PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

Punjab State Board PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ Important Questions and Answers.

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਅੰਕਿਤ ਚਿੱਤਰ ਬਣਾਕੇ ਮਨੁੱਖ ਦੇ ਦਿਮਾਗ਼ ਦੇ ਭਾਗਾਂ ਦਾ ਵਰਣਨ ਕਰੋ ।
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 1
ਦਿਮਾਗ਼-ਮਨੁੱਖੀ ਦਿਮਾਗ਼ ਬਹੁਤ ਹੀ ਵਿਕਸਿਤ ਕੋਮਲ ਅੰਗ ਹੈ ਜੋ ਖੋਪੜੀ ਦੀਆਂ ਹੱਡੀਆਂ (Skull) ਵਿਚ ਸੁਰੱਖਿਅਤ ਰਹਿੰਦਾ ਹੈ । ਇਸਦੇ ਚਾਰੋਂ ਪਾਸੇ ਤਿੰਨ ਲਿੱਲੀਆਂ ਹੁੰਦੀਆਂ ਹਨ । ਜੋ ਇਕ ਤਰਲ ਪਦਾਰਥ ਨਾਲ ਘਿਰੀਆਂ ਹੁੰਦੀਆਂ ਹਨ । ਦਿਮਾਗ਼ ਦੇ ਮੁੱਖ ਤਿੰਨ ਭਾਗ ਹੁੰਦੇ ਹਨ-
(i) ਅਗਲਾ ਦਿਮਾਗ਼ (Fore brain)
(ii) ਮੱਧ ਦਿਮਾਗ਼ (Mid brain)
(iii) ਪਿਛਲਾ ਦਿਮਾਗ਼ (hind brain)

(i) ਅਗਲਾ ਦਿਮਾਗ਼ (Fore brain) – ਪੁਰੇ ਦਿਮਾਗ਼ ਦਾ ਦੋ ਤਿਆਹੀ ਹਿੱਸਾ ਅਗਲੇ ਦਿਮਾਗ਼ ਵਿਚ ਹੁੰਦਾ ਹੈ । ਇਹ ਦਿਮਾਗ਼ ਦਾ ਮੁੱਖ ਭਾਗ ਹੈ । ਇਸ ਲਈ ਕਈ ਲੋਕ ਇਸ ਨੂੰ ਵੱਡਾ ਦਿਮਾਗ਼ ਵੀ ਕਹਿੰਦੇ ਹਨ ।

ਅਗਲੇ ਦਿਮਾਗ਼ ਦੇ ਵੱਖ-ਵੱਖ ਖੇਤਰ ਹਨ ਜੋ ਸੁਣਨ, ਸੁੰਘਣ, ਦੇਖਣ ਆਦਿ ਲਈ ਵਿਸ਼ੇਸ਼ੀਕ੍ਰਿਤ ਹਨ । ਇਸ ਵਿਚ ਸ਼ਾਮਲ ਕਰਨ ਲਈ ਵੱਖ ਖੇਤਰ ਹੁੰਦੇ ਹਨ ਜਿੱਥੇ ਇਨ੍ਹਾਂ ਸੰਵੇਦੀ ਸੂਚਨਾਵਾਂ ਨੂੰ, ਹੋਰ ਗ੍ਰਹੀਆਂ ਤੋਂ ਪ੍ਰਾਪਤ ਸੂਚਨਾਵਾਂ ਅਤੇ ਪਹਿਲਾਂ ਤੋਂ ਦਿਮਾਗ਼ ਵਿਚ ਇਕੱਤਰ ਸੂਚਨਾਵਾਂ ਨਾਲ ਇਕੱਠਾ ਕਰਕੇ ਉਨ੍ਹਾਂ ਦਾ ਭਾਵ ਕੱਢਿਆ ਜਾਂਦਾ ਹੈ । ਇਸ ਸਭ ਦੇ ਆਧਾਰ ਤੇ ਇਕ ਫੈਸਲਾ ਲਿਆ ਜਾਂਦਾ ਹੈ ਕਿ ਪ੍ਰਤਿਕਿਰਿਆ ਕਿਵੇਂ ਹੋਵੇ ਅਤੇ ਸੂਚਨਾ ਪ੍ਰੇਰਕ ਖੇਤਰ ਨੂੰ ਪਹੁੰਚਾਈ ਜਾਂਦੀ ਹੈ ਜੋ ਇੱਛੁਕ ਪੇਸ਼ੀਆਂ ਦੀ ਗਤੀ ਨੂੰ ਨਿਯੰਤਰਿਤ ਕਰਦੀਆਂ ਹਨ ਜਿਵੇਂ; ਕਿ ਸਾਡੀਆਂ ਲੱਤਾਂ ਦੀਆਂ ਗਤੀਆਂ | ਅਗਲੇ ਦਿਮਾਗ਼ ਵਿਚ ਭੁੱਖ ਨਾਲ ਸੰਬੰਧਿਤ ਖੇਤਰ ਵੀ ਹੈ ।

ਅਗਲੇ ਦਿਮਾਗ਼ ਦਾ ਕਾਰਜ-

  1. ਇਹ ਸਾਰੇ ਸੰਵੇਦੀ ਅੰਗਾਂ ਦੇ ਸੰਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ ।
  2. ਇਹ ਸਾਰੀਆਂ ਪੇਸ਼ੀਆਂ, ਗ੍ਰੰਥੀਆਂ, ਅੰਗਾਂ ਨੂੰ ਠੀਕ ਕਾਰਜ ਕਰਨ ਦਾ ਆਦੇਸ਼ ਦਿੰਦਾ ਹੈ ।
  3. ਇਹ ਉਦੀਨਾਂ ਅਤੇ ਕਿਰਿਆਵਾਂ ਦੇ ਵਿਚ ਸੰਤੁਲਨ ਕਰਦਾ ਹੈ ।
  4. ਇਹ ਪਿਛਲੇ ਅਨੁਭਵ ਅਤੇ ਯਾਦਾਂ ਦੇ ਅਧਾਰ ‘ਤੇ ਸਾਡੇ ਵਿਵਹਾਰ ਵਿਚ ਪਰਿਵਰਤਨ ਲਿਆਉਂਦਾ ਹੈ ।
  5. ਇਹ ਸਾਰੀਆਂ ਸੂਚਨਾਵਾਂ ਅਤੇ ਗਿਆਨ ਨੂੰ ਪ੍ਰਾਪਤ ਕਰਦਾ ਹੈ ਅਤੇ ਉਨ੍ਹਾਂ ਦਾ ਸੰਗ੍ਰਹਿ ਕਰ ਲੈਂਦਾ ਹੈ ।

