਕਾਲ ਦੇ ਲੋਕ ਅੰਧ-ਵਿਸ਼ਵਾਸਾਂ ਅਤੇ ਧਰਮ ਦੇ ਬਾਹਰੀ ਦਿਖਾਵਿਆਂ ‘ਤੇ ਵਧੇਰੇ ਜ਼ੋਰ ਦਿੰਦੇ ਸਨ । ਵਧੇਰੇ ਲੋਕ ਧਰਮ ਦੀ ਅਸਲੀਅਤ ਨੂੰ ਭੁੱਲ ਚੁੱਕੇ ਸਨ । ਪੰਜਾਬ ਵਿੱਚ ਸਿੱਖ ਗੁਰੂਆਂ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਾਰਗ ਦੱਸਣ ਦਾ ਮਹਾਨ ਉਪਰਾਲਾ ਕੀਤਾ ।

1. ਹਿੰਦੂ ਧਰਮ (Hinduism) – ਹਿੰਦੂ ਧਰਮ ਦੀ ਗਣਨਾ ਭਾਰਤ ਦੇ ਸਭ ਤੋਂ ਪ੍ਰਾਚੀਨ ਧਰਮਾਂ ਵਿੱਚ ਕੀਤੀ ਜਾਂਦੀ ਹੈ । ਇਸ ਧਰਮ ਦੇ ਪੈਰੋਕਾਰ ਰਾਮ, ਵਿਸ਼ਣੂ, ਕ੍ਰਿਸ਼ਨ, ਸ਼ਿਵ, ਹਨੂੰਮਾਨ, ਦੁਰਗਾ-ਕਾਲੀ ਅਤੇ ਲਕਸ਼ਮੀ ਆਦਿ ਦੇਵੀਦੇਵਤਿਆਂ ਦੀ ਪੂਜਾ ਕਰਦੇ ਸਨ । ਇਨ੍ਹਾਂ ਦੇਵੀ-ਦੇਵਤਿਆਂ ਦੀ ਯਾਦ ਵਿੱਚ ਅਤਿ ਸੁੰਦਰ ਮੁੰਦਰਾਂ ਦੀ ਉਸਾਰੀ ਕੀਤੀ ਜਾਂਦੀ ਸੀ । ਇਨ੍ਹਾਂ ਵਿੱਚ ਦਿਲ-ਖਿੱਚਵੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਸਨ । ਹਿੰਦੂ ਧਰਮ ਦੇ ਸਾਰੇ ਰੀਤੀ-ਰਿਵਾਜਾਂ ਵਿੱਚ ਬਾਹਮਣਾਂ ਦਾ ਸ਼ਾਮਲ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ । ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਵੇਦਾਂ, ਰਾਮਾਇਣ ਅਤੇ ਗੀਤਾ ਆਦਿ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਸੀ । ਹਿੰਦੂ ਬ੍ਰਾਹਮਣ ਅਤੇ ਗਾਂ ਦਾ ਵਿਸ਼ੇਸ਼ ਸਤਿਕਾਰ ਕਰਦੇ ਸਨ ।

ਮੁਗ਼ਲ ਬਾਦਸ਼ਾਹ ਅਕਬਰ ਨੇ ਆਪਣੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਸਦਕਾ ਧਾਰਮਿਕ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸੀ । ਉਸ ਨੇ ਹਿੰਦੂਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ‘ਤੇ ਲੱਗੇ ਤੀਰਥ ਯਾਤਰਾ ਕਰ ਅਤੇ ਜਜ਼ੀਆ ਕਰ ਨੂੰ ਹਟਾ ਦਿੱਤਾ ਸੀ । ਔਰੰਗਜ਼ੇਬ ਇੱਕ ਕੱਟੜ ਸੁੰਨੀ ਬਾਦਸ਼ਾਹ ਸੀ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ । ਉਨ੍ਹਾਂ ਦੇ ਮੰਦਰਾਂ ਅਤੇ ਮੂਰਤੀਆਂ ਨੂੰ ਤੋੜ ਦਿੱਤਾ ਗਿਆ । ਉਨ੍ਹਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ । ਸਿੱਟੇ ਵੱਜੋਂ ਹਿੰਦੂ ਮੁਗਲ ਰਾਜ ਦੇ ਕੱਟੜ ਦੁਸ਼ਮਣ ਬਣ ਗਏ ।

2. ਇਸਲਾਮ (Islam) – ਭਾਰਤ ਵਿੱਚ ਇਸਲਾਮ ਦਾ ਸਭ ਤੋਂ ਵਧੇਰੇ ਪ੍ਰਸਾਰ ਪੰਜਾਬ ਵਿੱਚ ਹੋਇਆ ਸੀ । ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਮੁਸਲਿਮ ਹਮਲਾਵਰ ਭਾਰਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਵਿੱਚ ਸਥਾਈ ਰੂਪ ਵਿੱਚ ਵਸੇ ਸਨ । ਇਸ ਧਰਮ ਦੇ ਪੈਰੋਕਾਰ ਇੱਕ ਅੱਲਾਹ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲਾਹ ਦਾ ਪੈਗੰਬਰ ਸਮਝਦੇ ਸਨ । ਉਹ ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਦੇ ਸਨ । ਉਹ ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਦੇ ਸਨ । ਉਹ ਹੱਜ ਯਾਤਰਾ ਕਰਨੀ ਜ਼ਰੂਰੀ ਸਮਝਦੇ ਸਨ । ਉਹ ਜ਼ਕਾਤ ਦਾਨ ਦਿੰਦੇ ਸਨ । ਉਹ ਮੂਰਤੀ ਪੂਜਾ ਦੇ ਵਿਰੁੱਧ ਸਨ । ਦਿੱਲੀ ਦੇ ਸੁਲਤਾਨ ਅਤੇ ਮੁਗਲ ਬਾਦਸ਼ਾਹ ਮੁਸਲਮਾਨ ਸਨ ਇਸ ਲਈ ਉਨ੍ਹਾਂ ਦੇ ਸ਼ਾਸਨ ਕਾਲ ਵਿੱਚ ਇਸਲਾਮ ਦਾ ਤੇਜ਼ੀ ਨਾਲ ਪ੍ਰਸਾਰ ਹੋਣ ਲੱਗਾ ! ਮੁਸਲਮਾਨਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਇਸ ਲਈ ਪੰਜਾਬ ਦੀਆਂ ਨੀਵੀਆਂ ਜਾਤੀਆਂ ਦੇ ਬਹੁਤ ਸਾਰੇ ਲੋਕ ਇਸਲਾਮ ਵਿੱਚ ਸ਼ਾਮਲ ਹੋ ਗਏ । ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਤਲਵਾਰ ਦੀ ਨੋਕ ‘ਤੇ ਬਹੁਤ ਸਾਰੇ ਲੋਕਾਂ ਨੂੰ ਜਬਰਨ ਇਸਲਾਮ ਵਿੱਚ ਸ਼ਾਮਲ ਕੀਤਾ ।

3. ਸੂਫ਼ੀ ਮਤ (Sufism) – ਸੂਫ਼ੀ ਮਤ ਇਸਲਾਮ ਦੀ ਹੀ ਇੱਕ ਸੰਪਰਦਾ ਸੀ । ਇਸ ਧਰਮ ਦੇ ਲੋਕ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਮੁੱਖ ਸੰਦੇਸ਼ ਆਪਸੀ ਭਾਈਚਾਰਾ ਅਤੇ ਲੋਕਾਂ ਦੀ ਸੇਵਾ ਕਰਨਾ ਸੀ । ਉਹ ਸੰਗੀਤ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਕੱਵਾਲੀ ਗਾਉਣ ਦੀ ਪ੍ਰਥਾ ਪ੍ਰਚਲਿਤ ਕੀਤੀ | ਸੂਫ਼ੀ ਸੰਤਾਂ ਨੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ-ਧਾਰਮਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈ । ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਚਿਸ਼ਤੀ, ਸੁਹਰਾਵਰਦੀ, ਕਾਦਰੀ ਅਤੇ ਨਕਸ਼ਬੰਦੀ ਨਾਂ ਦੇ ਸੁਫ਼ੀ ਸਿਲਸਿਲੇ ਪ੍ਰਸਿੱਧ ਸਨ | ਸੂਫ਼ੀ ਸਾਰੀਆਂ ਜਾਤੀਆਂ ਦੇ ਲੋਕਾਂ ਨਾਲ ਪਿਆਰ ਕਰਦੇ ਸਨ ਇਸ ਲਈ ਬਹੁਤ ਸਾਰੇ ਲੋਕ ਸੂਫ਼ੀ ਮਤ ਵਿੱਚ ਸ਼ਾਮਲ ਹੋਏ । ਸੂਫ਼ੀ ਸਿਲਸਿਲਿਆਂ ਵਿੱਚ ਕੇਵਲ ਨਕਸ਼ਬੰਦੀ ਸਿਲਸਿਲਾ ਕੱਟੜ ਖ਼ਿਆਲਾਂ ਦਾ ਸੀ । ਨਕਸ਼ਬੰਦੀਆਂ ਨੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾਉਣ ਲਈ ਮੁਗ਼ਲ ਬਾਦਸ਼ਾਹਾਂ ਨੂੰ ਭੜਕਾਇਆ ਸੀ ।

4. ਸਿੱਖ ਧਰਮ (Sikhism-ਮੁਗਲ ਕਾਲ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ । ਇਸ ਧਰਮ ਦੀ ਸਥਾਪਨਾ ਗੁਰੁ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਕੀਤੀ ਸੀ । ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਸੰਗਤ ਅਤੇ ਪੰਗਤ ਸੰਸਥਾਵਾਂ ਦੀ ਨੀਂਹ ਰੱਖੀ । ਉਨ੍ਹਾਂ ਦੇ ਧਰਮ ਦੇ ਦਰਵਾਜ਼ੇ ਹਰ ਜਾਤੀ ਅਤੇ ਵਰਗ ਦੇ ਲੋਕਾਂ ਲਈ ਖੋਲ੍ਹੇ ਸਨ । ਉਨ੍ਹਾਂ ਨੇ ਅੰਧਕਾਰ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਨਵਾਂ ਮਾਰਗ ਵਿਖਾਇਆ । ਗੁਰੂ ਜੀ ਦੇ ਸੰਦੇਸ਼ ਨੂੰ ਉਨ੍ਹਾਂ ਦੇ ਨੌਂ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ ।

ਮੁਗ਼ਲ ਬਾਦਸ਼ਾਹ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਕਾਰਨ ਪੰਜਾਬ ਵਿੱਚ ਸਿੱਖ ਧਰਮ ਨੂੰ ਪਫੁੱਲਿਤ ਹੋਣ ਦਾ ਸੁਨਹਿਰੀ ਮੌਕਾ ਮਿਲਿਆ । ਬਾਦਸ਼ਾਹ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਓ ਆ ਗਿਆ । 1606 ਈ. ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ 1675 ਈ. ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਾਰਨ ਪੰਜਾਬ ਦੇ ਸਿੱਖ ਭੜਕ ਉੱਠੇ । ਮੁਗ਼ਲ ਅੱਤਿਆਚਾਰਾਂ ਨੂੰ ਕਰਾਰਾ ਜਵਾਬ ਦੇਣ ਦੇ ਲਈ 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਦੀ ਸਿਰਜਨਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।

5. ਹੋਰ ਧਰਮ (Other Religions) – ਉੱਪਰ ਲਿਖੇ ਧਰਮਾਂ ਤੋਂ ਇਲਾਵਾ ਮੁਗਲ ਕਾਲ ਦੇ ਪੰਜਾਬ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਵੀ ਪ੍ਰਚਲਿਤ ਸਨ | ਇਨ੍ਹਾਂ ਧਰਮਾਂ ਦੇ ਪੈਰੋਕਾਰਾਂ ਦੀ ਗਿਣਤੀ ਬਹੁਤ ਘੱਟ ਸੀ । ਮੁਗ਼ਲ ਬਾਦਸ਼ਾਹ ਅਕਬਰ ਦੇ ਸ਼ਾਸਨ ਕਾਲ ਵਿੱਚ ਪੰਜਾਬ ਵਿੱਚ ਈਸਾਈ ਮਤ ਦਾ ਵੀ ਪ੍ਰਚਾਰ ਹੋਣ ਲੱਗ ਪਿਆ ਸੀ । ਅਕਬਰ ਨੇ ਈਸਾਈਆਂ ਨੂੰ ਲਾਹੌਰ ਵਿੱਚ ਆਪਣਾ ਗਿਰਜਾਘਰ ਬਣਾਉਣ ਦੀ ਇਜਾਜ਼ਤ ਦਿੱਤੀ ਸੀ । ਇਸ ਧਰਮ ਨੂੰ ਪੰਜਾਬ ਵਿੱਚ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ ? ਵਰਣਨ ਕਰੋ । (What was the condition of Muslim society under the Mughals ?)
ਜਾਂ
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ‘ਤੇ ਇੱਕ ਨੋਟ ਲਿਖੋ । (Write a note on the Muslim society of the Punjab during the Mughal times.)
ਉੱਤਰ-
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਸਥਿਤੀ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ । ਮੁਸਲਮਾਨ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਨ । ਉੱਚ ਸ਼੍ਰੇਣੀ ਦੇ ਲੋਕ ਬਹੁਤ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸੁਰਾ ਅਤੇ ਸੁੰਦਰੀ ਸਨ । ਮੱਧ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਪੱਧਰ ਉੱਚ ਸ਼੍ਰੇਣੀ ਦੇ ਮੁਕਾਬਲੇ ਕੁਝ ਨੀਵਾਂ ਸੀ ਪਰ ਖੁਸ਼ਹਾਲ ਸੀ । ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਸੀ । ਉਨ੍ਹਾਂ ਦਾ ਜੀਵਨ ਨਿਰਬਾਹ ਕਰਨਾ ਬੜਾ ਔਖਾ ਸੀ ।

ਪ੍ਰਸ਼ਨ 2.
ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੁਆਂ ਦੀ ਸਥਿਤੀ ਕਿਹੋ ਜਿਹੀ ਸੀ ? (What was the condition of Hindus in the society of the Punjab under the Mughals ?)
ਜਾਂ
ਮੁਗ਼ਲਾਂ ਦੇ ਅਧੀਨ ਪੰਜਾਬ ਦੇ ਹਿੰਦੂਆਂ ਦੀ ਸਥਿਤੀ ਦਾ ਸੰਖੇਪ ਵਿੱਚ ਅਧਿਐਨ ਕਰੋ । (Study in brief the condition of Hindu society in the Punjab under the Mughals.)
ਉੱਤਰ-
ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੁਆਂ ਦੀ ਸਥਿਤੀ ਬਹੁਤ ਮਾੜੀ ਸੀ । ਭਾਵੇਂ ਹਿੰਦੂ ਜ਼ਿਆਦਾ ਗਿਣਤੀ ਵਿੱਚ ਸਨ ਫਿਰ ਵੀ ਉਨ੍ਹਾਂ ਨੂੰ ਉੱਚ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ ਸੀ । ਉਨ੍ਹਾਂ ਨੂੰ ਕਾਫ਼ਰ ਕਹਿ ਕੇ ਅਪਮਾਨਿਤ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ । ਹਿੰਦੂ ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਜਾਤੀ ਸੰਬੰਧੀ ਨਿਯਮ ਬਹੁਤ ਜ਼ਿਆਦਾ ਕਠੋਰ ਸਨ । ਉੱਚ ਜਾਤੀ ਦੇ ਲੋਕ ਨੀਵੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਉਨ੍ਹਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 3.
ਮੁਗਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ? (What was the position of women in the Punjab under the Mughals ?)
ਜਾਂ
ਮੁਗਲਕਾਲੀਨ ਪੰਜਾਬ ਵਿੱਚ ਇਸਤਰੀਆਂ ਵਿੱਚ ਪ੍ਰਚਲਿਤ ਕਿਸੇ ਤਿੰਨ ਬੁਰਾਈਆਂ ਦਾ ਸੰਖੇਪ ਵਰਣਨ ਕਰੋ । (Describe any three evils prevalent among women in the Punjab under the Mughals.)
ਜਾਂ
ਮੁਗਲਾਂ ਅਧੀਨ ਪੰਜਾਬ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ ? (What was the position of women in the Punjab under the Mughals ?)
ਉੱਤਰ-
ਮੁਗ਼ਲਕਾਲੀਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਲੜਕੀਆਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ । ਲੜਕੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਸਮਾਜ ਵਿੱਚ ਸਤੀ ਪ੍ਰਥਾ ਵੀ ਪ੍ਰਚਲਿਤ ਸੀ । ਵਿਧਵਾ ਦਾ ਜੀਵਨ ਬੜਾ ਕਠੋਰ ਹੁੰਦਾ ਸੀ । ਮੁਸਲਿਮ ਅਤੇ ਹਿੰਦੂ ਇਸਤਰੀਆਂ ਵਿੱਚ ਪਰਦੇ ਦਾ ਬੜਾ ਰਿਵਾਜ ਸੀ ।

ਪ੍ਰਸ਼ਨ 4.
ਮੁਗ਼ਲਕਾਲੀਨ ਪੰਜਾਬ ਵਿੱਚ ਲੋਕਾਂ ਦੇ ਮਨੋਰੰਜਨ ਦੇ ਕੀ ਮੁੱਖ ਸਾਧਨ ਸਨ ? (What were the main sources of entertainment of the people of the Punjab under Mughals ?)
ਉੱਤਰ-
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਕਈ ਸਾਧਨ ਸਨ । ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰਕੇ, ਚੌਗਾਨ ਖੇਡ ਕੇ, ਕਬੂਤਰਬਾਜ਼ੀ ਕਰਕੇ, ਹਾਥੀਆਂ ਅਤੇ ਮੁਰਗਿਆਂ ਦੀ ਲੜਾਈ ਦੇਖ ਕੇ, ਸ਼ਤਰੰਜ ਤੇ ਚੌਪੜ ਖੇਡ ਕੇ ਅਤੇ ਮਹਿਫ਼ਲਾਂ ਵਿੱਚ ਹਿੱਸਾ ਲੈ ਕੇ ਕਰਦੇ ਸਨ | ਆਮ ਲੋਕੀਂ ਆਪਣਾ ਮਨੋਰੰਜਨ ਸੰਗੀਤ, ਨਾਚ, ਕੁਸ਼ਤੀਆਂ ਕਰ ਕੇ, ਦੌੜਾਂ ਵਿੱਚ ਹਿੱਸਾ ਲੈ ਕੇ ਅਤੇ ਮਦਾਰੀਆਂ ਦੇ ਤਮਾਸ਼ੇ ਵੇਖ ਕੇ ਕਰਦੇ ਸਨ । ਲੋਕ ਤਿਉਹਾਰ ਅਤੇ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ । ਹਿੰਦੂਆਂ ਦੇ ਪ੍ਰਮੁੱਖ ਤਿਉਹਾਰ ਦੀਵਾਲੀ, ਦੁਸਹਿਰਾ, ਲੋਹੜੀ, ਹੋਲੀ, ਸ਼ਿਵਰਾਤਰੀ ਤੇ ਰਾਮਨੌਮੀ ਆਦਿ ਸਨ । ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ, ਸ਼ਬ-ਏ-ਬਾਰਾਤ ਅਤੇ ਨੌਰੋਜ ਸਨ ।

ਪ੍ਰਸ਼ਨ 5.
ਮੁਗਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਦਾ ਕੀ ਪ੍ਰਬੰਧ ਸੀ ? (Write a note about prevalent education in the Punjab under the Mughals.)
ਉੱਤਰ-
ਮੁਗਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਇਹ ਸਿੱਖਿਆ ਕੇਂਦਰ ਲੋਕਾਂ ਦੁਆਰਾ ਦਿੱਤੇ ਗਏ ਦਾਨ ‘ਤੇ ਚਲਦੇ ਸਨ । ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦੱਖਣਾ ਦਿੰਦੇ ਸਨ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।

ਪ੍ਰਸ਼ਨ 6.
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Mention the main salient features of social condition of the people of the Punjab under the Mughals.)
ਉੱਤਰ-
ਮੁਗਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਹਾਲਤ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ-ਉੱਚ ਸ਼ੇਣੀ, ਮੱਧ ਸ਼ੇਣੀ ਅਤੇ ਨੀਵੀ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ । ਉੱਚ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ । ਹਿੰਦੂ, ਜੋ ਕਿ ਸਮਾਜ ਦੀ ਬਹੁਗਿਣਤੀ ਨਾਲ ਸੰਬੰਧਿਤ ਸਨ, ਦੀ ਹਾਲਤ ਚੰਗੀ ਨਹੀਂ ਸੀ । ਉਨ੍ਹਾਂ ਨੂੰ ਬਹੁਤ ਸਾਰੇ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ ।

ਪ੍ਰਸ਼ਨ 7.
ਮੁਗਲਕਾਲੀਨ ਪੰਜਾਬ ਵਿੱਚ ਖੇਤੀ ਦੀ ਕੀ ਦਸ਼ਾ ਸੀ ? (What was the condition of agriculture in the Punjab under the Mughals.)
ਜਾਂ
ਮੁਗ਼ਲਕਾਲੀਨ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਚਾਨਣਾ ਪਾਓ । (Give an account of agriculture of the Punjab under the Mughals.)
ਜਾਂ
ਮੁਗਲਕਾਲੀਨ ਪੰਜਾਬ ਵਿੱਚ ਸਰਕਾਰ ਨੇ ਖੇਤੀਬਾੜੀ ਸੰਬੰਧੀ ਕੀ ਨੀਤੀ ਅਪਣਾਈ ? (What policy did the government adopt regarding agriculture in the Punjab under the Mughals ?)
ਜਾਂ
ਮੁਗਲਕਾਲੀਨ ਪੰਜਾਬੀਆਂ ਦਾ ਮੁੱਖ ਧੰਦਾ ਕੀ ਸੀ ? (What was the main occupation of Punjabis under the Mughals ?)
ਉੱਤਰ-
ਪੰਜਾਬ ਦੀ ਧਰਤੀ ਬਹੁਤ ਉਪਜਾਊ ਸੀ । ਇਸ ਕਾਰਨ 80% ਪੰਜਾਬੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ. ਸਨ | ਮੁਗ਼ਲ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ । ਨਵੀਂ ਜ਼ਮੀਨ ਨੂੰ ਵਾਹੀ ਅਧੀਨ ਲਿਆਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ । ਲਗਾਨ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿੰਜਾਈ ਸਹੂਲਤਾਂ ਅਨੁਸਾਰ ਨਿਸਚਿਤ ਕੀਤਾ ਹੋਇਆ ਸੀ । ਕਾਲ ਦੇ ਦਿਨਾਂ ਵਿੱਚ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ । ਇਨ੍ਹਾਂ ਸਾਰੇ ਯਤਨਾਂ ਸਦਕਾ ਮੁਗਲਕਾਲੀਨ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 8.
ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਕੱਪੜਾ ਉਦਯੋਗ ਸੰਬੰਧੀ ਸੰਖੇਪ ਜਾਣਕਾਰੀ ਦਿਓ । (Write a brief note on textile industry of the Punjab under the Mughals.)
ਉੱਤਰ-
ਮੁਗਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਉਦਯੋਗਾਂ ਵਿੱਚੋਂ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਗੁਜਰਾਤ ਵਿੱਚ ਵਧੀਆ ਕਿਸਮ ਦਾ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਮੇਜ਼ਪੋਸ਼ਾਂ ਅਤੇ ਚਾਦਰਾਂ ਲਈ ਪ੍ਰਸਿੱਧ ਸੀ । ਪਿਸ਼ਾਵਰ ਵਿੱਚ ਸੁੰਦਰ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ | ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ ਵਿੱਚ ਪਜਾਮੇ ਅਤੇ ਸਲਵਾਰਾਂ ਤਿਆਰ ਕੀਤੀਆਂ ਜਾਂਦੀਆਂ ਸਨ । ਗੁਜਰਾਤ ਵਿੱਚ ਸ਼ਿਫ਼ੋਨ ਨਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਰੇਸ਼ਮੀ ਕੱਪੜਾ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ । ਇੱਥੋਂ ਦੇ ਕੰਬਲ ਅਤੇ ਲੋਈਆਂ ਬਹੁਤ ਪ੍ਰਸਿੱਧ ਸਨ ।

ਪ੍ਰਸ਼ਨ 9.
ਮੁਗਲਕਾਲੀਨ ਪੰਜਾਬ ਦੇ ਵਣਜ ਤੇ ਵਪਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ ? (What do you know about trade and commerce in the Punjab under the Mughals ?)
ਉੱਤਰ-
ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੁਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ । ਇਨ੍ਹਾਂ ਦੇ ਬਦਲੇ ਪੰਜਾਬ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕਰਦਾ ਸੀ ।

ਪ੍ਰਸ਼ਨ 10.
ਮੁਗਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਕਰੋ । (Write a short note on the economic condition of the Punjab during the Mughal rule.)
ਜਾਂ
ਮੁਗ਼ਲਕਾਲੀਨ ਪੰਜਾਬੀਆਂ ਦੀ ਆਰਥਿਕ ਹਾਲਤ ਉੱਪਰ ਇੱਕ ਨੋਟ ਲਿਖੋ । (Write a note on the economic condition of Punjabis during the Mughal rule.)
ਉੱਤਰ-
ਮੁਗਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਸੀ । ਉਸ ਸਮੇਂ ਖੇਤੀਬਾੜੀ 80% ਲੋਕਾਂ ਦਾ ਮੁੱਖ ਧੰਦਾ ਸੀ । ਧਰਤੀ ਦੇ ਉਪਜਾਊ ਹੋਣ ਅਤੇ ਸਰਕਾਰ ਦੁਆਰਾ ਪੂਰਨ ਸਹਾਇਤਾ ਪ੍ਰਦਾਨ ਕੀਤੇ ਜਾਣ ਕਾਰਨ ਖੇਤੀ ਕਾਫ਼ੀ ਉੱਨਤ ਸੀ । ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸਨ । ਕੱਪੜਾ ਉਦਯੋਗ ਉਸ ਸਮੇਂ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ । ਪੰਜਾਬ ਦੇ ਕੁੱਝ ਲੋਕ ਪਸ਼ੂ ਪਾਲਣ ਦਾ ਧੰਦਾ ਕਰਦੇ ਸਨ । ਕੁਝ ਲੋਕ ਖਾਣਾਂ ਵਿੱਚ ਕੰਮ ਕਰਦੇ ਸਨ । ਉਸ ਸਮੇਂ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਮੁਗਲ ਕਾਲ ਵਿੱਚ ਪੰਜਾਬੀ ਸਮਾਜ ਕਿਨ੍ਹਾਂ ਦੋ ਵਰਗਾਂ ਵਿੱਚ ਵੰਡਿਆ ਹੋਇਆ ਸੀ ?
ਉੱਤਰ-
ਮੁਸਲਮਾਨ ਅਤੇ ਹਿੰਦੂ ।

ਪ੍ਰਸ਼ਨ 2.
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੇ ਸਮਾਜ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ ?
ਉੱਤਰ-
ਤਿੰਨ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 3.
ਪੰਜਾਬ ਵਿੱਚ ਮੁਸਲਿਮ ਸਮਾਜ ਕਿਹੜੇ ਵਰਗਾਂ ਵਿੱਚ ਵੰਡਿਆ ਹੋਇਆ ਸੀ ?
ਜਾਂ
ਮੁਗ਼ਲ ਕਾਲ ਵਿੱਚ ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ ਦੇ ਨਾਂ ਲਿਖੋ ।
ਜਾਂ
ਮੁਗ਼ਲਕਾਲੀਨ ਸਮਾਜ ਵਿੱਚ ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ ਕਿਹੜੀਆਂ ਸਨ ?
ਉੱਤਰ-
ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ।

ਪ੍ਰਸ਼ਨ 4.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਦੇ ਲੋਕ ਕਿਹੋ ਜਿਹਾ ਜੀਵਨ ਬਤੀਤ ਕਰਦੇ ਸਨ ?
ਉੱਤਰ-
ਬੜਾ ਐਸ਼ ਭਰਪੂਰ ।

ਪ੍ਰਸ਼ਨ 5.
ਮੁਗਲਕਾਲੀਨ ਪੰਜਾਬ ਦੇ ਮੁਸਲਿਮ ਨੀਵੀਂ ਸ਼੍ਰੇਣੀ ਵਿੱਚ ਕਿਹੜੇ ਲੋਕ ਆਉਂਦੇ ਸਨ ? ਕੋਈ ਇੱਕ ਦੱਸੋ ।
ਉੱਤਰ-
ਦਾਸ ।

ਪ੍ਰਸ਼ਨ 6.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਕਿਹੋ ਜਿਹੀ ਸੀ ?
ਉੱਤਰ-
ਬਹੁਤ ਮਾੜੀ ।

ਪ੍ਰਸ਼ਨ 7.
ਮੁਗਲਕਾਲੀਨ ਪੰਜਾਬ ਦੇ ਹਿੰਦੂ ਸਮਾਜ ਵਿੱਚ ਕਿੰਨੀਆਂ ਜਾਤੀਆਂ ਸਨ ?
ਉੱਤਰ-
ਚਾਰ ।

ਪ੍ਰਸ਼ਨ 8.
ਮੁਗਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ ?
ਉੱਤਰ-
ਬਹੁਤ ਤਰਸਯੋਗ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 9.
ਮੁਗ਼ਲਕਾਲੀਨ ਪੰਜਾਬ ਵਿੱਚ ਇਸਤਰੀ ਸਮਾਜ ਦੀ ਕੋਈ ਇੱਕ ਬੁਰਾਈ ਦੱਸੋ ।
ਉੱਤਰ-
ਸਤੀ ਪ੍ਰਥਾ ।

ਪ੍ਰਸ਼ਨ 10.
ਕੀ ਮੁਗ਼ਲਕਾਲੀਨ ਪੰਜਾਬ ਵਿੱਚ ਦਾਸ ਪ੍ਰਥਾ ਪ੍ਰਚਲਿਤ ਸੀ ?
ਉੱਤਰ-
ਹਾਂ ।

ਪ੍ਰਸ਼ਨ 11.
ਮੁਗ਼ਲਕਾਲ ਦੇ ਪੰਜਾਬ ਵਿੱਚ ਸਿੱਖਿਆ ਲਈ ਪ੍ਰਸਿੱਧ ਕੋਈ ਇੱਕ ਕੇਂਦਰ ਦੱਸੋ ।
ਉੱਤਰ-
ਲਾਹੌਰ ।

ਪ੍ਰਸ਼ਨ 12.
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ ?
ਉੱਤਰ-
ਬਹੁਤ ਚੰਗੀ ।

ਪ੍ਰਸ਼ਨ 13.
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ ?
ਉੱਤਰ-
ਖੇਤੀਬਾੜੀ ।

ਪ੍ਰਸ਼ਨ 14.
ਮੁਗਲਕਾਲੀਨ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਕਿਹੜਾ ਸੀ ?
ਉੱਤਰ-
ਸੂਤੀ ਕੱਪੜਾ ਉਦਯੋਗ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 15.
ਮੁਗ਼ਲਕਾਲੀਨ ਪੰਜਾਬ ਵਿੱਚ ਰੇਸ਼ਮ ਉਦਯੋਗ ਦੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਦੱਸੋ ।
ਉੱਤਰ-
ਕਸ਼ਮੀਰ ।

ਪ੍ਰਸ਼ਨ 16.
ਮੁਗਲਕਾਲੀਨ ਪੰਜਾਬ ਵਿੱਚ ਵਪਾਰ ਦੀ ਦਸ਼ਾ ਕੀ ਸੀ ?
ਉੱਤਰ-
ਕਾਫ਼ੀ ਉੱਨਤ ।

ਪ੍ਰਸ਼ਨ 17.
ਮੁਗ਼ਲਕਾਲੀਨ ਪੰਜਾਬ ਦੇ ਦੋ ਸਭ ਤੋਂ ਵੱਧ ਪ੍ਰਸਿੱਧ ਵਪਾਰਿਕ ਨਗਰ ਕਿਹੜੇ ਸਨ ?
ਉੱਤਰ-
ਲਾਹੌਰ ਅਤੇ ਮੁਲਤਾਨ ।
ਪ੍ਰਸ਼ਨ 18.
ਮੁਗਲਕਾਲੀਨ ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਲਿਖੋ ।
ਉੱਤਰ-
ਲਾਹੌਰ ।

ਪ੍ਰਸ਼ਨ 19.
ਮੁਗਲਕਾਲੀਨ ਪੰਜਾਬ ਵਿੱਚ ਕਿਹੜਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ ?
ਉੱਤਰ-
‘ਦਾਮ’ ।

ਪ੍ਰਸ਼ਨ 20.
ਦਾਮ ਕਿਸ ਧਾਤ ਦਾ ਬਣਿਆ ਹੁੰਦਾ ਸੀ ?
ਉੱਤਰ-
ਤਾਂਬੇ ਦਾ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਮੁਗਲਾਂ ਅਧੀਨ ਪੰਜਾਬ ਦਾ ਮੁਸਲਿਮ ਸਮਾਜ ………………………. ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
(ਤਿੰਨ)

2. ਮੁਸਲਮਾਨਾਂ ਦੀ ਨੀਵੀਂ ਸ਼੍ਰੇਣੀ ਵਿੱਚ ਸਭ ਤੋਂ ਵਧੇਰੇ ਸੰਖਿਆ …………………………… ਦੀ ਸੀ ।
ਉੱਤਰ-
(ਗੁਲਾਮਾਂ)

3. ਮੁਗ਼ਲਕਾਲੀਨ ਪੰਜਾਬ ਦੇ ਹਿੰਦੂ ਸਮਾਜ ਵਿੱਚ ……………………………. ਨੂੰ ਸਰਵਉੱਚ ਸਥਾਨ ਪ੍ਰਾਪਤ ਸੀ ।
ਉੱਤਰ-
(ਬਾਹਮਣ)

4. ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ……………………. ਸੀ ।
ਉੱਤਰ-
(ਤਰਸਯੋਗ)

5. ਮੁਗ਼ਲਕਾਲੀਨ ਪੰਜਾਬ ਵਿੱਚ …………………. ਅਤੇ …………………. ਉੱਚ ਸਿੱਖਿਆ ਦੇ ਸਭ ਤੋਂ ਪ੍ਰਸਿੱਧ ਕੇਂਦਰ ਸਨ ।
ਉੱਤਰ-
(ਲਾਹੌਰ, ਮੁਲਤਾਨ)

6. ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ …………………………….. ਸੀ ।
ਉੱਤਰ-
(ਖੇਤੀਬਾੜੀ)

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

7. ਮੁਗ਼ਲਕਾਲ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ……………………… ਸੀ ।
ਉੱਤਰ-
(ਸੂਤੀ ਕੱਪੜਾ ਉਦਯੋਗ)

8. ਮੁਗ਼ਲਕਾਲ ਵਿੱਚ …………………………. ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ ।
ਉੱਤਰ-
(ਕਸ਼ਮੀਰ)

9. ਮੁਗ਼ਲਕਾਲ ਵਿੱਚ ਸੂਤੀ ਕੱਪੜਾ ਉਦਯੋਗ ਲਈ …………………….. ਅਤੇ ………………………. ਪ੍ਰਸਿੱਧ ਕੇਂਦਰ ਸਨ ।
ਉੱਤਰ-
(ਲਾਹੌਰ, ਮੁਲਤਾਨ)

10. ਮੁਗ਼ਲਕਾਲ ਵਿੱਚ ਪੰਜਾਬ ਦੇ …………………………… ਅਤੇ …………………… ਨਗਰ ਵਪਾਰਿਕ ਪੱਖ ਤੋਂ ਸਭ ਤੋਂ ਮਹੱਤਵਪੂਰਨ ਸਨ ।
ਉੱਤਰ-
(ਲਾਹੌਰ, ਮੁਲਤਾਨ)

11. ਅਕਬਰ ਨੇ ਹਿੰਦੂਆਂ ‘ਤੇ ਲੱਗੇ ਤੀਰਥ ਯਾਤਰਾ ਕਰ ਨੂੰ …………………….. ਵਿੱਚ ਹਟਾ ਦਿੱਤਾ ।
ਉੱਤਰ-
(1563 ਈ.)

12. ਅਕਬਰ ਨੇ 1564 ਈ. ਵਿੱਚ ਹਿੰਦੂਆਂ ‘ਤੇ ਲੱਗੇ ………………………….. ਨੂੰ ਹਟਾ ਦਿੱਤਾ ।
ਉੱਤਰ-
(ਜਜ਼ੀਆ ਕਰ)

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

13. ਔਰਗੰਜ਼ੇਬ ਨੇ …………………………. ਵਿੱਚ ਹਿੰਦੂਆਂ ‘ਤੇ ਮੁੜ ਜਜ਼ੀਆ ਕਰ ਨੂੰ ਲਗਾ ਦਿੱਤਾ ਸੀ ।
ਉੱਤਰ-
(1679 ਈ. )

14. ਮੁਗ਼ਲਕਾਲ ਵਿੱਚ ਭਾਰਤ ਵਿੱਚ ਸਭ ਤੋਂ ਵਧੇਰੇ ਇਸਲਾਮ ਦਾ ਪ੍ਰਸਾਰ ……………………. ਵਿੱਚ ਹੋਇਆ ਸੀ ।
ਉੱਤਰ-
(ਪੰਜਾਬ)

15. ਮੁਗਲਕਾਲ ਵਿੱਚ ਪੰਜਾਬ ਵਿੱਚ ………………………… ਧਰਮ ਦਾ ਜਨਮ ਹੋਇਆ ।
ਉੱਤਰ-
(ਸਿੱਖ)

16. ਮੱਧਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ …………………… ਸੀ ।
ਉੱਤਰ-
(ਹਿੰਦੂ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਮੁਗ਼ਲ ਕਾਲ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
ਗਲਤ

2. ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਮਨਸਬਦਾਰ ਅਤੇ ਸੂਬੇਦਾਰ ਸ਼ਾਮਲ ਸਨ ।
ਉੱਤਰ-
ਠੀਕ

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

3. ਮੁਸਲਮਾਨਾਂ ਦੀ ਮੱਧ ਸ਼੍ਰੇਣੀ ਵਿੱਚ ਦਾਸ ਸ਼ਾਮਲ ਸਨ ।
ਉੱਤਰ-
ਗਲਤ

4. ਮੁਸਲਮਾਨਾਂ ਦੀ ਨੀਵੀਂ ਸ਼੍ਰੇਣੀ ਦੀ ਸੰਖਿਆ ਸਭ ਤੋਂ ਵਧੇਰੇ ਸੀ ।
ਉੱਤਰ-
ਠੀਕ

5. ਮੁਗ਼ਲ ਕਾਲ ਵਿੱਚ ਪੰਜਾਬ ਦਾ ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
ਠੀਕ

6. ਮੁਗ਼ਲ ਕਾਲ ਦੇ ਹਿੰਦੂ ਸਮਾਜ ਵਿੱਚ ਲੋਕ ਸ਼ੂਦਰਾਂ ਨਾਲ ਨਫ਼ਰਤ ਨਹੀਂ ਕਰਦੇ ਸਨ ।
ਉੱਤਰ-
ਗ਼ਲਤ

7. ਮੁਗ਼ਲਕਾਲੀਨ ਪੰਜਾਬ ਦੇ ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।
ਉੱਤਰ-
ਠੀਕ

8. ਮੁਗਲ ਕਾਲ ਵਿੱਚ ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਸਨ ।
ਉੱਤਰ-
ਠੀਕ

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

9. ਮੁਗ਼ਲ ਕਾਲ ਵਿੱਚ ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ ।
ਉੱਤਰ-
ਠੀਕ

10. ਮੁਗ਼ਲ ਕਾਲ ਵਿੱਚ ਲਾਹੌਰ ਅਤੇ ਮੁਲਤਾਨ ਉੱਚੇਰੀ ਸਿੱਖਿਆ ਦੇ ਦੋ ਪ੍ਰਸਿੱਧ ਕੇਂਦਰ ਸਨ ।
ਉੱਤਰ-
ਠੀਕ

11. ਮੁਗਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ।
ਉੱਤਰ-
ਠੀਕ

12. ਮੁਗ਼ਲਕਾਲੀਨ ਪੰਜਾਬ ਵਿੱਚ ਸਿੱਖਿਆ ਦਾ ਪ੍ਰਸਿੱਧ ਕੇਂਦਰ ਲਾਹੌਰ ਸੀ ।
ਉੱਤਰ-
ਠੀਕ

13. ਪੰਜਾਬ ਵਿੱਚ ਜਬਤੀ ਪ੍ਰਣਾਲੀ 1581 ਈ. ਵਿੱਚ ਸ਼ੁਰੂ ਕੀਤੀ ਗਈ ਸੀ ।
ਉੱਤਰ-
ਠੀਕ

14. ਜ਼ਬਤੀ ਪ੍ਰਣਾਲੀ ਅਧੀਨ ਜ਼ਮੀਨ ਨੂੰ ਪੰਜ ਵਰਗਾਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
ਗ਼ਲਤ

15. ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

16. ਮੁਗ਼ਲ ਕਾਲ ਵਿੱਚ ਚਮੜਾ ਉਦਯੋਗ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ ।
ਉੱਤਰ-
ਗ਼ਲਤ

17. ਮੁਗਲ ਕਾਲ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਸੂਤੀ ਕੱਪੜਾ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਸਨ ।
ਉੱਤਰ-
ਠੀਕ

18. ਮੁਗਲ ਕਾਲ ਵਿੱਚ ਕਸ਼ਮੀਰ ਅਤੇ ਲਾਹੌਰ ਰੇਸ਼ਮੀ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਸਨ ।
ਉੱਤਰ-
ਗ਼ਲਤ

19. ਮੁਗਲ ਕਾਲ ਵਿੱਚ ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸਭ ਤੋਂ ਵੱਧ ਪ੍ਰਸਿੱਧ ਸੀ ।
ਉੱਤਰ-
ਠੀਕ

20. ਦਾਮ ਤਾਂਬੇ ਦੀ ਧਾਤ ਦਾ ਬਣਿਆ ਹੁੰਦਾ ਸੀ ।
ਉੱਤਰ-
ਠੀਕ

21. ਮੁਗਲਕਾਲੀਨ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ ।
ਉੱਤਰ-
ਠੀਕ

22. ਮੁਗ਼ਲ ਕਾਲ ਵਿੱਚ ਚਿਸ਼ਤੀ ਸਿਲਸਿਲਾ ਪ੍ਰਸਿੱਧ ਸੀ ।
ਉੱਤਰ-
ਠੀਕ

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮੁਗ਼ਲ ਕਾਲ ਵਿੱਚ ਪੰਜਾਬ ਦਾ ਸਮਾਜ ਕਿੰਨੇ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ ?
(i) ਦੋ
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(i) ਦੋ ।

ਪ੍ਰਸ਼ਨ 2.
ਮੁਗ਼ਲਕਾਲ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ?
(i) ਤਿੰਨ
(ii) ਚਾਰ
(iii) ਪੰਜ।
(iv) ਸੱਤ ।
ਉੱਤਰ-
(i) ਤਿੰਨ ।

ਪ੍ਰਸ਼ਨ 3.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ ?
(i) ਜਾਗੀਰਦਾਰ
(ii) ਮਨਸਬਦਾਰ
(iii) ਵਪਾਰੀ
(iv) ਸੂਬੇਦਾਰ ।
ਉੱਤਰ-
(iii) ਵਪਾਰੀ ।

ਪ੍ਰਸ਼ਨ 4.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ ?
(i) ਵਪਾਰੀ
(ii) ਕਿਸਾਨ
(iii) ਸੈਨਿਕ
(iv) ਮਜ਼ਦੂਰ ।
ਉੱਤਰ-
(iv) ਮਜ਼ਦੂਰ ।

ਪ੍ਰਸ਼ਨ 5.
ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ ?
(i) ਦਾਸ
(ii) ਮਜ਼ਦੂਰ
(iii) ਨੌਕਰ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

ਪ੍ਰਸ਼ਨ 6.
ਮੁਗ਼ਲਕਾਲੀਨ ਇਸਤਰੀ ਸਮਾਜ ਵਿੱਚ ਕਿਸ ਕੁਰੀਤੀ ਦਾ ਪ੍ਰਚਲਨ ਸੀ ?
(i) ਕੁੜੀਆਂ ਦੀ ਹੱਤਿਆ
(ii) ਬਾਲ ਵਿਆਹ
(iii) ਸਤੀ ਪ੍ਰਥਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 7.
ਮੁਗਲਕਾਲੀਨ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ ?
(i) ਸ਼ਿਕਾਰ
(ii) ਸ਼ਤਰੰਜ
(iii) ਨਾਚ-ਸੰਗੀਤ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 8.
ਮੁਗ਼ਲਕਾਲ ਵਿੱਚ ਪੰਜਾਬ ਵਿੱਚ ਉਚੇਰੀ ਸਿੱਖਿਆ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ ?
(i) ਲਾਹੌਰ
(ii) ਮੁਲਤਾਨ
(iii) ਸਰਹਿੰਦ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 9.
ਮੁਗਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ ?
(i) ਖੇਤੀਬਾੜੀ
(ii) ਵਪਾਰ
(iii) ਉਦਯੋਗ
(iv) ਪਸ਼ੂ ਪਾਲਣ ।
ਉੱਤਰ-
(i) ਖੇਤੀਬਾੜੀ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮੁਗ਼ਲ ਕਾਲ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਇਹ ਲੋਕਾਂ ਦੁਆਰਾ ਦਿੱਤੇ ਗਏ ਦਾਨ ਨਾਲ ਚਲਦੇ ਸਨ । ਇੱਥੇ ਵਿਦਿਆਰਥੀਆਂ ਨੂੰ ਆਪੋ ਆਪਣੇ ਧਰਮਾਂ ਬਾਰੇ ਵੀ ਸਿੱਖਿਆ ਦਿੱਤੀ ਜਾਂਦੀ ਸੀ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਪਸੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ । ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦਖਸ਼ਿਣਾ ਦਿੰਦੇ ਸਨ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ | ਸਰਕਾਰ ਇਨ੍ਹਾਂ ਮਦਰੱਸਿਆਂ ਨੂੰ ਮਾਲੀ ਸਹਾਇਤਾ ਦਿੰਦੀ ਸੀ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਕੇਵਲ ਉੱਚ ਘਰਾਣੇ ਦੀਆਂ ਕੁਝ ਇਸਤਰੀਆਂ ਸਿੱਖਿਆ ਪ੍ਰਾਪਤ ਕਰਦੀਆਂ ਸਨ । ਇਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਘਰਾਂ ਵਿੱਚ ਨਿੱਜੀ ਤੌਰ ‘ਤੇ ਕੀਤਾ ਜਾਂਦਾ ਸੀ ।

1. ਮੁਗ਼ਲ ਕਾਲ ਵਿੱਚ ਸਿੱਖਿਆ ਵਿਕਸਿਤ ਕਿਉਂ ਨਹੀਂ ਸੀ ?
2. ਹਿੰਦੂ ਅਤੇ ਮੁਸਲਮਾਨ ਆਪਣੀ ਮੁੱਢਲੀ ਸਿੱਖਿਆ ਕਿੱਥੇ ਪ੍ਰਾਪਤ ਕਰਦੇ ਸਨ ?
3. ਮੁਗਲ ਕਾਲ ਵਿੱਚ ਪ੍ਰਚਲਿਤ ਸਿੱਖਿਆ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
4. ਮੁਗਲ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਕਿਹੋ ਜਿਹੀ ਸੀ ?
5. ਮੁਗਲ ਕਾਲ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ……………………….. ਦਿੰਦੇ ਸਨ ।
ਉੱਤਰ
1. ਕਿਉਂਕਿ ਮੁਗ਼ਲ ਕਾਲ ਵਿੱਚ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਸੀ ।
2. ਮੁਗ਼ਲ ਕਾਲ ਵਿੱਚ ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਆਪਣੀ ਮੁੱਢਲੀ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ ।
3. ਉਸ ਸਮੇਂ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ ।
4. ਮੁਗਲ ਕਾਲ ਵਿਚ ਇਸਤਰੀਆਂ ਦੀ ਸਿੱਖਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।
5. ਦੁਖਸ਼ਿਣਾ ।

2. ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਪੰਜਾਬ ਦੀ ਕੁਲ ਵਸੋਂ ਦੇ ਲਗਭਗ 80% ਲੋਕ ਇਸ ਧੰਦੇ ਵਿੱਚ ਲੱਗੇ ਹੋਏ ਸਨ । ਇਸ ਦਾ ਮੁੱਖ ਕਾਰਨ ਇਹ ਸੀ ਕਿ ਇੱਥੋਂ ਦੀ ਭੂਮੀ ਅਤਿਅੰਤ ਉਪਜਾਊ ਸੀ ਅਤੇ ਸਿੰਜਾਈ ਸਾਧਨਾਂ ਦੀ ਕੋਈ ਕਮੀ ਨਹੀਂ ਸੀ । ਮੁਗ਼ਲ ਬਾਦਸ਼ਾਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਸਾਮਰਾਜ ਦੀ ਖੁਸ਼ਹਾਲੀ ਕਿਸਾਨਾਂ ਦੀ ਆਰਥਿਕ ਹਾਲਤ ‘ਤੇ ਨਿਰਭਰ ਕਰਦੀ ਹੈ । ਇਸ ਲਈ ਉਨ੍ਹਾਂ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ । 1581 ਈ. ਵਿੱਚ ਪੰਜਾਬ ਵਿੱਚ ਜ਼ਬਤੀ ਪ੍ਰਣਾਲੀ ਲਾਗੂ ਕੀਤੀ ਗਈ ਸੀ । ਇਸ ਵਿਵਸਥਾ ਅਧੀਨ ਪੰਜਾਬ ਵਿੱਚ ਖੇਤੀ ਯੋਗ ਸਾਰੀ ਭੂਮੀ ਦੀ ਪੈਮਾਇਸ਼ ਕੀਤੀ ਗਈ । ਇਸ ਭੂਮੀ ਨੂੰ ਉਸ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਚਾਰ ਵਰਗਾਂ-ਪੋਲਜ਼, ਪਤੀ, ਛੱਛਰ ਅਤੇ ਬੰਜਰ ਵਿੱਚ ਵੰਡਿਆ ਗਿਆ । ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ, ਸਿੰਜਾਈ ਦੀਆਂ ਸਹੂਲਤਾਂ ਅਤੇ ਪਿਛਲੇ ਦਸ ਸਾਲਾਂ ਦੀ ਔਸਤ ਉਪਜ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ । ਸਰਕਾਰ ਦਾ ਵੱਧ ਤੋਂ ਵੱਧ ਲਗਾਨ 1/3 ਹਿੱਸਾ ਹੁੰਦਾ ਸੀ । ਸਰਕਾਰ ਕਿਸਾਨਾਂ ਦੀ ਸਹੂਲਤ ਅਨੁਸਾਰ ਆਪਣਾ ਲਗਾਨ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਇਕੱਠਾ ਕਰਦੀ ਸੀ ।

1. ਮੁਗ਼ਲ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ ?
2. ਮੁਗ਼ਲ ਕਾਲ ਵਿੱਚ ਕਿੰਨੇ % ਲੋਕ ਖੇਤੀਬਾੜੀ ਦੇ ਧੰਦੇ ਵਿੱਚ ਲੱਗੇ ਹੋਏ ਸਨ ?
(i) 50%
(ii) 60%
(iii) 70%
(iv) 80% .
3. ਜ਼ਬਤੀ ਪ੍ਰਣਾਲੀ ਤੋਂ ਕੀ ਭਾਵ ਹੈ ?
4. ਮੁਗਲ ਕਾਲ ਵਿੱਚ ਖੇਤੀਬਾੜੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
5. ਮੁਗ਼ਲ ਕਾਲ ਵਿੱਚ ਸਰਕਾਰ ਕਿਸਾਨਾਂ ਤੋਂ ਕਿਸ ਰੂਪ ਵਿੱਚ ਆਪਣਾ ਲਗਾਨ ਇਕੱਠਾ ਕਰਦੀ ਸੀ ?
ਉੱਤਰ-
1. ਮੁਗਲ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ।
2. 80%.
3. ਜ਼ਬਤੀ ਪ੍ਰਣਾਲੀ ਤੋਂ ਭਾਵ ਖੇਤੀਯੋਗ ਭੂਮੀ ਦੀ ਪੈਮਾਇਸ਼ ਤੋਂ ਸੀ ।
4. ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ, ਸਿੰਜਾਈ ਦੀਆਂ ਸਹੂਲਤਾਂ ਅਤੇ ਪਿਛਲੇ ਦਸ ਸਾਲਾਂ ਦੀ ਔਤ ਉਪਜ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ ।
5. ਮੁਗ਼ਲ ਕਾਲ ਵਿੱਚ ਸਰਕਾਰ ਕਿਸਾਨਾਂ ਤੋਂ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਲਗਾਨ ਇਕੱਠਾ ਕਰਦੀ ਸੀ ।

PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ

3. ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ । ਇਸ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਕੀਤੀ ਸੀ । ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਸੰਗਤ ਅਤੇ ਪੰਗਤ ਸੰਸਥਾਵਾਂ ਦੀ ਨੀਂਹ ਰੱਖੀ ।ਉਨ੍ਹਾਂ ਦੇ ਧਰਮ ਦੇ ਦਰਵਾਜ਼ੇ ਹਰ ਜਾਤੀ ਅਤੇ ਵਰਗ ਦੇ ਲੋਕਾਂ ਲਈ ਖੁੱਲ੍ਹੇ ਸਨ । ਉਨ੍ਹਾਂ ਨੇ ਅੰਧਕਾਰ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਨਵਾਂ ਮਾਰਗ ਵਿਖਾਇਆ । ਗੁਰੂ ਜੀ ਦੇ ਸੰਦੇਸ਼ ਨੂੰ ਉਨ੍ਹਾਂ ਦੇ ਨੌਂ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ । ਮੁਗ਼ਲ ਬਾਦਸ਼ਾਹ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਕਾਰਨ ਪੰਜਾਬ ਵਿੱਚ ਸਿੱਖ ਧਰਮ ਨੂੰ ਪ੍ਰਫੁੱਲਿਤ ਹੋਣ ਦਾ ਸੁਨਹਿਰੀ ਮੌਕਾ ਮਿਲਿਆ । ਬਾਦਸ਼ਾਹ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗਲ-ਸਿੱਖ ਸੰਬੰਧਾਂ ਵਿੱਚ ਤਣਾਉ ਆ ਗਿਆ । 1606 ਈ. ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ 1675 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਾਰਨ ਪੰਜਾਬ ਦੇ ਸਿੱਖ ਭੜਕ ਉੱਠੇ । ਮੁਗ਼ਲ ਅੱਤਿਆਚਾਰਾਂ ਨੂੰ ਕਰਾਰਾ ਜਵਾਬ ਦੇਣ ਲਈ 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਦੀ ਸਿਰਜਨਾ ਕਾਰਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ।

1. ਸਿੱਖ ਧਰਮ ਦਾ ਜਨਮ ਕਿਸ ਕਾਲ ਵਿੱਚ ਹੋਇਆ ?
2. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
3. ਸੰਗਤ ਅਤੇ ਪੰਗਤ ਤੋਂ ਕੀ ਭਾਵ ਹੈ ?
4. ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1605 ਈ.
(ii) 1606 ਈ.
(iii) 1665 ਈ.
(iv) 1675 ਈ. ।
5. ਖ਼ਾਲਸਾ ਪੰਥ ਦੀ ਸਥਾਪਨਾ ਕਿਸਨੇ ਕੀਤੀ ਸੀ ?
ਉੱਤਰ-
1. ਸਿੱਖ ਧਰਮ ਦਾ ਜਨਮ ਮੁਗਲ ਕਾਲ ਵਿੱਚ ਹੋਇਆ ।
2. ਸਿੱਖ ਧਰਮ ਦੇ ਸੰਸਥਾਪਕ ਗੁਰੁ ਨਾਨਕ ਦੇਵ ਜੀ ਸਨ ।
3. (i) ਸੰਗਤ ਤੋਂ ਭਾਵ ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ । (ii) ਪੰਗਤ ਤੋਂ ਭਾਵ ਹੈ ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣਾ ।
4. 1675 ਈ. ।
5. ਖ਼ਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

Punjab State Board PSEB 12th Class History Book Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ Textbook Exercise Questions and Answers.

PSEB Solutions for Class 12 History Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

Long Answer Type Questions

ਪ੍ਰਸ਼ਨ 1.
ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ ? (What were the main causes of the foundation of Dal Khalsa ?)
ਜਾਂ
ਦਲ ਖ਼ਾਲਸਾ ਦੀ ਉਤਪੱਤੀ ਦੇ ਮੁੱਖ ਕਾਰਨਾਂ ਦੀ ਵਿਆਖਿਆ ਕਰੋ । (Describe the main causes of the foundation of Dal Khalsa ?)
ਉੱਤਰ-
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਠਿਤ ਰੂਪ ਵਿੱਚ ਪੰਜਾਬ ਵਿੱਚ ਕਾਇਮ ਨਾ ਰਹਿ ਸਕੇ । ਅਜਿਹੀ ਸਥਿਤੀ ਦਾ ਲਾਭ ਉਠਾ ਕੇ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਅਬਦੁਸ ਸਮਦ ਖ਼ਾਂ ਅਤੇ ਜ਼ਕਰੀਆ ਖ਼ਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ । ਮਜਬੂਰ ਹੋ ਕੇ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈਣੀ ਪਈ । ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ । ਜਿੱਥੇ ਕਿਤੇ ਵੀ ਉਹ ਇਕੱਲੇ-ਇਕੱਲੇ ਨਜ਼ਰ ਆਉਂਦੇ, ਮਾਰ ਦਿੱਤੇ ਜਾਂਦੇ । ਅਜਿਹੀ ਹਾਲਤ ਵਿੱਚ ਸਿੱਖਾਂ ਨੂੰ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਹੋਈ । ਸਿੱਟੇ ਵਜੋਂ ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ।1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਨਿਰਣਾ ਲਿਆ । ਉਸ ਨੇ ਸਿੱਖਾਂ ਦੇ ਛੋਟੇ-ਛੋਟੇ ਜੱਥਿਆਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਗਠਿਤ ਕਰ ਦਿੱਤਾ ।

ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਇਹ ਦਲ ਖ਼ਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਉਠਾਇਆ ਗਿਆ ਇੱਕ ਠੋਸ ਕਦਮ ਸੀ । 1745 ਈ. ਵਿੱਚ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ 100-100 ਸਿੱਖਾਂ ਦੇ 25 ਜੱਥੇ ਬਣਾਏ ਗਏ । ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ । ਮੁਗ਼ਲਾਂ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ।

ਪ੍ਰਸ਼ਨ 2.
ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the organisation of Dal Khalsa ?)
ਜਾਂ
ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ । (What are the main principles of Dal Khalsa ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ ? ਇਸ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਿਆਨ ਕਰੋ । (When was Dal Khalsa founded ? Describe its main features.)
ਜਾਂ
ਦਲ ਖ਼ਾਲਸਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ । (Write the main features of the Dal Khalsa.)
ਉੱਤਰ-
ਨਵਾਬ ਕਪੂਰ ਸਿੰਘ ਜੀ ਦੇ ਸੁਝਾਉ ’ਤੇ ਸਿੱਖ ਪੰਥ ਦੀ ਏਕਤਾ ਲਈ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । ਸਿੱਖਾਂ ਦੇ 65 ਜੱਥਿਆਂ ਨੂੰ 12 ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ । ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ । ਹਰੇਕ ਸਿੱਖ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ ਨੂੰ ਦਲ ਖ਼ਾਲਸੇ ਦਾ ਮੈਂਬਰ ਸਮਝਿਆ ਜਾਂਦਾ ਸੀ । ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ ।

ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ । ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ । ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ । ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ । ਸਿੱਖ ਛਾਪਾਮਾਰ ਯੁੱਧਾਂ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 3.
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਛੇ ਮੁੱਖ ਵਿਸ਼ੇਸ਼ਤਾਵਾਂ ਦੱਸੋ । (Write the six features of military administration of Dal Khalsa.)
ਉੱਤਰ-
1. ਘੋੜਸਵਾਰ ਸੈਨਾ – ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ । ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾਂ ਜਿੱਤ ਪ੍ਰਾਪਤ ਕਰਨਾ ਅਸੰਭਵ ਸੀ । ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਸਨ । ਇਹ ਇੱਕ ਦਿਨ ਵਿੱਚ ਪੰਜਾਹ ਮੀਲ ਤੋਂ ਲੈ ਕੇ ਸੌ ਮੀਲ ਤਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਸਨ ।

2. ਪਿਆਦਾ ਸੈਨਾ – ਦਲ ਖ਼ਾਲਸਾ ਵਿੱਚ ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ । ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ ।

3. ਸ਼ਸਤਰ – ਲੜਾਈ ਸਮੇਂ ਸਿੱਖ ਤਲਵਾਰਾਂ, ਬਰਛਿਆਂ, ਖੰਡਿਆਂ, ਨੇਜ਼ਿਆਂ, ਤੀਰ ਕਮਾਨਾਂ ਅਤੇ ਬੰਦੂਕਾਂ ਦੀ ਵਰਤੋਂ ਕਰਦੇ ਸਨ । ਬਾਰੂਦ ਦੀ ਥੁੜ੍ਹ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ ।

4. ਸੈਨਾ ਵਿੱਚ ਭਰਤੀ – ਦਲ ਖ਼ਾਲਸਾ ਵਿੱਚ ਭਰਤੀ ਹੋਣ ਲਈ ਕਿਸੇ ਵੀ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ । ਹਰੇਕ ਸਿੱਖ ਆਪਣੀ ਮਰਜ਼ੀ ਅਨੁਸਾਰ ਦਲ ਖ਼ਾਲਸਾ ਦੇ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ । ਉਹ ਜਦ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਸਰੇ ਜੱਥੇ ਵਿੱਚ ਜਾ ਸਕਦਾ ਸੀ । ਸੈਨਿਕਾਂ ਦੇ ਨਾਵਾਂ, ਤਨਖ਼ਾਹ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ ।

5. ਤਨਖ਼ਾਹ – ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਾਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ । ਬਾਅਦ ਵਿੱਚ ਉਨ੍ਹਾਂ ਨੂੰ ਕਬਜ਼ੇ ਹੇਠ ਕੀਤੀ ਗਈ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ ।

6. ਯੁੱਧ ਦਾ ਢੰਗ – ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾ-ਮਾਰ ਯੁੱਧ ਪ੍ਰਣਾਲੀ ਸੀ । ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ । ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖਾਂ ਨੇ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ।

ਪ੍ਰਸ਼ਨ 4.
ਦਲ ਖ਼ਾਲਸਾ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ । (Write a note on Guerilla mode of fighting of the Dal Khalsa.)
ਜਾਂ
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the main features of mode of fighting of Dal Khalsa.)
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Make a brief mention of the main features of the mode of fighting of Dal Khalsa.)
ਉੱਤਰ-
ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾਮਾਰ ਯੁੱਧ ਪ੍ਰਣਾਲੀ ਨੂੰ ਅਪਣਾਉਣਾ ਸੀ । ਕਈ ਕਾਰਨਾਂ ਕਰ ਕੇ ਸਿੱਖਾਂ ਨੂੰ ਇਸ ਪ੍ਰਣਾਲੀ ਨੂੰ ਅਪਣਾਉਣ ਲਈ ਮਜਬੂਰ ਹੋਣਾ ਪਿਆ । ਪਹਿਲਾ, ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਹੋਰ ਸਿੱਖਾਂ ਨੂੰ ਕੈਦੀ ਬਣਾ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਸ ਤੋਂ ਸਿੱਖਾਂ ਨੇ ਇਹ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣਾ ਕਿੰਨਾ ਹਾਨੀਕਾਰਕ ਸਿੱਧ ਹੋ ਸਕਦਾ ਹੈ । ਦੂਜਾ, ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ ਅਤੇ ਮੀਰ ਮੰਨੂੰ ਦੇ ਭਾਰੀ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਕੋਲ ਹੋਰ ਕੋਈ ਰਾਹ ਨਹੀਂ ਸੀ । ਇਸ ਦਾ ਕਾਰਨ ਇਹ ਸੀ ਕਿ ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ । ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ ।

ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ ।ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖ ਇਹ ਕਾਰਵਾਈ ਬੜੀ ਫੁਰਤੀ ਨਾਲ ਕਰਦੇ ਸਨ । ਸਿੱਖ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਪਹਿਲਾਂ ਮੁਗਲਾਂ ਅਤੇ ਬਾਅਦ ਵਿੱਚ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ ।

ਪ੍ਰਸ਼ਨ 5.
ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ ? (When and where was Dal Khalsa established ? What is its significance in Sikh History ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਤੇ ਕਿੱਥੇ ਕੀਤੀ ਗਈ ? ਇਸ ਦੇ ਮਹੱਤਵ ਤੇ ਸਫਲਤਾਵਾਂ ਬਾਰੇ ਦੱਸੋ । (When and where was Dal Khalsa established ? What is its significance and success ?)
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ । ਦਲ ਖ਼ਾਲਸਾ ਦੀ ਸਥਾਪਨਾ ਵਿੱਚ ਨਵਾਬ ਕਪੂਰ ਸਿੰਘ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ । ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਅਤਿਅੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ।ਇਸ ਨੇ ਸਿੱਖ ਕੌਮ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕੀਤਾ । ਇਸ ਨੇ ਸਿੱਖਾਂ ਨੂੰ ਏਕਤਾ ਦੀ ਲੜੀ ਵਿੱਚ ਪਿਰੋ ਦਿੱਤਾ । ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ । ਇਸ ਨੇ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਪ੍ਰਦਾਨ ਕੀਤੀ । ਦਲ ਖ਼ਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । ਦਲ ਖ਼ਾਲਸਾ ਨੇ ਲੋਕਰਾਜੀ ਸਿਧਾਂਤਾਂ ਦਾ ਪ੍ਰਚਲਨ ਕੀਤਾ | ਅਸਲ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਦਕਾ ਸਿੱਖ ਹਨ੍ਹੇਰਮਈ ਯੁੱਗ ਵਿੱਚੋਂ ਨਿਕਲ ਕੇ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋਣ ਵਿੱਚ ਸਫਲ ਹੋਏ । ਨਿਰਸੰਦੇਹ ਦਲ ਖ਼ਾਲਸਾ ਨੇ ਸਿੱਖਾਂ ਨੂੰ ਬਹੁਪੱਖੀ ਦੇਣ ਦਿੱਤੀ । ਮੁਗਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ ਅਤੇ ਮਹੱਤਵ (Causes and Importance of the Rise of the Dal Khalsa)

ਪ੍ਰਸ਼ਨ 1.
ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ, ਸੰਗਠਨ, ਮਹੱਤਵ ਤੇ ਯੁੱਧ ਪ੍ਰਣਾਲੀ ਬਾਰੇ ਦੱਸੋ । (Discuss about the reasons of the creation, organisation, importance and mode of lighting of Dal Khalsa.)
ਜਾਂ
ਦਲ ਖ਼ਾਲਸਾ ਦੀ ਉਤਪੱਤੀ, ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵ ਦਾ ਵਰਣਨ ਕਰੋ । (Discuss the origin, importance features and importance of the Dal Khalsa.)
ਜਾਂ
ਕਿਨ੍ਹਾਂ ਹਾਲਤਾਂ ਕਾਰਨ ਦਲ ਖ਼ਾਲਸਾ ਦੀ ਸਥਾਪਨਾ ਹੋਈ ? ਇਸਦਾ ਪੰਜਾਬ ਦੇ ਇਤਿਹਾਸ ਵਿੱਚ ਕੀ ਮਹੱਤਵ ਹੈ ? (Discuss the circumstances leading to the establishment of Dal Khalsa. What is its significance in the history of the Punjab ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਦੇ ਕੀ ਕਾਰਨ ਸਨ ? (What were the causes responsible for the rise of Dal Khalsa ? )

ਦਲ ਖ਼ਾਲਸਾ ਦੀ ਉਤਪੱਤੀ, ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the origin, main features and significance of the Dal Khalsa ?)
मां
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਕਾਰਨ ਦਲ ਖ਼ਾਲਸਾ ਦਾ ਉੱਥਾਨ ਹੋਇਆ ? ਇਸ ਦੇ ਸੰਗਠਨ, ਯੁੱਧ ਪ੍ਰਣਾਲੀ ਅਤੇ ਮਹੱਤਵ ਸੰਬੰਧੀ ਜਾਣਕਾਰੀ ਦਿਓ ।
(Describe the circumstances leading to the rise of the Dal Khalsa. Give a brief account of its organisation, mode of fighting and importance.)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਦੇ ਕੀ ਕਾਰਨ ਸਨ ? ਇਸ ਦਾ ਪੰਜਾਬ ਦੇ ਇਤਿਹਾਸ ਵਿੱਚ ਕੀ ਮਹੱਤਵ ਹੈ ? (What were the reasons of the creation of Dal Khalsa ? What is its importance in the History of the Punjab ?)
ਜਾਂ
ਦਲ ਖ਼ਾਲਸਾ ਦੇ ਸੰਗਠਨ ਦਾ ਵਰਣਨ ਕਰੋ ਅਤੇ ਇਸ ਦੇ ਮਹੱਤਵ ਦੀ ਪੜਚੋਲ ਕਰੋ । (Give an account of the organisation of Dal Khalsa and examine its significance.)
ਜਾਂ
ਪੰਜਾਬ ਦੇ ਇਤਿਹਾਸ ਵਿੱਚ ਦਲ ਖ਼ਾਲਸਾ ਦੀ ਕੀ ਮਹੱਤਤਾ ਸੀ ? (What is the significance of Dal Khalsa in the history of the Punjab ?)
ਜਾਂ
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Describe the main features of the Military System of the Dal Khalsa.)
ਜਾਂ
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of the Miltary System of the Dal Khalsa ?)
ਉੱਤਰ-
1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਇਸ ਦੀ ਸਥਾਪਨਾ ਨੇ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ । ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗ਼ਲ ਅਤੇ ਅਫ਼ਗਾਨ ਸੁਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ । ਦਲ ਖ਼ਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਵਿੱਚ ਸਫਲ ਹੋਏ । ਨਿਰਸੰਦੇਹ ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਸੀ ।

1. ਸਿੱਖਾਂ ‘ਤੇ ਅੱਤਿਆਚਾਰ (Persecution of the Sikhs) – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਨੇ ਸਿੱਖਾਂ ਉੱਤੇ ਭਾਰੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ । ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ | ਮਜਬੂਰ ਹੋ ਕੇ ਸਿੱਖਾਂ ਨੂੰ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਣੀ ਪਈ । ਮੁਗਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ । ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਜੱਥਿਆਂ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਕੀਤੀ । ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ਜੋ ਬਾਅਦ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਵਿੱਚ ਸਹਾਇਕ ਸਿੱਧ ਹੋਏ ।

2. ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ (Foundation of Buddha Dal and Taruna Dal) – 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ । ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਦਲ ਦਾ ਕੰਮ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ।ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਦਲ ਦਾ ਮੁੱਖ ਕੰਮ ਆਪਣੀ ਕੌਮ ਦੀ ਰੱਖਿਆ ਕਰਨਾ ਅਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀ ।ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਹਰੇਕ ਜੱਥੇ ਨੂੰ ਇੱਕ ਵੱਖਰੇ ਤਜਰਬੇਕਾਰ ਸਿੱਖ ਜੱਥੇਦਾਰ ਦੇ ਹੇਠ ਰੱਖਿਆ ਗਿਆ ਸੀ । ਇਨ੍ਹਾਂ ਦਲਾਂ ਦੀ ਸਥਾਪਨਾ ਨੇ ਸਿੱਖਾਂ ਦਾ ਸੰਗਠਨ ਮਜ਼ਬੂਤ ਕੀਤਾ ।

3. ਦਲਾਂ ਦਾ ਪੁਨਰਗਠਨ (Reorganisation of the Dals) – ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਦਾ ਦੌਰ ਸ਼ੁਰੂ ਹੋ ਗਿਆ । ਇਸ ਹਾਲਾਤ ਦਾ ਫ਼ਾਇਦਾ ਉਠਾ ਕੇ ਸਿੱਖਾਂ ਨੇ 1745 ਈ. ਨੂੰ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ ਇੱਕ ਗੁਰਮਤਾ ਪਾਸ ਕੀਤਾ ਕਿ ਸੌ-ਸੌ ਸਿੱਖਾਂ ਦੇ 25 ਜੱਥੇ ਬਣਾਏ ਜਾਣ ।ਇਨਾਂ ਜੱਥਿਆਂ ਨੇ ਸਰਕਾਰ ਨਾਲ ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਪ੍ਰਣਾਲੀ ਅਪਣਾਈ । ਇਨ੍ਹਾਂ ਜੱਥਿਆਂ ਨੇ ਬਟਾਲਾ, ਜਲੰਧਰ, ਬਜਵਾੜਾ ਅਤੇ ਫਗਵਾੜਾ ਆਦਿ ਸਥਾਨਾਂ ‘ਤੇ ਭਾਰੀ ਲੁੱਟਮਾਰ ਕੀਤੀ । ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ 25 ਤੋਂ ਵਧ ਕੇ 65 ਹੋ ਗਈ ।

ਦਲ ਖ਼ਾਲਸਾ ਦੀ ਸਥਾਪਨਾ (Establishment of the Dal Khalsa)

29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ । ਇਸ ਮੌਕੇ ‘ਤੇ ਨਵਾਬ ਕਪੂਰ ਸਿੰਘ ਨੇ ਇਹ ਸੁਝਾਓ ਦਿੱਤਾ ਕਿ ਪੰਥ ਦੀ ਏਕਤਾ ਅਤੇ ਮਜ਼ਬੂਤੀ ਦੀ ਬਹੁਤ ਲੋੜ ਹੈ । ਇਸ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਉਸ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । 65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ । ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ । ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ । ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ । ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ।

ਹਰੇਕ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ ‘ਸਰਬੱਤ ਖ਼ਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ । ਇਸ ਸਮਾਗਮ ਵਿੱਚ ਮਹੱਤਵਪੂਰਨ ਮਾਮਲਿਆਂ ਸੰਬੰਧੀ ਗੁਰਮਤੇ ਪਾਸ ਕੀਤੇ ਜਾਂਦੇ ਸਨ । ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ ।

ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ (Features of the Military System of the Dal Khalsa)

1. ਘੋੜਸਵਾਰ ਸੈਨਾ (Cavalry) – ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ । ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾਂ ਜਿੱਤ ਪ੍ਰਾਪਤ ਕਰਨਾ ਅਸੰਭਵ ਸੀ । ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਸਨ । ਇਹ ਇੱਕ ਦਿਨ ਵਿੱਚ ਪੰਜਾਹ ਮੀਲ ਤੋਂ ਲੈ ਕੇ ਸੌ ਮੀਲ ਤਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਸਨ ।

2. ਪਿਆਦਾ ਸੈਨਾ (Infantry) – ਦਲ ਖ਼ਾਲਸਾ ਵਿੱਚ ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ । ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ ।

3. ਸ਼ਸਤਰ (Arms) – ਲੜਾਈ ਸਮੇਂ ਸਿੱਖ ਤਲਵਾਰਾਂ, ਬਰਛਿਆਂ, ਖੰਡਿਆਂ, ਨੇਜ਼ਿਆਂ, ਤੀਰ ਕਮਾਨਾਂ ਅਤੇ ਬੰਦਕਾਂ ਦੀ ਵਰਤੋਂ ਕਰਦੇ ਸਨ । ਬਾਰੂਦ ਦੀ ਥੁੜ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ ।

4. ਸੈਨਾ ਵਿੱਚ ਭਰਤੀ ਅਤੇ ਅਨੁਸ਼ਾਸਨ (Recruitment and Discipline) – ਦਲ ਖ਼ਾਲਸਾ ਵਿੱਚ ਭਰਤੀ ਹੋਣ ਲਈ ਕੋਈ ਨਿਸ਼ਚਿਤ ਨਿਯਮ ਨਹੀਂ ਸੀ । ਕੋਈ ਵੀ ਸਿੱਖ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ । ਉਹ ਆਪਣੀ ਮਰਜ਼ੀ ਅਨੁਸਾਰ ਜਦ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਸਰੇ ਜੱਥੇ ਵਿੱਚ ਜਾ ਸਕਦਾ ਸੀ । ਸੈਨਿਕਾਂ ਦੇ ਨਾਂਵਾਂ, ਤਨਖ਼ਾਹ, ਆਦਿ ਦਾ ਵੀ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ । ਸੈਨਿਕ ਨੂੰ ਸਿਖਲਾਈ ਦੇਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ । ਦਲ ਖ਼ਾਲਸਾ ਦੇ ਸੈਨਿਕ ਹਮੇਸ਼ਾਂ ਧਾਰਮਿਕ ਜੋਸ਼ ਨਾਲ ਲੜਦੇ ਸਨ । ਉਹ ਆਪਣੇ ਨੇਤਾ ਦੀ ਆਗਿਆ ਦਾ ਪਾਲਨ ਕਰਨਾ ਆਪਣਾ ਫ਼ਰਜ਼ ਸਮਝਦੇ ਸਨ । ਇਸ ਕਾਰਨ ਦਲ ਖ਼ਾਲਸਾ ਵਿੱਚ ਹਮੇਸ਼ਾਂ ਅਨੁਸ਼ਾਸਨ ਦੀ ਭਾਵਨਾ ਰਹਿੰਦੀ ਸੀ ।

5. ਤਨਖ਼ਾਹ (Salary) – ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਾਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ । ਬਾਅਦ ਵਿੱਚ ਉਨ੍ਹਾਂ ਨੂੰ ਕਬਜ਼ੇ ਹੇਠ ਕੀਤੀ ਗਈ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ ।

6. ਯੁੱਧ ਦਾ ਢੰਗ (Mode of Fighting) – ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾ-ਮਾਰ ਯੁੱਧ ਪ੍ਰਣਾਲੀ ਸੀ । ਗੁਰਦਾਸ ਨੰਗਲ ਦੀ ਲੜਾਈ ਤੋਂ ਸਿੱਖਾਂ ਨੇ ਇਹ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ । ਦੂਜਾ, ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ । ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ । ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖਾਂ ਨੇ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ।

ਦਲ ਖ਼ਾਲਸਾ ਦਾ ਮਹੱਤਵ (Significance of the Dal Khalsa)

ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਿੱਧ ਹੋਈ । ਇਸ ਨੇ ਸਿੱਖਾਂ ਦੀ ਖਿੱਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ । ਇਸ ਨੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ । ਇਸ ਨੇ ਉਨ੍ਹਾਂ ਨੂੰ ਧਰਮ ਦੀ ਖ਼ਾਤਰ ਹਰ ਕੁਰਬਾਨੀ ਦੇਣ ਲਈ ਪ੍ਰੇਮ੍ਰਿਤ ਕੀਤਾ । ਇਸ ਦੀ ਅਗਵਾਈ ਹੇਠ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਵਿਨਾਸ਼ ਕੀਤਾ । ਦਲ ਖ਼ਾਲਸਾ ਨੇ ਹੀ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ।ਦਲ ਖ਼ਾਲਸਾ ਦੇ ਯਤਨਾਂ ਦੇ ਸਿੱਟੇ ਵਜੋਂ ਹੀ ਅੰਤ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । ਪ੍ਰਸਿੱਧ ਇਤਿਹਾਸਕਾਰ ਨਿਹਾਰ ਰੰਜਨ ਰੇ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
“ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸਿੱਧ ਹੋਈ ।” 1

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ ? (What were the main causes of the foundation of Dal Khalsa ?)
ਦਲ ਖ਼ਾਲਸਾ ਦੀ ਉਤਪੱਤੀ ਦੇ ਤਿੰਨ ਮੁੱਖ ਕਾਰਨ ਕੀ ਸਨ ? (What were the three main causes of the foundation of Dal Khalsa ?)
ਉੱਤਰ-
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਅਗਵਾਈ ਦੀ ਘਾਟ ਪੈਦਾ ਹੋ ਗਈ । ਸਿੱਟੇ ਵਜੋਂ ਸਿੱਖ ਸੰਗਠਿਤ ਰੂਪ ਵਿੱਚ ਕਾਇਮ ਨਾ ਰਹਿ ਸਕੇ । ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ । ਇਸ ਲਈ ਸਿੱਖਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ।1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ । ਇਹ ਦਲ ਖ਼ਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ । ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ।

ਪ੍ਰਸ਼ਨ 2.
ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the organisation of Dal Khalsa ?)
मां
ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ । (What are the main principles of Dal Khalsa ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (When was Dal Khalsa founded ? Describe its main features.)
ਜਾਂ
ਦਲ ਖ਼ਾਲਸਾ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ । (Write the three main features of the Dal Khalsa.)
ਉੱਤਰ-
ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ । ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਨਿਯੁਕਤ ਕੀਤਾ ਗਿਆ । ਹਰੇਕ ਸਿੱਖ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ । ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜ-ਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ । ਦਲ ਖ਼ਾਲਸਾ ਦੇ ਸੈਨਿਕ ਛਾਪਾਮਾਰ ਯੁੱਧ ਪ੍ਰਣਾਲੀ ਨਾਲ ਯੁੱਧ ਕਰਦੇ ਸਨ ।

ਪ੍ਰਸ਼ਨ 3.
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Write the chief salient features of military administration of Dal Khalsa.)
ਜਾਂ
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Mention any three features of the military administration of Dal Khalsa.)
ਉੱਤਰ-

  1. ਦਲ ਖ਼ਾਲਸਾ ਵਿੱਚ ਸਿੱਖ ਆਪਣੀ ਮਰਜ਼ੀ ਅਨੁਸਾਰ ਭਰਤੀ ਹੁੰਦੇ ਸਨ ।
  2. ਇਨ੍ਹਾਂ ਸੈਨਿਕਾਂ ਦੇ ਨਾਂਵਾਂ, ਤਨਖ਼ਾਹਾਂ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ ।
  3. ਸੈਨਿਕਾਂ ਨੂੰ ਸਿਖਲਾਈ ਦੇਣ ਦਾ ਵੀ ਕੋਈ ਪਬੰਧ ਨਹੀਂ ਸੀ । ਸਿੱਖ ਸੈਨਿਕ ਛਾਪਾਮਾਰ ਯੁੱਧ ਪ੍ਰਣਾਲੀ ਦੁਆਰਾ ਯੁੱਧ ਕਰਦੇ ਸਨ ।
  4. ਉਹ ਦੁਸ਼ਮਣ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ ।
  5. ਦਲ ਖ਼ਾਲਸਾ ਦੀ ਸੈਨਾ ਵਿੱਚ ਪੈਦਲ ਸੈਨਾ ਅਤੇ ਤੋਪਖ਼ਾਨੇ ਦੀ ਕਮੀ ਸੀ ।

ਪ੍ਰਸ਼ਨ 4.
ਸਿੱਖਾਂ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ । (Write a note on guerilla mode of fighting of the Sikhs.)
ਜਾਂ
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the main features of mode of fighting of Dal Khalsa.)
ਜਾਂ
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Make a brief mention of the main features of the mode of fighting of Dal Khalsa.)
ਉੱਤਰ-
ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਛਾਪਾਮਾਰ ਯੁੱਧ ਨੀਤੀ ਸੀ । ਇਹ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੇ ਸਨ । ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਹੀ ਉਹ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ ।

ਪ੍ਰਸ਼ਨ 5.
ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ ? (When and where was Dal Khalsa established ? What is its significance in the Sikh History ?)
ਜਾਂ
ਦਲ ਖ਼ਾਲਸਾ ਦੇ ਮਹੱਤਵ ਦਾ ਵਰਣਨ ਕਰੋ । (Describe the importance of Dal Khalsa.)
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ । ਇਸ ਨੇ ਸਿੱਖਾਂ ਨੂੰ ਪੰਜਾਬ ਵਿੱਚ ਮੁਗ਼ਲ ਅਤੇ ਅਫ਼ਗਾਨ ਜੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ । ਇਸ ਨੇ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਪ੍ਰਦਾਨ ਕੀਤੀ । ਸਿੱਟੇ ਵਜੋਂ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । ਦਲ ਖ਼ਾਲਸਾ ਦੇ ਕਾਰਨ ਸਿੱਖਾਂ ਵਿੱਚ ਏਕਤਾ ਅਤੇ ਅਨੁਸ਼ਾਸਨ ਆ ਗਿਆ । ਦਲ ਖ਼ਾਲਸਾ ਦੀ ਸਥਾਪਨਾ ਸਦਕਾ ਸਿੱਖ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋ ਸਕੇ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਦਲ ਖ਼ਾਲਸਾ ਦੇ ਉੱਥਾਨ ਲਈ ਜ਼ਿੰਮੇਵਾਰ ਕੋਈ ਇੱਕ ਕਾਰਨ ਦੱਸੋ ।
ਜਾਂ
ਦਲ ਖ਼ਾਲਸਾ ਦੀ ਸਥਾਪਨਾ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 2.
ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1734 ਈ. ।

ਪ੍ਰਸ਼ਨ 3.
ਬੁੱਢਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ?
ਉੱਤਰ-
40 ਸਾਲ ਤੋਂ ਵੱਧ ਉਮਰ ਦੇ ਸਿੱਖਾਂ ਨੂੰ ।

ਪ੍ਰਸ਼ਨ 4.
ਬੁੱਢਾ ਦਲ ਦਾ ਨੇਤਾ ਕੌਣ ਸੀ ?
ਉੱਤਰ-
ਨਵਾਬ ਕਪੂਰ ਸਿੰਘ ।

ਪ੍ਰਸ਼ਨ 5.
ਰੁਣਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ?
ਉੱਤਰ-
ਨੌਜਵਾਨ ਸਿੱਖਾਂ ਨੂੰ ।

ਪ੍ਰਸ਼ਨ 6.
ਤਰੁਣਾ ਦਲ ਦਾ ਮੁੱਖ ਕੰਮ ਕੀ ਸੀ ?
ਉੱਤਰ-
ਦੁਸ਼ਮਣਾਂ ਦਾ ਮੁਕਾਬਲਾ ਕਰਨਾ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 7.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
29 ਮਾਰਚ, 1748 ਈ. ।

ਪ੍ਰਸ਼ਨ 8.
ਦਲ ਖ਼ਾਲਸਾ ਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ-
ਨਵਾਬ ਕਪੂਰ ਸਿੰਘ ।

ਪ੍ਰਸ਼ਨ 9.
ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਹੋਈ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 10.
ਦਲ ਖ਼ਾਲਸਾ ਤੋਂ ਕੀ ਭਾਵ ਹੈ ?
ਉੱਤਰ-
ਸਿੱਖਾਂ ਦਾ ਸੈਨਿਕ ਸੰਗਠਨ ।

ਪ੍ਰਸ਼ਨ 11.
ਦਲ ਖ਼ਾਲਸਾ ਦੇ ਮੁੱਖ ਜੱਥੇ ਕਿੰਨੇ ਸਨ ?
ਉੱਤਰ-
12.

ਪ੍ਰਸ਼ਨ 12.
ਦਲ ਖ਼ਾਲਸਾ ਦੇ ਕਿਸੇ ਇੱਕ ਮੁੱਖ ਜੱਥੇ ਦਾ ਨਾਂ ਲਿਖੋ ।
ਉੱਤਰ-
ਸ਼ੁਕਰਚੱਕੀਆ ਜੱਥਾ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 13.
ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕਦੋਂ ਨਿਯੁਕਤ ਕੀਤਾ ਗਿਆ ਸੀ ?
ਉੱਤਰ-
1748 ਈ. ।

ਪ੍ਰਸ਼ਨ 14.
ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ ?
ਉੱਤਰ-
ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 15.
ਦਲ ਖ਼ਾਲਸਾ ਦਾ ਪਹਿਲਾ ਮੁੱਖ ਜੱਥੇਦਾਰ ਕੌਣ ਸੀ ?
ਉੱਤਰ-
ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 16.
ਜੱਸਾ ਸਿੰਘ ਆਹਲੂਵਾਲੀਆ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ?
ਉੱਤਰ-
ਸੁਲਤਾਨ-ਉਲ-ਕੌਮ ।

ਪ੍ਰਸ਼ਨ 17.
ਸਰਬਤ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਮੁੱਚੀ ਸਿੱਖ ਸੰਗਤ ।

ਪ੍ਰਸ਼ਨ 18.
ਦਲ ਖ਼ਾਲਸਾ ਦੀ ਯੁੱਧ ਵਿਧੀ ਕਿਵੇਂ ਸੀ ?
ਉੱਤਰ-
ਗੁਰੀਲਾ ਜਾਂ ਛਾਪਾਮਾਰ ਯੁੱਧ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 19.
ਦਲ ਖ਼ਾਲਸਾ ਨੇ ਗੁਰੀਲਾ ਯੁੱਧ ਪ੍ਰਣਾਲੀ ਕਿਉਂ ਅਪਣਾਈ ?
ਉੱਤਰ-
ਕਿਉਂਕਿ ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ ।

ਪ੍ਰਸ਼ਨ 20.
ਦਲ ਖ਼ਾਲਸਾ ਦਾ ਕੀ ਮਹੱਤਵ ਸੀ ?
ਉੱਤਰ-
ਇਸ ਨੇ ਸਿੱਖਾਂ ਦੀ ਖਿੱਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. …………………….. ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ ਗਈ ।
ਉੱਤਰ-
(1734 ਈ.)

2. ਤਰੁਣਾ ਦਲ ਅਤੇ ਬੁੱਢਾ ਦਲ ਦੀ ਸਥਾਪਨਾ …………………. ਨੇ ਕੀਤੀ ਸੀ ।
ਉੱਤਰ-
ਨਵਾਬ ਕਪੂਰ ਸਿੰਘ)

3. ਦਲ ਖ਼ਾਲਸਾ ਦੀ ਸਥਾਪਨਾ ……………………………… ਵਿੱਚ ਕੀਤੀ ਗਈ ਸੀ ।
ਉੱਤਰ-
(1748 ਈ. )

4. ਦਲ ਖ਼ਾਲਸਾ ਦੀ ਸਥਾਪਨਾ ……………………… ਵਿਖੇ ਕੀਤੀ ਗਈ ਸੀ ।
ਉੱਤਰ-
(ਅੰਮ੍ਰਿਤਸਰ)

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

5. ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ………………………. ਨੂੰ ਨਿਯੁਕਤ ਕੀਤਾ ਗਿਆ ਸੀ ।
ਉੱਤਰ-
(ਸਰਦਾਰ ਜੱਸਾ ਸਿੰਘ ਆਹਲੂਵਾਲੀਆ)

6. ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ………………………….. ਸੀ ।
ਉੱਤਰ-
(ਘੋੜਸਵਾਰ ਸੈਨਾ)

7. ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ………………………. ਯੁੱਧ ਪ੍ਰਣਾਲੀ ਨੂੰ ਅਪਣਾਉਣਾ ਸੀ ।
ਉੱਤਰ-
(ਛਾਪਾਮਾਰ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ 1738 ਈ. ਵਿੱਚ ਕੀਤੀ ਸੀ ।
ਉੱਤਰ-
ਗਲਤ

2. ਦਲ ਖ਼ਾਲਸਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ।
ਉੱਤਰ-
ਗ਼ਲਤ

3. ਦਲ ਖ਼ਾਲਸਾ ਦੀ ਸਥਾਪਨਾ 1749 ਈ. ਵਿੱਚ ਕੀਤੀ ਗਈ ਸੀ ।
ਉੱਤਰ-
ਗਲਤ

4. ਦਲ ਖ਼ਾਲਸਾ ਦੀ ਸਥਾਪਨਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ ।
ਉੱਤਰ-
ਗ਼ਲਤ

5. ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਨਿਯੁਕਤ ਕੀਤਾ ਗਿਆ ਸੀ ।
ਉੱਤਰ-
ਗ਼ਲਤ

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

6. ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਘੋੜਸਵਾਰ ਸੈਨਾ ਸੀ ।
ਉੱਤਰ-
ਠੀਕ

7. ਦਲ ਖ਼ਾਲਸਾ ਨੇ ਗੁਰਿੱਲਾ ਯੁੱਧ ਪ੍ਰਣਾਲੀ ਨੂੰ ਅਪਣਾਇਆ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਦਲ ਖ਼ਾਲਸਾ ਦੀ ਸਥਾਪਨਾ ਕਿਉਂ ਕੀਤੀ ਗਈ ਸੀ ?
(i) ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ
(ii) ਨਵਾਬ ਕਪੂਰ ਸਿੰਘ ਪੰਥ ਵਿੱਚ ਏਕਤਾ ਕਾਇਮ ਕਰਨਾ ਚਾਹੁੰਦੇ ਸਨ
(iii) ਸਿੱਖ ਮੁਗ਼ਲ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 2.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(i) 1733 ਈ. ਵਿੱਚ .
(ii) 1734 ਈ. ਵਿੱਚ
(iii) 1739 ਈ. ਵਿੱਚ
(iv) 1748 ਈ. ਵਿੱਚ ।
ਉੱਤਰ-
(iv) 1748 ਈ. ਵਿੱਚ ।

ਪ੍ਰਸ਼ਨ 3.
ਦਲ ਖ਼ਾਲਸਾ ਦੀ ਸਥਾਪਨਾ ਕਿਸਨੇ ਕੀਤੀ ਸੀ ?
(i) ਨਵਾਬ ਕਪੂਰ ਸਿੰਘ ਨੇ
(ii) ਜੱਸਾ ਸਿੰਘ ਆਹਲੂਵਾਲੀਆ ਨੇ
(iii) ਜੱਸਾ ਸਿੰਘ ਰਾਮਗੜੀਆ ਨੇ
(iv) ਮਹਾਰਾਜਾ ਰਣਜੀਤ ਸਿੰਘ ਨੇ ।
ਉੱਤਰ-
(i) ਨਵਾਬ ਕਪੂਰ ਸਿੰਘ ਨੇ ।

ਪ੍ਰਸ਼ਨ 4.
ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ?
(i) ਦਿੱਲੀ ਵਿਖੇ .
(ii) ਜਲੰਧਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਲੁਧਿਆਣਾ ਵਿਖੇ ।
ਉੱਤਰ-
(iii) ਅੰਮ੍ਰਿਤਸਰ ਵਿਖੇ ।

ਪ੍ਰਸ਼ਨ 5.
ਨਵਾਬ ਕਪੂਰ ਸਿੰਘ ਨੇ ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ?
(i) ਲਾਹੌਰ
(ii) ਅੰਮ੍ਰਿਤਸਰ
(iii) ਤਰਨਤਾਰਨ
(iv) ਅਟਾਰੀ ।
ਉੱਤਰ-
(ii) ਅੰਮ੍ਰਿਤਸਰ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 6.
ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ ?
(i) ਜੱਸਾ ਸਿੰਘ ਆਹਲੂਵਾਲੀਆ
(ii) ਜੱਸਾ ਸਿੰਘ ਰਾਮਗੜ੍ਹੀਆ
(iii) ਨਵਾਬ ਕਪੂਰ ਸਿੰਘ
(iv) ਬਾਬਾ ਆਲਾ ਸਿੰਘ ।
ਉੱਤਰ-
(i) ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 7.
ਦਲ ਖ਼ਾਲਸਾ ਨੇ ਕਿਸ ਨੂੰ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ?
(i) ਮਹਾਰਾਜਾ ਰਣਜੀਤ ਸਿੰਘ ਨੂੰ
(ii) ਨਵਾਬ ਕਪੂਰ ਸਿੰਘ ਨੂੰ
(iii) ਜੱਸਾ ਸਿੰਘ ਆਹਲੂਵਾਲੀਆ ਨੂੰ
(iv) ਜੈ ਸਿੰਘ ਨੂੰ ।
ਉੱਤਰ-
(iii) ਜੱਸਾ ਸਿੰਘ ਆਹਲੂਵਾਲੀਆ ਨੂੰ ।

ਪ੍ਰਸ਼ਨ 8.
ਸਰਬਤ ਖ਼ਾਲਸਾ ਦੇ ਸਮਾਗਮ ਕਿੱਥੇ ਬੁਲਾਏ ਜਾਂਦੇ ਸਨ ?
(i) ਦਿੱਲੀ ਵਿਖੇ
(ii) ਲਾਹੌਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਖਡੂਰ ਸਾਹਿਬ ਵਿਖੇ ।
ਉੱਤਰ-
(iii) ਅੰਮ੍ਰਿਤਸਰ ਵਿਖੇ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਜ਼ਕਰੀਆ ਖਾਂ ਦੇ ਅੱਤਿਆਚਾਰ ਜਦੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਹੇ ਤਾਂ ਉਸ ਨੇ 1733 ਈ. ਵਿੱਚ ਸਿੱਖਾਂ ਨਾਲ ਸਮਝੌਤਾ ਕਰ ਲਿਆ। ਇਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ । ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਦਲ ਦਾ ਕੰਮ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ।ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ ।

ਇਸ ਦਲ ਦਾ ਮੁੱਖ ਕੰਮ ਆਪਣੀ ਕੌਮ ਦੀ ਰੱਖਿਆ ਕਰਨਾ ਅਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਜੱਥੇ ਨੂੰ ਇੱਕ ਵੱਖਰੇ ਤਜਰਬੇਕਾਰ ਸਿੱਖ ਜੱਥੇਦਾਰ ਦੇ ਅਧੀਨ ਰੱਖਿਆ ਗਿਆ ਸੀ । ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਤਕ ਨੌਜਵਾਨ ਸਨ । ਹਰੇਕ ਜੱਥੇ ਦਾ ਆਪਣਾ ਵੱਖਰਾ ਝੰਡਾ ਅਤੇ ਨਗਾਰਾ ਸੀ । ਭਾਵੇਂ ਨਵਾਬ ਕਪੂਰ ਸਿੰਘ ਜੀ ਨੂੰ ਬੁੱਢਾ ਦਲ ਦੀ ਅਗਵਾਈ ਸੌਂਪੀ ਗਈ ਸੀ ਪਰ ਉਹ ਦੋਹਾਂ ਦਲਾਂ ਵਿਚਕਾਰ ਇੱਕ ਸਾਂਝੀ ਕੜੀ ਦਾ ਕੰਮ ਵੀ ਕਰਦੇ ਸਨ । ਦੋ ਦਲਾਂ ਵਿੱਚ ਸੰਗਠਿਤ ਹੋ ਜਾਣ ਕਾਰਨ ਸਿੱਖ ਸਰਕਾਰ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਸਕੇ ।

1. ਜ਼ਕਰੀਆ ਖਾਂ ਕੌਣ ਸੀ?
2. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ ?
3. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸਨੇ ਕੀਤਾ ਸੀ ?
(i) ਬੰਦਾ ਸਿੰਘ ਬਹਾਦਰ ।
(ii) ਨਵਾਬ ਕਪੂਰ ਸਿੰਘ
(iii) ਗੁਰੂ ਗੋਬਿੰਦ ਸਿੰਘ ਜੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
4. ਤਰੁਣਾ ਦਲ ਵਿੱਚ ਕੌਣ ਸ਼ਾਮਲ ਸੀ ?
5. ਬੁੱਢਾ ਦਲ ਦੀ ਅਗਵਾਈ ਕਿਸਨੇ ਕੀਤੀ ਸੀ ?
ਉੱਤਰ-
1. ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ ।
2. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿੱਚ ਕੀਤਾ ਗਿਆ ਸੀ ।
3. ਨਵਾਬ ਕਪੂਰ ਸਿੰਘ ।
4. ਤਰੁਣਾ ਦਲ ਵਿੱਚ 40 ਸਾਲ ਤੋਂ ਹੇਠਾਂ ਦੇ ਨੌਜਵਾਨ ਸ਼ਾਮਲ ਸਨ ।
5. ਬੁੱਢਾ ਦਲ ਦੀ ਅਗਵਾਈ ਨਵਾਬ ਕਪੂਰ ਸਿੰਘ ਨੇ ਕੀਤੀ ਸੀ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

2. 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ । ਨਵਾਬ ਕਪੂਰ ਸਿੰਘ ਜੀ ਨੇ ਇਹ ਸੁਝਾਓ ਦਿੱਤਾ ਕਿ ਆਉਣ ਵਾਲੇ ਸਮੇਂ ਨੂੰ ਵੇਖਦੇ ਹੋਏ ਪੰਥ ਦੀ ਏਕਤਾ ਅਤੇ ਮਜ਼ਬਤੀ ਦੀ ਬਹੁਤ ਲੋੜ ਹੈ । ਇਸ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਉਸ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । 65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ । ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ । ਹਰੇਕ ਸਿੱਖ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ । ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ । ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ ।ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ । ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ ।

1. ਦਲ ਖ਼ਾਲਸਾ ਦੀ ਸਥਾਪਨਾ ਕਿਸਨੇ ਕੀਤੀ ਸੀ ?
2. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(i) 1733 ਈ.
(ii) 1734 ਈ.
(iii) 1738 ਈ.
(iv) 1748 ਈ. ।
3. ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਣ ਸੀ ?
4. ਦਲ ਖ਼ਾਲਸਾ ਵਿੱਚ ਕੌਣ ਸ਼ਾਮਲ ਹੋ ਸਕਦਾ ਸੀ ?
5. ਦਲ ਖ਼ਾਲਸਾ ਦੀਆਂ ਕੋਈ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
1. ਦਲ ਖ਼ਾਲਸਾ ਦੀ ਸਥਾਪਨਾ ਨਵਾਬ ਕਪੂਰ ਸਿੰਘ ਜੀ ਨੇ ਕੀਤੀ ਸੀ ।
2. 1748 ਈ. ।
3. ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਸਨ ।
4. ਦਲ ਖ਼ਾਲਸਾ ਵਿਚ ਹਰੇਕ ਉਹ ਸਿੱਖ ਸ਼ਾਮਲ ਤੋਂ ਸਕਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਸਲਾਂ ਵਿੱਚ ਵਿਸ਼ਵਾਸ ਰੱਖਦਾ ਸੀ ।
5. ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

Punjab State Board PSEB 12th Class History Book Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ Textbook Exercise Questions and Answers.

PSEB Solutions for Class 12 History Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

Long Answer Type Questions

ਪ੍ਰਸ਼ਨ 1.
ਅਬਦੁਸ ਸਮਦ ਖ਼ਾਂ ‘ਤੇ ਇੱਕ ਨੋਟ ਲਿਖੋ । (Write a short note on Abdus Samad Khan.)
ਜਾਂ
1713 ਤੋਂ 1726 ਈ. ਦੇ ਦੌਰਾਨ ਅਬਦੁਸ ਸਮਦ ਖਾਂ ਅਤੇ ਸਿੱਖਾਂ ਦੇ ਸੰਬੰਧਾਂ ਦੀ ਵਿਆਖਿਆ ਕਰੋ । (Explain Abdus Samad Khan relations with the Sikhs from 1713 to 1726.)
ਉੱਤਰ-
ਪੰਜਾਬ ਵਿੱਚ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਮੁਗ਼ਲ ਬਾਦਸ਼ਾਹ ਫਰੁਖਸਿਅਰ ਨੇ 1713 ਈ. ਵਿੱਚ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ । ਅਬਦੁਸ ਸਮਦ ਖ਼ਾਂ 1715 ਈ. ਵਿੱਚ ਬੰਦਾ ਬਹਾਦਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਫੜਨ ਵਿੱਚ ਸਫਲ ਹੋਇਆ । ਇਸ ਤੋਂ ਅਬਦੁਸ ਸਮਦ ਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਸ ਨੇ ਸਿੱਖਾਂ ‘ਤੇ ਅੱਤਿਆਚਾਰਾਂ ਦਾ ਦੌਰ ਸ਼ੁਰੂ ਕਰ ਦਿੱਤਾ । ਰੋਜ਼ਾਨਾ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਇਆ ਜਾਂਦਾ ਜਿੱਥੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਂਦਾ । ਉਸ ਦੀ ਇਹ ਦਮਨਕਾਰੀ ਨੀਤੀ ਬੜੀ ਸਫਲ ਰਹੀ ਉਸ ਦੀ ਸਫਲਤਾ ਤੋਂ ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ । ਉਸ ਦੇ ਅੱਤਿਆਚਾਰ ਤੋਂ ਬਚਣ ਲਈ ਬਹੁਤ ਸਾਰੇ ਸਿੱਖ ਜੰਗਲਾਂ ਅਤੇ ਪਹਾੜਾਂ ਵੱਲ ਦੌੜ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਮੁਗਲਾਂ ‘ਤੇ ਛਾਪੇਮਾਰ ਹਮਲੇ ਸ਼ੁਰੂ ਕਰ ਦਿੱਤੇ ਸਨ । ਅਬਦੁਸ ਸਮਦ ਖਾਂ ਸਿੱਖਾਂ ਦੇ ਇਨ੍ਹਾਂ ਹਮਲਿਆਂ ਨੂੰ ਰੋਕਣ ਵਿੱਚ ਅਸਫਲ ਰਿਹਾ । ਸਿੱਟੇ ਵਜੋਂ 1726 ਈ. ਵਿੱਚ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ।

ਪ੍ਰਸ਼ਨ 2.
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ ? ਉਨ੍ਹਾਂ ਵਿਚਾਲੇ ਮਤਭੇਦ ਕਿਵੇਂ ਖ਼ਤਮ ਹੋਏ ? (What do you mean by Bandai Khalsa and Tat Khalsa ? How were their differences resolved ?)
ਜਾਂ
ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਮਤਭੇਦ ਸਨ ? ਇਨ੍ਹਾਂ ਵਿੱਚ ਸਮਝੌਤਾ ਕਿਸ ਨੇ ਕਰਵਾਇਆ ? (What was the difference between Tat Khalsa and Bandai Khalsa ? Who compromised them ?)
ਜਾਂ
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ ? ਚਰਚਾ ਕਰੋ । (What do you mean by Bandai Khalsa and Tat Khalsa ? Explain.)
ਉੱਤਰ-
1. ਤੱਤ ਖ਼ਾਲਸਾ-ਤੱਤ ਖ਼ਾਲਸਾ ਕੱਟੜ ਸਿੱਖਾਂ ਦਾ ਇੱਕ ਫਿਰਕਾ ਸੀ । ਇਹ ਸਭ ਤੋਂ ਵੱਧ ਸ਼ਕਤੀਸ਼ਾਲੀ ਗੁੱਟ ਸੀ । ਤੱਤ ਖ਼ਾਲਸਾ ਦੇ ਮੈਂਬਰ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਵਿਸ਼ਵਾਸ ਰੱਖਦੇ ਸਨ ਅਤੇ ਉਸ ਦੇ ਨਿਯਮਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਸਨ । ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਰਧਾਰਿਤ ਨੀਲੇ ਕੱਪੜੇ ਪਾਉਂਦੇ ਸਨ । ਉਹ ਇੱਕ ਦੂਜੇ ਨੂੰ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਕਹਿ ਕੇ ਸੰਬੋਧਨ ਕਰਦੇ ਸਨ । ਉਹ ਬੰਦਾ ਸਿੰਘ ਬਹਾਦਰ ਦੁਆਰਾ ਸਿੱਖ ਧਰਮ ਵਿੱਚ ਕੀਤੇ ਗਏ ਪਰਿਵਰਤਨਾਂ ਨੂੰ ਸਵੀਕਾਰ ਨਹੀਂ ਕਰਦੇ ਸਨ । ਉਹ ਕਿਸੇ ਵੀ ਤਰ੍ਹਾਂ ਦੇ ਚਮਤਕਾਰ ਦਿਖਾਉਣ ਦੇ ਵਿਰੁੱਧ ਸਨ । ਉਹ ਬੰਦਾ ਸਿੰਘ ਬਹਾਦਰ ਨੂੰ ਗੁਰੂ ਦੀ ਪਦਵੀ ਦਿੱਤੇ ਜਾਣ ਦੇ ਵਿਰੁੱਧ ਸਨ ।

2. ਬੰਦਈ ਖ਼ਾਲਸਾ – ਬੰਦਈ ਖ਼ਾਲਸਾ ਸਿੱਖਾਂ ਦਾ ਦੂਸਰਾ ਮਹੱਤਵਪੂਰਨ ਫਿਰਕਾ ਸੀ । ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਨੇ ਉਨ੍ਹਾਂ ਦੇ ਦਿਲਾਂ ‘ਤੇ ਜਾਦੂਈ ਪ੍ਰਭਾਵ ਪਾਇਆ ਸੀ । 1716 ਈ. ਵਿਚ ਬੰਦਾ ਸਿੰਘ ਬਹਾਦਰ ਦੁਆਰਾ ਦਿੱਤੀ ਗਈ ਅਦੁੱਤੀ ਸ਼ਹੀਦੀ ਨਾਲ ਉਹ ਬਹੁਤ ਪ੍ਰਭਾਵਿਤ ਹੋਏ । ਇਸ ਕਾਰਨ ਬੰਦਈ ਖ਼ਾਲਸਾ ਦੇ ਲੋਕ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਮਝ ਕੇ ਉਸ ਦੀ ਪੂਜਾ ਕਰਨ ਲੱਗੇ | ਅਨੇਕਾਂ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਗੁਰਗੱਦੀ ਸੌਂਪ ਦਿੱਤੀ ਸੀ ।ਉਹ ਬੰਦਾ ਸਿੰਘ ਬਹਾਦਰ ਦੁਆਰਾ ਦਿੱਤੇ ਗਏ ਦੋ ਨਾਅਰਿਆਂ ‘ਫ਼ਤਿਹ ਧਰਮ’ ਅਤੇ ‘ਫ਼ਤਿਹ ਦਰਸ਼ਨ’ ਵਿਚ ਵਿਸ਼ਵਾਸ ਰੱਖਦੇ ਸਨ । ਉਹ ਬੰਦਾ ਬਹਾਦਰ ਦੁਆਰਾ ਨਿਰਧਾਰਿਤ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ ।

3. ਸਮਝੌਤਾ – 1721 ਈ. ਵਿੱਚ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਦੋਹਾਂ ਦਲਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ । ਇਸ ਸਮਝੌਤੇ ਦੇ ਸਿੱਟੇ ਵਜੋਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਇਕ ਹੋ ਗਏ । ਇਹ ਸਮਝੌਤਾ ਸਿੱਖ ਧਰਮ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਿੱਧ ਹੋਇਆ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 3.
ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ? (How did Zakariya Khan try to deal with the Sikhs ?)
ਜਾਂ
ਜ਼ਕਰੀਆ ਖ਼ਾਂ ਦੇ ਅਧੀਨ ਸਿੱਖਾਂ ਉੱਪਰ ਜ਼ੁਲਮ ਦਾ ਸੰਖੇਪ ਵਰਣਨ ਕਰੋ । (Discuss in brief the persecution of the Sikhs under Zakariya Khan.)
ਉੱਤਰ-
ਜ਼ਕਰੀਆ ਖ਼ਾਂ 1726 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਸੀ ।
(i) ਉਸ ਨੇ ਸਿੱਖਾਂ ਦੇ ਪ੍ਰਤੀ ਦਮਨ ਦੀ ਨੀਤੀ ਅਪਣਾਈ । ਉਸ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ ।

(ii) ਉਸ ਨੇ ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ । ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ ‘ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ ‘ਗ੍ਰਿਫ਼ਤਾਰ ਕਰ ਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ ਕਈ ਤਰ੍ਹਾਂ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਸਿੱਟੇ ਵਜੋਂ ਸੈਂਕੜੇ ਸਿੱਖਾਂ ਨੂੰ ਰੋਜ਼ਾਨਾ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ । ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ ਪੈ ਗਿਆ ।

(iii) ਇਸ ਦੇ ਬਾਵਜੂਦ ਜਦੋਂ ਉਹ ਆਪਣੇ ਉਦੇਸ਼ ਵਿੱਚ ਅਸਫਲ ਰਿਹਾ ਤਾਂ ਉਸ ਨੇ ਸਿੱਖਾਂ ਨੂੰ ਖ਼ੁਸ਼ ਕਰਨ ਦੀ ਯੋਜਨਾ ਬਣਾਈ । ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਨੇਤਾ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬ ਦਾ ਖ਼ਿਤਾਬ ਅਤੇ ਇੱਕ ਵੱਡੀ ਜਾਗੀਰ ਦਿੱਤੀ । ਸਿੱਖਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਸ਼ਕਤੀ ਨੂੰ ਮੁੜ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ।

(iv) ਜ਼ਕਰੀਆ ਖ਼ਾਂ ਇਸ ਨੂੰ ਸਹਿਨ ਕਰਨ ਲਈ ਤਿਆਰ ਨਹੀਂ ਸੀ । ਇਸ ਲਈ ਉਸ ਨੇ ਸਿੱਖਾਂ ਨੂੰ ਮੁੜ ਕੁਚਲਣ ਦਾ ਯਤਨ ਕੀਤਾ । ਉਸ ਨੇ ਸਿੱਖਾਂ ਨੂੰ ਦਿੱਤੀ ਹੋਈ ਜਾਗੀਰ ਵਾਪਸ ਲੈ ਲਈ ਅਤੇ ਸਿੱਖਾਂ ਨੂੰ ਫੜ ਕੇ ਕਤਲ ਕਰਨ ਦੇ ਹੁਕਮ ਦਿੱਤੇ । ਸਿੱਟੇ ਵਜੋਂ ਭਾਈ ਮਨੀ ਸਿੰਘ ਜੀ, ਮਹਿਤਾਬ ਸਿੰਘ ਜੀ, ਭਾਈ ਤਾਰੂ ਸਿੰਘ ਜੀ ਅਤੇ ਬਾਲ ਹਕੀਕਤ ਰਾਏ ਜੀ ਵਰਗੇ ਪ੍ਰਸਿੱਧ ਵਿਅਕਤੀਆਂ ਨੂੰ ਸ਼ਹੀਦ ਕੀਤਾ ਗਿਆ । ਇਸ ਦੇ ਬਾਵਜੂਦ ਜ਼ਕਰੀਆ ਖਾਂ ਆਪਣੇ ਅੰਤ ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।

ਪ੍ਰਸ਼ਨ 4.
ਤਾਰਾ ਸਿੰਘ ਵਾਂ ਕੌਣ ਸੀ ? ਉਸ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ ? (Who was Tara Singh Van ? What is the importance of his martyrdom in Sikh History ?)
ਉੱਤਰ-
ਤਾਰਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ । ਉਹ ਆਪਣੀ ਸਿੱਖ ਪੰਥ ਦੀ ਸੇਵਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਹਰਮਨ-ਪਿਆਰੇ ਸਨ । ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਬੜਾ ਵੱਧ-ਚੜ੍ਹ ਕੇ ਹਿੱਸਾ ਲਿਆ ਸੀ । ਹੁਣ ਉਹ ਆਪਣੇ ਪਿੰਡ ਵਿੱਚ ਖੇਤੀ ਦਾ ਧੰਦਾ ਕਰਨ ਲੱਗ ਪਏ ਸਨ । ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਜਿਸ ਕਾਰਨ ਉਹ ਫ਼ਸਲਾਂ ਨੂੰ ਬਰਬਾਦ ਕਰ ਦਿੰਦੇ । ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਘੋਰ ਅਪਮਾਨ ਕਰਦਾ । ਸਿੱਖ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ ।

ਇੱਕ ਦਿਨ ਤਾਰਾ ਸਿੰਘ ਵਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਫੜ ਕੇ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਦਾ ਰਾਸ਼ਨ ਖ਼ਰੀਦ ਕੇ ਲੰਗਰ ਲਈ ਦੇ ਦਿੱਤਾ । ਜਦੋਂ ਸਾਹਿਬ ਰਾਏ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਜ਼ਕਰੀਆ ਖ਼ਾਂ ਤੋਂ ਜਾ ਮਦਦ ਮੰਗੀ । ਜ਼ਕਰੀਆ ਖ਼ਾਂ ਨੇ ਆਪਣੇ 2200 ਘੋੜਸਵਾਰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਭੇਜੇ । ਤਾਰਾ ਸਿੰਘ ਵਾਂ ਅਤੇ ਉਨ੍ਹਾਂ ਦੇ 22 ਸਾਥੀ ਬੜੀ ਦਲੇਰੀ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ । ਇਹ ਘਟਨਾ ਫ਼ਰਵਰੀ, 1726 ਈ. ਦੀ ਹੈ । ਤਾਰਾ ਸਿੰਘ ਵਾਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ।

ਪ੍ਰਸ਼ਨ 5.
ਭਾਈ ਮਨੀ ਸਿੰਘ ਜੀ ਕੌਣ ਸਨ ? ਉਨ੍ਹਾਂ ਦੀ ਸ਼ਹੀਦੀ ਦਾ ਸਿੱਖ ਇਤਿਹਾਸ ‘ ਤੇ ਕੀ ਪ੍ਰਭਾਵ ਪਿਆ ? (Who was Bhai Mani Singh Ji ? What was the impact of his martyrdom in Sikh History.)
ਜਾਂ
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਕਾਰਨ ਲਿਖੋ । (What were the causes of the martyrdom of Bhai Mani Singh Ji ?)
ਜਾਂ
ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Bhai Mani Singh Ji and his martyrdom ?)
ਜਾਂ
ਭਾਈ ਮਨੀ ਸਿੰਘ ਜੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on Bhai Mani Singh Ji.)
ਉੱਤਰ-
ਜ਼ਕਰੀਆ ਖ਼ਾਂ ਦੇ ਕਾਲ ਦੀ ਸਭ ਤੋਂ ਮਹੱਤਵਪੂਰਨ ਘਟਨਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਸੀ । ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੁੱਖ ਗ੍ਰੰਥੀ ਸਨ । ਸਿੱਖ ਉਨ੍ਹਾਂ ਦਾ ਬਹੁਤ ਇੱਜ਼ਤ-ਮਾਣ ਕਰਦੇ ਸਨ । ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਦਰਬਾਰ ਸਾਹਿਬ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ । ਭਾਈ ਮਨੀ ਸਿੰਘ ਜੀ ਨੇ 5,000 ਰੁਪਏ ਦੇ ਬਦਲੇ ਦੀਵਾਲੀ ਦੇ ਮੌਕੇ ‘ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠੇ ਹੋਣ ਦੀ ਜ਼ਕਰੀਆ ਖ਼ਾਂ ਤੋਂ ਇਜਾਜ਼ਤ ਲੈ ਲਈ । ਵੱਡੀ ਗਿਣਤੀ ਵਿੱਚ ਸਿੱਖ ਅੰਮ੍ਰਿਤਸਰ ਇਕੱਠੇ ਹੋਣੇ ਸ਼ੁਰੂ ਹੋ ਗਏ | ਪਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖ਼ਾਂ ਨੇ ਅੰਮ੍ਰਿਤਸਰ ‘ਤੇ ਹਮਲਾ ਕਰ ਦਿੱਤਾ । ਇਸ ਕਾਰਨ ਸਿੱਖਾਂ ਵਿੱਚ ਭਗਦੜ ਮੱਚ ਗਈ ਤੇ ਦੀਵਾਲੀ ਦਾ ਇਕੱਠ ਨਾ ਹੋ ਸਕਿਆ ।

ਜ਼ਕਰੀਆ ਖ਼ਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ 5,000 ਰੁਪਏ ਦੀ ਮੰਗ ਕੀਤੀ । ਮੇਲਾ ਨਾ ਹੋ ਸਕਣ ਕਾਰਨ ਉਹ ਇੰਨੀ ਵੱਡੀ ਰਕਮ ਨਹੀਂ ਦੇ ਸਕਦੇ ਸਨ । ਇਸ ਬਦਲੇ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ । ਭਾਈ ਮਨੀ ਸਿੰਘ ਜੀ ਦੇ ਇਨਕਾਰ ਕਰਨ ‘ਤੇ 1738 ਈ. ਵਿੱਚ ਉਨ੍ਹਾਂ ਨੂੰ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ । ਇਸ ਸ਼ਹੀਦੀ ਕਾਰਨ ਸਿੱਖ ਭੜਕ ਉੱਠੇ । ਉਨ੍ਹਾਂ ਨੇ ਹੁਣ ਮੁਗ਼ਲ ਰਾਜ ਨੂੰ ਜੜ੍ਹ ਤੋਂ ਉਖਾੜਨ ਦਾ ਫੈਸਲਾ ਕਰ ਲਿਆ ।

ਪਸ਼ਨ 6.
ਭਾਈ ਤਾਰੂ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ ? (Who was Bhai Taru Singh ? What is the significance of his martyrdom in Sikh History ?)
ਜਾਂ
ਭਾਈ ਤਾਰੂ ਸਿੰਘ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Bhai Taru Singh Ji.) ਉੱਤਰ-ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਰਹਿਣ ਵਾਲੇ ਸਨ । ਉਹ ਖੇਤੀਬਾੜੀ ਦਾ ਧੰਦਾ ਕਰਦੇ ਸਨ ਅਤੇ ਆਪਣੀ ਹੋਣ ਵਾਲੀ ਆਮਦਨ ਤੋਂ ਸਿੱਖਾਂ ਦੀ ਸਹਾਇਤਾ ਕਰਦੇ ਸਨ । ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ । ਜੰਡਿਆਲਾ ਦੇ ਹਰਭਗਤ ਨਾਮੀ ਵਿਅਕਤੀ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ । ਉਨ੍ਹਾਂ ਨੂੰ ਲਾਹੌਰ ਲਿਆਂਦਾ ਗਿਆ । ਇੱਥੇ ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ । ਇਸ ਦੇ ਬਦਲੇ ਉਨ੍ਹਾਂ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ ਦਾ ਲਾਲਚ ਦਿੱਤਾ ਗਿਆ । ਭਾਈ ਸਾਹਿਬ ਨੇ ਇਨ੍ਹਾਂ ਦੋਹਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ । ਇਸ ’ਤੇ ਜ਼ਾਲਮ ਜ਼ਕਰੀਆ ਖ਼ਾਂ ਨੇ ਜੱਲਾਦਾਂ ਨੂੰ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਨੂੰ ਉਤਾਰਨ ਦਾ ਆਦੇਸ਼ ਦਿੱਤਾ ।

ਆਦੇਸ਼ ਦੀ ਪਾਲਣਾ ਕਰਦੇ ਹੋਏ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪੜੀ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ । ਜਦੋਂ ਭਾਈ ਸਾਹਿਬ ਦੀ ਖੋਪੜੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ । ਉਨ੍ਹਾਂ ਦਾ ਸਾਰਾ ਸਰੀਰ ਲਹੂ-ਲੁਹਾਣ ਹੋ ਗਿਆ ਸੀ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ । ਇਸ ਤੋਂ 22 ਦਿਨਾਂ ਬਾਅਦ 1 ਜੁਲਾਈ, 1745 ਈ. ਨੂੰ ਉਹ ਸ਼ਹੀਦ ਹੋ ਗਏ । ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 7.
ਨਾਦਰ ਸ਼ਾਹ ਕੌਣ ਸੀ ? ਉਸ ਦੇ ਹਮਲੇ ਦਾ ਪੰਜਾਬ ‘ਤੇ ਕੀ ਪ੍ਰਭਾਵ ਪਿਆ ?(Who was Nadir Shah ? What was the effect of his invasion on the Punjab ?)
ਜਾਂ
ਨਾਦਰ ਸ਼ਾਹ ਦੇ ਪੰਜਾਬ ਹਮਲੇ ਅਤੇ ਇਸ ਦੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ । (Give a brief account of Nadir Shah’s invasion on Punjab and its impact.)
ਉੱਤਰ-
ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ ।ਉਸ ਨੇ ਭਾਰਤ ‘ਤੇ 1739 ਈ. ਵਿੱਚ ਹਮਲਾ ਕੀਤਾ । ਇਸ ਹਮਲੇ ਦੌਰਾਨ ਉਸ ਨੇ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਭਾਰੀ ਲੁੱਟਮਾਰ ਮਚਾਈ । ਇਸ ਕਾਰਨ ਭਾਰਤ ਅਤੇ ਖ਼ਾਸ ਤੌਰ ‘ਤੇ ਪੰਜਾਬ ਵਿੱਚ ਭਾਰੀ ਬਦਅਮਨੀ ਫੈਲ ਗਈ । ਉਹ ਇੰਨਾ ਜ਼ਾਲਮ ਸੀ ਕਿ ਦੁਸ਼ਮਣ ਉਸ ਦਾ ਨਾਂ ਸੁਣਦੇ ਹੀ ਥਰ-ਥਰ ਕੰਬਣ ਲੱਗ ਜਾਂਦੇ ਸਨ । ਵਾਪਸੀ ਸਮੇਂ ਜਦੋਂ ਉਹ ਦਿੱਲੀ ਵਿੱਚ ਲੁੱਟਮਾਰ ਕਰਕੇ ਪੰਜਾਬ ਵਿੱਚੋਂ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸ ‘ਤੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖਜ਼ਾਨਾ ਲੁੱਟ ਲਿਆ ਸੀ । ਇਸ ਕਾਰਨ ਨਾਦਰ ਸ਼ਾਹ ਹੈਰਾਨ ਰਹਿ ਗਿਆ ।

ਉਸ ਨੇ ਇਨ੍ਹਾਂ ਸਿੱਖਾਂ ਸੰਬੰਧੀ ਪੰਜਾਬ ਦੇ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਪੁੱਛ-ਗਿੱਛ ਕੀਤੀ । ਉਸ ਨੇ ਜ਼ਕਰੀਆ ਖਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਸਿੱਖਾਂ ਵਿਰੁੱਧ ਵਧੇਰੇ ਸਖ਼ਤ ਕਦਮ ਨਾ ਚੁੱਕੇ ਤਾਂ ਛੇਤੀ ਹੀ ਸਿੱਖ ਪੰਜਾਬ ’ਤੇ ਆਪਣਾ ਕਬਜ਼ਾ ਕਰ ਲੈਣਗੇ । ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਵਧੇਰੇ ਅੱਤਿਆਚਾਰ ਸ਼ੁਰੂ ਕਰ ਦਿੱਤੇ । ਪਰ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਇਸ ਸਥਿਤੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਸੀ । ਛੇਤੀ ਹੀ ਪੰਜਾਬ ਵਿੱਚ ਉਨ੍ਹਾਂ ਦਾ ਪ੍ਰਭਾਵ ਵੱਧ ਗਿਆ ।

ਪ੍ਰਸ਼ਨ 8.
ਬੁੱਢਾ ਦਲ ਅਤੇ ਤਰੁਣਾ ਦਲ ‘ਤੇ ਇੱਕ ਨੋਟ ਲਿਖੋ । (Write a note on Buddha Dal and Taruna Dal.)
ਜਾਂ
ਬੁੱਢਾ ਦਲ ਅਤੇ ਤਰੁਣਾ ਦਲ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Buddha Dal and Taruna Dal ?)
ਜਾਂ
‘ਬੁੱਢਾ ਦਲ’ ਅਤੇ ‘ਤਰੁਣਾ ਦਲ’ ਤੋਂ ਕੀ ਭਾਵ ਹੈ ? ਸੰਖੇਪ ਵਿੱਚ ਵਰਣਨ ਕਰੋ । (What do you mean by ‘Buddha Dal’ and ‘Taruna Dal’? Explain briefly.)
ਉੱਤਰ-
1733 ਈ. ਵਿੱਚ ਮੁਗ਼ਲਾਂ ਨਾਲ ਸਮਝੌਤਾ ਹੋ ਜਾਣ ਨਾਲ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ । ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਜੰਗਲਾਂ ਅਤੇ ਪਹਾੜਾਂ ਨੂੰ ਛੱਡ ਕੇ ਆਪਣੇ ਘਰਾਂ ਵਿੱਚ ਆ ਜਾਣ । ਇਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਲੇ ਆ ਰਹੇ ਸੰਘਰਸ਼ ਦਾ ਅੰਤ ਹੋਇਆ ਤੇ ਸਿੱਖਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ । ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ ।

ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ ਤਰੁਣਾ ਦਲ ਵਿੱਚ ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਸਿੱਖ ਸਨ । ਹਰੇਕ ਜੱਥੇ ਦਾ ਆਪਣਾ ਇੱਕ ਵੱਖਰਾ ਨੇਤਾ ਅਤੇ ਝੰਡਾ ਹੁੰਦਾ ਸੀ । ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਦਾ ਸੀ ਜਦ ਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ।

ਪ੍ਰਸ਼ਨ 9.
ਯਾਹੀਆ ਖ਼ਾਂ ਕੌਣ ਸੀ ? ਉਸ ਦੇ ਸ਼ਾਸਨ ਕਾਲ ਸੰਬੰਧੀ ਜਾਣਕਾਰੀ ਦਿਓ । (Who was Yahiya Khan ? Give a brief information of his rule.)
ਉੱਤਰ-
ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ । ਉਹ 1747 ਈ. ਤਕ ਇਸ ਅਹੁਦੇ ‘ਤੇ ਰਿਹਾ । ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ ।

1. ਸਿੱਖਾਂ ਦੀਆਂ ਕਾਰਵਾਈਆਂ – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ । ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ ।

2. ਜਸਪਤ ਰਾਏ ਦੀ ਮੌਤ – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡਬੱਕਰੀਆਂ ਨੂੰ ਫੜ ਲਿਆ । ਲੋਕਾਂ ਦੀ ਸ਼ਿਕਾਇਤ ‘ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ । ਸਿੱਖਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ । ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ । ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ ।

3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਭਰਾ ਦੀਵਾਨ ਲਖਪਤ ਰਾਏ ਦਾ ਖੂਨ ਖੌਲ ਉੱਠਿਆ । ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ‘ਤੇ ਅਨੇਕਾਂ ਪਾਬੰਦੀਆਂ ਲੱਗਾ ਦਿੱਤੀਆਂ । ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ।

4. ਪਹਿਲਾ ਘੱਲੂਘਾਰਾ – 1746 ਈ. ਵਿੱਚ ਯਾਹੀਆ ਖਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 10.
ਪਹਿਲੇ ਜਾਂ ਛੋਟੇ ਘੱਲੂਘਾਰੇ (1746 ਈ.) ਬਾਰੇ ਤੁਸੀਂ ਕੀ ਜਾਣਦੇ ਹੋ ? [What do you know about the First Holocaust (1746) or Chhota Ghallughara ?]
ਜਾਂ
‘ਛੋਟਾ ਘੱਲੂਘਾਰਾਂ’ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on ‘Chhota Ghallughara’.)
ਉੱਤਰ-
ਸਿੱਖਾਂ ਦਾ ਮਲੀਆਮੇਟ ਕਰਨ ਲਈ ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਤਿਆਰ ਕੀਤੀ ।ਇਸ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ । ਸਿੱਖ ਉੱਥੋਂ ਬਚ ਕੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ । ਮੁਗ਼ਲ ਸੈਨਿਕਾਂ ਨੇ ਉਨ੍ਹਾਂ ਦਾ ਬੜੀ ਤੇਜ਼ੀ ਨਾਲ ਪਿੱਛਾ ਕੀਤਾ । ਇੱਥੇ ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ । ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਬੜਾ ਹੜ੍ਹ ਆਇਆ ਹੋਇਆ ਸੀ । ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਅੱਗੇ ਵੀ ਪਹਾੜੀ ਰਾਜੇ ਅਤੇ ਲੋਕ ਉਨ੍ਹਾਂ ਦੇ ਕੱਟੜ ਦੁਸ਼ਮਣ ਸਨ ।

ਸਿੱਖਾਂ ਕੋਲ ਰਸਦ ਤਾਂ ਬਿਲਕੁਲ ਹੀ ਨਹੀਂ ਸੀ । ਚਾਰੇ ਦੀ ਘਾਟ ਕਾਰਨ ਘੋੜਿਆਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ ਮੁਗ਼ਲਾਂ ਨੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ । ਇਸ ਕਾਰਨ ਇਸ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਇਹ ਘੱਲੂਘਾਰਾ ਮਈ, 1746 ਈ. ਨੂੰ ਵਾਪਰਿਆ । ਇਸ ਵਿਨਾਸ਼ਕਾਰੀ ਘੱਲੂਘਾਰੇ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਬੁਲੰਦ ਰਹੇ ।

ਪ੍ਰਸ਼ਨ 11.
ਮੀਰ ਮੰਨੂੰ ਕੌਣ ਸੀ ? ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਸਿੱਖਾਂ ਵਿਰੁੱਧ ਕੀ ਕਾਰਵਾਈ ਕੀਤੀ ? (Who was Mir Mannu ? What steps did he take against the Sikhs during his rule ?)
ਜਾਂ
ਮੀਰ ਮੰਨੂੰ ਦਾ ਸ਼ਾਸਨ ਕਾਲ ਸਿੱਖ ਸ਼ਕਤੀ ਦੇ ਉਭਾਰ ਵਿੱਚ ਕਿਵੇਂ ਸਹਾਇਕ ਹੋਇਆ ? (How did the rule of Mir Mannu help in the rise of Sikh Power ?)
ਜਾਂ
ਮੀਰ ਮੰਨੂੰ ਦੁਆਰਾ ਸਿੱਖਾਂ ਦੇ ਦਮਨ ਦਾ ਅਧਿਐਨ ਕਰੋ । (Study the persecution of the Sikhs by Mir Mannu.)
ਜਾਂ
ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਹਾਲ ਲਿਖੋ । (Write briefly the relations of Mir Mannu with the Sikhs.)
ਉੱਤਰ-
ਮੀਰ ਮੰਨੂੰ ਨੂੰ ਮੁਈਨ-ਉਲ-ਮੁਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ । ਉਹ 1748 ਈ. ਤੋਂ ਲੈ ਕੇ 1752 ਈ. ਤਕ ਮੁਗ਼ਲ ਬਾਦਸ਼ਾਹ ਵੱਲੋਂ ਅਤੇ 1752 ਈ. ਤੋਂ 1753 ਈ. ਤਕ ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਦਾ ਸੂਬੇਦਾਰ ਰਿਹਾ । ਮੀਰ ਮੰਨੂੰ ਸਿੱਖਾਂ ਦਾ ਬੜਾ ਕੱਟੜ ਦੁਸ਼ਮਣ ਸੀ । ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਸਿੱਖਾਂ ਵੱਲ ਕੀਤਾ । ਮੀਰ ਮੰਨੂੰ ਨੇ ਸਿੱਖਾਂ ਦੇ ਵਿਨਾਸ਼ ਲਈ ਪੰਜਾਬ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸੈਨਿਕ ਦਸਤੇ ਭੇਜੋ । ਉਸ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ । ਸਿੱਖਾਂ ਨੂੰ ਰੋਜ਼ਾਨਾ ਗਿਫ਼ਤਾਰ ਕੀਤਾ ਜਾਣ ਲੱਗਾ । ਅਦੀਨਾ ਬੇਗ ਅਤੇ ਸਿੱਖਾਂ ਵਿਚਾਲੇ ਹੋਈ ਇੱਕ ਲੜਾਈ ਵਿੱਚ 600 ਸਿੱਖ ਸ਼ਹੀਦ ਹੋ ਗਏ । ਸਿੱਟੇ ਵਜੋਂ ਸਿੱਖਾਂ ਨੇ ਜੰਗਲਾਂ ਵਿੱਚ ਸ਼ਰਨ ਲਈ ।

ਛੇਤੀ ਹੀ ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਬੜੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਦੇ ਮੁੱਲ ਨਿਯਤ ਕੀਤੇ ਗਏ । ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ । ਮਾਰਚ, 1753 ਈ. ਵਿੱਚ ਜਦੋਂ ਸਿੱਖ ਹੋਲੇ-ਮਹੱਲੇ ਦੇ ਮੌਕੇ ‘ਤੇ ਮਾਖੋਵਾਲ ਵਿਖੇ ਇਕੱਠੇ ਹੋਏ ਸਨ ਤਾਂ ਅਦੀਨਾ ਬੇਗ਼ ਨੇ ਅਚਾਨਕ ਹਮਲਾ ਕਰ ਕੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ । ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲੈ ਆਂਦਾ ਗਿਆ । ਇਨ੍ਹਾਂ ਇਸਤਰੀਆਂ ਅਤੇ ਬੱਚਿਆਂ ਉੱਤੇ ਜੋ ਜ਼ੁਲਮ ਅਤੇ ਜਬਰ ਢਾਹੇ ਗਏ, ਉਨ੍ਹਾਂ ਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ । ਹਰੇਕ ਇਸਤਰੀ ਨੂੰ ਸਵਾ-ਸਵਾ ਮਣ ਰੋਜ਼ਾਨਾ ਅਨਾਜ ਪੀਸਣ ਨੂੰ ਦਿੱਤਾ ਜਾਂਦਾ । ਦੁੱਧ ਚੁੰਘਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਤੋਂ ਖੋਹ ਕੇ ਉਨ੍ਹਾਂ ਦੇ ਸਾਹਮਣੇ ਕਤਲ ਕੀਤਾ ਗਿਆ । ਇਨ੍ਹਾਂ ਘੋਰ ਤਸੀਹਿਆਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਚਲੀ ਗਈ। ਉਸ ਸਮੇਂ ਇਹ ਅਖਾਣ ਬੜਾ ਪ੍ਰਚੱਲਿਤ ਸੀ,
“ਮੰਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ ।
ਜਿਉਂ-ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ”

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 12.
ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਿਹਾ ? (Why did Mir Mannu fail to crush the Sikh Power ?)
ਜਾਂ
ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ ? ਕੋਈ ਛੇ ਕਾਰਨ ਦੱਸੋ । (What were the causes of the failure of Mir Mannu against the Sikhs ? Write any six causes.)
ਜਾਂ
ਮੀਰ ਮੰਨੂੰ ਸਿੱਖਾਂ ਵਿਰੁੱਧ ਕਿਉਂ ਅਸਫਲ ਰਿਹਾ ? (Why Mir Mannu was unsuccessful against the Sikhs ?) ਉੱਤਰ-
ਮੀਰ ਮੰਨੂੰ ਨੇ ਸਿੱਖਾਂ ਨੂੰ ਕੁਚਲਣ ਲਈ ਅਣਥੱਕ ਯਤਨ ਕੀਤੇ, ਪਰ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਉਸ ਦੀ ਅਸਫਲਤਾ ਲਈ ਹੇਠ ਲਿਖੇ ਮੁੱਖ ਕਾਰਨ ਜ਼ਿੰਮੇਵਾਰ ਸਨ-

1. ਦਲ ਖ਼ਾਲਸਾ ਦੀ ਜੱਥੇਬੰਦੀ – ਮੀਰ ਮੰਨੂੰ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਦਲ ਖ਼ਾਲਸਾ ਦੀ ਜੱਥੇਬੰਦੀ ਸੀ । ਸਿੱਖ ਦਲ ਖ਼ਾਲਸਾ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਇਸ ਦੇ ਹੁਕਮ ‘ਤੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ । ਸਿੱਟੇ ਵਜੋਂ ਮੀਰ ਮੰਨੂੰ ਲਈ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਔਖਾ ਹੋ ਗਿਆ ।

2. ਸਿੱਖਾਂ ਦੇ ਅਸਾਧਾਰਨ ਗੁਣ – ਸਿੱਖਾਂ ਵਿੱਚ ਆਪਣੇ ਪੰਥ ਲਈ ਦਿੜ ਨਿਸ਼ਚਾ, ਅਥਾਹ ਜੋਸ਼, ਦਲੇਰੀ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਸਨ ਉਹ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਕਦੇ ਨਹੀਂ ਸਨ ਛੱਡਦੇ । ਮੀਰ ਮੰਨੂੰ ਨੇ ਸਿੱਖਾਂ ਨੂੰ ਅਣਗਿਣਤ ਤਸੀਹੇ ਦਿੱਤੇ ਪਰ ਉਹ ਸਿੱਖਾਂ ਨੂੰ ਵਿਚਲਿਤ ਕਰਨ ਵਿੱਚ ਅਸਫਲ ਰਿਹਾ ।

3. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ – ਸਿੱਖਾਂ ਨੇ ਮੁਗ਼ਲ ਸੈਨਾ ਦੇ ਵਿਰੁੱਧ ਗੁਰੀਲਾ ਯੁੱਧ ਨੀਤੀ ਅਪਣਾਈ । ਇਸ ਨੀਤੀ ਅਨੁਸਾਰ ਸਿੱਖਾਂ ਨੂੰ ਜਦ ਮੌਕਾ ਮਿਲਦਾ ਉਹ ਮੁਗ਼ਲ ਫ਼ੌਜਾਂ ‘ਤੇ ਹਮਲਾ ਕਰਦੇ ਅਤੇ ਲੁੱਟਮਾਰ ਕਰਨ ਮਗਰੋਂ ਮੁੜ ਜੰਗਲਾਂ ਵਿੱਚ ਜਾ ਸ਼ਰਨ ਲੈਂਦੇ । ਇਸ ਤਰ੍ਹਾਂ ਆਹਮਣੇ-ਸਾਹਮਣੇ ਦੀ ਟੱਕਰ ਦੀ ਕਮੀ ਵਿੱਚ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।

4. ਦੀਵਾਨ ਕੌੜਾ ਮਲ ਦਾ ਸਿੱਖਾਂ ਨਾਲ ਸਹਿਯੋਗ – ਦੀਵਾਨ ਕੌੜਾ ਮਲ ਮੀਰ ਮੰਨੂੰ ਦਾ ਸਲਾਹਕਾਰ ਸੀ । ਸਹਿਜਧਾਰੀ ਸਿੱਖ ਹੋਣ ਕਾਰਨ ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ । ਜਦੋਂ ਵੀ ਕਦੇ ਮੀਰ ਮੰਨੂੰ ਨੇ ਸਿੱਖਾਂ ਵਿਰੁੱਧ ਕੋਈ ਸਖ਼ਤ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੌੜਾ ਮਲ ਉਸ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਨਾ ਲੈਂਦਾ ਸੀ । ਇਸ ਤਰ੍ਹਾਂ ਦੀਵਾਨ ਕੌੜਾ ਮਲ ਦਾ ਸਹਿਯੋਗ ਵੀ ਸਿੱਖ ਸ਼ਕਤੀ ਨੂੰ ਬਚਾਈ ਰੱਖਣ ਵਿੱਚ ਬੜਾ ਲਾਹੇਵੰਦ ਸਿੱਧ ਹੋਇਆ ।

5. ਮੀਰ ਮੰਨੂੰ ਦੀਆਂ ਸਮੱਸਿਆਵਾਂ – ਮੀਰ ਮੰਨੂੰ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਸਮੱਸਿਆਵਾਂ ਵਿੱਚ ਘਿਰਿਆ ਰਹਿਣ ਦੇ ਕਾਰਨ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ । ਉਸ ਦੀ ਪਹਿਲੀ ਵੱਡੀ ਸਮੱਸਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਨ । ਇਨ੍ਹਾਂ ਹਮਲਿਆਂ ਕਾਰਨ ਉਸ ਨੂੰ ਸਿੱਖਾਂ ਵਿਰੁੱਧ ਆਪਣੀ ਕਾਰਵਾਈ ਸਥਗਿਤ ਕਰਨੀ ਪੈਂਦੀ ਸੀ । ਦੂਜਾ, ਦਿੱਲੀ ਦਾ ਵਜ਼ੀਰ ਸਫ਼ਦਰਜੰਗ ਵੀ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਸਾਜ਼ਸ਼ਾਂ ਕਰਦਾ ਰਹਿੰਦਾ ਸੀ । ਸਿੱਟੇ ਵਜੋਂ ਮੀਰ ਮੰਨੂੰ ਇਨ੍ਹਾਂ ਸਮੱਸਿਆਵਾਂ ਵਿੱਚ ਹੀ ਰੁੱਝਿਆ ਰਿਹਾ ।

6. ਮੀਰ ਮੰਨੂੰ ਦੇ ਅੱਤਿਆਚਾਰ – ਮੀਰ ਮੰਨੂੰ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਨਿਰਦੋਸ਼ ਲੋਕਾਂ ‘ਤੇ ਭਾਰੀ ਅੱਤਿਆਚਾਰ ਕੀਤੇ । ਇਸ ਕਾਰਨ ਇਹ ਲੋਕ ਸਿੱਖਾਂ ਨਾਲ ਮਿਲ ਗਏ । ਇਸ ਕਾਰਨ ਸਿੱਖਾਂ ਦੀ ਸ਼ਕਤੀ ਬਹੁਤ ਵੱਧ ਗਈ । ਇਸ ਕਾਰਨ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫ਼ਲ ਰਿਹਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਅਬਦੁਸ ਸਮਦ ਖਾਂ 1713-26 ਈ. (Abdus Samad Khan 1713-26 A.D.).

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਪਿੱਛੋਂ ਸਿੱਖਾਂ ਦੀ ਹਾਲਤ ਕਿਹੋ ਜਿਹੀ ਸੀ ? ਅਬਦੁਸ ਸਮਦ ਖਾਂ ਨੇ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕੀਤਾ ? (What was the condition of the Sikhs after the martyrdom of Banda Singh Bahadur ? How did Abdus Samad Khan tackle the Sikhs ?)
ਜਾਂ
ਅਬਦੁਸ ਸਮਦ ਖ਼ਾਂ ਨੇ 1713-1726 ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੀ ਕਦਮ ਚੁੱਕੇ ? (What steps were taken by Abdus Samad Khan to crush the power of Sikhs during 1713-1726 ?)
ਜਾਂ
ਅਬਦੁਸ ਸਮਦ ਖਾਂ ਦੇ ਸਿੱਖਾਂ ਨਾਲ 1713 ਤੋਂ 1726 ਤਕ ਦੇ ਕਿਵੇਂ ਸੰਬੰਧ ਸਨ ? (What were the relations of Abdus Samad Khan and the Sikhs from 1713 to 1726 ?)
ਉੱਤਰ-
ਅਬਦੁਸ ਸਮਦ ਖ਼ਾਂ ਨੂੰ 1713 ਈ. ਵਿੱਚ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ । ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ ਤਾਂ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਦੇਵੇ । ਉਸ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦਿੱਲੀ ਲਿਆ ਕੇ 1716 ਈ. ਵਿੱਚ ਸ਼ਹੀਦ ਕਰ ਦਿੱਤਾ । ਫ਼ਰੁੱਖਸੀਅਰ ਅਬਦੁਸ ਸਮਦ ਖ਼ਾਂ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹੋਇਆ । ਅਬਦੁਸ ਸਮਦ ਖਾਂ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਫ਼ਰੁੱਖਸੀਅਰ ਦਾ ਫ਼ਰਮਾਨ (Farrukhsiyar’s Edict) – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ । ਇਸ ਵਿੱਚ ਮੁਗ਼ਲ ਅਧਿਕਾਰੀਆਂ ‘ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ । ਸਿੱਖਾਂ ਨੂੰ ਸਹਾਇਤਾ ਜਾਂ ਸ਼ਰਨ ਦੇਣ ਵਾਲਿਆਂ ਨੂੰ ਵੀ ਇਹੋ ਸਜ਼ਾ ਦਿੱਤੀ ਜਾਵੇ । ਜੇ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇ ।

2. ਅਬਦੁਸ ਸਮਦ ਖਾਂ ਦੁਆਰਾ ਸਿੱਖਾਂ ਵਿਰੁੱਧ ਚੁੱਕੇ ਗਏ ਕਦਮ (Steps taken by Abdus Samad Khan against the Sikhs) – ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ । ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ । ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ । ਅਬਦੁਸ ਸਮਦ ਖਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਸ਼ਰਨ ਲਈ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ । ਇਸ ਤੋਂ ਖ਼ੁਸ਼ ਹੋ ਕੇ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ।

3. ਸਿੱਖਾਂ ਵਿੱਚ ਫੁੱਟ (Split among the Sikhs) – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ । ਉਹ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡੇ ਗਏ । ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਦ੍ਰਿੜ ਸਮਰਥਕ ਸਨ । ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ । ਤੱਤ ਖ਼ਾਲਸਾ ਵਾਲੇ ਆਪਸ ਵਿੱਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿੰਦੇ ਸਨ ਜਦਕਿ ਬੰਦਈ ਖ਼ਾਲਸਾ ‘ਫ਼ਤਹਿ ਧਰਮ’ ਅਤੇ ‘ਫ਼ਤਹਿ’ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ । ਤੱਤ ਖ਼ਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਜਦਕਿ ਬੰਦਈ ਖ਼ਾਲਸਾ ਵਾਲੇ ਲਾਲ ਰੰਗ ਦੇ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ ਮਤਭੇਦ ਦਿਨੋ-ਦਿਨ ਵਧਦੇ ਗਏ । ਸਿੱਟੇ ਵਜੋਂ ਸਿੱਖ ਅਬਦੁਸ ਸਮਦ ਮਾਂ ਦੇ ਅੱਤਿਆਚਾਰਾਂ ਦਾ ਇਕੱਠੇ ਹੋ ਕੇ ਮੁਕਾਬਲਾ ਨਾ ਕਰ ਸਕੇ ।

4. ਹਾਲਾਤਾਂ ਵਿੱਚ ਤਬਦੀਲੀ (Change in Circumstances) – 1720 ਈ. ਤੋਂ ਬਾਅਦ ਹਾਲਾਤਾਂ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ | ਸ਼ਾਹੀ ਦਰਬਾਰ ਸਾਜ਼ਸ਼ਾਂ ਦਾ ਅੱਡਾ ਬਣ ਕੇ ਰਹਿ ਗਿਆ ਸੀ । ਸਿੱਟੇ ਵਜੋਂ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਂਦਾ ਧਿਆਨ ਨਾ ਦੇ ਸਕੀ । ਪੰਜਾਬ ਵਿੱਚ ਅਬਦੁਸ ਸਮਦ ਖਾਂ ਵੀ ਈਸਾ ਖਾਂ ਅਤੇ ਹੁਸੈਨ ਖਾਂ ਦੇ ਵਿਦਰੋਹਾਂ ਨੂੰ ਕੁਚਲਣ ਵਿੱਚ ਉਲਝ ਗਿਆ । 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਆਪਸੀ ਸਮਝੌਤਾ ਕਰਵਾ ਦਿੱਤਾ । ਸਿੱਟੇ ਵਜੋਂ ਸਿੱਖ ਮੁੜ ਇੱਕ ਹੋ ਗਏ ।

5. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਸਥਿਤੀ ਵਿੱਚ ਤਬਦੀਲੀ ਆਉਣ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ । ਉਨ੍ਹਾਂ ਨੇ ਸੌ-ਸੌ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੁਗ਼ਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਉਨ੍ਹਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ ਸੀ | ਅਬਦੁਸ ਸਮਦ ਖ਼ਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖ਼ਾਂ ਅਧੀਨ ਕੁਝ ਫ਼ੌਜ ਅੰਮ੍ਰਿਤਸਰ ਭੇਜੀ । ਸਿੱਖਾਂ ਨੇ ਇਸ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਉਸ ਨੂੰ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਅਸਲਮ ਖਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਨੱਸਣ ਲਈ ਮਜਬੂਰ ਹੋਣਾ ਪਿਆ ।

6. ਅਬਦੁਸ ਸਮਦ ਖਾਂ ਦੀ ਅਸਫਲਤਾ (Failure of Abdus Samad Khan) – ਅਬਦੁਸ ਸਮਦ ਖ਼ਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਇਸ ਦੇ ਕਈ ਕਾਰਨ ਸਨ । ਪਹਿਲਾ, ਅਬਦੁਸ ਸਮਦ ਖ਼ਾਂ ਬੁੱਢਾ ਹੋ ਗਿਆ ਸੀ ।ਦੂਜਾ, ਸਿੱਖਾਂ ਵਿੱਚ ਆਪਸੀ ਏਕਤਾ ਸਥਾਪਿਤ ਹੋ ਗਈ ਸੀ । ਤੀਸਰਾ, ਅਬਦੁਸ ਸਮਦ ਖਾਂ ਨੂੰ ਮੁਗ਼ਲ ਅਧਿਕਾਰੀਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋਣਾ ਪਿਆ । ਚੌਥਾ, ਉਸ ਨੂੰ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਪ੍ਰਾਪਤ ਹੋਈ । 1726 ਈ. ਵਿੱਚ ਅਬਦੁਸ ਸਮਦ ਖਾਂ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਜ਼ਕਰੀਆ ਖਾਂ 1726-45 ਈ. (Zakariya Khan 1726-45 A.D.)

