Punjab State Board PSEB 4th Class Punjabi Book Solutions Punjabi Grammar ਵਿਆਕਰਨ Exercise Questions and Answers.
PSEB 4th Class Hindi Punjabi Grammar ਵਿਆਕਰਨ
ਨਾਂਵ
ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ਉੱਤਰ:
ਨਾਂਵ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਰਾਹੀਂ ਅਸੀਂ ਮਨੁੱਖਾਂ, ਥਾਂਵਾਂ ਤੇ ਚੀਜ਼ਾਂ ਦੇ ਨਾਂ ਲੈਂਦੇ ਹਨ, ਜਿਵੇਂ ਮੁੰਡਾ, ਕੁੜੀ, ਚਿੜੀ, ਕਾਂ, ਪਿੰਡ, ਘੋੜਾ, ਦਰਿਆ, ਮਨਜੀਤ, ਦਿੱਲੀ, ਜਲੰਧਰ, ਸਤਲੁਜ, ਸੂਰਜ, ਚੰਦ, ਸੋਨਾ, ਮਿੱਟੀ, ਕਣਕ ਆਦਿ ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ । ਉਨ੍ਹਾਂ ਦੀ ਕਿਸਮ ਵੀ ਦੱਸੋ
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ।
(ਈ) ਨੇਕੀ ਦਾ ਫਲ ਮਿੱਠਾ ਹੁੰਦਾ ਹੈ ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ ।
(ਹ) ਬਜ਼ਾਰ ਜਾਓ ਤੇ ਸਰੋਂ ਦਾ ਤੇਲ ਲਿਆਓ ।
ਉੱਤਰ:
(ੳ) ਸ਼ੇਰ, ਜੰਗਲ, ਰਾਜਾ ।
(ਆ) ਚੀਜ਼, ਸੋਨਾ ।
(ਬ) ਨੇਕੀ, ਫਲ ।
(ਸ) ਜਮਾਤ, ਵਿਦਿਆਰਥੀ ।
(ਹ) ਬਜ਼ਾਰ, ਸਰੋਂ, ਤੇਲ ।
ਲਿੰਗ
ਪ੍ਰਸ਼ਨ 3.
ਲਿੰਗ ਕੀ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਇਨ੍ਹਾਂ ਦੇ ਨਾਂ ਅਤੇ ਲੱਛਣ ਦੱਸੋ ।
ਉੱਤਰ:
ਲਿੰਗ ਕੀ ਹੈ ?-ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ ।
(ਉ) ਪੁਲਿੰਗ-ਜਿਹੜੇ ਸ਼ਬਦ ਪੁਰਖਵਾਚਕ (ਨਰ) ਭਾਵ ਨੂੰ ਪ੍ਰਗਟ ਕਰਨ, ਉਹ “ਪੁਲਿੰਗ ਹੁੰਦੇ ਹਨ ; ਜਿਵੇਂ-ਮੁੰਡਾ, ਆਦਮੀ, ਚਿੜਾ, ਕਬੂਤਰ, ਬਿੱਲਾ, ਮਾਸੜ, ਚਾਚਾ, ਭਰਾ, ਗਧਾ, ਪਹਾੜ ਆਦਿ ।
