PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

Punjab State Board PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1) Important Questions and Answers.

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਨੁੱਖ ਦੀਆਂ ਮੁੱਢਲੀਆਂ/ਬੁਨਿਆਦੀ ਲੋੜਾਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਵਾਤਾਵਰਣ ਤੋਂ ਭੋਜਨ ਅਤੇ ਪਾਣੀ ਦੀ ਉਪਲੱਬਧੀ
  2. ਉਰਜਾ ਲਈ ਸੂਰਜ ਦੀ ਰੋਸ਼ਨੀ ।
  3. ਆਵਾਸ ਲਈ ਜ਼ਮੀਨ
  4. ਕੱਪੜਾ ।

ਪ੍ਰਸ਼ਨ 2.
ਕੁਦਰਤੀ ਸਰੋਤਾਂ ਦੀ ਵੱਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵਸੋਂ ਵਿਚ ਵਾਧਾ ।
  2. ਮਨੁੱਖੀ ਇੱਛਾਵਾਂ (Human desires) ।

ਪ੍ਰਸ਼ਨ 3.
ਮਨੁੱਖਾਂ ਦੀਆਂ ਮੰਗਾਂ ਦੀ ਪੂਰਤੀ ਦੇ ਵਾਸਤੇ ਦੋਂ ਨੀਤੀਆਂ ਦੱਸੋ ।
ਉੱਤਰ-

  1. ਵਸੋਂ ਦੇ ਵਾਧੇ ਉੱਤੇ ਕੰਟਰੋਲ
  2. ਉਰਜਾ ਅਤੇ ਪਦਾਰਥਾਂ (Matter) ਦੀ ਵਰਤੋਂ ਨੂੰ ਘਟਾਉਣਾ ।

ਪ੍ਰਸ਼ਨ 4.
3R-ਸਿਧਾਂਤ ਕੀ ਹੈ ?
ਜਾਂ
3R ਦਾ ਕੀ ਅਰਥ ਹੈ ?
ਉੱਤਰ-
3R-ਸਿਧਾਂਤ (3R-Principle)
R = Reuse (ਮੁੜ ਵਰਤੋਂ), R = Recycle (ਪੁਨਰ ਚੱਕਰ) ਅਤੇ R = Repair ਮੁਰੰਮਤ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟ, ਪ੍ਰੋਟੀਨ, ਚਰਬੀ (Fat), ਵਿਟਾਮਿਨਜ਼, ਕਾਰਬਨੀ ਤੇਜ਼ਾਬ ਅਤੇ ਖਣਿਜ ।

ਪ੍ਰਸ਼ਨ 6.
ਕੁਪੋਸ਼ਣ ਦੀ ਕੀ ਵਜਾ ਹੈ ?
ਉੱਤਰ-
ਸੰਤੁਲਿਤ ਭੋਜਨ ਦੀ ਪ੍ਰਾਪਤੀ ਦਾ ਨਾ ਹੋਣਾ ਅਤੇ ਗ਼ਰੀਬੀ ।

ਪ੍ਰਸ਼ਨ 7.
ਕੁਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੁਪੋਸ਼ਣ (Malnutrition) – ਮਨੁੱਖੀ ਸਰੀਰ ਦੀ ਉਹ ਅਵਸਥਾ, ਜਿਹੜੀ ਲੋੜੀਂਦੀ ਮਾਤਰਾ ਵਿਚ ਸੰਤੁਲਿਤ ਭੋਜਨ ਦੀ ਉਪਲੱਬਧੀ ਨਾ ਹੋਣ ਦੇ ਕਾਰਨ ਪੈਦਾ ਹੋ ਜਾਵੇ, ਉਸ ਨੂੰ ਕੁਪੋਸ਼ਣ ਆਖਦੇ ਹਨ ।

ਪ੍ਰਸ਼ਨ 8.
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਕੁਪੋਸ਼ਣ ਦੇ ਦੋ ਦੁਸ਼ਟ ਪ੍ਰਭਾਵ-

  1. ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ ।

ਪ੍ਰਸ਼ਨ 9.
ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਦੋ ਲਾਹੇਵੰਦ ਉਤਪਾਦਾਂ ਦੇ ਨਾਮ ਲਿਖੋ ।
ਉੱਤਰ-

  1. ਅਗਰ (Agar),
  2. ਮੋਤੀ (Pearls),
  3. ਮੱਛੀਆਂ ਆਦਿ ।

ਪ੍ਰਸ਼ਨ 10.
ਆਦਮੀ ਨੂੰ ਭੋਜਨ ਦੀ ਲੋੜ ਕਿਉਂ ਹੈ ?
ਉੱਤਰ-
ਉਰਜਾ ਪ੍ਰਾਪਤੀ ਲਈ, ਸਰੀਰਕ ਟੁੱਟ-ਭੱਜ ਨੂੰ ਸੰਵਾਰਨ ਦੇ ਲਈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 11.
ਮਨੁੱਖ ਨੂੰ ਬਾਲਣ ਕਿਉਂ ਚਾਹੀਦਾ ਹੈ ?
ਉੱਤਰ-
ਮਨੁੱਖ ਨੂੰ ਈਂਧਨ ਖਾਣਾ ਪਕਾਉਣ ਅਤੇ ਊਰਜਾ ਪ੍ਰਾਪਤ ਕਰਨ ਦੇ ਲਈ ਚਾਹੀਦਾ ਹੈ ।

ਪ੍ਰਸ਼ਨ 12.
ਪਥਰਾਟ ਬਾਲਣਾਂ ਦੀ ਸੂਚੀ ਦਿਓ ।
ਜਾਂ
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ।

ਪ੍ਰਸ਼ਨ 13.
ਪ੍ਰੰਪਰਾਗਤ ਤੌਰ ਤੇ ਕਿਹੜਾ ਬਾਲਣ ਵਰਤਿਆ ਜਾਂਦਾ ਹੈ ?
ਉੱਤਰ-
ਕੋਲਾ (Coal) ।

ਪ੍ਰਸ਼ਨ 14.
ਕੋਲੇ ਦੇ ਘਾਟਕ (Components) ਕਿਹੜੇ-ਕਿਹੜੇ ਹਨ ?
ਜਾਂ
ਕੋਲੇ ਦੇ ਮੁੱਖ ਅੰਸ਼ ਲਿਖੋ ।
ਉੱਤਰ-
ਕੋਲੇ ਦੇ ਘਾਟਕ-ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਹਨ ।

ਪ੍ਰਸ਼ਨ 15.
ਕੋਲੇ ਤੋਂ ਤਿਆਰ ਕੀੜੇ ਜਾਂਦੇ ਦੋ ਉਤਪਾਦਾਂ ਦੇ ਨਾਮ ਲਿਖੋ !
ਜਾਂ
ਕੋਲੇ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  1. ਸੰਸਲਿਸ਼ਟ ਪੈਟਰੋਲ (Synthetic Petrol) ਅਤੇ
  2. ਸੰਸਲਿਸ਼ਟ ਕੁਦਰਤੀ ਗੈਸ (Synthetic Natural Gas)
  3. ਕੋਲ ਗੈਸ
  4. ਕੋਕ