(ii) ਮੱਧ ਦਿਮਾਗ਼ (Mid brain) – ਇਹ ਦਿਮਾਗ਼ ਦਾ ਮੱਧ ਭਾਗ ਹੈ । ਜੋ ਅਗਲੇ ਅਤੇ ਪਿਛਲੇ ਦਿਮਾਗ਼ ਨੂੰ ਆਪਸ ਵਿਚ ਜੋੜਦਾ ਹੈ । ਸਾਧਾਰਣ ਪ੍ਰਵਿਰਤੀ ਕਿਰਿਆ ਜਿਵੇਂ ਕਿ ਪੁਤਲੀ ਦੇ ਆਕਾਰ ਵਿਚ ਪਰਿਵਰਤਨ ਅਤੇ ਕੁਝ ਸੋਚ ਕੇ ਕੀਤੀ ਕਿਰਿਆ ਜਿਵੇਂ ਕਿ ਕੁਰਸੀ ਖਿਸਕਾਉਣਾ ਦੇ ਵਿਚਕਾਰ ਇਕ ਹੋਰ ਨਿਯੰਤਰਨ ਪੇਸ਼ੀ ਗਤੀਆਂ ਦਾ ਸੈੱਟ ਹੈ । ਜਿਸ ਉੱਤੇ ਸਾਡੇ ਸੋਚਣ ਦਾ ਕੋਈ ਕੰਟਰੋਲ ਨਹੀਂ ਹੈ । ਇਨ੍ਹਾਂ ਅਣਇੱਛਤ ਕਿਰਿਆਵਾਂ ਵਿਚੋਂ ਕੁੱਝ ਮੱਧ ਦਿਮਾਗ਼ ਦੁਆਰਾ ਨਿਯੰਤਰਿਤ ਹੁੰਦੀਆਂ ਹਨ ।

(iii) ਪਿਛਲਾ ਦਿਮਾਗ਼ (Hind brain) – ਇਸ ਨੂੰ ਛੋਟਾ ਦਿਮਾਗ਼ ਵੀ ਕਹਿੰਦੇ ਹਾਂ । ਇਸ ਦੀ ਰਚਨਾ ਕਰਨ ਵਾਲੇ ਮੈਡੂਲਾ ਅਤੇ ਸੈਰੀਬੈਲਮ ਹੈ ।
ਸੈਰੀਬੈਲਮ ਦੀ ਰਚਨਾ ਬਹੁਤ ਗੁੰਝਲਦਾਰ ਹੈ । ਇਹ ਠੋਸ ਹੁੰਦਾ ਹੈ । ਇਹ ਅਗਲੇ ਦਿਮਾਗ਼ ਦੇ ਬਿਲਕੁਲ ਹੇਠਾਂ ਹੁੰਦਾ ਹੈ । ਇਹ ਗਤੀਆਂ ਦਾ ਠੀਕ ਪ੍ਰਕਾਰ ਨਾਲ ਨਿਯੰਤਰਨ ਕਰਦਾ ਹੈ ।
ਸਾਡਾ ਚਲਣਾ, ਦੌੜਨਾ, ਭੱਜਣਾ, ਉੱਠਣਾ, ਬੈਠਣਾ, ਨੱਚਣਾ ਆਦਿ ਇਸੇ ਦੁਆਰਾ ਨਿਯੰਤਰਿਤ ਹੁੰਦਾ ਹੈ ।
ਦਿਮਾਗ਼ ਦੇ ਪਿੱਛੇ ਦੇ ਤਿਕੋਨੇ ਭਾਗ ਨੂੰ ਮੈਡੂਲਾ ਕਹਿੰਦੇ ਹਨ । ਇਹ ਦਿਲ ਦੀ ਧੜਕਨ, ਸਾਹ, ਪਾਚਨ ਆਦਿ ਅਣਇੱਛਤ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 2.
ਸੁਖਮਨਾ ਨਾੜੀ ਦਾ ਸੰਖੇਪ ਵਰਣਨ ਕਰੋ ।
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 2
ਸੁਖਮਨਾ ਨਾੜੀ (Spinal Cord) ਮੈਂਡੂਲਾ ਆਬਲਾਂਗੇਟਾ ਖੋਪੜੀ ਦੇ ਮਹਾਰੰਧਰ ਤੋਂ ਨਿਕਲ ਕੇ ਰੀੜ੍ਹ ਦੀ ਹੱਡੀ ਦੇ ਮਣਕਿਆਂ (Vertabral) ਦੇ ਵਿਚੋਂ ਨਿਕਲ ਕੇ ਹੇਠਾਂ ਤੱਕ ਫੈਲੀ ਰਹਿੰਦੀ ਹੈ । ਇਸ ਨੂੰ ਮੇਰੂਰਜੂ ਜਾਂ ਸੁਖਮਨਾ ਨਾੜੀ ਕਹਿੰਦੇ ਹਨ । ਇਸਦੇ ਉੱਪਰ ਡਿਉਰਾਮੀਟਰ, ਐਰੇੜਾਈਡ ਅਤੇ ਪਿਓਮੈਟ ਨਾਮਕ ਤਿੰਨ ਬਿੱਲੀਆਂ ਉਸ ਪ੍ਰਕਾਰ ਹੁੰਦੀਆਂ ਹਨ ਜਿਵੇਂ ਦਿਮਾਗ਼ ਵਿਚ ਉੱਪਰ ਹੁੰਦੀਆਂ ਹਨ । ਰੀੜ੍ਹ ਤੋਂ ਨਿਸਚਿਤ ਦੂਰੀਆਂ ‘ਤੇ 31 ਜੋੜੇ ਸੁਖਮਨਾ ਨਾੜੀਆਂ ਨਿਕਲਦੀਆਂ ਹਨ । ਇਸ ਦੀ ਲੰਬਾਈ ਲਗਭਗ 45 ਸੈਂ. ਮੀ. ਹੁੰਦੀ ਹੈ ।

ਮੇਰੂਰਜੂ ਜਾਂ ਸੁਖਮਨਾ ਨਾੜੀ ਦੇ ਕਾਰਜ-

  1. ਇਹ ਸਾਧਾਰਨ ਪ੍ਰਤਿਵਰਤੀ ਕਿਰਿਆਵਾਂ ਜਿਵੇਂ ਗੋਡੇ ਦੇ ਝਟਕੇ ਦਾ ਪ੍ਰਤੀਉੱਤਰ, ਖੁਦ ਚਾਲਿਤ ਪ੍ਰਤੀ ਕਿਰਿਆਵਾਂ ਜਿਵੇਂ ਮੂਤਰ ਮਸਾਨੇ ਦਾ ਸੁੰਗੜਨਾ ਆਦਿ ਦੇ ਤਾਲਮੇਲ ਕੇਂਦਰ ਦਾ ਕਾਰਜ ਕਰਦੀ ਹੈ ।
  2. ਇਹ ਦਿਮਾਗ਼ ਅਤੇ ਸੁਖਮਨਾ ਦੇ ਵਿਚ ਸੰਚਾਰ ਦਾ ਕਾਰਜ ਕਰਦੀ ਹੈ ।

ਪ੍ਰਸ਼ਨ 3.
ਪ੍ਰਤਿਵਰਤੀ ਕਿਰਿਆ ਨੂੰ ਢੁੱਕਵੀਂ ਉਦਾਹਰਨ ਦੇ ਕੇ ਪਰਿਭਾਸ਼ਿਤ ਕਰੋ ।
ਉੱਤਰ-
ਬਾਹਰੀ ਪਰਿਵਰਤਨਾਂ ਜਾਂ ਉਦੀਨਾਂ ਦੇ ਪ੍ਰਤੀ ਪ੍ਰਾਣੀਆਂ ਦੀਆਂ ਪ੍ਰਕਿਰਿਆਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ । ਇੱਛਤ (Voluntary) ਅਤੇ ਅਣਇੱਛਤ (Involuntary) 1 ਅਣਇੱਛਤ ਕਿਰਿਆਵਾਂ ਪਾਣੀ ਦੀ ਚੇਤਨਾ ਜਾਂ ਇੱਛਾ ਸ਼ਕਤੀ ਦੇ ਅਧੀਨ ਨਹੀਂ ਹੁੰਦੀਆਂ ਹਨ । ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ | ਆਜ਼ਾਦ ਅਤੇ ਪ੍ਰਤਿਵਰਤੀ (Automatic & Reflex) ਤਿਵਰਤੀ ਕਿਰਿਆਵਾਂ ਦੈਹਿਕ (Somatic) ਹੁੰਦੀਆਂ ਹਨ ਅਰਥਾਤ ਰੇਖਿਤ ਪੇਸ਼ੀਆਂ ਅਤੇ ਗ੍ਰੰਥੀਆਂ ਨਾਲ ਸੰਬੰਧਿਤ ਹੁੰਦੀਆਂ ਹਨ । ਇਸ ਕਿਰਿਆ ਵਿਚ ਸੁਖਮਨਾ ਨਾੜੀ ਜਾਂ ਮੇਰੂਰਜੂ ਭਾਗ ਲੈਂਦੀ ਹੈ । ਜੇ ਸਰੀਰ ਦੇ ਕਿਸੇ ਭਾਗ ਵਿਚ ਸੂਈ ਚੁਭ ਜਾਵੇ ਤਾਂ ਸਰੀਰ ਉਸ ਭਾਗ ਨੂੰ ਉੱਥੋਂ ਹਟਾ ਲੈਂਦਾ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 3

ਪ੍ਰਸ਼ਨ 4.
ਪੌਦਾ ਹਾਰਮੋਨ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ? ਹਰੇਕ ਦੇ ਕਾਰਜ ਲਿਖੋ ।
ਉੱਤਰ-
ਪੌਦੇ ਕੁਝ ਖ਼ਾਸ ਪ੍ਰਕਾਰ ਦੇ ਰਸਾਇਣਿਕ ਪਦਾਰਥ ਪੈਦਾ ਕਰਦੇ ਹਨ ਜੋ ਪੂਰੇ ਪੌਦੇ ਦੇ ਵੱਖ-ਵੱਖ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਦੇ ਹਨ । ਇਹ ਰਸਾਇਣਿਕ ਪਦਾਰਥ ਪੌਦਾ ਵਾਧਾ ਨਿਯੰਤਰਕ ਜਾਂ ਪਾਪ ਹਾਰਮੋਨਸ ਕਹਾਉਂਦੇ ਹਨ । ਇਨ੍ਹਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ । ਇਸਦੇ ਹੇਠ ਲਿਖੇ ਵਰਗ ਹਨ-
(i) ਆਕਸਿਨ
(ii) ਜਿਬੇਰਲਿਨ
(iii) ਸਾਈਟੋਕਾਇਨਿਨ
(iv) ਐਬਸਿਸਿਕ ਹਾਰਮੋਨ ।
ਹਾਰਮੋਨਾਂ ਦੇ ਮੁੱਖ ਕਾਰਜ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 4

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 5.
ਮਨੁੱਖ ਦੇ ਸਰੀਰ ਦੇ ਕੁੱਝ ਜ਼ਰੂਰੀ ਹਾਰਮੋਨਾਂ ਦੀ ਸਾਰਣੀ ਬਣਾਓ ।
ਉੱਤਰ-
ਮਨੁੱਖ ਦੇ ਕੁਝ ਜ਼ਰੂਰੀ ਹਾਰਮੋਨ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 5
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 6

ਪ੍ਰਸ਼ਨ 6.
ਦੋ ਨਿਊਰਾਨਾਂ ਵਿਚਕਾਰ ਸਾਈਨੈਪਸ ਤੇ ਕੀ ਹੁੰਦਾ ਹੈ ?
ਉੱਤਰ-
ਪਾਣੀਆਂ ਵਿੱਚ ਦੋ ਨਿਉਰਾਨ ਇੱਕ-ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ । ਸੂਚਨਾ ਇੱਕ ਨਿਉਰਾਨ ਦੇ ਡੈਂਡਰਾਈਟ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਕ ਰਸਾਇਣਿਕ ਕਿਰਿਆ ਦੁਆਰਾ ਇੱਕ ਬਿਜਲੀ ਆਵੇਗ ਪੈਦਾ ਕਰਦੀ ਹੈ । ਇਹ ਆਵੇਗ ਡੈਂਡਰਾਈਟ ਤੋਂ ਸੈੱਲਾਂ ਤੱਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿੱਚ ਹੁੰਦਾ ਹੋਇਆ ਇਸਦੇ ਅੰਤਿਮ ਸਿਰੇ ਤੱਕ ਪੁੱਜ ਜਾਂਦਾ ਹੈ । ਸੈੱਲ ਬਾਡੀ ਦੇ ਅੰਤ ਵਿੱਚ ਬਿਜਲੀ ਆਵੇਗ ਦੁਆਰਾ ਕੁੱਝ ਰਸਾਇਣਾਂ ਨੂੰ ਪੈਦਾ ਕੀਤਾ ਜਾਂਦਾ ਹੈ । ਇਹ ਰਸਾਇਣ ਨਾੜੀ ਪੇਸ਼ੀ ਜੰਕਸ਼ਨ ਜਾਂ ਸਿਨੈਪਸ ਨੂੰ ਪਾਰ ਕਰਕੇ ਅਗਲੇ ਨਾੜੀ ਸੈੱਲ ਦੀ ਡੈਂਡਰਾਈਟ ਉੱਤੇ ਉਸੇ ਤਰ੍ਹਾਂ ਦੀ ਬਿਜਲੀ ਆਵੇਗ ਆਰੰਭ ਕਰਦੀਆਂ ਹਨ । ਇਹ ਸਰੀਰ ਵਿੱਚ ਨਾੜੀ ਆਵੇਗ ਦੀ ਸਾਧਾਰਨ ਯਾਤਰਾ ਦਾ ਪ੍ਰਬੰਧ ਹੈ । ਇਸ ਤਰ੍ਹਾਂ ਦਾ ਇਕ ਸਿਲੈਪ ਅਜਿਹੇ ਆਵੇਗਾਂ ਨੂੰ ਨਿਊਰਾਨਾਂ ਤੋਂ ਦੂਜੇ ਸੈੱਲਾਂ ਜਿਵੇਂ ਕਿ ਪੇਸ਼ੀ ਸੈੱਲ ਜਾਂ ਗੰਥੀਆਂ ਤੱਕ ਪਹੁੰਚਾਉਂਦਾ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 7

ਪ੍ਰਸ਼ਨ 7.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 8 ਨੂੰ ਅੰਕਿਤ ਕਰੋ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 9
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 10

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਹਾਰਮੋਨ ਕਿਸ ਨੂੰ ਕਹਿੰਦੇ ਹਨ ? ਇਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਹਾਰਮੋਨ-ਜੀਵ ਜੰਤੂਆਂ ਦੇ ਸਰੀਰ ਵਿਚ ਅੰਦਰਰਿਸਾਵੀ ਗ੍ਰੰਥੀਆਂ ਦੁਆਰਾ ਪੈਦਾ ਹੋਣ ਵਾਲੇ ਉਨ੍ਹਾਂ ਵਿਸ਼ੇਸ਼ ਰਸਾਇਣਿਕ ਪਦਾਰਥਾਂ ਨੂੰ ਹਾਰਮੋਨ ਕਹਿੰਦੇ ਹਨ ਜੋ ਪ੍ਰਾਣੀਆਂ ਦੇ ਸਰੀਰ ਵਿਚ ਰਸਾਇਣਿਕ ਤਾਲਮੇਲ ਸੰਤੁਲਨ ਬਣਾਉਂਦੇ ਹਨ । ਹਾਰਮੋਨਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਹ ਅੰਦਰੂਨੀ ਗ੍ਰੰਥੀਆਂ ਦੁਆਰਾ ਪੈਦਾ ਹੁੰਦੇ ਹਨ ।
  2. ਇਹ ਸਿੱਧੇ ਲਹੂ ਵਿਚ ਮਿਲ ਜਾਂਦੇ ਹਨ ।
  3. ਇਹ ਵਿਸ਼ਿਸ਼ਟ ਰਸਾਇਣਿਕ ਸੰਦੇਸ਼ਵਾਹਕ ਦਾ ਕੰਮ ਕਰਦੇ ਹਨ ।
  4. ਇਹ ਸਿਰਫ ਸੰਬੰਧਿਤ ਅੰਗ ਦੇ ਸੈੱਲਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ।
  5. ਰਸਾਇਣਿਕ ਰੂਪ ਵਿਚ ਇਹ ਪ੍ਰੋਟੀਨ, ਸਟੀਰਾਇਡ ਅਤੇ ਅਮੀਨੋ ਅਮਲ ਹੁੰਦੇ ਹਨ ।
  6. ਇਹ ਘੱਟ ਅਣੂ ਭਾਰ ਵਾਲੇ ਪਾਣੀ ਵਿਚ ਘੁਲਣ ਵਾਲੇ ਹੁੰਦੇ ਹਨ ।
  7. ਇਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਹੀ ਕਿਰਿਆ ਨੂੰ ਕਰਾ ਦਿੰਦੀ ਹੈ ।
  8. ਇਹ ਸੈੱਲ ਝਿੱਲੀ ਦੇ ਆਰ-ਪਾਰ ਜਾ ਸਕਦੇ ਹਨ ।
  9. ਇਹ ਸਰੀਰ ਵਿਚ ਜਮ੍ਹਾਂ ਨਹੀਂ ਹੁੰਦੇ ।
  10. ਇਨ੍ਹਾਂ ਦਾ ਸੰਸ਼ਲੇਸ਼ਣ ਸਰੀਰ ਵਿਚ ਲਗਾਤਾਰ ਹੁੰਦਾ ਰਹਿੰਦਾ ਹੈ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 2.
ਪਿਚੂਟਰੀ ਗ੍ਰੰਥੀ ਨੂੰ ਮਾਸਟਰ ਗ੍ਰੰਥੀ ਕਿਉਂ ਕਹਿੰਦੇ ਹਨ ?
ਉੱਤਰ-
ਪਿਚੂਟਰੀ ਗ੍ਰੰਥੀ ਇੱਕ ਛੋਟੀ ਗੋਲ ਗ੍ਰੰਥੀ ਹੈ ਜੋ ਦਿਮਾਗ਼ ਦੇ ਅਧਾਰ ਦੇ ਤਲ ਤੇ ਸਥਿਤ ਹੁੰਦੀ ਹੈ । ਸਰੀਰ ਦਾ ਸ਼ਾਇਦ ਹੀ ਕੋਈ ਅਜਿਹਾ ਅੰਗ ਹੋਵੇ ਜੋ ਪਿਚੂਟਰੀ ਗ੍ਰੰਥੀ ਤੋਂ ਪ੍ਰਭਾਵਿਤ ਨਾ ਹੁੰਦਾ ਹੋਵੇ । ਇਸੀ ਕਾਰਨ ਇਸ ਨੂੰ ਮਾਸਟਰ ਗ੍ਰੰਥੀ ਵੀ ਕਹਿੰਦੇ ਹਨ । ਪਿਚੂਟਰੀ ਗ੍ਰੰਥੀ ਤੋਂ ਹੇਠ ਲਿਖੇ ਹਾਰਮੋਨਸ ਪੈਦਾ ਹੁੰਦੇ ਹਨ ।

  1. ADH (ਐਂਟੀ-ਡਾਈਯੂਰੇਟਿਕ ਹਾਰਮੋਨ)
  2. ACTH
  3. FSH
  4. TSH
  5. ਵਾਧਾ ਹਾਰਮੋਨਸ ।

ਪ੍ਰਸ਼ਨ 3.
ਇੰਸੂਲਿਨ ਅਤੇ ਥਾਇਰਾਕਸੀਨ ਦੀ ਕਮੀ ਅਤੇ ਅਧਿਕਤਾ ਨਾਲ ਹੋਣ ਵਾਲੀ ਇਕ ਇਕ ਬਿਮਾਰੀ ਦਾ ਨਾਂ ਲਿਖੋ ।
ਉੱਤਰ-
ਇੰਸੂਲਿਨ :
ਕਮੀ ਤੋਂ ਹੋਣ ਵਾਲਾ ਰੋਗ – ਸ਼ੱਕਰ ਰੋਗ
ਵਾਧੇ ਤੋਂ ਹੋਣ ਵਾਲਾ ਰੋਗ – ਹਾਈਪੋਰਾਲਾਈਸੇਮੀਆ
ਥਾਇਰਾਕਸਿਨ ਕਮੀ ਤੋਂ ਹੋਣ ਵਾਲਾ ਰੋਗ – ਗਿੱਲੜ ਰੋਗ-ਅਧਿਕਤਾ ਤੋਂ ਹੋਣ ਵਾਲਾ ਰੋਗ- ਐਨਸੋਪਥੈਲਿਕ ਗਿੱਲੜ ।

ਪ੍ਰਸ਼ਨ 4.
ਹੇਠ ਲਿਖਿਤ ਵਿਚ ਅੰਤਰ ਸਪੱਸ਼ਟ ਕਰੋ । ਪੌਦਿਆਂ ਵਿਚ ਵਾਧਾ ਅਤੇ ਜੰਤੂਆਂ ਵਿੱਚ ਵਾਧਾ ।
ਉੱਤਰ-
ਪੌਦਿਆਂ ਵਿੱਚ ਵਾਧਾ ਅਤੇ ਜੰਤੂਆਂ ਦੇ ਵਾਧੇ ਵਿੱਚ ਅੰਤਰ-

ਪੌਦਿਆਂ ਵਿੱਚ ਵਾਧਾ ਜੰਤੂਆਂ ਵਿੱਚ ਵਾਧਾ
(1) ਇਨ੍ਹਾਂ ਵਿਚ ਵਾਧਾ ਪੂਰੇ ਜੀਵਨ ਕਾਲ ਸਮੇਂ ਤੱਕ ਹੁੰਦਾ ਹੈ । (1) ਇਨ੍ਹਾਂ ਵਿਚ ਵਾਧਾ ਇਕ ਨਿਸ਼ਚਿਤ ਹੁੰਦਾ ਰਹਿੰਦਾ ਹੈ ।
(2) ਵਾਧਾ ਖੇਤਰ, ਜੜ੍ਹ, ਤਣਾ ਅਤੇ ਕੈਬਿਅਮ ਦੇ ਅਗਲੇ ਹਿੱਸੇ ਵਿੱਚ ਹੁੰਦਾ ਹੈ । (2) ਸਾਰੇ ਸਰੀਰ ਵਿਚ ਇਕੋ ਤਰ੍ਹਾਂ ਵਾਧਾ ਦੇ ਅਗਲੇ ਹੁੰਦਾ ਹੈ ।
(3) ਪੌਦਿਆਂ ਵਿਚ ਸੈਕੰਡਰੀ ਵਾਧਾ ਹੁੰਦਾ ਹੈ । (3) ਇਨ੍ਹਾਂ ਵਿਚ ਸੈਕੰਡਰੀ ਵਾਧਾ ਨਹੀਂ ਹੁੰਦਾ ।
(4) ਵਾਧਾ ਸੀਮਾ ਰਹਿਤ ਹੁੰਦਾ ਹੈ । (4) ਵਾਧਾ ਸੀਮਤ ਹੁੰਦਾ ਹੈ ।

ਪ੍ਰਸ਼ਨ 5.
ਛਿੱਕ ਆਉਣ ਤੇ ਹੋਣ ਵਾਲੀਆਂ ਘਟਨਾਵਾਂ ਦਾ ਰਸਤਾ ਦੱਸੋ ।
ਉੱਤਰ-
ਛਿੱਕ ਆਉਣਾ ਕਿਸੇ ਬਾਹਰੀ ਅਣਚਾਹੇ ਕਣਾਂ ਦਾ ਨੱਕ ਵਿਚ ਪ੍ਰਵੇਸ਼ ਹੋ ਜਾਣ ਤੇ ਹੁੰਦਾ ਹੈ । ਅਣਚਾਹਾ ਕਣ ਸੰਵੇਦਨ ਸਪਰਸ਼ਕ ਨੂੰ ਉਦਾਪਤ ਕਰਦਾ ਹੈ । ਸੰਵੇਦਨਾ ਇਕ ਪ੍ਰੇਰਨਾ ਵਿਚ ਬਦਲ ਜਾਂਦੀ ਹੈ । ਇਹ ਪ੍ਰੇਰਨਾ ਸੰਵੇਦਕ ਨਾੜੀ ਦੁਆਰਾ ਸੁਖਮਨਾ ਨਾੜੀ ਕੋਲ ਲਿਜਾਈ ਜਾਂਦੀ ਹੈ ।

ਸੰਵੇਦਨਾ ਦਾ ਉਦੀਨ ਇਕ ਪ੍ਰੇਰਨਾ ਦੇ ਰੂਪ ਵਿਚ ਮੋਟਰ ਨਾੜੀ ਦੁਆਰਾ ਮਾਸਪੇਸ਼ੀਆਂ ਕੋਲ ਜਾਂਦਾ ਹੈ ਜਿੱਥੇ ਕਾਰਜ ਹੁੰਦਾ ਹੈ । ਨੱਕ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਤੇ ਛਿੱਕ ਆ ਜਾਂਦੀ ਹੈ । ਇਸ ਕਿਰਿਆ ਨੂੰ ਪ੍ਰਤੀਵਰਤੀ ਕਿਰਿਆ ਕਹਿੰਦੇ ਹਨ, ਜੋ ਤੁਰੰਤ ਹੁੰਦੀ ਹੈ ਅਤੇ ਉਸ ਨੂੰ ਦਿਮਾਗ਼ ਤੋਂ ਆਦੇਸ਼ ਦੀ ਲੋੜ ਨਹੀਂ ਹੁੰਦੀ । ਛਿੱਕਣ ਦੇ ਕਾਰਜ ਦਾ ਮਾਰਗ ਇਸ ਤਰ੍ਹਾਂ ਹੈ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 11

ਪ੍ਰਸ਼ਨ 6.
ਦਿਮਾਗ ਕਿਸ ਤਰ੍ਹਾਂ ਸੁਰੱਖਿਅਤ ਹੁੰਦਾ ਹੈ ?
ਉੱਤਰ-
ਦਿਮਾਗ਼ ਹੱਡੀਆਂ ਦੇ ਇਕ ਬਾਕਸ ਵਿਚ ਸਥਿਤ ਹੁੰਦਾ ਹੈ ਜਿਸ ਦੇ ਅੰਦਰ ਤਰਲ ਭਰੇ ਗੁਬਾਰੇ ਵਰਗੀ ਸੰਰਚਨਾ ਉਸਦੀਆਂ ਸੱਟਾਂ, ਝਟਕਿਆਂ ਅਤੇ ਅਘਾਤਾਂ ਤੋਂ ਰੱਖਿਆ ਕਰਦੀ ਹੈ । ਦਿਮਾਗ਼ ਦੇ ਚਾਰੋਂ ਪਾਸੇ ਤਿੰਨ ਝੱਲੀਆਂ ਸੈਰੀਬੋਸਪਾਈਨ ਨਾਮਕ ਇਕ ਤਰਲ ਪਦਾਰਥ ਨਾਲ ਘਿਰਿਆ ਰਹਿ ਕੇ ਇਸਦੀ ਰੱਖਿਆ ਕਰਦੀ ਹੈ ।

ਪ੍ਰਸ਼ਨ 7.
ਇੱਛਤ ਅਤੇ ਅਣਇੱਛਤ ਕਿਰਿਆਵਾਂ ਵਿੱਚ ਅੰਤਰ ਲਿਖੋ ।
ਉੱਤਰ-

ਇੱਛਤ ਕਿਰਿਆਵਾਂ ਅਣਇੱਛਤ ਕਿਰਿਆਵਾਂ
(1) ਇਹ ਕਿਰਿਆਵਾਂ ਸਾਡੀ ਇੱਛਾ ਨਾਲ ਹੀ ਚਾਲਿਤ ਹੁੰਦੀਆਂ ਹਨ । (1) ਇਹ ਕਿਰਿਆਵਾਂ ਸਾਡੀ ਇੱਛਾ ਨਾਲ ਨਹੀਂ ਚਲਦੀਆਂ ਹਨ ।
(2) ਇਹ ਦਿਮਾਗ਼ ਦੇ ਆਦੇਸ਼ਾਂ ਤੇ ਚਾਲਿਤ ਹੁੰਦੀਆਂ ਹਨ ।

ਉਦਾਹਰਨ-ਉੱਠਣਾ, ਬੈਠਣਾ, ਖੜ੍ਹੇ ਹੋਣਾ, ਬੋਲਣਾ, ਲੇਟਣਾ ਆਦਿ ।

(2) ਇਹ ਦਿਮਾਗ਼ ਦੇ ਆਦੇਸ਼ਾਂ ਨਾਲ ਚਾਲਿਤ ਨਹੀਂ ਹੁੰਦੀਆਂ ।

ਉਦਾਹਰਨ-ਸਾਹ ਲੈਣਾ, ਦਿਲ ਦੀ ਧੜਕਨ, ਭੋਜਨ ਦਾ ਪਚਨਾ ਆਦਿ ।

ਪ੍ਰਸ਼ਨ 8.
ਚਿੱਤਰ ਵਿਚ ਪੌਦੇ ਦੁਆਰਾ ਕਿਸ ਤਰ੍ਹਾਂ ਦਾ ਅਨੁਵਰਤਨ ਦਰਸਾਇਆ ਜਾ ਰਿਹਾ ਹੈ ? ਇਸ ਦੀ ਪਰਿਭਾਸ਼ਾ ਵੀ ਦਿਓ । (ਮਾਂਡਲ ਪੇਪਰ)
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 12
ਉੱਤਰ-
ਪੌਦੇ ਦੁਆਰਾ ਤੋਂ-ਅਨੁਵਰਤਨ ਜਾਂ ਗੁਰੂਤਾ ਅਨੁਵਰਤਨ ਦਰਸਾਇਆ ਜਾ ਰਿਹਾ ਹੈ । ਕਰੂੰਬਲਾਂ ਧਰਤੀ ਤੋਂ ਪਰੇ ਜਾਂ ਉੱਪਰ ਵੱਲ ਵਾਧਾ ਕਰਦੀਆਂ ਹਨ (ਰਿਣਾਤਮਕ ਅਨੁਵਰਤਨ) ਅਤੇ ਜੜਾਂ ਧਰਤੀ ਵੱਲ ਪ੍ਰਵਧਣਾਤਮਕ ਅਨੁਵਰਤਨ) ਦਰਸਾਉਂਦੀਆਂ ਹਨ । ਇਹ ਧਰਤੀ ਦੀ ਖਿੱਚ ਜਾਂ ਗੁਰੁਤਾ ਦੀ ਪ੍ਰਤੀਕਿਰਿਆ ਹੈ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 9.
ਮਨੁੱਖੀ ਮਲ ਤਿਆਗ ਪ੍ਰਣਾਲੀ ਦੇ ਚਿੱਤਰ ਨੂੰ ਲੇਬਲ ਕਰੋ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 13
ਉੱਤਰ-

  1. ਗੁਰਦਾ,
  2. ਮੁਤਰਨਾਲੀ,
  3. ਮੂਤਰ ਥੈਲੀ ।

ਪ੍ਰਸ਼ਨ 10.
ਪੌਦਾ ਹਾਰਮੋਨ ਕੀ ਹਨ ? ਕਿਸੇ ਦੋ ਦੇ ਨਾਮ ਲਿਖੋ । (ਮਾਂਡਲ ਪੇਪਰੇ)
ਉੱਤਰ-
ਪੌਦਾ ਹਾਰਮੋਨ (Plant Harmones) – ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ ਤੇ ਨਿਯੰਤਰਨ ਕਰਦੇ ਹਨ ਉਨ੍ਹਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ । ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਹਨ । ਆਕਸਿਨ (Auxin), ਇਥਾਈਲੀਨ (Ethylene), ਜਿੱਥੇਰੇਲਿਨ (Gibberllins), ਸਾਈਟੋਕਾਈਨਿਨ (Cytokinins), ਐਬਸਿਸਿਕ ਐਸਿਡ (Abscisic acid) ।

ਪ੍ਰਸ਼ਨ 11.
ਹੇਠਾਂ ਦਿੱਤੇ ਹੋਏ ਚਿੱਤਰ ਵਿੱਚ PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 14 ਅੰਕਿਤ ਕਰੋ ।
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 15
ਉੱਤਰ-
PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ 16

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕੇਂਦਰੀ ਨਾੜੀ ਪ੍ਰਣਾਲੀ ਕੌਣ ਬਣਾਉਂਦੇ ਹਨ ?
ਉੱਤਰ-
ਦਿਮਾਗ਼ ਅਤੇ ਮੇਰੁਰਜੂ ਜਾਂ ਸੁਖਮਨਾ ਨਾੜੀ ।

ਪ੍ਰਸ਼ਨ 2.
ਇੱਛਤ ਕਿਰਿਆਵਾਂ ਦੇ ਚਾਰ ਉਦਾਹਰਨ ਦਿਓ ।
ਉੱਤਰ-
ਤਾਲੀ ਵਜਾਉਣਾ, ਗੱਲ ਕਰਨਾ, ਲਿਖਣਾ, ਭੱਜਣਾ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 3.
ਦਿਮਾਗ਼ ਦੇ ਤਿੰਨ ਮੁੱਖ ਭਾਗ ਕਿਹੜੇ-ਕਿਹੜੇ ਹਨ ?
ਉੱਤਰ-
ਅਗਲਾ ਦਿਮਾਗ਼, ਵਿਚਕਾਰਲਾ ਦਿਮਾਗ਼, ਪਿਛਲਾ ਦਿਮਾਗ ।

ਪ੍ਰਸ਼ਨ 4.
ਅਗਲਾ ਦਿਮਾਗ ਕਿਸ ਕੰਮ ਦੇ ਲਈ ਖ਼ਾਸ ਬਣਿਆ ਹੈ ?
ਉੱਤਰ-
ਸੁਣਨ, ਸੁੰਘਣ, ਦੇਖਣ ਆਦਿ ਲਈ ।

ਪ੍ਰਸ਼ਨ 5.
ਦਿਮਾਗ਼ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?
ਉੱਤਰ-
ਪਿਛਲਾ ਦਿਮਾਗ਼ ।

ਪ੍ਰਸ਼ਨ 6.
ਸੁਖਮਨਾ ਨਾੜੀ ਦੀ ਰੱਖਿਆ ਕੌਣ ਕਰਦਾ ਹੈ ?
ਉੱਤਰ-
ਰੀੜ੍ਹ ਦੀ ਹੱਡੀ ।

ਪ੍ਰਸ਼ਨ 7.
ਬੇਲਾਂ ਅਤੇ ਕੁੱਝ ਪੌਦੇ ਕਿਸ ਦੀ ਸਹਾਇਤਾ ਨਾਲ ਬਾੜ ਤੇ ਚੜ੍ਹਦੇ ਹਨ ?
ਉੱਤਰ-
ਤੰਦੜਿਆਂ (Tendrils) ਦੀ ਸਹਾਇਤਾ ਨਾਲ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 8.
ਰਸਾਇਣਾਨੁਵਰਤਨ ਦਾ ਇਕ ਉਦਾਹਰਨ ਲਿਖੋ ।
ਉੱਤਰ-
ਪਰਾਗ ਨਲਿਕਾ ਦਾ ਬੀਜਾਂਡ ਵੱਲ ਵਾਧਾ ਕਰਨਾ ।

ਪ੍ਰਸ਼ਨ 9.
ਤਣੇ ਦੇ ਅਗਲੇ ਭਾਗ ਵਿਚ ਕਿਹੜਾ ਹਾਰਮੋਨ ਸੰਸ਼ਲੇਸ਼ਿਤ ਹੁੰਦਾ ਹੈ ?
ਉੱਤਰ-
ਆਕਸਿਨ (Auxin)

ਪ੍ਰਸ਼ਨ 10.
ਪੌਦਿਆਂ ਦੀ ਲੰਬਾਈ ਵਿਚ ਵਾਧਾ ਕਿਸ ਹਾਰਮੋਨ ਕਾਰਨ ਹੁੰਦਾ ਹੈ ?
ਉੱਤਰ-
ਆਕਸਿਨ ਕਾਰਨ ।

ਪ੍ਰਸ਼ਨ 11.
ਸੈੱਲ ਵਿਭਾਜਨ ਨੂੰ ਕੌਣ ਪ੍ਰੇਰਿਤ ਕਰਦਾ ਹੈ ?
ਉੱਤਰ-
ਸਾਈਟੋਕਾਈਨਿਨ (Cytokinin) ।

ਪ੍ਰਸ਼ਨ 12.
ਪੌਦਿਆਂ ਦੀਆਂ ਪੱਤੀਆਂ ਕਿਸ ਦੇ ਅਸਰ ਨਾਲ ਮੁਰਝਾਉਂਦੀਆਂ ਹਨ ?
ਉੱਤਰ-
ਐਬਸਿਸਿਕ ਤੇਜ਼ਾਬ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 13.
ਆਇਓਡੀਨ ਯੁਕਤ ਨਮਕ ਕਿਸ ਰੋਗ ਨੂੰ ਰੋਕਣ ਵਿਚ ਸਹਾਇਤਾ ਕਰਦਾ ਹੈ ?
ਉੱਤਰ-
ਗਾਇਟਰ ।

ਪ੍ਰਸ਼ਨ 14
ਵਾਧਾ ਹਾਰਮੋਨ ਦਾ ਕੌਣ ਰਿਸਾਓ ਕਰਦਾ ਹੈ ?
ਉੱਤਰ-
ਪਿਚੂਟਰੀ ਗ੍ਰੰਥੀ ।

ਪ੍ਰਸ਼ਨ 15.
ਜਵਾਨੀ ਸ਼ੁਰੂ ਹੋਣ ਤੇ ਕਿਹੜੇ ਦੋ ਹਾਰਮੋਨ ਲੜਕਿਆਂ ਅਤੇ ਲੜਕੀਆਂ ਵਿਚ ਸਾਵਿਤ ਹੁੰਦੇ ਹਨ ?
ਉੱਤਰ-
ਲੜਕਿਆਂ ਵਿਚ ਟੇਸਟੋਸਟੀਰਾਨ ਅਤੇ ਲੜਕੀਆਂ ਵਿਚ ਐਸਟਰੋਜਨ ।

ਪ੍ਰਸ਼ਨ 16.
ਇੰਸੂਲਿਨ ਦਾ ਉਤਪਾਦਨ ਕਿੱਥੇ ਹੁੰਦਾ ਹੈ ?
ਉੱਤਰ-
ਪੈਨਕਰੀਆਜ ਵਿਚ ।

ਪ੍ਰਸ਼ਨ 17.
ਨਾੜੀ ਪ੍ਰਣਾਲੀ ਦੇ ਇਲਾਵਾ ਕਿਹੜੀ ਪ੍ਰਣਾਲੀ ਨਿਯੰਤਰਨ ਅਤੇ ਤਾਲਮੇਲ ਦਾ ਕੰਮ ਕਰਦੀ ਹੈ ?
ਉੱਤਰ-
ਹਾਰਮੋਨਸ ਪ੍ਰਣਾਲੀ ਅਤੇ ਅੰਦਰ ਰਿਸਾਓ ਗ੍ਰੰਥੀਆਂ ਪ੍ਰਣਾਲੀ ।

ਪ੍ਰਸ਼ਨ 18.
ਪੌਦਿਆਂ ਵਿਚ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਰਸਾਇਣ ਨੂੰ ਕੀ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿਚ ਜੈਵਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਰਸਾਇਣਿਕ ਪਦਾਰਥਾਂ ਨੂੰ ਪੌਦਾ ਵਾਧਾ ਨਿਯੰਤਰਨ ਜਾਂ ਪੌਦਾ ਹਾਰਮੋਨ ਕਹਿੰਦੇ ਹਨ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 19.
ਮਨੁੱਖ ਵਿਚ ਪਾਈਆਂ ਜਾਣ ਵਾਲੀਆਂ ਅੰਦਰ-ਰਿਸਾਵੀ ਗੰਥੀਆਂ ਦੇ ਨਾਂ ਲਿਖੋ ।
ਉੱਤਰ-
ਮਨੁੱਖ ਵਿਚ ਹੇਠ ਲਿਖੀਆਂ ਅੰਦਰ-ਰਿਸਾਵੀ ਗੰਥੀਆਂ ਪਾਈਆਂ ਜਾਂਦੀਆਂ ਹਨ-

  1. ਪਿਚੂਟਰੀ (Pituitary)
  2. ਥਾਇਆਰਾਇਡ (Thyroid)
  3. ਪੈਰਾਥਾਈਰਾਈਡ (Parathyroid)
  4. ਐਡਰੀਨੀਲ (Adrenal)
  5. ਪੈਨਕਰਿਆਜ਼ (Pancreas)
  6. ਅੰਡਕੋਸ਼ (Ovary)
  7. ਪਤਾਲੂ (Testis) ।

ਪ੍ਰਸ਼ਨ 20.
ਲਹੂ ਦਾਬ ਅਤੇ ਦਿਲ ਸਪੰਦਨ ਕਿਸ ਹਾਰਮੋਨ ਦੁਆਰਾ ਵੱਧਦਾ ਹੈ ?
ਉੱਤਰ-
ਐਡਰੀਨੀਲ ਹਾਰਮੋਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?
(a) ਇੰਸੂਲਿਨ
(b) ਥਾਇਰਾਕਸਿਨ
(c) ਈਸਟਰੋਜਨ
(d) ਸਾਈਟੋਕਾਇਨਿਨ ।
ਉੱਤਰ-
(d) ਸਾਈਟੋਕਾਇਨਿਨ ।

ਪ੍ਰਸ਼ਨ 2.
ਦੋ ਨਾੜੀ ਸੈੱਲਾਂ ਵਿਚਕਾਰਲੀ ਖ਼ਾਲੀ ਥਾਂ ਨੂੰ ਕਹਿੰਦੇ ਹਨ :
(a) ਡੈਂਡਰਾਈਟ
(b) ਸਾਈਨੈਪਸ
(c) ਐਕਸਾਨ
(d) ਆਵੇਗ ।
ਉੱਤਰ-
(b) ਸਾਈਨੈਪਸ ।

ਪ੍ਰਸ਼ਨ 3.
ਦਿਮਾਗ਼ ਉੱਤਰਦਾਈ ਹੈ :
(a) ਸੋਚਣ ਲਈ
(b) ਦਿਲ ਦੀ ਧੜਕਣ ਨੂੰ ਇਕਸਾਰ ਰੱਖਣ ਲਈ
(c) ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
(d) ਉਕਤ ਸਾਰੇ ।
ਉੱਤਰ-
(d) ਉਕਤ ਸਾਰੇ ।

ਪ੍ਰਸ਼ਨ 4.
ਵਾਧਾ ਹਾਰਮੋਨ ਦਾ ਰਿਸਾਵ ਹੁੰਦਾ ਹੈ-
(a) ਥਾਇਰਾਇਡ ਵਿੱਚ
(b) ਪਿਚੂਟਰੀ ਗ੍ਰੰਥੀ ਵਿੱਚ
(c) ਥਾਈਮਸ ਗ੍ਰੰਥੀ ਵਿੱਚ
(d) ਪੈਨਕਰਿਆਸ ਵਿੱਚ ।
ਉੱਤਰ-
(b) ਪਿਚੂਟਰੀ ਗ੍ਰੰਥੀ ਵਿੱਚ ।

ਪ੍ਰਸ਼ਨ 5.
ਸੰਕਟਕਾਲੀਨ ਹਾਰਮੋਨ ਕਹਾਉਂਦਾ ਹੈ-
(a) ਐਡਰੀਨੇਲਿਨ
(b) ਨਾਰਐਡਰੀਨੇਲਿਨ
(c) ਵਾਧਾ ਹਾਰਮੋਨ
(d) ਥਾਇਰਾਕਸਿਨ ।
ਉੱਤਰ-
(a) ਐਡਰੀਨੇਲਿਨ ।

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 6.
ਪੌਦਿਆਂ ਵਿੱਚ ਹਾਰਮੋਨ ਕਿਸਨੂੰ ਕੰਟਰੋਲ ਕਰਦੇ ਹਨ ?
(a) ਜਲ ਵਾਧਾ
(b) ਦਿਸ਼ਾਈ ਵਾਧਾ
(c) ਜਲ ਕੰਟਰੋਲ
(d) ਉੱਪਰ ਦਿੱਤੇ ਕੋਈ ਵੀ ਨਹੀਂ ।
ਉੱਤਰ-
(b) ਦਿਸ਼ਾਈ ਵਾਧਾ ।

ਪ੍ਰਸ਼ਨ 7.
ਸਾਡੇ ਆਹਾਰ ਵਿੱਚ ਆਇਓਡੀਨ ਦੀ ਘਾਟ ਨਾਲ ਕੀ ਹੁੰਦਾ ਹੈ ?
(a) ਗਲਘੋਟੂ ਰੋਗ (Goitre)
(b) ਮਲੇਰੀਆ
(c) ਟਾਈਫਾਇਡ
(d) ਸ਼ੂਗਰ ਰੋਗ ।
ਉੱਤਰ-
(a) ਗਲਘੋਟੂ ਰੋਗ (Goitre) ।

ਪ੍ਰਸ਼ਨ 8.
10-12 ਸਾਲ ਦੇ ਨਰ ਵਿਚ ਕਿਹੜੇ ਹਾਰਮੋਨ ਦਾ ਰਿਸਾਵ ਹੁੰਦਾ ਹੈ ?
(a) ਐਸਟਰੋਜਨ
(b) ਐਡਰੀਨੇਲਿਨ
(c) ਟੇਸਟੋਸਟੀਰੋਨ
(d) ਉੱਪਰ ਦਿੱਤੇ ਸਾਰੇ ਹੀ ।
ਉੱਤਰ-
(c) ਟੇਸਟੋਸਟੀਰੋਨ ।

ਪ੍ਰਸ਼ਨ 9.
ਸ਼ੂਗਰ ਦੇ ਰੋਗੀ ਨੂੰ ਕਿਹੜਾ ਇੰਜੈਕਸ਼ਨ ਦਿੱਤਾ ਜਾਂਦਾ ਹੈ ?
(a) ਇੰਸੁਲਿਨ
(b) ਥਾਇਰਾਕਸਿਨ
(c) ਐਸਟਰੋਜਨ
(d) ਟੇਸਟੋਸਟੀਰੋਨ ।
ਉੱਤਰ-
(a) ਇੰਸੂਲਿਨ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਦਿਮਾਗ਼ ਸਾਨੂੰ ……………… ਦੀ ਇਜ਼ਾਜਤ ਦਿੰਦਾ ਹੈ ।
ਉੱਤਰ-
ਸੋਚਣ

PSEB 10th Class Science Important Questions Chapter 7 ਕਾਬੂ ਅਤੇ ਤਾਲਮੇਲ

(ii) ……………. ਤਣੇ ਦੇ ਵਾਧੇ ਵਿੱਚ ਸਹਾਈ ਹੁੰਦੇ ਹਨ ।
ਉੱਤਰ-
ਜ਼ਿਬਰੇਲਿਨ

(iii) ਖ਼ੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਕੰਟਰੋਲ ……………….. ਹਾਰਮੋਨ ਰਾਹੀਂ ਹੁੰਦਾ ਹੈ ।
ਉੱਤਰ-
ਇੰਸੂਲਿਨ

(iv) ਸੂਚਨਾਵਾਂ ਦਾ ਵਟਾਂਦਰਾ ……………………. ਸੈੱਲ ਰਾਹੀਂ ਹੁੰਦਾ ਹੈ ।
ਉੱਤਰ-
ਨਾੜੀ

(v) ……………… ਸੈੱਲ ਵੰਡ ਨੂੰ ਮ੍ਰਿਤ ਕਰਦਾ ਹੈ ।
ਉੱਤਰ-
ਐਬਸਿਸਿਕ ਐਸਿਡ ।

Leave a Comment