(ਅ) ਇਸਤਰੀ ਲਿੰਗ-ਜਿਹੜੇ ਸ਼ਬਦ ਇਸਤਰੀਵਾਚਕ ਮਦੀਨ ਭਾਵ ਨੂੰ ਪ੍ਰਗਟ ਕਰਨ, ਉਹ “ਇਸਤਰੀ ਲਿੰਗ ਹੁੰਦੇ ਹਨ , ਜਿਵੇਂ-ਕੁੜੀ, ਤੀਵੀਂ, ਘੋੜੀ, ਚਿੜੀ, ਕਬੂਤਰੀ, ਬਿੱਲੀ, ਮਾਸੀ, ਚਾਚੀ, ਭੈਣ, ਧੀ, ਪਹਾੜੀ, ਗੱਡੀ, ਛਤਰੀ ।
ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ
ਪੁਲਿੰਗ – ਇਸਤਰੀ ਲਿੰਗ
ਕਬੂਤਰ – ਕਬੂਤਰੀ
ਬਾਂਦਰ – ਬਾਂਦਰੀ
ਬਾਹਮਣ – ਬਾਹਮਣੀ
ਘੁਮਿਆਰ – ਘੁਮਿਆਰੀ
ਹਿਰਨ – ਹਿਰਨੀ
ਠੇਕੇਦਾਰ – ਠੇਕੇਦਾਰਨੀ
ਬਾਜ਼ੀਗਰ – ਬਾਜ਼ੀਗਰਨੀ
ਮੋਰ – ਮੋਰਨੀ
ਸਰਾਫ਼ – ਸਰਾਫ਼ਣੀ
ਰਿੱਛ – ਗਿੱਛਣੀ
ਸੱਪ – ਸੱਪਣੀ
ਮਹੰਤ – ਮਹੰਤਣੀ
ਕੁੜਮ – ਕੁੜਮਣੀ
ਪਾਠਕ – ਪਾਠਕਾ
ਲੇਖਕ – ਲੇਖਕਾ
ਉਪਦੇਸ਼ਕ – ਉਪਦੇਸ਼ਕਾ
ਮਾਸਟਰ – ਮਾਸਟਰਾਣੀ
ਪ੍ਰੋਫ਼ੈਸਰ – ਪ੍ਰੋਫ਼ੈਸਰਾਣੀ
ਮੁਗ਼ਲ – ਮੁਗਲਾਣੀ
ਬਾਲ – ਬਾਲੜੀ
ਖੰਭ – ਖੰਭੜੀ
ਸੂਤ – ਸੂਤੜੀ
ਮਾਮਾ – ਮਾਮੀ
ਭੁੱਖਾ – ਭੁੱਖੀ
ਪਠੋਰਾ – ਪਠੋਰੀ
ਕਿਰਲਾ – ਕਿਰਲੀ
ਝੋਟਾ – ਮੱਝ, ਝੋਟੀ
ਦੇਵਤਾ – ਦੇਵੀ
ਮੱਛ – ਮੱਛੀ
ਪਹਾੜ – ਪਹਾੜੀ
ਗਲਾਸ – ਗਲਾਸੀ
ਬੱਦਲ – ਬੱਦਲੀ
ਨੰਬਰਦਾਰ – ਨੰਬਰਦਾਰਨੀ
ਸ਼ੇਰ – ਸ਼ੇਰਨੀ
ਊਠ – ਊਠਣੀ
ਵਕੀਲ – ਵਕੀਲਣੀ
ਸ਼ਾਹ – ਸ਼ਾਹਣੀ
ਰਾਗ – ਰਾਗਣੀ
ਉਸਤਾਦ – ਉਸਤਾਦਣੀ
ਬਿੱਲਾ – ਬਿੱਲੀ
ਅਧਿਆਪਕ – ਅਧਿਆਪਕਾ
ਸੇਵਕ – ਸੇਵਕਾ
ਦਿਓਰ – ਦਿਓਰਾਣੀ
ਜੇਟ – ਜਿਠਾਣੀ
ਪ੍ਰੋਹਤ – ਪ੍ਰੋਹਤਾਣੀ
ਢੋਲ – ਢੋਲਕੀ
ਢੋਲ – ਡੋਲਕੀ
ਚੰਮ – ਚਮੜੀ
ਦਾਦਾ – ਦਾਦੀ
ਵੱਛੀ – ਕੁੱਤਾ
ਕੁੱਤੀ – ਘੋੜੀ
ਘੋੜਾ – ਘੋੜੀ
ਖੋਤਾ – ਖੋਤੀ