ਪ੍ਰਸ਼ਨ 2.
ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ ? ਉਸ ਦੀਆਂ ਕੋਸ਼ਿਸ਼ਾਂ ਵਿੱਚ ਉਸ ਨੂੰ ਕਿੱਥੋਂ ਤਕ ਸਫਲਤਾ ਪ੍ਰਾਪਤ ਹੋਈ ? (What measures were adopted by Zakariya Khan to crush the power of the Sikhs ? How far did he succeed in his efforts ?)
ਜਾਂ
ਜ਼ਕਰੀਆ ਖਾਂ ਦੇ ਸਿੱਖਾਂ ਨਾਲ ਸੰਬੰਧ ਦੀ ਚਰਚਾ ਕਰੋ । (Discuss the relations of Zakariya Khan with the Sikhs.)
ਜਾਂ
ਜ਼ਕਰੀਆਂ ਖਾਂ ਨੇ ਸਿੱਖਾਂ ਨਾਲ ਨਜਿੱਠਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ? (How did Zakariya Khan treat the Sikhs ?)
ਜਾਂ
ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜ਼ਕਰੀਆਂ ਖਾਂ ਨੇ ਕੀ ਕਦਮ ਚੁੱਕੇ ? ਉਸ ਨੂੰ ਆਪਣੇ ਯਤਨਾਂ ਵਿੱਚ ਕਿੱਥੋਂ ਤਕ ਸਫ਼ਲਤਾ ਮਿਲੀ ? (What measures were adopted by Zakariya Khan to crush the power of the Sikhs ? How far did he succeed in his efforts ?)
ਉੱਤਰ-
ਅਬਦੁਸ ਸਮਦ ਖ਼ਾਂ ਦੇ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ । ਉਹ ਇਸ ਅਹੁਦੇ ‘ਤੇ 1726 ਈ. ਤੋਂ 1745 ਈ. ਤਕ ਰਿਹਾ । ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਅਤੇ ਉਸ ਦੇ ਸਿੱਖਾਂ ਨਾਲ ਸੰਬੰਧਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ (Harsh measures against the Sikhs) – ਜ਼ਕਰੀਆ ਖ਼ਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ । ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ । ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ 10 ਰੁਪਏ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫ਼ਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਇਸ ਤਰ੍ਹਾਂ ਸਿੱਖਾਂ ‘ਤੇ ਮੁੜ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ । ਸੈਂਕੜੇ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ ਪੈ ਗਿਆ ।

2. ਭਾਈ ਤਾਥਾ ਸਿੰਘ ਜੀ ਵਾਂ ਦੀ ਸ਼ਹੀਦੀ (Martyrdom of Bhai Tara Singh Ji Van) – ਭਾਈ ਤਾਰਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ । ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ । ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਅਪਮਾਨ ਕਰਦਾ । ਭਾਈ ਤਾਰਾ ਸਿੰਘ ਜੀ ਵਾਂ ਲਈ ਇਹ ਗੱਲ ਅਸਹਿ ਸੀ । ਇੱਕ ਦਿਨ ਉਨ੍ਹਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ ਹੋਏ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ । ਇਸ ’ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਾਹਿਬ ਰਾਏ ਨੇ ਜ਼ਕਰੀਆ ਖ਼ਾਂ ਤੋਂ ਮਦਦ ਮੰਗੀ । ਜ਼ਕਰੀਆ ਖ਼ਾਂ ਨੇ 2200 ਘੋੜਸਵਾਰ ਸਿੱਖਾਂ ਵਿਰੁੱਧ ਭੇਜੇ । ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ 22 ਸਾਥੀ ਮੁਗ਼ਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ । ਇਸ ਤੋਂ ਪਹਿਲਾਂ ਉਨ੍ਹਾਂ ਨੇ 300 ਮੁਗ਼ਲ ਸੈਨਿਕਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ । ਇਹ ਘਟਨਾ 1726 ਈ. ਦੀ ਹੈ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਸ਼ੀਤਲ ਅਨੁਸਾਰ,
“ਉਸ (ਤਾਰਾ ਸਿੰਘ ਦੀ ਸ਼ਹੀਦੀ ਦਾ ਸਿੱਖਾਂ ਦੇ ਮਨਾਂ ‘ਤੇ ਡੂੰਘਾ ਅਸਰ ਪਿਆ ।”1

3. ਸਿੱਖਾਂ ਦੀਆਂ ਜਵਾਬੀ ਕਾਰਵਾਈਆਂ (Retaliatory measures of the Sikhs) – ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰ ਦਿੱਤਾ । ਉਨ੍ਹਾਂ ਨੇ ਛਾਪਾਮਾਰ ਯੁੱਧਾਂ ਰਾਹੀਂ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਕਈ ਥਾਂਵਾਂ ‘ਤੇ ਹਮਲਾ ਕਰਕੇ ਸਰਕਾਰ ਦੇ ਪਿੱਛਲੱਗਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਦੋਂ ਜ਼ਕਰੀਆ ਖ਼ਾਂ ਇਨ੍ਹਾਂ ਸਿੱਖਾਂ ਵਿਰੁੱਧ ਆਪਣੇ ਸੈਨਿਕਾਂ ਨੂੰ ਭੇਜਦਾ ਤਾਂ ਉਹ ਝਟ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਛਿਪਦੇ ।

4. ਹੈਦਰੀ ਝੰਡੇ ਦੀ ਘਟਨਾ (Incident of Haidri Flag) – ਮਜਬੂਰ ਹੋ ਕੇ ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਦਮਨ ਲਈ ਜ਼ਿਹਾਦ ਦਾ ਨਾਅਰਾ ਲਗਾਇਆ । ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਇਨਾਇਤ ਉਲਾ ਖਾਂ ਦੇ ਝੰਡੇ ਅਧੀਨ ਆਣ ਇਕੱਠੇ ਹੋਏ । ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ । ਪਰ ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ । ਇਸ ਘਟਨਾ ਨਾਲ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ ।

5. ਜ਼ਕਰੀਆ ਖ਼ਾਂ ਦਾ ਸਿੱਖਾਂ ਨਾਲ ਸਮਝੌਤਾ (Agreement of Zakariya Khan with the Sikhs) – ਹੁਣ ਜ਼ਕਰੀਆ ਖ਼ਾਂ ਨੇ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ । ਉਸ ਨੇ 1733 ਈ. ਵਿੱਚ ਐਲਾਨ ਕੀਤਾ ਕਿ ਜੇਕਰ ਸਿੱਖ ਸਰਦਾਰ ਵਿਰੋਧੀ ਕਾਰਵਾਈਆਂ ਨੂੰ ਬੰਦ ਕਰ ਦੇਣ ਤਾਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਆਮਦਨ ਵਾਲੀ ਇੱਕ ਜਾਗੀਰ ਅਤੇ ਉਨ੍ਹਾਂ ਦੇ ਆਗੂ ਨੂੰ “ਨਵਾਬ’ ਦਾ ਖਿਤਾਬ ਦਿੱਤਾ ਜਾਵੇਗਾ । ਪਹਿਲਾਂ ਤਾਂ ਸਿੱਖ ਇਸ ਸਮਝੌਤੇ ਦੇ ਵਿਰੁੱਧ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ । ਸਿੱਖਾਂ ਨੇ ਨਵਾਬ ਦੀ ਪਦਵੀ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਨੂੰ ਦਿੱਤੀ ।

6. ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ (Organisation of Buddha Dal and Taruna Dal) – ਮੁਗਲਾਂ ਨਾਲ ਸਮਝੌਤਾ ਹੋ ਜਾਣ ਨਾਲ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਮੁੜ ਆਪਣੇ ਘਰਾਂ ਵਿੱਚ ਆ ਜਾਣ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ । ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ । ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਤਰੁਣਾ ਦਲ ਵਿੱਚ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀ । ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ।

7. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਬਾਰਾ ਸੰਘਰਸ਼ (Renewed struggle between the Mughals and the Sikhs) – ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਸੈਨਿਕ ਕਾਰਵਾਈਆਂ ਮੁੜ ਆਰੰਭ ਕਰ ਦਿੱਤੀਆਂ ਸਨ । ਉਨ੍ਹਾਂ ਨੇ ਸ਼ਾਹੀ ਖ਼ਜ਼ਾਨਿਆਂ ਨੂੰ ਮੁੜ ਲੁੱਟਣਾ ਸ਼ੁਰੂ ਕਰ ਦਿੱਤਾ ਸੀ । ਇਸ ਕਾਰਨ ਜ਼ਕਰੀਆ ਖ਼ਾਂ ਨੇ ਗੁੱਸੇ ਵਿੱਚ ਆ ਕੇ ਸਿੱਖਾਂ ਨੂੰ ਦਿੱਤੀ ਗਈ ਜਾਗੀਰ ਨੂੰ 1735 ਈ. ਵਿੱਚ ਜ਼ਬਤ ਕਰ ਲਿਆ । ਸਿੱਖਾਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ । ਸਿੱਟੇ ਵਜੋਂ ਸਿੱਖ ਜੰਗਲਾਂ ਵੱਲ ਚਲੇ ਗਏ । ਇਸ ਮੌਕੇ ਦਾ ਫਾਇਦਾ ਉਠਾ ਕੇ ਮੁਗ਼ਲਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ ।
PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ 1
8. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ (Martyrdom of Bhai Mani Singh Ji) – ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚਲੇ ਆ ਰਹੇ ਸਨ ।ਉਨ੍ਹਾਂ ਨੇ 1738 ਈ. ਵਿੱਚ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ‘ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ । ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਸਵੀਕਾਰ ਕਰ ਲਈ । ਪਰ ਹਾਲੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਹੀ ਰਹੇ ਸਨ ਕਿ ਜ਼ਕਰੀਆ ਖ਼ਾਂ ਦੇ ਸੈਨਿਕਾਂ ਨੇ ਹਮਲਾ ਕਰ ਦਿੱਤਾ । ਸਿੱਟੇ ਵਜੋਂ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਮੇਲਾ ਨਾ ਮਨਾਇਆ ਜਾ ਸਕਿਆ । ਜ਼ਕਰੀਆ ਖਾਂ ਨੇ ਭਾਈ ਮਨੀ ਸਿੰਘ ਜੀ ਤੋਂ 5,000 ਰੁਪਏ ਦੀ ਮੰਗ ਕੀਤੀ । ਭਾਈ ਮਨੀ ਸਿੰਘ ਜੀ ਇਹ ਪੈਸਾ ਨਾ ਦੇ ਸਕੇ । ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ | ਭਾਈ ਸਾਹਿਬ ਜੀ ਨੂੰ ਇਸਲਾਮ ਹਿਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਉਨ੍ਹਾਂ ਨੂੰ 1738 ਈ. ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਇਸ ਘਟਨਾ ਨਾਲ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ । ਪ੍ਰਸਿੱਧ ਇਤਿਹਾਸਕਾਰ ਖੁਸ਼ਵੰਤ ਸਿੰਘ ਦੇ ਵਿਚਾਰ ਅਨੁਸਾਰ,
‘‘ਪਵਿੱਤਰ ਅਤੇ ਪੂਜਣ ਯੋਗ ਮੁੱਖ ਪੁਜਾਰੀ (ਭਾਈ ਮਨੀ ਸਿੰਘ ਦੀ ਕੁਰਬਾਨੀ ਕਾਰਨ ਸਿੱਖ ਭੜਕ ਉਠੇ ।’’ 1

9. ਸਿੱਖਾਂ ਦਾ ਨਾਦਰ ਸ਼ਾਹ ਨੂੰ ਲੁੱਟਣਾ (Sikhs robbed Nadir Shah) – 1739 ਈ. ਵਿੱਚ ਨਾਦਰ ਸ਼ਾਹ ਦਿੱਲੀ ਵਿੱਚ ਭਾਰੀ ਲੁੱਟਮਾਰ ਕਰਕੇ ਪੰਜਾਬ ਵਿੱਚੋਂ ਹੁੰਦਾ ਹੋਇਆ ਵਾਪਸ ਈਰਾਨ ਜਾ ਰਿਹਾ ਸੀ । ਜਦੋਂ ਸਿੱਖਾਂ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖ਼ਜ਼ਾਨਾ ਲੁੱਟ ਲਿਆ । ਨਾਦਰ ਸ਼ਾਹ ਨੇ ਜ਼ਕਰੀਆ ਖਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਛੇਤੀ ਹੀ ਸਿੱਖ ਪੰਜਾਬ ਦੇ ਸ਼ਾਸਕ ਬਣ ਜਾਣਗੇ ।

10. ਜ਼ਕਰੀਆ ਖਾਂ ਦੁਆਰਾ ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ (Strong actions against the Sikhs by Zakariya Khan) – ਨਾਦਰ ਸ਼ਾਹ ਦੀ ਚੇਤਾਵਨੀ ਦਾ ਜ਼ਕਰੀਆ ਖਾਂ ਦੇ ਮਨ ’ਤੇ ਬੜਾ ਡੂੰਘਾ ਅਸਰ ਪਿਆ । ਉਸ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਅਨੇਕਾਂ ਕਦਮ ਚੁੱਕੇ । ਸਿੱਖਾਂ ਦਾ ਇੱਕ ਵਾਰੀ ਫਿਰ ਰੋਜ਼ਾਨਾ ਬੜੇ ਜ਼ਾਲਮਾਨਾ ਢੰਗ ਨਾਲ ਕਤਲ ਕੀਤਾ ਜਾਣ ਲੱਗਾ | ਕੁਝ ਪ੍ਰਸਿੱਧ ਸ਼ਹੀਦਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

(ੳ) ਭਾਈ ਬੋਤਾ ਸਿੰਘ ਜੀ (Bhai Bota Singh Ji) – ਜ਼ਕਰੀਆ ਖ਼ਾਂ ਨੇ ਅਨੇਕਾਂ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਇਹ ਘੋਸ਼ਣਾ ਕੀਤੀ ਕਿ ਉਸ ਨੇ ਸਿੱਖਾਂ ਦਾ ਨਾਮੋ-ਨਿਸ਼ਾਨ ਖ਼ਤਮ ਕਰ ਦਿੱਤਾ ਹੈ । ਸਿੱਖਾਂ ਦੀ ਹੋਂਦ ਨੂੰ ਦਰਸਾਉਣ ਲਈ ਭਾਈ ਬੋਤਾ ਸਿੰਘ ਜੀ ਨੇ ਸਰਾਇ ਨਦੀਨ ਵਿਖੇ ਇੱਕ ਚੌਕੀ ਕਾਇਮ ਕਰ ਲਈ ਅਤੇ ਉੱਥੋਂ ਚੰਗੀ ਕਰ ਲੈਣਾ ਸ਼ੁਰੂ ਕਰ ਦਿੱਤਾ । ਜ਼ਕਰੀਆ ਖ਼ਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੁਝ ਫ਼ੌਜ ਭੇਜੀ । ਭਾਈ ਬੋਤਾ ਸਿੰਘ ਜੀ ਆਪਣੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ।

(ਅ) ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ (Bhai Mehtab Singh Ji and Bhai Sukha Singh Ji) – ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦਾ ਚੌਧਰੀ ਮੱਸਾ ਰੰਗੜ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰ ਰਿਹਾ ਸੀ । ਇਸ ਕਾਰਨ ਸਿੱਖ ਉਸ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਸਨ । ਇੱਕ ਦਿਨ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਕੁਝ ਬੋਰੀਆਂ ਵਿੱਚ ਥੱਲੇ ਪੱਥਰ ਭਰ ਕੇ ਅਤੇ ਉੱਤੇ ਕੁਝ ਸਿੱਕੇ ਭਰ ਕੇ ਹਰਿਮੰਦਰ ਸਾਹਿਬ ਪਹੁੰਚ ਗਏ | ਸੈਨਿਕਾਂ ਦੁਆਰਾ ਪੁੱਛਣ ‘ਤੇ ਉਨ੍ਹਾਂ ਨੇ ਦੱਸਿਆ ਕਿ ਉਹ ਮਾਮਲਾ ਉਗਰਾਹ ਕੇ ਲਿਆਏ ਹਨ । ਮੱਸਾ ਰੰਗੜ ਸਿੱਕੇ ਨਾਲ ਭਰੀਆਂ ਬੋਰੀਆਂ ਵੇਖ ਕੇ ਬੜਾ ਖ਼ੁਸ਼ ਹੋਇਆ । ਜਿਵੇਂ ਹੀ ਉਹ ਇਨ੍ਹਾਂ ਬੋਰੀਆਂ ਨੂੰ ਸਵੀਕਾਰ ਕਰਨ ਲਈ ਥੱਲੇ ਝੁਕਿਆ ਉਸੇ ਸਮੇਂ ਭਾਈ ਮਹਿਤਾਬ ਸਿੰਘ ਜੀ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ । ਬਾਅਦ ਵਿੱਚ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਬੜੀ ਬੇਰਹਿਮੀ ਨਾਲ 1740 ਈ. ਵਿੱਚ ਸ਼ਹੀਦ ਕਰ ਦਿੱਤਾ ਗਿਆ ।

(ੲ) ਬਾਲ ਹਕੀਕਤ ਰਾਏ ਜੀ (Bal Haqiqat Rai Ji) – ਬਾਲ ਹਕੀਕਤ ਰਾਏ ਜੀ ਸਿਆਲਕੋਟ ਦੇ ਰਹਿਣ ਵਾਲੇ ਸਨ । ਇੱਕ ਦਿਨ ਕੁਝ ਮੁਸਲਮਾਨ ਮੁੰਡਿਆਂ ਨੇ ਹਿੰਦੂ ਦੇਵੀ-ਦੇਵਤਿਆਂ ਦੀ ਸ਼ਾਨ ਵਿੱਚ ਕੁਝ ਅਪਮਾਨ-ਜਨਕ ਸ਼ਬਦ ਕਹੇ | ਬਾਲ ਹਕੀਕਤ ਰਾਏ ਜੀ ਇਹ ਸਹਿਣ ਨਾ ਕਰ ਸਕੇ ।ਉਨ੍ਹਾਂ ਨੇ ਹਜ਼ਰਤ ਮੁਹੰਮਦ ਬਾਰੇ ਕੁਝ ਅਯੋਗ ਸ਼ਬਦ ਕਹਿ ਦਿੱਤੇ । ਬਾਲ ਹਕੀਕਤ ਰਾਏ ਜੀ `ਤੇ ਮੁਕੱਦਮਾ ਚਲਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ । ਇਹ ਘਟਨਾ 1742 ਈ. ਦੀ ਹੈ । ਇਸ ਘਟਨਾ ਕਾਰਨ ਲੋਕਾਂ ਨੇ ਜ਼ਾਲਮ ਮੁਗਲ ਸ਼ਾਸਨ ਦਾ ਅੰਤ ਕਰਨ ਦੀ ਸਹੁੰ ਚੁੱਕੀ ।

(ਸ) ਭਾਈ ਤਾਰੂ ਸਿੰਘ ਜੀ Bhai Taru Singh Ji) – ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਨਿਵਾਸੀ ਸਨ । ਉਹ ਆਪਣੀ ਆਮਦਨ ਤੋਂ ਸਿੱਖਾਂ ਦੀ ਮੱਦਦ ਕਰਦੇ ਸਨ । ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ । ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਬੁਲਾ ਕੇ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ । ਭਾਈ ਸਾਹਿਬ ਜੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸਤਿਰੂ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਨੂੰ ਨਹੀਂ ਦੇ ਸਕਦੇ ਹਾਂ ਉਹ ਆਪਣੇ ਕੇਸ ਆਪਣੀ ਖੋਪਰੀ ਨਾਲ ਹੀ ਉਤਰਵਾ ਸਕਦੇ ਹਨ । ਇਸ ’ਤੇ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪਰੀ ਨੂੰ ਉਤਾਰ ਦਿੱਤਾ । ਜਦੋਂ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ । ਇਹ ਘਟਨਾ 1745 ਈ. ਦੀ ਹੈ । ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ |

ਜ਼ਕਰੀਆ ਖ਼ਾਂ ਦੀ ਮੌਤ (Death of Zakariya Khan) – ਜ਼ਕਰੀਆ ਖ਼ਾਂ ਨੇ ਨਿਰਸੰਦੇਹ ਆਪਣੇ ਕਾਲ ਵਿੱਚ ਸਿੱਖਾਂ ਉੱਤੇ ਘੋਰ ਅੱਤਿਆਚਾਰ ਕੀਤੇ ।ਉਹ ਆਪਣੇ ਅਣਥੱਕ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । 1 ਜੁਲਾਈ, 1745 ਈ. ਨੂੰ ਜ਼ਕਰੀਆ ਖ਼ਾਂ ਦੀ ਮੌਤ ਹੋ ਗਈ । ਪਤਵੰਤ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ, .
‘‘ਕਿਸੇ ਨੇ ਵੀ ਸਿੱਖਾਂ ਦਾ ਇਸ ਤੋਂ ਵੱਧ ਉਤਸ਼ਾਹ ਨਾਲ ਮਨ ਨਹੀਂ ਕੀਤਾ ਜਿੰਨਾ ਕਿ ਜ਼ਕਰੀਆ ਖਾਂ ਨੇ ।” 1

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 3.
ਸੰਖੇਪ ਵਿੱਚ ਅਬਦੁਸ ਸਮਦ ਖਾਂ ਅਤੇ ਜ਼ਕਰੀਆ ਖਾਂ ਦੇ ਸਿੱਖਾਂ ਨਾਲ ਸੰਬੰਧਾਂ ਦੀ ਚਰਚਾ ਕਰੋ । (Briefly describe the relations of Abdus Samad Khan and Zakariya Khan with the Sikhs.)
ਉੱਤਰ-
ਅਬਦੁਸ ਸਮਦ ਖ਼ਾਂ ਨੂੰ 1713 ਈ. ਵਿੱਚ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ । ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ ਤਾਂ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਦੇਵੇ । ਉਸ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦਿੱਲੀ ਲਿਆ ਕੇ 1716 ਈ. ਵਿੱਚ ਸ਼ਹੀਦ ਕਰ ਦਿੱਤਾ । ਫ਼ਰੁੱਖਸੀਅਰ ਅਬਦੁਸ ਸਮਦ ਖ਼ਾਂ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹੋਇਆ । ਅਬਦੁਸ ਸਮਦ ਖਾਂ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਫ਼ਰੁੱਖਸੀਅਰ ਦਾ ਫ਼ਰਮਾਨ (Farrukhsiyar’s Edict) – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ । ਇਸ ਵਿੱਚ ਮੁਗ਼ਲ ਅਧਿਕਾਰੀਆਂ ‘ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ । ਸਿੱਖਾਂ ਨੂੰ ਸਹਾਇਤਾ ਜਾਂ ਸ਼ਰਨ ਦੇਣ ਵਾਲਿਆਂ ਨੂੰ ਵੀ ਇਹੋ ਸਜ਼ਾ ਦਿੱਤੀ ਜਾਵੇ । ਜੇ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇ ।

2. ਅਬਦੁਸ ਸਮਦ ਖਾਂ ਦੁਆਰਾ ਸਿੱਖਾਂ ਵਿਰੁੱਧ ਚੁੱਕੇ ਗਏ ਕਦਮ (Steps taken by Abdus Samad Khan against the Sikhs) – ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ । ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ । ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ । ਅਬਦੁਸ ਸਮਦ ਖਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਸ਼ਰਨ ਲਈ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ । ਇਸ ਤੋਂ ਖ਼ੁਸ਼ ਹੋ ਕੇ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ।

3. ਸਿੱਖਾਂ ਵਿੱਚ ਫੁੱਟ (Split among the Sikhs) – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ । ਉਹ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡੇ ਗਏ । ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਦ੍ਰਿੜ ਸਮਰਥਕ ਸਨ । ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ । ਤੱਤ ਖ਼ਾਲਸਾ ਵਾਲੇ ਆਪਸ ਵਿੱਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿੰਦੇ ਸਨ ਜਦਕਿ ਬੰਦਈ ਖ਼ਾਲਸਾ ‘ਫ਼ਤਹਿ ਧਰਮ’ ਅਤੇ ‘ਫ਼ਤਹਿ’ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ । ਤੱਤ ਖ਼ਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਜਦਕਿ ਬੰਦਈ ਖ਼ਾਲਸਾ ਵਾਲੇ ਲਾਲ ਰੰਗ ਦੇ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ ਮਤਭੇਦ ਦਿਨੋ-ਦਿਨ ਵਧਦੇ ਗਏ । ਸਿੱਟੇ ਵਜੋਂ ਸਿੱਖ ਅਬਦੁਸ ਸਮਦ ਮਾਂ ਦੇ ਅੱਤਿਆਚਾਰਾਂ ਦਾ ਇਕੱਠੇ ਹੋ ਕੇ ਮੁਕਾਬਲਾ ਨਾ ਕਰ ਸਕੇ ।

4. ਹਾਲਾਤਾਂ ਵਿੱਚ ਤਬਦੀਲੀ (Change in Circumstances) – 1720 ਈ. ਤੋਂ ਬਾਅਦ ਹਾਲਾਤਾਂ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ | ਸ਼ਾਹੀ ਦਰਬਾਰ ਸਾਜ਼ਸ਼ਾਂ ਦਾ ਅੱਡਾ ਬਣ ਕੇ ਰਹਿ ਗਿਆ ਸੀ । ਸਿੱਟੇ ਵਜੋਂ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਂਦਾ ਧਿਆਨ ਨਾ ਦੇ ਸਕੀ । ਪੰਜਾਬ ਵਿੱਚ ਅਬਦੁਸ ਸਮਦ ਖਾਂ ਵੀ ਈਸਾ ਖਾਂ ਅਤੇ ਹੁਸੈਨ ਖਾਂ ਦੇ ਵਿਦਰੋਹਾਂ ਨੂੰ ਕੁਚਲਣ ਵਿੱਚ ਉਲਝ ਗਿਆ । 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਆਪਸੀ ਸਮਝੌਤਾ ਕਰਵਾ ਦਿੱਤਾ । ਸਿੱਟੇ ਵਜੋਂ ਸਿੱਖ ਮੁੜ ਇੱਕ ਹੋ ਗਏ ।

5. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਸਥਿਤੀ ਵਿੱਚ ਤਬਦੀਲੀ ਆਉਣ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ । ਉਨ੍ਹਾਂ ਨੇ ਸੌ-ਸੌ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੁਗ਼ਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਉਨ੍ਹਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ ਸੀ | ਅਬਦੁਸ ਸਮਦ ਖ਼ਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖ਼ਾਂ ਅਧੀਨ ਕੁਝ ਫ਼ੌਜ ਅੰਮ੍ਰਿਤਸਰ ਭੇਜੀ । ਸਿੱਖਾਂ ਨੇ ਇਸ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਉਸ ਨੂੰ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਅਸਲਮ ਖਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਨੱਸਣ ਲਈ ਮਜਬੂਰ ਹੋਣਾ ਪਿਆ ।

6. ਅਬਦੁਸ ਸਮਦ ਖਾਂ ਦੀ ਅਸਫਲਤਾ (Failure of Abdus Samad Khan) – ਅਬਦੁਸ ਸਮਦ ਖ਼ਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਇਸ ਦੇ ਕਈ ਕਾਰਨ ਸਨ । ਪਹਿਲਾ, ਅਬਦੁਸ ਸਮਦ ਖ਼ਾਂ ਬੁੱਢਾ ਹੋ ਗਿਆ ਸੀ ।ਦੂਜਾ, ਸਿੱਖਾਂ ਵਿੱਚ ਆਪਸੀ ਏਕਤਾ ਸਥਾਪਿਤ ਹੋ ਗਈ ਸੀ । ਤੀਸਰਾ, ਅਬਦੁਸ ਸਮਦ ਖਾਂ ਨੂੰ ਮੁਗ਼ਲ ਅਧਿਕਾਰੀਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋਣਾ ਪਿਆ । ਚੌਥਾ, ਉਸ ਨੂੰ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਪ੍ਰਾਪਤ ਹੋਈ । 1726 ਈ. ਵਿੱਚ ਅਬਦੁਸ ਸਮਦ ਖਾਂ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ।

ਅਬਦੁਸ ਸਮਦ ਖ਼ਾਂ ਦੇ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ । ਉਹ ਇਸ ਅਹੁਦੇ ‘ਤੇ 1726 ਈ. ਤੋਂ 1745 ਈ. ਤਕ ਰਿਹਾ । ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਅਤੇ ਉਸ ਦੇ ਸਿੱਖਾਂ ਨਾਲ ਸੰਬੰਧਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ (Harsh measures against the Sikhs) – ਜ਼ਕਰੀਆ ਖ਼ਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ । ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ । ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ 10 ਰੁਪਏ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫ਼ਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਇਸ ਤਰ੍ਹਾਂ ਸਿੱਖਾਂ ‘ਤੇ ਮੁੜ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ । ਸੈਂਕੜੇ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ ਪੈ ਗਿਆ ।

2. ਭਾਈ ਤਾਥਾ ਸਿੰਘ ਜੀ ਵਾਂ ਦੀ ਸ਼ਹੀਦੀ (Martyrdom of Bhai Tara Singh Ji Van) – ਭਾਈ ਤਾਰਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ । ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ । ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਅਪਮਾਨ ਕਰਦਾ । ਭਾਈ ਤਾਰਾ ਸਿੰਘ ਜੀ ਵਾਂ ਲਈ ਇਹ ਗੱਲ ਅਸਹਿ ਸੀ । ਇੱਕ ਦਿਨ ਉਨ੍ਹਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ ਹੋਏ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ । ਇਸ ’ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਾਹਿਬ ਰਾਏ ਨੇ ਜ਼ਕਰੀਆ ਖ਼ਾਂ ਤੋਂ ਮਦਦ ਮੰਗੀ । ਜ਼ਕਰੀਆ ਖ਼ਾਂ ਨੇ 2200 ਘੋੜਸਵਾਰ ਸਿੱਖਾਂ ਵਿਰੁੱਧ ਭੇਜੇ । ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ 22 ਸਾਥੀ ਮੁਗ਼ਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ । ਇਸ ਤੋਂ ਪਹਿਲਾਂ ਉਨ੍ਹਾਂ ਨੇ 300 ਮੁਗ਼ਲ ਸੈਨਿਕਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ । ਇਹ ਘਟਨਾ 1726 ਈ. ਦੀ ਹੈ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਸ਼ੀਤਲ ਅਨੁਸਾਰ,
“ਉਸ (ਤਾਰਾ ਸਿੰਘ ਦੀ ਸ਼ਹੀਦੀ ਦਾ ਸਿੱਖਾਂ ਦੇ ਮਨਾਂ ‘ਤੇ ਡੂੰਘਾ ਅਸਰ ਪਿਆ ।”1

3. ਸਿੱਖਾਂ ਦੀਆਂ ਜਵਾਬੀ ਕਾਰਵਾਈਆਂ (Retaliatory measures of the Sikhs) – ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰ ਦਿੱਤਾ । ਉਨ੍ਹਾਂ ਨੇ ਛਾਪਾਮਾਰ ਯੁੱਧਾਂ ਰਾਹੀਂ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਕਈ ਥਾਂਵਾਂ ‘ਤੇ ਹਮਲਾ ਕਰਕੇ ਸਰਕਾਰ ਦੇ ਪਿੱਛਲੱਗਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਦੋਂ ਜ਼ਕਰੀਆ ਖ਼ਾਂ ਇਨ੍ਹਾਂ ਸਿੱਖਾਂ ਵਿਰੁੱਧ ਆਪਣੇ ਸੈਨਿਕਾਂ ਨੂੰ ਭੇਜਦਾ ਤਾਂ ਉਹ ਝਟ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਛਿਪਦੇ ।

4. ਹੈਦਰੀ ਝੰਡੇ ਦੀ ਘਟਨਾ (Incident of Haidri Flag) – ਮਜਬੂਰ ਹੋ ਕੇ ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਦਮਨ ਲਈ ਜ਼ਿਹਾਦ ਦਾ ਨਾਅਰਾ ਲਗਾਇਆ । ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਇਨਾਇਤ ਉਲਾ ਖਾਂ ਦੇ ਝੰਡੇ ਅਧੀਨ ਆਣ ਇਕੱਠੇ ਹੋਏ । ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ । ਪਰ ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ । ਇਸ ਘਟਨਾ ਨਾਲ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ ।

5. ਜ਼ਕਰੀਆ ਖ਼ਾਂ ਦਾ ਸਿੱਖਾਂ ਨਾਲ ਸਮਝੌਤਾ (Agreement of Zakariya Khan with the Sikhs) – ਹੁਣ ਜ਼ਕਰੀਆ ਖ਼ਾਂ ਨੇ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ । ਉਸ ਨੇ 1733 ਈ. ਵਿੱਚ ਐਲਾਨ ਕੀਤਾ ਕਿ ਜੇਕਰ ਸਿੱਖ ਸਰਦਾਰ ਵਿਰੋਧੀ ਕਾਰਵਾਈਆਂ ਨੂੰ ਬੰਦ ਕਰ ਦੇਣ ਤਾਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਆਮਦਨ ਵਾਲੀ ਇੱਕ ਜਾਗੀਰ ਅਤੇ ਉਨ੍ਹਾਂ ਦੇ ਆਗੂ ਨੂੰ “ਨਵਾਬ’ ਦਾ ਖਿਤਾਬ ਦਿੱਤਾ ਜਾਵੇਗਾ । ਪਹਿਲਾਂ ਤਾਂ ਸਿੱਖ ਇਸ ਸਮਝੌਤੇ ਦੇ ਵਿਰੁੱਧ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ । ਸਿੱਖਾਂ ਨੇ ਨਵਾਬ ਦੀ ਪਦਵੀ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਨੂੰ ਦਿੱਤੀ ।

6. ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ (Organisation of Buddha Dal and Taruna Dal) – ਮੁਗਲਾਂ ਨਾਲ ਸਮਝੌਤਾ ਹੋ ਜਾਣ ਨਾਲ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਮੁੜ ਆਪਣੇ ਘਰਾਂ ਵਿੱਚ ਆ ਜਾਣ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ । ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ । ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਤਰੁਣਾ ਦਲ ਵਿੱਚ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀ । ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ।

7. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਬਾਰਾ ਸੰਘਰਸ਼ (Renewed struggle between the Mughals and the Sikhs) – ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਸੈਨਿਕ ਕਾਰਵਾਈਆਂ ਮੁੜ ਆਰੰਭ ਕਰ ਦਿੱਤੀਆਂ ਸਨ । ਉਨ੍ਹਾਂ ਨੇ ਸ਼ਾਹੀ ਖ਼ਜ਼ਾਨਿਆਂ ਨੂੰ ਮੁੜ ਲੁੱਟਣਾ ਸ਼ੁਰੂ ਕਰ ਦਿੱਤਾ ਸੀ । ਇਸ ਕਾਰਨ ਜ਼ਕਰੀਆ ਖ਼ਾਂ ਨੇ ਗੁੱਸੇ ਵਿੱਚ ਆ ਕੇ ਸਿੱਖਾਂ ਨੂੰ ਦਿੱਤੀ ਗਈ ਜਾਗੀਰ ਨੂੰ 1735 ਈ. ਵਿੱਚ ਜ਼ਬਤ ਕਰ ਲਿਆ । ਸਿੱਖਾਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ । ਸਿੱਟੇ ਵਜੋਂ ਸਿੱਖ ਜੰਗਲਾਂ ਵੱਲ ਚਲੇ ਗਏ । ਇਸ ਮੌਕੇ ਦਾ ਫਾਇਦਾ ਉਠਾ ਕੇ ਮੁਗ਼ਲਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ ।
PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ 1
8. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ (Martyrdom of Bhai Mani Singh Ji) – ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚਲੇ ਆ ਰਹੇ ਸਨ ।ਉਨ੍ਹਾਂ ਨੇ 1738 ਈ. ਵਿੱਚ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ‘ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ । ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਸਵੀਕਾਰ ਕਰ ਲਈ । ਪਰ ਹਾਲੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਹੀ ਰਹੇ ਸਨ ਕਿ ਜ਼ਕਰੀਆ ਖ਼ਾਂ ਦੇ ਸੈਨਿਕਾਂ ਨੇ ਹਮਲਾ ਕਰ ਦਿੱਤਾ । ਸਿੱਟੇ ਵਜੋਂ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਮੇਲਾ ਨਾ ਮਨਾਇਆ ਜਾ ਸਕਿਆ । ਜ਼ਕਰੀਆ ਖਾਂ ਨੇ ਭਾਈ ਮਨੀ ਸਿੰਘ ਜੀ ਤੋਂ 5,000 ਰੁਪਏ ਦੀ ਮੰਗ ਕੀਤੀ । ਭਾਈ ਮਨੀ ਸਿੰਘ ਜੀ ਇਹ ਪੈਸਾ ਨਾ ਦੇ ਸਕੇ । ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ | ਭਾਈ ਸਾਹਿਬ ਜੀ ਨੂੰ ਇਸਲਾਮ ਹਿਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਉਨ੍ਹਾਂ ਨੂੰ 1738 ਈ. ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਇਸ ਘਟਨਾ ਨਾਲ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ । ਪ੍ਰਸਿੱਧ ਇਤਿਹਾਸਕਾਰ ਖੁਸ਼ਵੰਤ ਸਿੰਘ ਦੇ ਵਿਚਾਰ ਅਨੁਸਾਰ,
‘‘ਪਵਿੱਤਰ ਅਤੇ ਪੂਜਣ ਯੋਗ ਮੁੱਖ ਪੁਜਾਰੀ (ਭਾਈ ਮਨੀ ਸਿੰਘ ਦੀ ਕੁਰਬਾਨੀ ਕਾਰਨ ਸਿੱਖ ਭੜਕ ਉਠੇ ।’’ 1

9. ਸਿੱਖਾਂ ਦਾ ਨਾਦਰ ਸ਼ਾਹ ਨੂੰ ਲੁੱਟਣਾ (Sikhs robbed Nadir Shah) – 1739 ਈ. ਵਿੱਚ ਨਾਦਰ ਸ਼ਾਹ ਦਿੱਲੀ ਵਿੱਚ ਭਾਰੀ ਲੁੱਟਮਾਰ ਕਰਕੇ ਪੰਜਾਬ ਵਿੱਚੋਂ ਹੁੰਦਾ ਹੋਇਆ ਵਾਪਸ ਈਰਾਨ ਜਾ ਰਿਹਾ ਸੀ । ਜਦੋਂ ਸਿੱਖਾਂ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖ਼ਜ਼ਾਨਾ ਲੁੱਟ ਲਿਆ । ਨਾਦਰ ਸ਼ਾਹ ਨੇ ਜ਼ਕਰੀਆ ਖਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਛੇਤੀ ਹੀ ਸਿੱਖ ਪੰਜਾਬ ਦੇ ਸ਼ਾਸਕ ਬਣ ਜਾਣਗੇ ।

10. ਜ਼ਕਰੀਆ ਖਾਂ ਦੁਆਰਾ ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ (Strong actions against the Sikhs by Zakariya Khan) – ਨਾਦਰ ਸ਼ਾਹ ਦੀ ਚੇਤਾਵਨੀ ਦਾ ਜ਼ਕਰੀਆ ਖਾਂ ਦੇ ਮਨ ’ਤੇ ਬੜਾ ਡੂੰਘਾ ਅਸਰ ਪਿਆ । ਉਸ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਅਨੇਕਾਂ ਕਦਮ ਚੁੱਕੇ । ਸਿੱਖਾਂ ਦਾ ਇੱਕ ਵਾਰੀ ਫਿਰ ਰੋਜ਼ਾਨਾ ਬੜੇ ਜ਼ਾਲਮਾਨਾ ਢੰਗ ਨਾਲ ਕਤਲ ਕੀਤਾ ਜਾਣ ਲੱਗਾ | ਕੁਝ ਪ੍ਰਸਿੱਧ ਸ਼ਹੀਦਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

(ੳ) ਭਾਈ ਬੋਤਾ ਸਿੰਘ ਜੀ (Bhai Bota Singh Ji) – ਜ਼ਕਰੀਆ ਖ਼ਾਂ ਨੇ ਅਨੇਕਾਂ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਇਹ ਘੋਸ਼ਣਾ ਕੀਤੀ ਕਿ ਉਸ ਨੇ ਸਿੱਖਾਂ ਦਾ ਨਾਮੋ-ਨਿਸ਼ਾਨ ਖ਼ਤਮ ਕਰ ਦਿੱਤਾ ਹੈ । ਸਿੱਖਾਂ ਦੀ ਹੋਂਦ ਨੂੰ ਦਰਸਾਉਣ ਲਈ ਭਾਈ ਬੋਤਾ ਸਿੰਘ ਜੀ ਨੇ ਸਰਾਇ ਨਦੀਨ ਵਿਖੇ ਇੱਕ ਚੌਕੀ ਕਾਇਮ ਕਰ ਲਈ ਅਤੇ ਉੱਥੋਂ ਚੰਗੀ ਕਰ ਲੈਣਾ ਸ਼ੁਰੂ ਕਰ ਦਿੱਤਾ । ਜ਼ਕਰੀਆ ਖ਼ਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੁਝ ਫ਼ੌਜ ਭੇਜੀ । ਭਾਈ ਬੋਤਾ ਸਿੰਘ ਜੀ ਆਪਣੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ।

(ਅ) ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ (Bhai Mehtab Singh Ji and Bhai Sukha Singh Ji) – ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦਾ ਚੌਧਰੀ ਮੱਸਾ ਰੰਗੜ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰ ਰਿਹਾ ਸੀ । ਇਸ ਕਾਰਨ ਸਿੱਖ ਉਸ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਸਨ । ਇੱਕ ਦਿਨ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਕੁਝ ਬੋਰੀਆਂ ਵਿੱਚ ਥੱਲੇ ਪੱਥਰ ਭਰ ਕੇ ਅਤੇ ਉੱਤੇ ਕੁਝ ਸਿੱਕੇ ਭਰ ਕੇ ਹਰਿਮੰਦਰ ਸਾਹਿਬ ਪਹੁੰਚ ਗਏ | ਸੈਨਿਕਾਂ ਦੁਆਰਾ ਪੁੱਛਣ ‘ਤੇ ਉਨ੍ਹਾਂ ਨੇ ਦੱਸਿਆ ਕਿ ਉਹ ਮਾਮਲਾ ਉਗਰਾਹ ਕੇ ਲਿਆਏ ਹਨ । ਮੱਸਾ ਰੰਗੜ ਸਿੱਕੇ ਨਾਲ ਭਰੀਆਂ ਬੋਰੀਆਂ ਵੇਖ ਕੇ ਬੜਾ ਖ਼ੁਸ਼ ਹੋਇਆ । ਜਿਵੇਂ ਹੀ ਉਹ ਇਨ੍ਹਾਂ ਬੋਰੀਆਂ ਨੂੰ ਸਵੀਕਾਰ ਕਰਨ ਲਈ ਥੱਲੇ ਝੁਕਿਆ ਉਸੇ ਸਮੇਂ ਭਾਈ ਮਹਿਤਾਬ ਸਿੰਘ ਜੀ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ । ਬਾਅਦ ਵਿੱਚ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਬੜੀ ਬੇਰਹਿਮੀ ਨਾਲ 1740 ਈ. ਵਿੱਚ ਸ਼ਹੀਦ ਕਰ ਦਿੱਤਾ ਗਿਆ ।

(ੲ) ਬਾਲ ਹਕੀਕਤ ਰਾਏ ਜੀ (Bal Haqiqat Rai Ji) – ਬਾਲ ਹਕੀਕਤ ਰਾਏ ਜੀ ਸਿਆਲਕੋਟ ਦੇ ਰਹਿਣ ਵਾਲੇ ਸਨ । ਇੱਕ ਦਿਨ ਕੁਝ ਮੁਸਲਮਾਨ ਮੁੰਡਿਆਂ ਨੇ ਹਿੰਦੂ ਦੇਵੀ-ਦੇਵਤਿਆਂ ਦੀ ਸ਼ਾਨ ਵਿੱਚ ਕੁਝ ਅਪਮਾਨ-ਜਨਕ ਸ਼ਬਦ ਕਹੇ | ਬਾਲ ਹਕੀਕਤ ਰਾਏ ਜੀ ਇਹ ਸਹਿਣ ਨਾ ਕਰ ਸਕੇ ।ਉਨ੍ਹਾਂ ਨੇ ਹਜ਼ਰਤ ਮੁਹੰਮਦ ਬਾਰੇ ਕੁਝ ਅਯੋਗ ਸ਼ਬਦ ਕਹਿ ਦਿੱਤੇ । ਬਾਲ ਹਕੀਕਤ ਰਾਏ ਜੀ `ਤੇ ਮੁਕੱਦਮਾ ਚਲਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ । ਇਹ ਘਟਨਾ 1742 ਈ. ਦੀ ਹੈ । ਇਸ ਘਟਨਾ ਕਾਰਨ ਲੋਕਾਂ ਨੇ ਜ਼ਾਲਮ ਮੁਗਲ ਸ਼ਾਸਨ ਦਾ ਅੰਤ ਕਰਨ ਦੀ ਸਹੁੰ ਚੁੱਕੀ ।

(ਸ) ਭਾਈ ਤਾਰੂ ਸਿੰਘ ਜੀ Bhai Taru Singh Ji) – ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਨਿਵਾਸੀ ਸਨ । ਉਹ ਆਪਣੀ ਆਮਦਨ ਤੋਂ ਸਿੱਖਾਂ ਦੀ ਮੱਦਦ ਕਰਦੇ ਸਨ । ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ । ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਬੁਲਾ ਕੇ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ । ਭਾਈ ਸਾਹਿਬ ਜੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸਤਿਰੂ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਨੂੰ ਨਹੀਂ ਦੇ ਸਕਦੇ ਹਾਂ ਉਹ ਆਪਣੇ ਕੇਸ ਆਪਣੀ ਖੋਪਰੀ ਨਾਲ ਹੀ ਉਤਰਵਾ ਸਕਦੇ ਹਨ । ਇਸ ’ਤੇ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪਰੀ ਨੂੰ ਉਤਾਰ ਦਿੱਤਾ । ਜਦੋਂ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ । ਇਹ ਘਟਨਾ 1745 ਈ. ਦੀ ਹੈ । ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ |

ਜ਼ਕਰੀਆ ਖ਼ਾਂ ਦੀ ਮੌਤ (Death of Zakariya Khan) – ਜ਼ਕਰੀਆ ਖ਼ਾਂ ਨੇ ਨਿਰਸੰਦੇਹ ਆਪਣੇ ਕਾਲ ਵਿੱਚ ਸਿੱਖਾਂ ਉੱਤੇ ਘੋਰ ਅੱਤਿਆਚਾਰ ਕੀਤੇ ।ਉਹ ਆਪਣੇ ਅਣਥੱਕ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । 1 ਜੁਲਾਈ, 1745 ਈ. ਨੂੰ ਜ਼ਕਰੀਆ ਖ਼ਾਂ ਦੀ ਮੌਤ ਹੋ ਗਈ । ਪਤਵੰਤ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ, .
‘‘ਕਿਸੇ ਨੇ ਵੀ ਸਿੱਖਾਂ ਦਾ ਇਸ ਤੋਂ ਵੱਧ ਉਤਸ਼ਾਹ ਨਾਲ ਮਨ ਨਹੀਂ ਕੀਤਾ ਜਿੰਨਾ ਕਿ ਜ਼ਕਰੀਆ ਖਾਂ ਨੇ ।” 1

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਯਾਹੀਆ ਖ਼ਾਂ 1746-47 ਈ. (Yahiya Khan 1746-47 A.D.)

ਪ੍ਰਸ਼ਨ 4.
ਯਾਹੀਆ ਖ਼ਾਂ ਨੇ ਸਿੱਖਾਂ ਦੀ ਤਾਕਤ ਨੂੰ ਕੁਚਲਣ ਲਈ ਕੀ ਕਦਮ ਚੁੱਕੇ ? (What steps were taken by Yahiya Khan to crush the power of the Sikhs ?)
ਉੱਤਰ-
ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਸਦਕਾ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ । ਉਹ 1747 ਈ. ਤਕ ਇਸ ਅਹੁਦੇ ‘ਤੇ ਰਿਹਾ । ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ ।

1. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ ।

2. ਜਸਪਤ ਰਾਏ ਦੀ ਮੌਤ (Death of Jaspat Rai) – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ । ਲੋਕਾਂ ਦੀ ਸ਼ਿਕਾਇਤ ‘ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ । ਸਿੱਖਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ | ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ । ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ ।

3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ (Action of Lakhpat Rai against the Sikhs) – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਦੀਵਾਨ ਲਖਪਤ ਰਾਏ ਅੱਗ-ਬਬੂਲਾ ਹੋ ਗਿਆ । ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਗ੍ਰੰਥ ਪੜ੍ਹਨ ‘ਤੇ ਪਾਬੰਦੀ ਲਗਾ ਦਿੱਤੀ । ਉਸ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਵੀ ਮਨਾਹੀ ਕਰ ਦਿੱਤੀ । ਇਸ ਉਦੇਸ਼ ਨਾਲ ਉਸ ਨੇ ਗੁੜ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਕਿਉਂਕਿ ਗੁੜ ਸ਼ਬਦ ਦੀ ਆਵਾਜ਼ ਗੁਰੂ ਦੇ ਨਾਲ ਮਿਲਦੀ-ਜੁਲਦੀ ਸੀ । ਇਸੇ ਤਰ੍ਹਾਂ ਗ੍ਰੰਥ ਦੀ ਥਾਂ ਪੋਥੀ ਸ਼ਬਦ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ । ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ । ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ ।

4. ਪਹਿਲਾ ਘੱਲੂਘਾਰਾ (First Holocaust) – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ । ਸਿੱਖ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ । ਮੁਗਲ ਸੈਨਿਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ । ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ । ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਇਆ ਸੀ । ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ਸੀ । ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਗੁਰਬਖ਼ਸ਼ ਸਿੰਘ ਦਾ ਕਹਿਣਾ ਬਿਲਕੁਲ ਠੀਕ ਹੈ,
1746 ਦੇ ਤਬਾਹਕੁੰਨ ਝਟਕੇ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਬਲ ਪ੍ਰਦਾਨ ਕੀਤਾ ਕਿ ਉਹ ਅੱਤਿਆਚਾਰੀਆਂ ਦਾ ਸਰਵਨਾਸ਼ ਕਰਨ ’’ 1

5. ਯਾਹੀਆ ਖਾਂ ਦਾ ਪਤਨ (Fall of Yahiya Khan) – ਨਵੰਬਰ, 1746 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਖਾਂ ਨੇ ਵਿਦਰੋਹ ਕਰ ਦਿੱਤਾ । ਇਹ ਵਿਦਰੋਹ ਚਾਰ ਮਹੀਨੇ ਤਕ ਜਾਰੀ ਰਿਹਾ । ਇਸ ਵਿਦਰੋਹ ਵਿੱਚ ਸ਼ਾਹਨਵਾਜ਼ ਖਾਂ ਸਫਲ ਰਿਹਾ ਤੇ ਉਸ ਨੇ ਯਾਹੀਆ ਖ਼ਾਂ ਨੂੰ 17 ਮਾਰਚ, 1747 ਈ. ਨੂੰ ਜੇਲ੍ਹ ਵਿੱਚ ਸੁੱਟ ਦਿੱਤਾ । ਇਸ ਤਰ੍ਹਾਂ ਉਸ ਦੇ ਅੱਤਿਆਚਾਰਾਂ ਦਾ ਅੰਤ ਹੋਇਆ ।

ਪ੍ਰਸ਼ਨ 5.
1726-1746 ਤਕ ਜ਼ਕਰੀਆ ਖ਼ਾਂ ਅਤੇ ਯਾਹੀਆ ਖ਼ਾਂ ਨੇ ਸਿੱਖਾਂ ਦੀ ਤਾਕਤ ਨੂੰ ਕੁਚਲਣ ਲਈ ਕੀ ਕਦਮ ਚੁੱਕੇ ? (What steps were taken by Zakariya Khan and Yahiya Khan from 1726-1746 in order to crush the power of the Sikhs ?)
ਜਾਂ
ਜ਼ਕਰੀਆ ਖਾਂ ਅਤੇ ਯਾਹੀਆ ਖ਼ਾਂ ਦੇ ਅਧੀਨ ਸਿੱਖਾਂ ‘ਤੇ ਕੀਤੇ ਗਏ ਜ਼ੁਲਮਾਂ ਦਾ ਵਰਣਨ ਕਰੋ । (Describe the persecution of the Sikhs during the rule of Zakariya Khan and Yahiya Khan.)
ਉੱਤਰ-
ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਸਦਕਾ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ । ਉਹ 1747 ਈ. ਤਕ ਇਸ ਅਹੁਦੇ ‘ਤੇ ਰਿਹਾ । ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ ।

1. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ ।

2. ਜਸਪਤ ਰਾਏ ਦੀ ਮੌਤ (Death of Jaspat Rai) – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ । ਲੋਕਾਂ ਦੀ ਸ਼ਿਕਾਇਤ ‘ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ । ਸਿੱਖਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ | ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ । ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ ।

3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ (Action of Lakhpat Rai against the Sikhs) – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਦੀਵਾਨ ਲਖਪਤ ਰਾਏ ਅੱਗ-ਬਬੂਲਾ ਹੋ ਗਿਆ । ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਗ੍ਰੰਥ ਪੜ੍ਹਨ ‘ਤੇ ਪਾਬੰਦੀ ਲਗਾ ਦਿੱਤੀ । ਉਸ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਵੀ ਮਨਾਹੀ ਕਰ ਦਿੱਤੀ । ਇਸ ਉਦੇਸ਼ ਨਾਲ ਉਸ ਨੇ ਗੁੜ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਕਿਉਂਕਿ ਗੁੜ ਸ਼ਬਦ ਦੀ ਆਵਾਜ਼ ਗੁਰੂ ਦੇ ਨਾਲ ਮਿਲਦੀ-ਜੁਲਦੀ ਸੀ । ਇਸੇ ਤਰ੍ਹਾਂ ਗ੍ਰੰਥ ਦੀ ਥਾਂ ਪੋਥੀ ਸ਼ਬਦ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ । ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ । ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ ।

4. ਪਹਿਲਾ ਘੱਲੂਘਾਰਾ (First Holocaust) – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ । ਸਿੱਖ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ । ਮੁਗਲ ਸੈਨਿਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ । ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ । ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਇਆ ਸੀ । ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ਸੀ । ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਗੁਰਬਖ਼ਸ਼ ਸਿੰਘ ਦਾ ਕਹਿਣਾ ਬਿਲਕੁਲ ਠੀਕ ਹੈ,
1746 ਦੇ ਤਬਾਹਕੁੰਨ ਝਟਕੇ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਬਲ ਪ੍ਰਦਾਨ ਕੀਤਾ ਕਿ ਉਹ ਅੱਤਿਆਚਾਰੀਆਂ ਦਾ ਸਰਵਨਾਸ਼ ਕਰਨ ’’ 1

5. ਯਾਹੀਆ ਖਾਂ ਦਾ ਪਤਨ (Fall of Yahiya Khan) – ਨਵੰਬਰ, 1746 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਖਾਂ ਨੇ ਵਿਦਰੋਹ ਕਰ ਦਿੱਤਾ । ਇਹ ਵਿਦਰੋਹ ਚਾਰ ਮਹੀਨੇ ਤਕ ਜਾਰੀ ਰਿਹਾ । ਇਸ ਵਿਦਰੋਹ ਵਿੱਚ ਸ਼ਾਹਨਵਾਜ਼ ਖਾਂ ਸਫਲ ਰਿਹਾ ਤੇ ਉਸ ਨੇ ਯਾਹੀਆ ਖ਼ਾਂ ਨੂੰ 17 ਮਾਰਚ, 1747 ਈ. ਨੂੰ ਜੇਲ੍ਹ ਵਿੱਚ ਸੁੱਟ ਦਿੱਤਾ । ਇਸ ਤਰ੍ਹਾਂ ਉਸ ਦੇ ਅੱਤਿਆਚਾਰਾਂ ਦਾ ਅੰਤ ਹੋਇਆ ।

ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਸਦਕਾ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ । ਉਹ 1747 ਈ. ਤਕ ਇਸ ਅਹੁਦੇ ‘ਤੇ ਰਿਹਾ । ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ ।

1. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ ।

2. ਜਸਪਤ ਰਾਏ ਦੀ ਮੌਤ (Death of Jaspat Rai) – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ । ਲੋਕਾਂ ਦੀ ਸ਼ਿਕਾਇਤ ‘ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ । ਸਿੱਖਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ | ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ । ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ ।

3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ (Action of Lakhpat Rai against the Sikhs) – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਦੀਵਾਨ ਲਖਪਤ ਰਾਏ ਅੱਗ-ਬਬੂਲਾ ਹੋ ਗਿਆ । ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਗ੍ਰੰਥ ਪੜ੍ਹਨ ‘ਤੇ ਪਾਬੰਦੀ ਲਗਾ ਦਿੱਤੀ । ਉਸ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਵੀ ਮਨਾਹੀ ਕਰ ਦਿੱਤੀ । ਇਸ ਉਦੇਸ਼ ਨਾਲ ਉਸ ਨੇ ਗੁੜ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਕਿਉਂਕਿ ਗੁੜ ਸ਼ਬਦ ਦੀ ਆਵਾਜ਼ ਗੁਰੂ ਦੇ ਨਾਲ ਮਿਲਦੀ-ਜੁਲਦੀ ਸੀ । ਇਸੇ ਤਰ੍ਹਾਂ ਗ੍ਰੰਥ ਦੀ ਥਾਂ ਪੋਥੀ ਸ਼ਬਦ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ । ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ । ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ ।

4. ਪਹਿਲਾ ਘੱਲੂਘਾਰਾ (First Holocaust) – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ । ਸਿੱਖ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ । ਮੁਗਲ ਸੈਨਿਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ । ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ । ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਇਆ ਸੀ । ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ਸੀ । ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਗੁਰਬਖ਼ਸ਼ ਸਿੰਘ ਦਾ ਕਹਿਣਾ ਬਿਲਕੁਲ ਠੀਕ ਹੈ,
1746 ਦੇ ਤਬਾਹਕੁੰਨ ਝਟਕੇ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਬਲ ਪ੍ਰਦਾਨ ਕੀਤਾ ਕਿ ਉਹ ਅੱਤਿਆਚਾਰੀਆਂ ਦਾ ਸਰਵਨਾਸ਼ ਕਰਨ ’’ 1

5. ਯਾਹੀਆ ਖਾਂ ਦਾ ਪਤਨ (Fall of Yahiya Khan) – ਨਵੰਬਰ, 1746 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਖਾਂ ਨੇ ਵਿਦਰੋਹ ਕਰ ਦਿੱਤਾ । ਇਹ ਵਿਦਰੋਹ ਚਾਰ ਮਹੀਨੇ ਤਕ ਜਾਰੀ ਰਿਹਾ । ਇਸ ਵਿਦਰੋਹ ਵਿੱਚ ਸ਼ਾਹਨਵਾਜ਼ ਖਾਂ ਸਫਲ ਰਿਹਾ ਤੇ ਉਸ ਨੇ ਯਾਹੀਆ ਖ਼ਾਂ ਨੂੰ 17 ਮਾਰਚ, 1747 ਈ. ਨੂੰ ਜੇਲ੍ਹ ਵਿੱਚ ਸੁੱਟ ਦਿੱਤਾ । ਇਸ ਤਰ੍ਹਾਂ ਉਸ ਦੇ ਅੱਤਿਆਚਾਰਾਂ ਦਾ ਅੰਤ ਹੋਇਆ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 6.
1716 ਈ. ਤੋਂ 1747 ਈ. ਤਕ ਸਿੱਖਾਂ ਦੇ ਕਤਲੇਆਮ ਦਾ ਸੰਖੇਪ ਵਰਣਨ ਕਰੋ । (Explain in brief the persecution of the Sikhs during 1716 to 1747 A.D.)
ਜਾਂ
1716-1747 ਦੇ ਸਮੇਂ ਦੌਰਾਨ ਮੁਗ਼ਲ ਗਵਰਨਰਾਂ ਨੇ ਸਿੱਖਾਂ ਨੂੰ ਕੁਚਲਣ ਲਈ ਕੀ ਯਤਨ ਕੀਤੇ ? ਮੁਗਲ ਗਵਰਨਰ ਸਿੱਖਾਂ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਹੇ ? (What steps did the Mughal Governors take to crush the Sikhs between 1716-1747 ? Why did the Mughal Governors fail to suppress the Sikhs ?)
ਉੱਤਰ-
ਅਬਦੁਸ ਸਮਦ ਖ਼ਾਂ ਨੂੰ 1713 ਈ. ਵਿੱਚ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ । ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ ਤਾਂ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਦੇਵੇ । ਉਸ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦਿੱਲੀ ਲਿਆ ਕੇ 1716 ਈ. ਵਿੱਚ ਸ਼ਹੀਦ ਕਰ ਦਿੱਤਾ । ਫ਼ਰੁੱਖਸੀਅਰ ਅਬਦੁਸ ਸਮਦ ਖ਼ਾਂ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹੋਇਆ । ਅਬਦੁਸ ਸਮਦ ਖਾਂ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਫ਼ਰੁੱਖਸੀਅਰ ਦਾ ਫ਼ਰਮਾਨ (Farrukhsiyar’s Edict) – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ । ਇਸ ਵਿੱਚ ਮੁਗ਼ਲ ਅਧਿਕਾਰੀਆਂ ‘ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ । ਸਿੱਖਾਂ ਨੂੰ ਸਹਾਇਤਾ ਜਾਂ ਸ਼ਰਨ ਦੇਣ ਵਾਲਿਆਂ ਨੂੰ ਵੀ ਇਹੋ ਸਜ਼ਾ ਦਿੱਤੀ ਜਾਵੇ । ਜੇ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇ ।

2. ਅਬਦੁਸ ਸਮਦ ਖਾਂ ਦੁਆਰਾ ਸਿੱਖਾਂ ਵਿਰੁੱਧ ਚੁੱਕੇ ਗਏ ਕਦਮ (Steps taken by Abdus Samad Khan against the Sikhs) – ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ । ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ । ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ । ਅਬਦੁਸ ਸਮਦ ਖਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਸ਼ਰਨ ਲਈ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ । ਇਸ ਤੋਂ ਖ਼ੁਸ਼ ਹੋ ਕੇ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ।

3. ਸਿੱਖਾਂ ਵਿੱਚ ਫੁੱਟ (Split among the Sikhs) – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ । ਉਹ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡੇ ਗਏ । ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਦ੍ਰਿੜ ਸਮਰਥਕ ਸਨ । ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ । ਤੱਤ ਖ਼ਾਲਸਾ ਵਾਲੇ ਆਪਸ ਵਿੱਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿੰਦੇ ਸਨ ਜਦਕਿ ਬੰਦਈ ਖ਼ਾਲਸਾ ‘ਫ਼ਤਹਿ ਧਰਮ’ ਅਤੇ ‘ਫ਼ਤਹਿ’ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ । ਤੱਤ ਖ਼ਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਜਦਕਿ ਬੰਦਈ ਖ਼ਾਲਸਾ ਵਾਲੇ ਲਾਲ ਰੰਗ ਦੇ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ ਮਤਭੇਦ ਦਿਨੋ-ਦਿਨ ਵਧਦੇ ਗਏ । ਸਿੱਟੇ ਵਜੋਂ ਸਿੱਖ ਅਬਦੁਸ ਸਮਦ ਮਾਂ ਦੇ ਅੱਤਿਆਚਾਰਾਂ ਦਾ ਇਕੱਠੇ ਹੋ ਕੇ ਮੁਕਾਬਲਾ ਨਾ ਕਰ ਸਕੇ ।

4. ਹਾਲਾਤਾਂ ਵਿੱਚ ਤਬਦੀਲੀ (Change in Circumstances) – 1720 ਈ. ਤੋਂ ਬਾਅਦ ਹਾਲਾਤਾਂ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ | ਸ਼ਾਹੀ ਦਰਬਾਰ ਸਾਜ਼ਸ਼ਾਂ ਦਾ ਅੱਡਾ ਬਣ ਕੇ ਰਹਿ ਗਿਆ ਸੀ । ਸਿੱਟੇ ਵਜੋਂ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਂਦਾ ਧਿਆਨ ਨਾ ਦੇ ਸਕੀ । ਪੰਜਾਬ ਵਿੱਚ ਅਬਦੁਸ ਸਮਦ ਖਾਂ ਵੀ ਈਸਾ ਖਾਂ ਅਤੇ ਹੁਸੈਨ ਖਾਂ ਦੇ ਵਿਦਰੋਹਾਂ ਨੂੰ ਕੁਚਲਣ ਵਿੱਚ ਉਲਝ ਗਿਆ । 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਆਪਸੀ ਸਮਝੌਤਾ ਕਰਵਾ ਦਿੱਤਾ । ਸਿੱਟੇ ਵਜੋਂ ਸਿੱਖ ਮੁੜ ਇੱਕ ਹੋ ਗਏ ।

5. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਸਥਿਤੀ ਵਿੱਚ ਤਬਦੀਲੀ ਆਉਣ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ । ਉਨ੍ਹਾਂ ਨੇ ਸੌ-ਸੌ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੁਗ਼ਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਉਨ੍ਹਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ ਸੀ | ਅਬਦੁਸ ਸਮਦ ਖ਼ਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖ਼ਾਂ ਅਧੀਨ ਕੁਝ ਫ਼ੌਜ ਅੰਮ੍ਰਿਤਸਰ ਭੇਜੀ । ਸਿੱਖਾਂ ਨੇ ਇਸ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਉਸ ਨੂੰ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਅਸਲਮ ਖਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਨੱਸਣ ਲਈ ਮਜਬੂਰ ਹੋਣਾ ਪਿਆ ।

6. ਅਬਦੁਸ ਸਮਦ ਖਾਂ ਦੀ ਅਸਫਲਤਾ (Failure of Abdus Samad Khan) – ਅਬਦੁਸ ਸਮਦ ਖ਼ਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਇਸ ਦੇ ਕਈ ਕਾਰਨ ਸਨ । ਪਹਿਲਾ, ਅਬਦੁਸ ਸਮਦ ਖ਼ਾਂ ਬੁੱਢਾ ਹੋ ਗਿਆ ਸੀ ।ਦੂਜਾ, ਸਿੱਖਾਂ ਵਿੱਚ ਆਪਸੀ ਏਕਤਾ ਸਥਾਪਿਤ ਹੋ ਗਈ ਸੀ । ਤੀਸਰਾ, ਅਬਦੁਸ ਸਮਦ ਖਾਂ ਨੂੰ ਮੁਗ਼ਲ ਅਧਿਕਾਰੀਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋਣਾ ਪਿਆ । ਚੌਥਾ, ਉਸ ਨੂੰ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਪ੍ਰਾਪਤ ਹੋਈ । 1726 ਈ. ਵਿੱਚ ਅਬਦੁਸ ਸਮਦ ਖਾਂ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ।

ਅਬਦੁਸ ਸਮਦ ਖ਼ਾਂ ਦੇ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ । ਉਹ ਇਸ ਅਹੁਦੇ ‘ਤੇ 1726 ਈ. ਤੋਂ 1745 ਈ. ਤਕ ਰਿਹਾ । ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਅਤੇ ਉਸ ਦੇ ਸਿੱਖਾਂ ਨਾਲ ਸੰਬੰਧਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ (Harsh measures against the Sikhs) – ਜ਼ਕਰੀਆ ਖ਼ਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ । ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ । ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ 10 ਰੁਪਏ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫ਼ਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਇਸ ਤਰ੍ਹਾਂ ਸਿੱਖਾਂ ‘ਤੇ ਮੁੜ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ । ਸੈਂਕੜੇ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ ਪੈ ਗਿਆ ।

2. ਭਾਈ ਤਾਥਾ ਸਿੰਘ ਜੀ ਵਾਂ ਦੀ ਸ਼ਹੀਦੀ (Martyrdom of Bhai Tara Singh Ji Van) – ਭਾਈ ਤਾਰਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ । ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ । ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਅਪਮਾਨ ਕਰਦਾ । ਭਾਈ ਤਾਰਾ ਸਿੰਘ ਜੀ ਵਾਂ ਲਈ ਇਹ ਗੱਲ ਅਸਹਿ ਸੀ । ਇੱਕ ਦਿਨ ਉਨ੍ਹਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ ਹੋਏ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ । ਇਸ ’ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਾਹਿਬ ਰਾਏ ਨੇ ਜ਼ਕਰੀਆ ਖ਼ਾਂ ਤੋਂ ਮਦਦ ਮੰਗੀ । ਜ਼ਕਰੀਆ ਖ਼ਾਂ ਨੇ 2200 ਘੋੜਸਵਾਰ ਸਿੱਖਾਂ ਵਿਰੁੱਧ ਭੇਜੇ । ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ 22 ਸਾਥੀ ਮੁਗ਼ਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ । ਇਸ ਤੋਂ ਪਹਿਲਾਂ ਉਨ੍ਹਾਂ ਨੇ 300 ਮੁਗ਼ਲ ਸੈਨਿਕਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ । ਇਹ ਘਟਨਾ 1726 ਈ. ਦੀ ਹੈ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਸ਼ੀਤਲ ਅਨੁਸਾਰ,
“ਉਸ (ਤਾਰਾ ਸਿੰਘ ਦੀ ਸ਼ਹੀਦੀ ਦਾ ਸਿੱਖਾਂ ਦੇ ਮਨਾਂ ‘ਤੇ ਡੂੰਘਾ ਅਸਰ ਪਿਆ ।”1

3. ਸਿੱਖਾਂ ਦੀਆਂ ਜਵਾਬੀ ਕਾਰਵਾਈਆਂ (Retaliatory measures of the Sikhs) – ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰ ਦਿੱਤਾ । ਉਨ੍ਹਾਂ ਨੇ ਛਾਪਾਮਾਰ ਯੁੱਧਾਂ ਰਾਹੀਂ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਕਈ ਥਾਂਵਾਂ ‘ਤੇ ਹਮਲਾ ਕਰਕੇ ਸਰਕਾਰ ਦੇ ਪਿੱਛਲੱਗਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਦੋਂ ਜ਼ਕਰੀਆ ਖ਼ਾਂ ਇਨ੍ਹਾਂ ਸਿੱਖਾਂ ਵਿਰੁੱਧ ਆਪਣੇ ਸੈਨਿਕਾਂ ਨੂੰ ਭੇਜਦਾ ਤਾਂ ਉਹ ਝਟ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਛਿਪਦੇ ।

4. ਹੈਦਰੀ ਝੰਡੇ ਦੀ ਘਟਨਾ (Incident of Haidri Flag) – ਮਜਬੂਰ ਹੋ ਕੇ ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਦਮਨ ਲਈ ਜ਼ਿਹਾਦ ਦਾ ਨਾਅਰਾ ਲਗਾਇਆ । ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਇਨਾਇਤ ਉਲਾ ਖਾਂ ਦੇ ਝੰਡੇ ਅਧੀਨ ਆਣ ਇਕੱਠੇ ਹੋਏ । ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ । ਪਰ ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ । ਇਸ ਘਟਨਾ ਨਾਲ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ ।

5. ਜ਼ਕਰੀਆ ਖ਼ਾਂ ਦਾ ਸਿੱਖਾਂ ਨਾਲ ਸਮਝੌਤਾ (Agreement of Zakariya Khan with the Sikhs) – ਹੁਣ ਜ਼ਕਰੀਆ ਖ਼ਾਂ ਨੇ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ । ਉਸ ਨੇ 1733 ਈ. ਵਿੱਚ ਐਲਾਨ ਕੀਤਾ ਕਿ ਜੇਕਰ ਸਿੱਖ ਸਰਦਾਰ ਵਿਰੋਧੀ ਕਾਰਵਾਈਆਂ ਨੂੰ ਬੰਦ ਕਰ ਦੇਣ ਤਾਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਆਮਦਨ ਵਾਲੀ ਇੱਕ ਜਾਗੀਰ ਅਤੇ ਉਨ੍ਹਾਂ ਦੇ ਆਗੂ ਨੂੰ “ਨਵਾਬ’ ਦਾ ਖਿਤਾਬ ਦਿੱਤਾ ਜਾਵੇਗਾ । ਪਹਿਲਾਂ ਤਾਂ ਸਿੱਖ ਇਸ ਸਮਝੌਤੇ ਦੇ ਵਿਰੁੱਧ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ । ਸਿੱਖਾਂ ਨੇ ਨਵਾਬ ਦੀ ਪਦਵੀ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਨੂੰ ਦਿੱਤੀ ।

6. ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ (Organisation of Buddha Dal and Taruna Dal) – ਮੁਗਲਾਂ ਨਾਲ ਸਮਝੌਤਾ ਹੋ ਜਾਣ ਨਾਲ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਮੁੜ ਆਪਣੇ ਘਰਾਂ ਵਿੱਚ ਆ ਜਾਣ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ । ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ । ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਤਰੁਣਾ ਦਲ ਵਿੱਚ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀ । ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ।

7. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਬਾਰਾ ਸੰਘਰਸ਼ (Renewed struggle between the Mughals and the Sikhs) – ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਸੈਨਿਕ ਕਾਰਵਾਈਆਂ ਮੁੜ ਆਰੰਭ ਕਰ ਦਿੱਤੀਆਂ ਸਨ । ਉਨ੍ਹਾਂ ਨੇ ਸ਼ਾਹੀ ਖ਼ਜ਼ਾਨਿਆਂ ਨੂੰ ਮੁੜ ਲੁੱਟਣਾ ਸ਼ੁਰੂ ਕਰ ਦਿੱਤਾ ਸੀ । ਇਸ ਕਾਰਨ ਜ਼ਕਰੀਆ ਖ਼ਾਂ ਨੇ ਗੁੱਸੇ ਵਿੱਚ ਆ ਕੇ ਸਿੱਖਾਂ ਨੂੰ ਦਿੱਤੀ ਗਈ ਜਾਗੀਰ ਨੂੰ 1735 ਈ. ਵਿੱਚ ਜ਼ਬਤ ਕਰ ਲਿਆ । ਸਿੱਖਾਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ । ਸਿੱਟੇ ਵਜੋਂ ਸਿੱਖ ਜੰਗਲਾਂ ਵੱਲ ਚਲੇ ਗਏ । ਇਸ ਮੌਕੇ ਦਾ ਫਾਇਦਾ ਉਠਾ ਕੇ ਮੁਗ਼ਲਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ ।
PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ 1
8. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ (Martyrdom of Bhai Mani Singh Ji) – ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚਲੇ ਆ ਰਹੇ ਸਨ ।ਉਨ੍ਹਾਂ ਨੇ 1738 ਈ. ਵਿੱਚ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ‘ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ । ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਸਵੀਕਾਰ ਕਰ ਲਈ । ਪਰ ਹਾਲੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਹੀ ਰਹੇ ਸਨ ਕਿ ਜ਼ਕਰੀਆ ਖ਼ਾਂ ਦੇ ਸੈਨਿਕਾਂ ਨੇ ਹਮਲਾ ਕਰ ਦਿੱਤਾ । ਸਿੱਟੇ ਵਜੋਂ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਮੇਲਾ ਨਾ ਮਨਾਇਆ ਜਾ ਸਕਿਆ । ਜ਼ਕਰੀਆ ਖਾਂ ਨੇ ਭਾਈ ਮਨੀ ਸਿੰਘ ਜੀ ਤੋਂ 5,000 ਰੁਪਏ ਦੀ ਮੰਗ ਕੀਤੀ । ਭਾਈ ਮਨੀ ਸਿੰਘ ਜੀ ਇਹ ਪੈਸਾ ਨਾ ਦੇ ਸਕੇ । ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ | ਭਾਈ ਸਾਹਿਬ ਜੀ ਨੂੰ ਇਸਲਾਮ ਹਿਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਉਨ੍ਹਾਂ ਨੂੰ 1738 ਈ. ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਇਸ ਘਟਨਾ ਨਾਲ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ । ਪ੍ਰਸਿੱਧ ਇਤਿਹਾਸਕਾਰ ਖੁਸ਼ਵੰਤ ਸਿੰਘ ਦੇ ਵਿਚਾਰ ਅਨੁਸਾਰ,
‘‘ਪਵਿੱਤਰ ਅਤੇ ਪੂਜਣ ਯੋਗ ਮੁੱਖ ਪੁਜਾਰੀ (ਭਾਈ ਮਨੀ ਸਿੰਘ ਦੀ ਕੁਰਬਾਨੀ ਕਾਰਨ ਸਿੱਖ ਭੜਕ ਉਠੇ ।’’ 1

9. ਸਿੱਖਾਂ ਦਾ ਨਾਦਰ ਸ਼ਾਹ ਨੂੰ ਲੁੱਟਣਾ (Sikhs robbed Nadir Shah) – 1739 ਈ. ਵਿੱਚ ਨਾਦਰ ਸ਼ਾਹ ਦਿੱਲੀ ਵਿੱਚ ਭਾਰੀ ਲੁੱਟਮਾਰ ਕਰਕੇ ਪੰਜਾਬ ਵਿੱਚੋਂ ਹੁੰਦਾ ਹੋਇਆ ਵਾਪਸ ਈਰਾਨ ਜਾ ਰਿਹਾ ਸੀ । ਜਦੋਂ ਸਿੱਖਾਂ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖ਼ਜ਼ਾਨਾ ਲੁੱਟ ਲਿਆ । ਨਾਦਰ ਸ਼ਾਹ ਨੇ ਜ਼ਕਰੀਆ ਖਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਛੇਤੀ ਹੀ ਸਿੱਖ ਪੰਜਾਬ ਦੇ ਸ਼ਾਸਕ ਬਣ ਜਾਣਗੇ ।

10. ਜ਼ਕਰੀਆ ਖਾਂ ਦੁਆਰਾ ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ (Strong actions against the Sikhs by Zakariya Khan) – ਨਾਦਰ ਸ਼ਾਹ ਦੀ ਚੇਤਾਵਨੀ ਦਾ ਜ਼ਕਰੀਆ ਖਾਂ ਦੇ ਮਨ ’ਤੇ ਬੜਾ ਡੂੰਘਾ ਅਸਰ ਪਿਆ । ਉਸ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਅਨੇਕਾਂ ਕਦਮ ਚੁੱਕੇ । ਸਿੱਖਾਂ ਦਾ ਇੱਕ ਵਾਰੀ ਫਿਰ ਰੋਜ਼ਾਨਾ ਬੜੇ ਜ਼ਾਲਮਾਨਾ ਢੰਗ ਨਾਲ ਕਤਲ ਕੀਤਾ ਜਾਣ ਲੱਗਾ | ਕੁਝ ਪ੍ਰਸਿੱਧ ਸ਼ਹੀਦਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

(ੳ) ਭਾਈ ਬੋਤਾ ਸਿੰਘ ਜੀ (Bhai Bota Singh Ji) – ਜ਼ਕਰੀਆ ਖ਼ਾਂ ਨੇ ਅਨੇਕਾਂ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਇਹ ਘੋਸ਼ਣਾ ਕੀਤੀ ਕਿ ਉਸ ਨੇ ਸਿੱਖਾਂ ਦਾ ਨਾਮੋ-ਨਿਸ਼ਾਨ ਖ਼ਤਮ ਕਰ ਦਿੱਤਾ ਹੈ । ਸਿੱਖਾਂ ਦੀ ਹੋਂਦ ਨੂੰ ਦਰਸਾਉਣ ਲਈ ਭਾਈ ਬੋਤਾ ਸਿੰਘ ਜੀ ਨੇ ਸਰਾਇ ਨਦੀਨ ਵਿਖੇ ਇੱਕ ਚੌਕੀ ਕਾਇਮ ਕਰ ਲਈ ਅਤੇ ਉੱਥੋਂ ਚੰਗੀ ਕਰ ਲੈਣਾ ਸ਼ੁਰੂ ਕਰ ਦਿੱਤਾ । ਜ਼ਕਰੀਆ ਖ਼ਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੁਝ ਫ਼ੌਜ ਭੇਜੀ । ਭਾਈ ਬੋਤਾ ਸਿੰਘ ਜੀ ਆਪਣੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ।

(ਅ) ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ (Bhai Mehtab Singh Ji and Bhai Sukha Singh Ji) – ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦਾ ਚੌਧਰੀ ਮੱਸਾ ਰੰਗੜ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰ ਰਿਹਾ ਸੀ । ਇਸ ਕਾਰਨ ਸਿੱਖ ਉਸ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਸਨ । ਇੱਕ ਦਿਨ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਕੁਝ ਬੋਰੀਆਂ ਵਿੱਚ ਥੱਲੇ ਪੱਥਰ ਭਰ ਕੇ ਅਤੇ ਉੱਤੇ ਕੁਝ ਸਿੱਕੇ ਭਰ ਕੇ ਹਰਿਮੰਦਰ ਸਾਹਿਬ ਪਹੁੰਚ ਗਏ | ਸੈਨਿਕਾਂ ਦੁਆਰਾ ਪੁੱਛਣ ‘ਤੇ ਉਨ੍ਹਾਂ ਨੇ ਦੱਸਿਆ ਕਿ ਉਹ ਮਾਮਲਾ ਉਗਰਾਹ ਕੇ ਲਿਆਏ ਹਨ । ਮੱਸਾ ਰੰਗੜ ਸਿੱਕੇ ਨਾਲ ਭਰੀਆਂ ਬੋਰੀਆਂ ਵੇਖ ਕੇ ਬੜਾ ਖ਼ੁਸ਼ ਹੋਇਆ । ਜਿਵੇਂ ਹੀ ਉਹ ਇਨ੍ਹਾਂ ਬੋਰੀਆਂ ਨੂੰ ਸਵੀਕਾਰ ਕਰਨ ਲਈ ਥੱਲੇ ਝੁਕਿਆ ਉਸੇ ਸਮੇਂ ਭਾਈ ਮਹਿਤਾਬ ਸਿੰਘ ਜੀ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ । ਬਾਅਦ ਵਿੱਚ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਬੜੀ ਬੇਰਹਿਮੀ ਨਾਲ 1740 ਈ. ਵਿੱਚ ਸ਼ਹੀਦ ਕਰ ਦਿੱਤਾ ਗਿਆ ।

(ੲ) ਬਾਲ ਹਕੀਕਤ ਰਾਏ ਜੀ (Bal Haqiqat Rai Ji) – ਬਾਲ ਹਕੀਕਤ ਰਾਏ ਜੀ ਸਿਆਲਕੋਟ ਦੇ ਰਹਿਣ ਵਾਲੇ ਸਨ । ਇੱਕ ਦਿਨ ਕੁਝ ਮੁਸਲਮਾਨ ਮੁੰਡਿਆਂ ਨੇ ਹਿੰਦੂ ਦੇਵੀ-ਦੇਵਤਿਆਂ ਦੀ ਸ਼ਾਨ ਵਿੱਚ ਕੁਝ ਅਪਮਾਨ-ਜਨਕ ਸ਼ਬਦ ਕਹੇ | ਬਾਲ ਹਕੀਕਤ ਰਾਏ ਜੀ ਇਹ ਸਹਿਣ ਨਾ ਕਰ ਸਕੇ ।ਉਨ੍ਹਾਂ ਨੇ ਹਜ਼ਰਤ ਮੁਹੰਮਦ ਬਾਰੇ ਕੁਝ ਅਯੋਗ ਸ਼ਬਦ ਕਹਿ ਦਿੱਤੇ । ਬਾਲ ਹਕੀਕਤ ਰਾਏ ਜੀ `ਤੇ ਮੁਕੱਦਮਾ ਚਲਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ । ਇਹ ਘਟਨਾ 1742 ਈ. ਦੀ ਹੈ । ਇਸ ਘਟਨਾ ਕਾਰਨ ਲੋਕਾਂ ਨੇ ਜ਼ਾਲਮ ਮੁਗਲ ਸ਼ਾਸਨ ਦਾ ਅੰਤ ਕਰਨ ਦੀ ਸਹੁੰ ਚੁੱਕੀ ।

(ਸ) ਭਾਈ ਤਾਰੂ ਸਿੰਘ ਜੀ Bhai Taru Singh Ji) – ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਨਿਵਾਸੀ ਸਨ । ਉਹ ਆਪਣੀ ਆਮਦਨ ਤੋਂ ਸਿੱਖਾਂ ਦੀ ਮੱਦਦ ਕਰਦੇ ਸਨ । ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ । ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਬੁਲਾ ਕੇ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ । ਭਾਈ ਸਾਹਿਬ ਜੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸਤਿਰੂ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਨੂੰ ਨਹੀਂ ਦੇ ਸਕਦੇ ਹਾਂ ਉਹ ਆਪਣੇ ਕੇਸ ਆਪਣੀ ਖੋਪਰੀ ਨਾਲ ਹੀ ਉਤਰਵਾ ਸਕਦੇ ਹਨ । ਇਸ ’ਤੇ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪਰੀ ਨੂੰ ਉਤਾਰ ਦਿੱਤਾ । ਜਦੋਂ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ । ਇਹ ਘਟਨਾ 1745 ਈ. ਦੀ ਹੈ । ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ |

ਜ਼ਕਰੀਆ ਖ਼ਾਂ ਦੀ ਮੌਤ (Death of Zakariya Khan) – ਜ਼ਕਰੀਆ ਖ਼ਾਂ ਨੇ ਨਿਰਸੰਦੇਹ ਆਪਣੇ ਕਾਲ ਵਿੱਚ ਸਿੱਖਾਂ ਉੱਤੇ ਘੋਰ ਅੱਤਿਆਚਾਰ ਕੀਤੇ ।ਉਹ ਆਪਣੇ ਅਣਥੱਕ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । 1 ਜੁਲਾਈ, 1745 ਈ. ਨੂੰ ਜ਼ਕਰੀਆ ਖ਼ਾਂ ਦੀ ਮੌਤ ਹੋ ਗਈ । ਪਤਵੰਤ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ, .
‘‘ਕਿਸੇ ਨੇ ਵੀ ਸਿੱਖਾਂ ਦਾ ਇਸ ਤੋਂ ਵੱਧ ਉਤਸ਼ਾਹ ਨਾਲ ਮਨ ਨਹੀਂ ਕੀਤਾ ਜਿੰਨਾ ਕਿ ਜ਼ਕਰੀਆ ਖਾਂ ਨੇ ।” 1

ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਸਦਕਾ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ । ਉਹ 1747 ਈ. ਤਕ ਇਸ ਅਹੁਦੇ ‘ਤੇ ਰਿਹਾ । ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ ।

1. ਸਿੱਖਾਂ ਦੀਆਂ ਕਾਰਵਾਈਆਂ (Activities of the Sikhs) – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ ।

2. ਜਸਪਤ ਰਾਏ ਦੀ ਮੌਤ (Death of Jaspat Rai) – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ । ਲੋਕਾਂ ਦੀ ਸ਼ਿਕਾਇਤ ‘ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ । ਸਿੱਖਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ | ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ । ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ ।

3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ (Action of Lakhpat Rai against the Sikhs) – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਦੀਵਾਨ ਲਖਪਤ ਰਾਏ ਅੱਗ-ਬਬੂਲਾ ਹੋ ਗਿਆ । ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਗ੍ਰੰਥ ਪੜ੍ਹਨ ‘ਤੇ ਪਾਬੰਦੀ ਲਗਾ ਦਿੱਤੀ । ਉਸ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਵੀ ਮਨਾਹੀ ਕਰ ਦਿੱਤੀ । ਇਸ ਉਦੇਸ਼ ਨਾਲ ਉਸ ਨੇ ਗੁੜ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਕਿਉਂਕਿ ਗੁੜ ਸ਼ਬਦ ਦੀ ਆਵਾਜ਼ ਗੁਰੂ ਦੇ ਨਾਲ ਮਿਲਦੀ-ਜੁਲਦੀ ਸੀ । ਇਸੇ ਤਰ੍ਹਾਂ ਗ੍ਰੰਥ ਦੀ ਥਾਂ ਪੋਥੀ ਸ਼ਬਦ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ । ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ । ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ ।

4. ਪਹਿਲਾ ਘੱਲੂਘਾਰਾ (First Holocaust) – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ । ਸਿੱਖ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ । ਮੁਗਲ ਸੈਨਿਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ । ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ । ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਇਆ ਸੀ । ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ਸੀ । ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਗੁਰਬਖ਼ਸ਼ ਸਿੰਘ ਦਾ ਕਹਿਣਾ ਬਿਲਕੁਲ ਠੀਕ ਹੈ,
1746 ਦੇ ਤਬਾਹਕੁੰਨ ਝਟਕੇ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਬਲ ਪ੍ਰਦਾਨ ਕੀਤਾ ਕਿ ਉਹ ਅੱਤਿਆਚਾਰੀਆਂ ਦਾ ਸਰਵਨਾਸ਼ ਕਰਨ ’’ 1

5. ਯਾਹੀਆ ਖਾਂ ਦਾ ਪਤਨ (Fall of Yahiya Khan) – ਨਵੰਬਰ, 1746 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਖਾਂ ਨੇ ਵਿਦਰੋਹ ਕਰ ਦਿੱਤਾ । ਇਹ ਵਿਦਰੋਹ ਚਾਰ ਮਹੀਨੇ ਤਕ ਜਾਰੀ ਰਿਹਾ । ਇਸ ਵਿਦਰੋਹ ਵਿੱਚ ਸ਼ਾਹਨਵਾਜ਼ ਖਾਂ ਸਫਲ ਰਿਹਾ ਤੇ ਉਸ ਨੇ ਯਾਹੀਆ ਖ਼ਾਂ ਨੂੰ 17 ਮਾਰਚ, 1747 ਈ. ਨੂੰ ਜੇਲ੍ਹ ਵਿੱਚ ਸੁੱਟ ਦਿੱਤਾ । ਇਸ ਤਰ੍ਹਾਂ ਉਸ ਦੇ ਅੱਤਿਆਚਾਰਾਂ ਦਾ ਅੰਤ ਹੋਇਆ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਮੀਰ ਮੰਨੂੰ 1748-53 ਈ. (Mir Mannu 1748-53 A.D.)

ਪ੍ਰਸ਼ਨ 7.
ਮੀਰ ਮੰਨੂੰ ਕੌਣ ਸੀ ? ਸਿੱਖਾਂ ਨੂੰ ਕੁਚਲਣ ਵਿੱਚ ਉਸ ਦੀ ਅਸਫਲਤਾ ਦੇ ਕੀ ਕਾਰਨ ਸਨ ? (Who was Mir Mannu ? What were the causes of his failure to crush the Sikhs ?)
ਜਾਂ
ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦੀ ਚਰਚਾ ਕਰੋ । (Describe Mir Mannu’s relations with the Sikhs.)
ਜਾਂ
ਮੀਰ ਮੰਨੂੰ ਨੇ ਸਿੱਖਾਂ ਨਾਲ ਨਜਿੱਠਣ ਦੀ ਕਿਵੇਂ ਕੋਸ਼ਿਸ਼ ਕੀਤੀ ? (What was the strategy of Mir Mannu to fight against the Sikhs ?)
ਉੱਤਰ-
ਮੀਰ ਮੰਨੂੰ, ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਵਜ਼ੀਰ ਕਮਰਉੱਦੀਨ ਦਾ ਪੁੱਤਰ ਸੀ । ਉਹ ਇੱਕ ਬਹਾਦਰ, ਅਨੁਸ਼ਾਸਿਤ ਅਤੇ ਯੋਗ ਰਾਜਨੀਤੀਵਾਨ ਸੀ । ਉਸ ਦੇ ਇਨ੍ਹਾਂ ਗੁਣਾਂ ਦੇ ਕਾਰਨ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ । ਉਹ 1748 ਈ. ਤੋਂ 1753 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ । ਹਰਬੰਸ ਸਿੰਘ ਦੇ ਅਨੁਸਾਰ,
“ਮੀਰ ਮੰਨੂੰ ਆਪਣੇ ਪੂਰਵ-ਅਧਿਕਾਰੀਆਂ ਨਾਲੋਂ ਸਿੱਖਾਂ ਦਾ ਵੱਧ ਕੱਟੜ ਦੁਸ਼ਮਣ ਸਿੱਧ ਹੋਇਆ ।’’ 1

1. ਮੀਰ ਮੰਨੂੰ ਦੀਆਂ ਔਕੜਾਂ (Difficulties of Mir Mannu) – ਮੀਰ ਮੰਨੂੰ ਜਦੋਂ ਪੰਜਾਬ ਦਾ ਸੂਬੇਦਾਰ ਬਣਿਆ ਤਦ ਉਸ ਦੇ ਸਾਹਮਣੇ ਪਹਾੜ ਵਰਗੀਆਂ ਔਕੜਾਂ ਸਨ । ਗੱਦੀ ਦੀ ਪ੍ਰਾਪਤੀ ਲਈ ਯਾਹੀਆ ਖ਼ਾਂ ਅਤੇ ਸ਼ਾਹਨਵਾਜ਼ ਖ਼ਾ ਵਿਚਾਲੇ ਚੱਲਣ ਵਾਲੇ ਸੰਘਰਸ਼ ਕਾਰਨ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ । ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਨੂੰ ਵਧੇਰੇ ਬਦਤਰ ਬਣਾ ਦਿੱਤਾ । ਸਿੱਖਾਂ ਨੇ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ । ਰਾਜ ਦਾ ਖ਼ਜ਼ਾਨਾ ਲਗਭਗ ਖ਼ਾਲੀ ਪਿਆ ਸੀ । ਮੀਰ ਮੰਨੂੰ ਨੇ ਇਨ੍ਹਾਂ ਔਕੜਾਂ ‘ਤੇ ਕਾਬੂ ਪਾਉਣ ਲਈ ਵਿਸ਼ੇਸ਼ ਕਦਮ ਉਠਾਉਣ ਦਾ ਫੈਸਲਾ ਕੀਤਾ ।

2. ਸਿੱਖਾਂ ਵਿਰੁੱਧ ਕਾਰਵਾਈ (Action against the Sikhs) – ਮੀਰ ਮੰਨੂੰ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਸਿੱਖਾਂ ਵੱਲ ਦਿੱਤਾ । ਮੀਰ ਮੰਨੂੰ ਨੇ ਸਿੱਖਾਂ ਦੇ ਵਿਨਾਸ਼ ਲਈ ਪੰਜਾਬ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸੈਨਿਕ ਦਸਤੇ ਭੇਜੇ । ਉਸ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ । ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕੀਤਾ ਜਾਣ ਲੱਗਾ । ਅਦੀਨਾ ਬੇਗ਼ ਅਤੇ ਸਿੱਖਾਂ ਵਿਚਾਲੇ ਹੋਈ ਇੱਕ ਲੜਾਈ ਵਿੱਚ 600 ਸਿੱਖ ਸ਼ਹੀਦ ਹੋ ਗਏ । ਸਿੱਟੇ ਵਜੋਂ ਸਿੱਖਾਂ ਨੇ ਜੰਗਲਾਂ ਵਿੱਚ ਸ਼ਰਨ ਲਈ ।

3. ਰਾਮਰੌਣੀ ਦਾ ਘੇਰਾ (Siege of Ram Rauni) – ਸਿੱਖ ਅਕਤੂਬਰ, 1748 ਈ. ਵਿੱਚ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ । ਜਦੋਂ ਮੀਰ ਮੰਨੂੰ ਨੂੰ ਇਹ ਸੂਚਨਾ ਮਿਲੀ ਤਾਂ ਉਹ ਇੱਕ ਵਿਸ਼ਾਲ ਸੈਨਾ ਨਾਲ ਅੰਮ੍ਰਿਤਸਰ ਵੱਲ ਵਧਿਆ । ਸਿੱਖਾਂ ਨੇ ਰਾਮਰੌਣੀ ਕਿਲ੍ਹੇ ਵਿੱਚ ਜਾ ਸ਼ਰਨ ਲਈ । ਮੀਰ ਮੰਨੂੰ ਨੇ ਰਾਮਰੌਣੀ ਕਿਲ੍ਹੇ ਨੂੰ ਘੇਰਾ ਪਾ ਲਿਆ । ਇਹ ਘੇਰਾ ਚਾਰ ਮਹੀਨਿਆਂ ਤਕ ਜਾਰੀ ਰਿਹਾ | ਅਜਿਹੇ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਆਪਣੇ ਸੈਨਿਕਾਂ ਸਮੇਤ ਸਿੱਖਾਂ ਦੀ ਮਦਦ ਲਈ ਪਹੁੰਚਿਆ । ਇਸੇ ਸਮੇਂ ਮੀਰ ਮੰਨੂੰ ਨੂੰ ਇਹ ਸੂਚਨਾ ਮਿਲੀ ਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ ਉੱਤੇ ਹਮਲਾ ਕਰਨ ਵਾਲਾ ਹੈ । ਸਿੱਟੇ ਵਜੋਂ ਮੀਰ ਮੰਨੂੰ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਅਤੇ ਘੇਰੇ ਨੂੰ ਚੁੱਕ ਲਿਆ । ਸਮਝੌਤੇ ਦੇ ਅਨੁਸਾਰ ਮੀਰ ਮੰਨੂੰ ਨੇ ਸਿੱਖਾਂ ਨੂੰ ਪੱਟੀ ਵਿਖੇ ਇੱਕ ਜਾਗੀਰ ਦਿੱਤੀ ਤਾਂ ਕਿ ਉਹ ਸ਼ਾਂਤੀ ਨਾਲ ਰਹਿਣ ।

4. ਅਬਦਾਲੀ ਦਾ ਦੂਜਾ ਹਮਲਾ (Second Invasion of Abdali) – ਅਹਿਮਦ ਸ਼ਾਹ ਅਬਦਾਲੀ ਨੇ ਦਸੰਬਰ, 1748 ਈ. ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ । ਮੀਰ ਮੰਨੂੰ ਨੇ ਸਿਆਣਪ ਤੋਂ ਕੰਮ ਲੈਂਦਿਆਂ ਅਬਦਾਲੀ ਨਾਲ ਸੰਧੀ ਕਰ ਲਈ । ਇਸ ਅਨੁਸਾਰ ਮੀਰ ਮੰਨੂੰ ਨੇ ਚਾਰ ਮਹੱਲਾਂ-ਸਿਆਲਕੋਟ, ਗੁਜਰਾਤ, ਪਸਰੂਰ ਅਤੇ ਔਰੰਗਾਬਾਦ ਦਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ । ਇਨ੍ਹਾਂ ਮਹੱਲਾਂ ਦਾ ਸਲਾਨਾ ਲਗਾਨ 14 ਲੱਖ ਰੁਪਏ ਸੀ ।

5. ਨਾਸਿਰ ਖ਼ਾਂ ਅਤੇ ਸ਼ਾਹ ਨਵਾਜ਼ ਸ਼ਾਂ ਦੇ ਵਿਦਰੋਹ (Revolts of Nasir Khan and Shah Nawaz Khan) – ਦਿੱਲੀ ਦੇ ਵਜ਼ੀਰ ਸਫ਼ਦਰਜੰਗ ਦੇ ਉਕਸਾਉਣ ‘ਤੇ ਫ਼ੌਜਦਾਰ ਨਾਸਿਰ ਖ਼ਾਂ ਤੇ ਮੁਲਤਾਨ ਦੇ ਸੂਬੇਦਾਰ ਸ਼ਾਹਨਵਾਜ਼ ਮਾਂ ਨੇ ਮੀਰ ਮੰਨੂੰ ਵਿਰੁੱਧ ਵਿਦਰੋਹ ਕਰ ਦਿੱਤਾ । ਸ਼ਾਹਨਵਾਜ਼ ਖ਼ਾਂ ਨੇ ਸਿੱਖਾਂ ਨੂੰ ਲਾਹੌਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅਸ਼ਾਂਤੀ ਫੈਲਾਉਣ ਲਈ ਉਕਸਾਇਆ । ਮੀਰ ਮੰਨੂੰ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ । ਉਸ ਨੇ ਕੌੜਾ ਮੱਲ ਨੂੰ ਸ਼ਾਹਨਵਾਜ਼ ਖਾਂ ਦੇ ਵਿਦਰੋਹ ਨੂੰ ਕੁਚਲਣ ਲਈ ਭੇਜਿਆ । ਇਸ ਲੜਾਈ ਵਿੱਚ ਸ਼ਾਹਨਵਾਜ਼ ਖਾਂ ਮਾਰਿਆ ਗਿਆ ।

6. ਅਬਦਾਲੀ ਦਾ ਤੀਸਰਾ ਹਮਲਾ (Third Invasion of Abdali) – ਅਬਦਾਲੀ ਨੇ 1751 ਈ. ਦੇ ਅਖੀਰ ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ 16 ਮਾਰਚ, 1752 ਈ. ਨੂੰ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਲਾਹੌਰ ਦੇ ਨੇੜੇ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਮੀਰ ਮੰਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ਉੱਤੇ ਕਬਜ਼ਾ ਕਰ ਲਿਆ । ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂੰ ਨੂੰ ਹੀ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ।

7. ਸਿੱਖਾਂ ਉੱਤੇ ਮੁੜ ਅੱਤਿਆਚਾਰ (Renewal of the Sikh Persecution) – ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਬੜੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਦੇ ਮੁੱਲ ਨਿਯਤ ਕੀਤੇ ਗਏ । ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ । ਮਾਰਚ, 1753 ਈ. ਵਿੱਚ ਜਦੋਂ ਸਿੱਖ ਹੋਲੇ ਮਹੱਲੇ ਦੇ ਮੌਕੇ ‘ਤੇ ਮਾਖੋਵਾਲ ਵਿਖੇ ਇਕੱਠੇ ਹੋਏ ਸਨ ਤਾਂ ਅਦੀਨਾ ਬੇਗ਼ ਨੇ ਅਚਾਨਕ ਹਮਲਾ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ । ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਆਂਦਾ ਗਿਆ । ਇਨ੍ਹਾਂ ਇਸਤਰੀਆਂ ਅਤੇ ਬੱਚਿਆਂ ਉੱਤੇ ਜੋ ਜ਼ੁਲਮ ਅਤੇ ਜਬਰ ਢਾਹੇ ਗਏ, ਉਨ੍ਹਾਂ ਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ । ਹਰੇਕ ਇਸਤਰੀ ਨੂੰ ਸਵਾ-ਸਵਾ ਮਣ ਰੋਜ਼ਾਨਾ ਅਨਾਜ ਪੀਸਣ ਨੂੰ ਦਿੱਤਾ ਜਾਂਦਾ । ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਤੋਂ ਖੋਹ ਕੇ ਉਨ੍ਹਾਂ ਦੇ ਸਾਹਮਣੇ ਕਤਲ ਕੀਤਾ ਗਿਆ । ਇਨ੍ਹਾਂ ਘੋਰ ਤਸੀਹਿਆਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਚਲੀ ਗਈ । ਉਸ ਸਮੇਂ ਇਹ ਅਖਾਣ ਬੜਾ ਪ੍ਰਚਲਿਤ ਸੀ,

“ਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ ।
ਜਿਉਂ-ਜਿਉਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ ।”

8. ਮੀਰ ਮੰਨੂੰ ਦੀ ਮੌਤ (Death of Mir Mannu) – 3 ਨਵੰਬਰ, 1753 ਈ. ਨੂੰ ਮੀਰ ਮੰਨੂੰ ਨੂੰ ਇਹ ਸੂਚਨਾ ਮਿਲੀ ਕਿ ਕੁਝ ਸਿੱਖ ਤਿਲਕਪੁਰ ਵਿਖੇ ਇੱਕ ਗੰਨੇ ਦੇ ਖੇਤ ਵਿੱਚ ਲੁਕੇ ਹੋਏ ਹਨ । ਉਹ ਫੌਰਨ ਸਿੱਖਾਂ ਦਾ ਅੰਤ ਕਰਨ ਲਈ ਆਪਣੇ ਘੋੜੇ ‘ਤੇ ਸਵਾਰ ਹੋ ਕੇ ਉੱਥੇ ਪਹੁੰਚ ਗਿਆ । ਉੱਥੇ ਸਿੱਖਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਉਸ ਦਾ ਘੋੜਾ ਘਬਰਾ ਗਿਆ ਤੇ ਉਸ ਨੇ ਮੀਰ ਮੰਨੂੰ ਨੂੰ ਹੇਠਾਂ ਸੁੱਟ ਦਿੱਤਾ, ਪਰ ਉਸ ਦਾ ਇੱਕ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ | ਘੋੜਾ ਉਸੇ ਤਰ੍ਹਾਂ ਮੀਰ ਮੰਨੂੰ ਨੂੰ ਘਸੀਟਦਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਇਸ ਤਰ੍ਹਾਂ ਕੁਦਰਤ ਨੇ ਮੀਰ ਮੰਨੂੰ ਤੋਂ ਉਸ ਦੇ ਜ਼ੁਲਮਾਂ ਦਾ ਬਦਲਾ ਲੈ ਲਿਆ । ਪ੍ਰਸਿੱਧ ਇਤਿਹਾਸਕਾਰ ਡਾਕਟਰ ਐੱਨ. ਕੇ. ਸਿਨਹਾ ਨੇ ਠੀਕ ਲਿਖਿਆ ਹੈ,
‘‘ਅਪ੍ਰਤੱਖ ਰੂਪ ਨਾਲ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਵਧਾਉਣ ਲਈ ਜ਼ਿੰਮੇਵਾਰ ਸੀ ।” –
ਨੋਟ-ਮੀਰ ਮੰਨੂੰ ਦੀ ਅਸਫ਼ਲਤਾ ਦੇ ਕਾਰਨਾਂ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 8 ਦਾ ਉੱਤਰ ਵੇਖਣ ।

ਮੀਰ ਮੰਨੂੰ ਦੀ ਅਸਫਲਤਾ ਦੇ ਕਾਰਨ (Causes of the Failure of Mir Mannu)

ਪ੍ਰਸ਼ਨ 8.
ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ ? (What were the main reasons of the failure of Mir Mannu against the Sikhs ?)
ਜਾਂ
ਮੀਰ ਮੰਨੂੰ ਸਿੱਖਾਂ ਨੂੰ ਦਬਾਉਣ ਵਿੱਚ ਕਿਉਂ ਅਸਫਲ ਰਿਹਾ ? (Why did Mir Mannu fail to crush the Sikhs ?)
ਜਾਂ
ਮੀਰ ਮੰਨੂੰ ਦੀ ਅਸਫਲਤਾ ਦੇ ਕਾਰਨਾਂ ਦੀ ਵਿਆਖਿਆ ਕਰੋ । (Explain the causes of failure of Mir Mannu.)
ਉੱਤਰ-
ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਅਣਥੱਕ ਯਤਨ ਕੀਤੇ, ਪਰ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਉਸ ਦੀ ਅਸਫਲਤਾ ਲਈ ਹੇਠ ਲਿਖੇ ਮੁੱਖ ਕਾਰਨ ਜ਼ਿੰਮੇਵਾਰ ਸਨ-

1. ਦਲ ਖ਼ਾਲਸਾ ਦੀ ਜੱਥੇਬੰਦੀ (Organisation of the Dal Khalsa) – ਮੀਰ ਮੰਨੂੰ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਦਲ ਖ਼ਾਲਸਾ ਦੀ ਜੱਥੇਬੰਦੀ ਸੀ । ਸਿੱਖਾਂ ਨੇ ਮੀਰ ਮੰਨੂੰ ਦੇ ਅੱਤਿਆਚਾਰਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਖ਼ੁਦ ਨੂੰ 12 ਜੱਥਿਆਂ ਵਿੱਚ ਸੰਗਠਿਤ ਕਰ ਲਿਆ ਸੀ । ਸਿੱਖ ਦਲ ਖ਼ਾਲਸਾ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਇਸ ਦੇ ਹੁਕਮ ‘ਤੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ । ਸਿੱਟੇ ਵਜੋਂ ਮੀਰ ਮੰਨੂੰ ਲਈ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਔਖਾ ਹੋ ਗਿਆ ।

2. ਸਿੱਖਾਂ ਦੇ ਅਸਾਧਾਰਨ ਗੁਣ (Uncommon qualities of the Sikhs) – ਸਿੱਖਾਂ ਵਿੱਚ ਆਪਣੇ ਪੰਥ ਲਈ ਦ੍ਰਿੜ੍ਹ ਨਿਸ਼ਚਾ, ਅਥਾਹ ਜੋਸ਼, ਦਲੇਰੀ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਸਨ । ਉਹ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਕਦੇ ਨਹੀਂ ਸਨ ਛੱਡਦੇ । ਮੀਰ ਮੰਨੂੰ ਨੇ ਸਿੱਖਾਂ ਨੂੰ ਅਣਗਿਣਤ ਤਸੀਹੇ ਦਿੱਤੇ ਪਰ ਉਹ ਸਿੱਖਾਂ ਨੂੰ ਵਿਚਲਿਤ ਕਰਨ ਵਿੱਚ ਅਸਫਲ ਰਿਹਾ ।

3. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ (Guerilla tactics of the Sikhs) – ਸਿੱਖਾਂ ਨੇ ਮੁਗ਼ਲ ਸੈਨਾ ਦੇ ਵਿਰੁੱਧ ਗੁਰੀਲਾ ਯੁੱਧ ਨੀਤੀ ਅਪਣਾਈ । ਇਸ ਨੀਤੀ ਅਨੁਸਾਰ ਸਿੱਖਾਂ ਨੂੰ ਜਦ ਮੌਕਾ ਮਿਲਦਾ ਉਹ ਮੁਗ਼ਲ ਫ਼ੌਜਾਂ ‘ਤੇ ਹਮਲਾ ਕਰਦੇ ਅਤੇ ਲੁੱਟਮਾਰ ਕਰਨ ਮਗਰੋਂ ਮੁੜ ਜੰਗਲਾਂ ਵਿੱਚ ਜਾ ਸ਼ਰਨ ਲੈਂਦੇ । ਇਸ ਤਰ੍ਹਾਂ ਆਹਮਣੇ-ਸਾਹਮਣੇ ਦੀ ਟੱਕਰ ਨਾ ਹੋਣ ਕਾਰਨ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।

4. ਦੀਵਾਨ ਕੌੜਾ ਮਲ ਦਾ ਸਿੱਖਾਂ ਨਾਲ ਸਹਿਯੋਗ (Cooperation of Diwan Kaura Mal with the Sikhs) – ਦੀਵਾਨ ਕੌੜਾ ਮਲ ਮੀਰ ਮੰਨੂੰ ਦਾ ਸਲਾਹਕਾਰ ਸੀ । ਸਹਿਜਧਾਰੀ ਸਿੱਖ ਹੋਣ ਕਾਰਨ ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ । ਮੀਰ ਮੰਨੂੰ ਉਸ ਦੀ ਸਲਾਹ ਤੋਂ ਬਿਨਾਂ ਸਿੱਖਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦਾ ਸੀ । ਜਦੋਂ ਵੀ ਕਦੇ ਮੀਰ ਮੰਨੂੰ ਨੇ ਸਿੱਖਾਂ ਵਿਰੁੱਧ ਕੋਈ ਸਖ਼ਤ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੌੜਾ ਮਲ ਉਸ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਨਾ ਲੈਂਦਾ ਸੀ । ਇਸ ਤਰ੍ਹਾਂ ਦੀਵਾਨ ਕੌੜਾ ਮਲ ਦਾ ਸਹਿਯੋਗ ਵੀ ਸਿੱਖ ਸ਼ਕਤੀ ਨੂੰ ਬਚਾਈ ਰੱਖਣ ਵਿੱਚ ਬੜਾ ਲਾਹੇਵੰਦ ਸਿੱਧ ਹੋਇਆ ।

5. ਅਦੀਨਾ ਬੇਗ਼ ਦੀ ਦੋਰੰਗੀ ਨੀਤੀ (Dual Policy of Adina Beg) – ਅਦੀਨਾ ਬੇਗ਼ ਜਲੰਧਰ ਦੁਆਬ ਦਾ ਫ਼ੌਜਦਾਰ ਸੀ । ਉਹ ਮੀਰ ਮੰਨੂੰ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ । ਮੀਰ ਮੰਨੂੰ ਨੇ ਜਦ ਵੀ ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਤਾਂ ਉਸ ਨੇ ਇਸ ਦਾ ਪੂਰੀ ਤਰ੍ਹਾਂ ਪਾਲਨ ਨਹੀਂ ਕੀਤਾ । ਉਹ ਪੰਜਾਬ ਵਿੱਚ ਅਸ਼ਾਂਤੀ ਦੇ ਮਾਹੌਲ ਨੂੰ ਬਣਾਈ ਰੱਖਣਾ ਚਾਹੁੰਦਾ ਸੀ । ਇਸ ਤਰ੍ਹਾਂ ਅਦੀਨਾ ਬੇਗ ਦੀ ਦੋਰੰਗੀ ਨੀਤੀ ਵੀ ਮੀਰ ਮੰਨੂੰ ਦੀ ਅਸਫਲਤਾ ਦਾ ਕਾਰਨ ਬਣੀ ।

6. ਮੀਰ ਮੰਨੂੰ ਦੀਆਂ ਸਮੱਸਿਆਵਾਂ (Problems of Mir Mannu) – ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਸਮੱਸਿਆਵਾਂ ਵਿੱਚ ਘਿਰਿਆ ਰਹਿਣ ਦੇ ਕਾਰਨ ਵੀ ਮੀਰ ਮੰਨੂੰ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ ।ਉਸ ਦੀ ਪਹਿਲੀ ਵੱਡੀ ਸਮੱਸਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਨ । ਇਨ੍ਹਾਂ ਹਮਲਿਆਂ ਕਾਰਨ ਉਸ ਨੂੰ ਸਿੱਖਾਂ ਵਿਰੁੱਧ ਆਪਣੀ ਕਾਰਵਾਈ ਸਥਗਿਤ ਕਰਨੀ ਪੈਂਦੀ ਸੀ ।ਦੂਜਾ, ਦਿੱਲੀ ਦਾ ਵਜ਼ੀਰ ਸਫ਼ਦਰਜੰਗ ਵੀ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਸਾਜ਼ਸ਼ਾਂ ਕਰਦਾ ਰਹਿੰਦਾ ਸੀ । ਉਸ ਦੇ ਉਕਸਾਉਣ ‘ਤੇ ਹੀ ਨਾਸਿਰ ਖ਼ਾਂ ਅਤੇ ਸ਼ਾਹਨਵਾਜ਼ ਖਾਂ ਨੇ ਮੀਰ ਮੰਨੂੰ ਵਿਰੁੱਧ ਵਿਦਰੋਹ ਕਰ ਦਿੱਤਾ ਸੀ । ਸਿੱਟੇ ਵਜੋਂ ਮੀਰ ਮੰਨੂੰ ਇਨ੍ਹਾਂ ਸਮੱਸਿਆਵਾਂ ਵਿੱਚ ਹੀ ਰੁੱਝਿਆ ਰਿਹਾ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਅਬਦੁਸ ਸਮਦ ਖ਼ਾਂ ‘ਤੇ ਇੱਕ ਨੋਟ ਲਿਖੋ । (Write a short note on Abdus Samad Khan.)
ਜਾਂ
ਅਬਦੁਸ ਸਮਦ ਖ਼ਾਂ ਅਧੀਨ ਸਿੱਖਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਸੰਖੇਪ ਵਰਣਨ ਕਰੋ । (Briefly explain the repressions done on the Sikhs by Abdus Samad Khan.)
ਉੱਤਰ-
ਅਬਦੁਸ ਸਮਦ ਖਾਂ 1713-1726 ਈ. ਤਕ ਪੰਜਾਬ ਦਾ ਗਵਰਨਰ ਰਿਹਾ | ਅਬਦੁਸ ਸਮਦ ਖਾਂ 1715 ਈ. ਵਿੱਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਹੋਇਆ । ਇਸ ਤੋਂ ਬਾਅਦ ਸਿੱਖਾਂ ‘ਤੇ ਅੱਤਿਆਚਾਰਾਂ ਦਾ ਦੌਰ ਸ਼ੁਰੂ ਹੋ ਗਿਆ | ਅਬਦੁਸ ਸਮਦ ਖ਼ਾਂ ਦੀ ਇਸ ਦਮਨਕਾਰੀ ਨੀਤੀ ਤੋਂ ਖ਼ੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜੇ ਦੀ ਤਲਵਾਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ । ਅਬਦੁਸ ਸਮਦ ਮਾਂ ਆਪਣੇ ਪੂਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਸਿੱਟੇ ਵਜੋਂ 1726 ਈ. ਵਿੱਚ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ।

ਪ੍ਰਸ਼ਨ 2.
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ ? ਉਨ੍ਹਾਂ ਵਿਚਾਲੇ ਮਤਭੇਦ ਕਿਵੇਂ ਖ਼ਤਮ ਹੋਏ ?(What do you mean by Bandai Khalsa and Tat Khalsa ? How were their differences resolved ?)
ਜਾਂ
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚ ਮਤਭੇਦ ਕਿਵੇਂ ਸਮਾਪਤ ਹੋਏ ?(How were the differences between Bandai Khalsa and Tat Khalsa finished ?)
ਜਾਂ
ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਮਤਭੇਦ ਸਨ ? ਇਨ੍ਹਾਂ ਵਿੱਚ ਸਮਝੌਤਾ ਕਿਸ ਨੇ ਕਰਵਾਇਆ ? (What was the difference between Tat Khalsa and Bandai Khalsa ? Who compromised them ?)
ਜਾਂ
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੀ ਕੀ ਸਥਿਤੀ ਸੀ ? (What was the position of the Sikhs after the martyrdom of Banda Singh Bahadur ?)
ਉੱਤਰ-
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਨਾਂ ਦੇ ਦੋ ਦਲਾਂ ਵਿੱਚ ਵੰਡੇ ਗਏ ਸਨ । ਉਹ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੇ ਸਨ, ਤੱਤ ਖ਼ਾਲਸਾ ਅਤੇ ਜੋ ਬੰਦਾ ਬਹਾਦਰ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੇ ਸਨ, ਬੰਦਈ ਖ਼ਾਲਸਾ ਅਖਵਾਏ । ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਰੂ ਮੰਨਦੇ ਸਨ ਜਦਕਿ ਤੱਤ ਖ਼ਾਲਸਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ | 1721 ਈ. ਵਿੱਚ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਇਨ੍ਹਾਂ ਦੋਹਾਂ ਦਲਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ । ਇਸ ਨਾਲ ਸਿੱਖ ਸੰਗਠਨ ਦੀ ਸ਼ਕਤੀ ਵਿੱਚ ਵਾਧਾ ਹੋਇਆ ।

ਪ੍ਰਸ਼ਨ 3.
ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਨਜਿੱਠਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ? (How did Zakariya Khan try to deal with the Sikhs ?)
ਜਾਂ
ਜ਼ਕਰੀਆ ਖ਼ਾਂ ਦੇ ਅਧੀਨ ਸਿੱਖਾਂ ਉੱਪਰ ਜ਼ੁਲਮ ਦਾ ਸੰਖੇਪ ਵਰਣਨ ਕਰੋ । (Discuss briefly the persecution of the Sikhs under Zakariya Khan.)
ਜਾਂ
ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ ? (What measures were adopted by Zakariya Khan to crush the power of the Sikhs ?)
ਜਾਂ
ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ ? ਉਸ ਨੂੰ ਆਪਣੇ ਯਤਨਾਂ ਵਿੱਚ ਕਿੱਥੋਂ ਤਕ ਸਫਲਤਾ ਮਿਲੀ ? (What measures were adopted by Zakariya Khan to crush the power of Sikhs ? How far did he succeed in his efforts ?) .
ਉੱਤਰ-
ਜ਼ਕਰੀਆ ਖ਼ਾਂ 1726 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ । ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਸਖ਼ਤ ਨੀਤੀ ਅਪਣਾਈ । ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਫੜ ਕੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ । ਪਰ ਜਦ ਉਹ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ ਤਾਂ ਉਸ ਨੇ 1733 ਈ. ਵਿੱਚ ਸਿੱਖਾਂ ਨਾਲ ਸਮਝੌਤਾ ਕਰ ਲਿਆ । ਕੁਝ ਸਮੇਂ ਦੇ ਬਾਅਦ ਸਿੱਖਾਂ ਨੇ ਮੁਗ਼ਲਾਂ ਨੂੰ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ । ਇਸ ਕਾਰਨ ਜ਼ਕਰੀਆ ਖ਼ਾਂ ਨੂੰ ਸਿੱਖਾਂ ਪ੍ਰਤੀ ਆਪਣੀ ਨੀਤੀ ਬਦਲਣੀ ਪਈ ।ਉਸ ਨੇ ਸਿੱਖਾਂ ਦਾ ਕਤਲੇਆਮ ਮੁੜ ਸ਼ੁਰੂ ਕਰ ਦਿੱਤਾ । ਆਪਣੇ ਸਾਰੇ ਯਤਨਾਂ ਦੇ ਬਾਵਜੂਦ ਜ਼ਕਰੀਆ ਖ਼ਾਂ ਆਪਣੀ ਮੌਤ ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।

ਪ੍ਰਸ਼ਨ 4.
ਭਾਈ ਤਾਰਾ ਸਿੰਘ ਜੀ ਵਾਂ ਕੌਣ ਸੀ ? ਉਸ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ ?(Who was Bhai Tara Singh ji Van ? What is the importance of his martyrdom in the Sikh History ?)
ਜਾਂ
ਭਾਈ ਤਾਰਾ ਸਿੰਘ ਜੀ ਵਾਂ ‘ਤੇ ਸੰਖੇਪ ਨੋਟ ਲਿਖੋ । (Write a short note on Bhai Tara Singh ji Van.)
ਉੱਤਰ-
ਭਾਈ ਤਾਰਾ ਸਿੰਘ ਜੀ ਵੀ ਆਪਣੀ ਪੰਥ ਸੇਵਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਹਰਮਨ-ਪਿਆਰਾ ਸੀ । ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਜਾਣ ਬੁਝ ਕੇ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ । ਇੱਕ ਦਿਨ ਭਾਈ ਤਾਰਾ ਸਿੰਘ ਜੀ ਵਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਫੜ ਕੇ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ । ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਆਪਣੇ 2200 ਘੋੜਸਵਾਰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਭੇਜੇ । ਭਾਈ ਤਾਰਾ ਸਿੰਘ ਜੀ ਵਾਂ ਅਤੇ ਉਸ ਦੇ 22 ਸਾਥੀ ਬਹਾਦਰੀ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ 1726 ਈ. ਵਿੱਚ ਸ਼ਹੀਦ ਹੋ ਗਏ । ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ।

ਪ੍ਰਸ਼ਨ 5.
ਭਾਈ ਮਨੀ ਸਿੰਘ ਜੀ ਕੌਣ ਸਨ ? ਉਨ੍ਹਾਂ ਦੀ ਸ਼ਹੀਦੀ ਦਾ ਸਿੱਖ ਇਤਿਹਾਸ ‘ਤੇ ਕੀ ਪ੍ਰਭਾਵ ਪਿਆ ? (Who was Bhai Mani Singh Ji ? What was the impact of his martyrdom ?)
ਜਾਂ
ਭਾਈ ਮਨੀ ਸਿੰਘ ਜੀ ਕੌਣ ਸਨ ? ਉਨ੍ਹਾਂ ਦੀ ਸ਼ਹੀਦੀ ਕਿਉਂ ਹੋਈ ? (Who was Bhai Mani Singh Ji ? What were the causes of his martyrdom ?)
ਜਾਂ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Bhai Mani Singh Ji and his martyrdom ?)
ਜਾਂ
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਕੋਈ ਤਿੰਨ ਕਾਰਨ ਦੱਸੋ । (Write any three causes of the martyrdom of Bhai Mani Singh Ji.)
ਜਾਂ
ਭਾਈ ਮਨੀ ਸਿੰਘ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Bhai Mani Singh Ji.) ਉੱਤਰ-ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੁੱਖ ਗ੍ਰੰਥੀ ਸਨ । ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਦਰਬਾਰ ਸਾਹਿਬ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ । ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਮੌਕੇ ‘ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠੇ ਹੋਣ ਦੀ ਜ਼ਕਰੀਆ ਖ਼ਾਂ ਤੋਂ ਇਜਾਜ਼ਤ ਲੈ ਲਈ । ਇਸ ਦੇ ਬਦਲੇ ਉਨ੍ਹਾਂ ਨੇ 5,000 ਰੁਪਏ ਜ਼ਕਰੀਆ ਮਾਂ ਨੂੰ ਦੇਣ ਦਾ ਵਾਅਦਾ ਕੀਤਾ | ਪਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖ਼ਾਂ ਨੇ ਅੰਮ੍ਰਿਤਸਰ ’ਤੇ ਹਮਲਾ ਕਰ ਦਿੱਤਾ । ਇਸ ਕਾਰਨ ਭਾਈ ਮਨੀ ਸਿੰਘ ਜੀ ਜ਼ਕਰੀਆ ਖ਼ਾਂ ਨੂੰ 5000 ਰੁਪਏ ਨਾ ਦੇ ਸਕੇ । ਸਿੱਟੇ ਵਜੋਂ ਭਾਈ ਸਾਹਿਬ ਜੀ ਨੂੰ 1738 ਈ. ਵਿੱਚ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ । ਇਸ ਸ਼ਹੀਦੀ ਕਾਰਨ ਸਿੱਖ ਭੜਕ ਉੱਠੇ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 6.
ਭਾਈ ਤਾਰੂ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹਤੱਤਾ ਹੈ ? (Who was Bhai Taru Singh Ji ? What is the significance of his martyrdom in the Sikh History ?)
ਜਾਂ
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Martyrdom of Bhai Taru Singh Ji.)
ਉੱਤਰ-
ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਰਹਿਣ ਵਾਲੇ ਸਨ । ਉਹ ਖੇਤੀਬਾੜੀ ਦਾ ਧੰਦਾ ਕਰਦੇ ਸਨ ਅਤੇ ਆਪਣੀ ਹੋਣ ਵਾਲੀ ਆਮਦਨ ਤੋਂ ਸਿੱਖਾਂ ਦੀ ਸਹਾਇਤਾ ਕਰਦੇ ਸਨ । ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ । ਸਿੱਟੇ ਵਜੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ । ਭਾਈ ਸਾਹਿਬ ਜੀ ਨੇ ਇਨ੍ਹਾਂ ਦੋਹਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ । ਇਸ ’ਤੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਨੂੰ ਉਤਾਰ ਕੇ 1 ਜੁਲਾਈ, 1745 ਈ. ਨੂੰ ਸ਼ਹੀਦ ਕੀਤਾ ਗਿਆ ।

ਪ੍ਰਸ਼ਨ 7.
ਨਾਦਰ ਸ਼ਾਹ ਕੌਣ ਸੀ ? ਉਸ ਨੇ ਭਾਰਤ ‘ਤੇ ਕਦੋਂ ਹਮਲਾ ਕੀਤਾ ? ਉਸ ਦੇ ਇਸ ਹਮਲੇ ਦਾ ਪੰਜਾਬ ‘ਤੇ ਕੀ ਪ੍ਰਭਾਵ ਪਿਆ ? (Who was Nadir Shah ? When did he invade India ? What was the effect of his invasion on the Punjab ?)
ਨਾਦਰ ਸ਼ਾਹ ਦੇ ਪੰਜਾਬ ਹਮਲੇ ਅਤੇ ਇਸ ਦੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ । (Give a brief account of Nadir Shah’s invasion on the Punjab and its impact.)
ਉੱਤਰ-
ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ ।ਉਸ ਨੇ 1739 ਈ. ਵਿੱਚ ਭਾਰਤ ‘ਤੇ ਹਮਲਾ ਕੀਤਾ । ਇਸ ਹਮਲੇ ਦੌਰਾਨ ਉਸ ਨੇ ਭਾਰੀ ਲੁੱਟਮਾਰ ਮਚਾਈ । ਇਸ ਕਾਰਨ ਭਾਰਤ ਅਤੇ ਖ਼ਾਸ ਤੌਰ ‘ਤੇ ਪੰਜਾਬ ਵਿੱਚ ਭਾਰੀ ਬਦਅਮਨੀ ਫੈਲ ਗਈ । ਈਰਾਨ ਪਰਤਦੇ ਸਮੇਂ ਜਦੋਂ ਉਹ ਪੰਜਾਬ ਵਿਚੋਂ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸ ਦਾ ਬਹੁਤ ਸਾਰਾ ਖ਼ਜ਼ਾਨਾ ਲੁੱਟ ਲਿਆ ਸੀ । ਇਸ ਕਾਰਨ ਨਾਦਰ ਸ਼ਾਹ ਹੈਰਾਨ ਰਹਿ ਗਿਆ । ਨਾਦਰ ਸ਼ਾਹ ਨੇ ਜ਼ਕਰੀਆ ਖਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਸਿੱਖਾਂ ਵਿਰੁੱਧ ਸਖ਼ਤ ਕਦਮ ਨਾ ਚੁੱਕੇ ਤਾਂ ਛੇਤੀ ਹੀ ਸਿੱਖ ਪੰਜਾਬ ‘ਤੇ ਆਪਣਾ ਕਬਜ਼ਾ ਕਰ ਲੈਣਗੇ । ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਵਧੇਰੇ ਅੱਤਿਆਚਾਰ ਸ਼ੁਰੂ ਕਰ ਦਿੱਤੇ ।

ਪ੍ਰਸ਼ਨ 8.
ਬੁੱਢਾ ਦਲ ਅਤੇ ਤਰੁਣਾ ਦਲ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Buddha Dal and Taruna Dal.)
ਜਾਂ
ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ? ਸਿੱਖ ਇਤਿਹਾਸ ਵਿੱਚ ਇਨ੍ਹਾਂ ਦਾ ਕੀ ਮਹੱਤਵ ਹੈ ? (When were Buddha Dal and Taruna Dal organised ? What is, their importance in the Sikh History ?) ।
ਜਾਂ
ਬੁੱਢਾ ਦਲ ਅਤੇ ਤਰੁਣਾ ਦਲ ਤੋਂ ਕੀ ਭਾਵ ਹੈ ? ਸੰਖੇਪ ਵਿੱਚ ਵਰਣਨ ਕਰੋ । (What do you mean by ‘Buddha Dal and ‘Taruna Dal’ ? Explain briefly.)
ਜਾਂ
ਤਰੁਣਾ ਦਲ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Taruna Dal.)
ਉੱਤਰ-
1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ । ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ । ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ।ਤਰੁਣਾ ਦਲ ਵਿੱਚ ਚਾਲੀ ਸਾਲ ਤੋਂ ਘੱਟ ਉਮਰ ਵਾਲੇ ਭਾਵ ਨੌਜਵਾਨ ਸਿੱਖਾਂ ਨੂੰ ਭਰਤੀ ਕੀਤਾ ਗਿਆ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਦਾ ਸੀ ਜਦ ਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ ।

ਪ੍ਰਸ਼ਨ 9.
ਯਾਹੀਆ ਖਾਂ ਕੌਣ ਸੀ ? ਉਸ ਦੇ ਸ਼ਾਸਨ ਕਾਲ ਸੰਬੰਧੀ ਜਾਣਕਾਰੀ ਦਿਓ । (Who was Yahiya Khan ? Give a brief information of his rule.)
ਉੱਤਰ-
ਯਾਹੀਆ ਖ਼ਾਂ 1746 ਈ. ਤੋਂ 1747 ਈ. ਵਿੱਚ ਪੰਜਾਬ ਦਾ ਸੂਬੇਦਾਰ ਰਿਹਾ। ਉਸ ਨੇ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਜਾਰੀ ਰੱਖੀ । 1746 ਈ. ਵਿੱਚ ਸਿੱਖਾਂ ਨਾਲ ਹੋਈ ਇੱਕ ਲੜਾਈ ਵਿੱਚ ਲਾਹੌਰ ਦੇ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ ਮਾਰਿਆ ਗਿਆ ਸੀ । ਇਸ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ ਯਾਹੀਆ ਖ਼ਾਂ ਨਾਲ ਮਿਲ ਕੇ ਕਾਹਨੂੰਵਾਨ (ਗੁਰਦਾਸਪੁਰ ਵਿਖੇ ਸਿੱਖਾਂ ‘ਤੇ ਅਚਾਨਕ ਹਮਲਾ ਕਰ ਦਿੱਤਾ । ਸਿੱਟੇ ਵਜੋਂ 7,000 ਸਿੱਖ ਮਾਰੇ ਗਏ ਸਿੱਖ ਇਤਿਹਾਸ ਵਿੱਚ ਇਸ ਖ਼ੂਨੀ ਘਟਨਾ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । 1747 ਈ. ਵਿੱਚ ਯਾਹੀਆ ਖਾਂ ਦਾ ਤਖ਼ਤਾ ਪਲਟ ਦਿੱਤਾ ਗਿਆ ਸੀ ।

ਪ੍ਰਸ਼ਨ 10.
ਪਹਿਲੇ ਜਾਂ ਛੋਟੇ ਘੱਲੂਘਾਰੇ (1746 ਈ. ) ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the First Holocaust (1746) or Chhota Ghallughara ?)
ਜਾਂ
ਪਹਿਲੇ ਘੱਲੂਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about First Holocaust ?)
ਜਾਂ
‘ਛੋਟਾ ਘੱਲੂਘਾਰਾ’ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on ‘Chhota Ghallughara’.)
ਜਾਂ
ਛੋਟੇ ਘੱਲੂਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Chhota Ghallughara ?)
ਉੱਤਰ-
ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਸਿੱਖਾਂ ਨੂੰ ਕੁਚਲਣ ਲਈ ਇੱਕ ਵੱਡੀ ਸੈਨਾ ਤਿਆਰ ਕੀਤੀ । ਇਸ ਸੈਨਾ ਨੇ ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ! ਸਿੱਖਾਂ ਨੂੰ ਪਹਿਲੀ ਵਾਰ ਇੰਨਾ ਭਾਰੀ ਜਾਨ-ਮਾਲ ਦਾ ਨੁਕਸਾਨ ਸਹਿਣਾ ਪਿਆ । ਇਸ ਕਾਰਨ ਇਸ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ । ਇਹ ਘੱਲੂਘਾਰਾ ਮਈ, 1746 ਈ. ਨੂੰ ਵਾਪਰਿਆ । ਇਸ ਘੱਲੂਘਾਰੇ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਬੁਲੰਦ ਰਹੇ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 11.
ਮੀਰ ਮੰਨੂੰ ਕੌਣ ਸੀ ? ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਸਿੱਖਾਂ ਵਿਰੁੱਧ ਕੀ ਕਾਰਵਾਈ ਕੀਤੀ ? (Who was Mir Mannu ? What steps did he take against the Sikhs during his rule)
ਜਾਂ
ਮੀਰ ਮੰਨੂੰ ਵਲੋਂ ਸਿੱਖਾਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਦਾ ਸੰਖੇਪ ਵੇਰਵਾ ਦਿਓ । (Describe briefly the Sikh persecution under Mir Mannu.)
ਜਾਂ
ਮੀਰ ਮੰਨੂੰ ਦੁਆਰਾ ਸਿੱਖਾਂ ਦੇ ਦਮਨ ਦਾ ਅਧਿਐਨ ਕਰੋ । (Study the persecution of the Sikhs by Mir Mannu.)
ਜਾਂ
ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਹਾਲ ਲਿਖੋ । (Write briefly the relations of Mir Mannu with the Sikhs.)
ਉੱਤਰ-
ਮੀਰ ਮੰਨੂੰ 1748 ਈ. ਤੋਂ 1753 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ। ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਹਰ ਸੰਭਵ ਯਤਨ ਕੀਤੇ । ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ । ਮੀਰ ਮੰਨੂੰ ਦੇ ਇਨ੍ਹਾਂ ਅੱਤਿਆਚਾਰਾਂ ਤੋਂ ਬਚਣ ਲਈ ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ । ਸਿੱਖਾਂ ਦੇ ਹੱਥ ਨਾ ਆਉਣ ਕਾਰਨ ਮੀਰ ਮੰਨੂੰ ਦੇ ਸੈਨਿਕਾਂ ਨੇ ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗਿਫ਼ਤਾਰ ਕਰਨਾ ਸ਼ਰ ਕਰ ਦਿੱਤਾ । ਉਨ੍ਹਾਂ ਉੱਤੇ ਬਹੁਤ ਜ਼ੁਲਮ ਅਤੇ ਜਬਰ ਢਾਏ ਗਏ । ਇਨ੍ਹਾਂ ਘੋਰ ਅੱਤਿਆਚਾਰਾਂ ਦੇ ਬਾਵਜੂਦ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।

ਪ੍ਰਸ਼ਨ 12.
ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਿਹਾ ? (Why did Mir Mannu fail to crush the Sikh power ?)
ਜਾਂ
ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ ? (What were the causes of the failure of Mir Mannu against the Sikhs ?)
ਜਾਂ
ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੋਈ ਪੰਜ ਕਾਰਨ ਲਿਖੋ । (Write any five causes of the failure of Mir Mannu against the Sikhs.)
ਉੱਤਰ-

  1. ਮੀਰ ਮੰਨੂੰ ਦੀ ਅਸਫਲਤਾ ਦਾ ਸਭ ਤੋਂ ਮਹੱਤਵਪੂਰਨ ਕਾਰਨ ਇਹ ਸੀ ਕਿ ਸਿੱਖ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਕਦੇ ਨਹੀਂ ਛੱਡਦੇ ਸਨ ।
  2. ਸਿੱਖਾਂ ਦੀ ਛਾਪਾਮਾਰ ਯੁੱਧ ਨੀਤੀ ਨੇ ਮੀਰ ਮੰਨੂੰ ਦੀਆਂ ਯੋਜਨਾਵਾਂ ਨੂੰ ਅਸਫਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ।
  3. ਮੀਰ ਮੰਨੂੰ ਦਾ ਦੀਵਾਨ ਕੌੜਾ ਮਲ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ।
  4. ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ਼ ਦੀ ਦੋ ਰੰਗੀ ਨੀਤੀ ਕਾਰਨ ਵੀ ਮੀਰ ਮੰਨੂੰ ਅਸਫਲ ਰਿਹਾ ।
  5. ਮੀਰ ਮੰਨੂੰ ਨੂੰ ਆਪਣੇ ਸ਼ਾਸਨ ਕਾਲ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ । ਸਿੱਟੇ ਵਜੋਂ ਉਹ ਸਿੱਖਾਂ ਨੂੰ ਕੁਚਲਣ ਵਿੱਚ ਸਫਲ ਨਾ ਹੋ ਸਕਿਆ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
1716 ਈ. ਤੋਂ 1752 ਈ. ਤਕ ਲਾਹੌਰ ਦੇ ਕਿਸੇ ਇੱਕ ਮੁਗ਼ਲ ਸੂਬੇਦਾਰ ਦਾ ਨਾਂ ਦੱਸੋ ।
ਜਾਂ
ਪੰਜਾਬ ਦੇ ਕਿਸੇ ਇੱਕ ਗਵਰਨਰ ਦਾ ਨਾਂ ਲਿਖੋ ਜਿਸ ਨੇ ਸਿੱਖਾਂ ‘ਤੇ ਜ਼ੁਲਮ ਕੀਤੇ ।
ਉੱਤਰ-
ਅਬਦੁਸ ਸਮਦ ਖਾਂ ।

ਪ੍ਰਸ਼ਨ 2.
ਅਬਦੁਸ ਸਮਦ ਖਾਂ ਲਾਹੌਰ ਦੇ ਸੂਬੇਦਾਰ ਕਦੋਂ ਨਿਯੁਕਤ ਹੋਇਆ ?
ਉੱਤਰ-
1713 ਈ. ।

ਪ੍ਰਸ਼ਨ 3.
ਅਬਦੁਸ ਸਮਦ ਖਾਂ ਦੀ ਸਭ ਤੋਂ ਮਹੱਤਵਪੂਰਨ ਸਫਲਤਾ ਕਿਹੜੀ ਸੀ ?
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰਨਾ ।

ਪ੍ਰਸ਼ਨ 4.
ਅਬਦੁਸ ਸਮਦ ਖਾਂ ਨੂੰ ਮੁਗ਼ਲ ਬਾਦਸ਼ਾਹ ਫ਼ਰੁਖਸੀਅਰ ਨੇ ਕਿਹੜੀ ਉਪਾਧੀ ਦਿੱਤੀ ?
ਉੱਤਰ-
ਰਾਜ ਦੀ ਤਲਵਾਰ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਜਿਹੜੇ ਦੋ ਸੰਪ੍ਰਦਾਇ ਬਣ ਗਏ ਸਨ, ਉਨ੍ਹਾਂ ਦੇ ਕੀ ਨਾਂ ਸਨ ?
ਜਾਂ
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਦਲਾਂ ਵਿੱਚ ਵੰਡੇ ਗਏ ?
ਉੱਤਰ-
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 6.
ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਅੰਤਰ ਹੈ ?
ਜਾਂ
ਤੱਤ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ ?
ਜਾਂ
ਬੰਦਈ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਜਦਕਿ ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦੇ ਸਨ ।

ਪ੍ਰਸ਼ਨ 7.
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਝਗੜਾ ਕਦੋਂ ਖ਼ਤਮ ਹੋਇਆ ?
ਉੱਤਰ-
1721 ਈ. ਜਾਂ

ਪ੍ਰਸ਼ਨ 8.
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਕਾਰ ਮਤਭੇਦ ਕਿਸ ਨੇ ਖ਼ਤਮ ਕਰਵਾਏ ।
ਉੱਤਰ-
ਭਾਈ ਮਨੀ ਸਿੰਘ ਜੀ ਨੇ ।

ਪ੍ਰਸ਼ਨ 9.
ਸਹਿਜਧਾਰੀ ਸਿੱਖ ਕਿਸ ਨੂੰ ਕਿਹਾ ਜਾਂਦਾ ਸੀ ?
ਉੱਤਰ-
ਇਹ ਉਹ ਗੈਰ-ਸਿੱਖ ਸਨ ਜੋ ਸਿੱਖ ਪੰਥ ਦੇ ਸਿਧਾਂਤਾਂ ਵਿੱਚ ਤਾਂ ਵਿਸ਼ਵਾਸ ਰੱਖਦੇ ਸਨ ਪਰ ਇਸ ਵਿੱਚ ਸ਼ਾਮਲ ਨਹੀਂ ਹੋਏ ਸਨ ।

ਪ੍ਰਸ਼ਨ 10.
ਜ਼ਕਰੀਆ ਖ਼ਾਂ ਕੌਣ ਸੀ ?
ਉੱਤਰ-
ਲਾਹੌਰ ਦਾ ਸੂਬੇਦਾਰ ।

ਪ੍ਰਸ਼ਨ 11.
ਜ਼ਕਰੀਆ ਖ਼ਾਂ ਕਦੋਂ ਲਾਹੌਰ ਦਾ ਸੂਬੇਦਾਰ ਬਣਿਆ ?
ਜਾਂ
ਜ਼ਕਰੀਆ ਖ਼ਾਂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ ?
ਉੱਤਰ-
1726 ਈ. ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 12.
ਜ਼ਕਰੀਆ ਖਾਂ ਦੇ ਸ਼ਾਸਨ ਕਾਲ ਵਿੱਚ ਸ਼ਹੀਦ ਕੀਤੇ ਜਾਣ ਵਾਲੇ ਕਿਸੇ ਇੱਕ ਪ੍ਰਸਿੱਧ ਸਿੱਖ ਦਾ ਨਾਂ ਦੱਸੋ ।
ਉੱਤਰ-
ਭਾਈ ਮਨੀ ਸਿੰਘ ਜੀ ।

ਪ੍ਰਸ਼ਨ 13.
ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ ?
ਉੱਤਰ-
1733 ਈ. ।

ਪ੍ਰਸ਼ਨ 14.
ਸਿੱਖਾਂ ਦੇ ਉਸ ਨੇਤਾ ਦਾ ਨਾਂ ਦੱਸੋ ਜਿਸ ਨੂੰ 1733 ਈ. ਦੇ ਸਮਝੌਤੇ ਅਨੁਸਾਰ ਨਵਾਬ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਸੀ ?
ਉੱਤਰ-
ਸਰਦਾਰ ਕਪੂਰ ਸਿੰਘ ।

ਪ੍ਰਸ਼ਨ 15.
ਸਿੱਖਾਂ ਦੇ ਦੋ ਦਲਾਂ ਦੇ ਨਾਂ ਦੱਸੋ ।
ਉੱਤਰ-
ਬੁੱਢਾ ਦਲ ਅਤੇ ਤਰੁਣਾ ਦਲ ।

ਪ੍ਰਸ਼ਨ 16.
ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
ਉੱਤਰ-
1734 ਈ. ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 17.
ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 18.
ਬੁੱਢਾ ਦਲ ਅਤੇ ਤਰੁਣਾ ਦਲ ਦਾ ਮੋਢੀ ਕੌਣ ਸੀ ?
ਉੱਤਰ-
ਨਵਾਬ ਕਪੂਰ ਸਿੰਘ ।

ਪ੍ਰਸ਼ਨ 19.
ਬੁੱਢਾ ਦਲ ਤੋਂ ਕੀ ਭਾਵ ਹੈ ?
ਉੱਤਰ-
ਬੁੱਢਾ ਦਲ ਵਿੱਚ 40 ਸਾਲ ਤੋਂ ਵਡੇਰੀ ਉਮਰ ਦੇ ਸਿੱਖ ਸ਼ਾਮਲ ਸਨ ।

ਪ੍ਰਸ਼ਨ 20.
ਤਰੁਣਾ ਦਲ ਤੋਂ ਕੀ ਭਾਵ ਹੈ ?
ਉੱਤਰ-
ਤਰੁਣਾ ਦਲ ਸਿੱਖ ਨੌਜਵਾਨਾਂ ਦਾ ਦਲ ਸੀ ।

ਪਸ਼ਨ 21.
ਹੈਦਰੀ ਝੰਡੇ ਦੀ ਘਟਨਾ ਕਿਸਦੇ ਸ਼ਾਸਨ ਕਾਲ ਵਿੱਚ ਹੋਈ ?
ਉੱਤਰ-
ਜ਼ਕਰੀਆ ਖਾਂ ।

ਪ੍ਰਸ਼ਨ 22.
ਭਾਈ ਤਾਰਾ ਸਿੰਘ ਜੀ ਵਾਂ ਕਦੋਂ ਸ਼ਹੀਦ ਹੋਏ ?
ਉੱਤਰ-
1726 ਈ. ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 23.
ਭਾਈ ਮਨੀ ਸਿੰਘ ਜੀ ਕੌਣ ਸਨ ?
ਉੱਤਰ-
ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ।

ਪ੍ਰਸ਼ਨ 24.
ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
ਉੱਤਰ-
1738 ਈ. ।

ਪ੍ਰਸ਼ਨ 25.
ਭਾਈ ਮਨੀ ਸਿੰਘ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ ਸੀ ?
ਉੱਤਰ-
ਜ਼ਕਰੀਆ ਖ਼ਾਂ ਨੇ ।

ਪ੍ਰਸ਼ਨ 26.
ਨਾਦਰ ਸ਼ਾਹ ਕੌਣ ਸੀ ?
ਉੱਤਰ-
ਈਰਾਨ ਦਾ ਸ਼ਾਸਕ ।

ਪ੍ਰਸ਼ਨ 27.
ਨਾਦਰ ਸ਼ਾਹ ਨੇ ਭਾਰਤ ‘ਤੇ ਕਦੋਂ ਹਮਲਾ ਕੀਤਾ ?
ਉੱਤਰ-
1739 ਈ. ।

ਪ੍ਰਸ਼ਨ 28.
ਨਾਦਰ ਸ਼ਾਹ ਦੇ ਭਾਰਤ ਹਮਲੇ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਉਹ ਭਾਰਤ ‘ਤੇ ਜਿੱਤ ਪ੍ਰਾਪਤ ਕਰਕੇ ਇੱਕ ਮਹਾਨ ਜੇਤੂ ਬਣਨਾ ਚਾਹੁੰਦਾ ਸੀ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 29.
ਮੱਸਾ ਰੰਗੜ ਕੌਣ ਸੀ ?
ਉੱਤਰ-
ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦਾ ਚੌਧਰੀ ।

ਪ੍ਰਸ਼ਨ 30.
ਬਾਲ ਹਕੀਕਤ ਰਾਏ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
ਉੱਤਰ-
1742 ਈ. ਨੂੰ

ਪ੍ਰਸ਼ਨ 31.
ਬਾਲ ਹਕੀਕਤ ਰਾਏ ਜੀ ਦੀ ਸ਼ਹੀਦੀ ਦਾ ਕੀ ਕਾਰਨ ਸੀ ?
ਉੱਤਰ-
ਕਿਉਂਕਿ ਉਨ੍ਹਾਂ ਨੇ ਬੀਬੀ ਫ਼ਾਤਮਾ ਬਾਰੇ ਕੁੱਝ ਅਪਮਾਨਜਨਕ ਸ਼ਬਦ ਕਹੇ ਸਨ ।

ਪ੍ਰਸ਼ਨ 32.
ਜ਼ਕਰੀਆ ਖਾਂ ਦੀ ਮੌਤ ਕਦੋਂ ਹੋਈ ?
ਉੱਤਰ-
1745 ਈ. ਨੂੰ

ਪ੍ਰਸ਼ਨ 33.
ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ ?
ਉੱਤਰ-
1746 ਈ. ਵਿੱਚ ।

ਪ੍ਰਸ਼ਨ 34.
ਛੋਟਾ ਜਾਂ ਪਹਿਲਾ ਘੱਲੂਘਾਰਾ ਕਦੋਂ ਹੋਇਆ ?
ਉੱਤਰ-
1746 ਈ. ।

ਪ੍ਰਸ਼ਨ 35.
ਛੋਟਾ ਘੱਲੂਘਾਰਾ ਕਿੱਥੇ ਹੋਇਆ ?
ਉੱਤਰ-
ਕਾਹਨੂੰਵਾਨ ।

ਪ੍ਰਸ਼ਨ 36.
ਮੀਰ ਮੰਨੂੰ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ ?
ਉੱਤਰ-
1748 ਈ. ਵਿੱਚ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 37.
ਮੁਈਨ-ਉਲ-ਮੁਲਕ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
ਮੀਰ ਮੰਨੂੰ ।

ਪ੍ਰਸ਼ਨ 38.
ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਕਦੋਂ ਹੋਇਆ ?
ਉੱਤਰ-
1752 ਈ. ।

ਪ੍ਰਸ਼ਨ 39.
ਪੰਜਾਬ ਵਿੱਚ ਮੁਗ਼ਲਾਂ ਦਾ ਆਖ਼ਰੀ ਸੂਬੇਦਾਰ ਕੌਣ ਸੀ ?
ਜਾਂ
ਪੰਜਾਬ ਵਿੱਚ ਅਫ਼ਗਾਨਾਂ ਦਾ ਪਹਿਲਾ ਸੂਬੇਦਾਰ ਕੌਣ ਸੀ ?
ਉੱਤਰ-
ਮੀਰ ਮੰਨੂੰ ।

ਪ੍ਰਸ਼ਨ 40.
ਮੀਰ ਮੰਨੂੰ ਕੌਣ ਸੀ ?
ਉੱਤਰ-
ਮੀਰ ਮੰਨੂੰ ਦਿੱਲੀ ਦੇ ਵਜ਼ੀਰ ਕਮਰਉੱਦੀਨ ਦਾ ਪੁੱਤਰ ਸੀ ।

ਪ੍ਰਸ਼ਨ 41.
ਮੀਰ ਮੰਨੂੰ ਸਿੱਖਾਂ ਦਾ ਵਿਰੋਧੀ ਕਿਉਂ ਸੀ ?
ਉੱਤਰ-
ਕਿਉਂਕਿ ਉਹ ਪੰਜਾਬ ਵਿੱਚ ਸਿੱਖਾਂ ਦਾ ਵੱਧਦਾ ਹੋਇਆ ਪ੍ਰਭਾਵ ਸਹਿਣ ਕਰਨ ਨੂੰ ਤਿਆਰ ਨਹੀਂ ਸੀ ।

ਪ੍ਰਸ਼ਨ 42.
ਮੁਗਲਾਂ ਦੇ ਵਿਰੁੱਧ ਸਿੱਖਾਂ ਦੀ ਸਫਲਤਾ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਨੂੰ ਅਪਣਾਇਆ ।

ਪ੍ਰਸ਼ਨ 43.
ਕੌੜਾ ਮਲ ਕੌਣ ਸੀ ?
ਉੱਤਰ-
ਮੀਰ ਮੰਨੂੰ ਦਾ ਦੀਵਾਨ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 44.
ਸਿੱਖ ਕੌੜਾ ਮਲ ਨੂੰ ਮਿੱਠਾ ਮਲ ਕਿਉਂ ਕਹਿੰਦੇ ਸਨ ?
ਉੱਤਰ-
ਸਿੱਖ ਕੌੜਾ ਮਲ ਨੂੰ ਸਿੱਖਾਂ ਪ੍ਰਤੀ ਹਮਦਰਦੀ ਕਰਕੇ ਮਿੱਠਾ ਮਲ ਕਹਿੰਦੇ ਸਨ ।

ਪਸ਼ਨ 45.
ਅਦੀਨਾ ਬੇਗ ਕੌਣ ਸੀ ?
ਉੱਤਰ-
ਮੀਰ ਮੰਨੂੰ ਦੇ ਸਮੇਂ ਜਲੰਧਰ ਦੁਆਬ ਦਾ ਫ਼ੌਜਦਾਰ ।

ਪ੍ਰਸ਼ਨ 46.
ਮੀਰ ਮੰਨੂੰ ਸਿੱਖਾਂ ਦੀ ਤਾਕਤ ਨੂੰ ਖ਼ਤਮ ਕਰਨ ਵਿੱਚ ਕਿਉਂ ਅਸਫਲ ਰਿਹਾ ? ਇੱਕ ਕਾਰਨ ਲਿਖੋ ।
ਜਾਂ
ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕਾਰਨ ।

ਪ੍ਰਸ਼ਨ 47.
ਮੀਰ ਮੰਨੂੰ ਦੀ ਮੌਤ ਕਦੋਂ ਹੋਈ ਸੀ ? ਉੱਤਰ-1753 ਈ. ।

ਪ੍ਰਸ਼ਨ 48.
ਮੁਗਲਾਨੀ ਬੇਗ਼ਮ ਕੌਣ ਸੀ ?
ਉੱਤਰ-
ਪੰਜਾਬ ਦੇ ਸੂਬੇਦਾਰ ਮੀਰ ਮੰਨੂੰ ਦੀ ਵਿਧਵਾ ।

ਪ੍ਰਸ਼ਨ 49.
ਮੀਰ ਮੰਨੂੰ ਦੀ ਵਿਧਵਾ ਦਾ ਕੀ ਨਾਂ ਸੀ ?
ਉੱਤਰ-
ਮੁਗ਼ਲਾਨੀ ਬੇਗ਼ਮ ।

ਪ੍ਰਸ਼ਨ 50.
ਮੁਗਲਾਨੀ ਬੇਗ਼ਮ ਪੰਜਾਬ ਦੀ ਸੂਬੇਦਾਰ ਕਦੋਂ ਬਣੀ ਸੀ ?
ਉੱਤਰ-
1753 ਈ. ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :–ਖ਼ਾਲੀ ਥਾਂਵਾਂ ਭਰੋ-

1. ਅਬਦੁਸ ਸਮਦ ਖ਼ਾਂ ਨੂੰ ………………………… ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ।
ਉੱਤਰ-
(1713 ਈ.)

2. ਅਬਦੁਸ ਸਮਦ ਖਾਂ ਨੂੰ ਸਿੱਖਾਂ ਵਿਰੁੱਧ ਦਮਨ ਦੀ ਨੀਤੀ ਲਈ ਉਸ ਨੂੰ ……………………….. ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ।
ਉੱਤਰ-
(ਰਾਜ ਦੀ ਤਲਵਾਰ)

3. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ………………………. ਅਤੇ ……………………. ਨਾਂ ਦੀਆਂ ਦੋ ਸੰਪਰਦਾਵਾਂ ਵਿੱਚ ਵੰਡੇ ਗਏ ।
ਉੱਤਰ-
(ਤੱਤ ਖ਼ਾਲਸਾ, ਬੰਦਈ ਖ਼ਾਲਸਾ).

4. 1721 ਈ. ਵਿੱਚ ……………………. ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਸਮਝੌਤਾ ਕਰਵਾਇਆ ।
ਉੱਤਰ-
(ਭਾਈ ਮਨੀ ਸਿੰਘ ਜੀ)

5. ਜ਼ਕਰੀਆ ਖ਼ਾਂ ਤੋਂ ਪਹਿਲਾਂ ਪੰਜਾਬ ਦਾ ਸੂਬੇਦਾਰ …………………. ਸੀ ।
ਉੱਤਰ-
(ਅਬਦੁਸ ਸਮਦ ਖਾਂ)

6. ਜ਼ਕਰੀਆ ਖ਼ਾਂ …………………………. ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਹੋਇਆ ।
ਉੱਤਰ-
(1726 ਈ.)

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

7. ਜ਼ਕਰੀਆ ਖ਼ਾਂ ਨੇ ………………………. ਵਿੱਚ ਸਿੱਖਾਂ ਨਾਲ ਸਮਝੌਤਾ ਕੀਤਾ ।
ਉੱਤਰ-
(1733 ਈ.)

8. 1733 ਈ. ਦੇ ਸਮਝੌਤੇ ਅਨੁਸਾਰ ਨਵਾਬ ਦਾ ਖਿਤਾਬ ………………………… ਨੂੰ ਦਿੱਤਾ ਗਿਆ ।
ਉੱਤਰ-
ਸਰਦਾਰ ਕਪੂਰ ਸਿੰਘ)

9. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ………………………….. ਵਿੱਚ ਕੀਤਾ ਗਿਆ ।
ਉੱਤਰ-
(1734 ਈ. )

10. ਭਾਈ ਮਨੀ ਸਿੰਘ ਜੀ ਨੂੰ …………………………… ਵਿੱਚ ਸ਼ਹੀਦ ਕੀਤਾ ਗਿਆ ।
ਉੱਤਰ-
(1738 ਈ.)

11. ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦੇ ਚੌਧਰੀ ………………. ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਸੀ ।
ਉੱਤਰ-
(ਮੱਸਾ ਰੰਗੜ)

12. ਮੱਸਾ ਰੰਗੜ ………………… ਪਿੰਡ ਦਾ ਚੌਧਰੀ ਸੀ ।
ਉੱਤਰ-
(ਮੰਡਿਆਲਾ)

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

13. ………………………….. ਵਿੱਚ ਨਾਦਰ ਸ਼ਾਹ ਨੇ ਭਾਰਤ ‘ਤੇ ਹਮਲਾ ਕੀਤਾ |
ਉੱਤਰ-
(1739 ਈ. )

14. ਨਾਦਰ ਸ਼ਾਹ …………………………. ਦਾ ਸ਼ਾਸਕ ਸੀ ।
ਉੱਤਰ-
(ਈਰਾਨ)

15. ਪਹਿਲਾ ਜਾਂ ਛੋਟਾ ਘੱਲੂਘਾਰਾ …………………………… ਵਿੱਚ ਵਾਪਰਿਆ ।
ਉੱਤਰ-
(1746 ਈ.)

16. ਪਹਿਲੇ ਘੱਲੂਘਾਰੇ ਦੇ ਸਮੇਂ ਪੰਜਾਬ ਦਾ ਸੂਬੇਦਾਰ ……………….. ਸੀ ।
ਉੱਤਰ-
(ਯਾਹੀਆ ਖ਼ਾ)

17. ਮੀਰ ਮੰਨੂੰ ਨੂੰ ………………………. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ।
ਉੱਤਰ-
ਮੁਈਨਉਲ-ਮੁਲਕ

18. ਮੀਰ ਮੰਨੂੰ ਪੰਜਾਬ ਦਾ ਸੂਬੇਦਾਰ ……………………… ਵਿੱਚ ਨਿਯੁਕਤ ਹੋਇਆ ।
ਉੱਤਰ-
(1748 ਈ. )

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

19. ਮੀਰ ਮੰਨੂੰ ਨੇ ………………………. ਨੂੰ ਜਲੰਧਰ ਦੁਆਬ ਦਾ ਫ਼ੌਜਦਾਰ ਨਿਯੁਕਤ ਕੀਤਾ ।
ਉੱਤਰ-
(ਅਦੀਨਾ ਬੇਗ)

20. ਮੀਰ ਮੰਨੂੰ ਦੀ ਮੌਤ ……………….. ਵਿੱਚ ਹੋਈ ।
ਉੱਤਰ-
(1753 ਈ.)

