PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

This PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ will help you in revision during exams.

PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

→ ਧਰਤੀ ‘ਤੇ ਲਗਭਗ 10 ਮਿਲੀਅਨ ਸਜੀਵਾਂ ਦੀਆਂ ਜਾਤੀਆਂ ਪਾਈਆਂ ਜਾਂਦੀਆਂ ਹਨ, ਪਰੰਤੂ ਇਹਨਾਂ ਦੇ 1/3 ਹਿੱਸੇ ਦੀ ਹੀ ਅਜੇ ਤੱਕ ਪਛਾਣ ਹੋ ਚੁੱਕੀ ਹੈ ।

→ ਸਾਰੇ ਸਜੀਵ ਬਣਤਰ, ਰੂਪ ਅਤੇ ਜਿਉਣ ਦੇ ਢੰਗ ਪੱਖੋਂ ਇੱਕ-ਦੂਜੇ ਤੋਂ ਭਿੰਨ ਹੁੰਦੇ ਹਨ ।

→ ਸਜੀਵਾਂ ਦੀ ਵਿਭਿੰਨਤਾ ਦਾ ਅਧਿਐਨ ਕਰਨ ਲਈ ਉਹਨਾਂ ਦੇ ਸਮੂਹ ਬਣਾਉਣਾ, ਉਹਨਾਂ ਦੇ ਵਿਕਾਸ ਦੇ ਸੰਬੰਧਾਂ ਨੂੰ ਸਥਾਪਿਤ ਕਰਨਾ ਅਤੇ ਹਰੇਕ ਜੀਵ ਨੂੰ ਜੈਵਿਕ ਨਾਂ ਦੇਣਾ ਸੌਖਾ ਹੁੰਦਾ ਹੈ ।

→ ਟੈਕਸੋਨੋਮੀ (Taxonomy) ਜੀਵ ਵਿਗਿਆਨ ਦੀ ਉਹ ਸ਼ਾਖ ਹੈ, ਜਿਸ ਵਿੱਚ ਸਜੀਵਾਂ ਦੇ ਵਰਗੀਕਰਨ ਅਤੇ ਉਹਨਾਂ ਦੇ ਵਿਕਾਸ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ।

→ ਵਰਗੀਕਰਨ ਕਰਦੇ ਸਮੇਂ ਸਜੀਵਾਂ ਨੂੰ ਉਹਨਾਂ ਦੇ ਆਪਸੀ ਸੰਬੰਧਾਂ ਦੇ ਆਧਾਰ ‘ਤੇ ਵੱਖ-ਵੱਖ ਸਮਹਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।

→ ਲੀਨੀਅਸ ਨੂੰ ਵਰਗੀਕਰਨ ਦਾ ਜਨਮਦਾਤਾ ਕਿਹਾ ਜਾਂਦਾ ਹੈ । ਉਸ ਨੇ ਸਜੀਵਾਂ ਨੂੰ ਨਾਂ ਦੇਣ ਵਾਸਤੇ ਦੋ ਨਾਂਵੀਂ ਨਾਂ ਪੱਧਤੀ (Binomial Nomenclature) ਵਿਕਸਿਤ ਕੀਤੀ ਅਤੇ ਸਾਰੇ ਜੀਵਾਂ ਲਈ ਦੋ ਨਾਂ ਤਜਵੀਜ਼ ਕੀਤੇ ।

PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

→ ਲੀਨੀਅਸ ਦੀ ਦੋ ਨਾਂਵੀਂ ਨਾਂ-ਪੱਧਤੀ ਅਨੁਸਾਰ ਸਾਰੇ ਜੀਵਾਂ ਨੂੰ ਵਿਗਿਆਨਿਕ ਨਾਂ ਦਿੱਤੇ ਜਾਂਦੇ ਹਨ । ਹਰੇਕ ਪੌਦੇ ਅਤੇ ਜੰਤੂ ਨੂੰ ਦੋ ਨਾਂ ਦਿੱਤੇ ਗਏ ਹਨ | ਪਹਿਲੇ ਨੂੰ ਪ੍ਰਜਾਤੀ (Genus) ਅਤੇ ਦੂਸਰੇ ਨੂੰ ਸਪੀਸੀਜ਼ ਜਾਂ ਜਾਤੀ (species) ਆਖਦੇ ਹਨ ।

