PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

Punjab State Board PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ Important Questions and Answers.

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਇਹ ਸ਼ਬਦ ਕਿਸਦੇ ਹਨ ? “ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।”
(a) ਮੈਕਾਈਵਰ
(b) ਵੈਬਰ
(c) ਅਰਸਤੂ
(d) ਪਲੈਟੋ ।
ਉੱਤਰ-
(c) ਅਰਸਤੂ ।

ਪ੍ਰਸ਼ਨ 2.
ਸਮਾਜ ਦੇ ਨਿਰਮਾਣ ਲਈ ਸਮਾਨਤਾ ਅਤੇ ਭਿੰਨਤਾ ਦੀ ਕੀ ਜ਼ਰੂਰਤ ਹੈ ?
(a) ਸੰਬੰਧ ਬਣਾਉਣ ਦੇ ਲਈ
(b) ਸਮਾਜਿਕ ਪ੍ਰਗਤੀ ਦੇ ਲਈ
(c) ਸਮਾਜ ਨੂੰ ਜਨਸੰਖਿਆਤਮਕ ਰੂਪ ਵਿੱਚ ਅੱਗੇ ਵਧਾਉਣ ਦੇ ਲਈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 3.
ਮਾਰਕਸ ਅਨੁਸਾਰ ਇਤਿਹਾਸਿਕ ਨਜ਼ਰ ਤੋਂ ਸਭ ਤੋਂ ਪਹਿਲਾ ਸਮਾਜ ਕਿਹੜਾ ਸੀ ?
(a) ਆਦਿਮ ਸਾਮਵਾਦੀ
(b) ਸਾਮੰਤਵਾਦੀ
(c) ਆਸਮੂਲਕ
(d) ਪੂੰਜੀਵਾਦੀ ।
ਉੱਤਰ-
(a) ਆਦਿਮ ਸਾਮਵਾਦੀ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 4.
ਵਿਅਕਤੀ ਹੋਰ ਵਿਅਕਤੀਆਂ ਦੇ ਨਾਲ ਸਮਾਜਿਕ ਸੰਬੰਧ ਕਿਉਂ ਬਣਾਉਂਦਾ ਹੈ ?
(a) ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ
(b) ਆਪਣੇ ਉਦੇਸ਼ਾਂ ਦੀ ਪੂਰਤੀ ਦੇ ਲਈ
(c) ਆਪਣੇ ਆਪ ਨੂੰ ਹੋਰਾਂ ਦੇ ਸਵਾਰਥਾਂ ਤੋਂ ਬਚਾਉਣ ਲਈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 5.
ਵਿਅਕਤੀ ਅਤੇ ਸਮਾਜ ਇੱਕ ਦੂਜੇ ਦੇ ………………………… ਮੰਨੇ ਜਾਂਦੇ ਹਨ ।
(a) ਵਿਰੁੱਧ
(b) ਪੂਰਕ
(c) ਸਮਾਨ
d) ਕੋਈ ਨਹੀਂ ।
ਉੱਤਰ-
(b) ਪੂਰਕ ।

ਪ੍ਰਸ਼ਨ 6.
ਇਹਨਾਂ ਵਿੱਚੋਂ ਸਮਾਜ ਵਿੱਚ ਕੀ ਮਿਲਦਾ ਹੈ ?
(a) ਸਮਾਨਤਾ
(b) ਸਹਿਯੋਗ
(c) ਸੰਘਰਸ਼
(d) ਸੰਘਰਸ਼ ਅਤੇ ਸਹਿਯੋਗ ।
ਉੱਤਰ-
(d) ਸੰਘਰਸ਼ ਅਤੇ ਸਹਿਯੋਗ ।

ਪ੍ਰਸ਼ਨ 7.
ਵਿਅਕਤੀਆਂ ਦਾ ਇੱਕ ਸੰਗਠਨ ਜਿਹੜਾ ਕਿਸੇ ਸਮਾਨ ਉਦੇਸ਼ਾਂ ਦੀ ਪੂਰਤੀ ਦੇ ਲਈ ਬਣਾਇਆ ਗਿਆ ਹੈ, ਉਸ ਨੂੰ ਕੀ ਕਹਿੰਦੇ ਹਨ ?
(a) ਇੱਕ ਸਮਾਜ
(b) ਸਮਾਜ
(c) ਸਮੂਹ
d) ਇਕ ਸੰਗਠਨ ।
ਉੱਤਰ-
(a) ਇੱਕ ਸਮਾਜ ।

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜਾ ਸਮੁਦਾਇ ਵਿੱਚ ਨਹੀਂ ਆਉਂਦਾ ?
(a) ਕੇਰਲ ਦੇ ਲੋਕ ਦਿੱਲੀ ਵਿੱਚ
(b) ਅਮਰੀਕਾ ਵਿੱਚ ਪੈਦਾ ਹੋਏ ਲੋਕ
(c) ਟਰੇਡ ਯੂਨੀਅਨ ਅੰਦੋਲਨ
(d) ਕੋਈ ਨਹੀਂ ।
ਉੱਤਰ-
(d) ਕੋਈ ਨਹੀਂ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 9.
ਸਮਾਜ ਕਿਸਦਾ ਜਾਲ ਹੈ ?
(a) ਸਮਾਜਿਕ ਪਰਿਮਾਪਾਂ ਦਾ
(b) ਇੱਕ ਦੂਜੇ ਦੇ ਨਾਲ ਸੰਬੰਧਾਂ ਦਾ
(c) ਵਿਅਕਤੀਗਤ ਰਿਸ਼ਤਿਆਂ ਦਾ
(d) ਕੋਈ ਨਹੀਂ ।
ਉੱਤਰ-
(b) ਇਕ ਦੂਜੇ ਦੇ ਨਾਲ ਸੰਬੰਧਾਂ ਦਾ ।

ਪ੍ਰਸ਼ਨ 10.
ਵਿਅਕਤੀ ਅਤੇ ਸਮਾਜ ਵਿੱਚ ਕੀ ਸੰਬੰਧ ਹੈ ?
(a) ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ ਅਤੇ ਉਹ ਇਕੱਲਾ ਨਹੀਂ ਰਹਿ ਸਕਦਾ
(b) ਮਨੁੱਖ ਆਪਣੀਆਂ ਜ਼ਰੂਰਤਾਂ ਦੇ ਲਈ ਸਮਾਜ ਵਿੱਚ ਰਹਿੰਦਾ ਹੈ
(c) ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਸਮਾਜ ………………………… ਉੱਤੇ ਆਧਾਰਿਤ ਹੁੰਦਾ ਹੈ ।
ਉੱਤਰ-
ਸਮਾਜਿਕ ਸੰਬੰਧਾਂ

2. ਸਮੁਦਾਇ ਲੋਕਾਂ ਦੀਆਂ …………………… ਨਾਲ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
ਉੱਤਰ-
ਅੰਤਰਕ੍ਰਿਆਵਾਂ

3. …………………. ਦੀ ਸਥਾਪਨਾ ਵਿਸ਼ੇਸ਼ ਮੰਤਵ ਦੀ ਪੂਰਤੀ ਦੇ ਲਈ ਸੋਚ-ਸਮਝ ਕੇ ਕੀਤੀ ਜਾਂਦੀ ਹੈ ।
ਉੱਤਰ-
ਸਭਾ

4. ……………………… ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਉੱਤੇ ਆਧਾਰਿਤ ਹੁੰਦੀ ਹੈ ।
ਉੱਤਰ-
ਸਭਾ

5. ਸਮਾਜ ……………………… ਹੁੰਦਾ ਹੈ ।
ਉੱਤਰ-
ਅਮੂਰਤ

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

6. ……………………. ਸਮਾਜ ਵਿੱਚ ਟੋਟਮ ਦਾ ਮਹੱਤਵ ਹੁੰਦਾ ਹੈ ।
ਉੱਤਰ-
ਆਦਿਵਾਸੀ

7. ……………………… ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।
ਉੱਤਰ-
ਸਭਾ

III. ਸਹੀ/ਗਲਤ True/False :

1. ਸਮਾਜ ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਉੱਤੇ ਨਿਰਭਰ ਕਰਦੀ ਹੈ ।
ਉੱਤਰ-
ਗ਼ਲਤ

2. ਸਮਾਜ ਸਮਾਜਿਕ ਸੰਬੰਧਾਂ ਕਾਰਨ ਬਣਦਾ ਹੈ ।
ਉੱਤਰ-
ਸਹੀ

3. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ।
ਉੱਤਰ-
ਸਹੀ

4. ਸਭਾ ਦਾ ਨਿਰਮਾਣ ਜਾਣ ਬੁੱਝ ਕੇ ਕੀਤਾ ਜਾਂਦਾ ਹੈ ।
ਉੱਤਰ-
ਸਹੀ

5. ਸਭਾ ਦੀ ਮੈਂਬਰਸ਼ਿਪ ਗੈਰ-ਰਸਮੀ ਹੁੰਦੀ ਹੈ ।
ਉੱਤਰ-
ਗ਼ਲਤ

6. ਮਨੁੱਖੀ ਸਮਾਜ ਵਿੱਚ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ ।
ਉੱਤਰ-
ਸਹੀ

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

7. ਸੰਸਥਾ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਕੌਣ ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦਾ ਹੈ ?
ਉੱਤਰ-
ਇਕ ਸਾਧਾਰਨ ਵਿਅਕਤੀ, ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦਾ ਹੈ ।

ਪ੍ਰਸ਼ਨ 2.
ਜੇਕਰ ਸਮਾਜ ਦੇ ਮੈਂਬਰਾਂ ਵਿਚਕਾਰ ਸਹਿਯੋਗ ਖ਼ਤਮ ਹੋ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਸਮਾਜ ਦੇ ਮੈਂਬਰਾਂ ਦੇ ਵਿਚਕਾਰ ਸਹਿਯੋਗ ਖ਼ਤਮ ਹੋ ਜਾਵੇ ਤਾਂ ਸਮਾਜ ਖ਼ਤਮ ਹੋ ਜਾਵੇਗਾ ।

ਪ੍ਰਸ਼ਨ 3.
ਸਮਾਜ ਕਿਸ ਉੱਤੇ ਆਧਾਰਿਤ ਹੈ ?
ਉੱਤਰ-
ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੈ ।

ਪ੍ਰਸ਼ਨ 4.
ਕਿਸਨੇ ਕਿਹਾ ਸੀ ਕਿ, “ਸਮਾਜ ਸਮਾਨਤਾਵਾਂ ਅਤੇ ਅਸਮਾਨਤਾਵਾਂ ਤੋਂ ਬਿਨਾਂ ਨਹੀਂ ਚੱਲ ਸਕਦਾ ।”
ਉੱਤਰ-
ਇਹ ਸ਼ਬਦ ਵੈਸਟਰਮਾਰਕ ਦੇ ਹਨ ।

ਪ੍ਰਸ਼ਨ 5.
ਕਿਸ ਸਮਾਜ ਵਿੱਚ ਟੋਟਮ ਦਾ ਮਹੱਤਵ ਹੁੰਦਾ ਹੈ ?
ਉੱਤਰ-
ਟੋਟਮ ਦਾ ਮਹੱਤਵ ਆਦਿਵਾਸੀ ਸਮਾਜ ਵਿਚ ਹੁੰਦਾ ਹੈ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 6.
ਸਮਾਜ ਅਮੂਰਤ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਸਮਾਜ ਸੰਬੰਧਾਂ ਦਾ ਜਾਲ ਹੈ ਅਤੇ ਸੰਬੰਧ ਅਮੂਰਤ ਹੁੰਦੇ ਹਨ ਤੇ ਅਸੀਂ ਸੰਬੰਧਾਂ ਨੂੰ ਦੇਖ ਨਹੀਂ ਸਕਦੇ ।

ਪ੍ਰਸ਼ਨ 7.
ਸਮਾਜ ਕੀ ਹੁੰਦਾ ਹੈ ?
ਉੱਤਰ-
ਆਮ ਸ਼ਬਦਾਂ ਵਿੱਚ ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦੇ ਹਨ ਪਰ ਸਮਾਜ-ਸ਼ਾਸਤਰ ਵਿੱਚ ਸਮਾਜਿਕ ਸੰਬੰਧਾਂ ਦੇ ਜਾਲ ਨੂੰ ਸਮਾਜ ਕਹਿੰਦੇ ਹਨ ।

ਪ੍ਰਸ਼ਨ 8.
ਸਮਾਜ ਦੀ ਇਕ ਵਿਸ਼ੇਸ਼ਤਾਂ ਦੱਸੋ ।
ਉੱਤਰ-
ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਭਿੰਨਤਾਵਾਂ ਅਤੇ ਸਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 9.
ਸਮਾਜ ਦਾ ਪ੍ਰਮੁੱਖ ਆਧਾਰ ਕੀ ਹੁੰਦਾ ਹੈ ?
ਉੱਤਰ-
ਵਿਅਕਤੀਆਂ ਵਿੱਚ ਮਿਲਣ ਵਾਲੇ ਸੰਬੰਧ ਸਮਾਜ ਦਾ ਪ੍ਰਮੁੱਖ ਆਧਾਰ ਹਨ ।

ਪ੍ਰਸ਼ਨ 10.
ਸਮੁਦਾਇ ਕੀ ਹੈ ?
ਉੱਤਰ-
ਸਮੁਦਾਇ ਮਨੁੱਖਾਂ ਦਾ ਇਕ ਭੂਗੋਲਿਕ ਸਮੂਹ ਹੈ, ਜਿੱਥੇ ਵਿਅਕਤੀ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ ।

ਪ੍ਰਸ਼ਨ 11.
ਕੀ ਮਨੁੱਖਾਂ ਦੇ ਸਾਰੇ ਸਮੂਹ ਸਮੁਦਾਇ ਹੁੰਦੇ ਹਨ ?
ਉੱਤਰ-
ਜੀ ਨਹੀਂ, ਉਹ ਸੰਸਥਾਵਾਂ ਜਾਂ ਕਈ ਹੋਰ ਪ੍ਰਕਾਰ ਦੇ ਸਮੂਹ ਵੀ ਹੋ ਸਕਦੇ ਹਨ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 12.
ਸਮੁਦਾਇ ਦਾ ਸ਼ਾਬਦਿਕ ਅਰਥ ਦੱਸੋ ।
ਉੱਤਰ-
ਸਮੁਦਾਇ ਸ਼ਬਦ ਅੰਗਰੇਜ਼ੀ ਦੇ Community ਸ਼ਬਦ ਦਾ ਪੰਜਾਬੀ ਰੂਪਾਂਤਰ ਹੈ ਜਿਸ ਦਾ ਅਰਥ ਹੈ ਇਕੱਠੇ ਮਿਲ ਕੇ ਬਣਾਉਣਾ ।

ਪ੍ਰਸ਼ਨ 13.
ਸ਼ਬਦ Community ਕਿਹੜੇ ਦੋ ਲਾਤੀਨੀ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ?
ਉੱਤਰ-
ਸ਼ਬਦ Community ਲਾਤੀਨੀ ਭਾਸ਼ਾ ਦੇ ਸ਼ਬਦਾਂ Com ਅਤੇ Munus ਤੋਂ ਮਿਲ ਕੇ ਬਣਿਆ ਹੈ ।

ਪ੍ਰਸ਼ਨ 14.
ਸਮੁਦਾਇ ਕਿਵੇਂ ਵਿਕਸਿਤ ਹੁੰਦਾ ਹੈ ?
ਉੱਤਰ-
ਸਮੁਦਾਇ ਲੋਕਾਂ ਦੀਆਂ ਅੰਤਰ-ਕ੍ਰਿਆਵਾਂ ਨਾਲ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।

ਪ੍ਰਸ਼ਨ 15.
ਸਮੁਦਾਇ ਦਾ ਜਨਮ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।

ਪ੍ਰਸ਼ਨ 16.
ਕੀ ਸਮੁਦਾਇ ਵਿਚ ਸਮੁਦਾਇਕ ਭਾਵਨਾ ਹੁੰਦੀ ਹੈ ?
ਉੱਤਰ-
ਜੀ ਹਾਂ, ਸਮੁਦਾਇ ਵਿਚ ਸਮੁਦਾਇਕ ਭਾਵਨਾ ਹੁੰਦੀ ਹੈ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 17.
ਸਭਾ ਕੀ ਹੈ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 18.
ਸਭਾ ਦੀ ਸਥਾਪਨਾ ਕਿਵੇਂ ਹੁੰਦੀ ਹੈ ?
ਉੱਤਰ-
ਸਭਾ ਦੀ ਸਥਾਪਨਾ ਵਿਸ਼ੇਸ਼ ਮੰਤਵ ਦੀ ਪੂਰਤੀ ਦੇ ਲਈ ਸੋਚ-ਸਮਝ ਕੇ ਕੀਤੀ ਜਾਂਦੀ ਹੈ ।

ਪ੍ਰਸ਼ਨ 19.
ਸਭਾ ਦੀ ਮੈਂਬਰਸ਼ਿਪ ਦਾ ਆਧਾਰ ਕੀ ਹੈ ?
ਉੱਤਰ-
ਸਭਾ ਦੀ ਮੈਂਬਰਸ਼ਿਪ ਦਾ ਆਧਾਰ ਵਿਅਕਤੀ ਦੀ ਇੱਛਾ ਹੈ ਅਰਥਾਤ ਉਹ ਆਪਣੀ ਮਰਜੀ ਨਾਲ ਸਭਾ ਦਾ ਮੈਂਬਰ ਬਣਦਾ ਹੈ ।

ਪ੍ਰਸ਼ਨ 20.
ਸਭਾ ਦੀ ਮੈਂਬਰਸ਼ਿਪ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਭਾ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।

ਪ੍ਰਸ਼ਨ 21.
ਸਭਾ ਅਤੇ ਸਮੁਦਾਇ ਵਿਚ ਇਕ ਅੰਤਰ, ਦੱਸੋ ।
ਉੱਤਰ-
ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਪਰ ਕਿਸੇ ਸਭਾ ਦਾ ਨਿਰਮਾਣ ਜਾਣ-ਬੁੱਝ ਕੇ ਕੀਤਾ ਜਾਂਦਾ ਹੈ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸੰਮਾਜ ।
ਉੱਤਰ-
ਸਮਾਜ ਦਾ ਅਰਥ ਸਿਰਫ਼ ਲੋਕਾਂ ਦੇ ਇਕੱਠੇ ਹੋਣ ਤੋਂ ਨਹੀਂ ਹੈ ਬਲਕਿ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਹੈ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ । ਜਦੋਂ ਲੋਕਾਂ ਵਿਚਕਾਰ ਸੰਬੰਧ ਬਣਦੇ ਹਨ ਤਾਂ ਸਮਾਜ ਦਾ ਨਿਰਮਾਣ ਹੁੰਦਾ ਹੈ ।

ਪ੍ਰਸ਼ਨ 2.
ਸਮਾਜ ਦੀ ਪਰਿਭਾਸ਼ਾ ।
ਉੱਤਰ-
ਪਾਰਸੰਜ਼ ਅਨੁਸਾਰ, “ਸਮਾਜ ਨੂੰ ਉਹਨਾਂ ਸੰਬੰਧਾਂ ਦੀ ਪੂਰਨ ਜਟਿਲਤਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕਾਰਜਾਂ ਦੇ ਕਰਨ ਤੋਂ ਪੈਦਾ ਹੋਏ ਹੋਣ ਅਤੇ ਇਹ ਕਾਰਜ ਅਤੇ ਮੰਤਵ ਦੇ ਰੂਪ ਵਿੱਚ ਕੀਤੇ ਗਏ ਹੋਣ ਭਾਵੇਂ ਉਹ ਆਂਤਰਿਕ ਹੋਣ ਜਾਂ ਸੰਕੇਤਕ ”

ਪ੍ਰਸ਼ਨ 3.
ਸਮਾਜ ਦੀਆਂ ਦੋ ਵਿਸ਼ੇਸ਼ਤਾਵਾਂ ।
ਉੱਤਰ-

  1. ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ । ਲੋਕਾਂ ਵਿਚਕਾਰ ਬਿਨਾਂ ਸੰਬੰਧਾਂ ਦੇ ਸਮਾਜ ਦਾ ਨਿਰਮਾਣ ਨਹੀਂ ਹੋ ਸਕਦਾ
  2. ਸਮਾਜ ਸਮਾਨਤਾਵਾਂ ਅਤੇ ਭਿੰਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ । ਦੋਹਾਂ ਤੋਂ ਬਿਨਾਂ ਸਮਾਜ ਕਾਇਮ ਨਹੀਂ ਰਹਿ ਸਕਦਾ ।

ਪ੍ਰਸ਼ਨ 4.
ਅਮੂਰਤਤਾ ।
ਉੱਤਰ-
ਸਮਾਜ ਅਮੂਰਤ ਹੁੰਦਾ ਹੈ ਕਿਉਂਕਿ ਇਹ ਸੰਬੰਧਾਂ ਦਾ ਜਾਲ ਹੈ । ਇਹਨਾਂ ਸੰਬੰਧਾਂ ਨੂੰ ਅਸੀਂ ਦੇਖ ਨਹੀਂ ਸਕਦੇ ਅਤੇ ਨਾ ਹੀ ਛੂਹ ਸਕਦੇ ਹਾਂ । ਇਹਨਾਂ ਨੂੰ ਤਾਂ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅਸੀਂ ਇਸ ਨੂੰ ਛੂਹ ਨਹੀਂ ਸਕਦੇ ਇਸ ਲਈ ਅਮੂਰਤ ਹੁੰਦਾ ਹੈ ।

ਪ੍ਰਸ਼ਨ 5.
ਸਮਾਜ ਵਿੱਚ ਭਾਸ਼ਾ ਦਾ ਮਹੱਤਵ ।
ਉੱਤਰ-
ਮਨੁੱਖੀ ਸਮਾਜ ਵਿੱਚ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਭਾਸ਼ਾ ਹੀ ਆਪਣੇ ਵਿਚਾਰ ਵਿਅਕਤ ਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ । ਬਿਨਾਂ ਭਾਸ਼ਾ ਦੇ ਸੰਬੰਧ ਸਥਾਪਿਤ ਨਹੀਂ ਹੋ ਸਕਦੇ ਅਤੇ ਸਮਾਜ ਸਥਾਪਿਤ ਨਹੀਂ ਹੋ ਸਕਦਾ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 6.
ਮਨੁੱਖੀ ਸਮਾਜ ਅਤੇ ਪਸ਼ੂ ਸਮਾਜ ਵਿੱਚ ਇੱਕ ਅੰਤਰ ।
ਉੱਤਰ-
ਮਨੁੱਖੀ ਸਮਾਜ ਵਿੱਚ ਸਿਰਫ਼ ਮਨੁੱਖ ਹੀ ਹਨ ਜਿਹੜੇ ਬੋਲ ਸਕਦੇ ਹਨ ਅਤੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਰੂਪ ਦੇ ਸਕਦੇ ਹਨ । ਹੋਰ ਕੋਈ ਪਸ਼ੂ ਜਾਂ ਪ੍ਰਾਣੀ ਬੋਲ ਨਹੀਂ ਸਕਦਾ ਹੈ, ਉਹ ਸਿਰਫ਼ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਸਕਦੇ ਹਨ ।

ਪ੍ਰਸ਼ਨ 7.
ਸਮੁਦਾਇ ।
ਉੱਤਰ-
ਜਦੋਂ ਕੁੱਝ ਵਿਅਕਤੀ ਇੱਕ ਸਮੂਹ ਵਿੱਚ ਇੱਕ ਵਿਸ਼ੇਸ਼ ਇਲਾਕੇ ਨਾਲ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ . ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ ।

ਪ੍ਰਸ਼ਨ 8.
ਸਮੁਦਾਇ ਦਾ ਸ਼ਾਬਦਿਕ ਅਰਥ ।
ਉੱਤਰ-
ਸਮੁਦਾਇ ਅੰਗਰੇਜ਼ੀ ਦੇ Community ਦਾ ਰੂਪਾਂਤਰ ਹੈ । ਇਹ ਲਾਤੀਨੀ ਭਾਸ਼ਾ ਦੇ ਦੋ ਸ਼ਬਦਾਂ Com ਜਿਸ ਦਾ ਅਰਥ ਹੈ ਇਕੱਠੇ ਮਿਲ ਕੇ ਰਹਿਣਾ ਅਤੇ Munus ਜਿਸ ਦਾ ਅਰਥ ਹੈ ਬਣਾਉਣਾ, ਤੋਂ ਮਿਲ ਕੇ ਬਣਿਆ ਹੈ ਤੇ ਇਕੱਠੇ ਹੋ ਕੇ ਇਸ ਦਾ ਅਰਥ ਹੈ ਇਕੱਠੇ ਮਿਲ ਕੇ ਬਣਾਉਣਾ ।

ਪ੍ਰਸ਼ਨ 9.
ਸਭਾ ਦਾ ਅਰਥ ।
ਉੱਤਰ-
ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿੱਚ ਸਹਿਯੋਗ ਕਰਦੇ ਹਨ ਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 10.
ਸਭਾ ਦੀ ਪਰਿਭਾਸ਼ਾ ।
ਉੱਤਰ-
ਲਿਨ ਅਤੇ ਗਿਲਿਨ ਦੇ ਅਨੁਸਾਰ, “ਸਭਾ ਵਿਅਕਤੀਆਂ ਦਾ ਅਜਿਹਾ ਸਮੂਹ ਹੈ ਜੋ ਕਿਸੇ ਨਿਸ਼ਚਿਤ ਉਦੇਸ਼ ਜਾਂ ਉਦੇਸ਼ਾਂ ਦੇ ਲਈ ਪਰਸਪਰ ਸੰਬੰਧਿਤ ਹੁੰਦੇ ਹਨ ਤੇ ਸਵੀਕ੍ਰਿਤ ਕਾਰਜ ਪ੍ਰਣਾਲੀਆਂ ਅਤੇ ਵਿਵਹਾਰਾਂ ਦੁਆਰਾ ਸੰਗਠਿਤ ਰਹਿੰਦੇ ਹਨ ।”

ਪ੍ਰਸ਼ਨ 11.
ਸੰਸਥਾ ਦਾ ਅਰਥ ।
ਉੱਤਰ-
ਸੰਸਥਾ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ। ਸੰਸਥਾ ਤਾਂ ਕਿਸੇ ਵਿਸ਼ੇਸ਼ ਮਹੱਤਵਪੂਰਨ ਮਨੁੱਖੀ ਕਿਰਿਆ ਦੁਆਲੇ ਕੇਂਦਰਿਤ ਰੂੜੀਆਂ ਅਤੇ ਲੋਕ ਗੀਤਾਂ ਦਾ ਗੁੱਛਾ ਹੈ । ਸੰਸਥਾਵਾਂ ਤਾਂ ਸੰਰਚਿਤ ਕ੍ਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਕੰਮ ਕਰਦਾ ਹੈ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 12.
ਸੰਸਥਾ ਦਾ ਇੱਕ ਜ਼ਰੂਰੀ ਤੱਤ ।
ਉੱਤਰ-
ਵਿਚਾਰ ਸੰਸਥਾ ਦਾ ਜ਼ਰੂਰੀ ਤੱਤ ਹੈ । ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਵਿਚਾਰ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਸਮੂਹ ਆਪਣੇ ਲਈ ਜ਼ਰੂਰੀ ਸਮਝਦਾ ਹੈ । ਇਸ ਕਾਰਨ ਇਸ ਦੀ ਰੱਖਿਆ ਲਈ ਸੰਸਥਾ ਵਿਕਸਿਤ ਹੁੰਦੀ ਹੈ ।

ਪ੍ਰਸ਼ਨ 13.
ਸੰਸਥਾ ਦੇ ਪ੍ਰਕਾਰ ।
ਉੱਤਰ-
ਵੈਸੇ ਤਾਂ ਸੰਸਥਾਵਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਪਰ ਇਹ ਮੁੱਖ ਰੂਪ ਨਾਲ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ ਤੇ ਉਹ ਹਨ-

  1. ਸਮਾਜਿਕ ਸੰਸਥਾਵਾਂ,
  2. ਧਾਰਮਿਕ ਸੰਸਥਾਵਾਂ,
  3. ਰਾਜਨੀਤਿਕ ਸੰਸਥਾਵਾਂ ਅਤੇ,
  4. ਆਰਥਿਕ ਸੰਸਥਾਵਾਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖੀ ਸਮਾਜ ਦਾ ਅਰਥ ।
ਉੱਤਰ-
ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਮਤਲਬ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ ਬਲਕਿ ਉਨ੍ਹਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਹਨ। ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਸਿਰਫ਼ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਨ੍ਹਾਂ ਲੋਕਾਂ ਵਿਚਕਾਰ ਅਰਥਪੂਰਨ ਸੰਬੰਧ ਬਣ ਜਾਂਦੇ ਹਨ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਨ੍ਹਾਂ ਨੂੰ ਵੇਖ ਨਹੀਂ ਸਕਦੇ ਅਤੇ ਨਾ ਹੀ ਇਨ੍ਹਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਨ੍ਹਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਨ੍ਹਾਂ ਸੰਬੰਧਾਂ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿਚ ਇੰਨੇ ਅੰਤਰ-ਸੰਬੰਧਿਤ ਹੁੰਦੇ ਹਨ ਕਿ ਇਨ੍ਹਾਂ ਦਾ ਨਿਖੇੜ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਨ੍ਹਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਇਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ । ਇਸ ਲਈ ਇਹ ਅਮੂਰਤ ਹੁੰਦੇ ਹਨ ।

ਪ੍ਰਸ਼ਨ 2.
ਸਮਾਜ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ।
  2. ਸਮਾਜ ਭਿੰਨਤਾਵਾਂ ਅਤੇ ਅਸਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ ।
  3. ਸਮਾਜ ਦੇ ਵਿਅਕਤੀ ਇੱਕ ਦੂਜੇ ਉੱਤੇ ਅੰਤਰ-ਨਿਰਭਰ ਹੁੰਦੇ ਹਨ ।
  4. ਸਮਾਜ ਅਮੂਰਤ ਹੁੰਦਾ ਹੈ ਕਿਉਂਕਿ ਇਹ ਸੰਬੰਧਾਂ ਦਾ ਜਾਲ ਹੈ !
  5. ਸਮਾਜ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਉਸ ਦੀ ਜਨਸੰਖਿਆ ਹੁੰਦੀ ਹੈ ।
  6. ਸਮਾਜ ਵਿੱਚ ਸਹਿਯੋਗ ਤੇ ਸੰਘਰਸ਼ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 3.
ਸਮੁਦਾਇ ।
ਉੱਤਰ-
ਆਮ ਸ਼ਬਦਾਂ ਵਿੱਚ ਜਦੋਂ ਕੁਝ ਵਿਅਕਤੀ ਇੱਕ ਸਮੂਹ ਵਿੱਚ ਇਕ ਵਿਸ਼ੇਸ਼ ਇਲਾਕੇ ਵਿੱਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮਦਾਇ ਕਹਿੰਦੇ ਹਾਂ । ਇਹ ਇੱਕ ਮਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ-ਬੁਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਤਾਂ ਵਿਕਾਸ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ । ਸਮੁਦਾਇ ਦਾ ਆਪਣਾ ਇੱਕ ਭੂਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ । ਜਦੋਂ ਉਹ ਆਪਸ ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਤਾਂ ਉਨ੍ਹਾਂ ਵਿੱਚ ਅਸੀਂ ਭਾਵਨਾ ਪੈਦਾ ਹੋ ਜਾਂਦੀ ਹੈ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 4.
ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਹਰ ਇੱਕ ਸਮੁਦਾਇ ਵਿੱਚ ਅਸੀਂ ਦੀ ਭਾਵਨਾ ਹੁੰਦੀ ਹੈ ।
  2. ਸਮੁਦਾਇ ਦੇ ਮੈਂਬਰਾਂ ਵਿੱਚ ਰੋਲ ਭਾਵਨਾ ਹੁੰਦੀ ਹੈ ।
  3. ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਦੂਜੇ ਉੱਤੇ ਨਿਰਭਰ ਹੁੰਦੇ ਹਨ ।
  4. ਸਮੁਦਾਇ ਵਿੱਚ ਸਥਿਰਤਾ ਹੁੰਦੀ ਅਤੇ ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
  5. ਸਮੁਦਾਇ ਦੇ ਲੋਕ ਸਮੁਦਾਇ ਦੇ ਵਿਚ ਹੀ ਆਪਣਾ ਜੀਵਨ ਬਤੀਤ ਕਰ ਦਿੰਦੇ ਹਨ ।
  6. ਹਰ ਇੱਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿੱਚ ਉਹ ਰਹਿੰਦਾ ਹੈ ।
  7. ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ । ਇਹ ਤਾਂ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 5.
ਸਭਾ ।
ਉੱਤਰ-
ਸਭਾ ਸਹਿਯੋਗ ਉੱਤੇ ਆਧਾਰਿਤ ਹੁੰਦੀ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿੱਚ ਸਹਿਯੋਗ ਕਰਦੇ ਹਨ ਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ । ਆਮ ਸ਼ਬਦਾਂ ਵਿਚ ਕਿਸੇ ਵਿਸ਼ੇਸ਼ ਮੰਤਵ ਲਈ ਬਣਾਏ ਗਏ ਸੰਗਠਨ ਨੂੰ ਸਭਾ ਕਹਿੰਦੇ ਹਨ । ਸਭਾ ਦਾ ਇੱਕ ਨਿਸਚਿਤ ਉਦੇਸ਼ ਹੁੰਦਾ ਹੈ। ਜਿਸਦੀ ਪੂਰਤੀ ਤੋਂ ਬਾਅਦ ਇਸਨੂੰ ਛੱਡਿਆ ਜਾ ਸਕਦਾ ਹੈ ।

ਪ੍ਰਸ਼ਨ 6.
ਸਭਾ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਸਭਾ ਵਿਅਕਤੀਆਂ ਦਾ ਸਮੂਹ ਹੁੰਦੀ ਹੈ ।
  2. ਸਭਾ ਦੀ ਸਥਾਪਨਾ ਕਿਸੇ ਵਿਸ਼ੇਸ਼ ਮੰਤਵ ਦੀ ਪੂਰਤੀ ਲਈ ਸੋਚ ਸਮਝ ਕੇ ਕੀਤੀ ਜਾਂਦੀ ਹੈ ।
  3. ਸਭਾ ਦੇ ਨਿਸਚਿਤ ਉਦੇਸ਼ ਹੁੰਦੇ ਹਨ ।
  4. ਸਭਾ ਦਾ ਜਨਮ ਤੇ ਵਿਨਾਸ਼ ਹੁੰਦਾ ਰਹਿੰਦਾ ਹੈ ।
  5. ਸਭਾ ਦੀ ਮੈਂਬਰਸ਼ਿਪ ਵਿਅਕਤੀ ਦੀ ਇੱਛਾ ਉੱਤੇ ਆਧਾਰਿਤ ਹੁੰਦੀ ਹੈ ।
  6. ਸਭਾ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।
  7. ਹਰੇਕ ਸਭਾ ਆਪਣੇ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ ।
  8. ਹਰ ਇੱਕ ਸਭਾ ਦੇ ਕੁਝ ਨਿਸਚਿਤ ਉਦੇਸ਼ ਹੁੰਦੇ ਹਨ ।
  9. ਸਭਾ ਦਾ ਜਨਮ ਸਹਿਯੋਗ ਦੀ ਭਾਵਨਾ ਉੱਤੇ ਹੁੰਦਾ ਹੈ ।

ਪ੍ਰਸ਼ਨ 7.
ਵਿਅਕਤੀ ਅਤੇ ਸਮਾਜ ਵਿੱਚ ਸੰਬੰਧ ।
ਉੱਤਰ-
ਗਰੀਕ ਫਿਲਾਸਫ਼ਰ ਅਰਸਤੂ ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ ਅਤੇ ਸਮਾਜ ਤੋਂ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜਿਹੜਾ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝਾ ਜੀਵਨ ਨਹੀਂ ਬਤੀਤ ਕਰਦਾ ਹੈ, ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਆਪਣੀਆਂ ਬਹੁਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਹੋਰਾਂ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼-ਸਮਾਨ ਅਤੇ ਕਈ ਹੋਰ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।ਉਹ ਇਕੱਲਾ ਕੁੱਝ ਵੀ ਨਹੀਂ ਕਰ ਸਕਦਾ । ਇਸ ਦੇ ਨਾਲ-ਨਾਲ ਸਮਾਜ ਵੀ ਵਿਅਕਤੀਆਂ ਤੋਂ ਬਿਨਾਂ ਹੋਂਦ ਵਿੱਚ ਨਹੀਂ ਆ ਸਕਦਾ । ਇਸ ਤਰ੍ਹਾਂ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਅਤੇ ਇੱਕ ਦੂਜੇ ਤੋਂ ਬਿਨਾਂ ਕੁੱਝ ਵੀ ਨਹੀਂ ਹਨ ।

ਵੱਡੇ ਉੱਤਰਾਂ ਵਾਲੇ (Long Answer Type Questions)

ਪ੍ਰਸ਼ਨ 1.
ਸਮਾਜ ਦਾ ਅਰਥ, ਪਰਿਭਾਸ਼ਾਵਾਂ ਅਤੇ ਵਿਸ਼ੇਸ਼ਤਾਵਾਂ ਨਾਲ ਦੱਸੋ ।
ਉੱਤਰ-
ਇਕ ਸਾਧਾਰਨ ਵਿਅਕਤੀ, ਵਿਅਕਤੀਆਂ ਦੇ ਸਮੂਹ ਨੂੰ ਸਮਾਜ ਕਹਿੰਦਾ ਹੈ ।

ਪਰਿਭਾਸ਼ਾਵਾਂ (Definitions)

  • ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮਾਜ ਵਿਵਹਾਰਾਂ ਅਤੇ ਪ੍ਰਕ੍ਰਿਆਵਾਂ ਦੀ, ਅਧਿਕਾਰ ਅਤੇ ਪਰਸਪਰ ਸਹਿਯੋਗ ਦੀ, ਅਨੇਕ ਸਮੂਹਾਂ ਅਤੇ ਵਿਭਾਗਾਂ ਦੀ, ਮਾਨਵ ਵਿਵਹਾਰ ਦੇ ਨਿਯੰਤਰਣ ਅਤੇ ਸਵਾਧੀਨਤਾ ਦੀ ਵਿਵਸਥਾ ਹੈ । ਇਸ ਨਿਰੰਤਰ ਪਰਿਵਰਤਨਸ਼ੀਲ ਪ੍ਰਣਾਲੀ ਨੂੰ ਅਸੀਂ ਸਮਾਜ’ ਕਹਿੰਦੇ ਹਾਂ । ਇਹ ਸਮਾਜਿਕ ਸੰਬੰਧਾਂ ਦਾ ਜਾਲ ਹੈ।”
  • ਡਿੰਗਜ਼ (Giddings) ਦੇ ਅਨੁਸਾਰ, “ਸਮਾਜ ਇਕ ਸੰਗਠਨ ਹੈ, ਇਹ ਪਰਸਪਰਿਕ ਰਸਮੀ ਸੰਬੰਧ ਦਾ ਇੱਕ ਅਜਿਹਾ ਯੋਗ ਹੈ ਜਿਸ ਦੇ ਕਾਰਨ ਉਸ ਦੇ ਅੰਤਰਗਤ ਸਭ ਵਿਅਕਤੀ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ ।”
  • ਟਾਲਕਟ ਪਾਰਸੰਜ਼ (Talcot Parsons) ਦੇ ਅਨੁਸਾਰ, “ਸਮਾਜ ਨੂੰ ਉਹਨਾਂ ਸੰਬੰਧਾਂ ਦੀ ਪੂਰਨ ਜਟਿਲਤਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕਾਰਜਾਂ ਦੇ ਕਰਨ ਤੋਂ ਪੈਦਾ ਹੋਏ ਹੋਣ ਅਤੇ ਇਹ ਕਾਰਜ ਅਤੇ ਮੰਤਵ ਦੇ ਰੂਪ ਵਿੱਚ ਕੀਤੇ ਗਏ ਹੋਣ ਭਾਵੇਂ ਉਹ ਆਂਤਰਿਕ ਹੋਣ ਜਾਂ ਸੰਕੇਤਕ ” .
  • ਕੂਲੇ (Cooley) ਦੇ ਅਨੁਸਾਰ, “ਸਮਾਜ ਸਰੂਪਾਂ ਜਾਂ ਕ੍ਰਿਆਵਾਂ ਦਾ ਇਕ ਜਾਲ ਹੈ । ਜਿਸ ਵਿੱਚ ਹਰ ਕੋਈ ਇਕ-ਦੂਜੇ ਨਾਲ ਕ੍ਰਿਆ ਕਰਕੇ ਜਿਊਂਦਾ ਅਤੇ ਅੱਗੇ ਵੱਧਦਾ ਹੈ ਅਤੇ ਸਾਰੇ ਇੱਕ-ਦੂਜੇ ਨਾਲ ਇਸ ਤਰ੍ਹਾਂ ਇਕ-ਮਿਕ ਹਨ ਕਿ ਇੱਕ ਦੇ ਪ੍ਰਭਾਵਿਤ ਹੋਣ ਨਾਲ ਬਾਕੀ ਸਾਰੇ ਵੀ ਪ੍ਰਭਾਵਿਤ ਹੁੰਦੇ ਹਨ ।”

ਇਸ ਤਰ੍ਹਾਂ ਸਮਾਜ ਦੀਆਂ ਉੱਪਰ ਲਿਖੀਆਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਿਭਾਸ਼ਾਵਾਂ ਦੋ ਤਰ੍ਹਾਂ ਦੀਆਂ ਹਨ । ਪਹਿਲੀ ਤਰ੍ਹਾਂ ਦੀਆਂ ਹਨ ਕਾਰਜਾਤਮਕ (Functional) ਪਰਿਭਾਸ਼ਾਵਾਂ ਅਤੇ ਦੂਜੀ ਤਰ੍ਹਾਂ ਦੀਆਂ ਹਨ ਸੰਗਠਨਾਤਮਕ (Structural) ਪਰਿਭਾਸ਼ਾਵਾਂ | ਕਾਰਜਾਤਮਕ ਪੱਖ ਤੋਂ ਅਸੀਂ ਸਮਾਜ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਸਮੂਹਾਂ ਦਾ ਜਾਲ ਜਿਸ ਵਿੱਚ ਅਨੁਪੂਰਕ ਤਰ੍ਹਾਂ ਦੇ ਰਿਸ਼ਤੇ ਹੋਣ ਇੱਕ-ਦੂਜੇ ਨਾਲ ਅਤੇ ਜਿਹੜੇ ਵਿਅਕਤੀਆਂ ਨੂੰ ਆਪਣੇ ਜੀਵਨ ਦੇ ਕੰਮ ਕਰਨ ਵਿੱਚ ਮਦਦ ਕਰਨ ਅਤੇ ਵਿਅਕਤੀ ਨੂੰ ਹੋਰ ਵਿਅਕਤੀਆਂ ਨਾਲ ਰਹਿੰਦੇ ਹੋਏ ਉਸ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਮਦਦ ਕਰਨ । ਸੰਗਠਨਾਤਮਕ ਪੱਖ ਤੋਂ ਸਮਾਜ ਤਾਂ ਸਾਡੇ ਰੀਤਾਂ-ਰਿਵਾਜਾਂ, ਆਦਤਾਂ, ਸੰਸਥਾਵਾਂ, ਇੱਛਾਵਾਂ ਆਦਿ ਦਾ ਇੱਕ ਸਮਾਜਿਕ ਵਿਰਸਾ ਹੈ ।

ਇਸ ਤਰ੍ਹਾਂ ਸਮਾਜ ਕਾਰਜਾਤਮਕ ਅਤੇ ਸੰਗਠਨਾਤਮਕ ਰੂਪ ਦੋਹਾਂ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਇਹ ਵਿਅਕਤੀਆਂ ਦੇ ਆਪਸੀ ਰਿਸ਼ਤਿਆਂ ਨਾਲ ਬਣਿਆ ਹੈ ਅਤੇ ਨਾਲ ਹੀ ਨਾਲ ਇਹ ਇੱਕ ਵਿਵਸਥਾ ਹੈ ਇੱਕ ਜਾਲ ਹੈ ਨਾ ਕਿ ਲੋਕਾਂ ਦਾ ਜੋੜ ।ਇਸ ਤਰ੍ਹਾਂ ਅਸੀਂ ਸਮਾਜ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਸਮਾਜ ਮਨੁੱਖੀ ਸੰਬੰਧਾਂ ਦਾ ਉਹ ਸੰਗਠਨ ਹੈ ਜਿਸਨੂੰ ਮਨੁੱਖਾਂ ਦੁਆਰਾ ਨਿਰਮਿਤ, ਸੰਚਾਲਿਤ ਅਤੇ ਪਰਿਵਰਤਿਤ ਕੀਤਾ ਜਾਂਦਾ ਹੈ । ਸਰਲ ਸ਼ਬਦਾਂ ਵਿੱਚ ਸਮਾਜ ਇੱਕ ਅਮੂਰਤ ਧਾਰਨਾ ਹੈ, ਸਮਾਜ ਲੋਕਾਂ ਦਾ ਸਿਰਫ਼ ਸਮੂਹ ਨਹੀਂ ਹੈ ਬਲਕਿ ਇਹ ਸਮਾਜ ਸਮਾਜਿਕ ਸੰਬੰਧਾਂ ਦਾ ਸੰਗਠਨ ਜਾਂ ਵਿਵਸਥਾ ਹੈ ।

ਸਮਾਜ ਦੀਆਂ ਵਿਸ਼ੇਸ਼ਤਾਵਾਂ (Characteristics of Society)

1. ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ (Society is based on Relationships) – ਮੈਕਾਈਵਰ ਅਤੇ ਪੇਜ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।” ਇਸ ਦਾ ਇਹ ਅਰਥ ਹੋਇਆ, ਕਿ ਸਮਾਜ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ । ਇੱਥੇ ‘ਜਾਲ` ਸ਼ਬਦ ਦਾ ਇਸਤੇਮਾਲ ਕਿਉਂ ਹੋਇਆ ? ਕਿਉਂਕਿ ਸਮਾਜ ਵਿਚ ਹਜ਼ਾਰਾਂ ਤਰਾਂ ਦੇ ਸੰਬੰਧ ਪਾਏ ਜਾਂਦੇ ਹਨ । ਸਿਰਫ਼ ਇੱਕ ਪਰਿਵਾਰ ਵਿੱਚ 15 ਤੋਂ ਜ਼ਿਆਦਾ ਤਰ੍ਹਾਂ ਦੇ ਸੰਬੰਧ ਪਾਏ ਜਾ ਸਕਦੇ ਹਨ । ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਮਾਜ ਵਿਚ ਕਿਸੇ ਤਰ੍ਹਾਂ ਦੇ ਸੰਬੰਧ ਹੋਣਗੇ । ਸਮਾਜ ਸਿਰਫ਼ ਮਨੁੱਖਾਂ ਦਾ ਜੋੜ ਮਾਤਰ ਨਹੀਂ ਹੈ । ਸਮਾਜ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਵਿਚ ਕਿਸੇ ਪ੍ਰਕਾਰ ਦੇ ਸੰਬੰਧ ਹੋਣ ।

2. ਸਮਾਜ ਅੰਤਰਾਂ ਅਤੇ ਸਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ (Society depends upon Likeness and differences) – ਸਮਾਜ ਸਮਾਨਤਾਵਾਂ ਅਤੇ ਅੰਤਰਾਂ ਦੋਹਾਂ ਉੱਤੇ ਆਧਾਰਿਤ ਹੁੰਦਾ ਹੈ । ਦੋਹਾਂ ਤੋਂ ਬਿਨਾਂ ਸਮਾਜ ਕਾਇਮ ਨਹੀਂ ਰਹਿ ਸਕਦਾ । ਇਹ ਭਾਵੇਂ ਇੱਕ-ਦੂਜੇ ਦੇ ਵਿਰੋਧ ਵਿੱਚ ਰਹਿੰਦੀਆਂ ਹਨ ਪਰ ਇਹ ਇੱਕ-ਦੂਜੇ ਦੇ ਬਗੈਰ ਵੀ ਨਹੀਂ ਰਹਿ ਸਕਦੀਆਂ । ਸਮਾਜ ਵਿੱਚ ਕਦੇ ਇਕਰੂਪਤਾ ਆਉਂਦੀ ਹੈ ਅਤੇ ਕਦੇ ਭਿੰਨਤਾ ਆਉਂਦੀ ਹੈ ਅਤੇ ਇਸ ਕਰਕੇ ਇਹ ਇੱਕ-ਦੂਜੇ ਦੇ ਪੂਰਕ ਹੁੰਦੇ ਹਨ । ਸਮਾਜਿਕ ਸੰਬੰਧ ਤਾਂ ਹੀ ਸਥਾਪਤ ਹੋ ਸਕਦੇ ਹਨ ਜੇਕਰ ਕਿਸੇ ਪ੍ਰਕਾਰ ਦੀ ਸਮਾਨਤਾ ਹੋਵੇ ਕਿਉਂਕਿ ਇਸ ਬਗੈਰ ਇੱਕ-ਦੂਜੇ ਪ੍ਰਤੀ ਖਿੱਚ ਨਹੀਂ ਪੈਦਾ ਹੋ ਸਕਦੀ ਅਤੇ ਸਮਾਜ ਪੈਦਾ ਨਹੀਂ ਹੋ ਸਕਦਾ । ਇਸ ਤੋਂ ਇਲਾਵਾ ਅੰਤਰਾਂ ਦਾ ਹੋਣਾ ਵੀ ਜ਼ਰੂਰੀ ਹੈ ।

3. ਅੰਤਰ-ਨਿਰਭਰਤਾ (Inter-dependence) – ਸਮਾਜ ਦੇ ਬਣੇ ਰਹਿਣ ਲਈ ਅੰਤਰ-ਨਿਰਭਰਤਾ ਇੱਕ ਜ਼ਰੂਰੀ ਤੱਤ ਹੈ । ਮਨੁੱਖਾਂ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੋਰ ਵਿਅਕਤੀਆਂ ਨਾਲ ਸੰਬੰਧ ਰੱਖਣੇ ਪੈਂਦੇ ਹਨ ਕਿਉਂਕਿ ਹਰ ਵਿਅਕਤੀ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਸਾਰੇ ਕੰਮ ਆਪਣੇ ਆਪ ਕਰ ਸਕੇ ।ਉਸਨੂੰ ਹੋਰਾਂ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਹੀ ਪੈਂਦਾ ਹੈ । ਵਿਅਕਤੀ ਜਿਵੇਂ-ਜਿਵੇਂ ਵੱਡਾ ਹੁੰਦਾ ਜਾਂਦਾ ਹੈ ਤਿਵੇਂ-ਤਿਵੇਂ ਹੋਰਾਂ ਉੱਪਰ ਨਿਰਭਰ ਹੁੰਦਾ ਜਾਂਦਾ ਹੈ ਕਿਉਂਕਿ ਉਸ ਦੀਆਂ ਜ਼ਰੂਰਤਾਂ ਵੱਧਦੀਆਂ ਜਾਂਦੀਆਂ ਹਨ । ਇਸ ਤਰ੍ਹਾਂ ਅੰਤਰ-ਨਿਰਭਰਤਾ ਸਮਾਜ ਦਾ ਇੱਕ ਜ਼ਰੂਰੀ ਤੱਤ ਹੈ ।

4. ਸਮਾਜ ਅਮੂਰਤ ਹੁੰਦਾ ਹੈ (Society is Abstract) – ਸਮਾਜ ਅਮੂਰਤ ਹੁੰਦਾ ਹੈ ਕਿਉਂਕਿ ਇਹ ਸੰਬੰਧਾਂ ਦਾ ਜਾਲ ਹੈ । ਇਹਨਾਂ ਸੰਬੰਧਾਂ ਨੂੰ ਅਸੀਂ ਵੇਖ ਨਹੀਂ ਸਕਦੇ ਅਤੇ ਨਾ ਹੀ ਛੂਹ ਸਕਦੇ ਹਾਂ । ਇਹਨਾਂ ਨੂੰ ਤਾਂ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਅਸੀਂ ਸੰਬੰਧਾਂ ਨੂੰ ਛੂਹ ਨਹੀਂ ਸਕਦੇ ਇਸ ਲਈ ਇਹਨਾਂ ਦਾ ਕੋਈ ਠੋਸ ਰੂਪ ਨਹੀਂ ਹੁੰਦਾ । ਇਸ ਲਈ ਇਹ ਅਮੂਰਤ ਹੁੰਦੇ ਹਨ । ਕਿਉਂਕਿ ਸੰਬੰਧ ਅਮੂਰਤ ਹੁੰਦੇ ਹਨ ਇਸ ਲਈ ਸੰਬੰਧਾਂ ਦੁਆਰਾ ਬਣਿਆ ਸਮਾਜ ਵੀ ਅਮੂਰਤ ਹੁੰਦਾ ਹੈ ।

5. ਜਨਸੰਖਿਆ (Population) – ਸਮਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਹੁੰਦੇ ਹਨ ਮਨੁੱਖ । ਮਨੁੱਖਾਂ ਤੋਂ ਬਗੈਰ ਕੋਈ ਸਮਾਜ ਨਹੀਂ ਬਣ ਸਕਦਾ । ਜੇਕਰ ਮਨੁੱਖ ਹੀ ਨਹੀਂ ਹੋਣਗੇ ਤਾਂ ਸੰਬੰਧ ਕੌਣ ਸਥਾਪਿਤ ਕਰੇਗਾ ਅਤੇ ਸਮਾਜ ਕਿਵੇਂ ਬਣੇਗਾ । ਵਿਅਕਤੀਆਂ ਦੀ ਹੋਂਦ ਤੋਂ ਬਿਨਾਂ ਸਮਾਜ ਦੀ ਹੋਂਦ ਨਾਮੁਮਕਿਨ ਹੈ । ਇਸ ਲਈ ਜ਼ਰੂਰੀ ਹੈ ਕਿ ਜਨਸੰਖਿਆ ਹੋਵੇ । ਜਨਸੰਖਿਆ ਦੇ ਹੋਣ ਲਈ ਵੀ ਕਈ ਚੀਜ਼ਾਂ ਜ਼ਰੂਰੀ ਹਨ ਜਿਵੇਂ ਜਨਸੰਖਿਆ ਵਿੱਚ ਕਾਫ਼ੀ ਮਾਤਰਾ ਵਿੱਚ ਭੋਜਨ ਉਪਲੱਬਧ ਹੋਵੇ, ਜਨਸੰਖਿਆ ਦੀ ਹਰ ਮੁਸੀਬਤ ਤੋਂ ਰੱਖਿਆ ਅਤੇ ਸਮਾਜ ਦਾ ਅਤੇ ਜਨਸੰਖਿਆ ਦਾ ਅੱਗੇ ਵੱਧਣਾ ਜ਼ਰੂਰੀ ਹੈ ਕਿਉਂਕਿ ਜੇਕਰ ਜਨਸੰਖਿਆ ਨਾ ਵਧੀ ਤਾਂ ਇੱਕ ਦਿਨ ਸਾਰੇ ਲੋਕ ਖਤਮ ਹੋ ਜਾਣਗੇ । ਇਸ ਤਰ੍ਹਾਂ ਜਨਸੰਖਿਆ ਤੋਂ ਬਗੈਰ ਸਮਾਜ ਦਾ ਬਣਨਾ ਨਾਮਕਿਨ ਹੈ ।

6. ਸਮਾਜ ਵਿੱਚ ਸਹਿਯੋਗ ਅਤੇ ਸੰਘਰਸ਼ ਜ਼ਰੂਰੀ ਹੁੰਦਾ ਹੈ (Co-operation and conflict are must for society) – ਜਿਵੇਂ ਸਮਾਨਤਾਵਾਂ ਅਤੇ ਭਿੰਨਤਾਵਾਂ ਸਮਾਜ ਦੀ ਹੋਂਦ ਲਈ ਜ਼ਰੂਰੀ ਹਨ ਉਸੇ ਤਰ੍ਹਾਂ ਸਹਿਯੋਗ ਅਤੇ ਸੰਘਰਸ਼ ਵੀ ਸਮਾਜ ਦੀ ਹੋਂਦ ਲਈ ਜ਼ਰੂਰੀ ਹਨ | ਸਹਿਯੋਗ ਸਮਾਜ ਦੇ ਨਿਰਮਾਣ ਦਾ ਇੱਕ ਜ਼ਰੂਰੀ ਤੱਤ ਹੈ । ਸਮਾਜ ਵਿੱਚ ਮਨੁੱਖ ਰਹਿੰਦੇ ਹਨ ਅਤੇ ਉਹ ਇੱਕਦੂਜੇ ਉੱਤੇ ਨਿਰਭਰ ਹੁੰਦੇ ਹਨ । ਇਹ ਅੰਤਰ-ਨਿਰਭਰਤਾ ਤਾਂ ਹੀ ਹੁੰਦੀ ਹੈ ਜੇਕਰ ਉਹਨਾਂ ਵਿੱਚ ਸਹਿਯੋਗ ਹੋਵੇਗਾ । ਇੱਕ- ਬੱਚੇ ਨੂੰ ਵੱਡਾ ਕਰਨ ਵਿੱਚ ਕਈ ਹੱਥ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਸਿਰਫ਼ ਸਹਿਯੋਗ ਉੱਪਰ ਆਧਾਰਿਤ ਹੈ । ਪਰਿਵਾਰ ਵੀ ਤਾਂ ਹੀ ਅੱਗੇ ਵੱਧਦਾ ਹੈ ਜੇਕਰ ਪਤੀ-ਪਤਨੀ ਆਪਸ ਵਿੱਚ ਸਹਿਯੋਗ ਕਰਨ । ਇਸ ਤਰ੍ਹਾਂ ਸਮਾਜ ਦੇ ਹਰ ਪੱਖ ਵਿਚ ਸਹਿਯੋਗ ਦੀ ਲੋੜ ਪੈਂਦੀ ਹੈ । ਇਸ ਤਰ੍ਹਾਂ ਸੰਘਰਸ਼ ਵੀ ਜ਼ਰੂਰੀ ਹੈ । ਜੀਵਨ ਜਿਊਣ ਲਈ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਤਾਕਤਾਂ ਨਾਲ ਲੜਨਾ ਪੈਂਦਾ ਹੈ । ਜਿਊਣ ਲਈ ਵਿਅਕਤੀ ਨੂੰ ਸੰਘਰਸ਼ ਕਰਨਾ ਪੈਂਦਾ ਹੈ ।

PSEB 11th Class Sociology Important Questions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 2.
ਸਭਾ ਦੀ ਪਰਿਭਾਸ਼ਾ ਦਿਉ । ਸਭਾ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ।
ਜਾਂ
ਸਹਿਚਾਰਤਾ ਦੇ ਅਰਥ ਅਤੇ ਲੱਛਣਾਂ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਉਸ ਦੀਆਂ ਕੁੱਝ ਜ਼ਰੂਰਤਾਂ ਵੀ ਹੁੰਦੀਆਂ ਹਨ । ਆਪਣੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਅਕਤੀ ਕਈ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਦਾ ਹੈ ।ਉਹ ਤਿੰਨ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਦਾ ਹੈ-

  • ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਬਿਨਾਂ ਕਿਸੇ ਮਦਦ ਦੇ ਪੂਰੀਆਂ ਕਰੇ, ਪਰ ਅੱਜ-ਕਲ੍ਹ ਦੇ ਆਧੁਨਿਕ ਸਮਾਜ ਵਿਚ ਇਕੱਲੇ ਰਹਿ ਪਾਉਣਾ ਅਤੇ ਇਕੱਲੇ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਪਾਉਣਾ ਸੰਭਵ ਨਹੀਂ ਹੈ ।
  • ਦੂਜਾ ਤਰੀਕਾ ਇਹ ਹੁੰਦਾ ਹੈ ਕਿ ਉਹ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਦੂਜਿਆਂ ਤੋਂ ਖੋਹ ਕੇ ਪੂਰੀਆਂ ਕਰੇ ! ਪਰ ਦੂਜਿਆਂ ਤੋਂ ਖੋਹ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਾ ਮੁਮਕਿਨ ਨਹੀਂ ਹੈ ਕਿਉਂਕਿ ਇਹ ਤਰੀਕਾ ਗੈਰ-ਸਮਾਜਿਕ ਹੈ ਅਤੇ ਮਨੁੱਖ ਸਮਾਜ ਵਿਚ ਰਹਿੰਦੇ ਹੋਏ ਇਸ ਤਰ੍ਹਾਂ ਦੇ ਤਰੀਕੇ ਨਹੀਂ ਅਪਣਾ ਸਕਦਾ ।
  • ਤੀਜਾ ਆਖਰੀ ਅਤੇ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਮਨੁੱਖ ਸਮਾਜ ਵਿਚ ਰਹਿੰਦੇ ਹੋਏ ਦੂਜਿਆਂ ਨਾਲ ਸਹਿਯੋਗ ਕਰਦੇ ਹੋਏ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇ ਕਿਉਂਕਿ ਇਹ ਹੀ ਜੀਵਨ ਦਾ ਆਧਾਰ ਹੈ ।

ਸਭਾ ਵੀ ਇਸੇ ਸਹਿਯੋਗ ਤੇ ਆਧਾਰਿਤ ਹੈ । ਜਦੋਂ ਕੁਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਹੋਏ ਸੰਗਠਨ ਨੂੰ ਸਭਾ ਕਹਿੰਦੇ ਹਨ । ਆਮ ਸ਼ਬਦਾਂ ਵਿਚ ਕਿਸੇ ਵਿਸ਼ੇਸ਼ ਮੰਤਵ ਲਈ ਬਣਾਏ ਗਏ ਸੰਗਠਨ ਨੂੰ ਸਭਾ ਕਹਿੰਦੇ ਹਨ । ਸਭਾ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ਜਿਸਦੀ ਪੂਰਤੀ ਤੋਂ ਬਾਅਦ ਇਸਨੂੰ ਛੱਡਿਆ ਵੀ ਜਾ ਸਕਦਾ ਹੈ ।

ਮਨੁੱਖ ਦਾ ਸੁਭਾਅ ਅਤੇ ਜ਼ਰੂਰਤਾਂ ਉਸਨੂੰ ਸਮਾਜ ਵਿਚ ਰਹਿਣ ਲਈ ਮਜਬੂਰ ਕਰਦੀਆਂ ਹਨ । ਜਾਨਵਰਾਂ ਦੀ ਤਰ੍ਹਾਂ ਮਨੁੱਖਾਂ ਦੀਆਂ ਸਿਰਫ਼ ਸਰੀਰਕ ਜ਼ਰੂਰਤਾਂ ਹੀ ਨਹੀਂ ਹੁੰਦੀਆਂ ਬਲਕਿ ਇਹਨਾਂ ਤੋਂ ਜ਼ਿਆਦਾ ਜ਼ਰੂਰੀ ਸਮਾਜਿਕ ਜ਼ਰੂਰਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਉਸ ਲਈ ਜ਼ਰੂਰੀ ਹੁੰਦਾ ਹੈ । ਇਸ ਤਰ੍ਹਾਂ ਜਦੋਂ ਸਮਾਜ ਦੇ ਵੱਖ-ਵੱਖ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਇਸ ਨਾਲ ਸਭਾ ਜਾਂ ਸਮਿਤੀ ਦਾ ਜਨਮ ਹੁੰਦਾ ਹੈ । ਇੱਥੇ ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਇਸ ਨੂੰ ਛੱਡ ਵੀ ਸਕਦਾ ਹੈ ।

ਪਰਿਭਾਸ਼ਾਵਾਂ (Definitions)

  1. ਬੋਗਾਰਡਸ (Bogardus) ਦੇ ਅਨੁਸਾਰ, “ਸਭਾ ਆਮ ਤੌਰ ‘ਤੇ ਕੁੱਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।”
  2. ਜਿਨਸਬਰਗ (Ginsberg) ਦੇ ਅਨੁਸਾਰ, “ਸਭਾ ਪਰਸਪਰ ਸੰਬੰਧਿਤ ਉਨ੍ਹਾਂ ਸਮਾਜਿਕ ਪ੍ਰਾਣੀਆਂ ਦਾ ਇਕ ਸਮੂਹ ਹੈ ਜੋ ਇਕ ਨਿਸ਼ਚਿਤ ਉਦੇਸ਼ ਜਾਂ ਉਦੇਸ਼ ਦੀ ਪੂਰਤੀ ਦੇ ਲਈ ਆਮ ਸੰਗਠਨ ਬਣਾ ਲੈਂਦੇ ਹਨ ।”
  3. ਗਿਲਿਨ ਅਤੇ ਗਿਲਿਨ (Gillin and Gillin) ਦੇ ਅਨੁਸਾਰ, “ਸਭਾ ਵਿਅਕਤੀਆਂ ਦਾ ਅਜਿਹਾ ਸਮੂਹ ਹੈ ਜੋ ਕਿਸੇ ਨਿਸ਼ਚਿਤ ਉਦੇਸ਼ ਜਾਂ ਉਦੇਸ਼ ਦੇ ਲਈ ਪਰਸਪਰ ਸੰਬੰਧਿਤ ਹੁੰਦੇ ਹਨ ਅਤੇ ਸਵੀਕ੍ਰਿਤ ਕਾਰਜ ਪ੍ਰਣਾਲੀਆਂ ਅਤੇ ਵਿਵਹਾਰਾਂ ਦੁਆਰਾ ਸੰਗਠਿਤ ਰਹਿੰਦੇ ਹਨ।”.

ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਸਭਾ ਦੇ ਤਿੰਨ ਮੁੱਖ ਆਧਾਰ ਹਨ-

  1. ਸਭਾ ਕੁਝ ਵਿਅਕਤੀਆਂ ਦਾ ਸਮੂਹ ਹੈ ।
  2. ਇਹ ਸੰਗਠਨ ਸਹਿਯੋਗ ਉੱਤੇ ਆਧਾਰਿਤ ਹੈ ।
  3. ਇਸਦੇ ਦੁਆਰਾ ਕੁਝ ਉਦੇਸ਼ਾਂ ਦੀ ਪੂਰਤੀ ਹੁੰਦੀ ਹੈ ।

ਇਸ ਤਰ੍ਹਾਂ ਸਭਾ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ । ਸੰਖੇਪ ਵਿਚ ਜਦੋਂ ਕੁਝ ਵਿਅਕਤੀ ਸੰਗਠਿਤ ਰੂਪ ਵਿਚ ਸੋਚ ਵਿਚਾਰ ਕਰਕੇ ਕੁੱਝ ਵਿਸ਼ੇਸ਼ ਕੰਮਾਂ ਦੀ ਪੂਰਤੀ ਦੇ ਲਈ ਆਪਸ ਵਿਚ ਸਹਿਯੋਗ ਕਰਦੇ ਹਨ ਤਾਂ ਉਸ ਸੰਗਠਨ ਜਾਂ ਸਮੂਹ ਨੂੰ ਸਭਾ ਕਹਿੰਦੇ ਹਨ ।

ਸਭਾ ਦੀਆਂ ਵਿਸ਼ੇਸ਼ਤਾਵਾਂ (Characteristics of Association)

  • ਸਭਾ ਵਿਅਕਤੀਆਂ ਦਾ ਸਮੂਹ ਹੈ (Group of people) – ਸਭਾ ਦੀ ਸਥਾਪਨਾ ਕੁਝ ਵਿਅਕਤੀਆਂ ਦੇ ਦੁਆਰਾ ਕੀਤੀ ਜਾਂਦੀ ਹੈ ਜਿਸ ਕਰਕੇ ਇਸ ਨੂੰ ਸਮੂਹ ਕਿਹਾ ਜਾਂਦਾ ਹੈ । ਇਸ ਤਰ੍ਹਾਂ ਸਭਾ ਮੂਰਤ ਹੈ ਕਿਉਂਕਿ ਵਿਅਕਤੀ ਮੂਰਤ ਹੁੰਦੇ ਹਨ ।
  • ਵਿਚਾਰ ਪੂਰਵਕ ਸਥਾਪਨਾ (Thought full establishment) – ਸਭਾ ਸਮੁਦਾਇ ਵਾਂਗ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦੀ । ਇਸ ਦਾ ਨਿਰਮਾਣ ਤਾਂ ਕਿਸੇ ਵਿਸ਼ੇਸ਼ ਮੰਤਵ ਦੀ ਪੂਰਤੀ ਲਈ ਸੋਚ ਸਮਝ ਕੇ ਅਤੇ ਵਿਚਾਰ ਕਰਨ ਨਾਲ ਸਥਾਪਿਤ ਕੀਤੀ ਜਾਂਦੀ ਹੈ ।
  • ਨਿਸ਼ਚਿਤ ਉਦੇਸ਼ (Definite aimਸਭਾ ਦੇ ਨਿਸ਼ਚਿਤ ਉਦੇਸ਼ ਹੁੰਦੇ ਹਨ । ਸਭਾ ਸਾਡੇ ਸਮਾਜਿਕ ਜੀਵਨ ਦੀਆਂ ਸਾਰੀਆਂ ਜ਼ਰੂਰਤਾਂ ਨਹੀਂ ਬਲਕਿ ਕੁਝ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਨਾਲ ਹੀ ਨਾਲ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ ।
  • ਸਭਾਵਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ (Associations take birth and destroy) – ਸਭਾ ਦਾ ਸੁਭਾਅ ਅਸਥਾਈ ਹੁੰਦਾ ਹੈ ਕਿਉਂਕਿ ਇਸਦੀ ਸਥਾਪਨਾ ਕੁਝ ਵਿਸ਼ੇਸ਼ ਉਦੇਸ਼ਾਂ ਦੀ ਪੂਰਤੀ ਦੇ ਲਈ ਹੁੰਦੀ ਹੈ ਅਤੇ ਉਨ੍ਹਾਂ ਸਾਰੇ ਉਦੇਸ਼ਾਂ ਦੀ ਪੂਰਤੀ ਦੇ ਬਾਅਦ ਸਭਾ ਦੀ ਜ਼ਰੂਰਤ ਵੀ ਖ਼ਤਮ ਹੋ ਜਾਂਦੀ ਹੈ ।
  • ਮੈਂਬਰਸ਼ਿਪ ਇੱਛਾ ਤੇ ਆਧਾਰਿਤ ਹੁੰਦੀ ਹੈ (Membership based on wish) – ਸਭਾ ਵਿਅਕਤੀਆਂ ਦਾ ਇੱਛੁਕ ਸੰਗਠਨ ਹੁੰਦਾ ਹੈ । ਵਿਅਕਤੀ ਆਪਣੀ ਇੱਛਾ ਦੇ ਅਨੁਸਾਰ ਇਸਦਾ ਮੈਂਬਰ ਬਣ ਸਕਦਾ ਹੈ ਅਤੇ ਜਦੋਂ ਚਾਹੇ ਇਸਨੂੰ ਛੱਡ ਸਕਦਾ ਹੈ । ਇਸ ਦਾ ਕਾਰਨ ਇਹ ਹੈ ਕਿ ਵਿਅਕਤੀ ਨੂੰ ਜਦੋਂ ਲਗਦਾ ਹੈ ਕਿ ਸਭਾ ਉਸਦੇ ਲਈ ਲਾਭਦਾਇਕ ਹੈ ਤਾਂ ਉਹ ਉਸਨੂੰ ਅਪਣਾ ਲੈਂਦਾ ਹੈ ਅਤੇ ਜਦ ਉਸਦਾ ਹਿੱਤ ਪੂਰਾ ਹੋ ਜਾਂਦਾ ਹੈ ਤਾਂ ਉਹ ਉਸਨੂੰ ਛੱਡ ਦਿੰਦਾ ਹੈ ।
  • ਸਭਾ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ (Formal membership) – ਇਸ ਦੀ ਮੈਂਬਰਸ਼ਿਪ ਰਸਮੀ ਹੁੰਦੀ ਹੈ ।ਉਹ ਜਦੋਂ ਚਾਹੇ ਇਸਨੂੰ ਅਪਣਾ ਸਕਦਾ ਹੈ ਅਤੇ ਜਦੋਂ ਚਾਹੇ ਇਸਨੂੰ ਛੱਡ ਸਕਦਾ ਹੈ ਪਰ ਇਸ ਲਈ ਉਸਨੂੰ ਅਰਜ਼ੀ ਜਾਂ ਅਸਤੀਫ਼ਾ ਦੇਣਾ ਪੈਂਦਾ ਹੈ ਅਤੇ ਮੈਂਬਰਸ਼ਿਪ ਫ਼ੀਸ ਵੀ ਦੇਣੀ ਪੈਂਦੀ ਹੈ ।
  • ਹਰ ਸਭਾ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ (Selection of officers) – ਹਰ ਸਭਾ ਆਪਣੇ ਕੰਮਾਂ ਦੇ ਲਈ ਕੁਝ ਅਧਿਕਾਰੀਆਂ ਦੀ ਚੋਣ ਕਰਦੀ ਹੈ ਜਿਵੇਂ ਪ੍ਰਧਾਨ, ਉਪ ਪ੍ਰਧਾਨ, ਸੈਕਟਰੀ, ਖਜ਼ਾਨਚੀ ਆਦਿ । ਇਨ੍ਹਾਂ ਸਾਰਿਆਂ ਦੀ ਚੋਣ ਵੀ ਨਿਸ਼ਚਿਤ ਸਮੇਂ ਉੱਤੇ ਹੁੰਦੀ ਹੈ ।
  • ਹਰ ਸਭਾ ਦੇ ਕੁਝ ਨਿਸ਼ਚਿਤ ਨਿਯਮ ਹੁੰਦੇ ਹਨ (Definite rules) – ਹਰ ਸਭਾ ਆਪਣੇ ਕੰਮਾਂ ਦੀ ਪੂਰਤੀ ਦੇ ਲਈ ਨਿਯਮ ਵੀ ਬਣਾਉਂਦੀ ਹੈ ਅਤੇ ਹਰ ਮੈਂਬਰ ਨੂੰ ਇਨ੍ਹਾਂ ਨਿਯਮਾਂ ਦੇ ਅਧੀਨ ਰਹਿ ਕੇ ਕੰਮ ਕਰਨਾ ਪੈਂਦਾ ਹੈ ।
  • ਸਹਿਯੋਗ ਦੀ ਭਾਵਨਾ (Feeling of Co-operation) – ਸਭਾ ਦਾ ਜਨਮ ਸਹਿਯੋਗ ਦੀ ਭਾਵਨਾ ਉੱਤੇ ਆਧਾਰਿਤ ਹੁੰਦਾ ਹੈ । ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਦੇ ਲਈ ਸਹਿਯੋਗ ਦੀ ਭਾਵਨਾ ਹੀ ਵਿਅਕਤੀ ਨੂੰ ਸਭਾ ਦਾ ਨਿਰਮਾਣ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

Punjab State Board PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ Important Questions and Answers.

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਕਿਸਦੇ ਅਨੁਸਾਰ ਸਮਾਜ ਸ਼ਾਸਤਰ ਸਾਰੇ ਵਿਗਿਆਨਾਂ ਦੀ ਰਾਣੀ ਹੈ ?
(a) ਕਾਮਤੇ
(b) ਦੁਰਖੀਮ
(c) ਵੈਬਰ
(d) ਸਪੈਂਸਰ ।
ਉੱਤਰ-
(a) ਕਾਮਤੇ ।

ਪ੍ਰਸ਼ਨ 2.
ਇਹ ਸ਼ਬਦ ਕਿਸਦੇ ਹਨ ? “ਸਮਾਜ ਸ਼ਾਸਤਰ ਦੋ ਭਾਸ਼ਾਵਾਂ ਦੀ ਅਵੈਧ ਸੰਤਾਨ ਹੈ ?”
(a) ਮੈਕਾਈਵਰ
(b) ਜ਼ਿੰਮਬਰਗ
(c) ਬੀਅਰਸਟੈਡ
(d) ਦੁਰਖੀਮ ।
ਉੱਤਰ-
(c) ਬੀਅਰਸਟੈਡ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਇਹਨਾਂ ਵਿੱਚ ਕੌਣ ਸੰਸ਼ਲੇਸ਼ਣਾਤਮਕ ਸੰਪ੍ਰਦਾਇ ਦਾ ਸਮਰਥਨ ਨਹੀਂ ਹੈ ?
(a) ਦੁਰਖੀਮ
(b) ਵੈਬਰ
(c) ਹਾਬਹਾਉਸ
(d) ਸੋਰੋਕਿਨ ।
ਉੱਤਰ-
(b) ਵੈਬਰ ।

ਪ੍ਰਸ਼ਨ 4.
ਇਹਨਾਂ ਵਿੱਚੋਂ ਕਿਹੜੀ ਸਮਾਜ ਸ਼ਾਸਤਰ ਦੀ ਪ੍ਰਕ੍ਰਿਤੀ ਦੀ ਵਿਸ਼ੇਸ਼ਤਾ ਹੈ ?
(a) ਇਹ ਇੱਕ ਵਿਵਹਾਰਕ ਵਿਗਿਆਨ ਨਾ ਹੋ ਕੇ ਇੱਕ ਵਿਸੁੱਧ ਵਿਗਿਆਨ ਹੈ ।
(b) ਇਹ ਇੱਕ ਮੂਰਤ ਵਿਗਿਆਨ ਨਹੀਂ ਬਲਕਿ ਅਮੂਰਤ ਵਿਗਿਆਨ ਹੈ ।
(c) ਇਹ ਇੱਕ ਨਿਰਪੱਖ ਵਿਗਿਆਨ ਨਹੀਂ ਬਲਕਿ ਆਦਰਸ਼ਾਤਮਕ ਵਿਗਿਆਨ ਹੈ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 5.
ਸਮਾਜ ਸ਼ਾਸਤਰ ਦੀ ਵਿਸ਼ਾ-ਵਸਤੂ ਨਿਸ਼ਚਿਤ ਕਿਉਂ ਨਹੀਂ ਹੈ ?
(a) ਕਿਉਂਕਿ ਇਹ ਪ੍ਰਾਚੀਨ ਵਿਗਿਆਨ ਹੈ।
(b) ਕਿਉਂਕਿ ਇਹ ਨਵਾਂ ਵਿਗਿਆਨ ਹੈ
(c) ਕਿਉਂਕਿ ਹਰੇਕ ਸਮਾਜ-ਸ਼ਾਸਤਰੀ ਦਾ ਪਿਛੋਕੜ ਅੱਡ ਹੁੰਦਾ ਹੈ
(d) ਕਿਉਂਕਿ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ ।
ਉੱਤਰ-
(d) ਕਿਉਂਕਿ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ ।

ਪ੍ਰਸ਼ਨ 6.
ਕਿਤਾਬ Social Order ਦਾ ਲੇਖਕ ਕੌਣ ਸੀ ?
(a) ਮੈਕਾਈਵਰ
(b) ਮਿਸਲ
(c) ਰਾਬਰਟ ਬੀਅਰਸਟੈਡ
(d) ਮੈਕਸ ਵੈਬਰ ।
ਉੱਤਰ-
(c) ਰਾਬਰਟ ਬੀਅਰਸਟੈਡ ।

ਪ੍ਰਸ਼ਨ 7.
ਕਿਸਨੇ ਸਮਾਜ ਸ਼ਾਸਤਰ ਨੂੰ Social Morphology, Social Physiology ਅਤੇ General Sociology ਵਿੱਚ
ਵੰਡਿਆ ਹੈ ?
(a) ਸਪੈਂਸਰ
(b) ਦੁਰਖੀਮ
(c) ਕਾਮਤੇ
(d) ਵੈਬਰ ।
ਉੱਤਰ-
(b) ਦੁਰਖੀਮ ।

ਪ੍ਰਸ਼ਨ 8.
ਵੈਬਰ ਅਨੁਸਾਰ ਇਹਨਾਂ ਵਿੱਚੋਂ ਕੀ ਠੀਕ ਹੈ ?
(a) ਸਾਧਾਰਣ ਪ੍ਰਕਿਰਿਆਵਾਂ ਦਾ ਵੀ ਸਮਾਜ ਸ਼ਾਸਤਰ ਹੈ
(b) ਸਮਾਜ ਸ਼ਾਸਤਰ ਦਾ ਸਰੂਪ ਸਧਾਰਣ ਹੈ
(c) ਸਮਾਜ ਸ਼ਾਸਤਰ ਵਿਸ਼ੇਸ਼ ਵਿਗਿਆਨ ਨਹੀਂ ਹੈ
(d) ਕੋਈ ਨਹੀਂ ।
ਉੱਤਰ-
(c) ਸਮਾਜ ਸ਼ਾਸਤਰ ਵਿਸ਼ੇਸ਼ ਵਿਗਿਆਨ ਨਹੀਂ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 9.
ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਸਮਾਜ ਸ਼ਾਸਤਰ ਦਾ ਸੁਤੰਤਰ ਰੂਪ ਵਿੱਚ ਅਧਿਐਨ ਸ਼ੁਰੂ ਹੋਇਆ ਸੀ ?
(a) ਫਰਾਂਸ
(b) ਜਰਮਨੀ
(c) ਅਮਰੀਕਾ
(d) ਭਾਰਤ ।
ਉੱਤਰ-
(c) ਅਮਰੀਕਾ ।

ਪ੍ਰਸ਼ਨ 10.
ਕਿਸਨੇ ਕਿਹਾ ਸੀ ਕਿ ਸਮਾਜ ਸ਼ਾਸਤਰ ਦਾ ਨਾਮ Ethology ਰੱਖਣਾ ਚਾਹੀਦਾ ਹੈ ?
(a) ਵੈਬਰ
(b) ਸਪੈਂਸਰ
(c) ਜੇ. ਐੱਸ. ਮਿਲ
(d) ਕਾਮਤੇ ।
ਉੱਤਰ-
(c) ਜੇ. ਐੱਸ. ਮਿਲ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ……………….. ਨੇ ਸਮਾਜ ਸ਼ਾਸਤਰ ਨੂੰ ਇਸਦਾ ਨਾਮ ਦਿੱਤਾ ਸੀ ।
ਉੱਤਰ-
ਅਗਸਤੇ ਕਾਮਤੇ

2. ਸਮਾਜ ਸ਼ਾਸਤਰ ਵਿੱਚ ਛਪੀ ਸਭ ਤੋਂ ਪਹਿਲੀ ਕਿਤਾਬ …………………… ਸੀ ।
ਉੱਤਰ-
Principles of Sociology

3.ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਨਾਲ ਸੰਬੰਧਿਤ ………………………. ਸੰਪ੍ਰਦਾਇ ਹਨ ।
ਉੱਤਰ-
ਦੋ

4. ਵੈਬਰ ਸਮਾਜ ਸ਼ਾਸਤਰ ਦੇ ……………………… ਸੰਪ੍ਰਦਾਇ ਨਾਲ ਸੰਬੰਧਿਤ ਹੈ ।
ਉੱਤਰ-
ਸਰੂਪਾਤਮਕ

5. ਦੁਰਖੀਮ ਸਮਾਜ ਸ਼ਾਸਤਰ ਦੇ ………………………. ਸੰਪ੍ਰਦਾਇ ਨਾਲ ਸੰਬੰਧਿਤ ਹੈ ।
ਉੱਤਰ-
ਸੰਸ਼ਲੇਸ਼ਣਾਤਮਕ

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

6. ……………… ਦੇ ਜਾਲ ਨੂੰ ਸਮਾਜ ਕਹਿੰਦੇ ਹਨ ।
ਉੱਤਰ-
ਸਮਾਜਿਕ ਸੰਬੰਧਾਂ

7. ……………………….. ਨੇ ਸਮਾਜ ਸ਼ਾਸਤਰ ਨੂੰ Pure Sociology ਦਾ ਨਾਮ ਦਿੱਤਾ ਸੀ ।
ਉੱਤਰ-
ਕਾਮਤੇ

III. ਸਹੀ/ਗਲਤ True/False :

1. ਮੈਕਸ ਵੈਬਰ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ ।
ਉੱਤਰ-
ਗ਼ਲਤ

2. ਸਭ ਤੋਂ ਪਹਿਲਾਂ 1839 ਵਿੱਚ ਸਮਾਜ ਸ਼ਾਸਤਰ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਸੀ ।
ਉੱਤਰ-
ਸਹੀ

3. ਕਿਤਾਬ Society ਦੇ ਲੇਖਕ ਮੈਕਾਈਵਰ ਅਤੇ ਪੇਜ ਸਨ ।
ਉੱਤਰ-
ਸਹੀ

4. ਸਿੰਮਲ ਸਰੂਪਾਤਮਕ ਸੰਪ੍ਰਦਾਇ ਨਾਲ ਸੰਬੰਧਿਤ ਸੀ ।
ਉੱਤਰ-
ਸਹੀ

5. ਫਰਾਂਸੀਸੀ ਕ੍ਰਾਂਤੀ ਦਾ ਸੋਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਕੋਈ ਯੋਗਦਾਨ ਨਹੀਂ ਸੀ ।
ਉੱਤਰ-
ਗ਼ਲਤ

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

6.
ਪੁਨਰ ਗਿਆਨ ਅੰਦੋਲਨ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਪ੍ਰਭਾਵ ਪਾਇਆ ਸੀ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਕਿਸਨੇ ਸਮਾਜ-ਸ਼ਾਸਤਰ ਨੂੰ ਇਸਦਾ ਨਾਮ ਦਿੱਤਾ ਸੀ ਅਤੇ ਕਦੋਂ ?’
ਉੱਤਰ-
ਅਗਸਤੇ ਕਾਮਤੇ ਨੇ 1839 ਵਿੱਚ ਸਮਾਜ-ਸ਼ਾਸਤਰ ਨੂੰ ਇਸਦਾ ਨਾਮ ਦਿੱਤਾ ਸੀ ।

ਪ੍ਰਸ਼ਨ 2.
ਕਿਸਨੇ ਕਿਹਾ ਸੀ ਕਿ ਸਮਾਜ-ਸ਼ਾਸਤਰ ਸਾਰੇ ਵਿਗਿਆਨਾਂ ਦੀ ਰਾਣੀ ਹੈ ?
ਉੱਤਰ-
ਅਗਸਤੇ ਕਾਮਤੇ ਨੇ ਕਿਹਾ ਸੀ ਕਿ ਸਮਾਜ-ਸ਼ਾਸਤਰ ਸਾਰੇ ਵਿਗਿਆਨਾਂ ਦੀ ਰਾਣੀ ਹੈ ।

ਪ੍ਰਸ਼ਨ 3.
ਇਹ ਸ਼ਬਦ ਕਿਸਦੇ ਹਨ ? ‘‘ਸਮਾਜ-ਸ਼ਾਸਤਰ ਦੋ ਭਾਸ਼ਾਵਾਂ ਦੀ ਅਵੈਧ ਸੰਤਾਨ ਹੈ ।”
ਉੱਤਰ-
ਇਹ ਸ਼ਬਦ ਬੀਅਰਸਟੈਡ ਦੇ ਹਨ ।

ਪ੍ਰਸ਼ਨ 4.
ਕਿਤਾਬ Sociology ਕਿਸਨੇ ਲਿਖੀ ਸੀ ?
ਉੱਤਰ-
ਕਿਤਾਬ Sociology ਹੈਰੀ ਐੱਮ. ਜਾਨਸਨ ਨੇ ਲਿਖੀ ਸੀ ।

ਪ੍ਰਸ਼ਨ 5.
ਕਿਤਾਬ Society ਕਿਸਨੇ ਲਿਖੀ ਸੀ ?
ਉੱਤਰ-
ਕਿਤਾਬ Society ਦੇ ਲੇਖਕ ਮੈਕਾਈਵਰ ਅਤੇ ਪੇਜ ਹਨ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 6.
ਕਿਤਾਬ Cultural Sociology ਦੇ ਲੇਖਕ ਕੌਣ ਹਨ ?
ਉੱਤਰ-
ਕਿਤਾਬ Cultural Sociology ਦੇ ਲੇਖਕ ਗਿਲਿਨ ਅਤੇ ਗਿਲਿਨ ਹਨ ।

ਪ੍ਰਸ਼ਨ 7.
ਕਾਮਤੇ ਦੇ ਅਨੁਸਾਰ ਸਮਾਜ-ਸ਼ਾਸਤਰ ਦੇ ਮੁੱਖ ਭਾਗ ਕਿਹੜੇ ਹਨ ?
ਉੱਤਰ-
ਕਾਮਤੇ ਦੇ ਅਨੁਸਾਰ ਸ਼ਮਾਜ-ਸ਼ਾਸਤਰ ਦੇ ਮੁੱਖ ਭਾਗ ਸਮਾਜਿਕ ਸਥੈਤਿਕੀ ਅਤੇ ਸਮਾਜਿਕ ਗਤੀਆਤਮਕਤਾ ਹਨ ।

ਪ੍ਰਸ਼ਨ 8.
ਸਮਾਜ-ਸ਼ਾਸਤਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਕਿਤਾਬ ਛਪੀ ਸੀ ?
ਉੱਤਰ-
ਸਮਾਜ-ਸ਼ਾਸਤਰ ਵਿੱਚ ਸਭ ਤੋਂ ਪਹਿਲਾਂ ਛਪਣ ਵਾਲੀ ਕਿਤਾਬ Principles of Sociology ਸੀ ।

ਪ੍ਰਸ਼ਨ 9.
ਸਰੂਪਾਤਮਕ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕ ਕਿਹੜੇ ਹਨ ?
ਉੱਤਰ-
ਸਿੱਪਲ, ਵੀਰਕਾਂਤ, ਵੈਬਰ ਸਰੂਪਾਤਮਕ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕ ਹਨ ।

ਪ੍ਰਸ਼ਨ 10.
ਸੰਸ਼ਲੇਸ਼ਣਾਤਮਕ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕਾਂ ਦੇ ਨਾਮ ਦੱਸੋ ।
ਉੱਤਰ-
ਦੁਰਮੀਮ, ਸੋਰੋਕਿਨ, ਹਾਬਹਾਉਸ ਆਦਿ ਇਸ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕ ਹਨ ।

ਪ੍ਰਸ਼ਨ 11.
ਸਮਾਜ-ਸ਼ਾਸਤਰ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ-ਸ਼ਾਸਤਰ ਦਾ ਪਿਤਾ ਮੰਨਿਆ ਜਾਂਦਾ ਹੈ ਜਿਸਨੇ ਇਸ ਨੂੰ ਸਮਾਜਿਕ ਭੌਤਿਕੀ ਦਾ ਨਾਮ ਦਿੱਤਾ ਸੀ ।

ਪ੍ਰਸ਼ਨ 12.
ਸਮਾਜ-ਸ਼ਾਸਤਰ ਕੀ ਹੁੰਦਾ ਹੈ ?
ਉੱਤਰ-
ਸਮਾਜ ਵਿੱਚ ਮਿਲਣ ਵਾਲੇ ਸਮਾਜਿਕ ਸੰਬੰਧਾਂ ਦੇ ਕੁਮਬੱਧ ਅਤੇ ਵਿਵਸਥਿਤ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਸਮਾਜ-ਸ਼ਾਸਤਰ ਕਿਹਾ ਜਾਂਦਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 13.
ਸਮਾਜ ਕੀ ਹੁੰਦਾ ਹੈ ?
ਉੱਤਰ-
ਮੈਕਾਈਵਰ ਅਤੇ ਪੇਜ ਦੇ ਅਨੁਸਾਰ ਸਮਾਜਿਕ ਸੰਬੰਧਾਂ ਦੇ ਜਾਲ ਨੂੰ ਸਮਾਜ ਕਹਿੰਦੇ ਹਨ ।

ਪ੍ਰਸ਼ਨ 14.
ਕਿਸ ਸਮਾਜ-ਸ਼ਾਸਤਰੀ ਨੇ ਸਮਾਜ-ਸ਼ਾਸਤਰ ਨੂੰ ਇੱਕ ਵਿਗਿਆਨ ਦਾ ਰੂਪ ਦਿੱਤਾ ਸੀ ?
ਉੱਤਰ-
ਫਰਾਂਸੀਸੀ ਸਮਾਜ-ਸ਼ਾਸਤਰੀ ਇਮਾਈਲ ਦੁਰਖੀਮ ਨੇ ਸਮਾਜ-ਸ਼ਾਸਤਰ ਨੂੰ ਇੱਕ ਵਿਗਿਆਨ ਦਾ ਰੂਪ ਦਿੱਤਾ ਸੀ ।

ਪ੍ਰਸ਼ਨ 15.
ਸਮਾਜ-ਸ਼ਾਸਤਰ ਦੇ ਵਿਸ਼ੇ-ਖੇਤਰ ਬਾਰੇ ਕਿੰਨੇ ਸੰਪ੍ਰਦਾਇ ਪ੍ਰਚੱਲਿਤ ਹਨ ?
ਉੱਤਰ-
ਸਮਾਜ-ਸ਼ਾਸਤਰ ਦੇ ਵਿਸ਼ੇ-ਖੇਤਰ ਦੇ ਸੰਬੰਧ ਵਿੱਚ ਦੋ ਸੰਪ੍ਰਦਾਇ-ਸੰਸ਼ਲੇਸ਼ਣਾਤਮਕ ਅਤੇ ਸਵਰੂਪਾਤਮਕ, ਪ੍ਰਚੱਲਿਤ ਹਨ ।

