PSEB 5th Class Maths MCQ Chapter 1 ਸੰਖਿਆਵਾਂ

Punjab State Board PSEB 5th Class Maths Book Solutions Chapter 1 ਸੰਖਿਆਵਾਂ MCQ Questions and Answers.

PSEB 5th Class Maths Chapter 1 ਸੰਖਿਆਵਾਂ MCQ Questions

ਬਹੁ-ਵਿਕਲਪਿਕ ਪ੍ਰਸ਼ਨ

ਪ੍ਰਸ਼ਨ 1.
ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ ਲਿਖੋ ।
(a) 99999
(b) 10000
(c) 100000
(d) 9999.
ਹੱਲ :
(c) 100000.

ਪ੍ਰਸ਼ਨ 2.
ਦੋ ਅੰਕਾਂ ਦੀਆਂ ਕੁੱਲ ਕਿੰਨੀਆਂ ਸਿਖਿਆਵਾਂ ਹਨ ?
(a) 99
(b) 90
(c) 100
(d) 89.
ਹੱਲ:
(b) 90

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 3.
5 ਅੰਕਾਂ ਦੀਆਂ ਕੁੱਲ ਕਿੰਨੀਆਂ ਸਿਖਿਆਵਾਂ ਹਨ ?
(a) 99999
(b) 9000
(c) 10000
(d) 90000.
ਹੱਲ:
(d) 90000.

ਪ੍ਰਸ਼ਨ 4.
4, 6, 8, 9, 0 ਤੋਂ ਬਣੀ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ?
(a) 46890
(b) 04689
(c) 98640.
(d) 40689.
ਹੱਲ:
(d) 40689.

ਪ੍ਰਸ਼ਨ 5.
ਉਣਾਠ ਹਜ਼ਾਰ ਉਣਾਠ ਸੰਖਿਆ ਕਿਹੜੀ ਹੈ ?
(a) 59590
(b) 5959
(c) 59059
(d) 59509.
ਹੱਲ:
(c) 59059

ਪ੍ਰਸ਼ਨ 6.
ਸੰਖਿਆ 26573 ਵਿੱਚ 6 ਦਾ ਸਥਾਨਕ ਮੁੱਲ ਕੀ ਹੈ ?
(a) 60000
(b) 6000
(c) 6
(d) 60.
ਹੱਲ:
(b) 6000.

ਪ੍ਰਸ਼ਨ 7.
ਵਿਸਤ੍ਰਿਤ ਸੰਖਿਆ 20000 + 5000 + 30 + 4 ਤੋਂ ਬਣੀ ਸੰਖਿਆ ਹੈ :
(a) 25304
(b) 25034
(c) 20534
(d) 25043.
ਹੱਲ:
(b) 25034.

ਪ੍ਰਸ਼ਨ 8.
7, 8, 6, 7, 9 ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ :
(a) 67879
(b) 98767
(c) 98776
(d) 98677.
ਹੱਲ:
(c) 98776.

ਪ੍ਰਸ਼ਨ 9.
ਦਿੱਤੀਆਂ ਸੰਖਿਆਵਾਂ ਵਿਚੋਂ ਕਿਹੜੀ ਸੰਖਿਆ ਵਿੱਚ 8 ਦਾ ਸਥਾਨਕ ਮੁੱਲ 8000 ਹੈ ?
(a) 35832
(b) 43248
(c) 54682
(d) 48054.
ਹੱਲ:
(d) 48054.

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 10.
ਸੰਖਿਆ 48 ਦਾ ਰੋਮਨ ਅੰਕ ਦੱਸੋ ।
(a) LVIII
(b) LXVIII
(c) XLVIII
(d) XVIIIL.
ਹੱਲ:
(c) XLVIII.

ਪ੍ਰਸ਼ਨ 11.
ਸੰਖਿਆ 85 ਦਾ ਰੋਮਨ ਅੰਕ ਦੱਸੋ ।
(a) LXXV
(b) XXCV
(c) XVC
(d) LXXXV.
ਹੱਲ:
(d) LXXXV.

ਪ੍ਰਸ਼ਨ 12.
ਸੰਖਿਆ 10000 ਦੀ ਪਿਛੇਤਰ ਸੰਖਿਆ ਕਿਹੜੀ ਹੈ ?
(a) 9999
(b) 999
(c) 99999
(d) 1000.
ਹੱਲ:
(a) 9999.

