PSEB 5th Class Punjabi Grammar ਵਿਆਕਰਨ

Punjab State Board PSEB 5th Class Punjabi Book Solutions Punjabi Grammar ਵਿਆਕਰਨ Exercise Questions and Answers.

PSEB 5th Class Hindi Punjabi Grammar ਵਿਆਕਰਨ (1st Language)

ਬੋਲੀ

ਪ੍ਰਸ਼ਨ 1.
ਬੋਲੀ ਕਿਸ ਨੂੰ ਆਖਦੇ ਹਨ?
ਉੱਤਰ :
ਮੂੰਹ ਵਿਚੋਂ ਨਿਕਲਣ ਵਾਲੀਆਂ ਜਿਨ੍ਹਾਂ ਸਾਰਥਕ ਅਵਾਜ਼ਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ, ਉਨ੍ਹਾਂ ਨੂੰ ਬੋਲੀ ਕਿਹਾ ਜਾਂਦਾ ਹੈ।

PSEB 5th Class Punjabi Grammar ਵਿਆਕਰਨ

ਸ਼ਬਦ

ਪ੍ਰਸ਼ਨ 2.
ਸ਼ਬਦ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦ ਮੂੰਹ ਵਿਚੋਂ ਨਿਕਲਣ ਵਾਲੀਆਂ ਸਾਰਥਕ ਧੁਨੀਆਂ ਤੋਂ ਬਣੇ ਭਾਵਾਂਸ਼ਾਂ ਤੋਂ ਬਣਦੇ ਹਨ ; ਜਿਵੇਂ – ਮੈਂ, ਤੂੰ, ਉਹ, ਗੱਡਾ, ਸਿਰ, ਘੋੜਾ ਆਦਿ।

ਵਿਆਕਰਨ

ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ?
ਉੱਤਰ :
ਸ਼ਬਦਾਂ ਦੇ ਭਿੰਨ – ਭਿੰਨ ਵਰਗਾਂ, ਰੁਪਾਂ ਤੇ ਵਾਕ – ਬਣਤਰ ਦਾ ਗਿਆਨ ਦੇਣ ਵਾਲੇ ਨਿਯਮਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ।

ਪ੍ਰਸ਼ਨ 4.
ਵਰਨ (ਅੱਖਰ) ਕਿਸ ਨੂੰ ਆਖਦੇ ਹਨ?
ਉੱਤਰ :
ਬੋਲਣ ਸਮੇਂ ਸਾਡੇ ਮੂੰਹ ਵਿਚੋਂ ਜੋ ਅਵਾਜ਼ਾਂ (ਧੁਨੀਆਂ) ਨਿਕਲਦੀਆਂ ਹਨ, ਉਨ੍ਹਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ, ਉਹ ‘ਵਰਨ’ ਜਾਂ “ਅੱਖਰ’ ਅਖਵਾਉਂਦੇ ਹਨ, ਜਿਵੇਂ – ਕ, ਚ, ਤ, ਲ, ਆਦਿ।

ਪ੍ਰਸ਼ਨ 5.
ਅੱਖਰ ਵਰਨ) ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਅੱਖਰ (ਵਰਨ) ਚਾਰ ਪ੍ਰਕਾਰ ਦੇ ਹੁੰਦੇ ਹਨਰ, ਵਿਅੰਜਨ, ਅਨੁਨਾਸਿਕ ਅਤੇ ਦੁੱਤ।

(ਉ) ਸੂਰ – ਸੂਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦਾ। ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਉ, ਅ, ੲ ਕੇਵਲ ਤਿੰਨ ਅੱਖਰ ਸੂਰ ਹਨ।

(ਅ) ਵਿਅੰਜਨ – ਵਿਅੰਜਨ ਅੱਖਰ ਉਹ ਅੱਖਰ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਵਿਚ ਕਿਸੇ ਥਾਂ ਛੋਹ ਕੇ ਜਾਂ ਬੁੱਲ੍ਹ ਆਪਸ ਵਿਚ ਜੁੜ ਕੇ ਸਾਹ ਨੂੰ ਕੁੱਝ ਸਮੇਂ ਲਈ ਰੋਕ ਕੇ ਛੱਡਦੇ ਹਨ। ਪੰਜਾਬੀ ਵਿਚ ‘ਸ` ਤੋਂ ਲੈ ਕੇ ‘ੜ ਤਕ ਸਾਰੇ ਅੱਖਰ ਵਿਅੰਜਨ ਹਨ।

(ਈ) ਅਨੁਨਾਸਿਕ – ਅਨੁਨਾਸਿਕ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਅਵਾਜ਼ ਨੱਕ ਵਿਚੋਂ ਨਿਕਲਦੀ ਹੈ। ਪੰਜਾਬੀ ਵਿਚ ਪੰਜ ਅੱਖਰ – ਝ, ਬ, ਣ, ਨ ਅਤੇ ਮ ਅਨੁਨਾਸਿਕ ਹਨ।

(ਸ) ਦੁੱਤ – ਜੋ ਅੱਖਰ ਵਿਅੰਜਨ ਦੇ ਪੈਰਾਂ ਵਿਚ ਲਗਦੇ ਹਨ, ਉਨ੍ਹਾਂ ਨੂੰ ‘ਦੁੱਤ ਅੱਖਰ ਕਿਹਾ ਜਾਂਦਾ ਹੈ ਪੰਜਾਬੀ ਵਿਚ ਕੇਵਲ ਤਿੰਨ ਦੁੱਤ ਅੱਖਰ ਪ੍ਰਚੱਲਿਤ ਦੂ ਹਨ : ਹ, ਰ ਤੇ ਵ। ਇਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਹੁੰਦੀ ਹੈ – ਪੜ੍ਹ, ਪ੍ਰੀਤਮ, ਸ਼ਰ ਆਦਿ।

ਗੁਰਮੁਖੀ ਵਰਨਮਾਲਾ (ਲਿਪੀ)

ਪ੍ਰਸ਼ਨ 6.
ਗੁਰਮੁਖੀ ਵਰਨਮਾਲਾ (ਲਿਪੀ) ਦੇ ਕਿੰਨੇ ਅੱਖਰ ਹਨ? ਇਨ੍ਹਾਂ ਨਾਲ ਸੰਖੇਪ ਜਾਣ – ਪਛਾਣ ਕਰਾਓ।
ਉੱਤਰ :
ਗੁਰਮੁਖੀ ਵਰਨਮਾਲਾ ਦੇ ਮੁੱਢਲੇ ਅੱਖਰ 35 ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ, ਸ਼, ਖ਼, ਗ਼, ਜ਼, ਫ਼ ਨੂੰ ਜੋੜਨ ਨਾਲ ਇਨ੍ਹਾਂ ਦੀ ਗਿਣਤੀ 40 ਹੋ ਗਈ ਹੈ। ਇਨ੍ਹਾਂ ਵਿਚ “ਉ, ਅ, ੲ, ਤਿੰਨ ਸੂਰ ਹਨ ਤੇ ਬਾਕੀ ਵਿਅੰਜਨ। ਵਿਅੰਜਨਾਂ ਵਿਚ ਹੇਠ ਲਿਖੇ ਪੰਜ ਅਨੁਨਾਸਿਕ ਅੱਖਰ ਕਹਾਉਂਦੇ ਹਨ –

ਙ, ਞ, ਣ, ਨ, ਮ।

ਗੁਰਮੁਖੀ ਵਰਨਮਾਲਾ ਵਿਚ ਹੁਣ ਇਕ ਨਵਾਂ ਅੱਖਰ ਲ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ 41 ਹੋ ਗਈ ਹੈ.

PSEB 5th Class Punjabi Grammar ਵਿਆਕਰਨ

ਪ੍ਰਸ਼ਨ 7.
ਗੁਰਮੁਖੀ ਲਿਪੀ ਦੀਆਂ ਕਿੰਨੀਆਂ ਲਗਾਂ ਹਨ? ਇਨ੍ਹਾਂ ਦੀ ਵਰਤੋਂ ਕਿਸ ਪ੍ਰਕਾਰ ਹੁੰਦੀ ਹੈ? ਉਦਾਹਰਨਾਂ ਸਹਿਤ ਸਮਝਾਓ।
ਉੱਤਰ :
ਗੁਰਮੁਖੀ ਲਿਪੀ ਦੀਆਂ ਦਸ ਲਗਾਂ ਹਨ। ਇਹ ਹੇਠ ਲਿਖੀਆਂ ਹਨ –
ਮੁਕਤਾ – ਇਸ ਦਾ ਕੋਈ ਚਿੰਨ੍ਹ ਨਹੀਂ।
ਬਾਕੀ ਨੌਂ ਲਗਾਂ ਹੇਠ ਲਿਖੇ ਅਨੁਸਾਰ ਹਨ –
PSEB 5th Class Punjabi Grammar ਵਿਆਕਰਨ 1

ਟਿੱਪੀ ਤੇ ਬਿੰਦੀ – ਪੰਜਾਬੀ ਵਿਚ ਅਨੁਨਾਸਿਕ ਸੂਰਾਂ ਲਈ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।

ਅਧਕ – ਅਧਕ (?) ਦੀ ਵਰਤੋਂ ਅੱਖਰ ਦੀ ਦੋਹਰੀ ਅਵਾਜ਼ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਜਿਸ ਅੱਖਰ ਉੱਤੇ ਇਹ ਪਾਈ ਜਾਵੇ, ਉਸ ਤੋਂ ਅਗਲੇ ਅੱਖਰ ਦੀ ਅਵਾਜ਼ ਦੋਹਰੀ ਹੋ ਜਾਂਦੀ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ ਤੇ ਔਕੜ ਨਾਲ ਹੀ ਹੁੰਦੀ ਹੈ ; ਜਿਵੇਂ – ਰੱਜ, ਕੱਜ, ਸੱਚ, ਭਿੱਚ, ਕੁੱਝ ਆਦਿ।

ਲਗਾਂ ਦੀ ਵਰਤੋਂ – ਪੰਜਾਬੀ ਦੀਆਂ ਉੱਪਰ ਲਿਖੀਆਂ ਦਸਾਂ ਲਗਾਂ ਦੀ ਵਰਤੋਂ ਸਾਰੇ ਵਿਅੰਜਨਾਂ ਨਾਲ ਹੋ ਜਾਂਦੀ ਹੈ, ਪਰ ਸੁਰਾਂ ਨਾਲ ਨਹੀਂ। ਸੂਰਾਂ ਨਾਲ ਵੱਖ – ਵੱਖ ਲਗਾਂ ਲਗਦੀਆਂ ਹਨ, ਜਿਵੇਂ

PSEB 5th Class Punjabi Grammar ਵਿਆਕਰਨ 4

ਬਿੰਦੀ ਅਤੇ ਟਿੱਪੀ ਦੀ ਵਰਤੋਂ –

  1. ਜੇ “ਅ’ ਤੇ ‘ਈ’ ਦੀਆਂ ਅਵਾਜ਼ਾਂ ਨੂੰ ਨੱਕ ਵਿਚ ਉਚਾਰਨਾ ਹੋਵੇ ਅਤੇ ਇਨ੍ਹਾਂ ਨਾਲ ਮੁਕੜਾ ਜਾਂ ਸਿਹਾਰੀ ਲੱਗੀ ਹੋਵੇ, ਤਾਂ ਇਨ੍ਹਾਂ ਨਾਲ ਟਿੱਪੀ ( ˆ ) ਲਾਈ ਜਾਂਦੀ ਹੈ ; ਜਿਵੇਂ – ਅੰਤ, ਇੰਝ ! ਬਾਕੀ ਲਗਾਂ ਨਾਲ ਬਿੰਦੀ ਲਗਦੀ ਹੈ ਜਿਵੇਂ – ਉਂਗਲੀ, ਉੱਘ, ਕਿਉਂ, ਐੱਤ, ਐੱਠ, ਸਿਉਂ, ਜਾਉਂ।
  2. ਸਾਰੇ ਵਿਅੰਜਨਾਂ ਵਿਚ ‘ਮੁਕਤਾ’, ‘ਸਿਹਾਰੀ ਅਤੇ “ਦੁਲੈਂਕੜ ਨਾਲ ਟਿੱਪੀ ਲਾਈ ਜਾਂਦੀ ਹੈ ਤੇ ਬਾਕੀਆਂ ਨਾਲ ਬਿੰਦੀ ; ਜਿਵੇਂ – ਅੰਗ, ਸਿੰਧ, ਕੁੰਜ, ਧੂੰਆਂ, ਸੁੰਢ, ਸੁੰਘ, ਖੰਘ, ਬਾਂਗ, ਗੋਦ, ਡਾਂਗ, ਗੈਂਡਾ, ਹੋਂਦਾ, ਢਿੱਗ, ਧੱਸ, ਰੈਂਸ !

ਸ਼ਬਦ – ਜੋੜ

PSEB 5th Class Punjabi Grammar ਵਿਆਕਰਨ 5
PSEB 5th Class Punjabi Grammar ਵਿਆਕਰਨ 6

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 7
PSEB 5th Class Punjabi Grammar ਵਿਆਕਰਨ 8

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 9
PSEB 5th Class Punjabi Grammar ਵਿਆਕਰਨ 10

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 11
PSEB 5th Class Punjabi Grammar ਵਿਆਕਰਨ 12
PSEB 5th Class Punjabi Grammar ਵਿਆਕਰਨ 13

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 14

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਪਯਾਰ, ਰੈਹਮ, ਬੋਹਤਾ, ਕੈਹਣਾ, ਨੌਂਹ।
(ਅ) ਕਨਕ, ਵੋਹਟੀ, ਮੇਹਨਤ, ਐਹਮ, ਸਭਿਆਚਾਰ।
(ਇ) ਦੂੱਦ, ਕੰਨ, ਦੁਪੈਹਰ, ਸੇਹਤ, ਇਕੈਹਰਾ।
(ਸ) ਸ਼ੈਹਰ, ਵੇਹੜਾ, ਕਚੈਹਰੀ, ਕਹਾਨੀ, ਸੇਹਤ।
ਉੱਤਰ :
(ਉ) ਪਿਆਰ, ਰਹਿਮ, ਬਹੁਤਾ, ਕਹਿਣਾ, ਨਹੁ।
(ਅ) ਕਣਕ, ਵਹੁਟੀ, ਮਿਹਨਤ, ਅਹਿਮ, ਸੱਭਿਆਚਾਰ।
(ਈ) ਦੁੱਧ, ਕੰਨ, ਦੁਪਹਿਰ, ਸਿਹਤ, ਇਕਹਿਰਾ।
(ਸ) ਸ਼ਹਿਰ, ਵਿਹੜਾ, ਕਚਹਿਰੀ, ਕਹਾਣੀ, ਸਿਹਤ !

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
(ਉ) ਭੁਲ, ਸੁਨੈਹਰੀ, ਔਦਾਂ, ਸੈਹਮ, ਸਹਿਣਾ !
(ਅ) ਪੰਚੈਤ, ਜਿਲਾ, ਗੱਢਾ, ਸੁਨੈਹਰੀ, ਪੰਗੂੜਾ।
(ਈ) ਪਲੰਗ, ਸੇਹਤ, ਮਦਾਣੀ, ਪਰਤੀਨਿੱਧ, ਨੌਹ।
(ਸ) ਵਯਾਕਰਣ, ਆਗਯਾ, ਹਾਜ਼ਿਰ, ਜਨਾਨੀ, ਖੇਢ।’
(ਹ) ਦਰਿਯਾ, ਪੋੜੀ, ਸੁਨਣਾ, ਸੋਹਰਾ, ਅਲੜ॥
(ਕ) ਆਂਡ – ਗੁਆਂਡ, ਸਵੇਰ – ਸੰਜ, ਖ਼ੁਨੀ – ਸ਼ਾਕਾ, ਸੁਨਹਿਰੀ ਮੋਕਾ, ਭੱਜ – ਦੋੜ, ਛੁਪਨ – ਸੋਹ, ਹੋਲਾ – ਮਹਲਾ।
(ਖ) ਵੈਹਮ, ਖੁਸ, ਰੁੱਖ, ਆਲਣਾ, ਰੋਨਾ, ਸੇਹਤ॥
ਉੱਤਰ :
(ੳ) ਭੁੱਬਲ, ਸੁਨਹਿਰੀ, ਆਉਂਦਾ, ਸਹਿਮ, ਸਹਿਣਾ॥
(ਅ) ਪੰਚਾਇਤ, ਜ਼ਿਲ੍ਹਾ, ਗੱਡਾ, ਸੁਨਹਿਰੀ, ਪੰਘੂੜਾ।
(ਇ) ਪਲੰਘ, ਸਿਹਤ, ਮਧਾਣੀ, ਪ੍ਰਤੀਨਿਧ, ਨਹੁੰ।
(ਸ) ਵਿਆਕਰਨ, ਆਗਿਆ, ਹਾਜ਼ਰ, ਜ਼ਨਾਨੀ, ਖੇਡ।
(ਹ) ਦਰਿਆ, ਪੌੜੀ, ਸੁਣਨਾ, ਸਹੁਰਾ, ਅਲ੍ਹੜ !
(ਕ) ਆਂਢ – ਗੁਆਂਢ, ਸਵੇਰ – ਸੰਝ, ਖੂਨੀ – ਸਾਕਾ, ਸੁਨਹਿਰੀ ਮੌਕਾ, ਭੱਜ – ਦੌੜ, ਛੂਹਣ – ਛੋਤ, ਹੋਲਾ – ਮਹੱਲਾ।
(ਖ) ਵਹਿਮ, ਖ਼ੁਸ਼, ਰੁੱਖ, ਆਲ੍ਹਣਾ, ਰੋਣਾ, ਸਿਹਤ।

ਨਾਂਵ

ਪ੍ਰਸ਼ਨ 8.
ਨਾਂਵ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਉੱਤਰ :
ਜਿਹੜਾ ਸ਼ਬਦ ਕਿਸੇ ਮਨੁੱਖ, ਥਾਂ ਜਾਂ ਚੀਜ਼ ਲਈ ਵਰਤਿਆ ਜਾਵੇ, ਉਸ ਨੂੰ ਨਾਂਵ ਕਹਿੰਦੇ ਹਨ ; ਜਿਵੇਂ – ਵਿਦਿਆਰਥੀ, ਗੁਰਮੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਸੋਚ, ਝੂਠ ਆਦਿ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ-

  1. ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਸਮੁੱਚੀ ਜਾਤੀ, ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ ਉਨ੍ਹਾਂ ਨੂੰ “ਆਮ ਨਾਂਵ ਜਾਂ ‘ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ – ਮੁੰਡਾ, ਵਿਦਿਆਰਥੀ, ਆਦਮੀ, ਘਰ, ਪਿੰਡ, ਸ਼ਹਿਰ, ਦਰਿਆ ਆਦਿ।
  2. ਖ਼ਾਸ ਨਾਂਵ – ਜੋ ਸ਼ਬਦ ਕਿਸੇ ਖ਼ਾਸ ਮਨੁੱਖ, ਚੀਜ਼ ਜਾਂ ਥਾਂ ਲਈ ਵਰਤਿਆ ਜਾਵੇ, ਉਸ ਨੂੰ “ਖ਼ਾਸ ਨਾਂਵ’ ਕਹਿੰਦੇ ਹਨ, ਜਿਵੇਂ-ਜਲੰਧਰ, ਹਿਮਾਲਾ, ਬਿਆਸ, ਗੁਰਬਖ਼ਸ਼ ਸਿੰਘ, ਅਮਰੀਕਾ ਆਦਿ।
  3. ਇਕੱਠਵਾਚਕ ਨਾਂਵ-ਜਿਹੜੇ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਹ ‘ਇਕੱਠਵਾਚਕ ਨਾਂਵ ਅਖਵਾਉਂਦੇ ਹਨ : ਜਿਵੇਂ ਜਮਾਤ, ਢਾਣੀ, ਇੱਜੜ, ਸਭਾ, ਭੰਡ, ਫ਼ੌਜ ਆਦਿ।
  4. ਵਸਤੂਵਾਚਕ ਨਾਂਵ-ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਣੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤੂਵਾਚਕ ਨਾਂਵ ਆਖਦੇ ਹਨ : ਜਿਵੇਂ-ਪਾਣੀ, ਰੇਤ, ਲੋਹਾ, ਮਿੱਟੀ, ਤੇਲ ਆਦਿ।
  5. ਭਾਵਵਾਚਕ ਨਾਂਵ-ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਛੋਹੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ : ਜਿਵੇਂਮਿਠਾਸ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ ਆਦਿ।

PSEB 5th Class Punjabi Grammar ਵਿਆਕਰਨ

ਲਿੰਗ

ਪ੍ਰਸ਼ਨ 9.
ਲਿੰਗ ਕੀ ਹੁੰਦਾ ਹੈ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ? ਇਨ੍ਹਾਂ ਦੇ ਨਾਂ ਅਤੇ ਲੱਛਣ ਦੱਸੋ।,
ਉੱਤਰ :
ਲਿੰਗ ਕੀ ਹੁੰਦਾ ਹੈ?-ਸ਼ਬਦਾਂ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਨ੍ਹਾਂ ਦਾ ਲਿੰਗ ਹੁੰਦਾ ਹੈ।

(ਉ ਪੁਲਿੰਗ-ਜਿਹੜੇ ਸ਼ਬਦ ਪੁਰਖਵਾਚਕ (ਨਰ) ਭਾਵ ਨੂੰ ਜਾਂ ਚੀਜ਼ਾਂ ਦੇ ਵੱਡੇ ਅਕਾਰ ਨੂੰ ਪ੍ਰਗਟ ਕਰਨ ਉਹ ਪੁਲਿੰਗ ਹੁੰਦੇ ਹਨ, ਜਿਵੇਂ-ਮੁੰਡਾ, ਘੋੜਾ, ਕੁੱਤਾ, ਗਧਾ, ਪਹਾੜ, ਗੱਡਾ ਆਦਿ।

(ਆ) ਇਸਤਰੀ ਲਿੰਗ-ਜਿਹੜੇ ਸ਼ਬਦ ਇਸਤਰੀਵਾਚਕ (ਮਿਦੀਨ-ਭਾਵ ਨੂੰ ਜਾਂ ਚੀਜ਼ਾਂ ਦੇ ਛੋਟੇ ਅਕਾਰ ਨੂੰ ਪ੍ਰਗਟ ਕਰਨ, ਉਹ “ਇਸਤਰੀ ਲਿੰਗ ਹੁੰਦੇ ਹਨ : ਜਿਵੇਂ-ਕੁੜੀ, ਘੋੜੀ, ਕੁੱਤੀ, ਗਧੀ, ਪਹਾੜੀ, ਗੱਡੀ॥

ਹੇਠਾਂ ਲਿਖੇ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਯਾਦ ਕਰੋ-
PSEB 5th Class Punjabi Grammar ਵਿਆਕਰਨ 15
PSEB 5th Class Punjabi Grammar ਵਿਆਕਰਨ 16
PSEB 5th Class Punjabi Grammar ਵਿਆਕਰਨ 17

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 18
PSEB 5th Class Punjabi Grammar ਵਿਆਕਰਨ 19

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 20
PSEB 5th Class Punjabi Grammar ਵਿਆਕਰਨ 21
PSEB 5th Class Punjabi Grammar ਵਿਆਕਰਨ 22

PSEB 5th Class Punjabi Grammar ਵਿਆਕਰਨ

ਪ੍ਰਸ਼ਨ 10.
ਲਿੰਗ ਬਦਲੋ

  1. ਕਬੂਤਰ, ਬਾਂਦਰ, ਗਾਂ, ਜੋਗੀ, ਲੂੰਬੜੀ, ਮਾਸੀ।
  2. ਭੈਣ, ਘੁਮਿਆਰ, ਵੱਛਾ, ਨਰ, ਧੋਬੀ,ਮਾਤਾ।
  3. ਰਾਜਾ, ਬਾਜ਼ੀਗਰਨੀ, ਮਾਤਾ, ਖੋਤਾ, ਪੂੜੀ, ਕਤੂਰਾ
  4. ਸ਼ੇਰ, ਖਿਡਾਰੀ, ਮੁੰਡਾ, ਮਿੱਤਰ, ਰਾਜਾ, ਮਾਤਾ।
  5. ਘੋੜਾ, ਮਾਤਾ, ਮੋਰ, ਪਤੀ, ਕੁੱਤਾ, ਆਦਮੀ, ਚਾਚੀ, ਭੈਣ, ਸ਼ੇਰ।
  6. ਮਾਮੀਆਂ, ਪਿਤਾ, ਕੁੜਮਣੀ, ਸੁਹਾਗੀ, ਕੁੱਤੀ, ਲੂੰਬੜ।
  7. ਔਰਤ, ਮੁਟਿਆਰਾਂ, ਕੀੜੇ, ਮਾਮਾ, ਊਠ, ਪੂੜਾ।
  8. ਘੋੜੀ, ਤਾਇਆ, ਪੱਥਰੀ, ਘੁਮਿਆਰ, ਮੁੰਡੇ,, ਕੜਾਹੀ।
  9. ਪਿਤਾ, ਮਿੱਤਰ, ਵਿਦਿਆਰਥੀ, ਕੁੱਕੜ, ਬਾਜ਼ੀਗਰ, ਘੰਟੀ।
  10. ਰਾਜਾ, ਧੀ, ਚਾਚੀ, ਪਹਾੜ, ਪਕੌੜੀਆਂ, ਬੁੱਢਾ !
  11. ਪਤਨੀ, ਕੁੱਤਾ, ਮਾਮਾ ਜੀ, ਘੋੜੀ, ਭੱਠੀ, ਰਾਜਾ, ਟੋਲੀ।
  12. ਸ਼ੇਰ, ਭਣੇਵਾਂ, ਨੌਕਰ, ਭੈਣ, ਬੁੱਢਾ, ਮਾਤਾ।
  13. ਮੁੰਡਾ, ਹਿਰਨ, ਸਪੇਰਾ, ਨਾਨਾ, ਦੇਵਤਾ, ਨੌਕਰ ‘
  14. ਚਾਚੀ, ਪਿਤਾ, ਰਾਜਾ, ਬੁੱਢੀ, ਮੁੰਡਾ, ਜੱਟ 1
  15. ਚਾਚਾ, ਲੇਖਕ, ਫੁੱਫੜ, ਬਲਦ, ਮਿੱਤਰ, ਬਾਦਸ਼ਾਹ
  16. ਬਾਂਦਰ, ਮਿੱਤਰ, ਮੋਰ, ਸੱਸ, ਸੇਠ, ਭੱਠੀ।
  17. ਮਰਦ, ਬਾਬਾ, ਜੋਗੀ, ਕਬੂਤਰ, ਵਰ, ਟੋਲੀ।
  18. ਮਾਤਾ, ਧੀ, ਚਾਚਾ, ਰਾਜਾ, ਕੁੱਤਾ, ਘੋੜਾ।
  19. ਭੈਣ, ਮੁੰਡਾ, ਮਾਮਾ, ਮਾਸੀ, ਭਣੇਵੀਂ, ਬਾਜ਼ੀਗਰ
  20. ਪਤਨੀ, ਬਾਬਾ, ਸ਼ੇਰ, ਗੱਭਰੂ, ਕੁੱਕੜ, ਨਾਨੀ :
  21. ਰਾਜਾ, ਲੂੰਬੜ, ਹਿਰਨ, ਮੋਰ, ਕਬੂਤਰ, ਪੰਜਾਬੀ, ਟੋਕਰਾ, ਕੁਹਾੜਾ, ਸ਼ੇਰ, ਬੁੱਢਾ, ਵਿਦਿਆਰਥੀ, ਮੁੰਡਾ, ਅਧਿਆਪਕ, ਪਤੀਲਾ,  ਬੱਚਾ, ਮਾਮਾ, ਬਿੱਲੀ।
  22. ਧੀ, ਕਬੂਤਰ, ਵਿਦਿਆਰਥੀ, ਪਤੀ, ਮੱਝ, ਰਾਜਾ।

ਉੱਤਰ :

  1. ਕਬੂਤਰੀ, ਬਾਂਦਰੀ, ਬਲਦ, ਜੋਗਣ, ਲੰਬੜ, ਮਾਸੜ।
  2. ਭਰਾ, ਘੁਮਿਆਰੀ, ਵੱਛੀ, ਮਦੀਨ, ਧੋਬਣ, ਪਿਤਾ।
  3. ਰਾਣੀ, ਬਾਜ਼ੀਗਰ, ਪਿਤਾ, ਖੋਤੀ, ਪੂੜਾ, ਕਤੂਰੀ।
  4. ਸ਼ੇਰਨੀ, ਖਿਡਾਰਨ, ਕੁੜੀ, ਸਹੇਲੀ, ਰਾਣੀ, ਪਿਤਾ।
  5. ਘੋੜੀ, ਪਿਤਾ, ਮੋਰਨੀ, ਪਤਨੀ, ਕੁੱਤੀ, ਤੀਵੀਂ, ਚਾਚਾ, ਭਰਾ, ਸ਼ੇਰਨੀ।
  6. ਮਾਮੇ, ਮਾਤਾ, ਕੁੜਮ, ਸੁਹਾਗਾ, ਕੁੱਤਾ, ਲੰਬੜੀ।
  7. ਮਰਦ, ਗੱਭਰੂ, ਕੀੜੀਆਂ, ਮਾਮੀ, ਊਠਣੀ, ਪੂੜੀ।
  8. ਘੋੜਾ, ਤਾਈ, ਪੱਥਰ, ਘੁਮਿਆਰੀ, ਕੁੜੀਆਂ, ਕੜਾਹਾ।
  9. ਮਾਤਾ, ਸਹੇਲੀ, ਵਿਦਿਆਰਥਣ, ਕੁੱਕੜੀ, ਬਾਜ਼ੀਗਰਨੀ, ਘੰਟਾ।
  10. ਰਾਣੀ, ਪੁੱਤਰ, ਚਾਚਾ, ਪਹਾੜੀ, ਪਕੌੜੇ, ਬੁੱਢੀ।
  11. ਪਤੀ, ਕੁੱਤੀ, ਮਾਮੀ ਜੀ, ਘੋੜਾ, ਭੱਠਾ, ਰਾਣੀ, ਟੋਲਾ
  12. ਸ਼ੇਰਨੀ, ਭਣੇਵੀਂ, ਨੌਕਰਾਣੀ, ਭਰਾ, ਬੁੱਢੀ, ਪਿਤਾ।
  13. ਕੁੜੀ, ਹਿਰਨੀ, ਸਪੇਨ, ਨਾਨੀ, ਦੇਵੀ, ਨੌਕਰਾਣੀ !
  14. ਚਾਚਾ, ਮਾਤਾ, ਰਾਣੀ, ਬੁੱਢਾ, ਕੁੜੀ, ਜੱਟੀ। (ਚਾਚੀ, ਲੇਖਕਾ, ਭੁਆ, ਗਾਂ, ਸਹੇਲੀ, ਬੇਗਮ॥
  15. ਬਾਂਦਰੀ, ਸਹੇਲੀ, ਮੋਰਨੀ, ਸਹੁਰਾ, ਸੇਠਾਣੀ, ਭੱਠਾ।
  16. ਔਰਤ, ਦਾਦੀ, ਜੋਗਣ, ਕਬੂਤਰੀ, ਵਹੁਟੀ, ਟੋਲਾ।
  17. ਪਿਤਾ, ਪੁੱਤਰ, ਚਾਚੀ, ਰਾਣੀ, ਕੁੱਤੀ, ਘੋੜੀ।
  18. ਭਰਾ, ਕੁੜੀ, ਮਾਮੀ, ਮਾਸੜ, ਭਣੇਵਾਂ, ਬਾਜ਼ੀਗਰਨੀ।
  19. ਪਤੀ, ਦਾਦੀ, ਸ਼ੇਰਨੀ, ਮੁਟਿਆਰ, ਕੁਕੜੀ, ਨਾਨੀ।
  20. ਰਾਣੀ, ਲੂੰਬੜੀ, ਹਿਰਨੀ, ਮੋਰਨੀ, ਕਬੂਤਰੀ, ਪੰਜਾਬਣ, ਟੋਕਰੀ, ਕੁਹਾੜੀ, ਸ਼ੇਰਨੀ, ਬੁੱਢੀ, ਵਿਦਿਆਰਥਣ, ਕੁੜੀ, ਅਧਿਆਪਕਾ,
  21. ਪਤੀਲੀ, ਬੱਚਾ, ਮਾਮੀ, ਬਿੱਲਾ
  22. ਪੁੱਤਰ, ਕਬੂਤਰੀ, ਵਿਦਿਆਰਥਣ, ਪਤਨੀ, ਝੋਟਾ, ਰਾਣੀ॥

PSEB 5th Class Punjabi Grammar ਵਿਆਕਰਨ

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ –

  1. ਬਾਗ਼ ਵਿਚ, ਮੋਰ, ਤਿੱਤਰ, ਕਬੂਤਰ ਤੇ ਚਿੜੀਆਂ ਰਹਿੰਦੀਆਂ ਹਨ।
  2. ਬਘਿਆੜ ਨੇ ਭੇਡ ਨੂੰ ਪਾੜ ਕੇ ਖਾ ਲਿਆ।
  3. ਮੁੰਡੇ ਨੇ ਬਲੂੰਗੜੇ ਨੂੰ ਫੜ ਲਿਆ
  4. ਕੁੱਤਾ ਉੱਚੀ – ਉੱਚੀ ਚੌਂਕ ਰਿਹਾ ਸੀ।
  5. ਚਿੜੀਆ – ਘਰ ਵਿਚ ਸ਼ੇਰ, ਬਾਂਦਰ, ਬਘਿਆੜ, ਮੋਰ ਤੇ ਤੋਤੇ ਸਨ।

ਉੱਤਰ :

  1. ਬਾਗ਼ ਵਿਚ ਮੋਰਨੀਆਂ, ਤਿੱਤਰੀਆਂ, ਕਬੂਤਰੀਆਂ ਤੇ ਚਿੜੇ ਰਹਿੰਦੇ ਹਨ।
  2. ਬਘਿਆੜੀ ਨੇ ਭੇਡੂ ਨੂੰ ਪਾੜ ਕੇ ਖਾ ਲਿਆ।
  3. ਕੁੜੀ ਨੇ ਬਲੂੰਗੜੀ ਨੂੰ ਫੜ ਲਿਆ।
  4. ਕੁੱਤੀ ਉੱਚੀ – ਉੱਚੀ ਛਿੱਕ ਰਹੀ ਸੀ।
  5. ਚਿੜੀਆ – ਘਰ ਵਿਚ ਸ਼ੇਰਨੀਆਂ, ਬਾਂਦਰੀਆਂ, ਬਘਿਆੜੀਆਂ, ਮੋਰਨੀਆਂ ਤੇ ਤੋਤੀਆਂ ਸਨ।

ਪ੍ਰਸ਼ਨ 12.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ

  1. ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ।
  2. ਪਿੰਡਾਂ ਵਿਚ ਜੱਟ, ਬ੍ਰਾਹਮਣ, ਸਿੱਖ ਤੇ ਹਿੰਦੂ ਰਹਿੰਦੇ ਹਨ
  3. ਬਾਗ਼ ਵਿਚ ਮੋਰ, ਚਿੜੀਆਂ, ਕਬੂਤਰ ਤੇ ਸੱਪ ਰਹਿੰਦੇ ਹਨ।
  4. ਮੇਰਾ ਦਿਓਰ, ਜੇਠ, ਫੁਛਿਅਹੁਰਾ, ਦਿਅਹੁਰਾ ਤੇ ਮਿਅਹੁਰਾ ਮਿਲਣ ਲਈ ਆਏ।
  5. ਮੇਰੇ ਪਤੀ ਨੇ ਗਵਾਂਢੀ ਦੇ ਸਿਰ ਵਿਚ ਸੋਟਾ ਮਾਰਿਆ।

ਉੱਤਰ :

  1. ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ।
  2. ਪਿੰਡਾਂ ਵਿਚ ਜੱਟੀਆਂ, ਬਾਹਮਣੀਆਂ, ਸਿੱਖਣੀਆਂ ਤੇ ਹਿੰਦਣੀਆਂ ਰਹਿੰਦੀਆਂ ਹਨ।
  3. ਬਾਗ਼ ਵਿਚ ਮੋਰਨੀਆਂ, ਚਿੜੇ, ਕਬੂਤਰੀਆਂ ਤੇ ਸੱਪਣੀਆਂ ਰਹਿੰਦੀਆਂ ਹਨ।
  4. ਮੇਰੀ ਇਰਾਣੀ, ਜਿਠਾਣੀ, ਫੁਵੇਸ, ਦਢੇਸ ਤੇ ਮਸ਼ੇਸ ਮਿਲਣ ਲਈ ਆਈਆਂ।
  5. ਮੇਰੀ ਪਤਨੀ ਨੇ ਗਵਾਂਢਣ ਦੇ ਸਿਰ ਵਿਚ ਸੋਟੀ ਮਾਰੀ।

ਵਚਨ

ਪ੍ਰਸ਼ਨ 13.
ਵਚਨ ਕਿਸ ਨੂੰ ਕਹਿੰਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਵਚਨ ਦੁਆਰਾ ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ – ਇਕ – ਵਚਨ ਤੇ ਬਹੁ – ਵਚਨ।

(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਰਮ ਲਈ ਵਰਤਿਆ ਜਾਵੇ, ਉਸ ਨੂੰ “ਇਕ – ਵਚਨ’ ਆਖਦੇ ਹਨ, ਜਿਵੇਂ ਮੁੰਡਾ, ਕੁੜੀ, ਮੇਜ਼, ਕੁਰਸੀ, ਕਲਮ, ਦਵਾਤ, ਕੰਧ, ਘੋੜਾ, ਖਾਂਦਾ, ਜਾਂਦਾ, ਕਾਲਾ, ਚਿੱਟਾ ਆਦਿ।

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਰਮਾਂ ਲਈ ਵਰਤਿਆ ਜਾਵੇ, ਉਸ ਨੂੰ ‘ਬਹੁ – ਵਚਨ ਕਹਿੰਦੇ ਹਨ, ਜਿਵੇਂ – ਮੁੰਡੇ, ਕੁੜੀਆਂ, ਮੇਜ਼ਾਂ, ਕੁਰਸੀਆਂ, ਕਲਮਾਂ, ਦਵਾਤਾਂ, ਕੰਧਾਂ, ਘੋੜੇ, ਖਾਂਦੇ, ਜਾਂਦੇ, ਕਾਲੇ, ਚਿੱਟੇ ਆਦਿ।

PSEB 5th Class Punjabi Grammar ਵਿਆਕਰਨ

ਇਕ – ਵਚਨ ਅਤੇ ਬਹੁ – ਵਚਨ

PSEB 5th Class Punjabi Grammar ਵਿਆਕਰਨ 23
PSEB 5th Class Punjabi Grammar ਵਿਆਕਰਨ 24

PSEB 5th Class Punjabi Grammar ਵਿਆਕਰਨ

ਪ੍ਰਸ਼ਨ 14.
ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਦੁਬਾਰਾ ਲਿਖੋ

  1. ਨਿੱਕਾ ਮੁੰਡਾ ਪਲੇਟ ਵਿਚ ਚਮਚੇ ਨਾਲ ਆਈਸਕਰੀਮ ਖਾ ਰਿਹਾ ਹੈ।
  2. ਲਾਲ ਘੋੜਾ ਅਤੇ ਚਿੱਟਾ ਕੁੱਤਾ ਦੌੜ ਰਹੇ ਹਨ।
  3. ਮੈਂ ਤੇ ਉਹ ਇਕੱਠੀਆਂ ਹੀ ਪੜਦੀਆਂ ਹਾਂ।
  4. ਤੂੰ ਮੇਰੀ ਮੱਦਦ ਕਿਉਂ ਨਹੀਂ ਕਰ ਸਕਦਾ?
  5. ਬੱਚਾ ਦੇ ਨਾਲ ਖੇਡ ਰਿਹਾ ਹੈ।
  6. ਤੁਹਾਡੇ ਮੁੰਡੇ ਤੇ ਕੁੜੀ ਨੇ ਇਹ ਕੰਮ ਖ਼ਰਾਬ ਕੀਤਾ।

ਉੱਤਰ :

  1. ਨਿੱਕੇ ਮੁੰਡੇ ਪਲੇਟਾਂ ਵਿਚ ਚਮਚਿਆਂ ਨਾਲ ਆਈਸ – ਕਰੀਮਾਂ ਖਾ ਰਹੇ ਹਨ।
  2. ਲਾਲ ਘੋੜੇ ਅਤੇ ਚਿੱਟੇ ਕੁੱਤੇ ਦੌੜ ਰਹੇ ਹਨ।
  3. ਅਸੀਂ ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
  4. ਤੁਸੀਂ ਸਾਡੀ ਮੱਦਦ ਕਿਉਂ ਨਹੀਂ ਕਰ ਸਕਦੇ?
  5. ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।
  6. ਤੁਹਾਡਿਆਂ ਮੁੰਡਿਆਂ ਤੇ ਕੁੜੀਆਂ ਨੇ ਇਹ ਕੰਮ ਖ਼ਰਾਬ ਕੀਤੇ।

ਪ੍ਰਸ਼ਨ 15.
ਵਚਨ ਬਦਲੋ :

  1. ਕਿਸਾਨ, ਅਸੀਸ, ਸਾਥੀ, ਘੋੜਾ, ਘੰਟਾ, ਪਹਾੜ।
  2. ਕਲਮ, ਮਾਂ, ਮਹੀਨਾ, ਘੁੱਗੀ, ਰਾਜਾ, ਸਾਥੀ।
  3. ਫੁੱਲ, ਮੈਂ, ਘੋੜਾ, ਪ੍ਰਾਹੁਣਾ, ਧੀ, ਦੁਕਾਨ।
  4. ਅਸੀਸ, ਘੋੜਾ, ਕੁੜੀ, ਭੈਣ, ਆਦਮੀ, ਮਾਂ।
  5. ਔਰਤ, ਮਾਸੀ, ਨਾਨਾ, ਰਾਜਾ, ਸਲੇਟ, ਕਿਤਾਬ, ਛੰਨਾ, ਪੂੜੀ, ਮਹੀਨਾ, ਮਾਂ, ਭਰਾ, ਕੁੜੀ, ਘੋੜਾ, ਚਾਚਾ, ਮਾਮੀ, ਮੁੰਡਾ, ਭਣੇਵਾਂ।
  6. ਵਤਨ, ਪੱਖਾ, ਖਿੱਲਾਂ, ਚੌਰਾਹਾ, ਚਿੱਠੀਆਂ, ਮਾਸੀਆਂ।
  7. ਪੂੜੀ, ਤੱਕੜੀਆਂ, ਬਾਉਲੀ, ਪਹਾੜ, ਭੈਣ, ਕਿਤਾਬ .”
  8. ਵੀਰ, ਬੰਦਾ, ਬੁਝਾਰਤਾਂ, ਬੱਚਾ, ਕਮਰੇ, ਝਾਂਜਰਾਂ।
  9. ਫੁੱਲ, ਲੱਕੜੀ, ਮੁੰਡਾ, ਹੱਥ, ਢਾਣੀ, ਘੋੜੀ।
  10. ਮਾਂ, ਕਹਾਣੀ, ਕੜਾਹੀ, ਯੁੱਧ, ਘੋੜਾ, ਨਹਿਰ।
  11. ਸੂਰਬੀਰ, ਫ਼ਸਲ, ਲੂੰਮੜੀ, ਚੁੰਨੀ, ਕਤੂਰਾ, ਮੇਲੇ, ਪੰਛੀ।
  12. ਦਾਦੀ, ਕੁੱਤਾ, ਕੁਰਸੀ, ਘੋੜੀ, ਨਹਿਰ, ਫ਼ਸਲ।
  13. ਘੋੜਾ, ਬਸਤਾ,, ਰਾਣੀ, ਚਰਖਾ, ਮਾਸੀ।
  14. ਮੇਲਾ, ਚਿੜੀ, ਪੇੜਾ, ਕਲਮ, ਅਲਮਾਰੀ।
  15. ਧੀ, ਹੱਥ, ਸਾਥੀ, ਮੁੰਡਾ, ਕਵਿਤਾ, ਮਹਾਰਾਜਾ।
  16. ਕਮਰਾ, ਅੱਖਰ, ਰੁਪਈਆ, ਮਾਮੀ, ਦੁਕਾਨ, ਫਲ਼ !
  17. ਘੰਟਾ, ਮਾਂ, ਦਵਾਤ, ਨਾਲਾ, ਚਿੜੀ, ਕਹਾਣੀ
  18. ਛੰਨਾ, ਮਹੀਨਾ, ਬੰਦਾ, ਥੜ੍ਹਾ, ਖ਼ੁਸ਼ੀ।
  19. ਜੋੜੀ, ਅਸੀਮ, ਸਿੱਖਿਆ, ਟੋਕਰੀ, ਕਿਤਾਬ।
  20. ਕੁੱਕੜ, ਘੋੜਾ, ਚੌਂਕੀ, ਕਮਰਾ, ਚਾਚੀ।
  21. ਭੈਣ, ਰਾਤ, ਚੀਜ਼, ਢੀਮ, ਚਰੀ, ਦਹੀ, ਬੇਰੀ, ਰੋਟੀ, ਪੰਛੀ, ਲੂੰਬੜੀ, ਸੰਦੂਕ।
  22. ਅੱਖ, ਛੱਲੀ, ਉੱਚਾ, ਚਿੜੀਆਂ, ਟਹਿਣੀ, ਭੈਣ॥

ਉੱਤਰ :

