Punjab State Board PSEB 3rd Class Punjabi Book Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ Textbook Exercise Questions, and Answers.
PSEB Solutions for Class 3 Punjabi Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ
Punjabi Guide for Class 3 PSEB ਸੀ ਹਰਿਮੰਦਰ ਸਾਹਿਬ ਦੇ ਦਰਸ਼ਨ Textbook Questions and Answers
ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਸ੍ਰੀ ਹਰਿਮੰਦਰ ਸਾਹਿਬ ਦਾ ਰੰਗ ਕਿਹੋ-ਜਿਹਾ ਹੈ ?
ਉੱਤਰ-
ਸੁਨਹਿਰੀ ।
ਪ੍ਰਸ਼ਨ 2.
ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ਸੀ ?
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ ।
ਪ੍ਰਸ਼ਨ 3.
ਪੰਗਤ ਵਿੱਚ ਬੈਠ ਕੇ ਉਹਨਾਂ ਨੇ ਕੀ ਛਕਿਆ ?
ਉੱਤਰ-
ਲੰਗਰ |
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (ਦੀ ਦਾ ਨਿਸ਼ਾਨ ਲਾਓ
(ੳ) ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਕਿਹੜੇ ਗੁਰੂ ਸਾਹਿਬ ਜੀ ਨੇ ਵਸਾਇਆ ਸੀ :
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਰਾਮਦਾਸ ਜੀ
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ
(ਅ) ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਿੰਨੇ ਦਰਵਾਜ਼ੇ ਹਨ ?
ਦੋ
ਤਿੰਨ
ਚਾਰ
ਉੱਤਰ-
ਚਾਰ
ਸ੍ਰੀ ਹਰਿਮੰਦਰ ਸਾਹਿਬ ਜੀ ਉੱਤੇ ਸੋਨਾ ਚੜ੍ਹਾਉਣ ਦਾ ਕੰਮ ਕਿਸ ਨੇ ਕਰਵਾਇਆ ਸੀ ?
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਰਾਮਦਾਸ ਜੀ
ਮਹਾਰਾਜਾ ਰਣਜੀਤ ਸਿੰਘ ਜੀ
ਉੱਤਰ-
ਮਹਾਰਾਜਾ ਰਣਜੀਤ ਸਿੰਘ ਜੀ
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲੀ ਵਾਰ ਕਦੋਂ ਕੀਤਾ ਗਿਆ ?
1469 ਈਸਵੀ
1666 ਈਸਵੀ
1604 ਈਸਵੀ
ਉੱਤਰ-
1604 ਈਸਵੀ |
ਪ੍ਰਸ਼ਨ 2.
ਸ੍ਰੀ ਹਰਿਮੰਦਰ ਸਾਹਿਬ ਕਿਸ ਸ਼ਹਿਰ ਵਿਚ ਸਥਿਤ ਹੈ ?
ਉੱਤਰ-
ਅੰਮ੍ਰਿਤਸਰ ਵਿਚ ।
ਪ੍ਰਸ਼ਨ 3.
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ ?
ਉੱਤਰ-
ਸਾਈਂ ਮੀਆਂ ਮੀਰ ਜੀ ਨੇ |
ਪ੍ਰਸ਼ਨ 4.
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਗੰਬੀ ਕੌਣ ਸਨ ?
ਉੱਤਰ-
ਬਾਬਾ ਬੁੱਢਾ ਜੀ ।
ਪ੍ਰਸ਼ਨ 5.
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਦਾ ਕੀ ਅਰਥ ਹੈ ?
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਦਾ ਅਰਥ ਹੈ ਕਿ ਇਹ ਸਥਾਨ ਸਾਰਿਆਂ ਦਾ ਸਾਂਝਾ ਹੈ |
ਪ੍ਰਸ਼ਨ 6.
ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸੋਨਾ ਮੜਿਆ ਹੋਣ ਕਰਕੇ ।
ਪ੍ਰਸ਼ਨ 7.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ੳ) ਇਹ ਨਗਰ ਚੌਥੇ ਗੁਰੂ, ………………………………… ਨੇ ਵਸਾਇਆ ਸੀ । (ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ)
ਉੱਤਰ-
ਇਹ ਨਗਰ ਚੌਥੇ ਗੁਰੂ, ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ।
(ਅ) ਸ੍ਰੀ ਹਰਿਮੰਦਰ ਸਾਹਿਬ ਦੇ ………………………………… ਦਰਵਾਜ਼ੇ ਹਨ ! (ਚਾਰ, ਦੋ)
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ।
(ੲ) ਸ੍ਰੀ ਹਰਿਮੰਦਰ ਸਾਹਿਬ ਉੱਤੇ …………………………… ਪੱਤਰੇ ਚੜ੍ਹੇ ਹੋਏ ਹਨ । (ਚਾਂਦੀ ਦੇ, ਸੁਨਹਿਰੀ)
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਉੱਤੇ ਸੁਨਹਿਰੀ ਪੱਤਰੇ ਹੈ ਚੜੇ ਹੋਏ ਹਨ ।
(ਸ) ਲੰਗਰ ਹਾਲ ਵਿਚ ………………………… ਬਣਾਉਣ ਵਾਲੀ ਮਸ਼ੀਨ ਹੈ । (ਦਾਲ, ਪਰਸ਼ਾਦੇ)
ਉੱਤਰ-
ਲੰਗਰ ਹਾਲ ਵਿਚ ਪਰਸ਼ਾਦੇ ਬਣਾਉਣ ਵਾਲੀ ਤੇ ਮਸ਼ੀਨ ਹੈ !
(ਹ) ਸਰੋਵਰ ਦੇ ਪਾਣੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਪਰਛਾਵਾਂ ………………………… ਕਰ ਰਿਹਾ ਸੀ । (ਝਿਲਮਿਲ-ਝਿਲਮਿਲ, ਹਿਲ-ਮਿਲ )
ਉੱਤਰ-
ਸਰੋਵਰ ਦੇ ਪਾਣੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਪਰਛਾਵਾਂ ਝਿਲਮਿਲ-ਝਿਲਮਿਲ ਕਰ ਰਿਹਾ ਸੀ ।
ਪ੍ਰਸ਼ਨ 8.
ਢੁੱਕਵੇਂ ਮਿਲਾਨ ਕਰੋ :
ਉੱਤਰ –
ਸਰਾਂ |
ਮੁਸਾਫ਼ਰਾਂ ਦੇ ਰਹਿਣ ਦੀ ਥਾਂ |
ਜਲ |
ਪਾਣੀ |
ਛਬੀਲ਼ |
ਮੁਫ਼ਤ ਪਾਣੀ ਪਿਲਾਉਣ ਦੀ ਥਾਂ |
ਪੰਗਤ |
ਕਤਾਰ |
ਖੂਬਸੂਰਤ |
ਸੋਹਣਾ |
ਦਿਸ਼ |
ਨਜ਼ਾਰਾ |
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਦਰਸ਼ਨ, ਰਿਸ਼ਤੇਦਾਰ, ਯਾਤਰੀ, ਸਥਾਨ, ਨਗਰ, ਛਬੀਲ, ਦ੍ਰਿਸ਼, ਪੰਗਤ, ਇਮਾਰਤ, ਲੰਗਰ, ਜਲ, ਗੁਰੂ, ਅੰਮ੍ਰਿਤਸਰ, ਸਰੋਵਰ, ਮਸ਼ੀਨ, ਖੂਬਸੂਰਤ ।