ਪ੍ਰਸ਼ਨ 16.
ਸਮਾਜ-ਸ਼ਾਸਤਰ ਨੂੰ Pure Sociology ਦਾ ਨਾਮ ਕਿਸਨੇ ਦਿੱਤਾ ਸੀ ?
ਉੱਤਰ-
ਅਗਸਤੇ ਕਾਮਤੇ ਨੇ ਇਸਨੂੰ Pure Sociology ਦਾ ਨਾਮ ਦਿੱਤਾ ਸੀ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 17.
ਸਮਾਜ-ਸ਼ਾਸਤਰ ਕਿਹੜੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ?
ਉੱਤਰ-
ਸਮਾਜ-ਸ਼ਾਸਤਰ ਲਾਤੀਨੀ ਭਾਸ਼ਾ ਦੇ ਸ਼ਬਦ Socio ਅਤੇ ਗਰੀਕ ਭਾਸ਼ਾ ਦੇ ਸ਼ਬਦ Logos ਤੋਂ ਮਿਲ ਕੇ ਬਣਿਆ ਹੁੰਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਅਰਥ ।
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਸ਼ਾਸਤਰ ਜਾਂ ਸਮਾਜ ਵਿਗਿਆਨ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ ।

ਪ੍ਰਸ਼ਨ 2.
ਚਾਰ ਪ੍ਰਸਿੱਧ ਸਮਾਜ ਸ਼ਾਸਤਰੀਆਂ ਦੇ ਨਾਮ ।
ਉੱਤਰ-

  1. ਅਗਸਤੇ ਕਾਮਤੇ-ਇਸਨੇ ਸਮਾਜ ਸ਼ਾਸਤਰ ਨੂੰ ਸ਼ੁਰੂ ਕੀਤਾ ।
  2. ਇਮਾਈਲ ਦੁਰਖੀਮ-ਇਸਨੇ ਸਮਾਜ ਸ਼ਾਸਤਰ ਨੂੰ ਵਿਗਿਆਨਿਕ ਰੂਪ ਦਿੱਤਾ ।
  3. ਕਾਰਲ ਮਾਰਕਸ-ਇਸਨੇ ਸਮਾਜ ਸ਼ਾਸਤਰ ਨੂੰ ਸੰਘਰਸ਼ ਦਾ ਸਿਧਾਂਤ ਦਿੱਤਾ ।
  4. ਮੈਕਸ ਵੈਬਰ-ਇਸਨੇ ਸਮਾਜ ਸ਼ਾਸਤਰ ਨੂੰ ਕਿਰਿਆ ਦਾ ਸਿਧਾਂਤ ਤੇ ਕਈ ਨਵੇਂ ਸੰਕਲਪ ਦਿੱਤੇ ।

ਪ੍ਰਸ਼ਨ 3.
ਸਮਾਜ ਸ਼ਾਸਤਰ ਦਾ ਵਿਸ਼ਾ ਖੇਤਰ ।
ਉੱਤਰ-
ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਦੇ ਵਿੱਚ ਸਮਾਜਿਕ ਵਿਵਸਥਾ, ਸਮਾਜਿਕ ਸੰਸਥਾਵਾਂ, ਸਮਾਜਿਕ ਕ੍ਰਿਆਵਾਂ, ਸਮਾਜਿਕ ਸੰਹਿਤਾਵਾਂ, ਸੰਸਕ੍ਰਿਤੀ, ਸੱਭਿਅਤਾ, ਸਮਾਜਿਕ ਸੰਗਠਨ, ਸਮਾਜਿਕ ਅਸ਼ਾਂਤੀ, ਸਮਾਜੀਕਰਨ, ਪਦ, ਰੋਲ, ਸਮਾਜਿਕ ਨਿਯੰਤਰਣ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਸਮਾਜ ਦਾ ਅਰਥ ।
ਉੱਤਰ-
ਸਮਾਜ ਸ਼ਾਸਤਰ ਵਿੱਚ ਸਮਾਜ ਦਾ ਅਰਥ ਹੈ ਕਿ ਵਿਸ਼ੇਸ਼ ਪ੍ਰਕਾਰ ਦੇ ਸਮਾਜਿਕ ਸੰਬੰਧਾਂ ਦੇ ਸੰਗਠਨ ਦਾ ਪਾਇਆ ਜਾਣਾ ਅਤੇ ਇਸ ਵਿੱਚ ਸੰਗਠਨ ਉਹਨਾਂ ਲੋਕਾਂ ਵਿਚਕਾਰ ਹੁੰਦਾ ਹੈ ਜੋ ਕਾਫ਼ੀ ਸਮੇਂ ਤੋਂ ਇੱਕੋ ਹੀ ਸਥਾਨ ਉੱਤੇ ਇਕੱਠੇ ਰਹਿੰਦੇ ਹੋਣ ।

ਪ੍ਰਸ਼ਨ 5.
ਪਰਿਕਲਪਨਾ ।
ਉੱਤਰ-
ਪਰਿਕਲਪਨਾ ਦਾ ਅਰਥ ਚੁਣੇ ਹੋਏ ਤੱਥਾਂ ਦੇ ਵਿਚਕਾਰ ਪਾਏ ਗਏ ਸੰਬੰਧਾਂ ਬਾਰੇ ਕਲਪਨਾ ਕੀਤੇ ਹੋਏ ਸ਼ਬਦਾਂ ਤੋਂ ਹੁੰਦਾ ਹੈ ਜਿਸ ਦੇ ਨਾਲ ਵਿਗਿਆਨਿਕ ਜਾਂਚ ਕੀਤੀ ਜਾ ਸਕਦੀ ਹੈ । ਪਰਿਕਲਪਨਾ ਨੂੰ ਅਸੀਂ ਦੂਜੇ ਸ਼ਬਦਾਂ ਵਿੱਚ ਸੰਭਾਵੀ ਉੱਤਰ ਵੀ ਕਹਿ ਸਕਦੇ ਹਾਂ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 6.
ਸਰੂਪਾਤਮਕ ਵਿਚਾਰਧਾਰਾ ।
ਉੱਤਰ-
ਇਸ ਵਿਚਾਰਧਾਰਾ ਅਨੁਸਾਰ ਸਮਾਜ ਸ਼ਾਸਤਰ ਸਿਰਫ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਕੋਈ ਹੋਰ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਨਹੀਂ ਕਰਦਾ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ।

ਪ੍ਰਸ਼ਨ 7.
ਸੰਸ਼ਲੇਸ਼ਣਾਤਮਕ ਵਿਚਾਰਧਾਰਾ ।
ਉੱਤਰ-
ਇਸ ਵਿਚਾਰਧਾਰਾ ਅਨੁਸਾਰ ਸਮਾਜ ਸ਼ਾਸਤਰ ਇਕ ਸਧਾਰਨ ਵਿਗਿਆਨ ਹੈ ਕਿਉਂਕਿ ਇਸ ਦਾ ਅਧਿਐਨ ਖੇਤਰ ਕਾਫ਼ੀ ਵੱਡਾ ਤੇ ਵਿਸਤ੍ਰਿਤ ਹੈ । ਸਮਾਜ ਸ਼ਾਸਤਰ ਸੰਪੁਰਨ ਸਮਾਜ ਦਾ ਅਤੇ ਸਮਾਜਿਕ ਸੰਬੰਧਾਂ ਦੇ ਮੂਰਤ ਰੂਪ ਦਾ ਅਧਿਐਨ ਕਰਦਾ ਹੈ ।

ਪ੍ਰਸ਼ਨ 8.
ਸਮਾਜ ਸ਼ਾਸਤਰ ਦਾ ਮਹੱਤਵ ।
ਉੱਤਰ-

  1. ਸਮਾਜ ਸ਼ਾਸਤਰ ਪੂਰੇ ਸਮਾਜ ਨੂੰ ਇੱਕ ਇਕਾਈ ਮੰਨ ਕੇ ਅਧਿਐਨ ਕਰਦਾ ਹੈ ।
  2. ਸਮਾਜ ਸ਼ਾਸਤਰ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ।
  3. ਸਮਾਜ ਸ਼ਾਸਤਰ ਸਾਨੂੰ ਸਹੀ ਤਰੀਕੇ ਨਾਲ ਸੰਸਕ੍ਰਿਤੀ ਨੂੰ ਸਮਝਣ ਵਿੱਚ ਮੱਦਦ ਕਰਦਾ ਹੈ ।

ਪ੍ਰਸ਼ਨ 9.
ਸਮਾਜ ਸ਼ਾਸਤਰ ਇੱਕ ਵਿਗਿਆਨ ਹੈ ।
ਉੱਤਰ-
ਜੀ ਹਾਂ, ਸਮਾਜ ਸ਼ਾਸਤਰ ਇੱਕ ਵਿਗਿਆਨ ਹੈ ਕਿਉਂਕਿ ਇਹ ਆਪਣੇ ਵਿਸ਼ੇ ਖੇਤਰ ਦਾ ਵਿਗਿਆਨਿਕ ਵਿਧੀਆਂ ਨੂੰ ਪ੍ਰਯੋਗ ਕਰਕੇ ਉਸ ਦਾ ਨਿਰਪੱਖ ਤਰੀਕੇ ਨਾਲ ਅਧਿਐਨ ਕਰਦਾ ਹੈ । ਇਸ ਕਰਕੇ ਅਸੀਂ ਇਸ ਨੂੰ ਵਿਗਿਆਨ ਕਹਿ ਸਕਦੇ ਹਾਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜ ਸ਼ਾਸਤਰ ।
ਉੱਤਰ-
ਫਰਾਂਸੀਸੀ ਵਿਗਿਆਨੀ ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਗਿਆ ਹੈ । ਸੋਸ਼ਿਆਲੋਜੀ ਸ਼ਬਦ ਦੋ ਸ਼ਬਦਾਂ ਲਾਤੀਨੀ (Latin) ਸ਼ਬਦ ਸੋਸ਼ੋ (Socio) ਅਤੇ ਯੂਨਾਨੀ (Greek) ਸ਼ਬਦ ਲੋਗੋਸ (Logos) ਤੋਂ ਮਿਲ ਕੇ ਬਣਿਆ ਹੈ । Socio ਦਾ ਅਰਥ ਹੈ ਸਮਾਜ ਅਤੇ ਲੋਗਸ ਦਾ ਅਰਥ ਹੈ ਸ਼ਾਸਤਰ ਅਤੇ ਇਸ ਦਾ ਅਰਥ ਹੋਇਆ ਸਮਾਜ ਦਾ ਸ਼ਾਸਤਰ । ਅਰਥ ਭਰਪੂਰ ਸ਼ਬਦਾਂ ਅਨੁਸਾਰ ਸਮਾਜ ਗਿਆਨ ਦਾ ਅਰਥ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਵਿਗਿਆਨਕ ਅਧਿਐਨ ਕਰਨਾ ਅਤੇ ਸਮਾਜਿਕ ਸੰਬੰਧਾਂ ਵਿਚ ਪਾਏ ਜਾਣ ਵਾਲੇ ਰੀਤੀਰਿਵਾਜ, ਪਰੰਪਰਾਵਾਂ, ਰੂੜੀਆਂ, ਆਦਿ ਸਭ ਦਾ ਸਮਾਜ ਸ਼ਾਸਤਰ ਵਿਚ ਅਧਿਐਨ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਸੰਸਕ੍ਰਿਤੀ ਦਾ ਵੀ ਅਧਿਐਨ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਦਾ ਸ਼ਬਦਿਕ ਅਰਥ । ਉੱਤਰ-ਸਮਾਜ ਸ਼ਾਸਤਰ Sociology ਸ਼ਬਦ ਦਾ ਪੰਜਾਬੀ ਰੂਪਾਂਤਰ ਹੈ । Sociology ਦੋ ਸ਼ਬਦਾਂ Socio ਅਤੇ Logos ਤੋਂ ਮਿਲ ਕੇ ਬਣਿਆ ਹੈ । Socio ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ਸਮਾਜ’ ਅਤੇ Logos ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਾਸਤਰ । ਇਸ ਤਰ੍ਹਾਂ Sociology ਦਾ ਅਰਥ ਹੈ ਸਮਾਜ ਦਾ ਸ਼ਾਸਤਰ ਜੋ ਮਨੁੱਖ ਦੇ ਸਮਾਜ ਦਾ ਅਧਿਐਨ ਕਰਦਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸਮਾਜ ਵਿਗਿਆਨ ਦਾ ਪਿਤਾ ਕਿਸ ਨੂੰ ਮੰਨਿਆ ਗਿਆ ਹੈ ਅਤੇ ਕਿਹੜੇ ਸੰਨ ਦੇ ਵਿਚ ਇਸ ਨੂੰ ਸਮਾਜ ਵਿਗਿਆਨ ਦਾ ਨਾਮ ਪ੍ਰਾਪਤ ਹੋਇਆ ?
ਉੱਤਰ-
ਫਰਾਂਸੀਸੀ ਦਾਰਸ਼ਨਿਕ ਅਗਸਟ ਕਾਮਤੇ ਨੂੰ ਪਰੰਪਰਾਗਤ ਤੌਰ ਉੱਤੇ ਸਮਾਜ ਵਿਗਿਆਨ ਦਾ ਪਿਤਾਮਾ ਮੰਨਿਆ ਗਿਆ । ਇਸ ਦੀ ਪ੍ਰਸਿੱਧ ਪੁਸਤਕ ‘‘ਪੋਜ਼ਟਿਵ ਫਿਲਾਸਫ਼ੀ’’ (Positive Philosophy) (1830-1842) ਦੌਰਾਨ ਛੇ ਹਿੱਸਿਆਂ (Six Volumes) ਵਿਚ ਪ੍ਰਕਾਸ਼ਿਤ ਹੋਈ । ਇਸ ਪੁਸਤਕ ਵਿਚ ਕਾਮਤੇ ਨੇ ਸੰਨ 1839 ਵਿੱਚ ਸਮਾਜ ਦੇ ਸੰਬੰਧ ਵਿਚ ਜਨਰਲ ਅਧਿਐਨ ਕਰਨ ਦੇ ਲਈ ਜਿਸ ਵਿਗਿਆਨ ਦੀ ਕਲਪਨਾ ਕੀਤੀ ਉਸ ਦਾ ਨਾਮ ਉਸ ਨੇ ਸੋਸ਼ਿਆਲੋਜੀ ਰੱਖਿਆ ।

ਪ੍ਰਸ਼ਨ 4.
ਵਿਗਿਆਨਿਕ ਵਿਧੀ ਕੀ ਹੈ ?
ਉੱਤਰ-
ਵਿਗਿਆਨਿਕ ਵਿਧੀ (Scientific Method) ਦੇ ਵਿਚ ਸਾਨੂੰ ਅਜਿਹੀ ਸਮੱਸਿਆ ਦੀ ਚੋਣ ਕਰਨੀ ਚਾਹੀਦੀ ਹੈ ਜੋ ਅਧਿਐਨ ਇਸ ਵਿਧੀ ਦੇ ਯੋਗ ਹੋਵੇ ਅਤੇ ਇਸ ਸਮੱਸਿਆ ਦੇ ਬਾਰੇ ਜੇ ਕੋਈ ਖੋਜ ਪਹਿਲਾਂ ਹੋ ਚੁੱਕੀ ਹੋਵੇ ਤਾਂ ਸਾਨੂੰ ਜਿੰਨਾਂ ਵੀ ਸਾਹਿਤ ਮਿਲੇ ਉਸ ਦਾ ਸਰਵੇਖਣ ਕਰਨਾ ਚਾਹੀਦਾ ਹੈ । ਪਰਿਕਲਪਨਾਵਾਂ ਦਾ ਨਿਰਮਾਣ (Formulation of hypothesis) ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਬਾਅਦ ਵਿਚ ਇਹ ਖੋਜ ਦਾ ਆਧਾਰ ਬਣ ਸਕੇ ਇਸ ਤੋਂ ਇਲਾਵਾ ਵਿਗਿਆਨਿਕ ਵਿਧੀ ਨੂੰ ਅਪਣਾਉਂਦੇ ਹੋਏ ਸਮੱਗਰੀ ਇਕੱਠੀ ਕਰਨ ਦੀ ਖੋਜ ਨੂੰ ਯੋਜਨਾਬੱਧ ਕਰਨਾ ਪੈਂਦਾ ਹੈ ਤਾਂ ਕਿ ਇਸ ਦਾ ਵਿਸ਼ਲੇਸ਼ਣ (Analysis) ਅਤੇ ਅਮਲ (Processing) ਕੀਤਾ ਜਾ ਸਕੇ । ਇਕੱਠੀ ਕੀਤੀ ਸਮੱਗਰੀ ਦਾ ਨਿਰੀਖਣ (Observation) ਵਿਗਿਆਨਿਕ ਵਿਧੀ ਦਾ ਪ੍ਰਮੁੱਖ ਆਧਾਰ ਹੁੰਦਾ ਹੈ । ਇਸ ਵਿਚ ਕਿਸੇ ਵੀ ਤਕਨੀਕ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਬਾਅਦ ਵਿਚ ਰਿਕਾਰਡਿੰਗ ਕਰਕੇ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 5.
ਸਮਾਜ-ਵਿਗਿਆਨ ਕਿਵੇਂ ਇਕ ਵਿਗਿਆਨ ਹੈ ?
ਉੱਤਰ-
ਸਮਾਜ-ਵਿਗਿਆਨ ਦੇ ਵਿਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਵਿਚ ਸਮੱਸਿਆ ਦੇ ਕੇਵਲ ‘ਕੀ ਹੈ’ ਬਾਰੇ ਹੀ ਨਹੀਂ ਬਲਕਿ ਕਿਉਂ’ ਅਤੇ ‘ਕਿਵੇਂ ਦਾ ਵੀ ਅਧਿਐਨ ਕਰਦੇ ਹਾਂ । ਸਮਾਜ ਦੀ ਯਥਾਰਥਕਤਾ ਦਾ ਵੀ ਅਸੀਂ ਪਤਾ ਲਗਾ ਸਕਦੇ ਹਾਂ । ਸਮਾਜ ਵਿਗਿਆਨ ਵਿਚ ਭਵਿੱਖਬਾਣੀ ਵੀ ਸਹਾਈ ਸਿੱਧ ਹੁੰਦੀ ਹੈ । ਇਸ ਪ੍ਰਕਾਰ ਉਪਰੋਕਤ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜ ਵਿਗਿਆਨ ਦੇ ਵਿਚ ਵਿਗਿਆਨਿਕ ਢੰਗ ਨਾਲ ਅਧਿਐਨ ਵੀ ਕੀਤਾ ਜਾਂਦਾ ਹੈ । ਇਸੇ ਕਰਕੇ ਇਸ ਨੂੰ ਅਸੀਂ ਇੱਕ ਵਿਗਿਆਨ ਵੀ ਸਵੀਕਾਰ ਕਰਦੇ ਹਾਂ ।

ਪ੍ਰਸ਼ਨ 6.
ਸਮਾਜ ਸ਼ਾਸਤਰ ਵਿਚ ਪ੍ਰਯੋਗਾਤਮਕ ਵਿਧੀ ਦਾ ਪ੍ਰਯੋਗ ਅਸੀਂ ਕਿਵੇਂ ਨਹੀਂ ਕਰ ਸਕਦੇ ?
ਉੱਤਰ-
ਸਮਾਜ ਸ਼ਾਸਤਰ ਦਾ ਵਿਸ਼ਾ-ਵਸਤੂ ਸਮਾਜ ਹੁੰਦਾ ਹੈ ਅਤੇ ਇਹ ਮਨੁੱਖੀ ਵਿਵਹਾਰਾਂ ਅਤੇ ਸੰਬੰਧਾਂ ਦਾ ਅਧਿਐਨ ਕਰਦਾ ਹੈ । ਮਨੁੱਖੀ ਵਿਵਹਾਰਾਂ ਦੇ ਵਿਚ ਬਹੁਤ ਭਿੰਨਤਾ ਪਾਈ ਗਈ ਹੈ | ਅਗਰ ਅਸੀਂ ਭੈਣ-ਭਰਾ ਜਾਂ ਮਾਤਾ-ਪਿਤਾ ਜਾਂ ਮਾਤਾ-ਪੁੱਤਰ ਆਦਿ ਸੰਬੰਧਾਂ ਨੂੰ ਲੈ ਲਈਏ ਤਾਂ ਕੋਈ ਵੀ ਦੋ ਭੈਣਾਂ ਅਤੇ ਭਰਾਵਾਂ ਆਦਿ ਦਾ ਵਿਵਹਾਰ ਸਾਨੂੰ ਇੱਕੋ ਜਿਹਾ ਨਹੀਂ ਮਿਲੇਗਾ | ਪ੍ਰਾਕ੍ਰਿਤਕ ਵਿਗਿਆਨਾਂ (Natural Sciences) ਦੇ ਵਿਚ ਇਸ ਪ੍ਰਕਾਰ ਦਾ ਅੰਤਰ ਨਹੀਂ ਮਿਲਦਾ ਬਲਕਿ ਸਰਬਵਿਆਪਕਤਾ ਪਾਈ ਜਾਂਦੀ ਹੈ, ਇਸ ਕਰਕੇ ਪ੍ਰਯੋਗਾਤਮਕ ਵਿਧੀ ਦਾ ਇਸਤੇਮਾਲ ਅਸੀਂ ਪ੍ਰਕ੍ਰਿਤਕ ਵਿਗਿਆਨਾਂ ਵਿਚ ਕਰ ਸਕਦੇ ਹਾਂ ਅਤੇ ਸਮਾਜ ਵਿਗਿਆਨ ਦੇ ਵਿਚ ਇਸ ਵਿਧੀ ਦੀ ਵਰਤੋਂ ਕਰਨ ਲਈ ਅਸਮਰੱਥ ਹੁੰਦੇ ਹਾਂ ਕਿਉਂਕਿ ਮਨੁੱਖੀ ਵਿਵਹਾਰ ਵਿਚ ਸਥਿਰਤਾ ਬਹੁਤ ਘੱਟ ਹੁੰਦੀ ਹੈ ।

ਪ੍ਰਸ਼ਨ 7.
ਈਮਾਇਲ ਦੁਰਖੀਮ ਦੇ ਸੰਸ਼ਲੇਸ਼ਣਾਤਮਕ ਵਿਚਾਰਧਾਰਾ ਤੀ ਦੱਸੇ ਗਏ ਵਿਚਾਰ ।
ਉੱਤਰ-
ਦੁਰਖੀਮ ਦੇ ਅਨੁਸਾਰ ਸਮਾਜ ਵਿਗਿਆਨ ਸਭ ਪ੍ਰਕਾਰ ਦੀਆਂ ਸੰਸਥਾਵਾਂ, ਸਮਾਜਿਕ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ । ਇਸ ਦੇ ਅਨੁਸਾਰ ਇਨ੍ਹਾਂ ਸੰਸਥਾਵਾਂ ਨੂੰ ਅਸੀਂ ਇਕ ਦੂਸਰੇ ਤੋਂ ਵੱਖ ਨਹੀਂ ਕਰ ਸਕਦੇ | ਸਾਰੇ ਵਿਗਿਆਨ ਇਕ ਦੁਸਰੇ ਤੇ ਨਿਰਭਰ ਹੁੰਦੇ ਹਨ । ਇਸ ਕਰਕੇ ਸਮਾਜ ਸ਼ਾਸਤਰ ਨੂੰ ਸਮਾਜ ਦਾ ਵਿਗਿਆਨ (Science of Societies) ਕਿਹਾ ਜਾਂਦਾ ਹੈ ਅਤੇ ਇਹ ਇਕ ਸਾਧਾਰਨ ਵਿਗਿਆਨ (General Sociology) ਦੇ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 8.
ਸਮਾਜ ਵਿਗਿਆਨ ਭਵਿੱਖਬਾਣੀ ਨਹੀਂ ਕਰ ਸਕਦਾ ।
ਉੱਤਰ-
ਸਮਾਜ ਵਿਗਿਆਨ ਪ੍ਰਕ੍ਰਿਤਕ ਵਿਗਿਆਨਾਂ ਦੀ ਤਰ੍ਹਾਂ ਭਵਿੱਖਬਾਣੀ ਨਹੀਂ ਕਰ ਸਕਦਾ । ਇਹ ਸਮਾਜਿਕ ਸੰਬੰਧਾਂ ਤੇ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ । ਇਹ ਸੰਬੰਧ ਤੇ ਪਕ੍ਰਿਆਵਾਂ ਹਰ ਇੱਕ ਸਮਾਜ ਵਿੱਚ ਵੱਖ-ਵੱਖ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਸਮਾਜ ਵਿਗਿਆਨ ਦੇ ਵਿਸ਼ੇ ਸਮੱਗਰੀ ਦੀ ਇਸ ਪ੍ਰਕਿਰਤੀ ਦੀ ਵਜ੍ਹਾ ਕਾਰਨ ਇਹ ਭਵਿੱਖਬਾਣੀ ਕਰਨ ਵਿਚ ਅਸਮਰੱਥ ਹੈ । ਜਿਵੇਂ ਕ੍ਰਿਤਕ ਵਿਗਿਆਨਾਂ ਵਿਚ ਭਵਿੱਖਬਾਣੀ ਕੀਤੀ ਜਾਂਦੀ ਹੈ । ਉਸੇ ਤਰ੍ਹਾਂ ਦੀ ਸਮਾਜ ਵਿਗਿਆਨਾਂ ਵਿਚ ਵੀ ਭਵਿੱਖਬਾਣੀ ਕਰਨੀ ਸੰਭਵ ਨਹੀਂ ਹੈ । ਕਾਰਨ ਇਹ ਹੈ ਕਿ ਸਮਾਜ ਵਿਗਿਆਨ ਦਾ ਸੰਬੰਧ ਸਮਾਜਿਕ ਸੰਬੰਧਾਂ ਦੇ ਸਰੂਪਾਂ ਜਾਂ ਵਿਵਹਾਰਾਂ ਨਾਲ ਹੁੰਦਾ ਹੈ ਅਤੇ ਇਹ ਅਸਥਿਰ ਹੁੰਦੇ ਹਨ । ਇਸ ਤੋਂ ਇਲਾਵਾ ਹਰ ਸਮਾਜ ਵੱਖ-ਵੱਖ ਹੋਣ ਦੇ ਨਾਲ-ਨਾਲ ਪਰਿਵਰਤਨਸ਼ੀਲ ਵੀ ਹੁੰਦੇ ਹਨ । ਇਸ ਤਰ੍ਹਾਂ ਸਮਾਜਿਕ ਸੰਬੰਧਾਂ ਦੀ ਇਸ ਪ੍ਰਕਾਰ ਦੀ ਪ੍ਰਵਿਰਤੀ ਨੂੰ ਦੇਖਦੇ ਹੋਏ ਅਸੀਂ ਸਮਾਜਿਕ ਸੰਬੰਧਾਂ ਦੇ ਅਧਿਐਨ ਵਿਚ ਯਥਾਰਥਕਤਾ ਨਹੀਂ ਲਿਆ ਸਕਦੇ ।

ਪ੍ਰਸ਼ਨ 9.
ਅਗਸਤੇ ਕਾਮਤੇ ।
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ (Father of Sociology) ਮੰਨਿਆ ਜਾਂਦਾ ਹੈ । 1839 ਵਿੱਚ ਅਗਸਤੇ ਕਾਮਤੇ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਾਕ੍ਰਿਤਕ ਘਟਨਾਵਾਂ ਦਾ ਅਧਿਐਨ ਵੱਖ-ਵੱਖ ਪ੍ਰਾਕ੍ਰਿਤਕ ਵਿਗਿਆਨ ਕਰਦੇ ਹਨ, ਉਸੇ ਤਰ੍ਹਾਂ ਸਮਾਜ ਦਾ ਅਧਿਐਨ ਵੀ ਇੱਕ ਵਿਗਿਆਨ ਕਰਦਾ ਹੈ ਜਿਸ ਨੂੰ ਉਸ ਨੇ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ | ਬਾਅਦ ਵਿੱਚ ਸਮਾਜਿਕ ਭੌਤਿਕੀ ਦਾ ਨਾਮ ਬਦਲ ਕੇ ਸਮਾਜ ਵਿਗਿਆਨ ਜਾਂ ਸਮਾਜ ਸ਼ਾਸਤਰ ਰੱਖ ਦਿੱਤਾ ਗਿਆ | ਕਾਮਤੇ ਨੇ ਸਮਾਜਿਕ ਉਦਵਿਕਾਸ ਦਾ ਸਿਧਾਂਤ, ਵਿਗਿਆਨਾਂ ਦਾ ਪਦਮ, ਸਕਾਰਾਤਮਕਵਾਦ ਆਦਿ ਵਰਗੇ ਸੰਕਲਪ ਸਮਾਜ ਸ਼ਾਸਤਰ ਨੂੰ ਦਿੱਤੇ ।

ਪ੍ਰਸ਼ਨ 10.
ਯੂਰਪ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ ।
ਉੱਤਰ-
ਮਹਾਨ ਫ਼ਰਾਂਸੀਸੀ ਵਿਚਾਰਕ ਅਗਸਤੇ ਕਾਮਤੇ ਨੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਸਮਾਜ ਦੇ ਵਿਗਿਆਨ ਨੂੰ ਸਮਾਜਿਕ ਭੌਤਿਕੀ ਦਾ ਨਾਮ ਦਿੱਤਾ 1839 ਵਿੱਚ ਉਹਨਾਂ ਨੇ ਇਸ ਦਾ ਨਾਮ ਬਦਲ ਕੇ ਸਮਾਜ ਸ਼ਾਸਤਰ ਰੱਖ ਦਿੱਤਾ । 1843 ਵਿੱਚ J.S. Mill ਨੇ ਇੰਗਲੈਂਡ ਵਿੱਚ ਸਮਾਜ ਸ਼ਾਸਤਰ ਨੂੰ ਸ਼ੁਰੂ ਕੀਤਾ । ਹਰਬਟ ਸਪੈਂਸਰ ਨੇ ਆਪਣੀ ਕਿਤਾਬ Principles of Sociology ਨਾਲ ਸਮਾਜ ਦਾ ਵਿਗਿਆਨਿਕ ਵਿਧੀ ਨਾਲ ਵਿਸ਼ਲੇਸ਼ਣ ਕੀਤਾ । ਸਭ ਤੋਂ ਪਹਿਲਾਂ ਅਮਰੀਕਾ ਵਿੱਚ 1876 ਵਿੱਚ Yale University ਵਿੱਚ ਸਮਾਜ ਸ਼ਾਸਤਰ ਦਾ ਅਧਿਐਨ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਹੋਇਆ | ਦੁਰਖੀਮ ਨੇ ਆਪਣੀਆਂ ਕਿਤਾਬਾਂ ਨਾਲ ਸਮਾਜ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਵਿਕਸਿਤ ਕੀਤਾ । ਇਸੇ ਤਰ੍ਹਾਂ ਕਾਰਲ ਮਾਰਕਸ ਅਤੇ ਸੈਕਸ ਵੈਬਰ ਨੇ ਵੀ ਇਸ ਨੂੰ ਕਈ ਸਿਧਾਂਤ ਦਿੱਤੇ ਅਤੇ ਇਸ ਵਿਸ਼ੇ ਦਾ ਵਿਕਾਸ ਕੀਤਾ ।

ਪ੍ਰਸ਼ਨ 11.
ਫ਼ਰਾਂਸੀਸੀ ਕ੍ਰਾਂਤੀ ਅਤੇ ਸਮਾਜ ਸ਼ਾਸਤਰ ।.
ਉੱਤਰ-
1789 ਈ: ਵਿੱਚ ਫਰਾਂਸੀਸੀ ਕ੍ਰਾਂਤੀ ਆਈ ਅਤੇ ਫ਼ਰਾਂਸੀਸੀ ਸਮਾਜ ਵਿੱਚ ਅਚਾਨਕ ਹੀ ਬਹੁਤ ਵੱਡਾ ਪਰਿਵਰਤਨ ਆ ਗਿਆ । ਰਾਜਨੀਤਿਕ ਸੱਤਾ ਬਦਲ ਗਈ ਅਤੇ ਸਮਾਜਿਕ ਸੰਰਚਨਾ ਵਿੱਚ ਵੀ ਪਰਿਵਰਤਨ ਆਏ । ਕ੍ਰਾਂਤੀ ਦੇ ਪਹਿਲਾਂ ਬਹੁਤ ਸਾਰੇ ਵਿਚਾਰਕਾਂ ਨੇ ਪਰਿਵਰਤਨ ਦੇ ਵਿਚਾਰ ਦਿੱਤੇ । ਇਸ ਨਾਲ ਸਮਾਜ ਸ਼ਾਸਤਰ ਦੇ ਬੀਜ ਬੋ ਦਿੱਤੇ ਗਏ ਅਤੇ ਸਮਾਜ ਦੇ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ । ਵੱਖ-ਵੱਖ ਵਿਚਾਰਕਾਂ ਦੇ ਵਿਚਾਰਾਂ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਨੂੰ ਸਾਹਮਣੇ ਲਿਆਉਣ ਦਾ ਕੰਮ ਅਗਸਤੇ ਕਾਮਤੇ ਨੇ ਪੂਰਾ ਕੀਤਾ ਜੋ ਆਪ ਇੱਕ ਫ਼ਰਾਂਸੀਸੀ ਨਾਗਰਿਕ ਸੀ ।

ਪ੍ਰਸ਼ਨ 12.
ਨਵਜਾਗਰਣ ਕਾਲ ਅਤੇ ਸਮਾਜ ਸ਼ਾਸਤਰ ।
ਉੱਤਰ-
ਨਵਜਾਗਰਣ ਕਾਲ ਨੇ ਸਮਾਜ ਸ਼ਾਸਤਰ ਦੇ ਉਦਭਵ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ । ਇਹ ਸਮਾਂ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ ਅਤੇ ਪੂਰੀ ਸਦੀ ਚਲਦਾ ਰਿਹਾ । ਇਸ ਸਮੇਂ ਦੇ ਵਿਚਾਰਕਾਂ ਜਿਵੇਂ ਕਿ ਵੀਕੋ (Vico) ਮਾਂਟੇਸਕਿਯੂ (Montesequieu), ਰੂਸੋ (Rousseau) ਆਦਿ ਨੇ ਅਜਿਹੇ ਵਿਚਾਰ ਦਿੱਤੇ ਜਿਹੜੇ ਸਮਾਜ ਸ਼ਾਸਤਰ ਦੇ ਜਨਮ ਵਿੱਚ ਬਹੁਤ ਮਹੱਤਵਪੂਰਨ ਥਾਂ ਰੱਖਦੇ ਹਨ । ਇਹਨਾਂ ਸਾਰਿਆਂ ਨੇ ਘਟਨਾਵਾਂ ਨੂੰ ਵਿਗਿਆਨਿਕ ਤਰੀਕੇ ਨਾਲ ਵਿਸ਼ਲੇਸ਼ਣ ਕਰਨ ਲਈ ਕਿਹਾ ਕਿ ਕਿਸੇ ਵੀ ਚੀਜ਼ ਨੂੰ ਤਰਕਸੰਗਤਤਾ ਦੀ ਕਸੌਟੀ ਉੱਤੇ ਖਰਾ ਉੱਤਰਨਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਸਮਾਜ ਨੂੰ ਤਰਕਸੰਗਤ ਪੜਤਾਲ ਦੇ ਆਧਾਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਇਹਨਾਂ ਵਿਚਾਰਾਂ ਨਾਲ ਨਵਾਂ ਸਮਾਜਿਕ ਵਿਚਾਰ ਉਭਰ ਕੇ ਸਾਹਮਣੇ ਆਇਆ ਅਤੇ ਇਸ ਵਿੱਚੋਂ ਹੀ ਸ਼ੁਰੂਆਤੀ ਸਮਾਜ ਸ਼ਾਸਤਰੀ ਵੀ ਨਿਕਲੇ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਵੱਡੇ ਉੱਤਰਾਂ ਵਾਲੇ (Long Answer Type Questions)

ਪ੍ਰਸ਼ਨ 1.
ਸਮਾਜ ਸ਼ਾਸਤਰ ਦੀ ਉਤਪੱਤੀ ਦੇ ਵੱਖ-ਵੱਖ ਚਰਣਾਂ ਦਾ ਵਰਣਨ ਕਰੋ ।
ਉੱਤਰ-
ਮਨੁੱਖ ਇੱਕ ਚਿੰਤਨ ਕਰਨ ਵਾਲਾ ਪ੍ਰਾਣੀ ਹੈ । ਆਪਣੇ ਜੀਵਨ ਦੇ ਸ਼ੁਰੂਆਤੀ ਪੱਧਰ ਤੋਂ ਹੀ ਉਸ ਵਿਚ ਆਪਣੇ ਆਲੇ-ਦੁਆਲੇ ਬਾਰੇ ਪਤਾ ਕਰਨ ਦੀ ਇੱਛਾ ਹੁੰਦੀ ਹੈ । ਉਸਨੇ ਸਮੇਂ-ਸਮੇਂ ਉੱਤੇ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਕੱਠੇ ਮਿਲ ਕੇ ਕੋਸ਼ਿਸ਼ਾਂ ਕੀਤੀਆਂ । ਵਿਅਕਤੀਆਂ ਵਿਚ ਹੋਈਆਂ ਅੰਤਰਕ੍ਰਿਆਵਾਂ ਨਾਲ ਸਮਾਜਿਕ ਸੰਬੰਧ ਵਿਕਸਿਤ ਹੋਏ ਜਿਸ ਨਾਲ ਨਵੇਂ-ਨਵੇਂ ਸਮੂਹ ਸਾਡੇ ਸਾਹਮਣੇ ਆਏ । ਮਨੁੱਖੀ ਵਿਵਹਾਰ ਨੂੰ ਵੱਖ-ਵੱਖ ਪਰੰਪਰਾਵਾਂ ਅਤੇ ਪ੍ਰਭਾਵਾਂ ਨਾਲ ਨਿਯੰਤਰਨ ਵਿਚ ਰੱਖਿਆ ਜਾਂਦਾ ਰਿਹਾ ਹੈ । ਇਸ ਤਰ੍ਹਾਂ ਮਨੁੱਖ ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ।

ਸਮਾਜ ਸ਼ਾਸਤਰ ਦੀ ਉਤਪੱਤੀ ਦੇ ਵਿਕਾਸ ਦੇ ਚਰਣ (Stages of Origin and Development of Sociology) ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਨੂੰ ਮੁੱਖ ਤੌਰ ਉੱਤੇ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ-
1. ਪਹਿਲਾ ਚਰਣ (First Stage) – ਸਮਾਜ ਸ਼ਾਸਤਰ ਦੇ ਵਿਕਾਸ ਦੇ ਪਹਿਲੇ ਚਰਣ ਨੂੰ ਦੋ ਭਾਗਾਂ ਵਿੱਚ ਵੰਡ ਕੇ ਬੇਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ-

(i) ਵੈਦਿਕ ਅਤੇ ਮਹਾਂਕਾਵ ਕਾਲ (Vedic and Epic Era) – ਚਾਹੇ ਸਮਾਜ ਸ਼ਾਸਤਰ ਦੇ ਵਿਕਾਸ ਦੀ ਸ਼ੁਰੂਆਤੀ ਅਵਸਥਾ ਦੀ ਸ਼ੁਰੁਆਤ ਨੂੰ ਆਮ ਤੌਰ ਉੱਤੇ ਯੂਰਪ ਤੋਂ ਮੰਨਿਆ ਜਾਂਦਾ ਹੈ । ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਦੇ ਰਿਸ਼ੀਆਂ-ਮੁਨੀਆਂ ਨੇ ਪੂਰੇ ਭਾਰਤ ਦਾ ਵਿਚਰਣ ਕੀਤਾ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਂ ਜ਼ਰੂਰਤਾਂ ਦਾ ਡੂੰਘਾ ਅਧਿਐਨ, ਚਿੰਤਨ ਅਤੇ ਉਹਨਾਂ ਦਾ ਮੰਥਨ ਕੀਤਾ । ਉਹਨਾਂ ਨੇ ਭਾਰਤੀ ਸਮਾਜ ਵਿੱਚ ਵਰਣ ਵਿਵਸਥਾ ਨੂੰ ਵਿਕਸਿਤ ਕੀਤਾ । ਇਸ ਗੱਲ ਦਾ ਉੱਲੇਖ ਦੁਨੀਆ ਦੇ ਸਭ ਤੋਂ ਪੁਰਾਣੇ ਪਰ ਭਾਰਤ ਵਿੱਚ ਲਿਖੇ ਮਹਾਨ ਪ੍ਰਾਚੀਨ ਗੰਥ ਰਿਗਵੇਦ (Rigveda) ਵਿੱਚ ਮਿਲਦਾ ਹੈ । ਵੇਦ, ਉਪਨਿਸ਼ਦ, ਪੁਰਾਣ, ਮਹਾਂਭਾਰਤ, ਰਾਮਾਇਣ, ਗੀਤਾ ਆਦਿ ਵਰਗੇ ਗ੍ਰੰਥਾਂ ਨਾਲ ਭਾਰਤ ਵਿਚ ਸਮਾਜ ਸ਼ਾਸਤਰ ਦੀ ਸ਼ੁਰੁਆਤ ਹੋਈ । ਵਰਣ ਵਿਵਸਥਾ ਤੋਂ ਇਲਾਵਾ ਆਸ਼ਰਮ ਵਿਵਸਥਾ, ਚਾਰ ਪੁਰੂਸ਼ਾਰਥ, ਰਿਣਾਂ ਦੀ ਧਾਰਨਾ, ਸੰਯੁਕਤ ਪਰਿਵਾਰ ਆਦਿ ਭਾਰਤ ਸਮਾਜ ਵਿੱਚ ਵਿਕਸਿਤ ਪ੍ਰਾਚੀਨ ਸੰਸਥਾਵਾਂ ਵਿੱਚੋਂ ਪ੍ਰਮੁੱਖ ਹਨ । ਇਹਨਾਂ ਧਾਰਮਿਕ ਗ੍ਰੰਥਾਂ ਤੋਂ ਇਲਾਵਾ ਕੌਟਿਲਯ ਦੇ ਅਰਥ ਸ਼ਾਸਤਰ ਵਿੱਚ ਭਾਰਤ ਦੀਆਂ ਉਸ ਸਮੇਂ ਦੀਆਂ ਸਮੱਸਿਆਵਾਂ ਦਾ ਸਮਾਜ ਸ਼ਾਸਤਰੀ ਵਿਸ਼ਲੇਸ਼ਣ ਦੇਖਣ ਨੂੰ ਮਿਲਦਾ ਹੈ ।

(ii) ਯੂਨਾਨੀ ਵਿਚਾਰਕਾਂ ਦੇ ਅਧਿਐਨ (Studies of Greek Scholars) – ਸੁਕਰਾਤ ਤੋਂ ਬਾਅਦ ਪਲੈਟੋ (Plato) (427-347 B.C.) ਅਤੇ ਅਰਸਤੂ (Aristotle) (384-322B.C.) ਯੂਨਾਨੀ ਵਿਚਾਰਕ ਹੋਏ ਹਨ | ਪਲੈਟੋ ਨੇ ‘ਰਿਪਬਲਿਕ ਅਤੇ ਅਰਸਤੂ ਨੇ Ethics and Politics ਵਿੱਚ ਉਸ ਸਮੇਂ ਦੇ ਪਰਿਵਾਰਿਕ ਜੀਵਨ, ਜਨਰੀਤੀਆਂ, ਪਰੰਪਰਾਵਾਂ, ਔਰਤਾਂ ਦੀ ਸਥਿਤੀ ਆਦਿ ਦਾ ਵਿਸਤਾਰ ਨਾਲ ਵਰਣਨ ਕੀਤਾ ਹੈ | ਪਲੈਟੋ ਨੇ 50 ਤੋਂ ਵੱਧ ਅਤੇ ਅਰਸਤੂ ਨੇ 150 ਤੋਂ ਵੱਧ ਛੋਟੇ-ਵੱਡੇ ਰਾਜਾਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ, ਵਿਵਸਥਾ ਦਾ ਅਧਿਐਨ ਕੀਤਾ ਅਤੇ ਆਪਣੀਆਂ ਕਿਤਾਬਾਂ ਵਿੱਚ ਵਿਚਾਰ ਦਿੱਤੇ ।

2. ਦੂਜਾ ਚਰਣ (Second Stage) – ਕਿਤਾਬਾਂ ਸਮਾਜ ਸ਼ਾਸਤਰ ਦੇ ਵਿਕਾਸ ਦੇ ਦੂਜੇ ਚਰਣ ਵਿੱਚ 6ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਦਾ ਕਾਲ ਮੰਨਿਆ ਜਾਂਦਾ ਹੈ । ਇਸ ਕਾਲ ਦੇ ਸ਼ੁਰੂਆਤੀ ਚਰਣ ਵਿੱਚ ਸਮਾਜਿਕ ਸਮੱਸਿਆਵਾਂ ਨੂੰ ਸਮਝਣ ਦੇ ਲਈ ਧਰਮ ਅਤੇ ਦਰਸ਼ਨ ਦੀ ਮਦਦ ਲਈ ਗਈ । ਪਰ 13ਵੀਂ ਸਦੀ ਵਿੱਚ ਸਮੱਸਿਆਵਾਂ ਨੂੰ ਤਾਰਕਿਕ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ । ਬਾਮਸੇ ਏਕਯੂਸ (Thomas Acquines) ਅਤੇ ਦਾਂਤੇ (Dante) ਨੇ ਸਮਾਜਿਕ ਘਟਨਾਵਾਂ ਨੂੰ ਸਮਝਣ ਦੇ ਲਈ ਕਾਰਜ-ਕਾਰਣ ਦੇ ਸੰਬੰਧ ਨੂੰ ਸਪੱਸ਼ਟ ਕੀਤਾ । ਇਸ ਤਰ੍ਹਾਂ ਸਮਾਜ ਦੇ ਵਿਗਿਆਨ ਦੀ ਰੂਪ ਰੇਖਾ ਬਣਨ ਲੱਗ ਗਈ ।

3. ਤੀਜੀ ਅਵਸਥਾ (Third Stage) – ਸਮਾਜ ਸ਼ਾਸਤਰ ਦੇ ਵਿਕਾਸ ਦੇ ਤੀਜੇ ਚਰਣ ਦੀ ਸ਼ੁਰੂਆਤ 13ਵੀਂ ਸਦੀ ਵਿੱਚ ਹੋਈ । ਇਸ ਸਮੇਂ ਵਿੱਚ ਕਈ ਅਜਿਹੇ ਮਹਾਨ ਵਿਚਾਰਕ ਹੋਏ ਜਿਨ੍ਹਾਂ ਨੇ ਸਮਾਜਿਕ ਘਟਨਾਵਾਂ ਦੇ ਅਧਿਐਨ ਦੇ ਲਈ ਵਿਗਿਆਨ ਵਿਧੀ ਦਾ ਪ੍ਰਯੋਗ ਕੀਤਾ । ਹਾਂਬਸ, ਲਾਂਕ, ਰੂਸੋ (Hobbes, Locke and Rousseau) ਨੇ ਸਮਾਜਿਕ ਸਮਝੌਤੇ ਦਾ ਸਿਧਾਂਤ (Social Contract Theory) ਦਿੱਤਾ । ਥਾਮਸ ਮੂਰੇ (Thomas Moore) ਨੇ ਆਪਣੀ ਕਿਤਾਬ ਦਾ ਸਪਿਰਿਟ ਆਫ਼ ਲਾਂਜ਼ (The Spirit of Laws), ਮਾਲਥਸ (Malthus) ਨੇ ਆਪਣੇ ‘ਜਨਸੰਖਿਆ ਦੇ ਸਿਧਾਂਤ’ ਦੀ ਮਦਦ ਨਾਲ ਸਮਾਜਿਕ ਘਟਨਾਵਾਂ ਦਾ ਅਧਿਐਨ ਕਰਕੇ ਸਮਾਜ ਸ਼ਾਸਤਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੱਤਾ ।

4. ਚੌਥਾ ਚਰਣ Fourth Stage) – ਮਹਾਨ ਫ਼ਰਾਂਸੀਸੀ ਵਿਚਾਰਕ ਅਗਸਤੇ ਕਾਮਤੇ (Auguste Comte) ਨੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਸਮਾਜ ਦੇ ਵਿਗਿਆਨ ਨੂੰ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ । 1839 ਵਿੱਚ ਉਹਨਾਂ ਨੇ ਇਸਦਾ ਨਾਮ ਬਦਲ ਕੇ ਸਮਾਜ ਸ਼ਾਸਤਰ (Sociology) ਰੱਖ ਦਿੱਤਾ । ਉਹਨਾਂ ਨੂੰ ਸਮਾਜ ਵਿਗਿਆਨ ਦਾ ਪਿਤਾ (Father of Sociology) ਕਿਹਾ ਜਾਂਦਾ ਹੈ ।

1843 ਵਿੱਚ ਜੇ.ਐੱਸ. ਮਿਲ (J.S.Mill) ਨੇ ਇੰਗਲੈਂਡ ਵਿੱਚ ਸਮਾਜ ਸ਼ਾਸਤਰ ਨੂੰ ਸ਼ੁਰੂ ਕੀਤਾ । ਹਰਬਰਟ ਸਪੈਂਸਰ ਨੇ ਆਪਣੀ ਕਿਤਾਬ Principles of Sociology ਅਤੇ Theory of Organism ਨਾਲ ਸਮਾਜ ਦਾ ਵਿਗਿਆਨ ਵਿਧੀ ਨਾਲ ਵਿਸ਼ਲੇਸ਼ਣ ਕੀਤਾ । ਸਭ ਤੋਂ ਪਹਿਲਾਂ ਅਮਰੀਕਾ ਦੀ Yale University ਵਿੱਚ 1876 ਵਿੱਚ ਸਮਾਜ ਵਿਗਿਆਨ ਦਾ ਅਧਿਐਨ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਹੋਇਆ । ਦੁਰਖੀਮ ਨੇ ਆਪਣੀਆਂ ਕਿਤਾਬਾਂ ਦੀ ਮਦਦ ਨਾਲ ਸਮਾਜ ਵਿਗਿਆਨ ਨੂੰ ਸੁਤੰਤਰ ਵਿਗਿਆਨ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਯੋਗਦਾਨ ਦਿੱਤਾ । ਮੈਕਸ ਵੈਬਰ ਤੇ ਹੋਰ ਸਮਾਜ ਸ਼ਾਸਤਰੀਆਂ ਨੇ ਵੀ ਬਹੁਤ ਸਾਰੇ ਸਮਾਜ ਸ਼ਾਸਤਰੀ ਸਿਧਾਂਤ ਦਿੱਤੇ । ਵਰਤਮਾਨ ਸਮੇਂ ਵਿੱਚ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਇਹ ਵਿਸ਼ਾ ਸੁਤੰਤਰ ਰੂਪ ਵਿੱਚ ਨਵਾਂ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ (Development of Sociology in India)

ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਨੂੰ ਹੇਠ ਲਿਖੇ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

1. ਪਾਚੀਨ ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ (Development of Sociology in Ancient India) – ਭਾਰਤ ਵਿੱਚ ਸਮਾਜ ਸ਼ਾਸਤਰ ਦੀ ਉੱਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਹੋ ਗਈ ਸੀ । ਮਹਾਂਰਿਸ਼ੀ ਵੇਦ ਵਿਆਸ ਨੇ ਚਾਰਾਂ ਵੇਦਾਂ ਦਾ ਸੰਕਲਨ ਕੀਤਾ ਅਤੇ ਮਹਾਂਭਾਰਤ ਵਰਗੇ ਮਹਾਂਕਾਵਿ ਦੀ ਰਚਨਾ ਕੀਤੀ । ਰਾਮਾਇਣ ਦੀ ਰਚਨਾ ਕੀਤੀ ਗਈ । ਇਹਨਾਂ ਤੋਂ ਇਲਾਵਾ ਉਪਨਿਸ਼ਦਾਂ, ਪੁਰਾਣਾਂ ਅਤੇ ਸਮਰਿਤੀਆਂ ਵਿੱਚ ਪ੍ਰਾਚੀਨ ਭਾਰਤੀ ਦਰਸ਼ਨ ਦੀ ਵਿਸਤਾਰ ਨਾਲ ਵਿਆਖਿਆ ਕੀਤੀ ਗਈ ਹੈ । ਇਹਨਾਂ ਸਾਰੀਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਪ੍ਰਾਚੀਨ ਭਾਰਤ ਵਿੱਚ ਵਿਚਾਰਧਾਰਾ ਉੱਚ ਪੱਧਰ ਦੀ ਸੀ । ਇਹਨਾਂ ਗ੍ਰੰਥਾਂ ਤੋਂ ਪਤਾ ਚਲਦਾ ਹੈ ਕਿ ਪ੍ਰਾਚੀਨ ਭਾਰਤ ਦੀਆਂ ਸਮੱਸਿਆਵਾਂ, ਜ਼ਰੂਰਤਾਂ, ਘਟਨਾਵਾਂ, ਤੱਥਾਂ, ਮੁੱਲਾਂ, ਆਦਰਸ਼ਾਂ, ਵਿਸ਼ਵਾਸਾਂ ਆਦਿ ਦਾ ਡੂੰਘਾ ਅਧਿਐਨ ਕੀਤਾ ਗਿਆ ਹੈ । ਵਰਤਮਾਨ ਸਮੇਂ ਵਿੱਚ ਭਾਰਤੀ ਸਮਾਜ ਵਿੱਚ ਮਿਲਣ ਵਾਲੀਆਂ ਕਈ ਸੰਸਥਾਵਾਂ ਦੀ ਸ਼ੁਰੂਆਤ ਪ੍ਰਾਚੀਨ ਸਮੇਂ ਵਿੱਚ ਹੀ ਹੋਈ ਸੀ । ਇਹਨਾਂ ਵਿੱਚ ਵਰਣ, ਆਸ਼ਰਮ, ਪੁਰੂਸ਼ਾਰਥ, ਧਰਮ, ਸੰਸਕਾਰ, ਸੰਯੁਕਤ ਪਰਿਵਾਰ ਆਦਿ ਪ੍ਰਮੁੱਖ ਹਨ ।

ਚਾਣਕਯ ਦਾ ਅਰਥ ਸ਼ਾਸਤਰ, ਮਨੁਸਮਿਤੀ ਅਤੇ ਸ਼ੁਕਰਾਚਾਰਯ ਦਾ ਨੀਤੀ ਸ਼ਾਸਤਰ ਵਰਗੇ ਰੀਥ ਪ੍ਰਾਚੀਨ ਕਾਲ ਦੀਆਂ ਪਰੰਪਰਾਵਾਂ, ਥਾਵਾਂ, ਮੁੱਲਾਂ, ਆਦਰਸ਼ਾਂ, ਕਾਨੂੰਨਾਂ ਉੱਤੇ ਕਾਫ਼ੀ ਰੋਸ਼ਨੀ ਪਾਉਂਦੇ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਵੈਦਿਕ ਕਾਲ ਤੋਂ ਹੀ ਭਾਰਤ ਵਿੱਚ ਸਮਾਜ ਸ਼ਾਸਤਰ ਦੀ ਸ਼ੁਰੂਆਤ ਹੋ ਗਈ ਸੀ ।

ਮੱਧਕਾਲ ਵਿੱਚ ਆ ਕੇ ਭਾਰਤ ਵਿੱਚ ਮੁਸਲਮਾਨਾਂ ਅਤੇ ਮੁਗਲਾਂ ਦਾ ਰਾਜ ਰਿਹਾ, ਉਸ ਸਮੇਂ ਦੀਆਂ ਲਿਖਤਾਂ ਤੋਂ ਭਾਰਤ ਦੀ ਉਸ ਸਮੇਂ ਦੀ ਵਿਚਾਰਧਾਰਾ, ਸੰਸਥਾਵਾਂ, ਸਮਾਜਿਕ ਵਿਵਸਥਾ, ਸੰਸਕ੍ਰਿਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ ।

2. ਸਮਾਜ ਸ਼ਾਸਤਰ ਦਾ ਰਸਮੀ ਸਥਾਪਨਾ ਯੁੱਗ (Formal Establishment Era of Sociology) – 1914 ਤੋਂ 1947 ਤੱਕ ਦਾ ਸਮਾਂ ਭਾਰਤ ਵਿੱਚ ਸਮਾਜ ਸ਼ਾਸਤਰ ਦੀ ਸਥਾਪਨਾ ਦਾ ਕਾਲ ਮੰਨਿਆ ਜਾਂਦਾ ਹੈ । ਭਾਰਤ ਵਿੱਚ ਸਭ ਤੋਂ ਪਹਿਲਾਂ ਬੰਬਈ ਯੂਨੀਵਰਸਿਟੀ ਵਿੱਚ 1914 ਵਿੱਚ ਗੈਜੂਏਟ ਪੱਧਰ ਉੱਤੇ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ । 1919 ਤੋਂ ਅੰਗਰੇਜ਼ ਸਮਾਜ ਸ਼ਾਸਤਰੀ ਪੈਟਿਕ ਗਿੱਡਸ (Patric Geddes) ਨੇ ਇੱਥੇ ਐੱਮ.ਏ. ਪੱਧਰ ਉੱਤੇ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ । ਜੀ.ਐੱਸ. ਘੁਰੀਏ (G.S. Ghurye) ਉਹਨਾਂ ਦੇ ਹੀ ਵਿਦਿਆਰਥੀ ਸਨ । ਪ੍ਰੋਫ਼ੈਸਰ ਵੀਰਜੇਂਦਰਨਾਥਸ਼ੀਲ ਦੀਆਂ ਕੋਸ਼ਿਸ਼ਾਂ ਨਾਲ 1917 ਵਿੱਚ ਕਲਕੱਤਾ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ । ਪ੍ਰਸਿੱਧ ਸਮਾਜ ਸ਼ਾਸਤਰੀ ਡਾ: ਰਾਧਾ ਕਮਲ ਮੁਖਰਜੀ ਅਤੇ ਡਾ: ਡੀ.ਐੱਨ. ਮਜੂਮਦਾਰ ਉਹਨਾਂ ਦੇ ਹੀ ਵਿਦਿਆਰਥੀ ਸਨ । ਚਾਹੇ 1947 ਤੱਕ ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਦੀ ਗਤੀ ਘੱਟ ਸੀ ਪਰ ਉਸ ਸਮੇਂ ਤੱਕ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਸ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਸੀ ।

3. ਸਮਾਜ ਸ਼ਾਸਤਰ ਦਾ ਪਸਾਰ ਯੁੱਗ (Expansion Era of Sociology) – 1947 ਵਿੱਚ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਸਮਾਜ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਮਾਣਤਾ ਪ੍ਰਾਪਤ ਹੋਈ । ਵਰਤਮਾਨ ਸਮੇਂ ਵਿੱਚ ਦੇਸ਼ ਦੇ ਲਗਪਗ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਇਸ ਵਿਸ਼ੇ ਨੂੰ ਪੜ੍ਹਾਇਆ ਜਾ ਰਿਹਾ ਹੈ । ਯੂਨੀਵਰਸਿਟੀਆਂ ਤੋਂ ਇਲਾਵਾ ਕਈ ਸੰਸਥਾਵਾਂ ਵਿੱਚ ਖੋਜ ਦੇ ਕੰਮ ਚੱਲ ਰਹੇ ਹਨ । Tata Institute of Social Sciences, Mumbai, Institute of Social Sciences Agra, Institute of Sociology and Social work, Lucknow, I.I.T. Kanpur and I.I.T Delhi. ਕੁੱਝ ਦੇਸ਼ ਦੇ ਅਜਿਹੇ ਪ੍ਰਮੁੱਖ ਸੰਸਥਾਨ ਹਨ ਜਿੱਥੇ ਸਮਾਜ ਸ਼ਾਸਤਰੀ ਖੋਜਾਂ ਦੇ ਕੰਮ ਕੀਤੇ ਜਾ ਰਹੇ ਹਨ । ਇਹਨਾਂ ਨਾਲ ਸਮਾਜ ਸ਼ਾਸਤਰੀ ਵਿਧੀਆਂ ਅਤੇ ਇਸਦੇ ਗਿਆਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਅਤੇ ਸਮਾਜ ਸ਼ਾਸਤਰ ਦੇ ਵਿਕਾਸ ਦੀ ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮਾਜ ਸ਼ਾਸਤਰ ਉੱਨਾ ਹੀ ਪੁਰਾਣਾ ਹੈ ਜਿੰਨਾ ਕਿ ਸਮਾਜ ਆਪ ਹੈ, ਚਾਹੇ ਸਮਾਜ ਸ਼ਾਸਤਰ ਦਾ ਜਨਮ 19ਵੀਂ ਸਦੀ ਦੇ ਪੱਛਮੀ ਯੂਰਪ ਵਿੱਚ ਦੇਖਿਆ ਜਾਂਦਾ ਹੈ | ਕਈ ਵਾਰ ਸਮਾਜ ਸ਼ਾਸਤਰ ਨੂੰ ‘ਭਾਂਤੀ ਯੁੱਗ ਦਾ ਬੱਚਾ’ ਵੀ ਕਿਹਾ ਜਾਂਦਾ ਹੈ ।ਉਹ ਕ੍ਰਾਂਤੀਕਾਰੀ ਪਰਿਵਰਤਨ ਜਿਹੜੇ ਪਿਛਲੀਆਂ ਤਿੰਨ ਸਦੀਆਂ ਵਿੱਚ ਆਏ ਹਨ, ਉਹਨਾਂ ਨੇ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਜੀਵਨ ਜੀਉਣ ਦੇ ਤਰੀਕੇ ਸਾਹਮਣੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹਨਾਂ ਪਰਿਵਰਤਨਾਂ ਵਿੱਚ ਹੀ ਸਮਾਜ ਸ਼ਾਸਤਰ ਦੀ ਉਤਪੱਤੀ ਲੱਭੀ ਜਾ ਸਕਦੀ ਹੈ । ਸਮਾਜ ਸ਼ਾਸਤਰ ਨੇ ਸਮਾਜਿਕ ਉੱਥਲ-ਪੁੱਥਲ (Social Upheavel) ਦੇ ਸਮੇਂ ਵਿੱਚ ਜਨਮ ਲਿਆ ! ਸ਼ੁਰੂਆਤੀ ਸਮਾਜ ਸ਼ਾਸਤਰੀਆਂ ਨੇ ਜੋ ਵਿਚਾਰ ਦਿੱਤੇ ਉਹਨਾਂ ਦੀਆਂ ਜੜ੍ਹਾਂ ਉਸ ਸਮੇਂ ਦੇ ਯੂਰਪ ਦੇ ਸਮਾਜਿਕ ਹਾਲਾਤਾਂ ਵਿੱਚ ਮੌਜੂਦ ਸਨ ।

ਯੂਰਪ ਵਿੱਚ ਆਧੁਨਿਕ ਯੁੱਗ ਅਤੇ ਆਧੁਨਿਕਤਾ ਦੀ ਅਵਸਥਾ ਨੇ ਤਿੰਨ ਪ੍ਰਮੁੱਖ ਅਵਸਥਾਵਾਂ ਨੂੰ ਸਾਹਮਣੇ ਲਿਆਂਦਾ ਤੇ ਉਹ ਸਨ-ਨਵਜਾਗਰਣ ਕਾਲ (The Enlightenment period), ਫ਼ਰਾਂਸੀਸੀ ਕ੍ਰਾਂਤੀ (The French Revolution) ਅਤੇ ਉਦਯੋਗਿਕ ਕ੍ਰਾਂਤੀ (The Industrial Revolution) । ਸਮਾਜ ਸ਼ਾਸਤਰ ਦਾ ਜਨਮ ਇਹਨਾਂ ਤਿੰਨਾਂ ਅਵਸਥਾਵਾਂ ਜਾਂ ਪ੍ਰਕ੍ਰਿਆਵਾਂ ਵੱਲੋਂ ਲਿਆਂਦੇ ਗਏ ਪਰਿਵਰਤਨਾਂ ਕਾਰਨ ਹੋਇਆ ।

ਫ਼ਰਾਂਸੀਸੀ ਕ੍ਰਾਂਤੀ ਅਤੇ ਸਮਾਜ ਸ਼ਾਸਤਰ ਦਾ ਉਦਭਵ (The French Revolution and Emergence of Sociology) – ਫ਼ਰਾਂਸੀਸੀ ਕ੍ਰਾਂਤੀ 1789 ਈ: ਵਿੱਚ ਹੋਈ ਅਤੇ ਇਹ ਸੁਤੰਤਰਤਾ ਅਤੇ ਸਮਾਨਤਾ ਪ੍ਰਾਪਤ ਕਰਨ ਦੇ ਮਨੁੱਖੀ ਸੰਘਰਸ਼ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ (Turning Point) ਸਾਬਤ ਹੋਇਆ । ਇਸ ਨੇ ਯੂਰਪੀ ਸਮਾਜ ਦੀ ਰਾਜਨੀਤਿਕ ਸੰਰਚਨਾ ਨੂੰ ਬਦਲ ਕੇ ਰੱਖ ਦਿੱਤਾ । ਇਸਨੇ ਜਗੀਰਦਾਰੀ ਯੁੱਗ ਨੂੰ ਖ਼ਤਮ ਕਰ ਦਿੱਤਾ ਅਤੇ ਸਮਾਜ ਵਿੱਚ ਇੱਕ ਨਵੀਂ ਵਿਵਸਥਾ ਸਥਾਪਿਤ ਕੀਤੀ । ਇਸ ਨੇ ਜਗੀਰਦਾਰੀ ਵਿਵਸਥਾ ਦੀ ਥਾਂ ਲੋਕਤੰਤਰੀ ਵਿਵਸਥਾ ਨੂੰ ਸਥਾਪਿਤ ਕੀਤਾ ।

ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ, ਫਰੈਂਚ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਹੋਇਆ ਸੀ । ਪਹਿਲਾ ਵਰਗ ਪਾਦਰੀ (Clergy) ਵਰਗ ਸੀ, ਦੂਜਾ ਵਰਗ ਕੁਲੀਨ (Nobility) ਵਰਗੇ ਸੀ ਅਤੇ ਤੀਜਾ ਵਰਗ ਆਮ ਲੋਕਾਂ ਦਾ ਵਰਗ ਸੀ । ਪਹਿਲੇ ਦੋ ਵਰਗਾਂ ਦੀ ਕੁੱਲ ਸੰਖਿਆ ਫਰਾਂਸ ਦੀ ਜਨਸੰਖਿਆ ਦਾ 2% ਸੀ ਪਰ ਉਹਨਾਂ ਕੋਲ ਅਸੀਮਿਤ ਅਧਿਕਾਰ ਸਨ । ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਨ । ਪਰ ਤੀਜੇ ਵਰਗ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਸ ਨੂੰ ਹੀ ਸਾਰੇ ਟੈਕਸਾਂ ਦਾ ਭਾਰ ਸਹਿਣਾ ਪੈਂਦਾ ਸੀ । ਇਹਨਾਂ ਤਿੰਨਾਂ ਵਰਗਾਂ ਦੀ ਵਿਆਖਿਆ ਅੱਗੇ ਲਿਖੀ ਹੈ :

1. ਪਹਿਲਾ ਵਰਗ-ਪਾਰੀ ਵਰਗ (The First Order-Clergy) – ਯੂਰਪ ਦੇ ਸਮਾਜਿਕ ਜੀਵਨ ਵਿੱਚ ਰੋਮਨ ਕੈਥੋਲਿਕ ਚਰਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਤਾਕਤਵਰ ਸੰਸਥਾ ਸੀ । ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਚਰਚ ਦੇ ਨਿਯੰਤਰਨ ਵਿੱਚ ਸਨ । ਇਸ ਤੋਂ ਇਲਾਵਾ ਚਰਚ ਨੂੰ ਧਰਤੀ ਦੀ ਪੈਦਾਵਾਰ ਦਾ 10% ਹਿੱਸਾ (Tithe) ਵੀ ਮਿਲਦਾ ਸੀ । ਚਰਚ ਦਾ ਧਿਆਨ ਪਾਦਰੀ (Clergy) ਰੱਖਦੇ ਸਨ ਅਤੇ ਇਹ ਸਮਾਜ ਦਾ ਪਹਿਲਾ ਵਰਗ ਸੀ । ਪਾਦਰੀ ਵਰਗ ਵੀ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਤੇ ਉਹ ਸੀ ਉੱਚ ਪਾਦਰੀ ਵਰਗ (Upper Clergy) ਅਤੇ ਨਿਮਨ ਪਾਦਰੀ ਵਰਗ (Lower Clergy) ਉੱਚ ਪਾਦਰੀ ਵਰਗ ਦੇ ਪਾਦਰੀ ਕੁਲੀਨ ਪਰਿਵਾਰਾਂ ਨਾਲ ਸੰਬੰਧਿਤ ਸਨ ਅਤੇ ਚਰਚ ਦੀ ਸੰਪੱਤੀ ਉੱਤੇ ਅਸਲ ਵਿੱਚ ਇਹਨਾਂ ਦਾ ਅਧਿਕਾਰ ਹੁੰਦਾ ਸੀ ।

ਟੀਥੇ (Tithe) ਟੈਕਸ ਦਾ ਜ਼ਿਆਦਾਤਰ ਭਾਗ ਇਹਨਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ । ਉਹਨਾਂ ਕੋਲ ਵਿਸ਼ੇਸ਼ ਅਧਿਕਾਰ ਸਨ ਅਤੇ ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਨ । ਉਹ ਬਹੁਤ ਅਮੀਰ ਸਨ ਅਤੇ ਐਸ਼ ਭਰੀ ਜ਼ਿੰਦਗੀ ਜਿਉਂਦੇ ਸਨ । ਨਿਮਨ ਵਰਗ ਦੇ ਪਾਦਰੀ ਆਮ ਲੋਕਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਹੁੰਦੇ ਸਨ । ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ । ਉਹ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਉਹ ਜਨਮ, ਵਿਆਹ, ਬਪਤਿਸਮਾ, ਮੌਤ ਆਦਿ ਨਾਲ ਸੰਬੰਧਿਤ ਸੰਸਕਾਰ ਪੂਰੇ ਕਰਦੇ ਸਨ । ਉਹ ਚਰਚ ਦੇ ਸਕੂਲਾਂ ਨੂੰ ਵੀ ਸਾਂਭਦੇ ਸਨ ।

2. ਦੂਜਾ ਵਰਗ-ਕੁਲੀਨ ਵਰਗ (Second Order-Nobility) – ਫ਼ਰੈਂਚ ਸਮਾਜ ਦਾ ਦੂਜਾ ਵਰਗ ਕੁਲੀਨ ਵਰਗ ਨਾਲ ਸੰਬੰਧਿਤ ਸੀ । ਉਹ ਫ਼ਰਾਂਸ ਦੀ 2.5 ਕਰੋੜ ਦੀ ਜਨਸੰਖਿਆ ਵਿੱਚ ਸਿਰਫ਼ 4 ਲੱਖ ਸਨ ਅਰਥਾਤ ਉਹ ਕੁੱਲ ਜਨਸੰਖਿਆ ਦੇ 2% ਤੋਂ ਵੀ ਘੱਟ ਸਨ । ਸ਼ੁਰੂ ਤੋਂ ਹੀ ਉਹ ਤਲਵਾਰ ਦਾ ਪ੍ਰਯੋਗ ਕਰਦੇ ਸਨ ਅਤੇ ਆਮ ਜਨਤਾ ਦੀ ਸੁਰੱਖਿਆ ਲਈ ਲੜਦੇ ਸਨ । ਇਸ ਲਈ ਉਹਨਾਂ ਨੂੰ ਤਲਵਾਰ ਦਾ ਕੁਲੀਨ (Nobles of Sword) ਵੀ ਕਿਹਾ ਜਾਂਦਾ ਸੀ । ਇਹ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਸਨ-ਪੁਰਾਣੇ ਕੁਲੀਨ ਅਤੇ ਨਵੇਂ ਕੁਲੀਨ । ਪੁਰਾਣੇ ਕੁਲੀਨ ਦੇਸ਼ ਦੀ ਕੁੱਲ ਭੂਮੀ ਦੇ 1/5 ਹਿੱਸੇ ਦੇ ਮਾਲਕ ਸਨ । ਕੁਲੀਨ ਦੀ ਸਥਿਤੀ ਪੈਤ੍ਰਿਕ ਸੀ ਕਿਉਂਕਿ ਉਹਨਾਂ ਨੂੰ ਅਸਲੀ ਅਤੇ ਪਵਿੱਤਰ ਕੁਲੀਨ ਕਿਹਾ ਜਾਂਦਾ ਸੀ ।

ਇਹ ਸਾਰੇ ਜਾਗੀਰਦਾਰ ਹੁੰਦੇ ਸਨ । ਕੁੱਝ ਸਮੇਂ ਲਈ ਇਹਨਾਂ ਨੇ ਪ੍ਰਸ਼ਾਸਕਾਂ, ਜੱਜਾਂ ਅਤੇ ਫ਼ੌਜੀ ਲੀਡਰਾਂ ਦਾ ਵੀ ਕੰਮ ਕੀਤਾ । ਇਹ ਐਸ਼ ਭਰੀ ਜ਼ਿੰਦਗੀ ਜਿਊਂਦੇ ਸਨ । ਇਹਨਾਂ ਨੂੰ ਕਈ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਸਨ । ਨਵੇਂ ਕੁਲੀਨ ਉਹ ਕੁਲੀਨ ਸਨ ਜਿਨ੍ਹਾਂ ਨੂੰ ਰਾਜੇ ਨੇ ਪੈਸੇ ਲੈ ਕੇ ਕੁਲੀਨ ਦਾ ਦਰਜਾ ਦਿੱਤਾ ਸੀ । ਇਸ ਵਰਗ ਨੇ 1789 ਦੀ ਫ਼ਰਾਂਸੀਸੀ ਕ੍ਰਾਂਤੀ ਦੀ ਸ਼ੁਰੁਆਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਕੁੱਝ ਸਮੇਂ ਬਾਅਦ ਇਹਨਾਂ ਦੀ ਸਥਿਤੀ ਵੀ ਪੈਤ੍ਰਿਕ ਹੋ ਗਈ ।

3. ਤੀਜਾ ਵਰਗ-ਆਮ ਜਨਤਾ (Third order-Commoners) – ਕੁੱਲ ਜਨਸੰਖਿਆ ਦਾ ਸਿਰਫ਼ 2% ਪਹਿਲੇ ਦੋ ਵਰਗਾਂ ਨਾਲ ਸੰਬੰਧਿਤ ਸਨ ਅਤੇ 98% ਜਨਤਾ ਤੀਜੇ ਵਰਗ ਨਾਲ ਸੰਬੰਧਿਤ ਸੀ । ਇਹ ਵਰਗ ਅਧਿਕਾਰ ਰਹਿਤ ਵਰਗ ਸੀ ਜਿਸ ਦੇ ਵਿੱਚ ਅਮੀਰ ਉਦਯੋਗਪਤੀ ਅਤੇ ਗ਼ਰੀਬ ਭਿਖਾਰੀ ਵੀ ਸ਼ਾਮਲ ਸਨ । ਕਿਸਾਨ, ਮੱਧ ਵਰਗ, ਮਜ਼ਦੂਰ, ਕਾਰੀਗਰ ਅਤੇ ਹੋਰ ਗ਼ਰੀਬ ਲੋਕ ਇਸ ਸਮੂਹ ਵਿੱਚ ਸ਼ਾਮਲ ਸਨ । ਇਹਨਾਂ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਨਹੀਂ ਸਨ । ਇਸ ਕਰਕੇ ਇਸ ਸਮੂਹ ਨੇ ਪੂਰੇ ਦਿਲ ਨਾਲ 1789 ਦੀ ਫ਼ਰਾਂਸੀਸੀ ਕ੍ਰਾਂਤੀ ਵਿੱਚ ਭਾਗ ਲਿਆ । ਉਦਯੋਗਪਤੀ, ਵਪਾਰੀ, ਸ਼ਾਹੂਕਾਰ, ਡਾਕਟਰ, ਵਕੀਲ, ਵਿਚਾਰਕ, ਅਧਿਆਪਕ, ਪੱਤਰਕਾਰ ਆਦਿ ਮੱਧ ਵਰਗ ਵਿੱਚ ਸ਼ਾਮਲ ਸਨ | ਮੱਧ ਵਰਗ ਨੇ ਫਰਾਂਸੀਸੀ ਕ੍ਰਾਂਤੀ ਦੀ ਅਗਵਾਹੀ ਕੀਤੀ । ਮਜ਼ਦੂਰਾਂ ਦੀ ਹਾਲਤ ਚੰਗੀ ਨਹੀਂ ਸੀ । ਉਹਨਾਂ ਨੂੰ ਨਾ ਸਿਰਫ਼ ਘੱਟ ਤਨਖ਼ਾਹ ਮਿਲਦੀ ਸੀ ਬਲਕਿ ਉਹਨਾਂ ਨੂੰ ਬੇਗਾਰ (Forced Labour) ਵੀ ਕਰਨੀ ਪੈਂਦੀ ਸੀ । ਇਹਨਾਂ ਲੋਕਾਂ ਨੇ ਗ਼ਰੀਬੀ ਕਾਰਨ ਦੰਗਿਆਂ ਵਿੱਚ ਵੀ ਭਾਗ ਲਿਆ । ਇਹ ਲੋਕ ਕ੍ਰਾਂਤੀ ਦੌਰਾਨ ਭੀੜ ਵਿੱਚ ਸ਼ਾਮਲ ਹੋ ਗਏ ।

ਕ੍ਰਾਂਤੀ ਦੀ ਸ਼ੁਰੂਆਤ (Outbreak of Revolution) – ਲੁਈ XV1 ਫ਼ਰਾਂਸ ਦਾ ਰਾਜਾ ਬਣਿਆ ਅਤੇ ਫਰਾਂਸ ਵਿੱਚ ਵਿੱਤੀ ਸੰਕਟ ਆਇਆ ਹੋਇਆ ਸੀ । ਇਸ ਕਰਕੇ ਉਸਨੂੰ ਦੇਸ਼ ਦਾ ਰੋਜ਼ਾਨਾ ਕੰਮ ਚਲਾਉਣ ਲਈ ਪੈਸੇ ਦੀ ਲੋੜ ਸੀ । ਉਹ ਲੋਕਾਂ ਉੱਤੇ ਨਵੇਂ ਟੈਕਸ ਲਗਾਉਣਾ ਚਾਹੁੰਦਾ ਸੀ । ਇਸ ਕਰਕੇ ਉਸਨੂੰ ਐਸਟੇਟ ਜਨਰਲ (Estate General) ਦੀ ਮੀਟਿੰਗ ਸੱਦਣੀ ਪਈ ਜੋ ਕਿ ਇੱਕ ਬਹੁਤ ਪੁਰਾਣੀ ਸੰਸਥਾ ਸੀ । ਪਿਛਲੇ 150 ਸਾਲਾਂ ਵਿੱਚ ਇਸਦੀ ਮੀਟਿੰਗ ਨਹੀਂ ਹੋਈ ਸੀ । 5 ਮਈ, 1789 ਨੂੰ ਐਸਟੇਟ ਜਨਰਲ ਦੀ ਮੀਟਿੰਗ ਹੋਈ ਅਤੇ ਤੀਜੇ ਵਰਗ ਦੇ ਪ੍ਰਤੀਨਿਧੀਆਂ ਨੇ ਮੰਗ ਕੀਤੀ ਕਿ ਸਾਰੀ ਐਸਟੇਟ ਦੀ ਇਕੱਠੀ ਮੀਟਿੰਗ ਹੋਵੇ ਅਤੇ ਇੱਕ ਸਦਨ ਵਾਂਗ ਉਹ ਵੋਟ ਕਰਨ । 20 ਜੂਨ, 1789 ਨੂੰ ਉਹਨਾਂ ਦੇਖਿਆ ਕਿ ਮੀਟਿੰਗ ਹਾਲ ਉੱਤੇ ਸਰਕਾਰੀ ਗਾਰਡਾਂ ਨੇ ਕਬਜ਼ਾ ਕਰ ਲਿਆ ਹੈ । ਪਰ ਤੀਜਾ ਵਰਗ ਮੀਟਿੰਗ ਲਈ ਬੇਤਾਬ ਸੀ । ਇਸ ਲਈ ਉਹ ਟੈਨਿਸ ਕੋਰਟ ਵਿੱਚ ਹੀ ਨਵਾਂ ਸੰਵਿਧਾਨ ਬਣਾਉਣ ਵਿੱਚ ਲੱਗ ਗਏ । ਇਹ ਫ਼ਰਾਂਸੀਸੀ ਕ੍ਰਾਂਤੀ ਦੀ ਸ਼ੁਰੁਆਤ ਸੀ ।

ਫ਼ਰਾਂਸੀਸੀ ਕ੍ਰਾਂਤੀ ਦੀ ਸਭ ਤੋਂ ਮਹੱਤਵਪੂਰਨ ਘਟਨਾ 14 ਜੁਲਾਈ, 1789 ਨੂੰ ਹੋਈ ਜਦੋਂ ਪੈਰਿਸ ਦੀ ਭੀੜ ਨੇ ਬਾਸਤੀਲ ਜੇਲ਼ ਉੱਤੇ ਧਾਵਾ ਬੋਲ ਦਿੱਤਾ । ਉਹਨਾਂ ਨੇ ਸਾਰੇ ਕੈਦੀਆਂ ਨੂੰ ਅਜ਼ਾਦ ਕਰਵਾ ਲਿਆ | ਫ਼ਰਾਂਸ ਵਿੱਚ ਇਸ ਦਿਨ ਨੂੰ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਹੁਣ ਲੁਈ XVI ਸਿਰਫ਼ ਨਾਮ ਦਾ ਹੀ ਰਾਜਾ ਸੀ । ਨੈਸ਼ਨਲ ਅਸੈਂਬਲੀ ਨੂੰ ਬਣਾਇਆ ਗਿਆ ਤਾਂਕਿ ਫ਼ਰਾਂਸੀਸੀ ਸੰਵਿਧਾਨ ਬਣਾਇਆ ਜਾ ਸਕੇ । ਇਸ ਨੇ ਨਵੇਂ ਕਾਨੂੰਨ ਬਣਾਉਣੇ ਸ਼ੁਰੂ ਕੀਤੇ । ਇਸ ਨੇ ਮਸ਼ਹੂਰ Declaration of the rights of man and citizen ਬਣਾਇਆ । ਇਸ ਘੋਸ਼ਣਾ ਪੱਤਰ ਨਾਲ ਕੁੱਝ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ ਜਿਸ ਵਿੱਚ ਕਾਨੂੰਨ ਸਾਹਮਣੇ ਸਮਾਨਤਾ, ਬੋਲਣ ਦੀ ਸੁਤੰਤਰਤਾ, ਪੈਂਸ ਦੀ ਸੁਤੰਤਰਤਾ ਅਤੇ ਸਾਰੇ ਨਾਗਰਿਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਪਾਤਰਤਾ ਦੀ ਘੋਸ਼ਣਾ ਸ਼ਾਮਲ ਸੀ ।

1791 ਵਿੱਚ ਰਾਜੇ ਨੇ ਫ਼ਰਾਂਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਫੜ ਲਿਆ ਗਿਆ ਅਤੇ ਵਾਪਸ ਲਿਆਂਦਾ ਗਿਆ । ਉਸਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ 21 ਜਨਵਰੀ, 1793 ਨੂੰ ਉਸਨੂੰ ਜਨਤਾ ਦੇ ਸਾਹਮਣੇ ਮਾਰ ਦਿੱਤਾ ਗਿਆ । ਇਸ ਨਾਲ ਫ਼ਰਾਂਸ ਨੂੰ ਗਣਰਾਜ (Republic) ਘੋਸ਼ਿਤ ਕਰ ਦਿੱਤਾ ਗਿਆ । ਪਰ ਇਸ ਤੋਂ ਬਾਅਦ ਆਤੰਕ ਦਾ ਦੌਰ ਸ਼ੁਰੂ ਹੋਇਆ ਅਤੇ ਜਿਹੜੇ ਵੀ ਕੁਲੀਨਾਂ, ਪਾਦਰੀਆਂ ਅਤੇ ਕ੍ਰਾਂਤੀਕਾਰੀਆਂ ਨੇ ਸਰਕਾਰ ਦਾ ਵਿਰੋਧ ਕੀਤਾ, ਉਹਨਾਂ ਨੂੰ ਮਾਰ ਦਿੱਤਾ ਗਿਆ । ਇਹ ਆਤੰਕ ਦਾ ਦੌਰ ਲਗਭਗ ਤਿੰਨ ਸਾਲ ਚਲਿਆ ।

1795 ਵਿੱਚ ਫ਼ਰਾਂਸ ਵਿੱਚ ਡਾਇਰੈਕਟੋਰੇਟ (Directorate) ਦੀ ਸਥਾਪਨਾ ਹੋਈ । ਡਾਇਰੈਕਟੋਰੇਟ 4 ਸਾਲ ਤੱਕ ਚੱਲੀ ਤੇ 1799 ਵਿੱਚ ਨੈਪੋਲੀਅਨ ਨੇ ਇਸ ਨੂੰ ਹਟਾ ਦਿੱਤਾ । ਉਸ ਨੇ ਆਪਣੇ ਆਪ ਨੂੰ ਪਹਿਲਾਂ ਡਾਇਰੈਕਟਰ ਤੇ ਬਾਅਦ ਵਿੱਚ ਰਾਜਾ ਘੋਸ਼ਿਤ ਕਰ ਦਿੱਤਾ । ਇਸ ਤਰ੍ਹਾਂ ਨੈਪੋਲੀਅਨ ਵਲੋਂ ਡਾਇਰੈਕਟੋਰੇਟ ਨੂੰ ਹਟਾਉਣ ਤੋਂ ਬਾਅਦ ਫ਼ਰਾਂਸੀਸੀ ਕ੍ਰਾਂਤੀ ਖ਼ਤਮ ਹੋ ਗਈ ।

ਫ਼ਰਾਂਸੀਸੀ ਕ੍ਰਾਂਤੀ ਦੇ ਪ੍ਰਭਾਵ (Effects of French Revolution) – ਫ਼ਰਾਂਸੀਸੀ ਕ੍ਰਾਂਤੀ ਦੇ ਫਰਾਂਸ ਅਤੇ ਸਾਰੀ ਦੁਨੀਆਂ ਉੱਤੇ ਕੁੱਝ ਪ੍ਰਭਾਵ ਪਏ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

  • ਫ਼ਰਾਂਸੀਸੀ ਕ੍ਰਾਂਤੀ ਦਾ ਪ੍ਰਮੁੱਖ ਪ੍ਰਭਾਵ ਇਹ ਸੀ ਕਿ ਇਸ ਨਾਲ ਪੁਰਾਣੀ ਆਰਥਿਕ ਵਿਵਸਥਾ ਅਰਥਾਤ ਜਗੀਰਦਾਰੀ ਵਿਵਸਥਾ ਖ਼ਤਮ ਹੋ ਗਈ ਅਤੇ ਨਵੀਂ ਆਰਥਿਕ ਵਿਵਸਥਾ ਸਾਹਮਣੇ ਆਈ । ਇਹ ਨਵੀਂ ਆਰਥਿਕ ਵਿਵਸਥਾ ਪੂੰਜੀਵਾਦ ਸੀ ।
  • ਉੱਪਰਲੇ ਵਰਗਾਂ ਅਰਥਾਤ ਪਾਦਰੀ ਵਰਗ ਅਤੇ ਕੁਲੀਨ ਵਰਗ ਦੇ ਵਿਸ਼ੇਸ਼ ਅਧਿਕਾਰ ਖ਼ਤਮ ਕਰ ਦਿੱਤੇ ਗਏ ਅਤੇ ਸਰਕਾਰ ਵਲੋਂ ਵਾਪਸ ਲੈ ਲਏ ਗਏ । ਚਰਚ ਦੀ ਸਾਰੀ ਸੰਪੱਤੀ ਸਰਕਾਰ ਨੇ ਕਬਜ਼ੇ ਵਿੱਚ ਲੈ ਲਈ । ਸਾਰੇ ਪੁਰਾਣੇ ਕਾਨੂੰਨ ਖ਼ਤਮ ਕਰ ਦਿੱਤੇ ਗਏ ਅਤੇ ਨੈਸ਼ਨਲ ਅਸੈਂਬਲੀ ਨੇ ਸਾਰੇ ਨਵੇਂ ਕਾਨੂੰਨ ਬਣਾਏ ।
  • ਸਾਰੇ ਨਾਗਰਿਕਾਂ ਨੂੰ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ । ਸ਼ਬਦ ‘Nation’ ਨੂੰ ਨਵਾਂ ਅਤੇ ਆਧੁਨਿਕ ਅਰਥ ਦਿੱਤਾ ਗਿਆ ਅਰਥਾਤ ਫ਼ਰਾਂਸ ਸਿਰਫ਼ ਇੱਕ ਭੂਗੋਲਿਕ ਖੇਤਰ ਨਹੀਂ ਹੈ ਬਲਕਿ ਫ਼ਰਾਂਸੀਸੀ ਜਨਤਾ ਹੈ । ਇੱਥੋਂ ਹੀ ਪ੍ਰਭੂਤਾ (Sovereignty) ਦਾ ਸੰਕਲਪ ਸਾਹਮਣੇ ਆਇਆ ਅਰਥਾਤ ਦੇਸ਼ ਦੇ ਕਾਨੂੰਨ ਅਤੇ ਸੱਤਾ ਸਭ ਤੋਂ ਉੱਪਰ ਹੈ ।
  • ਫ਼ਰਾਂਸੀਸੀ ਕ੍ਰਾਂਤੀ ਦਾ ਸਾਰੇ ਸੰਸਾਰ ਉੱਤੇ ਵੀ ਕਾਫ਼ੀ ਪ੍ਰਭਾਵ ਪਿਆ । ਇਸਨੇ ਦੂਜੇ ਦੇਸ਼ਾਂ ਦੇ ਕ੍ਰਾਂਤੀਕਾਰੀਆਂ ਨੂੰ ਆਪਣੇਆਪਣੇ ਦੇਸ਼ਾਂ ਦੇ ਨਿਰੰਕੁਸ਼ ਰਾਜਿਆਂ ਵਿਰੁੱਧ ਕੰਮ ਕਰਨ ਲਈ ਉਤਸ਼ਾਹਿਤ ਕੀਤਾ । ਇਸ ਨਾਲ ਪੁਰਾਣੀ ਵਿਵਸਥਾ ਖ਼ਤਮ ਹੋਈ ਅਤੇ ਲੋਕਤੰਤਰ ਦੇ ਆਉਣ ਦਾ ਰਸਤਾ ਸਾਫ਼ ਹੋਇਆ । ਇਸ ਨੇ ਹੀ ‘ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ’ ਦਾ ਨਾਅਰਾ ਦਿੱਤਾ । ਇਸ ਕ੍ਰਾਂਤੀ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਕਈ ਕ੍ਰਾਂਤੀਆਂ ਹੋਈਆਂ ਅਤੇ ਰਾਜਤੰਤਰ ਨੂੰ ਲੋਕਤੰਤਰ ਨਾਲ ਬਦਲ ਦਿੱਤਾ ਗਿਆ ।

ਫ਼ਰਾਂਸੀਸੀ ਕ੍ਰਾਂਤੀ ਨੇ ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਸ ਨੇ ਯੂਰਪੀ ਸਮਾਜ ਅਤੇ ਯੂਰਪੀ ਰਾਜਨੀਤਿਕ ਵਿਵਸਥਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ । ਪੁਰਾਣੀ ਵਿਵਸਥਾ ਦੀ ਜਗ੍ਹਾ ਨਵੀਂ ਵਿਵਸਥਾ ਆ ਗਈ । ਫ਼ਰਾਂਸ ਵਿੱਚ ਕਈ ਕ੍ਰਾਂਤੀਕਾਰੀ ਪਰਿਵਰਤਨ ਆਏ ਅਤੇ ਬਹੁਤ ਸਾਰੇ ਕੁਲੀਨਾਂ ਨੂੰ ਮਾਰ ਦਿੱਤਾ ਗਿਆ । ਇਸ ਤਰ੍ਹਾਂ ਫ਼ਰਾਂਸੀਸੀ ਸਮਾਜ ਵਿੱਚ ਉਹਨਾਂ ਦੀ ਭੂਮਿਕਾ ਪੂਰੀ ਤਰ੍ਹਾਂ ਖ਼ਤਮ ਹੋ ਗਈ । ਨੈਸ਼ਨਲ ਅਸੈਂਬਲੀ ਦੇ ਸਮੇਂ ਦੌਰਾਨ ਕਈ ਨਵੇਂ ਕਾਨੂੰਨ ਬਣਾਏ ਗਏ ਅਤੇ ਜਿਸ ਨਾਲ ਸਮਾਜ ਵਿੱਚ ਬਹੁਤ ਸਾਰੇ ਬੁਨਿਆਦੀ ਪਰਿਵਰਤਨ ਆਏ । ਚਰਚ ਨੂੰ ਰਾਜ ਦੀ ਸੱਤਾ ਦੇ ਅਧੀਨ ਲਿਆਇਆ ਗਿਆ ਅਤੇ ਉਸਨੂੰ ਰਾਜਨੀਤਿਕ ਅਤੇ ਪ੍ਰਸ਼ਾਸਕੀ ਕੰਮਾਂ ਤੋਂ ਦੂਰ ਰੱਖਿਆ ਗਿਆ । ਹਰੇਕ ਵਿਅਕਤੀ ਨੂੰ ਕੁੱਝ ਅਧਿਕਾਰ ਦਿੱਤੇ ਗਏ ।