  1. ਕਿਸਾਨਾਂ, ਅਸੀਸਾਂ, ਸਾਥੀਆਂ, ਘੋੜੇ, ਘੰਟੇ, ਪਹਾੜਾਂ।
  2. ਕਲਮਾਂ, ਮਾਂਵਾਂ, ਮਹੀਨੇ, ਘੁੱਗੀਆਂ, ਰਾਜੇ, ਸਾਥੀਆਂ।
  3. ਫੁੱਲਾਂ, ਅਸੀਂ, ਘੋੜੇ, ਪ੍ਰਾਹੁਣੇ, ਧੀਆਂ, ਦੁਕਾਨਾਂ
  4. ਅਸੀਸਾਂ, ਘੋੜੇ, ਕੁੜੀਆਂ, ਭੈਣਾਂ, ਆਦਮੀਆਂ, ਮਾਂਵਾਂ
  5. ਔਰਤਾਂ, ਮਾਸੀਆਂ, ਨਾਨੇ, ਰਾਜੇ, ਸਲੇਟਾਂ, ਕਿਤਾਬਾਂ, ਛੰਨੇ, ਪੂੜੀਆਂ, ਮਹੀਨੇ, ਮਾਂਵਾਂ, ਭਰਾਵਾਂ, ਕੁੜੀਆਂ, ਘੋੜੇ, ਚਾਚੇ, ਮਾਮੀਆਂ, ਮੁੰਡੇ, ਭਣੇਵੇਂ।
  6. ਵਤਨਾਂ, ਪੱਖੇ, ਖਿੱਲ, ਚੌਰਾਹੇ, ਚਿੱਠੀ, ਮਾਸੀ।
  7. ਪੂੜੀਆਂ, ਤੱਕੜੀ,’ ਬਾਉਲੀਆਂ, ਪਹਾੜਾਂ, ਭੈਣਾਂ, ਕਿਤਾਬਾਂ।
  8. ਵੀਰਾਂ, ਬੰਦੇ, ਬੁਝਾਰਤ, ਬੱਚੇ, ਕਮਰਾ, ਝਾਂਜਰ
  9. ਫੁੱਲਾਂ, ਲੱਕੜੀਆਂ, ਮੁੰਡੇ, ਹੱਥਾਂ, ਢਾਣੀਆਂ, ਘੋੜੀਆਂ।
  10. ਮਾਂਵਾਂ, ਕਹਾਣੀਆਂ, ਕੜਾਹੀਆਂ, ਯੁੱਧਾਂ, ਘੋੜੇ, ਨਹਿਰਾਂ।.
  11. ਸੂਰਬੀਰਾਂ, ਫ਼ਸਲਾਂ, ਲੂੰਮੜੀਆਂ, ਚੁੰਨੀਆਂ, ਕਤੂਰੇ, ਮੇਲਾ, ਪੰਛੀਆਂ।
  12. ਦਾਦੀਆਂ, ਕੁੱਤੇ, ਕੁਰਸੀਆਂ, ਘੋੜੀਆਂ, ਨਹਿਰਾਂ, ਫ਼ਸਲਾਂ।
  13. ਘੋੜੇ, ਬਸਤੇ, ਰਾਣੀਆਂ, ਚਰਖੇ, ਮਾਸੀਆਂ।
  14. ਮੇਲੇ, ਚਿੜੀਆਂ, ਪੇੜੇ, ਕਲਮਾਂ, ਅਲਮਾਰੀਆਂ
  15. ਧੀਆਂ, ਹੱਥਾਂ, ਸਾਥੀਆਂ, ਮੁੰਡੇ, ਕਵਿਤਾਵਾਂ, ਮਹਾਰਾਜੇ।
  16. ਕਮਰੇ, ਅੱਖਰਾਂ, ਰੁਪਏ, ਮਾਮੀਆਂ, ਦੁਕਾਨਾਂ, ਫਲਾਂ
  17. ਘੰਟੇ, ਮਾਂਵਾਂ, ਦਵਾਤਾਂ, ਨਾਲੇ, ਚਿੜੀਆਂ, ਕਹਾਣੀਆਂ।
  18. ਛੰਨੇ, ਮਹੀਨੇ, ਬੰਦੇ, ਥੜੇ, ਖ਼ੁਸ਼ੀਆਂ।
  19. ਜੋੜੀਆਂ, ਅਸੀਮ, ਸਿੱਖਿਆਵਾਂ, ਟੋਕਰੀਆਂ, ਕਿਤਾਬਾਂ।
  20. ਕੁੱਕੜਾਂ, ਘੋੜੇ, ਚੌਕੀਆਂ, ਕਮਰੇ, ਚਾਚੀਆਂ।
  21. ਭੈਣਾਂ, ਰਾਤਾਂ, ਚੀਜ਼ਾਂ, ਢੀਮਾਂ, ਚਰੀਆਂ, ਬੇਰੀਆਂ, ਰੋਟੀਆਂ, ਪੰਛੀਆਂ, ਲੰਬੜੀਆਂ, ਸੰਦੁਕਾਂ।
  22. ਅੱਖਾਂ, ਛੱਲੀਆਂ, ਉੱਚੇ, ਚਿੜੀ, ਟਹਿਣੀਆਂ, ਭੈਣਾਂ॥

PSEB 5th Class Punjabi Grammar ਵਿਆਕਰਨ

ਪੜਨਾਂਵ

ਪ੍ਰਸ਼ਨ 16.
ਪੜਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ ; ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਹਾਡਾ, ਇਹ, ਉਹ, ਆਪ ਆਦਿ।

ਵਿਸ਼ੇਸ਼ਣ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਉਹ ਸ਼ਬਦ, ਜਿਹੜੇ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ – ਔਗੁਣ, ਵਿਸ਼ੇਸ਼ਤਾ ਜਾਂ ਗਿਣਤੀਮਿਣਤੀ ਦੱਸਣ, ਉਨ੍ਹਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ;

ਜਿਵੇਂ – ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ।

ਕਿਰਿਆ

ਪ੍ਰਸ਼ਨ 18.
ਕਿਰਿਆ ਕੀ ਹੁੰਦੀ ਹੈ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ “ਕਿਰਿਆ” ਅਖਵਾਉਂਦੇ ਹਨ, ਜਿਵੇਂ

  • ਉਹ ਜਾਂਦਾ ਹੈ।
  • ਮੈਂ ਪੁਸਤਕ ਪੜ੍ਹਦਾ ਹਾਂ।

ਪਹਿਲੇ ਵਾਕ ਵਿਚ ‘ਜਾਂਦਾ ਹੈ ਅਤੇ ਦੂਜੇ ਵਿਚ ‘ਪੜ੍ਹਦਾ ਹਾਂ’ ਸ਼ਬਦ ਕਿਰਿਆ ਹਨ।

ਵਿਰੋਧੀ ਅਰਥਾਂ ਵਾਲੇ ਸ਼ਬਦ

PSEB 5th Class Punjabi Grammar ਵਿਆਕਰਨ 25

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 26
PSEB 5th Class Punjabi Grammar ਵਿਆਕਰਨ 27

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 28
PSEB 5th Class Punjabi Grammar ਵਿਆਕਰਨ 29

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 30
PSEB 5th Class Punjabi Grammar ਵਿਆਕਰਨ 31
PSEB 5th Class Punjabi Grammar ਵਿਆਕਰਨ 32

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 33
PSEB 5th Class Punjabi Grammar ਵਿਆਕਰਨ 34
PSEB 5th Class Punjabi Grammar ਵਿਆਕਰਨ 35

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 36
PSEB 5th Class Punjabi Grammar ਵਿਆਕਰਨ 37

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 38
PSEB 5th Class Punjabi Grammar ਵਿਆਕਰਨ 39

PSEB 5th Class Punjabi Grammar ਵਿਆਕਰਨ

PSEB 5th Class Punjabi Grammar ਵਿਆਕਰਨ 40
PSEB 5th Class Punjabi Grammar ਵਿਆਕਰਨ 41
PSEB 5th Class Punjabi Grammar ਵਿਆਕਰਨ 42

PSEB 5th Class Punjabi Grammar ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦਾਂ ਦੀ ਵਰਤੋਂ ਕਰੋ-
1. ਸਾਡਾ ਮਿੱਤਰ ਸਾਡੀ ਉਸਤਤ ਕਰਦਾ ਹੈ।
2. ਪਰਲੇ ਮਕਾਨ ਵਿਚ ਨਿਰੇ ਚੋਰ ਰਹਿੰਦੇ ਹਨ।
3. ਉਪਰਲੇ ਦਸ ਨੋਟ ਅਸਲੀ ਨਹੀਂ।
4. ਸ਼ਰਾਬੀ ਮੂਰਖ ਹੁੰਦਾ ਹੈ।
5. ਖਾਣਾ ਤਾਜ਼ਾ ਹੋਣ ਕਰਕੇ ਬੜੀ ਖੁਸ਼ਬੋ ਆ। ਰਹੀ ਹੈ।
ਉੱਤਰ :
1. ਸਾਡਾ ਦੁਸ਼ਮਣ ਸਾਡੀ ਨਿੰਦਿਆ ਕਰਦਾ ਹੈ।
2. ਉਰਲੇ ਮਕਾਨ ਵਿੱਚ ਨਿਰੇ ਸਾਧ ਰਹਿੰਦੇ ਹਨ।
3. ਹੇਠਲੇ ਦਸ ਨੋਟ ਨਕਲੀ ਨਹੀਂ।
4. ਸੋਫ਼ੀ ਸਿਆਣਾ ਹੁੰਦਾ ਹੈ।
5. ਖਾਣਾ ਬੇਹਾ ਹੋਣ ਕਰਕੇ ਬੜੀ ਬਦਬੋ ਆ ਰਹੀ ਹੈ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਮੋਟੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ।
1. ਸੂਰਜ ਚੜ੍ਹਨ ਨਾਲ ਚਾਨਣ ਹੋ ਗਿਆ
2. ਅੱਜ ਗਰਮੀ ਬਹੁਤ ਘੱਟ ਪੈ ਰਹੀ ਹੈ।
3. ਕਪੁੱਤਰ ਕਮਾਊ ਨਹੀਂ ਹੁੰਦੇ।
4. ਮੇਰਾ ਛੋਟਾ ਭਰਾ ਭੋਲਾ ਹੈ।…
5. ਉਹ ਵਿਦੇਸ਼ੀ ਮਾਲ ਵੇਚਦਾ ਹੈ।
ਉੱਤਰ :
1. ਸੂਰਜ ਡੁੱਬਣ ਨਾਲ ਹਨੇਰਾ ਹੋ ਗਿਆ।
2. ਅੱਜ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ।
3. ਸਪੁੱਤਰ ਗੁਆਊ ਨਹੀਂ ਹੁੰਦੇ।
4. ਮੇਰਾ ਵੱਡਾ ਭਰਾ ਖ਼ਚਰਾ ਹੈ।
5. ਉਹ ਦੇਸੀ ਮਾਲ ਖਰੀਦਦਾ ਹੈ।

ਸਮਾਨਾਰਥਕ ਸ਼ਬਦ

  • ਉੱਚਿਤ – ਠੀਕ, ਯੋਗ, ਸਹੀ॥
  • ਉਜੱਡ – ਅੱਖੜ, ਗਵਾਰ, ਮੁਰਖ।
  • ਉੱਜਲਾ – ਸਾਫ਼, ਨਿਰਮਲ, ਸੁਥਰਾ।
  • ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ॥
  • ਉਸਤਾਦ – ਅਧਿਆਪਕ, ਸਿੱਖਿਅਕ।
  • ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ !
  • ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ।
  • ਓੜਕ – ਅਮੀਰ, ਅੰਤ, ਛੇਕੜੇ।
  • ਉੱਤਮ – ਚੰਗਾ, ਸੇਸ਼ਟ, ਵਧੀਆ।
  • ਉੱਨਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ।
  • ਉਪਕਾਰ – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ।
  • ਉੱਦਮ – ਉਪਰਾਲਾ, ਜਤਨ, ਕੋਸ਼ਿਸ਼।
  • ਉਦਾਸ – ਫ਼ਿਕਰਮੰਦ, ਪਰੇਸ਼ਾਨ, ਨਿਰਾਸ਼।
  • ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ।
  • ਉਲਟਾ – ਮੂਧਾ, ਪੁੱਠਾ, ਵਿਰੁੱਧ।
  • ਉਣਾ – ਹੋਛਾ, ਅਧੂਰਾ, ਅਪੁਨ॥
  • ਅੱਡਰਾ – ਵੱਖ, ਅਲੱਗ, ਜੁਦਾ, ਭਿੰਨ।
  • ਅਕਲ – ਮੱਤ, ਸਮਝ, ਸਿਆਣਪ।
  • ਅੰਤਰ – ਭੇਦ, ਫ਼ਰਕ, ਵਿੱਥ। ਅਨਾਥਯਤੀਮ, ਬੇਸਹਾਰਾ।
  • ਅਕਾਸ਼ – ਅਸਮਾਨ, ਗਗਨ, ਅੰਬਰ, ਅਰਸ਼
  • ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ।
  • ਅਰਥ – ਭਾਵ, ਮਤਲਬ, ਮੰਤਵ, ਮਾਇਨਾ
  • ਆਰੰਭ – ਆਦਿ, ਸ਼ੁਰੂ, ਮੁੱਢ, ਮੁਲ।
  • ਅਮਨ – ਸ਼ਾਂਤੀ, ਚੈਨ, ਟਿਕਾਓ।
  • ਅਮੀਰ – ਧਨਵਾਨ, ਧਨਾਢ, ਦੌਲਤਮੰਦ।
  • ਆਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ।
  • ਆਥਣ – ਸ਼ਾਮ, ਸੰਝ, ਤਿਰਕਾਲਾਂ।
  • ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ।
  • ਇਕਰਾਰ – ਕੌਲ, ਵਚਨ, ਪੁਣ, ਪ੍ਰਤਿੱਗਿਆ
  • ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ॥
  • ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ॥
  • ਔਖ – ਕਠਿਨਾਈ, ਦੁੱਖ, ਮੁਸ਼ਕਲ, ਰੁਕਾਵਟ, ਅੜਚਨ।
  • ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ॥
  • ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ।
  • ਸਵਾਰਥ – ਗੋਂ, ਮਤਲਬ, ਗ਼ਰਜ਼
  • ਸੂਖ਼ਮ – ਬਰੀਕ, ਨਾਜ਼ੁਕ, ਪਤਲਾ।
  • ਸੰਜੋਗ – ਮੇਲ, ਸੰਗਮ, ਢੋ, ਸਮਾਗਮ।
  • ਸੰਤੋਖ – ਸਬਰ, ਰੱਜ, ਤ੍ਰਿਪਤੀ।
  • ਸੋਹਣਾ – ਸੁੰਦਰ, ਖੂਬਸੂਰਤ, ਹੁਸੀਨ, ਸ਼ਾਨਦਾਰ।
  • ਹੁਸ਼ਿਆਰ – ਸਾਵਧਾਨ, ਚੁਕੰਨਾ, ਚਤਰ, ਚਲਾਕ॥
  • ਖੁਸ਼ੀ – ਸੰਨਤਾ, ਆਨੰਦ, ਸਰੂਰ।
  • ਗਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ।
  • ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ।
  • ਖੁਸ਼ਬੂ – ਮਹਿਕ, ਸੁਗੰਧ।
  • ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ।
  • ਛੋਟਾ – ਅਲਪ, ਨਿੱਕਾ, ਲਘੂ।
  • ਜਾਨ – ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ।
  • ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ।
  • ਠਰਮਾ – ਸਬਰ, ਧੀਰਜ, ਸ਼ਾਂਤੀ, ਟਿਕਾਓ।
  • ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ।
  • ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾ।
  • ਧਰਤੀ – ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ।
  • ਨਿਰਮਲ – ਸਾਫ਼, ਸ਼ੁੱਧ, ਸੁਥਰਾ।
  • ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ।
  • ਬਹਾਦਰ – ਵੀਰ, ਸੂਰਮਾ, ਦਲੇਰ, ਬਲਵਾਨ।
  • ਮਦਦ – ਸਹਾਇਤਾ, ਹਮਾਇਤ, ਸਮਰਥਨ।
  • ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ।
  • ਵਰਖਾ – ਮੀਂਹ, ਬਾਰਸ਼, ਬਰਸਾਤ।
  • ਵਿਛੋੜਾ – ਜੁਦਾਈ, ਅਲਹਿਦਗੀ।

PSEB 5th Class Punjabi Grammar ਵਿਆਕਰਨ

ਢੁੱਕਵੇਂ ਸ਼ਬਦਾਂ ਦਾ ਮਿਲਾਣ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ। ਮਿਲਾਣ ਕਰੋ
ਜੁਲਾਹਾ – ਮਰੀਜ਼ਾਂ ਦਾ ਇਲਾਜ ਕਰਨ ਵਾਲਾ
ਅਧਿਆਪਕ – ਕੱਪੜੇ ਬੁਣਨ ਵਾਲਾ।
ਡਾਕਟਰ (ਵੈਦ) – ਚਮੜੇ ਦਾ ਕੰਮ ਕਰਨ ਵਾਲਾ
ਮੋਚੀ – ਪੜ੍ਹਾਉਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 43

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਣ ਕਰੋ –
ਘੁਮਿਆਰ। – ਖੇਤੀ ਕਰਨ ਵਾਲਾ
ਕਿਰਸਾਣ – ਲੱਕੜੀ ਦਾ ਕੰਮ ਕਰਨ ਵਾਲਾ
ਲੁਹਾਰ – ਮਿੱਟੀ ਦੇ ਭਾਂਡੇ ਬਣਾਉਣ ਵਾਲਾ
ਤਰਖਾਣ – ਲੋਹੇ ਦਾ ਕੰਮ ਕਰਨ ਵਾਲਾ
ਉੱਤਰ :
PSEB 5th Class Punjabi Grammar ਵਿਆਕਰਨ 44

ਪ੍ਰਸ਼ਨ 3.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਧੋਬੀ – ਸਿਰ ਉੱਤੇ ਟੋਕਰੀ ਢੋਣ ਵਾਲਾ
ਦਰਜ਼ੀ – ਇੱਟਾਂ ਨਾਲ ਉਸਾਰੀ ਕਰਨ ਵਾਲਾ
ਰਾਜ ਮਿਸਤਰੀ – ਕੱਪੜੇ ਧੋਣ ਵਾਲਾ
ਮਜ਼ਦੂਰ। – ਕੱਪੜੇ ਸਿਊਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 45

PSEB 5th Class Punjabi Grammar ਵਿਆਕਰਨ

ਪ੍ਰਸ਼ਨ 4.
ਹੇਠ ਦਿੱਤੇ ਸ਼ਬਦਾਂ ਨਾਲ ਕਿੱਤਿਆਂ ਦਾ ਮਿਲਾਣ ਕਰੋ –
ਲਲਾਰੀ – ਭੇਡਾਂ – ਬੱਕਰੀਆਂ ਚਾਰਨ ਵਾਲਾ
ਦੋਧੀ – ਮਠਿਆਈ ਬਣਾਉਣ ਵਾਲਾ
ਆਜੜੀ – ਦੁੱਧ ਵੇਚਣ ਦਾ ਕੰਮ ਕਰਨ ਵਾਲਾ
ਹਲਵਾਈ – ਕੱਪੜਾ ਰੰਗਣ ਵਾਲਾ।
ਉੱਤਰ :
PSEB 5th Class Punjabi Grammar ਵਿਆਕਰਨ 46

ਪ੍ਰਸ਼ਨ 5.
ਸਮਾਨ ਅਰਥਾਂ ਵਾਲੇ ਸ਼ਬਦਾਂ ਨੂੰ ਮਿਲਾਓ –
ਅਜੀਬ – ਕੋਮਲ
ਖੂਬਸੂਰਤ – ਵੱਧ
ਵਕਤ – ਅਨੋਖਾ
ਨਰਮ – ਸੁੰਦਰ
ਜ਼ਿਆਦਾ – ਸਮਾਂ
ਉੱਤਰ :
PSEB 5th Class Punjabi Grammar ਵਿਆਕਰਨ 47

ਪ੍ਰਸ਼ਨ 6.
ਵਿਰੋਧੀ ਅਰਥਾਂ ਵਾਲੇ ਸ਼ਬਦਾਂ ਦਾ ਮਿਲਾਣ ਕਰੋ –
ਦੂਰ – ਘੱਟ
ਵੱਧ – ਰੁੱਸਣਾ
ਵੱਢਣਾ – प्वीतला
ਮਨਾਉਣਾ – ਨੇੜੇ
ਉੱਤਰ :
PSEB 5th Class Punjabi Grammar ਵਿਆਕਰਨ 48

PSEB 5th Class Punjabi Grammar ਵਿਆਕਰਨ

ਵਿਸਰਾਮ ਚਿੰਨ੍ਹ

‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

1. ਡੰਡੀ (।) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ –

  • ਇਹ ਮੇਰੀ ਪੁਸਤਕ ਹੈ।
  • ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ (?) – ਇਹ ਚਿੰਨ੍ਹ ਉਹਨਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ; ਜਿਵੇਂ-

  • ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ?
  • ਕੀ ਤੂੰ ਘਰ ਵਿਚ ਹੀ ਰਹੇਗਾ?

3. ਵਿਸਮਿਕ ਚਿੰਨ੍ਹ ( ) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ ; ਜਿਵੇਂ

ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ। ਹੈਰਾਨੀ, ਖੁਸ਼ੀ ਤੇ ਗਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ

  • ਸ਼ਾਬਾਸ਼ !
  • ਵਾਹ ! ਕਮਾਲ ਹੋ ਗਿਆ
  • ਹੈਂ ! ਤੂੰ ਫ਼ੇਲ੍ਹ ਹੋ ਗਿਐ।
  • ਹਾਏ !

4. ਕਾਮਾ (,) – (ਉ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ ; ਜਿਵੇਂ ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਹੈ।

(ਅ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਜਾਂਦੇ ਹਨ, ਜਿਵੇਂ –

ਉਹ ਕੁੜੀ, ਜਿਹੜੀ ਕਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ।

(ਈ) ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਹਨਾਂ ਤੋਂ ਪਹਿਲਾਂ ਤੇ ਮਗਰੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ. –

ਖਾਣਾ ਖਾ ਕੇ, ਕੁਝ ਚਿਰ ਆਰਾਮ ਕਰ ਕੇ, ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ ‘ਕੀ’, ‘ਕਿਉਂਕਿ’, ‘ਤਾਂ ਜੋ ਆਦਿ ਯੋਜਕ ਨਾ ਹੋਣ ; ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ ਜਿਵੇਂ –

ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ-

ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਉਂ “ਇਸ ਲਈ, ‘ਸਗੋਂ’ ਅਤੇ ‘ਫਿਰ ਵੀ’ ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਹਨਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ –

ਕੁਲਵਿੰਦਰ ਧੋਖੇਬਾਜ਼ ਹੈ, ਤਾਹੀਉਂ ਤਾਂ ਮੈਂ ਉਸ ਨੂੰ ਚੰਗਾ ਨਹੀਂ ਸਮਝਦਾ।

PSEB 5th Class Punjabi Grammar ਵਿਆਕਰਨ

(ਖ) ਆਮ ਤੌਰ ‘ਤੇ ਜਦੋਂ ਵਾਕ ‘ਤੇ’, ਅਤੇ ਜਾਂ ‘ਅਰ’ ਯੋਜਕਾਂ ਨਾਲ ਜੁੜੇ ਹੋਣ, ਤਾਂ ਉਪਵਾਕਾਂ ਵਿਚ ਕਾਮਾ ਨਹੀਂ ਵਰਤਿਆ ਜਾਂਦਾ।

(ਗ) ਜਦੋਂ ਕਿਸੇ ਵਾਕ ਵਿਚ ਇਕੋ-ਜਿਹੇ ਵਾਕ-ਅੰਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ, ਜਿਵੇਂ-ਰਾਮ ਦਾ ਕਮਰਾ 20 ਫੁੱਟ ਲੰਮਾ, 15 ਫੁੱਟ ਚੌੜਾ ਤੇ 10 ਫੁੱਟ ਉੱਚਾ ਹੈ। ਜਦੋਂ ਕਿਸੇ ਨਾਂਵ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ’ ਜਾਂ ‘ਅਤੇ ਲਗਦਾ ; ਜਿਵੇਂ ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਝ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ, ਜਿਵੇਂ –

ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।” ..

5. ਬਿੰਦੀ ਕਾਮਾ ( ; )-ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ ਜਿਵੇਂ ਜਾਂ ‘ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ –
ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ, ਜਿਵੇਂ-ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰ।

(ਆ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ-ਵੱਖਰੇ ਕਰਨ ਲਈ ਇਹ ਚਿੰਨ ਵਰਤਿਆ ਜਾਂਦਾ ਹੈ; ਜਿਵੇਂ –
ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ ( : ) -(ਉ) ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ-ਸ: (ਸਰਦਾਰ), ਪ੍ਰੋ ਪ੍ਰੋਫ਼ੈਸਰ)

(ਅ) ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾਂ ਵਾਕ ਆਪਣੇ ਆਪ ਵਿਚ ਪੂਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ ; ਜਿਵੇਂ –
ਪੰਡਿਤ ਨਹਿਰੂ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਸਨ : ਵੱਡੇ-ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

7. ਡੈਸ਼ (-)-(ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ। ਜਿਵੇਂ-ਮੇਰੇ ਖ਼ਿਆਲ ਅਨੁਸਾਰ-ਥੋੜ੍ਹਾ ਗਹੁ ਨਾਲ ਸੁਣਨਾ-ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ।

(ਅ) ਨਾਟਕੀ ਵਾਰਤਾਲਾਪ ਸਮੇਂਪਰਮਿੰਦਰ-ਨੀ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ। ਕਿਰਨ-ਆਹੋ, ਤੂੰ ਕਿਹੜੀ ਘੱਟ ਏਂ। ”

(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ। ਮੈਂ-ਮ-ਮੈਂ ਅੱਜ, ਸ-ਕੁਲ ਨਹੀਂ ਗਿਆ।

8. ਦੁਬਿੰਦੀ ਡੈਸ਼ ( :- ) (ੳ) ਦੁਕਾਨ ‘ਤੇ ਜਾਓ ਤੇ ਇਹ ਵਸਤਾਂ ਲੈ ਆਓ :– ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ, ਜਿਵੇਂ:-ਮੋਹਨ, ਘਰ, ਜਲੰਧਰ ਤੇ ਕੁਰਸੀ।

(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ ;
ਜਿਵੇਂ :- ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ :- ਕਾਗਦ, ਕਾਦੀਆਂ, ਰਜ਼ਾ, ਹੁਕਮ, ਸਾਇਰ, ਕਲਮ ਆਦਿ।

PSEB 5th Class Punjabi Grammar ਵਿਆਕਰਨ

9. ਪੁੱਠੇ ਕਾਮੇ ( ” ” ) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੋਂ ਦੂਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੂਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ, ਜਿਵੇਂ: – ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ।”
(ਅ) ਕਿਸੇ ਉਪਨਾਮ, ਸ਼ਬਦ ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਜਿਵੇਂ ਇਹ ਸਤਰਾਂ ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਭਾਂਤਿਕ` ਦੀ ਲਿਖੀ ਹੋਈ ਕਵਿਤਾ ਸੁਰਗੀ ਜੀਊੜੇ’ ਵਿਚੋਂ ਲਈਆਂ ਗਈਆਂ ਹਨ।

10. ਬੈਕਟ , -[]- (ਉ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ-
ਸੀਤਾ-(ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ।

(ਅ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ –
ਇਹ ਏ. ਆਈ. ਆਰ. (ਆਲ ਇੰਡੀਆ ਰੇਡਿਓ) ਦੀ ਬਿਲਡਿੰਗ ਹੈਂ।

11. ਜੋੜਨੀ ( – ) – ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ, ਜਿਵੇਂ(ਉ) ਉਹਨਾਂ ਵੱਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।. (ਅ) ਸਮਾਸ ਬਣਾਉਂਦੇ ਸਮੇਂ ; ਜਿਵੇਂ
ਲੋਕ-ਸਭਾ, ਰਾਜ-ਸਭਾ, ਜੰਗ-ਬੰਦੀ, ਸੰਸਾਰਅਮਰ ਆਦਿ।

12. ਬਿੰਦੀ ( . ) -( ਉ) ਅੰਕਾਂ ਨਾਲ ; ਜਿਵੇਂ-1.2. 3. 4.

(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ-ਐੱਮ. ਓ. ਐੱਲ., ਐੱਮ. ਏ., ਐੱਸ. ਪੀ.।

13. ਛੁੱਟ-ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ, ਜਿਵੇਂ’ਚੋਂ = ਵਿਚੋਂ।’ਤੇ = ਉੱਤੇ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ। ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ

  1. ਪ੍ਰਸ਼ਨ ਚਿੰਨ੍ਹ,
  2. ਪੁੱਠੇ ਕਾਮੇ
  3. ਡੈਸ਼
  4. ਵਿਸਮਿਕ
  5. ਜੋੜਨੀ
  6. ਛੁੱਟ ਮਰੋੜੀ
  7. ਬਿੰਦੀ ਕਾਮਾ

ਉੱਤਰ :

  1. ਪ੍ਰਸ਼ਨਿਕ ਚਿੰਨ੍ਹ (?),
  2. ਪੁੱਠੇ ਕਾਮੇ (”),
  3. ਡੈਸ਼ (-),
  4. ਵਿਸਮਿਕ (!).
  5. ਜੋੜਨੀ (-)
  6. ਛੁੱਟ ਮਰੋੜੀ (?),
  7. ਬਿੰਦੀ ਕਾਮਾ ( ; )

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ। ਲਗਾਓ

  1. ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
  2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
  3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ,
  4. ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ। ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
  5. ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ. ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

ਉੱਤਰ :

  1. ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ?
  2. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ‘ਸਦਾ ਸੱਚ ਬੋਲੋ ; ਕਦੀ ਝੂਠ ਨਾ ਬੋਲੋ।
  3. ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
  4. “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ। ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
  5. ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂ-ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ-
ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।
ਉੱਤਰ :
ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ। ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।”

ਪ੍ਰਸ਼ਨ 4.
ਵਿਸਰਾਮ ਚਿੰਨ੍ਹ ਲਾਓ
(ੳ) ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ ਮੈਂ ਪੁੱਛਿਆ
(ਅ) ਪਰ ਮੈਂ ਤਾਂ ਸਰਦਾਰ ਸਾਹਿਬ ਬੜੀ ਗ਼ਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ ਸੀਤਾ ਬੋਲੀ
(ਇ) ਤੂੰ ਅਜੇ ਤਕ ਗਿਆ ਨਹੀਂ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ
(ਸ) ਪੈਰੀਂ ਪੈਨੀਆਂ ਬੇਬੇ ਆਖਦੀ ਹੋਈ ਸਤਵੰਤ ਬੁੜੀ ਦੇ ਪੈਰਾਂ ਵਲ ਝੁਕੀ ਬੁੱਢ ਸੁਹਾਗਣ ਦੇਹ ਨਰੋਈ ਰੱਬ ਤੈਨੂੰ ਬੱਚਾ ਦੇਵੇ ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ ..
(ਹ) ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇਕ ਕੁੜੀ ਨੇ ਦੂਜੀ ਨੂੰ ਆਖਿਆ
ਉੱਤਰ :
(ੳ) ‘‘ਫੇਰ ਤੂੰ ਏਡੇ ਮਹਿੰਗੇ ਕਾਲੀਨ ਦੀ ਸੁਗਾਤ ਕਿਉਂ ਲਿਆਈਓਂ?” ਮੈਂ ਪੁੱਛਿਆ
(ਅ) ‘‘ਪਰ ਮੈਂ ਤਾਂ, ਸਰਦਾਰ ਸਾਹਿਬ, ਬੜੀ ਗਰੀਬ ਹਾਂ ਮਾਂ ਪਿਓ ਦੋਵੇਂ ਰੋਗੀ ਹਨ ਸਾਰਿਆਂ ਤੋਂ ਵੱਡੀ ਹਾਂ ਤੇ ਛੇ ਹੋਰ ਨਿੱਕੇ ਭੈਣ ਭਰਾ ਹਨ। ਸੀਤਾ ਬੋਲੀ।
(ਬ) ‘‘ਤੂੰ ਅਜੇ ਤਕ ਗਿਆ ਨਹੀਂ।’’ ਵਿਹੜੇ ਵਿਚੋਂ ਬਾਪੂ ਕੜਕ ਕੇ ਬੋਲਿਆ।
(ਸ) ‘‘ਪੈਰੀਂ ਪੈਨੀਆਂ ਬੇਬੇ !” ਆਖਦੀ ਹੋਈ ਸਤਵੰਤ ਬੁੜ੍ਹੀ ਦੇ ਪੈਰਾਂ ਵਲ ਝੁਕੀ। ‘ਬੁੱਢ- ਸੁਹਾਗਣ ! ਦੇਹ ਨਰੋਈ ! ਰੱਬ ਤੈਨੂੰ ਬੱਚਾ ਦੇਵੇ !” ਬੁੜੀ ਨੇ ਮਮਤਾ ਦੀ ਮੂਰਤ ਬਣ ਕੇ ਆਖਿਆ।
(ਹ) “ਹਾਏ ! ਕਿੰਨੇ ਸੋਹਣੇ ਫੁੱਲ ਲੱਗੇ ਹਨ !” ਇਕ ਕੁੜੀ ਨੇ ਦੂਜੀ ਨੂੰ ਆਖਿਆ।

ਸ਼ਬਦ-ਕੋਸ਼ ਵਿਚ ਸ਼ਬਦ ਲੱਭਣਾ/ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ੳ) ਸਵੇਰ
(ਅ) ਸੀਸ
(ਈ) ਸਭ।
(ਸ) ਸਿਆਣੇ॥
ਉੱਤਰ :
(ਈ) ਸਭ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਪਾਣੀ,
(ਅ) ਪਤਾ
(ਈ) ਪੀੜ
(ਸ) ਪ੍ਰਾਰਥਨਾ।
ਉੱਤਰ :
(ਅ) ਪਤਾ

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ-ਕੋਸ਼ ਅਨੁਸਾਰ ਅੰਤ ਵਿਚ ਆਵੇਗਾ?
(ਉ) ਕਿਤੇ
(ਅ) ਕਾਲਜ
(ਈ) ਕਰਕੇ
(ਸ) ਕਿਰਪਾਨ॥
ਉੱਤਰ :
(ਸ) ਕਿਰਪਾਨ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ :
(ਉ) ਬੱਚਾ
(ਅ) ਬੇਰੀ
(ਈ) ਬੁੱਲ੍ਹ
(ਸ) ਬੁੱਢਾ
ਉੱਤਰ :
(ਉ) ਬੱਚਾ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ।
(ਉ) ਜਿਊਂਦਾ
(ਅ) ਜਿਹੜੇ
(ਈ) ਜਿਸਮ
(ਸ) ਜਿਸ।
ਉੱਤਰ :
(ੳ) ਜਿਊਂਦਾ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਪਹਿਲਾਂ ਕਿਹੜਾ ਆਵੇਗਾ?
(ਉ) ਜਿਵੇਂ
(ਆ) ਜਪਾਨ
(ਈ) ਜਿਸ
(ਸ) ਜਾਂਦੀ।
ਉੱਤਰ :
(ਅ) ਜਪਾਨ।

ਪ੍ਰਸ਼ਨ 7.
ਸ਼ਬਦ-ਕੋਸ਼ ਵਿਚ ਪਹਿਲਾਂ ਕਿਹੜਾ ਸ਼ਬਦ ਆਵੇਗਾ?
(ਉ) ਬਾਂਦਰ
(ਅ) ਬਾਰਾਂਸਿੰਝਾ
(ਈ) ਬਾਘ
(ਸ) ਬੱਚੇ।
ਉੱਤਰ :
(ਸ) ਬੱਚੇ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅਖੀਰ ਵਿਚ ਆਵੇਗਾ?
(ਉ) ਸਕੂਟਰ
(ਅ) ਸਕੂਲ
(ਈ) ਭਿੱਖ
(ਸ) ਸੋਚਾਂ।
ਉੱਤਰ :
(ਸ) ਸੋਚਾਂ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(ਉ) ਦੇ
(ਅ) ਦਾਦਾ
(ਇ) ਦਰਬਾਰ
(ਸ) ਦਿੱਲੀ।
ਉੱਤਰ :
ਈ ਦਰਬਾਰ !

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ?
(ੳ) ਸਿੱਖ,
(ਅ) ਸਿਗਨਲਮੈਨ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਸ) ਸਾਰਾਗੜ੍ਹੀ।

ਪ੍ਰਸ਼ਨ 11.
ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਅੰਤ ਵਿਚ ਆਵੇਗਾ?
(ੳ) ਕੁੱਤਾ
(ਅ) ਕੁੱਕੜ
(ਈ) ਕੱਲਮ-ਕੱਲੇ
(ਸ) ਕੇਲਾ।
ਉੱਤਰ :
(ੲ) ਕੱਲਮ-ਕੱਲੇ !

ਪ੍ਰਸ਼ਨ 12.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ
(ੲ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ

PSEB 5th Class Punjabi Grammar ਵਿਆਕਰਨ

(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ

(iii) (ੳ) ਦਲੀਪ
(ਅ) ਦੋਹਾਂ
(ੲ) ਦੁਆਲਿਓ
(ਸ) ਦੱਸਿਆ
ਉੱਤਰ :
(ਸ) ਦੱਸਿਆ

(iv) (ਉ) ਨੀਤ
(ਆ) ਨਿੰਮ
(ਈ) ਨਹੀਂ
(ਸ) ਨੰਗੀਆਂ।
ਉੱਤਰ :
(ਈ) ਨਹੀਂ

(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ !
ਉੱਤਰ :
(ਈ) ਸੱਸ

ਸ਼ਬਦ-ਕੋਸ਼ ਵਿਚ ਸ਼ਬਦ ਕਿਵੇਂ ਲੱਭੀਏ

ਪ੍ਰਸ਼ਨ 1.
ਅਸੀਂ ਪੰਜਾਬੀ ਸ਼ਬਦ-ਕੋਸ਼ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?
ਉੱਤਰ :
ਅਸੀਂ ਭਾਸ਼ਾ ਦੇ ਕਿਸੇ ਵੀ ਸ਼ਬਦ ਦੇ ਅਰਥ ਸ਼ਬਦ-ਕੋਸ਼ ਵਿਚੋਂ ਦੇਖ ਸਕਦੇ ਹਾਂ ਪੰਜਾਬੀ ਭਾਸ਼ਾ ਦੇ ਕੋਸ਼ ਨੂੰ ਵਾਚਣ ਲਈ ਸਾਨੂੰ ਹੇਠ ਲਿਖੇ ਨਿਯਮਾਂ ਨੂੰ ਸਾਹਮਣੇ ਰੱਖਣਾ ਪਵੇਗਾ।

1. ਗੁਰਮੁਖੀ ਦੇ ਸਾਰੇ ਪੈਂਤੀ ਅੱਖਰ, “ਉ ਤੋਂ ੩’ ਤਕ ਦੇ ਸਾਰੇ ਵਰਗ ਤਰਤੀਬਵਾਰ ਸਾਡੇ ਮਨ ਵਿਚ ਵਸੇ ਹੋਣੇ ਚਾਹੀਦੇ ਹਨ ਜਿਸ ਸ਼ਬਦ ਦੇ ਅਸੀਂ ਅਰਥ ਦੇਖਣੇ ਹੋਣ, ਸਭ ਤੋਂ ਪਹਿਲਾਂ ਉਸ ਦੇ ਪਹਿਲੇ ਅੱਖਰ ਨੂੰ ਦੇਖਣਾ ਪਵੇਗਾ ਕਿ ਪੈਂਤੀ ਅੱਖਰਾਂ ਵਿਚ ਉਹ ਅੰਦਾਜ਼ਨ ਕਿੰਨਵਾਂ ਅੱਖਰ ਹੈ।

2. ਦੂਜੀ ਗੱਲ ਲਗਾਂ-ਮਾਤਰਾਂ ਤੇ ਲਗਾਖ਼ਰਾਂ ਨੂੰ ਦੇਖਣ ਦੀ ਹੈ। ਜੇਕਰ ਕਿਸੇ ਸ਼ਬਦ ਨੂੰ ਕੋਈ ਮਾਤਰਾ ਨਹੀਂ, ਤਾਂ ਉਸ ਵਿਚਲੇ ਦੁਸਰੇ ਅੱਖਰ ਦੀ ਤਰਤੀਬ ਤੇ ਸਥਾਨ ਨੂੰ ਦੇਖਣਾ ਪਵੇਗਾ। ਇਸ ਦੀਆਂ ਲਗਾਂਮਾਤਰਾਂ ਵਾਚਣ ਮਗਰੋਂ ਸ਼ਬਦ ਵਿਚਲੇ ਅਗਲੇ ਅੱਖਰਾਂ ਦੀ ਵਾਰੀ ਆਉਂਦੀ ਹੈ। ‘

3. ਸ਼ਬਦ ਲੱਭਣ ਲਈ ਪਹਿਲਾਂ ਅੱਖਰ ਤੇ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ “ਨਾਸਤਿਕ ਸ਼ਬਦ ਦੇ ਕੋਸ਼ ਵਿਚ ਅਰਥ ਦੇਖਣ ਲਈ,
ਸਭ ਤੋਂ ਪਹਿਲਾਂ ‘ਨ ਤਰਤੀਬ ਤੇ ਪਹੁੰਚੋ।
ਫਿਰ ‘ਨ ਨੂੰ ਕੰਨਾ (T) “ਨਾ’ ਤਕ,
‘ਨਾ’ ਤੋਂ ਅੱਗੇ ‘ਸ’, ਫਿਰ ‘ਤਿ’ ਅਤੇ ‘ਕ` ਉੱਤੇ ਪਹੁੰਚੋ !
ਅੰਤ ਕੋਸ਼ ਵਿਚ ਲਿਖਿਆ ਸ਼ਬਦ “ਨਾਸਤਿਕ` ਆ ਜਾਵੇਗਾ,
ਜਿਸ ਦੇ ਅੱਗੇ ਅਰਥ ਲਿਖੇ ਹੋਣਗੇ- ‘ਰੱਬ ਨੂੰ ਨਾ ਮੰਨਣ ਵਾਲਾ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 2.
ਕੋਸ਼ ਵਿਚ ਪੈਂਤੀ ਅੱਖਰਾਂ, ਲਗਾਂ ਤੇ ਲਗਾਖ਼ਰਾਂ ਦੀ ਤਰਤੀਬ ਕੀ ਹੁੰਦੀ ਹੈ?
ਉੱਤਰ :
ਕੋਸ਼ ਵਿਚ ਪੈਂਤੀ ਅੱਖਰਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੁੰਦੀ ਹੈ, : –
(i) ਪੈਂਤੀ ਅੱਖਰਾਂ ਦੀ ਤਰਤੀਬ :

  • ‘ੳ’ ਵਰਗ – ੳ ਅ ੲ ਸ ਹ
  • ‘ਕ’ ਵਰਗ – ਕ ਖ ਗ ਘ ਙ
  • ‘ਚ’ ਵਰਗ – ਚ ਛ ਜ ਝ ਞ
  • ‘ਟ’ ਵਰਗ – ਟ ਠ ਡ ਢ
  • ‘ਤ’ ਵਰਗ – ਤ ਥ ਦ ਧ ਨ
  • ’ਪ’ ਵਰਗ – ਪ ਫ ਬ ਭ ਮ
  • ’ਯ’ ਵਰਗ – ਯ ਰ ਲ ਵ ੜ

(ii) ਲਗਾਂ ਦੀ ਤਰਤੀਬ :
PSEB 5th Class Punjabi Grammar ਵਿਆਕਰਨ 49

(iii) ਲਗਾਖ਼ਰਾਂ ਦੀ ਤਰਤੀਬ : –
PSEB 5th Class Punjabi Grammar ਵਿਆਕਰਨ 50

PSEB 5th Class Punjabi Grammar ਵਿਆਕਰਨ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ਬਦ-ਕੋਸ਼ ਦੀ ਤਰਤੀਬ ਅਨੁਸਾਰ ਲਿਖੋ –
ਉੱਤਰ, ਅਹੰਕਾਰ, ਸਹਿਕਾਰੀ, ਉਦਾਸੀ, ਸੇਕ, ਇੱਕੜ-ਦੁੱਕੜ, ਹੱਸਮੁੱਖ, ਅੱਕਣਾ, ਇੱਲ। ..
ਉੱਤਰ :

  • ਉੱਤਰ
  • ਉਦਾਸੀ
  • ਅਹੰਕਾਰ
  • ਅੱਕਣਾ
  • ਇੱਕੜ-ਦੁੱਕੜ
  • ਇੱਲ
  • ਸਹਿਕਾਰੀ
  • ਸੋਕ
  • ਹੱਸਮੁੱਖ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

Punjab State Board PSEB 5th Class Punjabi Book Solutions Chapter 20 ਸਾਰਾਗੜ੍ਹੀ ਦੀ ਲੜਾਈ Textbook Exercise Questions and Answers.

PSEB Solutions for Class 5 Punjabi Chapter 20 ਸਾਰਾਗੜ੍ਹੀ ਦੀ ਲੜਾਈ (1st Language)

ਪਾਠ-ਅਭਿਆਸ

1. ਜ਼ਬਾਨੀ ਅਭਿਆਸ

ਪ੍ਰਸ਼ਨ 1.
ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ ?
ਉੱਤਰ :
ਅਫ਼ਗਾਨਿਸਤਾਨ ਤਕ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 2.
ਸਾਰਾਗੜ੍ਹੀ ਵਿੱਚ ਕਿੰਨੇ ਸੈਨਿਕ ਸਨ ?
ਉੱਤਰ :
21 ਸਿੱਖ ਸੈਨਿਕ।

ਪ੍ਰਸ਼ਨ 3.
ਸਿੱਖ ਫ਼ੌਜੀਆਂ ਨੇ ਕੀ ਵਿਉਂਤ ਬਣਾਈ ?
ਉੱਤਰ :
ਸਿੱਖ ਫ਼ੌਜੀਆਂ ਨੇ ਪਿੱਛੇ ਹਟਣ ਦੀ ਬਜਾਏ ਮੁਕਾਬਲਾ ਕਰਨ ਦੀ ਵਿਉਂਤ ਬਣਾਈ।

ਪ੍ਰਸ਼ਨ 4.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ?
ਉੱਤਰ :
12 ਸਤੰਬਰ, 1897 ਈ: ਨੂੰ।

ਪ੍ਰਸ਼ਨ 5.
ਕਵਿਤਾ ਨੂੰ ਲੈਆਤਮਿਕ ਢੰਗ ਨਾਲ ਸੁਣਾਓ।
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਗਾਉਣ)

2. ਹੇਠ ਲਿਖੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:

ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ, ਕਾਲੀ ਘਟਾ ਕੋਈ ਗੜ੍ਹੀ ‘ਤੇ ਛਾਈ ਹੈਸੀ।

ਪ੍ਰਸ਼ਨ 1.
ਗੜ੍ਹੀ ਉੱਤੇ ਕੀ ਹੋਇਆ ਸੀ ?
……………………………………………………………………….
……………………………………………………………………….
……………………………………………………………………….

ਅੱਗੇ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ, ਗੜੀ ਛੱਡਣ ਦੀ ਤਾਰ ਤਦ ਆਈ ਹੈਸੀ।
ਉੱਤਰ :
ਗੜ੍ਹੀ ਉੱਤੇ ਅਣਗਿਣਤ ਕਬਾਇਲੀਆਂ ਨੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਜਾਪਦਾ ਸੀ, ਜਿਵੇਂ – ਦੁਸ਼ਮਣਾਂ ਦੀ ਕਾਲੀ ਘਟਾ ਚੜ੍ਹ ਆਈ ਹੋਵੇ।

ਪ੍ਰਸ਼ਨ 2.
ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ?
……………………………………………………………………….
……………………………………………………………………….
……………………………………………………………………….
ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ, ਬੇਮਿਸਾਲ ਇਹ ਹੋਈ ਲੜਾਈ ਹੈਸੀ।
ਉੱਤਰ :
ਕਰਨਲ ਨੇ ਗੜ੍ਹੀ ਵਿਚ ਮੌਜੂਦ ਥੋੜ੍ਹੇ ਜਿਹੇ ਸੈਨਿਕਾਂ ਨੂੰ ਹਜ਼ਾਰਾਂ ਕਬਾਇਲੀਆਂ ਦੇ ਹਮਲੇ ਦੀ ਮਾਰ ਹੇਠ ਆਏ ਦੇਖ ਕੇ ਉਸ (ਗੜ੍ਹੀ ਨੂੰ ਛੱਡ ਕੇ ਪਿੱਛੇ ਆ ਜਾਣ ਲਈ ਕਿਹਾ

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 3.
ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ?
……………………………………………………………………….
……………………………………………………………………….
……………………………………………………………………….
ਉੱਤਰ :
ਇਸ ਵਿਚ ਸਾਰਾਗੜ੍ਹੀ ਦੀ ਲੜਾਈ ਦੀ ਮਿਸਾਲ ਦੀ ਗੱਲ ਕੀਤੀ ਹੈ, ਜਿਸ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ। ਕਰਦਿਆਂ ਜਾਨਾਂ ਦੇ ਦਿੱਤੀਆਂ ਤੇ ਜਿੱਤ ਪ੍ਰਾਪਤ ਕੀਤੀ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

  1. ਅੰਗਰੇਜ਼ ………………………………..
  2. ਚੁੱਕੀ ………………………………..
  3. ਹਮਲਾ ………………………………..
  4. ਮੁਖੀ ………………………………..
  5. ਕਰਨਲ ………………………………..
  6. ਵਿਉਂਤ ………………………………..
  7. ਮੁਕਾਬਲਾ ………………………………..
  8. ਸ਼ਹੀਦ ………………………………..