→ ਜਗਤ, ਫਾਈਲਮ, ਕਲਾਸ (ਸ਼੍ਰੇਣੀ), ਆਡਰ (ਵਰਗ), ਕੁੱਲ (ਫੈਮਿਲੀ) ਅਤੇ ਜੀਨਸ (ਪ੍ਰਜਾਤੀ) ਅਤੇ ਸਪੀਸੀਜ਼ (ਜਾਤੀ) ਵਰਗੀਕਰਨ ਦੇ ਵੱਖ-ਵੱਖ ਪੜਾਅ ਹਨ ।

→ ਪੌਦਾ ਜਗਤ (Plant Kingdom) ਨੂੰ ਕ੍ਰਿਪਟੋਗੇਮੀ (Cryptogamae) ਅਤੇ ਫੈਨੇਰੋਗੇਮੀ (Phanerogamae) ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।

→ ਫੁੱਲਦਾਰ ਪੌਦਿਆਂ ਨੂੰ ਸੁਪਰਮੈਟੋਫਾਈਟਾ ਫਾਈਲਮ (Phylum Spermatophyta) ਵਿੱਚ ਰੱਖਿਆ ਗਿਆ ਹੈ ।

→ ਜੰਤੁ ਜਗਤ (Kingdom Animalia) ਵਿੱਚ ਬਹੁ ਸੈੱਲੀ ਮੈਟਾਜ਼ੋਆ (Metazoa) ਸ਼ਾਮਲ ਹਨ । ਇਹਨਾਂ ਜੰਤੂਆਂ ਵਿੱਚ ਕੰਮ ਦੀ ਵੰਡ (Division of labour) ਹੋਈ ਹੈ । ਇਸ ਵਿੱਚ ਕੁੱਝ ਪਰਜੀਵੀ ਵੀ ਸ਼ਾਮਲ ਹਨ ।

→ ਨੱਨ ਕਾਰਡੇਟਸ (Non-chordates) ਵਿੱਚ ਪ੍ਰੋਟੋਜ਼ੋਆ, ਪੋਰੀਫੈਰਾ, ਸੀਲੈਂਟੇਟਾ, ਪਲੈਟੀਹੈਲਮਿੰਥੀਜ਼, ਨੈਮਾਟੋਡਾ, ਆਰਥੋਪੋਡਾ, ਐਨੀਲੀਡਾ, ਮੋਲੱਸਕਾ, ਇਕਾਇਨੋਡਰਮੇਟਾ ਅਤੇ ਹੈਮੀਕਾਰਡੇਟਾ ਫਾਈਲਮਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।

→ ਪ੍ਰੋਟੋਜ਼ੋਆ ਦਾ ਆਕਾਰ ਨਿਸਚਿਤ ਅਤੇ ਅਨਿਸਚਿਤ ਦੋਵੇਂ ਪ੍ਰਕਾਰ ਦਾ ਹੈ । ਇਹ ਸੁਤੰਤਰ ਰੂਪ ਵਿੱਚ ਪਾਣੀ ਅੰਦਰ ਪਾਏ ਜਾਂਦੇ ਹਨ । ਇਹ ਇੱਕ ਸੈੱਲੀ, ਸੂਖ਼ਮਦਰਸ਼ੀ ਜੰਤੁ ਹਨ ।

→ ਵਰਗੀਕਰਨ ਪੱਧਤੀ (Systematics)-ਸਜੀਵਾਂ ਦੀਆਂ ਕਿਸਮਾਂ, ਸਜੀਵਾਂ ਦੀ ਵਿਭਿੰਨਤਾ ਅਤੇ ਉਹਨਾਂ ਵਿਚਕਾਰ ਵਿਕਾਸ ਸੰਬੰਧਾਂ ਦੇ ਅਧਿਐਨ ਨੂੰ ਵਰਗੀਕਰਨ ਪੱਧਤੀ (Systematics) ਕਿਹਾ ਜਾਂਦਾ ਹੈ ।

→ ਟੈਕਸੋਨੋਮੀ (Taxonomy)-ਜੀਵ ਵਿਗਿਆਨ ਦੀ ਉਹ ਸ਼ਾਖਾ ਜਿਹੜੀ ਸਜੀਵਾਂ ਦੇ ਵਰਗੀਕਰਨ ਨਾਲ ਸੰਬੰਧਿਤ ਹੈ, ਨੂੰ ਟੈਕਸੋਨੋਮੀ ਆਖਦੇ ਹਨ ।