ਫ਼ਰਾਂਸੀਸੀ ਕ੍ਰਾਂਤੀ ਦਾ ਹੋਰਨਾਂ ਦੇਸ਼ਾਂ ਉੱਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ । 19ਵੀਂ ਸਦੀ ਦੇ ਦੌਰਾਨ ਕਈ ਦੇਸ਼ਾਂ ਵਿੱਚ ਰਾਜਨੀਤਿਕ ਕ੍ਰਾਂਤੀਆਂ ਹੋਈਆਂ । ਇਹਨਾਂ ਦੇਸ਼ਾਂ ਦੀ ਰਾਜਨੀਤਿਕ ਵਿਵਸਥਾ ਪੂਰੀ ਤਰ੍ਹਾਂ ਬਦਲ ਗਈ । ਸਮਾਜ ਸ਼ਾਸਤਰ ਉਦਭਵ ਵਿੱਚ ਇਹ ਮਹੱਤਵਪੂਰਨ ਕਾਰਨ ਸੀ । ਇਹਨਾਂ ਕ੍ਰਾਂਤੀਆਂ ਦੇ ਨਾਲ ਕਈ ਸਮਾਜਾਂ ਵਿੱਚ ਚੰਗੇ ਪਰਿਵਰਤਨ ਆਏ ਅਤੇ ਸ਼ੁਰੂਆਤੀ ਸਮਾਜ ਸ਼ਾਸਤਰੀਆਂ ਦਾ ਇਹ ਮੁੱਖ ਮੁੱਦਾ ਸੀ । ਕਈ ਸ਼ੁਰੂਆਤੀ ਸਮਾਜ ਸ਼ਾਸਤਰੀ, ਜਿਹੜੇ ਇਹ ਸੋਚਦੇ ਸਨ ਕਿ ਸ਼ਾਂਤੀ ਦੇ ਸਿਰਫ਼ ਸਮਾਜ ਉੱਤੇ ਗ਼ਲਤ ਪ੍ਰਭਾਵ ਹੁੰਦੇ ਹਨ, ਆਪਣੇ ਵਿਚਾਰ ਬਦਲਣ ਲਈ ਮਜਬੂਰ ਹੋਏ । ਇਹਨਾਂ ਸਮਾਜ ਸ਼ਾਸਤਰੀਆਂ ਵਿੱਚ ਕਾਮਤੇ ਅਤੇ ਦੁਰਖੀਮ ਪ੍ਰਮੁੱਖ ਹਨ ਅਤੇ ਇਹਨਾਂ ਨੇ ਇਸਦੇ ਚੰਗੇ ਪ੍ਰਭਾਵਾਂ ਉੱਤੇ ਆਪਣੇ ਵਿਚਾਰ ਦਿੱਤੇ । ਇਸ ਤਰ੍ਹਾਂ ਫ਼ਰਾਂਸੀਸੀ ਕ੍ਰਾਂਤੀ ਨੇ ਸਮਾਜ ਸ਼ਾਸਤਰ ਦੇ ਉਦਭਵ (Origin) ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸਮਾਜ ਸ਼ਾਸਤਰ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਬਹੁਤ ਵਾਰ ਇਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਸਮਾਜ ਸ਼ਾਸਤਰ ਦਾ ਕੀ ਮਹੱਤਵ ਹੈ ਅਤੇ ਇਸਦਾ ਉਦੇਸ਼ ਕੀ ਹੈ ? ਕਈ ਵਿਚਾਰਕਾਂ ਦਾ ਕਹਿਣਾ ਹੈ ਕਿ ਸਮਾਜ ਸ਼ਾਸਤਰ ਜੀਵਨ ਦੀ ਸੱਚਾਈ ਨਾਲ ਸੰਬੰਧਿਤ ਨਹੀਂ ਹੈ । ਇਸ ਲਈ ਇਸ ਦਾ ਕੋਈ ਬਹੁਤ ਜ਼ਿਆਦਾ ਮਹੱਤਵ ਨਹੀਂ ਹੈ । ਪਰੰਤੂ ਇਹ ਵਿਚਾਰ ਠੀਕ ਨਹੀਂ ਹੈ । ਅੱਜਕਲ੍ਹ ਦੇ ਆਧੁਨਿਕ ਸਮਾਜ ਵਿਚ ਇਸਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਬਹੁਤ ਉਪਯੋਗੀ ਸਿੱਧ ਹੋ ਰਿਹਾ ਹੈ । ਇਸ ਲਈ ਇਸ ਦਾ ਮਹੱਤਵ ਹੇਠ ਲਿਖਿਆ ਹੈ-

1. ਸਮਾਜ ਸ਼ਾਸਤਰ ਸਾਰੇ ਸਮਾਜ ਦਾ ਅਧਿਐਨ ਕਰਦਾ ਹੈ (Sociology studies the whole society) – ਸਮਾਜ ਸ਼ਾਸਤਰ ਪੂਰੇ ਸਮਾਜ ਨੂੰ ਇਕ ਇਕਾਈ ਮੰਨ ਕੇ ਅਧਿਐਨ ਕਰਦਾ ਹੈ । ਚਾਹੇ ਸਮਾਜ ਸ਼ਾਸਤਰ ਤੋਂ ਇਲਾਵਾ ਹੋਰ ਸਮਾਜਿਕ ਵਿਗਿਆਨ ਵੀ ਸਮਾਜ ਦਾ ਅਧਿਐਨ ਕਰਦੇ ਹਨ ਜਿਵੇਂ ਕਿ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ ਆਦਿ ਪਰੰਤੂ ਇਹ ਸਾਰੇ ਹੀ ਸਮਾਜ ਦੇ ਕਿਸੇ ਇਕ ਹਿੱਸੇ ਦਾ ਅਧਿਐਨ ਕਰਦੇ ਹਨ ਪੁਰਨ ਸਮਾਜ ਦਾ ਨਹੀਂ । ਇਕ ਸਮਾਜ ਦੇ ਕਈ ਪੱਖ ਹੁੰਦੇ ਹਨ ਜਿਹੜੇ ਕਿ ਇਕ-ਦੂਜੇ ਨਾਲ ਡੂੰਘੇ ਰੂਪ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹੀ ਸਮਾਜ ਨੂੰ ਸਮਝਣ ਦੇ ਲਈ ਸਮਾਜ ਦੇ ਵੱਖਵੱਖ ਹਿੱਸਿਆਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ । ਸਮਾਜ ਸ਼ਾਸਤਰ ਸਮਾਜ ਦੇ ਅੰਦਰੂਨੀ ਸੰਬੰਧਾਂ ਦੀ ਪੂਰੀ ਤਰ੍ਹਾਂ ਵਿਆਖਿਆ ਕਰਕੇ ਸਮਾਜ ਦਾ ਅਧਿਐਨ ਕਰਦਾ ਹੈ ।

2. ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਵਿਸ਼ਲੇਸ਼ਣ ਕਰਦਾ ਹੈ (It analysis the society scientifically) – ਚਾਹੇ ਸਮਾਜ ਸ਼ਾਸਤਰ ਦੇ ਆਉਣ ਤੋਂ ਪਹਿਲਾਂ ਵੀ ਸਮਾਜਿਕ ਘਟਨਾਵਾਂ ਦਾ ਅਧਿਐਨ ਕੀਤਾ ਜਾਂਦਾ ਸੀ ਪਰ ਇਹ ਅਧਿਐਨ ਦਾਰਸ਼ਨਿਕ ਹੁੰਦਾ ਸੀ ਵਿਗਿਆਨਿਕ ਨਹੀਂ । ਇਸ ਲਈ ਸਮਾਜ ਦੇ ਅਰਥਾਂ ਸੰਬੰਧੀ ਕਈ ਗ਼ਲਤ ਧਾਰਨਾਵਾਂ ਬਣ ਗਈਆਂ ਸਨ ਜਿਸ ਕਰਕੇ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਗਈਆਂ ਸਨ । ਸਮਾਜ ਸ਼ਾਸਤਰ ਕਈ ਪ੍ਰਕਾਰ ਦੀਆਂ ਵਿਗਿਆਨਕ ਵਿਧੀਆਂ ਦਾ ਪ੍ਰਯੋਗ ਕਰਕੇ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਹੈ ਅਤੇ ਸਮਾਜ ਦੀ ਸਹੀ ਤਸਵੀਰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ।

3. ਸਮਾਜਿਕ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਵਿਚ ਮਦਦਗਾਰ (Helpful in understanding and solving social problems) – ਹਰੇਕ ਸਮਾਜ ਵਿਚ ਬਹੁਤ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ । ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਯੋਜਨਾ ਬਣਾਉਣ ਅਤੇ ਉਸ ਸਮੇਂ ਦੇ ਸਮਾਜਿਕ ਹਾਲਾਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਸਮਾਜ ਸ਼ਾਸਤਰ ਉਹਨਾਂ ਹਾਲਾਤਾਂ ਬਾਰੇ ਦੱਸਦਾ ਹੈ ਤਾਂ ਕਿ ਉਹਨਾਂ ਹਾਲਾਤਾਂ ਨਾਲ ਨਿਪਟਣ ਲਈ ਕੋਈ ਯੋਜਨਾ ਬਣਾਈ ਜਾ ਸਕੇ । ਬਿਨਾਂ ਹਾਲਾਤਾਂ ਨੂੰ ਸਮਝੇ ਕੋਈ ਯੋਜਨਾ ਨਹੀਂ ਬਣ ਸਕਦੀ । ਸਮਾਜਿਕ ਯੋਜਨਾ ਨੂੰ ਸਮਾਜ ਦੇ ਹਾਲਾਤਾਂ ਨੂੰ ਸਮਝਣ ਤੋਂ ਬਾਅਦ ਹੀ ਪੂਰਾ ਕੀਤਾ ਜਾ ਸਕਦਾ ਹੈ । ਇਸ ਲਈ ਸਮਾਜਿਕ ਹਾਲਾਤਾਂ ਨੂੰ ਸਮਝਣ ਲਈ ਸਮਾਜ ਸ਼ਾਸਤਰ ਮਦਦ ਕਰਦਾ ਹੈ ।

4. ਸਮਾਜ ਸ਼ਾਸਤਰ ਵੱਖ-ਵੱਖ ਧਾਰਨਾਵਾਂ ਨੂੰ ਪਰਿਭਾਸ਼ਿਤ ਕਰਦਾ ਹੈ (Sociology defines different concepts) – ਸਮਾਜ ਸ਼ਾਸਤਰ ਦੇ ਆਉਣ ਤੋਂ ਪਹਿਲਾਂ ਸਮਾਜ ਦੇ ਵੱਖ-ਵੱਖ ਹਿੱਸਿਆਂ ਸੰਬੰਧੀ ਕਈ ਪ੍ਰਕਾਰ ਦੀਆਂ ਗਲਤ ਧਾਰਨਾਵਾਂ ਬਣ ਗਈਆਂ ਸਨ । ਜਿਵੇਂ ਲੋਕਾਂ ਨੇ ਜਾਤ ਨੂੰ ਆਪਣੇ-ਆਪਣੇ ਸਵਾਰਥਾਂ ਲਈ ਆਪਣੇ ਤੌਰ ਉੱਤੇ ਪਰਿਭਾਸ਼ਿਤ ਕੀਤਾ ਜਿਸ ਕਰਕੇ ਜਾਤ ਪ੍ਰਥਾ ਨੇ ਸਾਡੇ ਸਮਾਜ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਸਨ । ਸਮਾਜ ਸ਼ਾਸਤਰ ਨੇ ਉਹਨਾਂ ਸਾਰੀਆਂ ਧਾਰਨਾਵਾਂ ਨੂੰ ਠੀਕ ਤਰੀਕੇ ਨਾਲ ਵਿਗਿਆਨਿਕ ਤੌਰ ਉੱਤੇ ਪਰਿਭਾਸ਼ਿਤ ਕੀਤਾ ਤੇ ਉਹਨਾਂ ਧਾਰਨਾਵਾਂ ਸੰਬੰਧੀ ਗਲਤੀਆਂ ਨੂੰ ਦੂਰ ਕੀਤਾ ।

5. ਸਮਾਜਿਕ ਸਮੱਸਿਆਵਾਂ ਦੇ ਕਾਰਨਾਂ ਬਾਰੇ ਦੱਸਣਾ (To explain the causes of social problems) – ਸਾਰੇ ਸਮਾਜਾਂ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਮੌਜੂਦ ਹੁੰਦੀਆਂ ਹਨ ਅਤੇ ਹਰੇਕ ਸਮੱਸਿਆ ਦੇ ਕਈ ਕਾਰਨ ਹੁੰਦੇ ਹਨ ; ਜਿਵੇਂ-ਕਿ ਸਮਾਜਿਕ, ਆਰਥਿਕ, ਰਾਜਨੀਤਿਕ ਆਦਿ । ਸਮੱਸਿਆ ਕਈ ਕਾਰਨਾਂ ਕਰਕੇ ਪੈਦਾ ਹੁੰਦੀ ਹੈ ਤੇ ਇਹ ਕਈ ਤਰੀਕਿਆਂ ਨਾਲ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ | ਸਮਾਜ ਸ਼ਾਸਤਰ ਕਿਸੇ ਵੀ ਸਮੱਸਿਆ ਨੂੰ ਲੈ ਕੇ ਉਸਦੇ ਕਾਰਨਾਂ ਦੀ ਵਿਗਿਆਨਿਕ ਰੂਪ ਨਾਲ ਜਾਂਚ ਕਰਦਾ ਹੈ ਤੇ ਇਹਨਾਂ ਸਮਾਜਿਕ ਸਮੱਸਿਆਵਾਂ ਨੂੰ ਖ਼ਤਮ ਕਰਨ ਵਿਚ ਮਦਦ ਕਰਦਾ ਹੈ ।

6. ਮਨੁੱਖ ਦੀ ਸਰਵਉੱਚਤਾ ਤੇ ਯੋਗਤਾ ਨੂੰ ਸਪੱਸ਼ਟ ਕਰਨਾ (To clarify the intrinsic worth and dignity of man) – ਸਾਡੇ ਸਮਾਜ ਵਿਚ ਕਈ ਪ੍ਰਕਾਰ ਦੇ ਸਿਧਾਂਤ ਪ੍ਰਚਲਿਤ ਹਨ ਜਿਹੜੇ ਮਨੁੱਖ ਅਤੇ ਸਮਾਜ ਦੇ ਸੰਬੰਧਾਂ ਬਾਰੇ ਦੱਸਦੇ ਹਨ । ਸਮਾਜਿਕ ਸਮਝੌਤੇ ਦੇ ਸਿਧਾਂਤ ਨੇ ਮਨੁੱਖ ਨੂੰ ਜ਼ਿਆਦਾ ਤੇ ਸਮਾਜ ਨੂੰ ਘੱਟ ਮਹੱਤਵ ਦਿੱਤਾ ਹੈ | ਸਾਵਯਵੀ ਦੇ ਸਮੂਹ ਦਿਮਾਗੀ ਸਿਧਾਂਤ, ਸਮਾਜਿਕ ਸਿਧਾਂਤ ਸਮਾਜਿਕ ਜੀਵਨ ਵਿਚ ਮਨੁੱਖ ਦੀ ਭੂਮਿਕਾ ਦੀ ਉਲੰਘਣਾ ਕਰਦਾ ਹੈ । ਇੱਥੇ ਆ ਕੇ ਸਮਾਜ ਸ਼ਾਸਤਰ ਮਨੁੱਖ ਤੇ ਸਮਾਜ ਦੇ ਸੰਬੰਧਾਂ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ । ਇਹ ਸਮਾਜ ਵਿਚ ਮਨੁੱਖ ਦੇ ਮਹੱਤਵ ਨੂੰ ਸਪੱਸ਼ਟ ਕਰਦਾ ਹੈ । ਸਮਾਜ ਸ਼ਾਸਤਰ ਦੇ ਗਿਆਨ ਦੇ ਕਾਰਨ ਮਨੁੱਖ ਹੋਰ ਵਿਅਕਤੀਆਂ ਨਾਲ ਰਹਿਣਾ ਸਿੱਖਦਾ ਹੈ ਤੇ ਸਮਾਜ ਸ਼ਾਸਤਰ ਹੀ ਸਪੱਸ਼ਟ ਕਰਦਾ ਹੈ ਕਿ ਸਹਿਯੋਗ, ਆਤਮ ਨਿਰਭਰਤਾ ਅਤੇ ਕਿਰਤ ਵੰਡ ਵਰਗੇ ਸਮਾਜਿਕ ਸੰਬੰਧ ਸਮਾਜ ਲਈ ਕਿੰਨੇ ਜ਼ਰੂਰੀ ਹਨ | ਅੱਜ ਦਾ ਸਮਾਜ ਸੁੰਗੜ ਰਿਹਾ ਹੈ ਅਤੇ ਇਕ-ਦੂਜੇ ਉੱਤੇ ਨਿਰਭਰਤਾ ਵੱਧ ਰਹੀ ਹੈ । ਅਜਿਹੇ ਹਾਲਾਤ ਵਿਚ ਸਮਾਜ ਸ਼ਾਸਤਰ ਵੱਖ-ਵੱਖ ਸਮਾਜਾਂ ਤੇ ਸੰਸਕ੍ਰਿਤੀਆਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਰਹਿਣ ਅਤੇ ਸਮਾਯੋਜਨ ਕਰਨ ਦਾ ਗਿਆਨ ਪ੍ਰਦਾਨ ਕਰਦਾ ਹੈ ।

7. ਮਨੁੱਖੀ ਸੰਸਕ੍ਰਿਤੀ ਨੂੰ ਉੱਨਤ ਕਰਨਾ (To develop the human culture) – ਸਮਾਜ ਸ਼ਾਸਤਰ ਸਾਨੂੰ ਸਹੀ ਤਰੀਕੇ ਨਾਲ ਸੰਸਕ੍ਰਿਤੀ ਨੂੰ ਸਮਝਣ ਵਿਚ ਮਦਦ ਕਰਦਾ ਹੈ । ਅੱਜ-ਕਲ੍ਹ ਇਕ ਸੰਸਕ੍ਰਿਤੀ ਦੇ ਲੋਕ ਦੂਜੀ ਸੰਸਕ੍ਰਿਤੀ ਦੇ ਲੱਛਣਾਂ ਨੂੰ ਅਪਣਾ ਰਹੇ ਹਨ ਅਤੇ ਅਸੀਂ ਬੇਝਿਜਕ ਹੋ ਕੇ ਹੋਰ ਸੰਸਕ੍ਰਿਤੀ ਨਾਲ ਅਨੁਕੂਲਣ ਤੇ ਉਸਦੇ ਲੱਛਣਾਂ ਨੂੰ ਅਪਣਾ ਰਹੇ ਹਾਂ । ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਸਮਾਜ ਵਿਗਿਆਨ ਨੇ ਕਾਫ਼ੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ । ਇਸ ਸੰਸਕ੍ਰਿਤਕ ਲੈਣ-ਦੇਣ ਕਰਕੇ ਹੀ ਮਨੁੱਖੀ ਸੰਸਕ੍ਰਿਤੀ ਉੱਨਤ ਤੇ ਮਜ਼ਬੂਤ ਹੋਈ ਹੈ ਅਤੇ ਸਮਾਜਿਕ ਉੱਨਤੀ ਵੀ ਹੋਈ ਹੈ ।

ਇਸ ਤਰ੍ਹਾਂ ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸ਼ਾਸਤਰ ਨੇ ਸਮਾਜ ਨੂੰ ਵਿਗਿਆਨਿਕ ਗਿਆਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ । ਇਸ ਨੇ ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਸਮਾਜਿਕ ਯੋਜਨਾਵਾਂ ਨੂੰ ਬਣਾਉਣ ਵਿਚ ਮਦਦ ਕੀਤੀ ਹੈ । ਇਸ ਨੇ ਕਈ ਸਮਾਜਿਕ ਧਾਰਨਾਵਾਂ ਸੰਬੰਧੀ ਸਾਡੇ ਦਿਮਾਗ਼ ਦੇ ਕਈ ਪ੍ਰਕਾਰ ਦੇ ਭਰਮ ਦੂਰ ਕੀਤੇ ਹਨ । ਇਸ ਸਭ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ-ਕਲ੍ਹ ਦੇ ਆਧੁਨਿਕ ਸਮਾਜ ਵਿਚ ਸਮਾਜ ਸ਼ਾਸਤਰ ਦਾ ਬਹੁਤ ਮਹੱਤਵ ਹੈ ।

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

Punjab State Board PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II Important Questions and Answers.

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਨਸ਼ਾ ਕੀ ਹੈ ?
ਉੱਤਰ-
ਨਸ਼ੇ ਉਹ ਪਦਾਰਥ ਹਨ ਜੋ ਸਾਡੇ ਨਸ ਪ੍ਰਬੰਧ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ ਅਤੇ ਜਾਂ ਤਾਂ ਉਨ੍ਹਾਂ ਨੂੰ ਉਤੇਜਕ ਬਣਾ ਦਿੰਦੇ ਹਨ, ਜਾਂ ਸ਼ਿਥਿਲ ਕਰ ਦਿੰਦੇ ਹਨ । ਇਸ ਲਈ ਨਸ਼ੇ ਇਕ ਤਰ੍ਹਾਂ ਦੀ ਦਵਾਈ ਦਾ ਕੰਮ ਕਰਦੇ ਹਨ ਜਿਨ੍ਹਾਂ ਨੂੰ ਲੰਮੇ ਸਮੇਂ ਤਕ ਲੈਣ ਨਾਲ ਉਹ ਸਾਡੇ ਸਰੀਰ ਦੀ ਆਦਤ ਬਣ ਜਾਂਦੇ ਹਨ ।

ਪ੍ਰਸ਼ਨ 2.
ਨਸ਼ੇਵਾਦੀ ਦੀ ਪਰਿਭਾਸ਼ਾ ਦਿਓ ।
ਉੱਤਰ-
ਨਸ਼ੇਵਾਦੀ – ਨਸ਼ੇਵਾਦੀ ਦਾ ਅਰਥ ਹੈ ਕਿ ਕਿਸੇ ਵੀ ਦਵਾਈ ਨੂੰ ਲੰਮੇ ਸਮੇਂ ਤਕ ਲੈਣਾ ਤਾਂਕਿ ਉਹ ਸਾਡੇ ਸਰੀਰ ਦੀ ਆਦਤ ਬਣ ਜਾਵੇ ਅਤੇ ਜਿਸ ਨਾਲ ਸਰੀਰ ਬੇਤਰਤੀਬ ਹੋ ਜਾਵੇ ।

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 3.
ਅਲਕੋਹਲ ਨੂੰ ਜ਼ਿਆਦਾ ਮਾਤਰਾ ਵਿਚ ਲੈਣ ਦਾ ਜਿਗਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਲਕੋਹਲ ਦਾ ਜਿਗਰ ‘ਤੇ ਪ੍ਰਭਾਵ – ਜਿਗਰ ਵਿਚ ਗੱਲਾਈਕੋਜਿਨ (Glycogen) ਹੁੰਦਾ ਹੈ ਪਰ ਅਲਕੋਹਲ ਜਿਗਰ ਵਿਚ ਚਰਬੀ ਨੂੰ ਜਮਾਂ ਕਰ ਦਿੰਦਾ ਹੈ । ਇਸ ਕਰਕੇ ‘ਚਰਬੀਲਾ ਜਿਗਰ ਸਿਨਡਰਮ (Fatty Liver Syndrome) ਹੋ ਜਾਂਦਾ ਹੈ । ਹੌਲੀ-ਹੌਲੀ ਜਿਗਰ ਸਖ਼ਤ ਹੋ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਕਿਉਂਕਿ ਇਸ ਦੇ ਸੈੱਲ ਜਾਂ ਤੰਤੁ ਰੇਸ਼ੇਦਾਰ ਟਿਸ਼ੂ ਦੀ ਜਗਾ ਲੈ ਲੈਂਦੇ ਹਨ । ਇਸ ਤਰ੍ਹਾਂ ਜਿਗਰ ਵਿਚ ਵਿਗਾੜ ਪੈਣ ਨੂੰ ਕਿਰੋਸਿਸ (Cirrhosis) ਕਿਹਾ ਜਾਂਦਾ ਹੈ । ਇਕ ਵਾਰੀ ਜਦੋਂ ਜਿਗਰ ਖ਼ਰਾਬ ਹੋ ਜਾਂਦਾ ਹੈ, ਇਹ ਸਰੀਰ ਦੇ ਦੂਜੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦਾ ਹੈ ।

ਪ੍ਰਸ਼ਨ 4.
ਔਪੀਅਡਸ (Opiods) ਕੀ ਹਨ ? ਉਦਾਹਰਨ ਦਿਓ ।
ਉੱਤਰ-
ਉਹ ਪਦਾਰਥ ਜਿਹੜੇ ਅਫ਼ੀਮ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਔਪੀਅਡਸ ਕਿਹਾ ਜਾਂਦਾ ਹੈ ।
ਜਿਵੇਂ-ਅਫ਼ੀਮ, (Opium), ਮੋਰਫਿਨ (Morphine), ਹੈਰੋਇਨ (Heroin).

ਪ੍ਰਸ਼ਨ 5.
ਉਨ੍ਹਾਂ ਨਸ਼ਿਆਂ ਦੇ ਨਾਂ ਲਿਖੋ ਜੋ ਕੇਨੇਬਿਸ (Cannabis) ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ ?
ਉੱਤਰ-
ਭੰਗ, ਗਾਂਜਾ, ਚਰਸ਼ ।

ਪ੍ਰਸ਼ਨ 6.
ਕੈਫ਼ੀਨ (Caffeine) ਕੀ ਹੁੰਦੀ ਹੈ ?
ਉੱਤਰ-
ਕੈਫ਼ੀਨ (Caffeine) ਚਾਹ ਅਤੇ ਕਾਫ਼ੀ ਦਾ ਮਿਸ਼ਰਨ ਹੈ ਜੋ ਕਿ ਉਤੇਜਕ ਦੇ ਰੂਪ ਵਿਚ ਕੰਮ ਕਰਦਾ ਹੈ ।

ਪ੍ਰਸ਼ਨ 7.
ਕੁਝ ਹੇਲੂਸੀਨੋਜੀਨਾਂ (Hallucinogens) ਦੇ ਨਾਂ ਦਿਓ ।
ਉੱਤਰ-
ਐੱਲ. ਐੱਸ. ਡੀ. (LSD), ਪਿਯੋਟ (Peyote), ਮੈਜਿਕ ਮਸ਼ਰੂਮ (Magic Mushroom) ।

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 8.
NDPS ਅਧਿਨਿਯਮ ਦੇ ਅਨੁਸਾਰ ਕਿਸੇ ਵੀ ਨਸ਼ੀਲੇ ਪਦਾਰਥ ਦੀ ਖਰੀਦ, ਵੇਚ ਅਤੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਣ ਦਾ ਕੀ ਜੁਰਮਾਨਾ ਹੈ ?
ਉੱਤਰ-
ਛੋਟੇ ਤੌਰ ਤੇ-6 ਮਹੀਨੇ ਲਈ ਸਖ਼ਤ ਕੈਦ ਜਾਂ ਤੋਂ 10,000/- ਦਾ ਜੁਰਮਾਨਾ ਜਾਂ ਦੋਵੇਂ ।

ਪ੍ਰਸ਼ਨ 9.
ਨਸ਼ੀਲੇ ਪਦਾਰਥਾਂ ਦੀ ਵੇਚ ਜਾਂ ਖ਼ਰੀਦ ਦਾ ਜ਼ੁਰਮ ਕਰਨ ਵਾਲੇ ਉੱਪਰ NDPS ਅਧਿਨਿਯਮ ਦੀ ਕਿਹੜੀ ਧਾਰਾ ਲਾਗੂ ਕੀਤੀ ਜਾਂਦੀ ਹੈ ?
ਉੱਤਰ-
NDPS ਅਧਿਨਿਯਮ ਦੀ ਧਾਰਾ 24.

ਪ੍ਰਸ਼ਨ 10.
ਸਾਈਕੇਡੇਲਿਕ (Psychadelic) ਨਸ਼ੇ ਕੀ ਹੁੰਦੇ ਹਨ ?
ਉੱਤਰ-
ਸਾਈਕੇਡੇਲਿਕ ਨਸ਼ੇ – ਇਨ੍ਹਾਂ ਨਸ਼ਿਆਂ ਦਾ ਸਾਡੇ ਨਸ-ਪ੍ਰਬੰਧ ਅਤੇ ਚੇਤਨ ਅੰਗਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਤੇ ਇਹ ਇਨ੍ਹਾਂ ਦਾ ਉਪਭੋਗ ਕਰਨ ਵਾਲੇ ਨੂੰ ਖਿਆਲੀ ਦੁਨੀਆ ਵਿਚ ਲੈ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions Type-I & Type-II)

ਪ੍ਰਸ਼ਨ 1.
ਦਿਲ, ਪੇਟ ਅਤੇ ਕਿਡਨੀ ਉੱਪਰ ਅਲਕੋਹਲ ਦੇ ਬੁਰੇ ਪ੍ਰਭਾਵ ਕਿਹੜੇ-ਕਿਹੜੇ ਹਨ ? |
ਉੱਤਰ-

  • ਦਿਲ ‘ ਤੇ ਅਲਕੋਹਲ ਦਾ ਪ੍ਰਭਾਵ – ਅਲਕੋਹਲ ਕੋਰੋਨਰੀ ਦਿਲ ਦੀਆਂ ਬਿਮਾਰੀਆਂ (CHD) ਦਾ ਕਾਰਨ ਬਣਦਾ ਹੈ । ਇਹ ਖੂਨ ਦੀਆਂ ਨਾੜਾਂ ਨੂੰ ਫੈਲਾ ਦਿੰਦਾ ਹੈ । ਲਗਾਤਾਰ ਫੈਲਣ ਕਰਕੇ ਖੂਨ ਦੀਆਂ ਨਾੜਾਂ ਵਾਲੀਆਂ ਦੀਵਾਰਾਂ ਸਖ਼ਤ ਅਤੇ ਕਮਜ਼ੋਰ ਬਣ ਜਾਂਦੀਆਂ ਹਨ । ਖੂਨ ਦੀਆਂ ਨਾੜਾਂ ਵਿਚ ਇਸ ਤਰ੍ਹਾਂ ਦਾ ਬਦਲਾਵ ਅਤੇ ਅਲਕੋਹਲਿਕ ਚਰਬੀ ਦਿਲ ਦੇ ਕੰਮ ਕਰਨ ਦੇ ਢੰਗ ਉੱਪਰ ਅਸਰ ਪਾਉਂਦੀ ਹੈ ।
  • ਪੇਟ ‘ਤੇ ਅਲਕੋਹਲ ਦਾ ਪ੍ਰਭਾਵ-ਅਲਕੋਹਲ ਪੇਟ ਉੱਪਰ ਵੀ ਅਸਰ ਕਰਦੀ ਹੈ । ਪੇਟ ਵਿਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਵਿਅਕਤੀ ਗੈਸ ਅਤੇ ਅਲਸਰ (Ulcer) ਦਾ ਸ਼ਿਕਾਰ ਹੋ ਜਾਂਦਾ ਹੈ ।
  • ਕਿਡਨੀ ‘ਤੇ ਅਲਕੋਹਲ ਦਾ ਪ੍ਰਭਾਵ-ਅਲਕੋਹਲ ਕਿਡਨੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਸਿੱਟੇ ਵਜੋਂ ਕਿਡਨੀ ਫੇਲ ਹੋ ਜਾਂਦੀ ਹੈ ।

ਪ੍ਰਸ਼ਨ 2.
ਪਰਿਵਾਰ ਅਤੇ ਸਮਾਜ ਉੱਪਰ ਅਲਕੋਹਲ ਦੇ ਪ੍ਰਭਾਵਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
1. ਪਰਿਵਾਰ ‘ਤੇ ਪ੍ਰਭਾਵ-ਅਲਕੋਹਲਿਕ ਪੀਣ ਵਾਲੇ ਪਦਾਰਥ ਬਹੁਤ ਮਹਿੰਗੇ ਹੁੰਦੇ ਹਨ । ਇਸ ਦਾ ਉਪਭੋਗ ਕਰਨ ਵਾਲੇ ਜ਼ਿਆਦਾਤਰ ਵਿਅਕਤੀ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ ।

2. ਸਮਾਜ ‘ਤੇ ਪ੍ਰਭਾਵ-

  • ਅਲਕੋਹਲ ਪੀਣ ਦਾ ਸਿੱਧਾ ਸੰਬੰਧ ਸਮਾਜਿਕ ਅਪਰਾਧਾਂ ਨਾਲ ਹੈ । ਇਸਦਾ ਸੰਬੰਧ ਨੈਤਿਕ ਅਤੇ ਸੰਸਕ੍ਰਿਤ ਰੋਕਾਂ ਨਾਲ ਵੀ ਹੈ ।
  • ਸਮਾਜ ਵਿਚ ਹੋਣ ਵਾਲੀ ਹਿੰਸਾ ਅਤੇ ਦੂਸਰੇ ਭ੍ਰਿਸ਼ਟ ਕੰਮਾਂ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਅਲਕੋਹਲ ਦਾ ਉਪਭੋਗ ਜ਼ਿੰਮੇਵਾਰ ਹੈ ।
  • ਅਲਕੋਹਲ ਦਾ ਉਪਭੋਗ ਦੁਰਘਟਨਾਵਾਂ ਨੂੰ ਵਧਾਉਂਦਾ ਹੈ ਅਤੇ ਉਤਪਾਦਨ ਘੱਟ ਕਰਦਾ ਹੈ ।
  • ਅਲਕੋਹਲ ਦਾ ਜ਼ਿਆਦਾ ਉਪਭੋਗ ਆਵਾਜਾਈ ਵਾਲੀਆਂ ਦੁਰਘਟਨਾਵਾਂ ਨੂੰ ਵਧਾਉਂਦਾ ਹੈ । ਸ਼ਰਾਬ ਦੀ ਗੈਰ-ਕਾਨੂੰਨੀ ਪੈਦਾਵਾਰ ਅਤੇ ਵੇਚ ਸਮਾਜ ਵਿਰੋਧੀ ਕਾਰਵਾਈਆਂ ਨੂੰ ਵਧਾਉਂਦੀ ਹੈ ।

ਪ੍ਰਸ਼ਨ 3.
ਔਪੀਅਡਸ (Opioids) ‘ਤੇ ਨੋਟ ਲਿਖੋ ।
ਉੱਤਰ-
ਔਪੀਅਡਸ (Opioids), ਮੋਰਫਿਨ (Morphine), Opium (ਅਫ਼ੀਮ), ਹੈਰੋਇਨ (Heroin)!

  1. ਔਪੀਅਡਸ (Opioids) ਉਹ ਨਸ਼ੀਲੇ ਪਦਾਰਥ ਹਨ ਜਿਨ੍ਹਾਂ ਦਾ ਅਸਰ ਨਸ ਪ੍ਰਬੰਧ ਅਤੇ ਪੇਟ ਉੱਤੇ ਪੈਂਦਾ ਹੈ ।
  2. ਮੋਰਫਿਨ ਮੋਰਫਿਨ) ਪੋਪੀ ਨਾਂ ਦੇ ਬੂਟੇ ਦੇ ਗੁੱਦੇ ਤੋਂ ਬਣਾਇਆ ਜਾਂਦਾ ਹੈ ।
  3. ਇਹ ਇੱਕ ਸ਼ਾਂਤੀ ਦੇਣ ਵਾਲਾ ਅਤੇ ਦਰਦ ਨੂੰ ਦੂਰ ਕਰਨ ਵਾਲਾ ਪਦਾਰਥ ਹੈ ਜੋ ਕਿ ਚੀਰ-ਫਾੜ ਤੋਂ ਬਾਅਦ ਸਹਾਇਕ ਹੁੰਦਾ ਹੈ ।
  4. ਹੈਰੋਇਨ (Heroin) ਇੱਕ ਤਰ੍ਹਾਂ ਦੀ ਰਸਾਇਣਿਕ ਮੋਰਫਿਨ ਹੈ । ਇਹ ਮੋਰਫਿਨ ਤੋਂ ਤਿਆਰ ਕੀਤਾ ਗਿਆ ਕੌੜਾ, ਚਿੱਟਾ, ਗੰਧਹੀਨ ਮਿਸ਼ਰਨ ਹੈ ।
  5. ਹੈਰੋਇਨ ਆਮ ਤੌਰ ਤੇ ਸਿਗਰਟ ਦੁਆਰਾ ਜਾਂ ਟੀਕੇ ਦੁਆਰਾ ਲਈ ਜਾਂਦੀ ਹੈ । ਇਹ ਇੱਕ ਤਰ੍ਹਾਂ ਦੀ ਸਰੀਰ ਨੂੰ ਸਿਥਲ ਕਰ ਦੇਣ ਵਾਲੀ ਦਵਾਈ ਅਤੇ ਸਰੀਰ ਦੀਆਂ ਗਤੀਵਿਧੀਆਂ ਨੂੰ ਹੌਲੀ ਕਰ ਦਿੰਦੀ ਹੈ ।

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 4.
ਔਪੀਅਡਸ (Opioids) ਦੇ ਤਿੰਨ ਬੁਰੇ ਪ੍ਰਭਾਵ ਲਿਖੋ । ਉੱਤਰ-1, ਅੱਖ ਦੀ ਪਤਲੀ ਦਾ ਸੰਗਨਾ 2. ਰਾਤ ਨੂੰ ਦਿਖਾਈ ਘੱਟ ਦੇਣਾ 3. ਬਲੱਡ-ਪ੍ਰੈਸ਼ਰ (Blood Pressure) ਅਨਿਯਮਿਤ ਹੋਣਾ ।

ਪ੍ਰਸ਼ਨ 5.
ਕੇਨੇਬਿਨਾਇਡਸ (Cannabinoids) ‘ਤੇ ਇੱਕ ਨੋਟ ਲਿਖੋ ।
ਉੱਤਰ-
ਕੇਨੇਬਿਨਾਇਡਸ-

  1. ਇਹ ਕੁੱਝ ਰਸਾਇਣਾਂ ਦਾ ਗਰੁੱਪ ਹੈ ਜੋ ਕਿ ਇਨ੍ਹਾਂ ਦਾ ਉਪਭੋਗ ਕਰਨ ਵਾਲੇ ਦੇ ਦਿਮਾਗ ‘ਤੇ ਅਸਰ ਕਰਦਾ ਹੈ ।
  2. ਕੁਦਰਤੀ ਕੇਨੇਬਿਨਾਇਡਸ ‘ਕੇਨੇਬਿਸ ਸੇਟਿਵਾ ਨਾਂ ਦੇ ਪੌਦੇ ਦੇ ਫੁੱਲ ਦੇ ਉੱਪਰੀ ਭਾਗ ਤੋਂ ਪ੍ਰਾਪਤ ਹੁੰਦਾ ਹੈ ।
  3. ਕੇਨੇਬਿਨਾਇਡਸ ਦਾ ਸਕਿਅ ਤੱਤ ਟੈਟਰਾਹਾਈਡਰੋਕੇਨੇ-ਬਿਨਲ (Tetrahydrocannobinol) ਜਾਂ THC) ਤੋਂ ਪ੍ਰਾਪਤ ਹੁੰਦਾ ਹੈ ।
  4. ਮੈਰੀਜੁਆਨਾ (Marijuana), ਹਸ਼ੀਸ਼ (Hashish), ਗਾਂਜਾ (Ganja) ਅਤੇ ਚਰਸ (Charas) ਫੁੱਲਾਂ ਦੇ ਉੱਪਰੀ ਭਾਗਾਂ, ਪੱਤਿਆਂ ਅਤੇ ਕੇਨੇਬਿਸ ਪੌਦੇ ਦੇ ਗੂੰਦ ਤੋਂ ਪੈਦਾ ਹੁੰਦੇ ਹਨ ।
  5. ਇਨ੍ਹਾਂ ਨੂੰ ਸਾਹ ਅੰਦਰ ਖਿੱਚਣ ਨਾਲ ਜਾਂ ਮੁੰਹ ਦੁਆਰਾ ਲਿਆ ਜਾਂਦਾ ਹੈ । ਇਹ ਸਾਡੇ ਸਰੀਰ ਦੇ ਦਿਲ ਅਤੇ ਖੂਨ ਪਰਵਾਹੀ ਨਾੜੀਆਂ ਉੱਤੇ ਪ੍ਰਭਾਵ ਪਾਉਂਦਾ ਹੈ ।
  6. ਅੱਜ-ਕਲ੍ਹ ਦੇ ਖਿਡਾਰੀਆਂ ਦੁਆਰਾ ਉਨ੍ਹਾਂ ਦੀ ਨਿੰਦਾ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਕੈਫ਼ੀਨ (Caffeine) ਕਿੱਥੇ ਉਪਲੱਬਧ ਹੁੰਦੀ ਹੈ ? ਇਸ ਦੇ ਪ੍ਰਭਾਵ ਲਿਖੋ ।
ਉੱਤਰ-
ਕੈਫ਼ੀਨ (Caffeine)-

  1. ਚਾਹ ਅਤੇ ਕਾਫ਼ੀ ਦਾ ਮਿਸ਼ਰਨ ਹੈ ।
  2. ਕੈਫ਼ੀਨ ਲੈਣ ਨਾਲ ਨੀਂਦ ਨਾ ਆਉਣ ਦਾ ਰੋਗ ਲੱਗ ਜਾਂਦਾ ਹੈ ਅਤੇ ਸਿਰ ਦਰਦ ਵੀ ਹੁੰਦੀ ਹੈ ।
  3. ਇਸ ਦਾ ਉਪਭੋਗ ਚਿੰਤਾ ਵਧਾਉਂਦਾ ਹੈ ਅਤੇ ਵਿਅਕਤੀ ਨਿਰਾਸ਼ ਹੋ ਜਾਂਦਾ ਹੈ ।

ਪ੍ਰਸ਼ਨ 7.
ਤੰਬਾਕੂ ਦੇ ਆਦੀ ਹੋਣ ਦਾ ਕਾਰਨ ਇਸ ਵਿਚ ਪਾਇਆ ਜਾਣ ਵਾਲਾ ਨੀਕੋਟੀਨ (Nicotine) ਹੈ । ਸਾਡੇ ਸਰੀਰ ਉੱਪਰ ਕੋਟੀਨ ਦੇ ਚਾਰ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-ਨੀਕੋਟੀਨ ਦੇ ਪ੍ਰਭਾਵ-

  1. ਇਹ ਨਸਾਂ ਦੇ ਆਵੇਗ ਨੂੰ ਸੰਚਾਲਿਤ ਕਰਦਾ ਹੈ ।
  2. ਇਹ ਪੱਠਿਆਂ ਨੂੰ ਅਰਾਮ ਦਿੰਦਾ ਹੈ ।
  3. ਇਹ ਐਡਰੀਨਲ ਗਲੈਂਡ ਨੂੰ ਅਰਾਮ ਦਿੰਦਾ ਹੈ ।
  4. ਇਹ ਮਾਂਵਾਂ ਵਿਚ ਭਰੁਣ ਸੰਬੰਧੀ ਵਾਧੇ ਨੂੰ ਪਿੱਛੇ ਪਾਉਂਦਾ ਹੈ ।

ਪ੍ਰਸ਼ਨ 8.
ਕੁੱਝ ਹਸੀਨੋਜੀਨਸ (Hallucinogens) ਦੇ ਨਾਂ ਦਿਓ । ਇਨ੍ਹਾਂ ਦਾ ਮਨੁੱਖੀ ਸਰੀਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਲੂਸੀਨੋਜੀਨ ਅਜਿਹੇ ਰਸਾਇਣ ਹਨ ਜਿਨ੍ਹਾਂ ਦਾ ਉਪਭੋਗ ਕਰਨ ਤੋਂ ਬਾਅਦ ਵਿਅਕਤੀ ਦੇ ਵਿਚਾਰ, ਭਾਵਨਾਵਾਂ ਅਤੇ ਸੁਝ ਬਦਲ ਜਾਂਦੀ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਨਸ਼ਿਆਂ ਦੇ ਪ੍ਰਭਾਵ ਹੇਠ ਵਿਅਕਤੀ ‘ਅਵਾਜ਼ਾਂ ਸੁਣਦਾ ਹੈ ਅਤੇ ਰੰਗਾਂ ਨੂੰ ਦੇਖਦਾ ਹੈ । ਕੁਝ ਵਿਅਕਤੀਆਂ ਲਈ ਵਾਤਾਵਰਨ ਇਸ ਨੂੰ ਲੈਣ ਤੋਂ ਬਾਅਦ ਚੰਗਾ ਹੋ ਜਾਂਦਾ ਹੈ। ਜਦਕਿ ਜ਼ਿਆਦਾਤਰ ਵਿਅਕਤੀਆਂ ਵਿਚ ਬੁਰਾ ਸਾਬਤ ਹੁੰਦਾ ਹੈ ਅਤੇ ਉਹ ਬੁਰੇ ਸੁਪਨੇ ਦੇਖਦਾ ਹੈ ।

ਇਨ੍ਹਾਂ ਹੋਲੂਸੀਨੋਜੀਨਾਂ ਵਿਚ ਐੱਲ.ਐੱਸ. ਡੀ., ਐਸਕੇਲਾਈਨ (L.S.D., Mescaline), ਸਿਲੋਸਾਈਬਿਨ (Psilocybin) ਅਤੇ ਕੇਨੇਬਿਸ ਸੇਟਿਵਾ (Cannabis Sativa) ਪੌਦੇ ਦੇ ਉਤਪਾਦ ਸ਼ਾਮਿਲ ਹਨ । L.S.D. ਸਾਰਿਆਂ ਵਿਚੋਂ ਉਹ ਤੇਜ਼ ਅਤੇ ਖ਼ਤਰਨਾਕ ਨਸ਼ਾ ਹੈ ਜੋ 1 mg per kg ਸਰੀਰ ਦੇ ਭਾਰ ਦੇ ਅਨੁਸਾਰ ਲੈਣ ਨਾਲ ਮਨੋਵਿਗਿਆਨਕ ਵਿਕਾਰ ਪੈਦਾ ਕਰ ਦਿੰਦਾ ਹੈ । ਇਹ ਨਸ਼ਾ ਕੇਂਦਰੀ ਨਸ ਪ੍ਰਬੰਧ ਅਤੇ ਦਿਮਾਗ ਨੂੰ ਨਸ਼ਟ ਕਰ ਦਿੰਦਾ ਹੈ ।

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਪ੍ਰਸ਼ਨ 9.
ਨਸ਼ਿਆਂ ਦੇ ਬੁਰੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਨਸ਼ਿਆਂ ਦੇ ਬੁਰੇ ਪ੍ਰਭਾਵ-

  1. ਔਪੀਏਟ (Opiates) ਵਿਅਕਤੀ ਨੂੰ ਸਿਥਲ ਬਣਾ ਦਿੰਦੇ ਹਨ ਅਤੇ ਇਸ ਨੂੰ ਜ਼ਿਆਦਾ ਲੈਣ ਨਾਲ ਵਿਅਕਤੀ ਦਾ ਸਾਹ ਰੁਕਣ ਕਰਕੇ ਉਸ ਦੀ ਮੌਤ ਹੋ ਸਕਦੀ ਹੈ ।
  2. ਉਤੇਜਕ ਪਦਾਰਥ ਜਿਵੇਂ ਐਮਫੇਟਾਮਾਇਨਜ਼ (Amphetamines) ਲੈਣ ਨਾਲ ਦ੍ਰਿਸ਼ਟੀ ’ਤੇ ਅਸਰ ਪੈਂਦਾ ਹੈ ਅਤੇ ਵਿਅਕਤੀ ਦੀ ਦੂਰੀ ਦਾ ਅਨੁਮਾਨ ਲਾਉਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ।
  3. ਕੋਕੀਨ ਦਾ ਜ਼ਰੂਰਤ ਤੇ ਜ਼ਿਆਦਾ ਉਪਭੋਗ ਦਿਲ ਦੀਆਂ ਨਾੜਾਂ ਅਤੇ ਸਾਹ ਦੀ ਕਿਰਿਆ ਸੰਬੰਧੀ ਰੁਕਾਵਟ ਪੈਦਾ ਕਰ ਦਿੰਦਾ ਹੈ ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ।
  4. L.S.D. ਇੱਕ ਖ਼ਤਰਨਾਕ ਹੋਲੂਸੀਨੋਜੈਨ (Hallucinogen) ਹੈ ਜੋ ਕਿ ਸ਼੍ਰੋਮੋਸੋਮ ਅਤੇ ਭਰੂਣ ਸੰਬੰਧੀ ਵਿਕਾਰਾਂ ਨੂੰ ਪੈਦਾ ਕਰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਹੇਠਾਂ ਲਿਖਿਆਂ ਦਾ ਵਰਣਨ ਕਰੋ :
(i) ਸਾਈਕੀਡੇਲਿਕ ਨਸ਼ੇ ਅਤੇ ਬਾਰਬੀਰੇਟਸ (Psychedelic drugs and Barbiturates)
(ii) ਕੇਨੇਬਿਸ (Cannabis)
ਉੱਤਰ-
(i) ਸਾਈਕੀਡੇਲਿਕ ਜਾਂ ਨਜ਼ਰ ਸੰਬੰਧੀ ਨਸ਼ੇ (Psychedelic or vision producing drugs) – ਇਨ੍ਹਾਂ ਨਸ਼ਿਆਂ ਦਾ ਸੈਰੀਬ੍ਰਮ (Cerebrum) ਅਤੇ ਚੇਤਨ ਅੰਗਾਂ (Sense organs) ‘ਤੇ ਬਹੁਤ ਪ੍ਰਭਾਵ ਪੈਂਦਾ ਹੈ । ਇਹ ਨਸ਼ੇ ਮਨੁੱਖ ਨੂੰ ਖਿਆਲੀ ਦੁਨੀਆ ਵਿਚ ਲੈ ਜਾਂਦੇ ਹਨ ਅਤੇ ਉਸ ਨੂੰ ਝੂਠੀ ਅਤੇ ਥੋੜ੍ਹੀ ਦੇਰ ਰਹਿਣ ਵਾਲੀ ਖੁਸ਼ੀ ਪ੍ਰਦਾਨ ਕਰਦੇ ਹਨ । ਵਿਅਕਤੀ ਨੂੰ ਰੰਗਾਂ ਅਤੇ ਅਵਾਜ਼ਾਂ ਦਾ ਅਹਿਸਾਸ ਹੁੰਦਾ ਹੈ ਪਰ ਅਸਲ ਵਿਚ ਉੱਥੇ ਕੁੱਝ ਵੀ ਨਹੀਂ ਹੁੰਦਾ । ਉਨ੍ਹਾਂ ਵਿਚ L.S.D. (Lysergic acid Dimethy amide), ਮੈਰੀਜੁਆਨਾ (Marijuana) ਅਤੇ ਹਸ਼ੀਸ਼ (Hashish) ਪ੍ਰਮੁੱਖ ਹਨ।
ਬਾਰਬੀਟੂਰੇਟਸ (Barbiturates)-ਇਹ ਨਕਲੀ: ਨਸ਼ੇ ਹਨ । ਇਨ੍ਹਾਂ ਨਾਲ ਸ਼ਾਂਤੀ ਮਿਲਦੀ ਹੈ ਅਤੇ ਇਹ ਨੀਂਦ ਦੀਆਂ ਗੋਲੀਆਂ ਵਿਚ ਵੀ ਵਰਤੇ ਜਾਂਦੇ ਹਨ । ਇਨ੍ਹਾਂ ਦੀ ਵਰਤੋਂ ਨਾਲ ਨੀਂਦ ਆਉਂਦੀ ਹੈ ਅਤੇ ਵਿਅਕਤੀ ਦੀ ਮੱਤ ਮਾਰੀ ਜਾਂਦੀ ਹੈ । ਇਹਨਾਂ ਨੂੰ ਛੱਡ ਦੇਣ ਨਾਲ ਮਿਰਗੀ ਦਾ ਰੋਗ ਹੋ ਜਾਂਦਾ ਹੈ ।

(ii) ਕੇਨੇਬਿਸ (Cannabis) – ਇਹ ਸਭ ਤੋਂ ਪੁਰਾਣਾ ਨਸ਼ਾ ਹੈ ਅਤੇ ਭੰਗ ਦੇ ਪੌਦੇ ਤੋਂ ਮਿਲਦਾ ਹੈ । ਇਨ੍ਹਾਂ ਪੌਦਿਆਂ ਤੋਂ ਤਿੰਨ ਤਰ੍ਹਾਂ ਦੇ ਨਸ਼ੇ ਮਿਲਦੇ ਹਨ ।

  1. ਹਸ਼ੀਸ਼ ਜਾਂ ਚਰਸ ਮਾਦਾ ਪੌਦਿਆਂ ਦੇ ਫੁੱਲਾਂ ਦੇ ਉੱਪਰੀ ਭਾਗ ਤੋਂ ਮਿਲਦੀ ਹੈ ।
  2. ਭੰਗ ਸੁੱਕੇ ਪੱਤਿਆਂ ਤੋਂ ਮਿਲਦੀ ਹੈ ।
  3. ਗਾਂਜਾ ਛੋਟੇ ਪੱਤਿਆਂ ਅਤੇ ਫੁੱਲਾਂ ਦੀਆਂ ਹੇਠਲੀਆਂ ਛੋਟੀਆਂ ਪੱਤੀਆਂ ਤੋਂ ਮਿਲਦਾ ਹੈ ।

ਮੇਰੀਜੁਆਨਾ (Marijuana) ਇੱਕ ਹੋਰ ਨਸ਼ਾ ਹੈ ‘ਕੈਨਬਿਸ ਸੇਟਿਵਾ’ (Cannabis Sativa) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦਾ ਹੈ । ਇਨ੍ਹਾਂ ਦਾ ਪ੍ਰਯੋਗ ਕਰਨ ਨਾਲ ਵਿਅਕਤੀ ਨੂੰ ਅਰਾਮ ਮਿਲਦਾ ਹੈ । ਉਹ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ । ਉਹ ਕਿਸੇ ਵੀ ਗੱਲ ਤੇ ਹੱਸਦਾ ਰਹਿੰਦਾ ਹੈ ਅਤੇ ਉਸਦੇ ਖੂਨ ਦਾ ਸ਼ੂਗਰ ਲੈਵਲ ਵੀ ਵੱਧ ਜਾਂਦਾ ਹੈ ।

ਪ੍ਰਸ਼ਨ 2.
ਤੰਬਾਕੂ ਦਾ ਪ੍ਰਯੋਗ ਸਿਹਤ ਲਈ ਕਿਵੇਂ ਹਾਨੀਕਾਰਕ ਹੈ ? ਵਰਣਨ ਕਰੋ ।
ਉੱਤਰ-
ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ।

  1. ਤੰਬਾਕੂ ਵਿਚ ਨਿਕੋਟੀਨ ਹੁੰਦਾ ਹੈ ਜਿਸ ਨਾਲ ਨਸ਼ਾ ਹੁੰਦਾ ਹੈ । ਇਸ ਨਾਲ ਕੋਰੋਨੇਰੀ (Coronary) ਬਿਮਾਰੀਆਂ ਹੁੰਦੀਆਂ ਹਨ ।
  2. ਇਸ ਦੇ ਵਿਚ ਮੌਜੂਦ ਉਤੇਜਕ ਤੱਤ ਮੂੰਹ ਦਾ ਅਤੇ ਫੇਫੜੇ ਦਾ ਕੈਂਸਰ ਪੈਦਾ ਕਰਦੇ ਹਨ ।
  3. ਤੰਬਾਕੂ ਨਾਲ ਪੁਰਸ਼ਾਂ ਵਿਚ ਜਨਮ ਦੇਣ ਦੀ ਯੋਗਤਾ ਵਿਚ ਵੀ ਕਮੀ ਆ ਜਾਂਦੀ ਹੈ ।
  4. ਗਰਭਵਤੀ ਔਰਤਾਂ ਵਿਚ ਨਿਕੋਟੀਨ (Nicotine) ਦੀ ਵਰਤੋਂ ਨਾਲ ਭਰੂਣ ਦਾ ਵਿਕਾਸ ਅਤੇ ਵਾਧਾ ਰੁਕ ਜਾਂਦਾ ਹੈ ।
  5. ਤੰਬਾਕੂ ਦੇ ਆਦੀ ਵਿਅਕਤੀ ਨੂੰ ਪੇਟ ਅਤੇ ਛੋਟੀ ਅੰਤੜੀ ਦਾ ਕੈਂਸਰ ਹੋ ਜਾਂਦਾ ਹੈ ।
  6. ਸਾਹ ਲੈਣ ਵਾਲੀ ਨਾਲੀ ਵਿਚ ਸੁਜਨ ਆਉਣ ਨਾਲ ਬਰੋਨਕਾਇਟਿਸ (bronchitis) ਦੀ ਬਿਮਾਰੀ ਹੋ ਜਾਂਦੀ ਹੈ ।

ਪ੍ਰਸ਼ਨ 3.
NDPS ਅਧਿਨਿਯਮ (1985) ਦੇ ਅਨੁਸਾਰ ਅਪਰਾਧਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਜੁਰਮਾਨਿਆਂ ਦੀ ਇੱਕ ਸੂਚੀ ਤਿਆਰ ਕਰੋ ।
ਉੱਤਰ-
PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II 1
PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II 2
PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II 3

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਯਥਾਰਥਿਕ ਜਾਂ ਬਾਹਰਮੁਖੀ ਪ੍ਰਸ਼ਨ
ਖਾਲੀ ਥਾਂਵਾਂ ਭਰੋ-

1. ਅਲਕੋਹਲ ਕੇਂਦਰੀ ਨਸ ਪ੍ਰਬੰਧ ਦੀ ਪ੍ਰਤਿਕਿਰਿਆ ਨੂੰ ………………………. ਹੈ ।
ਉੱਤਰ-
ਘਟਾਉਂਦੀ ਹੈ

2. ਅਫ਼ੀਮ ਦੇ ਬੁਰੇ ਪ੍ਰਭਾਵਾਂ ਵਿਚ ਅੱਖ ਦੀ ਪੁਤਲੀ ਦਾ ……………………. ਸ਼ਾਮਿਲ ਹੈ ।
ਉੱਤਰ-
ਸੁੰਗੜਨਾ

3. ਕੋਕੀਨ ਨਾਲ ……………………… ਬਲੱਡ ਪ੍ਰੈਸ਼ਰ ਹੁੰਦਾ ਹੈ ।
ਉੱਤਰ-
ਉੱਚ

4. ਕੈਫ਼ੀਨ (Caffeine) ………………….. ਦਾ ਸੰਘਟਕ ਹੈ ।
ਉੱਤਰ-
ਚਾਹ, ਕਾਫ਼ੀ

5. NDPS ਅਧਿਨਿਯਮ ਦੇ ਅਨੁਸਾਰ ਕਿਸੇ ਅਪਰਾਧ ਨੂੰ ਕਰਨ ਦੀ ਤਿਆਰੀ ਕਰਨ ਦੀ ਸਜ਼ਾ ਧਾਰਾ ……………. ਦੇ ਅਧੀਨ ਹੈ ।
ਉੱਤਰ-
30

6. ਕੋਕੀਨ, ਮੋਰਫ਼ਿਨ ਆਦਿ ਦੇ ਉਪਭੋਗ ਦੀ ਸਜ਼ਾ ਬਹੁਤ ਸਖ਼ਤ ਕੈਦ ਹੈ ਜੋ ਕਿ …………………. ਸਾਲ ਹੈ ।
ਉੱਤਰ-
ਇੱਕ ।

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਠੀਕ/ਗਲਤ

1. ਅਲਕੋਹਲ ਦਾ ਉਪਭੋਗ ਕਰਨ ਨਾਲ ਜਿਗਰ ਖ਼ਰਾਬ ਹੋ ਜਾਂਦਾ ਹੈ ਅਤੇ ਜਿਗਰ ਦੀ ਬਹੁਤ ਗੰਭੀਰ ਬਿਮਾਰੀ ਹੋ ਜਾਂਦੀ ਹੈ ।
ਉੱਤਰ-
ਠੀਕ

2. ਕੇਨੇਬਿਨੋਇਡ ਵਿਚ ਹੈਰੋਇਨ, ਮੋਰਫਿਨ ਅਤੇ ਪੈਥੀਡੀਨ ਆਦਿ ਸ਼ਾਮਿਲ ਹਨ ।
ਉੱਤਰ-
ਗ਼ਲਤ

3. ਟਰਾਂਕਲਾਈਜ਼ਰਸ (Tranquilizers) ਦੀ ਥੋੜ੍ਹੀ ਜਿਹੀ ਮਾਤਰਾ ਲੈਣ ਨਾਲ ਅਸਪੱਸ਼ਟ ਤਰੀਕੇ ਨਾਲ ਬੋਲਣਾ ਅਤੇ ਯਾਦਦਾਸ਼ਤ ਦਾ ਗੁਆਚ ਜਾਣਾ ਸ਼ਾਮਿਲ ਹਨ ।
ਉੱਤਰ-
ਗ਼ਲਤ

4. ਕੈਫ਼ੀਨ ਨਾਲ ਨੀਂਦ ਨਾ ਆਉਣ ਦੀ ਬਿਮਾਰੀ ਹੋ ਜਾਂਦੀ ਹੈ ।
ਉੱਤਰ-
ਠੀਕ

5. NDPS ਅਧਿਨਿਯਮ ਦੀ ਧਾਰਾ 27 A ਦੇ ਅਨੁਸਾਰ ਪਨਾਹ ਲੈਣ ਵਾਲੇ ਅਪਰਾਧੀਆਂ ਨੂੰ ਮਾਲੀ ਸਹਾਇਤਾ ਨਾਲ ਵੀ ਸਜ਼ਾ ਹੋ ਸਕਦੀ ਹੈ ।
ਉੱਤਰ-
ਠੀਕ

6. NDPS ਅਧਿਨਿਯਮ ਦੀ ਧਾਰਾ 27 ਦੇ ਅਨੁਸਾਰ ਨਸ਼ਿਆਂ ਦਾ ਉਪਭੋਗ ਸਜ਼ਾ ਦਾ ਕਾਰਨ ਹੈ ।
ਉੱਤਰ-
ਠੀਕ

PSEB 12th Class Environmental Education Important Questions Chapter 20 ਨਸ਼ਾ-ਮਾੜੇ ਪ੍ਰਭਾਵ-II

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਵਿਚ ਦਿਓ ।

1. ਉਹ ਨਸ਼ੇ ਜਿਹੜੇ ਕਿ ਕੁਝ ਸਮੇਂ ਲਈ ਮਾਨਸਿਕ ਅਸੰਤੁਸ਼ਟੀ ਨੂੰ ਵਧਾ ਦਿੰਦੇ ਹਨ ।
ਉੱਤਰ-
ਸਟੀਮੂਲੈਂਟਜ਼ (Stimulants)

2. ਉਹ ਨਸ਼ੇ ਜਿਹੜੇ ਕਿ ਚਿੰਤਾ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਹਨ ।
ਉੱਤਰ-
ਡਿਪੈ ਸੈਂਟ (Depressant)

3. ਉਹ ਨਸ਼ੇ ਜਿਹੜੇ ਕਿ ਦਿਮਾਗ ਨੂੰ ਵਿਕੇਂਦਰਿਤ ਕਰਕੇ ਉਸ ਨੂੰ ਹੌਲੀ ਕਰ ਦਿੰਦੇ ਹਨ ।
ਉੱਤਰ-
ਕਿਲਾਈਜ਼ਰਜ਼ (Tranquilizers)

4. ਉਹ ਨਸ਼ੇ ਜਿਹੜੇ ਕਿ ਅਫ਼ੀਮ ਦੇ ਪੌਦੇ ਤੋਂ ਪ੍ਰਾਪਤ ਹੁੰਦੇ ਹਨ ।
ਉੱਤਰ-
ਔਪੋਇਡਸ (Opoids)

5. ਉਹ ਨਸ਼ੇ ਜਿਹੜੇ ਕਿ ਕੇਨੇਬਿਸ (Cannabis) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੇ ਹਨ ।
ਉੱਤਰ-
ਕੇਨੇਬਿਨੋਇਡਸ (Cannabinoids)

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

Punjab State Board PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6) Important Questions and Answers.

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਣ-ਮਹਾਂਉਤਸਵ ਕਿਸ ਨੇ ਸ਼ੁਰੂ ਕੀਤਾ ?
ਉੱਤਰ-
ਵਣ-ਮਹਾਂਉਤਸਵ ਸ੍ਰੀ ਕੇ. ਐੱਮ. ਮੁਨਸ਼ੀ ਨੇ ਸੰਨ 1950 ਵਿਚ ਸ਼ੁਰੂ ਕੀਤਾ ।

ਪ੍ਰਸ਼ਨ 2.
ਵਣ-ਮਹਾਂਉਤਸਵ ਦਾ ਕੀ ਮੰਤਵ ਹੈ ?
ਜਾਂ
ਵਣ-ਮਹਾਂਉਤਸਵ ਤੋਂ ਕੀ ਭਾਵ ਹੈ ?
ਉੱਤਰ-
ਵਣ-ਮਹਾਂਉਤਸਵ ਦਾ ਮੰਤਵ ਵਣ ਸਾਧਨਾਂ ਦੀ ਸੁਰੱਖਿਆ ਅਤੇ ਮਿੱਟੀ ਖੁਰਣ ਨੂੰ ਰੋਕਣਾ ਹੈ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 3.
ਵਣ-ਮਹਾਂਉਤਸਵ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਫ਼ਰਵਰੀ ਅਤੇ ਜੁਲਾਈ ਮਹੀਨਿਆਂ ਦੇ ਪਹਿਲੇ ਹਫ਼ਤੇ ਵਿਚ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ ।

ਪ੍ਰਸ਼ਨ 4.
ਸਾਈਲੈਂਟ ਘਾਟੀ ਕਿੱਥੇ ਸਥਿਤ ਹੈ ?
ਉੱਤਰ-
ਸਾਈਲੈਂਟ ਘਾਟੀ ਕੇਰਲ ਰਾਜ ਦੇ ਪੱਛਮੀ ਘਾਟ ਵਿਖੇ ਸਥਿਤ ਹੈ ।

ਪ੍ਰਸ਼ਨ 5.
ਗੰਗਾ ਐਕਸ਼ਨ ਪਲੈਨ ਕਦੋਂ ਸ਼ੁਰੂ ਹੋਈ ? ਇਸਦਾ ਕੀ ਉਦੇਸ਼ ਹੈ ?
ਉੱਤਰ-
ਗੰਗਾ ਐਕਸ਼ਨ ਪਲੈਨ 1985 ਨੂੰ ਸ਼ੁਰੂ ਹੋਈ । ਇਸ ਯੋਜਨਾ ਦਾ ਉਦੇਸ਼ ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਦੀ ਪੱਧਰ ਨੂੰ ਘਟਾਉਣਾ ਹੈ ।

ਪ੍ਰਸ਼ਨ 6.
ਸਾਈਲੈਂਟ ਘਾਟੀ ਦੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਸਾਈਲੈਂਟ ਘਾਟੀ ਵਿਚ ਪੌਦਿਆਂ ਅਤੇ ਪਾਣੀਆਂ ਦੀਆਂ ਅਨੇਕਾਂ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 7.
ਗੰਗਾ ਐਕਸ਼ਨ ਯੋਜਨਾ ਕਾਮਯਾਬ ਕਿਉਂ ਨਾ ਹੋਈ ?
ਉੱਤਰ-
ਕਿਉਂਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਸਹਿਯੋਗ ਨਹੀਂ ਸੀ ਮਿਲਿਆ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 8.
ਚਿਪਕੋ ਅੰਦੋਲਨ ਦੀ ਅਗਵਾਈ ਕਿਨ੍ਹਾਂ ਨੇ ਕੀਤੀ ?
ਉੱਤਰ-
ਚਿਪਕੋ ਅੰਦੋਲਨ ਦੀ ਅਗਵਾਈ ਸ੍ਰੀ ਸੁੰਦਰ ਲਾਲ ਬਹੁਗੁਣਾ ਅਤੇ ਸ੍ਰੀ ਚੰਡੀ ਪ੍ਰਸ਼ਾਦ ਭੱਟ ਨੇ ਕੀਤੀ ।

ਪ੍ਰਸ਼ਨ 9.
ਸੰਯੁਕਤ ਵਣ ਪ੍ਰਬੰਧਣ ਦੀ ਕੀ ਭੂਮਿਕਾ ਹੈ ?”
ਉੱਤਰ-
ਸੰਯੁਕਤ ਵਣ ਪ੍ਰਬੰਧਣ ਦੇ ਪ੍ਰੋਗਰਾਮ ਵਿਚ ਵਣਾਂ ਦੀ ਰਾਖੀ ਅਤੇ ਵਿਕਾਸ ਦੇ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਹੈ ।

ਪ੍ਰਸ਼ਨ 10.
ਭਸਮੀਕਰਣ (Incineration) ਪਰਿਭਾਸ਼ਿਤ ਕਰੋ ।
ਉੱਤਰ-
ਬਹੁਤ ਉੱਚੇ ਤਾਪਮਾਨ ‘ਤੇ ਠੋਸ ਕਚਰੇ ਨੂੰ ਸਾੜਣ ਦੇ ਤਰੀਕੇ ਨੂੰ ਭਸਮੀਕਰਣ ਆਖਦੇ ਹਨ ।

ਪ੍ਰਸ਼ਨ 11.
ਟਾਈਗਰ ਪ੍ਰਾਜੈਕਟ (Tiger Project) ਦੇ ਦੋ ਸੁਰੱਖਿਅਤ ਖੇਤਰਾਂ ਦੇ ਨਾਮ ਦੱਸੋ |
ਉੱਤਰ-

  1. ਪੱਛਮੀ ਬੰਗਾਲ ਵਿਖੇ ਸਥਿਤ ਸ੍ਰੀ ਦਰਬਨ (Sundar Ban) ਅਤੇ
  2. ਉੱਤਰਾਖੰਡ ਵਿਖੇ ਸਥਿਤ ਜਿੰਮ ਕਾਰਬਿਟ ਰਾਸ਼ਟਰੀ ਪਾਰਕ ।

ਪ੍ਰਸ਼ਨ 12.
ਐ-ਫਾਰੈਸਟਰੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜ਼ਮੀਨ ਦੇ ਇਕ ਹੀ ਖੰਡ ਨੂੰ ਖੇਤੀ ਕਰਨ ਦੇ ਲਈ, ਫਾਰੈਸਟਰੀ ਅਤੇ ਪਸ਼ੂ ਪਾਲਣ ਲਈ ਵਰਤੋਂ ਕਰਨ ਨੂੰ ਐਗੋ-ਫਾਰੈਸਟਰੀ ਆਖਦੇ ਹਨ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 13.
I.U.C.N. ਦਾ ਪੂਰਾ ਵਿਸਤਾਰ ਲਿਖੋ ।
ਉੱਤਰ-
I.U.C.N. = International Union of Conservation of Nature & Natural Resources.

ਪ੍ਰਸ਼ਨ 14.
ਸੋਸ਼ਲ ਫਾਰੈਸਟਰੀ ਦੇ ਤਿੰਨ ਮੁੱਖ ਵਰਗ ਕਿਹੜੇ ਹਨ ?
ਉੱਤਰ-

  1. ਫਾਰਮ ਫਾਰੈਸਟਰੀ,
  2. ਸਮੁਦਾਇ ਫਾਰੈਸਟਰੀ ਅਤੇ
  3. ਐਗਰੋ-ਫਾਰੈਸਟਰੀ ।

ਪ੍ਰਸ਼ਨ 15.
ਜੇ. ਐੱਫ. ਐੱਮ. (J.F.M.) ਦੀ ਕੀ ਭੂਮਿਕਾ ਹੈ ?
ਉੱਤਰ-
ਜੇ. ਐੱਫ. ਐੱਮ. ਦਾ ਮੁੱਖ ਉਦੇਸ਼ ਵਣਾਂ ਦੇ ਵਿਕਾਸ ਅਤੇ ਬਚਾਉ ਕਰਨਾ ਹੈ ।

ਪ੍ਰਸ਼ਨ 16.
ਸਮਾਜਿਕ ਫਾਰੈਸਟਰੀ (Social Forestry) ਦੇ ਤਿੰਨ ਮੁੱਖ ਵਰਗੇ ਕਿਹੜੇ ਹਨ ?
ਉੱਤਰ-
ਸਮਾਜਿਕ ਫਾਰੈਸਟਰੀ ਦੇ ਤਿੰਨ ਮੁੱਖ ਵਰਗ-

  1. ਫਾਰਮ ਫਾਰੈਸਟਰੀ,
  2. ਸਮੁਦਾਇ ਫਾਰੈਸਟਰੀ ਅਤੇ
  3. ਕ੍ਰਿਸ਼ੀ/ਐਗੋ ਫਾਰੈਸਟਰੀ ।

ਪ੍ਰਸ਼ਨ 17.
ਉਸ ਅੰਦੋਲਨ ਦਾ ਨਾਂ ਦੱਸੋ ਜਿਸ ਨੇ ਰੁੱਖਾਂ ਨੂੰ ਕਲਾਵੇ ਵਿਚ ਲੈ ਲਿਆ ।
ਉੱਤਰ-
ਚਿਪਕੋ ਅੰਦੋਲਨ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਈਲੈਂਟ ਘਾਟੀ (Silent Valley) ਪ੍ਰਾਜੈਕਟ ਕੀ ਹੈ ? ਇਸ ‘ਤੇ ਕਿਉਂ ਇਤਰਾਜ਼ ਕੀਤਾ ਜਾ ਰਿਹਾ ਹੈ ?
ਉੱਤਰ-
ਸਾਈਲੈਂਟ ਘਾਟੀ ਪ੍ਰਾਜੈਕਟ (ਕੇਰਲ) ਪਣ-ਬਿਜਲੀ ਪੈਦਾ ਕਰਨ ਦੇ ਮੰਤਵ ਨਾਲ ਬਣਾਇਆ ਜਾਣ ਵਾਲਾ ਪ੍ਰਾਜੈਕਟ ਸੀ । ਇਸ ਪ੍ਰਾਜੈਕਟ ਦਾ ਮਕਸਦ ਵਧੇਰੇ ਬਿਜਲੀ ਪੈਦਾ ਕਰਨ ਅਤੇ ਸਿੰਜਾਈ ਦੀਆਂ ਸੁਵਿਧਾਵਾਂ ਵਿਚ ਵਾਧਾ ਕਰਨਾ ਸੀ ਤਾਂ ਜੋ ਖੇਤੀ ਤੋਂ ਜ਼ਿਆਦਾ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ ।

ਪਰ ਇਸ ਘਾਟੀ ਵਿਚ ਪਾਣੀਆਂ ਅਤੇ ਪੌਦਿਆਂ ਦੀਆਂ ਦੁਰਲੱਭ ਜਾਤੀਆਂ ਅਲੋਪ ਹੋ ਜਾਣ ਨੂੰ ਰੋਕਣ ਦੇ ਵਾਸਤੇ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ । ਇਸ ਜ਼ਬਰਦਸਤ ਵਿਰੋਧ ਦੇ ਕਾਰਨ ਕੇਰਲ ਸਰਕਾਰ ਨੂੰ ਇਹ ਪ੍ਰਾਜੈਕਟ ਤਿਆਗਣਾ ਪਿਆ ।

ਪ੍ਰਸ਼ਨ 2.
ਟਾਈਗਰ ਪ੍ਰਾਜੈਕਟ (Tiger Project) ਕੀ ਹੈ ? ਇਸ ਦੀ ਮਹੱਤਤਾ ਦੱਸੋ ।
ਉੱਤਰ-
ਟਾਈਗਰ ਪ੍ਰਾਜੈਕਟ (Tiger Project) – IUCN ਅਤੇ WWF-N ਦੀ ਸਹਾਇਤਾ ਨਾਲ ਟਾਈਗਰ ਪ੍ਰਾਜੈਕਟ ਦਾ ਆਰੰਭ ਇਕ ਅਪਰੈਲ ਸੰਨ 1973 ਨੂੰ ਕੀਤਾ ਗਿਆ । ਇਸ ਪ੍ਰਾਜੈਕਟ ਦਾ ਮੁੱਖ ਮੰਤਵ ਬਾਘਾਂ (Tigers) ਨੂੰ ਖ਼ਤਮ ਹੋਣ ਤੋਂ ਬਚਾਉਣਾ ਹੈ । ਇਸ ਕਾਰਨ ਭਾਰਤ ਵਿਚ ਲਗਪਗ 25 ਟਾਈਗਰ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ । ਇਸ ਪ੍ਰਾਜੈਕਟ ਦੇ ਅਧੀਨ ਭਾਰਤ ਦੇ ਉਨ੍ਹਾਂ ਸੰਵੇਦਨਸ਼ੀਲ ਖੇਤਰਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਬਾਘਾਂ ਦੀ ਸੰਖਿਆ ਵਿਚ ਵਾਧਾ ਕੀਤਾ ਜਾ ਸਕੇ । ਬਾਘ (Tiger) ਭੋਜਨ ਲੜੀ ਦੇ ਸਿਖਰ ਉੱਤੇ ਬੈਠਾ ਹੋਇਆ ਹੈ ਅਤੇ ਇਸ ਨੂੰ ਜੀਵ ਅਨੇਕਰੂਪਤਾ ਦੀ ਅਮੀਰੀ ਦੇ ਇਕ ਚਿੰਨ੍ਹ ਵਜੋਂ ਮੰਨਿਆ ਜਾਣ ਦੇ ਕਾਰਨ ਇਸ ਦੀ ਸੁਰੱਖਿਆ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ।

ਪ੍ਰਸ਼ਨ 3.
ਗੰਗਾ ਐਕਸ਼ਨ ਪਲੈਨ (Ganga Action Plan) ਕੀ ਹੈ ?
ਉੱਤਰ-
ਗੰਗਾ ਐਕਸ਼ਨ ਪਲੈਨ ਦਾ ਆਰੰਭ ਸੰਨ 1985 ਨੂੰ ਕੀਤਾ ਗਿਆ । ਇਸ ਯੋਜਨਾ ਦਾ ਉਦੇਸ਼ ਗੰਗਾ ਦੇ ਪਾਣੀ ਦੇ ਕੀਤੇ ਜਾ ਰਹੇ ਪ੍ਰਦੂਸ਼ਣ ਨੂੰ ਰੋਕਣਾ ਸੀ । ਇਹ ਯੋਜਨਾ ਗੰਗਾ
ਪ੍ਰਾਜੈਕਟ ਨਿਰਦੇਸ਼ਾਲਿਆ (Ganga Project Directorate) ਦੇ ਅਧੀਨ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ ਅਧੀਨ ਗੰਗਾ ਦਰਿਆ ਦੇ ਕਿਨਾਰਿਆਂ ‘ਤੇ ਵਸੇ ਹੋਏ ਕਸਬਿਆਂ ਅਤੇ ਸ਼ਹਿਰਾਂ ਵਿਚ ਮਲ ਨਿਰੂਪਣ ਪਲਾਂਟ (Sewage Treatment Plants) ਨੂੰ ਸਥਾਪਿਤ ਕਰਨ ਦੀ ਯੋਜਨਾ ਸੀ ਅਤੇ ਇਨ੍ਹਾਂ ਨਿਰੂਪਣ ਪਲਾਂਟਾਂ ਦੁਆਰਾ ਲਗਪਗ 1,000 ਮਿਲੀਅਨ ਲਿਟਰ (1,000 Million Litre) ਪਾਣੀ ਦਾ ਹਰ ਰੋਜ਼ ਨਿਰੂਪਣ ਕੀਤਾ ਜਾਣਾ ਸੀ । ਪਰ ਲੋਕਾਂ ਦੇ ਸਹਿਯੋਗ ਨਾ ਦੇਣ ਦੇ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ ।

ਪ੍ਰਸ਼ਨ 4.
ਚਿਪਕੋ ਅੰਦੋਲਨ (Chipko Movement) ਦੇ ਮੁੱਖ ਲੱਛਣ ਦੱਸੋ ।
ਉੱਤਰ-

  1. ਚਿਪਕੋ ਅੰਦੋਲਨ ਗਾਂਧੀ ਜੀ ਦੀ ਵਿਚਾਰਧਾਰਾ ਉੱਤੇ ਨਿਰਧਾਰਿਤ ਹੈ ਅਤੇ ਇਹ ਅੰਦੋਲਨ ਪੂਰਨ ਤੌਰ ‘ਤੇ ਗੈਰ ਸਿਆਸੀ ਹੈ ।
  2. ਇਸ ਅੰਦੋਲਨ ਉੱਤੇ ਕੁੱਝ ਬੁਨਿਆਦੀ ਪ੍ਰਸ਼ਨ ਉਠਾ ਦਿੱਤੇ ਕਿ ਕੁਦਰਤੀ ਖੂਬਸੂਰਤੀ ਨੂੰ ਨਸ਼ਟ ਕਰ ਕੇ ਹੀ ਵਿਕਾਸ ਕੀਤਾ ਜਾ ਸਕਦਾ ਹੈ ।
  3. ਚਿਪਕੋ ਅੰਦੋਲਨ ਮੁਕੰਮਲ ਤੌਰ ‘ਤੇ ਸਵੈਇੱਛਤ ਅੰਦੋਲਨ ਹੈ ਅਤੇ ਲੋਕਾਂ ਦੇ ਪ੍ਰੇਰਨਾ ਅਤੇ ਵਣ ਸੰਪੱਤੀ ਨੂੰ ਸੁਰੱਖਿਅਤ ਰੱਖਣ ‘ਤੇ ਆਧਾਰਿਤ ਹੈ ।
  4. ਇਸ ਅੰਦੋਲਨ ਦਾ ਮੰਤਵ ਕੁਦਰਤੀ ਪਰਿਸਥਿਤੀ ਵਿਚ ਸੰਤੁਲਨ ਨੂੰ ਕਾਇਮ ਰੱਖਣਾ ਹੈ ।
  5. ਚਿਪਕੋ ਅੰਦੋਲਨ ਦਾ ਮੁੱਖ ਉਦੇਸ਼ 5 Fs (ਪੰਜ ਐਫਾਂ) ਦਾ ਨਾਅਰਾ ਦੇਣਾ ਵੀ ਸੀ ।

ਇਹ ਪੰਜF ਹਨ-

  • F = Food ਭੋਜਨ/ਖ਼ੁਰਾਕ,
  • F = Fodder (ਚਾਰਾ),
  • F = Fuel (ਈਂਧਨ),
  • F = Fibre (ਰੇਸ਼ੇ) ਅਤੇ
  • Fertilizers Trees (ਖਾਦਾਂ ਦੇਣ ਵਾਲੇ ਰੁੱਖ) ਤੇ ਸਮੁੱਚੀ ਸਮੁਦਾਇ ਨੂੰ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਸੰਬੰਧੀ ਸਵੈ-ਨਿਰਭਰ (Self-sufficient) ਬਣਾਉਣਾ ਵੀ ਹੈ ।

ਪ੍ਰਸ਼ਨ 5.
ਦਰੱਖ਼ਤਾਂ ਨੂੰ ਬਚਾਉਣ ਦੇ ਮੰਤਵ ਨਾਲ ਪੇਂਡੂ ਲੋਕਾਂ ਵਲੋਂ ਸ਼ੁਰੂ ਕੀਤੇ ਗਏ ਦੋ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-

  1. ਚਿਪਕੋ ਅੰਦੋਲਨ
  2. ਐਪੀਕੋ ਅੰਦੋਲਨ-ਇਹ ਅੰਦੋਲਨ ਕੁਮਵਾਰ ਉੱਤਰਾਖੰਡ ਪੁਰਾਣੀ ਯੂ.ਪੀ.) ਅਤੇ ਕਰਨਾਟਕ ਵਿਚ ਸ਼ੁਰੂ ਕੀਤੇ ਗਏ ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸੰਯੁਕਤ ਵਣ-ਪ੍ਰਬੰਧਣ (Joint Forest Management) ਦੇ ਮੁੱਖ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਸੰਯੁਕਤ ਵਣ ਪ੍ਰਬੰਧਣ (JFM) ਦੀ ਭਾਗੀਦਾਰੀ ਪਹੁੰਚ (Participatory Approach) ਸਿਧਾਂਤ ਦਾ ਇਕ ਉਦਾਹਰਨ ਹੈ । ਇਸ ਨੂੰ ਸੰਨ 1988 ਦੀ ਰਾਸ਼ਟਰੀ ਵਣ ਪਾਲਿਸੀ (National Forest Policy) ਦੇ ਆਧਾਰ ‘ਤੇ ਸੰਨ 1990 ਨੂੰ ਸ਼ੁਰੂ ਕੀਤਾ ਗਿਆ । ਸੰਯੁਕਤ ਵਣ ਪ੍ਰਬੰਧਣ ਕਮੇਟੀਆਂ ਨੂੰ ਸਰਕਾਰ ਅਤੇ ਸਥਾਨਿਕ ਸਮੁਦਾਇ ਦੀ ਆਪਸੀ ਭਾਗੀਦਾਰੀ ਦੇ ਆਧਾਰ ‘ਤੇ ਸਥਾਪਿਤ ਕੀਤਾ ਗਿਆ, ਤਾਂ ਜੋ ਨਸ਼ਟ ਹੋਏ ਵਣਾਂ ਦੀ ਥਾਂ ਨਵੇਂ ਰੁੱਖ ਉਗਾ ਕੇ ਵਣ ਤਿਆਰ ਕੀਤੇ ਜਾ ਸਕਣ । ਸੰਯੁਕਤ ਵਣ-ਪ੍ਰਬੰਧਣ ਦੇ ਮੁਤਾਬਿਕ, ਲੋਕਾਂ ਦਾ ਫ਼ਰਜ਼, ਵਣਾਂ ਦਾ ਵਿਕਾਸ ਅਤੇ ਇਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ | ਅਜੇ ਤਕ ਦੇਸ਼ ਦੇ 17 ਰਾਜਾਂ ਨੇ JFM ਸੰਬੰਧੀ ਆਪਣੇ ਮਤੇ ਪਾਸ ਕੀਤੇ ਹਨ ।

ਵਣਾਂ ਦੇ ਸੁਰੱਖਿਅਣ ਦੇ ਲਈ JFM ਵਲੋਂ ਦਿੱਤੇ ਗਏ ਸੁਝਾਅ ਹਨ-

  1. ਜੇ ਐੱਫ਼ ਐੱਮ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਵਾਸਤੇ ਗੈਰ-ਸਰਕਾਰੀ ਸੰਗਠਨ, ਵਣਵਿਭਾਗ ਅਤੇ ਸਥਾਨਿਕ ਸਮੁਦਾਇ ਰਲ-ਮਿਲ ਕੇ ਕੰਮ ਕਰਨ ।
  2. ਸਥਾਨਿਕ ਸਮੁਦਾਇ ਜਿਹੜੇ ਕਿ ਲਾਭ ਪਾਤਰ (Beneficiary) ਹਨ, ਨੂੰ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਰਾਸ਼ੀ ਦਾ ਹਿੱਸਾ ਪ੍ਰਾਪਤ ਕਰਨ ਦੇ ਹੱਕਦਾਰ ਹਨ ।
  3. ਲਾਭ ਪਾਤਰਾਂ ਨੂੰ ਮਲਕੀਅਤ ਦਾ ਹੱਕ ਨਹੀਂ ਦਿੱਤਾ ਗਿਆ ਹੈ ।
  4. ਲਾਭ ਪਾਤਰ ਘਾਹ, ਸ਼ਾਖਾਵਾਂ/ਟਹਿਣੀਆਂ ਦੇ ਉੱਪਰਲੇ ਭਾਗ (Top of branches) ਅਤੇ ਵਣ ਤੋਂ ਪ੍ਰਾਪਤ ਹੋਣ ਵਾਲੇ ਛੋਟੇ-ਮੋਟੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ । ਵਣਾਂ ਦੇ ਕਾਮਯਾਬੀ ਨਾਲ ਤਿਆਰ ਹੋ ਜਾਣ ਉਪਰੰਤ ਲਾਭ ਪਾਤਰ ਦਰੱਖ਼ਤਾਂ ਨੂੰ ਵੇਚ ਕੇ ਲਾਭ ਉਠਾ ਸਕਦੇ ਹਨ ।
  5. ਲਾਭ ਪਾਤਰਾਂ ਦੀ ਸਲਾਹ ਨਾਲ ਕਾਰਜ ਸੰਬੰਧੀ ਸਕੀਮਾਂ (Working Schemes) ਤਿਆਰ ਕੀਤੀਆਂ ਜਾਣ ।
  6. ਨਰਸਰੀ ਤਿਆਰ (Nurseries) ਕਰਨ ਵਾਲਿਆਂ ਨੂੰ ਤੋਂ ਠੀਕ ਕਰਨ ਅਤੇ ਪੌਦਿਆਂ ਦੀ ਸੁਰੱਖਿਆ ਕਰਨ ਬਦਲੇ ਢੁੱਕਵੀਆਂ ਗ੍ਰਾਂਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।
  7. JFM ਦੇ ਅਧਿਕਾਰ ਖੇਤਰ ਵਿਚ ਡੰਗਰਾਂ ਆਦਿ ਦੇ ਚਾਰਨ ਦੀ ਆਗਿਆ ਨਹੀਂ ਹੈ ।

PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 2.
ਸੰਖੇਪ ਨੋਟ ਲਿਖੋ-
1. ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project)
ਜਾਂ
ਸਾਈਲੈਂਟ ਘਾਟੀ ਦੀ ਕੀ ਮਹੱਤਤਾ ਹੈ ?
2. ਕ੍ਰਿਸ਼ੀ/ਐਗੋ-ਫਾਰੈਸਟਰੀ (Agro-forestry) ।
ਜਾਂ
ਖੇਤੀ ਫਾਰੈਸਟਰੀ ਤੋਂ ਕੀ ਭਾਵ ਹੈ ?
ਉੱਤਰ-
ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project)-
1. ਸਾਈਲੈਂਟ ਘਾਟੀ ਪਣ-ਬਿਜਲੀ ਪ੍ਰਾਜੈਕਟ (Silent Valley Hydro-electricity Project) ਦਾ ਮੁੱਖ ਉਦੇਸ਼ ਕੇਰਲ ਪ੍ਰਾਂਤ ਨੂੰ ਬਿਜਲੀ ਦੀ ਘਾਟ ਵਾਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਿਜਲੀ ਦੀ ਪੂਰਤੀ ਕਰਨ ਦੇ ਨਾਲ ਸਿੰਜਾਈ ਦੀ ਸਹੂਲਤ ਦੇਣਾ ਵੀ ਸੀ ਤਾਂ ਜੋ ਖੇਤੀ ਤੋਂ ਪਾਪਤ ਹੋਣ ਵਾਲੀ ਉਪਜ ਵਿਚ ਵਾਧਾ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ । ਪਰ ਪ੍ਰਾਜੈਕਟ ਦੇ ਕਾਰਨ ਸਾਈਲੈਂਟ ਘਾਟੀ ਦੇ ਵਿਸ਼ਾਲ ਖੇਤਰ ਵਿਚਲੇ ਜੰਗਲਾਂ ਦੀ ਵੱਡੀ ਪੱਧਰ ‘ਤੇ ਕਟਾਈ ਕਰਨੀ ਪੈਣੀ ਸੀ । ਇਨ੍ਹਾਂ ਜੰਗਲਾਂ ਵਿਚ ਫੁੱਲਦਾਰ ਪੌਦਿਆਂ ਦੀਆਂ 900 ਦੁਰਲੱਭ ਅਤੇ ਵੱਡਮੁੱਲੀਆਂ ਜਾਤੀਆਂ ਅਤੇ ਕਈ ਕਿਸਮਾਂ ਦੀਆਂ ਫਰਨਜ਼ (Ferms) ਮਿਲਦੀਆਂ ਹਨ । ਪ੍ਰਾਣੀਆਂ ਦੀਆਂ ਦੁਰਲੱਭ ਜਾਤੀਆਂ ਵੀ ਇਸ ਘਾਟੀ ਵਿਚ ਪਾਈਆਂ ਜਾਂਦੀਆਂ ਹਨ । ਇਹ ਘਾਟੀ ਦੁਨੀਆਂ ਦੀਆਂ ਜੈਵਿਕ ਅਤੇ ਜਣਨਿਕ ਵਿਰਾਸਤ ਵਾਲੀਆਂ ਥਾਂਵਾਂ ਵਿਚੋਂ ਇਕ ਥਾਂ ਹੈ ।

ਕੇਰਲ ਸ਼ਸਤਰ ਸਾਹਿਤ ਪ੍ਰੀਸ਼ਦ (Kerala Sastra Sahit Parashid) ਨੇ ਬਿਜਲੀ ਦੀ ਵੰਡ ਬਾਰੇ ਬਿਜਲੀ ਬੋਰਡ ਦੀਆਂ ਦੋਸ਼ਪੂਰਨ ਪਾਲੀਸੀਆਂ (Faulty Policies) ਨੂੰ ਉਜਾਗਰ ਕੀਤਾ ਅਤੇ ਸਿੰਜਾਈ ਦੇ ਦੁਸਰੇ, ਬਦਲਵੇਂ ਸਾਧਨਾਂ ਦੀ ਸਮਰੱਥਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ । ਵਾਤਾਵਰਣ ਪ੍ਰੇਮੀਆਂ ਨੇ ਬੜਾ ਜ਼ੋਰ ਦੇ ਕੇ ਆਖਿਆ ਕਿ ਸਾਈਲੈਂਟ ਘਾਟੀ ਬਾਕੀ ਰਹਿੰਦੇ ਵਰਖਾ ਵਣਾਂ ਦਾ ਕੇਰਲ ਦੇ ਪੱਛਮੀ ਘਾਟ ਇੱਥੇ ਸਥਿਤ ਇਕ ਸਥਾਨ ਹੈ ।

ਇਸ ਸੰਗਠਨ ਦੇ ਦਬਾਉ ਹੇਠ ਕੇਰਲ ਸਰਕਾਰ ਨੇ ਇਹ ਪ੍ਰਾਜੈਕਟ ਤਿਆਗ ਦਿੱਤਾ ਤੇ ਸਾਈਲੈਂਟ ਘਾਟੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਜੀਵ ਮੰਡਲ ਰਿਜ਼ਰਵ (Biosphere Reserve) ਘੋਸ਼ਿਤ ਕਰ ਦਿੱਤਾ ।

2. ਕ੍ਰਿਸ਼ੀ/ਐਗੋ-ਫਾਰੈਸਟਰੀ (Agro-Forestry)-
ਪਰਿਭਾਸ਼ਾ (Definition) – ਖੇਤੀ ਫ਼ਸਲਾਂ ਦੇ ਉਗਾਉਣ ਦੇ ਨਾਲ-ਨਾਲ, ਖੇਤਾਂ ਦੀਆਂ ਸੀਮਾਵਾਂ/ਕਿਨਾਰਿਆਂ, ਰੇਲ ਪਟੜੀਆਂ ਦੇ ਲਾਗੇ ਅਤੇ ਪਿੰਡਾਂ ਦੇ ਆਲੇ-ਦੁਆਲੇ ਰੁੱਖ ਲਗਾਉਣ ਨੂੰ ਐਗਰੋ-ਫਾਰੈਸਟਰੀ ਆਖਿਆ ਜਾਂਦਾ ਹੈ ।

ਅਸਲ ਵਿਚ ਐਗੋ-ਫਾਰੈਸਟਰੀ, ਪੁਰਾਤਨ ਕਾਲ ਵਿਚ ਵਰਤੀ ਜਾਂਦੀ ਤਕਨੀਕ, ਜਿਸ ਵਿਚ ਤੋਂ ਦੀ ਵਰਤੋਂ ਖੇਤੀ-ਬਾੜੀ, ਫਾਰੈਸਟਰੀ ਅਤੇ ਪਸ਼ੂ ਪਾਲਣ ਦੇ ਰਿਵਾਜ ਦਾ ਆਧੁਨਿਕ ਨਾਮ ਹੀ ਹੈ । ਪਰੰਪਰਾਗਤ ਫਾਰੈਸਟਰੀ ਦੇ ਮੁਕਾਬਲੇ ਐਗਰੋ-ਫਾਰੈਸਟਰੀ ਨੂੰ ਜ਼ਿਆਦਾ ਲਾਹੇਵੰਦ ਮੰਨਿਆ ਜਾਂਦਾ ਹੈ ।

ਆਬਾਦੀ ਵਿਚ ਹੋਇਆ ਵਾਧਾ ਪਰੰਪਰਾਗਤ ਫਾਰੈਸਟਰੀ ਉੱਪਰ ਮਾੜਾ ਅਸਰ ਪਾਉਂਦਾ ਹੈ ਅਤੇ ਇਨ੍ਹਾਂ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੀ ਲੋੜ ਹੈ ਤਾਂ ਜੋ ਗੈਰ-ਕਾਨੂੰਨੀ ਤੇ ਪਸ਼ੂਆਂ ਦੇ ਚਰਨ ਨੂੰ ਰੋਕਿਆ ਜਾ ਸਕੇ ਅਤੇ ਦਰੱਖ਼ਤਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਲਦਾਈ ਆਦਿ ਨੂੰ ਰੋਕਿਆ ਜਾ ਸਕੇ ।

ਦੂਜੇ ਪਾਸੇ ਐਗੋ-ਫਾਰੈਸਟਰੀ ਤੇ ਜਨਤਕ ਦਬਾਉ ਦੇ ਹੋਣ ਕਾਰਨ ਨਾ ਤਾਂ ਇਸ ਨੂੰ ਸੁਰੱਖਿਆ ਅਤੇ ਨਾ ਹੀ ਅਣਜਾਣੀ ਤਕਨਾਲੋਜੀ ਦੀ ਹੀ ਲੋੜ ਹੈ | ਐਗੋ-ਫਾਰੈਸਟਰੀ ਵਾਤਾਵਰਣੀ ਸੁਰੱਖਿਆ ਦੇ ਨਾਲ-ਨਾਲ ਇਸ ਸਕੀਮ ਤੋਂ ਚਾਰਾ, ਈਂਧਨ, ਫ਼ਸਲਾਂ ਅਤੇ ਇਮਾਰਤੀ ਲੱਕੜੀ ਵੀ ਪ੍ਰਾਪਤ ਕੀਤੀ ਜਾਂਦੀ ਹੈ । ਉਪਰੋਕਤ ਦੱਸੇ ਗਏ ਪ੍ਰੋਗਰਾਮ ਦੇ ਅਨੁਸਾਰ ਕਿੱਕਰ, ਅੰਬ, ਸਫ਼ੈਦਾ, ਪਾਪੂਲਰ ਅਤੇ ਸਰੀਂਹ ਆਦਿ ਰੁੱਖ ਲਗਾਏ ਜਾਂਦੇ ਹਨ ।

ਕ੍ਰਿਸ਼ੀ/ਐਸ਼ੋ-ਫਾਰੈਸਟਰੀ ਦੇ ਕੁੱਝ ਫ਼ਾਇਦੇ (Some Advantages of Agro-forestry)

  1. ਗੈਰ ਕਾਨੂੰਨੀ ਤੌਰ ‘ਤੇ ਰੁੱਖਾਂ ਦੀ ਕੀਤੀ ਜਾਂਦੀ ਕਟਾਈ, ਢੁਆਈ ਅਤੇ ਪਸ਼ੂਆਂ ਦੇ ਚਾਰਨ ਨੂੰ ਰੋਕਣ ਦੇ ਵਾਸਤੇ ਕਿਸੇ ਪ੍ਰਕਾਰ ਦਾ ਖ਼ਿਆਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।
  2. ਭੋਜਨ ਅਤੇ ਨਿਰ-ਭੋਜਨ ਪਦਾਰਥਾਂ (Non-food products) ਦੀਆਂ ਲੋੜਾਂ ਸੰਬੰਧੀ ਐਗੋ-ਫਾਰੈਸਟਰੀ ਦੀ ਪਹੁੰਚ ਜੁੜਨ ਸ਼ਕਤੀ (Conservative) ਵਾਲੀ ਹੈ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

Punjab State Board PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5) Important Questions and Answers.