ਉੱਤਰ :

  • ਅੰਗਰੇਜ਼ (ਇੰਗਲੈਂਡ ਦੇ ਵਾਸੀ ਗੋਰੇ)ਭਾਰਤ ਉੱਤੇ ਅੰਗਰੇਜ਼ਾਂ ਨੇ 250.ਸਾਲ ਰਾਜ ਕੀਤਾ।
  • ਚੌਂਕੀ (ਨਿਗਰਾਨੀ ਲਈ ਲਾਇਆ ਡੇਰਾ)ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਚੌਂਕੀਆਂ ਉੱਤੇ ਗੋਲੇ ਵਰਸਾਏ।
  • ਹਮਲਾ (ਵਾਰ) – ਹਜ਼ਾਰਾਂ ਕਬਾਇਲੀਆਂ ਨੇ ਸਾਰਾਗੜ੍ਹੀ ਉੱਤੇ ਹਮਲਾ ਕਰ ਦਿੱਤਾ।
  • ਮੁਖੀ ਮੋਹਰੀ, ਆਗੂ) – ਫ਼ੌਜ ਆਪਣੇ ਮੁਖੀ ਦੀ ਅਗਵਾਈ ਹੇਠ ਲੜਦੀ ਹੈ।
  • ਕਰਨਲ (ਇਕ ਫ਼ੌਜੀ ਅਹੁਦਾ – ਕਰਨਲ ਨੇ ਫ਼ੌਜੀ ਟੁਕੜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਥਾਂ ਪਿੱਛੇ ਹਟਣ ਲਈ ਕਿਹਾ।
  • ਵਿਉਂਤ ਯੋਜਨਾ) – ਵਿਉਂਤ ਬਣਾ ਕੇ ਕੰਮ ਕਰੋ, ਤਾਂ ਸਫਲਤਾ ਮਿਲਦੀ ਹੈ।
  • ਮੁਕਾਬਲਾ (ਟਾਕਰਾ) – ਸਾਰਾਗੜ੍ਹੀ ਵਿਚ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਕਬਾਇਲੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ
  • ਸ਼ਹੀਦ ਕੁਰਬਾਨੀ ਦੇਣ ਵਾਲਾ) – ਸ਼ਹੀਦ ਭਗਤ ਵ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦੀ – ਕੁਰਬਾਨੀ ਦਿੱਤੀ।

4. ਸਾਰਾਗੜ੍ਹੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ :
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
………………………………………………………………………………………………………….
ਉੱਤਰ :
ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ। ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਕੀ ਸੀ। ਇਸ ਉੱਤੇ 12 ਸਤੰਬਰ, 1897 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਇਸ ਸਮੇਂ ਇੱਥੇ ਚਾਰ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਮੌਜੂਦ ਸਨ।

ਕਰਨਲ ਹਾਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਚੌਂਕੀ ਛੱਡ ਕੇ ਵਾਪਸ ਆ ਜਾਣ, ਪਰੰਤੂ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਬੱਸ ਫਿਰ ਕੀ ਸੀ ਲਹੂ – ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕ ਸਿੱਖ ਸਿਪਾਹੀ ਸ਼ਹਾਦਤ ਦੇ ਗਏ ਪਰ ਪਿੱਛੇ ਨਾ ਹਟੇ। ਉਧਰ ਕਬਾਇਲੀਆਂ ਵਿਚ ਭਾਜੜ ਮਚ ਗਈ।

ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦਿੱਤਾ ਗਿਆ। ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਵਿਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਅਧਿਆਪਕ ਲਈ ਅਗਵਾਈ-ਲੀਹਾਂ:
ਤਾਰ (ਇੱਕ ਟੈਲੀਗਾਮ-ਸੇਵਾ) ਇਸ ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਏ ਜਾਂਦੇ ਸਨ। ਚੰਗੇ-ਮਾੜੇ ਸੁਨੇਹੇ ਜਿਵੇਂ ਜਨਮ, ਮੌਤ, ਵਿਆਹ, ਨੌਕਰੀ, ਯੁੱਧ, ਦੁਰਘਟਨਾ ਆਦਿ।

  • ਈਸਟ ਇੰਡੀਆ ਕੰਪਨੀ ਨੇ ਦੇਸ ਵਿੱਚ 1851 ਈਸਵੀ ਤੋਂ 1854 ਈਸਵੀ ਤੱਕ ਟੈਲੀਗ੍ਰਾਮ ਲਾਈਨਾਂ ਵਿਛਾਈਆਂ ਸਨ।
  • ਈਸਟ ਇੰਡੀਆ ਕੰਪਨੀ ਨੇ ਹੀ ਇਹ ਸਹੂਲਤ 1854 ਈਸਵੀ ਵਿੱਚ ਆਮ ਲੋਕਾਂ ਲਈ ਖੋਲੀ ਸੀ।
  • ਭਾਰਤ ਵਿੱਚ ਪਹਿਲੀ ਤਾਰ 27 ਅਪਰੈਲ, 1854 ਈਸਵੀ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ ਸੀ।
  • ਤਾਰ ਦੀ ਸਹੂਲਤ ਤਕਨੀਕ ਵਿਕਸਿਤ ਹੋਣ ਕਾਰਨ 160 ਸਾਲ ਬਾਅਦ 15 ਜੁਲਾਈ, 2013 ਈਸਵੀ ਨੂੰ ਬੰਦ ਕਰ ਦਿੱਤੀ ਗਈ ਸੀ।

ਪਾਠ – ਅਭਿਆਸ ਪ੍ਰਸ਼ਨ – ਉੱਤਰ।

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਸਾਰਾਗੜ੍ਹੀ ਦੀ ਲੜਾਈਂ ਕਵਿਤਾ ਵਿਚਲੀਆਂ ਉਨ੍ਹਾਂ ਚਾਰ – ਪੰਜ ਗੱਲਾਂ ਨੂੰ ਲਿਖੋ, ਜਿਹੜੀਆਂ ਤੁਹਾਨੂੰ ਯਾਦ ਕਰਨ ਯੋਗ ਪ੍ਰਤੀਤ ਹੋਈਆਂ ਹਨ।?
ਉੱਤਰ :

  1. ਸਾਰਾਗੜ੍ਹੀ ਦਾ ਸਥਾਨ ਅੱਜ – ਕਲ੍ਹ ਪਾਕਿਸਤਾਨ ਵਿਚ ਹੈ।
  2. ਇਹ ਲੜਾਈ 12 ਸਤੰਬਰ, 1897 ਨੂੰ ਹੋਈ, ਜਦੋਂ ਅਫ਼ਗਾਨਿਸਤਾਨ ਦੇ ਪਠਾਣਾਂ ਅਤੇ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਸ ਗੜ੍ਹੀ ‘ਤੇ ਹਮਲਾ ਕਰ ਦਿੱਤਾ। ਉਸ ਵਕਤ ਇਸ ਗੜੀ ਵਿਚ ਸਿੱਖ ਰੈਜਮੈਂਟ ਦੇ 21 ਸਿੱਖ ਫ਼ੌਜੀ ਮੌਜੂਦ ਸਨ।
  3. ਕਰਨਲ ਹਾਗਟਨ ਨੇ ਰੈਜਮੈਂਟ ਨੂੰ ਕਿਹਾ ਕਿ ਉਹ ਗੜ੍ਹੀ ਛੱਡ ਕੇ ਵਾਪਸ ਆ ਜਾਣ, ਪਰ ਸਿੱਖ ਫ਼ੌਜੀਆਂ ਨੇ ਗੜ੍ਹੀ ਵਿਚੋਂ ਭੱਜਣ ਦੀ ਥਾਂ ‘ਤੇ ਟਾਕਰਾ ਕਰਨ ਨੂੰ ਤਰਜੀਹ ਦਿੱਤੀ। ਫਲਸਰੂਪ, ਸ਼ਹੀਦੀਆਂ ਦਿੱਤੀਆਂ।
  4. ਇਨ੍ਹਾਂ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ’ ਦੇ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
  5. ਇਸ ਲੜਾਈ ਨੂੰ ਸੰਸਾਰ ਵਿਚ ਹੋਈਆਂ ਅੱਠ ਮਹਾਨ ਲੜਾਈਆਂ ਦੇ ਵਿਚ ਸ਼ਾਮਲ ਕੀਤਾ ਗਿਆ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?ਇਸ ਵਿਚ ਕਿੰਨੇ ਸਿੱਖ ਫ਼ੌਜੀ ਸ਼ਹੀਦ ਹੋਏ?.
ਉੱਤਰ :
ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਹੋਈ।ਇਸ ਵਿਚ ਸਿੱਖ ਰੈਜਮੈਂਟ ਦੇ ਸਾਰੇ ਦੇ ਸਾਰੇ 21 ਸਿੱਖ ਫ਼ੌਜੀ ਲੜਦੇ – ਲੜਦੇ ਸ਼ਹੀਦ ਹੋ ਗਏ।

ਪ੍ਰਸ਼ਨ 2.
ਸਾਰਾਗੜ੍ਹੀ ਦੇ ਸ਼ਹੀਦਾਂ ਦਾ ਕਿਸ ਤਰ੍ਹਾਂ ਸਨਮਾਨ ਕੀਤਾ ਗਿਆ ?
ਉੱਤਰ :
ਸਾਰਾਗੜ੍ਹੀ ਦੇ ਸ਼ਹੀਦ ਫ਼ੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ਼ ਮੈਰਿਟ ਮਿਲਿਆ। ਉਨ੍ਹਾਂ ਦੀ ਇਸ ਲੜਾਈ ਨੂੰ ਸੰਸਾਰ ਦੀਆਂ 8 ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ ਤੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਸਾਰਿਆਂ ਨੇ ਖੜ੍ਹੇ ਹੋ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 3.
ਸਾਰਾਗੜ੍ਹੀ ਦੇ ਸੈਨਿਕਾਂ ਨੂੰ ਕਿਸ ਸਨਮਾਨ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ?
ਉੱਤਰ :
ਇੰਡੀਅਨ ਆਰਡਰ ਆਫ਼ ਮੈਰਿਟ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਫ਼ਗਾਨਿਸਤਾਨ ਤਕ ਦੀ ਆਪਣੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕੀ ਬਣਾਇਆ ਸੀ ?
ਉੱਤਰ :
ਸਾਰਾਗੜੀ ਨਾਂ ਦੀ ਚੌਂਕੀ।

ਪ੍ਰਸ਼ਨ 2.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ ਸੀ?
ਉੱਤਰ :
12 ਸਤੰਬਰ, 1897 ਨੂੰ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ :
ਡਾ: ਹਰੀ ਸਿੰਘ ਜਾਚਕ (✓)

ਪ੍ਰਸ਼ਨ 2.
ਤੁਹਾਡੀ ਪਾਠ ਪੁਸਤਕ ਵਿਚ ਡਾ: ਹਰੀ ਸਿੰਘ ਜਾਚਕ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ?
ਉੱਤਰ :
ਸਾਰਾਗੜ੍ਹੀ ਦੀ ਲੜਾਈ (✓)

ਪ੍ਰਸ਼ਨ 3.
‘ਸਾਰਾਗੜ੍ਹੀ ਦੀ ਲੜਾਈਂ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ :
ਕਵਿਤਾ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 4.
‘ਸਾਰਾਗੜ੍ਹੀ ਦੀ ਲੜਾਈਂ ਕਵਿਤਾ ਕਿਸ ਛੰਦ ਵਿਚ ਲਿਖੀ ਗਈ ਹੈ ?
ਉੱਤਰ :
ਬੈਂਤ (✓)

ਪ੍ਰਸ਼ਨ 5.
ਅਫ਼ਗਾਨਿਸਤਾਨ ਦੀ ਸਰਹੱਦ ਦੀ ਰਾਖੀ ਲਈ ਅੰਗਰੇਜ਼ਾਂ ਨੇ ਕਿਹੜੀ ਚੌਂਕੀ ਬਣਾਈ ਸੀ ?
ਉੱਤਰ :
ਸਾਰਾਗੜ੍ਹੀ ਦੀ (✓)

ਪ੍ਰਸ਼ਨ 6.
ਸਾਰਾਗੜ੍ਹੀ ਦੀ ਚੌਂਕੀ ਦੀ ਰਾਖੀ ਲਈ ਕਿੰਨੇ ਸਿੱਖ ਸੈਨਿਕ ਸਨ ?
ਉੱਤਰ :
ਇੱਕੀ (✓)

ਪ੍ਰਸ਼ਨ 7.
ਸਾਰਾਗੜੀ ਉੱਤੇ ਕਿਸ ਨੇ ਹਮਲਾ ਕੀਤਾ ਸੀ ?
ਉੱਤਰ :
ਕਬਾਇਲੀਆਂ ਨੇ। ਪ੍ਰਸ਼ਨ 8. ਕਰਨਾਲ ਨੇ ਸੈਨਿਕਾਂ ਨੂੰ ਕੀ ਤਾਰ ਦਿੱਤੀ ਸੀ?ਉੱਤਰ :ਗੜ੍ਹੀ ਛੱਡਣ ਦੀ (✓)

ਪ੍ਰਸ਼ਨ 9.
ਸਾਰਾਗੜ੍ਹੀ ਦੀ ਲੜਾਈ ਕਦੋਂ ਹੋਈ?
ਉੱਤਰ :
12 ਸਤੰਬਰ, 1899 ਨੂੰ (✓)

ਪ੍ਰਸ਼ਨ 10.
ਸਿੱਖ ਫ਼ੌਜੀਆਂ ਨੇ ਭੱਜਣ ਦੀ ਥਾਂ ਕੀ ਫ਼ੈਸਲਾ ਕੀਤਾ ?
ਉੱਤਰ :
ਲੜ ਮਰਨ ਦਾ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 11.
ਸਾਰਾਗੜ੍ਹੀ ਦੀ ਲੜਾਈ ਵਿੱਚ ਕਿੰਨੇ ਸਿੱਖ ਸੈਨਿਕ ਸ਼ਹੀਦ ਹੋਏ?.
ਉੱਤਰ :
ਇੱਕੀ/ਸਾਰੇ ਦੇ ਸਾਰੇ (✓)

ਪ੍ਰਸ਼ਨ 12.
ਸਾਰਾਗੜੀ ਦੇ ਸ਼ਹੀਦਾਂ ਦੀ ਕੁਰਬਾਨੀ ਕਿਹੋ ਜਿਹੀ ਸੀ ?
ਉੱਤਰ :
ਬੇਮਿਸਾਲ (✓)

ਪ੍ਰਸ਼ਨ 13.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

  1. ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਸੀ ਜਦ, ਅਫ਼ਗਾਨਿਸਤਾਨ ……………………………….।
  2. ਏਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾਗੜ੍ਹੀ ਵਿਚ ……………………………।

ਉੱਤਰ :

  1. ਚੌਕੀ ਬਣਾਈ ਹੈਸੀ (✓)
  2. ਹੱਦ ਵਧਾਈ ਹੈਸੀ (✓)

ਪ੍ਰਸ਼ਨ 14.
‘ਖ਼ਬਰ ਦਾ ਸੰਬੰਧ ਜੇ ‘ਸਮਾਚਾਰਾਂ ਨਾਲ ਹੈ, ਤਾਂ “ਫ਼ੌਜੀ ਦਾ ਸੰਬੰਧ ਕਿਸ ਨਾਲ ਹੈ ?
ਉੱਤਰ :
(ਸ) ਸੈਨਿਕ (✓)

ਪ੍ਰਸ਼ਨ 15.
ਸਾਰਾਗੜ੍ਹੀ ਦੀ ਲੜਾਈ ਨੂੰ ਸੰਸਾਰ ਦੀਆਂ ਕਿੰਨੀਆਂ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ ਗਿਆ।
ਉੱਤਰ :
(ਉ) ਅੱਠ (✓)

ਪ੍ਰਸ਼ਨ 16.
ਸਾਰਾਗੜ੍ਹੀ ਦਾ ਸਥਾਨ ਅੱਜ – ਕੱਲ੍ਹ ਕਿੱਥੇ ਹੈ ?
ਉੱਤਰ :
(ਅ) ਪਾਕਿਸਤਾਨ ਵਿਚ (✓)

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

ਪ੍ਰਸ਼ਨ 17.
“ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ। ਵਿਚ
ਉੱਤਰ :
ਭਾਵਵਾਚਕ ਨਾਂਵ (✓)

ਪ੍ਰਸ਼ਨ 18.
ਦਿੱਤੇ ਤੁਕਾਤਾਂ ਤੋਂ ਕਾਵਿ – ਸਤਰਾਂ ਬਣਾਓ :
…………………………….. ਪਾਈ ਹੈਸੀ
…………………………….. ਘੋਲ – ਘੁਮਾਈ ਹੈਸੀ। ਹੈ
ਉੱਤਰ :
ਉਨ੍ਹਾਂ ਡਟ ਕੇ ਕੀਤਾ ਮੁਕਾਬਲਾ ਸੀ, ਦੁਸ਼ਮਣ ਦਲਾਂ ‘ਚ ਭਾਜੜ ਪਾਈ ਹੈਸੀ।

ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ, ਆਪਣੀ ਜ਼ਿੰਦਗੀ ਘੋਲ – ਘੁਮਾਈ ਹੈਸੀ।

VI. ਵਿਆਕਰਨ

ਪ੍ਰਸ਼ਨ 1.
ਕਿਹੜਾ ਸ਼ਬਦ – ਜੋੜ ਸਹੀ ਹੈ ?
(ਉ) ਪੌਹਚਾਈ
(ਅ) ਪਹੁੰਚਾਈ
(ਈ) ਪੌਹਚਈ
(ਸ) ਪੁੰਹਚਾਈ॥
ਉੱਤਰ :
(ਅ) ਪਹੁੰਚਾਈ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਪਹਿਲਾ ਆਵੇਗਾ?
(ੳ) ਸਿੱਖ
(ਅ) ਸਿਗਨਲਮੈਲ
(ਈ) ਸੈਨਿਕ
(ਸ) ਸਾਰਾਗੜ੍ਹੀ।
ਉੱਤਰ :
(ਅ) ਸਾਰਾਗੜ੍ਹੀ।

VII. ਅਧਿਆਪਕ ਲਈ

ਪ੍ਰਸ਼ਨ 1.
ਵਿਦਿਆਰਥੀਆਂ ਨੂੰ ਤਾਰ ਟੈਲੀਗ੍ਰਾਮ ਸੰਬੰਧੀ ਹੇਠ ਲਿਖੀ ਜਾਣਕਾਰੀ ਦਿਓ :
ਉੱਤਰ :

  • ਤਾਰ (ਇਕ ਟੈਲੀਗ੍ਰਾਮ – ਸੇਵਾ) ਨਾਲ ਜਲਦੀ ਭੇਜਣ ਵਾਲੇ ਸੁਨੇਹੇ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਏ ਜਾਂਦੇ ਸਨ।
  • ਈਸਟ ਇੰਡੀਆ ਕੰਪਨੀ ਨੇ ਭਾਰਤ ਵਿਚ 1851 ਈਸਵੀਂ ਤੋਂ 1854 ਈਸਵੀਂ ਤਕ ਟੈਲੀਗਾਮ ਲਾਈਨਾਂ ਵਿਛਾਈਆਂ ਸਨ।
  • 1854 ਈਸਵੀ ਵਿਚ ਇਹ ਸਹੂਲਤ ਆਮ ਲੋਕਾਂ ਲਈ ਖੋਲ੍ਹੀ ਗਈ।
  • ਭਾਰਤ ਵਿਚ ਪਹਿਲੀ ਤਾਰ 27 ਅਪਰੈਲ, 1854 ਈਸਵੀਂ ਨੂੰ ਮੁੰਬਈ ਤੋਂ ਪੁਣੇ ਭੇਜੀ ਗਈ।
  • ਤਾਰ ਦੀ ਸਹੂਲਤ ਸੰਚਾਰ ਸਾਧਨਾਂ ਦਾ ਵਿਕਾਸ ਹੋਣ ਕਾਰਨ 15 ਜੁਲਾਈ, 2013 ਈਸਵੀਂ ਨੂੰ ਬੰਦ ਕਰ ਦਿੱਤੀ ਗਈ।

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

VIII. ਕਾਵਿ – ਸਤਰਾਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਅਧੂਰੀਆਂ ਕਾਵਿ – ਸਤਰਾਂ ਪੂਰੀਆਂ ਕਰੋ :

(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
………………………………………………………….

(ਅ) ਏਸ ਚੌਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ।
………………………………………………………….

(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ,
ਲੜਨ – ਮਰਨ ਦੀ ਵਿਉਂਤ ਬਣਾਈ ਹੈਸੀ।
………………………………………………………….

(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਪਾਈ ਹੈਸੀ।
………………………………………………………….

(ਹ) “ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਉੱਤਰ :
(ੳ) ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ,
ਅਫ਼ਗਾਨਿਸਤਾਨ ਤਕ ਹੱਦ ਵਧਾਈ ਹੈਸੀ।
ਏਸ ਹੱਦ ਦੀ ਰੱਖਿਆ ਕਰਨ ਖ਼ਾਤਰ,
ਸਾਰਾਗੜੀ ਇਕ ਚੌਕੀ ਬਣਾਈ ਹੈਸੀ।

(ਅ) ਏਸ ਚੌਂਕੀ ‘ਤੇ ਇੱਕੀ ਸਨ ਸਿੱਖ ਸੈਨਿਕ,
ਜੁੰਮੇਵਾਰੀ ਤਦ ਖੂਬ ਨਿਭਾਈ ਹੈਸੀ !
ਹਮਲਾ ਕੀਤਾ ਕਬਾਇਲੀਆਂ ਗੜ੍ਹੀ ਉੱਤੇ,
ਕਾਲੀ ਘਟਾ ਕੋਈ ਗੜੀ ‘ਤੇ ਛਾਈ ਹੈਸੀ।

(ਇ) ਸਿੱਖ ਫ਼ੌਜੀਆਂ ਭੱਜਣ ਦੀ ਥਾਂ ਉੱਤੇ, ਲੜਨ
ਮਰਨ ਦੀ ਵਿਉਂਤ ਬਣਾਈ ਹੈਸੀ।
ਬਾਰਾਂ ਸਤੰਬਰ, ਅਠਾਰਾਂ ਸੌ ਸਤਾਨਵੇਂ ਨੂੰ,
ਲਹੂ – ਡੋਲ੍ਹਵੀਂ ਹੋਈ ਲੜਾਈ ਹੈਸੀ :

PSEB 5th Class Punjabi Solutions Chapter 20 ਸਾਰਾਗੜ੍ਹੀ ਦੀ ਲੜਾਈ

(ਸ) ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ,
ਦੁਸ਼ਮਣ – ਦਲਾਂ ‘ ਚ ਭਾਜੜ ਤਦ ਪਾਈ ਹੈਸੀ।
ਲੜਦੇ – ਲੜਦੇ ਸਨ ਸਭ ਸ਼ਹੀਦ ਹੋ ਗਏ,
ਆਪਣੀ ਜਿੰਦੜੀ ਘੋਲ – ਘੁਮਾਈ ਹੈਸੀ।

(ਹ) ‘ਜਾਚਕ ਆਪਣੀ ਜਾਨ ‘ਤੇ ਖੇਡ ਕੇ ਇੰਵ,
ਜਾਨ ਦੇਸ਼ ਤੇ ਕੌਮ ਵਿਚ ਪਾਈ ਹੈਸੀ।
ਦੁਨੀਆ ਵਿਚ ਨਹੀਂ ਮਿਲਦੀ ਮਿਸਾਲ ਕੋਈ,
ਬੇਮਿਸਾਲ ਇਹ ਹੋਈ ਲੜਾਈ ਹੈਸੀ।

ਪ੍ਰਸ਼ਨ :

  1. ਇਨ੍ਹਾਂ ਸਤਰਾਂ ਵਿਚ ਕਿਹੜੀ ਲੜਾਈ ਦਾ ਜ਼ਿਕਰ ਹੈ?
  2. ਕੌਣ ਆਪਣੀ ਜਾਨ ਉੱਤੇ ਖੇਡੇ?
  3. ਦੁਨੀਆਂ ਵਿਚ ਕਿਹੜੀ ਲੜਾਈ ਬੇਮਿਸਾਲ ਸੀ?

ਉੱਤਰ :

  1. ਸਾਰਾਗੜ੍ਹੀ ਦੀ।
  2. 21 ਸਿੱਖ ਸੈਨਿਕ।
  3. ਸਾਰਾਗੜ੍ਹੀ ਦੀ।

ਔਖੇ ਸ਼ਬਦਾਂ ਦੇ ਅਰਥ – Meanings

  • ਹੈਸੀ – ਸੀ।
  • ਸਾਰਾਗੜ੍ਹੀ – ਇਕ ਥਾਂ ਦਾ ਨਾਂ, ਛੋਟਾ ਕਿਲ੍ਹਾ
  • ਕਬਾਇਲੀ – ਅਫ਼ਗਾਨੀ ਕਬੀਲੇ ਦੇ ਲੋਕ।
  • ਰੈਜਮੈਂਟ – ਫ਼ੌਜੀ ਟੁਕੜੀ।
  • ਸਿਗਨਲਮੈਨ – ਇਸ਼ਾਰਾ ਕਰਨ ਵਾਲਾ।
  • ਵਿਉਂਤ – ਤਰੀਕਾ
  • ਘੋਲ – ਘੁਮਾਈਕੁਰਬਾਨ ਕਰ ਦਿੱਤੀ।
  • ਬੇਮਿਸਾਲ – ਜਿਸ ਦੀ ਬਰਾਬਰੀ ਕਰਨ ਵਾਲਾ ਕੋਈ ਨਾ ਹੋਵੇ।

PSEB 5th Class Punjabi ਰਚਨਾ ਕਹਾਣੀ ਰਚਨਾ

Punjab State Board PSEB 5th Class Punjabi Book Solutions Punjabi Rachana ਕਹਾਣੀ ਰਚਨਾ Exercise Questions and Answers.

PSEB 5th Class Punjabi Rachana ਕਹਾਣੀ ਰਚਨਾ (1st Language)

1. ਤਿਹਾਇਆ ਕਾਂ
ਜਾਂ
ਪਿਆਸਾ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ। ਉਹ ਪਾਣੀ ਦੀ ਭਾਲ ਵਿਚ ਇਧਰ – ਉਧਰ ਉੱਡਿਆ ਅੰਤ ਉਹ ਇਕ ਬਗੀਚੇ ਵਿਚ ਪੁੱਜਾ। ਉਸ ਨੇ ਪਾਣੀ ਦਾ ਇਕ ਘੜਾ ਦੇਖਿਆ। ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ। ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ। ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ। ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ।

ਉਹ ਕਾਂ ਬਹੁਤ ਸਿਆਣਾ ਸੀ। ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ। ਉਸ ਨੂੰ ਇਕ ਢੰਗ ਸੁੱਝਿਆ। ਉਸ ਨੇ ਰੋੜੇ ਤੇ ਠੀਕਰੀਆਂ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ – ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।

ਸਿੱਖਿਆ – ਜਿੱਥੇ ਚਾਹ ਉੱਥੇ ਰਾਹ।

PSEB 5th Class Punjabi ਰਚਨਾ ਕਹਾਣੀ ਰਚਨਾ

2. ਕਾਂ ਅਤੇ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ। ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ – ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ ਅੰਤ ਉਹ ਦਰੱਖ਼ਤਾਂ ਦੇ ਇਕ ਬੁੰਡ ਹੇਠ ਪਹੁੰਚੀ। ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ।

ਇੰਨੇ ਨੂੰ ਲੂੰਬੜੀ ਨੇ ਉੱਪਰ ਧਿਆਨ ਮਾਰਿਆ। ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ। ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ।

ਉਸ ਨੇ ਬੜੀ ਚਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, ”ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ। ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ। ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ। ਕਿਰਪਾ ਕਰਕੇ ਮੈਨੂੰ ਗਾ ਕੇ ਸੁਣਾ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਵਿਚ ਆ ਕੇ ਖੁਸ਼ੀ ਨਾਲ ਫੁੱਲ ਗਿਆ। ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ। ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ – ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ।

ਸਿੱਖਿਆ – ‘ਸਾਨੂੰ ਕਿਸੇ ਦੀ ਖੁਸ਼ਾਮਦ ਵਿਚ ਨਹੀਂ ਆਉਣਾ ਚਾਹੀਦਾ।

3. ਸ਼ੇਰ ਅਤੇ ਚੂਹੀ

ਇਕ ਦਿਨ ਬਹੁਤ ਗਰਮੀ ਸੀ। ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠਾਂ ਸੁੱਤਾ ਪਿਆ ਸੀ। ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ। ਸ਼ੇਰ ਨੂੰ ਜਾਗ ਆ ਗਈ। ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ। ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ। ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ।

ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ। ਉਸ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ – ਪੈਰ ਮਾਰੇ, ਪਰ ਵਿਅਰਥ , ਉਹ ਦੁੱਖ ਨਾਲ ਗਰਜਣ ਲੱਗਾ। ਉਸ ਦੀ ਆਵਾਜ਼ ਚੂਹੀ ਦੇ ਕੰਨੀਂ ਪਈ।

ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ। ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ ॥ ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ।

ਸਿੱਖਿਆ – ਅੰਤ ਭਲੇ ਦਾ ਭਲਾ।

PSEB 5th Class Punjabi ਰਚਨਾ ਕਹਾਣੀ ਰਚਨਾ

4. ਲੂੰਬੜੀ ਅਤੇ ਅੰਗੂਰ
ਜਾਂ
ਹੱਥ ਨਾ ਪਹੁੰਚੇ ਤਾਂ ਬੂਹ ਕੌੜੀ

ਇਕ ਦਿਨ ਬੜੀ ਗਰਮੀ ਸੀ। ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ, ਪਰ ਉਸ ਨੂੰ ਇਧਰੋਂ-ਉਧਰੋਂ ਖਾਣ ਲਈ ਕੁੱਝ ਨਾ ਮਿਲਿਆ। ਉਹ ਖ਼ੁਰਾਕ ਦੀ ਭਾਲ ਵਿਚ ਬਹੁਤ ਦੂਰ ਨਿਕਲ ਗਈ। ਅੰਤ ਉਹ ਇਕ ਸੰਘਣੀ ਛਾਂ ਵਾਲੇ ਦਰੱਖ਼ਤ ਹੇਠ ਪੁੱਜੀ। ਉਹ ਉਸ ਦੀ ਛਾਂ ਹੇਠ ਲੰਮੀ ਪੈ ਗਈ। ਇੰਨੇ ਨੂੰ ਲੂੰਬੜੀ ਦੀ ਨਿਗਾਹ ਉੱਪਰ ਪਈ। ਉਸ ਨੇ ਦੇਖਿਆ ਕਿ ਅੰਗੂਰਾਂ ਦੀ ਵੇਲ ਨਾਲ ਪੱਕੇ ਹੋਏ ਅੰਗੂਰਾਂ ਦੇ ਗੁੱਛੇ ਲਮਕ ਰਹੇ ਹਨ। ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਉੱਛਲ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅੰਗੂਰ ਬਹੁਤ ਉੱਚੇ ਸਨ। ਉਸ ਨੇ ਵਾਰ-ਵਾਰ ਛਾਲਾਂ ਮਾਰੀਆਂ, ਪਰ ਵਿਅਰਥ। ਅੰਤ ਉਹ ਨਫ਼ਰਤ ਨਾਲ ਇਹ ਕਹਿੰਦੀ ਹੋਈ ਅੱਗੇ ਤੁਰ ਪਈ ਕਿ ਅੰਗੂਰ ਖੱਟੇ ਹਨ।

ਸਿੱਖਿਆ – ਹੱਥ ਨਾਂ ਪਹੁੰਚੇ ਧੂਹ ਕੌੜੀ।

5. ਬੁਰੀ ਸੰਗਤ

ਇਕ ਅਮੀਰ ਆਦਮੀ ਦਾ ਪੁੱਤਰ ਬੁਰੀ ਸੰਗਤ ਵਿਚ ਪੈ ਗਿਆ। ਉਸ ਨੂੰ ਆਪਣੇ ਪੁੱਤਰ ਦੀ ਇਸ ਆਦਤ ਦਾ ਬਹੁਤ ਦੁੱਖ ਹੋਇਆ। ਉਸ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਬੁਰੀ ਸੰਗਤ ਛੱਡ ਦੇਵੇ, ਪਰ ਪੁੱਤਰ ਉੱਤੇ ਕੋਈ ਅਸਰ ਨਾ ਹੋਇਆ ਅੰਤ ਉਸ ਨੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਇਕ ਤਰੀਕਾ ਕੱਢਿਆ।

ਉਸ ਨੇ ਬਜ਼ਾਰੋਂ ਵਧੀਆ ਸੇਬਾਂ ਦੀ ਇਕ ਟੋਕਰੀ ਮੰਗਾਈ ਅਤੇ ਨਾਲ ਹੀ ਇਕ ਗਲਿਆ – ਸੜਿਆ ਸੇਬ ਮੰਗਵਾ ਲਿਆ। ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗਲੇ – ਸੜੇ ਸੇਬ ਨੂੰ ਬਾਕੀ ਚੰਗੇ ਸੇਬਾਂ ਦੇ ਵਿਚਕਾਰ ਰੱਖ ਦੇਵੇ। ਪੁੱਤਰ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਫਿਰ ਪਿਤਾ ਦੇ ਕਹੇ ਅਨੁਸਾਰ ਉਸ ਨੇ ਉਹ ਟੋਕਰੀ. ਅਲਮਾਰੀ ਵਿਚ ਰੱਖ ਦਿੱਤੀ।

ਅਗਲੇ ਦਿਨ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਟੋਕਰੀ ਵਿਚੋਂ ਇਕ ਸੇਬ ਲਿਆਵੇ। ਪੁੱਤਰ ਨੇ ਅਲਮਾਰੀ ਖੋਲ੍ਹੀ। ਜਦੋਂ ਉਸ ਨੇ ਟੋਕਰੀ ਚੁੱਕੀ, ਤਾਂ ਦੇਖਿਆ ਕਿ ਉਸ ਵਿਚ ਸਾਰੇ ਸੇਬ ਖ਼ਰਾਬ ਹੋ ਚੁੱਕੇ ਹਨ। ਪਿਤਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇਕ ਖ਼ਰਾਬ ਸੇਬ ਨੇ ਸਾਰੇ ਸੇਬ ਖ਼ਰਾਬ ਕਰ ਦਿੱਤੇ ਹਨ। ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਤੈਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੈਨੂੰ ਵੀ ਬਰਾ ਬਣਾ ਦੇਵੇਗੀ। ਪਿਤਾ ਦੀ ਸਿੱਖਿਆ ਪੱਤਰ ਦੇ ਮਨ ‘ਤੇ ਅਸਰ ਕਰ ਗਈ ਅਤੇ ਉਸ ਨੇ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ।

PSEB 5th Class Punjabi ਰਚਨਾ ਕਹਾਣੀ ਰਚਨਾ

ਸਿੱਖਿਆ – ਬੁਰੀ ਸੰਗਤ ਨਾਲੋਂ ਇਕੱਲਾ ਭਲਾ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

Punjab State Board PSEB 5th Class Punjabi Book Solutions Punjabi Rachana ਚਿਤਰ ਦੇਖ ਕੇ ਵਰਣਨ Exercise Questions and Answers.

PSEB 5th Class Punjabi Rachana ਚਿਤਰ ਦੇਖ ਕੇ ਵਰਣਨ (1st Language)

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 1
ਪ੍ਰਸ਼ਨ 1.
ਉਪਰੋਕਤ ਚਿਤਰ ਨੂੰ ਵੇਖ ਕੇ 7-8 ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਪੁਰਾਣੇ ਨਮੂਨੇ ਦਾ ਇਕ ਘਰ ਹੈ, ਜਿਸ ਦੇ ਵਿਹੜੇ ਵਿਚ ਚਾਰ ਕੁੜੀਆਂ ਬੈਠੀਆਂ ਹਨ। ਇਹ ਕੱਤਣ ਤੁੰਬਣ ਦੇ ਕੰਮ ਕਰ ਰਹੀਆਂ ਹਨ। ਇਕ ਕੁੜੀ ਸਾਹਮਣੇ ਚਰਖ਼ਾ ਡਾਹ ਕੇ ਤੰਦ ਕੱਢਦੀ ਹੋਈ ਕੱਤ ਰਹੀ ਹੈ। ਉਸਦੇ ਨਾਲ ਬੈਠੀ ਕੁੜੀ ਕਢਾਈ ਕਰ ਰਹੀ ਹੈ ਅਗਲੀ ਕੁੜੀ ਕੱਤੇ ਹੋਏ ਸਤ ਨੂੰ ਅਟੇਰ ਰਹੀ ਹੈ।

ਸੱਜੇ ਪਾਸੇ ਬੈਠੀ ਪਹਿਲੀ ਕੁੜੀ ਵੀ ਕਢਾਈ ਕਰ ਰਹੀ ਹੈ। ਖੱਬੇ ਪਾਸੇ ਚਾਟੀ ਵਿਚ ਮਧਾਣੀ ਪਈ ਹੈ ਅਤੇ ਸੱਜੇ ਪਾਸੇ ਚੌਂਕੇ ਦਾ ਓਟਾ ਤੇ ਪਿੱਛੇ ਭੜੋਲੀ ਦਿਖਾਈ ਦੇ ਰਹੀ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 2
ਪ੍ਰਸ਼ਨ 2.
ਉਪਰੋਕਤ ਚਿਤਰ ਨੂੰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਦੋ ਸਿੱਖ ਨੌਜਵਾਨ ਗਤਕਾ ਖੇਡ ਰਹੇ ਹਨ। ਉਨ੍ਹਾਂ ਨੇ ਖ਼ਾਸ ਕਿਸਮ ਦੇ ਕੱਪੜੇ ਪਹਿਨੇ ਹੋਏ ਹਨ ਤੇ ਕਮਰਕੱਸੇ ਕੀਤੇ ਹੋਏ ਹਨ। ਦੋਹਾਂ ਦੇ ਸੱਜੇ ਹੱਥਾਂ ਵਿਚ ਤਲਵਾਰਾਂ ਹਨ ਤੇ ਖੱਬੇ ਵਿਚ ਢਾਲਾਂ ਇਕ ਜ਼ਰਾ ਛੋਟੀ ਉਮਰ ਦਾ ਖਿਡਾਰੀ ਪਿੱਛੇ ਆਪਣੀ ਵਾਰੀ ਲਈ ਤਿਆਰ-ਬਰ-ਤਿਆਰ ਹੈ।

ਖੱਬੇ ਹੱਥ ਵਾਲਾ ਖਿਡਾਰੀ ਪੂਰੇ ਜੋਸ਼ ਨਾਲ ਲਪਕ ਕੇ ਦੂਜੇ ਉੱਤੇ ਤਲਵਾਰ ਦਾ ਵਾਰ ਕਰ ਰਿਹਾ ਹੈ ਤੇ ਅਗਲਾ ਅੱਗੋਂ ਪੂਰੀ ਚੁਸਤੀ ਤੇ ਜ਼ੋਰ ਨਾਲ ਰੋਕ ਰਿਹਾ ਹੈ। ਗਤਕਾ ਖੇਡਣ ਵਾਲਿਆਂ ਦੇ ਚਾਰ-ਪੰਜ ਸਾਥੀ ਹੋਰਨਾਂ ਦਰਸ਼ਕਾਂ ਵਿਚ ਖੜ੍ਹੇ ਹਨ। ਦਰਸ਼ਕਾਂ ਦੇ ਵਿਚਕਾਰ ਇਕ ਛੋਟੀ ਉਮਰ ਦਾ ਗਤਕੇ ਦਾ ਖਿਡਾਰੀ ਵੀ ਹੈ। ਖੇਡ ਬੜੀ ਜੋਸ਼ ਭਰੀ ਤੇ ਉਤਸੁਕਤਾ-ਜਗਾਊ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 3
ਪ੍ਰਸ਼ਨ 3.
ਚਿਤਰ ਨੂੰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦ੍ਰਿਸ਼ ਹੈ ਸਰਹੰਦ ਦੇ ਨਵਾਬ ਵਜ਼ੀਰ – ਖਾਂ ਨੇ ਗੁਰੂ ਸਾਹਿਬ ਦੇ ਇਨ੍ਹਾਂ ਨਿੱਕੇ-ਨਿੱਕੇ ਬੱਚਿਆਂ ਨੂੰ ਧਰਮ ਨਾ ਬਦਲਣ ਕਰ ਕੇ ਜਿਊਂਦਿਆਂ ਨੀਂਹਾਂ ਵਿਚ ਚਿਣਨ ਦਾ ਹੁਕਮ ਦਿੱਤਾ ਹੈ। ਇਸ ਹੁਕਮ ਦੀ ਪਾਲਣਾ ਕਰਦੇ ਹੋਏ ਰਾਜ ਮਿਸਤਰੀ ਮਸਾਲਾ ਲਾ ਕੇ ਬੱਚਿਆਂ ਦੁਆਲੇ ਇੱਟਾਂ ਦੀ ਚਿਣਾਈ ਕਰ ਰਹੇ ਹਨ। ਨਵਾਬ ਵਜ਼ੀਰ ਖ਼ਾਂ, ਕਾਜ਼ੀ ਤੇ ਹੋਰ ਦਰਸ਼ਕ ਉੱਥੇ ਖੜ੍ਹੇ ਹਨ।

ਬੱਚੇ ਮੌਤ ਤੋਂ ਬੇਪਰਵਾਹ ਹਨ ਤੇ ਬਾਂਹਾਂ ਉਠਾ ਕੇ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਸਿੱਖੀ ਸਿਦਕ ਜਾਨ ਤੋਂ ਪਿਆਰਾ ਹੈ। ਕੰਧ ਬੱਚਿਆਂ ਦੀ ਛਾਤੀ ਤਕ ਪਹੁੰਚ ਚੁੱਕੀ ਹੈ। ਬੱਚਿਆਂ ਦੀ ਬੇਪਰਵਾਹੀ ਦੇਖ ਕੇ ਵਜ਼ੀਰ ਖਾਂ ਨੂੰ ਹੈਰਾਨੀ ਤੇ ਘਬਰਾਹਟ ਹੋ ਰਹੀ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 4
ਪ੍ਰਸ਼ਨ 4.
ਉਪਰੋਕਤ ਚਿੱਤਰ ਨੂੰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਚਿਤਰ ਵਿਚ ਇਕ ਚਿੜੀਆ-ਘਰ ਦਿਖਾਈ ਦੇ ਰਿਹਾ ਹੈ। ਚਿੜੀਆ-ਘਰ ਵਿਚ ਵੱਖ-ਵੱਖ ਪਸ਼ੂਆਂ ਤੇ ਜਾਨਵਰਾਂ ਨੂੰ ਦੇਖਣ ਲਈ ਕੁੱਝ ਬੱਚੇ ਆਏ ਹਨ। ਚਿੜੀਆ-ਘਰ ਦੇ ਬਾਹਰ ਉੱਚਾ ਗੇਟ ਹੈ, ਜਿਸਨੂੰ ਲੰਘ ਕੇ ਦਰਸ਼ਕ ਅੰਦਰ ਆਉਂਦੇ ਹਨ ਤੇ ਫਿਰ ਟਿਕਟ ਲੈਣ ਵਾਲੀ ਖਿੜਕੀ ਕੋਲ ਪਹੁੰਚਦੇ ਹਨ। ਚਿੜੀਆਘਰ ਵਿਚ ਪਿੰਜਰੇ ਵਿਚ ਸਾਹਮਣੇ ਤਿੰਨ ਜ਼ੈਬਰੇ ਦਿਖਾਈ ਦੇ ਰਹੇ ਹਨ ਤੇ ਉਸ ਤੋਂ ਅੱਗੇ ਇਕ ਬਾਂਦਰ ਪੂਛ ਨਾਲ ਲਮਕ ਰਿਹਾ ਹੈ। ਉਸ ਅੱਗੇ ਇਕ ਪਾਸੇ ਵੱਡੇ ਜੰਗਲੇ ਵਿਚ ਵੱਡਾ ਹਾਥੀ ਤੇ ਦੂਜੇ ਪਾਸੇ ਬਾਰਾਂਸਿੰਝਾ ਖੜ੍ਹਾ ਹੈ।

ਇਨ੍ਹਾਂ ਤੋਂ ਇਲਾਵਾ ਪਾਣੀ ਕੰਢੇ ਵੱਡੇ ਸਾਰਸ, ਉਸ ਤੋਂ ਅੱਗੇ ਇਕ ਲੰਬੜੀ, ਪਾਂਡਾ, ਹੋਰ ਅੱਗੇ ਇਕ ਮਗਰਮੱਛ, ਜਿਰਾਫ਼, ਗਿਰਝ ਤੇ ਉੱਲੂ ਤੇ ਲਮਕਦਾ ਸੱਪ ਵੀ ਹੈ। ਚਿੜੀਆ-ਘਰ ਵਿਚ ਖਜੂਰਾਂ ਤੇ ਹੋਰ ਰੁੱਖ-ਪੌਦੇ ਵੀ ਹਨ। ਬੱਚੇ ਇਨ੍ਹਾਂ ਨੂੰ ਦੇਖ ਕੇ ਖ਼ੁਸ਼ ਹੋ ਰਹੇ ਹਨ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 5
ਪ੍ਰਸ਼ਨ 5.
ਚਿਤਰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਕੁੱਝ ਰੁੱਖ ਲਾਉਣ ਦਾ ਚਿਤਰ ਹੈ। ਆਲੇ-ਦੁਆਲੇ ਖੜੇ-ਮੁੰਡਿਆਂ ਦੇ ਲੱਗੀਆਂ ਟਾਈਆਂ ਤੇ ਇਕੋ-ਜਿਹੀ ਵਰਦੀ ਤੋਂ ਪਤਾ ਲਗਦਾ ਹੈ ਕਿ ਇਹ ਸਕੂਲ ਦਾ ਦ੍ਰਿਸ਼ ਹੈ। ਇਨ੍ਹਾਂ ਵਿਦਿਆਰਥੀਆਂ ਨਾਲ ਇਕ ਅਧਿਆਪਕਾ ਵੀ ਦਿਖਾਈ ਦੇ ਰਹੇ ਹਨ। ਅਧਿਆਪਕਾ ਨੇ ਕਹੀ ਨਾਲ ਟੋਆ ਪੁੱਟ ਕੇ ਤੇ ਖ਼ਾਦ ਪਾ ਕੇ ਇਕ ਰੁੱਖ ਲਾਇਆ ਹੈ।

ਉਨ੍ਹਾਂ ਕੋਲ ਨਵੇਂ ਲਾਏ ਰੁੱਖ ਨੂੰ ਪਾਣੀ ਪਾਉਣ ਲਈ ਇਕ ਬਾਲਟੀ ਵੀ ਹੈ। ਸਾਰੇ ਬੱਚੇ ਧਿਆਨ ਨਾਲ ਰੁੱਖ ਲਾਉਣ ਦਾ ਤਰੀਕਾ ਸਿੱਖ ਰਹੇ ਹਨ। ਇੱਥੇ ਆਲਾ-ਦੁਆਲਾ ਹਰਿਆਵਲ ਤੋਂ ਖਾਲੀ ਹੋਣ ਕਰਕੇ ਰੁੱਖ ਲਾਉਣ ਦੀ ਲੋੜ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 6
ਪ੍ਰਸ਼ਨ 6.
ਚਿਤਰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਹ ਕਿਸੇ ਸਕੂਲ ਦਾ ਦ੍ਰਿਸ਼ ਹੈ, ਜਿੱਥੇ ਵਿਦਿਆਰਥੀ ਦੇਸ਼ ਦੇ ਝੰਡੇ ਦੇ ਪਿਆਰ ਦਾ ਗੀਤ ਗਾ ਰਹੇ ਹਨ। ਬੱਚਿਆਂ ਨੇ ਝੰਡੇ ਦੇ ਅਦਬ ਵਿਚ ਸਿਰ ਨੀਵੇਂ ਕਰ ਕੇ ਹੱਥ ਜੋੜੇ ਹੋਏ ਹਨ। ਵਿਦਿਆਰਥੀ ਛੋਟੀਆਂ ਕਲਾਸਾਂ ਦੇ ਬੱਚੇ ਹਨ, ਜਿਨ੍ਹਾਂ ਵਿਚ ਮੁੰਡੇਕੁੜੀਆਂ ਸ਼ਾਮਿਲ ਹਨ। ਸਕੂਲ ਦੀ ਇਮਾਰਤ ਕਾਫੀ ਵੱਡੀ ਹੈ ਤੇ ਉਸਦੇ ਸਾਹਮਣੇ ਤਿਰੰਗਾ ਲਹਿਰਾ ਰਿਹਾ ਹੈ।

ਬੱਚਿਆਂ ਦੇ ਕੱਪੜੇ ਗਰਮੀਆਂ ਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਸਕੂਲ ਵਿਚ 15 ਅਗਸਤ ਅਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਦੇ ਇਸ ਝੰਡੇ ਵਿਚ ਤਿੰਨ ਰੰਗ ਹਨ ਤੇ ਵਿਚਕਾਰ ਅਸ਼ੋਕ ਚੱਕਰ ਹੈ। ਸਕੂਲ ਦੀਆਂ ਛੱਤਾਂ ਦੇ ਦੋਹੀਂ ਪਾਸੇ ਹਰੇ ਭਰੇ ਰੁੱਖ ਦਿਖਾਈ ਦੇ ਰਹੇ ਹਨ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 7
ਪ੍ਰਸ਼ਨ 7.
ਚਿਤਰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਦੋ ਬੰਦੇ ਕੁਹਾੜਾ ਤੇ ਕਹੀ ਲੈ ਕੇ ਰੁੱਖ ਵੱਢਣ ਲਈ ਆਏ ਜਾਪਦੇ ਹਨ। ਰੁੱਖ ਖੇਤਾਂ ਵਿਚ ਜਾਪਦਾ ਹੈ। ਛਾਹ-ਵੇਲਾ ਹੋ ਗਿਆ ਜਾਪਦਾ ਹੈ, ਇਸੇ ਕਰਕੇ ਇਕ ਇਸਤਰੀ ਘਰੋਂ ਭੱਤਾ ਸਿਰ ਉੱਤੇ ਚੁੱਕੀ ਉੱਥੇ ਆ ਪਹੁੰਚੀ ਹੈ।

ਰੁੱਖ ਵੱਢਣ ਵਾਲੇ ਦੋਹਾਂ ਬੰਦਿਆਂ ਨੂੰ ਇਕ ਬਜ਼ੁਰਗ ਸ਼ਾਇਦ ਰਿਹਾ ਹੈ ਕਿ ਉਹ ਰੁੱਖ ਨੂੰ ਨਾ ਵੱਢਣ ਉਹ ਕਹਿੰਦਾ ਜਾਪਦਾ ਹੈ ਕਿ ਉੱਥੇ ਕੇਵਲ ਇੱਕੋ ਹੀ ਰੁੱਖ ਹੈ, ਜਿਸਨੂੰ ਵੱਢਣਾ ਠੀਕ ਨਹੀਂ।ਉਹ ਦੱਸ ਰਿਹਾ ਜਾਪਦਾ ਹੈ ਕਿ ਰੁੱਖ ਵੱਢਣ ਨਾਲ ਪ੍ਰਦੂਸ਼ਣ ਤੇ ਗਰਮੀ ਵਧ ਰਹੀ ਹੈ, ਮੀਂਹ, ਘਟ ਰਹੇ ਹਨ ਤੇ ਪਸ਼ੂ ਪੰਛੀ ਮਰ ਰਹੇ ਹਨ।

ਇਕ ਹੋਰ ਆਦਮੀ ਵੀ ਕੋਲ ਖੜ੍ਹਾ ਹੈ ਤੇ ਸਾਰੀ ਗੱਲ ਸੁਣ ਰਿਹਾ ਹੈ। ਰੁੱਖ ਵੱਢਣ ਲਈ ਸੰਦ ਲੈ ਕੇ ਬੰਦੇ ਵੀ ਬਜ਼ੁਰਗ ਦੀ ਗੱਲ ਸੁਣ ਕੇ ਰੁੱਖ ਵੱਢਣ ਤੋਂ ਰੁਕ ਗਏ ਜਾਪਦੇ ਹਨ ਅਤੇ ਉਨ੍ਹਾਂ ਨੂੰ ਮਨੁੱਖਾਂ ਤੇ ਪਸ਼ੂਆਂ-ਪੰਛੀਆਂ ਦੇ ਜੀਵਨ ਵਿਚ ਰੁੱਖਾਂ ਦੀ ਮਹਾਨਤਾ ਦਾ ਪਤਾ ਲੱਗ ਗਿਆ ਹੈ।

PSEB 5th Class Punjabi Solutions Chapter 18 ਕਹੀ ਹੱਸ ਪਈ

Punjab State Board PSEB 5th Class Punjabi Book Solutions Chapter 18 ਕਹੀ ਹੱਸ ਪਈ Textbook Exercise Questions and Answers.