ਪ੍ਰਸ਼ਨ 13.
94 ਲਈ ਰੋਮਨ ਅੰਕ ਲਿਖੋ ।
(a) CVI
(b) XCVI
(c) XCIV
(d) XICV.
ਹੱਲ:
(c) XCIV.

ਪ੍ਰਸ਼ਨ 14.
I, X, L, V ਤੋਂ ਬਣੀ ਸੰਖਿਆਕਿਹੜੀ ਹੈ ?
(a) XILV
(b) XLVI
(c) XVIL
(d) VXIL.
ਹੱਲ:
(b) XLVI

ਪ੍ਰਸ਼ਨ 15.
1, 0, 3 ਅੰਕਾਂ ਨੂੰ ਵਰਤ ਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖੋ ।
(a) 11103
(b) 10333
(c) 33310
(d) 10003.
ਹੱਲ:
(c) 33310.

ਪ੍ਰਸ਼ਨ 16.
9, 8, 0 ਅੰਕਾਂ ਨੂੰ ਵਰਤ ਕੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ. ਸੰਖਿਆ ਲਿਖੋ ।
(a) 9800
(b) 9008
(c) 8090
(d) 8009.
ਹੱਲ:
(d) 8009.

ਪ੍ਰਸ਼ਨ 17.
758 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕੀ ਹੋਵੇਗਾ ?
(a) 750
(b) 760
(c) 800
(d) 700.
ਹੱਲ:
(b) 760.

ਪ੍ਰਸ਼ਨ 18.
ਸੰਖਿਆ 8978 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕੀ ਹੋਵੇਗਾ ?
(a) 8980
(b) 9000
(c) 8970
(d) 8900
ਹੱਲ:
(a) 8980

ਪ੍ਰਸ਼ਨ 19.
ਸੰਖਿਆ 69684 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਕੀ ਹੋਵੇਗਾ ?
(a) 69000
(b) 69700
(c) 79000.
(d) 70000.
ਹੱਲ:
(d) 70000.

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 20.
ਜੇਕਰ ਸੰਖਿਆ ਦਾ ਦਸ ਹਜ਼ਾਰ ਵਿੱਚ ਨਿਕਟੀ ਕਰਨ ਕਰਨਾ ਹੋਵੇ ਤਾਂ ਕਿਸ ਸਥਾਨ ਦੀ ਸੰਖਿਆ ਨੂੰ ਦੇਖਕੇ ਨਿਕਟੀਕਰਨ ਕਰਨਾ ਹੋਵੇਗਾ ?
(a) ਦੁਹਾਈ.
(b) ਸੈਂਕੜਾ
(c) ਹਜ਼ਾਰ
(d) ਦਸ ਹਜ਼ਾਰ ।
ਹੱਲ:
(c) ਹਜ਼ਾਰ ।

ਪ੍ਰਸ਼ਨ 21.
ਸੰਖਿਆ 50358 ਵਿੱਚ 0 ਦਾ ਸਥਾਨਕ ਮੁੱਲ ਕੀ ਹੋਵੇਗਾ ?
(a) 10000
(b) 100
(c) 1000
(d) 0.
ਹੱਲ:
(d) 0.

ਪ੍ਰਸ਼ਨ 22.
ਰੋਮਨ ਸੰਖਿਆਵਾਂ ਲਿਖਦੇ ਸਮੇਂ ਕਿਹੜੇ ਚਿੰਨ੍ਹ ਦੁਹਰਾਏ ਨਹੀਂ ਜਾਂਦੇ ?
(a) L, X
(b) L, V
(c) X, I
(d ) L, I
ਹੱਲ:
(b) L, V.

ਪ੍ਰਸ਼ਨ 23.
ਇੱਕ ਲੱਖ ਵਿੱਚ ਕਿੰਨੇ ਅੰਕ ਹੁੰਦੇ ਹਨ ?
(a) 5
(b) 6
(c) 4
(d) 7.
ਹੱਲ:
(b) 6.

ਪ੍ਰਸ਼ਨ 24.
ਇੱਕ ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਹਨ ?
(a) 10
(b) 100
(c) 1000
(d) 10000.
ਹੱਲ:
(b) 100.

ਪ੍ਰਸ਼ਨ 25.
ਗਿਣਤਾਰੇ ਦੇ ਕਿਸੇ ਵੀ ਕਾਲਮ (ਤਾਰ) ਵਿੱਚ ਵੱਧ ਤੋਂ ਵੱਧ ਕਿੰਨੇ ਮੋਤੀ (ਬੀਡਜ਼) ਪਾਏ ਜਾ ਸਕਦੇ ਹਨ ?
(a) 1
(b) 10
(c) 0
d) 9.
ਹੱਲ:
(d) 9.