→ ਜਾਤੀ (Species)-ਬਹੁਤ ਨੇੜਲੇ ਅਤੇ ਸਮਾਨ ਬਣਤਰ ਵਾਲੇ ਜੀਵਾਂ ਦਾ ਸਮੂਹ ਜਿਸ ਦੇ ਮੈਂਬਰ ਆਪਸ ਵਿੱਚ ਪ੍ਰਜਣਨ ਕਰਨ, ਨੂੰ ਜਾਤੀ ਜਾਂ ਸਪੀਸੀਜ਼ ਆਖਦੇ ਹਨ ।

→ ਨਿਸ਼ੇਚਨ (Fertilization)-ਨਰ ਅਤੇ ਮਾਦਾ ਯੁਗਮਕਾਂ ਦੇ ਆਪਸ ਵਿੱਚ ਮੇਲ ਨੂੰ ਨਿਸ਼ੇਚਨ ਆਖਦੇ ਹਨ ।

→ ਵਰਗੀਕਰਨ (Classification)-ਸੰਬੰਧਾਂ ਦੇ ਆਧਾਰ ‘ਤੇ ਸਜੀਵਾਂ ਨੂੰ ਸਮੂਹਾਂ ਵਿੱਚ ਤਰਤੀਬ ਦੇਣ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।

→ ਦੋ ਨਾਂਵੀਂ ਨਾਂ ਪੱਧਤੀ (Binomial Nomenclature)-ਜੰਤੂਆਂ ਅਤੇ ਪੌਦਿਆਂ ਨੂੰ ਦੋ ਸ਼ਬਦਾਂ ਵਾਲੇ ਨਾਂ ਜੀਨਸ ਅਤੇ ਸਪੀਸੀਜ਼ ਨਾਂ ਦੇਣ ਦੀ ਵਿਧੀ ਨੂੰ ਦੋ ਨਾਂਵੀਂ ਨਾਂ ਪੱਧਤੀ ਆਖਦੇ ਹਨ ।

→ ਦੋ ਬੀਜ ਪੱਤਰੀ (Dicotyledonous)-ਜਿਨ੍ਹਾਂ ਪੌਦਿਆਂ ਦੇ ਬੀਜਾਂ ਵਿੱਚ ਦੋ ਬੀਜ-ਪੱਤਰ (Cotyledon) ਹੋਣ, ਉਹਨਾਂ ਦੇ ਬੀਜ ਪੱਤਰੀ ਪੌਦੇ) ਆਖਦੇ ਹਨ ।

PSEB 9th Class Science Notes Chapter 7 ਸਜੀਵਾਂ ਵਿਚ ਵਿਭਿੰਨਤਾ

→ ਬੀਜ ਅੰਡ (Ovule)-ਬੀਜ ਅੰਡ ਉੱਚ-ਕੋਟੀ (Higher Plants) ਵਿੱਚ ਪਾਈ ਜਾਣ ਵਾਲੀ ਉਹ ਪਿੰਡ (Body) ਹੈ, ਜਿਸ ਵਿੱਚ ਮਾਦਾ ਯੁਗਮਕ (Female gamete) (ਅੰਡਾ) ਉਤਪੰਨ ਹੁੰਦਾ ਹੈ ।

→ ਗੈਮੀਟੋਫਾਈਟ (Gametophyte)-ਪੌਦਿਆਂ ਵਿੱਚ ਪਾਈ ਜਾਣ ਵਾਲੀ ਉਹ ਬਣਤਰ, ਜਿਸ ਵਿੱਚ ਗੈਮੀਟ ਬਣਨ, ਨੂੰ ਗੈਮੀਟੋਫਾਈਟ ਆਖਦੇ ਹਨ ।

→ ਇੱਕ ਰੁੱਤੇ (Annuals)-ਜਿਹੜੇ ਪੌਦੇ ਇੱਕ ਰੁੱਤ/ਸਾਲ ਵਿੱਚ ਆਪਣਾ ਜੀਵਨ ਕਾਲ ਪੂਰਾ ਕਰ ਲੈਣ, ਉਹਨਾਂ ਨੂੰ ਇੱਕ ਸਾਲੇ ਜਾਂ ਇੱਕ ਰੁੱਤੇ ਪੌਦੇ ਆਖਦੇ ਹਨ ।

→ ਮਾਈਸੀਲੀਅਮ (Mycelium)-ਉੱਲੀਆਂ ਦੁਆਰਾ ਧਾਗਿਆਂ/ਹਾਈਫੀਆ (Hyphae) ਦੁਆਰਾ ਰਚਿਤ ਬਣਤਰ ਨੂੰ ਮਾਈਸੀਲੀਅਮ ਆਖਦੇ ਹਨ ।