PSEB Solutions for Class 5 Punjabi Chapter 18 ਕਹੀ ਹੱਸ ਪਈ (1st Language)

ਪਾਠ ਅਭਿਆਸ ਪ੍ਰਸ਼ਨ-ਉੱਤਰ

1. ਜ਼ਬਾਨੀ ਅਭਿਆਸ:

(1) ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ?
ਉੱਤਰ :
ਕੁਹਾੜੇ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਹ ਹੁਣ ਰੁੱਖ ਨਹੀਂ ਵੱਢ ਸਕਦਾ।

PSEB 5th Class Punjabi Solutions Chapter 18 ਕਹੀ ਹੱਸ ਪਈ

(2) ਕੰਬਾਈਨ ਕੀ ਹੁੰਦੀ ਹੈ ?
ਉੱਤਰ :
ਕੰਬਾਈਨ ਨਾਲ ਕਣਕ ਦੀ ਵਾਢੀ ਤੇ ਗਹਾਈ ਕੀਤੀ ਜਾਂਦੀ ਹੈ।

(3) ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ ?
ਉੱਤਰ :
ਨਿੰਮ ਦੀਆਂ ਨਿਮੋਲੀਆਂ ਤੋਂ।

(4) ਕਹਾਣੀ ਵਿੱਚ ਆਪਣਾ ਜਨਮ-ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ ?
ਉੱਤਰ :
ਗੁਰਦੀਪ ਨੇ।

2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

(1) ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ?
………………………………………………………………………………………………………………….
………………………………………………………………………………………………………………….
………………………………………………………………………………………………………………….
ਉੱਤਰ :
ਅਮਰੀਕ ਸਿੰਘ ਆਪਣੇ ਖੇਤ ਵਿਚ ਖੜ੍ਹੇ ਨਿੰਮ ਦੇ ਰੁੱਖ ਨੂੰ ਇਸ ਕਰਕੇ ਵੱਢਣਾ ਚਾਹੁੰਦਾ ਸੀ, ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਾਢੀ ਸਮੇਂ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਕਰ ਲਿਆ।

(2) ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ?
…………………………………………………………………………………………..
…………………………………………………………………………………………..
…………………………………………………………………………………………..
ਉੱਤਰ :
ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ, ਕਿਉਂਕਿ ਖੇਤ ਵਿਚ ਇੱਕੋ ਰੁੱਖ ਰਹਿ ਗਿਆ ਸੀ। ਉਹ ਸਮਝਦਾ ਸੀ ਕਿ ਜੇਕਰ ਇਹ ਰੁੱਖ ਵੀ ਵੱਢ ਦਿੱਤਾ, ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ? ਉਹ ਆਂਡੇ ਕਿੱਥੇ ਦੇਣਗੇ? ਮੀਂਹਹਨੇਰੀ ਵਿਚ ਉਨ੍ਹਾਂ ਦਾ ਕੀ ਬਣੇਗਾ? ਇਸ ਕਰਕੇ ਉਸ ਨੇ ਰੁੱਖ ਨੂੰ ਵੱਢਣ ਤੋਂ ਇਨਕਾਰ ਕਰ ਦਿੱਤਾ।

(3) ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ?
…………………………………………………………………………………………..
…………………………………………………………………………………………..
…………………………………………………………………………………………..
ਉੱਤਰ :
ਨਿਮ ਨੇ ਅਮਰੀਕ ਸਿੰਘ ਨੂੰ ਕਿਹਾ ਕਿ ਉਸ ਦੇ ਦਾਦੇ ਬਸੰਤ ਸਿੰਘ ਨੇ ਖੇਤ ਵਿਚ ਪੰਜ ਰੁੱਖ ਲਾਏ ਸਨ। ਉਨ੍ਹਾਂ ਵਿਚੋਂ ਚਾਰ ਉਸ ਨੇ ਵੱਢ ਲਏ ਹਨ। ਪਰ ਉਨ੍ਹਾਂ ਦੀ ਥਾਂ ਉਸ ਨੇ ਰੁੱਖ ਇਕ ਵੀ ਨਹੀਂ ਲਾਇਆ। ਰੁੱਖਾਂ ਉੱਤੇ ਸਾਰੇ ਜੀਵ – ਜੰਤੂ ਰਹਿੰਦੇ ਹਨ। ਰੁੱਖਾਂ ਤੋਂ ਬਗੈਰ ਉਨ੍ਹਾਂ ਦਾ ਕੀ ਬਣੇਗਾ। ਇਸ ਕਰਕੇ ਉਹ ਉਸ ਨੂੰ ਨਾ ਵੱਢੇ.

PSEB 5th Class Punjabi Solutions Chapter 18 ਕਹੀ ਹੱਸ ਪਈ

(4) ਕਹੀ ਕਿਉਂ ਹੱਸ ਪਈ ਸੀ?
………………………………………
………………………………………
………………………………………
ਉੱਤਰ :
ਕਹੀ ਇਸ ਕਰਕੇ ਹੱਸ ਪਈ, ਕਿਉਂਕਿ ਉਸ ਨੇ ਦੇਖਿਆ ਸੀ ਕਿ ਅਮਰੀਕ ਸਿੰਘ ਨੇ ਉਸ ਨੂੰ ਨਿਮ ਵੱਢਣ ਲਈ ਵਰਤਣ ਦੀ ਥਾਂ ਨਵੇਂ ਰੁੱਖ ਲਾਉਣ ਖ਼ਾਤਰ ਟੋਏ ਪੁੱਟਣ ਲਈ ਵਰਤਣ ਦਾ ਫ਼ੈਸਲਾ ਕਰ ਲਿਆ ਸੀ।

(5) ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ?
……………………………………………………………………
……………………………………………………………………
……………………………………………………………………
ਉੱਤਰ :
ਰੁੱਖਾਂ ਦੀ ਮਨੁੱਖੀ ਜੀਵਨ ਵਿਚ ਭਾਰੀ ਮਹਾਨਤਾ ਹੈ ਅਸਲ ਵਿਚ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ। ਇਹ ਉਸ ਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ। ਇਸ ਤੋਂ ਇਲਾਵਾ ਖਾਣ ਲਈ ਫਲ, ਬੂਹੇ – ਬਾਰੀਆਂ ਤੇ ਮੰਜੇ – ਪੀੜ੍ਹੀਆਂ ਤੇ ਬਾਲਣ ਬਣਾਉਣ ਲਈ ਲੱਕੜ ਦਿੰਦੇ ਹਨ। ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤਿਆਂ, ਫਲਾਂ ਤੇ ਰਸਾਂ ਤੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ ਤੇ ਸ਼ਗਨਾਂ ਆਦਿ ਲਈ ਵਰਤੋਂ ਹੁੰਦੀ ਹੈ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

1. ਕਹੀ ………………………………………….
2. ਨਿੰਮ ………………………………………….
3. ਰੁੱਖ ………………………………………….
4. ਧਰਤੀ ………………………………………….
5. ਨਮੋਲੀਆਂ ………………………………………….
ਉੱਤਰ :
1. ਕਹੀ (ਮਿੱਟੀ ਪੁੱਟਣ ਵਾਲਾ ਔਜ਼ਾਰ)ਕਿਸਾਨ ਕਹੀ ਨਾਲ ਮਿੱਟੀ ਪੁੱਟ ਰਿਹਾ ਹੈ।
2. ਨਿੰਮ ਇਕ ਪ੍ਰਕਾਰ ਦਾ ਰੁੱਖ) – ਸਾਡੇ ਵਿਹੜੇ ਵਿਚ ਨਿੰਮ ਦਾ ਰੁੱਖ ਲੱਗਾ ਹੋਇਆ ਹੈ।
3. ਰੁੱਖ (ਦਰੱਖ਼ਤ) – ਰੁੱਖਾਂ ਨੂੰ ਨਾ ਵੱਢੋ।
4. ਧਰਤੀ , (ਜ਼ਮੀਨ) – ਧਰਤੀ ਗੋਲ ਹੈ।
5. ਨਮੋਲੀਆਂ ਨਿੰਮ ਦਾ ਫਲ) – ਨਿੰਮ ਦੇ ਦਰੱਖ਼ਤ ਨੂੰ ਨਮੋਲੀਆਂ ਲਗਦੀਆਂ ਹਨ।

4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ:

ਕਹੀ : ਕਹੀਆਂ
ਰੁੱਖ – ਰੁੱਖਾਂ
ਬੇਰੀ : ………………………………
ਰੋਟੀ : ………………………………
ਪੰਛੀ : ………………………………
ਲੱਕੜੀ : ………………………………
ਰੁਖ : ………………………………
ਕਣਕ : ………………………………
ਜੜ੍ਹ : ………………………………
ਗੱਲ : ………………………………
ਖੇਤ : ………………………………
ਉੱਤਰ :
ਕਹੀ : ਕਹੀਆਂ
ਬੇਰੀ : ਬੇਰੀਆਂ
ਰੋਟੀ : ਰੋਟੀਆਂ
ਪੰਛੀ : ਪੰਛੀਆਂ
ਲੱਕੜੀ : ਲੱਕੜੀਆਂ
ਰੁਖ : ਰੁੱਖਾਂ
ਕਣਕ : ਕਣਕਾਂ
ਜੜ੍ਹ : ਜੜਾਂ
ਗੱਲ : ਗੱਲਾਂ
ਖੇਤ : ਖੇਤਾਂ

PSEB 5th Class Punjabi Solutions Chapter 18 ਕਹੀ ਹੱਸ ਪਈ

5. ਕਲਪਨਾਮਈ ਸਿਰਜਣਾਤਮਿਕ ਪਰਖ਼:

PSEB 5th Class Punjabi Solutions Chapter 18 ਕਹੀ ਹੱਸ ਪਈ 1
ਉੱਤਰ :
ਜੇ ਮਨੁੱਖਾਂ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ………

  1. ਸਭ ਤੋਂ ਪਹਿਲੀ ਗੱਲ ਇਹ ਹੋਣੀ ਸੀ ਕਿ ਆਲੇ – ਦੁਆਲੇ ਵਿਚ ਰੌਲਾ ਪਿਆ ਹੁੰਦਾ।
  2. ਇਨ੍ਹਾਂ ਵਿਚ ਜਦੋਂ ਹਵਾ ਰੁਮਕਦੀ ਹੁੰਦੀ, ਤਾਂ ਰੁੱਖ ਮਿੱਠਾ – ਮਿੱਠਾ ਗਾ ਰਹੇ ਹੁੰਦੇ। ਜੇ ਹਲਕਾ – ਹਲਕਾ ਮੀਂਹ ਪੈ ਰਿਹਾ ਹੁੰਦਾ ਤਾਂ ਖ਼ੁਸ਼ ਹੁੰਦੇ ਤੇ ਨੱਚਦੇ।
  3. ਜੇਕਰ ਝਖੜ – ਝੂਲਦਾ ਤੇ ਮੀਂਹ ਦੀ ਜ਼ੋਰਦਾਰ ਵਾਛੜ ਪੈਂਦੀ ਤੇ ਬਿਜਲੀ ਕੜਕ ਰਹੀ ਹੁੰਦੀ, ਤਾਂ ਰੁੱਖਾਂ ਵਿਚ ਸਹਿਮ ਛਾਇਆ ਹੁੰਦਾ।
  4. ਰੁੱਖਾਂ ਦੇ ਮੂੰਹੋਂ ਉਦੋਂ ਚੀਕਾਂ ਨਿਕਲ ਰਹੀਆਂ ਹੁੰਦੀਆਂ, ਜਦੋਂ ਉਨ੍ਹਾਂ ਉੱਤੇ ਕੁਹਾੜਾ ਚਲਾਇਆ ਜਾਂਦਾ ਤੇ ਉਹ ਮਨੁੱਖ ਦੀ ਅਕ੍ਰਿਤਘਣਤਾ ਦੇਖ ਕੇ ਉਸਨੂੰ ਦੇਖ ਕੇ ਦੂਰੋਂ ਹੀ ਘੂਰੀਆਂ ਵੱਟ ਰਹੇ ਹੁੰਦੇ।
  5. ਸਿਆਣੇ ਰੁੱਖ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਕਿ ਉਹ ਉਨ੍ਹਾਂ ਲਈ ਕਿੰਨੇ ਲਾਭਦਾਇਕ ਹਨ।

6. ਇਸ ਪਾਠ ਵਿੱਚ ਸੰਦਾਂ ਦੇ ਨਾਂ ਆਏ ਹਨ, ਜਿਵੇਂ : ਕੁਹਾੜਾ।

ਆਮ ਵਰਤੇ ਜਾਂਦੇ ਕਿਸੇ ਪੰਜ ਸੰਦਾਂ ਦੇ ਨਾਂ ਲਿਖੋ:

  1. ……………………………………………………….
  2. ……………………………………………………….
  3. ……………………………………………………….
  4. ……………………………………………………….
  5. ……………………………………………………….

ਉੱਤਰ :

  1. ਤੇਸਾ,
  2. ਆਰੀ,
  3. ਹਥੌੜਾ,
  4. ਪੇਚਕੱਸ,
  5. ਪਲਾਸ॥

PSEB 5th Class Punjabi Solutions Chapter 18 ਕਹੀ ਹੱਸ ਪਈ

7. ਸ਼ੁੱਧ ਕਰਕੇ ਲਿਖੋ:

  1. ਆਲਣਾ ……………………………
  2. ਮੀਹ ……………………………
  3. ਰੁਖ ……………………………
  4. ਨਿਮ ……………………………
  5. ਸ਼ਹਰ ……………………………
  6. ਮੂਹੋਂ ……………………………

ਉੱਤਰ :

  1. ਆਲਣਾ – ਆਲੂਣਾ
  2. ਮੀਹ – ਮੀਹ
  3. ਰੁਖ – ਰੁੱਖ।
  4. ਨਿਮ – ਨਿੰਮ
  5. ਸ਼ਹਰ – ਸ਼ਹਿਰ
  6. ਮੀਂਹ – ਮੂਹੋਂ

8. ਹੇਠਾਂ ਦਿੱਤੀਆਂ ਖ਼ਾਲੀ ਥਾਂਵਾਂ ਵਿੱਚ ਢੁਕਵੀਂ ਕਿਰਿਆ ਲਿਖੋ:

(ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲਿਆ।)
ਜਿਵੇਂ: ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।

  1. ਕੰਬਾਈਨ ਨੂੰ ਬੇਰੋਕ …………………………… ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
  2. ਕੁਹਾੜਾ ਧੀਰਜ ਨਾਲ ……………………………।
  3. ਪਹਿਲਾਂ ਰੋਟੀ ……………………………।
  4. ਮੈਂ ਆਪਣਾ ਜਨਮ-ਦਿਨ ਰੁੱਖ ਲਾ ਕੇ ……………………………ਹੈ।
  5. ਭਗਵਾਨ ਕੌਰ ਖਿੜ-ਖਿੜ …………………………… ਸੀ।

ਉੱਤਰ :

  1. ਕੰਬਾਈਨ ਨੂੰ ਬੇਰੋਕ ਚਲਾਉਣ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
  2. ਕੁਹਾੜਾ ਧੀਰਜ ਨਾਲ ਬੋਲਿਆ।
  3. ਪਹਿਲਾਂ ਰੋਟੀ ਖਾ ਲਓ।
  4. ਮੈਂ ਆਪਣਾ ਜਨਮ – ਦਿਨ ਰੁੱਖ ਲਾ ਕੇ ਮਨਾਉਣਾ ਹੈ।
  5. ਭਗਵਾਨ ਕੌਰ ਖਿੜ – ਖਿੜ ਹੱਸ ਰਹੀ ਸੀ।

ਆਪਣੇ ਸਕੂਲ ਦੇ ਮੁੱਖ ਅਧਿਆਪਕ/ਅਧਿਆਪਕਾ ਨੂੰ ਪੰਜਵੀਂ ਪਾਸ ਕਰਨ ‘ਤੇ ਸਕੂਲ ਛੱਡਣ ਦਾ ਸਰਟੀਫ਼ਿਕੇਟ ਲੈਣ ਲਈ ਅਰਜ਼ੀ ਲਿਖੋ।
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
………………………………………………………………………………………………………………………………
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ/ਮੁੱਖ ਅਪਿਆਪਕਾ ਜੀ, ਸਰਕਾਰੀ ਪ੍ਰਾਇਮਰੀ ਸਕੂਲ,
ਪਿੰਡ …………………………….।

ਸ੍ਰੀਮਾਨ ਜੀ/ਸ੍ਰੀਮਤੀ ਜੀ,
ਸਨਿਮਰ ਬੇਨਤੀ ਹੈ ਕਿ ‘ ਮੈਂ ਆਪ ਜੀ ਦੇ ਸਕੂਲ ਵਿਚ ਫ਼ਸਟ ਡਿਵੀਜ਼ਨ ਲੈ ਕੇ ਪੰਜਵੀਂ ਪਾਸ ਕਰ ਲਈ ਹੈ। ਇਹ ਮੇਰੇ ਨਾਨਕਿਆਂ ਦਾ ਪਿੰਡ ਹੈ। ਹੁਣ ਮੈਂ ਅੱਗੋਂ ਲੁਧਿਆਣੇ ਆਪਣੇ ਮਾਤਾ – ਪਿਤਾ ਕੋਲ ਜਾ ਕੇ ਪੜ੍ਹਾਈ ਕਰਨੀ ਹੈ, ਇਸ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦਿੱਤਾ ਜਾਵੇ।

ਧੰਨਵਾਦ ਸਹਿਤ।

ਆਪ ਦਾ ਆਗਿਆਕਾਰੀ,
ਰੋਲ ਨੰ: 68
ਜਮਾਤ – ਪੰਜਵੀਂ

ਮਿਤੀ : 5 ਅਪਰੈਲ, 20….

ਅਧਿਆਪਕ ਲਈ ਅਗਵਾਈ-ਲੀਹਾਂ
ਵਿਦਿਆਰਥੀਆਂ ਨੂੰ ਕਿਰਿਆ ਦਾ ਸੰਕਲਪ ਕਰਵਾਇਆ ਜਾਵੇ।

PSEB 5th Class Punjabi Solutions Chapter 18 ਕਹੀ ਹੱਸ ਪਈ

ਪਾਠ – ਅਭਿਆਸ ਪ੍ਰਸ਼ਨ – ਉੱਤਰ :

I. ਯਾਦ ਰੱਖਣ ਯੋਗ ਗੱਲਾਂ..

ਪ੍ਰਸ਼ਨ 1.
‘ਕਹੀ ਹੱਸ ਪਈ ਕਹਾਣੀ ਵਿਚਲੀਆਂ ਚਾਰ – ਪੰਜ ਯਾਦ ਰੱਖਣ – ਯੋਗ ਗੱਲਾਂ ਲਿਖੋ।.
ਉੱਤਰ:

  1. ਰੁੱਖ ਵੀ ਸਜੀਵ ਹੁੰਦੇ ਹਨ। ਇਹ ਵੀ ਜੀਵਾਂ ਵਾਂਗ ਖਾਂਦੇ – ਪੀਂਦੇ ਅਤੇ ਮਹਿਸੂਸ ਕਰਦੇ ਹਨ।
  2. ਸਾਨੂੰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
  3. ਰੁੱਖ ਸਾਨੂੰ ਸਾਹ ਲੈਣ ਲਈ ਸ਼ੁੱਧ ਆਕਸੀਜਨ ਦਿੰਦੇ ਹਨ।
  4. ਹਰ ਬੱਚੇ ਨੂੰ ਆਪਣੇ ਜਨਮ – ਦਿਨ ਦੇ ਮੌਕੇ ਉੱਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਕਹੀ ਹੱਸ ਪਈਂ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਅਮਰੀਕ ਸਿੰਘ, ਸੋਹਣਾ, ਦਲੀਪ, ਭਗਵਾਨ ਕੌਰ, ਗੁਰਦੀਪ, ਕੁਹਾੜਾ, ਕਹੀ ਤੇ ਨਿੰਮ

ਪ੍ਰਸ਼ਨ 2.
ਗੁਰਦੀਪ ਨੇ ਆਪਣਾ ਜਨਮ – ਦਿਨ ਮਨਾਉਣ ਲਈ ਕੀ ਕਿਹਾ ਸੀ?
ਉੱਤਰ :
ਗੁਰਦੀਪ ਸਿੰਘ ਨੇ ਅਮਰੀਕ ਸਿੰਘ ਹੋਰਾਂ ਨੂੰ ਕਿਹਾ ਸੀ ਕਿ ਉਸਨੇ ਅੱਜ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ, ਇਸ ਕਰਕੇ ਉਹ ਖੇਤਾਂ ਵਿਚ ਟੋਏ ਪੁੱਟ ਕੇ ਰੱਖਣ। ਉਹ ਆਪ ਸ਼ਹਿਰੋਂ ਬੂਟੇ ਲੈਣ ਲਈ ਚਲਾ ਗਿਆ ਸੀ।

III. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ :

  1. ਸੁਵੱਖਤੇ,
  2. ਅੜਿੱਕਾ,
  3. ਤ੍ਰਬਕ ਜਾਣਾ,
  4. ਧੀਰਜ,
  5. ਡੌਰ – ਭੌਰ,
  6. ਵਹਿਮ,
  7. ਮਖੌਲ,
  8. ਸ਼ਗਨ,
  9. ਕੁਹਾੜਾ,
  10. ਪਾਲ,
  11. ਆਰਾਂ,
  12. ਸੁਆਰਥੀ।

ਉੱਤਰ :

  1. ਸੁਵੱਖਤੇ ਸਵੇਰ ਵੇਲੇ, ਸਵੇਰੇ – ਸਵੇਰੇ – ਤੂੰ ਜ਼ਰਾ ਸਵੇਰੇ ਸੁਵੱਖਤੇ ਪਹੁੰਚ ਜਾਵੀਂ।
  2. ਅੜਿੱਕਾ (ਰੋਕ, ਵਿਘਨ) – ਕਿਸੇ ਦੇ ਹੁੰਦੇ ਕੰਮ ਵਿਚ ਅੜਿੱਕਾ ਨਾ ਪਾਓ।
  3. ਤ੍ਰਬਕ ਜਾਣਾ ਡਰ ਜਾਣਾ, ਘਬਰਾ ਜਾਣਾ)ਸੱਪ ਨੂੰ ਪੈਰਾਂ ਵਿਚ ਦੇਖ ਕੇ ਮੈਂ ਤਬਕ ਗਿਆ।
  4. ਧੀਰਜ (ਠਹਿਰਾਓ, ਹੌਸਲਾ) – ਕਾਹਲੇ ਨਾ ਪਵੋ, ਜ਼ਰਾ ਧੀਰਜ ਤੋਂ ਕੰਮ ਲਵੋ।
  5. ਡੌਰ – ਭੌਰ (ਹੈਰਾਨ) – ਦਰੱਖ਼ਤ ਨੂੰ ਬੋਲਦਾ ਸੁਣ ਕੇ ਮੈਂ ਡੌਰ – ਭੌਰ ਹੋ ਗਿਆ।
  6. ਵਹਿਮ ਭਰਮ, ਸ਼ੱਕ) – ਜੇਕਰ ਮਨ ਵਿਚ ਵਹਿਮ ਹੋਵੇ, ਤਾਂ ਉਸ ਨੂੰ ਕੱਢ ਲੈਣਾ ਚਾਹੀਦਾ ਹੈ।
  7. ਮਖੌਲ ਮਜ਼ਾਕ, ਹਾਸੇ ਭਰੀ ਚੋਭ) – ਮੈਨੂੰ ਤੇਰਾ ਮਖੌਲ ਚੰਗਾ ਨਹੀਂ ਲੱਗਾ। ਪ੍ਰੀਖਿਆ 2010).
  8. ਸ਼ਗਨ ਸ਼ੁੱਭ ਮਹੂਰਤ, ਨਜ਼ਰਾਨਾ, ਕੁੜਮਾਈ ਦਾ ਕਾਰਜ) – ਅਸੀਂ ਵਿਆਂਹਦੜ ਮੁੰਡੇ – ਕੁੜੀ ਨੂੰ ਸ਼ਗਨ ਪਾ ਦਿੱਤਾ ਹੈ।
  9. ਕੁਹਾੜਾ (ਰੁੱਖਾਂ ਨੂੰ ਵੱਢਣ ਤੇ ਲੱਕੜੀ ਨੂੰ ਛਿੱਲਣ ਤੇ ਪਾੜਨ ਵਾਲਾ ਇਕ ਸੰਦ) – ਕਸ਼ਮੀਰੀ ਹਾਤੋ ਕੁਹਾੜੇ ਨਾਲ ਲੱਕੜੀਆਂ ਪਾੜ ਰਿਹਾ ਹੈ।
  10. ਪਾਲ (ਕਤਾਰ) – ਸਾਰੇ ਜਣੇ ਪਾਲ ਬਣਾ ਕੇ ਖੜੇ ਹੋ ਜਾਵੋ !
  11. ਆਰਾ (ਇਕ ਸੰਦ, ਜੋ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ) – ਆਰਾ ਲੱਕੜੀ ਚੀਰਨ ਦੇ ਕੰਮ ਆਉਂਦਾ ਹੈ।
  12. ਸੁਆਰਥੀ (ਮਤਲਬੀ) – ਸੁਆਰਥੀ ਮਿੱਤਰਾਂ ਤੋਂ ਬਚ ਕੇ ਰਹੋ।

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿੱਚ ਢੁਕਵੇਂ ਸ਼ਬਦ ਭਰੋ।

  1. (ਉ) ‘‘ਧਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ………………………………………. ਲਈ ਨਹੀਂ।
  2. (ਅ) ‘ਤਕਲੀਫ਼ ਤਾਂ ਭਾਈ ਇਹ ਐ ਕਿ ਖੇਤ ‘ਚ ਇੱਕੋ ………………………………………. ਰਹਿ ਗਿਆ।
  3. (ਇ) “………………………………………. ਨੂੰ ਵੱਢਣ ਵਾਲੇ ਸੰਦ ਵੀ ਬੋਲਦੇ ਐਂ। ਇਥੋਂ ਭੱਜ ਲਓ।
  4. (ਸ) ਜੇ ਧਰਤੀ ‘ਤੇ ਰੁੱਖ ਨਾ ਰਹੇ, ਤਾਂ ਧਰਤੀ ‘ਤੇ ਕੋਈ ਵੀ ………………………………………. ਜਿਉਂਦਾ ਨਹੀਂ ਰਹਿ ਸਕਦਾ।
  5. (ਹ) ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ………………………………………. ਹੱਸਣ ਲੱਗ ਪਈ।
  6. (ਕ) “ਉਹ ਕਹਿੰਦਾ ਸੀ ਮੈਂ ਆਪਣਾ ………………………………………. ਦਿਨ ਰੁੱਖ ਲਾ ਕੇ ਮਨਾਉਣਾ ਹੈ।”

ਉੱਤਰ :

  1. (ਉ) ਵੱਢਣ,
  2. (ਅ) ਰੁੱਖ,
  3. (ਇ) ਨਿੰਮ, ਸ
  4. ਜੀਅ – ਜੰਤ,
  5. (ਹ) ਖਿੜ – ਖਿੜ,
  6. (ਕ) ਜਨਮ – ਦਿਨ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਕਹੀ ਹੱਸ ਪਈਂ ਕਹਾਣੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ।
ਉੱਤਰ :
ਅਮਰੀਕ ਸਿੰਘ, ਕੁਹਾੜਾ, ਸੋਹਣ ਸਿੰਘ, ਕਹੀ।

ਪ੍ਰਸ਼ਨ 2.
ਅਮਰੀਕ ਸਿੰਘ ਖੇਤ ਵਿਚ ਕਹੀ, ਕੁਹਾੜਾ, ਆਰੀ ਤੇ ਰੱਸੇ ਲੈ ਕੇ ਕੀ ਕਰਨ ਆਇਆ ਸੀ?
ਉੱਤਰ :
ਨਿੰਮ ਦਾ ਰੁੱਖ ਵੱਢਣ ਲਈ।

ਪ੍ਰਸ਼ਨ 3.
ਅਮਰੀਕ ਸਿੰਘ ਖੇਤ ਵਿਚੋਂ ਨਿੰਮ ਦਾ ਰੁੱਖ ਕਿਉਂ ਵੱਢਣਾ ਚਾਹੁੰਦਾ ਸੀ?
ਉੱਤਰ :
ਕਿਉਂਕਿ ਉਹ ਕੰਬਾਈਨ ਦੇ ਰਾਹ ਵਿਚ ਅੜਿੱਕਾ ਬਣਦਾ ਸੀ।

ਪ੍ਰਸ਼ਨ 4.
‘ਕਹੀ ਹੱਸ ਪਈਂ ਕਹਾਣੀ ਵਿਚ ਮਨੁੱਖਾਂ ਤੋਂ ਇਲਾਵਾ ਹੋਰ ਕੌਣ ਬੋਲਦੇ ਹਨ?
ਉੱਤਰ :
ਕੁਹਾੜਾ, ਕਹੀ ਤੇ ਨਿੰਮ।

ਪ੍ਰਸ਼ਨ 5.
ਰੁੱਖ ਕਿਉਂ ਵੱਢੇ ਜਾ ਰਹੇ ਹਨ?
ਉੱਤਰ :
ਮਨੁੱਖ ਦੇ ਸੁਆਰਥ ਕਰਕੇ।

ਪ੍ਰਸ਼ਨ 6.
‘ਕਹੀ ਹੱਸ ਪਈਂ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਇਸ ਕਹਾਣੀ ਤੋਂ ਸਾਨੂੰ ਰੁੱਕ ਨਾ ਕੱਟਣ ਤੇ ਬੱਚਿਆਂ ਦੇ ਜਨਮ – ਦਿਨ ਤੇ ਰੁੱਖ ਲਾ ਕੇ ਮਨਾਉਣ ਦੀ ਸਿੱਖਿਆ ਮਿਲਦੀ ਹੈ।

PSEB 5th Class Punjabi Solutions Chapter 18 ਕਹੀ ਹੱਸ ਪਈ

V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਹੀ ਹੱਸ ਪਈਂ ਕਹਾਣੀ ਕਿਸ ਦੀ ਲਿਖੀ ਹੋਈ ਹੈ?
ਉੱਤਰ :
ਡਾ: ਹਰਨੇਕ ਸਿੰਘ ਕਲੇਰ (✓)

ਪ੍ਰਸ਼ਨ 2.
‘ਕਹੀ ਹੱਸ ਪਈਂ ਪਾਠ ਕਹਾਣੀ ਹੈ ਜਾਂ ਲੇਖ? .
ਉੱਤਰ :
ਕਹਾਣੀ (✓)

ਪ੍ਰਸ਼ਨ 3.
‘ਕਹੀ ਹੱਸ ਪਈਂ ਕਹਾਣੀ ਦਾ ਪਾਤਰ ਕਿਹੜਾ ਹੈ?
ਉੱਤਰ :
ਅਮਰੀਕ ਸਿੰਘ (✓)

ਪ੍ਰਸ਼ਨ 4.
ਅਮਰੀਕ ਸਿੰਘ/ਭੁਗੜਾ/ਕਹੀ/ਸੋਹਣ ਸਿੰਘ ਦਲੀਪ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ :
ਕਹੀ ਹੱਸ ਪਈ (✓)

ਪ੍ਰਸ਼ਨ 5.
“ਮੈਂ ਹੁਣ ਰੁੱਖ ਨਹੀਂ ਛੱਡ ਸਕਦਾ।’ ਇਹ ਸ਼ਬਦ ਕਿਸਨੇ ਕਹੇ?
ਉੱਤਰ : ਕੁਹਾੜੇ ਨੇ (✓)

ਪ੍ਰਸ਼ਨ 6.
ਅਮਰੀਕ ਸਿੰਘ ਖੇਤ ਵਿਚ ਕਹੀ, ਕੁਹਾੜਾ, ਆਰੀ ਤੇ ਰੰਭਾ ਲੈ ਕੇ ਕੀ ਕਰਨ ਗਿਆ?
ਉੱਤਰ :
ਨਿੰਮ ਵੱਡਣ ( ✓)

ਪ੍ਰਸ਼ਨ 7.
ਨਿੰਮ ਦਾ ਰੁੱਖ ਕਿਸ ਲਈ ਅੜਿਕਾ ਬਣਦਾ ਸੀ?
ਉੱਤਰ :
ਕੰਬਾਈਨ ਲਈ (✓)

ਪ੍ਰਸ਼ਨ 8.
ਕੁਹਾੜੇ ਦੇ ਬੋਲਣ ਦਾ ਅਮਰੀਕ ਸਿੰਘ ਉੱਤੇ ਕੀ ਅਸਰ ਹੋਇਆ?
ਉੱਤਰ :
ਡਰ ਗਿਆ (✓)

ਪ੍ਰਸ਼ਨ 9.
ਅਮਰੀਕ ਸਿੰਘ ਦੇ ਦਾਦੇ ਨੇ ਖੇਤ ਵਿਚ ਕਿਹੜਾ ਰੁੱਖ ਲਾਇਆ ਸੀ?
ਉੱਤਰ :
ਨਿੰਮ ਦਾ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 10.
ਸੋਹਣ ਸਿੰਘ ਅਮਰੀਕ ਸਿੰਘ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ?
ਉੱਤਰ :
ਚਾਚਾ (✓)

ਪ੍ਰਸ਼ਨ 11.
ਕਿਸ ਦੀ ਅਵਾਜ਼ ਸੁਣ ਕੇ ਸਭ ਨੂੰ ਤੇਲੀਆਂ ਆਉਣ ਲੱਗ ਪਈਆ?
ਉੱਤਰ :
ਨਿੰਮ ਦੀ (✓)

ਪ੍ਰਸ਼ਨ 12.
ਕਿਸ ਦੀਆਂ ਸੁਵਾਈਆ ਬਾਤਾਂ ਵਿਚ ਪੂਸ਼ਾ ਪੰਛੀ ਤੇ ਜਾਨਵਰ ਗੱਲਾਂ ਕਰਦੇ ਸਨ?
ਉੱਤਰ :
ਬਾਬੇ ਦੀਆਂ (✓)

ਪ੍ਰਸ਼ਨ 13.
ਅਮਰੀਕ ਸਿੰਘ ਦੇ ਦਾਦੇ ਦਾ ਨਾਂ ਕੀ ਸੀ?
ਉੱਤਰ :
ਸ਼ਾਮ ਸਿੰਘ (✓)

ਪ੍ਰਸ਼ਨ 14.
ਬਸੰਤ ਸਿੰਘ ਨੇ ਕਿੰਨੇ ਰੁੱਖ ਲਾਏ ਸਨ?
ਉੱਤਰ :
ਪੰਜ (✓)

ਪ੍ਰਸ਼ਨ 15.
ਧਰਤੀ ਦੇ ਜੀਅ – ਜੰਤ ਕਿਸਦੇ ਸਹਾਰੇ ਜਿਊਂਦੇ ਹਨ?
ਉੱਤਰ :
ਰੁੱਖਾਂ ਦੇ (✓)

ਪ੍ਰਸ਼ਨ 16.
ਅਮਰੀਕ ਸਿੰਘ ਦੀ ਪਤਨੀ ਦਾ ਨਾਂ ਕੀ ਹੈ?
ਉੱਤਰ :
ਭਗਵਾਨ ਕੌਰ (✓)

ਪ੍ਰਸ਼ਨ 17.
ਨਿੰਮ ਦੀਆਂ ਨਮੋਨੀਆਂ ਦਾ ਸਾਬਣ ਕੌਣ ਬਣਾਉਂਦੀ ਸੀ?
ਉੱਤਰ :
ਭਗਵਾਨ ਕੌਰ ਦੀ ਸੱਸ (✓)

ਪ੍ਰਸ਼ਨ 18.
ਜਦੋਂ ਭਗਵਾਨ ਕੌਰ ਵਿਆਹੀ ਆਈ ਸੀ, ਤਾਂ ਰਾਹ ਵਿਚ ਕਾਹਦੀ ਪਾਲ ਸੀ?
ਉੱਤਰ :
ਬੇਰੀਆਂ ਦੀ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 19.
ਲੋਕ ਰੁੱਖ ਕਿਉਂ ਵੱਢ ਰਹੇ ਹਨ?
ਉੱਤਰ :
ਲਾਲਚ ਕਰਕੇ (✓)

ਪ੍ਰਸ਼ਨ 20.
ਕੌਣ ਕਹਿੰਦਾ ਸੀ ਕਿ ਜੇਕਰ, ਧਰਤੀ ਉੱਤੇ ਰੁੱਖ ਨਾ ਰਹੇ, ਤਾਂ ਕੋਈ ਜੀਅ – ਜੰਤੂ ਜਿਊਂਦਾ ਨਹੀਂ ਰਹਿ ਸਕਦਾ?
ਉੱਤਰ :
ਮਾਸਟਰ ਜੀ (✓)

ਪ੍ਰਸ਼ਨ 21.
ਰੁੱਖ ਸਾਨੂੰ ਕੀ ਦਿੰਦੇ ਹਨ?
ਉੱਤਰ :
ਆਕਸੀਜਨ (✓)

ਪ੍ਰਸ਼ਨ 22.
ਅਮਰੀਕ ਸਿੰਘ ਤੇ ਭਗਵਾਨ ਕੌਰ ਦੇ ਪੁੱਤਰ ਦਾ ਨਾਂ ਕੀ ਸੀ?
ਉੱਤਰ :
ਗੁਰਦੀਪ (✓)।

ਪ੍ਰਸ਼ਨ 23.
ਗੁਰਦੀਪ ਆਪਣਾ ਜਨਮ – ਦਿਨ ਕਿਸ ਤਰ੍ਹਾਂ ਮਨਾ ਰਿਹਾ ਸੀ?
ਉੱਤਰ :
ਰੁੱਖ ਲਾ ਕੇ (✓)।

ਪ੍ਰਸ਼ਨ 24. ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕੌਣ ਖਿੜ – ਖਿੜ ਹੋਣ ਲੱਗ ਪਈ?
ਉੱਤਰ :
ਕਹੀ (✓)।

ਪ੍ਰਸ਼ਨ 25.
ਸਾਨੂੰ ਵੱਧ ਤੋਂ ਵੱਧ ਰੁੱਖ ਕਿਉਂ ਲਾਉਣੇ ਚਾਹੀਦੇ ਹਨ?
ਉੱਤਰ :
ਪ੍ਰਦੂਸ਼ਣ ਘੱਟ ਕਰਨ ਲਈ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 26.
ਹਰ ਬੱਚੇ ਨੂੰ ਆਪਣਾ ਜਨਮ – ਦਿਨ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ?
ਉੱਤਰ :
ਘੱਟੋ – ਘੱਟ ਇੱਕ ਰੁੱਖ ਲਾ ਕੇ (✓)

VI. ਵਿਆਕਰਨ

ਪ੍ਰਸ਼ਨ 1.
“ਲੋੜੀਂਦਾ ਦਾ ਜੋ ਸੰਬੰਧ ‘ਫ਼ਾਲਤੂ ਨਾਲ ਹੈ, ਉਸੇ ਤਰ੍ਹਾਂ ‘ਡਰਾਕਲਾ ਦਾ ਸੰਬੰਧ ਕਿਸ ਨਾਲ ਹੋਵੇਗਾ?
(ਉ) ਦਲੇਰ
(ਅ) ਬਹਾਦਰ
(ਈ) ਸੂਰਮਾ
(ਸ) ਬਲਵਾਨ।
ਉੱਤਰ :
(ਉ) ਦਲੇਰ।

ਪ੍ਰਸ਼ਨ 2.
ਕਿਹੜਾ ਸ਼ਬਦ ਸਹੀ ਹੈ?
(ਉ) ਬਣਵਾਉਂਣੇ
(ਅ) ਬਣੋਵਾਉਂਦੇ
(ਈ ਬਣਆਉਣੇ
(ਸ) ਬਨਵਾਉਣੇ।
ਉੱਤਰ :
(ਸ) ਬਨਵਾਉਣੇ।

ਪ੍ਰਸ਼ਨ 3.
ਕੁਹਾੜਾ ਵੀ ਸਵਾਲ ਜਵਾਬ ਕਰਕੇ। ਵਾਕ ਵਿਚ ਸਵਾਲ ਤੇ ਜਵਾਬ ਵਿਚਕਾਰ ਕਿਹੜੇ ਵਿਸਰਾਮ ਚਿੰਨ੍ਹ ਦੀ ਲੋੜ ਹੈ?
(ਉ) ਡੰਡੀ ( । )
(ਅ) ਜੋੜਨੀ ( – )
(ਈ) ਕਾਮਾ ( , )
(ਸ) ਬਿੰਦੀ ਭਾਮਾ ( : )
ਉੱਤਰ :
(ਅ) ਜੋੜਨੀ ( – )

ਪ੍ਰਸ਼ਨ 4.
ਕਿਹੜਾ ਸ਼ਬਦ – ਜੋੜ ਸ਼ੁੱਧ ਹੈ?
(ੳ) ਆਲਣਾ
(ਅ) ਆਲ੍ਹਣਾ
(ਇ) ਆਲਹਣਾ
(ਸ) ਆਹਲਨਾ !
ਉੱਤਰ :
(ਅ) ਆਲ੍ਹਣਾ।

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ – ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ?
(i) (ੳ) ਕੁਹਾੜਾ
(ਅ) ਕਹੀ।
(ਈ) ਕਣਕ
(ਸ) ਕਿਉਂ।
ਉੱਤਰ :
(ਅ) ਕਹੀ। (✓)

(ii) (ੳ) ਆਪਣੇ
(ਅ) ਅਮਰੀਕ
(ਈ) ਅੜਿੱਕਾ
(ਸ) ਆਂਡੇ
ਉੱਤਰ :
(ਅ) ਅਮਰੀਕ (✓)

(iii) (ਉ) ਦਲੀਪ
(ਅ) ਦੋਹਾਂ
(ਬ) ਦੁਆਲਿਓ
(ਸ) ਦੱਸਿਆ।
ਉੱਤਰ :
(ਸ) ਦੱਸਿਆ। (✓)

(iv) (ੳ) ਨੀਤ
(ਅ) ਨਿੰਮ
(ਇ) ਨਹੀਂ
(ਸ) ਨੰਗੀਆਂ।
ਉੱਤਰ :
(ਇ) ਨਹੀਂ (✓)

(v) (ੳ) ਸੋਹਣਾ
(ਅ) ਸਕਦਾ
(ਈ) ਸੱਸ
(ਸ) ਸੱਚੀਂ।
ਉੱਤਰ :
(ਈ) ਸੱਸ (✓)

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 6.
‘‘ਤੈਨੂੰ ਦੱਸ ਕੀ ਤਕਲੀਫ਼ ਹੈ?’ ਵਾਕ ਵਿਚ, ਤਕਲੀਫ਼ਾਂ ਸ਼ਬਦ ਕਿਸ ਪ੍ਰਕਾਰ ਦਾ ਨਾਂਵ ਹੈ?
(ੳ) ਆਮ ਨਾਂਵ
(ਅ) ਖ਼ਾਸ ਨਾਂਵ
(ਬ) ਵਸਤੂਵਾਚਕ ਨਾਂਵ
(ਸ) ਭਾਵਵਾਚਕ ਨਾਂਵ।
ਉੱਤਰ :
(ਈ) ਵਸਤੂਵਾਚਕ ਨਾਂਵ।

ਪ੍ਰਸ਼ਨ 7.
ਪੜੋ, ਸਮਝੋ ਤੇ ਕਰੋ : –
ਜਾਂ
ਵਚਨ ਬਦਲੋ : –
ਕਹੀ, ਬੇਰੀ, ਰੋਟੀ, ਪੰਛੀ, ਲੱਕੜੀ, ਰੁੱਖ, ਕਣਕ, ਜੜ੍ਹ, ਗੱਲ, ਖੇਤ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਸ਼ਬਦ – ਜੋੜ ਸ਼ੁੱਧ ਕਰ ਕੇ ਲਿਖੋ : –

  1. ਅਸ਼ੁੱਧ
  2. ਮੋਲੀ

ਉੱਤਰ :

  1. ਅਸ਼ੁੱਧ – ਸ਼ੁੱਧ
  2. ਮੋਲੀ – ਨਮੋਲੀ

ਪ੍ਰਸ਼ਨ 9.
ਹੇਠ ਦਿੱਤੀਆਂ ਖ਼ਾਲੀ ਥਾਂਵਾਂ ਵਿਚ ਢੁਕਵੀਂ ਕਿਰਿਆ ਲਿਖੋ : –
(ਮਨਾਉਣਾ, ਵੱਢ, ਖਾ ਲਓ, ਹੱਸ ਰਹੀ, ਚਲਾਉਣ, ਬੋਲਿਆ।)
ਜਿਵੇਂ : ਮੈਂ ਹੁਣ ਰੁੱਖ ਨਹੀਂ ਕੱਢ ਸਕਦਾ।

1. ਕੰਬਾਈਨ ਨੂੰ ਬੇਰੋਕ ………………………………. ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ।
2. ਕੁਹਾੜਾ ਧੀਰਜ ਨਾਲ ……………………………….!
3. ਪਹਿਲਾਂ ਰੋਟੀ ……………………………….।
4. ਮੈਂ ਆਪਣਾ ਜਨਮ – ਦਿਨ ਰੁੱਖ ਲਾ ਕੇ ………………………………. ਹੈ।
5. ਭਗਵਾਨ ਕੌਰ ਖਿੜ – ਖਿੜ ………………………………. ਸੀ!