ਪ੍ਰਸ਼ਨ 16.
ਕੋਲੇ ਦੇ ਮੁਕਾਬਲੇ ਕੋਕ ਕਿਉਂ ਚੰਗਾ ਬਾਲਣ (Fuel) ਹੈ ?
ਉੱਤਰ-
ਕੋਲੇ ਨਾਲੋਂ ਕੋਕ ਦਾ ਕੈਲੋਰੀਅਨ ਬਹੁਤ ਜ਼ਿਆਦਾ ਹੋਣ ਦੇ ਕਾਰਨ, ਕੋਕ ਇਕ . ਚੰਗਾ ਈਂਧਨ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 17.
ਜ਼ਿਆਦਾ ਤੌਰ ਤੇ ਵਰਤੇ ਜਾਂਦੇ ਬਾਲਣਾਂ ਦੇ ਨਾਮ ਲਿਖੋ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ਅਤੇ
  3. ਕੁਦਰਤੀ ਗੈਸ
  4. ਲੱਕੜੀ ।

ਪ੍ਰਸ਼ਨ 18.
ਕੋਲੇ ਦੀਆਂ ਦੋ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਕੋਲੇ ਦੀਆਂ ਕਿਸਮਾਂ-

  1. ਪੀਟ (Peat)
  2. ਲਿਗਨਾਈਟ (Lignite)
  3. ਐਂਬ੍ਰਾਸਾਈਟ (Anthracite) ।

ਪ੍ਰਸ਼ਨ 19.
ਦੋ ਪਥਰਾਟ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਪਥਰਾਟ ਈਂਧਨਾਂ ਦੇ ਨਾਮ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸੇ ।

ਪ੍ਰਸ਼ਨ 20.
CNG ਦਾ ਵਿਸਥਾਰ ਲਿਖੋ ।
ਉੱਤਰ-
CNG = Compressed Natural Gas (ਨਿਪੀੜਤ ਕੁਦਰਤੀ ਗੈਸ) ।

ਪ੍ਰਸ਼ਨ 21.
ਕੋਲੇ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀਟ (Peat) ਐਂਬ੍ਰਾਸਾਈਟ (Anthracite) ਅਤੇ ਬੌਕਸਾਈਟ (Bauxcite) ਹਨ ।

ਪ੍ਰਸ਼ਨ 22.
ਮਨੁੱਖ ਨੂੰ ਹਰ ਰੋਜ਼ ਊਰਜਾ ਦੀਆਂ ਕਿੰਨੀਆਂ ਕੈਲੋਰੀਜ਼ ਚਾਹੀਦੀਆਂ ਹਨ ?
ਉੱਤਰ-
25,000 ਕੈਲੋਰੀਜ਼ ਪ੍ਰਤੀਦਿਨ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖ ਜਾਤੀ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੀਆਂ ਜੁਗਤਾਂ ਦੀ ਸੂਚੀ ਬਣਾਓ ।
ਉੱਤਰ-
ਜੁਗਤਾਂ (Strategies)-

  1. ਵਸੋਂ ਦੇ ਵਾਧੇ ਨੂੰ ਨਿਯੰਤਰਿਤ ਕਰੋ ।
  2. ਊਰਜਾ ਸਰੋਤਾਂ ਨੂੰ ਜਾਇਆ ਹੋਣ ਤੋਂ ਬਚਾਓ ।
  3. ਪਦਾਰਥ ਨਾ ਜ਼ਾਇਆ ਹੋਣ ਤੋਂ ਬਚਾਓ ।
  4. ਪਾਣੀ, ਜੰਗਲ, ਮਿੱਟੀ ਅਤੇ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਕਰ ।
  5. ਜੰਗਲੀ ਜਾਨਵਰਾਂ ਦੇ ਲਈ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰੋ ।
  6. ਪਾਣੀ, ਤੋਂ ਅਤੇ ਬਾਲਣਾਂ ਦੀ ਸੋਚ-ਸਮਝਦਾਰੀ ਨਾਲ ਵਰਤੋਂ ਕਰੋ
  7. ਉਨ੍ਹਾਂ ਚੀਜ਼ਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ, ਜਿਹੜੀਆਂ ਕਿ ਆਸਾਨੀ ਨਾਲ ਮੁੜ ਵਰਤੀਆਂ ਜਾ ਸਕਣ, ਆਸਾਨੀ ਨਾਲ ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕੇ ਅਤੇ ਮੁਰੰਮਤ ਹੋ ਸਕੇ ।

ਪ੍ਰਸ਼ਨ 2.
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ ਕੀ ਹਨ ?
ਉੱਤਰ-
ਕੁਪੋਸ਼ਣ ਦੇ ਨਕਾਰਾਤਮਕ ਪ੍ਰਭਾਵ (Negative effects of Malnutrition)-

  1. ਛੋਟੇ ਬੱਚਿਆਂ ਦੀ ਮੌਤ ਦਰ ਵਿਚ ਵਾਧਾ
  2. ਮਾਤਰੀ ਮੌਤ ਦਰ ਵਿਚ ਵਾਧਾ
  3. ਪੰਜ ਸਾਲ ਦੀ ਉਮਰ ਦੇ ਬੱਚਿਆਂ ਵਿਚ ਮੈਰਾਸਮਸ ਅਤੇ ਕਵਾਸ਼ਕੀਓਰਕਾਰ ਰੋਗ ।
  4. ਕਦਾਚਾਰੀ ਬੱਚੇ
  5. ਛੋਟੇ ਉਮਰੇ ਬੱਚਿਆਂ ਦੀ ਮੌਤ
  6. ਸਕੂਲੀ ਮਾੜਾ ਪ੍ਰਚਲਣ ।

ਪ੍ਰਸ਼ਨ 3.
ਪਾਣੀ ਦੀ ਮਹੱਤਤਾ ਦਾ ਵਰਣਨ ਕਰੋ ।
ਜਾਂ
ਪਾਣੀ ਦੀ ਸਾਡੇ ਜੀਵਨ ਵਿਚ ਕੀ ਮਹੱਤਤਾ ਹੈ ?
ਉੱਤਰ-
ਪਾਣੀ ਦੀ ਮਹੱਤਤਾ-