ਪ੍ਰਸ਼ਨ 26.
ਦਿੱਤੇ ਗਏ ਚਿੱਤਰ ਵਿੱਚ ਸਭ ਤੋਂ ਵੱਧ ਕੀਮਤ ਕਿਸ ਵਸਤੂ ਦੀ ਹੈ ? [From Board M.Q.P. 2020, 2021]
PSEB 5th Class Maths MCQ Chapter 1 ਸੰਖਿਆਵਾਂ 1
(a) ਰੇਡੀਓ
(b) ਪੱਖਾ
PSEB 5th Class Maths MCQ Chapter 1 ਸੰਖਿਆਵਾਂ 2
(c) ਫ਼ਰਿਜ਼
(d) ਐਲ ਈ ਡੀ !
ਹੱਲ:
(c) ਫ਼ਰਿਜ਼ ।

ਪ੍ਰਸ਼ਨ 27.
ਗਿਣਤਾਰੇ ਨੂੰ ਦੇਖ ਕੇ ਸੰਖਿਆ ਦੱਸੋ । [From Board M.Q.P. 2020]
PSEB 5th Class Maths MCQ Chapter 1 ਸੰਖਿਆਵਾਂ 3
(a) 8179
(b) 38179
(c) 3879
(d) 97183.
ਹੱਲ:
(b) 38179.

ਪ੍ਰਸ਼ਨ 28.
ਸਾਰਣੀ ਅਨੁਸਾਰ ਸਹੀ ਸੰਖਿਆ ਦੱਸੋ । [From Board M.Q.P. 2021]
PSEB 5th Class Maths MCQ Chapter 1 ਸੰਖਿਆਵਾਂ 4
(ਉ) ਅੱਠ ਹਜ਼ਾਰ ਅੱਠ ਸੌ ਅੱਸੀ
(ਅ) ਅੱਠ ਲੱਖ ਅੱਠ ਸੌ ਅੱਸੀ
(ੲ) ਅੱਸੀ ਹਜ਼ਾਰ ਅੱਠ ਸੌ ਅੱਸੀ ।
(ਸ) ਅੱਸੀ ਲੱਖ ਅੱਠ ਸੌ ਅੱਸੀ ।
ਹੱਲ:
(ੲ) ਅੱਸੀ ਹਜ਼ਾਰ ਅੱਠ ਸੌ ਅੱਸੀ ।

ਪ੍ਰਸ਼ਨ 29.
ਸੰਖਿਆ 2019 ਦੀ ਅਗੇਤਰ ਅਤੇ ਪਿਛੇਤਰ ਸੰਖਿਆ ਲਿਖੋ । [From Board M.Q.P. 2020]
ਹੱਲ:
2019 ਦੀ ਅਗੇਤਰ ਸੰਖਿਆ = 2019 +1= 2020
2019 ਦੀ ਪਿਛੇਤਰ ਸੰਖਿਆ = 2019 – 1 = 2018

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 30.
ਸਹੀ ਕਥਨ ਅੱਗੇ (✓) ਦਾ ਨਿਸ਼ਾਨ ਅਤੇ ਗ਼ਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ । [From Board M.Q.P. 2021]

  1. ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ 10000 ਹੈ ।
  2. ਸੰਖਿਆ 10000 ਦੀ ਪਿਛੇਤਰ ਸੰਖਿਆ 9999 ਹੈ ।
  3. ਸੰਖਿਆ 47982 ਵਿਚ 9 ਸੈਂਕੜੇ ਦੇ ਸਥਾਨ ਤੇ ਹੈ ।
  4. ਗਿਣਤਾਰੇ ਦੀ ਇਕ ਛੜ ਵਿਚ ਵੱਧ ਤੋਂ ਵੱਧ 9 ਮੋਤੀ ਪਾਏ ਜਾ ਸਕਦੇ ਹਨ ।
  5. 59069 ਨੂੰ ਸ਼ਬਦਾਂ ਵਿਚ ਪੰਜਾਹ ਹਜ਼ਾਰ ਨੌ ਸੌ ਉਣਤਰ ਲਿਖਦੇ ਹਨ ।

ਹੱਲ:

  1. (✗),
  2. (✓),
  3. (✓),
  4. (✓),
  5. (✗)

Leave a Comment