ਬਾਟਾ – ਬਾਟੀ
ਚਰਖਾ – ਚਰਖੀ
ਕਸੇਰਾ – ਕਸੇਰਨ
ਭਠਿਆਰਾ – ਭਠਿਆਰਨ
ਹਤਿਆਰਾ – ਹਤਿਆਰਨ
ਸੰਢਾ -‘ ਸੰਢੀ
ਪੂਰਬੀਆ – ਪੂਰਬਣ
ਪਹਾੜੀਆ – ਪਹਾੜਨ
ਕਸ਼ਮੀਰੀਆ – ਕਸ਼ਮੀਰ
ਗਿਆਨੀ – ਗਿਆਨਣ
ਧੋਬੀ – ਧੋਬਣ
ਕਸਾਈ – ਕਸਾਇਣ
ਅਰਾਈਂ – ਅਰਾਇਣ
ਖਿਡਾਰੀ – ਖਿਡਾਰਨ
ਪਟਵਾਰੀ – ਪਟਵਾਰਨ
ਚੌਧਰੀ – ਚੌਧਰਾਣੀ
ਪੇਂਡੂ, ਪੇਂਛਣ – ਪੇਂਡੂਆਣੀ
ਜਵਾਈ – ਧੀ
ਨਰ – ਮਾਦਾ
ਮਿੱਤਰ – ਸਹੇਲੀ
ਲਾੜਾ – ਵਹੁਟੀ
ਦਿਅਹੁਰਾ – ਦਦ੍ਹੇਸ
ਦੇਵ, ਦਿਓ – ਪਰੀ
ਰਾਜਾ – ਰਾਣੀ
ਭੂਤ – ਚੁੜੇਲ
ਗੱਭਰੂ – ਮੁਟਿਆਰ
ਭਰਾ – ਭੈਣ, ਭਰਜਾਈ
ਪੁੱਤਰ – ਪੁੱਤਰੀ
ਜਵਾਈ, ਪੁੱਤਰ – ਧੀ, ਨੂੰਹ
ਫੁੱਫੜ – ਭੂਆ
ਨਣਦੋਈਆ – ਨਨਾਣ
ਮੱਖ – ਮੱਖੀ
ਪੱਗੜ – ਪਗੜੀ
ਵਪਾਰੀ – ਵਪਾਰਨ
ਸਪੇਰਾ – ਸਪੇਨ
ਵਣਜਾਰਾ – ਵਣਜਾਨ
ਗੱਡਾ – ਗੱਡੀ
ਲਾਹੌਰੀਆ – ਲਾਹੌਰਨ
ਪੋਠੋਹਾਰੀਆ – ਪੋਠੋਹਾਰਨ
ਦੁਆਬੀਆ – ਦੁਆਬਣ
ਪੰਜਾਬੀ – ਪੰਜਾਬਣ
ਮਾਛੀ – ਮਾਛਣ
ਸੁਦਾਈ – ਸੁਦਾਇਣ
ਈਸਾਈ – ਈਸਾਇਣ
ਹਲਵਾਈ – ਹਲਵਾਇਣ
ਜੁਆਰੀਆ – ਜੁਆਰਨ
ਲਿਖਾਰੀ – ਲਿਖਾਰਨ
ਸਾਂਸੀ – ਸਾਂਸਿਆਣੀ (ਸੈੱਸਣ)
ਪਾਦਰੀ – ਪਾਦਰਿਆਣੀ
ਹਿੰਦੂਹਿੰਦਵਾਣੀ, ਹਿੰਦਣੀ
ਵਰ – ਕੰਨਿਆ
ਫੁਠਿਅਹੁਰਾ – ਫੁਟ੍ਰੇਸ
ਨਵਾਬ – ਬੇਗਮ
ਖ਼ਸਮ – ਰੰਨ
ਪਿਓ – ਮਾਂ
ਪਿਤਾਂ – ਮਾਤਾ
ਪੁਰਖ – ਇਸਤਰੀ
ਆਦਮੀ – ਤੀਵੀਂ
ਸਾਲਾ – ਸਾਲੇਹਾਰ
ਸਾਲਾ, ਸਾਂਢੂ · ਸਾਲੀ
‘ਭਰਾ, ਭਣਵੱਈਆ – ਭੈਣ
ਮਾਸੜ – ਮਾਸੀ
ਸੋਟਾ – ਸੋਟੀ
ਤੱਕੜ – ਤੱਕੜੀ
ਛਤਰ – ਛਤਰੀ
ਪ੍ਰਸ਼ਨ 4.
ਲਿੰਗ ਬਦਲੋ-
ਦਾਦਾ, ਵੱਛਾ, ਪਟਵਾਰੀ, ਤੱਕੜੀ, ਸਾਲਾ ।
ਉੱਤਰ:
ਦਾਦੀ, ਵੱਛੀ, ਪਟਵਾਰਨ, ਤੱਕੜ, ਸਾਲੀ ।
ਪ੍ਰਸ਼ਨ 5.