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਤਿਆਗੀਆਂ ਹੋਈਆਂ ਵਸਤਾਂ ਦੇ ਢੁੱਕਵੇਂ ਪ੍ਰਬੰਧਣ ਨੂੰ ਕੀ ਕਹਿੰਦੇ ਹਨ ?
ਉੱਤਰ-
ਤਿਆਗੇ ਹੋਏ ਪਦਾਰਥਾਂ (ਹਿੰਦ-ਖੂੰਹਦ/ਕਚਰੇ) ਦੇ ਢੁੱਕਵੇਂ ਪ੍ਰਬੰਧਣ ਨੂੰ ਫੋਕਟ ਪਦਾਰਥਾਂ ਦਾ ਪ੍ਰਬੰਧਣ (Waste Management) ਕਹਿੰਦੇ ਹਨ ।

ਪ੍ਰਸ਼ਨ 2.
ਉਹ ਕੁਦਰਤੀ ਸਾਧਨ ਕਿਹੜੇ ਹਨ, ਜਿਨ੍ਹਾਂ ਦੀ ਸੁਚੱਜੀ ਵਰਤੋਂ ਕਰਕੇ ਇਹਨਾਂ ਦਾ ਪ੍ਰਬੰਧਣ ਕੀਤਾ ਜਾ ਸਕਦਾ ਹੈ ?
ਉੱਤਰ-
ਪਾਣੀ, ਊਰਜਾ ਅਤੇ ਕਾਗਜ਼ ਆਦਿ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 3.
ਪੁਨਰ ਚੱਕਰਣ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਲਿਖੋ ।
ਉੱਤਰ-
ਪਲਾਸਟਿਕ, ਕੱਚ, ਰਸੋਈ ਘਰ ਦੀ ਰਹਿੰਦ-ਖੂੰਹਦ, ਕਾਗਜ਼ ਅਤੇ ਧਾਤਾਂ ਆਦਿ ।

ਪ੍ਰਸ਼ਨ 4.
ਉਨ੍ਹਾਂ ਚੀਜ਼ਾਂ ਦੇ ਨਾਮ ਲਿਖੋ ਜਿਨ੍ਹਾਂ ਨੂੰ ਥੋੜੇ ਜਿਹੇ ਪਰਿਵਰਤਨ ਪਿੱਛੋਂ ਮੁੜ ਵਰਤਿਆ ਜਾ ਸਕਦਾ ਹੈ ?
ਉੱਤਰ-
ਬਿਜਲੀ ਦਾ ਸਾਮਾਨ, ਫਰਨੀਚਰ, ਕੱਪੜੇ ਆਦਿ ।

ਪ੍ਰਸ਼ਨ 5.
ਇੱਕ ਵਿਅਕਤੀ ਹਰ ਰੋਜ਼ ਕਿੰਨੀ ਮਾਤਰਾ ਵਿੱਚ ਠੋਸ ਕਚਰਾ ਪੈਦਾ ਕਰਦਾ ਹੈ ?
ਉੱਤਰ-
ਤਕਰੀਬਨ 500 ਗ੍ਰਾਮ । (WHO ਦੀ ਰਿਪੋਰਟ ਦੇ ਅਨੁਸਾਰ)

ਪ੍ਰਸ਼ਨ 6.
ਮੁੜ ਵਰਤੋਂ ਕਰਨ ਦੇ ਦੋ ਉਦਾਹਰਨ ਦਿਓ ।
ਉੱਤਰ-

  1. ਮੁੜ ਭਰੇ ਜਾਣ ਵਾਲਾ ਪੈਨ (Fountain Pen)
  2. ਕਾਗਜ਼ ਦੇ ਦੋਹਾਂ ਪਾਸਿਆਂ ਦੀ ਵਰਤੋਂ ।

ਪ੍ਰਸ਼ਨ 7.
3R ਸਿਧਾਂਤ ਕੀ ਹੈ ?
ਉੱਤਰ-
3R ਸਿਧਾਂਤ-R=Reuse (ਮੁੜ ਵਰਤੋਂ), R=Recycling) ਪੁਨਰ-ਚੱਕਰਣ ਅਤੇ R=Reduce (ਘਟਾਉਣਾ/ਘੱਟ ਕਰਨਾ ।

ਪ੍ਰਸ਼ਨ 8.
ਸਬਜ਼ੀਆਂ ਦੀ ਰਹਿੰਦ-ਖੂੰਹਦ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ ?
ਉੱਤਰ-
ਪਸ਼ੂਆਂ ਦੀ ਖੁਰਾਕ (ਚਾਰਾ) ਵਜੋਂ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 9.
ਕਿਸ ਠੋਸ ਕਚਰੇ ਦਾ ਪੁਨਰ ਚੱਕਰਣ ਕਰਨਾ ਕਠਿਨ ਹੈ ?
ਉੱਤਰ-
ਪਲਾਸਟਿਕ ਦਾ ।

ਪ੍ਰਸ਼ਨ 10.
ਪੁਨਰ ਚੱਕਰਣ ਤੋਂ ਕੀ ਭਾਵ ਹੈ ?
ਉੱਤਰ-
ਪੁਰਾਣੀਆਂ ਚੀਜ਼ਾਂ ਨੂੰ ਨਵੀਆਂ ਚੀਜ਼ਾਂ ਵਿਚ ਬਦਲਣਾ ।

ਪ੍ਰਸ਼ਨ 11.
ਪੁਨਰ ਚੱਕਰਣ ਦਾ ਇਕ ਉਦਾਹਰਨ ਦਿਓ ।
ਉੱਤਰ-
ਵਰਤੇ ਗਏ ਪੁਰਾਣੇ ਕਾਗਜ਼ ਤੋਂ ਨਵਾਂ ਕਾਗਜ਼ ਤਿਆਰ ਕਰਨਾ ।

ਪ੍ਰਸ਼ਨ 12.
ਸਾਰੇ (Silt) ਵਰਗੇ ਕਚਰੇ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ ?
ਉੱਤਰ-
ਇੱਟਾਂ ਤਿਆਰ ਕਰਨ ਦੇ ਲਈ ।

ਪ੍ਰਸ਼ਨ 13.
ਅਜਿਹੀ ਚਾਰ ਉਦਯੋਗਿਕ ਕਿਰਿਆਵਾਂ ਦੇ ਨਾਮ ਦੱਸੋ ਜਿਹੜੇ ਠੋਸ ਕਚਰਾ ਪੈਦਾ ਕਰਦੇ ਹਨ ?
ਉੱਤਰ-

  1. ਖਾਣਾਂ ਦੀ ਖੁਦਾਈ
  2. ਕੱਪੜਾ ਉਦਯੋਗ
  3. ਭਵਨ ਨਿਰਮਾਣ ਅਤੇ
  4. ਸੀਮੇਂਟ ਦੇ ਕਾਰਖਾਨੇ ।

ਪ੍ਰਸ਼ਨ 14.
ਪਾਣੀ ਵਿੱਚ ਉੱਗਣ ਵਾਲੇ ਅਜਿਹੇ ਪੌਦੇ ਦਾ ਨਾਮ ਲਿਖੋ ਜਿਸ ਤੋਂ ਖਾਦਾਂ ਅਤੇ ਜਾਨਵਰਾਂ ਦੀ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ ।
ਉੱਤਰ-
ਇਸ ਪੌਦੇ ਦਾ ਨਾਮ ਜਲਕੁੰਭੀ (Water hyacinth) ਹੈ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 15.
ਗੰਨੇ ਤੋਂ ਪ੍ਰਾਪਤ ਹੋਣ ਵਾਲੀ ਰਹਿੰਦ-ਖੂੰਹਦ ਨੂੰ ਕਿਸ ਕੰਮ ਲਈ ਵਰਤਦੇ ਹਨ ?
ਉੱਤਰ-
ਕਾਗਜ਼ਾਂ ਜਾਂ ਗੱਤਾ ਤਿਆਰ ਕਰਨ ਦੇ ਲਈ ।

ਪ੍ਰਸ਼ਨ 16.
ਚੰਡੀਗੜ੍ਹ ਵਿਖੇ ਚੱਟਾਨ ਬਾਗ਼ (Rock Garden) ਕਿਸ ਨੇ ਤਿਆਰ ਕੀਤਾ ?
ਉੱਤਰ-
ਸ਼ੀ ਨੇਕ ਚੰਦ ਨੇ । ਇਸ ਨੇ ਬਾਗ਼ ਤਿਆਰ ਕਰਨ ਦੇ ਲਈ ਘਰੇਲੂ ਅਤੇ ਉਦਯੋਗਾਂ ਦੀ ਟੁੱਟ-ਭੱਜ ਦੀ ਵਰਤੋਂ ਕੀਤੀ ।

ਪ੍ਰਸ਼ਨ 17.
ਘਰੇਲੂ ਸਬਜ਼ੀਆਂ ਦੀ ਰਹਿੰਦ-ਖੂੰਹਦ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ
ਉੱਤਰ-
ਘਰੇਲੁ ਸਬਜ਼ੀਆਂ ਦੀ ਰਹਿੰਦ-ਖੂੰਹਦ ਨੂੰ ਬਨਸਪਤੀ ਖਾਦ/ਕੰਪੋਸਟ ਖਾਦ ਤਿਆਰ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਠੋਸ ਵਿਅਰਥ ਪਦਾਰਥ (ਕਚਰਾ) ਕਿਸ ਤਰ੍ਹਾਂ ਪੈਦਾ ਹੁੰਦੇ ਹਨ ?
ਉੱਤਰ-
ਠੋਸ ਕਚਰਾ ਕਾਰਖ਼ਾਨਿਆਂ ਆਦਿ ਤੋਂ ਪੈਦਾ ਹੁੰਦਾ ਹੈ-

1. ਤਾਪ ਬਿਜਲੀ ਘਰਾਂ ਤੋਂ ਪੈਦਾ ਹੋਣ ਵਾਲੀ ਉੱਡਣੀ/ਉਡਾਰੂ ਸੁਆਹ (Flyash) ਨੂੰ ਸੀਮਿੰਟ ਨਾਲ ਰਲਾ ਕੇ ਭਵਨ ਉਸਾਰੀ ਦੇ ਕੰਮਾਂ ਲਈ ਵਰਤਦੇ ਹਨ । ਇਸ ਸੁਆਹ ਦੇ ਸੰਘਟਕਾਂ ਵਿਚ ਸਿਲੀਕਾ (Silica), ਲੋਹਾ ਅਤੇ ਐਲੂਮੀਨੀਅਮ ਦੇ ਇਲਾਵਾ ਵਿਸ਼ੈਲੀਆਂ ਭਾਰੀ ਧਾਤਾਂ ਵੀ ਹੁੰਦੀਆਂ ਹਨ । ਇਸ ਸੁਆਹ ਨੂੰ ਨੀਵੀਆਂ ਥਾਂਵਾਂ ਅਤੇ ਟੋਏ ਆਦਿ ਦੀ ਭਰਾਈ ਕਰਨ ਲਈ ਵੀ ਵਰਤਦੇ ਹਨ । ਕੀ ਇਹ ਸੁਆਹ, ਮਿੱਟੀ ਦੇ ਭੌਤਿਕ ਗੁਣਾਂ ਨੂੰ ਬਦਲ ਸਕਦੀ ਹੈ ਅਤੇ ਮਿੱਟੀ ਸਿੱਲ੍ਹ ਨੂੰ ਸਮੋਈ ਰੱਖਣ ਵਿਚ ਕਾਮਯਾਬ ਹੁੰਦੀ ਹੈ ਕਿ ਨਹੀਂ, ਇਸ ਬਾਰੇ ਅਧਿਐਨ ਕੀਤੇ ਜਾ ਰਹੇ ਹਨ ।

2. ਧਾਤਾਂ ਦਾ ਉਤਪਾਦਨ ਕਰਨ ਵਾਲੇ, ਜੀਵਨਾਸ਼ਿਕ ਤਿਆਰ ਕਰਨ ਵਾਲੇ, ਕਾਗਜ਼, ਰਬੜ, ਰੰਗ ਅਤੇ ਰਸਾਇਣ ਤਿਆਰ ਕਰਨ ਵਾਲੇ ਉਦਯੋਗ ਵੀ ਠੋਸ ਵਿਅਰਥ ਪਦਾਰਥ ਪੈਦਾ ਕਰਦੇ ਹਨ । ਇਨ੍ਹਾਂ ਦੇ ਇਲਾਵਾ ਅਜਿਹੇ ਕਾਰਖ਼ਾਨਿਆਂ ਤੋਂ ਖ਼ਤਰਨਾਕ, ਠੋਸ ਪਦਾਰਥ, ਜਿਹੜੇ ਕਿ ਖੋਰਨ (Corrosive) ਵਜੋਂ ਕੰਮ ਕਰਦੇ ਹਨ ਅਤੇ ਬਹੁਤ ਛੇਤੀ ਅੱਗ ਫੜਦੇ ਹਨ ਵੀ ਇਨ੍ਹਾਂ ਉਦਯੋਗਾਂ ਵਿਚ ਪੈਦਾ ਹੁੰਦੇ ਹਨ ਅਤੇ ਇਹ ਉਤਪਾਦ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ ।

3. ਹਸਪਤਾਲਾਂ ਆਦਿ ਤੋਂ ਜਿਹੜਾ ਠੋਸ ਕਚਰਾ ਨਿਕਲਦਾ ਹੈ, ਉਸ ਵਿਚ ਲਹੂ ਨਾਲ ਲਿਬੜੀਆਂ ਪੱਟੀਆਂ ਅਤੇ ਰੂੰ (Cotton), ਸੂਈਆਂ ਅਤੇ ਸਰਿੰਜਾਂ ਦੇ ਇਲਾਵਾ ਖ਼ਾਲੀ ਬੋਤਲਾਂ ਵੀ ਸ਼ਾਮਿਲ ਹਨ । ਇਸ ਕਚਰੇ ਵਿਚ ਰੋਗਜਨਕ ਸੂਖ਼ਮ ਜੀਵ ਵੀ ਮੌਜੂਦ ਹੋ ਸਕਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ।

4. ਉਹ ਸਮੁੰਦਰੀ ਜਹਾਜ਼ ਜਿਹੜੇ ਕਿ ਬਹੁਤ ਪੁਰਾਣੇ ਹੋ ਚੁੱਕੇ ਹਨ ਅਤੇ ਵਰਤੋਂ ਦੇ ਯੋਗ ਨਹੀਂ ਹਨ, ਵੀ ਠੋਸ ਕਚਰੇ ਦੇ ਸਰੋਤ ਹਨ ।

5. ਇਲੈਂਕਨਿਕ ਕਚਰਾ (E-Waste) – ਇਸ ਵਿਚ ਪੁਰਾਣੇ ਕੰਪਿਊਟਰ ਅਤੇ ਇਨ੍ਹਾਂ ਦੇ ਹਿੱਸੇ ਪੁਰਜ਼ੇ ਸ਼ਾਮਿਲ ਹਨ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 2.
ਮਿਊਂਸੀਪਲ (ਸ਼ਹਿਰੀ) ਠੋਸ ਕਚਰੇ ‘ਤੇ ਨੋਟ ਲਿਖੋ ।
ਉੱਤਰ-
ਘਰਾਂ, ਦਫ਼ਤਰਾਂ, ਸਟੋਰਾਂ ਅਤੇ ਸਕੂਲਾਂ ਆਦਿ ਵਿਚ ਪੈਦਾ ਹੋਣ ਵਾਲੇ ਸਖ਼ਤ ਪਦਾਰਥਾਂ ਨੂੰ ਠੋਸ ਕਚਰਾ ਆਖਦੇ ਹਨ । ਮਿਊਂਸੀਪਲ ਕਮੇਟੀ ਅਜਿਹੇ ਕਚਰੇ ਨੂੰ ਇਕੱਠਾ ਕਰਕੇ ਇਸ ਦਾ ਨਿਪਟਾਰਾ ਕਰਦੀ ਹੈ । ਇਸ ਕਚਰੇ ਦੇ ਘਟਕਾਂ ਵਿਚ ਕਾਗਜ਼ ਦੇ ਟੁਕੜੇ, ਬਚਿਆ ਹੋਇਆ ਭੋਜਨ, ਕੱਚ, ਰਬੜ, ਧਾਤਾਂ, ਵਸਤਾਂ ਦੀ ਟੁੱਟ-ਭੱਜ, ਚਮੜਾ ਅਤੇ ਫਟੇਪੁਰਾਣੇ ਕੱਪੜੇ ਸ਼ਾਮਿਲ ਹਨ । ਕਚਰੇ ਨੂੰ ਸਾੜਨ ਨਾਲ ਇਸ ਦਾ ਆਇਤਨ (Volume) ਘੱਟ ਜਾਂਦਾ ਹੈ । ਪਰ ਕਈ ਵਾਰੀ ਅਜਿਹਾ ਨਹੀਂ ਵੀ ਹੁੰਦਾ | ਕਚਰੇ ਦੇ ਅੰਸ਼ਕ ਸੜਣ ਦੇ ਫਲਸਰੂਪ ਜਿਹੜਾ ਕਚਰਾ ਬਾਕੀ ਰਹਿੰਦਾ ਹੈ, ਉਸ ਤੇ ਚੁਹੇ ਅਤੇ ਮੱਖੀਆਂ ਪਲਦੀਆਂ ਅਤੇ ਨਸਲਕਸ਼ੀ (Breeding) ਦੀ ਜਗ੍ਹਾ ਵਜੋਂ ਵਰਤੋਂ ਵਿਚ ਆਉਂਦੀਆਂ ਹਨ ।

ਪ੍ਰਸ਼ਨ 3.
ਕੁੱਝ ਅਜਿਹੇ ਵਿਅਰਥ ਪਦਾਰਥਾਂ ਦੇ ਉਦਾਹਰਨ ਦਿਓ, ਜਿਨ੍ਹਾਂ ਦਾ ਪੁਨਰ ਚੱਕਰਣ ਕੀਤਾ ਜਾ ਸਕਦਾ ਹੈ ।
ਉੱਤਰ-

  1. ਵਾਟਰ ਵਰਕਸ ਤੋਂ ਪ੍ਰਾਪਤ ਹੋਣ ਵਾਲੀ ਗਾਧ (Silt) ਅਤੇ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੋਣ ਵਾਲੀ ਉੱਡਣੀ ਸੁਆਹ ਦੀ ਵਰਤੋਂ ਮਕਾਨ ਉਸਾਰੀ ਲਈ ਵਰਤੀ ਜਾਂਦੀ ਸਮੱਗਰੀ, ਜਿਵੇਂ ਕਿ ਇੱਟਾਂ ਆਦਿ, ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
  2. ਗੰਨੇ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕੀਤਾ ਜਾਂਦਾ ਹੈ ।
  3. ਜਾਨਵਰਾਂ ਦੀਆਂ ਖੱਲਾਂ (Hides) ਤੋਂ ਚਮੜਾ ਤਿਆਰ ਕੀਤਾ ਜਾਂਦਾ ਹੈ ।
  4. ਉਦਯੋਗਾਂ ਤੋਂ ਨਿਕਲਣ ਵਾਲੇ ਵਿਅਰਥ ਪਦਾਰਥਾਂ ਵਿਚ ਭਾਰੀ ਧਾਤਾਂ ਮੌਜੂਦ ਹੁੰਦੀਆਂ ਹਨ । ਇਨ੍ਹਾਂ ਧਾਤਾਂ ਨੂੰ ਜੀਵ-ਨਿਸ਼ਕਰਸ਼ਕ ਤਕਨਾਲੋਜੀ (Bio-extractive technology) ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਵਿਅਰਥ ਪਦਾਰਥਾਂ ਦੀ ਵਰਤੋਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਲਈ ਅਧਿਆਪਕ ਦੀ ਭੂਮਿਕਾ ਬਾਰੇ ਚਰਚਾ ਕਰੋ ।
ਉੱਤਰ-
ਅਧਿਆਪਕ ਦੀ ਭੂਮਿਕਾ (Role of the teacher)
1. ਅਨਪੜ੍ਹ ਲੋਕਾਂ ਵਿਚ ਵਿਅਰਥ ਪਦਾਰਥਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਅਧਿਆਪਕ ਕਾਰਜਸ਼ਾਲਾ (Workshop) ਦਾ ਆਯੋਜਨ ਕਰ ਸਕਦਾ ਹੈ ।

2. ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਸਕੂਲ ਦੀ ਪੱਧਰ ਤੇ ਸਾਫ਼ ਅਤੇ ਹਰੀ-ਭਰੀ ਮੁਹਿੰਮ ਦਾ ਆਰੰਭ ਕਰੇ, ਤਾਂ ਜੋ ਠੋਸ ਕਚਰੇ ਦੇ ਯੋਗ ਪ੍ਰਬੰਧਣ ਨੂੰ ਕਾਮਯਾਬ ਕੀਤਾ ਜਾ ਸਕੇ ।

3. ਠੋਸ ਕਚਰੇ ਦੇ ਪ੍ਰਬੰਧਣ ਸੰਬੰਧੀ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੇ ਭਾਗ ਲੈਣ ਨੂੰ ਜ਼ਰੂਰੀ ਬਣਾਇਆ ਜਾਵੇ ਅਤੇ ਇਸ ਸੰਬੰਧੀ ਵਿਦਿਆਰਥੀਆਂ ਨੂੰ ਪ੍ਰਸ਼ਨ ਸੂਚੀ ਵੀ ਦਿੱਤੀ ਜਾਵੇ ।

4. ਜੀਵ ਵਿਘਟਣਸ਼ੀਲ ਕਾਰਬਨੀ ਪਦਾਰਥਾਂ ਨੂੰ ਬਨਸਪਤੀ ਖਾਦ (Compost) ਵਿਚ ਤਬਦੀਲ ਕਰਨ ਦੇ ਲਈ ਗੰਡੋਇਆਂ (Earthwom) ਦੀ ਵਰਤੋਂ ਕੀਤੀ ਜਾਂਦੀ ਹੈ । ਕਾਰਬਨੀ ਰਹਿੰਦ-ਖੂੰਹਦ ਤੋਂ ਰੀਡੋਇਆਂ ਦੀ ਸਹਾਇਤਾ ਨਾਲ ਖਾਦ ਤਿਆਰ ਕਰਨ ਦੇ ਇਸ ਤਰੀਕੇ ਨੂੰ ਕਿਰਮ ਕੰਪੋਸਟਿੰਗ (Vermi composting) ਜਾਂ ਕਿਰਮ ਬਨਸਪਤੀ ਖਾਦ ਤਿਆਰ ਕਰਨਾ ਆਖਦੇ ਹਨ । ਕਿਰਮ ਕੰਪੋਸਟਿੰਗ ਇਕ ਜੈਵਿਕ ਕਿਰਿਆ ਹੈ । ਬਨਸਪਤੀ ਖਾਦ ਤਿਆਰ ਕਰਨ ਦੇ ਇਸ ਤਰੀਕੇ ਵਿਚ, ਕਾਰਬਨੀ ਰਹਿੰਦ-ਖੂੰਹਦ ਦਾ ਇਕ ਟੋਏ ਵਿਚ ਢੇਰ ਲਗਾ ਦਿੱਤਾ ਜਾਂਦਾ ਹੈ । ਵਿਸ਼ੇਸ਼ ਕਿਸਮ ਦੇ ਇਨ੍ਹਾਂ ਟੋਇਆਂ ਨੂੰ ਕਿਰਮ ਟੋਏ (Vermipits) ਆਖਦੇ ਹਨ । ਇਨ੍ਹਾਂ ਟੋਇਆਂ ਵਿਚ ਗੰਡੋਇਆਂ ਨੂੰ ਛੱਡ ਦਿੱਤਾ ਜਾਂਦਾ ਹੈ । 4 ਤੋਂ 45 ਦਿਨਾਂ ਦੇ ਅੰਦਰ ਗੰਡੋਏ ਇਸ ਕਾਰਬਨੀ ਰਹਿੰਦ-ਖੂੰਹਦ ਨੂੰ ਕਾਰਬਨੀ ਖਾਦ, ਜਿਸ ਨੂੰ ਬਨਸਪਤੀ ਖਾਦ ਜਾਂ ਕੰਪੋਸਟ ਵੀ ਕਹਿੰਦੇ ਹਨ, ਤਿਆਰ ਹੋ ਜਾਂਦੀ ਹੈ । ਇਸ ਵਿਧੀ ਨਾਲ ਤਿਆਰ ਕੀਤੀ ਗਈ ਖਾਦ ਪੌਸ਼ਟਿਕ ਪਦਾਰਥਾਂ ਦੀ ਮੌਜੂਦਗੀ ਦੇ ਕਾਰਨ ਬੜੀ ਅਮੀਰ ਮੰਨੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਚਰੇ ਦੇ ਪ੍ਰਬੰਧਣ ਦਾ ਸਭ ਤੋਂ ਚੰਗਾ ਤਰੀਕਾ 3-R ਪਹੁੰਚ ਹੈ । ਇਸ ਤੇ ਟਿੱਪਣੀ ਕਰੋ ।
ਉੱਤਰ-
ਕਚਰੇ ਦੇ ਪ੍ਰਬੰਧਣ ਲਈ 3-R ਪਹੁੰਚ (3-R approach) ਸਭ ਤੋਂ ਵਧੀਆ ਤਰੀਕਾ ਹੈ ਅਤੇ ਇਸ ਵਿਚ ਸ਼ਾਮਿਲ ਹਨ-
R = Reduce ਭਾਵ ਘਟਾਓ-ਵਿਅਰਥ ਪਦਾਰਥਾਂ ਦੇ ਪ੍ਰਬੰਧਣ ਦੀ ਇਸ ਵਿਧੀ ਵਿਚ ਕੁਦਰਤੀ ਸਾਧਨਾਂ ਦੀ ਜ਼ਿਆਦਾ ਵਰਤੋਂ ਕਰਨ ਦਾ ਸੁਝਾ ਦਿੱਤਾ ਗਿਆ ਹੈ, ਤਾਂ ਜੋ ਵਿਅਰਥ ਪਦਾਰਥ ਅਤੇ ਤਿਆਗ ਦਿੱਤੇ ਪਦਾਰਥਾਂ ਦਾ ਘੱਟ ਤੋਂ ਘੱਟ ਉਤਪਾਦਨ ਹੋ ਸਕੇ । ਇਸ ਵਿਧੀ ਅਨੁਸਾਰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਵੀ ਘਟਾਈ ਜਾਣੀ ਚਾਹੀਦੀ ਹੈ ।

ਮੁੜ ਵਰਤੋਂ ਕੀਤੇ ਜਾਣ ਵਾਲੇ ਪਦਾਰਥਾਂ ਦੀ ਵਰਤੋਂ (Use of Reusable Materials) ਜਿਵੇਂ ਕਿ ਹੰਡਣਸਾਰ ਭਾਂਡੇ (ਬਰਤਨ), ਕੱਪੜੇ ਦੇ ਨੈਪਕਿਨ, ਮੁੜ ਭਰੇ ਜਾਣ ਵਾਲੇ ਪੈਂਨ ਅਤੇ ਮੁਰੰਮਤ ਯੋਗ ਫ਼ਰਨੀਚਰ ਆਦਿ ।

ਵਿਅਰਥ ਪਦਾਰਥਾਂ ਦਾ ਪੁਨਰ ਚੱਕਰਣ (Recycling of Wastes) – ਵਿਅਰਥ ਪਦਾਰਥਾਂ ਆਦਿ ਤੋਂ ਨਵੀਆਂ ਵਸਤਾਂ ਪ੍ਰਾਪਤ ਕਰਨੀਆਂ, ਤਾਂ ਜੋ ਸਮਾਜ ਕਾਇਮ ਰਹਿ ਸਕੇ । ਜਿਵੇਂ ਕਿ ਉੱਡਦੀ ਸੁਆਹ ਅਤੇ ਗਾਰ ਤੋਂ ਇੱਟਾਂ ਬਣਾਉਣੀਆਂ, ਗੰਨਿਆਂ ਦੀ ਰਹਿੰਦ-ਖੂੰਹਦ ਤੋਂ ਕਾਗਜ਼ ਅਤੇ ਗੱਤਾ ਤਿਆਰ ਕਰਨਾ, ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਉਰਜਾ ਪ੍ਰਾਪਤ ਕਰਨਾ, ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਬਿਜਲੀ ਤਿਆਰ ਕਰਨਾ ਅਤੇ ਰੇਸ਼ਮ ਦੇ ਉਦਯੋਗਾਂ ਦੇ ਤਿਆਗੇ ਹੋਏ ਪਿਉ (Pupae) ਤੋਂ ਜਾਨਵਰਾਂ ਦੇ ਵਾਸਤੇ ਖ਼ੁਰਾਕ ਤਿਆਰ ਕਰਨਾ ਆਦਿ ।

PSEB 12th Class Environmental Education Important Questions Chapter 18 ਵਾਤਾਵਰਣੀ ਕਿਰਿਆ (ਭਾਗ-5)

ਪ੍ਰਸ਼ਨ 2.
ਘਰੇਲੂ, ਮਿਊਂਸੀਪਲ ਅਤੇ ਸਿਹਤ ਸੰਭਾਲ ਵਲੋਂ ਪੈਦਾ ਕੀਤੇ ਜਾਣ ਵਾਲੇ ਤਿੰਨ ਪ੍ਰਕਾਰ ਦੇ ਫੋਕਟ ਪਦਾਰਥਾਂ ਬਾਰੇ ਲਿਖੋ ।
ਉੱਤਰ-
ਘਰੇਲੂ, ਮਿਊਂਸੀਪਲ ਅਤੇ ਸਿਹਤ-ਸੰਭਾਲ ਵਲੋਂ ਪੈਦਾ ਕੀਤੇ ਜਾਣ ਵਾਲੇ ਫੋਕਟ ਪਦਾਰਥ ।

ਗਤੀਵਿਧੀਆਂ (Activities) ਪੈਦਾ ਕੀਤੇ ਜਾਂਦੇ ਠੋਸ ਫੋਕਟ ਪਦਾਰਥ (Solid wastes generated)
ਘਰੇਲੂ (Domestic) ਕਾਗ਼ਜ਼, ਪਲਾਸਟਿਕ, ਟੁੱਟਿਆ ਹੋਇਆ ਕੱਚ ਅਤੇ ਕੱਚ ਦੇ ਗਲਾਸ ਆਦਿ, ਫਟੇ-ਪੁਰਾਣੇ ਕੱਪੜੇ, ਫਲ, ਸਬਜ਼ੀਆਂ ਦੇ ਛਿਲਕੇ ਆਦਿ ।
ਮਿਊਂਸੀਪਲ (Municipal) ਗਲੀਆਂ/ਬਾਜ਼ਾਰਾਂ ਵਿੱਚੋਂ ਇਕੱਠਾ ਕੀਤਾ ਗਿਆ ਠੋਸ ਕਚਰਾ, ਸੜਕਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਉਦਯੋਗਾਂ, ਦੁਕਾਨਾਂ ਆਦਿ ਤੋਂ ਪ੍ਰਾਪਤ ਹੋਣ ਵਾਲਾ ਠੋਸ ਕਚਰਾ ।
ਸਿਹਤ ਸੰਭਾਲ (Health Care) ਸਰਿੰਜਾਂ, ਤੂੰ, ਬੋਤਲਾਂ, ਲਹੂ ਭਿੱਜੀਆਂ ਪੱਟੀਆਂ, ਖਾਲੀ ਸ਼ੀਸ਼ੀਆਂ ਆਦਿ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

Punjab State Board PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) Important Questions and Answers.

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਪਾਣੀ, ਹਵਾ ਅਤੇ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਪੈਦਾ ਹੋਈ ਅਣਚਾਹੀ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।

ਪ੍ਰਸ਼ਨ 2.
ਪ੍ਰਦੂਸ਼ਕ (Pollutants) ਕੀ ਹਨ ?
ਉੱਤਰ-
ਜਿਹੜੇ ਪਦਾਰਥ ਪ੍ਰਦੂਸ਼ਣ ਪੈਦਾ ਕਰਨ, ਉਨ੍ਹਾਂ ਪਦਾਰਥਾਂ ਨੂੰ ਪ੍ਰਦੂਸ਼ਕ ਕਹਿੰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 3.
ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-

  1. ਜਲ ਪ੍ਰਦੂਸ਼ਣ
  2. ਵਾਯੂ/ਹਵਾ ਪ੍ਰਦੂਸ਼ਣ ਅਤੇ
  3. ਮਿੱਟੀ ਪ੍ਰਦੂਸ਼ਣ ।

ਪ੍ਰਸ਼ਨ 4.
ਉਤਪੱਤੀ ਦੇ ਆਧਾਰ ‘ਤੇ ਪ੍ਰਦੂਸ਼ਣਾਂ ਦਾ ਵਰਗੀਕਰਨ ਕਰੋ ।
ਉੱਤਰ-

  1. ਕੁਦਰਤੀ ਪ੍ਰਦੂਸ਼ਣ
  2. ਮਨੁੱਖ ਦੁਆਰਾ ਰਚਿਆ ਗਿਆ ਪ੍ਰਦੂਸ਼ਣ ।

ਪ੍ਰਸ਼ਨ 5.
(i) ਕੁਦਰਤੀ ਪ੍ਰਦੂਸ਼ਣ ਅਤੇ
(i) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਦੇ ਉਦਾਹਰਣ ਦਿਓ ।
ਉੱਤਰ-
(i) ਕੁਦਰਤੀ ਪ੍ਰਦੂਸ਼ਣ (Natural Pollution) – ਜਵਾਲਾ ਮੁਖੀਆਂ ਦਾ ਫਟਣਾ, ਹਨੇਰੀਆਂ ਆਦਿ ।
(ii) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Anthropogenic Pollutionਉਦਯੋਗ, ਸਵੈਚਲਿਤ ਵਾਹਨ, ਰਸਾਇਣਿਕ ਖਾਦਾਂ ਦੀ ਵਰਤੋਂ ਆਦਿ ।

ਪ੍ਰਸ਼ਨ 6.
ਭੌਤਿਕ ਗੁਣਾਂ ਦੇ ਆਧਾਰ ‘ਤੇ ਪ੍ਰਦੂਸ਼ਣ ਦਾ ਵਰਗੀਕਰਨ ਕਰੋ ।
ਉੱਤਰ-

  1. ਗੈਸੀ ਪ੍ਰਦੂਸ਼ਣ (Gaseous Pollution)
  2. ਧੂੜ ਪ੍ਰਦੂਸ਼ਣ (Dust Pollution)
  3. ਤਾਪ ਪ੍ਰਦੂਸ਼ਣ (Thermal Pollution)
  4. ਸ਼ੋਰ ਪ੍ਰਦੂਸ਼ਣ (Noise Pollution) ਅਤੇ
  5. ਰੇਡੀਓ ਐਕਟਿਵ ਪ੍ਰਦੂਸ਼ਣ (Radio Active Pollution) ।

ਪ੍ਰਸ਼ਨ 7.
ਏਰੋਸੋਲਜ਼ (Aerosols) ਦੇ ਕਿਹੜੇ ਸਰੋਤ ਹਨ ?
ਉੱਤਰ-
ਜੈਂਟ (Jet) ਹਵਾਈ ਜਹਾਜ਼ ।

ਪ੍ਰਸ਼ਨ 8.
ਕਿਹੜੇ ਪ੍ਰਕਾਸ਼-ਰਸਾਇਣਿਕ ਆਕਸੀਕਾਰਕ (Photo Chemical Oxident) ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ?
ਉੱਤਰ-
ਪਿਰਾਕਸੀ ਏਸਿਲ ਨਾਈਟ੍ਰੇਟ, ਓਜ਼ੋਨ ਅਤੇ ਐਲਡੀਹਾਈਡ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 9.
ਸਲਫਰ ਡਾਈਆਕਸਾਈਡ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾਂ ਸਕਦਾ ਹੈ ?
ਉੱਤਰ-
ਸਲਫਰ ਮੁਕਤ ਕੋਲੇ ਦੀ ਵਰਤੋਂ ਕਰਨ ਨਾਲ ਸਲਫਰ ਡਾਈਆਕਸਾਈਡ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ।

ਪ੍ਰਸ਼ਨ 10.
ਵਾਤਾਵਰਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੇਂਦਰੀ ਸਰਕਾਰ ਨੇ ਕਿਹੜਾ ਕਾਨੂੰਨ ਬਣਾਇਆ ਹੈ ?
ਉੱਤਰ-
ਵਾਤਾਵਰਣ (ਸੁਰੱਖਿਆ) ਐਕਟ 1986 (Environment Protection Act-1986) ।

ਪ੍ਰਸ਼ਨ 11.
ਉਹ ਕਿਹੜੇ ਕਾਰਕ ਹਨ, ਜਿਨ੍ਹਾਂ ‘ਤੇ ਪ੍ਰਦੂਸ਼ਕਾਂ ਦੇ ਮਾੜੇ ਪ੍ਰਭਾਵ ਨਿਰਭਰ ਕਰਦੇ ਹਨ ?
ਉੱਤਰ-

  1. ਪ੍ਰਦੂਸ਼ਕਾਂ ਦੀ ਸੰਘਣਤਾ (Concentration of Pollutants)
  2. ਪ੍ਰਦੂਸ਼ਕਾਂ ਦੇ ਨਾਲ ਸੰਪਰਕ ਦਾ ਸਮਾਂ ।

ਪ੍ਰਸ਼ਨ 12.
ਪੌਦਿਆਂ ਉੱਤੇ ਪ੍ਰਭਾਵ ਪਾਉਣ ਵਾਲੇ ਪ੍ਰਦੂਸ਼ਕਾਂ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-

  1. ਪ੍ਰਦੂਸ਼ਕਾਂ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਪੌਦਿਆਂ ਦਾ ਵਾਧਾ ਰੁਕ ਜਾਂਦਾ ਹੈ ।
  2. ਫ਼ਸਲਾਂ ਦੇ ਉਤਪਾਦਨ ਵਿਚ ਕਮੀ ਆ ਜਾਂਦੀ ਹੈ ।

ਪ੍ਰਸ਼ਨ 13.
ਕਣਮਈ ਪ੍ਰਦੂਸ਼ਕਾਂ ਨੂੰ ਹਟਾਉਣ ਦੇ ਤਰੀਕਿਆਂ ਦਾ ਵਰਣਨ ਕਰੋ ।
ਉੱਤਰ-
ਇਲੈੱਕਟਰੋਸਟੈਟਿਕ ਪੈਸੀਪੀਟੇਟਰਜ਼ ਦੀ ਵਰਤੋਂ ਕਰਨ ਨਾਲ 98% ਠੋਸ ਕਣ ਮਾਦਾ ਨੂੰ ਕੱਢਿਆ ਜਾ ਸਕਦਾ ਹੈ । ਇਸ ਯੰਤਰ ਦੀ ਵਰਤੋਂ ਤਾਪ ਬਿਜਲੀ ਘਰਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 14.
ਕਾਰਖਾਨਿਆਂ ਵਿਚ ਉੱਚੀਆਂ ਚਿਮਨੀਆਂ ਲਗਾਉਣ ਦੀ ਸਿਫਾਰਸ਼ ‘ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਤਾਂ ਜੋ ਧਰਤੀ ਦੇ ਨੇੜੇ ਪ੍ਰਦੂਸ਼ਣ ਨਾ ਫੈਲੇ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 15.
ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸੋ ।
ਉੱਤਰ-
ਸਵੈ ਚਲਿਤ ਵਾਹਨ ।

ਪ੍ਰਸ਼ਨ 16.
ਵਾਹਨਾਂ ਤੋਂ ਨਿਕਲਣ ਵਾਲੇ ਪਦਾਰਥਾਂ ਵਿਚ ਸਭ ਤੋਂ ਵੱਧ ਕਿਹੜਾ ਪ੍ਰਦੂਸ਼ਕ ਹੈ ?
ਉੱਤਰ-
ਲੈਂਡ (Lead) ।

ਪ੍ਰਸ਼ਨ 17.
ਥਾਂਵੇਂ ਨਾਲ ਹਟਾਇਆ ਜਾਣ ਵਾਲਾ ਪ੍ਰਦੂਸ਼ਕ ਕਿਹੜਾ ਹੈ ?
ਉੱਤਰ-
ਸਲਫਰ ਡਾਈਆਕਸਾਈਡ ।

ਪ੍ਰਸ਼ਨ 18.
ਉਤਪ੍ਰੇਰਕ ਪਰਿਵਰਤਕ ਵਜੋਂ ਕੰਮ ਕਰਨ ਲਈ ਕਿਹੜੀਆਂ ਧਾਤਾਂ ਹਨ ਜਿਹੜੀਆਂ ਉਤਪ੍ਰੇਰਕ ਵਜੋਂ ਕੰਮ ਕਰਦੀਆਂ ਹਨ ?
ਉੱਤਰ-
ਪਲੈਟੀਨਮ, ਪੇਲੇਡੀਅਮ ਅਤੇ ਰੇਡੀਅਮ ।

ਪ੍ਰਸ਼ਨ 19.
ਧਾਨ ਦੇ ਖੇਤਾਂ ਵਿਚੋਂ ਕਿਹੜਾ ਪਸ਼ਕ ਨਿਕਲਦਾ ਹੈ ?
ਉੱਤਰ-
ਮੀਥੇਨ (Methane) ਗੈਸ ।

ਪ੍ਰਸ਼ਨ 20.
ਉਹ ਚਲਿਤ ਸਾਧਨ ਕਿਹੜੇ ਹਨ, ਜਿਹੜੇ ਸ਼ੋਰ ਦੇ ਸਰੋਤ ਹਨ ?
ਉੱਤਰ-
ਰੇਲਵੇ ਇੰਜਣ ਅਤੇ ਹਵਾਈ ਜਹਾਜ਼ ਅਤੇ ਵਾਹਨ ਆਦਿ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 21.
ਜੀਵਨ ਵਿਘਟਣਸ਼ੀਲ ਪ੍ਰਦੂਸ਼ਕ ਦਾ ਨਾਮ ਲਵੋ ।
ਉੱਤਰ-
ਘਰੇਲੂ ਸੀਵੇਜ/ਮਲ-ਮੂਤਰ (Domestic sewage) ।

ਪ੍ਰਸ਼ਨ 22.
ਸੀ. ਐੱਨ. ਜੀ. (CNG) ਡੀਜ਼ਲ ਨਾਲੋਂ ਕਿਸ ਤਰ੍ਹਾਂ ਬਿਹਤਰ ਹੈ ?
ਉੱਤਰ-
CNG ਘੱਟ ਪ੍ਰਦੂਸ਼ਣ ਪੈਦਾ ਕਰਨ ਦੇ ਕਾਰਨ ਡੀਜ਼ਲ ਨਾਲੋਂ ਬਿਹਤਰ ਹੈ ।

ਪ੍ਰਸ਼ਨ 23.
ਇਨਫਰਾਰੈੱਡ ਅਤੇ ਅਲਟਾਸਾਊਂਡ ਦੀ ਫੀਕੁਐਂਸੀ (Frequency) ਕੀ ਹੈ ?
ਉੱਤਰ-
ਇਨਫਰਾਰੈੱਡ ਦੀ ਫੀਕੁਐਂਸੀ 50 Hz ਤੋਂ ਥੱਲੇ ਹੈ ਅਤੇ ਅਲਟ੍ਰਾਸਾਊਂਡ ਦੀ ਵੀ ਕੁਐਂਸੀ 15000 Hz ਤੋ ਵੱਧ ਹੈ (Hz = Hertz) ।

ਪ੍ਰਸ਼ਨ 24.
ਸ਼ੋਰ ਦੇ ਕਾਰਨ ਮਨੁੱਖਾਂ ਉੱਪਰ ਪੈਣ ਵਾਲੇ ਦੋ ਮਾੜੇ ਪ੍ਰਭਾਵ ਕਿਹੜੇ ਹਨ ?
ਉੱਤਰ-

  1. ਨੀਂਦ ਨਾ ਆਉਣਾ
  2. ਦਿਲ ਦੀ ਧੜਕਣ ਵਿਚ ਵਾਧਾ
  3. ਸਿਰਦਰਦ ਆਦਿ ।

ਪ੍ਰਸ਼ਨ 25.
ਪਿਠ ਭੂਮੀ (Back ground) ਰੇਡੀਏਸ਼ਨ ਦੁਆਰਾ ਪੈਣ ਵਾਲੇ ਦੁਸ਼ਟ ਪ੍ਰਭਾਵ ਕਿਹੜੇ ਹਨ ?
ਉੱਤਰ-
ਕੈਂਸਰ ਦਾ ਰੋਗ ਪੈਦਾ ਹੋ ਜਾਂਦਾ ਹੈ, ਖੂਨ ਦਾ ਕੈਂਸਰ ਅਤੇ ਉਤਪਰਿਵਰਤਨ (Mutations)

ਪ੍ਰਸ਼ਨ 26.
ਉਨ੍ਹਾਂ ਦੋ ਰੇਡੀਓ ਐਕਟਿਵ ਪ੍ਰਦੂਸ਼ਕਾਂ ਦੇ ਨਾਮ ਦੱਸੋ, ਜਿਹੜੇ ਵਾਤਾਵਰਣੀ ਪ੍ਰਦੂਸ਼ਣ ਪੈਦਾ ਕਰਦੇ ਹਨ ?
ਉੱਤਰ-
ਰੇਡੀਅਮ ਅਤੇ ਸਟੂਸ਼ੀਅਮ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 27.
ਫੋਕਟ ਪਦਾਰਥਾਂ ਦੇ ਪੁਨਰ-ਚੱਕਰਣ ਕਰਕੇ ਪ੍ਰਾਪਤ ਹੋਣ ਵਾਲੀਆਂ ਧਾਤਾਂ ਦੇ ਨਾਮ ਦੱਸੋ ।
ਉੱਤਰ-
ਤਾਂਬਾ, ਲੋਹਾ, ਨਿਕਲ, ਸਿਲੀਕਾਨ ਅਤੇ ਸੋਨਾ ।

ਪ੍ਰਸ਼ਨ 28.
ਰੇਡੀਓ ਐਕਟਿਵੀਟੀ (Radio activity) ਦੇ ਨਿਰਧਾਰਿਤ ਰੇਡੀਓ ਐਕਟਿਵ ਕਚਰੇ ਦੀਆਂ ਤਿੰਨ ਕਿਸਮਾਂ ਦੇ ਨਾਮ ਦੱਸੋ ।
ਉੱਤਰ-
ਨੀਵੀਂ ਪੱਧਰ (Low level), ਦਰਮਿਆਨੀ ਪੱਧਰ (Intermediate level) ਅਤੇ ਉੱਚੀ ਪੱਧਰ (High level) ।

ਪ੍ਰਸ਼ਨ 29.
ਸੰਨ 2100 ਤਕ ਵਿਸ਼ਵਤਾਪਨ ਦੇ ਤਾਪਮਾਨ ਵਿਚ ਕਿੰਨਾ ਕੁ ਵਾਧਾ ਹੋਵੇਗਾ ?
ਉੱਤਰ-
1.4 ਤੋਂ ਲੈ ਕੇ 5.8°C ਤਕ ।

ਪ੍ਰਸ਼ਨ 30.
ਈ-ਕਚਰਾ ਜਾਂ ਈ-ਰਹਿੰਦ-ਖੂੰਹਦ (e-waste) ਕੀ ਹਨ ?
ਉੱਤਰ-
ਮੁਰੰਮਤ ਨਾ ਹੋ ਸਕਣ ਵਾਲੇ ਕੰਪਿਊਟਰ ਅਤੇ ਹੋਰ ਇਲੈੱਕਟ੍ਰਾਨਿਕ ਯੰਤਰ ।

ਪ੍ਰਸ਼ਨ 31.
ਸੀ. ਐਫ. ਸੀ. (CFC) ਅਤੇ ਡੀ. ਯੂ. (DU) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
CFC = ਕਲੋਰੋਫਲੋਰੋ ਕਾਰਬਨਜ਼
DU = ਡੱਬਸਨ ਇਕਾਈ (Dobson unit)

ਪ੍ਰਸ਼ਨ 32.
ਡੱਬਸਨ ਇਕਾਈ ਕੀ ਹੈ ?
ਉੱਤਰ-
ਜ਼ਮੀਨ ਦੀ ਪੱਧਰ ਤੋਂ ਲੈ ਕੇ ਵਾਯੂਮੰਡਲ ਦੇ ਸਿਰੇ ਤਕ ਓਜ਼ੋਨ ਦੀ ਮੋਟਾਈ ਨੂੰ ਮਾਪਣ ਦੀ ਇਕਾਈ ਨੂੰ ਡੱਬਸਨ ਇਕਾਈ ਆਖਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 33.
ਪਰਾਬੈਂਗਣੀ/ਅਲਟਾ ਵਾਇਲੈਂਟ B ਵਿਕੀਰਣਾਂ ਦੇ ਕਾਰਨ ਅੱਖ ਦੇ ਕੋਰਨੀਆ (Cornea of eye) ਦੇ ਸੱਜਣ ਨੂੰ ਕੀ ਆਖਦੇ ਹਨ ?
ਉੱਤਰ-
ਬਰਫ ਅੰਧਰਾਤਾ (Snow blindness) ।

ਪ੍ਰਸ਼ਨ 34.
ਮਥਰਾ ਦੇ ਤੇਲ ਸੋਧ ਕਾਰਖਾਨੇ ਤੋਂ ਨਿਕਲਣ ਵਾਲਾ ਕਿਹੜਾ ਪ੍ਰਦੂਸ਼ਕ ਹੈ, ਜਿਸ ਤੋਂ ਤਾਜ ਮਹੱਲ ਨੂੰ ਖ਼ਤਰਾ ਹੈ ?
ਉੱਤਰ-
ਸਲਫਰ ਡਾਈਆਕਸਾਈਡ ।

ਪ੍ਰਸ਼ਨ 35.
ਓਜ਼ੋਨ ਮੰਡਲ (Ozone sphere) ਦੇ ਪਤਲਾ ਹੋਣ ਵਾਸਤੇ ਕਿਹੜੇ ਪਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਓਜ਼ੋਨ ਪ੍ਰਭਾਵ (Ozone effect) ।

ਪ੍ਰਸ਼ਨ 36.
ਧੁੰਦ-ਆਂ/ਸਮੋਗ (Smog) ਕੀ ਹੈ ?
ਉੱਤਰ-
ਧੂੰਏਂ ਅਤੇ ਧੁੰਦ ਦੇ ਆਪਸੀ ਸੁਮੇਲ ਕਾਰਨ ਪੈਦਾ ਹੋਣ ਵਾਲੀ ਰਚਨਾ ਨੂੰ ਸਮੋਗ ਜਾਂ ਧੁੰਦ-ਧੀਆਂ ਆਖਦੇ ਹਨ ।

ਪ੍ਰਸ਼ਨ 37.
ਪ੍ਰਾਰੰਭ ਦੇ ਆਧਾਰ ‘ਤੇ ਜਲ ਪ੍ਰਦੂਸ਼ਣ ਦੇ ਸਰੋਤਾਂ ਦਾ ਵਰਗੀਕਰਣ ਕਰੋ ।
ਉੱਤਰ-
ਬਿੰਦੂ ਸਰੋਤ ਅਤੇ ਅਣ-ਬਿੰਦੂ ਸਰੋਤ (Non-point sources) ।

ਪ੍ਰਸ਼ਨ 38.
ਪਾਣੀ ਦੇ ਪ੍ਰਦੂਸ਼ਣ ਦੇ ਅਣ-ਬਿੰਦੁ ਸਰੋਤ ਦਾ ਉਦਾਹਰਣ ਦਿਉ ।
ਉੱਤਰ-
ਖੇਤਾਂ ਤੋਂ ਵਹਿਣ ਵਾਲਾ ਪਾਣੀ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 39.
ਪਾਣੀ ਦੇ ਜੈਵਿਕ ਪ੍ਰਦੂਸ਼ਕਾਂ ਦੇ ਨਾਮ ਦੱਸੋ ।
ਉੱਤਰ-
ਬੈਕਟੀਰੀਆ, ਪ੍ਰੋਟੋਜ਼ੋਆ ਅਤੇ ਕਿਰਮ (Helminths) ।

ਪ੍ਰਸ਼ਨ 40.
ਪਾਣੀ ਦੇ ਭੌਤਿਕ ਪ੍ਰਦੂਸ਼ਕ (Physical pollutants) ਕਿਹੜੇ ਹਨ ?
ਉੱਤਰ-
ਤਾਪ ਅਤੇ ਗੰਧਲਾਪਨ (Turbidity) ।

ਪ੍ਰਸ਼ਨ 41.
ਪਾਣੀ ਦਾ ਸਭ ਤੋਂ ਭੈੜਾ ਪ੍ਰਦੂਸ਼ਕ ਕਿਹੜਾ ਹੈ ?
ਉੱਤਰ-
ਕਾਰਖਾਨਿਆਂ ਤੋਂ ਆਉਣ ਵਾਲਾ ਵਹਿਣ ।

ਪ੍ਰਸ਼ਨ 42.
ਤਾਪ ਪ੍ਰਦੂਸ਼ਣ ਦੇ ਮੁੱਖ ਕਾਰਕ ਕਿਹੜੇ ਹਨ ?
ਉੱਤਰ-
ਥਰਮਲ ਪਲਾਂਟਾਂ ਅਤੇ ਤੇਲ ਸੋਧਕ ਕਾਰਖਾਨਿਆਂ ਤੋਂ ਨਿਕਲਣ ਵਾਲੇ ਗਰਮ ਪਾਣੀ/ਵਹਿਣ ।

ਪ੍ਰਸ਼ਨ 43.
ਤਾਪ ਪ੍ਰਦੂਸ਼ਣ ਦੇ ਮੁੱਖ ਪ੍ਰਭਾਵ ਕਿਹੜੇ ਹਨ ?
ਉੱਤਰ-
ਤਾਪ ਪ੍ਰਦੂਸ਼ਣ ਦੇ ਕਾਰਨ ਪਾਣੀ ਵਿਚਲੀ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਜਲੀ ਜੀਵ ਮਰ ਜਾਂਦੇ ਹਨ ।

ਪ੍ਰਸ਼ਨ 44.
ਮੈਲ ਜਾਂ ਚਿੱਕੜ (Sludge) ਕੀ ਹੈ ?
ਉੱਤਰ-
ਬੈਕਟੀਰੀਆ ਅਤੇ ਐਲਗੀ ਦੇ ਸੁਮੇਲ ਕਾਰਨ ਪੈਦਾ ਹੋਈ ਰਚਨਾ ਨੂੰ ਮੈਲ ਜਾਂ ਚਿੱਕੜ ਆਖਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 45.
ਮਿੱਟੀ ਦੇ ਮੁੱਖ ਪਦੁਸ਼ਕ ਕਿਹੜੇ ਹਨ ?
ਉੱਤਰ-
ਪਲਾਸਟਿਕ ਪਦਾਰਥ ਅਤੇ ਕੀਟਨਾਸ਼ਕ ਤੇ ਰਸਾਇਣਿਕ ਖਾਦਾਂ ।

ਪ੍ਰਸ਼ਨ 46.
ਮਨੁੱਖੀ ਸਰੀਰ ਵਿਚ ਨਾਈਟੇਟਸ ਦੇ ਇਕੱਠੇ ਹੋਣ ਕਾਰਨ ਪੈਦਾ ਹੋਣ ਵਾਲੇ ਰੋਗ ਦਾ ਨਾਮ ਲਿਖੋ ।
ਉੱਤਰ-
ਸਾਇਆਨੋਸਿਸ (Cyanosis) ਇਸ ਨੂੰ Blue Baby Syndrome ਵੀ ਆਖਦੇ ਹਨ ।

ਪ੍ਰਸ਼ਨ 47.
ਪੈਨਟਰੋਪੀਕਲ ਨਦੀਨ (Pantropical weed) ਦਾ ਨਾਮ ਦੱਸੋ ।
ਉੱਤਰ-
ਪਾਰਥੀਨੀਅਮ (Parthenium) ।

ਪ੍ਰਸ਼ਨ 48.
ਸ਼ੋਰ ਪ੍ਰਦੂਸ਼ਣ ਦੀਆਂ ਇਕਾਈਆਂ ਕਿਹੜੀਆਂ ਹਨ ?
ਉੱਤਰ-
ਡੈਸੀਬਲਜ਼ (Decibels) ।

ਪ੍ਰਸ਼ਨ 49.
ਦਰਮਿਆਨੀ ਗੱਲਬਾਤ ਕਰਨ ਦੇ ਸਮੇਂ ਸ਼ੋਰ ਦਾ ਮਾਨ ਕਿੰਨਾ ਹੁੰਦਾ ਹੈ ?
ਉੱਤਰ-
30-60 dB (ਡੈਸੀਬਲ) ।

ਪ੍ਰਸ਼ਨ 50.
ਕਿਹੜੀ ਅਵਾਜ਼ ਸ਼ੋਰ ਪੈਦਾ ਕਰਦੀ ਹੈ ?
ਉੱਤਰ-
ਜਿਸ ਸ਼ੋਰ ਦੇ ਡੈਸੀਬਲ ਦਾ ਮਾਨ 80 DB ਤੋਂ ਵੱਧ ਹੋਵੇ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 51.
ਸ਼ੋਰ ਦੁਆਰਾ ਪੈਦਾ ਕੀਤੇ ਜਾਂਦੇ ਖੜਾਕ ਜਾਂ ਸੋਨਿਕ ਬੂਮਜ਼ (Sonic booms) ਕੀ ਹਨ ?
ਉੱਤਰ-
ਉੱਚੇ ਸ਼ੋਰ ਕਾਰਨ ਦਰਵਾਜ਼ਿਆਂ, ਖਿੜਕੀਆਂ ਦਾ ਖੜਕਣਾ, ਇਸਦਾ ਕਾਰਨ ਉਹ ਸੈੱਟ ਹਵਾਈ ਜਹਾਜ਼ ਹਨ, ਜਿਹੜੇ ਆਵਾਜ਼ ਦੇ ਵੇਗ ਨਾਲੋਂ ਤੇਜ਼ ਉੱਡਦੇ ਹਨ । ਵਧਿਆ ਹੋਇਆ ਰਕਤ ਦਬਾਓ ।

ਪ੍ਰਸ਼ਨ 52.
ਸ਼ੋਰ ਪ੍ਰਦੂਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਨੀਂਦ ਨਾ ਆਉਣਾ ਅਤੇ ਦਿਲ ਦਾ ਤੇਜ਼ੀ ਨਾਲ ਧੜਕਣਾ ।

ਪ੍ਰਸ਼ਨ 53.
ਪਰਾਬੈਂਗਣੀ-ਬੀ (Ultra violet-B) ਰੇਡੀਏਸ਼ਨ ਦਾ ਪੌਦਿਆਂ ਉੱਤੇ ਕੀ ਮਾੜਾ ਅਸਰ ਹੁੰਦਾ ਹੈ ?
ਉੱਤਰ-
ਪਰਾਵੈਂਗਣੀ-B ਰੇਡੀਏਸ਼ਨ ਦਾ ਪੌਦਿਆਂ ਦੇ ਨਿਊਕਲੀਕ ਐਸਿਡਾਂ ਅਤੇ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਉੱਤੇ ਮਾੜਾ ਅਸਰ ਪੈਂਦਾ ਹੈ ।

ਪ੍ਰਸ਼ਨ 54.
ਪ੍ਰਦੂਸ਼ਕਾਂ ਦੇ ਪ੍ਰਭਾਵ ਕਿਹੜੇ ਕਾਰਨਾਂ ਨਾਲ ਸੰਬੰਧਿਤ ਹਨ ?
ਉੱਤਰ-
ਪ੍ਰਦੂਸ਼ਕਾਂ ਦੀ ਸੰਘਣਤਾ, ਪ੍ਰਦੂਸ਼ਕਾਂ ਦੇ ਪ੍ਰਭਾਵ ਦਾ ਸਮਾਂ ।

ਪ੍ਰਸ਼ਨ 55.
ਪ੍ਰਾਈਵੇਟ (ਨਿੱਜੀ) ਵਾਹਨਾਂ ਦੀ ਵਰਤੋਂ ਨੂੰ ਤਿਆਗਣ ਉਪਰੰਤ ਸਾਨੂੰ ਕਿਸ ਨੂੰ ਤਰਜੀਹ ਦੇਣੀ ਚਾਹੀਦੀ ਹੈ ?
ਉੱਤਰ-
ਰਾਜਕੀ (Public) ਸਪੋਰਟ ਸਿਸਟਮ (Public Transport System) ਨੂੰ ਤਰਜੀਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 56.
ਈ-ਕਚਰਾ (e-wastes) ਕੀ ਹੈ ?
ਉੱਤਰ-
ਮੁਰੰਮਤ ਨਾ ਹੋ ਸਕਣ ਵਾਲੇ ਕੰਪਿਊਟਰਾਂ ਅਤੇ ਹੋਰਨਾਂ ਇਲੈਕਟ੍ਰੋਨਿਕ ਫੋਕਟ ਪਦਾਰਥਾਂ ਤੋਂ ਪ੍ਰਾਪਤ ਹੋਣ ਵਾਲੇ ਨਾ-ਵਰਤਣਯੋਗ ਪਦਾਰਥਾਂ ਨੂੰ ਈ-ਕਚਰਾ ਆਖਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 57.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਹਦ ਤਕ ਵੱਧ ਰਿਹਾ ਹੈ ।
ਉੱਤਰ-
CO2 ਦਾ ਵਿਕਾਸ ਚਿੰਤਾਜਨਕ ਹਦ ਤਕ ਵੱਧ ਰਿਹਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ । ਜੀਵ ਵਿਘਟਨਸ਼ੀਲ ਅਤੇ ਅਜੀਵ-ਵਿਘਟਨਸ਼ੀਲ ਪ੍ਰਦੂਸ਼ਕਾਂ ਵਿਚ ਅੰਤਰ ਲਿਖੋ ।
ਉੱਤਰ-
ਪਾਣੀ, ਹਵਾ ਅਤੇ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਪੈਦਾ ਹੋਈ ਅਣਚਾਹੀ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ | ਪ੍ਰਦੂਸ਼ਣ ਦੀ ਮੁੱਖ ਵਜ਼ਾ ਮਨੁੱਖੀ ਪ੍ਰਤੱਖ ਜਾਂ ਅਪ੍ਰਤੱਖ ਗਤੀਵਿਧੀਆਂ ਹਨ ।

ਜੀਵ ਵਿਘਟਨਸ਼ੀਲ ਅਤੇ ਅਜੀਵ ਵਿਘਟਨਸ਼ੀਲ ਪ੍ਰਦੂਸ਼ਕਾਂ ਵਿਚ ਅੰਤਰ

ਜੀਵ ਵਿਘਟਨਸ਼ੀਲ ਪ੍ਰਦੂਸ਼ਕ ਅਜੀਵ ਵਿਘਟਨਸ਼ੀਲ ਪ੍ਰਦੂਸ਼ਕ
1. ਇਨ੍ਹਾਂ ਪ੍ਰਦੂਸ਼ਕਾਂ ਦਾ ਵਿਘਟਨ ਸੂਖ਼ਮ ਜੀਵ ਕਰ ਸਕਦੇ ਹਨ । 1. ਇਨ੍ਹਾਂ ਪ੍ਰਦੂਸ਼ਕਾਂ ਦਾ ਵਿਘਟਨ ਸੂਖਮ ਜੀਵ ਨਹੀਂ ਕਰ ਸਕਦੇ ।
2. ਜੀਵ ਵਿਘਟਨਸ਼ੀਲ ਪਦੁਸ਼ਕਾਂ ਦਾ ਨਿਪਟਾਰਾ ਆਸਾਨੀ ਨਾਲ ਹੋ ਜਾਂਦਾ ਹੈ । 2. ਇਨ੍ਹਾਂ ਪ੍ਰਦੂਸ਼ਕਾਂ ਦਾ ਨਿਪਟਾਰਾ ਆਸਾਨੀ ਨਾਲ ਨਹੀਂ ਹੋ ਸਕਦਾ ।
3. ਇਹ ਪ੍ਰਦੂਸ਼ਕ ਵਿਘਟਨ ਪਿੱਛੋਂ ਵਾਤਾਵਰਣ ਵਿਚ ਸੰਤੁਲਨ ਕਾਇਮ ਰੱਖਦੇ ਹਨ ।

ਉਦਾਹਰਣ-ਪਸ਼ੂਆਂ ਦਾ ਗੋਬਰ ।

3. ਇਹ ਪ੍ਰਦੂਸ਼ਕ ਵਾਤਾਵਰਣ ਵਿਚ ਸੰਤੁਲਨ ਨੂੰ ਕਾਇਮ ਨਹੀਂ ਰੱਖਦੇ ।

ਉਦਾਹਰਣ-ਡੀ.ਡੀ.ਟੀ., ਪਲਾਸਟਿਕ ਆਦਿ ।

ਪ੍ਰਸ਼ਨ 2.
ਪ੍ਰਦੂਸ਼ਕ ਦੀ ਪਰਿਭਾਸ਼ਾ ਲਿਖੋ । ਪਰਿਸਥਿਤਿਕ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਦੂਸ਼ਕਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਹਰੇਕ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਪ੍ਰਦੂਸ਼ਕ (Pollutant) – ਜਿਹੜੇ ਪਦਾਰਥ ਵਾਯੂਮੰਡਲ ਨੂੰ ਦੂਸ਼ਿਤ ਕਰਨ ਦੇ ਇਲਾਵਾ ਪ੍ਰਾਣੀਆਂ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਪਦਾਰਥਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ ਆਂ, ਧੂੜ, ਰਸਾਇਣ (ਸਲਫਰ ਡਾਈਆਕਸਾਈਡ) ਅਤੇ ਸ਼ੋਰ ਆਦਿ ।

ਪ੍ਰਦੂਸ਼ਕਾਂ ਦੀਆਂ ਕਿਸਮਾਂ (Types of Pollutants)

  • ਜੀਵ ਵਿਘਟਨਸ਼ੀਲ (Biodegradable) – ਇਹ ਪ੍ਰਦੂਸ਼ਕ ਕੁਦਰਤੀ ਕਿਸਮ ਦੇ ਹਨ ਅਤੇ ਸੂਖ਼ਮ ਜੀਵ ਇਨ੍ਹਾਂ ਦਾ ਆਸਾਨੀ ਨਾਲ ਵਿਘਟਨ ਕਰ ਦਿੰਦੇ ਹਨ ।
  • ਅਜੀਵ ਵਿਘਟਨਸ਼ੀਲ (Non-biodegradable) – ਇਹ ਪ੍ਰਦੂਸ਼ਕ ਇਸ ਕਿਸਮ ਦੇ ਹਨ ਜਿਨ੍ਹਾਂ ਦਾ ਵਿਘਟਨ ਸੁਖਮਜੀਵ ਨਹੀਂ ਕਰ ਸਕਦੇ ਅਤੇ ਨਾ ਹੀ ਇਨ੍ਹਾਂ ਦਾ ਵਿਘਟਨ ਕੁਦਰਤੀ ਤਰੀਕਿਆਂ ਦੁਆਰਾ ਹੀ ਹੋ ਸਕਦਾ ਹੈ । ਡੀ.ਡੀ.ਟੀ., ਪਲਾਸਟਿਕ, ਕੱਚ, ਧਾਤਾਂ ਅਤੇ ਬਨਾਉਣੀ ਸਾਜ-ਸਾਮਾਨ ਇਸ ਪ੍ਰਦੂਸ਼ਕ ਦੇ ਉਦਾਹਰਣ ਹਨ ।

ਪ੍ਰਸ਼ਨ 3.
ਪ੍ਰਦੂਸ਼ਕ ਦੇ ਭੌਤਿਕ ਗੁਣਾਂ ਦੇ ਆਧਾਰ ‘ਤੇ ਪੈਦਾ ਕੀਤੇ ਜਾਦੇ ਪ੍ਰਦੂਸ਼ਣ ਦਾ ਵਰਗੀਕਰਨ ਕਰੋ ।
ਉੱਤਰ-
ਪ੍ਰਦੂਸ਼ਕਾਂ ਦੇ ਉਨ੍ਹਾਂ ਦੇ ਭੌਤਿਕ ਗੁਣਾਂ ਦੇ ਆਧਾਰ ‘ਤੇ ਵਰਗੀਕਰਨ-ਗੈਸਾਂ, ਠੋਸ ਕਣ, ਪਦਾਰਥ, ਤਾਪਮਾਨ, ਸ਼ੋਰ, ਅਤੇ ਰੇਡੀਓਐਕਟਿਵੀਟੀ ਆਦਿ । ਇਨ੍ਹਾਂ ਪਦੁਸ਼ਕਾਂ ਨੂੰ ਗੈਸੀ ਪ੍ਰਦੂਸ਼ਕ, ਸ਼ੋਰ ਪ੍ਰਦੂਸ਼ਕ, ਥਰਮਲਤਾਪ ਪ੍ਰਦੂਸ਼ਕ ਅਤੇ ਰੇਡੀਓ ਐਕਟਿਵ ਪ੍ਰਦੂਸ਼ਕ ਆਖਦੇ ਹਨ ।

ਪ੍ਰਸ਼ਨ 4.
ਵਾਤਾਵਰਣ ਦੇ ਘਟਕਾਂ ਦੇ ਆਧਾਰ ‘ਤੇ ਪ੍ਰਦੂਸ਼ਕ ਦੀਆਂ ਕਿਸਮਾਂ ਦੱਸੋ ।
ਉੱਤਰ-

  1. ਹਵਾ ਪ੍ਰਦੂਸ਼ਣ/ਵਾਯੂਮੰਡਲ ਪ੍ਰਦੂਸ਼ਣ
  2. ਜਲ ਪ੍ਰਦੂਸ਼ਣ/ਜਲ ਮੰਡਲ ਪ੍ਰਦੂਸ਼ਣ
  3. ਤੋਂ (ਮਿੱਟੀ) ਪ੍ਰਦੂਸ਼ਣ/ਥਲ ਮੰਡਲ ਪ੍ਰਦੂਸ਼ਣ
  4. ਸ਼ੋਰ ਪ੍ਰਦੂਸ਼ਣ
  5. ਰੇਡੀਏਸ਼ਨ ਪ੍ਰਦੂਸ਼ਣ ।

ਪ੍ਰਸ਼ਨ 5.
ਆਰੰਭ ਹੋਣ ਦੇ ਆਧਾਰ ‘ਤੇ ਪ੍ਰਦੂਸ਼ਣ ਦੀ ਵਰਗ ਵੰਡ ਕਰੋ ।
ਉੱਤਰ-
ਪ੍ਰਾਰੰਭ ਦੇ ਆਧਾਰ ‘ਤੇ ਪ੍ਰਦੂਸ਼ਣ ਦੀ ਵਰਗ ਵੰਡ

  1. ਕੁਦਰਤੀ ਪ੍ਰਦੂਸ਼ਣ (ਜਿਵੇਂ ਕਿ ਜਵਾਲਾ ਮੁਖੀ ਦਾ ਫਟਣਾ)
  2. ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (ਜਿਵੇਂ ਕਿ ਉਦਯੋਗਾਂ ਦੁਆਰਾ ਪੈਦਾ ਕੀਤਾ ਜਾਂਦਾ ਪ੍ਰਦੂਸ਼ਣ) ।

ਪ੍ਰਸ਼ਨ 6.
ਹਵਾ ਪ੍ਰਦੂਸ਼ਣ ਕੀ ਹੈ ? ਵੱਖ-ਵੱਖ ਤਰ੍ਹਾਂ ਦੇ ਹਵਾ ਪ੍ਰਦੂਸ਼ਕਾਂ ਦੀ ਸੂਚੀ ਦਿਓ ।
ਉੱਤਰ-
ਹਵਾ ਵਿਚ ਨੁਕਸਾਨ ਪਹੁੰਚਾਉਣ ਵਾਲੀਆਂ ਹਾਨੀਕਾਰਕ ਵਸਤਾਂ ਦੇ ਹਵਾ ਵਿਚ ਰਲਣ ਨੂੰ ਹਵਾ ਪ੍ਰਦੂਸ਼ਣ ਆਖਦੇ ਹਨ । ਪ੍ਰਦੂਸ਼ਣ ਦੇ ਕਾਰਨ ਹਵਾ ਦੀ ਗੁਣਵੱਤਾ ਦੇ ਘੱਟ ਜਾਣ ਨਾਲ ਮਨੁੱਖਾਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਜਾਂਦੀਆਂ ਹਨ ਅਤੇ ਵਾਤਾਵਰਣ ਦਾ ਪਤਨ ਵੀ ਹੋ ਜਾਂਦਾ ਹੈ । ਰਸਾਇਣਿਕ ਗੈਸਾਂ, ਮਿੱਟੀ/ਧੂੜ ਦੇ ਕਣ ਅਤੇ ਰੇਡੀਓਐਕਟਿਵ ਰਹਿੰਦ-ਖੂੰਹਦ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।

(ੳ) ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਗੈਸੀ ਪਦਾਰਥ – ਇਨ੍ਹਾਂ ਗੈਸੀ ਪਦਾਰਥਾਂ ਵਿਚ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ ਸ਼ਾਮਿਲ ਹਨ । ਹਾਈਡ੍ਰੋਕਾਰਬਨਜ਼, ਫਲੋਰਾਈਡਜ਼ ਅਤੇ ਪੀਰੌਕਸੀ ਏਸਿਲ ਨਾਈਟ (PAN) ਪ੍ਰਕਾਸ਼-ਰਸਾਇਣਿਕ ਆਕਸੀ ਕਾਰਕ ਅਤੇ ਐੱਲਡੀ ਹਾਈਡਜ ਵੀ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ । ਹਵਾ ਵਿਚ ਮੌਜੂਦ ਹਾਈਡ੍ਰੋਕਾਰਬਨਜ਼ ਅਤੇ ਨਾਈਟਰੋਜਨ ਆਕਸਾਈਡਜ਼ ਦੀਆਂ ਆਪਸੀ ਅੰਤਰ ਪ੍ਰਤਿਕਿਰਿਆ ਜਿਹੜੀਆਂ ਕਿ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿਚ ਹੁੰਦੀਆਂ ਹਨ, ਦੇ ਕਾਰਨ ਪੀਰੋਕਸੀ ਏਸਿਲ ਨਾਈਟ੍ਰੇਟ (PAN) ਪੈਦਾ ਹੁੰਦਾ ਹੈ । ਪ੍ਰਾਇਮਰੀ ਪ੍ਰਦੂਸ਼ਕਾਂ ਨਾਲੋਂ ਇਹ ਪਦੁਸ਼ਕ ਵਧੇਰੇ ਜ਼ਹਿਰੀਲਾ ਹੈ । ਪਦੁਸ਼ਕਾਂ ਵਿਚ ਵਿਸ਼ੈਲੇ ਪਨ ਦੀ ਉਤਪੱਤੀ ਨੂੰ ਸਾਈਨਿਰਜਿਜ਼ਮ (Synergism) ਆਖਦੇ ਹਨ ।

(ਅ) ਉਦਯੋਗਾਂ, ਪੱਥਰ ਕੁੱਟਣ ਵਾਲੇ ਉਦਯੋਗਾਂ ਅਤੇ ਸਵੈਚਲਿਤ ਵਾਹਨਾਂ ਤੋਂ ਨਿਕਲਣ ਵਾਲੇ ਠੋਸ ਕਣ, ਹਵਾ ਦੇ ਪ੍ਰਦੁਸ਼ਕ ਹਨ । ਮਹੀਨ ਹੋਣ ਦੇ ਕਰਕੇ ਇਹ ਕਣ ਹਵਾ ਵਿਚ ਲਟਕੇ ਰਹਿੰਦੇ ਹਨ । ਇਨ੍ਹਾਂ ਕਣਮਈ (Particulate) ਪ੍ਰਦੂਸ਼ਕਾਂ ਵਿਚ ਕਪਾਹ ਦੇ ਮਹੀਨ ਰੇਸ਼ੇ, ਐੱਸਬੈਸਟੋਜ਼, ਰੇਸ਼ੇ, ਲੈਂਡ, ਏਰੀਸੋਲਜ਼ (ਕਲੋਰੋਫਲੋਰੋਕਾਰਬਨਜ਼), ਪਾਲੀਕਲੋਰੀਨੇਟਿਡ ਬਾਈਫਿਨਾਈਲਜ਼ (Polychlorinated biphenyles), ਤੰਮਾਕੂ ਦਾ ਧੂੰਆਂ, ਸਮੋਗ ਅਤੇ ਪਰਾਗਕਣ ਆਦਿ ਸ਼ਾਮਿਲ ਹਨ ।

(ੲ) ਰੇਡੀਓ ਐਕਟਿਵ ਪਦਾਰਥ ਸਮੋਗ ਇਹ ਪ੍ਰਦੂਸ਼ਕ ਨਿਊਕਲੀ ਵਿਸਫੋਟਕਾਂ ਜਾਂ ਨਿਊਕਲੀ ਬੰਬਾਂ ਦੇ ਫਟਣ ਕਾਰਨ ਪੈਦਾ ਹੁੰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 7.
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸਰੋਤ-

  1. ਨਿਸ਼ਚਿਤ ਸਰੋਤ (Fixed Sources) – ਵੱਡੇ-ਵੱਡੇ ਕਾਰਖ਼ਾਨੇ, ਬਿਜਲੀ ਪੈਦਾ ਕਰਨ ਵਾਲੇ ਪਲਾਂਟ, ਧਾਤਾਂ ਪਿਘਲਾਉਣ ਵਾਲੀਆਂ ਭੱਠੀਆਂ ਅਤੇ ਛੋਟੇ-ਮੋਟੇ ਉਦਯੋਗ ।
  2. ਚਲਦੇ-ਫਿਰਦੇ ਸਰੋਤ (Mobile Sources) – ਇਸ ਵਿਚ ਢੋਆ-ਢੁਆਈ ਕਰਨ ਵਾਲੇ ਸਾਰੇ ਸਾਧਨ ਸ਼ਾਮਿਲ ਹਨ ।

ਪ੍ਰਸ਼ਨ 8.
ਕਾਰਬਨ ਮੋਨੋਆਕਸਾਈਡ (Carbon monoxide) ਦੇ (ਦੁਸ਼ਟ) ਕੀ ਪ੍ਰਭਾਵ ਹਨ ?
ਉੱਤਰ-
ਕਾਰਬਨ ਮੋਨੋਆਕਸਾਈਡ (CO), ਜਦੋਂ ਪਥਰਾਟ ਈਂਧਨ ਦਾ ਦਹਿਨ ਹਵਾ ਦੀ ਘਾਟ ਕਾਰਨ ਅਪੂਰਣ ਹੁੰਦਾ ਹੈ ਤਾਂ, ਇਹ ਹਾਨੀਕਾਰਕ ਗੈਸ ਪੈਦਾ ਹੁੰਦੀ ਹੈ । ਪੈਦਾ ਹੋਣ ‘ ਵਾਲੀ ਇਸ ਗੈਸ ਦਾ 50% ਸਵੈਚਲਿਤ ਵਾਹਨਾਂ ਦੀ ਦੇਣ ਹੈ । ਵਾਤਾਵਰਣ ਵਿਚ ਇਹ ਗੈਸ ਜ਼ਿਆਦਾ ਦੇਰ ਤਕ ਨਹੀਂ ਠਹਿਰ ਸਕਦੀ ਅਤੇ ਇਸ ਦਾ ਆਕਸੀਕਰਨ ਹੋਣ ਦੇ ਫਲਸਰੂਪ, ਇਹ ਗੈਸ CO2 ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਕਾਰਬਨ ਮੋਨੋਆਕਸਾਈਡ ਗੈਸ ਪਾਣੀਆਂ ਦੇ ਲਈ ਬੜੀ ਵਿਸ਼ੈਲੀ ਹੈ । ਜੇਕਰ ਇਹ ਗੈਸ ਸੁੰਘ ਲਈ ਜਾਵੇ, ਤਾਂ ਹੀਮੋਗਲੋਬਿਨ ਵਰੋਣਕ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਕਈ ਵਾਰੀ ਇਹ ਗੈਸ ਮਨੁੱਖਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ।

ਪ੍ਰਸ਼ਨ 9.
ਉਨ੍ਹਾਂ ਚਾਰ ਗੈਸਾਂ ਦੇ ਨਾਮ ਦੱਸੋ ਜਿਹੜੀਆਂ ਹਵਾ ਨੂੰ ਦੂਸ਼ਿਤ ਕਰਦੀਆਂ ਹਨ ।
ਉੱਤਰ-
ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਆਦਿ ।

ਪ੍ਰਸ਼ਨ 10.
ਹਵਾ ਪ੍ਰਦੂਸ਼ਣ ਦੇ ਕੀ ਪ੍ਰਭਾਵ ਹਨ ? ਇਨ੍ਹਾਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਹਵਾ ਪ੍ਰਦੂਸ਼ਣ ਦੇ ਪ੍ਰਭਾਵ (Effects of Air Pollution) – ਹਵਾ ਦੇ ਪ੍ਰਦੂਸ਼ਣ ਕਾਰਨ ਮਨੁੱਖ ਨੂੰ ਸਾਹ ਅਤੇ ਹਿਰਦੇ (ਦਿਲ) ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਜਾਨਵਰਾਂ ਨੂੰ ਇਸ ਵਾਯੂ ਪ੍ਰਦੂਸ਼ਣ ਦੇ ਕਾਰਨ ਫਲੋਰੋਸਿਸ (Fluorosis) ਨਾਮ ਦੀ ਬੀਮਾਰੀ ਲੱਗ ਜਾਂਦੀ ਹੈ ।

ਪੌਦਿਆਂ ਉੱਤੇ ਵੀ ਵਾਯੂ ਪ੍ਰਦੂਸ਼ਣ ਦਾ ਬੜਾ ਮਾੜਾ ਅਸਰ ਹੁੰਦਾ ਹੈ । ਵਾਯੂ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਭਵਨ ਵੀ ਸੁਰੱਖਿਅਤ ਨਹੀਂ ਹਨ ਅਤੇ ਵਾਤਾਵਰਣ ਵੀ ਖ਼ਰਾਬ ਹੋ ਜਾਂਦਾ ਹੈ ।

ਹਵਾ ਪ੍ਰਦੂਸ਼ਣ ‘ਤੇ ਕੰਟਰੋਲ (Control of Air Pollution) – ਹਵਾ ਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਵਾਸਤੇ, ਨਾ-ਨੁਕਸਾਨ ਕਰਨ ਵਾਲੀਆਂ ਗੈਸਾਂ (Harmless gases) ਤੋਂ ਪ੍ਰਦੂਸ਼ਕਾਂ ਨੂੰ ਵੱਖਰਿਆ ਕਰਨਾ ਚਾਹੀਦਾ ਹੈ । ਤੇਲ ਸੋਧਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਲੈਂਡ ਰਹਿਤ ਡੀਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 11.
ਸਥਿਰ ਬਿਜਲਈ ਅਵਖੇਪਕ Electrostatic precipitator) ’ਤੇ ਨੋਟ ਲਿਖੋ ।
ਉੱਤਰ-
ਸਥਿਰ ਬਿਜਲਈ ਅਵਖੇਪਕ (Electrostatic precipitator) – ਇਹ ਯੰਤਰ ਤਾਪ ਘਰਾਂ ਵਿਚੋਂ ਨਿਕਲਣ ਵਾਲੇ 99% ਕਣਮਈ ਪ੍ਰਦੂਸ਼ਕਾਂ ਨੂੰ ਹਟਾ ਦਿੰਦਾ ਹੈ । ਇਸ ਅਵਖੇਪ ਵਿੱਚ ਇਕ ਇਲੈੱਕਟੋਡ ਤਾਰ (Electrode wire) ਦੇ ਇਲਾਵਾ ਇਕੱਠਾ ਕਰਨ ਵਾਲੀਆਂ ਪਲੇਟਾਂ (Collecting plates) ਦੀ ਇਕ ਸਟੇਜ ਵੀ ਹੁੰਦੀ ਹੈ । (ਚਿੱਤਰ 17.1)
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 1
ਇਲੈੱਕਟ੍ਰੋਡ ਦੀਆਂ ਤਾਰਾਂ ਨੂੰ ਕਈ ਹਜ਼ਾਰ ਵੋਲਟਸ (Volts) ਉੱਪਰ ਕਾਇਮ ਰੱਖਿਆ ਜਾਂਦਾ ਹੈ ਜਿਸ ਕਾਰਨ ਇਲੈੱਕਨਜ਼ (Electrons) ਨੂੰ ਮੁਕਤ ਕਰਨ ਵਾਲਾ ਕਾਰੋਨਾ (Carona) ਉਤਪੰਨ ਹੋ ਜਾਂਦਾ ਹੈ ।

ਕੇਵਲ ਇਕ ਸਕਿੰਟ ਤੋਂ ਘੱਟ ਸਮੇਂ ਦੇ ਵਿਚ ਇਲੈੱਕਟ੍ਰਾਨ ਚੇਲੇਰਣ ਰਿਣ (Negative) ਚਾਰਜ ਕਰ ਦਿੰਦੇ ਹਨ । ਇਕੱਤਰ ਕਰਨ ਵਾਲੀਆਂ ਖੁਰਦ ਪਲੇਟਾਂ ਧੂੜ ਦੇ ਕਣਾਂ ਨੂੰ ਆਪਣੇ ਵਲ ਆਕਰਸ਼ਿਤ ਕਰ ਲੈਂਦੀਆਂ ਹਨ । ਧੂੜ ਦੇ ਕਣਾਂ ਦਾ ਵੇਗ ਭਾਵੇਂ ਥੋੜ੍ਹਾ ਹੀ ਹੁੰਦਾ ਹੈ ਪਰ ਫਿਰ ਵੀ ਪਲੇਟਾਂ ਧੂੜ ਦੇ ਕਣਾਂ ਨੂੰ ਹੇਠਾਂ ਡਿਗਣ ਨਹੀਂ ਦਿੰਦੀਆਂ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 12.
ਥਾਂਵਾਂ (Scrubber) ਕਿਵੇਂ ਕਾਰਜ ਕਰਦਾ ਹੈ ?
ਉੱਤਰ-
ਥਾਂਵਾਂ (Scrubber) – ਸਲਫਰ ਡਾਈ-ਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਨੂੰ ਹਟਾਉਣ ਦੇ ਲਈ ਥਾਂਵੇਂ ਦੀ ਵਰਤੋਂ ਕੀਤੀ ਜਾਂਦੀ ਹੈ । ਮੁਕਤ ਹੋਏ ਪਦਾਰਥ ਨੂੰ ਜਿਸ ਵਿਚ ਸਲਫਰ ਡਾਈਆਕਸਾਈਡ ਮਿਲੀ ਹੋਈ ਹੁੰਦੀ ਹੈ, ਭਾਂਵੇਂ ਵਿਚੋਂ ਦੀ ਗੁਜ਼ਾਰਦਿਆਂ ਹੋਇਆਂ ਇਸ ਪਦਾਰਥ ਉੱਤੇ ਪਾਣੀ ਦੀ ਫੁਹਾਰ ਛੱਡੀ ਜਾਂਦੀ ਹੈ ਜਾਂ ਚੁਨੇ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 2
ਸਲਫਰ ਡਾਈਆਕਸਾਈਡ ਪਾਣੀ ਵਿਚ ਘੁਲਣਸ਼ੀਲ ਹੋਣ ਕਰਕੇ ਇਹ ਪਾਣੀ ਵਿੱਚ ਘੁਲ ਜਾਂਦੀ ਹੈ ਜਾਂ ਇਹ ਗੈਸ ਚੁਨੇ (Lime) ਨਾਲ ਪ੍ਰਤਿਕਿਰਿਆ ਕਰਨ ਦੇ ਨਾਲ ਕੈਲਸ਼ੀਅਮ ਸਲਫੇਟ ਜਾਂ ਕੈਲਸ਼ੀਅਮ ਸਲਫਾਈਟ ਦਾ ਅਵਖੇਪਣ ਬਣ ਜਾਂਦਾ ਹੈ ।