ਉੱਤਰ-
- ਦਰਸ਼ਨ (ਦੇਖਣਾ)-ਅਸੀਂ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ।
- ਰਿਸ਼ਤੇਦਾਰ (ਸਾਕ-ਸੰਬੰਧੀ)-ਇਸ ਸ਼ਹਿਰ ਵਿਚ ਸਾਡਾ ਕੋਈ ਰਿਸ਼ਤੇਦਾਰ ਨਹੀਂ ਰਹਿੰਦਾ ।
- ਯਾਤਰੀ ਯਾਤਰਾ ਕਰਨ ਵਾਲਾ)-ਬਹੁਤ ਸਾਰੇ ਯਾਤਰੀ ਸਰਾਂ ਵਿਚ ਠਹਿਰੇ ਹੋਏ ਹਨ ।
- ਸਥਾਨ (ਥਾਂ)-ਸ਼ਿਮਲਾ ਇਕ ਖੂਬਸੂਰਤ ਪਹਾੜੀ ਸਥਾਨ ਹੈ ।
- ਨਗਰ (ਸ਼ਹਿਰ)-ਜਲੰਧਰ ਦੁਆਬੇ ਦਾ ਇਕ ਪ੍ਰਸਿੱਧ ਨਗਰ ਹੈ ।
- ਛਬੀਲ ਮੁਫ਼ਤ ਪਾਣੀ ਪਿਲਾਉਣ ਵਾਲੀ ਥਾਂ)- ਯਾਤਰੀ ਠੰਢੇ ਪਾਣੀ ਦੀ ਛਬੀਲ ਉੱਤੇ ਪਾਣੀ ਪੀ ਰਹੇ ਸਨ |
- (ਦ੍ਰਿਸ਼ ਨਜ਼ਾਰਾ)-ਪਹਾੜੀ ਦ੍ਰਿਸ਼ ਬਹੁਤ ਸੁੰਦਰ ਹੈ ।
- ਪੰਗਤ (ਕਤਾਰ)-ਅਸੀਂ ਪੰਗਤ ਵਿਚ ਬਹਿ ਕੇ ਲੰਗਰ ਛਕਿਆ !
- ਇਮਾਰਤ ਮਕਾਨ)-ਇਹ ਇਮਾਰਤ ਬਹੁਤ ਵੱਡੀ ਹੈ ।
- (ਲੰਗਰ ਖਾਣਾ)-ਸਾਰੀ ਸੰਗਤ ਪੰਗਤ ਵਿਚ ਬਹਿ ਕੇ ਲੰਗਰ ਛਕ ਰਹੀ ਹੈ ।
- (ਜਲ ਪਾਣੀ)-ਅਸੀਂ ਸਰੋਵਰ ਦੇ ਪਵਿੱਤਰ ਜਲ ਵਿਚ ਇਸ਼ਨਾਨ ਕੀਤਾ ।
- ਗੁਰੂ (ਸਿੱਖਿਆ ਦੇਣ ਵਾਲਾ)-ਗੁਰੂ ਨਾਨਕ | ਦੇਵ ਜੀ ਸਿੱਖ ਧਰਮ ਦੇ ਬਾਨੀ ਸਨ ।
- ਅੰਮ੍ਰਿਤਸਰ (ਇਕ ਸ਼ਹਿਰ)-ਅੰਮ੍ਰਿਤਸਰ ਸਿੱਖਾਂ ਦਾ ਪਵਿੱਤਰ ਨਗਰ ਹੈ । ‘
- ਸਰੋਵਰ (ਤਲਾਬ)-ਅਸੀਂ ਸਰੋਵਰ ਦੇ ਜਲ ਵਿਚ ਇਸ਼ਨਾਨ ਕੀਤਾ ।
- ਮਸ਼ੀਨ (ਯੰਤਰ)-ਲੰਗਰ ਵਿਚ ਮਸ਼ੀਨ ਫੁਲਕੇ ਬਣਾ ਰਹੀ ਹੈ ।
- ਖੂਬਸੂਰਤ (ਸੁੰਦਰ)-ਤਾਜ ਮਹੱਲ ਖੂਬਸੂਰਤ ਇਮਾਰਤ ਹੈ ।
(iii) ਪੜੋ, ਸਮਝੋ ਤੇ ਉੱਤਰ ਦਿਓ ‘ ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਮਾਤਾ ਜੀ ਇਹ ਤੁਸੀਂ ਕੀ ਕਿਹਾ ?” ਮਾਤਾ ਜੀ ਦੱਸਣ ਲੱਗੇ, “ਪੁੱਤਰ ! ਇਹ ਨਗਰ ਚੌਥੇ ਗੁਰੂ, ਗੁਰੂ ਰਾਮਦਾਸ ਜੀ ਨੇ ਵਸਾਇਆ ਸੀ । ਇਸ ਨੂੰ ਚੱਕ ਗੁਰੂ ਰਾਮਦਾਸ ਵੀ ਕਹਿੰਦੇ ਸਨ ।’’ ਫਿਰ ਪਿਤਾ ਜੀ ਦੱਸਣ ਲੱਗੇ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਿੱਖਾਂ ਦੇ | ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ | ਮੀਰ ਤੋਂ ਰਖਵਾਈ ਸੀ ! ਇਸ ਉੱਤੇ ਸੁਨਹਿਰੀ ਪੱਤਰੇ | ਚੜੇ ਹੋਏ ਹਨ ਤੇ ਇਸ ਕਰਕੇ ਇਸ ਨੂੰ “ਗੋਲਡਨ ਟੈਂਪਲ’ ਵੀ ਕਹਿੰਦੇ ਹਨ । ਇਸ ਉੱਤੇ ਸੋਨਾ ਚੜ੍ਹਾਉਣ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ | ਸੀ । ਇੱਥੇ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ । ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ । ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ, ਚਾਰੇ ਦਿਸ਼ਾਵਾਂ ਵੱਲ ਖੁੱਲ੍ਹਦੇ ਹਨ । ਇਸ ਦਾ ਅਰਥ ਹੈ ਕਿ ਇਹ ਸਥਾਨ ਸਾਰਿਆਂ ਲਈ ਹੈ ।
ਪ੍ਰਸ਼ਨ-
1. ਚੌਥੇ ਗੁਰੂ ਰਾਮਦਾਸ ਜੀ ਨੇ ਕਿਹੜਾ | ਨਗਰ ਵਸਾਇਆ ਸੀ ?
2. ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ ?
3. ਸ੍ਰੀ ਹਰਿਮੰਦਰ ਸਾਹਿਬ ਉੱਤੇ ਕਾਹਦੇ ਪੱਤਰੇ ਬੜੇ ਹੋਏ ਹਨ ?
4. ਸ੍ਰੀ ਹਰਿਮੰਦਰ ਸਾਹਿਬ ਦਾ ਹੋਰ ਕਿਹੜਾ | ਨਾਂ ਪ੍ਰਚਲਿਤ ਹੈ ? :
5. ਸ੍ਰੀ ਹਰਿਮੰਦਰ ਸਾਹਿਬ ਉੱਤੇ ਸੋਨਾ । ਚੜ੍ਹਾਉਣ ਦਾ ਕੰਮ ਕਿਸ ਨੇ ਕਰਵਾਇਆ ਸੀ ?
6. ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੋਂ ਕੀਤਾ ਗਿਆ ਸੀ ?
7. ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਗ੍ਰੰਥੀ ਕੌਣ ਸਨ ?
8. ਸ੍ਰੀ ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਕਿਸ ਪਾਸੇ ਵੱਲ ਖੁੱਲ੍ਹਦੇ ਹਨ ?
ਉੱਤਰ-
1. ਚੱਕ ਗੁਰੂ ਰਾਮਦਾਸ ਸ੍ਰੀ ਅੰਮ੍ਰਿਤਸਰ) |
2. ਸਾਈਂ ਮੀਆਂ ਮੀਰ ਜੀ ਨੇ ।
3. ਸੋਨੇ ਦੇ ।
4. ਗੋਲਡਨ ਟੈਂਪਲ |
5. ਮਹਾਰਾਜਾ ਰਣਜੀਤ ਸਿੰਘ ਨੇ ।
6. 1604 ਈ: ਵਿਚ ।
7. ਬਾਬਾ ਬੁੱਢਾ ਜੀ ।
8. ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਚਹੁੰਆਂ ਦਿਸ਼ਾਵਾਂ ਵਲ ਖੁੱਲ੍ਹਦੇ ਹਨ ।
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-
ਪ੍ਰਸ਼ਨ 1.