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਅਬਦੁਸ ਸਮਦ ਖ਼ਾਂ 1716 ਈ. ਵਿੱਚ ਪੰਜਾਬ ਦਾ ਸੂਬੇਦਾਰ ਬਣਿਆ ।
ਉੱਤਰ-
ਗਲਤ

2. ਅਬਦੁਸ ਸਮਦ ਖ਼ਾਂ ਨੂੰ ਮੁਗ਼ਲ ਬਾਦਸ਼ਾਹ ਫ਼ਰੁਖ਼ਸੀਅਰ ਨੇ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ ।
ਉੱਤਰ-
ਠੀਕ

3. ਅਬਦੁਸ ਸਮਦ ਖਾਂ ਨੂੰ ਰਾਜ ਦੀ ਤਲਵਾਰ ਕਿਹਾ ਜਾਂਦਾ ਹੈ ।
ਉੱਤਰ-
ਠੀਕ

4. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਸਿੱਖ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ ਸਨ ।
ਉੱਤਰ-
ਠੀਕ

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

5. ਭਾਈ ਮਨੀ ਸਿੰਘ ਜੀ ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਆਪਸੀ ਸਮਝੌਤਾ ਕਰਵਾਇਆ ।
ਉੱਤਰ-
ਠੀਕ

6. ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਸਮਝੌਤਾ 1721 ਈ. ਵਿੱਚ ਹੋਇਆ ।
ਉੱਤਰ-
ਠੀਕ

7. ਜ਼ਕਰੀਆ ਖ਼ਾਂ 1720 ਈ. ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਹੋਇਆ ।
ਉੱਤਰ-
ਗ਼ਲਤ

8. 1726 ਈ. ਵਿੱਚ ਭਾਈ ਤਾਰਾ ਸਿੰਘ ਜੀ ਵਾਂ ਨੂੰ ਸ਼ਹੀਦ ਕੀਤਾ ਗਿਆ ।
ਉੱਤਰ-
ਠੀਕ

9. ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ 1733 ਈ. ਵਿੱਚ ਸਮਝੌਤਾ ਕੀਤਾ।
ਉੱਤਰ-
ਠੀਕ

10. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕੀਤਾ ।
ਉੱਤਰ-
ਗ਼ਲਤ

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

11. ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ 1734 ਈ. ਵਿੱਚ ਹੋਈ ਸੀ ।
ਉੱਤਰ-
ਠੀਕ

12. ਜ਼ਕਰੀਆ ਖ਼ਾਂ ਨੇ 1738 ਈ. ਵਿੱਚ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ ।
ਉੱਤਰ-
ਠੀਕ

13. ਨਾਦਰ ਸ਼ਾਹ ਨੇ 1739 ਈ. ਵਿੱਚ ਭਾਰਤ ‘ਤੇ ਹਮਲਾ ਕੀਤਾ ।
ਉੱਤਰ-
ਠੀਕ

14. ਬਾਲ ਹਕੀਕਤ ਰਾਏ ਜੀ ਨੂੰ ਅਬਦੁਸ ਸਮਦ ਖ਼ਾਂ ਦੇ ਸਮੇਂ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਗ਼ਲਤ

15. ਭਾਈ ਤਾਰੂ ਸਿੰਘ ਜੀ ਨੂੰ 1745 ਈ. ਵਿੱਚ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

16. ਜ਼ਕਰੀਆ ਖ਼ਾਂ ਦੀ ਮੌਤ 1745 ਈ. ਵਿੱਚ ਹੋਈ ।
ਉੱਤਰ-
ਠੀਕ

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

17. ਪਹਿਲਾ ਜਾਂ ਛੋਟਾ ਘੱਲੂਘਾਰਾ 1746 ਈ. ਵਿੱਚ ਵਾਪਰਿਆ ।
ਉੱਤਰ-
ਠੀਕ

18. ਮੀਰ ਮੰਨੂੰ 1748 ਈ. ਵਿੱਚ ਪੰਜਾਬ ਦਾ ਨਵਾਂ ਸੂਬੇਦਾਰ ਬਣਿਆ ।
ਉੱਤਰ-
ਠੀਕ

19. ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ।
ਉੱਤਰ-
ਠੀਕ

20. ਮੀਰ ਮੰਨੂੰ ਦੀ ਮੌਤ 1754 ਈ. ਵਿੱਚ ਹੋਈ ।
ਉੱਤਰ-
ਗਲਤ

21. ਮੀਰ ਮੰਨੂੰ ਦੇ ਸਮੇਂ ਅਦੀਨਾ ਬੇਗ ਜਲੰਧਰ ਦੁਆਬ ਦਾ ਫ਼ੌਜਦਾਰ ਸੀ ।
ਉੱਤਰ-
ਠੀਕ

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
1716 ਈ. ਵਿੱਚ ਪੰਜਾਬ ਦਾ ਸੂਬੇਦਾਰ ਕੌਣ ਸੀ ?
(i) ਅਬਦੁਸ ਸਮਦ ਖਾਂ
(ii) ਅਹਿਮਦ ਸ਼ਾਹ ਅਬਦਾਲੀ
(iii) ਮੀਰ ਮੰਨੂੰ
(iv) ਜ਼ਕਰੀਆ ਖਾਂ ।
ਉੱਤਰ-
(i) ਅਬਦੁਸ ਸਮਦ ਖਾਂ ।

ਪ੍ਰਸ਼ਨ 2.
ਫ਼ਰੁਖ਼ਸੀਅਰ ਨੇ ਅਬਦੁਸ ਸਮਦ ਖਾਂ ਨੂੰ ਕਿਸ ਖ਼ਿਤਾਬ ਨਾਲ ਨਿਵਾਜਿਆ ਸੀ ?
(i) ਖ਼ਾਨ ਬਹਾਦਰ
(ii) ਰਾਜ ਦੀ ਤਲਵਾਰ
(iii) ਨਾਸਿਰ ਖ਼ਾਨ
(iv) ਮਿੱਠਾ ਮੱਲ ।
ਉੱਤਰ-
(ii) ਰਾਜ ਦੀ ਤਲਵਾਰ ।

ਪ੍ਰਸ਼ਨ 3.
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਸਮਝੌਤਾ ਕਦੋਂ ਹੋਇਆ ?
(i) 1711 ਈ. ਵਿੱਚ
(ii) 1716 ਈ. ਵਿੱਚ
(iii) 1721 ਈ. ਵਿੱਚ
(iv) 1726 ਈ. ਵਿੱਚ ।
ਉੱਤਰ-
(iii) 1721 ਈ. ਵਿੱਚ ।

ਪ੍ਰਸ਼ਨ 4.
ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਸਮਝੌਤਾ ਕਿਸ ਨੇ ਕਰਵਾਇਆ ਸੀ ?
(i) ਬਾਬਾ ਦੀਪ ਸਿੰਘ ਜੀ ਨੇ
(i) ਨਵਾਬ ਕਪੂਰ ਸਿੰਘ ਨੇ
(iii) ਭਾਈ ਮਨੀ ਸਿੰਘ ਜੀ ਨੇ
(iv) ਭਾਈ ਤਾਰੂ ਸਿੰਘ ਜੀ ਨੇ ।
ਉੱਤਰ-
(iii) ਭਾਈ ਮਨੀ ਸਿੰਘ ਜੀ ਨੇ ।

ਪ੍ਰਸ਼ਨ 5.
ਜ਼ਕਰੀਆ ਖ਼ਾਂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ ?
(i) 1716 ਈ. ਵਿੱਚ
(ii) 1717 ਈ. ਵਿੱਚ
(iii) 1726 ਈ. ਵਿੱਚ
(iv) 1728 ਈ. ਵਿੱਚ ।
ਉੱਤਰ-
(iii) 1726 ਈ. ਵਿੱਚ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 6.
ਹੈਦਰੀ ਝੰਡੇ ਦੀ ਘਟਨਾ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ ਸੀ ?
(i) ਅਬਦੁਸ ਸਮਦ ਖਾਂ
(ii) ਯਾਹੀਆ ਖ਼ਾਂ
(iii) ਅਹਿਮਦ ਸ਼ਾਹ ਅਬਦਾਲੀ
(iv) ਜ਼ਕਰੀਆ ਖਾਂ ।
ਉੱਤਰ-
(iv) ਜ਼ਕਰੀਆ ਖਾਂ ।

ਪ੍ਰਸ਼ਨ 7.
ਸਿੱਖਾਂ ਅਤੇ ਮੁਗਲਾਂ ਵਿਚਾਲੇ ਸਮਝੌਤਾ ਕਦੋਂ ਹੋਇਆ ਸੀ ?
(i) 1721 ਈ. ਵਿੱਚ .
(ii) 1724 ਈ. ਵਿੱਚ
(iii) 1733 ਈ. ਵਿੱਚ
(iv) 1734 ਈ. ਵਿੱਚ ।
ਉੱਤਰ-
(iii) 1733 ਈ. ਵਿੱਚ

ਪ੍ਰਸ਼ਨ 8.
ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ ?
(i) 1724 ਈ. ਵਿੱਚ
(ii) 1725 ਈ. ਵਿੱਚ
(iii) 1733 ਈ. ਵਿੱਚ
(iv) 1734 ਈ. ਵਿੱਚ ।
ਉੱਤਰ-
(iv) 1734 ਈ. ਵਿੱਚ ।

ਪ੍ਰਸ਼ਨ 9.
ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸਨੇ ਕੀਤਾ ਸੀ ?
(i) ਨਵਾਬ ਕਪੂਰ ਸਿੰਘ ਨੇ
(ii) ਭਾਈ ਮਨੀ ਸਿੰਘ ਜੀ ਨੇ
(iii) ਬਾਬਾ ਦੀਪ ਸਿੰਘ ਜੀ ਨੇ
(iv) ਭਾਈ ਮਹਿਤਾਬ ਸਿੰਘ ਜੀ ਨੇ
ਉੱਤਰ-
(i) ਨਵਾਬ ਕਪੂਰ ਸਿੰਘ ਨੇ

ਪ੍ਰਸ਼ਨ 10.
ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1721 ਈ. ਵਿੱਚ
(ii) 1733 ਈ. ਵਿੱਚ
(ii) 1734 ਈ. ਵਿੱਚ
(iv) 1738 ਈ. ਵਿੱਚ ।
ਉੱਤਰ-
(iv) 1738 ਈ. ਵਿੱਚ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 11.
ਨਾਦਰ ਸ਼ਾਹ ਨੇ ਭਾਰਤ ‘ਤੇ ਕਦੋਂ ਹਮਲਾ ਕੀਤਾ ਸੀ ?
(i) 1736 ਈ. ਵਿੱਚ
(ii) 1737 ਈ. ਵਿੱਚ
(iii) 1738 ਈ. ਵਿੱਚ
(iv) 1739 ਈ. ਵਿੱਚ ।
ਉੱਤਰ-
(iv) 1739 ਈ. ਵਿੱਚ ।

ਪ੍ਰਸ਼ਨ 12.
ਨਾਦਰ ਸ਼ਾਹ ਕਿੱਥੋਂ ਦਾ ਸ਼ਾਸਕ ਸੀ ?
(i) ਅਫ਼ਗਾਨਿਸਤਾਨ
(ii) ਈਰਾਕ
(iii) ਬਲੋਚਿਸਤਾਨ
(iv) ਈਰਾਨ ।
ਉੱਤਰ-
(iv) ਈਰਾਨ ।

ਪ੍ਰਸ਼ਨ 13.
ਮੱਸਾ ਰੰਗੜ ਕੌਣ ਸੀ ?
(i) ਪਿੰਡ ਮੰਡਿਆਲਾ ਦਾ ਚੌਧਰੀ
(ii) ਪਿੰਡ ਵਾਂ ਦਾ ਚੌਧਰੀ
(iii) ਜਲੰਧਰ ਦਾ ਫ਼ੌਜਦਾਰ
(iv) ਸਰਹਿੰਦ ਦਾ ਫ਼ੌਜਦਾਰ ।
ਉੱਤਰ-
(i) ਪਿੰਡ ਮੰਡਿਆਲਾ ਦਾ ਚੌਧਰੀ

ਪ੍ਰਸ਼ਨ 14.
ਬਾਲ ਹਕੀਕਤ ਰਾਏ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1739 ਈ. ਵਿੱਚ
(ii) 1740 ਈ. ਵਿੱਚ ।
(iii) 1741 ਈ. ਵਿੱਚ
(iv) 1742 ਈ. ਵਿੱਚ ।
ਉੱਤਰ-
(iv) 1742 ਈ. ਵਿੱਚ ।

ਪ੍ਰਸ਼ਨ 15.
ਜ਼ਕਰੀਆ ਖ਼ਾਂ ਦੀ ਮੌਤ ਕਦੋਂ ਹੋਈ ਸੀ ?
(i) 1742 ਈ. ਵਿੱਚ
(ii) 1743 ਈ. ਵਿੱਚ
(iii) 1744 ਈ. ਵਿੱਚ
(iv) 1745 ਈ. ਵਿੱਚ ।
ਉੱਤਰ-
(iv) 1745 ਈ. ਵਿੱਚ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 16.
ਪਹਿਲਾ ਘੱਲੂਘਾਰਾ ਜਾਂ ਛੋਟਾ ਘੱਲੂਘਾਰਾ ਕਿੱਥੇ ਹੋਇਆ ਸੀ ?
(i) ਕਾਹਨੂੰਵਾਨ
(ii) ਭੂਪ
(iii) ਸਰਹਿੰਦ
(iv) ਮੰਡਿਆਲਾ ।
ਉੱਤਰ-
(i) ਕਾਹਨੂੰਵਾਨ

ਪ੍ਰਸ਼ਨ 17.
ਪਹਿਲਾ ਜਾਂ ਛੋਟਾ ਘੱਲੂਘਾਰਾ ਕਦੋਂ ਵਾਪਰਿਆ ਸੀ ?
(i) 1733 ਈ. ਵਿੱਚ
(ii) 1734 ਈ. ਵਿੱਚ
(iii) 1739 ਈ. ਵਿੱਚ
(iv) 1746 ਈ. ਵਿੱਚ ।
ਉੱਤਰ-
(iv) 1746 ਈ. ਵਿੱਚ ।

ਪ੍ਰਸ਼ਨ 18.
ਮੀਰ ਮੰਨੂੰ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ ?
(i) 1748 ਈ. ਵਿੱਚ
(ii) 1749 ਈ. ਵਿੱਚ
(iii) 1752 ਈ. ਵਿੱਚ
(iv) 1753 ਈ. ਵਿੱਚ ।
ਉੱਤਰ-
(i) 1748 ਈ. ਵਿੱਚ

ਪ੍ਰਸ਼ਨ 19.
ਅਦੀਨਾ ਬੇਗ ਕੌਣ ਸੀ ?
(i) ਮੀਰ ਮੰਨੂੰ ਦਾ ਸਲਾਹਕਾਰ
(ii) ਜ਼ਕਰੀਆ ਖ਼ਾਂ ਦਾ ਦੀਵਾਨ
(iii) ਜਲੰਧਰ ਦੁਆਬ ਦਾ ਫ਼ੌਜਦਾਰ
(iv) ਪਿੰਡ ਮੰਡਿਆਲਾ ਦਾ ਚੌਧਰੀ 1
ਉੱਤਰ-
(iii) ਜਲੰਧਰ ਦੁਆਬ ਦਾ ਫ਼ੌਜਦਾਰ

ਪ੍ਰਸ਼ਨ 20.
ਮੀਰ ਮੰਨੂੰ ਦੀ ਮੌਤ ਕਦੋਂ ਹੋਈ ਸੀ ?
(i) 1750 ਈ. ਵਿੱਚ
(ii) 1751 ਈ. ਵਿੱਚ
(iii) 1752 ਈ. ਵਿੱਚ
(iv) 1753 ਈ. ਵਿੱਚ ।
ਉੱਤਰ-
(iv) 1753 ਈ. ਵਿੱਚ ।

ਪ੍ਰਸ਼ਨ 21.
ਮੀਰ ਮੰਨੂੰ ਸਿੱਖਾਂ ਵਿਰੁੱਧ ਕਿਉਂ ਅਸਫਲ ਰਿਹਾ ?
(i) ਅਦੀਨਾ ਬੇਗ਼ ਦੀ ਦੋ ਰੰਗੀ ਨੀਤੀ ਕਾਰਨ
(ii) ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕਾਰਨ
(iii) ਮੀਰ ਮੰਨੂੰ ਦੇ ਅੱਤਿਆਚਾਰ ਕਾਰਨ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

ਪ੍ਰਸ਼ਨ 22.
ਮੁਗਲਾਨੀ ਬੇਗ਼ਮ ਪੰਜਾਬ ਦੀ ਸੂਬੇਦਾਰ ਕਦੋਂ ਬਣੀ ਸੀ ?
(i) 1751 ਈ. ਵਿੱਚ
(ii) 1752 ਈ. ਵਿੱਚ
(iii) 1753 ਈ. ਵਿੱਚ
(iv) 1754 ਈ. ਵਿੱਚ ।
ਉੱਤਰ-
(iii) 1753 ਈ. ਵਿੱਚ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖ਼ਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ । ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ । ਉਨ੍ਹਾਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਹੋਣ ‘ਤੇ ਜਾਨ ਬਖ਼ਸ਼ੀ ਦਾ ਲਾਲਚ ਦਿੱਤਾ ਜਾਂਦਾ ਪਰ ਗੁਰੂ ਦੇ ਸਿੱਖ ਅਜਿਹੀ ਜ਼ਿੰਦਗੀ ਤੋਂ ਸ਼ਹੀਦ ਹੋਣਾ ਜ਼ਿਆਦਾ ਚੰਗਾ ਸਮਝਦੇ ਸਨ । ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ । ਅਬਦੁਸ ਸਮਦ ਖ਼ਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਪਹਾੜਾਂ ਵਿੱਚ ਜਾ ਸ਼ਰਨ ਲਈ । ਇੱਥੇ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ।

ਉਨ੍ਹਾਂ ਨੂੰ ਕਈ-ਕਈ ਦਿਨਾਂ ਤਕ ਭੁੱਖਿਆਂ ਰਹਿਣਾ ਪੈਂਦਾ ਸੀ ਜਾਂ ਉਹ ਰੁੱਖਾਂ ਦੇ ਪੱਤੇ ਤੇ ਛਿੱਲੜਾਂ ਖਾ ਕੇ ਆਪਣੀ ਭੁੱਖ ਮਿਟਾਉਂਦੇ ਸਨ । ਮੁਗ਼ਲ ਅਧਿਕਾਰੀਆਂ ਨੇ ਪਿੱਛੇ ਰਹਿ ਗਈਆਂ ਸਿੱਖ ਇਸਤਰੀਆਂ ਅਤੇ ਬੱਚਿਆਂ ‘ਤੇ ਆਪਣਾ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ । ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖ਼ਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ । ਇਸ ਤੋਂ ਖੁਸ਼ ਹੋ ਕੇ ਫ਼ਰੁਖਸੀਅਰ ਨੇ ਉਸ ਨੂੰ “ਰਾਜ ਦੀ ਤਲਵਾਰ ਦੀ ਉਪਾਧੀ ਨਾਲ ਸਨਮਾਨਿਆ ।

1. ਅਬਦੁਸ ਸਮਦ ਖਾਂ ਕੌਣ ਸੀ ?
2. ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ………………….. ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ ।
3. ਸਿੱਖਾਂ ਨੂੰ ਰੋਜ਼ਾਨਾ ਕਿੱਥੇ ਸ਼ਹੀਦ ਕੀਤਾ ਜਾਂਦਾ ਸੀ ?
4. ਅਬਦੁਸ ਸਮਦ ਖ਼ਾਂ ਦੇ ਜੁਲਮਾਂ ਤੋਂ ਬਚਣ ਲਈ ਸਿੱਖਾਂ ਨੇ ਕੀ ਕੀਤਾ ?
5. ਫ਼ਰੁਖ਼ਸੀਅਰ ਨੇ ਅਬਦੁਸ ਸਮਦ ਖਾਂ ਨੂੰ ਕਿਹੜੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ?
ਉੱਤਰ-
1. ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ ।
2. ਅਬਦੁਸ ਸਮਦ ਖਾਂ ।
3. ਸਿੱਖਾਂ ਨੂੰ ਰੋਜ਼ਾਨਾ ਲਾਹੌਰ ਵਿਖੇ ਸ਼ਹੀਦ ਕੀਤਾ ਜਾਂਦਾ ਸੀ ।
4. ਅਬਦੁਸ ਸਮਦ ਖ਼ਾਂ ਦੇ ਜ਼ੁਲਮਾਂ ਤੋਂ ਬਚਣ ਲਈ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਪਹਾੜਾਂ ਵਿੱਚ ਜਾ ਕੇ ਸ਼ਰਨ ਲਈ ।
5. ਫ਼ਰੁਖ਼ਸੀਅਰ ਨੇ ਅਬਦੁਸ ਸਮਦ ਖਾਂ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ।

2. ਜ਼ਕਰੀਆ ਖ਼ਾਂ ਸਿੱਖਾਂ ਦੀਆਂ ਦਿਨੋ-ਦਿਨ ਵੱਧ ਰਹੀਆਂ ਕਾਰਵਾਈਆਂ ਤੋਂ ਬੜਾ ਪ੍ਰੇਸ਼ਾਨ ਸੀ । ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜ਼ਿਹਾਦ ਦਾ ਨਾਅਰਾ ਲਗਾਇਆ । ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਉਸ ਦੇ ਝੰਡੇ ਅਧੀਨ ਆਣ ਇਕੱਠੇ ਹੋਏ । ਇਸ ਸੈਨਾ ਦੀ ਕਮਾਨ ਮੀਰ ਇਨਾਇਤਉੱਲਾ ਖਾਂ ਨੂੰ ਸੌਂਪੀ ਗਈ । ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ । ਜਦੋਂ ਸਿੱਖਾਂ ਨੂੰ ਇਸ ਸੰਬੰਧੀ ਪਤਾ ਚਲਿਆ ਤਾਂ ਉਨ੍ਹਾਂ ਨੇ ਮੁੜ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ । ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਵਿੱਚ ਭਾਰੀ ਤਬਾਹੀ ਮਚਾ ਦਿੱਤੀ । ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ ਗਿਆ । ਇਸ ਤੋਂ ਇਲਾਵਾ ਸਿੱਖ ਉਨ੍ਹਾਂ ਦਾ ਸਾਮਾਨ ਵੀ ਲੁੱਟ ਕੇ ਲੈ ਗਏ ।ਇਸ ਘਟਨਾ ਨਾਲ ਜਿੱਥੇ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ ਉੱਥੇ ਇਸ ਅਦੁੱਤੀ ਸਫਲਤਾ ਦੇ ਕਾਰਨ ਸਿੱਖਾਂ ਦਾ ਹੌਸਲਾ ਬੁਲੰਦ ਹੋ ਗਿਆ ।

1. ਜ਼ਕਰੀਆ ਖ਼ਾਂ ਕੌਣ ਸੀ ?
2. ਜਿਹਾਦ ਤੋਂ ਕੀ ਭਾਵ ਹੈ ?
3. ਹੈਦਰੀ ਝੰਡੇ ਦੀ ਕਮਾਨ ਕਿਸ ਨੂੰ ਸੌਂਪੀ ਗਈ ਸੀ ?
4. ਹੈਦਰੀ ਝੰਡੇ ਦੀ ਘਟਨਾ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ ?
(i) ਅਬਦੁਸ ਸਮਦ ਖਾਂ
(ii) ਜ਼ਕਰੀਆ ਖ਼ਾਂ
(ii) ਮੀਰ ਮੰਨੂੰ
(iv) ਅਹਿਮਦ ਸ਼ਾਹ ਅਬਦਾਲੀ ।
5. ਸਿੱਖਾਂ ਨੇ ਜਿੱਥੇ ਸ਼ਰਨ ਲਈ ਸੀ ?
ਉੱਤਰ-
1. ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ ।
2. ਜ਼ਿਹਾਦ ਤੋਂ ਭਾਵ ਹੈ ਧਾਰਮਿਕ ਲੜਾਈ ।
3. ਹੈਦਰੀ ਝੰਡੇ ਦੀ ਕਮਾਨ ਮੀਰ ਇਨਾਇਤਉੱਲਾ ਖ਼ਾਂ ਨੂੰ ਸੌਂਪੀ ਗਈ ਸੀ ।
4. ਜ਼ਕਰੀਆ ਖਾਂ ।
5. ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ ।

3. ਮੁਗ਼ਲਾਂ ਨਾਲ ਸਮਝੌਤਾ ਹੋ ਜਾਣ ਨਾਲ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ । ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਜੰਗਲਾਂ ਅਤੇ ਪਹਾੜਾਂ ਨੂੰ ਛੱਡ ਕੇ ਮੁੜ ਆਪਣੇ ਘਰਾਂ ਵਿੱਚ ਆ ਜਾਣ । ਇਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਮੁਗਲਾਂ ਅਤੇ ਸਿੱਖਾਂ ਵਿਚਾਲੇ ਚਲੇ ਆ ਰਹੇ ਸੰਘਰਸ਼ ਦਾ ਅੰਤ ਹੋਇਆ ਤੇ ਸਿੱਖਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ । ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ । ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ ਤਰੁਣਾ ਦਲ ਵਿੱਚ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਸਿੱਖ ਸਨ ਅਤੇ ਹਰੇਕ ਜੱਥੇ ਦਾ ਆਪਣਾ ਇੱਕ ਵੱਖਰਾ ਨੇਤਾ ਅਤੇ ਝੰਡਾ ਸੀ । ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਦਾ ਜਦਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ । ਇਨ੍ਹਾਂ ਦਲਾਂ ਨੇ ਭਵਿੱਖ ਦੇ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ ?
2. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ ?
(i) ਅਹਿਮਦ ਸ਼ਾਹ ਅਬਦਾਲੀ
(ii) ਮੀਰ ਮੰਨੂੰ
(iii) ਜ਼ਕਰੀਆ ਖ਼ਾਂ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
3. ਨਵਾਬ ਕਪੂਰ ਸਿੰਘ ਕੌਣ ਸੀ ?
4. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ ?
5. ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਕੌਣ ਸ਼ਾਮਲ ਸਨ ?
ਉੱਤਰ-
1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤਾ 1733 ਈ. ਵਿੱਚ ਹੋਇਆ ਸੀ ।
2. ਜ਼ਕਰੀਆ ਖਾਂ ।
3. ਨਵਾਬ ਕਪੂਰ ਸਿੰਘ 18ਵੀਂ ਸਦੀ ਵਿੱਚ ਸਿੱਖਾਂ ਦਾ ਇੱਕ ਪ੍ਰਸਿੱਧ ਨੇਤਾ ਸੀ ।
4. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿੱਚ ਕੀਤਾ ਗਿਆ ਸੀ ।
5. ਬੁੱਢਾ ਦਲ ਵਿੱਚ 40 ਵਰੇ ਤੋਂ ਵਡੇਰੀ ਉਮਰ ਦੇ ਸਿੱਖ ਅਤੇ ਤਰੁਣਾ ਦਲ ਵਿਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ ।

PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ - ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

4. ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਸਿੱਖ ਪੰਥ ਦੀ ਅਦੁੱਤੀ ਸੇਵਾ ਕਾਰਨ ਉਨ੍ਹਾਂ ਦਾ ਸਿੱਖਾਂ ਵਿੱਚ ਬਹੁਤ ਸਤਿਕਾਰ ਸੀ । ਉਹ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗੰਥੀ ਚਲੇ ਆ ਰਹੇ ਸਨ । ਜ਼ਕਰੀਆ ਖ਼ਾਂ ਦੇ ਸੈਨਿਕਾਂ ਦੁਆਰਾ ਹਰਿਮੰਦਰ ਸਾਹਿਬ ਦੇ ਕਬਜ਼ੇ ਅਤੇ ਉੱਥੇ ਸਿੱਖਾਂ ਨੂੰ ਨਾ ਜਾਣ ਦੇਣ ਲਈ ਸਥਾਪਿਤ ਕੀਤੀਆਂ ਗਈਆਂ ਸੈਨਿਕ ਚੌਕੀਆਂ ਕਾਰਨ ਉਹ ਬਹੁਤ ਨਿਰਾਸ਼ ਹੋਏ । 1738 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ‘ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ । ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਫੌਰਨ ਸਵੀਕਾਰ ਕਰ ਲਈ | ਅਸਲ ਵਿੱਚ ਉਸ ਦੇ ਦਿਮਾਗ਼ ਵਿੱਚ ਇੱਕ ਯੋਜਨਾ ਆਈ । ਇਸ ਯੋਜਨਾ ਅਨੁਸਾਰ ਉਹ ਅੰਮ੍ਰਿਤਸਰ ਵਿੱਚ ਦੀਵਾਲੀ ਦੇ ਮੌਕੇ ‘ਤੇ ਇਕੱਠੇ ਹੋਣ ਵਾਲੇ ਸਿੱਖਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਮਲੀਆਮੇਟ ਕਰਨਾ ਚਾਹੁੰਦਾ ਸੀ ।

1. ਭਾਈ ਮਨੀ ਸਿੰਘ ਜੀ ਕੌਣ ਸਨ ?
2. ਭਾਈ ਮਨੀ ਸਿੰਘ ਜੀ ਨੇ ਕਿਸ ਨੂੰ ਬੇਨਤੀ ਕੀਤੀ ਕਿ ਸਿੱਖਾਂ ਨੂੰ ਅੰਮ੍ਰਿਤਸਰ ਵਿਚ ਦੀਵਾਲੀ ਦੇ ਮੌਕੇ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਵੇ ?
3. ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਦੇ ਲਈ ਜ਼ਕਰੀਆਂ ਖਾਂ ਨੂੰ ਕਿੰਨੇ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ?
(i) 2000 ਰੁਪਏ
(ii) 3000 ਰੁਪਏ
(iii) 4000 ਰੁਪਏ
(iv) 5000 ਰੁਪਏ ।
4. ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
5. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਕੀ ਸਿੱਟਾ ਨਿਕਲਿਆ ?
ਉੱਤਰ-
1. ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ ।
2. ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੂੰ ।
3. 5000 ਰੁਪਏ ।
4. ਭਾਈ ਮਨੀ ਸਿੰਘ ਜੀ ਨੂੰ 1738 ਈ. ਵਿੱਚ ਸ਼ਹੀਦ ਕੀਤਾ ਗਿਆ ਸੀ ।
5. ਇਸ ਕਾਰਨ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ ।

5. ਸਿੱਖਾਂ ਦਾ ਮਲੀਆਮੇਟ ਕਰਨ ਲਈ ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਤਿਆਰ ਕੀਤੀ । ਉਨ੍ਹਾਂ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ । ਸਿੱਖ ਉੱਥੋਂ ਬਚ ਕੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ । ਮੁਗ਼ਲ ਸੈਨਿਕਾਂ ਨੇ ਉਨ੍ਹਾਂ ਦਾ ਬੜੀ ਤੇਜ਼ੀ ਨਾਲ ਪਿੱਛਾ ਕੀਤਾ । ਇੱਥੇ ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ । ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਬੜਾ ਹੜ੍ਹ ਆਇਆ ਹੋਇਆ ਸੀ । ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਅੱਗੇ ਪਹਾੜੀ ਰਾਜੇ ਅਤੇ ਲੋਕ ਵੀ ਉਨ੍ਹਾਂ ਦੇ ਕੱਟੜ ਦੁਸ਼ਮਣ ਸਨ । ਸਿੱਖਾਂ ਕੋਲ ਰਸਦ ਤਾਂ ਬਿਲਕੁਲ ਹੀ ਨਹੀਂ ਸੀ । ਚਾਰੇ ਦੀ ਘਾਟ ਕਾਰਨ ਘੋੜਿਆਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ । ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ ਮੁਗ਼ਲਾਂ ਨੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਸਿੱਖਾਂ ਦਾ ਇਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ।

1. ਪਹਿਲਾ ਘੱਲੂਘਾਰਾ ਕਦੋਂ ਵਾਪਰਿਆ ?
2. ਪਹਿਲੇ ਘੱਲੂਘਾਰਾ ਸਮੇਂ ਲਾਹੌਰ ਦਾ ਸੂਬੇਦਾਰ ਕੌਣ ਸੀ ?
3. ਪਹਿਲੇ ਘੱਲੂਘਾਰੇ ਵਿੱਚ ਕਿੰਨੇ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ?
4. ਪਹਿਲੇ ਘੱਲੂਘਾਰੇ ਵਿੱਚ ਮੁਗ਼ਲਾਂ ਨੇ …………………. ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ।
5. ਪਹਿਲੇ ਘੱਲੂਘਾਰੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
1. ਪਹਿਲਾ ਘੱਲੂਘਾਰਾ ਮਈ 1746 ਈ. ਵਿੱਚ ਵਾਪਰਿਆ ।
2. ਪਹਿਲੇ ਘੱਲੂਘਾਰਾ ਸਮੇਂ ਲਾਹੌਰ ਦਾ ਸੂਬੇਦਾਰ ਯਾਹੀਆਂ ਖਾਂ ਸੀ ।
3. ਪਹਿਲੇ ਘੱਲੂਘਾਰੇ ਵਿੱਚ 7000 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ।
4. 3,000.
5. ਪਹਿਲੇ ਘੱਲੂਘਾਰੇ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

Punjab State Board PSEB 12th Class History Book Solutions Chapter 11 ਬੰਦਾ ਸਿੰਘ ਬਹਾਦਰ Textbook Exercise Questions and Answers.

PSEB Solutions for Class 12 History Chapter 11 ਬੰਦਾ ਸਿੰਘ ਬਹਾਦਰ

Long Answer Type Questions

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ । (Describe briefly the early life of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ । ਉਸ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-
1. ਜਨਮ ਤੇ ਮਾਤਾ-ਪਿਤਾ – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ । ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਦੇ ਪਿਤਾ ਦਾ ਨਾਂ ਰਾਮ ਦੇਵ ਸੀ । ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ ।

2. ਬਚਪਨ – ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ । ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਿਆ ।ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ ।

3. ਜੀਵਨ ਵਿੱਚ ਮੋੜ – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਸ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਿਆ । ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਸੰਸਾਰ ਨੂੰ ਤਿਆਗ ਦਿੱਤਾ ।

4. ਬੈਰਾਗੀ ਦੇ ਰੂਪ ਵਿੱਚ – ਲਛਮਣ ਦੇਵ ਛੇਤੀ ਹੀ ਜਾਨਕੀ ਪ੍ਰਸ਼ਾਦ ਨਾਂ ਦੇ ਇੱਕ ਬੈਗਾਰੀ ਦੇ ਸੰਪਰਕ ਵਿੱਚ ਆਇਆ । ਜਾਨਕੀ ਪ੍ਰਸਾਦ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ । ਜਲਦੀ ਹੀ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਸ ਦਾ ਚੇਲਾ ਬਣ ਗਿਆ । ਔਘੜ ਨਾਥ ਦੀ ਮੌਤ ਦੇ ਬਾਅਦ . ਮਾਧੋ ਦਾਸ ਨੰਦੇੜ ਆ ਗਿਆ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਿਆ ।

5. ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ । ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੁ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ । ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

6. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ – ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਸ ਅੰਦਰ ਰਾਜਪੁਤੀ ਖੂਨ ਖੌਲਣ ਲੱਗ ਪਿਆ । ਉਸ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਿਆ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਬੈਰਾਗੀ ਕੌਣ ਸੀ ? ਉਹ ਸਿੱਖ ਕਿਵੇਂ ਬਣਿਆ ? (Who was Banda Singh Bahadur Bairagi ? How did he become a Sikh ?)
ਉੱਤਰ-
ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ । ਉਸ ਦਾ ਪਿਤਾ ਇੱਕ ਸਾਧਾਰਨ ਕਿਸਾਨ ਸੀ ।ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ । ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ । ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ । ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਿਆ ।

ਨੰਦੇੜ ਵਿਖੇ ਹੀ 1708 ਈ. ਵਿੱਚ ਉਸ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ । ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ) ਬਣ ਗਿਆ । ਗੁਰੁ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ । ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਮੁਲਾਕਾਤ ਨੂੰ ਬਿਆਨ ਕਰੋ । (Discuss the meeting of Banda Singh Bahadur with Guru Gobind Singh Ji.)
ਉੱਤਰ-
1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ । ਜਦੋਂ ਗੁਰੂ ਜੀ ਉਸ ਦੇ ਆਸ਼ਰਮ ਪਹੁੰਚੇ ਤਾਂ ਉਸ ਨੇ ਉਨ੍ਹਾਂ ਨੂੰ ਮੰਜੀ ‘ਤੇ ਬਿਠਾਇਆ ਅਤੇ ਆਪਣੀ ਮੰਤਰਵਿੱਦਿਆ ਨਾਲ ਉਨ੍ਹਾਂ ਦੀ ਮੰਜੀ ਉਲਟਾਉਣੀ ਚਾਹੀ । ਪਰ ਗੁਰੂ ਸਾਹਿਬ ਮੰਜੀ ‘ਤੇ ਸ਼ਾਂਤ ਬੈਠੇ ਰਹੇ । ਉਨ੍ਹਾਂ ਉੱਤੇ ਮਾਧੋ ਦਾਸ ਦੀ ਮੰਤਰ-ਵਿੱਦਿਆ ਦਾ ਕੋਈ ਅਸਰ ਨਾ ਹੋਇਆ । ਇਹ ਦੇਖ ਕੇ ਮਾਧੋ ਦਾਸ ਹੈਰਾਨ ਰਹਿ ਗਿਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਿੱਤਾ-
ਮਾਧੋ ਦਾਸ-ਤੁਸੀਂ ਕੌਣ ਹੋ ?
ਗੁਰੂ ਗੋਬਿੰਦ ਸਿੰਘ ਜੀ-ਮੈਂ ਉਹੀ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ ?
ਮਾਧੋ ਦਾਸ-ਮੈਂ ਕਿਸ ਨੂੰ ਜਾਣਦਾ ਹਾਂ ?
ਗੁਰੂ ਗੋਬਿੰਦ ਸਿੰਘ ਜੀ-ਆਪਣੇ ਮਨ ਵਿਚ ਸੋਚੋ ।
ਮਾਧੋ ਦਾਸ-ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ?
ਗੁਰੁ ਗੋਬਿੰਦ ਸਿੰਘ ਜੀ-ਹਾਂ ।
ਮਾਧੋ ਦਾਸ-ਤਾਂ ਤੁਸੀਂ ਇੱਥੇ ਕਿਸ ਲਈ ਆਏ ਹੋ ?
ਗੁਰੂ ਗੋਬਿੰਦ ਸਿੰਘ ਜੀ-ਤੁਹਾਨੂੰ ਆਪਣਾ ਚੇਲਾ ਬਣਾਉਣ ਲਈ ।
ਮਾਧੋ ਦਾਸ-ਮੈਨੂੰ ਮਨਜ਼ੂਰ ਹੈ, ਸਾਹਿਬ । ਮੈਂ ਆਪ ਜੀ ਦਾ ਬੰਦਾ (ਦਾਸ) ਹਾਂ ।

ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ | ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਸ ਨੂੰ ਕੀ ਆਦੇਸ਼ ਦਿੱਤੇ ? (What action and orders were given to Banda Singh Bahadur by Guru Gobind Singh Ji before sending him to Punjab ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਪੰਜ ਪਿਆਰੇ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਯਾ ਸਿੰਘ, ਰਣ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ । ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗਲਾਂ ਵਿਰੁੱਧ ਧਰਮ-ਯੁੱਧਾਂ ਵਿੱਚ ਉਸ ਨੂੰ ਪੂਰਾ ਸਹਿਯੋਗ ਦੇਣ । ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਅੱਗੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ।

ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ । ਦੂਜਾ, ਸਦਾ ਸੱਚ ਬੋਲਣਾ ਅਤੇ ਸੱਚਾਈ ‘ਤੇ ਹੀ ਚਲਣਾ । ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ । ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ । ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ ਅਤੇ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਆਚਰਨ ਕਰਨਾ । ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਬੜੇ ਸਤਿਕਾਰ ਨਾਲ ਤੀਰ ਲਏ ਅਤੇ ਉਨ੍ਹਾਂ ਦੀਆਂ ਆਗਿਆਵਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਕਤੂਬਰ, 1708 ਈ. ਵਿੱਚ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਪੰਜਾਬ ਲਈ ਰਵਾਨਾ ਹੋ ਗਿਆ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ ? (How did Banda Singh Bahadur set up the Sikh empire ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ । ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੇ ਵੱਧ ਚੜ ਕੇ ਉਸ ਨੂੰ ਸਹਿਯੋਗ ਦਿੱਤਾ । ਉਸ ਦਾ ਪਹਿਲਾ ਕੰਮ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਤੋਂ ਗੁਰੂ ਜੀ ਦੇ ਦੋ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ । ਇਸ ਉਦੇਸ਼ ਨਾਲ ਉਹ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਵੱਲ ਤੁਰ ਪਿਆ ।

ਰਸਤੇ ਵਿੱਚ ਬੰਦੇ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੋਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ 12 ਮਈ, 1710 ਈ. ਵਿੱਚ ਚੱਪੜਚਿੜੀ ਦੀ ਭਿਅੰਕਰ ਲੜਾਈ ਵਿੱਚ ਵਜ਼ੀਰ ਖਾਂ ਮਾਰਿਆ ਗਿਆ । ਵੱਡੀ ਗਿਣਤੀ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ । ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ । ਉਸ ਨੇ ਗੰਗਾ ਦੁਆਬ, ਜਲੰਧਰ ਦੁਆਬ ਅਤੇ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ । ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ । (Give a brief account of the military exploits of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕਿਸੇ ਛੇ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ । (Give a brief account of the six important conquests of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕੋਈ ਛੇ ਮੁੱਖ ਸੈਨਿਕ ਸਫਲਤਾਵਾਂ ਬਾਰੇ ਲਿਖੋ । (Describe six major military achievements of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਮਹੱਤਵਪੂਰਨ ਲੜਾਈਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਨਵੰਬਰ, 1709 ਈ. ਵਿੱਚ 500 ਸਿੱਖਾਂ ਨਾਲ ਸੋਨੀਪਤ ਉੱਤੇ ਹਮਲਾ ਕੀਤਾ । ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇਂ ਦਿੱਲੀ ਵੱਲ ਭੱਜ ਗਿਆ । ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

2. ਸਮਾਣਾ ਦੀ ਜਿੱਤ – ਸਮਾਣਾ ਵਿਖੇ ਗੁਰੂ ਤੇਗ਼ ਬਹਾਦਰ ਜੀ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਰਹਿੰਦੇ ਸਨ । ਬੰਦਾ ਸਿੰਘ ਬਹਾਦਰ ਨੇ ਸਮਾਣਾ ‘ਤੇ ਹਮਲਾ ਕਰਕੇ ਅਨੇਕਾਂ ਮੁਸਲਮਾਨਾਂ ਦਾ ਕਤਲ ਕਰ ਦਿੱਤਾ । ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਹਿੱਤ ਸੀ ।

3. ਕਪੂਰੀ ਦੀ ਜਿੱਤ – ਕਪੁਰੀ ਦਾ ਸ਼ਾਸਕ ਕਦਮਉੱਦੀਨ ਹਿੰਦੁਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ‘ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਬਾਅਦ ਕਪੂਰੀ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ਗਿਆ ।

4. ਸਢੋਰਾ ਦੀ ਜਿੱਤ – ਸਢੌਰਾ ਦਾ ਸ਼ਾਸਕ ਉਸਮਾਨ ਖਾਂ ਬੜਾ ਜ਼ਾਲਮ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਤਸੀਹੇ ਦੇ ਕੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ । ਬੰਦਾ ਸਿੰਘ ਬਹਾਦਰ ਨੇ ਸਢੌਰਾ ‘ਤੇ ਹਮਲਾ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ । ਇਸ ਕਾਰਨ ਇਸ ਸਥਾਨ ਦਾ ਨਾਂ ਕਤਲਗੜੀ ਪੈ ਗਿਆ ।

5. ਸਰਹਿੰਦ ਦੀ ਜਿੱਤ – ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ । ਇਸ ਅਪਮਾਨ ਦਾ ਬਦਲਾ ਲੈਣ ਲਈ 12 ਮਈ, 1710 ਈ. ਨੂੰ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦੀਆਂ ਫ਼ੌਜਾਂ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੇ ਵਾਧੂ ਆਹੂ ਲਾਹੇ । ਵਜ਼ੀਰ ਖਾਂ ਨੂੰ ਯਮਲੋਕ ਪਹੁੰਚਾ ਕੇ ਉਸ ਦੀ ਲਾਸ਼ ਨੂੰ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

6. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੀਆਂ ਜਿੱਤਾਂ-ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਸਿੱਖਾਂ ਨੇ ਉੱਥੋਂ ਦੇ ਅੱਤਿਆਚਾਰੀ ਮੁਗ਼ਲ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਬੰਦਾ ਸਿੰਘ ਬਹਾਦਰ ਦੇ ਸਹਿਯੋਗ ਸਦਕਾ ਸਿੱਖਾਂ ਨੇ ਇਨ੍ਹਾਂ ਦੇਸ਼ਾਂ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ‘ ਤੇ ਸੰਖੇਪ ਨੋਟ ਲਿਖੋ । (Write a short note on the conquest of Sirhind by Banda Singh Bahadur.)
ਜਾਂ
ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Write briefly about the Battle of Sirhind.)
मां
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ ? (How did Banda Singh Bahadur take revenge on Wazir Khan, the Faujdar of Sirhind for the martyrdom of younger sons of Guru Gobind Singh Ji ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ । ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ ? (Describe Banda Singh Bahadur’s conquest of Sirhind. Why was this battle significant for the Sikhs ?)
ਜਾਂ
ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Give an account of the battle of Chaparchiri.)
ਉੱਤਰ-
ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ । ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ! ਵਜ਼ੀਰ ਖਾਂ ਦੁਆਰਾ ਭੇਜੇ ਗਏ ਇੱਕ ਪਠਾਣ ਨੇ ਨੰਦੇੜ ਵਿੱਚ ਗੁਰੂ ਸਾਹਿਬ ਨੂੰ ਛੂਰਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਅਕਾਲ ਚਲਾਣਾ ਕਰ ਗਏ ਸਨ । ਇਨ੍ਹਾਂ ਕਾਰਨਾਂ ਕਰਕੇ ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਕਿ ਮੁਸਲਮਾਨਾਂ ਨੂੰ ਲੰਬੇ ਸਮੇਂ ਤਕ ਯਾਦ ਰਹੇ ।

12 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਸ਼ੁਰੂ ਹੋਈ । ਸ਼ੁਰੂ ਵਿੱਚ ਵਜ਼ੀਰ ਖਾਂ ਦੇ ਤੋਪਖ਼ਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ । ਬੰਦਾ ਸਿੰਘ ਬਹਾਦਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਂਦੇ ਹੋਏ ਮੁਸਲਮਾਨਾਂ ‘ਤੇ ਬੜਾ ਜ਼ੋਰਦਾਰ ਹਮਲਾ ਕੀਤਾ । ਮੁਸਲਮਾਨਾਂ ਲਈ ਇਸ ਹਮਲੇ ਨੂੰ ਰੋਕਣਾ ਬੜਾ ਮੁਸ਼ਕਿਲ ਹੋ ਗਿਆ । ਫ਼ਤਹਿ ਸਿੰਘ ਨੇ ਵਜ਼ੀਰ ਮਾਂ ਨੂੰ ਯਮਲੋਕ ਪਹੁੰਚਾ ਦਿੱਤਾ। ਉਸ ਦੀ ਮੌਤ ਦੇ ਨਾਲ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ । ਸਿੱਖਾਂ ਨੇ ਇਨ੍ਹਾਂ ਭੱਜੇ ਜਾਂਦੇ ਸੈਨਿਕਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕਤਲ ਕਰ ਦਿੱਤਾ ।ਵਜ਼ੀਰ ਖਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਉਲਟਾ ਲਟਕਾ ਦਿੱਤਾ ਗਿਆ । 14 ਮਈ ਨੂੰ ਸਿੱਖ ਸੈਨਾਵਾਂ ਸਰਹਿੰਦ ਪਹੁੰਚੀਆਂ ਉਨ੍ਹਾਂ ਨੇ ਮੁਸਲਮਾਨਾਂ ਦੇ ਅਜਿਹੇ ਆਹੂ ਲਾਹੇ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Lohgarh by Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ । ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫੈਸਲਾ ਕੀਤਾ । ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ ।ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ । ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਸੀ । ਇਸ ਨੂੰ ਉਸ ਨੇ ਮੁਖਲਿਸਪੁਰ ਵਿਖੇ ਬਣਾਇਆ ਸੀ ।

ਸਿੱਖ ਕਿਲ੍ਹੇ ਦੇ ਅੰਦਰੋਂ ਮੁਗਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ । ਰਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ । ਬੰਦਾ ਸਿੰਘ ਬਹਾਦਰ ਇੰਨੀ ਆਸਾਨੀ ਨਾਲ ਮੁਗ਼ਲਾਂ ਦੇ ਹੱਥ ਆਉਣ ਵਾਲਾ ਨਹੀਂ ਸੀ ।ਉਹ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਿਆ ਅਤੇ ਨਾਹਨ ਦੀਆਂ ਪਹਾੜੀਆਂ ਵੱਲ ਚਲਾ ਗਿਆ । ਅਗਲੇ ਦਿਨ ਜਦੋਂ ਮੁਗਲਾਂ ਨੇ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਨਿਰਾਸਤਾ ਹੋਈ ਕਿ ਹੱਥ ਆਇਆ ਬਾਜ਼ ਉੱਡ ਗਿਆ ਹੈ ।

ਪ੍ਰਸ਼ਨ 9.
ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ (Write a short note on Banda Singh Bahadur battle of Gurdas Nangal.)
ਜਾਂ
ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ । (Give a brief account of the battle of Gurdas Nangal fought between Banda Singh Bahadur and the Mughals.)
ਉੱਤਰ-
ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ । ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ।ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ । ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ । ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ ।

ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ । ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ । ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ ? (When, where and how was Banda Singh Bahadur martyred ?).
ਉੱਤਰ-
ਗੁਰਦਾਸ ਨੰਗਲ ਤੋਂ ਅਬਦੁਸ ਸਮਦ ਖ਼ਾਂ ਨੇ 200 ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਲਾਹੌਰ ਵੱਲ ਆਉਂਦਿਆਂ ਰਾਹ ਵਿੱਚ ਉਸ ਨੇ 540 ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਬੰਦਾ ਸਿੰਘ ਬਹਾਦਰ ਅਤੇ ਇਨ੍ਹਾਂ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ । ਦਿੱਲੀ ਪਹੁੰਚਣ ‘ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ । ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ। ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ । ਬਾਅਦ ਵਿੱਚ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ । ਅਜਿਹਾ ਕਰਨ ‘ਤੇ ਉਨ੍ਹਾਂ ਦੀ ਜਾਨ ਬਖ਼ਸ਼ੀ ਜਾ ਸਕਦੀ ਸੀ, ਪਰ ਇਨ੍ਹਾਂ ਅਣਖੀ ਸਿੱਖਾਂ ਵਿੱਚੋਂ ਕਿਸੇ ਨੇ ਵੀ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ।

ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ । ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ । ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ । ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਅਤੇ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਪ੍ਰੇਰਨਾ ਦਾ ਸੋਮਾ ਬਣ ਗਏ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ । (Mention the causes of early successes of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕਾਰਨ ਦੱਸੋ । (What were the causes of early successes of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਫ਼ਲਤਾ ਦੇ ਛੇ ਮੁੱਖ ਕਾਰਨ ਕਿਹੜੇ ਸਨ ? (What were the six causes of success of Banda Singh Bahadur ?)
ਉੱਤਰ-
1. ਮੁਗਲਾਂ ਦੇ ਘੋਰ ਅੱਤਿਆਚਾਰ – ਪੰਜਾਬ ਦੇ ਮੁਗਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਜਿਉਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ । ਗੁਰੁ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਿਖੇ ਮੁਗ਼ਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ । ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ।

2. ਗੁਰੁ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ – ਗੁਰੁ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ । ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ । ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ । ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਇੱਕ ਵੇਸ਼ਵਾ ਲਾਲ ਕੰਵਰ ਦੇ ਚੱਕਰਾਂ ਵਿੱਚ ਫਸਿਆ ਰਿਹਾ । ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ ।

5. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ । ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੁਮੀ ਦੇ ਮਾਲਕ ਬਣਾ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ।

6. ਪੰਜਾਬ ਦੇ ਪਹਾੜ ਅਤੇ ਜੰਗਲ – ਪੰਜਾਬ ਦੇ ਪਹਾੜ ਅਤੇ ਜੰਗਲ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫ਼ਲਤਾਵਾਂ ਵਿੱਚ ਸਹਾਇਕ ਸਿੱਧ ਹੋਏ । ਸੰਕਟ ਦੇ ਸਮੇਂ ਬੰਦਾ ਸਿੰਘ ਬਹਾਦਰ ਇਨ੍ਹਾਂ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈ ਲੈਂਦਾ ਸੀ । ਇੱਥੇ ਉਹ ਮੁੜ ਸੰਗਠਿਤ ਹੋ ਕੇ ਮੁਗ਼ਲ ਪ੍ਰਦੇਸ਼ ‘ਤੇ ਹਮਲਾ ਕਰ ਦਿੰਦਾ ਸੀ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਦੀ ਅਸਫ਼ਲਤਾ ਦੇ ਛੇ ਮੁੱਖ ਕਾਰਨ ਕੀ ਸਨ ? (What were the six causes of failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ ? (What were the causes of final failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਮੁਗਲਾਂ ਵਿਰੁੱਧ ਅੰਤਿਮ ਅਸਫਲਤਾ ਦੇ ਕਾਰਨ ਲਿਖੋ । (Write down the causes of ultimate failure of Banda Singh Bahadur against Mughals.)
ਜਾਂ
ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਸਥਾਈ ਸਿੱਖ ਸ਼ਾਸਨ ਦੀ ਸਥਾਪਨਾ ਕਰਨ ਵਿੱਚ ਕਿਉਂ ਅਸਫਲ ਰਿਹਾ ? (Why did Banda Singh Bahadur fail in setting up a permanent Sikh rule in Punjab ?)
ਉੱਤਰ-
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-
1. ਮੁਗ਼ਲ ਸਾਮਰਾਜ ਦੀ ਸ਼ਕਤੀ – ਮੁਗ਼ਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ | ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ । ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜੀ ਸੀ । ਅਜਿਹੀ ਸਥਿਤੀ ਵਿੱਚ ਮੁਗਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ ।

2. ਸਿੱਖਾਂ ਵਿੱਚ ਸੰਗਠਨ ਦੀ ਘਾਟ – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ । ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ । ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ – ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ । ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ਸਨ ।

4. ਫ਼ਰੁਖਸਿਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – 1713 ਈ. ਵਿੱਚ ਫ਼ਰੁਖਸਿਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ | ਅਬਦੁਸ ਸਮਦ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ ।

5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ । ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ । ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ ।

6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ । ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

ਪ੍ਰਸ਼ਨ 13.
ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the main traits of Banda Singh Bahadur’s personality.)
ਉੱਤਰ-
1. ਸ਼ਕਲ-ਸੂਰਤ – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੁ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ । ਉਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ । ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ ।

2. ਬਹਾਦਰ ਅਤੇ ਸਾਹਸੀ – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ । ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ । ਲੋਹਗੜ੍ਹ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ । ਉਸ ਦਾ ਸਾਰਾ ਜੀਵਨ ਹੀ ਉਸ ਦੇ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ।

3. ਸਿੱਖ ਧਰਮ ਦਾ ਸੱਚਾ ਪੈਰੋਕਾਰ – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦਿੜ ਵਿਸ਼ਵਾਸ ਸੀ । ਉਹ ਧਰਮ ਦਾ ਸੱਚਾ ਪੈਰੋਕਾਰ ਸੀ | ਸ਼ਾਸਨ ਸੰਭਾਲਣ ‘ਤੇ ਉਸ ਨੇ ਗੁਰੁ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ । ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ।

4. ਸਹਿਣਸ਼ੀਲ – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ‘ ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ । ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ । ਉਸ ‘ ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ । ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ । ਇਸ ਤਰ੍ਹਾਂ ਬੰਦਾ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ ।

5. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ – ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ । ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ । ਉਹ ਜੰਸੀਂ ਚਾਲਾਂ ਵਿੱਚ ਖੜਾ ਮਾਹਿਰ ਸੀ ਅਤੇ ਲੋੜ ਪੈਣ ‘ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ ।ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ‘ਤੇ ਅਚਾਨਕ ਹਮਲਾ ਕਰ ਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ ।

ਪ੍ਰਸ਼ਨ 14.
ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Describe briefly the achievements of Banda Singh Bahadur as a warrior and general.)
ਜਾਂ
ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ । (Explain the main contributions of Banda Singh Bahadur as a brave warrior and great military organiser.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ । ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ । ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ । ਜੇ ਕਿਸੇ ਥਾਂ ਉਹ ਇਹ ਸਮਝਦਾ ਕਿ ਦੁਸ਼ਮਣਾਂ ਦੀਆਂ ਫ਼ੌਜਾਂ ਉਸ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ ਤਾਂ ਉਹ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ ।ਉਹ ਲੜਾਈ ਉਦੋਂ ਹੀ ਸ਼ੁਰੂ ਕਰਦਾ ਸੀ ਜਦੋਂ ਉਸ ਨੂੰ ਜਿੱਤ ਦੀ ਪੂਰੀ ਆਸ ਹੋ ਜਾਂਦੀ ਸੀ । ਉਹ ਲੋੜ ਅਨੁਸਾਰ ਖੁੱਲ੍ਹੇ ਮੈਦਾਨਾਂ, ਪਹਾੜਾਂ ਜਾਂ ਕਿਲਿਆਂ ਵਿੱਚੋਂ ਲੜਦਾ ਸੀ । ਅਸਲ ਵਿੱਚ ਇਨ੍ਹਾਂ ਜੰਗੀ ਚਾਲਾਂ ਨੇ ਉਸ ਨੂੰ ਇੱਕ ਉੱਚਕੋਟੀ ਦਾ ਸੈਨਾਪਤੀ ਬਣਾ ਦਿੱਤਾ ਸੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 15.
ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ । (Write briefly about Banda Singh Bahadur’s achievements as an administrator.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਸੀ ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ । ਉਸ ਨੇ ਖ਼ਾਲਸੇ ਦੇ ਨਾਂ ‘ਤੇ ਸ਼ਾਸਨ ਕੀਤਾ ਅਤੇ ਆਪਣੇ ਰਾਜ ਵਿੱਚ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਅਸੂਲਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ । ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ । ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਲਗਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ । ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ । ਇਸ ਨਾਲ ਇੱਕ ਤਾਂ ਕਿਸਾਨ ਜ਼ਿਮੀਂਦਾਰਾਂ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਬਚ ਗਏ ਅਤੇ ਦੂਸਰਾ ਉਹ ਭੂਮੀ ਦੇ ਮਾਲਕ ਬਣ ਗਏ । ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ ।ਨਿਆਂ ਕਰਨ ਸਮੇਂ ਉਹ ਊਚ-ਨੀਚ ਵਿੱਚ ਕੋਈ ਵਿਤਕਰਾ ਨਹੀਂ ਕਰਦਾ ਸੀ । ਨਿਰਸੰਦੇਹ ਬੰਦਾ ਸਿੰਘ ਬਹਾਦਰ ਦਾ ਸ਼ਾਸਨ ਪ੍ਰਬੰਧ ਖ਼ਾਲਸਾਈ ਸ਼ਾਨ ਦੇ ਅਨੁਸਾਰ ਸੀ ।

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ ? (What place would you assign to Banda Singh Bahadur in the History of Punjab ?)
ਜਾਂ
ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ ? (What is the place of Banda Singh Bahadur in the History of Punjab ?)
ਉੱਤਰ-
ਨਿਰਸੰਦੇਹ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਉੱਘਾ ਸਥਾਨ ਪ੍ਰਾਪਤ ਹੈ । ਉਹ ਪਹਿਲਾ ਵਿਅਕਤੀ ਸੀ ਜਿਸ ਨੇ ਸਿੱਖਾਂ ਦੀ ਸੁਤੰਤਰਤਾ ਦੀ ਨੀਂਹ ਰੱਖੀ ।ਉਸ ਨੇ ਪੰਜਾਬੀਆਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ । ਉਸ ਨੇ 7-8 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਇੱਕ ਮਹਾਨ ਕਾਰਨਾਮਾ ਕਰ ਦਿਖਾਇਆ । ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ ਅਤੇ ਉਨ੍ਹਾਂ ਨੂੰ ਅਨੇਕਾਂ ਲੜਾਈਆਂ ਵਿੱਚ ਹਰਾਇਆ । ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ ।

ਉਸ ਦੁਆਰਾ ਸੁਲਗਾਈ ਗਈ ਸੁਤੰਤਰਤਾ ਦੀ ਪ੍ਰਾਪਤੀ ਲਈ ਇਹ ਚਿੰਗਾਰੀ ਅੰਦਰੋ-ਹੀ-ਅੰਦਰ ਸੁਲਗਦੀ ਰਹੀ ਜੋ ਬਾਅਦ ਵਿੱਚ ਭਾਂਬੜ ਦਾ ਰੂਪ ਅਖ਼ਤਿਆਰ ਕਰ ਗਈ ਅਤੇ ਜਿਸ ਵਿੱਚ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ । ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ । ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ । ਸਿੱਟੇ ਵਜੋਂ ਇਹ ਲੋਕ ਬੰਦਾ ਸਿੰਘ ਬਹਾਦਰ ਦੇ ਇੱਕ ਇਸ਼ਾਰੇ ‘ਤੇ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ । ਅਸਲ ਵਿੱਚ ਬੰਦਾ ਸਿੰਘ ਬਹਾਦਰ ਦੇ ਸ਼ਲਾਘਾਯੋਗ ਯੋਗਦਾਨ ਦੇ ਕਾਰਨ ਉਨ੍ਹਾਂ ਦੇ ਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਜੀਵਨ (Early Career of Banda Singh Bahadur)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? ਸੰਖੇਪ ਵਰਣਨ ਕਰੋ । (What do you know about the early career of Banda Singh Bahadur ? Explain briefly.)
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ । ਉਸ ਨੇ ਆਪਣੀ ਯੋਗਤਾ ਨਾਲ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ । ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ । ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਦੇ ਪਿਤਾ ਦਾ ਨਾਂ ਰਾਮ ਦੇਵ ਸੀ । ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ ।

2. ਬਚਪਨ (Childhood) – ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ । ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਿਆ । ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ ।

3. ਵੈਰਾਗੀ ਦੇ ਰੂਪ ਵਿੱਚ(As a Bairagi) – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਸ ਨੇ ਇੱਕ ਗਰਭਰਤੀ ਹਿਰਨੀ ਨੂੰ ਤੀਰ ਮਾਰਿਆ । ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਸੰਸਾਰ ਨੂੰ ਤਿਆਗ ਦਿੱਤਾ ਅਤੇ ਬੈਰਾਗੀ ਬਣ ਗਿਆ । ਉਸ ਨੇ ਆਪਣਾ ਨਾਂ ਬਦਲ ਕੇ ਮਾਧੋ ਦਾਸ ਰੱਖ ਲਿਆ । ਘੁੰਮਦੇ-ਘੁੰਮਦੇ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਸ ਦਾ ਚੇਲਾ ਬਣ ਗਿਆ । ਔਘੜ ਨਾਥ ਦੀ ਮੌਤ ਬਾਅਦ ਮਾਧੋ ਦਾਸ ਨੰਦੇੜ ਆ ਗਿਆ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਿਆ ।
PSEB 12th Class History Solutions Chapter 11 ਬੰਦਾ ਸਿੰਘ ਬਹਾਦਰ 1
4. ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ (Meeting with Guru Gobind Singh Ji) – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ । ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੁ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ । ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

5. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ (Banda Singh Bahadur proceeds towards Punjab) – ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਸ ਅੰਦਰ ਰਾਜਪੁਤੀ ਖੂਨ ਖੌਲਣ ਲੱਗ ਪਿਆ । ਉਸ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ । ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਹੋਰ ਸਿੰਘਾਂ ਨੂੰ ਵੀ ਨਾਲ ਭੇਜਿਆ । ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ ।

ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗਲਾਂ ਵਿਰੁੱਧ ਧਰਮਯੁੱਧਾਂ ਵਿੱਚ ਉਸ ਨੂੰ ਪੂਰਾ ਸਹਿਯੋਗ ਦੇਣ ਤੋਂ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਕੁਝ ਹੁਕਮ ਵੀ ਦਿੱਤੇ । ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ । ਦੂਜਾ, ਸੱਚਾਈ ‘ਤੇ ਹੀ ਚਲਣਾ । ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ । ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ | ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਿਆ ।

ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ (Military Exploits of Banda Singh Bahadur)

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦੀ ਚਰਚਾ ਕਰੋ ਅਤੇ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦੇ ਮਹੱਤਵ ਦਾ ਮੁੱਲਾਂਕਣ ਕਰੋ । (Discuss the military exploits of Banda Singh Bahadur and estimate their significance in the History of the Punjab.)
ਜਾਂ
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਵੇਰਵਾ ਦਿਓ । (Give briefly the accounts of the battles fought by Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁਗਲਾਂ ਨਾਲ ਲੜਾਈਆਂ ਦਾ ਵਿਸਥਾਰ ਪੂਰਵਕ ਹਾਲ ਦੱਸੋ । (Write in detail the battles fought between Banda Singh Bahadur and Mughals.)
ਜਾਂ
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਜਾਂ ਸਫਲਤਾਵਾਂ ਦਾ ਸੰਖੇਪ ਵਿੱਚ ਵਰਣਨ ਕਰੋ । (Explain briefly the military exploits or achievements of Banda Singh Bahadur.)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਅਤੇ ਹੋਰ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮਾਂ ਨਾਲ ਪੰਜਾਬ ਵੱਲ ਤੁਰ ਪਿਆ । ਇੱਥੇ ਪਹੁੰਚਦੇ ਹੀ ਉਸ ਨੇ ਗੁਰੂ ਜੀ ਦੇ ਹੁਕਮਨਾਮੇ ਜਾਰੀ ਕੀਤੇ । ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸੈਨਿਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਇਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਕਾਫ਼ੀ ਹੱਦ ਤਕ ਸਫਲ ਰਿਹਾ । ਉਸ ਦੇ ਮਹੱਤਵਪੂਰਨ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਸੋਨੀਪਤ ਉੱਤੇ ਹਮਲਾ (Attack on Sonepat) – ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਸੋਨੀਪਤ ਤੋਂ ਕੀਤੀ । ਉਸ ਨੇ 1709 ਈ. ਵਿੱਚ ਸੋਨੀਪਤ ਉੱਤੇ ਹਮਲਾ ਕਰ ਦਿੱਤਾ । ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਨੱਸ ਗਿਆ । ਇਸ ਤਰ੍ਹਾਂ ਸਿੱਖਾਂ ਦਾ ਆਸਾਨੀ ਨਾਲ ਸੋਨੀਪਤ ‘ਤੇ ਕਬਜ਼ਾ ਹੋ ਗਿਆ ।

2. ਸਮਾਣਾ ਦੀ ਜਿੱਤ (Conquest of Samana) – ਸਮਾਣਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿਉਂਦਾ ਚਿਣਵਾਉਣ ਵਾਲੇ ਜੱਲਾਦ ਰਹਿੰਦੇ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ 1709 ਈ. ਵਿੱਚ ਸਮਾਣਾ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ | ਸਮਾਣਾ ਨੂੰ ਸਿੱਖਾਂ ਨੇ ਖੰਡਰਾਂ ਦੇ ਢੇਰ ਵਿੱਚ ਬਦਲ ਦਿੱਤਾ । ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਵੱਡੀ ਜਿੱਤ ਸੀ ।

3. ਘੁੜਾਮ ਅਤੇ ਮੁਸਤਫ਼ਾਬਾਦ ‘ਤੇ ਕਬਜ਼ਾ (Conquest of Ghuram and Mustafabad) – ਸਮਾਣੇ ਦੀ ਜਿੱਤ ਤੋਂ ਬਆਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਅਤੇ ਮੁਸਤਫ਼ਾਬਾਦ ਉੱਤੇ ਹਮਲਾ ਕੀਤਾ ਅਤੇ ਆਸਾਨੀ ਨਾਲ ਕਬਜ਼ਾ ਕਰ ਲਿਆ ।

4. ਕਪੂਰੀ ਦੀ ਜਿੱਤ (Conquest of Kapuri) – ਕਪੁਰੀ ਦਾ ਸ਼ਾਸਕ ਕਦਮਉੱਦੀਨ ਹਿੰਦੁਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ‘ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਬਾਅਦ ਕਪੂਰੀ ਵਿੱਚ ਭਾਰੀ ਲੁੱਟਮਾਰ ਕੀਤੀ ਗਈ ।

5. ਸਢੋਰਾ ਦੀ ਜਿੱਤ (Conquest of Sadhaura) – ਸਢੋਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬੜਾ ਬਦਨਾਮ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ । ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਢੌਰੇ ‘ਤੇ ਹਮਲਾ ਕਰ ਦਿੱਤਾ । ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਕਤਲੇਆਮ ਕੀਤਾ ਗਿਆ ਕਿ ਸਢੋਰਾ ਦਾ ਨਾਂ ਕਤਲਗੜੀ ਪੈ ਗਿਆ ।

6. ਸਰਹਿੰਦ ਦੀ ਜਿੱਤ (Conquest of Sirhind) – ਸਰਹਿੰਦ ‘ਤੇ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਹੁਤ ਮਹੱਤਵਪੂਰਨ ਸੀ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ । ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ | ਵਜ਼ੀਰ ਖਾਂ ਦੁਆਰਾ ਭੇਜੇ ਗਏ ਦੋ ਪਠਾਣਾਂ ਵਿੱਚੋਂ ਇੱਕ ਪਠਾਣ ਨੇ ਨੰਦੇੜ ਵਿਖੇ ਗੁਰੂ ਸਾਹਿਬ ਨੂੰ ਛੁਰਾ ਮਾਰ ਦਿੱਤਾ ਸੀ । ਇਸ ਕਾਰਨ ਉਹ ਜੋਤੀ-ਜੋਤ ਸਮਾ ਗਏ ਸਨ । ਇਸ ਲਈ ਸਿੱਖਾਂ ਵਿੱਚ ਸਰਹਿੰਦ ਪ੍ਰਤੀ ਬਹੁਤ ਨਫ਼ਰਤ ਸੀ । 12 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਹੋਈ । ਫ਼ਤਿਹ ਸਿੰਘ ਹੱਥੋਂ ਵਜ਼ੀਰ ਖਾਂ ਦੇ ਮਰਦੇ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ । ਸਿੱਖਾਂ ਨੇ ਵਜ਼ੀਰ ਖਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਲਟਕਾ ਦਿੱਤਾ । ਇਹ ਬੰਦਾ ਸਿੰਘ ਬਹਾਦਰ ਦੀ ਬਹੁਤ ਮਹੱਤਵਪੂਰਨ ਜਿੱਤ ਸੀ ।

7. ਜਮਨਾ-ਗੰਗਾ ਦੁਆਬ ਦੀ ਜਿੱਤ (Conquest of Jamuna-Ganga Doab) – ਸਰਹਿੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜਮਨਾ-ਗੰਗਾ ਦੁਆਬ ਦੇ ਦੇਸ਼ ‘ਤੇ ਹਮਲਾ ਕੀਤਾ । ਛੇਤੀ ਹੀ ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ, ਬੇਹਾਤੀ, ਨਨੌਤਾ ਅਤੇ ਅੰਬੇਟਾ ਉੱਤੇ ਕਬਜ਼ਾ ਕੀਤਾ ।

8. ਜਲੰਧਰ ਦੁਆਬ ਦੀ ਜਿੱਤ (Conquest of Jalandhar Doab) – ਜਲੰਧਰ ਦੁਆਬ ਦਾ ਫ਼ੌਜਦਾਰ ਸ਼ਮਸ ਖ਼ਾਂ ਬੜਾ ਜ਼ਾਲਮ ਸੀ ।ਉਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਤੋਂ ਸਹਾਇਤਾ ਮੰਗੀ 12 ਅਕਤੂਬਰ, 1710 ਈ. ਨੂੰ ਰਾਹੋਂ ਦੇ ਸਥਾਨ ‘ਤੇ ਬੰਦਾ ਸਿੰਘ ਬਹਾਦਰ ਨੇ ਸ਼ਮਸ ਖ਼ਾਂ ਨੂੰ ਕਰਾਰੀ ਹਾਰ ਦਿੱਤੀ । ਸਿੱਟੇ ਵਜੋਂ ਸਾਰੇ ਜਲੰਧਰ ਦੁਆਬ ਉੱਤੇ ਉਸ ਦਾ ਕਬਜ਼ਾ ਹੋ ਗਿਆ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਦੇਸ਼ਾਂ ‘ਤੇ ਵੀ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ ।

9. ਮੁਗ਼ਲਾਂ ਦਾ ਲੋਹਗੜ੍ਹ ’ਤੇ ਹਮਲਾ (Attack of Mughals on Lohgarh) – ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਨੂੰ ਦੇਖਦੇ ਹੋਏ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫ਼ੈਸਲਾ ਕੀਤਾ । ਉਸ ਨੇ ਜਰਨੈਲ ਮੁਨੀਮ ਖਾਂ ਦੀ ਅਗਵਾਈ ਹੇਠ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ । ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ । ਸਿੱਖ ਕਿਲ੍ਹੇ ਦੇ ਅੰਦਰੋਂ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ । ਰਸਦ ਦੀ ਕਮੀ ਕਾਰਨ ਸਿੱਖਾਂ ਦਾ ਪੱਖ ਕਮਜ਼ੋਰ ਪੈਣ ਲੱਗਾ । ਇਸ ਲਈ ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਨਾਹਨ ਦੀਆਂ ਪਹਾੜੀਆਂ ਵੱਲ ਚਲਾ ਗਿਆ ।

10. ਗੁਰਦਾਸ ਨੰਗਲ ਦੀ ਲੜਾਈ (Battle of Gurdas Nangalਬੰਦਾ ਸਿੰਘ ਬਹਾਦਰ ਨੇ ਛੇਤੀ ਹੀ ਆਪਣੀ ਸਥਿਤੀ ਨੂੰ ਕਾਫ਼ੀ ਮਜ਼ਬੂਤ ਕਰ ਲਿਆ । ਉਸ ਨੇ ਬੜੀ ਆਸਾਨੀ ਨਾਲ ਬਹਿਰਾਮਪੁਰ, ਕਲਾਨੌਰ ਅਤੇ ਬਟਾਲਾ ਦੇ ਦੇਸ਼ਾਂ ਉੱਤੇ ਕਬਜ਼ਾ ਕਰ ਲਿਆ । ਇਸ ਲਈ ਨਵੇਂ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਦੇ ਹੁਕਮ ‘ਤੇ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ । ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ । ਹੌਲੀ-ਹੌਲੀ ਰਸਦ ਦੀ ਘਾਟ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ । ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ । ਅੰਤ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

11. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ (Martyrdom of Banda Singh Bahadur) – ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ । ਦਿੱਲੀ ਪਹੁੰਚਣ ‘ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ । ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ । ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ । ਇਸ ਦੇ ਬਾਵਜੂਦ ਉਹ ਨਾ ਡੋਲੇ ਅਤੇ ਪ੍ਰਸੰਨ ਮੁਦਰਾ ਵਿੱਚ ਗੁਰਬਾਣੀ ਦਾ ਜਾਪ ਕਰਦੇ ਰਹੇ । ਫਿਰ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ । ਪਰ ਸਭ ਸਿੱਖਾਂ ਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ।

ਇਸ ਤੋਂ ਬਾਅਦ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ । ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਬੇਰਹਿਮ ਢੰਗ ਨਾਲ ਕਤਲ ਕਰ ਦਿੱਤਾ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਵਧੇਰੇ ਇਤਿਹਾਸਕਾਰਾਂ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ 9 ਜੂਨ, 1716 ਈ. ਨੂੰ ਸ਼ਹੀਦ ਕੀਤਾ ਗਿਆ ਸੀ । ਕੁਝ ਇਤਿਹਾਸਕਾਰ ਇਹ ਤਿੱਥੀ 19 ਜੂਨ, 1716 ਈ. ਦੱਸਦੇ ਹਨ । ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਪਤਵੰਤ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
ਇਸ ਤਰ੍ਹਾਂ ਉਸ ਵਿਅਕਤੀ ਦੇ ਜੀਵਨ ਦਾ ਅੰਤ ਹੋਇਆ ਜਿਸ ਨੇ 7 ਸਾਲ ਦੇ ਛੋਟੇ ਜਿਹੇ ਸਮੇਂ ਵਿੱਚ ਹੀ ਆਪਣੀਆਂ ਜਿੱਤਾਂ ਦੁਆਰਾ ਮਹਾਨ ਮੁਗ਼ਲ ਸਾਮਰਾਜ ਨੂੰ ਅਜਿਹੀ ਵੰਗਾਰ ਦਿੱਤੀ ਕਿ ਉਹ ਦੋਬਾਰਾ ਉਸ ਦੇਸ਼ ਪੰਜਾਬ ’ਤੇ ਆਤਮਵਿਸ਼ਵਾਸ ਨਾਲ ਸ਼ਾਸਨ ਨਾ ਕਰ ਸਕੇ ।”

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸਫਲਤਾਵਾਂ ਦਾ ਵਰਣਨ ਕਰੋ । (Describe the career and achievements of Banda Singh Bahadur.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਤੇ 2 ਦਾ ਉੱਤਰ ਸੰਖੇਪ ਕਰਕੇ ਲਿਖਣ ।

ਬੰਦਾ ਸਿੰਘ ਬਹਾਦਰ ਦੀ ਸਫਲਤਾ ਅਤੇ ਅਸਫਲਤਾ ਦੇ ਕਾਰਨ (Causes of Banda Singh Bahadur’s Succses and Failure)

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਅਤੇ ਅੰਤਿਮ ਅਸਫਲਤਾਵਾਂ ਦੇ ਕੀ ਕਾਰਨ ਸਨ ? (What were the causes of initial successes of Banda Singh Bahadur ? Why did he fail later on ?)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਤੇ ਅਖ਼ੀਰ ਵਿੱਚ ਅਸਫਲਤਾਵਾਂ ਦੇ ਕੀ ਕਾਰਨ ਸਨ ? (What were the causes of early successes and ultimate failures of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਸ਼ੁਰੂ ਵਿੱਚ ਸਫਲਤਾਵਾਂ ਅਤੇ ਬਾਅਦ ਵਿੱਚ ਅਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the causes of initial success and ultimate failures of Banda Singh Bahadur.)
ਉੱਤਰ-
(ਉ) ਬੰਦਾ ਸਿੰਘ ਬਹਾਦਰ ਦੀ ਸਫਲਤਾ ਦੇ ਕਾਰਨ (Causes of Banda Singh Bahadur’s Success)

ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੀ ਜਿਸ ਯੋਗਤਾ, ਲਗਨ ਅਤੇ ਬਹਾਦਰੀ ਨਾਲ ਅਗਵਾਈ ਕੀਤੀ ਇਸ ਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਉਸ ਨੇ ਬੜੀ ਤੇਜ਼ੀ ਨਾਲ ਪੰਜਾਬ ਦੇ ਬੜੇ ਵੱਡੇ ਹਿੱਸੇ ‘ਤੇ ਆਪਣਾ ਕਬਜ਼ਾ ਕਰ ਲਿਆ ਸੀ । ਬੰਦਾ ਸਿੰਘ ਬਹਾਦਰ ਦੀ ਇਸ ਆਰੰਭਿਕ ਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ
ਸਨ-

1. ਮੁਗਲਾਂ ਦੇ ਘੋਰ ਅੱਤਿਆਚਾਰ (Great Atrocities of the Mughals) – ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਜੀ ਅਤੇ ਫ਼ਤਿਹ ਸਿੰਘ ਜੀ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ) ਚਮਕੌਰ ਸਾਹਿਬ ਵਿਖੇ ਮੁਗਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ । ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਲਈ ਜਿੱਤ ਮੁਹਿੰਮ ਆਸਾਨ ਹੋ ਗਈ ।

2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ (Hukamnamas of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ । ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ (Weak Successors of Aurangzeb) – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ । ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਬੜਾ ਹੀ ਅਯੋਗ ਸ਼ਾਸਕ ਸਿੱਧ ਹੋਇਆ । ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ (Able leadership of Banda Singh Bahadur) – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ ।

5. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਵਿਰੁੱਧ ਸਨ (Banda Singh Bahadur’s early exploits were against petty local Mughal Officials) – ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਸਰਹਿੰਦ ਨੂੰ ਛੱਡ ਕੇ ਛੋਟੇ-ਛੋਟੇ ਮੁਗ਼ਲ ਅਧਿਕਾਰੀਆਂ ਵਿਰੁੱਧ ਸਨ । ਇਹ ਮੁਗ਼ਲ ਅਧਿਕਾਰੀ ਆਪਣੇ ਕੁਕਰਮਾਂ ਤੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਜਦੋਂ ਇਨ੍ਹਾਂ ਦੇਸ਼ਾਂ ‘ਤੇ ਹਮਲੇ ਕੀਤੇ ਤਾਂ ਇਨ੍ਹਾਂ ਸਥਾਨਿਕ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਹਿਯੋਗ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਇੱਕ ਤੋਂ ਬਾਅਦ ਦੂਜੀ ਸਫਲਤਾ ਪ੍ਰਾਪਤ ਕਰਦਾ ਗਿਆ ।

6. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ (Good Administration of Banda Singh Bahadur) – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ । ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਕਾਰਨ ਉਸ ਨੂੰ ਆਰੰਭਿਕ ਕਾਲ ਵਿੱਚ ਅਨੇਕਾਂ ਸਫਲਤਾਵਾਂ ਮਿਲੀਆਂ ।

(ਅ) ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ (Causes of Banda Singh Bahadur’s Ultimate Failure)
ਪੰਜਾਬ ਆਉਣ ਤੋਂ ਬਾਅਦ ਸਿੰਘ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਢਲੇ ਸਾਲਾਂ ਵਿੱਚ ਅਨੇਕ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ | ਪਰ ਛੇਤੀ ਹੀ ਉਸ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿਆ । ਬੰਦਾ ਸਿੰਘ ਬਹਾਦਰ ਦੀ ਇਸ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-

1. ਮੁਗਲ ਸਾਮਰਾਜ ਦੀ ਸ਼ਕਤੀ (Strength of the Mughal Empire) – ਮੁਗਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ | ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ । ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ । ਅਜਿਹੀ ਸਥਿਤੀ ਵਿੱਚ ਮੁਗ਼ਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ ।

2. ਸਿੱਖਾਂ ਵਿੱਚ ਸੰਗਠਨ ਦੀ ਘਾਟ (Lack of Organisation among the Sikhs) – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ । ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ । ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ (Violation of Instructions by Banda Singh Bahadur) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਦੇ ਸਮੇਂ ਕੁੱਝ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ । ਸਮਾਂ ਬੀਤਣ ‘ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ । ਉਸ ਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗ ਪਿਆ ਸੀ । ਉਸ ਨੇ “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ “ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਕੇ ਸਿੱਖ ਧਰਮ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕੀਤਾ । ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ।

4. ਫਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ (Measures of Farukhsiyar against the Sikhs) – 1713 ਈ. ਵਿੱਚ ਫਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਦਾਸ਼ਾਹ ਬਣਿਆ ਸੀ । ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਮਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ | ਅਬਦੁਸ ਸਮਦ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ ।

5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ (Surprise attack on the Sikhs at Gurdas Nangal) – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ ।ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ । ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ ।

6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ (Differences between Banda Singh Bahadur and Binod Singh) – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ । ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ । ਪਰ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕੀ ਕਾਰਨ ਸਨ ? (What were the causes of the early success of Banda Singh Bahadur ?)
ਉੱਤਰ-

(ਉ) ਬੰਦਾ ਸਿੰਘ ਬਹਾਦਰ ਦੀ ਸਫਲਤਾ ਦੇ ਕਾਰਨ (Causes of Banda Singh Bahadur’s Success)

ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੀ ਜਿਸ ਯੋਗਤਾ, ਲਗਨ ਅਤੇ ਬਹਾਦਰੀ ਨਾਲ ਅਗਵਾਈ ਕੀਤੀ ਇਸ ਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਉਸ ਨੇ ਬੜੀ ਤੇਜ਼ੀ ਨਾਲ ਪੰਜਾਬ ਦੇ ਬੜੇ ਵੱਡੇ ਹਿੱਸੇ ‘ਤੇ ਆਪਣਾ ਕਬਜ਼ਾ ਕਰ ਲਿਆ ਸੀ । ਬੰਦਾ ਸਿੰਘ ਬਹਾਦਰ ਦੀ ਇਸ ਆਰੰਭਿਕ ਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ
ਸਨ-

1. ਮੁਗਲਾਂ ਦੇ ਘੋਰ ਅੱਤਿਆਚਾਰ (Great Atrocities of the Mughals) – ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਜੀ ਅਤੇ ਫ਼ਤਿਹ ਸਿੰਘ ਜੀ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ) ਚਮਕੌਰ ਸਾਹਿਬ ਵਿਖੇ ਮੁਗਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ । ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਲਈ ਜਿੱਤ ਮੁਹਿੰਮ ਆਸਾਨ ਹੋ ਗਈ ।

2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ (Hukamnamas of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ । ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ (Weak Successors of Aurangzeb) – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ । ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਬੜਾ ਹੀ ਅਯੋਗ ਸ਼ਾਸਕ ਸਿੱਧ ਹੋਇਆ । ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ (Able leadership of Banda Singh Bahadur) – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ ।

5. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਵਿਰੁੱਧ ਸਨ (Banda Singh Bahadur’s early exploits were against petty local Mughal Officials) – ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਸਰਹਿੰਦ ਨੂੰ ਛੱਡ ਕੇ ਛੋਟੇ-ਛੋਟੇ ਮੁਗ਼ਲ ਅਧਿਕਾਰੀਆਂ ਵਿਰੁੱਧ ਸਨ । ਇਹ ਮੁਗ਼ਲ ਅਧਿਕਾਰੀ ਆਪਣੇ ਕੁਕਰਮਾਂ ਤੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਜਦੋਂ ਇਨ੍ਹਾਂ ਦੇਸ਼ਾਂ ‘ਤੇ ਹਮਲੇ ਕੀਤੇ ਤਾਂ ਇਨ੍ਹਾਂ ਸਥਾਨਿਕ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਹਿਯੋਗ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਇੱਕ ਤੋਂ ਬਾਅਦ ਦੂਜੀ ਸਫਲਤਾ ਪ੍ਰਾਪਤ ਕਰਦਾ ਗਿਆ ।

6. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ (Good Administration of Banda Singh Bahadur) – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ । ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਕਾਰਨ ਉਸ ਨੂੰ ਆਰੰਭਿਕ ਕਾਲ ਵਿੱਚ ਅਨੇਕਾਂ ਸਫਲਤਾਵਾਂ ਮਿਲੀਆਂ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ ? (What were the causes of ultimate failure of Banda Singh Bahadur ?)
ਉੱਤਰ-
(ਅ) ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ (Causes of Banda Singh Bahadur’s Ultimate Failure)

ਪੰਜਾਬ ਆਉਣ ਤੋਂ ਬਾਅਦ ਸਿੰਘ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਢਲੇ ਸਾਲਾਂ ਵਿੱਚ ਅਨੇਕ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ | ਪਰ ਛੇਤੀ ਹੀ ਉਸ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿਆ । ਬੰਦਾ ਸਿੰਘ ਬਹਾਦਰ ਦੀ ਇਸ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-

1. ਮੁਗਲ ਸਾਮਰਾਜ ਦੀ ਸ਼ਕਤੀ (Strength of the Mughal Empire) – ਮੁਗਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ | ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ । ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ । ਅਜਿਹੀ ਸਥਿਤੀ ਵਿੱਚ ਮੁਗ਼ਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ ।

2. ਸਿੱਖਾਂ ਵਿੱਚ ਸੰਗਠਨ ਦੀ ਘਾਟ (Lack of Organisation among the Sikhs) – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ । ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ । ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ (Violation of Instructions by Banda Singh Bahadur) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਦੇ ਸਮੇਂ ਕੁੱਝ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ । ਸਮਾਂ ਬੀਤਣ ‘ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ । ਉਸ ਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗ ਪਿਆ ਸੀ । ਉਸ ਨੇ “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ “ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਕੇ ਸਿੱਖ ਧਰਮ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕੀਤਾ । ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ।

4. ਫਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ (Measures of Farukhsiyar against the Sikhs) – 1713 ਈ. ਵਿੱਚ ਫਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਦਾਸ਼ਾਹ ਬਣਿਆ ਸੀ । ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਮਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ | ਅਬਦੁਸ ਸਮਦ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ ।

5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ (Surprise attack on the Sikhs at Gurdas Nangal) – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ ।ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ । ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ ।

6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ (Differences between Banda Singh Bahadur and Binod Singh) – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ । ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ । ਪਰ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ (Estimate of Banda Singh Bahadur’s Character and Achievements)

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਓ । (Describe in detail about the achievements of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ ਕਰੋ । (Form an estimate of the character and achievements of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ । ਉਹ ਬਹਾਦਰ ਯੋਧਾ, ਕੁਸ਼ਲ ਸੈਨਾਪਤੀ, ਯੋਗ ਸ਼ਾਸਨ ਪ੍ਰਬੰਧਕ, ਸਿੱਖ ਧਰਮ ਦਾ ਸੱਚਾ ਪੈਰੋਕਾਰ ਅਤੇ ਪਵਿੱਤਰ ਜੀਵਨ ਜੀਉਣ ਵਾਲ ਮਨੁੱਖ ਸੀ । ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ ਅੱਗੇ ਲਿਖੇ ਅਨੁਸਾਰ ਹੈ-

I. ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ-ਸੂਰਤ (Physical Appearance) – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ । ਇਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ । ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ ।.

2. ਬਹਾਦਰ ਅਤੇ ਸਾਹਸੀ (Brave and Bold) – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ । ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ । ਲੋਹਗੜ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ । ਉਸ ਦਾ ਸਾਰਾ ਜੀਵਨ ਹੀ ਉਸ ਦੇ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ।

3. ਸਿੱਖ ਧਰਮ ਦਾ ਸੱਚਾ ਪੈਰੋਕਾਰ (A true follower of Sikhism) – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦ੍ਰਿੜ੍ਹ ਵਿਸ਼ਵਾਸ ਸੀ ।ਉਹ ਧਰਮ ਦਾ ਸੱਚਾ ਪੈਰੋਕਾਰ ਸੀ । ਸ਼ਾਸਨ ਸੰਭਾਲਣ ‘ਤੇ ਉਸ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ । ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ।

4. ਸਹਿਣਸ਼ੀਲ (Tolerant) – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ । ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ ਤੇ ਉਸ ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ । ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ ।

II. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ (As a Warrior and General)

ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ । ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ । ਉਹ ਜੰਗੀ ਚਾਲਾਂ ਵਿੱਚ ਬੜਾ ਮਾਹਿਰ ਸੀ ਅਤੇ ਲੋੜ ਪੈਣ ’ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ । ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ‘ਤੇ ਅਚਾਨਕ ਹਮਲਾ ਕਰਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ । ਉਹ ਯੁੱਧ ਦੇ ਮੈਦਾਨ ਨੂੰ ਆਪਣੀ ਸੌਖ ਅਨੁਸਾਰ ਚੁਣਦਾ ਅਤੇ ਇਸ ਤਰ੍ਹਾਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲੈਂਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਗਾਂਧੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘‘ਉਹ (ਬੰਦਾ ਸਿੰਘ ਬਹਾਦਰ) ਬੜਾ ਉੱਚ-ਕੋਟੀ ਦਾ ਯੋਧਾ ਅਤੇ ਸੈਨਾਪਤੀ ਸੀ ।’’ 1

III. ਪ੍ਰਸ਼ਾਸਕ ਦੇ ਰੂਪ ਵਿੱਚ (As an Administrator)
ਬੰਦਾ ਸਿੰਘ ਬਹਾਦਰ ਇੱਕ ਉੱਚ-ਕੋਟੀ ਦਾ ਪ੍ਰਸ਼ਾਸਕ ਵੀ ਸੀ । ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਉੱਚਿਤ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ । ਉਸ ਨੇ ਖ਼ਾਲਸੇ ਦੇ ਨਾਂ ‘ਤੇ ਸ਼ਾਸਨ ਕੀਤਾ । ਉਸ ਨੇ ਆਪਣੇ ਰਾਜ ਵਿੱਚੋਂ ਮੁਸਲਮਾਨ ਕਰਮਚਾਰੀਆਂ ਨੂੰ ਹਟਾ ਦਿੱਤਾ ਕਿਉਂਕਿ ਉਹ ਬਹੁਤ ਭ੍ਰਿਸ਼ਟ ਹੋ ਗਏ ਸਨ । ਉਨ੍ਹਾਂ ਦੀ ਥਾਂ ਯੋਗ ਹਿੰਦੂਆਂ ਜਾਂ ਸਿੱਖਾਂ ਨੂੰ ਨਿਯੁਕਤ ਕੀਤਾ । ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਸ਼ਾਸਨ ਪ੍ਰਬੰਧ ਵਿੱਚ ਉੱਚ ਪਦਵੀਆਂ ‘ਤੇ ਨਿਯੁਕਤ ਕੀਤਾ । ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰ ਦਿੱਤਾ । ਇਸ ਨਾਲ ਵਾਹੀਕਾਰ ਭੂਮੀ ਦੇ ਮਾਲਕ ਬਣ ਗਏ । ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ । ਨਿਆਂ ਕਰਨ ਸਮੇਂ ਉਹ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ ਸੀ ।

IV. ਸੰਗਠਨ-ਕਰਤਾ ਦੇ ਰੂਪ ਵਿੱਚ (As an Organiser)

ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਆਇਆ, ਤਾਂ ਉਸ ਨਾਲ ਸਿਰਫ਼ 25 ਸਿੱਖ ਸਨ । ਛੇਤੀ ਹੀ ਉਸ ਨੇ ਆਪਣੇ ਝੰਡੇ ਅਧੀਨ ਹਜ਼ਾਰਾਂ ਸਿੱਖਾਂ ਨੂੰ ਇਕੱਠਾ ਕਰ ਲਿਆ । ਉਸ ਨੇ ਇਨ੍ਹਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਕੇ ਉਨਾਂ ਨੂੰ ਮੁਗ਼ਲਾਂ ਵਰਗੇ ਸ਼ਕਤੀਸ਼ਾਲੀ ਸਾਮਰਾਜ ਨਾਲ ਟਾਕਰਾ ਲੈਣ ਲਈ ਤਿਆਰ ਕੀਤਾ | ਬੰਦਾ ਸਿੰਘ ਬਹਾਦਰ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਮੁਗ਼ਲ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਵਿੱਚ ਸਫਲ ਹੋਇਆ । ਇਸ ਤਰ੍ਹਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਵਿੱਚ ਸੰਗਠਨ ਕਰਤਾ ਦੇ ਸਾਰੇ ਗੁਣ ਮੌਜੂਦ ਸਨ |

V. ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਸਥਾਨ (Banda Singh Bahadur’s place in History)

ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।ਉਸ ਨੇ ਥੋੜੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਉਸ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ । ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ । ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ । ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ । ਇਸ ਤਰ੍ਹਾਂ ਆਪਣੀਆਂ ਮਹਾਨ ਉਪਲੱਬਧੀਆਂ ਦੇ ਕਾਰਨ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਇੱਕ ਮੁੱਖ ਨਾਂ ਹੈ । ਡਾਕਟਰ ਰਾਜਪਾਲ ਸਿੰਘ ਦੇ ਸ਼ਬਦਾਂ ਵਿੱਚ,
‘‘ਨਿਰਸੰਦੇਹ ਬੰਦਾ ਬਹਾਦਰ 18ਵੀਂ ਸਦੀ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸੀ । ਅਸਲ ਵਿੱਚ ਉਸ ਦਾ ਨਾਂ ਸੁਤੰਤਰਤਾ, ਵਿਸ਼ਵਾਸ ਅਤੇ ਸ਼ਹੀਦੀ ਦਾ ਪ੍ਰਤੀਕ ਬਣ ਗਿਆ ।”
ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਡਾਕਟਰ ਜੀ. ਐੱਸ. ਦਿਉਲ ਦੇ ਅਨੁਸਾਰ,
18ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਵਿੱਚ ਬੰਦਾ ਬਹਾਦਰ ਨੂੰ ਇੱਕ ਖ਼ਾਸ ਥਾਂ ਪ੍ਰਾਪਤ ਹੈ ’2

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ? ਉਹ ਬੈਰਾਗੀ ਕਿਉਂ ਬਣਿਆ ? (What was Banda Singh Bahadur’s childhood name? Why did he become a Bairagi ?)
ਜਾਂ
ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ । (Describe briefly the early life of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਨੂੰ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਸ਼ੌਕ ਸੀ । ਇੱਕ ਦਿਨ ਉਸ ਨੇ ਇੱਕ ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜੋ ਗਰਭਵਤੀ ਸੀ । ਜਦੋਂ ਲਛਮਣ ਦੇਵ ਨੇ ਉਸ ਹਿਰਨੀ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ ਦੋ ਬੱਚੇ ਨਿਕਲੇ ਜੋ ਉਸ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ ।ਉਹ ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਤੋਂ ਪ੍ਰਭਾਵਿਤ ਹੋ ਕੇ ਬੈਰਾਗੀ ਬਣ ਗਿਆ ।

ਪ੍ਰਸ਼ਨ 2.
ਬੰਦਾ ਬੈਰਾਗੀ ਕੌਣ ਸੀ ? ਉਹ ਸਿੱਖ ਕਿਵੇਂ ਬਣਿਆ ? (Who was Banda Bairagi ? How did he become a Sikh ?)
ਉੱਤਰ-
ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ । ਇੱਕ ਦਿਨ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ । ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ । ਉਸ ਦੀ ਮੁਲਾਕਾਤ 1708 ਈ. ਵਿੱਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ । ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸਿੱਖ ਬਣ ਗਿਆ ।

ਪ੍ਰਸ਼ਨ 3.
ਗੁਰੁ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਸ ਨੂੰ ਕੀ ਆਦੇਸ਼ ਦਿੱਤੇ ? (What action and orders were given to Banda Singh Bahadur by Guru Gobind Singh Ji before sending him to Punjab ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਪੰਜ ਪਿਆਰੇ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ । ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਮਚਾਰੀ ਜੀਵਨ ਬਤੀਤ ਕਰਨ ਅਤੇ ਸਦਾ ਸੱਚ ਬੋਲਣ, ਨਵਾਂ ਧਰਮ ਨਹੀਂ ਚਲਾਉਣ ਅਤੇ ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣ ਦੇ ਆਦੇਸ਼ ਦਿੱਤੇ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ ? (How did Banda Singh Bahadur set up the Sikh Empire ?)
ਜਾਂ
ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਿਵੇਂ ਸਥਾਪਿਤ ਕੀਤਾ ? (How did Banda Singh Bahadur establish the Sikh State ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ । ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੇ ਵੱਧ-ਚੜ੍ਹ ਕੇ ਉਸ ਨੂੰ ਸਹਿਯੋਗ ਦਿੱਤਾ । ਬੰਦਾ ਸਿੰਘ ਬਹਾਦਰ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੋਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ-ਦਿੱਤਾ । ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ । ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ । (Give a brief account of the military exploits of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕਿਸੇ ਤਿੰਨ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ । (Give a brief account of the three important conquests of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਤਿੰਨ ਸੈਨਿਕ ਜਿੱਤਾਂ ਦੀਆਂ ਸਫਲਤਾਵਾਂ ਦਾ ਵਰਣਨ ਕਰੋ । (Explain three military conquests of Banda Singh Bahadur.)
ਉੱਤਰ-

  1. ਸੋਨੀਪਤ-ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1709 ਈ. ਵਿੱਚ ਸੋਨੀਪਤ ਨੂੰ ਆਸਾਨੀ ਨਾਲ ਜਿੱਤ ਕੇ ਕੀਤੀ ਸੀ ।
  2. ਬੰਦਾ ਸਿੰਘ ਬਹਾਦਰ ਨੇ ਨਵੰਬਰ, 1709 ਈ. ਵਿੱਚ ਸਮਾਣਾ ‘ਤੇ ਹਮਲਾ ਕਰਕੇ ਦਸ ਹਜ਼ਾਰ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ।
  3. ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਸ਼ਾਸਕ ਕਦਮਉੱਦੀਨ ਨੂੰ ਹਰਾ ਕੇ ਇਸ ‘ਤੇ ਕਬਜ਼ਾ ਕਰ ਲਿਆ ।
  4. ਸਢੋਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬੜਾ ਬਦਨਾਮ ਸੀ । ਬੰਦਾ ਸਿੰਘ ਬਹਾਦਰ ਨੇ ਇੱਥੇ ਇੰਨੀ ਭਾਰੀ ਤਬਾਹੀ ਮਚਾਈ ਕਿ ਸਢੋਰਾ ਦਾ ਨਾਂ ਕਤਲਗੜੀ ਪੈ ਗਿਆ ।
  5. ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦੀਆਂ ਫ਼ੌਜਾਂ ਨੂੰ ਹਰਾ ਕੇ ਸਰਹਿੰਦ ‘ਤੇ ਜਿੱਤ ਪ੍ਰਾਪਤ ਕੀਤੀ ਸੀ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੀ ਸਢੌਰਾ ਦੀ ਜਿੱਤ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the conquest of Sadhaura by Banda Singh Bahadur.)
ਉੱਤਰ-
ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬਦਨਾਮ ਸੀ । ਉਸ ਦੇ ਇਲਾਕੇ ਵਿੱਚ ਕੋਈ ਵੀ ਹਿੰਦ ਇਸਤਰੀ ਅਜਿਹੀ ਨਹੀਂ ਸੀ ਜਿਸ ਨੂੰ ਉਸ ਨੇ ਬੇਇੱਜ਼ਤ ਨਾ ਕੀਤਾ ਹੋਵੇ ਉਹ ਹਿੰਦੂਆਂ ਨੂੰ ਧਾਰਮਿਕ ਉਤਸਵ ਨਹੀਂ ਮਨਾਉਣ ਦਿੰਦਾ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਕਤਲ ਕਰਵਾ ਦਿੱਤਾ ਸੀ । ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਢੌਰੇ ‘ਤੇ ਹਮਲਾ ਕਰ ਦਿੱਤਾ । ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਕਤਲੇਆਮ ਕੀਤਾ ਗਿਆ ਕਿ ਸਢੋਰਾ ਦਾ ਨਾਂ ਕਤਲਗੜੀ ਪੈ ਗਿਆ ।

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a short note on the conquest of Sirhind by Banda Singh Bahadur.)
ਜਾਂ
ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Write briefly about the battle of Sirhind.)
ਜਾਂ
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ ? (How did Banda Singh Bahadur take revenge on Wazir Khan, the Faujdar of Sirhind for the martyrdom of younger sons of Guru Gobind Singh Ji ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ । ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ ? (Describe Banda Singh Bahadur’s conquest of Sirhind. Why was this battle significant for the Sikhs ?)
ਜਾਂ
ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of the battle of Chapparchiri.)
ਉੱਤਰ
-ਸਿੱਖਾਂ ਵਿੱਚ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਦੇ ਵਿਰੁੱਧ ਭਾਰੀ ਗੁੱਸਾ ਸੀ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਨੂੰ ਜ਼ਿੰਦਾ ਹੀ ਕੰਧ ਵਿੱਚ ਚਿਣਵਾ ਦਿੱਤਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ‘ਤੇ ਹਮਲਾ ਕਰ ਦਿੱਤਾ । ਇਹ ਲੜਾਈ ਬੜੀ ਭਿਅੰਕਰ ਸੀ । ਵਜ਼ੀਰ ਖਾਂ ਦੇ ਮਰਦੇ ਹੀ ਉਸ ਦੀ ਸੈਨਾ ਵਿੱਚ ਭਾਜੜ ਪੈ ਗਈ । ਸਿੱਖ ਇਸ ਲੜਾਈ ਵਿੱਚ ਜੇਤੂ ਰਹੇ । ਇਸ ਮਹੱਤਵਪੂਰਨ ਜਿੱਤ ਕਾਰਨ ਸਿੱਖਾਂ ਦਾ ਹੌਸਲਾ ਬਹੁਤ ਵੱਧ ਗਿਆ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Lohgarh by Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ । ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਵਿਸ਼ਾਲ ਫ਼ੌਜ ਪੰਜਾਬ ਭੇਜੀ । ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ । ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਸੀ। ਰਿਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ । ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 9.
ਗੁਰਦਾਸ ਨੰਗਲ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Gurdas Nangal.)
ਜਾਂ
ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ । (Give a brief account of the battle of Gurdas Nangal fought between Banda Singh Bahadur and the Mughals.)
ਉੱਤਰ-
ਅਬਦੁਸ ਸਮਦ ਖਾਂ ਨੇ ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਨਾਜ਼ੁਕ ਹੋ ਗਈ । ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਦੁਨੀ ਚੰਦ ਦੀ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ, ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ ?(When, where and how was Banda Singh Bahadur martyred ?)
ਉੱਤਰ-
ਬੰਦਾ ਸਿੰਘ ਬਹਾਦਰ ਅਤੇ ਲਗਭਗ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ । ਦਿੱਲੀ ਵਿੱਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ । ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ । ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ, ਪਰ ਸਿੱਖਾਂ ਨੇ ਇਨਕਾਰ ਕਰ ਦਿੱਤਾ । ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ | ਅਖ਼ੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ । ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਦਾ ਉਸ ਦੀਆਂ ਅੱਖਾਂ ਸਾਹਮਣੇ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ । ਅੰਤ ਵਿੱਚ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ।

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ । (Mention the causes of early success of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀ ਆਰੰਭਿਕ ਸਫਲਤਾ ਦੇ ਮੁੱਖ ਕਾਰਨ ਕੀ ਸਨ ? (What were the main causes of early success of Banda Singh Bahadur ?)
ਉੱਤਰ-

  1. ਪੰਜਾਬ ਦੇ ਮੁਗ਼ਲ ਹਾਕਮਾਂ ਦੁਆਰਾ ਸਿੱਖਾਂ ‘ਤੇ ਕੀਤੇ ਗਏ ਘੋਰ ਅੱਤਿਆਚਾਰਾਂ ਕਾਰਨ ਪੰਜਾਬ ਦੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਹਰ ਸੰਭਵ ਸਹਿਯੋਗ ਦਿੱਤਾ ।
  2. ਗੁਰੂ ਗੋਬਿੰਦ ਸਿੰਘ ਜੀ ਦੀ ਅਪੀਲ ‘ਤੇ ਪੰਜਾਬ ਦੇ ਸਿੱਖ ਬੰਦਾ ਸਿੰਘ ਬਹਾਦਰ ਦੇ ਝੰਡੇ ਅਧੀਨ ਇਕੱਠੇ ਹੋਏ ।
  3. ਔਰੰਗਜ਼ੇਬ ਦੇ ਉੱਤਰਾਧਿਕਾਰੀ ਬੜੇ ਅਯੋਗ ਸਨ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੀ ਤਾਕਤ ਵੱਲ ਆਪਣਾ ਪੂਰਾ ਧਿਆਨ ਨਾ ਦੇ ਸਕੇ ।
  4. ਪੰਜਾਬ ਦੇ ਪਹਾੜ ਵੀ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਵਿੱਚ ਸਹਾਇਕ ਸਿੱਧ ਹੋਏ ।

ਪ੍ਰਸ਼ਨ 12.
ਅੰਤ ਵਿੱਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੀ ਕਾਰਨ ਸਨ ? (What were the causes of final failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤ ਵਿੱਚ ਅਸਫਲਤਾ ਦੇ ਕਾਰਨ ਵਰਣਨ ਕਰੋ । (Mention the causes of ultimate failure of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਸੰਖੇਪ ਵਰਣਨ ਕਰੋ । (Describe in brief the failure of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ ? (What were the causes of final failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੋਈ ਤਿੰਨ ਕਾਰਨ ਦੱਸੋ । (Give any three causes of the failure of Banda Singh Bahadur.)
ਉੱਤਰ-

  1. ਮੁਗ਼ਲ ਸਾਮਰਾਜ ਦਾ ਅਤਿਅੰਤ ਸ਼ਕਤੀਸ਼ਾਲੀ ਹੋਣਾ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਮੁੱਖ ਕਾਰਨ ਸੀ ।
  2. ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਗਈਆਂ ਹਿਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ ।
  3. ਪੰਜਾਬ ਦੇ ਹਿੰਦੂ ਰਾਜਿਆਂ ਅਤੇ ਜ਼ਿਮੀਂਦਾਰਾਂ ਨੇ ਵੀ ਬੰਦਾ ਸਿੰਘ ਬਹਾਦਰ ਵਿਰੁੱਧ ਸਰਕਾਰ ਨੂੰ ਆਪਣਾ ਸਹਿਯੋਗ ਦਿੱਤਾ ।
  4. ਪੰਜਾਬ ਦੇ ਸੂਬੇਦਾਰ ਅਬਦੁਸ ਸਮਦ ਖਾਂ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 13.
ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਦੱਸੋ । (Describe traits of Banda Singh Bahadur’s personality.)
ਉੱਤਰ-

  1. ਬੰਦਾ ਸਿੰਘ ਬਹਾਦਰ ਬੜਾ ਹੀ ਨਿਡਰ ਅਤੇ ਸਾਹਸੀ ਸੀ । ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਉਹ ਕਦੀ ਘਬਰਾਉਂਦਾ ਨਹੀਂ ਸੀ ।
  2. ਉਹ ਸਿੱਖ ਧਰਮ ਦਾ ਸੱਚਾ ਪੈਰੋਕਾਰ ਸੀ । ਉਸ ਨੇ ਆਪਣੀਆਂ ਸਫਲਤਾਵਾਂ ਨੂੰ ਗੁਰੂ ਸਾਹਿਬਾਨ ਦਾ ਵਰਦਾਨ ਮੰਨਿਆ ।
  3. ਬੰਦਾ ਸਿੰਘ ਬਹਾਦਰ ਇੱਕ ਮਹਾਨ ਸੈਨਾਪਤੀ ਸੀ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਉਸ ਨੇ ਮੁਗ਼ਲ ਸ਼ਾਸਕਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ ।
  4. ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਵੀ ਸੀ । ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਸੀ ।

ਪ੍ਰਸ਼ਨ 14.
ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Describe briefly the achievements of Banda Singh Bahadur as a warrior and general.)
ਜਾਂ
ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ । (Explain the main contributions of Banda Singh Bahadur as a brave warrior and great military organiser.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਵਿੱਚ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ।ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ । ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ । ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ ।

ਪ੍ਰਸ਼ਨ 15.
ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ । (Write briefly about Banda Singh Bahadur’s achievements as an administrator.)
ਉੱਤਰ-
ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ । ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ । ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਲਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ । ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ।

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ ? (What place would you assign to Banda Singh Bahadur in the History of the Punjab ?)
ਜਾਂ
ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ ? (What is the place of Banda Singh Bahadur in the History of the Punjab ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ ? (What is the main contribution of Banda Singh Bahadur to Sikhs ?)
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਖ਼ਾਸ ਥਾਂ ਪ੍ਰਾਪਤ ਹੈ । ਉਹ ਇੱਕ ਮਹਾਨ ਯੋਧਾ, ਬਹਾਦਰ ਸੈਨਾਪਤੀ, ਯੋਗ ਪ੍ਰਸ਼ਾਸਕ ਅਤੇ ਉੱਚ-ਕੋਟੀ ਦਾ ਨੇਤਾ ਸੀ । ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਸਿੱਖਾਂ ਨੂੰ ਅੱਤਿਆਚਾਰੀਆਂ ਦਾ ਮੁਕਾਬਲਾ ਕਰਨ ਅਤੇ ਸੁਤੰਤਰਤਾ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ । ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ । ਬੰਦਾ ਸਿੰਘ ਬਹਾਦਰ ਅਤੇ ਸੁਤੰਤਰਤਾ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ । ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਸ਼ੋਸ਼ਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one sentence)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ਸੀ ?
ਉੱਤਰ-
27 ਅਕਤੂਬਰ, 1670 ਈ. ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਰਾਜੌਰੀ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ ?
ਜਾਂ
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ ?
ਉੱਤਰ-
ਲਛਮਣ ਦੇਵ ।

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਰਾਮ ਦੇਵ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦਾ ਬੈਰਾਗ ਧਾਰਨ ਕਰਨ ਤੋਂ ਬਾਅਦ ਉਸ ਦਾ ਕੀ ਨਾਂ ਪਿਆ ?
ਜਾਂ
ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ ?
ਉੱਤਰ-
ਮਾਧੋ ਦਾਸ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ ?
ਜਾਂ
ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦੀ ਕਿਹੜੀ ਘਟਨਾ ਸੀ ਜਿਸ ਨੇ ਉਸ ਨੂੰ ਬੈਰਾਗੀ ਬਣਾ ਦਿੱਤਾ ?
ਜਾਂ
ਕਿਸੇ ਘਟਨਾ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਬਦਲ ਦਿੱਤਾ ?
ਉੱਤਰ-
ਕਿਉਂਕਿ ਬੰਦਾ ਸਿੰਘ ਬਹਾਦਰ ਨੇ ਇੱਕ ਅਜਿਹੀ ਹਿਰਨੀ ਨੂੰ ਮਾਰ ਦਿੱਤਾ ਸੀ ਜੋ ਗਰਭਵਤੀ ਸੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦਾ ਸਿੰਘ ਬਹਾਦਰ ਕਿੱਥੇ ਮਿਲਿਆ ਸੀ ?
ਉੱਤਰ-
ਨੰਦੇੜ ਵਿਖੇ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 9.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ ?
ਉੱਤਰ-
1709 ਈ. ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ ?
ਉੱਤਰ-
ਸੋਨੀਪਤ ਤੋਂ ।

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਹਿੱਤ ਕਿਹੜੀ ਸੀ ?
ਉੱਤਰ-
ਸਮਾਣਾ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਨੇ ਸਢੌਰਾ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਕਿਉਂਕਿ ਇੱਥੋਂ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਕਾਰਨ ਬਹੁਤ ਬਦਨਾਮ ਸੀ ।

ਪ੍ਰਸ਼ਨ 13.
ਬੰਦਾ ਬਹਾਦਰ ਨੇ ਕਿਹੜਾ ਨਾਅਰਾ ਦਿੱਤਾ ?
ਉੱਤਰ-
ਫ਼ਤਿਹ ਧਰਮ, ਫ਼ਤਿਹ ਦਰਸ਼ਨ ।

ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਹਿੱਤ ਕਿਹੜੀ ਸੀ ?
ਉੱਤਰ-
ਸਰਹਿੰਦ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 15.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਕਦੋਂ ਜਿੱਤਿਆ ?
ਜਾਂ
ਚੱਪੜਚਿੜੀ ਦੀ ਲੜਾਈ ਕਦੋਂ ਹੋਈ ?
ਉੱਤਰ-
12 ਮਈ, 1710 ਈ. ।

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਕਿਉਂਕਿ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਂ ਸਿੱਖਾਂ ਦਾ ਕੱਟੜ ਦੁਸ਼ਮਣ ਸੀ ।

ਪ੍ਰਸ਼ਨ 17.
ਵਜ਼ੀਰ ਖਾਂ ਕੌਣ ਸੀ ?
ਉੱਤਰ-
ਸਰਹਿੰਦ ਦਾ ਫ਼ੌਜਦਾਰ ।

ਪ੍ਰਸ਼ਨ 18.
ਸਰਹਿੰਦ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਸ ਨੂੰ ਹਰਾਇਆ ਸੀ ?
ਉੱਤਰ-
ਵਜ਼ੀਰ ਖਾਂ ।

ਪ੍ਰਸ਼ਨ 19.
ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਕੀ ਨਾਂ ਸੀ ?
ਉੱਤਰ-
ਲੋਹਗੜ੍ਹ ।

ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ ?
ਉੱਤਰ-
ਚੰਬਾ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 21.
ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਅਜੈ ਸਿੰਘ ।

ਪ੍ਰਸ਼ਨ 22.
ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਅੰਤਿਮ ਲੜਾਈ ਕਿਹੜੀ ਸੀ ?
ਉੱਤਰ-
ਗੁਰਦਾਸ ਨੰਗਲ ਦੀ ।

ਪ੍ਰਸ਼ਨ 23.
ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗ਼ਲ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ ?
ਉੱਤਰ-
ਅਬਦੁਸ ਸਮਦ ਖਾਂ ।

ਪ੍ਰਸ਼ਨ 24.
ਗੁਰਦਾਸ ਨੰਗਲ ਦਾ ਯੁੱਧ ਕਦੋਂ ਹੋਇਆ ?
ਉੱਤਰ-
1715 ਈ. ।

ਪ੍ਰਸ਼ਨ 25.
ਬੰਦਾ ਸਿੰਘ ਬਹਾਦਰ ਨੂੰ ਕਿਸੇ ਨੇ ਸ਼ਹੀਦ ਕਰਵਾਇਆ ਸੀ ?
ਉੱਤਰ-
ਅਬਦੁਸ ਸਮਦ ਖ਼ਾਂ ਨੇ ।

ਪ੍ਰਸ਼ਨ 26.
ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ?
ਉੱਤਰ-
9 ਜੂਨ, 1716 ਈ. ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 27.
ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਦਿੱਲੀ ।

ਪ੍ਰਸ਼ਨ 28.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਕਿਸੇ ਮੁਗ਼ਲ ਬਾਦਸ਼ਾਹ ਦਾ ਸ਼ਾਸਨ ਸੀ ?
ਉੱਤਰ-
ਫ਼ਰੁਖਸੀਅਰ ।

ਪ੍ਰਸ਼ਨ 29.
ਬੰਦਾ ਬਹਾਦਰ ਨੇ ਕਿਸ ਪ੍ਰਥਾ ਨੂੰ ਖ਼ਤਮ ਕੀਤਾ ?
ਉੱਤਰ-
ਜ਼ਮੀਂਦਾਰੀ ਪ੍ਰਥਾ ।

ਪ੍ਰਸ਼ਨ 30.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਚੰਗਾ ਸ਼ਾਸਨ ਪ੍ਰਬੰਧ ਲਾਗੂ ਕੀਤਾ ਸੀ ।

ਪ੍ਰਸ਼ਨ 31.
ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਹੁਤ ਸੀਮਿਤ ਸਨ ।

ਪ੍ਰਸ਼ਨ 32.
ਬੰਦਾ ਸਿੰਘ ਬਹਾਦਰ ਨੇ ਕਿਸ ਨਾਂ ਦੇ ਸਿੱਕੇ ਜਾਰੀ ਕੀਤੇ ਸਨ ?
ਜਾਂ
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਿੱਕੇ ਜਾਰੀ ਕੀਤੇ ?
ਉੱਤਰ-
ਨਾਨਕ ਸ਼ਾਹੀ ਅਤੇ ਗੋਬਿੰਦ ਸ਼ਾਹੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 33.
ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਰਾਜਨੀਤਿਕ ਸੁਤੰਤਰਤਾ ਦਾ ਪਹਿਲਾ ਪਾਠ ਸਿਖਾਇਆ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਬੰਦਾ ਸਿੰਘ ਬਹਾਦਰ ਦਾ ਜਨਮ …………………….. ਵਿੱਚ ਹੋਇਆ ।
ਉੱਤਰ-
(1670 ਈ. )

2. ਬੰਦਾ ਸਿੰਘ ਬਹਾਦਰ ਦਾ ਜਨਮ ……………………… ਵਿਖੇ ਹੋਇਆ ਸੀ ।
ਉੱਤਰ-
(ਰਾਜੌਰੀ)

3. ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਂ ………………………… ਸੀ ।
ਉੱਤਰ-
(ਰਾਮਦੇਵ)

4. ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ …………………….. ਸੀ
ਉੱਤਰ-
(ਲੱਛਮਣ ਦੇਵ)

5. ……………….. ਦੇ ਸ਼ਿਕਾਰ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ।
ਉੱਤਰ-
(ਇਕ ਹਿਰਨੀ)

6. ਜਾਨਕੀ ਪ੍ਰਸ਼ਾਦ ਨਾਂ ਦੇ ਵੈਰਾਗੀ ਨੇ ਲੱਛਮਣ ਦੇਵ ਦਾ ਨਾਂ ਬਦਲ ਕੇ ………………………… ਰੱਖ ਦਿਤਾ ।
ਉੱਤਰ-
(ਮਾਧੋ ਦਾਸ)

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

7. 1708 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ …….. ਵਿਖੇ ਮੁਲਾਕਾਤ ਹੋਈ ।
ਉੱਤਰ-
(ਨੰਦੇੜ)

8. ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ……………………… ਦਾ ਨਾਂ ਦਿੱਤਾ ।
ਉੱਤਰ-
(ਬੰਦਾ ਸਿੰਘ ਬਹਾਦਰ)

9. ਬੰਦਾ ਸਿੰਘ ਬਹਾਦਰ ਨੇ ਆਪਣੀ ਜਿੱਤਾਂ ਦੀ ਸ਼ੁਰੂਆਤ ……………………. ਤੋਂ ਕੀਤੀ ।
ਉੱਤਰ-
(ਸੋਨੀਪਤ)

10. ਬੰਦਾ ਸਿੰਘ ਬਹਾਦਰ ਨੇ ……………………… ਵਿੱਚ ਸੋਨੀਪਤ ਨੂੰ ਜਿੱਤਿਆ ।
ਉੱਤਰ-
(1709 ਈ.)

11. ਬੰਦਾ ਸਿੰਘ ਬਹਾਦਰ ਨੇ ਸਢੋਰਾ ਦੇ ਸ਼ਾਸਕ ……………………. ਨੂੰ ਇੱਕ ਕਰਾਰੀ ਹਾਰ ਦਿੱਤੀ ।
ਉੱਤਰ-
(ਉਸਮਾਨ ਖ਼ਾ)

12. ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ …………………………. ਸੀ ।
ਉੱਤਰ-
ਵਜ਼ੀਰ ਖਾਂ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

13. ਬੰਦਾ ਸਿੰਘ ਬਹਾਦਰ ਨੇ ………………………. ਨੂੰ ਸਰਹਿੰਦ ਦਾ ਸ਼ਾਸਕ ਨਿਯੁਕਤ ਕੀਤਾ ।
ਉੱਤਰ-
(ਬਾਜ਼ ਸਿੰਘ)

14. ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ………………………. ਸੀ ।
ਉੱਤਰ-
(ਲੋਹਗੜ੍ਹ)

15. ਬੰਦਾ ਸਿੰਘ ਬਹਾਦਰ ਨੇ ………………………… ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
(ਲੋਹਗੜ੍ਹ)

16. ਗੁਰਦਾਸ ਨੰਗਲ ਦੀ ਲੜਾਈ ……………………… ਵਿੱਚ ਹੋਈ ।
ਉੱਤਰ-
(1715 ਈ.)

17. ਬੰਦਾ ਸਿੰਘ ਬਹਾਦਰ ਨੂੰ ………………………. ਵਿਖੇ ਸ਼ਹੀਦ ਕੀਤਾ ਗਿਆ ।
ਉੱਤਰ-
(ਦਿੱਲੀ)

18. ਬੰਦਾ ਸਿੰਘ ਬਹਾਦਰ ਨੂੰ …………………. ਵਿੱਚ ਸ਼ਹੀਦ ਕੀਤਾ ਗਿਆ !
ਉੱਤਰ-
(1716 ਈ. )

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

19. …………………….. ਨੇ ਸਿੱਖ ਕੌਮ ਦੇ ਪਹਿਲੇ ਸਿੱਕੇ ਜਾਰੀ ਕੀਤੇ ।
ਉੱਤਰ-
(ਬੰਦਾ ਸਿੰਘ ਬਹਾਦਰ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਨੂੰ ਹੋਇਆ |
ਉੱਤਰ-
ਠੀਕ

2. ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ਵਿਖੇ ਹੋਇਆ ।
ਉੱਤਰ-
ਠੀਕ

3. ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਨਾਂ ਲਛਮਣ ਦੇਵ ਸੀ ।
ਉੱਤਰ-
ਗ਼ਲਤ

4. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਰਾਮਦੇਵ ਸੀ ।
ਉੱਤਰ-
ਗ਼ਲਤ

5. ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਨੇ ਲੱਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਸੀ ।
ਉੱਤਰ-
ਠੀਕ

6. ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿਖੇ ਮਿਲੇ ।
ਉੱਤਰ-
ਗ਼ਲਤ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

7. ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1709 ਈ. ਵਿੱਚ ਸੋਨੀਪਤ ਤੋਂ ਕੀਤੀ ।
ਉੱਤਰ-
ਠੀਕ

8. ਬੰਦਾ ਸਿੰਘ ਬਹਾਦਰ ਨੇ ਕਪੂਰੀ ਵਿਖੇ ਕਦਮਉੱਦੀਨ ਨੂੰ ਹਰਾਇਆ ਸੀ ।
ਉੱਤਰ-
ਠੀਕ

9. ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਸ਼ਾਸਕ ਉਸਮਾਨ ਖ਼ਾਂ ਨੂੰ ਕਰਾਰੀ ਹਾਰ ਦਿੱਤੀ ਸੀ ।
ਉੱਤਰ-
ਠੀਕ

10. ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਰੋਪੜ ਦੀ ਸੀ ।
ਉੱਤਰ-
ਗ਼ਲਤ

11. ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਸਰਹਿੰਦ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

12. ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਂ ਸੀ ।
ਉੱਤਰ-
ਠੀਕ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

13. ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ ਸੀ ।
ਉੱਤਰ-
ਠੀਕ

14. ਗੁਰਦਾਸ ਨੰਗਲ ਦੀ ਲੜਾਈ 1715 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

15. ਬੰਦਾ ਸਿੰਘ ਬਹਾਦਰ ਨੂੰ 1716 ਈ. ਵਿੱਚ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

16. ਬੰਦਾ ਸਿੰਘ ਬਹਾਦਰ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਗ਼ਲਤ

17. ਬੰਦਾ ਸਿੰਘ ਬਹਾਦਰ ਪੰਜਾਬ ਦਾ ਪਹਿਲਾ ਅਜਿਹਾ ਸ਼ਾਸਕ ਸੀ ਜਿਸਨੇ ਸਿੱਖ ਸਿੱਕੇ ਜਾਰੀ ਕੀਤੇ ।
ਉੱਤਰ-
ਠੀਕ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ?
(i) 1625 ਈ. ਵਿੱਚ
(ii) 1660 ਈ. ਵਿੱਚ
(iii) 1670 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iii) 1670 ਈ. ਵਿੱਚ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ?
(i) ਰਾਜਗੜ੍ਹ ਵਿਖੇ
(ii) ਰਾਜੌਰੀ ਵਿਖੇ
(iii) ਸਢੌਰਾ ਵਿਖੇ
(iv) ਨੰਦੇੜ ਵਿਖੇ ।
ਉੱਤਰ-
(ii) ਰਾਜੌਰੀ ਵਿਖੇ ।

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ ?
(i) ਲਛਮਣ ਦੇਵ
(ii) ਰਾਮਦੇਵ
(iii) ਮਾਧੋ ਦਾਸ
(iv) ਗ਼ਰੀਬ ਦਾਸ ।
ਉੱਤਰ-
(i) ਲਛਮਣ ਦੇਵ ।

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਨਾਮਦੇਵ
(ii) ਰਾਮਦੇਵ
(iii) ਸਹਿਦੇਵ
(iv) ਲਛਮਣ ਦੇਵ ।
ਉੱਤਰ-
(ii) ਰਾਮਦੇਵ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ ?
(i) ਇਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ
(ii) ਇਕ ਗਰਭਵਤੀ ਸ਼ੇਰਨੀ ਨੂੰ ਮਾਰਨ ਕਰਕੇ
(iii) ਇਕ ਗਰਭਵਤੀ ਹਥਨੀ ਨੂੰ ਮਾਰਨ ਕਰਕੇ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਇਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 6.
ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ ?
(i) ਲਛਮਣ ਦੇਵ
(ii) ਮਾਧੋ ਦਾਸ
(iii) ਜਾਨਕੀ ਪ੍ਰਸ਼ਾਦ
(iv) ਔਘੜਨਾਥ ।
ਉੱਤਰ-
(ii) ਮਾਧੋ ਦਾਸ ।

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀ ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ?
(i) ਸ੍ਰੀ ਆਨੰਦਪੁਰ ਸਾਹਿਬ
(ii) ਅੰਮ੍ਰਿਤਸਰ
(iii) ਗੋਇੰਦਵਾਲ ਸਾਹਿਬ
(iv) ਨੰਦੇੜ ।
ਉੱਤਰ-
(iv) ਨੰਦੇੜ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਭੇਜਿਆ ?
(i) ਸਿੱਖ ਰਾਜ ਦੀ ਸਥਾਪਨਾ ਲਈ
(ii) ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ
(iii) ਅਫ਼ਗਾਨਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ
(iv) ਉੱਪਰ ਲਿਖੇ ਸਾਰੇ ।
ਉੱਤਰ-
(ii) ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ ।

ਪ੍ਰਸ਼ਨ 9.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ ?
(i) 1708 ਈ. ਵਿੱਚ
(ii) 1709 ਈ. ਵਿੱਚ
(iii) 1710 ਈ. ਵਿੱਚ
(iv) 1715 ਈ. ਵਿੱਚ ।
ਉੱਤਰ-
(ii) 1709 ਈ. ਵਿੱਚ ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ ?
(i) ਪਾਨੀਪਤ ਤੋਂ
(ii) ਸੋਨੀਪਤ ਤੋਂ
(iii) ਸਮਾਣਾ ਤੋਂ
(iv) ਕੋਪੁਰੀ ਤੋਂ ।
ਉੱਤਰ-
(ii) ਸੋਨੀਪਤ ਤੋਂ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਕਿਸ ਸ਼ਾਸਕ ਨੂੰ ਹਰਾਇਆ ਸੀ ?
(i) ਰਹਿਮਤ ਖਾਂ
(ii) ਜ਼ਕਰੀਆ ਖ਼ਾਂ
(iii) ਉਸਮਾਨ ਖ਼ਾਂ
(iv) ਵਜ਼ੀਰ ਖਾਂ ।
ਉੱਤਰ-
(iii) ਉਸਮਾਨ ਖ਼ਾਂ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ ?
(i) ਸਢੋਰਾ ਦੀ
(ii) ਲੋਹਗੜ੍ਹ ਦੀ
(iii) ਰੋਪੜ ਦੀ
(iv) ਸਰਹਿੰਦ ਦੀ ।
ਉੱਤਰ-
(iv) ਸਰਹਿੰਦ ਦੀ ।

ਪ੍ਰਸ਼ਨ 13.
ਵਜ਼ੀਰ ਖਾਂ ਕਿੱਥੋਂ ਦਾ ਮੁਗ਼ਲ ਸੂਬੇਦਾਰ ਸੀ ?
(i) ਸਮਾਣਾ
(ii) ਸੋਨੀਪਤ
(iii) ਸਰਹਿੰਦ
(iv) ਗੁਰਦਾਸ ਨੰਗਲ ।
ਉੱਤਰ-
(iii) ਸਰਹਿੰਦ ।

ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1708 ਈ. ਵਿੱਚ
(ii) 1709 ਈ. ਵਿੱਚ
(iii) 1710 ਈ. ਵਿੱਚ
(iv) 1712 ਈ. ਵਿੱਚ ।
ਉੱਤਰ-
(iii) 1710 ਈ. ਵਿੱਚ ।

ਪ੍ਰਸ਼ਨ 15.
ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਕੀ ਸੀ ?
(i) ਲੋਹਗੜ੍ਹ
(ii) ਗੁਰਦਾਸ ਨੰਗਲ
(iii) ਅੰਮ੍ਰਿਤਸਰ
(iv) ਕਲਾਨੌਰ ।
ਉੱਤਰ-
(i) ਲੋਹਗੜ੍ਹ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ ?
(i) ਬਿਲਾਸਪੁਰ
(ii) ਚੰਬਾ
(iii) ਮੰਡੀ
(iv) ਕੁੱਲੂ ।
ਉੱਤਰ-
(ii) ਚੰਬਾ ।

ਪ੍ਰਸ਼ਨ 17.
ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ ?
(i) ਅਜੈ ਸਿੰਘ
(ii) ਅਭੈ ਸਿੰਘ
(iii) ਦਇਆ ਸਿੰਘ
(iv) ਬਿਨੋਦ ਸਿੰਘ ।
ਉੱਤਰ-
(i) ਅਜੈ ਸਿੰਘ ।

ਪ੍ਰਸ਼ਨ 18.
ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ ?
(i) 1709 ਈ. ਵਿੱਚ
(ii) 1710 ਈ. ਵਿੱਚ
(iii) 1712 ਈ. ਵਿੱਚ
(iv) 1715 ਈ. ਵਿੱਚ ।
ਉੱਤਰ-
(iv) 1715 ਈ. ਵਿੱਚ ।

ਪ੍ਰਸ਼ਨ 19.
ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਦਿੱਲੀ ਵਿਖੇ
(ii) ਲਾਹੌਰ ਵਿਖੇ
(iii) ਮੁਲਤਾਨ ਵਿਖੇ
(iv) ਅੰਮ੍ਰਿਤਸਰ ਵਿਖੇ ।
ਉੱਤਰ-
(i) ਦਿੱਲੀ ਵਿਖੇ ।

ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1714 ਈ. ਵਿੱਚ
(ii) 1715 ਈ. ਵਿੱਚ
(iii) 1716 ਈ. ਵਿੱਚ
(iv) 1718 ਈ. ਵਿੱਚ ।
ਉੱਤਰ-
(iii) 1716 ਈ. ਵਿੱਚ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 21.
ਬੰਦਾ ਸਿੰਘ ਬਹਾਦਰ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ਸੀ ?
(i) ਔਰੰਗਜ਼ੇਬ .
(ii) ਬਹਾਦਰ ਸ਼ਾਹ ਪਹਿਲਾ
(iii) ਜਹਾਂਦਾਰ ਸ਼ਾਹ
(iv) ਫ਼ਰੁਖਸੀਅਰ ।
ਉੱਤਰ-
(iv) ਫ਼ਰੁਖਸੀਅਰ ।

ਪ੍ਰਸ਼ਨ 22.
ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦਾ ਕੀ ਕਾਰਨ ਸੀ ?
(i) ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ
(ii) ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ
(iii) ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 23.
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦਾ ਮੁੱਖ ਕਾਰਨ ਕੀ ਸੀ ?
(i) ਮੁਗ਼ਲ ਸਾਮਰਾਜ ਦਾ ਸ਼ਕਤੀਸ਼ਾਲੀ ਹੋਣਾ ।
(ii) ਗੁਰਦਾਸ ਨੰਗਲ ਉੱਤੇ ਅਚਾਨਕ ਹਮਲਾ
(iii) ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿਚਾਲੇ ਮਤਭੇਦ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ

1. ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ । ਉਸ ਦਾ ਪਿਤਾ ਇੱਕ ਸਾਧਾਰਨ ਕਿਸਾਨ ਸੀ । ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ । ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ । ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ । ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਿਆ । ਨੰਦੇੜ ਵਿਖੇ ਹੀ 1708 ਈ. ਵਿੱਚ ਉਸ ਦੀ ਮੁਲਾਕਾਤ ਗੁਰੁ ਗੋਬਿੰਦ ਸਿੰਘ ਜੀ ਨਾਲ ਹੋਈ । ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ) ਬਣ ਗਿਆ । ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ।

1. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ ?
2. ਬੰਦਾ ਸਿੰਘ ਬਹਾਦਰ ਦੇ ਦਿਲ ‘ਤੇ ਕਿਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ?
3. ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ ?
4. ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਦੋਂ ਹੋਈ ਸੀ ?
(i) 1705 ਈ.
(ii) 1706 ਈ.
(iii) 1707 ਈ.
(iv) 1708 ਈ. ।
5. ਬੰਦਾ ਬੈਰਾਗੀ ਸਿੱਖ ਕਿਵੇਂ ਬਣਿਆ ?
ਉੱਤਰ-
1. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ।
2. ਬੰਦਾ ਸਿੰਘ ਬਹਾਦਰ ਦੁਆਰਾ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕਰਨ ਕਾਰਨ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ ।
3. ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਨੰਦੇੜ ਵਿਖੇ ਹੋਈ ।
4. 1708 ਈ. ।
5. ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ । ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ ।

2. ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਉਸ ਨੂੰ ਇੱਕ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਮੁਸਲਮਾਨਾਂ ਨੂੰ ਲੰਬੇ ਸਮੇਂ ਤਕ ਯਾਦ ਰਹੇ । 12 ਮਈ, 1710 ਈ. ਨੂੰ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦੀਆਂ ਫ਼ੌਜਾਂ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੇ ਅਜਿਹੇ ਆਹੂ ਲਾਹੇ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ। ਵਜ਼ੀਰ ਖਾਂ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਉਲਟਾ ਲਟਕਾ ਦਿੱਤਾ ਗਿਆ । 14 ਮਈ, 1710 ਈ. ਨੂੰ ਸਾਰੇ ਸਰਹਿੰਦ ਵਿੱਚ ਭਾਰੀ ਕਤਲੇਆਮ ਕੀਤਾ ਗਿਆ । ਇਸ ਸ਼ਾਨਦਾਰ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

1. ਵਜ਼ੀਰ ਖਾਂ ਕੌਣ ਸੀ ?
2. ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕਿਉਂ ਕੀਤਾ ?
3. ਵਜ਼ੀਰ ਖਾਂ ਕਿਸ ਥਾਂ ਤੇ ਸਿੱਖਾਂ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਗਿਆ ਸੀ ?
4. ਚੱਪੜਚਿੜੀ ਦੀ ਲੜਾਈ ਕਦੋਂ ਹੋਈ ਸੀ ?
(i) 1706 ਈ.
(ii) 1708 ਈ.
(iii) 1709 ਈ.
(iv) 1710 ਈ. ।
5. ਚੱਪੜਚਿੜੀ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ?
ਉੱਤਰ-
1. ਵਜ਼ੀਰ ਖਾਂ ਸਰਹਿੰਦ ਦਾ ਨਵਾਬ ਸੀ ।
2. ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿੰਦਾ ਚਿਣਵਾ ਦਿੱਤੇ ਜਾਣ ਦਾ ਬਦਲਾ ਲੈਣਾ ਚਾਹੁੰਦਾ ਸੀ ।
3. ਵਜ਼ੀਰ ਖਾਂ ਚੱਪੜਚਿੜੀ ਵਿਖੇ ਸਿੱਖਾਂ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਗਿਆ ਸੀ ।
4. 1710 ਈ. ।
5. ਚੱਪੜਚਿੜੀ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

3. ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ । ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ । ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ । ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ । ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ ।

ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ । ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ । ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

1. ਅਬਦੁਸ ਸਮਦ ਖਾਂ ਕੌਣ ਸੀ?
2. ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਕਿਸ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਕੀਤਾ ? 1
3. ਗੁਰਦਾਸ ਨੰਗਲ ਦੀ ਲੜਾਈ ਕਿੰਨੀ ਦੇਰ ਤਕ ਚੱਲੀ ?
4. ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਕਿਹੜਾ ਸਾਥੀ ਉਸ ਦਾ ਸਾਥ ਛੱਡ ਗਿਆ ?
5. ਬੰਦਾ ਸਿੰਘ ਬਹਾਦਰ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ?
(i) 1705 ਈ.
(ii) 1710 ਈ.
(iii) 1711 ਈ.
(iv) 1715 ਈ. ।
ਉੱਤਰ-
1. ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ ।
2. ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ ।
3. ਗੁਰਦਾਸ ਨੰਗਲ ਦੀ ਲੜਾਈ 8 ਮਹੀਨਿਆਂ ਤਕ ਚੱਲੀ ।
4. ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥੀ ਬਾਬਾ ਬਿਨੋਦ ਸਿੰਘ ਉਸ ਦਾ ਸਾਥ ਛੱਡ ਗਿਆ ਸੀ ।
5. 1715 ਈ. ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

Punjab State Board PSEB 12th Class History Book Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ Textbook Exercise Questions and Answers.

PSEB Solutions for Class 12 History Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

Long Answer Type Questions

ਪ੍ਰਸ਼ਨ 1.
ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ ? (Name the sincere Sikh who searched for the Ninth Guru and why ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ ਅਤੇ ਕਿਉਂ ? (Who found Guru Tegh Bahadur Ji and why ?)

ਸਿੱਖ ਧਰਮ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸ ਨੇ ਅਤੇ ਕਿਵੇਂ ਕੀਤੀ ? (Who discovered the ninth Guru Tegh Bahadur Ji and how ?)
ਉੱਤਰ-
1664 ਈ. ਵਿੱਚ ਦਿੱਲੀ ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ ਤਾਂ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ । ਉਹ ਇੱਕ ਵਪਾਰੀ ਸੀ । ਇੱਕ ਵਾਰੀ ਜਦੋਂ ਉਸ ਦਾ ਜਹਾਜ਼ ਸਮੁੰਦਰੀ ਤੂਫ਼ਾਨ ਵਿੱਚ ਘਿਰ ਕੇ ਡੁੱਬਣ ਲੱਗਾ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਕਿਨਾਰੇ ਲੱਗ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ । ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਜਹਾਜ਼ ਬਚ ਗਿਆ । ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਆਪਣੇ ਪਰਿਵਾਰ ਸਮੇਤ ਬਾਬਾ ਬਕਾਲਾ ਪਹੁੰਚਿਆ । ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ ।

ਉਸ ਨੇ ਅਸਲੀ ਗੁਰੂ ਨੂੰ ਲੱਭਣ ਦੀ ਇੱਕ ਵਿਉਂਤ ਬਣਾਈ । ਉਹ ਵਾਰੋ-ਵਾਰੀ ਹਰ ਗੁਰੂ ਕੋਲ ਗਿਆ ਤੇ ਉਨ੍ਹਾਂ ਨੂੰ ਦੋ-ਦੋ ਮੋਹਰਾਂ ਭੇਟ ਕਰਦਾ ਗਿਆ ਝੂਠੇ ਗੁਰੁ ਦੋ-ਦੋ ਮੋਹਰਾਂ ਲੈ ਕੇ ਖੁਸ਼ ਹੋ ਗਏ । ਜਦੋਂ ਮੱਖਣ ਸ਼ਾਹ ਨੇ ਅਖੀਰ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, “ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ।” ਇਹ ਸੁਣ ਕੇ ਮੱਖਣ ਸ਼ਾਹ ਬਹੁਤ ਖੁਸ਼ ਹੋਇਆ ਅਤੇ ਉਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਭਾਵ ਗੁਰੂ ਮਿਲ ਗਿਆ ਹੈ । ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the travels of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about the travels of Guru Tegh Bahadur Ji ?).
ਉੱਤਰ-
ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਦੇ ਸਮੇਂ (1664-75 ਈ.) ਦੇ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਨੂੰ ਦੂਰ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ । ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ 1664 ਈ. ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨ ਤਾਰਨ, ਖੇਮਕਰਨ, ਕੀਰਤਪੁਰ ਅਤੇ ਬਿਲਾਸਪੁਰ ਆਦਿ ਪੰਜਾਬ ਦੇ ਖੇਤਰਾਂ ਦੀਆਂ ਯਾਤਰਾਵਾਂ ਕੀਤੀਆਂ ।

ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਪੂਰਬੀ ਭਾਰਤ ਦੀਆਂ ਯਾਤਰਾਵਾਂ ‘ਤੇ ਨਿਕਲ ਪਏ । ਆਪਣੀ ਇਸ ਯਾਤਰਾ ਦੇ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਧਮਧਾਨ, ਦਿੱਲੀ, ਮਥੁਰਾ, ਬ੍ਰਿਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਗਯਾ, ਪਟਨਾ, ਢਾਕਾਂ ਅਤੇ ਆਸਾਮ ਆਦਿ ਸਥਾਨਾਂ ‘ਤੇ ਗਏ । ਇਨ੍ਹਾਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਕਈ ਪ੍ਰਸਿੱਧ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਇਹ ਯਾਤਰਾਵਾਂ ਸਿੱਖ ਪੰਥ ਦੇ ਵਿਕਾਸ ਲਈ ਬੜੀਆਂ ਲਾਹੇਵੰਦ ਸਿੱਧ ਹੋਈਆਂ। ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਮਤ ਵਿੱਚ ਸ਼ਾਮਲ ਹੋਏ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੀਆਂ ਕਿਸੇ ਛੇ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of any six travels of Guru Tegh Bahadur Ji.)
ਉੱਤਰ-
ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ ।

1. ਅੰਮ੍ਰਿਤਸਰ – ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ । ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ । ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ । ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ । ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇਕ ਰੁੱਖ ਥੱਲੇ ਜਾ ਬਿਰਾਜੇ । ਹੁਣ ਇੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ ਕਹਿੰਦੇ’ ਹਨ ।

2. ਵੱਲਾ ਤੇ ਘੁਕੇਵਾਲੀ – ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਜੀ ਵੱਲਾ ਨਾਮੀ ਪਿੰਡ ਵਿੱਚ ਗਏ । ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁਕੇਵਾਲੀ ਪਿੰਡ ਗਏ । ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ’ ਗੁਰੂ ਕਾ ਬਾਗ਼’ ਰੱਖ ਦਿੱਤਾ ।

3. ਬਨਾਰਸ – ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਬਨਾਰਸ ਪਹੁੰਚੇ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ । ਗੁਰੂ ਸਾਹਿਬ ਨੇ ਆਪ ਇਸ ਨਦੀ ਵਿਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ।

4. ਪਟਨਾ – ਗੁਰੂ ਤੇਗ਼ ਬਹਾਦਰ ਜੀ 1666 ਈ. ਵਿੱਚ ਪਟਨਾ ਵਿਖੇ ਪਹੁੰਚੇ । ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ । ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ ‘ਗੁਰੁ ਦਾ ਘਰ’ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ ।

5. ਮਥੁਰਾ – ਗੁਰੂ ਤੇਗ਼ ਬਹਾਦਰ ਜੀ ਦਿੱਲੀ ਤੋਂ ਬਾਅਦ ਮਥੁਰਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ । ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ ।

6. ਢਾਕਾ – ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

ਪ੍ਰਸ਼ਨ 4.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਹਨਾਂ ਕਾਰਨਾਂ ਕਰਕੇ ਹੋਈ ? (What were the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨਾਂ ਦਾ ਅਧਿਐਨ ਕਰੋ । (Study the causes responsible for the martyrdom of Guru Tegh Bahadur Ji.)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ – 1605 ਈ. ਤਕ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ । ਪਰ ਜਦੋਂ 1606 ਈ. ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ । ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ । ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

2. ਔਰੰਗਜ਼ੇਬ ਦੀ ਕੱਟੜਤਾ – ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ । ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ । ਸਿੱਟੇ ਵਜੋਂ ਤਲਵਾਰ ਦੇ ਜ਼ੋਰ ‘ਤੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।

3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ ਤੇ ਪ੍ਰਭਾਵ – ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ । ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।

4. ਸਿੱਖ ਧਰਮ ਦਾ ਪ੍ਰਸਾਰ – ਗੁਰੁ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ । ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ ।

5. ਰਾਮ ਰਾਏ ਦੀ ਦੁਸ਼ਮਣੀ – ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ । ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਜਦੋਂ ਗੁਰਗੱਦੀ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਅਤੇ ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲੀ ਤਾਂ ਉਹ ਇਹ ਸਹਾਰ ਨਾ ਸਕਿਆ । ਉਸ ਨੇ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ ।

6. ਕਸ਼ਮੀਰੀ ਪੰਡਤਾਂ ਦੀ ਪੁਕਾਰ – ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ‘ਤੇ ਘੋਰ ਅੱਤਿਆਚਾਰ ਕੀਤੇ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦੀ ਸਮੀਖਿਆ ਕਰੋ । (Discuss the role played by Naqshbandis in the martyrdom of Guru Tegh Bahadur Ji.)
ਉੱਤਰ-
ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਸੰਪਰਦਾ ਸੀ । ਇਸ ਸੰਪਰਦਾ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ, ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਤੇ ਮੁਸਲਮਾਨਾਂ ਦਾ ਗੁਰੂ ਘਰ ਪ੍ਰਤੀ ਵੱਧ ਰਿਹਾ ਰੁਝਾਨ ਅਸਹਿਣਸ਼ੀਲ ਸੀ । ਨਕਸ਼ਬੰਦੀਆਂ ਨੂੰ ਖ਼ਤਰਾ ਹੋ ਗਿਆ ਕਿ ਕਿਧਰੇ ਲੋਕਾਂ ਵਿੱਚ ਆ ਰਹੀ ਜਾਗ੍ਰਿਤੀ ਅਤੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਚੁਣੌਤੀ ਨਾ ਬਣ ਜਾਏ । ਅਜਿਹਾ ਹੋਣ ਨਾਲ ਭਾਰਤ ਵਿੱਚ ਮੁਸਲਿਮ ਸਮਾਜ ਦੀਆਂ ਜੜਾਂ ਹਿਲ ਸਕਦੀਆਂ ਸਨ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕੀਤਾ । ਉਨ੍ਹਾਂ ਦੀ ਇਸ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ।

ਉਸ ਸਮੇਂ ਸ਼ੇਖ਼ ਮਾਸੂਮ ਨਕਸ਼ਬੰਦੀਆਂ ਦਾ ਨੇਤਾ ਸੀ । ਉਹ ਆਪਣੇ ਪਿਤਾ ਸ਼ੇਖ਼ ਅਹਿਮਦ ਸਰਹਿੰਦੀ ਤੋਂ ਵੀ ਵਧੇਰੇ ਕੱਟੜ ਸੀ । ਉਸ ਦਾ ਵਿਚਾਰ ਸੀ ਕਿ ਜੇਕਰ ਪੰਜਾਬ ਵਿੱਚ ਸਿੱਖਾਂ ਦਾ ਛੇਤੀ ਦਮਨ ਨਾ ਕੀਤਾ ਗਿਆ ਤਾਂ ਭਾਰਤ ਵਿੱਚ ਮੁਸਲਿਮ ਸਾਮਰਾਜ ਦੀ ਨੀਂਹ ਹਿੱਲ ਸਕਦੀ ਹੈ । ਸਿੱਟੇ ਵਜੋਂ ਔਰੰਗਜ਼ੇਬ ਨੇ ਗੁਰੂ ਜੀ ਵਿਰੁੱਧ ਕਦਮ ਚੁੱਕਣ ਦਾ ਨਿਰਣਾ ਕੀਤਾ । ਨਿਰਸੰਦੇਹ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ? (What was the immediate cause of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਸਹਾਇਤਾ ਕਿਉਂ ਕੀਤੀ ? (Why did Guru Tegh Bahadur Ji help the Kashmiri Brahmins ?)
ਉੱਤਰ-
ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਦਾ ਸਾਰੇ ਭਾਰਤ ਦੇ ਹਿੰਦੂ ਬਹੁਤ ਆਦਰ ਕਰਦੇ ਸਨ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ । ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ ।

ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁਖ ’ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਜੋ ਉਸ ਸਮੇਂ 9 ਵਰ੍ਹਿਆਂ ਦੇ ਸਨ, ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ । ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ । ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ।” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ । ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ । ਜਦੋਂ ਔਰੰਗਜ਼ੇਬ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਕੇ ਮੁਸਲਮਾਨ ਬਣਾਉਣ ਦਾ ਇਰਾਦਾ ਕਰ ਲਿਆ ।

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ ਮਹੱਤਵ ਦਾ ਮੁੱਲਾਂਕਣ ਕਰੋ । (Evaluate the historical importance of martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਮਹੱਤਵਪੂਰਨ ਨਤੀਜੇ ਦੱਸੋ । (Explain six significant results of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਸਿੱਟੇ ਕੀ ਸਨ ? (What were the six results of the martyrdom of Guru Tegh Bahadur Ji ?)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ । ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ‘ਤੇ ਦੂਰਗਾਮੀ ਪ੍ਰਭਾਵ ਪਏ ।

  • ਇਤਿਹਾਸ ਦੀ ਇੱਕ ਅਦੁੱਤੀ ਘਟਨਾ – ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ । ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ । ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ । ਇਸੇ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ।
  • ਸਿੱਖਾਂ ਵਿੱਚ ਬਦਲੇ ਦੀ ਭਾਵਨਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ । ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ ।
  • ਹਿੰਦੂ ਧਰਮ ਦੀ ਰੱਖਿਆਔਰੰਗਜ਼ੇਬ ਦੇ ਦਿਨੋ – ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ । ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ । ਅਜਿਹੇ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ ।
  • ਖ਼ਾਲਸਾ ਦੀ ਸਿਰਜਨਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ । ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ।
  • ਸਿੱਖਾਂ ਅਤੇ ਮੁਗਲਾਂ ਵਿਚਾਲੇ ਲੜਾਈਆਂ – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਲੰਬਾ ਦੌਰ ਸ਼ੁਰੂ ਹੋਇਆ। ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਅਡੋਲ ਰਹੇ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ ।
  • ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਧਰਮ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਪਰੰਪਰਾ ਸ਼ੁਰੂ ਹੋ ਗਈ । ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ, ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਸਿੱਖ ਧਰਮ ਦੀ ਖ਼ਾਤਰ ਸ਼ਹੀਦੀਆਂ ਪਾ ਗਏ । ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਅਦੁੱਤੀ ਉਦਾਹਰਨ ਸਿੱਧ ਹੋਈ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 8.
ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਉੱਪਰ ਸੰਖੇਪ ਨੋਟ ਲਿਖੋ । (Write a comprehensive note on Bhai Mati Das and Bhai Sati Das.)
ਉੱਤਰ-
ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਪਰ ਜੋ ਲਾਸਾਨੀ ਸ਼ਹਾਦਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਦਿੱਤੀਆਂ ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬਹੁਤ ਔਖੀ ਹੈ । ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਭਰਾ ਸਨ । ਭਾਈ ਮਤੀ ਦਾਸ ਜੀ ਗੁਰੂ ਤੇਗ਼ ਬਹਾਦਰ ਜੀ ਦੇ ਦੀਵਾਨ ਸਨ ਜਦਕਿ ਭਾਈ ਸਤੀ ਦਾਸ ਜੀ ਫ਼ਾਰਸੀ ਦੇ ਲੇਖਕ ਸਨ । ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇਣ ਦਾ ਨਿਰਣਾ ਕੀਤਾ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਉਨ੍ਹਾਂ ਨਾਲ ਹੋ ਗਏ । ਜਦੋਂ ਹਾਕਮਾਂ ਨੇ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਬਦਸਲੂਕੀ ਕੀਤੀ ਤਾਂ ਭਾਈ ਮਤੀ ਦਾਸ ਜੀ ਇਹ ਬਰਦਾਸ਼ਤ ਨਾ ਕਰ ਸਕੇ ।

ਉਨ੍ਹਾਂ ਨੇ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਆਗਿਆ ਦੇਣ ਤਾਂ ਮੁਗ਼ਲ ਹਕੂਮਤ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ । ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ । ਤੁਸੀਂ ਫ਼ਿਕਰ ਨਾ ਕਰੋ । ਪਰਮਾਤਮਾ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ । ਜ਼ਾਲਮ ਕਾਜ਼ੀ ਨੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਇਸਲਾਮ ਕਬੂਲਣ ਲਈ ਬਥੇਰੇ ਲਾਲਚ ਦਿੱਤੇ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ । ਅਖੀਰ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਦੋਫਾੜ ਕਰ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ । ਇਨ੍ਹਾਂ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਜੀਵਨ ( (Early Career of Guru Tegh Bahadur Ji)

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief description of the early life of Guru Tegh Bahadur Ji.)
ਉੱਤਰ-
ਗੁਰੁ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਉਨ੍ਹਾਂ ਦਾ ਗੁਰੂ ਕਾਲ 1664 ਈ. ਤੋਂ 1675 ਈ. ਤਕ ਰਿਹਾ । ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਕੇ ਉਨ੍ਹਾਂ ਨੇ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਜੀ ਦੇ ਮੁੱਢਲੇ ਜੀਵਨ ਅਤੇ ਯਾਤਰਾਵਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੁ ਤੇਗ ਬਹਾਦਰ ਸਾਹਿਬ ਦਾ ਜਨਮ 1 ਅਪਰੈਲ, 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ । ਆਪ ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ । ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਸੀ । ਆਪ ਦੇ ਪਿਤਾ ਜੀ ਨੇ ਆਪ ਦੇ ਜਨਮ ‘ਤੇ ਇਹ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਤੇ ਧਰਮ ਦੇ ਰਾਹ ‘ਤੇ ਚੱਲੇਗਾ ਅਤੇ ਜ਼ੁਲਮ ਤੇ ਜਬਰ ਦਾ ਡਟ ਕੇ ਮੁਕਾਬਲਾ ਕਰੇਗਾ । ਗੁਰੂ ਜੀ ਦੇ ਇਹ ਬੋਚਨ ਸੱਚ ਨਿਕਲੇ ।

2. ਬਚਪਨ ਅਤੇ ਸਿੱਖਿਆ (Childhood and Education) – ਬਚਪਨ ਵਿੱਚ ਤੇਗ਼ ਬਹਾਦਰ ਜੀ ਦਾ ਨਾਂ ਤਿਆਗ ਮਲ ਸੀ । ਜਦੋਂ ਆਪ ਪੰਜ ਵਰਿਆਂ ਦੇ ਹੋਏ ਤਾਂ ਆਪ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ । ਆਪ ਨੇ ਪੰਜਾਬੀ, ਬਿਜ ਸੰਸਕ੍ਰਿਤ, ਇਤਿਹਾਸ, ਦਰਸ਼ਨ ਸ਼ਾਸਤਰ, ਗਣਿਤ ਅਤੇ ਸੰਗੀਤ ਆਦਿ ਦੀ ਸਿੱਖਿਆ ਪ੍ਰਾਪਤ ਕੀਤੀ । ਆਪ ਨੂੰ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਵੀ ਸਿੱਖਿਆ ਦਿੱਤੀ ਗਈ । ਕਰਤਾਰਪੁਰ ਦੀ ਲੜਾਈ ਵਿੱਚ ਆਪ ਦੀ ਬਹਾਦਰੀ ਨੂੰ ਵੇਖ ਕੇ ਆਪ ਦੇ ਪਿਤਾ, ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦਾ ਨਾਂ ਤਿਆਗ ਮਲ ਤੋਂ ਬਦਲ ਕੇ ਤੇਗ਼ ਬਹਾਦਰ ਰੱਖ ਦਿੱਤਾ ।

3. ਵਿਆਹ (Marriage) – ਤੇਗ਼ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ, ਲਾਲ ਚੰਦ ਦੀ ਧੀ ਗੁਜਰੀ ਨਾਲ ਹੋਇਆ । ਆਪ ਦੇ ਘਰ 1666 ਈ. ਵਿੱਚ ਇੱਕ ਪੁੱਤਰ ਨੇ ਜਨਮ ਲਿਆ । ਇਸ ਬਾਲਕ ਦਾ ਨਾਂ ਗੋਬਿੰਦ ਰਾਏ ਜਾਂ ਗੋਬਿੰਦ ਦਾਸ ਰੱਖਿਆ ਗਿਆ ।

4. ਬਾਬਾ ਬਕਾਲਾ ਵਿਖੇ ਨਿਵਾਸ (Settlement at Baba Bakala) – ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੋਤਰੇ ਹਰਿ ਰਾਇ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਉਨ੍ਹਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਜਾਣ ਦਾ ਹੁਕਮ ਦਿੱਤਾ । ਇੱਥੇ ਤੇਗ਼ ਬਹਾਦਰ ਜੀ 20 ਵਰੇ ਰਹੇ ।

5. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਸਿੱਖਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ, ਤਾਂ 22 ਸੋਢੀਆਂ ਨੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ । ਉਹ ਇੱਕ ਵਪਾਰੀ ਸੀ । ਇੱਕ ਵਾਰੀ ਜਦੋਂ ਉਸ ਦਾ ਸਮੁੰਦਰੀ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਡੁੱਬਣ ਤੋਂ ਬਚ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ । ਉਸ ਦਾ ਜਹਾਜ਼ ਕਿਨਾਰੇ ਲੱਗ ਗਿਆ । ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਬਾਬਾ ਬਕਾਲਾ ਪਹੁੰਚਿਆ ।

ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ । ਅਸਲੀ ਗੁਰੂ ਨੂੰ ਲੱਭਣ ਲਈ ਉਸ ਨੇ ਵਾਰੋ-ਵਾਰੀ ਹਰ ਗੁਰੂ ਨੂੰ ਦੋਦੋ ਮੋਹਰਾਂ ਭੇਟ ਕੀਤੀਆਂ । ਝੂਠੇ ਗੁਰੂ ਦੋ-ਦੋ ਮੋਹਰਾਂ ਲੈ ਕੇ ਖ਼ੁਸ਼ ਹੋ ਗਏ । ਜਦੋਂ ਮੱਖਣ ਸ਼ਾਹ ਨੇ ਅਖ਼ੀਰ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, ‘ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ਼ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ ?” ਇਹ ਸੁਣ ਕੇ ਮੱਖਣ ਸ਼ਾਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ । ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ । ਗੁਰੂ ਤੇਗ ਬਹਾਦਰ ਜੀ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

6. ਧੀਰ ਮਲ ਦਾ ਵਿਰੋਧ (Opposition of Dhir Mal) – ਧੀਰ ਮਲ, ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ । ਬਾਬਾ ਬਕਾਲਾ ਵਿਖੇ ਸਥਾਪਿਤ 22 ਮੰਜੀਆਂ ਵਿੱਚੋਂ ਇੱਕ ਧੀਰ ਮਲ ਦੀ ਵੀ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਨੇ ਕੁਝ ਗੰਡਿਆਂ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਕਾਰਨ ਸਿੱਖ ਬੜੇ ਗੁੱਸੇ ਵਿੱਚ ਆਏ । ਉਨ੍ਹਾਂ ਨੇ ਧੀਰ ਮਲ ਨੂੰ ਗ੍ਰਿਫ਼ਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ । ਧੀਰ ਮਲ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਸ ਨੂੰ ਮੁਆਫ਼ ਕਰ ਦਿੱਤਾ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ (Travels of Guru Tegh Bahadur Ji)

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦੀਆਂ ਧਰਮ ਯਾਤਰਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the religious tours of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀਆਂ ਧਰਮ ਯਾਤਰਾਵਾਂ ਦਾ ਸੰਖੇਪ ਵਰਣਨ ਕਰੋ । (Narrate the travels undertaken by Guru Tegh Bahadur Ji for preaching Sikhism.)
ਉੱਤਰ-
ਗੁਰੁ ਤੇਗ ਬਹਾਦਰ ਜੀ ਨੇ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ । ਗੁਰੂ ਸਾਹਿਬ ਦੀਆਂ ਯਾਤਰਾਵਾਂ ਦੇ ਉਦੇਸ਼ ਸੰਬੰਧੀ ਲਿਖਦੇ ਹੋਏ ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਜੌਹਰ ਦਾ ਕਹਿਣਾ ਹੈ,
“ਗੁਰੂ ਤੇਗ਼ ਬਹਾਦਰ ਸਾਹਿਬ ਨੇ ਲੋਕਾਂ ਨੂੰ ਨਵਾਂ ਜੀਵਨ ਦੇਣ ਤੇ ਉਨ੍ਹਾਂ ਅੰਦਰ ਨਵੀਂ ਰੂਹ ਫੂਕਣ ਨੂੰ ਜ਼ਰੂਰੀ ਸਮਝਿਆ ।” 1

I. ਪੰਜਾਬ ਦੀਆਂ ਯਾਤਰਾਵਾਂ (Travels of the Punjab)

1. ਅੰਮ੍ਰਿਤਸਰ (Amritsar) – ਗੁਰੁ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ । ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ । ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ । ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ । ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇੱਕ ਰੁੱਖ ਥੱਲੇ ਜਾ ਬਿਰਾਜੇ । ਹੁਣ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ’ ਕਹਿੰਦੇ ਹਨ ।

2. ਵੱਲਾ ਤੇ ਘੁਕੇਵਾਲੀ (Walla and Chikewali) – ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਵੱਲਾ ਨਾਮੀ ਪਿੰਡ ਵਿੱਚ ਗਏ । ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁਕੇਵਾਲੀ ਪਿੰਡ ਗਏ । ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ ‘ਗੁਰੂ ਕਾ ਬਾਗ਼’ ਰੱਖ ਦਿੱਤਾ ।

3. ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ, ਖੇਮਕਰਨ ਆਦਿ (Khadur Sahib, Goindwal Sahib, Tarn Taran, Khemkaran etc.) – ਗੁਰੁ ਸਾਹਿਬ ਦੀ ਯਾਤਰਾ ਦੇ ਅਗਲੇ ਪੜਾਅ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਸਨ । ਇੱਥੇ ਗੁਰੂ ਜੀ ਨੇ ਲੋਕਾਂ ਨੂੰ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਖੇਮਕਰਨ ਗਏ । ਇੱਥੋਂ ਦੇ ਇੱਕ ਸ਼ਰਧਾਲੂ ਚੌਧਰੀ ਰਘੁਪਤ ਰਾਏ ਨੇ ਗੁਰੂ ਸਾਹਿਬ ਨੂੰ ਇੱਕ ਘੋੜੀ ਭੇਟ ਕੀਤੀ ।

4. ਕੀਰਤਪੁਰ ਸਾਹਿਬ ਅਤੇ ਬਿਲਾਸਪੁਰ (Kiratpur Sahib and Bilaspur) – ਮਾਝਾ ਪ੍ਰਦੇਸ਼ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚੇ । ਉਹ ਰਾਣੀ ਚੰਪਾ ਦੇ ਸੱਦੇ ‘ਤੇ ਬਿਲਾਸਪੁਰ ਪਹੁੰਚੇ । ਗੁਰੂ ਸਾਹਿਬ ਇੱਥੇ ਤਿੰਨ ਦਿਨ ਠਹਿਰੇ । ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਵਿਖੇ ਕੁਝ ਜ਼ਮੀਨ ਖ਼ਰੀਦੀ ਅਤੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ, ਜਿਸਦਾ ਨਾਂ ਉਨ੍ਹਾਂ ਦੀ ਮਾਤਾ ਜੀ ਦੇ ਨਾਂ ‘ਤੇ ‘ਚੱਕ ਨਾਨਕੀ ਰੱਖਿਆ ਗਿਆ | ਬਾਅਦ ਵਿੱਚ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ ।

II. ਪੂਰਬੀ ਭਾਰਤ ਦੀਆਂ ਯਾਤਰਾਵਾਂ (Travels of Eastern India)

ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

5. ਸੈਫ਼ਾਬਾਦ ਅਤੇ ਧਮਧਾਨ (Saifabad and Dhamdhan) – ਆਪਣੀ ਪੂਰਬੀ ਭਾਰਤ ਦੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੈਫ਼ਾਬਾਦ ਅਤੇ ਧੂਮਧਾਨ ਦੀ ਯਾਤਰਾ ਕੀਤੀ । ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ । ਸਿੱਖ ਧਰਮ ਦੇ ਇਸ ਵਧਦੇ ਹੋਏ ਪ੍ਰਚਾਰ ਨੂੰ ਦੇਖ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ ।

6. ਮਥੁਰਾ ਤੇ ਬ੍ਰਿਦਾਬਨ (Mathura and Brindaban) – ਅੰਬਰ ਦੇ ਰਾਜਾ ਰਾਮ ਸਿੰਘ ਦੇ ਕਹਿਣ ਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਰਿਹਾ ਕਰ ਦਿੱਤਾ । ਰਿਹਾਈ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਤੋਂ ਮਥੁਰਾ ਅਤੇ ਬ੍ਰਿਦਾਵਨ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ ।

7. ਆਗਰਾ ਤੇ ਪ੍ਰਯਾਗ (Agra and Paryag) – ਗੁਰੂ ਸਾਹਿਬ ਦੀ ਯਾਤਰਾ ਦਾ ਅਗਲਾ ਪੜਾਅ ਆਗਰਾ ਸੀ । ਇੱਥੇ ਉਹ ਇੱਕ ਬਜ਼ੁਰਗ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ । ਇਸ ਤੋਂ ਬਾਅਦ ਗੁਰੂ ਸਾਹਿਬ ਪ੍ਰਯਾਗ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਸੰਨਿਆਸੀਆਂ, ਸਾਧੂਆਂ ਤੇ ਜੋਗੀਆਂ ਨੂੰ ਉਪਦੇਸ਼ ਦਿੰਦੇ ਹੋਏ ਫਰਮਾਇਆ, ‘ਸਾਧੋ ਮਨ ਕਾ ਮਾਨ ਤਿਆਗੋ’

8. ਬਨਾਰਸ (Banaras) – ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਬਨਾਰਸ ਪਹੁੰਚੇ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ । ਗੁਰੂ ਸਾਹਿਬ ਨੇ ਆਪ ਇਸ ਨਦੀ ਵਿੱਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ।

9. ਸਸਰਾਮ ਅਤੇ ਗਯਾ (Sasram and Gaya) – ਬਨਾਰਸ ਤੋਂ ਬਾਅਦ ਗੁਰੂ ਸਾਹਿਬ ਸਸਰਾਮ ਪਹੁੰਚੇ । ਇੱਥੇ ਇੱਕ ਸ਼ਰਧਾਲੂ ਸਿੱਖ ‘ਮਸੰਦ ਫੰਗੂ ਸ਼ਾਹ’ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ । ਇਸ ਤੋਂ ਬਾਅਦ ਗੁਰੂ ਸਾਹਿਬ ਗਯਾ ਪਹੁੰਚੇ । ਇਹ ਬੁੱਧ ਧਰਮ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਸੀ । ਇੱਥੇ ਗੁਰੂ ਸਾਹਿਬ ਨੇ ਲੋਕਾਂ ਨੂੰ ਸੱਚ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।

10. ਪਟਨਾ (Patna) – ਗੁਰੂ ਸਾਹਿਬ 1666 ਈ. ਵਿੱਚ ਪਟਨਾ ਵਿਖੇ ਪਹੁੰਚੇ । ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ । ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ “ਗੁਰੂ ਦਾ ਘਰ’ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ ।

11. ਢਾਕਾ (Dhaka) – ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

12. ਆਸਾਮ (Assam) – ਢਾਕਾ ਦੀ ਯਾਤਰਾ ਦੇ ਬਾਅਦ ਗੁਰੂ ਸਾਹਿਬ ਅੰਬਰ ਦੇ ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਆਸਾਮ ਗਏ । ਆਸਾਮੀ ਲੋਕ ਜਾਦੂ-ਟੂਣਿਆਂ ਵਿੱਚ ਬਹੁਤ ਮਾਹਿਰ ਸਨ । ਗੁਰੂ ਸਾਹਿਬ ਦੀ ਮੌਜੂਦਗੀ ਕਾਰਨ ਜਾਦੂ-ਟੂਣੇ ਪ੍ਰਭਾਵਹੀਨ ਹੋਣ ਲੱਗੇ ਅਤੇ ਉਨ੍ਹਾਂ ਨੂੰ ਗੁਰੂ ਜੀ ਦਾ ਲੋਹਾ ਮੰਨਣਾ ਪਿਆ । ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਦਰਸ਼ਨਾਂ ਲਈ ਆਉਣ ਲੱਗੇ ਅਤੇ ਉਨ੍ਹਾਂ ਨੇ ਆਪਣੀ ਭੁੱਲ ਲਈ ਮੁਆਫ਼ੀ ਮੰਗੀ ।

ਇਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਸ ਆ ਗਏ ਤੇ ਚੱਕ ਨਾਨਕੀ ਵਿਖੇ ਰਹਿਣ ਲੱਗ ਪਏ ।

III. ਮਾਲਵਾ ਅਤੇ ਬਾਂਗਰ ਦੇਸ਼ ਦੀਆਂ ਯਾਤਰਾਵਾਂ (Tours of Malwa and Bangar Region)

1673 ਈ. ਦੇ ਮੱਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜਾਬ ਦੇ ਮਾਲਵਾ ਅਤੇ ਬਾਂਗਰ ਦੇਸ਼ ਦੀ ਦੂਸਰੀ ਵਾਰ ਯਾਤਰਾ ਕੀਤੀ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਮਲੋਵਾਲ, ਢਿਲਵਾਂ, ਭੂਪਾਲੀ, ਖੀਵਾ, ਖਿਆਲਾ, ਤਲਵੰਡੀ, ਬਠਿੰਡਾ ਅਤੇ ਧੂਮਧਾਨ ਆਦਿ ਦੇਸ਼ਾਂ ਵਿੱਚ ਗਏ । ਇਸ ਯਾਤਰਾ ਦੌਰਾਨ ਗੁਰੂ ਸਾਹਿਬ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ । ਉਨ੍ਹਾਂ ਨੇ ਥਾਂ-ਥਾਂ ਧਰਮ ਪ੍ਰਚਾਰ ਦੇ ਕੇਂਦਰ ਖੋਲ੍ਹੇ ਅਤੇ ਗੁਰੂ ਨਾਨਕ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ । ਗੁਰੂ ਸਾਹਿਬ ਦੀ ਸਰਬਪੱਖੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਗੁਰੂ ਸਾਹਿਬ ਦੇ ਅਤੇ ਸਿੱਖ ਮਤ ਦੇ ਸ਼ਰਧਾਲੂ ਬਣ ਗਏ ।

ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਹਰਬੰਸ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਨੇ ਦੇਸ਼ ਵਿੱਚ ਇੱਕ ਤੁਫ਼ਾਨ ਲੈ ਆਂਦਾ । ਇਹ ਨਾ ਤਾਂ ਪਹਿਲਾਂ ਜਿਹਾ ਦੇਸ਼ ਰਿਹਾ ਅਤੇ ਨਾ ਉਹ ਲੋਕ । ਉਨ੍ਹਾਂ ਵਿੱਚ ਨਵੀਂ ਜਾਗ੍ਰਿਤੀ ਆ ਚੁੱਕੀ ਸੀ” । 1

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੇ ਆਰੰਭਿਕ ਜੀਵਨ ਅਤੇ ਯਾਤਰਾਵਾਂ ਦਾ ਵੇਰਵਾ ਦਿਓ । (Give an account of the early career and travels of Guru Tegh Bahadur Ji.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਅਤੇ ਪ੍ਰਸ਼ਨ ਨੰ: 2 ਦਾ ਉੱਤਰ ਸਾਂਝੇ ਤੌਰ ‘ਤੇ ਲਿਖਣ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਮਹੱਤਵ (Martyrdom of Guru Tegh Bahadur Ji and its Importance)

ਪ੍ਰਸ਼ਨ 4.
ਨੌਵੇਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨਾਂ ਦਾ ਆਲੋਚਨਾਤਮਕ ਅਧਿਐਨ ਕਰੋ । ਇਸ ਦੇ ਨਤੀਜਿਆਂ ਦੀ ਵੀ ਚਰਚਾ ਕਰੋ । (Critically examine the circumstances leading to the martyrdom of the 9th Guru. Also discuss its results.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨ ਅਤੇ ਸਿੱਟਿਆਂ ਦਾ ਵਰਣਨ ਕਰੋ । (Discuss the causes and results of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਅਤੇ ਮਹੱਤਵ ਦਾ ਵਰਣਨ ਕਰੋ । (Describe the causes and significance of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਲਈ ਜ਼ਿੰਮੇਵਾਰ ਹਾਲਤਾਂ ਦਾ ਵਰਣਨ ਕਰੋ । (Explain the circumstances which led to the martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਉਨ੍ਹਾਂ ਦੀ ਸ਼ਹੀਦੀ ਦਾ ਕੀ ਪ੍ਰਭਾਵ ਪਿਆ ? (Describe the causes of the martyrdom of Guru Tegh Bahadur Ji. What were the effects of his martyrdom ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਇਸ ਸ਼ਹੀਦੀ ਦਾ ਕੀ ਮਹੱਤਵ ਹੈ ? (What were the causes of the martyrdom of Guru Tegh Bahadur Ji ? What is its importance ?)
ਉੱਤਰ-
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਹੈ । ਧਰਮ ਅਤੇ ਮਨੁੱਖਤਾ ਲਈ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਨੇ ਆਪਣਾ ਨਾਂ ਰਹਿੰਦੀ ਦੁਨੀਆ ਤਕ ਅਮਰ ਕਰ ਲਿਆ । ਗੁਰੂ ਜੀ ਦੀ ਸ਼ਹੀਦੀ ਨਾਲ ਜੁੜੇ ਤੱਤਾਂ ਦਾ ਸੰਖੇਪ ਵਰਣਨ ਅੱਗੇ ਦਿੱਤਾ ਹੈ-
PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ 1

I. ਸ਼ਹੀਦੀ ਦੇ ਕਾਰਨ (Causes of Martyrdom)

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ (Enmity between the Mughals and the Sikhs) – 1605 ਈ. ਤਕ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ । ਪਰ ਜਦੋਂ 1606 ਈ. ਵਿੱਚ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ । ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਉਨ੍ਹਾਂ ਨੂੰ ਜਹਾਂਗੀਰ ਦੁਆਰਾ ਦੋ ਵਰ੍ਹਿਆਂ ਤਕ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ । ਸ਼ਾਹਜਹਾਂ ਦੇ ਕਾਲ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੂੰ ਮੁਗ਼ਲਾਂ ਨਾਲ ਚਾਰ ਲੜਾਈਆਂ ਲੜਨੀਆਂ ਪਈਆਂ । ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ । ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

2. ਔਰੰਗਜ਼ੇਬ ਦੀ ਕੱਟੜਤਾ (Fanaticism of Aurangzeb) – ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ । ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ । ਇਸ ਲਈ ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਤਬਾਹ ਕਰਕੇ ਉਨ੍ਹਾਂ ਦੀ ਥਾਂ ਮਸਜਿਦਾਂ ਬਣਵਾ ਦਿੱਤੀਆਂ ਅਤੇ ਉਨ੍ਹਾਂ ਦੇ ਤਿਉਹਾਰਾਂ ਅਤੇ ਰਸਮਾਂ-ਰਿਵਾਜਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ । ਉਸ ਦੇ ਸ਼ਾਸਨਕਾਲ ਵਿੱਚ ਤਲਵਾਰ ਦੇ ਜ਼ੋਰ ‘ਤੇ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।

3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ਤੇ ਪ੍ਰਭਾਵ (Impact of Naqshbandis on Aurangzeb) – ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।

4. ਸਿੱਖ ਧਰਮ ਦਾ ਪ੍ਰਸਾਰ (Spread of Sikhism) – ਗੁਰੂ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ । ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ ।

5. ਰਾਮ ਰਾਏ ਦੀ ਦੁਸ਼ਮਣੀ (Enmity of Ram Rai) – ਰਾਮ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ । ਗੁਰੂ ਹਰਿ ਕ੍ਰਿਸ਼ਨ ਜੀ ਤੋਂ ਬਾਅਦ ਜਦੋਂ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲ ਗਈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ । ਜਦੋਂ ਉਸ ਦੇ ਸਾਰੇ ਯਤਨ ਅਸਫਲ ਰਹੇ ਤਾਂ ਉਸ ਨੇ ਗੁਰੂ ਸਾਹਿਬ ਦੇ ਵਿਰੁੱਧ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ।

6. ਕਸ਼ਮੀਰੀ ਪੰਡਤਾਂ ਦੀ ਪੁਕਾਰ (Call of Kashmiri Pandits) – ਕਸ਼ਮੀਰੀ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ ਸਨ ਅਤੇ ਸਾਰੇ ਭਾਰਤ ਵਿੱਚ ਉਨ੍ਹਾਂ ਦਾ ਆਦਰ ਹੁੰਦਾ ਸੀ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ । ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ’ਤੇ ਘੋਰ ਅੱਤਿਆਚਾਰ ਕੀਤੇ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਗੁਰੂ ਸਾਹਿਬ ਦੇ ਮੁੱਖ ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ ।

ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ । ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ?” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ ।

II. ਸ਼ਹੀਦੀ ਕਿਸ ਤਰ੍ਹਾਂ ਹੋਈ ? (How was Guru Martyred ?)

ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਉਣ ਦਾ ਫ਼ੈਸਲਾ ਕੀਤਾ । ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਲੈ ਕੇ 11 ਜੁਲਾਈ, 1675 ਈ. ਨੂੰ ਚੱਕ ਨਾਨਕੀ (ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ । ਮੁਗ਼ਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਪੜ ਨੇੜੇ ਗ੍ਰਿਫ਼ਤਾਰ ਕਰ ਲਿਆ । ਉਨ੍ਹਾਂ ਨੂੰ 4 ਮਹੀਨਿਆਂ ਤਕ ਸਰਹਿੰਦ ਦੇ ਜੇਲ੍ਹਖਾਨੇ ਵਿੱਚ ਰੱਖਿਆ ਗਿਆ । ਔਰੰਗਜ਼ੇਬ ਦੇ ਆਦੇਸ਼ ‘ਤੇ ਉਨ੍ਹਾਂ ਨੂੰ 6 ਨਵੰਬਰ, 1675 ਈ. ਨੂੰ ਦਿੱਲੀ ਦਰਬਾਰ ਵਿੱਚ ਪੇਸ਼ ਕੀਤਾ ਗਿਆ । ਔਰੰਗਜ਼ੇਬ ਨੇ ਉਨ੍ਹਾਂ ਨੂੰ ਇਸਲਾਮ ਧਰਮ ਜਾਂ ਮੌਤ ਵਿੱਚੋਂ ਇੱਕ ਨੂੰ ਕਬੂਲ ਕਰਨ ਦੀ ਪੇਸ਼ਕਸ਼ ਕੀਤੀ । ਪਰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨਾਂ ਸਾਥੀਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ । ਗੁਰੂ ਸਾਹਿਬ ਨੂੰ ਡਗਮਗਾਉਣ ਲਈ ਮੁਗ਼ਲਾਂ ਨੇ ਗੁਰੂ ਸਾਹਿਬ ਦੇ ਤਿੰਨਾਂ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਉਨ੍ਹਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਕੋਈ ਚਮਤਕਾਰ ਵਿਖਾਉਣ ਲਈ ਕਿਹਾ ਗਿਆ, ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ, 11 ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ । ਹਰਬੰਸ ਸਿੰਘ ਅਤੇ ਐੱਲ. ਐੱਮ. ਜੋਸ਼ੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ,

‘‘ਇਹ ਭਾਰਤੀ ਇਤਿਹਾਸ ਦੀ ਸਭ ਤੋਂ ਵੱਧ ਦਿਲ ਹਿਲਾ ਦੇਣ ਵਾਲੀ ਅਤੇ ਕੰਬਾਉਣ ਵਾਲੀ ਘਟਨਾ ਸੀ ।’’ 1
ਜਿਸ ਥਾਂ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਥਾਂ ‘ਤੇ ਗੁਰਦੁਆਰਾ ਸੀਸ ਗੰਜ ਦੀ ਉਸਾਰੀ ਕੀਤੀ ਗਈ ਹੈ । ਭਾਈ ਲੱਖੀ ਸ਼ਾਹ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸਰੀਰ ਨੂੰ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਆਪਣੇ ਗੱਡੇ ਵਿੱਚ ਛਿਪਾ ਕੇ ਆਪਣੇ ਘਰ ਲੈ ਆਂਦਾ | ਉਸ ਨੇ ਗੁਰੂ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ । ਇਸ ਸਥਾਨ ‘ਤੇ ਅੱਜ-ਕਲ੍ਹ ਗੁਰਦੁਆਰਾ ਰਕਾਬ ਗੰਜ ਬਣਿਆ ਹੋਇਆ ਹੈ ।

III. ਸ਼ਹੀਦੀ ਦੀ ਮਹੱਤਤਾ ਹੈ (Significance of the Martyrdom)

ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ, ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ । ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ’ਤੇ ਦੂਰਗਾਮੀ ਪ੍ਰਭਾਵ ਪਏ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੀ ਮਹਾਨ ਮੁਗ਼ਲ ਸਾਮਰਾਜ ਦਾ ਪਤਨ ਆਰੰਭ ਹੋ ਗਿਆ । ਡਾਕਟਰ ਤਰਲੋਚਨ ਸਿੰਘ ਦੇ ਸ਼ਬਦਾਂ ਵਿੱਚ,
‘‘ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਦੇ ਸਿੱਖਾਂ ‘ਤੇ ਪ੍ਰਭਾਵਸ਼ਾਲੀ ਅਤੇ ਦੂਰਗਾਮੀ ਪ੍ਰਭਾਵ ਪਏ !’ ) 1

1. ਇਤਿਹਾਸ ਦੀ ਇੱਕ ਅਦੁੱਤੀ ਘਟਨਾ (A Unique Event of History) – ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ । ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ । ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ । ਇਸੇ ਕਾਰਨ ਗੁਰੂ ਤੇਗ਼ ਬਹਾਦਰ ਜੀ ਨੂੰ “ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ।

2. ਸਿੱਖਾਂ ਵਿੱਚ ਬਦਲੇ ਦੀ ਭਾਵਨਾ (Feeling of revenge among the Sikhs) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗ਼ਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ । ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ ।

3. ਹਿੰਦੂ ਧਰਮ ਦੀ ਰੱਖਿਆ (Protection of Hinduism) – ਔਰੰਗਜ਼ੇਬ ਦੇ ਦਿਨੋ-ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ । ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ । ਅਜਿਹੇ ਸਮੇਂ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ । ਇਸ ਸ਼ਹੀਦੀ ਨੇ ਸਦੀਆਂ ਤੋਂ ਸੁੱਤੀ ਪਈ ਹਿੰਦੂ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ । ਉਹ ਹੁਣ ਔਰੰਗਜ਼ੇਬ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ ।

4. ਖ਼ਾਲਸਾ ਦੀ ਸਿਰਜਨਾ (Creation of the Khalsa) – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ, ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ।

5. ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ (Beginning of the tradition of Sacrifices) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਇੱਕ ਪਰੰਪਰਾ ਸ਼ੁਰੂ ਕਰ ਦਿੱਤੀ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਸਤੇ ‘ਤੇ ਚਲਦਿਆਂ ਹੋਇਆਂ ਆਪ ਅਨੇਕਾਂ ਕਸ਼ਟ ਸਹਿਣ ਕੀਤੇ । ਆਪ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ । ਵੱਡੇ ਸਾਹਿਬਜ਼ਾਦੇ ਯੁੱਧ ਵਿੱਚ ਸ਼ਹੀਦ ਹੋ ਗਏ । ਗੁਰੂ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਨਾਲ ਸੈਂਕੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਸਿੱਖਾਂ ਨੇ ਮੁਗ਼ਲ ਅੱਤਿਆਚਾਰਾਂ ਅੱਗੇ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ । ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਪ੍ਰੇਰਣਾ ਦਾ ਸੋਮਾ ਸਿੱਧ ਹੋਈ ।

6. ਸਿੱਖਾਂ ਅਤੇ ਮੁਗਲਾਂ ਵਿਚਾਲੇ ਲੜਾਈਆਂ (Battles between the Sikhs and the Mughals) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਚੌਥਾ ਦੌਰ ਸ਼ੁਰੂ ਹੋਇਆ । ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਚੱਟਾਨ ਵਾਂਗ ਅਡੋਲ ਰਹੇ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ
ਐੱਸ. ਐੱਸ. ਜੌਹਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਭਾਰਤੀ ਇਤਿਹਾਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ । ਇਸ ਦੇ ਬਹੁਤ ਡੂੰਘੇ ਸਿੱਟੇ ਨਿਕਲੇ ।’ 1″

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਖ ਇਤਿਹਾਸ ‘ਤੇ ਬੜੇ ਦੂਰਗਾਮੀ ਪ੍ਰਭਾਵ ਪਏ । (The martyrdom of Guru Tegh Bahadur Ji had far-reaching consequences on Sikh history. Discuss.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 4 ਦਾ ਭਾਗ III ਦੇਖਣ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ ? (Name the sincere Sikh who searched for the Ninth Guru and Why ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸ ਨੇ ਕੀਤੀ ਤੇ ਕਿਉਂ ? (Who found Guru Tegh Bahadur Ji and why ?)
ਉੱਤਰ-
ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਇਸ ਕਾਰਨ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਆਪਣੀ ਮੰਨਤ ਅਨੁਸਾਰ ਬਾਬਾ ਬਕਾਲਾ ਪਹੁੰਚਿਆ । ਜਦੋਂ ਮੱਖਣ ਸ਼ਾਹ ਨੇ ਗੁਰੂ ਤੇਗ਼ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, “ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ।” ਇਹ ਸੁਣ ਕੇ ਮੱਖਣ ਸ਼ਾਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the travels of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about the travels of Guru Tegh Bahadur Ji ?)
ਉੱਤਰ-
ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਦੇ ਸਮੇਂ (1664-75 ਈ.) ਪੰਜਾਬ ਅਤੇ ਬਾਹਰ ਦੇ ਦੇਸ਼ਾਂ ਦੀਆਂ ਅਨੇਕਾਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਉਦੇਸ਼ ਸਿੱਖ ਧਰਮ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਪ੍ਰਚਾਰ ਕਰਨਾ ਸੀ । ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ 1664 ਈ. ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਕਾਰਨ ਸਿੱਖ ਧਰਮ ਬਹੁਤ ਹਰਮਨ-ਪਿਆਰਾ ਹੋ ਗਿਆ ।

ਪ੍ਰਸ਼ਨ 3.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨ ਕਿਹੜੇ ਸਨ ? (What were the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Highlight the causes of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨਾਂ ਦਾ ਅਧਿਐਨ ਕਰੋ । (Study the causes responsible for the martyrodom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਤਿੰਨ ਕਾਰਨ ਦੱਸੋ । (List three causes of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? (What were the causes of the martyrdom of Guru Tegh Bahadur Ji ?)
ਉੱਤਰ-

  1. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਸਭ ਤੋਂ ਮੁੱਖ ਯੋਗਦਾਨ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਸੀ ।
  2. ਔਰੰਗਜ਼ੇਬ ਸਿੱਖ ਧਰਮ ਦੇ ਵੱਧਦੇ ਹੋਏ ਪ੍ਰਸਾਰ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ ।
  3. ਰਾਮ ਰਾਏ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਭੜਕਾਇਆ ।
  4. ਕਸ਼ਮੀਰੀ ਪੰਡਤਾਂ ਦੀ ਪੁਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਬਣਿਆ ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦੀ ਸਮੀਖਿਆ ਕਰੋ । (Discuss the role played by Naqshbandis in the martyrdom of Guru Tegh Bahadur Ji.)
ਉੱਤਰ-
ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦਾ ਇੱਕ ਸੰਪਰਦਾਇ ਸੀ । ਇਸ ਸੰਪਰਦਾਇ ਦਾ ਮੁੱਖ ਕੇਂਦਰ ਸਰਹਿੰਦ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਤੇ ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਸਹਿ ਸੀ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਉਨ੍ਹਾਂ ਦੀ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ । ਸਿੱਟੇ ਵਜੋਂ ਔਰੰਗਜ਼ੇਬ ਨੇ ਗੁਰੂ ਜੀ ਵਿਰੁੱਧ ਕਦਮ ਚੁੱਕਣ ਦਾ ਨਿਰਣਾ ਕੀਤਾ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ? (What was the immediate cause of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਸਹਾਇਤਾ ਕਿਉਂ ਕੀਤੀ ? (Why did Guru Tegh Bahadur Ji help the Kashmiri Brahmans ?)
ਉੱਤਰ-
ਔਰੰਗਜ਼ੇਬ ਨੇ ਕਸ਼ਮੀਰ ਦੇ ਬਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਿਆ । ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁੱਖ ‘ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ ਅਤੇ ਉਨ੍ਹਾਂ ਨੂੰ ਸ਼ਹੀਦੀ ਲਈ ਪ੍ਰੇਰਿਤ ਕੀਤਾ । ਸਿੱਟੇ ਵਜੋਂ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ ਮਹੱਤਵ ਦਾ ਮੁੱਲਾਂਕਣ ਕਰੋ । (Evaluate the historical importance of martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਇਤਿਹਾਸਿਕ ਮਹੱਤਤਾ ਦਾ ਵਰਣਨ ਕਰੋ । (Explain the historical importance of the martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੀ ਮਹੱਤਵ ਹੈ ? (What is the significance of the martyrdom of Guru Tegh Bahadur Ji ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਹੱਤਤਾ ਦੱਸੋ । (Explain the importance of martyrdom of Guru Tegh Bahadur Ji.)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਾਰਨ ਸਾਰਾ ਪੰਜਾਬ ਗੁੱਸੇ ਅਤੇ ਬਦਲੇ ਦੀ ਭਾਵਨਾ ਨਾਲ ਭੜਕ ਉੱਠਿਆ । ਇਸ ਸ਼ਹੀਦੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤਕ ਭਾਰਤ ਵਿੱਚ ਮੁਗ਼ਲ ਸਾਮਰਾਜ ਕਾਇਮ ਰਹੇਗਾ ਤਦ ਤਕ ਉਨ੍ਹਾਂ ਦੇ ਅੱਤਿਆਚਾਰ ਵੀ ਕਾਇਮ ਰਹਿਣਗੇ ।ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਖ਼ਤਮ ਕਰਨ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਇਸ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਵਿਚਕਾਰ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੋਈ । ਇਸ ਸੰਘਰਸ਼ ਨੇ ਮੁਗ਼ਲ ਸਾਮਰਾਜ ਨੂੰ ਡਾਵਾਂਡੋਲ ਕਰਕੇ ਰੱਖ ਦਿੱਤਾ ਸੀ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1 ਅਪਰੈਲ, 1621 ਈ. ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ਦੱਸੋ ।
ਉੱਤਰ-
ਨਾਨਕੀ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਦੱਸੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ ?
ਜਾਂ
ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਤਿਆਗ ਮਲ ।

ਪ੍ਰਸ਼ਨ 7.
‘ਤੇਗ਼ ਬਹਾਦਰ’ ਤੋਂ ਕੀ ਭਾਵ ਹੈ ?
ਉੱਤਰ-
ਤਲਵਾਰ ਦਾ ਧਨੀ ।

ਪ੍ਰਸ਼ਨ 8.
ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਉੱਤਰ-
ਗੁਜਰੀ ਜੀ ।

ਪ੍ਰਸ਼ਨ 9.
ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਗੋਬਿੰਦ ਰਾਏ ਜਾਂ ਗੋਬਿੰਦ ਦਾਸ ।

ਪ੍ਰਸ਼ਨ 10.
ਬਾਬਾ ਬਕਾਲਾ ਵਿੱਚ ਸੱਚੇ ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ ?
ਉੱਤਰ-
ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 11.
‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਇਹ ਸ਼ਬਦ ਕਿਸ ਨੇ ਕਹੇ ਸਨ ?
ਉੱਤਰ-
ਮੱਖਣ ਸ਼ਾਹ ਲੁਬਾਣਾ |

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 12.
ਗੁਰੂ ਤੇਗ਼ ਬਹਾਦਰ ਜੀ ਦਾ ਗੁਰਗੱਦੀ ਕਾਲ ਦੱਸੋ ।
ਉੱਤਰ-
1664 ਈ. ਤੋਂ 1675 ਈ. ਤਕ ।

ਪ੍ਰਸ਼ਨ 13.
ਪੰਜਾਬ ਤੋਂ ਬਾਹਰ ਕਿਸੇ ਇੱਕ ਥਾਂ ਦਾ ਨਾਂ ਦੱਸੋ ਜਿਸ ਦੀ ਗੁਰੂ ਤੇਗ ਬਹਾਦਰ ਜੀ ਨੇ ਯਾਤਰਾ ਕੀਤੀ ।
ਉੱਤਰ-
ਦਿੱਲੀ ।

ਪ੍ਰਸ਼ਨ 14.
ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਸਥਾਨ ਦਾ ਨਾਂ ਦੱਸੋ ਜਿਸ ਦੀ ਯਾਤਰਾ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ਸੀ ।
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 15.
ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਮੁੱਢਲਾ ਨਾਂ ਕੀ ਸੀ ?
ਉੱਤਰ-
ਮਾਖੋਵਾਲ ਜਾਂ ਚੱਕ ਨਾਨਕੀ ।

ਪ੍ਰਸ਼ਨ 16.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਦੱਸੋ ।
ਉੱਤਰ-
ਔਰੰਗਜ਼ੇਬ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ ।

ਪ੍ਰਸ਼ਨ 17.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਕਸ਼ਮੀਰੀ ਪੰਡਤਾਂ ਦੀ ਫਰਿਆਦ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 18.
ਉਸ ਮੁਗਲ ਸੂਬੇਦਾਰ ਦਾ ਨਾਂ ਦੱਸੋ ਜਿਸ ਨੇ ਕਸ਼ਮੀਰ ਦੇ ਪੰਡਤਾਂ ‘ਤੇ ਭਾਰੀ ਜੁਲਮ ਕੀਤੇ ਸਨ ?
ਉੱਤਰ-
ਸ਼ੇਰ ਅਫ਼ਗਾਨ ।

ਪ੍ਰਸ਼ਨ 19.
ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 1675 ਈ. ਵਿੱਚ ਮਿਲਿਆ ਸੀ ?
ਉੱਤਰ-
ਪੰਡਤ ਕਿਰਪਾ ਰਾਮ ।

ਪ੍ਰਸ਼ਨ 20.
ਕਿਸ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ਨੇ ।

ਪ੍ਰਸ਼ਨ 21.
ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਦਿੱਲੀ ।

ਪ੍ਰਸ਼ਨ 22.
ਗੁਰੂ ਤੇਗ਼ ਬਹਾਦਰ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ?
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਸਮੇਂ ਹੋਈ ?
ਜਾਂ
ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਕਿਸ ਬਾਦਸ਼ਾਹ ਦੀ ਹਕੂਮਤ ਸੀ ?
ਉੱਤਰ-
ਔਰੰਗਜ਼ੇਬ ।

ਪ੍ਰਸ਼ਨ 23.
ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
ਉੱਤਰ-
11 ਨਵੰਬਰ, 1675 ਈ. ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 24.
ਗੁਰੂ ਤੇਗ਼ ਬਹਾਦਰ ਜੀ ਨਾਲ ਕਿਹੜੇ ਤਿੰਨ ਸ਼ਰਧਾਲੂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ?
ਉੱਤਰ-

  1. ਭਾਈ ਮਤੀ ਦਾਸ ਜੀ,
  2. ਭਾਈ ਸਤੀ ਦਾਸ ਜੀ,
  3. ਭਾਈ ਦਿਆਲਾ ਜੀ ।

ਪ੍ਰਸ਼ਨ 25.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਥਾਂ ਉੱਤੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ ?
ਉੱਤਰ-
ਗੁਰਦੁਆਰਾ ਸੀਸ ਗੰਜ ।

ਪ੍ਰਸ਼ਨ 26.
ਗੁਰਦੁਆਰਾ ਸੀਸ ਗੰਜ ਕਿੱਥੇ ਸਥਿਤ ਹੈ ?
ਉੱਤਰ-
ਦਿੱਲੀ ।

ਪ੍ਰਸ਼ਨ 27.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਇੱਕ ਮਹੱਤਵਪੂਰਨ ਬਿੱਟਾ ਦੱਸੋ ।
ਉੱਤਰ-
ਸਿੱਖਾਂ ਅਤੇ ਮੁਗਲਾਂ ਵਿਚਾਲੇ ਸੰਘਰਸ਼ ਦਾ ਇੱਕ ਲੰਬਾ ਅਧਿਆਇ ਸ਼ੁਰੂ ਹੋਇਆ ।

ਪ੍ਰਸ਼ਨ 28.
ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਗਰੇਟੇ ਗੁਰੂ ਕੇ ਬੇਟੇ ਸ਼ਬਦ ਕਿਸ ਲਈ ਵਰਤੇ ?
ਉੱਤਰ-ਭਾਈ ਜੈਤਾ ਜੀ ।

ਪ੍ਰਸ਼ਨ 29.
‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ ?
ਜਾਂ
‘ਹਿੰਦ ਦੀ ਚਾਦਰ’ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ?
ਉੱਤਰ-
ਗੁਰੂ ਤੇਗ ਬਹਾਦਰ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ……………… ਸਿੱਖਾਂ ਦੇ ਨੌਵੇਂ ਗੁਰੂ ਸਨ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ………………………………. ਵਿਖੇ ਹੋਇਆ ।
ਉੱਤਰ-
(ਅੰਮ੍ਰਿਤਸਰ)

3. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ……………….. ਸੀ ।
ਉੱਤਰ-
(ਗੁਰੂ ਹਰਿਗੋਬਿੰਦ ਜੀ)

4. ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ………………………….. ਸੀ ।
ਉੱਤਰ-
(ਨਾਨਕੀ)

5. ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ……………………… ਸੀ ।
ਉੱਤਰ-
(ਤਿਆਗ ਮੱਲ)

6. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਨਾਂ …………………….. ਸੀ ।
ਉੱਤਰ-
(ਗੋਬਿੰਦ ਰਾਏ)

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

7. ਗੁਰੂ ਤੇਗ਼ ਬਹਾਦਰ ਜੀ ਦੀ ਭਾਲ ………………….. ਨੇ ਕੀਤੀ ਸੀ ।
ਉੱਤਰ-
(ਮੱਖਣ ਸ਼ਾਹ ਲੁਬਾਣਾ)

8. ਗੁਰੂ ਤੇਗ਼ ਬਹਾਦਰ ਜੀ …………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1664 ਈ.)

9. ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ……………………. ਤੋਂ ਕੀਤੀ ।
ਉੱਤਰ-
(ਅੰਮ੍ਰਿਤਸਰ)

10. ਚੱਕ ਨਾਨਕੀ ਨਗਰ ਦੀ ਸਥਾਪਨਾ ………………. ਨੇ ਕੀਤੀ ਸੀ ।
ਉੱਤਰ-
(ਗੁਰੁ ਤੇਗ਼ ਬਹਾਦਰ ਜੀ)

11. ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ …………………….. ਸੀ ?
ਉੱਤਰ-
(ਚੱਕ ਨਾਨਕੀ)

12. ਔਰੰਗਜ਼ੇਬ ਨੇ …………………….. ਹਿੰਦੂਆਂ ਤੇ ਮੁੜ ਜਜ਼ੀਆ ਕਰ ਲਗਾਇਆ ।
ਉੱਤਰ-
(1679 ਈ. )

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

13. ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ …………………… ਸੀ ।
ਉੱਤਰ-
(ਪੁੱਤਰ)

14. ਗੁਰੂ ਤੇਗ਼ ਬਹਾਦਰ ਜੀ ਨੂੰ …………………… ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ।
ਉੱਤਰ-
(ਔਰੰਗਜ਼ੇਬ)

15. ਗੁਰੂ ਤੇਗ਼ ਬਹਾਦਰ ਜੀ ਨੂੰ …………………… ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ।
ਉੱਤਰ-
(11 ਨਵੰਬਰ, 1675 ਈ.)

16. ਜਿਸ ਥਾਂ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ …………………… ਦੀ ਉਸਾਰੀ ਕੀਤੀ ਗਈ ਹੈ ।
ਉੱਤਰ-
(ਗੁਰਦੁਆਰਾ ਸੀਸ ਗੰਜ)

17. ‘ਰੰਗਰੇਟੇ ਗੁਰੂ ਕੇ ਬੇਟੇ’ ਕਹਿ ਕੇ ………………………… ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਲ ਨਾਲ ਲਗਾਇਆ ।
ਉੱਤਰ-
(ਭਾਈ ਜੈਤਾ ਜੀ)

18. ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਦਾ ਨਾਂ …………………. ਸੀ ।
ਉੱਤਰ-
(ਜਲਾਲੁਉੱਦੀਨ)

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

19. ……………….. ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੁ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ।
ਉੱਤਰ-
ਠੀਕ

2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ।
ਉੱਤਰ-
ਠੀਕ

3. ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ. ਵਿੱਚ ਹੋਇਆ ।
ਉੱਤਰ-
ਠੀਕ

4. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਹਰਿ ਕ੍ਰਿਸ਼ਨ ਜੀ ਸੀ ।
ਉੱਤਰ-
ਗ਼ਲਤ

5. ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ ।
ਉੱਤਰ-
ਗ਼ਲਤ

6. ਗੁਰੂ ਤੇਗ਼ ਬਹਾਦਰ ਜੀ ਦਾ ਮੁੱਢਲਾ ਨਾਂ ਤਿਆਗ ਮੱਲ ਸੀ ।
ਉੱਤਰ-
ਠੀਕ

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

7. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਨਾਂ ਗੋਬਿੰਦ ਰਾਏ ਸੀ ।
ਉੱਤਰ-
ਠੀਕ

8. ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਭਾਲ ਕੀਤੀ ।
ਉੱਤਰ-
ਠੀਕ

9. ਗੁਰੂ ਤੇਗ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਠੀਕ

10. ਗੁਰੂ ਤੇਗ਼ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚੇ ।
ਉੱਤਰ-
ਠੀਕ

11. ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1666 ਈ. ਵਿੱਚ ਕੀਤਾ ਸੀ ।
ਉੱਤਰ-
ਗ਼ਲਤ

12. ਗੁਰੂ ਤੇਗ਼ ਬਹਾਦਰ ਜੀ ਨੇ ਚੱਕ ਨਾਨਕੀ ਨਾਂ ਦੇ ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਠੀਕ

13. ਔਰੰਗਜ਼ੇਬ ਨੇ 1664 ਈ. ਵਿੱਚ ਹਿੰਦੂਆਂ ‘ਤੇ ਮੁੜ ਜਜ਼ੀਆ ਕਰ ਲਗਾਇਆ ।
ਉੱਤਰ-
ਗ਼ਲਤ

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

14. ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਸ਼ੇਰ ਅਫ਼ਗਾਨ ਕਸ਼ਮੀਰ ਦਾ ਗਵਰਨਰ ਸੀ ।
ਉੱਤਰ-
ਠੀਕ

15. ਔਰੰਗਜ਼ੇਬ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

16. ਗੁਰੂ ਤੇਗ਼ ਬਹਾਦਰ ਜੀ ਨੂੰ 11 ਨਵੰਬਰ, 1675 ਈ. ਨੂੰ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

17. ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਥਾਂ ‘ਤੇ ਸ਼ਹੀਦ ਕੀਤਾ ਗਿਆ ਸੀ ਉਸ ਥਾਂ ‘ਤੇ ਗੁਰਦੁਆਰਾ ਰਕਾਬ ਗੰਜ ਦੀ ਉਸਾਰੀ ਕੀਤੀ ਗਈ ਹੈ ।
ਉੱਤਰ-
ਗ਼ਲਤ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ?
(i) ਗੁਰੂ ਅਮਰਦਾਸ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iv) ਗੁਰੂ ਤੇਗ਼ ਬਹਾਦਰ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
(i) 1601 ਈ. ਵਿੱਚ
(ii) 1621 ਈ. ਵਿੱਚ
(iii) 1631 ਈ. ਵਿੱਚ
(iv) 1656 ਈ. ਵਿੱਚ ।
ਉੱਤਰ-
(ii) 1621 ਈ. ਵਿੱਚ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ ?
(i) ਹਰੀ ਮਲ ਜੀ
(ii) ਤਿਆਗ ਮਲ ਜੀ
(iii) ਭਾਈ ਲਹਿਣਾ ਜੀ
(iv) ਭਾਈ ਜੇਠਾ ਜੀ ।
ਉੱਤਰ-
(ii) ਤਿਆਗ ਮਲ ਜੀ ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਬਾਬਾ ਗੁਰਦਿੱਤਾ ਜੀ ।
ਉੱਤਰ-
(i) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 5.
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?
(i) ਪਹਿਲੇ
(ii) ਪੰਜਵੇਂ
(iii) ਤੀਸਰੇ
(iv) ਛੇਵੇਂ ।
ਉੱਤਰ-
(iv) ਛੇਵੇਂ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਗੁਜਰੀ ਜੀ
(ii) ਸੁਲੱਖਣੀ ਜੀ
(iii) ਨਾਨਕੀ ਜੀ
(iv) ਗੰਗਾ ਦੇਵੀ ਜੀ ।
ਉੱਤਰ-
(iii) ਨਾਨਕੀ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
(i) ਨਿਹਾਲ ਕੌਰ ਜੀ ਨਾਲ
(ii) ਗੁਜਰੀ ਜੀ ਨਾਲ
(iii) ਸੁਲੱਖਣੀ ਜੀ ਨਾਲ
(iv) ਸਭਰਾਈ ਦੇਵੀ ਜੀ ਨਾਲ ।
ਉੱਤਰ-
(ii) ਗੁਜਰੀ ਜੀ ਨਾਲ ।

ਪ੍ਰਸ਼ਨ 8.
ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ ?
(i) ਮਹਾਂਦੇਵ
(ii) ਅਰਜਨ ਦੇਵ
(iii) ਰਾਮ ਰਾਏ
(iv) ਗੋਬਿੰਦ ਰਾਏ ।
ਉੱਤਰ-
(iv) ਗੋਬਿੰਦ ਰਾਏ ।

ਪ੍ਰਸ਼ਨ 9.
ਉਸ ਵਿਅਕਤੀ ਦਾ ਨਾਂਦੱਸੋ ਜਿਸ ਦੇ ਯਤਨਾਂ ਸਦਕਾ ਇਹ ਸਿੱਧ ਹੋ ਸਕਿਆ ਕਿ ਤੇਗ਼ ਬਹਾਦਰ ਜੀ ਸਿੱਖਾਂ ਦੇ ਅਸਲੀ ਗੁਰੂ ਸਨ ?
(i) ਮੱਖਣ ਸ਼ਾਹ ਮਸਤੂਆਣਾ
(ii) ਮੱਖਣ ਸ਼ਾਹ ਲੁਬਾਣਾ
(iii) ਬਾਬਾ ਬੁੱਢਾ ਜੀ
(iv) ਭਾਈ ਗੁਰਦਾਸ ਜੀ ।
ਉੱਤਰ-
(ii) ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 10.
ਗੁਰੂ ਲਾਧੋ ਰੇ ਨਾਂ ਦੇ ਸ਼ਬਦ ਕਿਸ ਨੇ ਕਹੇ ਸਨ ?
(i) ਲੱਖੀ ਸ਼ਾਹ ਵਣਜਾਰਾ
(ii) ਭਾਈ ਨੰਦ ਲਾਲ
(iii) ਮੱਖਣ ਸ਼ਾਹ ਲੁਬਾਣਾ
(iv) ਭਾਈ ਮਤੀ ਦਾਸ ।
ਉੱਤਰ-
(iii) ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 11.
ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1661 ਈ. ਵਿੱਚ
(ii) 1664 ਈ. ਵਿੱਚ
(iii) 1665 ਈ. ਵਿੱਚ
(iv) 1666 ਈ. ਵਿੱਚ ।
ਉੱਤਰ-
(ii) 1664 ਈ. ਵਿੱਚ ।

ਪ੍ਰਸ਼ਨ 12.
ਗੁਰਗੱਦੀ ਦੀ ਪ੍ਰਾਪਤੀ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕਿੱਥੇ ਨਿਵਾਸ ਕਰ ਰਹੇ ਸਨ ?
(i) ਦਿੱਲੀ
(ii) ਚੱਕ ਨਾਨਕੀ
(iii) ਮਾਖੋਵਾਲ
(iv) ਬਕਾਲਾ ।
ਉੱਤਰ-
(iv) ਬਕਾਲਾ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 13.
ਗੁਰੂ ਤੇਗ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ ?
(i) ਗੋਇੰਦਵਾਲ ਸਾਹਿਬ
(ii) ਖਡੂਰ ਸਾਹਿਬ
(iii) ਅੰਮ੍ਰਿਤਸਰ
(iv) ਕੀਰਤਪੁਰ ਸਾਹਿਬ
ਉੱਤਰ-
(iii) ਅੰਮ੍ਰਿਤਸਰ ।

ਪ੍ਰਸ਼ਨ 14.
1665 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ ?
(i) ਚੱਕ ਨਾਨਕੀ
(ii) ਬਿਲਾਸਪੁਰ
(iii) ਸਾਹਨੇਵਾਲ
(iv) ਕੀਰਤਪੁਰ ਸਾਹਿਬ ।
ਉੱਤਰ-
(i) ਚੱਕ ਨਾਨਕੀ ।

ਪ੍ਰਸ਼ਨ 15.
ਚੱਕ ਨਾਨਕੀ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
(i) ਸ੍ਰੀ ਆਨੰਦਪੁਰ ਸਾਹਿਬ
(ii) ਕੀਰਤਪੁਰ ਸਾਹਿਬ
(iii) ਚਮਕੌਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(i) ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 16.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ?
(i) ਔਰੰਗਜ਼ੇਬ ਦੀ ਕੱਟੜਤਾ
(ii) ਕਸ਼ਮੀਰੀ ਪੰਡਤਾਂ ਦੀ ਪੁਕਾਰ
(iii) ਨਕਸ਼ਬੰਦੀਆਂ ਦਾ ਵਿਰੋਧ
(iv) ਰਾਮ ਰਾਇ ਦੀ ਦੁਸ਼ਮਣੀ ।
ਉੱਤਰ-
(ii) ਕਸ਼ਮੀਰੀ ਪੰਡਤਾਂ ਦੀ ਪੁਕਾਰ ।

ਪ੍ਰਸ਼ਨ 17.
ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫ਼ਰਿਆਦ ਲੈ ਕੇ ਕਿੱਥੇ ਆਏ ?
(i) ਪਟਨਾ ਸਾਹਿਬ
(ii) ਖਡੂਰ ਸਾਹਿਬ
(iii) ਚੱਕ ਨਾਨਕੀ
(iv) ਸ੍ਰੀ ਅੰਮ੍ਰਿਤਸਰ ਸਾਹਿਬ ।
ਉੱਤਰ-
(iii) ਚੱਕ ਨਾਨਕੀ ।

ਪ੍ਰਸ਼ਨ 18.
ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ?
(i) ਜਹਾਂਗੀਰ
(ii) ਸ਼ਾਹਜਹਾਂ
(iii) ਔਰੰਗਜ਼ੇਬ
(iv) ਬਹਾਦਰ ਸ਼ਾਹ ਪਹਿਲਾ ।
ਉੱਤਰ-
(iii) ਔਰੰਗਜ਼ੇਬ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 19.
ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਲਾਹੌਰ ਵਿਖੇ
(ii) ਦਿੱਲੀ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਪਟਨਾ ਵਿਖੇ ।
ਉੱਤਰ-
(ii) ਦਿੱਲੀ ਵਿਖੇ ।

ਪ੍ਰਸ਼ਨ 20.
ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1661 ਈ. ਵਿੱਚ
(ii) 1664 ਈ. ਵਿੱਚ
(iii) 1665 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iv) 1675 ਈ. ਵਿੱਚ ।

ਪ੍ਰਸ਼ਨ 21.
ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਸਥਾਨ ‘ਤੇ ਸ਼ਹੀਦ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ ?
(i) ਸੀਸ ਗੰਜ
(ii) ਰਕਾਬ ਗੰਜ
(iii) ਬਾਲਾ ਸਾਹਿਬ
(iv) ਦਰਬਾਰ ਸਾਹਿਬ ।
ਉੱਤਰ-
(i) ਸੀਸ ਗੰਜ ।

ਪ੍ਰਸ਼ਨ 22.
‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਤੇਗ਼ ਬਹਾਦਰ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(iii) ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 23.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟਾ ਗੁਰੂ ਕਾ ਬੇਟਾ ਕਿਸਨੂੰ ਕਿਹਾ ਸੀ ?
(i) ਭਾਈ ਸੰਗਤ ਸਿੰਘ
(ii) ਭਾਈ ਮਹਾਂ ਸਿੰਘ
(iii) ਭਾਈ ਜੀਵਨ ਸਿੰਘ
(iv) ਭਾਈ ਬਚਿੱਤਰ ਸਿੰਘ ।
ਉੱਤਰ-
(iii) ਭਾਈ ਜੀਵਨ ਸਿੰਘ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਉਹ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਸਿੱਖ ਧਰਮ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਦੇ ਅਨੇਕ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਉਸ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਾਰੇ ਭਾਰਤ ਵਿੱਚ ਆਤੰਕ ਫੈਲਾ ਰੱਖਿਆ ਸੀ । ਕਸ਼ਮੀਰੀ ਪੰਡਤ ਉਸ ਦੇ ਜ਼ੁਲਮਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਏ । ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ 11 ਨਵੰਬਰ, 1675 ਈ. ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ ।

ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਦੇ ਬੜੇ ਡੂੰਘੇ ਸਿੱਟੇ ਨਿਕਲੇ । ਇਸ ਨੇ ਨਾ ਸਿਰਫ ਪੰਜਾਬ ਬਲਕਿ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਪੰਜਾਬ ਵਿੱਚ ਇੱਕ ਅਜਿਹੀ ਚਿੰਗਾਰੀ ਸੁਲਗਾਈ ਜਿਸ ਨੇ ਬਹੁਤ ਛੇਤੀ ਭਾਂਬੜ ਦਾ ਰੂਪ ਅਖਤਿਆਰ ਕਰ ਲਿਆ ਤੇ ਜਿਸ ਵਿੱਚ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ । ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੁਆਰਾ ਆਪਣੀ ਸ਼ਹੀਦੀ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਇਤਿਹਾਸ ਵਿੱਚ ‘ਹਿੰਦ ਦੀ ਚਾਦਰ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।

1. ਗੁਰੂ ਤੇਗ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
2. ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦਾ ਉਦੇਸ਼ ਕੀ ਸੀ ?
3. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਸ਼ਹੀਦ ਕਰਨ ਦਾ ਆਦੇਸ਼ ਦਿੱਤਾ ?
4. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਲਾਹੌਰ
(ii) ਦਿੱਲੀ
(iii) ਅੰਮ੍ਰਿਤਸਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
5. ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਗੁਰੂ ਤੇਗ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
2. ਸਿੱਖ ਧਰਮ ਦਾ ਪ੍ਰਚਾਰ ਕਰਨਾ ।
3. ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ।
4. ਦਿੱਲੀ ।
5. ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

2. ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ੍ਹ ਸਨ । ਸਾਰੇ ਭਾਰਤ ਦੇ ਹਿੰਦੂ, ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ ।ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਇਨਕਾਰ ਕਰਨ ਵਾਲੇ ਬਾਹਮਣਾਂ ਉੱਤੇ ਭਾਰੀ ਜ਼ੁਲਮ ਕੀਤੇ ਜਾਣ ਲੱਗੇ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਕਤਲ ਕੀਤਾ ਜਾਣ ਲੱਗਾ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ 16 ਮੈਂਬਰਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਚੱਕ ਨਾਨਕੀ ਵਿਖੇ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ ।

1. ਸ਼ੇਰ ਅਫਗਾਨ ਕੌਣ ਸੀ ? .
1 2. ਸ਼ੇਰ ਅਫ਼ਗਾਨ ਕਿਉਂ ਬਦਨਾਮ ਸੀ ?
3. ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ-ਭਰੀ ਫ਼ਰਿਆਦ ਲੈ ਕੇ ਪਹੁੰਚਿਆ ?
4. ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਮਿਲੇ ?
(i) ਲਾਹੌਰ
(ii) ਅੰਮ੍ਰਿਤਸਰ
(iii) ਚੱਕ ਨਾਨਕੀ
(iv) ਜਲੰਧਰ ।
5. ਚੱਕ ਨਾਨਕੀ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
1. ਸ਼ੇਰ ਅਫ਼ਗਾਨ ਕਸ਼ਮੀਰ ਦਾ ਗਵਰਨਰ ਸੀ ।
2. ਉਸ ਨੇ ਕਸ਼ਮੀਰੀ ਪੰਡਤਾਂ ‘ਤੇ ਭਾਰੀ ਜ਼ੁਲਮ ਕੀਤੇ ।
3. ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਪੰਡਤਾਂ ਦਾ ਇੱਕ ਦਲ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫ਼ਰਿਆਦ ਲੈ ਕੇ ਪਹੁੰਚਿਆ ।
4. ਚੱਕ ਨਾਨਕੀ ।
5. ਚੱਕ ਨਾਨਕੀ ਦਾ ਆਧੁਨਿਕ ਨਾਂ ਸ੍ਰੀ ਆਨੰਦਪੁਰ ਸਾਹਿਬ ਹੈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

Punjab State Board PSEB 12th Class History Book Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 12 History Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

Long Answer Type Questions

ਪ੍ਰਸ਼ਨ 1.
ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ?
(What difficulties were faced by Guru Gobind Singh Ji when he attained the Gurugaddi ?)
ਉੱਤਰ-
1675 ਈ. ਵਿੱਚ ਗੁਰਗੱਦੀ ‘ਤੇ ਬੈਠਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਦਰੂਨੀ ਅਤੇ ਬਾਹਰੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ | ਪਹਿਲਾ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 9 ਵਰੇ ਸੀ ਪਰ ਉਨ੍ਹਾਂ ਸਾਹਮਣੇ ਪਹਾੜ ਵਰਗੀਆਂ ਔਕੜਾਂ ਸਨ । ਦੂਜਾ, ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ । ਇਸੇ ਕਾਰਨ ਉਸ ਨੇ ਗੁਰੁ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ । ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ਨੂੰ ਨਕੇਲ ਪਾਉਣਾ ਬਹੁਤ ਜ਼ਰੂਰੀ ਸੀ । ਤੀਸਰਾ, ਪਹਾੜੀ ਰਾਜੇ ਆਪਣੇ ਸੁਆਰਥਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ । ਚੌਥਾ, ਧੀਰਮਲੀਏ, ਰਾਮਰਾਈਏ ਅਤੇ ਮੀਣੇ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚ ਰਹੇ ਸਨ । ਪੰਜਵਾਂ, ਉਸ ਸਮੇਂ ਮਸੰਦ ਪ੍ਰਣਾਲੀ ਵਿੱਚ ਅਨੇਕਾਂ ਦੋਸ਼ ਆ ਗਏ ਸਨ । ਮਸੰਦ ਹੁਣ ਬਹੁਤ ਭ੍ਰਿਸ਼ਟ ਹੋ ਗਏ ਸਨ ।ਉਹ ਸਿੱਖਾਂ ਨੂੰ ਲੁੱਟਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ । ਛੇਵਾਂ, ਉਸ ਸਮੇਂ ਹਿੰਦੂ ਵੀ ਸਦੀਆਂ ਦੀ ਗੁਲਾਮੀ ਕਾਰਨ ਉਤਸ਼ਾਹਹੀਨ ਸਨ । ਸਿੱਟੇ ਵਜੋਂ ਸਿੱਖਾਂ ਨੂੰ ਮੁੜ ਤੋਂ ਸੰਗਠਿਤ ਕਰਨ ਦੀ ਲੋੜ ਸੀ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਛੇ ਲੜਾਈਆਂ ਦਾ ਸੰਖੇਪ ਵਰਣਨ ਕਰੋ । (Explain briefly any six battles of Guru Gobind Singh Ji.)
ਉੱਤਰ-
1. ਭੰਗਾਣੀ ਦੀ ਲੜਾਈ 1688 ਈ. – 22 ਸਤੰਬਰ, 1688 ਈ. ਵਾਲੇ ਦਿਨ ਭੰਗਾਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਆਪਣੇ ਸੈਨਿਕਾਂ ਸਮੇਤ ਗੁਰੂ ਜੀ ਦਾ ਸਾਥ ਦਿੱਤਾ । ਸਿੱਖਾਂ ਦੇ ਜੋਸ਼ ਅੱਗੇ ਪਹਾੜੀ ਰਾਜੇ ਨਾ ਟਿਕ ਸਕੇ ।ਉਹ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ । ਇਸ ਸ਼ਾਨਦਾਰ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

2. ਨਾਦੌਣ ਦੀ ਲੜਾਈ 1690 ਈ. – ਭੰਗਾਣੀ ਦੀ ਲੜਾਈ ਵਿੱਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਕਰ ਲਈ । ਉਨ੍ਹਾਂ ਨੇ ਮੁਗ਼ਲਾਂ ਨੂੰ ਸਾਲਾਨਾ ਖਿਰਾਜ (ਕਰ) ਭੇਜਣਾ ਬੰਦ ਕਰ ਦਿੱਤਾ । ਇਸ ਕਾਰਨ ਆਲਿਫ਼ ਖ਼ਾਂ ਦੇ ਅਧੀਨ ਇੱਕ ਫ਼ੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਗਈ । ਉਸ ਨੇ 20 ਮਾਰਚ, 1690 ਈ. ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮ ਚੰਦ ਦੀ ਸੈਨਾ ‘ਤੇ ਨਾਦੌਨ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦਾ ਸਾਥ ਦਿੱਤਾ । ਇਸ ਸਾਂਝੀ ਫ਼ੌਜ ਨੇ ਮੁਗ਼ਲ ਫ਼ੌਜ ਨੂੰ ਹਰਾ ਦਿੱਤਾ ।

3. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. – 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗੇ । ਗੁਰੂ ਜੀ ਦੀ ਇਸ ਵਧਦੀ ਹੋਈ ਸ਼ਕਤੀ ਨੂੰ ਵੇਖ ਕੇ ਕਹਿਲੂਰ ਦੇ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਲਈ ਕਿਹਾ । ਗੁਰੂ ਜੀ ਦੇ ਇਨਕਾਰ ਕਰਨ ‘ਤੇ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ | ਪਰ ਸਫਲਤਾ ਨਾ ਮਿਲਣ ਕਾਰਨ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸੰਧੀ ਕਰ ਲਈ ।

4. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. – ਪਹਾੜੀ ਰਾਜੇ ਗੁਰ ਗੋਬਿੰਦ ਸਿੰਘ ਜੀ ਤੋਂ ਆਪਣੀ ਹਾਰ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ । ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਇਸ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ । ਸਫ਼ਲਤਾ ਨਾ ਮਿਲਦੀ ਵੇਖ ਕੇ ਸ਼ਾਹੀ ਫ਼ੌਜਾਂ ਨੇ ਇੱਕ ਚਾਲ ਚੱਲੀ । ਉਨ੍ਹਾਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਇਹ ਕਿਹਾ ਕਿ ਜੇਕਰ ਉਹ ਕਿਲ੍ਹਾ ਛੱਡ ਦੇਣ ਤਾਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ । ਇਸ ਲਈ ਗੁਰੂ ਜੀ ਨੇ ਮਾਤਾ ਗੁਜਰੀ ਜੀ ਅਤੇ ਹੋਰਨਾਂ ਸਿੱਖਾਂ ਦੀ ਬੇਨਤੀ ‘ਤੇ ਕਿਲਾ ਛੱਡਣ ਦਾ ਫੈਸਲਾ ਕੀਤਾ ।

5. ਚਮਕੌਰ ਸਾਹਿਬ ਦੀ ਲੜਾਈ 1704 ਈ. – ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਨਾਲ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ । ਇੱਥੇ ਪਹੁੰਚਦੇ ਹੀ ਮੁਗ਼ਲ ਸੈਨਾ ਨੇ ਉਨਾਂ ਨੂੰ ਘੇਰਾ ਪਾ ਲਿਆ । ਇੱਥੇ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲ ਹੈਰਾਨ ਰਹਿ ਗਏ ।ਉਹ ਅੰਤ ਲੜਦੇਲੜਦੇ ਸ਼ਹੀਦ ਹੋ ਗਏ ।

6. ਖਿਦਰਾਣਾ ਦੀ ਲੜਾਈ 1705 ਈ. – 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਮੁਗ਼ਲ ਫ਼ੌਜਦਾਰ ਵਜ਼ੀਰ ਖਾਂ ਨੇ ਇੱਕ ਵੱਡੀ ਫ਼ੌਜ ਨਾਲ ਖਿਦਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਉਨ੍ਹਾਂ 40 ਸਿੱਖਾਂ ਨੇ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਸਨ, ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਕਾਰਨ ਗੁਰੂ ਜੀ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਸਿੱਟੇ ਵਜੋਂ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਭੰਗਾਣੀ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhangani.)
ਜਾਂ
ਗੁਰੁ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ । (Describe Guru Gobind Singh’s battle of Bhangani and also explain its importance.)
ਉੱਤਰ-
ਭੰਗਾਣੀ ਦੀ ਲੜਾਈ ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ ।ਦੂਜਾ, ਗੁਰੁ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ ।

ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੁ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ । ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ । ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ।

ਪ੍ਰਸ਼ਨ 4.
ਨਾਦੌਣ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Nadaun.)
ਉੱਤਰ-
ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਆ ਗਏ । ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਨੰਦਗੜ, ਲੋਹਗੜ, ਫ਼ਤਹਿਗੜ੍ਹ ਤੇ ਕੇਸਗੜ ਨਾਂ ਦੇ ਚਾਰ ਕਿਲਿਆਂ ਦੀ ਉਸਾਰੀ ਕਰਵਾਈ ।ਇਸ ਸਮੇਂ ਔਰੰਗਜ਼ੇਬ ਦੱਖਣ ਦੀਆਂ ਲੜਾਈਆਂ ਵਿੱਚ ਉਲਝਿਆ ਹੋਇਆ ਸੀ । ਇਹ ਸੁਨਹਿਰੀ ਮੌਕਾ ਵੇਖ ਕੇ ਪਹਾੜੀ ਸ਼ਾਸਕਾਂ ਨੇ ਮੁਗਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ । ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਨੇ ਜੰਮੂ ਦੇ ਸੂਬੇਦਾਰ ਮੀਆਂ ਨੂੰ ਇਨ੍ਹਾਂ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦਿੱਤਾ । ਮੀਆਂ ਖ਼ਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਭੇਜੀ ।

ਅਜਿਹੇ ਨਾਜ਼ੁਕ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਉਹ ਆਪ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਮਦਦ ਲਈ ਪਹੁੰਚੇ । 20 ਮਾਰਚ, 1690 ਈ. ਨੂੰ ਕਾਂਗੜੇ ਤੋਂ ਲਗਭਗ 30 ਕਿਲੋਮੀਟਰ ਦੂਰ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ ।ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਨੇ ਆਲਿਫ਼ ਖ਼ਾਂ ਦਾ ਸਾਥ ਦਿੱਤਾ । ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਆਲਿਫ਼ ਖ਼ਾਂ ਅਤੇ ਉਸ ਦੇ ਸੈਨਿਕਾਂ ਨੂੰ ਰਣਭੂਮੀ ਵਿੱਚੋਂ ਭੱਜਣ ਲਈ ਮਜਬੂਰ ਹੋਣਾ ਪਿਆ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਵਿਸ਼ਵਾਸਘਾਤ ਕੀਤਾ ਤੇ ਉਨ੍ਹਾਂ ਨੇ ਮੁਗ਼ਲਾਂ ਨਾਲ ਮੁੜ ਸੰਧੀ ਕਰ ਲਈ ।

ਪ੍ਰਸ਼ਨ 5.
ਖ਼ਾਲਸਾ ਦੀ ਸਥਾਪਨਾ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Give in brief the causes of the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ? (Why was Khalsa created by Guru Gobind Singh ?)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief description of the circumstances responsible for the creation of Khalsa.)
ਜਾਂ
1699 ਈ. ਵਿੱਚ ਖ਼ਾਲਸਾ ਦੀ ਸਥਾਪਨਾਂ ਲਈ ਕਿਹੜੇ ਕਾਰਨ ਜ਼ਿੰਮੇਵਾਰ ਸਨ ? (What were the circumstances that led to the creation of Khalsa in 1699 A.D. ?)
ਉੱਤਰ-
1. ਔਰੰਗਜ਼ੇਬ ਦਾ ਅੱਤਿਆਚਾਰੀ ਸ਼ਾਸਨ – ਔਰੰਗਜ਼ੇਬ ਬਹੁਤ ਕੱਟੜ ਬਾਦਸ਼ਾਹ ਸੀ। ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ । ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ । ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ । ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ । ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ – ਗੁਰੂ ਜੀ ਮੁਗਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ । ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ । ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ ।

3. ਜਾਤ-ਪਾਤ ਦੇ ਬੰਧਨ – ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ । ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ । ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ ।

4. ਦੋਸ਼ਪੂਰਨ ਮਸੰਦ ਪ੍ਰਥਾ – ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ । ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਉਹ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ । ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ । ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ ।

5. ਗੁਰਗੱਦੀ ਦਾ ਜੱਦੀ ਹੋਣਾ – ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਜੱਦੀ ਬਣਾਉਣ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ । ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਸਿੱਖ ਗੁਰੂਆਂ ਲਈ ਅਨੇਕਾਂ ਔਕੜਾਂ ਪੈਦਾ ਕਰ ਦਿੱਤੀਆਂ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਸ ਵਿੱਚ ਮੀਣਿਆਂ, ਧੀਰਮਲੀਆਂ ਅਤੇ ਰਾਮਰਾਈਆਂ ਲਈ ਕੋਈ ਸਥਾਨ ਨਾ ਹੋਵੇ ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ – ਗੁਰੁ ਗੋਬਿੰਦ ਸਿੰਘ ਜੀ ਨੇ “ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ । ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ । ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਖ਼ਾਲਸਾ ਪੰਥ ਦੀ ਸਾਜਨਾ ਦੇ ਕਾਰਨਾਂ ਬਾਰੇ ਚਰਚਾ ਕਰੋ । (Give reasons for the creations of Khalsa Panth.)
ਜਾਂ
ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ ? (When and how was Khalsa founded ?)
ਜਾਂ
ਖ਼ਾਲਸਾ ਦੀ ਸਥਾਪਨਾ ਤੇ ਇੱਕ ਸੰਖੇਪ ਨੋਟ ਲਿਖੋ । (Write a note on the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿਵੇਂ ਕੀਤੀ ? (How Khalsa was created by Guru Gobind Singh Ji ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ । ਇਸ ਦੀਵਾਨ ਵਿੱਚ 80, 000 ਸਿੱਖਾਂ ਨੇ ਭਾਗ ਲਿਆ । ਜਦੋਂ ਸਾਰੇ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ ।ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਇਹ ਸ਼ਬਦ ਸੁਣ ਕੇ ਦੀਵਾਨ ਵਿੱਚ ਸੱਨਾਟਾ ਛਾ ਗਿਆ । ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਦਇਆ ਰਾਮ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਦਇਆ ਰਾਮ ਨੂੰ ਬਿਨਾਇਆ । ਗੁਰੂ ਜੀ ਕੁਝ ਦੇਰ ਬਾਅਦ ਖੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ ।

ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ ।ਹੁਣ ਧਰਮ ਦਾਸ ਪੇਸ਼ ਹੋਇਆ ਇਸ ਕੂਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ । ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦਾ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਕੀਤੀ ਅਤੇ ਇਸ ਦੇ ਮੁੱਖ ਸਿਧਾਂਤ ਕਿਹੜੇ ਹਨ ? (When was the Khalsa created by Guru Gobind Singh Ji and what are its main principles ?)
ਜਾਂ
ਖ਼ਾਲਸਾ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ । (Explain the main Principles of the Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਮੁੱਖ ਸਿਧਾਂਤ ਲਿਖੋ । (Write the main principles of the ‘Khalsa Panth’ founded by Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ । ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਨਵੇਂ ਆਦੇਸ਼ ਜਾਂ ਵਿਸ਼ੇਸ਼ ਨਿਯਮ ਬਣਾਏ ਸਨ । ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨੀ ਹਰੇਕ ਖ਼ਾਲਸਾ ਲਈ ਜ਼ਰੂਰੀ ਹੈ । ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਹਨ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦੀ ਪਾਹੁਲ’ ਛਕਣਾ ਜ਼ਰੂਰੀ ਹੈ ।
  2. ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ ।
  3. ਹਰੇਕ ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ ।
  4. ਹਰੇਕ ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ ।
  5. ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ ।
  6. ਹਰੇਕ ਖ਼ਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ।
  7. ਹਰੇਕ ਖ਼ਾਲਸਾ ਕਿਰਤ ਕਰ ਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ ।
  8. ਹਰੇਕ ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ ।
  9. ਹਰੇਕ ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ ।
  10. ਹਰੇਕ ਖ਼ਾਲਸਾ ਸਿਗਰਟ, ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਦੂਰ ਰਹੇਗਾ ।

ਪ੍ਰਸ਼ਨ 8.
ਖ਼ਾਲਸਾ ਪੰਥ ਦੀ ਸਾਜਨਾ ਦੇ ਕੀ ਮਹੱਤਵਪੂਰਨ ਪ੍ਰਭਾਵ ਪਏ ? (What were the important effects of the creation of Khalsa Panth ?)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਸਿੱਖ ਇਤਿਹਾਸ ਵਿੱਚ ਕਿਹੜੇ ਛੇ ਮਹੱਤਵਪੂਰਨ ਪ੍ਰਭਾਵ ਪਏ ? ਵਿਆਖਿਆ ਕਰੋ । (What were the six important effects of the creation of Khalsa in Sikh History ? Explain.)
ਜਾਂ
ਖ਼ਾਲਸਾ ਦੀ ਸਥਾਪਨਾ ਦੇ ਮਹੱਤਵ ਦਾ ਅਧਿਐਨ ਕਰੋ । (Study the importance of the creation of Khalsa.)
ਉੱਤਰ-
1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ । ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ – ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ । ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ ।

2. ਆਦਰਸ਼ ਸਮਾਜ ਦਾ ਨਿਰਮਾਣ – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ । ਇਸ ਵਿੱਚ ਉਚ-ਨੀਚ ਦੀ ਕੋਈ ਥਾਂ ਨਹੀਂ ਸੀ । ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ । ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ । ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ ।

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ – ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ । ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ । ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ ।

4. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ – ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ । ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ । ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ । ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ ।

5. ਸਿੱਖਾਂ ਵਿੱਚ ਨਵਾਂ ਜੋਸ਼ – ਖ਼ਾਲਸਾ ਪੰਥ ਦੀ ਸਥਾਪਨਾ ਨੇ ਸਿੱਖਾਂ ਵਿੱਚ ਅਦੁੱਤੀ ਜੋਸ਼ ਪੈਦਾ ਕੀਤਾ | ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਹੁਣ ਸ਼ੇਰ ਬਣ ਗਿਆ । ਉਨ੍ਹਾਂ ਨੇ ਹੁਣ ਅਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹਥਿਆਰ ਚੁੱਕ ਲਏ । ਮੁਗਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਸਿੱਖਾਂ ਨੇ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ ।

6. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ – ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ , ਸ਼ਕਤੀ ਦਾ ਵੀ ਉਦੈ ਹੋਇਆ | ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ ।

ਪ੍ਰਸ਼ਨ 9.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on the first battle of Sri Anandpur Sahib.)
ਉੱਤਰ-
1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਦੇ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ । ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੁੱਲ ਦੇ ਕੇ ਖ਼ਰੀਦੀ ਸੀ ।

ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ। ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ਅਤੇ ਉਹ ਮੌਕਾ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ‘ਤੇ ਹੋਰ ਵੱਡਾ ਹਮਲਾ ਕਰਨਾ ਚਾਹੁੰਦੇ ਸਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 10.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the second battle of Sri Anandpur Sahib.)
ਉੱਤਰ-
ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੀਆਂ ਹੋਈਆਂ ਲਗਾਤਾਰ ਹਾਰਾਂ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ । ਇਸ ਸਾਂਝੀ ਫ਼ੌਜ ਨੇ ਕਿਲ੍ਹੇ ਅੰਦਰ ਜਾਣ ਦੇ ਅਨੇਕਾਂ ਯਤਨ ਕੀਤੇ ਪਰ ਸਿੱਖ ਯੋਧਿਆਂ ਨੇ ਇਨ੍ਹਾਂ ਸਾਰੇ ਯਤਨਾਂ ਨੂੰ ਅਸਫਲ ਬਣਾ ਦਿੱਤਾ । ਘੇਰੇ ਦੇ ਲੰਬੇ ਹੋ ਜਾਣ ਕਾਰਨ ਕਿਲ੍ਹੇ ਦੇ ਅੰਦਰ ਰਸਦ ਥੁੜ੍ਹਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਜ਼ਿਆਦਾ ਸਮੇਂ ਤਕ ਲੜਾਈ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ । ਜਦੋਂ ਭੁੱਖ ਨਾਲ ਸਿੱਖਾਂ ਦਾ ਸਬਰ ਡੋਲਣ ਲੱਗਾ ਤਾਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਦੀ ਬੇਨਤੀ ਕੀਤੀ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਦਿਨ ਹੋਰ ਸੰਘਰਸ਼ ਜਾਰੀ ਰੱਖਣ ਦੀ ਸਲਾਹ ਦਿੱਤੀ ।

ਇਸ ਸਲਾਹ ਨੂੰ ਨਾ ਮੰਨਦੇ ਹੋਏ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲ੍ਹਾ ਛੱਡ ਕੇ ਚਲੇ ਗਏ । ਦੂਜੇ ਪਾਸੇ ਇੰਨੇ ਲੰਬੇ ਸਮੇਂ ਤੋਂ ਘੇਰੇ ਕਾਰਨ ਸਾਂਝੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ ।

ਪ੍ਰਸ਼ਨ 11.
ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Chamkaur Sahib.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਬੜੀ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ । ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ । ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਸੈਨਿਕਾਂ ਨੇ ਇਸ ਗੜੀ ਨੂੰ ਘੇਰਾ ਪਾ ਲਿਆ । ਚਮਕੌਰ ਸਾਹਿਬ ਦੀ ਇਹ ਲੜਾਈ ਜੋ 22 ਦਸੰਬਰ, 1704 ਈ. ਵਿੱਚ ਲੜੀ ਗਈ, ਬੜੀ ਘਮਸਾਣ ਦੀ ਲੜਾਈ ਸੀ ।ਇਸ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲਾਂ ਨੂੰ ਦਿਨੇ ਤਾਰੇ ਨਜ਼ਰ ਆ ਗਏ ।

ਉਨ੍ਹਾਂ ਨੇ ਅਣਗਿਣਤ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਚਮਕੌਰ ਸਾਹਿਬ ਦੀ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖਾਂ ਨੇ ਜੋ ਸੂਰਬੀਰਤਾ ਦਿਖਾਈ, ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬੜੀ ਮੁਸ਼ਕਿਲ ਹੈ । ਪੰਜ ਸਿੱਖਾਂ ਦੀ ਬੇਨਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡ ਦਿੱਤਾ । ਗੜ੍ਹੀ ਛੱਡਣ ਸਮੇਂ ਗੁਰੂ ਸਾਹਿਬ ਨੇ ਮੁਗ਼ਲ ਫ਼ੌਜਾਂ ਨੂੰ ਤਾੜੀ ਵਜਾ ਕੇ ਲਲਕਾਰਿਆ ਪਰ ਉਹ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੀਆਂ ।

ਪ੍ਰਸ਼ਨ 12.
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । [Write a brief note on the battle of Khidrana (Sri Muktsar Sahib.)]
ਉੱਤਰ-
ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਤੇ ਨਿਰਣਾਇਕ ਲੜਾਈ ਸੀ । ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ । ਜਦੋਂ ਮੁਗ਼ਲ ਫ਼ੌਜਾਂ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ ।ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ । ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ ।

ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ।ਉਨ੍ਹਾਂ ਦੀ ਦਿੱਤੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖ਼ਰੀ ਸਾਹ ਗਿਣ ਰਿਹਾ ਸੀ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ?
(How did Guru Gobind Singh Ji settle the sectarian divisions and external dangers to Sikhism ?)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ’ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ । ਇਸ ਲਈ ਜਿਹੜਾ ਸਿੱਖ ਸਿੱਧੇ ਤੌਰ ‘ਤੇ ਗੁਰੂ ਜੀ ਨਾਲ ਨਹੀਂ ਸੀ ਜੁੜਦਾ, ਉਸ ਨੂੰ ਸਿੱਖ ਨਹੀਂ ਗਿਣਿਆ ਜਾਂਦਾ ਸੀ । ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ । ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ । ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ । ਆਪਣੀ ਤੇ ਹੋਰਨਾਂ ਦੀ ਰੱਖਿਆ ਲਈ ਲੜਨਾ ਸਿੱਖਾਂ ਦਾ ਧਰਮ ਨਿਯਤ ਕੀਤਾ ਗਿਆ । ਇਸ ਕਾਰਨ ਸਿੱਖ ਮੁਗਲਾਂ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰ ਸਕੇ । ਇਸ . ਤਰ੍ਹਾਂ ਸਿੱਖ ਪੰਥ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ।

ਪ੍ਰਸ਼ਨ 14.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the literary activities of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਦੱਸੋ । (Describe the literary activities of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਫਲਤਾਵਾਂ ਦਾ ਮੁੱਲਾਂਕਣ ਕਰੋ । (Evaluate the literary achievements of Guru Gobind Singh Ji.)
ਉੱਤਰ-
ਸਾਹਿਤ ਦੇ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਬੜੀ ਅਨਮੋਲ ਹੈ ।ਉਹ ਆਪ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਦੁਆਰਾ ਰਚਿਆ ਹੋਇਆ ਬਹੁਤਾ ਸਾਹਿਤ ਸਰਸਾ ਨਦੀ ਵਿੱਚ ਰੁੜ੍ਹ ਗਿਆ ਸੀ । ਪਰ ਫਿਰ ਵੀ ਜਿਹੜਾ ਸਾਹਿਤ ਸਾਡੇ ਤਕ ਪੁੱਜਾ ਹੈ ਉਸ ਤੋਂ ਆਪ ਦੇ ਮਹਾਨ ਵਿਦਵਾਨ ਹੋਣ ਦਾ ਕਾਫ਼ੀ ਪ੍ਰਮਾਣ ਮਿਲਦਾ ਹੈ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ ਆਦਿ ਆਪ ਦੀਆਂ ਮਹਾਨ ਰਚਨਾਵਾਂ ਹਨ । ਇਨ੍ਹਾਂ ਵਿੱਚ ਆਪ ਨੇ ਵਿਭਿੰਨ ਵਿਸ਼ਿਆਂ ‘ਤੇ ਭਰਪੂਰ ਚਾਨਣਾ ਪਾਇਆ ਹੈ ।ਇਹ ਰਚਨਾਵਾਂ ਅਧਿਆਤਮਿਕ ਗਿਆਨ ਦਾ ਭੰਡਾਰ ਹਨ ।

ਇਨ੍ਹਾਂ ਤੋਂ ਸਾਨੂੰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਹ ਸਾਰੀਆਂ ਰਚਨਾਵਾਂ ਅਧਿਆਤਮਿਕ ਗਿਆਨ ਦਾ ਭੰਡਾਰ ਹਨ । ਆਪ ਦੀਆਂ ਇਹ ਰਚਨਾਵਾਂ ਇੰਨੀਆਂ ਜੋਸ਼ ਭਰਪੁਰ ਹਨ ਕਿ ਪੜ੍ਹ ਕੇ ਮੁਰਦਾ ਦਿਲਾਂ ਵਿੱਚ ਵੀ ਜਾਨ ਪੈ ਜਾਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਨੰਦ ਲਾਲ, ਸੈਨਾਪਤ, ਅਨੀ ਰਾਏ, ਗੋਪਾਲ ਅਤੇ ਉਦੈ ਰਾਏ ਦੇ ਨਾਂ ਬਹੁਤ ਪ੍ਰਸਿੱਧ ਹਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 15.
ਜ਼ਫ਼ਰਨਾਮਾ ਕੀ ਹੈ ? (What is Zafarnama ?)
ਜਾਂ
ਜ਼ਫ਼ਰਨਾਮਾ ‘ਤੇ ਇੱਕ ਨੋਟ ਲਿਖੋ । (Write a note on Zafarnama.)
ਉੱਤਰ-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਹੈ । ਇਹ ਚਿੱਠੀ ਫ਼ਾਰਸੀ ਵਿੱਚ ਲਿਖੀ ਗਈ ਸੀ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ (ਫਰੀਦਕੋਟ) ਨਾਂ ਦੇ ਸਥਾਨ ਤੋਂ ਲਿਖਿਆ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਅਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਹੈ । ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ,
“ਐ ਔਰੰਗਜ਼ੇਬ ਤੂੰ ਝੂਠਾ ਦੀਨਦਾਰ ਬਣਿਆ ਫਿਰਦਾ ਹੈਂ, ਤੇਰੇ ਵਿੱਚ ਰਤਾ ਭਰ ਵੀ ਸੱਚਾਈ ਨਹੀਂ, ਤੈਨੂੰ ਖ਼ੁਦਾ ਅਤੇ ਮੁਹੰਮਦ ਵਿੱਚ ਕੋਈ ਯਕੀਨ ਨਹੀਂ ਹੈ । ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉੱਤੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਫ਼ੌਜ ਹਮਲਾ ਕਰੇ । ਤੂੰ ਤੇ ਤੇਰੇ ਫ਼ੌਜੀ ਅਹਿਲਕਾਰ ਸਾਰੇ ਮੱਕਾਰ ਤੇ ਬੁਜ਼ਦਿਲ ਹਨ | ਤੁਸੀਂ ਝੂਠੇ ਅਤੇ ਧੋਖੇਬਾਜ਼ ਹੋ । ਬੇਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਸਿੱਧ ਸੈਨਾਪਤੀ ਹੋ, ਪਰ ਤੁਸੀਂ ਸੱਚੇ ਧਰਮ ਤੋਂ ਤਾਂ ਕੋਹਾਂ ਦੂਰ ਹੋ । ਤੁਹਾਡੇ ਬੁੱਲ੍ਹਾਂ ‘ਤੇ ਕੁਝ ਹੋਰ ਹੈ ਤਾਂ ਦਿਲ ਵਿੱਚ ਕੁਝ ਹੋਰ ।”

ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ‘ਤੇ ਬੜਾ ਡੂੰਘਾ ਅਸਰ ਪਿਆ ।ਉਸ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਸੁਨੇਹਾ ਭੇਜਿਆ | ਪਰ ਗੁਰੂ ਗੋਬਿੰਦ ਸਿੰਘ ਜੀ ਹਾਲੇ ਰਸਤੇ ਵਿੱਚ ਹੀ ਸਨ ਕਿ ਔਰੰਗਜ਼ੇਬ ਇਸ ਦੁਨੀਆਂ ਤੋਂ ਚਲ ਵਸਿਆ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of social reforms of Guru Gobind Singh Ji in History ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰ ਬੜੀ ਮਹੱਤਤਾ ਰੱਖਦੇ ਹਨ ।ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ । ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ । ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ । ਇਸਤਰੀਆਂ ਨੂੰ ਵੀ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਅਧਿਕਾਰੀ ਬਣਾਇਆ ਗਿਆ । ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ ।

ਗੁਰੂ ਸਾਹਿਬ ਨੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲਿਆਂ ਨਾਲ ਕੋਈ ਸੰਬੰਧ ਨਾ ਰੱਖਣ ਦਾ ਹੁਕਮ ਦਿੱਤਾ । ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਅਤੇ ਇਹ ਐਲਾਨ ਕੀਤਾ ਕਿ ਇਨ੍ਹਾਂ ਕੁਰੀਤੀਆਂ ਲਈ ਖ਼ਾਲਸਾ ਪੰਥ ਵਿੱਚ ਕੋਈ ਸਥਾਨ ਨਹੀਂ ਹੈ । ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ । ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ । ਅਸਲ ਵਿੱਚ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ ।

ਪ੍ਰਸ਼ਨ 17.
“ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? (“Guru Gobind Singh Ji was a builder par-excellence.” Do you agree with this statement ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ । ਉਸ ਸਮੇਂ ਔਰੰਗਜ਼ੇਬ ਕਿਸੇ ਵੀ ਲਹਿਰ ਤੇ ਖ਼ਾਸ ਕਰਕੇ ਸਿੱਖ ਲਹਿਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ ।ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ । ਹਿੰਦੁ ਕਾਫ਼ੀ ਲੰਬੇ ਸਮੇਂ ਤੋਂ ਨਿਰਉਤਸ਼ਾਹਿਤ ਸਨ । ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗਲ ਸਰਕਾਰ ਨਾਲ ਮਿਲੇ ਹੋਏ ਸਨ । ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ । ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ ।

ਪ੍ਰਸ਼ਨ 18.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦੱਸੋ । (Mention any six characteristics of Guru Gobind Singh Ji’s personality.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੀਆਂ ਮਹਾਨ ਸ਼ਖ਼ਸੀਅਤ ਵਿਚੋਂ ਇੱਕ ਸਨ । ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ ।

1. ਉੱਚਾ ਚਰਿੱਤਰ – ਗੁਰੂ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ । ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ । ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ । ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ ।ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

2. ਕੁਰਬਾਨੀ ਦੇ ਪੁੰਜ – ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ । 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਆ ।ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁੱਖਾਂ ਨੂੰ ਤਿਆਗ ਦਿੱਤਾ | ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।

3. ਨਿਡਰ ਤੇ ਬਹਾਦਰ – ਗੁਰੂ ਗੋਬਿੰਦ ਸਿੰਘ ਜੀ ਸ਼ੇਰਾਂ ਵਾਂਗ ਨਿਡਰ ਤੇ ਬਹਾਦਰ ਸਨ । ਭਾਵੇਂ ਗੁਰੂ ਸਾਹਿਬ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨ ਪਿਆ ਪਰ ਉਨ੍ਹਾਂ ਨੇ ਕਦੇ ਵੀ ਜ਼ੁਲਮ ਅਤੇ ਜ਼ਬਰ ਨਾਲ ਸਮਝੌਤਾ ਨਹੀਂ ਕੀਤਾ ।

4. ਇਕ ਵਿਦਵਾਨ ਦੇ ਰੂਪ ਵਿੱਚ – ਗੁਰੁ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ । ‘ਜਾਪੁ ਸਾਹਿਬ ‘, ‘ਬਚਿੱਤਰ ਨਾਟਕ’ , ‘ਜ਼ਫ਼ਰਨਾਮਾ’ , ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ । ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ ।

5. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ – ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇਕ ਮਹਾਨ ਯੋਧਾ ਅਤੇ ਸੈਨਾਪਤੀ ਸਨ ।ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ ।ਉਹ ਹਰ ਲੜਾਈ ਵਿੱਚ ਆਪ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ । ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ । ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ । ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

6. ਧਾਰਮਿਕ ਨੇਤਾ ਦੇ ਰੂਪ ਵਿੱਚ – ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ । ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ । ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ । ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ ।ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦੀਆਂ ਘਟਨਾਵਾਂ ਦੀ ਸੰਖੇਪ ਚਰਚਾ ਕਰੋ । ( Mention briefly the main events of Guru Gobind Singh Ji’s relations with the Mughals.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of Guru Gobind Singh Ji’s relations with the Mughals.)
ਉੱਤਰ-
ਔਰੰਗਜ਼ੇਬ ਦੀ ਜ਼ਾਲਮ ਸਰਕਾਰ ਦਾ ਖ਼ਾਤਮਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਇਸ ਕਾਰਨ ਪਹਾੜੀ ਰਾਜੇ ਬਹੁਤ ਘਬਰਾ ਗਏ । ਔਰੰਗਜ਼ੇਬ ਵੀ ਸਿੱਖਾਂ ਦੇ ਵਧਦੇ ਹੋਏ ਪ੍ਰਭਾਵ ਨੂੰ ਸਹਿਣ ਨਹੀਂ ਕਰ ਸਕਦਾ ਸੀ ।ਉਸ ਨੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ । ਉਨ੍ਹਾਂ ਨੇ ਗੁਰੂ ਜੀ ਨੂੰ ਕੱਢਣ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 1703-04 ਈ. ਵਿੱਚ ਘੇਰਾ ਪਾ ਲਿਆ । ਜਦੋਂ ਉਨ੍ਹਾਂ ਨੂੰ ਜਿੱਤ ਦੀ ਕੋਈ ਆਸ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਬਿਨਾਂ ਕਿਸੇ ਖ਼ਤਰੇ ਕਿਲ੍ਹਾ ਖ਼ਾਲੀ ਕਰਨ ਲਈ ਕਿਹਾ ।

ਗੁਰੂ ਜੀ ਦੇ ਯਕੀਨ ਲਈ ਉਨ੍ਹਾਂ ਨੇ ਕੁਰਾਨ ਦੀ ਸਹੁੰ ਵੀ ਖਾਧੀ, ਪਰ ਗੁਰੂ ਜੀ ਦੇ ਕਿਲ੍ਹਾ ਛੱਡਦੇ ਸਾਰ ਹੀ ਉਨ੍ਹਾਂ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ । ਚਮਕੌਰ ਸਾਹਿਬ ਦੇ ਸਥਾਨ ‘ਤੇ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ । ਇੱਥੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ 1705 ਈ. ਵਿੱਚ ਹੋਈ ਖਿਦਰਾਣਾ ਜਾਂ ਮੁਕਤਸਰ ਦੀ ਲੜਾਈ ਵਿੱਚ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ । 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਗੱਦੀ ਉੱਤੇ ਬੈਠਿਆ ਉਸ ਨੇ ਗੁਰੂ ਜੀ ਨਾਲ ਚੰਗੇ ਸੰਬੰਧ ਕਾਇਮ ਕੀਤੇ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾ ਗਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਰਚ ਦੀਦਾ (Early Career of Guru Gobind Singh Ji)

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the early life of Guru Gobind Singh Ji ?)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨਾ ਕੇਵਲ ਪੰਜਾਬ ਸਗੋਂ ਸੰਸਾਰ ਦੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਸਨ । ਸਿੱਖ ਪੰਥ ਦੀ ਜਿਸ ਯੋਗਤਾ ਅਤੇ ਅਕਲਮੰਦੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਗਵਾਈ ਕੀਤੀ, ਉਸਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਪੰਥ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਕੇਵਲ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਧਰਮ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਦੀ ਪ੍ਰੇਰਣਾ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਪਟਨਾ ਵਿਖੇ ਹੋਇਆ ਸੀ | ਆਪ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ | ਆਪ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ | ਆਪ ਜੀ ਦਾ ਮੁੱਢਲਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਰੱਖਿਆ ਗਿਆ 1699 ਈ. ਵਿੱਚ ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਆਪ ਦਾ ਨਾਂ ਗੋਬਿੰਦ ਸਿੰਘ ਹੋ ਗਿਆ । ਗੋਬਿੰਦ ਦਾਸ ਦੇ ਜਨਮ ਸਮੇਂ ਇੱਕ ਮੁਸਲਿਮ ਫ਼ਕੀਰ ਭੀਖਣ ਸ਼ਾਹ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ “ਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ।” ਉਸਦੀ ਇਹ ਭਵਿੱਖਬਾਣੀ ਸੱਚ ਨਿਕਲੀ ।

2. ਬਚਪਨ (Childhood) – ਗੋਬਿੰਦ ਦਾਸ ਨੇ ਆਪਣੇ ਬਚਪਨ ਦੇ ਪਹਿਲੇ ਛੇ ਵਰੇ ਪਟਨਾ ਵਿੱਚ ਬਤੀਤ ਕੀਤੇ । ਬਚਪਨ ਤੋਂ ਹੀ ਗੋਬਿੰਦ ਦਾਸ ਵਿੱਚ ਇੱਕ ਯੋਧਾ ਦੇ ਸਾਰੇ ਗੁਣ ਮੌਜੂਦ ਸਨ । ਉਹ ਤੀਰ-ਕਮਾਨ ਅਤੇ ਸ਼ਸਤਰਾਂ ਨਾਲ ਖੇਡਦੇ ਅਤੇ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਉਨ੍ਹਾਂ ਵਿੱਚ ਨਕਲੀ ਯੁੱਧ ਕਰਵਾਉਂਦੇ । ਉਹ ਕਈ ਵਾਰੀ ਆਪਣਾ ਦਰਬਾਰ ਲਗਾਉਂਦੇ ਅਤੇ ਸਾਥੀ ਬੱਚਿਆਂ ਦੇ ਝਗੜਿਆਂ ਦੇ ਫ਼ੈਸਲੇ ਵੀ ਕਰਦੇ । ਉਨ੍ਹਾਂ ਦੇ ਬਚਪਨ ਦੀਆਂ ਅਨੇਕ ਘਟਨਾਵਾਂ ਤੋਂ ਉਨ੍ਹਾਂ ਦੀ ਨਿਡਰਤਾ ਅਤੇ ਬੁੱਧੀਮਤਾ ਦੀ ਮਿਸਾਲ ਮਿਲਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ਼ ਕਾਲ ਵਿੱਚ ਉਨ੍ਹਾਂ ਦੀ ਸਰਪ੍ਰਸਤੀ, ਉਨ੍ਹਾਂ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਕੀਤੀ ।

3. ਸਿੱਖਿਆ (Education) – 1672 ਈ. ਵਿੱਚ ਆਪ ਆਪਣੇ ਪਰਿਵਾਰ ਸਹਿਤ ਚੱਕ ਨਾਨਕੀ (ਸੀ ਆਨੰਦਪੁਰ ਸਾਹਿਬ ਆ ਗਏ। ਇੱਥੇ ਆਪ ਦੀ ਸਿੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਆਪ ਨੇ ਭਾਈ ਸਾਹਿਬ ਚੰਦ ਤੋਂ ਗੁਰਮੁਖੀ, ਪੰਡਤ ਹਰਜਸ ਤੋਂ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ | ਆਪ ਨੇ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਸਿਖਲਾਈ ਬਜਰ ਸਿੰਘ ਨਾਂ ਦੇ ਇੱਕ ਰਾਜਪੂਤ ਤੋਂ ਪ੍ਰਾਪਤ ਕੀਤੀ ।

4. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਔਰੰਗਜ਼ੇਬ ਦੇ ਘੋਰ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਮਈ, 1675 ਈ. ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ | ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ਅਤੇ ਪੁੱਤਰ ਦੀ ਪ੍ਰੇਰਨਾ ਨਾਲ ਧਰਮ ਦੀ ਰੱਖਿਆ ਖ਼ਾਤਰ ਗੁਰੁ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਨਿਸ਼ਚਾ ਕੀਤਾ | ਗੁਰੂ ਸਾਹਿਬ ਨੇ ਦਿੱਲੀ ਵਿੱਚ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਗੋਬਿੰਦ ਦਾਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ । ਇਸ ਤਰ੍ਹਾਂ ਗੋਬਿੰਦ ਦਾਸ ਨੂੰ ਸਿੱਖ ਪਰੰਪਰਾ ਦੇ ਅਨੁਸਾਰ 11 ਨਵੰਬਰ, 1675 ਈ. ਨੂੰ ਗੁਰਗੱਦੀ ‘ਤੇ ਬਿਠਾਇਆ ਗਿਆ । ਇਸ ਤਰ੍ਹਾਂ ਆਪ 9 ਵਰਿਆਂ ਦੀ ਉਮਰ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਬਣੇ । ਆਪ 1708 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

5. ਸੈਨਾ ਦਾ ਸੰਗਠਨ (Army Organisation) – ਗੁਰਗਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਬਾਅਦ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ ਉਹ ਦੋ ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਕਰਵਾਏ । ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇਹ ਵੀ ਆਦੇਸ਼ ਦਿੱਤਾ ਕਿ ਸਿੱਖ ਧਨ ਦੀ ਥਾਂ ਘੋੜੇ ਅਤੇ ਸ਼ਸਤਰ ਭੇਟ ਕਰਨ । ਛੇਤੀ ਹੀ ਗੁਰੂ ਸਾਹਿਬ ਦੀ ਸੈਨਾ ਵਿੱਚ ਬਹੁਤ ਸਾਰੇ ਸਿੱਖ ਭਰਤੀ ਹੋ ਗਏ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਸ਼ਸਤਰ ਅਤੇ ਘੋੜੇ ਵੀ ਇਕੱਠੇ ਹੋ ਗਏ । ਇਸ ਸਭ ਦੇ ਪਿੱਛੇ ਗੁਰੂ ਸਾਹਿਬ ਦਾ ਉਦੇਸ਼ ਜ਼ਾਲਮ ਮੁਗ਼ਲ ਸਾਮਰਾਜ ਨਾਲ ਟੱਕਰ ਲੈਣੀ ਸੀ ।

6. ਰਾਜਸੀ ਚਿੰਨ੍ਹ ਧਾਰਨ ਕਰਨਾ (Adoption of Royal Symbols) – ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਵਾਂਗ ਰਾਜਸੀ ਚਿੰਨ੍ਹਾਂ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੱਤਾ । ਉਹ ਦਸਤਾਰ ਵਿੱਚ ਕਲਗੀ ਸਜਾਉਣ ਲੱਗ ਪਏ । ਉਨ੍ਹਾਂ ਨੇ ਸਿੰਘਾਸਨ ਅਤੇ ਛਤਰ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ । ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬ ਨੇ ਇੱਕ ਵਿਸ਼ੇਸ਼ ਨਗਾਰਾ ਵੀ ਬਣਵਾਇਆ ਜਿਸ ਦਾ ਨਾਂ ਰਣਜੀਤ ਨਗਾਰਾ ਸੀ ।

7. ਨਾਹਨ ਤੋਂ ਸੱਦਾ (Invitation from Nahan) – ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਸਰਗਰਮੀਆਂ ਦੇ ਕਾਰਨ ਕਹਿਲੂਰ ਦਾ ਸ਼ਾਸਕ ਭੀਮ ਚੰਦ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਿਆ ਸੀ । ਗੁਰੂ ਸਾਹਿਬ ਹਾਲੇ ਕਿਸੇ ਵੀ ਤਰ੍ਹਾਂ ਦੇ ਸੈਨਿਕ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ । ਅਜਿਹੇ ਸਮੇਂ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਉਨ੍ਹਾਂ ਨੂੰ ਨਾਹਨ ਆਉਣ ਦਾ ਸੱਦਾ ਦਿੱਤਾ । ਗੁਰੂ ਸਾਹਿਬ ਨੇ ਇਹ ਸੱਦਾ ਫੌਰਨ ਸਵੀਕਾਰ ਕਰ ਲਿਆ ਤੇ ਉਹ ਮਾਖੋਵਾਲ ਤੋਂ ਆਪਣੇ ਪਰਿਵਾਰ ਸਮੇਤ ਨਾਹਨ ਚਲੇ ਗਏ । ਇੱਥੇ ਗੁਰੂ ਸਾਹਿਬ ਨੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਜਿਸ ਦਾ ਨਾਂ ਪਾਉਂਟਾ ਸਾਹਿਬ ਰੱਖਿਆ ਗਿਆ ।

8. ਪਾਉਂਟਾ ਸਾਹਿਬ ਵਿਖੇ ਸਰਗਰਮੀਆਂ (Activities at Paonta Sahib) – ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਵਿਖੇ ਸਿੱਖਾਂ ਨੂੰ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ । ਉਨ੍ਹਾਂ ਨੂੰ ਘੋੜਸਵਾਰੀ, ਤੀਰ-ਕਮਾਨ ਅਤੇ ਸ਼ਸਤਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨ ਬਣਾਇਆ ਗਿਆ । ਗੁਰੂ ਸਾਹਿਬ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੀ ਸਿਫ਼ਾਰਿਸ਼ ‘ਤੇ 500 ਪਠਾਣਾਂ ਨੂੰ ਵੀ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ । ਪਾਉਂਟਾ ਸਾਹਿਬ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਉੱਚਕੋਟੀ ਦੇ ਸਾਹਿਤ ਦੀ ਵੀ ਰਚਨਾ ਕੀਤੀ । ਗੁਰੂ ਸਾਹਿਬ ਨੇ ਆਪਣੇ ਦਰਬਾਰ ਵਿੱਚ 52 ਪ੍ਰਸਿੱਧ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਸੈਨਾਪਤ, ਨੰਦ ਲਾਲ, ਹੰਸ ਰਾਮ ਅਤੇ ਗੋਪਾਲ ਦੇ ਨਾਂ ਬਹੁਤ ਪ੍ਰਸਿੱਧ ਸਨ । ਆਪ ਦੀ ਸਾਹਿਤਕ ਰਚਨਾ ਦਾ ਉਦੇਸ਼ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਸੰਸਾ ਕਰਨਾ ਅਤੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਨਾ ਸੀ । ਗੁਰੂ ਸਾਹਿਬ ਦੀ ਸਾਹਿਤਕ ਖੇਤਰ ਵਿੱਚ ਦੇਣ ਅਦੁੱਤੀ ਸੀ ।

ਪਰਵ-ਖਾਲਸਾ ਅਤੇ ਉੱਤਰ-ਖਾਲਸਾ ਕਾਲਦੀ ਲੜਾਈਆ । (Battles of Pre-Khalsa and Post-Khalsa Perfod)

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਵਿੱਚ ਲੜੀਆਂ ਲੜਾਈਆਂ ਦਾ ਸੰਖੇਪ ਵਰਣਨ ਕਰੋ । (Give a brief account of the Pre-Khalsa and Post-Khalsa battles of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦੇ ਕੀ ਕਾਰਨ ਸਨ ? (What were the causes of the Pre-Khalsa and Post-Khalsa battles of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਲੜਾਈਆਂ ਦਾ ਵਰਣਨ ਕਰੋ । (Describe the important battles of Guru Gobind Singh Ji.)
ਉੱਤਰ-
ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਹੀ ਗੁਰੂ ਜੀ ਨੇ ਆਪਣੀਆਂ ਸੈਨਿਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਗੁਰੂ ਜੀ ਦੀਆਂ ਸੈਨਿਕ ਸਰਗਰਮੀਆਂ ਨੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੂੰ ਉਨ੍ਹਾਂ ਦੇ ਵਿਰੁੱਧ ਕਰ ਦਿੱਤਾ । ਸਿੱਟੇ ਵਜੋਂ ਨੌਬਤ ਯੁੱਧ ਦੀ ਆ ਗਈ । ਗੁਰੁ ਗੋਬਿੰਦ ਸਿੰਘ ਜੀ ਦੀਆਂ ਪੁਰਵ-ਖ਼ਾਲਸਾ ਅਤੇ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਸੰਖੇਪ ਵਰਣਨ ਇਸ ਤਰਾਂ ਹੈ-

1. ਭੰਗਾਣੀ ਦੀ ਲੜਾਈ 1688 ਈ. (Battle of Bhangani 1688 A.D.) – ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਪਹਿਲੀ ਲੜਾਈ ਭੰਗਾਣੀ ਵਿਖੇ ਹੋਈ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਵਿਖੇ ਸਿੱਖਾਂ ਨੂੰ ਸੈਨਿਕ ਸਿਖਲਾਈ ਦੇਣ ਨਾਲ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਮੂਰਤੀ ਪੂਜਾ ਅਤੇ ਜਾਤੀ ਪ੍ਰਥਾ ਆਦਿ ਦੇ ਵਿਰੁੱਧ ਪ੍ਰਚਾਰ ਕਰਦੇ ਸਨ । ਇਸ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖ਼ਲ ਮੰਨਦੇ ਸਨ 1 ਤੀਸਰਾ, ਪਹਾੜੀ ਰਾਜਿਆਂ ਨੇ ਸਿੱਖ ਸੰਗਤਾਂ ਦੁਆਰਾ ਲਿਆ ਰਹੇ ਤੋਹਫ਼ਿਆਂ ਨੂੰ ਰਾਹ ਵਿੱਚ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਸੀ । ਗੁਰੂ ਸਾਹਿਬ ਇਹ ਗੱਲ ਪਸੰਦ ਨਹੀਂ ਕਰਦੇ ਸਨ ।

ਚੌਥਾ, ਗੁਰੂ ਜੀ ਦੁਆਰਾ ਭੀਮ ਚੰਦ ਨੂੰ ਸਫੈਦ ਹਾਥੀ ਦੇਣ ਤੋਂ ਇਨਕਾਰ ਕਰਨਾ ਸੀ । ਪੰਜਵਾਂ, ਮੁਗ਼ਲ ਸਰਕਾਰ ਨੇ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ । ਸਿੱਟੇ ਵਜੋਂ ਕਹਿਲੂਰ ਦੇ ਸ਼ਾਸਕ ਭੀਮ ਚੰਦ ਅਤੇ ਸੀ ਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਗਠਬੰਧਨ ਨੇ ਗੁਰੂ ਜੀ ‘ਤੇ ਭੰਗਾਣੀ ਨਾਂ ਦੇ ਸਥਾਨ ‘ਤੇ 22 ਸਤੰਬਰ, 1688 ਈ. ਨੂੰ ਹਮਲਾ ਕਰ ਦਿੱਤਾ ।

ਇਸ ਲੜਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਦੀ ਫ਼ੌਜ ਦੇ ਪਠਾਣ ਸੈਨਿਕ ਗੁਰੂ ਸਾਹਿਬ ਨੂੰ ਧੋਖਾ ਦੇ ਗਏ । ਅਜਿਹੇ ਸਮੇਂ ਸਢੋਰਾ ਦਾ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਸਹਾਇਤਾ ਲਈ ਆਪਣੇ ਚਾਰ ਪੁੱਤਰਾਂ ਤੇ 700 ਸੈਨਿਕਾਂ ਸਮੇਤ ਰਣਖੇਤਰ ਵਿੱਚ ਪਹੁੰਚ ਗਿਆ । ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਦੇ ਪੰਜ ਪੁੱਤਰਾਂ ਨੇ ਬੜੀ ਬਹਾਦਰੀ ਵਿਖਾਈ । ਇਸ ਲੜਾਈ ਵਿੱਚ ਪਹਾੜੀ ਰਾਜਿਆਂ ਦੇ ਬਹੁਤ ਸਾਰੇ ਸੈਨਿਕ ਅਤੇ ਕਈ ਪ੍ਰਸਿੱਧ ਨੇਤਾ ਮਾਰੇ ਗਏ । ਭੀਮ ਚੰਦ ਅਤੇ ਫ਼ਤਹਿ ਸ਼ਾਹ ਲੜਾਈ ਦੇ ਮੈਦਾਨ ਤੋਂ ਨੱਸ ਤੁਰੇ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ । ਇਸ ਜਿੱਤ ਨਾਲ ਗੁਰੂ ਸਾਹਿਬ ਦੇ ਮਾਨ-ਸਨਮਾਨ ਵਿੱਚ ਭਾਰੀ ਵਾਧਾ ਹੋਇਆ ।

2. ਨਾਦੌਣ ਦੀ ਲੜਾਈ 1690 ਈ. (Battle of Nadaun 1690 A.D.) – ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਸ੍ਰੀ ਆਨੰਦਪੁਰ ਸਾਹਿਬ ਆ ਗਏ । ਇਸੇ ਸਮੇਂ ਪਹਾੜੀ ਸ਼ਾਸਕਾਂ ਨੇ ਮੁਗ਼ਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ । ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਦੇ ਹੁਕਮ ‘ਤੇ ਜੰਮੂ ਦੇ ਸੂਬੇਦਾਰ ਮੀਆਂ ਖਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਖ਼ਾਂ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ । ਅਜਿਹੇ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ । 20 ਮਾਰਚ, 1690 ਈ. ਨੂੰ ਕਾਂਗੜਾ ਦੇ ਨੇੜੇ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ । ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨਾਂ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨ ਆਲਿਫ਼ ਖ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ ।

3. ਖ਼ਾਨਜ਼ਾਦਾ ਦੀ ਮੁਹਿੰਮ 1694 ਈ. (Expedition of Khanzada 1694 A.D.) – ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਹੋਈ ਲੋਕਪ੍ਰਿਯਤਾ ਔਰੰਗਜ਼ੇਬ ਲਈ ਚਿੰਤਾ ਦਾ ਵਿਸ਼ਾ ਬਣ ਗਈ । ਉਸ ਦੇ ਹੁਕਮ ‘ਤੇ ਲਾਹੌਰ ਦੇ ਸੂਬੇਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਰੁਸਤਮ ਖਾਂ ਦੇ ਅਧੀਨ ਗੁਰੂ ਜੀ ਦੇ ਵਿਰੁੱਧ ਫ਼ੌਜ ਭੇਜੀ । ਉਸ ਨੇ ਰਾਤ ਦੇ ਹਨੇਰੇ ਵਿੱਚ ਹਮਲਾ ਕਰਨ ਦੀ ਯੋਜਨਾ ਬਣਾਈ । ਰੁਸਤਮ ਦੇ ਆਉਣ ਦਾ, ਰਾਤ ਦਾ ਪਹਿਰਾ ਦੇ ਰਹੇ ਇੱਕ ਸਿੱਖ ਨੂੰ ਪਤਾ ਚਲ ਗਿਆ । ਉਸ ਨੇ ਫੌਰਨ ਇਸ ਦੀ ਸੂਚਨਾ ਸਿੱਖਾਂ ਨੂੰ ਦਿੱਤੀ । ਸਿੱਖਾਂ ਨੇ ਜੈਕਾਰੇ ਦੀ ਆਵਾਜ਼ ਗੁੰਜਾਈ ਅਤੇ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ । ਸਿੱਟੇ ਵਜੋਂ ਮੁਗ਼ਲ ਸੈਨਿਕ ਬਿਨਾਂ ਟਾਕਰਾ ਕੀਤੇ ਹੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਨਿਕਲੇ ।

4. ਕੁਝ ਸੈਨਿਕ ਮੁਹਿੰਮਾਂ 1695-6 ਈ. (Some Military Expeditions 1695-96 A.D.-1695-96 ਈ. ਵਿੱਚ ਮੁਗ਼ਲਾਂ ਨੇ ਗੁਰੂ ਜੀ ਦੀ ਸ਼ਕਤੀ ਨੂੰ ਕੁਚਲਣ ਲਈ ਹੁਸੈਨ ਖਾਂ, ਜੁਝਾਰ ਸਿੰਘ ਅਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਅਧੀਨ ਕੁੱਝ ਸੈਨਿਕ ਮੁਹਿੰਮਾਂ ਭੇਜੀਆਂ । ਇਹ ਸਾਰੀਆਂ ਮੁਹਿੰਮਾਂ ਕਿਸੇ ਨਾ ਕਿਸੇ ਕਾਰਨ ਅਸਫਲ ਰਹੀਆਂ ਅਤੇ ਗੁਰੂ ਜੀ ਦੀ ਸ਼ਕਤੀ ਕਾਇਮ ਰਹੀ ।

5. ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. (First Battle of Sri Anandpur Sahib 1701 A.D.) – ਖ਼ਾਲਸਾ ਪੰਥ ਦੀ ਸਥਾਪਨਾ ਦੇ ਬਾਅਦ ਗੁਰੂ ਸਾਹਿਬ ਦੀ ਵੱਧ ਰਹੀ ਸਿੱਧੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ | ਕਹਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਕਿਲ੍ਹੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

6. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. (Second Battle of Sri Anandpur Sahib 1704 A.D.) – ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਬਦਲਾ ਲੈਣ ਦੀ ਖ਼ਾਤਰ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੂਸਰੀ ਵਾਰ ਘੇਰ ਲਿਆ । ਇਹ ਘੇਰਾ ਲੰਬਾ ਹੋ ਗਿਆ ਜਿਸ ਕਾਰਨ ਕਿਲ੍ਹੇ ਦੇ ਅੰਦਰ ਰਸਦ ਬੁੜਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਹੋਰ ਦਿਨ ਸੰਘਰਸ਼ ਜਾਰੀ ਰੱਖਣ ਲਈ ਕਿਹਾ । ਪਰ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲਾ ਛੱਡ ਕੇ ਚਲੇ ਗਏ । ਦੂਜੇ ਪਾਸੇ ਸ਼ਾਹੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਅਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਗੁਰੂ ਸਾਹਿਬ ਨੂੰ ਇਨ੍ਹਾਂ ਸਹੁੰਆਂ ‘ਤੇ ਕੋਈ ਇਤਬਾਰ ਨਹੀਂ ਸੀ ਪਰ ਮਾਤਾ ਗੁਜਰੀ ਜੀ ਅਤੇ ਕੁੱਝ ਹੋਰ ਸਿੱਖਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ।

7. ਸਰਸਾ ਦੀ ਲੜਾਈ 1704 ਈ. (Battle of Sarsa 1704 A.D.) – ਸ੍ਰੀ ਆਨੰਦਪੁਰ ਸਾਹਿਬ ਛੱਡਦੇ ਹੀ ਮੁਗ਼ਲ ਸੈਨਿਕਾਂ ਨੇ ਗੁਰੂ ਜੀ ‘ਤੇ ਫਿਰ ਤੋਂ ਹਮਲਾ ਕਰ ਦਿੱਤਾ । ਸ਼ਾਹੀ ਫ਼ੌਜ ਅਤੇ ਸਿੱਖਾਂ ਵਿਚਾਲੇ ਸਰਸਾ ਵਿਖੇ ਲੜਾਈ ਹੋ ਗਈ । ਉਸ ਸਮੇਂ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਸਿੱਖਾਂ ਵਿੱਚ ਭਾਜੜ ਮੱਚ ਗਈ । ਇਸੇ ਭਾਜੜ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਨਿਖੜ ਗਏ । ਗੰਗੂ ਜੋ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਸੀ, ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ । ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਦੋਹਾਂ ਨਿੱਕੇ ਬਾਲਕਾਂ ਨੂੰ 27 ਦਸੰਬਰ, 1704 ਈ. ਨੂੰ ਨੀਹਾਂ ਵਿੱਚ ਜਿਊਂਦਾ ਚਿਣਵਾ ਦਿੱਤਾ ।

8. ਚਮਕੌਰ ਸਾਹਿਬ ਦੀ ਲੜਾਈ 1704 ਈ. (Battle of Chamkaur Sahib 1704 A.D.) – ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਨਾਲ 21 ਦਸੰਬਰ, 1704 ਈ. ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ । ਗੁਰੁ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਇੱਕ ਗੜ੍ਹੀ ਵਿੱਚ ਜਾ ਸ਼ਰਨ ਲਈ । 22 ਦਸੰਬਰ, 1704 ਈ. ਨੂੰ ਮੁਗ਼ਲ ਸੈਨਾ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ । ਇਹ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਅਤੇ ਉਹ ਤਾੜੀ ਵਜਾ ਕੇ ਉੱਥੋਂ ਨਿਕਲੇ ।

9. ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵਿੱਚ (Guru Gobind Singh Ji in Machhiwara) – ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ । ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਇੱਕ ਪਾਲਕੀ ਵਿੱਚ ਬਿਠਾ ਕੇ ਮੁਗ਼ਲ ਸੈਨਿਕਾ ਤੋਂ ਉਨ੍ਹਾਂ ਦੀ ਰੱਖਿਆ ਕੀਤੀ । ਦੀਨਾ ਕਾਂਗੜ ਨਾਮੀ ਸਥਾਨ ‘ਤੇ ਪਹੁੰਚਣ ‘ਤੇ ਗੁਰੂ ਜੀ ਨੇ ਜ਼ਫ਼ਰਨਾਮਾ ਨਾਮਕ ਫ਼ਾਰਸੀ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ । ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਬੜੀ ਦਲੇਰੀ ਨਾਲ ਨਿਖੇਧੀ ਕੀਤੀ ।

10. ਖਿਦਰਾਣਾ ਦੀ ਲੜਾਈ 1705 ਈ. (Battle of Khidrana 1705 A.D.) – ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖ਼ਰੀ ਨਿਰਣਾਇਕ ਲੜਾਈ ਖਿਦਰਾਣਾ ਵਿੱਚ ਹੋਈ ਸੀ । 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਫ਼ੌਜ ’ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸੇ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪਾ ਗਏ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਸਿੰਘ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ । ਪ੍ਰਸਿੱਧ ਲੇਖਕ ਕਰਤਾਰ ਸਿੰਘ ਦੇ ਅਨੁਸਾਰ,
“ਇਹ ਸੱਚ ਹੈ ਕਿ ਉਹ ਗੁਰੁ ਗੋਬਿੰਦ ਸਿੰਘ ਜੀ ਮੁਗਲ ਸਾਮਰਾਜ ਜਾਂ ਸ਼ਕਤੀ ਦਾ ਸਰਵਨਾਸ਼ ਨਾ ਕਰ ਸਕੇ, ਪਰ ਇਸ ਨੂੰ ਜੜ੍ਹਾਂ ਹਿਲਾ ਕੇ ਰੱਖ ਦਿੱਤਾ ਸੀ ।” 1

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਉੱਤਰ-ਖ਼ਾਲਸਾ ਕਾਲ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਕਰੋ । (Give a brief description of the events of the Post-Khalsa period of Guru Gobind Singh Ji.)
ਉੱਤਰ-
1. ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. (First Battle of Sri Anandpur Sahib 1701 A.D.) – ਖ਼ਾਲਸਾ ਪੰਥ ਦੀ ਸਥਾਪਨਾ ਦੇ ਬਾਅਦ ਗੁਰੂ ਸਾਹਿਬ ਦੀ ਵੱਧ ਰਹੀ ਸਿੱਧੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ | ਕਹਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਕਿਲ੍ਹੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

2. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. (Second Battle of Sri Anandpur Sahib 1704 A.D.) – ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਬਦਲਾ ਲੈਣ ਦੀ ਖ਼ਾਤਰ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੂਸਰੀ ਵਾਰ ਘੇਰ ਲਿਆ । ਇਹ ਘੇਰਾ ਲੰਬਾ ਹੋ ਗਿਆ ਜਿਸ ਕਾਰਨ ਕਿਲ੍ਹੇ ਦੇ ਅੰਦਰ ਰਸਦ ਬੁੜਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਹੋਰ ਦਿਨ ਸੰਘਰਸ਼ ਜਾਰੀ ਰੱਖਣ ਲਈ ਕਿਹਾ । ਪਰ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲਾ ਛੱਡ ਕੇ ਚਲੇ ਗਏ । ਦੂਜੇ ਪਾਸੇ ਸ਼ਾਹੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਅਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਗੁਰੂ ਸਾਹਿਬ ਨੂੰ ਇਨ੍ਹਾਂ ਸਹੁੰਆਂ ‘ਤੇ ਕੋਈ ਇਤਬਾਰ ਨਹੀਂ ਸੀ ਪਰ ਮਾਤਾ ਗੁਜਰੀ ਜੀ ਅਤੇ ਕੁੱਝ ਹੋਰ ਸਿੱਖਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ।

3. ਸਰਸਾ ਦੀ ਲੜਾਈ 1704 ਈ. (Battle of Sarsa 1704 A.D.) – ਸ੍ਰੀ ਆਨੰਦਪੁਰ ਸਾਹਿਬ ਛੱਡਦੇ ਹੀ ਮੁਗ਼ਲ ਸੈਨਿਕਾਂ ਨੇ ਗੁਰੂ ਜੀ ‘ਤੇ ਫਿਰ ਤੋਂ ਹਮਲਾ ਕਰ ਦਿੱਤਾ । ਸ਼ਾਹੀ ਫ਼ੌਜ ਅਤੇ ਸਿੱਖਾਂ ਵਿਚਾਲੇ ਸਰਸਾ ਵਿਖੇ ਲੜਾਈ ਹੋ ਗਈ । ਉਸ ਸਮੇਂ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਸਿੱਖਾਂ ਵਿੱਚ ਭਾਜੜ ਮੱਚ ਗਈ । ਇਸੇ ਭਾਜੜ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਨਿਖੜ ਗਏ । ਗੰਗੂ ਜੋ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਸੀ, ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ । ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਦੋਹਾਂ ਨਿੱਕੇ ਬਾਲਕਾਂ ਨੂੰ 27 ਦਸੰਬਰ, 1704 ਈ. ਨੂੰ ਨੀਹਾਂ ਵਿੱਚ ਜਿਊਂਦਾ ਚਿਣਵਾ ਦਿੱਤਾ ।

4. ਚਮਕੌਰ ਸਾਹਿਬ ਦੀ ਲੜਾਈ 1704 ਈ. (Battle of Chamkaur Sahib 1704 A.D.) – ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਨਾਲ 21 ਦਸੰਬਰ, 1704 ਈ. ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ । ਗੁਰੁ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਇੱਕ ਗੜ੍ਹੀ ਵਿੱਚ ਜਾ ਸ਼ਰਨ ਲਈ । 22 ਦਸੰਬਰ, 1704 ਈ. ਨੂੰ ਮੁਗ਼ਲ ਸੈਨਾ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ । ਇਹ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਅਤੇ ਉਹ ਤਾੜੀ ਵਜਾ ਕੇ ਉੱਥੋਂ ਨਿਕਲੇ ।

5. ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵਿੱਚ (Guru Gobind Singh Ji in Machhiwara) – ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ । ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਇੱਕ ਪਾਲਕੀ ਵਿੱਚ ਬਿਠਾ ਕੇ ਮੁਗ਼ਲ ਸੈਨਿਕਾ ਤੋਂ ਉਨ੍ਹਾਂ ਦੀ ਰੱਖਿਆ ਕੀਤੀ । ਦੀਨਾ ਕਾਂਗੜ ਨਾਮੀ ਸਥਾਨ ‘ਤੇ ਪਹੁੰਚਣ ‘ਤੇ ਗੁਰੂ ਜੀ ਨੇ ਜ਼ਫ਼ਰਨਾਮਾ ਨਾਮਕ ਫ਼ਾਰਸੀ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ । ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਬੜੀ ਦਲੇਰੀ ਨਾਲ ਨਿਖੇਧੀ ਕੀਤੀ ।

6. ਖਿਦਰਾਣਾ ਦੀ ਲੜਾਈ 1705 ਈ. (Battle of Khidrana 1705 A.D.) – ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖ਼ਰੀ ਨਿਰਣਾਇਕ ਲੜਾਈ ਖਿਦਰਾਣਾ ਵਿੱਚ ਹੋਈ ਸੀ । 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਫ਼ੌਜ ’ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸੇ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪਾ ਗਏ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਸਿੰਘ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ । ਪ੍ਰਸਿੱਧ ਲੇਖਕ ਕਰਤਾਰ ਸਿੰਘ ਦੇ ਅਨੁਸਾਰ,
“ਇਹ ਸੱਚ ਹੈ ਕਿ ਉਹ ਗੁਰੁ ਗੋਬਿੰਦ ਸਿੰਘ ਜੀ ਮੁਗਲ ਸਾਮਰਾਜ ਜਾਂ ਸ਼ਕਤੀ ਦਾ ਸਰਵਨਾਸ਼ ਨਾ ਕਰ ਸਕੇ, ਪਰ ਇਸ ਨੂੰ ਜੜ੍ਹਾਂ ਹਿਲਾ ਕੇ ਰੱਖ ਦਿੱਤਾ ਸੀ ।” 1

ਖਾਲਸਾ ਪੰਥ ਦੀ ਸਿਰਜਨਾ (Creation of the Khalsa Panth)

ਪ੍ਰਸ਼ਨ 4.
1699 ਈ. ਵਿੱਚ ਕਿਨ੍ਹਾਂ ਹਾਲਤਾਂ ਦੇ ਕਾਰਨ ਖ਼ਾਲਸਾ ਦੀ ਸਿਰਜਨਾ ਕੀਤੀ ਗਈ ? ਇਸ ਦਾ ਮਹੱਤਵ ਵੀ ਦੱਸੋ । (What were the circumstances that led to the creation of the Khalsa in 1699 A.D. ? Also point out its significance.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸਨ ? ਇਸ ਦੀ ਇਤਿਹਾਸਿਕ ਮਹੱਤਤਾ ਬਿਆਨ ਕਰੋ । (What were the circumstances leading to the creation of Khalsa ? Describe its historical importance.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਿਰਜਨਾ ਦੇ ਕਾਰਨਾਂ ਦੀ ਵਿਆਖਿਆ ਕਰੋ । (Describe the causes of the creation of the Khalsa by Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਥਾਪਨਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
(Describe the creation of the Khalsa by Guru Gobind Singh Ji. Also discuss its importance.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਖ਼ਾਲਸਾ ਦੀ ਸਥਾਪਨਾ ਦਾ ਵਰਣਨ ਕਰੋ । ਇਸ ਦੇ ਮਹੱਤਵ ਦੀ ਪੜਚੋਲ ਕਰੋ । (Describe the creation of the Khalsa by Guru Gobind Singh Ji. Examine its significance.)
ਜਾਂ
ਖ਼ਾਲਸਾ ਦੀ ਸਥਾਪਨਾ, ਮੁੱਖ ਸਿਧਾਂਤਾਂ ਅਤੇ ਮਹੱਤਵ ਬਾਰੇ ਵਿਸਥਾਰਪੂਰਵਕ ਚਰਚਾ ਕਰੋ । (Discuss in detail the foundation, its main principles and significance of the Khalsa.)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਸਹਾਇਕ ਕਾਰਨ ਕਿਹੜੇ ਸਨ ? ਇਸ ਦੇ ਮੁੱਖ ਸਿਧਾਂਤ ਤੇ ਮਹੱਤਵ ਦੱਸੋ । (What were the circumstances leading to the foundation of the Khalsa ? Study its main principles and significance.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸੀ ? ਇਸ ਦਾ ਕੀ ਮਹੱਤਵ ਹੈ ? (What were the causes leading to the creation of the Khalsa Panth ? What are its significance ?)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਅਤੇ ਮਹੱਤਵ ਦਾ ਵਰਣਨ ਕਰੋ । (Explain the reasons and importance of the creation of the Khalsa Panth.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਤੇ ਮਹੱਤਵ ਦੱਸੋ । (Write down the causes and importance of the establishment of Khalsa Panth.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਮਹਾਨ ਕਾਰਜ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕਰਨਾ ਸੀ । ਖ਼ਾਲਸਾ ਪੰਥ ਦੀ ਸਿਰਜਨਾ ਨੂੰ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ । ਪ੍ਰਸਿੱਧ ਲੇਖਕ ਹਰਬੰਸ ਸਿੰਘ ਦੇ ਅਨੁਸਾਰ,
‘‘ਇਹ ਇਤਿਹਾਸ ਦਾ ਇੱਕ ਮਹਾਨ ਰਚਨਾਤਮਕ ਕੰਮ ਸੀ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਲੈ ਆਂਦੀ ’’।
ਖ਼ਾਲਸਾ ਪੰਥ ਦੀ ਸਿਰਜਨਾ ਦੇ ਕਾਰਨ, ਉਸ ਦੀ ਸਿਰਜਨਾ ਕਿਵੇਂ ਕੀਤੀ ਗਈ ਅਤੇ ਉਸ ਦੇ ਮਹੱਤਵ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

I. ਖ਼ਾਲਸਾ ਪੰਥ ਦੀ ਸਿਰਜਨਾ ਕਿਉਂ ਕੀਤੀ ਗਈ ? (Why was the Khalsa Panth Created ?)

1. ਮੁਗ਼ਲਾਂ ਦਾ ਅੱਤਿਆਚਾਰੀ ਸ਼ਾਸਨ (Tyrannical Rule of the Mughals) – ਜਹਾਂਗੀਰ ਦੇ ਸਮੇਂ ਤੋਂ ਹੀ ਮੁਗ਼ਲ ਸਿੱਖ ਸੰਬੰਧਾਂ ਵਿੱਚ ਤਣਾਉ ਪੈਦਾ ਹੋ ਗਿਆ ਸੀ । ਇਹ ਤਣਾਓ ਔਰੰਗਜ਼ੇਬ ਦੇ ਕਾਲ ਵਿੱਚ ਸਾਰੀਆਂ ਹੱਦਾਂ ਟੱਪ ਚੁੱਕਿਆ ਸੀ । ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ । ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ ਗਿਆ । ਉਸ ਨੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਵੀ ਤੁੜਵਾਉਣ ਦੇ ਹੁਕਮ ਜਾਰੀ ਕੀਤੇ । ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ | ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ । ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ (Treachery of the Hill Chiefs) – ਗੁਰੂ ਜੀ ਮੁਗ਼ਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ । ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ । ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ ।

3. ਜਾਤ-ਪਾਤ ਦੇ ਬੰਧਨ (Shackles of the Caste System) – ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ । ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ । ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ । ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਰਾਹੀਂ ਜਾਤੀ ਪ੍ਰਥਾ ‘ਤੇ ਤਕੜੀ ਸੱਟ ਮਾਰੀ ਸੀ ਪਰ ਇਹ ਸਮਾਪਤ ਨਹੀਂ ਹੋਈ ਸੀ । ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ ।

4. ਦੋਸ਼ਪੂਰਨ ਮਸੰਦ ਪ੍ਰਥਾ (Defective Masand System) – ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ । ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ । ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ । ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ ।

5. ਗੁਰਗੱਦੀ ਦਾ ਜੱਦੀ ਹੋਣਾ (Hereditary Nature of Guruship) – ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਨੂੰ ਜੱਦੀ ਬਣਾ ਦਿੱਤੇ ਜਾਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਗਈਆਂ । ਜਿਸ ਕਿਸੇ ਨੂੰ ਵੀ ਗੁਰਗਦੀ ਨਾ ਮਿਲੀ ਉਸ ਨੇ ਗੁਰੂ ਘਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਤਾਂ ਗੁਰਗੱਦੀ ਪ੍ਰਾਪਤ ਕਰਨ ਲਈ ਮੁਗ਼ਲਾਂ ਨਾਲ ਮਿਲ ਕੇ ਕਈ ਸਾਜ਼ਸ਼ਾਂ ਵੀ ਤਿਆਰ ਕੀਤੀਆਂ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਸ ਵਿੱਚ ਧੀਰ ਮਲੀਆਂ ਅਤੇ ਰਾਮ ਰਾਈਆਂ ਲਈ ਕੋਈ ਸਥਾਨ ਨਾ ਹੋਵੇ ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ (Mission of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ “ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ । ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ । ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ,

ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਯਨਿ ਪਕਰਿ ਪਛਾਰੋ ॥

II. ਖ਼ਾਲਸਾ ਦੀ ਸਿਰਜਨਾ ਕਿਵੇਂ ਕੀਤੀ ਗਈ ? (How was the Khalsa Created ?)
ਖ਼ਾਲਸਾ ਪੰਥ ਦੀ ਸਥਾਪਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਨੇ *30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ । ਇਸ ਦੀਵਾਨ ਵਿੱਚ 80,000 ਸਿੱਖਾਂ
* ਵਿਦਿਆਰਥੀ ਇਹ ਗੱਲ ਵਿਸ਼ੇਸ਼ ਤੌਰ ‘ਤੇ ਨੋਟ ਕਰਨ ਕਿ ਖ਼ਾਲਸਾ ਦੀ ਸਿਰਜਨਾ ਸਮੇਂ ਵਿਸਾਖੀ ਦਾ ਦਿਹਾੜਾ 30 ਮਾਰਚ ਸੀ । 1752 ਈ. ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਗ੍ਰੈਗੋਰੀਅਨ ਕੈਲੰਡਰ ਨੂੰ ਪ੍ਰਚਲਿਤ ਕੀਤਾ । ਇਸ ਕਾਰਨ ਭਾਰਤ ਵਿੱਚ ਪਹਿਲਾਂ ਪ੍ਰਚਲਿਤ ਵਿਕ੍ਰਮੀ ਕੈਲੰਡਰ ਵਿੱਚ 12 ਦਿਨਾਂ ਦਾ ਵਾਧਾ ਕੀਤਾ ਗਿਆ । ਇਸ ਕਾਰਨ ਅੱਜ-ਕਲ੍ਹ ਵਿਸਾਖੀ ਆਮ ਤੌਰ ‘ਤੇ 13 ਅਪਰੈਲ ਨੂੰ ਮਨਾਈ ਜਾਂਦੀ ਹੈ । ਨੇ ਭਾਗ ਲਿਆ । ਜਦ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ । ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਕੇ ਇਕੱਠੇ ਹੋਏ ਸਿੱਖਾਂ ਨੂੰ ਕਿਹਾ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ ।

ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ । ਕੁੱਝ ਸਮੇਂ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ । ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ । ਹੁਣ ਭਾਈ ਧਰਮ ਦਾਸ ਜੀ ਪੇਸ਼ ਹੋਇਆ । ਇਸ ਰੂਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਏ ਜੀ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਗੁਰੂ ਜੀ ਉਨ੍ਹਾਂ ਨੂੰ ਵਾਰੀ-ਵਾਰੀ ਤੰਬੂ ਵਿੱਚ ਲੈ ਜਾਂਦੇ ਸਨ ਅਤੇ ਖੂਨ ਨਾਲ ਭਰੀ ਤਲਵਾਰ ਲੈ ਕੇ ਫਿਰ ਆਉਂਦੇ ਸਨ । ਕੁਝ ਸਮੇਂ ਮਗਰੋਂ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਕੇਸਰੀ ਰੰਗ ਦੇ ਕੱਪੜੇ ਪੁਆ ਕੇ ਸਟੇਜ ‘ਤੇ ਲਿਆਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ । ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦੀ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ। ਇਸੇ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ “ਆਪੇ ਗੁਰ ਚੇਲਾ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਨਾ ਹੋਈ । ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ,

ਖ਼ਾਲਸਾ ਮੇਰੋ ਰੂਪ ਹੈ ਖਾਸ ॥
ਖ਼ਾਲਸੇ ਮੇਂ ਹਉਂ ਕਰਉ ਨਿਵਾਸ ॥

III. ਖ਼ਾਲਸਾ ਪੰਥ ਦੇ ਸਿਧਾਂਤ (Principles of the Khalsa Panth)

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਪਾਲਣਾ ਲਈ ਕੁੱਝ ਵਿਸ਼ੇਸ਼ ਨਿਯਮ ਵੀ ਬਣਾਏ ਸਨ । ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਸਨ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦਾ ਪਾਹੁਲ’ ਛਕਣਾ ਹੋਵੇਗਾ ।
  2. ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ ।
  3. ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ ।
  4. ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ ।
  5. ਖ਼ਾਲਸਾ ਜਾਤ-ਪਾਤ ਪ੍ਰਥਾ ਅਤੇ ਊਚ-ਨੀਚ ਵਿੱਚ ਵਿਸ਼ਵਾਸ ਨਹੀਂ ਰੱਖੇਗਾ ।
  6. ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ ।
  7. ਖ਼ਾਲਸਾ ਕਿਰਤ ਕਰਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ ।
  8. ਖ਼ਾਲਸਾ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ।
  9. ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ ।
  10. ਖ਼ਾਲਸਾ ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਕੋਹਾਂ ਦੂਰ ਰਹੇਗਾ ।
  11. ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਹਮੇਸ਼ਾ ਤਿਆਰ ਰਹੇਗਾ ।

IV. ਖ਼ਾਲਸਾ ਦੀ ਸਿਰਜਨਾ ਦਾ ਮਹੱਤਵ (Importance of the Creation of the Khalsa)

1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ । ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ (Increase in the Number of the Sikhs) – ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ । ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ ।

2. ਆਦਰਸ਼ ਸਮਾਜ ਦਾ ਨਿਰਮਾਣ (Creation of an Ideal Society) – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ । ਇਸ ਵਿੱਚ ਉਚ-ਨੀਚ ਦੀ ਕੋਈ ਥਾਂ ਨਹੀਂ ਸੀ । ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ । ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ । ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ ।
ਡਾਕਟਰ ਇੰਦਰਪਾਲ ਸਿੰਘ ਦੇ ਅਨੁਸਾਰ,
“ਖ਼ਾਲਸਾ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਹ ਜਾਤੀ ਅਤੇ ਨਸਲ ਦੀ ਬਜਾਇ ਮਨੁੱਖੀ ਭਾਈਚਾਰੇ ਦੀ ਗੱਲ ਕਰਦਾ ਹੈ ।” 1 .

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ (End of Masand System and Sects which were against the Panth) – ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ । ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ । ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ ।

4. ਸਿੱਖਾਂ ਵਿੱਚ ਨਵਾਂ ਜੋਸ਼ (New spirit among the Sikhs) – ਖ਼ਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਅਤੇ ਸ਼ਕਤੀ ਪੈਦਾ ਹੋਈ । ਉਹ ਆਪਣੇ ਆਪ ਨੂੰ ਸ਼ੇਰ ਵਾਂਗ ਬਹਾਦਰ ਸਮਝਣ ਲੱਗ ਪਏ । ਉਨ੍ਹਾਂ ਨੇ ਅੱਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹੁਣ ਹਥਿਆਰ ਚੁੱਕ ਲਏ । ਉਨ੍ਹਾਂ ਨੇ ਮੁਗਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ ।

5. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ (Upliftment of the downtrodden People) – ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ । ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ । ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ । ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ ।

6. ਖ਼ਾਲਸਾ ਪੰਥ ਵਿੱਚ ਜਮਹੂਰੀਅਤ (Democracy in the Khalsa Panth) – 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਸਮੇਂ ਗੁਰੂ ਸਾਹਿਬ ਨੇ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੀ ਬੇਨਤੀ ਕੀਤੀ । ਅਜਿਹਾ ਕਰਨਾ ਇੱਕ ਮਹਾਨ ਇਨਕਲਾਬੀ ਕਦਮ ਸੀ । ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਕਿਧਰੇ ਵੀ ਪੰਜ ਖ਼ਾਲਸੇ ਇਕੱਠੇ ਹੋ ਕੇ ਹੋਰਨਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਸਕਦੇ ਹਨ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਜਮਹੂਰੀਅਤ ਦੀ ਭਾਵਨਾ ਨੂੰ ਪ੍ਰੋਤਸਾਹਿਤ ਕੀਤਾ ।

7. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ (Rise of political power of the Sikhs) – ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਵੀ ਉਦੈ ਹੋਇਆ | ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ । ਅੰਤ ਵਿੱਚ ਅਸੀਂ ਡਾਕਟਰ ਜੀ. ਐੱਸ. ਢਿੱਲੋਂ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਖ਼ਾਲਸਾ ਪੰਥ ਦੀ ਸਿਰਜਨਾ ਨੂੰ ਮਨੁੱਖੀ ਇਤਿਹਾਸ ਦਾ ਇੱਕ ਹੈਰਾਨੀਜਨਕ ਕਾਰਨਾਮਾ ਮੰਨਿਆ ਜਾ ਸਕਦਾ ਹੈ ।’’ 2

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਅਤੇ ਸਫਲਤਾਵ ( Character and Achievements or Guru Gobind Singh Ji)

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਵਰਣਨ ਕਰੋ । (Discuss the character and achievements of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿੱਤਵ ਦਾ ਮੁੱਲਾਂਕਣ ਕਰੋ । (Make an evaluation of the personality of Guru Gobind Singh Ji.)
ਜਾਂ
ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਮਨੁੱਖ, ਇੱਕ ਸੈਨਿਕ, ਇੱਕ ਵਿਦਵਾਨ ਅਤੇ ਇੱਕ ਧਾਰਮਿਕ ਨੇਤਾ ਬਾਰੇ ਕੀ ਜਾਣਦੇ ਹੋ ? (What do you know about Guru Gobind Singh Ji as a Man, as a Soldier, as a Scholar and as a Saint ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦਾ ਵੇਰਵਾ ਦਿਓ । (Give an account of the career and achievements of Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ । ਉਹ ਪੂਰਨ ਮਨੁੱਖ, ਮਹਾਨ ਯੋਧੇ, ਅੱਤਿਆਚਾਰੀਆਂ ਦੇ ਵੈਰੀ, ਉੱਚ-ਕੋਟੀ ਦੇ ਕਵੀ, ਸਮਾਜ ਸੁਧਾਰਕ, ਉੱਤਮ ਸੰਗਠਨ ਕਰਤਾ ਅਤੇ ਮਹਾਨ ਪੈਗੰਬਰ ਸਨ ।

I. ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ ਸੂਰਤ (Physical Appearance) – ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤਿਅੰਤ ਪ੍ਰਭਾਵਸ਼ਾਲੀ ਸੀ । ਉਨ੍ਹਾਂ ਦਾ ਕੱਦ ਲੰਬਾ, ਰੰਗ ਗੋਰਾ ਅਤੇ ਸਰੀਰ ਗੱਠਿਆ ਹੋਇਆ ਸੀ । ਉਨ੍ਹਾਂ ਦਾ ਚਿਹਰਾ ਨੂਰਾਨੀ ਸੀ । ਉਹ ਬਹੁਤ ਮਿਠ-ਬੋਲੜੇ ਸਨ । ਉਨ੍ਹਾਂ ਦਾ ਲਿਬਾਸ ਬੜਾ ਖੂਬਸੂਰਤ ਹੁੰਦਾ ਸੀ ਅਤੇ ਉਹ ਹਮੇਸ਼ਾ ਸ਼ਸਤਰਾਂ ਨਾਲ ਲੈਸ ਰਹਿੰਦੇ ਸਨ । ਉਨ੍ਹਾਂ ਨੂੰ ਮਿਲਣ ਵਾਲਾ ਹਰ ਵਿਅਕਤੀ ਉਨ੍ਹਾਂ ਦੀ ਜਾਦੂਈ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੁੰਦਾ ਸੀ ।

2. ਹਿਸਥੀ ਜੀਵਨ (Householder) – ਗੁਰੂ ਸਾਹਿਬ ਬੜੇ ਆਗਿਆਕਾਰੀ ਪੁੱਤਰ, ਵਿਚਾਰਵਾਨ ਪਿਤਾ ਅਤੇ ਆਦਰਸ਼ ਪਤੀ ਸਨ । ਉਨ੍ਹਾਂ ਨੇ ਆਪਣੀ ਮਾਤਾ ਜੀ ਦੀ ਆਗਿਆ ਨੂੰ ਮੰਨਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖ਼ਾਲੀ ਕਰ ਦਿੱਤਾ ਸੀ । ਇਸ ਪਿੱਛੋਂ ਭਾਵੇਂ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ । ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਵੀ ਅੱਤਿਆਚਾਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਦਾ ਸਬਕ ਸਿਖਾਇਆ ।

3. ਉੱਚਾ ਚਰਿੱਤਰ (High Character) – ਗੁਰੂ ਗੋਬਿੰਦ ਸਿੰਘ ਜੀ ਮਹਾਨ ਚਰਿੱਤਰ ਦੇ ਮਾਲਕ ਸਨ । ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ । ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ । ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

4. ਕੁਰਬਾਨੀ ਦੇ ਪੁੰਜ (Embodiment of Sacrifices) – ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ | 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਕ੍ਰਿਆ । ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁਖਾਂ ਨੂੰ ਤਿਆਗ ਦਿੱਤਾ । ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।

II. ਇੱਕ ਵਿਦਵਾਨ ਦੇ ਰੂਪ ਵਿੱਚ (As a Scholar)

ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ । ‘ਜਾਪੁ ਸਾਹਿਬ’ , ‘ਬਚਿੱਤਰ ਨਾਟਕ’ , ‘ਜ਼ਫ਼ਰਨਾਮਾ’ , ‘ਚੰਡੀ ਦੀ ਵਾਰ’ ਅਤੇ”ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਨਾ ਦਿੰਦੀਆਂ ਹਨ । ਇਸ ਤੋਂ ਇਲਾਵਾ ਇਹ ਰਚਨਾਵਾਂ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਹਨ । ਨਿਰਸੰਦੇਹ ਇਹ ਰਚਨਾਵਾਂ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਇੱਕ ਸੁੰਦਰ ਉਦਾਹਰਨ ਹਨ । ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿੱਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਸੈਨਾਪਤ, ਨੰਦ ਲਾਲ, ਗੋਪਾਲ ਅਤੇ ਉਦੈ ਰਾਏ ਦੇ ਨਾਂ ਵਰਣਨਯੋਗ ਹਨ । ਪ੍ਰਸਿੱਧ ਇਤਿਹਾਸਕਾਰ ਦਵਿੰਦਰ ਕੁਮਾਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
‘‘ਉਹ (ਗੁਰੂ ਗੋਬਿੰਦ ਸਿੰਘ ਜੀ) ਇੱਕ ਮਹਾਨ ਕਵੀ ਸਨ ।” 1

III. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ (As a Warrior and General)
ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਸਨ । ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ । ਉਹ ਹਰ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ । ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ ।ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ । ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ । ਗੁਰੂ ਸਾਹਿਬ ਨੇ ਭੰਗਾਣੀ ਦੀ ਲੜਾਈ ਵਿੱਚ, ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ, ਚਮਕੌਰ ਸਾਹਿਬ ਦੀ ਲੜਾਈ ਵਿੱਚ ਅਤੇ ਖਿਦਰਾਣਾ ਦੀ ਲੜਾਈ ਵਿੱਚ ਘੱਟ ਸੈਨਿਕਾਂ ਅਤੇ ਸੀਮਿਤ ਸਾਧਨਾਂ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੂੰ ਦਿਨੇ ਤਾਰੇ ਦਿਖਾ ਦਿੱਤੇ ਸਨ । ਗੁਰੂ ਜੀ ਦੇ ਸੈਨਿਕ ਹਮੇਸ਼ਾਂ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸਨ ।

IV. ਧਾਰਮਿਕ ਨੇਤਾ ਦੇ ਰੂਪ ਵਿੱਚ (As a Religious Leader)

ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ । ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ । ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ । ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ, ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ । ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ । ਉਨ੍ਹਾਂ ਦੀ ਧਾਰਮਿਕ ਮਹਾਨਤਾ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਦੋਂ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਦਿੱਤੀ ਗਈ ਤਾਂ ਉਹ ਝੱਟ ਉੱਠ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗੇ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਜਾਨਾਂ ਧਰਮ ਦੇ ਲੇਖੇ ਲੱਗੀਆਂ ! ਨਿਰਸੰਦੇਹ, ਉਹ ਇੱਕ ਮਹਾਨ ਦਰਵੇਸ਼ ਸਨ । ਡਾਕਟਰ ਆਈ. ਬੀ. ਬੈਨਰਜੀ ਦੇ ਅਨੁਸਾਰ,
ਗੁਰੂ ਗੋਬਿੰਦ ਸਿੰਘ ਜੀ ਭਾਵੇਂ ਹੋਰ ਜੋ ਕੁਝ ਵੀ ਸਨ ਪਰ ਸਭ ਤੋਂ ਪਹਿਲਾਂ ਉਹ ਇੱਕ ਮਹਾਨ ਧਾਰਮਿਕ ਨੇਤਾ ਸਨ’ 1

V. ਸਮਾਜ ਸੁਧਾਰਕ ਦੇ ਰੂਪ ਵਿੱਚ (As a Social Reformer)

ਗੁਰੁ ਗੋਬਿੰਦ ਸਿੰਘ ਜੀ ਇੱਕ ਮਹਾਨ ਸਮਾਜ ਸੁਧਾਰਕ ਵੀ ਸਨ । ਉਨ੍ਹਾਂ ਨੇ ਖ਼ਾਲਸਾ ਪੰਥ ਵਿੱਚ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤਾਂ ਦੇ ਬਰਾਬਰ ਦਰਜਾ ਦਿੱਤਾ | ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ । ਗੁਰੂ ਜੀ ਦਾ ਕਹਿਣਾ ਸੀ ਕਿ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ।” ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ । ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਖੰਡਨ ਕੀਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ ।

VI. ਸੰਗਠਨ ਕਰਤਾ ਦੇ ਰੂਪ ਵਿੱਚ (As an Organiser)

ਗੁਰੂ ਗੋਬਿੰਦ ਸਿੰਘ ਜੀ ਉੱਚ-ਕੋਟੀ ਦੇ ਸੰਗਠਨ ਕਰਤਾ ਸਨ । ਉਸ ਸਮੇਂ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਗੈਰਮੁਸਲਮਾਨਾਂ ਦੀ ਹੋਂਦ ਨੂੰ ਕਦੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ । ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ । ਹਿੰਦੂਆਂ ਵਿੱਚ ਦਲੇਰੀ ਅਤੇ ਆਤਮਵਿਸ਼ਵਾਸ ਦੀਆਂ ਭਾਵਨਾਵਾਂ ਦਾ ਅੰਤ ਹੋ ਚੁੱਕਾ ਸੀ । ਉਹ ਮੁਗ਼ਲਾਂ ਦੇ ਜ਼ੁਲਮਾਂ ਨੂੰ ਸਹਿਣ ਦੇ ਆਦੀ ਹੋ ਚੁੱਕੇ ਸਨ । ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗਲ ਸਰਕਾਰ ਨਾਲ ਮਿਲੇ ਹੋਏ ਸਨ । ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਸੱਚਮੁਚ ਹੀ ਇਹ ਇੱਕ ਮਹਾਨ ਕਾਰਨਾਮਾ ਸੀ । ਇਸ ਨੇ ਲੋਕਾਂ ਵਿੱਚ ਇੱਕ ਅਜਿਹਾ ਜੋਸ਼ ਪੈਦਾ ਕੀਤਾ, ਜਿਸ ਦੇ ਅੱਗੇ ਮਹਾਨ ਮੁਗ਼ਲ ਸਾਮਰਾਜ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ।
ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਮਦਨਜੀਤ ਕੌਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੇ ਭਾਰਤੀ ਇਤਿਹਾਸ ਅਤੇ ਵਿਸ਼ਵ ਸਭਿਅਤਾ ਦੇ ਚਿੱਤਰਪਟ ‘ ਤੇ ਦੂਰਗਾਮੀ ਪ੍ਰਭਾਵ ਛੱਡੇ ।” 2

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ? (What difficulties were faced by Guru Gobind Singh Ji when he attained the Gurgaddi ?)
ਉੱਤਰ-

  1. ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਹਾਲੇ ਬਹੁਤ ਛੋਟੀ ਸੀ । ਉਹ ਕੇਵਲ 9 ਵਰ੍ਹਿਆਂ ਦੇ ਸਨ ।
  2. ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੰਨੀ ਬਾਦਸ਼ਾਹ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ ।
  3. ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ‘ਤੇ ਨਕੇਲ ਪਾਉਣੀ ਜ਼ਰੂਰੀ ਸੀ ।
  4. ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸ ਕਿਸਮ ਦੀ ਸਿੱਖਿਆ ਦਿੱਤੀ ਗਈ ? (What kind of education was given to Guru Gobind Singh Ji ?)
ਉੱਤਰ-

  1. ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤਕ ਸਿੱਖਿਆ-ਭਾਈ ਸਾਹਿਬ ਚੰਦ ਤੋਂ ਗੁਰਮੁੱਖੀ, ਪੰਡਿਤ ਹਰਜਸ ਤੋਂ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ ।
  2. ਆਪ ਜੀ ਨੇ ਧਾਰਮਿਕ ਸਿੱਖਿਆ ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ਼ ਬਹਾਦਰ ਜੀ ਤੋਂ ਪ੍ਰਾਪਤ ਕੀਤੀ ਸੀ ।
  3. ਆਪ ਜੀ ਨੇ ਘੋੜਸਵਾਰੀ ਅਤੇ ਹਥਿਆਰਾਂ ਨੂੰ ਵਰਤਣ ਦੀ ਸਿੱਖਿਆ ਭਾਈ ਬਜਰ ਸਿੰਘ ਤੋਂ ਪ੍ਰਾਪਤ ਕੀਤੀ ਸੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਭੀਮ ਚੰਦ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਕਿਉਂ ਨਹੀਂ ਪਸੰਦ ਸੀ ? (Why did Bhim Chand not like the presence of Guru Gobind Singh Ji at Sri Anandpur Sahib ?)
ਉੱਤਰ-

  1. ਉਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦਿਨੋ-ਦਿਨ ਵੱਧ ਰਹੀ ਸ਼ਕਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ ।
  2. ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਵਿੱਚ 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਕਾਰਨ ਭੱੜਕ ਗਿਆ ।
  3. ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨੂੰ ਫੌਰਨ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ।

ਪ੍ਰਸ਼ਨ 4.
ਪਾਉਂਟਾ ਸਾਹਿਬ ਦਾ ਕੀ ਮਹੱਤਵ ਹੈ ? (What is the Importance of Paonta Sahib ?)
ਉੱਤਰ-
1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਨ ਵਿਖੇ ਪਾਉਂਟਾ ਨਾਂ ਦੇ ਕਿਲ੍ਹੇ ਦੀ ਉਸਾਰੀ ਕਰਵਾਈ । ਪਾਉਂਟਾ ਦਾ ਅਰਥ ਹੈ ‘ਪੈਰ ਰੱਖਣ ਦੀ ਥਾਂ ‘ ਜਾਂ ਠਹਿਰਨ ਦਾ ਸਥਾਨ। ਗੁਰੂ ਜੀ ਇੱਥੇ 1685 ਈ. ਤੋਂ 1688 ਈ. ਤੱਕ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕਣ ਅਤੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਜੰਗੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ।

ਪ੍ਰਸ਼ਨ 5.
ਭੰਗਾਣੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhangani.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ । (Describe Guru Gobind Singh’s battle of Bhangani and also explain its Importance.)
ਉੱਤਰ-
ਭੰਗਾਣੀ ਦੀ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਫ਼ੌਜੀ ਤਿਆਰੀਆਂ ਨਾਲ ਪਹਾੜੀ ਰਾਜਿਆਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ । ਦੂਜਾ, ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਤੀਸਰਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਭੜਕਾ ਰਹੀ ਸੀ । ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਸ਼ਾਸਕ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਦੀ ਸ਼ਾਨਦਾਰ ਜਿੱਤ ਹੋਈ ।

ਪ੍ਰਸ਼ਨ 6.
ਨਾਦੌਣ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Nadaun.)
ਉੱਤਰ-
ਭੰਗਾਣੀ ਦੀ ਲੜਾਈ ਵਿੱਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਕਰ ਲਈ । ਉਨ੍ਹਾਂ ਨੇ ਮੁਗ਼ਲਾਂ ਨੂੰ ਸਾਲਾਨਾ ਖਿਰਾਜ (ਕਰ) ਭੇਜਣਾ ਬੰਦ ਕਰ ਦਿੱਤਾ । ਇਸ ਕਾਰਨ ਆਲਿਫ਼ ਖ਼ਾਂ ਦੇ ਅਧੀਨ ਇੱਕ ਫ਼ੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਗਈ ਉਸ ਨੇ 20 ਮਾਰਚ, 169 ਈ. ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮ ਚੰਦ ਦੀ ਸੈਨਾ ‘ਤੇ ਨਾਦੌਣ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦਾ ਸਾਥ ਦਿੱਤਾ । ਇਸ ਸਾਂਝੀ ਫ਼ੌਜ ਨੇ ਮੁਗ਼ਲ ਫ਼ੌਜ ਨੂੰ ਹਰਾ ਦਿੱਤਾ ।

ਪ੍ਰਸ਼ਨ 7.
ਖ਼ਾਲਸਾ ਦੀ ਸਥਾਪਨਾ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Give in brief the causes of the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ? (Why was Khalsa created by Guru Gobind Singh Ji ?)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief description of the circumstances responsible for the creation of Khalsa.)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਕੋਈ ਤਿੰਨ ਕਾਰਨ ਲਿਖੋ । (Write any three causes that led to the creation of Khalsa.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਲਿਖੋ । (Write down the causes of the foundation of the Khalsa Panth.)
ਉੱਤਰ-

  1. ਮੁਗਲਾਂ ਦੇ ਅੱਤਿਆਚਾਰ ਦਿਨੋ-ਦਿਨ ਵੱਧਦੇ ਜਾ ਰਹੇ ਸਨ । ਉਨ੍ਹਾਂ ਨੇ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ ।
  2. ਗੁਰੁ ਗੋਬਿੰਦ ਸਿੰਘ ਜੀ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਉਚ-ਨੀਚ ਲਈ ਕੋਈ ਥਾਂ ਨਾ ਹੋਵੇ ।
  3. ਗੁਰੁ ਗੋਬਿੰਦ ਸਿੰਘ ਜੀ ਖ਼ਾਲਸਾ ਦੀ ਸਥਾਪਨਾ ਕਰਕੇ ਮਸੰਦ ਪ੍ਰਥਾ ਦਾ ਅੰਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 8.
ਗੁਰੁ ਗੋਬਿੰਦ ਸਿੰਘ ਜੀ ਮਸੰਦਾਂ ਬਾਰੇ ਕੀ ਕਹਿੰਦੇ ਸਨ ? (What does Guru Gobind Singh Ji say about the Masands ?)
ਉੱਤਰ-

  1. ਉਹ ਬੇਈਮਾਨ ਅਤੇ ਬੇਪ੍ਰਵਾਹ ਹੋ ਗਏ ਸਨ ।
  2. ਉਹ ਬਹੁਤ ਲਾਲਚੀ ਹੋ ਗਏ ਸਨ ।
  3. ਉਹ ਬਹੁਤ ਵਿਭਚਾਰੀ ਹੋ ਗਏ ਸਨ ।
  4. ਉਹ ਬਹੁਤ ਹੰਕਾਰੀ ਹੋ ਗਏ ਸਨ ।

ਪ੍ਰਸ਼ਨ 9.
ਖ਼ਾਲਸਾ ਪੰਥ ਦੀ ਸਥਾਪਨਾ ਕਦੋਂ, ਕਿੱਥੇ ਤੇ ਕਿਵੇਂ ਹੋਈ ? (When, where and how was Khalsa founded ?)
ਜਾਂ
ਖ਼ਾਲਸਾ ਦੀ ਸਥਾਪਨਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a note on the creation of Khalsa.)
ਜਾਂ
ਖ਼ਾਲਸਾ ਪੰਥ ਦੀ ਸਿਰਜਨਾ ਕਿਵੇਂ ਕੀਤੀ ਗਈ ? (How was the Khalsa sect created ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਸੰਮੇਲਨ ਦਾ ਆਯੋਜਨ ਕੀਤਾ । ਗੁਰੂ ਜੀ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਇਸ ਤੇ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਦੇ ਹੁਕਮ ‘ਤੇ ਭਾਈ ਧਰਮ ਦਾਸ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਇ ਜੀ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ ਅਤੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 10.
ਖ਼ਾਲਸਾ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ । (Explain the main principles of the Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਕੋਈ ਤਿੰਨ ਮੁੱਖ ਸਿਧਾਂਤ ਲਿਖੋ । (Write any three principles of the ‘Khalsa Panth’ founded by Guru Gobind Singh Ji.)
ਜਾਂ
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਕੀ ਸਨ ? (What were the main principles of Khalsa Panth ?)
ਉੱਤਰ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਨੂੰ ਖੰਡੇ ਦੀ ਪਾਹੁਲ ਛਕਣਾ ਪਵੇਗਾ ।
  2. ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ਸਿੰਘ ਅਤੇ ਖ਼ਾਲਸਾ ਇਸਤਰੀ ਕੌਰ ਸ਼ਬਦ ਦੀ ਵਰਤੋਂ ਕਰੇਗੀ ।
  3. ਹਰੇਕ ਖ਼ਾਲਸਾ ਇੱਕ ਪਰਮਾਤਮਾ ਦੀ ਪੂਜਾ ਕਰੇਗਾ ।
  4. ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ ।

ਪ੍ਰਸ਼ਨ 11.
ਖ਼ਾਲਸਾ ਦੀ ਸਥਾਪਨਾ ਦੇ ਤਿੰਨ ਮੁੱਖ ਸਿੱਟੇ ਲਿਖੋ । (Write the three main results of the creation of Khalsa Panth.)
ਜਾਂ
ਖ਼ਾਲਸਾ ਦੀ ਸਥਾਪਨਾ ਦਾ ਕੀ ਮਹੱਤਵ ਸੀ ? (What was the importance of the creation of Khalsa ?)
ਜਾਂ
ਖ਼ਾਲਸਾ ਦੀ ਸਥਾਪਨਾ ਦੇ ਮਹੱਤਵ ਦਾ ਅਧਿਐਨ ਕਰੋ । (Study the importance of the creation of Khalsa.)
ਉੱਤਰ-

  1. ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ । ਸਿੱਟੇ ਵਜੋਂ ਧਰਮ ਦਾ ਪ੍ਰਸਾਰ ਹੋਇਆ ।
  2. ਖ਼ਾਲਸੇ ਦੀ ਸਥਾਪਨਾ ਨਾਲ ਇੱਕ ਆਦਰਸ਼ ਸਮਾਜ ਦਾ ਜਨਮ ਹੋਇਆ ।
  3. ਖ਼ਾਲਸਾ ਦੀ ਸਥਾਪਨਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ ।
  4. ਖ਼ਾਲਸਾ ਦੀ ਸਥਾਪਨਾ ਕਾਰਨ ਮਸੰਦ ਪ੍ਰਥਾ ਦਾ ਅੰਤ ਹੋਇਆ ।

ਪ੍ਰਸ਼ਨ 12.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the first battle of Sri Anandpur Sahib.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸ਼ਕਤੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ । ਇਸ ਕਾਰਨ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਗੁਰੂ ਸਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਜਦੋਂ ਪਹਾੜੀ ਰਾਜਿਆਂ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

ਪ੍ਰਸ਼ਨ 13.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the second battle of Sri Anandpur Sahib.)
ਉੱਤਰ-
ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੁਸਰੀ ਵਾਰ ਹਮਲਾ ਕਰ ਦਿੱਤਾ | ਘੇਰੇ ਦੇ ਲੰਬੇ ਹੋ ਜਾਣ ਕਾਰਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ । ਦੂਜੇ ਪਾਸੇ ਸਾਂਝੀ ਫ਼ੌਜ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ ।

ਪ੍ਰਸ਼ਨ 14.
ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Chamkaur Sahib.)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ | ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ · ਛੇਤੀ ਹੀ ਮੁਗ਼ਲ ਸੈਨਿਕਾਂ ਨੇ ਇਸ ਗੜ੍ਹੀ ਨੂੰ ਘੇਰਾ ਪਾ ਲਿਆ । 22 ਦਸੰਬਰ, 1704 ਈ. ਵਿੱਚ ਲੜੀ ਗਈ ਚਮਕੌਰ ਸਾਹਿਬ ਦੀ ਇਹ ਲੜਾਈ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ ।

ਪ੍ਰਸ਼ਨ 15.
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । [Write a brief note on the battle of Khidrana (Sri Muktsar Sahib.)]
ਜਾਂ
ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਕਿਵੇਂ ਪਿਆ ? (How was Khidrana named Sri Muktsar Sahib ?)
ਉੱਤਰ-
ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲੇ ਫ਼ੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਸਾਹਿਬ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਇਨ੍ਹਾਂ 40 ਸਿੱਖਾਂ ਨੂੰ ਗੁਰੂ ਜੀ ਨੇ ਮੁਕਤੀ ਦਾ ਵਰਦਾਨ ਦਿੱਤਾ । ਉਸ ਸਮੇਂ ਤੋਂ ਖਿਦਰਾਣਾ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ? (How did Guru Gobind Singh Ji settle the sectarian divisions and external dangers to Sikhism ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ । ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ । ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ । ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the literary activities of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਦੱਸੋ । (Explain the literary activities of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਗਤੀਵਿਧੀਆਂ ‘ਤੇ ਚਾਨਣਾ ਪਾਉ । (Throw light on the literary activities of Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤ ਦੇ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ।ਉਹ ਉੱਚਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ, ਆਦਿ ਆਪ ਦੀਆਂ ਮਹਾਨ ਰਚਨਾਵਾਂ ਹਨ । ਇਨ੍ਹਾਂ ਰਚਨਾਵਾਂ ਤੋਂ ਸਾਨੂੰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਆਪ ਦੀਆਂ ਇਹ ਰਚਨਾਵਾਂ ਜੋਸ਼ ਭਰਪੂਰ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਉੱਚਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਨੰਦ ਲਾਲ, ਸੈਨਾਪਤ, ਅਨੀ ਰਾਇ, ਗੋਪਾਲ ਅਤੇ ਉਦੈ ਰਾਇ ਦੇ ਨਾਂ ਬਹੁਤ ਪ੍ਰਸਿੱਧ ਹਨ ।

ਪ੍ਰਸ਼ਨ 18.
ਜ਼ਫ਼ਰਨਾਮਾ ਕੀ ਹੈ ? ਇਸ ਦੀ ਇਤਿਹਾਸਿਕ ਮਹੱਤਤਾ ਦਾ ਵਰਣਨ ਕਰੋ । (What is Zafarnama ? What is its historical importance ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਜ਼ਫ਼ਰਨਾਮਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Zafarnama written by Guru Gobind Singh Ji ?)
ਜਾਂ
ਜ਼ਫ਼ਰਨਾਮਾ ’ਤੇ ਇੱਕ ਨੋਟ ਲਿਖੋ । (Write a note on Zafarnama.)
ਉੱਤਰ-
ਜ਼ਫ਼ਰਨਾਮਾ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਲਿਖੀ ਗਈ ਚਿੱਠੀ ਦਾ ਨਾਂ ਹੈ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਲਿਖਿਆ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਧੋਖਾ ਕਰਨ ਦਾ ਜ਼ਿਕਰ ਬੜੇ ਦਲੇਰਾਨਾ ਢੰਗ ਨਾਲ ਕੀਤਾ ਹੈ । ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ‘ਤੇ ਬੜਾ ਡੂੰਘਾ ਅਸਰ ਪਿਆ । ਇਸ ਪੱਖ ਤੋਂ ਜ਼ਫ਼ਰਨਾਮਾ ਦਾ ਬਹੁਤ ਇਤਿਹਾਸਿਕ ਮਹੱਤਵ ਹੈ ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of social reforms of Guru Gobind Singh Ji in the History ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ । ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ । ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ । ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ | ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ ।

ਪ੍ਰਸ਼ਨ 20.
“ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? (“Guru Gobind Singh Ji was a builder par-excellence.” Do you agree with this statement ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ । ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ ।

ਪਸ਼ਨ 21.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Mention the main characteristics of Guru Gobind Singh Ji’s personality.)
ਉੱਤਰ-

  1. ਗੁਰੁ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ ।
  2. ਗੁਰੁ ਗੋਬਿੰਦ ਸਿੰਘ ਜੀ ਇੱਕ ਉੱਚ ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ ।
  3. ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ ।
  4. ਗੁਰੂ ਗੋਬਿੰਦ ਸਿੰਘ ਜੀ ਵਿੱਚ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਦੇ ਗੁਣ ਮੌਜੂਦ ਸਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ : (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ ਕੌਣ ਸਨ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
22 ਦਸੰਬਰ, 1666 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਪਟਨਾ ਸਾਹਿਬ ।

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ ।
ਉੱਤਰ-
ਗੁਜਰੀ ਜੀ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਗੋਬਿੰਦ ਰਾਏ ਜਾਂ ਗੋਬਿੰਦ ਦਾਸ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ ?
ਉੱਤਰ-
ਪਟਨਾ ਸਾਹਿਬ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਦੋਂ ਸੰਭਾਲੀ ?
ਉੱਤਰ-
1675 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 9.
ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ ?
ਉੱਤਰ-
ਚਾਰ ।

ਪ੍ਰਸ਼ਨ 10.
ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਕੀ ਨਾਂ ਸੀ ?
ਉੱਤਰ-
ਸਾਹਿਬਜ਼ਾਦਾ ਅਜੀਤ ਸਿੰਘ ।

ਪ੍ਰਸ਼ਨ 11.
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਹਿਲੂਰ (ਬਿਲਾਸਪੁਰ ਦਾ ਸ਼ਾਸਕ ਕੌਣ ਸੀ ?
ਉੱਤਰ-
ਭੀਮ ਚੰਦ ।

ਪ੍ਰਸ਼ਨ 12.
ਪਾਉਂਟਾ ਸਾਹਿਬ ਤੋਂ ਕੀ ਭਾਵ ਹੈ ?
ਉੱਤਰ-
ਪੈਰ ਰੱਖਣ ਦੀ ਥਾਂ ਜਾਂ ਠਹਿਰਨ ਦਾ ਸਥਾਨ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ?
ਉੱਤਰ-
52.