PSEB 5th Class Punjabi Solutions Chapter 18 ਕਹੀ ਹੱਸ ਪਈ

ਪ੍ਰਸ਼ਨ 10.
ਕਿਰਿਆ ਕੀ ਹੁੰਦੀ ਹੈ। ਉਦਾਹਰਨਾਂ ਸਹਿਤ ਦੱਸੋ।
ਉੱਤਰ :
ਕਿਰਿਆ ਉਸ ਸ਼ਬਦ ਨੂੰ ਕਿਹਾ ਜਾਂਦਾ ਹੈ, ਜੋ ਵਾਕ ਵਿਚ ਕਿਸੇ ਕੰਮ ਦਾ ਹੋਣਾ, ਕਰਨਾ, ਵਾਪਰਨਾ ਆਦਿ ਪ੍ਰਗਟ ਕਰਦੇ ਹਨ ; ਜਿਵੇਂ :-
(ਉ) ਮਿੱਠਾ ਗੀਤ ਗਾ।
(ਅ) ਸਾਈਕਲ ਰੋਕ।
(ਇ) ਚਿੱਠੀ ਲਿਖੀ।
(ਸ) ਪਤੰਗ ਚੜਾ।

ਉਪਰੋਕਤ ਵਾਕਾਂ ਵਿਚ ‘ਗਾ’, ‘ਰੋਕ’, ‘ਲਿਖੀ’ ਤੇ ‘ਚੜ੍ਹਾ’ ਸ਼ਬਦ ਕਿਰਿਆ ਹਨ।

VII. ਪੈਰਿਆਂ ਸੰਬੰਧੀ ਪ੍ਰਸ਼ਨ

1. ‘‘ਮੈਂ ਹੁਣ ਰੁੱਖ ਨਹੀਂ ਵੱਢ ਸਕਦਾ’, ਕੁਹਾੜਾ ਬੋਲਿਆ ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਹੀਂ ਪੈ ਗਿਆ। ਅਮਰੀਕ ਸਿੰਘ ਅੱਜ ਸਵਖਤੇ ਹੀ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੁੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣਸਾਰ ਹੀ ਉਹ ਡਰ ਗਿਆ।

ਪ੍ਰਸ਼ਨ : –
(i) ਕੁਹਾੜੇ ਨੇ ਕੀ ਕਿਹਾ?
ਉੱਤਰ :
ਕੁਹਾੜੇ ਨੇ ਕਿਹਾ, “ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।

(ii) ਕਿਸਨੇ ਕਿਹਾ ਕਿ ਮੈਂ ਹੁਣ ਰੁੱਖ ਨਹੀਂ ਵੱਢ ਸਕਦਾ?
(ੳ) ਗੰਡਾਸੇ ਨੇ
(ਅ) ਦਾਤ ਨੇ
(ਈ) ਕੁਹਾੜੇ ਨੇ
(ਸ) ਤਰਖਾਣ ਨੇ।
ਉੱਤਰ :
(ਈ) ਕੁਹਾੜੇ ਨੇ

(iii) ਅਮਰੀਕ ਸਿੰਘ ਕਿਹੜੀਆਂ ਚੀਜ਼ਾਂ ਹੱਥ ਵਿਚ ਲੈ ਕੇ ਖੇਤ ਵਿਚ ਗਿਆ ਸੀ?
ਉੱਤਰ :
ਅਮਰੀਕ ਸਿੰਘ ਹੱਥ ਵਿਚ ਕਹੀ, ਕੁਹਾੜਾ, ਆਰੀ, ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਵਿਚ ਗਿਆ ਸੀ।

(iv) ਅਮਰੀਕ ਸਿੰਘ ਖੇਤ ਵਿਚ ਕਦੋਂ ਆ ਗਿਆ ਸੀ?
ਉੱਤਰ :
(ਉ) ਮੂੰਹ ਹਨੇਰੇ
(ਅ) ਸੁਵੱਖਤੇ ਹੀ
(ਇ ਦੁਪਹਿਰੇ
(ਸ) ਤ੍ਰਿਕਾਈਂ।
ਉੱਤਰ :
(ਅ) ਸੁਵੱਖਤੇ ਹੀ॥

PSEB 5th Class Punjabi Solutions Chapter 18 ਕਹੀ ਹੱਸ ਪਈ

(v) ਅਮਰੀਕ ਸਿੰਘ ਕਿਹੜੇ ਰੁੱਖ ਨੂੰ ਵੱਢਣਾ ਚਾਹੁੰਦਾ ਸੀ?
(ਉ) ਨਿੰਮ
(ਅ) ਤੂਤ
(ਈ) ਟਾਹਲੀ
(ਸ) ਪਿੱਪਲ।
ਉੱਤਰ :
(ੳ) ਨਿੰਮ

(vi) ਅਮਰੀਕ ਸਿੰਘ ਕਿਹੜੀ ਮਸ਼ੀਨ ਬੇਰੋਕ ਚਲਾਉਣੀ ਚਾਹੁੰਦਾ ਸੀ?
ਉੱਤਰ :
ਕੰਬਾਈਨ।

(vii) ਅਮਰੀਕ ਸਿੰਘ ਕਿਉਂ ਡਰ ਗਿਆ ਸੀ?
ਉੱਤਰ :
ਕੁਹਾੜੇ ਨੂੰ ਬੋਲਦਾ ਦੇਖ ਕੇ।

(viii) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਰੁੱਖ, ਕੁਹਾੜਾ, ਹੱਥ॥

(ix) ਇਸ ਪੈਰੇ ਵਿਚੋਂ ਤਿੰਨ ਵਸਤੂਵਾਚਕ ਨਾਂਵ ਚੁਣੋ
ਉੱਤਰ :
ਰੱਸਾ, ਕਣਕ, ਝੋਨਾ।

(x) ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਮੈਂ, ਉਹ, ਇਹ।

(xi) ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਕਹੀ ਹੱਸ ਪਈ।

(xii) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : ਮੈਂ ਹੁਣ ਰੁੱਖ ਨਹੀਂ ਵੱਢ ਸਕਦਾ।
ਉੱਤਰ :
ਅਸੀਂ ਹੁਣ ਰੁੱਖ ਨਹੀਂ ਵੱਢ ਸਕਦੇ।

PSEB 5th Class Punjabi Solutions Chapter 18 ਕਹੀ ਹੱਸ ਪਈ

(xiii) ਹੇਠ ਲਿਖਿਆਂ ਵਿਚੋਂ ਜਿਹੜਾ ਵਾਕ ਸਹੀ ਹੈ, ਉਸਦੇ ਸਾਹਮਣੇ (✓) ਅਤੇ ਗ਼ਲਤ ਸਾਹਮਣੇ (✗) ਦਾ ਨਿਸ਼ਾਨ ਲਾਓ : –
(ਉ) ਨਿੰਮ ਦਾ ਰੁੱਖ ਕੰਬਾਈਨ ਨੂੰ ਅੜਿਕਾ ਲਾਉਂਦਾ ਹੈ।
(ਅ) ਕੁਹਾੜਾ ਰੁੱਖ ਨੂੰ ਵੱਢਣ ਲਈ ਤਿਆਰ ਸੀ।
ਉੱਤਰ :
(ੳ) [✓],
(ਅ) [✗]

2. ‘‘ਤਕਲੀਫ਼ ਤਾਂ ਭਾਈ ਇਹ ਐ ਕਿ ਖੇਤ ‘ਚ ਇੱਕੋ ਰੁੱਖ ਰਹਿ ਗਿਐ। ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲ੍ਹਣੇ ਕਿੱਥੇ ਪਾਉਣਗੇ? ਆਂਡੇ ਕਿੱਥੇ ਦੇਣਗੇ? ਮੀਂਹ – ਹਨੇਰੀ ਵਿੱਚ ਕੀ ਬਣੂ ਉਨ੍ਹਾਂ ਦਾ?” ਕੁਹਾੜੇ ਨੇ ਨਿੰਮ ਦੇ ਫੁੱਲੇ – ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ। ਅਮਰੀਕ ਸਿੰਘ ਖੇਤ ਦੀ ਵੱਟ ਉੱਤੇ ਬੈਠ ਗਿਆ। ਏਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ।

ਪ੍ਰਸ਼ਨ : –
(i) ਤਕਲੀਫ਼ ਕਿਸ ਨੂੰ ਸੀ?
(ਉ) ਰੁੱਖ ਨੂੰ
(ਅ) ਕੁਹਾੜੇ ਨੂੰ
(ਆ) ਰੀ ਨੂੰ
(ਸ) ਗੰਡਾਸੇ ਨੂੰ।
ਉੱਤਰ :
(ਅ) ਕੁਹਾੜੇ ਨੂੰ।

(ii) ਖੇਤ ਵਿਚ ਕਿੰਨੇ ਰੁੱਖ ਰਹਿ ਗਏ ਹਨ?
ਉੱਤਰ :
ਇੱਕੋ ਨਿੰਮ ਦਾ ਰੁੱਖ।

(iii) ਕੁਹਾੜਾ ਨਿੰਮ ਦੇ ਰੁੱਖ ਨੂੰ ਕਿਉਂ ਬਚਾਉਣਾ ਚਾਹੁੰਦਾ ਸੀ?
ਉੱਤਰ :
ਕਿਉਂਕਿ ਉਸ ਤੋਂ ਇਲਾਵਾ ਪੰਛੀਆਂ ਦੇ ਆਲ੍ਹਣੇ ਪਾਉਣ ਤੇ ਆਂਡੇ ਦੇਣ ਲਈ ਹੋਰ ਰੁੱਖ ਨਹੀਂ ਸੀ ਬਚਿਆ

(iv) ਅਮਰੀਕ ਸਿੰਘ ਕਿੱਥੇ ਬੈਠ ਗਿਆ?
(ੳ) ਖੇਤ ਵਿੱਚ
(ਅ) ਵੱਟ ਉੱਤੇ
(ਈ) ਖੂਹ ਉੱਤੇ
(ਸ) ਇੱਟ ਉੱਤੇ।
ਉੱਤਰ :
(ਅ) ਵੱਟ ਉੱਤੇ।

(v) ਅਮਰੀਕ ਸਿੰਘ ਤੋਂ ਇਲਾਵਾ ਖੇਤ ਵਿਚ ਹੋਰ ‘ ਕੌਣ – ਕੌਣ ਆ ਗਏ ਸਨ?
ਉੱਤਰ :
ਦਲੀਪ ਤੇ ਸੋਹਣਾ

PSEB 5th Class Punjabi Solutions Chapter 18 ਕਹੀ ਹੱਸ ਪਈ

(vi) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਭਾਈ, ਖੇਤ, ਰੁੱਖ।

(vii) ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ।
ਉੱਤਰ :
ਇਕੋ, ਫੁੱਲੇ – ਫ਼ਲੇ, ਆਪਣਾ।

(viii) ਇਸ ਪੈਰੇ ਵਿਚੋਂ ਤਿੰਨ ਕਿਰਿਆਵਾਂ ਚੁਣੋ।
ਉੱਤਰ :
ਰਹਿ ਗਿਆ, ਆ ਗਏ, ਬਣੂ।

(ix) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਕਹੀ ਹੱਸ ਪਈ।

(x) ਅੱਗੇ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਕੁਹਾੜੇ ਨੇ ਨਿੰਮ ਦੇ ਫਲੇ – ਫੁਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ।
ਉੱਤਰ :
ਕੁਹਾੜਿਆਂ ਨੇ ਨਿੰਮਾਂ ਦੇ ਫ਼ਲਿਆਂ – ਫੁੱਲਿਆਂ ਰੁੱਖਾਂ ਨੂੰ ਬਚਾਉਣ ਲਈ ਆਪਣੇ ਪੱਖ ਦੱਸੇ।

(xi) (ੳ) [✗]
(ਅ) [✓]

3. ‘‘ਠਹਿਰੋ, ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ ! ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ – ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ। ਉਸ ਦੀਆਂ ਬਾਤਾਂ ਵਿੱਚ ਪਸ਼ੂ, ਪੰਛੀ ਤੇਜਾਨਵਰ ਗੱਲਾਂ ਕਰਦੇ ਹੁੰਦੇ ਸਨ। ਪਰ ਕਹੀ, ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਣੇ ਨੇ।’ ਉਹ ਮੂੰਹ ਵਿੱਚ ਬੁੜਬੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ।

ਪ੍ਰਸ਼ਨ :
(i) ਅਮਰੀਕ ਸਿੰਘ ਨੇ ਉੱਠ ਕੇ ਕੀ ਕੀਤਾ?
ਉੱਤਰ :
ਨਿੰਮ ਦੇ ਦੁਆਲੇ ਗੇੜਾ ਕੱਢਿਆ।

(ii) ਕੌਣ ਬਾਤਾਂ ਪਾਉਂਦਾ ਹੁੰਦਾ ਸੀ?
(ਉ) ਅਮਰੀਕ
(ਅ) ਅਮਰੀਕ ਦਾ ਪਿਤਾ
(ਈ) ਅਮਰੀਕ ਦਾ ਚਾਚਾ
(ਸ) ਅਮਰੀਕ ਦਾ ਬਾਬਾ।
ਉੱਤਰ :
ਸ ਅਮਰੀਕ ਦਾ ਬਾਬਾ !

PSEB 5th Class Punjabi Solutions Chapter 18 ਕਹੀ ਹੱਸ ਪਈ

(iii) ਬਾਬੇ ਦੀਆਂ ਬਾਤਾਂ ਵਿਚ ਕੌਣ ਗੱਲਾਂ ਕਰਦੇ ਹੁੰਦੇ ਸਨ?
ਉੱਤਰ :
ਬਾਬੇ ਦੀਆਂ ਬਾਤਾਂ ਪਸ਼ੂ, ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ।

(iv) ਅਮਰੀਕ ਸਿੰਘ ਨੇ ਕਿਸਨੂੰ ਪਹਿਲੀ ਵਾਰੀ ਬੋਲਦੇ ਸੁਣਿਆ ਸੀ?
ਉੱਤਰ :
ਕਹੀ, ਕੁਹਾੜੇ ਤੇ ਰੁੱਖ ਨੂੰ।

(v) ਮੂੰਹ ਵਿਚ ਕੌਣ ਬੁੜਬੁੜਾ ਰਿਹਾ ਸੀ?..
(ਉ) ਬਾਬਾ
(ਅ) ਰੁੱਖ
(ਈ) ਅਮਰੀਕ
(ਸ) ਕੁਹਾੜਾ।
ਉੱਤਰ :
(ਈ) ਅਮਰੀਕ।

(vi) ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ।
ਉੱਤਰ :
ਨਿੰਮ, ਕਹੀ, ਕੁਹਾੜਾ।

(vii) ਇਸ ਪੈਰੇ ਵਿਚੋਂ ਇਕ ਵਿਸਮਿਕ ਤੇ ਦੋ ਕਿਰਿਆਵਾਂ ਚੁਣੋ।
ਉੱਤਰ :
ਵਿਸਮਿਕ – ਠਹਿਰੋ ! ਭਾਈ ਠਹਿਰੋ !’ ਕਿਰਿਆਵਾਂ – ਦਿੱਤਾ, ਕਰਦੇ ਹੁੰਦੇ ਸਨ।

(viii) ਇਹ ਪੈਰਾ ਕਿਹੜੇ ਪਾਠ ਵਿਚੋਂ ਹੈ?
ਉੱਤਰ :
ਕਹੀ ਹੱਸ ਪਈ।

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ –
ਉਹ ਮੂੰਹ ਵਿਚ ਬੁੜਬੁੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਰੱਖ ਕੇ ਖੜਾ ਹੋ ਗਿਆ
ਉੱਤਰ :
ਉਹ ਮੂੰਹਾਂ ਵਿਚ ਬੁੜਬੁੜਾਉਂਦੇ ਨਿੰਮਾਂ ਦੇ ਤਣਿਆਂ ਉੱਤੇ ਹੱਥ ਰੱਖ ਕੇ ਖੜ੍ਹੇ ਹੋ ਗਏ।

(x) ਹੇਠ ਲਿਖੇ ਵਾਕਾਂ ਵਿਚੋਂ ਸਹੀ ਵਾਕ ਅੱਗੇ ✓ ਅਤੇ ਗ਼ਲਤ ਵਾਕ ਅੱਗੇ ✗ ਦਾ ਨਿਸ਼ਾਨ ਲਾਓ :
(ਉ) ਬਾਤਾਂ ਵਿਚ ਪਸ਼ੂ – ਪੰਛੀ ਗੱਲਾਂ ਕਰਦੇ ਹੁੰਦੇ ਸਨ। [ ]
(ਅ) ਅਮਰੀਕ ਸਿੰਘ ਨੇ ਕੁਹਾੜੇ ਨੂੰ ਕਈ ਵਾਰ ਬੋਲਦਿਆਂ ਸੁਣਿਆ ਸੀ। [ ]
ਉੱਤਰ :
(ੳ) [ ✓]
(ਅ) [✗]

PSEB 5th Class Punjabi Solutions Chapter 18 ਕਹੀ ਹੱਸ ਪਈ

4. ਅਮਰੀਕ ਸਿੰਆਂ, ਤੇਰੇ ਦਾਦੇ ਬਸੰਤ ਸਿਓ ਨੇ – ਖੇਤ ਵਿੱਚ ਪੰਜ ਰੁੱਖ ਲਾਏ ਸਨ। ਉਨ੍ਹਾਂ ਵਿੱਚੋਂ ਚਾਰ ਤਾਂ ਤੂੰ ਵੱਢ ਲਏ ਪਰ ਉਨ੍ਹਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ ਗਿਆ ਏ। ਇਨ੍ਹਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਅ – ਜੰਤੂ ਜਿਊਂਦੇ ਨੇ। ਰੁੱਖਾਂ ਤੋਂ ਬਗੈਰ ਉਨ੍ਹਾਂ ਸਭਨਾਂ ਦਾ ਕੀ ਬਣੂ?” ਹੁਣ ਨਿੰਮ ਦੀ ਅਵਾਜ਼ ਸਪੱਸ਼ਟ ਸੁਣਾਈ ਦੇ ਰਹੀ ਸੀ !

ਪ੍ਰਸ਼ਨ :
(i) ਅਮਰੀਕ ਸਿੰਘ ਦੇ ਦਾਦੇ ਦਾ ਨਾਂ ਕੀ ਸੀ?
(ਉ) ਰਾਮ ਸਿੰਘ
(ਅ) ਸ਼ਾਮ ਸਿੰਘ
(ਇ) ਬਸੰਤ ਸਿਓ
(ਸ) ਮਾਨ ਸਿੰਘ॥
ਉੱਤਰ :
(ਈ) ਬਸੰਤ ਸਿੰਓਂ।

(ii) ਦਾਦੇ ਨੇ ਕਿੰਨੇ ਰੁੱਖ ਲਾਏ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਇ) ਪੰਜ॥

(iii) ਅਮਰੀਕ ਸਿੰਘ ਨੇ ਕਿੰਨੇ ਰੁੱਖ ਵੱਢੇ ਸਨ?
(ਉ) ਤਿੰਨ
(ਅ) ਚਾਰ
(ਈ) ਪੰਜ
(ਸ) ਛੇ।
ਉੱਤਰ :
(ਅ) ਚਾਰ।

PSEB 5th Class Punjabi Solutions Chapter 18 ਕਹੀ ਹੱਸ ਪਈ

(iv) ਅਮਰੀਕ ਸਿੰਘ ਨੇ ਕਿੰਨੇ ਰੁੱਖ ਲਾਏ ਸਨ?
(ੳ) ਇਕ
(ਐ) ਦੋ
(ਇ) ਪੰਜ
(ਸ) ਇਕ ਵੀ ਨਹੀਂ।
ਉੱਤਰ :
(ਸ) ਇਕ ਵੀ ਨਹੀਂ।

(v) ਰੁੱਖ ਧਰਤੀ ਉੱਤੇ ਕਿਨ੍ਹਾਂ ਦੇ ਜੀਵਨ ਦਾ ਸਹਾਰਾ ਹਨ?
(ਉ) ਸਾਰੇ ਜੀਵ – ਜੰਤੂਆਂ ਦਾ
(ਅ) ਪੰਛੀਆਂ ਦਾ ਈ ਪਸ਼ੂਆਂ ਦਾ
(ਸ) ਮਨੁੱਖਾਂ ਦਾ !
ਉੱਤਰ :
(ੳ) ਸਾਰੇ ਜੀਅ – ਜੰਤੂਆਂ ਦਾ।

(vi) ਕਿਸ ਦੀ ਅਵਾਜ਼ ਸਪੱਸ਼ਟ ਸੀ?
(ਉ) ਨਿੰਮ ਦੀ
(ਅ) ਪਿੱਪਲ ਦੀ
(ਈ) ਤੂਤ ਦੀ
(ਸ) ਸਰੀਰ ਦੀ।
ਉੱਤਰ :
(ੳ) ਨਿੰਮ ਦੀ।

(vii) ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ।
ਉੱਤਰ :
ਉਨ੍ਹਾਂ, ਤੂੰ, ਉਨ੍ਹਾਂ॥

(viii) ਇਸ ਪੈਰੇ ਵਿਚੋਂ ਦੋ ਖ਼ਾਸ ਨਾਂਵ ਚੁਣੋ।
ਉੱਤਰ :
ਅਮਰੀਕ ਸਿੰਘ, ਬਸੰਤ ਸਿੰਘ॥

(ix)ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
ਉੱਤਰ :
ਕਹੀ ਬੋਲ ਪਈ।

(x) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ : – ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰ ਕੇ ਆ। ਗਿਆ ਹੈ।
ਉੱਤਰ :
ਹੁਣ ਸਾਨੂੰ ਵੀ ਵੱਢਣ ਦੀਆਂ ਤਿਆਰੀਆਂ ਕਰ ਕੇ ਆ ਗਏ ਹੋ।

PSEB 5th Class Punjabi Solutions Chapter 18 ਕਹੀ ਹੱਸ ਪਈ

(xi) ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ [✓] ਅਤੇ ਗ਼ਲਤ ਵਾਕ ਅੱਗੇ [✗] ਦਾ ਨਿਸ਼ਾਨ ਲਾਓ :
(ਉ) ਬਸੰਤ ਸਿੰਘ ਨੇ ਖੇਤ ਵਿਚ ਪੰਜ ਰੁੱਖ ਲਾਏ ਸਨ। [ ]
(ਅ) ਅਮਰੀਕ ਸਿੰਘ ਨੇ ਵੀ ਖੇਤ ਵਿਚ ਪੰਜ ਰੁੱਖ ਹੀ ਲਾਏ ਸਨ। [ ]
ਉੱਤਰ :
(ੳ) [✓],
(ਅ) [✗]

5. ‘ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਵਾਰੀ ਤੇਰੀਆਂ ਟਹਿਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ।” ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂਹਦਿਆਂ ਹੋਇਆਂ ਬੋਲਦੀ ਰਹੀ, ‘ਨਿੰਮ ਭੈਣੇ ! ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜ੍ਹਾ ਬਣਵਾਉਣਾ ਏ ਤੇ ਬੈਠਕ ਦੇ ਬੂਹੇਬਾਰੀਆਂ ਵੀ ਬਣਵਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜ੍ਹੀ ਹੋ ਗਈ।

ਪ੍ਰਸ਼ਨ :
(i) ਭਗਵਾਨ ਕੌਰ ਨੇ ਦੋਹਾਂ ਪੋਤਿਆਂ ਵਾਰੀ ਕੀ ਕੀਤਾ ਸੀ?
ਉੱਤਰ :
ਉਸਨੇ ਨਿੰਮ ਦੀਆਂ ਟਾਹਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ।

(ii) ਭਗਵਾਨ ਕੌਰ ਕਿਸਨੂੰ ਪਿਆਰ ਨਾਲ ਛੂਹਦਿਆਂ ਗੱਲਾਂ ਕਰ ਰਹੀ ਸੀ।
(ਉ) ਨਿੰਮ ਦੇ ਤਣੇ ਨੂੰ ,
(ਅ) ਨਿੰਮ ਦੇ ਪੱਤਿਆਂ ਨੂੰ
(ਇ) ਨਿੰਮ ਦੇ ਮੁੱਢ ਨੂੰ
(ਸ) ਨਿੰਮ ਦੇ ਫਲਾਂ ਨੂੰ
ਉੱਤਰ :
(ੳ) ਨਿੰਮ ਦੇ ਤਣੇ ਨੂੰ।

(iii) ਭਗਵਾਨ ਕੌਰ ਨੇ ਨਿੰਮ ਦੀ ਲੱਕੜੀ ਕਿਸ ਕੰਮ ਲਈ ਵਰਤਣੀ ਸੀ?
ਉੱਤਰ :
ਭਗਵਾਨ ਕੌਰ ਨੇ ਨਿੰਮ ਦੀ ਲੱਕੜੀ ਆਪਣੀ ਧੀ ਲਈ ਮੰਜੇ ਤੇ ਪੀੜ੍ਹਾ ਬਣਵਾਉਣ ਲਈ ਤੇ ਬੈਠਕ ਦੇ ਬੂਹੇ – ਬਾਰੀਆਂ ਬਣਵਾਉਣ ਲਈ ਵਰਤਦੀ ਸੀ।

(iv) ਭਗਵਾਨ ਕੌਰ ਨਿੰਮ ਦੇ ਤਣੇ ਕੋਲ ਕਿਸ ਤਰ੍ਹਾਂ ਖੜ੍ਹੀ ਹੋ ਗਈ?
(ੳ) ਉਦਾਸ
(ਅ) ਖੁਸ਼
(ਇ) ਸਿਰ ਚੁੱਕ ਕੇ
(ਸ) ਹੱਥ ਬੰਨ੍ਹ ਕੇ।
ਉੱਤਰ :
(ਸ) ਹੱਥ ਬੰਨ੍ਹ ਕੇ।

(v) ਭਗਵਾਨ ਕੌਰ ਨਿੰਮ ਨੂੰ ਕੀ ਕਹਿ ਕੇ ਸੰਬੋਧਨ ਕਰ ਰਹੀ ਸੀ? .
(ਉ) ਪੀਏ
(ਅ) ਭੈਣੇ
(ਬ) ਕੁੜੀਏ
(ਸ) ਬੇਬੇ।
ਉੱਤਰ :
(ਅ) ਭੈਣੇ !

PSEB 5th Class Punjabi Solutions Chapter 18 ਕਹੀ ਹੱਸ ਪਈ

(vi) ਇਸ ਪੈਰੇ ਵਿਚੋਂ ਭਾਵਵਾਚਕ ਵਾਕ ਚੁਣੋ।
ਉੱਤਰ :
ਸ਼ਗਨ, ਪਿਆਰ।

(vii) ਇਸ ਪੈਰੇ ਵਿਚੋਂ ਆਮ ਨਾਂਵ ਚੁਣੋ।
ਉੱਤਰ :
ਭਾਈ, ਪੋਤਿਆਂ, ਪੀੜਾ।

(viii) ਇਹ ਪੈਰਾ ਕਿਸ ਪਾਠ ਵਿਚੋਂ ਹੈ?
ਉੱਤਰ :
ਕਹੀ ਬੋਲ ਪਈ।

(ix) ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲ ਕੇ ਲਿਖੋ :
ਮੈਂ ਆਪਣੀ ਧੀ ਲਈ,ਮੰਜੇ ਤੇ ਪੀੜਾ ਬਣਵਾਉਣਾ ਏ।
ਉੱਤਰ :
ਅਸੀਂ ਆਪਣੀਆਂ ਧੀਆਂ ਲਈ ਮੰਜਾ ਤੇ ਪੀੜੇ ਬਣਵਾਉਣੇ ਨੇ।

(x) ਹੇਠ ਲਿਖਿਆਂ ਵਾਕਾਂ ਵਿਚ ਸਹੀ ਵਾਕ ਦੇ ਅੱਗੇ ✓ ਅਤੇ ਗਲਤ ਅੱਗੇ ✗ ਦਾ ਨਿਸ਼ਾਨ ਲਾਓ :
(ੳ) ਇਸ ਭਗਵਾਨ ਕੌਰ ਨੇ ਆਪਣੇ ਦੋਹਾਂ ਪੋਤਿਆਂ ਵਾਰੀ ਨਿੰਮ ਦੀਆਂ ਟਹਿਣੀਆਂ ਬੂਹੇ ਤੇ ਬੰਨ੍ਹ ਕੇ ਸ਼ਗਨ ਕੀਤੇ ਸਨ।
(ਅ) ਭਗਵਾਨ ਕੌਰ ਨਿੰਮ ਦੇ ਤਣੇ ਦੇ ਕੋਲ ਆਕੜ ਕੇ ਖੜ੍ਹੀ ਸੀ।
ਉੱਤਰ :
(ੳ) [✓],
(ਅ) [✗]

VIII. ਸਿਰਜਣਾਤਮਕ ਪਰਖ

ਪ੍ਰਸ਼ਨ 1.
ਕਿਰਿਆ ਦਾ ਸੰਕਲਪ ਕਰਵਾਇਆ ਜਾਵੇ।
ਉੱਤਰ :
(ਨੋਟ : – ਇਸ ਦੇ ਉੱਤਰ ਲਈ ਦੇਖੋ ਅਗਲੇ ਸਫਿਆਂ ਵਿਚ ਵਿਆਕਰਨ ਵਾਲਾ ਭਾਗ॥

ਔਖੇ ਸ਼ਬਦਾਂ ਦੇ ਅਰਥ – Meanings

  • ਸੁਵੱਖਤੇ – ਸਵੇਰੇ-ਸਵੇਰੇ, ਸਵੇਰੇ ਵੇਲੇ ਸਿਰ।
  • ਕੁਹਾੜਾ, ਆਰੀ – ਲੱਕੜੀ ਵੱਢਣ ਦੇ ਸੰਦ।
  • ਕੰਬਾਈਨ – ਕਣਕ ਤੇ ਝੋਨੇ ਦੀ ਵਾਢੀ ਕਰਨ ਵਾਲੀ ਮਸ਼ੀਨ।
  • ਬੇਰੋਕ – ਬਿਨਾਂ ਰੁਕੇ
  • ਅੜਿੱਕਾ – ਰੋਕ ਭਕ ਕੇ – ਡਰ ਕੇ।
  • ਡੌਰ – ਭੌਰ ਹੋਣਾ – ਹੈਰਾਨ ਹੋ ਜਾਣਾ।
  • ਕੁੱਜਾ – ਮਿੱਟੀ ਦਾ ਇਕ ਭਾਂਡਾ !
  • ਇਰਾਦਾ – ਮਨ ਵਿਚ ਪੱਕੀ ਧਾਰਨੀ। ਬੋਲਣ ਸਾਰਬੋਲਣ ਨਾਲ ਹੀ।
  • ਸ਼ੈਅ – ਚੀਜ਼।
  • ਧਾਰ – ਤਿੱਖਾ ਮੂੰਹ।
  • ਧੀਰਜ – ਠਰੰਮਾ, ਸਬਰ !
  • ਜਤਾਇਆ – ਜ਼ਾਹਰ ਕੀਤਾ।
  • ਪੱਖ – ਪਾਸਾ, ਵਿਚਾਰ
  • ਨੀਤ – ਮਰਜ਼ੀ।ਟ੍ਰੇਲੀਆਂ ਆਉਣ ਲੱਗ
  • ਪਈਆਂ – ਡਰ ਗਏ।
  • ਹੱਥ ਬੰਨ੍ਹ ਕੇ ਖੜ੍ਹਨਾ – ਹੱਥ ਜੋੜ ਕੇ ਖੜੇ ਹੋਣਾ।
  • ਭੱਜ ਲਓ – ਦੌੜ ਲਓ
  • ਬਾਤਾਂ – ਕਹਾਣੀਆਂ।
  • ਬੜਬੜਾਉਣਾ – ਮੂੰਹ ਵਿਚ ਬੋਲਣਾ ਤਣਾਰੁੱਖ ਦਾ ਜ਼ਮੀਨ ਤੋਂ ਉੱਪਰ ਤੇ ਟਹਿਣੀਆਂ ਤੋਂ ਹੇਠ ਲੰਮਾ ਮੋਟਾ ਹਿੱਸਾ।
  • ਜੀਅ – ਜੰਤ – ਪਸ਼ੂ – ਪੰਛੀ।
  • ਥੋਨੂੰਤੁਹਾਨੂੰ ਮਖੌਲ – ਹਾਸੇ ਭਰੀ ਚੌਭ
  • ਖਾਲ – ਵੱਡੀ ਆਡ।
  • ਕੰਨੀਂ – ਕੰਨਾਂ ਨਾਲ।
  • ਸ਼ਗਨ – ਸ਼ੁਭ ਮਹੂਰਤ, ਵਿਆਹ ਦੀ ਗੱਲ ਪੱਕੀ ਹੋਣ ਸਮੇਂ ਕੀਤੀ ਜਾਣ ਵਾਲੀ ਰਸਮ, ਨਜ਼ਰਾਨਾ
  • ਪਾਲ – ਕਤਾਰ। PSEB 5th Class Punjabi Solutions Chapter 18 ਕਹੀ ਹੱਸ ਪਈ
  • ਸੁਆਰਥੀ – ਮਤਲਬੀ
  • ਪਾਲ – ਕਤਾਰ
  • ਰੜਾ – ਪੱਧਰਾ

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

Punjab State Board PSEB 5th Class Punjabi Book Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ Textbook Exercise Questions and Answers.

PSEB Solutions for Class 5 Punjabi Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਵਿਚੋਂ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਕਰਨ ਯੋਗ ਲੱਗੀਆਂ ਹਨ ?
ਉੱਤਰ:

  1. ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ, 1780 ਨੂੰ ਗੁਜਰਾਵਾਲਾ, ਪਾਕਿਸਤਾਨ ਵਿੱਚ ਹੋਇਆ ।
  2. ਆਪ ਦੇ ਪਿਤਾ ਦਾ ਨਾਂ ਸ. ਮਹਾਂ ਸਿੰਘ ਅਤੇ ਮਾਤਾ ਦਾ ਨਾਂ ਸੀਮਤੀ ਰਾਜ ਕੌਰ ਸਨ ।
  3. ਆਪ ਦੀ ਇੱਕ ਅੱਖ ਬਿਮਾਰੀ ਕਾਰਨ ਖ਼ਰਾਬ ਹੋ ਗਈ ਸੀ ।
  4. ਆਪ ਨੇ ਦਸ-ਗਿਆਰਾਂ ਸਾਲ ਦੀ ਉਮਰ ਵਿੱਚ ਪਹਿਲੀ ਲੜਾਈ ਲੜੀ ਸੀ ।
  5. ਆਪ ਨੂੰ “ਸ਼ੇਰੇ-ਪੰਜਾਬ’ ਕਿਹਾ ਜਾਂਦਾ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਜੀ ਦੀ ਸਵਾਰੀ ਕਿੱਥੋਂ ਲੰਘ ਰਹੀ ਸੀ ?
ਉੱਤਰ:
ਲਾਹੌਰ ਸ਼ਹਿਰ ਵਿਚੋਂ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 2.
ਪਾਂਡੀ ਦਾ ਕੀ ਅਰਥ ਹੈ ?
ਉੱਤਰ:
ਸਿਰੇ ‘ਤੇ ਭਾਰ ਢੋਣ ਵਾਲਾ ਮਨੁੱਖ ।

ਪ੍ਰਸ਼ਨ 3.
ਮਹਾਰਾਜ ਨੂੰ “ਪਾਰਸ’ ਕਿਉਂ ਕਿਹਾ ਜਾਂਦਾ · ਸੀ ?
ਉੱਤਰ:
ਮਹਾਰਾਜਾ ਰਣਜੀਤ ਸਿੰਘ ਬਹੁਤ ਲੋਕਦਰਦੀ ਸੀ ।ਲੋਕਾਂ ਨੂੰ ਉਸਦੇ ਰਾਜ ਵਿਚ ਬਹੁਤ ਸੁਖ ਪ੍ਰਾਪਤ ਸਨ, ਜਿਸ ਕਰਕੇ ਉਹ ਉਸਨੂੰ ‘ਪਾਰਸ’ ਆਖਦੇ ਸਨ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ:
ਸ਼ੇਰੇ-ਪੰਜਾਬ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦੇ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਮਹਾਰਾਜਾ ਰਣਜੀਤ ਸਿੰਘ, ਬੱਚਾ , ਫੁੱਲ ‘ਬੱਚਾ ਰੁਲਦੂ, ਸਿਪਾਹੀ, ਬੁੱਢੀ ਅਤੇ ਬੱਚੀ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 2.
ਬੱਚੇ ਬੇਰੀ ਨੂੰ ਢੀਮਾਂ ਕਿਉਂ ਮਾਰ ਰਹੇ ਸਨ ?
ਉੱਤਰ:
ਬੱਚੇ ਬੇਰੀ ਤੋਂ ਬੇਰ, ਲਾਹੁਣ ਲਈ ਢੀਮਾਂ ਮਾਰ ਰਹੇ ਸਨ ।

ਪ੍ਰਸ਼ਨ 3.
ਸਿਪਾਹੀ ਨੇ ਬੱਚੇ ਨੂੰ ਮਹਾਰਾਜ ਸਾਹਮਣੇ ਕਿਉਂ ਪੇਸ਼ ਕੀਤਾ ?
ਉੱਤਰ:
ਸਿਪਾਹੀ ਨੇ ਮੁੰਡੇ ਨੂੰ ਫੜ ਕੇ ਮਹਾਰਾਜ ਦੇ ਸਾਹਮਣੇ ਇਸ ਕਰਕੇ ਪੇਸ਼ ਕੀਤਾ, ਕਿਉਂਕਿ ਉਸ ਦੁਆਰਾ ਬੇਰੀ ਨੂੰ ਮਾਰੀ ਢੀਮ ਮਹਾਰਾਜੇ ਦੇ ਲੱਗੀ, ਸੀ ।

ਪ੍ਰਸ਼ਨ 4.
ਮਹਾਰਾਜ ਨੇ ਬੱਚੇ ਦੀ ਝੋਲੀ ਵਿਚ ਕੀ ਪਾਇਆ ?
ਉੱਤਰ:
ਮਹਾਰਾਜ ਨੇ ਬੱਚੇ ਦੀ ਝੋਲੀ ਵਿਚ ਮੋਹਰਾਂ ਪਾਈਆਂ ।

ਪ੍ਰਸ਼ਨ 5.
ਮਹਾਰਾਜੇ ਨੇ ਬੱਚੇ ਨੂੰ ਮੋਹਰਾਂ ਕਿਉਂ ਦਿੱਤੀਆਂ ?
ਉੱਤਰ:
ਮਹਾਰਾਜੇ ਨੇ ਕਿਹਾ ਕਿ ਜੇਕਰ ਢੀਮ ਬੇਰੀ ਨੂੰ ਵੱਜਦੀ, ਤਾਂ ਉਸਨੇ ਇਸ ਬੱਚੇ ਦੀ ਝੋਲੀ ਬੇਰਾਂ ਨਾਲ ਭਰਨੀ ਸੀ, ਪਰ ਹੁਣ ਢੀਮ ਉਨ੍ਹਾਂ ਮਹਾਰਾਜੇ ਨੂੰ ਵੱਜੀ ਹੈ, ਤਾਂ ਉਹ ਉਸਦੀ ਝੋਲੀ ਵਿਚ ਮੋਹਰਾਂ ਪਾਉਂਦੇ ਹਨ ।

ਪ੍ਰਸ਼ਨ 6.
ਬੁੱਢੀ ਮਾਈ ਮਹਾਰਾਜ ਨਾਲ ਪਤੀਲਾ ਕਿਉਂ ਛੁਹਾਉਣਾ ਚਾਹੁੰਦੀ ਸੀ ? (ਪ੍ਰੀਖਿਆ 2008)
ਉੱਤਰ:
ਬੁੱਢੀ ਮਾਈ ਮਹਾਰਾਜ ਨਾਲ ਆਪਣਾ ਪਤੀਲਾ ਇਸ ਕਰਕੇ ਛੁਹਾਉਣਾ ਚਾਹੁੰਦੀ ਸੀ, ਕਿਉਂਕਿ ਉਹ ਮਹਾਰਾਜ ਨੂੰ ਪਾਰਸ ਸਮਝਦੀ ਸੀ ਤੇ ਇਹ ਗੱਲ ਲੋਕਾਂ ਵਿਚ ਆਮ ਪ੍ਰਚੱਲਿਤ ਸੀ ਕਿ ਪਾਰਸ ਨੂੰ ਛੋਹ ਕੇ ਧਾਤਾਂ ਸੋਨਾ ਬਣ ਜਾਂਦੀਆਂ ਹਨ ਉਹ ਆਪਣਾ ਪਤੀਲਾ ਮਹਾਰਾਜੇ ਨੂੰ ਛੁਹਾ ਕੇ ਉਸ ਨੂੰ ਸੋਨੇ ਦਾ ਬਣਾਉਣਾ ਚਾਹੁੰਦੀ ਸੀ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 7.
ਜਦੋਂ ਬੁੱਢਾ ਮਹਾਰਾਜ ਤੋਂ ਮੁਆਫ਼ੀ ਮੰਗਦਾ ਹੈ, ਤਾਂ ਉਹ ਕੀ ਕਹਿੰਦੇ ਹਨ ?
ਉੱਤਰ:
ਉਹ ਬੁੱਢੇ ਨੂੰ ਕਹਿੰਦੇ ਹਨ ਕਿ ਉਹ ਘਬਰਾਵੇ ਨਾ, ਕਿਉਂਕਿ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਪਰਜਾ ਦੀ ਸੇਵਾ ਕਰਨ ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ :-
ਢੀਮ, ਮੋਹਰਾਂ, ਬੇਰੀ, ਮਹਾਰਾਜ, ਪਤੀਲਾ, ਫ਼ਰਿਆਦ, ਕੁੰਦਨ, ਐਲਾਨ, ਪਾਂਡੀ, ਮਿਹਰ, ਉਪਕਾਰ, ਭੇਸ, ਖ਼ਿਮਾ ।
ਉੱਤਰ:

  1. ਢੀਮ (ਕੱਚਾ ਰੋੜਾ, ਮਿੱਟੀ ਦਾ ਢੇਲਾ)ਵਾਹੇ ਖੇਤ ਵਿਚ ਮਿੱਟੀ ਦੀਆਂ ਨਿੱਕੀਆਂ-ਵੱਡੀਆਂ ਢੀਮਾਂ ਪਈਆਂ ਸਨ ।
  2. ਮੋਹਰਾਂ ਸੋਨੇ ਦੇ ਸਿੱਕੇ)-ਮਹਾਰਾਜਾ ਰਣਜੀਤ ਸਿੰਘ ਨੇ ਬੁੱਢੀ ਦਾ ਪਤੀਲਾਂ ਮੋਹਰਾਂ ਨਾਲ ਭਰ ਦਿੱਤਾ । (ਪ੍ਰੀਖਿਆ 2008)
  3. ਬੇਰੀ (ਇਕ ਫਲਦਾਰ ਤੇ ਕੰਡੇਦਾਰ ਰੁੱਖ)-ਇਸ ਬੇਰੀ ਨੂੰ ਬਹੁਤ ਸਾਰੇ ਬੇਰ ਲੱਗੇ ਹੋਏ ਹਨ ।
  4. ਮਹਾਰਾਜ (ਰਾਜਾ, ਰਾਜੇ ਦਾ ਸੰਬੋਧਨ ਰੂਪਬੁੱਢੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ‘ਮਹਾਰਾਜ, ਮੈਨੂੰ ਮਾਫ਼ ਕਰੋ ।
  5. ਪਤੀਲਾ (ਇਕ ਬਰਤਨ)-ਪਤੀਲੇ ਵਿਚ ਸਬਜ਼ੀ। ਰਿੱਝ ਰਹੀ ਹੈ ।
  6.  ਫ਼ਰਿਆਦ (ਬੇਨਤੀ, ਪੁਕਾਰ)-ਦੁਖੀ ਲੋਕਾਂ ਨੇ ਮੁੱਖ ਮੰਤਰੀ ਅੱਗੇ ਜਾ ਕੇ ਸਹਾਇਤਾ ਲਈ ਫ਼ਰਿਆਦ ਕੀਤੀ ।
  7. ਕੁੰਦਨ (ਖ਼ਾਲਸ ਸੋਨਾ)-ਗਹਿਣੇ ਭੱਠੀ ਵਿਚ ਗਾਲ ਕੇ ਸੁਨਿਆਰੇ ਨੇ ਸ਼ੁੱਧ ਕੁੰਦਨ ਵੱਖ ਕਰ ਲਿਆ ।
  8. ਐਲਾਨ (ਇਤਲਾਹ, ਢੰਡੋਰਾ, ਘੋਸ਼ਣਾ)-ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਗਣ ਦਾ ਐਲਾਨ ਕਰ ਦਿੱਤਾ
  9. ਪਾਂਡੀ ਪੰਡ ਚੁੱਕਣ ਵਾਲਾ, ਮਜ਼ਦੂਰ)-ਬੁੱਢੇ ਦੀ ਕਣਕ ਦੀ ਭਾਰੀ ਪੰਡ ਪਾਂਡੀ ਦੇ ਭੇਸ ਵਿਚ ਆਏ ਮਹਾਰਾਜਾ ਰਣਜੀਤ ਸਿੰਘ ਨੇ ਚੁੱਕੀ ।
  10. ਮਿਹਰ (ਕਿਰਪਾ)-ਰੱਬ ਦੀ ਮਿਹਰ ਹੋਵੇ, ਤਾਂ ਕੋਈ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦਾ ।
  11. ਉਪਕਾਰ ਸਹਾਇਤਾ, ਦੂਜੇ ਦੀ ਭਲਾਈ ਦਾ ਕੰਮ)-ਸੇਠ ਨੇ ਯਤੀਮ ਬੱਚਿਆਂ ਉੱਤੇ ਉਪਕਾਰ ਕਰਦਿਆਂ ਉਨ੍ਹਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੋਟੀਆਂ ਦਿੱਤੀਆਂ ।
  12. ਭੇਸ (ਪਹਿਰਾਵਾ)-ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਪਰਜਾ ਦੇ ਦੁੱਖਾਂ ਦੀ ਸੂਹ ਲੈਂਦਾ ਸੀ ।
  13. ਖ਼ਿਮਾ (ਮਾਫ਼ੀ)-ਵਿਦਿਆਰਥੀ ਨੇ ਆਪਣੇ ਅਧਿਆਪਕ ਤੋਂ ਆਪਣੀ ਗ਼ਲਤੀ ਦੀ ਖ਼ਿਮਾ ਮੰਗੀ ।

ਪ੍ਰਸ਼ਨ 9.
ਹੇਠ ਲਿਖੇ ਵਾਕ ਕਿਸ ਨੇ, ਕਿਸ ਨੂੰ ਕਹੇ ?