ਪ੍ਰਸ਼ਨ 13.
ਹਵਾ ਪ੍ਰਦੂਸ਼ਣ ਦੇ ਪ੍ਰਾਇਮਰੀ ਅਤੇ ਸੈਕੰਡਰੀ ਪ੍ਰਦੂਸ਼ਕਾਂ ਵਿਚ ਅੰਤਰ ਲਿਖੋ ।
ਉੱਤਰ-

ਹਵਾ ਦੇ ਪ੍ਰਾਇਮਰੀ ਪ੍ਰਦੂਸ਼ਕ, ਹਵਾ ਦੇ ਸੈਕੰਡਰੀ ਪ੍ਰਦੂਸ਼ਕ
1. ਹਵਾ ਵਿਚ ਮਿਲਣ ਤੋਂ ਪਹਿਲਾਂ ਜੋ ਹਾਲਤ ਪ੍ਰਦੂਸ਼ਕਾਂ ਦੀ ਉਸ ਵੇਲੇ ਹੁੰਦੀ ਹੈ, ਉਹੀ ਹਾਲਤ ਅੰਤ ਤਕ ਕਾਇਮ ਰਹਿੰਦੀ ਹੈ । 1. ਹਵਾ ਦੇ ਇਹ ਪ੍ਰਦੂਸ਼ਕ ਆਪਣੇ-ਆਪ ਨੂੰ ਦੁਸਰੀਆਂ ਕਿਸਮਾਂ ਦੇ ਪ੍ਰਦੂਸ਼ਕਾਂ ਵਿਚ ਬਦਲ ਲੈਂਦੇ ਹਨ ।
2. ਉਦਾਹਰਣ-ਡੀ.ਡੀ.ਟੀ., ਬੀ ਐਸ. ਜੀ., ਨਾਈਟਰੋਜਨ ਆਕਸਾਈਡ, ਕਾਰਬਨ ਮੋਨੋਕਸਾਈਡ ਅਤੇ ਹਾਈਕ੍ਰੋਕਾਰਬਨਜ਼ ਆਦਿ । 2. ਉਦਾਹਰਣ-ਓਜ਼ੋਨ, ਪੀਰੋਸੀਏਸਿਲ ਨਾਈਟ੍ਰੇਟ (PAN) ਪ੍ਰਕਾਸ਼-ਰਸਾਇਣ ਧੁੰਦ-ਧੂੰਆਂ (Smog) ।

ਪ੍ਰਸ਼ਨ 14.
ਪ੍ਰਕਾਸ਼-ਰਸਾਇਣ ਧੁੰਦ-ਧੂੰਆਂ (Photo-cliemical Smog) ਕੀ ਹੈ ? ਇਸ ਦਾ ਜੈਵਿਕ ਸੰਸਾਰ (Biological world) ’ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪ੍ਰਕਾਸ਼-ਰਸਾਇਣ-ਧੁੰਦ-ਧੂੰਆਂ (Photo-Chemical Smog) – ਇਹ ਸੈਕੰਡਰੀ ਦੂਸਰੀ ਕਿਸਮ ਦਾ ਪ੍ਰਦੂਸ਼ਕ ਹੈ । ਇਹ ਧੁੰਦ ਧੂੰਆਂ ਉਨ੍ਹਾਂ ਵੱਡੇ-ਵੱਡੇ ਸ਼ਹਿਰਾਂ ਵਿਚ ਪੈਦਾ ਹੁੰਦਾ ਹੈ ਜਿੱਥੇ ਆਕਸੀਕਰਨ ਦੇ ਹਾਲਾਤ ਠੀਕ ਹੋਣ ਦੇ ਨਾਲ-ਨਾਲ ਤਾਪਮਾਨ ਵੀ ਉੱਚਾ ਹੁੰਦਾ ਹੋਵੇ । ਅਜਿਹੇ ਸ਼ਹਿਰਾਂ ਵਿਚ ਨਾਈਟ੍ਰੋਜਨ ਦੇ ਆਕਸਾਈਡਾਂ ਅਤੇ ਹਾਈਡਰੋਕਾਰਬਨਜ਼ ਦੀ । ਉਤਪੱਤੀ ਵਧੇਰੇ ਹੁੰਦੀ ਹੈ । ਇਨ੍ਹਾਂ ਦੋਵਾਂ ਪਦਾਰਥਾਂ ਦੇ ਆਪਸੀ ਸੁਮੇਲ ਦੇ ਕਾਰਨ ਪੀਲੀ ਭੂਰੀ ਰੰਗਤ ਵਾਲਾ ਧੂੰਦ-ਬੂੰਆਂ ਪੈਦਾ ਹੁੰਦਾ ਹੈ । ਜਦੋਂ ਹਵਾ ਨਹੀਂ ਚਲਦੀ ਹੁੰਦੀ ਹੈ ਅਤੇ ਸਥਿਰ ਰਹਿੰਦੀ ਹੈ, ਤਾਂ ਇਸ ਹਾਲਤ ਵਿਚ ਦੋਵੇਂ ਪਦਾਰਥ ਇਕ-ਦੂਜੇ ਨਾਲ ਪ੍ਰਕਾਸ਼-ਰਸਾਇਣੀ ਪ੍ਰਤਿਕਿਰਿਆ ਕਰਕੇ, ਪ੍ਰਕਾਸ਼-ਰਸਾਇਣੀ ਆਕਸੀਕਾਰਕ ਪੈਦਾ ਕਰਦੇ ਹਨ, ਜਿਸਨੂੰ PAN ਆਖਦੇ ਹਨ । ਇਸ ਪਦਾਰਥ (PAN) ਦਾ ਅਸਰ ਓਜ਼ੋਨ ‘ਤੇ ਮਾੜਾ ਹੁੰਦਾ ਹੈ । PAN ਦੇ ਇਲਾਵਾ ਐਲਡੀਹਾਈਡ ਅਤੇ ਫਿਨੋਲਜ਼ ਵੀ ਬਣਦੇ ਹਨ | ਪ੍ਰਕਾਸ਼ ਰਸਾਇਣਿਕ ਧੁੰਦ ਧੁੰਏਂ ਦੇ ਵਿਚ ਪ੍ਰਾਇਮਰੀ ਪ੍ਰਦੂਸ਼ਕਾਂ ਦੀ ਮਾਤਰਾ ਕੋਈ ਜ਼ਿਆਦਾ ਨਹੀਂ ਹੁੰਦੀ । ਇਸ ਧੁੰਦ ਧੂੰਏ ਨੂੰ ਲਾਂਸ ਏਂਜਲਜ (Los Angeles) ਧੁੰਦ-ਧੁਆਂ ਵੀ ਆਖਿਆ ਜਾਂਦਾ ਹੈ ।

ਜੈਵਿਕ ਦੁਨੀਆਂ ‘ ਤੇ ਪ੍ਰਭਾਵ (Effect on Biological World) – ਇਸ ਧੁੰਦ-ਧੂੰਏਂ ਦੇ ਕਾਰਨ ਪੱਤਿਆਂ ਦੀ ਰੰਗਤ ਬਦਲ ਜਾਂਦੀ ਹੈ । ਪੱਤੇ ਸਫੈਦ ਪੈ ਜਾਂਦੇ ਹਨ ਅਤੇ ਚਮਕੀਲੇ ਵੀ ਬਣ ਜਾਂਦੇ ਹਨ | ਪੱਤਿਆਂ ਦੇ ਵਿਚ ਜ਼ਖਮ ਬਣ ਜਾਂਦੇ ਹਨ ।

ਪ੍ਰਸ਼ਨ 15.
ਤੇਜ਼ਾਬੀ ਵਰਖਾ ਕੀ ਹੈ ? ਪੌਦਿਆਂ ਉੱਪਰ ਇਸ ਦੇ ਕੀ ਅਸਰ ਹੁੰਦੇ ਹਨ ?
ਉੱਤਰ-
ਤੇਜ਼ਾਬੀ ਵਰਖਾ (Acid rain) – ਪਥਰਾਟ ਈਧਨਾਂ ਦੇ ਦਹਿਨ ਦੇ ਕਾਰਨ ਸਲਫਰ ਡਾਈਆਕਸਾਈਡ ਅਤੇ ਸਲਫਰ ਟਾਈਆਕਸਾਈਡ ਗੈਸਾਂ ਪੈਦਾ ਹੁੰਦੀਆਂ ਹਨ । ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪਾਂ ਵਿਚ ਘੁਲ ਕੇ ਇਨ੍ਹਾਂ ਤੋਂ ਕ੍ਰਮਵਾਰ ਸਲਫਿਊਰਸ ਤੇਜ਼ਾਬ (Sulphurous acid) ਅਤੇ ਸਲਫਿਊਰਿਕ ਤੇਜ਼ਾਬ (Sulphuric acid) ਬਣ ਜਾਂਦੇ ਹਨ । ਜਦੋਂ ਇਹ ਪਦਾਰਥ ਮੀਂਹ ਜਾਂ ਬਰਫ਼ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦੇ ਹਨ, ਤਾਂ ਇਸ ਨੂੰ ਤੇਜ਼ਾਬੀ ਮੀਂਹ ਜਾਂ ਤੇਜ਼ਾਬੀ ਵਰਖਾ (Precipitation) ਆਖਦੇ ਹਨ । ਇਸ ਤੇਜ਼ਾਬੀ ਮੀਂਹ ਦਾ pH = 5 – 6 ਤੋਂ ਘੱਟ ਹੁੰਦਾ ਹੈ ਅਤੇ pH4 ਤੋਂ ਘੱਟ ਵੀ ਹੋ ਸਕਦਾ ਹੈ ।

ਤੇਜ਼ਾਬੀ ਵਰਖਾ ਦੇ ਕਾਰਨ ਪੱਤਿਆਂ ਦਾ ਕਲੋਰੋਫਿਲ ਨਸ਼ਟ ਹੋ ਜਾਂਦਾ ਹੈ ਅਤੇ ਪੱਤਿਆਂ ਦੀ ਹਰੀ ਦਿਖ ਬਦਲ ਜਾਂਦੀ ਹੈ । ਪੱਤਿਆਂ ਉੱਪਰ ਜ਼ਖਮ ਵੀ ਬਣ ਜਾਂਦੇ ਹਨ ।

ਪ੍ਰਸ਼ਨ 16.
ਏਰੋਸੋਲਜ਼ (Aerosoles) ਕੀ ਹਨ ? ਇਸ ਦੇ ਸਰੋਤ ਕੀ ਹਨ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਦੱਸੋ ।
ਉੱਤਰ-
ਏਰੋਸੋਲਜ਼ (Aerosols) – ਇਹ ਕੈਮੀਕਲ ਪਦਾਰਥ ਹਨ, ਜਿਹੜੇ ਹਵਾਈ ਜਹਾਜ਼ਾਂ ਦੁਆਰਾ ਵਾਸ਼ਪਾਂ ਦੇ ਰੂਪ ਵਿਚ ਵਾਯੂ ਮੰਡਲ ਵਿਚ ਭੇਜੇ ਜਾਂਦੇ ਹਨ । ਏਰੋਸੋਲਜ਼ ਨੂੰ ਹਵਾ ਤਰਲ ਵੀ ਆਖਦੇ ਹਨ ।
ਸਰੋਤ (Sources) – ਜੈਂਟ ਹਵਾਈ ਜਹਾਜ਼ਾਂ ਦੁਆਰਾ ਮੁਕਤ ਕੀਤੇ ਜਾਂਦੇ ਕਲੋਰੋ ਫਲੋਰੋਕਾਰਬਨਜ਼ ।
ਦੁਸ਼ਟ ਪ੍ਰਭਾਵ (Harmful effects) – ਏਰੋਸੋਲਜ਼ ਵਿਚ ਮੌਜੂਦ ਕਲੋਰੇ ਫਲੋਰੋਕਾਰਬਨਜ਼ ਓਜ਼ੋਨ ਦੀ ਪਰਤ ਨੂੰ ਪਤਲਾ ਕਰਦੇ ਹਨ, ਜਿਸ ਕਾਰਨ ਪਰਾਂ-ਵੈਂਗਣੀ ਕਿਰਨਾਂ ਬਿਨਾਂ ਕਿਸੇ ਪ੍ਰਕਾਰ ਦੀ ਰੁਕਾਵਟ ਦੇ ਧਰਤੀ ਤਕ ਪਹੁੰਚ ਜਾਂਦੀਆਂ ਹਨ ਅਤੇ ਗ੍ਰਹਿ ਉੱਪਰ ਮੌਜੂਦ ਜੀਵਨ ਲਈ ਕਸ਼ਟ ਅਤੇ ਮੁਸ਼ਕਿਲਾਂ ਪੈਦਾ ਕਰ ਦਿੰਦੀਆਂ ਹਨ । ਮਨੁੱਖੀ ਸਰਗਰਮੀਆਂ ਦੇ ਕਾਰਨ ਪੈਦਾ ਹੋਣ ਵਾਲਾ ਕਾਰਬਨ ਟੈਕਲੋਰਾਈਡ ਵੀ ਵਾਯੂ ਮੰਡਲ ਲਈ ਹਾਨੀਕਾਰਕ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 17.
ਸਵੈਚਲਿਤ ਵਾਹਨਾਂ ਵਿਚੋਂ ਨਿਕਲਣ ਵਾਲੇ ਹਾਨੀਕਾਰਕ ਪਦਾਰਥਾਂ ਨੂੰ ਨਿਯੰਤਰਿਤ ਕਰਨ ਦੇ ਵਾਸਤੇ ਤੁਸੀਂ ਕੀ ਸੁਝਾ ਦਿੰਦੇ ਹੋ ?
ਉੱਤਰ-
ਸਵੈਚਲਿਤ ਵਾਹਨਾਂ ਤੋਂ ਨਿਕਲਣ ਵਾਲੇ ਪਦਾਰਥਾਂ ‘ਤੇ ਨਿਯੰਤਰਣ-

  1. ਠੀਕ ਹਾਲਤ ਵਾਲੇ ਇੰਜਣ ਅਣ-ਜਲੇ (Unburnt) ਹਾਈਡ੍ਰੋਕਾਰਬਨਜ਼ ਦੀ ਉਤਪੱਤੀ ਨੂੰ ਘਟਾ ਸਕਦੇ ਹਨ ।
  2. ਮੋਟਰਾਂ ਆਦਿ ਵਰਗੇ ਵਾਹਨਾਂ ਵਿਚ ਉਤਪ੍ਰੇਰਕ ਪਰਿਵਰਤਕਾਂ ਦੀ ਵਰਤੋਂ ਕਰਨ ਨਾਲ ਨਾਈਟਰੋਜਨ ਆਕਸਾਈਡਜ਼ ਦੇ ਗੁਣਾਂ ਵਿਚ ਤਬਦੀਲੀ ਪੈਦਾ ਕੀਤੀ ਜਾ ਸਕਦੀ ਹੈ ।
  3. ਚੰਗੀ ਕਿਸਮ ਦੇ ਈਂਧਨ ਦੀ ਵਰਤੋਂ ਕਰਨੀ ਚਾਹੀਦੀ ਹੈ |
  4. ਲੈਂਡ ਰਹਿਤ (Unleaded) ਪੈਟਰੋਲ ਦੀ ਵਰਤੋਂ ਕਰਨ ਨਾਲ ਲੈੱਡ ਦੁਆਰਾ ਫੈਲਣ ਵਾਲਾ ਪ੍ਰਦੂਸ਼ਣ ਨਿਯੰਤਰਿਤ ਕੀਤਾ ਜਾ ਸਕਦਾ ਹੈ ।
  5. ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਨਿਕਾਸੀ ਗੈਸਾਂ ਵਿਚ ਵਿਸ਼ੈਲੇ ਪਦਾਰਥ ਘੱਟ ਹੁੰਦੇ ਹਨ ।

ਪ੍ਰਸ਼ਨ 18.
ਸੰਖੇਪ ਵਿਚ ਸ਼ੋਰ ਪ੍ਰਦੂਸ਼ਣ (Noise Pollution) ‘ਤੇ ਚਰਚਾ ਕਰੋ ।
ਜਾਂ
ਸ਼ੋਰ ਪ੍ਰਦੂਸ਼ਣ ਦੇ ਦੋ ਮਾੜੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਸ਼ੋਰ ਪ੍ਰਦੂਸ਼ਣ (Noise Pollution) – ਨਾ ਸਹਾਰੀ ਜਾਣ ਵਾਲੀ ਆਵਾਜ਼ ਨੂੰ ਸ਼ੋਰ ਆਖਦੇ ਹਨ । ਜਦੋਂ ਨਾ ਸਹਾਰੀ ਜਾਣ ਵਾਲੀ ਆਵਾਜ਼ ਪੈਦਾ ਹੋ ਜਾਵੇ, ਤਾਂ ਅਜਿਹੀ ਆਵਾਜ਼ ਨੂੰ ਸ਼ੋਰ ਪ੍ਰਦੂਸ਼ਣ ਕਹਿੰਦੇ ਹਨ । 60-70B ਡੈਸੀਬਲਜ਼ ਤੋਂ ਵੱਧ ਆਵਾਜ਼ ਨੂੰ ਸ਼ੋਰ ਆਖਦੇ ਹਨ । ਸ਼ੋਰ ਪ੍ਰਦੂਸ਼ਣ ਸ਼ਹਿਰੀ ਕਲਚਰ ਅਤੇ ਉਦਯੋਗਾਂ ਦੀ ਦੇਣ ਹੈ । ਲਾਊਡਸਪੀਕਰ, ਜਨ ਐੱਡਰੈੱਸ ਪ੍ਰਣਾਲੀ, ਰੇਡੀਓ, ਟੈਲੀਵਿਜ਼ਨ, ਦਬਾਉ ਨਾਲ ਵੱਜਣ ਵਾਲੇ ਹਾਰਨ ਅਤੇ ਹਵਾ ਦੀ ਰਫ਼ਤਾਰ ਨਾਲੋਂ ਤੇਜ਼ ਚੱਲਣ ਵਾਲੇ ਹਵਾਈ ਜਹਾਜ਼ ਸ਼ੋਰ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ ।

ਦਿਮਾਗੀ ਤਣਾਓ ਦਾ ਇਕ ਕਾਰਨ ਸ਼ੋਰ ਵੀ ਹੈ । ਸ਼ੋਰ ਪ੍ਰਦੂਸ਼ਣ ਦੇ ਕਾਰਨ ਸਰੀਰਕ ਥਕਾਵਟ ਮਹਿਸੂਸ ਹੁੰਦਾ ਹੈ, ਯਾਦ ਸ਼ਕਤੀ ਅਤੇ ਸਿੱਖਣ ਦੀ ਸ਼ਕਤੀ ਵਿਚ ਖਰਾਬੀ ਪੈਦਾ ਹੋ ਸਕਦੀ ਹੈ, ਅਤੇ ਕਈ ਵਾਰ ਆਦਮੀ ਪੂਰਨ ਤੌਰ ‘ਤੇ ਬੋਲਾ ਵੀ ਹੋ ਜਾਂਦਾ ਹੈ । ਸ਼ੋਰ ਪ੍ਰਦੂਸ਼ਣ ਤੋਂ ਬਚਣ ਦੇ ਲਈ ਵੱਡੇ-ਵੱਡੇ ਸ਼ਹਿਰਾਂ ਵਿਚ ਹਰੀਆਂ-ਪੱਟੀਆਂ (Green belts) ਵੀ ਉਸਾਰੀਆਂ ਜਾਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 19.
ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਵੱਖ-ਵੱਖ ਉਪਾਅ ਦੱਸੋ ।
ਉੱਤਰ-
ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਉਪਾ-

  1. ਸ਼ੋਰ-ਰੋਧਕ ਕਮਰਿਆਂ ਦੀ ਉਸਾਰੀ ਕੀਤੀ ਜਾਵੇ, ਤਾਂ ਜੋ ਉਦਯੋਗਾਂ ਵਿਚ ਵਰਤੀਆਂ ਜਾਂਦੀਆਂ ਮਸ਼ੀਨਾਂ ਦਾ ਸ਼ੋਰ ਘੱਟ ਸੁਣਾਈ ਦੇਵੇ ।
  2. ਰੇਡੀਓ ਅਤੇ ਟਾਂਜਿਸਟਰ ਦੀ ਆਵਾਜ਼ ਧੀਮੀ ਰੱਖੀ ਜਾਵੇ ।
  3. ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ‘ਤੇ ਰੋਕ ਲਗਾਈ ਜਾਵੇ ।
  4. ਜਿਹੜੀਆਂ ਫੈਕਟਰੀਆਂ ਆਦਿ ਤੋਂ ਸ਼ੋਰ ਪੈਣ ਦੀ ਸੰਭਾਵਨਾ ਹੋਵੇ, ਉਨ੍ਹਾਂ ਫੈਕਟਰੀਆਂ ਨੂੰ ਵਸੋਂ ਵਾਲੇ ਇਲਾਕਿਆਂ ਤੋਂ ਕਾਫ਼ੀ ਦੂਰੀ ‘ਤੇ ਸਥਾਪਿਤ ਕੀਤਾ ਜਾਵੇ ।
  5. ਲਾਊਡ ਸਪੀਕਰ ਦੇ ਵਜਾਉਣ ਸੰਬੰਧੀ ਬਣਾਏ ਗਏ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ।
  6. ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਨੇੜੇ ਦੇ ਕੁੱਝ ਖੇਤਰ ਨੂੰ ਚੁੱਪ ਖੇਤਰ (Silent Zone) ਵਜੋਂ ਘੋਸ਼ਿਤ ਕੀਤਾ ਜਾਵੇ ।
  7. ਸ਼ੋਰ ਨੂੰ ਸੋਖਣ ਵਾਲੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
  8. ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦਾ ਮੂੰਹ ਦੂਸਰੇ ਪਾਸੇ ਵੱਲ ਫੇਰਨ ਨਾਲ ਸ਼ੋਰ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ।
  9. ਸੜਕਾਂ ਦੇ ਆਲੇ-ਦੁਆਲੇ ਹਰਾ ਕੱਜਣ (Green muffer) ਦੀ ਵਰਤੋਂ ਕਰਨ ਨਾਲ ਵਾਹਨਾਂ ਦੁਆਰਾ ਪੈਦਾ ਕੀਤਾ ਜਾਂਦਾ ਸ਼ੋਰ ਪ੍ਰਦੂਸ਼ਣ ਨਿਯੰਤਰਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 20.
ਸ਼ੋਰ ਦੇ ਪੱਧਰ ਦੀ ਪ੍ਰਮਾਣਿਤ ਪੱਧਰ ਨੂੰ ਸਾਰਣੀ ਦੇ ਰੂਪ ਵਿਚ ਦਰਸਾਓ ।
ਉੱਤਰ-
ਸਾਰਣੀ (Table) ਸ਼ੋਰ ਦੀ ਪ੍ਰਮਾਣਿਤ ਪੱਧਰ (ਖੰਡ ‘ਤੇ ਆਧਾਰਿਤ)

ਖੰਡ ਦਿਨ

(6.00 – 21.00 hrs)

ਰਾਤ

(21.00 – 6.00 hrs)

1. ਉਦਯੋਗ (Industry) 75 dB 70 dB
2. ਵਪਾਰਕ (Commercial) 65 dB 55 dB
3. ਰਿਹਾਇਸ਼ੀ (Residential) 55 dB 45 dB
4. ਚੁੱਪ ਖੰਡ (Silence zone) 50 dB 40 dB

ਪ੍ਰਸ਼ਨ 21.
ਪਾਣੀ ਪ੍ਰਦੂਸ਼ਣ (Water Pollution) ਕੀ ਹੈ ?
ਉੱਤਰ-
ਪਾਣੀ ਪ੍ਰਦੂਸ਼ਣ (Water Pollution) – ਕਾਰਬਨੀ, ਅਕਾਰਬਨੀ, ਜੈਵਿਕ ਪਦਾਰਥਾਂ ਦੇ ਪਾਣੀ ਅੰਦਰ ਜਮਾਂ ਹੋ ਜਾਣ ਕਾਰਨ ਪਾਣੀ ਦੇ ਗੁਣਾਂ ਵਿੱਚ ਆਈਆਂ ਤਬਦੀਲੀਆਂ ਪਾਣੀ ਨੂੰ ਵਰਤੋਂ ਕਰਨ ਦੇ ਕਾਬਿਲ ਨਾ ਰਹਿਣ ਦੇਣ ਤਾਂ ਅਜਿਹੇ ਪ੍ਰਦੂਸ਼ਣ ਨੂੰ ਪਾਣੀ ਪ੍ਰਦੂਸ਼ਣ ਆਖਦੇ ਹਨ । ਪ੍ਰਦੂਸ਼ਣ ਦੇ ਕਰਕੇ ਪਾਣੀ ਦੀ ਗੁਣਵੱਤਾ ਵਿਚ ਪਰਿਵਰਤਨ ਹੋ ਜਾਂਦਾ ਹੈ । ਪਾਣੀ ਨੂੰ ਰੋਗ ਤਾਪ ਅਤੇ ਖਣਿਜ ਵੀ ਦੂਸ਼ਿਤ ਕਰ ਦਿੰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 22.
ਧਰਤੀ ਦੀ ਸਤ੍ਹਾ ਤੋਂ ਰੁੜ੍ਹ ਕੇ ਆਇਆ ਪਾਣੀ, ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ, ਵਿਆਖਿਆ ਕਰੋ ।
ਉੱਤਰ-
ਧਰਤੀ ਤੋਂ ਆਏ ਰੋੜ੍ਹ ਕਾਰਨ ਪਾਣੀ ਦਾ ਪ੍ਰਦੂਸ਼ਣ-ਜ਼ਮੀਨ ਦੀ ਸਤ੍ਹਾ ਤੋਂ ਰੁੜ੍ਹ ਕੇ ਆਉਣ ਵਾਲੇ ਪਾਣੀਆਂ ਦੇ ਗੁਣ ਭੋਂ ਦੇ ਸੁਭਾਅ, ਜਿੱਥੋਂ ਇਹ ਪਾਣੀ ਰੁੜ੍ਹ ਕੇ ਆਉਂਦਾ ਹੈ, ਉੱਪਰ ਨਿਰਭਰ ਕਰਦੇ ਹਨ । ਜਿਹੜਾ ਪਾਣੀ ਖੇਤਾਂ ਤੋਂ ਰੁੜ੍ਹ ਕੇ ਆਉਂਦਾ ਹੈ, ਉਸ ਵਿਚ ਜੀਵ ਨਾਸ਼ਕ ਅਤੇ ਰਸਾਇਣਿਕ ਖਾਦਾਂ ਮੌਜੂਦ ਹੁੰਦੇ ਹਨ | ਸ਼ਹਿਰੀ ਖੇਤਰਾਂ ਤੋਂ ਰੁੜ ਕੇ ਆਉਣ ਵਾਲੇ ਪਾਣੀ ਵਿਚ ਜੀਵ ਵਿਘਟਨਸ਼ੀਲ ਕਾਰਬਨੀ ਪਦਾਰਥ ਮੌਜੂਦ ਹੁੰਦੇ ਹਨ । ਉਦਯੋਗਾਂ ਦੇ ਨਿਕਾਸੀ ਪਦਾਰਥਾਂ ਦੇ ਵਿਚ ਭਾਰੀ ਧਾਤਾਂ, ਤੇਜ਼ਾਬ ਅਤੇ ਕਈ ਤਰ੍ਹਾਂ ਦੇ ਅਕਾਰਬਨੀ ਪਦਾਰਥ ਹੁੰਦੇ ਹਨ । ਰੁੜ ਕੇ ਆਉਣ ਵਾਲੇ ਇਹ ਸਾਰੇ ਪ੍ਰਦੁਸ਼ਕ ਜਲ ਸਰੋਤਾਂ ਵਿਚ ਪ੍ਰਦੂਸ਼ਣ ਪੈਦਾ ਕਰਦੇ ਹਨ ।

ਪ੍ਰਸ਼ਨ 23.
ਪਾਣੀ ਪ੍ਰਦੂਸ਼ਣ ਦੇ ਦੁਸ਼ਟ ਕੀ ਪ੍ਰਭਾਵ ਹਨ ?
ਉੱਤਰ-
ਪਾਣੀ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵ (Ill Effects of Water Pollution) – ਸਮੁੰਦਰ ਦੇ ਤਟ ਉੱਤੇ ਵਸੇ ਸ਼ਹਿਰਾਂ ਵਿਚ ਪੈਦਾ ਹੋਣ ਵਾਲੇ ਪ੍ਰਦੂਸ਼ਕ ਪ੍ਰਤੱਖ ਤੌਰ ‘ਤੇ ਸਮੁੰਦਰ ਦੇ ਪਾਣੀ ਤਕ ਪਹੁੰਚ ਜਾਂਦੇ ਹਨ । ਦਰਿਆਈ ਪਾਣੀ ਵੀ ਵਹਿੰਦਿਆਂ ਹੋਇਆਂ ਆਪਣੇ ਨਾਲ ਲਿਆਂਦੇ ਹੋਏ ਫੋਕਟ ਪਦਾਰਥਾਂ ਨੂੰ ਸਮੁੰਦਰ ਦੇ ਹਵਾਲੇ ਕਰ ਦਿੰਦੇ ਹਨ । ਤੇਲ ਵਾਹਕ ਜਹਾਜ਼ਾਂ ਵਿਚੋਂ ਕਈ ਵਾਰੀ ਤੇਲ ਲੀਕ ਰਿਸ) ਕਰ ਜਾਂਦਾ ਹੈ, ਜਿਸ ਕਾਰਨ ਸਮੁੰਦਰ ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ । ਇਸ ਪ੍ਰਕਾਰ ਦਾ ਪ੍ਰਦੂਸ਼ਣ ਬੇਹੱਦ ਖਤਰਨਾਕ ਮੰਨਿਆ ਗਿਆ ਹੈ ।

ਕਈ ਦੁਸ਼ਕ ਪਾਣੀ ਦਾ ਰੰਗ ਬਦਲ ਦਿੰਦੇ ਹਨ, ਪਾਣੀ ਵਿਚ ਗੰਧਲਾਪਨ (Turbidity) ਪੈਦਾ ਕਰ ਦਿੰਦੇ ਹਨ । ਪਾਣੀ ਵਿਚ ਬਦਬੂ ਦਾ ਕਾਰਨ ਵੀ ਕਈ ਪ੍ਰਦੂਸ਼ਕ ਬਣ ਜਾਂਦੇ ਹਨ । ਪ੍ਰਦੂਸ਼ਿਤ ਪਾਣੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਕਰਦੇ ਹਨ । ਕਈ ਪ੍ਰਦੂਸ਼ਕ ਪਾਣੀ ਨੂੰ ਏਨਾ ਜ਼ਿਆਦਾ ਵਿਸ਼ੈਲਾ ਬਣਾ ਦਿੰਦੇ ਹਨ ਕਿ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ ।

ਪ੍ਰਸ਼ਨ 24.
ਪ੍ਰਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੀਆਂ ਕੁੱਝ ਬੀਮਾਰੀਆਂ ਨੂੰ ਸੂਚੀਬੱਧ ਕਰੋ ।
ਉੱਤਰ-
ਪ੍ਰਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੀਆਂ ਬੀਮਾਰੀਆਂ-
1. ਬੈਕਟੀਰੀਆਲ ਰੋਗ (Bacterial Diseases) – ਹੈਜ਼ਾ, ਟਾਈਫਾਇਡ ਬੁਖਾਰ ਆਦਿ ।

2. ਵਾਇਰਲ ਰੋਗ (Viral Diseases) – ਪੀਲੀਆ (Jaundice) ਅਤੇ ਪੋਲੀਓ ਆਦਿ ।

3. ਪ੍ਰੋਟੋਜ਼ੋਅਲ ਜਾਂ ਪ੍ਰੋਟੋਜ਼ੋਈ ਰੋਗ (Prototoal Diseases) – ਅਮੀਬੀ ਪੇਚਸ, ਜਿਆਰਡੀਏਸਿਸ । ਇਨ੍ਹਾਂ ਰੋਗਾਂ ਦਾ ਸੰਬੰਧ ਪਾਚਨ ਪ੍ਰਣਾਲੀ ਨਾਲ ਹੈ ।

4. ਕਿਰਮ ਰੋਗ (Helminthic Diseases) – ਜਿਹੜੇ ਰੋਗ ਕਿਰਮਾਂ (Worms) ਦੁਆਰਾ ਲੱਗਣ ਉਨ੍ਹਾਂ ਨੂੰ ਕਿਰਮ ਰੋਗ ਆਖਦੇ ਹਨ । ਐਸਕੈਰਿਸ ਲੰਬੀਕੋਇਡੀਜ਼ (Ascaris lumbricoides) ਨਾਮ ਵਾਲਾ ਇਹ ਕਿਰਮ ਦੂਸ਼ਿਤ ਪਾਣੀ ਦੇ-ਪੀਣ ਨਾਲ ਸਾਡੀ ਪਾਚਨ ਪ੍ਰਣਾਲੀ ਵਿਚ ਦਾਖ਼ਲ ਹੋ ਕੇ ਪਾਚਨ ਪ੍ਰਣਾਲੀ ਵਿਚ ਗੜਬੜ ਪੈਦਾ ਕਰਦਾ ਹੈ । ਗਿਨੀਵਰਮ ਰੋਗ (Guinea worm) ਰੋਗ ਪਾਣੀ ਵਿਚ ਮੌਜੂਦ ਕੀਟ, ਸਾਈਕਲੋਪਸ (Cyclops) ਦੁਆਰਾ ਫੈਲਦਾ ਹੈ । ਇਹ ਰੋਗ ਜਨਕ ਲਾਗ ਵਾਲੇ ਪਾਣੀ ਰਾਹੀਂ ਵਿਅਕਤੀਆਂ ਅੰਦਰ ਦਾਖਲ ਹੋ ਜਾਂਦੇ ਹਨ ।

ਪ੍ਰਸ਼ਨ 25.
ਭੂਮੀ ਪ੍ਰਦੂਸ਼ਣ (Soil Pollution) ਦਾ ਕੀ ਮਤਲਬ ਹੈ ?
ਉੱਤਰ-
ਭੂਮੀ ਪ੍ਰਦੂਸ਼ਣ (Soil Pollution)-
ਪਰਿਭਾਸ਼ਾ (Definition) – ਭੂਮੀ (ਮਿੱਟੀ) ਦੀ ਗੁਣਵੱਤਾ ਵਿਚ ਆਈ ਤਬਦੀਲੀ ਨੂੰ ਭੂਮੀ ਪ੍ਰਦੂਸ਼ਣ ਆਖਦੇ ਹਨ । ਭੂਮੀ ਦੇ ਪ੍ਰਦੂਸ਼ਣ ਦੇ ਕਾਰਨ ਇਸ ਦੀ ਉਤਪਾਦਿਕਤਾ ਵਿਚ ਕਮੀ ਆ ਜਾਂਦੀ ਹੈ । ਮਿੱਟੀ ਦੇ ਪ੍ਰਦੂਸ਼ਣ ਲਈ ਜਿਹੜੇ ਪ੍ਰਦੂਸ਼ਕ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਰਸਾਇਣ, ਬਨਾਉਟੀ ਖਾਦਾਂ, ਕਾਰਬਨੀ ਰੁੜੀ, ਜੀਵਨਾਸ਼ਕ, ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਘਰਾਂ ਤੋਂ ਸੁੱਟੇ ਹੋਏ ਠੋਸ਼ ਪਦਾਰਥ ਸ਼ਾਮਿਲ ਹਨ । ਮਨੁੱਖੀ ਅਤੇ ਡੰਗਰਾਂ ਦੇ ਮਲ-ਮੂਤਰ ਨਾਲ ਮਿੱਟੀ ਦਾ ਪ੍ਰਦੂਸ਼ਣ ਖਤਰਨਾਕ ਹੋ ਸਕਦਾ ਹੈ । ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਪੈਦਾ ਕਰਨ ਵਾਲੇ ਪ੍ਰਦੂਸ਼ਕ ਮਿੱਟੀ ਵਿਚ ਪਹੁੰਚ ਕੇ ਇਸ ਨੂੰ ਦੂਸ਼ਿਤ ਕਰ ਦਿੰਦੇ ਹਨ ।

ਪ੍ਰਸ਼ਨ 26.
ਠੋਸ ਕਚਰਾ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਉਦਯੋਗਾਂ ਵਿਚ ਪੈਦਾ ਹੋਣ ਵਾਲਾ ਠੋਸ ਕਚਰਾ-

1. ਤਾਪ ਬਿਜਲੀ ਘਰਾਂ ਵਿਚ ਉਡਣੀ/ਉਡਾਰੂ ਰਾਖ ਬੜੀ ਵੱਡੀ ਮਾਤਰਾ ਵਿਚ ਪੈਦਾ ਹੁੰਦੀ ਹੈ । ਇਸ ਰਾਖ ਵਿਚ ਸਿਲੀਕਾ ਦੇ ਆਕਸਾਈਡਜ਼, ਲੋਹਾ ਅਤੇ ਐਲੂਮੀਨੀਅਮ ਮੌਜੂਦ ਹੁੰਦੇ ਹਨ ਅਤੇ ਬਹੁਤ ਥੋੜ੍ਹੀ ਸੰਘਣਤਾ ਵਿਚ ਭਾਰੀ ਧਾਤਾਂ ਵੀ ਹੁੰਦੀਆਂ ਹਨ । ਉਡਣੀ ਰਾਖ ਦੀ ਮਕਾਨ-ਸਾਜੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਤਿਆਰ ਕਰਕੇ ਵਰਤੋਂ ਕੀਤੀ ਜਾ ਸਕਦੀ ਹੈ । ਫਲਾਈ ਰਾਖ ਤੋਂ ਸੀਮਿੰਟ ਵੀ ਤਿਆਰ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਵਰਤੋਂ ਨੀਵੀਆਂ ਥਾਂਵਾਂ ਦੀ ਭਰਾਈ ਕਰਨ ਲਈ ਵੀ ਕੀਤੀ ਜਾ ਸਕਦੀ ਹੈ । ਇਸ ਰਾਖ ਨੂੰ ਜ਼ਮੀਨ ਨੂੰ ਠੀਕ ਕਰਨ ਦੇ ਵਾਸਤੇ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਇਹ ਰਾਖ, ਮਿੱਟੀ ਦੀ ਪਾਣੀ ਨੂੰ ਜਕੜ ਕੇ ਰੱਖਣ ਦੀ ਸਮਰੱਥਾ ਵਿਚ ਵਾਧਾ ਕਰਦੀ ਹੈ ।

2. ਜਿਨ੍ਹਾਂ ਕਾਰਖ਼ਾਨਿਆਂ ਵਿਚ ਧਾਤਾਂ, ਜੀਵਨਾਸ਼ਕ, ਕਾਗਜ਼, ਰਬੜ, ਰੰਗ, ਰਸਾਇਣ, ਆਦਿ ਤਿਆਰ ਕੀਤੇ ਜਾਂਦੇ ਹਨ, ਤੋਂ ਕਈ ਤਰ੍ਹਾਂ ਦੇ ਨੁਕਸਾਨਦਾਇਕ ਪਦਾਰਥ ਵੀ ਪੈਦਾ ਹੁੰਦੇ ਹਨ । ਕਈ ਉਦਯੋਗਾਂ ਤੋਂ ਰੋਗਜਨਕ ਬੈਕਟੀਰੀਆ ਵੀ ਪੈਦਾ ਹੁੰਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਅਤੇ ਨਿਰੂਪਣ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ।

3. ਹਸਪਤਾਲਾਂ ਆਦਿ ਤੋਂ ਨਿਕਲਣ ਵਾਲੇ ਕਚਰੇ ਵਿਚ ਲਹੂ ਭਿੱਜੀਆਂ ਪੱਟੀਆਂ ਅਤੇ ਰੂੰ (Cotton), ਖਤਰਨਾਕ ਰਸਾਇਣ, ਸਰਿੰਜਾਂ, ਸੂਈਆਂ ਆਦਿ ਹਰ ਰੋਜ਼ ਵੱਡੀ ਮਾਤਰਾ ਵਿਚ ਵਿਅਰਥ/ਕਚਰੇ ਵਜੋਂ ਪੈਦਾ ਕੀਤੇ ਜਾਂਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਕਚਰੇ ਵਿਚ ਰੋਗ ਜਨਕ (Pathogens) ਵੀ ਹੋ ਸਕਦੇ ਹਨ ।

4. ਨਾਕਾਮ ਹੋਏ ਸਮੁੰਦਰੀ ਜਹਾਜ਼ ਵੀ ਠੋਸ ਕਚਰੇ ਦੀ ਉਤਪੱਤੀ ਦੇ ਸਰੋਤ ਹਨ ।

5. ਇਲੈੱਕਟਾਨਿਕ ਰਹਿੰਦ-ਖੂੰਹਦ, ਜਿਵੇਂ ਕਿ ਨਾਕਾਮ ਹੋਏ ਕੰਪਿਊਟਰ ਆਦਿ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 27.
ਵਿਸ਼ਵ ਤਾਪਨ (Global Warming) ਦੇ ਕਾਰਨ ਅਤੇ ਅਸਰਾਂ ਬਾਰੇ ਚਰਚਾ ਕਰੋ ।
ਉੱਤਰ-
ਵਿਸ਼ਵ ਤਾਪਨ (Global Warming)-
ਪਰਿਭਾਸ਼ਾ (Definition) – ਧਰਤੀ ਦੇ ਵਾਤਾਵਰਣ ਵਿਚ ਸ੍ਰੀਨ ਹਾਊਸ ਗੈਸਾਂ (GHG.) ਦੀ ਵੱਧਦੀ ਹੋਈ ਮਾਤਰਾ ਦੇ ਕਾਰਨ ਵਾਤਾਵਰਣ ਦੇ ਵੱਧੇ ਹੋਏ ਤਾਪਮਾਨ ਨੂੰ ਵਿਸ਼ਵ ਤਾਪਨ ਆਖਦੇ ਹਨ ।

ਕਾਰਨ (Causes) – ਵਿਸ਼ਵ ਤਾਪਨ ਦੀ ਵਜਾ ਗ੍ਰੀਨ ਹਾਊਸ ਗੈਸਾਂ ਦੀ ਉਤਪੱਤੀ ਹੈ । ਇਨ੍ਹਾਂ ਗੈਸਾਂ ਵਿਚ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਣਨ ਯੋਗ ਹਨ । ਕਾਰਬਨ ਡਾਈਆਕਸਾਈਡ ਧਰਤੀ ਦੇ ਤਾਪਮਾਨ ਨੂੰ ਵਾਯੂ ਮੰਡਲ ਵਿਚ ਜਾਣ ਤੋਂ ਰੋਕਦੀ ਹੈ, ਜਿਸ ਕਾਰਨ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ | ਕਲੋਰੋਫਲੋਰੋਕਾਰਬਨ ਤੇ ਨਾਈਟ੍ਰੋਜਨ ਦੇ ਆਕਸਾਈਡ ਵੀ ਵਿਸ਼ਵ ਤਾਪਨ ਵਿੱਚ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ ।

1. ਮੌਸਮ ਅਤੇ ਪੌਣ ਪਾਣੀ ‘ਤੇ ਦੁਸ਼ਟ ਪ੍ਰਭਾਵ (Ill Effects on Weather and Climate)-

  • ਇਕ ਅਨੁਮਾਨ ਦੇ ਅਨੁਸਾਰ ਸੰਨ 2100 ਤਕ ਵਿਸ਼ਵ ਭਰ ਦੇ ਤਾਪਮਾਨ ਵਿਚ 1.4°C ਤੋਂ ਲੈ ਕੇ 5.8°C ਤਕ ਦਾ ਵਾਧਾ ਸੰਭਵ ਹੈ ।
  • ਨੀਵੀਆਂ ਉੱਚਾਈਆਂ ‘ਤੇ ਪਾਣੀ ਦਾ ਵਹਾਉ ਘੱਟ ਸਕਦਾ ਹੈ ।
  • ਹੜਾਂ ਅਤੇ ਸੋਕੇ ਦੇ ਮੌਕੇ ਵੱਧ ਸਕਦੇ ਹਨ ।
  • ਵਿਸ਼ਵ ਤਾਪਨ ਦੇ ਕਾਰਨ ਪੈਦਾ ਹੋਣ ਵਾਲੇ ਜਲਵਾਯੂ ਦੇ ਹਾਲਾਤ ਮਨੁੱਖੀ ਸਿਹਤ ਲਈ ਸਾਜ਼ਗਾਰ ਨਹੀਂ ਹੋਣਗੇ ।

2. ਸਮੁੰਦਰ ਦੇ ਤਲ ਵਿਚ ਤਬਦੀਲੀ (Sea Level Change) – ਵਿਸ਼ਵ ਤਾਪਨ ਦੇ ਕਾਰਨ 20ਵੀਂ ਸਦੀ ਦੇ ਦੌਰਾਨੇ ਸਮੁੰਦਰ ਦੇ ਪਾਣੀ ਦੇ ਪੱਧਰ ਵਿਚ 1-2 ਮਿਲੀ ਮੀਟਰ ਦੀ ਦਰ ਨਾਲ ਹਰ ਸਾਲ ਵਾਧਾ ਹੁੰਦਾ ਰਿਹਾ ਹੈ । ਇਹ ਭਵਿੱਖਬਾਣੀ ਕੀਤੀ ਗਈ ਹੈ ਕਿ 2100 ਸੰਨ ਤਕ ਵਿਸ਼ਵ ਪੱਧਰ ‘ਤੇ ਸਮੁੰਦਰੀ ਪਾਣੀ ਵਿੱਚ 1990 ਦੀ ਪਾਣੀ ਦੀ ਪੱਧਰ ਦੇ ਮੁਕਾਬਲੇ 0.88 ਮੀਟਰ ਤਕ ਪੱਧਰ ਦਾ ਲੈਵਲ ਹੋ ਜਾਵੇਗਾ । ਸਮੁੰਦਰੀ ਪਾਣੀ ਦੀ ਪੱਧਰ ਵਿਚ ਹੋ ਰਹੇ ਵਾਧੇ ਕਦੀ ਨਾ ਕਦੀ ਤਬਾਹੀ ਦਾ ਕਾਰਣ ਬਣ ਸਕਦੇ ਹਨ ।

3. ਜਾਤੀਆਂ ਦੀ ਵੰਡ ਉੱਪਰ ਅਸਰ (Effects on the Species Distribution) – ਵਿਸ਼ਵ ਪੱਧਰ ‘ਤੇ ਜੇਕਰ ਤਾਪਮਾਨ ਵਿੱਚ 5°C ਤਕ ਵਾਧਾ ਹੋ ਜਾਂਦਾ ਹੈ, ਤਾਂ ਇਸ ਦੇ ਫਲਸਰੂਪ ਬਨਸਪਤੀ ਦਾ 21ਵੀਂ ਸਦੀ ਤਕ ਵਿਸਤਾਰ 250 – 600 ਕਿ. ਮੀ. ਤਕ ਹੋ ਸਕਦਾ ਹੈ ।

4. ਖਾਧ ਪਦਾਰਥਾਂ ਦੇ ਉਤਪਾਦਨ ‘ਤੇ ਅਸਰ (Effect on Food Production) – ਤਾਪਮਾਨ ਦੇ ਵੱਧ ਜਾਣ ਦੇ ਕਾਰਨ ਪੌਦਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿਚ ਵਾਧਾ ਹੋ ਜਾਣ ਦੇ ਸਿੱਟੇ ਵਜੋਂ ਉਤਪਾਦਨ ਵਿਚ ਕਮੀ ਪੈਦਾ ਹੋ ਜਾਵੇਗੀ ।

ਪ੍ਰਸ਼ਨ 28.
ਮੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਕਿਉਂ ਹੈ ?
ਉੱਤਰ-
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ :

  1. ਮਿੱਟੀ ਵਿੱਚ ਹੀ ਪੌਦੇ ਉੱਗਦੇ ਹਨ ।
  2. ਮਿੱਟੀ ਕਈ ਪ੍ਰਕਾਰ ਦੇ ਜੀਵਾਂ ਦਾ ਨਿਵਾਸ ਸਥਾਨ ਹੈ ।
  3. ਮਿੱਟੀ ਤੋਂ ਹੀ ਪੌਦਿਆਂ ਨੂੰ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦੇ ਹਨ ।
  4. ਮਿੱਟੀ ਦੇ ਬਣਨ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ । ਜੇਕਰ ਮਿੱਟੀ ਨਸ਼ਟ ਹੋ ਗਈ ਤਾਂ ਇਹ ਦੋਬਾਰਾ ਪ੍ਰਾਪਤ ਨਹੀਂ ਹੋ ਸਕੇਗੀ । ਇਸ ਲਈ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣਾ ਜ਼ਰੂਰੀ ਹੋ ਜਾਂਦਾ ਹੈ ।

ਪ੍ਰਸ਼ਨ 29.
ਮਿੱਟੀ ਖੁਰਣ ਦੇ ਕੋਈ ਦੋ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਮਿੱਟੀ ਖੁਰਣ ਦੇ ਦੋ ਮਾੜੇ ਪ੍ਰਭਾਵ :

  1. ਮਿੱਟੀ ਖੁਰਣ ਦੇ ਨਾਲ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ।
  2. ਪੌਦਿਆਂ ਵਿਚ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ ।
  3. ਤੋਂ ਦੀ ਪਾਣੀ ਨੂੰ ਜਕੜਣ ਦੀ ਸ਼ਕਤੀ ਘੱਟ ਜਾਂਦੀ ਹੈ ।
  4. ਮਿੱਟੀ ਦੇ ਖੁਰਣ ਕਾਰਨ ਉੱਥੇ ਰਹਿਣ ਵਾਲੇ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 30.
ਵਾਤਾਵਰਣ ਸੰਬੰਧੀ ਕਿਹੜੇ ਫ਼ਰਜ਼ਾਂ ਨੂੰ ਪਵਿੱਤਰ ਸਮਝ ਕੇ ਸਾਡੇ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ?
ਉੱਤਰ-
ਵਾਤਾਵਰਣ ਸੰਬੰਧੀ ਪਵਿੱਤਰ ਫ਼ਰਜ਼ ਜਿਹੜੇ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਹਨ : ਉਹ ਹਨ :

  1. ਭਾਰਤੀ ਸੰਵਿਧਾਨ ਦੀ ਧਾਰਾ 21 (Article 21) ਦੇ ਅਨੁਸਾਰ ਸੁਆਸਥ ਵਾਤਾਵਰਣ ਨੂੰ ਮਾਨਣ ਦਾ ਹਰੇਕ ਨੂੰ ਹੱਕ ਹੈ।
  2. ਰਾਜ ਸਰਕਾਰ ਸਾਡੇ ਕੁਦਰਤੀ ਸਾਧਨਾਂ ਦੀ ਨਿਆਸੀ ਹੈ ।
  3. ਪ੍ਰਦੂਸ਼ਣ ਪੈਦਾ ਕਰਤਾ ਦੇਵੇ (Polluterpayer) – ਅਸੂਲ ਦੇਸ਼ ਦੇ ਵਾਤਾਵਰਣੀ ਕਾਨੂੰਨ ਦਾ ਮੁੱਢਲਾ/ਬੁਨਿਆਦੀ ਹਿੱਸਾ ਹੈ ।
  4. ਭਾਰਤੀ ਸੰਵਿਧਾਨ ਦੀ 42ਵੀਂ ਸੋਧ (42-Amendment) ਦੇ ਅਨੁਸਾਰ ਵਾਤਾਵਰਣ ਸੁਰੱਖਿਆ ਹਰੇਕ ਭਾਰਤੀ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ।

ਪ੍ਰਸ਼ਨ 31.
ਹਵਾ ਪ੍ਰਦੂਸ਼ਣ ਕੀ ਹੈ ? ਵੱਖ-ਵੱਖ ਤਰ੍ਹਾਂ ਦੇ ਹਵਾ ਪ੍ਰਦੂਸ਼ਕਾਂ ਦੀ ਸੂਚੀ ਬਣਾਉ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਹਵਾ ਵਿੱਚ ਉੱਪਰੇ ਕਣਾਂ ਜਾਂ ਓਪਰੀਆਂ ਗੈਸਾਂ, ਜਿਹੜੀਆਂ ਕਿ ਮਨੁੱਖਾਂ, ਪਾਣੀਆਂ, ਬਨਸਪਤੀ ਅਤੇ ਭਵਨਾਂ ਲਈ ਹਾਨੀਕਾਰਕ ਹਨ, ਦੀ ਮੌਜੂਦਗੀ ਨੂੰ ਹਵਾ ਪ੍ਰਦੂਸ਼ਣ ਆਖਦੇ ਹਨ ।
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 3

ਪ੍ਰਸ਼ਨ 32.
ਜਲ ਪ੍ਰਦੂਸ਼ਣ ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ ?
ਉੱਤਰ-
ਜਲ ਪ੍ਰਦੂਸ਼ਣ ਨੂੰ ਨਿਯੰਤਰਿਤ/ਕੰਟਰੋਲ ਕਰਨ ਦੇ ਤਰੀਕੇ :-

  1. ਕਾਰਖਾਨਿਆਂ ਆਦਿ ਤੋਂ ਨਿਕਲਣ ਵਾਲੇ ਵਹਿਣ ਨੂੰ ਪਾਣੀ ਅੰਦਰ ਪਾਉਣ ਤੋਂ ਪਹਿਲਾਂ ਵਹਿਣ (Effluents) ਦਾ ਨਿਰੂਪਣ (Treatment) ਕਰ ਲੈਣ ਨਾਲ ਤਾਜ਼ਾ ਪਾਣੀ ਪ੍ਰਦੂਸ਼ਿਤ ਨਹੀਂ ਹੋਵੇਗਾ ।
  2. ਖੇਤੀ ਕਾਰਜਾਂ ਆਦਿ ਲਈ ਵਰਤੀਆਂ ਜਾਂਦੀਆਂ ਰਸਾਇਣਿਕ ਖਾਦਾਂ ਅਤੇ ਜੀਵਨਨਾਸ਼ਕਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਨਾਲ ਜਲ ਪ੍ਰਦੂਸ਼ਣ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ ।
  3. ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਡੰਗਰਾਂ ਨੂੰ ਨਹਾਉਣਾ ਅਤੇ ਮੈਲੇ ਕੱਪੜੇ ਧੋਣੇ ਵਰਜਿਤ ਹੋਣੇ ਚਾਹੀਦੇ ਹਨ ।
  4. ਨਦੀਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਕੁੜਾ-ਕਰਕਟ ਅਤੇ ਹੋਰ ਕਿਸਮ ਦੇ ਫੋਕਟ ਪਦਾਰਥਾਂ ਦੇ ਸੁੱਟਣ ‘ਤੇ ਪੂਰਨ ਤੌਰ ‘ਤੇ ਰੋਕ ਲਗਾਉਣ ਨਾਲ ਤਾਜ਼ੇ ਪਾਣੀ ਦਾ ਪ੍ਰਦੂਸ਼ਣ ਰੋਕਿਆ ਜਾ ਸਕਦਾ ਹੈ ।
  5. ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲਾ ਗਰਮ ਪਾਣੀ, ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ । ਅਜਿਹਾ ਕਰਨ ਨਾਲ ਜਲ-ਜੀਵਾਂ ਦਾ ਨੁਕਸਾਨ ਹੁੰਦਾ ਹੈ ।
  6. ਪਾਣੀ ਵਿਚ ਮੌਜੂਦ ਹਾਨੀਕਾਰਕ ਅਤੇ ਵਿਸ਼ੈਲੇ ਤੱਤਾਂ ਜਿਵੇਂ ਕਿ ਪਾਰਾ, ਲੈਡ ਅਤੇ ਕੈਡਮੀਅਮ ਆਦਿ ਨੂੰ ਸਾਫ਼ ਕਰਨ ਦੇ ਮੰਤਵ ਨਾਲ ਜਲ ਕੁੰਭੀ (Water hyacinth) ਨਾਂ ਦੇ ਪੌਦੇ ਦੇ ਵਾਧੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 33.
ਮਿੱਟੀ ਦਾ ਸੁਰੱਖਿਅਣ (Soil Conservation) ਕਿਉਂ ਜ਼ਰੂਰੀ ਹੈ ?
ਉੱਤਰ-
ਮਿੱਟੀ ਦਾ ਸੁਰੱਖਿਅਣ ਹੇਠ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ :-

  1. ਪੌਦਿਆਂ ਦੇ ਵੱਧਣ-ਫੁੱਲਣ ਅਤੇ ਉੱਗਣ ਦੇ ਲਈ ਮਿੱਟੀ ਜ਼ਰੂਰੀ ਹੈ ।
  2. ਪੌਦਿਆਂ ਦੇ ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ ਲਈ ਮਿੱਟੀ ਜ਼ਰੂਰੀ ਹੈ ।
  3. ਮਿੱਟੀ ਅਨੇਕਾਂ ਪ੍ਰਕਾਰ ਦੇ ਜੀਵ-ਜੰਤੂਆਂ ਆਦਿ ਦੇ ਰਹਿਣ ਦਾ ਮੁੱਖ ਮਾਧਿਅਮ ਹੈ ।
  4. ਮਿੱਟੀ ਪਾਣੀ ਨੂੰ ਆਪਣੇ ਅੰਦਰ ਸੋਖਣ ਦੀ ਸਮਰੱਥਾ ਰੱਖਦੀ ਹੈ, ਜਿਸ ਦੇ ਕਾਰਨ ਪੌਦਿਆਂ ਨੂੰ ਪਾਣੀ ਅਤੇ ਇਸ ਪਾਣੀ ਵਿੱਚ ਘੁਲਣਸ਼ੀਲ ਲੂਣ ਪ੍ਰਾਪਤ ਹੁੰਦੇ ਹਨ ।
  5. ਬੀਜਾਂ ਦੇ ਪੁੰਗਰਨ ਦੇ ਵਾਸਤੇ ਵੀ ਮਿੱਟੀ ਦੀ ਲੋੜ ਹੈ । ਉਪਰੋਕਤ ਵਜ਼ਾਗਤ ਕਰਕੇ ਮਿੱਟੀ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਪ੍ਰਮੁੱਖ ਪ੍ਰਦੂਸ਼ਕਾਂ ਅਤੇ ਉਨ੍ਹਾਂ ਦੇ ਸਰੋਤਾਂ ਦੇ ਨਾਮ ਦੱਸੋ ।
ਉੱਤਰ-
ਵਾਤਾਵਰਣ ਪ੍ਰਦੂਸ਼ਕ ਅਤੇ ਸਰੋਤ

ਵਾਯੂਮੰਡਲੀ ਪ੍ਰਦੂਸ਼ਕਾਂ ਦੇ ਨਾਮ ਸਰੋਤ
1. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡਜ਼ । 1. ਘਰਾਂ ਵਿਚ ਪਥਰਾਟ ਈਂਧਨਾਂ ਦਾ ਬਲਣਾ ਅਤੇ ਤਾਪ ਬਿਜਲੀ ਘਰ ।
2. ਕਾਰਬਨ ਮੋਨੋਕਸਾਈਡ, ਲੈਂਡ, ਧੂੰਆਂ, ਕਾਰਬਨੀ ਵਾਸ਼ਪ ਅਤੇ ਗੰਧ (Odours) । 2. ਕਾਰ, ਟਰੱਕ, ਹਵਾਈ ਜਹਾਜ਼ ਅਤੇ ਰੇਲਵੇ ਇੰਜਨ ।
3. ਉਡਣੀ ਰਾਖ ਅਤੇ ਕਣਮਈ ਪਦਾਰਥ । 3. ਖੁੱਲ੍ਹੀਆਂ ਥਾਂਵਾਂ ‘ਤੇ ਸੜਦੇ ਢੇਰ ।
4. ਹਾਈਡਰੋਜਨ ਸਲਫਾਈਡ, ਸਲਫਰ ਡਾਈਆਕਸਾਈਡ, ਫਲੋਰਾਈਡਜ਼, ਕਾਰਬਨੀ ਵਾਸ਼ਪ ਅਤੇ ਧੂੜ ਆਦਿ । 4. ਪੈਟਰੋਲ ਸਾਫ਼ ਕਰਨ ਵਾਲੇ ਕਾਰਖ਼ਾਨੇ, ਫਰਟੀਲਾਈਜਰਜ਼, ਸੀਮੇਂਟ, ਕਾਗਜ਼ ਤਿਆਰ ਕਰਨ ਵਾਲੀਆਂ ਫੈਕਟਰੀਆਂ, ਚੀਨੀ (ਮਿੱਟੀ) ਦਾ ਸਾਮਾਨ ਤਿਆਰ ਕਰਨ ਵਾਲੇ ਉਦਯੋਗ ਅਤੇ ਕੱਚ ਤਿਆਰ ਕਰਨ ਵਾਲੇ ਉਦਯੋਗ ।
5. ਧਾਤਾਂ ਦੇ ਫਿਊਮਜ਼ (Metallic Fumes), ਫਲੋਰਾਈਡਜ਼ ਅਤੇ ਕਣਮਈ ਪਦਾਰਥ । 5. ਐਲੂਮੀਨੀਅਮ ਸਾਫ਼ ਕਰਨ ਵਾਲੇ ਕਾਰਖ਼ਾਨੇ ਅਤੇ ਸਟੀਲ ਪਲਾਂਟ ।
6. ਧੰਆਂ, ਧੁਆਂਖ (Soot), ਗੰਧ, ਧਾਤਾਂ ਦੇ ਫਿਊਮਜ਼ । 6. ਧਾਤਾਂ ਦੀ ਟੁੱਟ-ਭੱਜ ਨੂੰ ਠੀਕ ਕਰਨ ਵਾਲੇ ਹਾਤੇ ਆਦਿ ।
7. ਕਾਰਬਨੀਫਾਸਫੇਟ, ਕਲੋਰੀਨ ਯੁਕਤ ਹਾਈਡ੍ਰੋਕਾਰਬਨਜ਼, ਲੈਂਡ, ਆਰ-ਸੈਨਿਕ ਆਦਿ । 7. ਫ਼ਸਲਾਂ ਉੱਪਰ ਛਿੜਕਾਉ ਕਰਨਾ ।
8. ਧੂੰਆਂ, ਫਲੈਸ਼, ਧੁਆਂਖ, ਸਲਫਰ ਡਾਈ-ਆਕਸਾਈਡ, ਕਾਰਬਨੀ ਵਾਸ਼ਪ । 8. ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾਂ ।
9. ਹਾਈਡ੍ਰੋਕਾਰਬਨ ਅਤੇ ਦੁਸਰੇ ਕਾਰਬਨੀ ਵਾਸ਼ਪ । 9. ਛਿੜਕਾਅ, ਰੰਗ ਕਰਨਾ, ਘੋਲਕਾਂ ਦਾ ਨਿਸ਼ਕਰਸ਼ਨ ।
10. ਰੇਡੀਓ ਐਕਟਿਵ ਕੇਰਾ (Radio active fallout)

Sr-99, C-137, C-14, ਆਦਿ ।

10. ਨਿਊਕਲੀ ਯੰਤਰਾਂ ਦਾ ਪ੍ਰੀਖਣ, ਈਂਧਨ ਨੂੰ ਵਰਤੇ ਗਏ ਤਰੀਕੇ ਆਦਿ ।

ਪ੍ਰਸ਼ਨ 2.
ਦਹਿਨ ਦੇ ਕਾਰਨ ਪੈਦਾ ਹੋਣ ਵਾਲੇ ਵਾਯੂ ਪ੍ਰਦੂਸ਼ਣ ਤੇ ਨੋਟ ਲਿਖੋ ।
ਉੱਤਰ-
ਦਹਿਨ ਦੇ ਤੁਰਦੇ-ਫਿਰਦੇ ਸਰੋਤ ਵਾਯੂ, ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ਅਤੇ ਵੱਡੇ ਸ਼ਹਿਰਾਂ ਵਿਚ ਇਨ੍ਹਾਂ ਚਲਦੇ-ਫਿਰਦੇ ਕਾਰਕਾਂ, ਜਿਵੇਂ ਕਿ ਟਰੱਕ, ਬੱਸਾਂ, ਕਾਰਾਂ, ਸਕੂਟਰ ਅਤੇ ਟ੍ਰੈਕਟਰ ਆਦਿ ਵਰਣਨਯੋਗ ਹਨ । ਰੇਲਵੇ ਇੰਜਨ ਅਤੇ ਹਵਾਈ ਜਹਾਜ਼ ਵੀ ਇਨ੍ਹਾਂ ਕਾਰਕਾਂ ਵਿਚ ਸ਼ਾਮਿਲ ਹਨ ।

ਉਪਰੋਕਤ ਸਰੋਤਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਕ
1. (i) ਕਾਰਬਨ ਮੋਨੋਕਸਾਈਡ, (ii) ਸਲਫਰ ਡਾਈਆਕਸਾਈਡ ਅਤੇ (iii) ਹਾਈਝੋਕਾਰਬਨਜ਼ ਦਾ ਮਿਸ਼ਰਣ ।

2. ਈਂਧਨ ਵਜੋਂ ਵਰਤੇ ਜਾਂਦੇ ਪੈਟਰੋਲੀਅਮ ਵਿਚ ਲੈਂਡ ਇਕ ਅਸ਼ੁੱਧੀ (Impurity) ਵਜੋਂ ਮੌਜੂਦ ਹੈ । ਲੈਂਡ ਦੀਆਂ ਅਸ਼ੁੱਧੀਆਂ ਟੈਬ੍ਰਾਈਥਲ ਲੈੱਡ (Pb. (C2H5)4 ਅਤੇ ਟੈਮੀਥਲ ਲੈਂਡ (Tetra methyl lead) Pb (CH3)4, ਦੀ ਸ਼ਕਲ ਵਿਚ ਮੌਜੂਦ ਹਨ । ਜਿਸ ਗੈਸੀ ਨਿਕਾਸੀ ਪਦਾਰਥਾਂ ਬਾਰੇ ਵਰਣਨ ਕੀਤਾ ਗਿਆ ਹੈ, ਉਸ ਵਿਚ ਲੈਂਡ ਦੇ ਕਣਮਈ ਯੌਗਿਕ (Particulate lead compounds) ਹੁੰਦੇ ਹਨ ।

ਜਦ ਲੈਂਡ ਦੇ ਯੌਗਿਕਾਂ ਨੂੰ ਸਾਹ ਰਾਹੀਂ ਭਾਵੇਂ ਸਰੀਰ ਅੰਦਰ ਨਾ ਵੀ ਲਿਜਾਇਆ ਜਾਵੇ ਤਾਂ ਵੀ ਸਰੀਰ ਲੈਂਡ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ, ਜਿਸ ਦੇ ਫਲਸਰੂਪ ਸਰੀਰ ਦੇ ਊਤਕਾਂ (Tissues) ਦਾ ਭਾਰੀ ਨੁਕਸਾਨ ਹੋ ਜਾਂਦਾ ਹੈ । ਲੈਂਡ ਦਾ ਜ਼ਹਿਰੀਲਾਪਨ ਹੀਮੋਗਲੋਬਿਨ ਦੇ ਬਣਨ ਵਿਚ ਰੁਕਾਵਟ ਪਾਉਂਦਾ ਹੈ ।

3. ਧੁੰਦ-ਧੂੰਆਂ (Smog) – ਸਵੈਚਲਿਤ ਵਾਹਨਾਂ ਵਿਚ ਈਂਧਨ ਦੇ ਦਹਿਨ ਕਾਰਨ ਪੈਦਾ ਹੋਏ ਅਣਜਲੇ ਹਾਈਡ੍ਰੋਕਾਰਬਨਜ਼ (Unburnt hydrocarbon) ਨਾਈਟ੍ਰੋਜਨ ਦੇ ਆਕਸਾਈਡਜ਼ (Oxides of Nitrogens) ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ, ਪਿਰੋਕਸੀ ਏਸਿਲ ਨਾਈਟ੍ਰੇਟਸ Peroxyacyl nitrates) ਅਤੇ ਐੱਲਡੀਹਾਈਡਜ਼ (Aldehydes) ਪੈਦਾ ਕਰਦੇ ਹਨ । ਇਨ੍ਹਾਂ ਨੂੰ ਪ੍ਰਕਾਸ਼-ਰਸਾਇਣੀ ਆਕਸੀ ਕਾਰਕ (Photo Chemical Oxidants) ਕਹਿੰਦੇ ਹਨ । ਇਹ ਪਦਾਰਥ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਧੁੰਦ-ਧੂੰਆਂ (Smog) ਉਤਪੰਨ ਕਰਦੇ ਹਨ । ਧੁੰਦਧੂੰਏਂ ਦੇ ਦੁਸ਼ਟ ਪ੍ਰਭਾਵ ਮਨੁੱਖ ਦੀ ਸਾਹ ਪ੍ਰਣਾਲੀ ਅਤੇ ਨਾੜੀ ਪ੍ਰਣਾਲੀ ਉੱਤੇ ਪੈਂਦੇ ਹਨ । ਧੁੰਦ-ਧੂੰਏਂ ਦੇ ਦੁਸ਼ਟ ਅਸਰਾਂ ਤੋਂ ਪੌਦੇ ਵੀ ਸੁਰੱਖਿਅਤ ਨਹੀਂ ਹਨ ।

4. ਏਰੋਸੋਲਜ਼ (Aerosoles-ਏਰੋਸੋਲਜ਼ ਵਿਸ਼ੇਸ਼ ਕਿਸਮ ਦੇ ਰਸਾਇਣ ਹਨ ਜਿਹੜੇ ਵਾਯੂ ਮੰਡਲ ਵਿਚ ਫੁਹਾਰਾਂ ਜਾਂ ਵਾਸ਼ਪਾਂ ਦੀ ਸ਼ਕਲ ਵਿਚ ਛੱਡੇ ਜਾਂਦੇ ਹਨ । ਸੈੱਟ ਹਵਾਈ ਜਹਾਜ਼ ਏਰੋਸੋਲਜ਼ ਦੇ ਪ੍ਰਮੁੱਖ ਸੋਮੇ ਹਨ ।

ਏਰੋਸੋਲਜ਼ ਵਿਚ ਕਲੋਰੋਫਲੋਰੋ ਕਾਰਬਨਜ਼ ਮੌਜੂਦ ਹੁੰਦੇ ਹਨ ਜਿਹੜੇ ਓਜ਼ੋਨ ਦੇ ਸਖਣਿਆਉਣ ਲਈ ਕਾਰਜ ਕਰਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 3.
ਹਵਾ ਪ੍ਰਦੂਸ਼ਣ (Air Pollution) ਕੀ ਹੈ ? ਇਸ ਦੇ ਮੁੱਖ ਸਰੋਤਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਹਵਾ ਵਿਚ ਓਪਰੇ ਕਣਾਂ ਜਾਂ ਹਾਨੀਕਾਰਕ ਗੈਸਾਂ ਦੀ ਮੌਜੂਦਗੀ, ਜਿਹੜੀ ਮਨੁੱਖ ਜਾਤੀ, ਬਨਸਪਤੀ ਅਤੇ ਭਵਨਾਂ ਅਤੇ ਜੰਤੂਆਂ ਦੀ ਸਿਹਤ ਲਈ ਹਾਨੀਕਾਰਕ ਹੋਵੇ, ਨੂੰ ਹਵਾ ਪ੍ਰਦੂਸ਼ਣ ਆਖਦੇ ਹਨ ।

ਮੁੱਖ ਸਰੋਤ (Main Sources) – ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਸਰੋਤ ਬੜੇ ਵਿਸ਼ਾਲ ਅਤੇ ਕਈ ਪ੍ਰਕਾਰ ਦੇ ਹਨ । ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-

  1. ਕੁਦਰਤੀ ਸਰੋਤ (Natural Sources)
  2. ਮਨੁੱਖ ਦੁਆਰਾ ਰਚਿਤ ਸਰੋਤ (Manmade Sources)

ਪਥਰਾਟ ਈਂਧਨ ਪੈਟਰੋਲੀਅਮ ਅਤੇ ਕੋਲਾ) ਅਤੇ ਕਾਰਖ਼ਾਨੇ ਵਾਯੂ ਪ੍ਰਦੂਸ਼ਣ ਦੇ ਪ੍ਰਮੁੱਖ ਸਰੋਤ ਹਨ ।

  1. ਕੁਦਰਤੀ ਸਰੋਤ (Natural Sources) – ਜਵਾਲਾ ਮੁਖੀਆਂ ਦਾ ਫਟਣਾ ਆਦਿ ।
  2. ਮਨੁੱਖ ਦੁਆਰਾ ਰਚਿਤ ਸਰੋਤ (Manmade Sources) – ਮਨੁੱਖੀ ਸਰਗਰਮੀਆਂ ਵੀ ਹਵਾ ਦੇ ਪ੍ਰਦੂਸ਼ਿਤ ਹੋਣ ਵਿਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ।

ਇਨ੍ਹਾਂ ਗਤੀਵਿਧੀਆਂ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਗਿਆ ਹੈ-

  1. ਜਲਣ ਦਹਿਣੀ ਗਤੀਵਿਧੀਆਂ (Combustion activities)
  2. ਉਦਯੋਗਿਕ ਗਤੀਵਿਧੀਆਂ (Industrial Activities)
  3. ਖੇਤੀਬਾੜੀ ਕਾਰਜ (Agricultural Activities)
  4. ਘੋਲਕਾਂ ਦੀ ਵਰਤੋਂ (Use of Solvents)
  5. ਪ੍ਰਮਾਣੂ ਊਰਜਾ ਨਾਲ ਸੰਬੰਧਿਤ ਗਤੀਵਿਧੀਆਂ ।

ਪ੍ਰਦੂਸ਼ਣ ਦੀ ਰੋਕਥਾਮ ਦੇ ਉਪਾਅ (Preventive Measures of Pollution) –
ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਦੋ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

  1. ਬਹੁਤ ਸਾਰੇ ਪ੍ਰਦੂਸ਼ਕਾਂ ਨਾਲ ਭਰੀਆਂ ਹੋਈਆਂ ਗੈਸਾਂ ਨੂੰ ਮੁਕਤ ਕਰਨ ਤੋਂ ਪਹਿਲਾਂ ਉਨ੍ਹਾਂ ਵਿਚਲੇ ਜ਼ਹਿਰੀਲੇ ਘਟਕਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਜਾਂ ਨਸ਼ਟ ਕਰ ਦੇਣਾ ਚਾਹੀਦਾ ਹੈ ।
  2. ਨੁਕਸਾਨਦਾਇਕ ਪ੍ਰਦੂਸ਼ਕਾਂ ਨੂੰ ਹਾਨੀ ਰਹਿਤ (Harmless) ਪਦਾਰਥਾਂ ਵਿਚ ਬਦਲਣ ਦੇ ਬਾਅਦ ਹੀ ਵਾਯੂਮੰਡਲ ਵਿਚ ਛੱਡਣਾ ਚਾਹੀਦਾ ਹੈ ।

ਪ੍ਰਸ਼ਨ 4.
ਹਵਾ ਪ੍ਰਦੂਸ਼ਣ ਨੂੰ ਨਿਊਨਤਮ ਪੱਧਰ ‘ਤੇ ਲਿਆਉਣ ਦੇ ਵਾਸਤੇ ਕੰਟਰੋਲ ਉਪਾਵਾਂ ਦੀ ਸੂਚੀ ਬਣਾਓ ।
ਉੱਤਰ-

  • ਜਲਣ ਯੋਗ ਠੋਸ ਕਚਰੇ ਨੂੰ ਭਸਮੀਕਰਨ ਵਾਲੀਆਂ ਭੱਠੀਆਂ ਵਿਚ ਸਾੜਿਆ ਜਾਵੇ ।
  • ਵਾਹਨਾਂ ਵਿਚ ਗੈਸੋਲੀਨ (Gasoline) ਦੀ ਵਰਤੋਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਜਾਵੇ ਜਾਂ ਇਨ੍ਹਾਂ ਨੂੰ ਪੂਰਨ ਤੌਰ ‘ਤੇ ਦਹਿਨ ਕੀਤੇ ਜਾਣ ਦੇ ਯਤਨ ਕੀਤੇ ਜਾਣ ਤਾਂ ਜੋ ਨੁਕਸਾਨਦਾਇਕ ਪਦਾਰਥ ਪੈਦਾ ਨਾ ਹੋ ਸਕਣ ।
  • ਫਸਲਾਂ ਉੱਤੇ ਛਿੜਕਾਅ ਕਰਨ ਵਾਲੇ ਜੀਵ ਨਾਸ਼ਕਾਂ ਦੀ ਵਰਤੋਂ ਨੂੰ ਘੱਟ ਕੀਤਾ ਜਾਵੇ ।
  • ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜਣ ਤੇ ਪਾਬੰਦੀ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ।
  • ਤੰਮਾਕੂ ਪੀਣਾ ਬਿਲਕੁਲ ਬੰਦ ਕੀਤਾ ਜਾਵੇ ।
  • ਸਥਿਰ ਬਿਜਲਈ ਅਵਖੇਪਣਾਂ ਅਤੇ ਫਿਲਟਰਾਂ ਨੂੰ ਕਾਰਖ਼ਾਨਿਆਂ ਵਿਚ ਸਥਾਪਿਤ ਕੀਤਾ ਜਾਵੇ, ਤਾਂ ਜੋ ਹਵਾ ਦਾ ਪ੍ਰਦੂਸ਼ਣ ਨੀਵੀਂ ਪੱਧਰ ‘ਤੇ ਹੋ ਸਕੇ ।
  • ਉੱਚੀਆਂ ਚਿਮਨੀਆਂ ਧਰਤੀ ਨੇੜੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੀਆਂ ਹਨ ।
  • ਮੌਸਮ ਬਾਰੇ ਭਵਿੱਖਬਾਣੀ ਵੀ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ । ਕਿਉਂਕਿ ਮੌਸਮੀ ਹਾਲਤ ਫੈਕਟਰੀਆਂ ਦੇ ਕਾਰਜ ਪ੍ਰੋਗਰਾਮ ਸੰਬੰਧੀ ਜਾਣਕਾਰੀ ਦੇ ਸਕਦੇ ਹਨ । ਜਿਵੇਂ ਕਿ ਮੌਸਮੀ ਭਵਿੱਖਬਾਣੀ ਦੇ ਅਨੁਸਾਰ ਹਵਾ ਨੇ ਬੰਦ ਰਹਿਣਾ ਹੈ, ਤਾਂ ਊਰਜਾ ਪਲਾਂਟਾਂ ਵਿਚ ਕੋਲੇ ਨੂੰ ਛੱਡ ਕੇ ਗੈਸ ਦੀ ਵਰਤੋਂ ਕਰਨੀ ਆਰੰਭ ਕਰ ਦੇਣੀ ਚਾਹੀਦੀ ਹੈ ।
  • ਹਾਨੀ ਰਹਿਤ ਗੈਸਾਂ ਨਾਲੋਂ ਹਾਨੀਕਾਰਕ ਗੈਸਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ।
  • ਵਾਯੂ ਮੰਡਲ ਵਿਚ ਛੱਡਣ ਤੋਂ ਪਹਿਲਾਂ ਪ੍ਰਦੂਸ਼ਕਾਂ ਨੂੰ ਹਾਨੀਰਹਿਤ ਪਦਾਰਥਾਂ ਵਿਚ ਬਦਲ ਦੇਣਾ ਚਾਹੀਦਾ ਹੈ ।

ਪ੍ਰਸ਼ਨ 5.
ਪਾਣੀ ਪ੍ਰਦੂਸ਼ਣ (Water Pollution) ਕੀ ਹੈ ? ਵੱਖ-ਵੱਖ ਪ੍ਰਕਾਰ ਦੇ ਪਾਣੀ ਪ੍ਰਦੂਸ਼ਕਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਪਰਿਭਾਸ਼ਾ (Definition) – ਪਾਣੀ ਦੇ ਸਰੋਤਾਂ ਵਿਚ ਹਾਨੀਕਾਰਕ ਪਦਾਰਥਾਂ ਦੇ ਰਲਣ ਨੂੰ ਪਾਣੀ ਪ੍ਰਦੂਸ਼ਣ ਆਖਦੇ ਹਨ । ਪਾਣੀ ਦੇ ਪ੍ਰਦੂਸ਼ਣ ਲਈ ਮਨੁੱਖੀ ਸਮੁਦਾਇ ਵਿਅਰਥ ਪਾਣੀ {ਘਰੇਲੂ ਮਲ ਅਤੇ ਕਾਰਖ਼ਾਨਿਆਂ ਤੋਂ ਬਾਹਰ ਆਉਣ ਵਾਲੇ ਵਹਿਣ ਅਤੇ ਖੇਤੀ ਬਾੜੀ ਕੰਮ-ਕਾਜ ਜ਼ਿੰਮੇਵਾਰ ਹਨ ।

ਜਲ ਪ੍ਰਦੂਸ਼ਕਾਂ ਵਿਚ ਕਾਰਬਨੀ, ਅਕਾਰਬਨੀ ਮਾਦੇ, ਰੋਗਜਨਕ, ਰਸਾਇਣ ਅਤੇ ਫੋਕਟ ਪਦਾਰਥਾਂ, ਠੋਸ ਕਣ ਅਤੇ ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਗਰਮੀ (ਤਾਪ, ਸ਼ਾਮਿਲ ਹਨ ।

  • ਕਾਰਖ਼ਾਨਿਆਂ ਅਤੇ ਖਾਸ ਕਿਸਮਾਂ ਦੇ ਉਦਯੋਗਾਂ ਤੋਂ ਕਾਰਬਨੀ ਵਹਿਣ ਅਤੇ ਸੀਵੇਜ਼ ਪਾਣੀ ਦਾ ਪ੍ਰਦੁਸ਼ਣ ਕਰਦੇ ਹਨ ।
  • ਰੋਗਜਨਕ ਵੀ ਸੀਵੇਜ਼ (ਸ਼ਹਿਰੀ ਮਲ ਦੁਆਰਾ ਹੀ ਪਾਣੀ ਵਿਚ ਪਹੁੰਚਦੇ ਹਨ ।
  • ਪਾਣੀ ਦੇ ਪ੍ਰਦੂਸ਼ਣ ਵਿਚ ਖੇਤਾਂ ਤੋਂ ਪਾਣੀ ਤਕ ਪਹੁੰਚਣ ਵਾਲੇ ਰਸਾਇਣ, ਕਾਰਬਨੀ ਪਦਾਰਥਾਂ, ਖਣਿਜ, ਬਨਾਉਟੀ ਖਾਦਾਂ ਅਤੇ ਖੇਤਾਂ ਤੋਂ ਵਹਿ ਕੇ ਆਉਣ ਵਾਲੇ ਜੀਵਨਾਸ਼ਕ, ਗੁਸਲਖਾਨਿਆਂ ਤੋਂ ਬਾਹਰ ਆਉਣ ਵਾਲੇ ਪਾਣੀ ਵਿਚ ਘੁਲੇ ਹੋਏ ਮੈਲ ਨਿਵਾਰਕ (Detergents) ਵੀ ਸ਼ਾਮਿਲ ਹਨ । ਜਿਹੜੀਆਂ ਧਾਤਾਂ ਪਾਣੀ ਨੂੰ ਦੂਸ਼ਿਤ ਕਰਦੀਆਂ ਹਨ, ਉਹ ਧਾਤਾਂ ਹਨ ਕੈਡਮੀਅਮ, ਲੈਂਡ, ਜ਼ਿੰਕ, ਤਾਂਬਾ (Copper), ਪਾਰਾ ਅਤੇ ਸਾਇਆਨਾਈਡਜ਼ ਅਤੇ ਆਰਸੈਨਿਕ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
  • ਪਾਣੀ ਵਿਚ ਪਾਏ ਜਾਣ ਵਾਲੇ ਰੋਗਜਨਕ ਦਾ ਸਰੋਤ ਜਲ-ਮਲ (Sewage) ਹੀ ਹੈ ।
  • ਪਾਣੀ ਵਿਚ ਚੀਕਣੀ ਮਿੱਟੀ ਦੇ ਕਣ, ਧੂੜ ਦੇ ਪ੍ਰਵੇਸ਼ ਕਰਨ ਵਿਚ ਹਵਾ ਵੀ ਸਹਾਇਤਾ ਕਰਦੀ ਹੈ । ਇਹ ਠੋਸ ਕਣ ਪ੍ਰਕਾਸ਼ ਨੂੰ ਹਰੇ ਜਲ ਪੌਦਿਆਂ ਤਕ ਪਹੁੰਚਣ ਵਿਚ ਰੁਕਾਵਟ ਪਾਉਂਦੇ ਹਨ, ਜਿਸ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਉੱਪਰ ਮਾੜਾ ਅਸਰ ਹੁੰਦਾ ਹੈ ਅਤੇ ਇਸ ਤਰ੍ਹਾਂ ਭੋਜਨ ਦੇ ਸੰਸ਼ਲੇਸ਼ਣ ਵਿਚ ਵਿਘਨ ਪੈ ਜਾਂਦਾ ਹੈ । ਜਿਸ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵਨ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ ।
  • ਯੂਰੇਨੀਅਮ ਦੀਆਂ ਖਾਣਾਂ ਤੋਂ ਰੇਡੀਓ ਐਕਟਿਵ ਧੂੜ ਵੀ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।
  • ਤਾਪ ਬਿਜਲੀ ਘਰਾਂ ਅਤੇ ਤੇਲ ਸੋਧਕ ਕਾਰਖ਼ਾਨਿਆਂ ਤੋਂ ਨਿਕਲਣ ਵਾਲਾ ਗਰਮ ਪਾਣੀ ਵੀ ਪਾਣੀ ਨੂੰ ਦੂਸ਼ਿਤ ਕਰਦਾ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 6.
ਘਰੇਲੂ ਜਲ-ਮਲ ਪਦਾਰਥਾਂ (Domestic Sewage) ਦੇ ਵੱਖ-ਵੱਖ ਅੰਸ਼ ਕਿਹੜੇਕਿਹੜੇ ਹਨ ? ਦਰਿਆਈ ਪਾਣੀਆਂ ਵਿਚ ਮਲ ਪਦਾਰਥਾਂ ਦੇ ਪਾਉਣ ਦੇ ਕੀ ਨੁਕਸਾਨ/ਪ੍ਰਭਾਵ
ਹਨ ?
ਉੱਤਰ-
ਘਰੇਲੂ ਜਲ-ਮਲ ਪਦਾਰਥਾਂ (Domestic Sewage) ਦੇ ਅੰਸ਼-

  1. ਘਰੇਲੁ ਮਲ ਪਦਾਰਥਾਂ ਵਿਚ ਆਮ ਕਰਕੇ ਕਾਰਬਨੀ ਪਦਾਰਥਾਂ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ।
  2. ਕਾਰਬਨੀ ਅੰਸ਼ਾਂ ਦੀ ਬਹੁਤਾਤ ਹੋਣ ਦੇ ਕਾਰਨ ਸੁਪੋਸ਼ਣ ਹੋ ਜਾਂਦਾ ਹੈ ਜਿਹੜਾ ਕਿ ਪਾਣੀ ਵਿਚ ਰਹਿਣ ਵਾਲੇ ਜੰਤੂਆਂ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ ।
  3. ਨਿਲੰਬਿਤ ਠੋਸ ਪਦਾਰਥ (Suspended Solids) – ਪਾਣੀ ਵਿਚ ਪਾਏ ਜਾਣ ਵਾਲੇ ਲੰਬਿਤ ਕਣ ਕਾਰਬਨੀ ਅਤੇ ਅਕਾਰਬਨੀ ਦੋਵੇਂ ਹੀ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿ ਗਾਧ (Silt), ਚੀਕਣੀ ਮਿੱਟੀ (Clay) ਅਤੇ ਰੇਤ ਆਦਿ ।
  4. ਕੋਲਾਇਡੀ ਪਦਾਰਥ (Colloidal Material) – ਇਹ ਪਦਾਰਥ ਕਾਰਬਨੀ ਅਤੇ ਅਕਰਾਨੀ ਦੋਵੇਂ ਹੀ ਤਰ੍ਹਾਂ ਦੇ ਹੋ ਸਕਦੇ ਹਨ । ਜਿਵੇਂ ਕਿ ਜੀਵਾਣੁ, ਕੱਪੜੇ ਦੇ ਅਤੇ ਕਾਗਜ਼ ਦੇ ਰੇਸ਼ੇ ਆਦਿ ।
  5. ਘੁਲੇ ਹੋਏ ਪਦਾਰਥ, ਜਿਵੇਂ ਪੌਸ਼ਟਿਕ ਪਦਾਰਥ (ਨਾਈਟ੍ਰੇਟ, ਫਾਸਫੇਟ ਅਤੇ ਅਮੋਨੀਆ) ਆਦਿ ਦੇ ਇਲਾਵਾ ਸੋਡੀਅਮ ਅਤੇ ਕੈਲਸ਼ੀਅਮ ।

ਘਰੇਲੂ ਜਲ-ਮਲ (Sewage) ਛੱਡਣ ਦੇ ਦਰਿਆਵਾਂ ਉੱਤੇ ਪ੍ਰਭਾਵ (Effects of Domestic Sewage on Rivers)

1. ਜਲ ਮਾਰਗ ਜੈਵਿਕ ਪੱਖੋਂ ਬੰਜਰ ਹੋ ਜਾਂਦੇ ਹਨ (Water ways become Biologically Barren) – ਪਾਣੀ ਵਿਚ ਪਾਏ ਜਾਣ ਵਾਲੇ ਜੀਵ-ਜੰਤੁ ਪਦੁਸ਼ਕਾਂ ਦੀ ਕੁੱਝ ਮਾਤਰਾ ਨੂੰ ਸਥਾਨਕ ਹਾਲਤਾਂ ਵਿਚ ਸਹਿਣ ਕਰ ਸਕਦੇ ਹਨ । ਪਰ ਆਮ ਤੌਰ ‘ਤੇ ਇਹ ਪਦੁਸ਼ਕ ਮਾਰੂ ਹੀ ਸਿੱਧ ਹੁੰਦੇ ਹਨ । ਵੱਖ-ਵੱਖ ਕਿਸਮਾਂ ਦੇ ਸਜੀਵਾਂ ਵਿਚ ਵਹਿਣ ਨਾਲ ਰੁੜ੍ਹ ਕੇ ਪਾਣੀ ਵਿਚ ਆਏ ਵਿਸ਼ੈਲੇ ਪਦਾਰਥਾਂ ਨੂੰ ਸਹਾਰਨ ਦੀ ਸਮਰੱਥਾ ਅਲੱਗ-ਅਲੱਗ ਹੁੰਦੀ ਹੈ । ਇਹ ਵਿਸ਼ੈਲਾਪਣ ਵਾਤਾਵਰਣੀ ਕਾਰਕਾਂ ਉੱਤੇ ਨਿਰਭਰ ਕਰਦਾ ਹੈ । ਇਨ੍ਹਾਂ ਕਾਰਕਾਂ ਵਿਚ pH, ਆਕਸੀਜਨ ਦੀ ਮਾਤਰਾ ਅਤੇ ਕੈਲਸ਼ੀਅਮ ਦੀ ਮਾਤਰਾ ਸ਼ਾਮਿਲ ਹਨ । ਜ਼ਿੰਕ ਅਤੇ ਲੈਂਡ ਦੇ ਕਾਰਨ ਜਿਹੜੇ ਜਲ ਮਾਰਗ ਦੂਸ਼ਿਤ ਹੋ ਜਾਂਦੇ ਹਨ, ਉਹ ਜਲ ਮਾਰਗ ਬੰਜਰ ਹੋ ਜਾਂਦੇ ਹਨ ।

2. ਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੇ ਰੋਗ (Diseases caused by Polluted Water)

  • ਬੈਕਟੀਰੀਆਈ ਰੋਗ (Bacterial diseases) – ਜਿਵੇਂ ਕਿ ਹੈਜ਼ਾ, ਟਾਈਫਾਇਡ ਬੁਖਾਰ, ਦਸਤ ਤੇ ਪੇਚਸ਼ ।
  • ਵਾਇਰਲ ਰੋਗ (Viral diseases) – ਜਿਵੇਂ ਪੀਲੀਆ ਅਤੇ ਪੋਲੀਓ ।
  • ਪ੍ਰੋਟੋਜ਼ੋਨਲ ਰੋਗ (Protozonal diseases) – ਜਿਵੇਂ ਕਿ ਅਮੀਬੀ ਪੇਚਸ਼, ਗਿਆਰਡੀ- ਐਸਿਸ ਆਦਿ ।
  • ਹੈਲਮਿੰਥ ਰੋਗ (Helminth diseases) – ਐਸਕੈਰਿਸ ਲੁਬਾਰਕਾਇਡੀਜ਼ (Ascaris lumbrricoides) ਨਾਮਕ ਗੋਲਕਰਮ ਦੂਸ਼ਿਤ ਪਾਣੀ ਦੁਆਰਾ ਮਨੁੱਖ ਦੀ ਪਾਚਨ ਪ੍ਰਣਾਲੀ ਵਿਚ ਦਾਖਲ ਹੋ ਕੇ, ਇਕ ਪਰਜੀਵੀ ਦੀ ਤਰ੍ਹਾਂ ਰਹਿੰਦਾ ਹੈ । ਗਿਨੀਕਿਰਮ (Guinea worm) ਪਾਣੀ ਵਿਚ ਮੌਜੂਦ ਸਾਈਕਲੋਪਸ (Cyclops) ਦੁਆਰਾ ਆਦਮੀ ਦੇ ਸਰੀਰ ਅੰਦਰ ਪ੍ਰਵੇਸ਼ ਪਾ ਕੇ ਦੋਸ਼ ਉਤਪੰਨ ਕਰਦਾ ਹੈ । ਇਹ ਕਿਰਮ ਪਾਣੀ ਰਾਹੀਂ ਇਕ ਪੋਸ਼ੀ ਤੋਂ ਦੂਜੇ ਪੋਸ਼ੀ (Host) ਤਕ ਪਹੁੰਚਦੇ ਹਨ ।

ਪ੍ਰਸ਼ਨ 7.
ਜਿਹੜੇ ਫੋਕਟ ਪਦਾਰਥ ਤੁਸੀਂ ਆਪਣੇ ਘਰ, ਸਕੂਲ ਜਾਂ ਟੂਰ ਤੇ ਗਏ ਸਥਾਨਾਂ ਤੇ ਪੈਦਾ ਕਰਦੇ ਹੋ, ਉਨ੍ਹਾਂ ਪਦਾਰਥਾਂ ਨੂੰ ਸੂਚੀਬੱਧ ਕਰੋ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ ? ਇਨ੍ਹਾਂ ਵਿਚੋਂ ਅਜਿਹੇ ਕਿਹੜੇ ਪਦਾਰਥ ਹਨ ਜਿਨ੍ਹਾਂ ਨੂੰ ਘਟਾਇਆ ਜਾਣਾ ਮੁਸ਼ਕਿਲ ਹੈ, ਜਾਂ ਘਟਾਉਣਾ ਅਸੰਭਵ ਹੈ ?
ਉੱਤਰ-
1. ਫੋਕਟ ਪਦਾਰਥਾਂ ਦੀ ਸੂਚੀ-

  • ਕਾਗਜ਼,
  • ਤਿਆਗਣਯੋਗ ਚੀਨੀ ਦੇ ਬਰਤਨ (Crockery),
  • ਐਲੂਮੀਨੀਅਮ ਦਾ ਪੱਤਰਾ (Aiuminium foil)
  • ਬਚੇ ਹੋਏ ਖਾਧ ਪਦਾਰਥ ਆਦਿ ।

2. ਘਟਾਇਆ ਜਾਣ ਵਾਲਾ ਕਚਰਾ-

  • ਕਾਗਜ਼
  • ਬਚੀ ਹੋਈ ਖੁਰਾਕ ।

3. ਕਚਰਾ ਜਿਸ ਨੂੰ ਘਟਾਇਆ ਨਹੀਂ ਜਾ ਸਕਦਾ ।

  • ਐਲੂਮੀਨੀਅਮ ਪੱਤਰੀ
  • ਸੁੱਟਣ ਯੋਗ ਕੂਕਰੀ ।

ਪ੍ਰਸ਼ਨ 8.
ਆਲੋਚਨਾਤਮਕ ਨੋਟ ਲਿਖੋ-
(ੳ) ਸੁਪੋਸ਼ਣ ।
(ਅ) ਜੈਵਿਕ ਵਿਸ਼ਾਲੀਕਰਨ ।
(ੲ) ਭੂਮੀਗਤ ਪਾਣੀ ਦੀ ਸਖਣਿਆਉਣਾ ਅਤੇ ਇਸ ਦੀ ਪੁਨਰ ਸੁਰਜੀਤੀ ਦੇ ਉਪਾਅ ।
ਉੱਤਰ-
(ੳ) ਸੁਪੋਸ਼ਣ (Eutrophication) – ਸੁਪੋਸ਼ਣ ਇਕ ਅਜਿਹੀ ਵਿਧੀ ਹੈ ਜਿਸ ਵਿਚ ਜਲ ਭੰਡਾਰਾਂ ਵਿਚ ਘੁਲੇ ਹੋਏ ਪੌਸ਼ਟਿਕ ਪਦਾਰਥਾਂ ਦੀ ਭਰਮਾਰ ਹੋਣ ਦੇ ਕਾਰਨ ਜਾਂ ਤਾਂ ਇਹ ਜਲ ਭੰਡਾਰ ਮਨੁੱਖੀ ਗਤੀਵਿਧੀਆਂ ਕਰਕੇ ਜਾਂ ਕੁਦਰਤੀ ਤੌਰ ਤੇ ਬੰਜਰ ਹੋ ਜਾਂਦੇ ਹਨ । ਸੁਪੋਸ਼ਣ ਦੇ ਕਾਰਨ ਪ੍ਰਾਇਮਰੀ ਉਤਪਾਦਕਤਾ ਵਿਚ ਵਾਧਾ ਹੋ ਜਾਣ ਦੇ ਨਾਲ-ਨਾਲ ਪਾਣੀ ਵਿਚ ਘੁਲੀ ਹੋਈ ਆਕਸੀਜਨ ਦੀ ਘਾਟ ਪੈਦਾ ਹੋ ਜਾਂਦੀ ਹੈ ।

ਪਾਣੀ ਵਿਚ ਘੁਲੇ ਹੋਏ ਫਾਸਫੇਟ ਅਤੇ ਨਾਈਟਰੇਟ ਦੀ ਮੌਜੂਦਗੀ ਦੇ ਕਾਰਨ, ਪਾਣੀ ਵਿਚ ਐਲਗੀ ਦੀ ਸੰਖਿਆ ਵਿਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ ਅਤੇ ਵਧੀ ਹੋਈ ਇਹ ਐਲਗੀ ਪਾਣੀ ਦੀ ਸਤਾ ‘ਤੇ ਇਕ ਮੋਟੀ ਤਹਿ ਜਿਹੀ ਪੈਦਾ ਕਰ ਦਿੰਦੀ ਹੈ । ਰਾਤ ਦੇ ਸਮੇਂ ਇਸ ਐਲਗੀ ਦੁਆਰਾ ਵਰਤੀ ਜਾਂਦੀ ਆਕਸੀਜਨ ਦੇ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਦੇ ਫਲਸਰੂਪ ਪਾਣੀ ਵਿਚ ਰਹਿਣ ਵਾਲੇ ਜੀਵ ਮਰ ਜਾਂਦੇ ਹਨ । ਪਾਣੀ ਦੀ ਸਤ੍ਹਾ ਉੱਤੇ ਐਲਗੀ ਦੁਆਰਾ ਬਣਾਈ ਗਈ ਪਰਤ ਦੇ ਕਾਰਨ ਪਾਣੀ ਅੰਦਰ ਤਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਸਕਦੀ, ਜਿਸ ਦੇ ਕਾਰਨ ਪਾਣੀ ਵਿਚ ਡੁੱਬੇ ਹੋਏ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਪ੍ਰਭਾਵਿਤ ਹੋਣ ਦੇ ਕਾਰਨ ਇਹ (ਹਰੇ) ਪੌਦੇ ਵੀ ਮਰਨ ਲੱਗਦੇ ਹਨ ।

ਐਲਗੀ ਵੀ ਮਰਨ ਲੱਗ ਪੈਂਦੀ ਹੈ ਅਤੇ ਇਸ ਦੇ ਮਿਤ ਅੰਸ਼ ਜਲ ਭੰਡਾਰ ਦੇ ਥੱਲੇ ਤਕ ਪਹੁੰਚ ਜਾਂਦੇ ਹਨ । ਸੂਖ਼ਮ ਜੀਵ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਦੇ ਹਨ । ਮਰੀ ਹੋਈ ਐਲਗੀ ਦੇ ਕੁੱਝ ਹਿੱਸੇ ਹਵਾ ਦੇ ਕਾਰਨ ਜਲ ਭੰਡਾਰਾਂ ਦੇ ਕਿਨਾਰਿਆਂ ਨੇੜੇ ਆ ਜਾਂਦੇ ਹਨ, ਜਿੱਥੇ ਉਨ੍ਹਾਂ ਦੇ ਵਿਘਟਨ ਨਾਲ ਦੁਰਗੰਧ ਪੈਦਾ ਹੋ ਜਾਂਦੀ ਹੈ । ਗਾਧ ਅਤੇ ਐਲਗੀ ਆਦਿ ਦੇ ਗਲਣ-ਸੜਣ ਦੇ ਫਲਸਰੂਪ ਜਲ ਭੰਡਾਰ ਹੌਲੀ-ਹੌਲੀ ਖ਼ਤਮ ਵੀ ਹੋ ਸਕਦੇ ਹਨ । ਇਸ ਵਿਧੀ ਨੂੰ ਬੁਢੇਪਾ (Serescence) ਆਖਦੇ ਹਨ । ਇਸ ਵਿਧੀ ਦੇ ਹੌਲੀ-ਹੌਲੀ ਜਾਰੀ ਰਹਿਣ ਦੇ ਕਾਰਨ ਪਾਣੀ ਵਾਲੀ ਜਗਾ ਖੁਸ਼ਕ ਜ਼ਮੀਨ ਵਿਚ ਬਦਲ ਜਾਂਦੀ ਹੈ ।

(ਅ) Afea fenotaso (Biological Magnification)
ਜੈਵਿਕ ਵਿਸ਼ਾਲੀਕਰਨ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਵਿਸ਼ੈਲੇ ਪਦਾਰਥ ਭੋਜਨ ਲੜੀ ਵਿਚ ਸ਼ਾਮਿਲ ਹੋ ਕੇ ਭੋਜਨ ਲੜੀ ਦੇ ਹਰੇਕ ਪੜਾਅ ਤੇ ਆਪਣੀ ਮਾਤਰਾ ਵਿਚ ਵਾਧਾ ਕਰਦਿਆਂ ਹੋਇਆਂ, ਆਪਣੀ ਸੰਘਣਤਾ ਵਿਚ ਵਾਧਾ ਕਰ ਲੈਂਦੇ ਹਨ । ਹਰੇਕ ਪੋਸ਼ਕ ਪੜਾਅ ਤੇ ਇਸ ਤਰ੍ਹਾਂ ਨਾਲ ਹੋਏ ਵਾਧੇ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ ।

ਪਾਰਾ ਅਤੇ DDT ਹੀ ਅਜਿਹੇ ਦੋ ਵਿਸ਼ੈਲੇ ਪਦਾਰਥ ਹਨ, ਜਿਨ੍ਹਾਂ ਦਾ ਜੈਵਿਕ ਵਿਸ਼ਾਲੀਕਰਨ ਹੁੰਦਾ ਹੈ । ਅੱਗੇ ਦਿੱਤੇ ਗਏ ਚਿੱਤਰ (17.3) ਨੂੰ ਵੇਖਣ ‘ਤੇ ਪਤਾ ਲੱਗਦਾ ਹੈ ਕਿ ਭੋਜਨ ਲੜੀ ਵਿਚ ਦਾਖਲ ਹੋ ਚੁੱਕੀ DDT ਦਾ ਵਿਸ਼ਾਲੀਕਰਨ ਕਿਵੇਂ ਹੁੰਦਾ ਹੈ । ਪਾਣੀ ਦੀ ਸੜਾ ਉੱਪਰ ਤੈਰਨ ਵਾਲੇ ਛੋਟੇ-ਛੋਟੇ ਆਕਾਰ ਵਾਲੇ ਪ੍ਰਾਣੀ, ਜਿਨ੍ਹਾਂ ਨੂੰ ਚੂਪਲੈਂਕਟਨਜ਼ (Zooplanktons) ਆਖਦੇ ਹਨ, ਦੇ ਸਰੀਰ ਅੰਦਰ ਡੀ.ਡੀ.ਟੀ ਥੋੜ੍ਹੀ ਜਿਹੀ ਮਾਤਰਾ ਇਕੱਠੀ ਹੋ ਜਾਂਦੀ ਹੈ । ਭੋਜਨ ਲੜੀ ਦੀ ਅਗਲੀ ਸਟੇਜ ਵਿਚ ਛੋਟੇ ਆਕਾਰ ਵਾਲੀਆਂ ਮੱਛੀਆਂ ਆਉਂਦੀਆਂ ਹਨ ਅਤੇ ਇਹ ਜੀਵ ਜ਼ੁਪਲੈਂਕਟਨਜ਼ ਨੂੰ ਖਾਂਦੇ ਹਨ । ਇਸ ਤਰ੍ਹਾਂ ਛੋਟੀਆਂ ਮੱਛੀਆਂ ਦੇ ਸਰੀਰ ਅੰਦਰ DDT ਦੀ ਮਾਤਰਾ ਹੌਲੀ-ਹੌਲੀ ਵੱਧਦੀ ਰਹਿੰਦੀ ਹੈ । ਆਰੰਭ ਵਿਚ ਪਾਣੀ ਅੰਦਰ ਡੀ.ਡੀ.ਟੀ. ਦੀ ਮਾਤਰਾ 0.003 Parts ਪ੍ਰਤੀ ਬਿਲੀਅਨ ਹੁੰਦੀ ਹੈ ।
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) 4
ਪਲੈਂਕਟਨਜ਼ ਦੇ ਸਰੀਰ ਅੰਦਰ ਡੀ.ਡੀ.ਟੀ. ਦੀ ਮਾਤਰਾ 0.04 ppm· ਹੁੰਦੀ ਹੈ | ਜੂਪਲੈਂਕਟਨਜ਼ ਨੂੰ ਖਾਣ ਵਾਲੀਆਂ ਛੋਟੇ ਆਕਾਰ ਵਾਲੀਆਂ ਮੱਛੀਆਂ ਦੇ ਸਰੀਰ ਅੰਦਰ ਡੀ.ਡੀ.ਟੀ. ਦੀ ਮਾਤਰਾ ਵੱਧ ਕੇ 0.5 ppm ਹੋ ਜਾਂਦੀ ਹੈ ਅਤੇ ਇਨ੍ਹਾਂ ਮੱਛੀਆਂ ਨੂੰ ਖਾਣ ਵਾਲੀਆਂ ਵੱਡੀਆਂ ਮੱਛੀਆਂ ਦੇ ਸਰੀਰ ਵਿਚ ਡੀ.ਡੀ.ਟੀ. ਦੀ ਮਾਤਰਾ 2ppm ਹੋ ਜਾਂਦੀ ਹੈ । ਜਿਹੜੇ ਪੰਛੀ ਇਨ੍ਹਾਂ ਮੱਛੀਆਂ ਨੂੰ ਖਾਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਡੀ.ਡੀ.ਟੀ. ਦੀ ਮਾਤਰਾ ਵੱਧ ਕੇ ਸਭ ਤੋਂ ਅਧਿਕ 25 ppm ਹੋ ਜਾਂਦੀ ਹੈ, ।
ਭੋਜਨ ਲੜੀ ਦੇ ਹਰੇਕ ਪੜਾਅ ਤੇ ਡੀ.ਡੀ.ਟੀ. ਦੀ ਵੱਧ ਰਹੀ ਮਾਤਰਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ ।
ਇਸ ਵਿਸ਼ਾਲੀਕਰਨ ਦਾ ਸਭ ਤੋਂ ਦੁਸ਼ਟ ਪ੍ਰਭਾਵ ਪੰਛੀਆਂ ਉੱਤੇ ਪੈਂਦਾ ਹੈ ਅਤੇ ਹੌਲੀਹੌਲੀ ਇਨ੍ਹਾਂ ਪੰਛੀਆਂ ਦੀ ਨਸਲ ਖ਼ਤਮ ਹੁੰਦੀ ਜਾਂਦੀ ਹੈ ।

(ੲ) ਭੂਮੀਗਤ ਪਾਣੀ ਦਾ ਸਖਣਿਆਉਣ ਅਤੇ ਇਸ ਦੀ ਪੁਨਰ ਸੁਰਜੀਤੀ ਦੇ ਉਪਾਅ (Ground Water Depletion and ways for its replenishment)
ਭੂਮੀਗਤ ਪਾਣੀ ਸ਼ੁੱਧ ਅਤੇ ਪੀਣ ਦੇ ਯੋਗ ਹੈ । ਪਰ ਉਦਯੋਗਿਕ ਸ਼ਹਿਰਾਂ ਦੇ ਨੇੜਲਾ ਭੂਮੀਗਤ ਪਾਣੀ ਪ੍ਰਦੂਸ਼ਣ ਦੁਆਰਾ ਪ੍ਰਭਾਵਿਤ ਹੋ ਰਿਹਾ ਹੈ । ਸ਼ਹਿਰੀ ਜਲ-ਮਲ (Municipal sewage) ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ (Effluents) ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਦੋਸ਼ੀ ਹਨ । ਖੇਤਾਂ ਵਿਚ ਵਰਤੇ ਜਾਂਦੇ ਕੀਟਨਾਸ਼ਕ, ਉੱਲੀਨਾਸ਼ਕ ਅਤੇ ਫਰਟੀਲਾਈਜ਼ਰਜ਼ ਵੀ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹਨ । ਕਚਰੇ ਅਤੇ ਰਾਤਰੀਗੰਦ (Night soil) ਤੋਂ ਰਿਸਣ ਵਾਲੇ ਪਾਣੀ ਵੀ ਭੂਮੀਗਤ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ । ਭੂਮੀਗਤ ਪਾਣੀ ਵਿਚ ਪ੍ਰਦੂਸ਼ਣ ਪੈਦਾ ਕਰਨ ਵਿਚ ਸੈਪਟਿਕ ਟੈਂਕ (Septic tanks) ਅਤੇ ਰਿਸਾਉ ਟੋਏ (Seepage Pits) ਵੀ ਸਹਾਇਤਾ ਕਰਦੇ ਹਨ ।

ਕੰਟਰੋਲ ਕਰਨ ਦੇ ਉਪਾਅ (Control Measures)-
ਕਾਰਖ਼ਾਨਿਆਂ ਅਤੇ ਮਲ ਪਦਾਰਥ (Sewage) ਨੂੰ ਮੁਕਤ ਕਰਨ ਅਤੇ ਜਲ ਸਰੋਤਾਂ ਵਿਚ ਛੱਡਣ ਤੋਂ ਪਹਿਲਾਂ ਇਨ੍ਹਾਂ ਦਾ ਨਿਰੂਪਣ ਕਰਨਾ ਚਾਹੀਦਾ ਹੈ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 9.
ਵਣਾਂ ਦੀ ਸੁਰੱਖਿਆ ਅਤੇ ਦੇਖਭਾਲ ਵਿਚ ਔਰਤਾਂ ਅਤੇ ਸਮੁਦਾਇ ਦੀ ਭੂਮਿਕਾ ਉੱਤੇ ਚਰਚਾ ਕਰੋ ।
ਉੱਤਰ-
1. ਔਰਤਾਂ ਅਤੇ ਸਮੁਦਾਇ ਦੀ ਭੂਮਿਕਾ (Role of women and Community) – ਬਿਸ਼ਨੋਈ ਸਮੁਦਾਇ (Bishnoi Community) ਦੀ ਇਕ ਔਰਤ ਨੇ ਸੰਨ 1731 ਨੂੰ, ਦਰੱਖ਼ਤ ਕੱਟਣ ਵਾਲਿਆਂ ਨੂੰ ਰੁੱਖਾਂ ਦੀ ਕਟਾਈ ਕਰਨ ਤੋਂ ਰੋਕ ਦਿੱਤਾ । ਅਜਿਹਾ ਕਰਨ ਵਾਸਤੇ ਉਸ ਨੇ ਦਰੱਖ਼ਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਰਾਜੇ ਦੇ ਕਰਿੰਦਿਆਂ ਨੂੰ ਆਖਿਆ ਕਿ ਦਰੱਖ਼ਤ ਕੱਟਣ ਤੋਂ ਪਹਿਲਾਂ, ਤੁਹਾਨੂੰ ਮੈਨੂੰ ਕੱਟਣਾ ਹੋਵੇਗਾ । ਬਾਅਦ ਵਿਚ ਇਸ ਕੰਮ ਵਿਚ ਉਸ ਦੀਆਂ ਤਿੰਨ ਲੜਕੀਆਂ ਅਤੇ ਅਨੇਕਾਂ ਲੋਕ ਸ਼ਾਮਿਲ ਹੋ ਗਏ । ਇਸ ਔਰਤ ਦਾ ਨਾਮ ਸ੍ਰੀਮਤੀ ਅਮ੍ਰਿਤਾ ਦੇਵੀ ਸੀ ।

2. ਸਮੁਦਾਇ ਦੀ ਭੂਮਿਕਾ (Role of Community) – ਸ੍ਰੀ ਸੁੰਦਰ ਲਾਲ ਬਹੁਗੁਣਾ ਅਤੇ ਸੀ ਚੰਦੀ ਪਸਾਦ ਭੱਟ ਵਲੋਂ ਚਲਾਏ ਗਏ ਅੰਦੋਲਨ ਨੇ ਟੀਹਰੀ ਗੜਵਾਲ ਦੇ ਖੇਤਰ ਵਿਚ ਆਏ ਠੇਕੇਦਾਰ ਦੇ ਬੰਦਿਆਂ ਨੂੰ ਰੁੱਖ ਕੱਟਣ ਤੋਂ ਵਰਜ ਦਿੱਤਾ । ਇਸ ਕੰਮ ਵਿਚ ਸਥਾਨਕ ਲੋਕਾਂ ਨੇ ਰੁੱਖਾਂ ਨਾਲ ਜੱਫੀਆਂ ਪਾ ਕੇ ਰੁੱਖਾਂ ਦੀ ਕਟਾਈ ਨੂੰ ਰੋਕ ਦਿੱਤਾ ।

ਪ੍ਰਸ਼ਨ 10.
ਇਕ ਵਿਅਕਤੀ ਦੇ ਤੌਰ ‘ ਤੇ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਤੁਸੀਂ ਕੀ ਉਪਾਅ ਕਰੋਗੇ ?
ਉੱਤਰ-
ਵਾਤਾਵਰਣੀ ਪ੍ਰਦੂਸ਼ਣ ਨੂੰ ਰੋਕਣ ਲਈ ਵਿਅਕਤੀਗਤ ਭੂਮਿਕਾ-

  1. ਲੈਂਡ ਰਹਿਤ ਪੈਟਰੋਲ, ਡੀਜ਼ਲ ਅਤੇ ਨਪੀੜਤ ਕੁਦਰਤੀ ਗੈਸ ਦੀ ਵਰਤੋਂ ।
  2. ਪੁਨਰ ਸਮੀਕ੍ਰਿਤ (Reformulated) ਗੈਸੋਲੀਨ ਦੀ ਵਰਤੋਂ, ਤਾਂ ਜੋ ਓਜ਼ੋਨ ਨੂੰ ਬਚਾਇਆ ਜਾ ਸਕੇ ।
  3. ਰਿਹਾਇਸ਼ੀ ਖੇਤਰਾਂ ਵਿਚ ਜੈਨਰੇਟਰਜ਼ ਦੀ ਵਰਤੋਂ ਨਾ ਕੀਤੀ ਜਾਵੇ ।
  4. ਰੁੱਖ ਉਗਾਏ ਜਾਣ ।
  5. ਰਸਾਇਣਕ ਖਾਦਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾ ਕੀਤੀ ਜਾਵੇ ਅਤੇ ਇਨ੍ਹਾਂ ਖਾਦਾਂ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇ ।
  6. ਅਜਿਹੇ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਜਿਹੜੇ ਜੀਵ-ਵਿਘਟਨਸ਼ੀਲ ਹੋਣ ।
  7. ਕੰਨ ਖਾਣ ਵਾਲੀ ਆਵਾਜ਼ ਪੈਦਾ ਕਰਨ ਤੋਂ ਪ੍ਰਹੇਜ਼ ਕੀਤਾ ਜਾਵੇ ।
  8. ਰੇਡੀਓ, ਜਿਸਟਰਜ਼, ਟੀ.ਵੀ. ਅਤੇ ਸੰਗੀਤ ਦੇ ਯੰਤਰਾਂ (Music Instruments) ਦੀ ਆਵਾਜ਼ ਧੀਮੀ ਰੱਖੀ ਜਾਵੇ ।

ਪ੍ਰਸ਼ਨ 11.
ਹੇਠ ਲਿਖੇ ਦਾ ਸੰਖੇਪ ਵਿਚ ਵਰਣਨ ਕਰੋ : ਰੇਡੀਓ ਐਕਟਿਵ ਕਚਰਾ (Radio Active Waste) ।
ਉੱਤਰ-
ਰੇਡੀਓ ਐਕਟਿਵ ਕਚਰਾ ਜਾਂ ਰੇਡੀਓ ਐਕਟਿਵ ਰਹਿੰਦ – ਖੂੰਹਦ-ਨਿਊਕਲੀ ਊਰਜਾ ਦੀ ਵਰਤੋਂ ਕਰਨ ਦੀਆਂ ਦੋ ਮੁੱਖ ਸਮੱਸਿਆਵਾਂ ਹਨ ।
ਪਹਿਲੀ ਸਮੱਸਿਆ (First Problem) – ਰੇਡੀਓ ਐਕਟਿਵ ਪਦਾਰਥਾਂ ਦਾ ਰਿਸਣਾ ਜਾਂ ਲੀਕ ਹੋਣਾ ਪਹਿਲੀ ਸਮੱਸਿਆ ਹੈ । ਜਦਕਿ ਦੂਸਰੀ ਸਮੱਸਿਆ (Second Problem) ਰੇਡੀਓ ਐਕਟਿਵ ਕਚਰੇ ਦਾ ਬੜੇ ਧਿਆਨ ਨਾਲ ਨਿਪਟਾਰਾ ਕਰਨ ਤੋਂ ਹੈ । ਐਟਮੀ ਊਰਜਾ ਪਲਾਂਟਾਂ ਤੋਂ ਯੂਰੇਨੀਅਮ ਅਤੇ ਪਲੂਟੋਨੀਅਮ ਦਾ ਜਿਹੜਾ ਕਚਰਾ ਨਿਕਲਦਾ ਹੈ, ਉਹ ਵਰਤੇ ਗਏ ਈਂਧਨਾਂ ਦੀ ਸ਼ਕਲ ਵਿਚ ਹੁੰਦਾ ਹੈ । ਜਿਹੜੇ ਲੋਕ ਨਿਊਕਲੀ ਰਿਐਕਟਰਾਂ, ਨਿਊਕਲੀ ਊਰਜਾ ਪਲਾਂਟਾਂ ਅਤੇ ਈਂਧਨ ਪ੍ਰੋਸੈਸਰਜ਼ (Fuel processors) ਵਿਚ ਕੰਮ ਕਰਦੇ ਹਨ, ਉਹ ਇਨ੍ਹਾਂ ਨਿਊਕਲੀ ਹਾਨੀਕਾਰਕ ਫੋਕਟ ਪਦਾਰਥਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ । ਅਜਿਹੇ ਕਾਮਿਆਂ ਦੇ ਸਰੀਰ ਅੰਦਰ ਰੇਡੀਓ ਐਕਟਿਵ ਕਚਰੇ ਦਾ ਵਿਸ਼ਾਲੀਕਰਨ, ਡੀ.ਡੀ.ਟੀ. ਦੇ ਵਿਸ਼ਾਲੀਕਰਨ ਨਾਲੋਂ 75,000 ਗੁਣਾ ਵੱਧ ਹੁੰਦਾ ਹੈ ।

ਪ੍ਰਸ਼ਨ 12.
ਮਿਉਂਸੀਪਲ ਸੀਵੇਜ ਜਲ-ਮਲ ਦੇ ਮੁਕਾਬਲੇ ਉਦਯੋਗਿਕ ਵਹਿਣ ਦਾ ਪ੍ਰਬੰਧ ਕਰਨਾ ਮੁਸ਼ਕਿਲ ਕਿਉਂ ਹੁੰਦਾ ਹੈ ? ਭਾਰੀ ਧਾਤਾਂ ਦੀ ਲਾਗ ਦੇ ਕਾਰਨ ਪੈਦਾ ਹੋਣ ਵਾਲੇ ਰੋਗਾਂ ਦੇ ਨਾਮ ਦੱਸੋ ।
ਉੱਤਰ-ਉਦਯੋਗਾਂ ਤੋਂ ਜਿਹੜੇ ਵਹਿਣ ਨਿਕਲਦੇ ਹਨ, ਉਨ੍ਹਾਂ ਵਿਚ ਤਾਂਬਾ, ਆਰਸੈਨਿਕ, ਕੈਡਮੀਅਮ, ਜ਼ਿੰਕ, ਪਾਰਾ ਅਤੇ ਸਾਇਨਾਈਡਜ਼ ਵਰਗੇ ਜ਼ਹਿਰੀਲੇ ਸੰਘਟਕ ਮੌਜੂਦ ਹੁੰਦੇ ਹਨ ।

ਇਨ੍ਹਾਂ ਧਾਤਾਂ ਦੇ ਇਲਾਵਾ ਇਨ੍ਹਾਂ ਵਹਿਣਾਂ ਵਿਚ ਕੁੱਝ ਕਿਸਮਾਂ ਦੇ ਲੂਣ (Salts), ਤੇਜ਼ਾਬ ਅਤੇ ਖਾਰਾਂ (Alkalies) ਵੀ ਹੁੰਦੀਆਂ ਹਨ | ਸਾਰੇ ਦੇ ਸਾਰੇ ਇਹ ਪਦਾਰਥ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ ।

ਨਿਰੂਪਣ (Treatment) – ਉਦਯੋਗਾਂ ਵਿਚੋਂ ਨਿਕਲਣ ਵਾਲੇ ਵਹਿਣਾਂ ਨੂੰ ਬਾਹਰ ਆਉਣ ਤੋਂ ਪਹਿਲਾਂ ਅਜਿਹੇ ਉਪਾਅ ਕਰਨੇ ਚਾਹੀਦੇ ਹਨ ਜਿਹੜੇ ਕਿ ਇਨ੍ਹਾਂ ਵਹਿਣਾਂ ਵਿਚਲੇ ਹਾਨੀਕਾਰਕ ਪਦਾਰਥਾਂ ਨੂੰ ਕੱਢ ਸਕਣ । ਅਜਿਹਾ ਕਰਨ ਦੇ ਲਈ ਉਦਯੋਗਾਂ ਵਿਚ ਨਿਰੂਪਣ ਪਲਾਂਟ (Treatment plants) ਲਗਾਉਣੇ ਜ਼ਰੂਰੀ ਹੋ ਜਾਂਦੇ ਹਨ ।

PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)

ਪ੍ਰਸ਼ਨ 13.
ਤੋਂ ਮਿੱਟੀ ਪ੍ਰਦੂਸ਼ਣ ਨੂੰ ਨਿਯੰਤਰਿਤ ਰੱਖਣ ਵਾਲੇ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਠੋਸ ਪਦਾਰਥਾਂ ਦੇ ਕਾਰਨ ਭੂਮੀ ਦੇ ਪ੍ਰਦੂਸ਼ਣ ਨੂੰ ਅੱਗੇ ਲਿਖੀਆਂ ਵਿਧੀਆਂ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ- ‘

  • ਮੁੜ ਪ੍ਰਾਪਤ ਕਰਨਾ ਜਾਂ ਕੱਢਣਾ (Salvage) – ਫੋਕਟ ਪਦਾਰਥਾਂ ਦੇ ਢੇਰਾਂ ਵਿਚੋਂ ਉਹ ਚੀਜ਼ਾਂ ਕੱਢ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕਦਾ ਹੋਵੇ । ਇਨ੍ਹਾਂ ਚੀਜ਼ਾਂ ਵਿਚ ਕੱਚ, ਕਾਗਜ਼, ਧਾਤਾਂ, ਪਲਾਸਟਿਕ, ਪਾਲੀਥੀਨ ਅਤੇ ਫਟੇ-ਪੁਰਾਣੇ ਕੱਪੜੇ ਸ਼ਾਮਿਲ ਹਨ । ਇਸ ਵਿਧੀ ਨੂੰ ਪ੍ਰਕਾਰ ਵੰਡ ਜਾਂ ਵਰਗੀਕਰਨ (Categorization) ਆਖਦੇ ਹਨ ।
  • ਟ੍ਰਾਂਸਫਰ ਸਟੇਸ਼ਨ/ਬਦਲਵੇਂ ਸਥਾਨ (Transfer Stations) – ਇਹ ਸਥਾਨ ਕਚਰੇ ਨੂੰ ਅਸਥਾਈ ਤੌਰ ‘ਤੇ ਇਕੱਠਾ ਕਰਨ ਲਈ ਵਰਤੇ ਜਾਂਦੇ ਹਨ, ਜਿੱਥੋਂ ਫੋਕਟ-ਪਦਾਰਥਾਂ ਨੂੰ ਅੰਤਿਮ ਨਿਪਟਾਰੇ ਲਈ ਕਿਸੇ ਹੋਰ ਥਾਂ ‘ਤੇ ਢੋਇਆ ਜਾਂਦਾ ਹੈ ।
  • ਜਲਾਉਣਾ/ਹਿਨ – ਵੱਡੀ ਮਾਤਰਾ ਵਿਚ ਮੌਜੂਦ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਦਾ ਇਹ ਤਰੀਕਾ ਸਭ ਤੋਂ ਸੌਖਾ ਹੈ । ਕੁੜਾ-ਕਰਕਟ ਅਤੇ ਗੰਦ-ਮੰਦ ਨੂੰ ਖੁੱਲ੍ਹੀਆਂ ਥਾਂਵਾਂ ਤੇ ਅੱਗ ਲਗਾ ਦਿੱਤੀ ਜਾਂਦੀ ਹੈ । ਪਰ ਕਚਰੇ ਦਾ ਇਸ ਤਰ੍ਹਾਂ ਨਿਪਟਾਰਾ ਕਰਨ ਨਾਲ ਬਦਬੂ ਪੈਦਾ ਹੋਣ ਦੇ ਇਲਾਵਾ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ ।
  • ਭਸਮੀਕਰਨ (Incineration) – ਇਸ ਵਿਧੀ ਵਿਚ ਠੋਸ ਕਚਰੇ ਨੂੰ 900-1000°C ਦੇ ਤਾਪਮਾਨ ਤੇ ਆਕਸੀਜਨ ਦੀ ਮੌਜੂਦਗੀ ਵਿਚ ਜਲਾਇਆ ਜਾਂਦਾ ਹੈ । ਇਸ ਵਿਧੀ ਦੌਰਾਨ ਪੈਦਾ ਹੋਣ ਵਾਲੇ ਧੁੰਏਂ ਅਤੇ ਗੈਸਾਂ ਨੂੰ ਇਕ ਚੈਂਬਰ (Chamber) ਜਿਸ ਦਾ ਤਾਪਮਾਨ 1300°C ਹੁੰਦਾ ਹੈ, ਵਿਚੋਂ ਦੀ ਗੁਜ਼ਾਰਿਆ ਜਾਂਦਾ ਹੈ । ਇੱਥੇ ਧੂੰਏਂ ਦੇ ਕਣ ਸਾੜੇ ਜਾਂਦੇ ਹਨ ।
  • ਸੀਵੇਜ਼, ਗਾੜਾ ਚਿੱਕੜ (Sludge) ਆਦਿ ਦੀ ਵਰਤੋਂ ਉਸਾਰੀ ਦੀ ਸਮੱਗਰੀ ਤਿਆਰ ਕਰਨ ਵਜੋਂ ਕੀਤੀ ਜਾਂਦੀ ਹੈ ।
  • ਕਚਰੇ ਦਾ ਪੁਨਰ ਚੱਕਰਣ (Recycling of Waste) – ਕਾਗਜ਼, ਪਲਾਸਟਿਕ, ਕੱਚ ਅਤੇ ਪਾਲੀਥੀਨ ਦਾ ਪੁਨਰ ਚੱਕਰਣ ਕਰਕੇ ਇਨ੍ਹਾਂ ਨੂੰ ਨਵਾਂ ਰੂਪ ਦੇ ਕੇ, ਮੁੜ ਵਰਤੋਂ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ । ਕਾਗਜ਼ ਆਦਿ ਦਾ ਪੁਨਰ ਚੱਕਰਣ ਭਾਵੇਂ ਥੋੜ੍ਹਾ ਜਿਹਾ ਮਹਿੰਗਾ ਹੈ, ਪਰ ਅਜਿਹਾ ਕਰਨ ਨਾਲ ਕੀਮਤੀ ਲੱਕੜੀ ਨੂੰ ਬਚਾਇਆ ਜਾ ਸਕਦਾ ਹੈ । ਜੇਕਰ ਇਕ ਟਨ ਕਾਗਜ਼ ਦਾ ਪੁਨਰ ਚੱਕਰਣ ਕੀਤਾ ਜਾਵੇ ਤਾਂ ਦਰਮਿਆਨੇ ਕੱਦ ਵਾਲੇ 17 ਰੁੱਖ ਬਚਾਏ ਜਾ ਸਕਦੇ ਹਨ ।

ਠੋਸ ਕਚਰੇ ਦੇ ਪੁਨਰ ਚੱਕਰਣ ਕਰਨ ਨਾਲ ਨਾ ਕੇਵਲ ਘੱਟ ਰਹੇ ਕੁਦਰਤੀ ਸਰੋਤਾਂ ਅਤੇ ਸਾਧਨਾਂ ਨੂੰ ਹੀ ਬਚਾਇਆ ਜਾ ਸਕਦਾ ਹੈ, ਸਗੋਂ ਇਹ ਵਿਧੀ ਸਸਤੀ ਵੀ ਹੈ ਅਤੇ ਪ੍ਰਦੂਸ਼ਣ ਵੀ ਘੱਟ ਹੀ ਪੈਦਾ ਹੁੰਦਾ ਹੈ ।

ਪ੍ਰਸ਼ਨ 14.
ਰੇਡਿਓ ਐਕਟਿਵ ਪ੍ਰਦੂਸ਼ਣ ਤੋਂ ਕੀ ਭਾਵ ਹੈ ? ਇਸ ਨੂੰ ਰੋਕਣ ਅਤੇ ਕੰਟਰੋਲ ਕਰਨ ਦੇ ਕੋਈ ਚਾਰ ਤਰੀਕੇ ਲਿਖੋ ।
ਉੱਤਰ-
ਪਰਿਭਾਸ਼ਾ (Definition) – ਜਿਹੜਾ ਪ੍ਰਦੂਸ਼ਣ ਪ੍ਰਮਾਣ ਭੱਠੀਆਂ, ਪ੍ਰਮਾਣੂ ਬਿਜਲੀ ਘਰਾਂ ਅਤੇ ਪ੍ਰਮਾਣੂ ਬੰਬਾਂ ਆਦਿ ਦੇ ਫੱਟਣ ਉਪਰੰਤ ਪੈਦਾ ਹੋਈ ਰਹਿੰਦ-ਖੂੰਹਦ ਦੇ ਕਾਰਨ ਪੈਦਾ ਹੁੰਦਾ ਹੋਵੇ, ਉਸ ਪ੍ਰਦੂਸ਼ਣ ਨੂੰ ਰੇਡੀਓ ਐਕਟਿਵ (Radio Active) ਪ੍ਰਦੂਸ਼ਣ ਆਖਦੇ ਹਨ ।

ਰੋਕਥਾਮ ਅਤੇ ਕੰਟਰੋਲ ਕਰਨ ਦੇ ਤਰੀਕੇ-

  1. ਨਿਊਕਲੀ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਦੇ ਵਾਸਤੇ ਵਿਸ਼ੇਸ਼ ਪ੍ਰਕਾਰ ਦੀਆਂ ਵਰਦੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਉੱਪਰ ਰੇਡੀਓ ਐਕਟਿਵ ਪਦਾਰਥਾਂ ਦਾ ਕੋਈ ਅਸਰ ਨਾ ਹੋਵੇ ।
  2. ਨਿਊਕਲੀ ਸ਼ਕਤੀ ਪਲਾਟਾਂ ਵਿਚ ਦੁਰਘਟਨਾਵਾਂ ਤੋਂ ਬਚਣ ਅਤੇ ਇਨ੍ਹਾਂ ਨੂੰ ਵਾਪਰਨ ਤੋਂ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ।
  3. ਰੇਡੀਓ ਐਕਟਿਵ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਸਮੇਂ ਬੜੀਆਂ ਸਾਵਧਾਨੀਆਂ ਵਰਤਣੀਆਂ ਜਾਣੀਆਂ ਚਾਹੀਦੀਆਂ ਹਨ ।
  4. ਰੇਡੀਓ ਐਕਟਿਵ ਪਦਾਰਥਾਂ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਇਨ੍ਹਾਂ ਦੁਆਰਾ ਕੀਤੇ ਜਾਂਦੇ ਨੁਕਸਾਨਾਂ ਨੂੰ ਘੱਟ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।
  5. ਰੇਡੀਓ ਐਕਟਿਵ ਰਹਿੰਦ-ਖੂੰਹਦ ਨੂੰ ਸਮੁੰਦਰੀ ਤਹਿ ਦੇ ਹੇਠਾਂ ਕਾਫ਼ੀ ਡੂੰਘਾਈ ਤੇ ਦੱਬਿਆ ਜਾਣਾ ਚਾਹੀਦਾ ਹੈ ।
  6. ਨਿਊਕਲੀ ਧਮਾਕਿਆਂ ਅਤੇ ਨਿਊਕਲੀ ਬੰਬਾਂ ਆਦਿ ਦੀ ਵਰਤੋਂ ਕਰਨ ਤੇ ਅੰਤਰ ਰਾਸ਼ਟਰੀ ਪੱਧਰ ਤੇ ਬੰਦਸ਼/ਰੋਕ ਲਗਾਈ ਜਾਣੀ ਚਾਹੀਦੀ ਹੈ ।

ਪ੍ਰਸ਼ਨ 15.
ਸ਼ੋਰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਭੈੜੇ ਪ੍ਰਭਾਵ –

  1. ਸ਼ੁਣਨ ਸ਼ਕਤੀ ਵਿੱਚ ਵਿਘਨ – ਜੇਕਰ ਸ਼ੋਰ ਦੀ ਤੀਬਰਤਾ 80 db ਤੋਂ ਵੱਧ ਹੋਵੇ ਤਾਂ ਵੱਡੇਰੀ ਉਮਰ ਵਾਲਿਆਂ ਦੇ ਕੰਨਾਂ ਦੀ ਸੁਣਨ ਸ਼ਕਤੀ ਵਿੱਚ ਵਿਘਨ ਪੈ ਜਾਂਦਾ ਹੈ ਅਤੇ 90100 db ਦੀ ਸ਼ਕਤੀ ਵਾਲੀ ਆਵਾਜ਼ ਕਾਰਨ ਸੁਣਨ ਸ਼ਕਤੀ ਬਹੁਤ ਹੀ ਖ਼ਰਾਬ ਹੋ ਜਾਂਦੀ ਹੈ ।
  2. ਕੰਨ ਦੇ ਪਰਦੇ ਅਤੇ ਕੰਨਾਂ ਦੀਆਂ ਹੱਡੀਆਂ ਦੀ ਹਾਨੀ – ਬਹੁਤ ਉੱਚੀ ਆਵਾਜ਼ ਵਿਸ਼ੇਸ਼ ਕਰਕੇ ਪਟਾਕਿਆਂ ਆਦਿ ਦੇ ਫਟਣ ਨਾਲ ਪੈਦਾ ਹੋਣ ਵਾਲੇ ਸ਼ੋਰ ਨਾਲ ਕੰਨਾਂ ਦੇ ਪਰਦਿਆਂ ਅਤੇ ਕੰਨਾਂ ਦੀਆਂ ਹੱਡੀਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਮਨੁੱਖ ਬੋਲਾ ਵੀ ਹੋ ਸਕਦਾ ਹੈ ।
  3. ਗੱਲਬਾਤ ਕਰਨ ਅਤੇ ਸੁਣਨ ਵਿਚ ਦਖਲ-ਅੰਦਾਜ਼ੀ – ਜਿਹੜੇ ਸਕੂਲ ਸੜਕਾਂ ਦੇ ਨੇੜੇ ਹਨ, ਉੱਥੇ ਅਧਿਆਪਕ ਨੂੰ ਪੜ੍ਹਾਉਣ ਦੇ ਸਮੇਂ ਦਖ਼ਲ-ਅੰਦਾਜ਼ੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ।
  4. ਚਿੰਤਾ ਅਤੇ ਖਿਚਾਅ (ਦਬਾਉ) – 80 db ਤੋਂ ਵਧੇਰੇ ਤੀਬਰਤਾ ਦੇ ਘੇਰੇ ਵਿਚ ਆਉਣ ਵਾਲੇ ਲੋਕਾਂ ਵਿਚ ਚਿੰਤਾ ਅਤੇ ਖਿਚਾਅ ਵੱਧ ਜਾਂਦਾ ਹੈ ।
  5. ਅਤਿ ਲਹੂ ਦਾ ਵਹਾਉ – ਸ਼ੋਰ ਪ੍ਰਦੂਸ਼ਣ ਦੇ ਕਾਰਨ ਲਹੂ ਦਾ ਦਬਾਅ ਵੱਧ ਜਾਂਦਾ ਹੈ । ਜਿਸ ਕਾਰਨ ਸਰੀਰ ਦੀਆਂ ਧਮਣੀਆਂ ਵਿੱਚ ਸਿਵਾਏ ਦਿਮਾਗ਼ ਨਾੜੀ ਧਮਣੀਆਂ ਸੁੰਗੜ ਜਾਂਦੀਆਂ ਹਨ ।
  6. ਨੀਂਦ ਨਾ ਆਉਣਾ – ਗੁਆਂਢ ਵਿੱਚ ਵਜ ਰਹੇ ਉੱਚੀ ਆਵਾਜ਼ ਵਾਲੇ ਯੰਤਰਾਂ ਕਾਰਨ ਨੀਂਦ ਨਹੀਂ ਆਉਂਦੀ ਅਤੇ ਬਿਮਾਰ ਲੋਕ ਬੇਚੈਨੀ ਮਹਿਸੂਸ ਕਰਦੇ ਹਨ ।
  7. ਨਜ਼ਰ – ਵਧੇਰੇ ਜ਼ੋਰ ਦੇ ਕਾਰਨ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ ਅਤੇ ਰਾਤ ਦੇ ਸਮੇਂ ਵੇਖਣ ਵਿਚ ਕਠਿਨਾਈ ਆਉਂਦੀ ਹੈ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3) Important Questions and Answers.

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜਿਸ ਵਿਧੀ ਦੁਆਰਾ ਵਸਤਾਂ ਦੀ ਖਪਤ ਕੀਤੀ ਜਾਂਦੀ ਹੈ ਉਸਨੂੰ ………………. ਕਹਿੰਦੇ ਹਨ ?
ਉੱਤਰ-
ਖਪਤ ਢਾਂਚਾ (Consumption Patterm) ।

ਪ੍ਰਸ਼ਨ 2.
ਪੈਟਰੋਲ ਵਰਗੇ ਪਥਰਾਟ ਈਂਧਨ ਦੀ ਵਰਤੋਂ ਕਰਨ ਦੇ ਬਜਾਏ ਕਿਸੇ ਬਦਲ ਦਾ ਨਾਂ ਲਿਖੋ ।
ਉੱਤਰ-
ਬਾਇਓਗੈਸ ਜਾਂ ਬਾਇਓ ਡੀਜ਼ਲ, ਸੀ. ਐੱਨ. ਜੀ. ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਸੀ. ਐੱਨ. ਜੀ. (CNG) ਕੀ ਹੈ ?
ਉੱਤਰ-
CNG = Compressed Natural Gas.
(ਸੀ. ਐੱਨ. ਜੀ. = ਨਿਪੀੜਤ ਕੁਦਰਤੀ ਗੈਸ) ਨਿਪੀੜਤ ਕੁਦਰਤੀ ਗੈਸ ਨਾ ਨਵਿਆਉਣਯੋਗ ਕੁਦਰਤੀ ਸਾਧਨ ਹੈ । ਇਸਦੀ ਵਰਤੋਂ ਕਰਨ ਨਾਲ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ ।

ਪ੍ਰਸ਼ਨ 4.
ਸੀ. ਐੱਫ. ਸੀ. ਕੀ ਹਨ ?
ਉੱਤਰ-
ਸੀ. ਐੱਫ. ਸੀ. = ਕਲੋਰੋਫਲੋਰੋ ਕਾਰਬਨਜ਼ ।

ਪ੍ਰਸ਼ਨ 5.
ਸਾਡਾ ਖਪਤ ਦਾ ਢਾਂਚਾ ਮੁੱਖ ਤੌਰ ‘ਤੇ ਕਿਸ ਉੱਪਰ ਨਿਰਭਰ ਕਰਦਾ ਹੈ ?
ਉੱਤਰ-
ਸਾਡੀ ਆਮਦਨੀ ’ਤੇ ।

ਪ੍ਰਸ਼ਨ 6.
ਵਿਸ਼ਵ ਦੇ ਤਾਪਮਾਨ ਵਿੱਚ ਹੋਏ ਵਾਧੇ ਦੇ ਲਈ ਕਿਸ ਪਦ (Term) ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਵਿਸ਼ਵ ਤਾਪਨ (Global Warming) ।

ਪ੍ਰਸ਼ਨ 7.
ਖਪਤ ਦੇ ਢਾਂਚੇ ਵਿਚ ਆਈ ਤਬਦੀਲੀ ਦੇ ਦੋ ਕਾਰਨ ਲਿਖੋ ।
ਉੱਤਰ-

  1. ਵਰਤੋ ਅਤੇ ਸੁੱਟੋ ਦੀ ਪਾਲਿਸੀ
  2. ਜੀਵਨ ਸ਼ੈਲੀ ਵਿਚ ਆਇਆ ਪਰਿਵਰਤਨ ।

ਪ੍ਰਸ਼ਨ 8.
ਖਪਤਵਾਦ ਨਾਲ ਸੰਬੰਧਿਤ ਦੋ ਸਮੱਸਿਆਵਾਂ ਦੱਸੋ ।
ਉੱਤਰ-

  1. ਉਰਜਾ ਸੰਕਟ
  2. ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 9.
ਕੋਈ ਦੋ ਅਜਿਹੇ ਮਾਡਰਨ ਯੰਤਰਾਂ (Gadgets) ਦੇ ਨਾਂ ਲਿਖੋ ਜਿਨ੍ਹਾਂ ਦੇ ਕਾਰਨ ਊਰਜਾ ਦੀ ਖਪਤ ਵਿੱਚ ਵਾਧਾ ਹੋਇਆ ਹੈ ?
ਉੱਤਰ-

  1. ਵਾਯੂ ਅਨੁਕੂਲਕ (Air Conditioner/A.C.)
  2. ਮਾਈਕ੍ਰੋਵੇਵ ਓਵਨ (ਭੱਠੀ)
  3. ਫੂਡ ਪ੍ਰੋਸੈਸਰਜ਼ ਆਦਿ ।

ਪ੍ਰਸ਼ਨ 10.
ਫੋਕਟ ਪਦਾਰਥਾਂ ਦੀਆਂ ਸਮੱਸਿਆਵਾਂ ………………… ਨਾਲ ਸੰਬੰਧਿਤ ਹਨ ।
ਉੱਤਰ-
ਖਪਤਵਾਦ ਵਿੱਚ ਹੋਏ ਵਾਧੇ ਨਾਲ ।

ਪ੍ਰਸ਼ਨ 11.
ਪਰੰਪਰਾਗਤ ਚੁੱਲ੍ਹਿਆਂ ਦਾ ਬਦਲ ਕਿਹੜਾ ਹੈ ?
ਉੱਤਰ-
ਸੌਰ/ਸੋਲਰ ਚੁੱਲ੍ਹਾ (Solar Chullah) ।

ਪ੍ਰਸ਼ਨ 12.
ਵਾਹਨਾਂ ਵਿੱਚ ਵਰਤੀ ਜਾਣ ਵਾਲੀ ਗੈਸ ਕਿਹੜੀ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਫੈਲਦਾ ਹੈ ?
ਉੱਤਰ-
ਸੀ. ਐਨ. ਜੀ. ਨਿਪੀੜਤ ਕੁਦਰਤੀ ਗੈਸ ।

ਪ੍ਰਸ਼ਨ 13.
ਡੀ. ਡੀ. ਟੀ. ਕਿਉਂ ਨਹੀਂ ਵਰਤਦੇ ?
ਉੱਤਰ-
ਭੋਜਨ ਲੜੀ ਵਿਚ ਦਾਖ਼ਲ ਹੋ ਕੇ ਡੀ. ਡੀ. ਟੀ. ਮਨੁੱਖਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ।

ਪ੍ਰਸ਼ਨ 14.
ਚਮੜੇ ਨੂੰ ਬਚਾਉਣ ਦੇ ਲਈ ਬਦਲਵੇਂ ਸਾਧਨਾਂ ਦੇ ਨਾਂ ਲਿਖੋ ।
ਉੱਤਰ-

  1. ਪਾਲੀਵਿਨਾਇਲ ਕਲੋਰਾਈਡ (Polyvenyl chloride)
  2. ਅਣ ਬੁਣੇ ਧਾਗੇ ਫੈਬ੍ਰਿਕ (Non-woven-fabrics) ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 15.
ਕੋਈ ਇੱਕ ਤਰੀਕਾ ਦੱਸੋ ਜਿਸ ਨਾਲ ਕਚਰੇ ਨੂੰ ਨਿਊਨਤਮ ਪੱਧਰ ‘ਤੇ ਰੱਖਿਆ ਜਾ ਸਕਦਾ ਹੈ ?
ਉੱਤਰ-
ਸ਼ਰਬਤ/ਜੂਸ/ਰਸ ਅਤੇ ਸੋਡੇ ਦੇ ਡੱਬਿਆਂ (Cans) ਦੀ ਬਜਾਏ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰਨਾ ।

ਪ੍ਰਸ਼ਨ 16.
ਅਮਰੀਕਾ ਵਿਚ ਸੀ. ਐਚ. ਦੀ ਉਤਪੱਤੀ ਦੀ ਮਾਤਰਾ ਕਿੰਨੀ ਹੈ ?
ਉੱਤਰ-
25% .

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖਪਤਵਾਦ ਦੇ ਵਿਚ ਹੋਏ ਵਾਧੇ ਦੇ ਦੋ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਖਪਤਵਾਦ ਵਿਚ ਵਾਧੇ ਦੇ ਕਾਰਨ-

1. ਜੀਵਨ ਸ਼ੈਲੀ ਵਿਚ ਪਰਿਵਰਤਨ (Change in Life Style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਰਲ ਜਿਹੀ ਸੀ । ਪਰ ਵਿਗਿਆਨ ਅਤੇ ਟਕਨਾਲੋਜੀ ਵਿਚ ਹੋਈ ਪ੍ਰਤੀ ਦੇ ਕਾਰਨ ਅੱਜ-ਕਲ੍ਹ ਦੇ ਮਨੁੱਖਾਂ ਦੀ ਜੀਵਨ ਸ਼ੈਲੀ ਵਿਚ ਕਾਫ਼ੀ ਜ਼ਿਆਦਾ ਤਬਦੀਲੀ ਆ ਗਈ ਹੈ । ਬਿਜਲੀ ਦੇ ਆਧੁਨਿਕ ਯੰਤਰਾਂ ਜਿਵੇਂ ਕਿ ਏ.ਸੀ. ਅਤੇ ਮਾਈਕ੍ਰੋਵੇਵਜ਼ ਦੀ ਵਰਤੋਂ ਊਰਜਾ ਦੀ ਲੋੜ ਨਾਲੋਂ ਵੱਧ ਵਰਤੋਂ ਲਈ ਜ਼ਿੰਮੇਵਾਰ ਹੈ ।

2. ਵਰਤੋ ਅਤੇ ਸੁੱਟੋ ਪਾਲਿਸੀ (Use and Throw policy) – ਅੱਜ-ਕਲ੍ਹ ਦਾ ਆਦਮੀ ਵਰਤੋ ਅਤੇ ਸੁੱਟੋ ਦੀ ਪਾਲਿਸੀ ‘ਤੇ ਅਮਲ ਕਰ ਰਿਹਾ ਹੈ । ਜੇਕਰ ਅਸੀਂ ਕਿਸੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ ਤਾਂ ਨਵਾਂ ਰਿਫਿਲ (Refill) ਲੈਣ ਦੀ ਬਜਾਏ ਪੈਂਨ ਨੂੰ ਹੀ ਸੁੱਟ ਦਿੰਦੇ ਹਾਂ ਅਤੇ ਨਵਾਂ ਖਰੀਦ ਲੈਂਦੇ ਹਾਂ । ਇਹ ਤਰੀਕਾ ਵਸਤਾਂ ਦੇ ਤਿਆਰ ਕਰਨ ਦੇ ਪੱਖ ਤੋਂ ਤਾਂ ਭਾਵੇਂ ਠੀਕ ਹੈ ਪਰ ਇਹ ਮੁਰੰਮਤ ਕਰਕੇ ਵਰਤਣ ਦੇ ਉਲਟ ਹੈ ।

ਤਕਨੀਕੀ ਤੌਰ ‘ਤੇ ਅਸੀਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਾਂ ਅਤੇ ਹਰ ਛੇ ਮਹੀਨਿਆਂ ਬਾਅਦ ਨਵੀਆਂ-ਨਵੀਆਂ ਵਸਤਾਂ ਬਾਜ਼ਾਰ ਵਿਚ ਆ ਰਹੀਆਂ ਹਨ । ਇਨ੍ਹਾਂ ਨਵੇਂ-ਨਵੇਂ ਮਾਡਲਾਂ ਵਲ ਆਕਰਸ਼ਿਤ ਹੋ ਕੇ ਅਸੀਂ ਪੁਰਾਣੀਆਂ ਵਸਤਾਂ ਦੀ ਵਰਤੋਂ ਨੂੰ ਤਿਆਗਦੇ ਜਾਂਦੇ ਹਾਂ ।
ਪੁਰਾਣੀਆਂ ਤਿਆਗੀਆਂ ਹੋਈਆਂ ਵਸਤਾਂ ਦਾ ਛੇਤੀ ਪਤਨ ਨਾ ਹੋਣਾ ਹਵਾ ਅਤੇ ਮਿੱਟੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 2.
ਪੁਨਰ ਚੱਕਰਣ (Recycling) ਕੀਤੇ ਜਾਣ ਵਾਲੇ ਕੁੱਝ ਫੋਕਟ ਪਦਾਰਥਾਂ ਦੇ ਉਦਾਹਰਣ ਦਿਓ ।
ਉੱਤਰ-

  1. ਵਾਟਰ ਵਰਕਸ (Water works) ਤੋਂ ਪ੍ਰਾਪਤ ਹੋਣ ਵਾਲੀ ਗਾਧ (Silt) ਅਤੇ ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲੀ ਉਡਣੀ ਰਾਖ (Fly ash) ਦੀ ਵਰਤੋਂ ਨਿਰਮਾਣ ਕਰਨ ਵਾਲੇ ਕਾਰਜ਼ਾਂ ਵਿਚ ਵਰਤੀ ਜਾ ਸਕਦੀ ਹੈ ।
  2. ਰਸ ਕੱਢਣ ਦੇ ਬਾਅਦ ਗੰਨੇ ਦੇ ਫੋਕ, ਜਿਸ ਨੂੰ ਬਾਗਾਸੀ (Bagasse) ਆਖਦੇ ਹਨ, ਤੋਂ ਕਾਗ਼ਜ਼ ਅਤੇ ਗੱਤੇ ਤਿਆਰ ਕੀਤੇ ਜਾ ਸਕਦੇ ਹਨ ।
  3. ਮਰੇ ਹੋਏ ਪਸ਼ੂਆਂ ਆਦਿ ਦੀਆਂ ਖੱਲਾਂ (Hides) ਅਤੇ ਚਮੜੀ (Skin) ਤੋਂ ਚਮੜਾ ਤਿਆਰ ਕੀਤਾ ਜਾ ਸਕਦਾ ਹੈ ।
  4. ਉਦਯੋਗਾਂ ਤੋਂ ਪ੍ਰਾਪਤ ਹੋਣ ਵਾਲੇ ਕਚਰੇ ਵਿਚੋਂ ਭਾਰੀ ਧਾਤਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਕਾਰਬਨੀ ਖੇਤੀ ਦਾ ਕੀ ਲਾਭ ਹੈ ?
ਉੱਤਰ-
ਕਾਰਬਨੀ ਖੇਤੀ ਵਿਚ ਅਕਾਰਬਨੀ ਖਾਦਾਂ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਜਾਂਦੀ ਅਤੇ ਇਸ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਜੀਵਨਾਸ਼ਕ ਅਤੇ ਐਂਟੀਬਾਇਓਟਿਕਸ (Antibiotics) ਵੀ ਨਹੀਂ ਵਰਤੇ ਜਾਂਦੇ । ਇਹ ਵੇਖਿਆ ਗਿਆ ਹੈ ਕਿ ਜਿਹੜੀਆਂ ਫ਼ਸਲਾਂ ਲਈ ਕਾਰਬਨ ਖਾਦਾਂ ਵਰਤੀਆਂ ਗਈਆਂ ਹਨ, ਉਨ੍ਹਾਂ ਫ਼ਸਲਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਵਿਚ 40% ਦਾ ਵਾਧਾ ਹੋ ਗਿਆ ਹੈ । ਇਨ੍ਹਾਂ ਪੌਸ਼ਟਿਕ ਪਦਾਰਥਾਂ ਵਿਚ ਮੈਕੋ (Macro) ਅਤੇ ਮਾਈਕ੍ਰੋ (Micro) ਦੋਵੇਂ ਕਿਸਮਾਂ ਦੇ ਪੌਸ਼ਟਿਕ ਪਦਾਰਥ ਸ਼ਾਮਿਲ ਹਨ । ਕਾਰਬਨ ਖੇਤੀ ਕਰਨ ਨਾਲ ਪ੍ਰਾਪਤ ਹੋਈਆਂ ਫ਼ਸਲਾਂ ਮਨੁੱਖੀ ਸਿਹਤ ਲਈ ਲਾਹੇਵੰਦ ਹਨ ।

PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 4.
ਕਚਰੇ ਦੀ ਉਤਪੱਤੀ ਦੇ ਕੁੱਝ ਉਦਾਹਰਣ ਦਿਓ ।
ਉੱਤਰ-
ਕਚਰੇ ਦੀ ਉਤਪੱਤੀ (Waste Generation)-

  • ਹਰੇਕ ਵਿਅਕਤੀ ਹਰ ਰੋਜ਼ ਤਕਰੀਬਨ 400-500 ਗ੍ਰਾਮ ਦੇ ਕਰੀਬ ਠੋਸ ਕਚਰਾ ਪੈਦਾ, ਕਰਦਾ ਹੈ ਅਤੇ ਇਹ ਦਰ ਬੜੀ ਡਰਾਉਣੀ ਹੈ ।
  • ਸੰਨ 1991 ਵਿਚ ਭਾਰਤ ਅੰਦਰ ਜਿਹੜਾ ਸ਼ਹਿਰੀ ਕਚਰਾ ਪੈਦਾ ਹੋਇਆ, ਉਸਦੀ ਮਾਤਰਾ 20.7 ਮਿਲੀਅਨ ਟਨ ਸੀ । ਜਿਹੜੀ ਕਿ ਸੰਨ 2001 ਤਕ ਵੱਧ ਕੇ 39.38 ਮਿਲੀਅਨ ਟਨ ਹੋ ਗਈ ਅਤੇ ਇਕ ਅਨੁਮਾਨ ਦੇ ਅਨੁਸਾਰ ਸੰਨ 2011 ਤਕ ਕਚਰੇ ਦੀ ਮਾਤਰਾ ਵੱਧ ਕੇ 56.33 ਮਿਲੀਅਨ ਟਨ ਤਕ ਪੁੱਜ ਜਾਵੇਗੀ ।
  • ਪਾਣੀ ਇਕ ਕੁਦਰਤੀ ਸਾਧਨ ਹੈ | ਕਾਗਜ਼ ਦੀ ਇਕ ਇਕਾਈ (One Unit) ਨੂੰ ਤਿਆਰ ਕਰਨ ਦੇ ਵਾਸਤੇ 250-300 ਘਣ ਮੀਟਰ (Cubic meter) ਪਾਣੀ ਦੀ ਲੋੜ ਹੁੰਦੀ ਹੈ ।
  • ਕਾਗ਼ਜ਼ ਦੀਆਂ 5 ਸ਼ੀਟਾਂ ਨੂੰ ਬਣਾਉਣ ਦੇ ਵਾਸਤੇ ਜਿੰਨੀ ਉਰਜਾ ਵਰਤੀ ਜਾਂਦੀ ਹੈ, ਉਸਦੀ ਮਾਤਰਾ ਉੱਨੀ ਹੀ ਖਰਚ ਹੁੰਦੀ ਹੈ, ਜਿੰਨੀ ਕਿ 80 ਵਾਟ ਦੇ ਇਕ ਬਲਬ ਨੂੰ ਇਕ ਘੰਟੇ ਤਕ ਜਗਾਉਣ ਸਮੇਂ ਖਰਚ ਹੁੰਦੀ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) Important Questions and Answers.

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਕਦੋਂ ਪ੍ਰਗਟ ਹੋਇਆ ?
ਉੱਤਰ-
ਅੱਜ ਤੋਂ ਤਕਰੀਬਨ 50,000 ਸਾਲ ਪਹਿਲਾਂ ।

ਪ੍ਰਸ਼ਨ 2.
ਕਿਹੜੇ-ਕਿਹੜੇ ਸਾਲਾਂ ਵਿਚ ਮਨੁੱਖੀ ਵਸੋਂ ਇਕ ਬਿਲੀਅਨ, ਦੋ ਬਿਲੀਅਨ ਅਤੇ ਛੇ ਬਿਲੀਅਨ ਤੱਕ ਪਹੁੰਚੀ ?
ਉੱਤਰ-
ਇਕ ਬਿਲੀਅਨ ਸੰਨ 1850 ਵਿਚ, ਦੋ ਬਿਲੀਅਨ ਸੰਨ 1990 ਵਿਚ ਅਤੇ ਛੇ ਬਿਲੀਅਨ ਸੰਨ 2000 ਵਿਚ ਕ੍ਰਮਵਾਰ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਦੀਆਂ ਦੋ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-

  1. ਇਕਹਿਰੀ ਜਾਤੀ ਵਾਲੀ ਵਸੋਂ (Single species population)
  2. ਮਿਸ਼ਰਿਤ ਜਾਂ ਬਹੁਜਾਤੀ ਜਨਸੰਖਿਆ (Mixed or Multiple population)।

ਪ੍ਰਸ਼ਨ 4.
ਜਨਸੰਖਿਆ ਦੇ ਵਾਧੇ ਨੂੰ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ?
ਉੱਤਰ-
ਜਨਸੰਖਿਆ ਦੇ ਵਾਧੇ ਨੂੰ ਧੀ ਵਕਰਾਂ (Growth Curves) ਦੁਆਰਾ ਦਰਸਾਇਆ ਜਾਂਦਾ ਹੈ । ਇਨ੍ਹਾਂ ਵਕਰਾਂ ਵਿਚ ਵਸੋਂ ਨੂੰ ਸਮੇਂ ਦੇ ਸਾਹਮਣੇ ਪਲਾਟ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਜਨਸੰਖਿਆ ਵਿਸਫੋਟ ਕੀ ਹੈ ?
ਉੱਤਰ-
ਜਨਸੰਖਿਆ ਵਿਚ ਥੋੜੇ ਸਮੇਂ ਵਿਚ ਬਹੁਤ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਜਨਸੰਖਿਆ ਧਮਾਕਾ ਜਾਂ ਜਨਸੰਖਿਆ ਵਿਸਫੋਟ ਆਖਦੇ ਹਨ ।

ਪ੍ਰਸ਼ਨ 6.
ਜਨਸੰਖਿਆ ਸੰਘਣਤਾ ਕੀ ਹੈ ?
ਉੱਤਰ-
ਕਿਸੇ ਜਾਤੀ ਦੇ ਮੈਂਬਰਾਂ ਦੀ ਕਿਸੇ ਖੇਤਰ ਦੀ ਪ੍ਰਤੀ ਇਕਾਈ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਦੀ ਮੌਜੂਦਗੀ ।

ਪ੍ਰਸ਼ਨ 7.
ਵਾਧਾ ਕਰ (Growth Curve) ਕੀ ਹੈ ?
ਉੱਤਰ-
ਜਨਸੰਖਿਆ ਕਈ ਪ੍ਰਕਾਰ ਦੇ ਪੈਟਰਨ ਦਰਸਾਉਂਦੀ ਹੈ । ਇਸ ਪੈਟਰਨ ਨੂੰ ਗਰਾਫ਼ ਦੀ ਸ਼ਕਲ ਵਿਚ ਦਰਸਾਉਣ ਨੂੰ ਵਾਧਾ ਕਰ ਆਖਦੇ ਹਨ ।

ਪ੍ਰਸ਼ਨ 8.
ਦੋ ਤਰ੍ਹਾਂ ਦੀਆਂ ਵਾਧਾ ਵਕਰਾਂ (Growth Curves) ਦੇ ਨਾਮ ਦੱਸੋ ।
ਉੱਤਰ-

  1. J ਰੂਪੀ ਵਕਰ ਅਤੇ
  2. S ਰੂਪੀ ਵਕਰ । S ਰੂਪੀ ਵਕਰ ਨੂੰ ਸਿਗਮੋਇਡ ਵਕਰ (Sigmoid Curve) ਵੀ ਕਹਿੰਦੇ ਹਨ ।

ਪ੍ਰਸ਼ਨ 9.
S ਰੂਪੀ ਵਕਰ ਦਾ ਉੱਪਰਲਾ ਏਸਿੰਪਟ (Asymptote) ਕੀ ਹੈ ?
ਉੱਤਰ-
S ਰੂਪੀ ਵਕਰ ਦੀ ਉੱਚੀ ਪੱਧਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਤੋਂ ਅੱਗੇ ਵਸੋਂ ਵਿਚ ਵਾਧਾ ਨਹੀਂ ਹੋ ਸਕਦਾ । ਉੱਪਰਲੇ ਇਸ ਭਾਗ ਨੂੰ ਏਸਿੰਪਟੋਟ ਆਖਦੇ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 10.
ਜਨਮ ਕੰਟਰੋਲ (Birth Control) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਵੀ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਕਰਦਿਆਂ ਹੋਇਆਂ ਬੱਚਿਆਂ ਦੀ ਪੈਦਾਇਸ਼ ਉੱਤੇ ਨਿਯੰਤਰਣ ਕਰਨ ਨੂੰ ਜਨਮ ਕੰਟਰੋਲ ਆਖਦੇ ਹਨ ।

ਪ੍ਰਸ਼ਨ 11.
ਜਨਮ ਕੰਟਰੋਲ ਦੀਆਂ ਮੁੱਖ ਵਿਧੀਆਂ ਨੂੰ ਸਾਰਨੀਬੱਧ ਕਰੋ ।
ਉੱਤਰ-
(ੳ) ਯੰਤਰਿਕ ਵਿਧੀਆਂ,
(ਅ) ਸਰਜੀਕਲ (ਚੀਰ-ਫਾੜ) ਦੀਆਂ ਵਿਧੀਆਂ,
(ੲ) ਰਸਾਇਣਿਕ ਵਿਧੀਆਂ ਅਤੇ ਹਾਰਮੋਨਜ਼ ਵਿਧੀਆਂ ਅਤੇ
(ਸ) ਕੁਦਰਤੀ ਵਿਧੀਆਂ ।

ਪ੍ਰਸ਼ਨ 12.
ਜਨਸੰਖਿਆ ਦਾ ਕਿੰਨਾ ਹਿੱਸਾ
(i) ਗ਼ਰੀਬੀ ਵਿੱਚ ਅਤੇ
(ii) ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦਾ ਹੈ ?
ਉੱਤਰ-
(i) 2011 ਦੀ ਮਰਦਮ-ਸ਼ੁਮਾਰੀ ਦੀ ਰਿਪੋਰਟ ਵਿਚ ਦਿੱਤੇ ਆਂਕੜੇ ਅਨੁਸਾਰ 363 ਮਿਲੀਅਨ (Million) ਲਗਪਗ 29.5% ਮਨੁੱਖ ਗ਼ਰੀਬੀ ਵਿਚ ਰਹਿੰਦੇ ਹਨ ।
(ii) UNO ਦੀ ਫੂਡ ਅਤੇ ਐਗਰੀਕਲਚਰ ਰਿਪੋਰਟ ਅਨੁਸਾਰ ਭਾਰਤ ਵਿਚ 195 ਮਿਲੀਅਨ (Million) ਮਨੁੱਖ ਕੁਪੋਸ਼ਣ ਵਾਲੀਆਂ ਹਾਲਤਾਂ ਵਿੱਚ ਰਹਿੰਦੇ ਹਨ ।

ਪ੍ਰਸ਼ਨ 13.
ਜਨਸੰਖਿਆ ਦੇ ਨਿਯੰਤਰਣ ਰੱਖਣ ਵਾਲੇ ਸਕਾਰਾਤਮਿਕ (Positive) ਰੋਕ ਕਿਹੜੇ ਹਨ ?
ਉੱਤਰ-
ਭੁੱਖ, ਜੰਗ (ਯੁੱਧ), ਕੁਦਰਤੀ ਆਫਤਾਂ ਅਤੇ ਮਹਾਂਮਾਰੀਆਂ ।

ਪ੍ਰਸ਼ਨ 14.
ਮੌਜੂਦਾ ਸਮੇਂ ਵਿਚ ਵਾਤਾਵਰਣ ਦੇ ਪਤਨ ਹੋਣ ਦੋ ਕਾਰਨ ਦੱਸੋ ।
ਉੱਤਰ-
ਜਨਸੰਖਿਆ ਵਿਸਫੋਟ ਅਤੇ ਵੱਖ-ਵੱਖ ਦੇਸ਼ਾਂ ਵਿਚ ਜਨਸੰਖਿਆ ਦੀ ਸੰਘਣਤਾ ।

ਪ੍ਰਸ਼ਨ 15.
ਆਜ਼ਾਦੀ ਮਿਲਣ ਸਮੇਂ ਅਤੇ ਮਈ 2000 ਤਕ ਦੇਸ਼ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਆਜ਼ਾਦੀ ਪ੍ਰਾਪਤੀ ਦੇ ਵਕਤ ਦੇਸ਼ ਦੀ ਆਬਾਦੀ 350 ਮਿਲੀਅਨ ਸੀ ਅਤੇ ਮਈ 2000 ਵਿਚ ਦੇਸ਼ ਦੀ ਆਬਾਦੀ ਇਕ ਬਿਲੀਅਨ ਸੀ ।

ਪ੍ਰਸ਼ਨ 16.
2001 ਦੀ ਮਰਦਮ ਸ਼ੁਮਾਰੀ ਅਨੁਸਾਰ ਸਾਡੇ ਦੇਸ਼ ਦੀ ਜਨਸੰਖਿਆ ਦੇ ਵਾਧੇ ਦਰ ਕਿੰਨੀ ਹੈ ?
ਉੱਤਰ-
1.7 ਪ੍ਰਤੀਸ਼ਤ (17/1000 ਪ੍ਰਤੀ ਸਾਲ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 17.
ਦੋਹਰਨ ਸਮਾਂ (Doubling Time) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸੋਂ ਦੇ ਦੁੱਗਣੇ ਹੋਣ ਲਈ ਲੱਗੇ ਸਮੇਂ ਨੂੰ ਦੋਹਰਨ ਸਮਾਂ ਆਖਦੇ ਹਨ ।

ਪ੍ਰਸ਼ਨ 18.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਦਰ ਕਿੰਨੀ ਹੈ ?
ਉੱਤਰ-
16.7%.

ਪ੍ਰਸ਼ਨ 19.
ਜਨਸੰਖਿਆ ਦੇ ਵਾਧੇ ਦੀ ਦਰ ਨੂੰ ਕਿਸ ਤਰ੍ਹਾਂ ਨਾਪਿਆ ਜਾਂਦਾ ਹੈ ?
ਉੱਤਰ-
ਹਰ ਵਰੇ ਜਨਸੰਖਿਆ ਵਿਚ ਹੋਈ ਔਸਤ ਦਰ ਦੇ ਆਧਾਰ ਤੇ ।

ਪ੍ਰਸ਼ਨ 20.
ਅੱਜ-ਕਲ੍ਹ ਦੇ ਸਮੇਂ ਵਿਚ ਆਬਾਦੀ ਦੇ ਵਾਧੇ ਨੂੰ ਕਿਸ ਤਰ੍ਹਾਂ ਮਾਲੂਮ ਕੀਤਾ ਜਾਂਦਾ ਹੈ ?
ਉੱਤਰ-
ਜਣਨ ਸਮਰੱਥਾ ਦੇ ਆਧਾਰ ਤੇ ।

ਪ੍ਰਸ਼ਨ 21.
ਜਣਨ ਸਮਰੱਥਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਮਦੀਨ ਦੀ ਔਲਾਦ ਪੈਦਾ ਕਰ ਸਕਣ ਦੀ ਸਮਰੱਥਾ ਨੂੰ ਜਣਨ ਸਮਰੱਥਾ (Fertility) ਆਖਦੇ ਹਨ ।

ਪ੍ਰਸ਼ਨ 22.
ਅਸਥਾਈ ਜਨਮ ਕੰਟਰੋਲ ਦੇ ਦੋ ਤਰੀਕੇ ਲਿਖੋ ।
ਉੱਤਰ-
ਸੁਰੱਖਿਅਤ ਕਾਲ ਅਤੇ ਵਿਘਨਕਾਰੀ ਮੈਥੂਨ (ਸੰਭੋਗ) ਜਾਂ ਬਾਹਰ ਸੰਕਲਨ (Outside ejaculation) ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 23.
ਜਨਮ ਕੰਟਰੋਲ ਦੀਆਂ ਦੋ ਯੰਤਰਿਕ ਵਿਧੀਆਂ ਲਿਖੋ ।
ਉੱਤਰ-
ਨਿਰੋਧ (Condoms) ਅਤੇ ਡਾਇਆਫ੍ਰਾਮ ।

ਪ੍ਰਸ਼ਨ 24.
IUCD ਦਾ ਵਿਸ਼ਾਲੀਕਰਨ ਕਰੋ ।
ਉੱਤਰ-
UCD = Intra Uterine Contraceptive Devices.

ਪ੍ਰਸ਼ਨ 25.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਹਾਨੀਆਂ-

  1. ਖ਼ੁਰਾਕ, ਪਾਣੀ ਅਤੇ ਰਿਹਾਇਸ਼ ਦੀ ਕਮੀ ।
  2. ਬੇਰੋਜ਼ਗਾਰੀ ਵਿਚ ਵਾਧਾ,
  3. ਜੀਅ-ਪ੍ਰਤੀ ਆਮਦਨੀ ਵਿਚ ਘਾਟ ।

ਪ੍ਰਸ਼ਨ 26.
ਅਜੋਕੇ ਦਿਨਾਂ ਵਿਚ ਵਾਤਾਵਰਣ ਦੇ ਪਤਨ ਦੇ ਦੋ ਕਾਰਨ ਲਿਖੋ ।
ਉੱਤਰ-

  1. ਵੱਧਦੀ ਹੋਈ ਆਬਾਦੀ ਅਤੇ
  2. ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਆਬਾਦੀ ਦੀ ਘਣਤਾ ।

ਪ੍ਰਸ਼ਨ 27.
ਵਿਸ਼ਵ ਦੀ ਹੁਣ ਆਬਾਦੀ ਨੇ ਕਿੰਨਾ ਅੰਕ ਲੰਘਿਆ ਹੈ ?
ਉੱਤਰ-
6 ਬਿਲੀਅਨ ।

ਪ੍ਰਸ਼ਨ 28.
ਕੀ ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਪ੍ਰਭਾਵ ਪਾਉਂਦੀ ਹੈ ?
ਉੱਤਰ-
ਹਾਂ, ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਮਾੜੇ ਪ੍ਰਭਾਵ ਪਾਉਂਦੀ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 29.
ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਸਮੇਂ ‘ਤੇ ਰਹਿਣ ਵਾਲੇ ਜੀਵਾਂ ਦੀ ਜਾਤੀ (Species) ਵੱਲੋਂ ਬਣਾਲੀ ਗਈ ਬਣਤਰ ਨੂੰ ਜਨਸੰਖਿਆ ਜਾਂ ਆਬਾਦੀ ਆਖਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘S’ ਰੂਪੀ ਅਤੇ ‘J’ ਰੂਪੀ ਵਾਧੇ ਦੀਆਂ ਵਕਰਾਂ ਵਿਚਲੇ ਅੰਤਰਾਂ ਨੂੰ ਸਾਰਨੀ ਦੇ ਰੂਪ ਵਿਚ ਦਰਸਾਓ ।
ਸਾਰਨੀ 14.1 ‘S’ ਰੂਪੀ ਅਤੇ J ਰੂਪੀ ਵਕਰਾਂ ਵਿਚ ਅੰਤਰ ।
ਉੱਤਰ-

S ਰੁਪੀ ਵਾਧਾ ਕਰ ‘J’ ਰੂਪੀ ਵਾਧਾ ਕਰ
1. ਇਸ ਵਕਰ ਦੇ ਤਿੰਨ ਪੜਾਅ ਹਨ ਜਿਵੇਂ ਕਿ ਨਾ ਧੀ ਹੋਣ ਵਾਲਾ ਆਰਥਿੰਕ ਪੜਾਅ, ਦਰਮਿਆਨਾ ਪੜਾਅ, ਜਿਸ ਵਿਚ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ, ਜਿੱਥੇ ਵਾਧਾ ਸਿਫ਼ਰ ਹੁੰਦਾ ਹੈ । ਭਾਵ ਵਾਧਾ ਹੋਣ ਤੋਂ ਰੁਕ ਜਾਂਦਾ ਹੈ । 1. ਇਸ ਵਕਰ ਦੇ ਵੀ ਤਿੰਨ ਪੜਾਅ ਹੀ ਹਨ । ਆਰਥਿੰਕ ਪੜਾਅ ਵਿਚ ਕੋਈ ਵਾਧਾ ਨਹੀਂ ਹੁੰਦਾ, ਦਰਮਿਆਨਾ ਪੜਾਅ ਵਿਚ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਅੰਤਿਮ ਪੜਾਅ ਵਿਚ ਵਾਧੇ ਅੰਦਰ ਖੜੋਤ ਯਕਦਮ ਆ ਜਾਂਦੀ ਹੈ । ਇਸ ਦੀ ਵਜ਼ਾ ਖਾਧ ਪਦਾਰਥਾਂ ਦੀ ਕਮੀ ਅਤੇ ਮ੍ਰਿਤੂ ਦਰ ਹਨ ।
2. ਵਾਧੇ ਦੇ ਅੰਤਿਮ ਪੜਾਅ ਵਿਚ ਨਵੇਂ ਬਣੇ ਸੈੱਲ ਦੀ ਸੰਖਿਆ ਮਰਨ ਵਾਲੇ ਸੈੱਲਾਂ ਦੇ ਬਰਾਬਰ ਹੀ ਹੁੰਦੀ ਹੈ । 2. ਵਾਧੇ ਦੇ ਅੰਤਿਮ ਪੜਾਅ ਵਿਚ ਵਾਧੇ ਦੇ ਰੁਕਣ ਦਾ ਕਾਰਨ ਭੋਜਨ ਦੀ ਸਪਲਾਈ ਦਾ ਬੰਦ ਹੋਣਾ ਹੈ ।
3. ਇਸ ਵਾਧੇ ਦਾ ਵਕਰ ਸੂਖਮ ਜੀਵਾਂ, ਪੌਦਿਆਂ ਅਤੇ ਪ੍ਰਾਣੀਆਂ ਉੱਪਰ ਲਾਗੂ ਹੁੰਦਾ ਹੈ । 3. ਇਹ ਵਕਰ ਕਈ ਪ੍ਰਕਾਰ ਦੇ ਸੂਖਮ-ਜੀਵਾਂ ਅਤੇ ਜਾਨਵਰਾਂ ਉੱਤੇ ਲਾਗੂ ਨਹੀਂ ਹੁੰਦਾ ।

ਪ੍ਰਸ਼ਨ 2.
ਤੁਸੀਂ ਨਿਰਭਰਤਾ (Dependency) ਅਨੁਪਾਤ ਨੂੰ ਕਿਸ ਤਰ੍ਹਾਂ ਪ੍ਰਗਟ ਕਰੋਗੇ ?
ਉੱਤਰ-
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) 1

ਪ੍ਰਸ਼ਨ 3.
ਅਜੋਕੇ ਸਮੇਂ ਵਿਚ ਮਨੁੱਖੀ ਜਨਸੰਖਿਆ ਵਿਚ ਏਨਾ ਵਾਧਾ ਕਿਸ ਤਰ੍ਹਾਂ ਹੋਇਆ, ਜਿਸ ਨੂੰ ਸੰਭਾਲਨਾ ਕਠਿਨ ਹੋ ਰਿਹਾ ਹੈ ? ਕੋਈ ਦੋ ਵਜ਼ਾ ਲਿਖੋ ।
ਜਾਂ
ਮਨੁੱਖੀ ਵਸੋਂ ਵਿਚ ਹੋਏ ਵਾਧੇ ਦੇ ਦੋ ਕਾਰਨ ਲਿਖੋ ।
ਉੱਤਰ-

  1. ਉਮਰ (ਆਯੂ) ਦੇ ਕਾਲ ਵਿਚ ਵਾਧਾ, ਜਨਸੰਖਿਆ ਦੇ ਧਮਾਕੇ ਲਈ ਜ਼ਿੰਮੇਵਾਰ ਹੈ ।
  2. ਡਾਕਟਰੀ ਸੁਵਿਧਾਵਾਂ ਅਤੇ ਸਰਜੀਕਲ (ਚੀਰ-ਫਾੜ) ਦੀਆਂ ਤਕਨੀਕਾਂ ਵਿਚ ਹੋਈ ਪ੍ਰਗਤੀ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਮਰਨ ਤੋਂ ਬਚਾਇਆ ਜਾਂਦਾ ਹੈ ।

ਪ੍ਰਸ਼ਨ 4.
ਵਾਧੇ ਦੀਆਂ ‘J’ ਰੂਪੀ ਅਤੇ ‘S’ ਰੂਪੀ ਵਕਰ ਕੀ ਦਰਸਾਉਂਦੀਆਂ ਹਨ ?
ਉੱਤਰ-
‘J’ ਰੂਪੀ ਵਕਰ-ਜਦੋਂ ਜਨਸੰਖਿਆ ਦੇ ਮੁਕਾਬਲੇ ਭੋਜਨ ਪਦਾਰਥਾਂ ਦੀ ਉਪਲੱਬਧੀ ਘੱਟ ਜਾਂਦੀ ਹੈ ਤਾਂ ਭੁੱਖਮਰੀ ਦੇ ਕਾਰਨ ਆਬਾਦੀ ਘੱਟ ਜਾਂਦੀ ਹੈ । ਅਜਿਹੀ ਹਾਲਤ ਵਿਚ ਵਾਧਾ ਕਰ ਅੰਗਰੇਜ਼ੀ ਦੇ J ਦੀ ਸ਼ਕਲ ਧਾਰਨ ਕਰ ਲੈਂਦਾ ਹੈ ।

‘S’ ਰੂਪੀ ਵਕਰ-ਜਦੋਂ ਆਬਾਦੀ ਦੇ ਵਿਚ ਕੋਈ ਵਾਧਾ ਨਹੀਂ ਹੁੰਦਾ ਅਤੇ ਮੌਜੂਦਾ ਵਸੋਂ ਨੂੰ ਵਾਤਾਵਰਣ ਝੱਲਣ ਦੇ ਸਮਰੱਥ ਹੋ ਜਾਂਦਾ ਹੈ ਤਾਂ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮੌਇਡ ਵਕਰ (Sigmoid Curve) ਵੀ ਆਖਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਦਾ ਨਾਮਕਰਨ ਕਰੋ-
(i) ਵਿਗਿਆਨ ਦੀ ਉਹ ਸ਼ਾਖ ਜਿਸ ਦਾ ਸੰਬੰਧ ਮਨੁੱਖੀ ਵਸੋਂ ਨਾਲ ਹੈ ।
(ii) ਮੌਜੂਦਾ ਪਰਿਸਥਿਤੀਆਂ ਵਿਚ ਅਸਲੀ ਜਨਮ ਦਰ ।
(iii) ਮੌਜੂਦਾ ਪਰਿਸਥਿਤੀਆਂ ਵਿਚ ਮੌਤ ਦਰ ।.
(iv) ਕਿਸੇ ਵਿਸ਼ੇਸ਼ ਖੇਤਰ ਵਿਚ ਮੌਜੂਦ ਜਾਤੀ ਦੇ ਮੈਂਬਰਾਂ ਦੀ ਸੰਖਿਆ ਇਸ ਖੇਤਰ ਵਿਚ ਸਮੁੱਚੀ ਦੁਨੀਆਂ ਜਾਂ ਮਹਾਂਦੀਪ ਸ਼ਾਮਿਲ ਹਨ ।
(v) ਖੇਤਰ ਦੀ ਇਕਾਈ ਵਿਚ ਰਹਿਣ ਵਾਲੇ ਲੋਕਾਂ ਦੀ ਸੰਖਿਆ ।
ਉੱਤਰ-
(i) ਜਨਸੰਖਿਆ ਅੰਕੜਾ ਵਿਗਿਆਨ (ਡੀਮੋਗ੍ਰਾਫੀ)
(ii) ਜਨਮ ਦਰ (Natality rate)
(iii) ਮੌਤ ਦਰ,
(iv) ਜਨਸੰਖਿਆ
(v) ਵਲੋਂ ਸੰਘਣਤਾ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 6.
ਹੇਠ ਲਿਖਿਆਂ ਦੇ ਨਾਮ ਦੱਸੋ ।
(i) ਕਿਸੇ ਵਸੋਂ ਵਿਚ ਮੌਤ ਦੇ ਕਾਰਨ, ਲਿੰਗ ਅਨੁਪਾਤ, ਆਯੂ ਗਰੁੱਪਾਂ ਆਦਿ ਕਾਰਨ ਉਤਪੰਨ ਹੋਏ ਪਰਿਵਰਤਨ ।
(ii) ਆਬਾਦੀ ਵਿਚ ਬਹੁਤ ਅਧਿਕ ਵਾਧਾ ।
(iii) ਨਰਾਂ ਵਿਚ ਜਣਨਸ਼ਕਤੀ ‘ਤੇ ਕੰਟਰੋਲ ਕਰਨ ਦੀ ਵਿਧੀ ।
(iv) ਮਾਦਾ (ਔਰਤਾਂ) ਵਿਚ ਜਨਸ਼ਕਤੀ ਨੂੰ ਕੰਟਰੋਲ ਕਰਨ ਦੀ ਵਿਧੀ ।
(v) ਕਿਸੇ ਵਸੋਂ ਵਿਚ ਜਨਮ ਦਰ ਅਤੇ ਮੌਤ ਦਰ ਵਿਚ ਅੰਤਰ ਦਰਸਾਉਣ ਵਾਲੇ ਪਦ (Term) ਦੀ ਵਰਤੋਂ ਕਰਨਾ ।
ਉੱਤਰ-
(i) ਜਨਸੰਖਿਆ ਇੰਡੈਕਸ
(ii) ਜਨਸੰਖਿਆ ਧਮਾਕਾ,
(iii) ਨਸਬੰਦੀ,
(iv) ਨਲਬੰਦੀ
(v) ਨਟੈਲਿਟੀ ।

ਪ੍ਰਸ਼ਨ 7.
ਮਨੁੱਖੀ ਵਸੋਂ ਦੇ ਹੋਏ ਵਾਧੇ ਦੋ ਪ੍ਰਾਇਮਰੀ ਕਾਰਨਾਂ ਦੇ ਨਾਮ ਦੱਸੋ ।
ਉੱਤਰ-

  1. ਮ੍ਰਿਤੂ ਦਰ ਵਿਚ ਆਈ ਕਮੀ,
  2. ਉਮਰਦਰਾਜੀ (Longavity),
  3. ਡਾਕਟਰੀ ਸਹੂਲਤਾਂ ਵਿੱਚ ਵਾਧਾ ਅਤੇ
  4. ਰੋਗਾਂ ਦੀ ਬਹੁਤ ਜ਼ਿਆਦਾ ਘਾਟ ।

ਪ੍ਰਸ਼ਨ 8.
ਜਨਮ ਦਰ ਨੂੰ ਘਟਾਉਣ ਦੇ ਲਈ ਕੀਤੇ ਜਾਂਦੇ ਉਪਾਵਾਂ ਬਾਰੇ ਲਿਖੋ ।
ਉੱਤਰ-

  1. ਜਣਨ ਕਰ ਸਕਣ ਵਾਲੇ ਆਯੂ ਗਰੁੱਪ ਦੇ ਮੈਂਬਰਾਂ ਵਿਚ ਛੋਟੇ ਪਰਿਵਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਅਤੇ ਵੱਧਦੀ ਹੋਈ ਆਬਾਦੀ ਦੇ ਦੁਸ਼ਟ ਪ੍ਰਭਾਵ ਬਾਰੇ ਜਾਣਕਾਰੀ ।
  2. ਵਿਆਹ ਦੀ ਉਮਰ ਵਿਚ ਕਾਨੂੰਨੀ ਤੌਰ ‘ਤੇ ਕੀਤਾ ਗਿਆ ਵਾਧਾ ।
  3. ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੁਆਰਾ ਸੰਤਾਨ ਸੰਜਮ ਦੇ ਉਪਾਵਾਂ ਬਾਰੇ ਜਾਣਕਾਰੀ ।

ਪ੍ਰਸ਼ਨ 9.
ਵਿਆਹ ਕਰਾਉਣ ਦੀ ਕਾਨੂੰਨ ਤੌਰ ‘ਤੇ ਕਿੰਨੀ ਉਮਰ ਹੈ ?
ਉੱਤਰ-
ਲੜਕਿਆਂ ਦੇ ਲਈ 21 ਸਾਲ ਅਤੇ ਲੜਕੀਆਂ ਦੇ ਲਈ 18 ਸਾਲ ।

ਪ੍ਰਸ਼ਨ 10.
ਜਨਮ ਕੰਟਰੋਲ ਦੀਆਂ ਯੰਤਰਿਕ ਵਿਧੀਆਂ ਦੀ ਸੂਚੀ ਦਿਓ ।
ਉੱਤਰ-
ਨਿਰੋਧ ਦੀ ਵਰਤੋਂ ਡਾਇਆਕਾਮ ਅਤੇ ਬੱਚੇਦਾਨੀ ਦੇ ਮੂੰਹ ਅੱਗੇ ਫਿੱਟ ਕਰਨ ਵਾਲੀ ਟੋਪੀ (Cervical Cap) ਅਤੇ ਕਾਪਰ ਟੀ ਅਤੇ ਛੱਲੇ ਵਰਗੀਆਂ ਬੱਚੇਦਾਨੀ ਦੇ ਅੰਦਰ ਫਿਟ ਕਰਨ ਵਾਲੀਆਂ ਵਿਧੀਆਂ (Intra Uterine Devices) ਆਦਿ ।

ਪ੍ਰਸ਼ਨ 11.
ਜਨਮ ਕੰਟਰੋਲ ਗੋਲੀਆਂ (Birth Control Pills) ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੀਆਂ ਹਨ ?
ਉੱਤਰ-
ਇਨ੍ਹਾਂ ਜਨਮ ਕੰਟਰੋਲ ਗੋਲੀਆਂ ਵਿਚ ਪ੍ਰੋਜੈਂਸਟਿਨ (Progestin) ਵਰਗੇ ਹਾਰਮੋਨਜ਼ (Hormones) ਹੁੰਦੇ ਹਨ, ਜਿਹੜੇ ਅੰਡੇਦਾਨੀ ਤੋਂ ਅੰਡੇ ਦੇ ਵਿਸਰਜਨ ਨੂੰ ਰੋਕਦੇ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 12.
ਨਸਬੰਦੀ (Vasectomy) ਅਤੇ ਨਲਬੰਦੀ (Tubectomy) ਵਿੱਚ ਅੰਤਰ ਲਿਖੋ।
ਉੱਤਰ-
ਨਸਬੰਦੀ (Vasectomy) ਦੁਆਰਾ ਆਦਮੀਆਂ ਦੀਆਂ ਸ਼ੁਕਰਾਣੂ ਨਲੀਆਂ (Vasa deferentia) ਨੂੰ ਆਪ੍ਰੇਸ਼ਨ ਕਰਕੇ ਕੱਟ ਦਿੱਤਾ ਜਾਂਦਾ ਹੈ । ਜਦ ਕਿ ਨਲਬੰਦੀ (Tubectomy) ਵਿਚ ਔਰਤਾਂ ਦੀਆਂ ਫੈਲੋਪੀਅਨ ਨਲੀਆਂ (Fallopian tubes) ਨੂੰ ਆਪ੍ਰੇਸ਼ਨ ਦੁਆਰਾ ਕੱਟ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਜਨਮ ਕੰਟਰੋਲ ਦੀਆਂ ਸਥਾਈ ਵਿਧੀਆਂ ਕਿਹੜੀਆਂ ਹਨ ?
ਉੱਤਰ-
ਨਰ (ਆਦਮੀ) ਨੂੰ ਪਤਾਲੂ ਕੱਢ ਕੇ ਜਾਂ ਨਸਬੰਦੀ ਕਰਕੇ ਬੇਪੈਦ ਕਰ ਦੇਣਾ । ਮਦੀਨਾਂ (ਔਰਤਾਂ) ਦਾ ਆਪ੍ਰੇਸ਼ਨ ਕਰਕੇ ਅੰਡਕੋਸ਼ ਨੂੰ ਕੱਢ ਦੇਣਾ ਅਤੇ ਨਲਬੰਦੀ ਦੁਆਰਾ ਫੈਲੋਪੀਅਨ ਨਲੀਆਂ ਨੂੰ ਕੱਟ ਦੇਣਾ ।

ਪ੍ਰਸ਼ਨ 14.
IUCD ਕੀ ਹਨ ? ਇਹ ਜਨਮ ਕੰਟਰੋਲ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੇ
ਹਨ ?
ਉੱਤਰ-
IUCD = Intra Uterine Contraceptive Devices)
ਇਹ ਵਿਧੀਆਂ, ਜਿਵੇਂ ਕਿ ਕਾਪਰ T, ਲੁਪ, ਸਪਰਿੰਗ ਵਾਲੇ ਛੱਲੇ ਅਤੇ ਕਮਾਨ ਸ਼ੀਲਡ (Bow Shield) ਵਰਗੀਆਂ ਜੁਗਤਾਂ ਔਰਤਾਂ ਦੀਆਂ ਬੱਚੇਦਾਨੀਆਂ (Uterus) ਵਿਚ ਫਿਟ ਕਰ ਦਿੱਤੀਆਂ ਜਾਂਦੀਆਂ ਹਨ । ਅਜਿਹਾ ਕਰਨ ਨਾਲ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਅਤੇ ਗਰਭ ਨਹੀਂ ਠਹਿਰਦਾ ।

ਪ੍ਰਸ਼ਨ 15.
ਪਰਿਵਾਰ ਨਿਯੋਜਨ ਦੇ ਤਰੀਕੇ ਲਿਖੋ ।
ਉੱਤਰ-
ਪਰਿਵਾਰ ਨਿਯੋਜਨ ਦੇ ਤਰੀਕੇ-

  1. ਜਵਾਨ ਮੁੰਡਿਆਂ ਅਤੇ ਕੁੜੀਆਂ ਦੀ ਦੇਰ ਨਾਲ ਸ਼ਾਦੀ ਹੈ ।
  2. ਲਿੰਗੀ ਕਿਰਿਆਵਾਂ ਵਲ ਖ਼ਿਆਲ ਜਾਣ ਨੂੰ ਘਟਾਉਣ ਦੇ ਮੰਤਵ ਨਾਲ ਦਿਲ-ਪਰਚਾਵੇ ਦੇ ਸਾਧਨਾਂ ਵਿੱਚ ਵਾਧਾ ਕਰਨਾ ।
  3. ਮਾਹਵਾਰੀ ਚੱਕਰ (Menstrual Cycle) ਤੋਂ 8ਵੇਂ ਤੋਂ 15 ਦਿਨਾਂ ਦੇ ਦਰਮਿਆਨ ਦੋਵੇਂ ਸੰਭੋਗ ਨਾ ਕਰਨ ।
  4. ਗਰਭ ਨਿਰੋਧ ਪਦਾਰਥਾਂ ਦੀ ਵਰਤੋਂ ।
  5. ਬੇ-ਪੈਦ ਕਰਨਾ (Sterilization) ।
  6. ਦਵਾਈਆਂ ਦੀ ਵਰਤੋਂ ।
  7. ਗਰਭਪਾਤ (Abortion) ।
  8. ਕੁੰਬੇ ਨੂੰ ਦੋ ਬੱਚਿਆਂ ਤਕ ਸੀਮਤ ਰੱਖਣਾ ।

ਪ੍ਰਸ਼ਨ 16.
ਜਨਸੰਖਿਆ ਵਾਧੇ ਦੇ ਕੋਈ ਦੋ ਮੁੱਖ ਕਾਰਨ ਲਿਖੋ ।
ਉੱਤਰ-
ਜਨਸੰਖਿਆ ਵਾਧੇ ਦੇ ਦੋ ਮੁੱਖ ਕਾਰਨ-

  • ਮੌਤ ਦਰ ਵਿਚ ਤੇਜ਼ੀ ਨਾਲ ਆਈ ਕਮੀ ਸੰਨ 1891 ਤੋਂ ਲੈ ਕੇ ਸੰਨ 1901 ਤਕ ਮੌਤ ਦੀ ਦਰ 4.4 ਪ੍ਰਤੀਸ਼ਤ ਸੀ ਜਿਹੜੀ 2001 ਤਕ ਘੱਟ ਕੇ ਕੇਵਲ 8.4% ਰਹਿ ਗਈ ।
  • ਉਮਰ ਵਿਚ ਵਾਧਾ-ਡਾਕਟਰੀ ਵਿਗਿਆਨ ਵਿਚ ਹੋਏ ਵਾਧੇ ਦੇ ਫਲਸਰੂਪ ਹੈਜ਼ਾ ਅਤੇ ਪਲੇਗ ਵਰਗੀਆਂ ਮਾਰੂ ਬੀਮਾਰੀਆਂ ਤੇ ਕੀਤਾ ਗਿਆ ਕੰਟਰੋਲ ਜਨਸੰਖਿਆ ਵਿਚ ਹੋਏ ਵਾਧੇ ਦਾ ਕਾਰਨ ਹੈ । ਇਸ ਨਿਯੰਤਰਨ ਦੀ ਵਜ਼ਾ ਆਧੁਨਿਕ ਅਸਰਦਾਰ ਦਵਾਈਆਂ ਅਤੇ ਅਪ੍ਰੇਸ਼ਨ ਕਰਨ ਦੇ ਆਧੁਨਿਕ ਤਰੀਕੇ ਕਾਫ਼ੀ ਹੱਦ ਤਕ ਜ਼ਿੰਮੇਵਾਰ ਹਨ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 17.
ਭਾਰਤ ਦੀ ਮਨੁੱਖੀ ਜਨਸੰਖਿਆ ‘ਤੇ ਨੋਟ ਲਿਖੋ । ਵੱਧਦੀ ਹੋਈ ਜਨਸੰਖਿਆ ਦਾ ਸਾਡੇ ਦੇਸ਼ ਉੱਤੇ ਕੀ ਪ੍ਰਭਾਵ ਹੈ ?
ਉੱਤਰ-
ਭਾਰਤ ਦੀ ਜਨਸੰਖਿਆ-ਦੁਨੀਆਂ ਭਰ ਦੀ ਵਸੋਂ ਦੇ ਮੁਕਾਬਲੇ ਭਾਰਤ ਦੀ ਵਸੋਂ ਦੁਨੀਆਂ ਦੀ ਵਸੋਂ ਦਾ 17% ਹੈ । ਜਦਕਿ ਭਾਰਤ ਦਾ ਕੁੱਲ ਖੇਤਰਫਲ (ਵਿਸ਼ਵ ਦੇ ਮੁਕਾਬਲੇ) ਕੇਵਲ 2.4% ਹੀ ਹੈ । ਭਾਰਤ ਦੀ ਕੁੱਲ ਵਸੋਂ ਦਾ 73% ਭਾਗ ਪਿੰਡਾਂ ਵਿੱਚ ਰਹਿ ਰਿਹਾ ਹੈ । ਸਾਡੇ ਸ਼ਹਿਰਾਂ ਦੀ ਵਸੋਂ ਤਕਰੀਬਨ 27% ਹੈ ।

ਸੰਨ 1921 ਵਿਚ ਭਾਰਤ ਦੀ ਆਬਾਦੀ 25 ਕਰੋੜ ਹੀ ਸੀ ਜਿਹੜੀ ਸੰਨ 1991 ਤਕ ਵੱਧ ਕੇ 84 ਕਰੋੜ ਹੋ ਗਈ ਅਤੇ ਸੰਨ 2001 ਦੀ ਜਨਗਣਨਾ ਦੇ ਅਨੁਸਾਰ ਇਹ ਆਬਾਦੀ 103 ਕਰੋੜ ਹੋ ਗਈ ਅਤੇ 2011 ਵਿਚ ਕੀਤੀ ਗਈ ਮਰਦਮ ਸੁਮਾਰੀ ਦੇ ਅਨੁਸਾਰ ਇਹ ਆਬਾਦੀ 1 ਅਰਬ ਤੋਂ ਵੱਧ ਹੋ ਗਈ ਹੈ ।

ਅਧਿਕ ਆਬਾਦੀ ਦੇ ਨਤੀਜੇ-

  1. ਕੁਦਰਤੀ ਸਾਧਨਾਂ ਦੀ ਵੱਧਦੀ ਹੋਈ ਘਾਟ ।
  2. ਵਾਤਾਵਰਣ ਦੇ ਪ੍ਰਦੂਸ਼ਣ ਵਿੱਚ ਵਾਧਾ ।
  3. ਆਰਥਿਕ ਅਤੇ ਸਮਾਜੀ ਸਮੱਸਿਆਵਾਂ ਦਾ ਪੈਦਾ ਹੋਣਾ ।
  4. ਘਰੇਲੂ ਅਤੇ ਦੇਸ਼ ਦੀ ਪੱਧਰ ਤੇ ਸਮੱਸਿਆਵਾਂ ਦੀ ਉਤਪੱਤੀ ।
  5. ਬੇਰੋਜ਼ਗਾਰੀ ਵਿੱਚ ਵਾਧਾ ।
  6. ਜੀਅ ਪ੍ਰਤੀ ਆਮਦਨੀ ਦਾ ਘੱਟ ਜਾਣਾ ।
  7. ਜੀਵਨ ਦੀਆਂ ਲੋੜਾਂ ਦੀ ਪ੍ਰਾਪਤੀ ਵਿੱਚ ਔਕੜਾਂ । ‘
  8. ਗ਼ਰੀਬੀ ।
  9. ਖਾਧ ਪਦਾਰਥਾਂ ਦੀ ਘਾਟ ।
  10. ਸਿੱਖਿਆ ਦੇ ਸਟੈਂਡਰਡ ਵਿੱਚ ਨਿਘਾਰ ।
  11. ਕੀਮਤਾਂ ਵਿੱਚ ਵਾਧਾ ।
  12. ਉਰਜਾ ਸੰਕਟ ।

ਪ੍ਰਸ਼ਨ 18.
ਵੱਧਦੀ ਹੋਈ ਆਬਾਦੀ ਨਾਲ ਹੋਣ ਵਾਲੀਆਂ ਦੋ ਹਾਨੀਆਂ ਲਿਖੋ ।
ਉੱਤਰ-
ਵੱਧਦੀ ਆਬਾਦੀ ਨਾਲ ਹੋਣ ਵਾਲੀਆਂ ਹਾਨੀਆਂ ।

  1. ਖਾਧ ਪਦਾਰਥਾਂ ਦੀ ਘਾਟ ।
  2. ਮਕਾਨ ਉਸਾਰੀ ਲਈ ਜ਼ਮੀਨ ਦੀ ਘੱਟ ਉਪਲੱਬਧੀ ।
  3. ਬੇਰੋਜ਼ਗਾਰੀ ।
  4. ਪ੍ਰਤੀ ਜੀਅ ਆਮਦਨੀ ਵਿੱਚ ਕਮੀ ਆਉਂਦੀ ਹੈ ।
  5. ਵੱਧਦੀ ਹੋਈ ਆਬਾਦੀ ਦੇ ਕਾਰਨ ਪਰਿਸਥਿਤਕੀ ਅਵਸਥਾ ਦਾ ਪਤਨ ਹੁੰਦਾ ਹੈ ।
  6. ਸਾਫ਼-ਸਫ਼ਾਈ ਦੀ ਅਵਸਥਾ ‘ਤੇ ਦੁਸ਼ਟ ਪ੍ਰਭਾਵ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਨੂੰ ਪਰਿਭਾਸ਼ਿਤ ਕਰੋ । ਜਨਸੰਖਿਆ ਦੇ ਅਧਿਐਨ ਦੇ ਕੀ ਉਦੇਸ਼ ਹਨ ?
ਉੱਤਰ-
ਜਨਸੰਖਿਆ (Population) – ਕਿਸੇ ਵਿਸ਼ੇਸ਼ ਖੇਤਰ ਵਿਚ ਕਿਸੇ ਜਾਤੀ ਦੇ ਮੈਂਬਰਾਂ ਦੀ ਮੌਜੂਦ ਸਮੁੱਚੀ ਸੰਖਿਆ ਨੂੰ ਵਸੋਂ ਜਾਂ ਆਬਾਦੀ ਆਖਦੇ ਹਨ । ਜਨਸੰਖਿਆ ਦੇ ਮੈਂਬਰਾਂ ਵਿਚ ਕਈ ਸਾਂਝਾਂ ਹੁੰਦੀਆਂ ਹਨ ਜਿਵੇਂ ਕਿ ਸਾਂਝੇ ਲੱਛਣ, ਸਾਂਝਾ ਜੀਨ ਸੰਗ੍ਰਹਿ ਅਤੇ ਇਹ ਮੈਂਬਰ ਆਪਸ ਵਿਚ ਨਸਲ ਕਸ਼ੀ (Breeding) ਕਰਕੇ ਜਣਨ ਸਮਰੱਥਾ ਵਾਲੀ ਔਲਾਦ ਪੈਦਾ ਕਰਦੇ ਹਨ ।

ਜਨਸੰਖਿਆ ਦੇ ਅਧਿਐਨ ਦਾ ਉਦੇਸ਼ (Aim of Population Study) – ਮਨੁੱਖ ਜਾਤੀ ਦੀ ਸੰਖਿਆ ਵਿਚ ਚੌਕਾ ਦੇਣ ਵਾਲੇ ਵਾਧੇ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ । ਇਸ ਲਈ ਜਨਸੰਖਿਆ ਸੰਬੰਧੀ ਸਿੱਖਿਆ ਦੇਣਾ ਬੜਾ ਜ਼ਰੂਰੀ ਹੋ ਗਿਆ ਹੈ । ਇਸ ਸਮੱਸਿਆ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਪਰਿਵਾਰ ਨਿਯੋਜਨ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਗਿਆ ਹੈ । ਜਨਸੰਖਿਆ ਬਾਰੇ ਸਿੱਖਿਆ ਦੇਣ ਦੇ ਮੰਤਵ ਇਹ ਹਨ-

  1. ਕੰਟਰੋਲ ਰਹਿਤ ਵਸੋਂ ਵਿਚ ਵਾਧੇ ਦੇ ਨੁਕਸਾਨ, ਅੰਤ ਵਿਚ ਨਿਕਲਣ ਵਾਲੇ ਸਿੱਟੇ, ਕੁਦਰਤੀ ਸਾਧਨਾਂ ਦੇ ਸਰੋਤਾਂ ਦਾ ਨੁਕਸ5 ਅਤੇ ਸਖਣਾਪਨ ਅਤੇ ਜਾਤੀਆਂ ਦੇ ਅਲੋਪ ਹੋਣ ਦੇ ਨਤੀਜਿਆਂ ਬਾਰੇ ਜਾਣਕਾਰੀ ਦੇਣਾ ।
  2. ਜਨਸੰਖਿਆ ਦੇ ਘਟਾਉਣ ਦੇ ਕਾਰਨ ਜੈਵ ਵਿਭਿੰਨਤਾ ਨੂੰ ਪਹੁੰਚਣ ਵਾਲੇ ਲਾਭ ।
  3. ਛੋਟੇ ਪਰਿਵਾਰ ਦੇ ਫਾਇਦੇ ਅਤੇ ਵੱਡੇ ਪਰਿਵਾਰ ਦੇ ਨੁਕਸਾਨ ।
  4. ਜਨਸੰਖਿਆ ਦਾ ਵਾਧਾ, ਵੰਡ ਅਤੇ ਘਣਤਾ ।
  5. ਜਨਸੰਖਿਆ ਦਾ ਜੀਵਨ ਸ਼ੈਲੀ ਨਾਲ ਸੰਬੰਧ ।

ਪ੍ਰਸ਼ਨ 2.
ਜਨ-ਅੰਕੜਾ ਵਿਗਿਆਨ (Demography) ਦੇ ਪੱਖਾਂ ਦੀ ਵਿਆਖਿਆ ਕਰੋ ।
ਉੱਤਰ-
ਜਨ-ਅੰਕੜਾ ਵਿਗਿਆਨ (Demography) – ਮਨੁੱਖੀ ਵਸੋਂ ਦੇ ਵਿਗਿਆਨ ਅਧਿਐਨ ਨੂੰ ਜਨ-ਅੰਕੜਾ ਵਿਗਿਆਨ ਜਾਂ ਡੀਮੋਗੈਫੀ ਆਖਦੇ ਹਨ । ਇਸ ਅਧਿਐਨ ਦਾ ਨਿਮਨਲਿਖਿਤ ਸੰਬੰਧ ਹੈ-

  1. ਜਨਸੰਖਿਆ ਵਿਚ ਹੋਈਆਂ ਤਬਦੀਲੀਆਂ, ਜਿਵੇਂ ਕਿ ਵਸੋਂ ਵਿਚ ਹੋਇਆ ਵਾਧਾ ਜਾਂ ਆਈ ਕਮੀ ।
  2. ਆਬਾਦੀ ਦੀ ਬਣਤਰ ਵਿਚਲੇ ਆਯੂ ਗਰੁੱਪ, ਲਿੰਗ ਅਨੁਪਾਤ ।
  3. ਜਨਸੰਖਿਆ ਦੀ ਸਪੇਸ (ਥਾਂ) ਵਿਚ ਵੰਡ ।

ਜਨ-ਅੰਕੜਾ ਵਿਗਿਆਨ ਦਾ ਅਧਿਐਨ ਮਰਦਮ ਸ਼ੁਮਾਰੀ (Census) ਦੁਆਰਾ ਕੀਤਾ ਜਾਂਦਾ ਹੈ । ਇਸ ਵਿਚ ਪੈਦਾ ਹੋਏ ਬੱਚਿਆਂ ਦਾ ਰਜਿਸਟ੍ਰੇਸ਼ਨ ਅਤੇ ਮਰਨ ਵਾਲਿਆਂ ਦੇ ਨਾਮ ਰਜਿਸਟਰ ਕੀਤੇ ਜਾਂਦੇ ਹਨ ।

ਪ੍ਰਸ਼ਨ 3.
ਜਨਸੰਖਿਆ ਘਣਤਾ (Population density) ਤੋਂ ਕੀ ਭਾਵ ਹੈ ? ਜਨਸੰਖਿਆ ਦੀ ਉੱਚੀ ਸੰਘਣਤਾ ਦੇ ਕੀ ਨਤੀਜੇ ਹਨ ?
ਉੱਤਰ-
ਜਨਸੰਖਿਆ ਘਣਤਾ (Population density) – ਕਿਸੇ ਜਾਤੀ ਦੇ ਵਿਅਕਤੀਆਂ ਦੀ ਕਿਸੇ ਖੇਤਰ ਜਾਂ ਆਇਤਨ (Volume) ਦੀ ਪ੍ਰਤੀ ਇਕਾਈ ਵਿਚ ਮੌਜੂਦ ਮੈਂਬਰਾਂ ਦੀ ਸੰਖਿਆ ਨੂੰ ਵਸੋਂ ਸੰਘਣਤਾ ਆਖਦੇ ਹਨ । ਭਾਵ ਇਕ ਵਰਗ ਕਿਲੋਮੀਟਰ ਵਿਚ ਕਿੰਨੇ ਵਿਅਕਤੀ ਰਹਿ ਰਹੇ ਹਨ ਜਾਂ ਵਣ ਦੇ ਪ੍ਰਤੀ ਏਕੜ ਰਕਬੇ ਵਿਚ ਕਿੰਨੇ ਦਰੱਖ਼ਤ ਮੌਜੂਦ ਹਨ । ਮੌਜੂਦ ਵਿਅਕਤੀਆਂ ਦੀ ਕੁੱਲ ਸੰਖਿਆ ਨੂੰ ਅੰਗਰੇਜ਼ੀ ਦੇ ਅੱਖਰ ‘N’ ਦੁਆਰਾ ਦਰਸਾਇਆ ਜਾਂਦਾ ਹੈ ਜਦਕਿ ਥਾਂ (Space) ਦੀ ਇਕਾਈ (Unit) ਨੂੰ ਦਰਸਾਉਣ ਲਈ ਅੰਗਰੇਜ਼ੀ ਦੇ ਅੱਖਰ ‘S’ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ‘D’ ਜਨਸੰਖਿਆ) ਦੀ ਸੰਘਣਤਾ ਜਾਣਨ ਦੇ ਲਈ ਵਰਤਿਆ ਜਾਂਦਾ ਸੂਤਰ ਇਹ ਹੈ-
PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2) 2
ਉਚੇਰੀ ਜਨਸੰਖਿਆ ਘਣਤਾ ਦੇ ਨਤੀਜੇ (Consequences of higher population density-ਜੇਕਰ ਕਿਸੇ ਦੇਸ਼ ਦੀ ਜਨਸੰਖਿਆ ਘਣਤਾ ਵੱਧ ਜਾਵੇ ਤਾਂ ਇਸ ਦੇ ਜਿਹੜੇ ਨਤੀਜੇ ਹੁੰਦੇ ਹਨ, ਉਹ ਹੇਠਾਂ ਦਿੱਤੇ ਜਾਂਦੇ ਹਨ-

  1. ਜੀਅ-ਪ੍ਰਤੀ ਆਮਦਨ ਹੇਠਾਂ ਆ ਜਾਂਦੀ ਹੈ ਭਾਵ ਘੱਟ ਜਾਂਦੀ ਹੈ ।
  2. ਪਾਣੀ, ਲੱਕੜੀ, ਈਂਧਨ ਆਦਿ ਵਰਗੇ ਪਦਾਰਥ ਘੱਟ ਜਾਂਦੇ ਹਨ ।
  3. ਲੋਕਾਂ ਦੀ ਆਮ ਸਿਹਤ ਵਿਚ ਗਿਰਾਵਟ ਆ ਜਾਂਦੀ ਹੈ ।

ਕਿਸੇ ਦੇਸ਼ ਦੀ ਜ਼ਿਆਦਾ ਆਬਾਦੀ ਉਸ ਦੇਸ਼ ਦੀ ਘਰਾਂ ਵਿਚ ਬੱਚਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜੀਵਨ ਸ਼ੈਲੀ ਵਿਚ ਨਿਘਾਰ ਆ ਜਾਂਦਾ ਹੈ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 4.
ਪਰਿਵਾਰ ਨਿਯੋਜਨ Family Planning) ਕੀ ਹੈ ? ਪਰਿਵਾਰ ਨਿਯੋਜਨ ਦੀਆਂ ਵਿਧੀਆਂ ਨੂੰ ਸੂਚੀਬੱਧ ਕਰੋ । .
ਉੱਤਰ-
ਪਰਿਵਾਰ ਨਿਯੋਜਨ (Family Planning) – ਪਰਿਵਾਰ ਨਿਯੋਜਨ ਜਾਂ ਪਰਿਵਾਰ ਭਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਡੇ (Ovum) ਦੇ ਨਿਸ਼ੇਚਨ (Fertilization) ਨੂੰ ਰੋਕਣਾ ਹੈ ਤਾਂ ਜੋ ਵੱਧਦੀ ਹੋਈ ਵਸੋਂ ਨੂੰ ਕਈ ਤਰ੍ਹਾਂ ਦੀ ਵਿਧੀਆਂ, ਜਿਵੇਂ ਕਿ ਗਰਭ ਨਿਰੋਧਕਾਂ ਦੀ ਵਰਤੋਂ (Contraceptics), ਬੱਚੇਦਾਨੀ ਦੇ ਅੰਦਰ ਰੱਖੀਆਂ ਜਾਣ ਵਾਲੀਆਂ ਜੁਗਤਾਂ (IUCD), ਨਸਬੰਦੀ ਅਤੇ ਨਲਬੰਦੀ ਨਾਲ ਰੋਕਿਆ ਜਾ ਸਕੇ ! ਗਰਭ ਨੂੰ ਰੋਕਣ ਦੇ ਵਾਸਤੇ ਲੁਪ ਅਤੇ ਸਪਰਿੰਗ ਵਾਲੇ ਛੱਲੇ ਵੀ ਵਰਤੇ ਜਾਂਦੇ ਹਨ । ਆਦਮੀਆਂ ਵਿਚ ਨਸਬੰਦੀ ਕਰਕੇ ਸ਼ੁਕਰਾਣੁ ਨਲੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਇਸੇ ਹੀ ਤਰ੍ਹਾਂ ਔਰਤਾਂ ਦੀਆਂ ਫੈਲੋਪੀਅਨ ਨਲੀਆਂ ਨੂੰ ਆਪੇਸ਼ਨ ਦੁਆਰਾ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ । ਇਸ ਵਿਧੀ ਨੂੰ ਨਲਬੰਦੀ ਆਖਦੇ ਹਨ । ਪਰਿਵਾਰ ਭਲਾਈ ਦੇ ਲਈ ਜਿਹੜੇ ਵੀ ਤਰੀਕੇ ਵਰਤੇ ਜਾਣ, ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਸੰਬੰਧਿਤ ਵਿਅਕਤੀ ਦੀ ਸਿਹਤ ਉੱਤੇ ਮਾੜੇ ਪ੍ਰਭਾਵ ਨਾ ਪੈਣ ।

ਭਾਰਤ ਵਿਚ ਪਰਿਵਾਰ ਭਲਾਈ ਦੇ ਪ੍ਰੋਗਰਾਮ ਅਪਨਾਉਣ ਨਾਲ ਵਸੋਂ ਦੇ ਵਾਧੇ ਵਿਚ ਕੁੱਝ ਸੀਮਾ ਤਕ ਘਾਟ ਆਈ ਹੈ । ਜਿਹੜੇ ਲੋਕ ਪਰਿਵਾਰ ਨਿਯੋਜਨ ਨੂੰ ਅਪਣਾਉਂਦੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਕੁੱਝ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ।

ਪਰਿਵਾਰ ਨਿਯੋਜਨ ਦੇ ਤਰੀਕੇ (Ways of Family Planning)-

  1. ਯੁਵਕਾਂ ਨੂੰ ਵਿਆਹ ਦੇਰ ਨਾਲ ਕਰਾਉਣਾ ਚਾਹੀਦਾ ਹੈ ।
  2. ਮਨਪ੍ਰਚਾਵੇ ਦੇ ਸਾਧਨਾਂ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯੁਵਕਾਂ ਦਾ ਲਿੰਗ ਵਲੋਂ ਧਿਆਨ ਹਟਾਇਆ ਜਾ ਸਕੇ ।
  3. ਦੰਪਤੀ ਨੂੰ ਸੁਰੱਖਿਅਤ ਸਮੇਂ ਵਿਚ ਹੀ ਸੰਭੋਗ ਕਰਨਾ ਚਾਹੀਦਾ ਹੈ । ਇਹ ਸੁਰੱਖਿਅਤ ਸਮਾਂ ਮਾਹਵਾਰੀ ਚੱਕਰ ਦੇ ਸ਼ੁਰੂ ਹੋਣ ਤੋਂ ਲੈ ਕੇ 8-18 ਦਿਨਾਂ ਦੇ ਦਰਮਿਆਨ ਹੁੰਦਾ ਹੈ ।
  4. ਗਰਭ ਨਿਰੋਧਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  5. ਗਰਭ ਰੋਕਣ ਦੇ ਵਾਸਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  6. ਗਰਭ ਗਿਰਾਉਣਾ (ਗਰਭ ਪਾਤ) ।
  7. ਦੋ ਬੱਚਿਆਂ ਤਕ ਹੀ ਸੀਮਿਤ ਰਹਿਣਾ ਚਾਹੀਦਾ ਹੈ ।
  8. ਅਸੀਂ ਦੋ ਸਾਡੇ ਦੋ ਦੇ ਨਾਅਰੇ ਨੂੰ ਅਪਣਾਉਣਾ ਚਾਹੀਦਾ ਹੈ ।

ਪ੍ਰਸ਼ਨ 5.
ਜਨਸੰਖਿਆ ਵਿਸਫੋਟ (Population explosion) ਕੀ ਹੈ ? ਇਸਦੇ ਕਾਰਨਾਂ ਅਤੇ ਅਸਰਾਂ ‘ਤੇ ਚਰਚਾ ਕਰੋ !
ਉੱਤਰ-
ਜਨਸੰਖਿਆ ਧਮਾਕਾ/ਜਨਸੰਖਿਆ ਵਿਸਫੋਟ (Pollution explosion)-ਵੀਹਵੀਂ ਸ਼ਤਾਬਦੀ ਵਿੱਚ ਮਨੁੱਖੀ ਵਸੋਂ/ਆਬਾਦੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਸੰਨ 1950 ਤੋਂ ਲੈ ਕੇ ਸੰਨ 1990 ਦੇ 40 ਸਾਲਾਂ ਦੇ ਵਕਫੇ ਦੇ ਦੌਰਾਨ ਵਿਸ਼ਵ ਭਰ ਦੀ ਆਬਾਦੀ 5 ਬਿਲੀਅਨ ਦੇ ਅੰਕ ਨੂੰ ਪਾਰ ਕਰ ਗਈ ਹੈ ਅਤੇ ਵਸੋਂ ਵਿੱਚ ਹਰ ਵਰਸ਼ ਹੋਣ ਵਾਲੇ ਵਾਧੇ ਦੀ ਦਰ 92 ਮਿਲੀਅਨ ਹੈ ਭਾਵ ਹਰ ਸਾਲ ਇਕ ਨਵਾਂ ਮੈਕਸੀਕੋ (Mexico) ਪੈਦਾ ਹੋ ਜਾਂਦਾ ਹੈ । ਸੰਨ 2000 ਵਿਚ ਵਿਸ਼ਵ ਦੀ ਆਬਾਦੀ 6.3 ਬਿਲੀਅਨ ਹੋ ਗਈ ਹੈ ਅਤੇ ਇਸ ਅਨੁਸਾਰ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ 100 ਸੌ ਸਾਲਾਂ ਵਿਚ ਇਹ ਜਨਸੰਖਿਆ 4 ਗੁਣਾ (4 times) ਹੋ ਜਾਵੇਗੀ । ਮਨੁੱਖੀ ਜਨਸੰਖਿਆ ਵਿਚ ਹੋ ਰਹੇ ਇਸ ਚਿੰਤਾਜਨਕ ਵਾਧੇ ਨੂੰ ਜਨਸੰਖਿਆ ਵਿਸਫੋਟ ਜਾਂ ਜਨਸੰਖਿਆ ਧਮਾਕਾ ਆਖਿਆ ਜਾਂਦਾ ਹੈ ।

ਕਾਰਨ (Causes)-

  1. ਬੀਮਾਰੀਆਂ ਉੱਤੇ ਵਿਜੈ
  2. ਭੋਜਨ ਦੀ ਉਤਪੱਤੀ ਅਤੇ ਚੰਗੀ ਵੰਡ
  3. ਬੱਚਿਆਂ ਦਾ ਨਿਯੰਤਰਣ ਰਹਿਤ ਜਨਮ

ਪ੍ਰਭਾਵ (Effects)

  1. ਸਿੱਖਿਆ ‘ਤੇ ਦੁਸ਼ਟ ਪ੍ਰਭਾਵ
  2. ਸੀਮਿਤ ਕੁਦਰਤੀ ਸਾਧਨਾਂ ਦਾ ਸਖਣਿਆਉਣਾ ਅਤੇ ਸ਼ੋਸ਼ਣ
  3. ਵਾਤਾਵਰਣ ਦਾ ਪਤਨ
  4. ਨਵਿਆਉਣ ਸਾਧਨਾਂ ਦੀ ਹਾਨੀ
  5. ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ
  6. ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਆਦਿ ।

PSEB 12th Class Environmental Education Important Questions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 6.
ਮਨੁੱਖ ਜਾਤੀ ਦੀ ਵਧਦੀ ਹੋਈ ਆਬਾਦੀ ਦੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਵੱਧਦੀ ਹੋਈ ਆਬਾਦੀ ਦੇ ਕਾਰਨ ਕਿਸੇ ਵੀ ਦੇਸ਼ ਦੀਆਂ ਆਰਥਿਕ ਅਤੇ ਸਮਾਜਿਕ ਕਠਿਨਾਈਆਂ ਪੈਦਾ ਹੋ ਜਾਂਦੀਆਂ ਹਨ ।

ਵੱਧਦੀ ਹੋਈ ਜਨਸੰਖਿਆ ਦੇ ਮਾੜੇ ਪ੍ਰਭਾਵ ਸਿਰਫ਼ ਕਿਸੇ ਦੇਸ਼ ਦੇ ਉੱਪਰ ਹੀ ਪੈਂਦੇ, ਸਗੋਂ ਘਰੇਲੂ ਸਮੱਸਿਆਵਾਂ ਵੀ ਉਤਪੰਨ ਹੋ ਜਾਂਦੀਆਂ ਹਨ । ਵੱਧਦੀ ਹੋਈ ਆਬਾਦੀ ਦੇ ਕਾਰਨ ਹਰ ਪ੍ਰਕਾਰ ਦੇ ਖੇਤਰਾਂ ’ਤੇ ਦੁਸ਼ਟ ਪ੍ਰਭਾਵ ਪੈਂਦੇ ਹਨ । ਪ੍ਰਤੀ ਜੀ ਆਮਦਨੀ ਵੀ ਘੱਟ ਜਾਂਦੀ ਹੈ । ਸੰਖਿਆ ਵਿੱਚ ਨਿਘਾਰ ਆ ਜਾਂਦਾ ਹੈ, ਪ੍ਰਦੂਸ਼ਣ ਅਤੇ ਬੇਰੋਜ਼ਗਾਰੀ ਵਿੱਚ ਵਾਧਾ ਹੁੰਦਾ ਹੈ । ਜ਼ੁਰਮ ਵੱਧ ਜਾਂਦੇ ਹਨ ।

ਵੱਧਦੀ ਹੋਈ ਆਬਾਦੀ ਦੇ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵ ਇਸ ਪ੍ਰਕਾਰ ਹਨ-

  • ਥਾਂ (Space) – ਵੱਧਦੀ ਹੋਈ ਜਨਸੰਖਿਆ ਦੇ ਰਹਿਣ ਵਾਸਤੇ ਥਾਂ ਦੀ ਉਪਲੱਬਧੀ ਕਰਨ ਦੇ ਲਈ ਜ਼ਰਾਇਤੀ ਜ਼ਮੀਨ ‘ਤੇ ਮਕਾਨ ਉਸਾਰੀ ਕਰਨੀ ਪੈਂਦੀ ਹੈ । ਵਣ ਕੱਟਣੇ ਪੈਂਦੇ ਹਨ । ਵਣਾਂ ਦੇ ਨਸ਼ਟ ਹੋਣ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਜਿਵੇਂ ਕਿ ਜਲ-ਚੱਕਰ ਵਿਚ ਕਮੀ, ਭੋਂ-ਮੂਰਨ ਆਦਿ ਪੈਦਾ ਹੋ ਜਾਂਦੀਆਂ ਹਨ ।
  • ਖਾਧ ਪਦਾਰਥਾਂ ਦੀ ਸਪਲਾਈ (Food Supply)ਵੱਧਦੀ ਹੋਈ ਜਨਸੰਖਿਆ ਦੇ ਢਿੱਡ ਭਰਨ ਦੇ ਲਈ ਭੋਜਨ ਦੀ ਉਤਪੱਤੀ ਦੀ ਦੇਰ ਉਸ ਦਰ ‘ਤੇ ਨਹੀਂ ਹੁੰਦੀ, ਜਿਸ ਦਰ ‘ਤੇ ਆਬਾਦੀ ਵੱਧਦੀ ਹੈ | ਇਸ ਘਾਟ ਦੇ ਕਾਰਨ ਲੋਕ ਵਿਸ਼ੇਸ਼ ਕਰਕੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ । ਲੋਕ ਦੁਰਬਲ ਹੋਣ ਦੇ ਨਾਲ-ਨਾਲ ਉਹਨਾਂ ਅੰਦਰ ਖੂਨ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ ।
  • ਬੇਰੋਜ਼ਗਾਰੀ (Unemployment) – ਬਹੁਤੇ ਲੋਕ ਨੌਕਰੀ ਦੇ ਘੱਟ ਮੌਕੇ ਹੋਣ ਦੇ ਕਾਰਨ, ਬੇਰੋਜ਼ਗਾਰ ਹੋ ਜਾਂਦੇ ਹਨ ਅਤੇ ਬੇਰੋਜ਼ਗਾਰੀ ਦੇ ਕਾਰਨ ਕਈ ਪ੍ਰਕਾਰ ਦੀਆਂ ਮੁਜ਼ਰਮਾਨਾਂ ਗਤੀਵਿਧੀਆਂ ਜਿਵੇਂ ਕਿ ਲੁਟ-ਮਾਰ, ਡਾਕੇ ਅਤੇ ਕਤਲ ਆਦਿ ਵਿੱਚ ਵਾਧਾ ਹੋ ਜਾਂਦਾ ਹੈ । | ਭਾਰਤ ਵਿੱਚ ਸਾਲ 1990 (ਮਈ) ਵਿੱਚ ਬੇਰੋਜ਼ਗਾਰ ਕਾਰੀਗਰਾਂ ਦੀ ਸੰਖਿਆ 13 ਮਿਲੀਅਨ ਸੀ ।
  • ਸਿੱਖਿਆ (Education) – ਵੱਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਸਾਧਨਾਂ ਵਿਚ ਦਾਖ਼ਲਾ ਲੈਣ ਵਾਲਿਆਂ ਦੀ ਸੰਖਿਆ ਏਨੀ ਵੱਧ ਜਾਂਦੀ ਹੈ ਕਿ ਹਰੇਕ ਨੂੰ ਦਾਖ਼ਲ ਕਰਨਾ ਸੰਭਵ ਨਹੀਂ ਹੁੰਦਾ । ਵਧਦੀ ਹੋਈ ਆਬਾਦੀ ਦੇ ਕਾਰਨ ਸਿੱਖਿਆ ਦਾ ਮਿਆਰ ਡਿੱਗ ਜਾਂਦਾ ਹੈ । ਵਿਦਿਆਰਥੀ ਅਧਿਆਪਕ ਦੀ ਆਪਸੀ ਨੇੜਤਾ ਵਿੱਚ ਨਿਘਾਰ ਆ ਜਾਂਦਾ ਹੈ । ਸਕੂਲ ਛੱਡਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ।
  • ਸਾਫ਼-ਸਫ਼ਾਈ ਦਾ ਨਾਕਿਸ ਪ੍ਰਬੰਧ (Unhygienic Condition) – ਥੋੜ੍ਹੀ ਜਿਹੀ ਜਗ੍ਹਾ ‘ਤੇ ਬਹੁਤ ਸਾਰਿਆਂ ਦੇ ਰਹਿਣ ਕਾਰਨ ਸਾਫ਼-ਸਫ਼ਾਈ ਦਾ ਇੰਤਜ਼ਾਮ ਅਤੇ ਸੁਵਿਧਾਵਾਂ ਦੇ ਠੀਕ ਨਾ ਹੋਣ ਕਾਰਨ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ।
  • ਪ੍ਰਦੂਸ਼ਣ (Pollution) – ਵੱਧਦੀ ਹੋਈ ਆਬਾਦੀ ਦੇ ਕਾਰਨ ਉਦਯੋਗੀਕਰਨ ਵਿੱਚ ਹੋਏ ਵਾਧੇ ਦੇ ਕਾਰਨ ਪਦੁਸ਼ਣ ਫੈਲਦਾ ਹੈ, ਜਿਸ ਦੇ ਕਾਰਨ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ ।
  • ਕੀਮਤਾਂ ਵਿੱਚ ਵਾਧਾ (Price Rise) – ਵੱਧਦੀ ਹੋਈ ਜਨਸੰਖਿਆ ਦੇ ਕਾਰਨ ਉਪਜ ਵਿੱਚ ਆਈ ਘਾਟ ਦੇ ਕਾਰਨ, ਕੀਮਤਾਂ ਵਿੱਚ ਵਾਧਾ ਹੋਣ ਨਾਲ ਕਈ ਪ੍ਰਕਾਰ ਦੀਆਂ ਉਲਝਣਾਂ ਪੈਦਾ ਹੋ ਜਾਂਦੀਆਂ ਹਨ ।
  • ਉਰਜਾ ਸੰਕਟ (Energy Crisis) – ਉਰਜਾ ਦੀ ਉਤਪੱਤੀ ਉਸ ਦਰ ਅਤੇ ਤੇਜ਼ੀ ਨਾਲ ਨਹੀਂ ਪੈਦਾ ਹੁੰਦੀ ਜਿਸ ਦਰ ਨਾਲ ਇਸ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ । ਇਸ ਦੇ ਫ਼ਲਸਰੂਪ ਉਰਜਾ ਸੰਕਟ ਪੈਦਾ ਹੋ ਜਾਂਦਾ ਹੈ ।
  • ਪਰਿਸਥਿਤਿਕ ਪਤਨ (Eco-degradation) – ਵੱਧਦੀ ਹੋਈ ਆਬਾਦੀ ਦੇ ਕਾਰਨ ਹਵਾ, ਪਾਣੀ, ਸ਼ੋਰ ਅਤੇ ਮਿੱਟੀ ਪ੍ਰਦੂਸ਼ਿਤ ਹੋ ਜਾਂਦੇ ਹਨ, ਜਿਸ ਦੇ ਕਾਰਨ ਪਰਿਸਥਿਤੀ ਦਾ ਪਤਨ ਹੋ ਜਾਂਦਾ ਹੈ । ਵਣਾਂ ਦੀ ਕਟਾਈ ਕਰਨ ਦੇ ਫਲਸਰੂਪ ਹੜ੍ਹ ਆਉਂਦੇ ਹਨ, ਤੋਂ ਖੁਰਦੀ ਹੈ ਅਤੇ ਜੰਗਲੀ ਜੀਵਨ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ । ਉਪਰੋਕਤ ਕਾਰਨਾਂ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਵਸੋਂ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਿਆ ਜਾਵੇ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

Punjab State Board PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1) Important Questions and Answers.

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਦੀਆਂ ਮੁੱਢਲੀਆਂ/ਬੁਨਿਆਦੀ ਲੋੜਾਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਵਾਤਾਵਰਣ ਤੋਂ ਭੋਜਨ ਅਤੇ ਪਾਣੀ ਦੀ ਉਪਲੱਬਧੀ
  2. ਉਰਜਾ ਲਈ ਸੂਰਜ ਦੀ ਰੋਸ਼ਨੀ ।
  3. ਆਵਾਸ ਲਈ ਜ਼ਮੀਨ
  4. ਕੱਪੜਾ ।

ਪ੍ਰਸ਼ਨ 2.
ਕੁਦਰਤੀ ਸਰੋਤਾਂ ਦੀ ਵੱਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵਸੋਂ ਵਿਚ ਵਾਧਾ ।
  2. ਮਨੁੱਖੀ ਇੱਛਾਵਾਂ (Human desires) ।

ਪ੍ਰਸ਼ਨ 3.
ਮਨੁੱਖਾਂ ਦੀਆਂ ਮੰਗਾਂ ਦੀ ਪੂਰਤੀ ਦੇ ਵਾਸਤੇ ਦੋਂ ਨੀਤੀਆਂ ਦੱਸੋ ।
ਉੱਤਰ-

  1. ਵਸੋਂ ਦੇ ਵਾਧੇ ਉੱਤੇ ਕੰਟਰੋਲ
  2. ਉਰਜਾ ਅਤੇ ਪਦਾਰਥਾਂ (Matter) ਦੀ ਵਰਤੋਂ ਨੂੰ ਘਟਾਉਣਾ ।

ਪ੍ਰਸ਼ਨ 4.
3R-ਸਿਧਾਂਤ ਕੀ ਹੈ ?
ਜਾਂ
3R ਦਾ ਕੀ ਅਰਥ ਹੈ ?
ਉੱਤਰ-
3R-ਸਿਧਾਂਤ (3R-Principle)
R = Reuse (ਮੁੜ ਵਰਤੋਂ), R = Recycle (ਪੁਨਰ ਚੱਕਰ) ਅਤੇ R = Repair ਮੁਰੰਮਤ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟ, ਪ੍ਰੋਟੀਨ, ਚਰਬੀ (Fat), ਵਿਟਾਮਿਨਜ਼, ਕਾਰਬਨੀ ਤੇਜ਼ਾਬ ਅਤੇ ਖਣਿਜ ।

ਪ੍ਰਸ਼ਨ 6.
ਕੁਪੋਸ਼ਣ ਦੀ ਕੀ ਵਜਾ ਹੈ ?
ਉੱਤਰ-
ਸੰਤੁਲਿਤ ਭੋਜਨ ਦੀ ਪ੍ਰਾਪਤੀ ਦਾ ਨਾ ਹੋਣਾ ਅਤੇ ਗ਼ਰੀਬੀ ।

ਪ੍ਰਸ਼ਨ 7.
ਕੁਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੁਪੋਸ਼ਣ (Malnutrition) – ਮਨੁੱਖੀ ਸਰੀਰ ਦੀ ਉਹ ਅਵਸਥਾ, ਜਿਹੜੀ ਲੋੜੀਂਦੀ ਮਾਤਰਾ ਵਿਚ ਸੰਤੁਲਿਤ ਭੋਜਨ ਦੀ ਉਪਲੱਬਧੀ ਨਾ ਹੋਣ ਦੇ ਕਾਰਨ ਪੈਦਾ ਹੋ ਜਾਵੇ, ਉਸ ਨੂੰ ਕੁਪੋਸ਼ਣ ਆਖਦੇ ਹਨ ।

ਪ੍ਰਸ਼ਨ 8.
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ-

  1. ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ ।

ਪ੍ਰਸ਼ਨ 9.
ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਦੋ ਲਾਹੇਵੰਦ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-

  1. ਅਗਰ (Agar),
  2. ਮੋਤੀ (Pearls),
  3. ਮੱਛੀਆਂ ਆਦਿ ।

ਪ੍ਰਸ਼ਨ 10.
ਆਦਮੀ ਨੂੰ ਭੋਜਨ ਦੀ ਲੋੜ ਕਿਉਂ ਹੈ ?
ਉੱਤਰ-
ਉਰਜਾ ਪ੍ਰਾਪਤੀ ਲਈ, ਸਰੀਰਕ ਟੁੱਟ-ਭੱਜ ਨੂੰ ਸੰਵਾਰਨ ਦੇ ਲਈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 11.
ਮਨੁੱਖ ਨੂੰ ਬਾਲਣ ਕਿਉਂ ਚਾਹੀਦਾ ਹੈ ?
ਉੱਤਰ-
ਮਨੁੱਖ ਨੂੰ ਈਂਧਨ ਖਾਣਾ ਪਕਾਉਣ ਅਤੇ ਊਰਜਾ ਪ੍ਰਾਪਤ ਕਰਨ ਦੇ ਲਈ ਚਾਹੀਦਾ ਹੈ ।

ਪ੍ਰਸ਼ਨ 12.
ਪਥਰਾਟ ਬਾਲਣਾਂ ਦੀ ਸੂਚੀ ਦਿਓ ।
ਜਾਂ
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ।

ਪ੍ਰਸ਼ਨ 13.
ਪ੍ਰੰਪਰਾਗਤ ਤੌਰ ਤੇ ਕਿਹੜਾ ਬਾਲਣ ਵਰਤਿਆ ਜਾਂਦਾ ਹੈ ?
ਉੱਤਰ-
ਕੋਲਾ (Coal) ।

ਪ੍ਰਸ਼ਨ 14.
ਕੋਲੇ ਦੇ ਘਾਟਕ (Components) ਕਿਹੜੇ-ਕਿਹੜੇ ਹਨ ?
ਜਾਂ
ਕੋਲੇ ਦੇ ਮੁੱਖ ਅੰਸ਼ ਲਿਖੋ ।
ਉੱਤਰ-
ਕੋਲੇ ਦੇ ਘਾਟਕ-ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਹਨ ।

ਪ੍ਰਸ਼ਨ 15.
ਕੋਲੇ ਤੋਂ ਤਿਆਰ ਕੀੜੇ ਜਾਂਦੇ ਦੋ ਉਤਪਾਦਾਂ ਦੇ ਨਾਮ ਲਿਖੋ !
ਜਾਂ
ਕੋਲੇ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  1. ਸੰਸਲਿਸ਼ਟ ਪੈਟਰੋਲ (Synthetic Petrol) ਅਤੇ
  2. ਸੰਸਲਿਸ਼ਟ ਕੁਦਰਤੀ ਗੈਸ (Synthetic Natural Gas)
  3. ਕੋਲ ਗੈਸ
  4. ਕੋਕ

ਪ੍ਰਸ਼ਨ 16.
ਕੋਲੇ ਦੇ ਮੁਕਾਬਲੇ ਕੋਕ ਕਿਉਂ ਚੰਗਾ ਬਾਲਣ (Fuel) ਹੈ ?
ਉੱਤਰ-
ਕੋਲੇ ਨਾਲੋਂ ਕੋਕ ਦਾ ਕੈਲੋਰੀਅਨ ਬਹੁਤ ਜ਼ਿਆਦਾ ਹੋਣ ਦੇ ਕਾਰਨ, ਕੋਕ ਇਕ . ਚੰਗਾ ਈਂਧਨ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 17.
ਜ਼ਿਆਦਾ ਤੌਰ ਤੇ ਵਰਤੇ ਜਾਂਦੇ ਬਾਲਣਾਂ ਦੇ ਨਾਮ ਲਿਖੋ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ਅਤੇ
  3. ਕੁਦਰਤੀ ਗੈਸ
  4. ਲੱਕੜੀ ।

ਪ੍ਰਸ਼ਨ 18.
ਕੋਲੇ ਦੀਆਂ ਦੋ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਕੋਲੇ ਦੀਆਂ ਕਿਸਮਾਂ-

  1. ਪੀਟ (Peat)
  2. ਲਿਗਨਾਈਟ (Lignite)
  3. ਐਂਬ੍ਰਾਸਾਈਟ (Anthracite) ।

ਪ੍ਰਸ਼ਨ 19.
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਪਥਰਾਟ ਈਂਧਨਾਂ ਦੇ ਨਾਮ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸੇ ।

ਪ੍ਰਸ਼ਨ 20.
CNG ਦਾ ਵਿਸਥਾਰ ਲਿਖੋ ।
ਉੱਤਰ-
CNG = Compressed Natural Gas (ਨਿਪੀੜਤ ਕੁਦਰਤੀ ਗੈਸ) ।

ਪ੍ਰਸ਼ਨ 21.
ਕੋਲੇ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀਟ (Peat) ਐਂਬ੍ਰਾਸਾਈਟ (Anthracite) ਅਤੇ ਬੌਕਸਾਈਟ (Bauxcite) ਹਨ ।

ਪ੍ਰਸ਼ਨ 22.
ਮਨੁੱਖ ਨੂੰ ਹਰ ਰੋਜ਼ ਊਰਜਾ ਦੀਆਂ ਕਿੰਨੀਆਂ ਕੈਲੋਰੀਜ਼ ਚਾਹੀਦੀਆਂ ਹਨ ?
ਉੱਤਰ-
25,000 ਕੈਲੋਰੀਜ਼ ਪ੍ਰਤੀਦਿਨ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਜਾਤੀ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੀਆਂ ਜੁਗਤਾਂ ਦੀ ਸੂਚੀ ਬਣਾਓ ।
ਉੱਤਰ-
ਜੁਗਤਾਂ (Strategies)-

  1. ਵਸੋਂ ਦੇ ਵਾਧੇ ਨੂੰ ਨਿਯੰਤਰਿਤ ਕਰੋ ।
  2. ਊਰਜਾ ਸਰੋਤਾਂ ਨੂੰ ਜਾਇਆ ਹੋਣ ਤੋਂ ਬਚਾਓ ।
  3. ਪਦਾਰਥ ਨਾ ਜ਼ਾਇਆ ਹੋਣ ਤੋਂ ਬਚਾਓ ।
  4. ਪਾਣੀ, ਜੰਗਲ, ਮਿੱਟੀ ਅਤੇ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਕਰ ।
  5. ਜੰਗਲੀ ਜਾਨਵਰਾਂ ਦੇ ਲਈ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰੋ ।
  6. ਪਾਣੀ, ਤੋਂ ਅਤੇ ਬਾਲਣਾਂ ਦੀ ਸੋਚ-ਸਮਝਦਾਰੀ ਨਾਲ ਵਰਤੋਂ ਕਰੋ
  7. ਉਨ੍ਹਾਂ ਚੀਜ਼ਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ, ਜਿਹੜੀਆਂ ਕਿ ਆਸਾਨੀ ਨਾਲ ਮੁੜ ਵਰਤੀਆਂ ਜਾ ਸਕਣ, ਆਸਾਨੀ ਨਾਲ ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕੇ ਅਤੇ ਮੁਰੰਮਤ ਹੋ ਸਕੇ ।

ਪ੍ਰਸ਼ਨ 2.
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ ਕੀ ਹਨ ?
ਉੱਤਰ-
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ (Negative effects of Malnutrition)-

  1. ਛੋਟੇ ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ
  3. ਪੰਜ ਸਾਲ ਦੀ ਉਮਰ ਦੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਓਰਕਾਰ ਰੋਗ ।
  4. ਕਦਾਚਾਰੀ ਬੱਚੇ
  5. ਛੋਟੇ ਉਮਰੇ ਬੱਚਿਆਂ ਦੀ ਮੌਤ
  6. ਸਕੂਲੀ ਮਾੜਾ ਪ੍ਰਚਲਣ ।

ਪ੍ਰਸ਼ਨ 3.
ਪਾਣੀ ਦੀ ਮਹੱਤਤਾ ਦਾ ਵਰਣਨ ਕਰੋ ।
ਜਾਂ
ਪਾਣੀ ਦੀ ਸਾਡੇ ਜੀਵਨ ਵਿਚ ਕੀ ਮਹੱਤਤਾ ਹੈ ?
ਉੱਤਰ-
ਪਾਣੀ ਦੀ ਮਹੱਤਤਾ-

  • ਪਾਣੀ ਜੀਵ ਪਦਾਰਥ (Protoplasm) ਦਾ ਮੁੱਖ ਅੰਸ਼ ਹੈ ।
  • ਪਾਣੀ ਇਕ ਅੱਛਾ ਘੋਲਕ (Solvent) ਹੈ । ਸਾਰੇ ਘੁਲਣਸ਼ੀਲ ਪਦਾਰਥ ਪਾਣੀ ਵਿਚ ਘਲ ਕੇ, ਘੋਲ ਦੀ ਸ਼ਕਲ ਵਿਚ ਹੀ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦੇ ਹਨ ।
  • ਪ੍ਰਕਾਸ਼ ਸੰਸ਼ਲਣ ਪ੍ਰਕਿਰਿਆ ਲਈ ਪਾਣੀ ਦੀ ਬੜੀ ਮਹੱਤਤਾ ਹੈ, ਕਿਉਂਕਿ ਇਸ ਪ੍ਰਕਿਰਿਆ ਵਿਚ ਪਾਣੀ ਇਕ ਅੰਸ਼ ਵਜੋਂ ਕਾਰਜ ਕਰਦਾ ਹੈ ।
  • ਸਜੀਵਾਂ ਦੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਪਾਣੀ ਦੀ ਮੌਜੂਦਗੀ ਵਿੱਚ ਹੀ ਹੁੰਦੀਆਂ ਹਨ ।
  • ਵੱਧ ਰਹੇ ਪੌਦਿਆਂ ਦੇ ਸੈੱਲਾਂ ਦੇ ਤਣਾਉ (Turgidity) ਦੀ ਉਤਪੱਤੀ ਲਈ ਪਾਣੀ ਬੜਾ ਜ਼ਰੂਰੀ ਹੈ । ਸੈੱਲਾਂ ਦੀ ਇਸ ਸਥਿਤੀ ਦੇ ਬਗੈਰ ਪੌਦਿਆਂ ਵਿੱਚ ਵਾਧਾ ਨਹੀਂ ਹੋ ਸਕਦਾ ।
  • ਪੌਦਿਆਂ ਦੀਆਂ ਕਈ ਪ੍ਰਕਾਰ ਦੀਆਂ ਗਤੀਆਂ (Movements) ਦੇ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ । ਜਿਵੇਂ ਕਿ ਲਾਜਵੰਤੀ (Touch-me-not) ਪੌਦੇ ਦੀਆਂ ਟਹਿਣੀਆਂ ਅਤੇ ਪੱਤਿਆਂ ਨੂੰ ਛੇੜਣ ਉੱਪਰ ਵਿਖਾਈ ਜਾਂਦੀ ਗਤੀ ।
  • ਪਾਣੀ ਸਿੰਚਾਈ ਲਈ ਬੜਾ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁੰਦਰ ਦੇ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਸਮੁੰਦਰ ਦੇ ਪਾਣੀ ਦੀ ਮਹੱਤਤਾ

  1. ਸਮੁੰਦਰਾਂ ਵਿਚੋਂ ਕਈ ਪ੍ਰਕਾਰ ਦੇ ਮਹੱਤਵਪੂਰਨ ਪਦਾਰਥ ਜਿਵੇਂ ਕਿ ਐੱਲਜਿਨ (Algin), ਅਗਰ (Agar) ਆਦਿ ਪ੍ਰਾਪਤ ਕੀਤੇ ਜਾਂਦੇ ਹਨ ।
  2. ਸਮੁੰਦਰਾਂ ਤੋਂ ਖਾਣਯੋਗ ਬਨਸਪਤੀ ਜਿਵੇਂ ਕਿ ਕੈਲਪਸ (Kelps) ਆਦਿ ਵੀ ਪ੍ਰਾਪਤ ਹੁੰਦੇ ਹਨ ।
  3. ਸਮੁੰਦਰਾਂ ਦੀ ਸੜਾ ਉੱਪਰ ਤੈਰਦੇ ਹੋਏ ਸ਼ਹਿਰ ਤਿਆਰ/ਬਣਾਏ ਜਾ ਸਕਦੇ ਹਨ ।
  4. ਪਲ ਔਸਟਰਜ਼ (Pearl Oysters) ਤੋਂ ਮੋਤੀ, ਜਿਨ੍ਹਾਂ ਦੀ ਵਰਤੋਂ ਗਹਿਣੇ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ ) ਵੀ ਪ੍ਰਾਪਤ ਹੁੰਦੇ ਹਨ ।
  5. ਸਮੁੰਦਰ ਦੇ ਪਾਣੀ ਨੂੰ ਸੁਕਾ ਕੇ ਨਮਕ (Table Salt) ਪ੍ਰਾਪਤ ਕੀਤਾ ਜਾਂਦਾ ਹੈ ।
  6. ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਅਤੇ ਜਵਾਰਭਾਟੇ ਤੋਂ ਉਰਜਾ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ-ਨਿਵਾਸ ਜਾਂ ਪਨਾਹ ਜਾਂ ਆਵਾਸ (Shelter) ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਇਕ ਲੋੜ ਹੈ ਅਤੇ ਇਸ ਕੰਮ ਦੇ ਵਾਸਤੇ ਜ਼ਮੀਨ (Land) ਦੇ ਲੋੜ ਹੈ । ਸਾਨੂੰ ਪਤਾ ਹੈ ਕਿ ਵਿਸ਼ਵ ਦੀ ਆਬਾਦੀ 6-ਬਿਲੀਅਨ ਨੂੰ ਪਹਿਲਾਂ ਹੀ ਪਾਰ ਚੁੱਕੀ ਹੈ ਅਤੇ ਇਸ ਵਾਧੇ ਦੀ ਮੁੱਖ ਵਜ਼ਾ ਜਨਸੰਖਿਆ ਵਿਸਫੋਟ ਹੈ । ਵਸੋਂ ਵਿਚ ਹੋ ਰਹੇ ਇਸ ਵਾਧੇ ਦੇ ਕਾਰਨ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਵਾਸਤੇ ਜ਼ਮੀਨ (Land) ਚਾਹੀਦੀ ਹੈ ਅਤੇ ਇਸ ਮੰਤਵ ਲਈ ਜ਼ਮੀਨ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।

ਪਰ ਵੱਧਦੀ ਹੋਈ ਵਸੋਂ ਦੀਆਂ ਖੁਰਾਕ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਚਾਹੀਦੀ ਹੈ ਅਤੇ ਲੋਕਾਂ ਦੀਆਂ ਲੋੜਾਂ ਅਤੇ ਐਸ਼-ਆਰਾਮ ਦੇ ਲਈ ਉਦਯੋਗ ਲਗਾਉਣੇ ਵੀ ਜ਼ਰੂਰੀ ਹੋ ਗਏ ਹਨ , ਪਰ ਜ਼ਮੀਨ ਦੀ ਉਪਲੱਬਧੀ ਦੀ ਮਾਤਰਾ ਤਾਂ ਸੀਮਿਤ ਹੀ ਹੈ ਅਤੇ ਖਾਲੀ ਜ਼ਮੀਨ ਘੱਟਦੀ ਜਾ ਰਹੀ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਲੋਕਾਂ ਦੀਆਂ ਆਵਾਸ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨਾ ਹੈ, ਤਾਂ ਸਾਨੂੰ ਜ਼ਮੀਨ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਹੋਵੇਗੀ, ਨਹੀਂ ਤਾਂ ਕਈ ਸਮੱਸਿਆਵਾਂ ਅਤੇ ਉਲਝਨਾਂ ਪੈਦਾ ਹੋ ਜਾਣਗੀਆਂ ।

ਪ੍ਰਸ਼ਨ 6.
ਕੋਲੇ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-ਕੋਲੇ (Coal) ਦੀਆਂ ਕਿਸਮਾਂ (Types of Coal-ਅਸੀਂ ਜਾਣਦੇ ਹਾਂ ਕਿ ਕੋਲਾ ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ਾਂ ਦੇ ਪਥਰਾਟੀਕਰਣ (Fossilization) ਕਾਰਨ ਬਣਿਆ ਹੈ । ਕੋਲੇ ਵਿਚ ਕਾਰਬਨ ਦੀ ਮਾਤਰਾ ਦੀਆਂ ਮੌਜੂਦਗੀ ਦੇ ਹਿਸਾਬ ਨਾਲ, ਇਸ ਦਾ ਵਰਗੀਕਰਨ ਕੀਤਾ ਜਾਂਦਾ ਹੈ । ਕੋਲੇ ਦੀ ਵੱਖ-ਵੱਖ ਕਿਸਮਾਂ ਵਿੱਚ ਕਾਰਬਨ ਦੀ ਮਾਤਰਾ ਵੀ ਅਲੱਗ-ਅਲੱਗ ਹੀ ਹੈ ਅਤੇ ਕੋਲੇ ਦੀ ਮਹੱਤਤਾ ਇਸ ਵਿਚ ਕਾਰਬਨ ਦੀ ਮੌਜੂਦ ਮਾਤਰਾ ਉੱਪਰ ਹੀ ਨਿਰਭਰ ਹੁੰਦੀ ਹੈ । ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੀਟ (Peat) – ਕੋਲੇ ਦੀ ਇਹ ਕਿਸਮ, ਬਾਕੀ ਦੀਆਂ ਦੋ ਕਿਸਮਾਂ ਨਾਲੋਂ ਸਭ ਤੋਂ ਘਟੀਆ ਕਿਸਮ ਹੈ । ਇਸ ਦੀ ਰੰਗਤ ਭਰੀ ਹੁੰਦੀ ਹੈ ।
  2. ਲਿਗਨਾਈਟ (Lignite) – ਕੋਲੇ ਦੀ ਇਹ ਕਿਸਮ ਪੀਟ ਦੀਆਂ ਤੈਹਾਂ ਦੇ ਇਕ-ਦੂਸਰੇ ਦੇ ਉੱਪਰ ਜੰਮਣ ਉਪਰੰਤ ਸਖ਼ਤ ਹੋ ਜਾਣ ਦੇ ਕਾਰਨ ਬਣੀ ਹੈ ਅਤੇ ਗੁਣਾਂ ਵਿਚ ਇਹ ਪੀਟ ਨਾਲੋਂ ਵਧੀਆ ਹੈ ।
  3. ਐਂਬ੍ਰਾਸਾਈਟ (Anthracite) – ਕੋਲੇ ਦੀ ਸਭ ਤੋਂ ਵਧੀਆ ਕਿਸਮ ਹੈ ਅਤੇ ਇਹ ਕਾਫ਼ੀ ਜ਼ਿਆਦਾ ਕਠੋਰ ਵੀ ਹੈ । ਇਸ ਵਿਚ ਕਾਰਬਨ ਦੀ ਮਾਤਰਾ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਅਧਿਕ ਹੁੰਦੀ ਹੈ ।

ਪ੍ਰਸ਼ਨ 7.
ਕੋਲੇ ਦੇ ਕੀ ਲਾਭ ਹਨ ?
ਉੱਤਰ-
ਕੋਲੇ ਦੇ ਲਾਭ-

  1. ਕੋਲੇ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਲੇ ਨੂੰ ਕੋਲ ਗੈਸ (Coal Gas) ਵਰਗੇ ਉਰਜਾ ਸਰੋਤਾਂ ਵਿਚ ਬਦਲਿਆ ਜਾ ਸਕਦਾ ਹੈ । ਕੋਲੇ ਦੀ ਵਰਤੋਂ ਬਿਜਲੀ ਪੈਦਾ ਕਰਨ ਅਤੇ ਤੇਲ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ ।
  3. ਕੋਲੇ ਤੋਂ ਬਣਾਉਟੀ ਪੈਟਰੋਲ ਅਤੇ ਬਣਾਉਟੀ ਕੁਦਰਤੀ ਗੈਸ ਵੀ ਤਿਆਰ ਕੀਤੇ ਜਾਂਦੇ ਹਨ ।
  4. ਕੋਲੇ ਤੋਂ ਬੈਂਨਜ਼ੀਨ, ਟੋਇਨ (Teluene), ਫਿਨੌਲ, ਐਨੀਲੀਨ, ਨੈਪਥੀਲੀਨ ਅਤੇ ਐੱਥਰਾਸੀਨ ਆਦਿ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ।
  5. ਕਈ ਤਰ੍ਹਾਂ ਦੇ ਉਦਯੋਗਾਂ ਵਿਚ ਕੋਲੇ ਦੀ ਵਰਤੋਂ ਕੱਚੇ ਮਾਲ ਤੋਂ ਧਾਤਾਂ ਪ੍ਰਾਪਤ ਕਰਨ ਦੇ ਲਈ ਵੀ ਕਰਦੇ ਹਨ । ਇਸ ਪ੍ਰਕਿਰਿਆ ਵਿੱਚ ਕੋਲਾ ਇਕ ਲਘੂਕਾਰਕ (Reducing agent) ਵਜੋਂ ਕਾਰਜ ਕਰਦਾ ਹੈ ।
  6. ਕੋਲੇ ਦੀ ਵਰਤੋਂ ਕੋਕ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਕੋਕ (Coke) ਕੀ ਹੈ ?
ਉੱਤਰ-
ਕੋਕ (Coke) ਕੋਲੇ ਦੇ ਭੰਜਕ ਕਸ਼ੀਦਣ (Destructive distillation) ਕਰਨ ਦੇ ਬਾਅਦ ਜਿਹੜਾ ਪਦਾਰਥ ਬਚਦਾ ਹੈ, ਉਸ ਨੂੰ ਕੋਕ ਆਖਦੇ ਹਨ । ਕੋਕ ਦਾ ਮੁੱਖ ਅੰਸ਼ ਕਾਰਬਨ ਹੈ ਅਤੇ ਕੋਕ ਵਿੱਚ ਇਸ ਦੀ ਮਾਤਰਾ 99.8% ਹੈ । ਕੋਕ ਇਕ ਬੜਾ ਫਾਇਦੇਮੰਦ ਈਂਧਨ ਹੈ । ਕੋਕ ਦੇ ਕੁੱਝ ਮਹੱਤਵਪੂਰਨ ਲਾਭ ਇਹ ਹਨ-

  1. ਇਸ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਕ ਤੋਂ ਪਾਣੀ/ਜਲ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer Gas) ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬਾਲਣ ਵਜੋਂ ਕੋਕ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਣ ਵਜੋਂ ਕੋਕ ਦੀ ਮਹੱਤਤਾ-

  • ਕੋਕ ਨੂੰ ਪ੍ਰਥਮ ਕਿਸਮ ਦਾ ਬਾਲਣ ਮੰਨਿਆ ਗਿਆ ਹੈ ਕਿਉਂਕਿ ਜਦੋਂ ਇਹ ਬਲਦਾ ਹੈ, ਤਾਂ ਧੂੰਆਂ ਪੈਦਾ ਨਹੀਂ ਹੁੰਦਾ । ਇਸ ਲਈ ਇਹ ਬਾਲਣ ਹਵਾ ਵਿਚ ਪ੍ਰਦੂਸ਼ਣ ਨਹੀਂ ਫੈਲਾਉਂਦਾ, ਜਦਕਿ ਕੋਲੇ ਦੇ ਬਲਣ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਧੀਆਂ ਪੈਦਾ ਹੁੰਦਾ ਹੈ, ਜਿਸ ਦੇ ਕਾਰਨ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ ।
  • ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ ਵਧੇਰੇ ਹੁੰਦਾ ਹੈ, ਇਸ ਕਾਰਨ ਕੋਕ ਨੂੰ ਚੰਗਾ ਬਾਲਣ ਮੰਨਿਆ ਗਿਆ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 10.
ਕੋਲੇ (Coal) ਅਤੇ ਕੋਕ (Coke) ਵਿੱਚ ਅੰਤਰ ਲਿਖੋ ।
ਉੱਤਰ-
ਕੋਲੇ ਅਤੇ ਕੋਕ ਵਿੱਚ ਅੰਤਰ (ਸਾਰਨੀ)-

ਕੋਲਾ (Coal) ਕੋਕ (Coke)
1. ਕੋਲਾ ਧਰਤੀ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । 1. ਕੋਕ ਕੋਲੇ ਦੇ ਭੰਜਕ ਕਸ਼ੀਦਣ ਦੁਆਰਾ ਤਿਆਰ ਕੀਤਾ ਜਾਂਦਾ ਹੈ ।
2. ਕੋਲੇ ਵਿੱਚ ਕਾਰਬਨ ਦੀ ਮਾਤਰਾ ਬਹੁਤ ਥੋੜ੍ਹੀ ਹੈ । 2. ਕੋਕ ਵਿੱਚ ਕਾਰਬਨ ਦੀ ਮਾਤਰਾ 98% ਹੈ ।
3. ਕੋਲੇ ਦੇ ਦਹਿਨ (ਜਲਣ) ਤੇ ਧੂਆਂ ਬਹੁਤ ਅਧਿਕ ਪੈਦਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਹੁੰਦਾ ਹੈ । 3. ਕੋਕ ਦੇ ਦਹਿਨ (ਜਲਣ) ਤੇ ਧੂੰਆ ਪੈਦਾ ਨਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਨਹੀਂ ਹੁੰਦਾ ।
4. ਕੋਲੇ ਦਾ ਤਾਪਮਾਨ ਬਹੁਤ ਜ਼ਿਆਦਾ ਨਹੀਂ ਹੈ । 4. ਕੋਕ ਦਾ ਤਾਪਮਾਨ ਕਾਫ਼ੀ ਅਧਿਕ ਹੈ ।
5. ਕੋਲੇ ਤੋਂ ਕੋਲ ਗੈਸ ਆਦਿ ਤਿਆਰ ਕੀਤੀ ਜਾਂਦੀ ਹੈ । 5. ਕੋਕ ਤੋਂ ਪਾਣੀ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer gas) ਤਿਆਰ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 11.
ਕੁਦਰਤੀ ਸਰੋਤਾਂ ਦੀ ਵਧਦੀ ਹੋਈ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵੱਧਦੀ ਹੋਈ ਆਬਾਦੀ
  2. ਲਾਲਚ
  3. ਮਨੁੱਖ ਦੀਆਂ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵੱਖ-ਵੱਖ ਕਿਸਮਾਂ ਦੇ ਬਾਲਣਾਂ ਦਾ ਵਰਣਨ ਕਰੋ ।
ਉੱਤਰ-
ਵੱਖ-ਵੱਖ ਕਿਸਮਾਂ ਦੇ ਬਾਲਣ (Different types of fuels)-ਮਨੁੱਖ ਨੂੰ ਬਾਲਣ ਦੀ ਜ਼ਰੂਰਤ ਅੱਗੇ ਲਿਖਿਤ ਕੰਮਾਂ ਲਈ ਹੁੰਦੀ ਹੈ- .

  1. ਖਾਣਾ ਤਿਆਰ ਕਰਨ ਦੇ ਲਈ
  2. ਉਰਜਾ ਦੇ ਸਰੋਤ ਵਜੋਂ ।

ਬਾਲਣ (Firewood) – ਭਾਰਤ ਵਿੱਚ ਬਾਲਣ ਲਈ ਲੱਕੜੀ ਨੂੰ ਜੰਗਲਾਂ ਨੂੰ ਕੱਟ ਕੇ ਪ੍ਰਾਪਤ ਕਰਨ ਦੀ ਰੁਚੀ ਬੜੀ ਪੁਰਾਣੀ ਹੈ । ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਬਾਲਣ ਵਾਲੀ ਲੱਕੜੀ ਪ੍ਰਾਪਤ ਕਰਨ ਦਾ ਇਹੀ ਤਰੀਕਾ ਪ੍ਰਚਲਿਤ ਹੈ ਅਤੇ ਇਨ੍ਹਾਂ ਥਾਂਵਾਂ ਤੇ ਲੱਕੜੀ ਹੀ ਉਰਜਾ ਦਾ ਮੁੱਖ ਸਰੋਤ ਹੈ ।ਉਰਜਾ ਪ੍ਰਾਪਤੀ ਦੇ ਇਸ ਸਰੋਤ ਨੂੰ ਸਭ ਤੋਂ ਸਸਤਾ ਮੰਨਿਆ ਜਾਂਦਾ ਹੈ । ਲੋਕਾਂ ਵਿਚ ਜੰਗਲਾਂ ਦੀ ਕਟਾਈ ਕਰਕੇ ਬਾਲਣ ਲਈ ਲੱਕੜੀ ਦੀ ਪ੍ਰਾਪਤ ਕਰਨ ਦੀ ਰੁਚੀ ਨੂੰ ਗੈਰ-ਪ੍ਰੰਪਰਾਗਤ ਊਰਜਾ ਸਰੋਤ (Non-conventional energy sources) ਦੀ ਥਾਂ ਲੋਕਾਂ ਨੂੰ ਬਾਇਓ ਗੈਸ ਅਤੇ ਸੌਰ ਊਰਜਾ ਦੀ ਉਪਲੱਬਧੀ ਕਰਾਉਣੀ ਚਾਹੀਦੀ ਹੈ, ਤਾਂ ਜੋ ਵਣਾਂ ਦੇ ਨਸ਼ਟ ਹੋਣ ਨੂੰ ਰੋਕਿਆ ਜਾ ਸਕੇ । ਜਿਸ ਦਰ ਨਾਲ ਵਣਾਂ ਦੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸੇ ਹੀ ਦਰ ‘ਤੇ ਵਣ ਰੋਪਣ ਨਹੀਂ ਹੋ ਰਿਹਾ ।

ਪਥਰਾਟ ਈਂਧਨ (Fossil fuels) – ਜਿਨ੍ਹਾਂ ਪਥਰਾਟ ਬਾਲਣ ਦੀ ਬਹੁਤ ਵਿਸ਼ਾਲ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ । ਪਥਰਾਟ ਬਾਲਣ ਜ਼ਮੀਨ ਹੇਠੋਂ ਜਾਂ ਸਮੁੰਦਰਾਂ ਦੀ ਤਹਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪਰ ਇਨ੍ਹਾਂ ਪਥਰਾਟ ਬਾਲਣਾਂ ਦੀ ਅਣ-ਨਿਯੰਤਿਤ ਵਰਤੋਂ ਕਰਨ ਦੇ ਕਾਰਨ, ਇਹ ਪਦਾਰਥ ਦਿਨੋ-ਦਿਨ ਘੱਟ ਹੁੰਦੇ ਜਾ ਰਹੇ ਹਨ ਅਤੇ ਜੇਕਰ ਇਸੇ ਹੀ ਗਤੀ ਨਾਲ ਇਨ੍ਹਾਂ ਬਾਲਣਾਂ ਦੀ ਵਰਤੋਂ ਹੁੰਦੀ ਰਹੀ, ਤਾਂ ਇਹ ਨਿਕਟ ਭਵਿੱਖ ਵਿੱਚ ਖ਼ਤਮ ਹੋ ਜਾਣਗੇ । ਵਿਸ਼ਵ ਭਰ ਵਿੱਚ ਉਰਜਾ ਦੀਆਂ ਜ਼ਰੂਰਤਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ।

ਕੋਲਾ (Coal) – ਕਾਰਬਨ, ਹਾਈਡੋਜਨ ਅਤੇ ਆਕਸੀਜਨ ਕੋਲੇ ਦੇ ਮੁੱਖ ਘਟਕ ਹਨ । ਪਰੰਪਰਗਾਤ ਈਂਧਨ ਵਜੋਂ ਕੋਲੇ ਦੀ ਵਰਤੋਂ ਬੜੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ । ਕੋਲੇ ਦੇ ਬਲਣ ਤੇ ਬੜੀ ਵੱਡੀ ਮਾਤਰਾ ਵਿੱਚ ਉਰਜਾ ਪੈਦਾ ਹੁੰਦੀ ਹੈ । ਕੋਲਾ ਇਕ ਜਲਣਸ਼ੀਲ ਕਾਰਬਨੀ ਪਦਾਰਥ ਹੈ, ਜਿਸ ਦੀ ਵਰਤੋਂ ਅਸਪਾਤ (Steel), ਬਨਾਉਟੀ ਖਾਦਾਂ (Fertilizers) ਜੀਵਨਾਸ਼ਕ ਹਾਰ-ਸ਼ਿੰਗਾਰ ਦਾ ਸਾਮਾਨ ਤਿਆਰ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ । | ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੈਟ (Peat) – ਕੋਲੇ ਦੀ ਇਹ ਸਭ ਤੋਂ ਘਟੀਆ ਕਿਸਮ ਹੈ । ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ ਕੋਲੇ ਵਿਚ ਬਦਲਣ ਤੋਂ ਪਹਿਲਾਂ, ਗਾੜ੍ਹੇ-ਭੂਰੇ ਰੰਗ ਵਿਚ ਬਦਲਦੇ ਹਨ, ਉਸ ਨੂੰ ਪੀਟ ਆਖਦੇ ਹਨ ।
  2. ਲਿਗਨਾਈਟ (Lignite) – ਕੋਲੇ ਦੀ ਇਹ ਦੂਸਰੀ ਕਿਸਮ ਹੈ । ਇਹ ਪੀਟ ਨਾਲੋਂ ਵਧੇਰੇ ਚੰਗੀ ਹੈ ।
  3. ਐੱਥਾਸਾਈਟ (Anthratite) – ਕੋਲੇ ਦੀ ਇਹ ਤੀਸਰੀ ਕਿਸਮ ਹੈ, ਜਿਸ ਨੂੰ ਬਾਕੀ ਦੀਆਂ ਦੋਵਾਂ ਕਿਸਮਾਂ ਨਾਲੋਂ ਵਧੇਰੇ ਚੰਗਾ ਮੰਨਿਆ ਜਾਂਦਾ ਹੈ । ਇਸ ਵਿਚ ਕਾਰਬਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ । ਇਸ ਦਾ ਕੈਲੋਰੀਮਾਨ ਲਿਗਨਾਈਟ ਦੇ ਮੁਕਾਬਲੇ ‘ਦੋ ਗੁਣਾ ਜ਼ਿਆਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ‘ਭੋਜਨ ਸਮੱਸਿਆ’ ਦੇ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਭੋਜਨ ਸਮੱਸਿਆ ਦੇ ਕਾਰਨ-
(i) ਵੱਧਦੀ ਆਬਾਦੀ – ਭਾਰਤ ਦੀ ਵਸੋਂ ਵਿਚ ਹੋ ਰਿਹਾ ਹਰ ਸਾਲ ਵਾਧਾ ਭੋਜਨ ਸੰਕਟ ਦਾ ਮੁੱਖ ਕਾਰਨ ਹੈ । ਜਨਸੰਖਿਆ ਵਿਚ ਹੋਣ ਵਾਲੀ ਵਾਧੇ ਦੀ ਦਰ ਤਕਰੀਬਨ 2% ਪ੍ਰਤੀ ਵਰਸ਼ ਹੈ ।

ਮਾਲਸ (Malthus) ਆਰਥਿਕ ਸਿਧਾਂਤ ਦੇ ਅਨੁਸਾਰ ਵਸੋਂ ਵਿਚ ਵਾਧਾ ਰੇਖਾ ਗਣਿਤ ਦੇ ਅਨੁਪਾਤ ਵਿਚ (Geometrically) ਹੈ । ਜਦਕਿ ਸਾਧਨਾਂ ਵਿਚ ਇਸ ਵਾਧੇ ਦੀ ਦਰ ਗਣਿਤ ਅਨਪਾਤ ਅਨੁਸਾਰ ਹੈ । ਭਾਵ ਰੇਖਾ ਗਣਿਤ ਦੇ ਅਨੁਸਾਰ ਇਹ ਵਾਧਾ 2, 4, 8, 16, 32…… ਆਦਿ ਦੀ ਦਰ ਨਾਲ ਅਤੇ ਗਣਿਤ ਅਨੁਪਾਤ ਅਨੁਸਾਰ ਇਸ ਵਾਧੇ ਦੀ ਦਰ 2, 4, 6, 8, 10, 12, 14……. ਹੈ ।
ਸਾਨੂੰ ਭੋਜਨ ਦੇ ਸੰਕਟ ‘ਤੇ ਕਾਬੂ ਪਾਉਣ ਦੇ ਲਈ ਵੱਧਦੀ ਹੋਈ ਜਨਸੰਖਿਆ ਤੇ ਕੰਟਰੋਲ ਕਰਨਾ ਹੋਵੇਗਾ ।

(ii) ਭੰਡਾਰਨ ਦੀ ਸਮੱਸਿਆ – ਜਿਹੜਾ ਭੋਜਨ ਪਦਾਰਥ ਦੇਸ਼ ਵਿਚ ਕਿਸਾਨ ਪੈਦਾ ਕਰਦੇ ਹਨ, ਉਸਦੇ ਭੰਡਾਰਨ ਵਿਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਹੋਣ ਦੇ ਕਾਰਨ ਹਰ ਸਾਲ ਲੱਖਾਂ ਟਨ ਭੋਜਨ ਭੰਡਾਰਨ ਦੇ ਖਰਾਬ ਤਰੀਕਿਆਂ ਕਾਰਨ ਨਸ਼ਟ ਹੋ ਰਿਹਾ ਹੈ ਅਤੇ ਇਸ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ।

(iii) ਹਾਨੀਕਾਰਕ ਜੀਵ/ਪੈਸਟਸ – ਭੰਡਾਰਨ ਦੌਰਾਨ ਜਮਾਂ ਕੀਤੇ ਹੋਏ ਖਾਧ ਪਦਾਰਥ ਕੀਟਾਂ, ਬੀਮਾਰੀਆਂ, ਉੱਲੀਆਂ, ਪੰਛੀਆਂ ਅਤੇ ਚੂਹਿਆਂ ਦੀ ਭੇਂਟ ਚੜ੍ਹ ਜਾਂਦੇ ਹਨ, ਜਿਸ ਕਾਰਨ ਦੇਸ਼ ਅੰਦਰ ਭੋਜਨ ਸੰਕਟ ਬਣਿਆ ਰਹਿੰਦਾ ਹੈ । ਭੰਡਾਰਨ ਦੇ ਤਰੀਕੇ ਵਿਚ ਸੋਧਨ ਨਾਲ ਅਤੇ ਸਮੇਂਸਮੇਂ ਸਿਰ ਗੋਦਾਮਾਂ ਦੀ ਚੈਕਿੰਗ ਕਰਨ ਨਾਲ ਭੋਜਨ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ ।

(iv) ਗ਼ਰੀਬੀ – ਭਾਰਤ ਵਿਚ ਭੋਜਨ ਦੀ ਕਮੀ ਦਾ ਕਾਰਨ ਗ਼ਰੀਬੀ ਹੈ । ਕਿਉਂਕਿ ਇਨ੍ਹਾਂ ਲੋਕਾਂ ਕੋਲ ਭੋਜਨ ਖਰੀਦਣ ਲਈ ਪੈਸਿਆਂ ਦੀ ਕਮੀ ਹੈ ।

(v) ਘੱਟ ਉਤਪਾਦਨ – ਭਾਰਤ ਵਿਚ ਫ਼ਸਲਾਂ ਦੀ ਉਪਜ ਵਰਖਾ ਦੇ ਪੈਣ ਜਾਂ ਨਾ ਪੈਣ ’ਤੇ ਨਿਰਭਰ ਹੈ । ਜੇਕਰ ਮੀਂਹ ਨਹੀਂ ਪੈਂਦਾ ਤਾਂ ਉਪਜ ਘੱਟ ਹੁੰਦੀ ਹੈ ਅਤੇ ਜੇ ਮੀਂਹ ਬਹੁਤ ਜ਼ਿਆਦਾ ਪੈ ਜਾਵੇ ਤਾਂ ਫ਼ਸਲ ਬਰਬਾਦ ਹੋ ਜਾਂਦੀ ਹੈ ।

(vi) ਵਿਸ਼ਵ ਤਾਪਨ – ਭੋਜਨ ਦੀ ਉਤਪੱਤੀ ‘ਤੇ ਵਿਸ਼ਵ ਤਾਪਨ ਦੇ ਦੁਸ਼ਟ ਪ੍ਰਭਾਵ ਪੈਣ ਕਾਰਨ ਫ਼ਸਲਾਂ ਦੇ ਝਾੜ ‘ਤੇ ਮਾੜਾ ਪ੍ਰਭਾਵ ਪੈਣ ਦੇ ਕਾਰਨ ਵੀ ਘੱਟ ਝਾੜ ਪ੍ਰਾਪਤ ਹੋਣ ਦੇ ਕਰਕੇ ਭੋਜਨ ਸੰਕਟ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 3.
ਜਲ-ਸੰਕਟ ਤੋਂ ਕੀ ਭਾਵ ਹੈ ? ਇਸ ਦੇ ਦੋ ਕਾਰਨ ਦੱਸੋ । ਪਾਣੀ ਦੇ ਸੰਕਟ ਨੂੰ ਹੱਲ ਕਰਨ ਦੇ ਕੋਈ ਛੇ ਉਪਾਅ ਦੱਸੋ ।
ਉੱਤਰ-
ਨਵਿਆਉਣਯੋਗ ਕੁਦਰਤੀ ਸਰੋਤ ਵਜੋਂ ਪਾਣੀ ਦੀ ਬੜੀ ਮਹੱਤਤਾ ਹੈ । ਪਰ ਮਨੁੱਖ ਦੁਆਰਾ ਇਸ ਦੀ ਨਾ-ਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਦਿਨੋ-ਦਿਨ ਪਾਣੀ ਦੀ ਮਾਤਰਾ ਵਿਚ ਕਮੀ ਆ ਰਹੀ ਹੈ | ਪਾਣੀ ਦੀ ਮਾਤਰਾ ਵਿਚ ਆ ਰਹੀ ਇਸ ਘਾਟ ਦੇ ਕਾਰਨ ਜਿਹੜੀ ਸਥਿਤੀ ਉਤਪੰਨ ਹੋ ਰਹੀ ਹੈ, ਉਸਨੂੰ ਜਲ-ਸੰਕਟ ਆਖਦੇ ਹਨ । ਜਲ-ਸੰਕਟ ਦੇ ਕਈ ਕਾਰਨ ਹਨ ।

ਕਾਰਨ-

  1. ਵੱਧਦੀ ਹੋਈ ਜਨ-ਸੰਖਿਆ,
  2. ਉਦਯੋਗੀਕਰਨ । ਹੱਲ ਕਰਨ ਦੇ ਸੁਝਾਉ
  3. ਜਨ-ਸੰਖਿਆ ਤੇ ਕੰਟਰੋਲ ।
  4. ਸੇਜਲ ਜ਼ਮੀਨਾਂ/ਜਲਗਾਹਾਂ ਦਾ ਵਿਕਾਸ ਤਾਂ ਜੋ ਭੂਮੀਗਤ ਪਾਣੀ ਦੀ ਹਾਲਤ ਵਿਚ ਸੁਧਾਰ ਆ ਸਕੇ ।
  5. ਕਾਰਖ਼ਾਨਿਆਂ ਤੋਂ ਨਿਕਲਣ ਵਾਲੇ ਪਾਣੀਆਂ/ਵਹਿਣਾਂ ਦਾ ਨਿਰੂਪਣ (Treatment) ।
  6. ਜਲ ਸਾਧਨਾਂ ਦੀ ਸਾਂਭ-ਸੰਭਾਲ ਕਰਨੀ ।
  7. ਸ਼ਹਿਰੀਕਰਨ ਨੂੰ ਵੀ ਜਲ-ਸੰਕਟ ਲਈ ਜੁੰਮੇਵਾਰ ਮੰਨਿਆ ਗਿਆ ਹੈ ।
  8. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਨਾਲ ਜਲ-ਸੰਕਟ ਤੇ ਕਾਬੂ ਪਾਇਆ ਜਾ ਸਕਦਾ ਹੈ ।
  9. ਭੂਮੀਗਤ ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕੀਤੀ ਜਾਵੇ ।
  10. ਸਿੰਚਾਈ ਕਰਨ ਸਮੇਂ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣ ਨਾਲ ਜਲਸੰਕਟ ਤੋਂ ਬਚਿਆ ਜਾ ਸਕਦਾ ਹੈ ।
  11. ਜਲ ਬੋਚ ਖੇਤਰਾਂ ਵਿਚ ਸੁਧਾਰ ਲਿਆ ਕੇ ਜਲ-ਸੰਕਟ ਘਟਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪਾਣੀ ਦੀ ਸੰਭਾਲ ‘ਤੇ ਨੋਟ ਲਿਖੋ ।
ਉੱਤਰ-
ਪਾਣੀ ਕੁਦਰਤ ਵਲੋਂ ਦਿੱਤਾ ਹੋਇਆ ਨਵਿਆਉਣਯੋਗ ਸਾਧਨ ਹੈ ਜਿਹੜਾ ਕਿ ਸਜੀਵਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ । ਵੱਧਦੀ ਹੋਈ ਆਬਾਦੀ ਦੇ ਕਾਰਨ ਪਾਣੀ ਦੀ ਵਰਤੋਂ ਨਾ ਕੇਵਲ ਅੰਨੇਵਾਹ ਹੀ ਕੀਤੀ ਜਾ ਰਹੀ ਹੈ, ਸਗੋਂ ਇਸ ਨੂੰ ਬਹੁਤ ਜ਼ਿਆਦਾ ਜ਼ਾਇਆ ਜਾਣ ਦਿੱਤਾ ਜਾਂਦਾ ਹੈ । ਵੱਧਦੀ ਹੋਈ ਜਨਸੰਖਿਆ ਦੇ ਕਾਰਨ ਵਿਸ਼ਵ ਭਰ ਲਈ ਪਾਣੀ ਇਕ ਸਮੱਸਿਆ ਬਣ ਚੁੱਕਾ ਹੈ । ਇਸ ਲਈ ਪਾਣੀ ਦੀ ਸੰਭਾਲ ਕਰਨਾ ਮਨੁੱਖੀ ਜੀਵਨ ਦੇ ਲਈ ਜ਼ਰੂਰੀ ਹੋ ਗਿਆ ਹੈ । ਪਾਣੀ ਦੀ ਸੰਭਾਲ ਕਰਨ ਦੇ ਲਈ ਕੁੱਝ ਕੁ ਸੁਝਾਅ ਹੇਠ ਲਿਖੇ ਹਨ ।

  1. ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  2. ਘਰ ਦੀਆਂ ਟੂਟੀਆਂ ਨੂੰ ਐਵੇਂ ਹੀ ਖੁੱਲਿਆ ਨਾ ਛੱਡਿਆ ਜਾਵੇ ।
  3. ਨਹਾਉਣ ਅਤੇ ਕੱਪੜੇ ਧੋਣ ਆਦਿ ਲਈ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  4. ਘਰੇਲੂ ਬਗੀਚੀਆਂ ਦੀ ਸਿੰਚਾਈ ਕਰਨ ਲਈ ਰਸੋਈ ਘਰ ਅਤੇ ਗੁਸਲਖ਼ਾਨੇ ਤੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਕੇ, ਪੀਣ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਮੀਂਹ ਦਾ ਸਾਂਭਿਆ ਹੋਇਆ ਪਾਣੀ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
  6. ਭੂਮੀਗਤ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੇ ਜਾਣ ਦੀ ਲੋੜ ਹੈ ।
  7. ਜਲਗਾਹਾਂ, ਝੀਲਾਂ ਅਤੇ ਛੱਪੜਾਂ ਆਦਿ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਭੂਮੀਗਤ ਪਾਣੀ ਮੁੜ ਸੁਰਜੀਤ ਹੋ ਜਾਵੇਗਾ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Punjab State Board PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Important Questions and Answers.

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਿਸ਼ਰਿਤ ਕਿਰਸਾਣੀ (Mixed Farming) ਕੀ ਹੈ ?
ਉੱਤਰ-
ਫ਼ਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਜਿਵੇਂ ਕਿ ਮੱਝਾਂ, ਗਾਈਆਂ ਅਤੇ ਬੱਕਰੀਆਂ ਤੇ ਮੁਰਗੀਆਂ ਆਦਿ ਦੇ ਪਾਲਣ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ ।

ਪ੍ਰਸ਼ਨ 2.
ਫ਼ਸਲਾਂ ਦਾ ਹੇਰ-ਫੇਰ ਜਾਂ ਫ਼ਸਲੀ ਚੱਕਰ ਕੀ ਹੈ ?
ਉੱਤਰ-
ਇੱਕੋ ਹੀ ਖੇਤ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੇ ਨਿਯਮਿਤ ਤੌਰ ਤੇ ਅੱਗੜ-ਪਿੱਛੜ ਜਾਂ ਬਦਲ-ਬਦਲ ਕੇ ਬੀਜਣ ਨੂੰ ਫ਼ਸਲਾਂ ਦਾ ਹੇਰ-ਫੇਰ ਜਾਂ ਫ਼ਸਲੀ ਚੱਕਰ ਆਖਦੇ ਹਨ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਭਾਰਤ ਵਿਚ ਉਗਾਈਆਂ ਜਾਂਦੀਆਂ ਦੋ ਮਿਸ਼ਰਿਤ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-

  1. ਮੂੰਗਫਲੀ ਅਤੇ ਸੂਰਜਮੁਖੀ
  2. ਗੰਨਾ ਅਤੇ ਗੁਆਰਾ
  3. ਕਣਕ ਅਤੇ ਸਰੋਂ ।

ਪ੍ਰਸ਼ਨ 4.
ਮਿਸ਼ਰਿਤ ਫ਼ਸਲੀ ਕਰਦਿਆਂ ਕਣਕ ਨਾਲ ਕਿਹੜੀਆਂ ਦੋ ਫ਼ਸਲਾਂ ਨੂੰ ਬੀਜਿਆ ਜਾਂਦਾ ਹੈ ?
ਉੱਤਰ-

  1. ਸਰੋਂ
  2. ਮਸਰ (Chick pea) ।

ਪ੍ਰਸ਼ਨ 5.
ਮਿਸ਼ਰਿਤ ਫ਼ਸਲੀ (Mixed Cropping) ਦਾ ਕੀ ਲਾਭ ਹੈ ?
ਉੱਤਰ-
ਬਹੁ ਫ਼ਸਲੀ ਕਾਸ਼ਤ ਜਾਂ ਮਿਸ਼ਰਿਤ ਖੇਤੀ ਕਰਨ ਦੇ ਨਾਲ ਸਮੇਂ ਅਤੇ ਕਿਰਤ (Labour) ਦੀ ਬੱਚਤ ਹੁੰਦੀ ਹੈ ।

ਪਸ਼ਨ 6.
ਅੰਤਰ ਖੇਤੀ (Inter-cropping) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਵੀ ਖੇਤ ਵਿਚ ਦੋ ਜਾਂ ਦੋ ਤੋਂ ਜ਼ਿਆਦਾ ਫ਼ਸਲਾਂ ਨੂੰ ਖ਼ਾਸ ਲਾਈਨਾਂ ਵਿਚ ਬੀਜਣ ਨੂੰ ਅੰਤਰ ਖੇਤੀ ਆਖਦੇ ਹਨ ।

ਪ੍ਰਸ਼ਨ 7.
ਆਈ. ਪੀ. ਐੱਮ. (I.P.M.) ਕੀ ਹੈ ?
ਉੱਤਰ-
IPM = Integrated Pest Management.

ਪ੍ਰਸ਼ਨ 8.
ਜੈਵ ਖਾਦਾਂ (Bio-fertilizers) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜੈਵ ਖਾਦਾਂ ਉਹ ਸਜੀਵ ਹਨ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਪੌਸ਼ਟਿਕ ਤੱਤਾਂ ਦੁਆਰਾ ਵਾਧਾ ਕਰਦੇ ਹਨ, ਵਾਤਾਵਰਣੀ ਸੰਕਟਾਂ ਅਤੇ ਪਰਿਸਥਿਤੀ ਨੂੰ ਪਹੁੰਚਣ ਵਾਲੀਆਂ ਹਾਨੀਆਂ ਨੂੰ ਨਿਊਨਤਮ ਪੱਧਰ ‘ਤੇ ਰੱਖਦੇ ਹਨ ।

ਪ੍ਰਸ਼ਨ 9.
ਜੈਵ ਕੀਟਨਾਸ਼ਕਾਂ (Bio-pesticides) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜੈਵ ਕੀਟਨਾਸ਼ਕਾਂ (Bio-pesticides) – ਕੀਟਨਾਸ਼ਕਾਂ ਉੱਤੇ ਕੰਟਰੋਲ ਕਰਨ ਦੇ ਲਈ ਜੀਵਾਂ ਤੋਂ ਪ੍ਰਾਪਤ ਨਸ਼ਟ ਕਰਨ ਵਾਲੇ ਰਸਾਇਣਾਂ ਨੂੰ ਜੈਵ ਕੀਟਨਾਸ਼ਕਾਂ ਆਖਦੇ ਹਨ ।

ਪ੍ਰਸ਼ਨ 10.
ਬਾਈਓ ਨਦੀਨਨਾਸ਼ਕ (Bio herbicides) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜੈਵਿਕ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਜਿਨ੍ਹਾਂ ਦੀ ਵਰਤੋਂ ਫ਼ਸਲਾਂ ਨਾਲ ਉੱਗੇ ਹੋਏ ਨਦੀਨਾਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਬਾਇਓ ਨਦੀਨਨਾਸ਼ਕ ਆਖਦੇ ਹਨ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 11.
ਨਾਈਟ੍ਰੋਜਨ ਦੇ ਸਥਿਰੀਕਰਨ ਵਾਲੇ ਦੋ ਬੈਕਟੀਰੀਆ ਦੇ ਨਾਂ ਲਿਖੋ ।
ਉੱਤਰ-

  1. ਅਜ਼ੋਟੋਬੈਕਟਰ (Azotobacter),
  2. ਬਾਈਜਰਇਨਕੀਆ (Beijerinckia) ।

ਪ੍ਰਸ਼ਨ 12.
ਐਢੋਲਾ (Azolla) ਦੇ ਨਾਲ ਰਲ-ਮਿਲ ਕੇ ਕਿ ਨਾਈਟ੍ਰੋਜਨ ਸਥਿਰੀਕਰਨ ਵਾਲਾ ਕਿਹੜਾ ਸਾਇਨੋਬੈਕਟੀਰੀਅਮ (Cyanobacterium) ਹੈ ?
ਉੱਤਰ-
ਐਨਾਬੀਨਾ ਐਜੋਲੀ (Anabaena azollae) ।

ਪ੍ਰਸ਼ਨ 13.
ਵੀ. ਏ. ਐੱਮ. (V.A.M.) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
V.A.M. = Vascular-arbuscular Mycorrhizae

ਪ੍ਰਸ਼ਨ 14.
ਹਰੀ ਖੇਤੀ ਲਈ ਵਰਤੇ ਜਾਣ ਵਾਲੇ ਦੋ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਸਣ (Crotolariajuncea, Sun Hemp) ਅਤੇ ਸੇਂਜੀ (Melilotus parviflora) ।

ਪ੍ਰਸ਼ਨ 15.
ਕੀਟਨਾਸ਼ਕਾਂ ਦੇ ਜ਼ਹਿਰੀਲੇਪਨ ਦੇ ਕਾਰਨ ਕੁੱਝ ਰੋਗਾਂ ਦੇ ਨਾਂ ਦੱਸੋ ।
ਉੱਤਰ-
ਦਮਾ (Asthma), ਚਮੜੀ ਦੇ ਰੋਗ, ਜਿਗਰ ਦੀਆਂ ਬਿਮਾਰੀਆਂ, ਦਿਮਾਗੀ ਪਰੇਸ਼ਾਨੀ ਅਤੇ ਅਧਰੰਗ (Paralysis) ਆਦਿ ।

ਪ੍ਰਸ਼ਨ 16.
ਡੈਰਿਸ ਇਲਿਪਟੀਕਾ (Derris elliptica) ਤੋਂ ਕਿਹੜਾ ਕੀਟਨਾਸ਼ਕ ਪ੍ਰਾਪਤ ਹੁੰਦੇ ਹਨ ?
ਉੱਤਰ-
ਰੋਟੀਨੋਨਜ਼ (Rotenones) ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 17.
ਐਜ਼ਾਡਾਇਰੈੱਕਟਿਨ (Azadiractin) ਕਿਸ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਇਹ ਨਿੰਮ (Azadirachtindica, Neem) ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 18.
ਉਸ ਬੈਕਟੀਰੀਅਮ ਦਾ ਨਾਂ ਦੱਸੋ ਜਿਸ ਦੇ ਵਿਚ ਰਵਿਆਂ ਦੀ ਸ਼ਕਲ ਵਿਚ ਪ੍ਰੋਟੀਨ, ਜਿਹੜੀ ਕਈ ਪ੍ਰਕਾਰ ਦੇ ਕੀਟਾਂ ਨੂੰ ਨਸ਼ਟ ਕਰਦੀ ਹੈ ?
ਉੱਤਰ-
ਬੈਸੀਲੱਸ ਬਿਊਰੈਂਜੀਐੱਸਿਸ (Bacillus thuringiensis) ।

ਪਸ਼ਨ 19.
ਸੰਗਠਿਤ ਪੈਸਟ ਪ੍ਰਬੰਧਣ (Integrated Pest Management, IPM) ਕੀ ਹੈ ?
ਉੱਤਰ-
ਸੰਗਠਿਤ (ਏਕੀਕ੍ਰਿਤ) ਪੈਸਟ ਹਾਨੀਕਾਰਕ ਸਜੀਵ) ਪ੍ਰਬੰਧਣ ਸੰਬੰਧੀ ਭਾਰਤ ਸਰਕਾਰ ਵੱਲੋਂ ਉਠਾਇਆ ਗਿਆ ਇਹ ਕਦਮ ਸ਼ਲਾਘਾਯੋਗ ਹੈ । ਇਸ ਕਦਮ ਦੀ ਮਹੱਤਤਾ ਵੱਖ-ਵੱਖ ਤਰ੍ਹਾਂ ਦੇ ‘‘ਕਲਚਰਲ ਕੰਟਰੋਲ’ ਨੂੰ ਲਾਗੂ ਕਰਨ ਤੋਂ ਹੈ, ਤਾਂ ਜੋ ਵਾਤਾਵਰਣੀ ਪ੍ਰਦੂਸ਼ਣ ਨਿਊਨਤਮ ਹੋਵੇ ਅਤੇ ਪਰਿਸਥਿਤਿਕ ਸੰਤੁਲਨ ਵੀ ਕਾਇਮ ਰਹੇ ।

ਪ੍ਰਸ਼ਨ 20.
ਜੀ. ਐੱਮ. ਸੀ. (G.M.C.) ਅਤੇ ਜੀ. ਆਈ. ਪੀਜ਼ (G.I.Ps) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
G.M.C. = Genetically modified crops.
ਜੀ. ਐਮ. ਸੀ. : ਜਣਨਿਕ ਪੱਖੋਂ ਸੋਧੀਆਂ ਹੋਈਆਂ ਫ਼ਸਲਾਂ ।
G.I.P.s = Genetically Improved Plants
(ਜੀ. ਆਈ. ਪੀਜ਼ = ਜਣਨਿਕ ਪੱਖੋਂ ਸੋਧੇ ਹੋਏ ਪੌਦੇ ) ।

ਪ੍ਰਸ਼ਨ 21.
ਫੈਰੋਮੋਨਜ਼ ਕੀ ਹਨ ?
ਉੱਤਰ-
ਫੈਰੋਮੋਨਜ਼ (Pheromones) – ਮਦੀਨ ਕੀਟਾਂ ਦੁਆਰਾ ਬਹੁਤ ਤੇਜ਼ੀ ਨਾਲ ਉੱਡਣ ਵਾਲੇ ਰਸਾਇਣਿਕ ਪਦਾਰਥ ਜਿਹੜੇ ਨਾ ਕੇਵਲ ਸੰਚਾਰਨ ਦਾ ਹੀ ਕੰਮ ਕਰਦੇ ਹਨ, ਸਗੋਂ ਨਰ ਕੀਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਕਾਰਜ ਵੀ ਕਰਦੇ ਹਨ ਨੂੰ ਫੈਰੋਮੋਨਜ਼ ਕਹਿੰਦੇ ਹਨ ।

ਪ੍ਰਸ਼ਨ 22.
ਜੀ. ਈ. ਸੀ. (G.E.C.) ਦਾ ਵੱਡਾ ਰੂਪ ਲਿਖੋ ।
ਉੱਤਰ-
G.E.C. = Genetically Engineered Crop.
(ਜੀ. ਈ. ਸੀ. = ਜਨਿਕ ਤੌਰ ਤੇ ਇੰਜੀਨੀਅਰਿੰਗ ਕੀਤੀ ਗਈ ਫ਼ਸਲ) ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 23.
ਭਾਰਤ ਵਿਚ ਕਿਹੜੀ ਜੀ. ਐੱਮ. ਫ਼ਸਲ ਸਭ ਤੋਂ ਪਹਿਲਾਂ ਸ਼ਾਮਿਲ ਕੀਤੀ ਗਈ ?
ਉੱਤਰ-
Bt cotton (Bt-ਕਪਾਹ) ।

ਪ੍ਰਸ਼ਨ 24.
Bt-ਕਪਾਹ (Bt cotton) ਕੀ ਹੈ ?
ਉੱਤਰ-
ਕਪਾਹ ਦੀ ਜਣਨਿਕ ਪੱਖ ਤੋਂ ਸੋਧੀ ਹੋਈ ਕਿਸਮ, ਜਿਹੜੀ ਕਿ ਅਮਰੀਕਨ ਟਾਂਡਾ ਛੇਦਕ (American Bool Borer) ਜਿਹੜਾ ਕਿ ਕਪਾਹ ਦੀ ਜਾਂ ਫ਼ਸਲ ਦਾ 50% ਨੁਕਸਾਨ ਕਰਦਾ ਹੈ, ਦਾ ਵਿਰੋਧ ਕਰਨ ਵਾਲੀ ਫ਼ਸਲ ਹੈ ।

ਪ੍ਰਸ਼ਨ 25.
ਬੈਕੂਲੋਵਾਇਰਸਾਂ (Baculoviruses) ਦੀ ਕੀ ਮਹੱਤਤਾ ਹੈ ? ”
ਉੱਤਰ-
ਬੈਕੂਲੋਵਾਇਰਸਿਜ਼, ਵਾਇਰਸਾਂ ਦਾ ਇਕ ਅਜਿਹਾ ਸਮੂਹ ਹੈ ਜਿਹੜਾ ਐਂਟੀਵਾਸ਼ਪਸ ਅਤੇ ਐਂਟੀ-ਮਧੂਮੱਖੀਆਂ ਵਰਗੇ ਹਾਨੀਕਾਰਕ ਕੀਟਾਂ ਨੂੰ ਉਹਨਾਂ ਦੀ ਸੁੰਡੀ ਸਟੇਜ (Larval stage) ਤੇ ਹੀ ਖ਼ਤਮ ਕਰ ਦਿੰਦਾ ਹੈ ।

ਪ੍ਰਸ਼ਨ 26.
ਭਾਰਤ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਦੋ ਮਿਸ਼ਰਤ ਫ਼ਸਲਾਂ ਦੇ ਨਾਮ ਦੱਸੋ ।
ਉੱਤਰ-

  1. ਮੂੰਗਫਲੀ ਅਤੇ ਸੂਰਜਮੁਖੀ
  2. ਕਣਕ ਅਤੇ ਸਰੋਂ । ਪ੍ਰਸ਼ਨ 27. ਉਨ੍ਹਾਂ ਕੀਟਨਾਸ਼ਕਾਂ ਦਾ ਦੂਸਰਾ ਨਾਮ ਕੀ ਹੈ, ਜਿਨ੍ਹਾਂ ਦਾ ਆਰੰਭ ਜੈਵਿਕ ਹੈ ? ਉੱਤਰ-ਬਾਇਓ ਪੈਸਟੀਸਾਈਡਜ਼ ।

ਪ੍ਰਸ਼ਨ 28.
ਉਸ ਰਸਾਇਣ ਦਾ ਨਾਮ ਦੱਸੋ ਜਿਹੜਾ ਕੀਟਾਂ ਵਿਚਾਲੇ ਸੰਚਾਰਨ ਅਤੇ ਇਸ਼ਾਰਿਆਂ ਨੂੰ ਸਮਝਣ ਦਾ ਕੰਮ ਕਰਦਾ ਹੈ ?
ਉੱਤਰ-
ਫੈਰੋਮਾਂਨਜ਼ (Pheromones) ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 29.
ਕਪਾਹ ਦੀ ਉਸ ਕਿਸਮ ਦਾ ਕੀ ਨਾਮ ਹੈ ਜਿਸ ਨੂੰ ਜਣਨਕ ਪੱਖ ਤੋਂ ਕੀਟਾਂ ਦਾ ਟਾਕਰਾ ਕਰਨ ਦੇ ਲਈ ਸੁਧਾਰਿਆ ਗਿਆ ਹੈ ।
ਉੱਤਰ-
Bt-ਕਪਾਹ (Bt-Cotton) ।

ਪ੍ਰਸ਼ਨ 30.
ਕਿਸ ਪ੍ਰਕਾਰ ਦੇ ਕੀਟ ਫੀਰੋਮੋਨਜ਼ ਪੈਦਾ ਕਰਦੇ ਹਨ ?
ਉੱਤਰ-
ਮਾਦਾ ਕੀਟ (Female Insects) ਨਰ ਕੀਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਫੀਰੋਮੋਨਜ਼ ਪੈਦਾ ਕਰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸ਼ਰਿਤ ਖੇਤੀ (Mixed Cropping) ਕੀ ਹੈ ? ਇਸ ਖੇਤੀ ਦੀ ਮਹੱਤਤਾ ਲਿਖੋ ।
ਜਾਂ
ਮਿਸ਼ਰਿਤ ਖੇਤੀ ਦੇ ਦੋ ਲਾਭ ਲਿਖੋ ।
ਉੱਤਰ-
ਇਕ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕਰਨ ਨੂੰ ਮਿਸ਼ਰਿਤ ਖੇਤੀ ਆਖਦੇ ਹਨ ।
ਲਾਭ (Advantages)-

  1. ਮਿਸ਼ਰਿਤ ਖੇਤੀ ਨਾਲ ਕਿਸਾਨਾਂ ਦਾ ਸਮਾਂ ਅਤੇ ਮਹਿਨਤਾਨਾ ਬਚਦਾ ਹੈ ।
  2. ਮਿਸ਼ਰਿਤ ਖੇਤੀ ਨਾਲ ਵੱਖ-ਵੱਖ ਪ੍ਰਕਾਰ ਦੇ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ।
  3. ਮਿਸ਼ਰਿਤ ਖੇਤੀ ਉਗਾਉਣ ਨਾਲ ਮੂੰਹ ਦੇ ਘੱਟ ਪੈਣ ਜਾਂ ਨਾ ਪੈਣ ਦੇ ਲਈ ਇਕ ਸੁਰੱਖਿਅਤ ਕਦਮ ਹੈਂ ।
  4. ਮਿਸ਼ਰਿਤ ਖੇਤੀ ਉਗਾਉਣ ਨਾਲ ਮਿੱਟੀ ਵਿਚੋਂ ਪੌਸ਼ਟਿਕ ਪਦਾਰਥਾਂ ਦਾ ਸਖਣਿਆਉਣਾ ਘੱਟ ਹੁੰਦਾ ਹੈ ।
  5. ਕਿਸਾਨ ਅਤੇ ਉਸਦੇ ਘਰ ਵਾਲਿਆਂ ਨੂੰ ਸੰਤੁਲਿਤ ਭੋਜਨ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 2.
ਮਿਸ਼ਰਿਤ ਖੇਤੀ ਦੀਆਂ ਆਮ ਵਿਧੀਆਂ ਨੂੰ ਸੂਚੀਬੱਧ ਕਰੋ ।
ਉੱਤਰ-
ਮਿਸ਼ਰਿਤ ਖੇਤੀ ਦੀਆਂ ਕੁੱਝ ਵਿਧੀਆਂ-

  1. ਮੱਕੀ ਅਤੇ ਗੁਆਰਾ
  2. ਕਪਾਹ ਅਤੇ ਮੂੰਗੀ
  3. ਮੂੰਗਫਲੀ ਅਤੇ ਸੂਰਜਮੁਖੀ
  4. ਕਣਕ ਅਤੇ ਮਸਰ
  5. ਕਣਕ ਅਤੇ ਸਰੋਂ ।

ਪ੍ਰਸ਼ਨ 3.
ਇਕ ਸਾਲਾ, ਦੋ ਸਾਲਾ ਅਤੇ ਤਿੰਨ ਸਾਲਾ ਫ਼ਸਲੀ ਚੱਕਰ ਲਈ ਵਰਤੀਆਂ ਜਾਂਦੀਆਂ ਫ਼ਸਲਾਂ ਨੂੰ ਸੂਚੀਬੱਧ ਕਰੋ ।
ਉੱਤਰ-

ਸਮਾਂ ਫ਼ਸਲੀ ਚੱਕਰ
1. ਇਕ ਸਾਲਾ ਫ਼ਸਲੀ ਚੱਕਰ (i) ਮੱਕੀ-ਤੋਰੀਆ/ਮਸਟਰਡ

(ii) ਚਾਵਲ ਅਤੇ ਕਣਕ

2. ਦੋ ਸਾਲਾ ਫ਼ਸਲੀ ਚੱਕਰ (i) ਮੱਕੀ-ਸਰੋਂ-ਗੰਨਾ-ਮੇਥੀ

(ii) ਮੱਕੀ-ਆਲੂ-ਗੰਨਾ-ਮਟਰ

3. ਤਿੰਨ ਸਾਲਾ ਫ਼ਸਲੀ ਚੱਕਰ (i) ਚਾਵਲ, ਕਣਕ, ਮੂੰਗੀ, ਸਰੋਂ, -ਗੰਨਾ-ਬਰਸੀਮ

(ii) ਕਪਾਹ-ਗੰਨਾ-ਮਟਰ-ਮੱਕੀ-ਕਣਕ ।

ਪ੍ਰਸ਼ਨ 4.
ਅੰਤਰ ਖੇਤੀ (Inter Cropping) ਕੀ ਹੈ ? ਇਸ ਦੇ ਫਾਇਦਿਆਂ ਨੂੰ ਸੂਚੀਬੱਧ ਕਰੋ ।
ਉੱਤਰ-
ਪਰਿਭਾਸ਼ਾ (Definition)-ਇੱਕੋ ਹੀ ਖੇਤ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਇੱਕ ਹੀ ਸਮੇਂ, ਕਤਾਰਾਂ ਵਿਚ ਲਗਾਉਣ ਦੇ ਤਰੀਕੇ ਨੂੰ ਅੰਤਰ ਖੇਤੀ ਜਾਂ ਇੰਟਰ ਖੇਤੀ (Inter Cropping) ਆਖਦੇ ਹਨ | ਕਤਾਰਾ ਨੂੰ 1 : 1, 1:2 ਜਾਂ 1 : 3 ਦੇ ਨਮੂਨਿਆਂ ਦੀ ਸ਼ਕਲ ਵਿਚ ਅਪਣਾਇਆ ਜਾਂਦਾ ਹੈ । ਇਨ੍ਹਾਂ ਕਤਾਰਾਂ ਵਿਚੋਂ ਇਕ ਕਤਾਰ ਨੂੰ ਮੁੱਖ ਫ਼ਸਲ ਦੇ ਲਈ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਬਾਕੀ ਦੀਆਂ ਕਤਾਰਾਂ ਨੂੰ ਅੰਤਰ ਫ਼ਸਲਾਂ ਲਈ ਸੁਰੱਖਿਅਤ ਰੱਖਿਆ ਜਾਂਦਾ ਹੈ । ਅੰਤਰ ਫ਼ਸਲੀ ਨੂੰ ਪਰਸਪਰ ਫ਼ਸਲੀ ਵੀ ਆਖਦੇ ਹਨ ।

ਅੰਤਰ ਖੇਤੀ ਲਗਾਉਣ ਦੇ ਲਾਭ (Advantages of Inter Cropping)-

  1. ਅੰਤਰ ਖੇਤੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਦੀ ਹੈ ।
  2. ਇਹ ਖੇਤੀ ਉਤਪਾਦਕਤਾ ਵਿਚ ਵਾਧਾ ਕਰਦੀ ਹੈ ।
  3. ਇਹ ਖੇਤੀ ਇਕ ਤੋਂ ਜ਼ਿਆਦਾ ਫ਼ਸਲਾਂ ਦੇ ਬੀਜਣ ਕਾਰਨ ਥਾਂ ਅਤੇ ਸਮੇਂ ਦੀ ਬੱਚਤ ਕਰਨ ਵਿਚ ਭੂਮਿਕਾ ਨਿਭਾਉਂਦੀ ਹੈ ।
  4. ਅਜਿਹਾ ਕਰਨ ਨਾਲ ਮਜ਼ਦੂਰੀ ਅਤੇ ਸਮੇਂ ਦੀ ਬੱਚਤ ਹੁੰਦੀ ਹੈ ।
  5. ਅੰਤਰ ਖੇਤੀ ਕਰਨ ਨਾਲ ਹਾਨੀਕਾਰਕ ਜੀਵਾਂ ‘ਤੇ ਕੰਟਰੋਲ ਹੋ ਸਕਦਾ ਹੈ । ਕਿਉਂਕਿ ਨਦੀਨਾਂ ਅਤੇ ਹਾਨੀਕਾਰਕ ਜੀਵਾਂ ਨੂੰ ਉਹਨਾਂ ਦੀ ਪਸੰਦ ਦੀਆਂ ਫ਼ਸਲਾਂ ਪ੍ਰਾਪਤ ਨਹੀਂ ਹੁੰਦੀਆਂ ।
  6. ਉਤਪਾਦਨਾਂ ਦੀ ਗੁਣਵੱਤਾ ਵੱਧਦੀ ਹੈ ।
  7. ਅਜਿਹਾ ਕਰਨ ਨਾਲ ਫ਼ਸਲਾਂ ਦੀ ਅਦਲਾ-ਬਦਲੀ ਹੁੰਦੀ ਹੈ ।
  8. ਫ਼ਸਲੀ ਚੱਕਰ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 5.
ਅੰਤਰ ਖੇਤੀ ਅਤੇ ਮਿਸ਼ਰਿਤ ਖੇਤੀ ਵਿਚ ਤਿੰਨ ਅੰਤਰ ਲਿਖੋ ।
ਉੱਤਰ-
ਅੰਤਰ ਖੇਤੀ ਅਤੇ ਮਿਸ਼ਰਿਤ ਖੇਤੀ ਵਿਚ ਅੰਤਰ-

ਲੱਛਣ ਮਿਸ਼ਰਿਤ ਫਸਲੀ ਅੰਤਰ ਫਸਲੀ
1. ਉਦੇਸ਼ (Aim) ਫ਼ਸਲਾਂ ਦੇ ਫੇਲ੍ਹ ਹੋਣ ਦੇ ਮੌਕੇ ਘਟਾਉਣਾ । ਪਤੀ ਇਕਾਈ ਦੇ ਹਿਸਾਬ ਨਾਲ ਫ਼ਸਲਾਂ ਤੋਂ ਵੱਧ ਉਪਜ ਪ੍ਰਾਪਤ ਕਰਨਾ ।
2. ਪੈਟਰਨ (Pattern) ਕਤਾਰਾਂ ਦੀ ਕੋਈ ਵਿਸ਼ੇਸ਼ ਬੁਣਤ ਨਹੀਂ ਹੁੰਦੀ । ਫ਼ਸਲਾਂ ਨੂੰ 1 : 1, 1 : 2 ਅਤੇ 1 : 3 ਦੇ ਅਨੁਪਾਤ ਵਿਚ ਬੀਜਾਂ ਨੂੰ ਬੀਜਿਆ ਜਾਂਦਾ ਹੈ ।
3. ਬੀਜਾਂ ਨੂੰ ਇਕ-ਦੂਜੇ ਵਿਚ ਰਲਾਉਣਾ (Mixing of seeds) ਬੀਜਾਂ ਨੂੰ ਬੀਜਣ ਤੋਂ ਪਹਿਲਾਂ ਆਪਸ ਵਿਚ ਰਲਾਇਆ ਜਾਂਦਾ ਹੈ । ਬੀਜਣ ਤੋਂ ਪਹਿਲਾਂ ਬੀਜ ਆਪਸ ਵਿਚ ਰਲਾਏ ਨਹੀਂ ਜਾਂਦੇ ।
4. ਕਟਾਈ ਅਤੇ ਛਟਾਈ (Harvesting & Thrashing) ਫ਼ਸਲਾਂ ਦੀ ਕਟਾਈ ਅਤੇ ਛਟਾਈ ਵੱਖ-ਵੱਖ ਨਹੀਂ ਕੀਤੀ ਜਾ ਜਾਂਦੀ । ਫ਼ਸਲਾਂ ਦੀ ਕਟਾਈ ਅਤੇ ਛਟਾਈ ਵੱਖ-ਵੱਖ ਕੀਤੀ ਸਕਦੀ ਹੈ ।
5. ਵਿਕਾਸਕਾਰੀ ਜੀਵਾਂ ਉੱਤੇ ਨਾਸ਼ਕਾਂ ਦੀ ਵਰਤੋਂ (Application of pesticides) ਵਿਨਾਸ਼ਕਾਰੀਆਂ ਨੂੰ ਨਸ਼ਟ ਕਰਨ ਦੇ ਲਈ ਵੱਖ-ਵੱ ਖਫ਼ਸਲਾਂ ਦੇ ਜੀਵ ਨਾਸ਼ਕਾਂ ਦੀ ਵਰਤੋਂ ਸੰਭਵ ਨਹੀਂ । ਜੀਵ ਨਾਸ਼ਕਾਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 6.
ਫ਼ਸਲੀ ਚੱਕਰ (Crop rotation) ਦੇ ਕੀ ਲਾਭ ਹਨ ?
ਉੱਤਰ-
ਫ਼ਸਲੀ ਚੱਕਰ ਜਾਂ ਫ਼ਸਲੀ ਹੇਰ-ਫੇਰ ਦੇ ਲਾਭ-

  1. ਜੇਕਰ ਇੱਕੋ ਹੀ ਖੇਤ ਵਿਚ ਫ਼ਸਲਾਂ ਦੀ ਕਾਸ਼ਤ ਬਦਲ-ਬਦਲ ਕੇ ਕੀਤੀ ਜਾਵੇ ਤਾਂ ਇੱਕੋ ਹੀ ਫ਼ਸਲ ਦੇ ਹਰ ਸਾਲ ਬੀਜਣ ਕਾਰਨ ਹੋਈ ਪੈਦਾਵਾਰ ਦੇ ਮੁਕਾਬਲੇ ਬਦਲ-ਬਦਲ ਕੇ ਬੀਜੀ ਗਈ ਫ਼ਸਲ ‘ਤੇ ਵਧੇਰੇ ਝਾੜ ਪ੍ਰਾਪਤ ਹੁੰਦਾ ਹੈ ।
  2. ਹਰੇਕ ਫ਼ਸਲ ਨੂੰ ਪੌਸ਼ਟਿਕ ਪਦਾਰਥਾਂ ਇੱਕੋ ਜਿਹੀ ਲੋੜ ਨਹੀਂ ਹੁੰਦੀ । ਫ਼ਸਲਾਂ ਨੂੰ ਬਦਲਬਦਲ ਕੇ ਬੀਜਣ ਨਾਲ ਭਾਂ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਤੋਂ ਕਿਸੇ ਨਿਸ਼ਚਿਤ ਪੌਸ਼ਟਿਕ ਪਦਾਰਥ ਤੋਂ ਖਾਲੀ ਨਹੀਂ ਹੁੰਦੀ ।
  3. ਫ਼ਸਲੀ ਚੱਕਰ ਦੇ ਕਾਰਨ ਰੋਗ ਅਤੇ ਹਾਨੀਕਾਰਕ ਕੀਟ ਆਦਿ ਘੱਟ ਜਾਂਦੇ ਹਨ ।
  4. ਜਦੋਂ ਬਦਲ-ਬਦਲ ਕੇ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਫ਼ਸਲ ਦੀ ਬੀਜਾਈ ਕਰਨ ਨਾਲ ਸੰਬੰਧਿਤ ਗਤੀਵਿਧੀਆਂ ਸਾਲ ਵਿਚ ਖਿਲਰ ਜਾਂਦੀਆਂ ਹਨ । ਇਸ ਤਰ੍ਹਾਂ ਕਿਸੇ ਖਾਸ ਵਕਤ ‘ਤੇ ਕੰਮ ਕਰਨ ਦਾ ਭਾਰ ਘੱਟ ਜਾਂਦਾ ਹੈ ।
  5. ਫ਼ਸਲੀ ਚੱਕਰ ਦੇ ਕਾਰਨ ਡੰਗਰਾਂ ਲਈ ਮੋਟਾ ਆਹਾਰ ਅਤੇ ਚਾਰਾ ਆਸਾਨੀ ਨਾਲ ਉਪਲੱਬਧ ਹੁੰਦਾ ਰਹਿੰਦਾ ਹੈ ।

ਪ੍ਰਸ਼ਨ 7.
ਰੂੜੀ ਦੀ ਖਾਦ (Manure) ਅਤੇ ਜੈਵਿਕ ਖਾਦ (Bio-fertilizers) ਵਿਚ ਅੰਤਰ ਲਿਖੋ ।
ਉੱਤਰ-
PSEB 12th Class Environmental Education Important Questions Chapter 13 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਖੇਤੀਬਾੜੀ (ਭਾਗ-3) 1

ਪ੍ਰਸ਼ਨ 8.
ਜੈਵ ਫਰਟੀਲਾਈਜ਼ਰਜ਼ (Bio fertilizers) ਦੇ ਖੇਤੀਬਾੜੀ ਨੂੰ ਕੀ ਫਾਇਦੇ ਹਨ ?
ਉੱਤਰ-
ਜੈਵ ਖਾਦ ਦੇ ਖੇਤੀਬਾੜੀ ਨੂੰ ਫਾਇਦੇ-

  • ਅਜ਼ੋਟੋਬੈਕਟਰ (Azotobacter) ਅਤੇ ਨਾਈਟੋ-ਫਾਸ ਖਾਦਾਂ ਦੀ ਵਰਤੋਂ ਕਰਨ ਨਾਲ 15-35 ਪ੍ਰਤੀਸ਼ਤ ਵਾਧੂ ਉਪਜ ਪ੍ਰਾਪਤ ਹੋ ਜਾਂਦੀ ਹੈ ਅਤੇ ਉਪਜ ਵਿਚ ਇਹ ਵਾਧਾ ਸਬਜ਼ੀਆਂ ਵਿਚ ਖਾਸ ਹੈ ।
  • ਨਾਈਟ੍ਰੋਜਨ ਨੂੰ ਸਥਿਰੀਕਰਨ ਤੋਂ ਪਹਿਲਾਂ, ਸਾਇਐਲੋਬੈਕਟੀਰੀਆ ਕਈ ਪ੍ਰਕਾਰ ਦੇ ਵਾਧਾ ਕਰਨ ਵਾਲੇ ਹਾਰਮੋਨਜ਼ ਪੈਦਾ ਕਰਦੇ ਹਨ (ਜਿਵੇਂ ਕਿ ਆਕਸਿਨ ਅਤੇ ਐਨਕਾਰਬਿਕ ਤੇਜ਼ਾਬ) ਅਤੇ ਵਿਟਾਮਿਨ B-12 ਆਦਿ । ਇਹ ਸ਼ਹਿ ਉਪਜਾਂ ਬੀਜਾਂ ਦੇ ਪੁੰਗਰਨ ਅਤੇ ਪੌਦਿਆਂ ਦੇ ਵਧਣ ਵਿਚ ਸਹਾਇਤਾ ਕਰਦੀਆਂ ਹਨ ।
  • ਕਈ ਪ੍ਰਕਾਰ ਦੀਆਂ ਜੈਵ ਖਾਦਾਂ, ਭੈੜੀਆਂ ਪਰਿਸਥਿਤੀਆਂ ਵਿਚ ਵੀ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਦੀਆਂ ਹਨ । ਇਸ ਹਾਲਤ ਵਿਚ ਰਸਾਇਣਿਕ ਖਾਦਾਂ ਤੋਂ ਵਿਸ਼ੇਸ਼ ਲਾਭ ਪ੍ਰਾਪਤ ਨਹੀਂ ਹੁੰਦਾ ।
  • ਇਹ ਖਾਦਾਂ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦੀਆਂ ।
  • ਇਹ ਖਾਦਾਂ ਸਸਤੀਆਂ ਹਨ । ਇਨ੍ਹਾਂ ਖਾਦਾਂ ਨੂੰ ਗਰੀਬ ਕਿਸਾਨ ਵੀ ਵਰਤ ਸਕਦੇ ਹਨ ।
  • ਕਈ ਜੈਵ ਖਾਦਾਂ ਜੀਵਨਰੋਧੀ (Antibiotics) ਵੀ ਹਨ ਅਤੇ ਇਹ ਜੀਵਨਾਸ਼ਕਾਂ ਵਜੋਂ ਕਾਰਜ ਵੀ ਕਰ ਸਕਦੀਆਂ ਹਨ ।
  • ਜੈਵ ਖਾਦਾਂ ਤੋਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਤਬਦੀਲੀ ਕਰ ਸਕਦੀਆਂ ਹਨ । ਇਨ੍ਹਾਂ ਤਬਦੀਲੀਆਂ ਵਿਚ ਪਾਣੀ ਨੂੰ ਜਕੜਨ ਦੀ ਸਮਰੱਥਾ ਅਤੇ ਬਫਰ ਸਮਰੱਥਾ (Bufer Capacity) ਸ਼ਾਮਿਲ ਹਨ ।

ਪ੍ਰਸ਼ਨ 9.
ਜੈਵ ਕੀਟਨਾਸ਼ਿਕ (Bio pesticides) ਕੀ ਹਨ ?
ਉੱਤਰ-
ਜੈਵ ਕੀਟਨਾਸ਼ਿਕ (Bio pesticides) – ਜਿਨ੍ਹਾਂ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਲਾਹੇਵੰਦ ਪੌਦਿਆਂ ਅਤੇ ਹੋਰਨਾ ਸਜੀਵਾਂ ਨੂੰ ਹਾਨੀਕਾਰਕ ਜੀਵਾਂ ਤੋਂ ਬਚਾਉਣ ਲਈ ਵਰਤਦੇ ਹਨ ਉਨ੍ਹਾਂ ਪਦਾਰਥਾਂ ਨੂੰ ਪ੍ਰੈੱਸਟ ਨਾਸ਼ਿਕ (Pesticides) ਆਖਦੇ ਹਨ । ਇਹ ਜ਼ਹਿਰੀਲੇ ਪਦਾਰਥ ਜਿਸ ਪ੍ਰਕਾਰ ਦੇ ਰੋਗ ਜਨਕ ਜਾਂ ਸਜੀਵ ਨੂੰ ਨਸ਼ਟ ਕਰਦੇ ਹਨ, ਉਸਦੇ ਆਧਾਰ ਤੇ ਹੀ ਇਨ੍ਹਾਂ ਪੈਸਟੀਸਾਈਡਜ਼ ਦਾ ਨਾਮ ਕਰਨ ਕੀਤਾ ਜਾਂਦਾ ਹੈ । ਜਿਵੇਂ ਕਿ ਪੂਰਬੀ ਸਾਈਡਜ ਜਾਂ ਹਰਬਨਾਸ਼ਕ ਜਿਹੜੇ ਰਸਾਇਣਿਕ ਪਦਾਰਥ ਨਦੀਨਾਂ ਨੂੰ ਨਸ਼ਟ ਕਰਨ, ਉਨ੍ਹਾਂ ਨੂੰ ਨਦੀਨ ਨਾਸ਼ਕ ਆਖਦੇ ਹਨ ।

ਫੌਜੀਸਾਈਡਜ ਜਾਂ ਉੱਲੀ ਨਾਸ਼ਿਕ-ਉੱਲੀਆਂ ਨੂੰ ਨਸ਼ਟ ਕਰਨ ਵਾਲੇ ਪਦਾਰਥ, ਬੈਕਟੀਰੀਆ ਨਾਸ਼ਿਕ (Bacteriocides) ਬੈਕਟੀਰੀਆ ਦਾ ਵਿਨਾਸ਼ ਕਰਨ ਵਾਲੇ ਪਦਾਰਥ, ਕੀਟਨਾਸ਼ਕ (Insecticides) ਕੀਟਾਂ ਨੂੰ ਨਸ਼ਟ ਕਰਨ ਵਾਲੇ ਪਦਾਰਥ, ਕਿਰਮ/ਨਿਮੈਟੋਨਾਸ਼ਕ (Nematocides) ਨੈਮਾਟੋਡਜ਼ ਨੂੰ ਨਸ਼ਟ ਕਰਨ ਵਾਲੇ ਨਾਸ਼ਕ, ਕੁਤਰਾ ਕਰਨ ਵਾਲੇ ਪ੍ਰਾਣੀਆਂ ਦਾ ਨਾਸ਼ ਕਰਨ ਵਾਲੇ ਪਦਾਰਥ (Rodenticides) ਅਤੇ ਐਕੋਰੀਨਾਸ਼ਿਕ (Acricides) ਚਿਚੜਾਂ । ਅਤੇ ਮਾਈਟਸ ਨੂੰ ਨਸ਼ਟ ਕਰਨ ਵਾਲੇ ਜ਼ਹਿਰੀਲੇ ਪਦਾਰਥ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 10.
ਆਦਰਸ਼ਕ ਕੀਟਨਾਸ਼ਿਕ (Ideal pesticides) ਦੇ ਲੱਛਣਾਂ ਨੂੰ ਸੂਚੀਬੱਧ ਕਰੋ ।
ਉੱਤਰ-
ਆਦਰਸ਼ਕ ਕੀਟਨਾਸ਼ਿਕ ਹਾਨੀਕਾਰਕ ਜੀਵਾਂ ਦੇ ਨਾਸ਼ਕ ਦੇ ਲੱਛਣ-

  1. ਇਕ ਆਦਰਸ਼ਕ ਕੀਟਨਾਸ਼ਕ ਛੇਤੀ ਨਾਲ ਉਪਲੱਬਧ ਹੋਣਾ ਚਾਹੀਦਾ ਹੈ ਅਤੇ ਇਹ ਮਹਿੰਗਾ ਵੀ ਨਹੀਂ ਹੋਣਾ ਚਾਹੀਦਾ ।
  2. ਇਸ ਨਾਸ਼ਿਕ ਦਾ ਨਿਸ਼ਾਨਾਂ ਨਿਸ਼ਚਿਤ ਕੀਤੇ ਹੋਏ ਹਾਨੀਕਾਰਕ ਜੀਵ ਉੱਤੇ ਹੀ ਹੋਣਾ ਚਾਹੀਦਾ ਹੈ ।
  3. ਇਸ ਨਾਸ਼ਿਕ ਦੇ ਕਿਸੇ ਦੂਸਰੇ ਹੋਰ ਜੀਵ ਉੱਪਰ ਮਾੜੇ ਪ੍ਰਭਾਵ ਨਹੀਂ ਪੈਣੇ ਚਾਹੀਦੇ ।
  4. ਇਹ ਜੀਵ-ਵਿਘਟਨਸ਼ੀਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 11.
ਦਾਣਿਆਂ ਦੇ ਭੰਡਾਰਨ ਦੀ ਕੀ ਲੋੜ ਹੈ ?
ਉੱਤਰ-
ਦਾਣਿਆਂ ਦੇ ਸੁਰੱਖਿਅਤ ਭੰਡਾਰਨ ਦੀਆਂ ਲੋੜਾਂ-

  1. ਸਟੋਰ ਕੀਤੇ ਹੋਏ ਦਾਣੇ ਸਾਰਾ ਸਾਲ ਉਪਲੱਬਧ ਹੋਣੇ ਚਾਹੀਦੇ ਹਨ ।
  2. ਭੰਡਾਰ . ਕੀਤੇ ਹੋਏ ਦਾਣੇ ਦੁਰ ਵਾਲੇ ਇਲਾਕਿਆਂ ਵਿਚ ਆਸਾਨੀ ਨਾਲ ਉਪਲੱਬਧ ਕਰਵਾਏ ਜਾ ਸਕਦੇ ਹਨ ।
  3. ਦਾਣੇਦਾਰ ਫ਼ਸਲਾਂ ਦੀ ਕਟਾਈ ਸਾਲ ਵਿਚ ਇਕ ਵਾਰ ਹੀ ਕੀਤੀ ਜਾਂਦੀ ਹੈ ਪਰ ਇਨ੍ਹਾਂ ਦੀ ਲੋੜ ਸਾਰਾ ਸਾਲ ਹੀ ਪੈਂਦੀ ਰਹਿੰਦੀ ਹੈ ਅਤੇ ਇਸ ਲੋੜ ਨੂੰ ਭੰਡਾਰਨ ਕੀਤੇ ਹੋਏ ਦਾਣਿਆਂ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ ।
  4. ਜੇਕਰ ਕਿਸੇ ਕਾਰਨ ਦਾਣਿਆਂ ਦੀ ਲੋੜ ਛੇਤੀ ਪੈ ਜਾਵੇ ਤਾਂ ਇਨ੍ਹਾਂ ਸਟੋਰ ਕੀਤੇ ਹੋਏ ਦਾਣਿਆਂ ਨਾਲ ਇਸ ਲੋੜ ਦੀ ਪੂਰਤੀ ਕੀਤੀ ਜਾ ਸਕਦੀ ਹੈ ।
  5. ਸਟੋਰ ਕੀਤੇ ਹੋਏ ਦਾਣੇ ਇਕ ਬਫਰ ਸਟਾਕ ਵਜੋਂ ਕਾਰਜ ਕਰਦੇ ਹਨ ਅਤੇ ਸੰਕਟ ਦੀ ਹਾਲਤ ਉਤਪੰਨ ਹੋਣ ਤੇ ਇਨ੍ਹਾਂ ਦਾਣਿਆਂ ਨੂੰ ਵਰਤਿਆ ਜਾ ਸਕਦਾ ਹੈ ।
  6. ਵਾਧੂ ਫ਼ਸਲਾਂ ਦੇ ਭੰਡਾਰਨ ਦੀ ਜ਼ਰੂਰਤ ਪੈਂਦੀ ਹੈ ।

ਪ੍ਰਸ਼ਨ 12.
ਸਟੋਰੇਜ ਕਰਨ ਵਾਲੀਆਂ ਬਣਤਰਾਂ ਦੇ ਵਿਸ਼ੇਸ਼ ਲੱਛਣ ਕੀ ਹਨ ?
ਉੱਤਰ-
ਭਾਰਤ ਵਿਚ ਹਰ ਸਾਲ ਕੁੱਲ ਪੈਦਾ ਹੋਏ ਖਾਧ ਪਦਾਰਥਾਂ ਦਾ 10% ਭਾਗ ਜ਼ਾਇਆ ਹੋ ਜਾਂਦਾ ਹੈ । ਇਸ ਦੀ ਮੁੱਖ ਵਜ਼ਾ ਭੰਡਾਰਨ ਕਰਨ ਦੇ ਤਰੀਕਿਆਂ ਅਤੇ ਵਰਤੇ ਜਾਂਦੇ ਢੰਗਾਂ ਵਿਚ ਤਰੁੱਟੀਆਂ ਹਨ । ਕਣਕ, ਚੌਲ ਅਤੇ ਦਾਲਾਂ ਆਦਿ ਨੂੰ ਸਟੋਰ ਕਰਨ ਦੇ ਲਈ ਸਟੋਰ ਕਰਨ ਵਾਲੇ ਸਾਧਨ ਹੇਠ ਲਿਖੇ ਤਰ੍ਹਾਂ ਦੇ ਹੋਣੇ ਚਾਹੀਦੇ ਹਨ-

  1. ਸਟੋਰ ਕਰਨ ਵਾਲੀਆਂ ਬਣਤਰਾਂ ਅਜਿਹੀ ਕਿਸਮਾਂ ਦੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕੇ ।
  2. ਇਹ ਬਣਤਰਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਇਨ੍ਹਾਂ ਵਿਚ ਸਟੋਰ ਕੀਤੇ ਗਏ ਦਾਣਿਆਂ ਨੂੰ ਆਸਾਨੀ ਨਾਲ ਸਮੇਂ ਸਿਰ ਚੈੱਕ ਕੀਤਾ ਜਾ ਸਕੇ ।

ਪ੍ਰਸ਼ਨ 13.
ਫ਼ਸਲਾਂ ਦੀ ਅਦਲਾ-ਬਦਲੀ ਦੀ ਜ਼ਰੂਰਤ ਦੇ ਤਿੰਨ ਕਾਰਨ ਲਿਖੋ ਅਤੇ ਇਸ ਦੇ ਤਿੰਨ ਲਾਭ ਵੀ ਲਿਖੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ ਦੀ ਜ਼ਰੂਰਤ ਅੱਗੇ ਕਾਰਨਾਂ ਕਰਕੇ ਹੈ-

  1. ਜਿਸ ਖੇਤਰ ਵਿਚ ਫ਼ਸਲਾਂ ਦੀ ਅਦਲਾ-ਬਦਲੀ ਕੀਤੀ ਜਾਣੀ ਹੋਵੇ, ਉਹ ਖੇਤਰ ਓਨਾ ਹੀ ਹੋਣਾ ਚਾਹੀਦਾ ਹੈ ।
  2. ਫ਼ਸਲਾਂ ਦੀ ਅਦਲਾ-ਬਦਲੀ ਤੋਂ ਡੰਗਰਾਂ ਲਈ ਮੋਟੇ ਆਹਾਰ ਦੀ ਉਪਲੱਬਧੀ ਹੋਣੀ ਚਾਹੀਦੀ ਹੈ ।
  3. ਅਦਲਾ-ਬਦਲੀ ਲਈ ਉਨ੍ਹਾਂ ਫ਼ਸਲਾਂ ਦੀ ਅਕਲਮੰਦੀ ਨਾਲ ਚੋਣ ਕੀਤੀ ਜਾਵੇ, ਜਿਨ੍ਹਾਂ ਫ਼ਸਲਾਂ ਤੋਂ ਰੋਕੜ/ਪੈਸਾ ਪ੍ਰਾਪਤ ਹੋ ਸਕੇ ।
  4. ਅਦਲਾ-ਬਦਲੀ ਹੋਈਆਂ (Rotated Crops) ਦੀ ਦੇਖ-ਭਾਲ ਚੰਗੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ।
  5. ਜਿਹੜੀਆਂ ਫ਼ਸਲਾਂ ਨਦੀਨਾਂ ਦੇ ਵਿਨਾਸ਼ ਕਰਨ ਦੇ ਯੋਗ ਹੋਣ ਉਨ੍ਹਾਂ ਫ਼ਸਲਾਂ ਦੀ ਹੀ ਅਦਲਾ-ਬਦਲੀ ਕੀਤੀ ਜਾਣੀ ਚਾਹੀਦੀ ਹੈ ।

ਲਾਭ-

  1. ਫ਼ਸਲੀ ਅਦਲਾ-ਬਦਲੀ ਦੇ ਕਾਰਨ ਤੋਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ, ਜਿਸ ਕਾਰਨ ਉਪਜ ਜ਼ਿਆਦਾ ਪ੍ਰਾਪਤ ਹੋ ਜਾਂਦੀ ਹੈ ।
  2. ਫ਼ਸਲੀ ਚੱਕਰ ਨਾਈਟਰੋਜਨੀ ਖਾਦਾਂ ਦੀ ਵਰਤੋਂ ਘਟਾਉਂਦਾ ਹੈ ।
  3. ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਇਨ੍ਹਾਂ ਦੀ ਗੁਣਵੱਤਾ ਵੱਧਦੀ ਹੈ ।
  4. ਫ਼ਸਲਾਂ ਦੀ ਅਦਲਾ-ਬਦਲੀ ਖੇਤੀ ਨੂੰ ਕੂਮਬੱਧ ਕਰਦੀ ਹੈ ।
  5. ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਤੋਂ ਕਾਫ਼ੀ ਸਮੇਂ ਲਈ ਫ਼ਸਲਾਂ ਨਾਲ ਰੁੱਝੀ ਰਹਿੰਦੀ ਹੈ ।
  6. ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਫ਼ਸਲਾਂ ਦਾ ਬਦਲਾਉ (Crop alteration) ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਮਿਸ਼ਰਿਤ ਖੇਤੀ ਦੇ ਕੀ ਲਾਭ ਹਨ ?
ਉੱਤਰ-
ਮਿਸ਼ਰਿਤ ਖੇਤੀ ਉਗਾਉਣ ਦੇ ਲਾਭ-

  • ਮਿਸ਼ਰਿਤ ਖੇਤੀ ਉਗਾਉਣ ਸਮੇਂ ਅਤੇ ਮਿਹਨਤ ਦੀ ਬੱਚਤ ਹੁੰਦੀ ਹੈ ।
  • ਮਿਸ਼ਰਿਤ ਖੇਤੀ ਉਗਾਉਣ ਨਾਲ ਚੋਂ ਦੀ ਆਪਣੀ ਵਰਤੋਂ ਕੀਤੀ ਜਾ ਸਕਦੀ ਹੈ ।
  • ਮਿਸ਼ਰਿਤ ਖੇਤੀ ਕਰਨ ਨਾਲ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਦਾ ਸੁਣਿਆਉਣਾ ਰੁਕ ਜਾਂਦਾ ਹੈ, ਕਿਉਂਕਿ ਬੀਜੀ ਗਈ ਹਰੇਕ ਫ਼ਸਲ ਦੀ ਪੌਸ਼ਟਿਕ ਪਦਾਰਥਾਂ ਦੀ ਜ਼ਰੂਰਤ ਵੱਖਵੱਖ ਹੁੰਦੀ ਹੈ ।
  • ਮਿਸ਼ਰਿਤ ਖੇਤੀ ਨਾਲ ਇਕ ਫ਼ਸਲ ਦੇ ਫੋਕਟ ਪਦਾਰਥ ਦੂਸਰੀ ਫ਼ਸਲ ਦੇ ਕੰਮ ਆ ਸਕਦੇ ਹਨ ।
  • ਜਦੋਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਸੁਭਾ ਵੱਖਰੇਵੱਖਰੇ ਹੋਣ ਦੇ ਕਾਰਨ ਜੇਕਰ ਮੀਂਹ ਨਾ ਵੀ ਪਵੇ ਤਾਂ ਫ਼ਸਲਾਂ ਦੇ ਨੁਕਸਾਨ ਦੇ ਮੌਕੇ ਘੱਟ ਜਾਂਦੇ ਹਨ ।
  • ਮਿਸ਼ਰਿਤ ਖੇਤੀ ਕਰਨ ਕਿਸਾਨ ਨੂੰ ਵੱਖ-ਵੱਖ ਪ੍ਰਕਾਰ ਦੇ ਉਤਪਾਦ ਪ੍ਰਾਪਤ ਹੋ ਜਾਂਦੇ ਹਨ । ਜਿਵੇਂ ਕਿ ਦਾਣੇ ਅਤੇ ਸਬਜ਼ੀਆਂ ਅਤੇ ਡੰਗਰਾਂ ਲਈ ਚਾਰਾ ਆਦਿ ।
  • ਜੇਕਰ ਦਾਣੇ ਵਾਲੀਆਂ ਫ਼ਸਲਾਂ ਦੇ ਨਾਲ ਫਲੀਦਾਰ ਫ਼ਸਲਾਂ ਬੀਜੀਆਂ ਜਾਣ ਤਾਂ ਦਾਣੇਦਾਰ ਫ਼ਸਲਾਂ ਦੀ ਉਪਜ ਵਿਚ ਵਾਧਾ ਹੀ ਹੋਵੇਗਾ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧ ਜਾਵੇਗੀ ।
  • ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਇਕੱਠਿਆਂ ਬੀਜਣ ਦੇ ਕਾਰਨ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ ਆਦਿ ਦੀ ਕਰੋਪੀ ਵੀ ਘੱਟ ਜਾਵੇਗੀ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 2.
ਮਿਸ਼ਰਿਤ ਖੇਤੀ (Mixed Cropping) ਦੇ ਕੀ ਨੁਕਸਾਨ ਹਨ ?
ਉੱਤਰ-
ਮਿਸ਼ਰਿਤ ਖੇਤੀ ਦੇ ਨੁਕਸਾਨ-

  1. ਲੋੜ ਪੈਣ ‘ਤੇ ਅਜਿਹੀ ਖੇਤੀ ਵਿਚ ਨਾ ਤਾਂ ਮਸ਼ੀਨ ਹੀ ਚਲਾਈ ਜਾ ਸਕਦੀ ਹੈ ਅਤੇ ਨਾ ਹੀ ਮਜ਼ਦੂਰੀ ਦੇ ਖ਼ਰਚੇ ਨੂੰ ਬਚਾਉਣ ਲਈ ਕਿਸੇ ਸੰਦ ਨੂੰ ਹੀ ਵਰਤਿਆ ਜਾ ਸਕਦਾ ਹੈ ।
  2. ਪੱਕੀ ਫ਼ਸਲ ਦੇ ਤਿਆਰ ਹੋਣ ਉਪਰੰਤ ਇਸ ਫ਼ਸਲ ਦੀ ਕਟਾਈ ਕਰਨ ਦੇ ਬਾਅਦ ਖੇਤੀ ਨੂੰ ਅਗਲੀ ਫ਼ਸਲ ਦੀ ਬੀਜਾਈ ਕਰਨ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਦੂਸਰੀਆਂ ਫ਼ਸਲਾਂ ਅਜੇ ਕਟਾਈ ਕਰਨ ਦੇ ਕਾਬਿਲ ਨਹੀਂ ਹੁੰਦੀਆਂ ।
  3. ਕਈ ਵਾਰ ਮਿਸ਼ਰਿਤ ਫ਼ਸਲੀ ਕਰਨ ਨਾਲ ਨੁਕਸਾਨ ਵਧੇਰੇ ਹੁੰਦਾ ਹੈ ਜੇਕਰ ਕਸਟੈਰ ਅਰਿੰਡਾ ਅਤੇ ਮੂੰਗਫਲੀ ਨੂੰ ਇਕੱਠਿਆਂ ਬੀਜਿਆ ਜਾਵੇ, ਤਾਂ ਕੈਸਟਰ ਸੈਮੀ ਲੂਪਰ ਪੈਸਟ (Caster Semi-looper pest) ਦੇ ਕਾਰਨ ਮੂੰਗਫਲੀ ਦੀ ਹਾਨੀ ਹੋ ਜਾਂਦੀ ਹੈ ।

ਪ੍ਰਸ਼ਨ 3.
ਮਿਸ਼ਰਿਤ ਕਿਰਸਾਣੀ (Mixed Farming) ਕੀ ਹੈ ? ਇਸਦੇ ਲਾਭ ਅਤੇ ਹਾਨੀਆਂ ਬਾਰੇ ਵਰਣਨ ਕਰੋ ।
ਉੱਤਰ-
ਮਿਸ਼ਰਿਤ ਕਿਰਸਾਣੀ (Mixed Farming) – ਭਾਰਤ ਵਿਚ ਆਮ ਤੌਰ ‘ਤੇ ਖੇਤੀ ਕਰਨਾ (Farming) ਕੇਵਲ ਫ਼ਸਲਾਂ ਦੀ ਕਾਸ਼ਤ ਕਰਨ ਤਕ ਹੀ ਸੀਮਾਂਤ ਰਹਿ ਗਿਆ ਹੈ । ਇਕ ਫ਼ਸਲ ਪਾਲਣ (Single Crop husbandary) ਦੇ ਕਈ ਨੁਕਸਾਨ ਹਨ ।

ਪਰਿਭਾਸ਼ਾ (Definition) – ਫ਼ਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਦੁਧਾਰੂ ਪਸ਼ੂਆਂ, ਜਿਵੇਂ ਕਿ ਮੱਝ, ਗਾਂ, ਬੱਕਰੀਆਂ ਆਦਿ ਡੰਗਰਾਂ ਦੇ ਇਲਾਵਾ ਮੁਰਗੀ ਅਤੇ ਸੂਰਾਂ ਆਦਿ ਦੇ ਪਾਲਣ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ ।

ਇਸ ਵਿਧੀ ਨੂੰ ਅਪਣਾ ਕੇ ਕਿਸਾਨ ਗਾਈਆਂ, ਮੱਝਾਂ ਅਤੇ ਬੱਕਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੇਚ ਕੇ ਆਪਣੀ ਆਮਦਨੀ ਵਿਚ ਚੋਖਾ ਵਾਧਾ ਕਰ ਸਕਦਾ ਹੈ । ਇਸਦੇ ਇਲਾਵਾ ਉਸ ਨੂੰ ਖਾਧ ਪਦਾਰਥਾਂ ਦੀ ਸ਼ਕਲ ਵਿਚ ਦੁੱਧ, ਦਹੀਂ, ਲੱਸੀ, ਮੱਖਣ ਅਤੇ ਦੇਸੀ ਘਿਓ ਆਦਿ ਵੀ ਪ੍ਰਾਪਤ ਹੋ ਜਾਂਦੇ ਹਨ । ਖਾਣ ਦੇ ਲਈ ਆਂਡੇ ਅਤੇ ਮੁਰਗੀਆਂ ਦਾ ਮਾਸ ਵੀ ਮਿਲ ਜਾਂਦਾ ਹੈ ।

(ੳ) ਮਿਸ਼ਰਿਤ ਕਿਰਸਾਣੀ ਦੇ ਫਾਇਦੇ (Advantages of Mixed Farming) –

  1. ਮਵੇਸ਼ੀਆਂ ਤੋਂ ਵਾੜੇ ਦੀ ਖਾਦ ਪ੍ਰਾਪਤ ਹੋ ਜਾਂਦੀ ਹੈ ਜਿਸ ਨੂੰ ਖੇਤੀ ਕਾਰਜਾਂ ਲਈ ਵਰਤ ਲਿਆ ਜਾਂਦਾ ਹੈ ।
  2. ਪਸ਼ੂਆਂ ਲਈ ਕਿਰਸਾਣੀ ਤੋਂ ਉਪਲੱਬਧ ਚਾਰੇ ਦੀ ਮਾਤਰਾ ਦੀ ਉਪਲੱਬਧੀ ਦੇ ਆਧਾਰ ‘ਤੇ ਡੰਗਰਾਂ ਦੀ ਸੰਖਿਆ ਵਧਾਈ ਜਾ ਸਕਦੀ ਹੈ ।
  3. ਮਿਸ਼ਰਿਤ ਕਿਰਸਾਣੀ ਵਿਚ ਜੇਕਰ ਮੁਰਗੀ ਪਾਲਣ ਵੀ ਸ਼ੁਰੂ ਕੀਤਾ ਜਾਵੇ, ਤਾਂ ਆਂਡੇ ਅਤੇ ਮਾਸ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ।
  4. ਮਿਸ਼ਰਿਤ ਕਿਰਸਾਣੀ ਘਰ ਦੇ ਸਾਰੇ ਮੈਂਬਰਾਂ ਦੇ ਲਈ ਸਾਲ ਭਰ ਵਾਸਤੇ ਕੰਮ ਕਰਨ ਦੇ ਮੌਕੇ ਉਪਲੱਬਧ ਕਰਾਉਂਦੀ ਹੈ । ਇਸ ਤਰ੍ਹਾਂ ਘਰ ਦੇ ਮੈਂਬਰਾਂ ਦੇ ਲਈ ਕੰਮ ਕਾਜ ਕਰਨ ਦੇ ਸੈਕੰਡਰੀ ਮੌਕੇ ਉਪਲੱਬਧ ਹੋ ਜਾਂਦੇ ਹਨ ।

(ਅ) ਮਿਸ਼ਰਿਤ ਕਿਰਸਾਣੀ ਦੀਆਂ ਖਾਮੀਆਂ-

  1. ਜਿੱਥੇ ਕਿਸਾਨ ਆਪਣੀਆਂ ਜ਼ਮੀਨਾਂ ਭਾਵ ਖੇਤਾਂ ਵਿਚ ਨਿਵਾਸ ਨਹੀਂ ਕਰਦੇ, ਉੱਥੇ ਮਿਸ਼ਰਿਤ ਖੇਤੀ ਕਾਮਯਾਬ ਨਹੀਂ ਹੈ ਅਤੇ ਨਾ ਹੀ ਇਹ ਖੇਤੀ ਲੋਕ ਪ੍ਰਿਯ ਹੀ ਹੈ ।
  2. ਪਿੰਡਾਂ ਵਿਚ ਰਹਿੰਦਿਆਂ ਹੋਇਆਂ, ਕਿਸਾਨਾਂ ਨੂੰ ਘਰਾਂ ਦੀ ਦੇਖ-ਭਾਲ ਅਤੇ ਸਫਾਈ ਆਦਿ ਦੇ ਕਾਰਨ ਮਿਸ਼ਰਿਤ ਕਿਰਸਾਣੀ ਦੀ ਦੇਖ-ਭਾਲ ਕਰਨੀ ਮੁਸ਼ਕਿਲ ਹੋ ਜਾਂਦੀ ਹੈ ।
  3. ਜੇਕਰ ਕਿਸਾਨ ਨੂੰ ਖੇਤਾਂ ਤੋਂ ਦੂਰ ਰਹਿਣਾ ਪੈ ਵੀ ਜਾਵੇ, ਤਾਂ ਉਹ ਘਰ ਵਿਚ ਮੁਵੈਸ਼ੀ ਰੱਖ ਕੇ ਮਿਸ਼ਰਿਤ ਕਿਰਸਾਣੀ ਦਾ ਮਹੱਤਵ ਪੂਰਾ ਕਰ ਸਕਦਾ ਹੈ ।

ਪ੍ਰਸ਼ਨ 4.
ਫ਼ਸਲਾਂ ਦੀ ਅਦਲਾ-ਬਦਲੀ (Crop-rotation) ਕੀ ਹੈ ? ਫ਼ਸਲਾਂ ਦੀ ਅਦਲਾਬਦਲੀ ਦੀਆਂ ਜ਼ਰੂਰਤਾਂ ਅਤੇ ਫਾਇਦਿਆਂ ਦਾ ਵਰਣਨ ਕਰੋ ।
ਉੱਤਰ-
ਫ਼ਸਲਾਂ ਦੀ ਅਦਲਾ-ਬਦਲੀ (Crop-rotation – ਇੱਕੋ ਹੀ ਖੇਤ ਵਿਚ ਵੱਖਵੱਖ ਫ਼ਸਲਾਂ ਦੇ ਨਿਯਮਿਤ ਪੁਨਰ ਵਰਣਨ, ਅਨੁਕਰਮਣ (Succession) ਜਾਂ ਅੱਗੜ-ਪਿੱਛੜ ਬੀਜਣ ਨੂੰ ਫ਼ਸਲਾਂ ਦਾ ਚੱਕਰ ਆਖਦੇ ਹਨ ।
ਫ਼ਸਲਾਂ ਦੀ ਅਦਲਾ-ਬਦਲੀ ਲਈ ਲੋੜਾਂ (Requirements of Crop-rotation)

  • ਜਿਸ ਖੇਤਰ ਵਿਚ ਫ਼ਸਲਾਂ ਦੀ ਬਦਲ-ਬਦਲ ਕੇ ਕਾਸ਼ਤ ਕੀਤੀ ਜਾਣੀ ਹੈ, ਉਹ ਖੇਤਰ ਹਰ ਸਾਲ ਉੱਨਾ ਹੀ ਹੋਣਾ ਚਾਹੀਦਾ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਤੋਂ ਮੁਵੈਸ਼ੀਆਂ ਦੇ ਲਈ ਮੋਟਾ ਆਹਾਰ ਅਤੇ ਚਰਾਗਾਹਾਂ ਦੀ ਉਪਲੱਬਧੀ ਹੋਣੀ ਚਾਹੀਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਲਈ ਕੇਵਲ ਉਨ੍ਹਾਂ ਹੀ ਫ਼ਸਲਾਂ ਦੀ ਚੋਣ ਕੀਤੀ ਜਾਵੇ, ਜਿਨ੍ਹਾਂ ਫ਼ਸਲਾਂ ਤੋਂ ਰੋਕੜ/ਨਕਦੀ ਪ੍ਰਾਪਤ ਹੋ ਸਕੇ ।
  • ਅਦਲ-ਬਦਲ ਹੋਈਆਂ ਫ਼ਸਲਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕੀਤੀ ਜਾਵੇ ।
  • ਫ਼ਸਲਾਂ ਦੀ ਅਦਲਾ-ਬਦਲੀ ਕਰਦੇ ਸਮੇਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਜਾਵੇ ਕਿ ਅਜਿਹੀ ਫ਼ਸਲ ਹੀ ਬੀਜੀ ਜਾਵੇ ਜਿਹੜੀ ਨਦੀਨਾਂ ਦੇ ਵਿਕਾਸ ਦੀ ਹਿੱਸੇਦਾਰ ਨਾ ਬਣੇ ।
  • ਫ਼ਸਲੀ ਚੱਕਰ ਅਤੇ ਲੋੜ ਪੂਰੀ ਕਰਨ ਦੀ ਪ੍ਰਣਾਲੀ ਦੇ ਕਾਰਨ ਖੇਤਾਂ ਵਿਚ ਕਾਰਬਨੀ ਪਦਾਰਥਾਂ ਦੀ ਮਾਤਰਾ ਦਾ ਵਧੇਰੇ ਹੋਣਾ ਜ਼ਰੂਰੀ ਹੈ । ਅਜਿਹਾ ਕਰਨ ਦੇ ਵਾਸਤੇ ਫਲੀਦਾਰ ਪੌਦਿਆਂ ਦੀ ਬਦਲ-ਬਦਲ ਕੇ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਜੋ ਖੇਤਾਂ ਵਿਚ ਨਾਈਟ੍ਰੋਜਨ ਦੀ ਮਾਤਰਾ ਵਿਚ ਕਿਸੇ ਕਿਸਮ ਦੀ ਘਾਟ ਨਾ ਆਵੇ ।

ਫ਼ਸਲਾਂ ਦੀ ਅਦਲਾ-ਬਦਲੀ ਦੇ ਫਾਇਦੇ (Advantages of Crop rotation)-

  • ਫ਼ਸਲਾਂ ਦੀ ਅਦਲਾ-ਬਦਲੀ ਦੁਆਰਾ ਤੋਂ ਵਿਚ ਹੋਏ ਵਾਧੇ ਦੇ ਫਲਸਰੂਪ ਫ਼ਸਲਾਂ ਤੋਂ ਵਧੇਰੀ ਮਾਤਰਾ ਵਿਚ ਉਪਜ ਪ੍ਰਾਪਤ ਕੀਤੀ ਜਾ ਸਕਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਨੂੰ ਘਟਾਉਂਦੀ ਹੈ । ਕਿਉਂਕਿ ਫ਼ਸਲੀ ਚੱਕਰ ਦੇ ਦੌਰਾਨ ਫਲੀਦਾਰ ਪੌਦੇ ਵਾਯੂ ਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਜ਼ਮੀਨ ਵਿਚ ਨਾਈਟ੍ਰੇਟ ਦੀ ਮਾਤਰਾ ਵਧਾ ਦਿੰਦੇ ਹਨ ।
  • ਫ਼ਸਲਾਂ ਦੀ ਅਦਲਾ-ਬਦਲੀ ਹਾਨੀਕਾਰਕ ਜੀਵਾਂ ‘ਤੇ ਨਿਯੰਤਰਣ ਰੱਖਣ ਵਿਚ ਸਹਾਈ ਸਿੱਧ ਹੁੰਦਾ ਹੈ ਕਿਉਂਕਿ ਨਦੀਨਾਂ ਅਤੇ ਵਿਨਾਸ਼ਕਾਰੀ ਕੀਟਾਂ ਨੂੰ ਅਗਲੇ ਮੌਸਮ ਵਿਚ ਓਹੀ ਫ਼ਸਲ ਉਪਲੱਬਧ ਨਹੀਂ ਹੁੰਦੀ ਅਤੇ ਅਜਿਹੀਆਂ ਹਾਲਤਾਂ ਵਿਚ ਨਦੀਨਾਂ ਅਤੇ ਵਿਨਾਸ਼ਕਾਰੀ ਕੀਟਾਂ ਲਈ ਜਿਊਂਦੇ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ।
  • ਬਦਲਵੀਂ ਖੇਤੀ ਕਰਨ ਨਾਲ ਫ਼ਸਲਾਂ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਖੇਤੀ ਨੂੰ ਮਬੱਧ ਰੱਖਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਪੈਲੀ ਕਾਫ਼ੀ ਸਮੇਂ ਤਕ ਰੁੱਝੀ ਰਹਿੰਦੀ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਦੇ ਕਾਰਨ ਫ਼ਸਲਾਂ ਦਾ ਬਦਲਾਉ (Rotation) ਹੋ ਜਾਂਦਾ ਹੈ ।
  • ਫ਼ਸਲਾਂ ਦੀ ਅਦਲਾ-ਬਦਲੀ ਤੋਂ ਵਿਚ ਮੌਜੂਦ ਪੌਦਿਆਂ ਲਈ ਮੌਜੂਦ ਪੌਸ਼ਟਿਕ ਪਦਾਰਥਾਂ ਨੂੰ ਨਿਯਮਿਤ ਕਰਦਾ ਹੈ ।

ਪ੍ਰਸ਼ਨ 5.
ਦਾਣਿਆਂ (Grains) ਨੂੰ ਸਟੋਰ ਕਰਨ ਵਾਲੀਆਂ ਬਣਤਰਾਂ ਦੇ ਜ਼ਰੂਰੀ ਲੱਛਣ ਕੀ ਹੋਣੇ ਚਾਹੀਦੇ ਹਨ ? ਦਾਣਿਆਂ ਦੇ ਵਿਗਿਆਨਿਕ ਢੰਗਾਂ ਨਾਲ ਭੰਡਾਰਣ ਕਰਨ ਦੇ ਤਰੀਕਿਆਂ ਦਾ ਵਰਣਨ ਕਰੋ ।
ਉੱਤਰ-
ਭੰਡਾਰਨ ਕਰਨ ਵਾਲੀਆਂ ਬਣਤਰਾਂ ਦੇ ਜ਼ਰੂਰੀ ਲੱਛਣ-ਭਾਰਤ ਵਿਚ ਪੈਦਾ ਹੋਣ ਵਾਲੀਆਂ ਦਾਣੇਦਾਰ ਫ਼ਸਲਾਂ ਦਾ 10% ਭਾਗ ਹਰ ਸਾਲ ਜਾਇਆ ਚਲਿਆ ਜਾਂਦਾ ਹੈ । ਇਸ ਦੀ ਮੁੱਖ ਵਜ਼ਾ ਦਾਣਿਆਂ ਦੇ ਸਟੋਰ ਕਰਨ ਦੀ ਵਿਧੀਆਂ ਦਾ ਅਢੁੱਕਵਿਆਂ ਹੋਣਾ ਹੈ । ਦਾਣਿਆਂ ਨੂੰ ਸਟੋਰ ਕਰਨ ਵਾਲੀਆਂ ਬਣਤਰਾਂ ਦੇ ਲੱਛਣ ਹੇਠ ਲਿਖੇ ਹਨ-

  • ਦਾਣਿਆਂ ਨੂੰ ਸਟੋਰ ਕਰਨ ਵਾਲੀਆਂ ਬਣਤਰਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਛੇਤੀ ਅਤੇ ਆਸਾਨੀ ਨਾਲ ਸਾਫ਼ ਕੀਤਾ ਜਾ ਸਕੇ ।
  • ਸਟੋਰ ਕਰਨ ਵਾਲੀਆਂ ਬਣਤਰਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੀ ਆਸਾਨੀ ਨਾਲ ਚੈਕਿੰਗ ਹੋ ਸਕਦੀ ਹੋਵੇ ।
  • ਇਹ ਬਣਤਰਾਂ ਜਲ ਰੋਧੀ (Water proof) ਅਤੇ ਸਿੱਲ੍ਹ ਰੋਧੀ (Moisture proof) ਹੋਣੀਆਂ ਚਾਹੀਦੀਆਂ ਹਨ ।
  • ਇਹ ਬਣਤਰਾਂ ਚੂਹਿਆਂ, ਪੰਛੀਆਂ ਅਤੇ ਹੋਰਨਾਂ ਜਾਨਵਰਾਂ ਤੋਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਹਨ ।
  • ਭੰਡਾਰ ਕਰਨ ਵਾਲੇ ਖਾਧ ਪਦਾਰਥ ਰੋਗ ਮੁਕਤ ਹੋਣੇ ਚਾਹੀਦੇ ਹਨ ਅਤੇ ਇਹ ਕੀਟਾਂ ਆਦਿ ਤੋਂ ਵੀ ਮੁਕਤ ਹੋਣੇ ਚਾਹੀਦੇ ਹਨ ।
  • ਖਾਧ ਪਦਾਰਥਾਂ ਨੂੰ ਅਜਿਹੀਆਂ ਥਾਂਵਾਂ ਤੇ ਸਟੋਰ ਕਰਨਾ ਚਾਹੀਦਾ ਹੈ, ਜਿੱਥੋਂ ਇਨ੍ਹਾਂ ਦੀ ਢੋਆ-ਢੁਆਈ ਆਸਾਨੀ ਨਾਲ ਹੋ ਸਕਦੀ ਹੋਵੇ ।
  • ਸਟੋਰ ਕਰਨ ਵਾਲੇ ਯੰਤਰ/ਵਸਤਾਂ ਅਜਿਹੀਆਂ ਥਾਂਵਾਂ ‘ਤੇ ਹੋਣੀਆਂ ਚਾਹੀਦੀਆਂ ਹਨ, ਜਿੱਥੇ ਇਨ੍ਹਾਂ ਦਾ ਧੂਣੀਕਰਣ (Funrigation) ਆਸਾਨੀ ਨਾਲ ਹੋ ਸਕੇ ਅਤੇ ਵਿਨਾਸ਼ਕਾਰੀ ਜੀਵ ਨਾਸ਼ਕਾਂ ਦੀ ਵਰਤੋਂ ਆਸਾਨੀ ਨਾਲ ਹੋ ਸਕੇ ਅਤੇ ਅਜਿਹਾ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਕਠਿਨਾਈ ਪੇਸ਼ ਨਾ ਆਵੇ ।
  • ਸਟੋਰ ਕਰਨ ਵਾਲੇ ਸਥਾਨ ਲਾਗ਼ ਲਗਣ ਵਾਲੇ ਸਰੋਤਾਂ (Infection sources) ਜਿਵੇਂ ਕਿ ਗੰਦ ਦੇ ਢੇਰ ਇਕੱਠਾ ਕਰਨ ਵਾਲੇ ਸਥਾਨ, ਬੁੱਚੜ ਖਾਨੇ (Slaughter houses) ਅਤੇ ਆਟੇ ਦੀਆਂ ਮਿੱਲਾਂ ਤੋਂ ਕਾਫ਼ੀ ਹਟਵੇਂ ਹੋਣੇ ਚਾਹੀਦੇ ਹਨ ।
  • ਭੰਡਾਰਨ ਕਰਨ ਵਾਲੇ ਢੋਲ (Bin) ਆਦਿ ਅਜਿਹੀਆਂ ਧਾਤਾਂ ਤੇ ਬਣੇ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀਆਂ ਧਾਤਾਂ ਜ਼ਹਿਰੀਲੀਆਂ ਨਾ ਹੋਣ ਅਤੇ ਨਾ ਹੀ ਇਹ ਧਾਤਾਂ ਸਟੋਰ ਕੀਤੇ ਗਏ ਖਾਧ ਪਦਾਰਥਾਂ ਨਾਲ ਕਿਸੇ ਕਿਸਮ ਦੀਆਂ ਪ੍ਰਤਿਕਿਰਿਆਵਾਂ ਹੀ ਕਰ ਸਕਣ ।

ਦਾਣਿਆਂ ਦੇ ਸੁਰੱਖਿਅਤ ਭੰਡਾਰਨ ਦੇ ਵਿਗਿਆਨਿਕ ਤਰੀਕੇ (Methods of scientific storage of grains) – ਦਾਣਿਆਂ ਦਾ ਭੰਡਾਰਨ ਉਨ੍ਹਾਂ ਦੇ ਚਿਰ ਸਥਾਈ ਰਹਿਣ ਉੱਤੇ ਨਿਰਭਰ ਕਰਦਾ ਹੈ । · ਕਣਕ, ਚੌਲ, ਮੱਕੀ ਅਤੇ ਦਾਲਾਂ ਆਦਿ ਨੂੰ ਨਾ-ਖਰਾਬ ਹੋਣੀਆਂ ਫ਼ਸਲਾਂ ਦੇ ਵਰਗ ਵਿਚ ਰੱਖਿਆ ਗਿਆ ਹੈ । ਅਜਿਹੇ ਪਦਾਰਥਾਂ ਨੂੰ ਜੇਕਰ ਕਮਰਾ, ਤਾਪਮਾਨ ਉੱਤੇ ਕਾਫ਼ੀ ਲੰਮੇ ਸਮੇਂ ਲਈ ਸਟੋਰ ਕੀਤਾ ਜਾਵੇ ਤਾਂ ਵੀ ਇਹ ਖਰਾਬ ਨਹੀਂ ਹੁੰਦੇ ।

ਮੱਛੀ, ਮੀਟ, ਸਬਜ਼ੀਆਂ ਅਤੇ ਫਲ ਛੇਤੀ ਖਰਾਬ ਹੋਣ ਵਾਲੇ ਵਰਗ ਵਿਚ ਆਉਂਦੇ ਹਨ । ਅਜਿਹੇ ਖਾਧ ਪਦਾਰਥ ਕਮਰਾ ਤਾਪਮਾਨ ਤੇ ਛੇਤੀ ਖਰਾਬ ਹੋ ਜਾਂਦੇ ਹਨ । ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਘੱਟ ਤਾਪਮਾਨ ‘ਤੇ ਫ਼ਰਿਜ਼ ਆਦਿ ਵਿਚ ਸਟੋਰ ਕੀਤਾ ਜਾਂਦਾ ਹੈ ।

PSEB 12th Class Environmental Education Important Questions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 6.
ਹਾਨੀਕਾਰਕ ਜੀਵਾਂ (Pests) ਦੀ ਮੌਜੂਦਗੀ ਬਾਰੇ ਕਿਵੇਂ ਪਤਾ ਚਲਦਾ ਹੈ ?
ਉੱਤਰ-
ਭੰਡਾਰ ਕੀਤੇ ਹੋਏ ਖਾਧ ਪਦਾਰਥਾਂ ਨੂੰ ਕੁਤਰਾ ਕਰਨ ਵਾਲੇ ਜਾਨਵਰ (ਚੂਹੇ), ਅਤੇ ਕੀਟ ਆਦਿ ਖਰਾਬ ਕਰਦੇ ਹਨ । ਭਾਵੇਂ ਸਟੋਰ ਕੀਤੇ ਹੋਏ ਖਾਧ ਪਦਾਰਥਾਂ ਦੀ ਸਾਂਭ-ਸੰਭਾਲ ਜਿੰਨੀ ਵੀ ਸੂਝ-ਬੂਝ ਨਾਲ ਕੀਤੀ ਜਾਵੇ, ਤਾਂ ਵੀ ਇਨ੍ਹਾਂ ਦੀ ਪੂਰਨ ਤੌਰ ਤੇ ਸੁਰੱਖਿਆ ਕਰਨੀ ਅਸੰਭਵ ਹੁੰਦੀ ਹੈ । ਕਈ ਵਾਰ ਚੂਹਿਆਂ ਦੁਆਰਾ ਕੀਤਾ ਗਿਆ ਨੁਕਸਾਨ ਆਸਾਨੀ ਨਹੀਂ ਜਾਣਿਆ ਜਾਂਦਾ ਅਤੇ ਇਹ ਬਗੈਰ ਕਿਸੇ ਪ੍ਰਕਾਰ ਦੀ ਜਾਣਕਾਰੀ ਦੀ ਪ੍ਰਾਪਤੀ ਕੀਤੀਆਂ ਬਗ਼ੈਰ ਹੀ ਪਿਆ ਰਹਿੰਦਾ ਹੈ । ਜੇਕਰ ਸਟੋਰ ਕੀਤੇ ਗਏ ਦਾਣਿਆਂ ਦੀ ਸਮੇਂ-ਸਮੇਂ ਸਿਰ ਚੈਕਿੰਗ ਨਾ ਕੀਤੀ ਜਾਵੇ ਤਾਂ ਸਾਰੇ ਦਾ ਸਾਰਾ ਸਟੋਰ ਕੀਤਾ ਹੋਇਆ ਪਦਾਰਥ ਪੂਰਨ ਤੌਰ ਤੇ ਨਸ਼ਟ ਹੋ ਸਕਦਾ ਹੈ । ਇਸ ਲਈ ਸਟੋਰ ਕੀਤੇ ਹੋਏ ਪਦਾਰਥਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਕਰਨੀ ਜ਼ਰੂਰੀ ਹੋ ਜਾਂਦੀ ਹੈ; ਜਿਵੇਂ ਕਿ-

ਚੈਕਿੰਗ ਕਰਨ ਦੇ ਵਾਸਤੇ ਨਮੂਨੇ ਸਟੋਰ ਕੀਤੀਆਂ ਹੋਈਆਂ ਥਾਂਵਾਂ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਚੈਕਿੰਗ ਇਹ ਵੇਖਣ ਦੇ ਲਈ ਕਿ ਕਿਤੇ ਇਸ ਪਦਾਰਥ ਵਿਚ ਕੀਟ ਤਾਂ ਮੌਜੂਦ ਨਹੀਂ ਹਨ, ਪੜਤਾਲ ਬੜੀ ਗੌਹ ਅਤੇ ਹੁਸ਼ਿਆਰੀ ਨਾਲ ਕਰਨੀ ਚਾਹੀਦੀ ਹੈ । ਸਟੋਰ ਕੀਤੇ ਗਏ ਦਾਣਿਆਂ ਆਦਿ ਨੂੰ ਲਾਗ਼ ਲੱਗਣ (Infestation) ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਹੇਠ ਲਿਖੇ ਤਰੀਕਿਆਂ ਨੂੰ ਵਰਤਿਆ ਜਾ ਸਕਦਾ ਹੈ-

(ਉ) ਕੀਟਾਂ ਦੀ ਮੌਜੂਦਗੀ ਬਾਰੇ ਸੰਕੇਤ-

  1. ਦਾਣਿਆਂ ਵਿਚ ਜਾਲੇ, ਕੋਕੂਨਜ਼ (Cocoons), ਮਰੇ ਹੋਏ ਜਾਂ ਜੀਵਤ ਕੀਟਾਂ ਦੀ ਮੌਜੂਦਗੀ ।
  2. ਛੇਦ ਕੀਤੇ ਹੋਏ (Weevilled) ਦਾਣਿਆਂ ਦੀ ਮੌਜੂਦਗੀ ।
  3. ਬੋਰੀਆਂ ਆਦਿ ਦੇ ਉੱਪਰ ਜਾਂ ਫਰਸ਼ ਦੇ ਉੱਪਰ ਸਫੈਦ ਰੰਗਤ ਦੇ ਪਾਊਡਰ ਦੀ ਸ਼ਕਲ ਵਾਲੇ ਪਦਾਰਥਾਂ ਦੀ ਹੋਂਦ ।
  4. ਤਾਪਮਾਨ ਵਿਚ ਵਾਧਾ ।

(ਅ) ਚੂਹਿਆਂ (ਕੁਤਰਾ ਕਰਨ ਵਾਲੇ ਪ੍ਰਾਣੀ ਦੀ ਮੌਜੂਦਗੀ ਦੇ ਸੰਕੇਤ-

  1. ਦਾਣਿਆਂ ਵਾਲੀਆਂ ਬੋਰੀਆਂ ਵਿਚ ਕੀਤੇ ਗਏ ਛੇਦ ।
  2. ਗੁਦਾਮ ਦੇ ਫਰਸ਼ ‘ਤੇ ਕੁਤਰੇ ਗਏ ਦਾਣਿਆਂ ਦੇ ਛੋਟੇ-ਛੋਟੇ ਟੁਕੜੇ ਅਤੇ ਬੋਰੀ ਦੇ ਰੇਸ਼ਿਆਂ ਦੀ ਮੌਜੂਦਗੀ ।
  3. ਗੁਦਾਮ ਦੇ ਫਰਸ਼ ਅਤੇ ਬੋਰੀਆਂ ਦੇ ਉੱਪਰ ਮੇਂਗਣਾਂ ਦੀ ਮੌਜੂਦਗੀ ।
  4. ਗੋਦਾਮਾਂ ਵਿਚ ਅਤੇ ਬੋਰੀਆਂ ਦੇ ਉੱਤੇ ਚੂਹਿਆਂ ਦੇ ਵਾਲਾਂ ਦੀ ਹੋਂਦ ।

ਇਕ ਵਾਰ ਜੇਕਰ ਇਹ ਸਾਫ਼ ਅਤੇ ਸਪੱਸ਼ਟ ਹੋ ਜਾਵੇ ਕਿ ਗੁਦਾਮ ਵਿਚ ਚੂਹੇ ਅਤੇ ਕੀਟ ਆਦਿ ਮੌਜੂਦ ਹਨ, ਤਾਂ ਇਨ੍ਹਾਂ ਨੂੰ ਨਸ਼ਟ ਕਰਨ ਦੇ ਤੁਰੰਤ ਉਪਾਅ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਉੱਤੇ ਨਿਯੰਤਰਣ ਕਾਇਮ ਕੀਤਾ ਜਾ ਸਕੇ ।