ਪ੍ਰਸ਼ਨ 14.
ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਇੱਕ ਪ੍ਰਸਿੱਧ ਕਵੀ ਦਾ ਨਾਂ ਦੱਸੋ ।
ਉੱਤਰ-
ਸੈਨਾਪਤ ।

ਪ੍ਰਸ਼ਨ 15.
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਕੀ ਨਾਂ ਸੀ ?
ਉੱਤਰ-
‘ਰਣਜੀਤ ਨਗਾਰਾ’ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 16.
ਰਣਜੀਤ ਨਗਾਰੇ ਨੂੰ ਕਦੋਂ ਵਜਾਇਆ ਜਾਂਦਾ ਸੀ ?
ਉੱਤਰ-
ਇਸ ਨੂੰ ਯੁੱਧ ਕਰਨ ਸਮੇਂ, ਸ਼ਿਕਾਰ ‘ਤੇ ਜਾਣ ਸਮੇਂ ਅਤੇ ਲੰਗਰ ਵਰਤਾਉਣ ਸਮੇਂ ਵਜਾਇਆ ਜਾਂਦਾ ਸੀ ।

ਪ੍ਰਸ਼ਨ 17.
ਭੀਮ ਚੰਦ ਕੌਣ ਸੀ ?
ਉੱਤਰ-
ਕਹਿਲੂਰ ਦਾ ਸ਼ਾਸਕ ।

ਪ੍ਰਸ਼ਨ 18.
ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਕਦੋਂ ਪਹਿਲੀ ਲੜਾਈ ਲੜੀ ਗਈ ਸੀ ?
ਜਾਂ
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
688 ਈ. ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ?
ਉੱਤਰ-
ਪੀਰ ਬੁੱਧੂ ਸ਼ਾਹ ।

ਪ੍ਰਸ਼ਨ 20.
ਨਾਦੌਣ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1690 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 21.
ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਚੱਕ ਨਾਨਕੀ ।

ਪ੍ਰਸ਼ਨ 22.
ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 23.
ਖ਼ਾਲਸਾ ਪੰਥ ਦੀ ਸਿਰਜਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 24.
ਖ਼ਾਲਸਾ ਪੰਥ ਦੀ ਸਿਰਜਨਾ ਕਦੋਂ ਹੋਈ ?
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਦੋਂ ਕੀਤੀ ਸੀ ?
ਉੱਤਰ-
30 ਮਾਰਚ, 1699 ਈ. ।

ਪ੍ਰਸ਼ਨ 25.
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਿੱਥੇ ਕੀਤੀ ਸੀ ?
ਉੱਤਰ-
ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 26.
ਖ਼ਾਲਸਾ ਦੀ ਸਥਾਪਨਾ ਦਾ ਇੱਕ ਮੁੱਖ ਕਾਰਨ ਲਿਖੋ ।
ਉੱਤਰ-
ਮੁਗ਼ਲਾਂ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 27.
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਕਿਸੇ ਇੱਕ ਪਿਆਰੇ ਦਾ ਨਾਂ ਦੱਸੋ ।
ਉੱਤਰ-
ਭਾਈ ਦਇਆ ਸਿੰਘ ਜੀ ।

ਪ੍ਰਸ਼ਨ 28.
ਖੰਡੇ ਦੀ ਪਾਹੁਲ ਤੋਂ ਕੀ ਭਾਵ ਹੈ ?
ਉੱਤਰ-
ਦੋ ਧਾਰੀ ਖੰਡੇ ਦੁਆਰਾ ਤਿਆਰ ਕੀਤਾ ਗਿਆ ਅੰਮਿਤ ।

ਪ੍ਰਸ਼ਨ 29.
ਖ਼ਾਲਸਾ ਪੰਥ ਦਾ ਇੱਕ ਮੁੱਖ ਸਿਧਾਂਤ ਲਿਖੋ ।
ਉੱਤਰ-
ਹਰੇਕ ਖ਼ਾਲਸਾ ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤਾ ਦੀ ਪੂਜਾ ਨਹੀਂ ਕਰੇਗਾ ।

ਪ੍ਰਸ਼ਨ 30.
ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨ ਲਈ ਕਿਹਾ ?
ਉੱਤਰ-
ਪੰਜ ।

ਪ੍ਰਸ਼ਨ 31.
ਖ਼ਾਲਸਾ ਦੀ ਸਥਾਪਨਾ ਦਾ ਮਹੱਤਵ ਕੀ ਸੀ ?
ਉੱਤਰ-
ਇਸ ਦੀ ਸਥਾਪਨਾ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ ।

ਪ੍ਰਸ਼ਨ 32.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
ਉੱਤਰ-
1701 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 33.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1704 ਈ. ।

ਪ੍ਰਸ਼ਨ 34.
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਸਰਹਿੰਦ ।

ਪ੍ਰਸ਼ਨ 35.
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਕੌਣ ਸੀ ?
ਉੱਤਰ-
ਵਜ਼ੀਰ ਖਾਂ ।

ਪ੍ਰਸ਼ਨ 36.
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ?
ਉੱਤਰ-
ਚਮਕੌਰ ਸਾਹਿਬ ਦੀ ਲੜਾਈ ।

ਪ੍ਰਸ਼ਨ 37.
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ?
ਉੱਤਰ-
22 ਦਸੰਬਰ, 1704 ਈ. ।

ਪ੍ਰਸ਼ਨ 38.
ਉਨ੍ਹਾਂ ਦੋ ਮੁਸਲਿਮ ਭਰਾਵਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਦੇ ਜੰਗਲਾਂ ਵਿੱਚ ਸਹਾਇਤਾ ਕੀਤੀ ਸੀ ?
ਜਾਂ
ਮਾਛੀਵਾੜਾ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਰੱਖਿਆ ਵਿੱਚ ਉਨ੍ਹਾਂ ਦੇ ਕਿਹੜੇ ਦੋ ਮੁਸਲਮਾਨ ਪੈਰੋਕਾਰਾਂ ਨੇ ਮਦਦ ਕੀਤੀ ਸੀ ?
ਉੱਤਰ-
ਨਬੀ ਖਾਂ ਅਤੇ ਗਨੀ ਖਾਂ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 39.
ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
ਉੱਤਰ-
ਜ਼ਫ਼ਰਨਾਮਾ ।

ਪ੍ਰਸ਼ਨ 40.
ਜ਼ਫ਼ਰਨਾਮਾ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 41.
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਸ ਸਥਾਨ ਤੋਂ ਲਿਖਿਆ ਸੀ ?
ਉੱਤਰ-
ਦੀਨਾ ਕਾਂਗੜ ।

ਪ੍ਰਸ਼ਨ 42.
ਜ਼ਫ਼ਰਨਾਮਾ ਦੀ ਭਾਸ਼ਾ ਕੀ ਸੀ ?
ਉੱਤਰ-
ਫ਼ਾਰਸੀ ।

ਪ੍ਰਸ਼ਨ 43.
ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਆਖ਼ਰੀ ਲੜਾਈ ਕਿਹੜੀ ਸੀ ?
ਉੱਤਰ-
ਖਿਦਰਾਣਾ ।

ਪ੍ਰਸ਼ਨ 44.
ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1705 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 45.
‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਹਨ ?
ਉੱਤਰ-
ਖਿਦਰਾਣਾ ਦੀ ਲੜਾਈ ਨਾਲ ।

ਪ੍ਰਸ਼ਨ 46.
ਭਾਈ ਮਹਾਂ ਸਿੰਘ ਕੌਣ ਸੀ ?
ਉੱਤਰ-
ਖਿਦਰਾਣਾ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ 40 ਸਿੱਖਾਂ ਦੇ ਨੇਤਾ ।

ਪ੍ਰਸ਼ਨ 47.
ਭਾਈ ਮਹਾਂ ਸਿੰਘ ਨੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ?
ਉੱਤਰ-
ਖਿਦਰਾਣਾ ਵਿਖੇ ।

ਪ੍ਰਸ਼ਨ 48.
ਭਾਈ ਮਹਾਂ ਸਿੰਘ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
1705 ਈ. ।

ਪ੍ਰਸ਼ਨ 49.
ਖਿਦਰਾਣਾ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
ਸ੍ਰੀ ਮੁਕਤਸਰ ਸਾਹਿਬ ।

ਪ੍ਰਸ਼ਨ 50.
ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 51.
ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 52.
ਭਾਈ ਨੰਦ ਲਾਲ ਦੀ ਰਚਨਾ ਦਾ ਨਾਂ ਲਿਖੋ ।
ਉੱਤਰ-
ਦੀਵਾਨ-ਏ-ਗੋਆ ।

ਪ੍ਰਸ਼ਨ 53.
ਭਾਈ ਨੰਦ ਲਾਲ ਕੌਣ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ।

ਪਸ਼ਨ 54.
ਗੁਰੂ ਕੀ ਕਾਸ਼ੀ ਕਿਸ ਨੂੰ ਆਖਦੇ ਹਨ ?
ਉੱਤਰ-
ਤਲਵੰਡੀ ਸਾਬੋ ਨੂੰ ।

ਪ੍ਰਸ਼ਨ 55.
ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 56.
ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
7 ਅਕਤੂਬਰ, 1708 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 57.
ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
ਉੱਤਰ-
ਨੰਦੇੜ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ …………………….. ਗੁਰੁ ਸਨ ।
ਉੱਤਰ-
(ਦਸਵੇਂ)

2. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ……………………….. ਨੂੰ ਹੋਇਆ ।
ਉੱਤਰ-
(22 ਦਸੰਬਰ, 1666 ਈ.)

3. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ………………… ਵਿਖੇ ਹੋਇਆ ।
ਉੱਤਰ-
(ਪਟਨਾ ਸਾਹਿਬ)

4. ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ …………………… ਸੀ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

5. ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ …………………….. ਸੀ ।
ਉੱਤਰ-
(ਗੁਜਰੀ)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

6. ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ………………………. ਤੋਂ ਗੁਰਮੁੱਖੀ ਦੀ ਸਿੱਖਿਆ ਪ੍ਰਾਪਤ ਕੀਤੀ ।
ਉੱਤਰ-
(ਭਾਈ ਸਾਹਿਬ ਚੰਦ)

7. ਗੁਰੂ ਗੋਬਿੰਦ ਸਿੰਘ ਜੀ ……………………………. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1675 ਈ.)

8 ਗੁਰੂ ਗੋਬਿੰਦ ਸਿੰਘ ਜੀ ਦੇ ……………………. ਸਾਹਿਬਜ਼ਾਦੇ ਸਨ ।
ਉੱਤਰ-
ਚਾਰ

9. ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਬਣਵਾਇਆ ।
ਉੱਤਰ-
(ਰਣਜੀਤ)

10. ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਾਲੇ ਪਹਿਲੀ ਲੜਾਈ …………………….. ਵਿਖੇ ਹੋਈ ।
ਉੱਤਰ-
(ਭੰਗਾਣੀ)

11. ਭੰਗਾਣੀ ਦੀ ਲੜਾਈ ………………………….. ਵਿੱਚ ਹੋਈ ।
ਉੱਤਰ-
(1688 ਈ.)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

12. ਨਾਦੌਣ ਦੀ ਲੜਾਈ ………………………….. ਵਿੱਚ ਹੋਈ ।
ਉੱਤਰ-
(1690 ਈ.)

13. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ………………………… ਵਿੱਚ ਕੀਤੀ ।
ਉੱਤਰ-
(1699 ਈ.)

14. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ……………………… ਵਿਖੇ ਕੀਤੀ ।
ਉੱਤਰ-
(ਸ੍ਰੀ ਆਨੰਦਪੁਰ ਸਾਹਿਬ)

15. ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪਿਆਰੇ ………………………. ਸਨ ।
ਉੱਤਰ-
(ਭਾਈ ਦਇਆ ਰਾਮ ਜੀ)

16. …………………………. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ ।
ਉੱਤਰ-
(1701 ਈ.)

17. ……………………….. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ ।
ਉੱਤਰ-
(1704 ਈ.)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

18. ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ……………………… ਅਤੇ ………………….. ਨੇ ਸ਼ਹੀਦੀ ਪ੍ਰਾਪਤ ਕੀਤੀ ।
ਉੱਤਰ-
(ਅਜੀਤ ਸਿੰਘ, ਜੁਝਾਰ ਸਿੰਘ)

19. ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੋ ਮੁਸਲਮਾਨ ਭਰਾਵਾਂ ………………………. ਅਤੇ ……………………….. ਨੇ ਬਹੁਮੁੱਲੀ ਸੇਵਾ ਕੀਤੀ ।
(ਨਬੀ ਖਾਂ, ਗਨੀ ਖਾਂ,)

20. ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ……………………….. ਨਾਮਕ ਚਿੱਠੀ ਲਿਖੀ ।
ਉੱਤਰ-
(ਜ਼ਫ਼ਰਨਾਮਾ)

21. ਜ਼ਫ਼ਰਨਾਮਾ ……………………… ਭਾਸ਼ਾ ਵਿੱਚ ਲਿਖਿਆ ਗਿਆ ਸੀ ।
ਉੱਤਰ-
(ਫ਼ਾਰਸੀ)

22. ‘ਚਾਲੀ ਮੁਕਤੇ’ ………………………… ਦੀ ਲੜਾਈ ਨਾਲ ਸੰਬੰਧਿਤ ਹਨ ।
ਉੱਤਰ-
(ਖ਼ਿਦਰਾਣਾ)

23. ਖਿਦਰਾਣਾ ਦੀ ਲੜਾਈ ……………………. ਵਿੱਚ ਹੋਈ ।
ਉੱਤਰ-
(1705 ਈ. )

24. ਖਿਦਰਾਣਾ ਦਾ ਆਧੁਨਿਕ ਨਾਂ ……………………. ਹੈ ।
ਉੱਤਰ-
(ਸ੍ਰੀ ਮੁਕਤਸਰ ਸਾਹਿਬ)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

25. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ …………………….. ਹੈ ।
ਉੱਤਰ-
(ਬਚਿੱਤਰ ਨਾਟਕ)

26. ਕ੍ਰਿਸ਼ਨ ਅਵਤਾਰ ਸਾਹਿਤ ਦੀ ਰਚਨਾ …………………. ਨੇ ਕੀਤੀ ਸੀ ।
ਉੱਤਰ-
(ਗੁਰੂ ਗੋਬਿੰਦ ਸਿੰਘ ਜੀ)

27. ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ………………….. ਸੀ ।
ਉੱਤਰ-
(ਦਰਬਾਰੀ ਕਵੀ)

28. ਗੁਰੁ ਗੋਬਿੰਦ ਸਿੰਘ ਜੀ …………………….. ਵਿੱਚ ਜੋਤੀ-ਜੋਤ ਸਮਾ ਗਏ ।
ਉੱਤਰ-
(1708 ਈ. )

29. ਗੁਰੂ ਗੋਬਿੰਦ ਸਿੰਘ ਜੀ ……………………….. ਵਿਖੇ ਜੋਤੀ-ਜੋਤ ਸਮਾਏ ।
ਉੱਤਰ-
ਨੰਦੇੜ

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

2. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਹੋਇਆ ।
ਉੱਤਰ-
ਠੀਕ

3. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਤੇਗ਼ ਬਹਾਦਰ ਜੀ ਸੀ ।
ਉੱਤਰ-
ਠੀਕ

4. ਗੁਰੁ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ
ਉੱਤਰ-
ਠੀਕ

5. ਗੁਰੁ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਗੋਬਿੰਦ ਰਾਏ ਸੀ ।
ਉੱਤਰ-
ਠੀਕ

6. ਗੁਰੁ ਗੋਬਿੰਦ ਸਿੰਘ ਜੀ ਨੇ ਆਪਣਾ ਬਚਪਨ ਪਟਨਾ ਸਾਹਿਬ ਵਿਖੇ ਗੁਜ਼ਾਰਿਆ ਸੀ ।
ਉੱਤਰ-
ਠੀਕ

7. ਗੁਰੂ ਗੋਬਿੰਦ ਸਿੰਘ ਜੀ ਦੇ ਘਰ ਪੰਜ ਸਾਹਿਬਜ਼ਾਦਿਆਂ ਨੇ ਜਨਮ ਲਿਆ ।
ਉੱਤਰ-
ਗ਼ਲਤ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

8. ਗੁਰੁ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਸੀ ।
ਉੱਤਰ-
ਠੀਕ

9. ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਦੋ ਕਵੀਆਂ ਦੇ ਨਾਂ ਸੈਨਾਪਤ ਅਤੇ ਨੰਦ ਲਾਲ ਸਨ ।
ਉੱਤਰ-
ਠੀਕ

10. ਭੰਗਾਣੀ ਦੀ ਲੜਾਈ 1688 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

11. ਭੰਗਾਣੀ ਦੀ ਲੜਾਈ ਵਿੱਚ ਭੀਮ ਚੰਦ ਨੇ ਗੁਰੁ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ ।
ਉੱਤਰ-
ਗ਼ਲਤ

12. ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਾਲੇ ਨਾਦੌਣ ਦੀ ਲੜਾਈ 1690 ਈ. ਵਿੱਚ ਹੋਈ ਸੀ ।
ਉੱਤਰ-
ਠੀਕ

13. 1609 ਈ. ਵਿੱਚ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।
ਉੱਤਰ-
ਗਲਤ

14. ਗੁਰ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਪੰਜ ਪਿਆਰਿਆਂ ਦੀ ਚੋਣ ਕੀਤੀ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

15. ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਪਿਆਰੇ ਵਜੋਂ ਭਾਈ ਧਰਮ ਦਾਸ ਜੀ ਦੀ ਚੋਣ ਕੀਤੀ ।
ਉੱਤਰ-
ਗਲਤ

16. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਮਸੰਦ ਪ੍ਰਥਾ ਦਾ ਅੰਤ ਕੀਤਾ ।
ਉੱਤਰ-
ਠੀਕ

17. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. ਵਿੱਚ ਹੋਈ ਸੀ ।
ਉੱਤਰ-
ਠੀਕ

18. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1706 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

19. ਚਮਕੌਰ ਸਾਹਿਬ ਦੀ ਲੜਾਈ 1704 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

20. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨਾਂ ਦੀ ਚਿੱਠੀ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੂੰ ਲਿਖੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

21. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਸੀ ।
ਉੱਤਰ-
ਠੀਕ

22. ਗੁਰੁ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਦੀਨਾ ਕਾਂਗੜ ਨਾਮਕ ਸਥਾਨ ਤੋਂ ਲਿਖਿਆ ਸੀ ।
ਉੱਤਰ-
ਠੀਕ

23. ਖਿਦਰਾਣਾ ਦੀ ਲੜਾਈ ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਲੜਾਈ ਸੀ ।
ਉੱਤਰ-
ਠੀਕ

24. ਖਿਦਰਾਣਾ ਦੀ ਲੜਾਈ 1705 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

25. ਖਿਦਰਾਣਾ ਦਾ ਆਧੁਨਿਕ ਨਾਂ ਸ੍ਰੀ ਮੁਕਤਸਰ ਸਾਹਿਬ ਹੈ ।
ਉੱਤਰ-
ਠੀਕ

26. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ ਬਚਿੱਤਰ ਨਾਟਕ ਹੈ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

27. ਗੁਰੁ ਗੋਬਿੰਦ ਸਿੰਘ ਜੀ 1707 ਈ. ਵਿੱਚ ਜੋਤੀ-ਜੋਤ ਸਮਾਏ ਸਨ ।
ਉੱਤਰ-
ਗਲਤ

28. ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾਏ ਸਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਗੋਬਿੰਦ ਸਿੰਘ ਜੀ
(iii) ਗੁਰੂ ਤੇਗ਼ ਬਹਾਦਰ ਜੀ
(iv) ਗੁਰੂ ਹਰਿ ਕ੍ਰਿਸ਼ਨ ਜੀ ।
ਉੱਤਰ-
(ii) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 2.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
(i) 1646 ਈ.
(ii) 1656 ਈ.
(iii) 1666 ਈ.
(iv) 1676 ਈ. ।
ਉੱਤਰ-
(iii) 1666 ਈ. ।

ਪ੍ਰਸ਼ਨ 3.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
(i) ਪਟਨਾ ਸਾਹਿਬ
(ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ
(iv) ਸ੍ਰੀ ਆਨੰਦਪੁਰ ਸਾਹਿਬ ।
ਉੱਤਰ-
(i) ਪਟਨਾ ਸਾਹਿਬ ।

ਪ੍ਰਸ਼ਨ 4.
ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iv) ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਗੁਜਰੀ ਜੀ
(ii) ਨਾਨਕੀ ਜੀ
(iii) ਸੁਲੱਖਣੀ ਜੀ
(iv) ਖੀਵੀ ਜੀ ।
ਉੱਤਰ-
(i) ਗੁਜਰੀ ਜੀ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ ?
(i) ਗੁਰੂ ਅਮਰਦਾਸ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(ii) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਗੋਬਿੰਦ ਨਾਥ
(ii) ਗੋਬਿੰਦ ਦਾਸ
(iii) ਭਾਈ ਜੇਠਾ ਜੀ
(iv) ਭਾਈ ਲਹਿਣਾ ਜੀ ।
ਉੱਤਰ-
(ii) ਗੋਬਿੰਦ ਦਾਸ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਿੰਨੇ ਸਨ ?
(i) ਦੋ .
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iii) ਚਾਰ ।

ਪ੍ਰਸ਼ਨ 9.
ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1666 ਈ. ਵਿੱਚ
(ii) 1670 ਈ. ਵਿੱਚ
(iii) 1672 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iv) 1675 ਈ. ਵਿੱਚ ।

ਪ੍ਰਸ਼ਨ 10.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਕਿਹੜਾ ਸੀ ?
(i) ਸਰਹਿੰਦ
(ii) ਪਾਉਂਟਾ ਸਾਹਿਬ
(iii) ਪਟਨਾ ਸਾਹਿਬ
(iv) ਖਡੂਰ ਸਾਹਿਬ ।
ਉੱਤਰ-
(ii) ਪਾਉਂਟਾ ਸਾਹਿਬ ।

ਪ੍ਰਸ਼ਨ 11.
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਨਾਂ ਕੀ ਸੀ ?
(i) ਰਣਜੀਤ ਨਗਾਰਾ
(ii) ਨਲਵਾ ਨਗਾਰਾ
(iii) ਖ਼ਾਲਸਾ ਨਗਾਰਾ
(iv) ਪੰਥ ਨਗਾਰਾ ।
ਉੱਤਰ-
(i) ਰਣਜੀਤ ਨਗਾਰਾ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਭੀਮ ਚੰਦ ਕੌਣ ਸੀ ?
(i) ਕਾਂਗੜਾ ਦਾ ਸ਼ਾਸਕ
(ii) ਸੀਨਗਰ ਦਾ ਸ਼ਾਸਕ
(iii) ਕਹਿਲੂਰ ਦਾ ਸ਼ਾਸਕ
(iv) ਗੁਲੇਰ ਦਾ ਸ਼ਾਸਕ ।
ਉੱਤਰ-
(iii) ਕਹਿਲੂਰ ਦਾ ਸ਼ਾਸਕ

ਪ੍ਰਸ਼ਨ 13.
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ ?
(i) 1686 ਈ. ਵਿੱਚ
(ii) 1687 ਈ. ਵਿੱਚ
(iii) 1688 ਈ. ਵਿੱਚ
(iv) 1690 ਈ. ਵਿੱਚ ।
ਉੱਤਰ-
(iii) 1688 ਈ. ਵਿੱਚ

ਪ੍ਰਸ਼ਨ 14.
ਗੁਰੁ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ?
(i) ਪੀਰ ਬੁੱਧੂ ਸ਼ਾਹ
(ii) ਸੰਤ ਮੀਆਂ ਮੀਰ
(ii) ਪੀਰ ਰਹਿਮਤ ਸ਼ਾਹ
(iv) ਫ਼ਤਿਹ ਸ਼ਾਹ ।
ਉੱਤਰ-
(i) ਪੀਰ ਬੁੱਧੂ ਸ਼ਾਹ ।

ਪ੍ਰਸ਼ਨ 15.
ਨਾਦੌਣ ਦੀ ਲੜਾਈ ਕਦੋਂ ਹੋਈ ਸੀ ?
(i) 1688 ਈ. ਵਿੱਚ
(ii) 1690 ਈ. ਵਿੱਚ
(iii) 1694 ਈ. ਵਿੱਚ
(iv) 1695 ਈ. ਵਿੱਚ ।
ਉੱਤਰ-
(ii) 1690 ਈ. ਵਿੱਚ

ਪ੍ਰਸ਼ਨ 16.
ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ?
(i) ਗੁਰੂ ਅਰਜਨ ਸਾਹਿਬ ਨੇ
(ii) ਗੁਰੂ ਹਰਿਗੋਬਿੰਦ ਸਾਹਿਬ ਨੇ
(iii) ਗੁਰੂ ਤੇਗ਼ ਬਹਾਦਰ ਜੀ ਨੇ
(iv) ਗੁਰੁ ਗੋਬਿੰਦ ਸਿੰਘ ਜੀ ਨੇ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ਨੇ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਖ਼ਾਲਸਾ ਪੰਥ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
(i) ਗੁਰੁ ਨਾਨਕ ਦੇਵ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਹਰਿਗੋਬਿੰਦ ਸਾਹਿਬ ਜੀ
(iv) ਗੁਰੁ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 18.
ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ ?
(i) 1688 ਈ. ਵਿੱਚ
(ii) 1690 ਈ. ਵਿੱਚ
(iii) 1695 ਈ. ਵਿੱਚ
(iv) 1699 ਈ. ਵਿੱਚ ।
ਉੱਤਰ-
(iv) 1699 ਈ. ਵਿੱਚ ।

ਪ੍ਰਸ਼ਨ 19.
ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ ?
(i) ਅੰਮ੍ਰਿਤਸਰ
(ii) ਸ੍ਰੀ ਆਨੰਦਪੁਰ ਸਾਹਿਬ
(iii) ਕੀਰਤਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(ii) ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 20.
ਗੁਰੁ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਗਿਆ ਪਹਿਲਾ ਪਿਆਰਾ ਕੌਣ ਸੀ ?
(i) ਭਾਈ ਦਇਆ ਰਾਮ ਜੀ
(ii) ਭਾਈ ਸਾਹਿਬ ਚੰਦ ਜੀ
(iii) ਭਾਈ ਹਿੰਮਤ ਰਾਏ ਜੀ
(iv) ਭਾਈ ਧਰਮ ਦਾਸ ਜੀ ।
ਉੱਤਰ-
(i) ਭਾਈ ਦਇਆ ਰਾਮ ਜੀ ।

ਪ੍ਰਸ਼ਨ 21.
ਖ਼ਾਲਸਾ ਦੀ ਸਿਰਜਨਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨਾ ਜ਼ਰੂਰੀ
ਦੱਸਿਆ ?
(i) ਦੋ
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iv) ਪੰਜ ।

ਪ੍ਰਸ਼ਨ 22.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ਸੀ ?
(i) 1699 ਈ. ਵਿੱਚ
(ii) 1701 ਈ. ਵਿੱਚ
(iii) 1703 ਈ. ਵਿੱਚ
(iv) 1704 ਈ. ਵਿੱਚ ।
ਉੱਤਰ-
(ii) 1701 ਈ. ਵਿੱਚ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 23.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ਸੀ ?
(i) 1701 ਈ. ਵਿੱਚ
(ii) 1702 ਈ. ਵਿੱਚ
(iii) 1704 ਈ. ਵਿੱਚ
(iv) 1705 ਈ. ਵਿੱਚ ।
ਉੱਤਰ-
(iii) 1704 ਈ. ਵਿੱਚ ।

ਪ੍ਰਸ਼ਨ 24.
ਕਿਸ ਲੜਾਈ ਦੇ ਦੌਰਾਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ?
(i) ਭੰਗਾਣੀ ਦੀ ਲੜਾਈ
(ii) ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
(iv) ਚਮਕੌਰ ਸਾਹਿਬ ਦੀ ਲੜਾਈ ।
ਉੱਤਰ-
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ।

ਪ੍ਰਸ਼ਨ 25.
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ ?
(i) 1702 ਈ. ਵਿੱਚ
(ii) 1703 ਈ. ਵਿੱਚ
(iii) 1704 ਈ. ਵਿੱਚ
(iv) 1706 ਈ. ਵਿੱਚ ।
ਉੱਤਰ-
(iii) 1704 ਈ. ਵਿੱਚ ।

ਪ੍ਰਸ਼ਨ 26.
ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ?
(i) ਖਿਦਰਾਣਾ ਦੀ ਲੜਾਈ
(ii) ਚਮਕੌਰ ਸਾਹਿਬ ਦੀ ਲੜਾਈ
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
(iv) ਭੰਗਾਣੀ ਦੀ ਲੜਾਈ ।
ਉੱਤਰ-
(ii) ਚਮਕੌਰ ਸਾਹਿਬ ਦੀ ਲੜਾਈ

ਪ੍ਰਸ਼ਨ 27.
ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
(i) ਜ਼ਫ਼ਰਨਾਮਾ
(ii) ਸ਼ਸਤਰ ਨਾਮ ਮਾਲਾ
(iii) ਬਚਿੱਤਰ ਨਾਟਕ
(iv) ਖ਼ਤ-ਏ-ਔਰੰਗਜ਼ੇਬ ।
ਉੱਤਰ-
(i) ਜ਼ਫ਼ਰਨਾਮਾ

ਪ੍ਰਸ਼ਨ 28.
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਸੀ ?
(i) ਹਿੰਦੀ ਵਿੱਚ
(ii) ਸੰਸਕ੍ਰਿਤ ਵਿੱਚ
(iii) ਪੰਜਾਬੀ ਵਿੱਚ
(iv) ਫ਼ਾਰਸੀ ਵਿੱਚ ।
ਉੱਤਰ-
(iv) ਫ਼ਾਰਸੀ ਵਿੱਚ ।

ਪ੍ਰਸ਼ਨ 29.
ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ ?
(i) 1703 ਈ. ਵਿੱਚ
(ii) 1704 ਈ. ਵਿੱਚ
(iii) 1705 ਈ. ਵਿੱਚ
(iv) 1706 ਈ. ਵਿੱਚ ।
ਉੱਤਰ-
(iii) 1705 ਈ. ਵਿੱਚ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 30.
‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਸਨ ?
(i) ਚਮਕੌਰ ਸਾਹਿਬ ਦੀ ਲੜਾਈ ਨਾਲ
(ii) ਖਿਦਰਾਣਾ ਦੀ ਲੜਾਈ ਨਾਲ
(iii) ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਨਾਲ
(iv) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਨਾਲ ।
ਉੱਤਰ-
(ii) ਖਿਦਰਾਣਾ ਦੀ ਲੜਾਈ ਨਾਲ ।

ਪ੍ਰਸ਼ਨ 31.
ਸ੍ਰੀ ਮੁਕਤਸਰ ਸਾਹਿਬ ਕਿਸ ਨਗਰ ਦਾ ਨਾਂ ਪਿਆ ?
(i) ਭੰਗਾਣੀ ਦਾ
(ii) ਮਾਖੋਵਾਲ ਦਾ
(iii) ਖਿਦਰਾਣਾ ਦਾ
(iv) ਨਿਰਮੋਹ ਦਾ ।
ਉੱਤਰ-
(iii) ਖਿਦਰਾਣਾ ਦਾ ।

ਪ੍ਰਸ਼ਨ 32.
ਬਚਿੱਤਰ ਨਾਟਕ ਕਿਸ ਗੁਰੂ ਸਾਹਿਬ ਦੀ ਰਚਨਾ ਹੈ ?
(i) ਗੁਰੂ ਤੇਗ਼ ਬਹਾਦਰ ਜੀ
(ii) ਗੁਰੂ ਗੋਬਿੰਦ ਸਿੰਘ ਜੀ
(iii) ਗੁਰੂ ਅਰਜਨ ਦੇਵ ਜੀ
(iv) ਗੁਰੂ ਹਰਿ ਰਾਏ ਜੀ ।
ਉੱਤਰ-
(ii) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 33.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਕਿੰਨੇ ਸਨ ?
(i) 32
(ii) 42
(iii) 52
(iv) 62.
ਉੱਤਰ-
(iii) 52

ਪ੍ਰਸ਼ਨ 34.
ਇਹਨਾਂ ਵਿੱਚੋਂ ਕਿਹੜਾ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਨੇ ਲਿਖਿਆ ਸੀ ?
(i) ਗੁਰਬਿਲਾਸ ਪਾਤਸ਼ਾਹੀ 10
(ii) ਪ੍ਰਾਚੀਨ ਪੰਥ ਪ੍ਰਕਾਸ਼
(iii) ਪੰਥ ਪ੍ਰਕਾਸ਼
(iv) ਗੁਰਸੋਭਾ ।
ਉੱਤਰ-
(iv) ਗੁਰਸੋਭਾ ।

ਪ੍ਰਸ਼ਨ 35.
‘ਗੁਰੂ ਕੀ ਕਾਸ਼ੀ’ ਕਿਸ ਨੂੰ ਕਿਹਾ ਜਾਂਦਾ ਹੈ ?
(i) ਸਰਹਿੰਦ ਨੂੰ
(ii) ਪਾਉਂਟਾ ਸਾਹਿਬ ਨੂੰ
(iii) ਖਿਦਰਾਣਾ ਨੂੰ
(iv) ਤਲਵੰਡੀ ਸਾਬੋ ਨੂੰ ।
ਉੱਤਰ-
(iv) ਤਲਵੰਡੀ ਸਾਬੋ ਨੂੰ ।

ਪ੍ਰਸ਼ਨ 36.
ਜਾਪੁ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
(i) ਗੁਰੂ ਨਾਨਕ ਦੇਵ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਤੇਗ ਬਹਾਦਰ ਜੀ
(iv) ਗੁਰੁ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 37.
ਕਿਸ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੁ ਤੇਗ ਬਹਾਦਰ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 38.
ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ ?
(i) 1705 ਈ. ਵਿੱਚ
(ii) 1706 ਈ. ਵਿੱਚ
(iii) 1707 ਈ. ਵਿੱਚ ।
(iv) 1708 ਈ. ਵਿੱਚ ।
ਉੱਤਰ-
(iv) 1708 ਈ. ਵਿੱਚ ।

ਪ੍ਰਸ਼ਨ 39.
ਗੁਰੁ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
(i) ਖਿਦਰਾਣਾ ਵਿਖੇ
(ii) ਤਲਵੰਡੀ ਸਾਬੋ ਵਿਖੇ
(iii) ਨੰਦੇੜ ਵਿਖੇ
(iv) ਸ੍ਰੀ ਆਨੰਦਪੁਰ ਸਾਹਿਬ ਵਿਖੇ ।
ਉੱਤਰ-
(iii) ਨੰਦੇੜ ਵਿਖੇ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਭੰਗਾਣੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ ।

ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਦੇ ਸ਼ਾਸਕ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ । ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ।

1. ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਕਿਹੜੀ ਸੀ ?
2. ਭੰਗਾਣੀ ਦੀ ਲੜਾਈ ਦਾ ਕੋਈ ਇੱਕ ਕਾਰਨ ਲਿਖੋ ।
3. ਭੰਗਾਣੀ ਦੀ ਲੜਾਈ ਕਦੋਂ ਹੋਈ ਸੀ ?
(i) 1686 ਈ.
(ii) 1687 ਈ.
(iii) 1688 ਈ.
(iv) 1699 ਈ. ।
4. ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਿਸਨੇ ਕੀਤੀ ਸੀ ?
5. ਭੰਗਾਣੀ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਦਾ ਕੀ ਸਿੱਟਾ ਨਿਕਲਿਆ ?
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਦਾ ਨਾਂ ਭੰਗਾਣੀ ਦੀ ਲੜਾਈ ਸੀ ।
2. ਸਿੱਖਾਂ ਦੀਆਂ ਤਿਆਰੀਆਂ ਨੂੰ ਵੇਖ ਕੇ ਪਹਾੜੀ ਸ਼ਾਸਕਾਂ ਵਿੱਚ ਘਬਰਾਹਟ ਫੈਲ ਗਈ ਸੀ ।
3. 1688 ਈ. ।
4. ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਕੀਤੀ ਸੀ ।
5. ਭੰਗਾਣੀ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧੀ ਦੂਰ-ਦੂਰ ਤਕ ਫੈਲ ਗਈ ਸੀ ।

2. ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਇਕੱਠ ਕੀਤਾ । ਇਸ ਦੀਵਾਨ ਵਿੱਚ ਵੱਖ-ਵੱਖ ਥਾਂਵਾਂ ਤੋਂ ਲਗਭਗ 80,000 ਵਿਅਕਤੀਆਂ ਨੇ ਭਾਗ ਲਿਆ । ਜਦੋਂ ਸਭ ਲੋਕ ਆਪਣੀਆਪਣੀ ਜਗ੍ਹਾ ‘ਤੇ ਬੈਠ ਗਏ ਤਾਂ ਗੁਰੂ ਜੀ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਕਿਹਾ, ਕੀ ਤੁਹਾਡੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਭੇਂਟ ਕਰ ਸਕੇ ?” ਇਹ ਸੁਣਦੇ ਹੀ ਦੀਵਾਨ ਵਿੱਚ ਸੰਨਾਟਾ ਛਾ ਗਿਆ | ਪਰ ਗੁਰੂ ਜੀ ਨੇ ਜਦੋਂ ਤੀਸਰੀ ਵਾਰ ਇਹ ਵਾਕ ਦੁਹਰਾਇਆ ਤਾਂ ਦਇਆ ਰਾਮ ਜੋ ਕਿ ਜਾਤ ਦਾ ਖੱਤਰੀ ਸੀ, ਉਹ ਆਪਣਾ ਬਲਿਦਾਨ ਦੇਣ ਲਈ ਅੱਗੇ ਆਇਆ । ਗੁਰੂ ਜੀ ਉਸ ਨੂੰ ਨੇੜੇ ਦੇ ਤੰਬੂ ਵਿੱਚ ਲੈ ਗਏ ਅਤੇ ਖੁਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆਏ । ਉਨ੍ਹਾਂ ਨੇ ਤੰਬੂ ਤੋਂ ਬਾਹਰ ਆ ਕੇ ਇੱਕ ਹੋਰ ਸਿਰ ਦੀ ਮੰਗ ਕੀਤੀ । ਹੁਣ ਦਿੱਲੀ ਦਾ ਇੱਕ ਜੱਟ ਧਰਮ ਦਾਸ ਗੁਰੁ ਸਾਹਿਬ ਕੋਲ ਆਇਆ, ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆ ਗਏ । ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਜੀ ਨੇ ਹੋਰ ਤਿੰਨ ਸੀਸ ਮੰਗੀ ।

ਤਿੰਨ ਸੀਸ ਦੇਣ ਲਈ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਵਾਰੀ-ਵਾਰੀ ਗੁਰੂ ਜੀ ਕੋਲ ਆਏ । ਹਰ ਇੱਕ ਨੂੰ ਗੁਰੂ ਜੀ ਤੰਬੂ ਦੇ ਅੰਦਰ ਲੈ ਗਏ ਤੇ ਨੰਗੀ ਤਲਵਾਰ ਲੈ ਕੇ ਬਾਹਰ ਆ ਜਾਂਦੇ ਸਨ । ਬਾਅਦ ਵਿੱਚ ਉਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਗਿਆ । ਉਨ੍ਹਾਂ ਨੂੰ ‘ਪੰਜ ਪਿਆਰੇ’ ਕਿਹਾ ਗਿਆ । ਉਨ੍ਹਾਂ ਨੂੰ ‘ਖੰਡੇ ਦੀ ਪਾਹੁਲ’ ਛਕਾ ਕੇ ਉਨ੍ਹਾਂ ਤੋਂ ਗੁਰੂ ਜੀ ਨੇ ਆਪ ਪਾਹੁਲ ਛਕਿਆ, ਇਸ ਕਰਕੇ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਹਾਉਣ ਲੱਗੇ । ਉਨ੍ਹਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਿਲਾਉਣ ਪਿੱਛੋਂ ‘ਖ਼ਾਲਸਾ’ ਦਾ ਨਾਂ ਦਿੱਤਾ, ਜਿਸ ਦਾ ਅਰਥ ਹੈ ‘ਸ਼ੁੱਧ’ ਭਾਵ ਉਹ ਸ਼ੁੱਧ ਹੋ ਚੁੱਕੇ ਸਨ । ਉਨ੍ਹਾਂ ਨੇ ਕਿਹਾ ਖ਼ਾਲਸਾ ਗੁਰੂ ਵਿੱਚ ਹੈ ਅਤੇ ਗੁਰੂ ਖ਼ਾਲਸੇ ਵਿੱਚ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ‘ਆਪੇ ਗੁਰੂ ਚੇਲਾ’ ਅਖਵਾਏ ।

1. ‘ਖ਼ਾਲਸਾ’ ਸ਼ਬਦ ਤੋਂ ਕੀ ਭਾਵ ਹੈ ?
2. ਗੁਰੂ ਜੀ ਨੂੰ ਸਭ ਤੋਂ ਪਹਿਲਾਂ ਸੀਸ ਕਿਸਨੇ ਭੇਂਟ ਕੀਤਾ ?
3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ਕੀ ਨਾਮ ਦਿੱਤਾ ਗਿਆ ?
4. ‘ਆਪੇ ਗੁਰੁ ਚੇਲਾ’ ਕਿਸਨੂੰ ਕਿਹਾ ਜਾਂਦਾ ਹੈ ?
5. ਹੇਠ ਲਿਖਿਆਂ ਵਿੱਚੋਂ ਕਿਸ ਨੇ ਧਰਮ ਲਈ ਸੀਸ ਭੇਂਟ ਕੀਤਾ ?
(i) ਧਰਮ ਸਿੰਘ
(ii) ਮੋਹਕਮ ਚੰਦ
(iii) ਸਾਹਿਬ ਚੰਦ
(iv) ਉਪਰੋਕਤ ਸਾਰੇ ।
ਉੱਤਰ-
1. ਖ਼ਾਲਸਾ ਸ਼ਬਦ ਤੋਂ ਭਾਵ ਹੈ ਸ਼ੁੱਧ ।
2. ਗੁਰੂ ਜੀ ਨੂੰ ਸਭ ਤੋਂ ਪਹਿਲਾ ਸੀਸ ਭਾਈ ਦਇਆ ਰਾਮ ਨੇ ਭੇਂਟ ਕੀਤਾ ।
3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ‘ਪੰਜ ਪਿਆਰੇ’ ਦਾ ਨਾਂ ਦਿੱਤਾ ਗਿਆ ।
4. ਆਪੇ ਗੁਰੂ ਚੇਲਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ ।
5. ਉਪਰੋਕਤ ਸਾਰੇ ।

3. 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ । ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ਼ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੱਲ ਦੇ ਕੇ ਖ਼ਰੀਦੀ ਸੀ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ।

1. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
2. ਭੀਮ ਚੰਦ ਕੌਣ ਸੀ?
3. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਦਾ ਕੋਈ ਇੱਕ ਕਾਰਨ ਲਿਖੋ ।
4. ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ ……………….. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ ।
5. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਦਾ ਕੀ ਸਿੱਟਾ ਨਿਕਲਿਆਂ ?
ਉੱਤਰ-
1. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. ਵਿੱਚ ਹੋਈ ।
2. ਭੀਮ ਚੰਦ ਕਹਿਲੂਰ ਦਾ ਸ਼ਾਸਕ ਸੀ ।
3. ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਪਹਾੜੀ ਸ਼ਾਸਕ ਸਹਿਣ ਕਰਨ ਨੂੰ ਤਿਆਰ ਨਹੀਂ ਸਨ ।
4. 1701 ਈ. ।
5. ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਧੀ ਕਰ ਲਈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

4. ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਨਿਰਣਾਇਕ ਲੜਾਈ ਸੀ । ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ । ਜਦੋਂ ਮੁਗਲ ਫੌਜਾਂ ਨੂੰ ਇਸ ਸੰਬੰਧੀ ਪਤਾ ਚਲਿਆ ਤਾਂ ਸਰਹਿੰਦ ਦੇ ਨਵਾਬ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ । ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ।

ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ । ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਦਿੱਤੀ। ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਸੀ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

1. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਹੋਣ ਵਾਲੀ ਅੰਤਿਮ ਲੜਾਈ ਕਿਹੜੀ ਸੀ ?
2. ਸਰਹਿੰਦ ਦਾ ਨਵਾਬ ਕੌਣ ਸੀ ?
3. ਖਿਦਰਾਣਾ ਦੀ ਲੜਾਈ ਵਿੱਚ ਕਿਹੜੇ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ?
4. ਖਿਦਰਾਣਾ ਦੀ ਲੜਾਈ ਕਦੋਂ ਹੋਈ ?
(i) 1699 ਈ.
(ii) 1701 ਈ.
(iii) 1703 ਈ.
(iv) 1705 ਈ. ।
5. ਖਿਦਰਾਣਾ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਾਲੇ ਹੋਣ ਵਾਲੀ ਅੰਤਿਮ ਲੜਾਈ ਖਿਦਰਾਣਾ ਦੀ ਸੀ ।
2. ਸਰਹਿੰਦ ਦਾ ਨਵਾਬ ਵਜ਼ੀਰ ਖਾਂ ਸੀ ।
3. ਖਿਦਰਾਣਾ ਦੀ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੀ ਦੁਸਰੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ।
4. 1705 ਈ. ।
5. ਖਿਦਰਾਣਾ ਦਾ ਆਧੁਨਿਕ ਨਾਂ ਸ੍ਰੀ ਮੁਕਤਸਰ ਸਾਹਿਬ ਹੈ ।

5. ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ‘ਜਾਪੁ ਸਾਹਿਬ’, ‘ਬਚਿੱਤਰ ਨਾਟਕ’, ‘ਜ਼ਫ਼ਰਨਾਮਾ’, ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਨ੍ਹਾਂ ਵਿੱਚ ਵਿਭਿੰਨ ਵਿਸ਼ਿਆਂ ਬਾਰੇ ਭਰਪੂਰ ਚਾਨਣਾ ਪਾਇਆ ਗਿਆ ਹੈ । ਆਪ ਦੀਆਂ ਰਚਨਾਵਾਂ ਇੰਨੀਆਂ ਜੋਸ਼ ਭਰਪੂਰ ਹਨ ਕਿ ਇਨ੍ਹਾਂ ਨੂੰ ਪੜ੍ਹ ਕੇ ਮੁਰਦਾ ਦਿਲ ਵਿੱਚ ਵੀ ਜਾਨ ਪੈ ਜਾਂਦੀ ਹੈ । ਆਪ ਦੀਆਂ ਰਚਨਾਵਾਂ ਹਨੇਰੇ ਵਿੱਚ ਭਟਕ ਰਹੇ ਮਨੁੱਖਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ । ਇਨ੍ਹਾਂ ਵਿੱਚ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਨਾ ਦਿੱਤੀ ਗਈ ਹੈ । ਇਸ ਤੋਂ ਇਲਾਵਾ ਇਹ ਰਚਨਾਵਾਂ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਹਨ ।

1. ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ ।
2. ‘ਬਚਿੱਤਰ ਨਾਟਕ’ ਕੀ ਹੈ ?
3. ਗੁਰੂ ਗੋਬਿੰਦ ਸਿੰਘ ਜੀ ਨੇ ਔਰਗੰਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
4. ਜ਼ਫਰਨਾਮਾ ਵਿੱਚ ਕੀ ਵਰਣਨ ਕੀਤਾ ਗਿਆ ਹੈ ?
(i) ਔਰੰਗਜ਼ੇਬ ਦੇ ਜੁਲਮਾਂ ਦਾ
(ii) ਔਰੰਗਜ਼ੇਬ ਦੀ ਦਾਰਾ ਨਾਲ ਲੜਾਈ
(iii) ਔਰੰਗਜ਼ੇਬ ਦੀ ਧਾਰਮਿਕ ਨੀਤੀ ਦਾ
(iv) ਉੱਪਰ ਲਿਖੇ ਸਾਰੇ ।
5. ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਬਚਿੱਤਰ ਨਾਟਕ ਅਤੇ ਜਫ਼ਰਨਾਮਾ ਹਨ ।
2. ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਹੈ ।
3. ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਫ਼ਰਨਾਮਾ ਨਾਂ ਦੀ ਚਿੱਠੀ ਲਿਖੀ ।
4. ਔਰੰਗਜ਼ੇਬ ਦੇ ਜੁਲਮਾਂ ਦਾ ।
5. ਇਸ ਵਿੱਚ ਮਨੁੱਖਤਾ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Punjab State Board PSEB 12th Class History Book Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Exercise Questions and Answers.

PSEB Solutions for Class 12 History Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Long Answer Type Questions

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸਿੱਖ ਪੰਥ ਨੂੰ ਦੇਣ ਸੰਬੰਧੀ ਜਾਣਕਾਰੀ ਦਿਓ । (Give a brief account of the contribution of Guru Nanak Dev Ji to Sikhism.)
ਉੱਤਰ-
15ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਤ ਬੜੀ ਤਰਸਯੋਗ ਸੀ । ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧਿਤ ਸਨ । ਉਹ ਹਿੰਦੂਆਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਭਾਰੀ ਅੱਤਿਆਚਾਰ ਕਰਦੇ ਸਨ | ਧਰਮ ਕੇਵਲ ਇੱਕ ਬਾਹਰੀ ਦਿਖਾਵਾ ਬਣ ਕੇ ਰਹਿ ਗਿਆ ਸੀ । ਲੋਕ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਪ੍ਰਚਲਿਤ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਅਤੇ ਉਨ੍ਹਾਂ ਵਿੱਚ ਨਵੀਂ ਜਾਗ੍ਰਿਤੀ ਲਿਆਉਣ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਇੱਕ ਪਰਮਾਤਮਾ ਦੀ ਪੂਜਾ ਕਰਨ, ਆਪਸੀ ਭਾਈਚਾਰੇ, ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਬਾਰੇ, ਸੱਚਾ ਤੇ ਪਵਿੱਤਰ ਜੀਵਨ ਬਤੀਤ ਕਰਨ ਅਤੇ ਅੰਧ-ਵਿਸ਼ਵਾਸਾਂ ਨੂੰ ਛੱਡਣ ਦਾ ਪ੍ਰਚਾਰ ਕੀਤਾ ।

ਗੁਰੂ ਜੀ ਜਿੱਥੇ ਵੀ ਗਏ ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਲੋਕਾਂ ‘ਤੇ ਡੂੰਘਾ ਪ੍ਰਭਾਵ ਪਾਇਆ । ਗੁਰੂ ਜੀ ਨੇ ਸ਼ਾਸਕ ਵਰਗ ਤੇ ਉਨ੍ਹਾਂ ਦੇ ਕਰਮਚਾਰੀਆਂ ਦੁਆਰਾ ਕੀਤੇ ਜਾ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾਈ । ਉਨ੍ਹਾਂ ਨੇ ਸੰਗਤ ਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਨੀਂਹ ਰੱਖੀ । ਗੁਰੂ ਜੀ ਦੇ ਜਿਊਂਦਿਆਂ ਹੀ ਇੱਕ ਨਵਾਂ ਧਾਰਮਿਕ ਭਾਈਚਾਰਾ ਹੋਂਦ ਵਿੱਚ ਆ ਚੁੱਕਾ ਸੀ । ਗੁਰੂ ਨਾਨਕ ਦੇਵ ਜੀ ਨੇ 1539 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਅੰਗਦ ਸਾਹਿਬ ਦੀ ਨਿਯੁਕਤੀ ਸਿੱਖ ਪੰਥ ਦੇ ਵਿਕਾਸ ਲਈ ਬੜੀ ਮਹੱਤਵਪੁਰਨ ਸਿੱਧ ਹੋਈ ।

ਪ੍ਰਸ਼ਨ 2.
ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ? (What do you mean by Udasis ? What were the aims of Guru Nanak Dev Ji’s Udasis ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ? (What were the aims of the Udasis of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਸੀ । ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸ ਨੂੰ ਦੂਰ ਕਰਨਾ ਸੀ । ਉਹ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਆਮ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਸਨ ।ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਕੇ ਆਪਣੇ ਮਾਰਗ ਤੋਂ ਭਟਕ ਚੁੱਕੇ ਸਨ । ਪੁਜਾਰੀ ਵਰਗ ਜਿਸ ਦਾ ਪ੍ਰਮੁੱਖ ਕੰਮ ਭਟਕੇ ਹੋਏ ਲੋਕਾਂ ਨੂੰ ਠੀਕ ਮਾਰਗ ਵਿਖਾਉਣਾ ਸੀ, ਉਹ ਆਪ ਹੀ ਭ੍ਰਿਸ਼ਟ ਹੋ ਚੁੱਕਿਆ ਸੀ। ਜਦ ਧਰਮ ਦੇ ਠੇਕੇਦਾਰ ਆਪ ਹੀ ਹਨ੍ਹੇਰੇ ਵਿੱਚ ਭਟਕ ਰਹੇ ਹੋਣ ਤਾਂ ਆਮ ਲੋਕਾਂ ਦੀ ਸਥਿਤੀ ਬਾਰੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਲੋਕਾਂ ਨੇ ਅਣਗਿਣਤ ਦੇਵੀ-ਦੇਵਤਿਆਂ, ਕਬਰਾਂ, ਰੁੱਖਾਂ, ਸੱਪਾਂ ਅਤੇ ਪੱਥਰਾਂ ਆਦਿ ਦੀ ਪੂਜਾ ਸ਼ੁਰੂ ਕਰ ਦਿੱਤੀ ਸੀ । ਇਸ ਤਰ੍ਹਾਂ ਧਰਮ ਦੀ ਸੱਚੀ ਭਾਵਨਾ ਖ਼ਤਮ ਹੋ ਚੁੱਕੀ ਸੀ । ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ । ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਇਨ੍ਹਾਂ ਲੋਕਾਂ ਨੂੰ ਰੌਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀਆਂ ਯਾਤਰਾਵਾਂ ਕੀਤੀਆਂ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਉਦਾਸੀਆਂ ਦਾ ਸੰਖੇਪ ਵਰਣਨ ਕਰੋ । (Give a brief account of the main Udasis of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਛੇ ਮਹੱਤਵਪੂਰਨ ਉਦਾਸੀਆਂ ਦੀ ਸੰਖੇਪ ਜਾਣਕਾਰੀ ਦਿਓ । (Give a brief account of any six important Udasis of Guru Nanak Dev Ji.)
ਉੱਤਰ-
1. ਸੈਦਪੁਰ – ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਪਹੁੰਚੇ । ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਸਾਹਿਬ ਨੂੰ ਇੱਕ ਬ੍ਰਹਮ ਭੋਜ ’ਤੇ ਸੱਦਾ ਦਿੱਤਾ ਪਰ ਗੁਰੂ ਸਾਹਿਬ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ । ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੁ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੱਟਿਆ । ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ । ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ।

2. ਤਾਲੰਬਾ – ਤਾਲੰਬਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਹੋਈ । ਉਸ ਨੇ ਯਾਤਰੀਆਂ ਲਈ ਆਪਣੀ ਹਵੇਲੀ ਵਿੱਚ ਇੱਕ ਮੰਦਰ ਅਤੇ ਮਸਜਿਦ ਬਣਾਈ ਹੋਈ ਸੀ । ਉਹ ਦਿਨ ਵੇਲੇ ਤਾਂ ਇਨ੍ਹਾਂ ਯਾਤਰੀਆਂ ਦੀ ਖੂਬ ਸੇਵਾ ਕਰਦਾ ਪਰ ਰਾਤ ਵੇਲੇ ਉਨ੍ਹਾਂ ਨੂੰ ਲੁੱਟ ਕੇ ਖੂਹ ਵਿੱਚ ਸੁੱਟ ਦਿੰਦਾ । ਉਹ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਨਾਲ ਵੀ ਕੁਝ ਅਜਿਹਾ ਹੀ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਪਰ ਰਾਤ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਪੜੀ ਤਾਂ ਸੱਜਣ ਠੱਗ ਗੁਰੁ ਸਾਹਿਬ ਦੇ ਚਰਨੀਂ ਪੈ ਗਿਆ | ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ ।

3. ਗੋਰਖਮਤਾ – ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੋਰਖਮਤਾ ਪਹੁੰਚੇ । ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ | ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ । ਇਹ ਜੋਗੀ ਗੁਰੁ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾ ਪੈ ਗਿਆ ।

4. ਹਸਨ ਅਬਦਾਲ – ਗੁਰੂ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ । ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਦੇਵ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ । ਗੁਰੂ ਸਾਹਿਬ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ । ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।

5. ਮੱਕਾ – ਮੁੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ । ਸਿੱਖ ਪਰੰਪਰਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ । ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ । ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ ।

6. ਜਗਨਨਾਥ ਪੁਰੀ – ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ | ਪੰਡਤਾਂ ਨੇ ਗੁਰੂ ਸਾਹਿਬ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸੰਖੇਪ ਵਰਣਨ ਕਰੋ । (Give a brief account of the First Udasi of Guru Nanak Dev Ji.)
ਉੱਤਰ-
ਗੁਰੁ ਨਾਨਕ ਦੇਵ ਜੀ ਨੇ 1499 ਈ. ਦੇ ਅਖੀਰ ਵਿੱਚ ਪਹਿਲੀ ਯਾਤਰਾ ਸ਼ੁਰੂ ਕੀਤੀ । ਇਨ੍ਹਾਂ ਯਾਤਰਾਵਾਂ ਸਮੇਂ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਰਿਹਾ ।

1. ਸੈਦਪੁਰ – ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਪਹੁੰਚੇ । ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਸਾਹਿਬ ਨੂੰ ਇੱਕ ਬ੍ਰਮ ਭੋਜ ਤੇ ਸੱਦਾ ਦਿੱਤਾ ਪਰ ਗੁਰੂ ਸਾਹਿਬ ਇੱਕ ਗਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ । ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੁੱਟਿਆ । ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ । ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ।

2. ਕੁਰੂਕਸ਼ੇਤਰ – ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੌਕੇ ‘ਤੇ ਕੁਰੂਕਸ਼ੇਤਰ ਪਹੁੰਚੇ । ਇਸ ਮੌਕੇ ‘ਤੇ ਹਜ਼ਾਰਾਂ ਬਾਹਮਣ ਅਤੇ ਸਾਧੂ ਇਕੱਠੇ ਹੋਏ ਸਨ । ਗੁਰੂ ਸਾਹਿਬ ਨੇ ਬਾਹਮਣਾਂ ਨੂੰ ਸਮਝਾਇਆ ਕਿ ਸਾਨੂੰ ਫ਼ਜ਼ਲ ਦੀਆਂ ਗੱਲਾਂ ‘ਤੇ ਝਗੜਾ ਕਰਨ ਦੀ ਬਜਾਇ ਆਪਣੀ ਆਤਮਾ ਨੂੰ ਪਵਿੱਤਰ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ । ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ ।

3. ਗੋਰਖਮਤਾ-ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੋਰਖਮਤਾ ਪਹੁੰਚੇ । ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ । ਇਹ ਜੋਗੀ ਗੁਰੁ ਸਾਹਿਬ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾ ਪੈ ਗਿਆ ।

4. ਕਾਮਰੂਪ – ਧੁਬਰੀ ਤੋਂ ਗੁਰੂ ਨਾਨਕ ਦੇਵ ਜੀ ਕਾਮਰੂਪ (ਆਸਾਮ) ਪਹੁੰਚੇ । ਇੱਥੋਂ ਦੀ ਪ੍ਰਸਿੱਧ ਜਾਦੂਗਰਨੀ ਨੂਰਸ਼ਾਹੀ ਨੇ ਆਪਣੇ ਹੁਸਨ ਦੇ ਜਾਦੂ ਨਾਲ ਗੁਰੂ ਜੀ ਨੂੰ ਭਰਮਾਉਣ ਦਾ ਅਸਫਲ ਯਤਨ ਕੀਤਾ । ਗੁਰੂ ਜੀ ਨੇ ਉਸ ਨੂੰ ਜੀਵਨ ਦਾ ਅਸਲ ਮਨੋਰਥ ਦੱਸਿਆ ।

5. ਜਗਨਨਾਥ ਪੁਰੀ – ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ । ਪੰਡਤਾਂ ਨੇ ਗੁਰੂ ਸਾਹਿਬ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ।

6. ਲੰਕਾ – ਗੁਰੁ ਨਾਨਕ ਦੇਵ ਜੀ ਨੇ ਲੰਕਾਂ ਦੀ ਯਾਤਰਾ ਵੀ ਕੀਤੀ । ਲੰਕਾਂ ਦਾ ਸ਼ਾਸਕ ਸ਼ਿਵਨਾਥ ਗੁਰੁ ਨਾਨਕ ਦੇਵ ਜੀ ਨੂੰ ਮਿਲ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Second Udasi of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ 1513 ਈ. ਵਿੱਚ ਆਪਣੀ ਦੂਸਰੀ ਉਦਾਸੀ ਉੱਤਰ ਵੱਲ ਸ਼ੁਰੂ ਕੀਤੀ । ਇਸ ਉਦਾਸੀ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਲੱਗੇ । ਇਸ ਉਦਾਸੀ ਦੌਰਾਨ ਗੁਰੂ ਸਾਹਿਬ ਅੱਗੇ ਲਿਖੇ ਪ੍ਰਮੁੱਖ ਸਥਾਨਾਂ ‘ਤੇ ਗਏ-

  • ਪਹਾੜੀ ਰਿਆਸਤਾਂ – ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ ਦੇ ਦੌਰਾਨ ਮੰਡੀ, ਰਿਵਾਲਸਰ, ਜਵਾਲਾਮੁੱਖੀ, ਕਾਂਗੜਾ, ਬੈਜਨਾਥ ਅਤੇ ਕੁੱਲੂ ਨਾਂ ਦੀਆਂ ਰਿਆਸਤਾਂ ਵਿਚ ਜਾ ਕੇ ਪ੍ਰਚਾਰ ਕੀਤਾ । ਸਿੱਟੇ ਵਜੋਂ ਇਨ੍ਹਾਂ ਰਿਆਸਤਾਂ ਦੇ ਅਨੇਕਾਂ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ ।
  • ਕੈਲਾਸ਼ ਪਰਬਤ – ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਕੈਲਾਸ਼ ਪਰਬਤ ਪਹੁੰਚੇ । ਗੁਰੂ ਸਾਹਿਬ ਦੇ ਇੱਥੇ ਪਹੁੰਚਣ ‘ਤੇ ਸਿੱਧ ਬੜੇ ਹੈਰਾਨ ਹੋਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਾਰ ਵਿੱਚੋਂ ਸੱਚ ਅਲੋਪ ਹੋ ਗਿਆ ਹੈ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਤੇ ਝੂਠ ਦਾ ਬੋਲਬਾਲਾ ਹੈ । ਇਸ ਲਈ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮਨੁੱਖਤਾ ਦਾ ਮਾਰਗ ਦਰਸ਼ਨ ਕਰਨ ਦਾ ਸੰਦੇਸ਼ ਦਿੱਤਾ ।
  • ਲੱਦਾਖ – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਲੱਦਾਖ ਪਹੁੰਚੇ । ਇੱਥੋਂ ਦੇ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੇ ਪੈਰੋਕਾਰ ਬਣ ਗਏ ।
  • ਕਸ਼ਮੀਰ – ਕਸ਼ਮੀਰ ਵਿੱਚ ਸਥਿਤ ਮ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਬ੍ਰਹਮ ਦਾਸ ਨਾਲ ਕਾਫ਼ੀ ਲੰਬਾ ਧਾਰਮਿਕ ਵਾਦ-ਵਿਵਾਦ ਹੋਇਆ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮੁਕਤੀ ਖ਼ਾਲੀ ਵੇਦਾਂ ਅਤੇ ਰਾਮਾਇਣ ਆਦਿ ਨੂੰ ਪੜ੍ਹਨ ਨਾਲ ਨਹੀਂ ਬਲਕਿ ਉਨ੍ਹਾਂ ਵਿੱਚ ਦਿੱਤੀਆਂ ਗੱਲਾਂ ‘ਤੇ ਅਮਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ ।
  • ਹਸਨ ਅਬਦਾਲ – ਗੁਰੁ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ । ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ । ਗੁਰੂ ਸਾਹਿਬ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ । ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।
  • ਸਿਆਲਕੋਟ – ਸਿਆਲਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇੱਕ ਮੁਸਲਮਾਨ ਸੰਤ ਹਮ ਸ ਨਾਲ ਲਿਆ ਸੀ । ਪਰ ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਨਿਰਣਾ ਬਦਲ ਦਿੱਤਾ । ਇਸ ਘਟਨਾ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਸੰਖੇਪ ਵੇਰਵਾ ਦਿਉ । (Give a brief account of the Third Udasi of Guru Nanak Dev Ji .)
ਉੱਤਰ-
ਗੁਰੂ ਨਾਨਕ ਦੇਵ ਜੀ ਨੇ 1517 ਈ. ਦੇ ਆਖੀਰ ਵਿੱਚ ਆਪਣੀ ਤੀਸਰੀ ਉਦਾਸੀ ਸ਼ੁਰੂ ਕੀਤੀ । ਇਸ ਉਦਾਸੀ ਦੌਰਾਨ ਗੁਰੂ ਸਾਹਿਬ ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲ ਗਏ । ਇਸ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਹੇਠ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ-

  • ਮੁਲਤਾਨ – ਮੁਲਤਾਨ ਵਿੱਚ ਬਹੁਤ ਸਾਰੇ ਸੂਫ਼ੀ ਸੰਤ ਰਹਿੰਦੇ ਸਨ । ਮੁਲਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਬਹਾਉੱਦੀਨ ਨਾਲ ਮੁਲਾਕਾਤ ਹੋਈ । ਸ਼ੇਖ਼ ਬਹਾਉੱਦੀਨ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ।
  • ਮੱਕਾ – ਮੁੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ । ਸਿੱਖ ਪਰੰਪਰਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ । ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ । ਕਿਹਾ ਜਾਂਦਾ ਹੈ ਕਿ ਜਦੋਂ ਕਾਜ਼ੀ ਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਦੂਜੇ ਪਾਸੇ ਘੁਮਾਉਣੇ ਸ਼ੁਰੂ ਕੀਤੇ ਤਾਂ ਮਹਿਰਾਬ ਵੀ ਉਸ ਪਾਸੇ ਘੁੰਮਣ ਲੱਗ ਪਿਆ । ਇਹ ਵੇਖ ਕੇ ਮੁਸਲਮਾਨ ਬੜੇ ਪ੍ਰਭਾਵਿਤ ਹੋਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ ।
  • ਮਦੀਨਾ – ਮੱਕੇ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਦੀਨਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ । ਇੱਥੇ ਗੁਰੂ ਸਾਹਿਬ ਦਾ ਇਮਾਮ ਆਜਿਮ ਨਾਲ ਵਿਚਾਰ-ਵਟਾਂਦਰਾ ਹੋਇਆ ।
  • ਬਗ਼ਦਾਦ – ਬਗਦਾਦ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸ਼ੇਖ਼ ਬਹਿਲੋਲ ਨਾਲ ਹੋਈ । ਉਹ ਗੁਰੂ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ।
  • ਸੈਦਪੁਰ – ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਅਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ । ਇਸ ਹਮਲੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੈਦੀ ਬਣਾ ਲਿਆ ਗਿਆ । ਇਨ੍ਹਾਂ ਕੈਦੀਆਂ ਵਿੱਚ ਗੁਰੂ ਸਾਹਿਬ ਵੀ ਸਨ । ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਸ ਨੇ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ।
  • ਪਿਸ਼ਾਵਰ – ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੇ ਦੌਰਾਨ ਪਿਸ਼ਾਵਰ ਵੀ ਗਏ । ਇੱਥੇ ਉਹ ਜੋਗੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਧਰਮ ਦਾ ਅਸਲੀ ਮਾਰਗ ਸਮਝਾਇਆ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the teachings of Guru Nanak Dev Ji ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਸੰਖੇਪ ਵਿੱਚ ਵਰਣਨ ਕਰੋ । (Briefly describe the teachings of Guru Nanak Dev Ji.)
ਉੱਤਰ-

  • ਪਰਮਾਤਮਾ ਦਾ ਸਰੂਪ – ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ।ਉਨ੍ਹਾਂ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਪਰਮਾਤਮਾ ਦੀ ਏਕਤਾ ਉੱਪਰ ਜ਼ੋਰ ਦਿੱਤਾ ਹੈ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ, ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਦਾ ਨਾਸ਼ ਕਰਦਾ ਹੈ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਹੈ ।
  • ਮਾਇਆ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁਖ ਵਿਅਕਤੀ ਹਮੇਸ਼ਾਂ ਸੰਸਾਰੀ ਵਸਤਾਂ ਜਿਵੇਂ-ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸੇ ਨੂੰ ਮਾਇਆ ਕਹਿੰਦੇ ਹਨ । ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।
  • ਜਾਤੀ ਪ੍ਰਥਾ ਦਾ ਖੰਡਨ – ਉਸ ਸਮੇਂ ਦਾ ਹਿੰਦੂ ਸਮਾਜ ਨਾ ਕੇਵਲ ਚਾਰ ਮੁੱਖ ਜਾਤਾਂ ਬਲਕਿ ਅਨੇਕਾਂ ਹੋਰ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਕਰਦੇ ਸਨ | ਸਮਾਜ ਵਿੱਚ ਛੂਤ-ਛਾਤ ਦੀ ਭਾਵਨਾ ਬਹੁਤ ਫੈਲ ਚੁੱਕੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਗੁਰੂ ਸਾਹਿਬ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।
  • ਇਸਤਰੀਆਂ ਨਾਲ ਮਾੜੇ ਸਲੂਕ ਦਾ ਖੰਡਨ – ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ । ਗੁਰੂ ਨਾਨਕ ਸਾਹਿਬ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਇਸਤਰੀਆਂ ਦੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਉਠਾਈ ।
  • ਗੁਰੂ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ । ਉਨ੍ਹਾਂ ਅਨੁਸਾਰ ਗੁਰੁ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ । ਗੁਰੂ ਹੀ ਮਨੁੱਖ ਨੂੰ ਹਨੇਰੇ (ਅਗਿਆਨਤਾ) ਤੋਂ ਪ੍ਰਕਾਸ਼ (ਗਿਆਨ ਵੱਲ ਲਿਆਉਂਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ।
  • ਹੁਕਮ – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਹੁਕਮ ਕਾਰਨ ਹੀ ਮਨੁੱਖ ਨੂੰ ਸੁਖ-ਦੁੱਖ ਪ੍ਰਾਪਤ ਹੁੰਦੇ ਸਨ । ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ, ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹਿੰਦਾ ਹੈ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ? (What was Guru Nanak’s concept of God ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦੇ ਸਰੂਪ ਸੰਬੰਧੀ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

  • ਪਰਮਾਤਮਾ ਇੱਕ ਹੈ – ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਲਿਖਤਾਂ ਵਿੱਚ ਵਾਰ-ਵਾਰ ਪਰਮਾਤਮਾ ਦੇ ਇੱਕ ਹੋਣ ‘ਤੇ ਜ਼ੋਰ ਦਿੱਤਾ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ, ਉਸ ਦੀ ਰੱਖਿਆ ਤੇ ਉਸ ਨੂੰ ਖ਼ਤਮ ਕਰ ਸਕਦਾ ਹੈ । ਦੇਵੀ-ਦੇਵਤੇ ਸੈਂਕੜੇ ਤੇ ਹਜ਼ਾਰਾਂ ਹਨ ਪਰ ਪਰਮਾਤਮਾ ਇੱਕ ਹੈ । ਪਰਮਾਤਮਾ ਨੂੰ ਕਈ ਨਾਂਵਾਂ ਜਿਵੇਂ ਹਰੀ, ਗੋਪਾਲ, ਅੱਲ੍ਹਾ, ਖ਼ੁਦਾ, ਰਾਮ ਤੇ ਸਾਹਿਬ ਆਦਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
  • ਨਿਰਗੁਣ ਅਤੇ ਸਗੁਣ-ਪਰਮਾਤਮਾ ਦੇ ਦੋ ਰੂਪ ਹਨ ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ । ਪਹਿਲਾਂ ਜਦੋਂ ਪਰਮਾਤਮਾ ਦਾ ਨਿਰਗੁਣ ਸਰੂਪ ਸੀ । ਫਿਰ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ । ਇਸ ਰਚਨਾ ਰਾਹੀਂ ਪਰਮਾਤਮਾ ਨੇ ਆਪਣਾ ਰੂਪਮਾਨ ਕੀਤਾ । ਇਹ ਪਰਮਾਤਮਾ ਦਾ ਸਗੁਣ ਸਰੂਪ ਹੈ ।
  • ਰਚਣਹਾਰ, ਪਾਲਣਹਾਰ ਅਤੇ ਨਾਸ਼ਵਾਨ-ਪਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ, ਪਰਮਾਤਮਾ ਦੇ ਜਦ ਮਨ ਵਿੱਚ ਆਇਆ, ਉਸ ਨੇ ਇਸ ਸੰਸਾਰ ਦੀ ਰਚਨਾ ਕੀਤੀ । ਉਹ ਹੀ ਇਸ ਦੀ ਪਾਲਣਾ ਕਰਦਾ ਹੈ, ਉਹ ਜਦ ਚਾਹੇ ਇਸ ਦਾ ਨਾਸ਼ ਕਰ ਸਕਦਾ ਹੈ ।
  • ਸਰਵ-ਸ਼ਕਤੀਮਾਨ-ਗੁਰੁ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਹੈ ।ਉਹ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ । ਉਸ ਦੀ ਮਰਜ਼ੀ ਦੇ ਖਿਲਾਫ਼ ਕੁਝ ਨਹੀਂ ਹੋ ਸਕਦਾ । ਜੇ ਪਰਮਤਾਮਾ ਚਾਹੇ ਤਾਂ ਉਹ ਭਿਖਾਰੀ ਨੂੰ ਵੀ ਤਖ਼ਤ ‘ਤੇ ਬਿਠਾ ਸਕਦਾ ਹੈ ਅਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ ।
  • ਹਮੇਸ਼ਾਂ ਰਹਿਣ ਵਾਲਾ-ਪਰਮਾਤਮਾ ਦੁਆਰਾ ਰਚੀ ਹੋਈ ਦੁਨੀਆ ਨਾਸ਼ਵਾਨ ਹੈ । ਇਹ ਅਸਥਿਰ ਹੈ । ਪਰਮਾਤਮਾ ਹਮੇਸ਼ਾਂ ਰਹਿਣ ਵਾਲਾ ਹੈ । ਉਹ ਆਵਾਗੌਣ ਤੇ ਮੌਤ ਦੇ ਚੱਕਰਾਂ ਤੋਂ ਮੁਕਤ ਹੈ ।
  • ਪਰਮਾਤਮਾ ਦੀ ਮਹਾਨਤਾ-ਗੁਰੁ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਹੈ ।ਉਸ ਦੀ ਮਹਾਨਤਾ ਦਾ ਵਰਣਨ ਕਰਨਾ ਨਾ ਮੁਮਕਿਨ ਹੈ । ਉਹ ਕੀ ਦੇਖਦਾ ਅਤੇ ਸੁਣਦਾ ਹੈ, ਉਸ ਦਾ ਗਿਆਨ ਕਿੰਨਾ ਹੈ, ਉਹ ਕਿੰਨਾ ਦਿਆਲ ਹੈ ਅਤੇ ਉਸ ਦੁਆਰਾ ਦਿੱਤੇ ਤੋਹਫ਼ਿਆਂ ਸੰਬੰਧੀ ਵਰਣਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਮਹਾਨ ਹੈ । ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੀ ਪ੍ਰਸ਼ੰਸਾ ਕਰਨਾ ਇੱਕ ਮੂਰਖਤਾ ਵਾਲੀ ਗੱਲ ਹੈ । ਇਹ ਪਰਮਾਤਮਾ ਅੱਗੇ ਉਸੇ ਤਰ੍ਹਾਂ ਹਨ ਜਿਵੇਂ ਸੂਰਜ ਅੱਗੇ ਇੱਕ ਛੋਟਾ ਜਿਹਾ ਤਾਰਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਹੈ ? (What was Guru Nanak Dev Ji’s concept of Maya ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁਖ ਆਦਮੀ ਹਮੇਸ਼ਾਂ ਸੰਸਾਰੀ ਵਸਤਾਂ ਜਿਵੇਂ ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸੇ ਨੂੰ ਮਾਇਆ ਕਹਿੰਦੇ ਹਨ | ਮਨਮੁਖ ਵਿਅਕਤੀ ਰਚਨਹਾਰ ਤੇ ਉਸ ਦੀ ਰਚਨਾ ਦੇ ਅੰਤਰ ਨੂੰ ਨਹੀਂ ਸਮਝ ਸਕਦਾ । ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਸੱਪਣੀ, ਮਾਇਆ ਸਮਤਾ ਮੋਹਿਣੀ, ਮਾਇਆ ਮੋਹ, ਤ੍ਰਿਕੁਟੀ ਅਤੇ ਸੂਹਾ ਰੰਗ ਆਦਿ ਦੇ ਨਾਵਾਂ ਨਾਲ ਸੱਦਿਆ ਹੈ । ਮਾਇਆ ਜਿਸ ਨਾਲ ਉਹ ਇੰਨਾ ਪਿਆਰ ਕਰਦਾ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਨਹੀਂ ਜਾਂਦੀ (ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ । ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਸੋਨਾ-ਚਾਂਦੀ ਆਦਿ ਇਕੱਠਾ ਕਰਕੇ ਸੋਚਦਾ ਹੈ ਕਿ ਉਹ ਦੁਨੀਆਂ ਦਾ ਬਹੁਤ ਵੱਡਾ ਵਿਅਕਤੀ ਬਣ ਗਿਆ ਹੈ ਪਰ ਅਸਲ ਵਿੱਚ ਉਹ ਵਿਅਕਤੀ ਆਪਣੇ ਜੀਵਨ ਲਈ ਜ਼ਹਿਰ ਇਕੱਠਾ ਕਰ ਰਿਹਾ ਹੈ । ਇਸ ਤਰ੍ਹਾਂ ਉਹ ਦੁਵਿਧਾ ਵਿੱਚ ਫਸ ਕੇ ਆਪਣੇ ਜੀਵਨ ਦਾ ਨਾਸ਼ ਕਰ ਲੈਂਦਾ ਹੈ । ਸੰਖੇਪ ਵਿੱਚ ਮਾਇਆ ਮਨੁੱਖ ਦੀਆਂ ਖੁਸ਼ੀਆਂ ਦਾ ਸੋਮਾ ਨਹੀਂ ਸਗੋਂ ਉਸ ਦੇ ਦੁੱਖਾਂ ਦਾ ਸੋਮਾ ਹੈ । ਜੋ ਵਿਅਕਤੀ ਮਾਇਆ ਦਾ ਸ਼ਿਕਾਰ ਹੁੰਦਾ ਹੈ ਉਸ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਕੋਈ ਸਥਾਨ ਨਹੀਂ ਮਿਲਦਾ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਗੁਰੂ ਦਾ ਕੀ ਮਹੱਤਵ ਹੈ ? (What is the importance of ‘Guru’ in Guru Nanak Dev Ji’s teachings ?)
ਜਾਂ
ਗੁਰੂ ਨਾਨਕ ਦੇਵ ਜੀ ਦੇ ‘ਗੁਰੂ’ ਸੰਬੰਧੀ ਕੀ ਵਿੱਚਾਰ ਸਨ ? (What was the concept of ‘Guru’ of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਮੰਨਦੇ ਹਨ । ਉਨ੍ਹਾਂ ਅਨੁਸਾਰ ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ । ਗੁਰੂ ਹੀ ਮਾਇਆ ਦੇ ਮੋਹ ਤੇ ਹਉਮੈ ਦੇ ਰੋਗ ਨੂੰ ਦੂਰ ਕਰਦਾ ਹੈ । ਉਹ ਹੀ ਨਾਮ ਤੇ ਸ਼ਬਦ ਦੀ ਅਰਾਧਨਾ ਦੁਆਰਾ ਭਗਤੀ ਦੇ ਮਾਰਗ ਉੱਤੇ ਚੱਲਣ ਦਾ ਢੰਗ ਦੱਸਦਾ ਹੈ। ਗੁਰੂ ਬਿਨਾਂ ਭਗਤੀ ਤੇ ਗਿਆਨ ਸੰਭਵ ਨਹੀਂ ਹੁੰਦਾ । ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਉਂਦਾ ਹੈ । ਗੁਰੂ ਹੀ ਹਨੇਰੇ ਅਗਿਆਨਤਾ ਤੋਂ ਪ੍ਰਕਾਸ਼ (ਗਿਆਨ ਵੱਲ ਲਿਆਉਂਦਾ ਹੈ । ਉਹ ਹਰੇਕ ਅਸੰਭਵ ਕੰਮ ਨੂੰ ਸੰਭਵ ਬਣਾ ਸਕਦਾ ਹੈ । ਇਸ ਲਈ ਉਸ ਦੇ ਮਿਲਣ ਨਾਲ ਹੀ ਮਨੁੱਖ ਦੀ ਜੀਵਨ-ਧਾਰਾ ਬਦਲ ਜਾਂਦੀ ਹੈ । ਉਹ ਸਦਾ ਨਿਰਵੈਰ ਰਹਿੰਦਾ ਹੈ । ਦੋਸਤ ਅਤੇ ਦੁਸ਼ਮਣ ਉਸ ਲਈ ਇੱਕ ਹਨ । ਜੇਕਰ ਕੋਈ ਦੁਸ਼ਮਣ ਵੀ ਉਸ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਹ ਉਸ ਨੂੰ ਮੁਆਫ਼ ਕਰ ਦਿੰਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ । ਇਹ ਗੱਲ ਇੱਥੇ ਵਿਸ਼ੇਸ਼ ਵਰਣਨਯੋਗ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਗੁਰੂ ਜੀ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਮਨੁੱਖੀ ਗੁਰੂ ਤੋਂ ਨਹੀਂ ਹੈ | ਸੱਚਾ ਗੁਰੂ ਤਾਂ ਪਰਮਾਤਮਾ ਆਪ ਹੈ ਜੋ ਸ਼ਬਦ ਰਾਹੀਂ ਸਿੱਖਿਆ ਦਿੰਦਾ ਹੈ ।

ਪ੍ਰਸ਼ਨ 11.
ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ‘ ਸਿੱਖ ਜੀਵਨ ਜਾਚ ਦਾ ਆਧਾਰ ਹੈ । ਵਰਣਨ ਕਰੋ । (“Remembering Divine Name, Do the honest labour and Sharing with the Needy’ are the basis of the Sikh way of life. Discuss.)
ਉੱਤਰ-
‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਹਨ ।

1.ਨਾਮ ਜਪੋ – ਸਿੱਖ ਪੰਥ ਵਿੱਚ ਨਾਮ ਜਪਣ ਜਾਂ ਸਿਮਰਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਕਿ ਨਾਮ ਸਿਮਰਨ ਨਾਲ ਜਿੱਥੇ ਮਨ ਦੇ ਵਿਕਾਰ ਦੂਰ ਹੁੰਦੇ ਹਨ ਉੱਥੇ ਇਹ ਨਿਰਮਲ ਹੋ ਜਾਂਦਾ ਹੈ । ਇਸ ਕਾਰਨ ਮਨੁੱਖ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ । ਨਾਮ ਸਿਮਰਨ ਨਾਲ ਮਨੁੱਖ ਦੇ ਸਾਰੇ ਕਾਰਜ ਸਹਿਜ ਸੁਭਾਵਿਕ ਹੀ ਹੁੰਦੇ ਚਲੇ ਜਾਂਦੇ ਹਨ ਕਿਉਂਕਿ ਅਕਾਲ ਪੁਰਖ ਆਪ ਉਸ ਦੇ ਸਾਰੇ ਕੰਮਾਂ ਵਿੱਚ ਸਹਾਇਕ ਹੁੰਦਾ ਹੈ । ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਵਿਅਰਥ ਹੈ।

2. ਕਿਰਤ ਕਰੋ – ਕਿਰਤ ਤੋਂ ਭਾਵ ਹੈ ਹੱਕ ਦੀ ਕਮਾਈ ਕਰਨਾ । ਕਿਰਤ ਕਰਨਾ ਅਤਿ ਜ਼ਰੂਰੀ ਹੈ । ਇਹ ਪਰਮਾਤਮਾ ਦਾ ਹੁਕਮ ਹੈ । ਅਸੀਂ ਰੋਜ਼ਾਨਾ ਵੇਖਦੇ ਹਾਂ ਕਿ ਸੰਸਾਰ ਦਾ ਹਰ ਜੀਵ-ਜੰਤੁ ਕਿਰਤ ਕਰ ਕੇ ਆਪਣਾ ਪੇਟ ਪਾਲ ਰਿਹਾ ਹੈ । ਮਨੁੱਖ ਲਈ ਕਿਰਤ ਕਰਨੀ ਸਭ ਤੋਂ ਵਧੇਰੇ ਜ਼ਰੂਰੀ ਹੈ ਕਿਉਂ ਜੋ ਉਹ ਸਾਰੇ ਜੀਵਾਂ ਦਾ ਸਰਦਾਰ ਹੈ । ਜੋ ਵਿਅਕਤੀ ਕਿਰਤ ਨਹੀਂ ਕਰਦਾ ਉਹ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਨਹੀਂ ਰੱਖ ਸਕਦਾ । ਅਜਿਹਾ ਵਿਅਕਤੀ ਅਸਲ ਵਿੱਚ ਉਸ ਪਰਮਾਤਮਾ ਦੇ ਖਿਲਾਫ਼ ਗੁਨਾਹ ਕਰਦਾ ਹੈ ।

3. ਵੰਡ ਛਕੋ – ਸਿੱਖ ਧਰਮ ਵਿੱਚ ਵੰਡ ਛਕਣ ਦੇ ਸਿਧਾਂਤ ਨੂੰ ਕਾਫ਼ੀ ਮਹੱਤਵ ਦਿੱਤਾ ਗਿਆ ਹੈ । ਵੰਡ ਛਕਣ ਤੋਂ ਭਾਵ ਹੈ ਲੋੜਵੰਦਾਂ ਨੂੰ ਵੰਡਣਾ । ਸਿੱਖ ਧਰਮ ਖਾ ਕੇ ਪਿੱਛੋਂ ਵੰਡਣ ਦੀ ਨਹੀਂ, ਸਗੋਂ ਵੰਡ ਕੇ ਪਿੱਛੋਂ ਖਾਣ ਦੀ ਸਿੱਖਿਆ ਦਿੰਦਾ ਹੈ । ਇਸ ਵਿਚ ਦੂਸਰਿਆਂ ਨੂੰ ਵੀ ਆਪਣਾ ਭਰਾ-ਭੈਣ ਸਮਝਣ ਅਤੇ ਉਨ੍ਹਾਂ ਨੂੰ ਪਹਿਲਾਂ ਵੰਡਣ ਦੀ ਪ੍ਰੇਰਣਾ ਦਿੱਤੀ ਗਈ ਹੈ । ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ,

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥

ਦਾਨ ਦੇਣਾ ਜਾਂ ਵੰਡ ਕੇ ਖਾਣਾ ਉਹੀ ਯੋਗ ਤੇ ਸਫਲ ਹੈ ਜੋ ਮਿਹਨਤ ਦੀ ਕਮਾਈ ਕਰ ਕੇ ਦਿੱਤਾ ਜਾਵੇ । ਸਿੱਖ ਧਰਮ ਵਿਚ ਦਸਵੰਧ ਦੇਣ ਦਾ ਹੁਕਮ ਹੈ । ਇਸ ਦਾ ਭਾਵ ਇਹ ਹੈ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੋਕ ਭਲਾਈ ਦੇ ਕੰਮਾਂ ‘ਤੇ ਖ਼ਰਚ ਕਰਨਾ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਸੰਬੰਧੀ ਕੀ ਵਿਚਾਰ ਸਨ ? (What were the views of Guru Nanak Dev Ji about women ?)
ਉੱਤਰ-
ਗੁਰੁ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਜਿਵੇਂ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ, ਸਤੀ ਪ੍ਰਥਾ ਅਤੇ ਤਲਾਕ ਪ੍ਰਥਾ ਆਦਿ ਪ੍ਰਚਲਿਤ ਸਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਸਮਾਜ ਵਿੱਚ ਇਸਤਰੀਆਂ ਦਾ ਆਦਰ ਸਤਿਕਾਰ ਵਧਾਉਣ ਲਈ ਇੱਕ ਜ਼ੋਰਦਾਰ ਮੁਹਿੰਮ ਚਲਾਈ । ਉਨ੍ਹਾਂ ਨੇ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ ਅਤੇ ਸਤੀ ਪ੍ਰਥਾ ਆਦਿ ਦਾ ਘੋਰ ਵਿਰੋਧ ਕੀਤਾ । ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਹਾਮੀ ਸਨ । ਇਸ ਸੰਬੰਧੀ ਗੁਰੁ ਨਾਨਕ ਦੇਵ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ । ਗੁਰੂ ਜੀ ਦਾ ਕਹਿਣਾ ਸੀ ਕਿ ਸਾਨੂੰ ਕਦੇ ਵੀ ਕਿਸੇ ਇਸਤਰੀ ਨੂੰ ਜੋ ਕਿ ਮਹਾਨ ਸਮਰਾਟਾਂ ਨੂੰ ਜਨਮ ਦਿੰਦੀ ਹੈ, ਮਾੜਾ ਨਹੀਂ ਕਹਿਣਾ ਚਾਹੀਦਾ । ਉਹ ਇਸਤਰੀਆਂ ਨੂੰ ਸਿੱਖਿਆ ਦਿੱਤੇ ਜਾਣ ਦੇ ਹੱਕ ਵਿੱਚ ਸਨ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤੇ ਮਹੱਤਵ ਕੀ ਸਨ ? (What was the social meaning and significance of Guru Nanak Dev Ji’s message ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਬੜੇ ਮਹੱਤਵਪੂਰਨ ਸਨ ਉਨ੍ਹਾਂ ਦਾ ਸੰਦੇਸ਼ ਹਰੇਕ ਲਈ ਸੀ । ਕੋਈ ਵੀ ਇਸਤਰੀ-ਪੁਰਸ਼ ਗੁਰੂ ਜੀ ਦੁਆਰਾ ਦਰਸਾਏ ਗਏ ਮਾਰਗ ਨੂੰ ਅਪਣਾ ਸਕਦਾ ਸੀ । ਮੁਕਤੀ ਦਾ ਮਾਰਗ ਸਭ ਲਈ ਖੁੱਲ੍ਹਾ ਸੀ । ਗੁਰੂ ਜੀ ਨੇ ਸਮਾਜਿਕ ਸਮਾਨਤਾ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ( ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਗੁਰੂ ਜੀ ਨੇ ਸੰਗਤ ਤੇ ਪੰਗਤ (ਲੰਗਰ) ਨਾਂ ਦੀਆਂ ਦੋ ਸੰਸਥਾਵਾਂ ਚਲਾਈਆਂ | ਲੰਗਰ ਤਿਆਰ ਕਰਨ ਸਮੇਂ ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਸ਼ਾਸਕਾਂ ਵਿੱਚ ਪ੍ਰਚਲਿਤ ਅਨਿਆਂ ਦੀ ਨੀਤੀ ਅਤੇ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ । ਸ਼ਾਸਕ ਵਰਗ ਦੇ ਨਾਲ-ਨਾਲ ਗੁਰੂ ਜੀ ਨੇ ਅੱਤਿਆਚਾਰੀ ਸਰਕਾਰੀ ਕਰਮਚਾਰੀਆਂ ਦੀ ਵੀ ਆਲੋਚਨਾ ਕੀਤੀ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਸਮਾਜ ਨੂੰ ਇੱਕ ਨਵਾਂ ਸਰੂਪ ਦੇਣ ਦਾ ਉਪਰਾਲਾ ਕੀਤਾ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ । ਇਸ ਦੀ ਵਿਆਖਿਆ ਕਰੋ । (Guru Nanak Dev Ji was a great poet and musician. Explain.)
ਉੱਤਰ-
ਗੁਰੁ ਨਾਨਕ ਦੇਵ ਜੀ ਨਾ ਕੇਵਲ ਇੱਕ ਧਾਰਮਿਕ ਮਹਾਂਪੁਰਖ ਹੀ ਸਨ ਸਗੋਂ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸਨ ।ਉਨ੍ਹਾਂ ਦੀਆਂ ਕਵਿਤਾਵਾਂ ਇੰਨੀਆਂ ਉੱਚ-ਕੋਟੀ ਦੀਆਂ ਹਨ ਕਿ ਇਨ੍ਹਾਂ ਦੇ ਮੁਕਾਬਲੇ ਦੀਆਂ ਕਵਿਤਾਵਾਂ ਵਿਸ਼ਵ ਪੱਧਰ ਦੇ ਸਾਹਿਤ ਵਿੱਚ ਵੀ ਬਹੁਤ ਘੱਟ ਹਨ । ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ ਆਪ ਦੇ ਮਹਾਨ ਕਵੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਬਹੁਤ ਸੋਹਣੇ ਢੰਗ ਨਾਲ ਵਰਣਨ ਕੀਤਾ ਹੈ । ਇਨ੍ਹਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਬਹੁਤ ਉੱਚ ਪੱਧਰੀ ਵਰਤੋਂ ਕੀਤੀ ਗਈ ਹੈ । ਗੁਰੂ ਨਾਨਕ ਸਾਹਿਬ ਬੜੇ ਸੰਖੇਪ ਸ਼ਬਦਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਹਿ ਜਾਂਦੇ ਹਨ । ਗੁਰੂ ਸਾਹਿਬ ਦੀਆਂ ਇਹ ਕਵਿਤਾਵਾਂ ਪੰਜਾਬੀ ਸਾਹਿਤ ਨੂੰ ਅਨਮੋਲ ਦੇਣ ਹਨ ! ਗੁਰੁ ਨਾਨਕ ਸਾਹਿਬ ਪਹਿਲੇ ਅਜਿਹੇ ਸੁਧਾਰਕ ਸਨ ਜਿਨ੍ਹਾਂ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਸੰਗੀਤ ਦੀ ਵਰਤੋਂ ਕੀਤੀ ।ਉਹ ਕਈ ਤਰ੍ਹਾਂ ਦੇ ਰਾਗਾਂ ਤੋਂ ਜਾਣੂ ਸਨ । ਉਨ੍ਹਾਂ ਦਾ ਕੀਰਤਨ ਸੁਣ ਕੇ ਵੱਡੇ-ਵੱਡੇ ਪਾਪੀ ਵੀ ਚਰਨੀਂ ਪੈ ਜਾਂਦੇ ਸਨ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਨਾਲੋਂ ਕਿਵੇਂ ਵੱਖਰੀਆਂ ਸਨ ? (How far were the teachings of Guru Nanak different from the Bhakti reformers ?)
ਉੱਤਰ-
ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਤੋਂ ਕਈ ਪੱਖਾਂ ਵਿੱਚ ਵੱਖਰੀਆਂ ਸਨ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਨਿਰੰਕਾਰ ਹੈ । ਉਹ ਕਦੇ ਵੀ ਮਨੁੱਖੀ ਰੂਪ ਧਾਰਨ ਨਹੀਂ ਕਰ ਸਕਦਾ । ਭਗਤੀ ਸੁਧਾਰਕਾਂ ਨੇ ਕ੍ਰਿਸ਼ਨ ਅਤੇ ਰਾਮ ਨੂੰ ਪਰਮਾਤਮਾ ਦਾ ਅਵਤਾਰ ਦੱਸਿਆ । ਗੁਰੂ ਨਾਨਕ ਸਾਹਿਬ ਮੂਰਤੀ ਪੂਜਾ ਦੇ ਸਖ਼ਤ ਖਿਲਾਫ਼ ਸਨ ਜਦਕਿ ਭਗਤੀ ਸੁਧਾਰਕਾਂ ਦਾ ਇਸ ਵਿੱਚ ਪੂਰਨ ਵਿਸ਼ਵਾਸ ਸੀ । ਗੁਰੂ ਨਾਨਕ ਸਾਹਿਬ ਨੇ ਸਿੱਖ ਮਤ ਦਾ ਪ੍ਰਚਾਰ ਕਰਨ ਲਈ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਗੁਰਗੱਦੀ ਨੂੰ ਕਾਇਮ ਰੱਖਿਆ । ਦੂਜੇ ਪਾਸੇ ਬਹੁਤ ਘੱਟ ਭਗਤੀ ਸੁਧਾਰਕਾਂ ਨੇ ਗੁਰਗੱਦੀ ਦਾ ਸਿਲਸਿਲਾ ਕਾਇਮ ਰੱਖਿਆ । ਸਿੱਟੇ ਵਜੋਂ ਹੌਲੀ-ਹੌਲੀ ਉਨ੍ਹਾਂ ਦੀ ਹੋਂਦ ਖ਼ਤਮ ਹੋ ਗਈ । ਗੁਰੂ ਨਾਨਕ ਸਾਹਿਬ ਹਿਸਥ ਜੀਵਨ ਵਿੱਚ ਵਿਸ਼ਵਾਸ ਰੱਖਦੇ ਸਨ । ਭਗਤੀ ਸੁਧਾਰਕ ਹਿਸਥ ਜੀਵਨ ਨੂੰ ਮੁਕਤੀ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਦੱਸਦੇ ਸਨ । ਗੁਰੂ ਨਾਨਕ ਸਾਹਿਬ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਸਥਾਪਿਤ ਕੀਤੀਆਂ । ਇਨ੍ਹਾਂ ਵਿੱਚ ਬਿਨਾਂ ਕਿਸੇ ਜਾਤਪਾਤ ਦੇ ਵਿਤਕਰੇ ਦੇ ਹਰ ਕੋਈ ਪੁਰਸ਼, ਇਸਤਰੀ ਜਾਂ ਬੱਚੇ ਸ਼ਾਮਲ ਹੋ ਸਕਦੇ ਸਨ । ਭਗਤੀ ਸੁਧਾਰਕਾਂ ਨੇ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਨਹੀਂ ਕੀਤੀ । ਗੁਰੂ ਨਾਨਕ ਸਾਹਿਬ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਨਹੀਂ ਸਮਝਦੇ ਸਨ । ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਲੋਕਾਂ ਦੀ ਆਮ ਭਾਸ਼ਾ ਪੰਜਾਬੀ ਵਿੱਚ ਕੀਤਾ । ਬਹੁਤੇ ਭਗਤੀ ਸੁਧਾਰਕ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਦਾ ਦਰਜਾ ਦਿੰਦੇ ਸਨ ।

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖ਼ੀਰਲੇ 18 ਵਰੇ ਕਿੱਥੇ ਤੇ ਕਿਵੇਂ ਬਤੀਤ ਕੀਤੇ ? . (How and where did Guru Nanak Dev Ji spend last 18 years of his life ?)
ਉੱਤਰ-
1521 ਈ. ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ (ਭਾਵ ਈਸ਼ਵਰ ਦਾ ਨਗਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇਸੇ ਸਥਾਨ ‘ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ।ਇਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦੀ ਸੀ । ਇਸ ਸੰਗਤ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਹਰ ਇਸਤਰੀ-ਪੁਰਸ਼ ਨੂੰ ਸ਼ਾਮਲ ਹੋਣ ਦਾ ਅਧਿਕਾਰ ਸੀ । ਇਸ ਵਿੱਚ ਕੇਵਲ ਇੱਕ ਅਕਾਲ-ਪੁਰਖ ਦੇ ਨਾਮ ਦਾ ਜਾਪ ਹੁੰਦਾ ਸੀ । ਪੰਗਤ ਤੋਂ ਭਾਵ ਸੀ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ । ਲੰਗਰ ਵਿੱਚ ਜਾਤ-ਪਾਤ ਜਾਂ ਧਰਮ ਆਦਿ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ ।ਇਹ ਦੋਵੇਂ ਸੰਸਥਾਵਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਕਰਨ ਵਿੱਚ ਸਹਾਇੱਕ ਸਿੱਧ ਹੋਈਆਂ । ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ। ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ ਸਾਹਿਬ, ਵਾਰ ਮਾਝ, ਆਸਾ ਦੀ ਵਾਰ, ਸਿਧ ਗੋਸ਼ਟਿ, ਵਾਰ ਮਲਾਰ, ਬਾਰਾਹ ਮਾਹ ਅਤੇ ਪੱਟੀ ਆਦਿ ਹਨ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਨਾਨਕ ਦੇਵ ਜੀ ਦਾ ਜੀਵਨ (Life of Guru Nanak Dev Ji).

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief account of life of Guru Nanak Dev Ji.)
ਉੱਤਰ-
ਸਿੱਖ ਪੰਥ ਦੇ ਮੋਢੀ ਗੁਰੁ ਨਾਨਕ ਦੇਵ ਜੀ ਦੀ ਗਣਨਾ ਸੰਸਾਰ ਦੇ ਮਹਾਂਪੁਰਸ਼ਾਂ ਵਿੱਚ ਕੀਤੀ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਰਸਤਾ ਦਿਖਾਇਆ । ਉਨ੍ਹਾਂ ਨੇ ਲੋਕਾਂ ਨੂੰ ਨਾਮ-ਜੱਪਣ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਗੁਰੂ ਨਾਨਕ ਦੇਵ ਜੀ ਜੀ ਦੇ ਮਹਾਨ ਜੀਵਨ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ. ਨੂੰ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਇਹ ਸਥਾਨ ਪਾਕਿਸਤਾਨ ਦੇ ਸ਼ੇਖੁਪੁਰਾ ਜ਼ਿਲ੍ਹਾ ਵਿੱਚ ਸਥਿਤ ਹੈ । ਇਸ ਪਵਿੱਤਰ ਸਥਾਨ ਨੂੰ ਅੱਜ-ਕਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਸੀ । ਗੁਰੂ ਨਾਨਕ ਦੇਵ ਜੀ ਦੀ ਇੱਕ ਭੈਣ ਸੀ ਜਿਸ ਦਾ ਨਾਂ ਬੇਬੇ ਨਾਨਕੀ ਸੀ । ਸਿੱਖ ਪਰੰਪਰਾਵਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਅਨੇਕਾਂ ਚਮਤਕਾਰ ਹੋਏ । ਭਾਈ ਗੁਰਦਾਸ ਜੀ ਲਿਖਦੇ ਹਨ,

ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ ॥
ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ॥

2. ਬਚਪਨ ਤੇ ਸਿੱਖਿਆ (Childhood and Education) – ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬੜੇ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਸਨ । ਉਨ੍ਹਾਂ ਦਾ ਝੁਕਾਅ ਖੇਡਾਂ ਵੱਲ ਘੱਟ ਅਤੇ ਪਰਮਾਤਮਾ ਦੀ ਭਗਤੀ ਵੱਲ ਜ਼ਿਆਦਾ ਸੀ । ਗੁਰੂ ਜੀ ਜਦੋਂ ਸੱਤ ਵਰ੍ਹਿਆਂ ਦੇ ਹੋਏ ਤਾਂ ਉਨ੍ਹਾਂ ਨੂੰ ਪੰਡਤ ਗੋਪਾਲ ਦੀ ਪਾਠਸ਼ਾਲਾ ਵਿੱਚ ਹਿੰਦੀ ਅਤੇ ਗਣਿਤ ਦੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ । ਇਸ ਤੋਂ ਬਾਅਦ ਗੁਰੂ ਜੀ ਨੇ ਪੰਡਤ ਬ੍ਰਿਜਨਾਥ ਤੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਦੀਨ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਹਾਸਲ ਕੀਤਾ । ਜਦੋਂ ਗੁਰੂ ਨਾਨਕ ਦੇਵ ਜੀ 9 ਵਰਿਆਂ ਦੇ ਹੋਏ ਤਾਂ ਪੁਰੋਹਿਤ ਹਰਦਿਆਲ ਨੇ ਉਨ੍ਹਾਂ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ । ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਫ ਦਇਆ, ਸੰਤੋਖ, ਜਤ ਅਤੇ ਸਤ ਦਾ ਬਣਿਆ ਹੋਇਆ ਹੀ ਜਨੇਊ ਪਾਉਣਗੇ ਜਿਹੜਾ ਨਾ ਟੁੱਟੇ, ਨਾ ਸੜੇ ਅਤੇ ਨਾ ਹੀ ਮੈਲਾ ਹੋ ਸਕੇ ।

3. ਵੱਖ-ਵੱਖ ਕਿੱਤਿਆਂ ਵਿੱਚ (In Various Occupations) – ਗੁਰੂ ਨਾਨਕ ਦੇਵ ਜੀ ਨੂੰ ਆਪਣੇ ਵਿਚਾਰਾਂ ਵਿੱਚ ਮਗਨ ਵੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਕਿਸੇ ਕਾਰ-ਵਿਹਾਰ ਵਿੱਚ ਲਗਾਉਣ ਦਾ ਯਤਨ ਕੀਤਾ | ਸਭ ਤੋਂ ਪਹਿਲਾਂ ਗੁਰੂ ਜੀ ਨੂੰ ਮੱਝਾਂ ਚਰਾਉਣ ਦਾ ਕੰਮ ਸੌਂਪਿਆ ਗਿਆ | ਪਰ ਗੁਰੂ ਜੀ ਨੇ ਕੋਈ ਦਿਲਚਸਪੀ ਨਾ ਵਿਖਾਈ । ਸਿੱਟੇ ਵਜੋਂ ਹੁਣ ਗੁਰੂ ਜੀ ਨੂੰ ਵਪਾਰ ਦੇ ਕਿੱਤੇ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ | ਗੁਰੂ ਜੀ ਨੂੰ 20 ਰੁਪਏ ਦਿੱਤੇ ਗਏ ਅਤੇ ਮੰਡੀ ਭੇਜਿਆ ਗਿਆ । ਰਸਤੇ ਵਿੱਚ ਗੁਰੂ ਜੀ ਨੂੰ ਭੁੱਖੇ ਸਾਧੂਆਂ ਦਾ ਇੱਕ ਟੋਲਾ ਮਿਲਿਆ | ਗੁਰੂ ਜੀ ਨੇ ਆਪਣੇ ਸਾਰੇ ਰੁਪਏ ਇਨ੍ਹਾਂ ਸਾਧੂਆਂ ਨੂੰ ਭੋਜਨ ਕਰਾਉਣ ‘ਤੇ ਖ਼ਰਚ ਦਿੱਤੇ ਅਤੇ ਖ਼ਾਲੀ ਹੱਥ ਘਰ ਵਾਪਸ ਆ ਗਏ । ਇਹ ਘਟਨਾ ਇਤਿਹਾਸ ਵਿੱਚ ‘ਸੱਚਾ ਸੌਦਾ ਦੇ ਨਾਂ ਨਾਲ ਜਾਣੀ ਜਾਂਦੀ ਹੈ ।

4. ਵਿਆਹ (Marriage) – ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲਚੰਦ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ ਗਿਆ । ਉਸ ਸਮੇਂ ਆਪ ਜੀ ਦੀ ਉਮਰ 14 ਵਰਿਆਂ ਦੀ ਸੀ । ਆਪ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ ।

5. ਸੁਲਤਾਨਪੁਰ ਲੋਧੀ ਵਿੱਚ ਨੌਕਰੀ (Service at Sultanpur Lodhi) – ਜਦੋਂ ਗੁਰੂ ਨਾਨਕ ਦੇਵ ਜੀ 20 ਵਰਿਆਂ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਆਪ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਜੈ ਰਾਮ ਕੋਲ ਭੇਜ ਦਿੱਤਾ । ਉਨ੍ਹਾਂ ਦੀ ਸਿਫ਼ਾਰਿਸ਼ ‘ਤੇ ਗੁਰੂ ਜੀ ਨੂੰ ਮੋਦੀਖ਼ਾਨੇ ਅੰਨ ਭੰਡਾਰ ਵਿੱਚ ਨੌਕਰੀ ਮਿਲ ਗਈ । ਗੁਰੂ ਜੀ ਨੇ ਇਹ ਕੰਮ ਬੜੀ ਯੋਗਤਾ ਨਾਲ ਕੀਤਾ ।

6. ਗਿਆਨ ਪ੍ਰਾਪਤੀ (Enlightenment) – ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਹੋਏ ਗੁਰੁ ਨਾਨਕ ਦੇਵ ਜੀ ਰੋਜ਼ਾਨਾ ਸਵੇਰੇ ਬੇਈਂ ਨਦੀ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਸਨ । ਇੱਕ ਦਿਨ ਉਹ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਅਲੋਪ ਰਹੇ । ਇਸ ਸਮੇਂ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 30 ਵਰਿਆਂ ਦੀ ਸੀ । ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਸਭ ਤੋਂ ਪਹਿਲਾਂ “ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ” ਦੇ ਸ਼ਬਦ ਕਹੇ ।

7. ਉਦਾਸੀਆਂ (Travels) – 1499 ਈ. ਵਿੱਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ ਅਤੇ ਆਪਸੀ ਭਾਈਚਾਰੇ ਤੇ ਇੱਕ ਪਰਮਾਤਮਾ ਦਾ ਪ੍ਰਚਾਰ ਕਰਨਾ ਸੀ । ਭਾਰਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਉੱਤਰ ਵਿੱਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿੱਚ ਰਾਮੇਸ਼ਵਰਮ ਤਕ ਅਤੇ ਪੱਛਮ ਵਿੱਚ ਪਾਕਪਟਨ ਤੋਂ ਲੈ ਕੇ ਪੂਰਬ ਵਿੱਚ ਆਸਾਮ ਤਕ ਦੀ ਯਾਤਰਾ ਕੀਤੀ । ਗੁਰੂ ਜੀ ਭਾਰਤ ਤੋਂ ਬਾਹਰ ਮੱਕਾ, ਮਦੀਨਾ, ਬਗਦਾਦ ਅਤੇ ਲੰਕਾ ਵੀ ਗਏ । ਗੁਰੂ ਜੀ ਦੀਆਂ ਯਾਤਰਾਵਾਂ ਬਾਰੇ ਸਾਨੂੰ ਉਨ੍ਹਾਂ ਦੀ ਬਾਣੀ ਤੋਂ ਮਹੱਤਵਪੂਰਨ ਸੰਕੇਤ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 21 ਵਰੇ ਇਨ੍ਹਾਂ ਯਾਤਰਾਵਾਂ ਵਿੱਚ ਬਿਤਾਏ । ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਲੋਕਾਂ ਵਿੱਚ ਫੈਲੇ ਅੰਧਵਿਸ਼ਵਾਸਾਂ ਨੂੰ ਕਾਫ਼ੀ ਹੱਦ ਤਕ ਦੂਰ ਕਰਨ ਵਿੱਚ ਸਫ਼ਲ ਹੋਏ ਅਤੇ ਉਨ੍ਹਾਂ ਦੇ ਨਾਮ ਦੇ ਚੱਕਰ ਨੂੰ ਚਾਰ ਦਿਸ਼ਾਵਾਂ ਵਿੱਚ ਫੈਲਾਇਆ ।

8. ਕਰਤਾਰਪੁਰ ਵਿਖੇ ਨਿਵਾਸ (Settled at Kartarpur) – ਗੁਰੂ ਨਾਨਕ ਦੇਵ ਜੀ ਨੇ 1521 ਈ. ਵਿੱਚ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇੱਥੇ ਗੁਰੂ ਜੀ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ । ਇਸ ਸਮੇਂ ਦੇ ਦੌਰਾਨ ਗੁਰੂ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਜੀ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਿੱਧ ਹੋਇਆ । ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ, ਵਾਰ ਮਾਝ, ਆਸਾ ਦੀ ਵਾਰ, ਸਿੱਧ ਗੋਸ਼ਟਿ, ਵਾਰ ਮਹਾਰ, ਬਾਰਹਮਾਹ ਅਤੇ ਪੱਟੀ ਆਦਿ ਹਨ ।

9. ਉੱਤਰਾਧਿਕਾਰੀ ਦੀ ਨਿਯੁਕਤੀ (Nomination of the Successor) – 1539 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਨਾਨਕ ਦੇਵ ਜੀ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਭਾਈ ਲਹਿਣਾ ਜੀ ਅੱਗੇ ਰੱਖ ਕੇ ਆਪਣਾ ਸੀਸ ਨਿਵਾਇਆ । ਇਸ ਤਰ੍ਹਾਂ ਭਾਈ ਲਹਿਣਾ ਜੀ ਗੁਰੂ ਅੰਗਦ ਬਣੇ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਅਜਿਹਾ ਬੂਟਾ ਲਗਾਇਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਘਣੇ ਰੁੱਖ ਦਾ ਰੂਪ ਧਾਰਨ ਕਰ ਗਿਆ ਸੀ । ਡਾਕਟਰ ਹਰੀ ਰਾਮ ਗੁਪਤਾ ਦੇ ਅਨੁਸਾਰ,
“ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਇੱਕ ਬਹੁਤ ਹੀ ਦੂਰਦਰਸ਼ਿਤਾ ਵਾਲਾ ਕੰਮ ਸੀ ।”

10. ਜੋਤੀ-ਜੋਤ ਸਮਾਉਣਾ (Immersed in Eternal Light-ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਈ. ਨੂੰ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (Udasis of Guru Nanak Dev JI)

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਵਰਣਨ ਕਰੋ । ਇਨ੍ਹਾਂ ਦਾ ਉਦੇਸ਼ ਕੀ ਸੀ ? (Describe the Udasis of Guru Nanak Dev Ji. What was the aim of these Udasis ?)
ਜਾਂ
ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸੰਖੇਪ ਵਰਣਨ ਕਰੋ । (What is meant by Udasis ? Give a brief account of the Udasis of Guru Nanak Dev Ji.)
ਜਾਂ
ਸੰਖੇਪ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਵਰਣਨ ਕਰੋ । ਇਨ੍ਹਾਂ ਦਾ ਕੀ ਉਦੇਸ਼ ਸੀ ? (Briefly discuss the travels of Guru Nanak Dev Ji. What was their aim ?)
ਜਾਂ
ਗੁਰੁ ਨਾਨਕ ਦੇਵ ਜੀ ਦੀਆਂ ਉਦਾਸੀਆਂ (ਯਾਤਰਾਵਾਂ) ਦਾ ਵਰਣਨ ਕਰੋ । [Give an account of the Udasis (travels) of Guru Nanak Dev Ji.]
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸੰਖੇਪ ਵਰਣਨ ਕਰੋ । ਇਨ੍ਹਾਂ ਉਦਾਸੀਆਂ ਦਾ ਸਮਾਜ ‘ਤੇ ਕੀ ਪ੍ਰਭਾਵ ਪਿਆ ? (Describe briefly the Udasis of Guru Nanak Dev Ji. What was their impact on society ?)
ਉੱਤਰ-
1499 ਈ. ਵਿੱਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇਸ਼ ਅਤੇ ਵਿਦੇਸ਼ਾਂ ਦੀ ਲੰਬੀ ਯਾਤਰਾ ਲਈ ਨਿਕਲ ਪਏ । ਗੁਰੂ ਨਾਨਕ ਦੇਵ ਜੀ ਨੇ ਲਗਭਗ 21 ਵਰੇ ਇਨ੍ਹਾਂ ਯਾਤਰਾਵਾਂ ਵਿੱਚ ਬਤੀਤ ਕੀਤੇ । ਗੁਰੂ ਨਾਨਕ ਦੇਵ ਜੀ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਸਮੇਂ ਦੇ ਦੌਰਾਨ ਘਰ-ਬਾਰ ਤਿਆਗ ਕੇ ਇੱਕ ਉਦਾਸੀ ਵਾਂਗ ਘੁੰਮਦੇ ਫਿਰਦੇ ਰਹੇ । ਗੁਰੂ ਨਾਨਕ ਦੇਵ ਜੀ ਨੇ ਕਲ ਕਿੰਨੀਆਂ ਉਦਾਸੀਆਂ ਕੀਤੀਆਂ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ | ਆਧੁਨਿਕ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਤਿੰਨ ਸੀ ।
PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 1

ਉਦਾਸੀਆਂ ਦਾ ਉਦੇਸ਼ (Objects of the Udasis)

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ । ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮ ਦੇ ਮਾਰਗ ਤੋਂ ਭਟਕ ਚੁੱਕੇ ਸਨ । ਹਿੰਦੂ ਬਾਹਮਣ ਅਤੇ ਜੋਗੀ ਜਿਨ੍ਹਾਂ ਦਾ ਮੁੱਖ ਕੰਮ ਭਟਕੇ ਹੋਏ ਲੋਕਾਂ ਨੂੰ ਠੀਕ ਮਾਰਗ ਵਿਖਾਉਣਾ ਸੀ ਉਹ ਆਪ ਹੀ ਭ੍ਰਿਸ਼ਟ ਅਤੇ ਆਚਰਣਹੀਨ ਹੋ ਚੁੱਕੇ ਸਨ । ਲੋਕਾਂ ਨੇ ਅਣਗਿਣਤ ਦੇਵੀ-ਦੇਵਤਿਆਂ, ਕਬਰਾਂ, ਰੁੱਖਾਂ, ਸੱਪਾਂ ਅਤੇ ਪੱਥਰਾਂ ਆਦਿ ਦੀ ਪੂਜਾ ਸ਼ੁਰੂ ਕਰ ਦਿੱਤੀ ਸੀ । ਮੁਸਲਮਾਨਾਂ ਦੇ ਧਾਰਮਿਕ ਆਗੂ ਵੀ ਚਰਿੱਤਰਹੀਣ ਹੋ ਚੁੱਕੇ ਸਨ ਉਸ ਸਮੇਂ ਜ਼ਿਆਦਾਤਰ ਮੁਸਲਮਾਨ ਭੋਗ-ਵਿਲਾਸੀ ਜੀਵਨ ਬਤੀਤ ਕਰਦੇ ਸਨ । ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਵਿੱਚ ਭਟਕ ਰਹੇ ਇਨ੍ਹਾਂ ਲੋਕਾਂ ਨੂੰ ਰੌਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀਆਂ ਯਾਤਰਾਵਾਂ ਕੀਤੀਆਂ । ਪ੍ਰਸਿੱਧ ਇਤਿਹਾਸਕਾਰ ਡਾ: ਐੱਸ. ਐੱਸ. ਕੋਹਲੀ ਦੇ ਅਨੁਸਾਰ,
“ਇਸ ਮਹਾਂਪੁਰਖ ਨੇ ਆਪਣੇ ਮਿਸ਼ਨ ਨੂੰ ਇਸ ਦੇਸ਼ ਤਕ ਸੀਮਿਤ ਨਹੀਂ ਰੱਖਿਆ । ਉਸ ਨੇ ਸਾਰੀ ਮਨੁੱਖਤਾ ਦੀ ਜਾਗ੍ਰਿਤੀ ਲਈ ਦੂਰ-ਦੁਰਾਡੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ।”

ਪਹਿਲੀ ਉਦਾਸੀ (First Udasi)

ਗੁਰੂ ਨਾਨਕ ਦੇਵ ਜੀ ਨੇ 1499 ਈ. ਦੇ ਅਖੀਰ ਵਿੱਚ ਪਹਿਲੀ ਯਾਤਰਾ ਸ਼ੁਰੂ ਕੀਤੀ । ਇਨ੍ਹਾਂ ਯਾਤਰਾਵਾਂ ਸਮੇਂ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਰਿਹਾ । ਇਸ ਯਾਤਰਾ ਨੂੰ ਗੁਰੂ ਨਾਨਕ ਦੇਵ ਜੀ ਨੇ 12 ਸਾਲਾਂ ਵਿੱਚ ਸੰਪੂਰਨ ਕੀਤਾ ਅਤੇ ਉਹ ਪੂਰਬ ਤੋਂ ਦੱਖਣ ਵੱਲ ਗਏ ।ਇਸ ਯਾਤਰਾ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ-

1. ਸੈਦਪੁਰ (Saidpur) – ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ (ਐਮਨਾਬਾਦ) ਵਿਖੇ ਪਹੁੰਚੇ । ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਜੀ ਨੂੰ ਇੱਕ ਬ੍ਰਹਮ ਭੋਜ ‘ਤੇ ਸੱਦਾ ਦਿੱਤਾ ਪਰ ਗੁਰੂ ਜੀ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ । ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੁੱਟਿਆ । ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ । ਇਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ।

2. ਤਾਲੰਬਾ (Talumba) – ਗੁਰੁ ਨਾਨਕ ਦੇਵ ਜੀ ਦੀ ਮੁਲਾਕਾਤ ਤਾਲੰਬਾ ਵਿਖੇ ਸੱਜਣ ਠੱਗ ਨਾਲ ਹੋਈ । ਉਸ ਨੇ ਯਾਤਰੀਆਂ ਲਈ ਆਪਣੀ ਹਵੇਲੀ ਵਿੱਚ ਇੱਕ ਮੰਦਰ ਅਤੇ ਮਸਜਿਦ ਬਣਾਈ ਹੋਈ ਸੀ । ਉਹ ਦਿਨ ਵੇਲੇ ਤਾਂ ਇਨ੍ਹਾਂ ਯਾਤਰੀਆਂ ਦੀ ਖੂਬ ਸੇਵਾ ਕਰਦਾ ਪਰ ਰਾਤ ਵੇਲੇ ਉਨ੍ਹਾਂ ਨੂੰ ਲੁੱਟ ਕੇ ਖੂਹ ਵਿੱਚ ਸੁੱਟ ਦਿੰਦਾ । ਉਹ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਨਾਲ ਵੀ ਕੁਝ ਅਜਿਹਾ ਹੀ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਪਰ ਰਾਤ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਪੜ੍ਹੀ ਤਾਂ ਸੱਜਣ ਠੱਗ ਗੁਰੂ ਜੀ ਦੇ ਚਰਨੀਂ ਪੈ ਗਿਆ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਸੱਜਣ ਠੱਗ ਨੇ ਆਪਣਾ ਬਾਕੀ ਜੀਵਨ ਸਿੱਖ ਧਰਮ ਦਾ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ । ਕੇ. ਐੱਸ. ਦੁੱਗਲ ਦੇ ਅਨੁਸਾਰ,
” ਸੱਜਣ ਦੀ ਸਰਾਂ ਜੋ ਕਿ ਇੱਕ ਕਤਲਗਾਹ ਸੀ, ਇੱਕ ਧਰਮਸ਼ਾਲਾ ਵਿੱਚ ਤਬਦੀਲ ਹੋ ਗਈ ।”

3. ਕੁਰੂਕਸ਼ੇਤਰ (Kurukshetra) – ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੌਕੇ ‘ਤੇ ਕੁਰੂਕਸ਼ੇਤਰ ਪਹੁੰਚੇ । ਇਸ ਮੌਕੇ ‘ਤੇ ਹਜ਼ਾਰਾਂ ਬ੍ਰਾਹਮਣ ਅਤੇ ਸਾਧੂ ਇਕੱਠੇ ਹੋਏ ਸਨ । ਗੁਰੂ ਨਾਨਕ ਦੇਵ ਜੀ ਨੇ ਬਾਹਮਣਾਂ ਨੂੰ ਸਮਝਾਇਆ ਕਿ ਸਾਨੂੰ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ । ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ ।

4. ਦਿੱਲੀ (Delhi) – ਦਿੱਲੀ ਵਿਖੇ ਗੁਰੂ ਨਾਨਕ ਦੇਵ ਜੀ ਮਜਨੂੰ ਦਾ ਟਿੱਲਾ ਵਿਖੇ ਠਹਿਰੇ । ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੇ ਇੱਥੋਂ ਦੀ ਸੰਗਤ ‘ਤੇ ਡੂੰਘਾ ਪ੍ਰਭਾਵ ਪਾਇਆ ।

5. ਹਰਿਦੁਆਰ (Haridwar) – ਗੁਰੂ ਨਾਨਕ ਦੇਵ ਜੀ ਜਦੋਂ ਹਰਿਦੁਆਰ ਪਹੁੰਚੇ ਤਾਂ ਇੱਥੇ ਵੱਡੀ ਗਿਣਤੀ ਵਿੱਚ ਹਿੰਦੂ ਇਸ਼ਨਾਨ ਕਰਦੇ ਹੋਏ ਪੂਰਬ ਵੱਲ ਨੂੰ ਮੂੰਹ ਕਰਕੇ ਸੂਰਜ ਅਤੇ ਪਿੱਤਰਾਂ ਨੂੰ ਪਾਣੀ ਵੀ ਦੇ ਰਹੇ ਸਨ | ਅਜਿਹਾ ਵੇਖ ਕੇ ਗੁਰੂ ਜੀ ਨੇ ਪੱਛਮ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ । ਇਹ ਵੇਖ ਦੇ ਲੋਕ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਉਹ ਕੀ ਕਰ ਰਹੇ ਹਨ ? ਗੁਰੂ ਜੀ ਨੇ ਕਿਹਾ ਕਿ ਉਹ ਪੰਜਾਬ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਨ । ਇਹ ਉੱਤਰ ਸੁਣ ਕੇ ਲੋਕ ਹੱਸ ਪਏ ਅਤੇ ਕਹਿਣ ਲੱਗੇ ਕਿ ਇਹ ਪਾਣੀ ਇੱਥੋਂ 300 ਮੀਲ ਦੂਰ ਸਥਿਤ ਉਨ੍ਹਾਂ ਦੇ ਖੇਤਾਂ ਨੂੰ ਕਿਵੇਂ ਪਹੁੰਚ ਸਕਦਾ ਹੈ ? ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡਾ ਪਾਣੀ ਲੱਖਾਂ ਮੀਲ ਦੂਰ ਸਥਿਤ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਇੰਨੇ ਨੇੜੇ ਸਥਿਤ ਖੇਤਾਂ ਤਕ ਕਿਵੇਂ ਨਹੀਂ ਪਹੁੰਚ ਸਕਦਾ । ਗੁਰੂ ਜੀ ਦੇ ਇਸ ਉੱਤਰ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਚੇਲੇ ਬਣ ਗਏ ।

6. ਗੋਰਖਮਤਾ (Gorakhnata) – ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਬਾਅਦ ਗੋਰਖਮਤਾ ਪਹੁੰਚੇ । ਗੁਰੂ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ । ਇਹ ਜੋਗੀ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾਂ ਪੈ ਗਿਆ ।

7. ਬਨਾਰਸ (Banaras) – ਬਨਾਰਸ ਵੀ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਸੀ । ਇੱਥੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਚਤਰ ਦਾਸ ਨਾਲ ਮੂਰਤੀ ਪੂਜਾ ਬਾਰੇ ਇੱਕ ਲੰਬਾ ਵਾਰਤਾਲਾਪ ਹੋਇਆ । ਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਚਤਰ ਦਾਸ ਆਪਣੇ ਹੋਰ ਬਹੁਤ ਸਾਰੇ ਸਾਥੀਆਂ ਨਾਲ ਗੁਰੂ ਜੀ ਦਾ ਪੈਰੋਕਾਰ ਬਣ ਗਿਆ ।

8. ਕਾਮਰੂਪ (Kamrup) – ਧੁਬਰੀ ਤੋਂ ਗੁਰੂ ਨਾਨਕ ਦੇਵ ਜੀ ਕਾਮਰੂਪ (ਆਸਾਮ) ਪਹੁੰਚੇ । ਇੱਥੋਂ ਦੀ ਪ੍ਰਸਿੱਧ ਜਾਦੂਗਰਨੀ ਨੂਰਸ਼ਾਹੀ ਨੇ ਆਪਣੇ ਹੁਸਨ ਦੇ ਜਾਦੂ ਨਾਲ ਗੁਰੂ ਜੀ ਨੂੰ ਭਰਮਾਉਣ ਦਾ ਅਸਫਲ ਯਤਨ ਕੀਤਾ । ਗੁਰੂ ਜੀ ਨੇ ਉਸ ਨੂੰ ਜੀਵਨ ਦਾ ਅਸਲ ਮਨੋਰਥ ਦੱਸਿਆ ।

9. ਜਗਨਨਾਥ ਪੁਰੀ (Jagannath Puri) – ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ । ਪੰਡਤਾਂ ਨੇ ਗੁਰੂ ਜੀ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ।

10. ਲੰਕਾ (Ceylon) – ਗੁਰੂ ਨਾਨਕ ਦੇਵ ਜੀ ਦੱਖਣੀ ਭਾਰਤ ਦੇ ਦੇਸ਼ਾਂ ਤੋਂ ਹੁੰਦੇ ਹੋਏ ਲੰਕਾ ਪਹੁੰਚੇ । ਗੁਰੂ ਜੀ ਦੀ ‘ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋ ਕੇ ਲੰਕਾ ਦਾ ਰਾਜਾ ਸ਼ਿਵਨਾਥ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ।

11. ਪਾਕਪਟਨ (Pakpattan) – ਲੰਕਾ ਤੋਂ ਪੰਜਾਬ ਵਾਪਸੀ ਸਮੇਂ ਗੁਰੂ ਨਾਨਕ ਦੈਵ ਜੀ ਪਾਕਪਟਨ ਠਹਿਰੇ । ਇੱਥੇ ਉਹ ਸ਼ੇਖ਼ ਫ਼ਰੀਦ ਜੀ ਦੀ ਗੱਦੀ ‘ਤੇ ਬੈਠੇ ਸ਼ੇਖ ਬ੍ਰਹਮ ਨੂੰ ਮਿਲੇ । ਇਹ ਮੁਲਾਕਾਤ ਦੋਹਾਂ ਲਈ ਇੱਕ ਖੁਸ਼ੀ ਦਾ ਸੋਮਾ ਸਿੱਧ ਹੋਈ ।

ਦੂਜੀ ਉਦਾਸੀ (Second Udasi)

ਗੁਰੂ ਨਾਨਕ ਦੇਵ ਜੀ ਨੇ 1513 ਈ. ਦੇ ਅਖ਼ੀਰ ਵਿੱਚ ਆਪਣੀ ਦੂਸਰੀ ਉਦਾਸੀ ਉੱਤਰ ਵੱਲ ਸ਼ੁਰੂ ਕੀਤੀ । ਇਸ ਉਦਾਸੀ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਲੱਗੇ । ਇਸ ਉਦਾਸੀ ਦੌਰਾਨ ਗੁਰੂ ਜੀ ਹੇਠ ਲਿਖੇ ਪ੍ਰਮੁੱਖ ਸਥਾਨਾਂ ‘ਤੇ ਗਏ-

  • ਪਹਾੜੀ ਰਿਆਸਤਾਂ (Hilly States) – ਗੁਰੂ ਨਾਨਕ ਦੇਵ ਜੀ ਨੇ ਮੰਡੀ, ਰਿਵਾਲਸਰ, ਜਵਾਲਾਮੁਖੀ, ਕਾਂਗੜਾ, ਬੈਜਨਾਥ ਅਤੇ ਕੁੱਲੂ ਆਦਿ ਪਹਾੜੀ ਰਿਆਸਤਾਂ ਦੀ ਯਾਤਰਾ ਕੀਤੀ । ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਪਹਾੜੀ ਰਿਆਸਤਾਂ ਦੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।
  • ਕੈਲਾਸ਼ ਪਰਬਤ (Kailash Parbat) – ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਕੈਲਾਸ਼ ਪਰਬਤ ਪਹੁੰਚੇ । ਗੁਰੂ ਜੀ ਦੇ ਇੱਥੇ ਪਹੁੰਚਣ ‘ਤੇ ਸਿੱਧ ਬੜੇ ਹੈਰਾਨ ਹੋਏ । ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਾਰ ਵਿੱਚੋਂ ਸੱਚ ਅਲੋਪ ਹੋ ਗਿਆ ਹੈ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਤੇ ਝੂਠ ਦਾ ਬੋਲਬਾਲਾ ਹੈ । ਇਸ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਮਨੁੱਖਤਾ ਦਾ ਮਾਰਗ ਦਰਸ਼ਨ ਕਰਨ ਦਾ ਸੰਦੇਸ਼ ਦਿੱਤਾ ।
  • ਲੱਦਾਖ (Ladakh) – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਲੱਦਾਖ ਪਹੁੰਚੇ । ਇੱਥੋਂ ਦੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਪੈਰੋਕਾਰ ਬਣ ਗਏ ।
  • ਕਸ਼ਮੀਰ (Kashmir) – ਕਸ਼ਮੀਰ ਵਿੱਚ ਸਥਿਤ ਮਟਨ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਬ੍ਰਹਮ ਦਾਸ ਨਾਲ ਕਾਫ਼ੀ ਲੰਬਾ ਧਾਰਮਿਕ ਵਾਦ-ਵਿਵਾਦ ਹੋਇਆ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮੁਕਤੀ ਖ਼ਾਲੀ ਵੇਦਾਂ ਅਤੇ ਰਾਮਾਇਣ ਆਦਿ ਨੂੰ ਪੜ੍ਹਨ ਨਾਲ ਨਹੀਂ ਬਲਕਿ ਉਨ੍ਹਾਂ ਵਿੱਚ ਦਿੱਤੀਆਂ ਗੱਲਾਂ ‘ਤੇ ਅਮਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ ।
  • ਹਸਨ ਅਬਦਾਲ (Hasan Abdal) – ਗੁਰੂ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ । ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ । ਗੁਰੂ ਜੀ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ । ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।
  • ਸਿਆਲਕੋਟ (Sialkot) – ਸਿਆਲਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇੱਕ ਮੁਸਲਮਾਨ ਸੰਤ ਹਮਜਾ ਗੌਸ ਨਾਲ ਹੋਈ । ਉਸ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਆਪਣੀ ਸ਼ਕਤੀ ਰਾਹੀਂ ਸਾਰੇ ਸ਼ਹਿਰ ਨੂੰ ਤਬਾਹ ਕਰਨ ਦਾ ਨਿਰਣਾ ਕਰ ਲਿਆ ਸੀ । ਪਰ ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਨਿਰਣਾ ਬਦਲ ਦਿੱਤਾ । ਇਸ ਘਟਨਾ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ ।

ਤੀਜੀ ਉਦਾਸੀ (Third Udasi)

ਗੁਰੂ ਨਾਨਕ ਦੇਵ ਜੀ ਨੇ 1517 ਈ. ਦੇ ਅਖੀਰ ਵਿੱਚ ਆਪਣੀ ਤੀਸਰੀ ਉਦਾਸੀ ਸ਼ੁਰੂ ਕੀਤੀ । ਇਸ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲ ਗਏ । ਇਸ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਨੇ ਅੱਗੇ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ-

  • ਮੁਲਤਾਨ (Multan) – ਮੁਲਤਾਨ ਵਿੱਚ ਬਹੁਤ ਸਾਰੇ ਸੂਫ਼ੀ ਸੰਤ ਰਹਿੰਦੇ ਸਨ । ਮੁਲਤਾਨ ਵਿੱਚ ਗੁਰੂ ਸਾਹਿਬ ਦੀ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਬਹਾਉੱਦੀਨ ਨਾਲ ਮੁਲਾਕਾਤ ਹੋਈ । ਸ਼ੇਖ਼ ਬਹਾਉੱਦੀਨ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ।
  • ਮੱਕਾ (Mecca) – ਮੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ । ਸਿੱਖ ਪਰੰਪਰਾ ਦੇ ਅਨੁਸਾਰ ਗੁਰੁ ਨਾਨਕ ਸਾਹਿਬ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ । ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ । ਕਿਹਾ ਜਾਂਦਾ ਹੈ ਕਿ ਜਦੋਂ ਕਾਜ਼ੀ ਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਦੂਜੇ ਪਾਸੇ ਘੁਮਾਉਣੇ ਸ਼ੁਰੂ ਕੀਤੇ ਤਾਂ ਮਹਿਰਾਬ ਵੀ ਉਸ ਪਾਸੇ ਘੁੰਮਣ ਲੱਗ ਪਿਆ । ਇਹ ਵੇਖ ਕੇ ਮੁਸਲਮਾਨ ਬੜੇ ਪ੍ਰਭਾਵਿਤ ਹੋਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ ।
  • ਮਦੀਨਾ (Madina) – ਮੱਕੇ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹੀਨਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ । ਇੱਥੇ ਗੁਰੂ ਸਾਹਿਬ ਦਾ ਇਮਾਮ ਆਜਿਮ ਨਾਲ ਵਿਚਾਰ-ਵਟਾਂਦਰਾ ਹੋਇਆ ।
  • ਬਗ਼ਦਾਦ (Baghdad) – ਬਗ਼ਦਾਦ ਵਿਖੇ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਸ਼ੇਖ਼ ਬਹਿਲੋਲ ਨਾਲ ਹੋਈ । ਉਹ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ।
  • ਸੈਦਪੁਰ (Saidpur) – ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਅਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ । ਇਸ ਹਮਲੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੈਦੀ ਬਣਾ ਲਿਆ ਗਿਆ । ਇਨ੍ਹਾਂ ਕੈਦੀਆਂ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ । ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਸ ਨੇ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ।

ਉਦਾਸੀਆਂ ਦਾ ਪ੍ਰਭਾਵ (Impact of the Udasis)

ਗੁਰੁ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਬੜੇ ਮਹੱਤਵਪੂਰਨ ਪ੍ਰਭਾਵ ਪਏ । ਉਹ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਲਿਆਉਣ ਵਿੱਚ ਕਾਫ਼ੀ ਹੱਦ ਤਕ ਸਫਲ ਰਹੇ । ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਪਰਮ ਸ਼ਰਧਾਲੂ ਬਣ ਗਏ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿੱਚ ਹੀ ਸਿੱਖ ਪੰਥ ਹੋਂਦ ਵਿੱਚ ਆ ਗਿਆ ਸੀ । ਅੰਤ ਵਿੱਚ ਅਸੀਂ ਡਾਕਟਰ ਐੱਸ. ਐੱਸ. ਕੋਹਲੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਉਹ (ਗੁਰੂ ਨਾਨਕ ਸਾਹਿਬ ਇੱਕ ਪਵਿੱਤਰ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦੇ ਸਨ ਅਤੇ ਇਸ ਵਿੱਚ ਉਨ੍ਹਾਂ ਨੂੰ ਚਮਤਕਾਰੀ ਸਫਲਤਾ ਮਿਲੀ ।”

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ (Teachings of Guru Nanak Dev Ji)

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵਿਸਥਾਰ ਪੂਰਵਕ ਵਰਣਨ ਕਰੋ । (Describe in detail the teachings of Guru Nanak Dev Ji.).
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ-ਕਿਹੜੀਆਂ ਸਨ ? ਉਨ੍ਹਾਂ ਦਾ ਸਮਾਜਿਕ ਮਹੱਤਵ ਕੀ ਸੀ ?
(What were the main teachings of Guru Nanak Dev Ji ? What was their social importance ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਅਧਿਐਨ ਕਰੋ । ਉਨ੍ਹਾਂ ਦਾ ਸਮਾਜਿਕ ਮਹੱਤਵ ਕੀ ਸੀ ? (Study the main teachings of Guru Nanak Dev Ji. What was their social significance ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਅਧਿਐਨ ਕਰੋ । (Study the main teachings of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the main teachings of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵਰਣਨ ਕਰੋ ।
(Decribe the teachings of Guru Nanak Dev Ji.)
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਦਾ ਪਰ ਪ੍ਰਭਾਵਸ਼ਾਲੀ ਸਨ । ਉਨ੍ਹਾਂ ਦੀਆਂ ਸਿੱਖਿਆਵਾਂ ਕਿਸੇ ਇੱਕ ਵਰਗ, ਜਾਤੀ ਜਾਂ ਪੁੱਤ ਲਈ ਨਹੀਂ ਸਨ, ਇਨ੍ਹਾਂ ਦਾ ਸੰਬੰਧ ਤਾਂ ਸਾਰੀ ਮਨੁੱਖ ਜਾਤੀ ਦੇ ਨਾਲ ਸੀ । ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪਰਮਾਤਮਾ ਦਾ ਸਰੂਪ (The Nature of God) – ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਪਰਮਾਤਮਾ ਦੀ ਏਕਤਾ ਉੱਪਰ ਜ਼ੋਰ ਦਿੱਤਾ ਹੈ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ, ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਦਾ ਨਾਸ਼ ਕਰਦਾ ਹੈ । ਦੇਵੀ-ਦੇਵਤੇ ਹਜ਼ਾਰਾਂ ਹਨ ਪਰ ਪਰਮਾਤਮਾ ਇੱਕ ਹੈ । ਉਸ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ-ਹਰੀ, ਗੋਪਾਲ, ਵਾਹਿਗੁਰੂ, ਸਾਹਿਬ, ਅੱਲ੍ਹਾ, ਖ਼ੁਦਾ ਤੇ ਰਾਮ ਆਦਿ । ਪਰਮਾਤਮਾ ਦੇ ਦੋ ਰੂਪ ਹਨ । ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵਸ਼ਕਤੀਮਾਨ ਹੈ । ਉਹ ਜੋ ਚਾਹੁੰਦਾ ਹੈ, ਉਹੀ ਹੁੰਦਾ ਹੈ । ਉਸ ਦੀ ਇੱਛਾ ਵਿਰੁੱਧ ਕੁਝ ਨਹੀਂ ਹੋ ਸਕਦਾ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਨਿਰਾਕਾਰ ਹੈ । ਉਸ ਦਾ ਕੋਈ ਆਕਾਰ ਜਾਂ ਰੰਗ ਰੂਪ ਨਹੀਂ ਹੈ । ਉਸ ਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ ।

2. ਮਾਇਆ (Maya) – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁਖ ਵਿਅਕਤੀ ਹਮੇਸ਼ਾਂ ਸੰਸਾਰੀ ਵਸਤਾਂ ਜਿਵੇਂ ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸੇ ਨੂੰ ਮਾਇਆ ਕਹਿੰਦੇ ਹਨ । ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।

3. ਹਉਮੈ (Haumai) – ਮਨਮੁਖ ਵਿਅਕਤੀ ਵਿੱਚ ਹਉਮੈ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਹੈ । ਹਉਮੈ ਕਾਰਨ ਉਹ ਸੰਸਾਰ ਦੀਆਂ ਬੁਰਾਈਆਂ ਵਿੱਚ ਫਸਿਆ ਰਹਿੰਦਾ ਹੈ । ਸਿੱਟੇ ਵਜੋਂ ਉਹ ਮੁਕਤੀ ਪ੍ਰਾਪਤ ਕਰਨ ਦੀ ਥਾਂ ਆਵਾਗੌਣ ਦੇ ਚੱਕਰਾਂ ਵਿੱਚ ਹੋਰ ਫਸ ਜਾਂਦਾ ਹੈ ।

4. ਜਾਤੀ ਪ੍ਰਥਾ ਦਾ ਖੰਡਨ (Condemnation of the Caste System) – ਉਸ ਸਮੇਂ ਦਾ ਹਿੰਦੂ ਸਮਾਜ ਨਾ ਕੇਵਲ ਚਾਰ ਮੁੱਖ ਜਾਤਾਂ ਬਲਕਿ ਅਨੇਕਾਂ ਹੋਰ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਂਤਾਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਕਰਦੇ ਸਨ | ਸਮਾਜ ਵਿੱਚ ਛੂਤ-ਛਾਤ ਦੀ ਭਾਵਨਾ ਬਹੁਤ ਫੈਲ ਚੁੱਕੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਗੁਰੂ ਸਾਹਿਬ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।

5. ਮੂਰਤੀ ਪੂਜਾ ਦਾ ਖੰਡਨ (Condemnation of Idol Worship) – ਗੁਰੁ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ | ਗੁਰੁ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪੱਥਰ ਦੀਆਂ ਮੂਰਤੀਆਂ ਬੇਜਾਨ ਹਨ । ਜੇਕਰ ਉਨ੍ਹਾਂ ਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਵੇ ਤਾਂ ਉਹ ਡੁੱਬ ਜਾਣਗੀਆਂ । ਜਿਹੜੀਆਂ ਮੂਰਤੀਆਂ ਆਪਣੀ ਰੱਖਿਆ ਨਹੀਂ ਕਰ ਸਕਦੀਆਂ, ਉਹ ਮਨੁੱਖ ਨੂੰ ਕਿਵੇਂ ਇਸ ਭਵਸਾਗਰ ਤੋਂ ਪਾਰ ਉਤਾਰ ਸਕਦੀਆਂ ਹਨ । ਇਸ ਲਈ ਮੂਰਤੀਆਂ ਦੀ ਪੂਜਾ ਕਰਨਾ ਫ਼ਜ਼ੂਲ ਹੈ ।

6. ਖੋਖਲੇ ਰੀਤੀ-ਰਿਵਾਜਾਂ ਦਾ ਖੰਡਨ (Condemnation of Empty Rituals) – ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ-ਰਿਵਾਜਾਂ ਅਤੇ ਅੰਧ-ਵਿਸ਼ਵਾਸਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਮੱਥੇ ਤਿਲਕ ਲਗਾਉਣ, ਸਰੀਰ ‘ਤੇ ਭਸਮ ਮਲਣ, ਕਬਰਾਂ, ਖ਼ਾਨਗਾਹਾਂ, ਸੱਪਾਂ, ਰੁੱਖਾਂ ਆਦਿ ਦੀ ਪੂਜਾ ਕਰਨ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ । ਉਨ੍ਹਾਂ ਅਨੁਸਾਰ ਉਸ ਵਿਅਕਤੀ ਦਾ ਧਰਮ ਸੱਚਾ ਹੈ ਜਿਸ ਦਾ ਅੰਦਰੂਨਾ ਸੱਚਾ ਹੈ ।

7. ਇਸਤਰੀਆਂ ਨਾਲ ਮਾੜੇ ਸਲੂਕ ਦਾ ਖੰਡਨ (Denounced iltreatment with Women) – ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਵਿੱਚ ਪ੍ਰਚਲਿਤ ਬੁਰਾਈਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਇਸਤਰੀਆਂ ਦੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਉਠਾਈ । ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ ।

8. ਨਾਮ ਦਾ ਜਾਪ (Recitation of Nam) – ਗੁਰੂ ਨਾਨਕ ਦੇਵ ਜੀ ਨਾਮ ਸਿਮਰਨ ਤੇ ਸ਼ਬਦ ਦੀ ਅਰਾਧਨਾ ਨੂੰ ਪਰਮਾਤਮਾ ਦੀ ਭਗਤੀ ਦਾ ਉੱਚਤਮ ਰੂਪ ਸਮਝਦੇ ਸਨ । ਇਨ੍ਹਾਂ ‘ਤੇ ਚਲ ਕੇ ਮਨੁੱਖ ਇਸ ਰੋਗ ਗ੍ਰਸਤ ਜਾਂ ਦੁੱਖਾਂ ਭਰੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ । ਨਾਮ ਤੋਂ ਬਿਨਾਂ ਮਨੁੱਖ ਆਵਾਗੌਣ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਪਰਮਾਤਮਾ ਦੇ ਨਾਮ ਦਾ ਜਾਪ ਪਵਿੱਤਰ ਮਨ ਅਤੇ ਸੱਚੀ ਸ਼ਰਧਾ ਨਾਲ ਕਰਨਾ ਚਾਹੀਦਾ ਹੈ । ਡਾਕਟਰ ਦੀਵਾਨ ਸਿੰਘ ਲਿਖਦੇ ਹਨ,
“ਪਾਪਾਂ ਅਤੇ ਬੁਰਾਈਆਂ ਨਾਲ ਸਿਰ ਮਨੁੱਖਤਾ ਦੀ ਮੁਕਤੀ ਲਈ ਸਿਰਫ ਨਾਮ ਹੀ ਸਭ ਤੋਂ ਮਹੱਤਵਪੂਰਨ ਸੋਮਾ ਅਤੇ ਸ਼ਕਤੀ ਹੈ ।”

9. ਗੁਰੂ ਦਾ ਮਹੱਤਵ (Importance of the Guru) – ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ । ਉਨ੍ਹਾਂ ਅਨੁਸਾਰ ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ । ਗੁਰੂ ਹੀ ਮਨੁੱਖ ਨੂੰ ਹਨੇਰੇ (ਅਗਿਆਨਤਾ) ਤੋਂ ਪ੍ਰਕਾਸ਼ (ਗਿਆਨ) ਵੱਲ ਲਿਆਉਂਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗ਼ੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ।

10. ਹੁਕਮ (Hukam) – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਹੁਕਮ ਕਾਰਨ ਹੀ ਮਨੁੱਖ ਨੂੰ ਸੁੱਖ-ਦੁੱਖ ਪ੍ਰਾਪਤ ਹੁੰਦੇ ਹਨ । ਗੁਰਬਾਣੀ ਵਿੱਚ ਅਨੇਕਾਂ ਸਥਾਨਾਂ ‘ਤੇ ਵਾਹਿਗੁਰ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣ ਦੀ ਤਾਕੀਦ ਕੀਤੀ ਗਈ ਹੈ । ਜੋ ਮਨੁੱਖ ਅਜਿਹਾ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ । ਜੋ ਮਨੁੱਖ ਪਰਮਾਤਮਾ ਦੇ ਭਾਣੇ ਨੂੰ ਨਹੀਂ ਮੰਨਦਾ ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹਿੰਦਾ ਹੈ ।

11. ਸੱਚ ਖੰਡ (Sach Khand) – ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਉੱਚਤਮ ਉਦੇਸ਼ ਸੱਚ ਖੰਡ ਨੂੰ ਪ੍ਰਾਪਤ ਕਰਨਾ ਹੈ । ਸੱਚ ਖੰਡ ਤਕ ਪਹੁੰਚਣ ਲਈ ਮਨੁੱਖ ਨੂੰ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ ਵਿਚੋਂ ਗੁਜ਼ਰਨਾ ਪੈਂਦਾ ਹੈ । ਸੱਚ ਖੰਡ ਆਖਰੀ ਅਵਸਥਾ ਹੈ । ਸੱਚ ਖੰਡ ਵਿੱਚ ਆਤਮਾ ਪੂਰਨ ਰੂਪ ਵਿੱਚ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ।

ਸਿੱਖਿਆਵਾਂ ਦਾ ਮਹੱਤਵ (Importance of Teachings)

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੇ ਸਮਾਜ ਦੇ ਵਿਭਿੰਨ ਖੇਤਰਾਂ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕੀਤਾ । ਸਿੱਟੇ ਵਜੋਂ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ । ਉਹ ਫ਼ਜ਼ੂਲ ਦੇ ਰੀਤੀ-ਰਿਵਾਜਾਂ ਨੂੰ ਛੱਡ ਕੇ ਇੱਕ ਪਰਮਾਤਮਾ ਦੀ ਪੂਜਾ ਕਰਨ ਲੱਗੇ । ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਖੰਡਨ ਕਰਕੇ, ਆਪਸੀ ਭਾਈਚਾਰੇ ਦਾ ਪ੍ਰਚਾਰ ਕਰਕੇ, ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਰਜਾ ਦੇ ਕੇ, ਸੰਗਤ ਅਤੇ ਪੰਗਤ ਸੰਸਥਾਵਾਂ ਦੀ ਸਥਾਪਨਾ ਕਰਕੇ ਇੱਕ ਨਵੇਂ ਸਮਾਜ ਦਾ ਮੁੱਢ ਬੰਨਿਆ । ਗੁਰੂ ਨਾਨਕ ਸਾਹਿਬ ਨੇ ਆਪਣੇ ਉਪਦੇਸ਼ਾਂ ਰਾਹੀਂ ਉਸ ਸਮੇਂ ਦੇ ਅੱਤਿਆਚਾਰੀ ਸ਼ਾਸਕਾਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀਆਂ ਨੂੰ ਵੀ ਹਲੁਣਾ ਦਿੱਤਾ | ਪ੍ਰਸਿੱਧ ਇਤਿਹਾਸਕਾਰ ਡਾਕਟਰ ਆਈ. ਬੀ. ਬੈਨਰਜੀ ਦੇ ਅਨੁਸਾਰ,
“ਗੁਰੁ ਨਾਨਕ ਦਾ ਸਮਾਂ ਅਗਿਆਨਤਾ ਅਤੇ ਸੰਘਰਸ਼ ਦਾ ਸਮਾਂ ਸੀ ਅਤੇ ਅਸੀਂ ਇਹ ਬਿਨਾਂ ਝਿਜਕ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦਾ ਸੰਦੇਸ਼ ਸੱਚ ਅਤੇ ਸ਼ਾਂਤੀ ਦਾ ਸੰਦੇਸ਼ ਸੀ ।”

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸਿੱਖ ਪੰਥ ਨੂੰ ਦੇਣ ਸੰਬੰਧੀ ਜਾਣਕਾਰੀ ਦਿਓ । (Give a brief account of the contribution of Guru Nanak Dev Ji to Sikhism.)
ਉੱਤਰ-
15ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਲੋਕ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਖ਼ਰਾਬ ਸੀ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਨਵੀਂ ਜਾਗ੍ਰਿਤੀ ਲਿਆਉਣ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਨੀਂਹ ਰੱਖੀ । ਗੁਰੂ ਨਾਨਕ ਦੇਵ ਜੀ ਨੇ 1539 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਸਿੱਖ ਪੰਥ ਦੇ ਵਿਕਾਸ ਲਈ ਬੜੀ ਮਹੱਤਵਪੂਰਨ ਸਿੱਧ ਹੋਈ ।

ਪ੍ਰਸ਼ਨ 2.
ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ? (What do you mean by Udasis ? What were the aims of Guru Nanak Dev Ji’s Udasis ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ?
(What were the aims of the Udasis of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯੋਗਤਾਵਾਂ ਹੈ । ਇਨ੍ਹਾਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ । ਗੁਰੂ ਸਾਹਿਬ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਆਮ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਸਨ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਾਇਆ । ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਿਤ ਝੂਠੇ ਰੀਤੀ-ਰਿਵਾਜਾਂ, ਕਰਮ-ਕਾਂਡਾਂ ਅਤੇ ਕੁਰੀਤੀਆਂ ਦਾ ਖੰਡਨ ਕੀਤਾ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸੰਖੇਪ ਵਰਣਨ ਕਰੋ । (Give a brief account of the Udasis of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਤਿੰਨ ਮਹੱਤਵਪੂਰਨ ਉਦਾਸੀਆਂ ਦੀ ਸੰਖੇਪ ਜਾਣਕਾਰੀ ਦਿਓ । (Give a brief account of any three important Udasis of Guru Nanak Dev Ji.)
ਉੱਤਰ-

  • ਸੈਦਪੁਰ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ । ਇੱਥੇ ਮਲਿਕ ਭਾਗੋ ਦੁਆਰਾ ਪੁੱਛਣ ‘ਤੇ ਗੁਰੂ ਸਾਹਿਬ ਨੇ ਦੱਸਿਆ ਕਿ ਸਾਨੂੰ ਮਿਹਨਤ ਦੀ ਕਮਾਈ ਨਾਲ ਗੁਜ਼ਾਰਾ ਕਰਨਾ ਚਾਹੀਦਾ ਹੈ ਨਾ ਕਿ ਬੇਈਮਾਨੀ ਦੇ ਪੈਸਿਆਂ ਨਾਲ ।
  • ਹਰਿਦੁਆਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਗੰਗਾ ਇਸ਼ਨਾਨ ਨਾਲ ਜਾਂ ਪਿੱਤਰਾਂ ਨੂੰ ਪਾਣੀ ਦੇਣ ਨਾਲ ਕੁੱਝ ਪ੍ਰਾਪਤ ਨਹੀਂ ਹੁੰਦਾ । ਇਸ ਲਈ ਮਨੁੱਖ ਦਾ ਅੰਦਰੁਨਾ ਸਾਫ਼ ਹੋਣਾ ਜ਼ਰੂਰੀ ਹੈ ।
  • ਮੱਕਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਸਿੱਧ ਕੀਤਾ ਕਿ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ । ਉਹ ਕਿਸੇ ਵਿਸ਼ੇਸ਼ ਸਥਾਨ ਵਿੱਚ ਨਹੀਂ ਰਹਿੰਦਾ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the teachings of Guru Nanak Dev Ji ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਾਰ ਲਿਖੋ । (Write an essence of the teachings of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਕੋਈ ਤਿੰਨ ਸਿੱਖਿਆਵਾਂ ਦਾ ਵਰਣਨ ਕਰੋ । (Describe any three teachings of Guru Nanak Dev Ji.)
ਉੱਤਰ-

  1. ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇੱਕ ਹੈ । ਉਹ ਨਿਰਾਕਾਰ ਅਤੇ ਸਰਬਵਿਆਪੀ ਹੈ ।
  2. ਗੁਰੂ ਜੀ ਮਾਇਆ ਨੂੰ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਮੰਨਦੇ ਹਨ ।
  3. ਗੁਰੂ ਜੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਮਨੁੱਖ ਦੇ ਪੰਜ ਵੈਰੀ ਦੱਸਦੇ ਹਨ । ਇਨ੍ਹਾਂ ਕਾਰਨ ਮਨੁੱਖ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।
  4. ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ।
  5. ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨਮੁੱਖ ਵਿਅਕਤੀ ਵਿੱਚ ਹਉਮੈਂ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਤਿੰਨ ਮੁੱਖ ਵਿਚਾਰ ਕੀ ਸਨ ? (What were the three views of Guru Nanak Dev Ji’s concept of God ?)
ਜਾਂ
ਗੁਰੂ ਨਾਨਕ ਦੇਵ ਜੀ ਦੇ ਈਸ਼ਵਰ ਸੰਬੰਧੀ ਕੀ ਵਿਚਾਰ ਸਨ ? (What were the views of Guru Nanak Dev Ji about God ?)
ਉੱਤਰ-

  1. ਗੁਰੁ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਪਰਮਾਤਮਾ ਦੀ ਏਕਤਾ ‘ਤੇ ਜ਼ੋਰ ਦਿੱਤਾ ।
  2. ਸਿਰਫ਼ ਪਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ ।
  3. ਪਰਮਾਤਮਾ ਦੇ ਦੋ ਰੂਪ ਹਨ । ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ ।
  4. ਪਰਮਾਤਮਾ ਸਰਬ-ਸ਼ਕਤੀਮਾਨ ਹੈ । ਉਸ ਦੀ ਇੱਛਾ ਬਿਨਾਂ ਕੁਝ ਨਹੀਂ ਹੋ ਸਕਦਾ ।
  5. ਉਹ ਆਵਾਗੌਣ ਦੇ ਬੰਧਨਾਂ ਤੋਂ ਮੁਕਤ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਖੰਡਨ ਕੀਤਾ ? (What type of religious beliefs and rituals were condemned by Guru Nanak Dev Ji ?)
ਜਾਂ
ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਰਸਮਾਂ ਦਾ ਖੰਡਨ ਕੀਤਾ ? (Which prevalent religious beliefs and conventions were condemned by Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਪ੍ਰਚਲਿਤ ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਵੇਦ, ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ, ਜੀਵਨ ਦੇ ਮਹੱਤਵਪੂਰਨ ਅਵਸਰਾਂ ਨਾਲ ਸੰਬੰਧਿਤ ਸੰਸਕਾਰਾਂ ਦਾ ਵਿਰੋਧ ਕੀਤਾ , ਬਾਹਮਣ ਇਨ੍ਹਾਂ ਰਸਮਾਂ ਦੇ ਮੁੱਖ ਸਮਰਥਕ ਸਨ । ਉਨ੍ਹਾਂ ਨੇ ਜੋਗੀਆਂ ਦੀ ਪ੍ਰਣਾਲੀ ਨੂੰ ਵੀ ਦੋ ਕਾਰਨਾਂ ਕਰਕੇ ਅਪ੍ਰਵਾਨ ਕੀਤਾ । ਪਹਿਲਾ, ਜੋਗੀਆਂ ਵਿੱਚ ਈਸ਼ਵਰ ਦੇ ਪ੍ਰਤੀ ਸ਼ਰਧਾ ਦੀ ਘਾਟ ਸੀ । ਦੂਸਰਾ, ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਦੂਰ ਰਹਿੰਦੇ ਸਨ । ਗੁਰੂ ਨਾਨਕ ਦੇਵ ਜੀ ਅਵਤਾਰਵਾਦ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਸਨ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਹਾਕਮ ਬੇਇਨਸਾਫ਼ ਕਿਉਂ ਸਨ ? (According to Guru Nanak Dev Ji why the rulers were unjust ?)
ਉੱਤਰ-