  1. ‘‘ਓਏ ! ਤੂੰ ਮਹਾਰਾਜ ਦੇ ਢੀਮ ਕਿਉਂ ਮਾਰੀ ਏ ?
  2. ‘ਛੱਡ ਦਿਓ, ਇਸ ਨੂੰ ਕੀ ਗੱਲ ਏ, ਮਾਈ ?
  3. ‘ਦਾਦਾ ਜੀ ! ਇਹ ਕਣਕ ਦੀ ਪੰਡ ਘਰ ਕਿਵੇਂ ਜਾਵਾਂਗੇ ?”
  4. ‘‘ਘਬਰਾ ਨਾ ਬਾਬਾ ! ਇਹ ਤਾਂ ਮੇਰਾ ਫ਼ਰਜ਼ ਬਣਦਾ ਏ ਕਿ ਮੈਂ ਆਪਣੀ ਪਰਜਾ ਦੀ ਸੇਵਾ ਕਰਾਂ ।”

ਉੱਤਰ:

  1. ਇਹ ਵਾਕ ਸਿਪਾਹੀ ਨੇ ਮੁੰਡੇ ਨੂੰ ਕਿਹਾ ।
  2. ਪਹਿਲਾ ਵਾਕ ਮਹਾਰਾਜੇ ਨੇ ਸਿਪਾਹੀ ਨੂੰ ਤੇ ਦੂਜਾ ਪ੍ਰਸ਼ਨਿਕ ਵਾਕ ਮਾਈ ਨੂੰ ਕਿਹਾ ।
  3. ਇਹ ਵਾਕ ਬੱਚੇ ਨੇ ਆਪਣੇ ਬੁੱਢੇ ਦਾਦੇ ਨੂੰ ਕਿਹਾ ।
  4. ਇਹ ਵਾਕ ਮਹਾਰਾਜਾ ਰਣਜੀਤ ਸਿੰਘ ਨੇ · ਬੁੱਢੇ ਨੂੰ ਕਹੇ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ੳ) ਉਏ ! ਤੂੰ ਮਹਾਰਾਜ ਦੇ ………… ਕਿਉਂ ਮਾਰੀ ਏ ।’
(ਅ) “ਨਹੀਂ, ਮੈਂ ਇਹ …………. ਮਹਾਰਾਜ ਦੇ ਸਰੀਰ ਨੂੰ ਛੁਹਾਉਣਾ ਏ ।
(ੲ) “ਧੰਨ ! ਮੇਰੇ ਪਾਂਡੀ ………………. ਧੰਨ ਹੋ ! ਤੁਸੀਂ ਧੰਨ ਹੋ ।” ‘
(ਸ) ਇਹ ਤਾਂ ਮੇਰਾ ਫਰਜ਼ ਬਣਦਾ ਏ ਕਿ ਮੈਂ ਆਪਣੀ ……………… ਦੀ ਸੇਵਾ ਕਰਾਂ ।
ਉੱਤਰ:
(ਉ) ਚੀਮ
(ਅ) ਪਤੀਲਾ
(ੲ) ਪਾਤਸ਼ਾਹ
(ਸ) ਪਰਜਾ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਮਹਾਰਾਜਾ, ਸਿਪਾਹੀ ਤੇ ਬੁੱਢਾ ।

ਪ੍ਰਸ਼ਨ 2.
‘ਇਕਾਂਗੀ’ ਵਿਚ ਮਹਾਰਾਜ ਕੌਣ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਕਿਹੋ ਜਿਹਾ ਮਹਾਰਾਜਾ ਸੀ ?
ਉੱਤਰ:
ਪਰਜਾ ਦਾ ਸੇਵਕ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 4.
‘ਪਾਂਡੀ’ ਦਾ ਕੀ ਅਰਥ ਹੈ ?
ਉੱਤਰ:
ਪੰਡ (ਭਾਰ) ਢੋਣ ਵਾਲਾ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ ਇਕਾਂਗੀ ਕਿਸ ਦੀ ਰਚਨਾ ਹੈ ?
ਉੱਤਰ:
ਕੇਵਲ ਧਾਲੀਵਾਲ (✓) ।

ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਕੇਵਲ ਧਾਲੀਵਾਲ ਦੀ ਲਿਖੀ ਹੋਈ ਰਚਨਾ ਕਿਹੜੀ ਹੈ ?
ਜਾਂ
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ ਕਿਹੜਾ ਇਕਾਂਗੀ ਪੜਿਆ ਹੈ ?
ਉੱਤਰ:
ਸਾਡਾ ਪਾਰਸ ਸਾਡਾ ਪਾਤਸ਼ਾਹ (✓) ।

ਪ੍ਰਸ਼ਨ 3.
‘ਸਾਡਾ ਪਾਰਸ ਸਾਡਾ, ਪਾਤਸ਼ਾਹ’ ਇਕਾਂਗੀ ਦੇ ਕਿਸੇ ਇਕ ਪਾਤਰ ਦਾ ਨਾਂ ਲਿਖੋ .
ਉੱਤਰ:
ਮੁੰਡਾ/ਸਿਪਾਹੀ/ਮਹਾਰਾਜ/ਬੁੱਢੀ/ਬੁੱਢਾ/ ਰੁਲਦੂ (✓) ।

ਪ੍ਰਸ਼ਨ 4.
ਮੁੰਡਾ/ਸਿਪਾਹੀ/ਬੱਚਾ/ਬੁੱਢੀ/ਬੁੱਢਾ/ਰੁਲਦੂ ਕਿਸ ਇਕਾਂਗੀ ਦਾ ਪਾਤਰ ਹੈ ?
ਉੱਤਰ:
ਸਾਡਾ ਪਾਰਸ ਸਾਡਾ ਪਾਤਸ਼ਾਹ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 5.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦਾ ਮੁੱਖ ਪਾਤਰ ਕੌਣ ਹੈ ?
ਉੱਤਰ:
ਮਹਾਰਾਜ (✓) ।

ਪ੍ਰਸ਼ਨ 6.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦੀ ਘਟਨਾ ਕਿਹੜੇ ਸ਼ਹਿਰ ਵਿਚ ਵਾਪਰਦੀ ਹੈ ?
ਉੱਤਰ:
ਲਾਹੌਰ (✓) ।

ਪ੍ਰਸ਼ਨ 7.
ਮਹਾਰਾਜ ਦਾ ਅਸਲ ਨਾਂ ਕੀ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ (✓) ।

ਪ੍ਰਸ਼ਨ 8.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਵਿਚ ਇਕ ਬੱਚੇ ਦਾ ਨਾਂ ਕੀ ਹੈ ?
ਉੱਤਰ:
ਰੁਲਦੂ (✓) ।

ਪ੍ਰਸ਼ਨ 9.
ਇਕਾਂਗੀ ਦੇ ਆਰੰਭ ਵਿਚ ‘ਬੇਰੀ ਨੂੰ ਢੀਮਾਂ ਕੌਣ ਮਾਰ ਰਹੇ ਹਨ ?
ਉੱਤਰ:
ਬੱਚੇ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 10.
ਬੱਚੇ ਬੇਰੀ ਨੂੰ ਢੀਮਾਂ ਕਿਉਂ ਮਾਰ ਰਹੇ ਹਨ ?
ਉੱਤਰ:
ਬੇਰ ਝਾੜਨ ਲਈ (✓) ।

ਪ੍ਰਸ਼ਨ 11.
ਇਕ ਢੀਮ ਕਿਸਨੂੰ ਵੱਜਦੀ ਹੈ ?
ਉੱਤਰ:
ਮਹਾਰਾਜ ਨੂੰ (✓) ।

ਪ੍ਰਸ਼ਨ 12.
ਢੀਮ ਮਾਰਨ ਵਾਲੇ ਮੁੰਡੇ ਨੂੰ ਸਿਪਾਹੀ ਫੜ ਕੇ ਕਿਸਦੇ ਅੱਗੇ ਪੇਸ਼ ਕਰਦਾ ਹੈ ?
ਉੱਤਰ:
ਮਹਾਰਾਜ ਅੱਗੇ (✓) ।

ਪ੍ਰਸ਼ਨ 13.
ਮਹਾਰਾਜ ਬੱਚੇ ਨੂੰ ਕੀ ਦੇਣ ਦਾ ਹੁਕਮ ਕਰਦੇ ਹਨ ?
ਉੱਤਰ:
ਪੰਜ ਮੋਹਰਾਂ (✓) ।

ਪ੍ਰਸ਼ਨ 14.
ਬੁੱਢੀ ਦੇ ਹੱਥ ਵਿਚ ਕੀ ਹੈ ?
ਉੱਤਰ:
ਕਾਲਾ ਪਤੀਲਾ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 15.
ਸਿਪਾਹੀ ਨੂੰ ਬੁੱਢੀ ਦੇ ਕਾਲੇ ਪਤੀਲੇ ਨਾਲ ਕੀ ਖ਼ਰਾਬ ਹੋਣ ਦਾ ਡਰ ਸੀ ?
ਉੱਤਰ:
ਮਹਾਰਾਜ ਦੇ ਕੱਪੜੇ (✓) ।

ਪ੍ਰਸ਼ਨ 16.
ਬੁੱਢੀ, ਮਹਾਰਾਜ ਦੇ ਸਰੀਰ ਨੂੰ ਕੀ ਸਮਝਦੀ ਸੀ ? ‘
ਉੱਤਰ:
ਪਾਰਸ (✓) ।

ਪ੍ਰਸ਼ਨ 17.
ਬੁੱਢੀ ਨੂੰ ਕਿਹੜੀ ਚੀਜ਼ ਮਹਾਰਾਜੇ ਨਾਲ ਛੁਹਾ ਕੇ ਸੋਨਾ ਬਣਨ ਦਾ ਵਿਸ਼ਵਾਸ ਸੀ ?
ਉੱਤਰ:
ਪਿੱਤਲ ਦਾ ਪਤੀਲਾ (✓) ।

ਪ੍ਰਸ਼ਨ 18.
ਮਹਾਰਾਜਾ ਬੁੱਢੀ ਦਾ ਪਤੀਲਾ ਕਿਸ ਚੀਜ਼ ਨਾਲ ਭਰਨ ਦਾ ਹੁਕਮ ਦਿੰਦੇ ਹਨ ?
ਉੱਤਰ:
ਮੋਹਰਾਂ ਨਾਲ (✓) ।

ਪ੍ਰਸ਼ਨ 19.
ਮਹਾਰਾਜੇ ਅਨੁਸਾਰ ਉਸਨੂੰ ਪਾਰਸ ਕਿਸਨੇ ਬਣਾਇਆ ਸੀ ?
ਉੱਤਰ:
ਪਜਾ ਨੇ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 20.
ਮਹਾਰਾਜੇ ਨੇ ਗਰੀਬ-ਗੁਰਬਿਆਂ ਲਈ ਕਿੱਥੋਂ ਕਣਕ ਵੰਡਣ ਦਾ ਐਲਾਨ ਕਰਵਾਇਆ ?
ਉੱਤਰ:
ਮੋਦੀਖ਼ਾਨੇ ਤੋਂ  (✓) ।

ਪ੍ਰਸ਼ਨ 21.
ਬੱਚਾ ਤੇ ਬੁੱਢਾ ਕੀ ਘਸੀਟੀ ਜਾ ਰਹੇ ਸਨ ?
ਉੱਤਰ:
ਕਣਕ ਦੀ ਭਾਰੀ ਪੰਡ ਨੂੰ  (✓) ।

ਪ੍ਰਸ਼ਨ 22.
ਪਾਂਡੀ ਅਸਲ ਵਿਚ ਕੌਣ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ (✓) ।

ਪ੍ਰਸ਼ਨ 23.
ਮਜ਼ਦੂਰੀ ਨਾ ਲੈ ਰਿਹਾ ਪਾਂਡੀ ਕਿਸ ਦੀ ਬਹੁਤ ਮਿਹਤ ਦੱਸਦਾ ਹੈ ?
ਉੱਤਰ:
ਕਲਗੀਆਂ ਵਾਲੇ ਦੀ (✓) ।

ਪ੍ਰਸ਼ਨ 24.
“ਓਏ ! ਤੂੰ ਮਹਾਰਾਜ ਦੇ ਢੀਮ ਮਾਰੀ ਏ ।’ ਇਹ ਸ਼ਬਦ ਕਿਸਨੇ ਕਿਸਨੂੰ ਕਹੇ ?
ਉੱਤਰ:
ਸਿਪਾਹੀ ਨੇ ਮੁੰਡੇ ਨੂੰ  (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 25.
ਮਹਾਰਾਜਾ ਰਣਜੀਤ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ? .
ਉੱਤਰ:
ਸ: ਮਹਾਂ ਸਿੰਘ ਤੇ ਸ੍ਰੀਮਤੀ ਰਾਜ ਕੌਰ (✓) ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਲੜਾਈ ਕਿੰਨੀ ਉਮਰ ਵਿਚ ਲੜੀ ਸੀ ?
ਉੱਤਰ:
ਦਸ ਗਿਆਰਾਂ ਸਾਲ ਦੀ (✓) ।

ਪ੍ਰਸ਼ਨ 27.
ਸ਼ੇਰੇ ਪੰਜਾਬ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ ਨੂੰ (✓) ।

VI. ਵਿਆਕਰਨ

ਪ੍ਰਸ਼ਨ 1.
‘ਉਤਲੀ’ ਨਾਲ ਹੇਠਲੀ ਦਾ ਸੰਬੰਧ ਹੈ, ਉਸੇ ਤਰ੍ਹਾਂ ‘ਥੋੜ੍ਹੀ’ ਦਾ ਸੰਬੰਧ ਕਿਸ ਨਾਲ ਹੈ ?
(ਉ) ਬਹੁਤੀ
(ਅ) ਵਾਹਵਾ
(ੲ) ਘੱਟ
(ਸ) ਮਾਮੂਲੀ ।
ਉੱਤਰ:
(ੳ) ਬਹੁਤੀ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 2.
ਹੇਠ ਲਿਖੇ ਵਾਕ ਦੇ ਅੰਤ ਵਿਚ ਕਿਹੜਾ ਵਿਸਰਾਮ ਚਿੰਨ੍ਹ ਲੱਗੇਗਾ ?’
‘‘ਢੀਮ ਤਾਂ ਮਹਾਰਾਜ ਦੇ ਵੱਜੀ ਏ”,
(ਉ) ਡੰਡੀ
(ਅ) ਕਾਮਾ
(ੲ) ਪ੍ਰਸ਼ਨਿਕ ਚਿੰਨ੍ਹ
(ਸ) ਵਿਸਮਿਕ ਚਿੰਨ੍ਹ ।
ਉੱਤਰ:
(ੳ) ਡੰਡੀ ।

ਪ੍ਰਸ਼ਨ 3.
‘ਰੁਆਉਣਾ’ ਸ਼ਬਦ ਦਾ ਜੋ ਸੰਬੰਧ ‘ਹਸਾਉਣਾ’ ਨਾਲ ਹੈ, ਉਸੇ ਤਰ੍ਹਾਂ ‘ਕਾਹਲੋਂ’ ਦਾ ਸੰਬੰਧ ਕਿਸ ਨਾਲ ਹੋਵੇਗਾ ?
(ਉ) ਧੀਰਜ
(ਅ) ਤੇਜ਼ੀ
(ੲ) ਫੁਰਤੀ
(ਸ) ਨਰਮੀ ।
ਉੱਤਰ:
(ਉ) ਧੀਰਜ

ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਫੜਾਉਂਦਾ
(ਅ) ਫੜੀਂਦਾ
(ੲ) ਫੜਾਂਦਾ
(ਸ) ਫੜਾਵਦਾ ।
ਉੱਤਰ:
(ੳ) ਫੜਾਉਂਦਾ ।
ਨੋਟ – ਹੇਠ ਲਿਖੇ ਸ਼ਬਦਾਂ ਦੇ ਸ਼ੁੱਧ ਸ਼ਬਦ-ਜੋੜ ਯਾਦ ਕਰੋ–

ਅਸ਼ੁੱਧ – ਸ਼ੁੱਧ
ਥੋਹੜੀ – ਥੋੜੀ
ਜਬਰਦਸਤੀ – ਜ਼ਬਰਦਸਤੀ
ਰੁਔਣਾ – ਰੁਆਉਣਾ
ਬੱਜਦੀ – ਵੱਜਦੀ
ਮੁਹਰਾਂ – ਮੋਹਰਾਂ
ਸਬਾਰੀ – ਸਵਾਰੀ
ਛੂਹੋਣਾ – ਛੁਹਾਉਣਾ
ਛੁਹਾਵੰਗੀ – ਛੁਹਾਵਾਂਗੀ
ਕਨਕ – ਕਣਕ
ਲਿਜਾਵਾਂਗੇ – ਲਿਜਾਵਾਂਗੇ
ਮੁੜਕਾ – ਮੁੜ੍ਹਕਾ
ਬੁੱਡਾ – ਬੁੱਢਾ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 5.
‘ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਮੈਂ
(ਅ) ਮਜ਼ਦੂਰੀ
(ੲ) ਨਹੀਂ ਲੈਂਦਾ
(ਸ) ਨਹੀਂ
ਉੱਤਰ:
(ੳ) ਮੈਂ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ :
(ਉ) ਬੱਚਾ
(ਅ) ਬੇਰੀ
(ੲ) ਬੁੱਲ
(ਸ) ਬੁੱਢਾ ।
ਉੱਤਰ:
(ੳ) ਬੱਚਾ ।

ਪ੍ਰਸ਼ਨ 7.
‘ਬੇਰੀ ਉੱਤੇ ਸੂਹੇ-ਸੂਹੇ ਬੇਰੇ ਲੱਗੇ ਹੋਏ ਹਨ । ਇਸ ਵਾਕ ਵਿਚ ਪਹਿਲੇ ਸੂਹੇ ਤੋਂ ਬਾਅਦ ਕਿਹੜਾ ਵਿਸਰਾਮ ਚਿੰਨ੍ਹ ਆਵੇਗਾ ?
(ਉ) ( !)
(ਅ) ( – )
(ੲ) ( ? )
(ਸ) (। ) ।
ਉੱਤਰ:
(ਅ) ( – ) ।

ਪ੍ਰਸ਼ਨ 8.
ਕਿਹੜਾ ਵਾਕ ਬਣਤਰ ਪੱਖੋਂ ਸਹੀ ਹੈ ?
(ਉ) ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ
(ਅ) , ਮੈਂ ਪਾਰਸ ਆਪਣੇ ਪਾਤਸ਼ਾਹ ਨੂੰ ਮਿਲਣਾ ਏ .
(ੲ) ਮੈਂ ਪਾਰਸ ਪਾਤਸ਼ਾਹ ਆਪਣੇ ਨੂੰ ਮਿਲਣਾ ਏ
(ਸ) ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ ।
ਉੱਤਰ:
(ਸ) ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 9.
ਵਿਰੋਧੀ ਸ਼ਬਦ ਲਿਖੋ :-
ਰੁਆਉਣਾ, ਸਾਣੇ, ਖੁਸ਼ੀ, ਕਾਹਲੀ-ਕਾਹਲੀ, ਭਰਿਆ, ਦੁੱਖ, ਗਰੀਬ !
ਉੱਤਰ:
ਵਿਰੋਧੀ ਸ਼ਬਦ :-
ਰੁਆਉਣਾ : ਹਸਾਉਣਾ
ਸਾਮਣੇ : ਪਿੱਛੇ
ਖ਼ੁਸ਼ੀ : ਗਮੀ
ਕਾਹਲੀ-ਕਾਹਲੀ : ਹੌਲੀ-ਹੌਲੀ
ਭਰਿਆ : ਸੱਖਣਾ
ਦੁੱਖ : ਸੁਖ
माठीप : ਅਮੀਰ ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ :
ਦਾਦਾ, ਬੱਚਾ, ਮਹਾਰਾਜ, ਮੁੰਡਾ, ਬੁੱਢੀ, ਭਰਾ, ਬਾਬਾ, ਮਰਦ ।
ਉੱਤਰ:
ਦਾਦਾ – ਦਾਦੀ
ਬੱਚਾ – ਬੱਚੀ
ਮਹਾਰਾਜੇ – ਮਹਾਰਾਣੀ
ਮੁੰਡਾ – ਕੁੜੀ
ਬੁੱਢੀ – ਬੁੱਢਾ
ਭਰਾ – ਭੈਣ
ਬਾਬਾ – ਦਾਦੀ
ਮਰਦ – ਔਰਤ ।

ਪ੍ਰਸ਼ਨ 11.
ਹੇਠ ਲਿਖੀਆਂ ਸਤਰਾਂ ਵਿਚ ਢੁੱਕਵੇਂ ਵਿਸਰਾਮ ਚਿੰਨ੍ਹ ਲਾਓ :-

  1. ਢੀਮ ਤਾਂ ਮਹਾਰਾਜ ਦੇ ਵੱਜੀ ਏ’
  2. ਚੱਲ ਤੁਰ ਫਿਰ ਮਹਾਰਾਜ ਦੇ ਸਾਮਣੇ ਪੇਸ਼ ਹੋ
  3. ਹੈਂ ਮੇਰਾ ਪਤੀਲਾ ਮੋਹਰਾਂ ਨਾਲ ਭਰ ਗਿਆ
  4. ਓਏ ਪਾਂਡੀ ਭਰਾਵਾ ਆਪਣੀ ਮਜ਼ਦੂਰੀ ਤਾਂ ਲੈ ਜਾ
  5. ‘‘ਤੁਸੀਂ ਛੱਡੋ ਨਾਂ ਚੋਂ ਕੀ ਲੈਣਾ ਏ

ਉੱਤਰ:

  1. ‘ ‘ਢੀਮ ਤਾਂ ਮਹਾਰਾਜ ਦੇ ਵੱਜੀ ਏ ।’ ‘
  2. ‘ ‘ਚੱਲ ਤੁਰ ਫਿਰ ! ਮਹਾਰਾਜ ਦੇ ਸਾਮਣੇ ਪੇਸ਼ ਹੋ ।’ ‘
  3. ਹੈਂ ! “ਮੇਰਾ ਪਤੀਲਾ ਮੋਹਰਾਂ ਨਾਲ ਭਰ ਗਿਆ ।’ ‘
  4. “ਓਏ ਪਾਂਡੀ ਭਰਾਵਾ ! ਆਪਣੀ ਮਜ਼ਦੂਰੀ ਤਾਂ ਲੈ ਜਾ ‘ ‘
  5. ‘ ‘ਤੁਸੀਂ ਛੱਡੋ, ਨਾਂ ‘ਚੋਂ ਕੀ ਲੈਣਾ ਏ ?”

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 12.
ਆਪਣੇ ਸਕੂਲ ਦੇ ਮੁੱਖ ਅਧਿਆਪਕ/ ਅਧਿਆਪਕਾ ਨੂੰ ਆਪਣੇ ਮਾਮੇ ਦੇ ਵਿਆਹ ‘ਤੇ ਜਾਣ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ ।
ਉੱਤਰ:
ਸੇਵਾ ਵਿਖੇ
ਮੁੱਖ ਅਧਿਆਪਕ/ਅਧਿਆਪਕਾ ਜੀ,
ਸਰਕਾਰੀ ਮਿਡਲ ਸਕੂਲ,
ਪਿੰਡ ……………….. ।

ਸ੍ਰੀਮਾਨ/ਸ੍ਰੀਮਤੀ ਜੀ,
ਸਨਿਮਰ ਬੇਨਤੀ ਹੈ ਕਿ ਮੇਰੇ ਨਾਨਕੇ ਦਿੱਲੀ ਵਿਚ ਹਨ ਤੇ ਉੱਥੇ ਮੇਰੇ ਮਾਮੇ ਦਾ ਵਿਆਹ 16 ਅਕਤੂਬਰ, 20…. ਨੂੰ ਹੋਣਾ ਨਿਯਤ ਹੋਇਆ ਹੈ । ਮੈਂ ਆਪਣੇ | ਪਰਿਵਾਰ ਨਾਲ ਉਸ ਵਿਆਹ ਵਿਚ ਸ਼ਾਮਲ ਹੋਣ ਲਈ ਦਿੱਲੀ ਜਾਣਾ ਹੈ । ਇਸ ਕਰਕੇ 15 ਤੋਂ 19 ਅਕਤੂਬਰ ਤੱਕ ਚਾਰ ਦਿਨਾਂ ਦੀ ਛੁੱਟੀ ਦਿੱਤੀ ਜਾਵੇ । ਆਪ ਦੀ ਬਹੁਤੇ ਮਿਹਰਬਾਨੀ ਹੋਵੇਗੀ ।
ਧੰਨਵਾਦ ਸਹਿਤ ।

ਆਪਦਾ ਆਗਿਆਕਾਰੀ,
ਰੋਲ ਨੰ: 48
ਜਮਾਤ-ਪੰਜਵੀਂ (ਏ)

ਮਿਤੀ : 10 ਅਕਤੂਬਰ, 20…

VII. ਸਿਰਜਣਾਤਮਕ ਕਾਰਜ

ਪ੍ਰਸ਼ਨ 1.
ਆਪਣੀ ਸ਼੍ਰੇਣੀ ਵਿਚ ਇਕਾਂਗੀ ਦਾ ਮੰਚਨ ਤੋਂ ਕੀਤਾ ਜਾਵੇ ।
ਉੱਤਰ:
(ਨੋਟ – ਵਿਦਿਆਰਥੀ ਆਪਣੇ ਅਧਿਆਪਕ ਸਾਹਿਬ ਦੀ ਅਗਵਾਈ ਵਿਚ ਇਕਾਂਗੀ ਦਾ ਮੰਚਨ ਤੂ ਕਰਨ ।)

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਔਖੇ ਸ਼ਬਦਾਂ ਦੇ ਅਰਥ

ਪਿੱਠਭੂਮੀ – ਨਾਟਕ ਦੀ ਸਟੇਜ ਦਾ ਪਿਛਲਾ ਪਾਸਾ ।
ਢੀਮ – ਮਿੱਟੀ ਦਾ ਡਲਾ ।
ਰਵਾਉਣ – ਰੁਆਉਣ ।
ਮੋਹਰ – ਅਸ਼ਰਫੀ, ਇਕ ਪੁਰਾਣਾ ਸੋਨੇ ਦਾ ਸਿੱਕਾ ।
ਪਾਰਸ – ਇਕ ਕਲਪਿਤ ਪੱਥਰ, ਜਿਸ ਦੇ ਛੋਹਣ ਨਾਲ ਲੋਹਾ ਆਦਿ ਧਾਤਾਂ ਸੋਨਾ ਬਣ ਜਾਂਦੀਆਂ ਹਨ ।
ਦਰਬਾਰੀ – ਦਰਬਾਰ ਵਿਚ ਕੰਮ ਕਰਨ ਵਾਲਾ ।
ਕੁੰਦਨ – ਸ਼ੁੱਧ ਸੋਨਾ ।
ਭੇਸ – ਪਹਿਰਾਵਾ ।
ਸਾਰ – ਖ਼ਬਰ ।
ਮੋਦੀਖ਼ਾਨਾ – ਰਸਦ-ਖ਼ਾਨਾ, ਜਿੱਥੇ ਅੰਨ ਸੰਭਾਲਿਆ ਹੋਵੇ ।
ਪੈਂਡਾ – ਸਫ਼ਰ, ਰਾਹ ।
ਪਾਤਸ਼ਾਹ ਕਲਗੀਆਂ ਵਾਲਾ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਉਪਕਾਰ – ਦੂਜੇ ਦੇ ਭਲੇ ਲਈ ਕੀਤਾ ਕੰਮ ।
ਪਾਂਡੀ – ਪੰਡ (ਭਾਰ) ਢੋਣ ਵਾਲਾ ।
ਖ਼ਿਮਾ – ਮਾਫ਼ ।
ਪਰਜਾ – ਰਾਜੇ ਦੇ ਅਧੀਨ ਲੋਕ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

Punjab State Board PSEB 5th Class Punjabi Book Solutions Chapter 15 ਰੇਸ਼ਮ ਦਾ ਕੀੜਾ Textbook Exercise Questions and Answers.

PSEB Solutions for Class 5 Punjabi Chapter 15 ਰੇਸ਼ਮ ਦਾ ਕੀੜਾ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਰੇਸ਼ਮ ਦਾ ਕੀੜਾ ਪਾਠ ਵਿਚੋਂ ਜਿਹੜੀਆਂ ਚਾਰ-ਪੰਜ ਗੱਲਾਂ ਤੁਹਾਨੂੰ ਯਾਦ ਰੱਖਣ ਯੋਗ ਲੱਗੀਆਂ ਹਨ, ਉਨ੍ਹਾਂ ਨੂੰ ਲਿਖੋ ।
ਉੱਤਰ:

  1. ਰੇਸ਼ਮ ਦੇ ਕੀੜੇ ਦੁਆਰਾ ਬਣਾਈ ਕੋਠੜੀ ਨੂੰ “ਕੋਕੂਨ’ ਕਿਹਾ ਜਾਂਦਾ ਹੈ ।
  2. 15 ਕੋਕੂਨ ਉਬਾਲ ਕੇ ਸਿਰਫ਼ 1 ਗ੍ਰਾਮ ਰੇਸ਼ਮ ਪ੍ਰਾਪਤ ਹੁੰਦਾ ਹੈ ।
  3. ਚੀਨ ਅਤੇ ਭਾਰਤ ਵਿੱਚ ਰੇਸ਼ਮ ਦਾ ਉਤਪਾਦਨ ਬਹੁਤ ਹੁੰਦਾ ਹੈ ।
  4. ਭਾਰਤ ਵਿੱਚ ਰੇਸ਼ਮ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਵਧੇਰੇ ਪੈਦਾ ਹੁੰਦਾ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਕਿਸ ਵਰਗਾ ਹੁੰਦਾ ਹੈ ?
ਉੱਤਰ:
ਚੌਲ ਦੇ ਦਾਣੇ ਵਰਗਾ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 2.
ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਮਹੀਨਾ ਡੇਢ ਮਹੀਨਾ ।

ਪ੍ਰਸ਼ਨ 3.
ਤਿਤਲੀ ਬਣ ਕੇ ਇਹ ਕੀੜਾ ਕੀ ਕਰਦਾ ਹੈ ?
ਉੱਤਰ:
ਤਿਤਲੀ ਬਣ ਕੇ ਇਹ ਉਡਾਰੀਆਂ ਮਾਰਦਾ ਹੈ । ਇਸ ਸਮੇਂ ਇਸਨੂੰ ਆਂਡੇ ਦੇਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ ।

ਪ੍ਰਸ਼ਨ 4.
ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਹਨ ?
ਉੱਤਰ:
ਦੋ-ਇਕ ਖੱਡੀਆਂ ਨਾਲ ਤੇ ਦੂਜਾ ਮਸ਼ੀਨਾਂ ਨਾਲ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਸ਼ਮ ਦੇ ਕੀੜੇ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਰੇਸ਼ਮ ਦੇ ਕੀੜੇ ਦੀ ਸ਼ਕਲ ਅਜੀਬ ਜਿਹੀ ਹੁੰਦੀ ਹੈ । ਇਸ ਦੇ ਸੋਲ੍ਹਾਂ ਪੈਰ ਹੁੰਦੇ ਹਨ ਤੇ ਚੌਦਾਂ ਅੱਖਾਂ । ਇਸ ਦੇ ਜਬਾੜਿਆਂ ਦੇ ਦੋਹੀਂ ਪਾਸੀਂ ਦੋ ਨਿੱਕੇ| ਨਿੱਕੇ ਸੁਰਾਖ਼ ਹੁੰਦੇ ਹਨ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 2.
ਸਭ ਤੋਂ ਪਹਿਲਾਂ ਰੇਸ਼ਮ ਕਿਸ ਨੇ ਬਣਾਇਆ , ਤੇ ਕਿਉਂ ?
ਉੱਤਰ:
ਸਭ ਤੋਂ ਪਹਿਲਾਂ ਰੇਸ਼ਮ ਚੀਨ ਦੇ ਲੋਕਾਂ ਨੇ ਬਣਾਇਆ ਕਿਉਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀ – ਰੇਸ਼ਮ ਦੇ ਕੀੜੇ ਦਾ ਪਤਾ ਲੱਗਾ ਸੀ ।

ਪ੍ਰਸ਼ਨ 3.
ਰੇਸ਼ਮ ਦਾ ਕੀੜਾ ਕੀ ਖਾਂਦਾ ਹੈ ?
ਉੱਤਰ:
ਰੇਸ਼ਮ ਦਾ ਕੀੜਾ ਆਂਡੇ ਵਿਚੋਂ ਨਿਕਲ ਕੇ ਦਰਖਤਾਂ ਦੀਆਂ ਨਰਮ ਪੱਤੀਆਂ ਜਨਮ ਲੈਂਦਿਆਂ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ । ਸ਼ਹਿਤੂਤ ਇਸ ਦੀ ਮਨਭਾਉਂਦੀ ਖੁਰਾਕ ਹੈ ਮਹੀਨੇ ਡੇਢ ਮਹੀਨੇ ਦੀ ਉਮਰ ਵਿਚ ਇਹ ਲਗਭਗ ਇਕ ਮਣ ਭਰ ਖ਼ੁਰਾਕ ਹਜ਼ਮ ਕਰ ਜਾਂਦਾ ਹੈ ।

ਪ੍ਰਸ਼ਨ 4.
ਰੇਸ਼ਮ ਬਣਾਉਣ ਦਾ ਭੇਦ ਦੂਜੇ ਦੇਸ਼ਾਂ ਨੂੰ ਕਿਵੇਂ ਪਤਾ ਲੱਗਾ ?
ਉੱਤਰ:
ਰੇਸ਼ਮ ਬਣਾਉਣ ਦਾ ਭੇਦ ਪਹਿਲਾਂ ਕੇਵਲ ਚੀਨੀਆਂ ਨੂੰ ਹੀ ਪਤਾ ਸੀ ਤੇ ਉਨ੍ਹਾਂ ਇਹ ਭੇਦ ਕਿਸੇ ਨੂੰ ਵੀ ਪਤਾ ਨਾ ਲੱਗਣ ਦਿੱਤਾ । ਇਕ ਵਾਰ ਜਦੋਂ ਚੀਨ ਦੇ ਬਾਦਸ਼ਾਹ ਦੀ ਸ਼ਹਿਜ਼ਾਦੀ ਕਿਸੇ ਹੋਰ ਦੇਸ਼ ਦੇ ਰਾਜਕੁਮਾਰ , ਨਾਲ ਵਿਆਹੀ ਗਈ, ਤਾਂ ਉਹ ਰੇਸ਼ਮ ਦੇ ਕੁੱਝ ਕੀੜੇ ਇਕ ਖੋਖਲੇ ਬਾਂਸ ਵਿਚ ਪਾ ਕੇ ਅਤੇ ਲੁਕੋ ਕੇ ਆਪਣੇ ਨਾਲ ਲੈ ਗਈ । ਇਸ ਤੋਂ ਮਗਰੋਂ ਰੇਸ਼ਮ ਬਣਾਉਣ ਦਾ ਢੰਗ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗ ਗਿਆ ।

ਪ੍ਰਸ਼ਨ 5.
ਸੱਤਵੇਂ ਦਿਨ ਰੇਸ਼ਮ ਦੇ ਕੀੜੇ ਵਿਚ ਕੀ ਤਬਦੀਲੀ ਆਉਂਦੀ ਹੈ ?
ਉੱਤਰ:
ਸੱਤਵੇਂ ਦਿਨ ਤਕ ਰੇਸ਼ਮ ਦਾ ਕੀੜਾ ਖਾ ਕੇ ਇੰਨਾ ਵੱਡਾ ਹੋ ਜਾਂਦਾ ਹੈ ਕਿ ਉਸਦੀ ਬਾਹਰਲੀ ਖੱਲ ਛੋਟੀ ਹੋ ਜਾਂਦੀ ਹੈ ਤੇ ਉਹ ਉਸਨੂੰ ਉਤਾਰ ਕੇ ਬਾਹਰ ਨਿਕਲ ਆਉਂਦਾ ਹੈ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 6.
ਰੇਸ਼ਮ ਦਾ ਕੀੜਾ ਤਾਰਾਂ ਦੀ ਕੋਠੜੀ ਕਿਵੇਂ ਬਣਾਉਂਦਾ ਹੈ ?
ਉੱਤਰ:
ਰੇਸ਼ਮ ਦਾ ਕੀੜਾ ਖਾ ਪੀ ਕੇ ਤੇ ਮਸਤ ਹੋ ਕੇ ਕਿਸੇ ਪੱਤੇ ਉੱਤੇ ਬੈਠ ਜਾਂਦਾ ਹੈ ਤੇ ਆਪਣੇ ਜਬਾੜਿਆਂ ਦੇ ਛੋਟੇ-ਛੋਟੇ ਸੁਰਾਖਾਂ ਵਿਚੋਂ ਇਕ ਤਾਰ ਕੱਢਣੀ ਸ਼ੁਰੂ ਕਰ ਦਿੰਦਾ ਹੈ । ਇਸ ਤਾਰ ਨੂੰ ਉਹ ਆਪਣੇ ਸਰੀਰ ਦੁਆਲੇ ਲਪੇਟ ਕੇ ਇੱਕ ਕੋਠੜੀ ਜਿਹੀ ਬਣਾ ਲੈਂਦਾ ਹੈ ।

ਪ੍ਰਸ਼ਨ 7.
ਤਿਤਲੀ ਬਣ ਕੇ ਇਹ ਕੀੜਾ ਕੀ ਕਰਦਾ ਹੈ ?
ਉੱਤਰ:
ਤਿਤਲੀ ਬਣ ਕੇ ਇਹ ਉਡਾਰੀਆਂ ਮਾਰਦਾ ਹੈ । ਇਸ ਸਮੇਂ ਇਸਨੂੰ ਆਂਡੇ ਦੇਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਸ਼ਮ ਦੇ ਕੀੜੇ ਦੀ ਖ਼ੁਰਾਕ ਕੀ ਹੈ ?
ਉੱਤਰ:
ਸ਼ਹਿਤੂਤ ਦੀਆਂ ਨਰਮ-ਨਰਮ ਪੱਤੀਆਂ ।

ਪ੍ਰਸ਼ਨ 2.
ਡੇਢ ਮਹੀਨੇ ਵਿਚ ਰੇਸ਼ਮ ਦਾ ਕੀੜਾ ਕਿੰਨੀ ਖ਼ੁਰਾਕ ਖਾ ਜਾਂਦਾ ਹੈ ?
ਉੱਤਰ:
ਲਗਪਗ ਇਕ ਮਣ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਰੇਸ਼ਮ ਦਾ ਕੀੜਾ ਲੇਖ ਕਿਸ ਦੀ ਰਚਨਾ ਹੈ ?
ਉੱਤਰ:
ਜਸਬੀਰ ਕੌਰ (✓) ।

ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਜਸਬੀਰ ਕੌਰ ਦੀ ਲਿਖੀ ਹੋਈ ਰਚਨਾ ਕਿਹੜੀ ਹੈ ?
ਉੱਤਰ:
ਰੇਸ਼ਮ ਦਾ ਕੀੜਾ (✓) ।

ਪ੍ਰਸ਼ਨ 3.
ਰੇਸ਼ਮ ਦਾ ਕੀੜਾ ਪਾਠ ਕਹਾਣੀ ਹੈ ਜਾਂ ਤੋਂ ਲੇਖ ?
ਉੱਤਰ:
ਲੇਖ (✓) ।

ਪ੍ਰਸ਼ਨ 4.
ਰੇਸ਼ਮ ਕੌਣ ਬਣਾਉਂਦਾ ਹੈ ?
ਉੱਤਰ:
ਰੇਸ਼ਮ ਦਾ ਕੀੜਾ (✓) ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 5.
ਨਿੱਕਾ ਹੁੰਦਾ ਰੇਸ਼ਮ ਦਾ ਕੀੜਾ ਕਿੱਡਾ ਕੁ ਤੋਂ ਹੁੰਦਾ ਹੈ ?
ਉੱਤਰ:
ਚੌਲ ਦੇ ਦਾਣੇ ਜਿੰਨਾ (✓) ।

ਪ੍ਰਸ਼ਨ 6.
ਰੇਸ਼ਮ ਦੇ ਕੀੜੇ ਦੀ ਨਿੱਕੇ ਹੁੰਦੇ ਦੀ ਸ਼ਕਲ ਤੇ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਅਜੀਬ (✓) ।

ਪ੍ਰਸ਼ਨ 7.
ਨਿੱਕੇ ਹੁੰਦੇ ਰੇਸ਼ਮ ਦੇ ਕੀੜੇ ਦੇ ਕਿੰਨੇ ਪੈਰ ਹੁੰਦੇ ਹਨ ?
ਉੱਤਰ:
ਸੋਲਾਂ (✓) ।

ਪ੍ਰਸ਼ਨ 8.
ਨਿੱਕੇ ਹੁੰਦੇ ਰੇਸ਼ਮ ਦੇ ਕੀੜੇ ਦੀਆਂ ਕਿੰਨੀਆਂ ਅੱਖਾਂ ਹੁੰਦੀਆਂ ਹਨ ?
ਉੱਤਰ:
ਚੌਦਾਂ (✓) ।

ਪ੍ਰਸ਼ਨ 9.
ਰੇਸ਼ਮ ਦੇ ਕੀੜੇ ਦੇ ਜਬੜਿਆਂ ਉੱਤੇ ਕਿੰਨੇ ਛੇਕ ਹੁੰਦੇ ਹਨ ?
ਉੱਤਰ:
ਦੋ (✓) ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 10.
ਸਭ ਤੋਂ ਪਹਿਲਾਂ ਰੇਸ਼ਮ ਦੇ ਕੀੜੇ, ਦਾ ਕਿਸਨੂੰ ਪਤਾ ਲੱਗਾ ?
ਉੱਤਰ:
ਚੀਨ ਦੇ ਲੋਕਾਂ ਨੂੰ (✓) ।

ਪ੍ਰਸ਼ਨ 11.
ਚੀਨ ਦੇ ਬਾਦਸ਼ਾਹ ਦੀ ਸ਼ਹਿਜਾਦੀ ਖੋਖਲੇ ਬਾਂਸ ਵਿਚ ਕੀ ਪਾ ਕੇ ਲੈ ਗਈ ?
ਉੱਤਰ:
ਰੇਸ਼ਮ ਦੇ ਕੀੜੇ (✓) ।

ਪ੍ਰਸ਼ਨ 12.
ਰੇਸ਼ਮ ਦੇ ਕੀੜੇ ਦੀ ਮਨ-ਭਾਉਂਦੀ ਖੁਰਾਕ ਕੀ ਹੈ ?
ਉੱਤਰ:
ਸ਼ਹਿਤੂਤ ਦੀਆਂ ਪੱਤੀਆਂ (✓) ।

ਪ੍ਰਸ਼ਨ 13.
ਡੇਢ ਮਹੀਨੇ ਵਿਚ ਰੇਸ਼ਮ ਦਾ ਕੀੜਾ ਕਿੰਨੀ ਖੁਰਾਕ ਖਾ ਜਾਂਦਾ ਹੈ ?
ਉੱਤਰ:
ਇਕ ਮਣ (✓) ।