  • ਪਾਣੀ ਜੀਵ ਪਦਾਰਥ (Protoplasm) ਦਾ ਮੁੱਖ ਅੰਸ਼ ਹੈ ।
  • ਪਾਣੀ ਇਕ ਅੱਛਾ ਘੋਲਕ (Solvent) ਹੈ । ਸਾਰੇ ਘੁਲਣਸ਼ੀਲ ਪਦਾਰਥ ਪਾਣੀ ਵਿਚ ਘਲ ਕੇ, ਘੋਲ ਦੀ ਸ਼ਕਲ ਵਿਚ ਹੀ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦੇ ਹਨ ।
  • ਪ੍ਰਕਾਸ਼ ਸੰਸ਼ਲਣ ਪ੍ਰਕਿਰਿਆ ਲਈ ਪਾਣੀ ਦੀ ਬੜੀ ਮਹੱਤਤਾ ਹੈ, ਕਿਉਂਕਿ ਇਸ ਪ੍ਰਕਿਰਿਆ ਵਿਚ ਪਾਣੀ ਇਕ ਅੰਸ਼ ਵਜੋਂ ਕਾਰਜ ਕਰਦਾ ਹੈ ।
  • ਸਜੀਵਾਂ ਦੇ ਸਰੀਰ ਅੰਦਰ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਪਾਣੀ ਦੀ ਮੌਜੂਦਗੀ ਵਿੱਚ ਹੀ ਹੁੰਦੀਆਂ ਹਨ ।
  • ਵੱਧ ਰਹੇ ਪੌਦਿਆਂ ਦੇ ਸੈੱਲਾਂ ਦੇ ਤਣਾਉ (Turgidity) ਦੀ ਉਤਪੱਤੀ ਲਈ ਪਾਣੀ ਬੜਾ ਜ਼ਰੂਰੀ ਹੈ । ਸੈੱਲਾਂ ਦੀ ਇਸ ਸਥਿਤੀ ਦੇ ਬਗੈਰ ਪੌਦਿਆਂ ਵਿੱਚ ਵਾਧਾ ਨਹੀਂ ਹੋ ਸਕਦਾ ।
  • ਪੌਦਿਆਂ ਦੀਆਂ ਕਈ ਪ੍ਰਕਾਰ ਦੀਆਂ ਗਤੀਆਂ (Movements) ਦੇ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ । ਜਿਵੇਂ ਕਿ ਲਾਜਵੰਤੀ (Touch-me-not) ਪੌਦੇ ਦੀਆਂ ਟਹਿਣੀਆਂ ਅਤੇ ਪੱਤਿਆਂ ਨੂੰ ਛੇੜਣ ਉੱਪਰ ਵਿਖਾਈ ਜਾਂਦੀ ਗਤੀ ।
  • ਪਾਣੀ ਸਿੰਚਾਈ ਲਈ ਬੜਾ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁੰਦਰ ਦੇ ਪਾਣੀ ਦੀ ਕੀ ਮਹੱਤਤਾ ਹੈ ?
ਉੱਤਰ-
ਸਮੁੰਦਰ ਦੇ ਪਾਣੀ ਦੀ ਮਹੱਤਤਾ

  1. ਸਮੁੰਦਰਾਂ ਵਿਚੋਂ ਕਈ ਪ੍ਰਕਾਰ ਦੇ ਮਹੱਤਵਪੂਰਨ ਪਦਾਰਥ ਜਿਵੇਂ ਕਿ ਐੱਲਜਿਨ (Algin), ਅਗਰ (Agar) ਆਦਿ ਪ੍ਰਾਪਤ ਕੀਤੇ ਜਾਂਦੇ ਹਨ ।
  2. ਸਮੁੰਦਰਾਂ ਤੋਂ ਖਾਣਯੋਗ ਬਨਸਪਤੀ ਜਿਵੇਂ ਕਿ ਕੈਲਪਸ (Kelps) ਆਦਿ ਵੀ ਪ੍ਰਾਪਤ ਹੁੰਦੇ ਹਨ ।
  3. ਸਮੁੰਦਰਾਂ ਦੀ ਸੜਾ ਉੱਪਰ ਤੈਰਦੇ ਹੋਏ ਸ਼ਹਿਰ ਤਿਆਰ/ਬਣਾਏ ਜਾ ਸਕਦੇ ਹਨ ।
  4. ਪਲ ਔਸਟਰਜ਼ (Pearl Oysters) ਤੋਂ ਮੋਤੀ, ਜਿਨ੍ਹਾਂ ਦੀ ਵਰਤੋਂ ਗਹਿਣੇ ਆਦਿ ਤਿਆਰ ਕਰਨ ਲਈ ਕੀਤੀ ਜਾਂਦੀ ਹੈ ) ਵੀ ਪ੍ਰਾਪਤ ਹੁੰਦੇ ਹਨ ।
  5. ਸਮੁੰਦਰ ਦੇ ਪਾਣੀ ਨੂੰ ਸੁਕਾ ਕੇ ਨਮਕ (Table Salt) ਪ੍ਰਾਪਤ ਕੀਤਾ ਜਾਂਦਾ ਹੈ ।
  6. ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਅਤੇ ਜਵਾਰਭਾਟੇ ਤੋਂ ਉਰਜਾ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 5.
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਜ਼ਮੀਨੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ-ਨਿਵਾਸ ਜਾਂ ਪਨਾਹ ਜਾਂ ਆਵਾਸ (Shelter) ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਇਕ ਲੋੜ ਹੈ ਅਤੇ ਇਸ ਕੰਮ ਦੇ ਵਾਸਤੇ ਜ਼ਮੀਨ (Land) ਦੇ ਲੋੜ ਹੈ । ਸਾਨੂੰ ਪਤਾ ਹੈ ਕਿ ਵਿਸ਼ਵ ਦੀ ਆਬਾਦੀ 6-ਬਿਲੀਅਨ ਨੂੰ ਪਹਿਲਾਂ ਹੀ ਪਾਰ ਚੁੱਕੀ ਹੈ ਅਤੇ ਇਸ ਵਾਧੇ ਦੀ ਮੁੱਖ ਵਜ਼ਾ ਜਨਸੰਖਿਆ ਵਿਸਫੋਟ ਹੈ । ਵਸੋਂ ਵਿਚ ਹੋ ਰਹੇ ਇਸ ਵਾਧੇ ਦੇ ਕਾਰਨ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਵਾਸਤੇ ਜ਼ਮੀਨ (Land) ਚਾਹੀਦੀ ਹੈ ਅਤੇ ਇਸ ਮੰਤਵ ਲਈ ਜ਼ਮੀਨ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।

ਪਰ ਵੱਧਦੀ ਹੋਈ ਵਸੋਂ ਦੀਆਂ ਖੁਰਾਕ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਖੇਤੀ ਯੋਗ ਜ਼ਮੀਨ ਚਾਹੀਦੀ ਹੈ ਅਤੇ ਲੋਕਾਂ ਦੀਆਂ ਲੋੜਾਂ ਅਤੇ ਐਸ਼-ਆਰਾਮ ਦੇ ਲਈ ਉਦਯੋਗ ਲਗਾਉਣੇ ਵੀ ਜ਼ਰੂਰੀ ਹੋ ਗਏ ਹਨ , ਪਰ ਜ਼ਮੀਨ ਦੀ ਉਪਲੱਬਧੀ ਦੀ ਮਾਤਰਾ ਤਾਂ ਸੀਮਿਤ ਹੀ ਹੈ ਅਤੇ ਖਾਲੀ ਜ਼ਮੀਨ ਘੱਟਦੀ ਜਾ ਰਹੀ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਲੋਕਾਂ ਦੀਆਂ ਆਵਾਸ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨਾ ਹੈ, ਤਾਂ ਸਾਨੂੰ ਜ਼ਮੀਨ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਹੋਵੇਗੀ, ਨਹੀਂ ਤਾਂ ਕਈ ਸਮੱਸਿਆਵਾਂ ਅਤੇ ਉਲਝਨਾਂ ਪੈਦਾ ਹੋ ਜਾਣਗੀਆਂ ।

