PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

Punjab State Board PSEB 7th Class Science Book Solutions Chapter 2 ਜੰਤੂਆਂ ਵਿੱਚ ਪੋਸ਼ਣ Textbook Exercise Questions and Answers.

PSEB Solutions for Class 7 Science Chapter 2 ਜੰਤੂਆਂ ਵਿੱਚ ਪੋਸ਼ਣ

PSEB 7th Class Science Guide ਜੰਤੂਆਂ ਵਿੱਚ ਪੋਸ਼ਣ  Intext Questions and Answers

ਸੋਚੋ ਅਤੇ ਉੱਤਰ ਦਿਉ : (ਪੇਜ 12)

ਪ੍ਰਸ਼ਨ 1.
ਮੂੰਹ ਵਿਚਲੀਆਂ ਲਾਰ ਗ੍ਰੰਥੀਆਂ ਦੁਆਰਾ ਜੋ ਰਸ ਛੱਡਿਆ ਜਾਂਦਾ ਹੈ, ਉਸ ਦਾ ਨਾਂ ਲਿਖੋ ।
ਉੱਤਰ-
ਮੁੰਹ ਵਿੱਚ ਲਾਰ ਗੰਥੀਆਂ ਦੁਆਰਾ ਛੱਡੇ ਗਏ ਰਸ ਦਾ ਨਾਂ ਲਾਰ ਰਸ ਹੈ ।

ਪ੍ਰਸ਼ਨ 2.
ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ‘ ਤੇ ਕੀ ਪਰਿਵਰਤਨ ਦੇਖਿਆ ਜਾਂਦਾ ਹੈ ?
ਉੱਤਰ-
ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ਨਾਲ ਆਇਓਡੀਨ ਦੇ ਘੋਲ ਦਾ ਰੰਗ ਜਾਮਣੀ ਜਾਂ ਨੀਲਾ ਹੋ ਜਾਵੇਗਾ ।

ਪ੍ਰਸ਼ਨ 3.
ਮੂੰਹ ਵਿੱਚ ਪਾਚਨ ਤੋਂ ਬਾਅਦ ਸਟਾਰਚ ਕਿਸ ਰੂਪ ਵਿੱਚ ਬਦਲ ਜਾਂਦਾ ਹੈ ?
ਉੱਤਰ-
ਮੁੰਹ ਵਿੱਚ ਲਾਰ ਗੰਥੀਆਂ ਦੁਆਰਾ ਲਾਰ ਰਸ ਛੱਡਿਆ ਜਾਂਦਾ ਹੈ ਜਿਸ ਵਿੱਚ ਐਮਾਈਲੇਜ਼ ਨਾਂ ਦਾ ਐਨਜ਼ਾਈਮ ਹੁੰਦਾ ਹੈ । ਇਹ ਐਨਜ਼ਾਈਮ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ ।

ਸੋਚੋ ਅਤੇ ਉੱਤਰ ਦਿਉ : (ਪੇਜ 13 )

ਪ੍ਰਸ਼ਨ 1.
ਭੋਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਕੱਟਣ ਵਾਲੇ ਦੰਦਾਂ ਨੂੰ ਤਿੱਖੇ ਦੰਦ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਕਿਸ ਉਮਰ ਤੱਕ ਪੀ-ਮੋਲਰ ਅਤੇ ਮੋਲਰ ਦਾੜਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ?
ਉੱਤਰ-
50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ ਪੀ-ਮੋਲਰ ਅਤੇ ਮੋਲਰ ਦਾੜਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ 3.
ਬਾਲਗਾਂ ਦੇ ਮੁੰਹ ਵਿੱਚ ਵੱਧ ਤੋਂ ਵੱਧ ਕਿੰਨੇ ਦੰਦ ਹੁੰਦੇ ਹਨ ?
ਉੱਤਰ-
30 ਸਾਲ ਦੀ ਉਮਰ ਵਾਲੇ ਬਾਲਗਾਂ ਦੇ ਮੂੰਹ ਵਿੱਚ ਸਾਰੇ ਤਰ੍ਹਾਂ ਦੇ ਕੁੱਲ 32 ਦੰਦ ਹੁੰਦੇ ਹਨ ।

ਸੋਚੋ ਅਤੇ ਉੱਤਰ ਦਿਉ : (ਪੇਜ 14)

ਪ੍ਰਸ਼ਨ 1.
ਜੀਭ ਦੇ ਕਿਸ ਹਿੱਸੇ ਤੇ ਖੱਟਾ ਸੁਆਦ ਅਨੁਭਵ ਹੁੰਦਾ ਹੈ ?
ਉੱਤਰ-
ਜੀਭ ਦੇ ਅਗਲੇ ਪਾਸਿਓਂ ਸ਼ੁਰੂ ਹੋ ਕੇ ਭਾਗ ਅਰਥਾਤ ਮੱਧ ਤੋਂ ਥੋੜਾ ਜਿਹਾ ਪਿਛਾਂਹ ਕਰਕੇ ਖੱਟਾ ਸੁਆਦ ਅਨੁਭਵ ਹੁੰਦਾ ਹੈ ।

ਪ੍ਰਸ਼ਨ 2.
ਜੀਭ ਦੇ ਅਗਲੇ ਹਿੱਸੇ ਤੇ ਕੌੜਾ ਸੁਆਦ ਕਿਉਂ ਅਨੁਭਵ ਨਹੀਂ ਹੁੰਦਾ ?
ਉੱਤਰ-
ਜੀਭ ਦਾ ਅਗਲਾ ਭਾਗ ਸਾਰੇ ਪਾਸੇ ਗਤੀ ਕਰਨ ਲਈ ਸੁਤੰਤਰ ਹੁੰਦਾ ਹੈ ਅਤੇ ਇਹ ਭਾਗ ਕੇਵਲ ਭੋਜਨ ਨੂੰ ਚਬਾਉਣ ਅਤੇ ਲਾਰ ਮਿਲਾਉਣ ਵਿੱਚ ਮਦਦ ਕਰਦਾ ਹੈ । ਜੀਭ ਉੱਤੇ ਚਾਰ ਗੰਥੀਆਂ ਮਿੱਠਾ, ਨਮਕੀਨ, ਖੱਟਾ ਅਤੇ ਕੌੜਾ ਹੁੰਦੀਆਂ ਹਨ । ਜੀਭ ਦੇ ਅਗਲੇ ਭਾਗ ਵਿੱਚ ਸਿਰਫ ਮਿੱਠੇ ਸੁਆਦ ਦਾ ਹੀ ਅਨੁਭਵ ਹੁੰਦਾ ਹੈ ਜਦਕਿ ਜੀਭ ਦੇ ਸਭ ਤੋਂ ਅੰਤਿਮ ਭਾਗ ‘ਤੇ ਕੌੜੇ ਸੁਆਦ ਦਾ ਹੀ ਅਨੁਭਵ ਹੁੰਦਾ ਹੈ ।

PSEB 7th Class Science Guide ਜੰਤੂਆਂ ਵਿੱਚ ਪੋਸ਼ਣ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਜਿਹੜੇ ਜੀਵ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ, ਉਨ੍ਹਾਂ ਨੂੰ ………… ਕਹਿੰਦੇ ਹਨ ।
ਉੱਤਰ-
ਸਰਬ-ਆਹਾਰੀ,

(ii) ਮਨੁੱਖ ਵਿੱਚ ਭੋਜਨ ਦਾ ………. ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ……… ਵਿੱਚ ਪੂਰਨ ਹੁੰਦਾ ਹੈ ।
ਉੱਤਰ-
ਪਾਚਨ, ਛੋਟੀ ਆਂਦਰ,

(iii) …….. ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਰੰਥੀ ਹੈ ।
ਉੱਤਰ-
ਜਿਗਰ,

(iv) ਵੱਡੀ ਆਂਦਰ ਵਿੱਚ ਅਣਪਚੇ ਭੋਜਨ ਵਿੱਚੋਂ …….. ਅਤੇ …….. ਸੋਖੇ ਜਾਂਦੇ ਹਨ ।
ਉੱਤਰ-
ਵਾਧੂ ਪਾਣੀ, ਲੂਣ ।

2. ਠੀਕ ਜਾਂ ਗਲਤ ਦੱਸੋ

(i) ਜੀਭ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ ।
ਉੱਤਰ-
ਠੀਕ,

(ii) ਮਨੁੱਖ ਵਿੱਚ ਪਾਚਨ ਕਿਰਿਆ ਮਿਹਦੇ ਵਿੱਚ ਪੂਰੀ ਹੋ ਜਾਂਦੀ ਹੈ ।
ਉੱਤਰ-
ਗ਼ਲਤ,

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

(iii) ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਰੂਮੀਨੈਂਟ ਕਹਿੰਦੇ ਹਨ ।
ਉੱਤਰ-
ਠੀਕ,

(iv) ਅਮੀਬਾ ਝੂਠੇ ਪੈਰਾਂ ਸੂਡੋਪੋਡੀਆ) ਨਾਲ ਭੋਜਨ ਦੇ ਕਣ ਫੜਦਾ ਹੈ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋਕਾਲਮ ‘ੴ

ਕਾਲਮ ‘ੳ’ ਕਾਲਮ ‘ਅ’
(i) ਜੁਗਾਲੀ ਕਰਨ ਵਾਲਾ (ਰੁਮੀਨੈਂਟ) (ੳ)  ਪਿੱਤ ਰਸ।
(ii) ਕਾਰਬੋਹਾਈਡਰੇਟਸ (ਅ) ਅਣਪਚਿਆ ਭੋਜਨ ਜਮਾਂ ਹੁੰਦਾ ਹੈ।
(iii) ਪਿੱਤਾ (ਇ) ਗੁਲੂਕੋਜ਼
(iv) ਛੋਟੀ ਆਂਦਰ (ਸ) ਗਊ
(v) ਮਲ ਨਲੀ (ਹ) ਭੋਜਨ ਦਾ ਪਾਚਨ ਪੂਰਨ ਹੁੰਦਾ ਹੈ ।

ਉੱਤਰ-

ਕਾਲਮ ‘ਉਂ ਕਾਲਮ ‘ਅ’
(i) ਜੁਗਾਲੀ ਕਰਨ ਵਾਲਾ (ਰੂਮੀਨੈਂਟ) (ਸ) ਗਊ
(ii) ਕਾਰਬੋਹਾਈਡਰੇਟਸ (ੲ) ਗੁਲੂਕੋਜ਼
(iii) ਪਿੱਤਾ (ਉ) ਪਿੱਤ ਰਸ
(iv) ਛੋਟੀ ਆਂਦਰ (ਹ) ਭੋਜਨ ਦਾ ਪਾਚਨ ਪੂਰਾਨ ਹੁੰਦਾ ਹੈ
(v) ਮਲ ਨਲੀ (ਅ) ਅਣਪਚਿਆ ਭੋਜਨ ਜਮਾਂ ਹੁੰਦਾ ਹੈ ।

4 ਸਹੀ ਉੱਤਰ ਚੁਣੋ-

(i) ਜਿਹੜੇ ਜੰਤੁ ਕੇਵਲ ਪੌਦੇ ਖਾਂਦੇ ਹਨ
(ਉ) ਮਾਸਾਹਾਰੀ
(ਅ) ਸ਼ਾਕਾਹਾਰੀ
(ੲ)ਸਰਬ-ਆਹਾਰੀ
(ਸ) ਮ੍ਰਿਤਜੀਵੀ ।
ਉੱਤਰ-
(ਅ) ਸ਼ਾਕਾਹਾਰੀ ॥

(ii) ਸੈੱਲਾਂ ਤੋਂ ਬਾਹਰ ਪਾਚਨ ਹੁੰਦਾ ਹੈ
(ਉ) ਪਰਜੀਵੀ
(ਅ) ਮਾਸਾਹਾਰੀ
(ੲ) ਮ੍ਰਿਤਜੀਵੀ
(ਸ) ਸ਼ਾਕਾਹਾਰੀ ।
ਉੱਤਰ-
(ੲ) ਮਿਤਜੀਵੀ ।

(iii) ਜੰਤੂ ਦੁਆਰਾ ਸਰੀਰ ਅੰਦਰ ਭੋਜਨ ਲੈ ਜਾਣ ਦੀ ਕਿਰਿਆ
(ੳ) ਭੋਜਨ ਗ੍ਰਹਿਣ
(ਅ ਪਾਚਨ
(ੲ) ਸੋਖਣ
(ਸ) ਮਲ ਤਿਆਗ ।
ਉੱਤਰ-
(ੳ) ਭੋਜਨ ਗ੍ਰਹਿਣ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

(iv) ਜਿਗਰ ਦਾ ਰਿਸਾਵ
(ਉ) ਪ੍ਰੋਟੀਨ
(ਅ) ਪਿੱਤ ਰਸ
(ੲ) ਕਾਰਬੋਹਾਈਡਰੇਟਸ
(ਸ) ਲਾਰ ॥
ਉੱਤਰ-
(ਅ) ਪਿੱਤ ਰਸ ।

(v) ਅਮੀਬਾ ਵਿੱਚ ਪੋਸ਼ਣ ਦੀ ਕਿਸਮ
(ਉ) ਪਰਜੀਵੀ
(ਅ) ਪ੍ਰਾਣੀਵਤ
(ੲ) ਮ੍ਰਿਤਜੀਵੀ
(ਸ) ਸੰਸ਼ਲੇਸ਼ਣ ।
ਉੱਤਰ-
(ਅ) ਪ੍ਰਾਣੀਵਤ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪ੍ਰਾਣੀਵਤ ਪੋਸ਼ਣ ਕੀ ਹੈ ?
ਉੱਤਰ-
ਪਾਣੀਵਤ ਪੋਸ਼ਣ-ਇਸ ਪ੍ਰਕਾਰ ਦੇ ਪੋਸ਼ਣ ਦੌਰਾਨ ਗੁੰਝਲਦਾਰ (ਜਟਿਲ) ਭੋਜਨ ਸਰੀਰ ਅੰਦਰ ਲਿਜਾਇਆ ਜਾਂਦਾ ਹੈ। ਅਤੇ ਫਿਰ ਇਸ ਨੂੰ ਐਨਜ਼ਾਈਮਾਂ ਦੀ ਸਹਾਇਤਾ ਨਾਲ ਸਧਾਰਣ ਘੁਲਣਸ਼ੀਲ ਯੋਗਿਕਾਂ ਵਿੱਚ ਤੋੜਿਆ ਜਾਂਦਾ ਹੈ : ਜਿਨ੍ਹਾਂ ਨੂੰ ਸਰੀਰ ਦੁਆਰਾ ਸੋਖ ਲੈਂਦਾ ਹੈ; ਜਿਵੇਂ- ਅਮੀਬਾ, ਮਨੁੱਖ ਆਦਿ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 1

ਪ੍ਰਸ਼ਨ (ii)
ਸੋਖਣ ਤੋਂ ਕੀ ਭਾਵ ਹੈ ?
ਚਿੱਤਰ-
ਅਮੀਬਾ ਉੱਤਰ-ਸੋਖਣ-ਇਕ ਕਿਰਿਆ ਵਿੱਚ ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀਆਂ ਕੰਧਾਂ ਰਾਹੀਂ ਸੋਖ ਲਿਆ ਜਾਂਦਾ ਹੈ । ਇਸ ਤੋਂ ਬਾਅਦ ਪਚਿਆ ਭੋਜਨ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ । ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ‘ਤੇ ਵੱਡੀ ਗਿਣਤੀ ਵਿੱਚ ਉੱਗਲੀ ਵਰਗੇ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਰਸ-ਅੰਕੁਰ ਜਾਂ ਵਿਲਈ (Villi) ਕਹਿੰਦੇ ਹਨ । ਇਹ ਰਸਅੰਕੁਰ ਆਂਦਰ ਦੇ ਸੋਖਣ ਖੇਤਰਫਲ ਨੂੰ ਵਧਾ ਦਿੰਦਾ ਹੈ ।

ਪ੍ਰਸ਼ਨ (iii)
ਸਵੈ-ਅੰਗੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਵੈ-ਅੰਗੀਕਰਨ-ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦਾ ਹੈ । ਇਸ ਨੂੰ ਸਵੈ-ਅੰਗੀਕਰਨ ਆਖਦੇ ਹਨ ।

ਪ੍ਰਸ਼ਨ (iv)
ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ ।
ਉੱਤਰ-
ਪਾਚਨ ਨਲੀ ਦੇ ਭਾਗ-ਪਾਚਨ ਨਲੀ ਦੇ ਵੱਖ-ਵੱਖ ਭਾਗ ਹੇਠ ਲਿਖੇ ਹਨ-

  1. ਮੂੰਹ ਦੀ ਖੋੜ੍ਹ,
  2. ਭੋਜਨ ਨਾਲ,
  3. ਪੇਟ,
  4. ਛੋਟੀ ਆਂਦਰ,
  5. ਵੱਡੀ ਆਂਦਰ,
  6. ਰੈਕਟਮ,
  7. ਮਲ ਦੁਆਰ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਦੁੱਧ ਦੇ ਦੰਦਾਂ ਅਤੇ ਸਥਾਈ ਦੰਦਾਂ ਤੋਂ ਕੀ ਭਾਵ ਹੈ ?
ਉੱਤਰ-

  • ਦੁੱਧ ਦੇ ਦੰਦ-ਮਨੁੱਖ ਦੇ ਜੀਵਨ ਕਾਲ ਦੌਰਾਨ ਦੰਦਾਂ ਦੇ ਦੋ ਸੈੱਟ ਵਿਕਸਿਤ ਹੁੰਦੇ ਹਨ । ਪਹਿਲਾ ਸੈੱਟ 20 ਛੋਟੇ ਦੰਦਾਂ ਦਾ ਹੁੰਦਾ ਹੈ । ਜਿਨ੍ਹਾਂ ਨੂੰ ਦੁੱਧ ਦੇ ਦੰਦ ਵੀ ਕਹਿੰਦੇ ਹਨ । ਇਹ ਬਾਲ-ਅਵਸਥਾ ਦੌਰਾਨ ਉੱਗਦੇ ਹਨ ਅਤੇ 06 ਤੋਂ 08 ਸਾਲ ਦੀ ਉਮਰ ਦੌਰਾਨ ਟੁੱਟ ਜਾਂਦੇ ਹਨ ।
  • ਸਥਾਈ ਦੰਦ-6 ਤੋਂ 8 ਸਾਲ ਦੀ ਉਮਰ ਦੌਰਾਨ ਦੁੱਧ ਦੇ ਦੰਦਾਂ ਦੇ ਡਿੱਗਣ ਤੋਂ ਬਾਅਦ ਸਥਾਈ ਦੰਦ (32) ਆਉਂਦੇ ਹਨ | ਸਥਾਈ ਦੰਦ 50 ਤੋਂ 60 ਸਾਲ ਦੀ ਉਮਰ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ (ii)
ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ ਲਿਖੋ ।
ਉੱਤਰ-
ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ-ਮਨੁੱਖ ਵਿੱਚ ਚਾਰ ਕਿਸਮ ਦੇ ਦੰਦ ਹੁੰਦੇ ਹਨ ਜਿਹੜੇ ਹੇਠ ਦਿੱਤੇ ਗਏ ਹਨਦੰਦਾਂ ਦੀਆਂ ਕਿਸਮਾਂ ਦੰਦਾਂ ਦੇ ਕਾਰਜ-

  • ਤਿੱਖੇ ਦੰਦ (Incisors) : ਇਹ ਭੋਜਨ ਨੂੰ ਕੱਟਣ ਲਈ ਵਰਤੇ ਜਾਂਦੇ ਹਨ ।
  • ਸੂਏ (Canines) : ਇਹ ਫਾੜਨ ਲਈ ਵਰਤੇ ਜਾਂਦੇ ਹਨ ।
  • ਪ੍ਰੀ-ਮੋਲਰ ਦਾੜਾਂ (Premolars) : ਇਹ ਦੰਦ ਭੋਜਨ ਚਬਾਉਣ ਅਤੇ ਪੀਸਣ ਲਈ ਵਰਤੇ ਜਾਂਦੇ ਹਨ ।
  • ਮੋਲਰ ਦਾੜਾਂ (Molars) : ਇਹ ਵੀ ਭੋਜਨ ਨੂੰ ਪੀਸਣ ਲਈ ਵਰਤੇ ਜਾਂਦੇ ਹਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 2

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ , ਵਰਣਨ ਕਰੋ ।
ਉੱਤਰ-
ਅਮੀਬਾ ਵਿੱਚ ਪੋਸ਼ਣ- ਅਮੀਬਾ ਇੱਕ ਸੈੱਲੀ ਸਖ਼ਮਜੀਵ ਹੈ । ਇਸ ਦੇ ਬਾਹਰ ਸੈੱਲ ਝਿੱਲੀ ਹੁੰਦੀ ਹੈ । ਇਹ ਆਭਾਸੀ ਪੈਰਾਂ (ਜਾਂ ਸੁਡੋਪੋਡੀਆ) ਨਾਲ ਚਲਦਾ ਹੈ । ਇਹ ਉੱਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜੋ ਗਤੀ ਕਰਨ ਵਿੱਚ ਅਤੇ ਅਮੀਬੇ ਦੇ ਸੰਪਰਕ ਵਿੱਚ ਆਏ ਭੋਜਨ ਨੂੰ ਫੜਨ ਵਿੱਚ ਸਹਾਇਤਾ ਕਰਦੀਆਂ ਹਨ। ਭੋਜਨ ਪ੍ਰਾਪਤੀ ਦੌਰਾਨ ਭੋਜਨ ਦੇ ਦੁਆਲੇ ਦੋਵਾਂ ਆਭਾਸੀ ਪੈਰਾਂ ਵਿਚਕਾਰਲੀ ਝਿੱਲੀ ਵਿਤ ਹੋ ਜਾਂਦੀ ਹੈ ਅਤੇ ਭੋਜਨ ਦਾ ਕਣ, ਭੋਜਨ ਵੈਕਯੂਲ ਵਿੱਚ ਬਦਲ ਜਾਂਦਾ ਹੈ ਅਤੇ ਇਸ ਦੇ ਅੰਦਰ ਪਾਚਕ ਰਸਾਂ ਦਾ ਰਿਸਾਵ ਹੁੰਦਾ ਹੈ ਜਿਸ ਵਿੱਚ ਪੋਸ਼ਕ ਸ਼ੋਖ ਲਏ ਜਾਂਦੇ ਹਨ । ਅਣਪਚੇ ਭੋਜਨ ਕਣ ਅਮੀਬਾ ਦੇ ਸਰੀਰ ਵਿੱਚੋਂ ਅਜਿਹੀ ਹੀ ਪ੍ਰਕਿਰਿਆ ਦੁਆਰਾ ਤਿਆਗ ਦਿੱਤੇ ਜਾਂਦੇ ਹਨ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 3

ਪ੍ਰਸ਼ਨ (ii)
ਹੇਠ ਦਿੱਤੇ ਚਿੱਤਰਾਂ ਨੂੰ ਅੰਕਿਤ ਕਰੋ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 4
ਉੱਤਰ-
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 5

PSEB Solutions for Class 7 Science ਜੰਤੂਆਂ ਵਿੱਚ ਪੋਸ਼ਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਮਨੁੱਖੀ ਪਾਚਨ ਦੇ ਮੁੱਖ ਪੜਾਅ ………….. ਅਤੇ ……. ਹਨ ।
ਉੱਤਰ-
ਮੂੰਹ ਖੋੜ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਗੁਦਾ,

(ii) ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗੰਥੀ ਦਾ ਨਾਂ ……… ਹੈ ।
ਉੱਤਰ-
ਜਿਗਰ,

(iii) ਮਿਹਦੇ ਵਿੱਚ ਹਾਈਡੋਕਲੋਰਿਕ ਐਸਿਡ ਅਤੇ ……….. ਦਾ ਰਿਸਾਅ ਹੁੰਦਾ ਹੈ ਜਿਹੜੇ ਭੋਜਨ ਉੱਤੇ ਕਿਰਿਆ ਕਰਦੇ ਹਨ ।
ਉੱਤਰ-
ਪਾਚਨ ਰਸ,

(iv) ਛੋਟੀ ਆਂਦਰਾਂ ਦੀ ਅੰਦਰਲੀ ਝਿੱਤੀ ਉੱਤੇ ਉਂਗਲੀ ਵਰਗੇ ਕਈ ਉਭਾਰ ਹੁੰਦੇ ਹਨ, ਜੋ ………. ਅਖਵਾਉਂਦੇ ਹਨ ।
ਉੱਤਰ-
ਰਸਅੰਕੁਰ,

(v) ਅਮੀਬਾ ਆਪਣੇ ਭੋਜਨ ਦਾ ਪਾਚਨ …….. ਵਿੱਚ ਕਰਦਾ ਹੈ ।
ਉੱਤਰ-
ਭੋਜਨ ਨਲੀ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

2. ਹੇਠ ਦਿੱਤੇ ਕਥਨਾਂ ਵਿੱਚੋਂ ਠੀਕ ਅਤੇ ਗ਼ਲਤ ਕਥਨ ਦੱਸੋ

(i) ਸਟਾਰਚ ਦਾ ਪਾਚਨ ਮਿਹਦੇ ਵਿੱਚ ਸ਼ੁਰੂ ਹੁੰਦਾ ਹੈ ।
ਉੱਤਰ-
ਗਲਤ,

(ii) ਜੀਭ ਲੁਆਬ ਨੂੰ ਭੋਜਨ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੀ ਹੈ ।
ਉੱਤਰ-
ਠੀਕ,

(iii) ਪਿੱਤੇ ਵਿੱਚ ਪਿੱਤ ਰਸ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ ।
ਉੱਤਰ-
ਠੀਕ,

(iv) ਰੂਮੀਨੈਂਟ ਨਿਗਲੇ ਹੋਏ ਘਾਹ ਨੂੰ ਆਪਣੇ ਮੂੰਹ ਵਿੱਚ ਵਾਪਸ ਲਿਆ ਕੇ ਹੌਲੀ-ਹੌਲੀ ਚਬਾਉਂਦੇ ਹਨ ।
ਉੱਤਰ-
ਠੀਕ ।

3. ਕਾਲਮ ‘ੴ’ ਵਿੱਚ ਦਿੱਤੇ ਗਏ ਕਥਨਾਂ ਦਾ ਮਿਲਾਨ ਕਾਲਮ ‘ੴ’ ਵਿੱਚ ਦਿੱਤੇ ਗਏ ਕਥਨਾਂ ਨਾਲ ਕਰੋ –

ਕਾਲਮ ‘ਉ’ (ਭੋਜਨ ਘਟਕ) ਕਾਲਮ “ਅ” (ਪਾਚਨ ਦੀਆਂ ਉਪਜਾਂ)
(1) ਕਾਰਬੋਹਾਈਡੇਟਸ (ਉ) ਫੈਟੀ ਐਸਿਡ ਅਤੇ ਗਲਿਸਰੋਲ
(2) ਪ੍ਰੋਟੀਨ (ਅ) ਚੀਨੀ ।
(3) ਚਰਬੀ (ੲ) ਐਮੀਨੋ ਐਸਿਡ |

ਉੱਤਰ-

ਕਾਲਮ ‘ਉ‘(ਭੋਜਨ ਘਟਕ) ਕਾਲਮ ‘ਅ’ (ਪਾਚਨ ਦੀਆਂ ਉਪਜਾਂ)
(1) ਕਾਰਬੋਹਾਈਡੇਂਟਸ (ਅ) ਚੀਨੀ
(2) ਪ੍ਰੋਟੀਨ (ੲ) ਐਮੀਨੋ ਐਸਿਡ
(3) ਚਰਬੀ (ਉ) ਫੈਟੀ ਐਸਿਡ ਅਤੇ ਗਲਿਸਰੋਲ

4. ਸਹੀ ਵਿਕਲਪ ਚੁਣੋ

(i) ਜਟਿਲ (ਗੁੰਝਲਦਾਰ) ਖਾਧ ਪਦਾਰਥਾਂ ਦਾ ਸਰਲ ਅਵਸਥਾ ਵਿੱਚ ਪਰਿਵਰਤਿਤ ਹੋਣ ਨੂੰ ਕੀ ਆਖਦੇ ਹਨ ?
(ਉ) ਸਵੈਅੰਗੀਕਰਨ
(ਅ) ਅੰਤਰ ਹਿਣ
(ਇ) ਪਾਚਨ
(ਸ) ਨਿਸ਼ਕਾਸਨ ॥
ਉੱਤਰ-
(ੲ) ਪਾਚਨ ॥

(ii) ਮਨੁੱਖ ਦੀ ਸਭ ਤੋਂ ਵੱਡੀ ਪਾਚਨ ਗੰਥੀ ਦਾ ਨਾਂ ਕੀ ਹੈ ?
(ਉ) ਲਾਰ ਗ੍ਰੰਥੀ
(ਅ) ਮਿਹਦਾ ।
(ਇ) ਲਿਵਰ
(ਸ) ਆਂਦਰ ।
ਉੱਤਰ-
(ਈ) ਲਿਵਰ ।

(iii) ਮਿਹਦੇ ਵਿੱਚ ਕਿਹੜਾ ਤੇਜ਼ਾਬ ਕੀਟਾਣੂਆਂ ਨੂੰ ਮਾਰਦਾ ਹੈ ?
(ਉ) ਸਲਫਿਊਰਿਕ ਐਸਿਡ
(ਅ) ਨਾਈਟਿਕ ਐਸਿਡ
(ੲ) ਹਾਈਡੋਕਲੋਰਿਕ ਐਸਿਡ
(ਸ) ਫਾਸਫੋਰਿਕ ਐਸਿਡ ।
ਉੱਤਰ-
(ੲ) ਹਾਈਡ੍ਰੋਕਲੋਰਿਕ ਐਸਿਡ !

(iv) ਹੇਠ ਲਿਖਿਆਂ ਵਿੱਚੋਂ ਕਿਹੜੇ ਪਸ਼ੂ ਵਿੱਚ ਰੁਮੇਨ ਪਾਇਆ ਜਾਂਦਾ ਹੈ ?
(ਉ) ਗਾਂ
(ਆ) ਕੁੱਤਾ
(ੲ) ਸ਼ੇਰ
(ਸ) ਚੀਤਾ ॥
ਉੱਤਰ-
(ੳ) ਗਾਂ ।

(v) ਛੋਟੀ ਆਂਦਰ ਦੀ ਲੰਬਾਈ ਕਿੰਨੀ ਹੁੰਦੀ ਹੈ ?
(ਉ) 10.5 ਮੀਟਰ
(ਅ) 4 ਮੀਟਰ
(ਏ) 3 ਮੀਟਰ
(ਸ) 7.5 ਮੀਟਰ ।
ਉੱਤਰ-
(ਸ) 7.5 ਮੀਟਰ ।

(vi) ਪਾਚਨ ਨਲੀ ਵਿੱਚ ਭੋਜਨ ਦੀ ਗਤੀ ਹੈ
(ਉ) ਚਲਨ ।
(ਅ) ਪੰਪਿੰਗ
(ੲ) ਸੰਕੁਚਨ
(ਸ) ਫਿਸਲਨਾ ॥
ਉੱਤਰ-
(ੲ) ਸੰਕੁਚਨ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

(vii) ਸਭ ਤੋਂ ਸਰਲ ਕਾਰਬੋਹਾਈਡਰੇਟ ਕਿਹੜਾ ਹੈ ?
(ਉ) ਗੁਲੂਕੋਜ਼ .
(ਅ).ਸੁਕਰੋਜ਼
(ੲ) ਸਟਾਰਜ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ੳ) ਗੁਲੂਕੋਜ਼ ॥

(viii) ਲਾਰ ਕਿੱਥੇ ਪੈਦਾ ਹੁੰਦੀ ਹੈ ?
(ਉ) ਮਿਹਦਾ
(ਅ) ਭੁੱਬਾ
(ੲ) ਲਾਰ ਗੰਥੀ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਲਾਰ ਗ੍ਰੰਥੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉਸ

ਪ੍ਰਸ਼ਨ 1.
ਆਹਾਰ ਨਲੀ ਕੀ ਹੁੰਦੀ ਹੈ ?
ਉੱਤਰ-
ਆਹਾਰ ਨਲੀ-ਮੁੰਹ ਖੋੜ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਵੱਡੀ ਆਂਦਰ, ਮਲ ਦੁਆਰ ਜਾਂ ਗੁੱਦਾ ਆਦਿ ਭਾਗਾਂ ਦੇ ਸਮੂਹ ਨੂੰ ਆਹਾਰ ਨਲੀ ਕਹਿੰਦੇ ਹਨ ।

ਪ੍ਰਸ਼ਨ 2.
ਮਨੁੱਖ ਦੀਆਂ ਪਾਚਨ ਗ੍ਰੰਥੀਆਂ ਦੇ ਨਾਮ ਲਿਖੋ ।
ਉੱਤਰ-
ਲਾਰ ਗ੍ਰੰਥੀ, ਜਿਗਰ, ਲੁੱਬਾ ।

ਪ੍ਰਸ਼ਨ 3.
ਪਾਚਕ ਤੰਤਰ ਦੇ ਵੱਖ-ਵੱਖ ਅੰਸ਼ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
ਪਾਚਕ ਰਸ ਅਤੇ ਆਹਾਰ ਨਲੀ ॥

ਪ੍ਰਸ਼ਨ 4.
ਅਸਥਾਈ ਜਾਂ ਦੁੱਧ ਦੰਦ ਕਦੋਂ ਡਿੱਗ ਜਾਂਦੇ ਹਨ ?
ਉੱਤਰ-
ਛੇ ਤੋਂ ਅੱਠ ਸਾਲ ਦੀ ਉਮਰ ਤੱਕ ।

ਪ੍ਰਸ਼ਨ 5.
ਛੋਟੀਆਂ ਆਂਦਰਾਂ ਦੀ ਲੰਬਾਈ ਕਿੰਨੀ ਹੈ ?
ਉੱਤਰ-
7.5 ਮੀਟਰ (ਲਗਪਗ) ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ 6.
ਵੱਡੀਆਂ ਆਂਦਰਾਂ ਕਿੰਨੀਆਂ ਲੰਬੀਆਂ ਹੁੰਦੀਆਂ ਹਨ ?
ਉੱਤਰ-
1.5 ਮੀਟਰ (ਲਗਪਗ) ।

ਪ੍ਰਸ਼ਨ 7.
ਵੱਖ-ਵੱਖ ਪ੍ਰਕਾਰ ਦੇ ਦੰਦਾਂ ਦੇ ਨਾਂ ਲਿਖੋ ।
ਉੱਤਰ-
ਚਿੱਥਣ ਦੰਦ, ਅਗਲੀ ਦਾੜ੍ਹ, ਕੈਨਾਈਨ, ਸੂਏ ।

ਪ੍ਰਸ਼ਨ 8.
ਭੋਜਨ ਕੱਟਣ ਲਈ ਕਿਹੜੇ ਦੰਦ ਕੰਮ ਆਉਂਦੇ ਹਨ ?
ਉੱਤਰ-
ਅਗਲੇ ਦੰਦ ।

ਪ੍ਰਸ਼ਨ 9.
ਚੀਰਨ ਅਤੇ ਪਾੜਨ ਦਾ ਕੰਮ ਕਿਹੜੇ ਦੰਦਾਂ ਦੁਆਰਾ ਕੀਤਾ ਜਾਂਦਾ ਹੈ ?
ਉੱਤਰ-
ਸੂਏ ਦੰਦ ।

ਪ੍ਰਸ਼ਨ 10.
ਅਗਲੀ ਦਾੜ੍ਹ ਅਤੇ ਕੈਨਾਈਨ ਦੇ ਕੀ ਕੰਮ ਹਨ ?
ਉੱਤਰ-
ਚਬਾਉਣਾ ਅਤੇ ਪੀਸਨਾ ।

ਪ੍ਰਸ਼ਨ 11.
ਜੀਭ ਕੀ ਹੈ ?
ਉੱਤਰ-
ਜੀਭ-ਜੀਭ, ਇੱਕ ਮਾਸ ਦਾ ਪੇਸ਼ੀਦਾਰ ਅੰਗ ਹੈ ।

ਪ੍ਰਸ਼ਨ 12.
ਜੀਭ ਸੁਆਦ ਕਿਵੇਂ ਚੱਖਦੀ ਹੈ ?
ਉੱਤਰ-
ਸੁਆਦ ਕਲਿਕਾਵਾਂ ਦੀ ਸਹਾਇਤਾ ਨਾਲ ।

ਪ੍ਰਸ਼ਨ 13.
ਦੰਦ-ਖੈ ਲਈ ਜ਼ਿੰਮੇਵਾਰ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਚਾਕਲੇਟ, ਠੰਡੇ ਪਿਆਓ, ਚੀਨੀ ਮਿਲੀਆਂ ਮਿਠਾਈਆਂ ।

ਪ੍ਰਸ਼ਨ 14.
ਮਿਹਦੇ ਵਿੱਚ ਉਹ ਕਿਹੜਾ ਤੇਜ਼ਾਬ ਹੈ, ਜੋ ਜੀਵਾਣੂਆਂ ਨੂੰ ਮਾਰਦਾ ਹੈ ?
ਉੱਤਰ-
ਹਾਈਡਰੋਕਲੋਰਿਕ ਐਸਿਡ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਸ ਅੰਕੁਰ ਕੀ ਹੈ ? ਉਹ ਕਿੱਥੇ ਮਿਲਦੇ ਹਨ ਅਤੇ ਉਨ੍ਹਾਂ ਦੇ ਕਾਰਜ ਕੀ ਹਨ ?
ਉੱਤਰ-
ਰਸ ਅੰਕੁਰ (Villi)-ਉਂਗਲੀਆਂ ਦੇ ਸਮਾਨ ਉੱਭਰੀਆਂ ਹੋਈਆਂ ਸੰਰਚਨਾਵਾਂ ਜੋ ਛੋਟੀਆਂ ਆਂਦਰਾਂ ਦੀ ਅੰਦਰਲੀ ਝਿੱਤੀ ਵਿੱਚ ਹੁੰਦੀਆਂ ਹਨ, ਰਸ ਅੰਕੁਰ ਕਹਾਉਂਦੀਆਂ ਹਨ । ਰਸ ਅੰਕੁਰ ਛੋਟੀਆਂ ਆਂਦਰਾਂ ਵਿੱਚ ਪਾਇਆ ਜਾਂਦਾ ਹੈ । ਇਸਦਾ ਮੁੱਖ ਕੰਮ (ਕਾਰਜ) ਪਚੇ ਹੋਏ ਭੋਜਨ ਨੂੰ ਸੋਖਿਤ ਕਰਨਾ ਹੈ ।

ਪ੍ਰਸ਼ਨ 2.
ਪਿੱਤ ਰਸ ਕਿੱਥੇ ਬਣਦਾ ਹੈ ? ਇਹ ਭੋਜਨ ਦੇ ਕਿਸ ਘਟਕ ਦੇ ਪਾਚਨ ਵਿੱਚ ਮਦਦ ਕਰਦਾ ਹੈ ?
ਉੱਤਰ-
ਪਿੱਤ ਰਸ, ਜਿਗਰ ਵਿੱਚ ਨਿਰਮਿਤ ਹੁੰਦਾ ਹੈ ਅਤੇ ਪਿੱਤੇ ਵਿੱਚ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ । ਇਸਦਾ ਮੁੱਖ ਕੰਮ ਚਰਬੀ ਦਾ ਪਾਚਨ ਕਰਨਾ ਹੁੰਦਾ ਹੈ ।

ਪ੍ਰਸ਼ਨ 3.
ਉਸ ਕਾਰਬੋਹਾਈਡੇਂਟ ਦਾ ਨਾਂ ਲਿਖੋ ਜਿਸ ਦਾ ਪਾਚਨ ਰੂਮੀਨੈਂਟ ਦੁਆਰਾ ਕੀਤਾ ਜਾਂਦਾ ਹੈ ਪਰ ਮਨੁੱਖ ਦੁਆਰਾ ਨਹੀਂ । ਇਸ ਦਾ ਕਾਰਣ ਦੱਸੋ ।
ਉੱਤਰ-
ਸੈਲੂਲੋਜ ਦਾ ਪਾਚਨ ਰੂਮੀਨੈਂਟ ਦੁਆਰਾ ਆਸਾਨੀ ਨਾਲ ਹੋ ਸਕਦਾ ਹੈ । ਸੈਲੂਲੋਜ ਨੂੰ ਪੁਚਾਉਣ ਵਿੱਚ ਇੱਕ ਪ੍ਰਕਾਰ ਦੇ ਜੀਵਾਣੂ ਸਹਾਇਕ ਹੁੰਦੇ ਹਨ, ਜੋ ਰੂਮੀਨੈਂਟ ਵਿੱਚ ਛੋਟੀਆਂ ਅਤੇ ਵੱਡੀਆਂ ਆਂਦਰਾਂ ਦੇ ਵਿਚਾਲੇ ਇੱਕ ਥੈਲੀ ਵਰਗੀ ਸੰਰਚਨਾ ਵਿੱਚ ਪਾਏ ਜਾਂਦੇ ਹਨ ।

ਪ੍ਰਸ਼ਨ 4.
ਕੀ ਕਾਰਣ ਹੈ ਕਿ ਸਾਨੂੰ ਗੁਲੂਕੋਜ਼ ਤੋਂ ਊਰਜਾ ਤੁਰੰਤ ਮਿਲਦੀ ਹੈ ?
ਉੱਤਰ-
ਗੁਲੂਕੋਜ਼ ਕਾਰਬੋਹਾਈਡੇਟਾਂ ਦਾ ਇਕ ਸਰਲ ਰੂਪ ਹੈ ਜਿਸ ਨੂੰ ਸਰੀਰ ਆਸਾਨੀ ਨਾਲ ਸੋਖਤ ਕਰ ਲੈਂਦਾ ਹੈ । ਇਹ ਲਹੂ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਅਤੇ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

5. ਆਹਾਰ ਨਲੀ ਦੇ ਕਿਹੜੇ ਭਾਗ ਦੁਆਰਾ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ :

(i) ਪਚੇ ਹੋਏ ਭੋਜਨ ਦਾ ਸੋਖਣ …………. |
ਉੱਤਰ-
ਛੋਟੀਆਂ ਆਂਦਰਾਂ ਦੁਆਰਾ

(ii) ਭੋਜਨ ਨੂੰ ਚਬਾਉਣਾ …………. ।
ਉੱਤਰ-
ਮੂੰਹ ਖੋੜ ਦੁਆਰਾ

(iii) ਜੀਵਾਣੂ ਨਸ਼ਟ ਕਰਨਾ ………….।
ਉੱਤਰ-
ਮਿਹਦੇ ਦੁਆਰਾ

(iv) ਭੋਜਨ ਦਾ ਸੰਪੂਰਣ ਪਾਚਨ ………….
ਉੱਤਰ-
ਛੋਟੀਆਂ ਆਂਦਰਾਂ ਦੁਆਰਾ

(v) ਮਲ ਦਾ ਨਿਰਮਾਣ …………. !
ਉੱਤਰ-
ਵੱਡੀਆਂ ਆਂਦਰਾਂ ਦੁਆਰਾ ॥

ਪ੍ਰਸ਼ਨ 6.
ਮਨੁੱਖ ਅਤੇ ਅਮੀਬਾ ਵਿੱਚ ਕੋਈ ਇੱਕ ਸਮਾਨਤਾ ਅਤੇ ਇੱਕ ਅੰਤਰ ਲਿਖੋ ।
ਉੱਤਰ-
ਮਨੁੱਖ ਅਤੇ ਅਮੀਬਾ ਵਿੱਚ ਪਾਚਨ ਸਮਾਨਤਾਵਾਂ
(ੳ) ਆਹਾਰ ਦਾ ਸੋਖਣ
(ਅ) ਉਰਜਾ ਦਾ ਸੋਖਣ ।
ਮਨੁੱਖ ਅਤੇ ਅਮੀਬਾ ਦੇ ਪਾਚਨ ਵਿੱਚ ਅਸਮਾਨਤਾਵਾਂਮਨੁੱਖਾਂ ਵਿੱਚ ਇੱਕ ਵਿਕਸਿਤ ਪਾਚਨ ਤੰਤਰ ਹੁੰਦਾ ਹੈ ਜਦਕਿ ਅਮੀਬਾ ਵਿੱਚ ਕੇਵਲ ਭੋਜਨ ਸਧਾਨੀ ਹੁੰਦੀ ਹੈ।

ਪ੍ਰਸ਼ਨ 7.
ਕੀ ਅਸੀਂ ਸਿਰਫ਼ ਸਬਜ਼ੀਆਂ/ਘਾਹ ਦਾ ਭੋਜਨ ਕਰਕੇ ਜੀਵਨ ਗੁਜ਼ਾਰ ਸਕਦੇ ਹਾਂ ? ਚਰਚਾ ਕਰੋ ।
ਉੱਤਰ-
ਕੱਚੀਆਂ ਹਰੀਆਂ ਸ਼ਬਜ਼ੀਆਂ/ਘਾਹ ਤੇ ਜੀਵਨ ਨਿਰਬਾਹ-ਕੱਚੀਆਂ ਹਰੀਆਂ ਸਬਜ਼ੀਆਂ, ਲੂਣ ਸੈਲੂਲੋਜ, ਪਾਣੀ ਅਤੇ ਵਿਟਾਮਿਨਾਂ ਦੇ ਸਰੋਤ ਹਨ । ਇਸ ਦੇ ਇਲਾਵਾ ਸਰੀਰ ਨੂੰ ਕਾਰਬੋਹਾਈਡੇਟਸ, ਚਰਬੀ ਅਤੇ ਪ੍ਰੋਟੀਨ ਦੀ ਜ਼ਰੂਰਤ ਵੀ ਪੈਂਦੀ ਹੈ । ਇਸ ਲਈ ਕੇਵਲ ਹਰੀਆਂ ਸਬਜ਼ੀਆਂ ਉੱਪਰ ਜੀਵਨ ਗੁਜ਼ਾਰਨਾ ਮੁਸ਼ਕਿਲ ਹੈ ॥

ਪ੍ਰਸ਼ਨ 8.
ਪਾਚਨ ਕਿਰਿਆ ਕੀ ਹੈ ਅਤੇ ਇਸਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਪਾਚਨ-ਜਟਿਲ ਭੋਜਨ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਟੁੱਟਣਾ ਜਾਂ ਪਰਿਵਰਤਿਤ ਹੋਣਾ ਵਿਘਟਨ ਕਹਾਉਂਦਾ ਹੈ ਅਤੇ ਇਹ ਕਿਰਿਆ ਪਾਚਨ ਹੈ ।
ਪਾਚਨ ਦੇ ਉਦੇਸ਼-

  • ਵੱਡੇ ਕਣਾਂ ਦਾ ਛੋਟੇ ਕਣਾਂ ਵਿੱਚ ਟੁੱਟਣਾ ਤਾਂ ਕਿ ਬਿੱਲੀਆਂ ਵਿੱਚ ਦੀ ਲੰਘ ਸਕੇ ।
  • ਅਘੁਲਣਸ਼ੀਲ ਪਦਾਰਥਾਂ ਦਾ ਘੁਲਣਸ਼ੀਲ ਪਦਾਰਥਾਂ ਵਿੱਚ ਬਦਲਣਾ ਤਾਂ ਕਿ ਘੋਲ ਰੂਪ ਵਿੱਚ ਸਭ ਥਾਂਵਾਂ ਤੇ ਪਹੁੰਚ ਸਕੇ ।
  • ਜਟਿਲ ਭੋਜਨ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਪਰਿਵਰਤਿਤ ਹੋਣਾ ਤਾਂ ਕਿ ਕੋਸ਼ਿਕਾਵਾਂ ਦੁਆਰਾ ਸੋਖਿਤ ਕੀਤਾ ਜਾ ਸਕੇ ।

ਪ੍ਰਸ਼ਨ 9.
ਦੰਦ ਖੋੜ ਕੀ ਹੈ ਅਤੇ ਇਹ ਕਿਉਂ ਹੁੰਦੀ ਹੈ ?
ਉੱਤਰ-
ਦੰਦ ਖੋੜ-ਬਹੁਤ ਜ਼ਿਆਦਾ ਮਿੱਠੀਆਂ ਵਸਤੂਆਂ ਖਾਣ ਨਾਲ ਅਤੇ ਦੰਦਾਂ ਦੀ ਸਫ਼ਾਈ ਨਾ ਰੱਖਣ ਨਾਲ ਅਸੀਂ ਬੈਕਟੀਰੀਆ (ਜੀਵਾਣੂਆਂ) ਨੂੰ ਸੱਦਾ ਦਿੰਦੇ ਹਾਂ ਜੋ ਸਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਜੇਕਰ ਅਸੀਂ ਦੰਦਾਂ ਦੀ ਸਫ਼ਾਈ ਨਹੀਂ ਰੱਖਦੇ ਤਾਂ ਭੋਜਨ ਦੇ ਕਣ ਦੰਦਾਂ ਵਿੱਚ ਫਸੇ ਰਹਿ ਜਾਂਦੇ ਹਨ ਜਿਨ੍ਹਾਂ ਉੱਤੇ ਹਮਲਾ ਕਰਕੇ ਬੈਕਟੀਰੀਆ ਉਨ੍ਹਾਂ ਭੋਜਨ ਕਣਾਂ ਦਾ ਅਪਘਟਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਤੇਜ਼ਾਬ ਪੈਦਾ ਹੁੰਦਾ ਹੈ । ਇਹ ਤੇਜ਼ਾਬ ਦੰਦਾਂ ਦੇ ਇਨੈਮਲ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਦੰਦਾਂ ਵਿੱਚ ਖੋੜਾਂ ਦਾ ਕਾਰਣ ਬਣਦਾ ਹੈ । ਇਸ ਲਈ ਸਾਨੂੰ ਭੋਜਨ ਅਤੇ ਮਿੱਠਾ ਖਾਣ ਤੋਂ ਬਾਅਦ ਹਮੇਸ਼ਾਂ ਦੰਦ ਸਾਫ਼ ਕਰਨੇ ਚਾਹੀਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖੀ ਦੀ ਪਾਚਨ ਪ੍ਰਣਾਲੀ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖੀ ਪਾਚਨ ਪ੍ਰਣਾਲੀ ਦੇ ਹੇਠ ਲਿਖੇ ਮੁੱਖ ਭਾਗ ਹਨਮੂੰਹ ਅਤੇ ਮੂੰਹ ਖੋੜ-ਇਹ ਭੋਜਨ ਨਲੀ ਦਾ ਪਹਿਲਾ ਭਾਗ ਹੈ । ਇਸ ਵਿੱਚ , ਜੀਭ, ਦੰਦ ਅਤੇ ਲਾਰ ਗੰਥੀਆਂ ਹੁੰਦੀਆਂ ਹਨ । ਲਾਰ ਗੰਥੀਆਂ ਲਾਰ ਪੈਦਾ ਕਰਦੀਆਂ ਹਨ ਜਿਸ ਵਿੱਚ ਐਮਾਈਲੇਜ਼ ਨਾਂ ਦਾ ਐਨਜ਼ਾਈਮ ਹੁੰਦਾ ਹੈ ਜੋ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ । ਜੋ ਭੋਜਨ ਨੂੰ ਨਰਮ ਬਣਾਉਂਦੀਆਂ ਹਨ । ਦੰਦ ਭੋਜਨ ਨੂੰ ਛੋਟੇ ਟੁਕੜਿਆਂ ਲੁੱਬਾ ਵਿੱਚ ਚਬਾਉਂਦੇ ਹਨ । ਜੀਭ ਸੁਆਦ ਮਹਿਸੂਸ ਕਰਦੀ ਹੈ ਅਤੇ ਚਬਾਏ ਹੋਏ ਭੋਜਨ ਨੂੰ ਇਕੱਠਾ ਕਰਕੇ ਅੰਨ ਨਲੀ ਵਿੱਚ ਧੱਕ ਦਿੰਦੀ ਹੈ ।

ਅੰਨ ਨਲੀ-ਇਹ ਇੱਕ ਪੇਸ਼ੀਦਾਰ ਗੋਲਾਕਾਰ ਨਲੀ ਮੂੰਹ ਤੋਂ ਰੈਕਟਮ ਮਿਹਦੇ ਤੱਕ ਜਾਂਦੀ ਹੈ । ਇਸ ਦਾ ਕੰਮ ਭੋਜਨ ਨੂੰ ਪੇਸ਼ੀਦਾਰ ਕੰਧਾਂ ਵਿਚਲੀ ਗਤੀ ਦੁਆਰਾ ਮੁੰਹ ਤੋਂ ਮਿਹਦੇ ਤਕ ਧੱਕਣਾ ਹੈ । ਮਿਹਦਾ-ਇਹ ਇੱਕ U-ਆਕ੍ਰਿਤੀ ਦਾ ਥੈਲੀ ਨੁਮਾ ਪੇਸ਼ੀਦਾਰ ਅੰਗ ਹੈ । ਮਿਹਦੇ ਦੀਆਂ ਅੰਦਰਲੀਆਂ ਪਰਤਾਂ ਮਿਊਕਸ, ਹਾਈਡਰੋਲੋਰਿਕ ਤੇਜ਼ਾਬ ਅਤੇ ਪਾਚਕ ਰਸਾਂ ਦਾ ਰਿਸਾਵ ਕਰਦੀਆਂ ਹਨ । ਤੇਜ਼ਾਬ ਜੀਵਾਣੂਆਂ ਨੂੰ ਮਾਰਦਾ ਹੈ ਅਤੇ ਪ੍ਰੋਟੀਨ ਦੇ ਪਾਚਨ ਲਈ ਪਾਚਕ ਰਸਾਂ ਵਿੱਚ ਮੌਜੂਦ ਐਨਜ਼ਾਈਮਾਂ ਨੂੰ ਤੇਜ਼ਾਬ ਮਾਧਿਅਮ ਉਪਲੱਬਧ ਕਰਵਾਉਂਦਾ ਹੈ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 6

ਛੋਟੀਆਂ ਆਂਦਰਾਂ-ਇਹ ਇੱਕ 7.5 ਮੀਟਰ ਲੰਬੀ ਕੁੰਡਲਿਤ ਨਲੀ ਹੈ । ਭੋਜਨ ਦਾ ਪੂਰਾ ਸੋਖਣ ਇਸ ਵਿੱਚ ਹੁੰਦਾ ਹੈ । ਇਸ ਵਿੱਚ ਜਿਗਰ ਅਤੇ ਲੁੱਬੇ ਦੇ ਰਸ ਆ ਕੇ ਮਿਲਦੇ ਹਨ । ਛੋਟੀ ਆਂਦਰ ਵਿੱਚ ਪਾਚਨ ਉਪਰੰਤ ਪਚਿਆ ਭੋਜਨ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ । ਇਸ ਕਿਰਿਆ ਨੂੰ ਸੋਖਣ (Absorption) ਕਹਿੰਦੇ ਹਨ । ਛੋਟੀ ਆਂਦਰ ਦੀ ਅੰਦਰਲੀ ਕੰਧ ਤੇ ਵੱਡੀ ਗਿਣਤੀ ਵਿੱਚ ਉਂਗਲਾਂ ਵਰਗੇ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਰਸ ਅੰਕੁਰ ਜਾਂ ਵਿਲਈ (Villi) ਕਹਿੰਦੇ ਹਨ । ਇਹ ਰਸ-ਅੰਕੁਰ ਆਂਦਰ ਦੇ ਸੋਖਣ ਖੇਤਰਫਲ ਨੂੰ ਵਧਾ ਦਿੰਦੇ ਹਨ । ਹਰੇਕ ਰਸ-ਅੰਕੁਰ ਦੇ ਆਧਾਰ ‘ਤੇ ਬਹੁਤ ਬਰੀਕ ਅਤੇ ਛੋਟੀਆਂ ਲਹੂ ਵਹਿਣੀਆਂ ਹੁੰਦੀਆਂ ਹਨ । ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ । ਇਸ ਨੂੰ ਸਵੈਅੰਗੀਕਰਨ ਆਖਦੇ ਹਨ ।

ਵੱਡੀਆਂ ਆਂਦਰਾਂ-ਇਹ ਅਣਪਚੇ ਭੋਜਨ ਵਿੱਚੋਂ ਜਲ ਦਾ ਸੋਖਣ ਕਰਦੀ ਹੈ । ਇਸ ਦੇ ਹੇਠਲੇ ਹਿੱਸੇ ਮਲ-ਨਲੀ ਜਾਂ ਰੈਕਟਮ ਵਿੱਚ ਅਰਧ ਠੋਸ ਮਲ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ । ਮਲ-ਦੁਆਰ ਦੁਆਰਾ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ

ਪ੍ਰਸ਼ਨ 2.
ਜੁਗਾਲੀ ਕਰਨ ਦੀ ਪ੍ਰਕਿਰਿਆ ਕੀ ਹੈ ? ਜੁਗਾਲੀ ਕਰਨ ਵਾਲੇ ਪਸ਼ੂਆਂ ਵਿੱਚ ਪਾਚਨ ਕਿਵੇਂ ਹੁੰਦਾ ਹੈ ? ਸਮਝਾਓ ।
ਉੱਤਰ-
ਘਾਹ ਖਾਣ ਵਾਲੇ ਪਸ਼ੁ ਜੁਗਾਲੀ ਕਰਦੇ ਹਨ ਅਤੇ ਇਨ੍ਹਾਂ ਨੂੰ ਰੁਮੀਨੈਂਟ ਕਹਿੰਦੇ ਹਨ । ਗਾਂ, ਮੱਝ, ਉਠ ਅਤੇ ਹਿਰਨ ਰੂਮੀਨੈਂਟ ਦੀਆਂ ਕੁੱਝ ਉਦਾਹਰਨਾਂ ਹਨ । ਇਨ੍ਹਾਂ ਦਾ ਮਿਹਦਾ ਚਾਰ ਖਾਨਿਆਂ ਵਾਲਾ ਹੁੰਦਾ ਹੈ । ਪਹਿਲਾ ਖਾਨਾ ਰੂਮੇਨ ਹੁੰਦਾ ਹੈ ਜੋ ਮਿਹਦੇ ਦਾ ਸਭ ਤੋਂ ਵੱਡਾ ਭਾਗ ਹੁੰਦਾ ਹੈ । ਜੰਤੁ ਪਹਿਲਾਂ ਭੋਜਨ ਨੂੰ ਨਿਗਲ ਲੈਂਦਾ ਹੈ ਅਤੇ ਉਸਨੂੰ ਰੁਮੇਨ ਵਿੱਚ ਜਮਾਂ ਕਰ ਲੈਂਦਾ ਹੈ ।

ਇੱਥੇ ਭੋਜਨ ਦਾ ਅੰਸ਼ਕ ਪਾਚਨ ਹੁੰਦਾ ਹੈ । ਇਸ ਅੱਧੇ ਪਚੇ ਭੋਜਨ ਨੂੰ ਕੱਡ ਕਹਿੰਦੇ ਹਨ । ਬਾਅਦ ਵਿੱਚ ਇਹ ਕੱਡ ਜੰਤੁ ਦੇ ਮੁੰਹ ਵਿੱਚ ਗੋਲਿਆਂ ਦੇ ਰੂਪ ਵਿੱਚ ਆ ਜਾਂਦੀ ਹੈ ਅਤੇ ਜੰਤੁ ਇਸ ਨੂੰ ਹੌਲੀ-ਹੌਲੀ ਚਬਾਉਂਦਾ ਰਹਿੰਦਾ ਹੈ । ਇਸ ” ਪ੍ਰਕਿਰਿਆ ਨੂੰ ਜੁਗਾਲੀ ਕਰਨਾ ਕਹਿੰਦੇ ਹਨ | ਅਜਿਹੇ ਜੰਤੂਆਂ ਨੂੰ ਜੁਗਾਲੀ ਕਰਨ ਵਾਲੇ ਜਾਂ ਰੁਮੀਨੈਂਟ ਕਹਿੰਦੇ ਹਨ । ਜੁਗਾਲੀ ਕਰਨ ਸਮੇਂ ਭੋਜਨ ਵਿਚਲਾ ਸੈਲੂਲੋਜ਼ ਸਧਾਰਨ ਯੌਗਿਕਾਂ ਵਿੱਚ ਟੁੱਟ ਜਾਂਦਾ ਹੈ । ਫਿਰ ਇਹ ਬਾਕੀ ਦੇ ਤਿੰਨ ਖਾਨਿਆਂ ਵਿੱਚ ਤਰਲ ਰੂਪ ਵਿੱਚ ਪੱਚਦਾ ਹੈ । ਰੂਮੀਨੈਂਟ ਜੰਤੂਆਂ ਦੀ ਭੋਜਨ ਨਲੀ ਦੀ ਛੋਟੀ ਆਂਦਰ ਅਤੇ ਵੱਡੀ ਆਂਦਰ ਦੇ ਜੰਤੂਆਂ ਵਿੱਚ ਪੋਸ਼ਣ ਵਿਚਕਾਰ ਥੈਲੀਨੁਮਾ ਰਚਨਾ ਹੁੰਦੀ ਹੈ ਜਿਸ ਨੂੰ ਸੀਕਮ ਕਹਿੰਦੇ ਹਨ, ਜਿੱਥੇ ਕੁੱਝ ਬੈਕਟੀਰੀਆ ਹੁੰਦੇ ਹਨ ਜੋ ਘਾਹ ਤੂੜੀ ਦੇ ਪਾਚਨ ਵਿੱਚ ਸਹਾਈ ਹੁੰਦੇ ਹਨ ।
PSEB 7th Class Science Solutions Chapter 2 ਜੰਤੂਆਂ ਵਿੱਚ ਪੋਸ਼ਣ 7

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

Punjab State Board PSEB 7th Class Science Book Solutions Chapter 1 ਪੌਦਿਆਂ ਵਿੱਚ ਪੋਸ਼ਣ Textbook Exercise Questions, and Answers.

PSEB Solutions for Class 7 Science Chapter 1 ਪੌਦਿਆਂ ਵਿੱਚ ਪੋਸ਼ਣ

PSEB 7th Class Science Guide ਪੌਦਿਆਂ ਵਿੱਚ ਪੋਸ਼ਣ Textbook Questions, and Answers

1. ਖ਼ਾਲੀ ਥਾਂਵਾਂ ਭਰੋ-

(i) ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ …………………………. ਕਹਿੰਦੇ ਹਨ ।
ਉੱਤਰ-
ਪੋਸ਼ਣ

(ii) ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਪੱਤਿਆਂ ਦੀ ਸਤਾ ‘ਤੇ ਮੌਜੂਦ ਸੂਖ਼ਮ ਛੇਕਾਂ ਰਾਹੀਂ ਹਵਾ ਤੋਂ …………………….. ਲਈ ਜਾਂਦੀ ਹੈ ।
ਉੱਤਰ-
ਕਾਰਬਨਡਾਈਆਕਸਾਈਡ

(iii) ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ………………… ਹੈ ।
ਉੱਤਰ-
ਗੁਲੂਕੋਜ਼ (ਕਾਰਬੋਹਾਈਡਰੇਟ)

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

(iv) ਜਿਹੜੇ ਜੀਵ, ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ …………………….. ਕਹਿੰਦੇ ਹਨ ।
ਉੱਤਰ-
ਪਰਪੋਸ਼ੀ ।

2. ਸਹੀ ਜਾਂ ਗਲਤ ਦੱਸੋ-

(i) ਕਾਰਬੋਹਾਈਡਰੇਟਸ ਭੋਜਨ ਦਾ ਜ਼ਰੂਰੀ ਅੰਸ਼ ਨਹੀਂ ਹੈ ।
ਉੱਤਰ-
ਗ਼ਲਤ

(ii) ਸਾਰੇ ਹਰੇ ਪੌਦੇ ਸਵੈਪੋਸ਼ੀ ਹੁੰਦੇ ਹਨ ।
ਉੱਤਰ-
ਸਹੀ

(iii) ਯੂਗਲੀਨਾ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਪੌਦਿਆਂ ਅਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ ।
ਉੱਤਰ-
ਸਹੀ

(iv) ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਰੌਸ਼ਨੀ ਜ਼ਰੂਰੀ ਨਹੀਂ । ਉੱਤਰ-
ਗ਼ਲਤ

3. ਕਾਲਮ ‘ਉ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-

‘ਉ’ ‘ਅ’
(i) ਖੰਭ (ਉ) ਪੱਤੇ
(ii) ਰਾਈਜ਼ੋਬੀਅਮ (ਅ) ਪਰਜੀਵੀ
(iii) ਕਲੋਰੋਫਿਲ (ੲ) ਮ੍ਰਿਤਜੀਵੀ
(iv) ਅਮਰਵੇਲ (ਸ) ਫ਼ਲੀਦਾਰ ਪੌਦੇ ।

ਉੱਤਰ-

‘ਉ’ ‘ਅ’
(i) ਖੰਭ (ੲ) ਮ੍ਰਿਤਜੀਵੀ
(ii) ਰਾਈਜ਼ੋਬੀਅਮ (ਸ) ਫ਼ਲੀਦਾਰ ਪੌਦੇ
(iii) ਕਲੋਰੋਫਿਲ (ਉ) ਪੱਤੇ
(iv) ਅਮਰਵੇਲ (ਅ) ਪਰਜੀਵੀ

4. ਸਹੀ ਉੱਤਰ ਚੁਣੋ-

(i) ਅਜਿਹਾ ਸੂਖਮਜੀਵ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ-
(ਉ) ਅਮਰਵੇਲ
(ਅ) ਖੁੰਭ
(ੲ) ਰਾਈਜ਼ੋਬੀਅਮ
(ਸ) ਕਲੋਰੋਫਿਲ ।
ਉੱਤਰ-
(ੲ) ਰਾਈਜ਼ੋਬੀਅਮ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

(ii) ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਆਪਣੇ ਭੋਜਨ ਲਈ ਦੂਜਿਆਂ ‘ਤੇ ਨਿਰਭਰ ਕਰਦੇ ਹਨ-
(ਉ) ਸਵੈਪੋਸ਼ੀ
(ਅ) ਪਰਪੋਸ਼ੀ
(ੲ) ਪੋਸ਼ਕ ਤੱਤ
(ਸ) ਖਣਿਜ ।
ਉੱਤਰ-
(ਅ) ਪਰਪੋਸ਼ੀ ।

(iii) ਪੌਦਿਆਂ ਦਾ ਭੋਜਨ ਦਾ ਕਾਰਖ਼ਾਨਾ-
(ਉ) ਪੱਤਾ
(ਅ) ਤਣਾ
(ੲ) ਜੜ੍ਹ ।
(ਸ) ਫੁੱਲ ।
ਉੱਤਰ-
(ੳ) ਪੱਤਾ ।

(iv) ਇਨ੍ਹਾਂ ਵਿੱਚੋਂ ਮਿਤੇ ਜੀਵੀ ਹੈ-
(ਉ) ਰਾਈਜ਼ੋਬੀਅਮ
(ਅ) ਖੁੰਭ
(ੲ) ਅਮਰਵੇਲ
ਉੱਤਰ-
(ਅ) ਖੰਭ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੋਸ਼ਣ-ਜੀਵ ਦੁਆਰਾ ਭੋਜਨ ਪ੍ਰਾਪਤ ਕਰਨਾ ਅਤੇ ਉਸ ਵਰਤੋਂ ਨੂੰ ਪੋਸ਼ਣ ਆਖਦੇ ਹਨ । ਸਾਰੇ ਜੀਵਾਂ ਲਈ ਇੱਕੋ ਜਿਹਾ ਭੋਜਨ ਨਹੀਂ ਹੁੰਦਾ ਹੈ

ਪ੍ਰਸ਼ਨ (ii)
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ-ਪ੍ਰਕਾਸ਼ ਸੰਸ਼ਲੇਸ਼ਣ ਅਜਿਹੀ ਕਿਰਿਆ ਹੈ ਜਿਸ ਵਿੱਚ ਪੌਦਿਆਂ ਦੁਆਰਾ ਸੂਰਜੀ ਉਰਦ ਭੋਜਨ (ਕਾਰਬੋਹਾਈਡਰੇਟ) ਦਾ ਨਿਰਮਾਣ ਹੁੰਦਾ ਹੈ । ਇਸ ਕਿਰਿਆ ਦੇ ਦੌਰਾਨ ਸੁਰਜੀ ਪ੍ਰਕਾਸ਼ ਉਰਜਾ ਅਤੇ ਪੌਦਿਆਂ ਦੇ ਹਰੇ ਰੰਗ ਦਾ ਪਦਾਰਥ (ਕਲੋਰੋਫਿਲ ਵਰਣਕ) ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਨੂੰ ਗੁਲੂਕੋਜ਼ (ਸਰਲ ਕਾਰਬੋਹਾਈਡਰੇਟ) ਵਿੱਚ ਸੰਸ਼ਲਿਸ਼ਟ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਪੌਦੇ ਸੂਰਜੀ ਊਰਜਾ ਨੂੰ ਰਸਾਇਣਿਕ ਉਰਜਾ ਵਿੱਚ ਪਰਿਵਰਤਿਤ ਕਰਦੇ ਹਨ ।
PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ 1
ਇਸ ਕਿਰਿਆ ਰਾਹੀਂ ਹਰੇ ਪੌਦੇ ਪ੍ਰਕਾਸ਼ ਉਰਜਾ ਨੂੰ ਰਸਾਇਣਿਕ ਊਰਜਾ ਵਿੱਚ ਪਰਿਵਰਤਿਤ ਕਰਦੇ ਹਨ ।
PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ 2

ਪ੍ਰਸ਼ਨ (iii)
ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮੱਗਰੀ ਦੇ ਨਾਂ ਲਿਖੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਸਮੱਗਰੀ-

  1. ਕਾਰਬਨ ਡਾਈਆਕਸਾਈਡ,
  2. ਪਾਣੀ,
  3. ਸੂਰਜੀ ਪ੍ਰਕਾਸ਼ ਊਰਜਾ ।

ਪ੍ਰਸ਼ਨ (iv)
ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ ?
ਉੱਤਰ-
ਕੀਟ ਆਹਾਰੀ ਪੌਦੇ – ਅਜਿਹੇ ਪੌਦੇ ਜਿਨ੍ਹਾਂ ਅੰਦਰ ਜੀਵਾਂ ਨੂੰ ਫੜਨ ਅਤੇ ਹਜ਼ਮ ਕਰਨ ਲਈ ਪ੍ਰਣਾਲੀ ਮੌਜੂਦ ਹੁੰਦੀ ਹੈ, ਕੀਟ ਆਹਾਰੀ ਪੌਦੇ ਅਖਵਾਉਂਦੇ ਹਨ, ਜਿਵੇਂ ਕਿ ਘੜਾ ਬੂਟੀ (ਪਿੱਚਰ ਪਲਾਂਟ) । ਕੀਟਾਂ ਨੂੰ ਫੜਨ ਲਈ ਇਨ੍ਹਾਂ ਪੌਦਿਆਂ ਦੇ ਪੱਤੇ ਘੜੇ ਦੀਆਂ ਰਚਨਾਵਾਂ ਵਿੱਚ ਰੂਪਾਂਤਰਿਤ ਹੁੰਦੇ ਹਨ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਜੀਵੀ ਪੋਸ਼ਣ – ਪੋਸ਼ਣ ਜਿਸ ਵਿੱਚ ਪਰਜੀਵੀ ਜੀਵ ਦੂਜੇ ਜੀਵ ਨੂੰ ਹਾਨੀ ਪਹੁੰਚਾ ਕੇ ਉਸ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਪਰਜੀਵੀ ਪੋਸ਼ਣ ਅਖਵਾਉਂਦਾ ਹੈ ।

ਪ੍ਰਸ਼ਨ (ii)
ਸਹਿਜੀਵੀ ਸੰਬੰਧ ਦਾ ਵਰਣਨ ਕਰੋ ।
ਉੱਤਰ-
ਸਹਿਜੀਵੀ ਸੰਬੰਧ – ਦੋ ਵੱਖ-ਵੱਖ ਜੀਵ ਇੱਕ-ਦੂਜੇ ਦੇ ਨਾਲ ਸਹਿ-ਸੰਬੰਧ ਵਿੱਚ ਰਹਿੰਦੇ ਹਨ ਅਤੇ ਆਪਣੇ ਪੋਸ਼ਣ ਲਈ ਇੱਕ-ਦੂਜੇ ‘ਤੇ ਨਿਰਭਰ ਹੁੰਦੇ ਹਨ, ਤਾਂ ਉਸ ਨੂੰ ਸਹਿਜੀਵੀ ਸੰਬੰਧ ਆਖਦੇ ਹਨ । ਇਸ ਤਰ੍ਹਾਂ ਦੇ ਸੰਬੰਧ ਵਿੱਚ ਦੋਨਾਂ ਜੀਵਾਂ ਨੂੰ ਇੱਕਦੂਜੇ ਤੋਂ ਲਾਭ ਹੁੰਦਾ ਹੈ । ਜਿਵੇਂ ਕਈ ਪੌਦਿਆਂ ਦੀਆਂ ਜੜਾਂ ‘ਤੇ ਉੱਲੀ ਪਾਈ ਜਾਂਦੀ ਹੈ ।

ਉੱਲੀ ਪੌਦੇ ਦੀਆਂ ਜੜ੍ਹਾਂ ਤੋਂ ਪੋਸ਼ਣ ਪ੍ਰਾਪਤ ਕਰਦੀ ਹੈ ਅਤੇ ਬਦਲੇ ਵਿੱਚ ਪੌਦੇ ਨੂੰ ਧਰਤੀ ਵਿਚੋਂ ਪਾਣੀ ਅਤੇ ਖਣਿਜ ਸੋਖਣ ਵਿੱਚ ਸਹਾਇਤਾ ਕਰਦੀ ਹੈ । ਉੱਲੀ ਅਤੇ ਭਾਈ ਸਹਿਜੀਵੀ ਸੰਬੰਧ ਦੀ ਇੱਕ ਵਧੀਆ ਉਦਾਹਰਨ ਹੈ । ਇੱਥੇ ਉੱਲੀ ਧਰਤੀ ਵਿੱਚੋਂ ਪਾਣੀ ਸੋਖਦੀ ਹੈ ਅਤੇ ਬਦਲੇ ਵਿੱਚ ਕਾਈ (Algae) ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਭੋਜਨ ਉਪਲੱਬਧ ਕਰਵਾਉਂਦੀ ਹੈ ।

ਪ੍ਰਸ਼ਨ (iii)
ਘੜਾ-ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ ?
ਉੱਤਰ-
ਘੜਾ-ਬੂਟੀ (Pitcher Plant) ਪੌਦਾ ਕੀਟਾਂ ਨੂੰ ਪਕੜਨ ਲਈ ਇਨ੍ਹਾਂ ਦੇ ਪੱਤੇ ਘੜੇ ਵਰਗੀਆਂ ਰਚਨਾਵਾਂ ਵਿੱਚ ਰੂਪਾਂਤਰਿਤ ਹੁੰਦਾ ਹੈ । ਇਸ ਘੜੇ ਵਰਗੀ ਰਚਨਾ ਦੇ ਮੁੰਹ ’ਤੇ ਹੇਠਾਂ ਵੱਲ ਮੁੜੇ ਹੋਏ ਵਾਲ ਹੁੰਦੇ ਹਨ । ਜਦੋਂ ਕੋਈ ਕੀਟ ਇਸ ਉੱਤੇ ਬੈਠਦਾ ਹੈ ਉਹ ਹੇਠਾਂ ਵੱਲ ਤਿਲਕ ਜਾਂਦਾ ਹੈ ਅਤੇ ਮੁੜ ਉੱਪਰ ਨਹੀਂ ਚੜ੍ਹ ਸਕਦਾ ਅਤੇ ਘੜੇ ਦੇ ਅੰਦਰਲੇ ਤਲ ‘ਤੇ ਡਿਗ ਜਾਂਦਾ ਹੈ । ਤਲ ‘ਤੇ ਮੌਜੂਦ ਪਾਚਕ ਰਸਾਂ ਨਾਲ ਉਸ ਕੀਟ ਦਾ ਪਾਚਨ ਹੋ ਜਾਂਦਾ ਹੈ ।
PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ 3

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਵੇਂ ਹੁੰਦੀ ਹੈ ?
ਉੱਤਰ-
ਮਿੱਟੀ ਵਿੱਚ ਪੋਸ਼ਕਾਂ ਦੀ ਦੁਬਾਰਾ ਪੂਰਤੀ – ਪੌਦੇ ਮਿੱਟੀ ਵਿੱਚੋਂ ਪਾਣੀ, ਖਣਿਜ ਅਤੇ ਪੋਸ਼ਕ ਤੱਤ ਸੋਖਦੇ ਰਹਿੰਦੇ ਹਨ ਜਿਸ ਕਾਰਨ ਮਿੱਟੀ ਵਿੱਚ ਪੋਸ਼ਕਾਂ ਦੀ ਕਮੀ ਹੋ ਜਾਂਦੀ ਹੈ । ਮਿੱਟੀ ਵਿੱਚ ਇਨ੍ਹਾਂ ਪੋਸ਼ਕਾਂ ਦੀ ਪੂਰਤੀ ਸਮੇਂ-ਸਮੇਂ ਕਰਨੀ ਚਾਹੀਦੀ ਹੈ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ । ਕਿਸਾਨ ਆਮ ਤੌਰ ‘ਤੇ ਮਿੱਟੀ ਵਿਚ ਰੁੜੀਖਾਦ (Manure) ਅਤੇ ਰਸਾਇਣਿਕ ਖਾਦ (Fertilizers), (ਜਿਨ੍ਹਾਂ ਵਿੱਚ ਇੱਕ ਜਾਂ ਵੱਧ ਪੋਸ਼ਕ ਤੱਤ ਹੁੰਦੇ ਹਨ, ਮਿਲਾ ਕੇ ਇਨ੍ਹਾਂ ਪੋਸ਼ਕਾਂ ਦੀ ਹੋਈ ਘਾਟ ਨੂੰ ਦੁਬਾਰਾ ਪੂਰਤੀ ਕਰਦੇ ਹਨ ।

ਜੰਗਲਾਂ ਵਿੱਚ ਨਿਖੇੜਕ, ਪੱਤਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਸਰਲ ਅਣੂਆਂ ਵਿੱਚ ਨਖੇੜ ਕੇ ਮਿੱਟੀ ਵਿੱਚ ਪੋਸ਼ਕਾਂ ਦੀ ਪ੍ਰਤੀ ਪੂਰਤੀ ਕਰਦੇ ਰਹਿੰਦੇ ਹਨ ।

ਪ੍ਰਸ਼ਨ (ii)
ਪੋਸ਼ਕਾਂ ਤੋਂ ਕੀ ਭਾਵ ਹੈ ? ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ ।
ਉੱਤਰ-
ਪੋਸ਼ਕ – ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭੋਜਨ ਦੇ ਮੁੱਖ ਅੰਸ਼ ਹਨ । ਇਹ ਸਰੀਰ ਦੇ ਨਿਰਮਾਣ ਅਤੇ ਵਿਧੀ ਲਈ ਸਹਾਈ ਹੁੰਦੇ ਹਨ ਅਤੇ ਇਹਨਾਂ ਨੂੰ ਪੋਸ਼ਕ ਤੱਤ ਆਖਦੇ ਹਨ ।

ਪੋਸ਼ਣ ਦੇ ਵੱਖ – ਵੱਖ ਢੰਗ-ਪੌਦਿਆਂ ਵਿੱਚ ਪੋਸ਼ਣ ਦੀਆਂ ਦੋ ਮੁੱਖ ਵਿਧੀਆਂ ਹਨ-
(i) ਸਵੈਪੋਸ਼ੀ ਪੋਸ਼ਣ ਅਤੇ
(ii) ਪਰਪੋਸ਼ੀ ਪੋਸ਼ਣ ।

(i) ਸਵੈਪੋਸ਼ੀ ਪੋਸ਼ਣ – ਜਿਹੜੇ ਪੌਦੇ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਨ੍ਹਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ | ਅਜਿਹੇ ਪੌਦਿਆਂ ਦੀ ਭੋਜਨ ਤਿਆਰ ਕਰਨ ਦੀ ਇਸ ਵਿਧੀ ਨੂੰ ਸਵੈਪੋਸ਼ੀ ਪੋਸ਼ਣ ਆਖਦੇ ਹਨ । ਸਾਰੇ ਹਰੇ ਪੌਦੇ ਸਵੈਪੋਸ਼ੀ ਹੁੰਦੇ ਹਨ । ਇਸ ਵਿਧੀ ਵਿੱਚ ਪੌਦਿਆਂ ਵਿੱਚ ਮੌਜੂਦ ਹਰੇ ਰੰਗ ਦਾ ਇੱਕ ਵਰਣਕ ਕਲੋਰੋਫਿਲ ਹਵਾ ਤੋਂ ਕਾਰਬਨਡਾਈਆਕਸਾਈਡ ਅਤੇ ਪਾਣੀ ਲੈ ਕੇ ਸੂਰਜੀ ਪ੍ਰਕਾਸ਼ ਦੀ ਉਰਜਾ ਦੀ ਉਪਸਥਿਤੀ ਵਿੱਚ ਕਾਰਬੋਹਾਈਡਰੇਟ ਦੇ ਰੂਪ ਵਿੱਚ ਭੋਜਨ ਬਣਾਉਂਦੇ ਹਨ । ਇਸ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਆਖਦੇ ਹਨ । ਉਦਾਹਰਨ-ਸਾਰੇ ਹਰੇ ਪੌਦੇ ।

(ii) ਪਰਪੋਸ਼ੀ ਪੋਸ਼ਣ – ਕੁੱਝ ਪੌਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਹਰੇ ਰੰਗ ਦਾ ਵਰਣਕ (ਕਲੋਰੋਫਿਲ) ਨਹੀਂ ਹੁੰਦਾ ਹੈ ਅਤੇ ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ, ਜਿਸ ਕਾਰਨ ਉਹ ਭੋਜਨ ਲਈ ਦੂਜੇ ਪੌਦਿਆਂ ਦੁਆਰਾ ਤਿਆਰ ਕੀਤੇ ਹੋਏ ਭੋਜਨ ‘ਤੇ ਨਿਰਭਰ ਕਰਦੇ ਹਨ । ਅਜਿਹੇ ਪੌਦਿਆਂ ਨੂੰ ਪਰਪੋਸ਼ੀ ਪੌਦੇ ਕਹਿੰਦੇ ਹਨ ਅਤੇ ਭੋਜਨ ਪ੍ਰਾਪਤ ਕਰਨ ਦੇ ਇਸ ਢੰਗ ਨੂੰ ਪਰਪੋਸ਼ਣ ਆਖਦੇ ਹਨ | ਪਰਪੋਸ਼ੀ ਉਦਾਹਰਨ-ਅਮਰਵੇਲ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

PSEB Solutions for Class 7 Science PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers 

1. ਖ਼ਾਲੀ ਥਾਂਵਾਂ ਭਰੋ :-

(i) ਕਿਉਂਕਿ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ……………………… ਕਹਿੰਦੇ ਹਨ ।
ਉੱਤਰ-
ਸਵੈਪੋਸ਼ੀ

(ii) ਪੰਦਿਆਂ ਦੁਆਰਾ ਸੰਸ਼ਸ਼ਤ ਭੋਜਨ ਦਾ ਭੰਡਾਰਣ …………………… ਦੇ ਰੂਪ ਵਿੱਚ ਕੀਤਾ ਜਾਂਦਾ ਹੈ !
ਉੱਤਰ-
ਸਟਾਰਚ

(iii) ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਵਿੱਚ ਜਿਸ ਵਰਣਕ ਦੇ ਦੁਆਰਾ ਸੂਰਜੀ ਊਰਜਾ ਸੰਗ੍ਰਹਿਤ ਕੀਤੀ ਜਾਂਦੀ ਹੈ, ਉਸਨੂੰ ……….. ਕਹਿੰਦੇ ਹਨ ।
ਉੱਤਰ-
ਕਲੋਰੋਫਿਲ

(iv) ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਪੌਦੇ ਵਾਯੂਮੰਡਲ ਵਿੱਚੋਂ …………………….. ਲੈਂਦੇ ਹਨ ਅਤੇ …………………….. ਦਾ ਉਤਪਾਦਨ ਕਰਦੇ ਹਨ ।
ਉੱਤਰ-
ਕਾਰਬਨ-ਡਾਈਆਕਸਾਈਡ, ਆਕਸੀਜਨ ।

2. ਹੇਠ ਲਿਖੇ ਕਥਨਾਂ ਵਿੱਚੋਂ ਠੀਕ ਅਤੇ ਦੱਸੋ :-

(i) ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਕਾਰਬਨ-ਡਾਈਆਕਸਾਈਡ ਮੁਕਤ ਹੁੰਦੀ ਹੈ ।
ਉੱਤਰ-
ਗ਼ਲਤ

(ii) ਅਜਿਹੇ ਪੌਦੇ, ਜੋ ਆਪਣਾ ਭੋਜਨ ਆਪ ਸੰਸ਼ਲੇਸ਼ਣ ਕਰਦੇ ਹਨ, ਮ੍ਰਿਤਜੀਵੀ ਅਖਵਾਉਂਦੇ ਹਨ ।
ਉੱਤਰ-
ਗ਼ਲਤ

(iii) ਪ੍ਰਕਾਸ਼ ਸੰਸ਼ਲੇਸ਼ਣ ਦੀ ਉਪਜ ਪ੍ਰੋਟੀਨ ਨਹੀਂ ਹੈ ।
ਉੱਤਰ-
ਗ਼ਲਤ

(iv) ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਸੂਰਜੀ ਉਰਜਾ ਦਾ ਰਸਾਇਣਿਕ ਉਰਜਾ ਵਿੱਚ ਰੂਪਾਂਤਰਣ ਹੋ ਜਾਂਦਾ ਹੈ ।
ਉੱਤਰ-
ਠੀਕ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

3. ਕਾਲਮ ‘ਉ’ ਵਿੱਚ ਦਿੱਤੇ ਗਏ ਸ਼ਬਦਾਂ ਦਾ ਮਿਲਾਨ ਕਾਲਮ ‘ਅ’ ਦੇ ਸ਼ਬਦਾਂ ਨਾਲ ਕਰੋ-

ਕਾਲਮ ‘ਉ’ ਕਾਲਮ ‘ਅ’
(i) ਕਲੋਰੋਫਿਲ (ਉ) ਜੀਵਾਣੂ
(ii) ਨਾਈਟ੍ਰੋਜਨ (ਅ) ਘੜਾ ਬੁਟੀ
(iii) ਅਮਰਵੇਲ (ੲ) ਪੱਤੇ
(iv) ਜੰਤੂ (ਸ) ਪਰਜੀਵੀ
(v) ਕੀਟ ਖਾਣ ਵਾਲੇ (ਹ) ਪਰਪੋਸ਼ਿਤ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਕਲੋਰੋਫਿਲ (ੲ) ਪੱਤੇ
(ii) ਨਾਈਟ੍ਰੋਜਨ (ਉ) ਜੀਵਾਣੂ
(iii) ਅਮਰਵੇਲ (ਸ) ਪਰਜੀਵੀ
(iv) ਜੰਤੂ (ਹ) ਪਰਪੋਸ਼ਿਤ
(v) ਕੀਟ ਖਾਣ ਵਾਲੇ (ਅ) ਘੜਾ ਬੁਟੀ

4. ਸਹੀ ਵਿਕਲਪ ਚੁਣੋ-

(i) ਜਿਹੜੇ ਜੀਵ ਭੋਜਨ ਲਈ ਦੁਸਰੇ ਜੀਵਾਂ ਉੱਤੇ ਨਿਰਭਰ ਕਰਦੇ ਹਨ, ਕੀ ਕਹਾਉਂਦੇ ਹਨ ?
(ਉ) ਸਹਿਜੀਵੀ
(ਅ) ਪਰਜੀਵੀ
(ੲ) ਸਵੈਪੋਸ਼ੀ
(ਸ) ਮ੍ਰਿਤਜੀਵੀ ।
ਉੱਤਰ-
(ਅ) ਪਰਜੀਵੀ ।

(ii) ਸਟੋਮੈਟਾ ਆਮ ਤੌਰ ਉੱਤੇ ਪੌਦੇ ਦੇ ਕਿਸ ਭਾਗ ਵਿੱਚ ਪਾਏ ਜਾਂਦੇ ਹਨ ?
(ਉ) ਜੜ੍ਹ
(ਅ) ਤਣਾ
(ੲ) ਪੱਤੇ
(ਸ) ਫੁੱਲ ।
ਉੱਤਰ-
(ੲ) ਪੱਤੇ ।

(iii) ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਕਿਹੜੀ ਗੈਸ ਮੁਕਤ ਹੁੰਦੀ ਹੈ ?
(ੳ) ਆਕਸੀਜਨ
(ਅ) ਕਾਰਬਨਡਾਈਆਕਸਾਈਡ
(ੲ) ਨਾਈਟਰੋਜਨ
(ਸ) ਹਾਈਡਰੋਜਨ ।
ਉੱਤਰ-
(ੳ) ਆਕਸੀਜਨ ।

(iv) ਸਜੀਵਾਂ ਦੀ ਇਕਾਈ ਨੂੰ ਕੀ ਕਹਿੰਦੇ ਹਨ ?
(ਉ) ਅੰਗ
(ਅ) ਅੰਗ ਪ੍ਰਣਾਲੀ
(ੲ) ਸੈੱਲ
(ਸ) ਟਿਸ਼ੂ ।
ਉੱਤਰ-
(ੲ) ਸੈੱਲ ।

(v) ਸਜੀਵਾਂ ਵਿੱਚ ਊਰਜਾ ਦਾ ਚਰਮ ਸੋਮਾ ਹੈ-
(ਉ) ਚੰਦਰਮਾ
(ਅ) ਸੂਰਜ
(ੲ) ਤਾਰੇ
(ਸ) ਹਿ ।
ਉੱਤਰ-
(ਅ) ਸੂਰਜ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

(vi) ਇਕ ਖਾਣਯੋਗ ਕਵਕ ਹੈ
(ਉ) ਸ਼ੈਵਾਲ
(ਅ) ਜੀਵਾਣੂ
(ੲ) ਰਾਈਜ਼ੋਪਸ
(ਸ) ਮਸ਼ਰੂਮ ।
ਉੱਤਰ-
(ਸ) ਮਸ਼ਰੂਮ ।

(vii) ਪੌਦੇ ਹੇਠ ਲਿਖਿਆਂ ਵਿਚੋਂ ਕਿਸ ਅੰਗ ਦੁਆਰਾ ਸਾਹ ਲੈਂਦੇ ਹਨ ?
(ਉ) ਐਪੀਡਰਮਿਸ
(ਅ) ਝਲੀ
(ੲ) ਸਟੋਮੈਟਾ
(ਸ) ਰੇਸਿਨ ।
ਉੱਤਰ-
(ੲ) ਸਟੋਮੈਟਾ ।

(vii) ਤਲਾਬਾਂ ਵਿੱਚ ਪਾਣੀ ਉੱਪਰ ਹਰੇ ਰੰਗ ਦੀਆਂ ਧਾਰੀਆਂ ਵਰਗੀਆਂ ਰਚਨਾਵਾਂ ਨੂੰ ਕੀ ਕਹਿੰਦੇ ਹਨ ?
(ੳ) ਉੱਲੀ
(ਅ) ਕਾਈ
(ੲ) ਅਮੀਬਾ
(ਸ) ਪੈਰਾਮੀਸ਼ੀਅਮ ।
ਉੱਤਰ-
(ਅ) ਕਾਈ ।

(ix) ਪੌਦੇ ਦੇ ਕਿਸ ਭਾਗ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਲਈ ਹਵਾ ਵਿੱਚੋਂ ਕਾਰਬਨ-ਡਾਈਆਕਸਾਈਡ ਲਈ ਜਾਂਦੀ ਹੈ ?
(ਉ) ਮੁਲਰੋਮ
(ਅ) ਸਟੋਮੈਟਾ
(ੲ) ਪੱਤਾ ਸ਼ਿਰਾਵਾਂ
(ਸ) ਸੈਪਲ ।
ਉੱਤਰ-
(ਅ) ਸਟੋਮੈਟਾ ।

(x) ਵਾਯੂਮੰਡਲ ਵਿੱਚ ਮੁੱਖ ਰੂਪ ਵਿੱਚ ਜਿਸ ਭਾਗ ਦੁਆਰਾ ਪੈਦੇ ਕਾਰਬਨ-ਡਾਈਆਕਸਾਈਡ ਪ੍ਰਾਪਤ ਕਰਦੇ ਹਨ ਉਹ ਹਨ-
(ਉ) ਜੜ੍ਹ
(ਅ) ਤਣਾ
(ੲ) ਫੁੱਲ
(ਸ) ਪੱਤੇ ।
ਉੱਤਰ-
(ਸ) ਪੱਤੇ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

ਕਰ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੋਸ਼ਕਾਂ ਦੇ ਨਾਮ ਲਿਖੋ ।
ਉੱਤਰ-
ਕਾਰਬੋਹਾਈਡੇਟਸ, ਵਿਟਾਮਿਨ, ਚਰਬੀ, ਪ੍ਰੋਟੀਨ, ਖਣਿਜ ।

ਪ੍ਰਸ਼ਨ 2.
ਪੌਦੇ ਭੋਜਨ ਪਦਾਰਥਾਂ ਨੂੰ ਕਿਵੇਂ ਸੰਸ਼ਲੇਸ਼ਿਤ ਕਰਦੇ ਹਨ ?
ਉੱਤਰ-
ਪੌਦੇ ਭੋਜਨ ਪਦਾਰਥਾਂ ਨੂੰ ਕਾਰਬਨ-ਡਾਈਆਕਸਾਈਡ , ਪਾਣੀ ਅਤੇ ਸੂਰਜੀ ਪ੍ਰਕਾਸ਼ ਨਾਲ ਸੰਸ਼ਲੇਸ਼ਿਤ ਕਰਦੇ ਹਨ ।

ਪ੍ਰਸ਼ਨ 3.
ਵਿਭਿੰਨ ਪੋਸ਼ਣ ਵਿਧੀਆਂ ਦੇ ਨਾਮ ਲਿਖੋ ।
ਉੱਤਰ-
ਸਵੈਪੋਸ਼ੀ, ਪਰਪੋਸ਼ੀ, ਤਜੀਵੀ, ਪਰਜੀਵੀ ।’

ਪ੍ਰਸ਼ਨ 4.
ਪੱਤਿਆਂ ਉੱਪਰ ਪਾਏ ਜਾਣ ਵਾਲੇ ਛੋਟੇ-ਛੋਟੇ ਛੇਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਟੋਮੈਟਾ ।

ਪ੍ਰਸ਼ਨ 5.
ਪੱਤਿਆਂ ਵਿੱਚ ਕਲੋਰੋਫਿਲ ਦਾ ਕੀ ਕੰਮ ਹੈ ?
ਉੱਤਰ-
ਕਲੋਰੋਫਿਲ, ਸੂਰਜੀ ਪ੍ਰਕਾਸ਼ ਦੀ ਊਰਜਾ ਨੂੰ ਇਕੱਠਾ ਕਰਦੇ ਹਨ ।

ਪ੍ਰਸ਼ਨ 6.
ਸਜੀਵਾਂ ਵਿੱਚ ਉਰਜਾ ਦਾ ਮੁੱਖ ਸਰੋਤ ਕਿਹੜਾ ਹੈ ?
ਉੱਤਰ-
ਸੂਰਜ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

ਪ੍ਰਸ਼ਨ 7.
ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਦੇ ਉਤਪਾਦ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟ ਅਤੇ ਆਕਸੀਜਨ ॥

ਪ੍ਰਸ਼ਨ 8.
ਪੌਦੇ ਦੇ ਹੋਰ ਭਾਗਾਂ ਦੇ ਨਾਮ ਲਿਖੋ ਜੋ ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਭਾਗ ਲੈਂਦੇ ਹਨ ?
ਉੱਤਰ-
ਹਰੇ ਤਣੇ ਅਤੇ ਹਰੀਆਂ ਟਹਿਣੀਆਂ ।

ਪ੍ਰਸ਼ਨ 9.
ਹਰੇ ਪੱਤਿਆਂ ਤੋਂ ਇਲਾਵਾ ਕਿਹੜੇ ਰੰਗ ਦੀਆਂ ਪੱਤੀਆਂ ਪੌਦਿਆਂ ਵਿੱਚ ਪਾਈਆਂ ਜਾਂਦੀਆਂ ਹਨ ?
ਉੱਤਰ-
ਲਾਲ, ਭੂਰੇ ।

ਪ੍ਰਸ਼ਨ 10.
ਸ਼ੈਵਾਲ ਕੀ ਹੈ ?
ਉੱਤਰ-
ਤਲਾਬਾਂ ਜਾਂ ਠਹਿਰੇ ਪਾਣੀ ਵਿੱਚ ਹਰੇ ਅਵਪੱਕੀ (ਕਾਈ ਵਰਗੇ ਪੌਦੇ) ਹੀ ਸ਼ੈਵਾਲ ਹਨ ।

ਪ੍ਰਸ਼ਨ 11.
ਕੀ, ਸ਼ੈਵਾਲ ਭੋਜਨ ਸੰਸ਼ਲੇਸ਼ਣ ਕਰਦੇ ਹਨ ? ਕਿਵੇਂ ?
ਉੱਤਰ-
ਹਾਂ, ਕਿਉਂਕਿ ਇਹਨਾਂ ਵਿੱਚ ਕਲੋਰੋਫਿਲ ਨਾਮ ਦਾ ਹਰਾ ਵਰਣਕ ਪਾਇਆ ਜਾਂਦਾ ਹੈ ।

ਪ੍ਰਸ਼ਨ 12.
ਕਾਰਬੋਹਾਈਡੇਟ ਕਿਹੜੇ-ਕਿਹੜੇ ਤੱਤਾਂ ਤੋਂ ਬਣਦਾ ਹੈ ?
ਉੱਤਰ-
ਕਾਰਬਨ, ਹਾਈਡਰੋਜ਼ਨ ਅਤੇ ਆਕਸੀਜਨ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

ਪ੍ਰਸ਼ਨ 13.
ਕੋਈ ਚਾਰ ਮਨੁੱਖੀ ਪਰਜੀਵੀਆਂ ਦਾ ਨਾਂ ਦੱਸੋ ।
ਉੱਤਰ-

  1. ਮੱਛਰ
  2. ਜੂ
  3. ਖਟਮਲ
  4. ਸੌਂਕ ।

ਪ੍ਰਸ਼ਨ 14.
ਇੱਕ ਖਾਣਯੋਗ ਉੱਲੀ ਦਾ ਨਾਂ ਲਿਖੋ ।
ਉੱਤਰ-
ਖੁੰਬਾਂ (ਜਾਂ ਮਸ਼ਰੂਮ) ।

ਪ੍ਰਸ਼ਨ 15.
ਉੱਲੀ ਕਿੱਥੇ ਉੱਗਦੀ ਹੈ ?
ਉੱਤਰ-
ਨਮੀ ਅਤੇ ਵਰਖਾ ਵਾਲੀ ਥਾਂ ‘ਤੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਦੇ ਸੰਬੰਧਿਤ ਪਰਿਭਾਸ਼ਿਕ ਸ਼ਬਦ ਲਿਖੋ :-
(ਉ) ਕਮਜ਼ੋਰ ਤਣੇ ਵਾਲਾ ਪਰਜੀਵੀ ਪੌਦਾ
(ਅ) ਇੱਕ ਪੌਦਾ ਜਿਸ ਵਿੱਚ ਸਵੈ-ਪੋਸ਼ਣ ਅਤੇ ਪਰਪੋਸ਼ਣ ਦੋਵੇਂ ਹੀ ਪ੍ਰਣਾਲੀਆਂ ਮਿਲਦੀਆਂ ਹਨ ।
(ੲ) ਉਹ ਛਿੱਦਰ ਜਿਨ੍ਹਾਂ ਦੇ ਦੁਆਰਾ ਪੱਤਿਆਂ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ ਹੈ ।
ਉੱਤਰ-
(ਉ) ਅਮਰਵੇਲ (Cuscuta)
(ਅ) ਘੜਾ ਬੂਟੀ (Pitcher plant)
(ਇ) ਸਟੋਮੈਟਾ (Stomata) ।

ਪ੍ਰਸ਼ਨ 2.
ਸਵੈਪੋਸ਼ੀ ਅਤੇ ਪਰਪੋਸ਼ੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਵੈਪੋਸ਼ੀ ਅਤੇ ਪਰਪੋਸ਼ੀ ਵਿੱਚ ਅੰਤਰ :-

ਸਵੈਪੋਸ਼ੀ (Autotroph) ਪਰਪੋਸ਼ੀ (Heterotrophy)
ਸਵੈਪੋਸ਼ੀ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ ।

ਉਦਾਹਰਣ-ਹਰੇ ਪੌਦੇ, ਨੀਲੀ ਹਰੀ ਸ਼ੈਵਾਲ ।

ਪਰਪੋਸ਼ੀ ਆਪਣਾ ਭੋਜਨ ਪੌਦਿਆਂ ਜਾਂ ਹੋਰ ਜੀਵਾਂ ਤੋਂ ਪ੍ਰਾਪਤ ਕਰਦੇ ਹਨ ।

ਉਦਾਹਰਣ-ਪਰਜੀਵੀ, ਉੱਲੀ, ਜੀਵਾਣੂ, ਜੰਤੂ ।

ਪ੍ਰਸ਼ਨ 3.
ਰੰਗਦਾਰ ਪੱਤੇ ਹਰੇ ਨਹੀਂ ਹੁੰਦੇ ਫਿਰ ਵੀ ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਵਿੱਚ ਸਹਾਇਕ ਹੁੰਦੇ ਹਨ । ਕਿਉਂ ?
ਉੱਤਰ-
ਰੰਗਦਾਰ ਪੱਤੇ (ਲਾਲ, ਭੂਰੇ) ਵਿੱਚ ਹਰਾ ਵਰਣਕ ਕਲੋਰੋਫਿਲ ਹੁੰਦਾ ਹੈ, ਪਰੰਤੂ ਦੂਸਰੇ ਰੰਗ ਹਰੇ ਰੰਗ ਨੂੰ ਦਬਾ ਦਿੰਦੇ ਹਨ | ਕਲੋਰੋਫਿਲ ਦੀ ਹੋਂਦ ਕਾਰਨ ਰੰਗਦਾਰ ਪੱਤੇ ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 4.
ਉੱਲੀ ਵਸਤੁਆਂ ਉੱਤੇ ਕਿਸ ਤਰ੍ਹਾਂ ਪਨਪਦੀ ਹੈ ?
ਉੱਤਰ-
ਉੱਲੀ ਦੇ ਬੀਜਾਣੂ ਹਵਾ ਵਿੱਚ ਮੌਜੂਦ ਹੁੰਦੇ ਹਨ । ਜਦੋਂ ਉਹ ਨਮ ਅਤੇ ਗਰਮ ਸਥਾਨ ਉੱਤੇ ਬੈਠਦੇ ਹਨ, ਤਾਂ ਅੰਕੁਰਿਤ ਹੋ ਜਾਂਦੇ ਹਨ ।

ਪ੍ਰਸ਼ਨ 5.
ਲਾਈਕੇਨ ਸਹਿਜੀਵੀ-ਸੰਬੰਧ ਕਿਸ ਤਰ੍ਹਾਂ ਦਰਸਾਉਂਦੇ ਹਨ ?
ਉੱਤਰ-
ਲਾਈਕੇਨ ਵਿੱਚ ਦੋ ਹਿੱਸੇਦਾਰ ਹੁੰਦੇ ਹਨ-ਇੱਕ ਵਾਲ ਅਤੇ ਦੂਸਰਾ ਉੱਲੀ । ਉੱਲੀ ਆਵਾਸ, ਪਾਣੀ ਅਤੇ ਪੋਸ਼ਕ ਸ਼ੈਵਾਲ ਨੂੰ ਦਿੰਦੀ ਹੈ ਜਦਕਿ ਵਾਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਨਾਲ ਪ੍ਰਾਪਤ ਭੋਜਨ ਪਦਾਰਥ ਉੱਲੀ ਨੂੰ ਦਿੰਦਾ ਹੈ । ਇਸ ਤਰ੍ਹਾਂ ਦੋਵੇਂ ਸਹਿਜੀਵੀ-ਸੰਬੰਧ ਨੂੰ ਦਰਸਾਉਂਦੇ ਹਨ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

ਪ੍ਰਸ਼ਨ 6.
ਰਾਈਜ਼ੋਬੀਅਮ ਅਤੇ ਪੌਦਿਆਂ ਦਾ ਪਰਿਜੀਵੀ ਸੰਬੰਧ ਸਮਝਾਓ ।
ਉੱਤਰ-
ਰਾਈਜ਼ੋਬੀਅਮ ਇੱਕ ਬੈਕਟੀਰੀਆ ਹੈ ਜੋ ਫ਼ਲੀਦਾਰ ਪੌਦਿਆਂ ਦੀਆਂ ਜੜਾਂ ‘ਤੇ ਮੌਜੂਦ ਗੰਢਾਂ ਵਿੱਚ ਰਹਿੰਦਾ ਹੈ । ਇਹ . ਹਵਾ ਵਿਚਲੀ ਨਾਈਟਰੋਜਨ ਨੂੰ ਵਰਤੋਂ ਯੋਗ ਰੂਪ ਵਿੱਚ ਬਦਲ ਦਿੰਦਾ ਹੈ ਜਿਸ ਦੀ ਵਰਤੋਂ ਪੌਦੇ ਵਲੋਂ ਕਰ ਲਈ ਜਾਂਦੀ ਹੈ ਅਤੇ ਬਦਲੇ ਵਿੱਚ ਪੈਂਦੇ ਇਸ ਬੈਕਟੀਰੀਆ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦੇ ਹਨ ।
PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ 4

ਪ੍ਰਸ਼ਨ 7.
ਪਰਜੀਵੀ, ਸਹਿਜੀਵੀ ਸੰਬੰਧ ਅਤੇ ਮ੍ਰਿਤਜੀਵੀ ਤੋਂ ਕੀ ਭਾਵ ਹੈ ? ਹਰ ਇੱਕ ਦਾ ਉਦਾਹਰਨ ਦਿਓ ।
ਉੱਤਰ-

  • ਪਰਜੀਵੀ – ਉਹ ਪੌਦੇ ਅਤੇ ਜੰਤੂ ਜਿਹੜੇ ਆਪਣੇ ਭੋਜਨ ਦੇ ਲਈ ਪਰਪੋਸ਼ੀ ਉੱਪਰ ਨਿਰਭਰ ਕਰਦੇ ਹਨ ਉਹਨਾਂ ਨੂੰ ਪਰਜੀਵੀ ਕਹਿੰਦੇ ਹਨ ।
    ਉਦਾਹਰਨ-ਅਮਰਵੇਲ, ਉੱਲੀ, ਜੀਵਾਣੁ ਆਦਿ ।
  • ਸਹਿਜੀਵੀ-ਸੰਬੰਧ – ਇਹ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਹੈ ਜਿਸ ਵਿੱਚ ਦੋਨੋਂ ਸਜੀਵਾਂ ਨੂੰ ਲਾਭ ਹੁੰਦਾ ਹੈ । ਇੱਕ ਜੀਵ ਆਵਾਸ, ਜਲ ਅਤੇ ਪੋਸ਼ਕ ਤੱਤ ਉਪਲੱਬਧ ਕਰਾਉਂਦਾ ਹੈ ਜਦਕਿ ਦੂਸਰਾ ਜੀਵ ਭੋਜਨ ਪਦਾਰਥ ਸੰਸ਼ਲੇਸ਼ਿਤ ਕਰਦਾ ਹੈ । ਉਦਾਹਰਣ-ਲਾਈਕੇਨ ।
  • ਮ੍ਰਿਤਜੀਵੀ-ਉਹ ਜੀਵ ਜਿਹੜੇ ਮ੍ਰਿਤ ਅਤੇ ਵਿਘਟਨਕਾਰੀ ਵਸਤੂਆਂ ਉੱਤੇ ਪਾਚਕ ਰਸਾਂ ਦਾ ਰਿਸਾਅ ਕਰਦੇ ਹਨ ਅਤੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਮ੍ਰਿਤਜੀਵੀ ਕਹਾਉਂਦੇ ਹਨ । ਉਦਾਹਰਣ-ਉੱਲੀ, ਜੀਵਾਣੂ ।

ਪ੍ਰਸ਼ਨ 8.
ਪਰਜੀਵੀ ਅਤੇ ਮ੍ਰਿਤਜੀਵੀ ਵਿੱਚ ਅੰਤਰ ਦੱਸੋ ।
ਉੱਤਰ-
ਪਰਜੀਵੀ ਅਤੇ ਮ੍ਰਿਤਜੀਵੀ ਵਿੱਚ ਅੰਤਰ-

ਪਰਜੀਵੀ (Parasites) ਮ੍ਰਿਤਜੀਵੀ (Saprophytes)
(i) ਇਹ ਜੀਵ ਦੂਸਰੇ ਸਜੀਵਾਂ ਉੱਪਰ ਭੋਜਨ ਦੇ ਲਈ ਨਿਰਭਰ ਹੁੰਦੇ ਹਨ । (i) ਇਹ ਜੀਵ ਮ੍ਰਿਤ ਪਦਾਰਥਾਂ ਤੋਂ ਆਪਣੀ ਭੋਜਨ ਸਮੱਗਰੀ ਪ੍ਰਾਪਤ ਕਰਦੇ ਹਨ ।
(ii) ਇਹ ਪੋਸ਼ਣ ਦੇ ਲਈ ਕੁੱਝ ਵਿਸ਼ੇਸ਼ ਅੰਗ ਵਿਕਸਿਤ ਕਰਦੇ ਹਨ ।

ਉਦਾਹਰਣ-ਅਮਰਵੇਲ, ਫੀਤਾਰਮ, ਗੋਲਾਕਿਰਮ ।

(ii) ਇਹ ਕੁੱਝ ਐਨਜਾਈਮਾਂ ਦਾ ਰਿਸਾਵ ਕਰਦੇ ਹਨ ਜੋ ਭੋਜਨ ਨੂੰ ਘੋਲ ਵਿੱਚ ਪਰਿਵਰਤਿਤ ਕਰ ਦਿੰਦੇ ਹਨ ।

ਉਦਾਹਰਣ-ਉੱਲੀ, ਜੀਵਾਣੂ ।

ਪ੍ਰਸ਼ਨ 9.
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਪਰਸਥਿਤੀਆਂ ਅਤੇ ਇਸਦੇ ਮੁਢਲੇ ਅਤੇ ਸਹਿ-ਉਤਪਾਦ ਕੀ ਹਨ ?
ਉੱਤਰ-
ਸਵੈਪੋਸ਼ੀ ਪੋਸ਼ਣ ਲਈ ਪ੍ਰਕਾਸ਼ ਸੰਸ਼ਲੇਸ਼ਣ ਜ਼ਰੂਰੀ ਹੈ ਜਿਸ ਲਈ ਜ਼ਰੂਰੀ ਪਰਸਥਿਤੀਆਂ ਹਨ-

  1. ਸੂਰਜੀ ਪ੍ਰਕਾਸ਼
  2. ਕਲੋਰੋਫਿਲ (ਹਰਾ ਵਰਣਕ)
  3. ਕਾਰਬਨ ਡਾਈਆਕਸਾਈਡ ਅਤੇ
  4. ਪਾਣੀ ।

ਮੁੱਢਲੇ ਉਤਪਾਦ – ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੇ ਮੁੱਢਲੇ ਉਤਪਾਦ ਆਕਸੀਜਨ ਗੈਸ ਅਤੇ ਗੁਲੂਕੋਜ਼ ਹਨ | ਗਲੂਕੋਜ਼ ਨੂੰ ਬਾਅਦ ਵਿੱਚ ਸਟਾਰਚ ਦੇ ਰੂਪ ਵਿੱਚ ਜਮਾਂ ਕੀਤਾ ਜਾਂਦਾ ਹੈ ।
ਸਹਿ-ਉਤਪਾਦ – ਇਸ ਪ੍ਰਕਿਰਿਆ ਦੇ ਸਹਿ-ਉਤਪਾਦ ਹਨ : ਪਾਣੀ ਅਤੇ ਆਕਸੀਜਨ ।

PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਸਹਿਜੀਵੀ-ਸੰਬੰਧ ਦੋਨੋਂ ਹਿੱਸੇਦਾਰਾਂ ਦੇ ਲਈ ਲਾਭਦਾਇਕ ਹੈ । ਸਪੱਸ਼ਟ ਕਰੋ ।
ਉੱਤਰ-
ਉਹ ਸੰਬੰਧ ਜਿਹੜਾ ਦੋਨੋਂ ਹਿੱਸੇਦਾਰਾਂ ਦੇ ਲਈ ਲਾਭਦਾਇਕ ਹੋਵੇ, ਸਹਿਜੀ-ਸੰਬੰਧ ਕਹਾਉਂਦਾ ਹੈ । ਲਾਈਕੇਨ ਵਰਗੇ ਪੌਦਿਆਂ ਵਿੱਚ ਉੱਲੀ ਅਤੇ ਸ਼ੈਵਾਲ ਦੋਨੋਂ ਹਿੱਸੇਦਾਰ ਹੁੰਦੇ ਹਨ । ਉੱਲੀ ਵਿੱਚ ਕਲੋਰੋਫਿਲ ਨਹੀਂ ਹੁੰਦਾ । ਇਹ ਸ਼ੈਵਾਲ ਨੂੰ ਆਵਾਸ (ਥਾਂ), ਪਾਣੀ ਅਤੇ ਪੋਸ਼ਕ-ਤੱਤ ਉਪਲੱਬਧ ਕਰਾਉਂਦਾ ਹੈ ਜਦਕਿ ਸ਼ੈਵਾਲ ਵਿੱਚ ਕਲੋਰੋਫਿਲ ਮੌਜੂਦ ਹੋਣ ਦੇ ਕਾਰਨ ਭੋਜਨ ਪਦਾਰਥ ਸੰਸ਼ਲਿਸ਼ਟ ਕਰਦੇ ਹਨ । ਇਸ ਤਰ੍ਹਾਂ ਦੋਨੋਂ ਇੱਕ-ਦੂਸਰੇ ਉੱਤੇ ਨਿਰਭਰ ਕਰਦੇ ਹਨ ।
PSEB 7th Class Science Solutions Chapter 1 ਪੌਦਿਆਂ ਵਿੱਚ ਪੋਸ਼ਣ 5