ਪ੍ਰਸ਼ਨ 14.
ਰੇਸ਼ਮ ਦਾ ਕੀੜਾ ਕਿੰਨੀ ਵਾਰੀ ਆਪਣੀ ਖੱਲ ਉਤਾਰਦਾ ਹੈ ?
ਉੱਤਰ:
ਚਾਰ (✓) ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 15.
ਰੇਸ਼ਮ ਦਾ ਕੀੜਾ ਪਹਿਲੀ ਵਾਰੀ ਖੱਲ ਕਿੰਨੇ ਦਿਨਾਂ ਦਾ ਹੋ ਕੇ ਉਤਾਰਦਾ ਹੈ ?
ਉੱਤਰ:
ਸੱਤ (✓) ।

ਪ੍ਰਸ਼ਨ 16.
ਰੇਸ਼ਮ ਦਾ ਕੀੜਾ ਕਿੰਨੇ ਦਿਨਾਂ ਦਾ ਹੋ ਕੇ ਆਪਣੀ ਦੂਜੀ ਖੱਲ ਉਤਾਰਦਾ ਹੈ ?
ਉੱਤਰ:
ਦਸਵੇਂ ਦਿਨ (✓) ।

ਪ੍ਰਸ਼ਨ 17.
ਰੇਸ਼ਮ ਦਾ ਕੀੜਾ ਆਪਣੀ ਤੀਜੀ ਖੱਲ ਕਦੋਂ ਉਤਾਰਦਾ ਹੈ ?
ਉੱਤਰ:
ਪੰਦਰੂਵੇਂ ਦਿਨ (✓) ।

ਪ੍ਰਸ਼ਨ 18.
ਤੀਹਵੇਂ ਦਿਨ ਰੇਸ਼ਮ ਦਾ ਕੀੜਾ ਕਿੰਨੇ ਕੁ ਇੰਚ ਲੰਮਾ ਹੋ ਜਾਂਦਾ ਹੈ ?
ਉੱਤਰ:
ਤਿੰਨ ਕੁ ਇੰਚ (✓) ।

ਪ੍ਰਸ਼ਨ 19.
ਰੇਸ਼ਮ ਦਾ ਕੀੜਾ ਜਬਾੜਿਆ ਦੇ ਛੋਟੇਛੋਟੇ ਸੁਰਾਖਾਂ ਵਿਚੋਂ ਕੀ ਕੱਢਦਾ ਹੈ ?
ਉੱਤਰ:
ਇਕ ਤਾਰ (✓) ।

ਪ੍ਰਸ਼ਨ 20.
ਰੇਸ਼ਮ ਦਾ ਕੀੜਾ ਆਪਣੇ ਆਪ ਨੂੰ ਕਾਹਦੇ ਵਿਚ ਬੰਦ ਕਰ ਲੈਂਦਾ ਹੈ ?
ਉੱਤਰ:
ਤਾਰਾਂ ਦੀ ਕੋਠੜੀ ਵਿੱਚ (✓) ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 21.
ਰੇਸ਼ਮ ਦਾ ਕੀੜਾ ਆਂਡੇ ਕਿਸ ਹਾਲਤ ਵਿਚ ਦਿੰਦਾ ਹੈ ?
ਉੱਤਰ:
ਤਿਤਲੀ ਬਣ ਕੇ (✓) ।

ਪ੍ਰਸ਼ਨ 22.
ਮਨੁੱਖ ਰੇਸ਼ਮ ਲਈ ਕੀੜੇ ਦੁਆਰਾ ਤਿਆਰ ਕੀਤੇ ਮੁੱਢੇ ਨੂੰ ਕਿਸ ਵਿਚ ਪਾਉਂਦਾ ਹੈ ?
ਉੱਤਰ:
ਗਰਮ ਪਾਣੀ ਵਿਚ (✓) ।

ਪ੍ਰਸ਼ਨ 23.
ਰੇਸ਼ਮ ਦੇ ਕੀੜੇ ਪਾਲਣ ਲਈ ਕਿਹੜੇ ਰੁੱਖ ਲਾਏ ਜਾਂਦੇ ਹਨ ?
ਉੱਤਰ:
ਸ਼ਹਿਤੂਤ ਦੇ (✓) ।

ਪ੍ਰਸ਼ਨ 24.
ਰੇਸ਼ਮ ਦੇ ਕੀੜੇ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਮਹੀਨਾ ਡੇਢ ਮਹੀਨਾ (✓) ।

ਪ੍ਰਸ਼ਨ 25.
ਰੇਸ਼ਮ ਬਣਾਉਣ ਦੇ ਕਿੰਨੇ ਤਰੀਕੇ ਹਨ ?
ਉੱਤਰ:
ਦੋ (✓) ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 26.
ਰੇਸ਼ਮ ਦੇ ਕੀੜੇ ਦੁਆਰਾ ਬਣਾਈ ਕੋਠੜੀ ਨੂੰ ਕੀ ਕਹਿੰਦੇ ਹਨ ?
ਉੱਤਰ:
ਕੋਕੂਨ   (✓) ।

ਪ੍ਰਸ਼ਨ 27.
15 ਕੋਕੂਨ ਉਬਾਲ ਕੇ ਕਿੰਨਾ ਰੇਸ਼ਮ ਤਿਆਰ ਹੁੰਦਾ ਹੈ ?
ਉੱਤਰ:
ਇਕ ਗ੍ਰਾਮ   (✓) ।

ਪ੍ਰਸ਼ਨ 28.
ਰੇਸ਼ਮ ਦਾ ਉਤਪਾਦਨ ਕਿਹੜੇ ਦੇਸ਼ ਵਿਚ ਬਹੁਤ ਹੁੰਦਾ ਹੈ ?
ਉੱਤਰ:
ਭਾਰਤ ਅਤੇ ਚੀਨ   (✓) ।

VI. ਵਿਆਕਰਨ

ਪ੍ਰਸ਼ਨ 1.
‘ਚਮਕਦਾਰ’ ਦਾ ਜੋ ਸੰਬੰਧ ਧੁੰਦਲਾ’ ਨਾਲ ਹੈ, ਉਸੇ ਤਰ੍ਹਾਂ ‘ਖੋਖਲੇ’ ਦਾ ਸੰਬੰਧ ਕਿਸ ‘ ਨਾਲ ਹੈ ? :
(ਉ) ਪੋਲਾ
(ਅ) ਸਖ਼ਤ
(ੲ) ਨਿੱਗਰ
(ਸ) ਕੱਚਾ ।
ਉੱਤਰ:
(ਈ) ਨਿੱਗਰ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 2.
ਇਸਦੀ ਸ਼ਕਲ ਬੜੀ ਅਜੀਬ ਜਿਹੀ ਹੁੰਦੀ ਹੈ ? ਇਸ ਵਾਕ ਵਿਚ ਕਿਹੜਾ ਸ਼ਬਦ ਵਿਸ਼ੇਸ਼ਣ ਹੈ ?
(ਉ) ਸ਼ਕਲ
(ਅ) ਬੜੀ ਅਜੀਬ ਜਿਹੀ
(ੲ) ਹੁੰਦੀ
(ਸ) ਹੈ ।
ਉੱਤਰ:
(ਅ) ਬੜੀ ਅਜੀਬ ਜਿਹੀ ।

ਪ੍ਰਸ਼ਨ 3.
ਕਿਹੜਾ ਸ਼ਬਦ ਸਹੀ ਹੈ ?
(ਉ) ਛੇਹਤੂਤ
(ਅ) ਸ਼ੈਹਤੂਤ
(ੲ) ਸ਼ਹਿਤੂਤ
(ਸ) ਸ਼ਤੂਤ ।
ਉੱਤਰ:
(ੲ) ਸ਼ਹਿਤੂਤ ।

ਪ੍ਰਸ਼ਨ 4.
ਹੇਠ ਲਿਖੇ ਸ਼ਬਦ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ ।
(ਉ) ਜਿਊਂਦਾ
(ਅ) ਜਿਹੜੇ
(ੲ) ਜਿਸਮ
(ਸ) ਜਿਸ
ਉੱਤਰ:
(ਉ) ਜਿਊਂਦਾ ।

ਪ੍ਰਸ਼ਨ 5.
ਕਿਹੜੇ ਵਾਕ ਦੀ ਬਣਤਰ ਸਹੀ ਹੈ ?
(ਉ) ਅੱਜ-ਕਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ ।
(ਅ) ਅੱਜ-ਕਲ੍ਹ ਪੈਦਾ ਕਰਨਾ ਰੇਸ਼ਮ ਉਦਯੋਗ ਬਣ ਗਿਆ ਹੈ ।
(ੲ) ਰੇਸ਼ਮ ਪੈਦਾ ਕਰਨਾ ਉਦਯੋਗ ਅੱਜ ਕਲ੍ਹ ਬਣ ਗਿਆ ਹੈ ।
(ਸ) ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ ਅੱਜ-ਕਲ੍ਹ ।
ਉੱਤਰ:
(ਉ) ਅੱਜ-ਕੱਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਵਿਸ਼ੇਸ਼ਣ ਸ਼ਬਦਾਂ ‘ਤੇ ਗੋਲਾ ਲਾਓ :

  1. ਅਸੀਂ ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ ।
  2. ਇਹ ਕੀੜਾ ਦਰਖ਼ਤਾਂ ਦੀਆਂ ਨਰਮ ਪੱਤੀਆਂ ਖਾਂਦਾ ਹੈ ।
  3. ਦਸਵੇਂ ਦਿਨ ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ।
  4. ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ।

ਉੱਤਰ:

  1. ਅਸੀਂ ਰੇਸ਼ਮੀ ਰੁਮਾਲਾਂ ਨੂੰ ਹੱਥ ਵਿੱਚ ਰੱਖਦੇ ਹਾਂ ।
  2. ਇਹ ਕੀੜਾ ਦਰੱਖ਼ਤਾਂ ਦੀਆਂ ਨਰਮ ਪੱਤੀਆਂ ਖਾਂਦਾ ਹੈ ।
  3. ਦਸਵੇਂ ਦਿਨ ਇਸ ਦੀ ਦੂਸਰੀ ਖੱਲ ਵੀ ਛੋਟੀ ਹੋ ਜਾਂਦੀ ਹੈ ।
  4. ਇਸ ਧਾਗੇ ਦਾ ਰੰਗ ਸੁਨਹਿਰੀ ਹੁੰਦਾ ਹੈ ।

ਪ੍ਰਸ਼ਨ 7.
ਸਮਾਨਾਰਥਕ ਸ਼ਬਦਾਂ ਨੂੰ ਮਿਲਾਓ :
PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ 1
ਉੱਤਰ:
PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ 2

ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ
PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ 3
ਉੱਤਰ:
(ਉ) ਉੱਨ
(ਅ) ਚੌਲ
(ੲ) ਦਰਖ਼ਤ
(ਸ) ਜਬਾੜਿਆਂ
(ਹ) ਥਾਂਵਾਂ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਬੋਲ-ਲਿਖਤ ਕਰੋ :
ਜਿਹੜੇ
ਹੁੰਦਿਆਂ
ਸੁਰਾਖ਼
ਖੁੱਲ੍ਹਣ
ਸ਼ਹਿਜ਼ਾਦੀ
ਦਸਵੇਂ
ਦੌਰਾਨ
ਰਹਿੰਦਾ
ਜਬਾੜਿਆਂ
ਬਹੁਤ
ਬੇਹੋਸ਼
ਬੇਹੋਸ਼ੀ
ਮੁੱਢੇ
ਧਾਗੇ
ਸ਼ਹਿਤੂਤ
ਜ਼ਿਆਦਾ ।
ਉੱਤਰ:
(ਨੋਟ – ਵਿਦਿਆਰਥੀ ਇਹ ਸ਼ਬਦ ਬੋਲ ਕੇ ਇਕ-ਦੂਜੇ ਨੂੰ ਲਿਖਾਉਣ )

VII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਰੇਸ਼ਮ, ਬਾਦਸ਼ਾਹ, ਸ਼ਹਿਤੂਤ, ਸੁਰਾਖ਼, ਕੋਠੜੀ, ਉਦਯੋਗ ।
ਉੱਤਰ:

  1. ਰੇਸ਼ਮ (ਇਕ ਸੁੰਦਰ ਤੇ ਕੀਮਤੀ ਕੱਪੜਾ)ਰੇਸ਼ਮ ਦਾ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਬਣਦਾ ਹੈ ।
  2. ਬਾਦਸ਼ਾਹ (ਸ਼ਹਿਨਸ਼ਾਹ, ਰਾਜਾ)-ਅਕਬਰ ਸ਼ਕਤੀਸ਼ਾਲੀ ਮੁਗ਼ਲ ਬਾਦਸ਼ਾਹ ਸੀ ।
  3. ਸ਼ਹਿਤੂਤ (ਇਕ ਰੁੱਖ ਦਾ ਨਾਂ)-ਸ਼ਹਿਤੂਤ ਦੇ ਰੁੱਖ ਨੂੰ ਮਿੱਠੇ ਫਲ ਲਗਦੇ ਹਨ ।
  4. ਸੁਰਾਖ਼ (ਮੋਰੀ)-ਘੜੇ ਵਿਚ ਸੁਰਾਖ਼ ਹੋਣ ਨਾਲ ਸਾਰਾ ਪਾਣੀ ਬਾਹਰ ਨਿਕਲ ਗਿਆ ।
  5. ਕੋਠੜੀ (ਛੋਟਾ ਕਮਰਾ)-ਇਸ ਵੱਡੇ ਮਕਾਨ ਵਿਚ ਬਹੁਤ ਸਾਰੀਆਂ ਕੋਠੜੀਆਂ ਬਣੀਆਂ ਹੋਈਆਂ ਹਨ ।
  6. ਉਦਯੋਗ ਸੱਨਅਤ)-ਲੁਧਿਆਣੇ ਵਿਚ ਊਨੀ ਕੱਪੜੇ ਦਾ ਉਦਯੋਗ ਕਾਫ਼ੀ ਪ੍ਰਫੁੱਲਤ ਹੈ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਵਾਂ ਵਿਚ ਢੁਕਵੇਂ ਸ਼ਬਦ ਭਰੋ :
(ਉ) ਰੇਸ਼ਮੀ ਕੱਪੜਾ …………… ਦਾ ਕੀੜਾ ਬਣਾਉਂਦਾ ਹੈ । ‘ ‘
(ਅ) ਸਭ ਤੋਂ ਪਹਿਲਾਂ ………………. ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਦਾ ਪਤਾ ਲੱਗਾ ।
(ੲ) ਸੈਂਕੜੇ ਸਾਲਾਂ ਤਕ, …………… ਬਣਾਉਣ ਦਾ ਗੁਣ ਕੇਵਲ ਚੀਨੀਆਂ ਕੋਲ ਹੀ ਰਿਹਾ ।
(ਸ) ……………… ਇਸ ਕੀੜੇ ਦੀ ਮਨ-ਭਾਉਂਦੀ ਖ਼ੁਰਾਕ ਹੈ ।
(ਹ) ਰੇਸ਼ਮ ਦਾ ਕੀੜਾ ਆਪੇ ਬਣਾਈ ਤਾਰਾਂ ………………. ਵਿਚ ਬਿਲਕੁਲ ਬੰਦ ਹੋ ਜਾਂਦਾ ਹੈ ।
(ਕ) ਅੱਜ-ਕੱਲ੍ਹ ਰੇਸ਼ਮ ਪੈਦਾ ਕਰਨਾ ……………… ਬਣ ਗਿਆ ਹੈ ।
ਉੱਤਰ:
(ੳ) ਰੇਸ਼ਮ
(ਅ) ਚੀਨ
(ੲ) ਰੇਸ਼ਮ
(ਸ) ਸ਼ਹਿਤੂਤ
(ਹ) ਕੋਠੜੀ
(ਕ) ਉਦਯੋਗ ।

VIII. ਪੈਰਿਆਂ ਸੰਬੰਧੀ ਪ੍ਰਸ਼ਨ .

1.
ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ । ਇਸ ਦੀ ਸ਼ਕਲ ਬੜੀ ਅਜੀਬ ਜਿਹੀ ਹੁੰਦੀ ਹੈ । ਸੋਲ੍ਹਾਂ-ਸੋਲਾਂ ਤਾਂ ਇਸ ਦੇ ਪੈਰ ਹੁੰਦੇ ਹਨ ਅਤੇ ਚੌਦਾਂ-ਚੌਦਾਂ ਅੱਖਾਂ । ਇਸ ਦੇ ਜਬਾੜਿਆਂ ਦੇ ਦੋਵੇਂ ਪਾਸੇ ਦੋ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ । ਸਭ ਤੋਂ ਪਹਿਲਾਂ ਚੀਨ ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਦਾ ਪਤਾ ਲੱਗਾ । ਇਸ ਲਈ ਰੇਸ਼ਮ ਦੇ ਕੀੜੇ ਤੋਂ ਰੇਸ਼ਮੀ ਕੱਪੜਾ ਬਣਾਉਣ ਦੀ ਪਹਿਲ ਚੀਨ ਨੇ ਹੀ ਕੀਤੀ । ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਦਾ ਭੇਦ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਚੀਨੀ ਲੋਕਾਂ ਨੇ ਇਹ ਭੇਦ ਨਾ ਖੁੱਲ੍ਹਣ ਦਿੱਤਾ । ਰੇਸ਼ਮ ਬਣਾਉਣ ਦਾ ਗੁਣ ਕੇਵਲ ਚੀਨੀਆਂ ਕੋਲ ਹੀ ਰਿਹਾ ।

ਪ੍ਰਸ਼ਨ 1.
ਨਿੱਕੇ ਹੁੰਦੇ ਰੇਸ਼ਮ ਦੇ ਕੀੜੇ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਨਿੱਕਾ ਹੁੰਦਾ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ । ਉਸਦੀ ਸ਼ਕਲ ਬੜੀ ਅਜੀਬ ਹੁੰਦੀ ਹੈ । ਇਸਦੇ ਚੌਦਾਂ-ਚੌਦਾਂ ਪੈਰ ਤੇ ਸੋਲਾਂ-ਸੋਲਾਂ ਅੱਖਾਂ ਹੁੰਦੀਆਂ ਹਨ । ਇਸਦੇ ਜਬਾੜਿਆਂ ਦੇ ਦੋਹੀਂ ਪਾਸੀਂ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 2.
ਰੇਸ਼ਮ ਦੇ ਕੀੜਿਆਂ ਦੇ ਕਿੰਨੇ-ਕਿੰਨੇ ਪੈਰ ਹੁੰਦੇ ਹਨ ?
(ਉ) ਦਸ-ਦਸ
(ਅ) ਬਾਰਾਂ-ਬਾਰਾਂ
(ੲ) ਸੋਲ੍ਹਾਂ-ਸੋਲ੍ਹਾਂ
(ਸ) ਅਠਾਰਾਂ-ਅਠਾਰਾਂ
ਉੱਤਰ:
(ੲ) ਸੋਲ੍ਹਾਂ-ਸੋਲ੍ਹਾਂ ।

ਪ੍ਰਸ਼ਨ 3.
ਰੇਸ਼ਮ ਦੇ ਕੀੜਿਆਂ ਦੀਆਂ ਕਿੰਨੀਆਂ-ਕਿੰਨੀਆਂ ਅੱਖਾਂ ਹੁੰਦੀਆਂ ਹਨ ?
(ਉ) ਦਸ-ਦਸ
(ਅ) ਅੱਠ-ਅੱਠ
(ੲ) ਬਾਰਾਂ-ਬਾਰਾਂ
(ਸ) ਚੌਦਾਂ-ਚੌਦਾਂ ।
ਉੱਤਰ:
(ਸ) ਚੌਦਾਂ-ਚੌਦਾਂ ।

ਪ੍ਰਸ਼ਨ 4.
ਰੇਸ਼ਮ ਦੇ ਕੀੜੇ ਦੇ ਜਬਾੜੇ ਕਿਹੋ ਜਿਹੇ ਹੁੰਦੇ ਹਨ ?
ਉੱਤਰ:
ਇਸ ਦੇ ਜਬਾੜੇ ਦੇ ਦੋਹੀਂ ਪਾਸੀਂ ਦੋ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ।

ਪ੍ਰਸ਼ਨ 5.
ਰੇਸ਼ਮ ਦੇ ਕੀੜਿਆਂ ਦੇ ਜਬਾੜੇ ਵਿੱਚ ਕਿੰਨੇ ਕਿੰਨੇ ਸੁਰਾਖ਼ ਹੁੰਦੇ ਹਨ ?
(ਉ) ਦੋ-ਦੋ
(ਅ) ਤਿੰਨ-ਤਿੰਨ
(ੲ) ਚਾਰ-ਚਾਰ
(ਸ) ਪੰਜ-ਪੰਜ ।
ਉੱਤਰ:
(ਉ) ਦੋ-ਦੋ ।

ਪ੍ਰਸ਼ਨ 6.
ਸਭ ਤੋਂ ਪਹਿਲਾਂ ਰੇਸ਼ਮ ਕਿਸ ਨੇ ਬਣਾਇਆ ?
(ੳ) ਭਾਰਤੀਆਂ ਨੇ
(ਅ) ਜਪਾਨੀਆਂ ਨੇ
(ੲ) ਅਰਬੀਆਂ ਨੇ
(ਸ) ਚੀਨੀ ਲੋਕਾਂ ਨੇ ।
ਉੱਤਰ:
(ਸ) ਚੀਨੀ ਲੋਕਾਂ ਨੇ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 7.
ਦੂਜੇ ਦੇਸ਼ਾਂ ਦੇ ਲੋਕਾਂ ਨੂੰ ਰੇਸ਼ਮ ਦੇ ਕੀੜੇ ਬਾਰੇ ਪਤਾ ਕਿਵੇਂ ਨਹੀਂ ਸੀ ਲੱਗਾ ?
ਉੱਤਰ:
ਕਿਉਂਕਿ ਚੀਨ ਦੇ ਲੋਕਾਂ ਨੇ ਸੈਂਕੜੇ ਸਾਲ ਕਿਸੇ ਨੂੰ ਇਹ ਪਤਾ ਨਾ ਲੱਗਣ ਦਿੱਤਾ ਕਿ ਉਹ ਰੇਸ਼ਮ ਕਿਸ ਤਰ੍ਹਾਂ ਬਣਾਉਂਦੇ ਹਨ ।

ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਲਿਖੋ ।
ਉੱਤਰ:
ਕੀੜਾ, ਸ਼ਕਲ, ਪੈਰ ।

ਪ੍ਰਸ਼ਨ 9.
ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ ।
ਉੱਤਰ:
ਬੜੀ ਅਜੀਬ, ਸੋਲ੍ਹਾਂ-ਸੋਲ੍ਹਾ, ਰੇਸ਼ਮੀ ।

ਪ੍ਰਸ਼ਨ 10.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਰੇਸ਼ਮ ਦਾ ਕੀੜਾ ।

ਪ੍ਰਸ਼ਨ 11.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਤੋਂ ਬਦਲ ਕੇ ਲਿਖੋ :
ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜੇ ਦਾ ਭੇਦ ਜਾਨ ਦੀ ਬਹੁਤ ਕੋਸ਼ਿਸ਼ ਕੀਤੀ ।
ਉੱਤਰ:
ਦੂਜੇ ਦੇਸ਼ਾਂ ਦੇ ਲੋਕਾਂ ਨੇ ਰੇਸ਼ਮੀ ਕੱਪੜਿਆਂ ਦੇ ਭੇਤ ਜਾਣਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਨਿੱਕੇ ਹੁੰਦਿਆਂ ਰੇਸ਼ਮ ਦਾ ਕੀੜਾ ਚੌਲ ਦੇ ਦਾਣੇ ਜਿੰਨਾ ਹੁੰਦਾ ਹੈ ।
(ਅ) ਰੇਸ਼ਮ ਬਣਾਉਣ ਦਾ ਗੁਣ ਚੀਨੀਆਂ ਨੂੰ ਨਹੀਂ ਸੀ ਪਤਾ ।
ਉੱਤਰ:
(ਉ) (✓)
(ਅ) (✗)

2.

ਇਹ ਕੀੜਾ ਜਦੋਂ ਆਂਡੇ ਵਿੱਚੋਂ ਨਿਕਲਦਾ ਹੈ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ । ਪੈਦਾ ਹੁੰਦਿਆਂ ਸਾਰ ਹੀ ਇਹ ਵਧਣ ਲੱਗ ਜਾਂਦਾ ਹੈ । ਪੇਟੂ ਤਾਂ ਏਨਾ ਹੈ ਕਿ ਪੈਦਾ ਹੁੰਦੇ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ । ਦਰੱਖ਼ਤਾਂ ਦੀਆਂ ਨਰਮ-ਨਰਮ ਪੱਤੀਆਂ ਉਸ ਨੂੰ ਬਹੁਤ ਸੁਆਦ ਲਗਦੀਆਂ ਹਨ ਸ਼ਹਿਤੂਤ ਇਸ ਕੀੜੇ ਦੀ ਮਨ-ਭਾਉਂਦੀ ਖ਼ੁਰਾਕ ਹੈ । ਮਹੀਨੇ ਡੇਢ ਮਹੀਨੇ ਦੀ ਆਪਣੀ ਪੂਰੀ ਉਮਰ ਵਿੱਚ ਇਹ ਕੀੜਾ ਲਗਪਗ ਇੱਕ ਮਣ ਖ਼ੁਰਾਕ ਹਜ਼ਮ ਕਰ ਜਾਂਦਾ ਹੈ । ਇਹ ਬਹੁਤ ਤੇਜ਼ੀ ਨਾਲ ਵਧਦਾ ਹੈ ।

ਪ੍ਰਸ਼ਨ 1.
ਇਹ ਕੀੜਾ ਕਿੱਥੋਂ ਜਨਮ ਲੈਂਦਾ ਹੈ ?
(ੳ) ਮਿੱਟੀ ਵਿਚੋਂ
(ਅ) ਪਸੀਨੇ ਵਿਚੋਂ
(ੲ) ਆਂਡੇ ਵਿਚੋਂ
(ਸ) ਬੀਜ ਵਿਚੋਂ ।
ਉੱਤਰ:
(ੲ) ਆਂਡੇ ਵਿਚੋਂ ।

ਪ੍ਰਸ਼ਨ 2.
ਇਹ ਕੀੜਾ ਕਦੋਂ ਖਾਣਾ ਆਰੰਭ ਕਰ ਦਿੰਦਾ ਹੈ ?
ਉੱਤਰ:
ਜਨਮ ਲੈਂਦਿਆਂ ਹੀ ।

ਪ੍ਰਸ਼ਨ 3.
ਇਸ ਕੀੜੇ ਦੀ ਮਨ-ਭਾਉਂਦੀ ਖੁਰਾਕ ਕਿਹੜੀ ਹੈ ?
(ੳ) ਫਲ
(ਅ) ਫੁੱਲ
(ੲ) ਸ਼ਹਿਤੂਤ.
(ਸ) ਕਰੂੰਬਲਾਂ ।
ਉੱਤਰ:
(ੲ) ਸ਼ਹਿਤੂਤ.

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 4.
ਡੇਢ ਮਹੀਨੇ ਵਿਚ ਇਹ ਕੀੜਾ ਕਿੰਨੀ ਖੁਰਾਕ ਹਜ਼ਮ ਕਰ ਜਾਂਦਾ ਹੈ ?
ਉੱਤਰ:
ਲਗਪਗ ਡੇਢ ਮਣ ।

ਪ੍ਰਸ਼ਨ 5.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਕੀੜਾ, ਆਂਡੇ, ਪੱਤੀਆਂ ।

ਪ੍ਰਸ਼ਨ 6.
ਇਸ ਪੈਰੇ ਵਿਚੋਂ ਤਿੰਨ ਵਿਸ਼ੇਸ਼ਣ ਚੁਣੋ ।
ਉੱਤਰ:
ਛੋਟਾ, ਪੇਟੂ, ਨਰਮ-ਨਰਮ ।

ਪ੍ਰਸ਼ਨ 7.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਰੇਸ਼ਮ ਦਾ ਕੀੜਾ ।

ਪ੍ਰਸ਼ਨ 8.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :
ਸ਼ਹਿਤੂਤ ਇਸ ਕੀੜੇ ਦੀ ਮਨ-ਭਾਉਂਦੀ ਖੁਰਾਕ ਹੈ ।
ਉੱਤਰ:
ਸ਼ਹਿਤੂਤ ਇਨ੍ਹਾਂ ਕੀੜਿਆਂ ਦੀਆਂ ਮਨ ਭਾਉਂਦੀਆਂ ਖੁਰਾਕਾਂ ਹਨ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 9.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਇਹ ਕੀੜਾ ਸ਼ਹਿਤੂਤ ਦੀਆਂ ਨਰਮ-ਨਰਮ ਪੱਤੀਆਂ ਖਾਂਦਾ ਹੈ ।
(ਅ) ਇਹ ਕੀੜਾ ਮਹੀਨਾ ਭਰ ਕੁੱਝ ਨਹੀਂ ਖਾਂਦਾ ।
ਉੱਤਰ:
(ੳ) (✓)
(ਅ) (✗)

3.
ਅੱਜ-ਕਲ੍ਹ ਰੇਸ਼ਮ ਪੈਦਾ ਕਰਨਾ ਉਦਯੋਗ ਬਣ ਗਿਆ ਹੈ । ਜਿਵੇਂ ਸੂਤ ਤਿਆਰ ਕਰਨ ਲਈ ਅਸੀਂ ਖੇਤਾਂ ਵਿੱਚ ਕਪਾਹ ਬੀਜਦੇ ਹਾਂ, ਊਨੀ ਕੱਪੜਾ ਤਿਆਰ | ਕਰਨ ਲਈ ਭੇਡਾਂ ਪਾਲਦੇ ਹਾਂ, ਇਸੇ ਤਰ੍ਹਾਂ ਰੇਸ਼ਮ ਪ੍ਰਾਪਤ ਕਰਨ ਲਈ ਸ਼ਹਿਤੂਤ ਦੇ ਬਾਗ਼ ਲਾਏ ਜਾਂਦੇ ਹਨ । ਰੇਸ਼ਮ ਦਾ ਕੀੜਾ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ | ਬਰਦਾਸ਼ਤ ਨਹੀਂ ਕਰ ਸਕਦਾ ਸ਼ਹਿਤੂਤ ਦਾ ਦਰੱਖ਼ਤ ਵੀ ਅਜਿਹੀਆਂ ਥਾਂਵਾਂ ਉੱਤੇ ਵਧੇਰੇ ਹੁੰਦਾ ਹੈ, ਜਿੱਥੇ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਹੋਵੇ ।

ਪ੍ਰਸ਼ਨ 1.
ਅੱਜ-ਕਲ੍ਹ ਕੀ ਪੈਦਾ ਕਰਨਾ ਉਦਯੋਗ ਬਣ ਗਿਆ ਹੈ ?
(ੳ) ਖੰਡ
(ਅ) ਚਾਵਲ
(ੲ) ਕਣਕ
(ਸ) ਰੇਸ਼ਮ ।
ਉੱਤਰ:
(ਸ) ਰੇਸ਼ਮ ।

ਪ੍ਰਸ਼ਨ 2.
ਸੂਤ ਅਤੇ ਉੱਨ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ:
ਸੂਤ ਕਪਾਹ ਤੋਂ ਤੇ ਉੱਨ ਭੇਡਾਂ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 3.
ਰੇਸ਼ਮ ਪ੍ਰਾਪਤ ਕਰਨ ਲਈ ਕਾਹਦੇ ਬਾਗ਼ ਲਾਏ – ਜਾਂਦੇ ਹਨ ?
(ਉ) ਕਿੱਕਰਾਂ ਦੇ
(ਅ) ਅਮਰੂਦ ਦੇ
(ੲ) ਅੰਬਾਂ ਦੇ
(ਸ) ਸ਼ਹਿਤੂਤ ਦੇ ।
ਉੱਤਰ:
(ਸ) ਸ਼ਹਿਤੂਤ ਦੇ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 4.
ਰੇਸ਼ਮ ਦਾ ਕੀੜਾ ਕਿਹੋ ਜਿਹਾ ਮੌਸਮ ਬਰਦਾਸ਼ਤ ਨਹੀਂ ਕਰ ਸਕਦਾ ?
ਉੱਤਰ:
ਰੇਸ਼ਮ ਦਾ ਕੀੜਾ ਨਾ ਬਹੁਤੀ ਗਰਮੀ ਬਰਦਾਸ਼ਤ ਕਰਦਾ ਹੈ ਤੇ ਨਾ ਬਹੁਤੀ ਸਰਦੀ ।

ਪ੍ਰਸ਼ਨ 5.
ਸ਼ਹਿਤੂਤ ਦਾ ਰੁੱਖ ਕਿੱਥੇ ਵਧੇਰੇ ਹੁੰਦਾ ਹੈ ?
ਉੱਤਰ:
ਜਿੱਥੇ ਨਾ ਬਹੁਤੀ ਗਰਮੀ ਹੋਵੇ ਤੇ ਨਾ ਬਹੁਤੀ ਸਰਦੀ ।

ਪ੍ਰਸ਼ਨ 6.
ਇਸ ਪੈਰੇ ਵਿਚੋਂ ਵਸਤਵਾਚਕ ਨਾਂਵ ਚੁਣੋ ।
ਉੱਤਰ:
ਰੇਸ਼ਮ, ਸੂਤ, ਕੱਪੜਾ ।

ਪ੍ਰਸ਼ਨ 7.
ਇਸ ਪੈਰੇ ਵਿਚੋਂ ਤਿੰਨ ਕਿਰਿਆਵਾਂ ਚੁਣੋ ।
ਉੱਤਰ:
ਬਣ ਗਿਆ ਹੈ, ਬੀਜਦੇ ਹਾਂ, ਹੋਵੇ ।

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਪ੍ਰਸ਼ਨ 8.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਰੇਸ਼ਮ ਦਾ ਕੀੜਾ ।

ਪ੍ਰਸ਼ਨ 9.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :-
‘ਰੇਸ਼ਮ ਦਾ ਕੀੜਾ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ | ਬਰਦਾਸ਼ਤ ਨਹੀਂ ਕਰਦਾ ।
ਉੱਤਰ:
ਰੇਸ਼ਮ ਦੇ ਕੀੜੇ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ ਬਰਦਾਸ਼ਤ ਨਹੀਂ ਕਰਦੇ ।

ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਸੂਤ ਪੈਦਾ ਕਰਨ ਲਈ ਅਸੀਂ ਖੇਤਾਂ ਵਿਚ ਕਪਾਹ ਬੀਜਦੇ ਹਾਂ ।
(ਅ) ਰੇਸ਼ਮ ਦਾ ਕੀੜਾ ਗਰਮੀ ਬਰਦਾਸ਼ਤ ਕਰ ਸਕਦਾ ਹੈ, ਪਰ ਸਰਦੀ ਨਹੀਂ ।
ਉੱਤਰ:
(ੳ) (✓)
(ਅ) (✗)

IX. ਸਿਰਜਣਾਤਮਕ ਪਰਖ

ਪ੍ਰਸ਼ਨ 1.
ਲੜੀਦਾਰ-ਕੜੀਦਾਰ ਸਿਰਜਣਾਤਮਕ ਪਰਖ :
PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ 4
ਉੱਤਰ:
PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ 5

PSEB 5th Class Punjabi Solutions Chapter 15 ਰੇਸ਼ਮ ਦਾ ਕੀੜਾ

ਔਖੇ ਸ਼ਬਦਾਂ ਦੇ ਅਰਥ

ਸੁਰਾਖ਼ – ਮੋਰੀ ।
ਢੰਗ – ਤਰੀਕਾ ।
ਭੇਦ – ਭੇਤ, ਲੁਕਵੀਂ ਗੱਲ ।
ਸਹਿਜ਼ਾਦੀ – ਬਾਦਸ਼ਾਹ ਦੀ ਧੀ ।
ਖੋਖਲੇ – ਅੰਦਰੋਂ ਪੋਲੇ, ਖ਼ਾਲੀ ।
ਪੇਟੂ – ਬਹੁਤਾ ਖਾਣ ਵਾਲਾ ।
ਮਣ – ਤੋਲ ਦਾ ਇਕ ਪੁਰਾਣਾ ਮਾਪ, ਜੋ ਲਗਪਗ 40 ਕਿਲੋਗ੍ਰਾਮ ਦਾ ਹੁੰਦਾ ਸੀ ।
ਖ਼ਰਾਕ – ਖਾਧੀ ਜਾਣ ਵਾਲੀ ਚੀਜ਼ ।
ਜਿਸਮ – ਸਰੀਰ ।
ਖੱਲ – ਚਮੜੀ ।
ਮਸਤ – ਜਿਵੇਂ ਨਸ਼ੇ ਵਿਚ ਹੋਵੇ, ਆਲੇ-ਦੁਆਲੇ ਤੋਂ ਬੇਪਰਵਾਹ ।
ਕੋਠੜੀ – ਛੋਟਾ ਕਮਰਾ ।
ਮੁੱਢਾ – ਕੱਤਿਆਂ ਹੋਇਆ ਲੰਬਾਕਾਰ ਗੋਲਾ ।
ਪੋਟਲੀ – ਗੁਥਲੀ, ਨਿੱਕੀ ਗਠੜੀ ।
ਉਦਯੋਗ – ਸਨਅੱਤ, ਵਪਾਰਕ ਕਾਰੋਬਾਰ ।
ਬਰਦਾਸ਼ਤ – ਸਹਿਣਾ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

Punjab State Board PSEB 5th Class Punjabi Book Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ Textbook Exercise Questions and Answers.

PSEB Solutions for Class 5 Punjabi Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ (1st Language)

ਪਾਠ ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਕਵਿਤਾ ਵਿਚਲੀਆਂ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:

  1. ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ਹੈ ।
  2. ਆਪ ਦਾ ਜਨਮ 24 ਮਈ, 1896 ਵਿਚ ਹੋਇਆ ।
  3. ਆਪ ਦੇ ਮਾਤਾ ਸ੍ਰੀਮਤੀ ਸਾਹਿਬ ਕੌਰ ਅਤੇ ਪਿਤਾ ਸ. ਮੰਗਲ ਸਿੰਘ ਸਨ ।
  4. ਆਪ ਨੂੰ 19 ਸਾਲ ਦੀ ਉਮਰ ਵਿਚ 16 ਨਵੰਬਰ, 1915 ਨੂੰ ਫਾਂਸੀ ਦਿੱਤੀ ਗਈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਇਹ ਕਵਿਤਾ ਕਿਸ ਨੇ ਲਿਖੀ ਹੈ ?
ਉੱਤਰ:
ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ?
ਉੱਤਰ:
ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ।

ਪ੍ਰਸ਼ਨ 3.
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਿਉਂ ਹੋਈ ਸੀ ?
ਉੱਤਰ:
ਭਾਰਤ ਨੂੰ ਅਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਆਰੰਭਣ ਕਰਕੇ ।

ਪ੍ਰਸ਼ਨ 4.
ਕਵਿਤਾ ਨੂੰ ਗਾ ਕੇ ਸੁਣਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਕਰਨ ।)

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਨੂੰ ਧਿਆਨ ਨਾਲ “ਪੜੋ ਤੇ ਪੁੱਛੇ ਗਏ ਸਵਾਲਾਂ ਦੇ ਉੱਤਰ ਦਿਓ ।
(ੳ) ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ।
-ਕੌਣ ਫਾਂਸੀ ਚੜ੍ਹਨ ਲੱਗੇ ਸਨ ਤੇ ਕਿਉਂ ?

(ਅ) ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ ।
ਵਤਨ ਵਾਸੀਓ ਦਿਲ ਨਾ ਢਾਹ ਜਾਣਾ ।
-ਵਤਨ-ਵਾਸੀਆਂ ਨੂੰ ਕੀ ਆਖਿਆ ਗਿਆ ਹੈ ?

(ੲ) ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓਂ ਤੁਸੀਂ ਵੀ ਆ ਜਾਣਾ ।’
-ਕਿਹੜੇ ਰਸਤੇ ਦੀ ਗੱਲ ਕੀਤੀ ਗਈ ਹੈ ?
ਉੱਤਰ:
(ੳ) ਗਦਰੀ ਦੇਸ਼-ਭਗਤ ਕਰਤਾਰ ਸਿੰਘ ਸਰਾਭਾ ਆਦਿ ਫਾਂਸੀ ਚੜ੍ਹਨ ਲੱਗੇ ਸਨ । ਉਨ੍ਹਾਂ ਨੇ 1914 15 ਵਿਚ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਸਰਕਾਰ ਦੇ ਵਿਰੁੱਧ ਇਨਕਲਾਬੀ ਲੜਾਈ ਆਰੰਭ ਕੀਤੀ ਸੀ ।

(ਅ) ਵਤਨ-ਵਾਸੀਆਂ ਨੂੰ ਕਿਹਾ ਗਿਆ ਹੈ ਕਿ ਦੇਸ਼-ਭਗਤੀ ਦਾ ਇਮਤਿਹਾਨ ਬਹੁਤ ਔਖਾ ਹੈ, ਕਿਉਂਕਿ ਇਸ ਵਿਚ ਪਾਸ ਹੋਣ ਲਈ ਜਾਨ ਦੀ ਕੁਰਬਾਨੀ ਦੇਣੀ ਤੇ ਪੈਂਦੀ ਹੈ । ਇਸ ਕਰਕੇ ਇਸ ਵਿਚ ਪਾਸ ਘੱਟ ਹੁੰਦੇ ਹਨ ਪਰ ਫੇਲ੍ਹ ਬਹੁਤੇ । ਇਸ ਕਰਕੇ ਹੇ ਦੇਸ਼-ਵਾਸੀਓ, ਤੁਸੀਂ ਦੇਸ਼-ਭਗਤੀ ਦੇ ਬਿਖੜੇ ਰਾਹ ਨੂੰ ਦੇਖ ਕੇ ਕਿਤੇ ਦਿਲ ਨਾ ਛੱਡ ਜਾਇਓ ।

(ੲ) ਦੇਸ਼-ਪਿਆਰ ਦੇ ਰਾਹ ਉੱਤੇ ਤੁਰਦਿਆਂ ਜਾਨਾਂ , ਦੀਆਂ ਕੁਰਬਾਨੀਆਂ ਕਰਨ ਦੇ ਰਾਹ ਦੀ ਗੱਲ ਕੀਤੀ ਗਈ ਹੈ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ :
ਵਤਨ, ਇਸ਼ਕ, ਫਾਂਸੀ, ਥੋੜ੍ਹ, ਦਿਲੀ, ਕੌਮ ।.
ਉੱਤਰ:
ਵਤਨ-ਦੇਸ਼, ਜਨਮ-ਭੂਮੀ ।
ਇਸ਼ਕ – ਪਿਆਰ।
ਫਾਂਸੀ – ਫਾਹਾ ।
ਧੋਹ – ਧੋਖਾ, ਗ਼ਦਾਰੀ । ,
ਦਿਲੋਂ – ਦਿਲਾਂ ਵਿਚ ।
ਕੌਮ – ਜਾਤੀ, ਦੇਸ਼ ਜਾਂ ਕਬੀਲੇ ਨਾਲ ਸੰਬੰਧਿਤ ਲੋਕ ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋ :-
ਵਤਨ, ਧੋਹ, ਦਾਗ਼, ਕੌਮ, ਸੇਵਕ, ਫਾਂਸੀ, ਖ਼ਾਤਰ, ਜੇਲ, ਇਸ਼ਕ, ਦਿਨੀਂ । ਨ।
ਉੱਤਰ:

  1.  ਵਤਨ (ਆਪਣਾ ਦੇਸ਼)-ਬਹੁਤ ਸਾਰੇ | ਦੇਸ਼-ਭਗਤਾਂ ਨੇ ਵਤਨ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ।
  2. ਥੋਹ (ਧੋਖਾ, ਗ਼ਦਾਰੀ)-ਕਿਰਪਾਲ ਸਿੰਘ ਨੇ | ਗਦਰੀ ਦੇਸ਼-ਭਗਤਾਂ ਨਾਲ ਪ੍ਰੋਹ ਕਮਾਇਆ ।
  3. ਦਾਗ਼ ਧੱਬਾ)-ਇਹ ਸਾਬਣ ਕੱਪੜੇ ਉੱਤੇ ਪਏ ਸਾਰੇ ਦਾਗ ਧੋ ਦਿੰਦਾ ਹੈ ।
  4. ਕੌਮ ਜਾਤੀ, ਦੇਸ਼ ਦੇ ਲੋਕ)-ਦੇਸ਼-ਭਗਤਾਂ ਨੇ ਕੌਮ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ।
  5. ਸੇਵਕ ਸੇਵਾ ਕਰਨ ਵਾਲਾ)-ਸ: ਭਗਤ ਸਿੰਘ ਲਾਸਾਨੀ ਦੇਸ਼-ਸੇਵਕ ਸੀ ।
  6. ਫਾਂਸੀ (ਫਾਹਾ)-ਸ: ਊਧਮ ਸਿੰਘ ਦੇਸ਼ ਦੀ ਖ਼ਾਤਰ ਫਾਂਸੀ ਚੜਿਆ ।
  7. ਖ਼ਾਤਰ (ਲਈ)-ਦੇਸ਼-ਭਗਤਾਂ ਨੇ ਦੇਸ਼ ਦੀ ਖ਼ਾਤਰ ਜਾਨਾਂ ਵਾਰੀਆਂ ।
  8. ਜੇਲ੍ਹ ਕੈਦਖ਼ਾਨਾ)-ਬਹੁਤ ਸਾਰੇ ਦੇਸ਼-ਭਗਤ ਕਈ ਸਾਲ ਜੇਲ੍ਹਾਂ ਵਿਚ ਬੰਦ ਰਹੇ ।
  9. ਇਸ਼ਕ (ਪਿਆਰ)-ਵਾਰਿਸ ਸ਼ਾਹ ਨੇ ਹੀਰ-ਰਾਂਝੇ ਦੇ ਇਸ਼ਕ ਦੀ ਕਹਾਣੀ ਲਿਖੀ ।
  10. ਦਿਨੀਂ ਦਿਲਾਂ ਵਿਚ)-ਦੇਸ਼-ਭਗਤਾਂ ਨੇ ਕੁਰਬਾਨੀਆਂ ਕਰ ਕੇ ਸਾਡੇ ਦਿਨੀਂ ਦੇਸ਼-ਪਿਆਰ ਜਗਾਇਆ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਹੋਣ ਵਾਲੇ ਗ਼ਦਰੀ ਹਿੰਦ ਵਾਸੀਆਂ ਨੂੰ ਕੀ ਸੰਦੇਸ਼ ਦਿੰਦੇ ਹਨ ?
ਉੱਤਰ:
ਕਿ ਉਹ ਦੇਸ਼ ਦੀ ਅਜ਼ਾਦੀ ਲਈ ਲੜਮਰਨ ।

V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਕਰਤਾਰ ਸਿੰਘ ਸਰਾਭਾ (✓) ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ ਕਰਤਾਰ ਸਿੰਘ ਸਰਾਭਾ ਦੀ ਲਿਖੀ ਹੋਈ ਕਿਹੜੀ ਕਵਿਤਾ ਪੜੀ ਹੈ ?
ਉੱਤਰ:
ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ (✓) ।