ਮਾਤਾ ਜੀ ਕੀ ਵੇਖ ਰਹੇ ਸਨ ?
ਉੱਤਰ-
ਟੈਲੀਵੀਜ਼ਨ (✓) ।
ਪ੍ਰਸ਼ਨ 2.
ਟੈਲੀਵੀਜ਼ਨ ਉੱਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਕੀ ਆ ਰਿਹਾ ਸੀ ?
ਉੱਤਰ-
ਕੀਰਤਨ (✓) ।
ਪ੍ਰਸ਼ਨ 3.
ਸ੍ਰੀ ਹਰਿਮੰਦਰ ਸਾਹਿਬ ਵਿਚ ਯਾਤਰੀਆਂ ਦੇ ਠਹਿਰਨ ਲਈ ਕੀ ਬਣਿਆ ਹੋਇਆ ਹੈ ? .
ਉੱਤਰ-
ਸਰਾਵਾਂ (✓) ।
ਪ੍ਰਸ਼ਨ 4.
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਕਿਸ ਦੇ ਮੂੰਹੋਂ “ਧੰਨ ਗੁਰੂ ਰਾਮਦਾਸ ਜੀ ਨਿਕਲ ਰਿਹਾ ਸੀ ?
ਉੱਤਰ-
ਮਾਤਾ ਜੀ (✓) ।
ਪ੍ਰਸ਼ਨ 5.
ਸ੍ਰੀ ਅੰਮ੍ਰਿਤਸਰ ਕਿਸ ਨੇ ਵਸਾਇਆ ਸੀ ? .
ਉੱਤਰ-
ਗੁਰੂ ਰਾਮਦਾਸ ਜੀ ਨੇ (✓) ।
ਪ੍ਰਸ਼ਨ 6.
ਸ੍ਰੀ ਅੰਮ੍ਰਿਤਸਰ ਦਾ ਹੋਰ ਨਾਂ ਕੀ ਰਿਹਾ ਹੈ ?
ਉੱਤਰ-
ਚੱਕ ਗੁਰੂ ਰਾਮਦਾਸ (✓) |
ਪ੍ਰਸ਼ਨ 7.
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ ?
ਉੱਤਰ-
ਸਾਈਂ ਮੀਆਂ ਮੀਰ ਜੀ ਨੇ (✓) ।
ਪ੍ਰਸ਼ਨ 8.
ਸ੍ਰੀ ਹਰਿਮੰਦਰ ਸਾਹਿਬ ਕਿਸ ਗੁਰੂ ਸਾਹਿਬ ਨੇ ਬਣਵਾਇਆ ਸੀ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ (✓) ।
ਪ੍ਰਸ਼ਨ 9.
ਸ੍ਰੀ ਹਰਿਮੰਦਰ ਸਾਹਿਬ ਉੱਤੇ ਸੋਨਾ ਚੜ੍ਹਾਉਣ ਦਾ ਕੰਮ ਕਿਸ ਨੇ ਕੀਤਾ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ (✓) ।
ਪ੍ਰਸ਼ਨ 10.
ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੋਂ ਕੀਤਾ ਗਿਆ ?
ਉੱਤਰ-
1604 ਈ: (✓) ।
ਪ੍ਰਸ਼ਨ 11.
ਸ੍ਰੀ ਹਰਿਮੰਦਰ ਸਾਹਿਬ ਵਿਚ ਪਹਿਲੇ ਥੀ ਕੌਣ ਸਨ ?
ਉੱਤਰ-
ਬਾਬਾ ਬੁੱਢਾ ਜੀ (✓) ।
ਪ੍ਰਸ਼ਨ 12.
ਪਰਕਰਮਾ ਦੇ ਕੀ ਅਰਥ ਹਨ ?
ਉੱਤਰ-
ਚਾਰੇ ਪਾਸੇ ਘੁੰਮਣ ਵਾਲਾ ਰਸਤਾ ਵੀ (✓) ।
ਪ੍ਰਸ਼ਨ 13.
ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਸ ਦਿਸ਼ਾ ਵਲ ਖੁੱਲ੍ਹਦੇ ਹਨ ?
ਉੱਤਰ-
ਚੌਹਾਂ ਦਿਸ਼ਾਵਾਂ ਵਲ (✓) ।
ਪ੍ਰਸ਼ਨ 14.
ਪਰਿਕਰਮਾ ਵਿਚ ਕਿਸ ਸ਼ਹੀਦ ਦੀ ਯਾਦਗਾਰ ਬਣੀ ਹੋਈ ਹੈ ?
ਉੱਤਰ-
ਬਾਬਾ ਦੀਪ ਸਿੰਘ ਜੀ (✓) ।
ਪ੍ਰਸ਼ਨ 15.
ਦਰਸ਼ਨੀ ਡਿਉੜੀ ਤੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਕੀ ਬਣਿਆ ਹੋਇਆ ਹੈ ?
ਉੱਤਰ-
ਪੁਲ (✓) ।
ਪ੍ਰਸ਼ਨ 16.
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਕੀ ਮੜਿਆ ਹੋਇਆ ਹੈ ?
ਉੱਤਰ-
ਸੋਨਾ (✓) ।
ਪ੍ਰਸ਼ਨ 17.
ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕੀ ਸਥਿਤ ਹੈ ?
ਉੱਤਰ-
ਸੀ ਅਕਾਲ ਤਖ਼ਤ ਸਾਹਿਬ (✓) ।
ਪ੍ਰਸ਼ਨ 18.
ਪਰਸ਼ਾਦੇ ਬਣਾਉਣ ਦੀ ਮਸ਼ੀਨ ਕਿੱਥੇ ਹੈ ?
ਉੱਤਰ-
ਲੰਗਰ ਹਾਲ ਵਿਚ (✓) ।
ਪ੍ਰਸ਼ਨ 19.
ਸ੍ਰੀ ਹਰਿਮੰਦਰ ਸਾਹਿਬ ਵਿਚ ਸਭ ਤੋਂ ਵੱਧ ਰੌਣਕ ਕਦੋਂ ਹੁੰਦੀ ਹੈ ?
ਉੱਤਰ-
ਦੀਵਾਲੀ ਦੇ ਦਿਨ (✓) ।
ਪ੍ਰਸ਼ਨ 20.
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲੇਖ ਹੈ ਜਾਂ ਕਹਾਣੀ ?
ਉੱਤਰ-ਲੇਖ (✓). ।
(v) ਅਧਿਆਪਕ ਲਈ
ਪ੍ਰਸ਼ਨ-ਬੋਲ-ਲਿਖਤ : (ਅਧਿਆਪਕ ਪਾਠ ਵਿਚੋਂ ਵਾਕਾਂ ਦੀ ਚੋਣ ਕਰ ਕੇ ਬੋਲੇ ਅਤੇ ਬੱਚਿਆਂ ਨੂੰ ਲਿਖਣ ਲਈ ਕਹੇ ।)
1. ਮਾਤਾ ਜੀ ਟੈਲੀਵਿਜ਼ਨ ਦੇਖ ਰਹੇ ਸਨ ।
2. ਪਿਤਾ ਜੀ ਨੇ ਮਾਤਾ ਜੀ ਦੀ ਹਾਂ ਵਿਚ ਹਾਂ ਮਿਲਾਈ ॥
3. ਅਗਲੇ ਦਿਨ ਅਸੀਂ ਬੱਸ ਰਾਹੀਂ ਸ੍ਰੀ ਅੰਮ੍ਰਿਤਸਰ . ਪਹੁੰਚ ਗਏ ।
4. ਫਿਰ ਅਸੀਂ ਸਰੋਵਰ ਵਿਚ ਇਸ਼ਨਾਨ ਕੀਤਾ ।