ਲਿੰਗ ਬਦਲੋਮੱਝ, ਪਹਾੜ, ਗੱਭਰੂ, ਭਰਾ, ਚਾਚਾ, ਮਾਂ ।
ਉੱਤਰ;
ਝੋਟਾ, ਪਹਾੜੀ, ਮੁਟਿਆਰ, ਭੈਣ, ਚਾਚੀ, ਪਿਓ ।
ਪ੍ਰਸ਼ਨ 6.
ਲਿੰਗ ਬਦਲੋ-
ਮਾਮਾ, ਮਰਦ, ਲਾੜਾ, ਮਿੱਤਰ, ਬਾਲਕ, ਗੱਭਰੂ, ਖੰਭ ।
ਉੱਤਰ:
ਮਾਮੀ, ਜ਼ਨਾਨੀ, ਲਾੜੀ, ਸਹੇਲੀ, ਬਾਲਿਕਾ, ਮੁਟਿਆਰ, ਖੰਭੜੀ ।
ਵਚਨ
ਪ੍ਰਸ਼ਨ 7.
‘ਵਚਨ ਕਿਸ ਨੂੰ ਆਖਦੇ ਹਨ ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ:
ਇਕ ਜਾਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ ।
ਵਚਨ ਦੋ ਪ੍ਰਕਾਰ ਦਾ ਹੁੰਦਾ ਹੈ-ਇਕ-ਵਚਨ ਤੇ ਬਹੁ-ਵਚਨ ।
(ੳ) ਇਕ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਵਿਸ਼ੇਸ਼ਤਾ ਜਾਂ ਕਿਰਿਆ ਲਈ ਵਰਤਿਆ ਜਾਵੇ, ਉਸ ਨੂੰ ਇਕ-ਵਚਨ ਆਖਦੇ ਹਨ ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ । ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-
(ਉ) ਤੇਰਾ ਮੁੰਡਾ ਕਿੱਥੇ ਹੈ ?
(“ਮੁੰਡਾ ਇਕ-ਵਚਨ ਸਧਾਰਨ ਰੂਪ) ,
(ਅ) ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ ।
(‘ਮੁੰਡੇ’ ਇਕ-ਵਚਨ ਸੰਬੰਧਕੀ ਰੂਪ)
(ਅ) ਬਹੁ-ਬਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ ਉਸ ਨੂੰ ਬਹੁ-ਵਚਨ ਆਖਦੇ ਹਨ । ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ-ਸਧਾਰਨ ਤੇ ਸੰਬੰਧਕੀ । ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-
(ੳ) ਉਸ ਦੇ ਦੋ ਮੁੰਡੇ ਹਨ ।
(“ਮੁੰਡੇ ਬਹੁ-ਵਚਨ, ਸਧਾਰਨ ਰੂਪ)
(ਆ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ
(“ਮੁੰਡਿਆਂ ਬਹੁ-ਵਚਨ, ਸੰਬੰਧਕੀ ਰੂਪ)
ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੁੰਦੇ ਹਨ । ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ । ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਨੂੰ, ਲਈ, ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ ।