  1. ਉਹ ਹਿੰਦੁਆਂ ਤੋਂ ਜਜ਼ੀਆ ਅਤੇ ਤੀਰਥ ਯਾਤਰਾ ਕਰ ਵਸੂਲਦੇ ਸਨ ।
  2. ਉਹ ਕਿਸਾਨਾਂ ਅਤੇ ਆਮ ਲੋਕਾਂ ‘ਤੇ ਬਹੁਤ ਜ਼ੁਲਮ ਕਰਦੇ ਸਨ ।
  3. ਉਹ ਰਿਸ਼ਵਤ ਲਏ ਬਿਨਾਂ ਇਨਸਾਫ਼ ਨਹੀਂ ਕਰਦੇ ਸਨ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਸੀ ? ਸੰਖੇਪ ਵਿੱਚ ਉੱਤਰ ਦਿਓ । (What was Guru Nanak Dev Ji’s concept of Maya ? Explain in brief.)
ਜਾਂ
ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਦਾ ਵਰਣਨ ਕਰੋ । (Describe Guru Nanak Dev Ji’s concept of Maya.)
ਉੱਤਰ-
ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁੱਖ ਆਦਮੀ ਹਮੇਸ਼ਾਂ ਸੰਸਾਰੀ ਵਸਤਾਂ; ਜਿਵੇਂ ਧਨ-ਦੌਲਤ, ਉੱਚਾ ਅਹੁਦਾ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸ ਨੂੰ ਮਾਇਆ ਕਹਿੰਦੇ ਹਨ । ਮਾਇਆ ਜਿਸ ਨਾਲ ਉਹ ਇੰਨਾ ਪਿਆਰ ਕਰਦਾ ਹੈ ਉਸ ਦਾ ਮੌਤ ਤੋਂ ਬਾਅਦ ਸਾਥ ਨਹੀਂ ਦਿੰਦੀ । ਮਾਇਆ ਕਾਰਨ ਉਹ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ‘ਗੁਰੂ’ ਦਾ ਕੀ ਮਹੱਤਵ ਹੈ ? (What is the importance of ‘Guru’ in Guru Nanak Dev Ji’s teachings ?)
ਜਾਂ
ਗੁਰੁ ਨਾਨਕ ਦੇਵ ਜੀ ਦੇ ‘ਗੁਰੂ’ ਸੰਬੰਧੀ ਕੀ ਵਿਚਾਰ ਸਨ ? (What was the concept of ‘Guru’ of Guru Nanak Dev Ji ?) :
ਉੱਤਰ-
ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਇੱਕ ਅਸਲੀ ਪੌੜੀ ਮੰਨਦੇ ਹਨ । ਉਹ ਹੀ ਮਾਇਆ ਦੇ ਮੋਹ ਤੇ ਹਉਮੈ ਦੇ ਰੋਗ ਨੂੰ ਦੂਰ ਕਰਦਾ ਹੈ । ਉਹ ਹੀ ਨਾਮ ਤੇ ਸ਼ਬਦ ਦੀ ਆਰਾਧਨਾ ਦੁਆਰਾ ਭਗਤੀ ਦੇ ਮਾਰਗ ਉੱਤੇ ਚੱਲਣ ਦਾ ਢੰਗ ਦੱਸਦਾ ਹੈ । ਗੁਰੂ ਬਿਨਾਂ ਭਗਤੀ ਗਿਆਨ ਅਸੰਭਵ ਹਨ । ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਉਂਦਾ ਹੈ । ਗੁਰੂ ਹੀ ਹਨ੍ਹੇਰੇ ਤੋਂ ਪ੍ਰਕਾਸ਼ ਵੱਲ ਲਿਆਉਂਦਾ ਹੈ । ਸੱਚਾ ਗੁਰੂ ਪਰਮਾਤਮਾ ਆਪ ਹੈ ਜੋ ਸ਼ਬਦ ਰਾਹੀਂ ਸਿੱਖਿਆ ਦਿੰਦਾ ਹੈ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ‘ਨਾਮ ਦਾ ਕੀ ਮਹੱਤਵ ਹੈ ? (What is the importance of ‘Nam’ in Guru Nanak Dev Ji’s teachings ?)
ਉੱਤਰ-
ਗੁਰੂ ਨਾਨਕ ਦੇਵ ਜੀ ਨਾਮ ਸਿਮਰਨ ਦੀ ਅਰਾਧਨਾ ਨੂੰ ਪਰਮਾਤਮਾ ਦੀ ਭਗਤੀ ਦਾ ਉੱਚਤਮ ਰੂਪ ਸਮਝਦੇ ਸਨ । ਨਾਮ ਸਿਮਰਨ ਕਾਰਨ ਮਨੁੱਖ ਇਸ ਰੋਗ ਗ੍ਰਸਤ ਜਾਂ ਦੁੱਖਾਂ ਭਰੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ । ਨਾਮ ਸਿਮਰਨ ਕਰਨ ਵਾਲੇ ਮਨੁੱਖ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ । ਉਸ ਦੀ ਆਤਮਾ ਇੱਕ ਕੰਵਲ ਦੇ ਫੁੱਲ ਵਾਂਗ ਹਮੇਸ਼ਾ ਖਿੜੀ ਰਹਿੰਦੀ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਫ਼ਜ਼ੂਲ ਹੈ । ਨਾਮ ਤੋਂ ਬਿਨਾਂ ਮਨੁੱਖ ਹਰ ਤਰ੍ਹਾਂ ਦੇ ਪਾਪਾਂ ਅਤੇ ਆਵਾਗੌਣ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਹੁਕਮ ਦਾ ਕੀ ਮਹੱਤਵ ਹੈ ? (What is the importance of Hukam in Guru Nanak Dev Ji’s teachings ?)
ਉੱਤਰ-
ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਸਾਰਾ ਸੰਸਾਰ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਚਲਦਾ ਹੈ । ਉਸ ਦੇ ਹੁਕਮ ਅਨੁਸਾਰ ਹੀ ਜੀਵ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਜਾਂ ਉਸ ਦੀ ਮੌਤ ਹੁੰਦੀ ਹੈ । ਉਸ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਜਾਂ ਉਹ ਨੀਚ ਬਣ ਜਾਂਦਾ ਹੈ । ਹੁਕਮ ਕਾਰਨ ਹੀ ਉਸ ਨੂੰ ਸੁਖ ਜਾਂ ਦੁੱਖ ਪ੍ਰਾਪਤ ਹੁੰਦੇ ਹਨ । ਜੋ ਮਨੁੱਖ ਪਰਮਾਤਮਾ ਦੇ ਭਾਣੇ ਨੂੰ ਨਹੀਂ ਮੰਨਦਾ ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਸੰਬੰਧੀ ਕੀ ਵਿਚਾਰ ਸਨ ? (What were the views of Guru Nanak Dev Ji about women ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਗੁਰੂ ਨਾਨਕ ਦੇਵ ਜੀ ਨੇ ਬਾਲ ਵਿਆਹ, ਬਹੁ-ਵਿਆਹ ਅਤੇ ਸਤੀ ਪ੍ਰਥਾ ਆਦਿ ਦਾ ਘੋਰ ਵਿਰੋਧ ਕੀਤਾ । ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਹਾਮੀ ਸਨ । ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤੇ ਮਹੱਤਵ ਕੀ ਸਨ ? (What was the social meaning and significance of Guru Nanak Dev Ji’s message ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਉੱਤੇ ਕੀ ਪ੍ਰਭਾਵ ਪਿਆ ? (What was the impact of teachings of Guru Nanak Dev Ji on Punjab ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਬੜੇ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਹਰੇਕ ਲਈ ਸੀ । ਕੋਈ ਵੀ ਇਸਤਰੀ-ਪੁਰਸ਼ ਗੁਰੂ ਜੀ ਦੁਆਰਾ ਦਰਸਾਏ ਗਏ ਮਾਰਗ ਨੂੰ ਅਪਣਾ ਸਕਦਾ ਸੀ । ਮੁਕਤੀ ਦਾ ਮਾਰਗ ਸਭ ਲਈ ਖੁੱਲ੍ਹਾ ਸੀ । ਗੁਰੂ ਜੀ ਨੇ ਸਮਾਜਿਕ ਸਮਾਨਤਾ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ | ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਗੁਰੂ ਜੀ ਨੇ ਸੰਗਤ ਤੇ ਪੰਗਤ (ਲੰਗਰ) ਨਾਂ ਦੀਆਂ ਦੋ ਸੰਸਥਾਵਾਂ ਚਲਾਈਆਂ । ਲੰਗਰ ਤਿਆਰ ਕਰਨ ਸਮੇਂ ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ ।

ਪ੍ਰਸ਼ਨ 14.
ਜਾਤੀ ਪ੍ਰਥਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਕੀ ਹਨ ? (What are Guru Nanak Dev Ji views on caste system ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦੀ ਭਾਵਨਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਸਮਾਜਿਕ ਅਸਮਾਨਤਾ ਨੂੰ ਦੂਰ ਕਰਨਾ ਸੀ । ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਕੋਈ ਵੀ ਵਿਅਕਤੀ ਆਪਣੀ ਜਾਤੀ ਕਾਰਨ ਅਮੀਰ ਜਾਂ ਗ਼ਰੀਬ ਨਹੀਂ ਹੁੰਦਾ । ਪਰਮਾਤਮਾ ਦੇ ਦਰਬਾਰ ਵਿੱਚ ਜਾਤੀ ਨਹੀਂ ਸਗੋਂ ਕਰਮਾਂ ਦੇ ਅਨੁਸਾਰ ਨਿਬੇੜਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਨੀਵੀਆਂ ਜਾਤੀਆਂ ਅਤੇ ਨਿਮਨ ਵਰਗਾਂ ਨਾਲ ਆਪਣੇ ਆਪ ਨੂੰ ਜੋੜਿਆ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਨਾਲੋਂ ਕਿਵੇਂ ਵੱਖਰੀਆਂ ਸਨ ? (How far were the teachings of Guru Nanak Dev Ji different from the Bhakti reformers ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਨਿਰੰਕਾਰ ਹੈ । ਉਹ ਕਦੇ ਵੀ ਮਨੁੱਖੀ ਰੂਪ ਧਾਰਨ ਨਹੀਂ ਕਰ ਸਕਦਾ । ਭਗਤੀ ਸੁਧਾਰਕਾਂ ਨੇ ਸ੍ਰੀ ਕ੍ਰਿਸ਼ਨ ਅਤੇ ਸ੍ਰੀ ਰਾਮ ਨੂੰ ਪਰਮਾਤਮਾ ਦਾ ਅਵਤਾਰ ਦੱਸਿਆ ਹੈ । ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਸਖ਼ਤ ਖਿਲਾਫ਼ ਸਨ ਜਦਕਿ ਭਗਤੀ ਸੁਧਾਰਕਾਂ ਦਾ ਇਸ ਵਿੱਚ ਪੂਰਨ ਵਿਸ਼ਵਾਸ ਸੀ । ਗੁਰੂ ਨਾਨਕ ਦੇਵ ਜੀ ਹਿਸਥ ਜੀਵਨ ਵਿੱਚ ਵਿਸ਼ਵਾਸ ਰੱਖਦੇ ਸਨ । ਭਗਤੀ ਸੁਧਾਰਕ ਹਿਸਥ ਜੀਵਨ ਨੂੰ ਮੁਕਤੀ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਦੱਸਦੇ ਸਨ । ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਸਥਾਪਿਤ ਕੀਤੀਆਂ । ਭਗਤੀ ਸੁਧਾਰਕਾਂ ਨੇ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਨਹੀਂ ਕੀਤੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ । ਇਸ ਦੀ ਵਿਆਖਿਆ ਕਰੋ । (Guru Nanak Dev Ji was a great poet and musician. Explain.)
ਉੱਤਰ-
ਗੁਰੂ ਨਾਨਕ ਦੇਵ ਜੀ ਇੱਕ ਧਾਰਮਿਕ ਮਹਾਂਪੁਰਖ ਹੋਣ ਦੇ ਨਾਲ-ਨਾਲ ਇੱਕ ਮਹਾਨ ਸੰਗੀਤਕਾਰ ਅਤੇ ਕਵੀ ਵੀ ਸਨ । ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ ਆਪ ਦੇ ਮਹਾਨ ਕਵੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਗੁਣਗਾਨ ਕੀਤਾ । ਇਨ੍ਹਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਬਹੁਤ ਉੱਚ ਪੱਧਰੀ ਵਰਤੋਂ ਕੀਤੀ ਗਈ ਹੈ । ਗੁਰੂ ਨਾਨਕ ਸਾਹਿਬ ਬੜੇ ਸੰਖੇਪ ਸ਼ਬਦਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਹਿ ਜਾਂਦੇ ਸਨ । ਗੁਰੂ ਨਾਨਕ ਦੇਵ ਜੀ ਕਈ ਤਰ੍ਹਾਂ ਦੇ ਰਾਗਾਂ ਤੋਂ ਜਾਣੂ ਸਨ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ 18 ਵਰੇ ਕਿੱਥੇ ਤੇ ਕਿਵੇਂ ਬਤੀਤ ਕੀਤੇ ? (How and where did Guru Nanak Dev Ji spend last 18 years of his life ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ । ਇਸ ਸਮੇਂ ਦੇ ਦੌਰਾਨ ਗੁਰੂ ਦੇਵ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦੀ ਸੀ । ਪੰਗਤ ਤੋਂ ਭਾਵ ਸੀ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ । ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਵੀ ਕੀਤੀ ।

ਵਸਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1469 ਈ. ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਤਲਵੰਡੀ (ਪਾਕਿਸਤਾਨ) ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜ-ਕਲ੍ਹ ਕੀ ਕਿਹਾ ਜਾਂਦਾ ਹੈ ?
ਉੱਤਰ-
ਨਨਕਾਣਾ ਸਾਹਿਬ ।

ਪ੍ਰਸ਼ਨ 5.
‘‘ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗੁ ਚਾਨਣੁ ਹੋਆ” । ਇਹ ਸ਼ਬਦ ਕਿਸ ਨੇ ਕਹੇ ਸਨ ?
ਉੱਤਰ-
ਭਾਈ ਗੁਰਦਾਸ ਜੀ ਨੇ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਮਹਿਤਾ ਕਾਲੂ ਜੀ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ ?
ਉੱਤਰ-
ਬੇਦੀ ।

ਪ੍ਰਸ਼ਨ 8.
ਮਹਿਤਾ ਕਾਲੂ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਤ੍ਰਿਪਤਾ ਜੀ ।

ਪ੍ਰਸ਼ਨ 10.
ਤ੍ਰਿਪਤਾ ਕੌਣ ਸੀ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਂ ਸੀ ?
ਉੱਤਰ-
ਬੇਬੇ ਨਾਨਕੀ ਜੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ?
ਜਾਂ
ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਉੱਤਰ-
ਬੀਬੀ ਸੁਲੱਖਣੀ ਜੀ ਨਾਲ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਇਆਂ ਨਾਲ ਕੀਤਾ ?
ਉੱਤਰ-
20 ਰੁਪਇਆਂ ਨਾਲ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਕਿਉਂ ਭੇਜਿਆ ਗਿਆ ਸੀ ?
ਉੱਤਰ-
ਨੌਕਰੀ ਕਰਨ ਲਈ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ. ਵਿੱਚ ।

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਕਹੇ ?
ਜਾਂ
ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਬਦਾਂ ਨਾਲ ਸਭ ਤੋਂ ਪਹਿਲਾ ਪ੍ਰਚਾਰ ਸ਼ੁਰੂ ਕੀਤਾ ?
ਉੱਤਰ-
“ਨਾ ਕੋ ਹਿੰਦੂ ਨਾ ਕੋ ਮੁਸਲਮਾਨ”।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੁ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਹੈ ।

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ ?
ਉੱਤਰ-
1499 ਈ. ਵਿੱਚ ।

ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ ?
ਉੱਤਰ-
ਸੈਦਪੁਰ ।

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਦੁਆਰਾ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਜਿਹੜੇ ਥਾਂਵਾਂ ‘ਤੇ ਚਰਨ ਪਾਏ ਉਨ੍ਹਾਂ ਵਿੱਚੋਂ ਕਿਸੇ ਇੱਕ ਮਹੱਤਵਪੂਰਨ ਸਥਾਨ ਦਾ ਨਾਂ ਦੱਸੋ ।
ਉੱਤਰ-
ਕੁਰੂਕਸ਼ੇਤਰ ।

ਪ੍ਰਸ਼ਨ 22.
ਉਦਾਸੀਆਂ ਸਮੇਂ ਗੁਰੂ ਨਾਨਕ ਦੇਵ ਜੀ ਨਾਲ ਕਿਹੜਾ ਸਾਥੀ ਸੀ ?
ਉੱਤਰ-
ਭਾਈ ਮਰਦਾਨਾ ।

ਪ੍ਰਸ਼ਨ 23.
ਭਾਈ ਮਰਦਾਨਾ ਕੀਰਤਨ ਕਰਨ ਸਮੇਂ ਕਿਹੜਾ ਸਾਜ਼ ਵਜਾਉਂਦਾ ਸੀ ?
ਉੱਤਰ-
ਰਬਾਬ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 24.
ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਵਿਖੇ ਕਿਸ ਦੇ ਘਰ ਠਹਿਰੇ ਸਨ ?
ਜਾਂ
ਗੁਰੂ ਨਾਨਕ ਦੇਵ ਜੀ ਦਾ ਪਹਿਲਾ ਚੇਲਾ ਕੌਣ ਸੀ ?
ਉੱਤਰ-
ਭਾਈ ਲਾਲੋ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਨੇ ਸੈਦਪੁਰ (ਐਮਨਾਬਾਦ) ਵਿੱਚ ਮਲਿਕ ਭਾਗੋ ਦਾ ਭੋਜਨ ਖਾਣ ਤੋਂ ਕਿਉਂ ਇਨਕਾਰ ਕਰ ਦਿੱਤਾ ਸੀ ?
ਉੱਤਰ-
ਕਿਉਂਕਿ ਉਸ ਦੀ ਕਮਾਈ ਈਮਾਨਦਾਰੀ ਦੀ ਨਹੀਂ ਸੀ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ?
ਜਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਜਣ ਨਾਲ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਤਾਲੰਬਾ ਵਿਖੇ ।

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਪੱਛਮ ਦਿਸ਼ਾ ਵੱਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ ?
ਉੱਤਰ-
ਹਰਿਦੁਆਰ ।

ਪ੍ਰਸ਼ਨ 28.
ਗੁਰੂ ਨਾਨਕ ਦੇਵ ਜੀ ਪਾਨੀਪਤ ਵਿੱਚ ਕਿਹੜੇ ਸੂਫ਼ੀ ਨੂੰ ਮਿਲੇ ?
ਉੱਤਰ-
ਸ਼ੈਖ਼ ਤਾਹਿਰ ਨੂੰ ।

ਪ੍ਰਸ਼ਨ 29.
ਗੁਰੂ ਨਾਨਕ ਦੇਵ ਜੀ ਦੀ ਉਦਾਸੀ ਤੋਂ ਬਾਅਦ ਗੋਰਖਮਤਾ ਦਾ ਨਾਂ ਕੀ ਪਿਆ ?
ਉੱਤਰ-
ਨਾਨਕਮਤਾ ।

ਪ੍ਰਸ਼ਨ 30.
ਨੂਰਸ਼ਾਹੀ ਕੌਣ ਸੀ ?
ਉੱਤਰ-
ਕਾਮਰੂਪ ਦੀ ਪ੍ਰਸਿੱਧ ਜਾਦੂਗਰਨੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 31.
ਉੜੀਸਾ ਦੇ ਕਿਹੜੇ ਮੰਦਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਆਰਤੀ ਦਾ ਸਹੀ ਅਰਥ ਦੱਸਿਆ ?
ਉੱਤਰ-
ਜਗਨਨਾਥ ਪੁਰੀ ।

ਪ੍ਰਸ਼ਨ 32.
ਗੁਰੂ ਨਾਨਕ ਦੇਵ ਜੀ ਨੇ ਕੈਲਾਸ਼ ਪਰਬਤ ਦੇ ਸਿੱਧਾਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਉਹ ਮਨੁੱਖਤਾ ਦੀ ਸੇਵਾ ਕਰਨ ।

ਪ੍ਰਸ਼ਨ 33.
ਗੁਰੂ ਨਾਨਕ ਦੇਵ ਜੀ ਲੰਕਾ ਦੇ ਕਿਹੜੇ ਸ਼ਾਸਕ ਨੂੰ ਮਿਲੇ ਸਨ ?
ਉੱਤਰ-
ਸ਼ਿਵਨਾਥ ।

ਪ੍ਰਸ਼ਨ 34.
ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਕਿਸ ਸਥਾਨ ‘ਤੇ ਕਾਅਬੇ ਨੂੰ ਘੁਮਾਇਆ ?
ਉੱਤਰ-
ਮੱਕਾ ਵਿਖੇ ।

ਪ੍ਰਸ਼ਨ 35.
ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਕਿਹੜੇ ਕਾਜ਼ੀ ਨਾਲ ਵਾਦ-ਵਿਵਾਦ ਹੋਇਆ ?
ਜਾਂ
ਮੱਕਾ ਵਿਖੇ ਕਿਹੜੇ ਕਾਜ਼ੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਰਕ ਨਾਲ ਸਮਝਾਇਆ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ?
ਉੱਤਰ-
ਰੁਕਨਉੱਦੀਨ ।

ਪ੍ਰਸ਼ਨ 36.
ਹਸਨ ਅਬਦਾਲ ਨੂੰ ਹੁਣ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਪੰਜਾ ਸਾਹਿਬ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 37.
ਸ੍ਰੀ ਗੁਰੂ ਨਾਨਕ ਦੇਵ ਜੀ ਬਗ਼ਦਾਦ ਵਿਖੇ ਕਿਸ ਸ਼ੇਖ਼ ਨੂੰ ਮਿਲੇ ?
ਉੱਤਰ-
ਸ਼ੇਖ਼ ਬਹਿਲੋਲ ਨੂੰ ।

ਪ੍ਰਸ਼ਨ 38.
ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਦੋਂ ਗ੍ਰਿਫ਼ਤਾਰ ਕੀਤਾ ਸੀ ?
ਉੱਤਰ-
1520 ਈ. ।

ਪ੍ਰਸ਼ਨ 39.
ਗੁਰੂ ਨਾਨਕ ਦੇਵ ਜੀ ਦਾ ਸਮਕਾਲੀਨ ਬਾਦਸ਼ਾਹ ਕੌਣ ਸੀ ?
ਉੱਤਰ-
ਬਾਬਰ ।

ਪ੍ਰਸ਼ਨ 40.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ ?
ਉੱਤਰ-
ਪਾਪ ਦੀ ਜੰਵ ਨਾਲ ।

ਪ੍ਰਸ਼ਨ 41.
ਗੁਰੂ ਨਾਨਕ ਦੇਵ ਜੀ ਦੀ ਕੋਈ ਇੱਕ ਮੁੱਖ ਸਿੱਖਿਆ ਦੱਸੋ ।
ਉੱਤਰ-
ਪਰਮਾਤਮਾ ਇੱਕ ਹੈ ।

ਪ੍ਰਸ਼ਨ 42.
ਗੁਰੂ ਨਾਨਕ ਦੇਵ ਜੀ ਦਾ “ਮਾਇਆ ਦਾ ਸੰਕਲਪ ਕੀ ਸੀ ?
ਉੱਤਰ-
ਸੰਸਾਰ ਇੱਕ ਮਾਇਆ ਹੈ ।

ਪ੍ਰਸ਼ਨ 43.
ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਦੇ ਪੰਜ ਵੈਰੀ ਕੌਣ ਹਨ ?
ਉੱਤਰ-
ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ।

ਪ੍ਰਸ਼ਨ 44.
ਗੁਰੂ ਨਾਨਕ ਦੇਵ ਜੀ ਅਨੁਸਾਰ ਗੁਰੂ ਦਾ ਕੀ ਮਹੱਤਵ ਹੈ ? ਸਿੱਖ ਧਰਮ ਵਿੱਚ ਗੁਰੂ ਨੂੰ ਕੀ ਮਹੱਤਤਾ ਦਿੱਤੀ ਗਈ ਹੈ ?
ਉੱਤਰ-
ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 45.
ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਜਪਣ ਦਾ ਕੀ ਮਹੱਤਵ ਹੈ ?
ਉੱਤਰ-
ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਫ਼ਜ਼ੂਲ ਹੈ ।

ਪ੍ਰਸ਼ਨ 46.
ਮਨਮੁੱਖ ਵਿਅਕਤੀ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਮਨਮੁੱਖ ਵਿਅਕਤੀ ਇੰਦਰਿਆਵੀ ਭੁੱਖਾਂ ਨਾਲ ਘਿਰਿਆ ਰਹਿੰਦਾ ਹੈ ।

ਪ੍ਰਸ਼ਨ 47.
ਆਤਮ-ਸਮਰਪਣ ਤੋਂ ਕੀ ਭਾਵ ਹੈ ?
ਉੱਤਰ-
ਹਉਮੈ ਦਾ ਤਿਆਗ ।

ਪ੍ਰਸ਼ਨ 48.
ਨਦਰਿ ਤੋਂ ਕੀ ਭਾਵ ਹੈ ?
ਉੱਤਰ-
ਪਰਮਾਤਮਾ ਦੀ ਮਿਹਰ ।

ਪ੍ਰਸ਼ਨ 49.
ਹੁਕਮ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਪਰਮਾਤਮਾ ਦਾ ਭਾਣਾ ।

ਪ੍ਰਸ਼ਨ 50.
ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਮਿਹਨਤ ਅਤੇ ਈਮਾਨਦਾਰੀ ਦੀ ਕਮਾਈ ।

ਪ੍ਰਸ਼ਨ 51.
‘ਅੰਜਨ ਮਾਹਿ ਨਿਰੰਜਨ’ ਤੋਂ ਕੀ ਭਾਵ ਹੈ ?
ਉੱਤਰ-
ਸੰਸਾਰ ਦੀਆਂ ਬੁਰਾਈਆਂ ਵਿੱਚ ਰਹਿੰਦੇ ਹੋਏ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 52.
ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰੋਕਾਰਾਂ ਨੂੰ ਕਿਹੜੀਆਂ ਤਿੰਨ ਗੱਲਾਂ ‘ਤੇ ਚੱਲਣ ਲਈ ਕਿਹਾ ?
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਤਿੰਨ ਸ਼ਬਦਾਂ ਵਿੱਚ ਬਿਆਨ ਕਰੋ ।
ਉੱਤਰ-
ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ।

ਪਸ਼ਨ 53.
ਕੀਰਤਨ ਦੀ ਪ੍ਰਥਾ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ।

ਪ੍ਰਸ਼ਨ 54.
ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਿਹੜੇ ਨਗਰ ਦੀ ਸਥਾਪਨਾ ਕੀਤੀ ?
ਉੱਤਰ-
ਕਰਤਾਰਪੁਰ ।

ਪ੍ਰਸ਼ਨ 55.
ਕਰਤਾਰਪੁਰ ਤੋਂ ਕੀ ਭਾਵ ਹੈ ?
ਉੱਤਰ-
ਪਰਮਾਤਮਾ ਦਾ ਸ਼ਹਿਰ !

ਪ੍ਰਸ਼ਨ 56.
ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਦੋ ਸੰਸਥਾਵਾਂ ਕਾਇਮ ਕੀਤੀਆਂ ?
ਉੱਤਰ-
ਸੰਗਤ ਅਤੇ ਪੰਗਤ ।

ਪ੍ਰਸ਼ਨ 57.
ਸੰਗਤ ਤੋਂ ਕੀ ਭਾਵ ਹੈ ?
ਉੱਤਰ-
ਸੰਗਤ ਤੋਂ ਭਾਵ ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ ।

ਪ੍ਰਸ਼ਨ 58.
ਪੰਗਤ ਤੋਂ ਕੀ ਭਾਵ ਹੈ ?
ਉੱਤਰ-
ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣਾ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 59.
ਲੰਗਰ ਪ੍ਰਥਾ ਦਾ ਆਰੰਭ ਕਿਸ ਗੁਰੂ ਸਾਹਿਬ ਨੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ।

ਪ੍ਰਸ਼ਨ 60.
ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੀਆਂ ਸਿੱਖਿਆਵਾਂ ਵਿੱਚ ਕੋਈ ਇੱਕ ਅੰਤਰ ਦੱਸੋ ।
ਉੱਤਰ-
ਗੁਰੁ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਵਿਰੁੱਧ ਸਨ ਜਦਕਿ ਭਗਤ ਨਹੀਂ ।

ਪ੍ਰਸ਼ਨ 61.
ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖ਼ਰੀ ਸਮਾਂ ਕਿੱਥੇ ਬਤੀਤ ਕੀਤਾ ?
ਜਾਂ
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ (ਪਾਕਿਸਤਾਨ) ।

ਪ੍ਰਸ਼ਨ 62.
ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
1539 ਈ. ਵਿੱਚ ।

ਪ੍ਰਸ਼ਨ 63.
ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
ਉੱਤਰ-
ਕਰਤਾਰਪੁਰ (ਪਾਕਿਸਤਾਨ) ।

ਪ੍ਰਸ਼ਨ 64.
ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ?
ਉੱਤਰ-
ਗੁਰੂ ਅੰਗਦ ਦੇਵ ਜੀ ਨੂੰ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 65.
ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਅੰਗਦ ਦੇਵ ਦਾ ਨਾਂ ਕਿਉਂ ਦਿੱਤਾ ?
ਉੱਤਰ-
ਕਿਉਂਕਿ ਉਹ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦਾ ਅੰਗ ਸਮਝਦੇ ਸਨ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ :-

1. …………………………. ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ।
ਉੱਤਰ-
(1469 ਈ.)

2. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ………………….. ਜੀ ਸੀ ।
ਉੱਤਰ-
(ਮਹਿਤਾ ਕਾਲੂ)

3. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ …………………………. ਜੀ ਸੀ ।
ਉੱਤਰ-
(ਬੇਬੇ ਨਾਨਕੀ)

4. ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ………………….. ਜੀ ਸੀ ।
ਉੱਤਰ-
(ਤ੍ਰਿਪਤਾ ਜੀ)

5. ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ………………………….. ਰੁਪਇਆਂ ਨਾਲ ਕੀਤਾ ।
ਉੱਤਰ-
(20)

6. ਗੁਰੂ ਨਾਨਕ ਦੇਵ ਜੀ ਨੇ …………………… ਦੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ ।
ਉੱਤਰ-
(ਸੁਲਤਾਨਪੁਰ ਲੋਧੀ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

7. ਗੁਰੂ ਨਾਨਕ ਦੇਵ ਜੀ ਦੇ ਗਿਆਨ ਪ੍ਰਾਪਤੀ ਸਮੇਂ ਉਨ੍ਹਾਂ ਦੀ ਉਮਰ ……………………….. ਸੀ ।
ਉੱਤਰ-
(30 ਵਰੇ)

8. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਸਭ ਤੋਂ ਪਹਿਲਾਂ ਸ਼ਬਦ ਕਹੇ …………………………… ।
ਉੱਤਰ-
(ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ)

9. ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਤੋਂ ਭਾਵ ਹੈ ………………..
ਉੱਤਰ-
(ਯਾਤਰਾਵਾਂ)

10. ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ……………………. ਈ. ਵਿੱਚ ਸ਼ੁਰੂ ਕੀਤੀ ਸੀ ।
ਉੱਤਰ-
(1499)

11. ਗੁਰੂ ਨਾਨਕ ਦੇਵ ਜੀ ਦੇ ਯਾਤਰਾਵਾਂ ਸਮੇਂ ……………………….. ਹਮੇਸ਼ਾ ਉਨ੍ਹਾਂ ਨਾਲ ਰਹਿੰਦਾ ਸੀ ।
ਉੱਤਰ-
(ਭਾਈ ਮਰਦਾਨਾ)

12. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ……………………. ਵਿਖੇ ਗਏ ।
ਉੱਤਰ-
(ਸੈਦਪੁਰ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

13. ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਦੀ ਮੁਲਾਕਾਤ ………………………… ਵਿਖੇ ਹੋਈ ।
ਉੱਤਰ-
(ਤਾਲੰਬਾ)

14. ਗੁਰੂ ਨਾਨਕ ਦੇਵ ਜੀ ਨੇ …………………….. ਵਿਖੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ।
ਉੱਤਰ-
(ਹਰਿਦੁਆਰ)

15. ਗੁਰੂ ਨਾਨਕ ਦੇਵ ਜੀ ਨੇ ………………………….. ਵਿਖੇ ਅਕਾਲ ਪੁਰਖ ਦੀ ਅਸਲ ਆਰਤੀ ਦੇ ਮਹੱਤਵ ਬਾਰੇ ਦੱਸਿਆ !
ਉੱਤਰ-
(ਜਗਨਨਾਥ ਪੁਰੀ)

16. ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਮੁਲਾਕਾਤ ………………………. ਵਿਖੇ ਹੋਈ ਸੀ ।
ਉੱਤਰ-
(ਕੈਲਾਸ਼ ਪਰਬਤ

17. ਗੁਰੂ ਨਾਨਕ ਦੇਵ ਜੀ ਦੇ ਮੱਕਾ ਯਾਤਰਾ ਸਮੇਂ ਉੱਥੋਂ ਦੇ ਕਾਜ਼ੀ ਦਾ ਨਾਂ ……………………….. ਸੀ ।
ਉੱਤਰ-
(ਰੁਕਨੁੱਦੀਨ)

18. ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਵਰ੍ਹੇ ………………………. ਵਿਖੇ ਬਤੀਤ ਕੀਤੇ ।
ਉੱਤਰ-
(ਕਰਤਾਰਪੁਰ)

19. ਗੁਰੂ ਨਾਨਕ ਦੇਵ ਜੀ ਨੇ ……………………….. ਅਤੇ ……………………..ਨਾਂ ਦੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ।
ਉੱਤਰ-
(ਸੰਗਤ/ਪੰਗਤ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

20. ਗੁਰੂ ਨਾਨਕ ਦੇਵ ਜੀ …………………………… ਪਰਮਾਤਮਾ ਵਿੱਚ ਵਿਸ਼ਵਾਸ ਕਰਦੇ ਸਨ ।
ਉੱਤਰ-
(ਇਕ)

21. ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਦਾ ………………………… ਕੀਤਾ ।
ਉੱਤਰ-
(ਖੰਡਨ)

22. ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨੁੱਖ ਦੇ …………………………. ਵੈਰੀ ਹਨ ।
ਉੱਤਰ-
(ਪੰਜ)

23. ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਉੱਚਤਮ ਉਦੇਸ਼ …………………… ਨੂੰ ਪ੍ਰਾਪਤ ਕਰਨਾ ਹੈ ।
ਉੱਤਰ-
(ਸੱਚ-ਖੰਡ)

24. ਗੁਰੂ ਨਾਨਕ ਦੇਵ ਜੀ……………………………. ਵਿੱਚ ਜੋਤੀ ਜੋਤ ਸਮਾਏ ।
ਉੱਤਰ-
(1539 ਈ.)

25. ਗੁਰੂ ਨਾਨਕ ਦੇਵ ਜੀ ਨੇ ……………………. ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।
ਉੱਤਰ-
(ਭਾਈ ਲਹਿਣਾ ਜੀ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਠੀਕ ਜਾਂ ਗਲਤ (True or False)

ਨੋਟ :- ਹੇਠ ਲਿਖਿਆਂ ਵਿਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਵਿੱਚ ਹੋਇਆ ।
ਉੱਤਰ-
ਠੀਕ

2. ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ

3. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ।
ਉੱਤਰ-
ਠੀਕ

4. ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਸਭਰਾਈ ਦੇਵੀ ਜੀ ਸੀ ।
ਉੱਤਰ-
ਗ਼ਲਤ

5. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਜੀ ਸੀ ।
ਉੱਤਰ-
ਠੀਕ

6. ਗੁਰੂ ਨਾਨਕ ਦੇਵ ਜੀ ਬੇਦੀ ਜਾਤ ਨਾਲ ਸੰਬੰਧਿਤ ਸਨ ।
ਉੱਤਰ-
ਠੀਕ

7. ਗੁਰੂ ਨਾਨਕ ਦੇਵ ਜੀ ਨੇ 40 ਰੁਪਇਆਂ ਨਾਲ ਸੱਚਾ ਸੌਦਾ ਕੀਤਾ
ਉੱਤਰ-
ਗ਼ਲਤ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

8. ਗੁਰੂ ਨਾਨਕ ਦੇਵ ਜੀ ਦਾ ਵਿਆਹ ਅੰਮ੍ਰਿਤਸਰ ਨਿਵਾਸੀ ਬੀਬੀ ਸੁਲੱਖਣੀ ਨਾਲ ਕੀਤਾ ਗਿਆ ਸੀ ।
ਉੱਤਰ-
ਗ਼ਲਤ

9. ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰਾਂ ਦੇ ਨਾਂ ਸ੍ਰੀ ਚੰਦ ਅਤੇ ਲਖਮੀ ਦਾਸ ਸਨ ।
ਉੱਤਰ-
ਠੀਕ

10. ਗੁਰੂ ਨਾਨਕ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ ਸੀ ।
ਉੱਤਰ-
ਗ਼ਲਤ

11. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ‘ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ’ ਨਾਂ ਦੇ ਸ਼ਬਦ ਕਹੇ ਸਨ ।
ਉੱਤਰ-
ਠੀਕ ਗਿਆਨ ਪ੍ਰਾਪਤੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 35 ਵਰਿਆਂ ਦੀ ਸੀ ।
ਉੱਤਰ-
ਗ਼ਲਤ

13. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਹੈ ।
ਉੱਤਰ-
ਠੀਕ

14. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸੈਦਪੁਰ ਤੋਂ ਸ਼ੁਰੂ ਕੀਤੀ ।
ਉੱਤਰ-
ਠੀਕ

15. ਗੁਰੂ ਨਾਨਕ ਦੇਵ ਜੀ ਸੈਦਪੁਰ ਵਿਖੇ ਮਲਿਕ ਭਾਗੋ ਦੇ ਘਰ ਠਹਿਰੇ ਸਨ ।
ਉੱਤਰ-
ਗ਼ਲਤ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

16. ਗੁਰੂ ਨਾਨਕ ਦੇਵ ਜੀ ਦੀ ਕੁਰੂਕਸ਼ੇਤਰ ਵਿਖੇ ਸੱਜਣ ਠੱਗ ਨਾਲ ਮੁਲਾਕਾਤ ਹੋਈ ਸੀ ।
ਉੱਤਰ-
ਗ਼ਲਤ

17. ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ।
ਉੱਤਰ-
ਠੀਕ

18. ਗੁਰੂ ਨਾਨਕ ਦੇਵ ਜੀ ਨੇ ਜਗਨਨਾਥ ਪੁਰੀ ਵਿਖੇ ਪੰਡਤਾਂ ਨੂੰ ਅਸਲ ਆਰਤੀ ਬਾਰੇ ਜਾਣਕਾਰੀ ਦਿੱਤੀ ।
ਉੱਤਰ-
ਠੀਕ

19. ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਕਾਅਬੇ ਵੱਲ ਪੈਰ ਕਰ ਕੇ ਸੌਂ ਗਏ ਸਨ ।
ਉੱਤਰ-
ਠੀਕ

20. ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ ।
ਉੱਤਰ-ਠੀਕ

21. ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ।
ਉੱਤਰ-
ਠੀਕ

22. ਗੁਰੂ ਨਾਨਕ ਦੇਵ ਜੀ ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ ।
ਉੱਤਰ-
ਗ਼ਲਤ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

23. ਗੁਰੂ ਨਾਨਕ ਦੇਵ ਜੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦੇ ਪੱਖ ਵਿੱਚ ਸਨ ।
ਉੱਤਰ-
ਠੀਕ

24. ਗੁਰੂ ਨਾਨਕ ਦੇਵ ਜੀ 1539 ਈ. ਵਿੱਚ ਜੋਤੀ-ਜੋਤ ਸਮਾਏ ।
ਉੱਤਰ-
ਠੀਕ

25. ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿਚੋਂਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
(i) ਗੁਰੁ ਨਾਨਕ ਦੇਵ ਜੀ
(ii) ਗੁਰੂ ਅੰਗਦ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(i) ਗੁਰੁ ਨਾਨਕ ਦੇਵ ਜੀ

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
(i) 1459 ਈ. ਵਿੱਚ
(ii) 1469 ਈ. ਵਿੱਚ
(iii) 1479 ਈ. ਵਿੱਚ
(iv) 1489 ਈ. ਵਿੱਚ
ਉੱਤਰ-
(ii) 1469 ਈ. ਵਿੱਚ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਸੀ ?
(i) ਕੀਰਤਪੁਰ ਸਾਹਿਬ
(ii) ਕਰਤਾਰਪੁਰ
(iii) ਤਲਵੰਡੀ
(iv) ਲਾਹੌਰ ਤੋਂ ।
ਉੱਤਰ-
(iii) ਤਲਵੰਡੀ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ ?
(i) ਮਹਿਤਾ ਕਾਲੂ ਜੀ
(ii) ਜੈ ਰਾਮ ਜੀ
(iii) ਸ੍ਰੀ ਚੰਦ ਜੀ
(iv) ਫੇਰੂਮਲ ਜੀ ।
ਉੱਤਰ-
(i) ਮਹਿਤਾ ਕਾਲੂ ਜੀ

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
(i) ਖੀਵੀ ਜੀ
(ii) ਤ੍ਰਿਪਤਾ ਜੀ
(iii) ਨਾਨਕੀ ਜੀ
(iv) ਗੁਜਰੀ ਜੀ ।
ਉੱਤਰ-
(ii) ਤ੍ਰਿਪਤਾ ਜੀ

ਪ੍ਰਸ਼ਨ 6.
ਹੇਠ ਲਿਖਿਆਂ ਵਿਚੋਂ ਕੌਣ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ ?
(i) ਬੇਬੇ ਨਾਨਕੀ ਜੀ
(ii) ਭਾਨੀ ਜੀ
(iii) ਦਾਨੀ ਜੀ
(iv) ਖੀਵੀ ਜੀ ।
ਉੱਤਰ-
(i) ਬੇਬੇ ਨਾਨਕੀ ਜੀ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਇਆਂ ਨਾਲ ਕੀਤਾ ਸੀ ?
(i) 10
(ii) 20
(iii) 30
(iv) 50.
ਉੱਤਰ-
(ii) 20.

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ?
(i) ਗੰਗਾ ਦੇਵੀ ਜੀ
(ii) ਸੁਲੱਖਣੀ ਜੀ
(iii) ਬੀਬੀ ਵੀਰੋ ਜੀ
(iv) ਬੀਬੀ ਭਾਨੀ ਜੀ ।
ਉੱਤਰ-
(ii) ਸੁਲੱਖਣੀ ਜੀ ।

ਪ੍ਰਸ਼ਨ 9.
ਮਹਿਤਾ ਕਾਲੂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਨੌਕਰੀ ਕਰਨ ਲਈ ਭੇਜਿਆ ਸੀ ?
(i) ਮੁਲਤਾਨ
(ii) ਸੀਤਾਪੁਰ
(iii) ਸੁਲਤਾਨਪੁਰ ਲੋਧੀ
(iv) ਕੀਰਤਪੁਰ ਸਾਹਿਬ ।
ਉੱਤਰ-
(iii) ਸੁਲਤਾਨਪੁਰ ਲੋਧੀ ।

ਪ੍ਰਸ਼ਨ 10.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਮੋਦੀਖਾਨੇ ਵਿੱਚ ਨੌਕਰੀ ਕੀਤੀ ?
(i) ਲਾਹੌਰ
(ii) ਦਿੱਲੀ
(iii) ਤਲਵੰਡੀ
(iv) ਸੁਲਤਾਨਪੁਰ ਲੋਧੀ ।
ਉੱਤਰ-
(iv) ਸੁਲਤਾਨਪੁਰ ਲੋਧੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 11.
ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?
(i) 20 ਸਾਲ
(ii) 22 ਸਾਲ
(iii) 26 ਸਾਲ
(iv) 30 ਸਾਲ ।
ਉੱਤਰ-
(iv) 30 ਸਾਲ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਉਦੇਸ਼ ਕੀ ਸੀ ?
(i) ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ
(ii) ਨਾਮ ਦਾ ਪ੍ਰਚਾਰ ਕਰਨਾ
(iii) ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ ?
(i) ਗੋਰਖਮਤਾ
(ii) ਹਰਿਦੁਆਰ
(iii) ਸੈਦਪੁਰ
(iv) ਕੁਰੂਕਸ਼ੇਤਰ ।
ਉੱਤਰ-
(iii) ਸੈਦਪੁਰ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਕਿੱਥੇ ਹੋਈ ਸੀ ?
(i) ਤਾਲੰਬਾ ਵਿਖੇ
(ii) ਸੈਦਪੁਰ ਵਿਖੇ
(iii) ਦਿੱਲੀ ਵਿਖੇ
(iv) ਧੂਰੀ ਵਿਖੇ ।
ਉੱਤਰ-
(i) ਤਾਲੰਬਾ ਵਿਖੇ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਜਾਦੂਗਰਨੀ ਨੂਰਸ਼ਾਹੀ ਨੂੰ ਕਿੱਥੇ ਮਿਲੇ ਸਨ ?
(i) ਗਯਾ
(ii) ਕਾਮਰੂਪ
(iii) ਧੁਬਰੀ
(iv) ਬਨਾਰਸ ।
ਉੱਤਰ-
(ii) ਕਾਮਰੂਪ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 16.
ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਮਾਤਮਾ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ?
(i) ਹਰਿਦੁਆਰ
(ii) ਕੁਰੂਕਸ਼ੇਤਰ
(iii) ਬਨਾਰਸ
(iv) ਜਗਨਨਾਥ ਪੁਰੀ ।
ਉੱਤਰ-
(iv) ਜਗਨਨਾਥ ਪੁਰੀ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਸ੍ਰੀਲੰਕਾ ਵਿੱਚ ਕਿਸ ਰਾਜੇ ਨੂੰ ਮਿਲੇ ਸਨ ?
(i) ਕ੍ਰਿਸ਼ਨਦੇਵ ਰਾਏ
(ii) ਭੋਲੇਨਾਥ
(iii) ਸ਼ਿਵਨਾਥ
(iv) ਸ਼ੰਕਰਦੇਵ ।
ਉੱਤਰ-
(iii) ਸ਼ਿਵਨਾਥ ।

ਪ੍ਰਸ਼ਨ 18.
ਹੇਠ ਲਿਖੇ ਕਿਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ?
(i) ਪਾਕਪਟਨ
(ii) ਸਿਆਲਕੋਟ
(iii) ਹਸਨ ਅਬਦਾਲ
(iv) ਗੋਰਖਮਤਾ ।
ਉੱਤਰ-
(iii) ਹਸਨ ਅਬਦਾਲ ।

ਪ੍ਰਸ਼ਨ 19.
ਮੱਕਾ ਵਿਖੇ ਕਿਹੜੇ ਕਾਜ਼ੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਾਅਬੇ ਵੱਲ ਪੈਰ ਕਰਕੇ ਸੌਣ ਤੋਂ ਮਨ੍ਹਾਂ ਕੀਤਾ ਸੀ ?
(i) ਬਹਾਉੱਦੀਨ
(ii) ਕੁਤਬਉੱਦੀਨ
(iii) ਰੁਕਨੁੱਦੀਨ
(iv) ਬਹਿਲੋਲ ।
ਉੱਤਰ-
(iii) ਰੁਕਨੁੱਦੀਨ ।

ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਦੀ ਬਗ਼ਦਾਦ ਵਿਖੇ ਕਿਸ ਨਾਲ ਮੁਲਾਕਾਤ ਹੋਈ ?
(i) ਸੱਜਣ ਠੱਗ
(ii) ਸ਼ੇਖ ਬਹਿਲੋਲ
(iii) ਬਾਬਰ
(iv) ਚੈਤੰਨਿਆ ਮਹਾਂਪ੍ਰਭੂ ।
ਉੱਤਰ-
(ii) ਸ਼ੇਖ ਬਹਿਲੋਲ ।

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਦੋਂ ਨਿਵਾਸ ਕੀਤਾ ?
(i) 1519 ਈ. ਵਿੱਚ
(ii) 1520 ਈ. ਵਿੱਚ
(iii) 1521 ਈ. ਵਿੱਚ
(iv) 1522 ਈ. ਵਿੱਚ ।
ਉੱਤਰ-
(iii) 1521 ਈ. ਵਿੱਚ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 22.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਾ ਕੀ ਸਰੂਪ ਹੈ ?
(i) ਉਹ ਸਰਵ-ਸ਼ਕਤੀਮਾਨ ਹੈ
(ii) ਉਹ ਹਮੇਸ਼ਾ ਰਹਿਣ ਵਾਲਾ ਹੈ
(iii) ਉਹ ਨਿਰਗੁਣ ਅਤੇ ਸਗੁਣ ਹੈ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 23.
ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਮਨਮੁੱਖ ਵਿਅਕਤੀ ਦੀ ਨਹੀਂ ਹੈ ?
(i) ਉਹ ਮਾਇਆ ਦੇ ਚੱਕਰਾਂ ਵਿੱਚ ਰਹਿੰਦਾ ਹੈ
(ii) ਉਹ ਹਮੇਸ਼ਾ ਨਾਮ ਦਾ ਜਾਪ ਕਰਦਾ ਹੈ
(iii) ਉਸ ਵਿੱਚ ਹਉਮੈ ਦੀ ਭਾਵਨਾ ਹੁੰਦੀ ਹੈ।
(iv) ਉਹ ਹਮੇਸ਼ਾ ਇੰਦਰਿਆਵੀ ਭੁੱਖਾਂ ਨਾਲ ਘਿਰਿਆ ਰਹਿੰਦਾ ਹੈ ।
ਉੱਤਰ-
(ii) ਉਹ ਹਮੇਸ਼ਾ ਨਾਮ ਦਾ ਜਾਪ ਕਰਦਾ ਹੈ ।

ਪ੍ਰਸ਼ਨ 24.
ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖਿਆਂ ਵਿਚੋਂ ਕਿਸ ਦਾ ਖੰਡਨ ਨਹੀਂ ਕੀਤਾ ?
(i) ਪੁਰੋਹਿਤ ਵਰਗ ਦਾ
(ii) ਜਾਤੀ ਪ੍ਰਥਾ ਦਾ
(iii) ਮੂਰਤੀ ਪੂਜਾ ਦਾ
(iv) ਇਸਤਰੀ-ਪੁਰਸ਼ ਬਰਾਬਰੀ ਦਾ ।
ਉੱਤਰ-
(iv) ਇਸਤਰੀ-ਪੁਰਸ਼ ਬਰਾਬਰੀ ਦਾ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਤਕ ਪਹੁੰਚਣ ਲਈ ਮਨੁੱਖ ਨੂੰ ਕਿਹੜਾ ਸਾਧਨ ਅਪਨਾਉਣਾ ਚਾਹੀਦਾ
ਹੈ ?
(i) ਨਾਮ ਦਾ ਸਿਮਰਨ ਕਰਨਾ
(ii) ਸੱਚੇ ਗੁਰੂ ਨੂੰ ਮਿਲਣਾ
(iii) ਪਰਮਾਤਮਾ ਦਾ ਹੁਕਮ ਮੰਨਣਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੇ ਕਿੰਨੇ ਵੈਰੀ ਦੱਸੇ ਹਨ ?
(i) ਦੋ .
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iv) ਪੰਜ ।

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਕਿਸ ਸਿਧਾਂਤ ‘ਤੇ ਚੱਲਣ ਲਈ ਹਰ ਵਿਅਕਤੀ ਲਈ ਜ਼ਰੂਰੀ ਦੱਸਿਆ ?
(i) ਕਿਰਤ ਕਰਨੀ
(ii) ਨਾਮ ਜਪਣਾ
(iii) ਵੰਡ ਛਕਣਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 28.
ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅਮਰਦਾਸ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(i) ਗੁਰੂ ਨਾਨਕ ਦੇਵ ਜੀ ਨੇ ।

ਪ੍ਰਸ਼ਨ 29.
ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ ?
(i) ਨਵੀਆਂ ਸੰਸਥਾਵਾਂ ਦੀ ਸਥਾਪਨਾ
(ii) ਜਾਤੀ ਪ੍ਰਥਾ ਦਾ ਵਿਰੋਧ
(iii) ਮੂਰਤੀ ਪੂਜਾ ਦਾ ਖੰਡਨ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 30.
ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
(i) ਭਾਈ ਜੇਠਾ ਜੀ
(ii) ਭਾਈ ਦੁਰਗਾ ਜੀ
(iii) ਭਾਈ ਲਹਿਣਾ ਜੀ
(iv) ਸ੍ਰੀ ਚੰਦ ਜੀ ।
ਉੱਤਰ-
(iii) ਭਾਈ ਲਹਿਣਾ ਜੀ ।

ਪ੍ਰਸ਼ਨ 31.
ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1519 ਈ. ਵਿੱਚ
(ii) 1529 ਈ. ਵਿੱਚ
(iii) 1539 ਈ. ਵਿੱਚ
(iv) 1549 ਈ. ਵਿੱਚ ।
ਉੱਤਰ-
(iii) 1539 ਈ. ਵਿੱਚ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੇ ਸੰਸਥਾਪਕ ਸਨ । 15ਵੀਂ ਸਦੀ ਵਿੱਚ ਜਦੋਂ ਉਨ੍ਹਾਂ ਦਾ ਜਨਮ ਹੋਇਆ ਤਾਂ ਧਰਤੀ ‘ਤੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ । ਲੋਕਾਂ ਵਿੱਚ ਅੰਧ-ਵਿਸ਼ਵਾਸ ਬਹੁਤ ਵੱਧ ਗਏ ਸਨ ।ਉਹ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਹਰ ਪਾਸੇ ਅਧਰਮ, ਝੂਠ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ । ਲੋਕ ਧਰਮ ਦੀ ਅਸਲੀਅਤ ਨੂੰ ਭੁੱਲ ਚੁੱਕੇ ਸਨ । ਇਹ ਸਿਰਫ ਆਡੰਬਰਾਂ ਅਤੇ ਕਰਮਕਾਂਡਾਂ ਦਾ ਇੱਕ ਦਿਖਾਵਾ ਜਿਹਾ ਬਣ ਕੇ ਰਹਿ ਗਿਆ ਸੀ । ਸ਼ਾਸਕ ਅਤੇ ਉਨ੍ਹਾਂ ਦੇ ਕਰਮਚਾਰੀ ਪਰਜਾ ਦੀ ਭਲਾਈ ਕਰਨ ਦੀ ਬਜਾਇ ਉਨ੍ਹਾਂ ‘ਤੇ ਜ਼ੁਲਮ ਕਰਦੇ ਸਨ । ਉਹ ਆਪਣਾ ਵਧੇਰੇ ਸਮਾਂ ਰੰਗਰਲੀਆਂ ਵਿੱਚ ਬਤੀਤ ਕਰਦੇ ਸਨ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਸੱਚਾ ਮਾਰਗ ਦਿਖਾਇਆ ।

1. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
2. ਗੁਰੁ ਨਾਨਕ ਦੇਵ ਜੀ ਦੇ ਜਨਮ ਸਮੇਂ ਸਮਾਜ ਦੀ ਹਾਲਤ ਕਿਹੋ ਜਿਹੀ ਸੀ ?
3. ਗੁਰੁ ਨਾਨਕ ਦੇਵ ਜੀ ਦੇ ਜਨਮ ਸਮੇਂ ਸ਼ਾਸਕ ਅਤੇ ਕਰਮਚਾਰੀ ਵਰਗ ਦਾ ਪਰਜਾ ਪ੍ਰਤੀ ਕੀ ਵਤੀਰਾ ਸੀ ?
4. ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਕਿਹੜਾ ਮਾਰਗ ਦਿਖਾਇਆ ?
5. ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕ ਧਰਮ ਦੀ ਅਸਲੀਅਤ ਨੂੰ ………………….. ਚੁੱਕੇ ਸਨ ।
ਉੱਤਰ-
1. ਸਿੱਖ ਧਰਮ ਦੇ ਸੰਸਥਾਪਕ ਗੁਰੁ ਨਾਨਕ ਦੇਵ ਜੀ ਸਨ ।
2. ਉਸ ਸਮੇਂ ਲੋਕਾਂ ਵਿੱਚ ਅੰਧ-ਵਿਸ਼ਵਾਸ ਬਹੁਤ ਵੱਧ ਗਏ ਸਨ ।
3. ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸ਼ਾਸਕ ਅਤੇ ਕਰਮਚਾਰੀ ਵਰਗ ਪਰਜਾ ‘ਤੇ ਬਹੁਤ ਜ਼ੁਲਮ ਕਰਦੇ ਸਨ ।
4. ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸੱਚ ਅਤੇ ਗਿਆਨ ਦਾ ਮਾਰਗ ਦਿਖਾਇਆ ।
5. ਭੁੱਲ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

2. 1499 ਈ. ਵਿੱਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜ਼ਿਆਦਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਨਾ ਠਹਿਰੇ ਅਤੇ ਉਹ ਦੇਸ਼ ਅਤੇ ਵਿਦੇਸ਼ਾਂ ਦੀ ਲੰਬੀ ਯਾਤਰਾ ਲਈ ਨਿਕਲ ਪਏ । ਗੁਰੂ ਨਾਨਕ ਦੇਵ ਜੀ ਨੇ ਲਗਭਗ 21 ਵਰੇ ਇਨ੍ਹਾਂ ਯਾਤਰਾਵਾਂ ਵਿੱਚ ਬਤੀਤ ਕੀਤੇ ! ਗੁਰੁ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਇਸ ਸਮੇਂ ਦੇ ਦੌਰਾਨ ਘਰ-ਬਾਰ ਤਿਆਗ ਕੇ ਇੱਕ ਉਦਾਸੀ ਵਾਂਗ ਘੁੰਮਦੇ ਫਿਰਦੇ ਰਹੇ । ਗੁਰੂ ਸਾਹਿਬ ਦੀਆਂ ਇਨ੍ਹਾਂ ਉਦਾਸੀਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਹਿਲਾ, ਗੁਰੂ ਜੀ ਨੇ ਆਪਣੀਆਂ ਉਦਾਸੀਆਂ ਸੰਬੰਧੀ ਕੋਈ ਵੇਰਵਾ ਨਹੀਂ ਲਿਖਿਆ । ਦੂਜਾ, ਇਨ੍ਹਾਂ ਉਦਾਸੀਆਂ ਸੰਬੰਧੀ ਸਾਨੂੰ ਕੋਈ ਸਮਕਾਲੀਨ ਸੋਮਾ ਨਹੀਂ ਮਿਲਦਾ ।

1. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ?
2. ਉਦਾਸੀਆਂ ਤੋਂ ਕੀ ਭਾਵ ਹੈ ?
3. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸੰਬੰਧੀ ਸਾਨੂੰ ਪੇਸ਼ ਆਉਂਦੀ ਕੋਈ ਇੱਕ ਔਕੜ ਦੱਸੋ ।
4. ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀਆਂ ਦੀ ਸ਼ੁਰੂਆਤ ਕਿੱਥੋਂ ਕੀਤੀ ?
5. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਸੀ ?
(i) 1469 ਈ.
(ii) 1479 ਈ.
(iii) 1489 ਈ.
(iv) 1499 ਈ. ।
ਉੱਤਰ-
1. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਸੁਲਤਾਨਪੁਰ ਲੋਧੀ ਵਿਖੇ ਹੋਈ ।
2. ਉਦਾਸੀਆਂ ਤੋਂ ਭਾਵ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਤੋਂ ਹੈ ।
3. ਇਨ੍ਹਾਂ ਉਦਾਸੀਆਂ ਸੰਬੰਧੀ ਸਾਨੂੰ ਕੋਈ ਸਮਕਾਲੀਨ ਸੋਮਾ ਨਹੀਂ ਮਿਲਦਾ ।
4. ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀਆਂ ਦੀ ਸ਼ੁਰੂਆਤ ਸੈਦਪੁਰ ਤੋਂ ਕੀਤੀ ।
5. 1499 ਈ. ।

3. ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਆਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ । ਇਸ ਹਮਲੇ ਸਮੇਂ ਮੁਗ਼ਲ ਫ਼ੌਜਾਂ ਨੇ ਵੱਡੀ ਗਿਣਤੀ ਵਿੱਚ ਨਿਰਦੋਸ਼ ਲੋਕਾਂ ਨੂੰ ਕਤਲ ਕਰ ਦਿੱਤਾ । ਸੈਦਪੁਰ ਵਿੱਚ ਭਾਰੀ ਲੁੱਟਮਾਰ ਕੀਤੀ ਗਈ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ । ਇਸਤਰੀਆਂ ਦੀ ਬਹੁਤ ਬੇਪਤੀ ਕੀਤੀ ਗਈ । ਹਜ਼ਾਰਾਂ ਦੀ ਗਿਣਤੀ ਵਿੱਚ ਪੁਰਸ਼ਾਂ, ਇਸਤਰੀਆਂ ਅਤੇ ਬੱਚਿਆਂ ਨੂੰ ਕੈਦੀ ਬਣਾ ਲਿਆ ਗਿਆ । ਇਨ੍ਹਾਂ ਕੈਦੀਆਂ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ । ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਆਪ ਆਇਆ । ਉਹ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਨਾ ਸਿਰਫ ਗੁਰੂ ਸਾਹਿਬ ਨੂੰ ਬਲਕਿ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ।

1. ਬਾਬਰ ਨੇ ਸੈਦਪੁਰ ‘ਤੇ ਹਮਲਾ ਕਦੋਂ ਕੀਤਾ ਸੀ ?
2. ਬਾਬਰ ਦੀ ਫ਼ੌਜ ਨੇ ਸੈਦਪੁਰ ਵਿਖੇ ਕੀ ਕੀਤਾ ?
3. ਕੀ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੈਦਪੁਰ ਵਿਖੇ ਕੈਦ ਕੀਤਾ ਸੀ ?
4. ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੇ ਕੀ ਕਿਹਾ ?
5. ਬਾਬਰ ਦੀ ਫ਼ੌਜ ਨੇ ਸੈਦਪੁਰ ਵਿਖੇ ਇਸਤਰੀਆਂ ਨਾਲ ਕੀ ਸਲੂਕ ਕੀਤਾ ?
(i) ਉਨ੍ਹਾਂ ਨੂੰ ਬੇਇੱਜਤ ਕੀਤਾ ਗਿਆ ।
(ii) ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਗਿਆ
(iii) ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ
(iv) ਉੱਪਰ ਲਿਖਿਆ ਵਿੱਚੋਂ ਕੋਈ ਨਹੀਂ ।
ਉੱਤਰ-
1. ਬਾਬਰ ਨੇ ਸੈਦਪੂਰ ਤੇ 1520 ਈ. ਵਿੱਚ ਹਮਲਾ ਕੀਤਾ ਸੀ ।
2. ਬਾਬਰ ਦੀ ਫ਼ੌਜ ਨੇ ਸੈਦਪੁਰ ਵਿਖੇ ਵੱਡੀ ਗਿਣਤੀ ਵਿੱਚ ਲੁੱਟਮਾਰ ਕੀਤੀ ।
3. ਜੀ ਹਾਂ, ਬਾਬਰ ਨੇ ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ ।
4. ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੇ ਗੁਰੂ ਸਾਹਿਬ ਅਤੇ ਬਹੁਤ ਸਾਰੇ ਹੋਰ
ਕੈਦੀਆਂ ਨੂੰ ਵੀ ਰਿਹਾਅ ਕਰਨ ਦੇ ਹੁਕਮ ਦਿੱਤੇ ।
5. ਉਨ੍ਹਾਂ ਨੂੰ ਬੇਇੱਜਤ ਕੀਤਾ ਗਿਆ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

4. ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ 1521 ਈ. ਵਿੱਚ ਕਰਤਾਰਪੁਰ (ਭਾਵ ਈਸ਼ਵਰ ਦਾ ਨਗਰ) ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇਸੇ ਸਥਾਨ ‘ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ । ਇਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦਾ ਸੀ । ਇਸ ਸੰਗਤ ਵਿੱਚ ਹਰ ਇਸਤਰੀ-ਪੁਰਸ਼ ਨੂੰ ਬਿਨਾਂ ਕਿਸੇ ਵਿਤਕਰੇ ਦੇ ਸ਼ਾਮਲ ਹੋਣ ਦਾ ਅਧਿਕਾਰ ਸੀ । ਇਸ ਵਿੱਚ ਕੇਵਲ ਇੱਕ ਅਕਾਲਪੁਰਖ ਦੇ ਨਾਮ ਦਾ ਜਾਪ ਹੁੰਦਾ ਸੀ । ਪੰਗਤ ਤੋਂ ਭਾਵ ਸੀ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ । ਲੰਗਰ ਵਿੱਚ ਜਾਤਪਾਤ ਜਾਂ ਧਰਮ ਆਦਿ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਇਹ ਦੋਵੇਂ ਸੰਸਥਾਵਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਕਰਨ ਵਿੱਚ ਸਹਾਇਕ ਸਿੱਧ ਹੋਈਆਂ। ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ ।

1. ਕਰਤਾਰਪੁਰ ਤੋਂ ਕੀ ਭਾਵ ਹੈ ?
2. ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਿਹੜੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ?
3. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ?
4. ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਲਿਖੋ ।
5. ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਸਥਾਪਨਾ ਕਦੋਂ ਕੀਤੀ ਸੀ ?
(i) 1591 ਈ. ਵਿੱਚ
(ii) 1511 ਈ. ਵਿੱਚ
(iii) 1521 ਈ. ਵਿੱਚ
(iv) 1531 ਈ. ਵਿੱਚ !
ਉੱਤਰ-
1. ਕਰਤਾਰਪੁਰ ਤੋਂ ਭਾਵ ਹੈ ਈਸ਼ਵਰ ਦਾ ਨਗਰ ।
2. ਗੁਰੁ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ।
3. ਗੁਰੂ ਨਾਨਕ ਦੇਵ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ ।
4. ਗੁਰੂ ਨਾਨਕ ਦੇਵ ਜੀ ਦੀਆਂ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਹਨ ।
5. 1521 ਈ. ਵਿੱਚ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

Punjab State Board PSEB 12th Class History Book Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ Textbook Exercise Questions and Answers.

PSEB Solutions for Class 12 History Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

Long Answer Type Questions

ਪ੍ਰਸ਼ਨ 1.
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਹਰਿ ਰਾਏ ਜੀ ਦਾ ਸਮਾਂ ਕਿਉਂ ਮਹੱਤਵਪੂਰਨ ਹੈ ? (Why is pontificate of Guru Har Rai Ji considered important in the development of Sikhism ?)
ਜਾਂ
ਗੁਰੂ ਹਰਿ ਰਾਏ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Har Rai Ji.)
ਜਾਂ
ਗੁਰੂ ਹਰਿ ਰਾਏ ਜੀ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Guru Har Rai Ji ?)
ਉੱਤਰ-
ਗੁਰੂ ਹਰਿ ਰਾਏ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਹੇਠ ਲਿਖੇ ਕਾਰਜ ਕੀਤੇ-

1. ਗੁਰੂ ਹਰਿ ਰਾਏ ਜੀ ਅਧੀਨ ਸਿੱਖ ਧਰਮ ਦਾ ਵਿਕਾਸ – ਗਰ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਿੰਨ ਪ੍ਰਸਿੱਧ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਨੂੰ ਬਖ਼ਸ਼ੀਸ਼ਾਂ ਕਹਿੰਦੇ ਸਨ । ਪਹਿਲੀ ਬਖ਼ਸ਼ੀਸ਼ ਭਗਤ ਗੀਰ ਦੀ ਸੀ । ਉਸ ਨੇ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ । ਇਨ੍ਹਾਂ ਵਿੱਚੋਂ ਪਟਨਾ, ਬਰੇਲੀ ਅਤੇ ਰਾਜਗਿਰੀ ਦੇ ਕੇਂਦਰ ਪ੍ਰਸਿੱਧ ਹਨ । ਇਸੇ ਤਰ੍ਹਾਂ ਸੁਥਰਾ ਸ਼ਾਹ ਨੂੰ ਦਿੱਲੀ, ਭਾਈ ਫੇਰੂ ਨੂੰ ਰਾਜਸਥਾਨ, ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧ ਜੀ ਨੂੰ ਮੁਲਤਾਨ ਭੇਜਿਆ ਗਿਆ ਅਤੇ ਆਪ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ : ਜਲੰਧਰ, ਕਰਤਾਰਪੁਰ, ਹਕੀਮਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਹਿਸਾਰ ਆਦਿ ਗਏ ।

2. ਫੂਲ ਨੂੰ ਅਸ਼ੀਰਵਾਦ – ਇਕ ਦਿਨ ਕਾਲਾ ਨਾਮੀ ਸ਼ਰਧਾਲੂ ਆਪਣੇ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲਿਆਇਆ । ਉਨ੍ਹਾਂ ਦੀ ਤਰਸਯੋਗ ਹਾਲਤ ਵੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਕਿ ਇੱਕ ਦਿਨ ਉਹ ਬਹੁਤ ਅਮੀਰ ਬਣਨਗੇ । ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚ ਨਿਕਲੀ । ਫੂਲ ਨੇ ਫੂਲਕੀਆਂ ਰਿਆਸਤ ਦੀ ਸਥਾਪਨਾ ਕੀਤੀ ।

3. ਦਾਰਾ ਦੀ ਸਹਾਇਤਾ – ਗੁਰੂ ਹਰਿ ਰਾਏ ਜੀ ਦੇ ਸਮੇਂ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਸੀ । ਉਹ ਔਰੰਗਜ਼ੇਬ ਦਾ ਵੱਡਾ ਭਰਾ ਸੀ । ਸੱਤਾ ਪ੍ਰਾਪਤ ਕਰਨ ਦੇ ਯਤਨ ਵਿੱਚ ਔਰੰਗਜ਼ੇਬ ਨੇ ਉਸ ਨੂੰ ਜ਼ਹਿਰ ਦੇ ਦਿੱਤਾ । ਇਸ ਕਰਕੇ ਉਹ ਬਹੁਤ ਬਿਮਾਰ ਹੋ ਗਿਆ । ਦਾਰਾ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗਿਆ | ਗੁਰੂ ਸਾਹਿਬ ਨੇ ਅਣਮੋਲ ਜੜੀਆਂਬਟੀਆਂ ਦੇ ਕੇ ਦਾਰਾ ਦਾ ਇਲਾਜ ਕੀਤਾ । ਇਸ ਕਰਕੇ ਉਹ ਗੁਰੂ ਸਾਹਿਬ ਦਾ ਅਹਿਸਾਨਮੰਦ ਹੋ ਗਿਆ । ਉਹ ਅਕਸਰ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ।

4. ਗੁਰੂ ਹਰਿ ਰਾਏ ਜੀ ਨੂੰ ਦਿੱਲੀ ਬੁਲਾਇਆ ਗਿਆ – ਔਰੰਗਜ਼ੇਬ ਨੂੰ ਸ਼ੱਕ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸਲੋਕ ਇਸਲਾਮ ਧਰਮ ਦੇ ਵਿਰੁੱਧ ਹਨ । ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸ ਨੇ ਆਪ ਜੀ ਨੂੰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ । ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਔਰੰਗਜ਼ੇਬ ਕੋਲ ਭੇਜਿਆ । ਔਰੰਗਜ਼ੇਬ ਦੇ ਕ੍ਰੋਧ ਤੋਂ ਬਚਣ ਲਈ ਰਾਮ ਰਾਏ ਨੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ । ਇਸ ਕਾਰਨ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਹਮੇਸ਼ਾਂ ਲਈ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ।

5. ਉੱਤਰਾਧਿਕਾਰੀ ਦੀ ਨਿਯੁਕਤੀ – ਗੁਰੂ ਹਰਿ ਰਾਏ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਸੌਂਪ ਦਿੱਤੀ । 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਜੀ ਕੀਰਤਪੁਰ ਸਾਹਿਬ ਵਿਖੇ ਜੋਤੀਜੋਤ ਸਮਾ ਗਏ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 2.
ਧੀਰ ਮਲ ਸੰਬੰਧੀ ਇੱਕ ਸੰਖੇਪ ਨੋਟ ਲਿਖੋ । (Write a short note about Dhirmal.)
ਉੱਤਰ-
ਧੀਰ ਮਲ ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ ।ਉਹ ਕਾਫ਼ੀ ਸਮੇਂ ਤੋਂ ਗੁਰਗੱਦੀ ਲੈਣ ਦੇ ਯਤਨ ਕਰ ਰਿਹਾ ਸੀ । ਬਕਾਲਾ ਵਿਖੇ ਜੋ ਵੱਖ-ਵੱਖ 22 ਮੰਜੀਆਂ ਸਥਾਪਿਤ ਹੋਈਆਂ ਉਨ੍ਹਾਂ ਵਿੱਚੋਂ ਇੱਕ ਧੀਰ ਮਲ ਦੀ ਵੀ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ । ਉਸ ਨੇ ਸ਼ੀਹ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ । ਇੱਕ ਦਿਨ ਮੀਂਹ ਅਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਦੇ ਦੌਰਾਨ ਗੁਰੂ ਸਾਹਿਬ ਦੇ ਮੋਢੇ ‘ਤੇ ਇੱਕ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਏ ਪਰ ਉਹ ਸ਼ਾਂਤ ਬਣੇ ਰਹੇ ।

ਮੀਂਹ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਾਮਾਨ ਲੁੱਟ ਲਿਆ । ਇਸ ਘਟਨਾ ਕਾਰਨ ਸਿੱਖ ਬੜੇ ਰੋਹ ਵਿੱਚ ਆਏ ਅਤੇ ਉਨ੍ਹਾਂ ਨੇ ਮੱਖਣ ਸ਼ਾਹ ਦੀ ਅਗਵਾਈ ਵਿੱਚ ਧੀਰ ਮਲ ਦੇ ਘਰ ਹਮਲਾ ਕਰ ਦਿੱਤਾ ।ਉਨ੍ਹਾਂ ਨੇ ਨਾ ਸਿਰਫ ਧੀਰ ਮਲ ਅਤੇ ਸ਼ੀਹ ਨੂੰ ਗ੍ਰਿਫ਼ਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ ਸਗੋਂ ਗੁਰੂ ਸਾਹਿਬ ਦਾ ਲੁੱਟਿਆ ਹੋਇਆ ਸਾਮਾਨ ਵੀ ਵਾਪਸ ਲੈ ਆਂਦਾ । ਧੀਰ ਮਲ ਅਤੇ ਮੀਂਹ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

ਪ੍ਰਸ਼ਨ 3.
ਗੁਰੂ ਹਰਿ ਕ੍ਰਿਸ਼ਨ ਜੀ ‘ਤੇ ਇੱਕ ਸੰਖੇਪ ਨੋਟ ਲਿਖੋ ।ਉਨ੍ਹਾਂ ਨੂੰ ‘ਬਾਲ’ ਗੁਰੂ ਕਿਉਂ ਕਿਹਾ ਜਾਂਦਾ ਸੀ ? (Write a brief note on Guru Harkrishan Ji. Why was he called Bal Guru ?)
ਜਾਂ
ਗੁਰੂ ਹਰਿ ਕ੍ਰਿਸ਼ਨ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Harkrishan Ji.)
ਜਾਂ
ਗੁਰੂ ਹਰਿਕ੍ਰਿਸ਼ਨ ਜੀ ਦੇ ਬਾਰੇ ਇੱਕ ਵਿਸਥਾਰ ਪੂਰਵਕ ਨੋਟ ਲਿਖੋ । (Explain in detail about Guru Har Krishan Ji) ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ । ਆਪ ਜੀ ਦੇ ਗੁਰੂਕਾਲ (1661-1664 ਈ.) ਸਮੇਂ ਸਿੱਖ ਪੰਥ ਨੇ ਜੋ ਵਿਕਾਸ ਕੀਤਾ ਉਸ ਦਾ ਸੰਖੇਪ ਵੇਰਵਾ ਹੇਠ ਲਿਖਿਆ ਹੈ :-

1. ਗੁਰਗੱਦੀ ਦੀ ਪ੍ਰਾਪਤੀ – ਗੁਰੂ ਹਰਿ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਉਸ ਦੀ ਅਯੋਗਤਾ, ਜੋ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਗੁਰਬਾਣੀ ਦਾ ਗ਼ਲਤ ਅਰਥ ਕੱਢ ਕੇ ਦਿਖਾਈ ਸੀ, ਦੇ ਕਾਰਨ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ਸੀ । ਗੁਰੂ ਹਰਿ ਰਾਏ ਜੀ ਨੇ 6 ਅਕਤੂਬਰ, 1661 ਈ. ਨੂੰ ਹਰਿ ਕ੍ਰਿਸ਼ਨ ਜੀ ਨੂੰ ਗੱਦੀ ਸੌਂਪ ਦਿੱਤੀ । ਉਸ ਸਮੇਂ ਹਰਿ ਕ੍ਰਿਸ਼ਨ ਜੀ ਦੀ ਉਮਰ ਸਿਰਫ਼ ਪੰਜ ਸਾਲ ਸੀ । ਇਸੇ ਕਾਰਨ ਸਿੱਖ ਇਤਿਹਾਸ ਵਿਚ ਆਪ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਆਪ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

2. ਰਾਮ ਰਾਏ ਦੀ ਵਿਰੋਧਤਾ – ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਗੁਰੂ ਹਰਿ ਰਾਏ ਜੀ ਉਸ ਨੂੰ ਪਹਿਲਾਂ ਹੀ ਗੁਰਗੱਦੀ ਤੋਂ ਬੇਦਖ਼ਲ ਕਰ ਚੁੱਕੇ ਸਨ । ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰਗੱਦੀ ਹਰਿ ਕ੍ਰਿਸ਼ਨ ਜੀ ਨੂੰ ਸੌਂਪੀ ਗਈ ਹੈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੱਦੀ ਹਥਿਆਉਣ ਲਈ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ।

3. ਗੁਰੂ ਸਾਹਿਬ ਦਾ ਦਿੱਲੀ ਜਾਣਾ – ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਕੰਮ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਸੌਂਪਿਆ । ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਗੁਰੂ ਜੀ ਪਾਸ ਭੇਜਿਆ | ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਅਤੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ | ਪਰ ਪਰਸ ਰਾਮ ਦੇ ਇਹ ਕਹਿਣ ‘ਤੇ ਕਿ ਦਿੱਲੀ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੇਤਾਬ ਹਨ, ਗੁਰੂ ਜੀ ਨੇ ਦਿੱਲੀ ਜਾਣਾ ਤਾਂ ਮੰਨ ਲਿਆ ਪਰ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ । ਗੁਰੂ ਜੀ 1664 ਈ. ਵਿੱਚ ਦਿੱਲੀ ਚਲੇ ਗਏ ਅਤੇ ਰਾਜਾ ਜੈ ਸਿੰਘ ਦੇ ਘਰ ਠਿਕਾਣਾ ਕਰਨ ਲਈ ਮੰਨ ਗਏ । ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਜਾਂ ਨਹੀਂ ਇਸ ਸੰਬੰਧੀ ਇਤਿਹਾਸਕਾਰਾਂ ਵਿਚ ਬਹੁਤ ਮਤਭੇਦ ਪਾਏ ਜਾਂਦੇ ਹਨ ।

4. ਜੋਤੀ – ਜੋਤ ਸਮਾਉਣਾ-ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਹਰਿ ਕ੍ਰਿਸ਼ਨ ਜੀ ਨੇ ਇਨ੍ਹਾਂ ਬਿਮਾਰਾਂ, ਗ਼ਰੀਬਾਂ ਅਤੇ ਅਨਾਥਾਂ ਦੀ ਤਨ, ਮਨ ਅਤੇ ਧਨ ਨਾਲ ਅਣਥੱਕ ਸੇਵਾ ਕੀਤੀ ! ਪਰ ਇਸ ਨਾਮੁਰਾਦ ਬਿਮਾਰੀ ਦਾ ਉਹ ਆਪ ਸ਼ਿਕਾਰ ਹੋ ਗਏ । ਇਸ ਕਾਰਨ ਉਹ ਆਪ 30 ਮਾਰਚ, 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ । ਆਪ ਜੀ ਦੀ ਯਾਦ ਵਿਚ ਇੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਕੀਤਾ ਗਿਆ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਹਰਿ ਰਾਏ ਜੀ (Guru Har Rai Ji)

ਪ੍ਰਸ਼ਨ 1.
ਗੁਰੂ ਹਰਿ ਰਾਏ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦੇ ਸੰਬੰਧ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about life and achievements of Guru Har Rai Ji ?)
ਉੱਤਰ-
ਗੁਰੂ ਹਰਿ ਰਾਏ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ । ਉਨ੍ਹਾਂ ਦੇ ਗੁਰੂ ਕਾਲ (1645 ਈ. ਤੋਂ 1661 ਈ.) ਨੂੰ ਸਿੱਖ ਪੰਥ ਦਾ ਸ਼ਾਂਤੀਕਾਲ ਕਿਹਾ ਜਾ ਸਕਦਾ ਹੈ । ਗੁਰੂ ਹਰਿ ਰਾਏ ਜੀ ਦੇ ਆਰੰਭਿਕ ਜੀਵਨ ਅਤੇ ਉਨ੍ਹਾਂ ਦੇ ਅਧੀਨ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਹਰਿ ਰਾਏ ਜੀ ਦਾ ਜਨਮ 30 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਨਾਂ ਦੇ ਸਥਾਨ ‘ਤੇ ਹੋਇਆ । ਉਨ੍ਹਾਂ ਦੇ ਮਾਤਾ ਜੀ ਦਾ ਨਾਮ ਬੀਬੀ ਨਿਹਾਲ ਕੌਰ ਸੀ । ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ।

2. ਬਚਪਨ ਅਤੇ ਵਿਆਹ (Childhood and Marriage) – ਆਪ ਜੀ ਬਚਪਨ ਤੋਂ ਹੀ ਸੰਤ ਸਭਾ, ਮਿੱਠ ਬੋਲੜੇ ਅਤੇ ਕੋਮਲ ਹਿਰਦੇ ਦੇ ਮਾਲਕ ਸਨ । ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਹਰਿ ਰਾਏ ਸਾਹਿਬ ਬਾਗ਼ ਵਿੱਚ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਦੇ ਚੋਲੇ ਨਾਲ ਅੜ ਕੇ ਕੁਝ ਫੁੱਲ ਥੱਲੇ ਡਿੱਗ ਪਏ । ਇਹ ਦੇਖ ਕੇ ਆਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ । ਆਪ ਜੀ ਕਿਸੇ ਦਾ ਵੀ ਦੁੱਖ ਸਹਿਣ ਨਹੀਂ ਕਰ ਸਕਦੇ ਸਨ । ਜਦੋਂ, ਆਪ ਜੀ ਦਸ ਵਰ੍ਹਿਆਂ ਦੇ ਹੋਏ ਤਾਂ ਆਪ ਜੀ ਦਾ ਵਿਆਹ ਅਨੂਪ ਸ਼ਹਿਰ ਯੂ. ਪੀ.) ਦੇ ਦਇਆ ਰਾਮ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ ! ਆਪ ਦੇ ਘਰ ਦੋ ਪੁੱਤਰਾਂ ਰਾਮ ਰਾਏ ਅਤੇ ਹਰਿ ਕ੍ਰਿਸ਼ਨ ਨੇ ਜਨਮ ਲਿਆ ।

3. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਗੁਰੂ ਹਰਿਗੋਬਿੰਦ ਜੀ ਦੇ ਪੰਜ ਪੁੱਤਰ ਸਨ । ਬਾਬਾ ਗੁਰਦਿੱਤਾ, ਅਣੀ ਰਾਏ ਅਤੇ ਬਾਬਾ ਅਟੱਲ ਰਾਏ ਜੀ ਆਪਣੇ ਪਿਤਾ ਦੇ ਜੀਵਨ ਸਮੇਂ ਹੀ ਅਕਾਲ ਚਲਾਣਾ ਕਰ ਗਏ ਸਨ | ਬਾਕੀ ਦੋਹਾਂ ਵਿੱਚੋਂ ਸੂਰਜ ਮਲ ਜ਼ਰੂਰਤ ਤੋਂ ਵੱਧ ਸੰਸਾਰਿਕ ਮਾਮਲਿਆਂ ਵਿੱਚ ਰੁੱਝੇ ਹੋਏ ਸਨ ਅਤੇ ਤੇਗ਼ ਬਹਾਦਰ ਜੀ ਬਿਲਕੁਲ ਨਹੀਂ । ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿ ਰਾਏ ਜੀ ਨੂੰ ਆਪਣਾ ਵਾਰਸ ਥਾਪਿਆ । ਆਪ 8 ਮਾਰਚ, 1645 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ । ਇਸ ਤਰ੍ਹਾਂ ਆਪ ਸਿੱਖਾਂ ਦੇ ਸੱਤਵੇਂ ਗੁਰੂ ਬਣੇ ।

4. ਗੁਰੂ ਹਰਿ ਰਾਏ ਜੀ ਅਧੀਨ ਸਿੱਖ ਧਰਮ ਦਾ ਵਿਕਾਸ (Development of Sikhism under Guru Har Rai Ji) – ਗੁਰੂ ਹਰਿ ਰਾਏ ਜੀ 1645 ਈ. ਤੋਂ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਆਪ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਿੰਨ ਪ੍ਰਸਿੱਧ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਨੂੰ ਬਖ਼ਸ਼ੀਸ਼ਾਂ ਕਹਿੰਦੇ ਸਨ । ਪਹਿਲੀ ਬਖ਼ਸ਼ੀਸ਼ ਇੱਕ ਭਗਤ ਗੀਰ ਦੀ ਸੀ ਜਿਸ ਦੀ ਭਗਤੀ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਸ ਦਾ ਨਾਂ ਭਗਤ ਭਗਵਾਨ ਰੱਖ ਦਿੱਤਾ । ਉਸ ਨੇ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ । ਇਨ੍ਹਾਂ ਵਿੱਚੋਂ ਪਟਨਾ, ਬਰੇਲੀ ਅਤੇ ਰਾਜਗਿਰੀ ਦੇ ਕੇਂਦਰ ਪ੍ਰਸਿੱਧ ਹਨ । ਦੂਸਰੀ ਬਖ਼ਸ਼ੀਸ਼ ਸੁਥਰਾ ਸ਼ਾਹ ਦੀ ਸੀ । ਉਸ ਨੂੰ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਭੇਜਿਆ ਗਿਆ । ਤੀਸਰੀ ਬਖ਼ਸ਼ੀਸ਼ ਭਾਈ ਫੇਰੂ ਦੀ ਸੀ । ਉਸ ਨੂੰ ਰਾਜਸਥਾਨ ਭੇਜਿਆ ਗਿਆ । ਇਸੇ ਤਰ੍ਹਾਂ ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧ ਜੀ ਨੂੰ ਮੁਲਤਾਨ ਭੇਜਿਆ ਗਿਆ ਅਤੇ ਆਪ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ : ਜਲੰਧਰ, ਕਰਤਾਰਪੁਰ, ਹਕੀਮਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਹਿਸਾਰ ਆਦਿ ਗਏ ।

5. ਫੂਲ ਨੂੰ ਅਸ਼ੀਰਵਾਦ (Blessings to Phul) – ਇਕ ਦਿਨ ਕਾਲਾ ਨਾਮੀ ਸ਼ਰਧਾਲੂ ਆਪਣੇ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਲਿਆਇਆ । ਉਨ੍ਹਾਂ ਦੀ ਤਰਸਯੋਗ ਹਾਲਤ ਵੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਕਿ ਇੱਕ ਦਿਨ ਉਹ ਬਹੁਤ ਅਮੀਰ ਬਣਨਗੇ । ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚ ਨਿਕਲੀ । ਫੂਲ ਦੀ ਔਲਾਦ ਨੇ ਫੂਲਕੀਆਂ ਰਿਆਸਤ ਦੀ ਸਥਾਪਨਾ ਕੀਤੀ ।

6. ਦਾਰਾ ਦੀ ਸਹਾਇਤਾ (Help to Prince Dara) – ਗੁਰੂ ਹਰਿ ਰਾਏ ਸਾਹਿਬ ਦੇ ਸਮੇਂ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਸੀ । ਉਹ ਔਰੰਗਜ਼ੇਬ ਦਾ ਵੱਡਾ ਭਰਾ ਸੀ । ਸੱਤਾ ਪ੍ਰਾਪਤ ਕਰਨ ਦੇ ਯਤਨ ਵਿੱਚ ਔਰੰਗਜ਼ੇਬ ਨੇ ਉਸ ਨੂੰ ਜ਼ਹਿਰ ਦੇ ਦਿੱਤਾ । ਇਸ ਕਰਕੇ ਉਹ ਬਹੁਤ ਬੀਮਾਰ ਹੋ ਗਿਆ । ਦਾਰਾ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਮੰਗਿਆ । ਗੁਰੂ ਸਾਹਿਬ ਨੇ ਅਣਮੋਲ ਜੜੀਆਂ ਬੂਟੀਆਂ ਦੇ ਕੇ ਦਾਰਾ ਦਾ ਇਲਾਜ ਕੀਤਾ । ਇਸ ਕਰਕੇ ਉਹ ਗੁਰੂ ਸਾਹਿਬ ਦਾ ਅਹਿਸਾਨਮੰਦ ਹੋ ਗਿਆ । ਉਹ ਅਕਸਰ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ ।

7. ਗੁਰੂ ਹਰਿ ਰਾਏ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ (Guru Har Rai Sahib was Summoned to Delhi) – ਔਰੰਗਜ਼ੇਬ ਨੂੰ ਸ਼ੱਕ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸਲੋਕ ਇਸਲਾਮ ਧਰਮ ਦੇ ਵਿਰੁੱਧ ਹਨ | ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸ ਨੇ ਆਪ ਜੀ ਨੂੰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ । ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜ਼ੇਬ ਕੋਲ ਭੇਜਿਆ | ਔਰੰਗਜ਼ੇਬ ਨੇ “ਆਸਾ ਦੀ ਵਾਰ` ਵਿੱਚੋਂ ਇੱਕ ਪੰਕਤੀ ਵੱਲ ਇਸ਼ਾਰਾ ਕਰਦਿਆਂ ਉਸ ਤੋਂ ਪੁੱਛਿਆ ਕਿ ਇਸ ਪੰਕਤੀ ਵਿੱਚ ਮੁਸਲਮਾਨਾਂ ਦੀ ਵਿਰੋਧਤਾ ਕਿਉਂ ਕੀਤੀ ਹੋਈ ਹੈ । ਇਹ ਪੰਕਤੀ ਸੀ,

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ॥
ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ॥

ਇਸ ਦਾ ਅਰਥ ਸੀ, ‘ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਭੱਠੇ ਵਿੱਚ ਚਲੀ ਜਾਏਗੀ ਜੋ ਉਸ ਤੋਂ ਬਰਤਨ ਤੇ ਇੱਟਾਂ ਬਣਾਏਗਾ । ਜਿਉਂ-ਜਿਉਂ ਉਹ ਜਲੇਗੀ ਤਿਉਂ-ਤਿਉਂ ਮਿੱਟੀ ਚਿੱਲਾਏਗੀ ।’ ਔਰੰਗਜ਼ੇਬ ਦੇ ਕ੍ਰੋਧ ਤੋਂ ਬਚਣ ਲਈ ਰਾਮ ਰਾਏ ਨੇ ਕਿਹਾ ਕਿ ਇਸ ਤੁਕ ਵਿੱਚ ਗਲਤੀ ਨਾਲ ਬੇਈਮਾਨ’ ਸ਼ਬਦ ਦੀ ਥਾਂ ਮੁਸਲਮਾਨ ਸ਼ਬਦ ਲਿਖਿਆ ਗਿਆ ਹੈ । ਗੁਰੂ ਗ੍ਰੰਥ ਸਾਹਿਬ ਦੀ ਇਸ ਹੱਤਕ ਕਾਰਨ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਹਮੇਸ਼ਾਂ ਲਈ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ।

8. ਉੱਤਰਾਧਿਕਾਰੀ ਦੀ ਨਿਯੁਕਤੀ (Nomination of the Successor) – ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਸੌਂਪ ਦਿੱਤੀ । 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਜੀ ਜੋਤੀ-ਜੋਤ ਸਮਾ ਗਏ ।

9. ਗੁਰੂ ਹਰਿ ਰਾਏ ਜੀ ਦੇ ਕੰਮਾਂ ਦਾ ਮੁੱਲਾਂਕਣ (Estimate of the works of Guru Har Rai Ji) – ਗੁਰੂ ਹਰਿ ਰਾਏ ਜੀ ਹਾਲਾਂਕਿ ਛੋਟੀ ਉਮਰ ਵਿੱਚ ਹੀ ਜੋਤੀ-ਜੋਤ ਸਮਾ ਗਏ ਪਰ ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਦਿੱਤਾ । ਆਪ ਜੀ ਨੇ ਮਾਝੇ, ਦੁਆਬੇ ਅਤੇ ਮਾਲਵੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ | ਆਪ ਜੀ ਨੇ ਸੰਗਤ ਅਤੇ ਪੰਗਤ ਦੀ ਮਰਿਆਦਾ ਨੂੰ ਜ਼ੋਰ-ਸ਼ੋਰ ਨਾਲ ਜਾਰੀ ਰੱਖਿਆ । ਆਪ ਜੀ ਦੇ ਦਵਾਖ਼ਾਨੇ ਵਿੱਚ ਬਿਨਾਂ ਕਿਸੇ ਭੇਦ-ਭਾਵ ਦੇ ਮੁਫ਼ਤ ਇਲਾਜ ਅਤੇ ਸੇਵਾ ਪ੍ਰਦਾਨ ਕੀਤੀ ਜਾਂਦੀ ਸੀ । ਇਸ ਤਰ੍ਹਾਂ ਆਪ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਗੁਰੂ ਹਰਿ ਕ੍ਰਿਸ਼ਨ ਜੀ (Guru Har Krishan Ji)

ਪ੍ਰਸ਼ਨ 2.
ਗੁਰੂ ਹਰਿ ਕ੍ਰਿਸ਼ਨ ਜੀ ਦੇ ਸਮੇਂ ਹੋਏ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵੇਰਵਾ ਦਿਓ ।
(Give a brief account of the development of Sikhism during the pontificate of Guru Har Krishan Ji.)
ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ । ਆਪ ਜੀ ਨੂੰ ਸਿੱਖ ਇਤਿਹਾਸ ਵਿੱਚ ‘ਬਾਲ ਗੁਰੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ | ਆਪ 1661 ਈ. ਤੋਂ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਆਪ ਜੀ ਦੇ ਗੁਰੂਕਾਲ ਸਮੇਂ ਸਿੱਖ ਪੰਥ ਨੇ ਜੋ ਵਿਕਾਸ ਕੀਤਾ ਉਸ ਦਾ ਸੰਖੇਪ ਵੇਰਵਾ ਹੇਠ ਲਿਖਿਆ ਹੈ :-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ । ਆਪ ਗੁਰੂ ਹਰਿ ਰਾਏ ਸਾਹਿਬ ਜੀ ਦੇ ਛੋਟੇ ਪੁੱਤਰ ਸਨ । ਆਪ ਜੀ ਦੀ ਮਾਤਾ ਜੀ ਦਾ ਨਾਂ ਸੁਲੱਖਣੀ ਜੀ ਸੀ । ਰਾਮ ਰਾਏ ਆਪ ਜੀ ਦੇ ਵੱਡੇ ਭਰਾ ਸਨ ।

2. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਉਸ ਦੀ ਅਯੋਗਤਾ ਜੋ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰਬਾਣੀ ਦਾ ਗਲਤ ਅਰਥ ਕੱਢ ਕੇ ਦਿਖਾਈ ਸੀ, ਦੇ ਕਾਰਨ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ਸੀ । 6 ਅਕਤੂਬਰ, 1661 ਈ. ਨੂੰ ਗੁਰੂ ਹਰਿ ਰਾਏ ਸਾਹਿਬ ਨੇ ਹਰਿ ਕ੍ਰਿਸ਼ਨ ਜੀ ਨੂੰ ਗੱਦੀ ਸੌਂਪ ਦਿੱਤੀ । ਉਸ ਸਮੇਂ ਹਰਿ ਕ੍ਰਿਸ਼ਨ ਸਾਹਿਬ ਦੀ ਉਮਰ ਸਿਰਫ਼ ਪੰਜ ਸਾਲ ਸੀ । ਇਸੇ ਕਾਰਨ ਸਿੱਖ ਇਤਿਹਾਸ ਵਿੱਚ ਆਪ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਭਾਵੇਂ ਆਪ ਉਮਰ ਵਿੱਚ ਬਹੁਤ ਛੋਟੇ ਸਨ ਪਰ ਫਿਰ ਵੀ ਆਪ ਬੜੀ ਉੱਚ ਕਰਨੀ ਦੇ ਮਾਲਕ ਸਨ । ਉਨ੍ਹਾਂ ਵਿੱਚ ਅਦੁੱਤੀ ਸੇਵਾ ਭਾਵਨਾ, ਵੱਡਿਆਂ ਪ੍ਰਤੀ ਆਦਰ ਮਾਣ, ਮਿੱਠਾ ਬੋਲਣਾ, ਦੂਜਿਆਂ ਪ੍ਰਤੀ ਹਮਦਰਦੀ ਅਤੇ ਅਟੁੱਟ ਭਗਤੀ ਭਾਵਨਾ ਆਦਿ ਗੁਣ ਕੁੱਟ-ਕੁੱਟ ਕੇ ਭਰੇ ਹੋਏ ਸਨ । ਇਨ੍ਹਾਂ ਗੁਣਾਂ ਸਦਕਾ ਹੀ ਗੁਰੂ ਸਾਹਿਬ ਨੇ ਆਪ ਨੂੰ ਗੁਰਗੱਦੀ ਸੌਂਪੀ । ਇਸ ਤਰ੍ਹਾਂ ਆਪ ਸਿੱਖਾਂ ਦੇ ਅੱਠਵੇਂ ਗੁਰੂ ਬਣੇ । ਆਪ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

3. ਰਾਮ ਰਾਏ ਦੀ ਵਿਰੋਧਤਾ (Opposition of Ram Raj) – ਰਾਮ ਰਾਏ ਗੁਰੂ ਹਰਿ ਰਾਏ ਸਾਹਿਬ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਗੁਰੂ ਹਰਿ ਰਾਏ ਸਾਹਿਬ ਉਸ ਨੂੰ ਪਹਿਲਾਂ ਹੀ ਗੁਰਗੱਦੀ ਤੋਂ ਬੇਦਖ਼ਲ ਕਰ ਚੁੱਕੇ ਸਨ | ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰਗੱਦੀ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪੀ ਗਈ ਹੈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੱਦੀ ਹਥਿਆਉਣ ਲਈ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ । ਉਸ ਨੇ ਬਹੁਤ ਸਾਰੇ ਬੇਈਮਾਨ ਅਤੇ ਸੁਆਰਥੀ ਮਸੰਦਾਂ ਨੂੰ ਆਪਣੇ ਵੱਲ ਕਰ ਲਿਆ । ਇਨ੍ਹਾਂ ਮਸੰਦਾਂ ਦੁਆਰਾ ਉਸ ਨੇ ਇਹ ਘੋਸ਼ਿਤ ਕਰਵਾਇਆ ਕਿ ਅਸਲੀ ਗੁਰੂ ਰਾਮ ਰਾਏ ਹੈ ਅਤੇ ਸਾਰੇ ਸਿੱਖ ਉਸ ਨੂੰ ਆਪਣਾ ਗੁਰੂ ਮੰਨਣ । ਪਰ ਉਹ ਇਸ ਵਿੱਚ ਸਫਲ ਨਾ ਹੋ ਸਕਿਆ । ਫਿਰ ਉਸ ਨੇ ਔਰੰਗਜ਼ੇਬ ਕੋਲੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ । ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਕਿ ਦੋਹਾਂ ਧੜਿਆਂ ਦੀ ਗੱਲ ਸੁਣ ਕੇ ਆਪਣਾ ਫ਼ੈਸਲਾ ਦੇ ਸਕੇ ।

4. ਗੁਰੂ ਸਾਹਿਬ ਦਾ ਦਿੱਲੀ ਜਾਣਾ (Guru Sahib’s Visit to Delhi) – ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ ਲਿਆਉਣ ਦਾ ਕੰਮ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਸੌਂਪਿਆ । ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਗੁਰੂ ਜੀ ਪਾਸ ਭੇਜਿਆ । ਗੁਰੂ ਜੀ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਅਤੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ । ਪਰ ਪਰਸ ਰਾਮ ਦੇ ਇਹ ਕਹਿਣ ‘ਤੇ ਕਿ ਦਿੱਲੀ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੇਤਾਬ ਹਨ, ਗੁਰੂ ਸਾਹਿਬ ਨੇ ਦਿੱਲੀ ਜਾਣਾ ਤਾਂ ਮੰਨ ਲਿਆ ਪਰ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ । ਆਪ 1664 ਈ. ਵਿੱਚ ਦਿੱਲੀ ਚਲੇ ਗਏ ਅਤੇ ਰਾਜਾ ਜੈ ਸਿੰਘ ਦੇ ਘਰ ਠਿਕਾਣਾ ਕਰਨ ਲਈ ਮੰਨ ਗਏ । ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਜਾਂ ਨਹੀਂ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਬਹੁਤ ਮਤਭੇਦ ਪਾਏ ਜਾਂਦੇ ਸਨ ।

5. ਜੋਤੀ-ਜੋਤ ਸਮਾਉਣਾ (Immersed in Eternal Light) – ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਹਰਿ ਕ੍ਰਿਸ਼ਨ ਜੀ ਨੇ ਇੱਥੇ ਬੀਮਾਰਾਂ, ਗਰੀਬਾਂ ਅਤੇ ਅਨਾਥਾਂ ਦੀ ਤਨ, ਮਨ ਅਤੇ ਧਨ ਨਾਲ ਅਣਥੱਕ ਸੇਵਾ ਕੀਤੀ । ਚੇਚਕ ਅਤੇ ਹੈਜ਼ੇ ਦੇ ਸੈਂਕੜੇ ਮਰੀਜ਼ਾਂ ਨੂੰ ਰਾਜ਼ੀ ਕੀਤਾ । ਪਰ ਇਸ ਨਾਮੁਰਾਦ ਬੀਮਾਰੀ ਦਾ ਉਹ ਆਪ ਸ਼ਿਕਾਰ ਹੋ ਗਏ । ਇਹ ਬੀਮਾਰੀ ਉਨ੍ਹਾਂ ਲਈ ਮਾਰੂ ਸਿੱਧ ਹੋਈ । ਉਨਾਂ ਨੂੰ ਬਹੁਤ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਸ਼ਰਧਾਲੂਆਂ ਨੇ ਸਵਾਲ ਕੀਤਾ ਕਿ ਉਨ੍ਹਾਂ ਤੋਂ ਬਾਅਦ ਸਿੱਖਾਂ ਦੀ ਅਗਵਾਈ ਕੌਣ ਕਰੇਗਾ ਤਾਂ ਆਪ ਜੀ ਨੇ ਇੱਕ ਨਾਰੀਅਲ ਮੰਗਵਾਇਆ 1 ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਅਤੇ ‘ਬਾਬਾ ਬਕਾਲਾ’ ਦਾ ਉੱਚਾਰਨ ਕਰਦੇ ਹੋਏ ਜੋਤੀ-ਜੋਤ ਸਮਾਂ ਗਏ । ਇਸ ਤਰ੍ਹਾਂ ਆਪ 30 ਮਾਰਚ, 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ । ਆਪ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਕੀਤਾ ਗਿਆ ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕੋਈ ਢਾਈ ਕੁ ਸਾਲ ਗੁਰਗੱਦੀ ਸੰਭਾਲੀ ਅਤੇ ਗੁਰੂ ਦੇ ਰੂਪ ਵਿੱਚ ਆਪਣੇ ਸਾਰੇ ਫ਼ਰਜ਼ ਸੂਝ-ਬੂਝ ਨਾਲ ਨਿਭਾਏ | ਆਪ ਇੰਨੀ ਛੋਟੀ ਉਮਰ ਵਿੱਚ ਵੀ ਤੀਖਣ ਬੁੱਧੀ, ਉੱਚ ਵਿਚਾਰ ਅਤੇ ਅਲੌਕਿਕ ਗਿਆਨ ਦੇ ਮਾਲਕ ਸਨ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਹਰਿ ਰਾਏ ਜੀ ਦਾ ਸਮਾਂ ਕਿਉਂ ਮਹੱਤਵਪੂਰਨ ਹੈ ? (Why is pontificate of Guru Har Rai Ji considered important in the development of Sikhism ?).
ਜਾਂ
ਗੁਰੂ ਹਰਿ ਰਾਏ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Har Rai Ji.)
ਜਾਂ
ਸਿੱਖ ਧਰਮ ਵਿੱਚ ਗੁਰੂ ਹਰਿ ਰਾਏ ਜੀ ਦਾ ਕੀ ਯੋਗਦਾਨ ਹੈ ? (What is the contribution of Guru Har Rai Ji for the development of Sikh religion ?)
ਜਾਂ
ਗੁਰੂ ਹਰਿ ਰਾਏ ਜੀ ਦੇ ਜੀਵਨ ਅਤੇ ਕਾਰਜਾਂ ਨੂੰ ਸੰਖਿਪਤ ਵਿੱਚ ਲਿਖੋ । (Write in short about the Life and Works of Guru Har Rai Ji.)
ਉੱਤਰ-
ਗੁਰੂ ਹਰਿ ਰਾਏ ਜੀ ਦਾ ਜਨਮ 30 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ । ਆਪ ਬਚਪਨ ਤੋਂ ਹੀ ਸੰਤ ਸਭਾ ਦੇ ਮਾਲਕ ਸਨ । ਆਪ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਉਨ੍ਹਾਂ ਦਾ ਗੁਰੂਕਾਲ ਸਿੱਖ ਧਰਮ ਦੇ ਸ਼ਾਂਤੀਪੂਰਵਕ ਵਿਕਾਸ ਦਾ ਸਮਾਂ ਸੀ । ਗੁਰੂ ਹਰਿ ਰਾਏ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੀਆਂ ਕਈ ਥਾਂਵਾਂ ‘ਤੇ ਗਏ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਤੋਂ ਬਾਹਰ ਆਪਣੇ ਪ੍ਰਚਾਰਕ ਭੇਜੇ । ਸਿੱਟੇ ਵਜੋਂ ਸਿੱਖ ਧਰਮ ਦਾ ਕਾਫ਼ੀ ਪ੍ਰਸਾਰ ਹੋਇਆ । ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।

ਪ੍ਰਸ਼ਨ 2.
ਧੀਰ ਮਲ ਸੰਬੰਧੀ ਇੱਕ ਸੰਖੇਪ ਨੋਟ ਲਿਖੋ । (Write a short note about Dhirmal.)
ਉੱਤਰ-
ਧੀਰ ਮਲ ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ । ਉਹ ਕਾਫ਼ੀ ਸਮੇਂ ਤੋਂ ਗੁਰਗੱਦੀ ਲੈਣ ਦਾ ਯਤਨ ਕਰ ਰਿਹਾ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ । ਉਸ ਨੇ ਸ਼ੀਹ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ । ਸ਼ੀਹ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਾਮਾਨ ਲੁੱਟ ਲਿਆ । ਬਾਅਦ ਵਿੱਚ ਧੀਰ ਮਲ ਅਤੇ ਸ਼ੀਹ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

ਪ੍ਰਸ਼ਨ 3.
ਗੁਰੂ ਹਰਿ ਕ੍ਰਿਸ਼ਨ ਜੀ ‘ਤੇ ਇੱਕ ਸੰਖੇਪ ਨੋਟ ਲਿਖੋ । ਉਨ੍ਹਾਂ ਨੂੰ ‘ਬਾਲ ਗੁਰੂ’ ਕਿਉਂ ਕਿਹਾ ਜਾਂਦਾ ਸੀ ? (Write a brief note on Guru Har krishan Ji. Why was he called Bal Guru ?)
ਜਾਂ
ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉਂ ਕਿਹਾ ਜਾਂਦਾ ਹੈ ? (Why Guru Har Krishan Ji is called Bal Guru ?)
ਜਾਂ
ਗੁਰੂ ਹਰਿ ਕ੍ਰਿਸ਼ਨ ਜੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on Guru Har Krishan Ji.)
ਜਾਂ
ਸਿੱਖ ਧਰਮ ਵਿੱਚ ਗੁਰੂ ਹਰਿ ਕ੍ਰਿਸ਼ਨ ਜੀ ਦਾ ਕੀ ਯੋਗਦਾਨ ਸੀ ? (What was the contribution of Guru Har Krishan Ji in the development of Sikhism ?)
ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ ।ਉਹ 1661 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ਸਨ । ਉਸ ਸਮੇਂ ਆਪ ਜੀ ਕੇਵਲ ਪੰਜ ਵਰ੍ਹਿਆਂ ਦੇ ਸਨ । ਇਸ ਕਾਰਨ ਆਪ ਨੂੰ ‘ਬਾਲ ਗੁਰੂ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਦੇ ਉਕਸਾਉਣ ’ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ । ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਜੀ ਨੇ ਉੱਥੇ ਅਨੇਕਾਂ ਗ਼ਰੀਬਾਂ ਅਤੇ ਮਰੀਜ਼ਾਂ ਦੀ ਬਹੁਤ ਸੇਵਾ ਕੀਤੀ । ਉਹ 30 ਮਾਰਚ, 1664 ਈ. ਨੂੰ ਜੋਤੀਜੋਤ ਸਮਾ ਗਏ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਗੁਰੂ ਹਰਿਗੋਬਿੰਦ ਜੀ ਦਾ ਉੱਤਰਾਧਿਕਾਰੀ ਕੌਣ ਸੀ ?
ਜਾਂ
ਗੁਰੂ ਹਰਿਗੋਬਿੰਦ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ?
ਉੱਤਰ-
ਗੁਰੂ ਹਰਿ ਰਾਏ ਜੀ ।

ਪ੍ਰਸ਼ਨ 2.
ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਕੀਰਤਪੁਰ ਸਾਹਿਬ ।

ਪ੍ਰਸ਼ਨ 3.
ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ਦੱਸੋ ।
ਉੱਤਰ-
ਬਾਬਾ ਗੁਰਦਿੱਤਾ ਜੀ ।

ਪ੍ਰਸ਼ਨ 4.
ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ?
ਜਾਂ
ਸਿੱਖਾਂ ਦੇ ਸੱਤਵੇਂ ਗੁਰੂ ਦਾ ਕੀ ਨਾਂ ਸੀ ?
ਉੱਤਰ-
ਗੁਰੂ ਹਰਿ ਰਾਏ ਜੀ ।

ਪ੍ਰਸ਼ਨ 5.
ਗੁਰੂ ਹਰਿ ਰਾਏ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ ?
ਉੱਤਰ-
1645 ਈ. ।

ਪ੍ਰਸ਼ਨ 6.
ਦਾਰਾ ਸ਼ਿਕੋਹ ਕੌਣ ਸੀ ?
ਉੱਤਰ-
ਸ਼ਾਹਜਹਾਂ ਦਾ ਸਭ ਤੋਂ ਵੱਡਾ ਪੁੱਤਰ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 7.
ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਾਬਲ ਕਿਸ ਨੂੰ ਭੇਜਿਆ ਸੀ ?
ਉੱਤਰ-
ਭਾਈ ਗੋਂਦਾ ਜੀ ਨੂੰ ।

ਪ੍ਰਸ਼ਨ 8.
ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਢਾਕਾ ਕਿਸ ਨੂੰ ਭੇਜਿਆ ਸੀ ?
ਉੱਤਰ-
ਭਾਈ ਨੱਥਾ ਜੀ ਨੂੰ ।

ਪ੍ਰਸ਼ਨ 9.
ਗੁਰੂ ਹਰਿ ਰਾਏ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
1661 ਈ. ।

ਪ੍ਰਸ਼ਨ 10.
ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਹਰਿ ਕ੍ਰਿਸ਼ਨ ਜੀ ।

ਪ੍ਰਸ਼ਨ 11.
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਕੀਰਤਪੁਰ ਸਾਹਿਬ ।

ਪ੍ਰਸ਼ਨ 12.
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ਸੀ ?
ਉੱਤਰ-
7 ਜੁਲਾਈ, 1656 ਈ. ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 13.
ਗੁਰੂ ਹਰਿ ਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬੈਠੇ ?
ਉੱਤਰ-
1661 ਈ. ।

ਪ੍ਰਸ਼ਨ 14.
ਬਾਲ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ ?
ਜਾਂ
ਸਿੱਖਾਂ ਦੇ ਬਾਲ ਗੁਰੂ ਕੌਣ ਸਨ ?
ਉੱਤਰ-
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ।

ਪ੍ਰਸ਼ਨ 15.
ਗੁਰੂ ਹਰਿ ਕ੍ਰਿਸ਼ਨ ਜੀ ਦਾ ਗੁਰੂਕਾਲ ਦੱਸੋ ।
ਉੱਤਰ-
1661 ਈ. ਤੋਂ 1664 ਈ. ।

ਪ੍ਰਸ਼ਨ 16.
ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਕਿਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ?
ਉੱਤਰ-
ਰਾਮ ਰਾਏ ।

ਪ੍ਰਸ਼ਨ 17.
ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
1664 ਈ. 1

ਪ੍ਰਸ਼ਨ 18.
ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ-ਜੋਤ ਸਮਾ ਗਏ ਸਨ ?
ਉੱਤਰ-
ਦਿੱਲੀ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ……………………… ਸਿੱਖਾਂ ਦੇ ਸੱਤਵੇਂ ਗੁਰੂ ਸਨ ।
ਉੱਤਰ-
(ਗੁਰੂ ਹਰਿ ਰਾਏ ਜੀ)

2. ਗੁਰੂ ਹਰਿ ਰਾਏ ਜੀ ਦਾ ਜਨਮ …………………….. ਵਿੱਚ ਹੋਇਆ ।
ਉੱਤਰ-
(1630 ਈ. )

3. ਗੁਰੂ ਹਰਿ ਰਾਏ ਜੀ ਦਾ ਜਨਮ …………………… ਨਾਂ ਦੇ ਸਥਾਨ ‘ਤੇ ਹੋਇਆ ।
ਉੱਤਰ-
(ਕੀਰਤਪੁਰ ਸਾਹਿਬ)

4. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ………………………… ਸੀ ।
ਉੱਤਰ-
(ਬਾਬਾ ਗੁਰਦਿੱਤਾ ਜੀ)

5. ਗੁਰੂ ਹਰਿ ਰਾਏ ਜੀ ………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1645 ਈ. )

6. ……………………. ਸਿੱਖਾਂ ਦੇ ਅੱਠਵੇਂ ਗੁਰੂ ਸਨ ।
ਉੱਤਰ-
(ਗੁਰੂ ਹਰਿ ਕ੍ਰਿਸ਼ਨ ਜੀ)

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

7. ਗੁਰੂ ਹਰਿ ਕ੍ਰਿਸ਼ਨ ਜੀ …………………….. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1661 ਈ.)

8. ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿੱਚ ……………………… ਦੇ ਬੰਗਲੇ ਵਿੱਚ ਠਹਿਰੇ ।
ਉੱਤਰ-
(ਰਾਜਾ ਜੈ ਸਿੰਘ)

9. …………………….. ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।
ਉੱਤਰ-
(ਗੁਰੂ ਹਰਿ ਕ੍ਰਿਸ਼ਨ ਜੀ)

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਹਰਿ ਰਾਏ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ ।
ਉੱਤਰ-
ਠੀਕ

2. ਗੁਰੂ ਹਰਿ ਰਾਏ ਜੀ ਦਾ ਜਨਮ 1630 ਈ. ਵਿੱਚ ਹੋਇਆ ਸੀ ।
ਉੱਤਰ-
ਠੀਕ

3. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਬੁੱਢਾ ਜੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

4. ਗੁਰੂ ਹਰਿ ਰਾਏ ਜੀ ਦੀ ਮਾਤਾ ਜੀ ਦਾ ਨਾਂ ਬੀਬੀ ਨਿਹਾਲ ਕੌਰ ਸੀ ।
ਉੱਤਰ-
ਠੀਕ

5. ਗੁਰੂ ਹਰਿ ਰਾਏ ਜੀ 1661 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਗ਼ਲਤ

6. ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ ।
ਉੱਤਰ-
ਠੀਕ

7. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਉੱਤਰ-
ਠੀਕ

8. ਗੁਰੂ ਹਰਿ ਕ੍ਰਿਸ਼ਨ ਜੀ 1664 ਈ. ਵਿੱਚ ਜੋਤੀ-ਜੋਤ ਸਮਾਏ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ ਬਹਾਦਰ ਜੀ ।
ਉੱਤਰ-
(ii) ਗੁਰੂ ਹਰਿ ਰਾਏ ਜੀ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 2.
ਗੁਰੂ ਹਰਿ ਰਾਏ ਜੀ ਦਾ ਜਨਮ ਕਦੋਂ ਹੋਇਆ ?
(i) 1627 ਈ. ਵਿੱਚ
(ii) 1628 ਈ. ਵਿੱਚ
(iii) 1629 ਈ. ਵਿੱਚ
(iv) 1630 ਈ. ਵਿੱਚ ।
ਉੱਤਰ-
(iv) 1630 ਈ. ਵਿੱਚ ।

ਪ੍ਰਸ਼ਨ 3.
ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰਦਿੱਤਾ ਜੀ
(ii) ਅਟੱਲ ਰਾਏ ਜੀ
(iii) ਮਨੀ ਰਾਏ ਜੀ
(iv) ਸੂਰਜ ਮਲ ਜੀ ।
ਉੱਤਰ-
(i) ਗੁਰਦਿੱਤਾ ਜੀ ।

ਪ੍ਰਸ਼ਨ 4.
ਗੁਰੂ ਹਰਿ ਰਾਏ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1635 ਈ. ਵਿੱਚ
(ii) 1637 ਈ. ਵਿੱਚ
(iii) 1645 ਈ. ਵਿੱਚ
(iv) 1655 ਈ. ਵਿੱਚ ।
ਉੱਤਰ-
(iii) 1645 ਈ. ਵਿੱਚ

ਪ੍ਰਸ਼ਨ 5.
ਸ੍ਰੀ ਗੁਰੂ ਹਰਿ ਰਾਏ ਜੀ ਦੇ ਧਾਰਮਿਕ ਕਾਰਜਾਂ ਦਾ ਕੇਂਦਰ ਕਿਹੜਾ ਸੀ ?
(i) ਰਾਮਦਾਸਪੁਰਾ
(ii) ਤਰਨਤਾਰਨ
(iii) ਕਰਤਾਰਪੁਰ
(iv) ਕੀਰਤਪੁਰ ਸਾਹਿਬ ।
ਉੱਤਰ-
(iv) ਕੀਰਤਪੁਰ ਸਾਹਿਬ ।

ਪ੍ਰਸ਼ਨ 6.
ਦਾਰਾ ਸ਼ਿਕੋਹ ਕੌਣ ਸੀ ?
(i) ਸ਼ਾਹਜਹਾਂ ਦਾ ਵੱਡਾ ਪੁੱਤਰ
(ii) ਸ਼ਾਹਜਹਾਂ ਦਾ ਛੋਟਾ ਪੁੱਤਰ
(iii) ਜਹਾਂਗੀਰ ਦਾ ਵੱਡਾ ਪੁੱਤਰ
(iv) ਔਰੰਗਜ਼ੇਬ ਦਾ ਵੱਡਾ ਪੁੱਤਰ ।
ਉੱਤਰ-
(i) ਸ਼ਾਹਜਹਾਂ ਦਾ ਵੱਡਾ ਪੁੱਤਰ ।

ਪ੍ਰਸ਼ਨ 7.
ਗੁਰੂ ਹਰਿ ਰਾਏ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
(i) ਹਰਿ ਕ੍ਰਿਸ਼ਨ ਜੀ ਨੂੰ
(ii) ਤੇਗ ਬਹਾਦਰ ਜੀ ਨੂੰ
(iii) ਰਾਮ ਰਾਏ ਨੂੰ
(iv) ਗੁਰਦਿੱਤਾ ਜੀ ਨੂੰ ।
ਉੱਤਰ-
(i) ਹਰਿ ਕ੍ਰਿਸ਼ਨ ਜੀ ਨੂੰ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 8.
ਗੁਰੂ ਹਰਿ ਰਾਏ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1645 ਈ. ਵਿੱਚ
(ii) 1660 ਈ. ਵਿੱਚ
(iii) 1661 ਈ. ਵਿੱਚ
(iv) 1664 ਈ. ਵਿੱਚ ।
ਉੱਤਰ-
(iii) 1661 ਈ. ਵਿੱਚ ।

ਪ੍ਰਸ਼ਨ 9.
ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ ?
(i) ਗੁਰੂ ਹਰਿ ਕ੍ਰਿਸ਼ਨ ਜੀ
(ii) ਗੁਰੂ ਤੇਗ਼ ਬਹਾਦਰ ਜੀ ।
(iii) ਗੁਰੂ ਹਰਿ ਰਾਏ ਜੀ ।
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(i) ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 10.
ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ?
(i) 1630 ਈ. ਵਿੱਚ
(ii) 1635 ਈ. ਵਿੱਚ
(iii) 1636 ਈ. ਵਿੱਚ
(iv) 1656 ਈ. ਵਿੱਚ ।
ਉੱਤਰ-
(iv) 1656 ਈ. ਵਿੱਚ ।

ਪ੍ਰਸ਼ਨ 11.
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ?
(i) ਕੀਰਤਪੁਰ ਸਾਹਿਬ
(ii) ਸ੍ਰੀ ਅਨੰਦਪੁਰ ਸਾਹਿਬ
(iii) ਕਰਤਾਰਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(i) ਕੀਰਤਪੁਰ ਸਾਹਿਬ

ਪ੍ਰਸ਼ਨ 12.
ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਜੀ ਕੌਣ ਸਨ ?
(i) ਗੁਰੂ ਹਰਿਗੋਬਿੰਦ ਸਾਹਿਬ ਜੀ
(ii) ਗੁਰੂ ਹਰਿ ਰਾਏ ਜੀ
(iii) ਬਾਬਾ ਗੁਰਦਿੱਤਾ ਜੀ
(iv) ਬਾਬਾ ਬੁੱਢਾ ਜੀ ।
ਉੱਤਰ-
(ii) ਗੁਰੂ ਹਰਿ ਰਾਏ ਜੀ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

ਪ੍ਰਸ਼ਨ 13.
ਸਿੱਖ ਇਤਿਹਾਸ ਵਿੱਚ ‘ਬਾਲ ਗੁਰੂ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ?
(i) ਗੁਰੂ ਰਾਮਦਾਸ ਜੀ ਨੂੰ
(ii) ਗੁਰੂ ਹਰਿ ਰਾਏ ਜੀ ਨੂੰ
(iii) ਗੁਰੂ ਹਰਿ ਕ੍ਰਿਸ਼ਨ ਜੀ ਨੂੰ
(iv) ਗੁਰੂ ਗੋਬਿੰਦ ਸਿੰਘ ਜੀ ਨੂੰ ।
ਉੱਤਰ-
(iii) ਗੁਰੂ ਹਰਿ ਕ੍ਰਿਸ਼ਨ ਜੀ ਨੂੰ ।

ਪ੍ਰਸ਼ਨ 14.
ਗੁਰੂ ਹਰਿ ਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1645 ਈ. ਵਿੱਚ ।
(ii) 1656 ਈ. ਵਿੱਚ
(iii) 1661 ਈ. ਵਿੱਚ
(iv) 1664 ਈ. ਵਿੱਚ ।
ਉੱਤਰ-
(iii) 1661 ਈ. ਵਿੱਚ ।

ਪ੍ਰਸ਼ਨ 15.
ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ-ਜੋਤ ਸਮਾਏ ?
(i) 1661 ਈ. ਵਿੱਚ
(ii) 1662 ਈ. ਵਿੱਚ
(iii) 1663 ਈ. ਵਿੱਚ
(iv) 1664 ਈ. ਵਿੱਚ ।
ਉੱਤਰ-
(iv) 1664 ਈ. ਵਿੱਚ ।

ਪ੍ਰਸ਼ਨ 16.
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
(i) ਦਿੱਲੀ
(ii) ਆਗਰਾ
(iii) ਲਾਹੌਰ
(iv) ਬਕਾਲਾ ।
ਉੱਤਰ-
(i) ਦਿੱਲੀ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਹਰਿ ਰਾਏ ਜੀ 1645 ਈ. ਤੋਂ ਲੈ ਕੇ 1661 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਉਨ੍ਹਾਂ ਦੀ ਗੁਰਿਆਈ ਦਾ ਸਮਾਂ ਸਿੱਖ ਇਤਿਹਾਸ ਵਿੱਚ ਸ਼ਾਂਤੀ ਦਾ ਕਾਲ ਕਿਹਾ ਜਾ ਸਕਦਾ ਹੈ । ਗੁਰੂ ਹਰਿ ਰਾਏ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੀਆਂ ਕਈ ਥਾਂਵਾਂ ਜਿਵੇਂ ਜਲੰਧਰ, ਅੰਮ੍ਰਿਤਸਰ, ਕਰਤਾਰਪੁਰ, ਗੁਰਦਾਸਪੁਰ, ਫ਼ਿਰੋਜ਼ਪੁਰ, ਪਟਿਆਲਾ, ਅੰਬਾਲਾ, ਕਰਨਾਲ ਅਤੇ ਹਿਸਾਰ ਆਦਿ ਵਿੱਚ ਗਏ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਤੋਂ ਬਾਹਰ ਆਪਣੇ ਪ੍ਰਚਾਰਕ ਭੇਜੇ । ਆਪਣੇ ਪ੍ਰਚਾਰ ਦੇ ਦੌਰਾਨ ਗੁਰੂ ਸਾਹਿਬ ਨੇ ਆਪਣੇ ਇੱਕ ਸ਼ਰਧਾਲੁ ਫੁਲ ਨੂੰ ਇਹ ਅਸ਼ੀਰਵਾਦ ਦਿੱਤਾ ਕਿ ਉਸ ਦੀ ਸੰਤਾਨ ਰਾਜ ਕਰੇਗੀ । ਗੁਰੂ ਸਾਹਿਬ ਦੀ ਇਹ ਭਵਿੱਖਬਾਣੀ ਸੱਚ ਨਿਕਲੀ । ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਗੁਰੂ ਘਰ ਦਾ ਬੜਾ ਪ੍ਰੇਮੀ ਸੀ ।

1658 ਈ. ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਉੱਤਰਾਧਿਕਾਰ ਯੁੱਧ ਛਿੜ ਪਿਆ । ਇਸ ਯੁੱਧ ਵਿੱਚ ਦਾਰਾ ਦੀ ਹਾਰ ਹੋਈ ਤੇ ਉਹ ਗੁਰੂ ਹਰਿ ਰਾਏ ਸਾਹਿਬ ਕੋਲ ਅਸ਼ੀਰਵਾਦ ਲੈਣ ਲਈ ਆਇਆ । ਗੁਰੂ ਸਾਹਿਬ ਨੇ ਉਸ ਦਾ ਹੌਸਲਾ ਬੁਲੰਦ ਕੀਤਾ । ਬਾਦਸ਼ਾਹ ਬਣਨ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ । ਗੁਰੂ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜਿਆ । ਗੁਰਬਾਣੀ ਦਾ ਗਲਤ ਅਰਥ ਦੱਸਣ ਕਾਰਨ ਗੁਰੂ ਹਰਿ ਰਾਏ ਸਾਹਿਬ ਨੇ ਉਸ ਨੂੰ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ ਅਤੇ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।

1. ਗੁਰੂ ਹਰਿ ਰਾਏ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ ਸਨ ?
2. ਗੁਰੂ ਹਰਿ ਰਾਏ ਜੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਦੀਆਂ ਕਿਹੜੀਆਂ ਥਾਂਵਾਂ ‘ਤੇ ਗਏ ? ਕਿਸੇ ਦੋ ਦੇ ਨਾਂ ਲਿਖੋ ।
3. ਗੁਰੂ ਹਰਿ ਰਾਏ ਜੀ ਨੇ ਆਪਣੇ ਕਿਸ ਸ਼ਰਧਾਲੂ ਨੂੰ ਇਹ ਵਰਦਾਨ ਦਿੱਤਾ ਕਿ ਉਸ ਦੀ ਸੰਤਾਨ ਰਾਜ ਕਰੇਗੀ ?
4. ਗੁਰੂ ਹਰਿ ਰਾਏ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
5. ਸ਼ਾਹਜਹਾਂ ਦੇ ਵੱਡੇ ਪੁੱਤਰ ਦਾ ਨਾਂ ਕੀ ਸੀ ?
(i) ਦਾਰਾ
(ii) ਸ਼ੁਜਾ
(iii) ਔਰੰਗਜ਼ੇਬ
(iv) ਮੁਰਾਦੇ ।
ਉੱਤਰ-
1. ਗੁਰੂ ਹਰਿ ਰਾਏ ਜੀ 1645 ਈ. ਵਿੱਚ ਗੁਰਗੱਦੀ ‘ਤੇ ਬੈਠੇ ।
2. ਗੁਰੂ ਹਰਿ ਰਾਏ ਜੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪੰਜਾਬ ਵਿੱਚ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਗਏ ।
3. ਗੁਰੂ ਹਰਿ ਰਾਏ ਜੀ ਨੇ ਆਪਣੇ ਇਕ ਸ਼ਰਧਾਲੂ ਫੂਲ ਨੂੰ ਇਹ ਅਸ਼ੀਰਵਾਦ ਦਿੱਤਾ ਕਿ ਉਸ ਦੀ ਸੰਤਾਨ ਰਾਜ ਕਰੇਗੀ ।
4. ਗੁਰੂ ਹਰਿ ਰਾਏ ਜੀ ਨੇ ਹਰਿ ਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।
5. ਦਾਰਾ ।

PSEB 12th Class History Solutions Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ

2. ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਹਰਿ ਰਾਏ ਜੀ ਦੇ ਛੋਟੇ ਪੁੱਤਰ ਸਨ । ਉਹ 1661 ਈ. ਵਿੱਚ ਗੁਰਗੱਦੀ ‘ਤੇ ਬੈਠੇ । ਉਹ ਸਿੱਖਾਂ ਦੇ ਅੱਠਵੇਂ ਗੁਰੂ ਸਨ । ਜਿਸ ਸਮੇਂ ਉਹ ਗੁਰਗੱਦੀ ‘ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਆਪ ਜੀ ਕੇਵਲ ਪੰਜ ਵਰਿਆਂ ਦੇ ਸਨ । ਇਸ ਕਾਰਨ ਆਪ ਨੂੰ ‘ਬਾਲ ਗੁਰੂ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਗੁਰੂ ਹਰਿ ਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਏ ਨੇ ਆਪ ਜੀ ਨੂੰ ਗੁਰਗੱਦੀ ਦਿੱਤੇ ਜਾਣ ਦਾ ਭਾਰੀ ਵਿਰੋਧ ਕੀਤਾ ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਜਦੋਂ ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ . ਉਸ ਨੇ ਔਰੰਗਜ਼ੇਬ ਤੋਂ ਮਦਦ ਮੰਗੀ । ਇਸ ਸੰਬੰਧੀ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ | ਗੁਰੂ ਸਾਹਿਬ 1664 ਈ. ਵਿੱਚ ਦਿੱਲੀ ਗਏ । ਇੱਥੇ ਉਹ ਰਾਜਾ ਜੈ ਸਿੰਘ ਦੇ ਘਰ ਠਹਿਰੇ । ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ । ਗੁਰੂ ਜੀ ਨੇ ਇਨ੍ਹਾਂ ਬੀਮਾਰਾਂ, ਗ਼ਰੀਬਾਂ ਅਤੇ ਅਨਾਥਾਂ ਦੀ ਬਹੁਤ ਸੇਵਾ ਕੀਤੀ । ਉਹ ਆਪ ਵੀ ਚੇਚਕ ਕਾਰਨ ਬਹੁਤ ਬੀਮਾਰ ਪੈ ਗਏ ।ਉਹ 30 ਮਾਰਚ, 1664 ਈ. ਨੂੰ ਜੋਤੀ-ਜੋਤ ਸਮਾ ਗਏ । ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪ ਦੇ ਮੁੱਖ ‘ਚੋਂ “ਬਾਬਾ ਬਕਾਲਾ’ ਸ਼ਬਦ ਨਿਕਲਿਆ ਜਿਸ ਤੋਂ ਭਾਵ ਸੀ ਕਿ ਸਿੱਖਾਂ ਦਾ ਅਗਲਾ ਉੱਤਰਾਧਿਕਾਰੀ ਬਾਬਾ ਬਕਾਲਾ ਵਿੱਚ ਹੈ ।

1. ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ?
2. ਗੁਰੂ ਹਰਿ ਕ੍ਰਿਸ਼ਨ ਜੀ ……………….. ਵਿੱਚ ਗੁਰਗੱਦੀ ‘ਤੇ ਬੈਠੇ ਸਨ ।
3. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉਂ ਕਿਹਾ ਜਾਂਦਾ ਹੈ ?
4. ਰਾਮ ਰਾਏ ਕੌਣ ਸੀ?
5. ਗੁਰੂ ਹਰਿ ਕ੍ਰਿਸ਼ਨ ਜੀ ਨੇ ਦਿੱਲੀ ਵਿਖੇ ਕਿਹੜੀ ਸੇਵਾ ਨਿਭਾਈ ?
ਉੱਤਰ-
1. ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਿ ਕ੍ਰਿਸ਼ਨ ਜੀ ਸਨ ।
2. 1661 ਈ. ।
3. ਕਿਉਂਕਿ ਗੁਰਗੁੱਦੀ ‘ਤੇ ਬੈਠਣ ਸਮੇਂ ਉਨ੍ਹਾਂ ਦੀ ਉਮਰ ਕੇਵਲ ਪੰਜ ਵਰੇ ਸੀ ।
4. ਰਾਮ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ ।
5. ਗੁਰੂ ਹਰਿ ਕ੍ਰਿਸ਼ਨ ਜੀ ਜਿਸ ਸਮੇਂ ਦਿੱਲੀ ਵਿੱਚ ਸਨ ਉਸ ਸਮੇਂ ਉੱਥੇ ਚੇਚਕ ਅਤੇ ਹੈਜਾ ਨਾਂ ਦੀਆਂ ਬੀਮਾਰੀਆਂ ਫੈਲੀਆਂ ਹੋਈਆਂ ਸਨ । ਗੁਰੂ ਜੀ ਨੇ ਇਨ੍ਹਾਂ ਬੀਮਾਰਾਂ, ਗਰੀਬਾਂ ਅਤੇ ਅਨਾਥਾਂ ਦੀ ਬਹੁਤ ਸੇਵਾ ਕੀਤੀ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Punjab State Board PSEB 12th Class History Book Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ Textbook Exercise Questions and Answers.

PSEB Solutions for Class 12 History Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Long Answer Type Questions

ਪ੍ਰਸ਼ਨ 1.
ਸਿੱਖ ਪੰਥ ਦੇ ਰੂਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਕੀ ਯੋਗਦਾਨ ਦਿੱਤਾ ? (What contribution was made by Guru Hargobind Ji in transformation of Sikhism ?)
ਜਾਂ
ਗੁਰੂ ਹਰਿਗੋਬਿੰਦ ਜੀ ਦੇ ਗੁਰੂ ਕਾਲ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Briefly describe the achievements of Guru Hargobind Ji’s pontificate.)
ਉੱਤਰ-
ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਸਿੱਖ ਪੰਥ ਦੇ ਰੁਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਯੋਗਦਾਨ ਬੜਾ ਸ਼ਲਾਘਾਯੋਗ ਸੀ । ਉਹ ਬੜੇ ਰਾਜਸੀ ਠਾਠ-ਬਾਠ ਨਾਲ ਗੁਰਗੱਦੀ ‘ਤੇ ਬੈਠੇ । ਉਨ੍ਹਾਂ ਨੇ ਸੱਚਾ ਪਾਤਸ਼ਾਹ ਦੀ ਉਪਾਧੀ ਅਤੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਸੱਤਾ ਦੀ ਪ੍ਰਤੀਕ ਸੀ । ਗੁਰੂ ਜੀ ਨੇ ਮੁਗ਼ਲਾਂ ਕੋਲੋਂ ਸਿੱਖ ਪੰਥ ਦੀ ਸੁਰੱਖਿਆ ਲਈ ਸੈਨਾ ਦਾ ਗਠਨ ਕਰਨ ਦਾ ਨਿਰਣਾ ਕੀਤਾ । ਉਨ੍ਹਾਂ ਨੇ ਸਿੱਖਾਂ ਨੂੰ ਸਿੱਖ ਸੈਨਾ ਵਿੱਚ ਭਰਤੀ ਹੋਣ, ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮਨਾਮੇ ਜਾਰੀ ਕੀਤੇ । ਅੰਮ੍ਰਿਤਸਰ ਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ ਲੋਹਗੜ੍ਹ ਨਾਂ ਦੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ । ਸਿੱਖਾਂ ਦੀ ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਕਰਨ ਲਈ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ । ਗੁਰੂ ਸਾਹਿਬ ਦੇ ਵਧਦੇ ਹੋਏ ਪ੍ਰਭਾਵ ਨੂੰ ਵੇਖ ਕੇ ਜਹਾਂਗੀਰ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਸੀ । ਬਾਅਦ ਵਿੱਚ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ।

ਗੁਰੂ ਜੀ ਨੇ ਉਦੋਂ ਤਕ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਜਦੋਂ ਤਕ ਉੱਥੇ ਕੈਦ 52 ਹੋਰ ਰਾਜਿਆਂ ਨੂੰ ਵੀ ਰਿਹਾਅ ਨਹੀਂ ਕਰ ਦਿੱਤਾ ਜਾਂਦਾ । ਸਿੱਟੇ ਵਜੋਂ ਜਹਾਂਗੀਰ ਨੇ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ । ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਹਾ ਜਾਣ ਲੱਗਾ | 1628 ਈ. ਵਿੱਚ ਸ਼ਾਹਜਹਾਂ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ । ਉਸ ਬੜੇ ਕੱਟੜ ਵਿਚਾਰਾਂ ਦਾ ਸੀ । ਸ਼ਾਹਜਹਾਂ ਦੇ ਸਮੇਂ ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਚਾਰ ਲੜਾਈ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ । ਇਨ੍ਹਾਂ ਲੜਾਈਆਂ ਵਿੱਚ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ । ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ । ਇੱਥੇ ਰਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਉਲੇਖਯੋਗ ਕਦਮ ਚੁੱਕੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 2.
ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਜਾਂ ‘ਮੀਰੀ ਅਤੇ ਪੀਰੀ ਨੀਤੀ ਨੂੰ ਕਿਉਂ ਧਾਰਨ ਕੀਤਾ ? (What were the main causes of adoption of New Policy or Miri and Piri by Guru Hargobind Ji?).
ਉੱਤਰ-
ਗੁਰੂ ਹਰਿਗੋਬਿੰਦ ਜੀ ਨੂੰ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਜਾਂ ਮੀਰੀ ਅਤੇ ਪੀਰੀ ਨੀਤੀ ਨੂੰ ਅਪਣਾਉਣਾ ਪਿਆ-

1. ਮੁਗਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ – ਜਹਾਂਗੀਰ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ । ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ । ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ ।

2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ । ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ । ਗੁਰੂ ਸਾਹਿਬ ਦੀ ਇਸ ਬਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗਲਾਂ ਨਾਲ ਟੱਕਰ ਲੈਣੀ ਪਵੇਗੀ । ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ ।

3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ ।” ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ ।

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਵਲੋਂ ਅਪਣਾਈ ਗਈ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ । (Explain the features of New Policy adopted by Guru Hargobind Ji.)
ਜਾਂ
ਗੁਰੂ ਹਰਿਗੋਬਿੰਦ ਜੀ ਵੱਲੋਂ ਅਪਣਾਈ ਗਈ ਨਵੀਂ ਨੀਤੀ ਕੀ ਸੀ ? ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਉ । (What do you know about the New Policy of Guru Hargobind Ji ? Explain its features.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਜਾਂ ਮੀਰੀ-ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the New Policy or Miri-Piri of Guru Hargobind Ji ?)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ । (Tell the features of New Policy of Guru Hargobind Ji.)
ਉੱਤਰ-
1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ – ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ । ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੂੰ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ ।

2. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਇੱਕ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ । ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ । ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ । ਹੌਲੀ-ਹੌਲੀ ਗੁਰੂ ਸਾਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ । ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ । ਇਸ ਦਾ ਸੈਨਾਪਤੀ ਪੈਂਦਾ ਮਾਂ ਨੂੰ ਨਿਯੁਕਤ ਕੀਤਾ ਗਿਆ ।

3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ – ਗੁਰੂ ਹਰਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ । ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ । ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ । ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ ।

4. ਅਕਾਲ ਤਖ਼ਤ ਸਾਹਿਬ ਦੀ ਉਸਾਰੀ – ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ । ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ । ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ ।

5. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ – ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ । ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ । ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ । ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ “ਸੱਚਾ ਪਾਤਸ਼ਾਹ ਦੀ ਉਪਾਧੀ ਵੀ ਧਾਰਨ ਕੀਤੀ ।

6. ਅੰਮ੍ਰਿਤਸਰ ਦੀ ਕਿਲੂਬੰਦੀ – ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਇਸ ਸਥਾਨ ਦੀ ਸੁਰੱਖਿਆ ਲਈ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ । ਇਸ ਤੋਂ ਇਲਾਵਾ ਇੱਥੇ 1609 ਈ. ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਗਈ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ । ਇਸ ਕਿਲ੍ਹੇ ਦੇ ਨਿਰਮਾਣ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 4.
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਕੀ ਸੀ ? ਇਸ ਨਵੀਂ ਨੀਤੀ ਨੂੰ ਧਾਰਨ ਕਰਨ ਦੇ ਕੀ ਕਾਰਨ ਸਨ ? (What was the New Policy of Guru Hargobind Sahib Ji ? What were the causes of adoption of New Policy ?)
ਉੱਤਰ-
(i) ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ-

1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ – ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ । ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੂੰ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ ।

2. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਇੱਕ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ । ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ । ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ । ਹੌਲੀ-ਹੌਲੀ ਗੁਰੂ ਸਾਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ । ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ । ਇਸ ਦਾ ਸੈਨਾਪਤੀ ਪੈਂਦਾ ਮਾਂ ਨੂੰ ਨਿਯੁਕਤ ਕੀਤਾ ਗਿਆ ।

3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ – ਗੁਰੂ ਹਰਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ । ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ । ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ । ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ ।

4. ਅਕਾਲ ਤਖ਼ਤ ਸਾਹਿਬ ਦੀ ਉਸਾਰੀ – ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ । ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ । ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ ।

5. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ – ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ । ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ । ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ । ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ “ਸੱਚਾ ਪਾਤਸ਼ਾਹ ਦੀ ਉਪਾਧੀ ਵੀ ਧਾਰਨ ਕੀਤੀ ।

6. ਅੰਮ੍ਰਿਤਸਰ ਦੀ ਕਿਲੂਬੰਦੀ – ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਇਸ ਸਥਾਨ ਦੀ ਸੁਰੱਖਿਆ ਲਈ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ । ਇਸ ਤੋਂ ਇਲਾਵਾ ਇੱਥੇ 1609 ਈ. ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਗਈ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ । ਇਸ ਕਿਲ੍ਹੇ ਦੇ ਨਿਰਮਾਣ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ।

(ii) ਨਵੀਂ ਨੀਤੀ ਨੂੰ ਧਾਰਨ ਕਰਨ ਦੇ ਕਾਰਨ-
ਗੁਰੂ ਹਰਿਗੋਬਿੰਦ ਜੀ ਨੂੰ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਜਾਂ ਮੀਰੀ ਅਤੇ ਪੀਰੀ ਨੀਤੀ ਨੂੰ ਅਪਣਾਉਣਾ ਪਿਆ-

1. ਮੁਗਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ – ਜਹਾਂਗੀਰ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ । ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ । ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ ।

2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ । ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ । ਗੁਰੂ ਸਾਹਿਬ ਦੀ ਇਸ ਬਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗਲਾਂ ਨਾਲ ਟੱਕਰ ਲੈਣੀ ਪਵੇਗੀ । ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ ।

3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ ।” ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ ।

ਪ੍ਰਸ਼ਨ 5.
ਮੀਰੀ ਅਤੇ ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Miri and Piri ?).
ਜਾਂ
ਮੀਰੀ ਤੇ ਪੀਰੀ ਤੋਂ ਕੀ ਭਾਵ ਹੈ ? ਇਸ ਦੀ ਇਤਿਹਾਸਿਕ ਮਹੱਤਤਾ ਦੱਸੋ । (What is ‘Miri’ and ‘Piri’ ? Describe its historical importance.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ । (Briefly describe the importance of the New Policy of Guru Hargobind Ji.)
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬੈਠਣ ਸਮੇਂ ਬਦਲੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਫੈਸਲਾ ਕੀਤਾ | ਮੀਰੀ ਤਲਵਾਰ ਦੁਨਿਆਵੀ ਅਗਵਾਈ ਦੀ ਪ੍ਰਤੀਕ ਸੀ, ਜਦਕਿ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ । ਗੁਰੂ ਸਾਹਿਬ ਦੁਆਰਾ ਇਹ ਦੋਵੇਂ ਤਲਵਾਰਾਂ ਧਾਰਨ ਕਰਨ ਤੋਂ ਭਾਵ ਇਹ ਸੀ ਕਿ ਉਹ ਅੱਗੇ ਤੋਂ ਆਪਣੇ ਪੈਰੋਕਾਰਾਂ ਦੀ ਧਾਰਮਿਕ ਅਗਵਾਈ ਕਰਨ ਤੋਂ ਇਲਾਵਾ ਸੰਸਾਰਿਕ ਮਾਮਲਿਆਂ ਵਿੱਚ ਵੀ ਅਗਵਾਈ ਕਰਨਗੇ । ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਹੁਕਮ ਦਿੱਤਾ ।

ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ । ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਅਪਣਾਈ ਗਈ ਇਸ ਮੀਰੀ ਅਤੇ ਪੀਰੀ ਦੀ ਨੀਤੀ ਦਾ ਸਿੱਖ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਿਆ । ਇਸ ਕਾਰਨ ਪਹਿਲਾ, ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ । ਦੂਜਾ, ਹੁਣ ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦਾ ਫੈਸਲਾ ਕੀਤਾ । ਤੀਜਾ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੀਤੀ ‘ਤੇ ਚਲਦਿਆਂ ਹੋਇਆਂ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਚੌਥਾ, ਇਸ ਨੀਤੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਤੇ ਅਫ਼ਗਾਨਾਂ ਵਿਚਾਲੇ ਇੱਕ ਲੰਬਾ ਸੰਘਰਸ਼ ਸ਼ੁਰੂ ਹੋਇਆ ਜਿਸ ਵਿੱਚ ਅੰਤ ਵਿੱਚ ਸਿੱਖ ਜੇਤੂ ਰਹੇ ।

ਪਸ਼ਨ 6.
ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਵਿੱਚ ਕੈਦ ਕੀਤੇ ਜਾਣ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the imprisonment of Guru Hargobind Ji at Gwalior.)
ਜਾਂ
ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਕਿਉਂ ਬਣਾਇਆ ? (Why did Jahangir arrest Guru Hargobind Ji ?)
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਤੋਂ ਕੁਝ ਸਮੇਂ ਬਾਅਦ ਹੀ ਉਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤੇ ਗਏ । ਗੁਰੂ ਸਾਹਿਬ ਨੂੰ ਕੈਦੀ ਕਿਉਂ ਬਣਾਇਆ ਗਿਆ ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਲਈ ਚੰਦੂ ਸ਼ਾਹ ਦੀ ਸਾਜ਼ਸ਼ ਜ਼ਿੰਮੇਵਾਰ ਸੀ । ਗੁਰੂ ਜੀ ਦੁਆਰਾ ਉਸ ਦੀ ਪੁੱਤਰੀ ਨਾਲ ਵਿਆਹ ਕਰਨ ਦਾ ਇਨਕਾਰ ਕਰਨ ‘ਤੇ ਉਸ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ । ਸਿੱਟੇ ਵਜੋਂ ਜਹਾਂਗੀਰ ਨੇ ਉਨ੍ਹਾਂ ਨੂੰ ਕੈਦ ਕਰ ਲਿਆ ।

ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਕੈਦੀ ਬਣਾਇਆ । ਇਸ ਨੀਤੀ ਦੇ ਉਸ ਦੇ ਮਨ ਵਿੱਚ ਅਨੇਕਾਂ ਸ਼ੰਕੇ ਪੈਦਾ ਹੋ ਗਏ ਸਨ । ਗੁਰੂ ਸਾਹਿਬ ਦੇ ਵਿਰੋਧੀਆਂ ਨੇ ਵੀ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਜੀ ਵਿਦਰੋਹ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ । ਇਸ ਸੰਬੰਧ ਵਿੱਚ ਇਤਿਹਾਸਕਾਰਾਂ ਵਿੱਚ ਮਤਭੇਦ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ | ਵਧੇਰੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ 1606 ਈ. ਤੋਂ 1608 ਈ. ਤਕ ਦੋ ਸਾਲ ਗਵਾਲੀਅਰ ਵਿਖੇ ਕੈਦ ਰਹੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 7.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਸਮਰਾਟ ਜਹਾਂਗੀਰ ਦੇ ਸੰਬੰਧਾਂ ‘ਤੇ ਸੰਖੇਪ ਨੋਟ ਲਿਖੋ । (Write a short note on relations between Guru Hargobind Ji and Mughal emperor Jahangir.)
ਉੱਤਰ-
1606 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ । ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਸਿੰਘਾਸਣ ‘ਤੇ ਬੈਠਣ ਦੇ ਛੇਤੀ ਪਿੱਛੋਂ ਉਸ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਸੀ । ਇਸ ਕਾਰਨ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਉ ਪੈਦਾ ਹੋ ਗਿਆ । ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਵੀਂ ਨੀਤੀ ਧਾਰਨ ਕੀਤੀ । ਉਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਕੁਝ ਸੈਨਾ ਵੀ ਰੱਖ ਲਈ । ਜਹਾਂਗੀਰ ਇਹ ਸਹਿਣ ਕਰਨ ਲਈ ਤਿਆਰ ਨਹੀਂ ਸੀ । ਚੰਦੂ ਸ਼ਾਹ ਨੇ ਵੀ ਗੁਰੂ ਹਰਿਗੋਬਿੰਦ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਜਹਾਂਗੀਰ ਨੂੰ ਭੜਕਾਇਆ ।

ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ । ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ | ਭਾਈ ਜੇਠਾ ਜੀ ਅਤੇ ਸੂਫ਼ੀ ਸੰਤ ਮੀਆਂ ਮੀਰ ਦੇ ਕਹਿਣ ‘ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ । ਗੁਰੂ ਜੀ ਦੇ ਕਹਿਣ ‘ਤੇ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦੀ ਬਣਾਏ 52 ਹੋਰ ਰਾਜਿਆਂ ਨੂੰ ਵੀ ਰਿਹਾਅ ਕਰਨ ਦਾ ਹੁਕਮ ਦਿੱਤਾ । ਇਸ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀ ਛੋੜ ਬਾਬਾ ਕਿਹਾ ਜਾਣ ਲੱਗਾ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਾਲੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ ।

ਪ੍ਰਸ਼ਨ 8.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦੇ ਕੀ ਕਾਰਨ ਸਨ ? (What were the causes of battles between Guru Hargobind Ji and the Mughals ?) .
ਉੱਤਰ-
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ (ਸ਼ਾਹਜਹਾਂ) ਵਿਚਾਲੇ ਲੜਾਈਆਂ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਸਨ-

  • ਮੁਗ਼ਲ ਬਾਦਸ਼ਾਹ ਸ਼ਾਹਜਹਾਂ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਉਸ ਨੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਲਾਹੌਰ ਵਿੱਚ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ । ਸਿੱਖ ਇਸ ਅਪਮਾਨ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਕਰਨ ਲਈ ਤਿਆਰ ਨਹੀਂ ਸਨ ।
  • ਸ਼ਾਹਜਹਾਂ ਦੇ ਸਮੇਂ ਨਕਸ਼ਬੰਦੀਆਂ ਦੇ ਨੇਤਾ ਸ਼ੇਖ ਮਾਸੁਮ ਨੇ ਬਾਦਸ਼ਾਹ ਨੂੰ ਸਿੱਖਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਭੜਕਾਇਆ ।
  • ਗੁਰੂ ਜੀ ਨੇ ਆਪਣੀ ਸੈਨਾ ਵਿੱਚ ਬਹੁਤ ਸਾਰੇ ਮੁਗ਼ਲ ਸੈਨਾ ਦੇ ਭਗੌੜਿਆਂ ਨੂੰ ਭਰਤੀ ਕਰ ਲਿਆ ਸੀ ।ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਕਈ ਰਾਜਸੀ ਚਿੰਨ੍ਹਾਂ ਨੂੰ ਧਾਰਨ ਕਰ ਲਿਆ ਸੀ । ਸਿੱਖ ਸ਼ਰਧਾਲੂਆਂ ਨੇ ਗੁਰੂ ਜੀ ਨੂੰ ‘ਸੱਚਾ ਪਾਤਸ਼ਾਹ’ ਕਹਿਣਾ ਸ਼ੁਰੂ ਕਰ ਦਿੱਤਾ ਸੀ । ਨਿਰਸੰਦੇਹ ਸ਼ਾਹਜਹਾਂ ਭਲਾ ਇਹ ਕਿਵੇਂ ਬਰਦਾਸ਼ਤ ਕਰਦਾ ।
  • ਕੌਲਾਂ ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਸੀ । ਉਹ ਗੁਰੂ ਅਰਜਨ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਦੀ ਸ਼ਰਨ ਵਿੱਚ ਚਲੀ ਗਈ ਸੀ । ਇਸ ਕਾਜ਼ੀ ਦੁਆਰਾ ਭੜਕਾਉਣ ’ਤੇ ਸ਼ਾਹਜਹਾਂ ਨੇ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਨਿਰਣਾ ਕੀਤਾ ।

ਪ੍ਰਸ਼ਨ 9.
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Amritsar fought between Guru Hargobind Sahib and the Mughals.)
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਅੰਮ੍ਰਿਤਸਰ ਵਿਖੇ 1634 ਈ. ਵਿੱਚ ਪਹਿਲੀ ਲੜਾਈ ਲੜੀ ਗਈ ਸੀ । ਇਸ ਲੜਾਈ ਦਾ ਮੁੱਖ ਕਾਰਨ ਇੱਕ ਬਾਜ਼ ਸੀ । ਕਿਹਾ ਜਾਂਦਾ ਹੈ ਕਿ ਉਸ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਂ ਆਪਣੇ ਕੁਝ ਸੈਨਿਕਾਂ ਨਾਲ ਅੰਮ੍ਰਿਤਸਰ ਦੇ ਨੇੜੇ ਇੱਕ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ । ਦੂਜੇ ਪਾਸੇ ਗੁਰੁ ਹਰਿਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਕੁਝ ਸਿੱਖ ਵੀ ਉਸੇ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ । ਸ਼ਿਕਾਰ ਖੇਡਦੇ ਸਮੇਂ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਜੋ ਉਸ ਨੂੰ ਈਰਾਨ ਦੇ ਬਾਦਸ਼ਾਹ ਨੇ ਭੇਟ ਕੀਤਾ ਸੀ, ਉੱਡ ਗਿਆ । ਸਿੱਖਾਂ ਨੇ ਇਸ ਬਾਜ਼ ਨੂੰ ਫੜ ਲਿਆ । ਉਨ੍ਹਾਂ ਨੇ ਇਹ ਬਾਜ਼ ਮੁਗ਼ਲਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਸ਼ਾਹਜਹਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਮੁਖਲਿਸ ਖ਼ਾਂ ਦੀ ਅਗਵਾਈ ਹੇਠ 7000 ਸੈਨਿਕ ਭੇਜੇ । ਸਿੱਖ ਸੈਨਿਕਾਂ ਨੇ ਮੁਗ਼ਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਮੁਖਲਿਸ ਖ਼ਾਂ ਮਾਰਿਆ ਗਿਆ । ਇਸ ਕਾਰਨ ਮੁਗਲ ਸੈਨਿਕਾਂ ਵਿੱਚ ਭਾਜੜ ਪੈ ਗਈ । ਇਸ ਤਰ੍ਹਾਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਹੋਈ ਇਸ ਪਹਿਲੀ ਲੜਾਈ ਵਿੱਚ ਸਿੱਖ ਜੇਤੂ ਰਹੇ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ।

ਪ੍ਰਸ਼ਨ 10.
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਈ ਲਹਿਰਾ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Lahira fought in the times of Guru Hargobind Ji.)
ਉੱਤਰ-
ਅੰਮ੍ਰਿਤਸਰ ਦੀ ਲੜਾਈ ਦੇ ਛੇਤੀ ਮਗਰੋਂ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ (ਬਠਿੰਡਾ ਦੇ ਨੇੜੇ ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ । ਇਸ ਲੜਾਈ ਦਾ ਕਾਰਨ ਦੋ ਘੋੜੇ ਸਨ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ । ਇਨ੍ਹਾਂ ਦੋਹਾਂ ਘੋੜਿਆਂ ਨੂੰ ਜੋ ਕਿ ਬਹੁਤ ਵਧੀਆ ਨਸਲ ਦੇ ਸਨ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ । ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ ਤੇ ਉਨ੍ਹਾਂ ਨੂੰ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ । ਇਹ ਗੱਲ ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਬਰਦਾਸ਼ਤ ਨਾ ਕਰ ਸਕਿਆ ।ਉਹ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ ।

ਜਦੋਂ ਸ਼ਾਹਜਹਾਂ ਨੇ ਇਸ ਘਟਨਾ ਦੀ ਖ਼ਬਰ ਸੁਣੀ ਤਾਂ ਉਹ ਅੱਗ ਬਬੂਲਾ ਹੋ ਉੱਠਿਆ । ਉਸ ਨੇ ਫੌਰਨ ਲੱਲਾ ਬੇਗ ਅਤੇ ਕਮਰ ਬੇਗ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ । ਲਹਿਰਾ ਨਾਮੀ ਸਥਾਨ ‘ਤੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਬੜੀ ਘਮਸਾਣ ਦੀ ਲੜਾਈ ਹੋਈ । ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਤੇ ਉਨ੍ਹਾਂ ਦੇ ਦੋਨੋਂ ਸੈਨਾਪਤੀ ਲੱਲਾ ਬੇਗ ਅਤੇ ਕਮਰ ਬੇਗ ਵੀ ਮਾਰੇ ਗਏ । ਇਸ ਲੜਾਈ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ । ਇਸ ਲੜਾਈ ਵਿੱਚ ਅੰਤ ਸਿੱਖ ਜੇਤੂ ਰਹੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 11.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਹੋਈ ਕਰਤਾਰਪੁਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the battle of Kartarpur fought between Guru Hargobind Ji and the Mughals ?).
ਉੱਤਰ-
1635 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਤੀਸਰੀ ਲੜਾਈ ਹੋਈ । ਇਹ ਲੜਾਈ ਪੈਂਦਾ ਮਾਂ ਕਾਰਨ ਹੋਈ ।ਉਹ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਵਿੱਚ ਪਠਾਣ ਟੁਕੜੀ ਦਾ ਸੈਨਾਪਤੀ ਸੀ । ਅੰਮ੍ਰਿਤਸਰ ਦੀ ਲੜਾਈ ਵਿੱਚ ਉਸ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ । ਪਰ ਹੁਣ ਉਹ ਬੜਾ ਘਮੰਡੀ ਹੋ ਗਿਆ ਸੀ । ਉਸ ਨੇ ਗੁਰੂ ਸਾਹਿਬ ਦਾ ਇੱਕ ਬਾਜ਼ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ । ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਉਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਬਾਜ਼ ਬਾਰੇ ਕੋਈ ਜਾਣਕਾਰੀ ਹੈ । ਬਾਅਦ ਵਿੱਚ ਜਦੋਂ ਗੁਰੂ ਸਾਹਿਬ ਨੂੰ ਪੈਂਦਾ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੈਂਦਾ ਮਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ | ਪੈਂਦਾ ਖਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ ।

ਉਹ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਸ਼ਰਨ ਵਿੱਚ ਚਲਾ ਗਿਆ । ਉਸ ਨੇ ਸ਼ਾਹਜਹਾਂ ਨੂੰ ਗੁਰੂ ਸਾਹਿਬ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਬਹੁਤ ਉਕਸਾਇਆ । ਸਿੱਟੇ ਵਜੋਂ ਸ਼ਾਹਜਹਾਂ ਨੇ ਪੈਂਦਾ ਮਾਂ ਅਤੇ ਕਾਲੇ ਖਾਂ ਅਧੀਨ ਇੱਕ ਵਿਸ਼ਾਲ ਸੈਨਾ ਗੁਰੂ ਹਰਿਗੋਬਿੰਦ ਜੀ ਦੇ ਵਿਰੁੱਧ ਭੇਜੀ । ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਘਮਸਾਣ ਦੀ ਲੜਾਈ ਹੋਈ । ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਦੋ ਪੁੱਤਰਾਂ ਭਾਈ ਗੁਰਦਿੱਤਾ ਜੀ ਅਤੇ ਤੇਗ ਬਹਾਦਰ ਜੀ ਨੇ ਵੀ ਆਪਣੇ ਬਹਾਦਰੀ ਦੇ ਜੌਹਰ ਵਿਖਾਏ। ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇ ਖਾਂ, ਪੈਂਦਾ ਅਤੇ ਉਸ ਦਾ ਪੁੱਤਰ ਕੁਤਬ ਖ਼ਾਂ ਮਾਰੇ ਗਏ । ਮੁਗ਼ਲ ਫ਼ੌਜਾਂ ਦਾ ਵੀ ਭਾਰੀ ਗਿਣਤੀ ਵਿੱਚ ਨੁਕਸਾਨ ਹੋਇਆ ਅਤੇ ਅੰਤ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ । ਇਸ ਤਰ੍ਹਾਂ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।

ਪ੍ਰਸ਼ਨ 12.
ਗੁਰੂ ਹਰਿਗੋਬਿੰਦ ਜੀ ਦੀਆਂ ਮੁਗਲਾਂ ਨਾਲ ਹੋਈਆਂ ਲੜਾਈਆਂ ਦਾ ਵਰਣਨ ਕਰੋ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਵੀ ਦੱਸੋ । (Write briefly Guru Hargobind’s battles with the Mughals. What is their significance in Sikh History ?)
ਉੱਤਰ-
ਗੁਰੂ ਹਰਿਗੋਬਿੰਦ ਜੀ ਦੀਆਂ ਮੁਗਲਾਂ ਸ਼ਾਹਜਹਾਂ ਦੇ ਸਮੇਂ ਨਾਲ 1634-35 ਈ. ਵਿੱਚ ਚਾਰ ਲੜਾਈਆਂ ਹੋਈਆਂ । ਪਹਿਲੀ ਲੜਾਈ 1634 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ । ਇੱਕ ਸ਼ਾਹੀ ਬਾਜ਼ ਇਸ ਲੜਾਈ ਦਾ ਤੱਤਕਾਲੀ ਕਾਰਨ ਸਿੱਧ ਹੋਇਆ । ਇਸ ਬਾਜ਼ ਨੂੰ ਸਿੱਖਾਂ ਨੇ ਫੜ ਲਿਆ ਅਤੇ ਉਨ੍ਹਾਂ ਨੇ ਮੁਗਲਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਸ਼ਾਹਜਹਾਂ ਨੇ ਮੁਖਲਿਸ ਖ਼ਾਂ ਅਧੀਨ ਇੱਕ ਵਿਸ਼ਾਲ ਸੈਨਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਭੇਜੀ । ਇਸ ਲੜਾਈ ਵਿੱਚ ਸਿੱਖ ਬਹੁਤ ਬਹਾਦਰੀ ਨਾਲ ਲੜੇ ਅਤੇ ਅੰਤ ਜੇਤੂ ਰਹੇ । ਦੂਜੀ ਲੜਾਈ 1634 ਈ. ਵਿੱਚ ਲਹਿਰਾ ਵਿਖੇ ਹੋਈ । ਇਸ ਲੜਾਈ ਦਾ ਕਾਰਨ ਦੋ ਘੋੜੇ ਬਣੇ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ । ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ । 1635 ਈ. ਵਿੱਚ ਗੁਰੂ ਹਰਿਗੋਬਿੰਦ ਜੀ ਅਤੇ ਮੁਗਲਾਂ ਵਿਚਾਲੇ ਤੀਸਰੀ ਲੜਾਈ ਹੋਈ । ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਦੋ ਪੁੱਤਰਾਂ ਗੁਰਦਿੱਤਾ ਜੀ ਅਤੇ ਤੇਗ ਬਹਾਦਰ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ ।ਇਸੇ ਹੀ ਵਰੇ ਫਗਵਾੜਾ ਵਿਖੇ ਮੁਗ਼ਲਾਂ ਅਤੇ ਹਰਿਗੋਬਿੰਦ ਸਾਹਿਬ ਜੀ ਵਿਚਾਲੇ ਆਖਰੀ ਲੜਾਈ ਹੋਈ । ਇਨ੍ਹਾਂ ਲੜਾਈਆਂ ਵਿੱਚ ਸਿੱਖ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਜੇਤੂ ਰਹੇ । ਇਸ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਵੱਧ ਗਈ । ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ ।

ਪ੍ਰਸ਼ਨ 13.
ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ ? (Why is Guru Hargobind Ji known as ‘Bandi Chhor Baba’?)
ਉੱਤਰ-
1605 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ । ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਸਿੰਘਾਸਨ ‘ਤੇ ਬੈਠਣ ਦੇ ਛੇਤੀ ਪਿੱਛੋਂ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ । ਇਸ ਕਾਰਨ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਓ ਪੈਦਾ ਹੋ ਗਿਆ । ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਧਾਰਨ ਕੀਤੀ । ਉਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਕੁਝ ਸੈਨਾ ਵੀ ਰੱਖ ਲਈ । ਜਹਾਂਗੀਰ ਭਲਾ ਇਸ ਨੂੰ ਕਿਵੇਂ ਸਹਿਣ ਕਰਦਾ । ਇਸ ਤੋਂ ਇਲਾਵਾ ਚੰਦੂ ਸ਼ਾਹ ਨੇ ਵੀ ਗੁਰੂ ਹਰਿਗੋਬਿੰਦ ਜੀ ਵਿਰੁੱਧ ਕਾਰਵਾਈ ਕਰਨ ਲਈ ਜਹਾਂਗੀਰ ਦੇ ਕੰਨਾਂ ਵਿੱਚ ਜ਼ਹਿਰ ਘੋਲਿਆ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ।

ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾਂ ਸਮਾਂ ਕੈਦ ਰਹੇ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਭਾਈ ਜੇਠਾ ਜੀ ਅਤੇ ਸੂਫ਼ੀ ਸੰਤ ਮੀਆਂ ਮੀਰ ਜੀ ਦੇ ਕਹਿਣ ‘ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜਿਆਂ ਨੂੰ ਵੀ ਰਾਜਨੀਤਿਕ ਕਾਰਨਾਂ ਕਰਕੇ ਕੈਦੀ ਬਣਾ ਕੇ ਰੱਖਿਆ ਗਿਆ ਸੀ । ਇਹ ਰਾਜੇ ਗੁਰੂ ਹਰਿਗੋਬਿੰਦ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ । ਗੁਰੂ ਸਾਹਿਬ ਦੇ ਹੁੰਦਿਆਂ ਉਨ੍ਹਾਂ ਨੂੰ ਆਪਣੀ ਦੁੱਖ-ਤਕਲੀਫ਼ ਦਾ ਕੋਈ ਅਹਿਸਾਸ ਨਾ ਰਿਹਾ । ਪਰ ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਤਾਂ ਇਹ ਰਾਜੇ ਗੁਰੂ ਸਾਹਿਬ ਦੇ ਵਿਯੋਗ ਦੀ ਕਲਪਨਾ ਮਾਤਰ ਨਾਲ ਹੀ ਤੜਫ ਉੱਠੇ ।

ਗੁਰੂ ਸਾਹਿਬ ਨੂੰ ਵੀ ਇਨ੍ਹਾਂ ਰਾਜਿਆਂ ਨਾਲ ਕਾਫ਼ੀ ਹਮਦਰਦੀ ਗਈ ਸੀ । ਇਸ ਲਈ ਗੁਰੂ ਸਾਹਿਬ ਨੇ ਜਹਾਂਗੀਰ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਤਦ ਤਕ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਨਹੀਂ ਹੋਣਗੇ ਜਦੋਂ ਤਕ ਉਸ ਕਿਲ੍ਹੇ ਵਿੱਚ ਬੰਦੀ 52 ਹੋਰ ਰਾਜਿਆਂ ਨੂੰ ਵੀ ਰਿਹਾਅ ਨਹੀਂ ਕਰ ਦਿੱਤਾ ਜਾਂਦਾ । ਸਿੱਟੇ ਵਜੋਂ ਜਹਾਂਗੀਰ ਨੂੰ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰਨ ਦਾ ਆਦੇਸ਼ ਦੇਣਾ ਪਿਆ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 14.
ਅਕਾਲ ਤਖ਼ਤ ਉੱਪਰ ਇੱਕ ਸੰਖੇਪ ਨੋਟ ਲਿਖੋ । (Write a short note on Akal Takht.)
ਜਾਂ
ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਸੀ ? ਬਿਆਨ ਕਰੋ । (Explain briefly the importance of building of Akal Takht in Sikh History ?)
ਉੱਤਰ-
ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਬਹੁਤ ਲਾਹੇਵੰਦ ਸਿੱਧ ਹੋਇਆ । ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਗੁਰੂ ਹਰਿਗੋਬਿੰਦ ਜੀ ਦਾ ਇੱਕ ਮਹਾਨ ਕਾਰਜ ਸੀ । ਅਕਾਲ ਤਖ਼ਤ (ਪਰਮਾਤਮਾ ਦੀ ਗੱਦੀ) ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ । ਇਹ ਕਾਰਜ 1609 ਈ. ਵਿੱਚ ਸੰਪੂਰਨ ਹੋਇਆ । ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨ ਸੀ । ਇਸ ਦਾ ਨੀਂਹ ਪੱਥਰ ਗੁਰੁ ਹਰਿਗੋਬਿੰਦ ਜੀ ਨੇ ਰੱਖਿਆ । ਇਸ ਦੇ ਨਿਰਮਾਣ ਕਾਰਜ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਹਰਿਗੋਬਿੰਦ ਜੀ ਦਾ ਸਾਥ ਦਿੱਤਾ । ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ ।

ਇੱਥੇ ਉਹ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਅਤੇ ਹੋਰ ਸੈਨਿਕ ਕਰਤੱਬ ਦੇਖਦੇ ਸਨ । ਇੱਥੇ ਹੀ ਉਹ ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ । ਸਿੱਖਾਂ ਵਿੱਚ ਜੋਸ਼ ਪੈਦਾ ਕਰਨ ਲਈ ਇੱਥੇ ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਸਨ । ਇੱਥੇ ਬੈਠ ਕੇ ਹੀ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ । ਇੱਥੇ ਬੈਠ ਕੇ ਹੀ ਗੁਰੂ ਜੀ ਸਿੱਖਾਂ ਨੂੰ ਇਨਾਮ ਵੀ ਦਿੰਦੇ ਸਨ ਅਤੇ ਸਜ਼ਾਵਾਂ ਵੀ । ਇੱਥੋਂ ਹੀ ਗੁਰੂ ਜੀ ਨੇ ਸਿੱਖ ਸੰਗਤਾਂ ਦੇ ਨਾਂ ‘ਤੇ ਆਪਣਾ ਪਹਿਲਾ ਹੁਕਮਨਾਮਾ ਜਾਰੀ ਕੀਤਾ । ਇਸ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਘੋੜੇ ਅਤੇ ਹਥਿਆਰ ਭੇਂਟ ਕਰਨ ਲਈ ਕਿਹਾ ਸੀ । ਬਾਅਦ ਵਿੱਚ ਇਸ ਥਾਂ ਤੋਂ ਹੁਕਮਨਾਮੇ ਜਾਰੀ ਕਰਨ ਦੀ ਪ੍ਰਥਾ ਚਲ ਪਈ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖ਼ਤ ਦਾ ਨਿਰਮਾਣ ਕਰਕੇ ਸਿੱਖਾਂ ਦੀ ਜੀਵਨ ਸ਼ੈਲੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਲਿਆਂਦੀ । ਛੇਤੀ ਹੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ ।

ਪ੍ਰਸ਼ਨ 15.
ਗੁਰੂ ਹਰਿਗੋਬਿੰਦ ਜੀ ਦੇ ਮੁਗਲ ਸਮਰਾਟ ਸ਼ਾਹਜਹਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ । (Give a brief account of the relations of Guru Hargobind with the Mughal emperor Shah Jahan.)
ਉੱਤਰ-
ਸ਼ਾਹਜਹਾਂ 1628 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ । ਉਸ ਦੇ ਸ਼ਾਸਨ ਕਾਲ ਵਿੱਚ ਮੁਗ਼ਲ-ਸਿੱਖ ਸੰਬੰਧਾਂ ਵਿੱਚ ਬਹੁਤ ਤਣਾਉ ਪੈਦਾ ਹੋ ਗਿਆ ਸੀ | ਪਹਿਲਾ, ਸ਼ਾਹਜਹਾਂ ਬੜਾ ਕੱਟੜ ਬਾਦਸ਼ਾਹ ਸੀ ।ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਖੇ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ ਅਤੇ ਲੰਗਰ ਲਈ ਬਣਾਈ ਇਮਾਰਤ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਸੀ । ਦੂਜਾ, ਨਕਸ਼ਬੰਦੀਆਂ ਨੇ ਸਿੱਖਾਂ ਵਿਰੁੱਧ ਸ਼ਾਹਜਹਾਂ ਦੇ ਕੰਨ ਭਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ।ਤੀਸਰਾ, ਗੁਰੂ ਹਰਿਗੋਬਿੰਦ ਜੀ ਦੁਆਰਾ ਇੱਕ ਸੈਨਾ ਤਿਆਰ ਕਰਨ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੁਆਰਾ ਉਨ੍ਹਾਂ ਨੂੰ “ਸੱਚਾ ਪਾਤਸ਼ਾਹ ਕਹਿ ਕੇ ਸੰਬੋਧਨ ਕਰਨਾ ਸ਼ਾਹਜਹਾਂ ਨੂੰ ਇੱਕ ਅੱਖ ਨਹੀਂ ਭਾਉਂਦਾ ਸੀ ।

ਚੌਥਾ, ਲਾਹੌਰ ਦੇ ਇੱਕ ਕਾਜ਼ੀ ਦੀ ਧੀ ਕੌਲਾਂ ਗੁਰੂ ਹਰਿਗੋਬਿੰਦ ਜੀ ਦੀ ਚੇਲੀ ਬਣ ਗਈ ਸੀ । ਇਸ ਕਾਰਨ ਉਸ ਕਾਜ਼ੀ ਨੇ ਸ਼ਾਹਜਹਾਂ ਨੂੰ ਸਿੱਖਾਂ ਦੇ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਭੜਕਾਇਆ । 1634-35 ਈ. ਦੇ ਸਮੇਂ ਦੇ ਦੌਰਾਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਨਾਂ ਦੀਆਂ ਲੜਾਈਆਂ ਹੋਈਆਂ । ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ ਅਤੇ ਮੁਗ਼ਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ । ਸਿੱਟੇ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 16.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਬਾਦਸ਼ਾਹਾਂ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ ।
(Write a short note on the relations between Guru Hargobind Ji and the Mughal emperors.)
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਦੋ ਸਮਕਾਲੀਨ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਸਨ । ਇਹ ਦੋਵੇਂ ਬਾਦਸ਼ਾਹ ਬੜੇ ਕੱਟੜ ਵਿਚਾਰਾਂ ਦੇ ਸਨ। 1606 ਈ. ਵਿੱਚ ਜਹਾਂਗੀਰ ਦੁਆਰਾ ਗੁਰੂ ਹਰਿਗੋਬਿੰਦ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰਵਾ ਦਿੱਤਾ ਗਿਆ ਸੀ । ਇਸ ਕਾਰਨ ਮੁਗਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧਾਂ ਵਿੱਚ ਇੱਕ ਦਰਾਰ ਆ ਗਈ । ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮੀਰੀ ਅਤੇ ਪੀਰੀ ਦੀ ਨੀਤੀ ਅਪਣਾਈ । ਛੇਤੀ ਹੀ ਮਗਰੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ।ਉਨ੍ਹਾਂ ਨੂੰ ਕਿਉਂ ਕੈਦ ਕੀਤਾ ਗਿਆ ਅਤੇ ਕਿੰਨਾ ਸਮਾਂ ਕੈਦ ਵਿੱਚ ਰੱਖਿਆ ਗਿਆ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ ।

ਬਾਅਦ ਵਿੱਚ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦ ਵਿੱਚੋਂ ਰਿਹਾਅ ਕਰ ਦਿੱਤਾ ਅਤੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ । 1628 ਈ. ਵਿੱਚ ਸ਼ਾਹਜਹਾਂ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ । ਕਿਉਂਕਿ ਉਹ ਬੜੇ ਕੱਟੜ ਖ਼ਿਆਲਾਂ ਦਾ ਸੀ ਇਸ ਕਾਰਨ ਇੱਕ ਵਾਰ ਫਿਰ ਮੁਗ਼ਲਾਂ ਅਤੇ ਸਿੱਖਾਂ ਦੇ ਸੰਬੰਧਾਂ ਵਿੱਚ ਆਪਸੀ ਪਾੜਾ ਹੋਰ ਵੱਧ ਗਿਆ । ਸਿੱਟੇ ਵਜੋਂ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਾਰ ਲੜਾਈਆਂ-ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ । ਇਨ੍ਹਾਂ ਸਾਰੀਆਂ ਲੜਾਈਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੇਤੂ ਰਹੇ । ਇਨ੍ਹਾਂ ਜਿੱਤਾਂ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਹਰਿਗੋਬਿੰਦ ਜੀ ਦਾ ਜੀਵਨ (Lite of Guru Hargobind Ji)

ਪ੍ਰਸ਼ਨ 1.
ਗੁਰੂ ਹਰਿਗੋਬਿੰਦ ਜੀ ਦੇ ਜੀਵਨ ਬਾਰੇ ਵਿਸਤਾਰਪੂਰਵਕ ਨੋਟ ਲਿਖੋ । (Write a detailed note on the life of Guru Hargobind Ji.)
ਜਾਂ
ਗੁਰੂ ਹਰਿਗੋਬਿੰਦ ਜੀ ਦੇ ਜੀਵਨ ਦਾ ਵਰਣਨ ਕਰੋ । (Describe the life of Guru Hargobind Ji.)
ਉੱਤਰ-
1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੂ ਹਰਿਗੋਬਿੰਦ ਜੀ ਦਾ ਜਨਮ 14 ਜੂਨ, 1595 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਡਾਲੀ ਵਿਖੇ ਹੋਇਆ ਸੀ । ਉਹ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸਨ । ਆਪ ਦੀ ਮਾਤਾ ਜੀ ਦਾ ਨਾਂ ਗੰਗਾ ਦੇਵੀ ਜੀ ਸੀ ।

2. ਬਚਪਨ ਅਤੇ ਵਿਆਹ (Childhood and Marriage) – ਗੁਰੂ ਹਰਿਗੋਬਿੰਦ ਜੀ ਬਚਪਨ ਤੋਂ ਹੀ ਬੜੇ ਹੋਣਹਾਰ ਸਨ । ਆਪ ਨੂੰ ਪੰਜਾਬੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਸਾਹਿਤ ਦਾ ਬੜਾ ਡੂੰਘਾ ਗਿਆਨ ਪ੍ਰਾਪਤ ਸੀ । ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਨਾ ਸਿਰਫ ਧਾਰਮਿਕ ਸਿੱਖਿਆ ਹੀ ਦਿੱਤੀ ਸਗੋਂ ਘੋੜਸਵਾਰੀ ਅਤੇ ਸ਼ਸਤਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨ ਬਣਾ ਦਿੱਤਾ । ਵਿਆਹ ਦੇ ਪਿੱਛੋਂ ਗੁਰੂ ਹਰਿਗੋਬਿੰਦ ਜੀ ਦੇ ਘਰ ਪੰਜ ਪੁੱਤਰਾਂ-ਬਾਬਾ ਗੁਰਦਿੱਤਾ ਜੀ, ਅਨੀ ਰਾਏ, ਸੂਰਜ ਮਲ, ਅਟੱਲ ਰਾਏ ਅਤੇ ਤੇਗ ਬਹਾਦਰ ਜੀ ਤੇ ਇੱਕ ਧੀ-ਬੀਬੀ ਵੀਰੋ ਨੇ ਜਨਮ ਲਿਆ ।

3. ਗੁਰਗੱਦੀ ਦੀ ਪ੍ਰਾਪਤੀ (Assumption of Guruship) – 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਜਾਣ ਤੋਂ ਪਹਿਲਾਂ, ਜਿੱਥੇ ਉਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ, ਗੁਰੂ ਹਰਿਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਉਸ ਸਮੇਂ ਹਰਿਗੋਬਿੰਦ ਜੀ ਦੀ ਉਮਰ ਕੇਵਲ 11 ਵਰਿਆਂ ਦੀ ਸੀ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਹ 1606 ਈ. ਤੋਂ ਲੈ ਕੇ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

4. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ (New Policy of Guru Hargobind Ji.) – ਨੋਟ-ਇਸ ਭਾਗ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 2 ਦਾ ਉੱਤਰ ਵੇਖਣ ।

5. ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲਾਂ ਨਾਲ ਸੰਬੰਧ (Relations of Guru Hargobind Ji with the Mughals) – ਨੋਟ-ਇਸ ਭਾਗ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 3 ਦਾ ਉੱਤਰ ਵੇਖਣ ।

ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ‘ (New Policy of Guru Hargobind Ji)

ਪ੍ਰਸ਼ਨ 2.
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਕੀ ਪੜਚੋਲ ਕਰੋ । (Examine the New Policy of Guru Hergobind Ji.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਦੀਆਂ ਮੁੱਖ ਵਿਸ਼ੇਸ਼ਤਾਈਆਂ ਅਤੇ ਇਸ ਦੇ ਸਿੱਖ ਧਰਮ ਵਿੱਚ ਰੂਪ ਬਦਲੀ ਸੰਬੰਧੀ ਮਹੱਤਵ ਦਾ ਵਰਣਨ ਕਰੋ । (What do you know about the New Policy of Guru Hargobind Ji ? Describe its features and significance towards the transformation of Sikhism.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਦਾ ਵਰਣਨ ਕਰੋ । (What do you know about the New Policy of Guru Hargobind Ji ? Explain its main features.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ‘ਤੇ ਇੱਕ ਆਲੋਚਨਾਤਮਕ ਲੇਖ ਲਿਖੋ । (Write a critical note on the New Policy of Guru Hargobind Ji.)
ਜਾਂ
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਕਰਕੇ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣੀ ਪਈ । ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ?
(Describe the circumstances leading to the adoption of New Policy by Guru Hargobind Ji. What were the main features of this policy ?)
ਜਾਂ
ਮੀਰੀ ਤੇ ਪੀਰੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Explain the main features of Miri and Piri.)
ਜਾਂ
ਮੀਰੀ ਅਤੇ ਪੀਰੀ ਤੋਂ ਤੁਹਾਡਾ ਕੀ ਭਾਵ ਹੈ ? ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (What do you understand by Miri and Piri ? Explain its main features.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਮੀਰੀ ਤੇ ਪੀਰੀ ਦੀ ਨੀਤੀ ‘ਤੇ ਚਰਚਾ ਕਰੋ । (Discuss the Policy of ‘Miri’ and ‘Piri’ of Guru Hargobind Ji.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਕੀ ਵਿਸ਼ੇਸ਼ਤਾਵਾਂ ਸਨ ? (What were the features of New Policy of Guru Hargobind Ji ?)
ਜਾਂ
ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ ? ਇਸ ਦੀਆਂ ਕੀ ਵਿਸ਼ੇਸ਼ਤਾਵਾਂ ਸਨ ? (What do you mean by Miri and Piri ? What were its features ?)
ਉੱਤਰ-
ਗੁਰੂ ਹਰਿਗੋਬਿੰਦ ਜੀ ਦੁਆਰਾ 1606 ਈ. ਵਿੱਚ ਗੁਰਗੱਦੀ ‘ਤੇ ਬੈਠਣ ਦੇ ਨਾਲ ਹੀ ਸਿੱਖ ਪੰਥ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਸੰਬੰਧ ਤਣਾਉਪੂਰਨ ਹੋ ਗਏ ਸਨ । ਅਜਿਹੇ ਹਾਲਾਤ ਵਿੱਚ ਗੁਰੂ ਹਰਿਗੋਬਿੰਦ ਜੀ ਨੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਨੂੰ ਆਪਣੇ ਧਰਮ ਦੀ ਰੱਖਿਆ ਖ਼ਾਤਰ ਸ਼ਸਤਰ ਧਾਰਨ ਕਰਨੇ ਪੈਣਗੇ । ਸਿੱਟੇ ਵਜੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣ ਦੀ ਨਵੀਂ ਨੀਤੀ ਧਾਰਨ ਕੀਤੀ । ਇਸ ਨੀਤੀ ਨੂੰ ਅਪਣਾਉਣ ਦੇ ਮੁੱਖ ਕਾਰਨ ਇਸ ਤਰ੍ਹਾਂ ਸਨ-

1. ਮੁਗ਼ਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ (Change in the Religious Policy of the Mughals) – ਜਹਾਂਗੀਰ ਤੋਂ ਪਹਿਲਾਂ ਦੇ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ । ਬਾਬਰ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਸਨਮਾਨ ਪ੍ਰਗਟ ਕੀਤਾ ਸੀ । ਹੁਮਾਯੂੰ ਨੇ ਰਾਜਗੱਦੀ ਦੀ ਮੁੜ ਪ੍ਰਾਪਤੀ ਲਈ ਗੁਰੂ ਅੰਗਦ ਦੇਵ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਮੁਗ਼ਲ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਆਪ ਗੋਇੰਦਵਾਲ ਸਾਹਿਬ ਵਿਖੇ ਆ ਕੇ ਲੰਗਰ ਛਕਿਆ ਸੀ । ਉਸ ਨੇ ਗੁਰੂ ਰਾਮਦਾਸ ਜੀ ਨੂੰ 500 ਬੀਘੇ ਜ਼ਮੀਨ ਦਾਨ ਵਿੱਚ ਦਿੱਤੀ ਅਤੇ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਲਈ ਲਗਾਨ ਵੀ ਮੁਆਫ਼ ਕਰ ਦਿੱਤਾ ਸੀ | ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ । ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ ।

2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ (Martyrdom of Guru Arjan Dev Ji) – ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ । ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ । ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗ਼ਲਾਂ ਨਾਲ ਟੱਕਰ ਲੈਣੀ ਪਵੇਗੀ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ ।

3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ (Last Message of Guru Arjan Dev Ji) – ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਿਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ ।

ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ (Main Features of the New Policy)

1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ (Wearing of Miri and Piri Swords) – ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਪ੍ਰਤੀਕ ਸੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ । ਗੁਰੂ ਹਰਿਗੋਬਿੰਦ ਜੀ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ । ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਇਸ ਨੀਤੀ ਦਾ ਸਿੱਖ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਿਆ ।

2. ਸੈਨਾ ਦਾ ਸੰਗਠਨ (Organisation of Army) – ਗੁਰੂ ਹਰਿਗੋਬਿੰਦ ਜੀ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ | ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ । ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ । ਇਨ੍ਹਾਂ ਸੈਨਿਕਾਂ ਨੂੰ ਸੌ-ਸੌ ਦੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ । ਹਰੇਕ ਜੱਥਾ ਇੱਕ ਜੱਥੇਦਾਰ ਦੇ ਅਧੀਨ ਰੱਖਿਆ ਗਿਆ ਸੀ । ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬ ਨੇ 52 ਅੰਗ ਰੱਖਿਅਕ ਵੀ ਭਰਤੀ ਕੀਤੇ ਹੌਲੀ-ਹੌਲੀ ਗੁਰੂ ਸਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ । ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ । ਇਸ ਦਾ ਸੈਨਾਪਤੀ ਪੈਂਦਾ ਖਾਂ ਨੂੰ ਨਿਯੁਕਤ ਕੀਤਾ ਗਿਆ ।

3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ (Collection of Arms and Horses) – ਗੁਰੂ ਹਰਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ । ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ । ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ । ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ ।

4. ਅਕਾਲ ਤਖ਼ਤ ਸਾਹਿਬ ਦੀ ਉਸਾਰੀ (Construction of Akal Takhat Sahib) – ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ | ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ । ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨ ਸੀ । ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ ।

ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ,
“ਅਕਾਲ ਤਖ਼ਤ ਸਿੱਖਾਂ ਦੀ ਸਭ ਤੋਂ ਪਵਿੱਤਰ ਸੰਸਥਾ ਹੈ । ਇਸ ਨੇ ਸਿੱਖ ਸਮੁਦਾਇ ਦੇ ਸਮਾਜਿਕ-ਰਾਜਨੀਤਿਕ ਪਰਿਵਰਤਨ ਵਿੱਚ ਇਤਿਹਾਸਿਕ ਭੂਮਿਕਾ ਨਿਭਾਈ ।”1

5. ਰਾਸਜੀ ਚਿੰਨ੍ਹਾਂ ਨੂੰ ਅਪਣਾਉਣਾ (Adoption of Royal Symbols) – ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ । ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ । ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ । ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ‘ਸੱਚਾ ਪਾਤਸ਼ਾਹ ਦੀ ਉਪਾਧੀ ਵੀ ਧਾਰਨ ਕੀਤੀ । ਗੁਰੂ ਹਰਿਗੋਬਿੰਦ ਜੀ ਹੁਣ ਕੀਮਤੀ ਕੱਪੜੇ ਪਹਿਨਦੇ ਸਨ ਅਤੇ ਆਪਣੇ ਅੰਗ ਰੱਖਿਅਕਾਂ ਨਾਲ ਚਲਦੇ ਸਨ ।

6. ਅੰਮ੍ਰਿਤਸਰ ਦੀ ਕਿਲ੍ਹੇਬੰਦੀ (Fortification of Amritsar) – ਅੰਮ੍ਰਿਤਸਰ ਨਾ ਸਿਰਫ਼ ਸਿੱਖਾਂ ਦਾ ਸਭ ਤੋਂ ਵੱਧ ਪਵਿੱਤਰ ਧਾਰਮਿਕ ਸਥਾਨ ਹੀ ਸੀ ਸਗੋਂ ਇਹ ਉਨ੍ਹਾਂ ਦਾ ਪ੍ਰਸਿੱਧ ਸੈਨਿਕ ਸਿਖਲਾਈ ਕੇਂਦਰ ਵੀ ਸੀ । ਇਸ ਲਈ
PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ 1
ਗੁਰੂ ਹਰਿਗੋਬਿੰਦ ਜੀ ਨੇ ਇਸ ਮਹੱਤਵਪੂਰਨ ਸਥਾਨ ਦੀ ਸੁਰੱਖਿਆ ਲਈ ਅੰਮ੍ਰਿਤਸਰ ਸ਼ਹਿਰ ਦੇ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ । ਇਸ ਤੋਂ ਇਲਾਵਾ ਇੱਥੇ ਇੱਕ ਕਿਲ੍ਹੇ ਦੀ ਉਸਾਰੀ ਵੀ ਕਰਵਾਈ ਗਈ ਜਿਸ ਦਾ ਨਾਂ ਲੋਹਗੜ੍ਹ ਰੱਖਿਆ। ਗਿਆ |

7. ਗੁਰੁ ਜੀ ਦੇ ਰੋਜ਼ਾਨਾ ਜੀਵਨ ਵਿੱਚ ਤਬਦੀਲੀ (Changes in the daily life of the Guru) – ਆਪਣੀ ਨਵੀਂ ਨੀਤੀ ਦੇ ਕਾਰਨ ਗੁਰੂ ਹਰਿਗੋਬਿੰਦ ਜੀ ਦੇ ਰੋਜ਼ਾਨਾ ਜੀਵਨ ਵਿੱਚ ਵੀ ਕਈ ਤਬਦੀਲੀਆਂ ਆ ਗਈਆਂ ਸਨ । ਉਨ੍ਹਾਂ ਨੇ ਆਪਣੇ ਦਰਬਾਰ ਵਿੱਚ ਅਬਦੁੱਲਾ ਅਤੇ ਨੱਥਾ ਮਲ ਨੂੰ ਵੀਰ ਰਸੀ ਵਾਰਾਂ ਗਾਉਣ ਲਈ ਭਰਤੀ ਕੀਤਾ । ਇੱਕ ਵਿਸ਼ੇਸ਼ ਸੰਗੀਤ ਮੰਡਲੀ ਵੀ ਕਾਇਮ ਕੀਤੀ ਗਈ ਜੋ ਰਾਤ ਨੂੰ ਉੱਚੀ ਆਵਾਜ਼ ਵਿੱਚ ਜੋਸ਼ੀਲੇ ਸ਼ਬਦ ਗਾਉਂਦੀ ਹੋਈ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਦੀ ਸੀ । ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਇਹ ਤਬਦੀਲੀਆਂ ਸਿਰਫ਼ ਸਿੱਖਾਂ ਵਿੱਚ ਬਹਾਦਰੀ ਦਾ ਜ਼ਜਬਾ ਪੈਦਾ ਕਰਨ ਲਈ ਕੀਤੀਆਂ ਸਨ ।

ਨਵੀਂ ਨੀਤੀ ਦੀ ਪੜਚੋਲ (Critical Estimate of the New Policy)

ਜਦੋਂ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਅਪਣਾਈ ਤਾਂ ਇਸ ਨੀਤੀ ਨੇ ਕਈ ਸ਼ੰਕੇ ਪੈਦਾ ਕਰ ਦਿੱਤੇ । ਅਸਲ ਵਿੱਚ ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀ ਗਲਤ ਪੜਚੋਲ ਕੀਤੀ ਗਈ ਹੈ । ਗੁਰੂ ਸਾਹਿਬ ਨੇ ਪੁਰਾਣੀ ਸਿੱਖ ਮਰਯਾਦਾ ਦਾ ਤਿਆਗ ਨਹੀਂ ਸੀ ਕੀਤਾ । ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਵਿੱਚ ਆਪਣੇ ਪ੍ਰਚਾਰਕ ਭੇਜੇ । ਜੇ ਗੁਰੂ ਸਾਹਿਬ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਤਬਦੀਲੀਆਂ ਕੀਤੀਆਂ ਤਾਂ ਉਸ ਦਾ ਉਦੇਸ਼ ਸਿਰਫ਼ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਨਾ ਸੀ । ਸਮੇਂ ਦੇ ਨਾਲ-ਨਾਲ ਗੁਰੂ ਸਾਹਿਬ ਦੇ ਸਿੱਖਾਂ ਨੂੰ ਨਵੀਂ ਨੀਤੀ ਬਾਰੇ ਪੈਦਾ ਹੋਏ ਸ਼ੰਕੇ ਦੂਰ ਹੋਣੇ ਸ਼ੁਰੂ ਹੋ ਗਏ ਸਨ । ਭਾਈ ਗੁਰਦਾਸ ਜੀ ਗੁਰੂ ਹਰਿਗੋਬਿੰਦ ਸਾਹਿਬ ਦੀ ਨਵੀਂ ਨੀਤੀ ਦੀ ਸ਼ਲਾਘਾ ਕਰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਮਣੀ ਪ੍ਰਾਪਤ ਕਰਨ ਲਈ ਸੱਪ ਨੂੰ ਮਾਰਨਾ ਜ਼ਰੂਰੀ ਹੈ । ਕਸਰੀ ਲੈਣ ਲਈ ਹਿਰਨ ਨੂੰ ਮਾਰਨਾ ਪੈਂਦਾ ਹੈ ।

ਗਰੀ ਪ੍ਰਾਪਤ ਕਰਨ ਲਈ ਨਾਰੀਅਲ ਨੂੰ ਭੰਨਣਾ ਪੈਂਦਾ ਹੈ। ਬਾਗ਼ ਦੀ ਸੁਰੱਖਿਆ ਲਈ ਕੰਡਿਆਲੀ ਵਾੜ ਦੀ ਲੋੜ ਹੁੰਦੀ ਹੈ । ਠੀਕ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੁਆਰਾ ਸਥਾਪਿਤ ਸਿੱਖ ਪੰਥ ਦੀ ਸੁਰੱਖਿਆ ਲਈ ਹੁਣ ਗੁਰੂ ਸਾਹਿਬ ਦੁਆਰਾ ਨਵੀਂ ਨੀਤੀ ਨੂੰ ਅਪਣਾਉਣਾ ਬਹੁਤ ਜ਼ਰੂਰੀ ਸੀ। ਅਸਲ ਵਿੱਚ ਗੁਰੂ ਹਰਗੋਬਿੰਦ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਹੀ ਅਮਲੀ ਰੂਪ ਦਿੱਤਾ ਸੀ । ਪ੍ਰਸਿੱਧ ਇਤਿਹਾਸਕਾਰ ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਦੇ ਸ਼ਬਦਾਂ ਵਿੱਚ,
“ਭਾਵੇਂ ਬਾਹਰੀ ਤੌਰ ‘ਤੇ ਅਜਿਹਾ ਲਗਦਾ ਸੀ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਅਲੱਗ ਰਸਤਾ ਅਪਣਾਇਆ, ਪਰ ਇਹ ਮੁੱਖ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ’ ਤੇ ਹੀ ਆਧਾਰਿਤ ਸੀ ।” 1

ਨਵੀਂ ਨੀਤੀ ਦੀ ਮਹੱਤਤਾ (Importance of the New Policy)

ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨੀਵੀਂ ਨੀਤੀ ਦੇ ਮਹੱਤਵਪੂਰਨ ਸਿੱਟੇ ਨਿਕਲੇ । ਸਿੱਖ ਹੁਣ ਸੰਤ ਸਿਪਾਹੀ ਬਣ ਗਏ । ਉਹ ਪਰਮਾਤਮਾ ਦੀ ਭਗਤੀ ਦੇ ਨਾਲ-ਨਾਲ ਸ਼ਸਤਰਾਂ ਦੀ ਵਰਤੋਂ ਵੀ ਕਰਨ ਲੱਗ ਪਏ । ਇਸ ਨੀਤੀ ਦੀ ਅਣਹੋਂਦ ਵਿੱਚ ਸਿੱਖਾਂ ਦਾ ਪਵਿੱਤਰ ਭਾਈਚਾਰਾ ਖ਼ਤਮ ਹੋ ਗਿਆ ਹੁੰਦਾ ਅਤੇ ਜਾਂ ਫਿਰ ਉਹ ਫ਼ਕੀਰਾਂ ਅਤੇ ਸੰਤਾਂ ਦੀ ਇੱਕ ਜਮਾਤ ਬਣ ਕੇ ਰਹਿ ਜਾਂਦਾ । ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਸਦਕਾ ਪੰਜਾਬ ਦੇ ਜੱਟ ਵੱਡੀ ਗਿਣਤੀ ਵਿੱਚ ਸਿੱਖ ਪੰਥ ਵਿੱਚ ਸ਼ਾਮਲ ਹੋ ਗਏ । ਇਸ ਨਵੀਂ ਨੀਤੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ । ਸ਼ਾਹਜਹਾਂ ਦੇ ਸਮੇਂ ਗੁਰੂ ਸਾਹਿਬ ਨੂੰ ਮੁਗ਼ਲਾਂ ਨਾਲ ਚਾਰ ਯੁੱਧ ਲੜਨੇ ਪਏ । ਇਨ੍ਹਾਂ ਵਿੱਚ ਸਿੱਖਾਂ ਦੀ ਜਿੱਤ ਨਾਲ ਮੁਗ਼ਲ ਸਾਮਰਾਜ ਦੇ ਗੌਰਵ ਨੂੰ ਭਾਰੀ ਸੱਟ ਵੱਜੀ । ਅੰਤ ਵਿੱਚ ਅਸੀਂ ਕੇ. ਐੱਸ. ਦੁੱਗਲ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,

“ਗੁਰੂ ਹਰਿਗੋਬਿੰਦ ਜੀ ਦਾ ਸਭ ਤੋਂ ਮਹਾਨ ਯੋਗਦਾਨ ਸਿੱਖਾਂ ਦੇ ਜੀਵਨ ਮਾਰਗ ਨੂੰ ਇੱਕ ਨਵੀਂ ਦਿਸ਼ਾ ਦੇਣਾ ਸੀ । ਉਸ ਨੇ ਸੰਤਾਂ ਨੂੰ ਸਿਪਾਹੀ ਬਣਾ ਦਿੱਤਾ ਪਰ ਆਪ ਪਰਮਾਤਮਾ ਦੇ ਭਗਤ ਰਹੇ ।” 1

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਗੁਰੂ ਹਰਿਗੋਬਿੰਦ ਜੀ ਦੇ ਮੁਗਲਾਂ ਨਾਲ ਸੰਬੰਧ (Guru Hargobind Ji’s Relations with the Mughals)

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਦੇ ਜਹਾਂਗੀਰ ਅਤੇ ਸ਼ਾਹਜਹਾਂ ਨਾਲ ਸੰਬੰਧਾਂ ਦਾ ਸੰਖੇਪ ਵੇਰਵਾ ਦਿਓ । (Describe briefly the relationship of Guru Hargobind Ji with Jahangir and Shah Jahan.)
ਜਾਂ
ਗੁਰੂ ਹਰਿਗੋਬਿੰਦ ਜੀ ਤੇ ਮੁਗਲ ਸਰਕਾਰ ਦੇ ਸੰਬੰਧਾਂ ਉੱਤੇ ਵਿਸਥਾਰਮਈ ਲੇਖ ਲਿਖੋ । (Write a detailed note on relations between Guru Hargobind Ji and the Mughals.)
ਜਾਂ
ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦੀ ਚਰਚਾ ਕਰੋ । (Examine the relations of Guru Hargobind Ji with the Mughals.)
ਉੱਤਰ-
ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਰਹੇ । ਉਨ੍ਹਾਂ ਦੇ ਗੁਰਿਆਈ ਕਾਲ ਦੇ ਦੌਰਾਨ ਉਨ੍ਹਾਂ ਦੇ ਮੁਗਲਾਂ ਨਾਲ ਸੰਬੰਧਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

ਪਹਿਲਾ ਕਾਲ 1606-27 ਈ. (First Period 1606-27 A.D.)

1.ਗੁਰੂ ਹਰਿਗੋਬਿੰਦ ਜੀ ਗਵਾਲੀਅਰ ਵਿਖੇ ਕੈਦ (Imprisonment of Guru Hargobind Ji at Gwalior) – ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਤੋਂ ਕੁਝ ਸਮੇਂ ਬਾਅਦ ਹੀ ਉਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤੇ ਗਏ । ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਕਿਉਂ ਬਣਾਇਆ ਗਿਆ ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਲਈ ਚੰਦੁ ਸ਼ਾਹ ਦੀ ਸਾਜ਼ਸ਼ ਜ਼ਿੰਮੇਵਾਰ ਸੀ । ਗੁਰੂ ਜੀ ਦੁਆਰਾ ਉਸ ਦੀ ਪੁੱਤਰੀ ਨਾਲ ਵਿਆਹ ਕਰਨ ਦਾ ਇਨਕਾਰ ਕਰਨ ‘ਤੇ ਉਸ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਇਆ । ਸਿੱਟੇ ਵਜੋਂ ਜਹਾਂਗੀਰ ਨੇ ਉਨ੍ਹਾਂ ਨੂੰ ਕੈਦ ਕਰ . ਲਿਆ । ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਹਨ ਕਿ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਉਨ੍ਹਾਂ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਕੈਦੀ ਬਣਾਇਆ । ਇਸ ਨੀਤੀ ਦੇ ਉਸ ਦੇ ਮਨ ਵਿੱਚ | ਅਨੇਕਾਂ ਸ਼ੰਕੇ ਪੈਦਾ ਹੋ ਗਏ ਸਨ । ਗੁਰੁ ਸਾਹਿਬ ਦੇ ਵਿਰੋਧੀਆਂ ਨੇ ਵੀ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਜੀ ਵਿਦਰੋਹ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ ।

2. ਕੈਦ ਦੀ ਮਿਆਦ (fferiod of Imprisonment) – ਇਸ ਸੰਬੰਧ ਵਿੱਚ ਇਤਿਹਾਸਕਾਰਾਂ ਵਿੱਚ ਮਤਭੇਦ ਹੈ ਕਿ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿੱਚ ਕਿੰਨਾ ਸਮਾਂ ਕੈਦ ਰਹੇ । ਦਾਬਿਸਤਾਨ-ਏ-ਮਜ਼ਾਹਿਬ ਦੇ ਲੇਖਕ ਅਨੁਸਾਰ ਗੁਰੂ ਸਾਹਿਬ 12 ਸਾਲ ਕੈਦ ਰਹੇ । ਡਾਕਟਰ ਇੰਦੂ ਭੂਸ਼ਨ ਬੈਨਰਜੀ ਇਹ ਸਮਾਂ ਪੰਜ ਸਾਲ, ਤੇਜਾ ਸਿੰਘ ਅਤੇ ਗੰਡਾ ਸਿੰਘ ਇਹ ਸਮਾਂ ਦੋ ਸਾਲ ਅਤੇ ਸਿੱਖ ਸਾਖੀਕਾਰ ਇਹ ਸਮਾਂ ਚਾਲੀ ਦਿਨ ਦੱਸਦੇ ਹਨ ਵਧੇਰੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ 1606 ਈ. ਤੋਂ 1608 ਈ. ਤਕ ਦੋ ਸਾਲ ਗਵਾਲੀਅਰ ਵਿਖੇ ਕੈਦ ਰਹੇ ।

3. ਗੁਰੂ ਹਰਿਗੋਬਿੰਦ ਜੀ ਦੀ ਰਿਹਾਈ (Release of the Guru Hargobind Ji) – ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਬਾਰੇ ਵੀ ਇਤਿਹਾਸਕਾਰਾਂ ਨੇ ਕਈ ਮਤ ਪ੍ਰਗਟ ਕੀਤੇ ਹਨ । ਸਿੱਖ ਸਾਖੀਕਾਰਾਂ ਦਾ ਕਹਿਣਾ ਹੈ ਕਿ ਗੁਰੂ ਜੀ ਨੂੰ ਕੈਦ ਕਰਨ ਤੋਂ ਬਾਅਦ ਜਹਾਂਗੀਰ ਬੜਾ ਬੇਚੈਨ ਰਹਿਣ ਲੱਗ ਪਿਆ ਸੀ । ਭਾਈ ਜੇਠਾ ਜੀ ਨੇ ਜਹਾਂਗੀਰ ਨੂੰ ਬਿਲਕੁਲ ਠੀਕ ਕਰ ਦਿੱਤਾ | ਉਨ੍ਹਾਂ ਦੀ ਬੇਨਤੀ ‘ਤੇ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਰਿਹਾਅ ਕਰ ਦਿੱਤਾ । ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਜਹਾਂਗੀਰ ਨੇ ਇਹ ਫ਼ੈਸਲਾ ਸੂਫ਼ੀ ਸੰਤ ਮੀਆਂ ਮੀਰ ਜੀ ਦੀ ਬੇਨਤੀ ‘ਤੇ ਲਿਆ ਸੀ । ਕੁਝ ਹੋਰਨਾਂ ਇਤਿਹਾਸਕਾਰਾਂ ਦੇ ਵਿਚਾਰ ਅਨੁਸਾਰ ਜਹਾਂਗੀਰ ਗੁਰੂ ਹਰਿਗੋਬਿੰਦ ਜੀ ਦੇ ਬੰਦੀ ਕਾਲ ਦੌਰਾਨ ਸਿੱਖਾਂ ਦੀ ਗੁਰੁ ਜੀ ਪ੍ਰਤੀ ਇੰਨੀ ਸ਼ਰਧਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦਾ ਹੁਕਮ ਦਿੱਤਾ । ਗੁਰੂ ਜੀ ਦੀ ਜਿੱਦ ‘ਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਕੈਦ 52 ਹੋਰ ਰਾਜਿਆਂ ਨੂੰ ਵੀ ਰਿਹਾਅ ਕਰਨਾ ਪਿਆ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਵੀ ਕਿਹਾ ਜਾਣ ਲੱਗਾ ।

4. ਜਹਾਂਗੀਰ ਦੇ ਨਾਲ ਮਿੱਤਰਤਾਪੂਰਨ ਸੰਬੰਧ (Friendly Relations with Jahangr) – ਛੇਤੀ ਹੀ ਜਹਾਂਗੀਰ ਨੂੰ ਇਹ ਯਕੀਨ ਹੋ ਗਿਆ ਸੀ ਕਿ ਗੁਰੂ ਹਰਿਗੋਬਿੰਦ ਜੀ ਨਿਰਦੋਸ਼ ਸਨ ਅਤੇ ਗੁਰੂ ਸਾਹਿਬ ਦੀਆਂ ਮੁਸੀਬਤਾਂ ਪਿੱਛੇ ਚੰਦੂ ਸ਼ਾਹ ਦਾ ਵੱਡਾ ਹੱਥ ਸੀ । ਇਸ ਲਈ ਜਹਾਂਗੀਰ ਨੇ ਚੰਦੂ ਸ਼ਾਹ ਨੂੰ ਸਜ਼ਾ ਦੇਣ ਲਈ ਸਿੱਖਾਂ ਦੇ ਹਵਾਲੇ ਕਰ ਦਿੱਤਾ । ਇੱਥੋਂ ਤਕ ਕਿ ਜਹਾਂਗੀਰ ਨੇ ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਕਾਰਜ ਲਈ ਸਾਰਾ ਖ਼ਰਚਾ ਦੇਣ ਦੀ ਪੇਸ਼ਕਸ਼ ਕੀਤੀ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ । ਇਸ ਤਰ੍ਹਾਂ ਗੁਰੂ ਜੀ ਦੀ ਗਵਾਲੀਅਰ ਤੋਂ ਰਿਹਾਈ ਦੇ ਬਾਅਦ ਅਤੇ ਜਹਾਂਗੀਰ ਦੀ ਮੌਤ ਤਕ ਜਹਾਂਗੀਰ ਤੇ ਗੁਰੂ ਹਰਿਗੋਬਿੰਦ ਜੀ ਵਿਚਾਲੇ ਮਿੱਤਰਤਾਪੂਰਨ ਸੰਬੰਧ ਬਣੇ ਰਹੇ ।

ਦੂਜਾ ਕਾਲ 1628-35 ਈ. (Second Period 1628–35 A.D.)

1628 ਈ. ਵਿੱਚ ਸ਼ਾਹਜਹਾਂ ਮੁਗਲਾਂ ਦਾ ਨਵਾਂ ਬਾਦਸ਼ਾਹ ਬਣਿਆ । ਉਸ ਦੇ ਸ਼ਾਸਨਕਾਲ ਵਿੱਚ ਇੱਕ ਵਾਰੀ ਫਿਰ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਹੇਠ ਲਿਖੇ ਕਾਰਨਾਂ ਕਰਕੇ ਸੰਬੰਧ ਵਿਗੜ ਗਏ-

1. ਸ਼ਾਹਜਹਾਂ ਦੀ ਧਾਰਮਿਕ ਕੱਟੜਤਾ (Shah Jahan’s Fanaticism) – ਸ਼ਾਹਜਹਾਂ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਹਿੰਦੂਆਂ ਦੇ ਕਈ ਮੰਦਰਾਂ ਨੂੰ ਨਸ਼ਟ ਕਰਵਾ ਦਿੱਤਾ । ਉਸ ਨੇ ਗੁਰੂ ਅਰਜਨ ਸਾਹਿਬ ਦੁਆਰਾ ਲਾਹੌਰ ਵਿਖੇ ਬਣਵਾਈ ਗਈ ਬਾਉਲੀ ਦੀ ਥਾਂ ਇੱਕ ਮਸਜਿਦ ਦਾ ਨਿਰਮਾਣ ਕਰਵਾ ਦਿੱਤਾ ਸੀ । ਸਿੱਟੇ ਵਜੋਂ ਸਿੱਖਾਂ ਵਿੱਚ ਉਸ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਸੀ ।

2. ਨਕਸ਼ਬੰਦੀਆਂ ਦਾ ਵਿਰੋਧ (Opposition of Naqashbandis) – ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਲਹਿਰ ਸੀ । ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਸੀ । ਸ਼ਾਹਜਹਾਂ ਦੇ ਸਿੰਘਾਸਨ ‘ਤੇ ਬੈਠਣ ਤੋਂ ਬਾਅਦ ਇੱਕ ਵਾਰੀ ਫਿਰ ਨਕਸ਼ਬੰਦੀਆਂ ਨੇ ਸ਼ਾਹਜਹਾਂ ਨੂੰ ਗੁਰੂ ਜੀ ਵਿਰੁੱਧ ਭੜਕਾਇਆ ! ਸਿੱਟੇ ਵਜੋਂ ਸ਼ਾਹਜਹਾਂ ਗੁਰੂ ਸਾਹਿਬ ਦੇ ਵਿਰੁੱਧ ਹੋ ਗਿਆ ।

3. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ (New Policy of Guru Hargobind Ji) – ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਵੀ ਸਿੱਖਾਂ ਅਤੇ ਮੁਗਲਾਂ ਵਿਚਾਲੇ ਸੰਬੰਧਾਂ ਨੂੰ ਵਿਗਾੜਨ ਦਾ ਇੱਕ ਪ੍ਰਮੁੱਖ ਕਾਰਨ ਬਣੀ । ਇਸ ਨੀਤੀ ਕਾਰਨ ਗੁਰੂ ਸਾਹਿਬ ਨੇ ਸੈਨਿਕ ਸ਼ਕਤੀ ਦਾ ਸੰਗਠਨ ਕਰ ਲਿਆ ਸੀ । ਸਿੱਖ ਸ਼ਰਧਾਲੂਆਂ ਨੇ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਸੀ । ਸ਼ਾਹਜਹਾਂ ਇਸ ਨੀਤੀ ਨੂੰ ਮੁਗਲ ਸਾਮਰਾਜ ਲਈ ਇੱਕ ਗੰਭੀਰ ਖ਼ਤਰਾ ਸਮਝਦਾ ਸੀ । ਇਸ ਲਈ ਉਸ ਨੇ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਦਾ ਨਿਰਣਾ ਕੀਤਾ ।

4. ਕੌਲਾਂ ਦਾ ਮਾਮਲਾ (Kaulans Affair) – ਗੁਰੂ ਹਰਿਗੋਬਿੰਦ ਜੀ ਅਤੇ ਸ਼ਾਹਜਹਾਂ ਵਿਚਾਲੇ ਕੌਲਾਂ ਦੇ ਮਾਮਲੇ ਕਾਰਨ ਤਣਾਉ ਵਿੱਚ ਹੋਰ ਵਾਧਾ ਹੋਇਆ । ਕੌਲਾਂ ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਸੀ । ਉਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਬੜੇ ਚਾਅ ਨਾਲ ਪੜ੍ਹਦੀ ਸੀ |।ਕਾਜ਼ੀ ਭਲਾ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ । ਸਿੱਟੇ ਵਜੋਂ ਉਸ ਨੇ ਆਪਣੀ ਧੀ ‘ਤੇ ਬੜੀਆਂ ਪਾਬੰਦੀਆਂ ਲਗਾ ਦਿੱਤੀਆਂ । ਕੌਲਾਂ ਤੰਗ ਆ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਚਲੀ ਗਈ । ਜਦੋਂ ਕਾਜ਼ੀ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਗੁਰੂ ਸਾਹਿਬ ਵਿਰੁੱਧ ਸ਼ਾਹਜਹਾਂ ਦੇ ਬਹੁਤ ਕੰਨ ਭਰੇ ।

ਸਿੱਖਾਂ ਅਤੇ ਮੁਗਲਾਂ ਦੀਆਂ ਲੜਾਈਆਂ (Battles Between the Sikhs and Mughals)

ਮੁਗ਼ਲਾਂ ਤੇ ਸਿੱਖਾਂ ਵਿਚਾਲੇ 1634-35 ਈ. ਵਿੱਚ ਹੋਈਆਂ ਲੜਾਈਆਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਅੰਮ੍ਰਿਤਸਰ ਦੀ ਲੜਾਈ 1634 ਈ. (Battle of Amritsar 1634 A.D.) – 1634 ਈ. ਵਿੱਚ ਅੰਮ੍ਰਿਤਸਰ ਵਿਖੇ ਮੁਗਲਾਂ ਅਤੇ ਸਿੱਖਾਂ ਵਿਚਾਲੇ ਪਹਿਲੀ ਲੜਾਈ ਹੋਈ । ਸ਼ਾਹਜਹਾਂ ਆਪਣੇ ਸੈਨਿਕਾਂ ਨਾਲ ਅੰਮ੍ਰਿਤਸਰ ਨੇੜੇ ਸ਼ਿਕਾਰ ਖੇਡ ਰਿਹਾ ਸੀ । ਸ਼ਿਕਾਰ ਖੇਡਦੇ ਸਮੇਂ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਉੱਡ ਗਿਆ । ਸਿੱਖਾਂ ਨੇ ਇਸ ਬਾਜ਼ ਨੂੰ ਫੜ ਲਿਆ ਨੇ ਮੁਗ਼ਲ ਸੈਨਿਕਾਂ ਨੇ ਬਾਜ਼ ਨੂੰ ਵਾਪਿਸ ਕਰਨ ਦੀ ਮੰਗ ਕੀਤੀ । ਸਿੱਖਾਂ ਦੇ ਇਨਕਾਰ ਕਰਨ ‘ਤੇ ਦੋਹਾਂ ਵਿਚਾਲੇ ਝੜਪ ਹੋ ਗਈ । ਇਸ ਵਿੱਚ ਕੁਝ ਮੁਗ਼ਲ ਸੈਨਿਕ ਮਾਰੇ ਗਏ । ਗੁੱਸੇ ਵਿੱਚ ਆ ਕੇ ਸ਼ਾਹਜਹਾਂ ਨੇ ਲਾਹੌਰ ਤੋਂ ਮੁਖਲਿਸ ਮਾਂ ਦੀ ਅਗਵਾਈ ਹੇਠ 7000 ਸੈਨਿਕਾਂ ਦੀ ਇੱਕ ਟੁਕੜੀ ਅੰਮ੍ਰਿਤਸਰ ਭੇਜੀ । ਇਸ ਲੜਾਈ ਵਿੱਚ ਗੁਰੂ ਸਾਹਿਬ ਤੋਂ ਇਲਾਵਾ ਪੈਂਦਾ ਖਾਂ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ । ਮੁਖਲਿਸ ਖ਼ਾਂ ਗੁਰੂ ਸਾਹਿਬ ਨਾਲ ਲੜਦਾ ਹੋਇਆ ਮਾਰਿਆ ਗਿਆ । ਸਿੱਟੇ ਵਜੋਂ ਮੁਗ਼ਲ ਸੈਨਿਕਾਂ ਵਿੱਚ ਭਾਜੜ ਪੈ ਗਈ । ਇਸ ਲੜਾਈ ਵਿੱਚ ਜਿੱਤ ਕਾਰਨ ਸਿੱਖ ਫ਼ੌਜਾਂ ਦੇ ਹੌਸਲੇ ਬਹੁਤ ਵਧ ਗਏ ਇਸ ਲੜਾਈ ਸੰਬੰਧੀ ਪ੍ਰੋਫ਼ੈਸਰ ਹਰਬੰਸ ਸਿੰਘ ਦਾ ਕਹਿਣਾ ਹੈ,
“ਅੰਮ੍ਰਿਤਸਰ ਦੀ ਇਹ ਲੜਾਈ ਭਾਵੇਂ ਇੱਕ ਛੋਟੀ ਘਟਨਾ ਸੀ ਪਰ ਇਸ ਦੇ ਦੁਰਗਾਮੀ ਸਿੱਟੇ ਨਿਕਲੇ ।”

2. ਲਹਿਰਾ ਦੀ ਲੜਾਈ 1634 ਈ. (Battle of Lahira 1634 A.D.) – ਛੇਤੀ ਹੀ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ ਬਠਿੰਡਾ ਦੇ ਨੇੜੇ ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ । ਇਸ ਲੜਾਈ ਦਾ ਕਾਰਨ ਦੋ ਘੋੜੇ ਸਨ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ । ਇਨ੍ਹਾਂ ਦੋਹਾਂ ਘੋੜਿਆਂ ਨੂੰ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਂਟ ਕਰਨ ਲਈ ਲਿਆ ਰਹੇ ਸਨ । ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ । ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ । ਸ਼ਾਹਜਹਾਂ ਨੇ ਗੁੱਸੇ ਵਿੱਚ ਆ ਕੇ ਫੌਰਨ ਲੱਲਾ ਬੇਗ ਅਤੇ ਕਮਰ ਬੇਗ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ । ਲਹਿਰਾ ਨਾਮੀ ਸਥਾਨ ‘ਤੇ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਮੁਗ਼ਲਾਂ ਦੇ ਦੋਨੋਂ ਸੈਨਾਪਤੀ ਲੱਲਾ ਬੇਗ ਅਤੇ ਕਮਰ ਬੇਗ ਵੀ ਮਾਰੇ ਗਏ । ਇਸ ਲੜਾਈ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ । ਅਖ਼ੀਰ ਵਿੱਚ ਸਿੱਖ ਜੇਤੂ ਰਹੇ ।

3. ਕਰਤਾਰਪੁਰ ਦੀ ਲੜਾਈ 1635 ਈ. (Battle of Kartarpur 1635 A.D.) – ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਤੀਸਰੀ ਲੜਾਈ 1635 ਈ. ਵਿੱਚ ਕਰਤਾਰਪੁਰ ਵਿਖੇ ਹੋਈ। ਇਹ ਲੜਾਈ ਪੈਂਦਾ ਖਾਂ ਕਾਰਨ ਹੋਈ । ਉਹ ਗੁਰੂ ਹਰਿਗੋਬਿੰਦ ਜੀ ਦੀ ਫ਼ੌਜ ਵਿੱਚ ਪਠਾਣ ਟੁਕੜੀ ਦਾ ਸੈਨਾਪਤੀ ਸੀ । ਉਸ ਨੇ ਗੁਰੂ ਸਾਹਿਬ ਦਾ ਇੱਕ ਬਾਜ਼ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ । ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ | ਜਦੋਂ ਗੁਰੂ ਸਾਹਿਬ ਨੂੰ ਪੈਂਦਾ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੈਂਦਾ ਮਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ । ਪੈਂਦਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਸ਼ਰਨ ਚਲਾ ਗਿਆ । ਪੈਂਦਾ ਮਾਂ ਦੇ ਉਕਸਾਉਣ ‘ਤੇ ਸ਼ਾਹਜਹਾਂ ਨੇ ਪੈਂਦਾ ਮਾਂ ਅਤੇ ਕਾਲੇ ਖਾਂ ਅਧੀਨ ਇੱਕ ਵਿਸ਼ਾਲ ਸੈਨਾ ਸਿੱਖਾਂ ਦੇ ਵਿਰੁੱਧ ਭੇਜੀ । ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਤੇਗ਼ ਬਹਾਦਰ ਜੀ ਨੇ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ । ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇ ਖਾਂ, ਪੈਂਦਾ ਖਾਂ ਅਤੇ ਉਸ ਦਾ ਪੁੱਤਰ ਕੁਤਬ ਖਾਂ ਮਾਰੇ ਗਏ । ਇਸ ਤਰ੍ਹਾਂ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।

4. ਫਗਵਾੜਾ ਦੀ ਲੜਾਈ 1635 ਈ. (Battle of Phagwara 1635 A.D.) – ਕਰਤਾਰਪੁਰ ਦੀ ਲੜਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਜੀ ਕੁਝ ਸਮੇਂ ਲਈ ਫਗਵਾੜਾ ਆ ਗਏ। ਇੱਥੇ ਅਹਿਮਦ ਖਾਂ ਦੀ ਕਮਾਨ ਹੇਠ ਕੁਝ ਮੁਗ਼ਲ ਸੈਨਿਕਾਂ ਨੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ | ਕਿਉਂਕਿ ਮੁਗ਼ਲ ਸੈਨਿਕਾਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਸੀ ਇਸ ਲਈ ਫਗਵਾੜਾ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਮਾਮਲੀ ਜਿਹੀ ਝੜਪ ਹੋਈ । ਫਗਵਾੜਾ ਦੀ ਲੜਾਈ ਗੁਰੂ ਸਾਹਿਬ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਆਖ਼ਰੀ ਲੜਾਈ ਸੀ ।

ਲੜਾਈਆਂ ਦੀ ਮਹੱਤਤਾ (Importance of the Battles)

ਗੁਰੂ ਹਰਿਗੋਬਿੰਦ ਜੀ ਦੇ ਕਾਲ ਵਿੱਚ ਮੁਗਲਾਂ ਅਤੇ ਸਿੱਖਾਂ ਵਿਚਾਲੇ ਲੜੀਆਂ ਗਈਆਂ ਵੱਖ-ਵੱਖ ਲੜਾਈਆਂ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ । ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ । ਇਨ੍ਹਾਂ ਲੜਾਈਆਂ ਵਿੱਚ ਜਿੱਤ . ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ । ਸਿੱਖਾਂ ਨੇ ਆਪਣੇ ਸੀਮਿਤ ਸਾਧਨਾਂ ਦੇ ਬਲਬੂਤੇ ‘ਤੇ ਇਨ੍ਹਾਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ । ਇਨਾਂ ਜਿੱਤਾਂ ਕਾਰਨ ਗੁਰੂ ਹਰਿਗੋਬਿੰਦ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ | ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ । ਸਿੱਟੇ ਵਜੋਂ ਸਿੱਖ ਪੰਥ ਦਾ ਬੜੀ ਤੇਜ਼ੀ ਨਾਲ ਵਿਕਾਸ ਹੋਣ ਲੱਗਾ । ਪ੍ਰਸਿੱਧ ਇਤਿਹਾਸਕਾਰ ਪਤਵੰਤ ਸਿੰਘ ਦੇ ਅਨੁਸਾਰ,
“ਇਨ੍ਹਾਂ ਲੜਾਈਆਂ ਦਾ ਇਤਿਹਾਸਿਕ ਮਹੱਤਵ ਇਨ੍ਹਾਂ ਗੱਲਾਂ ਵਿੱਚ ਨਹੀਂ ਸੀ ਕਿ ਇਹ ਕਿੰਨੀਆਂ ਵੱਡੀਆਂ ਸਨ ਬਲਕਿ ਇਸ ਗੱਲ ਵਿੱਚ ਸੀ ਕਿ ਇਨ੍ਹਾਂ ਨੇ ਹਮਲਾਵਰਾਂ ਦੀ ਗਤੀ ਨੂੰ ਰੋਕਿਆ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ । ਇਸ ਨੇ ਮੁਗ਼ਲਾਂ ਦੇ ਵਿਰੁੱਧ ਚੇਤਨਾ ਦਾ ਸੰਚਾਰ ਕੀਤਾ ਅਤੇ ਦੂਸਰਿਆਂ ਲਈ ਇੱਕ ਮਿਸਾਲ ਪੇਸ਼ ਕੀਤੀ ।’ 1

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੱਖ ਪੰਥ ਦੇ ਰੂਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਕੀ ਯੋਗਦਾਨ ਦਿੱਤਾ ? (What contribution was made by Guru Hargobind Sahib in transformation of Sikhism ?)
ਜਾਂ
ਗੁਰੂ ਹਰਿਗੋਬਿੰਦ ਜੀ ਦੇ ਗੁਰੂ ਕਾਲ ਦੀਆਂ ਸਫ਼ਲਤਾਵਾਂ ਦਾ ਸੰਖੇਪ ਵਰਣਨ ਕਰੋ (Briefly describe the achievements of Guru Hargobind Ji’s pontificate.)
ਉੱਤਰ-
ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਉਨ੍ਹਾਂ ਨੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਗੁਰੂ ਜੀ ਨੇ ਮੁਗ਼ਲ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਇੱਕ ਸੈਨਾ ਦਾ ਗਠਨ ਕੀਤਾ ਉਨ੍ਹਾਂ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਲੋਹਗੜ ਨਾਂ ਦੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ । ਸਿੱਖਾਂ ਦੀ ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਕਰਨ ਲਈ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ । ਗੁਰੂ ਹਰਿਗੋਬਿੰਦ ਦੇਵ ਜੀ ਨੇ ਸ਼ਾਹਜਹਾਂ ਦੇ ਸਮੇਂ ਮੁਗ਼ਲਾਂ ਨਾਲ ਚਾਰ ਲੜਾਈਆਂ ਲੜੀਆਂ, ਜਿਨ੍ਹਾਂ ਵਿੱਚ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ ।

ਪ੍ਰਸ਼ਨ 2.
ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਜਾਂ ‘ਮੀਰੀ ਅਤੇ ਪੀਰੀਂ ਨੀਤੀ ਨੂੰ ਕਿਉਂ ਧਾਰਨ ਕੀਤਾ ? (What were the main causes of adoption of New Policy or Miri and Piri by Guru Hargobind Ji ?)
ਜਾਂ
ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਕਿਉਂ ਧਾਰਨ ਕੀਤੀ ? (Why did Guru Hargobind Ji adopt the ‘New Policy’ ?)
ਜਾਂ
ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਧਾਰਨ ਕਰਨ ਦੇ ਕੋਈ ਤਿੰਨ ਕਾਰਨ ਦੱਸੋ । (Describe any three causes of adoption of New Policy by Guru Hargobind Ji.)
ਉੱਤਰ-

  1. ਮੁਗ਼ਲ ਬਾਦਸ਼ਾਹ ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਵੱਧਦਾ ਨਹੀਂ ਵੇਖ ਸਕਦਾ ਸੀ । ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਨਵੀਂ ਨੀਤੀ ਅਪਣਾਉਣੀ ਪਈ ।
  2. 1606 ਈ. ਵਿੱਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ । ਸਿੱਟੇ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ ।
  3. ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਸ਼ਸਤਰ ਧਾਰਨ ਕਰਕੇ ਗੁਰਗੱਦੀ ‘ਤੇ ਬੈਠੇ ਅਤੇ ਆਪਣੀ ਯੋਗਤਾ ਅਨੁਸਾਰ ਸੈਨਾ ਵੀ ਰੱਖੇ ।

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਈਆਂ ਕੀ ਸਨ ? (What were the main features of Guru Hargobind Ji ‘s New Policy ?)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਜਾਂ ਮੀਰੀ-ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the New Policy or Miri-Piri of Guru Hargobind Ji ?)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਕੀ ਸੀ ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
(What was the ‘New Policy’ of Guru Hargobind Ji ? Explain its main features.)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਲਿਖੋ । (Write any three features of New Policy of Guru Hargobind Ji.)
ਉੱਤਰ-

  1. ਗੁਰੂ ਹਰਿਗੋਬਿੰਦ ਜੀ ਬੜੇ ਰਾਜਸੀ ਠਾਠ-ਬਾਠ ਨਾਲ ਗੁਰਗੱਦੀ ‘ਤੇ ਬੈਠੇ ।ਉਨ੍ਹਾਂ ਨੇ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ।
  2. ਸਿੱਖ ਪੰਥ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਇੱਕ ਸੈਨਾ ਦਾ ਗਠਨ ਕੀਤਾ ।
  3. ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਸਿੱਖ ਉਨ੍ਹਾਂ ਨੂੰ ਧਨ ਦੀ ਥਾਂ ਸ਼ਸਤਰ ਅਤੇ ਘੋੜੇ ਭੇਟ ਕਰਨ ।

ਪ੍ਰਸ਼ਨ 4.
ਮੀਰੀ ਅਤੇ ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Miri and Piri ?)
ਜਾਂ
ਮੀਰੀ ਤੇ ਪੀਰੀ ਤੋਂ ਕੀ ਭਾਵ ਹੈ ? ਇਸ ਦੀ ਇਤਿਹਾਸਿਕ ਮਹੱਤਤਾ ਦੱਸੋ । (What is ‘Miri’ and ‘Piri’ ? Describe its historical importance.)
ਜਾਂ
ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ ? (What is meant by Miri and Piri ?)
ਜਾਂ
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ । (Briefly describe the importance of the New Policy of Guru Hargobind Ji.)
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਮੀਰੀ ਤਲਵਾਰ ਦੁਨਿਆਵੀ ਅਗਵਾਈ ਦਾ ਪ੍ਰਤੀਕ ਸੀ, ਜਦਕਿ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ । ਇਸ ਕਾਰਨ ਸਿੱਖਾਂ ਵਿੱਚ ਜੋਸ਼ੀਲੀ ਭਾਵਨਾ ਦਾ ਸੰਚਾਰ ਹੋਇਆ । ਦੂਜਾ, ਹੁਣ ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦਾ ਫ਼ੈਸਲਾ ਕੀਤਾ । ਤੀਜਾ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੀਤੀ ‘ਤੇ ਚਲਦਿਆਂ ਹੋਇਆਂ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

ਪ੍ਰਸ਼ਨ 5.
ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਵਿੱਚ ਕੈਦ ਕੀਤੇ ਜਾਣ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the imprisonment of Guru Hargobind Ji at Gwalior.)
ਜਾਂ
ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਕਿਉਂ ਬਣਾਇਆ ? (Why did Jahangir arrest Guru Hargobind Ji ?)
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ‘ਤੇ ਬੈਠਣ ਤੋਂ ਕੁਝ ਸਮੇਂ ਬਾਅਦ ਹੀ ਉਹ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਕੈਦੀ ਬਣਾ ਕੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤੇ ਗਏ | ਗੁਰੂ ਸਾਹਿਬ ਨੂੰ ਕੈਦੀ ਕਿਉਂ ਬਣਾਇਆ ਗਿਆ ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਲਈ ਚੰਦੂ ਸ਼ਾਹ ਦੀ ਸਾਜ਼ਸ਼ ਜ਼ਿੰਮੇਵਾਰ ਸੀ । ਦੂਜੇ ਪਾਸੇ ਜ਼ਿਆਦਾਤਰ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਹਨ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਕੈਦੀ ਬਣਾਇਆ | ਗੁਰੂ ਸਾਹਿਬ 1606 ਈ. ਤੋਂ 1608 ਈ. ਤਕ ਦੋ ਸਾਲ ਗਵਾਲੀਅਰ ਵਿਖੇ ਕੈਦ ਰਹੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 6.
ਗੁਰੂ ਹਰਿਗੋਬਿੰਦ ਜੀ ਅਤੇ ਮੁਗਲ ਸਮਰਾਟ ਜਹਾਂਗੀਰ ਦੇ ਸੰਬੰਧਾਂ ‘ਤੇ ਸੰਖੇਪ ਨੋਟ ਲਿਖੋ । (Write a short note on relations between Guru Hargobind Ji and Mughal emperor Jahangir.)
ਉੱਤਰ-
1605 ਈ. ਵਿੱਚ ਮੁਗਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ । ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਸੀ | ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਧਾਰਨ ਕੀਤੀ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ । ਬਾਅਦ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ । ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਅਤੇ ਜਹਾਂਗੀਰ ਵਿਚਾਲੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ ।

ਪ੍ਰਸ਼ਨ 7.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦੇ ਕੀ ਕਾਰਨ ਸਨ ? (What were the causes of battles between Guru Hargobind Ji and the Mughals ?)
ਜਾਂ
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦੇ ਕੋਈ ਤਿੰਨ ਕਾਰਨ ਲਿਖੋ । (Write any three causes of battles between Guru Hargobind Ji and the Mughals.)
ਉੱਤਰ-

  1. ਮੁਗ਼ਲ ਬਾਦਸ਼ਾਹ ਸ਼ਾਹਜਹਾਂ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿੱਚ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ ।
  2. ਸ਼ਾਹਜਹਾਂ ਦੇ ਸਮੇਂ ਨਕਸ਼ਬੰਦੀਆਂ ਦੇ ਨੇਤਾ ਸ਼ੇਖ਼ ਮਾਸੂਮ ਨੇ ਬਾਦਸ਼ਾਹ ਨੂੰ ਸਿੱਖਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਭੜਕਾਇਆ ।
  3. ਗੁਰੂ ਜੀ ਨੇ ਆਪਣੀ ਸੈਨਾ ਵਿੱਚ ਬਹੁਤ ਸਾਰੇ ਮੁਗ਼ਲ ਸੈਨਾ ਦੇ ਭਗੌੜਿਆਂ ਨੂੰ ਭਰਤੀ ਕਰ ਲਿਆ ਸੀ ।
  4. ਸਿੱਖ ਸ਼ਰਧਾਲੂਆਂ ਨੇ ਗੁਰੂ ਜੀ ਨੂੰ ‘ਸੱਚਾ ਪਾਤਸ਼ਾਹ’ ਕਹਿਣਾ ਸ਼ੁਰੂ ਕਰ ਦਿੱਤਾ ਸੀ ।

ਪ੍ਰਸ਼ਨ 8.
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Amritsar fought between Guru Hargobind Ji and the Mughals.) .
ਉੱਤਰ-
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ ਵਿਖੇ ਪਹਿਲੀ ਲੜਾਈ 1634 ਈ. ਵਿੱਚ ਹੋਈ । ਇਸ ਲੜਾਈ ਦਾ ਮੁੱਖ ਕਾਰਨ ਇੱਕ ਬਾਜ਼ ਸੀ । ਉਸ ਸਮੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਸਿੱਖਾਂ ਨੇ ਫੜ ਲਿਆ । ਸਿੱਟੇ ਵਜੋਂ ਸ਼ਾਹਜਹਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਮੁਖਲਿਸ ਖ਼ਾਂ ਦੀ ਅਗਵਾਈ ਹੇਠ 7000 ਸੈਨਿਕ ਭੇਜੇ । ਸਿੱਖਾਂ ਨੇ ਮੁਗ਼ਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਮੁਖਲਿਸ ਖਾਂ ਮਾਰਿਆ ਗਿਆ । ਸਿੱਟੇ ਵਜੋਂ ਮੁਗ਼ਲ ਸੈਨਿਕਾਂ ਵਿੱਚ ਭਾਜੜ ਪੈ ਗਈ । ਇਸ ਤਰ੍ਹਾਂ ਇਸ ਪਹਿਲੀ ਲੜਾਈ ਵਿੱਚ ਸਿੱਖ ਜੇਤੂ ਰਹੇ ।

ਪ੍ਰਸ਼ਨ 9.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਹੋਈ ਕਰਤਾਰਪੁਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the battle of Kartarpur fought between Guru Hargobind Ji and the Mughals ?)
ਉੱਤਰ-
1635 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਲੜਾਈ ਹੋਈ । ਇਹ ਲੜਾਈ ਪੈਂਦਾ ਮਾਂ ਕਾਰਨ ਹੋਈ । ਗੁਰੂ ਹਰਿਗੋਬਿੰਦ ਜੀ ਨੇ ਉਸ ਨੂੰ ਘਮੰਡੀ ਹੋਣ ਕਾਰਨ ਆਪਣੀ ਫ਼ੌਜ ਵਿੱਚੋਂ ਕੱਢ ਦਿੱਤਾ ਸੀ । ਪੈਂਦਾ ਖਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਸ਼ਾਹਜਹਾਂ ਨੂੰ ਗੁਰੁ ਸਾਹਿਬ ਵਿਰੁੱਧ ਉਕਸਾਇਆ । ਸਿੱਟੇ ਵਜੋਂ ਸ਼ਾਹਜਹਾਂ ਨੇ ਇੱਕ ਸੈਨਾ ਗੁਰੂ ਹਰਿਗੋਬਿੰਦ ਜੀ ਦੇ ਵਿਰੁੱਧ ਭੇਜੀ ( ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਭਿਆਨਕ ਲੜਾਈ ਹੋਈ । ਇਸ ਲੜਾਈ ਵਿੱਚ ਮੁਗ਼ਲ ਫ਼ੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

ਪ੍ਰਸ਼ਨ 10.
ਗੁਰੂ ਹਰਿਗੋਬਿੰਦ ਜੀ ਦੀਆਂ ਮੁਗਲਾਂ ਨਾਲ ਹੋਈਆਂ ਲੜਾਈਆਂ ਦਾ ਵਰਣਨ ਕਰੋ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਵੀ ਦੱਸੋ । (Write briefly Guru Hargobind Ji’s battles with the Mughals. What is their significance in Sikh History ?)
ਉੱਤਰ-
ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ (ਸ਼ਾਹਜਹਾਂ ਦੇ ਸਮੇਂ ਨਾਲ 1634-35 ਈ. ਵਿੱਚ ਚਾਰ ਲੜਾਈਆਂ ਹੋਈਆਂ । ਪਹਿਲੀ ਲੜਾਈ 1634 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ । ਦੂਜੀ ਲੜਾਈ 1634 ਈ. ਵਿੱਚ ਲਹਿਰਾ ਵਿਖੇ ਹੋਈ । 1635 ਈ. ਵਿੱਚ ਗੁਰੂ ਹਰਿਗੋਬਿੰਦ ਜੀ ਅਤੇ ਮੁਗਲਾਂ ਵਿਚਾਲੇ ਤੀਸਰੀ ਲੜਾਈ ਕਰਤਾਰਪੁਰ ਵਿੱਚ ਹੋਈ । ਇਸੇ ਹੀ ਵਰੇ ਫਗਵਾੜਾ ਵਿਖੇ ਮੁਗਲਾਂ ਅਤੇ ਗੁਰੂ ਹਰਿਗੋਬਿੰਦ ਜੀ ਵਿਚਾਲੇ ਆਖਰੀ ਲੜਾਈ ਹੋਈ । ਇਨ੍ਹਾਂ ਲੜਾਈਆਂ ਵਿੱਚ ਸਿੱਖ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਜੇਤੂ ਰਹੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 11.
ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ ? (Why is Guru Hargobind Ji known as Bandi Chhor Baba ?)
ਉੱਤਰ-
ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦ ਕਰਕੇ ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਸੀ । ਇਸ ਕਿਲ੍ਹੇ ਵਿੱਚ 52 ਰਾਜਿਆਂ ਨੂੰ ਵੀ ਕੈਦੀ ਬਣਾ ਕੇ ਰੱਖਿਆ ਗਿਆ ਸੀ । ਇਹ ਰਾਜੇ ਗੁਰੂ ਹਰਿਗੋਬਿੰਦ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ । ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਨਿਰਣਾ ਲਿਆ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਤਦ ਤਕ ਰਿਹਾਅ ਨਹੀਂ ਹੋਣਗੇ ਜਦ ਤਕ 52 ਰਾਜਿਆਂ ਨੂੰ ਨਹੀਂ ਛੱਡਿਆ ਜਾਂਦਾ । ਸਿੱਟੇ ਵਜੋਂ ਜਹਾਂਗੀਰ ਨੇ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ । ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 12.
ਅਕਾਲ ਤਖ਼ਤ ਸਾਹਿਬ ਉੱਪਰ ਨੋਟ ਲਿਖੋ । (Write a note on Akal Takht Sahib.)
ਜਾਂ
ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਸੀ ? ਬਿਆਨ ਕਰੋ । (Explain briefly the importance of building of Akal Takht Sahib in Sikh History ?)
ਉੱਤਰ-
ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਗੁਰੂ ਹਰਿਗੋਬਿੰਦ ਜੀ ਦਾ ਮਹਾਨ ਕਾਰਜ ਸੀ ਨੇ ਸਿੱਖਾਂ ਦੀ ਰਾਜਨੀਤਿਕ ਅਤੇ ਦੁਨਿਆਵੀ ਰਹਿਨੁਮਾਈ ਲਈ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ । ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਿਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ । ਇਹ ਕਾਰਜ 1609 ਈ. ਵਿੱਚ ਸੰਪੂਰਨ ਹੋਇਆ । ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ ।

ਪ੍ਰਸ਼ਨ 13.
ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲ ਸਮਰਾਟ ਸ਼ਾਹਜਹਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ । (Give a brief account of the relations of Guru Hargobind Ji with the Mughal emperor Shah Jahan.)
ਉੱਤਰ-
ਸ਼ਾਹਜਹਾਂ ਬੜਾ ਕੱਟੜ ਬਾਦਸ਼ਾਹ ਸੀ । ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਖੇ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ । ਦੂਜਾ, ਗੁਰੂ ਹਰਿਗੋਬਿੰਦ ਜੀ ਦੁਆਰਾ ਇੱਕ ਸੈਨਾ ਤਿਆਰ ਕਰਨ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੁਆਰਾ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਸੰਬੋਧਨ ਕਰਨਾ ਸ਼ਾਹਜਹਾਂ ਨੂੰ ਇੱਕ ਅੱਖ ਨਹੀਂ ਭਾਉਂਦਾ ਸੀ । 1634-1635 ਈ. ਦੇ ਸਮੇਂ ਦੇ ਦੌਰਾਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਨਾਂ ਦੀਆਂ ਲੜਾਈਆਂ ਹੋਈਆਂ । ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ ਅਤੇ ਮੁਗ਼ਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ |

ਪ੍ਰਸ਼ਨ 14.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਬਾਦਸ਼ਾਹਾਂ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ । (Write a short note on the relations between Guru Hargobind Ji and the Mughal emperors.)
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਦੋ ਸਮਕਾਲੀਨ ਮੁਗ਼ਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਸਨ । ਇਹ ਦੋਵੇਂ ਬਾਦਸ਼ਾਹ ਬੜੇ ਕੱਟੜ ਵਿਚਾਰਾਂ ਦੇ ਸਨ । ਗੁਰੂ ਹਰਿਗੋਬਿੰਦ ਜੀ ਨੇ ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮੀਰੀ ਅਤੇ ਪੀਰੀ ਦੀ ਨੀਤੀ ਅਪਣਾਈ । ਇਸ ਕਾਰਨ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੁਝ ਸਮੇਂ ਲਈ ਕੈਦ ਕਰ ਲਿਆ | ਬਾਅਦ ਵਿੱਚ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ 1634-35 ਈ. ਦੇ ਸਮੇਂ ਵਿੱਚ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਾਰ ਲੜਾਈਆਂ-ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ । ਇਨ੍ਹਾਂ ਸਾਹਿਬ ਸਾਰੀਆਂ ਲੜਾਈਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੇਤੂ ਰਹੇ ।

ਪ੍ਰਸ਼ਨ 15.
ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਵਿੱਚ ਵੱਸਣ ਦਾ ਫ਼ੈਸਲਾ ਕਿਉਂ ਕੀਤਾ ? (Why did Guru Hargobind Ji choose to settle down at Kiratpur Sahib ?)
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਵਿੱਚ ਵੱਸਣ ਦਾ ਫ਼ੈਸਲਾ ਹੇਠ ਲਿਖੇ ਕਾਰਨਾਂ ਕਰਕੇ ਕੀਤਾ-

  1. ਇਹ ਦੇਸ਼ ਮੁਗ਼ਲ ਅਧਿਕਾਰੀਆਂ ਦੇ ਸਿੱਧੇ ਅਧਿਕਾਰ ਖੇਤਰ ਵਿੱਚ ਨਹੀ ਸੀ ।
  2. ਇਹ ਦੇਸ਼ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਹੋਣ ਕਾਰਨ ਵਧੇਰੇ ਸੁਰੱਖਿਅਤ ਸੀ ।
  3. ਗੁਰੂ ਸਾਹਿਬ ਇੱਥੇ ਸ਼ਾਂਤੀ ਨਾਲ ਰਹਿ ਸਕਦੇ ਹਨ । ਇਸ ਲਈ ਉਹ ਆਪਣਾ ਸਮਾਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਬਤੀਤ ਕਰ ਸਕਦੇ ਸਨ ।
  4. ਇਹ ਪ੍ਰਦੇਸ਼ ਸੈਨਿਕਾਂ ਦੀ ਸਿਖਲਾਈ ਪੱਖੋਂ ਵੀ ਵਧੀਆ ਸੀ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਸਿੱਖਾਂ ਦੇ ਛੇਵੇਂ ਗਰ ਕੌਣ ਸਨ ?
ਉੱਤਰ-
ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 2.
ਗੁਰੂ ਹਰਿਗੋਬਿੰਦ ਜੀ ਦਾ ਗੁਰੂ ਕਾਲ ਦੱਸੋ ।
ਉੱਤਰ-
1606 ਈ. ਤੋਂ 1645 ਈ. ।

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬੈਠੇ ਸਨ ?
ਉੱਤਰ-
1606 ਈ. ।

ਪ੍ਰਸ਼ਨ 4.
ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 5.
ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਗੰਗਾ ਦੇਵੀ ਜੀ ।

ਪ੍ਰਸ਼ਨ 6.
ਬੀਬੀ ਵੀਰੋ ਕੌਣ ਸੀ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 7.
ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਬਾਬਾ ਗੁਰਦਿੱਤਾ ਜੀ ।

ਪ੍ਰਸ਼ਨ 8.
ਬਾਬਾ ਗੁਰਦਿੱਤਾ ਜੀ ਕਿਸਦੇ ਪੁੱਤਰ ਸਨ ?
ਜਾਂ
ਸੂਰਜ ਮਲ ਜੀ ਕਿਸਦੇ ਪੁੱਤਰ ਸਨ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ।

ਪ੍ਰਸ਼ਨ 9.
ਬਾਬਾ ਅਟੱਲ ਰਾਏ ਜੀ ਕਿਸਦੇ ਪੁੱਤਰ ਸਨ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ।

ਪ੍ਰਸ਼ਨ 10.
ਬਾਬਾ ਅਟੱਲ ਰਾਏ ਜੀ ਦਾ ਗੁਰਦੁਆਰਾ ਕਿੱਥੇ ਸਥਿਤ ਹੈ ?
ਉੱਤਰ-
ਅੰਮ੍ਰਿਤਸਰ ਵਿਖੇ ।

ਪ੍ਰਸ਼ਨ 11.
ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ।

ਪ੍ਰਸ਼ਨ 12.
ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ?
ਜਾਂ
ਕਿਸ ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 13.
‘ਮੀਰੀ’ ਅਤੇ ‘ਪੀਰੀ’ ਤੋਂ ਕੀ ਭਾਵ ਹੈ ?
ਉੱਤਰ-
ਮੀਰੀ ਤੋਂ ਭਾਵ ਦੁਨਿਆਵੀ ਸੱਤਾ ਅਤੇ ਪੀਰੀ ਤੋਂ ਭਾਵ ਰੂਹਾਨੀ ਸੱਤਾ ਤੋਂ ਸੀ ।

ਪ੍ਰਸ਼ਨ 14.
ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ?
ਉੱਤਰ-
ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 15.
ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿੱਥੇ ਕੀਤਾ ਗਿਆ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 16.
ਅਕਾਲ ਤਖ਼ਤ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ?
ਉੱਤਰ-
1606 ਈ. ਵਿੱਚ ।

ਪ੍ਰਸ਼ਨ 17.
ਅਕਾਲ ਤਖ਼ਤ ਸਾਹਿਬ ਤੋਂ ਕੀ ਭਾਵ ਹੈ ?
ਉੱਤਰ-
ਈਸ਼ਵਰ ਦੀ ਗੱਦੀ ।

ਪ੍ਰਸ਼ਨ 18.
ਅਕਾਲ ਤਖ਼ਤ ਸਾਹਿਬ ਕਿਸ ਇਤਿਹਾਸਿਕ ਤੱਥ ’ਤੇ ਪ੍ਰਕਾਸ਼ ਪਾਉਂਦਾ ਹੈ ?
ਉੱਤਰ-
ਸਿੱਖ ਧਰਮ ਅਤੇ ਸਿੱਖ ਰਾਜਨੀਤੀ ਦਾ ਸੁਮੇਲ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 19.
ਲੋਹਗੜ ਦਾ ਕਿਲਾ ਕਿਸ ਨੇ ਬਣਵਾਇਆ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 20.
ਗੁਰੂ ਹਰਿਗੋਬਿੰਦ ਜੀ ਨੇ ਲੋਹਗੜ੍ਹ ਕਿਲ੍ਹੇ ਦਾ ਨਿਰਮਾਣ ਕਿੱਥੇ ਕੀਤਾ ਸੀ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 21.
ਗੁਰੂ ਹਰਿਗੋਬਿੰਦ ਜੀ ਦੀ ਪਠਾਣਾਂ ਦੀ ਸੈਨਿਕ ਟੁਕੜੀ ਦਾ ਸੈਨਾਨਾਇਕ ਕੌਣ ਸੀ ?
ਉੱਤਰ-
ਪੈਂਦਾ ਮਾਂ ।

ਪ੍ਰਸ਼ਨ 22.
ਗੁਰੂ ਹਰਿਗੋਬਿੰਦ ਜੀ ਨੂੰ ਕਿਹੜੇ ਮੁਗ਼ਲ ਬਾਦਸ਼ਾਹ ਨੇ ਬੰਦੀ ਬਣਾਇਆ ?
ਉੱਤਰ-
ਜਹਾਂਗੀਰ ਨੇ ।

ਪ੍ਰਸ਼ਨ 23.
ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕਿੱਥੇ ਬੰਦੀ ਬਣਾਇਆ ਸੀ ?
ਉੱਤਰ-
ਗਵਾਲੀਅਰ ਦੇ ਕਿਲ੍ਹੇ ਵਿੱਚ ।

ਪ੍ਰਸ਼ਨ 24.
‘ਬੰਦੀ ਛੋੜ ਬਾਬਾ’ ਕਿਸ ਨੂੰ ਕਿਹਾ ਜਾਂਦਾ ਹੈ ?
ਜਾਂ
ਸਿੱਖਾਂ ਦੇ ਕਿਸੇ ਗੁਰੂ ਨੂੰ ‘ਬੰਦੀ ਛੋੜ’ ਆਖਿਆ ਜਾਂਦਾ ਹੈ ?
ਉੱਤਰ-
ਗੁਰੂ ਹਰਿਗੋਬਿੰਦ ਜੀ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 25.
ਸ਼ਾਹਜਹਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਵਿਗੜਨ ਦਾ ਕੋਈ ਇੱਕ ਕਾਰਨ ਦੱਸੋ ।
ਜਾਂ
ਗੁਰੂ ਹਰਿਗੋਬਿੰਦ ਜੀ ਅਤੇ ਮੁਗਲਾਂ ਵਿਚਾਲੇ ਲੜਾਈਆਂ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਸ਼ਾਹਜਹਾਂ ਦਾ ਧਾਰਮਿਕ ਕੱਟੜਪੁਣਾ ।

ਪ੍ਰਸ਼ਨ 26.
ਕੌਲਾਂ ਕੌਣ ਸੀ ?
ਉੱਤਰ-
ਕਾਜ਼ੀ ਰੁਸਤਮ ਖਾਂ ਦੀ ਪੁੱਤਰੀ ।

ਪ੍ਰਸ਼ਨ 27.
ਦਲ ਭੰਜਨ ਗੁਰ ਸੂਰਮਾ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੂੰ ।

ਪ੍ਰਸ਼ਨ 28.
ਗੁਰੂ ਹਰਿਗੋਬਿੰਦ ਜੀ ਅਤੇ ਮੁਗਲਾਂ ਵਿਚਾਲੇ ਪਹਿਲੀ ਲੜਾਈ ਕਿੱਥੇ ਹੋਈ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 29.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ ?
ਉੱਤਰ-
1634 ਈ.

ਪ੍ਰਸ਼ਨ 30.
ਉਨ੍ਹਾਂ ਦੋ ਘੋੜਿਆਂ ਦੇ ਨਾਂ ਦੱਸੋ ਜੋ ਲਹਿਰਾ ਦੀ ਲੜਾਈ ਦਾ ਕਾਰਨ ਬਣੇ ।
ਉੱਤਰ-
ਦਿਲਬਾਗ ਅਤੇ ਗੁਲਬਾਗ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 31.
ਗੁਲਬਾਗ ਕਿਸਦਾ ਨਾਂ ਸੀ ?
ਉੱਤਰ-
ਗੁਲਬਾਗ ਗੁਰੂ ਹਰਿਗੋਬਿੰਦ ਜੀ ਨੂੰ ਭੇਂਟ ਕੀਤੇ ਗਏ ਘੋੜੇ ਦਾ ਨਾਂ ਸੀ ।

ਪ੍ਰਸ਼ਨ 32.
ਦਿਲਬਾਗ ਕਿਸਦਾ ਨਾਂ ਸੀ ?
ਉੱਤਰ-
ਦਿਲਬਾਗ ਗੁਰੂ ਹਰਿਗੋਬਿੰਦ ਜੀ ਨੂੰ ਭੇਂਟ ਕੀਤੇ ਗਏ ਘੋੜੇ ਦਾ ਨਾਂ ਸੀ ।

ਪ੍ਰਸ਼ਨ 33.
ਬਿਧੀ ਚੰਦ ਕੌਣ ਸੀ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦਾ ਇੱਕ ਸ਼ਰਧਾਲੂ ।

ਪ੍ਰਸ਼ਨ 34.
ਕਰਤਾਰਪੁਰ ਦੀ ਲੜਾਈ ਕਦੋਂ ਹੋਈ ?
ਉੱਤਰ-
1635 ਈ. ।

ਪ੍ਰਸ਼ਨ 35.
ਕਰਤਾਰਪੁਰ ਦੀ ਲੜਾਈ ਵਿੱਚ ਕਿਹੜੇ ਗੁਰੂ ਸਾਹਿਬ ਨੇ ਬਹਾਦਰੀ ਦੇ ਜੌਹਰ ਵਿਖਾਏ ਸਨ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 36.
ਗੁਰੂ ਹਰਿਗੋਬਿੰਦ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ ?
ਉੱਤਰ-
ਕੀਰਤਪੁਰ ਸਾਹਿਬ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 37.
ਗੁਰੂ ਹਰਿਗੋਬਿੰਦ ਜੀ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ਕਿੱਥੇ ਬਿਤਾਏ ?
ਉੱਤਰ-
ਕੀਰਤਪੁਰ ਸਾਹਿਬ ।

ਪ੍ਰਸ਼ਨ 38.
ਗੁਰੂ ਹਰਿਗੋਬਿੰਦ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
1645 ਈ. ।

ਪ੍ਰਸ਼ਨ 39.
ਗੁਰੂ ਹਰਿਗੋਬਿੰਦ ਜੀ ਕਿੱਥੇ ਜੋਤੀ-ਜੋਤ ਸਮਾਏ ?
ਉੱਤਰ-
ਕੀਰਤਪੁਰ ਸਾਹਿਬ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਗੁਰੂ ਹਰਿਗੋਬਿੰਦ ਜੀ ਦਾ ਜਨਮ ………………………….. ਵਿੱਚ ਹੋਇਆ ।
ਉੱਤਰ-
(1595 ਈ. )

2. ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਨਾਂ …………………………… ਸੀ ।
ਉੱਤਰ-
(ਗੁਰੁ ਅਰਜਨ ਦੇਵ ਜੀ)

3. ਗੁਰੂ ਹਰਿਗੋਬਿੰਦ ਜੀ ਦੀ ਮਾਤਾ ਦਾ ਨਾਂ ……………………. ਸੀ ।
ਉੱਤਰ-
(ਗੰਗਾ ਦੇਵੀ ਜੀ)

4. ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਦਾ ਨਾਂ ………………………….
ਉੱਤਰ-
(ਗੁਰੂ ਹਰਿਗੋਬਿੰਦ ਜੀ)

5. ਗੁਰੂ ਹਰਿਗੋਬਿੰਦ ਜੀ ਦੀ ਪੁੱਤਰੀ ਦਾ ਨਾਂ ……………………. ਸੀ ।
ਉੱਤਰ-
(ਬੀਬੀ ਵੀਰੋ ਜੀ)

6. ਗੁਰੂ ਹਰਿਗੋਬਿੰਦ ਜੀ ……………………….. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1606 ਈ.)

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

7. ਗੁਰਗੱਦੀ ਮਿਲਣ ਸਮੇਂ ਗੁਰੂ ਹਰਿਗੋਬਿੰਦ ਜੀ ਦੀ ਉਮਰ…………………… ਸਾਲ ਸੀ ।
ਉੱਤਰ-
(11)

8. ਗੁਰੂ ਹਰਿਗੋਬਿੰਦ ਜੀ ਨੇ …………………. ਤਲਵਾਰਾਂ ਧਾਰਨ ਕੀਤੀਆਂ ।
ਉੱਤਰ-
(ਮੀਰੀ ਅਤੇ ਪੀਰੀ)

9. ਅਕਾਲ ਤਖ਼ਤ ਸਾਹਿਬ ਦੀ ਉਸਾਰੀ ………………………. ਨੇ ਕਰਵਾਈ ।
ਉੱਤਰ-
(ਗੁਰੂ ਹਰਿਗੋਬਿੰਦ ਜੀ)

10. ………………………. ਵਿੱਚ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ।
ਉੱਤਰ-
(1606 ਈ. )

11. ਜਹਾਂਗੀਰ ਦੀ ਮੌਤ ਤੋਂ ਬਾਅਦ ਮੁਗ਼ਲ ਬਾਦਸ਼ਾਹ ………. ਬਣਿਆ ਸੀ ।
ਉੱਤਰ-
(ਸ਼ਾਹਜਹਾਂ)

12. . …………………… ਨੂੰ ਬੰਦੀ ਛੋੜ ਬਾਬਾ ਕਿਹਾ ਜਾਂਦਾ ਹੈ ।
ਉੱਤਰ-
(ਗੁਰੂ ਹਰਿਗੋਬਿੰਦ ਜੀ)

13. ਅੰਮ੍ਰਿਤਸਰ ਦੀ ਲੜਾਈ ……………………… ਵਿੱਚ ਹੋਈ ।
ਉੱਤਰ-
(1634 ਈ. )

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

14. ਲਹਿਰਾ ਦੀ ਲੜਾਈ ਦਾ ਮੁੱਖ ਕਾਰਨ ……………………. ਅਤੇ ……………………….. ਨਾਂ ਦੇ ਦੋ ਘੋੜੇ ਸਨ ।
ਉੱਤਰ-
(ਦਿਲਬਾਗ, ਗੁਲਬਾਗ)

15. ਗੁਰੂ ਹਰਿਗੋਬਿੰਦ ਜੀ ਨੇ ……………………. ਨਾਂ ਦੇ ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਕੀਰਤਪੁਰ ਸਾਹਿਬ

16. ਗੁਰੂ ਹਰਿਗੋਬਿੰਦ ਜੀ …………………… ਵਿੱਚ ਜੋਤੀ-ਜੋਤ ਸਮਾਏ ਸੀ ।
ਉੱਤਰ-
(1645 ਈ. )

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ ।
ਉੱਤਰ-
ਗ਼ਲਤ

2. ਗੁਰੂ ਹਰਿਗੋਬਿੰਦ ਜੀ ਦਾ ਜਨਮ 1595 ਈ. ਵਿੱਚ ਹੋਇਆ ਸੀ ।
ਉੱਤਰ-
ਠੀਕ

3. ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਅਰਜਨ ਦੇਵ ਜੀ ਸੀ ।
ਉੱਤਰ-
ਠੀਕ

4. ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਗੁਰਦਿੱਤਾ ਜੀ ਸੀ ।
ਉੱਤਰ-
ਠੀਕ

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

5. ਗੁਰੂ ਹਰਿਗੋਬਿੰਦ ਜੀ ਦੀ ਧੀ ਦਾ ਨਾਂ ਬੀਬੀ ਵੀਰੋ ਸੀ ।
ਉੱਤਰ-
ਠੀਕ

6. ਗੁਰੂ ਹਰਿਗੋਬਿੰਦ ਜੀ 1606 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਠੀਕ

7. ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਦਾ ਪ੍ਰਚਲਨ ਕੀਤਾ !
ਉੱਤਰ-
ਠੀਕ

8. ਗੁਰੂ ਹਰਿਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਨੀਤੀ ਦਾ ਪ੍ਰਚਲਨ ਕੀਤਾ ।
ਉੱਤਰ-
ਠੀਕ

9. ਗੁਰੂ ਅਰਜਨ ਜੀ ਨੇ ਅਕਾਲ ਤਖ਼ਤ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ।
ਉੱਤਰ-
ਗਲਤ

10. ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ । ਸੀ ।
ਉੱਤਰ-
ਠੀਕ

11. ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ’ ਕਿਹਾ ਜਾਂਦਾ ਹੈ ।
ਉੱਤਰ-
ਠੀਕ

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

12. ਸ਼ਾਹਜਹਾਂ 1628 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ।
ਉੱਤਰ-
ਠੀਕ

13. ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਪਹਿਲੀ ਲੜਾਈ ਅੰਮ੍ਰਿਤਸਰ ਵਿਖੇ 1634 ਈ. ਵਿੱਚ ਹੋਈ ।
ਉੱਤਰ-
ਠੀਕ

14. ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਨਾਂ ਦੇ ਨਗਰ ਦੀ ਸਥਾਪਨਾ ਕੀਤੀ ਸੀ ।
ਉੱਤਰ-
ਠੀਕ

15. ਗੁਰੂ ਹਰਿਗੋਬਿੰਦ ਜੀ 1635 ਈ. ਵਿੱਚ ਜੋਤੀ ਜੋਤ ਸਮਾਏ ।
ਉੱਤਰ-
ਗ਼ਲਤ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਹਰਿ ਰਾਏ ਜੀ
(iv) ਗੁਰੂ ਹਰਿਕ੍ਰਿਸ਼ਨ ਜੀ ।
ਉੱਤਰ-
(ii) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 2.
ਗੁਰੂ ਹਰਿਗੋਬਿੰਦ ਜੀ ਦਾ ਜਨਮ ਕਦੋਂ ਹੋਇਆ ?
(i) 1590 ਈ. ਵਿੱਚ
(ii) 1593 ਈ. ਵਿੱਚ
(iii) 1595 ਈ. ਵਿੱਚ
(iv) 1597 ਈ. ਵਿੱਚ ।
ਉੱਤਰ-
(iii) 1595 ਈ. ਵਿੱਚ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੁ ਅਰਜਨ ਦੇਵ ਜੀ
(ii) ਗੁਰੂ ਰਾਮਦਾਸ ਜੀ
(iii) ਗੁਰੂ ਹਰਿ ਰਾਏ ਜੀ
(iv) ਗੁਰੂ ਅਮਰਦਾਸ ਜੀ ।
ਉੱਤਰ-
(i) ਗੁਰੁ ਅਰਜਨ ਦੇਵ ਜੀ ।

ਪ੍ਰਸ਼ਨ 4.
ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਲਖਸ਼ਮੀ ਦੇਵੀ ਜੀ
(ii) ਗੰਗਾ ਦੇਵੀ ਜੀ
(iii) ਸੁਲੱਖਣੀ ਜੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਗੰਗਾ ਦੇਵੀ ਜੀ ।

ਪ੍ਰਸ਼ਨ 5.
ਬੀਬੀ ਵੀਰੋ ਕੌਣ ਸੀ ?
(i) ਗੁਰੂ ਹਰਿਗੋਬਿੰਦ ਜੀ ਦੀ ਪਤਨੀ
(ii) ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ
(iii) ਗੁਰੂ ਹਰਿ ਰਾਏ ਜੀ ਦੀ ਸਪੁੱਤਰੀ
(iv) ਬਾਬਾ ਗੁਰਦਿੱਤਾ ਜੀ ਦੀ ਪਤਨੀ ।
ਉੱਤਰ-
(ii) ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ ।

ਪ੍ਰਸ਼ਨ 6.
ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1506 ਈ. ਵਿੱਚ
(ii) 1556 ਈ. ਵਿੱਚ
(iii) 1605 ਈ. ਵਿੱਚ
(iv) 1606 ਈ. ਵਿੱਚ ।
ਉੱਤਰ-
(iv) 1606 ਈ. ਵਿੱਚ ।

ਪ੍ਰਸ਼ਨ 7.
ਕਿੰਨੇ ਗੁਰੂ ਸਾਹਿਬਾਨ ਦੀ ਉਮਰ ਗੁਰਗੱਦੀ ਦੀ ਪ੍ਰਾਪਤੀ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਗੁਰਗੱਦੀ ਉੱਤੇ ਬੈਠਣ ਵੇਲੇ ਦੀ ਉਮਰ ਨਾਲੋਂ ਘੱਟ ਸੀ ?
(i) ਇੱਕ
(ii) ਦੇ
(iii) ਤਿੰਨ
(iv) ਚਾਰ ।
ਉੱਤਰ-
(i) ਇੱਕ ।

ਪ੍ਰਸ਼ਨ 8.
ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ?
(i) ਗੁਰੂ ਅਰਜਨ ਦੇਵ ਜੀ ਨੇ
(ii) ਗੁਰੂ ਹਰਿਗੋਬਿੰਦ ਜੀ ਨੇ
(iii) ਗੁਰੁ ਤੇਗ ਬਹਾਦਰ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(ii) ਗੁਰੂ ਹਰਿਗੋਬਿੰਦ ਜੀ ਨੇ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 9.
ਅਕਾਲ ਤਖ਼ਤ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਸੀ ?
(i) ਗੁਰੂ ਅਮਰਦਾਸ ਜੀ ਨੇ
(ii) ਗੁਰੁ ਅਰਜਨ ਦੇਵ ਜੀ ਨੇ
(iii) ਗੁਰੂ ਹਰਿਗੋਬਿੰਦ ਜੀ ਨੇ
(iv) ਗੁਰੂ ਤੇਗ ਬਹਾਦਰ ਜੀ ਨੇ
ਉੱਤਰ-
(iii) ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 10.
ਅਕਾਲ ਤਖ਼ਤ ਦਾ ਨਿਰਮਾਣ ਕਦੋਂ ਪੂਰਾ ਹੋਇਆ ਸੀ ?
(i) 1606 ਈ. ਵਿੱਚ
(ii) 1607 ਈ. ਵਿੱਚ
(iii) 1609 ਈ. ਵਿੱਚ
(iv) 1611 ਈ. ਵਿੱਚ ।
ਉੱਤਰ-
(iii) 1609 ਈ. ਵਿੱਚ ।

ਪ੍ਰਸ਼ਨ 11.
‘ਬੰਦੀ ਛੋੜ ਬਾਬਾ ਕਿਸ ਨੂੰ ਕਿਹਾ ਜਾਂਦਾ ਹੈ ?
(i) ਬੰਦਾ ਸਿੰਘ ਬਹਾਦਰ
(ii) ਭਾਈ ਮਨੀ ਸਿੰਘ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਤੇਗ ਬਹਾਦਰ ਜੀ ।
ਉੱਤਰ-
(iii) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 12.
ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ ?
(i) ਫਗਵਾੜਾ
(ii) ਅੰਮ੍ਰਿਤਸਰ
(iii) ਕਰਤਾਰਪੁਰ
(iv) ਲਹਿਰਾ ।
ਉੱਤਰ-
(ii) ਅੰਮ੍ਰਿਤਸਰ ।

ਪ੍ਰਸ਼ਨ 13.
ਗੁਰੂ ਹਰਿਗੋਬਿੰਦ ਜੀ ਅਤੇ ਮੁਗਲਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ ?
(i) 1606 ਈ. ਵਿੱਚ
(ii) 1624 ਈ. ਵਿੱਚ
(iii) 1630 ਈ. ਵਿੱਚ
(iv) 1634 ਈ. ਵਿੱਚ ।
ਉੱਤਰ-
(iv) 1634 ਈ. ਵਿੱਚ ।

ਪ੍ਰਸ਼ਨ 14.
ਗੁਰੂ ਤੇਗ਼ ਬਹਾਦਰ ਜੀ ਨੇ ਹੇਠ ਲਿਖੀ ਕਿਸ ਲੜਾਈ ਵਿੱਚ ਬਹਾਦਰੀ ਦੇ ਜੌਹਰ ਵਿਖਾਏ ?
(i) ਅੰਮ੍ਰਿਤਸਰ
(ii) ਲਹਿਰਾ
(iii) ਕਰਤਾਰਪੁਰ
(iv) ਫਗਵਾੜਾ ।
ਉੱਤਰ-
(iii) ਕਰਤਾਰਪੁਰ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

ਪ੍ਰਸ਼ਨ 15.
ਨੌਵੇਂ ਗੁਰੂ ਸਾਹਿਬ ਜੀ ਦਾ ਨਾਮ ਕਿਸ ਲੜਾਈ ਵਿੱਚ ਦਿਖਾਈ ਗਈ ਬਹਾਦਰੀ ਕਾਰਨ ਬਦਲ ਗਿਆ ਸੀ ?
(i) ਸ੍ਰੀ ਅੰਮ੍ਰਿਤਸਰ ਸਾਹਿਬ
(ii) ਲਹਿਰਾ
(iii) ਫਗਵਾੜਾ
(iv) ਕਰਤਾਰਪੁਰ ਸਾਹਿਬ ।
ਉੱਤਰ-
(iv) ਕਰਤਾਰਪੁਰ ਸਾਹਿਬ ।

ਪ੍ਰਸ਼ਨ 16.
ਗੁਰੂ ਹਰਿਗੋਬਿੰਦ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ ?
(i) ਕਰਤਾਰਪੁਰ
(ii) ਕੀਰਤਪੁਰ ਸਾਹਿਬ
(iii) ਅੰਮ੍ਰਿਤਸਰ
(iv) ਤਰਨ ਤਾਰਨ ।
ਉੱਤਰ-
(ii) ਕੀਰਤਪੁਰ ਸਾਹਿਬ ।

ਪ੍ਰਸ਼ਨ 17.
ਕਿਸ ਪਹਾੜੀ ਰਾਜੇ ਨੇ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਸ੍ਰੀ ਕੀਰਤਪੁਰ ਸਾਹਿਬ ਵਸਾਉਣ ਲਈ ਜ਼ਮੀਨ ਭੇਂਟ ਕੀਤੀ ?
(i) ਕਹਿਲੂਰ ਦਾ ਕਲਿਆਣ ਚੰਦ
(ii) ਬਿਲਾਸਪੁਰ ਦਾ ਦੀਪ ਚੰਦ
(iii) ਬਿਲਾਸਪੁਰ ਦਾ ਭੀਮ ਚੰਦ
(iv) ਕਾਂਗੜਾ ਦਾ ਸੰਸਾਰ ਚੰਦ ।
ਉੱਤਰ-
(i) ਕਹਿਲੂਰ ਦਾ ਕਲਿਆਣ ਚੰਦ ।

ਪ੍ਰਸ਼ਨ 18.
ਕਿਹੜਾ ਸਿੱਖ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸਮਕਾਲੀ ਨਹੀਂ ਸੀ ?
(i) ਭਾਈ ਨੰਦ ਲਾਲ ਜੀ
(ii) ਭਾਈ ਗੁਰਦਾਸ ਜੀ
(iii) ਬਾਬਾ ਸ੍ਰੀਚੰਦ ਜੀ
(iv) ਬਾਬਾ ਬੁੱਢਾ ਜੀ ।
ਉੱਤਰ-
(i) ਭਾਈ ਨੰਦ ਲਾਲ ਜੀ ।

ਪ੍ਰਸ਼ਨ 19.
ਗੁਰੂ ਹਰਿਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
(i) ਹਰਿ ਰਾਏ ਜੀ ਨੂੰ
(ii) ਹਰਿ ਕ੍ਰਿਸ਼ਨ ਜੀ ਨੂੰ
(iii) ਤੇਗ਼ ਬਹਾਦਰ ਜੀ ਨੂੰ
(iv) ਗੋਬਿੰਦ ਰਾਏ ਜੀ ਨੂੰ ।
ਉੱਤਰ-
(i) ਹਰਿ ਰਾਏ ਜੀ ਨੂੰ ।

ਪ੍ਰਸ਼ਨ 20.
ਗੁਰੂ ਹਰਿਗੋਬਿੰਦ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1628 ਈ. ਵਿੱਚ
(ii) 1635 ਈ. ਵਿੱਚ
(iii) 1638 ਈ. ਵਿੱਚ
(iv) 1645 ਈ. ਵਿੱਚ ।
ਉੱਤਰ-
(iv) 1645 ਈ. ਵਿੱਚ ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਨਿਰਣਾ ਕੀਤਾ | ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਪਤੀਕ ਸੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪਤੀਕ, ਸੀ । ਇਸ ਤੋਂ ਭਾਵ ਇਹ ਸੀ ਕਿ ਅੱਗੋਂ ਤੋਂ ਗੁਰੂ ਸਾਹਿਬ ਆਪਣੇ ਸ਼ਰਧਾਲੂਆਂ ਦੀ ਧਾਰਮਿਕ ਅਗਵਾਈ ਕਰਨ ਤੋਂ ਇਲਾਵਾ ਸੰਸਾਰਿਕ ਮਾਮਲਿਆਂ ਵਿੱਚ ਵੀ ਮਾਰਗ ਦਰਸ਼ਨ ਕਰਨਗੇ । ਗੁਰੂ ਹਰਿਗੋਬਿੰਦ ਜੀ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੇ ਦੀਨ-ਦੁਖੀਆਂ ਦੀ ਸਹਾਇਤਾ ਲਈ ‘ਦੇਗ’ ਹੋਵੇਗੀ ਉੱਥੇ ਅੱਤਿਆਚਾਰੀਆਂ ਨੂੰ ਯਮਲੋਕ ਪਹੁੰਚਾਉਣ ਲਈ ‘ਤੇਗ਼’ ਹੋਵੇਗੀ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ।

1. ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬੈਠੇ ਸਨ ?
2. ਗੁਰੂ ਹਰਿਗੋਬਿੰਦ ਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ ਸੀ ?
3. ਮੀਰੀ ਤਲਵਾਰ ਕਿਹੜੀ ਸੱਤਾ ਦੀ ਪ੍ਰਤੀਕ ਸੀ ?
4. ਪੀਰੀ ਤਲਵਾਰ …………. ਅਗਵਾਈ ਦੀ ਪ੍ਰਤੀਕ ਸੀ ।
5. ਕਿਹੜੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ?
ਉੱਤਰ-
1. ਗੁਰੂ ਹਰਿਗੋਬਿੰਦ ਜੀ 1606 ਈ. ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ।
2. ਗੁਰੂ ਹਰਿਗੋਬਿੰਦ ਜੀ ਨੇ ਸੱਚਾ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ।
3. ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਪ੍ਰਤੀਕ ਸੀ ।
4. ਧਾਰਮਿਕ ।
5. ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ।

2. ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੇ ਵਿਕਾਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਉਸਾਰੀ । ਬੜੀ ਸਹਾਇਕ ਸਿੱਧ ਹੋਈ । ਅਸਲ ਵਿੱਚ ਇਹ ਗੁਰੂ ਸਾਹਿਬ ਦਾ ਇੱਕ ਮਹਾਨ ਕਾਰਜ ਸੀ । ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 1606 ਈ. ਵਿੱਚ ਸ਼ੁਰੂ ਕਰਵਾਈ ਸੀ । ਇਹ ਕਾਰਜ 1609 ਈ. ਵਿੱਚ ਸੰਪੂਰਨ ਹੋਇਆ ਇਸ ਦੇ ਅੰਦਰ ਇੱਕ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਜੋ ਇੱਕ ਤਖ਼ਤ ਸਮਾਨੇ ਸੀ । ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ । ਇੱਥੇ ਉਹ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਅਤੇ ਹੋਰ ਸੈਨਿਕ ਕਰਤਬ ਦੇਖਦੇ ਸਨ । ਇੱਥੇ ਹੀ ਉਹ ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ ।

1. ਅਕਾਲ ਤਖ਼ਤ ਤੋਂ ਕੀ ਭਾਵ ਹੈ ?
2. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਹੜੇ ਸ਼ਹਿਰ ਵਿੱਚ ਕੀਤਾ ਗਿਆ ਸੀ ?
3. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਉਂ ਕੀਤਾ ਗਿਆ ਸੀ ?
4. ਗੁਰੂ ਹਰਿਗੋਬਿੰਦ ਜੀ ਅਕਾਲ ਤਖ਼ਤ ਸਾਹਿਬ ਵਿਖੇ ਕਿਹੜੇ ਕੰਮ ਕਰਦੇ ਸਨ ? ਕੋਈ ਇੱਕ ਲਿਖੋ ।
5. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ ?
(i) 1605 ਈ.
(ii) 1606 ਈ.
(iii) 1607 ਈ.
(iv) 1609 ਈ. ।
ਉੱਤਰ-
1. ਅਕਾਲ ਤਖ਼ਤ ਤੋਂ ਭਾਵ ਹੈ ਪਰਮਾਤਮਾ ਦੀ ਗੱਦੀ ।
2. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਅੰਮ੍ਰਿਤਸਰ ਵਿੱਚ ਕੀਤਾ ਗਿਆ ਸੀ ।
3. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਿਕ ਮਾਮਲਿਆਂ ਦੀ ਅਗਵਾਈ ਲਈ ਕੀਤਾ ਗਿਆ ਸੀ ।
4. ਗੁਰੂ ਹਰਿਗੋਬਿੰਦ ਜੀ ਇੱਥੇ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ।
5. 1606 ਈ. ।

PSEB 12th Class History Solutions Chapter 7 ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ

3. ਅੰਮ੍ਰਿਤਸਰ ਦੀ ਲੜਾਈ ਦੇ ਛੇਤੀ ਮਗਰੋਂ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ । ਇਸ ਲੜਾਈ ਦਾ ਕਾਰਨ ਦੋ ਘੋੜੇ ਸਨ । ਇਨ੍ਹਾਂ ਦੋਹਾਂ ਘੋੜਿਆਂ ਨੂੰ ਜੋ ਕਿ ਬਹੁਤ ਵਧੀਆ ਨਸਲ ਦੇ ਸਨ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ । ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ ਤੇ ਉਨ੍ਹਾਂ ਨੂੰ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ । ਇਹ ਗੱਲ ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਬਰਦਾਸ਼ਤ ਨਾ ਕਰ ਸਕਿਆ । ਉਹ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ । ਜਦੋਂ ਸ਼ਾਹਜਹਾਂ ਨੇ ਇਸ ਘਟਨਾ ਦੀ ਖ਼ਬਰ ਸੁਣੀ ਤਾਂ ਉਹ ਅੱਗ ਬਬੂਲਾ ਹੋ ਉੱਠਿਆ । ਉਸ ਨੇ ਫੌਰਨ ਲੱਲਾ ਬੇਗ਼ ਅਤੇ ਕਮਰ ਬੇਗ਼ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ । ਬਠਿੰਡਾ ਦੇ ਨੇੜੇ ਲਹਿਰਾ ਨਾਮੀ ਸਥਾਨ ‘ਤੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਬੜੀ ਭਿਆਨਕ ਲੜਾਈ ਹੋਈ । ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ।

1. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲਹਿਰਾ ਦੀ ਲੜਾਈ ਕਦੋਂ ਹੋਈ ਸੀ ?
2. ਉਨ੍ਹਾਂ ਦੋ ਘੋੜਿਆਂ ਦੇ ਨਾਂ ਦੱਸੋ ਜਿਸ ਕਾਰਨ ਲਹਿਰਾ ਦੀ ਲੜਾਈ ਹੋਈ ਸੀ ।
3. ਕਿਹੜਾ ਸਿੱਖ ਸ਼ਰਧਾਲੂ ਸ਼ਾਹੀ ਅਸਤਬਲ ਵਿਚੋਂ ਘੋੜਿਆਂ ਨੂੰ ਕੱਢ ਲਿਆਇਆ ਸੀ ?
4. ਲਹਿਰਾ ਦੀ ਲੜਾਈ ਵਿਚ ਮੁਗ਼ਲਾਂ ਦੇ ਕਿਹੜੇ ਦੋ ਸੈਨਾਪਤੀ ਮਾਰੇ ਗਏ ਸਨ ?
5. ਲਹਿਰਾ ਦੀ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ……………………. ਹੋਇਆ ।
ਉੱਤਰ-
1. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲਹਿਰਾ ਦੀ ਲੜਾਈ 1634 ਈ. ਵਿੱਚ ਹੋਈ ।
2. ਉਨ੍ਹਾਂ ਦੋ ਘੋੜਿਆਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ ਜਿਸ ਕਾਰਨ ਲਹਿਰਾ ਦੀ ਲੜਾਈ ਹੋਈ ।
3. ਭਾਈ ਬਿਧੀ ਚੰਦ ਜੀ ਉਹ ਸਿੱਖ ਸ਼ਰਧਾਲੂ ਸਨ ਜੋ ਸ਼ਾਹੀ ਅਸਤਬਲ ਵਿਚੋਂ ਘੋੜਿਆਂ ਨੂੰ ਕੱਢ ਲਿਆਇਆ ਸੀ ।
4. ਲਹਿਰਾ ਦੀ ਲੜਾਈ ਵਿੱਚ ਮੁਗ਼ਲਾਂ ਦੇ ਮਾਰੇ ਗਏ ਦੋ ਸੈਨਾਪਤੀਆਂ ਦੇ ਨਾਂ ਲੱਲਾ ਬੇਗ ਅਤੇ ਕਮਰ ਬੇਗ ਸਨ ।
5. ਨੁਕਸਾਨ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

Punjab State Board PSEB 12th Class History Book Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ Textbook Exercise Questions and Answers.

PSEB Solutions for Class 12 History Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

Long Answer Type Questions

ਪ੍ਰਸ਼ਨ 1.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ ? (What was the political condition of Punjab in the beginning of the 16th century ?)
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ । (Explain the political condition of Punjab in the beginning of 16th century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਡਾਵਾਂਡੋਲ ਸੀ । ਲੋਧੀ ਸੁਲਤਾਨਾਂ ਦੀਆਂ ਗਲਤ ਨੀਤੀਆਂ ਵਜੋਂ ਹਰ ਪਾਸੇ ਬਦਅਮਨੀ ਫੈਲੀ ਹੋਈ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿੱਚ ਡੁੱਬਿਆ ਰਹਿੰਦਾ ਸੀ । ਦਰਬਾਰਾਂ ਵਿੱਚ ਰੋਜ਼ਾਨਾ ਜਸ਼ਨ ਮਨਾਏ ਜਾਂਦੇ ਸਨ । ਇਨ੍ਹਾਂ ਜਸ਼ਨਾਂ ਵਿੱਚ ਨਾਚੀਆਂ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੀਆਂ ਸਨ ਅਤੇ ਸ਼ਰਾਬ ਦੇ ਦੌਰ ਚਲਦੇ ਸਨ । ਸਿੱਟੇ ਵਜੋਂ ਪਰਜਾ ਵੱਲ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਨਹੀਂ ਸੀ । ਸਰਕਾਰੀ ਕਰਮਚਾਰੀ ਭਿਸ਼ਟ ਹੋ ਚੁੱਕੇ ਸਨ ।ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ । ਇੱਥੋਂ ਤਕ ਕਿ ਕਾਜ਼ੀ ਅਤੇ ਉਲਮਾ ਵੀ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ । ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ । ਉਨ੍ਹਾਂ ਨੂੰ ਤਲਵਾਰ ਦੇ ਜ਼ੋਰ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ ।

ਰਾਜ ਦੀ ਸ਼ਾਸਨ ਵਿਵਸਥਾ ਖੇਰੂੰ-ਖੇਰੂੰ ਹੋ ਕੇ ਰਹਿ ਗਈ ਸੀ । ਅਜਿਹੀ ਸਥਿਤੀ ਦਾ ਫਾਇਦਾ ਉਠਾ ਕੇ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੇ ਸੁਤੰਤਰ ਹੋਣ ਦਾ ਯਤਨ ਕੀਤਾ । ਇਸ ਸੰਬੰਧ ਵਿੱਚ ਉਸ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ । ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹਰਾ ਕੇ 1525 ਈ. ਦੇ ਅਖੀਰ ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ । ਉਸ ਨੇ 21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 2.
“16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ ” ਵਿਆਖਿਆ ਕਰੋ । (“In the beginning of the 16th century, the Punjab was a cockpit of triangular struggle.” Explain.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਵਰਣਨ ਕਰੋ । (Explain the Triangular Struggle of the Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ (Cockpit of triangular struggle) ਸੀ । ਇਹ ਤਿਕੋਣਾ ਸੰਘਰਸ਼ ਰਾਜ ਸੱਤਾ ਦੀ ਪ੍ਰਾਪਤੀ ਲਈ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸ਼ਾਸਕ ਇਬਰਾਹੀਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਵਿਚਾਲੇ ਚਲ ਰਿਹਾ ਸੀ । ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨ ਦੇ ਸੁਪਨੇ ਵੇਖ ਰਿਹਾ ਸੀ । ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚੱਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਨੂੰ ਸਥਿਤੀ ਨੂੰ ਸਪੱਸ਼ਟ ਕਰਨ ਲਈ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ । ਦੌਲਤ ਖਾਂ ਨੇ ਸੁਲਤਾਨ ਦੇ ਗੁੱਸੇ ਤੋਂ ਬਚਣ ਲਈ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜਿਆ ।ਦਿੱਲੀ ਪੁੱਜਣ ‘ਤੇ ਇਬਰਾਹੀਮ ਲੋਧੀ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਕੈਦਖ਼ਾਨੇ ਵਿੱਚ ਸੁੱਟ ਦਿੱਤਾ । ਦਿਲਾਵਰ ਖਾਂ ਕਿਸੇ ਤਰ੍ਹਾਂ ਕੈਦਖ਼ਾਨੇ ਵਿੱਚੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ । ਪੰਜਾਬ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖਾਂ ਨੂੰ ਉਸ ਨਾਲ ਦਿੱਲੀ ਵਿੱਚ ਕੀਤੇ ਗਏ ਮਾੜੇ ਵਿਵਹਾਰ ਬਾਰੇ ਦੱਸਿਆ ।ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ | ਬਾਬਰ ਵੀ ਇਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ । ਇਸ ਤਿਕੋਣੇ ਸੰਘਰਸ਼ ਦੇ ਅੰਤ ਵਿੱਚ ਬਾਬਰ ਜੇਤੂ ਰਿਹਾ। ਉਸ ਨੇ 1525-26 ਈ. ਵਿੱਚ ਨਾ ਕੇਵਲ ਪੰਜਾਬ ਸਗੋਂ ਦਿੱਲੀ ‘ਤੇ ਵੀ ਕਬਜ਼ਾ ਕਰ ਲਿਆ । ਇਸ ਤਰ੍ਹਾਂ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋਈ ।

ਪ੍ਰਸ਼ਨ 3.
ਦੌਲਤ ਖਾਂ ਲੋਧੀ ਕੌਣ ਸੀ ? ਦੌਲਤ ਖਾਂ ਲੋਧੀ ਅਤੇ ਇਬਰਾਹੀਮ ਲੋਧੀ ਵਿੱਚੱਲੇ ਸੰਘਰਸ਼ ਦੇ ਕੀ ਕਾਰਨ ਸਨ ? (Who was Daulat Khan Lodhi ? What were the causes of struggle between Daulat Khan Lodhi and Ibrahim Lodhi ?)
ਜਾਂ
ਦੌਲਤ ਖਾਂ ਲੋਧੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Daulat Khan Lodhi.)
ਉੱਤਰ-
ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ (ਗਵਰਨਰ) ਸੀ । ਉਹ ਇਸ ਅਹੁਦੇ ‘ਤੇ 1500 ਈ. ਵਿੱਚ ਨਿਯੁਕਤ ਹੋਇਆ ਸੀ । ਦੌਲਤ ਖਾਂ ਲੋਧੀ ਅਤੇ ਸੁਲਤਾਨ ਇਬਰਾਹੀਮ ਲੋਧੀ ਵਿਚਾਲੇ ਸੰਘਰਸ਼ ਦਾ ਮੁੱਖ ਕਾਰਨ ਇਹ ਸੀ ਕਿ ਦੌਲਤ ਮਾਂ ਪੰਜਾਬ ਵਿੱਚ ਸੁਤੰਤਰ ਸ਼ਾਸਨ ਸਥਾਪਿਤ ਕਰਨ ਦੇ ਯਤਨ ਕਰ ਰਿਹਾ ਸੀ । ਇਸ ਸੰਬੰਧੀ ਉਸ ਨੇ ਆਲਮ ਖਾਂ ਲੋਧੀ ਜੋ ਕਿ ਇਬਰਾਹੀਮ ਲੋਧੀ ਦਾ ਮਤਰੇਆ ਭਰਾ ਸੀ ਅਤੇ ਜੋ ਦਿੱਲੀ ਦਾ ਤਖ਼ਤ ਹਾਸਲ ਕਰਨਾ ਚਾਹੁੰਦਾ ਸੀ, ਦੇ ਨਾਲ ਮਿਲ ਕੇ ਸਾਜ਼ਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ । ਜਦੋਂ ਇਨ੍ਹਾਂ ਸਾਜ਼ਸ਼ਾਂ ਸੰਬੰਧੀ ਇਬਰਾਹੀਮ ਲੋਧੀ ਨੂੰ ਪਤਾ ਚੱਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਨੂੰ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਭੇਜਿਆ । ਦੌਲਤ ਖਾਂ ਨੇ ਸੁਲਤਾਨ ਦੇ ਗੁੱਸੇ ਤੋਂ ਬਚਣ ਲਈ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ । ਜਦੋਂ ਦਿਲਾਵਰ ਖਾਂ ਦਿੱਲੀ ਪਹੁੰਚਿਆ ਤਾਂ ਸੁਲਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਜੇਲ੍ਹ ਵਿੱਚ ਉਸ ਨਾਲ ਮਾੜਾ ਵਿਹਾਰ ਕੀਤਾ ਗਿਆ । ਛੇਤੀ ਹੀ ਉਹ ਕਿਸੇ ਤਰ੍ਹਾਂ ਜੇਲ੍ਹ ਵਿੱਚੋਂ ਭੱਜਣ ਅਤੇ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ । ਇੱਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖਾਂ ਨੂੰ ਦਿੱਲੀ ਵਿੱਚ ਉਸ ਨਾਲ ਕੀਤੇ ਗਏ ਮਾੜੇ ਸਲੂਕ ਬਾਰੇ ਦੱਸਿਆ ।ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ । ਬਾਅਦ ਵਿੱਚ ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਹੋ ਗਿਆ ਸੀ । ਬਾਬਰ ਨੇ ਉਸ ਨੂੰ 1525 ਈ. ਵਿੱਚ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ ।

ਪ੍ਰਸ਼ਨ 4.
ਬਾਬਰ ਕੌਣ ਸੀ ? ਉਸ ਨੇ ਪੰਜਾਬ ‘ਤੇ ਕਿਸ ਸਮੇਂ ਦੇ ਦੌਰਾਨ ਅਤੇ ਕਿੰਨੇ ਹਮਲੇ ਕੀਤੇ ? ਇਨਾਂ ਹਮਲਿਆਂ ਦੀ ਸੰਖੇਪ ਜਾਣਕਾਰੀ ਦਿਓ ।
(Who was Babar ? When and how many times did he invade Punjab ? Write briefly about these invasions.)
ਜਾਂ
ਪੰਜਾਬ ਉੱਤੇ ਬਾਬਰ ਦੁਆਰਾ ਕੀਤੇ ਗਏ ਹਮਲਿਆਂ ਦਾ ਸੰਖੇਪ ਵਰਣਨ ਕਰੋ । (Give a brief account of Babar’s invasions over Punjab.)
ਉੱਤਰ-
ਬਾਬਰ ਕਾਬਲ ਦਾ ਸ਼ਾਸਕ ਸੀ । ਉਸ ਨੇ 1519 ਈ. ਤੋਂ 1526 ਈ. ਦੇ ਸਮੇਂ ਦੇ ਦੌਰਾਨ ਪੰਜਾਬ ‘ਤੇ ਪੰਜ ਹਮਲੇ ਕੀਤੇ । ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ 1519 ਈ. ਵਿੱਚ ਕੀਤਾ । ਇਸ ਹਮਲੇ ਦੇ ਦੌਰਾਨ ਬਾਬਰ ਨੇ ਭੇਰਾ ਅਤੇ ਬਾਕੌਰ ਨਾਂ ਦੇ ਖੇਤਰਾਂ ‘ਤੇ ਕਬਜ਼ਾ ਕੀਤਾ । ਬਾਬਰ ਦੇ ਵਾਪਸ ਜਾਂਦਿਆਂ ਹੀ ਉੱਥੋਂ ਦੇ ਲੋਕਾਂ ਨੇ ਮੁੜ ਇਨ੍ਹਾਂ ਇਲਾਕਿਆਂ ‘ਤੇ ਕਬਜ਼ਾ ਕਰ ਲਿਆ । ਇਸੇ ਵਰ੍ਹੇ ਬਾਬਰ ਨੇ ਪੰਜਾਬ ‘ਤੇ ਦੂਸਰੀ ਵਾਰ ਹਮਲਾ ਕੀਤਾ । ਇਸ ਵਾਰੀ ਬਾਬਰ ਨੇ ਪਿਸ਼ਾਵਰ ਨੂੰ ਆਪਣੇ ਅਧੀਨ ਕੀਤਾ | 1520 ਈ. ਵਿੱਚ ਬਾਬਰ ਨੇ ਪੰਜਾਬ ‘ਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਬਾਜੌਰ, ਭਰਾ ਅਤੇ ਸਿਆਲਕੋਟ ਦੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ । ਇਸ ਤੋਂ ਬਾਅਦ ਬਾਬਰ ਨੇ ਸੈਦਪੁਰ ‘ਤੇ ਹਮਲਾ ਕੀਤਾ । ਇਸ ਹਮਲੇ ਦੇ ਦੌਰਾਨ ਬਾਬਰ ਨੇ ਸੈਦਪੁਰ ਵਿੱਚ ਭਾਰੀ ਲੁੱਟਮਾਰ ਕੀਤੀ ।

ਮੁਗ਼ਲ ਫ਼ੌਜਾਂ ਨੇ ਹੋਰ ਲੋਕਾਂ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ । ਬਾਅਦ ਵਿੱਚ ਬਾਬਰ ਦੇ ਕਹਿਣ ‘ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ । 1524 ਈ. ਵਿੱਚ ਦੌਲਤ ਖਾਂ ਲੋਧੀ ਦੇ ਸੱਦੇ ‘ਤੇ ਬਾਬਰ ਨੇ ਪੰਜਾਬ ’ਤੇ ਚੌਥੀ ਵਾਰ ਹਮਲਾ ਕੀਤਾ । ਬਾਬਰ ਨੇ ਬਿਨਾਂ ਕਿਸੇ ਔਕੜ ਦੇ ਪੰਜਾਬ ‘ਤੇ ਕਬਜ਼ਾ ਕਰ ਲਿਆ | ਬਾਅਦ ਵਿੱਚ ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਹੋ ਗਿਆ । ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਦੇ ਲਈ ਬਾਬਰ ਨੇ ਪੰਜਾਬ ‘ਤੇ ਪੰਜਵੀਂ ਵਾਰ ਨਵੰਬਰ, 1525 ਈ. ਵਿੱਚ ਹਮਲਾ ਕੀਤਾ । ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਬਾਬਰ ਨੇ 21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ।

ਪਸ਼ਨ 5.
ਬਾਬਰ ਨੇ ਸੈਦਪੁਰ ’ਤੇ ਕਦੋਂ ਹਮਲਾ ਕੀਤਾ ? ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ ? (When did Babar invade Saidpur ? What is its importance in Sikh History ?)
ਉੱਤਰ-
ਬਾਬਰ ਨੇ ਸੈਦਪੁਰ ’ਤੇ 1520 ਈ. ਵਿੱਚ ਹਮਲਾ ਕੀਤਾ । ਇੱਥੋਂ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕੀਤਾ । ਸਿੱਟੇ ਵਜੋਂ ਬਾਬਰ ਨੇ ਗੁੱਸੇ ਵਿੱਚ ਆ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਲੁੱਟਮਾਰ ਕਰਨ ਮਗਰੋਂ ਉਨ੍ਹਾਂ ਦੇ ਮਕਾਨਾਂ ਅਤੇ ਮਹੱਲਾਂ ਨੂੰ ਅੱਗ ਲਗਾ ਦਿੱਤੀ । ਹਜ਼ਾਰਾਂ ਇਸਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ । ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੀਆਂ ਫ਼ੌਜਾਂ ਵੱਲੋਂ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ‘ਬਾਬਰ ਬਾਣੀ’ ਵਿੱਚ ਕੀਤਾ ਹੈ । ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ । ਬਾਅਦ ਵਿੱਚ ਜਦੋਂ ਬਾਬਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਦੀਆਂ ਫ਼ੌਜਾਂ ਨੇ ਕਿਸੇ ਸੰਤ-ਮਹਾਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਹੈ ਤਾਂ ਉਸ ਨੇ ਫੌਰਨ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ | ਬਾਬਰ ਨੇ ਆਪਣੀ ਆਤਮ-ਕਥਾ ‘ਤਜ਼ਕ-ਏ-ਬਾਬਰੀ’ ਵਿੱਚ ਲਿਖਿਆ ਹੈ ਕਿ ਜੇ ਉਸ ਨੂੰ ਪਤਾ ਹੁੰਦਾ ਕਿ ਇਸ ਸ਼ਹਿਰ ਵਿੱਚ ਅਜਿਹਾ ਮਹਾਤਮਾ ਰਹਿੰਦਾ ਹੈ ਤਾਂ ਉਹ ਕਦੇ ਵੀ ਇਸ ਸ਼ਹਿਰ ‘ਤੇ ਹਮਲਾ ਨਾ ਕਰਦਾ । ਗੁਰੂ ਨਾਨਕ ਸਾਹਿਬ ਦੇ ਕਹਿਣ ‘ਤੇ ਬਾਬਰ ਨੇ ਬਹੁਤ ਸਾਰੇ ਹੋਰ ਨਿਰਦੋਸ਼ ਲੋਕਾਂ ਨੂੰ ਵੀ ਰਿਹਾਅ ਕਰ ਦਿੱਤਾ ।

ਪ੍ਰਸ਼ਨ 6.
ਬਾਬਰ ਅਤੇ ਇਬਰਾਹੀਮ ਲੋਧੀ ਵਿਚਕਾਰ ਯੁੱਧ ਕਿੱਥੇ ਤੇ ਕਿਉਂ ਹੋਇਆ ? (Why and where did the battle take place between Babar and Ibrahim Lodhi ?)
ਜਾਂ
ਪਾਨੀਪਤ ਦੀ ਪਹਿਲੀ ਲੜਾਈ ‘ਤੇ ਨੋਟ ਲਿਖੋ । (Give a brief account of the First Battle of Panipat.)
ਜਾਂ
ਪਾਨੀਪਤ ਦੀ ਪਹਿਲੀ ਲੜਾਈ ਅਤੇ ਉਸ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ । (Explain the First Battle of Panipat and its significance.)
ਉੱਤਰ-
ਬਾਬਰ ਨੇ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਨਵੰਬਰ, 1525 ਈ. ਵਿੱਚ ਪੰਜਾਬ ‘ਤੇ ਪੰਜਵੀਂ ਵਾਰ ਹਮਲਾ ਕੀਤਾ । ਦੌਲਤ ਖਾਂ ਨੇ ਕੁਝ ਚਿਰ ਮੁਕਾਬਲਾ ਕਰਨ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ । ਬਾਬਰ ਨੇ ਉਸ ਨੂੰ ਮੁਆਫ਼ ਕਰ ਦਿੱਤਾ । ਇਸ ਤਰ੍ਹਾਂ ਬਾਬਰ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ । ਪੰਜਾਬ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਬਾਬਰ ਨੇ ਇਬਰਾਹੀਮ ਲੋਧੀ ਨਾਲ ਦੋ-ਦੋ ਹੱਥ ਕਰਨ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਉਸ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ । ਜਦੋਂ ਇਬਰਾਹੀਮ ਲੋਧੀ ਨੂੰ ਇਸ ਬਾਰੇ ਖ਼ਬਰ ਮਿਲੀ ਤਾਂ ਉਹ ਆਪਣੇ ਨਾਲ 1 ਲੱਖ ਸੈਨਿਕਾਂ ਨੂੰ ਲੈ ਕੇ ਬਾਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਵੱਲ ਤੁਰ ਪਿਆ । ਬਾਬਰ ਅਧੀਨ ਉਸ ਸਮੇਂ ਲਗਭਗ 20 ਹਜ਼ਾਰ ਸੈਨਿਕ ਸਨ ।21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ । ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ ਅਤੇ ਉਹ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ । ਪਾਨੀਪਤ ਦੀ ਇਸ ਨਿਰਣਾਇਕ ਜਿੱਤ ਕਾਰਨ ਪੰਜਾਬ ਵਿੱਚੋਂ ਲੋਧੀ ਵੰਸ਼ ਦੇ ਸ਼ਾਸਨ ਦਾ ਹਮੇਸ਼ਾਂ ਲਈ ਖ਼ਾਤਮਾ ਹੋ ਗਿਆ ਅਤੇ ਹੁਣ ਇਹ ਮੁਗ਼ਲ ਵੰਸ਼ ਦੇ ਅਧੀਨ ਹੋ ਗਿਆ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 7.
ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਕਿਉਂ ਜੇਤੂ ਰਿਹਾ ? (What led to the victory of Babar in the First Battle of Panipat ?)
ਜਾਂ
ਭਾਰਤ ਵਿੱਚ ਬਾਬਰ ਦੀ ਜਿੱਤ ਅਤੇ ਅਫ਼ਗਾਨਾਂ ਦੀ ਹਾਰ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief account of the causes of victory of Babar and defeat of the Afghans in India.)
ਉੱਤਰ-
ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਜਿੱਤ ਲਈ ਕਈ ਕਾਰਨ ਜ਼ਿੰਮੇਵਾਰ ਸਨ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਆਪਣੇ ਬੁਰੇ ਵਤੀਰੇ ਅਤੇ ਅੱਤਿਆਚਾਰਾਂ ਕਾਰਨ ਆਪਣੇ ਸਰਦਾਰਾਂ ਅਤੇ ਪਰਜਾ ਵਿੱਚ ਬੜਾ ਬਦਨਾਮ ਸੀ ।ਉਹ ਅਜਿਹੇ ਸ਼ਾਸਕ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ । ਇਬਰਾਹੀਮ ਲੋਧੀ ਦੀ ਫ਼ੌਜ ਵੀ ਬੜੀ ਨਿਰਬਲ ਸੀ । ਉਸ ਦੇ ਵਧੇਰੇ ਸੈਨਿਕ ਲੁੱਟ-ਮਾਰ ਦੇ ਉਦੇਸ਼ ਨਾਲ ਇਕੱਠੇ ਹੋਏ ਸਨ । ਉਨ੍ਹਾਂ ਦੇ ਲੜਨ ਦੇ ਢੰਗ ਪੁਰਾਣੇ ਸਨ ਅਤੇ ਉਨ੍ਹਾਂ ਵਿੱਚ ਯੋਜਨਾ ਦੀ ਵੀ ਘਾਟ ਸੀ । ਇਬਰਾਹੀਮ ਲੋਧੀ ਨੇ ਪਾਨੀਪਤ ਵਿੱਚ 8 ਦਿਨਾਂ ਤਕ ਬਾਬਰ ਦੀ ਫ਼ੌਜ ਉੱਤੇ ਹਮਲਾ ਨਾ ਕਰਕੇ ਭਾਰੀ ਰਾਜਨੀਤਿਕ ਭੁੱਲ ਕੀਤੀ । ਜੇ ਉਹ ਬਾਬਰ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਨਾ ਕਰਨ ਦਿੰਦਾ ਤਾਂ ਸ਼ਾਇਦ ਲੜਾਈ ਦਾ ਸਿੱਟਾ ਕੁਝ ਹੋਰ ਹੀ ਹੋਣਾ ਸੀ | ਬਾਬਰ ਇੱਕ ਯੋਗ ਸੈਨਾਪਤੀ ਸੀ । ਉਸ ਨੂੰ ਲੜਾਈਆਂ ਦਾ ਕਾਫ਼ੀ ਤਜਰਬਾ ਸੀ । ਬਾਬਰ ਦੁਆਰਾ ਤੋਪਖ਼ਾਨੇ ਦੀ ਵਰਤੋਂ ਨੇ ਭਾਰੀ ਤਬਾਹੀ ਮਚਾਈ । ਇਬਰਾਹੀਮ ਦੇ ਸੈਨਿਕ ਆਪਣੇ ਤੀਰ ਕਮਾਨਾਂ ਅਤੇ ਤਲਵਾਰਾਂ ਨਾਲ ਇਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ । ਇਨ੍ਹਾਂ ਕਾਰਨਾਂ ਕਰਕੇ ਅਫ਼ਗਾਨਾਂ ਦੀ ਹਾਰ ਹੋਈ ਅਤੇ ਬਾਬਰ ਜੇਤੂ ਰਿਹਾ ।

ਪ੍ਰਸ਼ਨ 8.
16ਵੀਂ ਸਦੀ ਦੇ ਮੁੱਢਲੇ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦਾ ਸੰਖੇਪ ਵਰਣਨ ਕਰੋ । (Model Test Paper, July 2019) (Explain the social condition of Punjab in the beginning of the 16th century.)
ਜਾਂ
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the social condition of Punjab at the time of birth of Guru Nanak Dev Ji ?)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਦੋ ਮੁੱਖ ਵਰਗਾਂ-ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਮੁਸਲਮਾਨਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਉਹ ਰਾਜ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਸਨ । ਦੂਜੇ ਪਾਸੇ ਹਿੰਦੂਆਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ । ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਕਹਿੰਦੇ ਸਨ । ਮੁਸਲਮਾਨ ਹਿੰਦੁਆਂ ’ਤੇ ਇੰਨੇ ਅੱਤਿਆਚਾਰ ਕਰਦੇ ਸਨ ਕਿ ਬਹੁਤ ਸਾਰੇ ਹਿੰਦੂ ਮੁਸਲਮਾਨ ਬਣਨ ਲਈ ਮਜਬੂਰ ਹੋ ਗਏ । ਉਸ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ । ਇਹ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ । ਨੀਵੀਂ ਸ਼੍ਰੇਣੀ ਦੇ ਲੋਕਾਂ ਅਤੇ ਹਿੰਦੂਆਂ ਦਾ ਪਹਿਰਾਵਾ ਬਿਲਕੁਲ ਸਾਦਾ ਹੁੰਦਾ ਸੀ । ਸ਼ਿਕਾਰ, ਘੋੜ-ਦੌੜ, ਸ਼ਤਰੰਜ, ਨਾਚ-ਗਾਣੇ, ਸੰਗੀਤ, ਜਾਨਵਰਾਂ ਦੀਆਂ ਲੜਾਈਆਂ ਅਤੇ ਤਾਸ਼ ਉਸ ਸਮੇਂ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ ।

ਪ੍ਰਸ਼ਨ 9.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ? (What was the social condition of women in Punjab in the beginning of the 16th century ?)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਮਾਜਿਕ ਦਸ਼ਾ ਬਹੁਤ ਮਾੜੀ ਸੀ । ਹਿੰਦੂ ਸਮਾਜ ਵਿੱਚ ਇਸਤਰੀਆਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ ।ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਬੰਦ ਰੱਖਿਆ ਜਾਂਦਾ ਸੀ । ਉਸ ਸਮੇਂ ਬਹੁਤ ਸਾਰੀਆਂ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀ । ਉਸ ਸਮੇਂ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ । ਬਾਲ ਵਿਆਹ ਕਾਰਨ ਉਨ੍ਹਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਉਸ ਸਮੇਂ ਸਤੀ ਪ੍ਰਥਾ ਵੀ ਪੂਰੇ ਜ਼ੋਰਾਂ ‘ਤੇ ਸੀ ।ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ । ਮੁਸਲਿਮ ਸਮਾਜ ਵਿੱਚ ਵੀ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਸਮਾਜ ਵੱਲੋਂ ਉਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਵੇਸਵਾ ਪ੍ਰਥਾ, ਤਲਾਕ ਪ੍ਰਥਾ ਅਤੇ ਪਰਦਾ ਪ੍ਰਥਾ ਕਾਰਨ ਉਨ੍ਹਾਂ ਦੀ ਹਾਲਤ ਤਰਸਯੋਗ ਹੋ ਗਈ ਸੀ । ਮੁਸਲਿਮ ਸਮਾਜ ਵਿੱਚ ਉੱਚ ਵਰਗ ਦੀਆਂ ਇਸਤਰੀਆਂ ਨੂੰ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ ।

ਪ੍ਰਸ਼ਨ 10.
16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਅਤੇ ਉਹ ਕਿਹੋ ਜਿਹਾ ਜੀਵਨ ਬਤੀਤ ਕਰਦੀਆਂ ਸਨ ? (Into which classes were the Muslim society of the Punjab divided and what type of life did they lead in the beginning of the 16th century ?)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀਆਂ ਸ਼੍ਰੇਣੀਆਂ ਦਾ ਵਰਣਨ ਕਰੋ । (Give an account of the Muslim classes of Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਇਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-

  • ਉੱਚ ਸ਼੍ਰੇਣੀ – ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਕਾਜ਼ੀ ਅਤੇ ਉਲਮਾ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ । ਉਹ ਵੱਡੇ-ਵੱਡੇ ਮਹੱਲਾਂ ਵਿੱਚ ਰਹਿੰਦੇ ਸਨ । ਉਹ ਆਪਣਾ ਜ਼ਿਆਦਾਤਰ ਸਮਾਂ ਜਸ਼ਨ ਮਨਾਉਣ ਵਿੱਚ ਬਤੀਤ ਕਰਦੇ ਸਨ । ਉਲਮਾ ਅਤੇ ਕਾਜ਼ੀ ਮੁਸਲਮਾਨਾਂ ਦੇ ਧਾਰਮਿਕ ਨੇਤਾ ਸਨ ।ਉਨ੍ਹਾਂ ਦਾ ਮੁੱਖ ਕੰਮ ਇਸਲਾਮੀ ਕਾਨੂੰਨਾਂ ਦੀ ਵਿਆਖਿਆ ਕਰਨਾ ਅਤੇ ਲੋਕਾਂ ਨੂੰ ਨਿਆਂ ਦੇਣਾ ਸੀ ।
  • ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ । ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚ ਕਾਫ਼ੀ ਅੰਤਰ ਸੀ । ਪਰ ਉਨ੍ਹਾਂ ਦਾ ਜੀਵਨ ਪੱਧਰ ਹਿੰਦੁਆਂ ਦੀ ਉੱਚ ਸ਼੍ਰੇਣੀ ਦੇ ਮੁਕਾਬਲੇ ਕਾਫ਼ੀ ਚੰਗਾ ਸੀ ।
  • ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਜ਼ਿਆਦਾਤਰ ਦਾਸ, ਕਾਮੇ ਅਤੇ ਮਜ਼ਦੂਰ ਸ਼ਾਮਲ ਸਨ । ਇਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ । ਉਨ੍ਹਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ । ਉਨ੍ਹਾਂ ਨੂੰ ਆਪਣੇ ਸੁਆਮੀ ਦੇ ਅੱਤਿਆਚਾਰਾਂ ਨੂੰ ਸਹਿਣ ਕਰਨਾ ਪੈਂਦਾ ਸੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 11.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ ? What was the condition of Muslims in the society of punjab in the beginning of the 16th century ?)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

1. ਸਮਾਜ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ ।
(ਉ) ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਮਲਿਕ, ਇਕਤਾਦਾਰ, ਉਲਮਾ ਅਤੇ ਕਾਜ਼ੀ ਆਦਿ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜਾ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ । ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ ।
(ਅ) ਮੱਧ ਸ਼੍ਰੇਣੀ-ਇਸ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ । ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬੜਾ ਅੰਤਰ ਸੀ । ਉਹ ਹਿੰਦੂਆਂ ਦੇ ਮੁਕਾਬਲੇ ਬਹੁਤ ਚੰਗਾ ਜੀਵਨ ਬਤੀਤ ਕਰਦੇ ਸਨ ।
(ੲ) ਨੀਵੀਂ ਸ਼੍ਰੇਣੀ-ਇਸ ਸ਼੍ਰੇਣੀ ਵਿੱਚ ਦਾਸ-ਦਾਸੀਆਂ, ਨੌਕਰ ਅਤੇ ਕਾਮੇ ਸ਼ਾਮਲ ਸਨ । ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ । ਉਨ੍ਹਾਂ ਦੇ ਸੁਆਮੀ ਉਨ੍ਹਾਂ ‘ਤੇ ਬੜੇ ਅੱਤਿਆਚਾਰ ਕਰਦੇ ਸਨ ।

2. ਇਸਤਰੀਆਂ ਦੀ ਸਥਿਤੀ – ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਚੰਗੀ ਨਹੀਂ ਸੀ । ਉਹ ਬਹੁਤ ਘੱਟ ਪੜੀਆਂ-ਲਿਖੀਆਂ ਹੁੰਦੀਆਂ ਸਨ । ਬਹੁ-ਵਿਆਹ ਅਤੇ ਤਲਾਕ-ਪ੍ਰਥਾ ਨੇ ਉਨ੍ਹਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ ਸੀ ।

3. ਖਾਣ-ਪੀਣ – ਉੱਚ ਸ਼੍ਰੇਣੀ ਦੇ ਮੁਸਲਮਾਨ ਕਈ ਤਰ੍ਹਾਂ ਦੇ ਸੁਆਦਲੇ ਖਾਣੇ ਖਾਂਦੇ ਸਨ । ਉਹ ਆਪਣੇ ਜਸ਼ਨਾਂ ਵਿੱਚ ਮੀਟ, ਹਲਵਾ, ਪੂੜੀ ਅਤੇ ਮੱਖਣ ਆਦਿ ਦੀ ਬਹੁਤ ਵਰਤੋਂ ਕਰਦੇ ਸਨ । ਨੀਵੀਂ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਖਾਣਾ ਸਾਧਾਰਨ ਹੁੰਦਾ ਸੀ ।

4. ਪਹਿਰਾਵਾ – ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ । ਇਹ ਪੁਸ਼ਾਕਾਂ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ । ਨੀਵੀਂ ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਪੁਰਸ਼ਾਂ ਵਿੱਚ ਕੁੜਤਾ ਅਤੇ ਪਜਾਮਾ ਪਾਉਣ ਦਾ ਰਿਵਾਜ ਸੀ, ਜਦ ਕਿ ਇਸਤਰੀਆਂ ਲੰਬਾ ਬੁਰਕਾ ਪਾਉਂਦੀਆਂ ਸਨ ।

5. ਸਿੱਖਿਆ – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ । ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ । ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ । ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ ।

6. ਮਨੋਰੰਜਨ ਦੇ ਸਾਧਨ – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ । ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸ਼ਿਕਾਰ, ਜਾਨਵਰਾਂ ਦੀਆਂ ਲੜਾਈਆਂ ਵੇਖਣਾ, ਜਸ਼ਨਾਂ ਵਿੱਚ ਹਿੱਸਾ ਲੈਣਾ ਅਤੇ ਸ਼ਤਰੰਜ ਆਦਿ ਸਨ । ਉਹ ਆਪਣੇ ਤਿਉਹਾਰਾਂ ਨੂੰ ਵੀ ਬੜੇ ਜੋਸ਼ ਨਾਲ ਮਨਾਉਂਦੇ ਸਨ ।

ਪ੍ਰਸ਼ਨ 12.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਹਿੰਦੂਆਂ ਦੀ ਸਮਾਜਿਕ ਸਥਿਤੀ ਕਿਹੋ ਜਿਹੀ ਸੀ ? (What was the social condition of the Hindus of Punjab in the beginning of the 16th century ?)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

  • ਜਾਤੀ ਪ੍ਰਥਾ – ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਬਾਹਮਣਾਂ ਨੂੰ ਪ੍ਰਾਪਤ ਸੀ । ਮੁਸਲਿਮ ਸ਼ਾਸਨ ਦੀ ਸਥਾਪਨਾ ਦੇ ਕਾਰਨ ਕਸ਼ੱਤਰੀਆਂ ਨੇ ਨਵੇਂ ਕਿੱਤੇ ਜਿਵੇਂ ਦੁਕਾਨਦਾਰੀ, ਖੇਤੀ-ਬਾੜੀ ਆਦਿ ਅਪਣਾ ਲਏ ਸਨ । ਵੈਸ਼ ਵਪਾਰ ਅਤੇ ਖੇਤੀਬਾੜੀ ਦਾ ਹੀ ਧੰਦਾ ਕਰਦੇ ਰਹੇ । ਸ਼ੂਦਰਾਂ ਨਾਲ ਇਸ ਕਾਲ ਵਿੱਚ ਵੀ ਮਾੜਾ ਸਲੂਕ ਕੀਤਾ ਜਾਂਦਾ ਰਿਹਾ ।
  • ਇਸਤਰੀਆਂ ਦੀ ਸਥਿਤੀ – ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਉਸ ਸਮੇਂ ਲੜਕੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਉਨ੍ਹਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ । ਇਸ ਕਾਲ ਵਿੱਚ ਸਤੀ ਪ੍ਰਥਾ ਬੜੀ ਜ਼ੋਰਾਂ ‘ਤੇ ਸੀ । ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ।
  • ਖਾਣ-ਪੀਣ – ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ । ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ । ਉਨ੍ਹਾਂ ਦਾ ਭੋਜਨ ਕਣਕ, ਚੌਲ, ਸਬਜ਼ੀਆਂ, ਘਿਉ ਅਤੇ ਦੁੱਧ ਆਦਿ ਤੋਂ ਤਿਆਰ ਕੀਤਾ ਜਾਂਦਾ ਸੀ । ਉਹ ਮਾਸ, ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਸਨ । ਗ਼ਰੀਬ ਲੋਕ ਸਾਧਾਰਨ ਰੋਟੀ ਨਾਲ ਲੱਸੀ ਪੀ ਕੇ ਆਪਣਾ ਗੁਜ਼ਾਰਾ ਕਰਦੇ ਸਨ ।
  • ਪਹਿਰਾਵਾ – ਹਿੰਦੂਆਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀ । ਉਹ ਆਮ ਤੌਰ ‘ਤੇ ਸੂਤੀ ਕੱਪੜੇ ਪਾਉਂਦੇ ਸਨ । ਪੁਰਸ਼ ਧੋਤੀ ਅਤੇ ਕੁੜਤਾ ਪਾਉਂਦੇ ਸਨ । ਉਹ ਸਿਰ ‘ਤੇ ਪਗੜੀ ਵੀ ਬੰਦੇ ਸਨ । ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ । ਗਰੀਬ ਲੋਕ ਚਾਦਰ ਨਾਲ ਹੀ ਆਪਣਾ ਸਰੀਰ ਢੱਕ ਲੈਂਦੇ ਸਨ ।
  • ਮਨੋਰੰਜਨ ਦੇ ਸਾਧਨ – ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ । ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ । ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੀ ਹਿੱਸਾ ਲੈਂਦੇ ਸਨ ।
  • ਸਿੱਖਿਆ – 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਆਪਣੀ ਮੁੱਢਲੀ ਸਿੱਖਿਆ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਲਾਵਾਂ ਵਿੱਚ ਪ੍ਰਾਪਤ ਕਰਦੇ ਸਨ । ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੁਆਂ ਦਾ ਆਪਣਾ ਕੋਈ ਕੇਂਦਰ ਨਹੀਂ ਸੀ । ਉੱਚ ਵਰਗ ਦੇ ਹਿੰਦੂ ਮਦਰੱਸਿਆਂ ਵਿੱਚ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਦੇ ਸਨ ।

ਪ੍ਰਸ਼ਨ 13.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਦੇ ਬਾਰੇ ਸੰਖੇਪ ਜਾਣਕਾਰੀ ਦਿਓ । (Give a brief account of the prevalent education in the Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਉੱਨਤੀ ਨਹੀਂ ਹੋਈ ਸੀ । ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ । ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ । ਰਾਜ ਸਰਕਾਰ ਉਨ੍ਹਾਂ ਨੂੰ ਅਨੁਦਾਨ ਦਿੰਦੀ ਸੀ । ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ । ਮਦਰੱਸੇ ਆਮ ਤੌਰ ‘ਤੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ । ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ । ਇਨ੍ਹਾਂ ਤੋਂ ਇਲਾਵਾ ਜਲੰਧਰ, ਸੁਲਤਾਨਪੁਰ, ਸਮਾਣਾ, ਨਾਰਨੌਲ, ਬਠਿੰਡਾ, ਸਰਹਿੰਦ, ਸਿਆਲਕੋਟ ਅਤੇ ਕਾਂਗੜਾ ਵੀ ਸਿੱਖਿਆ ਦੇ ਪ੍ਰਸਿੱਧ ਕੇਂਦਰ ਸਨ । ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ । ਇਨ੍ਹਾਂ ਵਿੱਚ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ । ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਕੋਈ ਕੇਂਦਰ ਨਹੀਂ ਸੀ | ਅਮੀਰ ਵਰਗ ਦੇ ਹਿੰਦੂ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਮੁਸਲਮਾਨਾਂ ਦੇ ਮਦਰੱਸਿਆਂ ਵਿੱਚ ਭੇਜ ਦਿੰਦੇ ਸਨ । ਉਨ੍ਹਾਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ ਕਿਉਂਕਿ ਮੁਸਲਮਾਨ ਹਿੰਦੂਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ ।