ਪ੍ਰਸ਼ਨ 6.
ਕੋਲੇ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-ਕੋਲੇ (Coal) ਦੀਆਂ ਕਿਸਮਾਂ (Types of Coal-ਅਸੀਂ ਜਾਣਦੇ ਹਾਂ ਕਿ ਕੋਲਾ ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ਾਂ ਦੇ ਪਥਰਾਟੀਕਰਣ (Fossilization) ਕਾਰਨ ਬਣਿਆ ਹੈ । ਕੋਲੇ ਵਿਚ ਕਾਰਬਨ ਦੀ ਮਾਤਰਾ ਦੀਆਂ ਮੌਜੂਦਗੀ ਦੇ ਹਿਸਾਬ ਨਾਲ, ਇਸ ਦਾ ਵਰਗੀਕਰਨ ਕੀਤਾ ਜਾਂਦਾ ਹੈ । ਕੋਲੇ ਦੀ ਵੱਖ-ਵੱਖ ਕਿਸਮਾਂ ਵਿੱਚ ਕਾਰਬਨ ਦੀ ਮਾਤਰਾ ਵੀ ਅਲੱਗ-ਅਲੱਗ ਹੀ ਹੈ ਅਤੇ ਕੋਲੇ ਦੀ ਮਹੱਤਤਾ ਇਸ ਵਿਚ ਕਾਰਬਨ ਦੀ ਮੌਜੂਦ ਮਾਤਰਾ ਉੱਪਰ ਹੀ ਨਿਰਭਰ ਹੁੰਦੀ ਹੈ । ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੀਟ (Peat) – ਕੋਲੇ ਦੀ ਇਹ ਕਿਸਮ, ਬਾਕੀ ਦੀਆਂ ਦੋ ਕਿਸਮਾਂ ਨਾਲੋਂ ਸਭ ਤੋਂ ਘਟੀਆ ਕਿਸਮ ਹੈ । ਇਸ ਦੀ ਰੰਗਤ ਭਰੀ ਹੁੰਦੀ ਹੈ ।
  2. ਲਿਗਨਾਈਟ (Lignite) – ਕੋਲੇ ਦੀ ਇਹ ਕਿਸਮ ਪੀਟ ਦੀਆਂ ਤੈਹਾਂ ਦੇ ਇਕ-ਦੂਸਰੇ ਦੇ ਉੱਪਰ ਜੰਮਣ ਉਪਰੰਤ ਸਖ਼ਤ ਹੋ ਜਾਣ ਦੇ ਕਾਰਨ ਬਣੀ ਹੈ ਅਤੇ ਗੁਣਾਂ ਵਿਚ ਇਹ ਪੀਟ ਨਾਲੋਂ ਵਧੀਆ ਹੈ ।
  3. ਐਂਬ੍ਰਾਸਾਈਟ (Anthracite) – ਕੋਲੇ ਦੀ ਸਭ ਤੋਂ ਵਧੀਆ ਕਿਸਮ ਹੈ ਅਤੇ ਇਹ ਕਾਫ਼ੀ ਜ਼ਿਆਦਾ ਕਠੋਰ ਵੀ ਹੈ । ਇਸ ਵਿਚ ਕਾਰਬਨ ਦੀ ਮਾਤਰਾ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਬਹੁਤ ਅਧਿਕ ਹੁੰਦੀ ਹੈ ।

ਪ੍ਰਸ਼ਨ 7.
ਕੋਲੇ ਦੇ ਕੀ ਲਾਭ ਹਨ ?
ਉੱਤਰ-
ਕੋਲੇ ਦੇ ਲਾਭ-

  1. ਕੋਲੇ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਲੇ ਨੂੰ ਕੋਲ ਗੈਸ (Coal Gas) ਵਰਗੇ ਉਰਜਾ ਸਰੋਤਾਂ ਵਿਚ ਬਦਲਿਆ ਜਾ ਸਕਦਾ ਹੈ । ਕੋਲੇ ਦੀ ਵਰਤੋਂ ਬਿਜਲੀ ਪੈਦਾ ਕਰਨ ਅਤੇ ਤੇਲ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ ।
  3. ਕੋਲੇ ਤੋਂ ਬਣਾਉਟੀ ਪੈਟਰੋਲ ਅਤੇ ਬਣਾਉਟੀ ਕੁਦਰਤੀ ਗੈਸ ਵੀ ਤਿਆਰ ਕੀਤੇ ਜਾਂਦੇ ਹਨ ।
  4. ਕੋਲੇ ਤੋਂ ਬੈਂਨਜ਼ੀਨ, ਟੋਇਨ (Teluene), ਫਿਨੌਲ, ਐਨੀਲੀਨ, ਨੈਪਥੀਲੀਨ ਅਤੇ ਐੱਥਰਾਸੀਨ ਆਦਿ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ।
  5. ਕਈ ਤਰ੍ਹਾਂ ਦੇ ਉਦਯੋਗਾਂ ਵਿਚ ਕੋਲੇ ਦੀ ਵਰਤੋਂ ਕੱਚੇ ਮਾਲ ਤੋਂ ਧਾਤਾਂ ਪ੍ਰਾਪਤ ਕਰਨ ਦੇ ਲਈ ਵੀ ਕਰਦੇ ਹਨ । ਇਸ ਪ੍ਰਕਿਰਿਆ ਵਿੱਚ ਕੋਲਾ ਇਕ ਲਘੂਕਾਰਕ (Reducing agent) ਵਜੋਂ ਕਾਰਜ ਕਰਦਾ ਹੈ ।
  6. ਕੋਲੇ ਦੀ ਵਰਤੋਂ ਕੋਕ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਕੋਕ (Coke) ਕੀ ਹੈ ?
ਉੱਤਰ-
ਕੋਕ (Coke) ਕੋਲੇ ਦੇ ਭੰਜਕ ਕਸ਼ੀਦਣ (Destructive distillation) ਕਰਨ ਦੇ ਬਾਅਦ ਜਿਹੜਾ ਪਦਾਰਥ ਬਚਦਾ ਹੈ, ਉਸ ਨੂੰ ਕੋਕ ਆਖਦੇ ਹਨ । ਕੋਕ ਦਾ ਮੁੱਖ ਅੰਸ਼ ਕਾਰਬਨ ਹੈ ਅਤੇ ਕੋਕ ਵਿੱਚ ਇਸ ਦੀ ਮਾਤਰਾ 99.8% ਹੈ । ਕੋਕ ਇਕ ਬੜਾ ਫਾਇਦੇਮੰਦ ਈਂਧਨ ਹੈ । ਕੋਕ ਦੇ ਕੁੱਝ ਮਹੱਤਵਪੂਰਨ ਲਾਭ ਇਹ ਹਨ-

  1. ਇਸ ਨੂੰ ਬਾਲਣ ਵਜੋਂ ਵਰਤਦੇ ਹਨ ।
  2. ਕੋਕ ਤੋਂ ਪਾਣੀ/ਜਲ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer Gas) ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬਾਲਣ ਵਜੋਂ ਕੋਕ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਣ ਵਜੋਂ ਕੋਕ ਦੀ ਮਹੱਤਤਾ-

  • ਕੋਕ ਨੂੰ ਪ੍ਰਥਮ ਕਿਸਮ ਦਾ ਬਾਲਣ ਮੰਨਿਆ ਗਿਆ ਹੈ ਕਿਉਂਕਿ ਜਦੋਂ ਇਹ ਬਲਦਾ ਹੈ, ਤਾਂ ਧੂੰਆਂ ਪੈਦਾ ਨਹੀਂ ਹੁੰਦਾ । ਇਸ ਲਈ ਇਹ ਬਾਲਣ ਹਵਾ ਵਿਚ ਪ੍ਰਦੂਸ਼ਣ ਨਹੀਂ ਫੈਲਾਉਂਦਾ, ਜਦਕਿ ਕੋਲੇ ਦੇ ਬਲਣ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਧੀਆਂ ਪੈਦਾ ਹੁੰਦਾ ਹੈ, ਜਿਸ ਦੇ ਕਾਰਨ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ ।
  • ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ ਵਧੇਰੇ ਹੁੰਦਾ ਹੈ, ਇਸ ਕਾਰਨ ਕੋਕ ਨੂੰ ਚੰਗਾ ਬਾਲਣ ਮੰਨਿਆ ਗਿਆ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 10.
ਕੋਲੇ (Coal) ਅਤੇ ਕੋਕ (Coke) ਵਿੱਚ ਅੰਤਰ ਲਿਖੋ ।
ਉੱਤਰ-
ਕੋਲੇ ਅਤੇ ਕੋਕ ਵਿੱਚ ਅੰਤਰ (ਸਾਰਨੀ)-

ਕੋਲਾ (Coal) ਕੋਕ (Coke)
1. ਕੋਲਾ ਧਰਤੀ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ । 1. ਕੋਕ ਕੋਲੇ ਦੇ ਭੰਜਕ ਕਸ਼ੀਦਣ ਦੁਆਰਾ ਤਿਆਰ ਕੀਤਾ ਜਾਂਦਾ ਹੈ ।
2. ਕੋਲੇ ਵਿੱਚ ਕਾਰਬਨ ਦੀ ਮਾਤਰਾ ਬਹੁਤ ਥੋੜ੍ਹੀ ਹੈ । 2. ਕੋਕ ਵਿੱਚ ਕਾਰਬਨ ਦੀ ਮਾਤਰਾ 98% ਹੈ ।
3. ਕੋਲੇ ਦੇ ਦਹਿਨ (ਜਲਣ) ਤੇ ਧੂਆਂ ਬਹੁਤ ਅਧਿਕ ਪੈਦਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਹੁੰਦਾ ਹੈ । 3. ਕੋਕ ਦੇ ਦਹਿਨ (ਜਲਣ) ਤੇ ਧੂੰਆ ਪੈਦਾ ਨਾ ਹੋਣ ਕਾਰਨ ਵਾਯੂਮੰਡਲ ਪ੍ਰਦੂਸ਼ਿਤ ਨਹੀਂ ਹੁੰਦਾ ।
4. ਕੋਲੇ ਦਾ ਤਾਪਮਾਨ ਬਹੁਤ ਜ਼ਿਆਦਾ ਨਹੀਂ ਹੈ । 4. ਕੋਕ ਦਾ ਤਾਪਮਾਨ ਕਾਫ਼ੀ ਅਧਿਕ ਹੈ ।
5. ਕੋਲੇ ਤੋਂ ਕੋਲ ਗੈਸ ਆਦਿ ਤਿਆਰ ਕੀਤੀ ਜਾਂਦੀ ਹੈ । 5. ਕੋਕ ਤੋਂ ਪਾਣੀ ਗੈਸ (Water gas) ਅਤੇ ਪ੍ਰੋਡਿਊਸਰ ਗੈਸ (Producer gas) ਤਿਆਰ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 11.
ਕੁਦਰਤੀ ਸਰੋਤਾਂ ਦੀ ਵਧਦੀ ਹੋਈ ਮੰਗ ਦੇ ਕੀ ਕਾਰਨ ਹਨ ?
ਉੱਤਰ-
ਕਾਰਨ-

  1. ਵੱਧਦੀ ਹੋਈ ਆਬਾਦੀ
  2. ਲਾਲਚ
  3. ਮਨੁੱਖ ਦੀਆਂ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵੱਖ-ਵੱਖ ਕਿਸਮਾਂ ਦੇ ਬਾਲਣਾਂ ਦਾ ਵਰਣਨ ਕਰੋ ।
ਉੱਤਰ-
ਵੱਖ-ਵੱਖ ਕਿਸਮਾਂ ਦੇ ਬਾਲਣ (Different types of fuels)-ਮਨੁੱਖ ਨੂੰ ਬਾਲਣ ਦੀ ਜ਼ਰੂਰਤ ਅੱਗੇ ਲਿਖਿਤ ਕੰਮਾਂ ਲਈ ਹੁੰਦੀ ਹੈ- .

  1. ਖਾਣਾ ਤਿਆਰ ਕਰਨ ਦੇ ਲਈ
  2. ਉਰਜਾ ਦੇ ਸਰੋਤ ਵਜੋਂ ।

ਬਾਲਣ (Firewood) – ਭਾਰਤ ਵਿੱਚ ਬਾਲਣ ਲਈ ਲੱਕੜੀ ਨੂੰ ਜੰਗਲਾਂ ਨੂੰ ਕੱਟ ਕੇ ਪ੍ਰਾਪਤ ਕਰਨ ਦੀ ਰੁਚੀ ਬੜੀ ਪੁਰਾਣੀ ਹੈ । ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਬਾਲਣ ਵਾਲੀ ਲੱਕੜੀ ਪ੍ਰਾਪਤ ਕਰਨ ਦਾ ਇਹੀ ਤਰੀਕਾ ਪ੍ਰਚਲਿਤ ਹੈ ਅਤੇ ਇਨ੍ਹਾਂ ਥਾਂਵਾਂ ਤੇ ਲੱਕੜੀ ਹੀ ਉਰਜਾ ਦਾ ਮੁੱਖ ਸਰੋਤ ਹੈ ।ਉਰਜਾ ਪ੍ਰਾਪਤੀ ਦੇ ਇਸ ਸਰੋਤ ਨੂੰ ਸਭ ਤੋਂ ਸਸਤਾ ਮੰਨਿਆ ਜਾਂਦਾ ਹੈ । ਲੋਕਾਂ ਵਿਚ ਜੰਗਲਾਂ ਦੀ ਕਟਾਈ ਕਰਕੇ ਬਾਲਣ ਲਈ ਲੱਕੜੀ ਦੀ ਪ੍ਰਾਪਤ ਕਰਨ ਦੀ ਰੁਚੀ ਨੂੰ ਗੈਰ-ਪ੍ਰੰਪਰਾਗਤ ਊਰਜਾ ਸਰੋਤ (Non-conventional energy sources) ਦੀ ਥਾਂ ਲੋਕਾਂ ਨੂੰ ਬਾਇਓ ਗੈਸ ਅਤੇ ਸੌਰ ਊਰਜਾ ਦੀ ਉਪਲੱਬਧੀ ਕਰਾਉਣੀ ਚਾਹੀਦੀ ਹੈ, ਤਾਂ ਜੋ ਵਣਾਂ ਦੇ ਨਸ਼ਟ ਹੋਣ ਨੂੰ ਰੋਕਿਆ ਜਾ ਸਕੇ । ਜਿਸ ਦਰ ਨਾਲ ਵਣਾਂ ਦੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸੇ ਹੀ ਦਰ ‘ਤੇ ਵਣ ਰੋਪਣ ਨਹੀਂ ਹੋ ਰਿਹਾ ।

ਪਥਰਾਟ ਈਂਧਨ (Fossil fuels) – ਜਿਨ੍ਹਾਂ ਪਥਰਾਟ ਬਾਲਣ ਦੀ ਬਹੁਤ ਵਿਸ਼ਾਲ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ । ਪਥਰਾਟ ਬਾਲਣ ਜ਼ਮੀਨ ਹੇਠੋਂ ਜਾਂ ਸਮੁੰਦਰਾਂ ਦੀ ਤਹਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪਰ ਇਨ੍ਹਾਂ ਪਥਰਾਟ ਬਾਲਣਾਂ ਦੀ ਅਣ-ਨਿਯੰਤਿਤ ਵਰਤੋਂ ਕਰਨ ਦੇ ਕਾਰਨ, ਇਹ ਪਦਾਰਥ ਦਿਨੋ-ਦਿਨ ਘੱਟ ਹੁੰਦੇ ਜਾ ਰਹੇ ਹਨ ਅਤੇ ਜੇਕਰ ਇਸੇ ਹੀ ਗਤੀ ਨਾਲ ਇਨ੍ਹਾਂ ਬਾਲਣਾਂ ਦੀ ਵਰਤੋਂ ਹੁੰਦੀ ਰਹੀ, ਤਾਂ ਇਹ ਨਿਕਟ ਭਵਿੱਖ ਵਿੱਚ ਖ਼ਤਮ ਹੋ ਜਾਣਗੇ । ਵਿਸ਼ਵ ਭਰ ਵਿੱਚ ਉਰਜਾ ਦੀਆਂ ਜ਼ਰੂਰਤਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ।

ਕੋਲਾ (Coal) – ਕਾਰਬਨ, ਹਾਈਡੋਜਨ ਅਤੇ ਆਕਸੀਜਨ ਕੋਲੇ ਦੇ ਮੁੱਖ ਘਟਕ ਹਨ । ਪਰੰਪਰਗਾਤ ਈਂਧਨ ਵਜੋਂ ਕੋਲੇ ਦੀ ਵਰਤੋਂ ਬੜੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ । ਕੋਲੇ ਦੇ ਬਲਣ ਤੇ ਬੜੀ ਵੱਡੀ ਮਾਤਰਾ ਵਿੱਚ ਉਰਜਾ ਪੈਦਾ ਹੁੰਦੀ ਹੈ । ਕੋਲਾ ਇਕ ਜਲਣਸ਼ੀਲ ਕਾਰਬਨੀ ਪਦਾਰਥ ਹੈ, ਜਿਸ ਦੀ ਵਰਤੋਂ ਅਸਪਾਤ (Steel), ਬਨਾਉਟੀ ਖਾਦਾਂ (Fertilizers) ਜੀਵਨਾਸ਼ਕ ਹਾਰ-ਸ਼ਿੰਗਾਰ ਦਾ ਸਾਮਾਨ ਤਿਆਰ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ । | ਕੋਲੇ ਦੀਆਂ ਤਿੰਨ ਕਿਸਮਾਂ ਹਨ-

  1. ਪੈਟ (Peat) – ਕੋਲੇ ਦੀ ਇਹ ਸਭ ਤੋਂ ਘਟੀਆ ਕਿਸਮ ਹੈ । ਪੌਦਿਆਂ ਅਤੇ ਪ੍ਰਾਣੀਆਂ ਦੇ ਅਵਸ਼ੇਸ਼ ਕੋਲੇ ਵਿਚ ਬਦਲਣ ਤੋਂ ਪਹਿਲਾਂ, ਗਾੜ੍ਹੇ-ਭੂਰੇ ਰੰਗ ਵਿਚ ਬਦਲਦੇ ਹਨ, ਉਸ ਨੂੰ ਪੀਟ ਆਖਦੇ ਹਨ ।
  2. ਲਿਗਨਾਈਟ (Lignite) – ਕੋਲੇ ਦੀ ਇਹ ਦੂਸਰੀ ਕਿਸਮ ਹੈ । ਇਹ ਪੀਟ ਨਾਲੋਂ ਵਧੇਰੇ ਚੰਗੀ ਹੈ ।
  3. ਐੱਥਾਸਾਈਟ (Anthratite) – ਕੋਲੇ ਦੀ ਇਹ ਤੀਸਰੀ ਕਿਸਮ ਹੈ, ਜਿਸ ਨੂੰ ਬਾਕੀ ਦੀਆਂ ਦੋਵਾਂ ਕਿਸਮਾਂ ਨਾਲੋਂ ਵਧੇਰੇ ਚੰਗਾ ਮੰਨਿਆ ਜਾਂਦਾ ਹੈ । ਇਸ ਵਿਚ ਕਾਰਬਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ । ਇਸ ਦਾ ਕੈਲੋਰੀਮਾਨ ਲਿਗਨਾਈਟ ਦੇ ਮੁਕਾਬਲੇ ‘ਦੋ ਗੁਣਾ ਜ਼ਿਆਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ‘ਭੋਜਨ ਸਮੱਸਿਆ’ ਦੇ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਭੋਜਨ ਸਮੱਸਿਆ ਦੇ ਕਾਰਨ-
(i) ਵੱਧਦੀ ਆਬਾਦੀ – ਭਾਰਤ ਦੀ ਵਸੋਂ ਵਿਚ ਹੋ ਰਿਹਾ ਹਰ ਸਾਲ ਵਾਧਾ ਭੋਜਨ ਸੰਕਟ ਦਾ ਮੁੱਖ ਕਾਰਨ ਹੈ । ਜਨਸੰਖਿਆ ਵਿਚ ਹੋਣ ਵਾਲੀ ਵਾਧੇ ਦੀ ਦਰ ਤਕਰੀਬਨ 2% ਪ੍ਰਤੀ ਵਰਸ਼ ਹੈ ।

ਮਾਲਸ (Malthus) ਆਰਥਿਕ ਸਿਧਾਂਤ ਦੇ ਅਨੁਸਾਰ ਵਸੋਂ ਵਿਚ ਵਾਧਾ ਰੇਖਾ ਗਣਿਤ ਦੇ ਅਨੁਪਾਤ ਵਿਚ (Geometrically) ਹੈ । ਜਦਕਿ ਸਾਧਨਾਂ ਵਿਚ ਇਸ ਵਾਧੇ ਦੀ ਦਰ ਗਣਿਤ ਅਨਪਾਤ ਅਨੁਸਾਰ ਹੈ । ਭਾਵ ਰੇਖਾ ਗਣਿਤ ਦੇ ਅਨੁਸਾਰ ਇਹ ਵਾਧਾ 2, 4, 8, 16, 32…… ਆਦਿ ਦੀ ਦਰ ਨਾਲ ਅਤੇ ਗਣਿਤ ਅਨੁਪਾਤ ਅਨੁਸਾਰ ਇਸ ਵਾਧੇ ਦੀ ਦਰ 2, 4, 6, 8, 10, 12, 14……. ਹੈ ।
ਸਾਨੂੰ ਭੋਜਨ ਦੇ ਸੰਕਟ ‘ਤੇ ਕਾਬੂ ਪਾਉਣ ਦੇ ਲਈ ਵੱਧਦੀ ਹੋਈ ਜਨਸੰਖਿਆ ਤੇ ਕੰਟਰੋਲ ਕਰਨਾ ਹੋਵੇਗਾ ।

(ii) ਭੰਡਾਰਨ ਦੀ ਸਮੱਸਿਆ – ਜਿਹੜਾ ਭੋਜਨ ਪਦਾਰਥ ਦੇਸ਼ ਵਿਚ ਕਿਸਾਨ ਪੈਦਾ ਕਰਦੇ ਹਨ, ਉਸਦੇ ਭੰਡਾਰਨ ਵਿਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਹੋਣ ਦੇ ਕਾਰਨ ਹਰ ਸਾਲ ਲੱਖਾਂ ਟਨ ਭੋਜਨ ਭੰਡਾਰਨ ਦੇ ਖਰਾਬ ਤਰੀਕਿਆਂ ਕਾਰਨ ਨਸ਼ਟ ਹੋ ਰਿਹਾ ਹੈ ਅਤੇ ਇਸ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ।

(iii) ਹਾਨੀਕਾਰਕ ਜੀਵ/ਪੈਸਟਸ – ਭੰਡਾਰਨ ਦੌਰਾਨ ਜਮਾਂ ਕੀਤੇ ਹੋਏ ਖਾਧ ਪਦਾਰਥ ਕੀਟਾਂ, ਬੀਮਾਰੀਆਂ, ਉੱਲੀਆਂ, ਪੰਛੀਆਂ ਅਤੇ ਚੂਹਿਆਂ ਦੀ ਭੇਂਟ ਚੜ੍ਹ ਜਾਂਦੇ ਹਨ, ਜਿਸ ਕਾਰਨ ਦੇਸ਼ ਅੰਦਰ ਭੋਜਨ ਸੰਕਟ ਬਣਿਆ ਰਹਿੰਦਾ ਹੈ । ਭੰਡਾਰਨ ਦੇ ਤਰੀਕੇ ਵਿਚ ਸੋਧਨ ਨਾਲ ਅਤੇ ਸਮੇਂਸਮੇਂ ਸਿਰ ਗੋਦਾਮਾਂ ਦੀ ਚੈਕਿੰਗ ਕਰਨ ਨਾਲ ਭੋਜਨ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ ।

(iv) ਗ਼ਰੀਬੀ – ਭਾਰਤ ਵਿਚ ਭੋਜਨ ਦੀ ਕਮੀ ਦਾ ਕਾਰਨ ਗ਼ਰੀਬੀ ਹੈ । ਕਿਉਂਕਿ ਇਨ੍ਹਾਂ ਲੋਕਾਂ ਕੋਲ ਭੋਜਨ ਖਰੀਦਣ ਲਈ ਪੈਸਿਆਂ ਦੀ ਕਮੀ ਹੈ ।

(v) ਘੱਟ ਉਤਪਾਦਨ – ਭਾਰਤ ਵਿਚ ਫ਼ਸਲਾਂ ਦੀ ਉਪਜ ਵਰਖਾ ਦੇ ਪੈਣ ਜਾਂ ਨਾ ਪੈਣ ’ਤੇ ਨਿਰਭਰ ਹੈ । ਜੇਕਰ ਮੀਂਹ ਨਹੀਂ ਪੈਂਦਾ ਤਾਂ ਉਪਜ ਘੱਟ ਹੁੰਦੀ ਹੈ ਅਤੇ ਜੇ ਮੀਂਹ ਬਹੁਤ ਜ਼ਿਆਦਾ ਪੈ ਜਾਵੇ ਤਾਂ ਫ਼ਸਲ ਬਰਬਾਦ ਹੋ ਜਾਂਦੀ ਹੈ ।

(vi) ਵਿਸ਼ਵ ਤਾਪਨ – ਭੋਜਨ ਦੀ ਉਤਪੱਤੀ ‘ਤੇ ਵਿਸ਼ਵ ਤਾਪਨ ਦੇ ਦੁਸ਼ਟ ਪ੍ਰਭਾਵ ਪੈਣ ਕਾਰਨ ਫ਼ਸਲਾਂ ਦੇ ਝਾੜ ‘ਤੇ ਮਾੜਾ ਪ੍ਰਭਾਵ ਪੈਣ ਦੇ ਕਾਰਨ ਵੀ ਘੱਟ ਝਾੜ ਪ੍ਰਾਪਤ ਹੋਣ ਦੇ ਕਰਕੇ ਭੋਜਨ ਸੰਕਟ ਹੈ ।

PSEB 12th Class Environmental Education Important Questions Chapter 14 ਵਾਤਾਵਰਣੀ ਕਿਰਿਆ (ਭਾਗ-1)