ਨੋਟ-ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕਵਚਨ ਤੇ ਬਹੁ-ਵਚਨ ਬਦਲਣ ਦੇ ਇਹੋ ਤਰੀਕੇ ਹੀ ਸਿੱਖਣੇ ਤੇ ਸਿਖਾਉਣੇ ਚਾਹੀਦੇ ਹਨ ਅਤੇ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੀ ਲਿਖਣੇ ਚਾਹੀਦੇ ਹਨ ।
ਹੇਠਾਂ ਦੇਖੋ ਵਚਨ-ਬਦਲੀ ਦੇ ਕੁਝ ਨਿਯਮ
(1) ਜੇਕਰ ਪੁਲਿੰਗ-ਸ਼ਬਦ ਦੇ ਅੰਤ ਵਿਚ ਕੰਨਾ ਹੋਵੇ, ਤਾਂ ਉਸ ਸ਼ਬਦ ਦੇ ਇਕ-ਵਚਨ ਤੇ ਬਹੁ-ਵਚਨ ਦੇ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ-
ਉੱਪਰਲੇ ਨੇਮ ਦਾ ਉਲੰਘਣ-ਕਈ ਕੰਨਾ-ਅੰਤ ਵਾਲੇ ਪੁਲਿੰਗ ‘ਨਾਂਵ’ ਅਜਿਹੇ ਹਨ, ਜਿਨ੍ਹਾਂ ਦੇ ਇਕ-ਵਚਨ – ਅਤੇ ਬਹੁ-ਬਚਨ ਸ਼ਬਦਾਂ ਦਾ ਰੂਪ ਇੱਕੋ ਹੀ ਹੁੰਦਾ ਹੈ ;
ਜਿਵੇਂ-
(ੳ) ਸਤਲੁਜ ਪੰਜਾਬ ਦਾ ਇਕ ਦਰਿਆ ਹੈ (ਇਕ-ਵਚਨ)
ਪੰਜਾਬ ਵਿਚ ਪੰਜ ਦਰਿਆ ਹਨ । (ਬਹੁ-ਵਚਨ)
(ਅ) ਉਸ ਦਾ ਇਕ ਭਰਾ ਹੈ । (ਇਕ-ਵਚਨ)
ਮੇਰੇ ਤਿੰਨ ਭਰਾ ਹਨ : (ਬਹੁ-ਵਚਨ)
(2) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਹੁੰਦਾ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ-
(3) ਕਈ ਪੁਲਿੰਗ ਸ਼ਬਦਾਂ ਦਾ ਇਕ-ਵਚਨ ਰੂਪ ਨਹੀਂ ਹੁੰਦਾ, ਸਗੋਂ ਉਹ ਬਹੁ-ਵਚਨ ਵਿਚ ਹੀ ਹੁੰਦੇ ਹਨ ; ਜਿਵੇਂ ਦਾਦਕੇ, ਨਾਨਕੇ, ‘ਮਾਪੇ ।
(4) ਜੇਕਰ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਦੁਲੈਂਕੜ ਹੋੜਾ , ਜਾਂ ਕਨੌੜਾ ਲੱਗਾ ਹੋਵੇ, ਉਨ੍ਹਾਂ ਦਾ ਇਕ-ਵਚਨ ਤੇ ਬਹੁ-ਬਚਨ ਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ । ਇਨ੍ਹਾਂ ਵਿਚ ਬਹੁ-ਵਚਨ ਸ਼ਬਦ ਬਣਾਉਣ ਲਈ ‘ਆਂ’ ਦਾ ਵਾਧਾ ਕੀਤਾ ਜਾਂਦਾ ਹੈ ।
(5) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ ਹੋਵੇ, ਉਨ੍ਹਾਂ ਦਾ ਬਹੁ-ਵਚਨ ਕੰਨਾ ਤੇ ਬਿੰਦੀ ਵਧਾਉਣ ਨਾਲ ਬਣਦਾ ਹੈ ; ਜਿਵੇਂ-
(6) ਜਿਨ੍ਹਾਂ ਇਸਤਰੀ ਲਿੰਗ ਨਾਂਵਾਂ ਦੇ ਅੰਤ ਵਿਚ ਕੰਨਾ ਜਾਂ ਕੰਨਾ ਬਿੰਦੀ ਹੋਵੇ, ਉਨ੍ਹਾਂ ਦਾ ਬਹੁਵਚਨ ‘ਵਾਂ ਵਧਾ ਕੇ ਬਣਾਇਆ ਜਾਂਦਾ ਹੈ ; ਜਿਵੇਂ-
ਪ੍ਰਸ਼ਨ 8.
ਵਚਨ ਬਦਲੋ-
(ਉ) ਦੁਆ, ਪੋਥੀ, ਵਸਤੂ, ਬਿੱਲੀ, ਗਾਂ, ਹਵਾ ।
(ਅ) ਕਿੱਕਰ, ਖੂੰਡਾ, ਲੀਰ, ਖੇਡ, ਮੇਰਾ, ਸਵਰਗ ।
(ਏ) ਨਹੁੰ, ਸਹੁ, ਹਨੇਰਾ, ਹਨੇਰੀ, ਆਦਮੀ, ਗੱਡੀ ।
ਉੱਤਰ: