PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

Punjab State Board PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ? Important Questions and Answers.

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪੌਦਿਆਂ ਵਿੱਚ ਇਕ ਪ੍ਰਜਣਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੌਦਿਆਂ ਵਿੱਚ ਕਾਇਕ ਪ੍ਰਜਣਨ ਮੁੱਖ ਰੂਪ ਵਿਚ ਦੋ ਤਰ੍ਹਾਂ ਨਾਲ ਹੁੰਦਾ ਹੈ-
(i) ਕੁਦਰਤੀ ਅਤੇ
(ii) ਬਨਾਵਟੀ ਕਾਇਕ ਪ੍ਰਜਣਨ ।

(i) ਕੁਦਰਤੀ ਕਾਇਕ ਪ੍ਰਜਣਨ-ਇਹ ਹੇਠ ਲਿਖੇ ਅਨੁਸਾਰ ਕਲਿਕਾ ਹਨ-

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 2
(ਉ) ਜੜ੍ਹਾਂ ਦੁਆਰਾ – ਕੁਝ ਪੌਦਿਆਂ ਦੀਆਂ ਜੜ੍ਹਾਂ, ਜਿਵੇਂ ਸ਼ਕਰਕੰਦੀ ਵਿਚ ਕਲਿਕਾਵਾਂ (ਅੱਖਾਂ) ਮੌਜੂਦ ਹੁੰਦੀਆਂ ਹਨ ! ਸ਼ਕਰਕੰਦੀ ਨੂੰ ਜ਼ਮੀਨ ਵਿਚ ਗੱਡ ਦੇਣ ਤੇ ਕਲਿਕਾਵਾਂ ਵਿਚ ਕੋਪਲ ਫੁਟਦੇ ਹਨ ਜਿਸ ਤੋਂ ਨਵਾਂ ਪੌਦਾ ਬਣਦਾ ਹੈ ।

(ਅ) ਤਣਿਆਂ ਦੁਆਰਾ – ਕੁਝ ਤਣਿਆਂ ਤੇ ਵੀ ਅੱਖਾਂ ਜਾਂ ਕਲਿਕਾਵਾਂ ਮੌਜੂਦ ਹੁੰਦੀਆਂ ਹਨ , ਜਿਵੇਂ-ਆਲ, ਅਦਰਕ ਆਦਿ । ਇਨ੍ਹਾਂ ਨੂੰ ਵੀ ਜ਼ਮੀਨ ਵਿਚ ਬੀਜ ਦੇਣ ਤੇ ਕਲਿਕਾਵਾਂ ਵਿਚੋਂ ਕੋਪਲਾਂ ਫੁੱਟ ਪੈਂਦੀਆਂ ਹਨ ।

(ੲ) ਪੱਤਿਆਂ ਦੁਆਰਾ – ਬਾਇਓਫਿਲਮ, ਬਿਗੋਨੀਆ ਆਦਿ ਦੀਆਂ ਪੱਤੀਆਂ ਦੀ ਕਿਨਾਰੀ ਉੱਤੇ ਵਿਕਸਿਤ ਕਲੀਆਂ ਮਿੱਟੀ ਵਿਚ ਡਿੱਗ ਜਾਂਦੀਆਂ ਹਨ ਅਤੇ ਨਵੇਂ ਪੌਦਿਆਂ ਵਜੋਂ ਵਿਕਸਿਤ ਹੋ ਜਾਂਦੀਆਂ ਹਨ ।

(ii) ਬਨਾਵਟੀ ਕਾਇਕ ਪ੍ਰਜਣਨ – ਇਹ ਮੁੱਖ ਰੂਪ ਵਿਚ ਹੇਠ ਲਿਖੇ ਅਨੁਸਾਰ ਹੁੰਦਾ ਹੈ-
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 3
(ਉ) ਦਾਬ ਲਗਾਉਣਾ – ਕੁੱਝ ਪੌਦਿਆਂ ਦੀਆਂ ਟਹਿਣੀਆਂ ਨੂੰ ਝੁਕਾ ਕੇ ਭੂਮੀ ਦੇ ਅੰਦਰ ਮਿੱਟੀ ਵਿਚ ਦਬਾ ਦਿੱਤਾ ਜਾਂਦਾ ਹੈ । ਕੁੱਝ ਦਿਨਾਂ ਵਿਚ ਮਿੱਟੀ ਵਿਚ ਦੱਬੀ ਟਹਿਣੀ ਵਿਚੋਂ ਕੋਪਲਾਂ ਫੁੱਟ ਆਉਂਦੀਆਂ ਹਨ ।
ਉਦਾਹਰਨ-ਚਮੇਲੀ, ਅੰਗੁਰ ਆਦਿ ।

(ਅ) ਕਲਮ – ਗੁਲਾਬ, ਗੁੜਹਲ, ਚਮੇਲੀ ਆਦਿ ਦੀ ਅਜਿਹੀ ਸ਼ਾਖਾ ਕੱਟ ਲਈ ਜਾਂਦੀ ਹੈ । ਇਨ੍ਹਾਂ ਨੂੰ ਭੁਮੀ ਵਿਚ ਗੱਡ ਦੇਣ ਤੇ ਇਸ ਤੋਂ ਅਪਸਥਾਨਿਕ ਜੜਾਂ ਨਿਕਲ ਆਉਂਦੀਆਂ ਹਨ ਅਤੇ ਕਲਿਕਾਵਾਂ ਵਿਚੋਂ ਕੋਪਲਾਂ ਫੁੱਟ ਜਾਂਦੀਆਂ ਹਨ ।

(ੲ) ਪਿਉਂਦ ਲਾਉਣਾ – ਇਸ ਵਿਚ ਇਕ ਰੁੱਖ ਦੀ ਸ਼ਾਖਾ ਨੂੰ ਕੱਟ ਕੇ ਉਸ ਵਿਚ ‘T’ ਦੇ ਆਕਾਰ ਦਾ ਖਾਂਚਾ ਬਣਾ ਲਿਆ ਜਾਂਦਾ ਹੈ । ਇਸ ਨੂੰ ਸਟਾਕ (Stock) ਕਹਿੰਦੇ ਹਨ । ਹੁਣ ਉਸ ਜਾਤੀ ਦੇ ਦੂਸਰੇ ਰੁੱਖ ਦੀ ਟਹਿਣੀ ਨੂੰ ਕੱਟ ਕੇ ਸਟਾਕ ਦੇ ਖਾਂਚੇ ਦੇ ਅਨੁਰੂਪ ਖਾਂਚਾ ਬਣਾ ਲਿਆ ਜਾਂਦਾ ਹੈ, ਇਸਨੂੰ ਸਿਆਨ (Scion) ਕਹਿੰਦੇ ਹਨ । ਸਿਆਨ ਨੂੰ ਸਟਾਕ ਵਿਚ ਫਿਟ ਕਰ ਦਿੰਦੇ ਹਨ । ਖਾਂਚ ਦੇ ਚਾਰੋਂ ਪਾਸੇ ਮਿੱਟੀ ਲਗਾ ਕੇ ਬੰਨ੍ਹ ਦਿੰਦੇ ਹਨ । ਕੁਝ ਦਿਨਾਂ ਬਾਅਦ
ਦੋਨੋਂ ਜੁੜ ਕੇ ਪੌਦਾ ਬਣ ਜਾਂਦਾ ਹੈ ।
ਉਦਾਹਰਨ-ਗੰਨਾ, ਅੰਬ, ਅਮਰੂਦ, ਲੀਚੀ ਆਦਿ ।

(ਸ) ਬਡੌਗ-ਇਸ ਵਿਚ ਇੱਕ ਰੁੱਖ ਦੀ ਇਕ ਟਹਿਣੀ ਦੀ ਛਾਲ ਵਿਚ ‘T’ ਦੀ ਤਰ੍ਹਾਂ ਖਾਂਚਾ ਬਣਾ ਲਿਆ ਜਾਂਦਾ ਹੈ । ਕਿਸੇ ਦੁਸਰੇ ਚੁਣੇ ਹੋਏ ਪੌਦੇ ਦੀ ਕਲਿਕਾ ਨੂੰ ਲੈ ਕੇ ਸਟਾਕ ਦੇ ਖਾਂਚੇ ਵਿਚ । ਘਮਾ ਦਿੰਦੇ ਹਾਂ । ਇਸ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਇਸਦੇ ਉੱਪਰ ਮਿੱਟੀ ਲਪੇਟ ਦਿੰਦੇ ਹਾਂ । ਕੁਝ ਦਿਨਾਂ ਬਾਅਦ ਉਸ ਸਥਾਨ ਤੇ ਕੋਪਲਾਂ ਨਿਕਲ ਆਉਂਦੀਆਂ ਹਨ ।
ਉਦਾਹਰਨ-ਨਿੰਬੂ, ਨਾਰੰਗੀ ਆਦਿ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 4

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 2.
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਫੁੱਲ ਦੇ ਭਾਗਾਂ ਦਾ ਵਰਣਨ ਕਰੋ ।
ਜਾਂ
ਫੁੱਲ ਦੀ ਲੰਬਾਤਮਕ ਕਾਟ ਦਾ ਅੰਕਿਤ ਚਿੱਤਰ ਬਣਾ ਕੇ ਫੁੱਲ ਦੇ ਵੱਖ-ਵੱਖ ਭਾਗਾਂ ਦਾ ਵਰਣਨ ਕਰੋ ।
ਉੱਤਰ-
ਫੁੱਲ – ਫੁਲਦਾਰ ਪੌਦਿਆਂ (Angiosperms) ਵਿਚ ਫੁੱਲ ਲਿੰਗੀ ਜਣਨ ਵਿਚ ਸਹਾਇਤਾ ਕਰਦਾ ਹੈ । ਫੁੱਲਾਂ ਦੀ ਸਹਾਇਤਾ ਨਾਲ ਬੀਜ ਬਣਦੇ ਹਨ । ਫੁੱਲ ਵਿਚ ਇਕ ਆਧਾਰੀ ਭਾਗ ਹੁੰਦਾ ਹੈ ਜਿਸ ਉੱਪਰ ਫੁੱਲ ਦੇ ਸਾਰੇ ਭਾਗ ਲੱਗੇ ਹੁੰਦੇ ਹਨ । ਇਸ ਨੂੰ ਫੁਲ ਆਸਨ (Thalamus) ਕਹਿੰਦੇ ਹਨ । ਫੁੱਲ ਦੇ ਮੁੱਖ ਰੂਪ ਵਿਚ ਚਾਰ ਭਾਗ ਹੁੰਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 5

  1. ਬਾਹਰੀ ਦਲਪੁੰਜ ਜਾਂ ਹਰੀਆਂ ਪੱਤੀਆਂ – ਇਹ ਫੁੱਲ ਦਾ ਸਭ ਤੋਂ ਬਾਹਰੀ ਭਾਗ ਹੁੰਦਾ ਹੈ । ਇਹ ਹਰੇ ਪੱਤਿਆਂ । ਦੇ ਰੂਪ ਵਿਚ ਹੁੰਦਾ ਹੈ ਜਿਨ੍ਹਾਂ ਨੂੰ ਬਾਹਰੀ ਦਲ ਕਹਿੰਦੇ ਹਨ । ਇਹ ਕਲੀ ਦੀ ਅਵਸਥਾ ਵਿੱਚ ਫੁੱਲ ਦੀ ਰੱਖਿਆ ਕਰਦਾ ਹੈ ।
  2. ਦਲਪੁੰਜ ਜਾਂ ਰੰਗਦਾਰ ਪੱਤੀਆਂ – ਬਾਹਰੀ ਦਲਪੁੰਜ ਦੇ ਅੰਦਰਲੇ ਭਾਗ ਨੂੰ ਦਲਪੁੰਜ ਕਹਿੰਦੇ ਹਨ । ਹਰ ਅੰਗ ਪੰਖੁੜੀ ਜਾਂ ਦਲ ਕਹਾਉਂਦਾ ਹੈ । ਇਸਦਾ ਰੰਗ ਵੱਖ-ਵੱਖ ਫੁੱਲਾਂ ਵਿੱਚ ਵੱਖ-ਵੱਖ ਹੁੰਦਾ ਹੈ । ਇਨ੍ਹਾਂ ਦਾ ਕਾਰਜ ਕੀਟਾਂ ਨੂੰ ਆਕਰਸ਼ਿਤ ਕਰਕੇ ਪਰਾਗਣ ਵਿਚ ਸਹਾਇਤਾ ਕਰਨਾ ਹੈ ।
  3. ਪੁੰਕੇਸਰ – ਇਹ ਫੁੱਲ ਦਾ ਬਾਹਰੋਂ ਤੀਸਰਾ ਭਾਗ ਹੈ । ਇਸ ਦੇ ਹਰ ਅੰਗ ਨੂੰ ਪੁੰਕੇਸਰ ਕਹਿੰਦੇ ਹਨ । ਪੁੰਕੇਸਰ ਦੇ ਮੁੱਖ ਦੋ ਭਾਗ ਹੁੰਦੇ ਹਨ-ਪਰਾਗਕੋਸ਼ ਅਤੇ ਪਗਡੰਡੀ । ਪਰਾਗਕੋਸ਼ ਯੋਜੀ ਦੁਆਰਾ ਪਰਾਗ ਕੋਸ਼ ਨਾਲ ਜੁੜਿਆ ਹੁੰਦਾ ਹੈ । ਪਰਾਗ ਕੋਸ਼ ਦੇ ਅੰਦਰ ਪਰਾਗਕਣ ਹੁੰਦੇ ਹਨ । ਇਹ ਨਿਸ਼ੇਚਨ ਦੇ ਬਾਅਦ ਬੀਜ ਬਣਾਉਂਦੇ ਹਨ ।
  4. ਇਸਤਰੀ ਕੇਸਰ – ਇਹ ਫੁੱਲ ਦਾ ਮਾਦਾ ਭਾਗ ਹੁੰਦਾ ਹੈ । ਇਸ ਦੇ ਹਰ ਅੰਗ ਨੂੰ ਇਸਤਰੀ ਕੇਸਰ ਕਹਿੰਦੇ ਹਨ । ਇਸਦੇ ਤਿੰਨ ਭਾਗ ਹੁੰਦੇ ਹਨ-(1) ਸਟਿਗਮਾ (2) ਸਟਾਇਲ (3) ਅੰਡਕੋਸ਼ । ਅੰਡਕੋਸ਼ ਦੇ ਅੰਦਰ ਬੀਜ ਅੰਡ ਹੁੰਦੇ ਹਨ ।

ਪ੍ਰਸ਼ਨ 3.
ਪਰਾਗਣ ਤੋਂ ਸ਼ੁਰੂ ਕਰਕੇ ਪੌਦਿਆਂ ਵਿੱਚ ਬੀਜ ਬਣਾਉਣ ਤੱਕ ਸਾਰੀਆਂ ਅਵਸਥਾਵਾਂ ਦੱਸੋ ।
ਉੱਤਰ-
ਪਰਾਗਕੋਸ਼ (Pollensac) ਤੋਂ ਪਰਾਗਕਣਾਂ (Pollengrains) ਦਾ ਸਟਿਗਮਾ ਤਕ ਸਥਾਨਾਂਤਰਨ ਪਰਾਗਣ (Pollination) ਕਹਾਉਂਦਾ ਹੈ । ਫੁੱਲ ਦੇ ਪੁੰਕੇਸਰ ਵਿਚ ਪਰਾਗਕੋਸ਼ ਹੁੰਦੇ ਹਨ, ਜੋ ਪਰਾਗਕਣ ਪੈਦਾ ਕਰਦੇ ਹਨ । ਇਸਤਰੀ ਕੇਸਰ ਦੇ ਤਿੰਨ ਭਾਗ ਹੁੰਦੇ ਹਨ-ਅੰਡਕੋਸ਼ (Ovary), ਸਟਾਇਲ (Style) ਅਤੇ ਸਟਿਗਮਾ (Stigma) । ਪਰਾਗਣ ਦੇ ਬਾਅਦ ਪਰਾਗਕਣ ਤੋਂ ਇਕ ਨਲੀ ਨਿਕਲਦੀ ਹੈ ਜਿਸ ਨੂੰ ਪਰਾਗਨਲੀ ਕਹਿੰਦੇ ਹਨ । ਗਨਲੀ ਵਿੱਚ ਦੋ ਨਰ ਯੁਗਮਕ ਹੁੰਦੇ ਹਨ । ਇਨ੍ਹਾਂ ਵਿਚੋਂ ਇਕ ਨਰ ਯੁਜ ਪਰਾਗਨਲੀ ਵਿਚੋਂ ਹੁੰਦਾ ਹੋਇਆ ਬੀਜ ਅੰਡ ਤਕ ਪੁੱਜ ਜਾਂਦਾ ਹੈ । ਇਹ ਬੀਜ ਅੰਡ ਨਾਲ ਮੇਲ ਕਰਦਾ ਹੈ ਜਿਸ ਨਾਲ ਯੁਗਮਜ਼ ਬਣਦਾ ਹੈ । ਦੂਸਰਾ ਨਰ ਯੁਗਮਕ ਦੋ ਧਰੁਵੀ ਕੇਂਦਰਕਾਂ ਨਾਲ ਮਿਲ ਕੇ ਪ੍ਰਾਥਮਿਕ ਐਂਡਸਪਰਮ (ਭਰੂਣਕੋਸ਼) ਕੇਂਦਰਕ ਬਣਾਉਂਦਾ ਹੈ ਜਿਸ ਤੋਂ ਅੰਤ ਵਿਚ ਐਂਡੋਸਪਰਮ ਬਣਦਾ ਹੈ । ਇਸ ਪ੍ਰਕਾਰ ਉੱਚ ਵਰਗੀ (ਐਂਜੀਓਸਪਰਮੀ) ਪੌਦੇ ਦੋਹਰੀ ਨਿਸ਼ੇਚਨ ਕਿਰਿਆ ਪ੍ਰਦਰਸ਼ਿਤ ਕਰਦੇ ਹਨ ।

ਨਿਸ਼ੇਚਨ ਦੇ ਬਾਅਦ ਫੁੱਲ ਦੀਆਂ ਪੰਖੜੀਆਂ, ਪੁੰਕੇਸਰ, ਸਟਾਇਲ ਅਤੇ ਸਟਿਗਮਾ ਡਿਗ ਜਾਂਦੇ ਹਨ । ਬਾਹਰੀ ਦਲ ਸੁੱਕ ਜਾਂਦਾ ਹੈ ਅਤੇ ਅੰਡਕੋਸ਼ ਤੇ ਲੱਗਿਆ ਰਹਿੰਦਾ ਹੈ । ਅੰਡਕੋਸ਼ ਤੇਜ਼ੀ ਨਾਲ ਵਾਧਾ ਕਰਦਾ ਹੈ ਅਤੇ ਇਨ੍ਹਾਂ ਵਿੱਚ ਮੌਜੂਦ ਸੈੱਲ ਵਿਭਾਜਿਤ ਹੋ ਕੇ ਵਾਧਾ ਕਰਦੇ ਹਨ ਅਤੇ ਬੀਜ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ । ਬੀਜ ਵਿਚ ਇਕ ਭਰੁਣ ਹੁੰਦਾ ਹੈ । ਭਰੂਣ ਵਿਚ ਇੱਕ ਛੋਟੀ ਜੜ੍ਹ (ਮੂਲ ਜੜ੍ਹ), ਇੱਕ ਛੋਟਾ ਪ੍ਰੋਹ (ਕੁਰ) ਅਤੇ ਬੀਜ ਪੱਤਰ ਹੁੰਦੇ ਹਨ । ਬੀਜ ਪੱਤਰ ਵਿੱਚ ਭੋਜਨ ਸੰਚਿਤ ਰਹਿੰਦਾ ਹੈ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 6

ਚਿੱਤਰ – (A) ਪਰਾਗਕੋਸ਼ ਦੀ ਰਚਨਾ (ਸਿਖਰ ਕੱਟਿਆ ਹੋਇਆ) (B) ਨਿਸ਼ੇਚਨ ਦੇ ਸਮੇਂ ਇਸਤਰੀ ਕੇਸਰ ਦੀ ਲੰਮੇਦਾਅ ਕਾਟ | ਸਮੇਂ ਅਨੁਸਾਰ ਬੀਜ ਸਖ਼ਤ ਹੋ ਕੇ ਸੁੱਕ ਜਾਂਦਾ ਹੈ । ਇਹ ਬੀਜ ਪ੍ਰਤਿਕੂਲ ਹਾਲਤਾਂ ਵਿਚ ਜੀਵਤ ਰਹਿ ਸਕਦਾ ਹੈ ! ਅੰਡਕੋਸ਼ ਦੀ ਦੀਵਾਰ ਵੀ ਸਖ਼ਤ ਹੋ ਸਕਦੀ ਹੈ ਅਤੇ ਇਕ ਫਲੀ ਬਣ ਜਾਂਦੀ ਹੈ । ਨਿਸ਼ੇਚਨ ਦੇ ਬਾਅਦ ਸਾਰੇ ਅੰਡਕੋਸ਼ ਨੂੰ ਫਲ ਕਹਿੰਦੇ ਹਨ ।

ਪ੍ਰਸ਼ਨ 4.
ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਦਾ ਕੀ ਅਰਥ ਹੈ ? ਪਰ ਨਿਸ਼ੇਚਨ ਅਤੇ ਸਵੈ-ਨਿਸ਼ੇਚਨ ਵਿਚ ਕੀ ਅੰਤਰ ਹੈ ? ਇਨ੍ਹਾਂ ਵਿਚੋਂ ਕਿਹੜਾ ਵਧੇਰੇ ਲਾਭਦਾਇਕ ਹੈ ?
ਉੱਤਰ-
ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ – ਜਦੋਂ ਨਰ ਅਤੇ ਮਾਦਾ ਆਪਣੇ-ਆਪਣੇ ਸ਼ੁਕਰਾਣੂ ਅਤੇ ਅੰਡੇ ਸਾਰੇ ਸਰੀਰ ਤੋਂ ਬਾਹਰ ਪਾਣੀ ਵਿਚ ਛੱਡ ਦਿੰਦੇ ਹਨ ਅਤੇ ਸ਼ੁਕਰਾਣੂ ਅਤੇ ਅੰਡੇ ਦਾ ਸੰਯੋਗ ਸਰੀਕ ਤੋਂ ਬਾਹਰ ਹੁੰਦਾ ਹੈ ਤਾਂ ਇਸ ਕਿਰਿਆ ਨੂੰ ਬਾਹਰੀ ਨਿਸ਼ੇਚਨ ਕਹਿੰਦੇ ਹਨ । ਜਿਵੇਂ-ਡੱਡੂ ਅਤੇ ਮੱਛੀਆਂ ਵਿੱਚ । ਅੰਦੂਰਨੀ ਨਿਸ਼ੇਚਨ ਵਿਚ ਨਰ ਆਪਣੇ ਸ਼ੁਕਰਾਣੁ ਮਾਦਾ ਦੇ ਸਰੀਰ ਵਿੱਚ ਛੱਡਦਾ ਹੈ ਅਤੇ ਸ਼ੁਕਰਾਣੁ ਮਾਦਾ ਦੇ ਸਰੀਰ ਵਿੱਚ ਅੰਡੇ ਨਾਲ ਸੰਯੋਗ ਕਰਦਾ ਹੈ, ਜਿਵੇਂ ਪੰਛੀਆਂ ਅਤੇ ਥਣਧਾਰੀਆਂ ਵਿੱਚ ।

ਪਰ ਨਿਸ਼ੇਚਨ ਅਤੇ ਸਵੈ-ਨਿਸ਼ੇਚਨ-
ਪਰ ਨਿਸ਼ੇਚਨ (Cross Fertilization) – ਇਹ ਉਨ੍ਹਾਂ ਜੀਵਾਂ ਵਿਚ ਹੁੰਦਾ ਹੈ ਜਿਥੇ ਨਰ ਅਤੇ ਮਾਦਾ ਵੱਖ-ਵੱਖ ਹੁੰਦੇ ਹਨ । ਦੋ-ਲਿੰਗੀ ਜੰਤੂਆਂ ਵਿੱਚ ਇਹ ਹੋ ਸਕਦਾ ਹੈ ਜੇ ਜਣਨ ਅੰਗ ਵੱਖ-ਵੱਖ ਸਮੇਂ ਤੇ ਪਰਿਪੱਕ ਹੋਣ । ਇਸ ਨਾਲ ਜੀਵਾਂ ਵਿੱਚ ਭਿੰਨਤਾਵਾਂ ਆਉਂਦੀਆਂ ਹਨ ।

ਸਵੈ-ਨਿਸ਼ੇਚਨ (Self Fertilization) ਦੋ-ਲਿੰਗੀ ਜੀਵਾਂ ਵਿਚ ਜਿੱਥੇ ਨਰ ਅਤੇ ਮਾਦਾ ਜਣਨ ਅੰਗ ਇਕੋ ਸਮੇਂ ਤੇ ਹੀ ਪਰਿਪੱਕ ਹੁੰਦੇ ਹਨ, ਸਵੈ-ਨਿਸ਼ੇਚਨ ਹੁੰਦਾ ਹੈ । ਇਸ ਵਿਧੀ ਵਿਚ ਪਿਤਰੀ ਗੁਣ ਪੀੜ੍ਹੀ-ਦਰ-ਪੀੜ੍ਹੀ ਕਾਇਮ ਰਹਿੰਦੇ ਹਨ ।

ਪਰਪਰਾਗਣ ਵਿਚ ਜੀਵਾਂ ਵਿਚ ਵਿਵਿਧਤਾਵਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਜੀਵਾਂ ਵਿਚ ਸਮਰੱਥਾ ਵੱਧਦੀ ਹੈ । ਜੀਵਨ ਦੇ ਨਵੇਂ ਯੁਗਮ ਬਣਨ ਵਿਚ ਅਨੁਵੰਸ਼ਿਕ ਭਿੰਨਤਾਵਾਂ ਦਾ ਵਿਕਾਸ ਹੁੰਦਾ ਹੈ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 5.
ਅਲਿੰਗੀ ਜਣਨ ਦੀਆਂ ਵੱਖ-ਵੱਖ ਵਿਧੀਆਂ ਕਿਹੜੀਆਂ ਹਨ ?
ਉੱਤਰ-
ਅਲਿੰਗੀ ਪ੍ਰਜਣਨ ਵਿਚ ਜੀਵ ਖ਼ੁਦ ਗੁਣਿਤ ਹੁੰਦੇ ਹਨ । ਅਲਿੰਗੀ ਪ੍ਰਜਣਨ ਦੀਆਂ ਵੱਖ-ਵੱਖ ਵਿਧੀਆਂ ਹੇਠ ਲਿਖੇ ਅਨੁਸਾਰ ਹਨ-
(1) ਦੋ ਖੰਡਨ (Binary fission) – ਦੋ ਖੰਡਨ ਵਿੱਚ ਜੀਵ ਦਾ ਸਰੀਰ ਲੰਬਾਈ ਦੇ ਰੁਖ ਤੋਂ ਦੋ ਬਰਾਬਰ ਭਾਗਾਂ ਵਿਚ ਵਿਭਾਜਿਤ ਹੋ ਜਾਂਦਾ ਹੈ । ਹਰ ਭਾਗ ਜਣਕ ਦੇ ਸਮਾਨ ਹੋ ਜਾਂਦਾ ਹੈ । ਜਣਨ ਦੀ ਇਹ ਵਿਧੀ ਪੋਟੋਜ਼ੋਆ (ਅਮੀਬਾ, ਪੈਰਾਮੀਸ਼ੀਅਮ ਆਦਿ) ਵਿਚ ਹੁੰਦੀ ਹੈ ਜਿਨ੍ਹਾਂ ਵਿਚ ਇਹ ਵਿਧੀ ਜ਼ਰੂਰੀ ਹੀ ਸੈੱਲ ਵਿਭਾਜਨ ਦੀ ਵਿਧੀ ਹੈ ਜਿਸਦੇ ਨਤੀਜੇ ਵਜੋਂ ਸੰਤਾਨ ਸੈੱਲਾਂ ਦਾ ਵੱਖਰੇਵਾਂ ਹੁੰਦਾ ਹੈ । ਬਹੁਕੋਸ਼ੀ ਜੰਤੂਆਂ ਵਿਚ ਵੀ ਇਸ ਵਿਧੀ ਨੂੰ ਦੇਖਿਆ ਗਿਆ ਹੈ । ਜਿਵੇਂ-ਸੀ-ਐਨੀਮੋਨ ਵਿਚ ਲੰਬਵਤ ਖੰਡਨ ਅਤੇ ਪਲੇਨੇਰੀਆ ਵਿਚ ਅਨੁਪ੍ਰਥ ਖੰਡਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 7

(2) ਡੰਗ (Budding) – ਬਡਿੰਗ ਜਾਂ ਮੁਕੁਲਨ ਇਕ ਪ੍ਰਕਾਰ ਦੀ ਅਲਿੰਗੀ ਜਣਨ ਕਿਰਿਆ ਹੈ ਜਿਸ ਵਿਚ ਨਵਾਂ ਜੀਵ ਜੋ ਤੁਲਨਾ ਵਿਚ ਛੋਟੇ ਪੁੰਜ ਦੇ ਸੈੱਲਾਂ ਵਿਚੋਂ ਨਿਕਲਦਾ ਹੈ, ਸ਼ੁਰੂ ਵਿਚ ਜਨਕ ਜੀਵ ਵਿਚ ਬੱਡ (Bud) ਜਾਂ ਮੁਕੁਲ ਬਣਾਉਂਦਾ ਹੈ । ਬੱਡ ਜਾਂ ਮੁਕੁਲ ਅਲੱਗ ਹੋਣ ਤੋਂ ਪਹਿਲਾਂ ਜਨਕ ਦਾ ਰੂਪ ਧਾਰਨ ਕਰ ਲੈਂਦਾ ਹੈ , ਜਿਵੇਂ-ਬਾਹਰੀ ਮੁਕੁਲਨ ਵਿਚ ਜਾਂ ਜਨਕ ਤੋਂ ਵੱਖ ਹੋਣ ਦੇ ਬਾਅਦ ਆਂਤਰਿਕ ਮੁਕੁਲਨ ਵਿਚ ।

ਬਾਹਰੀ ਮੁਕੁਲਨ ਸਪੰਜ, ਸੀਲੇਂਟਰੇਟਾ (ਜਿਵੇਂ ਹਾਈਡਰਾ), ਚਪਟੇ ਕ੍ਰਿਮੀ ਅਤੇ ਟਿਉਨੀਕੇਟ ਵਿਚ ਮਿਲਦਾ ਹੈ ਪਰ ਕੁੱਝ ਸੀਲੇਟਰੇਟ ਜਿਵੇਂ ਔਬੇਲੀਆਂ ਪੋਲੀਪ ਦੀ ਤੁਲਨਾ ਵਿਚ ਮੈਡੂਯੁਸੀ ਪੈਦਾ ਕਰਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 8

(3) ਖੰਡਨ (Fragmentation) – ਸਪਾਈਰੋਗਾਈਰਾ ਵਰਗੇ ਕੁੱਝ ਜੀਵ ਪੂਰਨ ਵਿਕਸਿਤ ਹੋਣ ਦੇ ਬਾਅਦ ਆਮ ਕਰਕੇ ਦੋ ਜਾਂ ਵੱਧ ਭਾਗਾਂ ਵਿਚ ਟੁੱਟ ਜਾਂਦੇ ਹਨ । ਇਹ ਭਾਗ ਵਾਧਾ ਕਰਕੇ ਪੂਰਨ ਵਿਕਸਿਤ ਜੀਵ ਬਣ ਜਾਂਦੇ ਹਨ । ਖੰਡਨ ਚਪਟੇ ਫ਼ਿਮੀ, ਰਿਬਨ ਕ੍ਰਿਮੀ ਅਤੇ ਐਨੇਲੀਡਾ ਸੰਘ ਦੇ ਪਾਣੀਆਂ ਵਿਚ ਵੀ ਹੁੰਦਾ ਹੈ ।

(4) ਬਹੁ-ਖੰਡਨ (Multiple fission) – ਕਦੇ-ਕਦੇ । ਪ੍ਰਤੀਕੂਲ ਹਾਲਾਤਾਂ ਵਿੱਚ ਸੈੱਲ ਦੇ ਚਾਰੇ ਪਾਸੇ ਇਕ ਸੁਰੱਖਿਆ ਪਰਤ ਜਾਂ ਭਿੱਤੀ ਬਣ ਜਾਂਦੀ ਹੈ । ਅਜਿਹੀ ਅਵਸਥਾ ਨੂੰ ਪੁਟੀ (cyst) ਕਹਿੰਦੇ ਹਨ । ਪੁਟੀ ਦੇ ਅੰਦਰ ਸੈੱਲ ਕਈ ਵਾਰ ਵਿਭਾਜਿਤ ਹੋ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਸੰਤਾਨ ਸੈੱਲ ਬਣ ਜਾਂਦੇ ਹਨ ਅਜਿਹੀ ਪ੍ਰਕਿਰਿਆ ਨੂੰ ਬਹੁਖੰਡਨ ਕਹਿੰਦੇ ਹਨ । ਪਟੀ (cyst) ਦੇ ਫਟਣ ਦੇ ਬਾਅਦ ਬਹੁਤ ਸਾਰੇ ਸੈੱਲ ਬਾਹਰ ਨਿਕਲ ਜਾਂਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 9

(5) ਕਾਇਕ ਪ੍ਰਜਣਨ (Vegetative reproduction) – ਜਦੋਂ ਪੌਦੇ ਦੇ ਕਿਸੇ ਬਨਸਪਤੀ ਅੰਗ ਜਿਵੇਂ-ਪੱਤਾ, ਤਣਾ ਅਤੇ ਜੜ੍ਹ ਤੋਂ ਨਵਾਂ ਪੌਦਾ ਉਗਾਇਆ ਜਾ ਸਕਦਾ ਹੋਵੇ ਤਾਂ ਇਸ ਪ੍ਰਕਿਰਿਆ ਨੂੰ ਇਕ ਪ੍ਰਜਣਨ ਕਹਿੰਦੇ ਹਨ ।

ਪ੍ਰਸ਼ਨ 6.
ਮਨੁੱਖ ਦੀ ਨਰ ਜਣਨ ਪ੍ਰਣਾਲੀ ਦਾ ਚਿੱਤਰ ਵਰਣਨ ਕਰੋ ।
ਉੱਤਰ-
ਨਰ ਮਨੁੱਖ ਵਿਚ ਜੰਘਨਾਸਥੀ ਖੇਤਰ ਵਿਚ ਇਕ ਮਾਂਸਲ ਸੰਰਚਨਾ ਪੀਨਸ ਹੁੰਦਾ ਹੈ ਜਿਸਦੇ ਅੰਦਰ ਮੂਤਰਵਾਹਿਣੀ ਹੁੰਦੀ ਹੈ | ਪੀਨਸ ਦੇ ਹੇਠਾਂ ਉਸਦੀ ਜੜ੍ਹ ਵਿਚ ਇਕ ਮਾਂਸਲ ਥੈਲੀ ਜਾਂ ਪਤਾਲੂ ਥੈਲੀ ਹੁੰਦੀ ਹੈ ਜਿਸ
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 10

ਵਿਚ ਅੰਡਾਕਾਰ ਸੰਰਚਨਾਵਾਂ ਪਤਾਲੂ ਹੁੰਦੇ ਹਨ । ਪਤਾਲੂ ਨਰ ਯੁਗਮਕ ਸ਼ੁਕਰਾਣੂ ਦਾ ਨਿਰਮਾਣ ਕਰਦੇ ਹਨ । ਪਤਾਲੂ ਵਿਚ ਇਕ ਖ਼ਾਸ ਸੰਰਚਨਾ ਸ਼ੁਕਰਾਣੂ ਵਹਿਣੀ ਪਾਇਆ ਜਾਂਦਾ ਹੈ ਜਿਸ ਵਿਚ ਸ਼ੁਕਰਾਣੂ ਦੇ ਪੋਸ਼ਣ ਦੇ ਲਈ ਚਿਪਚਿਪਾ ਪਦਾਰਥ ਪੈਦਾ ਹੁੰਦਾ ਹੈ । ਚਿਪਚਿਪੇ ਪਦਾਰਥ (ਵੀਰਜ) ਦੇ ਨਾਲ ਸ਼ੁਕਰਾਣੂ ਇੱਕ ਸੰਕਰੀ ਨਲੀ ਦੁਆਰਾ ਮੂਤਰ ਵਾਹਿਣੀ ਵਿਚ ਪੁੱਜਦੇ ਹਨ । ਜਿੱਥੋਂ ਪੀਨਸ ਦੀ ਸਹਾਇਤਾ ਨਾਲ ਮਾਦਾ ਦੀ ਯੋਨੀ ਵਿਚ ਛੱਡ ਦਿੱਤੇ ਜਾਂਦੇ ਹਨ । ਪੀਨਸ ਮੁਤਰ ਸ਼ੁਕਰਾਣੂ ਯੁਕਤ ਵੀਰਜ ਦੋਨਾਂ ਨੂੰ ਹੀ ਬਾਹਰ ਕੱਢਦਾ ਹੈ ।

ਪ੍ਰਸ਼ਨ 7.
ਮਨੁੱਖ ਦੀ ਮਾਦਾ ਜਣਨ ਪ੍ਰਣਾਲੀ ਦਾ ਵਰਣਨ ਕਰੋ ।
ਉੱਤਰ-
ਮਨੁੱਖ ਦੀ ਮਾਦਾ ਜਣਨ ਪ੍ਰਣਾਲੀ ਦੇ ਹੇਠ ਲਿਖੇ ਭਾਗ ਹਨ-
(1) ਅੰਡਕੋਸ਼ (Ovary) – ਮਨੁੱਖੀ ਮਾਦਾ ਵਿੱਚ ਦੋ ਅੰਡਕੋਸ਼ ਹੁੰਦੇ ਹਨ ਜੋ ਬਹੁਤ ਛੋਟੇ ਆਕਾਰ ਦੇ ਹੁੰਦੇ ਹਨ । ਅੰਡਕੋਸ਼ ਵਿਚ ਅੰਡੇ ਬਣਦੇ ਹਨ । ਅੰਡਕੋਸ਼ ਦੇ ਅੰਦਰ ਦੀ ਸਤਹਿ ਤੇ ਐਪੀਥੀਲੀਅਮ ਸੈੱਲਾਂ ਦੀ ਪਤਲੀ ਪਰਤ ਹੁੰਦੀ ਹੈ ਜਿਸ ਨੂੰ ਜਣਨ ਐਪੀਥੀਲੀਅਮ ਕਹਿੰਦੇ ਹਨ । ਇਸ ਦੇ ਸੈੱਲ ਵਿਭਾਜਿਤ ਹੋ ਕੇ ਫੋਲੀਕਲ ਅਤੇ ਅੰਡਾ ਬਣਾਉਂਦੇ ਹਨ । ਅੰਡਕੋਸ਼ ਦੀ ਗੁਹਾ ਵਿਚ ਸੰਯੋਜੀ ਟਿਸ਼ੂ ਹੁੰਦੇ ਹਨ ਜਿਨ੍ਹਾਂ ਨੂੰ ਸਟਰੋਮਾ ਕਹਿੰਦੇ ਹਨ । ਹਰ ਫੋਕਲ ਵਿਚ ਇੱਕ ਜਣਨ ਸੈੱਲ ਹੁੰਦਾ ਹੈ ਜਿਸਦੇ ਚਾਰੇ ਪਾਸੇ ਸਟਰੋਮਾ ਦੇ ਸੈੱਲ ਰਹਿੰਦੇ ਹਨ । ਅਰਧ ਸੁਤਰੀ ਵਿਭਾਜਨ ਦੇ ਨਤੀਜੇ ਵਜੋਂ ਜਣਨ ਸੈੱਲ ਅੰਡੇ ਦਾ ਨਿਰਮਾਣ ਕਰਦੇ ਹਨ ।

ਐਸਟਰੋਜਨ ਅਤੇ ਪ੍ਰੋਜੈਸਟਰੋਨ ਨਾਮਕ ਦੋ ਹਾਰਮੋਨ ਅੰਡਕੋਸ਼ ਦੁਆਰਾ ਸਾਵਿਤ ਹੁੰਦੇ ਹਨ ਜੋ ਮਾਦਾ ਵਿਚ ਪ੍ਰਜਣਨ ਸੰਬੰਧੀ ਵਿਭਿੰਨ ਕਿਰਿਆਵਾਂ ਦਾ ਨਿਯੰਤਰਨ ਕਰਦੇ ਹਨ ।

(2) ਅੰਡ ਵਹਿਣੀ (Fallopian Tube) – ਇਹ ਰਚਨਾ ਨਲਿਕਾ ਜਾਂ ਟਿਊਬ ਵਰਗੀ ਹੁੰਦੀ ਹੈ । ਇਸਦਾ ਇਕ ਸਿਰਾ ਗਰਭਕੋਸ਼ ਨਾਲ ਜੁੜਿਆ ਰਹਿੰਦਾ ਹੈ ਅਤੇ ਦੂਸਰਾ ਸਿਰਾ ਅੰਡਕੋਸ਼ ਦੇ ਨੇੜੇ ਖੁੱਲ੍ਹਾ ਰਹਿੰਦਾ ਹੈ । ਇਸਦੇ ਸਿਰੇ ਤੇ ਝਾਲਦਾਰ
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 11

ਰਚਨਾ ਹੁੰਦੀ ਹੈ ਜਿਸ ਨੂੰ ਫੌਰੀ ਕਹਿੰਦੇ ਹਨ । ਅੰਡਕੋਸ਼ ਤੋਂ ਜਦੋਂ ਅੰਡਾ ਨਿਕਲਦਾ ਹੈ ਤਾਂ ਫਿਬਰੀ ਦੀ ਸੰਕੁਚਨ ਕਿਰਿਆ ਦੇ ਕਾਰਨ ਅੰਡ ਵਹਿਣੀ ਵਿਚ ਆ ਜਾਂਦਾ ਹੈ । ਇਥੋਂ ਗਰਭਕੋਸ਼ ਵੱਲ ਵੱਧਦਾ ਹੈ । ਅੰਡ ਨਿਸ਼ੇਚਨ ਅੰਡ ਵਹਿਣੀ ਵਿਚ ਹੀ ਹੁੰਦਾ ਹੈ । ਜੇ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਇਹ ਗਰਭਕੋਸ਼ ਤੋਂ ਹੋ ਕੇ ਯੋਨੀ ਵਿਚ ਅਤੇ ਮਾਹਵਾਰੀ ਯੌਨੀ ਵਿਚੋਂ ਬਾਹਰ ਨਿਕਲ ਜਾਂਦਾ ਹੈ ।

(3) ਗਰਭਕੋਸ਼ ਜਾਂ ਬੱਚੇਦਾਨੀ (Uterus) – ਇਹ ਇਕ ਮਾਂਸਲ ਰਚਨਾ ਹੈ । ਫੈਲੋਪੀਅਨ ਨਲਿਕਾਵਾਂ ਇਸਦੇ ਦੋਨੋਂ ਪਾਸੇ ਉੱਪਰਲੇ ਭਾਗਾਂ ਵਿੱਚ ਖੁੱਲ੍ਹਦੀ ਹੈ । ਗਰਭਕੋਸ਼ ਦਾ ਹੇਠਲਾ ਸਿਰਾ ਘੱਟ ਚੌੜਾ ਹੁੰਦਾ ਹੈ ਅਤੇ ਯੋਨੀ ਵਿਚ ਖੁੱਲਦਾ ਹੈ । ਗਰਭਕੋਸ਼ ਦੇ ਅੰਦਰ ਦੀ ਦੀਵਾਰ ਐਂਡਰੋਮੀਟਰੀਅਮ ਦੀ ਬਣੀ ਹੁੰਦੀ ਹੈ । ਗਰਭਕੋਸ਼ ਦਾ ਮੁੱਖ ਕਾਰਜ ਨਿਸ਼ੇਸ਼ਿਤ ਅੰਡੇ ਨੂੰ ਵਾਧਾ ਕਾਲ ਵਿਚ ਜਦੋਂ ਤੱਕ ਕਿ ਗਰਭ ਵਿਕਸਿਤ ਹੋ ਕੇ ਸ਼ਿਸ਼ੂ ਦੇ ਰੂਪ ਵਿਚ ਜਨਮ ਨਾ ਲੈ ਲਵੇ, ਸਹਾਰਾ ਅਤੇ ਭੋਜਨ ਪ੍ਰਦਾਨ ਕਰਨਾ ਹੈ ।

(4) ਯੌਨੀ (Vagina) – ਇਹ ਮਾਂਸਲ ਨਲਿਕਾ ਵਰਗੀ ਰਚਨਾ ਹੈ । ਇਸਦਾ ਪਿਛਲਾ ਭਾਗ ਗਰਭਕੋਸ਼ ਦੀ ਸ੍ਰੀਵਾ ਵਿਚ ਖੁੱਲ੍ਹਦਾ ਹੈ । ਮਾਦਾ ਵਿਚ ਮੂਤਰ ਨਿਸ਼ਕਾਸਨ ਲਈ ਵੱਖ ਛੇਦ ਹੁੰਦਾ ਹੈ ਜੋ ਯੌਨੀ ਵਿਚ ਖੁਲਦਾ ਹੈ ।

(5) ਭਗ (Vulva) – ਯੋਨੀ ਬਾਹਰ ਵੱਲ ਇੱਕ ਸੁਰਾਖ ਵਿਚ ਖੁਲ੍ਹਦੀ ਹੈ ਜਿਸ ਨੂੰ ਭਗ ਕਹਿੰਦੇ ਹਨ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 8.
(ਉ) ਪਰਾਗਣ ਕਿਰਿਆ ਨਿਸ਼ੇਚਨ ਨਾਲੋਂ ਕਿਸ ਤਰ੍ਹਾਂ ਭਿੰਨ ਹੈ ?
(ਅ) ਫੁੱਲ ਦੇ ਨਰ ਅਤੇ ਮਾਦਾ ਜਣਨ ਅੰਗਾਂ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
(ੳ) ਪਰਾਗਣ ਕਿਰਿਆ ਅਤੇ ਨਿਸ਼ੇਚਨ ਕਿਰਿਆ ਵਿਚ ਅੰਤਰ –

ਪਰਾਗਣ ਕਿਰਿਆ (Pollination) ਨਿਸ਼ੇਚਨ ਕਿਰਿਆ (Fertilization)
(1) ਉਹ ਕਿਰਿਆ ਜਿਸ ਵਿਚ ਪਰਾਗਕਣ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਦੇ ਹਨ, ਪਰਾਗਣ ਕਹਾਉਂਦੀ ਹੈ । (1) ਉਹ ਕਿਰਿਆ ਜਿਸ ਵਿਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਨਿਸ਼ੇਚਨ ਕਹਾਉਂਦੀ ਹੈ ।
(2) ਇਹ ਜਣਨ ਕਿਰਿਆ ਦਾ ਪਹਿਲਾ ਚਰਨ ਹੈ । (2) ਇਹ ਜਣਨ ਕਿਰਿਆ ਦਾ ਦੂਸਰਾ ਚਰਨ ਹੈ ।
(3) ਪਰਾਗਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਸਵੈ-ਪਰਾਗਣ ਅਤੇ ਪਰ-ਪਰਾਗਣ । (3) ਨਿਸ਼ੇਚਨ ਕਿਰਿਆ ਵੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਹਰੀ ਅਤੇ ਅੰਦਰੂਨੀ ਨਿਸ਼ੇਚਨ ਕਿਰਿਆ ।
(4) ਪਰਾਗਕਣਾਂ ਦੇ ਸਥਾਨਾਂਤਰਨ ਦੇ ਲਈ ਵਾਹਕਾਂ ਦੀ ਲੋੜ ਹੁੰਦੀ ਹੈ । (4) ਇਸ ਕਿਰਿਆ ਵਿਚ ਵਾਹਕਾਂ ਦੀ ਕੋਈ ਲੋੜ ਨਹੀਂ ਹੁੰਦੀ ।
(5) ਅਨੇਕ ਪਰਾਗਕਣਾਂ ਦਾ ਨੁਕਸਾਨ ਹੁੰਦਾ ਹੈ । (5) ਇਸ ਵਿਚ ਪਰਾਗਕਣਾਂ ਦਾ ਨੁਕਸਾਨ ਨਹੀਂ ਹੁੰਦਾ ।
(6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਹੁੰਦੀ ਹੈ । (6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਨਹੀਂ ਹੁੰਦੀ ।

(ਅ) ਫੁੱਲ ਦਾ ਜਣਨ ਅੰਗ – ਪੁੰਕੇਸਰ ।
ਫੁੱਲ ਦਾ ਮਾਦਾ ਜਣਨ ਅੰਗ – ਇਸਤਰੀ-ਕੇਸਰ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 12

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਕ ਪ੍ਰਜਣਨ ਦੇ ਲਾਭ ਦੱਸੋ ।
ਉੱਤਰ-
ਕਾਇਕ ਪ੍ਰਜਣਨ ਦੇ ਲਾਭ-

  1. ਸਾਰੇ ਨਵੇਂ ਪੌਦੇ ਮਾਤਰੀ ਪੌਦੇ ਦੇ ਸਮਾਨ ਹੁੰਦੇ ਹਨ । ਇਸ ਪ੍ਰਕਾਰ ਇੱਕ ਵਧੀਆ ਗੁਣਾਂ ਵਾਲੇ ਪੌਦਿਆਂ ਤੋਂ ਕਲਮ ਦੁਆਰਾ ਉਸਦੇ ਵਰਗੇ ਹੀ ਕਈ ਪੌਦੇ ਤਿਆਰ ਕੀਤੇ ਜਾਂਦੇ ਹਨ ।
  2. ਫਲਾਂ ਦੁਆਰਾ ਪੈਦਾ ਸਾਰੇ ਬੀਜ ਇੱਕੋ ਜਿਹੇ ਨਹੀਂ ਹੁੰਦੇ ਪਰ ਕਾਇਕ ਪ੍ਰਜਣਨ ਦੁਆਰਾ ਪੈਦਾ ਪੌਦਿਆਂ ਵਿਚ ਪੂਰਨ ਸਮਾਨਤਾ ਹੁੰਦੀ ਹੈ ।
  3. ਕਾਇਕ ਪ੍ਰਜਣਨ ਦੁਆਰਾ ਨਵੇਂ ਪੌਦੇ ਥੋੜ੍ਹੇ ਸਮੇਂ ਵਿਚ ਹੀ ਪ੍ਰਾਪਤ ਹੋ ਜਾਂਦੇ ਹਨ ।
  4. ਉਹ ਪੌਦੇ ਜੋ ਬੀਜ ਦੁਆਰਾ ਸਰਲਤਾ ਨਾਲ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਕਾਇਕ ਪ੍ਰਜਣਨ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ । ਕੇਲਾ, ਅੰਗੂਰ, ਸੰਤਰੇ ਆਦਿ ਦੀ ਖੇਤੀ ਇਸੇ ਪ੍ਰਕਾਰ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਪੁਨਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੁਨਰਜਣਨ – ਸਰੀਰ ਦੇ ਕੱਟੇ ਹੋਏ ਕਿਸੇ ਭਾਗ ਵਿਚ ਪੂਰਨ ਜੀਵ ਬਣਾ ਲੈਣਾ ਜਾਂ ਫਿਰ ਤੋਂ ਵਿਕਸਿਤ ਕਰ ਲੈਣ ਦੀ ਸਮਰੱਥਾ ਨੂੰ ਪੁਨਰਜਣਨ ਕਹਿੰਦੇ ਹਨ | ਸਟਾਰ ਫਿਸ਼ ਕੱਟੀ ਹੋਈ ਬਾਜੂ ਨੂੰ ਫਿਰ ਤੋਂ ਪ੍ਰਾਪਤ ਕਰ ਲੈਂਦੀ ਹੈ । ਸਪਾਈਰੋਗਾਈਰਾ, ਹਾਈਡਰਾ, ਪਲੈਨੇਰੀਆ ਆਦਿ ਇਸ ਵਿਧੀ ਨਾਲ ਜਣਨ ਕਰਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 13

ਪ੍ਰਸ਼ਨ 3.
ਟਿਸ਼ੂ ਕਲਚਰ (Tissue Culture) ਕਿਸ ਨੂੰ ਕਹਿੰਦੇ ਹਨ ?
ਉੱਤਰ-
ਟਿਸ਼ੂ ਕਲਚਰ (Tissue Culture) – ਇਸ ਵਿਧੀ ਵਿਚ ਪੌਦੇ ਦੇ ਟਿਸ਼ੂ ਜਾਂ ਵੱਧਦੇ ਸਿਰੇ ਦੀ ਨੋਕ ਤੋਂ ਉਸ ਦੇ ਸੈੱਲਾਂ ਨੂੰ ਵੱਖ ਕਰਕੇ ਨਵੇਂ ਪੌਦੇ ਉਗਾਏ ਜਾਂਦੇ ਹਨ । ਇੱਕ ਬੀਕਰ ਵਿੱਚ ਪੋਸ਼ਕ ਤੱਤਾਂ ਤੋਂ ਯੁਕਤ ਮਾਧਿਅਮ ਲੈ ਕੇ ਉਸ ਵਿਚ ਅਨੁਕੂਲ ਹਾਲਤਾਂ ਵਿੱਚ ਟਿਸ਼ੂ ਦੇ ਟੁੱਕੜੇ ਨੂੰ ਰੱਖ ਦਿੰਦੇ ਹਨ । ਇਸ ਬੀਕਰ ਦੇ ਅੰਦਰ ਉਸ ਟਿਸ਼ੂ ਦਾ ਵਾਧਾ ਇੱਕ ਅਸੰਗਤ ਪਿੰਡ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਕੈਲਸ (Callus) ਕਿਹਾ ਜਾਂਦਾ ਹੈ । ਕੈਲਸ ਦਾ ਥੋੜ੍ਹਾ ਜਿਹਾ ਭਾਗ ਇਕ ਹੋਰ ਮਾਧਿਅਮ ਵਿਚ ਰੱਖਿਆ ਜਾਂਦਾ ਹੈ ਜਿਸ ਵਿਚ ਬਹੁਤ ਹੀ ਛੋਟੇ ਪੌਦਿਆਂ ਦਾ ਵਿਭੇਦਨ ਹੁੰਦਾ ਹੈ । ਬਹੁਤ ਹੀ ਛੋਟੇ ਪੌਦਿਆਂ ਨੂੰ ਗਮਲੇ ਜਾਂ ਮਿੱਟੀ ਵਿਚ ਰੋਪਿਤ ਕਰ ਦਿੰਦੇ ਹਨ । ਇਸ ਪ੍ਰਕਾਰ ਇੱਕ ਨਵਾਂ ਪੌਦਾ ਬਣ ਕੇ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 4.
ਰਾਈਜ਼ੋਪਸ ਵਿੱਚ ਬੀਜਾਣੁਆਂ ਤੋਂ ਨਵੇਂ ਜੀਵ ਕਿਸ ਪ੍ਰਕਾਰ ਪੈਦਾ ਹੁੰਦੇ ਹਨ ? ਸਪੱਸ਼ਟ ਕਰੋ ।
ਉੱਤਰ-
ਕਈ ਸਰਲ ਬਹੁਕੋਸ਼ੀ ਜੀਵਾਂ ਵਿੱਚ ਵਿਸ਼ਿਸ਼ਟ ਜਣਨ ਸੰਰਚਨਾਵਾਂ ਪਾਈਆਂ ਜਾਂਦੀਆਂ ਹਨ । ਨਮੀ ਯੁਕਤ ਬੈਡ ਤੇ ਧਾਗੇ ਦੇ ਸਮਾਨ ਕੁਝ ਸੰਰਚਨਾਵਾਂ ਵਿਕਸਿਤ ਹੁੰਦੀਆਂ ਹਨ । ਇਹ ਰਾਈਜ਼ੋਪਸ ਦੇ ਹਾਈਵੇ (Hyphae) ਹਨ । ਇਨ੍ਹਾਂ ਹਾਈਵੇ ਦੇ ਸਿਰੇ ਤੇ ਗੋਲ ਸੂਖ਼ਮ ਗੁੱਛੇ ਬਣਦੇ ਹਨ ਜਿਨ੍ਹਾਂ ਨੂੰ ਸਪੋਰੇਜੀਆ (Sporangia) ਆਖਦੇ ਹਨ । ਇਹ ਗੁੱਛੇ ਬੀਜਾਣੂਧਾਨੀ ਹਨ ਜਿਸ ਵਿਚ ਵਿਸ਼ੇਸ਼ ਸੈੱਲ ਜਾਂ ਬੀਜਾਣੂ ਹੁੰਦੇ ਹਨ । ਇਹ ਬੀਜਾਣੂ ਵਾਧਾ ਕਰਕੇ ਰਾਈਜ਼ੋਪਸ ਦੇ ਨਵੇਂ ਜੀਵ ਪੈਦਾ ਕਰਦੇ ਹਨ । ਬੀਜਾਣੂ ਦੇ ਚਾਰੇ ਪਾਸੇ ਇੱਕ ਮੋਟੀ ਕਿੱਤੀ ਹੁੰਦੀ ਹੈ ਜੋ ਪ੍ਰਤੀਕੂਲ ਹਾਲਾਤਾਂ ਵਿਚ ਉਸਦੀ ਰੱਖਿਆ ਕਰਦੀ ਹੈ । ਨਮ ਸਤਹਿ ਦੇ ਸੰਪਰਕ ਵਿਚ ਆਉਣ ਤੇ ਇਹ ਵਾਧਾ ਕਰਨ ਲਗਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 14

ਪ੍ਰਸ਼ਨ 5.
ਮਾਹਵਾਰੀ ਦੇ ਬੰਦ ਹੋਣ ਦਾ ਕੀ ਕਾਰਨ ਹੈ ? ਚਿੱਤਰ-ਰਾਈਜ਼ੋਪਸ ਵਿੱਚ ਬੀਜਾਣੂ ਜਣਨ
ਉੱਤਰ-
ਗਰਭਕੋਸ਼ ਵਿਚ ਭਰੂਣ ਦੀ ਮੌਜੂਦਗੀ ਵਿਚ ਪਲੇਸੈਂਟਾ ਬਣਦਾ ਹੈ । ਪਲੇਸੈਂਟਾ ਐਸਟਰੋਜਨ ਅਤੇ ਪ੍ਰੋਜੇਸਟਰੋਜਨ ਹਾਰਮੋਨ ਪੈਦਾ ਕਰਦਾ ਹੈ ਜੋ ਮਾਹਵਾਰੀ ਨੂੰ ਬੰਦ ਕਰ ਦਿੰਦਾ ਹੈ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 6.
ਗਰਭ ਧਾਰਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਸ਼ੇਚਿਤ ਅੰਡਾ ਬਾਰ-ਬਾਰ ਮਾਈਟੋਟਿਕ ਵਿਭਾਜਨ ਕਰਦਾ ਹੈ ਜਿਸ ਨਾਲ ਸੈੱਲਾਂ ਦਾ ਇੱਕ ਪੁੰਜ ਜਿਹਾ ਬਣਦਾ ਹੈ ਜੋ ਅੰਡਵਾਹਨੀ ਤੋਂ ਗਰਭਕੋਸ਼ ਤੱਕ ਜਾਂਦਾ ਹੈ । ਇਥੇ ਇਹ ਗਰਭਕੋਸ਼ ਦੀਆਂ ਗਰਭ ਦੀਵਾਰਾਂ ਵਿਚ ਧਸ ਜਾਂਦਾ ਹੈ । ਇਸ ਕਿਰਿਆ ਨੂੰ ਗਰਭ ਧਾਰਨ ਕਰਨਾ ਕਹਿੰਦੇ ਹਨ ।

ਪ੍ਰਸ਼ਨ 7.
ਮੈਨੋਪਾਜ਼ (Menopause) ਤੋਂ ਕੀ ਭਾਵ ਹੈ ?
ਉੱਤਰ-
ਮੈਨੋਪਾਜ਼ – ਮਾਦਾ ਵਿਚ ਕੁਦਰਤੀ ਰੂਪ ਵਿੱਚ ਮਾਹਵਾਰੀ ਦੀ ਕਿਰਿਆ ਬੰਦ ਹੋਣ ਨੂੰ ਮੈਨੋਪਾਜ਼ ਕਹਿੰਦੇ ਹਨ । ਮਨੁੱਖੀ ਮਾਦਾ ਵਿਚ ਇਹ 45-50 ਸਾਲ ਦੀ ਅਵਸਥਾ ਵਿਚ ਹੁੰਦਾ ਹੈ । ਇਸ ਮੈਨੋਪਾਜ਼ ਦੇ ਬੰਦ ਹੋਣ ਦੇ ਬਾਅਦ ਇਸਤਰੀ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ ।

ਪ੍ਰਸ਼ਨ 8.
ਇੱਕ ਲਿੰਗੀ ਅਤੇ ਦੋ ਲਿੰਗੀ ਦੀ ਪਰਿਭਾਸ਼ਾ ਇੱਕ-ਇੱਕ ਉਦਾਹਰਨ ਦਿੰਦੇ ਹੋਏ ਲਿਖੋ ।
ਉੱਤਰ-
ਇੱਕ ਲਿੰਗੀ – ਉਹ ਜੀਵ ਜਿਨ੍ਹਾਂ ਵਿਚ ਨਰ ਅਤੇ ਮਾਦਾ ਸਪੱਸ਼ਟ ਰੂਪ ਨਾਲ ਵੱਖ-ਵੱਖ ਹੋਣ ਉਨ੍ਹਾਂ ਨੂੰ ਇੱਕ ਲਿੰਗੀ ਜੀਵ ਕਹਿੰਦੇ ਹਨ ।
ਉਦਾਹਰਨ – ਮਨੁੱਖ ।
ਦੋ-ਲਿੰਗੀ – ਜਿਹੜੇ ਜੀਵਾਂ ਵਿਚ ਨਰ ਅਤੇ ਮਾਦਾ ਲਿੰਗ ਇਕੋ ਵੇਲੇ ਮੌਜੂਦ ਹੁੰਦੇ ਹਨ, ਉਨ੍ਹਾਂ ਨੂੰ ਦੋ-ਲਿੰਗੀ ਕਹਿੰਦੇ ਹਨ ।
ਉਦਾਹਰਨ – ਗੰਡੋਇਆ ।

ਪ੍ਰਸ਼ਨ 9.
ਪੁਰਸ਼ ਅਤੇ ਇਸਤਰੀ ਦੇ ਸੈਕੰਡਰੀ ਲਿੰਗੀ ਲੱਛਣਾਂ ਦਾ ਵਰਣਨ ਕਰੋ ।
ਉੱਤਰ-
(ਉ) ਨਰ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਆਵਾਜ਼ ਵਿਚ ਭਾਰੀਪਣ ਆ ਜਾਂਦਾ ਹੈ ।
  2. ਦਾੜੀ ਅਤੇ ਮੁੱਛਾਂ ਉੱਗ ਜਾਂਦੀਆਂ ਹਨ ।
  3. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  4. ਪੀਨਸ ਦਾ ਆਕਾਰ ਵੱਧ ਜਾਂਦਾ ਹੈ ਅਤੇ ਦਿਨ ਜਾਂ ਰਾਤ ਦੇ ਸੁਪਨਿਆਂ ਵਿਚ ਉਸਦਾ ਅਕੜਾਅ ਵੱਧ ਜਾਂਦਾ ਹੈ ।
  5. ਮੋਡੇ ਚੌੜੇ ਹੋ ਜਾਂਦੇ ਹਨ | ਮਾਸਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ ।
  6. ਉਲਟ ਲਿੰਗ ਵੱਲ ਆਕਰਸ਼ਨ ਵੱਧ ਜਾਂਦਾ ਹੈ ।

(ਅ) ਮਾਦਾ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  2. ਛਾਤੀਆਂ ਵੱਡੀਆਂ ਹੋ ਜਾਂਦੀਆਂ ਹਨ ।
  3. ਮਹਾਮਾਰੀ ਸ਼ੁਰੂ ਹੋ ਜਾਂਦਾ ਹੈ ।
  4. ਕੁਲਿਆਂ ਦੇ ਆਸ-ਪਾਸ ਚਰਬੀ ਇਕੱਠੀ ਹੋ ਜਾਂਦੀ ਹੈ ।
  5. ਉਲਟ ਲਿੰਗ ਪ੍ਰਤੀ ਖਿੱਚ ਵੱਧ ਜਾਂਦੀ ਹੈ ।
  6. ਜਣਨ ਅੰਗਾਂ ਦਾ ਵਿਕਾਸ ਹੋ ਜਾਂਦਾ ਹੈ ।

ਪ੍ਰਸ਼ਨ 10.
ਅੰਡੇ ਅਤੇ ਸ਼ੁਕਰਾਣੂ ਵਿਚ ਕੀ ਅੰਤਰ ਹੈ ?
ਉੱਤਰ-

ਅੰਡੇ (Ovum) ਸ਼ੁਕਰਾਣੂ (Sperm)
(1) ਇਹ ਮਾਦਾ ਜਣਨ ਸੈੱਲ ਹੈ । (1) ਇਹ ਨਰ ਜਣਨ ਸੈੱਲ ਹੈ ।
(2) ਇਹ ਸ਼ੁਕਰਾਣੂ ਦੀ ਤੁਲਨਾ ਵਿਚ ਆਕਾਰ ਵਿਚ ਵੱਡਾ ਹੁੰਦਾ ਹੈ । (2) ਇਹ ਅੰਡੇ ਦੀ ਤੁਲਨਾ ਵਿਚ ਆਕਾਰ ਵਿਚ ਛੋਟਾ ਹੁੰਦਾ ਹੈ ।
(3) ਇਸਦੀ ਪੂਛ ਨਹੀਂ ਹੁੰਦੀ । (3) ਇਸਦੀ ਪੁਛ ਹੁੰਦੀ ਹੈ ।
(4) ਇਹ ਤੈਰ ਨਹੀਂ ਸਕਦੇ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 15
(4) ਇਹ ਪੂਛ ਦੀ ਸਹਾਇਤਾ ਨਾਲ ਤੈਰ ਸਕਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 16

ਪ੍ਰਸ਼ਨ 11.
ਲਿੰਗੀ ਅਤੇ ਅਲਿੰਗੀ ਜਣਨ ਵਿੱਚ ਕੋਈ ਤਿੰਨ ਅੰਤਰ ਲਿਖੋ ।
ਉੱਤਰ-
ਲਿੰਗੀ ਅਤੇ ਅਲਿੰਗੀ ਜਣਨ ਵਿੱਚ ਅੰਤਰ-

ਲਿੰਗੀ ਜਣਨ (Sexual Reproduction) ਅਲਿੰਗੀ ਜਣਨ (Asexual Reproduction)
(1) ਇਸ ਕਿਰਿਆ ਵਿਚ ਨਰ ਅਤੇ ਮਾਦਾ ਦੋਨਾਂ ਦੀ ਲੋੜ ਪੈਂਦੀ ਹੈ । (1) ਇਸ ਕਿਰਿਆ ਵਿਚ ਨਰ ਅਤੇ ਮਾਦਾ ਦੋਵਾਂ ਦੀ ਲੋੜ ਨਹੀਂ ਹੁੰਦੀ ।
(2) ਇਸ ਪ੍ਰਕਾਰ ਦਾ ਜਣਨ ਉੱਚ ਸ਼੍ਰੇਣੀ ਦੇ ਜੀਵਾਂ ਵਿਚ ਹੁੰਦਾ ਹੈ । (2) ਇਹ ਨਿਮਨ ਸ਼੍ਰੇਣੀ ਦੇ ਜੀਵਾਂ ਵਿਚ ਹੁੰਦਾ ਹੈ ।
(3) ਲਿੰਗੀ ਜਣਨ ਨਿਸ਼ੇਚਨ ਕਿਰਿਆ ਦੇ ਬਾਅਦ ਜੀਵ ਬਣਨਾ ਸ਼ੁਰੂ ਕਰਦਾ ਹੈ । (3) ਅਲਿੰਗੀ ਜੀਵ ਵਿਚ ਨਿਸ਼ੇਚਨ ਕਿਰਿਆ ਨਹੀਂ ਹੁੰਦੀ ।
(4) ਇਸ ਜਣਨ ਦੁਆਰਾ ਪੈਂਦਾ ਸੰਤਾਨ ਵਿਚ ਨਵੇਂ ਗੁਣ ਵਿਕਸਿਤ ਹੋ ਸਕਦੇ ਹਨ । (4) ਇਸ ਜਣਨ ਦੁਆਰਾ ਪੈਦਾ ਸੰਤਾਨ ਵਿਚ ਨਵੇਂ ਗੁਣ ਨਹੀਂ ਆ ਸਕਦੇ ।
(5) ਇਸ ਕਿਰਿਆ ਵਿਚ ਬੀਜਾਣੂ ਪੈਦਾ ਨਹੀਂ ਹੁੰਦੇ । (5) ਇਸ ਕਿਰਿਆ ਵਿਚ ਇਕ ਸੈੱਲੀ ਬੀਜਾਣੁ (ਜਿਵੇਂ ਫਫੁਦੀ ਵਿਚ) ਪੈਦਾ ਹੋ ਸਕਦੇ ਹਨ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 12.
ਨਰ ਮਨੁੱਖ ਵਿੱਚ ਪਤਾਲੂ ਸਰੀਰ ਦੇ ਬਾਹਰ ਕਿਉਂ ਸਥਿਤ ਹੁੰਦੇ ਹਨ ?
ਉੱਤਰ-
ਨਰ ਮਨੁੱਖ ਵਿਚ ਪਤਾਲੂ ਦੀ ਸਥਿਤੀ ਪਤਾਲੂ-ਕੋਸ਼ ਵਿਚ ਹੁੰਦੀ ਹੈ ਜੋ ਉਦਰ ਗੁਹਿਕਾ ਦੇ ਬਾਹਰ ਹੇਠਾਂ ਵੱਲ ਸਥਿਤ ਹੁੰਦਾ ਹੈ । ਸ਼ੁਕਰਾਣੂਆਂ ਦੇ ਜਣਨ ਦੇ ਲਈ ਨਿਮਨ ਤਾਪ ਪ੍ਰਾਪਤੀ ਦੇ ਲਈ ਅਜਿਹਾ ਸੰਭਵ ਹੁੰਦਾ ਹੈ ਤਾਂਕਿ ਸ਼ੁਕਰਾਣੂ ਦੇਰ ਤੱਕ ਕਿਰਿਆਸ਼ੀਲ ਰਹਿ ਸਕਣ ।

ਪ੍ਰਸ਼ਨ 13.
ਏਡਸ (AIDS) ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਏਡਸ (AIDS) – ਏਡਸ (ਐਕਵਾਇਰਡ ਇਮੂਊਨੋ ਡੇਫੀਸ਼ਿਐਂਸੀ ਸਿੰਡਰੋਮ) ਨਾਮਕ ਰੋਗ ਇਕ ਅਜਿਹੇ ਵਿਸ਼ਾਣੂ (Virus) ਦੇ ਕਾਰਨ ਹੁੰਦੇ ਹਨ ਜੋ ਸਰੀਰ ਦੇ ਪ੍ਰਤੀਰੱਖਿਅਣ ਸੰਸਥਾਨ ਨੂੰ ਅਕਿਰਿਆਸ਼ੀਲ ਕਰਦਾ ਹੈ ਜਿਸਦੇ ਕਾਰਨ ਸਰੀਰ ਨੂੰ ਕੋਈ ਵੀ ਰੋਗ ਸਰਲਤਾ ਨਾਲ ਲੱਗ ਸਕਦਾ ਹੈ । ਇਸਦੇ ਵਾਇਰਸ ਦਾ ਨਾਮ HIV ਹੈ । ਏਡਸ ਦੇ ਰੋਗੀ ਉਨ੍ਹਾਂ ਦੇ ਕਮਜ਼ੋਰ ਸਰੀਰ ਤੇ ਹੋਏ ਹੋਰ ਹਮਲਿਆਂ ਦੇ ਕਾਰਨ ਮਰਦੇ ਹਨ । ਇਹ ਰੋਗ ਸੰਕਰਮਿਤ ਵਿਅਕਤੀ ਦੇ ਨਾਲ ਯੌਨ ਸੰਬੰਧ ਸਥਾਪਿਤ ਕਰਨ ਨਾਲ ਫੈਲਦਾ ਹੈ ਪਰ ਕਦੇ-ਕਦੇ ਇਸਦੇ ਵਿਸ਼ਾਣੂ ਸਿੱਧੇ ਹੀ ਲਹੂ ਵਿੱਚ ਪੁੱਜ ਜਾਂਦੇ ਹਨ । ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਲਹੂ ਚੜ੍ਹਾਉਣ ਸਮੇਂ ਚੜਾਇਆ ਗਿਆ ਹੂ ਸੰਕਰਮਿਤ ਹੋਵੇ ਜਾਂ ਟੀਕਾ ਲਗਾਉਣ ਦੇ ਲਈ ਸੰਕਰਮਿਤ ਸੂਈ ਦੀ ਵਰਤੋਂ ਕੀਤੀ ਗਈ ਹੋਵੇ । ਇਹ ਅਨੁਵੰਸ਼ਿਕ ਵੀ ਹੁੰਦਾ ਹੈ । ਇਸ ਰੋਗ ਨਾਲ ਸੰਕਰਮਿਤ ਮਾਤਾਵਾਂ ਦੇ ਬੱਚਿਆਂ ਵਿਚ ਵੀ ਇਹ ਰੋਗ ਮਾਤਾ ਦੇ ਲਹੁ ਦੁਆਰਾ ਪੁੱਜ ਜਾਂਦਾ ਹੈ । ਇਸਦੇ ਉਪਚਾਰ ਦਾ ਕੋਈ ਵੀ ਟੀਕਾ ਜਾਂ ਦਵਾਈ ਅਜੇ ਤੱਕ ਉਪਲੱਬਧ ਨਹੀਂ ਹੋਈ । ਇਸ ਰੋਗ ਦਾ ਵਧੇਰੇ ਅਸਰ ਅਫ਼ਰੀਕਾ ਅਤੇ ਪੱਛਮੀ ਦੇਸ਼ਾਂ ਵਿਚ ਹੈ । ਅਗਿਆਨਤਾ, ਗ਼ਰੀਬੀ ਅਤੇ ਅਨਪੜ੍ਹਤਾ ਦੇ ਕਾਰਨ ਸਾਡਾ ਦੇਸ਼ ਇਸ ਰੋਗ ਦੇ ਚੁੰਗਲ ਵਿਚ ਬਹੁਤ ਤੇਜ਼ੀ ਨਾਲ ਆ ਰਿਹਾ ਹੈ ।

ਪ੍ਰਸ਼ਨ 14.
ਮਨੁੱਖੀ ਮਾਦਾ ਜਣਨ ਅੰਗਾਂ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਾਦਾ ਜਣਨ ਅੰਗ ਦਾ ਅੰਕਿਤ ਚਿੱਤਰ
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 17

ਪ੍ਰਸ਼ਨ 15.
ਕਿਸ਼ੋਰ ਅਵਸਥਾ ਦੌਰਾਨ ਲੜਕੀਆਂ (ਕੁੜੀਆਂ) ਵਿੱਚ ਕਿਹੜੇ ਪਰਿਵਰਤਨ ਆਉਂਦੇ ਹਨ ?
ਉੱਤਰ-
(ਉ) ਨਰ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਆਵਾਜ਼ ਵਿਚ ਭਾਰੀਪਣ ਆ ਜਾਂਦਾ ਹੈ ।
  2. ਦਾੜੀ ਅਤੇ ਮੁੱਛਾਂ ਉੱਗ ਜਾਂਦੀਆਂ ਹਨ ।
  3. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  4. ਪੀਨਸ ਦਾ ਆਕਾਰ ਵੱਧ ਜਾਂਦਾ ਹੈ ਅਤੇ ਦਿਨ ਜਾਂ ਰਾਤ ਦੇ ਸੁਪਨਿਆਂ ਵਿਚ ਉਸਦਾ ਅਕੜਾਅ ਵੱਧ ਜਾਂਦਾ ਹੈ ।
  5. ਮੋਡੇ ਚੌੜੇ ਹੋ ਜਾਂਦੇ ਹਨ | ਮਾਸਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ ।
  6. ਉਲਟ ਲਿੰਗ ਵੱਲ ਆਕਰਸ਼ਨ ਵੱਧ ਜਾਂਦਾ ਹੈ ।

(ਅ) ਮਾਦਾ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  2. ਛਾਤੀਆਂ ਵੱਡੀਆਂ ਹੋ ਜਾਂਦੀਆਂ ਹਨ ।
  3. ਮਹਾਮਾਰੀ ਸ਼ੁਰੂ ਹੋ ਜਾਂਦਾ ਹੈ ।
  4. ਕੁਲਿਆਂ ਦੇ ਆਸ-ਪਾਸ ਚਰਬੀ ਇਕੱਠੀ ਹੋ ਜਾਂਦੀ ਹੈ ।
  5. ਉਲਟ ਲਿੰਗ ਪ੍ਰਤੀ ਖਿੱਚ ਵੱਧ ਜਾਂਦੀ ਹੈ ।
  6. ਜਣਨ ਅੰਗਾਂ ਦਾ ਵਿਕਾਸ ਹੋ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
DNA ਦਾ ਪੂਰਾ ਨਾਂ ਲਿਖੋ ।
ਉੱਤਰ-
ਡਿਆਕਸੀਰਾਈਬੋ ਨਿਉਕਲੀ ਐਸਿਡ ।

ਪ੍ਰਸ਼ਨ 2.
ਕਿਹੜੇ ਜੀਵਾਂ ਵਿੱਚ ਇਕੋ ਵੇਲੇ ਕਈ ਸੰਤਾਨ ਸੈੱਲਾਂ ਵਿੱਚ ਵਿਭਾਜਨ ਹੁੰਦਾ ਹੈ ?
ਉੱਤਰ-
ਮਲੇਰੀਆ ਪਰਜੀਵੀ, ਪਲਾਜ਼ਮੋਡੀਅਮ ਵਰਗੇ ਇੱਕ ਕੋਸ਼ੀ ਜੀਵਾਂ ਵਿੱਚ ।

ਪ੍ਰਸ਼ਨ 3.
ਕੈਲਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਟਿਸ਼ੂ ਸੰਵਰਧਨ ਵਿਚ ਜਦੋਂ ਸੈੱਲ ਵਿਭਾਜਿਤ ਹੋ ਕੇ ਅਨੇਕ ਸੈੱਲਾਂ ਦਾ ਛੋਟਾ ਸਮੂਹ ਬਣਾਉਂਦੇ ਹਨ ਤਾਂ ਉਸ ਨੂੰ ਕੈਲਸ ਕਹਿੰਦੇ ਹਨ ।

ਪ੍ਰਸ਼ਨ 4.
ਫੁੱਲ ਦੇ ਜਣਨ ਭਾਗ ਕਿਹੜੇ ਹਨ ?
ਉੱਤਰ-
ਪੁੰਕੇਸਰ ਅਤੇ ਇਸਤਰੀ-ਕੇਸਰ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 5.
ਇਕ ਲਿੰਗੀ ਫੁੱਲਾਂ ਦੇ ਦੋ ਉਦਾਹਰਨ ਲਿਖੋ ।
ਉੱਤਰ-

  1. ਪਪੀਤਾ,
  2. ਤਰਬੂਜ਼ ।

ਪ੍ਰਸ਼ਨ 6.
ਦੋ ਲਿੰਗੀ ਫੁੱਲਾਂ ਦੇ ਦੋ ਉਦਾਹਰਨ ਦਿਓ ।
ਉੱਤਰ-

  1. ਗੁਹਲ,
  2. ਸਰੋਂ ।

ਪ੍ਰਸ਼ਨ 7.
ਕਲਮ ਅਤੇ ਦਾਬ ਲਗਾ ਕੇ ਨਵੇਂ ਪੌਦੇ ਪੈਦਾ ਕਰਨ ਦੇ ਦੋ ਮੁੱਖ ਲਾਭ ਕਿਹੜੇ ਹਨ ?
ਉੱਤਰ-

  1. ਸਾਰੇ ਨਵੇਂ ਪੌਦੇ ਮੁਲ ਪੌਦੇ ਜਾਂ ਮਾਤਰੀ ਪੌਦੇ ਦੇ ਬਰਾਬਰ ਹੁੰਦੇ ਹਨ ।
  2. ਨਵੇਂ ਪੌਦੇ ਥੋੜੇ ਸਮੇਂ ਵਿੱਚ ਤਿਆਰ ਹੋ ਜਾਂਦੇ ਹਨ ।

ਪ੍ਰਸ਼ਨ 8.
ਪਰਾਗਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਾਗਣ – ਪੌਦਿਆਂ ਵਿਚ ਨਿਸ਼ੇਚਨ ਕਿਰਿਆ ਤੋਂ ਪਹਿਲਾਂ ਪਰਾਗਕਣਾਂ ਦੇ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਣ ਦੀ ਕਿਰਿਆ ਨੂੰ ਪਰਾਗਣ ਕਹਿੰਦੇ ਹਨ ।

ਪ੍ਰਸ਼ਨ 9.
ਨਿਸ਼ੇਚਨ ਕਿਰਿਆ ਦੇ ਬਾਅਦ ਯੁਗਮਨਜ਼ ਵਿੱਚ ਕੀ ਬਣਦਾ ਹੈ ?
ਉੱਤਰ-
ਭਰੁਣ ।

ਪ੍ਰਸ਼ਨ 10.
ਨਰ ਅਤੇ ਮਾਦਾ ਯੁਗਮਤਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਨਰ ਯੁਰਮਕ-ਸ਼ੁਕਰਾਣੁ ।
ਮਾਦਾ ਯੁਗਮਕ-ਅੰਡਾਣੁ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 11.
ਫੀਟਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗਰਭ ਧਾਰਨ ਦੇ ਦੋ ਜਾਂ ਤਿੰਨ ਮਹੀਨੇ ਬਾਅਦ ਵਿਕਸਿਤ ਹੋ ਰਹੇ ਬੱਚੇ ਨੂੰ ਫੀਟਸ ਕਹਿੰਦੇ ਹਨ ।

ਪ੍ਰਸ਼ਨ 12.
ਵੀਰਜ ਕੀ ਹੈ ?
ਉੱਤਰ-
ਵੀਰਜ ਵਿੱਚ ਸ਼ੁਕਰਾਣੂ ਅਤੇ ਕੁੱਝ ਗ੍ਰੰਥੀਆਂ ਦਾ ਸਾਵ ਹੁੰਦਾ ਹੈ ।

ਪ੍ਰਸ਼ਨ 13.
ਪਲੇਸੈਂਟਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗਰਭਵਤੀ ਮਾਂ ਦੇ ਗਰਭਕੋਸ਼ ਦੀ ਦੀਵਾਰ ਅਤੇ ਭਰੂਣ ਦੀ ਤਿੱਲੀ ਦੇ ਸੰਯੋਜਨ ਦੀ ਇਕ ਨਾਲ ਦੀ ਰਚਨਾ ਹੁੰਦੀ ਹੈ ਜਿਸ ਨੂੰ ਔਲ ਦਾ ਗਰਭ ਨਾਲ ਜਾਂ ਪਲੇਸੈਂਟਾ ਕਹਿੰਦੇ ਹਨ । ਪਲੇਸੈਂਟਾ ਵਿਚ ਕਾਫ਼ੀ ਲਹੂ ਸੈੱਲ ਹੁੰਦੇ ਹਨ, ਜਿਨ੍ਹਾਂ ਦੁਆਰਾ ਮਾਤਾ ਦਾ ਲਹੁ ਭਰੁਣ ਜਾਂ ਗਰਭ ਦੇ ਸਰੀਰ ਵਿਚ ਆਉਂਦਾ ਜਾਂਦਾ ਰਹਿੰਦਾ ਹੈ ।

ਪ੍ਰਸ਼ਨ 14.
ਪੁਨਰਜਣਨ ਤੋਂ ਪੈਦਾ ਪਾਣੀ ਦਾ ਇਕ ਉਦਾਹਰਨ ਲਿਖੋ ।
ਉੱਤਰ-
ਸਟਾਰਫਿਸ਼ ।

ਪ੍ਰਸ਼ਨ 15.
ਜਵਾਨੀ ਦੀ ਉਮਰ ਕੀ ਹੈ ?
ਉੱਤਰ-
ਮੁੰਡਿਆਂ ਵਿਚ 13-14 ਸਾਲ, ਲੜਕੀਆਂ ਵਿੱਚ 10-12 ਸਾਲ ।

ਪ੍ਰਸ਼ਨ 16.
ਮਨੁੱਖ ਦੀ ਮਾਦਾ ਵਿਚ ਗਰਭਕਾਲ ਕਿੰਨਾ ਹੁੰਦਾ ਹੈ ?
ਉੱਤਰ-
ਲਗਭਗ 9 ਮਹੀਨੇ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 17.
IUCD ਕੀ ਹੈ ?
ਉੱਤਰ-
IUCD (ਇੰਟਰਾਯੂਟੀਰੀਨ ਕੰਟਰਾਸੈਪਟਿਵ ਡਿਵਾਈਸ) ਨਾਰੀ ਗਰਭਕੋਸ਼ ਵਿੱਚ ਲਗਾਈ ਜਾਣ ਵਾਲੀ ਇੱਕ ਯੁਕਤੀ ਹੈ ਜੋ ਗਰਭ ਨਿਰੋਧਕ ਦਾ ਕੰਮ ਕਰਦੀ ਹੈ ।

ਪ੍ਰਸ਼ਨ 18.
STD ਕੀ ਹੈ ?
ਉੱਤਰ-
STD (Sexually Transmitted Disease) ਯੌਨ ਸੰਕਰਮਿਤ ਰੋਗ ।

ਪ੍ਰਸ਼ਨ 19.
ਦੋ ਯੌਨ ਰੋਗਾਂ ਦੇ ਨਾਂ ਲਿਖੋ ।
ਉੱਤਰ-

  1. ਗੋਨੋਰੀਆ,
  2. ਸਿਫਲਿਸ ।

ਪ੍ਰਸ਼ਨ 20.
ਹੇਠਾਂ ਦਿੱਤੇ ਚਿੱਤਰ ਕਿਸ ਜੀਵ ਦੇ ਹਨ ਅਤੇ ਇਹ ਕਿਹੜੀ ਕਿਰਿਆ ਨੂੰ ਦਰਸਾਉਂਦੇ ਹਨ ?
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 18
ਉੱਤਰ-
ਜੀਵ ਦਾ ਨਾਂ : ਅਮੀਬਾ
ਕਿਰਿਆ : ਪੋਸ਼ਣ ਕਿਰਿਆ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 21.
ਹੇਠ ਦਿੱਤੇ ਚਿੱਤਰ ਵਿਚ ਅਮੀਬਾ ਦੀ ਕਿਹੜੀ ਜੀਵਨ ਕਿਰਿਆ ਦਰਸਾਈ ਗਈ ਹੈ ?
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 19
ਉੱਤਰ-
ਜਣਨ ਕਿਰਿਆ ਦੀਆਂ ਦੋ-ਖੰਡਨ ਵਿਧੀ ।

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਅਲਿੰਗੀ ਜਣਨ ਬਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ ਉਹ ਹੈ :
(a) ਅਮੀਬਾ
(b) ਯੀਸਟ
(c) ਪਲਾਜਮੋਡੀਅਮ
(d) ਲੇਸ਼ਮਾਨੀਆ ।
ਉੱਤਰ-
(b) ਯੀਸਟ (Yeast) ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ ਨਹੀਂ :
(a) ਅੰਡਕੋਸ਼
(b) ਗਰਭਭੋਸ਼
(c) ਸ਼ੁਕਰਾਣੂ ਵਾਹਿਣੀ
(d) ਫੈਲੋਪੀਅਨ ਟਿਊਬ ।
ਉੱਤਰ-
(c) ਸ਼ੁਕਰਾਣੂ ਵਾਹਿਣੀ ।

ਪ੍ਰਸ਼ਨ 3.
ਯੀਸਟ ਵਿੱਚ ਅਲਿੰਗੀ ਜਣਨ ਆਮ ਤੌਰ ‘ਤੇ ਹੁੰਦਾ ਹੈ-
(a) ਬਡਿੰਗ ਦੁਆਰਾ
(b) ਵਿਖੰਡਨ ਦੁਆਰਾ
(c) ਬੀਜਾਣੂ ਦੁਆਰਾ
(d) ਰੋਪਣ ਦੁਆਰਾ ।
ਉੱਤਰ-
(a) ਬਡਿੰਗ ਦੁਆਰਾ ।

ਪ੍ਰਸ਼ਨ 4.
ਵਿਖੰਡਨ ਦੁਆਰਾ ਅਲਿੰਗੀ ਜਣਨ ਹੁੰਦਾ ਹੈ-
(a) ਅਮੀਬਾ ਵਿੱਚ
(b) ਯੀਸਟ ਵਿੱਚ
(c) ਸਪਾਇਰੋਗਾਇਰਾ ਵਿੱਚ
(d) ਫਰਨ ਵਿੱਚ ।
ਉੱਤਰ-
(c) ਸਪਾਇਰੋਗਾਇਰਾ ਵਿੱਚ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 5.
ਹਾਈਡਰਾ ਵਿੱਚ ਅਨੁਕੂਲ ਪਰਿਸਥਿਤੀਆਂ ਵਿੱਚ ਅਲਿੰਗੀ ਜਣਨ ਹੁੰਦਾ ਹੈ-
(a) ਵਿਖੰਡਨ ਦੁਆਰਾ
(b) ਬਡਿੰਗ ਦੁਆਰਾ
(c) ਬੀਜਾਣੂਆਂ ਦੁਆਰਾ
(d) ਦੋ-ਖੰਡਨ ਦੁਆਰਾ ।
ਉੱਤਰ-
(b) ਬਡਿੰਗ ਦੁਆਰਾ ।

ਪ੍ਰਸ਼ਨ 6.
ਇਕ ਪ੍ਰਜਣਨ ਹੁੰਦਾ ਹੈ-
(a) ਦੂਬ ਘਾਹ ਵਿੱਚ
(b) ਆਲੂ ਵਿੱਚ
(c) ਬਰਾਇਓਫਿਲਮ ਵਿੱਚ
(d) ਉਪਰੋਕਤ ਸਾਰਿਆਂ ਵਿੱਚ ।
ਉੱਤਰ-
(d) ਉਪਰੋਕਤ ਸਾਰਿਆਂ ਵਿੱਚ ।

ਪ੍ਰਸ਼ਨ 7.
ਇਸਤਰੀਆਂ ਵਿੱਚ ਮਾਹਵਾਰੀ ਚੱਕਰ ਪੂਰਾ ਹੁੰਦਾ ਹੈ-
(a) 14 ਦਿਨਾਂ ਵਿੱਚ
(b) 21 ਦਿਨਾਂ ਵਿੱਚ
(c) 28 ਦਿਨਾਂ ਵਿੱਚ
(d) 30 ਦਿਨਾਂ ਵਿੱਚ ।
ਉੱਤਰ-
(b) 21 ਦਿਨਾਂ ਵਿੱਚ ।

ਪ੍ਰਸ਼ਨ 8.
ਕਿਹੜਾ ਹਾਰਮੋਨ ਲੜਕੀਆਂ ਵਿੱਚ ਜੋਬਨ ਅਵਸਥਾ ਦੇ ਲੱਛਣਾਂ ਨੂੰ ਕੰਟਰੋਲ ਕਰਦਾ ਹੈ ?
(a) ਐਸਟਰੋਜਨ
(b) ਟੇਸਟੋਸਟੀਰੋਨ
(c) ਥਾਇਰਾਕਸਿਨ
(d) ਇੰਸੂਲਿਨ ।
ਉੱਤਰ-
(a) ਐਸਟਰੋਜਨ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਨਰ ਅਤੇ ਮਾਦਾ ਜਣਨ ਸੈੱਲਾਂ ਦੇ ਮੇਲ ਨਾਲ ਬਣੀ ਰਚਨਾ ਨੂੰ ……………. ਆਖਦੇ ਹਨ ।
ਉੱਤਰ-
ਯੁਗਮਨਜ

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

(ii) ਜਨਣ ਅੰਗਾਂ ਵਿੱਚ ਹੋਣ ਵਾਲੀ ਸੈੱਲ ਵੰਡ ਨਾਲ …………….. ਸੈੱਲ ਬਣਦੇ ਹਨ ।
ਉੱਤਰ-
ਜਣਨ

(iii) ਮਨੁੱਖ ਦਾ ਜੀਵਨ ……………… ਸੈੱਲ ਤੋਂ ਸ਼ੁਰੂ ਹੁੰਦਾ ਹੈ ।
ਉੱਤਰ-
ਇਕ

(iv) ਜਦੋਂ ਵਾਧਾ ਇਕ ਨਿਸਚਿਤ ਅਨੁਪਾਤ ਵਿੱਚ ਹੁੰਦਾ ਹੈ ਤਾਂ ਇਸਨੂੰ ……………… ਆਖਦੇ ਹਨ ।
ਉੱਤਰ-
ਪਰਿਵਰਧਨ

(v) ਅਮੀਬਾ ਵਿੱਚ ਅਲਿੰਗੀ ਜਣਨ ……………… ਵਿਧੀ ਦੁਆਰਾ ਹੁੰਦਾ ਹੈ ।
ਉੱਤਰ-
ਦੋਖੰਡਨ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

Punjab State Board PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ Important Questions and Answers.

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਅੰਕਿਤ ਚਿੱਤਰ ਬਣਾਕੇ ਮਨੁੱਖ ਦੇ ਦਿਮਾਗ਼ ਦੇ ਭਾਗਾਂ ਦਾ ਵਰਣਨ ਕਰੋ ।
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 1
ਦਿਮਾਗ਼-ਮਨੁੱਖੀ ਦਿਮਾਗ਼ ਬਹੁਤ ਹੀ ਵਿਕਸਿਤ ਕੋਮਲ ਅੰਗ ਹੈ ਜੋ ਖੋਪੜੀ ਦੀਆਂ ਹੱਡੀਆਂ (Skull) ਵਿਚ ਸੁਰੱਖਿਅਤ ਰਹਿੰਦਾ ਹੈ । ਇਸਦੇ ਚਾਰੋਂ ਪਾਸੇ ਤਿੰਨ ਲਿੱਲੀਆਂ ਹੁੰਦੀਆਂ ਹਨ । ਜੋ ਇਕ ਤਰਲ ਪਦਾਰਥ ਨਾਲ ਘਿਰੀਆਂ ਹੁੰਦੀਆਂ ਹਨ । ਦਿਮਾਗ਼ ਦੇ ਮੁੱਖ ਤਿੰਨ ਭਾਗ ਹੁੰਦੇ ਹਨ-
(i) ਅਗਲਾ ਦਿਮਾਗ਼ (Fore brain)
(ii) ਮੱਧ ਦਿਮਾਗ਼ (Mid brain)
(iii) ਪਿਛਲਾ ਦਿਮਾਗ਼ (hind brain)

(i) ਅਗਲਾ ਦਿਮਾਗ਼ (Fore brain) – ਪੁਰੇ ਦਿਮਾਗ਼ ਦਾ ਦੋ ਤਿਆਹੀ ਹਿੱਸਾ ਅਗਲੇ ਦਿਮਾਗ਼ ਵਿਚ ਹੁੰਦਾ ਹੈ । ਇਹ ਦਿਮਾਗ਼ ਦਾ ਮੁੱਖ ਭਾਗ ਹੈ । ਇਸ ਲਈ ਕਈ ਲੋਕ ਇਸ ਨੂੰ ਵੱਡਾ ਦਿਮਾਗ਼ ਵੀ ਕਹਿੰਦੇ ਹਨ ।

ਅਗਲੇ ਦਿਮਾਗ਼ ਦੇ ਵੱਖ-ਵੱਖ ਖੇਤਰ ਹਨ ਜੋ ਸੁਣਨ, ਸੁੰਘਣ, ਦੇਖਣ ਆਦਿ ਲਈ ਵਿਸ਼ੇਸ਼ੀਕ੍ਰਿਤ ਹਨ । ਇਸ ਵਿਚ ਸ਼ਾਮਲ ਕਰਨ ਲਈ ਵੱਖ ਖੇਤਰ ਹੁੰਦੇ ਹਨ ਜਿੱਥੇ ਇਨ੍ਹਾਂ ਸੰਵੇਦੀ ਸੂਚਨਾਵਾਂ ਨੂੰ, ਹੋਰ ਗ੍ਰਹੀਆਂ ਤੋਂ ਪ੍ਰਾਪਤ ਸੂਚਨਾਵਾਂ ਅਤੇ ਪਹਿਲਾਂ ਤੋਂ ਦਿਮਾਗ਼ ਵਿਚ ਇਕੱਤਰ ਸੂਚਨਾਵਾਂ ਨਾਲ ਇਕੱਠਾ ਕਰਕੇ ਉਨ੍ਹਾਂ ਦਾ ਭਾਵ ਕੱਢਿਆ ਜਾਂਦਾ ਹੈ । ਇਸ ਸਭ ਦੇ ਆਧਾਰ ਤੇ ਇਕ ਫੈਸਲਾ ਲਿਆ ਜਾਂਦਾ ਹੈ ਕਿ ਪ੍ਰਤਿਕਿਰਿਆ ਕਿਵੇਂ ਹੋਵੇ ਅਤੇ ਸੂਚਨਾ ਪ੍ਰੇਰਕ ਖੇਤਰ ਨੂੰ ਪਹੁੰਚਾਈ ਜਾਂਦੀ ਹੈ ਜੋ ਇੱਛੁਕ ਪੇਸ਼ੀਆਂ ਦੀ ਗਤੀ ਨੂੰ ਨਿਯੰਤਰਿਤ ਕਰਦੀਆਂ ਹਨ ਜਿਵੇਂ; ਕਿ ਸਾਡੀਆਂ ਲੱਤਾਂ ਦੀਆਂ ਗਤੀਆਂ | ਅਗਲੇ ਦਿਮਾਗ਼ ਵਿਚ ਭੁੱਖ ਨਾਲ ਸੰਬੰਧਿਤ ਖੇਤਰ ਵੀ ਹੈ ।

ਅਗਲੇ ਦਿਮਾਗ਼ ਦਾ ਕਾਰਜ-

  1. ਇਹ ਸਾਰੇ ਸੰਵੇਦੀ ਅੰਗਾਂ ਦੇ ਸੰਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ ।
  2. ਇਹ ਸਾਰੀਆਂ ਪੇਸ਼ੀਆਂ, ਗ੍ਰੰਥੀਆਂ, ਅੰਗਾਂ ਨੂੰ ਠੀਕ ਕਾਰਜ ਕਰਨ ਦਾ ਆਦੇਸ਼ ਦਿੰਦਾ ਹੈ ।
  3. ਇਹ ਉਦੀਨਾਂ ਅਤੇ ਕਿਰਿਆਵਾਂ ਦੇ ਵਿਚ ਸੰਤੁਲਨ ਕਰਦਾ ਹੈ ।
  4. ਇਹ ਪਿਛਲੇ ਅਨੁਭਵ ਅਤੇ ਯਾਦਾਂ ਦੇ ਅਧਾਰ ‘ਤੇ ਸਾਡੇ ਵਿਵਹਾਰ ਵਿਚ ਪਰਿਵਰਤਨ ਲਿਆਉਂਦਾ ਹੈ ।
  5. ਇਹ ਸਾਰੀਆਂ ਸੂਚਨਾਵਾਂ ਅਤੇ ਗਿਆਨ ਨੂੰ ਪ੍ਰਾਪਤ ਕਰਦਾ ਹੈ ਅਤੇ ਉਨ੍ਹਾਂ ਦਾ ਸੰਗ੍ਰਹਿ ਕਰ ਲੈਂਦਾ ਹੈ ।

(ii) ਮੱਧ ਦਿਮਾਗ਼ (Mid brain) – ਇਹ ਦਿਮਾਗ਼ ਦਾ ਮੱਧ ਭਾਗ ਹੈ । ਜੋ ਅਗਲੇ ਅਤੇ ਪਿਛਲੇ ਦਿਮਾਗ਼ ਨੂੰ ਆਪਸ ਵਿਚ ਜੋੜਦਾ ਹੈ । ਸਾਧਾਰਣ ਪ੍ਰਵਿਰਤੀ ਕਿਰਿਆ ਜਿਵੇਂ ਕਿ ਪੁਤਲੀ ਦੇ ਆਕਾਰ ਵਿਚ ਪਰਿਵਰਤਨ ਅਤੇ ਕੁਝ ਸੋਚ ਕੇ ਕੀਤੀ ਕਿਰਿਆ ਜਿਵੇਂ ਕਿ ਕੁਰਸੀ ਖਿਸਕਾਉਣਾ ਦੇ ਵਿਚਕਾਰ ਇਕ ਹੋਰ ਨਿਯੰਤਰਨ ਪੇਸ਼ੀ ਗਤੀਆਂ ਦਾ ਸੈੱਟ ਹੈ । ਜਿਸ ਉੱਤੇ ਸਾਡੇ ਸੋਚਣ ਦਾ ਕੋਈ ਕੰਟਰੋਲ ਨਹੀਂ ਹੈ । ਇਨ੍ਹਾਂ ਅਣਇੱਛਤ ਕਿਰਿਆਵਾਂ ਵਿਚੋਂ ਕੁੱਝ ਮੱਧ ਦਿਮਾਗ਼ ਦੁਆਰਾ ਨਿਯੰਤਰਿਤ ਹੁੰਦੀਆਂ ਹਨ ।

(iii) ਪਿਛਲਾ ਦਿਮਾਗ਼ (Hind brain) – ਇਸ ਨੂੰ ਛੋਟਾ ਦਿਮਾਗ਼ ਵੀ ਕਹਿੰਦੇ ਹਾਂ । ਇਸ ਦੀ ਰਚਨਾ ਕਰਨ ਵਾਲੇ ਮੈਡੂਲਾ ਅਤੇ ਸੈਰੀਬੈਲਮ ਹੈ ।
ਸੈਰੀਬੈਲਮ ਦੀ ਰਚਨਾ ਬਹੁਤ ਗੁੰਝਲਦਾਰ ਹੈ । ਇਹ ਠੋਸ ਹੁੰਦਾ ਹੈ । ਇਹ ਅਗਲੇ ਦਿਮਾਗ਼ ਦੇ ਬਿਲਕੁਲ ਹੇਠਾਂ ਹੁੰਦਾ ਹੈ । ਇਹ ਗਤੀਆਂ ਦਾ ਠੀਕ ਪ੍ਰਕਾਰ ਨਾਲ ਨਿਯੰਤਰਨ ਕਰਦਾ ਹੈ ।
ਸਾਡਾ ਚਲਣਾ, ਦੌੜਨਾ, ਭੱਜਣਾ, ਉੱਠਣਾ, ਬੈਠਣਾ, ਨੱਚਣਾ ਆਦਿ ਇਸੇ ਦੁਆਰਾ ਨਿਯੰਤਰਿਤ ਹੁੰਦਾ ਹੈ ।
ਦਿਮਾਗ਼ ਦੇ ਪਿੱਛੇ ਦੇ ਤਿਕੋਨੇ ਭਾਗ ਨੂੰ ਮੈਡੂਲਾ ਕਹਿੰਦੇ ਹਨ । ਇਹ ਦਿਲ ਦੀ ਧੜਕਨ, ਸਾਹ, ਪਾਚਨ ਆਦਿ ਅਣਇੱਛਤ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 2.
ਸੁਖਮਨਾ ਨਾੜੀ ਦਾ ਸੰਖੇਪ ਵਰਣਨ ਕਰੋ ।
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 2
ਸੁਖਮਨਾ ਨਾੜੀ (Spinal Cord) ਮੈਂਡੂਲਾ ਆਬਲਾਂਗੇਟਾ ਖੋਪੜੀ ਦੇ ਮਹਾਰੰਧਰ ਤੋਂ ਨਿਕਲ ਕੇ ਰੀੜ੍ਹ ਦੀ ਹੱਡੀ ਦੇ ਮਣਕਿਆਂ (Vertabral) ਦੇ ਵਿਚੋਂ ਨਿਕਲ ਕੇ ਹੇਠਾਂ ਤੱਕ ਫੈਲੀ ਰਹਿੰਦੀ ਹੈ । ਇਸ ਨੂੰ ਮੇਰੂਰਜੂ ਜਾਂ ਸੁਖਮਨਾ ਨਾੜੀ ਕਹਿੰਦੇ ਹਨ । ਇਸਦੇ ਉੱਪਰ ਡਿਉਰਾਮੀਟਰ, ਐਰੇੜਾਈਡ ਅਤੇ ਪਿਓਮੈਟ ਨਾਮਕ ਤਿੰਨ ਬਿੱਲੀਆਂ ਉਸ ਪ੍ਰਕਾਰ ਹੁੰਦੀਆਂ ਹਨ ਜਿਵੇਂ ਦਿਮਾਗ਼ ਵਿਚ ਉੱਪਰ ਹੁੰਦੀਆਂ ਹਨ । ਰੀੜ੍ਹ ਤੋਂ ਨਿਸਚਿਤ ਦੂਰੀਆਂ ‘ਤੇ 31 ਜੋੜੇ ਸੁਖਮਨਾ ਨਾੜੀਆਂ ਨਿਕਲਦੀਆਂ ਹਨ । ਇਸ ਦੀ ਲੰਬਾਈ ਲਗਭਗ 45 ਸੈਂ. ਮੀ. ਹੁੰਦੀ ਹੈ ।

ਮੇਰੂਰਜੂ ਜਾਂ ਸੁਖਮਨਾ ਨਾੜੀ ਦੇ ਕਾਰਜ-

  1. ਇਹ ਸਾਧਾਰਨ ਪ੍ਰਤਿਵਰਤੀ ਕਿਰਿਆਵਾਂ ਜਿਵੇਂ ਗੋਡੇ ਦੇ ਝਟਕੇ ਦਾ ਪ੍ਰਤੀਉੱਤਰ, ਖੁਦ ਚਾਲਿਤ ਪ੍ਰਤੀ ਕਿਰਿਆਵਾਂ ਜਿਵੇਂ ਮੂਤਰ ਮਸਾਨੇ ਦਾ ਸੁੰਗੜਨਾ ਆਦਿ ਦੇ ਤਾਲਮੇਲ ਕੇਂਦਰ ਦਾ ਕਾਰਜ ਕਰਦੀ ਹੈ ।
  2. ਇਹ ਦਿਮਾਗ਼ ਅਤੇ ਸੁਖਮਨਾ ਦੇ ਵਿਚ ਸੰਚਾਰ ਦਾ ਕਾਰਜ ਕਰਦੀ ਹੈ ।

ਪ੍ਰਸ਼ਨ 3.
ਪ੍ਰਤਿਵਰਤੀ ਕਿਰਿਆ ਨੂੰ ਢੁੱਕਵੀਂ ਉਦਾਹਰਨ ਦੇ ਕੇ ਪਰਿਭਾਸ਼ਿਤ ਕਰੋ ।
ਉੱਤਰ-
ਬਾਹਰੀ ਪਰਿਵਰਤਨਾਂ ਜਾਂ ਉਦੀਨਾਂ ਦੇ ਪ੍ਰਤੀ ਪ੍ਰਾਣੀਆਂ ਦੀਆਂ ਪ੍ਰਕਿਰਿਆਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ । ਇੱਛਤ (Voluntary) ਅਤੇ ਅਣਇੱਛਤ (Involuntary) 1 ਅਣਇੱਛਤ ਕਿਰਿਆਵਾਂ ਪਾਣੀ ਦੀ ਚੇਤਨਾ ਜਾਂ ਇੱਛਾ ਸ਼ਕਤੀ ਦੇ ਅਧੀਨ ਨਹੀਂ ਹੁੰਦੀਆਂ ਹਨ । ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ | ਆਜ਼ਾਦ ਅਤੇ ਪ੍ਰਤਿਵਰਤੀ (Automatic & Reflex) ਤਿਵਰਤੀ ਕਿਰਿਆਵਾਂ ਦੈਹਿਕ (Somatic) ਹੁੰਦੀਆਂ ਹਨ ਅਰਥਾਤ ਰੇਖਿਤ ਪੇਸ਼ੀਆਂ ਅਤੇ ਗ੍ਰੰਥੀਆਂ ਨਾਲ ਸੰਬੰਧਿਤ ਹੁੰਦੀਆਂ ਹਨ । ਇਸ ਕਿਰਿਆ ਵਿਚ ਸੁਖਮਨਾ ਨਾੜੀ ਜਾਂ ਮੇਰੂਰਜੂ ਭਾਗ ਲੈਂਦੀ ਹੈ । ਜੇ ਸਰੀਰ ਦੇ ਕਿਸੇ ਭਾਗ ਵਿਚ ਸੂਈ ਚੁਭ ਜਾਵੇ ਤਾਂ ਸਰੀਰ ਉਸ ਭਾਗ ਨੂੰ ਉੱਥੋਂ ਹਟਾ ਲੈਂਦਾ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 3

ਪ੍ਰਸ਼ਨ 4.
ਪੌਦਾ ਹਾਰਮੋਨ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ? ਹਰੇਕ ਦੇ ਕਾਰਜ ਲਿਖੋ ।
ਉੱਤਰ-
ਪੌਦੇ ਕੁਝ ਖ਼ਾਸ ਪ੍ਰਕਾਰ ਦੇ ਰਸਾਇਣਿਕ ਪਦਾਰਥ ਪੈਦਾ ਕਰਦੇ ਹਨ ਜੋ ਪੂਰੇ ਪੌਦੇ ਦੇ ਵੱਖ-ਵੱਖ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਦੇ ਹਨ । ਇਹ ਰਸਾਇਣਿਕ ਪਦਾਰਥ ਪੌਦਾ ਵਾਧਾ ਨਿਯੰਤਰਕ ਜਾਂ ਪਾਪ ਹਾਰਮੋਨਸ ਕਹਾਉਂਦੇ ਹਨ । ਇਨ੍ਹਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ । ਇਸਦੇ ਹੇਠ ਲਿਖੇ ਵਰਗ ਹਨ-
(i) ਆਕਸਿਨ
(ii) ਜਿਬੇਰਲਿਨ
(iii) ਸਾਈਟੋਕਾਇਨਿਨ
(iv) ਐਬਸਿਸਿਕ ਹਾਰਮੋਨ ।
ਹਾਰਮੋਨਾਂ ਦੇ ਮੁੱਖ ਕਾਰਜ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 4

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 5.
ਮਨੁੱਖ ਦੇ ਸਰੀਰ ਦੇ ਕੁੱਝ ਜ਼ਰੂਰੀ ਹਾਰਮੋਨਾਂ ਦੀ ਸਾਰਣੀ ਬਣਾਓ ।
ਉੱਤਰ-
ਮਨੁੱਖ ਦੇ ਕੁਝ ਜ਼ਰੂਰੀ ਹਾਰਮੋਨ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 5
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 6

ਪ੍ਰਸ਼ਨ 6.
ਦੋ ਨਿਊਰਾਨਾਂ ਵਿਚਕਾਰ ਸਾਈਨੈਪਸ ਤੇ ਕੀ ਹੁੰਦਾ ਹੈ ?
ਉੱਤਰ-
ਪਾਣੀਆਂ ਵਿੱਚ ਦੋ ਨਿਉਰਾਨ ਇੱਕ-ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ । ਸੂਚਨਾ ਇੱਕ ਨਿਉਰਾਨ ਦੇ ਡੈਂਡਰਾਈਟ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਕ ਰਸਾਇਣਿਕ ਕਿਰਿਆ ਦੁਆਰਾ ਇੱਕ ਬਿਜਲੀ ਆਵੇਗ ਪੈਦਾ ਕਰਦੀ ਹੈ । ਇਹ ਆਵੇਗ ਡੈਂਡਰਾਈਟ ਤੋਂ ਸੈੱਲਾਂ ਤੱਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿੱਚ ਹੁੰਦਾ ਹੋਇਆ ਇਸਦੇ ਅੰਤਿਮ ਸਿਰੇ ਤੱਕ ਪੁੱਜ ਜਾਂਦਾ ਹੈ । ਸੈੱਲ ਬਾਡੀ ਦੇ ਅੰਤ ਵਿੱਚ ਬਿਜਲੀ ਆਵੇਗ ਦੁਆਰਾ ਕੁੱਝ ਰਸਾਇਣਾਂ ਨੂੰ ਪੈਦਾ ਕੀਤਾ ਜਾਂਦਾ ਹੈ । ਇਹ ਰਸਾਇਣ ਨਾੜੀ ਪੇਸ਼ੀ ਜੰਕਸ਼ਨ ਜਾਂ ਸਿਨੈਪਸ ਨੂੰ ਪਾਰ ਕਰਕੇ ਅਗਲੇ ਨਾੜੀ ਸੈੱਲ ਦੀ ਡੈਂਡਰਾਈਟ ਉੱਤੇ ਉਸੇ ਤਰ੍ਹਾਂ ਦੀ ਬਿਜਲੀ ਆਵੇਗ ਆਰੰਭ ਕਰਦੀਆਂ ਹਨ । ਇਹ ਸਰੀਰ ਵਿੱਚ ਨਾੜੀ ਆਵੇਗ ਦੀ ਸਾਧਾਰਨ ਯਾਤਰਾ ਦਾ ਪ੍ਰਬੰਧ ਹੈ । ਇਸ ਤਰ੍ਹਾਂ ਦਾ ਇਕ ਸਿਲੈਪ ਅਜਿਹੇ ਆਵੇਗਾਂ ਨੂੰ ਨਿਊਰਾਨਾਂ ਤੋਂ ਦੂਜੇ ਸੈੱਲਾਂ ਜਿਵੇਂ ਕਿ ਪੇਸ਼ੀ ਸੈੱਲ ਜਾਂ ਗੰਥੀਆਂ ਤੱਕ ਪਹੁੰਚਾਉਂਦਾ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 7

ਪ੍ਰਸ਼ਨ 7.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 8 ਨੂੰ ਅੰਕਿਤ ਕਰੋ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 9
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 10

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਹਾਰਮੋਨ ਕਿਸ ਨੂੰ ਕਹਿੰਦੇ ਹਨ ? ਇਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਹਾਰਮੋਨ-ਜੀਵ ਜੰਤੂਆਂ ਦੇ ਸਰੀਰ ਵਿਚ ਅੰਦਰਰਿਸਾਵੀ ਗ੍ਰੰਥੀਆਂ ਦੁਆਰਾ ਪੈਦਾ ਹੋਣ ਵਾਲੇ ਉਨ੍ਹਾਂ ਵਿਸ਼ੇਸ਼ ਰਸਾਇਣਿਕ ਪਦਾਰਥਾਂ ਨੂੰ ਹਾਰਮੋਨ ਕਹਿੰਦੇ ਹਨ ਜੋ ਪ੍ਰਾਣੀਆਂ ਦੇ ਸਰੀਰ ਵਿਚ ਰਸਾਇਣਿਕ ਤਾਲਮੇਲ ਸੰਤੁਲਨ ਬਣਾਉਂਦੇ ਹਨ । ਹਾਰਮੋਨਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਹ ਅੰਦਰੂਨੀ ਗ੍ਰੰਥੀਆਂ ਦੁਆਰਾ ਪੈਦਾ ਹੁੰਦੇ ਹਨ ।
  2. ਇਹ ਸਿੱਧੇ ਲਹੂ ਵਿਚ ਮਿਲ ਜਾਂਦੇ ਹਨ ।
  3. ਇਹ ਵਿਸ਼ਿਸ਼ਟ ਰਸਾਇਣਿਕ ਸੰਦੇਸ਼ਵਾਹਕ ਦਾ ਕੰਮ ਕਰਦੇ ਹਨ ।
  4. ਇਹ ਸਿਰਫ ਸੰਬੰਧਿਤ ਅੰਗ ਦੇ ਸੈੱਲਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ।
  5. ਰਸਾਇਣਿਕ ਰੂਪ ਵਿਚ ਇਹ ਪ੍ਰੋਟੀਨ, ਸਟੀਰਾਇਡ ਅਤੇ ਅਮੀਨੋ ਅਮਲ ਹੁੰਦੇ ਹਨ ।
  6. ਇਹ ਘੱਟ ਅਣੂ ਭਾਰ ਵਾਲੇ ਪਾਣੀ ਵਿਚ ਘੁਲਣ ਵਾਲੇ ਹੁੰਦੇ ਹਨ ।
  7. ਇਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਹੀ ਕਿਰਿਆ ਨੂੰ ਕਰਾ ਦਿੰਦੀ ਹੈ ।
  8. ਇਹ ਸੈੱਲ ਝਿੱਲੀ ਦੇ ਆਰ-ਪਾਰ ਜਾ ਸਕਦੇ ਹਨ ।
  9. ਇਹ ਸਰੀਰ ਵਿਚ ਜਮ੍ਹਾਂ ਨਹੀਂ ਹੁੰਦੇ ।
  10. ਇਨ੍ਹਾਂ ਦਾ ਸੰਸ਼ਲੇਸ਼ਣ ਸਰੀਰ ਵਿਚ ਲਗਾਤਾਰ ਹੁੰਦਾ ਰਹਿੰਦਾ ਹੈ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 2.
ਪਿਚੂਟਰੀ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਉਂ ਕਹਿੰਦੇ ਹਨ ?
ਉੱਤਰ-
ਪਿਚੂਟਰੀ ਗ੍ਰੰਥੀ ਇੱਕ ਛੋਟੀ ਗੋਲ ਗ੍ਰੰਥੀ ਹੈ ਜੋ ਦਿਮਾਗ਼ ਦੇ ਅਧਾਰ ਦੇ ਤਲ ਤੇ ਸਥਿਤ ਹੁੰਦੀ ਹੈ । ਸਰੀਰ ਦਾ ਸ਼ਾਇਦ ਹੀ ਕੋਈ ਅਜਿਹਾ ਅੰਗ ਹੋਵੇ ਜੋ ਪਿਚੂਟਰੀ ਗ੍ਰੰਥੀ ਤੋਂ ਪ੍ਰਭਾਵਿਤ ਨਾ ਹੁੰਦਾ ਹੋਵੇ । ਇਸੀ ਕਾਰਨ ਇਸ ਨੂੰ ਮਾਸਟਰ ਗ੍ਰੰਥੀ ਵੀ ਕਹਿੰਦੇ ਹਨ । ਪਿਚੂਟਰੀ ਗ੍ਰੰਥੀ ਤੋਂ ਹੇਠ ਲਿਖੇ ਹਾਰਮੋਨਸ ਪੈਦਾ ਹੁੰਦੇ ਹਨ ।

  1. ADH (ਐਂਟੀ-ਡਾਈਯੂਰੇਟਿਕ ਹਾਰਮੋਨ)
  2. ACTH
  3. FSH
  4. TSH
  5. ਵਾਧਾ ਹਾਰਮੋਨਸ ।

ਪ੍ਰਸ਼ਨ 3.
ਇੰਸੂਲਿਨ ਅਤੇ ਥਾਇਰਾਕਸੀਨ ਦੀ ਕਮੀ ਅਤੇ ਅਧਿਕਤਾ ਨਾਲ ਹੋਣ ਵਾਲੀ ਇਕ ਇਕ ਬਿਮਾਰੀ ਦਾ ਨਾਂ ਲਿਖੋ ।
ਉੱਤਰ-
ਇੰਸੂਲਿਨ :
ਕਮੀ ਤੋਂ ਹੋਣ ਵਾਲਾ ਰੋਗ – ਸ਼ੱਕਰ ਰੋਗ
ਵਾਧੇ ਤੋਂ ਹੋਣ ਵਾਲਾ ਰੋਗ – ਹਾਈਪੋਰਾਲਾਈਸੇਮੀਆ
ਥਾਇਰਾਕਸਿਨ ਕਮੀ ਤੋਂ ਹੋਣ ਵਾਲਾ ਰੋਗ – ਗਿੱਲੜ ਰੋਗ-ਅਧਿਕਤਾ ਤੋਂ ਹੋਣ ਵਾਲਾ ਰੋਗ- ਐਨਸੋਪਥੈਲਿਕ ਗਿੱਲੜ ।

ਪ੍ਰਸ਼ਨ 4.
ਹੇਠ ਲਿਖਿਤ ਵਿਚ ਅੰਤਰ ਸਪੱਸ਼ਟ ਕਰੋ । ਪੌਦਿਆਂ ਵਿਚ ਵਾਧਾ ਅਤੇ ਜੰਤੂਆਂ ਵਿੱਚ ਵਾਧਾ ।
ਉੱਤਰ-
ਪੌਦਿਆਂ ਵਿੱਚ ਵਾਧਾ ਅਤੇ ਜੰਤੂਆਂ ਦੇ ਵਾਧੇ ਵਿੱਚ ਅੰਤਰ-

ਪੌਦਿਆਂ ਵਿੱਚ ਵਾਧਾ ਜੰਤੂਆਂ ਵਿੱਚ ਵਾਧਾ
(1) ਇਨ੍ਹਾਂ ਵਿਚ ਵਾਧਾ ਪੂਰੇ ਜੀਵਨ ਕਾਲ ਸਮੇਂ ਤੱਕ ਹੁੰਦਾ ਹੈ । (1) ਇਨ੍ਹਾਂ ਵਿਚ ਵਾਧਾ ਇਕ ਨਿਸ਼ਚਿਤ ਹੁੰਦਾ ਰਹਿੰਦਾ ਹੈ ।
(2) ਵਾਧਾ ਖੇਤਰ, ਜੜ੍ਹ, ਤਣਾ ਅਤੇ ਕੈਬਿਅਮ ਦੇ ਅਗਲੇ ਹਿੱਸੇ ਵਿੱਚ ਹੁੰਦਾ ਹੈ । (2) ਸਾਰੇ ਸਰੀਰ ਵਿਚ ਇਕੋ ਤਰ੍ਹਾਂ ਵਾਧਾ ਦੇ ਅਗਲੇ ਹੁੰਦਾ ਹੈ ।
(3) ਪੌਦਿਆਂ ਵਿਚ ਸੈਕੰਡਰੀ ਵਾਧਾ ਹੁੰਦਾ ਹੈ । (3) ਇਨ੍ਹਾਂ ਵਿਚ ਸੈਕੰਡਰੀ ਵਾਧਾ ਨਹੀਂ ਹੁੰਦਾ ।
(4) ਵਾਧਾ ਸੀਮਾ ਰਹਿਤ ਹੁੰਦਾ ਹੈ । (4) ਵਾਧਾ ਸੀਮਤ ਹੁੰਦਾ ਹੈ ।

ਪ੍ਰਸ਼ਨ 5.
ਛਿੱਕ ਆਉਣ ਤੇ ਹੋਣ ਵਾਲੀਆਂ ਘਟਨਾਵਾਂ ਦਾ ਰਸਤਾ ਦੱਸੋ ।
ਉੱਤਰ-
ਛਿੱਕ ਆਉਣਾ ਕਿਸੇ ਬਾਹਰੀ ਅਣਚਾਹੇ ਕਣਾਂ ਦਾ ਨੱਕ ਵਿਚ ਪ੍ਰਵੇਸ਼ ਹੋ ਜਾਣ ਤੇ ਹੁੰਦਾ ਹੈ । ਅਣਚਾਹਾ ਕਣ ਸੰਵੇਦਨ ਸਪਰਸ਼ਕ ਨੂੰ ਉਦਾਪਤ ਕਰਦਾ ਹੈ । ਸੰਵੇਦਨਾ ਇਕ ਪ੍ਰੇਰਨਾ ਵਿਚ ਬਦਲ ਜਾਂਦੀ ਹੈ । ਇਹ ਪ੍ਰੇਰਨਾ ਸੰਵੇਦਕ ਨਾੜੀ ਦੁਆਰਾ ਸੁਖਮਨਾ ਨਾੜੀ ਕੋਲ ਲਿਜਾਈ ਜਾਂਦੀ ਹੈ ।

ਸੰਵੇਦਨਾ ਦਾ ਉਦੀਨ ਇਕ ਪ੍ਰੇਰਨਾ ਦੇ ਰੂਪ ਵਿਚ ਮੋਟਰ ਨਾੜੀ ਦੁਆਰਾ ਮਾਸਪੇਸ਼ੀਆਂ ਕੋਲ ਜਾਂਦਾ ਹੈ ਜਿੱਥੇ ਕਾਰਜ ਹੁੰਦਾ ਹੈ । ਨੱਕ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਤੇ ਛਿੱਕ ਆ ਜਾਂਦੀ ਹੈ । ਇਸ ਕਿਰਿਆ ਨੂੰ ਪ੍ਰਤੀਵਰਤੀ ਕਿਰਿਆ ਕਹਿੰਦੇ ਹਨ, ਜੋ ਤੁਰੰਤ ਹੁੰਦੀ ਹੈ ਅਤੇ ਉਸ ਨੂੰ ਦਿਮਾਗ਼ ਤੋਂ ਆਦੇਸ਼ ਦੀ ਲੋੜ ਨਹੀਂ ਹੁੰਦੀ । ਛਿੱਕਣ ਦੇ ਕਾਰਜ ਦਾ ਮਾਰਗ ਇਸ ਤਰ੍ਹਾਂ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 11

ਪ੍ਰਸ਼ਨ 6.
ਦਿਮਾਗ ਕਿਸ ਤਰ੍ਹਾਂ ਸੁਰੱਖਿਅਤ ਹੁੰਦਾ ਹੈ ?
ਉੱਤਰ-
ਦਿਮਾਗ਼ ਹੱਡੀਆਂ ਦੇ ਇਕ ਬਾਕਸ ਵਿਚ ਸਥਿਤ ਹੁੰਦਾ ਹੈ ਜਿਸ ਦੇ ਅੰਦਰ ਤਰਲ ਭਰੇ ਗੁਬਾਰੇ ਵਰਗੀ ਸੰਰਚਨਾ ਉਸਦੀਆਂ ਸੱਟਾਂ, ਝਟਕਿਆਂ ਅਤੇ ਅਘਾਤਾਂ ਤੋਂ ਰੱਖਿਆ ਕਰਦੀ ਹੈ । ਦਿਮਾਗ਼ ਦੇ ਚਾਰੋਂ ਪਾਸੇ ਤਿੰਨ ਝੱਲੀਆਂ ਸੈਰੀਬੋਸਪਾਈਨ ਨਾਮਕ ਇਕ ਤਰਲ ਪਦਾਰਥ ਨਾਲ ਘਿਰਿਆ ਰਹਿ ਕੇ ਇਸਦੀ ਰੱਖਿਆ ਕਰਦੀ ਹੈ ।

ਪ੍ਰਸ਼ਨ 7.
ਇੱਛਤ ਅਤੇ ਅਣਇੱਛਤ ਕਿਰਿਆਵਾਂ ਵਿੱਚ ਅੰਤਰ ਲਿਖੋ ।
ਉੱਤਰ-

ਇੱਛਤ ਕਿਰਿਆਵਾਂ ਅਣਇੱਛਤ ਕਿਰਿਆਵਾਂ
(1) ਇਹ ਕਿਰਿਆਵਾਂ ਸਾਡੀ ਇੱਛਾ ਨਾਲ ਹੀ ਚਾਲਿਤ ਹੁੰਦੀਆਂ ਹਨ । (1) ਇਹ ਕਿਰਿਆਵਾਂ ਸਾਡੀ ਇੱਛਾ ਨਾਲ ਨਹੀਂ ਚਲਦੀਆਂ ਹਨ ।
(2) ਇਹ ਦਿਮਾਗ਼ ਦੇ ਆਦੇਸ਼ਾਂ ਤੇ ਚਾਲਿਤ ਹੁੰਦੀਆਂ ਹਨ ।

ਉਦਾਹਰਨ-ਉੱਠਣਾ, ਬੈਠਣਾ, ਖੜ੍ਹੇ ਹੋਣਾ, ਬੋਲਣਾ, ਲੇਟਣਾ ਆਦਿ ।

(2) ਇਹ ਦਿਮਾਗ਼ ਦੇ ਆਦੇਸ਼ਾਂ ਨਾਲ ਚਾਲਿਤ ਨਹੀਂ ਹੁੰਦੀਆਂ ।

ਉਦਾਹਰਨ-ਸਾਹ ਲੈਣਾ, ਦਿਲ ਦੀ ਧੜਕਨ, ਭੋਜਨ ਦਾ ਪਚਨਾ ਆਦਿ ।

ਪ੍ਰਸ਼ਨ 8.
ਚਿੱਤਰ ਵਿਚ ਪੌਦੇ ਦੁਆਰਾ ਕਿਸ ਤਰ੍ਹਾਂ ਦਾ ਅਨੁਵਰਤਨ ਦਰਸਾਇਆ ਜਾ ਰਿਹਾ ਹੈ ? ਇਸ ਦੀ ਪਰਿਭਾਸ਼ਾ ਵੀ ਦਿਓ । (ਮਾਂਡਲ ਪੇਪਰ)
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 12
ਉੱਤਰ-
ਪੌਦੇ ਦੁਆਰਾ ਤੋਂ-ਅਨੁਵਰਤਨ ਜਾਂ ਗੁਰੂਤਾ ਅਨੁਵਰਤਨ ਦਰਸਾਇਆ ਜਾ ਰਿਹਾ ਹੈ । ਕਰੂੰਬਲਾਂ ਧਰਤੀ ਤੋਂ ਪਰੇ ਜਾਂ ਉੱਪਰ ਵੱਲ ਵਾਧਾ ਕਰਦੀਆਂ ਹਨ (ਰਿਣਾਤਮਕ ਅਨੁਵਰਤਨ) ਅਤੇ ਜੜਾਂ ਧਰਤੀ ਵੱਲ ਪ੍ਰਵਧਣਾਤਮਕ ਅਨੁਵਰਤਨ) ਦਰਸਾਉਂਦੀਆਂ ਹਨ । ਇਹ ਧਰਤੀ ਦੀ ਖਿੱਚ ਜਾਂ ਗੁਰੁਤਾ ਦੀ ਪ੍ਰਤੀਕਿਰਿਆ ਹੈ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 9.
ਮਨੁੱਖੀ ਮਲ ਤਿਆਗ ਪ੍ਰਣਾਲੀ ਦੇ ਚਿੱਤਰ ਨੂੰ ਲੇਬਲ ਕਰੋ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 13
ਉੱਤਰ-

  1. ਗੁਰਦਾ,
  2. ਮੁਤਰਨਾਲੀ,
  3. ਮੂਤਰ ਥੈਲੀ ।

ਪ੍ਰਸ਼ਨ 10.
ਪੌਦਾ ਹਾਰਮੋਨ ਕੀ ਹਨ ? ਕਿਸੇ ਦੋ ਦੇ ਨਾਮ ਲਿਖੋ । (ਮਾਂਡਲ ਪੇਪਰੇ)
ਉੱਤਰ-
ਪੌਦਾ ਹਾਰਮੋਨ (Plant Harmones) – ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ ਤੇ ਨਿਯੰਤਰਨ ਕਰਦੇ ਹਨ ਉਨ੍ਹਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ । ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਹਨ । ਆਕਸਿਨ (Auxin), ਇਥਾਈਲੀਨ (Ethylene), ਜਿੱਥੇਰੇਲਿਨ (Gibberllins), ਸਾਈਟੋਕਾਈਨਿਨ (Cytokinins), ਐਬਸਿਸਿਕ ਐਸਿਡ (Abscisic acid) ।

ਪ੍ਰਸ਼ਨ 11.
ਹੇਠਾਂ ਦਿੱਤੇ ਹੋਏ ਚਿੱਤਰ ਵਿੱਚ PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 14 ਅੰਕਿਤ ਕਰੋ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 15
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 16

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕੇਂਦਰੀ ਨਾੜੀ ਪ੍ਰਣਾਲੀ ਕੌਣ ਬਣਾਉਂਦੇ ਹਨ ?
ਉੱਤਰ-
ਦਿਮਾਗ਼ ਅਤੇ ਮੇਰੁਰਜੂ ਜਾਂ ਸੁਖਮਨਾ ਨਾੜੀ ।

ਪ੍ਰਸ਼ਨ 2.
ਇੱਛਤ ਕਿਰਿਆਵਾਂ ਦੇ ਚਾਰ ਉਦਾਹਰਨ ਦਿਓ ।
ਉੱਤਰ-
ਤਾਲੀ ਵਜਾਉਣਾ, ਗੱਲ ਕਰਨਾ, ਲਿਖਣਾ, ਭੱਜਣਾ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 3.
ਦਿਮਾਗ਼ ਦੇ ਤਿੰਨ ਮੁੱਖ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਅਗਲਾ ਦਿਮਾਗ਼, ਵਿਚਕਾਰਲਾ ਦਿਮਾਗ਼, ਪਿਛਲਾ ਦਿਮਾਗ ।

ਪ੍ਰਸ਼ਨ 4.
ਅਗਲਾ ਦਿਮਾਗ ਕਿਸ ਕੰਮ ਦੇ ਲਈ ਖ਼ਾਸ ਬਣਿਆ ਹੈ ?
ਉੱਤਰ-
ਸੁਣਨ, ਸੁੰਘਣ, ਦੇਖਣ ਆਦਿ ਲਈ ।

ਪ੍ਰਸ਼ਨ 5.
ਦਿਮਾਗ਼ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?
ਉੱਤਰ-
ਪਿਛਲਾ ਦਿਮਾਗ਼ ।

ਪ੍ਰਸ਼ਨ 6.
ਸੁਖਮਨਾ ਨਾੜੀ ਦੀ ਰੱਖਿਆ ਕੌਣ ਕਰਦਾ ਹੈ ?
ਉੱਤਰ-
ਰੀੜ੍ਹ ਦੀ ਹੱਡੀ ।

ਪ੍ਰਸ਼ਨ 7.
ਬੇਲਾਂ ਅਤੇ ਕੁੱਝ ਪੌਦੇ ਕਿਸ ਦੀ ਸਹਾਇਤਾ ਨਾਲ ਬਾੜ ਤੇ ਚੜ੍ਹਦੇ ਹਨ ?
ਉੱਤਰ-
ਤੰਦੜਿਆਂ (Tendrils) ਦੀ ਸਹਾਇਤਾ ਨਾਲ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 8.
ਰਸਾਇਣਾਨੁਵਰਤਨ ਦਾ ਇਕ ਉਦਾਹਰਨ ਲਿਖੋ ।
ਉੱਤਰ-
ਪਰਾਗ ਨਲਿਕਾ ਦਾ ਬੀਜਾਂਡ ਵੱਲ ਵਾਧਾ ਕਰਨਾ ।

ਪ੍ਰਸ਼ਨ 9.
ਤਣੇ ਦੇ ਅਗਲੇ ਭਾਗ ਵਿਚ ਕਿਹੜਾ ਹਾਰਮੋਨ ਸੰਸ਼ਲੇਸ਼ਿਤ ਹੁੰਦਾ ਹੈ ?
ਉੱਤਰ-
ਆਕਸਿਨ (Auxin)

ਪ੍ਰਸ਼ਨ 10.
ਪੌਦਿਆਂ ਦੀ ਲੰਬਾਈ ਵਿਚ ਵਾਧਾ ਕਿਸ ਹਾਰਮੋਨ ਕਾਰਨ ਹੁੰਦਾ ਹੈ ?
ਉੱਤਰ-
ਆਕਸਿਨ ਕਾਰਨ ।

ਪ੍ਰਸ਼ਨ 11.
ਸੈੱਲ ਵਿਭਾਜਨ ਨੂੰ ਕੌਣ ਪ੍ਰੇਰਿਤ ਕਰਦਾ ਹੈ ?
ਉੱਤਰ-
ਸਾਈਟੋਕਾਈਨਿਨ (Cytokinin) ।

ਪ੍ਰਸ਼ਨ 12.
ਪੌਦਿਆਂ ਦੀਆਂ ਪੱਤੀਆਂ ਕਿਸ ਦੇ ਅਸਰ ਨਾਲ ਮੁਰਝਾਉਂਦੀਆਂ ਹਨ ?
ਉੱਤਰ-
ਐਬਸਿਸਿਕ ਤੇਜ਼ਾਬ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 13.
ਆਇਓਡੀਨ ਯੁਕਤ ਨਮਕ ਕਿਸ ਰੋਗ ਨੂੰ ਰੋਕਣ ਵਿਚ ਸਹਾਇਤਾ ਕਰਦਾ ਹੈ ?
ਉੱਤਰ-
ਗਾਇਟਰ ।

ਪ੍ਰਸ਼ਨ 14
ਵਾਧਾ ਹਾਰਮੋਨ ਦਾ ਕੌਣ ਰਿਸਾਓ ਕਰਦਾ ਹੈ ?
ਉੱਤਰ-
ਪਿਚੂਟਰੀ ਗ੍ਰੰਥੀ ।

ਪ੍ਰਸ਼ਨ 15.
ਜਵਾਨੀ ਸ਼ੁਰੂ ਹੋਣ ਤੇ ਕਿਹੜੇ ਦੋ ਹਾਰਮੋਨ ਲੜਕਿਆਂ ਅਤੇ ਲੜਕੀਆਂ ਵਿਚ ਸਾਵਿਤ ਹੁੰਦੇ ਹਨ ?
ਉੱਤਰ-
ਲੜਕਿਆਂ ਵਿਚ ਟੇਸਟੋਸਟੀਰਾਨ ਅਤੇ ਲੜਕੀਆਂ ਵਿਚ ਐਸਟਰੋਜਨ ।

ਪ੍ਰਸ਼ਨ 16.
ਇੰਸੂਲਿਨ ਦਾ ਉਤਪਾਦਨ ਕਿੱਥੇ ਹੁੰਦਾ ਹੈ ?
ਉੱਤਰ-
ਪੈਨਕਰੀਆਜ ਵਿਚ ।

ਪ੍ਰਸ਼ਨ 17.
ਨਾੜੀ ਪ੍ਰਣਾਲੀ ਦੇ ਇਲਾਵਾ ਕਿਹੜੀ ਪ੍ਰਣਾਲੀ ਨਿਯੰਤਰਨ ਅਤੇ ਤਾਲਮੇਲ ਦਾ ਕੰਮ ਕਰਦੀ ਹੈ ?
ਉੱਤਰ-
ਹਾਰਮੋਨਸ ਪ੍ਰਣਾਲੀ ਅਤੇ ਅੰਦਰ ਰਿਸਾਓ ਗ੍ਰੰਥੀਆਂ ਪ੍ਰਣਾਲੀ ।

ਪ੍ਰਸ਼ਨ 18.
ਪੌਦਿਆਂ ਵਿਚ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਰਸਾਇਣ ਨੂੰ ਕੀ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿਚ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਰਸਾਇਣਿਕ ਪਦਾਰਥਾਂ ਨੂੰ ਪੌਦਾ ਵਾਧਾ ਨਿਯੰਤਰਨ ਜਾਂ ਪੌਦਾ ਹਾਰਮੋਨ ਕਹਿੰਦੇ ਹਨ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 19.
ਮਨੁੱਖ ਵਿਚ ਪਾਈਆਂ ਜਾਣ ਵਾਲੀਆਂ ਅੰਦਰ-ਰਿਸਾਵੀ ਗੰਥੀਆਂ ਦੇ ਨਾਂ ਲਿਖੋ ।
ਉੱਤਰ-
ਮਨੁੱਖ ਵਿਚ ਹੇਠ ਲਿਖੀਆਂ ਅੰਦਰ-ਰਿਸਾਵੀ ਗੰਥੀਆਂ ਪਾਈਆਂ ਜਾਂਦੀਆਂ ਹਨ-

  1. ਪਿਚੂਟਰੀ (Pituitary)
  2. ਥਾਇਆਰਾਇਡ (Thyroid)
  3. ਪੈਰਾਥਾਈਰਾਈਡ (Parathyroid)
  4. ਐਡਰੀਨੀਲ (Adrenal)
  5. ਪੈਨਕਰਿਆਜ਼ (Pancreas)
  6. ਅੰਡਕੋਸ਼ (Ovary)
  7. ਪਤਾਲੂ (Testis) ।

ਪ੍ਰਸ਼ਨ 20.
ਲਹੂ ਦਾਬ ਅਤੇ ਦਿਲ ਸਪੰਦਨ ਕਿਸ ਹਾਰਮੋਨ ਦੁਆਰਾ ਵੱਧਦਾ ਹੈ ?
ਉੱਤਰ-
ਐਡਰੀਨੀਲ ਹਾਰਮੋਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?
(a) ਇੰਸੂਲਿਨ
(b) ਥਾਇਰਾਕਸਿਨ
(c) ਈਸਟਰੋਜਨ
(d) ਸਾਈਟੋਕਾਇਨਿਨ ।
ਉੱਤਰ-
(d) ਸਾਈਟੋਕਾਇਨਿਨ ।

ਪ੍ਰਸ਼ਨ 2.
ਦੋ ਨਾੜੀ ਸੈੱਲਾਂ ਵਿਚਕਾਰਲੀ ਖ਼ਾਲੀ ਥਾਂ ਨੂੰ ਕਹਿੰਦੇ ਹਨ :
(a) ਡੈਂਡਰਾਈਟ
(b) ਸਾਈਨੈਪਸ
(c) ਐਕਸਾਨ
(d) ਆਵੇਗ ।
ਉੱਤਰ-
(b) ਸਾਈਨੈਪਸ ।

ਪ੍ਰਸ਼ਨ 3.
ਦਿਮਾਗ਼ ਉੱਤਰਦਾਈ ਹੈ :
(a) ਸੋਚਣ ਲਈ
(b) ਦਿਲ ਦੀ ਧੜਕਣ ਨੂੰ ਇਕਸਾਰ ਰੱਖਣ ਲਈ
(c) ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
(d) ਉਕਤ ਸਾਰੇ ।
ਉੱਤਰ-
(d) ਉਕਤ ਸਾਰੇ ।

ਪ੍ਰਸ਼ਨ 4.
ਵਾਧਾ ਹਾਰਮੋਨ ਦਾ ਰਿਸਾਵ ਹੁੰਦਾ ਹੈ-
(a) ਥਾਇਰਾਇਡ ਵਿੱਚ
(b) ਪਿਚੂਟਰੀ ਗ੍ਰੰਥੀ ਵਿੱਚ
(c) ਥਾਈਮਸ ਗ੍ਰੰਥੀ ਵਿੱਚ
(d) ਪੈਨਕਰਿਆਸ ਵਿੱਚ ।
ਉੱਤਰ-
(b) ਪਿਚੂਟਰੀ ਗ੍ਰੰਥੀ ਵਿੱਚ ।

ਪ੍ਰਸ਼ਨ 5.
ਸੰਕਟਕਾਲੀਨ ਹਾਰਮੋਨ ਕਹਾਉਂਦਾ ਹੈ-
(a) ਐਡਰੀਨੇਲਿਨ
(b) ਨਾਰਐਡਰੀਨੇਲਿਨ
(c) ਵਾਧਾ ਹਾਰਮੋਨ
(d) ਥਾਇਰਾਕਸਿਨ ।
ਉੱਤਰ-
(a) ਐਡਰੀਨੇਲਿਨ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 6.
ਪੌਦਿਆਂ ਵਿੱਚ ਹਾਰਮੋਨ ਕਿਸਨੂੰ ਕੰਟਰੋਲ ਕਰਦੇ ਹਨ ?
(a) ਜਲ ਵਾਧਾ
(b) ਦਿਸ਼ਾਈ ਵਾਧਾ
(c) ਜਲ ਕੰਟਰੋਲ
(d) ਉੱਪਰ ਦਿੱਤੇ ਕੋਈ ਵੀ ਨਹੀਂ ।
ਉੱਤਰ-
(b) ਦਿਸ਼ਾਈ ਵਾਧਾ ।

ਪ੍ਰਸ਼ਨ 7.
ਸਾਡੇ ਆਹਾਰ ਵਿੱਚ ਆਇਓਡੀਨ ਦੀ ਘਾਟ ਨਾਲ ਕੀ ਹੁੰਦਾ ਹੈ ?
(a) ਗਲਘੋਟੂ ਰੋਗ (Goitre)
(b) ਮਲੇਰੀਆ
(c) ਟਾਈਫਾਇਡ
(d) ਸ਼ੂਗਰ ਰੋਗ ।
ਉੱਤਰ-
(a) ਗਲਘੋਟੂ ਰੋਗ (Goitre) ।

ਪ੍ਰਸ਼ਨ 8.
10-12 ਸਾਲ ਦੇ ਨਰ ਵਿਚ ਕਿਹੜੇ ਹਾਰਮੋਨ ਦਾ ਰਿਸਾਵ ਹੁੰਦਾ ਹੈ ?
(a) ਐਸਟਰੋਜਨ
(b) ਐਡਰੀਨੇਲਿਨ
(c) ਟੇਸਟੋਸਟੀਰੋਨ
(d) ਉੱਪਰ ਦਿੱਤੇ ਸਾਰੇ ਹੀ ।
ਉੱਤਰ-
(c) ਟੇਸਟੋਸਟੀਰੋਨ ।

ਪ੍ਰਸ਼ਨ 9.
ਸ਼ੂਗਰ ਦੇ ਰੋਗੀ ਨੂੰ ਕਿਹੜਾ ਇੰਜੈਕਸ਼ਨ ਦਿੱਤਾ ਜਾਂਦਾ ਹੈ ?
(a) ਇੰਸੁਲਿਨ
(b) ਥਾਇਰਾਕਸਿਨ
(c) ਐਸਟਰੋਜਨ
(d) ਟੇਸਟੋਸਟੀਰੋਨ ।
ਉੱਤਰ-
(a) ਇੰਸੂਲਿਨ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਦਿਮਾਗ਼ ਸਾਨੂੰ ……………… ਦੀ ਇਜ਼ਾਜਤ ਦਿੰਦਾ ਹੈ ।
ਉੱਤਰ-
ਸੋਚਣ

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

(ii) ……………. ਤਣੇ ਦੇ ਵਾਧੇ ਵਿੱਚ ਸਹਾਈ ਹੁੰਦੇ ਹਨ ।
ਉੱਤਰ-
ਜ਼ਿਬਰੇਲਿਨ

(iii) ਖ਼ੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਕੰਟਰੋਲ ……………….. ਹਾਰਮੋਨ ਰਾਹੀਂ ਹੁੰਦਾ ਹੈ ।
ਉੱਤਰ-
ਇੰਸੂਲਿਨ

(iv) ਸੂਚਨਾਵਾਂ ਦਾ ਵਟਾਂਦਰਾ ……………………. ਸੈੱਲ ਰਾਹੀਂ ਹੁੰਦਾ ਹੈ ।
ਉੱਤਰ-
ਨਾੜੀ

(v) ……………… ਸੈੱਲ ਵੰਡ ਨੂੰ ਮ੍ਰਿਤ ਕਰਦਾ ਹੈ ।
ਉੱਤਰ-
ਐਬਸਿਸਿਕ ਐਸਿਡ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

Punjab State Board PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ Important Questions and Answers.

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਧਾਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦਾ ਵਰਣਨ ਕਰੋ ।
ਉੱਤਰ-
ਧਾਤਾਂ ਦੇ ਭੌਤਿਕ ਗੁਣ-
(i) ਧਾਤਵੀ ਲਿਸ਼ਕ (ਚਮਕ) – ਸ਼ੁੱਧ ਧਾਤਾਂ ਦੀ ਸਤਹ ਚਮਕਦਾਰ ਹੁੰਦੀ ਹੈ | ਧਾਤਾਂ ਦੇ ਇਸ ਗੁਣ ਨੂੰ ਧਾੜਵੀ ਚਮਕ (metallic lusture) ਕਹਿੰਦੇ ਹਨ, ਜਿਵੇਂ-ਸੋਨੇ ਵਿੱਚ ਪੀਲੇ ਰੰਗ ਦੀ ਚਮਕ, ਕਾਪਰ ਦੀ ਲਾਲ-ਭੂਰੇ ਰੰਗ ਦੀ ਚਮਕ ਅਤੇ ਐਲੂਮੀਨੀਅਮ ਦੀ ਚਿੱਟੇ ਰੰਗ ਦੀ ਚਮਕ ਹੁੰਦੀ ਹੈ ।

(ii) ਕਠੋਰਤਾ ਕਰੜਾਈ) – ਆਮ ਤੌਰ ਤੇ ਧਾਤਾਂ ਕਠੋਰ ਹੁੰਦੀਆਂ ਹਨ । ਵਿਭਿੰਨ ਧਾਤਾਂ ਦੀ ਕਠੋਰਤਾ ਭਿੰਨ-ਭਿੰਨ ਹੁੰਦੀ ਹੈ । ਪਰ (ਤਾਂਬਾ, ਆਇਰਨ (ਲੋਹਾ), ਐਲੂਮੀਨੀਅਮ ਬਹੁਤ ਕਠੋਰ ਧਾਤਾਂ ਹਨ ਜਦਕਿ ਸੋਡੀਅਮ, ਪੋਟਾਸ਼ੀਅਮ ਆਦਿ ਨਰਮ ਹਨ ।

(iii) ਕੁਟੀਯੋਗਤਾ – ਜਿਹੜੀਆਂ ਧਾਤਾਂ ਹਥੌੜੇ ਨਾਲ ਕੁੱਟ-ਕੁੱਟ ਕੇ ਪਤਲੀ ਚਾਦਰਾਂ ਵਿੱਚ ਪਰਿਵਰਤਿਤ ਕੀਤੀਆਂ ਜਾ ਸਕਦੀਆਂ ਹਨ ਉਨ੍ਹਾਂ ਨੂੰ ਕੁਟੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਕੁਟੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਕੁਟੀਣਯੋਗ ਧਾਤਾਂ ਹਨ ।

(iv) ਖਿੱਚੀਣਯੋਗਤਾ – ਉਹ ਧਾਤਾਂ ਜਿਨ੍ਹਾਂ ਦੀਆਂ ਖਿੱਚ ਕੇ ਪਤਲੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ, ਨੂੰ ਖਿੱਚੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਖਿੱਚੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਖਿੱਚੀਣਯੋਗ ਧਾਤਾਂ ਹਨ ।

(v) ਤਾਪੀ ਚਾਲਕਤਾ – ਧਾਤਾਂ ਸਾਧਾਰਨ ਤੌਰ ‘ਤੇ ਤਾਪ ਦੀਆਂ ਸੁਚਾਲਕ ਹੁੰਦੀਆਂ ਹਨ ।
ਹੋਰ ਕੁੱਝ ਧਾਤਾਂ ਤਾਪ ਦੀਆਂ ਕੁਚਾਲਕ ਹਨ-
ਉਦਾਹਰਨ-ਕਾਪਰ, ਐਲੂਮੀਨੀਅਮ ਆਦਿ ਤਾਪ ਦੀਆਂ ਸੁਚਾਲਕ ਹਨ ।

(vi) ਬਿਜਲੀ ਚਾਲਕਤਾ-ਧਾਤਾਂ ਬਿਜਲੀ ਦੀਆਂ ਵਧੀਆ ਚਾਲਕ ਹੁੰਦੀਆਂ ਹਨ, ਜਿਵੇਂ-ਸਿਲਵਰ, ਕਾਪਰ ਆਦਿ ਬਿਜਲੀ ਦੀਆਂ ਸੁਚਾਲਕ ਹਨ ।

ਧਾਤਾਂ ਦੇ ਰਸਾਇਣਿਕ ਗੁਣ – ਧਾਤਾਂ ਆਪਣੇ ਇਲੈੱਕਟਾਂ ਗੁਆ ਕੇ ਧਨਾਤਮਕ ਆਇਨ ਬਣਾਉਂਦੀਆਂ ਹਨ । ਇਸ ਲਈ ਇਹ ਬਿਜਲਈ ਧਨਾਤਮਕ ਤੱਤ ਹਨ ।

(1) ਧਾਤਾਂ ਦੀ ਆਕਸੀਜਨ ਨਾਲ ਕਿਰਿਆ – ਸਾਰੀਆਂ ਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਧਾੜਵੀ ਆਕਸਾਈਡ ਬਣਾਉਂਦੀਆਂ ਹਨ । ਇਨ੍ਹਾਂ ਆਕਸਾਈਡਾਂ ਦੀ ਪ੍ਰਕਿਰਤੀ ਖਾਰੀ ਹੁੰਦੀ ਹੈ, ਕਿਉਂਕਿ ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਭਿੰਨਭਿੰਨ ਹੁੰਦੀ ਹੈ, ਇਸ ਲਈ ਉਹ ਵੱਖ-ਵੱਖ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੀਆਂ ਹਨ ।

(i) ਸਾਧਾਰਨ ਤਾਪਮਾਨ ਤੇ Na, K ਆਕਸੀਜਨ ਨਾਲ ਸੰਯੋਗ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ, ਜਿਹੜੇ ਕਿ ਪਾਣੀ ਵਿੱਚ ਘੁਲਣਸ਼ੀਲ ਹਨ ।
4Na(s) + O(g) → 2Na2O (s)
Na2 O(s) + H2O → 2NaOH (aq)

(ii) ਮੈਗਨੀਸ਼ੀਅਮ (Mg) ਦੇ ਰਿਬਨ ਨੂੰ ਬਾਲ ਕੇ ਜਦੋਂ ਹਵਾ ਵਿੱਚ ਰੱਖਿਆ ਜਾਂਦਾ ਹੈ, ਤਾਂ ਉਹ ਬਲਦਾ ਰਹਿੰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 1

(iii) ਤਾਂਬਾ (Cu) ਅਤੇ ਲੋਹਾ (Fe) ਖ਼ੁਸ਼ਕ ਹਵਾ ਵਿੱਚ ਉੱਚ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 2

(2) ਧਾਤਾਂ ਦੀ ਹਲਕੇ ਤੇਜ਼ਾਬਾਂ ਨਾਲ ਕਿਰਿਆ – ਧਾਤਾਂ ਹਲਕੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ । ਵਿਭਿੰਨ ਧਾਤਾਂ ਦੀ ਕਿਰਿਆਸ਼ੀਲਤਾ ਦੀ ਦਰ ਭਿੰਨ-ਭਿੰਨ ਹੁੰਦੀ ਹੈ ।

(i) Na, K, Zn, Mg, Fe ਆਦਿ ਘਟਦੇ ਕ੍ਰਮ ਵਿੱਚ ਕਿਰਿਆਸ਼ੀਲ ਹਨ-
2Na + 2HCl → 2NaCl +H2
Mg + 2HCl → MgCl2 + H2
Zn + H2SO4 → Zn SO4 + H2

(ii) ਪਤਲੇ ਨਾਈਟ੍ਰਿਕ ਤੇਜ਼ਾਬ Cu, Ag, Pb, Hg ਧਾਤਾਂ ਨਾਲ ਕਿਰਿਆ ਕਰਕੇ NO (ਨਾਈਟਰੋਜਨ ਆਕਸਾਈਡ) ਬਣਾਉਂਦਾ ਹੈ ।
3Cu + 8HNO3 → 3Cu(NO3)2 + 2NO +4H2O
3Ag + 4HNO3 → 3AgNO3 + NO + 2H2O

(iii) Mg ਅਤੇ Mn ਨਾਲ ਪਤਲਾ ਨਾਈਟ੍ਰਿਕ ਤੇਜ਼ਾਬ, ਹਾਈਡਰੋਜਨ ਗੈਸ ਮੁਕਤ ਕਰਦਾ ਹੈ ।
Mg + 2HNO3 → Mg(NO3)2 + H2

(iv) ਸੋਨਾ ਅਤੇ ਪਲਾਟੀਨਮ ਪਤਲੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੇ ।

(3) ਧਾਤਾਂ ਦੀ ਕਲੋਰੀਨ ਨਾਲ ਕਿਰਿਆ – ਧਾਤਾਂ, ਕਲੋਰੀਨ ਨਾਲ ਸੰਯੋਗ ਕਰਕੇ ਬਿਜਲੀ ਸੰਯੋਜਕ ਕਲੋਰਾਈਡ ਬਣਾਉਂਦੀਆਂ ਹਨ ।
Ca + Cl2 → CaCl2

(4) ਧਾਤਾਂ ਦੀ ਹਾਈਡਰੋਜਨ ਨਾਲ ਕਿਰਿਆ – ਕਿਰਿਆਸ਼ੀਲ ਧਾਤਾਂ Na, K ਅਤੇ Ca ਆਦਿ ਹਾਈਡਰੋਜਨ ਨਾਲ ਸੰਯੋਗ ਕਰਕੇ ਆਪਣੇ ਹਾਈਡਰਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 3

(5) ਧਾਤਾਂ ਦੀ ਪਾਣੀ ਨਾਲ ਕਿਰਿਆ-
(i) ਜਦੋਂ ਪਾਣੀ ਸਾਧਾਰਨ ਤਾਪਮਾਨ ਤੇ ਹੋਵੇ ਤਾਂ Na, K, Ca ਆਦਿ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 4

(ii) ਜਦੋਂ ਪਾਣੀ ਉਬਲਦਾ ਹੋਵੇ ਤਾਂ Mg, Zn, Fe ਕਿਰਿਆ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 5

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 2.
ਅਧਾਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਲਿਖੋ ।
ਉੱਤਰ-
ਭੌਤਿਕ ਗੁਣ-
(i) ਭੌਤਿਕ ਅਵਸਥਾ – ਅਧਾਤਾਂ ਆਮ ਤੌਰ ‘ਤੇ ਗੈਸ ਜਾਂ ਠੋਸ ਅਵਸਥਾ ਵਿੱਚ ਹੁੰਦੀਆਂ ਹਨ, ਪਰੰਤੂ ਬਰੋਮੀਨ ਸਾਧਾਰਨ ਤਾਪਮਾਨ ਉੱਤੇ ਦਵ ਹੈ ।
(ii) ਚਾਲਕਤਾ – ਅਧਾਤਾਂ ਆਮ ਤੌਰ ਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ, ਪਰੰਤੂ ਗਰੇਫ਼ਾਈਟ ਬਿਜਲੀ ਦਾ ਸੂਚਾਲਕ ਹੈ ।
(iii) ਅਧਾਤਾਂ ਨਾ ਹੀ ਕੁਟੀਣਯੋਗ ਅਤੇ ਨਾ ਹੀ ਖਿੱਚੀਣਯੋਗ ਹਨ ।
(iv) ਧਾਤਵੀ ਚਮਕ – ਅਧਾਤਾਂ ਵਿੱਚ ਚਮਕ ਨਹੀਂ ਹੁੰਦੀ, ਪਰੰਤੂ ਆਇਓਡੀਨ ਵਿੱਚ ਚਮਕ ਹੁੰਦੀ ਹੈ । ਇਸਦਾ ਕਾਰਨ ਉਸਦੀ ਆਇਨਨ ਉਰਜਾ (lonisation Energy) ਦਾ ਘੱਟ ਹੋਣਾ ਹੈ ।
(v) ਨਰਮਈ – ਅਧਾਤਾਂ ਨਰਮ ਹੁੰਦੀਆਂ ਹਨ । ਸਿਵਾਏ ਹੀਰੇ ਦੇ, ਜੋ ਬਹੁਤ ਸਖ਼ਤ ਹੈ ।

ਅਧਾਤਾਂ ਦੇ ਰਸਾਇਣਿਕ ਗੁਣ-
ਅਧਾਤਾਂ ਦੇ ਮੁੱਖ ਰਸਾਇਣਿਕ ਗੁਣ ਇਹ ਹਨ-
(i) ਕਾਰਬਨ ਦੀ ਆਕਸੀਜਨ ਨਾਲ ਕਿਰਿਆ – ਕਾਰਬਨ, ਆਕਸੀਜਨ ਨਾਲ ਕਿਰਿਆ ਕਰਕੇ ਤੇਜ਼ਾਬੀ ਆਕਸਾਈਡ ਬਣਾਉਂਦਾ ਹੈ । CO2 ਦਾ ਸੁਭਾਅ ਤੇਜ਼ਾਬੀ ਹੈ । ਕਾਰਬਨ-ਡਾਈਆਕਸਾਈਡ ਪਾਣੀ ਨਾਲ ਕਿਰਿਆ ਕਰਕੇ ਕਾਰਬੋਨਿਕ ਤੇਜ਼ਾਬ ਬਣਾਉਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 6

(ii) ਨਾਈਟਰੋਜਨ ਅਤੇ ਸਲਫ਼ਰ ਦੀ ਹਾਈਡਰੋਜਨ ਨਾਲ ਕਿਰਿਆ – ਅਨੁਕੂਲ ਹਾਲਤਾਂ ਵਿੱਚ ਨਾਈਟਰੋਜਨ ਅਤੇ ਸਲਫ਼ਰ, ਹਾਈਡਰੋਜਨ ਨਾਲ ਕਿਰਿਆ ਕਰਕੇ ਅਮੋਨੀਆ ਅਤੇ ਹਾਈਡਰੋਜਨ ਸਲਫ਼ਾਈਡ ਬਣਾਉਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 7

(iii) ਸਲਫਰ ਅਤੇ ਹਾਈਡਰੋਜਨ ਦੀ ਆਕਸੀਜਨ ਨਾਲ ਕਿਰਿਆ – ਸਲਫਰ, ਆਕਸੀਜਨ ਨਾਲ ਕਿਰਿਆ ਕਰਕੇ ਸਲਫਰ ਡਾਈਆਕਸਾਈਡ ਬਣਾਉਂਦਾ ਹੈ । ਹਾਈਡਰੋਜਨ, ਆਕਸੀਜਨ ਨਾਲ ਕਿਰਿਆ ਕਰਕੇ ਪਾਣੀ ਬਣਾਉਂਦੀ ਹੈ ਅਤੇ ਇਸ ਕਿਰਿਆ ਦੌਰਾਨ ਵੱਡੀ ਮਾਤਰਾ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 8

(iv) ਫ਼ਾਸਫੋਰਸ ਦੀ ਕਲੋਰੀਨ ਨਾਲ ਕਿਰਿਆ-ਫ਼ਾਸਫੋਰਸ ਕਲੋਰੀਨ ਨਾਲ ਕਿਰਿਆ ਕਰ ਕੇ ਫ਼ਾਸਫੋਰਸ ਡ੍ਰਾਈਕਲੋਰਾਈਡ ਬਣਾਉਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 9

ਪ੍ਰਸ਼ਨ 3.
ਧਾਤ ਕੂਮ ਕੀ ਹੈ ? ਇਸ ਪ੍ਰਕਰਮ ਵਿੱਚ ਪ੍ਰਯੁਕਤ ਚਰਨਾਂ ਦਾ ਵਿਸਥਾਰ ਨਾਲ ਵਰਣਨ ਕਰੋ ।
ਜਾਂ
ਕੱਚੀ-ਧਾਤ ਤੋਂ ਧਾਤ ਨਿਸ਼ਕਰਸ਼ਨ ਵਿੱਚ ਵਰਤੇ ਜਾਣ ਵਾਲੇ ਚਰਨਾਂ ਦੇ ਬਾਰੇ ਲਿਖੋ ।
ਉੱਤਰ-
ਧਾਤ ਕੂਮ (Metallurgy) – ਕੱਚੀ-ਧਾਤ ਤੋਂ ਧਾਤ ਨਿਸ਼ਕਰਸ਼ਨ ਅਤੇ ਬਾਅਦ ਵਿੱਚ ਉਸਦੀ ਸੁਧਾਈ ਕਰਕੇ ਵਰਤੋਂ ਵਿਚ ਲਿਆਉਣ ਯੋਗ ਬਣਾਉਣ ਦੇ ਪ੍ਰਕਰਮ ਨੂੰ ਧਾਤ ਮ ਕਹਿੰਦੇ ਹਨ ।

ਧਾਤ ਕੂਮ ਵਿੱਚ ਆਉਣ ਵਾਲੇ ਚਰਨ – ਧਾਤਭੂਮ ਵਿੱਚ ਹੇਠ ਲਿਖੇ ਤਿੰਨ ਪ੍ਰਮੁੱਖ ਚਰਨ ਹੁੰਦੇ ਹਨ-
(i) ਕੱਚੀ-ਧਾਤ ਦਾ ਸੰਘਣਾਪਨ
(ii) ਲਘੂਕਰਨ
(iii) ਸੁਧਾਈ ।

(i) ਕੱਚੀ-ਧਾਤ ਦਾ ਸੰਘਣਾਪਨ (Enrichment of Ores) – ਧਰਤੀ ਤੋਂ ਕੱਢੀ ਗਈ ਕੱਚੀ ਧਾਤ ਵਿੱਚ ਆਮ ਕਰਕੇ ਬਹੁਤ ਮਾਤਰਾ ਵਿੱਚ ਅਸ਼ੁੱਧੀਆਂ ਜਿਵੇਂ ਕਿ ਮਿੱਟੀ, ਰੇਤ ਆਦਿ ਮਿਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਗੈਂਗ (Gangue) ਆਖਦੇ ਹਨ | ਧਾਤਾਂ ਦੇ ਨਿਸ਼ਕਰਸ਼ਨ ਤੋਂ ਪਹਿਲਾਂ ਕੱਚੀ ਧਾਤ ਵਿੱਚੋਂ ਅਸ਼ੁੱਧੀਆਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ । ਕੱਚੀ-ਧਾਤ ਤੋਂ ਗੈਂਗ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਕੱਚੀ-ਧਾਤ ਦਾ ਸੰਘਣਾਪਨ ਕਹਿੰਦੇ ਹਨ । ਜੇ ਕੱਚੀ-ਧਾਤ ਅਤੇ ਗੈਂਗ ਦੇ ਭੌਤਿਕ ਜਾਂ ਰਸਾਇਣਿਕ ਗੁਣਾਂ ਉੱਪਰ ਆਧਾਰਿਤ ਹੁੰਦੀਆਂ ਹਨ । ਇਸ ਮੰਤਵ ਲਈ ਹੇਠ ਲਿਖੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ ।

(1) ਚੁੰਬਕੀ ਵਖਰੇਵਾਂ ਵਿਧੀ (Magnetic Separation Process) – ਇਹ ਵਿਧੀ ਚੁੰਬਕੀ ਕਣਾਂ (ਲੋਹਾ, ਕੋਬਾਲਟ, ਨਿਕਲ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਹੈ । ਜਿਹੜੇ ਖਣਿਜ ਚੁੰਬਕੀ ਗੁਣ ਰੱਖਦੇ ਹਨ, ਉਹ ਚੁੰਬਕੀ ਖੇਤਰ ਵੱਲ ਆਕਰਸ਼ਿਤ ਹੁੰਦੇ ਹਨ, ਜਦਕਿ ਗੈਂਗ ਆਦਿ ਆਕਰਸ਼ਿਤ ਨਹੀਂ ਹੁੰਦੇ । ਝੋਮਾਈਟ ਅਤੇ ਪਾਇਰੋਲਿਉਸਾਈਟ ਕੱਚੀਆਂ ਧਾਤਾਂ ਇਸੇ ਵਿਧੀਆਂ ਦੁਆਰਾ ਸੰਘਣੀਆਂ ਕੀਤੀਆਂ ਜਾਂਦੀਆਂ ਹਨ । ਇਸ ਵਿਧੀ ਵਿੱਚ ਪੀਸੀ ਹੋਈ ਕੱਚੀ ਧਾਤ ਨੂੰ ਇੱਕ ਕਨਵੇਅਰ ਬੈਲਟ ਉੱਪਰ ਰੱਖਦੇ ਹਾਂ | ਕਨਵੇਅਰ ਬੈਲਟ ਦੋ ਰੋਲਰਾਂ ਉੱਪਰੋਂ ਗੁਜ਼ਰਦੀ ਹੈ, ਜਿਨ੍ਹਾਂ ਵਿੱਚੋਂ ਚੁੰਬਕੀ ਅਤੇ ਅਚੁੰਬਕੀ ਪਦਾਰਥ ਦੋ ਵੱਖ-ਵੱਖ ਢੇਰਾਂ ਵਜੋਂ ਇਕੱਠੇ ਹੋ ਜਾਂਦੇ ਹਨ । ਲੋਹੇ ਦੀ ਕੱਚੀ ਧਾਤ ਮੈਗਨੇਟਾਈਟ ਦਾ ਸੰਘਣਾਕਰਨ ਇਸੇ ਵਿਧੀ ਦੁਆਰਾ ਕੀਤਾ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 10

(2) ਵਚਾਲਿਤ ਧੋਣਾ (Hydraulic Washing) – ਇਸ ਵਿਧੀ ਵਿੱਚ ਬਾਰੀਕ ਜਾਂ ਪੀਸੀ ਹੋਈ ਕੱਚੀ ਧਾਤ ਨੂੰ ਪਾਣੀ ਦੀ ਤੇਜ਼ ਧਾਰਾ ਵਿੱਚ ਧੋਇਆ ਜਾਂਦਾ ਹੈ । ਇਸ ਤੇਜ਼ ਧਾਰਾ ਵਿੱਚ ਹਲਕੇ ਗੈਂਗ ਕਣ ਵਹਿ ਜਾਂਦੇ ਹਨ ਜਦਕਿ ਭਾਰੀ ਖਣਿਜੀ ਕਣ ਤਲੀ ਤੇ ਹੇਠਾਂ ਬੈਠ ਜਾਂਦੇ ਹਨ । ਟਿੱਨ ਅਤੇ ਲੈਂਡ ਦੀਆਂ ਕੱਚੀਆਂ ਧਾਤਾਂ ਨੂੰ ਇਸੇ ਵਿਧੀ ਦੁਆਰਾ ਸੰਘਣਾ ਕੀਤਾ ਜਾਂਦਾ ਹੈ ।

(3) ਝੱਗ ਤਰਾਉ ਵਿਧੀ (Froth Floatation Process) – ਇਸ ਵਿਧੀ ਵਿੱਚ ਮਹੀਨ ਪੀਸੀ ਹੋਈ ਕੱਚੀ ਧਾਤ ਨੂੰ ਪਾਣੀ ਜਾਂ ਕਿਸੇ ਤੇਲ ਨਾਲ ਇੱਕ ਵੱਡੇ ਟੈਂਕ ਵਿੱਚ ਮਿਲਾਇਆ ਜਾਂਦਾ ਹੈ । ਖਣਿਜ ਕਣ ਪਹਿਲੇ ਹੀ ਤੇਲ ਨਾਲ ਭਿੱਜ ਜਾਂਦੇ ਹਨ, ਜਦਕਿ
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 11
ਗੈਂਗ ਦੇ ਕਣ ਪਾਣੀ ਨਾਲ ਭਿੱਜ ਜਾਂਦੇ ਹਨ । ਇਸ ਮਿਸ਼ਰਨ ਵਿਚੋਂ ਹਵਾ ਗੁਜ਼ਾਰੀ ਜਾਂਦੀ ਹੈ, ਜਿਸ ਨਾਲ ਖਣਿਜੀ ਕਣ ਯੁਕਤ ਤੇਲ ਦੀ ਝੱਗ ਬਣ ਜਾਂਦੀ ਹੈ, ਜਿਹੜੀ ਪਾਣੀ ਦੀ ਸਤਾ ਤੇ ਤੈਰਨ ਲਗਦੀ ਹੈ ਜਿਸ ਨੂੰ ਬੜੀ ਸਹਿਜੇ ਪਾਣੀ ਉੱਪਰੋਂ ਕੱਢਿਆ ਜਾ ਸਕਦਾ ਹੈ । ਤਾਂਬੇ, ਲੈਂਡ, ਜ਼ਿੰਕ ਦੇ ਸਲਫਾਈਡਾਂ ਨੂੰ ਸੰਘਣਾ ਕਰਨ ਲਈ ਇਸੇ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ।

(ii) ਰਸਾਇਣਿਕ ਵਿਧੀਆਂ (Chemical Methods) – ਰਸਾਇਣਿਕ ਵਿਧੀਆਂ ਵਿੱਚ ਖਣਿਜ ਅਤੇ ਗੈਂਗ ਵਿਚਲੇ ਰਸਾਇਣਿਕ ਗੁਣਾਂ ਦੀ ਭਿੰਨਤਾ ਨੂੰ ਵਰਤਿਆ ਜਾਂਦਾ ਹੈ । ਇਸ ਦੀ ਇੱਕ ਮੁੱਖ ਵਿਧੀ ਹੈ-ਬੇਅਰ ਦੀ ਵਿਧੀ ਜਿਸ ਦੁਆਰਾ ਬਾਕਸਾਈਟ ਤੋਂ ਐਲੂਮੀਨੀਅਮ ਆਕਸਾਈਡ ਪ੍ਰਾਪਤ ਕੀਤਾ ਜਾਂਦਾ ਹੈ ।

(1) ਬੇਅਰ ਵਿਧੀ ਦੁਆਰਾ ਐਲੂਮੀਨੀਅਮ ਦੀ ਕੱਚੀ ਧਾਤ ਨੂੰ ਸੰਘਣਾ ਕਰਨਾ – ਇਸ ਵਿਧੀ ਵਿੱਚ ਬਾਕਸਾਈਟ ਦਾ ਗਰਮ ਸੋਡੀਅਮ ਹਾਈਡਰੋਕਸਾਈਡ ਨਾਲ ਲਘੂਕਰਨ ਕੀਤਾ ਜਾਂਦਾ ਹੈ, ਜਿਹੜਾ ਕਿ ਪਾਣੀ ਵਿੱਚ ਘੁਲਣਸ਼ੀਲ ਹੈ । ਗੈਂਗ ਨੂੰ ਛਾਣ ਕੇ ਵੱਖ ਕਰ ਦਿੱਤਾ ਜਾਂਦਾ ਹੈ । ਐਲੂਮੀਨੀਅਮ ਦਾ ਅਵਖੇਪ ਐਲੂਮੀਨੀਅਮ ਹਾਈਡਰੋਕਸਾਈਡ ਦੇ ਰੂਪ ਵਿੱਚ ਬਣਦਾ ਹੈ । ਇਸ ਫਿਲਟ ਦੀ ਹਾਈਡਰੋਕਲੋਰਿਕ ਐਸਿਡ ਨਾਲ ਕਿਰਿਆ ਕੀਤੀ ਜਾਂਦੀ ਹੈ । ਇਸ ਤੋਂ ਬਾਅਦ ਐਲੂਮੀਨੀਅਮ ਹਾਈਡਰੋਕਸਾਈਡ ਨੂੰ ਗਰਮ ਕਰਕੇ ਸ਼ੁੱਧ ਐਲੂਮੀਨੀਅਮ ਆਕਸਾਈਡ ਪ੍ਰਾਪਤ ਹੁੰਦਾ ਹੈ । ਭਿੰਨ-ਭਿੰਨ ਕਿਰਿਆਵਾਂ ਇਸ ਪ੍ਰਕਾਰ ਹਨ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 12

(2) ਸੰਘਣਤ ਕੱਚੀ-ਧਾਤ ਦਾ ਧਾਤ ਆਕਸਾਈਡ ਵਿੱਚ ਬਦਲਣਾ-
ਭੰਨਣ- ਇਸ ਕਿਰਿਆ ਵਿੱਚ ਕੱਚੀ-ਧਾਤ ਨੂੰ ਹਵਾ ਦੀ ਹੋਂਦ ਵਿੱਚ ਗਰਮ ਕਰਕੇ ਧਾਤ ਆਕਸਾਈਡ ਪ੍ਰਾਪਤ ਕਰਦੇ ਹਨ ਜੋ ਆਸਾਨੀ ਨਾਲ ਲਘੂਸ਼ਿਤ ਹੋ ਕੇ ਧਾਤ ਨੂੰ ਵੱਖ ਕਰ ਦਿੰਦਾ ਹੈ ।

ਜ਼ਿੰਕ ਬੈਲੰਡੀ ਵਿੱਚ ਜ਼ਿੰਕ ਸਲਫਾਈਡ ਹੁੰਦਾ ਹੈ । ਜਦੋਂ ਸੰਘਣਤ ਜ਼ਿੰਕ ਸਲਫਾਈਡ ਨੂੰ ਹਵਾ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਇਹ ਆਕਸੀਕ੍ਰਿਤ ਹੋ ਕੇ ਜ਼ਿੰਕ ਆਕਸਾਈਡ ਬਣਾ ਦਿੰਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 13
ਭਸਮੀਕਰਨ – ਇਸ ਕਿਰਿਆ ਵਿੱਚ ਕੱਚੀ-ਧਾਤ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕਰਕੇ ਸਿਲ ਅਤੇ ਵਾਸ਼ਪਸ਼ੀਲ ਅਸ਼ੁੱਧੀਆਂ ਵੱਖ ਕਰ ਦਿੰਦਾ ਹੈ ।
ਜਦੋਂ ਕਿਸੇ ਕਾਰਬੋਨੇਟ ਕੱਚੀ-ਧਾਤ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਹ ਵਿਘਟਿਤ ਹੋ ਕੇ ਧਾਤ ਆਕਸਾਈਡ ਬਣਾ ਦਿੰਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 14

(3) ਧਾਤ ਆਕਸਾਈਡ ਤੋਂ ਧਾਤ ਪ੍ਰਾਪਤ ਕਰਨਾ – ਧਾਤ ਆਕਸਾਈਡ ਤੋਂ ਧਾਤ ਪ੍ਰਾਪਤ ਕਰਨ ਲਈ ਉਸਨੂੰ ਕਿਸੇ ਲਘੂਕਾਰਕ ਦੇ ਨਾਲ ਗਰਮ ਕੀਤਾ ਜਾਂਦਾ ਹੈ । ਜ਼ਿੰਕ, ਟਿੱਨ ਅਤੇ ਨਿੱਕਲ ਜਿਹੀਆਂ ਧਾਤਾਂ ਦੇ ਆਕਸਾਈਡਾਂ ਦਾ ਲਘੂਕਰਨ ਕਰਕੇ ਧਾਤਾਂ ਪ੍ਰਾਪਤ ਕਰਨ ਲਈ ਕਾਰਬਨ ਲਘੂਕਾਰਕ ਦੇ ਰੂਪ ਵਜੋਂ ਵਰਤਿਆ ਜਾਂਦਾ ਹੈ ।
ZnO (s) +C (s) → Zn (s) + CO (g)
ਮੱਧਮ ਕਿਰਿਆਸ਼ੀਲਤਾ ਵਾਲੀ ਧਾਤਾਂ ਦੇ ਆਕਸਾਈਡਾਂ ਦਾ ਲਘੂਕਰਨ ਕਰਨ ਲਈ ਸੋਡੀਅਮ, ਕੈਲਸ਼ੀਅਮ ਅਤੇ ਐਲੂਮੀਨੀਅਮ ਜਿਹੀਆਂ ਕਿਰਿਆਸ਼ੀਲ ਧਾਤਾਂ ਵੀ ਲਘੂਕਾਰਕ ਦੇ ਰੂਪ ਵਜੋਂ ਪ੍ਰਯੋਗ ਕੀਤੀਆਂ ਜਾ ਸਕਦੀਆਂ ਹਨ ।
3MnO2 (s) +4Al(s) → 3Mn (s) + 2A l2O3(s) + ਤਾਪ

(iii) ਧਾਤਾਂ ਦਾ ਸ਼ੁੱਧੀਕਰਨ (Refining of Metals) – ਧਾਤਵੀ ਆਕਸਾਈਡਾਂ ਦੇ ਲਘੂਕਰਨ ਤੋਂ ਬਾਅਦ ਪ੍ਰਾਪਤ ਹੋਈਆਂ ਧਾਤਾਂ ਵਿੱਚ ਕਈ ਅਸ਼ੁੱਧੀਆਂ ਹੁੰਦੀਆਂ ਹਨ । ਸ਼ੁੱਧ ਧਾਤਾਂ ਲੈਣ ਲਈ ਇਨ੍ਹਾਂ ਅਸ਼ੁੱਧੀਆਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ । ਸ਼ੁੱਧੀਕਰਨ ਲਈ ਵਰਤੀ ਜਾਣ ਵਾਲੀ ਵਿਧੀ ਅਸ਼ੁੱਧੀਆਂ ਅਤੇ ਧਾਤਾਂ ਦੋਹਾਂ ਦੀ ਪ੍ਰਕਿਰਤੀ ‘ਤੇ ਨਿਰਭਰ ਕਰਦੀ ਹੈ ।

(1) ਕਸ਼ੀਦਣ ਵਿਧੀ (Distillation Method) – ਨੀਵੇਂ ਉਬਾਲ ਅੰਕ ਵਾਲੀਆਂ ਧਾਤਾਂ ਨੂੰ ਇਸ ਵਿਧੀ ਰਾਹੀਂ ਸ਼ੁੱਧ ਕੀਤਾ ਜਾਂਦਾ ਹੈ । ਜ਼ਿੰਕ, ਕੈਡਮੀਅਮ ਅਤੇ ਮਰਕਰੀ ਆਦਿ ਧਾਤਾਂ ਬਹੁਤ ਛੇਤੀ ਵਾਸ਼ਪ ਵਿੱਚ ਬਦਲਦੀਆਂ ਹਨ । ਇਸ ਲਈ ਇਨ੍ਹਾਂ ਨੂੰ ਕਸ਼ੀਦਣ ਵਿਧੀ ਰਾਹੀਂ ਸ਼ੁੱਧ ਕੀਤਾ ਜਾਂਦਾ ਹੈ ।

(2) ਗਲਣ ਵਿਧੀ, ਪਿਘਲਾਓ ਵਿਧੀ (Liquation) – ਇਸ ਕਿਰਿਆ ਵਿੱਚ ਢਲਾਨ ਯੁਕਤ ਭੱਠੀ ਦੀ ਵਰਤੋਂ ਕੀਤੀ ਜਾਂਦੀ ਹੈ । ਭੱਠੀ ਦਾ ਤਾਪਮਾਨ ਧਾਤ ਦੇ ਪਿਘਲਾਓ ਅੰਕ ਤੋਂ ਕੁੱਝ ਵੱਧ ਰੱਖਿਆ ਜਾਂਦਾ ਹੈ । ਅਸ਼ੁੱਧ ਧਾਤ ਨੂੰ ਭੱਠੀ ਦੇ ਸਭ ਤੋਂ ਉੱਪਰਲੇ ਸਿਰੇ ਤੇ ਰੱਖਿਆ ਜਾਂਦਾ ਹੈ । ਗਰਮ ਹੋਣ ਤੇ ਧਾਤਾਂ ਪਿਘਲ ਕੇ ਹੇਠਾਂ ਆ ਜਾਂਦੀਆਂ ਹਨ, ਜਦਕਿ ਠੋਸ ਅਸ਼ੁੱਧੀਆਂ ਉੱਥੇ ਹੀ ਰਹਿ ਜਾਂਦੀਆਂ ਹਨ । ਇਸ ਵਿਧੀ ਦੁਆਰਾ ਟਿੱਨ, ਲੈਂਡ ਅਤੇ ਬਿਸਮਥ ਦਾ ਸ਼ੁੱਧੀਕਰਨ ਕੀਤਾ ਜਾਂਦਾ ਹੈ ।

(3) ਬਿਜਲਈ ਸ਼ੁੱਧੀਕਰਨ (Electrolytic Refining) – ਧਾਤਾਂ ਦੀ ਸਫ਼ਾਈ ਹੀ ਧਾਤਾਂ ਦਾ ਸ਼ੁੱਧੀਕਰਨ ਅਖਵਾਉਂਦਾ ਹੈ ਤਾਂਬਾ, ਟਿਨ, ਲੈਂਡ, ਸੋਨਾ, ਜ਼ਿੰਕ, ਕੋਮੀਅਮ ਅਤੇ ਨਿਕਲ ਜਿਹੀਆਂ ਅਨੇਕਾਂ ਧਾਤਾਂ ਦਾ ਸ਼ੁੱਧੀਕਰਨ ਬਿਜਲਈ ਅਪਘਟਨ ਦੁਆਰਾ ਕੀਤਾ ਜਾਂਦਾ ਹੈ । ਸ਼ੁੱਧ ਧਾਤ ਦੀ ਪੱਟੀ ਨੂੰ ਕੈਥੋਡ ਅਤੇ ਅਸ਼ੁੱਧ ਧਾਤ ਦੀ ਪੱਟੀ ਨੂੰ ਐਨੋਡ ਵਜੋਂ ਲਿਆ ਜਾਂਦਾ ਹੈ । ਬਿਜਲਈ ਅਪਘਟਨ ਲਈ ਧਾਤ ਦਾ ਕੋਈ ਯੋਗਿਕ ਲਿਆ ਜਾਂਦਾ ਹੈ । ਜਦੋਂ ਬਿਜਲਈ ਅਪਘਟਨ ਦੌਰਾਨ
ਐਨੋਡ ਬਿਜਲਈ ਧਾਰਾ ਪ੍ਰਵਾਹਿਤ ਕਰਦੇ ਹਾਂ ਤਾਂ ਧਾਤ ਕੈਥੋਡ ਤੇ ਜਮਾਂ ਹੋ ਜਾਂਦੀ ਹੈ ਅਤੇ ਐਨੋਡ ਤੇ ਸਥਿਤ ਹੋਰ ਕਿਰਿਆਸ਼ੀਲ ਘੋਲ (ਸ਼ੁੱਧ ਤਾਂਬੇ ਦੀ ਪੱਟੀ) ਧਾਤਾਂ ਅਪਘਟਨ ਦੇ ਘੋਲ ਵਿੱਚ ਚਲੀਆਂ ਜਾਂਦੀਆਂ ਹਨ । ਘੱਟ ਕਿਰਿਆਸ਼ੀਲ ਧਾਤਾਂ ਜਿਵੇਂ ਸੋਨਾ ਅਤੇ ਚਾਂਦੀ ਬਿਜਲਈ ਚਿੱਤਰ-ਧਾਤਾਂ ਦਾ ਬਿਜਲਈ ਸ਼ੁੱਧੀਕਰਨ ਅਪਘਟਨ ਸੈੱਲ ਦੀ ਤਲੀ ਤੇ ਜਾ ਡਿੱਗਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 15
ਜੇਕਰ ਤਾਂਬੇ ਦੀ ਸੁਧਾਈ ਕਰਨੀ ਹੋਵੇ ਤਾਂ ਬਿਜਲਈ ਅਪਘਟਨ ਵਜੋਂ ਕਾਪਰ ਸਲਫੇਟ ਦਾ ਤੇਜ਼ਾਬੀ ਘੋਲ ਲਿਆ ਜਾਂਦਾ ਹੈ ਅਤੇ ਸੈੱਲ ਵਿੱਚ ਹੋਣ ਵਾਲੀਆਂ ਕਿਰਿਆਵਾਂ ਹੇਠ ਲਿਖੇ ਅਨੁਸਾਰ ਹੁੰਦੀਆਂ ਹਨ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 16

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 4.
ਧਾਤਾਂ ਅਤੇ ਅਧਾਤਾਂ ਦੇ ਗੁਣਾਂ ਵਿੱਚ ਅੰਤਰ ਲਿਖੋ ।
ਉੱਤਰ-
ਧਾਤਾਂ ਅਤੇ ਅਧਾਤਾਂ ਵਿੱਚ ਅੰਤਰ-

ਧਾਤਾਂ (Metals) ਅਧਾਤਾਂ (Non-Metals)
ਭੌਤਿਕ ਗੁਣਾਂ ਦੀ ਤੁਲਨਾ-

(1) ਧਾਤਾਂ ਸਾਧਾਰਨ ਤਾਪਮਾਨ ‘ਤੇ ਠੋਸ ਹੁੰਦੀਆਂ ਹਨ, ਸਿਰਫ਼ ਪਾਰਾ ਹੀ ਸਾਧਾਰਨ ਤਾਪਮਾਨ ‘ਤੇ ਤਰਲ ਅਵਸਥਾ ਵਿਚ ਹੁੰਦਾ ਹੈ ।

(1) ਅਧਾਤਾਂ ਸਾਧਾਰਨ ਤਾਪਮਾਨ ਤੇ ਤਿੰਨੇ ਅਵਸਥਾਵਾਂ ਵਿੱਚ ਮਿਲਦੀਆਂ ਹਨ । ਫ਼ਾਸਫੋਰਸ ਅਤੇ ਸਲਫਰ ਠੋਸ ਰੂਪ ਵਿੱਚ, H2, O2, N2 ਗੈਸ ਰੂਪ ਵਿੱਚ ਅਤੇ ਬੋਮੀਨ ਤਰਲ ਰੂਪ ਵਿੱਚ ਮਿਲਦੀ ਹੈ ।
(2) ਧਾਤਾਂ ਖਿੱਚੀਣਯੋਗ ਅਤੇ ਕੁਟੀਣਯੋਗ ਹੁੰਦੀਆਂ ਹਨ । (2) ਇਹ ਆਮ ਤੌਰ ‘ਤੇ ਭੁਰਭੁਰੀਆਂ ਹੁੰਦੀਆਂ ਹਨ ।
(3) ਧਾਤਾਂ ਆਮ ਤੌਰ ‘ਤੇ ਚਮਕਦਾਰ ਹੁੰਦੀਆਂ ਹਨ ਅਰਥਾਤ ਇਨ੍ਹਾਂ ਦੀ ਧਾਤਵੀ ਚਮਕ ਹੁੰਦੀ ਹੈ । (3) ਅਧਾਤਾਂ ਵਿੱਚ ਧਾਤਵੀ ਚਮਕ ਨਹੀਂ ਹੁੰਦੀ ਪਰ ਹੀਰਾ, ਗ੍ਰੇਫਾਈਟ ਅਤੇ ਆਇਓਡੀਨ ਇਸ ਦੇ ਅਪਵਾਦ ਹਨ ।
(4) ਧਾਤਾਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਹਨ, ਪਰ ਬਿਸਮਥ ਇਸ ਦਾ ਅਪਵਾਦ ਹੈ । (4) ਗੇਫਾਈਟ ਤੋਂ ਇਲਾਵਾ ਬਾਕੀ ਸਾਰੀਆਂ ਅਧਾਤਾਂ ਕੁਚਾਲਕ ਹੁੰਦੀਆਂ ਹਨ ।
(5) ਧਾਤਾਂ ਦੇ ਪਿਘਲਾਓ ਅਤੇ ਉਬਾਲ ਅੰਕ ਕਾਫ਼ੀ ਵੱਧ ਹੁੰਦੇ ਹਨ । (5) ਅਧਾਤਾਂ ਦੇ ਪਿਘਲਾਓ ਅਤੇ ਉਬਾਲ ਅੰਕ ਕਾਫ਼ੀ ਘੱਟ ਹੁੰਦੇ ਹਨ ।
(6) ਧਾਤਾਂ ਆਮ ਤੌਰ ‘ਤੇ ਕਠੋਰ ਹੁੰਦੀਆਂ ਹਨ, ਪਰ ਸੋਡੀਅਮ ਅਤੇ ਪੋਟਾਸ਼ੀਅਮ ਚਾਕੂ ਨਾਲ ਕੱਟੀਆਂ ਜਾ ਸਕਦੀਆਂ ਹਨ । (6) ਇਨ੍ਹਾਂ ਦੀ ਕਠੋਰਤਾ ਭਿੰਨ-ਭਿੰਨ ਹੁੰਦੀ ਹੈ । ਹੀਰਾ ਸਭ ਤੋਂ ਕਠੋਰ ਪਦਾਰਥ ਹੈ ।
(7) ਧਾਤਾਂ ਦੀ ਸਾਪੇਖ ਘਣਤਾ ਵੱਧ ਹੁੰਦੀ ਹੈ ਪਰ Na ਅਤੇ K ਇਸਦੇ ਅਪਵਾਦ ਹਨ । (7) ਅਧਾਤਾਂ ਦੀ ਸਾਪੇਖ ਘਣਤਾ ਆਮ ਤੌਰ ‘ਤੇ ਘੱਟ ਹੁੰਦੀ ਹੈ ।
(8) ਧਾਤਾਂ ਅਪਾਰਦਰਸ਼ੀ ਹੁੰਦੀਆਂ ਹਨ । (8) ਗੈਸੀ ਅਧਾਤਾਂ ਪਾਰਦਰਸ਼ੀ ਹੁੰਦੀਆਂ ਹਨ ।
ਰਸਾਇਣਿਕ ਗੁਣਾਂ ਦੀ ਤੁਲਨਾ-

(1) ਧਾਤਾਂ ਖਾਰੇ ਆਕਸਾਈਡ ਬਣਾਉਂਦੀਆਂ ਹਨ ਜਿਨ੍ਹਾਂ ਤੋਂ ਕੁੱਝ ਖਾਰ ਬਣਦੇ ਹਨ ।

(1) ਅਧਾਤਾਂ, ਤੇਜ਼ਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ ।
(2) ਧਾਤਾਂ ਤੇਜ਼ਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਵਿਸਥਾਪਿਤ ਕਰਦੀਆਂ ਹਨ ਅਤੇ ਉਸ ਅਨੁਸਾਰ ਲੂਣ ਬਣਾਉਂਦੀਆਂ ਹਨ । (2) ਅਧਾਤਾਂ, ਤੇਜ਼ਾਬਾਂ ਵਿਚੋਂ ਹਾਈਡਰੋਜਨ ਗੈਸ ਨੂੰ ਵਿਸਥਾਪਿਤ ਨਹੀਂ ਕਰਦੀਆਂ ।
(3) ਧਾਤਾਂ ਧਨਾਤਮਕ ਚਾਰਜ ਯੁਕਤ ਹੁੰਦੀਆਂ ਹਨ । (3) ਅਧਾਤਾਂ ਰਿਣਾਤਮਕ ਚਾਰਜ ਯੁਕਤ ਹੁੰਦੀਆਂ ਹਨ ।
(4) ਧਾਤਾਂ ਕਲੋਰੀਨ ਨਾਲ ਕਿਰਿਆ ਕਰਕੇ ਕਲੋਰਾਈਡ ਬਣਾਉਂਦੀਆਂ ਹਨ, ਜਿਹੜੇ ਬਿਜਲੀ ਸੰਯੋਜਕ ਹੁੰਦੇ ਹਨ । (4) ਅਧਾਤਾਂ ਕਲੋਰੀਨ ਨਾਲ ਮਿਲ ਕੇ ਕਲੋਰਾਈਡ ਬਣਾਉਂਦੀਆਂ ਹਨ, ਜਿਹੜੇ ਸਹਿ-ਸੰਯੋਜਕ ਹੁੰਦੇ ਹਨ ।
(5) ਕੁੱਝ ਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਬਿਜਲੀ ਸੰਯੋਜਕ ਹੁੰਦੇ ਹਨ । (5) ਅਧਾਤਾਂ ਹਾਈਡਰੋਜਨ ਨਾਲ ਕਈ ਤਰ੍ਹਾਂ ਦੇ ਸਥਾਈ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਸਹਿ-ਸੰਯੋਜਕ ਹੁੰਦੇ ਹਨ ।
(6) ਧਾਤਾਂ ਲਘੂਕਾਰਕ ਹਨ । (6) ਅਧਾਤਾਂ ਆਕਸੀਕਾਰਕ ਹਨ ।
(7) ਧਾਤਾਂ ਜਲੀ ਘੋਲ ਵਿੱਚ ਧਨ-ਆਇਨ ਬਣਾਉਂਦੀਆਂ ਹਨ । (7) ਅਧਾਤਾਂ ਜਲੀ ਘੋਲ ਵਿੱਚ ਰਿਣ-ਆਇਨ ਬਣਾਉਂਦੀਆਂ ਹਨ ।

ਪ੍ਰਸ਼ਨ 5.
ਖੋਰਨ ਤੋਂ ਕੀ ਭਾਵ ਹੈ ? ਧਾਤਾਂ ਨੂੰ ਖੋਰਨ ਤੋਂ ਬਚਾਉਣ ਲਈ ਤੁਸੀਂ ਕੀ ਕਰੋਗੇ ? (ਮਾਂਡਲ ਪੇਪਰ)
ਉੱਤਰ-
ਖੋਰਨ (Corrosion) – ਕੱਚੀ ਧਾਤ ਤੋਂ ਪ੍ਰਾਪਤ ਕੀਤੀ ਧਾਤ ਕੁਦਰਤੀ ਰੂਪ ਵਿੱਚ ਸ਼ੁੱਧ ਅਤੇ ਸੁੰਦਰ ਹੁੰਦੀ ਹੈ । ਕੁਦਰਤ ਇਸ ਨੂੰ ਮੁੜ ਉਸੇ ਰੂਪ ਵਿੱਚ ਬਦਲਣ ਦੀ ਕੋਸ਼ਿਸ਼ ਕਰਦੀ ਹੈ ਜਿਸ ਵਿੱਚ ਇਸ ਨੂੰ ਕੁਦਰਤ ਵਿੱਚੋਂ ਪ੍ਰਾਪਤ ਕੀਤਾ ਹੁੰਦਾ ਹੈ। ਧਾਤਾਂ ਦੀ ਸਤਹਿ ਉੱਤੇ ਵਾਤਾਵਰਨ ਦੀਆਂ ਗੈਸਾਂ ਆਦਿ ਦੀ ਕਿਰਿਆ ਕਾਰਨ ਧਾਤਾਂ ਦੇ ਆਕਸਾਈਡ, ਸਲਫਾਈਡ, ਕਾਰਬੋਨੇਟ ਅਤੇ ਸਲਫ਼ੇਟ ਆਦਿ ਬਣਦੇ ਹਨ ਤੇ ਇਸ ਤਰ੍ਹਾਂ ਧਾਤ ਹੌਲੀ-ਹੌਲੀ ਖੁਰਦੀ ਰਹਿੰਦੀ ਹੈ | ਧਾਤਾਂ ਦੇ ਇਸ ਤਰ੍ਹਾਂ ਘੁਲਣ ਨੂੰ ਖੋਰਨ ਆਖਦੇ ਹਨ । ਆਇਰਨ ਅਤੇ ਸਟੀਲ ਦੇ ਖੋਰਨ ਨੂੰ ਜੰਗ ਜਾਂ ਜੰਗਾਲ ਲੱਗਣਾ ਵੀ ਆਖਦੇ ਹਨ । ਜੰਗ ਲੱਗਣਾ ਗੰਭੀਰ ਆਰਥਿਕ ਸਮੱਸਿਆ ਹੈ । ਜੰਗ ਲਾਲ ਭੂਰੇ ਰੰਗ ਦਾ ਪਾਊਡਰ ਹੁੰਦਾ ਹੈ ਜਿਸ ਨੂੰ ਜਲੀ ਆਇਰਨ ਆਕਸਾਈਡ (Fe2O3.4H2O) ਕਹਿੰਦੇ ਹਨ । ਲੋਹੇ ਨੂੰ ਜੰਗ ਲੱਗਣ ਲਈ ਪਾਣੀ ਅਤੇ ਆਕਸੀਜਨ ਦੀ ਲੋੜ ਹੁੰਦੀ ਹੈ । ਇਸ ਤੱਥ ਨੂੰ ਹੇਠ ਲਿਖੀ ਕਿਰਿਆ ਰਾਹੀਂ ਸਮਝਿਆ ਜਾ ਸਕਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 17

ਧਾਤਾਂ ਨੂੰ ਖੋਰਨ ਤੋਂ ਬਚਾਉਣ ਦੇ ਉਪਾਅ-

  1. ਧਾਤ ਨੂੰ ਸਿੱਲ੍ਹ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ ।
  2. ਧਾਤ ਦੀ ਉੱਪਰਲੀ ਸਤਹਿ ‘ਤੇ ਪੇਂਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਸ ਦੀ ਸਤਹਿ ਦਾ ਆਕਸੀਜਨ ਅਤੇ ਸਿੱਲ੍ਹ ਨਾਲੋਂ ਸੰਪਰਕ ਟੁੱਟ ਜਾਵੇ ।
  3. ਧਾਤ ਦੀ ਸਤਹਿ ‘ਤੇ ਸ੍ਰੀਸ ਜਾਂ ਤੇਲ ਲਗਾਉਣਾ ਚਾਹੀਦਾ ਹੈ ।
  4. ਧਾਤ ਉੱਪਰ ਕਿਸੇ ਹੋਰ ਖੋਰਨ ਰੋਧੀ ਧਾਤ ਦੀ ਪਰਤ ਚੜ੍ਹਾ ਦੇਣੀ ਚਾਹੀਦੀ ਹੈ ।
  5. ਧਾਤ ਨੂੰ ਪਿਘਲੇ ਹੋਏ ਜ਼ਿੰਕ ਵਿੱਚ ਡੁਬੋ ਕੇ ਬਾਹਰ ਕੱਢ ਲੈਣਾ ਚਾਹੀਦਾ ਹੈ ਜਿਸ ਤੋਂ ਇਸ ਉੱਪਰ ਜ਼ਿੰਕ ਦੀ ਪਰਤ ਜੰਮ ਜਾਵੇ ਅਰਥਾਤ ਗੈਲਵਨੀਕਰਨ ਕਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 6.
ਲੋਹੇ ਨੂੰ ਜੰਗ ਲੱਗਣ ਦੀ ਕਿਰਿਆ ਦਾ ਵੇਰਵਾ ਦਿਓ ਅਤੇ ਇਸ ਤੋਂ ਬਚਾਅ ਦੇ ਕੋਈ ਦੋ ਢੰਗ ਦੱਸੋ ।
ਜਾਂ
ਲੋਹੇ ਨੂੰ ਜੰਗ ਲੱਗਣ (Rusting of Iron) ਤੋਂ ਬਚਾਉਣ ਦੇ ਕੋਈ ਪੰਜ ਢੰਗ ਸੰਖੇਪ ਵਿੱਚ ਵਰਣਨ ਕਰੋ ।
ਜਾਂ
ਜੰਗ ਲੱਗਣਾ ਕੀ ਹੈ ? ਲੋਹੇ ਨੂੰ ਜੰਗ ਲੱਗਣ ਤੋਂ ਰੋਕਣ ਦੇ ਉਪਾਅ ਦੱਸੋ ।
ਉੱਤਰ-
ਲੋਹੇ ਨੂੰ ਜੰਗ ਲੱਗਣਾ (Rusting of Iron) – ਇਹ ਉਹ ਕਿਰਿਆ ਹੈ ਜੋ ਹੇਠ ਲਿਖੇ ਢੰਗ ਨਾਲ ਹੁੰਦੀ ਹੈ
(ੳ) ਆਇਰਨ ਇਲੈਂਕਨ ਛੱਡ ਕੇ ਫੈਰਸ (Fe+2) ਆਇਨ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 18

(ਅ) ਇਹ ਫੈਰਸ ਆਇਨ ਆਕਸੀਜਨ ਅਤੇ ਪਾਣੀ ਨਾਲ ਕਿਰਿਆ ਕਰਕੇ ਫੈਰਿਕ ਆਕਸਾਈਡ ਦੀ ਭੂਰੀ ਪਰਤ ਬਣਾਉਂਦੇ ਹਨ । ਇਸਦੇ ਨਾਲ ਹੀ ਅੱਠ ਹਾਈਡਰੋਜਨ ਆਇਨ ਵੀ ਬਣਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 19

(ੲ) ਫੈਰਿਕ ਆਕਸਾਈਡ Fe3O3 ਪਾਣੀ ਨਾਲ ਕਿਰਿਆ ਕਰਕੇ ਜੰਗ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 20

(ਸ) ਹਾਈਡਰੋਜਨ ਦੇ ਆਇਨ ਇਲੈਂਕਨ ਪ੍ਰਾਪਤ ਕਰਦੇ ਹਨ ਅਤੇ ਹਾਈਡਰੋਜਨ ਗੈਸ ਬਣਦੀ ਹੈ ।
8H+ + 8e → 4H2

ਜੰਗ ਇਕ ਚਿਪਚਿਪਾਹਟ ਰਹਿਤ ਯੌਗਿਕ ਹੈ । ਇਹ ਪਰਤ ਤੋਂ ਬਾਅਦ ਪਰਤ ਬਣ ਕੇ ਉੱਡਦਾ ਰਹਿੰਦਾ ਹੈ ਤੇ ਲੋਹੇ ਦੀ ਨਵੀਂ ਸਤਹਿ ਨੂੰ ਜੰਗ ਲੱਗਣ ਲਈ ਖੁੱਲਾ ਛੱਡ ਦਿੱਤਾ ਜਾਂਦਾ ਹੈ ।

ਜੰਗ ਲੱਗਣ ਦੀ ਰੋਕਥਾਮ – ਕੁੱਝ ਬਚਾਓ ਕਾਰਜਾਂ ਨੂੰ ਅਪਣਾ ਕੇ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ , ਜਿਵੇਂ-
(ੳ) ਪੇਂਟ ਲਗਾ ਕੇ ਬਚਾਅ ਕਰਨਾ – ਲੋਹੇ ਦੀਆਂ ਵਸਤਾਂ ਨੂੰ ਪੇਂਟ ਕਰਕੇ ਜਾਂ ਗ੍ਰਸ ਲਗਾਉਣ ਨਾਲ ਪਾਣੀ ਅਤੇ ਆਕਸੀਜਨ ਦਾ ਲੋਹੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ ।

(ਅ) ਧਾਤਵੀ ਪਰਤ ਚੜ੍ਹਾਉਣਾ – ਉਹ ਧਾਤ ਜਿਹੜੀ ਲੋਹੇ ਨਾਲੋਂ ਵਧੇਰੇ ਆਸਾਨੀ ਨਾਲ ਇਲੈੱਕਨ ਛੱਡ ਸਕੇ, ਲੋਹੇ ਨੂੰ ਜੰਗਾਲ ਤੋਂ ਬਚਾਉਣ ਲਈ ਵਰਤੀ ਜਾ ਸਕਦੀ ਹੈ । ਜ਼ਿੰਕ ਧਾਤ ਲੋਹੇ ਤੋਂ ਵਧੇਰੇ ਆਸਾਨੀ ਨਾਲ ਇਲੈੱਕਵਾਂਨ ਛੱਡਦੀ ਹੈ । ਇਸ ਲਈ ਲੋਹੇ ਨੂੰ ਜੰਗ ਤੋਂ ਬਚਾਉਣ ਲਈ ਇਸ ਉੱਤੇ ਜ਼ਿੰਕ ਦੀ ਪਰਤ ਚੜਾਈ ਜਾਂਦੀ ਹੈ । ਇਸ ਲਈ ਇਸ ਵਿਧੀ ਨੂੰ ਜਿਸਤ ਚੜ੍ਹਾਉਣਾ ਜਾਂ ਗੈਲਵੇਨੀਕਰਨ (Galvanization) ਆਖਦੇ ਹਨ ।

(ੲ) ਬਿਜਲਈ ਬਚਾਅ – ਲੋਹੇ ਤੋਂ ਪ੍ਰਾਪਤ ਹੋਣ ਵਾਲੇ ਫੈਰਸ ਆਇਨਾਂ Fe+2 ਨੂੰ ਬਿਜਲਈ ਧਾਰਾ ਨਾਲ ਉਦਾਸੀਨ ਕੀਤਾ ਜਾਂਦਾ ਹੈ । ਲੋਹੇ ਦੀ ਜਿਸ ਵਸਤੂ ਨੂੰ ਜੰਗ ਤੋਂ ਬਚਾਉਣਾ ਹੋਵੇ, ਉਸਨੂੰ ਕੈਥੋਡ ਨਾਲ ਜੋੜਿਆ ਜਾਂਦਾ ਹੈ ।

(ਸ) ਜੰਗ-ਰੋਧੀ ਘੋਲ ਵਰਤ ਕੇ – ਇਹ ਘੋਲ ਫ਼ਾਸਫੇਟ ਅਤੇ ਕਰੋਮੇਟ ਦੇ ਐਲਕਲੀ ਹੁੰਦੇ ਹਨ । ਐਲਕਲੀਪਨ ਕਾਰਨ ਹਾਈਡਰੋਜਨ ਆਇਨ (H+) ਬਣਦੇ ਹਨ ਤੇ ਇਹ ਆਇਨ ਵਸਤੂ ਦਾ ਆਕਸੀਕਰਨ ਨਹੀਂ ਹੋਣ ਦਿੰਦੇ । ਇਸ ਤਰ੍ਹਾਂ ਹਰ ਵਸਤੁ ਜੰਗ ਤੋਂ ਬਚੀ ਰਹਿੰਦੀ ਹੈ । ਇਹ ਘੋਲ ਕਾਰ ਰੇਡੀਏਟਰਾਂ ਵਿੱਚ ਅਤੇ ਇੰਜਣ ਦੇ ਪੁਰਜ਼ਿਆਂ ਨੂੰ ਜੰਗ ਤੋਂ ਬਚਾਉਣ ਲਈ ਵਰਤੇ ਜਾਂਦੇ ਹਨ ।

(ਹ) ਨਿਕਲ ਅਤੇ ਕ੍ਰੋਮੀਅਮ ਨਾਲ ਮਿਸ਼ਰਿਤ ਧਾਤ ਬਣਾ ਕੇ – ਜਦੋਂ ਲੋਹੇ ਨੂੰ ਨਿਕਲ ਅਤੇ ਸ਼੍ਰੋਮੀਅਮ ਨਾਲ ਮਿਲਾ ਕੇ ਮਿਸ਼ਰਿਤ ਧਾਤ ਬਣਾਈ ਜਾਂਦੀ ਹੈ ਤਾਂ (Fe = 74%, Cr = 18%, Ni = 8%) ਸਟੇਨਲੈਸ ਸਟੀਲ ਬਣ ਜਾਂਦੀ ਹੈ । ਸਟੇਨਲੈਸ ਸਟੀਲ ਜੰਗਰੋਧੀ ਹੁੰਦੀ ਹੈ । ਇਸ ਤਰ੍ਹਾਂ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 7.
ਆਇਨੀ ਯੌਗਿਕਾਂ ਦੇ ਸਾਧਾਰਨ ਗੁਣਾਂ ਦਾ ਵਰਣਨ ਕਰੋ ।
ਉੱਤਰ-
ਆਇਨੀ ਯੌਗਿਕਾਂ ਦੇ ਗੁਣ – ਆਇਨੀ ਯੌਗਿਕਾਂ ਦੇ ਸਾਧਾਰਨ ਗੁਣ ਹੇਠ ਲਿਖੇ ਹਨ :
(1) ਭੌਤਿਕ ਪ੍ਰਕਿਰਤੀ – ਧਨਾਤਮਕ ਅਤੇ ਰਿਣਾਤਮਕ ਆਇਨਾਂ ਵਿਚਕਾਰ ਪ੍ਰਬਲ ਆਕਰਸ਼ਣ ਬਲ ਦੇ ਕਾਰਨ ਆਇਨੀ ਯੋਗਿਕ ਠੋਸ ਹੁੰਦੇ ਹਨ । ਇਹ ਯੌਗਿਕ ਆਮ ਤੌਰ ਤੇ ਭੁਰਭੁਰੇ ਹੁੰਦੇ ਹਨ ਅਤੇ ਦਬਾਓ ਪਾਉਣ ਨਾਲ ਟੁੱਟ ਜਾਂਦੇ ਹਨ ।

(2) ਪਿਘਲਣ ਅੰਕ ਅਤੇ ਉਬਾਲ ਅੰਕ – ਆਇਨੀ ਯੌਗਿਕਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਬਹੁਤ ਅਧਿਕ ਹੁੰਦਾ ਹੈ ਕਿਉਂਕਿ ਇਸਦੇ ਮਜ਼ਬੂਤ ਅੰਤਰ ਆਇਨੀ ਆਕਰਸ਼ਣ ਨੂੰ ਤੋੜਨ ਲਈ ਊਰਜਾ ਦੀ ਬਹੁਤ ਵੱਡੀ ਮਾਤਰਾ ਦੀ ਲੋੜ ਹੁੰਦੀ ਹੈ ।

(3) ਘੁਲਣਸ਼ੀਲਤਾ – ਸੰਯੋਜਕ ਯੋਗਿਕ ਆਮ ਤੌਰ ਤੇ ਪਾਣੀ ਵਿੱਚ ਘੁਲਣਸ਼ੀਲ ਹਨ, ਪਰੰਤੂ ਕੈਰੋਸੀਨ, ਪੈਟਰੋਲ ਆਦਿ ਜਿਹੇ ਘੋਲਕਾਂ ਵਿੱਚ ਅਣ-ਘੁਲ ਹੁੰਦੇ ਹਨ ।

(4) ਬਿਜਲਈ ਚਾਲਕਤਾ – ਕਿਸੇ ਘੋਲ ਵਿੱਚ ਬਿਜਲਈ ਧਾਰਾ ਦੇ ਪ੍ਰਵਾਹ ਲਈ ਚਾਰਜਿਤ ਕਣਾਂ ਦੀ ਗਤੀਸ਼ੀਲਤਾ ਦਾ ਹੋਣਾ ਜ਼ਰੂਰੀ ਹੁੰਦਾ ਹੈ । ਆਇਨੀ ਯੌਗਿਕਾਂ ਦੇ ਜਲੀ ਘੋਲ ਵਿੱਚ ਆਇਨ ਮੌਜੂਦ ਹੁੰਦੇ ਹਨ । ਜਦੋਂ ਘੋਲ ਵਿੱਚੋਂ ਬਿਜਲਈ ਧਾਰਾ ਗੁਜ਼ਾਰੀ ਜਾਂਦੀ ਹੈ ਤਾਂ ਆਇਨ ਉਲਟੇ ਇਲੈੱਕਟੋਡ ਵੱਲ ਗਤੀ ਕਰਨ ਲਗਦੇ ਹਨ | ਠੋਸ ਅਵਸਥਾ ਵਿੱਚ ਆਇਨੀ ਯੋਗਿਕ ਬਿਜਲੀ ਦਾ ਚਾਲਨ ਨਹੀਂ ਕਰਦੇ ਹਨ ਕਿਉਂਕਿ ਠੋਸ ਅਵਸਥਾ ਦੀ ਦ੍ਰਿੜ ਸੰਰਚਨਾ ਕਾਰਨ ਆਇਨਾਂ ਦੀ ਗਤੀ ਸੰਭਵ ਨਹੀਂ ਹੁੰਦੀ ਹੈ । ਪਰੰਤੂ ਆਇਨੀ ਯੌਗਿਕ ਤਰਲ ਅਵਸਥਾ ਵਿੱਚ ਬਿਜਲਈ ਚਾਲਨ ਕਰਦੇ ਹਨ ਕਿਉਂਕਿ ਵਿਤ ਅਵਸਥਾ ਵਿੱਚ ਵਿਪਰੀਤ ਆਇਨਾਂ ਵਿਚਕਾਰ ਬਿਜਲਈ ਸਥਿਤਿਕ ਆਕਰਸ਼ਣ ਬਲ ਉਸ਼ਮਾ ਹੋਣ ਕਾਰਨ ਕਮਜ਼ੋਰ ਹੋ ਜਾਂਦੀ ਹੈ । ਇਸ ਲਈ ਆਇਨ ਸੁਤੰਤਰ ਰੂਪ ਵਿੱਚ ਗਮਨ ਕਰਦੇ ਹਨ ਅਤੇ ਬਿਜਲੀ ਦਾ ਚਾਲਨ ਹੁੰਦਾ ਹੈ ।

ਪ੍ਰਸ਼ਨ 8.
ਮਿਸ਼ਰਤ ਧਾਤ ਕਿਸ ਨੂੰ ਆਖਦੇ ਹਨ ? ਇਨ੍ਹਾਂ ਨੂੰ ਬਣਾਉਣ ਦੇ ਕੀ ਉਦੇਸ਼ ਹਨ ?
ਉੱਤਰ-
ਮਿਸ਼ਰਤ ਧਾਤ (Alloy) – ਕਿਸੇ ਧਾਤ ਨੂੰ ਕਿਸੇ ਹੋਰ ਧਾਤ ਜਾਂ ਅਧਾਤ ਨਾਲ ਮਿਲਾ ਕੇ ਬਣਾਏ ਗਏ ਸਮ-ਅੰਗੀ ਮਿਸ਼ਰਨ ਨੂੰ ਮਿਸ਼ਰਤ ਧਾਤ ਆਖਦੇ ਹਨ । ਉਦਾਹਰਨ ਵਜੋਂ ਸਟੇਨਲੈਸ ਸਟੀਲ, ਟਾਂਕਾ, ਪਿੱਤਲ, ਕਾਂਸਾ, ਬੈਂ-ਮੈਟਲ ਆਦਿ ਸਾਰੀਆਂ ਮਿਸ਼ਰਤ ਧਾਤਾਂ ਹਨ ।

ਮਿਸ਼ਰਿਤ ਧਾਤਾਂ ਦੀ ਵਰਤੋਂ-

  1. ਕਠੋਰਤਾ ਵਧਾਉਣ ਲਈ – ਲੋਹੇ ਵਿੱਚ ਕਾਰਬਨ ਦੀ ਮਾਤਰਾ ਮਿਲਾ ਕੇ ਸਟੇਨਲੈਸ ਸਟੀਲ ਬਣਾਇਆ ਜਾਂਦਾ ਹੈ, ਜਿਹੜਾ ਲੋਹੇ ਤੋਂ ਵੱਧ ਕਠੋਰ ਹੁੰਦਾ ਹੈ ।
  2. ਸ਼ਕਤੀ ਵਧਾਉਣ ਲਈ – ਇਸਪਾਤ, ਡਿਊਰਐਲੁਮਿਨ ਆਦਿ ਮਿਸ਼ਰਿਤ ਧਾਤਾਂ ਕਠੋਰ ਹੋਣ ਕਾਰਨ ਸ਼ਕਤੀਸ਼ਾਲੀ ਵੀ ਹੁੰਦੀਆਂ ਹਨ ।
  3. ਖੁਰਨ ਤੋਂ ਬਚਾਉਣ ਲਈ – ਜਿਵੇਂ ਸਟੇਨਲੈਸ ਸਟੀਲ, ਲੋਹੇ ਅਤੇ ਜ਼ਿੰਕ ਤੋਂ ਬਣੀ ਮਿਸ਼ਰਿਤ ਧਾਤ ਨੂੰ ਜੰਗ ਨਹੀਂ ਲਗਦਾ
  4. ਧੁਨੀ ਉਤਪੰਨ ਕਰਨ ਲਈ – ਤਾਂਬੇ ਅਤੇ ਟਿੱਨ ਤੋਂ ਬਣਾਈ ਗਈ ਮਿਸ਼ਰਿਤ ਧਾਤ ਬਿੱਲ ਮੈਟਲ ਹੈ । ਇਸ ਤੋਂ ਧੁਨੀ ਉਤਪੰਨ ਕੀਤੀ ਜਾਂਦੀ ਹੈ ।
  5. ਪਿਘਲਾਓ ਦਰਜਾ ਘੱਟ ਕਰਨ ਲਈ – ਜਿਵੇਂ ਰੋਜ਼ ਮੈਟਲ ਇਕ ਮਿਸ਼ਰਿਤ ਧਾਤ ਹੈ । ਇਸਦਾ ਪਿਘਲਾਓ ਅੰਕ ਘੱਟ ਹੁੰਦਾ ਹੈ ।
  6. ਉੱਚਿਤ ਸਾਂਚੇ ਵਿੱਚ ਢਲਾਈ ਲਈ – ਕਾਂਸਾ ਅਤੇ ਟਾਈਪ ਮੈਟਲ ।
  7. ਰੰਗ ਬਦਲਣ ਲਈ – ਤਾਂਬੇ ਅਤੇ ਐਲੂਮੀਨੀਅਮ ਤੋਂ ਬਣੀ ਐਲੂਮੀਨੀਅਮ ਜ਼ ਮਿਸ਼ਰਿਤ ਧਾਤ ਦਾ ਰੰਗ ਸੁਨਹਿਰੀ ਹੁੰਦਾ ਹੈ ।
  8. ਘਰੇਲੂ ਲੋੜਾਂ ਲਈ – ਘਰਾਂ, ਕਾਰਖ਼ਾਨਿਆਂ, ਦਫ਼ਤਰਾਂ ਆਦਿ ਦੀਆਂ ਸਾਰੀਆਂ ਜਗਾ ‘ਤੇ ਮਿਸ਼ਰਿਤ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ-ਘਰ ਵਿਚ ਅਲਮਾਰੀ, ਪੱਖੇ, ਫਰਿਜ, ਗਹਿਣੇ ਆਦਿ ।

ਪ੍ਰਸ਼ਨ 9.
ਧਾਤਾਂ ਦੀ ਕਿਰਿਆਸ਼ੀਲਤਾ ਦੀ ਲੜੀ ਕੀ ਹੁੰਦੀ ਹੈ ?
ਉੱਤਰ-
ਧਾਤਾਂ ਦੀ ਕਿਰਿਆਸ਼ੀਲਤਾ ਦੀ ਲੜੀ (Reactivity Series of Metals) – ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਵੱਖ-ਵੱਖ ਹੁੰਦੀ ਹੈ । ਧਾਤਾਂ ਦੀ ਘਟਦੀ ਕਿਰਿਆਸ਼ੀਲਤਾ ਅਨੁਸਾਰ ਪ੍ਰਾਪਤ ਕੀਤੀ ਗਈ ਤਰਤੀਬ ਨੂੰ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਆਖਦੇ ਹਨ ।
ਧਾਤਾਂ ਦੀ ਕਿਰਿਆਸ਼ੀਲਤਾ ਦੀ ਲੜੀ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 21
ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਵੱਖ-ਵੱਖ ਹੁੰਦੀ ਹੈ । ਕੁੱਝ ਧਾਤਾਂ ਜਿਵੇਂ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਜ਼ਿਆਦਾ ਕਿਰਿਆਸ਼ੀਲ ਹਨ । ਇਹ ਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਆਕਸਾਈਡ ਅਤੇ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ | ਕੁਝ ਧਾਤਾਂ ਜਿਵੇਂ ਲੋਹਾ, ਜ਼ਿੰਕ ਆਦਿ ਕਿਰਿਆਸ਼ੀਲ ਹਨ, ਪਰੰਤੂ ਕੁਝ ਧਾਤਾਂ ਜਿਵੇਂ ਸੋਨਾ, ਪਲਾਟੀਨਮ ਆਦਿ ਅਕਿਰਿਆਸ਼ੀਲ ਹਨ । ਧਾਤਾਂ ਦੀ ਕਿਰਿਆਸ਼ੀਲਤਾ ਉਨ੍ਹਾਂ ਦੇ ਇਲੈੱਕਟ੍ਰਾਨਾਂ ਦੇਣ ਦੇ ਗੁਣ ’ਤੇ ਨਿਰਭਰ ਕਰਦੀ ਹੈ । ਜਿਹੜੀਆਂ ਧਾਤਾਂ ਕਿਰਿਆਸ਼ੀਲਤਾ ਲੜੀ ਵਿੱਚ ਹਾਈਡਰੋਜਨ ਤੋਂ ਉੱਪਰ ਸਥਿਤ ਹਨ ਵੱਧ ਕਿਰਿਆਸ਼ੀਲ ਹਨ । ਹਾਈਡਰੋਜਨ ਤੋਂ ਥੱਲੇ ਵਾਲੀਆਂ ਧਾਤਾਂ ਘੱਟ ਕਿਰਿਆਸ਼ੀਲ ਹਨ ।

ਪ੍ਰਸ਼ਨ 10.
ਧਾਤਾਂ ਦੇ ਤਿੰਨ ਭੌਤਿਕ ਅਤੇ ਦੋ ਰਸਾਇਣਿਕ ਗੁਣ ਲਿਖੋ ।
ਉੱਤਰ-
ਧਾਤਾਂ ਦੇ ਭੌਤਿਕ ਗੁਣ-
(i) ਧਾਤਵੀ ਲਿਸ਼ਕ (ਚਮਕ) – ਸ਼ੁੱਧ ਧਾਤਾਂ ਦੀ ਸਤਹ ਚਮਕਦਾਰ ਹੁੰਦੀ ਹੈ | ਧਾਤਾਂ ਦੇ ਇਸ ਗੁਣ ਨੂੰ ਧਾੜਵੀ ਚਮਕ (metallic lusture) ਕਹਿੰਦੇ ਹਨ, ਜਿਵੇਂ-ਸੋਨੇ ਵਿੱਚ ਪੀਲੇ ਰੰਗ ਦੀ ਚਮਕ, ਕਾਪਰ ਦੀ ਲਾਲ-ਭੂਰੇ ਰੰਗ ਦੀ ਚਮਕ ਅਤੇ ਐਲੂਮੀਨੀਅਮ ਦੀ ਚਿੱਟੇ ਰੰਗ ਦੀ ਚਮਕ ਹੁੰਦੀ ਹੈ ।

(ii) ਕਠੋਰਤਾ ਕਰੜਾਈ) – ਆਮ ਤੌਰ ਤੇ ਧਾਤਾਂ ਕਠੋਰ ਹੁੰਦੀਆਂ ਹਨ । ਵਿਭਿੰਨ ਧਾਤਾਂ ਦੀ ਕਠੋਰਤਾ ਭਿੰਨ-ਭਿੰਨ ਹੁੰਦੀ ਹੈ । ਪਰ (ਤਾਂਬਾ, ਆਇਰਨ (ਲੋਹਾ), ਐਲੂਮੀਨੀਅਮ ਬਹੁਤ ਕਠੋਰ ਧਾਤਾਂ ਹਨ ਜਦਕਿ ਸੋਡੀਅਮ, ਪੋਟਾਸ਼ੀਅਮ ਆਦਿ ਨਰਮ ਹਨ ।

(iii) ਕੁਟੀਯੋਗਤਾ – ਜਿਹੜੀਆਂ ਧਾਤਾਂ ਹਥੌੜੇ ਨਾਲ ਕੁੱਟ-ਕੁੱਟ ਕੇ ਪਤਲੀ ਚਾਦਰਾਂ ਵਿੱਚ ਪਰਿਵਰਤਿਤ ਕੀਤੀਆਂ ਜਾ ਸਕਦੀਆਂ ਹਨ ਉਨ੍ਹਾਂ ਨੂੰ ਕੁਟੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਕੁਟੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਕੁਟੀਣਯੋਗ ਧਾਤਾਂ ਹਨ ।

(iv) ਖਿੱਚੀਣਯੋਗਤਾ – ਉਹ ਧਾਤਾਂ ਜਿਨ੍ਹਾਂ ਦੀਆਂ ਖਿੱਚ ਕੇ ਪਤਲੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ, ਨੂੰ ਖਿੱਚੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਖਿੱਚੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਖਿੱਚੀਣਯੋਗ ਧਾਤਾਂ ਹਨ ।

(v) ਤਾਪੀ ਚਾਲਕਤਾ – ਧਾਤਾਂ ਸਾਧਾਰਨ ਤੌਰ ‘ਤੇ ਤਾਪ ਦੀਆਂ ਸੁਚਾਲਕ ਹੁੰਦੀਆਂ ਹਨ ।
ਹੋਰ ਕੁੱਝ ਧਾਤਾਂ ਤਾਪ ਦੀਆਂ ਕੁਚਾਲਕ ਹਨ-
ਉਦਾਹਰਨ-ਕਾਪਰ, ਐਲੂਮੀਨੀਅਮ ਆਦਿ ਤਾਪ ਦੀਆਂ ਸੁਚਾਲਕ ਹਨ ।

(vi) ਬਿਜਲੀ ਚਾਲਕਤਾ-ਧਾਤਾਂ ਬਿਜਲੀ ਦੀਆਂ ਵਧੀਆ ਚਾਲਕ ਹੁੰਦੀਆਂ ਹਨ, ਜਿਵੇਂ-ਸਿਲਵਰ, ਕਾਪਰ ਆਦਿ ਬਿਜਲੀ ਦੀਆਂ ਸੁਚਾਲਕ ਹਨ ।

ਧਾਤਾਂ ਦੇ ਰਸਾਇਣਿਕ ਗੁਣ – ਧਾਤਾਂ ਆਪਣੇ ਇਲੈੱਕਟਾਂ ਗੁਆ ਕੇ ਧਨਾਤਮਕ ਆਇਨ ਬਣਾਉਂਦੀਆਂ ਹਨ । ਇਸ ਲਈ ਇਹ ਬਿਜਲਈ ਧਨਾਤਮਕ ਤੱਤ ਹਨ ।

(1) ਧਾਤਾਂ ਦੀ ਆਕਸੀਜਨ ਨਾਲ ਕਿਰਿਆ – ਸਾਰੀਆਂ ਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਧਾੜਵੀ ਆਕਸਾਈਡ ਬਣਾਉਂਦੀਆਂ ਹਨ । ਇਨ੍ਹਾਂ ਆਕਸਾਈਡਾਂ ਦੀ ਪ੍ਰਕਿਰਤੀ ਖਾਰੀ ਹੁੰਦੀ ਹੈ, ਕਿਉਂਕਿ ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਭਿੰਨਭਿੰਨ ਹੁੰਦੀ ਹੈ, ਇਸ ਲਈ ਉਹ ਵੱਖ-ਵੱਖ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੀਆਂ ਹਨ ।

(i) ਸਾਧਾਰਨ ਤਾਪਮਾਨ ਤੇ Na, K ਆਕਸੀਜਨ ਨਾਲ ਸੰਯੋਗ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ, ਜਿਹੜੇ ਕਿ ਪਾਣੀ ਵਿੱਚ ਘੁਲਣਸ਼ੀਲ ਹਨ ।
4Na(s) + O(g) → 2Na2O (s)
Na2 O(s) + H2O → 2NaOH (aq)

(ii) ਮੈਗਨੀਸ਼ੀਅਮ (Mg) ਦੇ ਰਿਬਨ ਨੂੰ ਬਾਲ ਕੇ ਜਦੋਂ ਹਵਾ ਵਿੱਚ ਰੱਖਿਆ ਜਾਂਦਾ ਹੈ, ਤਾਂ ਉਹ ਬਲਦਾ ਰਹਿੰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 1

(iii) ਤਾਂਬਾ (Cu) ਅਤੇ ਲੋਹਾ (Fe) ਖ਼ੁਸ਼ਕ ਹਵਾ ਵਿੱਚ ਉੱਚ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 2

(2) ਧਾਤਾਂ ਦੀ ਹਲਕੇ ਤੇਜ਼ਾਬਾਂ ਨਾਲ ਕਿਰਿਆ – ਧਾਤਾਂ ਹਲਕੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ । ਵਿਭਿੰਨ ਧਾਤਾਂ ਦੀ ਕਿਰਿਆਸ਼ੀਲਤਾ ਦੀ ਦਰ ਭਿੰਨ-ਭਿੰਨ ਹੁੰਦੀ ਹੈ ।

(i) Na, K, Zn, Mg, Fe ਆਦਿ ਘਟਦੇ ਕ੍ਰਮ ਵਿੱਚ ਕਿਰਿਆਸ਼ੀਲ ਹਨ-
2Na + 2HCl → 2NaCl +H2
Mg + 2HCl → MgCl2 + H2
Zn + H2SO4 → Zn SO4 + H2

(ii) ਪਤਲੇ ਨਾਈਟ੍ਰਿਕ ਤੇਜ਼ਾਬ Cu, Ag, Pb, Hg ਧਾਤਾਂ ਨਾਲ ਕਿਰਿਆ ਕਰਕੇ NO (ਨਾਈਟਰੋਜਨ ਆਕਸਾਈਡ) ਬਣਾਉਂਦਾ ਹੈ ।
3Cu + 8HNO3 → 3Cu(NO3)2 + 2NO +4H2O
3Ag + 4HNO3 → 3AgNO3 + NO + 2H2O

(iii) Mg ਅਤੇ Mn ਨਾਲ ਪਤਲਾ ਨਾਈਟ੍ਰਿਕ ਤੇਜ਼ਾਬ, ਹਾਈਡਰੋਜਨ ਗੈਸ ਮੁਕਤ ਕਰਦਾ ਹੈ ।
Mg + 2HNO3 → Mg(NO3)2 + H2

(iv) ਸੋਨਾ ਅਤੇ ਪਲਾਟੀਨਮ ਪਤਲੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੇ ।

(3) ਧਾਤਾਂ ਦੀ ਕਲੋਰੀਨ ਨਾਲ ਕਿਰਿਆ – ਧਾਤਾਂ, ਕਲੋਰੀਨ ਨਾਲ ਸੰਯੋਗ ਕਰਕੇ ਬਿਜਲੀ ਸੰਯੋਜਕ ਕਲੋਰਾਈਡ ਬਣਾਉਂਦੀਆਂ ਹਨ ।
Ca + Cl2 → CaCl2

(4) ਧਾਤਾਂ ਦੀ ਹਾਈਡਰੋਜਨ ਨਾਲ ਕਿਰਿਆ – ਕਿਰਿਆਸ਼ੀਲ ਧਾਤਾਂ Na, K ਅਤੇ Ca ਆਦਿ ਹਾਈਡਰੋਜਨ ਨਾਲ ਸੰਯੋਗ ਕਰਕੇ ਆਪਣੇ ਹਾਈਡਰਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 3

(5) ਧਾਤਾਂ ਦੀ ਪਾਣੀ ਨਾਲ ਕਿਰਿਆ-
(i) ਜਦੋਂ ਪਾਣੀ ਸਾਧਾਰਨ ਤਾਪਮਾਨ ਤੇ ਹੋਵੇ ਤਾਂ Na, K, Ca ਆਦਿ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 4

(ii) ਜਦੋਂ ਪਾਣੀ ਉਬਲਦਾ ਹੋਵੇ ਤਾਂ Mg, Zn, Fe ਕਿਰਿਆ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 5

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਦੋ ਧਾਤਾਂ ਦੇ ਨਾਂ ਦੱਸੋ ਜਿਹੜੀਆਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੋਣ । ਤਾਪ ਦੀਆਂ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਚਾਲਕ ਧਾਤਾਂ ਦੇ ਨਾਂ ਲਿਖੋ ।
ਉੱਤਰ-
ਕਾਪਰ ਅਤੇ ਐਲੂਮੀਨੀਅਮ ਦੋਨੋਂ ਧਾਤਾਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹਨ । ਚਾਂਦੀ ਤਾਪ ਦੀ ਸਭ ਤੋਂ ਉੱਤਮ ਚਾਲਕ ਹੈ ਜਦਕਿ ਲੈਂਡ ਸਾਰੀਆਂ ਧਾਤਾਂ ਵਿੱਚੋਂ ਤਾਪ ਦੀ ਘੱਟ ਚਾਲਕ ਹੈ ।

ਪ੍ਰਸ਼ਨ 2.
ਧਾਤਾਂ ਦੇ ਖਿੱਚੀਣਸ਼ੀਲਤਾ ਗੁਣ ਦੀ ਉਦਾਹਰਨ ਸਹਿਤ ਪਰਿਭਾਸ਼ਾ ਦਿਓ ।
ਉੱਤਰ-
ਖਿੱਚੀਣਸ਼ੀਲਤਾ-ਧਾਤ ਦੇ ਪਤਲੇ ਤਾਰ ਖਿੱਚਣ ਦੀ ਸਮਰੱਥਾ ਨੂੰ ਖਿੱਚੀਣਸ਼ੀਲਤਾ ਕਹਿੰਦੇ ਹਨ । ਸੋਨਾ ਸਭ ਤੋਂ ਵੱਧ ਖਿੱਚੀਣਸ਼ੀਲ ਧਾਤ ਹੈ । ਸਿਰਫ਼ 1 ਗ੍ਰਾਮ ਸੋਨੇ ਦੀ ਲਗਭਗ 2 km ਲੰਬੀ ਤਾਰ ਬਣਾਈ ਜਾ ਸਕਦੀ ਹੈ ।

ਪ੍ਰਸ਼ਨ 3.
ਧਾਤਾਂ ਦਾ ਕਿਹੜਾ ਗੁਣ ਉਨ੍ਹਾਂ ਨੂੰ ਲੱਛਣ ਵਾਲਾ ਰਸਾਇਣਿਕ ਗੁਣ ਪ੍ਰਦਾਨ ਕਰਦਾ ਹੈ ?
ਉੱਤਰ-
ਧਾਤਾਂ ਆਪਣੇ ਇਲੈਕਟ੍ਰਾਨ ਨੂੰ ਗੁਆ ਕੇ ਧਨਾਤਮਕ ਆਇਨ ਬਣਾਉਂਦੀਆਂ ਹਨ, ਇਸ ਲਈ ਇਹ ਬਿਜਲੀ ਧਨਾਤਮਕ ਤੱਤ ਹਨ ! ਧਾਤਾਂ ਦਾ ਇਹ ਆਇਨੀਕਰਨ ਗੁਣ ਉਨ੍ਹਾਂ ਨੂੰ ਰਸਾਇਣਿਕ ਗੁਣ ਪ੍ਰਦਾਨ ਕਰਦਾ ਹੈ । ਜਿਵੇਂ Mg ਧਾਤ ਨੂੰ ਇਲੈੱਕਟ੍ਰਾਨ ਗੁਆ ਕੇ Mg2+ ਬਣਾਉਂਦਾ ਹੈ ।
Mg → Mg2+ + 2e,

ਪ੍ਰਸ਼ਨ 4.
ਆਇਨੀ ਯੌਗਿਕ ਕਿਸ ਅਵਸਥਾ ਵਿਚ ਮਿਲਦੇ ਹਨ ? ਆਇਨੀ ਯੌਗਿਕਾਂ ਦੇ ਉਬਾਲ ਅੰਕ ਅਤੇ ਪਿਘਲਣ ਅੰਕ ਤੇ ਟਿੱਪਣੀ ਕਰੋ !
ਉੱਤਰ-
ਧਾਤ ਤੋਂ ਅਧਾਤ ਵੱਲ ਹੋਏ ਇਲੈੱਕਟਾਂਨ ਦੇ ਸਥਾਨਾਂ ਤੋਂ ਬਣੇ ਯੌਗਿਕਾਂ ਨੂੰ ਆਇਨੀ ਯੋਗਿਕ ਜਾਂ ਬਿਜਲਈ ਸੰਯੋਜਕ ਯੌਗਿਕ ਕਹਿੰਦੇ ਹਨ ।
ਉਦਾਹਰਨ – NaCl, CaCl2, CaO, MgCl2.

ਆਇਨੀ ਯੌਗਿਕਾਂ ਦਾ ਉਬਾਲ ਅੰਕ ਅਤੇ ਪਿਘਲਣ ਅੰਕ ਉੱਚੇ ਹੁੰਦੇ ਹਨ ਕਿਉਂਕਿ ਇਸਦੇ ਪ੍ਰਬਲ ਅੰਤਰ-ਆਇਨੀ ਆਕਰਸ਼ਣ ਬਲ ਨੂੰ ਸਮਾਪਤ ਕਰਨ ਲਈ ਉਰਜਾ ਦੀ ਬਹੁਤ ਵੱਧ ਮਾਤਰਾ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 5.
ਖਣਿਜ ਅਤੇ ਕੱਚੀ ਧਾਤ ਵਿੱਚ ਅੰਤਰ ਲਿਖੋ ।
ਉੱਤਰ-
ਖਣਿਜ ਅਤੇ ਕੱਚੀ ਧਾਤ ਵਿੱਚ ਅੰਤਰ-

ਖਣਿਜ (Minerals) ਕੱਚੀ ਧਾਤ (Ores)
(1) ਜਿਨ੍ਹਾਂ ਕਿਰਿਤਕ ਪਦਾਰਥਾਂ ਵਿੱਚ ਧਾਤਾਂ ਦੇ ਯੌਗਿਕ ਉਪਸਥਿਤ ਹੁੰਦੇ ਹਨ, ਖਣਿਜ ਕਹਾਉਂਦੇ ਹਨ । (1) ਜਿਨ੍ਹਾਂ ਖਣਿਜਾਂ ਤੋਂ ਲਾਭਦਾਇਕ ਅਤੇ ਸੌਖ ਨਾਲ ਧਾਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਕੱਚੀ ਧਾਤ ਕਹਿੰਦੇ ਹਨ ।
(2) ਕਈ ਖਣਿਜਾਂ ਵਿੱਚ ਧਾਤ ਦੀ ਪ੍ਰਤੀਸ਼ਤ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਦਕਿ ਹੋਰਾਂ ਵਿੱਚ ਧਾਤ ਦੀ ਪ੍ਰਤੀਸ਼ਤ ਮਾਤਰਾ ਬਹੁਤ ਘੱਟ ਹੁੰਦੀ ਹੈ । (2) ਸਾਰੀਆਂ ਕੱਚੀਆਂ ਧਾਤਾਂ ਵਿੱਚ ਧਾਤ ਦੀ ਕਾਫ਼ੀ ਮਾਤਰਾ ਹੁੰਦੀ ਹੈ ।
(3) ਕੁੱਝ ਖਣਿਜਾਂ ਵਿੱਚ ਅਸ਼ੁੱਧੀਆਂ ਦੀ ਬਹੁਤ ਵੱਧ ਮਾਤਰਾ ਹੁੰਦੀ ਹੈ, ਜੋ ਧਾਤ ਨਿਸ਼ਕਰਸ਼ਨ ਵਿਚ ਰੁਕਾਵਟ ਪਾਉਂਦੀ ਹੈ । (3) ਕੱਚੀਆਂ ਧਾਤਾਂ ਵਿੱਚ ਕੋਈ ਵੀ ਰੁਕਾਵਟ ਪਾਉਣ ਵਾਲੀਆਂ ਅਸ਼ੁੱਧੀਆਂ ਨਹੀਂ ਹੁੰਦੀਆਂ ਹਨ ।
(4) ਸਾਰੇ ਖਣਿਜਾਂ ਨੂੰ ਧਾਤ ਨਿਸ਼ਕਰਸ਼ਨ ਲਈ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ । ਸਾਰੇ ਖਣਿਜ ਕੱਚੀ ਧਾਤ ਨਹੀਂ ਹੁੰਦੇ ਹਨ । (4) ਸਾਰੀਆਂ ਕੱਚੀਆਂ ਧਾਤਾਂ ਨੂੰ ਧਾਤ ਨਿਸ਼ਕਰਸ਼ਨ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 6.
ਵਿਭਿੰਨ ਧਾਤਾਂ ਦੀ ਪਾਣੀ ਨਾਲ ਪ੍ਰਤੀਕਿਰਿਆ ਵਰਣਨ ਕਰੋ ।
ਉੱਤਰ-
ਧਾਤਾਂ, ਪਾਣੀ ਨਾਲ ਪ੍ਰਤੀਕਿਰਿਆ ਕਰਕੇ ਧਾਤ ਆਕਸਾਈਡ ਬਣਾਉਂਦੀਆਂ ਹਨ । ਇਹ ਪਾਣੀ ਵਿੱਚ ਘੁਲ ਕੇ ਧਾਤ ਹਾਈਡਰੋਕਸਾਈਡ ਬਣਾਉਂਦੀਆਂ ਹਨ । ਪਰੰਤੁ ਸਾਰੀਆਂ ਧਾਤਾਂ, ਪਾਣੀ ਨਾਲ ਕਿਰਿਆ ਨਹੀਂ ਕਰਦੀਆਂ ਹਨ । ਸੋਡੀਅਮ ਅਤੇ ਪੋਟਾਸ਼ੀਅਮ ਜਿਹੀਆਂ ਧਾਤਾਂ ਠੰਡੇ ਪਾਣੀ ਨਾਲ ਤੇਜ਼ੀ ਨਾਲ ਕਿਰਿਆ ਕਰਦੀਆਂ ਹਨ । ਸੋਡੀਅਮ ਅਤੇ ਪੋਟਾਸ਼ੀਅਮ ਦੀ । ਕਿਰਿਆ ਬਹੁਤ ਤੇਜ਼ ਅਤੇ ਤਾਪ-ਨਿਕਾਸੀ ਹੈ ਕਿ ਇਸ ਤੋਂ ਬਣੀ ਹਾਈਡਰੋਜਨ ਨੂੰ ਇੱਕ ਦਮ ਅੱਗ ਲੱਗ ਜਾਂਦੀ ਹੈ ।
2K (s) + 2H2O (l) → 2KOH (aq) + H2 (g) + ਤਾਪ ਊਰਜਾ
2Na (s) + 2H2O (l) → 2NaOH (aq) + H2 (g) + ਤਾਪ ਊਰਜਾ

ਪਾਣੀ ਨਾਲ ਕੈਲਸ਼ੀਅਮ ਦੀ ਪ੍ਰਤੀਕਿਰਿਆ ਧੀਮੀ ਹੁੰਦੀ ਹੈ ।
Ca (s) + 2H2 O (l) → Ca (OH)2 (aq) + H2 (g)

ਐਲੂਮੀਨੀਅਮ, ਜ਼ਿੰਕ ਅਤੇ ਆਇਰਨ ਧਾਤਾਂ ਨਾ ਤਾਂ ਠੰਡੇ ਅਤੇ ਨਾ ਹੀ ਗਰਮ ਪਾਣੀ ਨਾਲ ਕਿਰਿਆ ਕਰਦੀਆਂ ਹਨ । ਪਰੰਤੂ ਭਾਫ਼ ਦੇ ਨਾਲ ਕਿਰਿਆ ਕਰਕੇ ਧਾਤ ਆਕਸਾਈਡ ਅਤੇ ਹਾਈਡਰੋਜਨ ਦਿੰਦੀਆਂ ਹਨ ।
2Al (S) + 3H2 O (g) → Al2O3 (s) + 3H2 (g).
3Fe (s) + 4H2O (g) → Fe3O4 (s) + 4H2(g)
ਲੈਂਡ, ਕਾਪਰ ਅਤੇ ਗੋਲਡ (ਸੋਨੇ) ਜਿਹੀਆਂ ਧਾਤਾਂ ਪਾਣੀ ਨਾਲ ਕਿਰਿਆ ਨਹੀਂ ਕਰਦੀਆਂ ਹਨ ।

ਪ੍ਰਸ਼ਨ 7.
ਅਧਾਤਾਂ ਦੀ ਹੇਠ ਲਿਖਿਆਂ ਨਾਲ ਰਿਕਿਆ ਲਿਖੋ ।
ਉੱਤਰ-
(a) ਆਕਸੀਜਨ
(b) ਤੇਜ਼ਾਬ
(c) ਕਲੋਰੀਨ
(d) ਹਾਈਡਰੋਜਨ ।
ਉੱਤਰ-
ਅਧਾਤਾਂ ਬਿਜਲੀ ਰਿਣਾਤਮਕ ਹੁੰਦੀਆਂ ਹਨ । ਇਹ ਇਲੈੱਕਟ੍ਰਾਂਨਾਂ ਨੂੰ ਆਸਾਨੀ ਨਾਲ ਪ੍ਰਾਪਤ ਕਰਕੇ ਰਿਣਾਤਮਕ ਰੂਪ ਨਾਲ ਚਾਰਜ ਯੁਕਤ ਆਇਨ ਬਣਾਉਂਦੀਆਂ ਹਨ ।

(a) ਅਧਾਤਾਂ ਦੀ ਆਕਸੀਜਨ ਨਾਲ ਕਿਰਿਆ – ਅਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਸਹਿ-ਸੰਯੋਜਕ ਆਕਸਾਈਡ ਬਣਾਉਂਦੀਆਂ ਹਨ, ਜੋ ਪਾਣੀ ਵਿਚ ਘੁਲ ਕੇ ਤੇਜ਼ਾਬ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 22

(b) ਤੇਜ਼ਾਬਾਂ ਨਾਲ ਕਿਰਿਆ – ਅਧਾਤਾਂ, ਤੇਜ਼ਾਬਾਂ ਵਿਚੋਂ ਹਾਈਡਰੋਜਨ ਨੂੰ ਵਿਸਥਾਪਿਤ ਨਹੀਂ ਕਰਦੀਆਂ ਹਨ । ਇਸ ਕਿਰਿਆ ਦੇ ਪੂਰਾ ਹੋਣ ਲਈ ਤੇਜ਼ਾਬ ਦੇ H+ ਇਲੈੱਕਟ੍ਰਾਨ ਪ੍ਰਾਪਤ ਹੋਣੇ ਚਾਹੀਦੇ ਹਨ ਜੋ ਅਧਾਤਾਂ ਨਹੀਂ ਕਰਦੀਆਂ ਹਨ । ਇਸ ਲਈ ਅਧਾਤਾਂ ਦੀ ਤੇਜ਼ਾਬਾਂ ਨਾਲ ਕੋਈ ਕਿਰਿਆ ਨਹੀਂ ਹੁੰਦੀ ਅਤੇ ਹਾਈਡਰੋਜਨ ਨਹੀਂ ਮੁਕਤ ਹੁੰਦੀ ਹੈ ।

(c) ਕਲੋਰੀਨ ਨਾਲ ਕਿਰਿਆ – ਅਧਾਤਾਂ, ਕਲੋਰੀਨ ਨਾਲ ਸੰਯੋਗ ਕਰਕੇ ਸਹਿ-ਸੰਯੋਜਕ ਬੰਧਨ ਵਾਲੇ ਕਲੋਰਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 23

(d) ਹਾਈਡਰੋਜਨ ਨਾਲ ਕਿਰਿਆ – ਅਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਆਪਣੇ ਹਾਈਡਰਾਈਡ ਬਣਾਉਂਦੀਆਂ ਹਨ ।
H2 + S → H2S (ਹਾਈਡਰੋਜਨ ਸਲਫਾਈਡ)
H2 + Cl2 → 2HCl (ਹਾਈਡਰੋਜਨ ਕਲੋਰਾਈਡ)
C + 2H2 → CH4 (ਮੀਥੇਨ)
ਇਹ ਹਾਈਡਰਾਈਡ ਇਲੈੱਕਨਾਂ ਦੀ ਸਾਂਝੇਦਾਰੀ ਹੋਣ ਕਾਰਨ ਸਹਿ-ਸੰਯੋਜਨ ਬੰਧਨ ਬਣਦੇ ਹਨ ।

ਪ੍ਰਸ਼ਨ 8.
ਕੁੰਨਣ ਕਿਰਿਆ ਕੀ ਹੈ ? ਇਸ ਦਾ ਉਪਯੋਗ ਕਦੋਂ ਕੀਤਾ ਜਾਂਦਾ ਹੈ ? ਇਸ ਵਿੱਚ ਹੋਣ ਵਾਲੇ ਪਰਿਵਰਤਨਾਂ ਲਈ ਰਸਾਇਣਿਕ ਸਮੀਕਰਨਾਂ ਲਿਖੋ !
ਉੱਤਰ-
ਭੁੰਨਣ ਕਿਰਿਆ (Roasting) – ਸੰਘਣਾਪਨ ਤੋਂ ਬਾਅਦ ਕੱਚੀ ਧਾਤ ਨੂੰ ਹਵਾ ਦੀ ਉਪਸਥਿਤੀ ਵਿਚ ਗਰਮ ਕਰਨਾ ਭੁੰਨਣ ਤੀਕਿਰਿਆ ਕਹਾਉਂਦਾ ਹੈ | ਜ਼ਿੰਕ ਅਤੇ ਲੈਂਡ ਦੇ ਕਾਰਬੋਨੇਟਾਂ ਅਤੇ ਸਲਫਾਈਡਾਂ ਨੂੰ ਉਨ੍ਹਾਂ ਦੇ ਆਕਸਾਈਡਾਂ ਵਿੱਚ ਬਦਲਣ ਲਈ ਭੈਣਨ ਕਿਰਿਆ ਦਾ ਉਪਯੋਗ ਕੀਤਾ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 24

ਪ੍ਰਸ਼ਨ 9.
ਜੇਕਰ ਸਿਲਵਰ ਨਾਈਟਰੇਟ ਦੇ ਘੋਲ ਵਿੱਚ ਕਾਪਰ ਦੀ ਪੱਤੀ ਕੁੱਝ ਸਮੇਂ ਲਈ ਡੁਬੋ ਕੇ ਰੱਖਿਆ ਜਾਵੇ ਤਾਂ ਕੀ ਹੁੰਦਾ ਹੈ ? ਹੋ ਰਹੀ ਕਿਰਿਆ ਲਈ ਸਮੀਕਰਨ ਲਿਖੋ ।
ਉੱਤਰ-
ਕਾਪਰ, ਸਿਲਵਰ ਦੀ ਤੁਲਨਾ ਵਿੱਚ ਜ਼ਿਆਦਾ ਕਿਰਿਆਸ਼ੀਲ ਹੈ । ਜਦੋਂ ਕਾਪਰ ਦੀ ਪੱਤੀ ਨੂੰ ਕੁੱਝ ਸਮੇਂ ਲਈ ਸਿਲਵਰ ਨਾਈਟਰੇਟ ਦੇ ਘੋਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਤਾਂ ਸਿਲਵਰ ਜਮਾ ਹੋ ਜਾਂਦੀ ਹੈ ਅਤੇ ਘੋਲ ਦਾ ਰੰਗ ਨੀਲਾ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 25

ਪ੍ਰਸ਼ਨ 10.
ਕਾਪਰ ਸਲਫੇਟ ਦੇ ਘੋਲ ਨੂੰ ਲੋਹੇ ਦੇ ਬਰਤਨ ਵਿੱਚ ਪਾ ਕੇ ਰੱਖਣ ਨਾਲ ਕੁੱਝ ਦਿਨਾਂ ਮਗਰੋਂ ਬਰਤਨ ਵਿੱਚ ਛੇਕ ਹੋ ਗਏ । ਇਸ ਕਿਰਿਆ ਨੂੰ ਲਿਖੋ । ਇਸ ਕਿਰਿਆ ਨੂੰ ਕਿਰਿਆਸ਼ੀਲਤਾ ਦੇ ਆਧਾਰ ‘ ਤੇ ਸਪੱਸ਼ਟ ਕਰੋ ।
ਉੱਤਰ-
ਕਿਰਿਆਸ਼ੀਲਤਾ ਲੜੀ ਵਿੱਚ ਕ੍ਰਮ ਅਨੁਸਾਰ ਲੋਹਾ ਪਹਿਲਾਂ ਆਉਂਦਾ ਹੈ ਅਰਥਾਤ ਲੋਹਾ, ਕਾਪਰ ਦੀ ਤੁਲਨਾ । ਵਿਚ ਜ਼ਿਆਦਾ ਕਿਰਿਆਸ਼ੀਲ ਹੈ । ਇਸ ਲਈ CusO4 ਦੇ ਘੋਲ ਤੋਂ ਲੋਹਾ, ਕਾਪਰ ਨੂੰ ਵਿਸਥਾਪਤ ਕਰ ਦਿੰਦਾ ਹੈ । ਜਿਸ ਕਾਰਨ ਲੋਹੇ ਦੇ ਬਰਤਨ ਵਿੱਚ ਛੇਕ ਹੋ ਜਾਂਦੇ ਹਨ ।
ਰਸਾਇਣਿਕ ਕਿਰਿਆ-
CuSO4 + Fe → FeSO4 + Cu
Cu2+ (aq) + Fe (s) → Fe+2(aq) + Cu (s)

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 11.
ਕਾਪਰ ਨੂੰ ਹਵਾ ਵਿੱਚ ਖੁੱਲ੍ਹਾ ਛੱਡਣ ਨਾਲ ਉਸਦਾ ਰੰਗ ਹਰਾ ਹੋ ਜਾਂਦਾ ਹੈ । ਕਿਉਂ ?
ਉੱਤਰ-
ਕਾਪਰ, ਹਵਾ ਵਿੱਚ ਉਪਸਥਿਤ ਸਿੱਲੀ ਕਾਰਬਨ-ਡਾਈਆਕਸਾਈਡ ਦੇ ਨਾਲ ਕਿਰਿਆ ਕਰਦਾ ਹੈ ਜਿਸ ਕਰਕੇ ਇਸ ਦੀ ਭੂਰੇ ਰੰਗ ਦੀ ਲਿਸ਼ਕ ਹੌਲੀ-ਹੌਲੀ ਸਮਾਪਤ ਹੋ ਜਾਂਦੀ ਹੈ ਅਤੇ ਇਸ ਉੱਪਰ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ । ਇਹ ਹਰਾ ਪਦਾਰਥ ਬੇਸਿਕ ਕਾਪਰ ਕਾਰਬੋਨੇਟ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 26

ਪ੍ਰਸ਼ਨ 12.
24 ਕੈਰਟ ਸੋਨਾ ਕੀ ਹੁੰਦਾ ਹੈ ?
ਉੱਤਰ-
24 ਕੈਰਟ ਮੋਨਾ – ਸ਼ੁੱਧ ਸੋਨੇ ਨੂੰ 24 ਕੈਰਟ ਸੋਨਾ ਕਹਿੰਦੇ ਹਨ । ਇਹ ਬਹੁਤ ਹੀ ਨਰਮ ਹੁੰਦਾ ਹੈ । ਇਸ ਨੂੰ ਸਖ਼ਤ (ਕਰਤਾ) ਬਣਾਉਣ ਲਈ ਇਸ ਵਿੱਚ ਚਾਂਦੀ ਜਾਂ ਕੱਪਰ ਮਿਸ਼ਰਤ ਕੀਤਾ ਜਾਂਦਾ ਹੈ । ਸਾਡੇ ਦੇਸ਼ ਵਿੱਚ ਗਹਿਣੇ ਬਣਾਉਣ ਲਈ ਆਮ ਤੌਰ ਤੇ 22 ਕੈਰਟ ਸੋਨੇ ਦੀ ਵਰਤੋਂ ਹੁੰਦੀ ਹੈ । ਇਸਦਾ ਅਰਥ ਹੈ ਕਿ 22 ਭਾਗ ਸ਼ੁੱਧ ਸੋਨੇ ਵਿੱਚ 2 ਭਾਗ ਕਾਪਰ ਜਾਂ ਚਾਂਦੀ ਮਿਸ਼ਰਤ ਕੀਤੀ ਜਾਂਦੀ ਹੈ ।

ਪ੍ਰਸ਼ਨ 13.
ਸਲਫਾਈਡ ਦੀ ਕੱਚੀ-ਧਾਤ ਨੂੰ ਸੰਘਣਾ ਕਰਨ ਲਈ ਪ੍ਰਯੋਗ ਕੀਤੀ ਜਾਣ ਵਾਲੀ ਪ੍ਰਕਿਰਿਆ ਦਾ ਨਾਂ ਦੱਸੋ । ਸੰਘਣਿਤ ਸਲਫਾਈਡ ਕੱਚੀ ਧਾਤ ਨੂੰ ਧਾਤ ਵਿੱਚ ਬਦਲਣ ਲਈ ਪ੍ਰਯੋਗ ਕੀਤੀ ਗਈ ਵਿਧੀ ਦਾ ਦੋ ਚਰਣਾਂ ਵਿੱਚ ਸੰਖੇਪ ਨਾਲ ਵਰਣਨ ਕਰੋ ।
ਉੱਤਰ-
ਸਲਫਾਈਡ ਕੱਚੀ ਧਾਤ ਦੇ ਵੱਡੇ ਟੁੱਕੜਿਆਂ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲਿਆ ਜਾਂਦਾ ਹੈ । ਹੁਣ ਇਸਨੂੰ ‘ਝੱਗ ਤਰਾਓ ਵਿਧੀ’ ਦੁਆਰਾ ਸੰਘਣਾ ਕਰ ਲਿਆ ਜਾਂਦਾ ਹੈ । ਸੰਘਣੀ ਕੀਤੀ ਹੋਈ ਸਲਫਾਈਡ ਕੱਚੀ ਧਾਤ ਨੂੰ ਧਾਤ ਵਿੱਚ ਬਦਲਣ ਲਈ ਹੇਠਾਂ ਦਿੱਤੇ ਗਏ ਦੋ ਚਰਣ ਹਨ-

(1) ਭੰਨਣਾ (Roasting) – ਸੰਘਣੀ ਕੱਚੀ ਧਾਤ ਨੂੰ ਹਵਾ ਦੀ ਉਪਸਥਿਤੀ ਵਿਚ ਗਰਮ ਕਰਕੇ ਆਕਸਾਈਡ ਵਿਚ ਬਦਲ ਲਿਆ ਜਾਂਦਾ ਹੈ । ਇਸ ਵਿਧੀ ਨੂੰ ਭੰਨਣ ਆਖਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 27

(2) ਲਘੂਕਰਨ (Reduction) – ਕੱਚੀ-ਧਾਤ ਤੋਂ ਬਣਾਏ ਗਏ ਆਕਸਾਈਡ ਨੂੰ ਲਘੂਕਾਰਕ ਨਾਲ ਗਰਮ ਕਰਨ ਤੇ ਆਕਸੀਜਨ ਮੁਕਤ ਹੋਈ ਧਾਤੂ ਬਾਕੀ ਬੱਚ ਜਾਂਦੀ ਹੈ ।
ZnO + C → Zn + CO

ਪ੍ਰਸ਼ਨ 14.
ਕੋਈ ਕੱਚੀ ਧਾਤ ਗਰਮ ਕਰਨ ਨਾਲ ਸਲਫਰ ਡਾਈਆਕਸਾਈਡ (SO2) ਗੈਸ ਦਿੰਦੀ ਹੈ । ਇਸ ਕੱਚੀ-ਧਾਤ ਤੋਂ ਧਾਤ ਪ੍ਰਾਪਤ ਕਰਨ ਲਈ ਸ਼ਾਮਿਲ ਨਿਯਮ ਨੂੰ ਸੰਖੇਪ ਵਿੱਚ ਲਿਖੋ ।
ਉੱਤਰ-
ਕਾਪਰ ਦੀ ਕੱਚੀ-ਧਾਤ ਕਾਪਰ ਪਾਈਰਾਈਟ (CuS) ਨੂੰ ਗਰਮ ਕਰਨ ‘ਤੇ SO2 ਗੈਸ ਬਣਦੀ ਹੈ । ਇਸ ਕੱਚੀ ਧਾਤ ਤੋਂ ਧਾਤ ਪ੍ਰਾਪਤ ਕਰਨ ਲਈ ਹੇਠ ਦਿੱਤੇ ਗਏ ਚਰਨ ਹਨ-
(i) ਕੱਚੀ ਧਾਤ ਨੂੰ ਬਾਰੀਕ ਚਰਣ ਕਰਕੇ ਪਾਣੀ ਅਤੇ ਪਾਇਨ ਆਇਲ ਮਿਲਾ ਕੇ ਇਸ ਵਿਚੋਂ ਉੱਚ ਦਾਬ ਵਾਲੀ ਹਵਾ ਲੰਘਾਈ ਜਾਂਦੀ ਹੈ ਤਾਂ ਜੋ ਇਸ ਦੀਆਂ ਅਸ਼ੁੱਧੀਆਂ ਹੋ ਜਾਣ । ਇਸ ਤਰ੍ਹਾਂ ਕੱਚੀ-ਧਾਤ ਸੰਘਣੀ ਹੋ ਜਾਂਦੀ ਹੈ । ਇਸ ਵਿਧੀ ਨੂੰ ਝੱਗ ਤਰਾਓ ਵਿਧੀ ਆਖਦੇ ਹਨ ।

(ii) ਹੁਣ ਸੰਘਣਿਤ ਕੱਚੀ-ਧਾਤ ਨੂੰ ਹਵਾ ਦੀ ਹੋਂਦ ਵਿੱਚ ਭੰਨਣ ਦੁਆਰਾ ਗਰਮ ਕੀਤਾ ਜਾਂਦਾ ਹੈ, ਜਿਸ ਤੋਂ Cus ਦਾ ਕੁੱਝ ਭਾਗ Cu0 ਵਿੱਚ ਪਰਿਵਰਤਿਤ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 28
ਕੁੱਝ ਸਮੇਂ ਬਾਅਦ ਹਵਾ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 29
ਇਸ ਤਰ੍ਹਾਂ ਕਾਪਰ ਤਰਲ ਅਵਸਥਾ ਵਿੱਚ ਮਿਲਦਾ ਹੈ । ਹੁਣ ਇਸਨੂੰ ਬਿਜਲਈ ਸ਼ੁੱਧੀਕਰਨ ਵਿਧੀ ਦੁਆਰਾ ਸ਼ੁੱਧ ਕਰ ਲਿਆ ਜਾਂਦਾ ਹੈ ।

(iii) ਬਿਜਲਈ ਸ਼ੁੱਧੀਕਰਨ – ਇਸ ਪ੍ਰਕਿਰਿਆ ਵਿੱਚ ਅਸ਼ੁੱਧ ਕਾਪਰ ਦੀ ਛੜ ਨੂੰ ਐਨੋਡ ਅਤੇ ਸ਼ੁੱਧ ਕਾਪਰ ਪਲੇਟ ਨੂੰ ਕੈਥੋਡ ਬਣਾ ਕੇ ਤੇਜ਼ਾਬ ਦੀ ਉਪਸਥਿਤੀ ਵਿੱਚ ਕਾਪਰ ਸਲਫੇਟ ਦੇ ਘੋਲ ਵਿਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 30

ਪ੍ਰਸ਼ਨ 15.
ਧਰਮਿਟ (Thermite) ਕਿਰਿਆ ਤੋਂ ਕੀ ਭਾਵ ਹੈ ? ਲਿਖੋ ।
ਉੱਤਰ-
ਥਰਮਿਟ (Thermite) – ਕੁੱਝ ਵਿਸਥਾਪਨ ਕਿਰਿਆਵਾਂ ਬਹੁਤ ਤਾਪ ਨਿਕਾਸੀ ਹਨ । ਇਨ੍ਹਾਂ ਵਿੱਚ ਉਤਸਰਜਿਤ ਹੋਈ ਤਾਪ ਉਰਜਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਧਾਤਾਂ ਤਰਲ ਅਵਸਥਾ ਵਿਚ ਪ੍ਰਾਪਤ ਹੁੰਦੀਆਂ ਹਨ । ਜਦੋਂ ਆਇਰਨ (III) ਆਕਸਾਈਡ (Fe203) ਦੇ ਨਾਲ ਐਲੂਮੀਨੀਅਮ ਦੀ ਕਿਰਿਆ ਕੀਤੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਤਾਪ ਉਤਸਰਜਿਤ ਹੁੰਦਾ ਹੈ ।
Fe2O3(s) + 2Al (s) → 2Fe(l) + Al2O3 (s) + ਤਾਪ ਊਰਜਾ
ਇਸ ਕਿਰਿਆ ਨੂੰ ਥਰਮਿਟ ਕਿਰਿਆ ਕਹਿੰਦੇ ਹਨ । ਇਸਦਾ ਉਪਯੋਗ ਰੇਲ ਦੀਆਂ ਪਟੜੀਆਂ ਅਤੇ ਮਸ਼ੀਨੀ ਪੁਰਜ਼ਿਆਂ ਦੀਆਂ ਦਰਾੜਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 16.
ਅਧਾਤਾਂ ਦੇ ਪੰਜ ਪ੍ਰਮੁੱਖ ਉਪਯੋਗ ਲਿਖੋ ।
ਉੱਤਰ-
ਅਧਾਤਾਂ ਦੇ ਉਪਯੋਗ-

  1. ਹਾਈਡਰੋਜਨ ਨੂੰ ਬਨਸਪਤੀ ਤੇਲਾਂ ਤੋਂ ਬਨਸਪਤੀ-ਘਿਓ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  2. ਕਾਰਬਨ ਪ੍ਰਮੁੱਖ ਅਧਾਤ ਹੈ ਜਿਹੜੀ ਸਾਨੂੰ ਵਿਟਾਮਿਨ, ਪ੍ਰੋਟੀਨ ਅਤੇ ਕਾਰਬੋਹਾਈਡੇਟ ਪ੍ਰਦਾਨ ਕਰਦੀ ਹੈ । ਗ੍ਰੇਫਾਈਟ ਵਿਭਿੰਨ ਪ੍ਰਕਾਰ ਦੇ ਸੈੱਲਾਂ ਵਿੱਚ ਇਲੈੱਕਟ੍ਰਡ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ ।
  3. ਨਾਈਟਰੋਜਨ ਦਾ ਉਪਯੋਗ ਅਮੋਨੀਆ, ਨਾਈਟ੍ਰਿਕ ਐਸਿਡ ਅਤੇ ਰਸਾਇਣਿਕ ਖਾਦ ਬਣਾਉਣ ਲਈ ਕੀਤਾ ਜਾਂਦਾ ਹੈ । ਹਵਾ ਵਿੱਚ ਇਸ ਦੀ ਉਪਸਥਿਤੀ ਦਹਿਨ ਦੀ ਦਰ ਨੂੰ ਕੰਟਰੋਲ ਕਰਦੀ ਹੈ ।
  4. ਆਕਸੀਜਨ ਸਾਡੇ ਜੀਵਨ ਦਾ ਆਧਾਰ ਹੈ । ਦਹਿਨ ਕਿਰਿਆ ਇਸ ਦੀ ਉਪਸਥਿਤੀ ਦੇ ਕਾਰਨ ਹੀ ਸੰਭਵ ਹੁੰਦੀ ਹੈ ।
  5. ਸਲਫਰ (ਗੰਧਕ) ਕਈ ਪ੍ਰਕਾਰ ਦੀਆਂ ਦਵਾਈਆਂ ਅਤੇ ਬਾਰੂਦ ਬਣਾਉਣ ਵਿਚ ਕੰਮ ਆਉਂਦੀ ਹੈ ।

ਪ੍ਰਸ਼ਨ 17.
ਭੰਨਣ ਅਤੇ ਭਸਮੀਕਰਣ ਵਿੱਚ ਅੰਤਰ ਲਿਖੋ ।
ਉੱਤਰ-
ਭੰਨਣ ਅਤੇ ਭਸਮੀਕਰਣ ਵਿੱਚ ਅੰਤਰ-

ਭੁੰਨਣ (Roasting) ਭਸਮੀਕਰਨ (Calcination)
(1) ਭੰਨਣ ਪ੍ਰਕਿਰਿਆ ਦਾ ਉਪਯੋਗ ਸਲਫਾਈਡ ਕੱਚੀਆਂ ਧਾਤਾਂ ਨੂੰ ਆਕਸਾਈਡ ਵਿੱਚ ਪਰਿਵਰਤਿਤ ਕਰਨ ਲਈ ਕੀਤਾ ਜਾਂਦਾ ਹੈ । (1) ਭਸਮੀਕਰਨ ਪ੍ਰਕਿਰਿਆ ਦਾ ਉਪਯੋਗ ਕਾਰਬੋਨੇਟ ਅਤੇ ਹਾਈਟਿਡ ਕੱਚੀਆਂ ਧਾਤਾਂ ਦੇ ਲਈ ਕੀਤਾ ਜਾਂਦਾ ਹੈ ।
(2) ਭੰਨਣ ਪ੍ਰਕਿਰਿਆ ਵਿਚ ਕੱਚੀ-ਧਾਤ ਨੂੰ ਆਕਸੀਜਨ ਦੀ ਹੋਂਦ ਵਿਚ ਗਰਮ ਕੀਤਾ ਜਾਂਦਾ ਹੈ । (2) ਭਸਮੀਕਰਨ ਪ੍ਰਕਿਰਿਆ ਵਿੱਚ ਕੱਚੀ-ਧਾਤ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕੀਤਾ ਜਾਂਦਾ ਹੈ ।
(3) ਇਸ ਵਿੱਚ SO2 ਗੈਸ ਉਤਪੰਨ ਹੁੰਦੀ ਹੈ । (3) ਇਸ ਵਿੱਚ CO2 ਗੈਸ ਉਤਪੰਨ ਹੁੰਦੀ ਹੈ ।
(4) ਉਦਾਹਰਨ – ਸੰਘਣਤ ਜ਼ਿੰਕ ਦੀ ਕੱਚੀ ਧਾਤ ਜ਼ਿੰਕ ਬਲੈਂਡੀ ਨੂੰ ਹਵਾ ਦੀ ਹੋਂਦ ਵਿਚ ਗਰਮ ਕਰਕੇ ਜ਼ਿੰਕ ਆਕਸਾਈਡ ਵਿਚ ਬਦਲਿਆ ਜਾਂਦਾ ਹੈ । (4) ਉਦਾਹਰਨ – ਜ਼ਿੰਕ ਕਾਰਬੋਨੇਟ ਕੱਚੀ ਧਾਤ ਨੂੰ ਹਵਾ ਦੀ ਅਣਹੋਂਦ ਵਿਚ ਗਰਮ ਕਰਕੇ ਜ਼ਿੰਕ ਆਕਸਾਈਡ ਵਿਚ ਬਦਲਿਆ ਜਾਂਦਾ ਹੈ ।

ਪ੍ਰਸ਼ਨ 18.
ਆਇਨੀ ਯੌਗਿਕ ਸੋਡੀਅਮ ਕਲੋਰਾਈਡ, ਸੋਡੀਅਮ ਅਤੇ ਕਲੋਰੀਨ ਤੋਂ ਮਿਲ ਕੇ ਕਿਵੇਂ ਬਣਦਾ ਹੈ ?
ਉੱਤਰ-
ਸੋਡੀਅਮ ਅਤੇ ਕਲੋਰਾਈਡ ਆਇਨ ਉਲਟ (ਵਿਪਰੀਤ) ਚਾਰਜਿਤ ਹੋਣ ਕਾਰਨ ਪਰਸਪਰ ਇੱਕ-ਦੂਜੇ ਵੱਲ ਖਿੱਚੇ ਜਾਂਦੇ ਹਨ ਅਤੇ ਮਜ਼ਬੂਤ ਸਥਿਰ ਬਿਜਲਈ ਬਲ ਨਾਲ ਬੰਨ੍ਹੇ ਜਾਣ ਕਾਰਨ ਸੋਡੀਅਮ ਕਲੋਰਾਈਡ ਦੇ ਰੂਪ ਵਿੱਚ ਉਪਸਥਿਤ ਰਹਿੰਦੇ ਹਨ । ਸੋਡੀਅਮ ਕਲੋਰਾਈਡ ਅਣੂ ਦੇ ਰੂਪ ਵਿੱਚ ਨਹੀਂ ਮਿਲਦਾ, ਪਰੰਤੂ ਵਿਪਰੀਤ ਆਇਨਾਂ ਦੇ ਸਮੂਹ ਵਜੋਂ ਹੁੰਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 31

ਪ੍ਰਸ਼ਨ 19.
ਬਿਜਲਈ ਵਿਘਟਨੀ ਸ਼ੁੱਧੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬਿਜਲਈ ਵਿਘਟਨੀ ਸ਼ੁੱਧੀਕਰਨ – ਕਾਪਰ, ਜ਼ਿੰਕ, ਟਿੱਨ, ਨਿੱਕਲ, ਚਾਂਦੀ ਅਤੇ ਸੋਨਾ ਆਦਿ ਅਜਿਹੀਆਂ ਕਈ ਧਾਤਾਂ ਦਾ ਸ਼ੁੱਧੀਕਰਨ ਬਿਜਲਈ ਵਿਘਟਨੀ ਵਿਧੀ ਦੁਆਰਾ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਸ਼ੁੱਧ ਧਾਤ ਦਾ ਐਨੋਡ ਅਤੇ ਅਸ਼ੁੱਧ ਧਾਤ ਦੀ ਪਤਲੀ ਪੱਤੀ ਨੂੰ ਕੈਥੋਡ ਬਣਾਇਆ ਜਾਂਦਾ ਹੈ ।

ਧਾਤ ਦੇ ਲੁਣ ਦਾ ਘੋਲ ਬਿਜਲਈ ਵਿਘਟਨ ਵਜੋਂ ਹੁੰਦਾ ਹੈ । ਜਦੋਂ ਬਿਜਲਈ ਵਿਘਟਨ (ਇਲੈੱਕਟੋਲਾਈਟ) ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਐਨੋਡ ਤੋਂ ਅਸ਼ੁੱਧ ਧਾਤ ਘੋਲ ਵਿੱਚ ਘੁਲ ਜਾਂਦਾ ਹੈ ਅਤੇ ਇੰਨੀ ਹੀ ਸ਼ੁੱਧ ਧਾਤ ਦੀ ਮਾਤਰਾ ਘੋਲ ਵਿਚੋਂ ਕੈਥੋਡ ਤੇ ਜਮਾ ਹੋ ਜਾਂਦੀ ਹੈ । ਘੁਲਣਸ਼ੀਲ ਅਸ਼ੁੱਧੀਆਂ ਘੋਲ ਵਿੱਚ ਚਲੀਆਂ ਜਾਂਦੀਆਂ ਹਨ ਅਤੇ ਅਣ-ਘੁਲ ਅਸ਼ੁੱਧੀਆਂ ਐਨੋਡ ਦੇ ਹੇਠਾਂ ਗਾਰ ਵਜੋਂ ਇਕੱਠੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 20.
ਲਘੂਕਰਨ ਕਿਰਿਆ ਤੋਂ ਕੀ ਭਾਵ ਹੈ ? ਇਸ ਕਿਰਿਆ ਦੌਰਾਨ ਕਿਹੜੀਆਂ-ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ?
ਉੱਤਰ-
ਲਘੂਕਰਨ (Reduction) – ਧਾਤਾਂ ਦੇ ਯੌਗਿਕਾਂ ਤੋਂ ਧਾਤਾਂ ਪ੍ਰਾਪਤ ਕਰਨ ਵਾਲੀ ਕਿਰਿਆ ਨੂੰ ਲਘੂਕਰਨ ਆਖਦੇ ਹਨ | ਧਾਤਾਂ ਦੇ ਕਿਰਿਆਸ਼ੀਲਤਾ ਮ ਅਨੁਸਾਰ ਭਿੰਨ-ਭਿੰਨ ਧਾਤਾਂ ਦੇ ਲਈ ਹੇਠ ਲਿਖੇ ਅਨੁਸਾਰ ਵਿਧੀ ਵਰਤੀ ਜਾਂਦੀ ਹੈ-
(1) ਕਿਰਿਆਸ਼ੀਲਤਾ ਲੜੀ ਵਿੱਚ ਹੇਠਾਂ ਆਉਣ ਵਾਲੀਆਂ ਧਾਤਾਂ ਨੂੰ ਸਿਰਫ਼ ਹਵਾ ਦੀ ਹੋਂਦ ਵਿੱਚ ਗਰਮ ਕਰਨ ਤੇ ਹੀ ਧਾਤ ਪ੍ਰਾਪਤ ਹੋ ਜਾਂਦੀ ਹੈ, ਜਿਵੇਂ-ਪਾਰੇ ਦੀ ਕੱਚੀ ਧਾਤ ਸਿਨੇਬਾਰ ਨੂੰ ਹਵਾ ਵਿੱਚ ਗਰਮ ਕਰਨ ਨਾਲ ਅਰਥਾਤ ਭੁੰਨਣ ਤੇ ਪਾਰਾ ਮੁਕਤ ਰੂਪ ਵਿੱਚ ਪ੍ਰਾਪਤ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 32

(2) ਕਿਰਿਆਸ਼ੀਲਤਾ ਲੜੀ ਦੇ ਵਿਚਕਾਰ ਆਉਣ ਵਾਲੀਆਂ ਧਾਤਾਂ ਦੇ ਯੌਗਿਕਾਂ ਦਾ ਮੁੱਖ ਤੌਰ ‘ਤੇ ਕੋਕ ਨਾਲ ਗਰਮ ਕਰਕੇ ਲਘੂਕਰਨ ਕੀਤਾ ਜਾਂਦਾ ਹੈ, ਜਿਵੇਂ-ਲੋਹਾ, ਜ਼ਿੰਕ, ਨਿੱਕਲ, ਟਿੱਨ, ਧਾਤਾਂ ਆਦਿ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 33

(3) ਕੁਝ ਧਾਤਾਂ ਦਾ ਲਘੂਕਰਨ ਜ਼ਿਆਦਾ ਕਿਰਿਆਸ਼ੀਲ ਧਾਤ ਨਾਲ ਕੀਤਾ ਜਾਂਦਾ ਹੈ । ਅਤਿ-ਕਿਰਿਆਸ਼ੀਲ ਧਾਤਾਂ ਜਿਵੇਂ K, Na, Ca ਆਦਿ ਲਈ ਵੀ ਲਘੂਕਰਨ ਵਿਧੀ ਵਰਤੋਂ ਵਿੱਚ ਲਿਆਈ ਜਾਂਦੀ ਹੈ, ਜਿਵੇਂ-ਮੈਂਗਨੀਜ਼ ਆਕਸਾਈਡ ਦਾ ਐਲੂਮੀਨੀਅਮ ਦੁਆਰਾ ਲਘੂਕਰਨ ਕਰਕੇ ਮੈਂਗਨੀਜ਼ ਪ੍ਰਾਪਤ ਕੀਤਾ ਜਾਂਦਾ ਹੈ ।
3MnO2 + 4Al → 3Mn + 2Al2O3

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 21.
ਸੋਡੀਅਮ ਹਾਈਡਰੋਕਸਾਈਡ ਦੇ ਭੰਡਾਰਨ ਲਈ ਐਲੂਮੀਨੀਅਮ ਦੇ ਬਰਤਨ ਕਿਉਂ ਵਰਤੇ ਨਹੀਂ ਜਾਂਦੇ ਹਨ ?
ਉੱਤਰ-
ਸੋਡੀਅਮ ਹਾਈਡਰੋਕਸਾਈਡ ਦੇ ਭੰਡਾਰਨ ਲਈ ਐਲੂਮੀਨੀਅਮ ਦੇ ਬਰਤਨ ਇਸ ਲਈ ਉਪਯੋਗ ਨਹੀਂ ਕੀਤੇ ਜਾਂਦੇ ਕਿਉਂਕਿ ਐਲੂਮੀਨੀਅਮ, ਸੋਡੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਕੇ ਘੁਲਣਸ਼ੀਲ ਲੂਣ ਬਣਾਉਂਦਾ ਹੈ ।
2Al + 2NaOH +2H2O → 2NaAlO2 + 3H2

ਪ੍ਰਸ਼ਨ 22.
ਐਲੂਮੀਨੀਅਮ ਦੇ ਉਪਯੋਗ ਦੱਸੋ ।
ਉੱਤਰ-
ਐਲੂਮੀਨੀਅਮ ਦੇ ਉਪਯੋਗ-

  1. ਐਲੂਮੀਨੀਅਮ ਹਲਕੀ ਧਾਤ ਹੋਣ ਕਾਰਨ ਹਵਾਈ ਜਹਾਜ਼ਾਂ ਦੀ ਬਾਡੀ ਅਤੇ ਮੋਟਰ ਇੰਜਣ ਬਣਾਉਣ ਦੇ ਕੰਮ ਆਉਂਦੀ ਹੈ ।
  2. ਇਹ ਬਰਤਨ, ਫੋਟੋਫੇਮ ਅਤੇ ਘਰੇਲੂ ਵਰਤੋਂ ਦੀਆਂ ਹੋਰ ਵਸਤਾਂ ਬਣਾਉਣ ਦੇ ਕੰਮ ਆਉਂਦੀ ਹੈ ।
  3. ਇਹ ਬਿਜਲੀ ਦੀ ਸੁਚਾਲਕ ਹੈ, ਇਸ ਲਈ ਅੱਜ-ਕਲ੍ਹ ਬਿਜਲੀ ਦੇ ਸੰਚਾਰ ਲਈ ਵਰਤੀਆਂ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਬਣਾਉਣ ਦੇ ਕੰਮ ਆਉਂਦੀ ਹੈ ।
  4. ਐਲੂਮੀਨੀਅਮ ਦੀਆਂ ਪੱਤੀਆਂ, ਖਾਣ ਦਾ ਸਾਮਾਨ, ਦਵਾਈਆਂ ਅਤੇ ਦੁੱਧ ਦੀਆਂ ਬੋਤਲਾਂ ਆਦਿ ਨੂੰ ਪੈਕ ਕਰਨ ਲਈ ਵਰਤੀਆਂ ਜਾਂਦੀਆਂ ਹਨ ।
  5. ਐਲੂਮੀਨੀਅਮ ਪਾਊਡਰ ਸਿਲਵਰ ਪੇਂਟ ਬਣਾਉਣ ਦੇ ਕੰਮ ਆਉਂਦਾ ਹੈ ।
  6. ਐਲੂਮੀਨੀਅਮ ਪਾਉਡਰ ਐਲੁਮੀਨੋ-ਥਰੈਮੀ ਵਿੱਚ ਵਰਤਿਆ ਜਾਂਦਾ ਹੈ । ਇਹ ਕਿਰਿਆ ਲੋਹੇ ਦੀਆਂ ਪਟੜੀਆਂ ਅਤੇ ਮਸ਼ੀਨਾਂ ਦੇ ਟੁੱਟੇ ਭਾਗ ਜੋੜਨ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 23.
ਕੀ ਹੁੰਦਾ ਹੈ, ਜਦੋਂ-
(i) ਲੋਹੇ ਦੇ ਆਕਸਾਈਡ ਨੂੰ ਕੋਕ ਨਾਲ ਮਿਲਾ ਕੇ ਗਰਮ ਕੀਤਾ ਜਾਂਦਾ ਹੈ ।
(ii) ਮੈਗਨੀਸ਼ੀਅਮ ਨੂੰ ਪਤਲੇ ਲੂਣ ਦੇ ਤੇਜ਼ਾਬ ਨਾਲ ਮਿਲਾਇਆ ਜਾਂਦਾ ਹੈ ।
(iii) ਨੀਲੇ ਥੋਥੇ ਦੇ ਘੋਲ ਵਿੱਚ ਜ਼ਿੰਕ ਪਾਇਆ ਜਾਂਦਾ ਹੈ । (ਮਾਂਡਲ ਪੇਪਰ)
ਉੱਤਰ-
(i) ਲੋਹੇ ਦੇ ਆਕਸਾਈਡ ਨੂੰ ਕੋਕ ਨਾਲ ਮਿਲਾ ਕੇ ਜਦੋਂ ਗਰਮ ਕੀਤਾ ਜਾਂਦਾ ਹੈ ਤਾਂ ਲੋਹੇ ਦਾ ਆਕਸਾਈਡ ਲਘੁਕ੍ਰਿਤ ਹੋ ਕੇ ਲੋਹੇ ਦੀ ਧਾਤ ਵਿੱਚ ਬਦਲ ਜਾਂਦਾ ਹੈ ।
C + O2 → CO2
CO2 + C → 2CO
Fe2O3 + 3CO → 2Fe + 3CO2

(ii) ਜਦੋਂ ਮੈਗਨੀਸ਼ੀਅਮ ਨੂੰ ਹਲਕੇ ਲੂਣ ਦੇ ਤੇਜ਼ਾਬ (ਹਾਈਡਰੋਕਲੋਰਿਕ ਤੇਜ਼ਾਬ) ਵਿੱਚ ਮਿਲਾਇਆ ਜਾਂਦਾ ਹੈ, ਤਾਂ ਹਾਈਡਰੋਜਨ ਗੈਸ ਉਤਪੰਨ ਹੁੰਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 34

(iii) ਜਦੋਂ ਨੀਲੇ ਥੋਥੇ (CuSO4) ਦੇ ਘੋਲ ਵਿੱਚ ਜ਼ਿੰਕ ਨੂੰ ਡੁਬੋਇਆ ਜਾਂਦਾ ਹੈ, ਤਾਂ ਜ਼ਿੰਕ ਧਾਤ, ਕਾਪਰ ਸਲਫੇਟ ਦੇ ਘੋਲ ਵਿਚੋਂ ਕੱਪਰ ਨੂੰ ਵਿਸਥਾਪਤ ਕਰ ਦਿੰਦੀ ਹੈ ਜਿਸ ਕਰਕੇ ਨੀਲੇ ਥੋਥੇ (CuSO4) ਦਾ ਨੀਲਾ ਰੰਗ ਖ਼ਤਮ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 35

ਪ੍ਰਸ਼ਨ 24.
ਇੱਕ ਕਿਰਿਆ-ਕਲਾਪ ਰਾਹੀਂ ਇਹ ਦੱਸੋ ਕਿ ਲੋਹੇ ਨੂੰ ਜੰਗ ਲੱਗਣ ਲਈ ਪਾਣੀ ਅਤੇ ਆਕਸੀਜਨ ਦੀ ਲੋੜ ਹੁੰਦੀ ਹੈ ?
ਜਾਂ
ਪ੍ਰਯੋਗ ਰਾਹੀਂ ਸਿੱਧ ਕਰੋ ਕਿ ਲੋਹੇ ਨੂੰ ਜੰਗ ਲੱਗਣ ਲਈ ਹਵਾ/ਆਕਸੀਜਨ ਅਤੇ ਨਮੀ ਦਾ ਹੋਣਾ ਜ਼ਰੂਰੀ ਹੈ ? ਚਿੱਤਰ ਵੀ ਬਣਾਓ ।
ਉੱਤਰ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 36
ਕਿਰਿਆ-ਕਲਾਪ – ਤਿੰਨ ਪਰਖਨਲੀਆਂ A, B ਅਤੇ C ਲਵੋ । A ਨਲੀ ਵਿੱਚ ਕੁੱਝ ਲੋਹੇ ਦੀਆਂ ਕਿੱਲਾਂ ਪਾਓ ਅਤੇ ਉਸ ਨੂੰ ਪਾਣੀ ਨਾਲ ਭਰੋ । C ਪਰਖਨਲੀ ਵਿੱਚ ਕਿੱਲਾਂ ਪਾ ਕੇ ਉਸ ਵਿੱਚ ਕੈਲਸ਼ੀਅਮ ਕਲੋਰਾਈਡ ਪਾਓ । ਕੈਲਸ਼ੀਅਮ ਕਲੋਰਾਈਡ ਪਾਣੀ ਸੋਖਣ ਵਾਲਾ ਪਦਾਰਥ ਹੈ । B ਨਲੀ ਵਿਚ ਕੁੱਝ ਕਿੱਲਾਂ ਰੱਖੋ । ਇਸ ਵਿੱਚ ਪਾਣੀ ਅਤੇ ਇਕ-ਦੋ ਬੂੰਦਾਂ ਤੇਲ ਦੀਆਂ ਪਾਓ । ਕੁੱਝ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਕਿ A ਨਲੀ ਵਿਚ ਪਈਆਂ ਕਿੱਲਾਂ ਨੂੰ ਜੰਗ ਲੱਗ ਗਿਆ ਹੈ ਕਿਉਂਕਿ ਇਨ੍ਹਾਂ ਨੂੰ ਸਿਲ੍ਹ ਅਤੇ ਆਕਸੀਜਨ ਦੋਵੇਂ ਮਿਲ ਗਏ । B ਨਲੀ ਵਿੱਚ ਕਿੱਲਾਂ ਨੂੰ ਆਕਸੀਜਨ ਅਤੇ C ਵਾਲੇ ਨੂੰ ਸਿਲ ਪ੍ਰਾਪਤ ਨਹੀਂ ਹੋਈ ।

ਪ੍ਰਸ਼ਨ 25.
ਮਿਸ਼ਰਤ ਧਾਤਾਂ ਕੀ ਹੁੰਦੀਆਂ ਹਨ ? ਇਹ ਕਿਉਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਮਿਸ਼ਰਤ-ਧਾਤਾਂ (Alloys) – ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਇੱਕ ਧਾਤ ਅਤੇ ਇੱਕ ਅਧਾਤ ਦੇ ਸੰਯੋਗ ਤੋਂ ਪ੍ਰਾਪਤ ਸਮਅੰਗੀ ਮਿਸ਼ਰਨ ਨੂੰ ਮਿਸ਼ਰਤ-ਧਾਤ ਆਖਦੇ ਹਨ । ਮਿਸ਼ਰਤ ਧਾਤ ਦੇ ਗੁਣ ਮੂਲ ਧਾਤਾਂ ਤੋਂ ਭਿੰਨ ਹੁੰਦੇ ਹਨ | ਸ਼ੁੱਧ ਧਾਤ ਦੀ ਤੁਲਨਾ ਵਿੱਚ ਮਿਸ਼ਰਤ-ਧਾਤਾਂ ਦੀ ਬਿਜਲੀ ਚਾਲਕਤਾ ਘੱਟ ਹੁੰਦੀ ਹੈ ।

ਮਿਸ਼ਰਤ ਧਾਤਾਂ ਬਣਾਉਣ ਦਾ ਉਦੇਸ਼ – ਦੇਖੋ ਵੱਡੇ ਉੱਤਰਾਂ ਵਾਲੇ ਪ੍ਰਸ਼ਨ” ਸਿਰਲੇਖ ਅਧੀਨ ਪ੍ਰਸ਼ਨ 8 ਸਫ਼ਾ 72.

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 26.
ਮੁੱਖ ਮਿਸ਼ਰਤ ਧਾੜਾਂ ਦੇ ਨਾਂ, ਉਨ੍ਹਾਂ ਦੇ ਅੰਸ਼ ਅਤੇ ਉਪਯੋਗ ਲਿਖੋ ।
ਉੱਤਰ-
ਮੁੱਖ ਮਿਸ਼ਰਤ ਧਾਤਾਂ, ਉਨ੍ਹਾਂ ਦੇ ਅੰਸ਼ ਅਤੇ ਉਪਯੋਗ-

ਮਿਸ਼ਰਤ ਧਾਤ ਅੰਸ਼ ਉਪਯੋਗ
(1) ਸਟੀਲ ਲੋਹਾ, ਕਾਰਬਨ ਜਹਾਜ਼ਾਂ, ਬਿਲਡਿੰਗਾਂ ਅਤੇ ਆਵਾਜਾਈ ਦੇ ਸਾਧਨਾਂ ਦੇ ਨਿਰਮਾਣ ਵਿੱਚ ।
(2) ਸਟੇਨਲੈਸ ਸਟੀਲ ਲੋਹਾ, ਕੋਮੀਅਮ, ਨਿਕਲ, ਕਾਰਬਨ ਬਰਤਨ, ਮਸ਼ੀਨਾਂ ਦੇ ਪੁਰਜ਼ੇ, ਚਾਕੂ, ਬਲੇਡ ਅਤੇ ਦੁੱਧ ਉਦਯੋਗਾਂ ਲਈ ਉਪਕਰਨ ।
(3) ਪਿੱਤਲ ਤਾਂਬਾ, ਜ਼ਿੰਕ ਬਰਤਨ, ਮੂਰਤੀਆਂ, ਜਹਾਜ਼, ਤਗਮੇ (ਮੈਂਡਲ), ਭਾਫ਼ ਵਾਲੀ ਗੱਡੀਆਂ ਦੇ ਪੁਰਜ਼ੇ ।
(4) ਟਾਂਕਾ (ਸੋਲਡਰ) ਲੈਂਡ, ਟਿੱਨ. ਜੋੜਾਂ ਵਿੱਚ ਟਾਂਕਾ ਲਗਾਉਣ ਲਈ ।
(5) ਜਰਮਨ ਸਿਲਵਰ ਤਾਂਬਾ, ਨਿੱਕਲ, ਜ਼ਿੰਕ ਬਰਤਨ ਅਤੇ ਹੋਰ ਉਪਕਰਨ ।
(6) ਬੈੱਲ ਮੈਟਲ ਕਾਪਰ, ਟਿੱਨ ਘੰਟੀਆਂ ਆਦਿ ਲਈ ।
(7) ਡਿਊਰਐਲੂਮਿਨ ਐਲੂਮੀਨੀਅਮ, ਕਾਪਰ, ਮੈਗਨੀਸ਼ੀਅਮ ਹਵਾਈ ਜਹਾਜ਼ ਦੇ ਪੰਖ, ਹਵਾਈ ਜਹਾਜ਼ ਦੀ ਰਸੋਈ ਦੇ ਬਰਤਨ ।

ਪ੍ਰਸ਼ਨ 27.
ਹੇਠ ਲਿਖੀਆਂ ਮਿਸ਼ਰਤ ਧਾਤਾਂ ਦੀ ਰਚਨਾ ਅਤੇ ਉਪਯੋਗ ਲਿਖੋ । .
(i) ਪਿੱਤਲ
(ii) ਐਲਨਿਕੋ
(iii) ਡਿਊਰਾਲਊਮਿਨ
(iv) ਜਰਮਨ ਸਿਲਵਰ
(v) ਗੰਨ-ਮੈਟਲ ।
ਉੱਤਰ-
(i) ਪਿੱਤਲ (Brass) – ਇਸ ਵਿੱਚ 701 ਕੱਪਰ (Cu) ਅਤੇ 30% ਜ਼ਿੰਕ (Zn) ਹੁੰਦਾ ਹੈ । ਪਿੱਤਲ ਦੇ ਬਰਤਨ ਬਣਾਏ ਜਾਂਦੇ ਹਨ ।

(ii) ਐਲਨਿਕੋ (Alnico) – ਇਸ ਵਿੱਚ 63% ਆਇਰਨ (Fe), 20 ਨਿੱਕਲ (Ni), 12% ਐਲੂਮੀਨੀਅਮ (Al) ਅਤੇ 5% ਕੋਬਾਲਟ (Co) ਹੁੰਦਾ ਹੈ । ਇਸ ਨੂੰ ਸਥਾਈ ਚੁੰਬਕ ਬਣਾਉਣ ਲਈ ਵਰਤਿਆ ਜਾਂਦਾ ਹੈ ।

(iii) ਡਿਊਰਾਲਊਮਿਨ – ਇਸ ਵਿੱਚ 4% ਤਾਂਬਾ (Cu), 95.5% ਐਲੂਮੀਨੀਅਮ (Al) ਅਤੇ 5% ਮੈਂਗਨੀਜ਼ (Mn) ਹੁੰਦਾ ਹੈ । ਇਸ ਨੂੰ ਹਵਾਈ ਜਹਾਜ਼ਾਂ ਦੇ ਪੁਰਜ਼ੇ ਬਣਾਉਣ ਲਈ ਵਰਤਿਆ ਜਾਂਦਾ ਹੈ ।

(iv) ਜਰਮਨ ਸਿਲਵਰ – ਇਸ ਵਿੱਚ 55-65% ਕਾਪਰ (C), 13-27% ਜ਼ਿੰਕ (Zn) ਅਤੇ 10-30% ਨਿਕਲ (Ni) ਹੁੰਦਾ ਹੈ । ਇਸ ਨੂੰ ਛੁਰੀਆਂ ਕਾਂਟੇ, ਖਾਣੇ ਵਾਲੇ ਬਰਤਨ ਅਤੇ ਪ੍ਰਤੀਰੋਧੀ ਤਾਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।

(v) ਗੰਨ-ਮੈਟਲ – ਇਹ 88% ਕਾਪਰ (Cu), 10% ਟਿਨ (Sn), 2% ਜ਼ਿੰਕ (Zn) ਤੋਂ ਬਣਦੀ ਹੈ । ਇਸ ਦੀ ਵਰਤੋਂ ਬੰਦੂਕਾਂ ਬਣਾਉਣ, ਗੀਅਰਾਂ ਦੇ ਬੇਅਰਿੰਗ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Question)

ਪ੍ਰਸ਼ਨ 1.
ਕਿਸੇ ਇੱਕ ਧਾਤ ਦੀ ਉਦਾਹਰਨ ਦਿਓ ਜਿਹੜੀ ਕਮਰੇ ਦੇ ਤਾਪਮਾਨ ‘ਤੇ ਤਰਲ ਹੁੰਦੀ ਹੈ ।
ਉੱਤਰ-
ਪਾਰਾ (ਮਰਕਰੀ) ।

ਪ੍ਰਸ਼ਨ 2.
ਇੱਕ ਅਧਾਤ ਦਾ ਨਾਂ ਲਿਖੋ ਜਿਹੜੀ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿਚ ਮਿਲਦੀ ਹੈ ?
ਉੱਤਰ-
ਅਧਾਤ : ਬੋਮੀਨ ।

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜੀ ਧਾਤ ਸਰੀਰ ਤੇ ਤਾਪ (37) ਤੇ ਪਿਘਲ ਜਾਂਦੀ ਹੈ ?
ਗੋਲੀਅਮ, ਮੈਗਨੀਸ਼ੀਅਮ, ਸੀਜ਼ੀਅਮ, ਐਲੂਮੀਨੀਅਮ ।
ਉੱਤਰ-
ਗੈਲੀਅਮ ਅਤੇ ਸੀਜ਼ੀਅਮ ।

ਪ੍ਰਸ਼ਨ 4.
ਇੱਕ ਅਜਿਹੀ ਅਧਾਤ ਦਾ ਨਾਂ ਦੱਸੋ ਜਿਹੜੀ ਬਿਜਲੀ ਦੀ ਸੁਚਾਲਕ ਹੈ ।
ਉੱਤਰ-
ਫਾਈਟ (ਕਾਰਬਨ ਦਾ ਭਿੰਨ ਰੂਪ) ।

ਪ੍ਰਸ਼ਨ 5.
ਇਕ ਅਧਾਤ X ਦੋ ਵਿਭਿੰਨ ਰੂਪਾਂ Y ਅਤੇ 2 ਵਿਚ ਉਪਲੱਬਧ ਹਨ ।Y ਸਭ ਤੋਂ ਕਰੜੀ (ਸਖ਼ਤ) ਹੈ ਜਦਕਿ 1 ਬਿਜਲੀ ਦੀ ਸੁਚਾਲਕ ਹੈ ।Y ਅਤੇ 1 ਦੀ ਪਛਾਣ ਦੱਸੋ ।
ਉੱਤਰ-
Y – ਹੀਰਾ (ਡਾਇਮੰਡ)
Z – ਫ਼ਾਈਟ ।
ਹੀਰਾ ਅਤੇ ਸ਼੍ਰੋਫ਼ਾਈਟ ਦੋਨੋਂ ਕਾਰਬਨ ਦੇ ਭਿੰਨ ਰੂਪ ਹਨ ਇਸ ਲਈ X ਕਾਰਬਨ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 6.
ਇਕ ਤੱਤ X ਆਕਸੀਜਨ ਨਾਲ ਕਿਰਿਆ ਕਰਕੇ X2O ਬਣਾਉਂਦਾ ਹੈ । ਇਹ ਆਕਸਾਈਡ ਪਾਣੀ ਵਿੱਚ ਘੁਲਣਸ਼ੀਲ ਹੈ ਅਤੇ ਨੀਲੇ ਟਮਸ ਨੂੰ ਲਾਲ ਕਰ ਦਿੰਦਾ ਹੈ । ਤੱਤ ਦੀ ਪ੍ਰਕਿਰਤੀ ਦੱਸੋ ਅਰਥਾਤ ਇਹ ਦੱਸੋ ਕਿ ਤੱਤ, ਧਾਤ ਹੈ ਜਾਂ ਅਧਾਤ ?
ਉੱਤਰ-
ਅਧਾਤਾਂ ਦੇ ਆਕਸਾਈਡ ਤੇਜ਼ਾਬੀ ਪ੍ਰਕਿਰਤੀ ਦੇ ਹੁੰਦੇ ਹਨ ਜੋ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ । ਕਿਉਂਕਿ ਤੱਤ X ਦਾ ਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ । ਇਸ ਲਈ ਇਸਦੀ ਪ੍ਰਕਿਰਤੀ ਤੇਜ਼ਾਬੀ ਹੈ । ਇਸ ਲਈ ਤੱਤ X ਅਧਾਤ ਹੈ ।

ਪ੍ਰਸ਼ਨ 7.
ਧਾਤਾਂ ਦੇ ਆਕਸਾਈਡਾਂ ਦੀ ਪ੍ਰਕਿਰਤੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਧਾਤਾਂ ਦੇ ਆਕਸਾਈਡ ਖਾਰੀ ਆਕਸਾਈਡ ਹੁੰਦੇ ਹਨ ।

ਪ੍ਰਸ਼ਨ 8.
ਦੋ ਉੱਚ ਕੁਟੀਣਸ਼ੀਲ ਧਾਤਾਂ ਦੇ ਨਾਂ ਦੱਸੋ ।
ਉੱਤਰ-

  1. ਚਾਂਦੀ (ਸਿਲਵਰ ਅਤੇ
  2. ਸੋਨਾ (ਗੋਲਡ ।

ਪ੍ਰਸ਼ਨ 9.
ਦੋ ਮੈਟਾਲਾਇਡਸ (ਉਪ-ਧਾਤਾਂ ਦੇ ਨਾਂ ਦੱਸੋ ।
ਉੱਤਰ-

  1. ਸਿਲੀਕਾਂਨ,
  2. ਆਰਸਨਿਕ ।

ਪ੍ਰਸ਼ਨ 10.
ਧਾਤਾਂ ਨੂੰ ਹਵਾ ਵਿੱਚ ਖੁੱਲ੍ਹਾ ਛੱਡਣ ਨਾਲ ਉਨ੍ਹਾਂ ਦਾ ਰੰਗ ਫਿੱਕਾ ਕਿਉਂ ਪੈ ਜਾਂਦਾ ਹੈ ?
ਉੱਤਰ-
ਉਨ੍ਹਾਂ ਦੀ ਸਹਿ ਤੇ ਆਕਸਾਈਡ, ਕਾਰੋਬਨੇਟ ਜਾਂ ਸਲਫ਼ਾਈਡ ਦੀ ਪਰਤ ਬਣ ਜਾਣ ਕਾਰਨ ।

ਪ੍ਰਸ਼ਨ 11.
ਅਜਿਹੀਆਂ ਧਾਤਾਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ ।
ਉੱਤਰ-
ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 12.
ਧਾਤਾਂ ਨੂੰ ਵਿਭਿੰਨ ਆਕਾਰ ਦੇਣਾ ਕਿਉਂ ਸੰਭਵ ਹੈ ?
ਉੱਤਰ-
ਧਾਤਾਂ ਦੇ ਕੁਟੀਯੋਗ ਅਤੇ ਖਿੱਚੀਣਯੋਗ ਗੁਣਾਂ ਕਾਰਨ ।

ਪ੍ਰਸ਼ਨ 13.
ਸਭ ਤੋਂ ਘੱਟ ਇੱਕ ਤਾਪ ਚਾਲਕ ਧਾਤ ਦਾ ਨਾਂ ਦੱਸੋ ।
ਉੱਤਰ-
ਲੈਂਡ ।

ਪ੍ਰਸ਼ਨ 14.
ਕਿਹੜੀ ਧਾਤ ਬਿਜਲੀ ਪ੍ਰਵਾਹ ਦਾ ਵੱਧ ਤਿਰੋਧ ਕਰਦੀ ਹੈ ?
ਉੱਤਰ-
ਪਾਰਾ (ਮਰਕਰੀ) ।

ਪ੍ਰਸ਼ਨ 15.
ਚਾਰ ਅਜਿਹੀਆਂ ਧਾਤਾਂ ਦੇ ਨਾਂ ਦੱਸੋ ਜਿਨ੍ਹਾਂ ਦੀਆਂ ਤਾਰਾਂ ਖਿੱਚੀਆਂ ਜਾ ਸਕਦੀਆਂ ਹਨ ?
ਉੱਤਰ-
ਕਾਪਰ, ਐਲੂਮੀਨੀਅਮ, ਆਇਰਨ, ਲੈਂਡ ।

ਪ੍ਰਸ਼ਨ 16.
ਖਾਰ ਕੀ ਹੁੰਦੀ ਹੈ ? ਖਾਰ ਦੀ ਇਕ ਉਦਾਹਰਨ ਦਿਓ ।
ਉੱਤਰ-
ਖਾਰ – ਧਾਤਵੀ ਹਾਈਡਰੋਕਸਾਈਡ ਜਿਹੜੇ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ, ਖਾਰ ਕਹਾਉਂਦੇ ਹਨ ।
ਉਦਾਹਰਨ – ਸੋਡੀਅਮ ਹਾਈਡਰੋਕਸਾਈਡ (NaOH) ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 17.
ਦੋ ਐਮਫੋਟੈਰਿਕ ਆਕਸਾਈਡਾਂ ਦੇ ਨਾਂ ਲਿਖੋ ।
ਉੱਤਰ-

  1. ਐਲੂਮੀਨੀਅਮ ਆਕਸਾਈਡ
  2. ਜ਼ਿੰਕ ਆਕਸਾਈਡ ।

ਪ੍ਰਸ਼ਨ 18.
ਕੀ ਹੁੰਦਾ ਹੈ ਜਦੋਂ ਮੈਗਨੀਸ਼ੀਅਮ ਨੂੰ ਇਸਦੇ ਜਲਣ ਤਾਪ ਤੱਕ ਗਰਮ ਕੀਤਾ ਜਾਂਦਾ ਹੈ ?
ਉੱਤਰ-
ਮੈਗਨੀਸ਼ੀਅਮ ਚਿੱਟੇ ਪ੍ਰਕਾਸ਼ ਨਾਲ ਬਲਣਾ ਸ਼ੁਰੂ ਕਰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।

ਪ੍ਰਸ਼ਨ 19.
ਉਹ ਕਿਹੜੀ ਧਾਤ ਹੈ ਜਿਹੜੀ ਪਤਲੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ ਹੈ ?
ਉੱਤਰ-
ਕਾਪਰ ।

ਪ੍ਰਸ਼ਨ 20.
ਉਨ੍ਹਾਂ ਧਾਤਾਂ ਦੇ ਨਾਂ ਦੱਸੋ ਜਿਹੜੀਆਂ ਹਾਈਡਰੋਜਨ ਨਾਲ ਕਿਰਿਆ ਕਰਦੀਆਂ ਹਨ ?
ਉੱਤਰ-
ਸੋਡੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ।

ਪ੍ਰਸ਼ਨ 21.
ਜਦੋਂ ਕੈਲਸ਼ੀਅਮ ਧਾਤ ਦੇ ਕਿਸੇ ਟੁਕੜੇ ਨੂੰ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਵਾਪਰਨ ਵਾਲੀ ਕਿਰਿਆ ਦਾ ਸਮੀਕਰਨ ਲਿਖੋ ।
ਉੱਤਰ-
Ca + 2H2O → Ca (OH)2 + H2.

ਪ੍ਰਸ਼ਨ 22.
ਲਾਲ ਗਰਮ ਲੋਹੇ ਉੱਪਰੋਂ ਭਾਫ਼ ਗੁਜ਼ਾਰਣ ਨਾਲ ਹੋਣ ਵਾਲੀ ਰਸਾਇਣਿਕ ਕਿਰਿਆ ਲਈ ਸਮੀਕਰਨ ਲਿਖੋ ।
ਉੱਤਰ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 37

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 23.
ਜਦੋਂ ਕਾਪਰ ਧਾਤ ਦੀ ਪੱਤੀ ਨੂੰ ਜ਼ਿੰਕ ਸਲਫੇਟ ਦੇ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਘੱਟਣ ਵਾਲੀ ਰਸਾਇਣਕ ਕਿਰਿਆ ਲਈ ਸਮੀਕਰਨ ਲਿਖੋ ।
ਉੱਤਰ-
Zn + CuSO4 → ZnSO4 + Cu.

ਪ੍ਰਸ਼ਨ 24.
ਦੋ ਧਾਤਾਂ ਦੇ ਨਾਂ ਦੱਸੋ ਜਿਹੜੇ ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਪ੍ਰਾਪਤ ਹੁੰਦੇ ਹਨ ?
ਉੱਤਰ-

  1. ਸੋਨਾ
  2. ਪਲਾਟੀਨਮ ।

ਪ੍ਰਸ਼ਨ 25.
ਧਾਤਾਂ ਦੇ ਖੋਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪੋਰਨ – ਹਵਾ ਅਤੇ ਨਮੀ ਦੀ ਉਪਸਥਿਤੀ ਵਿੱਚ ਧਾਤਾਂ ਦੀ ਉੱਪਰਲੀ ਸਤਹਿ ਦਾ ਸਮਾਪਤ/ਕਮਜ਼ੋਰ ਹੋਣਾ, ਧਾਤ ਦਾ ਖੋਰਨ ਕਹਾਉਂਦਾ ਹੈ ।

ਪ੍ਰਸ਼ਨ 26.
ਕੁਟੀਯੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਕੁਟੀਯੋਗਤਾ (Mallability) – ਇਹ ਧਾਤਾਂ ਦਾ ਉਹ ਗੁਣ ਹੈ ਜਿਸਦੇ ਕਾਰਨ ਧਾਤੂਆਂ ਨੂੰ ਹਥੌੜੇ ਨਾਲ ਕੁੱਟ ਕੇ ਬਗੈਰ ਟੁੱਟੇ ਧਾਤੂਆਂ ਨੂੰ ਪਤਲੀ ਚਾਦਰਾਂ ਦੇ ਰੂਪ ਵਿਚ ਬਦਲਿਆ ਜਾਂਦਾ ਹੈ ।

ਪ੍ਰਸ਼ਨ 27.
ਖਿੱਚੀਣਯੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਖਿੱਚੀਣਯੋਗਤਾ (Ductility) – ਇਹ ਧਾਤੂਆਂ ਦਾ ਉਹ ਗੁਣ ਹੈ ਜਿਸ ਕਾਰਨ ਧਾਤਾਂ ਨੂੰ ਖਿੱਚ ਕੇ ਪਤਲੀਆਂ ਤਾਰਾਂ ਦੇ ਰੂਪ ਵਿਚ ਪਰਿਵਰਤਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 28.
ਅਸੀਂ ਲੋਹੇ ਤੋਂ ਬਣੀਆਂ ਹੋਈਆਂ ਵਸਤੂਆਂ ਨੂੰ ਪੇਂਟ ਕਿਉਂ ਕਰਦੇ ਹਾਂ ?
ਉੱਤਰ-
ਲੋਹੇ ਤੋਂ ਬਣੀਆਂ ਹੋਈਆਂ ਵਸਤੂਆਂ ਨੂੰ ਪੇਂਟ ਕੀਤਾ ਜਾਂਦਾ ਹੈ, ਤਾਂ ਜੋ ਲੋਹੇ ਤੋਂ ਬਣੀਆਂ ਹੋਈਆਂ ਵਸਤੂਆਂ ਨੂੰ ਖੋਰਨ ਤੋਂ ਬਚਾਇਆ ਜਾ ਸਕੇ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 29.
ਅਜਿਹੀ ਅਧਾਤ ਦੀ ਉਦਾਹਰਣ ਦਿਓ ਜੋ :
(i) ਬਿਜਲੀ ਦੀ ਸੁਚਾਲਕ ਹੈ
(ii) ਚਮਕੀਲੀ ਹੁੰਦੀ ਹੈ ।
ਉੱਤਰ-
(i) ਬਿਜਲੀ ਦੀ ਸੁਚਾਲਕ ਅਧਾਤ-ਗ੍ਰੇਫਾਈਟ
(ii) ਚਮਕੀਲੀ ਅਧਾਤ-ਆਇਓਡੀਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਸਾਧਾਰਨ ਅਵਸਥਾ ਵਿਚ ਦ੍ਰ ਅਵਸਥਾ ਵਿਚ ਮਿਲਣ ਵਾਲੀ ਅਧਾਤੂ ਹੈ-
(a) ਕਲੋਰੀਨ
(b) ਬੋਮੀਨ
(c) ਫਲੋਰੀਨ
(d) ਆਇਓਡੀਨ ।
ਉੱਤਰ-
(b) ਬੋਮੀਨ ।

ਪ੍ਰਸ਼ਨ 2.
ਐਮਫੋਟੈਰਿਕ ਆਕਸਾਈਡ ਹੈ-
(a) Na2O
(b) BaO
(c) ZnO
(d) K2O.
ਉੱਤਰ-
(c) ZnO.

ਪ੍ਰਸ਼ਨ 3.
ਧਾਤਾਂ ਨੂੰ ਕੁੱਟ ਕੇ ਪਤਲੀ ਚਾਦਰ ਵਿਚ ਬਦਲਿਆ ਜਾ ਸਕਦਾ ਹੈ । ਧਾਤਾਂ ਦਾ ਇਹ ਗੁਣ ਅਖਵਾਉਂਦਾ ਹੈ-
(a) ਕੁਟੀਣਸ਼ੀਲਤਾ
(b) ਖਿੱਚੀਣਸ਼ੀਲਤਾ
(c) ਧਾਤਵੀ ਲਿਸ਼ਕ
(d) ਕਠੋਰਤਾ ।
ਉੱਤਰ-
(a) ਕੁਟੀਣਸ਼ੀਲਤਾ ।

ਪ੍ਰਸ਼ਨ 4.
ਕਿਰਿਆਸ਼ੀਲਤਾ ਲੜੀ ਵਿਚ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ ?
(a) Na
(b) Mg
(c) Au
(d) K.
ਉੱਤਰ-
(d) K.

ਪ੍ਰਸ਼ਨ 5.
Fe2O3 + 2Al – 2Fe + Al2O3 + ਊਸ਼ਮਾ, ਇਸ ਕਿਰਿਆ ਦਾ ਨਾਂ ਹੈ –
(a) ਐਲੋਡੀਕਰਨ
(b) ਥਰਮਾਈਟ
(c) ਐਮਲਗਮ
(d) ਉੱਪਰਲੇ ਸਾਰੇ ।
ਉੱਤਰ-
(b) ਥਰਮਾਣ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 6.
ਗੈਲਵਨੀਕਰਨ ਸਮੇਂ ਕਿਸ ਧਾਤ ਦੀ ਪਰਤ ਚੜ੍ਹਾਈ ਜਾਂਦੀ ਹੈ ?
(a) ਗੋਲੀਅਮ
(b) ਐਲੂਮੀਨੀਅਮ
(c) ਜਿਸਤ
(d) ਚਾਂਦੀ ।
ਉੱਤਰ-
(c) ਜਿਸਤ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਵੱਧ ਕਿਰਿਆਸ਼ੀਲ ਧਾਤਾਂ ਦੁਆਰਾ ਘੱਟ ਕਿਰਿਆਸ਼ੀਲ ਧਾਤਾਂ ਨੂੰ ਉਸਦੇ ਲੂਣ ਦੇ ਘੋਲ ਤੋਂ ਵਿਸਥਾਪਿਤ ਕਰਨ ਦੀ ਕਿਰਿਆ ………………….. ਕਹਾਉਂਦੀ ਹੈ ।
ਉੱਤਰ-
ਵਿਸਥਾਪਨ

(ii) ਮਿਸ਼ਰਿਤ ਧਾਤ ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਧਾਤ ਦਾ …………………… ਮਿਸ਼ਰਣ ਹੁੰਦਾ ਹੈ ।
ਉੱਤਰ-
ਸਮਅੰਗੀ

(iii) ਲੋਹੇ ਦੇ ਪੈਨ ਨੂੰ ਜੰਗ ਤੋਂ ਬਚਾਉਣ ਲਈ ……………………. ਦੀ ਪਰਤ ਚੜ੍ਹਾਈ ਜਾਂਦੀ ਹੈ ।
ਉੱਤਰ-
ਜ਼ਿੰਕ

(iv) ਸਲਫਾਈਡ ਕੱਚੀ ਧਾਤ ਨੂੰ ਹਵਾ ਦੀ ਹੋਂਦ ਵਿੱਚ ਉੱਚੇ ਤਾਪ ਤੇ ਗਰਮ ਕਰਨ ਨਾਲ ਇਹ ਆਕਸਾਈਡ ਵਿੱਚ ਤਬਦੀਲ ਹੋ ਜਾਂਦੀ ਹੈ । ਇਸ ਅਭਿਕਿਰਿਆ ਨੂੰ …………………….. ਕਹਿੰਦੇ ਹਨ ।
ਉੱਤਰ-
ਭੰਨਣ

(v) ਧਾਤ ਦੇ ਪਤਲੇ ਤਾਰ ਦੇ ਰੂਪ ਵਿੱਚ ਖਿੱਚਣ ਦੀ ਸਮਰੱਥਾ ਨੂੰ ………………………. ਕਹਿੰਦੇ ਹਨ ।
ਉੱਤਰ-
ਖਿੱਚੀਯੋਗਤਾ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

Punjab State Board PSEB 10th Class Science Important Questions Chapter 6 ਜੈਵਿਕ ਕਿਰਿਆਵਾਂ Important Questions and Answers.

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਬਿਖਮਪੋਸ਼ੀ ਜੀਵਾਂ ਨੂੰ ਪੋਸ਼ਣ ਦੇ ਆਧਾਰ ‘ਤੇ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
ਬਿਖਮਪੋਸ਼ੀ ਜੀਵਾਂ ਨੂੰ ਪੋਸ਼ਣ ਦੇ ਆਧਾਰ ਤੇ ਅੱਗੇ ਲਿਖੇ ਭਾਗਾਂ ਵਿੱਚ ਵੰਡਿਆ ਗਿਆ ਹੈ-

(1) ਮ੍ਰਿਤਉਪਜੀਵੀ – ਉਹ ਜੀਵ ਜੋ ਆਪਣਾ ਭੋਜਨ ਮਰੇ ਅਤੇ ਗਲੇ ਸੜੇ ਕਾਰਬਨਿਕ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ, ਮ੍ਰਿਤਉਪਜੀਵੀ ਕਹਾਉਂਦੇ ਹਨ । ਉਦਾਹਰਨ-ਕਣਕ, ਖਮੀਰ, ਮਸ਼ਰੂਮ ਅਤੇ ਜੀਵਾਣੂ ਆਦਿ ।

(2) ਪਰਜੀਵੀ – ਉਹ ਜੀਵ ਜੋ ਆਪਣਾ ਭੋਜਨ ਹੋਰ ਜੀਵਾਂ ਦੇ ਸਰੀਰ ਦੇ ਬਾਹਰ ਜਾਂ ਅੰਦਰੋਂ ਰਹਿ ਕੇ ਸਿੱਧੇ ਰੂਪ ਵਿੱਚ ਪ੍ਰਾਪਤ ਕਰਦੇ ਹਨ ਨੂੰ ਪਰਜੀਵੀ ਕਹਿੰਦੇ ਹਨ । ਉਦਾਹਰਨ-ਖਟਮਲ, ਏਸਕੇਰਿਸ, ਮੱਛਰ, ਅਮਰਵੇਲ ਆਦਿ ।

(3) ਪਾਣੀ ਸਮਭੋਜੀ – ਅਜਿਹੇ ਜੀਵ ਜਿਨ੍ਹਾਂ ਵਿੱਚ ਪਾਚਨ ਤੰਤਰ ਹੁੰਦਾ ਹੈ ਜੋ ਭੋਜਨ ਪਦਾਰਥਾਂ ਨੂੰ ਸਰੀਰ ਦੇ ਅੰਦਰ ਲੈ ਕੇ ਪਾਚਨ ਕਰਦੇ ਹਨ ਅਤੇ ਪਚ ਭੋਜਨ ਦਾ ਅਵਸ਼ੋਸ਼ਣ ਕਰਦੇ ਹਨ ਤੇ ਬਾਕੀ ਅਪਚਿਤ ਭੋਜਨ ਨੂੰ ਉਤਸਰਜਿਤ ਕਰਦੇ ਹਨ । ਪਾਣੀ ਸਮਭੋਜੀ ਜੀਵ ਕਹਾਉਂਦੇ ਹਨ । ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ।

  • ਸ਼ਾਕਾਹਾਰੀ – ਇਹ ਜੰਤੁ ਆਪਣਾ ਭੋਜਨ ਕੇਵਲ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ ; ਜਿਵੇਂ-ਗਾਂ, ਚੂਹਾ, ਹਿਰਨ ਅਤੇ ਬੱਕਰੀ ਆਦਿ ।
  • ਮਾਸਾਹਾਰੀ – ਇਹ ਉਹ ਜੰਤੁ ਹੁੰਦੇ ਹਨ ਜੋ ਹੋਰ ਜੰਤੂਆਂ ਦੇ ਮਾਸ ਨੂੰ ਆਪਣੇ ਭੋਜਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਨ , ਜਿਵੇਂ-ਸ਼ੇਰ, ਚੀਤਾ, ਭੇੜੀਆਂ, ਸੱਪ, ਬਜ਼ ਆਦਿ ।
  • ਸਰਬ ਆਹਾਰੀ – ਇਹ ਜੰਤੂ ਪੌਦਿਆਂ ਅਤੇ ਜੰਤੂਆਂ ਦੇ ਮਾਸ ਦੋਹਾਂ ਨੂੰ ਭੋਜਨ ਦੇ ਰੂਪ ਵਿੱਚ ਲੈਂਦੇ ਹਨ ; ਜਿਵੇਂ-ਕਾਕਰੋਚ, ਮਨੁੱਖ, ਕਾਂ ਆਦਿ ।

ਪ੍ਰਸ਼ਨ 2.
ਪ੍ਰਕਾਸ਼ ਸੰਸ਼ਲੇਸ਼ਣ ਕਿਵੇਂ ਹੁੰਦਾ ਹੈ ? ਪੱਤੇ ਦੇ ਅਨੁਪ੍ਰਸਥ ਕਾਟ ਦੇ ਚਿੱਤਰ ਦੀ ਸਹਾਇਤਾ ਨਾਲ ਉਨ੍ਹਾਂ ਸੈੱਲਾਂ ਨੂੰ ਪ੍ਰਦਰਸ਼ਿਤ ਕਰੋ ਜਿਨ੍ਹਾਂ ਵਿੱਚ ਕਲੋਰੋਫਿਲ ਮਿਲਦਾ ਹੈ ? ਇਸਦਾ ਮਹੱਤਵ ਲਿਖੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ – ਹਰੇ ਪੌਦੇ ਸੂਰਜੀ ਪ੍ਰਕਾਸ਼ ਦੁਆਰਾ ਕਲੋਰੋਫਿਲ ਨਾਮਕ ਪਦਾਰਥ ਦੀ ਮੌਜੂਦਗੀ ਵਿੱਚ CO ਅਤੇ ਪਾਣੀ ਦੁਆਰਾ ਕਾਰਬੋਹਾਈਡਰੇਟ (ਭੋਜਨ ਪਦਾਰਥ) ਦਾ ਨਿਰਮਾਣ ਕਰਦੇ ਹਨ ਅਤੇ ਆਕਸੀਜਨ ਗੈਸ ਬਾਹਰ ਕੱਢਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 1
ਇਹ ਪੱਤਿਆਂ ਵਿੱਚ ਮਿਲਣ ਵਾਲਾ ਇੱਕ ਪ੍ਰਕਾਸ਼ਧੀ ਵਰਣਕ ਹੈ ਅਤੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਨੂੰ ਪੂਰਾ
ਕਰਦਾ ਹੈ । ਇਹ ਹਰੇ ਬਿੰਦੁ ਕੇਸ਼ਿਕਾ ਅੰਗਾਂ ਵਿੱਚ ਹੁੰਦਾ ਹੈ, ਜਿਨ੍ਹਾਂ ਨੂੰ ਹਰਿਤ ਲਵਕ (Chloroplast) ਕਹਿੰਦੇ ਹਨ । ਇਹ ਪੱਤੇ ਦੇ ਉੱਪਰ ਬਾਹਰੀ
ਚਮੜੀ ਦੇ ਹੇਠਾਂ ਸਥਿਤ ਕੋਸ਼ਿਕਾਵਾਂ ਵਿੱਚ ਮਿਲਦਾ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 2

ਮਹੱਤਵ-

  1. ਇਸ ਪ੍ਰਕਿਰਿਆ ਦੁਆਰਾ ਭੋਜਨ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਮਨੁੱਖ ਅਤੇ ਹੋਰ ਜੀਵ ਜੰਤੂਆਂ ਦਾ ਪੋਸ਼ਣ ਹੁੰਦਾ ਹੈ ।
  2. ਇਸ ਪ੍ਰਕਿਰਿਆ ਵਿੱਚ ਆਕਸੀਜਨ ਦਾ ਨਿਰਮਾਣ ਹੁੰਦਾ ਹੈ, ਜੋ ਕਿ ਜੀਵਨ ਲਈ ਬਹੁਤ ਜ਼ਰੂਰੀ ਹੈ । ਜੀਵ ਸਾਹ ਰਾਹੀਂ ਆਕਸੀਜਨ ਪ੍ਰਾਪਤ ਕਰਦੇ ਹਨ ਜਿਸ ਨਾਲ ਭੋਜਨ ਦਾ ਆਕਸੀਕਰਨ ਹੋ ਕੇ ਸਰੀਰ ਲਈ ਊਰਜਾ ਪ੍ਰਾਪਤ ਹੁੰਦੀ ਹੈ ।
  3. ਕਾਰਬਨ-ਡਾਈਆਕਸਾਈਡ ਦੇ ਨਿਯਮਨ ਤੋਂ ਪ੍ਰਦੂਸ਼ਣ ਦੂਰ ਹੁੰਦਾ ਹੈ ।
  4. ਪ੍ਰਕਾਸ਼ ਸੰਸ਼ਲੇਸ਼ਣ ਦੇ ਹੀ ਉਤਪਾਦ ਖਣਿਜ, ਤੇਲ, ਪੈਟਰੋਲੀਅਮ, ਕੌਇਆ ਆਦਿ ਹਨ, ਜੋ ਕਰੋੜਾਂ ਸਾਲ ਪੌਦਿਆਂ ਦੁਆਰਾ ਸੰਗ੍ਰਹਿਤ ਕੀਤੇ ਗਏ ਹਨ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 3.
ਪੌਦੇ ਕਿਸ ਪ੍ਰਕਾਰ ਭੋਜਨ ਪ੍ਰਾਪਤ ਕਰਦੇ ਹਨ ? ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਕਲੋਰੋਫਿਲ ਦੀ ਭੂਮਿਕਾ ਦਾ ਵਿਵਰਣ ਦਿਓ ।
ਉੱਤਰ-
ਹਰੇ ਪੌਦੇ ਆਪਣਾ ਭੋਜਨ ਪਕਾਸ਼ ਸੰਸ਼ਲੇਸ਼ਣ ਵਿਧੀ ਰਾਹੀਂ ਪ੍ਰਾਪਤ ਕਰਦੇ ਹਨ । ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ CO2 ਅਤੇ ਪਾਣੀ ਵਰਗੇ ਸਰਲ ਯੌਗਿਕਾਂ ਦਾ ਹਰੇ ਪੌਦਿਆਂ ਦੁਆਰਾ ਸਥਿਰੀਕਰਨ ਕਰਕੇ ਗੁੰਝਲਦਾਰ ਕਾਰਬਨਿਕ ਪਦਾਰਥ ਕਾਰਬੋਹਾਈਡਰੇਟ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਹੀ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ ।

ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕਰਨ ਲਈ ਪੌਦਿਆਂ ਨੂੰ CO2 ਪਾਣੀ, ਕਲੋਰੋਫਿਲ ਅਤੇ ਸੂਰਜੀ ਪ੍ਰਕਾਸ਼ ਦੀ ਲੋੜ ਹੁੰਦੀ ਹੈ । ਥਲੀ ਪੌਦੇ CO2 ਨੂੰ ਬਾਹਰੀ ਵਾਤਾਵਰਨ ਤੋਂ ਜਦੋਂ ਕਿ ਜਲੀ ਪੌਦੇ ਪਾਣੀ ਵਿੱਚ ਘੁਲੀ CO2 ਨੂੰ ਪ੍ਰਾਪਤ ਕਰਦੇ ਹਨ । ਪੌਦਿਆਂ ਦੀਆਂ ਜੜਾਂ ਪਾਣੀ ਦਾ ਸੋਖਣ ਕਰਕੇ ਉਸ ਨੂੰ ਜਾਈਲਮ ਦੁਆਰਾ ਪੱਤਿਆਂ ਤੱਕ ਪਹੁੰਚਾਉਂਦੀਆਂ ਹਨ । ਕਲੋਰੋਫਿਲ ਪੱਤਿਆਂ ਵਿੱਚ ਹੁੰਦਾ ਹੈ, ਜੋ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਕੇ ਇਸ ਨੂੰ ਕਾਰਬਨਿਕ ਯੌਗਿਕਾਂ ਦੇ ਰੂਪ ਵਿੱਚ ਇਕੱਠਾ ਕਰ ਦਿੰਦਾ ਹੈ ।

ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨੂੰ ਹੇਠ ਲਿਖੇ ਰਸਾਇਣਿਕ ਸਮੀਕਰਨ ਦੁਆਰਾ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ-
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 3
ਪ੍ਰਕਾਸ਼ ਸੰਸ਼ਲੇਸ਼ਣ ਦੀਆਂ ਦੋ ਅਵਸਥਾਵਾਂ ਹਨ-
(A) ਪ੍ਰਕਾਸ਼ੀ ਅਭਿਕਿਰਿਆ (Light Reaction)
(B) ਅਪ੍ਰਕਾਸ਼ੀ ਅਭਿਕਿਰਿਆ (Dark Reaction) ।

ਪ੍ਰਸ਼ਨ 4.
ਅਮੀਬਾ ਦੇ ਪੋਸ਼ਣ ਦੀ ਪ੍ਰਕਿਰਿਆ ਦਾ ਵਿਵਰਣ ਦਿਓ ।
ਜਾਂ
ਇੱਕ ਸੈੱਲੀ ਜੀਵਾਂ ਵਿੱਚ ਪੋਸ਼ਣ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-
ਅਮੀਬਾ ਵਿਚ ਪੋਸ਼ਣ-ਅਮੀਬਾ ਪਾਣੀਸਮ ਵਿਧੀ ਨਾਲ ਪੋਸ਼ਣ ਕਰਦਾ ਹੈ । ਇਹ ਇੱਕ ਸਰਬ ਆਹਾਰੀ ਜੰਤੁ ਹੈ । ਇਸਦਾ ਭੋਜਨ ਪਾਣੀ ਵਿੱਚ ਤੈਰਦੇ ਹੋਏ ਜੀਵਾਣੂ, ਸ਼ੈਵਾਲ, ਡਾਇਟਮ ਆਦਿ ਦੇ ਸੂਖ਼ਮ ਜੀਵਾਂ ਦੇ ਰੂਪ ਵਿਚ ਹੁੰਦਾ ਹੈ । ਇਹ ਸੂਖ਼ਮ ਜੀਵਾਂ ਦੇ ਨਿਗਲਣ (ingestion) ਵਿਚ ਜੋ ਵਿਧੀ ਅਪਣਾਈ ਜਾਂਦੀ ਹੈ, ਉਸ ਨੂੰ ਫੈਗੋਸਾਈਟਾਸਿਸ (Phagocytosis) ਕਹਿੰਦੇ ਹਨ । ਇਹ ਆਪਣੇ ਭੋਜਨ ਨੂੰ ਸਰੀਰ ਦੇ ਕਿਸੇ ਵੀ ਸਤਹਿ ਤੋਂ ਅਸਥਾਈ ਵਾਪਰੇ ਜਾਂ ਕੂਟਪਾਦ ਦੁਆਰਾ ਪ੍ਰਾਪਤ ਕਰਦਾ ਹੈ । ਪੋਸ਼ਣ ਵਿਧੀ ਵਿੱਚ ਹੇਠ ਲਿਖੇ ਚਰਨ ਹਨ-
ਅੰਤਰਹਿਣ, ਪਾਚਨ, ਅੰਦਰ ਸੋਖਣ, ਬਹਿਖੇਪਣ ।

ਜਦੋਂ ਇਹ ਕਿਸੇ ਭੋਜਨ ਪਦਾਰਥ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਫੜਨ ਲਈ ਕੂਟਪਾਦ ਬਣਾਵਟ ਉਸ ਵੱਲ ਵੱਧਦਾ ਹੈ ਤਾਂ ਇਹ ਕੁਟਪਾਦਾਂ ਜਾਂ ਅਸਥਾਈ ਵਾਧੂਰੇ (Predupodia) ਦੁਆਰਾ ਚਾਰੋਂ ਪਾਸੇ ਇਸ ਨੂੰ ਘੇਰ ਲੈਂਦਾ ਹੈ ਇਸ ਨਾਲ ਇਕ ਪਿਆਲੇਨੁਮਾ ਰਚਨਾ ਬਣਦੀ ਹੈ ਜਿਸ ਨੂੰ ਫੂਡਕੱਪ (food cup) ਕਹਿੰਦੇ ਹਨ । ਬਾਅਦ ਵਿੱਚ ਅਸਥਾਈ ਵਾਪਰੇ ਜਾਂ ਕੂਟਪਾਦ ਆਪਣੇ ਸਿਰਿਆਂ ਤੇ ਪਰਸਪਰ ਸੰਗਲਿਤ ਹੋ ਕੇ ਭੋਜਨ ਰਸਧਾਨੀ (food vacoule) ਦਾ ਨਿਰਮਾਣ ਕਰਕੇ ਇਸ ਨੂੰ ਐਂਡੋਪਲਾਜ਼ਮ ਵਿਚ ਪਾ ਦਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 4

ਅਮੀਬਾ ਵਿਚ ਅੰਤਰਗੋਸ਼ੀ ਪਾਚਨ (intracellular digestion) ਹੁੰਦਾ ਹੈ । ਭੋਜਨ ਦਾ ਪਾਚਨ ਭੋਜਨ ਸਧਾਨੀ (food vacuole) ਵਿੱਚ ਹੁੰਦਾ ਹੈ । ਭੋਜਨ ਪਚਾਣ ਲਈ ਕ੍ਰਿਪਸਿਨ, ਪੇਪਿਸਨ, ਐਮਾਈਲੇਜ਼ ਐਂਜ਼ਾਈਮ ਪਾਏ ਜਾਂਦੇ ਹਨ ।

ਭੋਜਨ ਸਧਾਨੀ ਵਿੱਚ ਪਚਿਆ ਹੋਇਆ ਭੋਜਨ ਐਂਡੋਪਲਾਜ਼ਮ ਵਿਚ ਵਿਸਰਿਤ (Diffuse) ਹੋ ਜਾਂਦਾ ਹੈ । ਬਾਅਦ ਵਿਚ ਪਚਿਆ ਹੋਇਆ ਭੋਜਨ ਸਰੀਰ (Cell) ਦੇ ਅੰਦਰ ਜੀਵ ਦ (ਪ੍ਰੋਟੋਪਲਾਜ਼ਮ) ਵਿਚ ਬਦਲ ਜਾਂਦਾ ਹੈ । ਸਰੀਰ ਵਿਚ ਜੇ ਭੋਜਨ ਦੀ ਵੱਧ ਮਾਤਰਾ ਪਾਈ ਜਾਂਦੀ ਹੈ ਤਾਂ ਗਲਾਈਕੋਜਨ, ਪੈਰਾਮਾਈਲੋਨ ਅਤੇ ਲਿਪਿਡਸ ਆਦਿ ਦੇ ਰੂਪ ਵਿਚ ਸੰਚਿਤ ਕਰ ਲਈ ਜਾਂਦੀ ਹੈ ।

ਇਸ ਵਿਚ ਅਪਚ ਪਦਾਰਥ ਨੂੰ ਬਾਹਰ ਕੱਢਣ ਲਈ ਖ਼ਾਸ ਗੁਦਾ (Anus) ਨਹੀਂ ਹੁੰਦਾ । ਅਪਚ ਭੋਜਨ ਸਰੀਰ ਦੇ ਕਿਸੇ ਵੀ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਬਹਿਖੇਪਣ (Egestion) ਕਹਿੰਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚ ਅੰਤਰ ਲਿਖੋ-
(ਉ) ਸ਼ਾਕਾਹਾਰੀ ਅਤੇ ਮਾਸਾਹਾਰੀ
(ਅ) ਸਵੈਪੋਸ਼ੀ ਅਤੇ ਪਰਪੋਸ਼ੀ ।
ਉੱਤਰ-
(ੳ) ਸ਼ਾਕਾਹਾਰੀ ਅਤੇ ਮਾਸਾਹਾਰੀ-

ਸ਼ਾਕਾਹਾਰੀ (Herbivore) ਮਾਸਾਹਾਰੀ (Carnivore)
ਉਹ ਜੀਵ ਜੋ ਸਿਰਫ਼ ਪੌਦੇ ਜਾਂ ਪੌਦਿਆਂ ਤੋਂ ਪ੍ਰਾਪਤ ਉਤਪਾਦਾਂ ਨੂੰ ਭੋਜਨ ਦੇ ਰੂਪ ਵਿਚ ਗ੍ਰਹਿਣ ਕਰਦੇ ਹਨ, ਸ਼ਾਕਾਹਾਰੀ ਕਹਾਉਂਦੇ ਹਨ ।
ਉਦਾਹਰਨ-ਗਾਂ, ਖ਼ਰਗੋਸ਼, ਬੱਕਰੀ ਆਦਿ ।
ਉਹ ਜੀਵ ਜੋ ਆਪਣਾ ਭੋਜਨ ਹੋਰ ਜੀਵਾਂ ਦੇ ਮਾਸ ਤੋਂ ਗ੍ਰਹਿਣ ਕਰਦੇ ਹਨ, ਮਾਸਾਹਾਰੀ ਕਹਾਉਂਦੇ ਹਨ ।
ਉਦਾਹਰਨ-ਸ਼ੇਰ, ਚੀਤਾ, ਭੇੜੀਆ ਆਦਿ ।

(ਅ) ਸਵੈਪੋਸ਼ੀ ਅਤੇ ਪਰਪੋਸ਼ੀ-

ਸਵਪੋਸ਼ੀ (Autotrophs) ਪਰਪੋਸ਼ੀ (Heterotrophs)
ਅਜਿਹੇ ਜੀਵ ਜੋ ਪਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਸਰਲ ਅਕਾਰਬਨਿਕ ਤੋਂ ਗੁੰਝਲਦਾਰ ਕਾਰਬਨਿਕ ਪਦਾਰਥਾਂ ਦਾ ਨਿਰਮਾਣ ਕਰਕੇ ਆਪਣਾ ਖੁਦ ਪੋਸ਼ਣ ਕਰਦੇ ਹਨ, ਸਵੈਪੋਸ਼ੀ ਜੀਵ (Autotrophs) ਕਹਾਉਂਦੇ ਹਨ ।
ਉਦਾਹਰਨ- ਸਾਰੇ ਹਰੇ ਪੌਦੇ, ਯੁਗ਼ਲੀਨਾ ।
ਅਜਿਹੇ ਜੀਵ ਜੋ ਕਾਰਬਨਿਕ ਪਦਾਰਥ ਅਤੇ ਉਰਜਾ ਨੂੰ ਆਪਣੇ ਭੋਜਨ ਪਦਾਰਥ ਦੇ ਰੂਪ ਵਿਚ ਹੋਰ ਜੀਵਤ ਜਾਂ ਮ੍ਰਿਤ ਪੌਦਿਆਂ ਜਾਂ ਜੰਤੂਆਂ ਤੋਂ ਗ੍ਰਹਿਣ ਕਰਦੇ ਹਨ, ਪਰਪੇਸ਼ੀ ਜੀਵ (Heterotrophs) ਕਹਾਉਂਦੇ ਹਨ ।
ਉਦਾਹਰਨ-ਯੁਗਲੀਨਾ ਨੂੰ ਛੱਡ ਕੇ ਸਾਰੇ ਜੰਤੂ, ਅਮਰਬੇਲ, ਜੀਵਾਣੂ, ਕਣਕ ਆਦਿ ।

ਪ੍ਰਸ਼ਨ 6.
ਮਨੁੱਖਾਂ ਵਿੱਚ ਪਾਚਨ ਦੀ ਪ੍ਰਕਿਰਿਆ ਦਾ ਵਿਵਰਣ ਦਿਓ ।
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਆਹਾਰਨਲੀ ਦਾ ਵਰਣਨ ਕਰੋ ।
ਉੱਤਰ-
ਮਨੁੱਖਾਂ ਵਿੱਚ ਪਾਚਨ ਕਿਰਿਆ (digestion in human) – ਮਨੁੱਖ ਵੀ ਪਾਚਨ ਕਿਰਿਆ ਹੇਠ ਲਿਖੇ ਚਰਨਾਂ ਦੇ ਵੱਖ-ਵੱਖ ਅੰਗਾਂ ਵਿਚ ਪੂਰਨ ਹੁੰਦੀ ਹੈ-

(1) ਮੂੰਹਗੁਹਾ ਵਿਚ ਪਾਚਨ (Digestion in Muth Cavity ) – ਮਨੁੱਖ ਮੂੰਹ ਦੇ ਰਸਤੇ ਭੋਜਨ ਪ੍ਰਾਪਤ ਕਰਦਾ ਹੈ । ਮੂੰਹ ਵਿੱਚ ਮੌਜੂਦ ਦੰਦ ਭੋਜਨ ਦੇ ਕਣਾਂ ਨੂੰ ਚਬਾਉਂਦੇ ਹਨ ਜਿਸ ਨਾਲ ਭੋਜਨ ਪਦਾਰਥ ਛੋਟੇ-ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ ! ਲਾਰ ਰੰਥੀਆਂ (Salivary glands) ਤੋਂ ਨਿਕਲੀ ਲਾਰ ਭੋਜਨ ਵਿਚ ਚੰਗੀ ਤਰ੍ਹਾਂ ਮਿਲ ਜਾਂਦੀ ਹੈ । ਲਾਰ ਵਿਚ ਮੌਜੂਦ ਐਂਜਾਈਮ ਭੋਜਨ ਪਦਾਰਥ ਵਿਚ ਮੌਜੂਦ ਮੰਡ (ਸਟਾਰਚ ਨੂੰ ਸ਼ੱਕਰ ਗਲੁਕੋਜ਼ ਵਿੱਚ ਬਦਲ ਦਿੰਦਾ ਹੈ । ਲਾਰ ਭੋਜਨ ਨੂੰ ਲੇਸਦਾਰ ਚਿਕਨਾ ਅਤੇ ਲੁਗਦੀਦਾਰ ਬਣਾ ਦਿੰਦੀ ਹੈ, ਜਿਸ ਨਾਲ ਭੋਜਨ ਗੁਸਿਕਾ ਵਿਚੋਂ ਹੋ ਕੇ ਸੌਖਿਆ ਮਿਹਦੇ ਵਿਚ ਪੁੱਜ ਜਾਂਦਾ ਹੈ ।

(2) ਮਿਹਦੇ ਵਿਚ ਪਾਚਨ ਕਿਰਿਆ (Digestion in Stomach) – ਜਦੋਂ ਭੋਜਨ ਮਿਹਦੇ ਵਿਚ ਪੁੱਜਦਾ ਹੈ ਤਾਂ ਉੱਥੇ ਭੋਜਨ ਦਾ ਮੰਥਨ ਹੁੰਦਾ ਹੈ ਜਿਸ ਨਾਲ ਭੋਜਨ ਛੋਟੇ-ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ । ਭੋਜਨ ਵਿਚ ਲਣ ਦਾ ਤੇਜ਼ਾਬ ਮਿਲਦਾ ਹੈ ਜੋ ਮਾਧਿਅਮ ਨੂੰ ਅਮਲੀ ਬਣਾਉਂਦਾ ਹੈ ਅਤੇ ਭੋਜਨ ਨੂੰ ਸੜਨ ਤੋਂ ਰੋਕਦਾ ਹੈ । ਮਿਹਦੇ ਵਿਚ ਪਾਚਕ ਰਸ ਵਿਚ ਮੌਜੂਦ ਐਂਜ਼ਾਈਮ ਪ੍ਰੋਟੀਨ ਨੂੰ ਛੋਟੇ-ਛੋਟੇ ਅਣੂਆਂ ਵਿੱਚ ਤੋੜ ਦਿੰਦਾ ਹੈ ।

(3) ਗ੍ਰਹਿਣੀ ਵਿਚ ਪਾਚਨ (Digestion in duodenum) – ਮਿਹਦੇ ਵਿਚ ਪਾਚਨ ਦੇ ਬਾਅਦ ਜਦੋਂ ਭੋਜਨ ਤ੍ਰਿਣੀ ਵਿਚ ਪੁੱਜਦਾ ਹੈ ਤਾਂ ਜਿਗਰ ਤੋਂ ਆਇਆ ਪਿੱਤ ਰਸ ਭੋਜਨ ਨਾਲ ਅਭਿਕਿਰਿਆ ਕਰਕੇ ਵਸਾ ਦਾ ਪ੍ਰਅਸੀਕਰਨ ਕਰ ਦਿੰਦਾ ਹੈ ਅਤੇ ਮਾਧਿਅਮ ਨੂੰ ਖਾਰੀ ਬਣਾਉਂਦਾ ਹੈ ਜਿਸ ਨਾਲ ਮਿਹਦੇ ਤੋਂ ਆਏ ਪਾਚਕ ਰਸ ਵਿਚ ਮੌਜੂਦ ਐਂਜਾਈਮ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਭੋਜਨ ਵਿਚ ਮੌਜੂਦ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਦਾ ਪਾਚਨ ਕਰ ਦਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 5

(4) ਛੋਟੀ ਆਂਦਰ ਵਿਚ ਪਾਚਨ (Digestion in Ileum) – ਗ੍ਰਹਿਣੀ ਵਿਚ ਪਾਚਨ ਤੋਂ ਬਾਅਦ ਜਦੋਂ ਛੋਟੀ ਆਂਦਰ ਵਿਚ ਪੁੱਜਦਾ ਹੈ ਤਾਂ ਉੱਥੇ ਆਂਦਰ ਰਸ ਵਿਚ ਮੌਜੂਦ ਐਂਜਾਈਮ ਬਚੇ ਹੋਏ ਅਪਚਿਤ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਦਾ ਪਾਚਨ ਕਰ ਦਿੰਦੇ ਹਨ । ਆਸਤਰ ਦੀ ਵਿਲਾਈ ਦੁਆਰਾ ਪਚੇ ਹੋਏ ਭੋਜਨ ਦਾ ਅਵਸ਼ੋਸ਼ਣ ਕਰ ਲਿਆ ਜਾਂਦਾ ਹੈ ਅਤੇ ਅਵਸ਼ੋਸ਼ਿਤ ਭੋਜਨ ਲਹੂ ਵਿਚ ਪਹੁੰਚਾ ਦਿੱਤਾ ਜਾਂਦਾ ਹੈ ।

(5) ਵੱਡੀ ਆਂਦਰ (ਮਲਾਸ਼ਿਆ) ਵਿਚ ਪਾਚਨ (Digestion in Rectu) – ਛੋਟੀ ਆਂਦਰ ਵਿਚ ਭੋਜਨ ਦੇ ਪਾਚਨ ਅਤੇ ਅਵਸ਼ੋਸ਼ਨ ਦੇ ਬਾਅਦ ਜਦੋਂ ਭੋਜਨ ਵੱਡੀ ਆਂਦਰ ਵਿਚ ਪੁੱਜਦਾ ਹੈ ਤਾਂ ਉੱਥੇ ਵਾਧੂ ਪਾਣੀ ਦਾ ਅਵਸ਼ੋਸ਼ਨ ਕਰ ਲਿਆ ਜਾਂਦਾ ਹੈ, ਵੱਡੀ ਆਂਦਰ ਵਿਚ ਭੋਜਨ ਦਾ ਪਾਚਨ ਨਹੀਂ ਹੁੰਦਾ । ਭੋਜਨ ਦਾ ਅਪਸ਼ਿਸ਼ਟ ਭਾਗ ਇੱਥੇ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਸਮੇਂ-ਸਮੇਂ ਤੇ ਮਲ ਦੁਆਰਾ . ਸਰੀਰ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 7.
ਸਟੋਮੈਟਾ ਦੇ ਖੁੱਲ੍ਹਣ ਅਤੇ ਬੰਦ ਹੋਣ ਦੀ ਪ੍ਰਕਿਰਿਆ ਦਾ ਚਿੱਤਰ ਸਹਿਤ ਵਰਣਨ ਕਰੋ ।
ਉੱਤਰ-
ਸਟੋਮੈਟਾ ਦਾ ਖੁੱਲ੍ਹਣਾ ਅਤੇ ਬੰਦ ਹੋਣਾ ਗਾਰਡ ਸੈੱਲਾਂ ਦੀ ਕਿਰਿਆਸ਼ੀਲਤਾ ‘ਤੇ ਨਿਰਭਰ ਕਰਦਾ ਹੈ । ਇਸਦੀ ਸੈੱਲ ਕੰਪ ਅਸਮਾਨ ਮੋਟਾਈ ਦੀ ਹੁੰਦੀ ਹੈ । ਜਦੋਂ ਇਹ ਸੈੱਲ ਫੈਲੀ ਹੋਈ ਦਸ਼ਾ ਵਿਚ ਹੁੰਦੇ ਹਨ ਤਾਂ ਛੇਦ ਖੁੱਲਦਾ ਹੈ ਅਤੇ ਇਸਦੇ ਢਿੱਲੇ ਹੋ ਜਾਣ ਤੇ ਇਹ ਬੰਦ ਹੋ ਜਾਂਦਾ ਹੈ । ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਵਾਰ ਗਾਰਡਸੈਂਲ ਆਸ-ਪਾਸ ਦੇ ਸੈੱਲਾਂ ਵਿਚੋਂ ਪਾਣੀ ਨੂੰ ਅਵਸ਼ੋਸ਼ਿਤ ਕਰ ਫੈਲ ਜਾਂਦੇ ਹਨ । ਇਸ ਅਵਸਥਾ ਵਿਚ ਗਾਰਡ ਸੈੱਲਾਂ ਵਿੱਚ ਪਤਲੀ ਛਿੱਤੀ ਫੈਲਦੀ ਹੈ, ਜਿਸ ਕਾਰਨ ਛੇਦ ਦੇ ਨੇੜੇ ਮੋਟੀ ਕਿੱਤੀ ਬਾਹਰ ਵੱਲ ਖਿੱਚੀ ਜਾਂਦੀ ਹੈ । ਨਤੀਜੇ ਵਜੋਂ ਸਟੋਮੈਟਾ ਖੁੱਲ ਜਾਂਦਾ ਹੈ । ਜਦੋਂ ਇਸ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਤਨਾਵ ਮੁਕਤ ਭਿੱਤੀ ਮੁੜ ਆਪਣੀ ਪੁਰਾਣੀ ਅਵਸਥਾ ਵਿਚ ਆ ਜਾਂਦੀ ਹੈ, ਨਤੀਜੇ ਵਜੋਂ ਛੇਦ ਬੰਦ ਹੋ ਜਾਂਦਾ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 6

ਪ੍ਰਕਾਸ਼ ਸੰਸ਼ਲੇਸ਼ਣ ਦੌਰਾਨ ਪੱਤਿਆਂ ਵਿਚ ਕਾਰਬਨ-ਡਾਈਆਕਸਾਈਡ ਦਾ ਪੱਧਰ ਡਿਗਦਾ ਹੈ ਅਤੇ ਸ਼ਕਰ ਦਾ ਪੱਧਰ ਗਾਰਡ ਸੈੱਲਾਂ ਦੇ ਸਾਈਟੋਪਲਾਸਜ਼ ਵਿਚ ਵੱਧਦਾ ਜਾਂਦਾ ਹੈ । ਨਤੀਜੇ ਵਜੋਂ ਪਰਾਸਰਵ ਦਾਬ ਅਤੇ ਸਫੀਤੀ ਦਾਬ ਵਿਚ ਪਰਿਵਰਤਨ ਆ ਜਾਂਦਾ ਹੈ । ਇਸ ਨਾਲ ਗਾਰਡ ਸੈੱਲਾਂ ਵਿੱਚ ਇੱਕ ਕਸਾਵ ਆ ਜਾਂਦਾ ਹੈ ਜਿਸ ਨਾਲ ਬਾਹਰ ਦੀ ਵਿੱਤੀ ਬਾਹਰ ਵੱਲ ਖਿੱਚਦੀ ਹੈ । ਇਸ ਨਾਲ ਅੰਦਰ ਦੀ ਭਿੱਤੀ ਵੀ ਖਿੱਚੀ ਜਾਂਦੀ ਹੈ । ਇਸ ਪ੍ਰਕਾਰ ਸਟੋਮੈਟਾ ਖੁੱਲ੍ਹ ਜਾਂਦਾ ਹੈ ।

ਹਨੇਰੇ ਵਿੱਚ ਸ਼ਕਰ ਸਟਾਰਚ ਵਿਚ ਬਦਲ ਜਾਂਦੀ ਹੈ ਜੋ ਕਿ ਅਘੁਲਣਸ਼ੀਲ ਹੁੰਦੀ ਹੈ । ਗਾਰਡ ਸੈੱਲ ਦੇ ਸਾਈਟੋਪਲਾਸਪ ਵਿਚ ਸ਼ਕਰ ਦਾ ਪੱਧਰ ਡਿਗ ਜਾਂਦਾ ਹੈ । ਇਸ ਨਾਲ ਰੱਖਿਅਕ ਕੋਸ਼ਿਕਾਵਾਂ ਢਿੱਲੀਆਂ ਪੈ ਜਾਂਦੀਆਂ ਹਨ । ਇਸ ਨਾਲ ਸਟੋਮੈਟਾ ਬੰਦ ਹੋ ਜਾਂਦਾ ਹੈ ।

ਪ੍ਰਸ਼ਨ 8.
ਮਨੁੱਖੀ ਦਿਲ ਦੀ ਅੰਦਰੂਨੀ ਰਚਨਾ ਦਰਸਾਉਂਦਾ ਅੰਕਿਤ ਚਿੱਤਰ ਬਣਾਓ ।
ਉੱਤਰ-
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 7
ਸੰਰਚਨਾ – ਮਨੁੱਖ ਦਾ ਦਿਲ ਚਾਰ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ | ਅਗਲੇ ਦੋ ਭਾਗ ਆਰੀਕਲ (auricle) ਕਹਾਉਂਦੇ ਹਨ । ਇਨ੍ਹਾਂ ਵਿੱਚ ਇੱਕ ਖੱਬਾ ਆਰੀਕਲ ਅਤੇ ਇੱਕ ਸੱਜਾ ਆਰੀਕਲ ਹੁੰਦਾ ਹੈ । ਪਿਛਲੇ ਦੋ ਭਾਗ ਵੈਂਟਰੀਕਲ (Ventricle) ਕਹਾਉਂਦੇ ਹਨ । ਇਨ੍ਹਾਂ ਵਿੱਚ ਇਕ ਖੱਬਾ ਵੈਂਟਰੀਕਲ ਅਤੇ ਇਕ ਸੱਜਾ ਵੈਂਟਰੀਕਲ ਹੁੰਦਾ ਹੈ । ਖੱਬੇ ਆਰੀਕਲ ਅਤੇ ਖੱਬੇ ਵੈਂਟਰੀਕਲ ਦੇ ਵਿਚਕਾਰ ਦੇਵਲਨੀ ਕਪਾਟ (Bicuspid value) ਅਤੇ ਸੱਜੇ ਆਰੀਕਲ ਅਤੇ ਸੱਜੇ ਕੈਂਟਰੀਕਲ ਵਿਚਕਾਰ ਤਿੰਨਵਨੀ ਕਪਾਟ (tricuspid value) ਹੁੰਦੇ ਹਨ । ਇਹ ਵਾਲਵ ਵੈਟਰੀਕਲ ਵੱਲ ਖੁੱਲ੍ਹਦੇ ਹਨ । ਖੱਬੇ ਕੈਂਟਰੀਕਲ ਦਾ ਸੰਬੰਧ ਅਰਧ ਚੰਦਰਾਕਾਰ ਵਾਲਵ (Semilunar value) ਰਾਹੀਂ ਮਹਾਂਧਮਨੀ (Aorta) ਨਾਲ ਅਤੇ ਸੱਜੇ ਕੈਂਟਰੀਕਲ ਦਾ ਸੰਬੰਧ ਅਰਧ ਚੰਦਰਾਕਾਰ ਕਪਾਟ ਰਾਹੀਂ ਫੇਫੜਾ ਧਮਨੀ ਨਾਲ ਹੁੰਦਾ ਹੈ । ਸੱਜੇ ਆਰੀਕਲ ਨਾਲ ਮਹਾਂਸ਼ਿਰਾ (Vena cava) ਆ ਕੇ ਮਿਲਦੀ ਹੈ ਅਤੇ ਖੱਬੇ ਆਰੀਕਲ ਨਾਲ ਫੇਫੜਾ ਸ਼ਿਰਾ ਆ ਕੇ ਮਿਲਦੀ ਹੈ ।

ਦਿਲ ਦੀ ਕਿਰਿਆਵਿਧੀ – ਦਿਲ ਦੇ ਆਰੀਕਲ ਅਤੇ ਵੈਂਟਰੀਕਲ ਵਿਚ ਸੰਕੁਚਨ (Systole) ਅਤੇ ਸ਼ਿਥਿਲਨ (Diastole) ਦੋਵੇਂ ਕਿਰਿਆਵਾਂ ਹੁੰਦੀਆਂ ਹਨ । ਇਹ ਕਿਰਿਆਵਾਂ ਇਕ ਨਿਸਚਿਤ ਕੂਮ ਵਿਚ ਲਗਾਤਾਰ ਹੁੰਦੀ ਹੈ । ਦਿਲ ਦੀ ਇੱਕ ਧੜਕਨ ਜਾਂ ਸਪੰਦਨ ਦੇ ਨਾਲ ਇੱਕ ਕਾਰਡੀਅਨ ਚੱਕਰ (Cardiac cycle) ਪੂਰਾ ਹੁੰਦਾ ਹੈ । ਇੱਕ ਚੱਕਰ ਵਿੱਚ ਹੇਠ ਲਿਖੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ-

  1. ਸ਼ਿਥਿਲਨ (Diastole) – ਇਸ ਅਵਸਥਾ ਵਿੱਚ ਦੋਵੇਂ ਆਰੀਕਲ ਸ਼ਿਥਿਲਨ ਅਵਸਥਾ ਵਿਚ ਰਹਿੰਦੇ ਹਨ ਅਤੇ ਲਹੁ ਦੋਹਾਂ ਆਰੀਕਲਾਂ ਵਿੱਚ ਇਕੱਠਾ ਹੁੰਦਾ ਹੈ ।
  2. ਆਰੀਕਲ ਸੰਕੁਚਨ – ਆਰੀਕਲਾ ਦੇ ਸੰਕੁਚਿਤ ਹੋਣ ਨੂੰ ਆਰੀਕਲ ਸੰਕੁਚਨ ਕਹਿੰਦੇ ਹਨ । ਇਸ ਅਵਸਥਾ ਵਿੱਚ ਆਰੀਕਲ ਕੈਂਟਰੀਕਲ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਆਰੀਕਲਾਂ ਵਿਚ ਲਹੂ ਵੈਂਟਰੀਕਲ ਵਿਚ ਜਾਂਦਾ ਹੈ । ਸੱਜਾ ਆਰੀਕਲ ਸਦਾ ਹੀ ਖੱਬੇ ਆਰੀਕਲ ਤੋਂ ਕੁੱਝ ਪਹਿਲਾਂ ਸੰਕੁਚਿਤ ਹੁੰਦਾ ਹੈ ।
  3. ਕੈਂਟਰੀਕਲ ਸੰਕੁਚਨ – ਵੈਂਟਰੀਕਲਾਂ ਦੇ ਸੰਕੁਚਨ ਨੂੰ ਵੈਂਟਰੀਕਲ ਸੰਕੁਚਨ ਕਹਿੰਦੇ ਹਨ, ਜਿਸਦੇ ਨਤੀਜੇ ਵਜੋਂ, ਆਰੀਕਲ ਕੈਂਟਰੀਕਲ ਕਪਾਟ ਬੰਦ ਹੋ ਜਾਂਦੇ ਹਨ ਅਤੇ ਮਹਾਂਧਮਨੀਆਂ ਦੇ ਅਰਧ ਚੰਦਰਾਕਾਰ ਕਪਾਟ ਖੁੱਲ ਜਾਂਦੇ ਹਨ ਅਤੇ ਹੁ ਮਹਾਂਧਮਨੀਆਂ ਵਿਚ ਚਲਿਆ ਜਾਂਦਾ ਹੈ ।
  4. ਵੈਂਟਰੀਕਲ ਸ਼ਿਥਿਲਨ – ਸੰਕੁਚਨ ਦੇ ਬਾਅਦ ਵੈਂਟਰੀਕਲਾਂ ਵਿਚ ਸ਼ਿਥਲਿਨ ਹੁੰਦਾ ਹੈ ਅਤੇ ਅਰਧ ਚੰਦਰਾਕਾਰ ਕਪਾਟ ਬੰਦ ਹੋ ਜਾਂਦੇ ਹਨ । ਵੈਂਟਰੀਕਲਾਂ ਦੇ ਅੰਦਰ ਲਹੂ ਦਾਬ ਘੱਟ ਹੋ ਜਾਂਦਾ ਹੈ ਜਿਸ ਨਾਲ ਆਰੀਕਲ ਕੈਂਟਰੀਕਲ ਕਪਾਟ ਖੁੱਲ ਜਾਂਦੇ ਹਨ ।

ਪ੍ਰਸ਼ਨ 9.
ਲਹੂ ਕੀ ਹੈ ? ਇਸਦੇ ਸੰਘਟਨ ਦਾ ਵਰਣਨ ਕਰੋ ।
ਉੱਤਰ-
ਲਹੂ (Blood) – ਮਨੁੱਖ ਸਰੀਰ ਵਿਚ ਭੋਜਨ, ਆਕਸੀਜਨ, ਹਾਰਮੋਨ, ਮਲ-ਤਿਆਗ ਯੋਗ ਅਵਸ਼ਿਸ਼ਟ ਪਦਾਰਥ ਆਦਿ ਲੋਹੂ ਦੇ ਮਾਧਿਅਮ ਨਾਲ ਗਤੀ ਕਰਦੇ ਰਹਿੰਦੇ ਹਨ । ਸਰੀਰ ਵਿਚ ਕੁੱਲ ਭਾਰ ਦਾ ਲਗਭਗ ਬਾਹਰਵਾਂ ਹਿੱਸਾ ਹੁੰਦਾ ਹੈ ।

ਇਹ ਇੱਕ ਪ੍ਰਕਾਰ ਦਾ ਤਰਲ ਸੰਯੋਜੀ ਟਿਸ਼ੂ (connective tissue) ਹੈ ਜੋ ਕਿ ਹੇਠ ਲਿਖੇ ਘਟਕਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ-

  1. ਲਾਲ ਲਹੂ ਸੈੱਲ (R.B.C.) – ਇਨ੍ਹਾਂ ਵਿੱਚ ਹਿਮੋਗਲੋਬਿਨ ਨਾਮ ਦਾ ਪ੍ਰੋਟੀਨ ਹੁੰਦਾ ਹੈ ਜੋ ਸਾਹ ਕਿਰਿਆ ਵਿਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਪਰਿਵਹਿਨ ਕਰਦਾ ਹੈ ।
  2. ਸਫੇਦ ਲਹੂ ਸੈੱਲ (W.B.C.) – ਇਹ ਹਾਨੀਕਾਰਕ ਬੈਕਟੀਰੀਆ ਅਤੇ ਮ੍ਰਿਤ ਸੈੱਲਾਂ ਨੂੰ ਹਜ਼ਮ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਅਤੇ ਸੰਕਰਮਣ ਅਤੇ ਆਘਾਤਾਂ ਤੋਂ ਸਰੀਰ ਦੀ ਰੱਖਿਆ ਕਰਦੀਆਂ ਹਨ ।
  3. ਪਲੇਟਲੇਟਸ (Platelets) – ਇਹ ਲਹੂ ਦਾ ਥੱਕਾ ਜੰਮਣ ਵਿਚ ਸਹਾਇਤਾ ਕਰਦੀਆਂ ਹਨ । ਇਸ ਤਰ੍ਹਾਂ ਅਨਮੋਲ ਲਹੂ ਨੂੰ ਨਸ਼ਟ ਹੋਣ ਤੋਂ ਰੋਕਦੀ ਹੈ ।
  4. ਪਲਾਜ਼ਮਾ (Plasma) – ਇਹ ਲਹੂ ਦਾ ਵੀ ਭਾਗ ਹੈ ਜਿਸ ਵਿਚ ਪ੍ਰੋਟੀਨ, ਹਾਰਮੋਨਜ਼, ਗੁਲੂਕੋਜ਼, ਵਸੀ (ਫੈਟੀ) ਅਮਲ, ਅਮੀਨੋ ਅਮਲ, ਖਣਿਜ ਲੂਣ, ਭੋਜਨ ਦੇ ਪਚਣਯੋਗ ਭਾਗ ਅਤੇ ਉਤਸਰਜੀ ਪਦਾਰਥ ਹੁੰਦੇ ਹਨ । ਇਹ ਲਹੂ ਦੇ ਪਰਿਵਹਿਨ ਦਾ ਮੁੱਖ ਮਾਧਿਅਮ ਹੈ । ਇਹ ਲਹੂ ਦਾ 2/3 ਭਾਗ ਬਣਾਉਂਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ 8

ਪ੍ਰਸ਼ਨ 10.
ਮਨੁੱਖੀ ਸੁਆਸ ਪ੍ਰਣਾਲੀ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਮਨੁੱਖ ਦੀ ਸੁਆਸ ਪ੍ਰਣਾਲੀ ਦਾ ਕਾਰਜ ਸ਼ੁੱਧ ਹਵਾ ਨੂੰ ਸਰੀਰ ਦੇ ਅੰਦਰ ਭੋਜਨ ਅਤੇ ਅਸ਼ੁੱਧ ਹਵਾ ਨੂੰ ਬਾਹਰ ਕੱਢਦਾ ਹੈ । ਇਸ ਦੇ ਮੁੱਖ ਭਾਗ ਹੇਠ ਲਿਖੇ ਹਨ-
(i) ਨਾਸਦਵਾਰ ਜਾਂ ਨਾਸਹਾ – ਨਾਸਦਵਾਰ ਰਾਹੀਂ ਹਵਾ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ । ਨੱਕ ਵਿੱਚ ਛੋਟੇ-ਛੋਟੇ ਅਤੇ ਬਾਰੀਕ ਵਾਲ ਹੁੰਦੇ ਹਨ । ਜਿਨ੍ਹਾਂ ਵਿੱਚੋਂ ਹਵਾ ਛਣ ਕੇ ਜਾਂਦੀ ਹੈ । ਹਵਾ ਵਿਚਲੀ ਧੂਲ ਉਨ੍ਹਾਂ ਦੇ ਸਪਰਸ਼ ਵਿਚ ਆ ਕੇ ਉੱਥੇ ਹੀ ਰੁਕ ਜਾਂਦੀ ਹੈ । ਇਸ ਰਸਤੇ ਵਿਚ ਮਿਊਕਸ ਦੀ ਪਰਤ ਇਸ ਕਾਰਜ ਵਿਚ ਸਹਾਇਤਾ ਕਰਦੀ ਹੈ । ਹਵਾ ਨਮ ਹੋ ਜਾਂਦੀ ਹੈ ।

(ii) ਗ੍ਰਸ਼ਨੀ – ਗ੍ਰਸ਼ਨੀ ਗਲਾਂਟਿਸ ਨਾਮ ਦੇ ਛੇਦ ਤੋਂ ਸਾਹ ਨਲੀ ਵਿੱਚ ਖੁੱਲ੍ਹਦੀ ਹੈ । ਜਦੋਂ ਅਸੀਂ ਭੋਜਨ ਕਰਦੇ ਹਾਂ ਤਾਂ ਗਲਾਟਿਸ ਚਮੜੀ ਦੇ ਇੱਕ ਉਪ-ਅਸਥੀ ਯੁਕਤ ਕਪਾਟ ਐਪੀਗਲਾਟਿਸ ਨਾਲ ਢੱਕਿਆ ਰਹਿੰਦਾ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 9

(iii) ਸਾਹ ਨਲੀ – ਉਪਅਸਥੀ ਤੋਂ ਬਣੀ ਹੋਈ ਸੁਆਸ ਪ੍ਰਣਾਲੀ ਨਲੀ ਗਰਦਨ ਤੋਂ ਹੇਠਾਂ ਆ ਕੇ ਸ਼ਵਸਨੀ ਬਣਾਉਂਦੀ ਹੈ । ਇਹ ਵਲਯਾ ਤੋਂ ਬਣੀ ਹੁੰਦੀ ਹੈ ਜੋ ਯਕੀਨੀ ਕਰਦੀ ਹੈ ਕਿ ਹਵਾ ਦੇ ਰਾਹ ਵਿਚ ਰੁਕਾਵਟ ਪੈਦਾ ਨਾ ਹੋਵੇ ।

(iv) ਫੇਫੜੇ – ਫੇਫੜੇ ਦੇ ਅੰਦਰ ਰਸਤਾ ਛੋਟੀਆਂ-ਛੋਟੀਆਂ ਨਲੀਕਾਵਾਂ ਵਿੱਚ ਵੰਡਿਆ ਜਾਂਦਾ ਹੈ । ਜੋ ਗੁਬਾਰੇ ਵਰਗੀਆਂ ਰਚਨਾਵਾਂ ਵਿਚ ਬਦਲ ਜਾਂਦਾ ਹੈ । ਇਸ ਨੂੰ ਐਲਵਿਓਲਾਈ ਕਹਿੰਦੇ ਹਨ ! ਐਲਵਿਓਲਾਈ ਇੱਕ ਸਤਹਿ ਉਪਲੱਬਧ ਕਰਾਉਂਦੀ ਹੈ ਜਿਸ ਵਿੱਚ ਗੈਸਾਂ ਦਾ ਵਿਨਿਯ ਹੋ ਸਕਦਾ ਹੈ । ਐਲਵਿਓਲਾਈ ਦੀ ਭਿੱਤੀ ਵਿਚ ਲਹੂ ਵਹਿਕਾਵਾਂ ਦਾ ਫੈਲਿਆ ਹੋਇਆ ਜਾਲ ਹੁੰਦਾ ਹੈ ।

ਕਾਰਜ – ਜਦੋਂ ਅਸੀਂ ਸੁਆਸ ਅੰਦਰ ਲੈਂਦੇ ਹਾਂ, ਸਾਡੀਆਂ ਪਸਲੀਆਂ ਉੱਪਰ ਉੱਠਦੀਆਂ ਹਨ ਅਤੇ ਸਾਡਾ ਡਾਇਆਫਰਾਮ ਚਪਟਾ ਹੋ ਜਾਂਦਾ ਹੈ । ਇਸ ਨਾਲ ਛਾਤੀ ਦੀ ਗੁਹਾ ਵੱਡੀ ਹੋ ਜਾਂਦੀ ਹੈ ਅਤੇ ਹਵਾ ਫੇਫੜਿਆਂ ਦੇ ਅੰਦਰ ਸੋਖ ਲਈ ਜਾਂਦੀ ਹੈ । ਇਹ ਵਿਸਤ੍ਰਿਤ ਐਲਵਿਓਲਾਈ ਨੂੰ ਢੱਕ ਲੈਂਦੀ ਹੈ । ਲਹੁ ਬਾਕੀ ਸਰੀਰ ਵਿਚ ਕਾਰਬਨ-ਡਾਈਆਕਸਾਈਡ ਐਲਵਿਓਲਾਈ ਵਿਚ ਛੱਡਣ ਲਈ ਲਿਆਉਂਦਾ ਹੈ । ਐਲਵਿਓਲਾਈ ਲਹੂ ਵਹਿਕਾ ਦਾ ਲਹੂ ਪਿਕਾ ਹਵਾ ਤੋਂ ਆਕਸੀਜਨ ਲੈ ਕੇ ਸਰੀਰ ਦੇ ਸਾਰੇ ਸੈੱਲਾਂ ਤੱਕ ਪਹੁੰਚਦਾ ਹੈ । ਮਾਹ ਚੱਕਰ ਦੇ ਸਮੇਂ ਜਦੋਂ ਹਵਾ ਅੰਦਰ ਅਤੇ ਬਾਹਰ ਹੁੰਦੀ ਹੈ, ਫੇਫੜੇ ਸਦੈਵ ਹਵਾ ਦਾ ਵਿਸ਼ੇਸ਼ ਆਇਤਨ ਰੱਖਦੇ ਹਨ ਜਿਸ ਨਾਲ ਆਕਸੀਜਨ ਦੇ ਸੋਖਣ ਅਤੇ ਕਾਰਬਨ-ਡਾਈਆਕਸਾਈਡ ਦੇ ਮੋਚਨ ਦੇ ਲਈ ਕਾਫੀ ਸਮਾਂ ਮਿਲ ਜਾਂਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 11.
ਮਨੁੱਖ ਦੀ ਮਲ-ਤਿਆਗ ਪ੍ਰਣਾਲੀ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਗੁਰਦੇ ਅਤੇ ਇਸਦੇ ਅਨੇਕ ਸਹਾਇਕ ਅੰਗ ਮਨੁੱਖ ਦੇ ਮਲ-ਤਿਆਗ ਪ੍ਰਣਾਲੀ (Excretory system) ਕਹਿੰਦੇ ਹਨ ।

ਗੁਰਦਾ ਮਲ-ਤਿਆਗ ਪ੍ਰਣਾਲੀ ਦਾ ਮੁੱਖ ਅੰਗ ਹੈ ਜੋ ਸਿਰਫ਼ ਉਤਸਰਜੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਤੋਂ ਛਾਣ ਕੇ ਅਲੱਗ ਕਰ ਦਿੰਦਾ ਹੈ । ਗੁਰਦਾ (kidney) ਭੂਰੇ ਰੰਗ ਦਾ, ਸੇਮ ਦੇ ਬੀਜ ਦੇ ਆਕਾਰ (Bean shaped) ਦੀਆਂ ਸੰਰਚਨਾਵਾਂ ਹਨ, ਜੋ ਕਿ ਉੱਦਰਗੁਹਾ (Abdomen) ਵਿੱਚ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਹੁੰਦੀ ਹੈ । ਹਰ ਗੁਰਦਾ ਲਗਭਗ 10 ਸੈਂ. ਮੀ. ਲੰਬਾ, 6 ਸੈਂ. ਮੀ. ਚੌੜਾ ਅਤੇ 2.5 ਸੈਂ. ਮੀ. ਮੋਟਾ ਹੁੰਦਾ ਹੈ । ਜਿਗਰ ਦੀ ਵਜ੍ਹਾ ਨਾਲ
ਮੂਤਰ ਮਸਾਨਾ ਸੱਜਾ ਬਾਹਰੀ ਕਿਨਾਰਾ ਉਭਰਿਆ (Convex) ਹੁੰਦਾ ਹੈ ਜਦੋਂ ਕਿ ਅੰਦਰਲਾ ਕਿਨਾਰਾ ਧਸਿਆ (Concave) ਹੁੰਦਾ ਹੈ ਜਿਸ ਨੂੰ ਹਾਈਲਮ (Hilum) ਕਹਿੰਦੇ ਹਨ ਅਤੇ ਇਸ ਵਿੱਚੋਂ ਮੂਤਰ ਨਲਿਕਾ (Ureter) ਨਿਕਲਦੀ ਹੈ । ਮਲ ਨਕਾ ਜਾ ਕੇ ਇਕ ਪੇਸ਼ੀ ਥੈਲੇ ਵਰਗੀ ਸੰਰਚਨਾ ਵਿਚ ਖੁੱਲ੍ਹਦੀ ਹੈ ਜਿਸ ਨੂੰ ਮੂਤਰ ਮਸਾਨਾ (Urinary bladder) ਕਹਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 10

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪੋਸ਼ਣ ਦੀ ਪਰਿਭਾਸ਼ਾ ਦਿਓ । ਪੋਸ਼ਣ ਦੀਆਂ ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਪੋਸ਼ਣ (Nutrition) – ਉਹ ਪ੍ਰਮ ਜਿਸ ਦੁਆਰਾ ਜੀਵਧਾਰੀ ਬਾਹਰੀ ਵਾਤਾਵਰਨ ਤੋਂ ਭੋਜਨ ਹਿਣ ਕਰਦੇ ਹਨ ਅਤੇ ਭੋਜਨ ਪਦਾਰਥ ਤੋਂ ਉਰਜਾ ਮੁਕਤ ਕਰਕੇ ਸਰੀਰ ਦਾ ਵਾਧਾ ਕਰਦੇ ਹਨ, ਉਸਨੂੰ ਪੋਸ਼ਣ (Nutrition) ਕਹਿੰਦੇ ਹਨ ।

ਪੋਸ਼ਣ ਦੀਆਂ ਵਿਧੀਆਂ – ਜੀਵਾਂ ਵਿਚ ਪੋਸ਼ਣ ਦੀਆਂ ਦੋ ਵਿਧੀਆਂ ਹਨ-

  1. ਸਵੈਪੋਸ਼ੀ (Autotrophic nutrition)
  2. ਪਰਪੋਸ਼ੀ ਜਾਂ ਵਿਖਮਪੋਸ਼ੀ (Heterotrophic nutrition) ।

ਪਰਪੋਸ਼ੀ ਪੋਸ਼ਣ ਹੇਠ ਲਿਖੇ ਤਿੰਨ ਪ੍ਰਕਾਰ ਦੇ ਹੁੰਦੇ ਹਨ-

  1. ਮਿਤਜੀਵੀ ਪੋਸ਼ਣ (Aaprophytic nutrition)
  2. ਪਰਜੀਵੀ ਪੋਸ਼ਣ (Parasitic nutrition)
  3. ਪ੍ਰਾਣੀ ਸਮਭੋਜੀ ਪੋਸ਼ਣ (Holozoic nutrition) ।

ਪ੍ਰਸ਼ਨ 2.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ CO2 ਜ਼ਰੂਰੀ ਹੈ ।
ਉੱਤਰ-
ਉਪਕਰਨ-ਗਮਲੇ ਵਿਚ ਲੱਗਾ ਪੌਦਾ, KOH ਦੇ ਘੋਲ ਨਾਲ ਭਰੀ ਬੋਤਲ, ਕਾਰਕ KI ਘੋਲ ਆਦਿ ।
ਵਿਧੀ-ਗਮਲੇ ਦੇ ਪੌਦੇ ਨੂੰ 36 ਤੋਂ 48 ਘੰਟੇ ਹਨੇਰੇ ਵਾਲੇ ਕਮਰੇ ਵਿਚ ਰੱਖੋ । ਇਕ ਹਰੀ ਪੱਤੀ ਨੂੰ ਚੌੜੇ ਮੁੰਹ ਵਾਲੀ ਬੋਤਲ ਵਿੱਚ ਕਾਰਕ ਦੇ ਵਿੱਚ ਇਸ ਪ੍ਰਕਾਰ ਲਗਾਓ ਕਿ ਪੱਤੀ ਦਾ ਅੱਧਾ ਭਾਗ KOH ਯੁਕਤ ਬੋਤਲ ਦੇ ਅੰਦਰ ਰਹੇ । ਬੋਤਲ ਦੇ ਮੂੰਹ ਤੇ ਸ ਲਗਾ ਕੇ ਹਵਾ ਟਾਈਟ ਕਰ ਦਿਓ। ਉਪਕਰਨ ਨੂੰ ਕੁੱਝ ਸਮੇਂ ਲਈ ਧੁੱਪ ਵਿਚ ਰੱਖਦੇ ਹਨ । ਕੁੱਝ ਘੰਟੇ ਬਾਅਦ ਪੱਤੀ ਨੂੰ ਤੋੜ ਕੇ ਪਾਣੀ ਵਿਚ ਉਬਾਲ ਕੇ ਅਲਕੋਹਲ ਨਾਲ ਧੋ ਕੇ ਉਸ ਉੱਪਰ KI ਦਾ ਘੋਲ ਪਾਉਂਦੇ ਹਨ ।

ਨਿਰੀਖਣ – ਪੱਤੀ ਦਾ ਅਗਲਾ ਭਾਗ ਜੋ ਬੋਤਲ ਵਿਚ ਸੀ, ਪੀਲਾ ਹੋ ਜਾਂਦਾ ਹੈ ਕਿਉਂਕਿ ਬੋਤਲ ਵਿਚ ਰੱਖੇ KOH ਦੁਆਰਾ ਬੋਤਲ ਦੀ CO2 ਗੈਸ ਸੋਖ ਲਈ ਜਾਂਦੀ ਹੈ ਜਿਸ ਨਾਲ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਪੂਰੀ ਨਾ ਹੋਣ ਤੇ ਪੱਤੀ ਦੇ ਅਗਲੇ ਭਾਗ ਵਿਚ ਮੰਡ ਦਾ ਨਿਰਮਾਣ ਨਹੀਂ ਹੁੰਦਾ ਹੈ । ਬਾਕੀ ਭਾਗ ਮੰਡ ਦੇ ਕਾਰਨ ਨੀਲਾ ਹੋ ਜਾਂਦਾ ਹੈ । ਪਰਿਣਾਮ-ਪ੍ਰਯੋਗ ਦੁਆਰਾ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ CO2 ਗੈਸ ਜ਼ਰੂਰੀ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 11

ਪ੍ਰਸ਼ਨ 3.
ਸਿੱਧ ਕਰੋ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਕਲੋਰੋਫਿਲ ਜ਼ਰੂਰੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਲਈ ਕਲੋਰੋਫਿਲ ਜ਼ਰੂਰੀ ਹੁੰਦਾ ਹੈ, ਇਸਦੀ ਪੁਸ਼ਟੀ ਲਈ ਹੇਠ ਲਿਖਿਆ ਪ੍ਰਯੋਗ ਕੀਤਾ ਜਾਂਦਾ ਹੈ । ਇਕ ਕੋਟਨ ਪੌਦੇ ਦੇ ਗਮਲੇ ਨੂੰ 24-48 ਘੰਟੇ ਲਈ ਹਨੇਰੇ ਵਿਚ ਰੱਖਿਆ ਜਾਂਦਾ ਹੈ । ਫਿਰ ਇਕ ਨਿਸਚਿਤ ਸਮੇਂ ਤੋਂ
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 12
ਬਾਅਦ ਇਸ ਦੀ ਇਕ ਪੱਤੀ ਨੂੰ ਤੋੜ ਕੇ ਉਸਦਾ ਸਟਾਰਚ ਟੈਸਟ ਆਇਓਡੀਨ ਨਾਲ ਕੀਤਾ ਜਾਂਦਾ ਹੈ । ਟੈਸਟ ਕਰਨ ਤੇ ਇਹ ਦੇਖਿਆ ਜਾਂਦਾ ਹੈ ਕਿ ਪੱਤੀ ਦਾ ਜੋ ਸਥਾਨ ਹਰਾ ਸੀ, ਉਹ ਨੀਲਾ ਹੋ ਗਿਆ ਅਤੇ ਪੀਲੇ ਭਾਗ ਤੇ ਆਇਓਡੀਨ ਦਾ ਕੋਈ ਅਸਰ ਨਹੀਂ ਹੁੰਦਾ | ਪ੍ਰਯੋਗ ਦੁਆਰਾ ਇਹ ਸਾਫ਼ ਹੋ ਜਾਂਦਾ ਹੈ ਕਿ ਹਰੇ ਭਾਗ ਵਿਚ ਕਲੋਰੋਫਿਲ ਮੌਜੂਦ ਹੁੰਦਾ ਹੈ ਜਿਸ ਨਾਲ ਉੱਥੇ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸਟਾਰਚ ਦਾ ਨਿਰਮਾਣ ਹੋਇਆ ਤੇ ਹੋਰ ਸਥਾਨ ਤੇ ਨਹੀਂ ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਲਈ ਕਲੋਰੋਫਿਲ ਜ਼ਰੂਰੀ ਹੈ ।

ਪ੍ਰਸ਼ਨ 4.
ਪ੍ਰਕਾਸ਼ ਸੰਸ਼ਲੇਸ਼ਣ ਲਈ ਪ੍ਰਕਾਸ਼ ਜ਼ਰੂਰੀ ਹੈ । ਸਿੱਧ ਕਰੋ ।
ਉੱਤਰ-
ਇਕ ਗਮਲੇ ਵਿੱਚ ਪੌਦੇ ਨੂੰ 36 ਘੰਟੇ ਹਨੇਰੇ ਵਿਚ (ਸਟਾਰਚ ਮੁਕਤ ਕਰਨ ਲਈ) ਰੱਖਦੇ ਹਾਂ । ਗਮਲੇ ਵਿੱਚ ਪੌਦੇ ਦੀ ਇੱਕ ਪੱਤੀ ਨੂੰ ਤਿੰਨ ਚਾਰ ਘੰਟੇ ਲਈ ਸੂਰਜ ਦੀ ਤੇਜ਼ ਰੌਸ਼ਨੀ ਵਿਚ ਰੱਖ ਦਿੰਦੇ ਹਨ । ਉਕਤ ਪੱਤੀ ਨੂੰ ਤੋੜ ਕੇ ਪਾਣੀ ਵਿਚ ਉਬਾਲ ਕੇ ਐਲਕੋਹਲ ਨਾਲ ਧੋ ਕੇ ਉਸ ਉੱਤੇ KI ਦਾ ਘੋਲ ਪਾਇਆ ਜਾਂਦਾ ਹੈ ।

ਨਿਰੀਖਣ-ਪੱਤੀ ਦਾ ਜਿਹੜਾ ਭਾਗ ਕਾਲੇ ਕਾਗ਼ਜ਼ ਨਾਲ ਢੱਕਿਆ ਸੀ ਪੀਲਾ ਹੈ ਅਤੇ ਬਾਕੀ ਭਾਗ ਮੰਡ ਦੇ ਕਾਰਨ ਨੀਲਾ ਹੋ ਜਾਂਦਾ ਹੈ ।
ਸਿੱਟਾ – ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਦੀ ਲੋੜ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 13

ਪ੍ਰਸ਼ਨ 5.
ਜੀਵ-ਧਾਰੀਆਂ ਲਈ ਪੋਸ਼ਣ ਕਿਉਂ ਜ਼ਰੂਰੀ ਹੈ ?
ਉੱਤਰ-
ਜੀਵ-ਧਾਰੀਆਂ (ਜੀਵਾਂ) ਨੂੰ ਪੋਸ਼ਣ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੁੰਦੀ ਹੈ-

  1. ਊਰਜਾ ਉਤਪਾਦਨ ਲਈ – ਸਰੀਰ ਦੀਆਂ ਜੈਵਿਕ ਕਿਰਿਆਵਾਂ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਜੀਵ-ਧਾਰੀਆਂ ਨੂੰ ਇਹ ਊਰਜਾ ਭੋਜਨ ਪਦਾਰਥਾਂ ਦੇ ਆਕਸੀਜਨ ਤੋਂ ਪ੍ਰਾਪਤ ਹੁੰਦੀ ਹੈ ।
  2. ਸਰੀਰ ਦੀ ਟੁੱਟ – ਫੁੱਟ ਦੀ ਮੁਰੰਮਤ ਲਈ-ਵੱਖ-ਵੱਖ ਜੈਵਿਕ ਕਿਰਿਆਵਾਂ ਵਿਚ ਸਰੀਰ ਟਿਸ਼ੂਆਂ ਦੀ ਟੁੱਟ-ਫੁੱਟ ਹੁੰਦੀ ਹੈ । ਇਨ੍ਹਾਂ ਦੀ ਮੁਰੰਮਤ ਲਈ ਪੋਸ਼ਣ ਦੀ ਲੋੜ ਹੁੰਦੀ ਹੈ ।
  3. ਵਾਧੇ ਲਈ – ਨਵੇਂ ਜੀਵ ਦ੍ਰਵ ਤੋਂ ਕਈ ਕੋਸ਼ਿਕਾਵਾਂ ਬਣਦੀਆਂ ਹਨ । ਇਨ੍ਹਾਂ ਨਾਲ ਜੀਵਾਂ ਵਿੱਚ ਵਾਧਾ ਹੁੰਦਾ ਹੈ ।
  4. ਢਾਹੂ – ਉਸਾਰੂ ਕਿਰਿਆਵਾਂ ਦੇ ਨਿਯੰਤਰਨ ਲਈ-ਭੋਜਨ ਨੂੰ ਪਚਾਉਣ ਲਈ ਅਤੇ ਸ਼ਵਸਨ ਆਦਿ ਉਪਾਪਚੀ ਕਿਰਿਆਵਾਂ ਵਿੱਚ ਕੁਝ ਨਿਰਮਾਣਕਾਰੀ ਅਤੇ ਕੁਝ ਵਿਨਾਸ਼ਕਾਰੀ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਕਿਰਿਆਵਾਂ ਨੂੰ ਪੂਰਾ ਕਰਨ ਲਈ ਅਤੇ ਕਿਰਿਆਵਾਂ ਤੇ ਨਿਯੰਤਰਨ ਲਈ ਊਰਜਾ ਦੀ ਲੋੜ ਹੁੰਦੀ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 6.
ਕਠਿਨ ਕਸਰਤ ਦਾ ਸਾਹ ਦਰ ‘ ਤੇ ਕੀ ਅਸਰ ਪੈਂਦਾ ਹੈ ਅਤੇ ਕਿਉਂ ?
ਉੱਤਰ-
ਆਮ ਅਵਸਥਾ ਵਿੱਚ ਮਨੁੱਖ ਦੀ ਸਾਹ ਦਰ (Breathing rate) 15 ਤੋਂ 18 ਪ੍ਰਤੀ ਮਿੰਟ ਹੁੰਦੀ ਹੈ, ਪਰ ਸਖ਼ਤ ਕਸਰਤ ਦੇ ਬਾਅਦ ਇਹ ਦਰ ਵੱਧ ਕੇ 20 ਤੋਂ 25 ਪ੍ਰਤੀ ਮਿੰਟ ਹੋ ਜਾਂਦੀ ਹੈ, ਕਿਉਂਕਿ ਕਸਰਤ ਸਮੇਂ ਵਧੇਰੇ ਉਰਜਾ ਦੀ ਲੋੜ ਹੁੰਦੀ ਹੈ । ਵਧੇਰੇ ਉਰਜਾ ਪ੍ਰਾਪਤ ਕਰਨ ਲਈ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ ਜਿਸਦੇ ਨਤੀਜੇ ਵਜੋਂ ਸਖ਼ਤ ਕਸਰਤ ਦੇ ਬਾਅਦ ਸਾਹ ਦੀ ਦਰ ਵਧ ਜਾਂਦੀ ਹੈ ।

ਪ੍ਰਸ਼ਨ 7.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨੂੰ ਕਿਹੜੇ-ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ ? ਸਪੱਸ਼ਟ ਕਰੋ ।
ਉੱਤਰ-
(1) ਪ੍ਰਕਾਸ਼ (Light) – ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਸੂਰਜੀ ਪ੍ਰਕਾਸ਼ ਵਿੱਚ ਹੁੰਦੀ ਹੈ, ਇਸ ਲਈ ਪ੍ਰਕਾਸ਼ ਦਾ ਪ੍ਰਕਾਰ ਅਤੇ ਉਸਦੀ ਤੀਬਰਤਾ (Intensity) ਇਸ ਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ । ਪ੍ਰਕਾਸ਼ ਦੀਆਂ ਲਾਲ ਅਤੇ ਨੀਲੀਆਂ ਕਿਰਨਾਂ ਅਤੇ 100 ਫੁੱਟ ਕੈਂਡਲ ਤੋਂ 3000 ਫੁੱਟ ਕੈਂਡਲ ਤੱਕ ਪ੍ਰਕਾਸ਼ ਤੀਬਰਤਾ ਪ੍ਰਕਾਸ਼ ਸੰਸ਼ਲੇਸ਼ਣ ਦੀ ਦਰ ਨੂੰ ਵਧਾਉਂਦੀ ਹੈ ਜਦੋਂ ਕਿ ਇਸ ਨਾਲੋਂ ਉੱਚ ਤੀਬਰਤਾ ਤੇ ਇਹ ਕਿਰਿਆ ਰੁਕ ਜਾਂਦੀ ਹੈ ।

(2) ਕਾਰਬਨ-ਡਾਈਆਕਸਾਈਡ (CO2) – ਵਾਤਾਵਰਨ ਵਿਚ CO2 ਦੀ ਮਾਤਰਾ 0.03% ਹੁੰਦੀ ਹੈ । ਜੇ ਇਕ ਸੀਮਾ CO, ਦੀ ਮਾਤਰਾ ਵਧਾਈ ਜਾਵੇ ਤਾਂ ਪ੍ਰਕਾਸ਼ ਸੰਸ਼ਲੇਸ਼ਣ ਦਰ ਵੀ ਵੱਧਦੀ ਹੈ ਪਰ ਵਧੇਰੇ ਹੋਣ ‘ਤੇ ਘੱਟਣ ਲਗਦੀ ਹੈ ।

(3) ਤਾਪਮਾਨ (Temperature) – ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ 25-35°C ਦਾ ਤਾਪਮ ਸਭ ਤੋਂ ਢੁੱਕਵਾਂ ਹੁੰਦਾ ਹੈ । ਇਸ ਤੋਂ ਵੱਧ ਜਾਂ ਘੱਟ ਹੋਣ ‘ਤੇ ਦਰ ਘੱਟਦੀ-ਵੱਧਦੀ ਰਹਿੰਦੀ ਹੈ ।

(4) ਜਲ (Water) – ਇਸ ਕਿਰਿਆ ਲਈ ਪਾਣੀ ਇੱਕ ਮਹੱਤਵਪੂਰਨ ਯੌਗਿਕ ਹੈ । ਜਲ ਦੀ ਕਮੀ ਹੋਣ ਤੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜੀਵ ਦ੍ਰਵ ਦੀ ਸਕਿਰਿਅਤਾ ਘੱਟ ਜਾਂਦੀ ਹੈ, ਸਟੋਮੈਟਾ ਬੰਦ ਹੋ ਜਾਂਦੇ ਹਨ ਅਤੇ ਪ੍ਰਕਾਸ਼ ਸੰਸ਼ਲੇਸ਼ਣ ਦਰ ਘੱਟ ਜਾਂਦੀ ਹੈ ।

(5) ਆਕਸੀਜਨ (O2) – ਸਿੱਧੇ ਰੂਪ ਵਿਚ ਆਕਸੀਜਨ ਦੀ ਸਾਂਦਰਤਾ ਨਾਲ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਪ੍ਰਭਾਵਿਤ ਨਹੀਂ ਹੁੰਦੀ ਹੈ ਪਰ ਇਹ ਦੇਖਿਆ ਗਿਆ ਹੈ ਕਿ ਵਾਯੂਮੰਡਲ ਵਿਚ O2 ਦੀ ਮਾਤਰਾ ਵਧਣ ਨਾਲ ਪ੍ਰਕਾਸ਼ ਸੰਸ਼ਲੇਸ਼ਣ ਦੀ ਦਰ ਘੱਟਦੀ ਹੈ ।

ਪ੍ਰਸ਼ਨ 8.
ਪ੍ਰਕਾਸ਼ ਸੰਸ਼ਲੇਸ਼ਣ ਅਤੇ ਸਾਹ ਕਿਰਿਆ ਵਿੱਚ ਅੰਤਰ ਦੱਸੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਅਤੇ ਸਾਹ ਕਿਰਿਆ ਵਿੱਚ ਅੰਤਰ-

ਪ੍ਰਕਾਸ਼ ਸੰਸ਼ਲੇਸ਼ਣ (Photosynthesis) ਸਾਹ ਕਿਰਿਆ (Respiration)
(1) ਇਹ ਕਿਰਿਆ ਪੌਦੇ ਦੀਆਂ ਪਰਹਰਿਤ ਯੁਕਤ ਕੋਸ਼ਿਕਾਵਾਂ ਵਿਚ ਹੁੰਦੀ ਹੈ । (1) ਇਹ ਕਿਰਿਆ ਸਾਰੇ ਜੀਵਤ ਕੋਸ਼ਿਕਾਵਾਂ ਵਿੱਚ ਹੁੰਦੀ ਹੈ ।
(2) ਇਹ ਕਿਰਿਆ ਸੂਰਜ ਦੇ ਪ੍ਰਕਾਸ਼ ਵਿਚ ਪੂਰੀ ਹੁੰਦੀ ਹੈ । (2) ਇਹ ਕਿਰਿਆ ਪ੍ਰਕਾਸ਼ ਅਤੇ ਅੰਧਕਾਰ ਦੋਵਾਂ ਵਿਚ ਹੁੰਦੀ ਹੈ ।
(3) ਇਸ ਕਿਰਿਆ ਵਿਚ ਊਰਜਾ ਭੋਜਨ ਦੇ ਰੂਪ ਵਿਚ ਸੰਗ੍ਰਹਿਤ ਹੁੰਦੀ ਹੈ । (3) ਇਸ ਕਿਰਿਆ ਵਿਚ ਭੋਜਨ ਵਿਚੋਂ ਊਰਜਾ ਨਿਰਮੁਕਤ ਹੁੰਦੀ ਹੈ ।
(4) ਇਸ ਵਿਚ O2 ਨਿਕਲਦੀ ਹੈ ਅਤੇ CO2 ਅਵਸ਼ੋਸ਼ਿਤ ਹੁੰਦੀ ਹੈ । (4) ਇਸ ਵਿਚ O2 ਵਰਤੋਂ ਹੁੰਦੀ ਹੈ ਅਤੇ CO2 ਨਿਕਲਦੀ ਹੈ ।
(5) ਇਹ ਉਪਚਯ (Anabolic) ਕਿਰਿਆ ਹੈ । (5) ਇਹ ਅਪਚਯ (Catabolic) ਕਿਰਿਆ ਹੈ ।
(6) ਇਹ ਰਚਨਾਤਮਕ ਕਿਰਿਆ ਹੈ । (6) ਇਹ ਵਿਨਾਸ਼ਕਾਰੀ ਕਿਰਿਆ ਹੈ ।

ਪ੍ਰਸ਼ਨ 9.
ਪਾਚਨ ਵਿਚ ਪਿੱਤ ਰਸ ਦਾ ਮਹੱਤਵ ਲਿਖੋ ।
ਉੱਤਰ-
ਪਿੱਤ ਰਸ (Bile juice) ਪ੍ਰਤੱਖ ਰੂਪ ਵਿਚ ਭੋਜਨ ਦੇ ਪਾਚਨ ਵਿਚ ਭਾਗ ਨਹੀਂ ਲੈਂਦਾ, ਪਰ ਇਸ ਵਿਚ ਵੱਖਵੱਖ ਕਿਸਮਾਂ ਦੇ ਰਸਾਇਣ ਹੁੰਦੇ ਹਨ ਜੋ ਪਾਚਨ ਕਿਰਿਆ ਵਿਚ ਸਹਾਇਤਾ ਕਰਦੇ ਹਨ । ਇਸ ਤਰ੍ਹਾਂ ਪਿੱਤ ਰਸ ਹੇਠ ਲਿਖੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ-

  1. ਇਹ ਮਿਹਦੇ ਤੋਂ ਆਏ ਭੋਜਨ ਦੇ ਤੇਜ਼ਾਬੀ ਪ੍ਰਭਾਵ ਨੂੰ ਖਾਰੀ ਬਣਾਉਂਦਾ ਹੈ ।
  2. ਇਹ ਜੀਵਾਣੂਆਂ ਨੂੰ ਮਾਰਦਾ ਹੈ ਅਤੇ ਇਸਦੀ ਉਪਸਥਿਤੀ ਵਿਚ ਹੀ ਪੈਨਕਰਿਆਟਿਕ ਰਸ (Panereatic Juice) ਕਾਰਨ ਕਰਦਾ ਹੈ ।
  3. ਇਹ ਵਸਾ ਵਿਚ ਘੁਲਣਸ਼ੀਲ ਵਿਟਾਮਿਨਾਂ (A, D, E, K) ਦੇ ਸੋਖਣ ਵਿਚ ਸਹਾਇਕ ਹੁੰਦਾ ਹੈ ।
  4. ਇਹ ਕੁੱਝ ਜ਼ਹਿਰਲੇ ਪਦਾਰਥਾਂ ; ਜਿਵੇਂ-ਕੋਲੈਸਟ੍ਰਾਲ ਅਤੇ ਧਾਤੂਆਂ ਦੇ ਮਲ-ਤਿਆਗ ਵਿਚ ਸਹਾਇਕ ਹੁੰਦਾ ਹੈ ।

ਪ੍ਰਸ਼ਨ 10.
ਸਫ਼ੇਦ ਖੂਨ ਕਣਾਂ ਨੂੰ ਸਰੀਰ ਦੇ ਸੈਨਿਕ ਕਿਉਂ ਕਹਿੰਦੇ ਹਨ ?
ਉੱਤਰ-
ਸਫ਼ੇਦ ਖੂਨ ਕਣ ਸਰੀਰ ਦੀ ਰੱਖਿਆ ਕਰਦੇ ਹਨ । ਇਹ ਪ੍ਰਤੀਰੱਖਿਅਕਾਂ ਦਾ ਨਿਰਮਾਣ ਕਰਦੇ ਹਨ । ਜਦੋਂ ਕਦੇ ਸਰੀਰ ਵਿੱਚ ਰੋਗ ਫੈਲਾਉਣ ਵਾਲੇ ਰੋਗਾਣੂ ਪ੍ਰਵੇਸ਼ ਹੋ ਜਾਂਦੇ ਹਨ ਜਾਂ ਕੋਈ ਸੱਟ ਲੱਗ ਜਾਂਦੀ ਹੈ ਤਾਂ ਇਹ ਰੋਗਾਣੂਆਂ ਨੂੰ ਮਾਰਦੇ ਹਨ । ਇਸ ਲਈ ਇਨ੍ਹਾਂ ਨੂੰ ਸਰੀਰ ਦਾ ਸੈਨਿਕ ਕਿਹਾ ਜਾਂਦਾ ਹੈ ।

ਪ੍ਰਸ਼ਨ 11.
ਧਮਨੀ ਅਤੇ ਸ਼ਿਰਾ ਵਿੱਚ ਅੰਤਰ ਕਿਹੜੇ-ਕਿਹੜੇ ਹਨ ? ਉੱਤਰ-ਧਮਨੀ ਅਤੇ ਸ਼ਿਰਾ ਵਿੱਚ ਅੰਤਰ-

ਧਮਨੀ (Artery) ਸ਼ਿਰਾਵਾਂ (Veins)
(1) ਧਮਨੀ ਦਿਲ ਤੋਂ ਲਹੁ ਦਾ ਸੰਵਹਿਣ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਕਰਦੀ ਹੈ । (1) ਸ਼ਿਰਾਵਾਂ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਲਹੁ ਨੂੰ ਇਕੱਠਾ ਕਰਕੇ ਉਸਦਾ ਸੰਵਹਿਣ ਦਿਲ ਤੱਕ ਕਰਦੀਆਂ ਹਨ ।
(2) ਇਨ੍ਹਾਂ ਵਿੱਚ ਕਪਾਟ (ਵਾਲਵ) ਨਹੀਂ ਹੁੰਦੇ ਹਨ । (2) ਇਨ੍ਹਾਂ ਵਿੱਚ ਕਪਾਟ (ਵਾਲਵ) ਹੁੰਦੇ ਹਨ ।
(3) ਇਨ੍ਹਾਂ ਦੀਆਂ ਦੀਵਾਰਾਂ ਮੋਟੀਆਂ ਹੁੰਦੀਆਂ ਹਨ । (3) ਇਨ੍ਹਾਂ ਦੀਆਂ ਦੀਵਾਰਾਂ ਪਤਲੀਆਂ ਹੁੰਦੀਆਂ ਹਨ ।
(4) ਫੇਫੜਾ ਧਮਨੀ ਨੂੰ ਛੱਡ ਕੇ ਬਾਕੀ ਧਮਨੀਆਂ ਆਕਸੀਜਨ ਯੁਕਤ ਸ਼ੁੱਧ ਲਹੂ ਦਾ ਪਰਿਵਹਿਨ ਕਰਦੀਆਂ ਹਨ । (4) ਫੇਫੜਾ ਸ਼ਿਰਾ ਨੂੰ ਛੱਡ ਕੇ ਬਾਕੀ ਸ਼ਿਰਾਵਾਂ CO<sub>2</sub> ਯੁਕਤ ਅਸ਼ੁੱਧ ਲਹੂ ਦਾ ਪਰਿਵਹਿਨ ਕਰਦੀਆਂ ਹਨ ।
(5) ਚਮੜੀ ਹੇਠਾਂ ਗਹਿਰਾਈ ਤੇ ਮੌਜੂਦ ਹੁੰਦੀਆਂ ਹਨ । (5) ਚਮੜੀ ਹੇਠਾਂ ਘੱਟ ਗਹਿਰਾਈ ਤੇ ਮੌਜੂਦ ਹੁੰਦੀਆਂ ਹਨ ।
(6) ਲਹੂ ਦਾ ਬਹਾਵ ਤੇਜ਼ ਅਤੇ ਝਟਕੇ ਨਾਲ ਹੁੰਦਾ ਹੈ । (6) ਲਹੂ ਦਾ ਬਹਾਵ ਧੀਮੀ ਚਾਲ ਨਾਲ ਹੁੰਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 12.
ਧਮਨੀ, ਸ਼ਿਰਾ ਅਤੇ ਕੋਸ਼ਿਕਾਵਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-

  1. ਧਮਨੀਆਂ – ਇਹ ਸਾਫ਼ ਲਹੂ ਨੂੰ ਦਿਲ ਤੋਂ ਸਰੀਰ ਦੇ ਹੋਰ ਅੰਗਾਂ ਕੋਲ ਲੈ ਕੇ ਜਾਂਦੀਆਂ ਹਨ । ਇਹ ਚੌੜੀ ਹੁੰਦੀ ਹੈ ਅਤੇ ਚਮੜੀ ਹੇਠਾਂ ਗਹਿਰਾਈ ਤੇ ਮੌਜੂਦ ਹੁੰਦੀਆਂ ਹਨ ।
  2. ਸ਼ਿਰਾਵਾਂ – ਇਹ ਅਸ਼ੁੱਧ ਲਹੂ ਨੂੰ ਸਰੀਰ ਦੇ ਅੰਗਾਂ ਤੋਂ ਦਿਲ ਵਲ ਲਿਆਉਂਦੀਆਂ ਹਨ । ਇਨ੍ਹਾਂ ਦੀਆਂ ਦੀਵਾਰਾਂ ਪਤਲੀਆਂ ਹੁੰਦੀਆਂ ਹਨ । ਇਹ ਚਮੜੀ ਹੇਠਾਂ ਵਧੇਰੇ ਡੂੰਘਾਈ ਤੇ ਨਹੀਂ ਸਗੋਂ ਚਮੜੀ ਦੇ ਨੇੜੇ ਹੁੰਦੀਆਂ ਹਨ ।
  3. ਕੋਸ਼ਿਕਾਵਾਂ – ਇਹ ਬਹੁਤ ਪਤਲੀਆਂ ਤੇ ਬਾਰੀਕ ਹੁੰਦੀਆਂ ਹਨ । ਇਹ ਲਹੂ ਨੂੰ ਸਾਰੇ ਅੰਗਾਂ ਤੱਕ ਪਹੁੰਚਾਉਂਦੀਆਂ ਹਨ ।

ਪ੍ਰਸ਼ਨ 13.
ਗੁਰਦੇ ਦੇ ਮੁੱਖ ਕਾਰਜਾਂ ਨੂੰ ਲਿਖੋ ।
ਉੱਤਰ-
ਗੁਰਦੇ ਦੇ ਕਾਰਜ-

  1. ਗੁਰਦੇ ਦਾ ਮੁੱਖ ਕਾਰਜ ਨਾਈਟਰੋਜਨ ਯੁਕਤ ਉਤਸਰਜੀ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਹੁੰਦਾ ਹੈ ।
  2. ਗੁਰਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਸੰਤੁਲਿਤ ਬਣਾਈ ਰੱਖਣ ਦਾ ਕਾਰਜ ਕਰਦੇ ਹਨ ।
  3. ਗੁਰਦੇ ਸਰੀਰ ਵਿੱਚ ਤੇਜ਼ਾਬ ਅਤੇ ਖਾਰ ਦਾ ਸੰਤੁਲਨ ਬਣਾਈ ਰੱਖਦੇ ਹਨ ।
  4. ਗੁਰਦੇ ਲੂਣਾਂ ਦੇ ਸੰਤੁਲਨ ਵਿਚ ਸਹਾਇਕ ਹੁੰਦੇ ਹਨ ।
  5. ਗੁਰਦੇ ਸਰੀਰ ਵਿਚ ਗ਼ੈਰ-ਜ਼ਰੂਰੀ ਰੂਪ ਨਾਲ ਉਤਸਰਜੀ ਪਦਾਰਥਾਂ ਨੂੰ ਜਿਵੇਂ-ਜ਼ਹਿਰ, ਦਵਾਈਆਂ ਆਦਿ ਨੂੰ ਮੂਤਰ ਨਾਲ ਬਾਹਰ ਕੱਢਦੇ ਹਨ ।

ਪ੍ਰਸ਼ਨ 14.
ਨੈਫਰਾਂਨ ਨੂੰ ਡਾਇਆਲਸਿਸ ਬੈਲਾ ਕਿਉਂ ਕਹਿੰਦੇ ਹਨ ?
ਉੱਤਰ-
ਨੈਫਰਾਂਨ ਨੂੰ ਡਾਇਆਲਿਸਿਸ ਥੈਲਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਨੈਫਰਾਂਨ ਦੀ ਪਿਆਲੇਨੁਮਾ ਸੰਰਚਨਾ ਬੋਮੈਨ ਕੈਪਸਿਉਲ ਵਿਚ ਸਥਿਤ ਸੈੱਲ ਗੁੱਛੇ ਦੀਆਂ ਦੀਵਾਰਾਂ ਤੋਂ ਲਹੂ ਛਣਦਾ ਹੈ । ਲਹੂ ਵਿੱਚ ਮੌਜੂਦ ਪ੍ਰੋਟੀਨ ਦੇ ਅਣੂ ਵੱਡੇ ਹੋਣ ਦੇ ਕਾਰਨ ਛਣ ਨਹੀਂ ਪਾਉਂਦੇ ਅਤੇ ਗੁਲੂਕੋਜ਼ ਅਤੇ ਲੂਣ ਦੇ ਅਣੂ ਛੋਟੇ ਹੋਣ ਕਾਰਨ ਛਣ ਜਾਂਦੇ ਹਨ । ਇਸ ਤਰ੍ਹਾਂ ਨੇਫਰਾਨ ਨੂੰ ਡਾਇਆਲਸਿਸ ਥੈਲੀ ਦੀ ਤਰ੍ਹਾਂ ਕਾਰਜ ਕਰਨ ਕਰਕੇ ਇਹ ਨਾਮ ਦਿੱਤਾ ਗਿਆ ਹੈ ।

ਪ੍ਰਸ਼ਨ 15.
ਡਾਇਆਲਸਿਸ (Dialysis) ਕਿਰਿਆ ਕਿਸ ਨੂੰ ਕਹਿੰਦੇ ਹਨ ? ਇਸ ਪ੍ਰਕਿਰਿਆ ਨੂੰ ਸਮਝਾਓ ।
ਉੱਤਰ-
ਡਾਇਆਲਸਿਸ (Dialysis) – ਜੇ ਕਿਸੇ ਲੂਣ ਅਤੇ ਸਟਾਰਚ ਦੇ ਘੋਲ ਨੂੰ ਸੈਲੋਫੋਨ ਦੀ ਥੈਲੀ ਵਿਚ ਭਰ ਕੇ ਉਸ ਨੂੰ ਕਸ਼ੀਦਤ ਪਾਣੀ ਵਿਚ ਲਟਕਾ ਦਿੱਤਾ ਜਾਵੇ ਤਾਂ ਲੂਣ ਦੇ ਆਇਨ ਸੈਲੋਫੋਨ ਵਿੱਚੋਂ ਹੁੰਦੇ ਹੋਏ ਕਸ਼ੀਦਤ ਪਾਣੀ ਵਿਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਸਟਾਰਚ ਥੈਲੀ ਦੇ ਅੰਦਰ ਰਹਿ ਜਾਂਦਾ ਹੈ । ਇਹ ਪ੍ਰਕਿਰਿਆ ਡਾਇਆਲਸਿਸ (dialysis) ਕਹਾਉਂਦੀ ਹੈ ।

ਪ੍ਰਸ਼ਨ 16.
ਲਹੁ ਦਾਬ ਕਿਸ ਨੂੰ ਕਹਿੰਦੇ ਹਨ ? ਇਸ ਨੂੰ ਕਿਵੇਂ ਨਾਪਦੇ ਹਨ ? ਰਕਤ ਚਾਪ ਵੱਧ ਜਾਣ ‘ਤੇ ਕੀ ਹਾਨੀ ਹੋ ਸਕਦੀ ਹੈ ?
ਉੱਤਰ-
ਖੂਨ ਦੀ ਨਾਲੀਆਂ ਦੀਆਂ ਦੀਵਾਰਾਂ ਦੇ ਉਲਟ ਜੋ ਦਬਾਅ ਲਗਦਾ ਹੈ, ਉਸ ਨੂੰ ਲਹੂ ਦਾਬ ਕਹਿੰਦੇ ਹਨ । ਇਹ ਦਾਬ ਸ਼ਿਰਾਵਾਂ ਦੀ ਤੁਲਨਾ ਵਿਚ ਧਮਨੀਆਂ ਵਿਚ ਬਹੁਤ ਜ਼ਿਆਦਾ ਹੁੰਦਾ ਹੈ । ਧਮਣੀ ਦੇ ਸੁੰਗੜਨ ਸਮੇਂ ਦਾ ਦਬਾਓ ਸਿਸਟੋਲਿਕ
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 14

ਦਬਾਓ ਅਖਵਾਉਂਦਾ ਅਤੇ ਧਮਨੀ ਦੇ ਸਥਿਰ ਹੋਣ ਸਮੇਂ ਧਮਣੀ ਦੇ ਅੰਦਰ ਦਾ ਲਹੂ ਦਬਾਓ ਡਾਈਸਟੋਲਿਕ ਦਬਾਓ ਹੁੰਦਾ ਹੈ । ਆਮ ਸਿਸਟੋਲਿਕ ਦਬਾਓ 120 mm (ਪਾਰਾ) ਅਤੇ ਡਾਈਸਟੋਲਿਕ ਦਬਾਓ 80 mm ਹੁੰਦਾ ਹੈ । ਲਹੂ ਦਬਾਓ ਸਫਈਗਮੋਮੈਨੋਮੀਟਰ ਨਾਂ ਦੇ ਯੰਤਰ ਦੁਆਰਾ ਮਿਣਿਆ ਲਹੂ ਦਬਾਓ ਅਖਵਾਉਂਦਾ ਹੈ ।

ਪ੍ਰਸ਼ਨ 17.
ਮਨੁੱਖੀ ਮਲ-ਤਿਆਗ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਨੁੱਖੀ ਮਲ-ਤਿਆਗ ਪ੍ਰਣਾਲੀ ਦਾ ਅੰਕਿਤ ਚਿੱਤਰ
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 15

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 18.
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿਚਕਾਰ ਤਿੰਨ ਅੰਤਰ ਲਿਖੋ ।
ਉੱਤਰ-
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿਚ ਅੰਤਰ-

ਆਕਸੀ ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ
(1) ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿਚ ਹੁੰਦੀ ਹੈ । (1) ਇਹ ਕਿਰਿਆ ਆਕਸੀਜਨ ਦੀ ਗ਼ੈਰ-ਮੌਜੂਦਗੀ ਵਿਚ ਹੁੰਦੀ ਹੈ ।
(2) ਇਹ ਕਿਰਿਆ ਕੋਸ਼ਿਕਾ ਦੇ ਜੀਵ ਵ ਅਤੇ ਮਾਈਟੋਕਾਂਡਰੀਆ ਦੋਵਾਂ ਵਿਚ ਪੂਰਨ ਹੁੰਦੀ ਹੈ । (2) ਇਹ ਕਿਰਿਆ ਸਿਰਫ਼ ਜੀਵ ਦਵ ਵਿਚ ਹੀ ਪਰੀ ਹੁੰਦੀ ਹੈ ।
(3) ਇਸ ਕਿਰਿਆ ਵਿਚ ਗੁਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ । (3) ਇਸ ਕਿਰਿਆ ਵਿਚ ਗੁਲੂਕੋਜ਼ ਦਾ ਅਪੂਰਣ ਆਕਸੀਕਰਨ ਹੁੰਦਾ ਹੈ ।

ਪ੍ਰਸ਼ਨ 19.
ਸਵੈਪੋਸ਼ੀ ਪੋਸ਼ਣ ਕੀ ਹੁੰਦਾ ਹੈ ? ਇੱਕ ਉਦਾਹਰਣ ਦਿਓ ।
ਉੱਤਰ-
ਸਵੈਪੋਸ਼ੀ ਪੋਸ਼ਣ – ਉਹ ਪਰਕੂਮ ਜਿਸ ਵਿੱਚ ਜੀਵ ਆਪਣੇ ਭੋਜਨ ਦਾ ਨਿਰਮਾਣ ਆਪ ਕਰਦੇ ਹਨ, ਸਵੈਪੋਸ਼ੀ ਪੋਸ਼ਣ ਅਖਵਾਉਂਦਾ ਹੈ ।
ਉਦਾਹਰਨ-ਸਾਰੇ ਹਰੇ ਪੌਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪੋਸ਼ਣ ਕੀ ਹੈ ?
ਉੱਤਰ-
ਊਰਜਾ ਦੇ ਸਰੋਤ ਨੂੰ ਭੋਜਨ ਦੇ ਰੂਪ ਵਿੱਚ ਸਰੀਰ ਦੇ ਅੰਦਰ ਲੈਣ ਦੇ ਪ੍ਰਮ ਨੂੰ ਪੋਸ਼ਣ ਕਹਿੰਦੇ ਹਨ ।

ਪ੍ਰਸ਼ਨ 2.
ਸਾਹ ਕੀ ਹੈ ?
ਉੱਤਰ-
ਸਰੀਰ ਦੇ ਬਾਹਰ ਤੋਂ ਆਕਸੀਜਨ ਗਹਿਣ ਕਰਨੀ ਅਤੇ ਕੌਸ਼ਨੀ ਲੋੜਾਂ ਦੇ ਅਨੁਸਾਰ ਖਾਦ ਸਰੋਤ ਦੇ ਵਿਘਟਨ । ਵਿੱਚ ਉਸਦਾ ਉਪਯੋਗ ਸਾਹ ਕਹਾਉਂਦਾ ਹੈ ।

ਪ੍ਰਸ਼ਨ 3.
ਮਲ-ਤਿਆਗ ਕੀ ਹੈ ?
ਉੱਤਰ-
ਸਰੀਰ ਤੋਂ ਅਪਸ਼ਿਸ਼ਟ ਪਦਾਰਥਾਂ ਨੂੰ ਬਾਹਰ ਕੱਢਣਾ ਮਲ-ਤਿਆਗ ਕਹਾਉਂਦਾ ਹੈ ।

ਪ੍ਰਸ਼ਨ 4.
ਭੋਜਨ ਕੀ ਹੈ ?
ਉੱਤਰ-
ਊਰਜਾ ਦੀ ਪ੍ਰਾਪਤੀ ਲਈ ਜੋ ਪਦਾਰਥ ਖਾਂਦੇ ਜਾਂਦੇ ਹਨ ਉਹ ਭੋਜਨ ਹੈ ।

ਪ੍ਰਸ਼ਨ 5.
ਸਵੈਪੋਸ਼ੀ ਜੀਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੋ ਜੀਵ ਅਕਾਰਬਨਿਕ ਸ੍ਰੋਤਾਂ ਤੋਂ CO2 ਅਤੇ ਪਾਣੀ ਦੇ ਰੂਪ ਵਿਚ ਸਰਲ ਪਦਾਰਥ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ , ਸਵੈਪੋਸ਼ੀ ਕਹਿੰਦੇ ਹਨ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 6.
ਸਵੈਪੋਸ਼ੀ ਕਿਸ ਪ੍ਰਕਿਰਿਆ ਤੋਂ ਆਪਣਾ ਭੋਜਨ ਬਣਾਉਂਦੇ ਹਨ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਤੋਂ ।

ਪ੍ਰਸ਼ਨ 7.
ਹਰੇ ਪੌਦਿਆਂ ਨੂੰ ਉਤਪਾਦਕ ਕਿਉਂ ਕਹਿੰਦੇ ਹਨ ?
ਉੱਤਰ-
ਪੌਦੇ, CO2 H2O, ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਦੀ ਸਹਾਇਤਾ ਨਾਲ ਆਪਣੇ ਅਤੇ ਜੀਵ ਜਗਤ ਦੇ ਦੂਸਰੇ ਜੀਵਾਂ ਲਈ ਭੋਜਨ ਪਦਾਰਥਾਂ ਦਾ ਨਿਰਮਾਣ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਪੌਦੇ ਹਰੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਕਲੋਰੋਫਿਲ ਦੀ ਮੌਜੂਦਗੀ ਦੇ ਕਾਰਨ ਪੌਦੇ ਹਰੇ ਦਿਖਾਈ ਦਿੰਦੇ ਹਨ, ਜੋ ਸਫ਼ੇਦ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹਰੇ ਰੰਗ ਦੇ ਪ੍ਰਕਾਸ਼ ਨੂੰ ਪਰਾਵਰਤਿਤ ਕਰਕੇ ਅਤੇ ਬਾਕੀ ਰੰਗਾਂ ਦੇ ਪ੍ਰਕਾਸ਼ ਨੂੰ ਸੋਖ ਲੈਂਦੀ ਹੈ । ਹਰਾ ਰੰਗ ਸਾਡੀ ਅੱਖ ਦੇ ਪਰਦੇ ਤੇ ਪੈਂਦਾ ਤੇ ਸਾਨੂੰ ਹਰੇ ਰੰਗ ਦਾ ਅਹਿਸਾਸ ਹੁੰਦਾ ਹੈ । ਇਹੀ ਕਾਰਨ ਹੈ ਕਿ ਪੌਦੇ ਹਰੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 9.
ਪ੍ਰਕਾਸ਼ ਸੰਸ਼ਲੇਸ਼ਣ ਦੀ ਪਰਿਭਾਸ਼ਾ ਲਿਖੋ ਅਤੇ ਇਸਦੇ ਲਈ ਸਮੀਕਰਣ ਵੀ ਲਿਖੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ – ਸੂਰਜ ਦੇ ਪ੍ਰਕਾਸ਼ ਦੀ ਮੌਜ਼ਦਗੀ ਵਿਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਜਿਹੇ ਯੌਗਿਕਾਂਤੋਂ ਹਰੇ ਪੌਦਿਆਂ ਦੁਆਰਾ ਕਲੋਰੋਫਿਲ ਦੀ ਸਹਾਇਤਾ ਨਾਲ ਪੌਦਿਆਂ ਦੁਆਰਾ ਭੋਜਨ ਦੇ ਨਿਰਮਾਣ ਦੀ ਪ੍ਰਕਿਰਿਆ ਪ੍ਰਕਾਸ਼ ਸੰਸ਼ਲੇਸ਼ਣ ਕਹਾਉਂਦੀ ਹੈ ।

ਪ੍ਰਕਾਸ਼ ਸੰਸ਼ਲੇਸ਼ਣ ਦੀ ਰਸਾਇਣਿਕ ਕਿਰਿਆ
ਸਮੀਕਰਣ : PSEB 10th Class Science Important Questions Chapter 6 ਜੈਵਿਕ ਕਿਰਿਆਵਾਂ 16

ਪ੍ਰਸ਼ਨ 10.
ਦੋ ਬਾਹਰੀ ਪਰਜੀਵੀਆਂ ਦੇ ਨਾਮ ਲਿਖੋ ।
ਉੱਤਰ-

  1. ਖਟਮਲ
  2. ਜੂ ।

ਪ੍ਰਸ਼ਨ 11.
ਦੋ ਅੰਦਰੂਨੀ ਪਰਜੀਵੀਆਂ ਦੇ ਨਾਂ ਲਿਖੋ ।
ਉੱਤਰ-
ਫੀਤਾ ਕਿਮੀ, ਪਲਾਜ਼ਮੋਡੀਅਮ (ਮਲੇਰੀਆ ਪਰਜੀਵੀ) ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 12.
ਮਨੁੱਖ ਦੀ ਆਹਾਰ ਨਾਲੀ ਕਿੱਥੋਂ ਤੋਂ ਕਿੱਥੋਂ ਤਕ ਫੈਲੀ ਹੁੰਦੀ ਹੈ ?
ਉੱਤਰ-
ਮੂੰਹ ਤੋਂ ਗੁਦਾ ਤਕ ।

ਪ੍ਰਸ਼ਨ 13.
ਲਾਰ ਕੀ ਹੈ ?
ਉੱਤਰ-
ਮੂੰਹ ਵਿੱਚ ਲਾਰ ਗ੍ਰੰਥੀਆਂ ਵਿਚੋਂ ਨਿਕਲਣ ਵਾਲਾ ਰਸ ਲਾਰ ਕਹਾਉਂਦਾ ਹੈ ।

ਪ੍ਰਸ਼ਨ 14.
ਆਹਾਰ ਨਲੀ ਦਾ ਸਭ ਤੋਂ ਲੰਬਾ ਭਾਗ ਕਿਹੜਾ ਹੈ ?
ਉੱਤਰ-
ਛੋਟੀ ਆਂਦਰ ।

ਪ੍ਰਸ਼ਨ 15.
ਜਿਗਰ ਵਿਚੋਂ ਕਿਹੜਾ ਰਸ ਨਿਕਲਦਾ ਹੈ ?
ਉੱਤਰ-
ਪਿੱਤ ਰਸ ।

ਪ੍ਰਸ਼ਨ 16.
ਮਨੁੱਖ ਦੇ ਆਹਾਰ ਨਾਲ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਮਨੁੱਖ ਦੇ ਆਹਾਰ ਨਾਲ ਦੀ ਲੰਬਾਈ ਲਗਭਗ 9 ਤੋਂ 10 ਮੀ. ਹੁੰਦੀ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 17.
ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡੀ ਗ੍ਰੰਥੀ ਦਾ ਨਾਮ ਲਿਖੋ ।
ਉੱਤਰ-
ਜਿਗਰ (liver) ।

ਪ੍ਰਸ਼ਨ 18.
ਪੈਨਕਰੀਆਜ ਰਸ ਵਿਚ ਮੌਜੂਦ ਚਾਰ ਐਂਜ਼ਾਈਮਾਂ ਦੇ ਨਾਮ ਦੱਸੋ ।
ਉੱਤਰ-

  1. ਪੈਨਕਰੀਆਟਿਕ ਐਮਾਈਲੇਜ
  2. ਪੈਨਕਰੀਆਟਿਕ ਲਾਈਪੇਜ
  3. ਪਸਿਨ
  4. ਕਾਈਮੋਟਰੀਪਸੀਨ ।

ਪ੍ਰਸ਼ਨ 19.
ਪਾਚਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇਹ ਕਿਰਿਆ ਜਿਸ ਵਿਚ ਐਂਜ਼ਾਈਮਾਂ ਦੀ ਸਹਾਇਤਾ ਨਾਲ ਗੁੰਝਲਦਾਰ ਭੋਜਨ ਪਦਾਰਥ ਨੂੰ ਸਰਲ ਅਣੂਆਂ ਵਿਚ ਅਪਘਟਿਤ ਕੀਤਾ ਜਾਂਦਾ ਹੈ । ਜਿਸ ਨਾਲ ਇਹ ਅਵਸ਼ੋਸ਼ਿਤ ਹੋ ਕੇ ਸਾਡੀਆਂ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਕਰ ਸਕਣ, ਪਾਚਨ (digestion) ਕਹਾਉਂਦੀ ਹੈ ।

ਪ੍ਰਸ਼ਨ 20.
ਆਕਸੀ-ਸਾਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਕਸੀ-ਸਾਹ (Aerobic Respirations) – ਇਹ ਉਹ ਸਾਹ ਹੈ ਜਿਸ ਵਿਚ ਭੋਜਨ ਪਦਾਰਥਾਂ ਦਾ ਆਕਸੀਕਰਨ ਆਕਸੀਜਨ ਦੀ ਮੌਜੂਦਗੀ ਵਿੱਚ ਪੂਰਣ ਰੂਪ ਵਿੱਚ CO2 ਅਤੇ H2O ਵਿੱਚ ਹੋ ਜਾਂਦਾ ਹੈ । ਇਸ ਸਾਹ ਵਿਚ ਵਧੇਰੇ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ । ਇਸ ਨੂੰ ਹੇਠ ਲਿਖੇ ਸਮੀਕਰਨ ਦੁਆਰਾ ਵਿਅਕਤ ਕੀਤਾ ਜਾਂਦਾ ਹੈ
C6H12O6 + 6O2 → 6CO2 + 6H2O + 673 Kcal ਊਰਜਾ

ਪ੍ਰਸ਼ਨ 21.
ਅਨਾਕਸੀ ਸਾਹ ਕਿਸ ਨੂੰ ਕਹਿੰਦੇ ਹਨ ? ਸਮੀਕਰਨ ਦਿਓ ।
ਉੱਤਰ-
ਅਨਾਕਸੀ ਸਾਹ (Anerobic Respiration) – ਇਹ ਉਹ ਸਾਹ ਹੈ, ਜਿਸ ਵਿਚ ਭੋਜਨ ਪਦਾਰਥਾਂ ਦਾ ਅਪੂਰਨ ਆਕਸੀਕਰਨ ਆਕਸੀਜਨ ਦੀ ਗੈਰ-ਮੌਜੂਦਗੀ ਵਿਚ ਹੁੰਦਾ ਹੈ । ਇਸ ਵਿੱਚ ਘੱਟ ਊਰਜਾ ਮੁਕਤ ਹੁੰਦੀ ਹੈ । ਇਸ ਨੂੰ ਹੇਠ ਲਿਖੇ ਸਮੀਕਰਨ ਨਾਲ ਵਿਅਕਤ ਕਰਦੇ ਹਾਂ ।
C6 H12 O6 → 2CO2 + 2C2H5OH + 21 Kcal ਊਰਜਾ (2ATP)

ਪ੍ਰਸ਼ਨ 22.
ATP ਕੀ ਹੈ ?
ਉੱਤਰ-
ATP ਜਾਂ ਐਡੀਨੋਸੀਨ ਵਾਈਫਾਸਫੇਟ ਇਕ ਖ਼ਾਸ ਤਰ੍ਹਾਂ ਦਾ ਯੌਗਿਕ ਹੈ ਜੋ ਸਾਰੇ ਜੀਵਾਂ ਦੀਆਂ ਕੋਸ਼ਿਕਾਵਾਂ ਵਿਚ ਊਰਜਾ ਦਾ ਵਾਹਕ ਅਤੇ ਸੰਗ੍ਰਾਹਕ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 23.
ਕਿਣਵਨ ਕੀ ਹੈ ?
ਉੱਤਰ-
ਰਸਾਇਣਿਕ ਕਿਰਿਆ ਜਿਸ ਵਿਚ ਸੂਖ਼ਮ ਜੀਵ ਯੀਸਟ) ਸ਼ਕਰ ਦਾ ਅਪੂਰਨ ਵਿਘਟਣ ਕਰਕੇ CO2 ਅਤੇ ਐਲਕੋਹਲ, ਐਸਟਿਕ ਅਮਲ ਆਦਿ ਦਾ ਨਿਰਮਾਣ ਹੁੰਦਾ ਹੈ, ਕਿਣਵਨ (Fermentation) ਕਹਾਉਂਦੀ ਹੈ ਇਸ ਵਿੱਚ ਕੁੱਝ ਉਰਜਾ ਵੀ ਮੁਕਤ ਹੁੰਦੀ ਹੈ ।

ਪ੍ਰਸ਼ਨ 24.
ਆਮ ਅਵਸਥਾ ਵਿਚ ਮਨੁੱਖ ਕਿੰਨੀ ਵਾਰ ਸਾਹ ਲੈਂਦਾ ਹੈ ?
ਉੱਤਰ-
ਆਮ ਅਵਸਥਾ ਵਿੱਚ ਮਨੁੱਖ ਪ੍ਰਤੀ ਮਿੰਟ 12 ਤੋਂ 15 ਵਾਰ ਸਾਹ ਲੈਂਦਾ ਹੈ ।

ਪ੍ਰਸ਼ਨ 25.
ATP ਦਾ ਕਾਰਜ ਦੱਸੋ ।
ਉੱਤਰ-
ATP ਦਾ ਕਾਰਜ-

  1. ਇਹ ਕੋਸ਼ਿਕਾਵਾਂ ਦੇ ਅੰਦਰ ਊਰਜਾ ਦਾ ਸੰਵਹਿਣ ਅਤੇ ਸੰਗ੍ਰਹਿਣ ਕਰਦਾ ਹੈ ।
  2. ਵੱਖ-ਵੱਖ ਰਸਾਇਣਾਂ ਦਾ ਸੰਸ਼ਲੇਸ਼ਣ ਇਨ੍ਹਾਂ ਦੀ ਸਹਾਇਤਾ ਨਾਲ ਹੁੰਦਾ ਹੈ ।
  3. ਇਹ ਕੋਸ਼ਿਕਾ ਦਾ ਪ੍ਰਮੁੱਖ ਤੱਤ ਹੈ ।

ਪ੍ਰਸ਼ਨ 26.
ਜ਼ਾਈਲਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜ਼ਾਈਲਮ ਮੋਟੀ ਦੀਵਾਰ ਵਾਲੇ ਅਤੇ ਮ੍ਰਿਤ ਉੱਤਕ ਹਨ ਜੋ ਪਾਣੀ ਅਤੇ ਖਣਿਜਾਂ ਨੂੰ ਜੜ੍ਹ ਤੋਂ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਂਦੇ ਹਨ ।

ਪ੍ਰਸ਼ਨ 27.
ਫਲੋਇਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਫਲੋਇਮ ਉਹ ਜੀਵਤ ਤਕ ਹਨ ਜੋ ਪੱਤਿਆਂ ਨੂੰ ਭੋਜਨ ਨੂੰ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦੇ ਹਨ ।

ਪ੍ਰਸ਼ਨ 28.
ਲਹੂ ਨਾਲ ਸੰਬੰਧਿਤ ਲਹੂ ਵਹਿਣੀਆਂ ਦੇ ਨਾਮ ਲਿਖੋ ।
ਉੱਤਰ-

  1. ਧਮਨੀਆਂ
  2. ਸਿਰਾਵਾਂ
  3. ਕੋਸ਼ਿਕਾਵਾਂ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 29.
ਹੂ ਦਾ ਤਰਲ ਮਾਧਿਅਮ ਕੀ ਹੈ ?
ਉੱਤਰ-
ਪਲਾਜ਼ਮਾ ।

ਪ੍ਰਸ਼ਨ 30.
ਸਰੀਰ ਵਿੱਚ ਲਹੂ ਨੂੰ ਕੌਣ ਗਤੀ ਪ੍ਰਦਾਨ ਕਰਦਾ ਹੈ ?
ਉੱਤਰ-
ਦਿਲ ।

ਪ੍ਰਸ਼ਨ 31.
ਸਰੀਰ ਵਿਚ ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕੌਣ ਕਰਦਾ ਹੈ ?
ਉੱਤਰ-
ਸਫ਼ੈਦ ਰਕਤ ਕਣ (W.B.C.) ।

ਪ੍ਰਸ਼ਨ 32.
ਕਿਹੜੀ ਧਮਨੀ ਅਸ਼ੁੱਧ ਲਹੂ ਨੂੰ ਫੇਫੜਿਆਂ ਤੱਕ ਪਹੁੰਚਾਉਂਦੀ ਹੈ ?
ਉੱਤਰ-
ਫੇਫੜਾ ਧਮਨੀ (Pulmonary artery) ।

ਪ੍ਰਸ਼ਨ 33.
ECG ਦਾ ਪੂਰਾ ਨਾਮ ਲਿਖੋ ।
ਉੱਤਰ-
ਇਲੈੱਕਟਰੋ-ਕਾਰਡੀਓ-ਗ੍ਰਾਮ ।

ਪ੍ਰਸ਼ਨ 34.
ਆਮ ਰਕਤ ਦਾਬ ਕਿੰਨਾ ਹੁੰਦਾ ਹੈ ?
ਉੱਤਰ-
ਆਮ ਰਕਤ ਦਾਬ 120/80 ਹੁੰਦਾ ਹੈ ।
ਸਿਸਟਾਲਿਕ = 120
ਡਾਇਸਟਾਲਿਕ = 80.

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 35.
ਗੁਰਦੇ ਤੋਂ ਇਲਾਵਾ ਜੰਤੂਆਂ (ਮਨੁੱਖਾਂ ਵਿਚ ਹੋਰ ਉਤਸਰਜੀ ਅੰਗਾਂ ਦੇ ਨਾਂ ਲਿਖੋ ।
ਉੱਤਰ-

  1. ਜਿਗਰ
  2. ਫੇਫੜੇ
  3. ਚਮੜੀ ।

ਪ੍ਰਸ਼ਨ 36.
ਸਵੈ-ਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਵੈ-ਪੋਸ਼ਣ-ਉਹ ਜੈਵਿਕ ਪ੍ਰਕਿਰਿਆ ਜਿਸ ਵਿਚ ਪੌਦੇ (ਜੀਵ) ਪਾਣੀ, CO2 ਅਤੇ ਪ੍ਰਕਾਸ਼ ਦੀ ਉਪਸਥਿਤੀ ਵਿਚ ਕਲੋਰੋਫਿਲ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ :

ਪ੍ਰਸ਼ਨ 37.
ਪਰਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਪੋਸ਼ਣ – ਉਹ ਕਿਰਿਆ ਜਿਸ ਵਿਚ ਜੀਵਨ ਕਾਰਬਨਿਕ ਪਦਾਰਥਾਂ ਅਤੇ ਉਰਜਾ ਨੂੰ ਆਪਣੇ ਖਾਧ ਪਦਾਰਥ ਦੇ ਰੂਪ ਵਿਚ ਹੋਰ ਜਿਉਂਦੇ ਜਾਂ ਮਰੇ ਹੋਏ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਨ ਪਰਪੋਸ਼ਣ ਕਹਿੰਦੇ ਹਨ ।

ਪ੍ਰਸ਼ਨ 38.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 6 ਜੈਵਿਕ ਕਿਰਿਆਵਾਂ 17 ਲੇਬਲ ਕਰੋ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 18
ਉੱਤਰ-
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 19

ਪ੍ਰਸ਼ਨ 39.
ਦਿੱਤੇ ਹੋਏ ਰੁੱਖ ਵਿਚ ਕਿਹੜੀ ਕਿਰਿਆ ਹੋ ਰਹੀ ਹੈ ? ਉਸ ਕਿਰਿਆ ਦਾ ਨਾਂ ਲਿਖੋ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 20
ਉੱਤਰ-
ਵਾਸ਼ਪ ਉਤਸਰਜਨ ਕਿਰਿਆ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਮਨੁੱਖ ਵਿਚ ਗੁਰਦੇ ਇੱਕ ਪ੍ਰਣਾਲੀ ਦਾ ਭਾਗ ਹਨ ਜੋ ਸੰਬੰਧਿਤ ਹੈ :
(a) ਪੋਸ਼ਣ
(b) ਸਾਹ ਕਿਰਿਆ
(c) ਮਲ-ਤਿਆਗ
(d) ਪਰਿਵਹਿਨ ।
ਉੱਤਰ-
(c) ਮਲ-ਤਿਆਗ ।

ਪ੍ਰਸ਼ਨ 2.
ਪੌਦਿਆਂ ਵਿੱਚ ਜ਼ਾਈਲਮ ਦਾ ਕੰਮ ਹੈ :
(a) ਪਾਣੀ ਦਾ ਪਰਿਵਹਿਨ
(b) ਭੋਜਨ ਦਾ ਪਰਿਵਹਿਨ
(c) ਅਮੀਨੋ ਤੇਜ਼ਾਬ ਦਾ ਪਰਿਵਹਿਨ
(d) ਆਕਸੀਜਨ ਦਾ ਪਰਿਵਹਿਨ ।
ਉੱਤਰ-
(a) ਪਾਣੀ ਦਾ ਪਰਿਵਹਿਨ ।

ਪ੍ਰਸ਼ਨ 3.
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ :
(a) ਕਾਰਬਨ-ਡਾਈਆਕਸਾਈਡ ਅਤੇ ਪਾਣੀ
(b) ਕਲੋਰੋਫਿਲ
(c) ਸੂਰਜ ਦਾ ਪ੍ਰਕਾਸ਼
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 4.
ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ-ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ :
(a) ਸਾਈਟੋਪਲਾਜ਼ਮ ਵਿੱਚ
(b) ਮਾਈਟੋਕਾਨਡਰੀਆ ਵਿੱਚ
(c) ਕਲੋਰੋਪਲਾਸਟ ਵਿੱਚ
(d) ਨਿਊਕਲੀਅਸ ਵਿੱਚ ।
ਉੱਤਰ-
(b) ਮਾਈਟੋਕਾਨਡਰੀਆ ਵਿੱਚ ।

ਪ੍ਰਸ਼ਨ 5.
ਹਰੇ ਪੌਦਿਆਂ ਵਿੱਚ ਪੋਸ਼ਣ ਹੁੰਦਾ ਹੈ
(a) ਸਵੈਪੋਸ਼ੀ
(b) ਵਿਖਮਪੋਸ਼ੀ
(c) ਪਰਪੋਸ਼ੀ
(d) ਮ੍ਰਿਤਪੋਸ਼ੀ ।
ਉੱਤਰ-
(a) ਸਵੈਪੋਸ਼ੀ ।

ਪ੍ਰਸ਼ਨ 6.
ਸਾਹ ਕਿਰਿਆ ਵਿੱਚ ਪੌਦਿਆਂ ਤੋਂ ਮੁਕਤ ਹੁੰਦੀ ਹੈ-
(a) ਆਕਸੀਜਨ
(b) ਕਾਰਬਨ-ਡਾਈਆਕਸਾਈਡ
(c) ਜਲਵਾਸ਼ਪ
(d) ਉੱਪਰ ਦਿੱਤੇ ਸਾਰੇ ।
ਉੱਤਰ-
(b) ਕਾਰਬਨ-ਡਾਈਆਕਸਾਈਡ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 7.
ਅਨ-ਆਕਸੀ ਸਾਹ ਕਿਰਿਆ ਦੇ ਫਲਸਰੂਪ ਲੈਕਟਿਕ ਅਮਲ ਬਣਦਾ ਹੈ-
(a) ਯੀਸਟ ਵਿੱਚ
(b) ਖੰਭ ਸੈੱਲਾਂ ਵਿੱਚ
(c) ਪੇਸ਼ੀ ਸੈੱਲਾਂ ਵਿੱਚ ।
(d) ਫੇਫੜਿਆਂ ਵਿੱਚ ।
ਉੱਤਰ-
(c) ਪੇਸ਼ੀ ਸੈੱਲਾਂ ਵਿੱਚ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਗੁਰਦੇ ਦੀ ਇਕਾਈ ……………… ਹੈ ।
ਉੱਤਰ-
ਨੇਫਰਾਂਨ

(ii) ਪੌਦਿਆਂ ਵਿੱਚ ਗੈਸਾਂ ਦਾ ਵਟਾਂਦਰਾ ……………… ਦੁਆਰਾ ਹੁੰਦਾ ਹੈ ।
ਉੱਤਰ-
ਸਟੋਮੈਟਾ (Stomata)

(iii) ……………… ਸੁਆਸ ਕਿਰਿਆ ਨਾਲ ਜੀਵਾਂ ਨੂੰ ਜ਼ਿਆਦਾ ਉਰਜਾ ਪ੍ਰਾਪਤ ਹੁੰਦੀ ਹੈ ।
ਉੱਤਰ-
ਆਕਸੀ

(iv) ਫੇਫੜੇ ਵਿੱਚ …………………….. ਖ਼ੂਨ ਤੋਂ ਵੱਖ ਹੋ ਜਾਂਦੀ ਹੈ ।
ਉੱਤਰ-
CO2

(v) ਖ਼ੂਨ ਦੀ ਨਾਲੀਆਂ ਦੀ ਵਿੱਤੀ ਦੇ ਉਲਟ ਜਿਹੜਾ ਦਾਬ ਲਗਦਾ ਹੈ, ਉਸ ਨੂੰ ……………………. ਆਖਦੇ ਹਨ ।
ਉੱਤਰ-
ਖੂਨ ਦਾਬ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

Punjab State Board PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ Important Questions and Answers.

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ ? ਇਸ ਨੂੰ ਪ੍ਰਯੋਗ ਦੁਆਰਾ ਸਮਝਾਓ ।
ਉੱਤਰ-
ਉਦਾਸੀਨੀਕਰਨ – ਅਜਿਹੀ ਰਸਾਇਣਿਕ ਕਿਰਿਆ ਜਿਸ ਵਿੱਚ ਤੇਜ਼ਾਬ, ਖਾਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਉਦਾਸੀਨ ਕਰ ਦੇਣ ਅਤੇ ਲੂਣ ਅਤੇ ਪਾਣੀ ਬਣਾ ਦੇਣ, ਇਸ ਨੂੰ ਉਦਾਸੀਨੀਕਰਨ ਕਿਰਿਆ ਕਹਿੰਦੇ ਹਨ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 1

ਪ੍ਰਯੋਗ – ਇਕ ਬੀਕਰ ਵਿੱਚ ਥੋੜ੍ਹਾ ਜਿਹਾ ਤਣੂ ਸੋਡੀਅਮ ਹਾਈਡਰਾਕਸਾਈਡ ਦਾ ਘੋਲ ਲਉ । ਉਸ ਵਿੱਚ ਕੁਝ ਬੂੰਦਾਂ ਫਿਨਾਥਫਥੇਲੀਨ ਘੋਲ ਦੀਆਂ ਪਾਉ । ਇਸ ਦਾ ਰੰਗ ਗੁਲਾਬੀ ਹੋ ਜਾਵੇਗਾ । ਹੁਣ ਇਕ ਬਿਉਰੇਟ ਵਿੱਚ ਤਣੂ ਹਾਈਡਰੋਕਲੋਰਿਕ ਅਮਲ (HCl) ਭਰ ਕੇ ਉਸ ਨੂੰ ਚਿਤਰ ਵਿੱਚ ਦਿਖਾਏ ਅਨੁਸਾਰ ਲੰਬਕਾਰ ਸਟੈਂਡ ਤੇ ਫਿੱਟ ਕਰੋ ਅਤੇ ਬੀਕਰ ਨੂੰ ਉਸਦੇ ਹੇਠਾਂ ਰੱਖੋ । ਹੁਣ ਬਿਉਰੇਟ ਦੀ ਸਹਾਇਤਾ ਨਾਲ ਹੌਲੀ-ਹੌਲੀ ਹਾਈਡਰੋਕਲੋਰਿਕ ਤੇਜ਼ਾਬ ਬੀਕਰ ਵਿੱਚ ਪਾਉਂਦੇ ਜਾਓ ਅਤੇ ਬੀਕਰ ਨੂੰ ਹਿਲਾਉਂਦੇ ਜਾਓ । ਜਦੋਂ ਘੋਲ ਦਾ ਰੰਗ ਸਮਾਪਤ ਹੋ ਜਾਵੇ ਤਾਂ ਉਸ ਵਿੱਚ ਤੇਜ਼ਾਬ ਪਾਉਣਾ ਬੰਦ ਕਰ ਦਿਓ। ਹੁਣ ਇਸ ਘੋਲ ‘ਤੇ ਨੀਲੇ ਅਤੇ ਲਾਲ ਲਿਟਮਸ ਦਾ ਕੋਈ ਅਸਰ ਨਹੀਂ ਪਵੇਗਾ । ਇਸ ਲਈ ਬੀਕਰ ਵਿੱਚ ਸਿਰਫ਼ ਲੂਣ ਅਤੇ ਪਾਣੀ ਹੈ ਜੋ ਲਿਟਮਸ ਦੇ ਪ੍ਰਤੀ ਉਦਾਸੀਨ ਹੈ । ਇਸ ਕਿਰਿਆ ਨੂੰ ਉਦਾਸੀਨੀਕਰਨ ਕਿਰਿਆਂ ਕਹਿੰਦੇ ਹਨ ।

ਪ੍ਰਸ਼ਨ 2.
ਤੇਜ਼ਾਬਾਂ ਦੇ ਰਸਾਇਣਿਕ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਤੇਜ਼ਾਬਾਂ ਦੇ ਅਨੇਕ ਰਸਾਇਣਿਕ ਗੁਣ ਹਨ-
(1) ਧਾਤੂਆਂ ਨਾਲ ਕਿਰਿਆ – ਤੇਜ਼ਾਬ ਕਿਰਿਆਸ਼ੀਲ ਧਾਤੂਆਂ ਨਾਲ ਕਿਰਿਆ ਕਰਦੇ ਹਨ । ਜ਼ਿੰਕ, ਮੈਗਨੀਸ਼ੀਅਮ, ਲੋਹਾ, ਮੈਂਗਨੀਜ਼ ਆਦਿ ਇਨ੍ਹਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ-
Zn (s) + ਤਣ H2SO4 (aq) → Zn SO4(aq) + H2 (g)
Mg (s) + ਤਣ 2HCl (aq) → MgCl2 (aq) + H2 (g)

(2) ਧਾਤੂ ਕਾਰਬੋਨੇਟ ਅਤੇ ਧਾਤੂ ਬਾਈਕਾਰਬੋਨੇਟ ਨਾਲ ਕਿਰਿਆ – ਤੇਜ਼ਾਬ ਧਾਤੂ ਕਾਰਬੋਨੇਟ ਅਤੇ ਧਾਤੂ ਬਾਈਕਾਰਬੋਨੇਟ ਨਾਲ ਕਿਰਿਆ ਕਰਕੇ CO2 ਪੈਦਾ ਕਰਦਾ ਹੈ ।
Na2 CO3 + H2SO4 → Na2 SO4 + H2O + CO2
NaHCO3 + HCI – NaCl + H2O + CO2

(3) ਖਾਰਾਂ ਨਾਲ ਕਿਰਿਆ – ਤੇਜ਼ਾਬ, ਖਾਰਾਂ ਨਾਲ ਕਿਰਿਆ ਕਰਕੇ ਉਦਾਸੀਨੀਕਰਨ ਨੂੰ ਪ੍ਰਗਟ ਕਰਦੇ ਹਨ । ਇਹ ਲੂਣ ਤਿਆਰ ਕਰਦੇ ਹਨ ।
HCl + NaOH → NaCl + H2O
HCl + KOH → KCl + H2O

(4) ਧਾਤੂ ਸਲਫਾਈਟ ਅਤੇ ਬਾਈਸਲਫ਼ਾਈਟ ਨਾਲ ਕਿਰਿਆ – ਤੇਜ਼ਾਬ, ਧਾਤੂ ਸਲਫ਼ਾਈਟ ਅਤੇ ਧਾਤੂ ਬਾਈਸਲਫ਼ਾਈਟ ਨਾਲ ਕਿਰਿਆ ਕਰ ਕੇ SO2 ਗੈਸ ਪੈਦਾ ਕਰਦੇ ਹਨ ।
CaSO3 + H2SO4 → CaSO4 + H2O + SO2 (g)
NaHSO3 + HCl → NaCl + H2O + SO2 (g)

(5) ਧਾਤੂ ਸਲਫ਼ਾਈਡ ਅਤੇ ਹਾਈਡਰੋਜਨ ਸਲਫ਼ਾਈਡ ਨਾਲ ਕਿਰਿਆ-ਤੇਜ਼ਾਬ ਵੱਖ-ਵੱਖ ਧਾਤੂ ਸਲਫ਼ਾਈਡਾਂ ਨਾਲ ਅਤੇ ਹਾਈਡਰੋਜਨ ਸਲਫ਼ਾਈਡ ਨਾਲ ਕਿਰਿਆ ਕਰਕੇ H2S ਗੈਸ ਪੈਦਾ ਕਰਦੇ ਹਨ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 2

(6) ਧਾਤੂ ਕਲੋਰਾਈਡਾਂ ਨਾਲ ਕਿਰਿਆ – ਜਦੋਂ ਧਾਤੂ ਕਲੋਰਾਈਡ ਨੂੰ ਤੇਜ਼ਾਬਾਂ ਨਾਲ ਗਰਮ ਕੀਤਾ ਜਾਂਦਾ ਹੈ, ਤਾਂ ਕਿਰਿਆ ਹੁੰਦੀ ਹੈ ।
NaCl + H2SO4 → NaHSO4 + HCl (g)
NaCl + NaHSO4 → Na2SO4 + HCl (g)

(7) ਧਾਤੂ ਨਾਈਟਰੇਟ ਨਾਲ ਕਿਰਿਆ-ਧਾਤੂ ਨਾਈਟਰੇਟ ਨਾਲ ਗਾੜਾ ਤੇਜ਼ਾਬ’ ਕਿਰਿਆ ਕਰਦਾ ਹੈ ।
NaNO3 + H2SO4 → Na HSO4 + HNO3
NaNO3 + Na HSO4 → Na2SO4 + HNO3

(8) ਧਾਤੂ ਆਕਸਾਈਡ ਨਾਲ ਅਮਲਾਂ ਦੀ ਕਿਰਿਆ – ਧਾਤੂ ਆਕਸਾਈਡ ਤਣੂ ਤੇਜ਼ਾਬਾਂ ਨਾਲ ਕਿਰਿਆ ਕਰਕੇ ਧਾਤੂ ਦੇ ਲੂਣ ਤਿਆਰ ਕਰਦੇ ਹਨ ।
Na2O + 2HNO3 → 2Na NO3 + H2O
Cu0 + 2HCl → CuCl2 + H2O .

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 3.
ਖਾਰਾਂ ਦੇ ਰਸਾਇਣਿਕ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਖਾਰਾਂ ਦੇ ਮਹੱਤਵਪੂਰਨ ਰਸਾਇਣਿਕ ਗੁਣ ਹੇਠ ਲਿਖੇ ਹਨ-
(1) ਧਾਤੂਆਂ ਨਾਲ ਕਿਰਿਆ – ਖਾਰ ਕੁਝ ਧਾਤੂਆਂ ਨਾਲ ਕਿਰਿਆ ਕਰਕੇ H2 ਗੈਸ ਪੈਦਾ ਕਰਦੇ ਹਨ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 3
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 4

(2) ਹਵਾ ਨਾਲ ਕਿਰਿਆ – ਕੁਝ ਖਾਰ ਹਵਾ ਵਿੱਚ ਮੌਜੂਦ CO, ਨਾਲ ਕਿਰਿਆ ਕਰਦੇ ਹਨ ।
2NaOH + CO2 → Na2 CO3 + H2O
2KOH +CO2 → K2 CO3 + H2O

(3) ਤੇਜ਼ਾਬਾਂ ਨਾਲ ਕਿਰਿਆ – ਖਾਰ ਤੇਜ਼ਾਬਾਂ ਨਾਲ ਕਿਰਿਆ ਕਰ ਕੇ ਲੂਣ ਤਿਆਰ ਕਰਦੇ ਹਨ ।
NaOH + HCl → NaCl + H2O
Fe (OH)2 + 2HCl → FeCl2 + 2H2O
Ca (OH)2 + 2HCl → CaCl2 + 2H2O

(4) ਲੂਣਾਂ ਨਾਲ ਕਿਰਿਆ – ਤਾਂਬਾ, ਲੋਹਾ, ਜ਼ਿੰਕ ਆਦਿ ਦੇ ਲੂਣ, ਖਾਰਾਂ ਨਾਲ ਕਿਰਿਆ ਕਰਦੇ ਹਨ ਅਤੇ ਅਘੁਲਣਸ਼ੀਲ ਧਾਤੂ ਹਾਈਡਰਾਕਸਾਈਡ ਤਿਆਰ ਕਰਦੇ ਹਨ ।
ZnSO4 + 2NaOH → Na2SO4 + Zn (OH)2
CuSO4 + 2NH4OH → (NH2)4 SO4 + Cu (OH)2
Fe Cl3 + 3Na OH → 3NaCl + Fe (OH)3

ਪ੍ਰਸ਼ਨ 4.
ਰੋਜ਼ਾਨਾ ਜੀਵਨ ਵਿੱਚ pH ਦਾ ਮਹੱਤਵ ਸਪੱਸ਼ਟ ਕਰੋ ।
ਉੱਤਰ-
pH ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ।

(1) ਮਨੁੱਖੀ ਅਤੇ ਜੰਤੂ ਜਗਤ ਵਿੱਚ – ਸਾਡੇ ਸਰੀਰ ਦੀਆਂ ਵਧੇਰੇ ਕਿਰਿਆਵਾਂ 7.0 ਤੋਂ 7.8 pH ਤੱਕ ਕੰਮ ਕਰਦੀਆਂ ਹਨ । ਅਸੀਂ ਇਸੇ ਪਤਲੀ ਜਿਹੀ pH ਦੀ ਰੇਂਜ ਵਿੱਚ ਹੀ ਜੀਉਂਦੇ ਰਹਿ ਸਕਦੇ ਹਾਂ । ਸਾਡਾ ਲਹੂ, ਅਥਰੂ ਲਾਰ ਆਦਿ ਦਾ pH ਲਗਪਗ 7.4 ਹੁੰਦਾ ਹੈ । ਜੇ ਇਹ 7.0 ਤੋਂ ਘੱਟ ਹੋ ਜਾਂਦਾ ਹੈ ਜਾਂ 7-8 ਤੋਂ ਵੱਧ ਜਾਂਦਾ ਹੈ ਤਾਂ ਜੀਵਨ ਅਸੰਭਵ ਜਿਹਾ ਹੋ ਜਾਂਦਾ ਹੈ । ਮੀਂਹ ਦੇ ਪਾਣੀ ਨਾਲ pH ਦਾ ਮਾਨ ਜਦੋਂ 7 ਤੋਂ ਘੱਟ ਹੋ ਕੇ 5-6 ਹੋ ਜਾਂਦਾ ਹੈ ਤਾਂ ਉਸ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ । ਤੇਜ਼ਾਬੀ ਵਰਖਾ ਦਾ ਪਾਣੀ ਜਦੋਂ ਨਦੀਆਂ ਵਿੱਚ ਵੱਗਦਾ ਹੈ ਤਾਂ ਨਦੀ ਦੇ ਪਾਣੀ ਦਾ pH ਦਾ ਮਾਨ ਘੱਟ ਹੋ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਜੀਵਾਂ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ ।

(2) ਪੇੜ – ਪੌਦਿਆਂ ਲਈ-ਪੇੜ ਪੌਦਿਆਂ ਦੇ ਚੰਗੇ ਵਾਧੇ ਅਤੇ ਚੰਗੀ ਉਪਜ ਲਈ ਮਿੱਟੀ ਦੇ pH ਪਰਾਸ ਦੀ ਵਿਸ਼ੇਸ਼ਤਾ ਬਣੀ ਰਹਿਣੀ ਚਾਹੀਦੀ ਹੈ । ਜੇ ਇਹ ਵੱਧ ਤੇਜ਼ਾਬੀ ਜਾਂ ਖਾਰੀ ਹੋ ਜਾਵੇ ਤਾਂ ਉਪਜ ‘ਤੇ ਮਾੜਾ ਅਸਰ ਪੈਂਦਾ ਹੈ ।

(3) ਪਾਚਨ ਤੰਤਰ – ਸਾਡੇ ਪੇਟ ਵਿੱਚ HCl ਪੈਦਾ ਹੁੰਦਾ ਰਹਿੰਦਾ ਹੈ ਜੋ ਸਾਨੂੰ ਬਿਨਾਂ ਹਾਨੀ ਪਹੁੰਚਾਏ ਭੋਜਨ ਦੇ ਪਾਚਨ ਵਿੱਚ ਸਹਾਇਕ ਹੁੰਦਾ ਹੈ । ਅਪਚ ਦੀ ਸਥਿਤੀ ਵਿੱਚ ਇਸ ਵਿੱਚ ਤੇਜ਼ਾਬ ਦੀ ਮਾਤਰਾ ਵੱਧ ਬਣਨ ਲਗਦੀ ਹੈ, ਜਿਸ ਕਾਰਨ ਪੇਟ ਵਿੱਚ ਦਰਦ ਅਤੇ ਜਲਨ ਦਾ ਅਨੁਭਵ ਹੁੰਦਾ ਹੈ । ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਐਂਟ ਐਸਿਡ ਵਰਗੇ ਖਾਰਾਂ ਦੀ ਵਰਤੋਂ ਕਰਨੀ ਪੈਂਦੀ ਹੈ । ਇਸ ਦੇ ਲਈ ਅਕਸਰ ਮਿਲਕ ਆਫ਼ ਮੈਗਨੀਸ਼ੀਅਮ ਵਰਗੇ ਦੁਰਬਲ ਖਾਰ ਦੀ ਵਰਤੋਂ ਕਰਨਾ ਜ਼ਰੂਰੀ ਹੋ ਜਾਂਦਾ ਹੈ ।

(4) ਦੰਦ ਦਾ ਭੈ – ਸਾਡੇ ਮੂੰਹ ਵਿੱਚ pH ਦਾ ਮੁੱਲ 5.5 ਤੋਂ ਘੱਟ ਹੋਣ ਤੇ ਦੰਦਾਂ ਦਾ ਖੈ ਸ਼ੁਰੂ ਹੋ ਜਾਂਦਾ ਹੈ । ਸਾਡੇ ਦੰਦ ਕੈਲਸ਼ੀਅਮ ਫਾਸਫੇਟ ਤੋਂ ਬਣੇ ਹੁੰਦੇ ਹਨ ਜੋ ਸਾਡੇ ਸਰੀਰ ਦਾ ਸਭ ਤੋਂ ਕਠੋਰ ਪਦਾਰਥ ਹੈ । ਇਹ ਪਾਣੀ ਵਿੱਚ ਨਹੀਂ ਘੁਲਦਾ ਪਰ ਮੂੰਹ ਵੀ pH ਦਾ 5.5 ਤੋਂ ਘੱਟ ਹੋਣ ‘ਤੇ ਇਹ ਨਸ਼ਟ ਹੋਣ ਲਗਦਾ ਹੈ । ਮੂੰਹ ਵਿੱਚ ਮੌਜੂਦ ਜੀਵਾਣੂ, ਅਵਸ਼ਿਸ਼ਟ ਸ਼ਕਰ ਅਤੇ ਖਾਧ ਪਦਾਰਥਾਂ ਦੇ ਨਿਮਨੀਕਰਨ ਨਾਲ ਤੇਜ਼ਾਬ ਪੈਦਾ ਹੁੰਦਾ ਹੈ । ਇਸ ਤੋਂ ਬਚਾਅ ਲਈ ਖਾਰੀ ਦੰਦ ਮੰਜਨ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨਾਲ ਤੇਜ਼ਾਬ ਦੀ ਅਧੀਨਤਾ ਉਦਾਸੀਨ ਹੋ ਜਾਂਦੀ ਹੈ ਅਤੇ ਦੰਦਾਂ ਨੂੰ ਭੈ ਤੋਂ ਰੋਕਿਆ ਜਾ ਸਕਦਾ ਹੈ ।

(5) ਜੀਵ – ਜੰਤੂਆਂ ਦੇ ਡੰਗ ਤੋਂ ਰੱਖਿਆ-ਜਦੋਂ ਜੀਵ-ਜੰਤੂ ਕਈ ਵਾਰ ਡੰਗ ਮਾਰ ਦਿੰਦੇ ਹਨ ਤਾਂ ਇਹ ਸਾਡੇ ਸਰੀਰ ਵਿੱਚ ਖ਼ਾਸ ਪ੍ਰਕਾਰ ਦਾ ਤੇਜ਼ਾਬ ਛੱਡਦੇ ਹਨ । ਮਧੂਮੱਖੀ, ਭਰਿੰਡ, ਚਿੱਟੀ ਆਦਿ ਮੈਥੇਨਾਇਕ ਤੇਜ਼ਾਬ ਸਾਡੇ ਸਰੀਰ ਵਿੱਚ ਡੰਗ ਦੇ ਮਾਧਿਅਮ ਨਾਲ ਪਹੁੰਚਾ ਦਿੰਦੇ ਹਨ । ਇਸ ਤੋਂ ਪੈਦਾ ਪੀੜਾ ਤੋਂ ਮੁਕਤੀ ਲਈ ਡੰਗ ਮਾਰੇ ਗਏ ਅੰਗ ਤੇ ਬੇਕਿੰਗ ਸੋਡਾ ਵਰਗੇ ਕਮਜ਼ੋਰ ਖਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।

(6) ਖ਼ਾਸ ਪੌਦਿਆਂ ਤੋਂ ਰੱਖਿਆ – ਨੇਟਲ (Nettle) ਪੌਦੇ ਦੇ ਪੱਤਿਆਂ ਤੇ ਡੰਗਨੁਮਾ ਵਾਲ ਹੁੰਦੇ ਹਨ । ਉਨ੍ਹਾਂ ਨੂੰ ਛੂਹ ਜਾਣ ਤੇ ਡੰਗ ਵਰਗਾ ਦਰਦ ਹੁੰਦਾ ਹੈ । ਇਨ੍ਹਾਂ ਵਾਲਾਂ ਤੋਂ ਮੈਥਿਨਾਇਕ ਤੇਜ਼ਾਬ ਦਾ ਰਿਸਾਓ ਹੁੰਦਾ ਹੈ ਜੋ ਦਰਦ ਦਾ ਕਾਰਨ ਬਣਦਾ ਹੈ । ਪਰੰਪਰਿਕ ਤੌਰ ‘ਤੇ ਇਸ ਪੀੜਾ ਤੋਂ ਮੁਕਤੀ ਲਈ ਪਲਾਹ ਪੌਦਿਆਂ ਦੀਆਂ ਪੱਤੀਆਂ ਨੂੰ ਡੰਗ ਵਾਲੀ ਜਗ੍ਹਾ ਤੇ ਰਗੜ ਕਰ ਕੇ ਮਿਲਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸੂਚਕ ਕਿਸ ਨੂੰ ਕਹਿੰਦੇ ਹਨ ? ਸੂਚਕਾਂ ਦੀ ਵੰਡ ਕਿਸ ਆਧਾਰ ‘ਤੇ ਕੀਤੀ ਜਾਂਦੀ ਹੈ ? ਸਪੱਸ਼ਟ ਕਰੋ ।
ਉੱਤਰ-
ਸੂਚਕ ਉਹ ਪਦਾਰਥ ਹਨ ਜੋ ਤੇਜ਼ਾਬੀ ਅਤੇ ਖਾਰੀ ਘੋਲਾਂ ਵਿੱਚ ਨਿਸਚਿਤ ਰੰਗ ਪਰਿਵਰਤਨ ਕਰਦੇ ਹਨ ਉਨ੍ਹਾਂ ਨੂੰ ਸੂਚਕ ਕਹਿੰਦੇ ਹਨ । ਸੂਚਕਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣਾਂ ਦੇ ਆਧਾਰ ‘ਤੇ ਇਨ੍ਹਾਂ ਦੇ ਦੋ ਭਾਗ ਕੀਤੇ ਜਾਂਦੇ ਹਨ ।

  1. ਤੇਜ਼ਾਬੀ ਅਤੇ ਖਾਰੀ ਮਾਧਿਅਮਾਂ ਨੂੰ ਰੰਗ ਦੇਣ ਵਾਲੇ ਸੂਚਕ ।
  2. ਤੇਜ਼ਾਬੀ ਅਤੇ ਖਾਰੀ ਮਾਧਿਅਮਾਂ ਵਿੱਚ ਗੰਧ ਦੇਣ ਵਾਲੇ ਸੂਚਕ ।

1. ਰੰਗ ਦੇਣ ਵਾਲੇ ਸੂਚਕ-
(ਉ) ਲਿਟਮਸ ਘੋਲ – ਲਿਚੇਨ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਣ ਵਾਲਾ ਲਿਟਮਸ ਬੈਂਗਣੀ ਰੰਗ ਦਾ ਹੁੰਦਾ ਹੈ । ਇਹ ਨੀਲੇ ਅਤੇ ਲਾਲ ਰੰਗ ਦੇ ਘੋਲ ਜਾਂ ਪੇਪਰ ਦੇ ਰੂਪ ਵਿੱਚ ਮਿਲਦਾ ਹੈ । ਨੀਲਾ ਲਿਟਮਸ ਤੇਜ਼ਾਬ ਦੀ ਮੌਜੂਦਗੀ ਵਿੱਚ ਲਾਲ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਲਾਲ ਲਿਟਮਸ ਖਾਰ ਨੂੰ ਨੀਲੇ ਰੰਗ ਵਿੱਚ ਬਦਲਦਾ ਹੈ । ਲਿਟਮਸ ਖ਼ੁਦ ਨਾ ਤਾਂ ਤੇਜ਼ਾਬੀ ਹੁੰਦਾ ਹੈ ਤੇ ਨਾ ਖਾਰੀ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 5

(ਅ) ਹਲਦੀ – ਹਲਦੀ ਦਾ ਘੋਲ ਖਾਰਾਂ ਨੂੰ ਲਾਲ ਭੂਰੇ ਰੰਗ ਵਿੱਚ ਬਦਲ ਦਿੰਦਾ ਹੈ । ਇਸ ਦੇ ਕਾਰਨ ਕੱਪੜੇ ਤੇ ਲੱਗਾ ਸਬਜ਼ੀ ਦਾ ਨਿਸ਼ਾਨ ਖਾਰੀ ਸਾਬਣ ਨਾਲ ਧੋਣ ਤੇ ਲਾਲ-ਭੂਰਾ ਹੋ ਜਾਂਦਾ ਹੈ ।

(ੲ) ਫਿਨਾਲਫਥੇਲਿਨ-ਇਹ ਸੰਸ਼ਲਿਸ਼ਟ ਸੂਚਕ ਹੈ । ਇਹ ਖਾਰਾਂ ਦੇ ਨਾਲ ਗੁਲਾਬੀ ਰੰਗ ਬਣਾਉਂਦਾ ਹੈ ।

(ਸ) ਮਿਥਾਈਲ ਔਰੇਂਜ – ਇਹ ਵੀ ਸੰਸ਼ਲਿਸ਼ਟ ਸੂਚਕ ਹੈ । ਇਹ ਤੇਜ਼ਾਬੀ ਘੋਲ ਨੂੰ ਗੁਲਾਬੀ ਰੰਗ ਵਿੱਚ ਬਦਲਦਾ ਹੈ ਅਤੇ ਖਾਰ ਨੂੰ ਪੀਲੇ ਰੰਗ ਵਿੱਚ ਬਦਲ ਦਿੰਦਾ ਹੈ ।

2. ਗੰਧੀ ਸੂਚਕ – ਪਿਆਜ਼ ਦੇ ਕੱਟੇ ਹੋਏ ਛੋਟੇ-ਛੋਟੇ ਟੁਕੜੇ, ਲੌਂਗ ਦਾ ਤੇਲ, ਤੇਜ਼ਾਬਾਂ ਅਤੇ ਖਾਰਾਂ ਨਾਲ ਵੱਖ-ਵੱਖ ਗੰਧ · ਪੈਦਾ ਕਰਕੇ ਇਨ੍ਹਾਂ ਦੇ ਪਰੀਖਣ ਵਿੱਚ ਸਹਾਇਕ ਸਿੱਧ ਹੁੰਦੇ ਹਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 2.
ਸਾਡੇ ਰੋਜ਼ਾਨਾ ਜੀਵਨ ਵਿੱਚ ਤੇਜ਼ਾਬਾਂ ਦੇ ਚਾਰ ਉਪਯੋਗ ਲਿਖੋ ।
ਉੱਤਰ-
ਤੇਜ਼ਾਬਾਂ ਦੇ ਉਪਯੋਗ-

  1. ਸਿਰਕਾ ਸਾਡੇ ਭੋਜਨ ਨੂੰ ਪਕਾਉਣ ਅਤੇ ਉਸ ਦੀ ਸੁਰੱਖਿਆ ਅਤੇ ਆਚਾਰ ਬਣਾਉਣ ਦੇ ਕੰਮ ਆਉਂਦਾ ਹੈ ।
  2. ਸਾਡੇ ਪੇਟ ਵਿੱਚ HC1 ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ ਜੋ ਭੋਜਨ ਦੇ ਨਾਲ ਉੱਥੇ ਪਹੁੰਚ ਜਾਂਦੇ ਹਨ ।
  3. ਟਾਰਟੇਰਿਕ ਤੇਜ਼ਾਬ ਬੇਕਿੰਗ ਪਾਊਡਰ ਬਣਾਉਣ ਵਿੱਚ ਕੰਮ ਆਉਂਦਾ ਹੈ ।
  4. ਕਾਰਬੋਨਿਕ ਅਮਲ ਪੀਣ ਵਾਲੇ ਪਦਾਰਥਾਂ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 3.
ਤੇਜ਼ ਤੇਜ਼ਾਬ ਅਤੇ ਕਮਜ਼ੋਰ ਤੇਜ਼ਾਬ ਵਿੱਚ ਅੰਤਰ ਲਿਖੋ ।
ਉੱਤਰ-
ਤੇਜ਼ ਤੇਜ਼ਾਬ ਅਤੇ ਵਿੱਚ ਅੰਤਰ-

ਤੇਜ਼ ਤੇਜ਼ਾਬ ਕਮਜ਼ੋਰ ਤੇਜ਼ਾਬ
(1) ਇਹ ਪਾਣੀ ਵਿੱਚ ਮਿਲਣ ਨਾਲ ਪੂਰੀ ਤਰ੍ਹਾਂ H+ ਆਇਨਾਂ ਅਤੇ ਰਿਣਾਤਮਕ ਆਇਨਾਂ ਵਿੱਚ ਬਦਲ ਜਾਂਦੇ ਹਨ । (1) ਇਹ ਪਾਣੀ ਵਿੱਚ ਮਿਲਣ ਤੇ ਪੂਰੀ ਤਰ੍ਹਾਂ ਮਾਂ H+ ਯਆਇਨਾਂ ਅਤੇ ਰਿਣਾਤਮਕ ਆਇਨਾਂ ਵਿੱਚ ਨਹੀਂ ਬਦਲਦੇ ।
(2) ਇਨ੍ਹਾਂ ਵਿੱਚ ਸਾਮਯ ਸਥਾਪਨਾ ਨਹੀਂ ਹੁੰਦੀ ।
ਉਦਾਹਰਨ- H2SO4, HNO3
(2) ਇਨ੍ਹਾਂ ਵਿੱਚ ਆਇਨਾਂ ਅਤੇ ਅਵਿਯੋਜਿਤ ਅਣੂਆਂ ਦੇ ਵਿੱਚ ਸਾਮਯ ਸਥਾਪਿਤ ਹੋ ਜਾਂਦਾ ਹੈ ।
ਉਦਾਹਰਨ- H2CO3, CH3 COOH

ਪ੍ਰਸ਼ਨ 4.
ਤੇਜ਼ ਖਾਰ (Strong base) ਅਤੇ ਕਮਜ਼ੋਰ ਖਾਰ (Weak base) ਵਿੱਚ ਅੰਤਰ ਲਿਖੋ ।
ਉੱਤਰ-
ਤੇਜ਼ ਖਾਰ ਅਤੇ ਕਮਜ਼ੋਰ ਖਾਰ ਵਿੱਚ ਅੰਤਰ-

ਤੇਜ਼ ਖਾਰ ਕਮਜ਼ੋਰ ਖਾਰ
ਇਹ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਕੇ OH ਆਇਨ ਬਣਾਉਂਦੇ ਹਨ ।
ਉਦਾਹਰਨ- NaOH, KOH
ਇਹ ਪਾਣੀ ਵਿੱਚ ਅੰਸ਼ਿਕ ਰੂਪ ਵਿੱਚ ਘੁਲਦੇ ਹਨ ।
ਉਦਾਹਰਨ- Ca (OH)2 Mg (OH)2

ਪ੍ਰਸ਼ਨ 5.
ਹੇਠ ਲਿਖੇ ਯੌਗਿਕਾਂ ਨੂੰ ਕਮਜ਼ੋਰ ਅਤੇ ਤੇਜ਼ ਤੇਜ਼ਾਬ ਅਤੇ ਖਾਰ ਵਿੱਚ ਵਰਗੀਕ੍ਰਿਤ ਕਰੋ ।
(i) HCl
(ii) H2SO4
(iii) CH3COOH
(iv) HCN
(v) HClO4
(vi) H3PO4
(vii) NaOH
(viii) Ca(OH)2
(ix) NH4OH.
ਉੱਤਰ-
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 6

ਪ੍ਰਸ਼ਨ 6.
ਖਾਰਾਂ ਦਾ ਉਪਯੋਗ ਲਿਖੋ ।
ਉੱਤਰ-
ਖਾਰਾਂ ਦੇ ਉਪਯੋਗ-

  1. ਇਨ੍ਹਾਂ ਦਾ ਉਪਯੋਗ ਸਾਬਣ ਬਣਾਉਣ ਲਈ ਕੀਤਾ ਜਾਂਦਾ ਹੈ ।
  2. ਇਨ੍ਹਾਂ ਨੂੰ ਖਾਰੀ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ ।
  3. ਐਂਟਐਸਿਡ ਬਣਾਉਣ ਵਿੱਚ ਵਰਤੋਂ ਵਿੱਚ ਲਿਆਏ ਜਾਂਦੇ ਹਨ ।
  4. ਪੈਟਰੋਲ ਰਿਫਾਈਨਿੰਗ ਅਤੇ ਕਾਗ਼ਜ਼ ਉਦਯੋਗ ਵਿੱਚ ਵਰਤੇ ਜਾਂਦੇ ਹਨ ।
  5. ਕੱਪੜਿਆਂ ਤੋਂ ਗੀਸ ਦੇ ਦਾਗ ਹਟਾਉਣ ਲਈ ਵਰਤਿਆ ਜਾਂਦਾ ਹੈ ।
  6. ਇਹ ਫਿਨਾਲਫਥੇਲਿਨ ਦੇ ਘੋਲ ਨੂੰ ਗੁਲਾਬੀ ਕਰ ਦਿੰਦੇ ਹਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 7.
ਖਾਰ ਅਤੇ ਖਾਰਕ ਵਿੱਚ ਅੰਤਰ ਲਿਖੋ ।
ਉੱਤਰ-
ਖਾਰ ਅਤੇ ਖਾਰਕ ਵਿੱਚ ਅੰਤਰ – ਉਹ ਖਾਰਕ ਜੋ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ, ਉਨ੍ਹਾਂ ਨੂੰ ਖਾਰ ਕਹਿੰਦੇ ਹਨ । ਇਸ ਦਾ ਅਰਥ ਹੈ ਕਿ ਸਾਰੇ ਖਾਰ ਖਾਰਕ ਹੁੰਦੇ ਹਨ, ਪਰ ਖਾਰਕ ਖਾਰ ਨਹੀਂ ਹੁੰਦੇ । ਉਦਾਹਰਨ ਲਈ ਫੈਰਿਕ ਹਾਈਡਰਾਕਸਾਈਡ [Fe(OH)3] ਅਤੇ ਕਿਊਪਰਿਕ ਹਾਈਡਰਾਕਸਾਈਡ [Cu(OH)2] ਖਾਰਕ ਹਨ ਪਰ ਇਨ੍ਹਾਂ ਨੂੰ ਖਾਰ ਨਹੀਂ ਕਹਿ ਸਕਦੇ ਕਿਉਂਕਿ ਇਹ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ ।

ਪ੍ਰਸ਼ਨ 8.
ਸਾਧਾਰਨ ਨਮਕ ਦੇ ਉਪਯੋਗ ਲਿਖੋ ।
ਉੱਤਰ-
ਸਾਧਾਰਨ ਨਮਕ ਦੇ ਉਪਯੋਗ-

  1. ਨਮਕ ਸਾਡੇ ਭੋਜਨ ਦਾ ਜ਼ਰੂਰੀ ਭਾਗ ਹੈ ।
  2. ਇਹ ਅਨੇਕ ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਵਿੱਚ ਕੰਮ ਆਉਂਦਾ ਹੈ ।
  3. ਇਹ ਸਾਬਣ ਉਦਯੋਗ, ਪਾਟਰੀ ਆਦਿ ਵਿੱਚ ਵਰਤ ਹੁੰਦਾ ਹੈ ।
  4. ਇਹ ਹਿਮਕਾਰੀ ਮਿਸ਼ਰਣ ਬਣਾਉਣ ਵਿੱਚ ਵਰਤਿਆ ਜਾਂਦਾ ਹੈ ।
  5. ਇਸ ਦਾ ਉਪਯੋਗ ਧੋਣ ਵਾਲੇ ਸੋਡੇ, ਰੰਗਕਾਟ, ਕਾਸਟਿਕ ਸੋਡਾ, ਹਾਈਡਰੋਕਲੋਰਿਕ ਤੇਜ਼ਾਬ, ਮਿੱਠਾ ਸੋਡਾ ਆਦਿ ਬਣਾਉਣ ਵਿੱਚ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਰੰਗਕਾਟ ਚੂਰਨ ਕਿਸ ਪ੍ਰਕਾਰ ਤਿਆਰ ਕੀਤਾ ਜਾਂਦਾ ਹੈ ? ਇਸਦੇ ਆਮ ਗੁਣ ਅਤੇ ਉਪਯੋਗ ਲਿਖੋ ।
Ca(OH)2 (s) + Cl2 (g) → CaOCl2 (s) + H2O (l)
ਉੱਤਰ-
ਵੱਡੀ ਮਾਤਰਾ ਵਿੱਚ ਇਸਦੇ ਨਿਰਮਾਣ ਲਈ ਇਕ ਵਿਸ਼ੇਸ਼ ਟਾਵਰ ਲੈਂਦੇ ਹਨ, ਜਿਸ ਵਿੱਚ ਉੱਪਰ ਤੋਂ ਹੋਰ (Hopper) ਤੋਂ ਸੁੱਕਾ ਬੁਝਿਆ ਹੋਇਆ ਚੂਨਾ ਪਾਇਆ ਜਾਂਦਾ ਹੈ ਅਤੇ ਹੇਠਾਂ ਵਾਲੇ ਪਾਸੇ ਤੋਂ ਕਲੋਰੀਨ ਗੈਸ ਅਤੇ ਗਰਮ ਹਵਾ ਪ੍ਰਵਾਹਿਤ ਕਰਦੇ ਹਨ । ਕਲੋਰੀਨ ਉੱਪਰ ਤੱਕ ਪੁੱਜਦੇ-ਪੁੱਜਦੇ ਪੂਰੀ ਤਰ੍ਹਾਂ ਸੋਖ ਲਈ ਜਾਂਦੀ ਹੈ ਅਤੇ ਬੁਝਿਆ ਹੋਇਆ ਚੂਨਾ ਰੰਗਕਾਟ ਵਿੱਚ ਬਦਲ ਜਾਂਦਾ ਹੈ ।
ਗੁਣ-

  1. ਰੰਗਕਾਟ ਚੂਰਨ ਪੀਲੇ ਰੰਗ ਦਾ ਚੂਰਨ ਹੈ, ਜਿਸ ਵਿੱਚ ਕਲੋਰੀਨ ਦੀ ਤਿੱਖੀ ਗੰਧ ਹੁੰਦੀ ਹੈ ।
  2. ਇਹ ਪਾਣੀ ਵਿੱਚ ਘੁਲਣਸ਼ੀਲ ਹੈ, ਪਰੰਤੂ ਪੂਰੀ ਤਰ੍ਹਾਂ ਨਹੀਂ ।
  3. ਇਹ ਹਵਾ ਦੀ CO2 ਦੇ ਨਾਲ ਕਿਰਿਆ ਕਰਕੇ ਕਲੋਰੀਨ ਨੂੰ ਗੁਆ ਦਿੰਦਾ ਹੈ ।
    CaOCl2 + CO2 → CaCO3 + Cl2
  4. ਇਹ ਤੇਜ਼ਾਬ ਨਾਲ ਕਿਰਿਆ ਕਰਦਾ ਹੈ ।
    CaOCl2 + 2HCl → CaCl2 + H2O + Cl2
    CaOCl2 + H2SO4 → CaSO4 + H2O + Cl2

ਉਪਯੋਗ-

  1. ਕਾਗ਼ਜ਼ ਅਤੇ ਕੱਪੜਾ ਉਦਯੋਗ ਵਿੱਚ ਰੰਗਕਾਟ ਦੇ ਰੂਪ ਵਿੱਚ ।
  2. ਪੀਣ ਵਾਲੇ ਪਾਣੀ ਨੂੰ ਰੋਗਾਣੂ ਰਹਿਤ ਕਰਨ ਵਿੱਚ ।
  3. ਬਿਨਾਂ ਸੁੰਗੜਨ ਵਾਲੀ ਉੱਨ ਬਣਾਉਣ ਵਿੱਚ ।
  4. ਇਹ ਕਲੋਰੋਫਾਰਮ ਬਣਾਉਣ ਵਿੱਚ ਵਰਤਿਆ ਜਾਂਦਾ ਹੈ ।
  5. ਪ੍ਰਯੋਗਸ਼ਾਲਾ ਵਿੱਚ ਇਹ ਆਕਸੀਕਾਰਕ ਦਾ ਕਾਰਜ ਕਰਦਾ ਹੈ ।

ਪ੍ਰਸ਼ਨ 10.
ਰੰਗਕਾਟ ਚੂਰਨ ਦੀ ਤਿਆਰੀ ਲਈ ਸਮੀਕਰਨ ਲਿਖੋ ਅਤੇ ਇਸ ਦੇ ਲਾਭ ਵੀ ਲਿਖੋ ।
ਉੱਤਰ-
ਰਸਾਇਣਿਕ ਸਮੀਕਰਨ-
Cal(OH)2(s) Cl2(g) → CaOCl2(s) + H2O(l)

ਪ੍ਰਸ਼ਨ 11.
ਧੋਣ ਵਾਲੇ ਸੋਡੇ ਦਾ ਰਸਾਇਣਿਕ ਸੂਤਰ ਲਿਖੋ । ਜਦੋਂ ਇਸ ਦੇ ਕ੍ਰਿਸਟਲਾਂ ਨੂੰ ਹਵਾ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਕੀ ਹੁੰਦਾ ਹੈ ?
ਉੱਤਰ-
ਧੋਣ ਵਾਲੇ ਸੋਡੇ ਦਾ ਸੂਤਰ Na2C03 10H20 ਹੈ ਜਦੋਂ ਇਸਦੇ ਕ੍ਰਿਸਟਲਾਂ ਨੂੰ ਹਵਾ ਵਿੱਚ ਖੁੱਲ੍ਹਾ ਛੱਡਿਆ ਜਾਂਦਾ ਹੈ ਤਾਂ ਉਤਫੁਲਨ ਪ੍ਰਕਿਰਿਆ ਨਾਲ ਪਾਣੀ ਦੇ ਨੌਂ ਅਣੂ ਬਾਹਰ ਨਿਕਲ ਜਾਂਦੇ ਹਨ ।
Na2CO3. 10H2O → Na2CO3. H2O + 9 H2O

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 12.
ਸੋਡੀਅਮ ਹਾਈਡਰੋਜਨ ਕਾਰਬੋਨੇਟ ਘੋਲ ਨੂੰ ਗਰਮ ਕਰਨ ‘ਤੇ ਕੀ ਹੁੰਦਾ ਹੈ ? ਇਸ ਵਿੱਚ ਵਰਤੇ ਰਸਾਇਣਿਕ ਪ੍ਰਤੀਕਿਰਿਆ ਦੀ ਸਮੀਕਰਨ ਦਿਓ ।
ਉੱਤਰ-
ਜਦੋਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਘੋਲ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਕਾਰਬਨ-ਡਾਈਆਕਸਾਈਡ ਨੂੰ ਪੈਦਾ ਕਰਦਾ ਹੈ ਅਤੇ ਸੋਡੀਅਮ ਕਾਰਬੋਨੇਟ ਨੂੰ ਬਣਾਉਂਦਾ ਹੈ
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 7

ਪ੍ਰਸ਼ਨ 13.
Ca0Cl2 ਯੌਗਿਕ ਦਾ ਆਮ ਨਾਮ ਕੀ ਹੈ ? ਉਸ ਪਦਾਰਥ ਦਾ ਨਾਂ ਦੱਸੋ ਜੋ ਕਲੋਰੀਨ ਦੇ ਨਾਲ ਪ੍ਰਤੀਕਿਰਿਆ ਕਰਕੇ ਰੰਗਕਾਟ ਪਾਊਡਰ ਪ੍ਰਦਾਨ ਕਰਦਾ ਹੈ ?
ਉੱਤਰ-
ਯੌਗਿਕ CaOCl2 ਦਾ ਆਮ ਨਾਂ ਰੰਗਕਾਟ ਚੂਰਨ ਹੈ । ਜਿਸ ਪਦਾਰਥ ਦੇ ਨਾਲ ਕਿਰਿਆ ਕਰਕੇ ਕਲੋਰੀਨ ਰੰਗਕਾਟ ਚੂਰਨ ਬਣਾਉਂਦਾ ਹੈ ਉਸਦਾ ਨਾਂ ਬੁਝਿਆ ਹੋਇਆ ਚੂਨਾ [Ca(OH)2] ਹੈ ।

ਪ੍ਰਸ਼ਨ 14.
ਬੇਕਿੰਗ ਸੋਡੇ ਦੇ ਉਪਯੋਗ ਲਿਖੋ ।
ਉੱਤਰ-
ਬੇਕਿੰਗ ਸੋਡੇ ਦੇ ਉਪਯੋਗ-

  1. ਇਸਦਾ ਉਪਯੋਗ ਬੇਕਿੰਗ ਪਾਊਡਰ ਬਣਾਉਣ ਲਈ ਹੁੰਦਾ ਹੈ ।
  2. ਪੇਟ ਖ਼ਰਾਬ ਹੋਣ ਦੀ ਅਵਸਥਾ ਵਿੱਚ ਇਹ ਦਵਾਈ ਦਾ ਕਾਰਜ ਕਰਦਾ ਹੈ ।
  3. ਇਸ ਨੂੰ ਅੱਗ ਬੁਝਾਊ ਯੰਤਰ ਵਿੱਚ ਵੀ ਭਰਿਆ ਜਾਂਦਾ ਹੈ ।

ਪ੍ਰਸ਼ਨ 15.
ਕੀ ਹੁੰਦਾ ਹੈ ਜਦੋਂ ਤਾਜ਼ੇ ਚੂਨੇ ਦੇ ਪਾਣੀ ਵਿੱਚੋਂ ਕਾਰਬਨ-ਡਾਈਆਕਸਾਈਡ ਗੈਸ ਲੰਘਾਈ ਜਾਂਦੀ ਹੈ ?
ਉੱਤਰ-
ਜਦੋਂ ਤਾਜ਼ੇ ਚਨੇ ਦੇ ਪਾਣੀ ਵਿੱਚੋਂ ਥੋੜ੍ਹੀ ਮਾਤਰਾ ਵਿੱਚ ਕਾਰਬਨ-ਡਾਈਆਕਸਾਈਡ ਗੈਸ ਲੰਘਾਈ ਜਾਵੇ ਤਾਂ ਅਘੁਲਣਸ਼ੀਲ ਕੈਲਸ਼ੀਅਮ ਕਾਰਬੋਨੇਟ ਦੇ ਕਾਰਨ ਉਸਦਾ ਰੰਗ ਦੁਧੀਆ ਹੋ ਜਾਵੇਗਾ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 8

ਇਸ ਘੋਲ ਵਿੱਚ ਜੇ ਹੋਰ ਕਾਰਬਨ-ਡਾਈਆਕਸਾਈਡ ਗੈਸ ਲੰਘਾਈ ਜਾਵੇ ਤਾਂ ਇਹ ਕੈਲਸ਼ੀਅਮ ਕਾਰਬੋਨੇਟ ਘੁਲਣਸ਼ੀਲ ਬਾਈਕਾਰਬੋਨੇਟ ਵਿੱਚ ਬਦਲ ਜਾਵੇਗਾ, ਜਿਸ ਨਾਲ ਚੂਨੇ ਦੇ, ਪਾਣੀ ਦਾ ਦੁਧੀਆਪਨ ਸਮਾਪਤ ਹੋ ਜਾਵੇਗਾ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 9

ਪ੍ਰਸ਼ਨ 16.
pH ਸਕੇਲ ਕੀ ਹੈ ? ਇਹ ਕਿਸੇ ਘੋਲ ਦੀ ਅਮਲਤਾ ਅਤੇ ਖਾਤਾ ਕਿਵੇਂ ਦਰਸਾਉਂਦਾ ਹੈ ? ਇਕ ਚਿੱਤਰ ਦੀ ਸਹਾਇਤਾ ਨਾਲ pH ਅਤੇ (H3O+) ਦੇ ਪੂਰੇ ਪਰਿਸਰ ਨੂੰ ਪ੍ਰਗਟ ਕਰੋ !
ਉੱਤਰ-
ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦੀ ਸਾਂਦਰਤਾ ਪਤਾ ਕਰਨ ਲਈ ਜਿਹੜੀ ਸਕੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਨੂੰ pH ਸਕੇਲ ਕਹਿੰਦੇ ਹਨ । ਇਸ ਵਿੱਚ ‘p` ਪੁਸੀਂਸ (Potenz) ਨੂੰ ਪ੍ਰਗਟ ਕਰਦਾ ਹੈ ਜੋ ਇਕ ਜਰਮਨ ਸ਼ਬਦ ਹੈ ਅਤੇ ਇਸਦਾ ਅਰਥ ‘ਸ਼ਕਤੀ ਹੁੰਦਾ ਹੈ । ਇਸ ਸਕੇਲ ਤੋਂ ਜ਼ੀਰੋ ਤੋਂ 14 ਤਕ pH ਦਾ ਪਤਾ ਕੀਤਾ ਜਾਂਦਾ ਹੈ । ਜ਼ੀਰੋ ਸਭ ਤੋਂ ਵੱਧ ਤੇਜ਼ਾਬੀਪਣ ਨੂੰ ਅਤੇ 14 ਸਭ ਤੋਂ ਵੱਧ ਖਾਰੇਪਣ ਨੂੰ ਦਰਸਾਉਂਦਾ ਹੈ । ਹਾਈਡਰੋਨੀਅਮ ਆਇਨ ਦੀ ਸਾਂਦਰਤਾ ਜਿੰਨੀ ਵੱਧ ਹੋਵੇਗੀ ਉਸਦਾ pH ਉੱਨਾ ਹੀ ਘੱਟ ਹੋਵੇਗਾ । ਕਿਸੇ ਉਦਾਸੀਨ ਘੋਲ ਦੇ pH ਦਾ ਮਾਨ 7 ਹੁੰਦਾ ਹੈ । 7 ਤੋਂ ਘੱਟ ਮਾਨ ਅਮਲੀ ਘੋਲ ਅਤੇ 7 ਤੋਂ ਵੱਧ ਖਾਰੀ ਸ਼ਕਤੀ ਨੂੰ ਪ੍ਰਗਟ ਕਰਦੇ ਹਨ | ਆਮ ਕਰਕੇ pH ਨੂੰ ਵੈਸ਼ਵਿਕ ਸੂਚਕ ਵਾਲੇ ਪੇਪਰ ਦੁਆਰਾ ਪਤਾ ਕੀਤਾ ਜਾਂਦਾ ਹੈ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 10
ਕੁਝ ਆਮ ਪਦਾਰਥਾਂ ਦਾ pH ਪੇਪਰ ਤੇ ਦਿਖਾਇਆ ਗਿਆ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 17.
ਚਿੱਤਰ ਵਿੱਚ ਦਰਸਾਏ pH ਪੇਪਰ ‘ ਤੇ ਨਿੰਬੂ ਦੇ ਰਸ ਦਾ pH = 2.2 ਅਤੇ ਮਿਲਕ ਆਫ਼ ਮੈਗਨੀਸ਼ੀਆ ਦਾ pH = 10 ਹੈ । ਇਸ ਤੋਂ ਕੀ ਭਾਵ ਹੈ ?
(ਮਾਂਡਲ ਪੇਪਰ)
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 11
ਉੱਤਰ-
ਨਿੰਬੂ ਦਾ ਰਸ ਜਿਸਦਾ pH 2.2 ਹੈ ਜੋ ਕਿ 7 ਤੋਂ ਘੱਟ ਹੈ ਤੇਜ਼ਾਬੀ ਪ੍ਰਕਿਰਤੀ ਦਾ ਹੈ ਅਤੇ 7 ਤੋਂ ਵੱਧ pH ਵਾਲਾ · ਮਿਲਕ ਆਫ਼ ਮੈਗਨੀਸ਼ੀਆ (pH = 10) ਖਾਰੀ ਪ੍ਰਕਿਰਤੀ ਦਾ ਹੈ ।

ਪ੍ਰਸ਼ਨ 18.
ਧੋਣ ਵਾਲਾ ਸੋਡਾ ਕਿਸ ਪ੍ਰਕਾਰ ਤਿਆਰ ਕੀਤਾ ਜਾਂਦਾ ਹੈ ? ਇਸ ਦੇ ਉਪਯੋਗ ਲਿਖੋ ।
ਉੱਤਰ-
ਧੋਣ ਵਾਲਾ ਸੋਡਾ (Na2CO3 TOH) ਇਕ ਰਸਾਇਣ ਹੈ, ਜਿਸ ਨੂੰ ਸੋਡੀਅਮ ਕਲੋਰਾਈਡ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਬੇਕਿੰਗ ਸੋਡੇ ਨੂੰ ਗਰਮ ਕਰਕੇ ਸੋਡੀਅਮ ਕਾਰਬੋਨੇਟ ਪ੍ਰਾਪਤ ਕੀਤਾ ਜਾ ਸਕਦਾ ਹੈ । ਸੋਡੀਅਮ ਕਾਰਬੋਨੇਟ ਦੇ ਮੁੜ ਕ੍ਰਿਸਟਲੀਕਰਨ ਤੋਂ ਧੋਣ ਵਾਲਾ ਸੋਡਾ ਪ੍ਰਾਪਤ ਹੁੰਦਾ ਹੈ । ਇਹ ਇਕ ਖਾਰੀ ਲੂਣ ਹੈ :
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 12
ਸੋਡੀਅਮ ਕਾਰਬੋਨੇਟ ਅਤੇ ਸੋਡੀਅਮ ਹਾਈਡਰੋਜਨ ਕਾਰਬੋਨੇਟ, ਕਈ ਉਦਯੋਗਿਕ ਕਿਰਿਆਵਾਂ ਦੇ ਲਈ ਉਪਯੋਗੀ ਰਸਾਇਣ ਹੈ ।

ਧੋਣ ਵਾਲੇ ਸੋਡੇ ਦਾ ਉਪਯੋਗ-

  1. ਸੋਡੀਅਮ ਕਾਰਬੋਨੇਟ ਦਾ ਉਪਯੋਗ ਕੱਚ, ਸਾਬਣ ਅਤੇ ਕਾਗ਼ਜ਼ ਉਦਯੋਗਾਂ ਵਿੱਚ ਹੁੰਦਾ ਹੈ ।
  2. ਇਸ ਦਾ ਉਪਯੋਗ ਬੋਰੈਕਸ ਵਰਗੇ ਸੋਡੀਅਮ ਯੌਗਿਕ ਦੇ ਉਤਪਾਦਨ ਵਿੱਚ ਹੁੰਦਾ ਹੈ ।
  3. ਸੋਡੀਅਮ ਕਾਰਬੋਨੇਟ ਦਾ ਉਪਯੋਗ ਘਰਾਂ ਦੀ ਸਾਫ਼ ਸਫ਼ਾਈ ਲਈ ਹੁੰਦਾ ਹੈ ।
  4. ਪਾਣੀ ਦੀ ਸਥਾਈ ਕਠੋਰਤਾ ਨੂੰ ਹਟਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 19.
ਉਫੁਲਨ ਕੀ ਹੁੰਦਾ ਹੈ ਇਕ ਅਜਿਹੇ ਯੌਗਿਕ ਦਾ ਨਾਂ ਦੱਸੋ ਜੋ ਉਰਫੁਲਨ ਦਿਖਾਉਂਦਾ ਹੈ । ਆਪਣੇ ਉੱਤਰ ਨੂੰ ਇਕ ਅਭਿਕਿਰਿਆ ਦੁਆਰਾ ਸਮਝਾਓ ।
ਉੱਤਰ-
ਉਤਫੁਲਨ – ਉਤਫੁਲਨ ਉਸ ਕਿਰਿਆਂ ਨੂੰ ਕਹਿੰਦੇ ਹਨ ਜਿਸ ਵਿੱਚ ਕਿਸੇ ਯੌਗਿਕ ਕ੍ਰਿਸਟਲੀ ਪਾਣੀ ਦੇ ਹਵਾ ਵਿੱਚ ਮੁਕਤ ਹੋਣ ਦੀ ਪ੍ਰਕਿਰਿਆ ਹੁੰਦੀ ਹੈ । ਇਸ ਕਿਰਿਆ ਨੂੰ ਗਰਮ ਕਰਨ ਨਾਲ ਜਾਂ ਆਪਣੇ ਆਪ ਹੋ ਜਾਂਦੀ ਹੈ । ਧੋਣ ਵਾਲੇ ਸੋਡੇ ਵਿੱਚ ਕ੍ਰਿਸਟਲੀ ਪਾਣੀ ਮਿਲਿਆ ਹੁੰਦਾ ਹੈ। ਇਸ ਲਈ ਉਸ ਦਾ ਸੁਤਰ Na2CO3 10H2O ਹੈ । ਜਦੋਂ ਇਸ ਨੂੰ ਹਵਾ ਵਿੱਚ ਰੱਖਿਆ ਜਾਂਦਾ ਹੈ ਤਾਂ ਇਹ ਪਾਣੀ ਦੇ 9 ਅਣੂ ਗੁਆ ਦਿੰਦਾ ਹੈ ਅਤੇ ਇਕੱਲਾ ਹਾਈਡਰੇਟ ਦੇ ਰੂਪ ਵਿੱਚ ਰਹਿ ਜਾਂਦਾ ਹੈ ।
Na2 CO3 10H2O → Na2 CO3 H2O + 9H2O
ਗਰਮ ਕਰਨ ‘ਤੇ ਇਹ ਆਪਣੇ ਸਾਰੇ ਕ੍ਰਿਸਟਲੀ ਪਾਣੀ ਨੂੰ ਗੁਆ ਲੈਂਦਾ ਹੈ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 13

ਪ੍ਰਸ਼ਨ 20.
ਇਕ ਬੇਕਰ ਨੇ ਦੇਖਿਆ ਕਿ ਉਸ ਦੁਆਰਾ ਬਣਾਇਆ ਕੇਕ ਸਖ਼ਤ ਤੇ ਆਕਾਰ ਵਿੱਚ ਛੋਟਾ ਹੈ । ਉਹ ਕਿਹੜਾ ਸੰਘਟਕ ਹੈ ਜੋ ਉਹ ਇਸ ਵਿੱਚ ਮਿਲਾਉਣਾ ਭੁੱਲ ਗਿਆ ਜਿਸ ਨਾਲ ਕੇਕ ਫੁਲ ਸਕਦਾ ਸੀ। ਕਾਰਨ ਦੱਸੋ ।
ਉੱਤਰ-
ਕੇਕ ਤਿਆਰ ਕਰਦੇ ਸਮੇਂ ਬੇਕਰੀ ਵਾਲਾ ਬੇਕਿੰਗ ਪਾਊਡਰ ਪਾਉਣਾ ਭੁੱਲ ਗਿਆ । ਜਦੋਂ ਬੇਕਿੰਗ ਪਾਊਡਰ (ਸੋਡੀਅਮ ਬਾਈਕਾਰਬੋਨੇਟ ਅਤੇ ਟਾਰਟਰਿਕ ਅਮਲ ਦਾ ਮਿਸ਼ਰਨ ਪਾ ਕੇ ਗਰਮ ਕੀਤਾ ਜਾਂਦਾ ਹੈ ਤਾਂ ਟਾਰਟਰਿਕ ਅਮਲ ਦੀ ਕਿਰਿਆ ਨਾਲ ਸੋਡੀਅਮ ਬਾਈਕਾਰਬੋਨੇਟ ਕਾਰਬਨ-ਡਾਈਆਕਸਾਈਡ ਪੈਦਾ ਕਰਦਾ ਹੈ । ਇਸ ਕਾਰਬਨ-ਡਾਈਆਕਸਾਈਡ ਨਾਲ ਕੇਕ ਫੁੱਲ ਜਾਂਦਾ ਹੈ ਅਤੇ ਹਲਕਾ ਹੁੰਦਾ ਹੈ । ਬੇਕਰੀ ਵਾਲਾ ਕੇਕ ਸਖ਼ਤ ਅਤੇ ਆਕਾਰ ਵਿੱਚ ਛੋਟਾ ਹੈ । ਇਸ ਲਈ ਇਹ ਨਿਸਚਿਤ ਹੈ ਕਿ ਬੇਕਿੰਗ ਪਾਊਡਰ ਮਿਲਾਉਣਾ ਭੁੱਲ ਗਿਆ ਹੈ ।

ਪ੍ਰਸ਼ਨ 21.
ਰੰਗਕਾਟ ਚੂਰਨ ਨੂੰ ਹਵਾ ਵਿੱਚ ਖੁੱਲ੍ਹਾ ਛੱਡ ਦੇਣ ਤੇ ਕੀ ਹੁੰਦਾ ਹੈ ?
ਉੱਤਰ-
ਜਦੋਂ ਰੰਗਕਾਟ ਚੂਰਨ ਨੂੰ ਹਵਾ ਵਿੱਚ ਖੁੱਲਾ ਛੱਡ ਦਿੱਤਾ ਜਾਂਦਾ ਹੈ, ਤਾਂ ਉਹ ਆਪਣੇ ਗੁਣਾਂ ਵਿੱਚ ਖ਼ਰਾਬੀ ਕਰ ਲੈਂਦਾ ਹੈ । ਹਵਾ ਵਿੱਚ ਮੌਜੂਦ CO ਇਸ ਨਾਲ ਕਿਰਿਆ ਕਰਦਾ ਹੈ ਜਿਸ ਕਾਰਨ ਕੈਲਸ਼ੀਅਮ ਕਾਰਬੋਨੇਟ ਅਤੇ ਕਲੋਰੀਨ ਗੈਸ ਪੈਦਾ ਹੁੰਦੀ ਹੈ । ਰੰਗਕਾਟ ਚੂਰਨ ਦੇ ਗੁਣ ਨਸ਼ਟ ਹੋ ਜਾਂਦੇ ਹਨ ।
CaOCl2 + CO2 → Ca CO3 + Cl2

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 22.
ਹਸਪਤਾਲਾਂ (Hospitals) ਵਿੱਚ ਟੁੱਟੀਆਂ ਹੋਈਆਂ ਹੱਡੀਆਂ ਨੂੰ ਜੋੜ ਕੇ ਬੈਠਾਉਣ ਲਈ ਉਪਯੋਗ ਵਿੱਚ ਲਿਆਂਦੇ ਜਾਣ ਵਾਲੇ ਯੌਗਿਕ ਦਾ ਨਾਂ ਦੱਸੋ । ਇਸ ਨੂੰ ਕਿਵੇਂ ਨਿਰਮਿਤ ਕਰਦੇ ਹਨ ?
ਉੱਤਰ-
ਹਸਪਤਾਲਾਂ ਵਿੱਚ ਟੁੱਟੀ ਹੋਈ ਹੱਡੀ ਨੂੰ ਜੋੜਨ ਲਈ ਜਿਹੜੇ ਯੌਗਿਕ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਪਲਾਸਟਰ ਆਫ਼ ਪੈਰਿਸ ਕਹਿੰਦੇ ਹਨ । ਇਸ ਦਾ ਰਸਾਇਣਿਕ ਨਾਂ ਕੈਲਸ਼ੀਅਮ ਸਲਫੇਟ ਹੇਮੀ ਹਾਈਡਰੇਟ (CaSO4. \(\frac {1}{2}\) H2O) ਕਹਿੰਦੇ ਹਨ । ਇਸ ਨੂੰ ਭੱਠੀ ਵਿੱਚ ਜਿਪਸਮ ਨੂੰ 373 K ਤਾਪ ਤੇ ਗਰਮ ਕਰ ਕੇ ਬਣਾਇਆ ਜਾਂਦਾ ਹੈ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 14

ਪ੍ਰਸ਼ਨ 23.
ਪਲਾਸਟਰ ਆਫ਼ ਪੈਰਿਸ ਦਾ ਰਸਾਇਣਿਕ ਸੂਤਰ ਅਤੇ ਲਾਭ ਲਿਖੋ
ਉੱਤਰ-
ਪਲਾਸਟਰ ਆਫ ਪੈਰਿਸ ਦਾ ਰਸਾਇਣਿਕ ਸੂਤਰ : CaOCl2 ,\(\frac {1}{2}\) H2O.

ਪਲਾਸਟਰ ਆਫ ਪੈਰਿਸ ਦੇ ਲਾਭ-

  1. ਇਸ ਨੂੰ ਸਾਂਚੇ, ਖਿਡੌਣੇ, ਸਿਰੇਮਿਕ, ਬਰਤਨ ਆਦਿ ਬਣਾਉਣ ਵਿੱਚ ਵਰਤਿਆ ਜਾਂਦਾ ਹੈ |
  2. ਸਜਾਵਟੀ ਸਮਾਨ, ਮੂਰਤੀਆਂ ਆਦਿ ਇਸ ਤੋਂ ਬਣਾਏ ਜਾਂਦੇ ਹਨ ।
  3. ਹਸਪਤਾਲਾਂ ਵਿੱਚ ਹੱਡੀਆਂਵਾਲਾ ਵਿਭਾਗ ਅਤੇ ਦੰਦਾਂ ਦਾ ਵਿਭਾਗ ਇਸ ਨੂੰ ਕਾਫ਼ੀ ਵਰਤਦੇ ਹਨ । ਇਹ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਅਤੇ ਟੁੱਟੇ ਹੋਏ ਦੰਦਾਂ ਦੇ ਸਥਾਨ ਤੇ ਨਕਲੀ ਦੰਦ ਲਗਾਉਣ ਦੇ ਸਾਂਚੇ ਇਸ ਤੋਂ ਬਣਾਏ ਜਾਂਦੇ ਹਨ ।
  4. ਘਰਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਸਮਤਲ ਕਰਨ ਅਤੇ ਉਨ੍ਹਾਂ ਤੇ ਡਿਜ਼ਾਇਨ ਬਣਾਉਣ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  5. ਅੱਗ ਬੁਝਾਉ ਸਮੱਗਰੀ ਇਸ ਤੋਂ ਤਿਆਰ ਕੀਤੀ ਜਾਂਦੀ ਹੈ ।
  6. ਪ੍ਰਯੋਗਸ਼ਾਲਾ ਵਿੱਚ ਗੈਸਾਂ ਦਾ ਰਿਸਾਵ ਇਸ ਤੋਂ ਰੋਕਿਆ ਜਾਂਦਾ ਹੈ ।

ਪ੍ਰਸ਼ਨ 24.
ਅਨੇਕ ਲੋਕ ਪੇਟ ਵਿੱਚ ਗੈਸ ਦੀ ਸ਼ਿਕਾਇਤ ਕਰਦੇ ਹਨ । ਇਸ ਦਾ ਮੁੱਖ ਕਾਰਨ ਕੀ ਹੈ ? ਇਸ ਤੋਂ ਆਰਾਮ ਪ੍ਰਾਪਤ ਕਰਨ ਲਈ ਲੋਕ ‘ਮਿਲਕ ਆਫ਼ ਮੈਗਨੀਸ਼ੀਆ ਦੀ ਵਰਤੋਂ ਕਿਉਂ ਕਰਦੇ ਹਨ ?
ਜਾਂ
ਐਂਟ ਐਸਿਡ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਿਹਦੇ ਵਿੱਚ ਜਠਰ ਰਸ ਨਿਕਲਦਾ ਹੈ ਜਿਸ ਵਿੱਚ ਐਂਜ਼ਾਈਮ ਪੇਪਸਿਨ ਅਤੇ ਹਾਈਡਰੋਕਲੋਰਿਕ ਅਮਲ ਹੁੰਦਾ ਹੈ । ਐਂਜ਼ਾਈਮ ਪੇਪਸਿਨ ਅਮਲੀ ਮਾਧਿਅਮ ਵਿੱਚ ਹੀ ਕਿਰਿਆਸ਼ੀਲ ਹੁੰਦਾ ਹੈ । ਜਦੋਂ ਹਾਈਡਰੋਕਲੋਰਿਕ ਤੇਜ਼ਾਬ ਵੱਧ ਮਾਤਰਾ ਵਿੱਚ ਨਿਕਲਦਾ ਹੁੰਦਾ ਹੈ ਤਾਂ ਇਹ ਮਿਹਦੇ ਵਿੱਚ ਜਲਨ ਪੈਦਾ ਕਰਦਾ ਹੈ ਜਿਸ ਨੂੰ ਗੈਸ (acidity) ਕਹਿੰਦੇ ਹਨ ।

ਅਮਲ ਦੀ ਵਧੇਰੇ ਮਾਤਰਾ ਨੂੰ ਉਦਾਸੀਨ ਕਰਨ ਲਈ ਜਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਐਂਟੀ ਐਸਿਡ ਕਹਿੰਦੇ ਹਨ । ਆਮ ਕਰਕੇ ਲੋਕ ਮਿਲਕ ਆਫ਼ ਮੈਗਨੀਸ਼ੀਆ’ ਦੀ ਵਰਤੋਂ ਕਰਦੇ ਹਨ ਜੋ ਇਕ ਕਮਜ਼ੋਰ ਖਾਰ ਹੈ । ਇਹ ਵਧੇਰੇ ਤੇਜ਼ਾਬ ਨੂੰ ਉਦਾਸੀਨ ਕਰਕੇ ਆਰਾਮ ਪਹੁੰਚਾਉਂਦਾ ਹੈ ।

ਪ੍ਰਸ਼ਨ 25.
ਦੰਦਾਂ ਦੀ ਸੁਰੱਖਿਆ ਲਈ ਦੰਦ ਕਿਸ ਪ੍ਰਕਾਰ ਦੀ ਟੁਥਪੇਸਟ ਨਾਲ ਸਾਫ਼ ਕਰਨੇ ਚਾਹੀਦੇ ਹਨ ? ਕਿਉਂ ?
ਜਾਂ
pH ਪਰਿਵਰਤਨ ਕਿਵੇਂ ਦੰਦਾਂ ਦੇ ਖੈ ਦਾ ਕਾਰਨ ਬਣਦਾ ਹੈ ?
ਉੱਤਰ-
ਖਾਣਾ ਖਾਣ ਦੇ ਬਾਅਦ ਮੂੰਹ ਵਿੱਚ ਸ਼ਕਰ ਆਦਿ ਦੀ ਵੱਧ ਮਾਤਰਾ ਦੇ ਕਾਰਨ ਭੋਜਨ ਦੇ ਕਣ ਆਦਿ ਜੀਵਾਣੂਆਂ ਦੁਆਰਾ ਡੇਜ਼ਾਬ ਵਿੱਚ ਬਦਲ ਜਾਂਦੇ ਹਨ ਜਿਸ ਨਾਲ ਮੁੰਹ ਵਿੱਚ pH ਘੱਟ ਹੋ ਜਾਂਦਾ ਹੈ ਜੋ ਦੰਦਾਂ ਦੇ ਖੈ ਕਰਨ ਵਿੱਚ ਸਹਾਇਕ ਹੋ ਜਾਂਦਾ ਹੈ। ਭੋਜਨ ਤੋਂ ਬਾਅਦ ਦੰਦਾਂ ਦੀ ਸੁਰੱਖਿਆ ਲਈ ਖਾਰੀ ਟੁਥਪੇਸਟ ਜਾਂ ਟੁਥਮੰਜਨ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਵਿੱਚ ਮੌਜੂਦ ਕਮਜ਼ੋਰ ਖਾਰ ਵਾਧੂ ਜਾਂ ਫ਼ਾਲਤੂ ਤੇਜ਼ਾਬ ਨੂੰ ਉਦਾਸੀਨ ਕਰ ਦਿੰਦੇ ਹਨ । ਇਸ ਨਾਲ ਦੰਦਾਂ ਦੇ ਖੈ ਦੀ ਸੰਭਾਵਨਾ ਘੱਟ ਜਾਂਦੀ ਹੈ ।

ਪ੍ਰਸ਼ਨ 26.
ਤੇਜ਼ਾਬੀ ਵਰਖਾ ਕੀ ਹੈ ? ਮਿੱਟੀ ਦੀ pH ਨੂੰ ਕਿਵੇਂ ਪਤਾ ਕੀਤਾ ਜਾਂਦਾ ਹੈ ?
ਉੱਤਰ-
ਤੇਜ਼ਾਬੀ ਵਰਖਾ-ਵਾਤਾਵਰਨ ਵਿੱਚ ਮੌਜੂਦ SO2 SO3 NO2 ਆਦਿ ਗੈਸਾਂ ਦਾ ਵਰਖਾ ਦੇ ਪਾਣੀ ਵਿੱਚ ਘੁਲ ਨੂੰ ਧਰਤੀ ਤੇ ਵਾਪਸ ਡਿੱਗਣ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ । ਮਿੱਟੀ ਦਾ pH ਵੈਸ਼ਵਿਕ ਸੂਚਕ ਪੇਪਰ ਦੁਆਰਾ ਪਤਾ ਲਗਾਇਆ ਜਾਂਦਾ ਹੈ । ਇਸ ਨਾਲ ਮਿੱਟੀ ਦਾ ਤੇਜ਼ਾਬੀ ਜਾਂ ਖਾਰੀ ਹੋਣ ਦਾ ਪਤਾ ਲਗਦਾ ਹੈ । ਵਰਖਾ ਦੇ ਪਾਣੀ ਦਾ pH ਮਾਨ ਜਦੋਂ 5-6 ਤੋਂ ਘੱਟ ਹੋ ਜਾਂਦਾ ਹੈ ਤਾਂ ਇਹ ਤੇਜ਼ਾਬੀ ਵਰਖਾ ਹੋ ਜਾਂਦੀ ਹੈ । ਮਿੱਟੀ ਦਾ pH ਪਤਾ ਕਰਨ ਲਈ ਪਰਖਨਲੀ ਵਿੱਚ ਮਿੱਟੀ ਨੂੰ ਘੋਲ ਕੇ, ਇਸ ਘੋਲ ਵਿੱਚ ਵੈਸ਼ਵਿਕ ਸੂਚਕ ਪੇਪਰ ਤੋਂ pH ਦੀ ਜਾਂਚ ਕਰ ਲਈ ਜਾਂਦੀ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 27.
ਦੰਦ ਸੜਨ ਕੀ ਹੁੰਦੀ ਹੈ ? ਇਹ ਕਿਵੇਂ ਹੁੰਦੀ ਹੈ ?
ਉੱਤਰ-
ਦੰਦ ਸੜਨ-ਖਾਣਾ ਖਾਣ ਤੋਂ ਬਾਅਦ ਮੁੰਹ ਵਿੱਚ ਚੀਨੀ ਦੀ ਅਧਿਕਤਾ ਹੋਣ ਤੇ ਜੀਵਾਣੁਆਂ ਦੁਆਰਾ ਭੋਜਨ ਦੇ ਕਣ ਤੇਜ਼ਾਬ ਵਿੱਚ ਬਦਲ ਦਿੱਤੇ ਜਾਂਦੇ ਹਨ ਜਿਸ ਤੋਂ pH ਦਾ ਮਾਨ 5.5 ਤੋਂ ਘੱਟ ਹੋ ਜਾਂਦਾ ਹੈ ਜਿਹੜਾ ਦੰਦ ਸੜਨ ਦਾ ਕਾਰਨ ਬਣਦਾ ਹੈ ।

ਪ੍ਰਸ਼ਨ 28.
ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਂ ਅਤੇ ਸੂਤਰ ਲਿਖੋ । ਇਸ ਦੇ ਦੋ ਲਾਭ ਵੀ ਲਿਖੋ ।

ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਂ-ਸੋਡੀਅਮ ਕਾਰਬੋਨੇਟ ।
ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਸੂਤਰ-Na2CO3.10H2O
ਕੱਪੜੇ ਧੋਣ ਵਾਲੇ ਸੋਡੇ ਦੇ ਲਾਭ-ਅਭਿਆਸ ਦੇ ਪ੍ਰਸ਼ਨ ਸਿਰਲੇਖ ਅਧੀਨ ਦੇਖੋ 15(ੳ) ਪ੍ਰਸ਼ਨ ।

ਪ੍ਰਸ਼ਨ 29.
ਧੋਣ ਵਾਲੇ ਸੋਡੇ (Washing Soda) ਦੇ ਦੋ ਉਪਯੋਗ ਲਿਖੋ ।
ਉੱਤਰ-
ਦੇਖੋ ਅਭਿਆਸ ਦਾ ਪ੍ਰਸ਼ਨ 15 (ੳ) ।

ਪ੍ਰਸ਼ਨ 30.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 15 ਨੂੰ ਅੰਕਿਤ ਕਰੋ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 16
ਉੱਤਰ-
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 17

ਪ੍ਰਸ਼ਨ 31.
ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਭੋਜਨ ਵਿੱਚ ਆਇਉਡੀਨ ਦੀ ਕਮੀ ਨਾਲ ਗਲਗੰਡ (Goitre) ਨਾਂ ਦਾ ਰੋਗ ਹੋ ਜਾਂਦਾ ਹੈ । ਇਸ ਰੋਗ ਤੋਂ ਬਚਣ ਲਈ ਭੋਜਨ ਵਿੱਚ ਆਇਉਡੀਨਯੁਕਤ ਲੂਣ ਦੇ ਉਪਯੋਗ ਦੀ ਸਲਾਹ ਦਿੱਤੀ ਜਾਂਦੀ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type questions)

ਪ੍ਰਸ਼ਨ 1.
ਭੋਜਨ ਦਾ ਖੱਟਾ ਸੁਆਦ ਕਿਸ ਦੀ ਮੌਜੂਦਗੀ ਕਾਰਨ ਹੁੰਦਾ ਹੈ ?
ਉੱਤਰ-
ਤੇਜ਼ਾਬਾਂ ਦੀ ਮੌਜੂਦਗੀ ਕਾਰਨ ।

ਪ੍ਰਸ਼ਨ 2.
ਕੌੜੇ ਸੁਆਦ ਦਾ ਕਾਰਨ ਕੌਣ ਹੁੰਦਾ ਹੈ ?
ਉੱਤਰ-
ਖਾਰਾਂ ਦੀ ਮੌਜੂਦਗੀ ।

ਪ੍ਰਸ਼ਨ 3.
ਜ਼ਿੰਕ ਦੀ ਸੋਡੀਅਮ ਹਾਈਡਰੋ ਆਕਸਾਈਡ ਨਾਲ ਕਿਰਿਆ ਕਰਨ ‘ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਹਾਈਡਰੋਜਨ ਗੈਸ ।

ਪ੍ਰਸ਼ਨ 4.
ਧਾਤੂ ਕਾਰਬੋਨੇਟ ਅਤੇ ਧਾਤੂ ਹਾਈਡਰੋਜਨ ਕਾਰਬੋਨੇਟ, ਅਮਲਾਂ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੇ ਹਨ ?
ਉੱਤਰ-
ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 5. ਚੂਨੇ ਦੇ ਪਾਣੀ ਵਿਚੋਂ CO2 ਨੂੰ ਲੰਘਾਉਣ ਤੇ ਕੀ ਹੁੰਦਾ ਹੈ ?
ਉੱਤਰ-
ਚੂਨੇ ਦਾ ਪਾਣੀ ਦੁਧੀਆ ਹੋ ਜਾਂਦਾ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 6.
ਚੂਨੇ ਦੇ ਪਾਣੀ ਵਿੱਚ ਵਧੇਰੇ CO2 ਲੰਘਾਉਣ ਤੇ ਚੂਨੇ ਦੇ ਪਾਣੀ ਦਾ ਦੁਧੀਆਪਨ ਕਿਸ ਕਾਰਨ ਸਮਾਪਤ ਹੋ ਜਾਂਦਾ ਹੈ ?
ਉੱਤਰ-
ਜਲ ਵਿੱਚ ਘੁਲਣਸ਼ੀਲCa (HCO3)2 ਬਣਨ ਕਾਰਨ ।

ਪ੍ਰਸ਼ਨ 7.
ਅਧਾਤੂ ਆਕਸਾਈਡ ਕਿਸ ਪ੍ਰਕਿਰਤੀ ਦੇ ਹੁੰਦੇ ਹਨ ?
ਉੱਤਰ-
ਤੇਜ਼ਾਬੀ ਪ੍ਰਕਿਰਤੀ ਦੇ ।

ਪ੍ਰਸ਼ਨ 8.
ਤੇਜ਼ਾਬਾਂ ਵਿੱਚ ਬਿਜਲੀ ਪ੍ਰਵਾਹ ਕਿਸ ਕਾਰਨ ਹੁੰਦਾ ਹੈ ?
ਉੱਤਰ-
ਆਇਨਾਂ ਕਾਰਨ ।

ਪ੍ਰਸ਼ਨ 9.
ਤੇਜ਼ਾਬੀ ਘੋਲ ਕਿਹੜੇ ਆਇਨ ਨੂੰ ਪੈਦਾ ਕਰਦਾ ਹੈ ?
ਉੱਤਰ-
ਹਾਈਡਰੋਜਨ ਆਇਨ H+ ਨੂੰ ਪੈਦਾ ਕਰਦਾ ਹੈ ।

ਪ੍ਰਸ਼ਨ 10.
ਖਾਰ ਪਾਣੀ ਵਿੱਚ ਕਿਹੜਾ ਆਇਨ ਪੈਦਾ ਕਰਦੇ ਹਨ ?
ਉੱਤਰ-
ਹਾਈਡਰਾਕਸਾਈਡ (OH) ਆਇਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 11.
ਖਾਰ ਕੀ ਹੈ ?
ਉੱਤਰ-
ਪਾਣੀ ਵਿੱਚ ਘੁਲਣਸ਼ੀਲ ਖਾਰਕ ਨੂੰ ਖਾਰ ਕਹਿੰਦੇ ਹਨ ।

ਪ੍ਰਸ਼ਨ 12.
ਤੇਜ਼ਾਬਾਂ ਨੂੰ ਪਤਲਾ (ਤਣੂ) ਕਰਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਪਾਣੀ ਵਿੱਚ ਸਾਂਦਰ ਤੇਜ਼ਾਬ ਨੂੰ ਹੌਲੀ-ਹੌਲੀ ਮਿਲਾਉਣਾ ਚਾਹੀਦਾ ਹੈ ਨਾ ਕਿ ਸਾਂਦਰ ਤੇਜ਼ਾਬ ਵਿੱਚ ਪਾਣੀ ।

ਪ੍ਰਸ਼ਨ 13.
pH ਸਕੇਲ ਕੀ ਹੈ ?
ਉੱਤਰ-
ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦੀ ਸਾਂਦਰਤਾ ਪਤਾ ਕਰਨ ਦੀ ਸਕੇਲ ਨੂੰ pH ਸਕੇਲ ਕਹਿੰਦੇ ਹਨ ।

ਪ੍ਰਸ਼ਨ 14.
pH ਸਕੇਲ ਵਿੱਚ ਕਿੱਥੋਂ ਤੋਂ ਕਿੱਥੋਂ ਤੱਕ pH ਮਾਨ ਪਤਾ ਲਗਦਾ ਹੈ ?
ਉੱਤਰ-
0 ਤੋਂ 14 ਤੱਕ ।

ਪ੍ਰਸ਼ਨ 15.
ਕਿਸੇ ਉਦਾਸੀਨ ਘੋਲ ਦੇ pH ਦਾ ਮੂਲ ਕੀ ਹੋਵੇਗਾ ?
ਉੱਤਰ-
pH ਦਾ 7 ਹੋਵੇਗਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 16.
pH ਸਕੇਲ ਵਿੱਚ ਘੋਲ ਦਾ ਮਾਨ 7 ਤੋਂ ਘੱਟ ਹੋਵੇ ਤਾਂ ਇਸ ਦਾ ਕੀ ਮਤਲਬ ਹੈ ?
ਉੱਤਰ-
ਤੇਜ਼ਾਬੀ ਘੋਲ ।

ਪ੍ਰਸ਼ਨ 17.
pH ਸਕੇਲ ਦੇ ਘੋਲ ਦਾ ਮਾਨ 7 ਤੋਂ ਵੱਧ ਹੋਵੇ ਤਾਂ ਕੀ ਦਰਸਾਉਂਦਾ ਹੈ ?
ਉੱਤਰ-
ਘੋਲ ਵਿੱਚ OHਦੀ ਸਾਂਦਰਤਾ ਅਰਥਾਤ ਖਾਰ ਦੀ ਵੱਧਦੀ ਸ਼ਕਤੀ ।

ਪ੍ਰਸ਼ਨ 18.
ਨਿੰਬੂ ਦਾ ਰਸ pH ਸਕੇਲ ਤੇ ਕਿੰਨਾ ਮਾਨ ਦਿਖਾਉਂਦਾ ਹੈ ?
ਉੱਤਰ-
ਲਗਪਗ 2.2.

ਪ੍ਰਸ਼ਨ 19.
ਮਿਲਕ ਆਫ਼ ਮੈਗਨੀਸ਼ੀਆ pH ਸਕੇਲ ‘ਤੇ ਕੀ ਮਾਨ ਦਿਖਾਉਂਦਾ ਹੈ ?
ਉੱਤਰ-
10.

ਪ੍ਰਸ਼ਨ 20.
ਸੋਡੀਅਮ ਹਾਈਡਰਾਕਸਾਈਡ pH ਸਕੇਲ ‘ਤੇ ਕੀ ਮਾਨ ਦਿਖਾਉਂਦਾ ਹੈ ?
ਉੱਤਰ-
ਲਗਪਗ 14.

ਪ੍ਰਸ਼ਨ 21.
ਸ਼ੁਕਰ ਗ੍ਰਹਿ ਦਾ ਵਾਯੂਮੰਡਲ ਕਿਸ ਨਾਲ ਘਿਰਿਆ ਹੈ ?
ਉੱਤਰ-
ਸਲਫ਼ਿਊਰਿਕ ਤੇਜ਼ਾਬ ਦੇ ਮੋਟੇ ਸਫ਼ੈਦ ਅਤੇ ਪੀਲੇ ਬੱਦਲਾਂ ਨਾਲ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 22.
ਸਾਡੇ ਪੇਟ ਵਿੱਚ ਕਿਹੜਾ ਤੇਜ਼ਾਬ ਪੈਦਾ ਹੁੰਦਾ ਹੈ ?
ਉੱਤਰ-
ਹਾਈਡਰੋਕਲੋਰਿਕ ਤੇਜ਼ਾਬ ।

ਪ੍ਰਸ਼ਨ 23.
ਪੇਟ ਵਿੱਚ ਵੱਧ ਤੇਜ਼ਾਬ ਦਾ ਉਪਚਾਰ ਕਿਸ ਨਾਲ ਕੀਤਾ ਜਾਂਦਾ ਹੈ ?
ਉੱਤਰ-
ਐਂਟਐਸਿਡ ਵਰਗੇ ਖਾਰਕਾਂ ਨਾਲ ।

ਪ੍ਰਸ਼ਨ 24.
ਮੂੰਹ ਵਿੱਚ ਦੰਦਾਂ ਦਾ ਖੈ ਕਦੋਂ ਸ਼ੁਰੂ ਹੁੰਦਾ ਹੈ ?
ਉੱਤਰ-
pH ਦਾ ਮਾਨ 5.5 ਤੋਂ ਘੱਟ ਹੋਣ ‘ਤੇ ।

ਪ੍ਰਸ਼ਨ 25.
ਡੰਗ ਮਾਰੇ ਗਏ ਅੰਗ ਤੇ ਕਿਸ ਦੇ ਉਪਯੋਗ ਤੋਂ ਆਰਾਮ ਮਿਲਦਾ ਹੈ ?
ਉੱਤਰ-
ਬੇਕਿੰਗ ਸੋਡਾ ਵਰਗੇ ਕਮਜ਼ੋਰ ਖਾਰਕ ਤੋਂ ।

ਪ੍ਰਸ਼ਨ 26.
ਸਿਰਕੇ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ ?
ਉੱਤਰ-
ਐਸਿਟਿਕ ਐਸਿਡ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 27.
ਦਹੀ ਅਤੇ ਖੱਟੇ ਦੁੱਧ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ ?
ਉੱਤਰ-
ਲੈਕਟਿਕ ਐਸਿਡ ।

ਪ੍ਰਸ਼ਨ 28.
ਤਾਪ ਨਿਕਾਸੀ ਕਿਰਿਆ (Exothermic reaction) ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਨ੍ਹਾਂ ਰਸਾਇਣਿਕ ਕਿਰਿਆਵਾਂ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ ਉਨ੍ਹਾਂ ਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਹਨ ।

ਪ੍ਰਸ਼ਨ 29.
ਤਾਪ ਸੋਖੀ (Endothermic reaction) ਕਿਰਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੀਆਂ ਰਸਾਇਣਿਕ ਕਿਰਿਆਵਾਂ ਵਿੱਚ ਤਾਪ ਦਾ ਸੋਸ਼ਣ ਹੁੰਦਾ ਹੈ ਉਨ੍ਹਾਂ ਨੂੰ ਤਾਪ ਸੋਖੀ ਕਿਰਿਆ ਕਹਿੰਦੇ ਹਨ ।

ਪ੍ਰਸ਼ਨ 30.
ਠੋਸ ਰੂਪ ਵਿੱਚ ਸੋਡੀਅਮ ਕਲੋਰਾਈਡ (NaCl) ਬਿਜਲੀ ਦਾ ਚਾਲਕ ਕਿਉਂ ਨਹੀਂ ਹੈ ?
ਉੱਤਰ-
ਠੋਸ ਸੋਡੀਅਮ ਕਲੋਰਾਈਡ ਵਿੱਚ Na+ ਅਤੇ Cl ਆਪਸ ਵਿੱਚ ਮਜ਼ਬੂਤ ਕੁਲਾਮੀ ਬਲਾਂ ਨਾਲ ਜੁੜੇ ਰਹਿੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਵੀ ਆਜ਼ਾਦ ਆਇਨ ਨਹੀਂ ਹੁੰਦਾ, ਜਿਸ ਕਾਰਨ ਇਹ ਬਿਜਲੀ ਦੇ ਚਾਲਕ ਨਹੀਂ ਹਨ ।

ਪ੍ਰਸ਼ਨ 31.
ਘੋਲਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘੋਲਕ ਉਹ ਯੌਗਿਕ ਹੈ, ਜੋ ਜਲੀ ਅਵਸਥਾ ਵਿੱਚ ਆ ਕੇ ਧਨਾਤਮਕ ਜਾਂ ਰਿਣਾਤਮਕ ਚਾਰਜਾਂ ਵਾਲੇ ਆਇਨਾਂ ਵਿੱਚ ਬਦਲ ਜਾਂਦੇ ਹਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 32.
ਸ਼ਕਤੀਸ਼ਾਲੀ ਘੋਲਕ (Strong Electrolytes) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਯੌਗਿਕ ਜਿਸ ਦੀ ਜਲੀ ਘੋਲ ਦੀ ਵਿਛੇਦਨ ਮਾਤਰਾ 30% ਹੋਵੇ, ਉਸ ਨੂੰ ਸ਼ਕਤੀਸ਼ਾਲੀ ਘੋਲਕ ਕਹਿੰਦੇ ਹਨ ।

ਪ੍ਰਸ਼ਨ 33.
ਕਮਜ਼ੋਰ ਘੋਲਕ (Weak Electrolyte) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਯੌਗਿਕ ਜਿਸ ਦੇ ਜਲੀ ਘੋਲ ਦੀ ਵਿਛੇਦਨ ਮਾਤਰਾ 30% ਤੋਂ ਘੱਟ ਹੋਵੇ, ਉਸ ਨੂੰ ਕਮਜ਼ੋਰ ਘੋਲਕ ਕਹਿੰਦੇ ਹਨ ।

ਪ੍ਰਸ਼ਨ 34.
ਬੇਕਿੰਗ ਪਾਊਡਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬੇਕਿੰਗ ਪਾਊਡਰ ਮਿੱਠਾ ਸੋਡਾ ਅਤੇ ਟਾਰਰਿਕ ਤੇਜ਼ਾਬ ਦਾ ਮਿਸ਼ਰਨ ਹੈ ।

ਪ੍ਰਸ਼ਨ 35.
ਕੇਕ ਬਣਾਉਣ ਲਈ ਬੇਕਿੰਗ ਪਾਊਡਰ ਵਿੱਚ ਜੇ ਟਾਰਟਰਿਕ ਅਮਲ ਨਾ ਵਰਤਿਆ ਜਾਵੇ ਤਾਂ ਕੇਕ ਦਾ ਸਵਾਦ ਕਿਹੋ ਜਿਹਾ ਹੋਵੇਗਾ ?
ਉੱਤਰ-
ਸੋਡੀਅਮ ਕਾਰਬੋਨੇਟ ਦੀ ਮੌਜੂਦਗੀ ਕਾਰਨ ਕੌੜਾ ਹੋ ਜਾਵੇਗਾ ।

ਪ੍ਰਸ਼ਨ 36.
ਅੱਗ ਬੁਝਾਉਣ ਲਈ ਯੰਤਰਾਂ ਵਿੱਚ ਕਿਹੜੇ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਸੋਡੀਅਮ ਹਾਈਡਰੋਜਨ ਕਾਰਬੋਨੇਟ ਅਤੇ ਸਲਫਿਊਰਿਕ ਐਸਿਡ ਦਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 37.
ਸੋਡਾ ਐਸਿਡ ਅੱਗ ਬੁਝਾਊ ਯੰਤਰਾਂ ਵਿੱਚ ਕਿਹੜੀ ਗੈਸ ਪੈਦਾ ਕਰਦਾ ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 38.
ਪਾਣੀ ਨੂੰ ਸੰਕਰਮਣ ਰਹਿਤ ਕਰਨ ਲਈ ਕਿਹੜੇ ਯੌਗਿਕ ਦੀ ਆਮ ਕਰਕੇ ਵਰਤੋਂ ਹੁੰਦੀ ਹੈ ?
ਉੱਤਰ-
ਰੰਗਕਾਟ ਚੂਰਨ (CaOCl2) ਦੀ ।

ਪ੍ਰਸ਼ਨ 39.
ਰੰਗਕਾਟ ਵਿਚੋਂ ਕਿਹੜੀ ਗੈਸ ਦੀ ਗੰਧ ਆਉਂਦੀ ਹੈ ?
ਉੱਤਰ-
ਕਲੋਰੀਨ ਗੈਸ ਦੀ ਗੰਧ ।

ਪ੍ਰਸ਼ਨ 40.
ਕਈ ਵਾਰ ਤਰਨ ਤਾਲਾਂ ਵਿੱਚ ਤੈਰਨ ਨਾਲ ਅੱਖਾਂ ਲਾਲ ਹੋ ਜਾਂਦੀਆਂ ਹਨ । ਕਿਉਂ ?
ਉੱਤਰ-
ਪਾਣੀ ਵਿੱਚ ਰੰਗਕਾਟ ਚੂਰਨ ਦੀ ਵੱਧ ਮਾਤਰਾ ਕਾਰਨ ਅੱਖਾਂ ਲਾਲ ਹੋ ਜਾਂਦੀਆਂ ਹਨ ।

ਪ੍ਰਸ਼ਨ 41.
ਇਮਲੀ ਅਤੇ ਕੀੜੀ ਦੇ ਡੰਗ ਵਿੱਚ ਮੌਜੂਦ ਤੇਜ਼ਾਬਾਂ ਦੇ ਨਾਂ ਲਿਖੋ ।
ਉੱਤਰ-
ਇਮਲੀ ਵਿੱਚ ਮੌਜੂਦ ਤੇਜ਼ਾਬ-ਟਾਰਟਰਿਕ ਐਸਿਡ ।
ਕੀੜੀ ਦੇ ਡੰਗ ਵਿੱਚ ਮੌਜੂਦ ਤੇਜ਼ਾਬ-ਮੇਥੈਨਾਂਇਕ ਐਸਿਡ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 42.
ਸਾਰੇ ਤੇਜ਼ਾਬਾਂ ਵਿੱਚ ਅਤੇ ਸਾਰੇ ਖਾਰਾਂ ਵਿੱਚ ਕੀ-ਕੀ ਸਾਂਝਾ ਹੁੰਦਾ ਹੈ ?
ਉੱਤਰ-
ਤੇਜ਼ਾਬਾਂ ਅਤੇ ਖਾਰਾਂ ਵਿੱਚ ਸਮਾਨਤਾ-

  1. ਤੇਜ਼ਾਬ ਅਤੇ ਖਾਰ ਕੁੱਝ ਧਾਤਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ ।
  2. ਤੇਜ਼ਾਬ ਅਤੇ ਖਾਰ ਪਾਣੀ ਵਿੱਚ ਘੁਲ ਕੇ ਹਾਈਡਰੋਨੀਅਮ ਆਇਨ (H3O+), ਹਾਈਡੁਕਸਿਲ ਆਇਨ (OH) ਬਣਾਉਂਦੇ ਹਨ । ਇਹ ਘੋਲ ਬਣਨ ਦੀ ਕਿਰਿਆ ਤਾਪ ਨਿਕਾਸੀ ਕਿਰਿਆ ਹੈ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਤੇਜ਼ਾਬੀ ਘੋਲ ਦਾ pH ਮਾਨ ਹੁੰਦਾ ਹੈ-
(a) pH > 7
(b) pH < 7
(c) pH = 7
(d) pH = 14.
ਉੱਤਰ-
(b) pH < 7.

ਪ੍ਰਸ਼ਨ 2.
ਉਦਾਸੀਨ ਘੋਲ ਦਾ pH ਮਾਨ ਹੈ-
(a) 7
(b) > 7
(c) < 7
(d) 14.
ਉੱਤਰ-
(a) 7.

ਪ੍ਰਸ਼ਨ 3.
Na2CO3 ਦਾ ਪ੍ਰਚਲਿਤ ਨਾਂ ਹੈ-
(a) ਬਲੀਚਿੰਗ ਪਾਊਡਰ
(b) ਬੇਕਿੰਗ ਸੋਡਾ
(c) ਪਲਾਸਟਰ ਆਫ਼ ਪੈਰਿਸ
(d) ਵਾਸ਼ਿੰਗ ਸੋਡਾ ।
ਉੱਤਰ-
(d) ਵਾਸ਼ਿੰਗ ਸੋਡਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 4.
ਐਸਿਡ ਨਾਲ ਖਾਰ ਦੀ ਕਿਰਿਆ ਦੇ ਫਲਸਰੂਪ ਲੂਣ ਅਤੇ ਜਲ ਪ੍ਰਾਪਤ ਹੁੰਦੇ ਹਨ । ਇਸ ਕਿਰਿਆ ਨੂੰ ਆਖਦੇ ਹਨ’
(a) ਉਦਾਸੀਨੀਕਰਨ
(b) ਤਣੂਕਰਨ
(c) ਕਲੋਰੋਬਾਰ
(d) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(a) ਉਦਾਸੀਨੀਕਰਨ ।

ਪ੍ਰਸ਼ਨ 5.
ਡਾਕਟਰ ਟੁੱਟੀ ਹੋਈ ਹੱਡੀ ਨੂੰ ਸਹੀ ਜਗ੍ਹਾ ‘ਤੇ ਸਥਿਰ ਰੱਖਣ ਲਈ ਕਿਸੇ ਦੀ ਵਰਤੋਂ ਕਰਦੇ ਹਨ ?
(a) ਸੀਮੇਂਟ
(b) ਜਿਪਸਮ
(c) ਪਲਾਸਟਰ ਆਫ਼ ਪੈਰਿਸ
(d) ਸੋਡਾ ।
ਉੱਤਰ-
(c) ਪਲਾਸਟਰ ਆਫ਼ ਪੈਰਿਸ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਪਾਣੀ ਵਿੱਚ ਘੁਲਣਸ਼ੀਲ ਖਾਰ ਨੂੰ …………………….. ਆਖਦੇ ਹਨ ।
ਉੱਤਰ-
ਐਲਕਲੀ

(ii) ਸਲਫ਼ਰ ਨੂੰ ਹਵਾ ਵਿੱਚ ਜਲਾਉਣ ਤੇ ਪ੍ਰਾਪਤ ਗੈਸ ਦੀ ਪ੍ਰਕਿਰਤੀ …………………… ਹੋਵੇਗੀ ।
ਉੱਤਰ-
ਤੇਜ਼ਾਬੀ

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

(iii) ਤੇਜ਼ਾਬੀ ਘੋਲ ਦਾ pH ਮਾਨ 7 ਤੋਂ ………………….. ਹੁੰਦਾ ਹੈ ।
ਉੱਤਰ-
ਘੱਟ

(iv) ਧਾਤਾਂ ਤੇਜ਼ਾਬ ਨਾਲ ਪ੍ਰਤੀਕਿਰਿਆ ਕਰਕੇ ………………………. ਗੈਸ ਬਣਾਉਂਦੀਆਂ ਹਨ ।
ਉੱਤਰ-
ਹਾਈਡਰੋਜਨ

(v) ਖਾਰ ਦਾ ਜਲੀ ਘੋਲ …………………….. ਨੂੰ ਨੀਲਾ ਕਰਦਾ ਹੈ ।
ਉੱਤਰ-
ਲਾਲ ਲਿਟਮਸ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

Punjab State Board PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ Important Questions and Answers.

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸੰਤੁਲਿਤ ਰਸਾਇਣਿਕ ਸਮੀਕਰਣ ਨੂੰ ਕਿਸ ਪ੍ਰਕਾਰ ਲਿਖਿਆ ਜਾਂਦਾ ਹੈ ? ਇਸਦੇ ਵੱਖ-ਵੱਖ ਚਰਨਾਂ ਦਾ ਵਰਣਨ ਕਰੋ ।
ਉੱਤਰ-
ਸੰਤੁਲਿਤ ਰਸਾਇਣਿਕ ਸਮੀਕਰਣ ਨੂੰ ਲਿਖਣ ਦੇ ਤਰੀਕੇ ਬਾਰੇ ਜਾਣਨ ਲਈ ਇਕ ਉਦਾਹਰਣ ਲੈਂਦੇ ਹਾਂ ।
ਜ਼ਿੰਕ + ਸਲਫਿਊਰਿਕ ਐਸਿਡ → ਜ਼ਿੰਕ ਸਲਫੇਟ + ਹਾਈਡਰੋਜਨ ।
ਇਸ ਸਮੀਕਰਣ ਨੂੰ ਹੇਠ ਲਿਖੇ ਰਸਾਇਣਿਕ ਸਮੀਕਰਣ ਨਾਲ ਦਰਸਾਇਆ ਜਾ ਸਕਦਾ ਹੈ ।
Zn + H2SO4 → ZnSO4 + H2

ਤੀਰ ਦੇ ਨਿਸ਼ਾਨ ਦੇ ਦੋਵੇਂ ਪਾਸੇ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਦੀ ਜਾਂਚ ਕਰਦੇ ਹਾਂ ।

ਤੱਤ ਅਭਿਕਾਰਕਾਂ ਦੇ ਪਰਮਾਣੂਆਂ ਦੀ ਗਿਣਤੀ (LHS) ਉਤਪਾਦਾਂ ਵਿੱਚ ਪਰਮਾਣੂਆਂ ਦੀ ਸੰਖਿਆ (RHS)
Zn 1 1
H 2 2
S 1 1
O 4 4

ਸਮੀਕਰਣ ਵਿੱਚ ਤੀਰ ਦੇ ਨਿਸ਼ਾਨ ਦੇ ਦੋਨੋਂ ਪਾਸੇ ਹਰ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੈ । ਇਸ ਲਈ ਇਹ ਇੱਕ ਸੰਤੁਲਿਤ ਰਸਾਇਣਿਕ ਸਮੀਕਰਣ ਹੈ ।
ਹੁਣ ਹੇਠ ਲਿਖੇ ਸਮੀਕਰਣ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ-
Fe + H2O → Fe3O4 + H2

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਚਰਨ 1.
ਰਸਾਇਣਿਕ ਸਮੀਕਰਣ ਨੂੰ ਸੰਤੁਲਿਤ ਕਰਨ ਲਈ ਸਭ ਤੋਂ ਪਹਿਲਾਂ ਹਰ ਸੂਤਰ ਦੇ ਚਾਰੋਂ ਪਾਸੇ ਇਕ ਬਾਕਸ ਬਣਾ ਲਉ । ਸਮੀਕਰਣ ਨੂੰ ਸੰਤੁਲਿਤ ਕਰਦੇ ਸਮੇਂ ਬਾਕਸ ਅੰਦਰ ਕੁਝ ਵੀ ਬਦਲਾਅ ਨਹੀਂ ਕਰਨਾ ਚਾਹੀਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 1

ਚਰਨ 2.
ਅਸੰਤੁਲਿਤ ਸਮੀਕਰਣ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦੀ ਸੂਚੀ ਬਣਾਉ ।

ਤੱਤ ਅਭਿਕਾਰਕਾਂ ਦੇ ਪਰਮਾਣੂਆਂ ਦੀ ਗਿਣਤੀ (LHS) ਉਤਪਾਦਾਂ ਵਿੱਚ ਪਰਮਾਣੂਆਂ ਦੀ ਸੰਖਿਆ (RHS)
Fe 1 3
H 2 2
0 1 4

ਚਰਨ 3.
ਸਭ ਤੋਂ ਵੱਧ ਪਰਮਾਣੂ ਵਾਲੇ ਯੌਗਿਕ ਨੂੰ ਪਹਿਲਾਂ ਸੰਤੁਲਿਤ ਕਰੋ ਬੇਸ਼ੱਕ ਉਹ ਅਭਿਕਾਰਕ ਹੋਵੇ ਜਾਂ ਉਤਪਾਦ ॥ ਉਸ ਯੋਗਿਕ ਵਿੱਚ ਸਭ ਤੋਂ ਵੱਧ ਪਰਮਾਣੂ ਵਾਲੇ ਤੱਤ ਨੂੰ ਚੁਣ ਲਉ । ਇਸ ਆਧਾਰ ਤੇ ਅਸੀਂ Fe੦, ਅਤੇ ਉਸਦੇ ਆਕਸੀਜਨ ਤੱਤ ਨੂੰ ਚੁਣ ਲੈਂਦੇ ਹਾਂ । ਸੱਜੇ ਪਾਸੇ ਆਕਸੀਜਨ ਦੇ ਚਾਰ ਪਰਮਾਣੂ ਹਨ ਅਤੇ ਖੱਬੇ ਪਾਸੇ ਸਿਰਫ਼ ਇੱਕ ਆਕਸੀਜਨ ਪਰਮਾਣੂ ਨੂੰ ਸੰਤੁਲਿਤ ਕਰਨ ਲਈ-

ਆਕਸੀਜਨ ਦੇ ਪਰਮਾਣੂ ਅਭਿਕਾਰਕਾਂ ਵਿੱਚ ਉਤਪਾਦ ਵਿੱਚ
(i) ਸ਼ੁਰੂ ਵਿੱਚ 1 (H2O ਵਿੱਚ) 4 (Fe3O4 ਵਿੱਚ)
(ii) ਸੰਤੁਲਨ ਤੋਂ ਬਾਅਦ 1 × 4 4

ਪਰਮਾਣੂਆਂ ਦੀ ਗਿਣਤੀ ਨੂੰ ਬਰਾਬਰ ਕਰਨ ਲਈ ਅਸੀਂ ਪ੍ਰਤੀਕਿਰਿਆ ਵਿੱਚ ਸ਼ਾਮਿਲ ਤੱਤਾਂ ਅਤੇ ਯੌਗਿਕਾਂ ਦੇ ਸੂਤਰਾਂ ਨੂੰ ਨਹੀਂ ਬਦਲ ਸਕਦੇ , ਜਿਵੇਂ ਆਕਸੀਜਨ ਪਰਮਾਣੂ ਨੂੰ ਸੰਤੁਲਿਤ ਕਰਨ ਲਈ ਅਸੀਂ 4 ਗੁਣਾਂਕ ਲਗਾ ਕੇ 4H2O ਲਿਖ ਸਕਦੇ ਹਾਂ, ਪਰ H2O4 ਜਾਂ (H2O)2 ਜਾਂ (H2O)4 ਨਹੀਂ ਕਰ ਸਕਦੇ ! ਅੰਸ਼ਿਕ ਰੂਪ ਵਿੱਚ ਸੰਤੁਲਿਤ ਸਮੀਕਰਣ ਹੁਣ ਇਸ ਤਰ੍ਹਾਂ ਲੱਗੇਗਾ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 2

ਚਰਨ 4.
Fe ਅਤੇ ਸ ਪਰਮਾਣੂ ਅਜੇ ਵੀ ਅਸੰਤੁਲਿਤ ਹਨ । ਇਨ੍ਹਾਂ ਵਿੱਚ ਕਿਸੇ ਇਕ ਤੱਤ ਨੂੰ ਚੁਣ ਕੇ ਅੱਗੇ ਵਧਿਆ ਜਾਂਦਾ ਹੈ । ਹਾਈਡਰੋਜਨ ਪਰਮਾਣੁ ਨੂੰ ਬਰਾਬਰ ਕਰਨ ਲਈ ਸੱਜੇ ਪਾਸੇ ਹਾਈਡਰੋਜਨ ਅਣੁ ਦੀ ਗਿਣਤੀ ਨੂੰ ‘4’ ਕਰ ਦਿੰਦੇ ਹਾਂ ।

ਹਾਈਡਰੋਜਨ ਦੇ ਪਰਮਾਣੂ ਅਭਿਕਾਰਕਾਂ ਵਿੱਚ ਉਤਪਾਦਾਂ ਵਿੱਚ
(i) ਸ਼ੁਰੂ ਵਿੱਚ 8 (4H2O) ਵਿੱਚ 2 (H2 ਵਿੱਚ)
(ii) ਸੰਤੁਲਿਤ ਕਰਨ ਲਈ 8 2 × 4

ਹੁਣ ਸਮੀਕਰਣ ਇਸ ਤਰ੍ਹਾਂ ਲੱਗੇਗਾ
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 3

ਚਰਨ 5.
ਉੱਪਰ ਦਿੱਤੇ ਸਮੀਕਰਣ ਦੀ ਜਾਂਚ ਕਰੋ ਅਤੇ ਤੀਸਰਾ ਤੱਤ ਚੁਣ ਲਉ ਜੋ ਅਜੇ ਤਕ ਅਸੰਤੁਲਿਤ ਹੈ । ਤੁਸੀਂ ਦੇਖੋਗੇ ਕਿ ਸਿਰਫ਼ ਲੋਹਾ ਹੀ ਇੱਕ ਤੱਤ ਹੈ ਜੋ ਸੰਤੁਲਿਤ ਕਰਨਾ ਬਾਕੀ ਹੈ ।

ਲੋਹਾ ਪਰਮਾਣੂ ਅਭਿਕਾਰਕਾਂ ਵਿੱਚ ਉਤਪਾਦਾਂ ਵਿੱਚ
(i) ਸ਼ੁਰੂ ਵਿੱਚ 1 (Fe ਵਿੱਚ) 3 (Fe3O4 ਵਿੱਚ)
(ii) ਸੰਤੁਲਨ ਲਈ 1 × 3 3

Fe ਨੂੰ ਸੰਤੁਲਿਤ ਕਰਨ ਲਈ ਸੱਜੇ ਪਾਸੇ ਅਸੀਂ Fe ਦੇ 3 ਪਰਮਾਣੂ ਲੈਂਦੇ ਹਾਂ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 4

ਚਰਨ 6.
ਅੰਤ ਵਿੱਚ, ਇਸ ਸੰਤੁਲਿਤ ਸਮੀਕਰਣ ਦੀ ਜਾਂਚ ਦੇ ਲਈ ਸਮੀਕਰਣ ਦੇ ਦੋਵੇਂ ਪਾਸੇ ਤੱਤਾਂ ਦੇ ਪ੍ਰਮਾਣੂਆਂ ਦੀ ਗਿਣਤੀ ਕਰਨ ਤੇ
3Fe +4H2O → Fe3O4 + 4H2
(ਸੰਤੁਲਿਤ ਸਮੀਕਰਣ)
ਸਮੀਕਰਣ ਵਿੱਚ ਦੋਵੇਂ ਪਾਸੇ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੈ । ਇਸ ਲਈ ਇਹ ਸਮੀਕਰਣ ਹੁਣ ਸੰਤੁਲਿਤ ਹੈ । ਰਸਾਇਣਿਕ ਸਮੀਕਰਣਾਂ ਨੂੰ ਸੰਤੁਲਿਤ ਕਰਨ ਦੀ ਇਸ ਵਿਧੀ ਨੂੰ ਹਿਟ ਐਂਡ ਟਾਇਲ ਵਿਧੀ ਕਹਿੰਦੇ ਹਨ, ਕਿਉਂਕਿ ਸਭ ਤੋਂ ਛੋਟੀ ਪੂਰਨ ਅੰਕ ਸੰਖਿਆ ਦੇ ਗੁਣਾਂ ਦੀ ਵਰਤੋਂ ਕਰਕੇ ਸਮੀਕਰਣ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ।

ਚਰਨ 7.
ਭੌਤਿਕ ਅਵਸਥਾ ਦੇ ਸੰਕੇਤ ਲਿਖਣਾ – ਉੱਪਰ ਲਿਖੇ ਸੰਤੁਲਿਤ ਸਮੀਕਰਣ ਵਿੱਚ ਭੌਤਿਕ ਅਵਸਥਾ ਦੀ ਕੋਈ ਜਾਣਕਾਰੀ ਨਹੀਂ ਹੈ ।

ਰਸਾਇਣਿਕ ਸਮੀਕਰਣ ਨੂੰ ਵਧੇਰੇ ਜਾਣਕਾਰੀ ਵਾਲਾ ਬਣਾਉਣ ਲਈ ਅਭਿਕਾਰਕਾਂ ਅਤੇ ਉਤਪਾਦਾਂ ਦੇ ਰਸਾਇਣਿਕ ਸੂਤਰਾਂ ਦੇ ਨਾਲ ਉਨ੍ਹਾਂ ਦੀ ਭੌਤਿਕ ਅਵਸਥਾ ਨੂੰ ਵੀ ਦਰਸਾਇਆ ਜਾਂਦਾ ਹੈ । ਅਭਿਕਾਰਕ ਅਤੇ ਉਤਪਾਦਾਂ ਦੇ ਠੋਸ, ਗੈਸ ਅਤੇ ਤਰਲ ਤੇ ਜਲੀ ਅਵਸਥਾ ਨੂੰ ਵਾਰੀ-ਵਾਰੀ (s), (g), (1) ਅਤੇ (aq) ਨਾਲ ਦਰਸਾਇਆ ਜਾਂਦਾ ਹੈ | ਅਭਿਕਾਰਕ ਜਾਂ ਉਤਪਾਦ ਜਦੋਂ ਪਾਣੀ ਵਿੱਚ ਘੋਲ ਦੇ ਰੂਪ ਵਿੱਚ ਮੌਜੂਦ ਰਹਿੰਦੇ ਹਨ ਤਾਂ (aq) ਲਿਖਦੇ ਹਨ । ਇਸ ਲਈ ਸੰਤੁਲਿਤ ਸਮੀਕਰਣ ਇਸ ਪ੍ਰਕਾਰ ਹੋਵੇਗਾ-
3Fe(s) + 4H2O(g) → Fe3O4(s) + 4H2(g)

ਪ੍ਰਸ਼ਨ 2.
ਰਸਾਇਣਿਕ ਪ੍ਰਤੀਕਿਰਿਆਵਾਂ ਦੀਆਂ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਰਸਾਇਣਿਕ ਪ੍ਰਤੀਕਿਰਿਆ ਦੌਰਾਨ ਕਿਸੇ ਇਕ ਤੱਤ ਦਾ ਪਰਮਾਣੂ ਦੂਸਰੇ ਤੱਤ ਦੇ ਪਰਮਾਣੂ ਵਿੱਚ ਨਹੀਂ ਬਦਲਦਾ ਹੈ । ਨਾ ਹੀ ਕੋਈ ਪਰਮਾਣੂ ਮਿਸ਼ਰਣ ਤੋਂ ਬਾਹਰ ਜਾਂਦਾ ਹੈ ਨਾ ਹੀ ਬਾਹਰ ਤੋਂ ਮਿਸ਼ਰਣ ਵਿੱਚ ਆਉਂਦਾ ਹੈ । ਅਸਲ ਵਿੱਚ, ਇਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪਰਮਾਣੂਆਂ ਦੇ ਆਪਸੀ ਬੰਧਨ ਦੇ ਟੁੱਟਣ ਅਤੇ ਜੁੜਨ ਨਾਲ ਨਵੇਂ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ ।

1. ਸੰਯੋਜਨ ਪ੍ਰਤੀਕਿਰਿਆ – ਅਜਿਹੀ ਪ੍ਰਤੀਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਏਕਲ ਉਤਪਾਦ ਦਾ ਨਿਰਮਾਣ ਕਰਦੇ ਹਨ, ਉਸ ਨੂੰ ਸੰਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।

ਜਿਵੇਂ-ਕੈਲਸ਼ੀਅਮ ਆਕਸਾਈਡ ਪਾਣੀ ਨਾਲ ਤੇਜ਼ੀ ਨਾਲ ਪ੍ਰਤੀਕਿਰਿਆ ਕਰਕੇ ਬੁਝੇ ਹੋਏ ਚੂਨੇ ਕੈਲਸ਼ੀਅਮ ਹਾਈਡਰਾਕਸਾਈਡ ਦਾ ਨਿਰਮਾਣ ਕਰਕੇ ਬਹੁਤ ਜ਼ਿਆਦਾ ਮਾਤਰਾ ਵਿੱਚ ਗਰਮੀ ਪੈਦਾ ਕਰਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 5
ਇਸ ਪ੍ਰਤੀਕਿਰਿਆ ਵਿੱਚ ਕੈਲਸ਼ੀਅਮ ਆਕਸਾਈਡ ਅਤੇ ਪਾਣੀ ਮਿਲ ਕੇ ਏਕਲ ਉਤਪਾਦ ਕੈਲਸ਼ੀਅਮ ਹਾਈਡਰਾਕਸਾਈਡ ਬਣਾਉਂਦੇ ਹਨ ।

2. ਅਪਘਟਨ ਪ੍ਰਤੀਕਿਰਿਆ – ਉਹ ਪ੍ਰਤੀਕਿਰਿਆ ਜਿਸ ਵਿੱਚ ਕੋਈ ਯੌਗਿਕ ਦੋ ਜਾਂ ਦੋ ਤੋਂ ਵੱਧ ਸਰਲ ਪਦਾਰਥਾਂ ਵਿੱਚ ਟੁੱਟਦਾ ਹੈ, ਉਸ ਨੂੰ ਅਪਘਟਨ ਪ੍ਰਤੀਕਿਰਿਆ ਕਹਿੰਦੇ ਹਨ ।
ਅਪਘਟਨ ਪ੍ਰਤੀਕਿਰਿਆ ਦੇ ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 6

3. ਵਿਸਥਾਪਨ ਪ੍ਰਤੀਕਿਰਿਆ – ਜਦੋਂ ਕੋਈ ਤੱਤ ਦੂਸਰੇ ਤੱਤ ਨੂੰ ਉਸ ਦੇ ਯੌਗਿਕ ਵਿੱਚੋਂ ਵਿਸਥਾਪਤ ਕਰ ਦਿੰਦਾ ਹੈ ਤਾਂ ਉਹ ਵਿਸਥਾਪਨ ਪ੍ਰਤੀਕਿਰਿਆ ਹੁੰਦੀ ਹੈ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 7

4. ਦੂਹਰੀ-ਵਿਸਥਾਪਨ ਪ੍ਰਤੀਕਿਰਿਆ – ਦੂਹਰੀ-ਵਿਸਥਾਪਨ ਪ੍ਰਤੀਕਿਰਿਆ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਪਰਮਾਣੂਆਂ ਦੇ ਸਮੂਹ ਦਾ ਆਪਸ ਵਿੱਚ ਆਦਾਨ-ਪ੍ਰਦਾਨ ਹੁੰਦਾ ਹੈ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 8

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 3.
ਆਕਸੀਕਰਨ ਅਤੇ ਲਘੂਕਰਨ ਦੀ ਉਦਾਹਰਨ ਸਹਿਤ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਆਕਸੀਕਰਨ ਅਤੇ ਲਘੂਕਰਨ – ਕਿਸੇ ਪ੍ਰਕਿਰਿਆ ਵਿੱਚ ਪਦਾਰਥ ਦਾ ਆਕਸੀਜਨ ਉਦੋਂ ਹੁੰਦਾ ਹੈ ਜਦੋਂ ਉਸ ਵਿੱਚ ਆਕਸੀਜਨ ਦਾ ਵਾਧਾ ਜਾਂ ਹਾਈਡਰੋਜਨ ਦੀ ਹਾਨੀ ਹੁੰਦੀ ਹੈ । ਇਸਦੇ ਉਲਟ ਜਦੋਂ ਪਦਾਰਥ ਦਾ ਲਘੂਕਰਨ, ਹੁੰਦਾ ਹੈ ਤਾਂ ਉਸ ਵਿੱਚ ਆਕਸੀਜਨ ਦੀ ਹਾਨੀ ਜਾਂ ਹਾਈਡਰੋਜਨ ਦਾ ਵਾਧਾ ਹੁੰਦਾ ਹੈ ।

ਉਦਾਹਰਨ – ਕਾਪਰ ਚੂਰਣ ਵੀ ਸਤਹਿ ‘ਤੇ ਕਾਪਰ (II) ਆਕਸਾਈਡ ਦੀ ਕਾਲੀ ਪਰਤ ਚੜ੍ਹ ਜਾਂਦੀ ਹੈ । ਇਹ ਕਾਲਾ ਪਦਾਰਥ ਕਿਉਂ ਬਣਿਆ ? ਇਹ ਕਾਪਰ ਆਕਸਾਈਡ, ਕਾਪਰ ਵਿੱਚ ਆਕਸੀਜਨ ਦੇ ਯੋਗ ਤੋਂ ਬਣਿਆ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 9
ਜੇ ਇਸ ਗਰਮ ਪਦਾਰਥ ਦੇ ਉੱਪਰ ਹਾਈਡਰੋਜਨ ਗੈਸ ਪ੍ਰਵਾਹਿਤ ਕੀਤੀ ਜਾਵੇ, ਤਾਂ ਕਹਿੰਦੇ ਹਨ ਕਿ ਉਸਦਾ ਆਕਸੀਕਰਨ ਹੋਇਆ ਹੈ ਅਤੇ ਜਦੋਂ ਪ੍ਰਤੀਕਿਰਿਆ ਵਿੱਚ ਕਿਸੇ ਪਦਾਰਥ ਵਿੱਚ ਆਕਸੀਜਨ ਦੀ ਹਾਨੀ ਹੁੰਦੀ ਹੈ, ਤਾਂ ਕਹਿੰਦੇ ਹਨ ਕਿ ਉਸਦਾ ਲਘੂਕਰਨ ਹੋਇਆ ਹੈ ।

ਪ੍ਰਤੀਕਿਰਿਆ ਵਿੱਚ ਕਾਪਰ (II) ਆਕਸਾਈਡ ਵਿੱਚ ਆਕਸੀਜਨ ਦੀ ਹਾਨੀ ਹੋ ਰਹੀ ਹੈ, ਇਸ ਲਈ ਇਸਦਾ ਲਘੂਕਰਨ ਹੋ ਰਿਹਾ ਹੈ । ਹਾਈਡਰੋਜਨ ਵਿੱਚ ਆਕਸੀਜਨ ਦਾ ਵਾਧਾ ਹੋ ਰਿਹਾ ਹੈ । ਇਸ ਲਈ ਇਸ ਦਾ ਆਕਸੀਕਰਨ ਹੋਇਆ ਹੈ ਅਰਥਾਤ ਕਿਸੇ ਪ੍ਰਤੀਕਿਰਿਆ ਵਿੱਚ ਇਕ ਅਭਿਕਾਰਕ ਦਾ ਆਕਸੀਕਰਨ ਅਤੇ ਦੂਸਰੇ ਪ੍ਰਤੀਕਾਰਕ ਦਾ ਲਘੂਕਰਨ ਹੁੰਦਾ ਹੈ । ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਆਕਸੀਕਰਨ ਲਘੂਕਰਨ ਜਾਂ ਰੇਡਾਕਸ ਪ੍ਰਤੀਕਿਰਿਆ ਕਹਿੰਦੇ ਹਨ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 10
ਰੇਡਾਕਸ ਪ੍ਰਤੀਕਿਰਿਆ ਦੇ ਕੁੱਝ ਹੋਰ ਉਦਾਹਰਨ ਹਨ-
(i) ZnO+C → Zn + CO
ਪ੍ਰਤੀਕਿਰਿਆ ਵਿੱਚ ਕਾਰਬਨ ਦਾ ਆਕਸੀਕਰਨ ਹੋ ਕੇ CO ਅਤੇ ZnO ਦਾ ਲਘੂਕਰਨ ਹੋ ਕੇ Zn ਬਣਦਾ ਹੈ ।
(ii) MnO2 + 4HCl → MnCl2 + Cl2 + 2H2O
ਪ੍ਰਤੀਕਿਰਿਆ ਵਿੱਚ HCl ਦਾ ਆਕਸੀਕਰਨ ਹੋ ਕੇ Cl2 ਅਤੇ MnO2 ਦਾ ਲਘੂਕਰਨ ਹੋ ਕੇ MnCl2 ਬਣਦਾ ਹੈ ।

ਪ੍ਰਸ਼ਨ 4.
ਤੇਜ਼ਾਬ ਕੀ ਹੁੰਦਾ ਹੈ ? ਤੇਜ਼ਾਬਾਂ ਦੇ ਚਾਰ ਗੁਣਾਂ ਦੀ ਵਿਆਖਿਆ ਉਦਾਹਰਨ ਦੇ ਕੇ ਕਰੋ ।
ਉੱਤਰ-
ਤੇਜ਼ਾਬ- ਅਜਿਹੇ ਯੌਗਿਕ ਜਿਨ੍ਹਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਹਾਈਡਰੋਜਨ ਪਰਮਾਣੂ ਮੌਜੂਦ ਹੁੰਦੇ ਹਨ ਅਤੇ ਉਹ ਪਾਣੀ ਵਿੱਚ ਘੁਲ ਕੇ ਚਾਰਜਿਤ ਹਾਈਡਰੋਨੀਅਮ ਆਇਨ (H3O+) ਪੈਦਾ ਕਰਦੇ ਹਨ, ਤੇਜ਼ਾਬ ਕਹਾਉਂਦੇ ਹਨ। ਤੇਜ਼ਾਬਾਂ ਦਾ ਸੁਆਦ ਖੱਟਾ ਹੁੰਦਾ ਹੈ ।

ਤੇਜ਼ਾਬਾਂ ਦੇ ਗੁਣ-
(1) ਧਾਤੂਆਂ ਨਾਲ ਕਿਰਿਆ – ਤੇਜ਼ਾਬ ਕਿਰਿਆਸ਼ੀਲ ਧਾਤਾਂ ਜਿਵੇਂ-ਜ਼ਿੰਕ, ਮੈਗਨੀਸ਼ੀਅਮ, ਲੋਹਾ, ਮੈਗਨੀਜ਼ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ ।
Zn(s) + ਤਣ H2SO4(aq) → ZnSO4(aq) + H2(g) ↑
Mg(s) + ਤਣ 2HCl (aq) → MgCl2(aq) + H2(g) ↑

(2) ਧਾਤੂ ਕਾਰਬੋਨੇਟ ਅਤੇ ਧਾਤੂ ਬਾਈਕਾਰਬੋਨੇਟ ਨਾਲ ਕਿਰਿਆ-ਤੇਜ਼ਾਬ ਧਾਤੂ ਕਾਰਬੋਨੇਟਾਂ ਅਤੇ ਧਾਤੂ ਬਾਈਕਾਰਬੋਨੇਟਾਂ ਨਾਲ ਕਿਰਿਆ ਕਰਕੇ CO2 ਗੈਸ ਪੈਦਾ ਕਰਦੇ ਹਨ ।
Na2CO3 + H2SO4 → Na2SO4+ H2O + CO2
NaHCO3 + HCl → NaCl + H2O + CO2

(3) ਖਾਰਾਂ ਨਾਲ ਕਿਰਿਆ – ਤੇਜ਼ਾਬ ਖਾਰਾਂ ਨਾਲ ਕਿਰਿਆ ਕਰਕੇ ਉਦਾਸੀਨੀਕਰਨ ਨੂੰ ਪ੍ਰਗਟ ਕਰਦੇ ਹਨ, ਲੂਣ ਅਤੇ ਪਾਣੀ ਤਿਆਰ ਕਰਦੇ ਹਨ ।
HCl + NaOH → NaCl + H2O
HCl + KOH → KCl + H2O

(4) ਧਾਤੂ ਸਲਫਾਈਡ ਅਤੇ ਹਾਈਡਰੋਜਨ ਸਲਫਾਈਡ ਨਾਲ ਕਿਰਿਆ – ਤੇਜ਼ਾਬ, ਵੱਖ-ਵੱਖ ਧਾਤੂ ਸਲਫਾਈਡਾਂ ਅਤੇ ਹਾਈਡਰੋਜਨ ਸਲਫਾਈਡ ਨਾਲ ਕਿਰਿਆ ਕਰਕੇ H2S ਗੈਸ ਪੈਦਾ ਕਰਦੇ ਹਨ ।
FeS + H2SO4 → FeSO4 + H2S(g)
KHS + 2HCl → 2KCl + 2H2S(g)
(ਪੋਟਾਸ਼ੀਅਮ ਹਾਈਡਰੋਜਨ ਸਲਫਾਈਡ)

ਪ੍ਰਸ਼ਨ 5.
ਚਿੱਤਰ ਵਿੱਚ ਕਿਸ ਕਿਸਮ ਦੀ ਰਸਾਇਣਿਕ ਕਿਰਿਆ ਦਰਸਾਈ ਗਈ ਹੈ । ਇਸ ਕਿਰਿਆ ਦੀ ਪਰਿਭਾਸ਼ਾ ਉਦਾਹਰਨ ਸਹਿਤ ਲਿਖੋ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 11
ਉੱਤਰ-
ਚਿੱਤਰ ਵਿੱਚ ਧਾਤਾਂ ਦੀ ਲੂਣਾਂ ਦੇ ਘੋਲਾਂ ਨਾਲ ਕਿਰਿਆ ਦਰਸਾਈ ਗਈ ਹੈ ਇਹ ਵਿਸਥਾਪਨ ਕਿਰਿਆ ਹੈ ।
ਵਿਸਥਾਪਨ ਪ੍ਰਤੀਕਿਰਿਆ-ਜਦੋਂ ਕੋਈ ਤੱਤ ਦੂਸਰੇ ਤੱਤ ਨੂੰ ਉਸ ਦੇ ਯੌਗਿਕ ਵਿੱਚੋਂ ਵਿਸਥਾਪਤ ਕਰ ਦਿੰਦਾ ਹੈ ਤਾਂ ਇਹ ਵਿਸਥਾਪਨ ਪ੍ਰਤੀਕਿਰਿਆ ਹੁੰਦੀ ਹੈ । ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 12

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਰਸਾਇਣਿਕ ਸਮੀਕਰਣਾਂ ਨੂੰ ਲਿਖਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ?
ਉੱਤਰ-

  1. ਰਸਾਇਣਿਕ ਪਰਿਵਰਤਨ ਨੂੰ ਪ੍ਰਦਰਸ਼ਿਤ ਕਰਨਾ ।
  2. ਅਭਿਕਾਰਕਾਂ ਅਤੇ ਉਤਪਾਦਾਂ ਦੇ ਸਾਰੇ ਤੱਤਾਂ ਨੂੰ ਪ੍ਰਤੀਕਾਂ ਨਾਲ ਦਰਸਾਉਣਾ ।
  3. ਅਭਿਕਾਰਕਾਂ ਅਤੇ ਉਤਪਾਦਾਂ ਦੇ ਹਰ ਤੱਤ ਦੇ ਕੁੱਲ ਪਰਿਣਾਮਾਂ ਦੀ ਗਿਣਤੀ ਦਾ ਦੋਵੇਂ ਪਾਸੇ ਬਰਾਬਰ ਹੋਣਾ ।
  4. ਭੌਤਿਕ ਅਵਸਥਾ, ਤਾਪ ਅਤੇ ਹਾਲਤਾਂ ਨੂੰ ਸਪੱਸ਼ਟ ਕਰਨਾ ।

ਪ੍ਰਸ਼ਨ 2.
ਸੰਯੋਜਨ ਪ੍ਰਤੀਕਿਰਿਆ ਦੀ ਪਰਿਭਾਸ਼ਾ ਉਦਾਹਰਨ ਸਹਿਤ ਸਮਝਾਉ ।
ਉੱਤਰ-
ਸੰਯੋਜਨ ਪ੍ਰਤੀਕਿਰਿਆ – ਅਜਿਹੀ ਪ੍ਰਤੀਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਏਕਲ ਉਤਪਾਦ ਦਾ ਨਿਰਮਾਣ ਕਰਦੇ ਹਨ, ਉਸ ਨੂੰ ਸੰਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 13

ਪ੍ਰਸ਼ਨ 3.
ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਅਤੇ ਉਸਦਾ ਇਕ ਉਪਯੋਗ ਦੱਸੋ ।
ਉੱਤਰ-
ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ – Ca(OH)2
ਬੁਝੇ ਹੋਏ ਚੂਨੇ ਦੇ ਘੋਲ ਦੀ ਵਰਤੋਂ ਕੰਧਾਂ ਤੇ ਸਫ਼ੇਦੀ ਕਰਨ ਲਈ ਹੁੰਦੀ ਹੈ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 4.
ਸਫ਼ੇਦੀ ਕਰਨ ਦੇ ਦੋ ਤਿੰਨ ਦਿਨ ਬਾਅਦ ਚਮਕ ਕਿਉਂ ਆ ਜਾਂਦੀ ਹੈ ?
ਉੱਤਰ-
ਕੈਲਸ਼ੀਅਮ ਹਾਈਡਰੋਆਕਸਾਈਡ ਹਵਾ ਵਿੱਚ ਮੌਜੂਦ ਕਾਰਬਨ-ਡਾਈਆਕਸਾਈਡ ਦੇ ਨਾਲ ਧੀਮੀ ਗਤੀ ਨਾਲ ਅਭਿਕਿਰਿਆ ਕਰਕੇ ਕੰਧਾਂ ਤੇ ਕੈਲਸ਼ੀਅਮ ਕਾਰਬੋਨੇਟ ਦੀ ਇਕ ਪਤਲੀ ਪਰਤ ਬਣਾ ਦਿੰਦੀ ਹੈ । ਸਫ਼ੈਦੀ ਕਰਨ ਦੇ ਦੋ-ਤਿੰਨ ਦਿਨਾਂ ਬਾਅਦ ਕੈਲਸ਼ੀਅਮ ਕਾਰਬੋਨੇਟ ਦਾ ਨਿਰਮਾਣ ਹੁੰਦਾ ਹੈ ਅਤੇ ਇਸ ਨਾਲ ਕੰਧਾਂ ਤੇ ਚਮਕ ਆ ਜਾਂਦੀ ਹੈ ।

ਪ੍ਰਸ਼ਨ 5.
ਸੰਗਮਰਮਰ ਦਾ ਰਸਾਇਣਿਕ ਸੂਤਰ ਅਤੇ ਉਸਦੇ ਬਣਨ ਦੀ ਪ੍ਰਤੀਕਿਰਿਆ ਦੱਸੋ ।
ਉੱਤਰ-
ਸੰਗਮਰਮਰ ਨੂੰ ਕੈਲਸ਼ੀਅਮ ਕਾਰਬੋਨੇਟ ਵੀ ਕਹਿੰਦੇ ਹਨ ।
ਇਸਦਾ ਰਸਾਇਣਿਕ ਸੂਤਰ ਹੈ- CaCO3
ਇਸਦੇ ਬਣਨ ਦੀ ਪ੍ਰਤੀਕਿਰਿਆ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 14

ਪ੍ਰਸ਼ਨ 6.
ਤਾਪ-ਨਿਕਾਸੀ ਪ੍ਰਤੀਕਿਰਿਆ ਦੀ ਪਰਿਭਾਸ਼ਾ ਅਤੇ ਦੋ ਉਦਾਹਰਨਾਂ ਦਿਉ ।
ਉੱਤਰ-
ਤਾਪ-ਨਿਕਾਸੀ ਪ੍ਰਤੀਕਿਰਿਆ (Exothermic Reaction) – ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਉਤਪਾਦ ਦੇ ਨਿਰਮਾਣ ਦੇ ਨਾਲ-ਨਾਲ ਤਾਪ ਵੀ ਪੈਦਾ ਹੁੰਦਾ ਹੈ ਉਨ੍ਹਾਂ ਨੂੰ ਤਾਪ-ਨਿਕਾਸੀ ਰਸਾਇਣਿਕ ਪ੍ਰਤੀਕਿਰਿਆ ਕਹਿੰਦੇ ਹਨ ।
A + B → C +D+ ਤਾਪ ਊਰਜਾ
ਇਨ੍ਹਾਂ ਪ੍ਰਤੀਕਿਰਿਆਵਾਂ ਵਿੱਚ ਅਭਿਕਾਰਕਾਂ ਦੀ ਕੁੱਲ ਊਰਜਾ ਉਤਪਾਦਾਂ ਦੀ ਕੁੱਲ ਊਰਜਾ ਤੋਂ ਵੱਧ ਹੁੰਦੀ ਹੈ ।
ਅਭਿਕਾਰਕਾਂ ਦੀ ਊਰਜਾ > ਉਤਪਾਦਾਂ ਦੀ ਊਰਜਾ
ਤਾਪ ਨਿਕਾਸੀ ਪ੍ਰਤੀਕਿਰਿਆਵਾਂ ਦੇ ਕੁਝ ਹੋਰ ਉਦਾਹਰਨ ਹਨ-
(i) ਕੁਦਰਤੀ ਗੈਸ ਦਾ ਦਹਿਣ-
CH4(g) + 2O2(g) → CO2(g) + 2H2O(g) + ਊਰਜਾ

(ii) ਸਾਗ-ਸਬਜ਼ੀਆਂ ਦਾ ਵਿਘਟਨ ਹੋ ਕੇ ਕੰਪੋਸਟ ਬਣਾਉਣਾ ਵੀ ਤਾਪ ਨਿਕਾਸੀ ਪ੍ਰਤੀਕਿਰਿਆ ਹੈ ।

ਪ੍ਰਸ਼ਨ 7.
ਤਾਪ-ਸੋਖੀ ਪ੍ਰਤੀਕਿਰਿਆਵਾਂ ਦੀ ਉਦਾਹਰਨ ਸਹਿਤ ਪਰਿਭਾਸ਼ਾ ਦਿਉ ।
ਉੱਤਰ-
ਤਾਪ-ਸੋਖੀ ਪ੍ਰਤੀਕਿਰਿਆ (Endothermic Reaction) – ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਤਾਪ ਦਾ ਸੋਖਣ ਹੁੰਦਾ ਹੈ, ਉਨ੍ਹਾਂ ਨੂੰ ਤਾਪ-ਸੋਖੀ ਪ੍ਰਤੀਕਿਰਿਆ ਕਹਿੰਦੇ ਹਨ ।
A+B + ਤਾਪ → C+D
ਇਸ ਪ੍ਰਤੀਕਿਰਿਆ ਵਿੱਚ ਅਭਿਕਾਰਕਾਂ ਦੀ ਕੁੱਲ ਊਰਜਾ ਉਤਪਾਦਾਂ ਦੀ ਕੁੱਲ ਊਰਜਾ ਤੋਂ ਘੱਟ ਹੁੰਦੀ ਹੈ ।
ਪ੍ਰਤੀਕਾਰਕਾਂ ਦੀ ਊਰਜਾ < ਉਤਪਾਦਾਂ ਦੀ ਊਰਜਾ
ਉਦਾਹਰਨ-
(1) ਕੋਕ ਦੀ ਭਾਪ ਨਾਲ ਪ੍ਰਤੀਕਿਰਿਆ
C(s) + H2O(g) + ਤਾਪ → CO(g) + H2(g)

(2) N2 ਅਤੇ O2 ਦੀ ਪ੍ਰਕਿਰਿਆ
N2(g) + O2(g) + ਤਾਪ → 2NO(g)

ਪ੍ਰਸ਼ਨ 8.
ਅਪਘਟਨ ਪ੍ਰਤੀਕਿਰਿਆ ਸੰਯੋਜਨ ਕਿਰਿਆ ਤੋਂ ਕਿਸ ਤਰ੍ਹਾਂ ਵੱਖ ਹੈ ?
ਉੱਤਰ-
ਸੰਯੋਜਨ ਪ੍ਰਤੀਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਇਕ ਨਵਾਂ ਪਦਾਰਥ ਬਣਾਉਂਦੇ ਹਨ ਜਦੋਂ ਕਿ ਅਪਘਟਨ ਪ੍ਰਤੀਕਿਰਿਆ ਇਸ ਤੋਂ ਉਲਟ ਹੈ । ਅਪਘਟਨ ਪ੍ਰਤੀਕਿਰਿਆ ਵਿੱਚ ਏਕਲ ਪਦਾਰਥ ਅਪਘਟਿਤ ਹੋ ਕੇ ਦੋ ਜਾਂ ਦੋ ਤੋਂ ਵੱਧ ਪਦਾਰਥ ਪ੍ਰਦਾਨ ਕਰਦਾ ਹੈ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 9.
ਵਿਸਥਾਪਨ ਪ੍ਰਤੀਕਿਰਿਆ ਦੀ ਪਰਿਭਾਸ਼ਾ ਅਤੇ ਉਦਾਹਰਨ ਦਿਉ ।
ਉੱਤਰ-
ਵਿਸਥਾਪਨ ਪ੍ਰਤੀਕਿਰਿਆ-ਜਦੋਂ ਕੋਈ ਤੱਤ ਦੂਸਰੇ ਤੱਤਾਂ ਨੂੰ ਉਸਦੇ ਯੌਗਿਕਾਂ ਨਾਲ ਵਿਸਥਾਪਿਤ ਕਰ ਦਿੰਦਾ ਹੈ, ਤਾਂ ਇਹ ਵਿਸਥਾਪਨ ਪ੍ਰਤੀਕਿਰਿਆ ਹੁੰਦੀ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 15
ਉਪਰੋਕਤ ਉਦਾਹਰਨ ਵਿੱਚ Zn ਕਾਪਰ ਤੋਂ ਵੱਧ ਕਿਰਿਆਸ਼ੀਲ ਹੈ, ਇਸ ਲਈ ਇਹ ਕਾਪਰ ਸਲਫੇਟ ਵਿਚੋਂ ਕਾਪਰ ਦਾ ਵਿਸਥਾਪਨ ਕਰਕੇ ਖ਼ੁਦ ਸਲਫੇਟ ਦੇ ਨਾਲ ਜ਼ਿੰਕ ਸਲਫੇਟ ਬਣਾਉਂਦਾ ਹੈ ।

ਪ੍ਰਸ਼ਨ 10.
ਦੂਹਰੀ ਵਿਸਥਾਪਨ ਪ੍ਰਤੀਕਿਰਿਆ ਦੀ ਪਰਿਭਾਸ਼ਾ ਅਤੇ ਉਦਾਹਰਨ ਦਿਓ ।
ਉੱਤਰ-
ਦੂਹਰੀ ਵਿਸਥਾਪਨ ਪ੍ਰਤੀਕਿਰਿਆ – ਅਜਿਹੀ ਪ੍ਰਤੀਕਿਰਿਆ ਜਿਨ੍ਹਾਂ ਵਿੱਚ ਤੀਕਾਰਕਾਂ ਦੇ ਵਿੱਚ ਆਇਨਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਉਨ੍ਹਾਂ ਨੂੰ ਦੂਹਰੀ ਵਿਸਥਾਪਨ ਪ੍ਰਤੀਕਿਰਿਆ ਕਹਿੰਦੇ ਹਨ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 16
ਉਪਰੋਕਤ ਪ੍ਰਤੀਕਿਰਿਆ ਵਿੱਚ Cl ਅਤੇ \(\mathrm{SO}_{4}^{2-}\) ਆਇਨਾਂ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ ਇਸ ਲਈ ਦੂਹਰੀਵਿਸਥਾਪਨ ਪ੍ਰਤੀਕਿਰਿਆ ਦੀ ਉਦਾਹਰਨ ਹੈ ।

ਪ੍ਰਸ਼ਨ 11.
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 17
ਉਪਰੋਕਤ ਪ੍ਰਤੀਕਿਰਿਆ ਨੂੰ ਪੂਰਾ ਕਰੋ ਅਤੇ ਉਤਪਾਦ ਦਾ ਰੰਗ ਵੀ ਦੱਸੋ ।
ਉੱਤਰ-
ਉਪਰੋਕਤ ਪ੍ਰਤੀਕਿਰਿਆ ਹੈ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 18
ਇਹ ਉਤਪਾਦ PbO ਪੀਲੇ ਰੰਗ ਦਾ ਹੈ ।

ਪ੍ਰਸ਼ਨ 12.
ਜੰਗ ਲੱਗਣਾ ਕਿਸ ਨੂੰ ਕਹਿੰਦੇ ਹਨ ਜੰਗ ਦਾ ਰਸਾਇਣਿਕ ਸੂਤਰ ਲਿਖੋ । ਇਸ ਨਾਲ ਹੋਣ ਵਾਲੀ ਹਾਨੀ ਕੀ ਹੈ ?
ਉੱਤਰ-
ਲੋਹੇ ਦੀਆਂ ਬਣੀਆਂ ਨਵੀਆਂ ਵਸਤੂਆਂ ਚਮਕੀਲੀਆਂ ਹੁੰਦੀਆਂ ਹਨ, ਪਰ ਕੁੱਝ ਸਮੇਂ ਬਾਅਦ ਉਨ੍ਹਾਂ ਤੇ ਲਾਲਿਮਾ ਯੁਕਤ ਭੂਰੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ । ਆਮ ਤੌਰ ‘ਤੇ ਇਸ ਪ੍ਰਕਿਰਿਆ ਨੂੰ ਲੋਹੇ ਨੂੰ ਜੰਗ ਲੱਗਣਾ ਕਹਿੰਦੇ ਹਨ ।
ਜੰਗ ਦਾ ਰਸਾਇਣਿਕ ਸੁਤਰ ਹੈ ।
Fe2O3. x H2O
ਜੰਗ ਹਾਈਡਰੇਟ ਆਇਰਨ (III) ਆਕਸਾਈਡ ਹੈ ।
ਇਹ ਭੁਰਭੁਰਾ ਹੁੰਦਾ ਹੈ ਸਮੇਂ ਦੇ ਨਾਲ ਧਾਤੁ ਦੀ ਸਤਹਿ ਤੋਂ ਵੱਖ ਹੋ ਜਾਂਦਾ ਹੈ, ਜਿਸ ਕਾਰਨ ਲੋਹੇ ਤੋਂ ਬਣੀਆਂ ਵਸਤੂਆਂ ਖ਼ਰਾਬ ਹੁੰਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 13.
ਕੀ ਹੁੰਦਾ ਹੈ ਜਦੋਂ ਜ਼ਿੰਕ ਦੀ ਛੜ ਕਾਪਰ ਸਲਫੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ ? ਪ੍ਰਤੀਕਿਰਿਆ ਦਾ ਰਸਾਇਣਿਕ ਸਮੀਕਰਨ ਦੱਸੋ ।
ਉੱਤਰ-
ਜ਼ਿੰਕ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ । ਇਹ ਕਾਪਰ ਸਲਫੇਟ ਘੋਲ ਵਿਚੋਂ ਕਾਪਰ ਨੂੰ ਵਿਸਥਾਪਤ ਕਰ ਦਿੰਦਾ ਹੈ ਅਤੇ ਜ਼ਿੰਕ ਸਲਫੇਟ ਬਣਦਾ ਹੈ । ਕਾਪਰ ਸਲਫੇਟ ਦਾ ਨੀਲਾ ਘੋਲ ਹੌਲੀ-ਹੌਲੀ ਸਫ਼ੇਦ ਹੋ ਜਾਂਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 19

ਪ੍ਰਸ਼ਨ 14.
ਚੂਨਾ ਬੁੱਝਣਾ (ਸ਼ਮਨ) ਤੋਂ ਕੀ ਭਾਵ ਹੈ ? ਇਸ ਪ੍ਰਕਿਰਿਆ ਵਿੱਚ ਸੁੰ-ਸੂ ਦੀ ਆਵਾਜ਼ ਕਿਉਂ ਹੁੰਦੀ ਹੈ ? ਸੰਬੰਧਿਤ ਪ੍ਰਤੀਕਿਰਿਆ ਨੂੰ ਪ੍ਰਦਰਸ਼ਿਤ ਕਰਨ ਵਾਲੀ ਰਸਾਇਣਿਕ ਪ੍ਰਤੀਕਿਰਿਆ ਲਿਖੋ ।
ਉੱਤਰ-
ਸ਼ਮਨ – ਜਦੋਂ ਚਨੇ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ, ਇਹ ਬੜੇ ਚਨੇ ਵਿੱਚ ਬਦਲ ਜਾਂਦਾ ਹੈ । ਇਸ ਨੂੰ ਚੂਨਾ ਬੁੱਝਣਾ ਕਹਿੰਦੇ ਹਨ । ਇਹ ਇਕ ਤਾਪ ਨਿਕਾਸੀ ਕਿਰਿਆ ਹੈ, ਜਿਸ ਵਿੱਚ ਤਾਪ ਉਰਜਾ ਬਾਹਰ ਨਿਕਲਦੀ ਹੈ, ਜਿਸ ਕਾਰਨ ਸੂੰ-ਦੀ ਆਵਾਜ਼ ਪੈਦਾ ਹੁੰਦੀ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 20

ਪ੍ਰਸ਼ਨ 15.
ਹੇਠਾਂ ਲਿਖੀਆਂ ਰਸਾਇਣਿਕ ਸਮੀਕਰਣਾਂ ਨੂੰ ਸੰਤੁਲਿਤ ਕਰੋ ।

1. H2 + N2 → NH3
2. BaCl2 + Al2(SO4)3 → AlCl3 + BaSO4
3. H2S + O2 → SO2 + H2O
4. KBr + BaI2 → KI + BaBr2
5. Al + CuCl2 → AlCl3 + Cu

6. AgNO3 + Cu → Cu(NO3)2 + Ag
7. Al(OH)3 → Al2O3 + H2O
8. NH3 + CuO → Cu + N2 + H2O
9. KClO3 → KCl + O2
10. KNO3 → KNO2 + O2
11. BaCl2 + K2SO4 → 2BaSO4 + KCl.
ਉੱਤਰ-
1. 3H2 + N2 → 2NH3

2. 3BaCl2 + Al2(SO4)3 ) → 2AlCl3 + 3BaSO4

3. 2H2S + 3O2 → 2SO2 + 2H2O

4. 2KBr + BaI2 → 2KI + BaBr2

5. 2Al + 3CuCl2 → 2AlCl3 + 3Cu

6. 2AgNO3 + Cu → Cu(NO3)2 + 2Ag

7. 2Al(OH)3 → Al2O3 + 3H2O

8. 2NH3 + 3CuO → Cu + N2 + 3H2O

9. 2KClO3 → 2KCl + 3O2

10. 2KNO3 → 2KNO3 + O2

11. BaCl2 + K2SO4 → BaSO4 + 2KCl.

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 16.
ਹੇਠ ਲਿਖੇ ਸਮੀਕਰਣਾਂ ਵਿੱਚ ਆਕਸੀਕਰਨ ਅਤੇ ਲਘੂਕਰਣ ਪਦਾਰਥਾਂ ਦੇ ਨਾਮ ਲਿਖੋ ।
1. SO2 + 2H2S → 2H2O + 3S
2. 2Al + 3HCl → 2ACl3 + 3H2
3. 2H2S + SO2 → 3S + 2H2O
4. Zn + 2AgNO3 → Zn(NO3)2 + 2Ag
5. H2 + CuO → Cu + H2O.
ਉੱਤਰ-
1. SO2 ਵਿੱਚ S ਦਾ ਲਘੂਕਰਣ ਅਤੇ H2S ਵਿੱਚ S ਦਾ ਆਕਸੀਕਰਨ ਹੋਇਆ ।
2. ਐਲੂਮੀਨੀਅਮ ਦਾ ਆਕਸੀਕਰਨ ਅਤੇ ਕਲੋਰੀਨ ਦਾ ਆਕਸੀਕਰਨ ਹੋਇਆ ।
3. ਹਾਈਡਰੋਜਨ ਦਾ ਆਕਸੀਕਰਨ ਅਤੇ ਸਲਫਰ ਦਾ ਲਘੂਕਰਣ ਹੋਇਆ ।
4. ਜ਼ਿੰਕ ਦਾ ਆਕਸੀਕਰਨ ਅਤੇ ਸਿਲਵਰ ਦਾ ਲਘੂਕਰਣ ਹੋਇਆ ।
5. ਹਾਈਡਰੋਜਨ ਦਾ ਆਕਸੀਕਰਨ ਅਤੇ ਤਾਂਬੇ ਦਾ ਲਘੂਕਰਣ ਹੋਇਆ ।

ਪ੍ਰਸ਼ਨ 17.
ਹੇਠ ਲਿਖੀਆਂ ਕਿਰਿਆਵਾਂ ਲਈ ਸੰਕੇਤਾਂ ਅਤੇ ਸੂਤਰਾਂ ਨਾਲ ਸੰਤੁਲਿਤ ਰਸਾਇਣਿਕ ਸਮੀਕਰਣਾਂ ਲਿਖੋ ।
(i) ਜ਼ਿੰਕ + ਸਿਲਵਰ ਨਾਈਟਰੇਟ → ਜ਼ਿੰਕ ਨਾਈਟਰੇਟ + ਸਿਲਵਰ
(ii) ਕਾਪਰ ਆਕਸਾਈਡ + ਹਾਈਡਰੋਜਨ → ਕਾਪਰ + ਪਾਣੀ
(iii) ਬੇਰੀਅਮ ਕੋਲਰਾਈਡ + ਐਲੂਮੀਨੀਅਮ ਸਲਫੇਟ → ਬੇਰੀਅਮ ਸਲਫੇਟ + ਐਲੂਮੀਨੀਅਮ ਕਲੋਰਾਈਡ ।
ਉੱਤਰ-
(i) Zn (s) + 2AgNO3 (aq) → Zn (NO3)2 (aq) +2Ag(s)
(ii) CuO(s) + H2(g) → Cu(s) + H2O(l)
(iii) 3BaCl2 (ag) + Al2(SO4)3(aq) → 3BaSO4(aq) + 2AlCl3(aq).

ਪ੍ਰਸ਼ਨ 18.
ਹੇਠ ਲਿਖੀਆਂ ਸਮੀਕਰਣਾਂ ਨੂੰ ਪੂਰਾ ਲਿਖੋ :
(i) ਕੈਲਸ਼ੀਅਮ ਹਾਈਡਰਾਕਸਾਈਡ + ਕਾਰਬਨ ਡਾਈਆਕਸਾਈਡ → ………… + ………….
(ii) ਸੋਡੀਅਮ + ਪਾਣੀ → ………… +………….
(iii) ਹਾਈਡਰੋਜਨ + ਕਲੋਰੀਨ → ……….. + ………….
ਉੱਤਰ-
(i) ਕੈਲਸ਼ੀਅਮ ਹਾਈਡਰਾਕਸਾਈਡ + ਕਾਰਬਨ ਡਾਈਆਕਸਾਈਡ → ਕੈਲਸ਼ੀਅਮ ਕਾਰਬੋਨੇਟ + ਪਾਣੀ
(ii) ਸੋਡੀਅਮ + ਪਾਣੀ → ਸੋਡੀਅਮ ਹਾਈਡਰਾਕਸਾਈਡ + ਹਾਈਡਰੋਜਨ ਗੈਸ
(iii) ਹਾਈਡਰੋਜਨ + ਕਲੋਰੀਨ → ਹਾਈਡਰੋਜਨ ਕਲੋਰਾਈਡ ਗੈਸ ।

ਪ੍ਰਸ਼ਨ 19.
ਸੂਤਰਾਂ ਦੀ ਸਹਾਇਤਾ ਨਾਲ ਹੇਠ ਲਿਖੇ ਕਥਨਾਂ ਨੂੰ ਰਸਾਇਣਿਕ ਸਮੀਕਰਣਾਂ ਦੇ ਰੂਪ ਵਿੱਚ ਲਿਖ ਕੇ ਸੰਤੁਲਿਤ ਕਰੋ :
(i) ਪੋਟਾਸ਼ੀਅਮ ਤੱਤ, ਪਾਣੀ ਨਾਲ ਕਿਰਿਆ ਕਰਕੇ ਪੋਟਾਸ਼ੀਅਮ ਹਾਈਡਰਾਕਸਾਈਡ ਅਤੇ ਹਾਈਡਰੋਜਨ ਗੈਸ ਪੈਦਾ ਕਰਦਾ ਹੈ ।
(ii) ਹਾਈਡਰੋਜਨ ਸਲਫਾਈਡ ਗੈਸ ਹਵਾ/ਆਕਸੀਜਨ ਵਿੱਚ ਬਲਦੇ ਪਾਣੀ ਅਤੇ ਸਲਫਰ ਡਾਈਆਕਸਾਈਡ ਗੈਸ ਬਣਾਉਂਦੀ ਹੈ ?
(iii) ਹਾਈਡਰੋਜਨ ਗੈਸ ਨਾਈਟਰੋਜਨ ਨਾਲ ਜੁੜ ਕੇ ਅਮੋਨੀਆ ਬਣਾਉਂਦੀ ਹੈ ?
ਉੱਤਰ-
(i) 2K + 2H2O → 2KOH + H2
(ii) 2H2S + 3O2 → 2H2O + 2SO2
(iii) 3H2 + N2 → 2NH3.

ਪ੍ਰਸ਼ਨ 20.
ਹੇਠਾਂ ਦਿੱਤੇ ਫਲਾਸਕ ਵਿੱਚ ਵਾਪਰ ਰਹੀ ਪ੍ਰਤੀਕਿਰਿਆ ਦਾ ਰਸਾਇਣਿਕ ਸਮੀਕਰਣ ਲਿਖੋ ਪੈਦਾ ਹੁੰਦੀ ਗੈਸ ਦਾ ਨਾਂ ਅਤੇ ਇੱਕ ਗੁਣ ਲਿਖੋ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 21
ਉੱਤਰ-
ਰਸਾਇਣਿਕ ਸਮੀਕਰਣ-
Zn + H2SO4 → ZnSO4 + H2
ਜਿਸਤ + ਹਲਕਾ ਸਲਫਿਊਰਿਕ ਐਸਿਡ → ਜਿਸਤ ਸਲਫੇਟ + ਹਾਈਡਰੋਜਨ ਗੈਸ
ਇਸ ਪ੍ਰਕਿਰਿਆ ਵਿੱਚ ਪੈਦਾ ਹੋ ਰਹੀ ਗੈਸ ਦਾ ਨਾਂ ਹਾਈਡਰੋਜਨ ਹੈ ।
ਹਾਈਡਰੋਜਨ ਗੈਸ ਦਾ ਗੁਣ – ਹਾਈਡਰੋਜਨ ਇੱਕ ਜਲਣਸ਼ੀਲ ਗੈਸ ਹੈ ਜੋ ਨੀਲੀ-ਪੀਲੀ ਲੌ ਨਾਲ ਧਮਾਕੇ ਨਾਲ ਬਲਦੀ ਹੈ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 21.
ਸਾਹਮਣੇ ਦਿੱਤੇ ਚਿੱਤਰ ਵਿੱਚ ਪਰਖ-ਨਲੀ ਵਿੱਚ ਕਿਰਿਆ ਦੌਰਾਨ ਕਿਹੜੀ ਗੈਸ ਪੈਦਾ ਹੋ ਰਹੀ ਹੈ ? ਇਹ ਗੈਸ ਚੂਨੇ ਦੇ ਪਾਣੀ/ਕੈਲਸ਼ੀਅਮ ਹਾਈਡਰਾਕਸਾਈਡ ਨਾਲ ਕਿਸ ਤਰ੍ਹਾਂ ਕਿਰਿਆ ਕਰਦੀ/ਪ੍ਰਭਾਵ ਪਾਂਦੀ ਹੈ ?
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 22
ਉੱਤਰ-
(1) ਸੋਡੀਅਮ ਕਾਰਬੋਨੇਟ ਅਤੇ ਪਤਲਾ ਹਾਈਡਰੋਕਲੋਰਿਕ ਅਮਲ ਦੀ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ।

(2) ਕਾਰਬਨ ਡਾਈਆਕਸਾਈਡ ਗੈਸ ਚਨੇ ਦੇ ਪਾਣੀ (ਕੈਲਸ਼ੀਅਮ ਹਾਈਡਰਾਕਸਾਈਡ) ਨਾਲ ਕਿਰਿਆ ਕਰਕੇ ਸਫ਼ੈਦ ਰੰਗ ਦਾ ਕੈਲਸ਼ੀਅਮ ਕਾਰਬੋਨੇਟ ਬਣਾਉਂਦੀ ਹੈ ਜਿਸ ਤੋਂ ਚੂਨੇ ਦੇ ਪਾਣੀ ਦਾ ਰੰਗ ਦੁੱਧੀਆ ਹੋ ਜਾਂਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 23

ਪ੍ਰਸ਼ਨ 22.
ਸਾਹਮਣੇ ਦਿੱਤੇ ਚਿੱਤਰ ਵਿੱਚ ਦਰਸਾਏ ਪਰਖ ਨਲੀ ਵਿੱਚ ਹੋ ਰਹੇ ਘੋਲਾਂ/ਰਸਾਇਣਾਂ ਦੀ ਕਿਰਿਆ ਨੂੰ ਸਮੀਕਰਣ ਦੇ ਰੂਪ ਵਿੱਚ ਲਿਖੋ ਘੋਲ ਦੇ ਰੰਗ ਵਿੱਚ ਕਿਸ ਤਰ੍ਹਾਂ ਪਰਿਵਰਤਨ ਆਉਂਦਾ ਹੈ ? ਮੇਖਾਂ/ਕਿੱਲਾਂ ਦੇ ਰੰਗ ਵਿੱਚ ਕੀ ਪਰਿਵਰਤਨ ਆਉਂਦਾ ਹੈ ?
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 24
ਉੱਤਰ-
ਰਸਾਇਣਿਕ ਕਿਰਿਆ ਦੀ ਸਮੀਕਰਣ :
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 25
ਜਦੋਂ ਲੋਹੇ ਦੀਆਂ ਕਿੱਲਾਂ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਨੀਲੇ ਰੰਗ ਦਾ ਘੋਲ ਹੌਲੀ-ਹੌਲੀ ਫਿੱਕਾ ਹੋ ਜਾਂਦਾ ਹੈ ਅਤੇ ਕਿੱਲਾਂ ਦਾ ਰੰਗ ਭੂਰਾ ਹੋ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਬੁਝੇ ਹੋਏ ਚੂਨੇ ਦੀ ਇਕ ਵਰਤੋ ਲਿਖੋ ।
ਉੱਤਰ-
ਦੀਵਾਰਾਂ ਤੇ ਸਫ਼ੈਦੀ ਕਰਨ ਲਈ ।

ਪ੍ਰਸ਼ਨ 2.
ਸੰਗਮਰਮਰ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CaCO3.

ਪ੍ਰਸ਼ਨ 3.
ਕੁਦਰਤੀ ਗੈਸ ਦਾ ਦਹਿਣ ਕਰਨ ‘ ਤੇ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
CO2, H2O ਅਤੇ ਉਰਜਾ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 4.
ਫੋਰਸ ਸਲਫੇਟ ਦਾ ਸੂਤਰ ਲਿਖੋ ।
ਉੱਤਰ-
FeSO4, 7H2O.

ਪ੍ਰਸ਼ਨ 5.
ਚਿਪਸ ਬਣਾਉਣ ਵਾਲੇ ਚਿਪਸ ਦੀ ਥੈਲੀ ਵਿੱਚ ਕੀ ਭਰ ਦਿੰਦੇ ਹਨ ਤਾਂਕਿ ਉਸ ਵਿੱਚ ਆਕਸੀਕਰਨ ਨਾ ਹੋ ਸਕੇ ?
ਉੱਤਰ-
ਨਾਈਟਰੋਜਨ ਗੈਸ ।

ਪ੍ਰਸ਼ਨ 6.
ਆਕਸੀਕਰਨ-ਲਘੂਕਰਣ ਪ੍ਰਤੀਕਿਰਿਆ ਦਾ ਦੂਸਰਾ ਨਾਂ ਕੀ ਹੈ ?
ਉੱਤਰ-
ਰੇਡਾਕਸ ਪ੍ਰਤੀਕਿਰਿਆ ।

ਪ੍ਰਸ਼ਨ 7.
ਕਿਸੀ ਪ੍ਰਤੀਕਿਰਿਆ ਵਿੱਚ ਪਦਾਰਥ ਦਾ ਆਕਸੀਕਰਨ ਕਦੋਂ ਹੁੰਦਾ ਹੈ ?
ਉੱਤਰ-
ਜਦੋਂ O2 ਦੀ ਹਾਨੀ ਅਤੇ H2 ਦਾ ਵਾਧਾ ਹੋਵੇ ।

ਪ੍ਰਸ਼ਨ 8.
ਤਾਪ ਦੇਣ ਤੇ ਕੈਲਸ਼ੀਅਮ ਕਾਰਬੋਨੇਟ ਕਿਸ ਵਿੱਚ ਟੁੱਟ ਜਾਂਦਾ ਹੈ ?
ਉੱਤਰ-
ਕੈਲਸ਼ੀਅਮ ਆਕਸਾਈਡ ਅਤੇ ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 9.
ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CaO.

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 10.
ਕੁਦਰਤੀ ਗੈਸ ਦਾ ਦਹਿਣ ਹੋਣ ‘ਤੇ ਹੋਣ ਵਾਲੀ ਪ੍ਰਤੀਕਿਰਿਆ ਲਿਖੋ ।
ਉੱਤਰ-
CH4(g) + 2O2(g) → CO2(g) + 2H2O(g) + ਉਰਜਾ ।

ਪ੍ਰਸ਼ਨ 11.
ਕੋਇਲੇ ਦੇ ਦਹਿਣ ਅਤੇ H2 ਅਤੇ O2 ਤੋਂ ਪਾਣੀ ਦਾ ਨਿਰਮਾਣ ਕਿਸ ਪ੍ਰਤੀਕਿਰਿਆ ਨੂੰ ਦਰਸਾਉਂਦਾ ਹੈ ?
ਉੱਤਰ-
ਸੰਯੋਜਨ ਪ੍ਰਤੀਕਿਰਿਆ ।

ਪ੍ਰਸ਼ਨ 12.
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 26
ਉਪਰੋਕਤ ਪ੍ਰਤੀਕਿਰਿਆ ਵਿੱਚ A ਕੀ ਹੈ ?
ਉੱਤਰ-
ਕਲੋਰੋਫਿਲ ।

ਪ੍ਰਸ਼ਨ 13.
ਕਰਣ ਕਿਰਿਆ ਕੀ ਹੈ ?
ਉੱਤਰ-
ਉੱਤਰ-
ਲਘੂਕਰਣ ਇਕ ਅਜਿਹੀ ਕਿਰਿਆ ਹੈ, ਜਿਸ ਵਿੱਚ O2 ਦੀ ਹਾਨੀ ਅਤੇ H2 ਨ ਦਾ ਵਾਧਾ ਹੁੰਦਾ ਹੈ ।

ਪ੍ਰਸ਼ਨ 14.
ਆਕਸੀਕਰਣ ਕਿਰਿਆ ਕੀ ਹੈ ?
ਆਕਸੀਕਰਣ ਉਹ ਕਿਰਿਆ ਹੈ, ਜਿਸ ਵਿੱਚ H2 ਦੀ ਹਾਨੀ ਅਤੇ O2 ਦਾ ਵਾਧਾ ਹੁੰਦਾ ਹੈ ।

ਪ੍ਰਸ਼ਨ 15.
ਮੈਗਨੀਸ਼ੀਅਮ ਰਿੱਬਨ ਨੂੰ ਹਵਾ ਵਿੱਚ ਜਲਾਉਣ ਨਾਲ ਕਿਹੜਾ ਪਦਾਰਥ ਬਣਦਾ ਹੈ ? (ਮਾਂਡਲ ਪੇਪਰ)
ਉੱਤਰ-
ਚਿੱਟਾ ਪਾਊਡਰ ਮੈਗਨੀਸ਼ੀਅਮ ਆਕਸਾਈਡ (MgO) ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 16.
ਹੇਠ ਲਿਖੇ ਸਮੀਕਰਣ ਵਿੱਚ ਖ਼ਾਲੀ ਥਾਵਾਂ ਭਰੋ । (ਮਾਡਲ ਪੇਪਰ)
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 27
ਉੱਤਰ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 28

ਪ੍ਰਸ਼ਨ 17.
ਜ਼ਿੰਕ ਦੀ ਪਤਲੇ ਸਲਫਿਊਰਿਕ ਐਸਿਡ ਨਾਲ ਕਿਰਿਆ ਹੋਣ ਤੇ ਕਿਹੜੀ ਗੈਸ ਬਣਦੀ ਹੈ ?
ਉੱਤਰ-
ਹਾਈਡਰੋਜਨ ਗੈਸ (H2).

ਪ੍ਰਸ਼ਨ 18.
ਹੇਠ ਲਿਖੇ ਰਸਾਇਣਿਕ ਸਮੀਕਰਣ ਵਿੱਚ ਖਾਲੀ ਥਾਂਵਾਂ ਭਰੋ :
BaCl2 + Na2SO4 → ………………. +…………..
ਉੱਤਰ-
BaCl2 + Na2SO4 → BaSO4 + 2NaCl.

ਪ੍ਰਸ਼ਨ 19.
ਕਾਰਬਨ-ਡਾਈਆਕਸਾਈਡ ਗੈਸ ਚੂਨੇ ਦੇ ਪਾਣੀ ਵਿਚੋਂ ਲੰਘਾਉਣ ਨਾਲ ਚੂਨੇ ਦੇ ਪਾਣੀ ਵਿੱਚ ਕੀ ਪਰਿਵਰਤਨ ਆਉਂਦਾ ਹੈ ?
ਉੱਤਰ-
ਚੂਨੇ ਦਾ ਪਾਣੀ ਦੁਧੀਆ ਹੋ ਜਾਂਦਾ ਹੈ ।

ਪ੍ਰਸ਼ਨ 20.
ਹੇਠ ਲਿਖੇ ਰਸਾਇਣਿਕ ਸਮੀਕਰਣ ਨੂੰ ਪੂਰਾ ਕਰੋ :
Fe(s) + CuSO4(aq) → ……… + ……………….
ਉੱਤਰ-
Fe + CuSO4 → FeSO4(aq) + Cu(s).