ਪ੍ਰਸ਼ਨ 3.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਵਿਤਾ (✓) ।

ਪ੍ਰਸ਼ਨ 4.
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ ?
ਉੱਤਰ:
24 ਮਈ, 1896 (✓) ।

ਪ੍ਰਸ਼ਨ 5.
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
16 ਨਵੰਬਰ, 1915 (✓) ।

ਪ੍ਰਸ਼ਨ 6.
ਫਾਂਸੀ ਲੱਗਣ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਉਮਰ ਕਿੰਨੀ ਸੀ ?
ਉੱਤਰ:
19 ਸਾਲ (✓) ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 7.
ਕਰਤਾਰ ਸਿੰਘ ਸਰਾਭਾ ਨੇ ਕਿਉਂ ਸ਼ਹੀਦੀ ਦਿੱਤੀ ?
ਉੱਤਰ:
ਦੇਸ਼ (ਵਤਨ) ਦੀ ਖ਼ਾਤਰ (✓) ।

ਪ੍ਰਸ਼ਨ 8.
ਕਰਤਾਰ ਸਿੰਘ ਸਰਾਭਾ ਦੇਸ਼-ਵਾਸੀਆਂ ਨੂੰ ਕਿਸ ਗੱਲ ਤੋਂ ਵਰਜਦਾ ਹੈ ?
ਉੱਤਰ:
ਦੇਸ਼-ਧ੍ਰੋਹ ਤੋਂ (✓) ।

ਪ੍ਰਸ਼ਨ 9.
ਵਤਨ ਸੇਵਕਾਂ ਲਈ ਜੇਲਾਂ ਕੀ ਹਨ ?
ਉੱਤਰ:
ਕਾਲਜ (✓) ।

ਪ੍ਰਸ਼ਨ 10.
ਇਨ੍ਹਾਂ ਵਿਚੋਂ ਕਿਸ ਨੇ ਦੇਸ਼-ਧ੍ਰੋਹ ਗਦਾਰੀ ਕੀਤੀ ਸੀ ?
ਉੱਤਰ:
ਕਿਰਪਾਲ ਸਿੰਘ (✓) ।

ਪ੍ਰਸ਼ਨ 11.
ਸ਼ਹੀਦ ਕਰਤਾਰ ਸਿੰਘ ਸਰਾਭਾ ਦੇਸ਼ਵਾਸੀਆਂ ਨੂੰ ਕਿਹੜੇ ਰਸਤੇ ਉੱਤੇ ਤੁਰਨ ਲਈ ਕਹਿੰਦਾ ਹੈ ?
ਉੱਤਰ:
ਦੇਸ਼ ਲਈ ਕੁਰਬਾਨੀ ਦੇ (✓) ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਦੇਸ਼-ਭਗਤ ਕਿਹੜਾ ਹੈ ?
ਉੱਤਰ:
ਕਰਤਾਰ ਸਿੰਘ ਸਰਾਭਾ (✓) ।

ਪ੍ਰਸ਼ਨ 13.
ਸਤਰ ਪੂਰੀ ਕਰੋ :
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ………………
(ਉ) ਨਾ ਭੁਲਾ ਜਾਣਾ
(ਅ) ਪਰ੍ਹਾਂ ਕਰਾ ਜਾਣਾ
(ੲ) ਉਰੇ ਨਾ ਜਾਣਾ ।
(ਸ) ਨਾ ਵਗਾਹ ਜਾਣਾ ।
ਉੱਤਰ:
ਨਾ ਭੁਲਾ ਜਾਣਾ ।

ਪ੍ਰਸ਼ਨ 14.
ਤੇ ਤੁਕਾਂਤਾਂ ਤੋਂ ਕਾਵਿ-ਸਤਰਾਂ ਲਿਖੋ :
………………………. ਪਾ ਜਾਣ ।
………………….. ਢਾਹ ਜਾਂਦਾ c
ਉੱਤਰ:
ਜੇਲ੍ਹ ਹੋਣ ਕਾਲਜ ਵਤਨ ਸੇਵਕਾ ਦੇ, ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣ ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ , ਵਤਨ ਵਾਸੀਓ ਦਿਲ ਨਾ ਢਾਹ ਜਾਂਦਾ ।

ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਪੜੋ “ਐੱਮ. ਬੀ. ਡੀ. ਸਫਲਤਾ ਦਾ ਸਾਧਨ ਵਿਚ ਇਕ ਸੰਬੰਧੀ ਪ੍ਰਸ਼ਨ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 15.
ਹੇਠ ਲਿਖਿਆਂ ਸ਼ਬਦਾਂ ਵਿਚੋਂ ਕਿਹੜਾ ਸ਼ਬਦ ਕੋਸ਼ ਅਨੁਸਾਰ ਅੰਤ ਵਿਚ ਆਵੇਗਾ ?
(ਉ) ਕਿਤੇ
(ਅ) ਕਾਲਜ
(ੲ) ਕਰਕੇ
(ਸ) ਕਿਰਪਾਨ ।
ਉੱਤਰ:
(ਸ) ਕਿਰਪਾਨ ।

VI. ਵਿਆਕਰਨ

ਪ੍ਰਸ਼ਨ 1.
‘ਵਤਨ ਦਾ ਜੋ ਸੰਬੰਧ ‘ਦੇਸ਼ ਨਾਲ ਹੈ, ਉਸੇ ਤਰ੍ਹਾਂ ‘ਪ੍ਰੋਹ ਦਾ ਸੰਬੰਧ ਕਿਸ ਨਾਲ ਹੈ ?
(ਉ) ਗ਼ਦਾਰ
(ਅ) ਗਦਾਰੀ
(ੲ) ਗ਼ਦਰ
(ਸ) ਧੋਖਾ
ਉੱਤਰ:
(ਅ) ਗਦਾਰੀ ।

ਪ੍ਰਸ਼ਨ 2.
ਕਿਹੜੇ ਸ਼ਬਦ-ਜੋੜ ਸਹੀ ਹਨ
(ਉ) ਫ਼ੇਲ੍ਹ
(ਅ) ਫੇਲ
(ੲ) ਫੇਹਲ
(ਸ) ਫ਼ਿਹਲ ।
ਉੱਤਰ:
(ੳ) ਫ਼ੇਲ੍ਹ ।

ਪ੍ਰਸ਼ਨ 3.
‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ।’ ਇਸ ਸਤਰ ਵਿੱਚ ਪੜਨਾਂਵ ਕਿਹੜਾ ਹੈ ?
(ਉ) ਹਿੰਦ ਵਾਸੀਓ
(ਅ) ਰੱਖਣਾ
(ੲ) ਯਾਦ
(ਸ) ਸਾਨੂੰ ।
ਉੱਤਰ:
(ਸ) ਸਾਨੂੰ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :-
ਹਿਦ, ਚੜਨ, ਮੋਤ, ਬਦਲ, ਵਾਗੂੰ, ਜਾਦ, ਜੋਲਾ, ਫ਼ੇਲ, ਥੋੜੇ ।
ਉੱਤਰ:
ਹਿੰਦ, ਚੜ੍ਹਨ, ਮੌਤ, ਬੱਦਲ, ਵਾਂਗੂੰ, ਜੇਲਾਂ, ਫੇਲ੍ਹ, ਥੋੜੇ ।

VII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :-
(ਉ) ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
…………………… ।
ਉੱਤਰ:
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ।

(ਅ) ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
………………………. ।
ਉੱਤਰ:
ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ।

(ੲ) ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
………………………।
ਉੱਤਰ:
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
ਦਿਨੀਂ ਵਤਨ ਦਾ ਇਸ਼ਕ ਜਗਾ ਜਾਣਾ ਹੈ ।

(ਸ) ਦੇਸ ਵਾਸੀਓ ਚਮਕਣਾ ਚੰਦ ਵਾਂਗੂੰ,
……………………….।
ਉੱਤਰ:
ਦੇਸ ਵਾਸੀਓ ਚਮਕਣਾ ਚੰਦ ਵਾਂਗੂੰ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ ।

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਪ੍ਰਸ਼ਨ 2.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :-
(ਉ) ਕਰ ਕੇ ਦੇਸ਼ ਦੇ ਨਾਲ ਥੋਹ ਯਾਰੋ,
…………………………… ।
ਉੱਤਰ:
ਕਰ ਕੇ ਦੇਸ ਦੇ ਨਾਲ ਧੋਹ ਯਾਰੋ,
ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ ।

(ਅ) ਮੂਲਾ ਸਿੰਘ, ਕਿਰਪਾਲ, ਨਵਾਬ ਵਾਂਗੂੰ,
…………………………. ।
ਉੱਤਰ:
ਮੂਲਾ ਸਿੰਘ, ਕਿਰਪਾਲ, ਨਵਾਬ ਵਾਂਗੂੰ,
ਅਮਰ ਸਿੰਘ ਨਾ ਕਿਤੇ ਕਹਾ ਜਾਣਾ ।

(ੲ) ਜੇਲ੍ਹਾਂ ਹੋਣ ਕਾਲਜ ਵਤਨ-ਸੇਵਕਾਂ ਦੇ,
…………………………. ।
ਉੱਤਰ:
ਜੇਲ੍ਹਾਂ ਹੋਣ ਕਾਲਜ ਵਤਨ-ਸੇਵਕਾਂ ਦੇ,
ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣਾ ।

(ਸ) ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ,
……………………….. ।
ਉੱਤਰ:
ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ।

(ਹ) ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
……………………. ।
ਉੱਤਰ:
ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓਂ ਤੁਸੀਂ ਵੀ ਆ ਜਾਣਾ ।

VI. ਰਚਨਾਤਮਕ ਕਾਰਜ

ਪ੍ਰਸ਼ਨ 1.
ਹੇਠਾਂ ਦਿੱਤੇ ਚਿਤਰ ਵਿਚ ਰੰਗ ਭਰੋ :
PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ 1
ਉੱਤਰ:
ਨੋਟ – ਵਿਦਿਆਰਥੀ ਆਪ ਕਰਨ

ਪ੍ਰਸ਼ਨ 2.
ਅੱਖੀਂ ਡਿੱਠਾ ਮੇਲਾਂ ਵਿਸ਼ੇ ਉੱਤੇ ਲੇਖ ਲਿਖੋ ।
ਉੱਤਰ:
(ਨੋਟ – ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ ਰਚਨਾ ਵਾਲਾ ਭਾਗ ।)

PSEB 5th Class Punjabi Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼

ਔਖੇ ਸ਼ਬਦਾਂ ਦੇ ਅਰਥ

ਅੰਤਿਮ ਸੰਦੇਸ਼ – ਅਖ਼ੀਰਲਾ ਸੁਨੇਹਾ, ਸ਼ਹੀਦ ਹੋਣ ਸਮੇਂ ਦਿੱਤਾ ਸੁਨੇਹਾ ।
ਸਾਨੂੰ – ਦੇਸ਼ ਦੀ ਅਜ਼ਾਦੀ ਲਈ । ਲੜਦੇ ਜਿਨ੍ਹਾਂ ਗ਼ਦਰੀ ਦੇਸ਼-ਭਗਤਾਂ ਨੂੰ 1914-1915.
ਵਿਚ ਅੰਗਰੇਜ਼ ਸਰਕਾਰ ਨੇ ਫਾਂਸੀ ਉੱਤੇ ਟੰਗ ਕੇ ਸ਼ਹੀਦ ਕਰ ਦਿੱਤਾ ਸੀ ।
ਵਤਨ – ਦੇਸ਼, ਜਨਮ-ਭੂਮੀ ।
ਦਿਲੀ – ਦਿਲਾਂ ਵਿਚ ।
ਇਸ਼ਕ – ਪਿਆਰ ।
ਥੋਹ – ਧੋਖਾ ।
ਦਾਗ਼ – ਧੱਬਾ, ਬਦਨਾਮੀ ।
ਮੂਲਾ ਸਿੰਘ, ਕਿਰਪਾਲ, ਨਵਾਬ ਅਮਰ ਸਿੰਘ – ਮੂਲਾ ਸਿੰਘ, ਕਿਰਪਾਲ ਸਿੰਘ, ਨਵਾਬ ਖਾਂ ਤੇ ਅਮਰ ਸਿੰਘ ਨੇ ਗ਼ਦਰੀ ਦੇਸ਼ ਭਗਤਾਂ ਨਾਲ ਗ਼ਦਾਰੀ ਕੀਤੀ ਸੀ ।
ਵਤਨ ਸੇਵਕਾਂ – ਦੇਸ਼-ਭਗਤਾਂ ।
ਡਿਗਰੀਆਂ – ਪਦਵੀਆਂ ।
ਦਿਲ ਢਾਹੁਣਾ – ਹਿੰਮਤ ਹਾਰਨੀ ।
ਚੱਲੇ ਹਾਂ ਅਸੀਂ ਜਿੱਥੇ – ਅਸੀਂ ਦੇਸ਼ ਦੀ ਅਜ਼ਾਦੀ ਲਈ ਲੜਦਿਆਂ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ।

PSEB 5th Class Maths Solutions Chapter 6 ਮਾਪ Ex 6.7

Punjab State Board PSEB 5th Class Maths Book Solutions Chapter 6 ਮਾਪ Ex 6.7 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.7

1. ਅੰਤਰ ਦੱਸੋ :

ਪ੍ਰਸ਼ਨ 1.
8 ਘੰਟੇ 30 ਮਿੰਟ ਅਤੇ 2 ਘੰਟਾ 10 ਮਿੰਟ
ਹੱਲ:
PSEB 5th Class Maths Solutions Chapter 6 ਮਾਪ Ex 6.7 1

ਪ੍ਰਸ਼ਨ 2.
10 ਘੰਟੇ 30 ਮਿੰਟ 20 ਸੈਕਿੰਡ ਅਤੇ 8 ਘੰਟਾ 20 ਮਿੰਟ 15 ਸੈਕਿੰਡ,
ਹੱਲ:
PSEB 5th Class Maths Solutions Chapter 6 ਮਾਪ Ex 6.7 2

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 3.
11 ਸਾਲ 5 ਮਹੀਨੇ ਅਤੇ 6 ਸਾਲ 2 ਮਹੀਨੇ
ਹੱਲ:
PSEB 5th Class Maths Solutions Chapter 6 ਮਾਪ Ex 6.7 3

ਪ੍ਰਸ਼ਨ 4.
7 ਸਾਲ 2 ਮਹੀਨੇ ਅਤੇ 3 ਸਾਲ 6 ਮਹੀਨੇ
ਹੱਲ:
PSEB 5th Class Maths Solutions Chapter 6 ਮਾਪ Ex 6.7 4
ਟਿੱਪਣੀ ∵ 1 ਸਾਲ = 12 ਮਹੀਨੇ ਇਸ ਲਈ, 12 ਮਹੀਨੇ + 2 ਮਹੀਨੇ = 14 ਮਹੀਨੇ

2. ਸਮਾਂ ਪਤਾ ਕਰੋ:

ਪ੍ਰਸ਼ਨ 1.
5 : 30 ਵਜੇ ਸ਼ਾਮ ਤੋਂ 4 ਘੰਟੇ ਪਹਿਲਾਂ
ਹੱਲ:
5 : 30 ਵਜੇ ਸ਼ਾਮ ਤੋਂ 4 ਘੰਟੇ ਪਹਿਲਾਂ ਸਮਾਂ
4 ਘੰਟੇ = 30 ਮਿੰਟ + 3 ਘੰਟੇ + 30 ਮਿੰਟ
5 : 30 ਵਜੇ ਸ਼ਾਮ ਤੋਂ 30 ਮਿੰਟ ਪਹਿਲਾਂ = 5.00 ਵਜੇ ਸ਼ਾਮ
5 : 00 ਸ਼ਾਮ ਤੋਂ 3 ਘੰਟੇ ਪਹਿਲਾਂ = 2 : 00 ਦੁਪਹਿਰ ਵਜੇ
2 ਵਜੇ ਤੋਂ 30 ਮਿੰਟ ਪਹਿਲਾਂ = 1: 30 ਵਜੇ ਬਾਅਦ ਦੁਪਹਿਰ

ਪ੍ਰਸ਼ਨ 2.
11:00 ਵਜੇ ਸਵੇਰ ਤੋਂ 2 ਘੰਟੇ ਬਾਅਦ
ਹੱਲ:
11 :00 ਵਜੇ ਸਵੇਰ ਤੋਂ 2 ਘੰਟੇ ਬਾਅਦ
11 : 00 ਵਜੇ ਸਵੇਰ ਤੋਂ 1 ਘੰਟੇ ਬਾਅਦ = 12 : 00 ਵਜੇ ਦੁਪਹਿਰ
12 : 00 ਵਜੇ ਦੁਪਹਿਰ ਤੋਂ 1 ਘੰਟੇ ਬਾਅਦ = 1 : 00 ਵਜੇ ਬਾਅਦ ਦੁਪਹਿਰ

ਦੂਸਰੀ ਵਿਧੀ :
11 : 00 ਵਜੇ ਸਵੇਰ ਤੋਂ 2 ਘੰਟੇ ਬਾਅਦ
PSEB 5th Class Maths Solutions Chapter 6 ਮਾਪ Ex 6.7 5
ਅਰਥਾਤ 12 : 00 +1 : 00
= 1 ਵਜੇ ਬਾਅਦ ਦੁਪਹਿਰ

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 3.
4: 30 ਵਜੇ ਸਵੇਰੇ ਤੋਂ 6 ਘੰਟੇ ਪਹਿਲਾਂ
ਹੱਲ:
4 : 30 ਵਜੇ ਸਵੇਰ ਤੋਂ 6 ਘੰਟੇ ਪਹਿਲਾਂ
4 : 30 ਵਜੇ ਸਵੇਰ ਤੋਂ 30 ਮਿੰਟ ਪਹਿਲਾਂ = 4 ਵਜੇ ਸਵੇਰ
4 ਵਜੇ ਸਵੇਰ ਤੋਂ 4 ਘੰਟੇ ਪਹਿਲਾਂ = 12 : 00 ਵਜੇ ਅੱਧੀ ਰਾਤ
12: 00 ਵਜੇ ਅੱਧੀ ਰਾਤ ਤੋਂ 1 ਘੰਟੇ ਪਹਿਲਾਂ = ਰਾਤ 11 :00 ਵਜੇ
ਰਾਤ 11 : 00 ਰਾਤ ਤੋਂ 30 ਮਿੰਟ ਪਹਿਲਾਂ = ਰਾਤ 10 : 30 ਵਜੇ

ਪ੍ਰਸ਼ਨ 4.
8 : 30 ਵਜੇ ਸਵੇਰੇ ਤੋਂ 1 ਘੰਟਾ 45 ਮਿੰਟ ਬਾਅਦ
ਹੱਲ:
8 : 30 ਵਜੇ ਸਵੇਰ ਤੋਂ 1 ਘੰਟਾ 45 ਮਿੰਟ
ਬਾਅਦ
1 ਘੰਟਾ 45 ਮਿੰਟ = 1 ਘੰਟਾ + 30 ਮਿੰਟ + 15 ਮਿੰਟ
8 : 30 ਵਜੇ ਸਵੇਰ ਤੋਂ 30 ਮਿੰਟ ਬਾਅਦ 9:00 ਵਜੇ ਸਵੇਰ
9 : 00 ਵਜੇ ਸਵੇਰ ਤੋਂ 1 ਘੰਟਾ ਬਾਅਦ 10 :00 ਵਜੇ ਸਵੇਰ
10 :00 ਵਜੇ ਸਵੇਰ ਤੋਂ 15 ਮਿੰਟ ਬਾਅਦ 10 : 15 ਵਜੇ ਸਵੇਰ

3. ਵਿਚਕਾਰਲਾ ਸਮਾਂ ਦੱਸੋ :

ਪ੍ਰਸ਼ਨ 1.
3 : 00 ਵਜੇ ਸਵੇਰ ਤੋਂ 10 :00 ਵਜੇ ਸਵੇਰ ਤੱਕ
ਹੱਲ:
3 : 00 ਵਜੇ ਸਵੇਰ ਤੋਂ 10 :00 ਵਜੇ ਸਵੇਰ
ਤੱਕ ਦਾ ਵਿਚਕਾਰਲਾ ਸਮਾਂ = 7 ਘੰਟੇ
PSEB 5th Class Maths Solutions Chapter 6 ਮਾਪ Ex 6.7 6

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 2.
6 : 00 ਵਜੇ ਸਵੇਰ ਤੋਂ 1 : 30 ਵਜੇ ਦੁਪਹਿਰ ਤੱਕ
ਹੱਲ:
6 : 00 ਵਜੇ ਸਵੇਰ ਤੋਂ 1 : 30 ਵਜੇ ਦੁਪਹਿਰ
ਤੱਕ ਦਾ ਵਿਚਕਾਰਲਾ ਸਮਾਂ
6 : 00 ਵਜੇ ਸਵੇਰ ਤੋਂ 12: 00 ਵਜੇ ਦੁਪਹਿਰ
ਤੱਕ = 6 ਘੰਟੇ
12: 00 ਵਜੇ ਦੁਪਹਿਰ ਤੋਂ 1:00 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 1 ਘੰਟਾ
1:00 ਵਜੇ ਦੁਪਹਿਰ ਤੋਂ 1: 30 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
∴ 6 : 00 ਵਜੇ ਸਵੇਰ ਤੋਂ 1: 30 ਵਜੇ ਦੁਪਹਿਰ ਤੱਕ ਵਿਚਕਾਰਲਾ ਸਮਾਂ = 7 ਘੰਟੇ 30 ਮਿੰਟ
ਦੂਸਰੀ ਵਿਧੀ 1: 30 ਵਜੇ ਦੁਪਹਿਰ ਬਾਅਦ
= 1 : 30 + 12 : 00
= 13 : 30.
∴ 6 ਵਜੇ ਸਵੇਰ ਤੋਂ 1: 30 ਵਜੇ ਦੁਪਹਿਰ ਤਕ ਦਾ ਵਿਚਕਾਰਲਾ ਸਮਾਂ = 6 ਵਜੇ ਸਵੇਰ ਤੋਂ 13 : 30 ਵਜੇ ਤੱਕ ਵਿਚਕਾਰਲਾ ਸਮਾਂ ।
PSEB 5th Class Maths Solutions Chapter 6 ਮਾਪ Ex 6.7 7

ਪ੍ਰਸ਼ਨ 3.
5 : 00 ਵਜੇ ਸ਼ਾਮ ਤੋਂ 10 : 45 ਰਾਤ ਤੱਕ
ਹੱਲ:
5 : 00 ਵਜੇ ਸ਼ਾਮ ਤੋਂ 10.45 ਵਜੇ ਰਾਤ ਤੱਕ ਵਿਚਕਾਰਲਾ ਸਮਾਂ
5 : 00 ਵਜੇ ਸ਼ਾਮ ਤੋਂ 10 ਵਜੇ ਰਾਤ ਤੱਕ ਦਾ ਵਿਚਕਾਰਲਾ ਸਮਾਂ = 5 ਘੰਟੇ
10 : 00 ਵਜੇ ਰਾਤ ਤੋਂ 10 : 45 ਵਜੇ ਰਾਤ
ਤੱਕ ਦਾ ਵਿਚਕਾਰਲਾ ਸਮਾਂ = 45 ਮਿੰਟ
ਇਸ ਲਈ, ਕੁੱਲ ਸਮਾਂ 5 ਘੰਟੇ 45 ਮਿੰਟ

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 4.
9 :00 ਵਜੇ ਰਾਤ ਤੋਂ ਅਗਲੇ ਦਿਨ ਸਵੇਰੇ (ਜਾਂ ਤੜਕੇ) 2 : 30 ਵਜੇ ਤੱਕ
ਹੱਲ:
9 :00 ਵਜੇ ਰਾਤ ਤੋਂ ਅਗਲੇ ਦਿਨ ਸਵੇਰ (ਜਾਂ ਤੜਕੇ 2.: 30 ਵਜੇ ਤੱਕ ਦੇ ਵਿਚਕਾਰਲਾ ਸਮਾਂ 9 : 00 ਵਜੇ ਰਾਤ ਤੋਂ 12 : 00 ਵਜੇ ਅੱਧੀ ਰਾਤ ਤੱਕ ਦੇ ਵਿਚਕਾਰਲਾ ਸਮਾਂ = 3 ਘੰਟੇ
12 : 00 ਵਜੇ ਅੱਧੀ ਰਾਤ ਤੋਂ ਅਗਲੇ ਦਿਨ ਸਵੇਰ 2 : 00 ਵਜੇ ਤੱਕ ਦਾ ਵਿਚਕਾਰਲਾ ਸਮਾਂ = 2 ਘੰਟੇ
2 : 00 ਵਜੇ ਅਗਲੇ ਦਿਨ ਸਵੇਰ ਤੋਂ 2 : 30 ਵਜੇ ਸਵੇਰ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
ਕੁੱਲ ਸਮਾਂ 5 ਘੰਟੇ 30 ਮਿੰਟ
ਇਸ ਲਈ 9 :00 ਵਜੇ ਰਾਤ ਤੋਂ ਅਗਲੇ ਦਿਨ ਸਵੇਰ (ਜਾਂ ਤੜਕੇ) 2 : 30 ਵਜੇ ਤੱਕ ਵਿਚਕਾਰਲਾ ਸਮਾਂ = 5 ਘੰਟੇ 30 ਮਿੰਟ

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 4.
ਇੱਕ ਬੈਂਕ ਸਵੇਰੇ 9:30 ਵਜੇ ਤੇ ਖੁੱਲ੍ਹਿਆ ਅਤੇ ਸ਼ਾਮ ਨੂੰ 5:00 ਵਜੇ ਬੰਦ ਹੋਇਆ । ਦੱਸੋ ਬੈਂਕ ਕਿੰਨੇ ਸਮੇਂ ਲਈ ਖੁੱਲ੍ਹਿਆ ?
ਹੱਲ:
ਸਵੇਰੇ 9 : 30 ਵਜੇ ਤੋਂ ਸਵੇਰੇ 10:00 ਵਜੇ ਤੋਂ
ਤੱਕ ਦੇ ਵਿਚਕਾਰਲਾ ਸਮਾਂ= 30 ਮਿੰਟ
ਸਵੇਰੇ 10 :00 ਵਜੇ ਤੋਂ ਦੁਪਹਿਰ 12 : 00 ਵਜੇ ਤੱਕ ਦੇ ਵਿਚਕਾਰਲਾ ਸਮਾਂ = 2 ਘੰਟੇ
ਦੁਪਹਿਰ 12 : 00 ਵਜੇ ਤੋਂ ਸ਼ਾਮ 5 ਵਜੇ ਤੱਕ ਦੇ ਵਿਚਕਾਰਲਾ ਸਮਾਂ = 5 ਘੰਟੇ
ਕੁੱਲ ਸਮਾਂ = 7 ਘੰਟੇ 30 ਮਿੰਟ
ਇਸ ਲਈ ਬੈਂਕ ਜਿੰਨੇ ਸਮੇਂ ਲਈ ਖੁੱਲ੍ਹਿਆ = 7 ਘੰਟੇ 30 ਮਿੰਟ

ਪ੍ਰਸ਼ਨ 5.
ਇੱਕ ਬਸ ਸਵੇਰੇ 7:30 ਵਜੇ ਚੰਡੀਗੜ੍ਹ ਤੋਂ ਚੱਲਦੀ ਹੈ ਅਤੇ ਸਵੇਰੇ 10:30 ਵਜੇ ਸ਼ਿਮਲੇ ਪਹੁੰਚਦੀ ਹੈ । ਪਤਾ ਕਰੋ ਕਿ ਬੱਸ ਸ਼ਿਮਲਾ ਪਹੁੰਚਣ ਲਈ ਕਿੰਨਾ ਸਮਾਂ ਲੈਂਦੀ ਹੈ ?
ਹੱਲ:
ਸਵੇਰੇ 7:30 ਵਜੇ ਤੋਂ ਸਵੇਰੇ 8:00 ਵਜੇ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
ਸਵੇਰੇ 8:00 ਵਜੇ ਤੋਂ ਸਵੇਰੇ 10:00 ਵਜੇ ਤੱਕ ਦਾ ਵਿਚਕਾਰਲਾ ਸਮਾਂ = 2 ਘੰਟੇ
ਸਵੇਰੇ 10:00 ਵਜੇ ਤੋਂ ਸਵੇਰੇ 10:50 ਵਜੇ ਤੱਕ ਦਾ ਵਿਚਕਾਰਲਾ ਸਮਾਂ ‘ = 50 ਮਿੰਟ
ਕੁੱਲ ਸਮਾਂ = 2 ਘੰਟੇ 30 ਮਿੰਟ
= 2 ਘੰਟੇ + 60 ਮਿੰਟ + 20 ਮਿੰਟ
= 2 ਘੰਟੇ +1 ਘੰਟਾ + 20 ਮਿੰਟ
= 3 ਘੰਟੇ 20 ਮਿੰਟ
∴ ਬੱਸ ਸ਼ਿਮਲਾ ਪਹੁੰਚਣ ਲਈ ਜਿੰਨਾ ਸਮਾਂ ਲਗਾਉਂਦੀ ਹੈ = 3 ਘੰਟੇ 20 ਮਿੰਟ

ਦੂਸਰੀ ਵਿਧੀ
ਘੰਟੇ ਮਿੰਟ ਬਸ ਜਿੰਨੇ ਵਜੇ ਸ਼ਿਮਲਾ ਪਹੁੰਚਦੀ ਹੈ = 10 : 50
ਬਸ ਜਿੰਨੇ ਵਜੇ ਚੰਡੀਗੜ੍ਹ ਤੋਂ ਚਲਦੀ ਹੈ = 7 : 30
ਅੰਤਰ = 3 20
PSEB 5th Class Maths Solutions Chapter 6 ਮਾਪ Ex 6.7 8
ਇਸ ਲਈ ਬੱਸ ਸ਼ਿਮਲਾ ਪਹੁੰਚਣ ਦੇ ਲਈ ਜਿੰਨਾ ਸਮਾਂ ਲਗਾਉਂਦੀ ਹੈ = 3 ਘੰਟੇ 20 ਮਿੰਟ ।

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 6.
ਇੱਕ ਲੜਕਾ ਸਵੇਰੇ 7:30 ਵਜੇ ਸਕੂਲ ਜਾਂਦਾ · ਹੈ ਅਤੇ ਦੁਪਹਿਰ 2:45 ਤੇ ਘਰ ਵਾਪਿਸ ਪਹੁੰਚਦਾ ਹੈ । ਲੜਕਾ ਕੁੱਲ ਕਿੰਨਾ ਸਮਾਂ ਘਰ ਤੋਂ ਬਾਹਰ ਰਹਿੰਦਾ ਹੈ ।
ਹੱਲ:
ਲੜਕਾ ਜਿੰਨੇ ਵਜੇ ਸਕੂਲ ਜਾਂਦਾ ਹੈ । = ਸਵੇਰੇ 7:30 ਵਜੇ
ਲੜਕਾ ਜਿੰਨੇ ਵਜੇ ਵਾਪਸ ਘਰ ਪਹੁੰਚਦਾ ਹੈ। = ਦੁਪਹਿਰ 2:45 ਵਜੇ
7:30 ਵਜੇ ਸਵੇਰ ਤੋਂ 8:00 ਵਜੇ ਸਵੇਰ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
8:00 ਵਜੇ ਸਵੇਰ ਤੋਂ 12:00 ਵਜੇ ਦੁਪਹਿਰ | ਤੱਕ ਦਾ ਵਿਚਕਾਰਲਾ ਸਮਾਂ = 4 ਘੰਟੇ
12:00 ਵਜੇ ਦੁਪਹਿਰ ਤੋਂ 2:00 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 2 ਘੰਟੇ
2:00 ਵਜੇ ਦੁਪਹਿਰ ਤੋਂ 2:45 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 45 ਮਿੰਟ
ਕੁੱਲ ਸਮਾਂ = 6 ਘੰਟੇ 75 ਮਿੰਟ
= 6 ਘੰਟੇ + 60 ਮਿੰਟ + 15 ਮਿੰਟ
= 6 ਘੰਟੇ + 1 ਘੰਟਾ + 15 ਮਿੰਟ
= 7 ਘੰਟੇ 15 ਮਿੰਟ
ਇਸ ਲਈ, ਲੜਕਾ ਕੁੱਲ ਜਿੰਨਾ ਸਮਾਂ ਘਰ ਤੋਂ ਬਾਹਰ ਰਹਿੰਦਾ ਹੈ = 7 ਘੰਟੇ 15 ਮਿੰਟ

ਦੂਸਰੀ ਵਿਧੀ
ਦੁਪਹਿਰ 2 : 45 ਵਜੇ = 2:45 + 12:00 = 14:45
ਲੜਕਾ ਜਿੰਨੇ ਵਜੇ ਵਾਪਸ ਘਰ ਆਉਂਦਾ ਹੈ। = 14:45
ਲੜਕਾ ਸਵੇਰੇ ਜਿੰਨੇ ਵਜੇ ਜਾਂਦਾ ਹੈ = 7: 30.
ਲੜਕਾ ਕੁੱਲ ਜਿੰਨਾ ਸਮਾਂ ਘਰ ਤੋਂ ਬਾਹਰ ਰਹਿੰਦਾ ਹੈ = 14:45 – 7:30
= 7 ਘੰਟੇ 15 ਮਿੰਟ ।

PSEB 5th Class Maths Solutions Chapter 6 ਮਾਪ Ex 6.7

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

Punjab State Board PSEB 5th Class Maths Book Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 Textbook Exercise Questions and Answers.

PSEB Solutions for Class 5 Maths Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

ਪ੍ਰਸ਼ਨ 1.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲ. ਸ.ਵ. ਪਤਾ ਕਰੋ :
(a) 5, 10
ਹੱਲ:
5 ਦੇ ਗੁਣਜ = 5, 10, 15, 20, 25, 30, 35, 40, 45, 50, ….. ,
10 ਦੇ ਗੁਣਜ = 10, 20, 30, 40, 50, ………,
5 ਅਤੇ 10 ਦੇ ਸਾਂਝੇ ਗੁਣਜ = 10, 20, 30, 40, 50, …. ,
ਇਹਨਾਂ ਵਿੱਚੋਂ ਸਭ ਤੋਂ ਛੋਟਾ ਗੁਣਜ 10 ਹੈ ।
5 ਅਤੇ 10- ਦਾ ਲ.ਸ.ਵ. 10 ਹੈ ।

(b) 6, 18
ਹੱਲ:
6 ਦੇ ਗੁਣਜ = 6, 12, 18, 29, 30, 36, 42, 48, 54, …..,
18 ਦੇ ਗੁਣਜ = 18, 36, 54, ……
6 ਅਤੇ 18 ਦੇ ਸਾਂਝੇ ਗੁਣਜ = 18, 36, 54, ……..
ਇਹਨਾਂ ਵਿੱਚੋਂ ਸਭ ਤੋਂ ਛੋਟਾ ਗੁਣ 18 ਹੈ ।
6 ਅਤੇ 18 ਦਾ ਲ, ਸ.ਵ. 18 ਹੈ |

(c) 25, 50
ਹੱਲ:
25 ਦੇ ਗੁਣਜ = 25, 50, 75, 100, 125, 150, ………, …………, ………
50 ਦੇ ਗੁਣਜ = 50, 100, 150, 200, ……..,
25 ਅਤੇ 50 ਦੇ ਸਾਂਝੇ ਗੁਣਜ = 50, 100, 150, ……….
ਇਹਨਾਂ ਵਿੱਚੋਂ ਸਭ ਤੋਂ ਛੋਟਾ ਗੁਣਜ 50 ਹੈ । 25 ਅਤੇ 50 ਦਾ ਲ.ਸ.ਵ. 50 ਹੈ ।

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

(d) 9, 24
ਹੱਲ:
9 ਦੇ ਗੁਣਜ = 9, 18, 27, 36, 45, 54, 63, 72, 81, 90, 99, 108, ….
24 ਦੇ ਗੁਣ = 24, 48, 72, 96, …………, ……….., ………….
9 ਅਤੇ 24 ਦਾ ਸਭ ਤੋਂ ਛੋਟਾ ਗੁਣਜ = 72
9 ਅਤੇ 24 ਦਾ ਲ.ਸ.ਵ. 72 ਹੈ ।

ਪ੍ਰਸ਼ਨ 2.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲੇ.ਸ.ਵ. ਪਤਾ ਕਰੋ :
(a) 4, 8 ਅਤੇ 12
ਹੱਲ:
4 ਦੇ ਗੁਣਜ = 4, 8, 12, 16, 20, 24, 28, 32, 36, 40, 44, 48, …….
8 ਦੇ ਗੁਣ = 8, 16, 24, 32, 40, 48, …….
12 ਦੇ ਗੁਣਜ = 12, 24, 36, 48, 60, ……..
4, 8 ਅਤੇ 12 ਦੇ ਸਾਂਝੇ ਗੁਣਜ = 24, 48
ਇਹਨਾਂ ਵਿੱਚੋਂ ਸਭ ਤੋਂ ਛੋਟਾ ਸਾਂਝਾ ਗੁਣਜ 24 ਹੈ ।
4, 8, 12 ਦਾ ਲ.ਸ.ਵ. 24 ਹੈ ।

(b) 6, 12 ਅਤੇ 24
ਹੱਲ:
6 ਦੇ ਗੁਣਜ = 6, 12, 18, 24, 30, 36, 42, 48, 54, 60, 66, 72, …..
12 ਦੇ ਗੁਣ = 12, 24, 36, 48, 60, 72, ………
24 ਦੇ ਗੁਣਜ = 24, 48, 72, 96, ……..
6, 12 ਅਤੇ 24 ਦੇ ਸਾਂਝੇ ਗੁਣਜ = 24, 48, 72, ……..
ਇਹਨਾਂ ਵਿੱਚੋਂ ਸਭ ਤੋਂ ਛੋਟਾ ਸਾਂਝਾ ਗੁਣਜ 24 ਹੈ ।
6, 12, 24 ਦਾ ਲ.ਸੀ.ਵੀ. 24 ਹੈ ।

(c) 15, 18 ਅਤੇ 27
ਹੱਲ:
15, 18, 27 ਦਾ ਲ.ਸ.ਵ..
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 1
15, 18 ਅਤੇ 27 ਦਾ ਲੇ.ਸ.ਵ. = 3 × 3 ×5 × 2 × 3 = 270

(d) 24, 36 ਅਤੇ 40
ਹੱਲ:
24, 36, 40 ਦਾ ਲ.ਸ.ਵ.
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 2
24, 36 ਅਤੇ 40 ਦਾ ਲ..ਵ. = 2 × 2 ×2 × 3 × 3 × 5 = 360

ਪ੍ਰਸ਼ਨ 3.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਸਵ. ਅਭਾਜ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ :
(a) 32, 40
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 3
32 = 2 × 2 × 2 × 2 × 2
40 = 2 × 2 × 2 × 5
ਸਾਂਝੇ ਗੁਣਨਖੰਡ = 2 × 2 × 2
ਬਾਕੀ ਗੁਣਨਖੰਡ =2 × 2 × 5
ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ | ਵੱਧ 5 ਵਾਰ ਆਇਆ ਹੈ ਅਤੇ 5 ਵੱਧ ਤੋਂ ਵੱਧ ਇੱਕ ਵਾਰ ਆਇਆ ਹੈ ।
ਲ, ਸ.ਵ. = 2 × 2 × 2 × 2 × 2 × 5 = 160

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

(b) 24, 36
ਹੱਲ:
24 = 2 × 2 × 2 × 3
36 = 2 × 2 × 3 × 3
ਸਾਂਝੇ ਗੁਣਨਖੰਡ = 2 × 2 × 3
ਬਾਕੀ ਗੁਣਨਖੰਡ = 2 × 3
ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ ਚਾਰ ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ ਦੋ ਵਾਰ ਆਇਆ ਹੈ ।
ਲ.ਸ.ਵ. = 2 × 2 × 2 × 3 × 3 = 72
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 4

(c) 15, 30 ਅਤੇ 45
ਹੱਲ:
15 = 3 × 5
30 = 2 × 3 × 5
45 = 3 ×3 × 5
ਸਾਂਝੇ ਗੁਣਨਖੰਡ = 3 × 5
ਬਾਕੀ ਗੁਣਨਖੰਡ = 2 × 3
ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ ਇਕ ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ ਦੋ
ਵਾਰ ਆਇਆ ਹੈ ਅਤੇ 5 ਵੱਧ ਤੋਂ ਵੱਧ ਇਕ ਵਾਰ ਆਇਆ ਹੈ ।
ਲ, ਸ.ਵ. = 3 × 5 × 2 × 3 = 90
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 5

(d) 40,4ਅਤੇ 48
ਹੱਲ:
40 = 2 × 2 × 2 × 5
44 = 2 × 2 × 11
48 = 2 × 2 × 2 × 2 × 3
ਸਾਂਝੇ ਗੁਣਨਖੰਡ = 2 × 2
ਬਾਕੀ ਗੁਣਨਖੰਡ = 5 × 11 × 2 × 2 × 3
ਇਹਨਾਂ ਦੋਵਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ ਚਾਰ ਵਾਰ ਆਇਆ ਹੈ ਅਤੇ 5 ਵੱਧ ਤੋਂ ਵੱਧ ਇਕ ਵਾਰ ਆਇਆ ਹੈ । 11 ਵੱਧ ਤੋਂ ਵੱਧ ਇਕ ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ ਇਕ ਵਾਰ ਆਇਆ ਹੈ ।
ਲੇ.ਸ.ਵ. = 2 × 2 × 2 × 2 × 5 × 3 × 11 = 2640
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 6

ਪ੍ਰਸ਼ਨ 4.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲ. ਸ.ਵ. ਭਾਗ ਵਿਧੀ ਰਾਹੀਂ ਪਤਾ ਕਰੋ :
(a) 15, 20
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 7
15 ਅਤੇ 20 ਦਾ ਲ.ਸ.ਵ.= 2 × 2 ×5 × 3 = 60

(b) 12, 38
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 8
12 ਅਤੇ 38 ਦਾ ਲ, ਸ.ਵ.= 2 × 2 × 3 × 19

(c) 30, 45 ਅਤੇ 50
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 9
30, 45 ਅਤੇ 50 ਦਾ ਲ.ਸ.ਵ = 2 × 3 × 3 × 5 × 5 = 450

(d) 40, 68 ਅਤੇ 60
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 10
40, 68 ਅਤੇ 60 ਦਾ ਲ.ਸ.ਵ = 2 × 2 × 2 × 3 × 5 × 17 = 2040

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

ਪ੍ਰਸ਼ਨ 5.
ਉਹ ਛੋਟੀ ਤੋਂ ਛੋਟੀ ਕਿਹੜੀ ਸੰਖਿਆ ਹੈ, ਜੋ 12, 15 ਅਤੇ 20 ਨਾਲ ਪੂਰੀ-ਪੂਰੀ ਵੰਡੀ ਜਾਵੇ ?
ਹੱਲ:
12, 15 ਅਤੇ 20 ਦਾ ਲ.ਸੀ.ਵ. ਲ,ਸ.ਵ. = 2 × 2 × 3 × 5 = 60
ਲੋੜੀਂਦੀ ਛੋਟੀ ਤੋਂ ਛੋਟੀ ਸੰਖਿਆ = 60
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 11

ਪ੍ਰਸ਼ਨ 6.
ਇੱਕ ਬੱਚਾ ਹਰ ਵਾਰ ਤਿੰਨ ਫੁੱਟ ਛਾਲ ਮਾਰਦਾ ਹੈ ਅਤੇ ਦੂਜਾ ਬੱਚਾ ਚਾਰ ਫੁੱਟ ਛਾਲ ਮਾਰਦਾ ਹੈ । ਜੇਕਰ ਦੋਨੋਂ ਬੱਚੇ, ਇੱਕ ਹੀ ਦਿਸ਼ਾ ਵੱਲ ਇੱਕ ਹੀ ਸਥਾਨ ਤੋਂ ਇਕੱਠੇ ਛਾਲ ਮਾਰਦੇ ਹਨ ਤਾਂ ਦੱਸੋ ਉਹ ਕਿੰਨੇ ਫੁੱਟ ਬਾਅਦ ਦੁਬਾਰਾ ਇੱਕ ਸਥਾਨ ਤੇ ਇਕੱਠੇ ਹੋਣਗੇ ?
ਹੱਲ:
ਅਸੀਂ 3 ਅਤੇ 4 ਦਾ ਲ.ਸ.ਵ. ਪਤਾ ਕਰਨਾ ਹੈ ।
ਲ.ਸ.ਵ. = 3 × 4 = 12
ਉਹ 12 ਫੁੱਟ ਬਾਅਦ ਦੁਬਾਰਾ ਇੱਕ ਸਥਾਨ ‘ਤੇ ਇਕੱਠੇ ਹੋਣਗੇ ।

ਪ੍ਰਸ਼ਨ 7.
ਜਮਾਤ ਵਿੱਚ ਘੱਟੋ ਘੱਟ ਕਿੰਨੇ ਬੱਚੇ ਖੜ੍ਹੇ ਕਰੀਏ ਕਿ ਉਹਨਾਂ ਵਿੱਚੋਂ ਚਾਰ-ਚਾਰ ਅਤੇ ਪੰਜ-ਪੰਜ ਬੱਚਿਆਂ ਦੀਆਂ ਟੋਲੀਆਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਟੋਲੀ ਤੋਂ ਬਾਹਰ ਨਾ ਰਹੇ।
ਹੱਲ:
ਅਸੀਂ 4 ਅਤੇ 5 ਦਾ ਲ..ਵ. ਪਤਾ ਕਰਨਾ ਹੈ ।
ਲ, ਸ.ਵ. = 4 × 5 = 20
ਬੱਚਿਆਂ ਦੀ ਗਿਣਤੀ = 20

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

ਪ੍ਰਸ਼ਨ 8.
ਸਕੂਲ ਵਿੱਚ ਤਿੰਨ ਘੰਟੀਆਂ ਕ੍ਰਮਵਾਰ 10 ਮਿੰਟ, 20 ਮਿੰਟ ਅਤੇ 30 ਮਿੰਟ ਬਾਅਦ ਵੱਜਦੀਆਂ ਹਨ । ਜੇਕਰ ਤਿੰਨ ਘੰਟੀਆਂ ਸਵੇਰੇ 0.8.00 ਵਜੇ ਇਕੱਠੀਆਂ ਵੱਜੀਆਂ ਹੋਣ ਤਾਂ ਦੁਬਾਰਾ ਕਿੰਨੇ ਵਜੇ
ਇਕੱਠੀਆਂ ਵੱਜਣਗੀਆਂ ?
ਹੱਲ:
ਅਸੀਂ 10, 20 ਅਤੇ 30 ਦਾ ਲ.ਸ.ਵ. ਪਤਾ ਕਰਨਾ ਹੈ ।
ਲ.ਸ.ਵ. = 2 × 5 × 2 × 3 = 60
ਘੰਟੀਆਂ 60 ਮਿੰਟ ਬਾਅਦ ਇਕੱਠੀਆਂ ਵੱਜਣਗੀਆਂ ਉਹ ਦੁਬਾਰਾ 9:00 ਵਜੇ ਸਵੇਰੇ ਇਕੱਠੀਆਂ ਵੱਜਣਗੀਆਂ
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 12