ਪ੍ਰਸ਼ਨ 14.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਕੀ ਸਨ ? (What were the means of entertainment of the people of Punjab in the beginning of the 16th century ?)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ । ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜ-ਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ । ਉਹ ਜਸ਼ਨਾਂ ਅਤੇ ਮਹਿਫਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ । ਇਨ੍ਹਾਂ ਵਿੱਚ ਸੰਗੀਤਕਾਰ ਅਤੇ ਨਰਤਕੀਆਂ ਉਨ੍ਹਾਂ ਦਾ ਮਨੋਰੰਜਨ ਕਰਦੀਆਂ ਸਨ ਉਹ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ । ਮੁਸਲਮਾਨ ਈਦ, ਨੌਰੋਜ ਅਤੇ ਸ਼ਬ-ਏ-ਬਰਾਤ ਆਦਿ ਦੇ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਸਨ । 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ ।ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ । ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਵਿੱਚ ਵੀ ਹਿੱਸਾ ਲੈਂਦੇ ਸਨ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 15.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਮਾਲੀ ਹਾਲਤ ਦਾ ਸੰਖੇਪ ਵੇਰਵਾ ਦਿਓ । (Give a brief account of the economic condition of the Punjab in the beginning of the 16th century.)
ਜਾਂ
16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਦਾ ਵਰਣਨ ਕਰੋ । (Explain the economic condition of Punjab during the 16th century.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਦਾ ਵਰਣਨ ਕਰੋ ।
(Briefly mention the economic condition of the Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ । ਇਸ ਕਾਲ ਦੇ ਪੰਜਾਬ ਦੇ ਲੋਕਾਂ ਦੇ ਆਰਥਿਕ ਜੀਵਨ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

  • ਖੇਤੀਬਾੜੀ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਪੰਜਾਬ ਦੀ ਜ਼ਮੀਨ ਬਹੁਤ ਉਪਜਾਉ ਸੀ । ਸਿੰਜਾਈ ਲਈ ਕਿਸਾਨ ਭਾਵੇਂ ਮੁੱਖ ਤੌਰ ‘ਤੇ ਵਰਖਾ ‘ਤੇ ਨਿਰਭਰ ਕਰਦੇ ਸਨ । ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਜੌ, ਮੱਕੀ, ਚੌਲ ਅਤੇ ਗੰਨਾ ਸਨ । ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ ।
  • ਉਦਯੋਗ – ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ । ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗੈਰ-ਸਰਕਾਰੀ ਵੀ । ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਇੱਥੇ ਸੁਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ । ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ ।
  • ਪਸ਼ੂ ਪਾਲਣ – ਪੰਜਾਬ ਦੇ ਕੁਝ ਲੋਕ ਪਸ਼ੂ ਪਾਲਣ ਦਾ ਕਿੱਤਾ ਕਰਦੇ ਸਨ । ਪੰਜਾਬ ਵਿੱਚ ਪਾਲੇ ਜਾਣ ਵਾਲੇ ਮੁੱਖ ਪਸ਼ੂ ਗਊਆਂ, ਬਲਦ, ਮੱਝਾਂ, ਘੋੜੇ, ਖੱਚਰ, ਊਠ, ਭੇਡਾਂ ਅਤੇ ਬੱਕਰੀਆਂ ਆਦਿ ਸਨ । ਇਨ੍ਹਾਂ ਪਸ਼ੂਆਂ ਤੋਂ ਦੁੱਧ, ਉੱਨ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਸੀ ।
  • ਵਪਾਰ – ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ । ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਨਾਲ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ । ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ ।
  • ਵਪਾਰਿਕ ਨਗਰ-16ਵੀਂ ਸਦੀ ਦੇ ਆਰੰਭ ਵਿੱਚ ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਸਨ । ਇਨ੍ਹਾਂ ਦੇ ਇਲਾਵਾ ਪਿਸ਼ਾਵਰ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਪੰਜਾਬ ਦੇ ਹੋਰ ਪ੍ਰਸਿੱਧ ਵਪਾਰਿਕ ਨਗਰ ਸਨ ।
  • ਜੀਵਨ ਪੱਧਰ-ਉਸ ਸਮੇਂ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਅੰਤਰ ਸੀ । ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ । ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ । ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੁ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ । ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ ।

ਪ੍ਰਸ਼ਨ 16.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਜਾਣਕਾਰੀ ਦਿਓ । (Give a brief account of the agriculture of Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ । ਵਾਹੀ ਅਧੀਨ ਹੋਰ ਜ਼ਮੀਨ ਲਿਆਉਣ ਲਈ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ । ਇੱਥੋਂ ਦੇ ਲੋਕ ਵੀ ਬੜੇ ਮਿਹਨਤੀ ਸਨ । ਸਿੰਜਾਈ ਲਈ ਨਹਿਰਾਂ, ਤਲਾਬਾਂ ਅਤੇ ਖੁਹਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਨ੍ਹਾਂ ਕਾਰਨਾਂ ਕਰ ਕੇ ਭਾਵੇਂ ਪੰਜਾਬ ਦੇ ਕਿਸਾਨ ਪੁਰਾਣੇ ਢੰਗ ਨਾਲ ਹੀ ਖੇਤੀ ਕਰਦੇ ਸਨ ਤਾਂ ਵੀ ਇੱਥੇ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ । ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਜੌ, ਮੱਕੀ, ਚੌਲ ਅਤੇ ਗੰਨਾ ਸਨ । ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਕਪਾਹ, ਬਾਜਰਾ, ਜੁਆਰ, ਸਰੋਂ ਅਤੇ ਕਈ ਕਿਸਮਾਂ ਦੀਆਂ ਦਾਲਾਂ ਵੀ ਪੈਦਾ ਕੀਤੀਆਂ ਜਾਂਦੀਆਂ ਸਨ । ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ ।

ਪ੍ਰਸ਼ਨ 17.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਉਦਯੋਗਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Punjab’s Industries in the beginning of the 16th century ?)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਪ੍ਰਮੁੱਖ ਉਦਯੋਗਾਂ ਦਾ ਵੇਰਵਾ ਦਿਓ ।
(Give an account of the main industries of Punjab in the beginning of the 16th century.)
ਉੱਤਰ-
ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ । ਇਹ ਉਦਯੋਗ ਸਰਕਾਰੀ ਸਨ ਅਤੇ ਗੈਰ-ਸਰਕਾਰੀ ਵੀ । ਸਰਕਾਰੀ ਉਦਯੋਗ ਵੱਡੇ-ਵੱਡੇ ਸ਼ਹਿਰਾਂ ਵਿੱਚ ਸਥਾਪਿਤ ਸਨ ਜਦ ਕਿ ਗੈਰ-ਸਰਕਾਰੀ ਪਿੰਡਾਂ ਵਿੱਚ । ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ ਕਿਉਂਕਿ ਪੰਜਾਬ ਦੀ ਉੱਚ ਸ਼੍ਰੇਣੀ ਦੇ ਲੋਕਾਂ ਵਿੱਚ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ ਇਸ ਲਈ ਪੰਜਾਬ ਵਿੱਚ ਇਹ ਕੱਪੜਾ ਵਧੇਰੇ ਮਾਤਰਾ ਵਿੱਚ ਤਿਆਰ ਕੀਤਾ ਜਾਂਦਾ ਸੀ । ਸਮਾਣਾ, ਸੁਨਾਮ, ਸਰਹਿੰਦ, ਦੀਪਾਲਪੁਰ, ਜਲੰਧਰ, ਲਾਹੌਰ ਅਤੇ ਮੁਲਤਾਨ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ । ਗੁਜਰਾਤ ਅਤੇ ਸਿਆਲਕੋਟ ਵਿੱਚ ਚਿਕਨ ਦੇ ਕੱਪੜੇ ਤਿਆਰ ਕੀਤੇ ਜਾਂਦੇ ਸਨ । ਮੁਲਤਾਨ ਅਤੇ ਸੁਲਤਾਨਪੁਰ ਸ਼ੀਟ ਦੇ ਕੱਪੜਿਆਂ ਲਈ ਪ੍ਰਸਿੱਧ ਸਨ । ਸਿਆਲਕੋਟ ਵਿੱਚ ਧੋਤੀਆਂ, ਸਾੜੀਆਂ, ਪੱਗਾਂ ਅਤੇ ਵਧੀਆ ਕਢਾਈ ਵਾਲੀਆਂ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ । ਅੰਮ੍ਰਿਤਸਰ, ਕਾਂਗੜਾ ਅਤੇ ਕਸ਼ਮੀਰ ਵਿੱਚ ਗਰਮ ਕੱਪੜੇ ਤਿਆਰ ਕਰਨ ਦੇ ਪ੍ਰਸਿੱਧ ਕੇਂਦਰ ਸਨ । ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ ।

ਪ੍ਰਸ਼ਨ 18.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਪਾਰ ਦਾ ਸੰਖੇਪ ਵਰਣਨ ਕਰੋ । (Give a brief account of the Trade of Punjab in the beginning of the 16th century.)
ਉੱਤਰ-
ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ ।ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਸੀ ।ਹਿੰਦੂਆਂ ਦੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ |ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ । ਵਪਾਰੀ ਚੋਰਾਂਡਾਕੂਆਂ ਦੇ ਡਰ ਕਾਰਨ ਕਾਫ਼ਲਿਆਂ ਦੀ ਸ਼ਕਲ ਵਿੱਚ ਚਲਦੇ ਸਨ । ਉਸ ਸਮੇਂ ਹੁੰਡੀ ਬਣਾਉਣ ਦਾ ਵੀ ਰਿਵਾਜ ਸੀ । ਸ਼ਾਹੂਕਾਰ ਵਿਆਜ ਉੱਤੇ ਪੈਸਾ ਦਿੰਦੇ ਸਨ । ਮੇਲਿਆਂ ਅਤੇ ਤਿਉਹਾਰਾਂ ਸਮੇਂ ਵਿਸ਼ੇਸ਼ ਮੰਡੀਆਂ ਲਗਾਈਆਂ ਜਾਂਦੀਆਂ ਸਨ । ਪੰਜਾਬ ਵਿੱਚ ਅਜਿਹੀਆਂ ਮੰਡੀਆਂ ਮੁਲਤਾਨ, ਲਾਹੌਰ, ਜਲੰਧਰ, ਦੀਪਾਲਪੁਰ, ਸਰਹਿੰਦ, ਸੁਨਾਮ ਅਤੇ ਸਮਾਣਾ ਆਦਿ ਥਾਂਵਾਂ ‘ਤੇ ਲਗਾਈਆਂ ਜਾਂਦੀਆਂ ਸਨ । ਇਨ੍ਹਾਂ ਮੰਡੀਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦਦੇ ਸਨ । ਪਸ਼ੂਆਂ ਦੇ ਵਪਾਰ ਲਈ ਵੀ ਪੰਜਾਬ ਵਿੱਚ ਵਿਸ਼ੇਸ਼ ਮੰਡੀਆਂ ਲਗਦੀਆਂ ਸਨ । ਉਸ ਸਮੇਂ ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ । ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ ।

ਪ੍ਰਸ਼ਨ 19.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ ? (What was the living standard of people in the beginning of the 16th century ?)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਇੱਕੋ ਜਿਹਾ ਨਹੀਂ ਸੀ । ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ ਅਤੇ ਉਹ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ । ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ ।ਉਨ੍ਹਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਅਤੇ ਉਹ ਵਿਭਿੰਨ ਤਰ੍ਹਾਂ ਦੇ ਸੁਆਦਲੇ ਭੋਜਨ ਖਾਂਦੇ ਸਨ | ਸੂਰਾ ਅਤੇ ਸੁੰਦਰੀ ਉਨ੍ਹਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਸੀ ।ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ, ਦਾਸ ਅਤੇ ਦਾਸੀਆਂ ਹੁੰਦੀਆਂ ਸਨ । ਹਿੰਦੂਆਂ ਦੀਆਂ ਉੱਚ-ਸ਼ੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ । ਇਸ ਲਈ ਉਹ ਆਪਣਾ ਧਨ ਚੋਰੀ ਛਿਪੇ ਖ਼ਰਚ ਕਰਦੇ ਸਨ । ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੁਆਂ ਦਾ ਜੀਵਨ ਪੱਧਰ ਚੰਗਾ ਨਹੀਂ ਸੀ । ਹਿੰਦੇ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ | ਸਮਾਜ ਵਿੱਚ ਗਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ ।ਉਹ ਨਾ ਤਾਂ ਚੰਗੇ ਕੱਪੜੇ ਪਾ ਸਕਦੇ ਸਨ ਅਤੇ ਨਾ ਹੀ ਚੰਗਾ ਭੋਜਨ ਖਾ ਸਕਦੇ ਸਨ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਰਾਜਨੀਤਿਕ ਦਸ਼ਾ (Political Condition)

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ (16ਵੀਂ ਸ਼ਤਾਬਦੀ ਦੇ ਆਰੰਭ ਵਿੱਚ) ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ । [Describe the political condition of the Punjab at the time (In the beginning of the 16th century) of Guru Nanak Dev Ji’s birth.]
ਜਾਂ
ਬਾਬਰ ਦੇ ਪੰਜਾਬ ਉੱਤੇ ਕੀਤੇ ਗਏ ਹਮਲਿਆਂ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਉਸ ਦੀ ਸਫਲਤਾ ਦੇ ਕਾਰਨ ਦੱਸੋ । (While describing briefly the invasions of Babur over the Punjab, explain the causes of his success.)
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ । (Describe the Political Condition of the Punjab in the beginning of 16th Century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਮਾੜੀ ਸੀ । ਪੰਜਾਬ ਸਾਜ਼ਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਉਸ ਸਮੇਂ ਪੰਜਾਬ ਦਿੱਲੀ ਸਲਤਨਤ ਦੇ ਅਧੀਨ ਸੀ । ਇਸ ਉੱਤੇ ਲੋਧੀ ਵੰਸ਼ ਦੇ ਸੁਲਤਾਨਾਂ ਦਾ ਸ਼ਾਸਨ ਸੀ । 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ-

ਲੋਧੀਆਂ ਦੇ ਅਧੀਨ ਪੰਜਾਬ (The Punjab under the Lodhis)

1. ਤਤਾਰ ਖਾਂ ਲੋਧੀ (Tatar Khan Lodhi) – 1469 ਈ. ਵਿੱਚ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਨੇ ਤਤਾਰ ਖ਼ਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ । ਉਹ ਇਸ ਅਹੁਦੇ ‘ਤੇ 1485 ਈ. ਤਕ ਰਿਹਾ। ਉਸ ਨੇ ਬੜੀ ਸਖ਼ਤੀ ਨਾਲ ਪੰਜਾਬ ‘ਤੇ 1485 ਈ. ਤਕ ਸ਼ਾਸਨ ਕੀਤਾ । 1485 ਈ. ਵਿੱਚ ਤਤਾਰ ਖਾਂ ਲੋਧੀ ਨੇ ਸੁਲਤਾਨ ਬਹਿਲੋਲ ਲੋਧੀ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਸੁਲਤਾਨ ਨੇ ਆਪਣੇ ਸ਼ਹਿਜ਼ਾਦੇ ਨਿਜ਼ਾਮ ਖ਼ਾਂ ਨੂੰ ਤਤਾਰ ਖਾਂ ਦੇ ਵਿਦਰੋਹ ਨੂੰ ਕੁਚਲਣ ਲਈ ਭੇਜਿਆ । ਤਤਾਰ ਖਾਂ ਲੋਧੀ ਨਿਜ਼ਾਮ ਖ਼ਾਂ ਨਾਲ ਲੜਦਾ ਹੋਇਆ ਮਾਰਿਆ ਗਿਆ ।

2. ਦੌਲਤ ਖਾਂ ਲੋਧੀ (Daulat Khan Lodhi) – ਦੌਲਤ ਖਾਂ ਲੋਧੀ ਤਤਾਰ ਖਾਂ ਲੋਧੀ ਦਾ ਪੁੱਤਰ ਸੀ । ਉਸ ਨੂੰ 1500 ਈ. ਵਿੱਚ ਨਵੇਂ ਸੁਲਤਾਨ ਸਿਕੰਦਰ ਲੋਧੀ ਨੇ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ । ਉਹ ਸਿਕੰਦਰ ਲੋਧੀ ਦੇ ਸ਼ਾਸਨ ਕਾਲ ਵਿੱਚ ਤਾਂ ਪੂਰਨ ਰੂਪ ਵਿੱਚ ਵਫ਼ਾਦਾਰ ਰਿਹਾ । ਪਰ ਸੁਲਤਾਨ ਇਬਰਾਹੀਮ ਲੋਧੀ ਦੇ ਸ਼ਾਸਨ ਕਾਲ ਵਿੱਚ ਉਹ ਸੁਤੰਤਰ ਹੋਣ ਦੇ ਸੁਪਨੇ ਵੇਖਣ ਲੱਗਾ। ਇਸ ਸੰਬੰਧੀ ਉਸ ਨੇ ਆਲਮ ਖਾਂ ਲੋਧੀ, ਜੋ ਕਿ ਇਬਰਾਹੀਮ ਲੋਧੀ ਦਾ ਚਾਚਾ ਸੀ, ਨਾਲ ਮਿਲ ਕੇ ਸਾਜ਼ਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਇਨ੍ਹਾਂ ਸਾਜ਼ਸ਼ਾਂ ਸੰਬੰਧੀ ਇਬਰਾਹੀਮ ਲੋਧੀ ਨੂੰ ਪਤਾ ਚਲਿਆ, ਤਾਂ ਉਸ ਨੇ ਦੌਲਤ ਖਾਂ ਲੋਧੀ ਦੇ ਪੁੱਤਰ ਦਿਲਾਵਰ ਖਾਂ ਨੂੰ ਕੈਦ ਕਰ ਲਿਆ । ਛੇਤੀ ਹੀ ਦਿਲਾਵਰ ਖਾਂ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ । ਇੱਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖਾਂ ਲੋਧੀ ਨੂੰ ਦਿੱਲੀ ਵਿੱਚ ਉਸ ਨਾਲ ਕੀਤੇ ਗਏ ਮਾੜੇ ਸਲੂਕ ਬਾਰੇ ਦੱਸਿਆ । ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ।

3. ਪਰਜਾ ਦੀ ਹਾਲਤ (Condition of Subject) – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਪਰਜਾ ਦੀ ਹਾਲਤ ਬਹੁਤ ਤਰਸਯੋਗ ਸੀ । ਸ਼ਾਸਕ ਵਰਗ ਦਾ ਪਰਜਾ ਵੱਲ ਧਿਆਨ ਹੀ ਨਹੀਂ ਸੀ | ਸਰਕਾਰੀ ਕਰਮਚਾਰੀ ਕੁਸ਼ਟ ਹੋ ਚੁੱਕੇ ਸਨ । ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ । ਹਿੰਦੁਆਂ ‘ਤੇ ਅੱਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਸਨ । ਉਨ੍ਹਾਂ ਨੂੰ ਤਲਵਾਰ ਦੀ ਨੋਕ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ । ਸੰਖੇਪ ਵਿੱਚ ਉਸ ਸਮੇਂ ਹਰ ਪਾਸੇ ਅੱਤਿਆਚਾਰ, ਫਰੇਬ, ਧੋਖਾ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ । ਗੁਰੂ ਨਾਨਕ ਦੇਵ ਜੀ ਨੇ ਵਾਰ ਮਾਝ ਵਿੱਚ ਇਸ ਤਰ੍ਹਾਂ ਲਿਖਿਆ ਹੈ,

ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ॥
ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾਹੀ ਕਹ ਚੜਿਆ ॥

ਬਾਬਰ ਦੇ ਹਮਲੇ (Invasions of Babur)

1519 ਈ. ਤੋਂ 1526 ਈ. ਦੇ ਸਮੇਂ ਦੌਰਾਨ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਇੱਕ ਤਿਕੋਣਾ ਸੰਘਰਸ਼ ਸ਼ੁਰੂ ਹੋ ਗਿਆ । ਇਹ ਸੰਘਰਸ਼ ਇਬਰਾਹੀਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਵਿਚਾਲੇ ਸ਼ੁਰੂ ਹੋਇਆ ਇਸ ਸੰਘਰਸ਼ ਦੇ ਅੰਤ ਵਿੱਚ ਬਾਬਰ ਜੇਤੂ ਰਿਹਾ । ਬਾਬਰ ਦਾ ਜਨਮ ਮੱਧ ਏਸ਼ੀਆ ਵਿੱਚ ਸਥਿਤ ਫਰਗਨਾ ਦੀ ਰਾਜਧਾਨੀ ਅੰਦੀਜਾਨ ਵਿਖੇ 14 ਫ਼ਰਵਰੀ, 1483 ਈ. ਨੂੰ ਹੋਇਆ ਸੀ । ਉਹ ਤੈਮੁਰ ਵੰਸ਼ ਨਾਲ ਸੰਬੰਧ ਰੱਖਦਾ ਸੀ ।

1. ਬਾਬਰ ਦੇ ਪਹਿਲੇ ਦੋ ਹਮਲੇ (First two Invasions of Babur) – ਬਾਬਰ ਨੇ 1519 ਈ. ਵਿੱਚ ਪੰਜਾਬ ‘ਤੇ ਦੋ ਵਾਰ ਹਮਲੇ ਕੀਤੇ । ਕਿਉਂਕਿ ਇਹ ਹਮਲੇ ਪੰਜਾਬ ਦੇ ਸੀਮਾਂਵਰਤੀ ਇਲਾਕਿਆਂ ‘ਤੇ ਹੀ ਕੀਤੇ ਗਏ ਸਨ, ਇਸ ਲਈ ਇਨ੍ਹਾਂ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੈ ।

2. ਬਾਬਰ ਦਾ ਤੀਸਰਾ ਹਮਲਾ 1520 ਈ. (Third Invasion of Babur 1520 A.D.) – ਬਾਬਰ ਨੇ 1520 ਈ. ਵਿੱਚ ਪੰਜਾਬ ਉੱਤੇ ਤੀਸਰੀ ਵਾਰ ਹਮਲਾ ਕੀਤਾ । ਇਸ ਹਮਲੇ ਦੇ ਦੌਰਾਨ ਬਾਬਰ ਨੇ ਪਹਿਲਾਂ ਸੈਦਪੁਰ ‘ਤੇ ਹਮਲਾ ਕੀਤਾ । ਵੱਡੀ ਗਿਣਤੀ ਵਿੱਚ ਨਿਰਦੋਸ਼ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਲੁੱਟਿਆ ਗਿਆ । ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੇ ਇਸ ਹਮਲੇ ਦੀ ਤੁਲਨਾ ਪਾਪਾਂ ਦੀ ਜੰਝ ਨਾਲ ਕੀਤੀ ਹੈ । ਉਨ੍ਹਾਂ ਨੇ ਬਾਬਰ ਦੇ ਅੱਤਿਆਚਾਰਾਂ ਦਾ ਵਰਣਨ ‘ਬਾਬਰ ਵਾਣੀ ਵਿੱਚ ਇਸ ਤਰ੍ਹਾਂ ਕੀਤਾ,

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ॥
ਆਪੇ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ ॥

ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ । ਬਾਅਦ ਵਿੱਚ ਜਦੋਂ ਬਾਬਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਦੀਆਂ ਫ਼ੌਜਾਂ ਨੇ ਕਿਸੇ ਸੰਤ-ਮਹਾਂਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਤਾਂ ਉਸ ਨੇ ਫੌਰਨ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ ।

3. ਬਾਬਰ ਦਾ ਚੌਥਾ ਹਮਲਾ 1524 ਈ. (Fourth Invasion of Babur 1524 A.D.) – ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਦੇ ਸੱਦੇ ‘ਤੇ ਬਾਬਰ ਨੇ 1524 ਈ. ਵਿੱਚ ਪੰਜਾਬ ਉੱਤੇ ਚੌਥਾ ਹਮਲਾ ਕੀਤਾ । ਉਹ ਬਿਨਾਂ ਕਿਸੇ ਖ਼ਾਸ ਵਿਰੋਧ ਦੇ ਲਾਹੌਰ ਤਕ ਪਹੁੰਚ ਗਿਆ ਸੀ । ਉਸ ਨੇ ਦੌਲਤ ਖਾਂ ਲੋਧੀ ਦੇ ਸਹਿਯੋਗ ਨਾਲ ਦੀਪਾਲਪੁਰ ’ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਬਾਬਰ ਨੇ ਜਲੰਧਰ ਦੁਆਬ ਨੂੰ ਆਪਣੇ ਅਧੀਨ ਕਰ ਲਿਆ ਬਾਬਰ ਨੇ ਜਲੰਧਰ ਦੁਆਬ ਅਤੇ ਸੁਲਤਾਨਪੁਰ ਦੇ ਦੇਸ਼ਾਂ ਦਾ ਸ਼ਾਸਨ ਦੌਲਤ ਖਾਂ ਲੋਧੀ ਨੂੰ ਸੌਂਪਿਆ । ਕਿਉਂਕਿ ਇਹ ਦੌਲਤ ਖਾਂ ਲੋਧੀ ਦੀਆਂ ਉਮੀਦਾਂ ਤੋਂ ਬਹੁਤ ਘੱਟ ਸੀ ਇਸ ਲਈ ਉਸ ਨੇ ਬਾਬਰ ਵਿਰੁੱਧ ਵਿਦਰੋਹ ਕਰ ਦਿੱਤਾ | ਬਾਬਰ ਨੇ ਉਸ ਨੂੰ ਹਰਾ ਦਿੱਤਾ ਅਤੇ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਦੌੜ ਗਿਆ । ਬਾਬਰ ਦੇ ਵਾਪਸ ਕਾਬਲ ਜਾਣ ਪਿੱਛੋਂ ਛੇਤੀ ਹੀ ਦੌਲਤ ਖ਼ਾਂ ਲੋਧੀ ਨੇ ਮੁੜ ਪੰਜਾਬ ‘ਤੇ ਕਬਜ਼ਾ ਕਰ ਲਿਆ ।

4. ਬਾਬਰ ਦਾ ਪੰਜਵਾਂ ਹਮਲਾ 1525-26 ਈ. (Fifth Invasion of Babur 1525-26 A.D.) – ਬਾਬਰ ਨੇ ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਲਈ ਨਵੰਬਰ, 1525 ਈ. ਵਿੱਚ ਭਾਰਤ ਉੱਤੇ ਪੰਜਵੀਂ ਵਾਰ ਹਮਲਾ ਕੀਤਾ | ਬਾਬਰ ਦੇ ਆਉਣ ਦੀ ਖ਼ਬਰ ਸੁਣ ਕੇ ਦੌਲਤ ਖਾਂ ਲੋਧੀ ਜ਼ਿਲਾ ਹੁਸ਼ਿਆਰਪੁਰ ਵਿੱਚ ਸਥਿਤ ਮਲੋਟ ਦੇ ਕਿਲੇ ਵਿੱਚ ਜਾ ਛੁਪਿਆ । ਬਾਬਰ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ । ਦੌਲਤ ਖਾਂ ਲੋਧੀ ਨੇ ਕੁਝ ਚਿਰ ਮੁਕਾਬਲਾ ਕਰਨ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ । ਇਸ ਤਰ੍ਹਾਂ ਬਾਬਰ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ । ਪੰਜਾਬ ਦੀ ਜਿੱਤ ਤੋਂ ਉੱਤਸਾਹਿਤ ਹੋ ਕੇ ਬਾਬਰ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ । ਜਦੋਂ ਇਬਰਾਹੀਮ ਲੋਧੀ ਨੂੰ ਇਸ ਬਾਰੇ ਖ਼ਬਰ ਮਿਲੀ ਤਾਂ ਉਹ ਬਾਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਵੱਲ ਤੁਰ ਪਿਆ । 21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ । ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ । ਇਸ ਤਰ੍ਹਾਂ ਭਾਰਤ ਵਿੱਚ ਲੋਧੀ ਵੰਸ਼ ਦਾ ਅੰਤ ਹੋ ਗਿਆ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਹੋਈ ।

5. ਬਾਬਰ ਦੀ ਜਿੱਤ ਦੇ ਕਾਰਨ (Causes of Babur’s Success) – ਬਾਬਰ ਦੀ ਜਿੱਤ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾਂ, ਇਬਰਾਹੀਮ ਲੋਧੀ ਆਪਣੀ ਪਰਜਾ ਵਿੱਚ ਬਹੁਤ ਬਦਨਾਮ ਸੀ । ਇਸ ਲਈ ਪਰਜਾ ਨੇ ਸੁਲਤਾਨ ਦਾ ਸਾਥ ਨਾ ਦਿੱਤਾ । ਦੂਜਾ, ਉਸ ਦੀ ਫ਼ੌਜ ਬੜੀ ਕਮਜ਼ੋਰ ਸੀ ਅਤੇ ਵਧੇਰੇ ਕਰਕੇ ਲੁੱਟਮਾਰ ਕਰਦੀ ਸੀ । ਤੀਜਾ, ਬਾਬਰ ਇੱਕ ਯੋਗ ਸੈਨਾਪਤੀ ਸੀ । ਉਸ ਦੀ ਸੈਨਾ ਨੂੰ ਕਈ ਲੜਾਈਆਂ ਦਾ ਤਜਰਬਾ ਸੀ । ਚੌਥਾ, ਬਾਬਰ ਕੋਲ ਤੋਪਖ਼ਾਨਾ ਸੀ ਅਤੇ ਇਬਰਾਹੀਮ ਦੇ ਸੈਨਿਕ ਤੀਰ ਕਮਾਨਾਂ ਅਤੇ ਤਲਵਾਰਾਂ ਨਾਲ ਉਸ ਦਾ ਮੁਕਾਬਲਾ ਨਾ ਕਰ ਸਕੇ । ਇਨ੍ਹਾਂ ਕਾਰਨਾਂ ਕਰਕੇ ਅਫ਼ਗਾਨਾਂ ਦੀ ਹਾਰ ਹੋਈ ਅਤੇ ਬਾਬਰ ਨੂੰ ਜਿੱਤ ਪ੍ਰਾਪਤ ਹੋਈ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਸਮਾਜਿਕ ਦਸ਼ਾ (Social Condition)

ਪ੍ਰਸ਼ਨ 2.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਿਆਨ ਕਰੋ । (Discuss the main features of the society of the Punjab in the beginning of the 16th century.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਅਵਸਥਾ ਦਾ ਵਰਣਨ ਕਰੋ । (Describe the social condition of the Punjab. in the beginning of the 16th century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਬਹੁਤ ਖ਼ਰਾਬ ਸੀ । ਉਸ ਸਮੇਂ ਸਮਾਜ ਹਿੰਦੂ ਤੇ ਮੁਸਲਮਾਨ ਨਾਂ ਦੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ । ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ । ਇਸ ਲਈ ਉਨ੍ਹਾਂ ਨੂੰ ਸਮਾਜ ਵਿੱਚ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ | ਦੂਜੇ ਪਾਸੇ ਹਿੰਦੂਆਂ ਨੂੰ ਬਹੁ-ਗਿਣਤੀ ਵਿੱਚ ਹੁੰਦੇ ਹੋਏ ਵੀ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ । ਉਨ੍ਹਾਂ ਨੂੰ ਕਾਫ਼ਰ ਅਤੇ ਜਿੰਮੀ ਕਹਿ ਕੇ ਸੱਦਿਆ ਜਾਂਦਾ ਸੀ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਨੂੰ ਮਰਦਾਂ ਦੀ ਜੁੱਤੀ ਸਮਝਿਆ ਜਾਂਦਾ ਸੀ । ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਦੇ ਅਨੁਸਾਰ,

“ਜਿਸ ਸਮੇਂ ਗੁਰੂ ਨਾਨਕ ਜੀ ਨੇ ਅਵਤਾਰ ਧਾਰਨ ਕੀਤਾ, ਤਾਂ ਉਸ ਸਮੇਂ ਤੋਂ ਪਹਿਲਾਂ ਹੀ ਭਾਰਤੀ ਸਮਾਜ ਗਤੀਹੀਨ ਅਤੇ ਪਤਿਤ ਹੋ ਚੁੱਕਾ ਸੀ ।”

I. ਮੁਸਲਿਮ ਸਮਾਜ ਦੀਆਂ ਵਿਸ਼ੇਸ਼ਤਾਵਾਂ (Features of the Muslim Society)

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਸਮਾਜ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ (Society was divided into three Classes) – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ ।

(ੳ) ਉੱਚ ਸ਼੍ਰੇਣੀ (The Upper Class) – ਇਸ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਮਲਿਕ, ਇਕਤਾਦਾਰ, ਉਲਮਾ ਅਤੇ ਕਾਜ਼ੀ ਆਦਿ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ । ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ । ਉੱਚ ਸ਼੍ਰੇਣੀ ਦੇ ਲੋਕਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ ।

(ਅ) ਮੱਧ ਸ਼੍ਰੇਣੀ (The Middle Class) – ਇਸ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ । ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬੜਾ ਅੰਤਰ ਸੀ । ਉਹ ਹਿੰਦੂਆਂ ਦੇ ਮੁਕਾਬਲੇ ਬਹੁਤ ਚੰਗਾ ਜੀਵਨ ਬਤੀਤ ਕਰਦੇ ਸਨ ।

(ੲ) ਨੀਵੀਂ ਸ਼੍ਰੇਣੀ (The Lower Class-ਇਸ ਸ਼੍ਰੇਣੀ ਵਿੱਚ ਦਾਸ-ਦਾਸੀਆਂ, ਨੌਕਰ ਅਤੇ ਕਾਮੇ ਸ਼ਾਮਲ ਸਨ · । ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ । ਉਨ੍ਹਾਂ ਦੇ ਸੁਆਮੀ ਉਨ੍ਹਾਂ ‘ਤੇ ਬੜੇ ਅੱਤਿਆਚਾਰ ਕਰਦੇ ਸਨ ।

2. ਇਸਤਰੀਆਂ ਦੀ ਸਥਿਤੀ (Position of Women-ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਚੰਗੀ ਨਹੀਂ ਸੀ। ਉਹ ਬਹੁਤ ਘੱਟ ਪੜ੍ਹੀਆਂ-ਲਿਖੀਆਂ ਹੁੰਦੀਆਂ ਸਨ । ਬਹੁ-ਵਿਆਹ ਅਤੇ ਤਲਾਕ-ਪ੍ਰਥਾ ਨੇ ਉਨ੍ਹਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ ਸੀ ।

3. ਖਾਣ-ਪੀਣ (Diet) – ਉੱਚ ਸ਼੍ਰੇਣੀ ਦੇ ਮੁਸਲਮਾਨ ਕਈ ਤਰ੍ਹਾਂ ਦੇ ਸੁਆਦਲੇ ਖਾਣੇ ਖਾਂਦੇ ਸਨ । ਉਹ ਆਪਣੇ ਜਸ਼ਨਾਂ ਵਿੱਚ ਮੀਟ, ਹਲਵਾ, ਪੂੜੀ ਅਤੇ ਮੱਖਣ ਆਦਿ ਦੀ ਬਹੁਤ ਵਰਤੋਂ ਕਰਦੇ ਸਨ । ਉਨ੍ਹਾਂ ਵਿੱਚ ਸ਼ਰਾਬ ਪੀਣ ਦੀ ਪ੍ਰਥਾ ਆਮ ਹੋ ਗਈ ਸੀ । ਸ਼ਰਾਬ ਤੋਂ ਇਲਾਵਾ ਉਹ ਅਫ਼ੀਮ ਅਤੇ ਭੰਗ ਦੀ ਵੀ ਵਰਤੋਂ ਕਰਦੇ ਸਨ । ਨੀਵੀਂ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਖਾਣਾ ਸਾਧਾਰਨ ਹੁੰਦਾ ਸੀ ।

4. ਪਹਿਰਾਵਾ (Dress) – ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ । ਇਹ ਪੁਸ਼ਾਕਾਂ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ । ਨੀਵੀਂ ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਪੁਰਸ਼ਾਂ ਵਿੱਚ ਕੁੜਤਾ ਅਤੇ ਪਜਾਮਾ ਪਾਉਣ ਦਾ ਰਿਵਾਜ ਸੀ, ਜਦ ਕਿ ਇਸਤਰੀਆਂ ਲੰਬਾ ਬੁਰਕਾ ਪਾਉਂਦੀਆਂ ਸਨ ।

5. ਸਿੱਖਿਆ (Education) – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ । ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ | ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ । ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ ।

6. ਮਨੋਰੰਜਨ ਦੇ ਸਾਧਨ (Means of Entertainment) – ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ । ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ । ਉਹ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ ।

II. ਹਿੰਦੂ ਸਮਾਜ ਦੀਆਂ ਵਿਸ਼ੇਸ਼ਤਾਵਾਂ (Features of the Hindu Society)

16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-
1. ਜਾਤੀ ਪ੍ਰਥਾ (Caste System) – ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਬ੍ਰਾਹਮਣਾਂ ਨੂੰ ਪ੍ਰਾਪਤ ਸੀ । ਮੁਸਲਿਮ ਸ਼ਾਸਨ ਦੀ ਸਥਾਪਨਾ ਕਾਰਨ ਬ੍ਰਾਹਮਣਾਂ ਦੇ ਪ੍ਰਭਾਵ ਵਿੱਚ ਕਾਫੀ ਕਮੀ ਆ ਗਈ ਸੀ । ਇਸੇ ਕਾਰਨ ਭਾਵ ਮੁਸਲਿਮ ਸ਼ਾਸਨ ਕਾਰਨ ਹੀ ਕਸ਼ੱਤਰੀਆਂ ਨੇ ਨਵੇਂ ਕਿੱਤੇ ਜਿਵੇਂ ਦੁਕਾਨਦਾਰੀ, ਖੇਤੀ-ਬਾੜੀ ਆਦਿ ਅਪਣਾ ਲਏ ਸਨ । ਵੈਸ਼ ਵਪਾਰ ਅਤੇ ਖੇਤੀਬਾੜੀ ਦਾ ਹੀ ਧੰਦਾ ਕਰਦੇ ਰਹੇ । ਸ਼ੂਦਰਾਂ ਨਾਲ ਇਸ ਕਾਲ ਵਿੱਚ ਵੀ ਮਾੜਾ ਸਲੂਕ ਕੀਤਾ ਜਾਂਦਾ ਰਿਹਾ । ਇਨ੍ਹਾਂ ਜਾਤਾਂ ਤੋਂ ਇਲਾਵਾ ਸਮਾਜ ਵਿੱਚ ਬਹੁਤ ਸਾਰੀਆਂ ਹੋਰ ਜਾਤਾਂ ਤੇ ਉਪ-ਜਾਤਾਂ ਪ੍ਰਚਲਿਤ ਸਨ । ਇਹ ਜਾਤਾਂ ਇੱਕ ਦੂਜੇ ਨਾਲ ਬਹੁਤ ਨਫ਼ਰਤ ਕਰਦੀਆਂ ਸਨ ।

2. ਇਸਤਰੀਆਂ ਦੀ ਸਥਿਤੀ Position of Women) – ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬੜੀ ਤਰਸਯੋਗ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਲੜਕੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਉਨ੍ਹਾਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ । ਇਸ ਕਾਲ ਵਿੱਚ ਸਤੀ ਪ੍ਰਥਾ ਬੜੀ ਜ਼ੋਰਾਂ ‘ਤੇ ਸੀ । ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ।

3. ਖਾਣ-ਪੀਣ (Diet) – ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ । ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ । ਉਨ੍ਹਾਂ ਦਾ ਭੋਜਨ ਕਣਕ, ਚੌਲ, ਸਬਜ਼ੀਆਂ, ਘਿਉ ਅਤੇ ਦੁੱਧ ਆਦਿ ਤੋਂ ਤਿਆਰ ਕੀਤਾ ਜਾਂਦਾ ਸੀ । ਉਹ ਮਾਸ, ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਸਨ । ਗ਼ਰੀਬ ਲੋਕਾਂ ਦਾ ਭੋਜਨ ਬਹੁਤ ਸਾਧਾਰਨ ਹੁੰਦਾ ਸੀ ।

4. ਪਹਿਰਾਵਾ (Dress) – ਹਿੰਦੂਆਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀ । ਉਹ ਆਮ ਤੌਰ ‘ਤੇ ਸੂਤੀ ਕੱਪੜੇ ਪਾਉਂਦੇ ਸਨ । ਪੁਰਸ਼ ਧੋਤੀ ਅਤੇ ਕੁੜਤਾ ਪਾਉਂਦੇ ਸਨ । ਉਹ ਸਿਰ ‘ਤੇ ਪਗੜੀ ਵੀ ਬੰਦੇ ਸਨ । ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ । ਗ਼ਰੀਬ ਲੋਕ ਚਾਦਰ ਨਾਲ ਹੀ ਆਪਣਾ ਸਰੀਰ ਢੱਕ ਲੈਂਦੇ ਸਨ ।

5. ਮਨੋਰੰਜਨ ਦੇ ਸਾਧਨ (Means of Entertainment) – ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ । ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ । ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੀ ਹਿੱਸਾ ਲੈਂਦੇ ਸਨ ।

6. ਸਿੱਖਿਆ (Education) – ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ । ਇਨ੍ਹਾਂ ਵਿੱਚ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ । ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਕੋਈ ਕੇਂਦਰ ਨਹੀਂ ਸੀ ।

ਉੱਪਰ ਲਿਖਿਤ ਵੇਰਵੇ ਤੋਂ ਸਪੱਸ਼ਟ ਹੈ ਕਿ 16ਵੀਂ ਸਦੀ ਦੇ ਆਰੰਭ ਵਿੱਚ ਮੁਸਲਿਮ ਅਤੇ ਹਿੰਦੂ ਸਮਾਜ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ । ਸਮਾਜ ਵਿੱਚ ਝੂਠ, ਫ਼ਰੇਬ, ਧੋਖਾ ਅਤੇ ਠੱਗੀ ਆਦਿ ਦਾ ਬੋਲਬਾਲਾ ਸੀ । ਲੋਕਾਂ ਦਾ ਚਰਿੱਤਰ ਬਹੁਤ ਡਿੱਗ ਚੁੱਕਿਆ ਸੀ । ਉਨ੍ਹਾਂ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹੀ । ਡਾਕਟਰ ਏ. ਸੀ. ਬੈਨਰਜੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ,

“ਇਹ ਅਨਿਸ਼ਚਿਤਤਾ ਅਤੇ ਹਲਚਲ ਦਾ ਲੰਬਾ ਹਨ੍ਹੇਰਾ ਕਾਲ ਸੀ ਜਿਸ ਨੇ ਲੋਕਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ‘ ਤੇ ਆਪਣੇ ਭੈੜੇ ਦਾਗ ਛੱਡੇ । ”

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਦਸ਼ਾ ਦਾ ਵਰਣਨ ਕਰੋ । (Explain the political and social conditions of the Punjab at the time of the birth of Guru Nanak Dev Ji.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਹਾਲਤ ਦਾ ਸੰਖੇਪ ਵਰਣਨ ਕਰੋ । (Give a brief account of the political and social conditions of the Punjab in the beginning of the 16th century.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਅਤੇ 2 ਦਾ ਉੱਤਰ ਸਾਂਝੇ ਰੂਪ ਵਿੱਚ ਲਿਖਣ ।

ਆਰਥਿਕ ਸਥਿਤੀ (Economic Condition)

ਪ੍ਰਸ਼ਨ 4.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ, ਵਪਾਰ ਅਤੇ ਉਦਯੋਗਾਂ ਸੰਬੰਧੀ ਤੁਸੀਂ ਕੀ ਜਾਣਦੇ ਹੋ ?
(What do you know about agriculture, trade and industries of Punjab in the beginning of the sixteenth century ?)
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਿਆਨ ਕਰੋ ।
(Describe the main features of the economic condition of the Punjab in the beginning of the sixteenth century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ । ਇਸ ਕਾਲ ਦੇ ਪੰਜਾਬ ਦੇ ਲੋਕਾਂ ਦੇ ਆਰਥਿਕ ਜੀਵਨ ਦਾ ਸੰਖੇਪ ਵੇਰਵਾ ਇਸ ਤਰਾਂ ਹੈ-
1. ਖੇਤੀਬਾੜੀ (Agriculture) – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਪੰਜਾਬ ਦੀ ਜ਼ਮੀਨ ਬਹੁਤ ਉਪਜਾਉ ਸੀ । ਸਿੰਜਾਈ ਲਈ ਕਿਸਾਨ ਭਾਵੇਂ ਮੁੱਖ ਤੌਰ ‘ਤੇ ਵਰਖਾ ‘ਤੇ ਨਿਰਭਰ ਕਰਦੇ ਸਨ । ਪਰ ਨਹਿਰਾਂ, ਤਲਾਬਾਂ ਅਤੇ ਖੁਹਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ । ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਸੌਂ, ਮੱਕੀ, ਚੌਲ ਅਤੇ ਗੰਨਾ ਸਨ । ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ ।

2. ਉਦਯੋਗ (Industries) – ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ । ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗੈਰ-ਸਰਕਾਰੀ ਵੀ । ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ । ਸਮਾਣਾ, ਸੁਨਾਮ, ਸਰਹਿੰਦ, ਦੀਪਾਲਪੁਰ, ਜਲੰਧਰ, ਲਾਹੌਰ ਅਤੇ ਮੁਲਤਾਨ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ । ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ ।

3. ਪਸ਼ੂ ਪਾਲਣ (Animal Rearing) – ਪੰਜਾਬ ਦੇ ਕੁਝ ਲੋਕ ਪਸ਼ੂ ਪਾਲਣ ਦਾ ਕਿੱਤਾ ਕਰਦੇ ਸਨ । ਪੰਜਾਬ ਵਿੱਚ ਪਾਲੇ ਜਾਣ ਵਾਲੇ ਮੁੱਖ ਪਸ਼ੂ ਗਊਆਂ, ਬਲਦ, ਮੱਝਾਂ, ਘੋੜੇ, ਖੱਚਰ, ਊਠ, ਭੇਡਾਂ ਅਤੇ ਬੱਕਰੀਆਂ ਆਦਿ ਸਨ । ਇਨ੍ਹਾਂ ਪਸ਼ੂਆਂ ਤੋਂ ਦੁੱਧ, ਉੱਨ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਸੀ ।

4. ਵਪਾਰ (Trade) – ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ । ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਹੈ । ਹਿੰਦੂਆਂ ਦੀਆਂ ਖੱਤਰੀ, ਬਾਣੀਏ, ਮਹਾਜਨ, ਸੂਦ ਅਤੇ ਅਰੋੜੇ ਨਾਂ ਦੀਆਂ ਜਾਤੀਆਂ ਅਤੇ ਮੁਸਲਮਾਨਾਂ ਵਿੱਚ ਬੋਹਰਾ ਤੇ ਖੋਜਾ ਨਾਂ ਦੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ । ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ । ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਨਾਲ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ । ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ ।

5. ਵਪਾਰਿਕ ਨਗਰ (Commercial Towns) – 16ਵੀਂ ਸਦੀ ਦੇ ਆਰੰਭ ਵਿੱਚ ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਵੱਧ ਪ੍ਰਸਿੱਧ ਵਪਾਰਿਕ ਨਗਰ ਸਨ । ਇਨ੍ਹਾਂ ਤੋਂ ਇਲਾਵਾ ਪਿਸ਼ਾਵਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ, ਸੁਲਤਾਨਪੁਰ, ਸਰਹਿੰਦ, ਸਿਆਲਕੋਟ, ਕੁੱਲੂ, ਚੰਬਾ ਅਤੇ ਕਾਂਗੜਾ ਵੀ ਵਪਾਰਿਕ ਪੱਖ ਤੋਂ ਪੰਜਾਬ ਦੇ ਪ੍ਰਸਿੱਧ ਨਗਰ ਸਨ ।

6. ਜੀਵਨ ਪੱਧਰ (Standard of Living) – ਉਸ ਸਮੇਂ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਅੰਤਰ ਸੀ । ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ । ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ । ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ । ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ ।

ਪ੍ਰਸ਼ਨ 5.
ਸੋਲ੍ਹਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਸਮਾਜਿਕ ਤੇ ਆਰਥਿਕ ਦਸ਼ਾ ਕਿਹੋ ਜਿਹੀ ਸੀ ? (What were the social and economic condition of people of the Punjab in the 16th century ?)
ਜਾਂ
ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਤੇ ਆਰਥਿਕ ਹਾਲਤ ਬਾਰੇ ਵਰਣਨ ਕਰੋ । (What were the social and economic condition of Punjab in the beginning of 16th century ? Discuss it.).
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 2 ਅਤੇ 4 ਦਾ ਉੱਤਰ ਸੰਯੁਕਤ ਰੂਪ ਵਿੱਚ ਲਿਖਣ ।

ਧਾਰਮਿਕ ਸਥਿਤੀ (Religious Condition)

ਪ੍ਰਸ਼ਨ 6.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਧਾਰਮਿਕ ਦਸ਼ਾ ਦਾ ਸੰਖੇਪ ਵਰਣਨ ਕਰੋ । (Give a brief account of the religious condition of the people of Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਸੂਰ ਵਿੱਚ ਪੰਜਾਬ ਵਿੱਚ ਦੋ ਮੁੱਖ ਧਰਮ, ਹਿੰਦੂ ਧਰਮ ਅਤੇ ਇਸਲਾਮ ਪ੍ਰਚਲਿਤ ਸਨ । ਇਹ ਦੋਵੇਂ ਧਰਮ ਅੱਗੇ ਕਈ ਸੰਪਰਦਾਵਾਂ ਵਿੱਚ ਵੰਡੇ ਹੋਏ ਸਨ । ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਵੀ ਪ੍ਰਚਲਿਤ ਸਨ । ਇਨ੍ਹਾਂ ਧਰਮਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਹਿੰਦੂ ਧਰਮ (Hinduism-16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਸਭ ਤੋਂ ਪ੍ਰਮੁੱਖ ਧਰਮ, ਹਿੰਦੁ ਧਰਮ ਸੀ । ਹਿੰਦੂ ਧਰਮ ਵੇਦਾਂ ਵਿੱਚ ਵਿਸ਼ਵਾਸ ਰੱਖਦਾ ਸੀ । 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਵਿੱਚ ਰਾਮਾਇਣ ਅਤੇ ਮਹਾਂਭਾਰਤ ਬਹੁਤ ਹਰਮਨ-ਪਿਆਰੇ ਸਨ । ਇਸ ਕਾਲ ਦੇ ਸਮਾਜ ਵਿੱਚ ਬਾਹਮਣਾਂ ਦਾ ਪ੍ਰਭਾਵ ਸੀ । ਜਨਮ ਤੋਂ ਲੈ ਕੇ ਮੌਤ ਤਕ ਦੇ ਸਾਰੇ ਸੰਸਕਾਰ ਬ੍ਰਾਹਮਣਾਂ ਤੋਂ ਬਿਨਾਂ ਅਧੂਰੇ ਸਮਝੇ ਜਾਂਦੇ ਸਨ । ਉਸ ਸਮੇਂ ਪੰਜਾਬ ਵਿੱਚ ਹਿੰਦੂ ਧਰਮ ਦੀਆਂ ਹੇਠ ਲਿਖੀਆਂ ਸੰਪਰਦਾਵਾਂ ਪ੍ਰਚਲਿਤ ਸਨ-

(ਉ) ਸ਼ੈਵ ਮਤ (Shaivism) – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਸ਼ੈਵ ਮਤ ਕਾਫ਼ੀ ਹਰਮਨ-ਪਿਆਰਾ ਸੀ । ਇੱਥੋਂ ਦੇ ਲੋਕ ਸ਼ਿਵ ਦੇ ਵਧੇਰੇ ਪੁਜਾਰੀ ਸਨ । ਉਨ੍ਹਾਂ ਨੇ ਥਾਂ-ਥਾਂ ਸ਼ਿਵਾਲੇ ਸਥਾਪਿਤ ਕੀਤੇ ਸਨ ਜਿੱਥੇ ਸ਼ੈਵ ਮਤ ਦੀ ਸਿੱਖਿਆ ਦਿੱਤੀ ਜਾਂਦੀ ਸੀ । ਸ਼ੈਵ ਮਤ ਨੂੰ ਮੰਨਣ ਵਾਲੇ ਜੋਗੀ ਅਖਵਾਉਂਦੇ ਸਨ । ਜੋਗੀਆਂ ਦੀ ਮੁੱਖ ਸ਼ਾਖਾ ਨੂੰ ਨਾਥਪੰਥੀ ਕਿਹਾ ਜਾਂਦਾ ਹੈ । ਇਸ ਦੀ ਸਥਾਪਨਾ ਗੋਰਖਨਾਥ ਨੇ ਕੀਤੀ ਸੀ । ਕਿਉਂਕਿ ਜੋਗੀ ਕੰਨਾਂ ਵਿੱਚ ਛੇਕ ਕਰਵਾ ਕੇ ਵੱਡੀਆਂ-ਵੱਡੀਆਂ ਮੁੰਦਰਾਂ ਪਾਉਂਦੇ ਸਨ ਇਸ ਲਈ ਉਨ੍ਹਾਂ ਨੂੰ ਕਨਫਟੇ ਜੋਗੀ ਵੀ ਕਿਹਾ ਜਾਂਦਾ ਸੀ । ਪੰਜਾਬ ਵਿੱਚ ਜੋਗੀਆਂ ਦਾ ਮੁੱਖ ਕੇਂਦਰ ਜੇਹਲਮ ਵਿਖੇ ਗੋਰਖਨਾਥ ਦਾ ਟਿੱਲਾ ਸੀ । ਜੋਗੀਆਂ ਨੇ ਬ੍ਰਾਹਮਣਾਂ ਦੀਆਂ ਰਸਮਾਂ ਅਤੇ ਜਾਤੀ ਪ੍ਰਥਾ ਦੇ ਵਿਰੁੱਧ ਪ੍ਰਚਾਰ ਕੀਤਾ ।

(ਅ) ਵੈਸ਼ਨਵ ਮਤ (Vaishnavismਵੈਸ਼ਨਵ ਮਤ ਵੀ ਪੰਜਾਬ ਵਿੱਚ ਕਾਫ਼ੀ ਲੋਕਪ੍ਰਿਅ ਸੀ । ਇਸ ਮਤ ਦੇ ਲੋਕ ਵਿਸ਼ਣੂ ਅਤੇ ਉਸ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ । ਇਸ ਕਾਲ ਵਿੱਚ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਨੂੰ ਵਿਸ਼ਣੂ ਦੇ ਅਵਤਾਰ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ । ਇਨ੍ਹਾਂ ਦੀ ਯਾਦ ਵਿੱਚ ਪੰਜਾਬ ਵਿੱਚ ਅਨੇਕਾਂ ਥਾਂਵਾਂ ‘ਤੇ ਵਿਸ਼ਾਲ ਅਤੇ ਸੁੰਦਰ ਮੰਦਰਾਂ ਦੀ ਉਸਾਰੀ ਕੀਤੀ ਗਈ । ਇਸ ਮਤ ਦੇ ਪੈਰੋਕਾਰ ਸ਼ਰਾਬ ਅਤੇ ਮੀਟ ਆਦਿ ਦੀ ਵਰਤੋਂ ਨਹੀਂ ਕਰਦੇ ਸਨ ।

(ਸ) ਸ਼ਕਤੀ ਮਤ (Shaktism) – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਵਿੱਚ ਸ਼ਕਤੀ ਮਤ ਵੀ ਪ੍ਰਚਲਿਤ ਸੀ । ਇਸ ਮਤ ਨੂੰ ਮੰਨਣ ਵਾਲੇ ਲੋਕ ਦੁਰਗਾ, ਕਾਲੀ ਅਤੇ ਹੋਰ ਦੇਵੀਆਂ ਦੀ ਪੂਜਾ ਕਰਦੇ ਸਨ । ਉਹ ਇਨ੍ਹਾਂ ਦੇਵੀਆਂ ਨੂੰ ਸ਼ਕਤੀ ਦਾ ਪ੍ਰਤੀਕ ਸਮਝਦੇ ਸਨ । ਇਨ੍ਹਾਂ ਦੇਵੀਆਂ ਨੂੰ ਖ਼ੁਸ਼ ਕਰਨ ਲਈ ਪਸ਼ੂਆਂ ਦੀ ਬਲੀ ਚੜਾਈ ਜਾਂਦੀ ਸੀ । ਇਨ੍ਹਾਂ ਦੇਵੀਆਂ ਦੀ ਯਾਦ ਵਿੱਚ ਅਨੇਕਾਂ ਮੰਦਰਾਂ ਦੀ ਉਸਾਰੀ ਕੀਤੀ ਗਈ ਸੀ । ਇਨ੍ਹਾਂ ਵਿੱਚੋਂ ਜਵਾਲਾਮੁਖੀ, ਚਿੰਤਪੁਰਨੀ, ਚਾਮੁੰਡਾ ਦੇਵੀ ਅਤੇ ਨੈਣਾ ਦੇਵੀ ਦੇ ਮੰਦਰ ਬਹੁਤ ਪ੍ਰਸਿੱਧ ਸਨ ।

2. ਇਸਲਾਮ (Islam) – ਇਸਲਾਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਹਿਬ ਨੇ ਸੱਤਵੀਂ ਸਦੀ ਵਿੱਚ ਮੱਕਾ ਵਿੱਚ ਕੀਤੀ ਸੀ । ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ-ਧਾਰਮਿਕ ਕੁਰੀਤੀਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਇੱਕ ਪਰਮਾਤਮਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । 16ਵੀਂ ਸਦੀ ਦੇ ਆਰੰਭ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਬੜੀ ਤੇਜ਼ੀ ਨਾਲ ਹੋ ਰਿਹਾ ਸੀ । ਇਸ ਦੇ ਦੋ ਪ੍ਰਮੁੱਖ ਕਾਰਨ ਸਨ । ਹਿਲਾ, ਭਾਰਤ ‘ਤੇ ਸ਼ਾਸਨ ਕਰਨ ਵਾਲੇ ਸਾਰੇ ਸੁਲਤਾਨ ਮੁਸਲਮਾਨ ਸਨ । ਦੂਸਰਾ, ਉਨ੍ਹਾਂ ਨੇ ਤਲਵਾਰ ਦੀ ਨੋਕ ‘ਤੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ । ਇਸਲਾਮ ਦੇ ਅਨੁਯਾਈ ਸੰਨੀ ਅਤੇ ਸ਼ੀਆ ਨਾਂ ਦੇ ਦੋ ਸੰਪਰਦਾਵਾਂ ਵਿੱਚ ਵੰਡੇ ਹੋਏ ਸਨ । ਸੰਨੀ ਮੁਸਲਮਾਨਾਂ ਦੀ ਗਿਣਤੀ ਵਧੇਰੇ ਸੀ ਅਤੇ ਉਹ ਕੱਟੜ ਵਿਚਾਰਾਂ ਦੇ ਸਨ । ਮੁਸਲਮਾਨਾਂ ਦੇ ਧਾਰਮਿਕ ਨੇਤਾਵਾਂ ਨੂੰ ਉਲਮਾ ਕਿਹਾ ਜਾਂਦਾ ਸੀ । ਉਹ ਇਸਲਾਮੀ ਕਾਨੂੰਨਾਂ ਦੀ ਵਿਆਖਿਆ ਕਰਦੇ ਸਨ ਅਤੇ ਲੋਕਾਂ ਨੂੰ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੰਦੇ ਸਨ । ਉਹ ਹੋਰਨਾਂ ਧਰਮਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ ।

3. ਸੂਫ਼ੀ ਮਤ (Sufism) – ਸੂਫ਼ੀ ਮਤ ਇਸਲਾਮ ਨਾਲ ਸੰਬੰਧਿਤ ਇੱਕ ਸੰਪਰਦਾ ਸੀ । ਇਹ ਮਤ ਪੰਜਾਬ ਵਿੱਚ ਬਹੁਤ ਹਰਮਨ-ਪਿਆਰਾ ਹੋਇਆ । ਇਹ ਮਤ 12 ਸਿਲਸਿਲਿਆਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਵਿੱਚੋਂ ਚਿਸਤੀ ਅਤੇ ਸੁਹਰਾਵਰਦੀ ਸਿਲਸਿਲੇ ਪੰਜਾਬ ਵਿੱਚ ਵਧੇਰੇ ਪ੍ਰਸਿੱਧ ਸਨ । ਪੰਜਾਬ ਵਿੱਚ ਥਾਨੇਸਰ, ਹਾਂਸੀ, ਨਾਰਨੌਲ ਅਤੇ ਪਾਨੀਪਤ ਸੂਫ਼ੀਆਂ ਦੇ ਪ੍ਰਸਿੱਧ ਕੇਂਦਰ ਸਨ । ਇਸ ਮਤ ਦੇ ਲੋਕ ਕੇਵਲ ਇੱਕ ਅੱਲਾਹ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ । ਉਹ ਮਨੁੱਖ ਦੀ ਸੇਵਾ ਕਰਨਾ ਆਪਣਾ ਸਭ ਤੋਂ ਵੱਡਾ ਕਰਤੱਵ ਸਮਝਦੇ ਸਨ । ਉਹ ਸੰਗੀਤ ਵਿੱਚ ਵਿਸ਼ਵਾਸ ਰੱਖਦੇ ਸਨ । ਸੂਫ਼ੀਆਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਮੇਲ-ਜੋਲ ਰੱਖਣ, ਸੁਲਤਾਨਾਂ ਨੂੰ ਕੱਟੜ ਨੀਤੀ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨ, ਸਾਹਿਤ ਅਤੇ ਸੰਗੀਤ ਦੀ ਉੱਨਤੀ ਲਈ ਸ਼ਲਾਘਾਯੋਗ ਯੋਗਦਾਨ ਦਿੱਤਾ ।

4. ਜੈਨ ਮਤ (Jainism) – ਜੈਨ ਮਤ ਪੰਜਾਬ ਦੇ ਵਪਾਰੀ ਵਰਗ ਵਿੱਚ ਪ੍ਰਚਲਿਤ ਸੀ । ਇਸ ਮਤ ਦੇ ਲੋਕ 24 ਤੀਰਥੰਕਰਾਂ, ਤਿੰਨ ਰਤਨਾਂ, ਅਹਿੰਸਾ, ਕਰਮ ਸਿਧਾਂਤ ਅਤੇ ਨਿਰਵਾਣ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਈਸ਼ਵਰ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।

5. ਬੁੱਧ ਮਤ (Buddhism) – 16ਵੀਂ ਸਦੀ ਵਿੱਚ ਪੰਜਾਬ ਵਿੱਚ ਬੁੱਧ ਮਤ ਨੂੰ ਹਿੰਦੂ ਮਤ ਦਾ ਹੀ ਇੱਕ ਹਿੱਸਾ ਸਮਝਿਆ ਜਾਂਦਾ ਸੀ । ਮਹਾਤਮਾ ਬੁੱਧ ਨੂੰ ਵਿਸ਼ਣੁ ਦਾ ਹੀ ਇੱਕ ਅਵਤਾਰ ਮੰਨਿਆ ਜਾਣ ਲੱਗਾ । ਪੰਜਾਬ ਦੇ ਬਹੁਤ ਘੱਟ ਲੋਕ ਇਸ ਮਤ ਵਿੱਚ ਸ਼ਾਮਲ ਸਨ ।

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਅਨੇਕਾਂ ਥਾਂਵਾਂ ‘ਤੇ 16ਵੀਂ ਸਦੀ ਦੇ ਪੰਜਾਬ ਦੇ ਲੋਕਾਂ ਦੀ ਧਾਰਮਿਕ ਦਸ਼ਾ ਦਾ ਵਰਣਨ ਕੀਤਾ ਹੈ ।ਉਨ੍ਹਾਂ ਦੇ ਅਨੁਸਾਰ ਹਿੰਦੂ ਅਤੇ ਮੁਸਲਮਾਨ ਦੋਨੋਂ ਧਰਮ ਦੇ ਬਾਹਰੀ ਦਿਖਾਵਿਆਂ ਜਿਵੇਂ ਸਰੀਰ ‘ਤੇ ਭਸਮ ਮਲਣੀ, ਮੱਥੇ ‘ਤੇ ਤਿਲਕ ਲਗਾਉਣਾ, ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਨਦੀ ਵਿੱਚ ਇਸ਼ਨਾਨ ਕਰਨਾ, ਰੋਜ਼ੇ ਰੱਖਣਾ ਅਤੇ ਕਬਰਾਂ ਆਦਿ ਦੀ ਪੂਜਾ ‘ਤੇ ਵਧੇਰੇ ਜ਼ੋਰ ਦਿੰਦੇ ਸਨ | ਧਰਮ ਦੀ ਅਸਲੀਅਤ ਨੂੰ ਲੋਕ ਪੂਰੀ ਤਰ੍ਹਾਂ ਭੁਲਾ ਬੈਠੇ ਸਨ । ਅੰਤ ਵਿੱਚ ਅਸੀਂ ਡਾਕਟਰ ਹਰੀ ਰਾਮ ਗੁਪਤਾ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,

‘‘ਸੰਖੇਪ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤ ਦੇ ਦੋਨੋਂ ਧਰਮ-ਹਿੰਦੂ ਧਰਮ ਅਤੇ ਇਸਲਾਮ ਭ੍ਰਿਸ਼ਟਾਚਾਰੀ ਅਤੇ ਪਤਿਤ ਹੋ ਚੁੱਕੇ ਸਨ । ਉਹ ਆਪਣੀ ਪਵਿੱਤਰਤਾ ਅਤੇ ਗੌਰਵ ਨੂੰ ਗੁਆ ਚੁੱਕੇ ਸਨ ।’’

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 7.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਕਰੋ । (Describe the social and religious condition of the Punjab in the beginning of the 16th century.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 2 ਅਤੇ ਪ੍ਰਸ਼ਨ ਨੰ: 6 ਦਾ ਉੱਤਰ ਸਾਂਝੇ ਤੌਰ ‘ਤੇ ਲਿਖਣ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ ? (What was the political condition of Punjab in the beginning of the 16th century ?)
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ । (Explain the political condition of the Punjab in the beginning of the 16th century.) |
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਲੋਧੀ ਸੁਲਤਾਨਾਂ ਦੀਆਂ ਗ਼ਲਤ ਨੀਤੀਆਂ ਦੇ ਸਿੱਟੇ ਵਜੋਂ ਇੱਥੇ ਬਦਅਮਨੀ ਫੈਲੀ ਹੋਈ ਸੀ । ਸ਼ਾਸਕ ਵਰਗ ਭੋਗ-ਵਿਲਾਸ ਵਿੱਚ ਡੁੱਬਿਆ ਰਹਿੰਦਾ ਸੀ । ਸਰਕਾਰੀ ਕਰਮਚਾਰੀ, ਕਾਜ਼ੀ ਅਤੇ ਮੁੱਲਾਂ ਭ੍ਰਿਸ਼ਟ ਅਤੇ ਰਿਸ਼ਵਤਖੋਰ ਹੋ ਗਏ ਸਨ । ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ । ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ । ਰਾਜ ਦੀ ਸ਼ਾਸਨ ਵਿਵਸਥਾ ਖੇਰੂੰ-ਖੇਰੂੰ ਹੋ ਕੇ ਰਹਿ ਗਈ ਸੀ ।

ਪ੍ਰਸ਼ਨ 2.
“16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ ” ਵਿਆਖਿਆ ਕਰੋ । (“In the beginning of the 16th century, the Punjab was a cockpit of triangular struggle.” Explain.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਵਰਣਨ ਕਰੋ । (Explain the triangular struggle of the Punjab in the beginning of the 16th century.)
ਜਾਂ
ਪੰਜਾਬ ਵਿੱਚ ਤਿਕੋਣੇ ਸੰਘਰਸ਼ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the triangular struggle in Punjab ?)
ਜਾਂ
ਪੰਜਾਬ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਤਿਕੋਣੇ ਸੰਘਰਸ਼ ਬਾਰੇ ਸੰਖੇਪ ਰੂਪ ਵਿੱਚ ਲਿਖੋ । (Write in brief about the triangular struggle of the Punjab in the beginning of the 16th Century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ । ਇਹ ਤਿਕੋਣਾ ਸੰਘਰਸ਼ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸ਼ਾਸਕ ਇਬਰਾਹੀਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਵਿਚਾਲੇ ਚਲ ਰਿਹਾ ਸੀ । ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ । ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਦੇ ਪੁੱਤਰ ਦਿਲਾਵਰ ਖਾਂ ਨੂੰ ਗ੍ਰਿਫ਼ਤਾਰ ਕਰਕੇ ਕੈਦਖ਼ਾਨੇ ਵਿੱਚ ਸੁੱਟ ਦਿੱਤਾ । ਦਿਲਾਵਰ ਖਾਂ ਕਿਸੇ ਤਰ੍ਹਾਂ ਕੈਦਖ਼ਾਨੇ ਵਿੱਚੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ । ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ । ਇਸ ਤਿਕੋਣੇ ਸੰਘਰਸ਼ ਦੇ ਅੰਤ ਵਿੱਚ ਬਾਬਰ ਦੀ ਜਿੱਤ ਹੋਈ ।

ਪ੍ਰਸ਼ਨ 3.
ਦੌਲਤ ਖਾਂ ਲੋਧੀ ਕੌਣ ਸੀ ? (Who was Daulat Khan Lodhi ?
ਜਾਂ
ਦੌਲਤ ਖਾਂ ਲੋਧੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on Daulat Khan Lodhi.)
ਉੱਤਰ-
ਦੌਲਤ ਖਾਂ ਲੋਧੀ 1500 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ ।ਉਹ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕਰਨ ਦੇ ਸੁਪਨੇ ਵੇਖ ਰਿਹਾ ਸੀ । ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਨੂੰ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ | ਦੌਲਤ ਖਾਂ ਲੋਧੀ ਨੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ । ਦਿਲਾਵਰ ਖਾਂ ਨੂੰ ਦਿੱਲੀ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ । ਛੇਤੀ ਹੀ ਉਹ ਕਿਸੇ ਤਰ੍ਹਾਂ ਜੇਲ੍ਹ ਵਿੱਚੋਂ ਭੱਜਣ ਅਤੇ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ । ਇਸ ਅਪਮਾਨ ਦਾ ਬਦਲਾ ਲੈਣ ਲਈ ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ।

ਪ੍ਰਸ਼ਨ 4.
ਬਾਬਰ ਦੇ ਭਾਰਤ ਉੱਤੇ ਹਮਲੇ ਦੇ ਕੋਈ ਤਿੰਨ ਕਾਰਨ ਲਿਖੋ । (Write any three causes of the invasions of Babur over India.)
ਉੱਤਰ-

  1. ਉਹ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ।
  2. ਉਹ ਭਾਰਤ ਤੋਂ ਅਪਾਰ ਧਨ ਲੁੱਟਣਾ ਚਾਹੁੰਦਾ ਸੀ ।
  3. ਉਹ ਭਾਰਤ ਵਿੱਚ ਇਸਲਾਮ ਦਾ ਪ੍ਰਸਾਰ ਕਰਨਾ ਚਾਹੁੰਦਾ ਸੀ ।

ਪ੍ਰਸ਼ਨ 5.
ਬਾਬਰ ਨੇ ਸੈਦਪੁਰ ’ਤੇ ਕਦੋਂ ਹਮਲਾ ਕੀਤਾ ? ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ ? (When did Babur invade Saidpur ? What is its importance in the Sikh History ?)
ਜਾਂ
ਬਾਬਰ ਦੇ ਪੰਜਾਬ ‘ਤੇ ਤੀਸਰੇ ਹਮਲੇ ਦਾ ਸੰਖੇਪ ਵਰਣਨ ਕਰੋ । (Give a brief account of Babur’s third invasion over Punjab.)
ਉੱਤਰ-
ਬਾਬਰ ਨੇ ਸੈਦਪੁਰ ‘ਤੇ 1520 ਈ. ਵਿੱਚ ਹਮਲਾ ਕੀਤਾ । ਇੱਥੋਂ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕੀਤਾ । ਸਿੱਟੇ ਵਜੋਂ ਬਾਬਰ ਨੇ ਗੁੱਸੇ ਵਿੱਚ ਆ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਲੁੱਟਮਾਰ ਕਰਨ ਮਗਰੋਂ ਉਨ੍ਹਾਂ ਦੇ ਮਕਾਨਾਂ ਅਤੇ ਮਹੱਲਾਂ ਨੂੰ ਅੱਗ ਲਗਾ ਦਿੱਤੀ । ਹਜ਼ਾਰਾਂ ਇਸਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ । ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੀਆਂ ਫ਼ੌਜਾਂ ਵੱਲੋਂ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ‘ਬਾਬਰ ਬਾਣੀ ਵਿੱਚ ਕੀਤਾ ਹੈ । ਬਾਅਦ ਵਿੱਚ ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰਿਹਾਅ ਕਰ ਦਿੱਤਾ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 6.
ਬਾਬਰ ਅਤੇ ਇਬਰਾਹੀਮ ਲੋਧੀ ਵਿਚਕਾਰ ਯੁੱਧ ਕਿੱਥੇ ਤੇ ਕਿਉਂ ਹੋਇਆ ? (Why and where did the battle take place between Babur and Ibrahim Lodhi ?)
ਜਾਂ
ਪਾਨੀਪਤ ਦੀ ਪਹਿਲੀ ਲੜਾਈ ਦਾ ਸੰਖੇਪ ਵਰਣਨ ਕਰੋ । (Give a brief account of the First Battle of Panipat.)
ਜਾਂ
ਪਾਨੀਪਤ ਦੀ ਪਹਿਲੀ ਲੜਾਈ ਅਤੇ ਉਸ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ । (Explain in brief the First Battle of Panipat and its significance.)
ਉੱਤਰ-
ਬਾਬਰ ਨੇ ਪੰਜਾਬ ਦੀ ਜਿੱਤ ਤੋਂ ਉਤਸਾਹਿਤ ਹੋ ਕੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵੱਲ ਰੁਖ ਕੀਤਾ । ਇਸ ਉਦੇਸ਼ ਨਾਲ ਉਸ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ । 21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ । ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ ਅਤੇ ਉਹ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ । ਪਾਨੀਪਤ ਦੀ ਇਸ ਨਿਰਣਾਇਕ ਜਿੱਤ ਕਾਰਨ ਪੰਜਾਬ ਵਿੱਚੋਂ ਲੋਧੀ ਵੰਸ਼ ਦੇ ਸ਼ਾਸਨ ਦਾ ਹਮੇਸ਼ਾਂ ਲਈ ਖ਼ਾਤਮਾ ਹੋ ਗਿਆ ਅਤੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋਈ ।

ਪ੍ਰਸ਼ਨ 7.
ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਕਿਉਂ ਜੇਤੂ ਰਿਹਾ ? ਕੋਈ ਤਿੰਨ ਕਾਰਨ ਦੱਸੋ । (What led to the victory of Babur in the First Battle of Panipat ? Write any three causes.)
ਜਾਂ
ਭਾਰਤ ਵਿੱਚ ਬਾਬਰ ਦੀ ਜਿੱਤ ਅਤੇ ਅਫ਼ਗਾਨਾਂ ਦੀ ਹਾਰ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ ।
(Give a brief account of the causes of victory of Babur and defeat of the Afghans in India.)
ਉੱਤਰ-

  1. ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਆਪਣੇ ਬੁਰੇ ਵਤੀਰੇ ਅਤੇ ਅੱਤਿਆਚਾਰਾਂ ਕਾਰਨ ਬੜਾ ਬਦਨਾਮ ਸੀ ।
  2. ਇਬਰਾਹੀਮ ਲੋਧੀ ਦੀ ਫ਼ੌਜ ਵੀ ਬੜੀ ਕਮਜ਼ੋਰ ਸੀ ।
  3. ਬਾਬਰ ਇੱਕ ਯੋਗ ਸੈਨਾਪਤੀ ਸੀ । ਉਸ ਨੂੰ ਲੜਾਈਆਂ ਦਾ ਬਹੁਤ ਤਜਰਬਾ ਸੀ ।
  4. ਬਾਬਰ ਦੁਆਰਾ ਤੋਪਖ਼ਾਨੇ ਦੀ ਵਰਤੋਂ ਨੇ ਭਾਰੀ ਤਬਾਹੀ ਮਚਾਈ ।

ਪ੍ਰਸ਼ਨ 8.
ਪਾਨੀਪਤ ਦੀ ਪਹਿਲੀ ਲੜਾਈ ਦੇ ਤਿੰਨ ਮੁੱਖ ਸਿੱਟੇ ਲਿਖੋ । (Write the three main results of the First Battle of Panipat.)
ਉੱਤਰ-

  1. ਲੋਧੀ ਵੰਸ਼ ਦਾ ਅੰਤ ਹੋ ਗਿਆ ।
  2. ਮੁਗਲ ਸਾਮਰਾਜ ਦੀ ਸਥਾਪਨਾ ਹੋ ਗਈ ।
  3. ਨਵੀਂ ਯੁੱਧ ਪ੍ਰਣਾਲੀ ਦਾ ਆਰੰਭ ਹੋਇਆ ।

ਪ੍ਰਸ਼ਨ 9.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਅਵਸਥਾ ਕਿਹੋ ਜਿਹੀ ਸੀ ? (What was the social condition of the Punjab in the beginning of the 16th century ?)
ਜਾਂ
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the social condition of the Punjab at the time of birth of Guru Nanak Dev ji ?)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਮੁਸਲਮਾਨਾਂ ਨੂੰ ਖ਼ਾਸ ਅਧਿਕਾਰ ਪ੍ਰਾਪਤ ਸਨ ਕਿਉਂਕਿ ਉਹ ਸ਼ਾਸਕ ਵਰਗ ਨਾਲ ਸੰਬੰਧਿਤ ਸਨ । ਉਨ੍ਹਾਂ ਨੂੰ ਰਾਜ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਦੂਜੇ ਪਾਸੇ ਹਿੰਦੂਆਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ । ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਕਹਿੰਦੇ ਸਨ । ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ । ਉਸ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।

ਪ੍ਰਸ਼ਨ 10.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ? (What was the social condition of women in the Punjab in the beginning of the the 16th century ?)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਔਰਤਾਂ ਦੀ ਹਾਲਤ ਦੇ ਬਾਰੇ ਵਿੱਚ ਵਰਣਨ ਕਰੋ । (Describe about the condition of women in the Punjab in the beginning of 16th century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਮਾਜਿਕ ਦਸ਼ਾ ਬਹੁਤ ਤਰਸਯੋਗ ਸੀ । ਹਿੰਦੂ ਸਮਾਜ ਵਿੱਚ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ । ਉਸ ਸਮੇਂ ਬਹੁਤ ਸਾਰੀਆਂ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀ । ਉਨ੍ਹਾਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ । ਉਨ੍ਹਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਉਸ ਸਮੇਂ ਸਤੀ ਪ੍ਰਥਾ ਵੀ ਪੂਰੇ ਜ਼ੋਰਾਂ ‘ਤੇ ਸੀ । ਵਿਧਵਾ ‘ਤੇ ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਸਨ । ਮੁਸਲਿਮ ਸਮਾਜ ਵਿੱਚ ਵੀ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਸਮਾਜ ਵੱਲੋਂ ਉਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ।

ਪ੍ਰਸ਼ਨ 11.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀਆਂ ਸ਼੍ਰੇਣੀਆਂ ਦਾ ਵੇਰਵਾ ਦਿਓ । (Give an account of the Muslim classes of the Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਇਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-

  • ਉੱਚ ਸ਼੍ਰੇਣੀ – ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਕਾਜ਼ੀ ਅਤੇ ਉਲਮਾ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ ।
  • ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ । ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚ ਕਾਫ਼ੀ ਅੰਤਰ ਸੀ ।
  • ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਜ਼ਿਆਦਾਤਰ ਦਾਸ, ਕਾਮੇ ਅਤੇ ਮਜ਼ਦੂਰ ਸ਼ਾਮਲ ਸਨ। ਉਨ੍ਹਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 12.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ ? (What was the condition of the Muslims in the society of the Punjab in the beginning of the 16th century ?)
ਜਾਂ
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੇ ਮੁਸਲਮਾਨ ਸਮਾਜ ਦੀ ਦਸ਼ਾ ਤੇ ਚਾਨਣਾ ਪਾਓ । (Throw light on the condition of Muslim society of Punjab on the eve of Guru Nanak Dev Ji’s birth.)
ਉੱਤਰ-
ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ 16ਵੀਂ ਸਦੀ ਦੇ ਮੁਸਲਮਾਨਾਂ ਦੀ ਸਥਿਤੀ ਹਿੰਦੂਆਂ ਦੇ ਮੁਕਾਬਲੇ ਬਹੁਤ ਚੰਗੀ ਸੀ । ਉਸ ਸਮੇਂ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼ੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ । ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼ ਅਤੇ ਮਲਿਕ ਆਦਿ ਸ਼ਾਮਲ ਸਨ । ਇਹ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ । ਮੱਧ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ । ਇਹ ਵੀ ਚੰਗਾ ਜੀਵਨ ਨਿਰਬਾਹ ਕਰਦੇ ਸਨ । ਨੀਵੀਂ ਸ਼੍ਰੇਣੀ ਵਿੱਚ ਦਾਸ-ਦਾਸੀਆਂ ਅਤੇ ਮਜ਼ਦੂਰ ਸ਼ਾਮਲ ਸਨ । ਉਨ੍ਹਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ ।

ਪ੍ਰਸ਼ਨ 13.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਹਿੰਦੂਆਂ ਦੀ ਸਮਾਜਿਕ ਸਥਿਤੀ ਕਿਹੋ ਜਿਹੀ ਸੀ ? (What was the social condition of the Hindus of the Punjab in the beginning of the 16th century ?)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਦਾ ਬਹੁ ਵਰਗ ਹੁੰਦੇ ਹੋਏ ਵੀ ਉਨ੍ਹਾਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ । ਉਨ੍ਹਾਂ ਨੂੰ ਕਾਫ਼ਰ ਅਤੇ ਜਿੰਮੀ ਕਹਿ ਕੇ ਸੱਦਿਆ ਜਾਂਦਾ ਸੀ । ਉਨ੍ਹਾਂ ਨੂੰ ਜਜ਼ੀਆ ਅਤੇ ਯਾਤਰਾ ਕਰ ਆਦਿ ਦੇਣੇ ਪੈਂਦੇ ਸਨ । ਮੁਸਲਮਾਨ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕਰਦੇ ਸਨ । ਉਸ ਸਮੇਂ ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਬਹੁਤ ਨਫ਼ਰਤ ਕਰਦੇ ਸਨ । ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬਹੁਤ ਤਰਸਯੋਗ ਸੀ ।

ਪ੍ਰਸ਼ਨ 14.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਦੇ ਬਾਰੇ ਸੰਖੇਪ ਜਾਣਕਾਰੀ ਦਿਓ । (Give a brief account of the prevalent education in the Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਉੱਨਤੀ ਨਹੀਂ ਹੋਈ ਸੀ । ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲ, ਮੁੱਲਾਂ ਤੇ ਮੌਲਵੀ ਕਰਦੇ ਸਨ । ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ | ਰਾਜ ਸਰਕਾਰ ਉਨ੍ਹਾਂ ਨੂੰ ਅਨੁਦਾਨ ਦਿੰਦੀ ਸੀ । ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ ।ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ । ਇੱਥੇ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ ।

ਪ੍ਰਸ਼ਨ 15.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨਾਂ ‘ਤੇ ਨੋਟ ਲਿਖੋ । (Write a note on the means of entertainment of the people of the Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ । ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜ-ਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ । ਉਹ ਜਸ਼ਨਾਂ ਅਤੇ ਮਹਿਫ਼ਲਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ । ਉਸ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ । ਮੁਸਲਮਾਨ ਈਦ, ਨੌਰੋਜ ਅਤੇ ਸ਼ਬ-ਏ-ਬਰਾਤ ਆਦਿ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਸਨ । 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ । ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ ।

ਪ੍ਰਸ਼ਨ 16.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਮਾਲੀ ਹਾਲਤ ਦਾ ਸੰਖੇਪ ਵੇਰਵਾ ਦਿਓ । (Give a brief account of the economic condition of the Punjab in the beginning of the 16th century.)
ਜਾ
16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਦਾ ਸੰਖੇਪ ਵਰਣਨ ਕਰੋ । (Briefly explain the economic condition of the Punjab during the 16th century.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਹਾਲਤ ਦਾ ਵਰਣਨ ਕਰੋ । (Briefly mention the economic condition of the Punjab in the beginning of the 16th century.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਸਥਿਤੀ ਕਿਹੋ ਜਿਹੀ ਸੀ ? (What was the economic condition of the Punjab in the beginning of the 16th century ?)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕ ਆਰਥਿਕ ਤੌਰ ‘ਤੇ ਖ਼ੁਸ਼ਹਾਲ ਸਨ । ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਪੰਜਾਬ ਦੀ ਜ਼ਮੀਨ ਦੇ ਉਪਜਾਊ ਹੋਣ ਕਾਰਨ, ਸਿੰਜਾਈ ਸਹੁਲਤਾਂ ਕਾਰਨ ਅਤੇ ਲੋਕਾਂ ਦੇ ਮਿਹਨਤੀ ਹੋਣ ਕਾਰਨ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ । ਇਸੇ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ | ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਚੌਲ, ਮੱਕੀ, ਗੰਨਾ ਅਤੇ ਸੌਂ ਸਨ । ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ । ਉਸ ਸਮੇਂ ਪੰਜਾਬ ਵਿੱਚ ਕੱਪੜਾ ਉਦਯੋਗ, ਚਮੜਾ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਬਹੁਤ ਪ੍ਰਸਿੱਧ ਸਨ । ਉਸ ਸਮੇਂ ਪੰਜਾਬ ਦਾ ਵਪਾਰ ਬਹੁਤ ਵਿਕਸਿਤ ਸੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 17.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਜਾਣਕਾਰੀ ਦਿਓ । (Give a brief account of the agriculture of Punjab in the beginning of the 16th century.)
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ ! ਵਾਹੀ ਅਧੀਨ ਹੋਰ ਜ਼ਮੀਨ ਲਿਆਉਣ ਲਈ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ । ਇੱਥੋਂ ਦੇ ਲੋਕ ਵੀ ਬੜੇ ਮਿਹਨਤੀ ਸਨ । ਸਿੰਜਾਈ ਲਈ ਨਹਿਰਾਂ, ਤਲਾਬਾਂ ਅਤੇ ਖੂਹਾਂ ਦੀ ਵਰਤੋਂ ਕੀਤੀ ਜਾਂਦੀ ਸੀ । ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਜੌ, ਮੱਕੀ, ਚੌਲ ਅਤੇ ਗੰਨਾ ਸਨ । ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ ।

ਪ੍ਰਸ਼ਨ 18.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਉਦਯੋਗਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Punjab’s industries in the beginning of the 16th century ?)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਪ੍ਰਮੁੱਖ ਉਦਯੋਗਾਂ ਦਾ ਵੇਰਵਾ ਦਿਓ । (Give an account of the main industries of the Punjab in the beginning of 16th century.)
ਉੱਤਰ-
ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ । ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗੈਰ-ਸਰਕਾਰੀ ਵੀ | ਸਰਕਾਰੀ ਉਦਯੋਗ ਵੱਡੇ-ਵੱਡੇ ਸ਼ਹਿਰਾਂ ਵਿੱਚ ਸਥਾਪਿਤ ਸਨ ਜਦ ਕਿ ਗੈਰ-ਸਰਕਾਰੀ ਪਿੰਡਾਂ ਵਿੱਚ ਹੀ ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ । ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ ।

ਪ੍ਰਸ਼ਨ 19.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਪਾਰ ਦਾ ਸੰਖੇਪ ਵਰਣਨ ਕਰੋ । (Give a brief account of the trade of Punjab in the beginning of the 16th century.)
ਉੱਤਰ-
ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ । ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ । ਮੇਲਿਆਂ ਅਤੇ ਤਿਉਹਾਰਾਂ ਸਮੇਂ ਵਿਸ਼ੇਸ਼ ਮੰਡੀਆਂ ਲਗਾਈਆਂ ਜਾਂਦੀਆਂ ਸਨ । ਉਸ ਸਮੇਂ ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ । ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ ।

ਪ੍ਰਸ਼ਨ 20.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ ? (What was the living standard of the people in the beginning of the 16th century ?)
ਉੱਤਰ-
ਉਸ ਸਮੇਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਇੱਕੋ ਜਿਹਾ ਨਹੀਂ ਸੀ । ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ ਅਤੇ ਉਹ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ । ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ । ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੱਟ ਕੇ ਲੈ ਜਾਂਦੇ ਸਨ । ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੁਆਂ ਦਾ ਜੀਵਨ ਪੱਧਰ ਚੰਗਾ ਨਹੀਂ ਸੀ । ਸਮਾਜ ਵਿੱਚ ਨੀਵੀਂ ਸ਼੍ਰੇਣੀ ਦੇ ਲੋਕ ਨਾ ਤਾਂ ਚੰਗੇ ਕੱਪੜੇ ਪਾ ਸਕਦੇ ਸਨ ਅਤੇ ਨਾ ਹੀ ਚੰਗਾ ਭੋਜਨ ਖਾ ਸਕਦੇ ਸਨ ।

ਪ੍ਰਸ਼ਨ 21.
16ਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੂਆਂ ਦੀ ਧਾਰਮਿਕ ਸਥਿਤੀ ਕਿਹੋ ਜਿਹੀ ਸੀ ? (What was the religious condition of Hinduism in the beginning of the 16th century ?)
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧਰਮ ਹਿੰਦੂ ਧਰਮ ਸੀ । ਇਹ ਧਰਮ ਭਾਰਤ ਦਾ ਸਭ ਤੋਂ ਪ੍ਰਾਚੀਨ ਧਰਮ ਸੀ । ਇਸ ਧਰਮ ਦੇ ਲੋਕ ਵੇਦਾਂ ਵਿੱਚ ਵਿਸ਼ਵਾਸ ਰੱਖਦੇ ਸਨ । 16ਵੀਂ ਸਦੀ ਦੇ ਪੰਜਾਬ ਵਿੱਚ ਰਾਮਾਇਣ ਅਤੇ ਮਹਾਂਭਾਰਤ ਬਹੁਤ ਹਰਮਨ-ਪਿਆਰੇ ਸਨ । ਉਹ ਅਨੇਕ ਦੇਵੀ-ਦੇਵਤਿਆਂ ਦੀ ਪੂਜਾ, ਤੀਰਥ ਯਾਤਰਾਵਾਂ, ਨਦੀਆਂ ਵਿੱਚ ਇਸ਼ਨਾਨ ਕਰਨ ਨੂੰ ਬਹੁਤ ਪਵਿੱਤਰ ਸਮਝਦੇ ਸਨ । ਉਹ ਬਾਹਮਣਾਂ ਦਾ ਬਹੁਤ ਸਤਿਕਾਰ ਕਰਦੇ ਸਨ । ਬਾਹਮਣਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਧਾਰਮਿਕ ਕਾਰਜ ਅਧੂਰਾ ਸਮਝਿਆ ਜਾਂਦਾ ਸੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 22.
ਇਸਲਾਮ ਬਾਰੇ ਇੱਕ ਸੰਖੇਪ ਨੋਟ ਲਿਖੋ । (Write a short notë on Islam.)
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇਸਲਾਮ ਦੀ ਦਸ਼ਾ ਕਿਹੋ ਜਿਹੀ ਸੀ ? (What was the condition of Islam in the beginning of the 16th century ?)
ਉੱਤਰ-
ਹਿੰਦੂ ਧਰਮ ਤੋਂ ਬਾਅਦ ਪੰਜਾਬ ਦਾ ਦੂਸਰਾ ਮੁੱਖ ਧਰਮ ਇਸਲਾਮ ਸੀ । ਇਸ ਦੀ ਸਥਾਪਨਾ ਸੱਤਵੀਂ ਸਦੀ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਮੱਕਾ ਵਿੱਚ ਕੀਤੀ ਗਈ ਸੀ । ਉਨ੍ਹਾਂ ਨੇ ਅਰਬ ਸਮਾਜ ਵਿੱਚ ਪ੍ਰਚਲਿਤ ਸਮਾਜਿਕ-ਧਾਰਮਿਕ ਕੁਰੀਤੀਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਇੱਕ ਪਰਮਾਤਮਾ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ । ਉਨ੍ਹਾਂ ਦੇ ਅਨੁਸਾਰ ਹਰ ਮੁਸਲਮਾਨ ਨੂੰ ਪੰਜ ਸਿਧਾਂਤਾਂ ‘ਤੇ ਚਲਣਾ ਚਾਹੀਦਾ ਹੈ । ਇਨ੍ਹਾਂ ਸਿਧਾਂਤਾਂ ਨੂੰ ਜੀਵਨ ਦੇ ਪੰਜ ਥੰਮ ਕਿਹਾ ਜਾਂਦਾ ਹੈ ।

ਪ੍ਰਸ਼ਨ 23.
ਉਲਮਾ ਕੌਣ ਸਨ ? ਉਨ੍ਹਾਂ ਦੇ ਮੁੱਖ ਕੰਮ ਕੀ ਸਨ ? (Who were Ulemas ? What were their main functions ?)
ਉੱਤਰ-

  1. ਉਲਮਾ ਇਸਲਾਮ ਦੇ ਵਿਦਵਾਨ ਸਨ ।
  2. ਉਲਮਾ ਦੇ ਮੁੱਖ ਕੰਮ ਹੇਠ ਲਿਖੇ ਸਨ-
    • ਉਹ ਇਸਲਾਮੀ ਕਾਨੂੰਨ (ਸ਼ਰੀਅਤ ਦੀ ਵਿਆਖਿਆ ਕਰਦੇ ਸਨ ।
    • ਉਹ ਸੁਲਤਾਨ ਨੂੰ ਹਿੰਦੂਆਂ ਵਿਰੁੱਧ ਜ਼ਿਹਾਦ ਲਈ ਪ੍ਰੇਰਿਤ ਕਰਦੇ ਸਨ ।
    • ਉਹ ਇਸਲਾਮ ਦੇ ਪਸਾਰ ਲਈ ਯੋਜਨਾਵਾਂ ਤਿਆਰ ਕਰਦੇ ਸਨ ।

ਪ੍ਰਸ਼ਨ 24.
ਸੁੰਨੀਆਂ ਬਾਰੇ ਇੱਕ ਸੰਖੇਪ ਨੋਟ ਲਿਖੋ । (Write a short note on the Sunnis.)
ਜਾਂ
ਸੁੰਨੀ ਮੁਸਲਮਾਨ । (The Sunni Musalman.)
ਉੱਤਰ-
ਪੰਜਾਬ ਦੇ ਮੁਸਲਮਾਨਾਂ ਦੀ ਬਹੁ-ਗਿਣਤੀ ਸੁੰਨੀਆਂ ਦੀ ਸੀ । ਦਿੱਲੀ ਸਲਤਨਤ ਦੇ ਸਾਰੇ ਸੁਲਤਾਨ ਅਤੇ ਮੁਗ਼ਲ ਬਾਦਸ਼ਾਹ ਸੁੰਨੀ ਸਨ । ਇਸ ਲਈ ਉਨ੍ਹਾਂ ਨੇ ਸੁੰਨੀਆਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼-ਸਹੂਲਤਾਂ ਦਿੱਤੀਆਂ । ਉਸ ਸਮੇਂ ਨਿਯੁਕਤ ਕੀਤੇ ਜਾਣ ਵਾਲੇ ਸਾਰੇ ਕਾਜ਼ੀ ਮੁਫਤੀ ਅਤੇ ਉਲੇਮਾ ਜੋ ਨਿਆਂ ਅਤੇ ਸਿੱਖਿਆ ਦੇਣ ਦਾ ਕੰਮ ਕਰਦੇ ਸਨ ਉਹ ਸੁੰਨੀ ਸੰਪਰਦਾ ਨਾਲ ਸੰਬੰਧਿਤ ਸਨ । ਸੁੰਨੀ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਸਮਝਦੇ ਸਨ । ਉਹ ਕੁਰਾਨ ਨੂੰ ਆਪਣਾ ਸਭ ਤੋਂ ਪਵਿੱਤਰ ਗ੍ਰੰਥ ਸਮਝਦੇ ਸਨ । ਉਹ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸਨ । ਉਹ ਹਿੰਦੂਆਂ ਦੇ ਕੱਟੜ ਦੁਸ਼ਮਣ ਸਨ ਅਤੇ ਉਨ੍ਹਾਂ ਨੂੰ ਕਾਫ਼ਰ ਸਮਝਦੇ ਸਨ ।

ਪ੍ਰਸ਼ਨ 25.
ਸ਼ੀਆ ਕੌਣ ਸਨ ? ਵਰਣਨ ਕਰੋ । (Who were the Shias ? Explain.)
ਜਾਂ
ਸ਼ੀਆ । (The Shias.)
ਉੱਤਰ-
ਸੁੰਨੀਆਂ ਤੋਂ ਬਾਅਦ ਪੰਜਾਬ ਦੇ ਮੁਸਲਮਾਨਾਂ ਵਿੱਚ ਦੂਸਰਾ ਮਹੱਤਵਪੂਰਨ ਸਥਾਨ ਸ਼ੀਆ ਨੂੰ ਪ੍ਰਾਪਤ ਸੀ । ਉਹ ਵੀ ਸੁੰਨੀਆਂ ਵਾਂਗ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਸਨ ।ਉਹ ਕੁਰਾਨ ਨੂੰ ਆਪਣਾ ਪਵਿੱਤਰ ਗ੍ਰੰਥ ਸਵੀਕਾਰ ਕਰਦੇ ਸਨ । ਉਹ ਇੱਕ ਅੱਲਾ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਵੀ ਰੋਜ਼ਾਨਾ ਪੰਜ ਨਮਾਜ਼ਾਂ ਪੜ੍ਹਦੇ ਸਨ । ਉਹ ਵੀ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦੇ ਸਨ । ਉਹ ਵੀ ਮੱਕੇ ਦੀ ਯਾਤਰਾ ਕਰਨਾ ਜ਼ਰੂਰੀ ਸਮਝਦੇ ਸਨ । ਸ਼ੀਆ ਅਤੇ ਸੁੰਨੀਆਂ ਵਿਚਾਲੇ ਕੁਝ ਅੰਤਰ ਪਾਏ ਗਏ ਸਨ । ਇਨ੍ਹਾਂ ਮਤਭੇਦਾਂ ਕਾਰਨ ਸੁੰਨੀ ਅਤੇ ਸ਼ੀਆ ਇੱਕ-ਦੂਜੇ ਦੇ ਵਿਰੋਧੀ ਹੋ ਗਏ ।

ਪ੍ਰਸ਼ਨ 26.
ਸੂਫ਼ੀ ਮਤ ਦੀਆਂ ਮੁੱਖ ਸਿੱਖਿਆਵਾਂ ਲਿਖੋ । (Write the main teachings of Sufism.)
ਉੱਤਰ-
ਸੂਫ਼ੀ ਮਤ ਇੱਕ ਅੱਲਾ ਵਿੱਚ ਵਿਸ਼ਵਾਸ ਰੱਖਦਾ ਸੀ । ਉਹ ਅੱਲ੍ਹਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ । ਉਸ ਅਨੁਸਾਰ ਅੱਲ੍ਹਾ ਸਰਵ-ਸ਼ਕਤੀਮਾਨ ਹੈ ਤੇ ਉਹ ਹਰ ਜਗ੍ਹਾ ਮੌਜੂਦ ਹੈ । ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਉਹ ਪੀਰ ਜਾਂ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਸਮਝਦਾ ਸੀ । ਉਹ ਸੰਗੀਤ ਵਿੱਚ ਵੀ ਵਿਸ਼ਵਾਸ ਰੱਖਦਾ ਸੀ । ਸੂਫ਼ੀ ਮਤ ਨੇ ਕੱਵਾਲੀ ਗਾਉਣ ਦੀ ਪ੍ਰਥਾ ਚਲਾਈ । ਉਹ ਮਨੁੱਖਾਂ ਦੀ ਸੇਵਾ ਕਰਨੀ ਆਪਣਾ ਜ਼ਰੂਰੀ ਕਰਤੱਵ ਸਮਝਦਾ ਸੀ । ਉਹ ਦੂਸਰੇ ਧਰਮਾਂ ਦਾ ਸਤਿਕਾਰ ਕਰਦਾ ਸੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ | (Answer in one Word to one sentence)

ਪ੍ਰਸ਼ਨ 1.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ ?
ਜਾਂ
ਬਾਬਰ ਦੇ ਹਮਲੇ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਬਹੁਤ ਤਰਸਯੋਗ ।

ਪ੍ਰਸ਼ਨ 2.
ਪੰਜਾਬ ਦੀ ਰਾਜਨੀਤਿਕ ਦਸ਼ਾ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਕੀ ਫ਼ਰਮਾਉਂਦੇ ਹਨ ?
ਉੱਤਰ-
ਹਰ ਪਾਸੇ ਝੂਠ ਅਤੇ ਰਿਸ਼ਵਤ ਦਾ ਬੋਲਬਾਲਾ ਸੀ ।

ਪ੍ਰਸ਼ਨ 3.
ਗੁਰੁ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਉੱਤੇ ਕਿਹੜੇ ਸੁਲਤਾਨ ਦਾ ਸ਼ਾਸਨ ਸੀ ?
ਜਾਂ
ਲੋਧੀ ਵੰਸ਼ ਦਾ ਮੋਢੀ ਕੌਣ ਸੀ ?
ਉੱਤਰ-
ਬਹਿਲੋਲ ਲੋਧੀ ।

ਪ੍ਰਸ਼ਨ 4.
ਬਹਿਲੋਲ ਲੋਧੀ ਦਾ ਉੱਤਰਾਧਿਕਾਰੀ ਕੌਣ ਬਣਿਆ ?
ਉੱਤਰ-
ਸਿਕੰਦਰ ਲੋਧੀ ।

ਪ੍ਰਸ਼ਨ 5.
ਸਿਕੰਦਰ ਲੋਧੀ ਕੌਣ ਸੀ ?
ਉੱਤਰ-
ਉਹ 1489 ਈ. ਤੋਂ 1517 ਈ. ਤੱਕ ਭਾਰਤ ਦਾ ਸੁਲਤਾਨ ਰਿਹਾ ।

ਪ੍ਰਸ਼ਨ 6.
ਸਿਕੰਦਰ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ ?
ਉੱਤਰ-
1489 ਈ. ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 7.
ਇਬਰਾਹੀਮ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ ?
ਉੱਤਰ-
1517 ਈ. ਵਿੱਚ ।

ਪ੍ਰਸ਼ਨ 8.
ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਕੌਣ ਸੀ ?
ਉੱਤਰ-
ਇਬਰਾਹੀਮ ਲੋਧੀ ।

ਪ੍ਰਸ਼ਨ 9.
ਦੌਲਤ ਖਾਂ ਲੋਧੀ ਕੌਣ ਸੀ ?
ਉੱਤਰ-
ਦੌਲਤ ਖਾਂ ਲੋਧੀ 1500 ਈ. ਤੋਂ ਲੈ ਕੇ 1525 ਈ. ਤਕ ਪੰਜਾਬ ਦਾ ਸੂਬੇਦਾਰ ਸੀ ।

ਪ੍ਰਸ਼ਨ 10.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ ?
ਉੱਤਰ-
ਦੌਲਤ ਖਾਂ ਲੋਧੀ ।

ਪ੍ਰਸ਼ਨ 11.
ਪੰਜਾਬ ਦੇ ਤਿਕੋਣੇ ਸੰਘਰਸ਼ ਤੋਂ ਕੀ ਭਾਵ ਹੈ ?
ਉੱਤਰ-
16ਵੀਂ ਸਦੀ ਦੇ ਆਰੰਭ ਵਿੱਚ ਇਬਰਾਹੀਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਵਿਚਕਾਰ ਚੱਲੇ ਸੰਘਰਸ਼ ਸੀ ।

ਪ੍ਰਸ਼ਨ 12.
ਬਾਬਰ ਕਿੱਥੋਂ ਦਾ ਸ਼ਾਸਕ ਸੀ ?
ਜਾਂ
ਬਾਬਰ ਕੌਣ ਸੀ ?
ਉੱਤਰ-
ਕਾਬਲ ਦਾ ਸ਼ਾਸਕ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 13.
ਬਾਬਰ ਨੇ ਪੰਜਾਬ ਉੱਤੇ ਆਪਣਾ ਪਹਿਲਾ ਹਮਲਾ ਕਦੋਂ ਕੀਤਾ ?
ਉੱਤਰ-
1519 ਈ. ।

ਪ੍ਰਸ਼ਨ 14.
ਬਾਬਰ ਨੇ ਭਾਰਤ ‘ਤੇ ਹਮਲਾ ਕਿਉਂ ਕੀਤਾ ? ਕੋਈ ਇੱਕ ਕਾਰਨ ਲਿਖੋ ।
ਉੱਤਰ-
ਉਹ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ਪਾਪ ਦੀ ਜੰਝ ਬਰਾਤ) ਨਾਲ ਕੀਤੀ ਹੈ ?
ਉੱਤਰ-
ਸੈਦਪੁਰ ਹਮਲੇ ਦੀ ।

ਪ੍ਰਸ਼ਨ 16.
ਬਾਬਰ ਨੇ ਸੈਦਪੁਰ ‘ ਤੇ ਕਦੋਂ ਹਮਲਾ ਕੀਤਾ ਸੀ ?
ਉੱਤਰ-
1520 ਈ. ਨੂੰ ।

ਪ੍ਰਸ਼ਨ 17.
ਬਾਬਰ ਨੇ ਸੈਦਪੁਰ ‘ਤੇ ਹਮਲੇ ਸਮੇਂ ਸਿੱਖਾਂ ਦੇ ਕਿਹੜੇ ਗੁਰੂ ਸਾਹਿਬਾਨ ਨੂੰ ਗ੍ਰਿਫ਼ਤਾਰ ਕੀਤਾ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ।

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਗ੍ਰਿਫ਼ਤਾਰ ਕੀਤਾ ਸੀ ?
ਉੱਤਰ-
ਬਾਬਰ ਨੇ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 19.
ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ ? ਉੱਤਰ-21 ਅਪਰੈਲ, 1526 ਈ. ।

ਪ੍ਰਸ਼ਨ 20.
ਪਾਨੀਪਤ ਦੀ ਪਹਿਲੀ ਲੜਾਈ ਕਿੰਨ੍ਹਾਂ ਵਿਚਕਾਰ ਹੋਈ ?
ਉੱਤਰ-
ਇਬਰਾਹੀਮ ਲੋਧੀ ਅਤੇ ਬਾਬਰ ।

ਪ੍ਰਸ਼ਨ 21.
ਭਾਰਤ ਵਿੱਚ ਪਾਨੀਪਤ ਦੀ ਪਹਿਲੀ ਲੜਾਈ ਦਾ ਕੋਈ ਇੱਕ ਮਹੱਤਵਪੂਰਨ ਸਿੱਟਾ ਦੱਸੋ ।
ਉੱਤਰ-
ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋ ਗਈ ।

ਪ੍ਰਸ਼ਨ 22.
ਪਾਨੀਪਤ ਦੀ ਪਹਿਲੀ ਲੜਾਈ ਦੇ ਬਾਅਦ ਭਾਰਤ ਵਿੱਚ ਕਿਸ ਵੰਸ਼ ਦੀ ਸਥਾਪਨਾ ਹੋਈ ?
ਉੱਤਰ-
ਮੁਗ਼ਲ ਵੰਸ਼ ।

ਪ੍ਰਸ਼ਨ 23.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਕਿਹੜੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ ?
ਉੱਤਰ-
ਮੁਸਲਿਮ ਅਤੇ ਹਿੰਦੁ ।

ਪ੍ਰਸ਼ਨ 24.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ ?
ਉੱਤਰ-
ਤਿੰਨ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 25.
16ਵੀਂ ਸਦੀ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਉਹ ਬਹੁਤ ਐਸ਼ ਦਾ ਜੀਵਨ ਗੁਜ਼ਾਰਦੇ ਸਨ ।

ਪ੍ਰਸ਼ਨ 26.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਹਿੰਦੂ ਸਮਾਜ ਕਿੰਨੀਆਂ ਜਾਤਾਂ ਵਿੱਚ ਵੰਡਿਆ ਹੋਇਆ ਸੀ ?
ਉੱਤਰ-
ਚਾਰ ।

ਪ੍ਰਸ਼ਨ 27.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਬਹੁਤੀ ਚੰਗੀ ਨਹੀਂ ।

ਪ੍ਰਸ਼ਨ 28.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਮੁਸਲਿਮ ਸਿੱਖਿਆ ਦੇ ਕਿਸੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਲਿਖੋ ।
ਉੱਤਰ-
ਲਾਹੌਰ ।

ਪ੍ਰਸ਼ਨ 29.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕਿਹੜਾ ਸੀ ?
ਉੱਤਰ-
ਖੇਤੀਬਾੜੀ ।

ਪ੍ਰਸ਼ਨ 30.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਕਿਸੇ ਇੱਕ ਪ੍ਰਮੁੱਖ ਫ਼ਸਲ ਦਾ ਨਾਂ ਦੱਸੋ ।
ਉੱਤਰ-
ਕਣਕ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 31.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ ?
ਉੱਤਰ-
ਕੱਪੜਾ ਉਦਯੋਗ ।

ਪ੍ਰਸ਼ਨ 32.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਦੱਸੋ ਜਿੱਥੇ ਗਰਮ ਕੱਪੜਾ ਤਿਆਰ ਕੀਤਾ ਜਾਂਦਾ ਸੀ ।
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 33.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਦੋ ਪ੍ਰਮੁੱਖ ਵਸਤਾਂ ਦੇ ਨਾਂ ਦੱਸੋ ।
ਉੱਤਰ-
ਕੱਪੜਾ ਅਤੇ ਅਨਾਜ ।

ਪ੍ਰਸ਼ਨ 34.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਕਿਸੇ ਇੱਕ ਵਪਾਰਿਕ ਸ਼੍ਰੇਣੀ ਦਾ ਨਾਂ ਦੱਸੋ ।
ਉੱਤਰ-
ਮਹਾਜਨ ।

ਪ੍ਰਸ਼ਨ 35.
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਨਾਥ ਪੰਥੀ ਜਾਂ ਗੋਰਖ ਪੰਥੀ ।

ਪ੍ਰਸ਼ਨ 36.
ਜੋਗੀ ਕਿਸ ਦੀ ਪੂਜਾ ਕਰਦੇ ਸਨ ?
ਉੱਤਰ-
ਸ਼ਿਵ ਜੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 37.
ਜੋਗੀਆਂ ਨੂੰ ਕਨਫਟੇ ਜੋਗੀ ਕਿਉਂ ਕਿਹਾ ਜਾਂਦਾ ਸੀ ?
ਉੱਤਰ-
ਕਿਉਂਕਿ ਜੋਗੀ ਕੰਨਾਂ ਵਿੱਚ ਵੱਡੇ-ਵੱਡੇ ਕੁੰਡਲ ਪਾਉਂਦੇ ਸਨ ।

ਪ੍ਰਸ਼ਨ 38.
ਸ਼ੈਵ ਮਤ ਤੋਂ ਕੀ ਭਾਵ ਹੈ ?
ਉੱਤਰ-
ਇਸ ਮਤ ਦੇ ਲੋਕ ਸ਼ਿਵ ਜੀ ਦੇ ਪੁਜਾਰੀ ਸਨ ।

ਪ੍ਰਸ਼ਨ 39.
ਵੈਸ਼ਨਵ ਮਤ ਤੋਂ ਕੀ ਭਾਵ ਹੈ ?
ਉੱਤਰ-
ਇਸ ਮਤ ਦੇ ਲੋਕ ਵਿਸ਼ਨੂੰ ਅਤੇ ਉਸ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ ।

ਪ੍ਰਸ਼ਨ 40.
ਸ਼ਕਤੀ ਮਤ ਤੋਂ ਕੀ ਭਾਵ ਹੈ ?
ਉੱਤਰ-
ਇਸ ਮਤ ਦੇ ਲੋਕ ਦੁਰਗਾ, ਕਾਲੀ ਆਦਿ ਦੇਵੀਆਂ ਦੀ ਪੂਜਾ ਕਰਦੇ ਸਨ ।

ਪ੍ਰਸ਼ਨ 41.
ਇਸਲਾਮ ਦੀ ਸਥਾਪਨਾ ਕਿਸ ਨੇ ਕੀਤੀ ਸੀ ?
ਉੱਤਰ-
ਹਜ਼ਰਤ ਮੁਹੰਮਦ ਸਾਹਿਬ ।

ਪ੍ਰਸ਼ਨ 42.
ਇਸਲਾਮ ਕਿੰਨੇ ਥੰਮਾਂ ਵਿੱਚ ਵਿਸ਼ਵਾਸ ਰੱਖਦਾ ਹੈ ?
ਉੱਤਰ-
ਪੰਜ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 43.
ਭਾਰਤ ਵਿੱਚ ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸ ਨੇ ਰੱਖੀ ਸੀ ?
ਉੱਤਰ-
ਸ਼ੇਖ਼ ਮੁਈਨਉੱਦੀਨ ਚਿਸ਼ਤੀ ।

ਪ੍ਰਸ਼ਨ 44.
ਸ਼ੇਖ਼ ਮੁਈਨਉੱਦੀਨ ਚਿਸ਼ਤੀ ਨੇ ਚਿਸ਼ਤੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ ?
ਉੱਤਰ-
ਅਜਮੇਰ ।

ਪ੍ਰਸ਼ਨ 45.
ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ ?
ਉੱਤਰ-
ਸ਼ੇਖ਼ ਫ਼ਰੀਦ ਜੀ ।

ਪ੍ਰਸ਼ਨ 46.
ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿਸ ਨੇ ਕੀਤੀ ਸੀ ?
ਉੱਤਰ-
ਸ਼ੇਖ਼ ਬਹਾਉੱਦੀਨ ਜ਼ਕਰੀਆ ।

ਪ੍ਰਸ਼ਨ 47.
ਸ਼ੇਖ਼ ਬਹਾਉੱਦੀਨ ਜ਼ਕਰੀਆ ਨੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ ?
ਉੱਤਰ-
ਮੁਲਤਾਨ ।

ਪ੍ਰਸ਼ਨ 48.
ਸੂਫ਼ੀਆਂ ਦਾ ਕੋਈ ਇੱਕ ਮੁੱਖ ਸਿਧਾਂਤ ਦੱਸੋ ।
ਉੱਤਰ-
ਉਹ ਕੇਵਲ ਅੱਲਾ ਵਿੱਚ ਵਿਸ਼ਵਾਸ ਰੱਖਦੇ ਸਨ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 49.
ਉਲਮਾ ਕੌਣ ਹੁੰਦੇ ਸਨ ?
ਉੱਤਰ-
ਮੁਸਲਮਾਨਾਂ ਦੇ ਧਾਰਮਿਕ ਨੇਤਾ ।

ਪ੍ਰਸ਼ਨ 50.
ਜਜ਼ੀਆ ਤੋਂ ਕੀ ਭਾਵ ਹੈ ?
ਉੱਤਰ-
ਗੈਰ-ਮੁਸਲਮਾਨਾਂ ਤੋਂ ਵਸੂਲ ਕੀਤਾ ਜਾਣ ਵਾਲਾ ਇੱਕ ਧਾਰਮਿਕ ਕਰ ।

ਪ੍ਰਸ਼ਨ 51.
ਭਗਤੀ ਲਹਿਰ ਦਾ ਕੋਈ ਇੱਕ ਮੁੱਖ ਸਿਧਾਂਤ ਲਿਖੋ ।
ਉੱਤਰ-
ਉਹ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ।

ਪ੍ਰਸ਼ਨ 52.
ਪੰਜਾਬ ਵਿੱਚ ਭਗਤੀ ਲਹਿਰ ਦਾ ਮੋਢੀ ਕੌਣ ਸੀ ?
ਉੱਤਰ-
ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 53.
ਪੰਜਾਬ ਵਿੱਚ ਕਿਸ ਧਰਮ ਦਾ ਜਨਮ ਹੋਇਆ ?
ਉੱਤਰ-
ਸਿੱਖ ਧਰਮ ਦਾ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ :

1. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ………………………. ਸੀ ।
ਉੱਤਰ-
(ਮਾੜੀ)

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

2. ਬਹਿਲੋਲ ਲੋਧੀ ਨੇ ……………………………………… ਵਿੱਚ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ ।
ਉੱਤਰ-
(1451 ਈ.)

3. 1469 ਈ. ਵਿੱਚ ਗੁਰੂ ਨਾਨਕ ਜੀ ਦੇ ਜਨਮ ਸਮੇਂ ਦਿੱਲੀ ਦਾ ਸੁਲਤਾਨ ………………….. ਸੀ ।
ਉੱਤਰ-
(ਬਹਿਲੋਲ ਲੋਧੀ)

4. ਇਬਰਾਹੀਮ ਲੋਧੀ …………………………………. ਵਿੱਚ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ।
ਉੱਤਰ-
(1517 ਈ.)

5. ਦੌਲਤ ਖਾਂ ਲੋਧੀ ……………………………….. ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ।
ਉੱਤਰ-
(1500)

6. 1519 ਈ. ਤੋਂ 1526 ਈ. ਦੇ ਸਮੇਂ ਦੌਰਾਨ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ………………………….. ਸੰਘਰਸ਼ ਸ਼ੁਰੂ ਹੋ ਗਿਆ ।
ਉੱਤਰ-
(ਤਿਕੋਣਾ)

7. 1504 ਈ. ਵਿੱਚ ਬਾਬਰ ………………………………. ਦਾ ਸ਼ਾਸਕ ਬਣਿਆ ।
ਉੱਤਰ-
(ਕਾਬਲ)

8. 1519 ਈ. ਤੋਂ 1526 ਈ. ਦੇ ਦੌਰਾਨ ਬਾਬਰ ਨੇ ਪੰਜਾਬ ‘ਤੇ …………………………… ਹਮਲੇ ਕੀਤੇ ।
ਉੱਤਰ-
(ਪੰਜ)

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

9. ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ ………………………… ਕੀਤਾ ।
ਉੱਤਰ-
(1519 ਈ.)

10. ਬਾਬਰ ਨੇ …………………………… ਹਮਲੇ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫ਼ਤਾਰ ਕੀਤਾ ਸੀ ।
ਉੱਤਰ-
(ਸੈਦਪੁਰ)

11. ਪਾਨੀਪਤ ਦੀ ਪਹਿਲੀ ਲੜਾਈ ………………….. ਨੂੰ ਹੋਈ ।
ਉੱਤਰ-
(21 ਅਪਰੈਲ, 1526 ਈ.)

12. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ………………………… ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ।
ਉੱਤਰ-
(ਤਿੰਨ)

13. ਪੰਜਾਬ ਵਿੱਚ ਮੁਸਲਮਾਨਾਂ ਦੇ ਉੱਚ ਸਿੱਖਿਆ ਦੇ ਪ੍ਰਸਿੱਧ ਕੇਂਦਰ ……………………. ਅਤੇ ……………………….. ਸਨ ।
ਉੱਤਰ-
(ਲਾਹੌਰ, ਮੁਲਤਾਨ)

14. 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਵਿੱਚ ………………………. ਨੂੰ ਪ੍ਰਮੁੱਖਤਾ ਪ੍ਰਾਪਤ ਸੀ ।
ਉੱਤਰ-
(ਬ੍ਰਾਹਮਣਾਂ)

15. 16ਵੀਂ ਸਦੀ ਦੇ ਆਰੰਭ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ………………… ਸੀ ।
ਉੱਤਰ-
(ਨਹੀਂ)

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

16. 16ਵੀਂ ਸਦੀ ਦੇ ਆਰੰਭ ਵਿੱਚ ਜ਼ਿਆਦਾਤਰ ਹਿੰਦੂ ……………………… ਭੋਜਨ ਖਾਂਦੇ ਸਨ ।
ਉੱਤਰ-
(ਸ਼ਾਕਾਹਾਰੀ)

17. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ …………………….. ਸੀ ।
ਉੱਤਰ-
(ਖੇਤੀਬਾੜੀ)

18. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ …………………………. ਸੀ ।
ਉੱਤਰ-
(ਕੱਪੜਾ ਉਦਯੋਗ)

19. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਗਰਮ ਕੱਪੜਾ ਤਿਆਰ ਕਰਨ ਦੇ ਪ੍ਰਸਿੱਧ ਕੇਂਦਰ …………………. ਅਤੇ …………………. ਸਨ ।
ਉੱਤਰ-
(ਅੰਮ੍ਰਿਤਸਰ, ਕਸ਼ਮੀਰ)

20. 16ਵੀਂ ਸਦੀ ਦੇ ਆਰੰਭ ਵਿੱਚ ………………………. ਅਤੇ ………………………. ਪੰਜਾਬ ਦੇ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਸਨ ।
ਉੱਤਰ-
(ਲਾਹੌਰ, ਮੁਲਤਾਨ)

21. ……………………….. ਭਗਤੀ ਲਹਿਰ ਦਾ ਮੌਢੀ ਸੀ
ਉੱਤਰ-
(ਗੁਰੂ ਨਾਨਕ ਦੇਵ ਜੀ)

22. ਜੋਗੀ ਮਤ ਦੀ ਸਥਾਪਨਾ …………………………….. ਨੇ ਕੀਤੀ ਸੀ ।
ਉੱਤਰ-
(ਗੋਰਖਨਾਥ)

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

23. ਇਸਲਾਮ ਦਾ ਸੰਸਥਾਪਕ ……………………… ਸੀ ।
ਉੱਤਰ-
(ਹਜ਼ਰਤ ਮੁਹੰਮਦ)

24. ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ………………….. ਸੀ ।
ਉੱਤਰ-
(ਸ਼ੇਖ਼ ਫ਼ਰੀਦ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਚੰਗੀ ਸੀ ।
ਉੱਤਰ-
ਗ਼ਲਤ

2. ਲੋਧੀ ਵੰਸ਼ ਦਾ ਸੰਸਥਾਪਕ ਸਿਕੰਦਰ ਲੋਧੀ ਸੀ ।
ਉੱਤਰ-
ਗ਼ਲਤ

3. ਬਹਿਲੋਲ ਲੋਧੀ 1451 ਈ. ਵਿੱਚ ਸਿੰਘਾਸਨ ‘ਤੇ ਬੈਠਿਆ ਸੀ ।
ਉੱਤਰ-
ਠੀਕ

4. ਸਿਕੰਦਰ ਲੋਧੀ 1489 ਈ. ਵਿੱਚ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ।
ਉੱਤਰ-
ਠੀਕ

5. ਇਬਰਾਹੀਮ ਲੋਧੀ 1517 ਈ. ਵਿੱਚ ਲੋਧੀ ਵੰਸ਼ ਦਾ ਨਵਾਂ ਸੁਲਤਾਨ ਬਣਿਆ ਸੀ ।
ਉੱਤਰ-
ਠੀਕ

6. ਦੌਲਤ ਖਾਂ ਲੋਧੀ 1469 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ ।
ਉੱਤਰ-
ਗ਼ਲਤ

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

7. ਬਾਬਰ ਦਾ ਜਨਮ 1494 ਈ. ਵਿੱਚ ਹੋਇਆ ਸੀ ।
ਉੱਤਰ-
ਗਲਤ

8. ਬਾਬਰ ਨੇ 1504 ਈ. ਵਿੱਚ ਕਾਬਲ ‘ਤੇ ਕਬਜ਼ਾ ਕਰ ਲਿਆ ਸੀ ।
ਉੱਤਰ-
ਠੀਕ

9. ਬਾਬਰ ਨੇ ਭਾਰਤ ‘ਤੇ ਪਹਿਲਾ ਹਮਲਾ 1519 ਈ. ਵਿੱਚ ਕੀਤਾ ।
ਉੱਤਰ-
ਠੀਕ

10. ਬਾਬਰ ਨੇ ਸੈਦਪੁਰ ’ਤੇ 1524 ਈ. ਵਿੱਚ ਹਮਲਾ ਕੀਤਾ ।
ਉੱਤਰ-
ਗ਼ਲਤ

11. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਦੇ ਹਮਲੇ ਦੀ ਤੁਲਨਾ ਪਾਪ ਦੀ ਜੰਵ ਨਾਲ , ਕੀਤੀ ਸੀ ।
ਉੱਤਰ-
ਠੀਕ

12. ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ 21 ਅਪਰੈਲ, 1526 ਈ. ਨੂੰ ਹੋਈ ।
ਉੱਤਰ-
ਠੀਕ

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

 

13. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
ਗ਼ਲਤ

14. ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਸਭ ਤੋਂ ਵਧੇਰੇ ਗਿਣਤੀ ਕਿਸਾਨਾਂ ਦੀ ਸੀ ।
ਉੱਤਰ-
ਗ਼ਲਤ

15. 16ਵੀਂ ਸਦੀ ਦੇ ਮੁਸਲਿਮ ਸਮਾਜ ਵਿੱਚ ਇਸਤਰੀਆਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ ।
ਉੱਤਰ-
ਗ਼ਲਤ

16. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਮੁਸਲਿਮ ਸਿੱਖਿਆ ਦੇ ਦੋ ਪ੍ਰਸਿੱਧ ਕੇਂਦਰ ਲਾਹੌਰ ਅਤੇ ਮੁਲਤਾਨ ਸਨ ।
ਉੱਤਰ-
ਠੀਕ

17. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਹਿੰਦੂ ਸਮਾਜ ਵਿੱਚ ਬ੍ਰਾਹਮਣਾਂ ਨੂੰ ਪ੍ਰਮੁੱਖਤਾ ਪ੍ਰਾਪਤ ਸੀ ।
ਉੱਤਰ-
ਠੀਕ

18. 16ਵੀਂ ਸਦੀ ਦੇ ਆਰੰਭ ਵਿੱਚ ਕਸ਼ੱਤਰੀਆਂ ਦਾ ਮੁੱਖ ਪੇਸ਼ਾ ਖੇਤੀਬਾੜੀ ਕਰਨਾ ਸੀ ।
ਉੱਤਰ-
ਗ਼ਲਤ

19. 16ਵੀਂ ਸਦੀ ਵਿੱਚ ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬੜੀ ਤਰਸਯੋਗ ਸੀ ।
ਉੱਤਰ-
ਠੀਕ

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

20. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਸੀ ।
ਉੱਤਰ-
ਗ਼ਲਤ

21. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਕਣਕ ਦੀ ਪੈਦਾਵਾਰ ਕੀਤੀ ਜਾਂਦੀ ਸੀ ।
ਉੱਤਰ-
ਠੀਕ

22. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕੱਪੜਾ ਉਦਯੋਗ ਸੀ ।
ਉੱਤਰ-
ਠੀਕ

23. 16ਵੀਂ ਸਦੀ ਵਿੱਚ ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਬੜਾ ਪ੍ਰਸਿੱਧ ਸੀ ।
ਉੱਤਰ-
ਠੀਕ

24. ਗੋਰਖਨਾਥ ਨੇ ਜੋਗੀਆਂ ਦੀ ਨਾਥਪੰਥੀ ਦੀ ਸਥਾਪਨਾ ਕੀਤੀ ਸੀ ।
ਉੱਤਰ-
ਠੀਕ

25. ਇਸਲਾਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਹਿਬ ਨੇ ਕੀਤੀ ਸੀ ।
ਉੱਤਰ-
ਠੀਕ

26. ਚਿਸ਼ਤੀ ਸਿਲਸਿਲੇ ਦੀ ਨੀਂਹ ਖ਼ਵਾਜਾ ਮੁਈਨਉੱਦੀਨ ਚਿਸ਼ਤੀ ਨੇ ਰੱਖੀ ਸੀ ।
ਉੱਤਰ-
ਠੀਕ

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

27. ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਪ੍ਰਮੁੱਖ ਪ੍ਰਚਾਰਕ ਸ਼ੇਖ਼ ਫ਼ਰੀਦ ਸੀ ।
ਉੱਤਰ-
ਠੀਕ

28. ਸੁਹਰਾਵਰਦੀ ਸਿਲਸਿਲੇ ਦਾ ਸੰਸਥਾਪਕ ਸ਼ੇਖ਼ ਬਹਾਉੱਦੀਨ ਜ਼ਕਰੀਆ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ?
(i) ਬਹਿਲੋਲ ਲੋਧੀ
(ii) ਦੌਲਤ ਖਾਂ ਲੋਧੀ
(iii) ਸਿਕੰਦਰ ਲੋਧੀ
(iv) ਇਬਰਾਹੀਮ ਲੋਧੀ ।
ਉੱਤਰ-
(i) ਬਹਿਲੋਲ ਲੋਧੀ ।

ਪ੍ਰਸ਼ਨ 2.
ਬਹਿਲੋਲ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ਸੀ ?
(i) 1437 ਈ. ਵਿੱਚ
(ii) 1451 ਈ. ਵਿੱਚ
(iii) 1489 ਈ. ਵਿੱਚ
(iv) 1517 ਈ. ਵਿੱਚ ।
ਉੱਤਰ-
(ii) 1451 ਈ. ਵਿੱਚ ।

ਪ੍ਰਸ਼ਨ 3.
ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਾਸਕ ਦਾ ਪਹਿਲਾ ਨਾਂ ਨਿਜ਼ਾਮ ਖਾਂ ਸੀ ?
(i) ਬਹਿਲੋਲ ਲੋਧੀ
(ii) ਸਿਕੰਦਰ ਲੋਧੀ
(iii) ਇਬਰਾਹਿਮ ਲੋਧੀ
(iv) ਦੌਲਤ ਖਾਂ ਲੋਧੀ ।
ਉੱਤਰ-
(ii) ਸਿਕੰਦਰ ਲੋਧੀ ।

ਪ੍ਰਸ਼ਨ 4.
ਇਬਰਾਹੀਮ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ਸੀ ?
(i) 1489 ਈ. ਵਿੱਚ
(ii) 1516 ਈ. ਵਿੱਚ
(iii) 1517 ਈ. ਵਿੱਚ
(iv) 1526 ਈ. ਵਿੱਚ ।
ਉੱਤਰ-
(iii) 1517 ਈ. ਵਿੱਚ ।

ਪ੍ਰਸ਼ਨ 5.
ਦੌਲਤ ਖਾਂ ਲੋਧੀ ਕੌਣ ਸੀ ?
(i) ਪੰਜਾਬ ਦਾ ਸੂਬੇਦਾਰ
(ii) ਦਿੱਲੀ ਦਾ ਸੂਬੇਦਾਰ
(iii) ਅਵਧ ਦਾ ਸੂਬੇਦਾਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਪੰਜਾਬ ਦਾ ਸੂਬੇਦਾਰ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 6.
ਦੌਲਤ ਖਾਂ ਲੋਧੀ ਕਿਸ ਰਾਜ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ ?
(i) ਮਗਧ
(ii) ਦਿੱਲੀ
(iii) ਪੰਜਾਬ
(iv) ਗੁਜਰਾਤ ।
ਉੱਤਰ-
(iii) ਪੰਜਾਬ ।

ਪ੍ਰਸ਼ਨ 7.
ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਨਿਯੁਕਤ ਹੋਇਆ ਸੀ ?
(i) 1489 ਈ. ਵਿੱਚ
(ii) 1500 ਈ. ਵਿੱਚ
(iii) 1517 ਈ. ਵਿੱਚ
(iv) 1526 ਈ. ਵਿੱਚ ।
ਉੱਤਰ-
(ii) 1500 ਈ. ਵਿੱਚ ।

ਪ੍ਰਸ਼ਨ 8.
ਪੰਜਾਬ ਦੇ ਤਿਕੋਣੇ ਸੰਘਰਸ਼ ਵਿੱਚ ਕੌਣ ਸ਼ਾਮਲ ਨਹੀਂ ਸੀ ?
(i) ਬਾਬਰ
(i) ਦੌਲਤ ਖਾਂ ਲੋਧੀ
(iii) ਇਬਰਾਹੀਮ ਲੋਧੀ
(iv) ਆਲਮ ਖਾਂ ਲੋਧੀ ।
ਉੱਤਰ-
(iv) ਆਲਮ ਖਾਂ ਲੋਧੀ ।

ਪ੍ਰਸ਼ਨ 9.
ਬਾਬਰ ਨੇ ਭਾਰਤ ਉੱਤੇ ਕਿੰਨੇ ਹਮਲੇ ਕੀਤੇ ?
(i) 11
(ii) 5
(iii) 6
(iv) 17.
ਉੱਤਰ-
(ii) 5 .

ਪ੍ਰਸ਼ਨ 10.
ਬਾਬਰ ਨੇ ਪੰਜਾਬ ’ਤੇ ਪਹਿਲਾ ਹਮਲਾ ਕਦੋਂ ਕੀਤਾ ?
(i) 1509 ਈ. ਵਿੱਚ
(ii) 1519 ਈ. ਵਿੱਚ
(iii) 1520 ਈ. ਵਿੱਚ
(iv) 1524 ਈ. ਵਿੱਚ ।
ਉੱਤਰ-
(ii) 1519 ਈ. ਵਿੱਚ ।

ਪ੍ਰਸ਼ਨ 11.
ਬਾਬਰ ਨੇ ਸੈਦਪੁਰ ’ਤੇ ਹਮਲਾ ਕਦੋਂ ਕੀਤਾ ਸੀ ?
(i) 1519 ਈ. ਵਿੱਚ
(ii) 1520 ਈ. ਵਿੱਚ
(iii) 1524 ਈ. ਵਿੱਚ
(iv) 1526 ਈ. ਵਿੱਚ ।
ਉੱਤਰ-
(ii) 1520 ਈ. ਵਿੱਚ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 12.
ਬਾਬਰ ਨੇ ਸੈਦਪੁਰ ‘ਤੇ ਹਮਲੇ ਸਮੇਂ ਕਿਹੜੇ ਸਿੱਖ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਸੀ ?
(i) ਗੁਰੂ ਨਾਨਕ ਦੇਵ ਜੀ
(ii) ਗੁਰੂ ਅੰਗਦ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(i) ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 13.
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ ?
(i) 1519 ਈ. ਵਿੱਚ
(ii) 1525 ਈ. ਵਿੱਚ
(iii) 1526 ਈ. ਵਿੱਚ
(iv) 1556 ਈ. ਵਿੱਚ ।
ਉੱਤਰ-
(iii) 1526 ਈ. ਵਿੱਚ ।

ਪ੍ਰਸ਼ਨ 14.
ਪਾਨੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਹਾਰ ਹੋਈ ?
(i) ਬਾਬਰ ਦੀ
(ii) ਮਹਾਰਾਣਾ ਪ੍ਰਤਾਪ ਦੀ
(iii) ਇਬਰਾਹੀਮ ਲੋਧੀ ਦੀ
(iv) ਦੌਲਤ ਖਾਂ ਲੋਧੀ ਦੀ ।
ਉੱਤਰ-
(iii) ਇਬਰਾਹੀਮ ਲੋਧੀ ਦੀ ।

ਪ੍ਰਸ਼ਨ 15.
ਆਲਮ ਖਾਂ ਲੋਧੀ ਕਿਸ ਦਾ ਪੁੱਤਰ ਸੀ ?
(i) ਸਿਕੰਦਰ ਲੋਧੀ
(ii) ਇਬਰਾਹੀਮ ਲੋਧੀ
(iii) ਦੌਲਤ ਖਾਂ ਲੋਧੀ
(iv) ਕੋਈ ਨਹੀਂ ।
ਉੱਤਰ-
(i) ਸਿਕੰਦਰ ਲੋਧੀ ।

ਪ੍ਰਸ਼ਨ 16.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ ?
(i) ਦੋ
(ii) ਤਿੰਨ
(iii) ਚਾਰ
(iv) ਪੰਜ
ਉੱਤਰ-
(ii) ਤਿੰਨ ।

ਪ੍ਰਸ਼ਨ 17.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ
ਨਹੀਂ ਸੀ ?
(i) ਮਲਿਕ
(ii) ਸ਼ੇਖ਼
(iii) ਇਕਤਾਰ
(iv) ਵਪਾਰੀ ।
ਉੱਤਰ-
(iv) ਵਪਾਰੀ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 18.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ ?
(i) ਵਪਾਰੀ
(ii) ਸੈਨਿਕ
(iii) ਕਿਸਾਨ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 19.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ ?
(i) ਕਾਜ਼ੀ
(ii) ਨੌਕਰ
(iii) ਦਾਸ
(iv) ਮਜ਼ਦੂਰ ।
ਉੱਤਰ-
(i) ਕਾਜ਼ੀ ।

ਪ੍ਰਸ਼ਨ 20.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਸਿੱਖਿਆ ਦਾ ਕੇਂਦਰ ਕਿਹੜਾ ਸੀ ?
(i) ਸਰਹਿੰਦ
(ii) ਜਲੰਧਰ
(iii) ਪੇਸ਼ਾਵਰ
(iv) ਲਾਹੌਰ ।
ਉੱਤਰ-
(iv) ਲਾਹੌਰ ।

ਪ੍ਰਸ਼ਨ 21.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ ?
(i) ਵਪਾਰ
(ii) ਖੇਤੀਬਾੜੀ
(iii) ਉਦਯੋਗ
(iv) ਪਸ਼ੂ-ਪਾਲਣ ।
ਉੱਤਰ-
(ii) ਖੇਤੀਬਾੜੀ ।

ਪ੍ਰਸ਼ਨ 22.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਭ ਤੋਂ ਪ੍ਰਸਿੱਧ ਫ਼ਸਲ ਕਿਹੜੀ ਸੀ ?
(i) ਕਣਕ
(ii) ਚੌਲ
(iii) ਰੀਨਾ
(iv) ਉੱਪਰ ਲਿਖੀਆਂ ਸਾਰੀਆਂ ।
ਉੱਤਰ-
(iv) ਉੱਪਰ ਲਿਖੀਆਂ ਸਾਰੀਆਂ ।

ਪ੍ਰਸ਼ਨ 23.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ ?
(i) ਚਮੜਾ ਉਦਯੋਗ
(ii) ਕੱਪੜਾ ਉਦਯੋਗ
(iii) ਸ਼ਸਤਰ ਉਦਯੋਗ
(iv) ਹਾਥੀ ਦੰਦ ਉਦਯੋਗ ।
ਉੱਤਰ-
(ii) ਕੱਪੜਾ ਉਦਯੋਗ ।

ਪ੍ਰਸ਼ਨ 24.
16ਵੀਂ ਸਦੀ ਦੇ ਸ਼ੁਰੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਗਰਮ ਕੱਪੜਾ ਉਦਯੋਗ ਦਾ ਕੇਂਦਰ ਨਹੀਂ ਸੀ ?
(i) ਜਲੰਧਰ
(ii) ਅੰਮ੍ਰਿਤਸਰ
(iii) ਕਸ਼ਮੀਰ
(iv) ਕਾਂਗੜਾ ।
ਉੱਤਰ-
(i) ਜਲੰਧਰ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 25.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਕਿਹੜਾ ਸੀ ?
(i) ਲਾਹੌਰ
(ii) ਲੁਧਿਆਣਾ
(iii) ਜਲੰਧਰ
(iv) ਅੰਮ੍ਰਿਤਸਰ ।
ਉੱਤਰ-
(i) ਲਾਹੌਰ ।

ਪ੍ਰਸ਼ਨ 26.
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧਰਮ ਕਿਹੜਾ ਸੀ ?
(i) ਇਸਲਾਮ
(ii) ਹਿੰਦੁ
(iii) ਈਸਾਈ
(iv) ਸਿੱਖ ।
ਉੱਤਰ-
(ii) ਹਿੰਦੁ ।

ਪ੍ਰਸ਼ਨ 27.
ਜੋਗੀਆਂ ਦੀ ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ ?
(i) ਗੋਰਖਨਾਥ
(ii) ਸ਼ਿਵਨਾਥ
(iii) ਮਹਾਤਮਾ ਬੁੱਧ
(iv) ਸਵਾਮੀ ਮਹਾਂਵੀਰ ।
ਉੱਤਰ-
(i) ਗੋਰਖਨਾਥ ।

ਪ੍ਰਸ਼ਨ 28.
ਪੁਰਾਣਾਂ ਵਿੱਚ ਵਿਸ਼ਨੂੰ ਦੇ ਕਿੰਨੇ ਅਵਤਾਰਾਂ ਦਾ ਵਰਣਨ ਕੀਤਾ ਗਿਆ ਹੈ ?
(i) 5
(ii) 10
(iii) 24
(iv) 25.
ਉੱਤਰ-
(iii) 24.

ਪ੍ਰਸ਼ਨ 29.
16ਵੀਂ ਸਦੀ ਦੇ ਸ਼ੁਰੂ ਵਿਚ ਹੇਠ ਲਿਖਿਆਂ ਵਿੱਚੋਂ ਕਿਹੜਾ ਮਤ ਹਿੰਦੂ ਧਰਮ ਨਾਲ ਸੰਬੰਧਿਤ ਨਹੀਂ ਸੀ ?
(i) ਸ਼ੈਵ ਮਤ
(ii) ਵੈਸ਼ਨਵ ਮਤ
(iii) ਸ਼ਕਤੀ ਮਤ
(iv) ਸੂਫ਼ੀ ਮਤ ।
ਉੱਤਰ-
(iv) ਸੂਫ਼ੀ ਮਤ ।

ਪ੍ਰਸ਼ਨ 30.
ਇਸਲਾਮ ਦਾ ਸੰਸਥਾਪਕ ਕੌਣ ਸੀ ?
(i) ਅਬੂ ਬਕਰ
(ii) ਉਮਰ
(iii) ਹਜ਼ਰਤ ਮੁਹੰਮਦ ਸਾਹਿਬ
(iv) ਅਲੀ ।
ਉੱਤਰ-
(iii) ਹਜ਼ਰਤ ਮੁਹੰਮਦ ਸਾਹਿਬ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 31.
ਇਸਲਾਮ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(i) ਪੰਜਵੀਂ ਸਦੀ ਵਿੱਚ
(ii) ਛੇਵੀਂ ਸਦੀ ਵਿੱਚ
(iii) ਸੱਤਵੀਂ ਸਦੀ ਵਿੱਚ
(iv) ਅੱਠਵੀਂ ਸਦੀ ਵਿੱਚ
ਉੱਤਰ-
(iii) ਸੱਤਵੀਂ ਸਦੀ ਵਿੱਚ ।

ਪ੍ਰਸ਼ਨ 32.
ਇਸਲਾਮ ਦਾ ਪਹਿਲਾ ਖਲੀਫ਼ਾ ਕੌਣ ਸੀ ?
(i) ਅਲੀ
(ii) ਅਬੂ ਬਕਰ
(iii) ਉਮਰ
(iv) ਉਥਮਾਨ ।
ਉੱਤਰ-
(ii) ਅਬੂ ਬਕਰ ।

ਪ੍ਰਸ਼ਨ 33.
ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ ?
(i) ਪੀਰ
(ii) ਦਰਗਾਹ
(iii) ਤਸਵੁਫ਼
(iv) ਸਿਲਸਿਲਾ ।
ਉੱਤਰ-
(iii) ਤਸਵੁਫ਼ ।

ਪ੍ਰਸ਼ਨ 34.
ਚਿਸ਼ਤੀ ਸਿਲਸਿਲੇ ਦਾ ਸੰਸਥਾਪਕ ਕੌਣ ਸੀ ?
(i) ਖ਼ਵਾਜ਼ਾ ਮੁਈਨਉੱਦੀਨ ਚਿਸ਼ਤੀ
(ii) ਸ਼ੇਖ਼ ਬਹਾਉੱਦੀਨ ਜ਼ਕਰੀਆ
(iii) ਸ਼ੇਖ਼ ਫ਼ਰੀਦ ਜੀ .
(iv) ਸ਼ੇਖ਼ ਨਿਜ਼ਾਮਉੱਦੀਨ ਔਲੀਆ
ਉੱਤਰ-
(i) ਖ਼ਵਾਜ਼ਾ ਮੁਈਨਉੱਦੀਨ ਚਿਸ਼ਤੀ ।

ਪ੍ਰਸ਼ਨ 35.
ਪੰਜਾਬ ਵਿਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸੀ ?
(i) ਸ਼ੇਖ਼ ਨਿਜ਼ਾਮਉੱਦੀਨ ਔਲੀਆ
(ii) ਸ਼ੇਖ਼ ਫ਼ਰੀਦ
(iii) ਸ਼ੇਖ਼ ਕੁਤਬਉੱਦੀਨ ਬਖਤਿਆਰ ਕਾਕੀ
(iv) ਖਵਾਜ਼ਾ ਮੁਈਨਉੱਦੀਨ ਚਿਸ਼ਤੀ ।
ਉੱਤਰ-
(ii) ਸ਼ੇਖ਼ ਫ਼ਰੀਦ ।

ਪ੍ਰਸ਼ਨ 36.
ਸੂਫ਼ੀਆਂ ਦੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿੱਥੇ ਹੋਈ ?
(i) ਲਾਹੌਰ
(ii) ਅਜਮੇਰ
(iii) ਆਗਰਾਂ
(iv) ਮੁਲਤਾਨ ।
ਉੱਤਰ-
(iv) ਮੁਲਤਾਨ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

ਪ੍ਰਸ਼ਨ 37.
ਹੇਠ ਲਿਖਿਆਂ ਵਿੱਚੋਂ ਕਿਸਨੇ ਕੱਵਾਲੀ ਗਾਉਣ ਦੀ ਪ੍ਰਥਾ ਨੂੰ ਸ਼ੁਰੂ ਕੀਤਾ ?
(i) ਇਸਲਾਮ ਨੇ
(ii) ਸੂਫ਼ੀਆਂ ਨੇ
(iii) ਹਿੰਦੂਆਂ ਨੇ
(iv) ਸਿੱਖਾਂ ਨੇ ।
ਉੱਤਰ-
(ii) ਸੂਫ਼ੀਆਂ ਨੇ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਧੀ 1489 ਈ. ਵਿੱਚ ਦਿੱਲੀ ਦੇ ਤਖ਼ਤ ਉੱਤੇ ਬੈਠਿਆ । ਉਸ ਨੇ 1517 ਈ. ਤਕ ਸ਼ਾਸਨ ਕੀਤਾ । ਮੁਸਲਿਮ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਉਹ ਇੱਕ ਬਹੁਤ ਹੀ ਨਿਆਂ-ਪਸੰਦ ਅਤੇ ਦਿਆਲੂ ਸੁਲਤਾਨ ਸੀ | ਪਰ ਉਸ ਦੀ ਨਿਆਂ-ਪ੍ਰਿਯਤਾ ਅਤੇ ਦਿਆਲਤਾ ਸਿਰਫ ਮੁਸਲਮਾਨਾਂ ਤਕ ਹੀ ਸੀਮਿਤ ਸੀ । ਉਹ ਫ਼ਿਰੋਜ਼ਸ਼ਾਹ ਤੁਗਲਕ ਅਤੇ ਔਰੰਗਜ਼ੇਬ ਵਾਂਗ ਇੱਕ ਕੱਟੜ ਮੁਸਲਮਾਨ ਸੀ ! ਉਹ ਹਿੰਦੂਆਂ ਨੂੰ ਬੜੀ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਸੀ । ਉਸ ਨੇ ਹਿੰਦੂਆਂ ਪ੍ਰਤੀ ਬੜੀ ਕਠੋਰ ਅਤੇ ਜ਼ਾਲਮਾਨਾ ਨੀਤੀ ਅਪਣਾਈ । ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ਮਸਜਿਦਾਂ ਦੀ ਉਸਾਰੀ ਕਰਵਾਈ । ਉਸ ਨੇ ਹਿੰਦੂਆਂ ਨੂੰ ਜਮਨਾ ਵਿੱਚ ਇਸ਼ਨਾਨ ਕਰਨ ਦੀ ਮਨਾਹੀ ਕਰ ਦਿੱਤੀ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ । ਉਸ ਨੇ ਬੋਧਨ ਨਾਂ ਦੇ ਇੱਕ ਬ੍ਰਾਹਮਣ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ।

1. ਸਿਕੰਦਰ ਲੋਧੀ ਕੌਣ ਸੀ?
2. ਸਿਕੰਦਰ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ ?
(i) 1485 ਈ.
(ii) 1486 ਈ.
(iii) 1487 ਈ.
(iv) 1489 ਈ. ।
3. ਮੁਸਲਿਮ ਇਤਿਹਾਸਕਾਰ ਸਿਕੰਦਰ ਲੋਧੀ ਨੂੰ ਕਿਹੋ ਜਿਹਾ ਸੁਲਤਾਨ ਦੱਸਦੇ ਹਨ ?
4. ਸਿਕੰਦਰ ਲੋਧੀ ਨੇ ਹਿੰਦੂਆਂ ਪ੍ਰਤੀ ਕਿਹੜਾ ਕਦਮ ਚੁੱਕਿਆ ?
5. ਸਿਕੰਦਰ ਲੋਧੀ ਨੇ ਬੋਧਨ ਬਾਹਮਣ ਨੂੰ ਕਿਉਂ ਮੌਤ ਦੇ ਘਾਟ ਉਤਾਰ ਦਿੱਤਾ ਸੀ ?
ਉੱਤਰ-
1. ਸਿਕੰਦਰ ਲੋਧੀ ਦਿੱਲੀ ਦਾ ਸੁਲਤਾਨ ਸੀ ।
2. 1489 ਈ. ।
3. ਇੱਕ ਬਹੁਤ ਹੀ ਨਿਆਂ ਪਸੰਦ ਅਤੇ ਦਿਆਲੂ ਸੁਲਤਾਨ ।
4. ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਵਿੱਚ ਸ਼ਾਮਲ ਕੀਤਾ ।
5. ਉਸ ਨੇ ਹਿੰਦੂ ਧਰਮ ਨੂੰ ਇਸਲਾਮ ਧਰਮ ਦੇ ਬਰਾਬਰ ਚੰਗਾ ਕਿਹਾ ਸੀ ।

2. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਪਰਜਾ ਦੀ ਹਾਲਤ ਬਹੁਤ ਤਰਸਯੋਗ ਸੀ । ਸ਼ਾਸਕ ਵਰਗ ਜਸ਼ਨਾਂ ਵਿੱਚ ਆਪਣਾਂ ਸਮਾਂ ਬਤੀਤ ਕਰਦਾ ਸੀ । ਅਜਿਹੀ ਹਾਲਤ ਵਿੱਚ ਪਰਜਾ ਵੱਲ ਕਿਸੇ ਦਾ ਧਿਆਨ ਹੀ ਨਹੀਂ ਸੀ । ਸਰਕਾਰੀ ਕਰਮਚਾਰੀ ਭ੍ਰਿਸ਼ਟ ਹੋ ਚੁੱਕੇ ਸਨ । ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ । ਸੁਲਤਾਨ ਤਾਂ ਸੁਲਤਾਨ, ਕਾਜ਼ੀ ਅਤੇ ਉਲਮਾ ਵੀ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ । ਹਿੰਦੂਆਂ ‘ਤੇ ਅੱਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਸਨ । ਉਨ੍ਹਾਂ ਨੂੰ ਤਲਵਾਰ ਦੀ ਨੋਕ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ ।

1. 16ਵੀਂ ਸਦੀ ਦੇ ਆਰੰਭ ਵਿੱਚ ਪਰਜਾ ਦੀ ਹਾਲਤ ਕਿਹੋ ਜਿਹੀ ਸੀ ?
2. 16ਵੀਂ ਸਦੀ ਦੇ ਆਰੰਭ ਵਿੱਚ ਸਰਕਾਰੀ ਕਰਮਚਾਰੀਆਂ ਦਾ ਆਚਰਨ ਕਿਹੋ ਜਿਹਾ ਸੀ ?
3. 16ਵੀਂ ਸਦੀ ਦੇ ਆਰੰਭ ਵਿੱਚ ਸੁਲਤਾਨ, ਕਾਜ਼ੀ ਅਤੇ ਉਲਮਾਂ ਨਿਆਂ ਕਿਵੇਂ ਕਰਦੇ ਸਨ ?
4. 16ਵੀਂ ਸਦੀ ਦੇ ਆਰੰਭ ਵਿੱਚ ਰਾਜ ਵੱਲੋਂ ਹਿੰਦੂਆਂ ਪ੍ਰਤੀ ਕੀ ਨੀਤੀ ਅਪਣਾਈ ਜਾਂਦੀ ਸੀ ?
5. 16ਵੀਂ ਸਦੀ ਵਿੱਚ ਸ਼ਾਸਕ ਵਰਗ ……………………. ਵਿੱਚ ਆਪਣਾ ਸਮਾਂ ਬਤੀਤ ਕਰਦਾ ਸੀ ।
ਉੱਤਰ-
1. 16ਵੀਂ ਸਦੀ ਦੇ ਆਰੰਭ ਵਿੱਚ, ਪਰਜਾ ਦੀ ਹਾਲਤ ਬਹੁਤ ਤਰਸਯੋਗ ਸੀ ।
2. ਉਸ ਸਮੇਂ ਸਰਕਾਰੀ ਕਰਮਚਾਰੀ ਬਹੁਤ ਭਿਸ਼ਟ ਹੋ ਚੁੱਕੇ ਸਨ ।
3. ਉਸ ਸਮੇਂ ਸੁਲਤਾਨੀ, ਕਾਜ਼ੀ ਅਤੇ ਉਲਮਾ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ ।
4. ਉਸ ਸਮੇਂ ਰਾਜ ਵੱਲੋਂ ਹਿੰਦੂਆਂ ਤੇ ਬਹੁਤ ਅੱਤਿਆਚਾਰ ਕੀਤੇ ਜਾਂਦੇ ਸਨ ।
5. ਜਸ਼ਨਾਂ ।

3. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਵੀ ਬਹੁਤ ਖ਼ਰਾਬ ਸੀ । ਉਸ ਸਮੇਂ ਸਮਾਜ ਹਿੰਦੂ ਤੇ ਮੁਸਲਮਾਨ ਨਾਂ ਦੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ । ਕਿਉਂਕਿ ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ ਇਸ ਲਈ ਉਨ੍ਹਾਂ ਨੂੰ ਸਮਾਜ ਵਿੱਚ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਉਨ੍ਹਾਂ ਨੂੰ ਰਾਜ ਦੇ ਉੱਚ ਅਹੁਦਿਆਂ ‘ਤੇ ਲਗਾਇਆ ਜਾਂਦਾ ਸੀ । ਦੂਜੇ ਪਾਸੇ ਹਿੰਦੂ ਜੋ ਕਿ ਵੱਸੋਂ ਦੇ ਵਧੇਰੇ ਭਾਗ ਨਾਲ ਸੰਬੰਧਿਤ ਸਨ, ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ । ਉਨ੍ਹਾਂ ਨੂੰ ਕਾਫ਼ਰ ਅਤੇ ਜਿੰਮੀ ਕਹਿ ਕੇ ਸੱਦਿਆ ਜਾਂਦਾ ਸੀ । ਉਨ੍ਹਾਂ ਤੋਂ ਜਜ਼ੀਆ ਅਤੇ ਯਾਤਰਾ ਕਰ ਆਦਿ ਬੜੀ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਮੁਸਲਮਾਨ ਹਿੰਦੂਆਂ ‘ਤੇ ਏਨੇ ਅੱਤਿਆਚਾਰ ਕਰਦੇ ਸਨ ਕਿ ਅਨੇਕਾਂ ਹਿੰਦੂ ਮੁਸਲਮਾਨ ਬਣਨ ਲਈ ਮਜਬੂਰ ਹੋ ਗਏ ਸਨ ।

1. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਨੂੰ ਬਹੁਤ ਖ਼ਰਾਬ ਕਿਉਂ ਕਿਹਾ ਜਾਂਦਾ ਸੀ ? 1
2. 16ਵੀਂ ਸਦੀ ਦੇ ਸ਼ੁਰੂ ਵਿੱਚ ਕਿਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ ?
3. ਕਾਫ਼ਰ ਕੌਣ ਸਨ?
4. ਜਜ਼ੀਆ ਕੀ ਸੀ?
5. ਮੁਸਲਮਾਨ …………………….. ਵਰਗ ਨਾਲ ਸੰਬੰਧ ਰੱਖਦੇ ਸਨ ।
ਉੱਤਰ-
1. ਕਿਉਂਕਿ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।
2. ਹਿੰਦੂਆਂ ਨੂੰ ।
3. ਗੈਰ-ਮੁਸਲਮਾਨਾਂ ਨੂੰ ਕਾਫ਼ਰ ਕਿਹਾ ਜਾਂਦਾ ਸੀ ।
4. ਜਜ਼ੀਆ ਹਿੰਦੁਆਂ ਤੋਂ ਲਿਆ ਜਾਣ ਵਾਲਾ ਇੱਕ ਕਰ ਸੀ ।
5. ਸ਼ਾਸਕ ।

PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

4. 16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਉੱਨਤੀ ਨਹੀਂ ਹੋਈ ਸੀ । ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਮਾ, ਮੁੱਲਾਂ ਤੇ ਮੌਲਵੀ ਕਰਦੇ ਸਨ । ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ । ਰਾਜ ਸਰਕਾਰ ਉਨ੍ਹਾਂ ਨੂੰ ਅਨੁਦਾਨ ਦਿੰਦੀ ਸੀ । ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ । ਮਦਰੱਸੇ ਆਮ ਤੌਰ ‘ਤੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ । ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆਂ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ ।

1. 16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਉੱਨਤੀ ਕਿਉਂ ਨਹੀਂ ਹੋਈ ਸੀ ?
2. ਕੀ ਮੌਲਵੀ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ ?
3. ਮੁਸਲਮਾਨਾਂ ਨੂੰ ਮੁੱਢਲੀ ਸਿੱਖਿਆ ਕਿੱਥੇ ਦਿੱਤੀ ਜਾਂਦੀ ਸੀ ?
4. 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਦੀ ਸਿੱਖਿਆ ਲਈ ਪ੍ਰਸਿੱਧ ਇੱਕ ਕੇਂਦਰ ਦਾ ਨਾਂ ਲਿਖੋ ।
5. ਮਦਰੱਸੇ ਆਮ ਤੌਰ ‘ਤੇ ……………………….. ਵਿੱਚ ਹੁੰਦੇ ਸਨ ।
ਉੱਤਰ-
1. ਕਿਉਂਕਿ ਉਸ ਸਮੇਂ ਲੋਕਾਂ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਸਰਕਾਰ ਦੀ ਨਹੀਂ ਹੁੰਦੀ ਸੀ ।
2. ਹਾਂ, ਮੌਲਵੀ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ ।
3. ਮੁਸਲਮਾਨਾਂ ਨੂੰ ਮੁੱਢਲੀ ਸਿੱਖਿਆ ਮਸਜਿਦਾਂ ਅਤੇ ਮਕਤਬਿਆਂ ਵਿੱਚ ਦਿੱਤੀ ਜਾਂਦੀ ਸੀ ।
4. 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਦੀ ਸਿੱਖਿਆ ਦਾ ਇੱਕ ਪ੍ਰਸਿੱਧ ਕੇਂਦਰ ਲਾਹੌਰ ਸੀ ।
5. ਸ਼ਹਿਰਾਂ ।

5. ਸੂਫ਼ੀ ਮਤ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਬਹੁਤ ਹਰਮਨ-ਪਿਆਰਾ ਸੀ । ਸੂਫ਼ੀ ਨੇਤਾ ਸ਼ੇਖ਼ ਜਾਂ ਪੀਰ ਦੇ ਨਾਂ ਨਾਲ ਜਾਣੇ ਜਾਂਦੇ ਸਨ । ਉਹ ਇੱਕ ਅੱਲਾ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਅੱਲਾਂ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਅਨੁਸਾਰ ਅੱਲ੍ਹਾ ਸਰਬ ਸ਼ਕਤੀਮਾਨ ਹੈ ਤੇ ਉਹ ਹਰ ਜਗ੍ਹਾ ਮੌਜੂਦ ਹੈ । ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਉਹ ਪ੍ਰੇਮ ਭਾਵਨਾ ਉੱਤੇ ਜ਼ੋਰ ਦਿੰਦੇ ਸਨ । ਉਹ ਧਰਮ ਦੇ ਬਾਹਰੀ ਦਿਖਾਵਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਅੱਲਾ ਨੂੰ ਪ੍ਰਾਪਤ ਕਰਨ ਲਈ ਉਹ ਪੀਰ ਜਾਂ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਸਮਝਦੇ ਸਨ ।ਉਹ ਸੰਗੀਤ ਵਿੱਚ ਵੀ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਕੱਵਾਲੀ ਗਾਉਣ ਦੀ ਪ੍ਰਥਾ ਚਲਾਈ । ਉਹ ਮਨੁੱਖਾਂ ਦੀ ਸੇਵਾ ਕਰਨੀ ਆਪਣਾ ਜ਼ਰੂਰੀ ਕਰਤੱਵ ਸਮਝਦੇ ਸਨ । ਉਨ੍ਹਾਂ ਦਾ ਜਾਤ-ਪਾਤ ਵਿੱਚ ਕੋਈ ਵਿਸ਼ਵਾਸ ਨਹੀਂ ਸੀ । ਉਹ ਦੂਸਰੇ ਧਰਮਾਂ ਦਾ ਸਤਿਕਾਰ ਕਰਦੇ ਸਨ ।

1. ਸੂਫ਼ੀ ਮਤ ਕਿਸ ਧਰਮ ਨਾਲ ਸੰਬੰਧਿਤ ਸੀ ?
2. ਸੂਫ਼ੀ ਸ਼ੇਖ ਹੋਰ ਕਿਸ ਨਾਂ ਨਾਲ ਜਾਣੇ ਜਾਂਦੇ ਸਨ ?
3. ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ ?
4. ਸੂਫ਼ੀ ਮਤ ਦਾ ਕੋਈ ਇੱਕ ਸਿਧਾਤ ਲਿਖੋ ।
5. ਅੱਲਾ ਨੂੰ ਪ੍ਰਾਪਤ ਕਰਨ ਲਈ ਸੁਫ਼ੀ ਕਿਸ ਦਾ ਹੋਣਾ ਜ਼ਰੂਰੀ ਸਮਝਦੇ ਸਨ ?
(i) ਪੀਰ
(ii) ਕੱਵਾਲੀ
(iii) ਦਰਗਾਹ
(iv) ਉੱਪਰ ਲਿਖੇ ਸਾਰੇ ।
ਉੱਤਰ-
1. ਸੂਫ਼ੀ ਮਤ ਇਸਲਾਮ ਧਰਮ ਨਾਲ ਸੰਬੰਧਿਤ ਸੀ ।
2. ਸੂਫ਼ੀ ਸ਼ੇਖ ‘ਪੀਰ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ ।
3. ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਤਸਵੁਫ਼ ਕਿਹਾ ਜਾਂਦਾ ਸੀ ।
4. ਉਹ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਹਨ ।
5. ਪੀਰ ।