ਪ੍ਰਸ਼ਨ 21.
ਹੇਠ ਲਿਖੇ ਸਮੀਕਰਣ ਨੂੰ ਪੂਰਾ ਕਰੋ :
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 29
ਉੱਤਰ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 30

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 22.
Zn(s) + CusO4(aq) → ZnSO4(aq) + Cu(s)
ਉਪਰੋਕਤ ਸਮੀਕਰਣ ਵਿੱਚ ਕਿਸ ਪ੍ਰਕਾਰ ਦੀ ਰਸਾਇਣਿਕ ਪ੍ਰਤੀਕਿਰਿਆ ਦਰਸਾਈ ਗਈ ਹੈ ?
(ਉ) ਸੰਯੋਜਨ ਪ੍ਰਤੀਕਿਰਿਆ ।
(ਅ) ਵਿਯੋਜਨ ਪ੍ਰਤੀਕਿਰਿਆ
(ੲ) ਵਿਸਥਾਪਨ ਪ੍ਰਤੀਕਿਰਿਆ
(ਸ) ਦੋਹਰਾ ਵਿਸਥਾਪਨ ਪ੍ਰਤੀਕਿਰਿਆ ।
ਉੱਤਰ-
(ੲ) ਵਿਸਥਾਪਨ ਪ੍ਰਤੀਕਿਰਿਆ ।

ਪ੍ਰਸ਼ਨ- 23.
Na2SO4(aq) + BaCl2(aq) → BaSO4(s) + NaCl(aq)
ਉਪਰੋਕਤ ਰਸਾਇਣਿਕ ਸਮੀਕਰਣ ਕਿਸ ਤਰ੍ਹਾਂ ਦੀ ਰਸਾਇਣਿਕ ਕਿਰਿਆ ਦਾ ਉਦਾਹਰਣ ਹੈ ?
(ਉ) ਸੰਯੋਜਨ ਕਿਰਿਆ ।
(ਅ) ਅਪਘਟਨ ਕਿਰਿਆ
(ੲ) ਵਿਸਥਾਪਨ ਕਿਰਿਆ
(ਸ) ਦੂਹਰਾ ਵਿਸਥਾਪਨ ਕਿਰਿਆ ।
ਉੱਤਰ-
(ਸ) ਦੂਹਰਾ ਵਿਸਥਾਪਨ ਕਿਰਿਆ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
BaCl2(aq) + Na2SO4(aq) → Basq1(s) + 2NaClaq) ਹੈ ।
(a) ਵਿਸਥਾਪਨ ਕਿਰਿਆ
(b) ਦੁਹਰੀ ਵਿਸਥਾਪਨ ਕਿਰਿਆ
(c) ਸੰਯੋਜਨ ਕਿਰਿਆ
(d) ਅਪਘਟਨ ਕਿਰਿਆ ।
ਉੱਤਰ-
(b) ਦੁਹਰੀ ਵਿਸਥਾਪਨ ਕਿਰਿਆ ।

ਪ੍ਰਸ਼ਨ 2.
ਉਹ ਕਿਰਿਆ ਜਿਸ ਵਿੱਚ ਤਾਪ ਦਾ ਵੀ ਉਤਸਰਜਨ ਹੁੰਦਾ ਹੈ, ਕਹਾਉਂਦੀ ਹੈ-
(a) ਬਹੁਲੀਕਰਨ ਕਿਰਿਆ
(b) ਤਾਪਸੋਖੀ ਕਿਰਿਆ
(c) ਤਾਪ-ਨਿਕਾਸੀ ਕਿਰਿਆ
(d) ਉਪਰੋਕਤ ਸਾਰੇ ।
ਉੱਤਰ-
(c) ਤਾਪ-ਨਿਕਾਸੀ ਕਿਰਿਆ ।

ਪ੍ਰਸ਼ਨ 3.
ਜਲ ਦੇ ਬਿਜਲਈ ਅਪਘਟਨ ਨਾਲ ਉਤਪੰਨ ਹਾਈਡਰੋਜਨ ਅਤੇ ਆਕਸੀਜਨ ਦਾ ਮੋਲ ਅਨੁਪਾਤ ਹੈ-
(a) 2 : 1
(b) 1 : 1
(c) 2 : 2
(d) 4 : 1.
ਉੱਤਰ-
(a) 2 : 1.

ਪ੍ਰਸ਼ਨ 4.
ਜੰਗ ਦਾ ਰਸਾਇਣਿਕ ਸੂਤਰ ਹੈ-
(a) Fe2O3
(b) FeCO3
(c) Fe2O3.xH2O
(d) FeCO3. xH2O.
ਉੱਤਰ-
(c) Fe2O3.xH2O

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 5.
ਅਪਘਟਨ ਕਿਰਿਆ ਦੀ ਉਦਾਹਰਨ ਹੈ-
(a) CH4 + 2O2 → CO2 +2H2O
(b) Pb(NO3)2 → 2PbO + 4NO2 + O2
(c) NH3 + HCl → NH4Cl
(d) Pb + CuCl2 → PbCl2 + Cu.
ਉੱਤਰ-
(b) Pb(NO3)2 → 2PbO + 4NO2 + O2

ਪ੍ਰਸ਼ਨ 6.
ਲੋਹਾ ਹੇਠ ਲਿਖੀ ਕਿਹੜੀ ਧਾਤ ਨੂੰ ਉਸਦੇ ਘੋਲ ਤੋਂ ਵਿਸਥਾਪਿਤ ਕਰ ਸਕਦਾ ਹੈ ?
(a) Al
(b) Zn
(c) Cu
(d) Au.
ਉੱਤਰ-
(c) Cu.

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਕਿਹੜੀ ਅਧਾਤ ਹੈ ਜਿਹੜੀ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਵਿੱਚ ਮੌਜੂਦ ਰਹਿੰਦੀ ਹੈ ?
(a) ਆਕਸੀਜਨ
(b) ਕਲੋਰੀਨ
(c) ਬੋਮੀਨ
(d) ਹਾਈਡਰੋਜਨ ।
ਉੱਤਰ-
(d) ਹਾਈਡਰੋਜਨ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਅਪਘਟਨ ਪ੍ਰਤੀਕਿਰਿਆ ……………….. ਦੀ ਵਿਪਰੀਤ ਪ੍ਰਤੀਕਿਰਿਆ ਹੈ ।
ਉੱਤਰ-
ਸੰਯੋਜਨ ਪ੍ਰਤੀਕਿਰਿਆ

(ii) ਤੇਜ਼ਾਬ ਅਤੇ ਖਾਰ ਦੀ ਨਿਸ਼ਚਿਤ ਮਾਤਰਾ ਅਤੇ ਆਇਤਨ ਮਿਲਾਉਣ ਤੇ …………………… ਅਤੇ ………………. ਬਣਦਾ ਹੈ ।
ਉੱਤਰ-
ਲੂਣ, ਪਾਣੀ

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

(iii) ਆਕਸੀਜਨ ਦਾ ਸਮਾਵੇਸ਼ ……………………. ਕਹਾਉਂਦਾ ਹੈ ।
ਉੱਤਰ-
ਆਕਸੀਕਰਨ

(iv) ਉਹ ਪ੍ਰਤਿਕਿਰਿਆਂ ਜਿਸ ਵਿੱਚ ਉਸ਼ਮਾ ਦਾ ਉਤਸਰਜਨ ਹੁੰਦਾ ਹੈ, …………………… ਪ੍ਰਤੀਕਿਰਿਆ ਕਹਾਉਂਦੀ ਹੈ ।
ਉੱਤਰ-
ਤਾਪ-ਨਿਕਾਸੀ

(v) ਆਕਸੀਕਰਨ ਅਤੇ ਲਘੂਕਰਨ ਇਕ-ਦੂਜੇ ਦੀ ……………………… ਹਨ ।
ਉੱਤਰ-
ਪੂਰਕ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

Punjab State Board PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ Important Questions and Answers.

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਬਨਸਪਤੀ ਜਗਤ ਨੂੰ ਕਿੰਨੇ ਉਪਜਗਤਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ ? ਗਰੁੱਪ ਕ੍ਰਿਪਟੋਗੈਮੀ ਦਾ ਚਿੱਤਰਾਂ ਦੀ ਸਹਾਇਤਾ ਨਾਲ ਵਰਣਨ ਕਰੋ ।
ਉੱਤਰ-
ਬਨਸਪਤੀ ਜਗਤ (Division Plantae) ਨੂੰ ਦੋ ਉਪ-ਜਗਤਾਂ
(i) ਕ੍ਰਿਪਟੋਗੈਮੀ (Cryptogamae) ਅਤੇ
(ii) ਫੈਨੇਰੋਗੈਮੀ (Phanerogamae) ਵਿੱਚ ਵਿਭਾਜਿਤ ਕੀਤਾ ਗਿਆ ਹੈ ।

ਕ੍ਰਿਪਟੋਗੈਮੀ ਉਪਜਗਤ ਦੇ ਗੁਣ ਹੇਠ ਲਿਖੇ ਹਨ-
(i) ਇਹਨਾਂ ਵਿੱਚ ਤਣੇ, ਜੜ੍ਹ ਅਤੇ ਪੱਤੇ ਵਿਕਸਿਤ ਨਹੀਂ ਹੁੰਦੇ ।
(ii) ਇਹਨਾਂ ਦੇ ਜਣਨ ਅੰਗ ਛੁਪੇ ਹੋਣ ਕਾਰਨ ਨੰਗੀ (Naked) ਅੱਖ ਨਾਲ ਨਜ਼ਰ ਨਹੀਂ ਆਉਂਦੇ ।
(iii) ਇਹਨਾਂ ਵਿੱਚ ਫੁੱਲ ਭਰੁਣ ਅਵਸਥਾ ਅਤੇ ਬੀਜ ਨਹੀਂ ਹੁੰਦੇ ।

ਕਿਪਟੋਗੈਮੀ ਉਪ ਜਗਤ ਵਿੱਚ ਹੇਠ ਲਿਖੇ ਡੀਵੀਜ਼ਨ ਸ਼ਾਮਲ ਹਨ-
I. ਡੀਵੀਜ਼ਨ ਥੈਲੋਫਾਈਟਾ (Division Thallophyta)
I. ਡੀਵੀਜ਼ਨ ਬਾਇਓਫਾਈਟਾ (Division Bryophyta)
III. ਡੀਵੀਜ਼ਨ ਟੈਰਿਡੋਫਾਈਟਾ (Division Pteridophyta) ।

I. ਥੈਲੋਫਾਈਟਾਂ ਦੇ ਲੱਛਣ-
(i) ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਿੱਚ ਵਿਭਾਜਿਤ ਨਹੀਂ ਹੋਇਆ ਹੁੰਦਾ ।
(ii) ਇਹਨਾਂ ਪੌਦਿਆਂ ਦੀ ਸਰੀਰਕ ਬਣਤਰ ਨੂੰ ਥੈਲਸ (Thallus) ਆਖਦੇ ਹਨ ।
(iii) ਜਣਨ ਅੰਗ ਸਾਧਾਰਨ ਅਤੇ ਸਰਲ ਕਿਸਮ ਦੇ ਹਨ ।
(iv) ਇਹਨਾਂ ਪੌਦਿਆਂ ਦੇ ਯੁਗਮਜ (Zygote) ਤੋਂ ਭਰੂਣ ਨਹੀਂ ਬਣਦਾ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 1
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 2
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 3

II. ਬਾਇਓਫਾਈਟਾ (Bryophyta) ਦੇ ਲੱਛਣ-
(i) ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਰਗੀਆਂ ਬਣਤਰਾਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
(ii) ਇਹ ਪੌਦੇ ਠੰਡੀਆਂ, ਸਿੱਲ੍ਹੀਆਂ ਅਤੇ ਛਾਂਦਾਰ ਥਾਂਵਾਂ ‘ਤੇ ਉੱਗਦੇ ਹਨ ।
(iii) ਇਹਨਾਂ ਵਿੱਚ ਸੰਵਹਿਨ ਟਿਸ਼ੂ ਨਹੀਂ ਹੁੰਦੇ ।
(iv) ਇਹਨਾਂ ਵਿੱਚ ਗੈਮੀਟੋਫਾਈਟ ਮੁੱਖ ਅਵਸਥਾ ਹੈ ।
(v) ਇਸ ਬਨਸਪਤੀ ਦੇ ਗੈਮੀਟੋਫਾਈਟ (Gametophyte) ਅਤੇ ਸਪੋਰੋਫਾਈਟ (Sporophyte) ਵਿਚਾਲੇ ਪੀੜ੍ਹੀ ਏਕਾਂਤਰਨ ਹੁੰਦਾ ਹੈ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 4

ਬਾਇਓਫਾਈਟਸ ਨੂੰ ਹੇਠ ਲਿਖੇ ਗਰੁੱਪਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 5

III. ਟੈਰਿਡੋਫਾਈਟ (Pteridophyta) – ਟੈਰਿਡੋਫਾਈਟਾ ਦੇ ਲੱਛਣ-
(i) ਇਹਨਾਂ ਪੌਦਿਆਂ ਵਿੱਚ ਜੜ੍ਹ, ਤਣਾ ਅਤੇ ਪੱਤੇ ਪਾਏ ਜਾਂਦੇ ਹਨ ।
(ii) ਇਹਨਾਂ ਦੇ ਜਣਨ ਅੰਗ ਬਹੁ-ਸੈੱਲੀ (Multicelled) ਹੁੰਦੇ ਹਨ ।
(ii) ਇਹਨਾਂ ਪੌਦਿਆਂ ਦੇ ਪੱਤਿਆਂ ਦੇ ਹੇਠਲੇ ਪਾਸੇ ਬੀਜਾਣੂ ਦਾਨੀਆਂ (Sporangia) ਵਿਕਸਿਤ ਹੋਏ ਹੁੰਦੇ ਹਨ ।
(iv) ਨਿਸ਼ੇਚਿਤ ਅੰਡੇ ਤੋਂ ਭਰੂਣ ਬਣਦਾ ਹੈ ।
(v) ਪੌਦੇ ਪੀੜੀ ਏਕਾਂਤਰਨ ਦਰਸਾਉਂਦੇ ਹਨ ।
ਉਦਾਹਰਨ – ਟੈਰਿਸ, ਐਸਪਿਡੀਅਮ, ਸਿਲੈਜੀਨੈਲਾ, ਫਰਨ ਆਦਿ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 6

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 2.
ਉਪ ਜਗਤ ਫੈਨਰੋਗੈਮੀ ਦੇ ਲੱਛਣ ਦੱਸੋ । ਇਸ ਦੇ ਵਿਭਿੰਨ ਉਪ-ਖੰਡਾਂ ਦਾ ਚਿੱਤਰਾਂ ਸਮੇਤ ਵਰਣਨ ਕਰੋ ।
ਉੱਤਰ-
ਉਪ ਜਗਤ ਫੈਨਰੋਗੈਮੀ ਦੇ ਲੱਛਣ-

  1. ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
  2. ਇਹਨਾਂ ਪੌਦਿਆਂ ਵਿੱਚ ਵਹਿਣੀ ਟਿਸ਼ੂ ਅਤੇ ਫਲੋਇਮ ਬੰਡਲਾਂ (Bundles) ਦੀ ਸ਼ਕਲ ਵਿੱਚ ਪਾਏ ਜਾਂਦੇ ਹਨ ।
  3. ਇਹਨਾਂ ਪੌਦਿਆਂ ਦੇ ਜਣਨ ਅੰਗ ਬਹੁ-ਸੈੱਲੀ (Multicelled) ਹੁੰਦੇ ਹਨ ।
  4. ਇਹਨਾਂ ਪੌਦਿਆਂ ਵਿੱਚ ਨਿਸ਼ੇਚਿਤ ਅੰਡੇ ਤੋਂ ਭਰੂਣ ਬਣਦਾ ਹੈ ।
  5. ਇਸ ਉਪ ਜਗਤ ਦੇ ਪੌਦਿਆਂ ਨੂੰ “ਬੀਜ ਪੌਦੇ’ (Seed Plants) ਆਖਿਆ ਜਾਂਦਾ ਹੈ ।

ਇਸ ਉਪ ਜਗਤ ਦੇ ਪੌਦਿਆਂ ਨੂੰ ਦੋ ਉਪ-ਖੰਡਾਂ ਐਂਜੀਓਸਪਰਮਜ਼ (Angiosperms) ਅਤੇ ਜਿਮਨੋਸਪਰਮਜ਼ (Gymnosperms) ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।
ਅਣਕੱਜੇ ਬੀਜਾਂ ਵਾਲੇ ਪੌਦੇ ਜਾਂ ਜਿਮਨੋਸਪਰਮਜ਼ (Gymnosperms) ਦੇ ਲੱਛਣ-

  1. ਇਸ ਬਨਸਪਤੀ ਦੇ ਫੁੱਲਾਂ ਨੂੰ ਕੋਨ (Cones) ਆਖਦੇ ਹਨ । ਇਹਨਾਂ ਕੋਨਜ਼ ਵਿੱਚ ਬਾਹਰਲੇ ਪਾਸੇ ਫੁੱਲ ਪੱਤੀਆਂ ਨਹੀਂ ਹੁੰਦੀਆਂ ।
  2. ਇਹਨਾਂ ਦੇ ਬੀਜ ਨੰਗੇ ਹੁੰਦੇ ਹਨ ।
  3. ਇਹਨਾਂ ਦੇ ਜਣਨ ਅੰਗ (Reproductive organs) ਕੋਣ ਆਕਾਰ ਦੇ ਹੁੰਦੇ ਹਨ ।
  4. ਇਹਨਾਂ ਪੌਦਿਆਂ ਦੀ ਜਿਸ ਬਣਤਰ ਉੱਤੇ ਬੀਜ-ਅੰਡ (Ovules) ਲੱਗਦੇ ਹਨ, ਉਸ ਨੂੰ ਮਹਾਂ ਬੀਜਾਣੂ ਪੱਤਰ ਜਾਂ ਮੈਗਾਸਪੋਰੋਫਿਲ (Megasporophyll) ਆਖਿਆ ਜਾਂਦਾ ਹੈ ।
  5. ਨਿਸ਼ੇਚਨ ਉਪਰੰਤ ਜ਼ਾਈਗੋਟ ਤੋਂ ਇੱਕ ਤੋਂ ਜ਼ਿਆਦਾ ਭਰੂਣ ਉਤਪੰਨ ਹੁੰਦੇ ਹਨ ।

ਉਦਾਹਰਨ – ਪਾਈਨਸ, ਚੀਲ, ਦਿਆ ਆਦਿ ।
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 7
ਐਂਜੀਓਸਪਰਮਜ਼ ਪੌਦਿਆਂ ਦੇ ਲੱਛਣ-

  1. ਇਹਨਾਂ ਪੌਦਿਆਂ ਦੇ ਆਮ ਤੌਰ ‘ਤੇ ਤਣੇ ਸ਼ਾਖਾਵਾਂ ਵਾਲੇ ਅਤੇ ਕਠੋਰ ਹੁੰਦੇ ਹਨ ।
  2. ਇਹਨਾਂ ਨੂੰ ਆਕਾਰ ਦੇ ਆਧਾਰ ‘ਤੇ ਬੂਟੀ (Herb) ਜਾਂ ਨਰਮ ਤਣੇ ਵਾਲੇ, ਝਾੜੀ (Shrub) ਅਤੇ ਰੁੱਖਾਂ (Trees) ਵਿੱਚ ਵੰਡਿਆ ਜਾਂਦਾ ਹੈ ।
  3. ਇਹਨਾਂ ਪੌਦਿਆਂ ਦੇ ਬੀਜ ਫਲਾਂ ਅੰਦਰ ਢੱਕੇ ਹੋਏ ਹੁੰਦੇ ਹਨ ।
  4. ਇਹਨਾਂ ਪੌਦਿਆਂ ਦੇ ਫੁੱਲਾਂ ਵਿੱਚ ਆਮ ਤੌਰ ‘ਤੇ ਹਰੀ ਪੱਤੀਆਂ (ਕਲੈਕਸ) ਅਤੇ ਰੰਗਦਾਰ ਪੱਤੀਆਂ (Petals) ਪਾਈਆਂ ਜਾਂਦੀਆਂ ਹਨ ।
    PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 8
    ਐਂਜੀਓਸਪਰਮਜ਼ ਨੂੰ ਦੋ ਹਿੱਸਿਆਂ ਵਿੱਚ ਵਰਗੀਕਰਨ ਕੀਤਾ ਗਿਆ ਹੈ ।
    PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 9

ਪ੍ਰਸ਼ਨ 3.
ਜੰਤੂਆਂ (ਪ੍ਰਾਣੀਆਂ) ਦੇ ਮੁੱਖ ਫਾਈਲਮਾਂ ਦੇ ਨਾਮ ਲਿਖੋ । ਇਹਨਾਂ ਵਿੱਚੋਂ ਹਰੇਕ ਦੇ ਇੱਕ ਜਾਂ ਦੋ-ਦੋ ਮੁੱਖ ਲੱਛਣ ਅਤੇ ਉਦਾਹਰਣਾਂ ਵੀ ਨਾਲ-ਨਾਲ ਲਿਖੋ ।
ਉੱਤਰ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 10
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 11

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 4.
ਪ੍ਰਾਣੀ ਜਗਤ ਦੇ ਫਾਈਲਮ ਪ੍ਰੋਟੋਜ਼ੋਆ ਅਤੇ ਪੋਰੀਫੇਰਾ ਦੇ ਲੱਛਣਾਂ ਦਾ ਉਦਾਹਰਨਾਂ ਸਹਿਤ ਵਰਣਨ ਕਰੋ ।
ਉੱਤਰ-
ਫਾਈਲਮ ਪ੍ਰੋਟੋਜ਼ੋਆ ਦੇ ਲੱਛਣ-

  1. ਇਹ ਜੀਵ ਬਹੁਤ ਸੂਖ਼ਮ ਅਤੇ ਇੱਕ ਸੈੱਲੀ ਹੁੰਦੇ ਹਨ । ਇਹ ਆਮ ਤੌਰ ‘ਤੇ ਪਾਣੀ ਵਿੱਚ ਪਾਏ ਜਾਂਦੇ ਹਨ ।
  2. ਕੁੱਝ ਜਾਤੀਆਂ ਪਰਜੀਵੀ ਵੀ ਹਨ । ਇਹ ਜੀਵ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ ।
  3. ਇਹ ਆਭਾਸੀ ਪੈਰਾਂ, ਫਲੈਜੈਲਾ ਜਾਂ ਸਿਲੀਆ ਦੀ ਸਹਾਇਤਾ ਨਾਲ ਗਤੀ ਕਰਦੇ ਹਨ ।
  4. ਇਹ ਹੋਲੋਜ਼ੋਇਕ (Holozoic) ਪ੍ਰਾਣੀ ਹਨ । ਭਾਵ ਇਹ ਬਣਿਆ ਬਣਾਇਆ ਭੋਜਨ ਖਾਂਦੇ ਹਨ ।
  5. ਇਹਨਾਂ ਜੀਵਾਂ ਦੀ ਸਾਹ ਪ੍ਰਕਿਰਿਆ, ਸਰੀਰ ਦੀ ਆਮ ਸਤਹਿ (General surface) ਤੋਂ ਹੁੰਦੀ ਹੈ ।
  6. ਇਹਨਾਂ ਵਿੱਚ ਜਣਨ ਕਿਰਿਆ ਖੰਡਨ ਜਾਂ ਸਿਸਟ ਉਤਪੱਤੀ (Cyst formation) ਦੁਆਰਾ ਹੁੰਦੀ ਹੈ ।
    ਉਦਾਹਰਨ – ਅਮੀਬਾ, ਪੈਰਾਮੀਸ਼ੀਅਮ, ਯੁਗਲੀਨਾ, ਵਿਪਨੋਸੋਮਾ ਅਤੇ ਪਲਾਜ਼ਮੋਡੀਅਮ ਇਸ ਫਾਈਲਮ ਦੇ ਮੁੱਖ ਉਦਾਹਰਣ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 12

ਫਾਈਲਮ ਪੋਰੀਫੇਰਾ ਦੇ ਲੱਛਣ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 13

  1. ਇਹ ਬਹੁਸੈੱਲੀ ਜੰਤੁ ਹਨ ।
  2. ਇਹ ਆਮ ਤੌਰ ‘ਤੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ ।
  3. ਇਹਨਾਂ ਦਾ ਸਰੀਰ ਦੋ ਛਿੱਤੀਆਂ ਦਾ ਬਣਿਆ ਹੁੰਦਾ ਹੈ ।
  4. ਇਹਨਾਂ ਜੰਤੂਆਂ ਵਿੱਚ ਟਿਸ਼ੂ ਪ੍ਰਣਾਲੀ ਅਤੇ ਪਿੰਜਰ ਪ੍ਰਣਾਲੀ ਦਾ ਵਿਕਾਸ ਨਹੀਂ ਹੋਇਆ ਹੁੰਦਾ ।
  5. ਇਹਨਾਂ ਜੰਤੂਆਂ ਦੇ ਸਰੀਰ ਵਿੱਚ ਨਾਲ ਪ੍ਰਣਾਲੀ (Canal System) ਵਿਕਸਿਤ ਹੋਈ ਹੁੰਦੀ ਹੈ ।
  6. ਇਹਨਾਂ ਦੇ ਸਰੀਰ ਦੀ ਕੰਧ (Body wall) ਵਿੱਚ ਬਹੁਤ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ਅਤੇ ਇੱਕ ਵੱਡਾ ਛੇਕ, ਆਸਕੁਲੱਮ (Osculum) ਵੀ ਹੁੰਦਾ ਹੈ ।
  7. ਇਹਨਾਂ ਦੇ ਸਰੀਰ ਵਿੱਚ ਵੱਖ-ਵੱਖ ਆਕਾਰ ਦੇ ਸਿਕਿਊਲਜ਼ (Spicules) ਵੀ ਪਾਏ ਜਾਂਦੇ ਹਨ ਅਤੇ ਕਾਲਰ ਸੈੱਲ Collar Cell) ਵੀ ਹੁੰਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 14
ਉਦਾਹਰਨ – ਸਪੰਜ ਸਾਈਕਾਨ, ਸੋਪੰਜ਼ਿਲਾ ਅਤੇ ਯੂਪਲੈਂਕਟਿਲਾ ਮੁੱਖ ਉਦਾਹਰਣ ਹਨ ।

ਪ੍ਰਸ਼ਨ 5.
ਫਾਈਲਮ ਸੀਲੈਂਟਰੇਟਾ ਅਤੇ ਪਲੈਟੀਹੈਲਮਿੰਥੀਜ਼ ਦੇ ਆਮ ਲੱਛਣ ਦੱਸੋ ।
ਉੱਤਰ-
ਫਾਈਲਮ ਸੀਲੈਂਟਰੇਟਾ ਦੇ ਲੱਛਣ-

  • ਇਹ ਜੰਤੂ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ । ਹਾਈਡਾ (Hydra) ਤਾਜ਼ੇ ਪਾਣੀਆਂ ਦਾ ਵਾਸੀ ਹੈ ।
  • ਇਹਨਾਂ ਦੇ ਸਰੀਰ ਵਿਚਲੀ ਖੋੜ ਨੂੰ ਸੀਲੈਂਟੀਰਾਂਨ (Coelenteron) ਆਖਦੇ ਹਨ । ਇਹ ਜੰਤੂ ਇਕੱਲੇ (Solitary) ਜਾਂ ਕਾਲੋਨੀਆਂ ਦੀ ਸ਼ਕਲ ਵਿੱਚ ਪਾਏ ਜਾਂਦੇ ਹਨ ।
  • ਕਾਲੋਨੀਅਲ ਜੀਵਾਂ ਵਿੱਚ ਪੀੜੀ ਇਕਾਂਤਰਣ ਹੁੰਦਾ ਹੈ ।
  • ਕੁੱਝ ਜਾਤੀਆਂ ਦੇ ਸਰੀਰ ਵਿੱਚ ਚੂਨੇ (Lime) ਦਾ ਪਿੰਜਰ ਹੁੰਦਾ ਹੈ । (ਕੋਰਲ)
  • ਇਹਨਾਂ ਜੰਤੂਆਂ ਵਿੱਚ ਜਣਨ ਮੁੱਖ ਤੌਰ ‘ਤੇ ਕਲੀ-ਖਿੜਨ (Budding) ਦੁਆਰਾ ਹੁੰਦਾ ਹੈ । (ਹਾਈਡ਼ਾ ਵਿੱਚ) ਇਹਨਾਂ ਵਿੱਚ ਅਲਿੰਗੀ ਜਣਨ ਵੀ ਆਮ ਹੈ ।
  • ਇਹਨਾਂ ਜੰਤੂਆਂ ਵਿੱਚ ਡੰਗ ਮਾਰਨ ਵਾਲੇ ਕੈਪਸਿਊਲ (Stinging Capsules) ਵੀ ਹੁੰਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 15

  • ਇਹਨਾਂ ਜੰਤੂਆਂ ਦੀ ਸਮਮਿਤੀ ਰੇਡੀਅਲ ਹੈ ।
  • ਇਹਨਾਂ ਜੰਤੂਆਂ ਵਿੱਚ ਟੈਂਟੇਕਲਜ਼ (Tentacles) ਹੁੰਦੇ ਹਨ, ਜਿਨ੍ਹਾਂ ਵਿੱਚ ਡੰਗ ਸੈੱਲ (Stinging cells) ਹੁੰਦੇ ਹਨ । ਹਾਈਡਾ, ਉਘਾਲਿਆ, ਮੈਟਰੀਡੀਅਮ, ਕੋਰਮ ਮੁੱਖ ਉਦਾਹਰਨ ਹਨ ।

ਫਾਈਲਮ ਪਲੈਟੀਹੈਲਮਿੰਥੀਜ਼ ਦੇ ਲੱਛਣ-

  1. ਇਹ ਆਮ ਤੌਰ ‘ਤੇ ਚਪਟੇ ਕਿਰਮ (Flat worms) ਹੁੰਦੇ ਹਨ ।
  2. ਇਹ ਜੰਤੁ ਪਰਜੀਵੀ ਹਨ ।
  3. ਇਹਨਾਂ ਦੇ ਸਰੀਰ ਵਿੱਚ ਤਿੰਨ ਪਰਤਾਂ ਹੁੰਦੀਆਂ ਹਨ ਭਾਵ ਇਹ ਜੰਤੂ ਲੋਬਲਾਸਟਿਕ (Triploblastic) ਹਨ ।
  4. ਇਹਨਾਂ ਜੰਤੂਆਂ ਦਾ ਸਰੀਰ ਪਿੱਛ ਥਲਵਾਂ (Dorso-ventral) ਹੁੰਦੀ ਹੈ ।
  5. ਇਹ ਤਰਲ ਕਿਸਮ ਦਾ ਆਹਾਰ ਪਾਰਗਮਨੀ ਵਿਧੀ (Osmosis) ਦੁਆਰਾ ਸੋਖਦੇ ਹਨ ।
  6. ਇਹਨਾਂ ਦਾ ਸਰੀਰ ਦੋ-ਪਾਸੀ ਹੁੰਦਾ ਹੈ ।
  7. ਇਹ ਕਿਰਮ ਦੋ-ਲਿੰਗੀ (Hermaphrodite) ਹੈ । ਭਾਵ ਨਰ ਅਤੇ ਮਾਦਾ ਅੰਗ ਇੱਕ ਹੀ ਕਿਰਮ ਦੇ ਅੰਦਰ ਹੁੰਦੇ ਹਨ । ਇਹਨਾਂ ਦੇ ਜਣਨ ਟਿਸ਼ੁ ਜਟਿਲ ਹਨ ।
  8. ਇਹਨਾਂ ਜੰਤੂਆਂ ਦੇ ਅੰਦਰ ਸਰੀਰਕ ਖੋੜ (Body Cavity) ਨਹੀਂ ਹੁੰਦੀ ।
    ਉਦਾਹਰਨ – ਟੀਨੀਆ ਸੋਲੀਅਮ ( ਟੇਪ ਕਿਰਮ ਪਲੈਨੇਰੀਆ, ਫੇਸਿਓਲਾ ਪੈਟਿਕਾ (ਲਿਵਰ ਫਲੂਕ) ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 16

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 6.
ਫਾਈਲਮ ਆਰਥਰੋਪੋਡਾ ਅਤੇ ਇਕਾਈਨੋਡਰਮੇਟਾ ਦੇ ਮੁੱਖ ਲੱਛਣ ਲਿਖੋ ।
ਉੱਤਰ-
ਫਾਈਲਮ ਆਰਥਰੋਪੋਡਾ ਦੇ ਮੁੱਖ ਲੱਛਣ ਹੇਠ ਲਿਖੇ ਹਨ-
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 17

  • ਇਹਨਾਂ ਦਾ ਸਰੀਰ ਖੰਡਾਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
  • ਇਹਨਾਂ ਜੰਤੂਆਂ ਦੀਆਂ ਲੱਤਾਂ ਜੋੜ ਵਾਲੀਆਂ (Jointed) ਹੁੰਦੀਆਂ ਹਨ ।
  • ਇਹ ਧਰਤੀ, ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 18

  •  ਇਹਨਾਂ ਦੇ ਸਰੀਰ ਦੇ ਤਿੰਨ ਪ੍ਰਤੱਖ ਭਾਗ ਸਿਰ, ਛਾਤੀ ਅਤੇ ਪੇਟ ਹੁੰਦੇ ਹਨ ।
  • ਆਰਥੋਪੋਡਾ ਫਾਈਲਮ ਦੇ ਮੈਂਬਰਾਂ ਦੇ ਸਰੀਰ ਵਿਚਲੀ ਖੋੜ (Cavity) ਨੂੰ ਹੀਮੋਸੀਲ (Haemocoel) ਆਖਦੇ ਹਨ ।
  • ਇਹਨਾਂ ਜੰਤੂਆਂ ਦੇ ਮੂੰਹ ਦੇ ਭਾਗਾਂ ਵਿੱਚ ਜਬੜੇ ਹੁੰਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਆਪਣੇ ਭੋਜਨ ਚੀਰਦੇ, ਪਾੜਦੇ ਅਤੇ ਚੂਸਣ ਲਈ ਪਰਿਵਰਤਿਤ ਕਰਦੇ ਹਨ ।
  • ਇਸਦੇ ਸਰੀਰ ਦਾ ਬਾਹਰੀ ਪਿੰਜਰ (External skeleton) ਕਾਈਟਨ (Chitin) ਜਿਹੜਾ ਕਿ ਇੱਕ ਸਖ਼ਤ ਪਰ ਲਚਕਦਾਰ ਪਦਾਰਥ ਹੈ, ਦਾ ਬਣਿਆ ਹੋਇਆ ਹੈ ।
  • ਇਹਨਾਂ ਦੇ ਸਰੀਰ ਅੰਦਰਲਾ ਪਰਿਵਹਿਣ ਤੰਤੁ ਬੜਾ ਵਿਕਸਿਤ ਹੁੰਦਾ ਹੈ ।
    ਉਦਾਹਰਨ – ਪਾਨ, ਕੇਕੜਾ, ਬਿੱਛੂ, ਕਾਕਰੋਚ, ਮਧੂਮੱਖੀ, ਮੱਛਰ, ਸੈਂਟੀਪੀਡ ਅਤੇ ਮਿਲੀਪੀਡ ਆਦਿ ।

ਫਾਈਲਮ ਇਕਾਈਨੋਡਰਮੇਟਾ ਦੇ ਲੱਛਣ-

  1. ਇਹਨਾਂ ਜੰਤੂਆਂ ਦੀ ਚਮੜੀ ਕੰਡਿਆਲੀ (Spinous) ਹੁੰਦੀ ਹੈ ।
  2. ਇਹਨਾਂ ਜੰਤੂਆਂ ਦੇ ਸਰੀਰ ਦੇ ਖੰਡ (Segments) ਨਹੀਂ ਹੁੰਦੇ ।
  3. ਇਹਨਾਂ ਜੰਤੂਆਂ ਦੇ ਸਰੀਰ ਦੀ ਚਮੜੀ ਦੇ ਬਾਹਰਲੇ ਕੰਡੇ ਚੂਨੇ (CaCO3) ਦੇ ਬਣੇ ਹੋਏ ਹੁੰਦੇ ਹਨ ।
  4. ਇਹ ਜੰਤੁ ਮੁੱਖ ਤੌਰ ‘ਤੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ । ਕਈ ਜਾਤੀਆਂ ਝੰਡਾਂ ਦੀ ਸ਼ਕਲ ਵਿੱਚ ਰਹਿੰਦੀਆਂ ਹਨ ਜਦਕਿ ਕਈ ਜਾਤੀਆਂ ਇਕੱਲੀਆਂ ਰਹਿੰਦੀਆਂ ਹਨ ।
  5. ਇਹਨਾਂ ਜੰਤੂਆਂ ਦੇ ਸਰੀਰ ਅੰਦਰ ਪਾਣੀ ਵਹਿਣ ਪ੍ਰਣਾਲੀ (Water Vascular System) ਹੁੰਦਾ ਹੈ ।
  6. ਇਹ ਜੰਤੂ ਟਿਊਬ ਫੀਟ’ (Tube Feet) ਦੀ ਸਹਾਇਤਾ ਨਾਲ ਗਤੀ ਕਰਦੇ ਹਨ ।
  7. ਇਹ ਇੱਕ ਲਿੰਗੀ (Unisexual) ਜੀਵ ਹਨ | ਨਰ ਅਤੇ ਮਾਦਾ ਜੀਵ ਅਲੱਗ-ਅਲੱਗ ਹਨ ।
  8. ਇਹਨਾਂ ਵਿੱਚ ਪੁਨਰ ਉਤਪੱਤੀ ਹੁੰਦੀ ਹੈ ।
    ਉਦਾਹਰਨ – ਐਸਟ੍ਰੇਆ (ਤਾਰਾ ਮੱਛੀ), ਇਕਾਈਲਸ ਸਮੁੰਦਰੀ ਅਰਚਨ) ਐਂਟੀਡਾਨ ਅਤੇ ਹੋਲੋਬੂਰੀਆ (ਸਮੁੰਦਰੀ ਕੁਕੰਬਰ) ਆਦਿ ।

ਪ੍ਰਸ਼ਨ 7.
ਪੰਛੀ ਸ਼੍ਰੇਣੀ ਅਤੇ ਥਣਧਾਰੀ ਸ਼੍ਰੇਣੀ ਦੇ ਮੁੱਖ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਪੰਛੀ ਸ਼੍ਰੇਣੀ (Class Aves) ਦੇ ਮੁੱਖ ਲੱਛਣ-

  • ਇਹ ਗਰਮ ਖੂਨ ਵਾਲੇ ਜੰਤੂ (Warm blooded animals) ਹਨ ।
  • ਇਹਨਾਂ ਪੰਛੀਆਂ ਦੇ ਸਰੀਰ ਦੀ ਬਣਤਰ ਪੱਖੀ ਵਰਗੀ ਹੁੰਦੀ ਹੈ ।
  • ਇਹਨਾਂ ਪੰਛੀਆਂ ਦੀ ਚੁੰਝ ਹੁੰਦੀ ਹੈ ਪਰ ਚੁੰਝ ਵਿੱਚ ਦੰਦ ਨਹੀਂ ਹੁੰਦੇ ।
  • ਇਹਨਾਂ ਦੀ ਚਮੜੀ ਤੇ ਤੇਲ ਅਤੇ ਸਫ਼ੈਦ ਰੰਗ ਦੀਆਂ ਗ੍ਰੰਥੀਆਂ ਪਾਈਆਂ ਜਾਂਦੀਆਂ ਹਨ ।
  • ਇਹਨਾਂ ਦੇ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ । ਦੋ ਆਰੀਕਲ ਤੇ ਦੋ ਵੈਟੀਕਲ ।
  • ਇਹਨਾਂ ਦੇ ਕੰਨ ਹੁੰਦੇ ਹਨ ਅਤੇ ਸਰੀਰ ਖੰਭਾਂ (Feathers) ਨਾਲ ਢੱਕਿਆ ਹੋਇਆ ਹੁੰਦਾ ਹੈ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ 19

  • ਇਹਨਾਂ ਜੰਤੂਆਂ ਦੇ ਲਹੂ ਵਿੱਚ ਲਾਲ ਰਕਤਾਣੂ ਹੁੰਦੇ ਹਨ । ਇਹਨਾਂ ਸੈੱਲਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ ।
  • ਇਹ ਜੰਤੁ ਅੰਡੇ ਦਿੰਦੇ ਹਨ ।
  • ਇਹਨਾਂ ਦੀ ਸਾਹ ਪ੍ਰਣਾਲੀ ਵਿੱਚ ਹਵਾ ਪੋਟਲੀਆਂ (Air sacs) ਹੁੰਦੀਆਂ ਹਨ ।
  • ਇਹਨਾਂ ਵਿੱਚ ਥਣ ਰੀਥੀਆਂ ਮੌਜੂਦ ਹੁੰਦੀਆਂ ਹਨ ।
  • ਅਗਲੀਆਂ ਲੱਤਾਂ (Fore limbs) ਪਰਾਂ ਵਿੱਚ ਪਰਿਵਰਤਿਤ ਹੋਈਆਂ ਹੁੰਦੀਆਂ ਹਨ ।
  • ਪੰਛੀਆਂ ਦਾ ਪਿੰਜਰ ਹਲਕਾ ਹੁੰਦਾ ਹੈ । ਜਿਸ ਕਾਰਨ ਇਹ ਜੰਤੂ ਹਵਾ ਵਿੱਚ ਆਸਾਨੀ ਨਾਲ ਉੱਡ ਸਕਦੇ ਹਨ ।
    ਉਦਾਹਰਨ – ਕਾਂ, ਚਿੜੀ, ਕਬੂਤਰ, ਤੋਤਾ, ਸ਼ੁਤਰਮੁਰਗ ਅਤੇ ਮੋਰ ਆਦਿ ।

ਥਣਧਾਰੀ (Mammalia) ਸ਼੍ਰੇਣੀ ਦੇ ਲੱਛਣ-

  • ਇਹ ਗਰਮ ਲਹੁ ਵਾਲੇ ਜੰਤੁ ਹਨ ।
  • ਇਹਨਾਂ ਦੇ ਸਰੀਰ ਤੇ ਵਾਲ (Hair) ਹੁੰਦੇ ਹਨ ।
  • ਇਹਨਾਂ ਦੇ ਵਿੱਚ ਬਾਹਰਲਾ ਕੰਨ ਹੁੰਦਾ ਹੈ ਜਿਸ ਨੂੰ ਪਿੰਨਾ (Pinna) ਕਹਿੰਦੇ ਹਨ ।
  • ਇਹਨਾਂ ਦੇ ਸਰੀਰ ਅੰਦਰ ਪੇਟ ਪਰਦਾ, ਜਿਸ ਨੂੰ ਡਾਇਆਫ੍ਰਾਮ (Diaphragm) ਆਖਦੇ ਹਨ, ਮੌਜੂਦ ਹੁੰਦਾ ਹੈ ।
  • ਇਹਨਾਂ ਦੀ ਚਮੜੀ ਤੇ ਤੇਲ ਗ੍ਰੰਥੀਆਂ ਪਾਈਆਂ ਜਾਂਦੀਆਂ ਹਨ ।
  • ਇਹਨਾਂ ਜੰਤੂਆਂ ਦੇ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ, ਦੋ ਆਰੀਕਲਜ਼ ਅਤੇ ਦੋ ਵੈਟੀਕਲਜ਼ ।
  • ਇਹਨਾਂ ਜੰਤੂਆਂ ਦੇ ਲਾਲ ਰਕਤਾਣੂ ਨਿਊਕਲੀਅਸ ਰਹਿਤ ਹੁੰਦੇ ਹਨ ।
  • ਇਹਨਾਂ ਦੇ ਦੰਦਾਂ ਦੀ ਸ਼ਕਲ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਥਣਧਾਰੀਆਂ ਦੇ ਦੰਦਾਂ ਨੂੰ ਹੈਟੀਰੋਡੋਟ (Heterodont) ਆਖਦੇ ਹਨ ।
    ਥਣਧਾਰੀ ਜੰਤੂਆਂ ਦੇ ਦੰਦ ਮਸੂੜਿਆਂ ਅੰਦਰ ਖੋੜਾਂ (Cavities) ਵਿੱਚ ਲੱਗੇ ਹੋਏ ਹਨ । ਇਹ ਥੀਕੋਡੋਟ (Thecodont) ਹਨ । ਇਹ ਦੰਦ ਜੰਤੁ ਦੇ ਜੀਵਨ ਕਾਲ ਵਿੱਚ ਕੇਵਲ ਦੋ ਵਾਰ ਹੀ ਨਿਕਲਦੇ ਹਨ ।
  • ਇਹ ਆਪਣੇ ਬੱਚਿਆਂ ਦੀ ਦੇਖਭਾਲ ਬਹੁਤ ਕਰਦੇ ਹਨ । · ਉਦਾਹਰਨ-ਚੂਹਾ, ਬਿੱਲੀ, ਬਾਂਦਰ, ਕੰਗਾਰੂ, ਹਾਥੀ, ਗਾਲ੍ਹੜ (Squirrel), ਸ਼ੇਰ ਅਤੇ ਮਨੁੱਖ ਆਦਿ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪਸ਼ਨ 1.
ਟੈਕਸੋਨੋਮੀ (Taxonomy) ਅਤੇ ਵਰਗੀਕਰਨ ਪੱਧਤੀ (Systematics) ਕੀ ਹਨ ?
ਉੱਤਰ-
ਟੈਕਸੋਨੋਮੀ (Taxonomy) – ਜੀਵ ਵਿਗਿਆਨ ਦੀ ਉਹ ਸ਼ਾਖਾ, ਜਿਸ ਦਾ ਸੰਬੰਧ ਸਜੀਵਾਂ ਦੇ ਵਰਗੀਕਰਨ ਨਾਲ ਹੋਵੇ, ਟੈਕਸੋਨੋਮੀ ਅਖਵਾਉਂਦੀ ਹੈ ।
ਵਰਗੀਕਰਨ ਪੱਧਤੀ (Systematics) – ਵਰਗੀਕਰਨ ਵਿਗਿਆਨ ਜਾਂ ਵਰਗੀਕਰਨ ਪੱਧਤੀ ਟੈਕਸੋਨੋਮੀ ਨਾਲੋਂ ਵੱਖਰੀ ਹੈ । ਇਹ ਸਾਰੇ ਜੀਵਾਂ ਦੀ ਵਿਵਿਧਤਾ ਹੈ । ਵਰਗੀਕਰਨ ਪੱਧਤੀ ਵਿੱਚ ਸਜੀਵਾਂ ਨੂੰ ਉਹਨਾਂ ਦੇ ਗੁਣਾਂ ਅਤੇ ਨੇੜੇ ਦੇ ਸੰਬੰਧਾਂ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ ।

ਪ੍ਰਸ਼ਨ 2.
ਵਰਗੀਕਰਨ ਕੀ ਹੈ ? ਇਸ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਵਰਗੀਕਰਨ (Classification) – ਸਮਾਨਤਾਵਾਂ ਅਤੇ ਅਸਮਾਨਤਾਵਾਂ ਦੇ ਆਧਾਰ ‘ਤੇ ਸਜੀਵਾਂ ਦੀ ਸਮੂਹਾਂ ਵਿੱਚ ਤਰਤੀਬ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।
ਮਹੱਤਤਾ (Importance)-

  1. ਵਰਗੀਕਰਨ ਨਾਲ ਸਾਨੂੰ ਸਜੀਵਾਂ ਬਾਰੇ ਜਾਣਕਾਰੀ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ।
  2. ਸਜੀਵਾਂ ਦੇ ਵਰਗੀਕਰਨ ਕਰਨ ਨਾਲ ਸਾਨੂੰ ਵੱਖ-ਵੱਖ ਮਿਲਣ ਵਾਲੀਆਂ ਵਿਭਿੰਨਤਾਵਾਂ (Variations) ਬਾਰੇ ਪਤਾ ਲੱਗ ਜਾਂਦਾ ਹੈ ।
  3. ਵਰਗੀਕਰਨ ਤੋਂ ਸਾਨੂੰ ਸਜੀਵਾਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਮਿਲਦੀ ਹੈ ।
  4. ਵਰਗੀਕਰਨ, ਵਿਗਿਆਨ ਦੀਆਂ ਦੂਸਰੀਆਂ ਹੋਰਨਾਂ ਸ਼ਾਖਾਵਾਂ ਸੰਬੰਧੀ ਆਧਾਰ ਵਜੋਂ ਕੰਮ ਦੇ ਸਕਦਾ ਹੈ ।
  5. ਵਰਗੀਕਰਨ ਦੀ ਸਹਾਇਤਾ ਨਾਲ ਅਸੀਂ ਜੀਵ ਵਿਗਿਆਨ ਦੇ ਹੋਰਨਾਂ ਵਿਸ਼ਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।
  6. ਵਰਗੀਕਰਨ ਦੀ ਸਜੀਵਾਂ ਦੀ ਭੂਗੋਲਿਕ ਵੰਡ ਲਈ ਬੜੀ ਮਹੱਤਤਾ ਹੈ ।

ਪ੍ਰਸ਼ਨ 3.
ਵਰਗੀਕਰਨ ਦੇ ਵੱਖ-ਵੱਖ ਪੜਾਅ ਦੱਸੋ ।
ਉੱਤਰ-
ਵਰਗੀਕਰਨ ਦੇ ਵੱਖ-ਵੱਖ ਪੜਾਅ ਹੇਠ ਲਿਖੇ ਹਨ-

(1) ਜਗਤ (Kingdom) ਸਭ ਤੋਂ ਉੱਚਾ ਸਥਾਨ । ਇਸ ਵਿੱਚ ਸਾਰੇ ਸਜੀਵ ਜੰਤੁ ਤੇ ਪੌਦੇ) ਸ਼ਾਮਲ ਹਨ ।
(2) ਫਾਈਲਮ (Phylum) ਇਹ ਵਰਗਾਂ ਦੇ ਮਿਲਾਉਣ ਨਾਲ ਬਣਦਾ ਹੈ । ਇਸ ਦਾ ਸਥਾਨ ਜਗਤ ਨਾਲੋਂ ਨੀਵਾਂ ਅਤੇ ਵਰਗ ਨਾਲੋਂ ਉੱਚਾ ਹੈ ।
(3) ਵਰਗ (Class) ਇਹ ਆਰਡਰਜ਼ (Orders) ਦੇ ਮਿਲਣ ਨਾਲ ਬਣਦਾ ਹੈ ।
(4) ਆਰਡਰ (Order) ਕੁੱਲਾਂ (families) ਦੇ ਮਿਲਣ ਨਾਲ ਆਰਡਰ ਬਣਦਾ ਹੈ ।
(5) ਕੁੱਲ (Family) ਇਸ ਗਰੁੱਪ ਵਿੱਚ ਪ੍ਰਜਾਤੀਆਂ (genera) ਸ਼ਾਮਲ ਹਨ ।
(6) ਜੀਨਸ (Genus) ਜਾਤੀਆਂ ਦੇ ਮਿਲਣ ਨਾਲ ਬਣੇ ਗਰੁੱਪ ਨੂੰ ਪ੍ਰਜਾਤੀ ਜਾਂ ਜੀਨਸ ਆਖਦੇ ਹਨ ।
(7) ਜਾਤੀ (Species) ਇਹ ਜੀਵਾਂ ਦੀ ਨੀਵੀਂ ਜਾਤੀ ਹੈ । ਇੱਕ ਸਮਾਨ ਗੁਣਾਂ ਵਾਲੇ ਅਤੇ ਆਪਸ ਵਿੱਚ ਜਣਨ ਕਰਨ ਵਾਲੇ ਸਜੀਵ ਜਾਤੀ ਅਖਵਾਉਂਦੇ ਹਨ ।

ਪ੍ਰਸ਼ਨ 4.
ਦੋ ਬੀਜ ਪੱਤਰੀ ਅਤੇ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਅੰਤਰ ਲਿਖੋ ।
ਉੱਤਰ-
ਦੋ ਬੀਜ ਪੱਤਰੀ ਅਤੇ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਅੰਤਰ-

ਦੋ ਬੀਜ ਪੱਤਰੀ ਪੌਦੇ (Di-Cotyledonous Plants) ਇੱਕ ਬੀਜ ਪੱਤਰੀ ਪੌਦੇ (Mono-Cotyledonous Plants)
(1) ਇਹਨਾਂ ਪੌਦਿਆਂ ਦੇ ਬੀਜਾਂ ਵਿੱਚ ਦੋ ਬੀਜ ਪੱਤਰ (Two cotyledons) ਹੁੰਦੇ ਹਨ । (1) ਇਹਨਾਂ ਪੌਦਿਆਂ ਦੇ ਬੀਜਾਂ ਵਿੱਚ ਇੱਕ ਬੀਜ ਪੱਤਰ (One cotyledon) ਹੁੰਦਾ ਹੈ ।
(2) ਇਹਨਾਂ ਪੌਦਿਆਂ ਦੇ ਪੱਤਿਆਂ ਵਿਚਲੀਆਂ ਸ਼ਿਰਾਵਾਂ ਇੱਕ ਜਾਲਾ ਜਿਹਾ (Reticulum) ਬਣਾਉਂਦੀਆਂ ਹਨ । (2) ਇਹਨਾਂ ਪੌਦਿਆਂ ਦੇ ਪੱਤਿਆਂ ਵਿਚਲੀਆਂ ਸ਼ਿਰਾਵਾਂ, ਆਮ ਤੌਰ ‘ਤੇ ਸਮਾਨਅੰਤਰ ਹੁੰਦੀਆਂ ਹਨ ਅਤੇ ਜਾਲਾ ਨਹੀਂ ਬਣਾਉਂਦੀਆਂ ਹਨ ।
(3) ਜੜਾਂ ਮੂਸਲਾ ਕਿਸਮ (Taproot) ਦੀਆਂ ਹਨ । (3) ਜੜਾਂ ਅਪਸਥਾਨੀ (Adventitious) ਕਿਸਮ ਦੀਆਂ ਹਨ ।
(4) ਇਹਨਾਂ ਵਿੱਚ ਸੈਕੰਡਰੀ ਵਾਧਾ (Secondary growth) ਹੁੰਦਾ ਹੈ । (4) ਇਹਨਾਂ ਵਿੱਚ ਸੈਕੰਡਰੀ ਵਾਧਾ ਨਹੀਂ ਹੁੰਦਾ ।
(5) ਇਹਨਾਂ ਦੇ ਵਾਹਿਣੀ ਬੰਡਲ ਇੱਕ ਡੋਲੇ ਦੀ ਸ਼ਕਲ ਵਿੱਚ ਤਰਤੀਬੇ ਹੁੰਦੇ ਹਨ । (5) ਇਹਨਾਂ ਦੇ ਵਹਿਣੀ ਬੰਡਲ ਤਣੇ ਅੰਦਰ ਖਿੱਲਰੇ ਹੋਏ ਹੁੰਦੇ ਹਨ ।

ਪ੍ਰਸ਼ਨ 5.
ਐਲਗੀ ਦੀ ਆਰਥਿਕ ਮਹੱਤਤਾ ਦੱਸੋ ।
ਉੱਤਰ-
ਐਲਗੀ ਦੀ ਆਰਥਿਕ ਮਹੱਤਤਾ-

  1. ਐਲਗੀ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਦਾ ਭੋਜਨ ਹਨ ।
  2. ਐਲਗੀ ਪਾਣੀ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਸੰਤੁਲਿਤ ਰੱਖਦੀ ਹੈ ।
  3. ਐਲਗੀ ਪਾਣੀ ਨੂੰ ਸਾਫ਼ ਰੱਖਦੀ ਹੈ ।
  4. ਐਲਗੀ ਪ੍ਰੋਟੀਨ ਦਾ ਚੰਗਾ ਸਰੋਤ ਹਨ ।
  5. ਐਲਗੀ ਦੀਆਂ ਕੁੱਝ ਜਾਤੀਆਂ ਤੋਂ ਸਾਨੂੰ ਆਇਓਡੀਨ ਪ੍ਰਾਪਤ ਹੁੰਦੀ ਹੈ ।
  6. ਐਲਗੀ ਦੀਆਂ ਕੁੱਝ ਜਾਤੀਆਂ ਤੋਂ ਸਾਨੂੰ ਅਗੁਰ-ਅਗਰ (Agar-Agar) ਨਾਂ ਦਾ ਪਦਾਰਥ ਪ੍ਰਾਪਤ ਹੁੰਦਾ ਹੈ । ਜਿਸ ਦੀ ਵਰਤੋਂ ਕਈ ਪ੍ਰਕਾਰ ਦੇ ਭੋਜਨ ਪਦਾਰਥ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
  7. ਕੁੱਝ ਐਲਗੀ ਤੋਂ ਦਵਾਈਆਂ ਵੀ ਪ੍ਰਾਪਤ ਹੁੰਦੀਆਂ ਹਨ ।
  8. ਕੁੱਝ ਐਲਗੀਆਂ ਤੋਂ ਤੇਲ ਵਰਗੇ ਪਦਾਰਥ ਰਿਸਦੇ ਹਨ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 6.
ਫਾਈਲਮ ਨੈਮੇਟੋਡਾ ਦੇ ਆਮ ਲੱਛਣ ਲਿਖੋ ।
ਉੱਤਰ-
ਫਾਈਲਮ ਨੈਮੇਟੋਡਾ (Phylum Nematoda) ਦੇ ਮੁੱਖ ਲੱਛਣ-

  1. ਇਹਨਾਂ ਦਾ ਸਰੀਰ ਗੋਲ ਹੋਣ ਕਾਰਨ ਇਹਨਾਂ ਨੂੰ ਗੋਲ ਕਿਰਮ (Round worms) ਆਖਿਆ ਜਾਂਦਾ ਹੈ ।
  2. ਇਹਨਾਂ ਦੇ ਸਰੀਰ ਦੀ ਸਮਮਿਤੀ ਦੋ ਪਾਸੀ ਹੁੰਦੀ ਹੈ ।
  3. ਇਹਨਾਂ ਦਾ ਸਰੀਰ ਤਿੰਨ ਪਰਤੀ (Three layered) ਪਰ ਅਣਖੰਡਿਤ (unsegmented) ਹੁੰਦਾ ਹੈ ।
  4. ਇਹਨਾਂ ਵਿੱਚ ਸਾਹ ਲੈਣ ਵਾਲੇ ਅੰਗ ਅਤੇ ਗਤੀ ਕਰਨ ਵਾਲੇ ਅੰਗ ਨਹੀਂ ਹੁੰਦੇ ।
  5. ਸਰੀਰਕ ਖੋੜ (Body cavity) ਸ਼ੁੱਧ (True) ਸਰੀਰਕ , ਖੋੜ ਨਹੀਂ ਹੁੰਦੀ ।
  6. ਪਾਚਨ ਨਲੀ ਸੰਪੂਰਨ ਹੁੰਦੀ ਹੈ । ਪਰ ਇਸ ਵਿੱਚ ਕੋਈ ਅੰਤਰ ਨਹੀਂ ਹੁੰਦਾ ।
    ਉਦਾਹਰਨ – ਐੱਸਕੈਰਸ (Ascaris), ਆਕਸੀਯੁਰਸ (0xyuris), ਪਿਨ ਵਰਮ ।

ਪ੍ਰਸ਼ਨ 7.
ਕਾਰਡੇਟਾ (Chordata) ਦੇ ਮੁੱਖ ਲੱਛਣ ਲਿਖੋ ।
ਉੱਤਰ-
ਕਾਂਡੇਟਾ ਦੇ ਚਾਰ ਮੁੱਖ ਲੱਛਣ-

  1. ਨੋਟੋਕਾਰਡ ਦਾ ਹੋਣਾ – ਇਸ ਫਾਈਲਮ ਦੇ ਮੈਂਬਰਾਂ ਦੇ ਜੀਵਨ ਦੇ ਕਿਸੇ ਪੜਾਅ ਤੇ ਨੋਟੋਕਾਂਰਡ (Notochord) ਹੁੰਦੀ ਹੈ ।
  2. ਗਿੱਲ ਸਲਿਟ ਦੀ ਹੋਂਦ – ਇਸ ਫਾਈਲਮ ਦੇ ਮੈਂਬਰਾਂ ਦੇ ਜੀਵਨ ਵਿਚਲੀ ਕਿਸੇ ਨਾ ਕਿਸੇ ਸਟੇਜ਼ ‘ਤੇ ਗਿੱਲ ਸਟ (Gill Slits) ਹੁੰਦੀਆਂ ਹਨ ।
  3. ਨਾਲਾਕਾਰ ਨਾੜੀ ਪ੍ਰਣਾਲੀ ਦੀ ਹੋਂਦ – ਡਾਂਸਲ ਖੋਖਲੀ ਨਾੜੀ ਪ੍ਰਣਾਲੀ (Presence of Dorsal hollow nervous system) ਹੁੰਦੀ ਹੈ ।
  4. ਪੂਛ ਦੀ ਹੋਂਦ – ਗੁਦਾ (Anus) ਦੇ ਪਿੱਛੇ ਪੁਛ ਹੁੰਦੀ ਹੈ ।

ਪ੍ਰਸ਼ਨ 8.
ਨਾਨ-ਕੋਰਡੇਟਸ (Non-chordates) ਦੇ ਲੱਛਣ ਦੱਸੋ ।
ਉੱਤਰ-
ਨਾਂਨ-ਕੋਰਡੇਟਸ ਦੇ ਲੱਛਣ-

  1. ਇਹਨਾਂ ਵਿੱਚ ਨੋਟੋਕਾਂਰਡ (Notochord) ਨਹੀਂ ਹੁੰਦਾ ।
  2. ਇਹਨਾਂ ਜੰਤੂਆਂ ਵਿੱਚ ਗਲਫੜੇ ਤਾਂ ਹਨ ਪਰ ਇਹ ਸਾਹ ਆਪਣੀ ਚਮੜੀ ਦੁਆਰਾ ਹੀ ਲੈਂਦੇ ਹਨ ।
  3. ਇਹਨਾਂ ਦੇ ਸਰੀਰ ਅੰਦਰਲੀ ਕੇਂਦਰੀ ਤੰਤਰਿਕਾ ਠੋਸ ਹੁੰਦੀ ਹੈ ।
  4. ਇਹ ਜੰਤੂ ਆਮ ਤੌਰ ‘ਤੇ ਪਾਣੀ ਵਿੱਚ ਪਾਏ ਜਾਂਦੇ ਹਨ ।
  5. ਇਹਨਾਂ ਦਾ ਲਹੂ ਆਮ ਤੌਰ ‘ਤੇ ਰੰਗਹੀਨ ਹੁੰਦਾ ਹੈ ।
  6. ਇਹਨਾਂ ਦੀ ਪੂਛ ਨਹੀਂ ਹੁੰਦੀ ਅਤੇ ਪਿੰਜਰ ਵੀ ਨਹੀਂ ਹੁੰਦਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਰਗੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਵਰਗੀਕਰਨ (Classification) – ਸੰਬੰਧਾਂ ਦੇ ਆਧਾਰ ‘ਤੇ ਸਜੀਵਾਂ ਨੂੰ ਸਮੂਹਾਂ ਵਿੱਚ ਰੱਖਣ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।

ਪ੍ਰਸ਼ਨ 2.
ਸਪੀਸੀਜ਼ (Species) ਕਿਸ ਨੂੰ ਆਖਦੇ ਹਨ ?
ਉੱਤਰ-
ਬਹੁਤ ਨੇੜੇ ਅਤੇ ਬਣਤਰ ਵਾਲੇ ਜੀਵਾਂ ਦਾ ਸਮੂਹ, ਜਿਸ ਦੇ ਮੈਂਬਰ ਆਪਸ ਵਿੱਚ ਜਣਨ ਕਰਨ, ਨੂੰ ਸਪੀਸੀਜ਼ ਜਾਤੀ ਆਖਦੇ ਹਨ ।

ਪ੍ਰਸ਼ਨ 3.
ਐਲਗੀ ਦਾ ਹਰਾ ਰੰਗ ਕਿਸ ਕਰਕੇ ਹੈ ?
ਉੱਤਰ-
ਐਲਗੀ ਦੇ ਹਰੇ ਰੰਗ ਦੀ ਵਜ਼ਾ ਉਸ ਵਿੱਚ ਕਲੋਰੋਫਿਲ ਵਰਣਕ (Pigment) ਦੀ ਮੌਜੂਦਗੀ ਹੈ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 4.
ਉੱਲੀਆਂ (Fungi) ਆਪਣਾ ਭੋਜਨ ਆਪ ਕਿਉਂ ਨਹੀਂ ਬਣਾਉਂਦੇ ?
ਉੱਤਰ-
ਉੱਲੀਆਂ ਵਿੱਚ ਕਲੋਰੋਫਿਲ ਵਰਣਕ ਦੀ ਅਣਹੋਂਦ ਕਾਰਨ ਇਹ ਆਪਣਾ ਭੋਜਨ ਆਪ ਨਹੀਂ ਬਣਾਉਂਦੇ ।

ਪ੍ਰਸ਼ਨ 5.
ਢੱਕੇ ਹੋਏ ਬੀਜਾਂ ਵਾਲੇ ਪੌਦੇ ਕਿੰਨੀ ਕਿਸਮ ਦੇ ਹਨ ?
ਉੱਤਰ-
ਢੱਕੇ ਹੋਏ ਬੀਜਾਂ ਵਾਲੇ ਪੌਦੇ ਦੋ ਕਿਸਮਾਂ ਦੇ ਹਨ । ਇਹਨਾਂ ਨੂੰ ਇੱਕ-ਬੀਜ ਪੱਤਰੀ ਅਤੇ ਦੋ-ਬੀਜ ਪੱਤਰੀ ਪੌਦੇ ਆਖਦੇ ਹਨ ।

ਪ੍ਰਸ਼ਨ 6.
ਮੱਛੀਆਂ ਕਿਹੜੇ ਅੰਗ ਦੀ ਸਹਾਇਤਾ ਨਾਲ ਸਾਹ ਲੈਂਦੀਆਂ ਹਨ ?
ਉੱਤਰ-
ਮੱਛੀਆਂ ਗਲਫੜਿਆਂ (Gills) ਦੁਆਰਾ ਸਾਹ ਲੈਂਦੀਆਂ ਹਨ ।

ਪ੍ਰਸ਼ਨ 7.
ਮੱਛੀਆਂ ਦੇ ਦਿਲ ਵਿੱਚ ਕਿੰਨੇ ਖ਼ਾਨੇ ਹੁੰਦੇ ਹਨ ?
ਉੱਤਰ-
ਮੱਛੀਆਂ ਦੇ ਦਿਲ ਵਿੱਚ ਦੋ ਖ਼ਾਨੇ ਹੁੰਦੇ ਹਨ ।

ਪ੍ਰਸ਼ਨ 8.
ਜੋ ਜੀਵ ਪ੍ਰਕਾਸ਼-ਸੰਸ਼ਲੇਸ਼ਣ ਕਰਦੇ ਹਨ ਉਨ੍ਹਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਹਰੇ ਪੌਦੇ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 9.
ਫੰਜਾਈ ਨੂੰ ਮ੍ਰਿਤਕ ਜੀਵ ਕਿਉਂ ਕਹਿੰਦੇ ਹਨ ?
ਉੱਤਰ-
ਫੰਜਾਈ ਗਲੇ-ਸੜੇ ਕਾਰਬਨਿਕ ਪਦਾਰਥਾਂ ‘ਤੇ ਨਿਰਭਰ ਕਰਦੀ ਹੈ । ਇਸ ਲਈ ਇਸ ਨੂੰ ਮ੍ਰਿਤਕ ਜੀਵ ਕਹਿੰਦੇ ਹਨ ।

ਪ੍ਰਸ਼ਨ 10.
ਫੰਜਾਈ ਦੇ ਦੋ ਉਦਾਹਰਨ ਦਿਓ । ਉੱਤਰ-ਖਮੀਰ, ਮਸ਼ਰੂਮ ।

ਪ੍ਰਸ਼ਨ 11.
ਸਹਿਜੀਵਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉੱਲੀ ਦੀਆਂ ਕੁੱਝ ਜਾਤੀਆਂ ਨੀਲੀ ਹਰੀ ਕਾਈ ਨਾਲ ਪੱਕੇ ਸੰਬੰਧ ਬਣਾ ਕੇ ਰਹਿੰਦੀਆਂ ਹਨ, ਜਿਸ ਨੂੰ ਸਹਿਜੀਵਤਾ ਕਹਿੰਦੇ ਹਨ ।

ਪ੍ਰਸ਼ਨ 12.
ਐਨੀਮੀਲੀਆਂ ਵਰਗ ਵਿੱਚ ਕਿਹੜੇ ਜੀਵ ਆਉਂਦੇ ਹਨ ?
ਉੱਤਰ-
ਇਸ ਵਰਗ ਵਿੱਚ ਸਾਰੇ ਬਹੁਸੈੱਲੀ ਯੂਕੇਰਿਉਟੀ ਜੀਵ ਆਉਂਦੇ ਹਨ, ਜਿਨ੍ਹਾਂ ਵਿੱਚ ਸੈਂਲ ਭਿੱਤੀ ਨਹੀਂ ਹੁੰਦੀ ।

ਪ੍ਰਸ਼ਨ 13.
ਐਂਜੀਓਸਪਰਮ ਪੌਦੇ ਕੀ ਹਨ ?
ਉੱਤਰ-
ਜਿਹੜੇ ਪੌਦਿਆਂ ਦੇ ਬੀਜ ਫਲਾਂ ਦੇ ਅੰਦਰ ਢੱਕੇ ਹੁੰਦੇ ਹਨ ਉਨ੍ਹਾਂ ਨੂੰ ਐਂਜੀਓਸਪਰਮ ਕਹਿੰਦੇ ਹਨ । ਇਹਨਾਂ ਦੇ ਬੀਜ ਬਾਅਦ ਵਿੱਚ ਫਲ ਬਣ ਜਾਂਦੇ ਹਨ ।

ਪ੍ਰਸ਼ਨ 14.
ਐਂਜੀਓਸਪਰਮ ਵਰਗ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-

  1. ਇੱਕ ਬੀਜ ਪੱਤਰੀ
  2. ਦੋ ਬੀਜ ਪੱਤਰੀ ।

PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 15.
ਜਿਮਨੋਸਪਰਮ ਪੌਦੇ ਕੀ ਹਨ ?
ਉੱਤਰ-
ਨੰਗੇ ਬੀਜ ਪੈਦਾ ਕਰਨ ਵਾਲੇ ਪੌਦੇ ।

ਪ੍ਰਸ਼ਨ 16.
ਇੱਕ ਬੀਜ ਪੱਤਰੀ ਦੇ ਦੋ ਉਦਾਹਰਨ ਦਿਓ ।
ਉੱਤਰ-
ਕਣਕ, ਮੱਕੀ ।

ਪ੍ਰਸ਼ਨ 17.
ਦੋ ਬੀਜ ਪੱਤਰੀ ਦੇ ਦੋ ਉਦਾਹਰਨ ਦਿਓ ।
ਉੱਤਰ-
ਮਟਰ, ਚਨੇ ।

ਪ੍ਰਸ਼ਨ 18.
ਪਰਜੀਵੀਆਂ ਦੇ ਤਿੰਨ ਉਦਾਹਰਨ ਦਿਓ ।
ਉੱਤਰ-
ਗੋਲ ਕਿਮੀ, ਫਾਈਲੇਰੀਆ ਕ੍ਰਿਮੀ, ਪਿੰਨ ਕ੍ਰਿਮੀ ॥

ਪ੍ਰਸ਼ਨ 19.
ਵਰਟੀਕਰੇਟਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਜੰਤੂਆਂ ਵਿੱਚ ਵਾਸਤਵਿਕ ਰੀੜ੍ਹ ਦੀ ਹੱਡੀ ਅਤੇ ਅੰਦਰਲਾ ਕੰਕਾਲ ਹੁੰਦਾ ਹੈ ਅਤੇ ਪੇਸ਼ੀਆਂ ਕੰਕਾਲ ਨਾਲ ਜੁੜੀਆਂ ਹੁੰਦੀਆਂ ਹਨ ਜੋ ਇਹਨਾਂ ਦੇ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਉਹਨਾਂ ਨੂੰ ਵਰਟੀਕਰੇਟਾ ਕਹਿੰਦੇ ਹਨ ।

PSEB 9th Class Science Important Questions Chapter 6 ਟਿਸ਼ੂ

Punjab State Board PSEB 9th Class Science Important Questions Chapter 6 ਟਿਸ਼ੂ Important Questions and Answers.

PSEB 9th Class Science Important Questions Chapter 6 ਟਿਸ਼ੂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਟਿਸ਼ੂ ਕਿਸ ਨੂੰ ਕਹਿੰਦੇ ਹਨ ? ਪੌਦਿਆਂ ਵਿੱਚ ਟਿਸ਼ੂ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਿਭਾਜਨਯੋਗ ਟਿਸ਼ੂ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਟਿਸ਼ੂ-ਸਮਾਨ ਰਚਨਾ ਵਾਲੇ ਅਤੇ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ, ਉਸ ਨੂੰ ਟਿਸ਼ੂ ਕਹਿੰਦੇ ਹਨ ।

ਪੌਦਿਆਂ ਵਿੱਚ ਦੋ ਕਿਸਮ ਦੇ ਟਿਸ਼ੂ ਹੁੰਦੇ ਹਨ-
1. ਵਿਭਾਜਨਯੋਗ ਟਿਸ਼ੂ (Meristematic Tissue)
2. ਸਥਾਈ ਟਿਸ਼ੂ (Permanent Tissue)

1. ਵਿਭਾਜਨਯੋਗ ਟਿਸ਼ੂ (Meristematic Tissue) – ਇਸ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਕਰ ਸਕਣ ਦੀ ਸਮਰੱਥਾ ਹੁੰਦੀ ਹੈ ਅਤੇ ਇਨ੍ਹਾਂ ਦੇ ਸੈੱਲ ਲਗਾਤਾਰ ਵਿਭਾਜਨ ਕਰਦੇ ਰਹਿੰਦੇ ਹਨ ਜਿਸਦੇ ਫਲਸਰੂਪ ਨਵੇਂ ਸੈੱਲ ਬਣਦੇ ਹਨ । ਵਿਭਾਜਨਯੋਗ ਟਿਸ਼ੂ ਦੇ ਹੇਠ ਲਿਖੇ ਗੁਣ ਹੁੰਦੇ ਹਨ-

  • ਇਸ ਟਿਸ਼ੂ ਦੇ ਸੈੱਲ ਸੈੱਲ-ਵੰਡ ਦੇ ਯੋਗ ਹੁੰਦੇ ਹਨ ।
  • ਸੈੱਲਾਂ ਵਿੱਚ ਸਪੱਸ਼ਟ ਨਿਊਕਲੀਓਲਸ (Neucleolus) ਵਾਲਾ ਦਿਸਣਯੋਗ ਵੱਡਾ ਕੇਂਦਰਕ (Nucleus) ਹੁੰਦਾ ਹੈ ।
  • ਇਨ੍ਹਾਂ ਦੀ ਸੈੱਲ ਕੰਧ ਪਤਲੀ, ਲਚਕਦਾਰ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ ।
  • ਇਨ੍ਹਾਂ ਵਿੱਚ ਸੰਘਣਾ ਸੈਂਲ ਪਦਾਰਥ (Cytoplasm) ਹੁੰਦਾ ਹੈ ।
  • ਇਨ੍ਹਾਂ ਵਿੱਚ ਰਸਦਾਨੀਆਂ (Vacuoles) ਨਹੀਂ ਹੁੰਦੀਆਂ ।

ਵਿਭਾਜਨਯੋਗ ਟਿਸ਼ੂ ਦਾ ਵਰਗੀਕਰਨ (Classification of Meristematic Tissues) – ਵਿਭਾਜਨਯੋਗ ਟਿਸ਼ੂਆਂ ਦਾ ਵਰਗੀਕਰਨ ਹੇਠ ਲਿਖੇ ਅਲੱਗ-ਅਲੱਗ ਢੰਗਾਂ ਨਾਲ ਕੀਤਾ ਜਾਂਦਾ ਹੈ ।

(ਉ) ਉਤਪੱਤੀ ਦੇ ਆਧਾਰ ਤੇ ਵਰਗੀਕਰਨ – ਉਤਪੱਤੀ ਦੇ ਆਧਾਰ ਤੇ ਵਿਭਾਜਨ ਯੋਗ ਟਿਸ਼ੂਆਂ ਦੀਆਂ ਦੋ ਕਿਸਮਾਂ ਹਨ

  • ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ (Primary Meristem) – ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ ਦੋ ਬੀਜ ਪੁੱਤਰੀ ਪੌਦਿਆਂ ਦੇ ਤਣਿਆਂ, ਟਹਿਣੀਆਂ ਅਤੇ ਜੜ੍ਹਾਂ ਦੇ ਸਿਰਿਆਂ ਦੇ ਇਲਾਵਾ, ਇਨ੍ਹਾਂ ਪੌਦਿਆਂ ਦੇ ਵਾਹਿਣੀ ਬੰਡਲਾਂ (Vascular bundles) ਦੇ ਅੰਦਰ ਅਤੇ ਅੰਤਰਵੇਸ਼ੀ (Intercalary) ਅਵਸਥਾ ਵਿੱਚ ਪਾਏ ਜਾਂਦੇ ਹਨ ।
  • ਸੈਕੰਡਰੀ ਵਿਭਾਜਨਯੋਗ ਟਿਸ਼ (Secondary Meristem) – ਇਹ ਵਿਭਾਜਨਯੋਗ ਟਿਸ਼ੂ ਪੌਦਿਆਂ ਅੰਦਰ ਜ਼ਰੂਰਤ ਦੇ ਆਧਾਰ ਤੇ ਸਥਾਈ ਸੈੱਲਾਂ ਤੋਂ ਪੈਦਾ ਹੁੰਦੇ ਹਨ ।

(ਅ) ਸਥਿਤੀ ਜਾਂ ਸਥਾਨ ਦੇ ਆਧਾਰ ਤੇ ਵਰਗੀਕਰਨ – ਸਥਾਨ ਦੇ ਆਧਾਰ ਤੇ ਵਿਭਾਜਨਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ-
(i) ਸਿਖਰੀ ਮੈਰੀਸਟੈਂਪ (Apical Meristem) – ਇਹ ਟਿਸ਼ੂ ਜੜ੍ਹਾਂ, ਤਣੇ ਅਤੇ ਸ਼ਾਖਾਵਾਂ ਦੇ ਸਿਰਿਆਂ ਤੇ ਪਾਇਆ ਜਾਂਦਾ ਹੈ ।
PSEB 9th Class Science Important Questions Chapter 6 ਟਿਸ਼ੂ 1
(ii) ਅੰਤਰਵੇਸ਼ੀ ਮੈਰੀਸਟੈਂਮ (Intercalary Tissue) – ਇਹ ਟਿਸ਼ੂ ਇੱਕ ਬੀਜ ਪੱਤਰੀ ਪੌਦਿਆਂ ਦੇ ਤਣਿਆਂ ਵਿੱਚ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੇ ਵਿਭਾਜਨ ਦੇ ਕਾਰਨ ਤਣੇ ਦੀ ਲੰਬਾਈ ਵਿੱਚ ਵਾਧਾ ਹੁੰਦਾ ਹੈ ।

(iii) ਬਗ਼ਲੀ ਮੈਰੀਸਟੈਮ (Lateral Meristem) – ਇਹ ਵਿਭਾਜਨਯੋਗ ਟਿਸ਼ੂ ਦੋ ਬੀਜ ਪੱਤਰੀ ਪੌਦਿਆਂ ਤੇ ਤਣਿਆਂ ਅਤੇ ਜੜ੍ਹਾਂ ਦੇ ਪਾਸਿਆਂ ਤੇ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੇ ਵਿਭਾਜਨ ਦੇ ਫਲਸਰੂਪ ਤਣੇ ਅਤੇ ਜੜ੍ਹਾਂ ਦੀ ਚੌੜਾਈ ਵਿੱਚ ਵਾਧਾ ਹੁੰਦਾ ਹੈ ।

(ੲ) ਕਾਰਜ ਦੇ ਆਧਾਰ ਤੇ ਵਰਗੀਕਰਨ-ਕਾਰਜ ਦੇ ਆਧਾਰ ਤੇ ਵਿਭਾਜਨਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ-

  1. ਪ੍ਰੋਟੋਡਰਮ (Protoderm) – ਇਹ ਬਾਹਰੀ ਪਰਤ ਜਾਂ ਐਪੀਡਰਮਿਸ (Epidermis) ਬਣਾਉਂਦਾ ਹੈ । ਇਸਨੂੰ ਡਰਮੈਟੋਜਨ (Dermatogen) ਵੀ ਆਖਦੇ ਹਨ ।
  2. ਕੈਂਬੀਅਮ (Procambium) – ਇਹ ਮੁੱਖ ਵਹਿਣੀ ਟਿਸ਼ੂ ਬਣਾਉਂਦਾ ਹੈ ।
  3. ਗਰਾਉਂਡ ਮੈਰੀਸਟੈਮ (Ground Meristem) – ਇਹ ਪਿੱਥ ਟਿਸ਼ੂ ਬਣਾਉਂਦਾ ਹੈ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 2.
ਸਥਾਈ ਟਿਸ਼ੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਕਿਸਮ ਦੇ ਹਨ ? ਸਾਧਾਰਨ ਟਿਸ਼ੂਆਂ ਦੀਆਂ ਵੱਖ-ਵੱਖ ਕਿਸਮਾਂ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਸਥਾਈ ਟਿਸ਼ੂ (Permanent Tissue) – ਸਥਾਈ ਟਿਸ਼ੂ ਉਸ ਟਿਸ਼ੂ ਨੂੰ ਕਹਿੰਦੇ ਹਨ, ਜਿਨ੍ਹਾਂ ਦੇ ਸੈੱਲਾਂ ਵਿੱਚੋਂ ਵਿਭਾਜਨ ਕਰ ਸਕਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੋਵੇ ।
ਸਥਾਈ ਟਿਸ਼ੂ ਹੇਠ ਲਿਖੀਆਂ ਕਿਸਮਾਂ ਦੇ ਹਨ-
(1) ਸਾਧਾਰਨ ਟਿਸ਼ੂ (Simple Tissue)
(2) ਗੁੰਝਲਦਾਰ ਟਿਸ਼ੂ (Complex Tissue)

(1) ਸਾਧਾਰਨ ਟਿਸ਼ੂ (Simple Tissue) – ਜਿਹੜੇ ਟਿਸ਼ੁ ਇੱਕੋ ਹੀ ਕਿਸਮ ਦੇ ਸੈੱਲਾਂ ਦੇ ਬਣੇ ਹੋਏ ਹੋਣ ਉਨ੍ਹਾਂ ਨੂੰ ਸਾਧਾਰਨ ਟਿਸ਼ੂ ਆਖਦੇ ਹਨ । ਇਨ੍ਹਾਂ ਸੈੱਲਾਂ ਦੀ ਬਣਤਰ ਅਤੇ ਕਾਰਜ ਇੱਕ ਹੀ ਤਰ੍ਹਾਂ ਦੇ ਹੁੰਦੇ ਹਨ । ਸਾਧਾਰਨ ਟਿਸ਼ੂ ਦੀ ਸੈਂਲ ਭਿੱਤੀ ਦੀ ਬਣਤਰ ਦੇ ਆਧਾਰ ਤੇ ਇਨ੍ਹਾਂ ਨੂੰ ਹੇਠ ਲਿਖੀਆਂ ਕਿਸਮਾਂ ਵਿੱਚ ਵੰਡਿਆ ਗਿਆ ਹੈ-
(i) ਪੇਅਰਨਕਾਈਮਾ (Parenchyma) – ਇਹ ਟਿਸ਼ੂ ਪੌਦੇ ਦੇ ਹਰੇ ਹਿੱਸਿਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੀ ਸੈੱਲ ਕੰਧ ਨਰਮ, ਪਤਲੀ ਹੁੰਦੀ ਹੈ । ਸੈੱਲਾਂ ਦੇ ਦਰਮਿਆਨ ਅੰਤਰ ਸੈੱਲੀ ਥਾਂ ਹੁੰਦੇ ਹਨ । ਇਹ ਸੈੱਲ ਜੀਵਿਤ ਹਨ । ਸੈੱਲ ਕੰਧ ਪੈਕਟਿਨ ਪਦਾਰਥ ਅਤੇ ਸੈਲੂਲੋਜ਼ ਦੀ ਬਣੀ ਹੋਈ ਹੁੰਦੀ ਹੈ । ਆਕਾਰ ਵਿੱਚ ਇਹ ਗੋਲ, ਬਹੁ-ਭੁਜਾਵੀ ਜਾਂ ਅੰਡਾਕਾਰ ਹੁੰਦੇ ਹਨ ।
PSEB 9th Class Science Important Questions Chapter 6 ਟਿਸ਼ੂ 2
ਭਿੰਨ-ਭਿੰਨ ਤਰ੍ਹਾਂ ਦੇ ਪੈਅਰਨਕਾਈ ਹੇਠ ਲਿਖੇ ਅਨੁਸਾਰ ਹਨ-
(ੳ) ਸਾਧਾਰਨ ਪੇਅਰਨਕਾਈਮਾ – ਇਹ ਜੋੜਕ ਟਿਸ਼ੂ ਦੇ ਰੂਪ ਵਿੱਚ ਕੰਮ ਕਰਦਾ ਹੈ ।

(ਅ) ਕੋਲਨਕਾਈਮ – ਇਨ੍ਹਾਂ ਵਿੱਚ ਕੋਲਨਕਾਈਮ ਹੁੰਦੇ ਹਨ ਅਤੇ ਇਹ ਪ੍ਰਕਾਸ਼ ਸੰਸ਼ਲੇਸ਼ਣ ਵਾਲੇ ਟਿਸ਼ੂ ਦੇ ਤੌਰ ਤੇ ਕੰਮ ਕਰਦਾ ਹੈ । ਪੱਤਿਆਂ ਦੇ ਕਲੋਰੈਂਨਕਾਈ ਨੂੰ ਮੀਜ਼ੋਫਿਲ (Mesophyll) ਟਿਸ਼ੂ ਆਖਦੇ ਹਨ ।

(ੲ) ਏਨਕਾਈ – ਇਹ ਵੱਡੀਆਂ ਹਵਾ ਵਾਲੀਆਂ ਖ਼ਾਲੀ ਥਾਂਵਾਂ ਨਾਲ ਭਰਿਆ ਹੁੰਦਾ ਹੈ । ਇਸ ਲਈ ਇਹ ਯੰਤਰਿਕ ਤੈਰਨ ਦੀ ਸ਼ਕਤੀ ਦਿੰਦਾ ਹੈ ।

(ਸ) ਸਟੋਰੇਜ ਪੇਅਰਨਕਾਈਮਾ – ਇਹ ਜਮਾਂ ਕਰਨ ਵਾਲੇ ਟਿਸ਼ ਦੇ ਰੂਪ ਵਿੱਚ ਕੰਮ ਕਰਦਾ ਹੈ ।

(ਹ) ਪਰੋਸਨੱਕਾਈ – ਇਸ ਦੇ ਸੈੱਲਾਂ ‘ਤੇ ਸੈਲੂਲੋਜ਼ ਅਤੇ ਲਿਸਨਿਨ ਇਕੱਠੀ ਹੁੰਦੀ ਹੈ, ਇਸ ਲਈ ਇਹ ਯੰਤਰਿਕ ਟਿਸ਼ੂ ਦੇ ਤੌਰ ‘ਤੇ ਕੰਮ ਕਰਦਾ ਹੈ ।

(ii) ਕੋਲਨਕਾਈਮਾ (Collenchyma) – ਇਸ ਟਿਸ਼ੂ ਦੇ ਸੈੱਲ ਬਹੁ-ਭੁਜਾਵੀ, ਅੰਡਾਕਾਰ, ਗੋਲ ਅਤੇ ਸਿਲੰਡਰਾਕਾਰ ਹੁੰਦੇ ਹਨ । ਇਨ੍ਹਾਂ ਦੀ ਬਣਤਰ ਕੋਮਲ ਟਿਸ਼ੂ ਵਰਗੀ ਹੁੰਦੀ ਹੈ । ਸੈਂਲ ਲੰਬੇ ਹੁੰਦੇ ਹਨ ਅਤੇ ਇਨ੍ਹਾਂ ਸੈੱਲਾਂ ਦੇ ਕਿਨਾਰੇ ਮੋਟੇ ਹੋਏ ਹੁੰਦੇ ਹਨ | ਆਡੇ-ਦਾਅ ਕਾਟ ਵਿੱਚ ਇਹ ਅੰਡਾਕਾਰ ਅਤੇ ਗੋਲ ਦਿਸਦੇ ਹਨ । ਇਨ੍ਹਾਂ ਸੈੱਲਾਂ ਦੀਆਂ ਕੰਧਾਂ ਵਿੱਚ ਗਰਤ (Pits) ਹੁੰਦੇ ਹਨ । ਜੀਵਿਤ ਸੈੱਲਾਂ ਵਿੱਚ ਕਲੋਰੋਪਲਾਸਟ ਅਤੇ ਕੇਂਦਰਕ ਦੇ ਸੈੱਲ ਦੇ ਦਵ ਹੁੰਦੇ ਹਨ ।
ਇਹ ਟਿਸ਼ੂ ਨੂੰ ਯੰਤਰਿਕ ਸ਼ਕਤੀ ਪ੍ਰਦਾਨ ਕਰਦੇ ਹਨ ।
PSEB 9th Class Science Important Questions Chapter 6 ਟਿਸ਼ੂ 3

(iii) ਸਕਲੈਰਨਕਾਈਮਾ (Sclerenchyma) – ਇਹ ਟਿਸ਼ੂ ਮ੍ਰਿਤ ਸੈੱਲਾਂ ਦਾ ਬਣਿਆ ਹੋਇਆ ਹੁੰਦਾ ਹੈ । ਇਨ੍ਹਾਂ ਸੈੱਲਾਂ ਦੀਆਂ ਸੈੱਲ ਕੰਧਾਂ ਮੋਟੀਆਂ ਅਤੇ ਲਿਗਨਿਨ ਯੁਕਤ ਹਨ । ਜਿਹੜੇ ਅੰਗਾਂ ਵਿੱਚ ਇਹ ਪਾਏ ਜਾਂਦੇ ਹਨ ਇਹ ਉਨ੍ਹਾਂ ਅੰਗਾਂ ਨੂੰ ਯੰਤਰਿਕ ਸਹਾਰਾ ਦੇਣ ਦੇ ਨਾਲ-ਨਾਲ ਪੌਦਿਆਂ ਨੂੰ ਤਾਕਤ ਵੀ ਦਿੰਦੇ ਹਨ । ਦ੍ਰਿੜ੍ਹ ਟਿਸ਼ੂ ਦੇ ਸੈੱਲ ਲੰਬੇ ਹੁੰਦੇ ਹਨ ਅਤੇ ਸਿਰੇ ਨੋਕੀਲੇ ਹੁੰਦੇ ਹਨ । ਇਨ੍ਹਾਂ ਦੀ ਖੋੜ ਤੰਗ ਹੁੰਦੀ ਹੈ ।ਦ੍ਰਿੜ੍ਹ ਸੈੱਲ ਆਕ੍ਰਿਤੀ ਵਿੱਚ ਅਨਿਯਮਿਤ ਅਤੇ ਵੇਲਣਾਕਾਰ ਵੀ ਹੋ ਸਕਦੇ ਹਨ | ਆਡੇਦਾਅ ਕੀਤੀ ਗਈ ਕਾਟ ਵਿੱਚ ਇਹ ਸੈੱਲ ਬਹੁ-ਭੁਜਾਵੀ ਦਿਸਦੇ ਹਨ ।
PSEB 9th Class Science Important Questions Chapter 6 ਟਿਸ਼ੂ 4

ਪ੍ਰਸ਼ਨ 3.
ਗੁੰਝਲਦਾਰ ਟਿਸ਼ੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਚਿੱਤਰ ਬਣਾ ਕੇ ਵਰਣਨ ਕਰੋ ।
ਉੱਤਰ-
ਗੁੰਝਲਦਾਰ ਟਿਸ਼ੂ (Complex Tissue) – ਗੁੰਝਲਦਾਰ ਜਾਂ ਜਟਿਲ ਟਿਸ਼ੁ ਵੱਖ-ਵੱਖ ਰੂਪ ਅਤੇ ਆਕਾਰ ਦੇ ਸੈੱਲਾਂ ਵਾਲਾ ਟਿਸ਼ੂ ਹੈ ਜਿਸ ਵਿਚਲੇ ਸਾਰੇ ਸੈੱਲ ਇੱਕ ਇਕਾਈ (Unit) ਵਜੋਂ ਕਾਰਜ ਕਰਦੇ ਹਨ । ਇਸ ਟਿਸ਼ੂ ਦੀਆਂ ਦੋ ਕਿਸਮਾਂ ਹਨ । ਇਨ੍ਹਾਂ ਨੂੰ ਜ਼ਾਈਲਮ ਅਤੇ ਫਲੋਇਮ ਆਖਦੇ ਹਨ ।

1. ਜ਼ਾਈਲਮ (Xylem) – ਇਹ ਟਿਸ਼ੂ ਵਾਹਿਣੀ ਬੰਡਲਾਂ (Vascular Bundles) ਦੇ ਅੰਦਰਲੇ ਪਾਸੇ ਵੱਲ ਸਥਿਤ ਟਿਸ਼ੂ ਹੈ । ਇਸ ਟਿਸ਼ੂ ਦੇ ਸੈੱਲ ਮ੍ਰਿਤ ਅਤੇ ਲਿਗਨਿਨ ਯੁਕਤ (Lignified) ਸੈੱਲ ਕੰਧਾਂ ਵਾਲੇ ਹੁੰਦੇ ਹਨ । ਜ਼ਾਈਲਮ ਵਿੱਚ ਟੇਕੀਡਜ਼ (Tracheids), ਵਾਹਿਣੀਆਂ (Vessels), ਜ਼ਾਈਲਮ ਰੇਸ਼ੇ (Xylem fibres) ਅਤੇ ਜ਼ਾਈਲਮ ਪੈਨਕਾਈਮਾ (Xylem Parenchyma) ਹੁੰਦੇ ਹਨ । ਸੈੱਲ ਕੰਧ ਤੇ ਕਈ ਆਕਾਰ ਵਾਲੇ ਟੋਏ (Pits) ਹੁੰਦੇ ਹਨ ।
PSEB 9th Class Science Important Questions Chapter 6 ਟਿਸ਼ੂ 5

(i) ਵੇਕੀਡਜ਼ (Tracheids) – ਇਹ ਸੈਂਲ ਲੰਬੇ ਅਤੇ ਮ੍ਰਿਤ ਹੁੰਦੇ ਹਨ । ਇਨ੍ਹਾਂ ਦੇ ਸਿਰੇ ਨੋਕੀਲੇ ਹੁੰਦੇ ਹਨ ਅਤੇ ਸਿਰਿਆਂ ਤੇ ਸੁਰਾਖ਼ (Pores) ਨਹੀਂ ਹੁੰਦੇ । ਫੈਡਜ਼ ਦੀਆਂ ਕੰਧਾਂ ਮੋਟੀਆਂ, ਸਖ਼ਤ ਅਤੇ ਲਿਗਨਿਨ ਯੁਕਤ ਹੁੰਦੀਆਂ ਹਨ ।

ਵੇਕੀਡਜ਼ ਕਈ ਆਕਾਰ ਦੇ ਹਨ । ਇਹ ਸੈਂਲ ਜੜਾਂ ਦੁਆਰਾ ਸੋਖੇ ਗਏ ਪਾਣੀ ਅਤੇ ਖਣਿਜਾਂ ਨੂੰ ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਾਉਣ ਦਾ ਕਾਰਜ ਕਰਦੇ ਹਨ । ਇਹ ਪੌਦੇ ਦੇ ਕੋਮਲ ਅੰਗਾਂ ਨੂੰ ਸਹਾਰਾ ਵੀ ਦਿੰਦੇ ਹਨ ।

(ii) ਵਾਹਿਣੀਆਂ (Vessels) – ਇਨ੍ਹਾਂ ਸੈੱਲਾਂ ਨੂੰ ਵੈਸਲਜ਼ ਵੀ ਆਖਦੇ ਹਨ । ਇਹ ਸੈੱਲ ਵੀ ਮ੍ਰਿਤ ਹੁੰਦੇ ਹਨ । ਇਨ੍ਹਾਂ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਹਨ ਅਤੇ ਸਿਰਿਆਂ ‘ਤੇ ਛੇਕ ਹੁੰਦੇ ਹਨ । ਇਨ੍ਹਾਂ ਸੈੱਲਾਂ ਰਾਹੀਂ ਜੜ੍ਹਾਂ ਦੁਆਰਾ ਸੋਖੇ ਗਏ ਖਣਿਜ, ਲੂਣ ਅਤੇ ਪਾਣੀ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਦੇ ਹਨ । ਇਹ ਸੈੱਲ ਪੌਦਿਆਂ ਨੂੰ ਯੰਤਰਿਕ ਸਹਾਰਾ ਵੀ ਦਿੰਦੇ ਹਨ ।

(iii) ਜ਼ਾਈਲਮ ਪੇਅਰਨਕਾਈਮਾ (Xylem Parenchyma) – ਮਹੀਨ ਕੰਧਾਂ ਵਾਲੇ ਇਹ ਸੈੱਲ ਜ਼ਾਈਲਮ ਟਿਸ਼ੂ ਦੇ ਅੰਦਰ ਫੈਲੇ ਹੋਏ ਪਾਏ ਜਾਂਦੇ ਹਨ । ਇਨ੍ਹਾਂ ਸੈੱਲਾਂ ਵਿੱਚ ਕੇਂਦਰਕ ਅਤੇ ਜੀਵ ਤ੍ਰ ਹੁੰਦਾ ਹੈ ।

(iv) ਜ਼ਾਈਲਮ ਰੇਸ਼ੇ (Xylem Fibres) – ਜ਼ਾਈਲਮ ਰੇਸ਼ੇ ਲੰਬੇ, ਬਹੁਤ ਮੋਟੀਆਂ ਕੰਧਾਂ ਵਾਲੇ ਸੈੱਲ ਹਨ । ਇਨ੍ਹਾਂ ਦੀ ਅੰਦਰਲੀ ਖੋੜ ਬਹੁਤ ਹੀ ਤੰਗ ਹੁੰਦੀ ਹੈ ਅਤੇ ਸਿਰੇ ਨੋਕਦਾਰ ਹਨ । ਇਨ੍ਹਾਂ ਵਿੱਚ ਛੋਟੇ-ਛੋਟੇ ਟੋਏ ਹੁੰਦੇ ਹਨ । ਇਹ ਸੈੱਲ ਪੌਦਿਆਂ ਨੂੰ ਸਹਾਰਾ ਵੀ ਦਿੰਦੇ ਹਨ ।

2. ਫਲੋਇਮ (Phloem) – ਇਹ ਗੁੰਝਲਦਾਰ ਜਾਂ ਜਟਿਲ ਟਿਸ਼ੂ ਵਾਹਿਣੀ ਬੰਡਲਾਂ ਦੇ ਬਾਹਰਲੇ ਪਾਸੇ ਵੱਲ ਸਥਿਤ ਹੁੰਦੇ ਹਨ । ਇਨ੍ਹਾਂ ਸੈੱਲਾਂ ਦਾ ਕੰਮ ਸੰਸ਼ਲਿਸ਼ਟ ਭੋਜਨ ਦਾ ਸੰਚਾਰ ਕਰਨਾ ਹੈ । ਫਲੋਇਮ ਦੇ ਅੱਗੇ ਲਿਖੇ ਭਾਗ ਹਨ

(i) ਛਾਣਨੀ ਨਲੀਆਂ (Sieve Tubes) – ਛਾਣਨੀ ਨਲੀਆਂ ਲੰਮੀਆਂ, ਮਹੀਨ ਕੰਧ ਵਾਲੀਆਂ ਜੀਵਿਤ ਨਲੀਆਂ ਹਨ । ਇਨ੍ਹਾਂ ਸੈੱਲਾਂ ਵਿੱਚ ਸੈੱਲ ਪਦਾਰਥ ਅਤੇ ਕੇਂਦਰਕ ਹੁੰਦੇ ਹਨ ।ਦੋ ਛਾਣਨੀ ਨਲੀਆਂ ਦੇ ਦਰਮਿਆਨ ਵਾਲਾ ਸੈਪਟਮ ਸੁਰਾਖ਼ਮਈ (Porus) ਹੁੰਦਾ ਹੈ । ਇਨ੍ਹਾਂ ਸੈੱਲਾਂ ਦੁਆਰਾ ਸੰਸ਼ਲਿਸ਼ਟ ਭੋਜਨ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ।

(ii) ਸਹਿ-ਸੈੱਲ (Companion Cells) – ਇਹ ਸੈਂਲ ਛਾਣਨੀ ਨਲੀਆਂ ਦੇ ਸੰਪਰਕ ਵਿੱਚ ਹੁੰਦੇ ਹਨ । ਇਹ ਜੀਵਿਤ ਸੈੱਲ ਹਨ ।

(iii) ਫਲੋਇਮ ਪੇਅਰਨਕਾਈਮਾ (Phloem Parenchyma) – ਮਹੀਨ ਕੰਧਾਂ ਵਾਲੇ, ਇਹ ਜੀਵਿਤ ਸੈੱਲ ਫਲੋਇਮ ਵਿੱਚ ਪਾਏ ਜਾਂਦੇ ਹਨ । ਇਨ੍ਹਾਂ ਦਾ ਆਕਾਰ ਵੇਲਣੇ ਵਰਗਾ ਹੈ । ਇਹ ਸੈਂਲ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਨਹੀਂ ਹੁੰਦੇ । ਇਨ੍ਹਾਂ ਵਿੱਚ ਭੋਜਨ ਪਦਾਰਥ ਜਮਾਂ ਹੋਏ ਹੁੰਦੇ ਹਨ ।

(iv) ਫਲੋਇਮ ਰੇਸ਼ੇ (Phloem Fibres) – ਇਹ ਸੈੱਲ ਸੈਕੰਡਰੀ ਫਲੋਇਮ ਵਿੱਚ ਪਾਏ ਜਾਂਦੇ ਹਨ, ਪਰ ਇਹ ਪਾਇਮਰੀ ਫਲੋਇਮ ਵਿੱਚ ਨਹੀਂ ਪਾਏ ਜਾਂਦੇ । ਇਨ੍ਹਾਂ ਦੀ ਕੰਧ ਮੋਟੀ ਹੁੰਦੀ ਹੈ ਅਤੇ ਸਿਰੇ ਨੋਕੀਲੇ ਹੁੰਦੇ ਹਨ । ਇਹ ਸੈੱਲ ਪੌਦਿਆਂ ਨੂੰ ਸਹਾਰਾ ਦਿੰਦੇ ਹਨ ।
PSEB 9th Class Science Important Questions Chapter 6 ਟਿਸ਼ੂ 6

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 4.
ਜੋੜਕ ਟਿਸ਼ੂ ਦੀਆਂ ਵਿਭਿੰਨ ਕਿਸਮਾਂ ਦੀ ਸੂਚੀ ਬਣਾਓ ਅਤੇ ਇਨ੍ਹਾਂ ਦੇ ਕਾਰਜ ਦੱਸੋ ।
ਉੱਤਰ-
ਜੋੜਕ ਟਿਸ਼ੂ (Connective Tissue) – ਜੋੜਕ ਟਿਸ਼ੂ ਸਾਰੇ ਸਰੀਰ ਵਿੱਚ ਮੌਜੂਦ ਹੁੰਦੇ ਹਨ । ਇਹ ਟਿਸ਼ੂ ਹੋਰ ਟਿਸ਼ੂਆਂ ਅਤੇ ਅੰਗਾਂ ਨੂੰ ਘੇਰਦੇ ਹਨ । ਹੱਡੀ, ਉਪ-ਅਸਥੀ, ਲਹੂ, ਟੈਂਡਨ ਅਤੇ ਲਿਗਾਮੈਂਟ ਜੋੜਕ ਟਿਸ਼ੂ ਦੀਆਂ ਮੁੱਖ ਕਿਸਮਾਂ ਹਨ ।

(i) ਹੱਡੀ (Bone) – ਇਹ ਜੰਤੂਆਂ ਦੇ ਪਿੰਜਰ ਪਦਾਰਥ ਵਿੱਚ ਸਾਰਿਆਂ ਤੋਂ ਵੱਧ ਹੁੰਦਾ ਹੈ । ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਲਚੀਲਾਪਨ ਬਿਲਕੁਲ ਨਹੀਂ ਹੁੰਦਾ । ਹੱਡੀ ਦੇ ਮੈਕਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਦੇ ਲੂਣ ਹੁੰਦੇ ਹਨ ਜੋ ਇਸ ਨੂੰ ਕਠੋਰਤਾ ਪ੍ਰਦਾਨ ਕਰਦੇ ਹਨ । ਇਹ ਟਿਸ਼ੂ ਸਹਾਰਾ ਦੇਣ ਅਤੇ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ ।
PSEB 9th Class Science Important Questions Chapter 6 ਟਿਸ਼ੂ 7
(ii) ਉਪ-ਅਸਥੀ (Cartilage) – ਉਪ-ਅਸਥੀ ਵਿੱਚ ਲਚੀਲਾਪਨ ਹੁੰਦਾ ਹੈ । ਇਹ ਕੋਡੋਸਾਈਟਨ ਸੈੱਲਾਂ ਦਾ ਬਣਿਆ ਹੁੰਦਾ ਹੈ । ਇਸ ਕਿਸਮ ਦਾ ਟਿਸ਼ੂ ਸਾਡੇ ਸਰੀਰ ਦੇ ਅੰਗਾਂ ਵਿੱਚ ਬਹੁਤ ਹੀ ਘੱਟ ਹੁੰਦਾ ਹੈ | ਸਾਡੇ ਨੱਕ ਦੀ ਚੋਟੀ ਅਤੇ ਬਾਹਰੀ ਕੰਨ ਇਸ ਦਾ ਬਣਿਆ ਹੁੰਦਾ ਹੈ ।

(ii) ਲਹੂ (Blood) – ਲਹੂ ਵੀ ਇੱਕ ਜੋੜਕ ਟਿਸ਼ੂ ਹੈ । ਇਸ ਟਿਸ਼ੂ ਵਿੱਚ ਸੈੱਲ ਤਰਲ ਮੈਟ੍ਰਿਕਸ ਵਿੱਚ ਤੈਰਦੇ ਰਹਿੰਦੇ ਹਨ, ਜਿਸ ਨੂੰ ਲਹੂ-ਪਲਾਜ਼ਮਾ ਕਹਿੰਦੇ ਹਨ । ਲਹੂ-ਪਲਾਜ਼ਮਾ ਵਿਚਲੇ ਸੈੱਲਾਂ ਨੂੰ ਰਕਤਾਣੂ (Blood Corpuscles) ਕਹਿੰਦੇ ਹਨ । ਰਕਤਾਣੁ ਤਿੰਨ ਪ੍ਰਕਾਰ ਦੇ ਹੁੰਦੇ ਹਨ-ਲਾਲ ਰਕਤਾਣੁ, ਸਫੈਦ ਰਕਤਾਣੁ ਅਤੇ ਪਲੇਟਲੈਟਸ । ਲਹੁ ਸਰੀਰ ਦੇ ਸਾਰੇ ਭਾਗਾਂ ਵਿੱਚ ਦੌਰਾ ਕਰਦਾ ਹੈ, ਇਸ ਲਈ ਇਹ ਸਰੀਰ ਦੇ ਸਾਰੇ ਭਾਗਾਂ ਨੂੰ ਆਪਸ ਵਿੱਚ ਜੋੜਦਾ ਹੈ ।
PSEB 9th Class Science Important Questions Chapter 6 ਟਿਸ਼ੂ 8

(iv) ਟੈਂਡਨ (Tendon) – ਇਹ ਇੱਕ ਬਹੁਤ ਸੰਘਣਾ ਅਤੇ ਮਜ਼ਬੂਤ ਜੋੜਕ ਟਿਸ਼ੂ ਹੈ ਜੋ ਮੁੱਖ ਤੌਰ ਤੇ ਚਿੱਟੇ ਕੋਲਾਜਨ ਰੇਸ਼ਿਆਂ (Collegan Fibres) ਤੋਂ ਬਣਦਾ ਹੈ । ਟੈਂਡਨ ਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ ।

(v) ਲਿਗਾਮੈਂਟ (Ligament) – ਕੁਝ ਲੰਬੂਤਰੇ ਪੱਧਰੇ ਸੈਂਲ ਰੇਸ਼ਿਆਂ ਦੇ ਵਿਚਾਲੇ ਮੌਜੂਦ ਹੁੰਦੇ ਹਨ । ਇਹ ਜੋੜਾਂ ਉੱਪਰ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਨ ਵਿੱਚ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਦੀ ਉਸ ਸਥਿਤੀ ਵਿੱਚ ਪਕੜ ਰੱਖਦੇ ਹਨ ।

ਪ੍ਰਸ਼ਨ 5.
ਜੰਤੁ ਟਿਸ਼ੁ ਕਿੰਨੀ ਪ੍ਰਕਾਰ ਦੇ ਹਨ ? ਅਧਿਛੰਦ ਟਿਸ਼ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਜੰਤੂ ਟਿਸ਼ੂ (Animal Tissues) – ਮਨੁੱਖ ਸਹਿਤ ਸਾਰੇ ਜੰਤੂਆਂ ਵਿਚ ਚਾਰ ਵੱਖ-ਵੱਖ ਪ੍ਰਕਾਰ ਦੇ ਟਿਸ਼ੂ ਪਾਏ ਜਾਂਦੇ ਹਨ । ਇਹ ਹਨ-ਅਧਿਛੱਦੇ ਟਿਸ਼ੂ, ਜੋੜਕ ਟਿਸ਼, ਪੇਸ਼ੀ ਟਿਸ਼ੂ ਅਤੇ ਨਾੜੀ ਟਿਸ਼ੂ ।

ਅਧਿਛੱਦ ਟਿਸ਼ੂ (Epithelial Tissue) – ਅਧਿਛੱਦ ਟਿਸ਼ੂ ਇੱਕ ਅਸਤਰ (Covering) ਟਿਸ਼ੂ ਹੈ । ਇਹ ਇੱਕ ਸੁਰੱਖਿਅਤ ਪਰਤ ਹੈ ਜੋ ਸਰੀਰ ਦੇ ਉੱਪਰ ਅਤੇ ਸਰੀਰ ਦੇ ਅੰਦਰ ਸਥਿਤ ਵੱਖ-ਵੱਖ ਭਾਗਾਂ ਦੀਆਂ ਖੋੜਾਂ ਉੱਪਰ ਅਟੁੱਟ ਪਰਤ ਬਣਾਉਂਦਾ ਹੈ । ਚਮੜੀ, ਮੂੰਹ, ਭੋਜਨ ਨਲੀ ਤੇ ਫੇਫੜਿਆਂ ਦੀ ਸਤਹਿ ਅਧਿਛੰਦ ਟਿਸ਼ੂਆਂ ਦੀ ਬਣੀ ਹੁੰਦੀ ਹੈ । ਵੱਖ-ਵੱਖ ਸਥਾਨਾਂ ਤੇ ਪਾਏ ਜਾਣ ਵਾਲੇ ਅਧਿਛੰਦ ਟਿਸ਼ੂਆਂ ਦੇ ਸੈੱਲਾਂ ਦੇ ਆਕਾਰ ਅਤੇ ਰਚਨਾ ਵਿੱਚ ਭਿੰਨਤਾ ਹੁੰਦੀ ਹੈ । ਇਨ੍ਹਾਂ ਸੈੱਲਾਂ ਦੀ ਰਚਨਾ ਤੇ ਕੰਮ ਵਿੱਚ ਭਿੰਨਤਾ ਦੇ ਆਧਾਰ ਤੇ ਅਧਿਛੱਦ ਟਿਸ਼ੂਆਂ ਨੂੰ ਹੇਠ ਲਿਖੇ ਅਨੁਸਾਰ ਵਰਗੀਕ੍ਰਿਤ ਕੀਤਾ ਗਿਆ ਹੈ-
PSEB 9th Class Science Important Questions Chapter 6 ਟਿਸ਼ੂ 9

(i) ਸਕੇਲੀ ਅਧਿਛੰਦ (Squamous Epithelium) – ਇਸ ਟਿਸ਼ੂ ਦੇ ਸੈੱਲ ਬਹੁਤ ਪਤਲੇ, ਉੱਭਰੇ ਹੋਏ ਅਤੇ ਸਪੱਸ਼ਟ ਸੈੱਲ ਪਦਾਰਥ ਵਾਲੇ ਹੁੰਦੇ ਹਨ । ਸੈੱਲ ਦੇ ਮੱਧ ਵਿੱਚ ਇੱਕ ਗੋਲਾਕਾਰ ਕੇਂਦਰਕ ਹੁੰਦਾ ਹੈ । ਇਹ ਫੇਫੜਿਆਂ ਦੇ ਐਲਵਿਉਲਾਈ (Alveoli), ਬੋਮੈਨਜ਼ ਕੈਪਸੂਲ (Bowman’s capsule) ਅਤੇ ਗੁਰਦੇ ਦੇ ਟਿਬਿਊਲ ਆਦਿ ਵਿੱਚ ਮਿਲਦਾ ਹੈ ।

(ii) ਘਣਾਕਾਰ ਅਧਿਛੰਦ (Cuboidal Epithelium) – ਇਸ ਟਿਸ਼ੂ ਦੇ ਸੈੱਲਾਂ ਦੀ ਲੰਬਾਈ ਅਤੇ ਚੌੜਾਈ ਸ਼ਕਲ ਪੱਖੋਂ ਇੱਕ ਸਮਾਨ ਹੁੰਦੀ ਹੈ ਅਤੇ ਇਹ ਘਣ ਵਰਗੇ ਪ੍ਰਤੀਤ ਹੁੰਦੇ ਹਨ । ਸੈੱਲ ਪਦਾਰਥ ਸਪੱਸ਼ਟ ਅਤੇ ਸੈੱਲ ਦੇ ਮੱਧ ਵਿੱਚ ਕੇਂਦਰਕ ਹੁੰਦਾ ਹੈ । ਇਹ ਗੁਰਦੇ ਦੇ ਟਿਬੂਓਲ ਦੇ ਕੁੱਝ ਹਿੱਸਿਆਂ, ਲਾਰ-ਗ੍ਰੰਥੀਆਂ ਦੀਆਂ ਨਲੀਆਂ, ਅੰਡਕੋਸ਼ਾਂ ਅਤੇ ਥਾਇਰਾਇਡ ਗ੍ਰੰਥੀ ਦੀਆਂ ਪਰਤਾਂ ਵਿੱਚ ਮਿਲਦਾ ਹੈ ।

(iii) ਕਾਲਮ ਆਂਕਾਰ ਅਧਿਛੰਦ (Columnar Epithelium) – ਇਸ ਟਿਸ਼ੂ ਦੇ ਸੈੱਲ ਚੌੜਾਈ ਨਾਲੋਂ ਵਧੇਰੇ ਲੰਬੇ ਹੁੰਦੇ ਹਨ ਅਤੇ ਇੱਕ ਦੀ ਤਰ੍ਹਾਂ ਵਿਖਾਈ ਦਿੰਦੇ ਹਨ । ਇਹ ਭੋਜਨ ਨਲੀ ਅਤੇ ਬੱਚੇਦਾਨੀ ਦੀਆਂ ਪਰਤਾਂ ਵਿੱਚ ਮਿਲਦਾ ਹੈ । ਇਸਦਾ ਮੁੱਖ ਕੰਮ ਰਿਸਾਓ ਅਤੇ ਸੋਖਣ ਹੈ ।

(iv) ਸਿਲੀਆਮਈ ਅਧਿਛੰਦ (Ciliated Ephithelium) – ਇਸ ਟਿਸ਼ ਵਿੱਚ ਸੈੱਲਾਂ ਦੀ ਬਾਹਰਲੀ ਪਰਤ ਤੇ ਪਤਲੇ ਅਤੇ ਨਰਮ ਵਾਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਲੀਆ (Cilia) ਆਖਦੇ ਹਨ । ਹਰੇਕ ਸਿਲੀਆ ਇੱਕ ਗਤੀਸ਼ੀਲ ਰਚਨਾ ਹੈ । ਇਹ ਟੇਕੀਆ ਗੁਰਦੇ ਦੇ ਟਿਬੂਓਲ ਅਤੇ, ਅੰਡ-ਨਿਕਾਸ ਵਹਿਣੀ ਵਿੱਚ ਪਾਇਆ ਜਾਂਦਾ ਹੈ ਅਤੇ ਪਦਾਰਥਾਂ ਦੀ ਗਤੀ ਵਿੱਚ ਮਦਦ ਕਰਦਾ ਹੈ ।

(v) ਗਲੈਂਡਦਾਰ ਅਧਿਛੰਦ (Glandular Epithelium) – ਇਸ ਟਿਸ਼ੂ ਦੇ ਕੁੱਝ ਸੈੱਲ, ਰੂਪਾਂਤਰਿਤ ਹੋ ਕੇ ਮਿਊਕਸ ਦਾ ਰਿਸਾਓ ਕਰਦੇ ਹਨ । ਇਹ ਇੱਕ-ਸੈੱਲੇ ਗਲੈਂਡਦਾਰ ਸੈੱਲਾਂ ਨੂੰ ਗੋਬਲਟ ਸੈੱਲ ਕਹਿੰਦੇ ਹਨ । ਇਹ ਆਂਦਰਾਂ ਅਤੇ ਭੋਜਨ ਨਲੀ ਦੇ ਬਾਕੀ ਹਿੱਸਿਆਂ ਵਿੱਚ ਪਾਏ ਜਾਂਦੇ ਹਨ ।

ਅਧਿਛੰਦ ਟਿਸ਼ੁ ਦੇ ਕਾਰਜ-

  • ਇਹ ਸੈੱਲ ਚਮੜੀ ਦੀ ਬਾਹਰਲੀ ਪਰਤ ਬਣਾਉਂਦੇ ਹਨ । ਇਹ ਸੈੱਲ ਅੰਦਰਲੇ ਸੈੱਲਾਂ ਨੂੰ ਸੁੱਕਣ, ਚੋਟ, ਜੀਵਾਣੁ ਅਤੇ ਰਸਾਇਣਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ ।
  • ਇਹ ਸੈੱਲ ਸਾਡੇ ਸਰੀਰ ਦੇ ਅੰਦਰਲੇ ਅੰਗ ਜਿਵੇਂ ਮੂੰਹ ਤੇ ਭੋਜਨ ਨਲੀ ਦੀ ਬਾਹਰਲੀ ਤੇ ਅੰਦਰਲੀ ਪਰਤ ਬਣਾਉਂਦੇ ਹਨ ਤੇ ਇਨ੍ਹਾਂ ਅੰਗਾਂ ਦੀ ਰੱਖਿਆ ਕਰਦੇ ਹਨ ।
  • ਇਹ ਸੈਂਲ ਪਾਣੀ ਅਤੇ ਪੋਸ਼ਕ ਪਦਾਰਥਾਂ ਦੇ ਸੋਖਣ ਵਿੱਚ ਮਦਦ ਕਰਦੇ ਹਨ ।
  • ਇਹ ਸੈੱਲ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ।
  • ਇਨ੍ਹਾਂ ਵਿੱਚੋਂ ਕੁਝ ਸੈੱਲ ਰਿਸਾਵੀ ਕਾਰਜ ਕਰਦੇ ਹਨ ।

PSEB 9th Class Science Important Questions Chapter 6 ਟਿਸ਼ੂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਭਾਜਨਯੋਗ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਿਭਾਜਨਯੋਗ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-

  1. ਇਸ ਟਿਸ਼ੂ ਦੇ ਸੈੱਲਾਂ ਦਾ ਆਕਾਰ ਇੱਕ ਸਮਾਨ ਹੁੰਦਾ ਹੈ । ਇਨ੍ਹਾਂ ਦੀ ਸੈੱਲ ਕੰਧ ਮਹੀਨ ਹੁੰਦੀ ਹੈ ਅਤੇ ਇਹ ਪੈਕਟਿਨ ਪਦਾਰਥਾਂ ਤੇ ਸੈਲੂਲੋਜ਼ ਦੀ ਬਣੀ ਹੁੰਦੀ ਹੈ ।
  2. ਇਹ ਜੀਵਿਤ ਅਤੇ ਇੱਕੋ ਜਿਹੇ ਵਿਆਸ ਦੇ ਹੁੰਦੇ ਹਨ ।
  3. ਇਨ੍ਹਾਂ ਵਿਚ ਜੀਵ ਦ੍ਰਵ ਗਾੜ੍ਹਾ, ਨਿਊਕਲਸ ਵੱਡਾ, ਰਸਦਾਨੀਆਂ ਛੋਟੀਆਂ ਜਾਂ ਗੈਰ-ਮੌਜੂਦ ਹੁੰਦੀਆਂ ਹਨ ।
  4. ਇਨ੍ਹਾਂ ਸੈੱਲਾਂ ਦੇ ਦਰਮਿਆਨ ਅੰਤਰ ਸੈੱਲੀ ਥਾਂ ਨਹੀਂ ਹੁੰਦੇ ।
  5. ਇਹ ਸੈੱਲ ਹਮੇਸ਼ਾ ਵਿਭਾਜਨ ਕਰਦੇ ਰਹਿੰਦੇ ਹਨ ।

ਪ੍ਰਸ਼ਨ 2.
ਸਥਾਈ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਸਥਾਈ ਟਿਸ਼ ਦੀਆਂ ਵਿਸ਼ੇਸ਼ਤਾਵਾਂ-

  1. ਸਥਾਈ ਟਿਸ਼ੂ ਵਿੱਚ ਵਿਭਾਜਨ ਕਰ ਸਕਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੁੰਦੀ ਹੈ ।
  2. ਇਨ੍ਹਾਂ ਸੈੱਲਾਂ ਦਾ ਨਿਰਮਾਣ ਵਿਭਾਜਨ ਯੋਗ ਸੈੱਲਾਂ ਦੇ ਵਿਭਾਜਨ ਉਪਰੰਤ ਹੀ ਹੁੰਦਾ ਹੈ ।
  3. ਇਨ੍ਹਾਂ ਸੈੱਲਾਂ ਦੀ ਸ਼ਕਲ, ਬਣਤਰ ਅਤੇ ਮਾਪ ਇੱਕ ਸਮਾਨ ਹੁੰਦਾ ਹੈ ।
  4. ਇਨ੍ਹਾਂ ਸੈੱਲਾਂ ਦੀ ਕੰਧ ਨਾ ਤਾਂ ਬਹੁਤ ਮਹੀਨ ਹੀ ਹੁੰਦੀ ਹੈ ਅਤੇ ਨਾ ਹੀ ਬਹੁਤ ਮੋਟੀ 10
  5. ਇਨ੍ਹਾਂ ਟਿਸ਼ੂਆਂ ਦੇ ਸੈੱਲਾਂ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਇਨ੍ਹਾਂ ਅੰਦਰ ਰਸਦਾਨੀਆਂ ਵੀ ਹੁੰਦੀਆਂ ਹਨ ।

ਪ੍ਰਸ਼ਨ 3.
ਵਿਭਾਜਨਯੋਗ ਅਤੇ ਸਥਾਈ ਟਿਸ਼ੂ ਵਿੱਚ ਅੰਤਰ ਲਿਖੋ ।
ਉੱਤਰ-
ਵਿਭਾਜਨਯੋਗ ਟਿਸ਼ੂ ਅਤੇ ਸਥਾਈ ਟਿਸ਼ੂ ਵਿੱਚ ਅੰਤਰ ਹੇਠ ਲਿਖੇ ਹਨ-

ਵਿਭਾਜਨਯੋਗ ਟਿਸ਼ੂ (Meristematic Tissue) ਸਥਾਈ ਟਿਸ਼ੂ (Permanent Tissue)
(1) ਇਨ੍ਹਾਂ ਸੈੱਲਾਂ ਦੀ ਕੰਧ ਬਹੁਤ ਪਤਲੀ ਹੁੰਦੀ ਹੈ ਅਤੇ ਸੈੱਲ ਸਮਵਿਆਸੀ ਹੁੰਦੇ ਹਨ । (1) ਇਨ੍ਹਾਂ ਸੈੱਲਾਂ ਦੀ ਕੰਧ ਮਹੀਨ ਜਾਂ ਮੋਟੀ ਹੋ ਸਕਦੀ ਹੈ । ਇਹ ਟਿਸ਼ੂ ਸਮਵਿਆਸੀ ਨਹੀਂ ਹੁੰਦੇ ।
(2) ਇਨ੍ਹਾਂ ਦਾ ਨਿਊਕਲੀਅਸ ਸਪੱਸ਼ਟ ਹੁੰਦਾ ਹੈ ਅਤੇ ਸੈੱਲ ਵ ਨਾਲ ਭਰੇ ਹੁੰਦੇ ਹਨ । (2) ਇਨ੍ਹਾਂ ਦਾ ਨਿਊਕਲੀਅਸ ਅਸਪੱਸ਼ਟ ਹੁੰਦਾ ਹੈ ਅਤੇ ਸੈੱਲ ਦ੍ਰਵ ਨਾਲ ਭਰੇ ਹੋਏ ਨਹੀਂ ਹੁੰਦੇ ।
(3) ਇਨ੍ਹਾਂ ਸੈੱਲਾਂ ਦੇ ਵਿਚਾਲੇਂ ਅੰਤਰ ਸੈੱਲੀ ਸਥਾਨ ਨਹੀਂ ਹੁੰਦੇ । (3) ਇਨ੍ਹਾਂ ਵਿਚਾਲੇ ਅੰਤਰ ਸੈੱਲੀ ਸਥਾਨ ਹੁੰਦੇ ਹਨ ।
(4) ਇਨ੍ਹਾਂ ਸੈੱਲਾਂ ਵਿੱਚ ਵਿਭਾਜਨਯੋਗਤਾ ਹੋਣ ਕਰਕੇ ਇਹ ਪੌਦੇ ਦੇ ਵਾਧੇ ਅਤੇ ਮੋਟਾਈ ਲਈ ਜ਼ਿੰਮੇਦਾਰ ਹਨ । (4) ਇਨ੍ਹਾਂ ਵਿੱਚ ਵਿਭਾਜਨ ਯੋਗਤਾ ਨਾ ਹੋਣ ਕਾਰਨ, ਇਹ ਪੌਦਿਆਂ ਦੇ ਵਾਧੇ ਆਦਿ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ ।

ਪ੍ਰਸ਼ਨ 4.
ਫਲੋਇਮ ਅਤੇ ਜ਼ਾਈਲਮ ਦੇ ਮੁੱਖ ਕੰਮ ਲਿਖੋ ।
ਉੱਤਰ-
ਫਲੋਇਮ ਦਾ ਮੁੱਖ ਕੰਮ – ਫਲੋਇਮ (Phloem) ਦਾ ਮੁੱਖ ਕੰਮ ਪੱਤਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸੰਸ਼ਲਿਸ਼ਟ ਭੋਜਨ ਨੂੰ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਾਉਣਾ ਹੈ । ਇਹ ਕਾਰਜ ਫਲੋਇਮ ਵਿੱਚ ਮੌਜੂਦ ਛਣਨੀ ਨਲੀਆਂ ਹੀ ਕਰਦੀਆਂ ਹਨ । ਸੈਕੰਡਰੀ ਫਲੋਇਮ ਵਿੱਚ ਪਾਏ ਜਾਣ ਵਾਲੇ ਫਲੋਇਮ ਰੇਸ਼ੇ ਪੌਦਿਆਂ ਨੂੰ ਯੰਤਰਿਕ ਬਲ ਦਿੰਦੇ ਹਨ ।

ਜ਼ਾਈਲਮ ਦਾ ਮੁੱਖ ਕੰਮ – ਜ਼ਾਈਲਮ (Xylem) ਦਾ ਮੁੱਖ ਕੰਮ ਧਰਤੀ ਵਿੱਚੋਂ ਜੜਾਂ ਦੁਆਰਾ ਸੋਖੇ ਗਏ ਪਾਣੀ ਅਤੇ ਖਣਿਜ ਲੂਣਾਂ ਨੂੰ ਪੌਦਿਆਂ ਦੇ ਹਰ ਭਾਗ ਤਕ ਪਹੁੰਚਾਉਣਾ ਹੈ । ਜ਼ਾਈਲਮ ਰੇਸ਼ੇ ਤਣਿਆਂ ਨੂੰ ਯੰਤਰਿਕ ਸਹਾਰਾ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 5.
ਅਧਿਛੰਦ ਟਿਸ਼ੂ ਅਤੇ ਜੋੜਕ ਟਿਸ਼ੂ ਵਿੱਚ ਅੰਤਰ ਲਿਖੋ ।
ਉੱਤਰ-
ਅਧਿਛੰਦ ਅਤੇ ਜੋੜਕ ਟਿਸ਼ੂ ਵਿੱਚ ਅੰਤਰ ਹੇਠ ਲਿਖੇ ਹਨ-

ਅਧਿਛੰਦ ਟਿਸ਼ (Epithelial Tissue) ਜੋੜਕ ਟਿਸ਼ (Connective Tissue)
(1) ਇਹ ਟਿਸ਼ੂ ਢੱਕਣ, ਸੁਰੱਖਿਅਣ ਅਤੇ ਸੰਵੇਦਨ ਦਾ ਕਾਰਜ ਕਰਦਾ ਹੈ । (1) ਇਹ ਟਿਸ਼ੂ ਅਲੱਗ-ਅਲੱਗ ਕਿਸਮਾਂ ਦੇ ਟਿਸ਼ੂਆਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦਾ ਹੈ ।
(2) ਇਹ ਟਿਸ਼ ਦੇ ਸੈੱਲਾਂ ਵਿੱਚ ਅੰਤਰ ਸੈੱਲੀ ਥਾਂ ਨਹੀਂ ਹੁੰਦੇ । (2) ਇਸ ਇਸ਼ ਵਿਚਲੇ ਸੈੱਲਾਂ ਦੇ ਵਿਚਾਲੇ ਖ਼ਾਲੀ ਥਾਂ ਹੁੰਦੇ ਹਨ ।
(3) ਇਹ ਵਿਸ਼ੇਸ਼ ਕਿਸਮ ਦੇ ਸਮਾਨ ਸੈੱਲ ਦਾ ਬਣਿਆ ਹੋਇਆ ਟਿਸ਼ ਹੈ । (3) ਇਸ ਟਿਸ਼ੂ ਦੇ ਸੈੱਲ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 6.
ਹੱਡੀ ਪਿੰਜਰ (Skeleton) ਦੇ ਕਾਰਜ ਲਿਖੋ ।
ਉੱਤਰ-
ਹੱਡੀ ਪਿੰਜਰ ਦੇ ਕਾਰਜ-

  1. ਇਹ ਸਰੀਰ ਨੂੰ ਸ਼ਕਲ ਪ੍ਰਦਾਨ ਕਰਦਾ ਹੈ ।
  2. ਇਹ ਸਰੀਰ ਦੇ ਅੰਦਰਲੇ ਕੋਮਲ ਹਿੱਸਿਆਂ ਦੀ ਸੁਰੱਖਿਆ ਕਰਦਾ ਹੈ ।
  3. ਇਹ ਪੇਸ਼ੀਆਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦਾ ਹੈ ।
  4. ਇਹ ਤੁਰਨ-ਫਿਰਨ ਅਤੇ ਦੌੜਨ ਵਿੱਚ ਸਹਾਇਤਾ ਕਰਦਾ ਹੈ ।
  5. ਇਸ ਦੀਆਂ ਹੱਡੀਆਂ ਦੇ ਅੰਦਰਲੇ ਪਾਸੇ ਵਿੱਚ ਅਸਥੀ ਮਿੱਝ ਹੁੰਦੀ ਹੈ ਜਿਹੜੀ ਲਾਲ ਰਕਤਾਣੂ ਅਤੇ ਸਫ਼ੈਦ ਰਕਤਾਣੂ ਬਣਾਉਣ ਦਾ ਕੰਮ ਕਰਦੀ ਹੈ ।

ਪ੍ਰਸ਼ਨ 7.
ਲਹੂ (Blood) ਕੀ ਹੈ ?
ਉੱਤਰ-
ਲਹੂ (Blood) – ਲਹੂ ਜੋੜਕ ਟਿਸ਼ੂ ਦੀ ਹੀ ਇੱਕ ਕਿਸਮ ਹੈ । ਇਸ ਦੀ ਅਵਸਥਾ ਤਰਲ ਹੈ । ਇਸ ਵਿਚਲੇ ਤਰਲ ਨੂੰ ਪਲਾਜ਼ਮਾ ਆਖਦੇ ਹਨ । ਪਲਾਜ਼ਮਾ ਵਿੱਚ ਲਾਲ ਰਕਤਾਣੁ ਸਫ਼ੈਦ ਰਕਤਾਣੁ ਅਤੇ ਪਲੇਟਲੈਟਸ ਹੁੰਦੇ ਹਨ । ਲਹੂ ਦਾ ਮੁੱਖ ਕੰਮ ਸਰੀਰ ਵਿੱਚ ਹਜ਼ਮ ਹੋਏ ਭੋਜਨ ਅਤੇ ਆਕਸੀਜਨ ਨੂੰ ਪਹੁੰਚਾਉਣ ਦਾ ਹੈ । ਲਹੂ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਗਤੀ ਕਰਦਾ ਹੈ ।
PSEB 9th Class Science Important Questions Chapter 6 ਟਿਸ਼ੂ 10

ਪ੍ਰਸ਼ਨ 8.
ਫਲੋਇਮ ਅਤੇ ਜ਼ਾਈਲਮ ਦੇ ਕਾਰਜ ਲਿਖੋ ।
ਉੱਤਰ-
ਫਲੋਇਮ ਦੇ ਕਾਰਜ – ਇਹ ਸੰਵਹਿਣ ਟਿਸ਼ੂ ਹੈ । ਇਹ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦਿਆਂ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ ।

ਜ਼ਾਈਲਮ ਦੇ ਕਾਰਜ – ਇਹ ਸੰਵਹਿਣ ਟਿਸ਼ੂ ਹੈ । ਇਹ ਪਾਣੀ ਅਤੇ ਉਸ ਵਿੱਚ ਘੁਲੇ ਹੋਏ ਖਣਿਜ ਲੂਣਾਂ ਨੂੰ ਜੜ੍ਹ ਤੋਂ ਲੈ ਕੇ ਪੌਦਿਆਂ ਦੇ ਉੱਪਰਲੇ ਸਿਰੇ ਤੱਕ ਪਹੁੰਚਾਉਂਦਾ ਹੈ । ਇਹ ਪੌਦੋ ਨੂੰ ਯਾਂਤਰਿਕ ਊਰਜਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 9.
ਜੰਤੂਆਂ ਵਿੱਚ ਮਿਲਣ ਵਾਲੇ ਵੱਖ-ਵੱਖ ਟਿਸ਼ੂਆਂ ਦੇ ਨਾਮ ਲਿਖੋ ।
ਉੱਤਰ-
ਜੰਤੂਆਂ ਵਿੱਚ ਚਾਰ ਕਿਸਮ ਦੇ ਟਿਸ਼ੂ ਹੁੰਦੇ ਹਨ-

  • ਐਪੀਥੀਲੀਅਮ ਟਿਸ਼ੂ (Epithelial Tissue) – ਇਹ ਟਿਸ਼ੂ, ਜੰਤੂਆਂ ਦੀ ਬਾਹਰੀ ਸਤਹਿ ਅਤੇ ਅੰਦਰੂਨੀ ਸਤਹਿ ਦੀ ਸੁਰੱਖਿਆ ਪਰਤ ਹੈ ।
  • ਜੋੜਕ ਟਿਸ਼ੂ (Connective Tissue) – ਇਹ ਟਿਸ਼ੂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਜੋੜਨ, ਬੰਨਣ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਕਾਰਜ ਕਰਦੇ ਹਨ ।
  • ਪੇਸ਼ੀ ਟਿਸ਼ੂ (Muscular Tissue) – ਇਸ ਦੀਆਂ ਕੋਸ਼ਿਕਾਵਾਂ ਲੰਬੀਆਂ ਅਤੇ ਵੱਡੀਆਂ ਹੁੰਦੀਆਂ ਹਨ । ਇਹ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਗਤੀ ਕਰਨ ਵਿੱਚ ਸਹਾਇਕ ਹੈ ।
  • ਨਾੜੀ ਟਿਸ਼ੂ (Nervous Tissue) – ਇਹ ਟਿਸ਼ੂ ਵਿਸ਼ੇਸ਼ ਪ੍ਰਕਾਰ ਦੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਨਿਊਰਾਂਨ ਕਹਿੰਦੇ ਹਨ । ਇਹ ਵੱਖ-ਵੱਖ ਸੰਦੇਸ਼ ਲੈਣ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 10.
ਪੇਸ਼ੀ ਟਿਸ਼ੂ ਕੀ ਹੈ ? ਇਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਪੇਸ਼ੀ ਟਿਸ਼ – ਇਸਦੀਆਂ ਕੋਸ਼ਿਕਾਵਾਂ ਲੰਬੀਆਂ ਅਤੇ ਵੱਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੇਸ਼ੀ ਤੰਤੁ ਕਹਿੰਦੇ ਹਨ । ਇਹ ਵੱਖ-ਵੱਖ ਮਾਪਾਂ ਦੇ ਹੁੰਦੇ ਹਨ । ਇਹ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਦੀ ਗਤੀ ਲਈ ਜ਼ਿੰਮੇਵਾਰ ਹਨ। ਸਾਡੇ ਸਰੀਰ ਵਿੱਚ ਤਿੰਨ ਪ੍ਰਕਾਰ ਦੇ ਪੇਸ਼ੀ ਟਿਸ਼ੂ ਹੁੰਦੇ ਹਨ-
PSEB 9th Class Science Important Questions Chapter 6 ਟਿਸ਼ੂ 11

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 11.
ਨਾੜੀ ਟਿਸ਼ੂ ਦਾ ਵਰਣਨ ਕਰੋ ।
ਉੱਤਰ-
ਨਾੜੀ ਟਿਸ਼ , ਨਿਉਰਾਨ ਜਾਂ ਤੰਤਰਿਕਾ ਕੋਸ਼ਿਕਾਵਾਂ ਨਿਊਰੋਗਲੀਆ ਸੈੱਲਾਂ ਅਤੇ ਤੰਤਰਿਕਾ ਸਰਾਵੀ ਸੈੱਲਾਂ ਦਾ ਬਣਿਆ ਹੁੰਦਾ ਹੈ । ਨਾੜੀ ਸੈੱਲ ਵਿੱਚ ਇਕ ਕੋਸ਼ਿਕਾਇ ਅਤੇ ਇੱਕ ਜਾਂ ਵੱਧ ਐਕਸੋਨ ਹੁੰਦੇ ਹਨ । ਉਦਾਹਰਨ ਵਜੋਂ ਸੈੱਲ ਬਾਡੀ ਵਿੱਚ ਕੇਂਦਰਕ, ਸੈੱਲ ਵ ਅਤੇ ਨਿੱਸਲ ਕਣ ਹੁੰਦੇ ਹਨ । ਐਕਸੋਨ ਇੱਕ ਲੰਬਾ ਪ੍ਰਵਰਧ ਹੈ ਜਿਸ ਵਿੱਚ ਨਿਊਰੋਪਲਾਜ਼ਮ ਅਤੇ ਨਿਉਰੋਫਾਈਬਿਲਜ਼ ਹੁੰਦੇ ਹਨ । ਇਸ ਵਿੱਚ ਨਿੱਸਲ ਕਣ ਨਹੀਂ ਹੁੰਦੇ । ਐਕਸੋਨ, ਮਾਈਲਨ ਵਸਾ ਦੀ ਆਛੰਦ ਨਾਲ
(ਡੱਡਾਇਟਸ ਢੱਕਿਆ ਹੋ ਸਕਦਾ ਹੈ । (ਆਛਾਦਿਤ ਨਿਉਰਾਨ) ਇਹ ਆਛੰਦ ਅੰਤਰਾਲ ਤੇ ਮੌਜੂਦ ਨਹੀਂ ਹੁੰਦਾ । ਇਹਨਾਂ ਅੰਤਰਾਲਾਂ ਨੂੰ ਰੇਨਬਿਅਰ ਦਾ ਨੋਟ
ਕਹਿੰਦੇ ਹਨ । ਨੋਡ ਨਿਉਰੀਲੇਸਾਂ ਦੁਆਰਾ ਘਿਰਿਆ ਹੁੰਦਾ ਹੈ । ਕੁਝ ਤੰਤਰਿਕਾ ਕੋਸ਼ਿਕਾ ਦੀ ਸੰਰਚਨਾ ਨਿਊਨ-ਤੰਤਰਿਕਾ ਤੰਤਰਿਕਾ ਤੰਤੂਆਂ ਵਿੱਚ ਮਾਈਲਨ ਆਛੰਦ ਨਹੀਂ ਹੁੰਦਾ ।
PSEB 9th Class Science Important Questions Chapter 6 ਟਿਸ਼ੂ 12

ਪ੍ਰਸ਼ਨ 12.
ਅਸਥੀ ਅਤੇ ਉਪ-ਅਸਥੀ ਵਿੱਚ ਦੋ ਅੰਤਰ ਲਿਖੋ ।
ਉੱਤਰ-
ਅਸਥੀ ਅਤੇ ਉਪ-ਅਸਥੀ ਵਿੱਚ ਅੰਤਰ-

ਅਸਥੀ (Bone) ਉਪ-ਅਸਥੀ (Cartilage)
1. ਇਸਦਾ ਆਧਾਤ (matrix) ਕਠੋਰ ਅਤੇ ਲਚਕੀਲਾ ਹੁੰਦਾ ਹੈ । 1. ਇਸਦਾ ਮੈਟਰੀਕਸ ਕਠੋਰ ਅਤੇ ਮਜ਼ਬੂਤ ਹੁੰਦਾ ਹੈ । ਇਸਦੀ ਮਜ਼ਬੂਤੀ ਅਕਾਰਬਨਿਕ ਲੂਣਾਂ ਦੇ ਜਮਾਂ ਹੋਣ ਦੇ ਕਾਰਨ ਹੁੰਦੀ ਹੈ ।
2. ਇਸਦਾ ਮੈਟਰੀਕਸ ਕਾਂਡਰੀਨ ਦਾ ਬਣਿਆ ਹੁੰਦਾ ਹੈ । 2. ਇਸਦਾ ਮੈਟਰੀਕਸ ਔਸੀਨ ਦਾ ਬਣਿਆ ਹੁੰਦਾ ਹੈ ।
3. ਇਹ ਪੇਰੀਕਾਂਡਰੀਅਮ ਦੁਆਰਾ ਢਕਿਆ ਹੁੰਦਾ ਹੈ । 3. ਇਹ ਪੇਰਾਆਸਟੀਅਮ ਦੁਆਰਾ ਢੱਕਿਆ ਹੁੰਦਾ ਹੈ ।
4. ਇਸ ਵਿੱਚ ਹੈਵਰਸਿਅਨ ਤੰਤਰ ਨਹੀਂ ਹੁੰਦਾ ਹੈ । 4. ਇਸ ਵਿੱਚ ਹੈਵਰਸਿਅਨ ਤੰਤਰ ਹੁੰਦਾ ਹੈ ।

ਪ੍ਰਸ਼ਨ 13.
ਠੰਡੇ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਬਹੁਤ ਠੰਡੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਤੇ ਵਸਾ ਦੀ ਫਾਲਤੂ ਮੋਟੀ ਪਰਤ ਹੁੰਦੀ ਹੈ । ਕਿਉਂ ?
ਉੱਤਰ-
ਠੰਡੇ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਵਧੇਰੇ ਠੰਡੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਤੇ ਵਸਾ ਦੀ ਮੋਟੀ ਪਰਤ ਹੁੰਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਸਰੀਰ ਲਈ ਤਾਪ ਨਿਯੰਤਰਣ ਕਰਨ ਲਈ ਵਧੇਰੇ ਸੁਰੱਖਿਆ ਦੀ ਪ੍ਰਾਪਤੀ ਹੋ ਜਾਂਦੀ ਹੈ ।

ਪ੍ਰਸ਼ਨ 14.
ਜੇ ਇਕ ਗਮਲੇ ਵਿੱਚ ਲੱਗੇ ਪੌਦੇ ਨੂੰ ਕੱਚ ਦੇ ਜਾਰ ਨਾਲ ਢੱਕ ਦਿੱਤਾ ਜਾਵੇ, ਤਾਂ ਇਸ ਵਿੱਚ ਜਲ ਵਾਸ਼ਪ ਦਿਖਾਈ ਦਿੰਦੇ ਹਨ ਕਿਉਂ ।
ਉੱਤਰ-
ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਤੋਂ ਵਾਸ਼ਪ ਉਤਸਰਜਨ ਦੀ ਕਿਰਿਆ ਹੁੰਦੀ ਰਹਿੰਦੀ ਹੈ ਇਸੇ ਕਿਰਿਆ ਦੇ ਕਾਰਨ ਕੱਚ ਦੇ ਜਾਰ ਵਿਚ ਜਲ ਵਾਸ਼ਪ ਦਿਖਾਈ ਦੇਣ ਲਗਦੇ ਹਨ ।

ਪ੍ਰਸ਼ਨ 15.
ਰੇਗਿਸਤਾਨ ਵਿੱਚ ਉੱਗਣ ਵਾਲੇ ਪੌਦਿਆਂ ਵਿੱਚ ਅਕਸਰ ਛਿੱਲ (ਐਪੀਡਰਮਿਸ) ਮੋਟੀ ਅਤੇ ਮੋਮ ਵਰਗੀ ਹੁੰਦੀ ਹੈ । ਕਿਉਂ ?
ਉੱਤਰ-
ਰੇਗਿਸਤਾਨ ਵਿੱਚ ਉੱਗਣ ਵਾਲੇ ਪੌਦਿਆਂ ਨੂੰ ਜ਼ਬਰਦਸਤ ਗਰਮੀ ਦੀ ਮਾਰ ਝੱਲਣੀ ਪੈਂਦੀ ਹੈ । ਇਨ੍ਹਾਂ ਦੀ ਮੋਟੀ ਛਿੱਲ ਪਾਣੀ ਦੀ ਹਾਨੀ ਨੂੰ ਘੱਟ ਕਰ ਕੇ ਉਸ ਦੇ ਸਾਰੇ ਭਾਗਾਂ ਦੀ ਰੱਖਿਆ ਕਰਦੀ ਹੈ । ਇਨ੍ਹਾਂ ਦੀ ਸਤਹਿ ‘ਤੇ ਮੋਮ ਵਰਗੀ ਜਲ ਪ੍ਰਤੀਰੋਧੀ ਪਰਤ ਐਪੀਡਰਮਲ ਸੈੱਲਾਂ ਦੁਆਰਾ ਬਣਾਈ ਜਾਂਦੀ ਹੈ, ਜੋ ਯਾਂਤਰਿਕ ਝਟਕੇ ਅਤੇ ਪਰਜੀਵੀ ਉੱਲੀਆਂ ਦੇ ਪ੍ਰਵੇਸ਼ ਤੋਂ ਪੌਦੇ ਦਾ ਬਚਾਵ ਕਰਦੀ ਹੈ ।

PSEB 9th Class Science Important Questions Chapter 6 ਟਿਸ਼ੂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਟਿਸ਼ੂ ਕੀ ਹੈ ?
ਉੱਤਰ-
ਟਿਸ਼ੂ (Tissue) – ਸਮਾਨ ਰਚਨਾ ਅਤੇ ਉਤਪੱਤੀ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਆਖਿਆ ਜਾਂਦਾ ਹੈ । ਇਸ ਤੋਂ ਸਰੀਰ ਦੇ ਅੰਗ ਬਣਦੇ ਹਨ ।

ਪ੍ਰਸ਼ਨ 2.
ਪੌਦਿਆਂ ਵਿੱਚ ਮਿਲਣ ਵਾਲੇ ਟਿਸ਼ੂ ਦੇ ਦੋ ਸਮੂਹਾਂ ਦੇ ਨਾਂ ਲਿਖੋ ।
ਉੱਤਰ-

  1. ਵਿਭਾਜਨ ਯੋਗ ਟਿਸ਼ੂ ਅਤੇ
  2. ਸਥਾਈ ਟਿਸ਼ੂ ।

ਪ੍ਰਸ਼ਨ 3.
ਵਿਭਾਜਨ ਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਵਿਭਾਜਨ ਯੋਗ ਟਿਸ਼ੂ ਹੇਠ ਲਿਖੀਆਂ ਤਿੰਨ ਕਿਸਮਾਂ ਦੇ ਹਨ-

  1. ਸਿਖਰੀ ਮੈਰੀਸਟੈਂਮ (Apical Meristem)
  2. ਬਗਲੀ ਮੈਰੀਸਟੈਂਮ (Lateral Meristem)
  3. ਅੰਤਰਵੇਸ਼ੀ ਮੈਰੀਸਟੈਮ (Intercalary Meristem)

ਪ੍ਰਸ਼ਨ 4.
ਸਥਾਈ ਟਿਸ਼ੂ ਕਿਸ ਨੂੰ ਆਖਦੇ ਹਨ ?
ਉੱਤਰ-
ਜਿਨ੍ਹਾਂ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਕਰਨ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਸਥਾਈ ਟਿਸ਼ੂ ਆਖਦੇ ਹਨ ।

ਪ੍ਰਸ਼ਨ 5.
ਸਥਾਈ ਟਿਸ਼ੂਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਥਾਈ ਟਿਸ਼ੂ ਦੀਆਂ ਦੋ ਕਿਸਮਾਂ ਹਨ-

  1. ਸਾਧਾਰਨ ਟਿਸ਼ੂ ਅਤੇ
  2. ਗੁੰਝਲਦਾਰ ਟਿਸ਼ੂ ।

ਪ੍ਰਸ਼ਨ 6.
ਸਾਧਾਰਨ ਟਿਸ਼ੂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਟਿਸ਼ੂ ਇੱਕ ਹੀ ਪ੍ਰਕਾਰ ਦੇ ਸੈੱਲਾਂ ਤੋਂ ਬਣਨ ਅਤੇ ਜਿਨ੍ਹਾਂ ਦੀ ਰਚਨਾ ਅਤੇ ਕਾਰਜ ਸਮਾਨ ਹੋਣ, ਉਨ੍ਹਾਂ ਨੂੰ ਸਾਧਾਰਨ ਟਿਸ਼ੂ ਆਖਦੇ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 7.
ਸਾਧਾਰਨ ਟਿਸ਼ੂ ਦੀਆਂ ਤਿੰਨ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਾਧਾਰਨ ਟਿਸ਼ੂ ਦੀਆਂ ਤਿੰਨ ਕਿਸਮਾਂ ਇਹ ਹਨ-

  1. ਪੇਅਰਨਕਾਈ
  2. ਕੋਲਨਕਾਈਮਾ
  3. ਸਕਲੈਰਨਕਾਈ ।

ਪ੍ਰਸ਼ਨ 8.
ਗੁੰਝਲਦਾਰ ਟਿਸ਼ੂ ਕਿਸ ਨੂੰ ਆਖਦੇ ਹਨ ?
ਉੱਤਰ-
ਜਿਹੜੇ ਟਿਸ਼ੂ ਇੱਕ ਤੋਂ ਵੱਧ ਕਿਸਮ ਦੇ ਸੈੱਲਾਂ ਤੋਂ ਬਣਨ, ਉਨ੍ਹਾਂ ਨੂੰ ਗੁੰਝਲਦਾਰ ਟਿਸ਼ੂ (Complex Tissue) ਆਖਿਆ ਜਾਂਦਾ ਹੈ । ਭਾਵੇਂ ਇਸ ਕਿਸਮ ਦੇ ਟਿਸ਼ੂ ਵਿਚਲੇ ਸੈੱਲ ਅਲੱਗ-ਅਲੱਗ ਸ਼ਕਲਾਂ ਦੇ ਹਨ, ਪਰ ਇਹ ਸਾਰੇ ਰਲ ਕੇ ਕੰਮ ਇੱਕ ਹੀ ਕਰਦੇ ਹਨ ।

ਪ੍ਰਸ਼ਨ 9.
ਦੋ ਕਿਸਮਾਂ ਦੇ ਗੁੰਝਲਦਾਰ ਟਿਸ਼ੂਆਂ ਦੇ ਨਾਂ ਲਿਖੋ ।
ਉੱਤਰ-

  1. ਜ਼ਾਈਲਮ (Xylem) ਅਤੇ
  2. ਫਲੋਇਮ (Phloem) ।

ਪ੍ਰਸ਼ਨ 10.
ਜ਼ਾਈਲਮ ਦੇ ਚਾਰ ਭਿੰਨ-ਭਿੰਨ ਭਾਗਾਂ ਦੇ ਨਾਂ ਲਿਖੋ ।
ਉੱਤਰ-

  1. ਕੀਡਜ਼,
  2. ਵਹਿਣੀ (Vessel),
  3. ਜ਼ਾਈਲਮ ਪੇਅਰਨਕਾਈ ਅਤੇ
  4. ਜ਼ਾਈਲਮ ਰੇਸ਼ੇ । ਜ਼ਾਈਮ ਟਿਸ਼ੂ ਦੇ ਚਾਰ ਭਾਗ ਹਨ ।

ਪ੍ਰਸ਼ਨ 11.
ਫਲੋਇਮ ਵਿਚਲੇ ਚਾਰ ਕਿਸਮਾਂ ਦੇ ਅੰਗਾਂ ਦੇ ਨਾਂ ਦੱਸੋ ।
ਉੱਤਰ-

  1. ਛਣਨੀ ਨਲੀਆਂ,
  2. ਫਲੋਇਮ ਪੇਅਰਨਕਾਈਮਾ,
  3. ਸਹਿ ਸੈੱਲ ਅਤੇ
  4. ਫਲੋਇਮ ਰੇਸ਼ੇ, ਫਲੋਇਮ ਟਿਸ਼ੂ ਦੇ ਚਾਰ ਅੰਗ ਹਨ ।

ਪ੍ਰਸ਼ਨ 12.
ਜੰਤੁ ਟਿਸ਼ੂ ਦੀਆਂ ਚਾਰ ਕਿਸਮਾਂ ਕਿਹੜੀਆਂ ਹਨ ?
ਉੱਤਰ-

  1. ਅਧਿਛੰਦ ਟਿਸ਼ੂ,
  2. ਜੋੜਕ ਟਿਸ਼ੂ,
  3. ਪੇਸ਼ੀ ਟਿਸ਼ੂ ਅਤੇ
  4. ਨਾੜੀ ਟਿਸ਼ੂ, ਜੰਤੂ ਟਿਸ਼ੂ ਦੀਆਂ ਚਾਰ ਕਿਸਮਾਂ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 13.
ਜੋੜਕ ਟਿਸ਼ੂ ਦੇ ਦੋ ਮੁੱਖ ਕੰਮ ਲਿਖੋ ।
ਉੱਤਰ-

  1. ਵੱਖ-ਵੱਖ ਅੰਗਾਂ ਨੂੰ ਜੋੜਨਾ ਅਤੇ
  2. ਅੰਦਰਲੇ ਅੰਗਾਂ ਦੀ ਸੁਰੱਖਿਆ ਕਰਨਾ ।

ਪ੍ਰਸ਼ਨ 14.
ਜੋੜਕ ਟਿਸ਼ੂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-

  1. ਅਸਥੀ,
  2. ਉਪ-ਅਸਥੀ,
  3. ਲਹੁ,
  4. ਟੈਂਡਨ ਅਤੇ
  5. ਲਿਗਾਮੈਂਟ ।

ਪ੍ਰਸ਼ਨ 15.
ਨਾਰੀਅਲ ਦਾ ਰੇਸ਼ੇਦਾਰ ਛਿੱਲਕਾ ਕਿਸ ਟਿਸ਼ੂ ਦਾ ਬਣਿਆ ਹੁੰਦਾ ਹੈ ?
ਉੱਤਰ-
ਸਕਲੈਰਨਕਾਈਮਾ ਟਿਸ਼ ।

ਪ੍ਰਸ਼ਨ 16.
ਚਮੜੀ ਕਿਸ ਤੋਂ ਬਣਦੀ ਹੈ ?
ਉੱਤਰ-
ਐਪੀਥੀਲੀਅਮ ਟਿਸ਼ੂ ਨਾਲ ।

ਪ੍ਰਸ਼ਨ 17.
ਮਾਨਵ ਸਰੀਰ ਵਿੱਚ ਕਠੋਰ ਟਿਸ਼ੂ ਕਿਹੜਾ ਹੈ ?
ਉੱਤਰ-
ਹੱਡੀ ।

ਪ੍ਰਸ਼ਨ 18.
ਕਿਹੜੇ ਟਿਸ਼ੂ ਨੂੰ ਜੀਵਨ ਧਾਰਾ ਕਹਿੰਦੇ ਹਨ ?
ਉੱਤਰ-
ਲਹੂ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 19.
ਲਹੂ ਪਲਾਜ਼ਮਾ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
90% ਲਗਭਗ) ।

ਪ੍ਰਸ਼ਨ 20.
ਲਹੂ ਕਿਸ ਤਰ੍ਹਾਂ ਦਾ ਟਿਸ਼ੂ ਹੈ ? ਉੱਤਰ-ਜੋੜਕ ਟਿਸ਼ੂ ।

ਪ੍ਰਸ਼ਨ 21.
ਪਲਾਜ਼ਮਾ ਵਿੱਚ ਕੀ-ਕੀ ਹੁੰਦਾ ਹੈ ?
ਉੱਤਰ-
ਲਾਲ ਲਹੂ ਕਣ, ਸਫ਼ੈਦ ਲਹੂ ਕਣ, ਪਲੇਟਲੇਟਸ ।

ਪ੍ਰਸ਼ਨ 22.
ਨਾੜੀ ਟਿਸ਼ੂ ਤੋਂ ਸਾਡੇ ਸਰੀਰ ਵਿੱਚ ਕੀ-ਕੀ ਬਣਿਆ ਹੁੰਦਾ ਹੈ ?
ਉੱਤਰ-
ਦਿਮਾਗ਼, ਅਸਥੀ ਮਿੱਝ ਅਤੇ ਨਾੜੀਆਂ ।

ਪ੍ਰਸ਼ਨ 23.
ਨਿਊਰਾਂਨ ਕੀ ਹਨ ?
ਉੱਤਰ-
ਤੰਤਰਿਕਾ ਕੋਸ਼ਿਕਾਵਾਂ ।

ਪ੍ਰਸ਼ਨ 24.
ਨਾੜੀ ਸੈੱਲ ਕਿੰਨਾ ਲੰਬਾ ਹੋ ਸਕਦਾ ਹੈ ?
ਉੱਤਰ-
ਇਕ ਮੀਟਰ ਤਕ ਲੰਬੀ ।

PSEB 9th Class Science Important Questions Chapter 8 ਗਤੀ

Punjab State Board PSEB 9th Class Science Important Questions Chapter 8 ਗਤੀ Important Questions and Answers.

PSEB 9th Class Science Important Questions Chapter 8 ਗਤੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਗਣਿਤਿਕ ਵਿਧੀ ਦੁਆਰਾ ਗਤੀ ਦੀਆਂ ਸਮੀਕਰਣਾਂ ਨੂੰ ਸਥਾਪਿਤ ਕਰੋ ।
ਉੱਤਰ-
ਇੱਕ ਸਮਾਨ ਵੇਗ ਦੇ ਅਧੀਨ ਗਤੀ ਦੇ ਸਮੀਕਰਣ-ਇੱਕ ਸਮਾਨ ਵੇਗ ਨਾਲ ਸਰਲ ਰੇਖੀ ਗਤੀ ਕਰ ਰਹੀ ਵਸਤੂ ਦੇ ਲਈ ਅੱਗੇ ਲਿਖੇ ਸਮੀਕਰਨ ਹਨ-
(i) v = u + at
(ii) s = ut + \(\frac {1}{2}\)at2
(iii) v2 – u2 = 2aS

(i) ਗਤੀ ਦਾ ਪਹਿਲਾ ਸਮੀਕਰਨ-v= u + at
ਮੰਨ ਲਓ ਕਿਸੇ ਗਤੀਸ਼ੀਲ ਵਸਤੁ ਦਾ ਆਰੰਭਿਕ ਵੇਗ u ਅਤੇ ਇੱਕ ਸਮਾਨ ਵੇਗ ‘a’ ਹੈ । ਮੰਨ ਲਓ ‘t’ ਸੈਕਿੰਡ ਵਿੱਚ S ਦੁਰੀ ਤੈਅ ਕਰਨ ਬਾਅਦ ਵਸਤੁ ਦਾ ਅੰਤਿਮ ਵੇਗ v ਹੋ ਜਾਂਦਾ ਹੈ ।
1 ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਵਾਧਾ = a
t ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਵਾਧਾ = a × t
∴ t ਸੈਕਿੰਡ ਬਾਅਦ ਵਸਤੂ ਦਾ ਵੇਗ = ਵਸਤੂ ਦਾ ਆਰੰਭਿਕ ਵੇਗ +t ਸੈਕਿੰਡ ਵਿੱਚ ਵਸਤੂ ਦੇ ਵੇਗ ਵਿੱਚ ਹੋਇਆ ਵਾਧਾ
V = u + (a × t) ਅਰਥਾਤ
V = u + at

(ii) ਗਤੀ ਦੀ ਦੂਸਰਾ ਸਮੀਕਰਣ – S = ut + \(\frac {1}{2}\)at2
ਮੰਨ ਲਓ ਕਿਸੇ ਗਤੀਸ਼ੀਲ ਵਸਤੂ ਦਾ ਮੁੱਢਲਾ ਵੇਗ u ਅਤੇ ਇੱਕ ਸਮਾਨ ਵੇਗ a ਹੈ ਅਤੇ t ਸੈਕਿੰਡ ਤੋਂ ਬਾਅਦ ਵਸਤੂ ਦਾ ਅੰਤਿਮ ਵੇਗ v ਹੋ ਜਾਂਦਾ ਹੈ, ਤਾਂ
ਹਰ ਇੱਕ ਸੈਕਿੰਡ ਬਾਅਦ ਵਸਤੂ ਦੇ ਵੇਗ ਵਿੱਚ ਵਾਧਾ = a
∴ ਗਤੀ ਆਰੰਭ ਹੋਣ ਤੋਂ 1 ਸੈਕਿੰਡ ਬਾਅਦ ਵਸਤੁ ਦਾ ਵੇਗ = u + a
ਗਤੀ ਸਮਾਪਤ ਹੋਣ ਤੋਂ 1 ਸੈਕਿੰਡ ਪਹਿਲਾਂ ਵਸਤੂ ਦਾ ਵੇਗ = v – a
∴ ਇਹਨਾਂ ਦੋ ਸੈਕਿੰਡਾਂ ਵਿੱਚ ਵਸਤੂ ਦਾ ਔਸਤ ਵੇਗ = \(\frac{(u+a)+(v-a)}{2}\)
= \(\frac{u+v}{2}\)
ਇਸੇ ਤਰਾਂ ਗਤੀ ਆਰੰਭ ਹੋਣ ਤੋਂ 2 ਸੈਕਿੰਡ ਬਾਅਦ ਵਸਤੁ ਦਾ ਵੇਗ = (u + 2a)
ਗਤੀ ਸਮਾਪਤ ਹੋਣ ਤੋਂ ਬਾਅਦ 2 ਸੈਕਿੰਡ ਪਹਿਲਾਂ ਵਸਤੂ ਦਾ ਵੇਗ = (v – 2a)
∴ ਇਨ੍ਹਾਂ 2 ਸੈਕਿੰਡਾਂ ਵਿੱਚ ਵਸਤੁ ਦਾ ਔਸਤ ਵੇਗ = \(\frac{(u+2 a)+(v-2 a)}{2}\)
= \(\frac{u+v}{2}\)

ਇਸ ਲਈ ਗ ਰੇਡੀਅਨ ਹੋਣ ‘ਤੇ ਵਸਤੂ ਦਾ ਔਸਤ ਵੇਗ ਹਮੇਸ਼ਾ ਤੋਂ \(\frac{u+v}{2}\) ਰਹਿੰਦਾ ਹੈ ।
ਇਸ ਲਈ ਵਸਤੂ ਦੁਆਰਾ ‘t’ ਸੈਕਿੰਡ ਵਿੱਚ ਤੈਅ ਹੋਈ ਦੂਰੀ = ਵਸਤੂ ਦਾ ਔਸਤ ਵੇਗ × ਸਮਾਂ
S = (\(\frac{u+v}{2}\)) × t
ਪਰੰਤੂ ਗਤੀ ਦੀ ਪਹਿਲੀ ਸਮੀਕਰਨ ਅਨੁਸਾਰ v = u + at
∴ S = [latex]\frac{u+(u+a t)}{2}[/latex] × t
= (\(\frac{2 u+a t}{2}\)) × t
S = \(\frac{2 u t+a t^{2}}{2}\)
S = \(\frac{2 u t}{2}+\frac{a t^{2}}{2}\)
∴ S = ut + \(\frac {1}{2}\)at2

(iii) ਗਤੀ ਦਾ ਤੀਸਰਾ ਸਮੀਕਰਨ- v2 – u2 = 2as
ਗਤੀ ਦੇ ਪਹਿਲੇ ਸਮੀਕਰਨ ਤੋਂ, v = u + at
ਦੋਨਾਂ ਪਾਸੇ ਵਰਗ ਕਰਨ ਤੇ v2 = (u + at)2
= u2 + 2u at + a2 t2
v2 = u2 + 2a (ut + \(\frac {1}{2}\)at2)
ਪਰੰਤੂ ਗਤੀ ਦੀ ਦੂਜੀ ਸਮੀਕਰਨ ਤੋਂ, S = ut + \(\frac {1}{2}\)at2
∴ v2 = u2 + 2aS
ਜਾਂ v2 – u2 = 2aS

PSEB 9th Class Science Important Questions Chapter 8 ਗਤੀ

ਪ੍ਰਸ਼ਨ 2.
ਇੱਕ ਸਮਾਨ ਵੇਗ ਨਾਲ ਗਤੀਸ਼ੀਲ ਵਸਤੂ ਲਈ ਗਰਾਫ਼ ਵਿਧੀ (ਜਿਊਮੈਟਰੀਕਲ ਵਿਧੀ) ਦੁਆਰਾ ਹੇਠ ਲਿਖੇ ਸੰਬੰਧ ਸਥਾਪਿਤ ਕਰੋ ।
(i) v = u + at
(ii) S = ut + \(\frac {1}{2}\)at2
(iii) v2 = u2 + 2 aS
ਉੱਤਰ-
(i) ਗਰਾਫ਼ ਦੁਆਰਾ ਗਤੀ ਦੇ ਸਮੀਕਰਨਾਂ ਨੂੰ ਸਥਾਪਿਤ ਕਰਨਾ-
ਮੰਨ ਲਓ ਕੋਈ ਵਸਤੁ ਆਰੰਭਿਕ ਵੇਗ ਘ ਅਤੇ ਸਮਾਨ ਪਵੇਗa ਨਾਲ ਚਲਦੀ ਹੈ ਅਤੇ t ਸਮੇਂ ਬਾਅਦ ਵਸਤੂ ਦੇ
PSEB 9th Class Science Important Questions Chapter 8 ਗਤੀ 1
ਵੇਗ v ਹੋ ਜਾਂਦਾ ਹੈ । ਜੇਕਰ x-ਅਕਸ਼ ਤੇ ਸਮਾਂ ਅਤੇ y-ਅਕਸ਼ ਤੇ ਵੇਗ ਨੂੰ ਨਿਰੂਪਤ ਕਰੀਏ ਤਾਂ ਵਸਤੂ ਦਾ ਵੇਗ-ਸਮਾਂ ਗਰਾਫ਼ ਇੱਕ ਝੁਕੀ ਹੋਈ ਸਰਲ ਰੇਖਾ AB ਦੇ ਰੂਪ ਵਿੱਚ ਪ੍ਰਾਪਤ ਹੋਵੇਗਾ । ਇਸ ਗਰਾਫ਼ ਦੀ ਮੱਦਦ ਨਾਲ ਅਸੀਂ ਗਤੀ ਦੇ ਸਮੀਕਰਣਾਂ ਨੂੰ ਹੇਠ ਲਿਖੇ ਅਨੁਸਾਰ ਪ੍ਰਾਪਤ ਕਰ ਸਕਦੇ ਹਾਂ ।
BC = BD + DC
= BD + OA (∵ DC = OA)
ਇਸ ਵਿੱਚ BC = v ਅਤੇ OA = u ਰੱਖਣ ਮਗਰੋਂ,
v = BD + u
ਜਾਂ BD = v – u …………….. (1)
ਵੇਗਾ-ਸਮਾਂ ਗਰਾਫ਼ ਤੋਂ ਵਸਤੂ ਦੇ ਵੇਗ ਨੂੰ ਦਰਸਾਇਆ ਜਾ ਸਕਦਾ ਹੈ,
PSEB 9th Class Science Important Questions Chapter 8 ਗਤੀ 2
= \(\frac{\mathrm{BD}}{\mathrm{AD}}\)
a = \(\frac{B D}{O C}\) (∵ AD = OC)
ਪਰੰਤੂ OC = t
a = \(\frac{\mathrm{BD}}{t}\)
ਜਾਂ
BD = at …………(2)
ਸਮੀਕਰਨ (1) ਅਤੇ (2) ਤੋਂ
at = v – u
ਜਾਂ v = u + at

(ii) ਗਤੀ ਦਾ ਦੂਸਰਾ ਸਮੀਕਰਨ ਜਾਂ ਸਮਾਂ-ਸਥਿਤੀ ਸੰਬੰਧ) S = ut + \(\frac {1}{2}\)at2
ਮੰਨ ਲਓ ਇੱਕ ਵਸਤੂ ਦਾ ਇੱਕ ਸਮਾਨ ਵੇਗ a ਨਾਲ ( ਸਮੇਂ ਵਿੱਚ S ਦੂਰੀ ਤੈਅ ਕਰਦੀ ਹੈ । ਚਿੱਤਰ ਵਿੱਚ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ, ਵੇਗ ਸਮਾਂ ਗਰਾਫ਼ AB ਦੇ ਹੇਠਾਂ ਘਿਰੇ ਹੋਏ ਖੇਤਰ OABC ਦੇ ਖੇਤਰਫਲ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਇਸ ਤਰ੍ਹਾਂ, ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ = ਹੇਠ ਦਿੱਤੀ ਵਿਧੀ ਰਾਹੀਂ ਪਤਾ ਕੀਤੀ ਜਾ ਸਕਦੀ ਹੈ-
S = OABC ਦਾ ਖੇਤਰਫਲ ਜੋਕਿ ਸਮਲੰਬ ਚਤੁਰਭੁਜ ਹੈ
= ਆਇਤ OADC ਦਾ ਖੇਤਰਫਲ + ਤ੍ਰਿਭੁਜ ABD ਦਾ ਖੇਤਰਫਲ
= OA × OC + \(\frac {1}{2}\)(AD × BD)
ਇੱਥੇ OA = u
OC = AD = t
ਅਤੇ BD = at ਦਾ ਮਾਨ ਰੱਖਣ ਮਗਰੋਂ
S = u × t + \(\frac {1}{2}\) (t × at)
ਜਾਂ S = ut + \(\frac {1}{2}\)at2

(iii) ਤੀਸਰਾ ਗਤੀ ਸਮੀਕਰਣ- v2 – u2 = 2 as (ਵੇਗ ਸਥਿਤੀ ਸੰਬੰਧ ਸਥਾਪਿਤ ਕਰਨਾ)
ਚਿੱਤਰ ਵਿੱਚ ਦਰਸਾਇਆ ਗਿਆ ਵੇਗ-ਸਮਾਂ ਗਰਾਫ਼ ਤੋਂ ਵਸਤੁ ਦੁਆਰਾ ਇੱਕ ਸਮਾਨ ਪਵੇਗ a ਨਾਲ t ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਸਮਲੰਬ ਚਤੁਰਭੁਜ OABC ਦੁਆਰਾ ਘੇਰੇ ਗਏ ਖੇਤਰਫਲ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ । ਅਰਥਾਤ-
S = ਸਮਲੰਬ ਚਤੁਰਭੁਜ OABC ਦਾ ਖੇਤਰਫਲ
= \(\frac{(\mathrm{OA}+\mathrm{BC}) \times \mathrm{OC}}{2}\)
ਇੱਥੇ OA = u, BC = v ਅਤੇ OC = t ਰੱਖਣ ਮਗਰੋਂ,
S = \(\frac{(u+v) \times t}{2}\) (3)
ਦੇਗ-ਸਮਾਂ ਸੰਬੰਧ v = u+ at ਤੋਂ ਪ੍ਰਾਪਤ ਹੈ t = \(\frac{v-u}{a}\) (4)
ਸਮੀਕਰਨ (3) ਅਤੇ (4) ਤੋਂ S = \(\frac{(v+u)(v-u)}{2 a}\)
ਜਾਂ 2 aS = v2 – u2
∴ v2 = u2 + 2as

ਪ੍ਰਸ਼ਨ 3
(ਉ) ਦੂਰੀ-ਸਮਾਂ ਗਰਾਫ਼ ਕੀ ਹੈ ?
(ਅ) ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦਰਸਾਉਂਦੀ ਹੈ ?
ਉੱਤਰ-
(ਉ) ਦੂਰੀ-ਸਮਾਂ ਗਰਾਫ਼ – ਇਹ ਕਿਸੇ ਵਸਤੂ ਦੁਆਰਾ ਤੈਅ ਹੋਈ ਦੂਰੀ ਅਤੇ ਇਸ ਦੂਰੀ ਨੂੰ ਤੈਅ ਕਰਨ ਲਈ ਲੱਗੇ ਸਮੇਂ ਵਿਚਕਾਰ ਰੇਖਾਂਕਿਤ ਪ੍ਰਦਰਸ਼ਣ ਹੈ ਅਰਥਾਤ ਸਮੇਂ ਦੇ ਸਾਪੇਖ ਦੂਰੀ ਨੂੰ ਚਿੱਤਰ ਦੁਆਰਾ ਨਿਰੂਪਣ ਕਰਨਾ ਹੈ । ਇਹ ਗਰਾਫ਼ ਸਰਲ ਰੇਖੀ ਹੋ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਹੈ ।
PSEB 9th Class Science Important Questions Chapter 8 ਗਤੀ 3
ਦੂਰੀ-ਸਮੇਂ ਦਾ ਅਰਥ – ਜਦੋਂ ਕੋਈ ਵਸਤੁ ਇੱਕ ਸਮਾਨ ਚਾਲ ਨਾਲ ਗਤੀਸ਼ੀਲ ਹੁੰਦੀ ਹੈ, ਤਾਂ ਇਹ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੁਰੀ ਤੈਅ ਕਰਦੀ ਹੈ । ਇੱਕ ਸਮਾਨ ਚਾਲ ਨਾਲ ਗਤੀਸ਼ੀਲ ਵਸਤੂ ਦਾ ਦੂਰੀ-ਸਮਾਂ ਗਰਾਫ਼ ਹਮੇਸ਼ਾ ਸਰਲ ਰੇਖੀ ਹੁੰਦਾ ਹੈ ।

ਉਦਾਹਰਨ – ਨਾਲ ਦਿੱਤੇ ਗਏ ਸਮਾਂ-ਦੁਰੀ ਗਰਾਫ਼ ਤੋਂ ਇਹ ਪਤਾ ਲਗਦਾ ਹੈ ਕਿ 9 AM ਤੋਂ 10 AM ਅਤੇ 11 AM ਤੋਂ 12 AM ਸਮਾਂ ਅੰਤਰਾਲਾਂ ਵਿੱਚ ਲੜੀਵਾਰ AB ਅਤੇ CD ਦੂਰੀ ਤੈਅ ਹੋਈ ਹੈ ।
ਅਤੇ AB = CD
ਇਸ ਲਈ ਸਮਾਨ ਦੂਰੀ ਸਮਾਨ ਸਮਾਂ ਅੰਤਰਾਲਾਂ ਵਿੱਚ ਤੈਅ ਹੁੰਦੀ ਹੈ ਜਿਸ ਕਰਕੇ ਚਾਲ ਇੱਕ ਸਮਾਨ ਹੈ ।

(ਅ) ਦੂਰੀ-ਸਮਾਂ ਗਰਾਫ਼ ਦੀ ਚਾਲ – ਮੰਨ ਲਓ a ਅਤੇ c ਸਮਾਂ-ਦੁਰੀ ਗਰਾਫ਼ ਤੇ ਇੱਕ-ਦੂਜੇ ਦੇ ਨੇੜੇ ਵਾਲੇ ਬਿੰਦੁ ਹਨ । ad ਅਤੇ ce ਦੋ ਲੰਬ ਕ੍ਰਮਵਾਰ 2 ਅਤੇ c ਤੋਂ ਸਮਾਂ-ਅਕਸ਼ (x-ਅਕਸ਼) ‘ਤੇ ਖਿੱਚੋ ।
ਹੁਣ ਤ੍ਰਿਭੁਜ ab-c ਵਿੱਚ ਅਨੁਪਾਤ \(\frac{b c}{a b}\) ਨੂੰ ਗਰਾਫ਼ ਦੀ ਢਾਲ ਕਹਿੰਦੇ ਹਨ ।
∴ ਰੇਖਾ ਦੀ ਢਾਲ = \(\frac{b c}{a b}\) ਜਿੱਥੇ bc ਵਸਤੂ ਦੁਆਰਾ ਤੈਅ ਹੋਈ ਦੂਰੀ ਹੈ ਅਤੇ ab ਇਸ ਦੂਰੀ ਨੂੰ ਤੈਅ ਕਰਨ ਲਈ ਲੱਗਿਆ ਸਮਾਂ ਹੈ ।
PSEB 9th Class Science Important Questions Chapter 8 ਗਤੀ 4
∴ ਰੇਖਾ OP ਦੀ ਢਾਲ ਵਸਤੁ ਦੀ ਚਾਲ ਨੂੰ ਦਰਸਾਉਂਦੀ ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 4.
ਵੇਗ-ਸਮਾਂ ਗਰਾਫ਼ ਦੀ ਸਹਾਇਤਾ ਨਾਲ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਕਿਸੇ ਵਸਤੂ ਦੀ ਦੂਰੀ ਕਿਵੇਂ ਪਤਾ ਕਰੋਗੇ ? ਉਦਾਹਰਨ ਸਹਿਤ ਸਮਝਾਓ ? · ਉੱਤਰ-
ਇੱਕ ਸਮਾਨ ਗਤੀ ਲਈ ਵੇਗ-ਸਮਾਂ ਗਰਾਫ਼-ਇੱਕ ਸਮਾਨ ਗਤੀ ਲਈ ਕਿਸੇ ਵਸਤੁ ਦਾ ਵੇਗ-ਸਮਾਂ ਗਰਾਫ਼ ਉਹ ਗਰਾਫ਼ ਹੁੰਦਾ ਹੈ ਜਦੋਂ ਕੋਈ ਵਸਤੂ ਸਥਿਰ ਵੇਗ ਨਾਲ ਚੱਲ ਰਹੀ ਹੋਵੇ । ਅਜਿਹੀ ਅਵਸਥਾ ਵਿੱਚ ਵੇਗ-ਸਮਾਂ ਗਰਾਫ਼ Xਧੁਰੇ ਦੇ ਸਮਾਨਾਂਤਰ ਹੁੰਦਾ ਹੈ । ਇਹ ਗਰਾਫ਼ ਚਿੱਤਰ ਵਿੱਚ ਸਰਲ ਰੇਖਾ RS ਦੁਆਰਾ ਦਰਸਾਇਆ ਗਿਆ ਹੈ ।

ਮੰਨ ਲਓ ਰਮੇਸ਼ ਆਪਣੇ ਮੋਟਰ ਸਾਈਕਲ ਤੇ 40 km/h ਦੇ ਸਥਿਰ ਵੇਗ ਨਾਲ ਜਾ ਰਿਹਾ ਹੈ । ਇਸਦਾ ਅਰਥ ਇਹ ਹੈ ਕਿ ਕਿਸੇ ਵੀ ਸਮਾਂ ਅੰਤਰਾਲ ‘ਤੇ ਉਸਦਾ ਵੇਗ 40 km/h ਤੇ ਸਥਿਰ ਰਹੇਗਾ । ਇਸ ਲਈ ਉਹ ਪਹਿਲੇ ਇੱਕ ਘੰਟੇ ਵਿੱਚ 40km, ਦੂਜੇ ਘੰਟੇ ਵਿੱਚ 80km ਅਤੇ ਤੀਜੇ ਘੰਟੇ ਵਿੱਚ 120km ਦੂਰੀ ਤੈਅ ਕਰੇਗਾ । ਅਗਲੇ ਹਰੇਕ ਘੰਟੇ ਵਿੱਚ ਵੀ ਉਸਦੀ ਦੁਰੀ ਇਸੇ ਤਰ੍ਹਾਂ ਵਧਦੀ ਜਾਵੇਗੀ ।

ਵੇਗ-ਸਮਾਂ ਗਰਾਫ਼ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਦਿੱਤੇ ਸਮੇਂ ਵਿੱਚ ਰਮੇਸ਼ ਦੁਆਰਾ ਤੈਅ ਕੀਤੀ ਕੁੱਲ ਦੂਰੀ ਪਤਾ ਕਰ ਸਕਦੇ ਹਾਂ ।
PSEB 9th Class Science Important Questions Chapter 8 ਗਤੀ 5
ਤੈਅ ਕੀਤੀ ਦੂਰੀ ਦਾ ਪਤਾ ਲਗਾਉਣਾ । ਸਰਲ ਰੇਖਾ ਗਰਾਫ਼ RS ਉੱਤੇ ਬਿੰਦੂ A ਅਤੇ B ਸਮਾਂ ਅੰਤਰਾਲਾਂ OD = t1 ਅਤੇ OC = t2) ਉੱਤੇ ਰਮੇਸ਼ ਦੀ ਸਥਿਤੀ ਵਿਖਾਉਂਦੇ ਹਨ | ਸਮਾਂ ਮੁਲ ਬਿੰਦੁ 0 ਤੋਂ ਮਾਪਿਆ ਗਿਆ ਹੈ । AD ਅਤੇ BC ਬਿੰਦੁ A ਅਤੇ B ਤੋਂ ਸਮਾਂ-ਧੁਰੇ ਉੱਤੇ ਲੰਬ ਖਿੱਚੇ ਗਏ ਹਨ । ਇਸ ਤਰ੍ਹਾਂ ABCD ਇੱਕ ਆਇਤ ਬਣ ਗਈ ਹੈ ।
ਸਮਾਂ ਅੰਤਰਾਲ (OC – OD) = (t2 – t1)
ਵਿੱਚ ਰਮੇਸ਼ ਦੁਆਰਾ ਤੈਅ ਕੀਤੀ ਦੂਰੀ = ਆਇਤ ABCD ਦਾ ਖੇਤਰਫਲ
ਜਾਂ = AD × DC
= ਵੇਗ × ਸਮਾਂ ਅੰਤਰਾਲ
= V × (t2 – t1)
S = V (t2 – t1)
ਜਾਂ S = 40 (t2 – t1) km

ਪ੍ਰਸ਼ਨ 5.
ਇੱਕ ਸਮਾਨ ਗਿਤ ਗਤੀ ਲਈ ਵੇਗ-ਸਮਾਂ ਗਰਾਫ਼ ਬਣਾਓ ਅਤੇ ਇਸ ਗਰਾਫ਼ ਤੋਂ ਤੁਸੀਂ ਵਸਤੂ ਦੁਆਰਾ ਤੈਅ ਕੀਤੀ ਦੂਰੀ ਦਾ ਕਿਵੇਂ ਪਤਾ ਕਰੋਗੇ ?
ਉੱਤਰ-
PSEB 9th Class Science Important Questions Chapter 8 ਗਤੀ 6
ਇੱਕ ਸਮਾਨ ਪ੍ਰਵੇਗਿਤ ਗਤੀ ਲਈ ਵੇਗਸਮਾਂ ਗਰਾਫ਼-ਜਦੋਂ ਕੋਈ ਵਸਤੂ ਸਥਿਰ ਵੇਗ ਨਾਲ ਨਹੀਂ ਪਰੰਤੂ ਲਗਾਤਾਰ ਵਧਦੇ ਵੇਗ ਨਾਲ ਚੱਲ ਰਹੀ ਹੋਵੇ, ਤਾਂ ਉਹ ਵਸਤੂ ਪ੍ਰਵੇਗਿਤ ਹੁੰਦੀ ਹੈ । ਉਸ ਅਵਸਥਾ ਵਿੱਚ ਵੇਗ-ਸਮਾਂ (v – t) ਗਰਾਫ਼ ਇੱਕ ਸਰਲ ਰੇਖਾ OR ਹੁੰਦੀ ਹੈ ਜੋ ਮੁਲ ਬਿੰਦੁ O ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਦੋਵਾਂ ਧੁਰਿਆਂ ਤੇ ਬਰਾਬਰ ਝੁਕੀ ਹੋਈ ਪਰਾਂ ਜਾਂਦੀ ਹੈ ।
ਸਾਹਮਣੇ ਦਿੱਤੇ ਚਿੱਤਰ ਦੀ ਸਹਾਇਤਾ ਨਾਲ ਅਸੀਂ ਇੱਕ ਸਮਾਨ ਵੇਗਤ ਗਤੀ ਨਾਲ ਚੱਲ ਰਹੀ ਵਸਤੂ ਦੁਆਰਾ ਤੈਅ ਕੀਤੀ ਦੁਰੀ ਪਤਾ ਕੀਤੀ ਜਾ ਸਕਦੀ ਹੈ ।

OR ਇੱਕ ਸਰਲ ਰੇਖੀ ਗਰਾਫ਼ ਹੈ । ਗਰਾਫ਼ ਉੱਤੇ ਦੋ ਬਿੰਦੁਆਂ A1 ਅਤੇ A2 ਤੋਂ ਸਮਾਂ ਧੁਰੇ ਉੱਤੇ A1A4 ਅਤੇ A2A3 ਲੰਬ ਖਿੱਚੋ | ਹੁਣ A2A3 ਉੱਤੇ ਇੱਕ ਲੰਬ AC ਵੀ ਖਿੱਚੋ | ਸਮਲੰਬ ਚਤੁਰਭੁਜ A1A2A3A4 ਦਾ ਖੇਤਰਫਲ ਵਸਤੂ ਦੁਆਰਾ ਤੈਅ ਕੀਤੀ ਦੂਰੀ ਹੋਵੇਗੀ ।
PSEB 9th Class Science Important Questions Chapter 8 ਗਤੀ 7
ਸਮਲੰਬ ਚਤੁਰਭੁਜ A1A2A3A4 ਦਾ ਖੇਤਰਫਲ = \(\frac { 1 }{ 2 }\)(A1A4 + A2A3) × A1L
S = \(\frac { 1 }{ 2 }\) (u + v) × ( t2 – t1)
S = (\(\frac{\mathrm{u}+v}{2}\)) × (t2 – t1)
ਅਰਥਾਤ ਤੈਅ ਕੀਤੀ ਦੂਰੀ = ਔਸਤ ਵੇਗ × ਸਮਾਂ

ਪ੍ਰਸ਼ਨ 6.
ਹੇਠ ਲਿਖਿਆਂ ਦੇ ਗਰਾਫ਼ ਖਿੱਚ ਕੇ ਉਦਾਹਰਨ ਦੁਆਰਾ ਸਮਝਾਓ ।
(i) ਇੱਕ ਸਮਾਨ ਵੇਗਿਤ ਗਤੀ
(ii) ਅਸਮਾਨ ਵੇਗਤ ਗਤੀ ।
ਉੱਤਰ-
(1) ਇੱਕ ਸਮਾਨ ਵੇਰਿਤ ਗਤੀ – ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮਾਂ ਅੰਤਰਾਲ ਵਿੱਚ ਸਮਾਨ ਪਰਿਵਰਤਨ (ਬਦਲਾਓ) ਹੁੰਦਾ ਹੈ, ਤਾਂ ਵਸਤੂ ਦੀ ਗਤੀ ਇੱਕ ਸਮਾਨ ਪ੍ਰਵੇਗਿਤ ਹੁੰਦੀ ਹੈ ।

ਚਿੱਤਰ ਵਿੱਚ ਸੁਤੰਤਰਤਾ ਨਾਲ ਡਿੱਗਦੇ ਹੋਏ ਇੱਕ ਪੱਥਰ ਦਾ ਵੇਗ-ਸਮਾਂ ਗਰਾਫ਼ ਪ੍ਰਦਰਸ਼ਿਤ ਹੈ । ਇਸ ਪੱਥਰ ਦਾ ਵੇਗ ਪ੍ਰਤੀ ਸੈਕਿੰਡ 9.8 ਮੀਟਰ/ਸੈਕਿੰਡ ਵੱਧ ਰਿਹਾ ਹੈ ਅਰਥਾਤ ਵਸਤੂ ਦੀ ਗਤੀ ਦਾ ਪਵੇਗ 9.8 ਮੀਟਰ/ਸੈਕਿੰਡ ਹੈ । ਇਹ ਗਰਾਫ਼ ਇੱਕ ਝੁਕੀ ਹੋਈ ਸਰਲ ਰੇਖਾ ਹੈ ਜੋ ਇਹ ਦਰਸਾਉਂਦਾ ਹੈ ਕਿ ਵਸਤ ਦੀ ਗਤੀ ਇੱਕ ਸਮਾਨ ਵੇਗਤ ਗਤੀ ਹੈ ।
PSEB 9th Class Science Important Questions Chapter 8 ਗਤੀ 8

(ii) ਅਸਮਾਨ ਗਿਤ ਗਤੀ – ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮੇਂ ਅੰਤਰਾਲਾਂ ਵਿੱਚ ਪਰਿਵਰਤਨ ਹੁੰਦਾ ਹੈ, ਤਾਂ ਉਸ ਵਸਤੂ ਦੀ ਗਤੀ ਅਸਮਾਨ ਗਿਤ ਕਹਾਉਂਦੀ ਹੈ ।

ਚਿੱਤਰ ਵਿੱਚ ਇੱਕ ਕਾਰ ਦੀ ਗਤੀ ਦਾ ਵੇਗ-ਸਮਾਂ ਗਰਾਫ਼ ਦਿੱਤਾ ਗਿਆ ਹੈ । ਇਸ ਵਿੱਚ ਕਾਰ ਦਾ ਵੇਗ ਘੱਟਦਾ ਵੱਧਦਾ ਹੈ । ਇਹ ਗਰਾਫ਼ ਇੱਕ ਟੇਢੀ ਵਕਰ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਕਾਰ ਦੀ ਗਤੀ ਅਸਮਾਨ ਰੂਪ ਨਾਲ ਪ੍ਰਵੇਗਿਤ ਗਤੀ ਹੈ ।
PSEB 9th Class Science Important Questions Chapter 8 ਗਤੀ 9

PSEB 9th Class Science Important Questions Chapter 8 ਗਤੀ

ਪ੍ਰਸ਼ਨ 7.
(ਉ) ਚੱਕਰਾਕਾਰ ਵਿਤੀ ਗਤੀ ਕੀ ਹੁੰਦੀ ਹੈ ? ਸਮਾਨ ਚਾਲ ਦੀ ਤੀ ਗਤੀ ਪ੍ਰੇਰਿਤ ਕਿਉਂ ਹੁੰਦੀ ਹੈ ?
(ਅ) ਕੋਣੀ ਵੇਗ ਦੀ ਪਰਿਭਾਸ਼ਾ ਦਿਓ । ਇਸਦੀ ਇਕਾਈ ਕੀ ਹੈ ?
(ੲ) ਸਰਲ ਰੇਖੀ ਅਤੇ ਕੋਣੀ ਵੇਗ ਵਿੱਚ ਸੰਬੰਧ ਸਥਾਪਿਤ ਕਰੋ ।
ਉੱਤਰ-
(ਉ) ਚੱਕਰਾਕਾਰ ਵਿਤੀ ਗਤੀ – ਜੇਕਰ ਕਿਸੇ ਗਤੀਮਾਨ ਵਸਤੂ ਦਾ ਗਮਨ ਪੱਥ ਸਰਲ ਰੇਖੀ ਨਾ ਹੋ ਕੇ ਇੱਕ ਵਿਤੀ ਹੋਵੇ ਤਾਂ ਉਸ ਵਸਤੂ ਦੀ ਗਤੀ ਨੂੰ ਚੱਕਰਾਕਾਰ ਵਿਤੀ ਗਤੀ ਆਖਦੇ ਹਨ ।
ਵਿਤੀ ਗਤੀ ਵਿੱਚ ਚਾਲ ਨਾ ਬਦਲਣ ਤੇ ਵੀ ਹਰੇਕ ਬਿੰਦੂ ਤੇ ਦਿਸ਼ਾ ਵਿੱਚ ਹੋਣ ਵਾਲਾ ਪਰਿਵਰਤਨ ਵੇਗ ਵਿੱਚ ਪਰਿਵਰਤਨ ਪੈਦਾ ਕਰਦਾ ਹੈ, ਜਿਸ ਕਰਕੇ ਵਸਤੂ ਦੀ ਗਤੀ ਪਵੇਗਿਤ ਹੁੰਦੀ ਹੈ ।

(ਅ) ਕੋਣੀ ਵੇਗ – ਹਰੇਕ ਇਕਾਈ ਸਮੇਂ ਵਿੱਚ ਹੋਏ ਕੋਈ ਵਿਸਥਾਪਨ ਨੂੰ ਕੋਈ ਵੇਗ ਕਹਿੰਦੇ ਹਨ ।
ਜੇਕਰ t ਸਮੇਂ ਵਿੱਚ ਵਸਤੂ θ ਕੋਣ ਤੈਅ ਕਰਦੀ ਹੈ, ਤਾਂ ਕੋਣੀ ਵੇਗ ਇਸ ਤਰ੍ਹਾਂ ਪ੍ਰਗਟਾਇਆ ਜਾਂਦਾ ਹੈ :-
PSEB 9th Class Science Important Questions Chapter 8 ਗਤੀ 10
PSEB 9th Class Science Important Questions Chapter 8 ਗਤੀ 11
ਇਹ ω (ਐਮੇਗਾ) ਤੀ ਵੇਗ (ਵਰਤੁਲ ਵੇਗ) ਨੂੰ ਦਰਸਾਉਂਦਾ ਹੈ ।
∴ ω = \(\frac{\theta}{t}\)
ਕੋਣੀ ਵੇਗ ਦੀ ਇਕਾਈ-ਕੋਣੀ ਵੇਗ ਨੂੰ ਰੇਡੀਅਨ ਪ੍ਰਤੀ ਸੈਕਿੰਡ ਵਿੱਚ ਮਾਪਿਆ ਜਾਂਦਾ ਹੈ ।

(ੲ) ਸਰਲ ਰੇਖੀ ਅਤੇ ਕੋਣੀ ਵੇਗ ਵਿੱਚ ਸੰਬੰਧ – ਮੰਨ ਲਓ ਇੱਕ ਵਸਤੂ ਇੱਕ ਸਮਾਨ ਸਰਲ ਰੇਖੀ ਵੇਗ v ਨਾਲ r = ਅਰਧ ਵਿਆਸ ਵਾਲੇ ਵਿਤ ਵਿੱਚ ਗਤੀ ਕਰ ਰਹੀ ਹੈ ।
PSEB 9th Class Science Important Questions Chapter 8 ਗਤੀ 12
ਮੰਨ ਲਓ ਇਹ ਵਸਤੂ t ਸਮੇਂ ਵਿੱਚ ਸਰਲ ਰੇਖੀ ਦੂਰੀ S ਤੈਅ ਕਰਦੀ ਹੈ ਅਤੇ ਇਸ ਦੇ ਸਾਪੇਖ ਹੀ ਕੋਣ θ ਵਿਸਥਾਪਿਤ ਹੁੰਦਾ ਹੈ,
ਤਾਂ ਕੋਣ (ਰੇਡੀਅਨ ਵਿੱਚ) θ = \(\frac{\mathrm{S}}{r}\) ………….. (1)
= ਪਰੰਤੂ ਸਰਲ ਰੇਖੀ ਦੂਰੀ = ਚਾਲ × ਸਮਾਂ
S = v × t ……………. (2)
ਜਾਂ S = θ × r
ਸਮੀਕਰਨ (2) ਤੋਂ S ਦਾ ਮਾਨ (1) ਵਿੱਚ ਰੱਖਣ ਮਗਰੋਂ
θ × r = v × t
ਜਾਂ θ = \(\frac{v \times t}{\mathbf{r}}\)
ਜਾਂ \(\frac{\theta}{t}=\frac{v}{r}\)
ਪਰੰਤੂ ω = \(\frac{v}{r}\) [∵ \(\) = ω]
ਅਰਥਾਤ v = r × a

ਪ੍ਰਸ਼ਨ 8.
ਇੱਕ ਸਮਾਨ ਚੱਕਰਾਕਾਰ ਗਤੀ ਕੀ ਹੁੰਦੀ ਹੈ ? ਇੱਕ ਸਮਾਨ ਚਾਲ ਦੀ ਚੱਕਰਾਕਾਰ ਗਤੀ ਤ ਗਤੀ ਕਿਉਂ ਹੁੰਦੀ ਹੈ ? ਵਿਵਹਾਰਿਕ ਕਿਰਿਆ ਦੁਆਰਾ ਸਮਝਾਓ । ਇਸ ਤੋਂ ਕੀ ਸਿੱਟਾ ਨਿਕਲਦਾ ਹੈ ?
ਉੱਤਰ-
ਇੱਕ ਸਮਾਨ ਚੱਕਰਾਕਾਰ ਗਤੀ-ਇੱਕ ਸਮਾਨ ਚੱਕਰਾਕਾਰ ਗਤੀ ਉਹ ਗਤੀ ਹੁੰਦੀ ਹੈ ਜਿੱਥੇ ਕਿ ਇੱਕ ਸਮਾਨ ਵੇਗ ਦੀ ਮਾਤਰਾ ਵਿੱਚ ਤਬਦੀਲੀ ਕਾਰਨ ਨਹੀਂ ਪਰੰਤੁ ਵੇਗ ਦੀ ਦਿਸ਼ਾ ਵਿੱਚ ਤਬਦੀਲੀ ਕਾਰਨ ਹੁੰਦੀ ਹੈ | ਜਦੋਂ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਘੁੰਮਦੀ ਹੈ, ਤਾਂ ਉਸ ਚੱਕਰ ਦੇ ਘੇਰੇ ਦੇ ਹਰ ਇੱਕ ਬਿੰਦੁ ਤੇ ਗਤੀ ਦੀ ਦਿਸ਼ਾ ਬਦਲਦੀ ਹੈ । ਵਿਖਾਏ ਗਏ ਚਿੱਤਰ ਵਿੱਚ ਬਿੰਦੂ A, B, C, D ਵਸਤੂ ਦੀਆਂ ਚਾਰ ਸਥਿਤੀਆਂ ਦਰਸਾਉਂਦੇ ਹਨ । AT, BT, CT ਅਤੇ DT ਇਨ੍ਹਾਂ ਬਿੰਦੁਆਂ ਤੇ ਗਤੀ ਦੀਆਂ ਵੱਖ-ਵੱਖ ਦਿਸ਼ਾਵਾਂ ਹਨ । ਕਿਉਂ ਜੋ ਗਤੀ ਦੀ ਦਿਸ਼ਾ ਬਦਲ ਰਹੀ ਹੈ ਇਸ ਲਈ ਵਸਤੁ ਬਦਲੇ ਹੋਏ ਵੇਗ ਨਾਲ ਗਤੀ ਕਰਦੀ ਹੈ । ਇਸ ਲਈ ਇਹ ਗਤੀ ਇੱਕ ਸਮਾਨ ਵੇਗਤ ਹੈ ।
PSEB 9th Class Science Important Questions Chapter 8 ਗਤੀ 13

ਮਹੱਤਵਪੂਰਨ ਸਿੱਟਾ – ਮੰਨ ਲਓ ਇੱਕ ਦੌੜਾਕ ਅਰਧ ਵਿਆਸ = r ਵਾਲੇ ਚੱਕਰ ਦੇ ਘੇਰੇ ਦੁਆਲੇ ਇੱਕ ਪੂਰਾ ਚੱਕਰ t ਸੈਕਿੰਡ ਵਿੱਚ ਲਗਾਉਂਦਾ ਹੈ, ਤਾਂ ਉਸਦਾ ਵੇਗ
PSEB 9th Class Science Important Questions Chapter 8 ਗਤੀ 14
= \(\frac{2 \pi r}{t}\)

ਵਿਵਹਾਰਿਕ ਕਿਰਿਆ – ਤੁਸੀਂ 1 ਮੀਟਰ ਲੰਬਾ ਨਾਈਲੋਨ ਦਾ ਧਾਗਾ । ਲਓ । ਇਸਦੇ ਇੱਕ ਸਿਰੇ ਤੇ ਧਾਤ ਦਾ ਗੋਲਾ ਬੰਨੋ ਅਤੇ ਧਾਗੇ ਦਾ ਦੂਜਾ ਸਿਰਾ ਆਪਣੇ ਹੱਥ ਵਿੱਚ ਫੜ ਕੇ ਧਾਤ ਦੇ ਗੋਲੇ ਨੂੰ ਚੱਕਰਾਕਾਰ ਪੱਥ ਵਿੱਚ ਘਮਾਓ । ਜਦੋਂ ਗੋਲਾ ਘੁੰਮ ਰਿਹਾ ਹੈ ਤਾਂ ਇਸਦੀ ਚਾਲ ਉਸ ਸਮੇਂ ਇੱਕ ਸਮਾਨ ਰਹਿੰਦੀ ਹੈ, ਪਰ ਇਸਦਾ ਵੇਗ ਹਰੇਕ ਬਿੰਦ ਤੇ ਬਦਲਦਾ ਰਹਿੰਦਾ ਹੈ । ਵੇਗ ਵਿੱਚ ਤਬਦੀਲੀ ਦਾ ਕਾਰਨ ਗੋਲੇ ਦੀ . ਗਤੀ ਦੀ ਦਿਸ਼ਾ ਵਿੱਚ ਤਬਦੀਲੀ ਹੈ । ਗਤੀ ਦੀ ਦਿਸ਼ਾ ਹਮੇਸ਼ਾ ਚੱਕਰਾਕਾਰ ਪੱਥ ਦੀ ਸਪਰਸ਼ ਰੇਖਾ ਨਾਲ ਹੁੰਦੀ ਹੈ । ਸਪਰਸ਼ ਰੇਖਾ ਚੱਕਰ ਦੇ ਅਰਧ ਵਿਆਸ ਨੂੰ ਲੰਬ ਹੁੰਦੀ ਹੈ । P1 T ਅਤੇ P2T ਕੁਮਵਾਰ ਬਿੰਦੁ P1 ਅਤੇ P1 ਤੇ ਸਪਰਸ਼ ਰੇਖਾਵਾਂ ਹਨ ਜੋ ਇਨ੍ਹਾਂ ਬਿੰਦੁਆਂ ਤੇ ਗੋਲੇ ਦੀ ਗਤੀ ਦੀਆਂ ਦਿਸ਼ਾਵਾਂ ਦਰਸਾਉਂਦੀਆਂ ਹਨ । ਜੇਕਰ ਕਿਸੇ ਵੀ ਸਮੇਂ ਗੋਲੇ ਨੂੰ ਛੱਡ ਦਿੱਤਾ ਜਾਏ ਤਾਂ ਇਹ ਸਪਰਸ਼ ਰੇਖਾ ‘ਤੇ ਤੀਰ ਦੀ ਦਿਸ਼ਾ ਵਿੱਚ ਜਾ ਡਿੱਗੇਗਾ ।
PSEB 9th Class Science Important Questions Chapter 8 ਗਤੀ 15

PSEB 9th Class Science Important Questions Chapter 8 ਗਤੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਿਸੇ ਵਸਤੂ ਦੀ ਵਿਰਾਮ ਅਵਸਥਾ ਅਤੇ ਗਤੀ ਅਵਸਥਾ ਨੂੰ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਵਿਰਾਮ ਅਵਸਥਾ – ਜੇਕਰ ਕਿਸੇ ਵਸਤੂ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਕੋਈ ਪਰਿਵਰਤਨ ਬਦਲਾਵ ਨਹੀਂ ਹੁੰਦਾ, ਤਾਂ ਉਹ ਵਸਤੁ ਵਿਰਾਮ ਅਵਸਥਾ ਵਿੱਚ ਅਖਵਾਉਂਦੀ ਹੈ ।

ਉਦਾਹਰਨ – ਮੇਜ਼ ਤੇ ਰੱਖੀ ਹੋਈ ਪੁਸਤਕ, ਧਰਤੀ ਤੇ ਖੜੇ ਹੋਏ ਦਰੱਖ਼ਤ ਅਤੇ ਬਿਜਲੀ ਦਾ ਖੰਭਾ ਆਦਿ ।
ਗਤੀ ਅਵਸਥਾ – ਜੇਕਰ ਕਿਸੇ ਵਸਤੂ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਪਰਿਵਰਤਨ ਹੁੰਦਾ ਹੈ ਅਰਥਾਤ ਵਸਤੁ ਲਗਾਤਾਰ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੇ ਸਾਪੇਖ ਆਪਣੀ ਸਥਿਤੀ ਬਦਲਦੀ ਹੈ, ਤਾਂ ਉਹ ਗਤੀ ਅਵਸਥਾ ਵਿੱਚ ਹੁੰਦੀ ਹੈ ।
ਉਦਾਹਰਨ – ਸੜਕ ਤੋਂ ਚੱਲ ਰਹੀ ਕਾਰ, ਹਵਾ ਵਿੱਚ ਉੱਡਦਾ ਹੋਇਆ ਹਵਾਈ ਜਹਾਜ਼ ਆਦਿ ।

ਪ੍ਰਸ਼ਨ 2.
ਗਤੀ ਕਿੰਨੇ ਕਿਸਮ ਦੀ ਹੁੰਦੀ ਹੈ ? ਹਰੇਕ ਕਿਸਮ ਦੀ ਗਤੀ ਨੂੰ ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਗਤੀ ਦੀਆਂ ਕਿਸਮਾਂ – ਗਤੀ ਤਿੰਨ ਕਿਸਮ ਦੀ ਹੁੰਦੀ ਹੈ ।
(i) ਸਰੋਲ ਰੇਖੀ ਗਤੀ
(ii) ਚੱਕਰਾਕਾਰ ਵਿਤੀ ਗਤੀ
(iii) ਦੋਲਣ ਗਤੀ ।

ਵੱਖ-ਵੱਖ ਕਿਸਮ ਦੀ ਗਤੀ ਦੇ ਉਦਾਹਰਨ-
(i) ਮੰਨ ਲਓ ਇੱਕ ਪ੍ਰੇਖਕ O ਤੇ ਸਥਿਤ ਹੈ ਅਤੇ ਉਹ ਇੱਕ ਕਾਰ ਨੂੰ ਸੜਕ ਤੇ ਸਥਿਤੀ A ਖੜੀ ਹੋਈ ਵੇਖਦਾ ਹੈ । ਕੁੱਝ ਸਮੇਂ ਬਾਅਦ ਉਹ ਕਾਰ ਨੂੰ B ਸਥਿਤੀ ਤੇ ਦੇਖਦਾ ਹੈ । ਕਾਰ ਦੀ ਸਥਿਤੀ ਵਿੱਚ ਹੋਇਆ ਪਰਿਵਰਤਨ ਇਹ ਦਰਸਾਉਂਦਾ ਹੈ ਕਿ ਕਾਰ ਬਿੰਦੂ O ਦੇ ਸਾਪੇਖ ਗਤੀ ਅਵਸਥਾ ਵਿੱਚ ਹੈ ।
PSEB 9th Class Science Important Questions Chapter 8 ਗਤੀ 16

(ii) ਮੰਨ ਲਓ ਇੱਕ ਆਦਮੀ ਧਾਗੇ ਦੇ ਇੱਕ ਸਿਰੇ ਨਾਲ ਬੰਨ੍ਹੇ ਹੋਏ ਪੱਥਰ ਨੂੰ ਵਿਤ ਵਿੱਚ ਘੁਮਾ ਰਿਹਾ ਹੈ । ਇਹ ਕਿਸੇ ਸਮੇਂ ਤੇ A ਸਥਿਤੀ ਅਤੇ ਫਿਰ ਕੁੱਝ ਸਮੇਂ ਬਾਅਦ B ਸਥਿਤੀ ਤੇ ਵੇਖਦਾ ਹੈ । ਇਸ ਲਈ ਬਿੰਦੂ O ਦੇ ਸਾਪੇਖ ਪੱਥਰ ਦੀ ਸਥਿਤੀ ਬਦਲ ਗਈ ਹੈ । ਇਸ ਲਈ ਬਿੰਦੁ 0 ਕੇਂਦਰ ਦੇ ਸਾਪੇਖ ਗਤੀ ਵਿੱਚ ਹੈ ਪਰ 0 ਤੋਂ ਇਸ ਦੀ ਦੁਰੀ ਓਨੀ ਹੀ ਰਹਿੰਦੀ ਹੈ । ਇਸ ਲਈ ਵਸਤੂ ਦੀ ਗਤੀ ਚੱਕਰਾਕਾਰ ਵਿਤੀ ਗਤੀ ਹੈ ।

(iii) ਮੰਨ ਲਓ ਧਾਗੇ ਦੇ ਇੱਕ ਸਿਰੇ ਨਾਲ ਪੱਥਰ ਨੂੰ ਬੰਨ੍ਹ ਕੇ ਤੁਸੀਂ ਕਿਸੇ ਨਿਸਚਿਤ ਬਿੰਦੂ ਤੋਂ ਲਟਕਾ ਦਿੰਦੇ ਹੋ । ਪੱਥਰ ਨੂੰ ਫੜ ਕੇ ਇੱਕ ਦਿਸ਼ਾ ਵਿੱਚ ਲਿਜਾ ਕੇ ਛੱਡ ਦਿੰਦੇ ਹੋ ਤਾਂ ਇਹ ਮੱਧ ਸਥਿਤੀ A ਦੇ ਦੋਨੋਂ ਪਾਸੇ ਗਤੀ ਕਰਨ ਲੱਗੇਗਾ | ਇਸ ਤਰ੍ਹਾਂ ਦੀ ਗਤੀ ਨੂੰ ਦੋਲਣ ਗਤੀ ਆਖਦੇ ਹਨ ।

ਪ੍ਰਸ਼ਨ 3.
‘‘ਵਿਰਾਮ ਅਤੇ ਗਤੀ ਸਾਪੇਖ ਹਨ’’ ਇਸ ਕਥਨ ਦਾ ਕੀ ਭਾਵ ਹੈ ?
ਉੱਤਰ-
ਵਿਰਾਮ ਅਤੇ ਗਤੀ ਸਾਪੇਖ ਹਨ-ਇਸ ਕਥਨ ਦਾ ਅਰਥ ਹੈ ਕਿ ਜੇਕਰ ਕੋਈ ਵਸਤੂ ਕਿਸੇ ਹੋਰ ਵਸਤੂ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੰਸਾਰ ਦੀਆਂ ਹੋਰ ਸਾਰੀਆਂ ਵਸਤੂਆਂ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹੈ । ਇਹ ਵਸਤੂ ਹੋਰ ਵਸਤੂਆਂ ਦੇ ਸਾਪੇਖ ਗਤੀ ਵਿੱਚ ਹੋ ਸਕਦੀ ਹੈ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਰਾਮ ਅਤੇ ਗਤੀ ਸਾਪੇਖ ਹਨ ।

ਉਦਾਹਰਨ – ਇੱਕ ਗਤੀਮਾਨ ਰੇਲ ਗੱਡੀ ਵਿੱਚ ਦੋ ਯਾਤਰੀ A ਅਤੇ B ਬਾਰੇ ਵਿਚਾਰ ਕਰੋ । ਦੋਨੋਂ ਯਾਤਰੀ ਇੱਕ-ਦੂਜੇ ਦੇ ਅਤੇ ਰੇਲ ਗੱਡੀ ਦੇ ਸਾਪੇਖ ਵਿਰਾਮ ਅਵਸਥਾ ਵਿੱਚ ਹਨ ਕਿਉਂਕਿ ਉਹਨਾਂ ਦੀ ਸਾਪੇਖ ਸਥਿਤੀ ਇੱਕ-ਦੂਜੇ ਦੇ ਅਤੇ ਰੇਲ ਗੱਡੀ ਦੇ ਮੁਕਾਬਲੇ ਨਹੀਂ ਬਦਲ ਰਹੀ ਹੈ । ਪਰੰਤੁ ਰੇਲ ਗੱਡੀ ਤੋਂ ਬਾਹਰ ਸਥਿਤ ਵੇਖਣ ਵਾਲੇ ਪ੍ਰੇਖਕਾਂ ਅਤੇ ਵਸਤੁਆਂ ਦੇ ਸਾਪੇਖ ਉਹਨਾਂ ਦੀ ਸਥਿਤੀ ਲਗਾਤਾਰ ਸਮੇਂ ਨਾਲ ਬਦਲ ਰਹੀ ਹੈ । ਇਸ ਲਈ ਉਹ ਰੇਲ ਗੱਡੀ ਤੋਂ ਬਾਹਰ ਸਥਿਤ ਪੇਖਕਾਂ ਅਤੇ ਵਸਤੁਆਂ ਦੇ ਸਾਪੇਖ ਗਤੀ ਵਿੱਚ ਹਨ । ਇਸ ਲਈ ਵਿਰਾਮ ਅਤੇ ਗਤੀ ਸਾਪੇਖ ਕਥਨ ਹੈ ।

ਪ੍ਰਸ਼ਨ 4.
ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਅਦਿਸ਼ (ਸਕੇਲਰ) ਰਾਸ਼ੀਆਂ – ਜਿਹਨਾਂ ਭੌਤਿਕ ਰਾਸ਼ੀਆਂ ਨੂੰ ਦਰਸਾਉਣ ਲਈ ਸਿਰਫ਼ ਪਰਿਮਾਣ (ਮਾਪ) ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਅਦਿਸ਼ ਰਾਸ਼ੀਆਂ ਕਿਹਾ ਜਾਂਦਾ ਹੈ ।

ਉਦਾਹਰਨ – ਲੰਬਾਈ, ਦੂਰੀ, ਪੁੰਜ, ਖੇਤਰਫਲ, ਸਮਾਂ, ਚਾਲ, ਕਾਰਜ, ਊਰਜਾ, ਤਾਪ, ਘਣਤਾ, ਆਇਤਨ, ਬਿਜਲਈ ਧਾਰਾ ਆਦਿ ।
ਕਿਸੇ ਵੀ ਆਦਿਸ਼ ਰਾਸ਼ੀ ਨੂੰ ਸਿਰਫ਼ ਸੰਖਿਆ ਦੁਆਰਾ ਹੀ ਵਿਅਕਤ (ਦਰਸਾਇਆ) ਕੀਤਾ ਜਾ ਸਕਦਾ ਹੈ ।
ਸਦਿਸ਼ ਰਾਸ਼ੀਆਂ ਨੂੰ ਗਣਿਤ ਦੇ ਸਧਾਰਨ ਨਿਯਮਾਂ ਦੇ ਅਨੁਸਾਰ ਹੀ ਜੋੜਿਆ, ਘਟਾਇਆ, ਗੁਣਾ ਅਤੇ ਭਾਗ ਕੀਤਾ ਜਾ ਸਕਦਾ ਹੈ ।
ਸਦਿਸ਼ (ਵੈਕਟਰ) ਰਾਸ਼ੀਆਂ-ਜਿਨ੍ਹਾਂ ਭੌਤਿਕ ਰਾਸ਼ੀਆਂ ਨੂੰ ਦਰਸਾਉਣ ਲਈ ਪਰਿਮਾਣ (ਆਪ) ਅਤੇ ਦਿਸ਼ਾ ਦੋਨਾਂ ਦੀ ਲੋੜ ਹੁੰਦੀ ਹੈ, ਉਹ ਸਦਿਸ਼ ਰਾਸ਼ੀਆਂ ਕਹਾਉਂਦੀਆਂ ਹਨ ।
ਉਦਾਹਰਨ – ਵਿਸਥਾਪਨ, ਵੇਗ, ਸੰਵੇਗ, ਪਵੇਗ, ਬਲ, ਭਾਰ ਅਤੇ ਬਿਜਲਈ ਖੇਤਰ ਆਦਿ । ਕਿਸੇ ਵੀ ਸਦਿਸ਼ ਰਾਸ਼ੀ ਨੂੰ ਦਰਸਾਉਣ ਲਈ ਪਰਿਮਾਣ (ਆਪ) ਦੇ ਨਾਲ ਦਿਸ਼ਾ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 5.
ਸਦਿਸ਼ ਅਤੇ ਅਦਿਸ਼ ਰਾਸ਼ੀਆਂ ਵਿੱਚ ਅੰਤਰ ਦੱਸੋ ।
ਉੱਤਰ-
ਸਦਿਸ਼ ਅਤੇ ਅਦਿਸ਼ ਰਾਸ਼ੀਆਂ ਵਿੱਚ ਅੰਤਰ-

ਸਦਿਸ਼ (ਸਕੇਲਰ) ਰਾਸ਼ੀਆਂ ਅਦਿਸ਼ (ਵੈਕਟਰ) ਰਾਸ਼ੀਆਂ
(1) ਸਦਿਸ਼ ਰਾਸ਼ੀਆਂ ਉਹ ਭੌਤਿਕ ਰਾਸ਼ੀਆਂ ਹਨ, ਜਿਨ੍ਹਾਂ ਵਿੱਚ ਪਰਿਮਾਣ (ਮਾਘ) ਅਤੇ ਦਿਸ਼ਾ ਦੋਨੋਂ ਹੁੰਦੇ ਹਨ, ਜਿਵੇਂ ਬਲ, ਵੇਗ ਅਤੇ ਪ੍ਰਵੇਗ ਆਦਿ । (1) ਅਦਿਸ਼ ਰਾਸ਼ੀਆਂ ਉਹ ਭੌਤਿਕ ਰਾਸ਼ੀਆਂ ਹਨ, ਜਿਨ੍ਹਾਂ ਵਿੱਚ ਸਿਰਫ਼ ਪਰਿਮਾਣ (ਮਾਪ) ਹੀ ਹੁੰਦਾ ਹੈ; ਜਿਵੇਂ, ਪੁੰਜ, ਆਇਤਨ, ਦੂਰੀ, ਸਮਾਂ ਆਦਿ ।
(2) ਸਦਿਸ਼ ਰਾਸ਼ੀਆਂ ਨੂੰ ਇੱਕ ਤੀਰ ਦੇ ਸੰਕੇਤ ਨਾਲ ਦਰਸਾਇਆ ਜਾਂਦਾ ਹੈ, ਜਿੱਥੇ ਤੀਰ ਦੀ ਲੰਬਾਈ ਪਰਿਮਾਣ ਨੂੰ ਅਤੇ ਤੀਰ ਦਾ ਚਿੰਨ੍ਹ ਦਿਸ਼ਾ ਨੂੰ ਸੰਕੇਤ ਕਰਦਾ ਹੈ । (2) ਅਦਿਸ਼ ਰਾਸ਼ੀਆਂ ਨੂੰ ਕਿਸੇ ਵਿਸ਼ੇਸ਼ ਵਿਧੀ ਜਾਂ ਸੰਕੇਤ ਦੁਆਰਾ ਨਿਰਪਤ ਨਹੀਂ ਕੀਤਾ ਜਾਂਦਾ ਹੈ ।
(3) ਇਹਨਾਂ ਦਾ ਸੰਕਲਣ ਤ੍ਰਿਭੁਜ ਅਤੇ ਸਮਾਨਾਂਤਰ ਚਤੁਰਭੁਜ ਦੇ ਨਿਯਮ ਦੁਆਰਾ ਕੀਤਾ ਜਾਂਦਾ ਹੈ । (3) ਅਦਿਸ਼ ਰਾਸ਼ੀਆਂ ਦਾ ਸੰਕਲਣ, ਬੀਜ ਗਣਿਤਿਕ ਢੰਗ ਜਾਂ ਨਿਯਮਾਂ ਅਨੁਸਾਰ ਕੀਤਾ ਜਾ ਸਕਦਾ ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 6.
ਹੇਠ ਲਿਖੀਆਂ ਭੌਤਿਕ ਰਾਸ਼ੀਆਂ ਨੂੰ ਅਦਿਸ਼ ਅਤੇ ਸਦਿਸ਼ ਵਿੱਚ ਵਰਗੀਕ੍ਰਿਤ ਕਰੋ-
ਦੁਰੀ, ਵਿਸਥਾਪਨ, ਘਣਤਾ, ਬਲ, ਸੰਵੇਗ, ਵੇਗ, ਵੇਗ, ਚਾਲ, ਸਮਾਂ, ਆਇਤਨ, ਊਰਜਾ ।
ਉੱਤਰ-
ਅਦਿਸ਼ ਰਾਸ਼ੀਆਂ-ਦੁਰੀ, ਘਣਤਾ, ਚਾਲ, ਆਇਤਨ, ਊਰਜਾ ।
ਸਦਿਸ਼ ਰਾਸ਼ੀਆਂ-ਵਿਸਥਾਪਨ, ਬਲ, ਸੰਵੇਗ, ਵੇਗ, ਪ੍ਰਵੇਗ ।

ਪ੍ਰਸ਼ਨ 7.
ਦੁਰੀ ਅਤੇ ਵਿਸਥਾਪਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੂਰੀ – ਕਿਸੇ ਗਤੀਮਾਨ ਵਸਤੂ ਦੁਆਰਾ ਕਿਸੇ ਨਿਸਚਿਤ ਸਮੇਂ ਵਿੱਚ ਤੈਅ ਕੀਤੇ ਗਏ ਮਾਰਗ (ਰਸਤਾ) ਦੀ ਲੰਬਾਈ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਹੁੰਦੀ ਹੈ । ਇਸ ਦਾ ਮਾਤ੍ਰਿਕ ਮੀਟਰ ਹੈ । ਦੂਰੀ ਇੱਕ ਅਦਿਸ਼ ਰਾਸ਼ੀ ਹੈ ।

ਵਿਸਥਾਪਨ – ਕਿਸੇ ਵਸਤੂ ਦਾ ਨਿਸਚਿਤ ਦਿਸ਼ਾ ਵਿੱਚ ਹੋਏ ਸਥਿਤੀ ਪਰਿਵਰਤਨ ਨੂੰ ਵਿਸਥਾਪਨ ਕਹਿੰਦੇ ਹਨ ।ਵਿਸਥਾਪਨ ਸਰਲ ਰੇਖੀ ਜਾਂ ਕੋਈ ਹੋ ਸਕਦਾ ਹੈ । ਇਹ ਅੰਤਿਮ ਅਤੇ ਆਰੰਭਿਕ ਸਥਿਤੀਆਂ ਦੇ ਵਿਚਕਾਰ ਨਿਊਨਤਮ ਦੁਰੀ ਹੁੰਦੀ ਹੈ । ਵਿਸਥਾਪਨ ਦਾ ਮਾਤ੍ਰਿਕ ਮੀਟਰ ਹੈ ਅਤੇ ਇਹ ਇੱਕ ਸਦਿਸ਼ ਰਾਸ਼ੀ ਹੈ ।
PSEB 9th Class Science Important Questions Chapter 8 ਗਤੀ 17
ਇੱਕ ਸਰਲ ਰੇਖਾ ਵਿੱਚ ਗਤੀਮਾਨ ਵਸਤੂ ਲਈ ਵਿਸਥਾਪਨ-ਮੰਨ ਲਓ ਇੱਕ ਵਸਤੁ ਆਪਣੀ P ਤੋਂ Q ਤੇ ਬਦਲਦੀ ਹੈ । ਜੇਕਰ ਨਿਸਚਿਤ ਮੁਲ ਬਿੰਦੁ ਤੋਂ ਇਸਦੀ
ਕੁਮਵਾਰ ਦੂਰੀ X1 ਅਤੇ X2 ਹੈ, ਤਾਂ ਵਿਸਥਾਪਨ d ਹੋਵੇਗਾ :-
d = (X2 – X1)
P ਤੋਂ Q ਵੱਲ ਰਾਤੀ ਲਈ ਵਿਸਥਾਪਨ ਨੂੰ ਧਨਾਤਮਕ ਅਤੇ ਉਲਟ ਦਿਸ਼ਾ ਵਿੱਚ ਗਤੀ ਹੋਣ ਦੀ ਅਵਸਥਾ ਵਿੱਚ ਰਿਣਾਤਮਕ ਚਿੰਨ ਰਾਹੀਂ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 8.
ਇੱਕ ਸਮਾਨ ਰੇਖੀ ਗਤੀ ਅਤੇ ਇੱਕ ਸਮਾਨ ਚੱਕਰਾਕਾਰ (ਵਿਤੀ ਗਤੀ ਵਿੱਚ ਕੀ ਅੰਤਰ ਹੈ ?
ਉੱਤਰ-
ਇੱਕ ਸਮਾਨ ਰੇਖੀ ਗਤੀ – ਜੇਕਰ ਕੋਈ ਗਤੀਮਾਨ ਵਸਤੂ ਕਿਸੇ ਸਰਲ ਰੇਖੀ ਪੱਥ ‘ਤੇ ਇਸ ਤਰ੍ਹਾਂ ਗਤੀ ਕਰੇ ਕਿ ਉਸਦੇ ਦੁਆਰਾ ਸਮਾਨ ਸਮੇਂ ਵਿੱਚ ਸਮਾਨ ਦੁਰੀ ਤੈਅ ਕੀਤੀ ਜਾਵੇ, ਤਾਂ ਵਸਤੂ ਦੀ ਗਤੀ ਇੱਕ ਸਮਾਨ ਰੇਖੀ ਗਤੀ ਅਖਵਾਉਂਦੀ ਹੈ । ਇਸ ਤਰ੍ਹਾਂ ਦੀ ਗਤੀ ਵਿੱਚ ਚਾਲ ਦਾ ਪਰਿਮਾਣ (ਮਾਪ) ਸਮਾਨ ਰਹਿੰਦਾ ਹੈ ਅਤੇ ਪੱਥ ਦੇ ਵੱਖ-ਵੱਖ ਬਿੰਦੂਆਂ ਤੇ ਦਿਸ਼ਾ ਪਰਿਵਰਤਿਤ ਨਹੀਂ ਹੁੰਦੀ ਹੈ । ਇਸ ਲਈ ਇੱਕ ਸਮਾਨ ਰੇਖੀ ਗਤੀ ਵਿੱਚ ਵਸਤੁ ਦਾ ਵੇਗ ਨਹੀਂ ਹੁੰਦਾ ਹੈ ।

ਇੱਕ ਸਮਾਨ ਚੱਕਰਾਕਾਰ (ਵਿਤੀ) ਗਤੀ-ਜਦੋਂ ਕੋਈ ਵਸਤੂ ਇਸ ਤਰ੍ਹਾਂ ਗਤੀ ਕਰਦੀ ਹੈ ਕਿ ਉਸ ਦਾ ਪੱਥ ਚੱਕਰਾਕਾਰ ਹੋਵੇ ਅਤੇ ਚਾਲ ਇੱਕ ਸਮਾਨ ਹੋਵੇ, ਤਾਂ ਵਸਤੂ ਦੀ ਗਤੀ ਇੱਕ ਸਮਾਨ ਚੱਕਰਾਕਾਰ (ਵਿਤੀ) ਗਤੀ ਅਖਵਾਉਂਦੀ ਹੈ | ਭਾਵੇਂ ਵਸਤੂ ਦੀ ਚਾਲ ਦਾ ਪਰਿਮਾਣ ਸਮਾਨ ਰਹਿੰਦਾ ਹੈ ਪਰ ਗਤੀ ਦੀ ਦਿਸ਼ਾ ਹਰੇਕ ਬਿੰਦੂ ਤੇ ਬਦਲਦੀ ਰਹਿੰਦੀ ਹੈ । ਦਿਸ਼ਾ ਵਿੱਚ ਇਹ ਪਰਿਵਰਤਨ ਵਸਤੁ ਵਿੱਚ ਪ੍ਰਵੇਗ ਪੈਦਾ ਕਰਦਾ ਹੈ ।

ਪ੍ਰਸ਼ਨ 9.
ਦੂਰੀ ਅਤੇ ਵਿਸਥਾਪਨ ਵਿੱਚ ਅੰਤਰ ਦੱਸੋ ।
ਉੱਤਰ-
ਦੂਰੀ ਅਤੇ ਵਿਸਥਾਪਨ ਵਿੱਚ ਅੰਤਰ-

ਦੂਰੀ ਵਿਸਥਾਪਨ
(1) ਗਤੀਮਾਨ ਵਸਤੁ ਦੁਆਰਾ ਤੈਅ ਕੀਤੀ ਗਈ ਪੱਥ ਦੀ ਲੰਬਾਈ ਨੂੰ ਦੂਰੀ ਕਹਿੰਦੇ ਹਨ । (1) ਕਿਸੇ ਨਿਸਚਿਤ ਦਿਸ਼ਾ ਵਿੱਚ ਅੰਤਿਮ ਅਤੇ ਆਰੰਭਿਕ ਸਥਿਤੀਆਂ ਦੇ ਵਿਚਕਾਰ ਦੀ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ ।
(2) ਦੂਰੀ ਇੱਕ ਅਦਿਸ਼ ਰਾਸ਼ੀ ਹੈ । (2) ਵਿਸਥਾਪਨ ਇੱਕ ਸਦਿਸ਼ ਰਾਸ਼ੀ ਹੈ ।
(3) ਦੁਰੀ ਦੇ ਨਿਰੁਪਣ ਲਈ ਸਿਰਫ਼ ਪਰਿਮਾਣ ਦੀ ਲੋੜ ਹੁੰਦੀ ਹੈ ।
ਉਦਾਹਰਨ – ਇੱਕ ਪੱਥਰ ਉੱਪਰ ਵੱਲ h ਉੱਚਾਈ ਤੱਕ ਸੁੱਟਿਆ ਗਿਆ ਜੋ ਵਾਪਿਸ ਮੁੱਢਲੇ ਸਥਾਨ ‘ਤੇ ਆ ਗਿਆ ।∴ ਪੱਥਰ ਦੁਆਰਾ ਤੈਅ ਹੋਈ ਕੁੱਲ ਦੂਰੀ = h+h= 2h
(3) ਵਿਸਥਾਪਨ ਦੇ ਨਿਰੁਪਣ ਲਈ ਪਰਿਮਾਣ ਅਤੇ ਦਿਸ਼ਾ ਦੋਨਾਂ ਦਾ ਹੋਣਾ ਜ਼ਰੂਰੀ ਹੈ ।
ਪੱਥਰ ਦਾ ਵਿਸਥਾਪਨ = h – h = 0

ਪ੍ਰਸ਼ਨ 10.
ਚਾਲ ਅਤੇ ਵੇਗ ਤੋਂ ਕੀ ਭਾਵ ਹੈ ? ਇਹ ਕਿਹੋ ਜਿਹੀਆਂ ਰਾਸ਼ੀਆਂ ਹਨ ? ਇਹਨਾਂ ਦੇ ਮਾਤ੍ਰਿਕ ਲਿਖੋ ।
ਉੱਤਰ-
ਚਾਲ-ਕਿਸੇ ਵਸਤੂ ਦੁਆਰਾ ਇਕਾਈ ਸਮਾਂ ਅੰਤਰਾਲ ਵਿੱਚ ਤੈਅ ਕੀਤੀ ਗਈ ਦੂਰੀ ਉਸ ਵਸਤੂ ਦੀ ਚਾਲ ਹੁੰਦੀ ਹੈ ।
PSEB 9th Class Science Important Questions Chapter 8 ਗਤੀ 18
ਜਾਂ v = \(\frac{\mathrm{S}}{t}\)

ਮਾਤ੍ਰਿਕ – ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ ਹੁੰਦਾ ਹੈ । ਚਾਲ ਇੱਕ ਅਦਿਸ਼ ਰਾਸ਼ੀ ਹੈ ਕਿਉਂਕਿ ਇਸ ਵਿੱਚ ਦਿਸ਼ਾ ਨਹੀਂ ਹੁੰਦੀ ।
ਦੇਗ – ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਨਿਸਚਿਤ ਦਿਸ਼ਾ ਵਿੱਚ ਤੈਅ ਕੀਤੀ ਗਈ ਦੂਰੀ ਹੈ । ਅਰਥਾਤ ਇਹ ਇਕਾਈ ਸਮੇਂ ਵਿੱਚ ਵਸਤੂ ਦਾ ਵਿਸਥਾਪਨ ਹੈ ।
PSEB 9th Class Science Important Questions Chapter 8 ਗਤੀ 19
ਮਾਤ੍ਰਿਕ-ਵੇਗ ਦਾ ਮਾਤਿਕ ਮੀਟਰ/ਸੈਕਿੰਡ ਹੈ ।
ਵੇਗ ਇਕ ਸਦਿਸ਼ ਰਾਸ਼ੀ ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 11.
ਚਾਲ ਅਤੇ ਵੇਗ ਵਿੱਚ ਅੰਤਰ ਦੱਸੋ ।
ਉੱਤਰ-
ਚਾਲ ਅਤੇ ਵੇਗ ਵਿੱਚ ਅੰਤਰ-

ਚਾਲ ਵੇਗ
(1) ਇਕਾਈ ਸਮੇਂ ਵਿੱਚ ਤੈਅ ਕੀਤੀ ਦੂਰੀ ਵਸਤੂ ਦੀ ਚਾਲ ਅਖਵਾਉਂਦੀ ਹੈ । (1) ਇਕਾਈ ਸਮੇਂ ਵਿੱਚ ਕਿਸੇ ਨਿਸਚਿਤ ਦਿਸ਼ਾ ਵਿੱਚ ਤੈਅ ਹੋਈ ਦੂਰੀ ਨੂੰ ਵੇਗ ਆਖਦੇ ਹਨ ਜਾਂ ਇਕਾਈ ਸਮੇਂ ਵਿਚ ਹੋਏ ਵਿਸਥਾਪਨ ਨੂੰ ਵੇਗ ਕਹਿੰਦੇ ਹਨ ।
(2) ਚਾਲ ਨੂੰ ਦਰਸਾਉਣ ਲਈ ਸਿਰਫ਼ ਪਰਿਮਾਣ ਦੀ ਲੋੜ ਹੁੰਦੀ ਹੈ । ਇਸ ਲਈ ਚਾਲ ਇੱਕ ਅਦਿਸ਼ ਰਾਸ਼ੀ ਹੈ । (2) ਵੇਗ ਨੂੰ ਦਰਸਾਉਣ ਲਈ ਪਰਿਮਾਣ ਅਤੇ ਦਿਸ਼ਾ ਦੋਨਾਂ ਦੀ ਲੋੜ ਹੁੰਦੀ ਹੈ । ਇਸ ਲਈ ਇਹ ਇੱਕ ਸਦਿਸ਼ ਰਾਸ਼ੀ ਹੈ ।
(3) ਚਾਲ ਨੂੰ ਤੀਰ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ । (3) ਵੇਗ ਨੂੰ ਤੀਰ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ । ਤੀਰ ਦੀ ਲੰਬਾਈ ਵੇਗ ਦੇ ਪਰਿਮਾਣ ਅਤੇ ਤੀਰ ਦੀ ਦਿਸ਼ਾ ਵੇਗ ਦੀ ਦਿਸ਼ਾ ਪ੍ਰਦਰਸ਼ਿਤ ਕਰਦੀ ਹੈ ।
(4) ਚਾਲ ਹਮੇਸ਼ਾ ਧਨਾਤਮਕ ਹੁੰਦੀ ਹੈ । (4) ਵੇਗ ਧਨਾਤਮਕ ਅਤੇ ਰਿਣਾਤਮਕ ਦੋਨੋਂ ਤਰ੍ਹਾਂ ਦੀ ਹੁੰਦੀ ਹੈ ।

ਪ੍ਰਸ਼ਨ 12.
ਇੱਕ ਸਮਾਨ ਵੇਗ ਅਤੇ ਪਰਿਵਰਤਨਸ਼ੀਲ ਵੇਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇੱਕ ਸਮਾਨ ਵੇਗ – ਜੇਕਰ ਕੋਈ ਵਸਤੂ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੂਰੀ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਤੈਅ ਕਰੇ ਤਾਂ ਵਸਤੂ ਨੂੰ ਸਮਾਨ ਵੇਗ ਨਾਲ ਗਤੀਸ਼ੀਲ ਕਿਹਾ ਜਾਂਦਾ ਹੈ ।

ਪਰਿਵਰਤਨਸ਼ੀਲ ਵੇਗ – ਜੇਕਰ ਕੋਈ ਵਸਤੂ ਕਿਸੇ ਵਿਸ਼ੇਸ਼ ਦਿਸ਼ਾ ਵਿੱਚ ਸਮਾਨ ਸਮਾਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰੇ ਜਾਂ ਫਿਰ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਦੂਰੀ ਤੈਅ ਕਰੇ, ਪਰੰਤੂ ਉਸਦੀ ਦਿਸ਼ਾ ਵਿੱਚ ਪਰਿਵਰਤਨ ਹੋ ਜਾਏ ਤਾਂ ਵਸਤੁ ਦੇ ਵੇਗ ਨੂੰ ਪਰਿਵਰਤਨਸ਼ੀਲ ਵੇਗ ਕਿਹਾ ਜਾਂਦਾ ਹੈ ।

ਪ੍ਰਸ਼ਨ 13.
ਔਸਤ ਚਾਲ ਅਤੇ ਔਸਤ ਵੇਗ ਕੀ ਹਨ ?
ਉੱਤਰ-
ਔਸਤ ਚਾਲ- ਕਿਸੇ ਗਤੀਮਾਨ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਹੋਈ ਔਸਤ ਦੂਰੀ ਨੂੰ ਉਸਦੀ ਔਸਤ ਚਾਲ ਕਿਹਾ ਜਾਂਦਾ ਹੈ । ਔਸਤ ਚਾਲ ਪਤਾ ਕਰਨ ਲਈ ਵਸਤੂ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਨੂੰ ਤੈਅ ਕਰਨ ਲਈ ਲੱਗੇ ਸਮੇਂ ਨਾਲ ਭਾਗ ਦਿੱਤਾ ਜਾਂਦਾ ਹੈ ।
PSEB 9th Class Science Important Questions Chapter 8 ਗਤੀ 20
ਜੇਕਰ ਵਸਤੂ ਦੀ ਗਤੀ ਇੱਕ ਸਮਾਨ ਹੈ ਤਾਂ ਚਾਲ ਅਤੇ ਔਸਤ ਚਾਲ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ ।
ਔਸਤ ਵੇਗ – ਕਿਸੇ ਵਸਤੂ ਦੁਆਰਾ ਕਿਸੇ ਸਮੇਂ ਵਿੱਚ ਤੈਅ ਕੀਤੇ ਗਏ ਵਿਸਥਾਪਨ ਅਤੇ ਇਸ ਵਿਸਥਾਪਨ ਨੂੰ ਲੱਗੇ ਸਮੇਂ ਦੇ ਅਨੁਪਾਤ ਨੂੰ ਵਸਤੂ ਦਾ ਵੇਗ ਕਿਹਾ ਜਾਂਦਾ ਹੈ ।
PSEB 9th Class Science Important Questions Chapter 8 ਗਤੀ 21
ਜੇਕਰ ਵਸਤੂ ਦਾ ਵੇਗ ਨਿਸਚਿਤ ਦਿਸ਼ਾ ਵਿੱਚ ਇੱਕ ਸਮਾਨ ਦਰ ਨਾਲ ਪਰਿਵਰਤਿਤ ਹੋ ਰਿਹਾ ਹੈ, ਤਾਂ
PSEB 9th Class Science Important Questions Chapter 8 ਗਤੀ 22

ਪ੍ਰਸ਼ਨ 14.
ਪ੍ਰਵੇਗ ਦੀ ਪਰਿਭਾਸ਼ਾ ਦਿਓ । ਇਹ ਕਿਹੋ ਜਿਹੀ ਰਾਸ਼ੀ ਹੈ ? ਇਸ ਦਾ ਮਾਤ੍ਰਿਕ ਵੀ ਲਿਖੋ ।
ਉੱਤਰ-
ਪ੍ਰਵੇਗ – ਕਿਸੇ ਗਤੀਮਾਨ ਵਸਤੂ ਦੇ ਵੇਗ ਪਰਿਵਰਤਨ ਦੀ ਦਰ ਨੂੰ ਉਸ ਵਸਤੂ ਦਾ ਵੇਗ ਕਹਿੰਦੇ ਹਨ । ਇਸ ਨੂੰ ‘a’ ਨਾਲ ਦਰਸਾਇਆ ਜਾਂਦਾ ਹੈ । ਇਹ ਇੱਕ ਸਦਿਸ਼ ਰਾਸ਼ੀ ਹੈ ।
ਮਾਤ੍ਰਿਕ-ਇਸ ਦਾ ਮਾ ਮੀਟਰ/ਸੈਕਿਡ ਹੈ ।
PSEB 9th Class Science Important Questions Chapter 8 ਗਤੀ 23
ਮੰਨ ਲਓ ਵਸਤੂ ਦਾ ਆਰੰਭਿਕ ਵੇਗ u ਅਤੇ t ਸਮੇਂ ਬਾਅਦ ਅੰਤਿਮ ਵੇਗ v ਹੋ ਜਾਂਦਾ ਹੈ, ਤਾਂ
ਪ੍ਰਵੇਗ \(\overrightarrow{(a)}=\frac{\vec{v}-\vec{u}}{t}\)

ਪ੍ਰਸ਼ਨ 15.
ਧਨਾਤਮਕ ਅਤੇ ਰਿਣਾਤਮਕ ਵੇਗ ਕੀ ਹਨ ?
ਉੱਤਰ-
ਧਨਾਤਮਕ ਵੇਗ – ਜੇਕਰ ਕਿਸੇ ਵਸਤੂ ਦੇ ਵੇਗ ਦਾ ਪਰਿਮਾਣ (ਅਰਥਾਤ ਵਸਤੂ ਦੀ ਚਾਲ) ਸਮੇਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ, ਤਾਂ ਉਸ ਵਸਤੂ ਦਾ ਵੇਗ ਧਨਾਤਮਕ ਹੁੰਦਾ ਹੈ ।

ਰਿਣਾਤਮਕ ਵੇਗ – ਜੇਕਰ ਕਿਸੇ ਵਸਤੂ ਦੇ ਵੇਗ ਦਾ ਪਰਿਮਾਣ ਸਮੇਂ ਦੇ ਨਾਲ ਲਗਾਤਾਰ ਘੱਟਦਾ ਹੈ ਤਾਂ ਵਸਤੂ ਦਾ ਵੇਗ ਰਿਣਾਤਮਕ ਹੁੰਦਾ ਹੈ । ਰਿਣਾਤਮਕ ਵੇਗ ਨੂੰ ਮੰਦਨ ਵੀ ਆਖਦੇ ਹਨ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 16.
ਇਕ ਸਮਾਨ ਵੇਗ ਅਤੇ ਅਸਮਾਨ ਵੇਗ ਦਾ ਕੀ ਅਰਥ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਇੱਕ ਸਮਾਨ ਵੇਗ-ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਰੂਪ ਨਾਲ ਪਰਿਵਰਤਨ ਹੋ ਰਿਹਾ ਹੈ, ਤਾਂ ਵਸਤੂ ਦਾ ਪ੍ਰਵੇਗ ਇੱਕ ਸਮਾਨ ਵੇਗ ਕਹਾਉਂਦਾ ਹੈ ।
ਉਦਾਹਰਨ – ਚੱਕਰਾਕਾਰ ਵਿਤੀ ਗਤੀ ਵਿੱਚ ।
ਅਸਮਾਨ ਵੇਗ-ਜੇਕਰ ਕਿਸੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਇੱਕ ਸਮਾਨ ਸਮੇਂ ਅੰਤਰਾਲਾਂ ਵਿੱਚ ਵੱਖ-ਵੱਖ ਹੋਵੇ, ਤਾਂ ਉਸ ਵਸਤੂ ਦਾ ਵੇਗ ਅਸਮਾਨ ਵੇਗ ਹੁੰਦਾ ਹੈ ।
ਉਦਾਹਰਨ-ਭੀੜ ਵਾਲੇ ਬਾਜ਼ਾਰ ਵਿੱਚ ਗੱਡੀ ਚਲਾਉਂਦੇ ਸਮੇਂ ਗੱਡੀ ਦਾ ਵੇਗ ਅਸਮਾਨ ਹੁੰਦਾ ਹੈ ।

ਪ੍ਰਸ਼ਨ 17.
ਗਰਾਫ਼ ਕੀ ਹੁੰਦਾ ਹੈ ? ਇਸ ਦੇ ਕੀ ਲਾਭ ਹਨ ?
ਉੱਤਰ-
ਗਰਾਫ਼ – ਦੋ ਭਿੰਨ ਅਕਸ਼ਾਂ ਤੇ ਕਿਸੇ ਇੱਕ ਰਾਸ਼ੀ ਨੂੰ ਕਿਸੇ ਦੂਜੀ ਰਾਸ਼ੀ ਦੇ ਸਾਪੇਖ ਚਿੱਤਰ ਰਾਹੀਂ ਦਰਸਾਉਣ ਨੂੰ ਗਰਾਫ਼ ਕਹਿੰਦੇ ਹਨ । ਅੱਜ-ਕਲ੍ਹ ਗਰਾਫ਼ ਦੀ ਉਪਯੋਗਿਤਾ ਬਹੁਤ ਜ਼ਿਆਦਾ ਹੈ । ਸਾਰੇ ਖੇਤਰਾਂ ਵਿੱਚ ਵਿਸ਼ਲੇਸ਼ਣ ਅਤੇ ਤੁਲਨਾਤਮਕ ਕੰਮਾਂ ਲਈ ਇਹ ਬਹੁਤ ਸਹਾਇਕ ਸਿੱਧ ਹੋਇਆ ਹੈ । ਇਸ ਦੇ ਹੇਠ ਲਿਖੇ ਪ੍ਰਮੁੱਖ ਲਾਭ ਹਨ:-

  1. ਦੋ ਜਾਂ ਦੋ ਤੋਂ ਵੱਧ ਰਾਸ਼ੀਆਂ ਦਾ ਤੁਲਨਾਤਮਕ ਅਧਿਐਨ ਬਹੁਤ ਸਰਲ ਅਤੇ ਸੌਖਾ ਹੋ ਜਾਂਦਾ ਹੈ ।
  2. ਵੱਖ-ਵੱਖ ਰਾਸ਼ੀਆਂ ਦਾ ਸੰਬੰਧ ਸੌਖਾ ਦਰਸਾਇਆ ਜਾ ਸਕਦਾ ਹੈ ।
  3. ਇੱਕ ਜਗ੍ਹਾ ਹੀ ਵਿਭਿੰਨ ਆਂਕੜੇ ਪੇਸ਼ ਕੀਤੇ ਜਾ ਸਕਦੇ ਹਨ ।
  4. ਗਰਾਫ਼ ਦੀ ਢਾਲ ਨਾਲ ਵੱਖ-ਵੱਖ ਰਾਸ਼ੀਆਂ ਅਤੇ ਸੂਚਨਾਵਾਂ ਨੂੰ ਪ੍ਰਗਟਾਇਆ ਜਾ ਸਕਦਾ ਹੈ ।

ਪ੍ਰਸ਼ਨ 18.
ਤੁਸੀਂ ਕਿਸੇ ਵਸਤੂ ਦੇ ਵੇਗ ਬਾਰੇ ਕੀ ਕਹੋਗੇ । ਜੇਕਰ
(i) ਸਮਾਂ-ਵਿਸਥਾਪਨ ਗਰਾਫ਼ ਸਰਲ ਰੇਖੀ ਹੈ ।
(ii) ਸਮਾਂ-ਵਿਗ ਗਰਾਫ਼ ਸਰਲ ਰੇਖੀ ਹੈ ।
ਉੱਤਰ-
(i) ਵਸਤੁ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਹੈ ।

(ii) ਜੇਕਰ ਗਰਾਫ਼ ਸਮਾਂ ਅਕਸ਼ ਦੇ ਸਮਾਨਾਂਤਰ ਹੋਵੇ ਤਾਂ ਇਸਦਾ ਅਰਥ ਹੈ ਕਿ ਵਸਤੂ ਇੱਕ ਸਮਾਨ ਵੇਗ ਨਾਲ ਗਤੀਸ਼ੀਲ ਹੈ । ਜੇਕਰ ਸਮਾਂ-ਵੇਗ ਗਰਾਫ਼ ਸਰਲ ਰੇਖੀ ਹੋਵੇ ਅਤੇ ਸਮਾਂ-ਅਕਸ਼ ਦੇ ਨਾਲ ਕੋਣ ਬਣਾਉਂਦੀ ਹੈ, ਤਾਂ ਇਸਦਾ ਅਰਥ ਹੈ ਕਿ ਵਸਤੂ ਅ ਅਸਮਾਨ ਵੇਗ ਨਾਲ ਗਤੀਸ਼ੀਲ ਹੈ ।

ਪ੍ਰਸ਼ਨ 19.
ਇੱਕ ਵਸਤੁ ਇੱਕ ਸਮਾਨ ਚਾਲ (v) ਨਾਲ ਗਤੀਸ਼ੀਲ ਹੈ । ਚਾਲ-ਸਮਾਂ ਗਰਾਫ਼t1 ਤੋਂ t sub<>2, ਸਮਾਂ ਦੇ ਵਿਚਾਲੇ ਉਸ ਦੁਆਰਾ ‘ ਤੈਅ ਕੀਤੀ ਗਈ ਦੂਰੀ ਦੀ ਤੁਸੀਂ ਕਿਵੇਂ ਗਣਨਾ ਕਰੋਗੇ ।
ਉੱਤਰ-
PSEB 9th Class Science Important Questions Chapter 8 ਗਤੀ 24
ਇੱਕ ਸਮਾਨ ਚਾਲ (v) ਨਾਲ-ਨਾਲ ਚੱਲਣ ਵਾਲੀ ਵਸਤੁ ਦਾ ਚਾਲ-ਸਮਾਂ ਗਰਾਫ਼ x-ਅਕਸ਼ ਦੇ ਸਮਾਨਾਂਤਰ ਸਰਲ ਰੇਖ ਹੋਵੇਗਾ ।
ਅਸੀਂ ਜਾਣਦੇ ਹਾਂ,
ਵਸਤੂ ਦੁਆਰਾ ਤੈਅ ਹੋਈ ਦੂਰੀ = ਵਸਤੂ ਦੀ ਚਾਲ × ਲੱਗਿਆ ਸਮਾਂ
= v × (t2 – t1)
= AB × (OD – OA)
= AB × AD
= ਆਇਤ ABCD ਦਾ ਖੇਤਰਫਲ

ਪ੍ਰਸ਼ਨ 20.
ਇੱਕ ਪੱਥਰ ਨੂੰ ਧਾਗੇ ਦੇ ਇੱਕ ਸਿਰੇ ਨਾਲ ਬੰਨ੍ਹ ਕੇ ਸਥਿਰ ਵੇਗ ਨਾਲ ਵਿਤੀ ਰੇਖਾ ਤੇ ਘੁਮਾਇਆ ਗਿਆ । ਧਾਗੇ ਨੂੰ ਛੱਡਣ ਤੇ ਪੱਥਰ ਦੀ ਦਿਸ਼ਾ ਕਿਹੜੀ ਹੋਵੇਗੀ ? ਇਸ ਆਧਾਰ ‘ਤੇ ਵਸਤੂਆਂ ਦੀ ਇੱਕ ਸਮਾਨ ਵਿਤੀ ਚੱਕਰਾਕਾਰ ਗਤੀ ਦਾ ਉਦਾਹਰਨ ਦਿਓ ।
ਉੱਤਰ-
ਧਾਗੇ ਨੂੰ ਛੱਡ ਦੇਣ ਨਾਲ ਪੱਥਰ ਦੀ ਦਿਸ਼ਾ ਵਿਤੀ ਪੱਥ ਦੀ ਸਪਰਸ਼ ਰੇਖਾ ਹੋਵੇਗੀ । ਧਾਗੇ ਨੂੰ ਛੱਡਣ ਸਮੇਂ ਪੱਥਰ ਉਸੇ ਦਿਸ਼ਾ ਵਿੱਚ ਗਤੀ ਕਰੇਗਾ ਜਿਸ ਦਿਸ਼ਾ ਵਿੱਚ ਉਹ ਗਤੀ ਕਰ ਰਿਹਾ ਸੀ ।
ਉਦਾਹਰਨ – ਚੰਨ ਅਤੇ ਧਰਤੀ ਦੀ ਗਤੀ, ਧਰਤੀ ਦੇ ਦੁਆਲੇ ਵਿਤੀ ਆਰਬਿਟ ਵਿੱਚ ਚੱਕਰ ਲਾਉਂਦਾ ਹੋਇਆ ਉਪਹਿ ।
PSEB 9th Class Science Important Questions Chapter 8 ਗਤੀ 25

PSEB 9th Class Science Important Questions Chapter 8 ਗਤੀ

ਪ੍ਰਸ਼ਨ 21.
ਦੋ ਰੇਲ-ਗੱਡੀਆਂ O ਬਿੰਦੂ ਤੋਂ ਉੱਤਰ ਵੱਲ ਅਤੇ ਦੱਖਣ ਵੱਲ ਜਾ ਰਹੀਆਂ ਹਨ । ਉੱਤਰ ਦਿਸ਼ਾ ਵਿੱਚ ਜਾਣ ਵਾਲੀ ਗੱਡੀ 60 ਕਿ. ਮੀ./ਘੰਟਾ ਅਤੇ ਦੱਖਣ ਦਿਸ਼ਾ ਵਿੱਚ ਜਾਣ ਵਾਲੀ ਗੱਡੀ ਦੀ ਚਾਲ 80 ਕਿ:ਮੀ:/ਘੰਟਾ ਹੈ । ਇੱਕ ਘੰਟੇ ਬਾਅਦ ਇਹਨਾਂ ਦਾ ਸਾਪੇਖ ਵਿਸਥਾਪਨ ਕਿੰਨਾ ਹੋਵੇਗਾ ?
ਉੱਤਰ-
PSEB 9th Class Science Important Questions Chapter 8 ਗਤੀ 26
1 ਘੰਟੇ ਬਾਅਦ ਦੋਨਾਂ ਦਾ ਸਾਪੇਖ ਵਿਸਥਾਪਨ
= OX + OY
= 60 + 80
= 140 ਕਿ:ਮੀ:

ਪ੍ਰਸ਼ਨ 22.
ਚਲਦੀ ਰੇਲ ਗੱਡੀ ਵਿੱਚ ਬੈਠਾ ਇੱਕ ਵਿਅਕਤੀ ਗੇਂਦ ਨੂੰ ਲੰਬਾਤਮਕ ਉੱਪਰ ਵੱਲ ਨੂੰ ਸੁੱਟਦਾ ਹੈ । ਗੇਂਦ ਕਿਸ ਤਰ੍ਹਾਂ ਗਤੀ ਕਰਦੀ ਵਿਖਾਈ ਦੇਵੇਗੀ-
(i) ਰੇਲ ਗੱਡੀ ਵਿੱਚ ਬੈਠੇ ਵਿਅਕਤੀ ਨੂੰ ।
(ii) ਰੇਲ ਗੱਡੀ ਦੇ ਬਾਹਰ ਬੈਠੇ ਵਿਅਕਤੀ ਨੂੰ ।
ਉੱਤਰ-
(i) ਰੇਲ ਗੱਡੀ ਵਿੱਚ ਬੈਠੇ ਵਿਅਕਤੀ ਨੂੰ ਗੇਂਦ ਇੱਕ ਸਮਾਨ ਗਤੀ ਵਿੱਚ ਵਿਖਾਈ ਦੇਵੇਗੀ । ਇਹ ਗਤੀ ਬਿਲਕੁਲ ਉਸ ਵਰਗੀ ਹੈ, ਜਿਵੇਂ ਗੇਂਦ ਧਰਤੀ ਦੀ ਸਤ੍ਹਾ ‘ਤੇ ਸੁੱਟੀ ਗਈ ਹੋਵੇ ।

(ii) ਰੇਲ ਗੱਡੀ ਦੇ ਬਾਹਰ ਬੈਠੇ ਵਿਅਕਤੀ ਨੂੰ ਗੇਂਦ ਅਸਮਾਨ ਗਤੀ ਵਿੱਚ ਜਾਪੇਗੀ ਅਤੇ ਇਸ ਗਤੀ ਦਾ ਪੱਥ ਪੈਰਾਬੋਲਿਕ ਹੋਵੇਗਾ ਕਿਉਂਕਿ ਇਸ ਅਵਸਥਾ ਵਿੱਚ ਗੇਂਦ ਉੱਪਰ ਖਿਤਿਜੀ ਅਤੇ ਗੁਰੂਤਵੀ ਵੇਗ ਦੋਨੋਂ ਹੀ ਕਿਰਿਆ ਕਰਦੇ ਹਨ ।

ਪ੍ਰਸ਼ਨ 23.
ਇੱਕ ਫੁੱਟਬਾਲ ਸਿੱਧੀ ਉੱਪਰ ਵੱਲ ਨੂੰ ਸੁੱਟੀ ਗਈ ਹੈ । ਸਿਖਰ ਉੱਤੇ ਪਹੁੰਚ ਕੇ ਇਸ ਦਾ ਵੇਗ ਅਤੇ ਵੇਗ ਕੀ ਹੋਵੇਗਾ ?
ਉੱਤਰ-
ਉੱਪਰ ਵੱਲ ਸਿੱਧੀ ਛੁੱਟੀ ਫੁੱਟਬਾਲ ਦਾ ਵੇਗ ਹੌਲੀ-ਹੌਲੀ ਘਟੇਗਾ । ਸਿਖਰ ਉੱਤੇ ਪੁੱਜ ਕੇ ਇਸ ਦਾ ਵੇਗ ਸਿਫ਼ਰ ਹੋ ਜਾਵੇਗਾ ਅਤੇ ਵੇਗ ਗੁਰੂਤਵੀ ਵੇਗ g = – 9.81 m/s2 ਦੇ ਬਰਾਬਰ ਹੋਵੇਗਾ ।

ਪ੍ਰਸ਼ਨ 24.
ਕੀ ਇਹ ਸੰਭਵ ਹੋ ਸਕਦਾ ਹੈ ਕਿ ਕੋਈ ਵਿਅਕਤੀ ਸਥਿਰ (ਕਸਮਾਨ ਚਾਲ ਨਾਲ ਚੱਲੇ ਪਰ ਉਸਦਾ ਵੇਗ ਅਸਥਿਰ (ਅਸਮਾਨ) ਹੋਵੇ ? ਜੇ ਹਾਂ, ਤਾਂ ਇੱਕ ਉਦਾਹਰਨ ਦਿਓ ।
ਉੱਤਰ-
ਹਾਂ, ਇਹ ਸੰਭਵ ਹੋ ਸਕਦਾ ਹੈ । ਜਦੋਂ ਕੋਈ ਵਸਤੁ (ਵਿਅਕਤੀ) ਚੱਕਰਾਕਾਰ ਪੱਥ ਉੱਪਰ ਸਥਿਰ ਇੱਕ ਸਮਾਨ ਚਾਲ ਨਾਲ ਚਲਦੀ ਹੈ ਤਾਂ ਉਸ ਦੀ ਚੱਕਰਾਕਾਰ ਪੱਥ ਦੇ ਹਰੇਕ ਬਿੰਦੁ ਤੇ ਦਿਸ਼ਾ ਬਦਲਦੀ ਰਹਿੰਦੀ ਹੈ । ਗਤੀ ਦੀ ਇਹ ਦਿਸ਼ਾ ਉਸ ਬਿੰਦੂ ‘ਤੇ ਚੱਕਰ ਨੂੰ ਟੈਂਜੇਂਟ (ਸਪਰਸ਼ ਰੇਖਾ) ਦੀ ਦਿਸ਼ਾ ਵਿੱਚ ਹੁੰਦੀ ਹੈ । ਇਸ ਲਈ ਦਿਸ਼ਾ ਬਦਲਣ ਕਾਰਨ ਉਸਦਾ . ਵੇਗ ਅਸਥਿਰ (ਅਸਮਾਨ ਹੁੰਦਾ ਹੈ ।

ਭੌਤਿਕ ਰਾਸ਼ੀਆਂ ਦੇ ਚਿੰਨ੍ਹ ਅਤੇ ਜ਼ਰੂਰੀ ਸੂਤਰ (Symbols of Physical Quantities and Important Formulae)

(ੳ) ਭੌਤਿਕ ਰਾਸ਼ੀਆਂ ਦੇ ਚਿੰਨ੍ਹ
ਸਮਾਂ = t
ਚਾਲ = v
ਦੂਰੀ = S
(ਮੁੱਢਲਾ) ਆਰੰਭਿਕ ਵੇਗ = u
ਅੰਤਿਮ ਵੇਗ = υ
ਪ੍ਰਵੇਗ = a
ਔਸਤ ਵੇਗ = Vav

(ਅ ਜ਼ਰੂਰੀ ਸੂਤਰ
ਜੇਕਰ ਆਰੰਭਿਕ ਵੇਗ v ਸਮਾਂ t ਤੇ ਵੇਗ v ਅਤੇ ਸਮਾਨ ਵੇਗ a ਹੋਣ ਤਾਂ ਹੇਠ ਲਿਖੇ ਸੰਬੰਧ ਗਤੀ ਸਮੀਕਰਣ ਕਹਾਉਂਦੇ ਹਨ-
v = u + at (ਸਮਾਂ t ਤੇ ਵੇਗ)
S = ut + \(\frac {1}{2}\)at2 (ਸਮਾਂ ਅੰਤਰਾਲ ਵਿੱਚ ਵਿਸਥਾਪਨ)
v2 = u2 + 2as (ਵੇਗ ਵਰਗ ਸੰਬੰਧ)
Snn = u + \(\frac{a}{2}\)(2n -1) (n ਵੇਂ ਇਕਾਈ ਸਮਾਂ ਅੰਤਰਾਲ ਵਿੱਚ ਵਿਸਥਾਪਨ)

PSEB 9th Class Science Important Questions Chapter 8 ਗਤੀ

ਸੰਖਿਆਤਮਕ ਪ੍ਰਸ਼ਨ (Numerical Problems)

ਪ੍ਰਸ਼ਨ 1.
ਇੱਕ ਕਾਰ ਸਮਾਨ ਵੇਗ ਨਾਲ 18 ਕਿ. ਮੀ. /ਘੰਟਾ ਤੋਂ 36 ਕਿ. ਮੀ./ਘੰਟਾ ਦੀ ਗਤੀ 5 ਸੈਕਿੰਡ ਵਿੱਚ ਪ੍ਰਾਪਤ ਕਰ ਲੈਂਦੀ ਹੈ । ਇਸ ਦਾ ਪ੍ਰਵੇਗ ਅਤੇ ਇਸ ਸਮੇਂ ਵਿੱਚ ਤੈਅ ਹੋਈ ਦੂਰੀ ਪਤਾ ਕਰੋ ।
ਹੱਲ:
ਇੱਥੇ u = 18 ਕਿ.ਮੀ. /ਘੰਟਾ
= \(\frac{18 \times 1000}{60 \times 60}\)
= 5 ਮੀ. /ਸੈਂ,
υ = 36 ਕਿ.ਮੀ. /ਘੰਟਾ |
= \(\frac{36 \times 1000}{60 \times 60}\)
= 10 ਮੀ./ਸੈਂ,.
t = 5 ਸੈਕਿੰਡ
ਅਸੀਂ ਜਾਣਦੇ ਹਾਂ, υ = u + at
10 = 5 + a x 5
∴ a = 1 ਮੀ./ਸੈਂ,2.
ਹੁਣ S = ut + = \(\frac {1}{2}\)at2
5 x 5 + \(\frac {1}{2}\) x (1) (5)2
= 25 + \(\frac {25}{2}\)
= 25 + 12.5
∴ S = 37.5 ਮੀਟਰ

ਪ੍ਰਸ਼ਨ 2.
ਇੱਕ ਪੁਲਿਸ ਦੀ ਗੱਡੀ ਹਾਈਵੇ ‘ਤੇ 30 km/h ਦੀ ਚਾਲ ਨਾਲ ਦੌੜਦੀ ਹੈ, ਉਸੇ ਹੀ ਪਾਸੇ ਚੋਰਾਂ ਦੀ ਗੱਡੀ ਜਿਸ ਦੀ ਚਾਲ 192 km/h ਹੈ ਦੌੜ ਰਹੀ ਹੈ, ਪੁਲਿਸ ਚੋਰਾਂ ਉੱਪਰ ਗੋਲੀ ਚਲਾਉਂਦੀ ਹੈ । ਜੇਕਰ ਗੋਲੀ ਦੀ ਚਾਲ 150 m/s ਹੋਵੇ, ਤਾਂ ਕਿਹੜੀ ਚਾਲ ਨਾਲ ਗੋਲੀ ਚੋਰਾਂ ਦੀ ਗੱਡੀ ਨਾਲ ਲੱਗੇਗੀ ?
ਹੱਲ:
ਗੋਲੀ ਨੂੰ ਛੱਡਣ ਦੀ ਚਾਲ = 150 m/s.
= \(\frac{150 \times 3600}{1000}\)
= 540 km/h
ਕੁੱਲ ਚਾਲ = 30 + 540 = 570 km/h
ਗੋਲੀ ਦੀ ਚਾਲ ਚੋਰਾਂ ਦੀ ਗੱਡੀ ਦੇ ਸਾਪੇਖ ਵਿੱਚ, ਜਿਹੜੀ ਉਸੇ ਹੀ ਪਾਸੇ ਜਾ ਰਹੀ ਹੈ-
= 570 – 192 = 378 km/h
= \(\frac{378 \times 1000}{60 \times 60}\)m/s
= \(\frac{378000}{3600}\) = 105 m/s

ਪ੍ਰਸ਼ਨ 3.
ਇੱਕ ਰੇਲ ਗੱਡੀ ਜਿਹੜੀ 50m ਚਲਦੀ ਹੈ, ਇੱਕ ਸਿੱਧੇ ਅਤੇ ਸਮਤਲ ਟ੍ਰੈਕ ਉੱਤੇ ਖੰਭੇ ਦੇ ਕੋਲ 5 ਸੈਕਿੰਡ ਵਿੱਚ ਪਹੁੰਚਦੀ ਹੈ ।
(i) ਗੱਡੀ ਦੀ ਚਾਲ ਦੱਸੋ
(ii) 450m ਲੰਬੇ ਪੁਲ ਨੂੰ ਪਾਰ ਕਰਨ ਵਿੱਚ ਗੱਡੀ ਕਿੰਨਾ ਸਮਾਂ ਲਵੇਗੀ ?
ਹੱਲ:
ਜਿਵੇਂ ਗੱਡੀ ਖੰਭੇ ਨੂੰ 5 ਸੈਕਿੰਡ ਵਿੱਚ ਪਾਰ ਕਰਦੀ ਹੈ, ਤਾਂ ਇਹ ਆਪਣੀ ਲੰਬਾਈ ਦੇ ਬਰਾਬਰ ਦੂਰੀ ਤੈਅ ਕਰਦੀ ਹੈ ।
PSEB 9th Class Science Important Questions Chapter 8 ਗਤੀ 27
(ii) ਪੁਲ ਨੂੰ ਪਾਰ ਕਰਨ ‘ਤੇ ਜਿੰਨੀ ਲੰਬਾਈ ਗੱਡੀ ਤੈਅ ਕਰਦੀ ਹੈ = ਪੁਲ ਦੀ ਲੰਬਾਈ + ਗੱਡੀ ਦੀ ਲੰਬਾਈ
= 450m + 50m = 500 m
∴ ਪੁਲ ਨੂੰ ਪਾਰ ਕਰਨ ਵਿੱਚ ਲੱਗਿਆ ਸਮਾਂ-
PSEB 9th Class Science Important Questions Chapter 8 ਗਤੀ 28
= \(\frac{500}{10 \mathrm{~m} / \mathrm{s}}\) = 50 ਸੈਕਿੰਡ

ਪ੍ਰਸ਼ਨ 4.
ਇੱਕ ਵਸਤੂ ਵਿਰਾਮ ਅਵਸਥਾ ਤੋਂ 0.6 ਮੀਟਰ/ਸੈਕਿੰਡ2 ਦੇ ਵੇਗ ਨਾਲ ਗਤੀ ਕਰ ਰਿਹਾ ਹੈ । 300 ਮੀਟਰ ਚੱਲਣ ਤੋਂ ਬਾਅਦ ਇਸ ਦਾ ਵੇਗ ਕੀ ਹੋਵੇਗਾ ? ਇਸ ਦੂਰੀ ਨੂੰ ਤੈਅ ਕਰਨ ਲਈ ਕਿੰਨਾ ਸਮਾਂ ਲੱਗੇਗਾ ?
ਹੱਲ:
ਇੱਥੇ u = 0
a = 0.6 ਮੀਟਰ/ਸੈਕਿੰਡ2
S = 300 ਮੀਟਰ
υ = ?
t = ?
ਅਸੀਂ ਜਾਣਦੇ ਹਾਂ,
υ2 = u2 + 2as
υ2 = (0)2 + 2 x 0.6 x 300
= 360
∴ υ = \(\sqrt{360}\)
= 6 x \(\sqrt{10}\) ਮੀਟਰ/ਸੈਕਿੰਡ
= 19 ਮੀਟਰ/ਸੈਕਿੰਡ (ਲਗਪਗ)
ਹੁਣ S = ut + \(\frac {1}{2}\)at2
300 = 0 x t + \(\frac {1}{2}\) x 0.6 x t2
300 = 0 + 0.3t2
∴ t2 = \(\frac{300}{0.3}\)
= \(\frac{3000}{3}\) = 1000
t = \(\sqrt{1000}\)
= \(\sqrt{100 \times 10}\)
= 31.5 ਸੈਕਿੰਡ (ਲਗਪਗ)

PSEB 9th Class Science Important Questions Chapter 8 ਗਤੀ

ਪ੍ਰਸ਼ਨ 5.
15 ਮੀ. ਸੈਂ. ਦੀ ਗਣਨਾ ਕਿ. ਮੀ. /ਘੰਟਾ ਵਿੱਚ ਕਰੋ ।
ਹੱਲ:
PSEB 9th Class Science Important Questions Chapter 8 ਗਤੀ 29
= 54 ਕਿ.ਮੀ./ਘੰਟਾ

ਪ੍ਰਸ਼ਨ 6.
ਇੱਕ ਪੱਥਰ ਲੰਬਾਤਮਕ ਉੱਪਰ ਵੱਲ ਨੂੰ 5 m/s ਦੇ ਵੇਗ ਨਾਲ ਸੁੱਟਿਆ ਗਿਆ । ਇਸਦਾ ਵੇਗ ਲੰਬਾਤਮਕ ਦਿਸ਼ਾ ਵਿੱਚ ਹੇਠਾਂ ਵੱਲ 10/ms2 ਹੋ ਗਿਆ, ਤਾਂ ਪੱਥਰ ਦੁਆਰਾ ਪ੍ਰਾਪਤ ਵੱਧ ਤੋਂ ਵੱਧ ਉੱਚਾਈ ਗਿਆਤ ਕਰੋ ਅਤੇ ਇਸ ਵੱਧ ਤੋਂ ਵੱਧ ਉੱਚਾਈ ਨੂੰ ਪਹੁੰਚਣ ਲਈ ਪੱਥਰ ਨੂੰ ਕਿੰਨਾ ਸਮਾਂ ਲੱਗੇਗਾ ?
ਹੱਲ:
u = 5 ਮੀ: ਸੈਂ:
v = 0 (ਵੱਧ ਤੋਂ ਵੱਧ ਉੱਚਾਈ ‘ਤੇ)
ਪ੍ਰਵੇਗ (a) = g = – 10 ਮੀ: ਸੈਂ:2
v2 = u2 + 2gs
(0)2 = (5)2 + 2 × (-10) × h
0 = 25 -20 h
-25 = -20 h
∴ h = \(\frac{-25}{-20}\)
h = \(\frac{5}{4}\) = 1.25 ਮੀਟਰ
ਹੁਣ v = u + gt
0 = 5 +(-10) × t
-10 t = -5
∴ t = \(\frac{-5}{-10}=\frac{1}{2}\) = 0.5 ਸੈਕਿੰਡ

ਪ੍ਰਸ਼ਨ 7.
ਯਾਤਰਾ ਸ਼ੁਰੂ ਹੋਣ ਸਮੇਂ ਕਾਰ ਦਾ ਉਡੋਮੀਟਰ 2000 km ਦਰਸਾਉਂਦਾ ਹੈ ਅਤੇ ਯਾਤਰਾ ਦੀ ਸਮਾਪਤੀ ਤੇ 240 km ਦਰਸਾਉਂਦਾ ਹੈ । ਜੇਕਰ ਇਸ ਯਾਤਰਾ ਨੂੰ 8 h ਲੱਗੇ ਹੋਣ ਤਾਂ ਕਾਰ ਦੀ ਔਸਤ ਚਾਲ km/h ਅਤੇ ms ਵਿੱਚ ਪਤਾ ਕਰੋ ।
ਹੱਲ :
ਕਾਰ ਦੁਆਰਾ ਤੈਅ ਕੀਤੀ ਗਈ ਦੂਰੀ = = 2400 km-2000 km
= 400 km
ਦੂਰੀ ਤੈਅ ਕਰਨ ਨੂੰ ਲੱਗਿਆ ਸਮਾਂ t = 8 h
∴ ਕਾਰ ਦੀ ਔਸਤ ਚਾਲ Vav = \(\frac{\mathrm{S}}{t}\)
= \(\frac{400 \mathrm{~km}}{8 \mathrm{~h}}\)
= 50 km/h
PSEB 9th Class Science Important Questions Chapter 8 ਗਤੀ 30
= 13.9 ਮੀਟਰ/ਸੈਕਿੰਡ (ms-1)

ਪ੍ਰਸ਼ਨ 8.
ਉਸ਼ਾ 90 m ਲੰਬੇ ਤਾਲਾਬ ਵਿੱਚ ਤੈਰਦੀ ਹੈ ।ਉਹ ਇੱਕ ਸਿਰੇ ਤਕ ਸਰਲ ਰੇਖੀ ਪੱਥ ‘ਤੇ ਜਾਂਦੀ ਹੈ ਅਤੇ ਵਾਪਸ ਆਉਂਦੀ ਹੈ । ਇਸ ਦੌਰਾਨ ਉਹ ਕੁੱਲ 180 m ਦੀ ਦੂਰੀ 1 ਮਿੰਟ ਵਿੱਚ ਤੈਅ ਕਰਦੀ ਹੈ । ਊਸ਼ਾ ਦੀ ਔਸਤ ਚਾਲ ਅਤੇ ਔਸਤ ਵੇਗ ਗਿਆਤ ਕਰੋ ।
ਹੱਲ:
ਤਾਲਾਬ ਦੀ ਲੰਬਾਈ = 90 km
ਉਸ਼ਾ ਦੁਆਰਾ 1 ਮਿੰਟ ਵਿੱਚ ਤੈਅ ਕੀਤੀ ਗਈ ਦੁਰੀ = 180 m
1 ਮਿੰਟ ਵਿੱਚ ਊਸ਼ਾ ਦਾ ਵਿਸਥਾਪਨ = 90 +(-90)
= 90 – 90
= 0 ਮੀਟਰ
PSEB 9th Class Science Important Questions Chapter 8 ਗਤੀ 31

PSEB 9th Class Science Important Questions Chapter 8 ਗਤੀ

ਪ੍ਰਸ਼ਨ 9.
ਬਰੇਕ ਲਗਾਉਣ ‘ਤੇ ਕਾਰ ਦਾ ਮੰਦਨ (Retardation) 6 m/s2 ਹੋ ਗਿਆ । ਜੇਕਰ ਕਾਰ ਦੀ ਬਰੇਕ ਲਗਾਉਣ ‘ਤੇ ਰੁਕਣ ਵਾਸਤੇ 2 ਸਕਿੰਟ ਲੱਗਣ, ਤਾਂ ਦੱਸੋ ਕਿ ਇਸ ਸਮੇਂ ਦੇ ਦੌਰਾਨ ਕਾਰ ਕਿੰਨੀ ਦੂਰੀ ਤੈਅ ਕਰੇਗੀ ?
ਹੱਲ:
ਇੱਥੇ a = 6 ms/2, t = 2s, υ = 0
υ = u + at
0 = u + (-6) × 2
∴ u = 12 m/s
ਹੁਣ
S = ut + \(\frac {1}{2}\)at2
S = 12 × 2 + \(\frac {1}{2}\) (-6) (2)2
= 24 + (-3 × 4)
= 24 – 12
= 12m

ਪ੍ਰਸ਼ਨ 10.
(i) ਘੜੀ ਦੀ ਸੈਕਿੰਡਾਂ ਵਾਲੀ ਸੂਈ
(ii) ਘੜੀ ਦੀ ਮਿੰਟਾਂ ਵਾਲੀ ਸੂਈ
(iii) ਘੜੀ ਦੀ ਘੰਟਿਆਂ ਵਾਲੀ ਸੂਈ ਦਾ ਕੋਈ ਵੇਗ ਪਤਾ ਕਰੋ ।
ਹੱਲ:
(i) ਘੜੀ ਦੀ ਸੈਕਿੰਡਾਂ ਵਾਲੀ ਸੂਈ 60 ਸੈਕਿੰਡ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ । ਇਸ ਨੂੰ ਸਮਾਂ ਅੰਤਰਾਲ ਕਹਿੰਦੇ ਹਨ ।
θ = 2π ਰੇਡੀਅਨ
t = 1 ਮਿੰਟ = 60 ਸੈਕਿੰਡ
ਪਰੰਤੂ ਕੋਣੀ ਵੇਗ ω = \(\frac{\theta}{t}\)
PSEB 9th Class Science Important Questions Chapter 8 ਗਤੀ 32
= \(\frac{\pi}{30}\) ਰੇਡੀਅਨ/ਸੈਕਿੰਡ

(ii) ਮਿੰਟਾਂ ਵਾਲੀ ਸੂਈ ਲਈ θ = 2π ਰੇਡੀਅਨ
t = 1h
= 60 × 60 ਸੈਕਿੰਡ
∴ ਕੋਣੀ ਵੇਗ ω = \(\frac{\theta}{t}\)
PSEB 9th Class Science Important Questions Chapter 8 ਗਤੀ 33
= \(\frac{\pi}{1800}\) ਰੇਡੀਅਨ/ਸੈਕਿੰਡ

(iii) ਘੰਟਿਆਂ ਵਾਲੀ ਸੂਈ ਲਈ θ = 2π ਰੇਡੀਅਨ
t = 12 ਘੰਟੇ
= 12 × 60 × 60 ਸੈਕਿੰਡ
PSEB 9th Class Science Important Questions Chapter 8 ਗਤੀ 34
= \(\frac{\pi}{21600}\) ਰੇਡੀਅਨ/ਸੈਕਿੰਡ

ਪ੍ਰਸ਼ਨ 11.
ਇੱਕ ਰੇਡੀਅਨ ਕਿੰਨੇ ਡਿਗਰੀ ਦੇ ਬਰਾਬਰ ਹੁੰਦਾ ਹੈ ?
ਹੱਲ:
ਰੇਡੀਅਨ ਅਤੇ ਡਿਗਰੀ ਵਿੱਚ ਸੰਬੰਧ-
ਪੂਰੇ ਵਿਤ ਦੁਆਰਾ ਕੇਂਦਰ ‘ਤੇ ਬਣਾਇਆ ਕੋਣ = \(\frac{2 \pi r}{r}\)
= 2π ਰੇਡੀਅਨ
ਅਤੇ ਕੇਂਦਰ ਤੇ ਸਥਾਪਿਤ ਕੋਣ ਡਿਗਰੀਆਂ ਵਿੱਚ = 360°
∴ 2π ਰੇਡੀਅਨ = 360°
π ਰੇਡੀਅਨ = \(\frac{360}{2}\) = 180°
1 ਰੇਡੀਅਨ = \(\frac{180^{\circ}}{\pi}\)
= \(\frac{180^{\circ}}{\frac{22}{7}}\)
= \(\frac{180^{\circ} \times 7}{22}\)
∴ 1 ਰੇਡੀਅਨ = 57.3°

ਪ੍ਰਸ਼ਨ 12.
ਇੱਕ ਚੱਕਰਾਕਾਰ ਸਾਈਕਲ ਟਰੈਕ ਦਾ ਘੇਰਾ 314 ਮੀਟਰ ਹੈ । AB ਇਸ ਦਾ ਇੱਕ ਵਿਆਸ ਹੈ । ਇੱਕ ਸਾਈਕਲ ਸਵਾਰ ਇੱਕ ਸਮਾਨ ਵੇਗ 15.7 m/s ਨਾਲ A ਤੋਂ ਚੱਕਰ ਲਗਾਉਂਦਾ ਹੋਇਆ B ਤਕ ਪਹੁੰਚਦਾ ਹੈ ।
(ਉ) ਸਾਈਕਲ ਸਵਾਰ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ ।
(ਅ) ਜੇ AB ਉੱਤਰ-ਦੱਖਣ ਦਿਸ਼ਾ ਦਰਸਾਉਂਦਾ ਹੈ, ਤਾਂ ਸਾਈਕਲ ਸਵਾਰ ਦਾ ਵਿਸਥਾਪਨ ਪਤਾ ਕਰੋ ।
(ੲ) ਸਾਈਕਲ ਸਵਾਰ ਦਾ ਔਸਤ ਵੇਗ ਪਤਾ ਕਰੋ ।
ਹੱਲ:
PSEB 9th Class Science Important Questions Chapter 8 ਗਤੀ 35
(ੳ)
ਵਿਆਸ = AB
= 314 m.
ਚਾਲ = 15.7 m/s.
15.7 m ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = 1 ਸੈਕਿੰਡ ,
1m ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = \(\frac{1}{15.7}\)
314 m ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = \(\frac{1 \times 314}{15.7}\)
= 20 ਸੈਕਿੰਡ

(ਅ) ਸਾਈਕਲ ਸਵਾਰ ਦੁਆਰਾ ਤੈਅ ਕੀਤੀ ਦੂਰੀ = 2πr = 314 ਮੀਟਰ
2πr = 314
r = \(\frac{314}{2 \times 3.14}\)
= 50 ਮੀਟਰ
ਵਿਆਸ = 2r
= 2 × 50 ਮੀਟਰ
= 100 ਮੀਟਰ (ਵਿਸਥਾਪਨ)

(ੲ)
PSEB 9th Class Science Important Questions Chapter 8 ਗਤੀ 36
ਔਸਤ ਵੇਗ = \(\frac{314}{20}\)
= 15.7 ਮੀਟਰ/ਸੈਕਿੰਡ

PSEB 9th Class Science Important Questions Chapter 8 ਗਤੀ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਗਤੀ ਕੀ ਹੁੰਦੀ ਹੈ ?
ਉੱਤਰ-
ਗਤੀ – ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੀ ਹੈ, ਤਾਂ ਉਸ ਵਸਤੂ ਨੂੰ ਗਤੀ ਵਿੱਚ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਵਸਤੂ ਦਾ ਵਿਸਥਾਪਨ ਕੀ ਹੁੰਦਾ ਹੈ ?
ਉੱਤਰ-
ਵਿਸਥਾਪਨ – ਵਸਤੂ ਦੀ ਅੰਤਿਮ ਸਥਿਤੀ ਅਤੇ ਆਰੰਭਿਕ ਸਥਿਤੀ ਦੇ ਵਿਚਾਲੇ ਦੀ ਨਿਊਨਤਮ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ |

ਪ੍ਰਸ਼ਨ 3.
ਦੋ ਵਿਭਿੰਨ ਭੌਤਿਕ ਰਾਸ਼ੀਆਂ ਕਿਹੜੀਆਂ ਹਨ ?
ਉੱਤਰ-
ਦੂਰੀ ਅਤੇ ਵਿਸਥਾਪਨ ।

ਪ੍ਰਸ਼ਨ 4.
ਵਾਹਨਾਂ ਦੀ ਗਤੀ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਉਡੋਮੀਟਰ ਦੀ ।

ਪ੍ਰਸ਼ਨ 5.
ਇੱਕ ਸਮਾਨ ਗਤੀ ਕੀ ਹੁੰਦੀ ਹੈ ?
ਉੱਤਰ-
ਇੱਕ ਸਮਾਨ ਗਤੀ – ਜਦੋਂ ਕੋਈ ਵਸਤੂ ਸਮਾਨ ਸਮੇਂ ਅੰਤਰਾਲਾਂ ਵਿੱਚ ਇੱਕ ਸਮਾਨ ਦੂਰੀ ਤੈਅ ਕਰਦੀ ਹੈ, ਤਾਂ ਉਸਦੀ ਗਤੀ ਇਕ ਸਮਾਨ ਗਤੀ ਹੁੰਦੀ ਹੈ ।

ਪ੍ਰਸ਼ਨ 6.
ਅਸਮਾਨ ਗਤੀ ਦੇ ਦੋ ਉਦਾਹਰਨ ਦਿਓ ।
ਉੱਤਰ-
ਸੜਕ ਤੇ ਜਾ ਰਹੀ ਕਾਰ, ਪਾਰਕ ਵਿੱਚ ਕਸਰਤ ਕਰ ਰਿਹਾ ਵਿਅਕਤੀ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 7.
ਚਾਲ ਕੀ ਹੈ ?
ਉੱਤਰ-
ਚਾਲ – ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਉਸ ਵਸਤੂ ਦੀ ਚਾਲ ਆਖਦੇ ਹਨ ।

ਪ੍ਰਸ਼ਨ 8. ਚਾਲ ਦਾ ਮਾਤ੍ਰਿਕ ਕੀ ਹੈ ?
ਉੱਤਰ-
ਚਾਲ ਦਾ ਮਾਤ੍ਰਿਕ ਮੀਟਰ/ਸੈਕਿੰਡ ਹੈ । ਇਹ ਮਾਤ੍ਰਿਕ ਕਿਲੋਮੀਟਰ/ਘੰਟਾ ਅਤੇ ਸੈਂਟੀਮੀਟਰ/ਸੈਕਿੰਡ ਵੀ ਹੋ ਸਕਦਾ ਹੈ ।

ਪ੍ਰਸ਼ਨ 9.
ਔਸਤ ਚਾਲ ਕਿਵੇਂ ਪਤਾ ਕੀਤੀ ਜਾਂਦੀ ਹੈ ?
ਉੱਤਰ-
ਔਸਤ ਚਾਲ – ਵਸਤੂ ਦੀ ਔਸਤ ਚਾਲ ਉਸ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਤੈਅ ਕਰਨ ਲਈ ਲੱਗੇ ਕੁੱਲ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।
PSEB 9th Class Science Important Questions Chapter 8 ਗਤੀ 37

ਪ੍ਰਸ਼ਨ 10.
ਵੇਗ ਕੀ ਹੁੰਦਾ ਹੈ ?
ਉੱਤਰ-
ਵੇਗ-ਇਕ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ ਹਨ ਜਾਂ ਇਕ ਨਿਸਚਿਤ ਦਿਸ਼ਾ ਵਿੱਚ ਇਕਾਈ ਸਮੇਂ ਵਿੱਚ ਵਸਤੁ ਦੁਆਰਾ ਤੈਅ ਕੀਤੀ ਦੁਰੀ ਨੂੰ ਵੇਗ ਕਹਿੰਦੇ ਹਨ ।

ਪ੍ਰਸ਼ਨ 11.
ਵੇਗ ਕੀ ਹੁੰਦਾ ਹੈ ?
ਉੱਤਰ-
ਪ੍ਰਵੇਗ – ਕਿਸੇ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਪਰਿਵਰਤਨ ਨੂੰ ਪ੍ਰਵੇਗ ਕਹਿੰਦੇ ਹਨ ।
PSEB 9th Class Science Important Questions Chapter 8 ਗਤੀ 38

ਪ੍ਰਸ਼ਨ 12.
ਵੇਗ ਦਾ ਮਾਤ੍ਰਿਕ ਕੀ ਹੈ ?
ਉੱਤਰ-
ਪ੍ਰਵੇਗ ਦਾ ਮਾਤਿਕ ਮੀਟਰ/ਸੈਕਿੰਡ2 (ms-2) ਹੈ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 13.
ਇੱਕ ਸਮਾਨ ਗਿਤ ਗਤੀਆਂ ਲਈ ਵੇਗ-ਸਮਾਂ ਗਰਾਫ਼ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਇੱਕ ਸਿੱਧੀ ਰੇਖਾ ।

ਪ੍ਰਸ਼ਨ 14.
ਗਿਤ ਗਤੀ ਦਾ ਇਕ ਉਦਾਹਰਣ ਦਿਓ ।
ਉੱਤਰ-
ਇੱਕ ਵਿਤੀ (ਚੱਕਰਾਕਾਰ) ਪੱਥ ‘ਤੇ ਦੌੜਦਾ ਹੋਇਆ ਐਥਲੀਟ ।

ਪ੍ਰਸ਼ਨ 15.
ਇੱਕ ਐਥਲੀਟ ਨੂੰ ਛੇ-ਭੁਜੀ ਪੱਥ ‘ਤੇ ਇੱਕੋ ਦਿਸ਼ਾ ਵਿੱਚ ਦੌੜਦੇ ਹੋਏ ਇੱਕ ਚੱਕਰ ਪੂਰਾ ਕਰਨ ਲਈ ਕਿੰਨੀ ਵਾਰੀ ਦਿਸ਼ਾ ਬਦਲਣੀ ਪਵੇਗੀ ?
ਉੱਤਰ-
ਛੇ ਵਾਰੀ ।

ਪ੍ਰਸ਼ਨ 16.
ਜੇਕਰ ਇੱਕ ਐਥਲੀਟ r ਅਰਧ ਵਿਆਸ ਵਾਲੇ ਵਿਤੀ ਪੱਥ ਦਾ 1 ਚੱਕਰ ਲਗਾਉਣ ਲਈ ‘t’ ਸੈਕਿੰਡ ਲੈਂਦਾ ਹੈ, ਤਾਂ ਉਸ ਐਥਲੀਟ ਦਾ ਵੇਗ ਕੀ ਹੋਵੇਗਾ ?
ਉੱਤਰ-
v = \(\frac{2 \pi r}{t}\)

ਪ੍ਰਸ਼ਨ 17.
ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਤੇ ਇੱਕ ਸਮਾਨ ਚਾਲ ਨਾਲ ਚਲ ਰਹੀ ਹੈ, ਤਾਂ ਉਸ ਦੀ ਗਤੀ ਕਿਸ ਕਿਸਮ ਦੀ ਹੋਵੇਗੀ ? |
ਉੱਤਰ-
ਅਸਮਾਨ ਅਤੇ ਵੇਗਤ ਗਤੀ ।

ਪ੍ਰਸ਼ਨ 18.
ਇੱਕ ਵਸਤੁ r ਅਰਧ ਵਿਆਸ ਵਾਲੇ ਵਿਤੀ ਪੱਥ ‘ਤੇ ਗਤੀ ਕਰ ਰਹੀ ਹੈ । ਇੱਕ ਪੂਰਾ ਚੱਕਰ ਲਗਾਉਣ ਵਿੱਚ ਇਸ ਦੀ ਕੁੱਲ ਤੈਅ ਹੋਈ ਦੂਰੀ ਅਤੇ ਵਿਸਥਾਪਨ ਪਤਾ ਕਰੋ ।
ਉੱਤਰ-
ਵਿਸਥਾਪਨ = 0 (ਜ਼ੀਰੋ)
ਕੁੱਲ ਤੈਅ ਹੋਈ ਦੁਰੀ = 2πr

PSEB 9th Class Science Important Questions Chapter 8 ਗਤੀ

ਪ੍ਰਸ਼ਨ 19.
ਇੱਕ ਕ੍ਰਿਕੇਟ ਖਿਡਾਰੀ ਗੇਂਦ ਨੂੰ ਉੱਪਰ ਸੁੱਟ ਕੇ ਫਿਰ ਪਕੜ ਲੈਂਦਾ ਹੈ । ਦੱਸੋ ਗੇਂਦ ਦਾ ਵਿਸਥਾਪਨ ਕਿੰਨਾ ਹੋਇਆ ਹੈ ?
ਉੱਤਰ-
ਕੁੱਲ ਵਿਸਥਾਪਨ = ਜ਼ੀਰੋ, ਕਿਉਂਕਿ ਇਸ ਪ੍ਰਕਿਰਿਆ ਦੌਰਾਨ ਗੇਂਦ ਆਪਣੀ ਮੁੱਢਲੀ ਸਥਿਤੀ ‘ਤੇ ਆ ਜਾਂਦੀ ਹੈ ।

ਪ੍ਰਸ਼ਨ 20.
ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦੱਸਦੀ ਹੈ ?
ਉੱਤਰ-
ਵਸਤੂ ਦੀ ਚਾਲ ।

ਪ੍ਰਸ਼ਨ 21.
ਪ੍ਰਕਾਸ਼ ਦੀ ਚਾਲ 3 × 108 m/s ਹੈ । ਇਹ km/h ਵਿੱਚ ਕਿੰਨੀ ਹੋਵੇਗੀ ?
ਉੱਤਰ-
ਪ੍ਰਕਾਸ਼ ਦੀ ਚਾਲ = 3 × 108 m/s
= \(\frac{3 \times 10^{8} \times 3600}{1000}\)km/h
= 1.8 × 109 km/h

ਪ੍ਰਸ਼ਨ 22.
ਦੂਰੀ ਕਿਸ ਤਰ੍ਹਾਂ ਦੀ ਰਾਸ਼ੀ ਹੈ-ਸਕੇਲਰ ਜਾਂ ਵੈਕਟਰ ?
ਉੱਤਰ-
ਸਕੇਲਰ (ਸਦਿਸ਼) ਰਾਸ਼ੀ ।

ਪ੍ਰਸ਼ਨ 23.
ਹਵਾ ਵਿੱਚ ਧੁਨੀ ਦੀ ਚਾਲ ਕਿੰਨੀ ਹੈ ?
ਉੱਤਰ-
346 ms-1

ਪ੍ਰਸ਼ਨ 24.
ਅਸਮਾਨ ਚਾਲ ਨਾਲ ਚੱਲਣ ਵਾਲੇ ਵਾਹਨ ਦਾ ਦੁਰੀ-ਸਮਾਂ ਗਰਾਫ਼ ਦਾ ਆਕਾਰ ਕਿਹੋ ਜਿਹਾ ਹੋਵੇਗਾ ?
ਉੱਤਰ-
ਵਕਰ ਰੇਖਾ ਆਕਾਰ ।

PSEB 9th Class Science Important Questions Chapter 8 ਗਤੀ

ਪ੍ਰਸ਼ਨ 25.
ਚੱਕਰਾਕਾਰ (ਵਿਤੀ) ਗਤੀ ਕਿਸਨੂੰ ਕਹਿੰਦੇ ਹਨ ?
ਉੱਤਰ-
ਚੱਕਰਾਕਾਰ (ਤੀ ਗਤੀ)-ਜਦੋਂ ਕੋਈ ਵਸਤੂ ਚੱਕਰਾਕਾਰ ਪੱਥ ‘ਤੇ ਗਤੀ ਕਰਦੀ ਹੈ, ਤਾਂ ਵਸਤੂ ਦੀ ਗਤੀ ਚੱਕਰਾਕਾਰ ਵਿਤੀ ਗਤੀ ਕਹਾਉਂਦੀ ਹੈ ।

ਪ੍ਰਸ਼ਨ 26.
ਕੋਣੀ ਵੇਗ ਕਿਸਨੂੰ ਕਹਿੰਦੇ ਹਨ ?
ਉੱਤਰ-
ਕੋਣੀ ਵੇਗ-ਚੱਕਰਾਕਾਰ (ਤੀ ਪੱਥ ‘ਤੇ ਗਤੀ ਕਰਦੀ ਹੋਈ ਵਸਤੂ ਦਾ ਕੋਈ ਵਿਸਥਾਪਨ ਤੈਅ ਕਰਨ ਦੀ ਦਰ ਨੂੰ ਉਸ ਵਸਤੂ ਦਾ ਕੋਣੀ ਵੇਗ ਕਹਿੰਦੇ ਹਨ । ਇਸਨੂੰ (ω) ਐਮੈਗਾ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

Punjab State Board PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ Important Questions and Answers.

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪਦਾਰਥ ਦੀਆਂ ਵਿਸ਼ੇਸ਼ਤਾਵਾਂ ਕੀ ਹਨ ? ਪਦਾਰਥ ਦੀਆਂ ਤਿੰਨ ਅਵਸਥਾਵਾਂ ਦੇ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਪਦਾਰਥ ਦੀਆਂ ਵਿਸ਼ੇਸ਼ਤਾਵਾਂ-

  • ਪਦਾਰਥ ਸਥਾਨ ਘੇਰਦੇ ਹਨ – ਵਸਤੁ ਦੁਆਰਾ ਘੇਰਿਆ ਹੋਇਆ ਸਥਾਨ ਆਇਤਨ ਕਹਾਉਂਦਾ ਹੈ । ਸਾਰੀਆਂ ਵਸਤੁਆਂ ਸਥਾਨ ਘੇਰਦੀਆਂ ਹਨ ਪਰ ਸਮਾਨ ਰੂਪ ਵਿੱਚ ਨਹੀਂ ਘੇਰਦੀਆਂ । ਕੁਝ ਵਸਤੁਆਂ ਵਧੇਰੇ ਤੇ ਕੁਝ ਵਸਤੁਆਂ ਘੱਟ ਸਥਾਨ ਘੇਰਦੀਆਂ ਹਨ ; ਜਿਵੇਂ-ਇੱਕ ਪੁਸਤਕ, ਪੈਨਸਿਲ ਦੀ ਤੁਲਨਾ ਵਿੱਚ ਵਧੇਰੇ ਸਥਾਨ ਘੇਰਦੀ ਹੈ ।
  • ਪਦਾਰਥ ਭਾਰ ਰੱਖਦੇ ਹਨ – ਸਾਰੀਆਂ ਵਸਤੂਆਂ ਦਾ ਭਾਰ ਹੁੰਦਾ ਹੈ, ਪਰ ਸਾਰਿਆਂ ਦਾ ਸਮਾਨ ਰੂਪ ਨਾਲ ਭਾਰ ਨਹੀਂ ਹੁੰਦਾ ਹੈ । ਇਹ ਇਸ ਗੱਲ ‘ਤੇ ਨਿਰਭਰ ਹੈ ਕਿ ਵਸਤੁ ਵਿੱਚ ਅਣੁ ਕਿੰਨੀ ਮਜ਼ਬੂਤੀ ਨਾਲ ਵਿਵਸਥਿਤ ਹਨ ।

ਸਾਰੇ ਪਦਾਰਥਾਂ ਨੂੰ ਤਿੰਨ ਅਵਸਥਾਵਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ-
ਠੋਸ (Solid) – ਅਜਿਹੇ ਪਦਾਰਥ ਜਿਨ੍ਹਾਂ ਦਾ ਆਕ੍ਰਿਤੀ ਅਤੇ ਆਇਤਨ ਦੋਨੋਂ ਹੀ ਨਿਸਚਿਤ ਹੁੰਦੇ ਹਨ, ਠੋਸ ਕਹਾਉਂਦੇ ਹਨ ; ਜਿਵੇਂ-ਪੱਥਰ, ਲੋਹਾ ਆਦਿ ।

ਠੋਸ ਦੇ ਗੁਣ-

  1. ਠੋਸ ਦਾ ਆਇਤਨ ਨਿਸਚਿਤ ਹੁੰਦਾ ਹੈ ।
  2. ਠੋਸ ਦੀ ਆਕ੍ਰਿਤੀ ਨਿਸਚਿਤ ਹੁੰਦੀ ਹੈ ।
  3. ਇਹ ਕਠੋਰ ਅਤੇ ਮਜਬੂਤ ਹੁੰਦੇ ਹਨ ।
  4. ਠੋਸ ਵੱਗਦੇ ਨਹੀਂ ਹਨ । ਇਹਨਾਂ ਦਾ ਢੇਰ ਲਗਾਇਆ ਜਾ ਸਕਦਾ ਹੈ ।
  5. ਠੋਸਾਂ ਨੂੰ ਨਪੀੜਿਆ ਨਹੀਂ ਜਾ ਸਕਦਾ ।
  6. ਠੋਸਾਂ ਦੇ ਅਣੂਆਂ ਵਿੱਚ ਵਧੇਰੇ ਆਕਰਸ਼ਣ ਬਲ ਹੁੰਦਾ ਹੈ ।
  7. ਠੋਸਾਂ ਵਿੱਚ ਬਹੁਤ ਸਾਰੇ ਮੁਕਤ ਸਤਹਿ ਹੋ ਸਕਦੇ ਹਨ ।

ਦ੍ਰਵ (Liquid) – ਅਜਿਹੇ ਪਦਾਰਥ ਜਿਨ੍ਹਾਂ ਦਾ ਆਇਤਨ ਤਾਂ ਨਿਸਚਿਤ ਹੁੰਦਾ ਹੈ, ਪਰ ਆਕ੍ਰਿਤੀ ਨਿਸ਼ਚਿਤ ਨਹੀਂ ਹੁੰਦੀ ਅਤੇ ਇੱਕ ਹੀ ਮੁਕਤ ਸਤਹਿ ਹੁੰਦੀ ਹੈ, ਵ ਕਹਾਉਂਦਾ ਹੈ ਉਦਾਹਰਨ-ਪਾਣੀ, ਦੁੱਧ ਆਦਿ ।
ਦ੍ਰਵ ਦੇ ਗੁਣ-

  1. ਵ ਦਾ ਆਇਤਨ ਨਿਸਚਿਤ ਹੁੰਦਾ ਹੈ ।
  2. ਦਵ ਦੀ ਆਕ੍ਰਿਤੀ ਨਿਸ਼ਚਿਤ ਨਹੀਂ ਹੁੰਦੀ । ਇਹ ਉਸ ਬਰਤਨ ਦੀ ਆਕ੍ਰਿਤੀ ਪ੍ਰਾਪਤ ਕਰ ਲੈਂਦਾ ਹੈ ਜਿਸ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ।
  3. ਵ ਰੱਖਣ ਲਈ ਬਰਤਨ ਦੀ ਲੋੜ ਹੁੰਦੀ ਹੈ ।
  4. ਦਵ ਦੀ ਉੱਪਰੀ ਸਤਹਿ ਖੁੱਲੀ ਹੁੰਦੀ ਹੈ ।
  5. ਵ ਦੇ ਅਣੂਆਂ ਵਿੱਚ ਲੱਗਣ ਵਾਲਾ ਆਕਰਸ਼ਣ ਬਲ, ਠੋਸ਼ਾਂ ਦੀ ਤੁਲਨਾ ਵਿੱਚ ਘੱਟ ਹੁੰਦਾ ਹੈ ।

ਗੈਸ (Gas) – ਉਹ ਪਦਾਰਥ ਜਿਨ੍ਹਾਂ ਦੀ ਨਾ ਤਾਂ ਆਕ੍ਰਿਤੀ ਅਤੇ ਨਾ ਹੀ ਆਇਤਨ ਨਿਸਚਿਤ ਹੁੰਦਾ ਹੈ, ਗੈਸ ਕਹਾਉਂਦਾ ਹੈ । ਇਹਨਾਂ ਨੂੰ ਸੌਖਿਆਂ ਹੀ ਨਪੀੜਿਆ ਜਾ ਸਕਦਾ ਹੈ ਅਤੇ ਇਹਨਾਂ ਦੀ ਕੋਈ ਸਤਹਿ ਮੁਕਤ ਨਹੀਂ ਹੁੰਦੀ । ਉਦਾਹਰਨਆਕਸੀਜਨ, ਨਾਈਟ੍ਰੋਜਨ, ਭਾਫ਼ ਆਦਿ ।
ਗੈਸਾਂ ਦੇ ਗੁਣ-

  1. ਗੈਸਾਂ ਦੀ ਆਕ੍ਰਿਤੀ ਨਿਸਚਿਤ ਨਹੀਂ ਹੁੰਦੀ ਹੈ । ਇਹਨਾਂ ਨੂੰ ਜਿਹੜੇ ਬਰਤਨ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਹੀ ਆਕਾਰ ਪ੍ਰਾਪਤ ਕਰ ਲੈਂਦੀ ਹੈ ।
  2. ਗੈਸਾਂ ਦਾ ਆਇਤਨ ਨਿਸ਼ਚਿਤ ਨਹੀਂ ਹੁੰਦਾ । ਇਹ ਉਸੇ ਬਰਤਨ ਦਾ ਆਇਤਨ ਪ੍ਰਾਪਤ ਕਰ ਲੈਂਦੀਆਂ ਹਨ, ਜਿਨ੍ਹਾਂ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ।
  3. ਗੈਸਾਂ ਨੂੰ ਨਪੀੜਿਆ ਜਾ ਸਕਦਾ ਹੈ ।
  4. ਗੈਸਾਂ ਦੀ ਮੁਕਤ ਸਤਹਿ ਨਹੀਂ ਹੁੰਦੀ ਹੈ ।
  5. ਗੈਸ ਦੇ ਅਣੂਆਂ ਵਿੱਚ ਆਕਰਸ਼ਣ ਬਲ ਘੱਟ ਹੁੰਦਾ ਹੈ ।
  6. ਗੈਸ ਸਾਰੀਆਂ ਦਿਸ਼ਾਵਾਂ ਵਿੱਚ ਵਗ ਸਕਦੀ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 2.
(ੳ) ਪ੍ਰਯੋਗ ਦੁਆਰਾ ਸਿੱਧ ਕਰੋ ਕਿ ਵਾਸ਼ਪਣ ਨਾਲ ਠੰਡ ਪੈਦਾ ਹੁੰਦੀ ਹੈ ।
(ਅ) ਅਜਿਹੀਆਂ ਉਦਾਹਰਨਾਂ ਦਿਓ ਜਿੱਥੇ ਵਾਸ਼ਪਣ ਲਾਭਦਾਇਕ ਹੁੰਦਾ ਹੈ ।
ਉੱਤਰ-
(ੳ) ਪ੍ਰਯੋਗ – ਲੱਕੜੀ ਦੇ ਟੁਕੜੇ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਈਥਰ ਨਾਲ ਭਰੇ ਬੀਕਰ ਨੂੰ ਉੱਪਰ ਰੱਖ ਦਿਓ । ਈਥਰ ਦੀ ਵਾਸ਼ਪਣ ਦਰ ਵਧਾਉਣ ਲਈ ਈਥਰ ਨੂੰ ਫੂਕ ਮਾਰਦੇ ਰਹੋ ਜਿਵੇਂ ਕਿ ਚਿੱਤਰ ਵਿਚ ਦਿਖਾਇਆ ਗਿਆ ਹੈ । ਪਾਣੀ ਤੋਂ ਵਾਸ਼ਪਣ ਦੀ ਗੁਪਤ ਤਾਪ ਉਰਜਾ ਸੋਖ ਲਈ ਜਾਂਦੀ ਹੈ । ਇਹ ਠੰਡਾ ਹੋ ਜਾਂਦਾ ਹੈ ਅਤੇ ਅੰਤ ਵਿੱਚ ਜੰਮ ਜਾਂਦਾ ਹੈ ਤੇ ਬਰਫ਼ ਬਣ ਜਾਂਦਾ ਹੈ ।
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 1
(ਅ) ਵਾਸ਼ਪਣ ਦੁਆਰਾ ਠੰਡਕ ਪੈਦਾ ਕਰਨ ਦੇ ਉਦਾਹਰਨ-

  • ਗਰਮੀਆਂ ਵਿੱਚ ਅਸੀਂ ਜ਼ਮੀਨ ‘ਤੇ ਪਾਣੀ ਛਿੜਕਦੇ ਹਾਂ । ਸਤਹਿ ਤੋਂ ਪਾਣੀ ਵਾਸ਼ਪਿਤ ਹੁੰਦਾ ਹੈ ਅਤੇ ਵਾਸ਼ਪਣ ਦੇ ਲਈ ਗੁਪਤ ਤਾਪ ਉਰਜਾ, ਪਾਣੀ ਜ਼ਮੀਨ ਤੋਂ ਪ੍ਰਾਪਤ ਕਰਦਾ ਹੈ ਜਿਸ ਨਾਲ ਜ਼ਮੀਨ ਠੰਡੀ ਹੋ ਜਾਂਦੀ ਹੈ ।
  • ਗਰਮੀਆਂ ਦੇ ਮੌਸਮ ਵਿੱਚ ਵਰਤੇ ਜਾਣ ਵਾਲੇ ਵਾਟਰ ਕੂਲਰ (ਡੈਜਰਟ ਕੂਲਰ) ਇਸੇ ਨਿਯਮ ‘ਤੇ ਆਧਾਰਿਤ ਹੈ ਕਿ ਵਾਸ਼ਪਣ ਨਾਲ ਠੰਡਕ ਪੈਦਾ ਹੁੰਦੀ ਹੈ । ਚਟਾਈਆਂ (ਪੈਡਾਂ) ਤੇ ਛਿੜਕਿਆ ਪਾਣੀ ਵਾਸ਼ਪਿਤ ਹੁੰਦਾ ਹੈ ਅਤੇ ਠੰਡਕ ਪੈਦਾ ਹੁੰਦੀ ਹੈ ।
  • ਜਦੋਂ ਬਾਹਰ ਦਾ ਤਾਪ ਬਹੁਤ ਵੱਧ ਜਾਂਦਾ ਹੈ ਤਾਂ ਸਾਡੇ ਸ਼ਰੀਰ ਨੂੰ ਪਸੀਨਾ ਆਉਂਦਾ ਹੈ । ਜਿਵੇਂ ਹੀ ਸਾਨੂੰ ਪਸੀਨਾ ਆਉਂਦਾ ਹੈ, ਵਾਸ਼ਪਣ ਕਿਰਿਆ ਹੁੰਦੀ ਹੈ ਅਤੇ ਠੰਡਕ ਮਹਿਸੂਸ ਹੁੰਦੀ ਹੈ ।
  • ਨਹਾਉਣ ਤੋਂ ਬਾਅਦ ਸਾਡੇ ਸਰੀਰ ਤੇ ਮੌਜੂਦ ਪਾਣੀ ਦਾ ਵਾਸ਼ਪਣ ਹੁੰਦਾ ਹੈ ਜਿਸ ਨਾਲ ਠੰਡਕ ਮਹਿਸੂਸ ਹੁੰਦੀ ਹੈ । ਇਹ ਠੰਡਕ ਹੋਰ ਵਧੇਰੇ ਮਹਿਸੂਸ ਹੋਵੇਗੀ ਜਦੋਂ ਅਸੀਂ ਪੱਖੇ ਦੇ ਹੇਠਾਂ ਖੜ੍ਹੇ ਹੋ ਜਾਈਏ । ਪੱਖੇ ਦੀ ਹਵਾ ਵਾਸ਼ਪਣ ਦੀ ਦਰ ਵਧਾਉਂਦੀ ਹੈ, ਇਸ ਤਰ੍ਹਾਂ ਠੰਡਕ ਵੱਧਦੀ ਹੈ ।
  • ਚੁਸਕੀ ਲੈਣ ਤੋਂ ਪਹਿਲਾਂ ਚਾਹ ਦੇ ਗਰਮ ਕੱਪ ਨੂੰ ਫੂਕ ਮਾਰੀ ਜਾਂਦੀ ਹੈ ਜਿਸ ਨਾਲ ਵਾਸ਼ਪਣ ਵਿੱਚ ਵਾਧਾ ਹੁੰਦਾ ਹੈ ਅਤੇ ਤਾਪ ਵਿੱਚ ਕਮੀ ਹੋ ਜਾਂਦੀ ਹੈ ।
  • ਗਰਮੀਆਂ ਵਿੱਚ ਰੁੱਖਾਂ ਦੇ ਨਵੇਂ ਪੱਤੇ ਆ ਜਾਂਦੇ ਹਨ । ਇਹਨਾਂ ਪੱਤਿਆਂ ਤੋਂ ਪਾਣੀ ਦਾ ਵਾਸ਼ਪਣ ਤੀਬਰਤਾ ਨਾਲ ਹੁੰਦਾ ਹੈ । ਨਤੀਜੇ ਵਜੋਂ ਇਹ ਉਹਨਾਂ ਨੂੰ ਠੰਡਾ ਰੱਖਦੇ ਹਨ ।

ਪ੍ਰਸ਼ਨ 3.
ਉਬਲਣ ਦੀ ਪਰਿਭਾਸ਼ਾ ਦਿਓ । ਇਹ ਵਾਸ਼ਪਣ ਤੋਂ ਕਿਵੇਂ ਵੱਖ ਹੈ ?
ਉੱਤਰ-
ਉਬਲਣ ਕਿਰਿਆ (Boiling) – ਜਦੋਂ ਦ੍ਰਵ ਦੀ ਸਤਹਿ ਦਾ ਦਬਾਅ ਵਾਯੂਮੰਡਲੀ ਦਬਾਅ ਤੇ ਬਰਾਬਰ ਹੋ ਜਾਂਦਾ ਹੈ ਤਾਂ ਦ੍ਰਵ ਅਵਸਥਾ ਤੋਂ ਵਾਸ਼ਪ ਅਵਸਥਾ ਵਿੱਚ ਬਦਲਣ ਦੀ ਕਿਰਿਆ ਨੂੰ ਉਬਲਣ ਕਿਰਿਆ ਕਿਹਾ ਜਾਂਦਾ ਹੈ ।

ਪਾਣੀ ਦੀ ਉਬਾਲ ਦਰਜਾ (Boiling Point) – ਇਹ 100°C ਹੈ । ਅਸ਼ੁੱਧੀਆਂ ਆਮ ਕਰਕੇ ਉਬਾਲ ਦਰਜੇ ਨੂੰ ਘੱਟ ਕਰ ਦਿੰਦੀਆਂ ਹਨ । ਵ ਦੀ ਸਤਹਿ ‘ਤੇ ਦਬਾਅ ਦੇ ਵਾਧੇ ਨਾਲ ਉਬਾਲ ਦਰਜੇ ਵਿੱਚ ਵਾਧਾ ਹੁੰਦਾ ਹੈ । ਇਸ ਦਬਾਅ ਕਾਰਨ ਪਾਣੀ ਦੇ ਉਬਾਲ ਦਰਜੇ ਵਿੱਚ ਵਾਧੇ ਦੇ ਸਿਧਾਂਤ ਦੀ ਪ੍ਰੈਸ਼ਰ ਕੁੱਕਰ ਦੇ ਨਿਰਮਾਣ ਵਿੱਚ ਵਰਤੋਂ ਹੁੰਦੀ ਹੈ ।

ਵਾਸ਼ਪਣ ਅਤੇ ਉਬਲਣ ਵਿੱਚ ਅੰਤਰ-

ਵਾਸ਼ਪਣ ਉਬਲਣ
(1) ਇਸ ਕਿਰਿਆ ਦੇ ਦੌਰਾਨ ਤਾਪ ਬਦਲਦਾ ਹੈ । (1) ਇਸ ਕਿਰਿਆ ਦੌਰਾਨ ਤਾਪ ਪੂਰੀ ਤਰ੍ਹਾਂ ਸਥਿਰ ਰਹਿੰਦਾ ਹੈ ।
(2) ਇਹ ਸਾਰੇ ਤਾਪਮਾਨਾਂ ‘ਤੇ ਹੁੰਦਾ ਰਹਿੰਦਾ ਹੈ । (2) ਇਹ ਸਿਰਫ਼ ਉਬਾਲ ਦਰਜੇ ‘ਤੇ ਹੁੰਦਾ ਹੈ ।
(3) ਇਹ ਸਤਹਿ ‘ਤੇ ਹੋਣ ਵਾਲੀ ਕਿਰਿਆ ਹੈ । (3) ਇਹ ਦ੍ਰਵ ਦੇ ਸਾਰੇ ਕਣਾਂ ‘ਤੇ ਹੋਣ ਵਾਲੀ ਕਿਰਿਆ ਹੈ ।
(4) ਇਹ ਇੱਕ ਸ਼ਾਂਤ ਅਤੇ ਧੀਮੀ ਕਿਰਿਆ ਹੈ । (4) ਇਹ ਤੇਜ਼ ਅਤੇ ਇੱਕ ਆਵਾਜ਼ ਪੈਦਾ ਕਰਨ ਵਾਲੀ ਕਿਰਿਆ ਹੈ ।
(5) ਇਹ ਸਤਹਿ ਦੇ ਖੇਤਰਫਲ, ਹਵਾ, ਵੇਗ ਆਦਿ ਦੇ ਵਾਧੇ ਨਾਲ ਵੱਧ ਜਾਂਦੀ ਹੈ । (5) ਇਹ ਕਿਰਿਆ ਇਹਨਾਂ ਸਾਰੇ ਪਰਿਵਰਤਨਾਂ ਦੇ ਹੋਣ ‘ਤੇ ਵੀ ਸਥਿਰ ਰਹਿੰਦੀ ਹੈ ।
(6) ਇਸ ਕਿਰਿਆ ਵਿੱਚ ਬੁਲਬੁਲੇ ਨਹੀਂ ਬਣਦੇ । (6) ਇਸ ਕਿਰਿਆ ਵਿੱਚ ਬੁਲਬੁਲੇ ਬਣਦੇ ਹਨ ।
(7) ਇਸ ਨਾਲ ਠੰਡ ਉਤਪੰਨ ਹੁੰਦੀ ਹੈ । (7) ਇਸ ਨਾਲ ਠੰਡ ਉਤਪੰਨ ਨਹੀਂ ਹੁੰਦੀ ।

ਪ੍ਰਸ਼ਨ 4.
ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਪਦਾਰਥ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ । ਨਿਸਚਿਤ ਤਾਪਮਾਨ ‘ਤੇ ਉਸਦੇ ਕਣਾਂ ਵਿੱਚ ਤਿਜ ਊਰਜਾ ਹੁੰਦੀ ਹੈ, ਜਿਸ ਕਾਰਨ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ । ਹੇਠ ਲਿਖੇ ਕਾਰਕ ਇਸ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ-

  • ਸਤਹਿ ਖੇਤਰ ਵਧਣ ’ਤੇ – ਵਾਸ਼ਪੀਕਰਨ ਇੱਕ ਸਤਹਿ ਕਿਰਿਆ ਹੈ । ਜਦੋਂ ਸਤਹਿ ਦਾ ਖੇਤਰਫਲ ਵਧਾ ਦਿੱਤਾ ਜਾਂਦਾ ਹੈ ਤਾਂ ਵਾਸ਼ਪੀਕਰਨ ਦੀ ਦਰ ਵੱਧ ਜਾਂਦੀ ਹੈ । ਇਸ ਲਈ ਕਿਸੇ ਗਿਲਾਸ ਵਿੱਚ ਪਾਏ ਗਏ ਗਰਮ ਦੁੱਧ ਦੀ ਤੁਲਨਾ ਵਿੱਚ ਪਲੇਟ ਵਿੱਚ ਪਾਇਆ ਗਿਆ ਗਰਮ ਦੁੱਧ ਜਲਦੀ ਠੰਡਾ ਹੋ ਜਾਂਦਾ ਹੈ । ਗਿੱਲੇ ਕੱਪੜੇ ਨੂੰ ਸੁਕਾਉਣ ਲਈ ਇਸ ਨੂੰ ਧੁੱਪ ਵਿੱਚ ਫੈਲਾਇਆ ਜਾਂਦਾ ਹੈ ।
  • ਤਾਪਮਾਨ ਵਿੱਚ ਵਾਧਾ – ਵ ਦਾ ਤਾਪਮਾਨ ਜਿੰਨਾ ਵੱਧ ਹੋਵੇਗਾ ਉਸਦਾ ਵਾਸ਼ਪੀਕਰਨ ਵੀ ਓਨਾ ਹੀ ਜਲਦੀ ਹੋਵੇਗਾ । ਇਸ ਦੇ ਪਦਾਰਥ ਦੇ ਕਣਾਂ ਨੂੰ ਕਾਫ਼ੀ ਗਤਿਜ ਊਰਜਾ ਪ੍ਰਾਪਤ ਹੁੰਦੀ ਹੈ ।
  • ਨਮੀ ਵਿੱਚ ਕਮੀ – ਜਦੋਂ ਹਵਾ ਵਿੱਚ ਨਮੀ ਦੀ ਮਾਤਰਾ ਘੱਟ ਹੋਵੇ ਤਾਂ ਵਾਸ਼ਪੀਕਰਨ ਜਲਦੀ ਹੁੰਦਾ ਹੈ ਪਰ ਹਵਾ ਵਿੱਚ ਨਮੀ ਹੋਣ ਦੇ ਕਾਰਨ ਵਾਸ਼ਪੀਕਰਨ ਦੇਰ ਨਾਲ ਹੁੰਦਾ ਹੈ । ਵਰਖਾ ਦੇ ਦਿਨਾਂ ਵਿੱਚ ਗਿੱਲੇ ਕੱਪੜਿਆਂ ਨੂੰ ਇਸ ਕਾਰਨ ਸੁੱਕਣ ਵਿੱਚ ਦੇਰ ਲੱਗਦੀ ਹੈ ।
  • ਹਵਾ ਦੀ ਗਤੀ ਵਿੱਚ ਤੇਜ਼ੀ – ਤੇਜ਼ ਹਵਾ ਨਾਲ ਵਾਸ਼ਪੀਕਰਨ ਜਲਦੀ ਹੁੰਦਾ ਹੈ । ਹਵਾ ਤੇਜ਼ ਹੋਣ ਦੇ ਕਾਰਨ ਜਲਵਾਸ਼ਪ ਹਵਾ ਨਾਲ ਉੱਡ ਜਾਂਦੇ ਹਨ ਜਿਸ ਕਾਰਨ ਆਸਪਾਸ ਦੇ ਜਲ ਵਾਸ਼ਪਾਂ ਦੀ ਮਾਤਰਾ ਘੱਟ ਜਾਂਦੀ ਹੈ ।
  • ਪਦਾਰਥ ਦੀ ਪ੍ਰਕਿਰਤੀ – ਪੈਟਰੋਲ, ਸਪਿਰਟ ਆਦਿ ਅਜਿਹੇ ਹਨ, ਜਿਨ੍ਹਾਂ ਦੀ ਪ੍ਰਕਿਰਤੀ ਬਹੁਤ ਤੇਜ਼ੀ ਨਾਲ ਵਾਸ਼ਪੀਕ੍ਰਿਤ ਹੁੰਦੀ ਹੈ ।
  • ਦਬਾਅ ਵਿੱਚ ਕਮੀ – ਵਾਂ ‘ਤੇ ਦਬਾਅ ਘੱਟ ਹੋਣ ਤੇ ਵਾਸ਼ਪੀਕਰਨ ਦੀ ਕਿਰਿਆ ਬਹੁਤ ਤੇਜ਼ੀ ਨਾਲ ਹੁੰਦੀ ਹੈ ।

ਪ੍ਰਸ਼ਨ 5.
ਤਾਪ ਅਤੇ ਤਾਪਮਾਨ ਵਿੱਚ ਅੰਤਰ ਲਿਖੋ ।
ਉੱਤਰ-
ਤਾਪ ਅਤੇ ਤਾਪਮਾਨ ਵਿੱਚ ਅੰਤਰ-

ਤਾਪ ਤਾਪਮਾਨ
(1) ਇਹ ਊਰਜਾ ਦਾ ਇੱਕ ਰੂਪ ਹੈ । (1) ਇਹ ਇੱਕ ਅਵਸਥਾ ਹੈ । ਇਸ ਨਾਲ ਤਾਪ ਦੇ ਵਹਾਅ ਦੀ ਦਿਸ਼ਾ ਦਾ ਪਤਾ ਚਲਦਾ ਹੈ ।
(2) ਇਸ ਵਿੱਚ ਗਰਮੀ ਜਾਂ ਸਰਦੀ ਦੀ ਸੰਵੇਦਨ ਦਾ ਅਨੁਭਵ ਹੁੰਦਾ ਹੈ । (2) ਵਸਤੂ ਦਾ ਗੁਣਧਰਮ ਹੋਣ ਦੇ ਕਾਰਨ ਇਹ ਤਾਪ ਦੇ ਪ੍ਰਵਾਹ ਨੂੰ ਨਿਸ਼ਚਿਤ ਕਰਦਾ ਹੈ ।
(3) ਇਸਨੂੰ ਕੈਲੋਰੀ ਜਾਂ ਕਿਲੋ ਕੈਲੋਰੀ ਵਿੱਚ ਨਾਪਿਆ ਜਾਂਦਾ ਹੈ । ਇਸ ਦਾ ਯਾਂਤਰਿਕ ਮਾਤਰਕ ਜੂਲ (J) ਹੈ । (3) ਇਸ ਨੂੰ ਅੰਸ਼ਾਂ ਵਿੱਚ ਨਾਪਦੇ ਹਨ ।
(4) ਇਹ ਵਸਤੂ ਵਿੱਚ ਊਰਜਾ ਦੀ ਮਾਤਰਾ ਹੈ । (4) ਇਹ ਵਸਤੁ ਦਾ ਭੌਤਿਕ ਗੁਣ ਹੈ ।
(5) ਇਸ ਨੂੰ ਕੈਲੋਰੀਮੀਟਰ ਨਾਲ ਨਾਪਦੇ ਹਨ । (5) ਇਸ ਨੂੰ ਥਰਮਾਮੀਟਰ ਨਾਲ ਨਾਪਿਆ ਜਾਂਦਾ ਹੈ ।
(6) ਇਹ ਵਸਤੂ ਦੀ ਸੰਹਿਤੀ, ਪ੍ਰਕਿਰਤੀ ਅਤੇ ਤਾਕੂਮ ‘ਤੇ ਨਿਰਭਰ ਹੈ । (6) ਇਹ ਵਸਤੂ ਦੀ ਸੰਹਿਤੀ, ਪ੍ਰਕਿਰਤੀ ਅਤੇ ਤਾਪਮ ‘ਤੇ ਨਿਰਭਰ ਨਹੀਂ ਕਰਦਾ ।
(7) ਇਹ ਇੱਕ ਕਾਰਨ ਹੈ । (7) ਇਹ ਤਾਪ ਦਾ ਪ੍ਰਭਾਵ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਦਾਰਥ ਕਿਸ ਨੂੰ ਕਹਿੰਦੇ ਹਨ ? ਸਪੱਸ਼ਟ ਕਰੋ ।
ਉੱਤਰ-
ਪਦਾਰਥ – ਸਾਡੇ ਰੋਜ਼ਾਨਾ ਜੀਵਨ ਵਿਚ ਵਰਤੋਂ ਵਿੱਚ ਕਈ ਤਰ੍ਹਾਂ ਦੀਆਂ ਵਸਤਾਂ ਆਉਂਦੀਆਂ ਹਨ । ਇਹਨਾਂ ਦਾ ਰੂਪ, ਰੰਗ, ਗੁਣ, ਆਕਾਰ, ਵਰਤੋਂ ਆਦਿ ਵੱਖ-ਵੱਖ ਹੁੰਦੇ ਹਨ ਪਰ ਫਿਰ ਵੀ ਸਾਡੇ ਲਈ ਉਪਯੋਗੀ ਹਨ । ਨਮਕ ਦਾ ਪਾਣੀ ਵਿੱਚ ਘੋਲ ਅਤੇ ਚੀਨੀ ਦਾ ਪਾਣੀ ਵਿੱਚ ਘੋਲ ਦੇਖਣ ਵਿੱਚ ਇਕੋ ਜਿਹੇ ਲਗਦੇ ਹਨ ਪਰ ਦੋਨੋਂ ਇਕ-ਦੂਜੇ ਤੋਂ ਵੱਖ-ਵੱਖ ਹਨ । ਮੇਜ਼, ਕੁਰਸੀ, ਪੌਦੇ, ਪਾਣੀ, ਹਵਾ, ਪੈਨਸਿਲ, ਪੱਥਰ, ਦੁੱਧ, ਮਾਸ, ਦਾਲਾਂ, ਅਨਾਜ ਆਦਿ ਸਾਰੇ ਪਦਾਰਥ ਹਨ | ਪਦਾਰਥ ਉਹ ਵਸਤੂਆਂ ਹਨ ਜੋ ਸਥਾਨ ਘੇਰਦੀਆਂ ਹਨ ਅਤੇ ਜਿਨ੍ਹਾਂ ਦਾ ਪੁੰਜ ਹੁੰਦਾ ਹੈ । ਇਸ ਲਈ ਸਾਡੇ ਆਸ-ਪਾਸ ਦੀਆਂ ਸਾਰੀਆਂ ਵਸਤੂਆਂ ਪਦਾਰਥ ਦੀ ਸ਼੍ਰੇਣੀ ਵਿਚ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 2.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪਦਾਰਥ ਕਣਾਂ ਤੋਂ ਬਣੇ ਹੁੰਦੇ ਹਨ ਅਤੇ ਕਣਾਂ ਵਿੱਚ ਖ਼ਾਲੀ ਸਥਾਨ ਹੁੰਦਾ ਹੈ ?
ਉੱਤਰ-
ਕਾਰਜ ਵਿਧੀ-ਇੱਕ 100 ml ਦਾ ਬੀਕਰ ਲਓ। ਇਸ ਨੂੰ ਲਗਭਗ ਪਾਣੀ ਨਾਲ ਅੱਧਾ ਭਰ ਦਿਓ ਅਤੇ ਪਾਣੀ ਦੇ ਪੱਧਰ ‘ਤੇ ਨਿਸ਼ਾਨ ਲਗਾ ਦਿਓ। ਹੁਣ ਇਸ ਵਿੱਚ ਕੁਝ ਨਮਕ ਜਾਂ ਚੀਨੀ ਪਾਓ ਅਤੇ ਪਾਣੀ ਦਾ ਪੱਧਰ ਧਿਆਨ ਨਾਲ ਦੇਖੋ । ਇਹ ਵੱਧ ਗਿਆ ਹੈ । ਨਮਕ ਜਾਂ ਚੀਨੀ ਨੂੰ ਕੱਚ ਦੀ ਛੜ ਨਾਲ ਚੰਗੀ ਤਰ੍ਹਾਂ ਹਿਲਾਓ । ਇਸ ਵਿੱਚ ਘੁਲ ਜਾਣ ਤੋਂ ਬਾਅਦ ਪਾਣੀ ਦਾ ਪੱਧਰ ਮੁੜ ਤੋਂ ਘੱਟ ਜਾਵੇਗਾ ।

ਨਤੀਜਾ-ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਪਾਣੀ ਦੇ ਅਣੂਆਂ ਵਿੱਚ ਖ਼ਾਲੀ ਥਾਂ ਹੈ । ਹਿਲਾਉਣ ਤੇ ਨਮਕ ਜਾਂ ਚੀਨੀ
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 2
ਦੇ ਅਣੁ ਉਹਨਾਂ ਖ਼ਾਲੀ ਥਾਂਵਾਂ ‘ਤੇ ਚਲੇ ਗਏ ਅਤੇ ਪਾਣੀ ਦਾ ਪੱਧਰ ਘੱਟ ਗਿਆ | ਪਦਾਰਥ ਕਣਾਂ ਤੋਂ ਬਣਿਆ ਹੋਣ ਕਾਰਨ ਹੀ ਨਮਕ ਜਾਂ ਚੀਨੀ ਪੂਰੀ ਤਰ੍ਹਾਂ ਪਾਣੀ ਵਿੱਚ ਘੁੱਲ ਗਈ ।

ਪ੍ਰਸ਼ਨ 3.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪਦਾਰਥ ਦੇ ਕਣ ਅਤੀ ਸੁਖਮ ਹੁੰਦੇ ਹਨ ?
ਉੱਤਰ-
ਪ੍ਰਯੋਗ-ਪੋਟਾਸ਼ੀਅਮ ਪਰਮੈਂਗਨੇਟ ਦੇ ਦੋ ਜਾਂ ਤਿੰਨ ਕਿਸਟਲਾਂ ਨੂੰ 100 ਮਿ. ਲੀ. ਪਾਣੀ ਵਿੱਚ ਘੋਲ ਦਿਓ । ਇਸ ਘੋਲ ਨਾਲ ਪਰਖਨਲੀ ਵਿੱਚੋਂ ਲਗਭਗ 10 ਮਿ.ਲੀ. ਘੋਲ ਕੱਢ ਕੇ 90 ਮਿ.ਲੀ. ਸਾਫ਼ ਪਾਣੀ ਵਿੱਚ ਮਿਲਾ ਦਿਓ। ਫਿਰ ਇਸ ਘੋਲ ਵਿਚੋਂ 10 ਮਿ.ਲੀ. ਕੱਢ ਕੇ ਉਸ ਨੂੰ ਫਿਰ 90 ਮਿ.ਲੀ. ਸਾਫ਼ ਪਾਣੀ ਵਿੱਚ ਮਿਲਾ ਦਿਓ। ਇਸ ਤਰ੍ਹਾਂ 5 ਤੋਂ 8 ਵਾਰ ਦੋਹਰਾਓ ਅਤੇ ਘੋਲ ਨੂੰ ਪਤਲਾ ਕਰਦੇ ਰਹੋ । ਤੁਸੀਂ ਦੇਖੋਗੇ ਕਿ ਪਾਣੀ ਹਾਲੇ ਵੀ ਰੰਗੀਨ ਰਹੇਗਾ ।
ਨਤੀਜਾ – ਇਸ ਤੋਂ ਸਿੱਧ ਹੁੰਦਾ ਹੈ ਕਿ ਪੋਟਾਸ਼ੀਅਮ ਪਰਮੈਂਗਨੇਟ ਦੇ ਸਿਰਫ਼ ਇੱਕ ਕ੍ਰਿਸਟਲ ਵਿੱਚ ਬਹੁਤ ਸੂਖਮ ਕਣ ਹੁੰਦੇ ਹਨ ।
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 3

ਪ੍ਰਸ਼ਨ 4.
ਪ੍ਰਯੋਗ ਦੁਆਰਾ ਠੋਸ, ਦ੍ਰਵ ਅਤੇ ਗੈਸਾਂ ‘ਤੇ ਦਬਾਅ ਦਾ ਪ੍ਰਭਾਵ ਦਰਸਾਓ ।
ਉੱਤਰ-
ਪ੍ਰਯੋਗ – 100 ml ਦੀਆਂ ਤਿੰਨ ਸਰਿੰਜਾਂ ਲੈ ਕੇ ਉਹਨਾਂ ਦੇ ਸਿਰਿਆਂ ਨੂੰ ਚਿੱਤਰ ਦੇ ਅਨੁਸਾਰ ਬੰਦ ਕਰ ਦਿਓ । ਸਾਰੀਆਂ ਸਰਿੰਜਾਂ ਦੇ ਪਿਸਟਨ ਨੂੰ ਕੱਢ
– ਪਿਸਟਨ ਦਿਓ । ਪਹਿਲੀ ਸਰਿੰਜ ਵਿੱਚ ਹਵਾ, ਦੂਜੀ ਵਿੱਚ ਪਾਣੀ ਅਤੇ ਤੀਜੀ ਵਿੱਚ ਚਾਕ ਦੇ ਟੁਕੜੇ ਭਰ ਦਿਓ । ਸਰਿੰਜ ਦੇ ਪਿਸਟਨ ਦੀ ਗਤੀਸ਼ੀਲਤਾ ਸੌਖਿਆਂ ਹੋ ਜਾਵੇ ਇਸ ਲਈ ਉਸ ਤੇ ਥੋੜ੍ਹੀ ਵੈਸਲੀਨ ਲਗਾ ਦਿਓ ਅਤੇ ਉਸ ਨੂੰ ਵਾਪਸ ਸਰਿੰਜ ਵਿੱਚ ਲਗਾਓ । ਹੁਣ ਪਿਸਟਨ ਨੂੰ ਨਪੀੜਨ ਦੀ ਕੋਸ਼ਿਸ਼ ਕਰੋ ।

ਹਵਾ ਵਾਲੀ ਸਰਿੰਜ ਵਿੱਚ ਪਿਸਟਨ ਆਸਾਨੀ ਨਾਲ ਗਤੀ ਕਰਦਾ ਹੈ, ਪਾਣੀ ਵਾਲੀ ਸਰਿੰਜ ਵਿੱਚ ਪਿਸਟਨ ਬਹੁਤ ਥੋੜ੍ਹੀ ਗਤੀ ਕਰਦਾ ਹੈ ਅਤੇ ਚਾਕ ਦੇ ਟੁਕੜਿਆਂ ਦਾ ਨਪੀੜਨ ਬਿਲਕੁਲ ਨਹੀਂ ਹੁੰਦਾ ।

ਨਤੀਜਾ – ਗੈਸਾਂ ਸਭ ਤੋਂ ਵੱਧ ਨਪੀੜਨ ਯੋਗ ਹੁੰਦੀਆਂ ਹਨ । ਵਾਂ ਨੂੰ ਵਧੇਰੇ ਨਹੀਂ ਦਬਾਇਆ ਜਾ ਸਕਦਾ ਪਰ ਠੋਸ ਤੇ ਦਬਾਅ ਦਾ ਪ੍ਰਭਾਵ ਨਹੀਂ । ਪੈਂਦਾ। ਗੈਸਾਂ ਸਭ ਤੋਂ ਵੱਧ ਦਬੀਣਯੋਗ ਹਨ ਜਾਂ ਗੈਸਾਂ ਨੂੰ ਨਪੀੜਿਆ ਜਾ ਸਕਦਾ ਹੈ ।
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 4

ਪ੍ਰਸ਼ਨ 5.
ਠੋਸ, ਦ੍ਰਵ, ਗੈਸ ਦੀ ਸਥਿਤੀ, ਅੰਤਰਾਆਣਵਿਕ ਬਲ ਦੇ ਆਧਾਰ ‘ਤੇ ਸਪੱਸ਼ਟ ਕਰੋ ।
ਉੱਤਰ-
ਹਰ ਪਦਾਰਥ ਬਹੁਤ ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ । ਇਹ ਕਣ ਸਥਿਰ ਨਾ ਹੋ ਕੇ ਲਗਾਤਾਰ ਗਤੀਸ਼ੀਲ ਰਹਿੰਦੇ ਹਨ ।
ਤਾਪ ਉਰਜਾ ਨਾਲ ਇਹਨਾਂ ਦੀ ਗਤਿਜ ਉਰਜਾ ਵੱਧ ਜਾਂਦੀ ਹੈ । ਇਹ ਇੱਕ-ਦੂਜੇ ਤੇ ਆਕਰਸ਼ਨ ਬਲ ਲਗਾਉਂਦੇ ਹਨ । ਜਿਸ ਨੂੰ ਅੰਤਰਾਆਣਵਿਕ ਬਲ ਕਹਿੰਦੇ ਹਨ । ਇਸ ਆਧਾਰ ‘ਤੇ ਠੋਸ, ਦਵ, ਗੈਸ ਦੀ ਸਥਿਤੀ ਦੀ ਵਿਆਖਿਆ ਕੀਤੀ ਜਾ ਸਕਦੀ ਹੈ ।

ਠੋਸ – ਇਹਨਾਂ ਵਿੱਚ ਕਣ ਇੱਕ-ਦੂਜੇ ਦੇ ਬਹੁਤ ਨੇੜੇ ਹੁੰਦੇ ਹਨ ਅਤੇ ਕਣਾਂ ਵਿੱਚ ਬਹੁਤ ਘੱਟ ਖਾਲੀ ਥਾਂ ਹੁੰਦੀ ਹੈ । ਇਹਨਾਂ ਵਿੱਚ ਆਕਰਸ਼ਨ ਬਲ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹ ਸਿਰਫ਼ ਘੁਰਨ ਗਤੀ ਕਰ ਸਕਦੇ ਹਨ । ਇਸ ਲਈ ਇਹਨਾਂ ਦਾ ਨਿਸਚਿਤ ਆਕਾਰ ਅਤੇ ਆਇਤਨ ਹੁੰਦਾ ਹੈ ।
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 5
ਦ੍ਰਵ – ਇਹਨਾਂ ਵਿੱਚ ਕਣ ਇੱਕ-ਦੂਸਰੇ ਤੋਂ ਦੂਰ-ਦੂਰ ਹੁੰਦੇ ਹਨ ਅਤੇ ਕਣਾਂ ਵਿੱਚ ਬਹੁਤ ਖ਼ਾਲੀ ਥਾਂ ਹੁੰਦੀ ਹੈ । ਜਿਸ ਦੇ ਨਤੀਜੇ ਵਜੋਂ ਇਹਨਾਂ ਵਿੱਚ ਆਕਰਸ਼ਨ ਬਲ ਤੁਲਨਾਤਮਕ ਕਮਜ਼ੋਰ ਹੁੰਦਾ ਹੈ ਪਰ ਇਹ ਇੰਨਾ ਕਮਜ਼ੋਰ ਨਹੀਂ ਹੁੰਦਾ ਕਿ ਕਣ ਇੱਕ-ਦੂਜੇ ਤੋਂ ਵੱਖ ਹੋ ਜਾਣ । ਇਸ ਲਈ ਦ੍ਰਵ ਪਦਾਰਥਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਕਿ ਕਣ ਇੱਕ-ਦੂਜੇ ਤੋਂ ਵੱਖ ਹੋ ਜਾਣ । ਇਸ ਲਈ ਵ ਪਦਾਰਥਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਇਹਨਾਂ ਦਾ ਨਿਸਚਿਤ ਆਇਤਨ ਹੁੰਦਾ ਹੈ । ਇਹ ਉਸ ਬਰਤਨ ਦਾ ਆਕਾਰ ਪ੍ਰਾਪਤ ਕਰ ਲੈਂਦੇ ਹਨ ਜਿਸ ਵਿੱਚ ਪਾਇਆ ਜਾਂਦਾ ਹੈ ।

ਗੈਸ-ਗੈਸਾਂ ਵਿੱਚ ਕਣਾਂ ਦੀ ਸਥਿਤੀ ਬਹੁਤ ਢਿੱਲੀ ਹੁੰਦੀ ਹੈ ਅਤੇ ਉਹਨਾਂ ਵਿੱਚ ਖ਼ਾਲੀ ਥਾਂ ਬਹੁਤ ਜ਼ਿਆਦਾ ਹੁੰਦੀ ਹੈ । ਉਹਨਾਂ ਦੇ ਵਿੱਚ ਆਕਰਸ਼ਨ ਬਲ ਨਾ ਦੇ ਬਰਾਬਰ ਹੀ ਹੁੰਦਾ ਹੈ ਅਤੇ ਤੀਬਰ ਵੇਗ ਨਾਲ ਸਾਰੀਆਂ ਦਿਸ਼ਾਵਾਂ ਵਿੱਚ ਇੱਧਰ| ਉੱਧਰ ਗਤੀ ਕਰ ਸਕਦੇ ਹਨ । ਇਸ ਲਈ ਗੈਸ ਦਾ ਨਾ ਤਾਂ ਨਿਸ਼ਚਿਤ ਆਕਾਰ ਹੁੰਦਾ ਹੈ ਤੇ ਨਾ ਹੀ ਨਿਸਚਿਤ ਆਇਤਨ । ਇਹਨਾਂ ਦੇ ਕਣਾਂ ਵਿਚਾਲੇ ਬਹੁਤ ਜ਼ਿਆਦਾ ਖ਼ਾਲੀ ਥਾਂ ਹੋਣ ਕਾਰਨ ਗੈਸ ਨੂੰ ਦਬਾਇਆ ਜਾ ਸਕਦਾ ਹੈ ਅਤੇ ਇਹ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 6.
ਪਾਣੀ ਅਤੇ ਅਲਕੋਹਲ ਦੇ ਨਿਸਚਿਤ ਆਇਤਨ ਨੂੰ ਆਪਸ ਵਿੱਚ ਮਿਲਾਉਣ ਤੇ ਮਿਸ਼ਰਨ ਦਾ ਆਇਤਨ ਸ਼ੁਰੂ ਵਿੱਚ ਲਏ ਗਏ ਪਾਣੀ ਅਤੇ ਐਲਕੋਹਲ ਦੇ ਆਇਤਨ ਦੇ ਯੋਗ ਤੋਂ ਘੱਟ ਹੋ ਜਾਂਦਾ ਹੈ । ਕਿਉਂ ? ਸਪੱਸ਼ਟ ਕਰੋ ।
ਉੱਤਰ-
ਕੱਚ ਦੀ ਇੱਕ ਨਲੀ ਨੂੰ ਅੱਧੇ ਭਾਗ ਤੱਕ ਪਾਣੀ ਨਾਲ ਭਰੋ । ਇਸ ਦੇ ਬਾਕੀ ਅੱਧੇ ਭਾਗ ਨੂੰ ਇਥਾਈਲ ਅਲਕੋਹਲ ਨਾਲ ਭਰ ਦਿਓ । ਇਸ ਨੂੰ ਚੰਗੀ ਤਰ੍ਹਾਂ ਹਿਲਾਓ । ਨਲੀ ਵਿੱਚ ਕੁਝ ਖ਼ਾਲੀ ਥਾਂ ਦਿਖਾਈ ਦੇਵੇਗੀ । ਕੁੱਝ ਸਮੇਂ ਬਾਅਦ ਇਸ ਨੂੰ ਫਿਰ ਦੇਖੋ । ਮਿਸ਼ਰਨ ਦਾ ਆਇਤਨ ਸ਼ੁਰੂ ਵਿੱਚ ਲਏ ਗਏ ਪਾਣੀ ਅਤੇ ਅਲਕੋਹਲ ਦੇ ਆਇਤਨ ਦੇ ਯੋਗ ਤੋਂ ਕੁੱਝ ਘੱਟ ਦਿਖਾਈ ਦੇਵੇਗਾ ਕਿਉਂਕਿ ਐਲਕੋਹਲ ਦੇ ਕਣ ਪਾਣੀ ਦੇ ਅੰਤਰਾਅਣੁਕ ਖ਼ਾਲੀ ਥਾਂ ਵਿੱਚ ਸਮਾ ਗਏ ਹਨ ।

ਪ੍ਰਸ਼ਨ 7.
ਠੰਡਕ ਪੈਦਾ ਕਰਨ ਲਈ 0°C ਵਾਲੇ ਪਾਣੀ ਦੀ ਜਗਾ 0°C ਵਾਲੀ ਬਰਫ਼ ਵਧੇਰੇ ਅਸਰ-ਕਾਰਕ ਹੈ : ਕਿਵੇਂ ?
ਉੱਤਰ-
0°C ਤਾਪਮਾਨ ਵਾਲੀ ਬਰਫ਼ 0°C ਵਾਲੇ ਪਾਣੀ ਦੀ ਤੁਲਨਾ ਵਿੱਚ ਵਧੇਰੇ ਠੰਡਾ ਕਰਦੀ ਹੈ ਕਿਉਂਕਿ ਇਹ 0°C ਵਾਲੇ ਪਾਣੀ ਵਿੱਚ ਬਦਲਣ ਲਈ ਆਪਣੀ ਪਿਘਲਣ ਦੀ ਗੁਪਤ ਤਾਪ ਉਰਜਾ ਦੇ ਬਰਾਬਰ ਤਾਪ ਉਰਜਾ ਲੈਂਦੀ ਹੈ ਅਤੇ ਫਿਰ ਤਾਪ ਦੇ ਵਾਧੇ ਲਈ ਤਾਪ ਉਰਜਾ ਪ੍ਰਾਪਤ ਕਰਦੀ ਹੈ ਜਦੋਂ ਕਿ 0°C ਵਾਲਾ ਪਾਣੀ ਸਿਰਫ਼ ਤਾਪ ਵਿੱਚ ਵਾਧੇ ਲਈ ਤਾਪ ਉਰਜਾ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 8.
ਬਰਫ਼ ਪਿਘਲਣ ਦੀ ਗੁਪਤ ਤਾਪ ਉਰਜਾ ਕੀ ਹੈ ? ਇਸਦਾ ਕੀ ਅਰਥ ਹੈ ?
ਉੱਤਰ-
ਬਰਫ਼ ਪਿਘਲਣ ਦੀ ਗੁਪਤ ਤਾਪ ਉਰਜਾ 3.34 × 105 J/kg (ਜਾਂ 80Cal/g) ਹੈ । ਇਸਦਾ ਅਰਥ ਹੈ ਕਿ °C ਤੇ 1 kg ਬਰਫ਼ 3.34 × 105 ਜੂਲ ਤਾਪ ਨੂੰ ਸੋਖ ਕੇ 0°C ਤੇ 1 kg ਪਾਣੀ ਵਿੱਚ ਬਦਲਦੀ ਹੈ । ਜਾਂ 1 kg ਪਾਣੀ °C ਤੇ 3.34 × 105 ਜੁਲ ਤਾਪ ਉਰਜਾ ਵਿਸਰਜਿਤ ਕਰਕੇ 0°C ਤੇ ਬਰਫ਼ ਵਿੱਚ ਬਦਲ ਜਾਂਦਾ ਹੈ ।

ਪ੍ਰਸ਼ਨ 9.
ਭਾਫ਼ ਦੇ ਵਾਸ਼ਪਣ ਦੀ ਗੁਪਤ ਤਾਪ ਊਰਜਾ ਕੀ ਹੈ ? ਇਸਦਾ ਕੀ ਅਰਥ ਹੈ ?
ਉੱਤਰ-
ਭਾਫ਼ ਦੇ ਵਾਸ਼ਪਣ ਦੀ ਗੁਪਤ ਤਾਪ ਉਰਜਾ 22.5 × 105 J/kg (ਜਾਂ 540 Cal/g ਹੈ । ਇਸਦਾ ਅਰਥ ਹੈ ਕਿ 100°C ਤੇ 1 kg ਪਾਣੀ 2.25 × 105 ਜੁਲ ਤਾਪ ਸੋਖਿਤ ਕਰਕੇ 100°C ਤਾਪ ਵਾਲੀ ਭਾਫ਼ ਵਿੱਚ ਬਦਲ ਜਾਂਦਾ ਹੈ । ਜਾਂ 100°C ਤੇ 1 kg ਭਾਫ਼ 22.5 × 105 ਜੂਲ ਤਾਪ ਊਰਜਾ ਵਿਸਰਜਿਤ (ਬਾਹਰ ਕੱਢ ਕੇ) 100°C ਵਾਲੇ ਪਾਣੀ ਵਿੱਚ ਬਦਲ ਜਾਂਦੀ ਹੈ ।

ਪ੍ਰਸ਼ਨ 10.
ਉਬਲਦੇ ਪਾਣੀ ਅਤੇ ਉਸੇ ਤਾਪ ਦੀ ਭਾਫ਼ ਵਿੱਚ ਕਿਸਦਾ ਸੇਕ ਜ਼ਿਆਦਾ ਹੈ ? ਕਾਰਨ ਦੱਸੋ ।
ਉੱਤਰ-
ਭਾਫ਼ ਸਦਾ ਹੀ ਉਬਲਦੇ ਪਾਣੀ ਤੋਂ ਵਧੇਰੇ ਗੰਭੀਰ ਜਲਨ ਪੈਦਾ ਕਰਦੀ ਹੈ । ਜਦੋਂ ਪਾਣੀ 100°C ਤਾਪਮਾਨ ‘ਤੇ ਉਬਲਦਾ ਹੈ ਤਾਂ ਭਾਫ਼ ਵਿੱਚ ਬਦਲ ਜਾਂਦਾ ਹੈ । ਉਸ ਨੂੰ 536 ਕੈਲੋਰੀ/ਮ ਜਾਂ 2260 ਜੁਲ/ਗਾਮ ਤਾਪ ਊਰਜਾ ਦੀ ਲੋੜ ਹੁੰਦੀ ਹੈ ਜਿਸ ਨੂੰ ਗੁਪਤ ਤਾਪ ਊਰਜਾ ਕਹਿੰਦੇ ਹਨ । ਇਸ ਲਈ ਉਬਲਦੇ ਪਾਣੀ ਤੋਂ ਭਾਫ਼ ਵਿੱਚ ਵਧੇਰੇ ਤਾਪ ਊਰਜਾ ਹੁੰਦੀ ਹੈ ਕਿਉਂਕਿ ਇਸ ਵਿੱਚ ਗੁਪਤ ਤਾਪ ਉਰਜਾ ਵੀ ਸ਼ਾਮਿਲ ਹੈ ਇਸੇ ਕਰਕੇ ਇਸ ਦੀ ਜਲਣ ਵਧੇਰੇ ਗੰਭੀਰ ਤੇ ਕਸ਼ਟਦਾਇਕ ਹੁੰਦੀ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 11.
ਜਦੋਂ ਮੋਟੇ ਕੱਚ ਤੋਂ ਬਣੇ ਗਿਲਾਸ ਵਿੱਚ ਉਬਲਦਾ ਹੋਇਆ ਪਾਣੀ (ਜਾਂ ਬਰਫ਼) ਪਾ ਦਿੱਤੀ ਜਾਵੇ ਤਾਂ ਇਹ ਤਿੜਕ ਜਾਂਦਾ ਹੈ ਕਿਉਂ ?
ਉੱਤਰ-
ਜਦੋਂ ਮੋਟੇ ਕੱਚ ਦੇ ਗਿਲਾਸ ਵਿੱਚ ਉਬਲਦਾ ਹੋਇਆ ਪਾਣੀ ਪਾ ਦਿੱਤਾ ਜਾਂਦਾ ਹੈ ਤਾਂ ਤਾਪ ਦੇ ਵਾਧੇ ਕਾਰਨ ਗਲਾਸ ਦਾ ਆਂਤਰਿਕ ਭਾਗ ਫੈਲ ਜਾਂਦਾ ਹੈ । ਕਿਉਂਕਿ ਕੱਚ ਤਾਪ ਦਾ ਘੱਟ ਚਾਲਕ ਹੈ, ਇਸ ਲਈ ਬਾਹਰ ਬਹੁਤ ਘੱਟ ਤਾਪ ਆਉਂਦਾ ਹੈ । ਬਾਹਰੀ ਸਤਹਿ ‘ਤੇ ਕੱਚ ਬਹੁਤ ਘੱਟ ਫੈਲਦਾ ਹੈ । ਇਸੇ ਕਾਰਨ ਗਿਲਾਸ ਤਿੜਕ ਜਾਂਦਾ ਹੈ ।

ਪ੍ਰਸ਼ਨ 12.
ਰੇਲ ਦੀਆਂ ਦੋ ਪੱਟਰੀਆਂ ਵਿੱਚ ਤਾਪ ਪਸਾਰ ਲਈ ਖ਼ਾਲੀ ਥਾਂ ਰੱਖਿਆ ਜਾਂਦਾ ਹੈ । ਕਿਉਂ ? ਸੰਖੇਪ ਵਿਆਖਿਆ ਕਰੋ ।
ਉੱਤਰ-
ਗਰਮੀਆਂ ਵਿੱਚ ਰੇਲ ਪੱਟਰੀਆਂ ਗਰਮ ਹੋ ਕੇ ਫੈਲਦੀਆਂ ਹਨ । ਜੇ ਪਸਾਰ ਲਈ ਖ਼ਾਲੀ ਥਾਂ ਨਹੀਂ ਰੱਖੀ ਜਾਵੇਗੀ ਤਾਂ ਇਹ ਟੇਢੀਆਂ ਹੋ ਸਕਦੀਆਂ ਹਨ ਅਤੇ ਰੇਲ ਪੱਟੜੀ ਤੋਂ ਉਤਰ ਸਕਦੀ ਹੈ । ਇਸ ਲਈ ਦੋ ਪੱਟਰੀਆਂ ਵਿੱਚ ਖ਼ਾਲੀ ਥਾਂ ਛੱਡੀ ਜਾਂਦੀ ਹੈ, ਤਾਂਕਿ ਇਹਨਾਂ ਨੂੰ ਪਸਾਰ ਲਈ ਜਗ੍ਹਾ ਮਿਲ ਸਕੇ ।

ਪ੍ਰਸ਼ਨ 13.
ਜਦੋਂ ਤਲਾਬ ਜੰਮ ਜਾਂਦੇ ਹਨ ਤਾਂ ਵੀ ਮੱਛੀਆਂ ਕਿਵੇਂ ਜੀਵਤ ਰਹਿੰਦੀਆਂ ਹਨ ?
ਉੱਤਰ-
ਪਾਣੀ ਦੇ ਅਸੰਗਤ ਪਸਾਰ ਦੇ ਕਾਰਨ ਬਹੁਤ ਕੜਾਕੇ ਦੀ ਠੰਡ ਵਿੱਚ ਵੀ ਝੀਲਾਂ ਅਤੇ ਤਲਾਬਾਂ ਦੇ ਪਾਣੀ ਦੀ ਉੱਪਰੀ ਸਤਹਿ ਹੀ ਜੰਮਦੀ ਹੈ । ਉੱਪਰ ਜੰਮੀ ਬਰਫ਼ ਦੇ ਹੇਠਾਂ ਪਾਣੀ ਜੰਮਦਾ ਨਹੀਂ ਹੈ । ਨਤੀਜੇ ਵਜੋਂ ਮੱਛੀਆਂ ਅਤੇ ਹੋਰ ਜਲ ਜੀਵ ਜੀਵਤ ਰਹਿੰਦੇ ਹਨ । ਜੇ ਪਾਣੀ ਦਾ ਪਸਾਰ ਇੱਕੋ ਜਿਹਾ ਹੁੰਦਾ ਤਾਂ ਝੀਲਾਂ ਅਤੇ ਤਲਾਬਾਂ ਦਾ ਸਾਰਾ ਪਾਣੀ ਜੰਮ ਜਾਣਾ ਸੀ ਤੇ ਜਲ-ਜੀਵਾਂ ਅਤੇ ਜਲ ਬਨਸਪਤੀ ਦਾ ਬਚਣਾ ਅਸੰਭਵ ਹੋ ਜਾਣਾ ਸੀ ।

ਪ੍ਰਸ਼ਨ 14.
ਜੌਹਰ ਉੱਡਣਾ ਵਿਧੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜੌਹਰ ਉੱਡਣਾ ਵਿਧੀ ਵਿੱਚ ਠੋਸ ਨੂੰ ਗਰਮ ਕਰ ਕੇ ਸਿੱਧਿਆਂ ਵਾਸ਼ਪਾਂ ਵਿੱਚ ਜਾਂ ਵਾਸ਼ਪਾਂ ਨੂੰ ਸਿੱਧਿਆਂ ਠੋਸ ਵਿੱਚ ਬਦਲਿਆ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਵ ਨਹੀ ਬਣਦਾ ।
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 6
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 7
ਇਸ ਵਿਧੀ ਨਾਲ ਅਮੋਨੀਅਮ ਕਲੋਰਾਈਡ, ਨੈਪਥਾਲੀਨ, ਆਇਓਡੀਨ, ਕਪੂਰ ਆਦਿ ਨੂੰ ਸੌਖਿਆਂ ਹੀ ਪ੍ਰਾਪਤ ਕਰ ਲਿਆ ਜਾਂਦਾ ਹੈ ।

ਚੀਨੀ ਦੀ ਪਿਆਲੀ ਵਿੱਚ ਥੋੜਾ ਕਪੂਰ ਜਾਂ ਅਮੋਨੀਅਮ ਕਲੋਰਾਈਡ ਲਓ । ਇਸ ਉੱਪਰ ਫਿਲਟਰ ਪੇਪਰ ਰੱਖ ਕੇ ਉਸ ਤੇ ਉਲਟੀ ਕੀਪ ਰੱਖ ਦਿਓ । ਕੀਪ ਦੇ ਸਿਰੇ ਵਿੱਚ ਰੂੰ ਦਾ ਇੱਕ ਟੁੱਕੜਾ ਫਸਾ ਦਿਓ | ਗਰਮ ਕਰਨ ਤੇ ਵਾਸ਼ਪ ਬਣਿਆ ਕਪੂਰ ਜਾਂ ਅਮੋਨੀਅਮ ਕਲੋਰਾਈਡ ਪ੍ਰਾਪਤ ਹੋ ਜਾਵੇਗਾ ।

ਪ੍ਰਸ਼ਨ 15.
ਬਰਫ਼ੀਲੇ ਪਾਣੀ ਦੇ ਭਰੇ ਗਿਲਾਸ ਦੀ ਬਾਹਰੀ ਸਤਹਿ ‘ਤੇ ਪਾਣੀ ਦੀਆਂ ਬੂੰਦਾਂ ਕਿਉਂ ਦਿਖਾਈ ਦਿੰਦੀਆਂ ਹਨ ?
ਉੱਤਰ-
ਕਿਸੇ ਬਰਤਨ ਵਿੱਚ ਅਸੀਂ ਬਰਫ਼ੀਲਾ ਪਾਣੀ ਰੱਖਦੇ ਹਾਂ । ਜਲਦੀ ਹੀ ਬਰਤਨ ਦੀ ਬਾਹਰੀ ਸਤਹਿ ਤੇ ਸਾਨੂੰ ਪਾਣੀ ਦੀਆਂ ਬੂੰਦਾਂ ਨਜ਼ਰ ਆਉਣ ਲੱਗਦੀਆਂ ਹਨ । ਹਵਾ ਵਿੱਚ ਮੌਜੂਦ ਜਲ ਵਾਸ਼ਪਾਂ ਦੀ ਊਰਜਾ ਠੰਡੇ ਪਾਣੀ ਦੇ ਸੰਪਰਕ ਵਿੱਚ ਆ ਕੇ ਘੱਟ ਹੋ ਜਾਂਦੀ ਹੈ ਅਤੇ ਇਹ ਦਵ ਅਵਸਥਾ ਵਿੱਚ ਬਦਲ ਜਾਂਦੇ ਹਨ, ਜੋ ਸਾਨੂੰ । ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ ।
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 8

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪਦਾਰਥ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਸ਼ਵ ਦੀ ਹਰ ਵਸਤੂ ਜਿਸ ਤੋਂ ਸਮੱਗਰੀ ਬਣਦੀ ਹੈ, ਜੋ ਸਥਾਨ ਘੇਰਦੀ ਹੈ ਅਤੇ ਜਿਸਦਾ ਪੁੰਜ ਹੁੰਦਾ ਹੈ, ਉਸ ਨੂੰ ਪਦਾਰਥ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਪਦਾਰਥ ਦੇ ਪੰਜ ਉਦਾਹਰਨ ਲਿਖੋ ।
ਉੱਤਰ-
ਹਵਾ, ਭੋਜਨ, ਪੱਥਰ, ਜਲ, ਪੌਦੇ ।

ਪ੍ਰਸ਼ਨ 3.
ਵਿਸਰਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਦੋ ਵੱਖ-ਵੱਖ ਪਦਾਰਥਾਂ ਦੇ ਕਣਾਂ ਦੇ ਆਪਣੇ ਆਪ-ਆਪਸ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

ਪ੍ਰਸ਼ਨ 4.
ਭੌਤਿਕ ਅਵਸਥਾ ਦੇ ਆਧਾਰ ‘ਤੇ ਪਦਾਰਥ ਦੀਆਂ ਅਵਸਥਾਵਾਂ ਕਿਹੜੀਆਂ ਹਨ ?
ਉੱਤਰ-
ਠੋਸ, ਦ੍ਰਵ, ਗੈਸ ।

ਪ੍ਰਸ਼ਨ 5.
ਸਪੰਜ ਦਾ ਨਪੀੜਨਾ ਸੰਭਵ ਕਿਉਂ ਹੈ ?
ਉੱਤਰ-
ਸਪੰਜ ਦਾ ਨਪੀੜਨਾ ਇਸ ਵਿੱਚ ਮੌਜੂਦ ਛੇਕਾਂ ਵਿਚਲੀ ਹਵਾ ਦੇ ਬਾਹਰ ਨਿਕਲਣ ਕਾਰਨ ਸੰਭਵ ਹੁੰਦਾ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 6.
ਦ੍ਰਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਸਚਿਤ ਆਇਤਨ ਵਾਲੇ ਪਦਾਰਥ ਹਨ ਜਿਨ੍ਹਾਂ ਵਿੱਚ ਵਗਣ ਦਾ ਗੁਣ ਹੁੰਦਾ ਹੈ ਅਤੇ ਇਹ ਆਕਾਰ ਬਦਲਦੇ ਹਨ ।

ਪ੍ਰਸ਼ਨ 7.
ਜਲ ਦੇ ਕਿਸ ਗੁਣ ਕਾਰਨ ਜਲੀ ਜੰਤੂ ਜੀਵਤ ਰਹਿ ਸਕਦੇ ਹਨ ?
ਉੱਤਰ-
ਵਾਤਾਵਰਨ ਵਿੱਚ ਮੌਜੂਦ ਆਕਸੀਜਨ ਗੈਸ ਵਿਸਰਿਤ ਹੋ ਕੇ ਪਾਣੀ ਵਿੱਚ ਮਿਲ ਜਾਂਦੀ ਹੈ ਜੋ ਜਲੀ ਜੰਤੂਆਂ ਦੇ ਜੀਵਨ ਲਈ ਜ਼ਰੂਰੀ ਹੁੰਦੀ ਹੈ ।

ਪ੍ਰਸ਼ਨ 8.
ਵਾਹਨਾਂ ਵਿੱਚ ਕਿਹੜੀ ਨਪੀੜੀ ਗੈਸ ਵਰਤੀ ਜਾਂਦੀ ਹੈ ?
ਉੱਤਰ-
ਪੀੜੀ ਕੁਦਰਤੀ ਗੈਸ (CNG) ।

ਪ੍ਰਸ਼ਨ 9.
ਘਰਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਹੜੀ ਗੈਸ ਵਰਤੀ ਜਾ ਸਕਦੀ ਹੈ ?
ਉੱਤਰ-
ਤਰਲੀਕ੍ਰਿਤ ਪੈਟਰੋਲੀਅਮ ਗੈਸ (LPG) ।

ਪ੍ਰਸ਼ਨ 10.
ਸੈਂਟ ਅਤੇ ਅਗਰਬੱਤੀ ਦੀ ਮਹਿਕ ਤੇਜ਼ੀ ਨਾਲ ਕਿਉਂ ਫੈਲ ਜਾਂਦੀ ਹੈ ?
ਉੱਤਰ-
ਕਣਾਂ ਦੀ ਤੇਜ਼ ਗਤੀ ਨਾਲ ਵਧੇਰੇ ਖ਼ਾਲੀ ਥਾਂਵਾਂ ਦੇ ਕਾਰਨ ਗੈਸਾਂ ਦਾ ਵਿਸਰਣ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ ।

ਪ੍ਰਸ਼ਨ 11.
ਪਾਣੀ ਵ ਦੀ ਕਿਹੜੀਆਂ-ਕਿਹੜੀਆਂ ਅਵਸਥਾਵਾਂ ਵਿੱਚ ਹੁੰਦਾ ਹੈ ?
ਉੱਤਰ-
ਪਾਣੀ ਠੋਸ (ਬਰਫ਼), ਤਰਲ, ਗੈਸ (ਵਾਸ਼ਪ ਅਵਸਥਾ ਵਿੱਚ ਮਿਲਦਾ ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 12.
ਠੋਸ, ਤਰਲ ਅਤੇ ਗੈਸ ਦੇ ਚਾਰ-ਚਾਰ ਉਦਾਹਰਨ ਦਿਓ ।
ਉੱਤਰ-
ਠੋਸ-ਲੱਕੜੀ, ਪੱਥਰ, ਚੀਨੀ, ਨਮਕ । ਤਰਲ-ਪਾਣੀ, ਦੁੱਧ, ਤੇਲ, ਐਲਕੋਹਲ । ਗੈਸ-ਵਾਯੂ, ਆਕਸੀਜਨ, ਹਾਈਡ੍ਰੋਜਨ, ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 13.
CNG ਦਾ ਪੂਰਾ ਨਾਂ ਲਿਖੋ ।
ਉੱਤਰ-
Compressed Natural Gas (ਨਪੀੜਤ ਕੁਦਰਤੀ ਗੈਸ) ।

ਪ੍ਰਸ਼ਨ 14.
ਤਾਪਮਾਨ ਦੀ S.I. ਇਕਾਈ ਕੀ ਹੈ ?
ਉੱਤਰ-
ਕੈਲਵਿਨ ।

ਪ੍ਰਸ਼ਨ 15.
0°c ਕਿੰਨੇ ਕੈਲਵਿਨ ਦੇ ਬਰਾਬਰ ਹੁੰਦਾ ਹੈ ?
ਉੱਤਰ-
0°C = 273K

ਪ੍ਰਸ਼ਨ 16.
ਪਾਣੀ ਦਾ ਉਬਾਲ ਦਰਜਾ ਕੀ ਹੈ ?
ਉੱਤਰ-
ਪਾਣੀ ਦਾ ਉਬਾਲ ਜਾ 373K (100°C) ਹੈ ।

PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 17.
ਖ਼ੁਸ਼ਕ ਬਰਫ਼ ਕੀ ਹੈ ?
ਉੱਤਰ-
ਠੋਸ ਕਾਰਬਨ-ਡਾਈਆਕਸਾਈਡ ਨੂੰ ਖ਼ੁਸ਼ਕ ਬਰਫ਼ (Dry Ice) ਕਹਿੰਦੇ ਹਨ ।

ਪ੍ਰਸ਼ਨ 18.
ਦਬਾਅ ਦੇ ਮਾਪਣ ਦੀ ਇਕਾਈ ਕੀ ਹੈ ?
ਉੱਤਰ-
ਐਟਮੋਸਫੀਅਰ (atm) ।

ਪ੍ਰਸ਼ਨ 19.
ਦਬਾਅ ਦੀ S.I. ਇਕਾਈ ਕੀ ਹੈ ?
ਉੱਤਰ-
ਪਾਸਕਲ (Pa) ।