5. ਦੀਵਾਰਾਂ ਵਿਚ ਕੀਮਤੀ ਪੱਥਰ ਜੜੇ ਹੋਏ ਹਨ ।
ਉੱਤਰ-
(ਨੋਟ-ਅਧਿਆਪਕ ਵਿਦਿਆਰਥੀਆਂ ਨੂੰ ਆਪ ਹੀ ਬੋਲ ਕੇ ਲਿਖਾਉਣ )
ਸੀ ਹਰਿਮੰਦਰ ਸਾਹਿਬ ਦੇ ਦਰਸ਼ਨ Summary & Translation in punjabi
(ਪਾਠ-ਅਭਿਆਸ ਪ੍ਰਸ਼ਨ-ਉੱਤਰ )
ਅਰਥ : |
ਸ਼ਬਦ |
ਦਰਸ਼ਨ : |
ਕਿਸੇ ਪਵਿੱਤਰ ਚੀਜ਼ ਜਾਂ ਮਹਾਨ ਵਿਅਕਤੀ ਨੂੰ ਦੇਖਣਾ । |
ਰਿਸ਼ਤੇਦਾਰ : |
ਸਾਕ-ਸੰਬੰਧੀ । |
ਯਾਤਰੀਆਂ : |
ਮੁਸਾਫ਼ਰਾਂ । |
ਸਰਾਵਾਂ : |
ਮੁਸਾਫ਼ਰਾਂ ਦੇ ਰਹਿਣ ਦੀ ਥਾਂ । |
ਸੁਨਹਿਰੀ : |
ਸੋਨੇ ਵਰਗਾ । |
ਝਿਲਮਿਲ-ਝਿਲਮਿਲ ਕਰਨਾ : |
ਚਮਕਾਰੇ ਮਾਰਨਾ । |
ਨਗਰ ਸਾਈਂ ਮੀਆਂ: |
ਸ਼ਹਿਰ |
ਮੀਗ |
ਇਕ ਮੁਸਲਮਾਨ ਫ਼ਕੀਰ । |
ਪਰਕਾਸ਼ : |
ਸਥਾਪਨਾ । |
ਸਥਾਨ : |
ਥਾਂ । |
ਦੁੱਖ ਭੰਜਨੀ ਬੇਰੀ: |
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਇਕ ਕੰਢੇ ਉੱਤੇ ਲੱਗੀ ਪੁਰਾਤਨ ਬੇਰੀ,ਜਿਸ ਹੇਠ ਇਸ਼ਨਾਨ ਕਰਨ ਨਾਲ ਸਾਰੇ ਰੋਗ-ਦੁੱਖ ਦੂਰ ਹੋ ਜਾਂਦੇ ਹਨ । |
ਪਰਕਰਮਾ : |
ਸ੍ਰੀ ਹਰਿਮੰਦਰ ਸਾਹਿਬ ਦੇ ਸਰੇਵਰ ਦਅਾਲੇ ਯਾਤਗੀ ਆਂ ਦੇ ਪੈਦਲ ਘੁੰਮਣ ਲਈ ਬਣਿਆ ਰਸਤਾ । |
ਛਬੀਲ: |
ਸੰਗਤ ਜਾਂ ਯਾਤਰੀਆਂ ਦੇ ਪੀਣ ਵਾਲੇ ਪਾਣੀ ਦਾ ਖੁੱਲ੍ਹਾ ਤੇ ਮੁਫ਼ਤ ਪ੍ਰਬੰਧ । |
ਉੱਕਰੇ: |
ਪੱਥਰਾਂ ਨੂੰ ਖੋਦ ਕੇ ਬਣਾਏ ਹੋਏ । |
ਅਜਾਇਬ-ਘਰ : |
ਉਹ ਜਿੱਥੇ ਪੁਰਾਤਨ ਲੋਕਾਂ ਤੇ ਇਤਿਹਾਸ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਤੇ ਤਸਵੀਰਾਂ ਸੰਭਾਲੀਆਂ ਹੋਣ । |
ਦ੍ਰਿਸ਼ : |
ਨਜ਼ਾਰਾ । |
ਪਰਸ਼ਾਦੇ: |
ਰੋਟੀਆਂ । |
ਪੰਗਤ : |
ਕਤਾਰ । |