ਪ੍ਰਸ਼ਨ 3.
ਜਲ-ਸੰਕਟ ਤੋਂ ਕੀ ਭਾਵ ਹੈ ? ਇਸ ਦੇ ਦੋ ਕਾਰਨ ਦੱਸੋ । ਪਾਣੀ ਦੇ ਸੰਕਟ ਨੂੰ ਹੱਲ ਕਰਨ ਦੇ ਕੋਈ ਛੇ ਉਪਾਅ ਦੱਸੋ ।
ਉੱਤਰ-
ਨਵਿਆਉਣਯੋਗ ਕੁਦਰਤੀ ਸਰੋਤ ਵਜੋਂ ਪਾਣੀ ਦੀ ਬੜੀ ਮਹੱਤਤਾ ਹੈ । ਪਰ ਮਨੁੱਖ ਦੁਆਰਾ ਇਸ ਦੀ ਨਾ-ਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਦਿਨੋ-ਦਿਨ ਪਾਣੀ ਦੀ ਮਾਤਰਾ ਵਿਚ ਕਮੀ ਆ ਰਹੀ ਹੈ | ਪਾਣੀ ਦੀ ਮਾਤਰਾ ਵਿਚ ਆ ਰਹੀ ਇਸ ਘਾਟ ਦੇ ਕਾਰਨ ਜਿਹੜੀ ਸਥਿਤੀ ਉਤਪੰਨ ਹੋ ਰਹੀ ਹੈ, ਉਸਨੂੰ ਜਲ-ਸੰਕਟ ਆਖਦੇ ਹਨ । ਜਲ-ਸੰਕਟ ਦੇ ਕਈ ਕਾਰਨ ਹਨ ।

ਕਾਰਨ-

  1. ਵੱਧਦੀ ਹੋਈ ਜਨ-ਸੰਖਿਆ,
  2. ਉਦਯੋਗੀਕਰਨ । ਹੱਲ ਕਰਨ ਦੇ ਸੁਝਾਉ
  3. ਜਨ-ਸੰਖਿਆ ਤੇ ਕੰਟਰੋਲ ।
  4. ਸੇਜਲ ਜ਼ਮੀਨਾਂ/ਜਲਗਾਹਾਂ ਦਾ ਵਿਕਾਸ ਤਾਂ ਜੋ ਭੂਮੀਗਤ ਪਾਣੀ ਦੀ ਹਾਲਤ ਵਿਚ ਸੁਧਾਰ ਆ ਸਕੇ ।
  5. ਕਾਰਖ਼ਾਨਿਆਂ ਤੋਂ ਨਿਕਲਣ ਵਾਲੇ ਪਾਣੀਆਂ/ਵਹਿਣਾਂ ਦਾ ਨਿਰੂਪਣ (Treatment) ।
  6. ਜਲ ਸਾਧਨਾਂ ਦੀ ਸਾਂਭ-ਸੰਭਾਲ ਕਰਨੀ ।
  7. ਸ਼ਹਿਰੀਕਰਨ ਨੂੰ ਵੀ ਜਲ-ਸੰਕਟ ਲਈ ਜੁੰਮੇਵਾਰ ਮੰਨਿਆ ਗਿਆ ਹੈ ।
  8. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਨਾਲ ਜਲ-ਸੰਕਟ ਤੇ ਕਾਬੂ ਪਾਇਆ ਜਾ ਸਕਦਾ ਹੈ ।
  9. ਭੂਮੀਗਤ ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕੀਤੀ ਜਾਵੇ ।
  10. ਸਿੰਚਾਈ ਕਰਨ ਸਮੇਂ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣ ਨਾਲ ਜਲਸੰਕਟ ਤੋਂ ਬਚਿਆ ਜਾ ਸਕਦਾ ਹੈ ।
  11. ਜਲ ਬੋਚ ਖੇਤਰਾਂ ਵਿਚ ਸੁਧਾਰ ਲਿਆ ਕੇ ਜਲ-ਸੰਕਟ ਘਟਾਇਆ ਜਾ ਸਕਦਾ ਹੈ ।

ਪ੍ਰਸ਼ਨ 4.
ਪਾਣੀ ਦੀ ਸੰਭਾਲ ‘ਤੇ ਨੋਟ ਲਿਖੋ ।
ਉੱਤਰ-
ਪਾਣੀ ਕੁਦਰਤ ਵਲੋਂ ਦਿੱਤਾ ਹੋਇਆ ਨਵਿਆਉਣਯੋਗ ਸਾਧਨ ਹੈ ਜਿਹੜਾ ਕਿ ਸਜੀਵਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ । ਵੱਧਦੀ ਹੋਈ ਆਬਾਦੀ ਦੇ ਕਾਰਨ ਪਾਣੀ ਦੀ ਵਰਤੋਂ ਨਾ ਕੇਵਲ ਅੰਨੇਵਾਹ ਹੀ ਕੀਤੀ ਜਾ ਰਹੀ ਹੈ, ਸਗੋਂ ਇਸ ਨੂੰ ਬਹੁਤ ਜ਼ਿਆਦਾ ਜ਼ਾਇਆ ਜਾਣ ਦਿੱਤਾ ਜਾਂਦਾ ਹੈ । ਵੱਧਦੀ ਹੋਈ ਜਨਸੰਖਿਆ ਦੇ ਕਾਰਨ ਵਿਸ਼ਵ ਭਰ ਲਈ ਪਾਣੀ ਇਕ ਸਮੱਸਿਆ ਬਣ ਚੁੱਕਾ ਹੈ । ਇਸ ਲਈ ਪਾਣੀ ਦੀ ਸੰਭਾਲ ਕਰਨਾ ਮਨੁੱਖੀ ਜੀਵਨ ਦੇ ਲਈ ਜ਼ਰੂਰੀ ਹੋ ਗਿਆ ਹੈ । ਪਾਣੀ ਦੀ ਸੰਭਾਲ ਕਰਨ ਦੇ ਲਈ ਕੁੱਝ ਕੁ ਸੁਝਾਅ ਹੇਠ ਲਿਖੇ ਹਨ ।

  1. ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  2. ਘਰ ਦੀਆਂ ਟੂਟੀਆਂ ਨੂੰ ਐਵੇਂ ਹੀ ਖੁੱਲਿਆ ਨਾ ਛੱਡਿਆ ਜਾਵੇ ।
  3. ਨਹਾਉਣ ਅਤੇ ਕੱਪੜੇ ਧੋਣ ਆਦਿ ਲਈ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਵੇ ।
  4. ਘਰੇਲੂ ਬਗੀਚੀਆਂ ਦੀ ਸਿੰਚਾਈ ਕਰਨ ਲਈ ਰਸੋਈ ਘਰ ਅਤੇ ਗੁਸਲਖ਼ਾਨੇ ਤੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  5. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਕੇ, ਪੀਣ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਮੀਂਹ ਦਾ ਸਾਂਭਿਆ ਹੋਇਆ ਪਾਣੀ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
  6. ਭੂਮੀਗਤ ਪਾਣੀ ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੇ ਜਾਣ ਦੀ ਲੋੜ ਹੈ ।
  7. ਜਲਗਾਹਾਂ, ਝੀਲਾਂ ਅਤੇ ਛੱਪੜਾਂ ਆਦਿ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਭੂਮੀਗਤ ਪਾਣੀ ਮੁੜ ਸੁਰਜੀਤ ਹੋ ਜਾਵੇਗਾ ।

Leave a Comment