→ ਹਾਈਫੀ (Hyphae)-ਉੱਲੀਆਂ ਦੇ ਉਹ ਧਾਗੇ ਵਰਗੇ ਤੰਤੂ, ਜਿਹੜੇ ਇੱਕ ਜਾਂ ਇੱਕ ਤੋਂ ਵੱਧ ਸੈੱਲਾਂ ਦੇ ਬਣੇ ਹੋਣ, ਨੂੰ ਹਾਈਫ਼ੀ ਕਹਿੰਦੇ ਹਨ ।

→ ਮਿਤਆਹਾਰੀ (Saprophytes)-ਅਜਿਹੇ ਜੀਵ ਜਿਹੜੇ ਮਰੇ ਹੋਏ ਜੀਵਾਂ ਦੇ ਸਰੀਰ ਉੱਤੇ ਉੱਗਣ ਅਤੇ ਉੱਥੋਂ ਹੀ ਭੋਜਨ ਪ੍ਰਾਪਤ ਕਰਨ, ਨੂੰ ਮ੍ਰਿਤਆਹਾਰੀ ਆਖਦੇ ਹਨ । ਉੱਲੀਆਂ ਅਤੇ ਬੈਕਟੀਰੀਆ ਮ੍ਰਿਤ ਆਹਾਰੀਆਂ ਦੇ ਉਦਾਹਰਣ ਹਨ ।

→ ਨੋਟੋਕਾਂਰਡ (Notochord)-ਨੋਟੋਕਾਰਡ ਇੱਕ ਅਜਿਹੀ ਠੋਸ, ਵੇਲਣਾਕਾਰ, ਛੜ ਵਰਗੀ ਬਣਤਰ ਹੈ, ਜਿਹੜੀ ਵੈਕਿਉਲੇਟਿਡ ਸੈੱਲਾਂ ਦੀ ਬਣੀ ਹੋਈ ਹੁੰਦੀ ਹੈ ।

PSEB 9th Class Science Notes Chapter 6 ਟਿਸ਼ੂ

This PSEB 9th Class Science Notes Chapter 6 ਟਿਸ਼ੂ will help you in revision during exams.

PSEB 9th Class Science Notes Chapter 6 ਟਿਸ਼ੂ

→ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ (Tissue) ਕਿਹਾ ਜਾਂਦਾ ਹੈ । ਟਿਸ਼ੂ ਵਿੱਚ ਇੱਕ ਕਿਸਮ ਦੇ ਸੈੱਲ ਵੀ ਹੋ ਸਕਦੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਵੀ ਹੋ ਸਕਦੇ ਹਨ । ਇਹ ਟਿਸ਼ ਮਿਸ਼ਰਿਤ ਸੈੱਲਾਂ ਦੇ ਵੀ ਹੋ ਸਕਦੇ ਹਨ ।

→ ਟਿਸ਼ੂਆਂ ਦੇ ਅਧਿਐਨ ਨੂੰ ਹਿਸਟੋਲੋਜੀ (Histology) ਕਿਹਾ ਜਾਂਦਾ ਹੈ ।

→ ਵਿਭਿੰਨ ਕਿਸਮ ਦੇ ਟਿਸ਼ੂ ਮਿਲ ਕੇ ਅੰਗ (Organ) ਬਣਾਉਂਦੇ ਹਨ ਜਿਸਦਾ ਇੱਕ ਖ਼ਾਸ ਕੰਮ ਹੁੰਦਾ ਹੈ ।

→ ਵਿਭਿੰਨ ਅੰਗ ਮਿਲ ਕੇ ਅੰਗ ਪ੍ਰਣਾਲੀ (Organ System) ਬਣਾਉਂਦੇ ਹਨ ।

→ ਉੱਚ-ਕੋਟੀ ਦੇ ਪੌਦਿਆਂ ਅਤੇ ਜੰਤੂਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਟਿਸ਼ੂ ਪਾਏ ਜਾਂਦੇ ਹਨ । ਇਹ ਵਿਸ਼ੇਸ਼ ਪਰ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦੇ ਹਨ ।

→ ਪੌਦਾ ਟਿਸ਼ੂਆਂ (Plant Tissues) ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ । ਇਹ ਕਿਸਮਾਂ ਹਨ-

  1. ਵਿਭਾਜਨਯੋਗ ਟਿਸ਼ੂ (Meristematic Tissue)
  2. ਅਤੇ ਸਥਾਈ ਟਿਸ਼ੂ (Permanent Tissue) ।

→ ਪੌਦਿਆਂ ਦੇ ਵਿਭਾਜਨ ਯੋਗ ਟਿਸ਼, ਵਧਣਸ਼ੀਲ ਖੰਡਾਂ (Growing Points) ਤੇ ਪਾਏ ਜਾਂਦੇ ਹਨ । ਇਨ੍ਹਾਂ ਟਿਸ਼ੂਆਂ ਦੇ ਸੈੱਲਾਂ ਵਿੱਚ ਹਮੇਸ਼ਾ ਵਿਭਾਜਨ ਹੁੰਦਾ ਰਹਿੰਦਾ ਹੈ ਅਤੇ ਇਨ੍ਹਾਂ ਟਿਸ਼ੂਆਂ ਵਿੱਚ ਵਿਭਾਜਨ ਕਰ ਸਕਣ ਦੀ ਸਮਰੱਥਾ ਕਾਇਮ ਰਹਿੰਦੀ ਹੈ । ਵਿਭਾਜਨ ਯੋਗ ਟਿਸ਼ੂ ਦੇ ਸੈੱਲ ਇੱਕ ਸਮਾਨ ਹੁੰਦੇ ਹਨ । ਇਹ ਗੋਲਾਕਾਰ, ਅੰਡਾਕਾਰ, ਬਹੁ-ਭੁਜਾਈ ਅਤੇ ਆਇਤਾਕਾਰ ਹੋ ਸਕਦੇ ਹਨ ।

PSEB 9th Class Science Notes Chapter 6 ਟਿਸ਼ੂ

→ ਵਿਭਾਜਨ ਯੋਗ ਟਿਸ਼ੂ ਦੇ ਸੈੱਲਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ ।

→ ਵਿਭਾਜਨ ਯੋਗ ਟਿਸ਼ੂ ਨੂੰ ਉਨ੍ਹਾਂ ਦੀ ਸਥਿਤੀ ਦੇ ਆਧਾਰ ਤੇ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਹਨ-

  1. ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ ਜਾਂ ਪ੍ਰਾਇਮਰੀ ਮੈਰੀਸਰੈੱਖ (Primary Meristem) ਅਤੇ
  2. ਸੈਕੰਡਰੀ ਵਿਭਾਜਨਯੋਗ ਟਿਸ਼ ਜਾਂ ਸੈਕੰਡਰੀ ਮੈਰੀਸਟੈਮ (Secondary Meristem) ।

→ ਵਿਭਾਜਨ ਯੋਗ ਟਿਸ਼ੂ ਨੂੰ ਉਨ੍ਹਾਂ ਦੀ ਸਥਿਤੀ (Position) ਦੇ ਆਧਾਰ ਤੇ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ । ਇਹ ਕਿਸਮਾਂ ਹੇਠ ਲਿਖੀਆਂ ਹਨ । (i) ਸਿਖਰੀ ਮੈਰੀਸਟੈਂਮ (Apical Meristem)

  1. ਅੰਤਰਵੇਸ਼ੀ ਮੈਰੀਸਟੈਮ (Intercalary Meristem)
  2. ਬਗ਼ਲੀ ਮੈਰੀਸਟੈਂਮ (Lateral Meristem) ।

→ ਸਥਾਈ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਨਹੀਂ ਹੁੰਦਾ, ਕਿਉਂਕਿ ਇਹ ਸੈਂਲ ਆਪਣੀ ਵਿਭਾਜਨ ਯੋਗਤਾ ਜਾਂ ਵਿਭਾਜਨ ਸਮਰੱਥਾ ਗੁਆ ਬੈਠਦੇ ਹਨ ।

→ ਸਥਾਈ ਟਿਸ਼ੂ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਾਧਾਰਨ ਟਿਸ਼ੂ (Simple Tissue)
  2. ਅਤੇ ਗੁੰਝਲਦਾਰ ਟਿਸ਼ੂ (Complex Tissue) ।

→ ਸਰਲ ਟਿਸ਼ੂ ਇੱਕ ਹੀ ਕਿਸਮ ਦੇ ਸੈੱਲਾਂ ਦੇ ਬਣੇ ਹੁੰਦੇ ਹਨ । ਇਨ੍ਹਾਂ ਟਿਸ਼ੂਆਂ ਦੇ ਕਾਰਜ ਅਤੇ ਬਣਤਰ ਸਮਾਨ ਹੁੰਦੀ ਹੈ । ਸੈੱਲ ਕੰਧ ਦੀ ਰਚਨਾ ਅਤੇ ਸੁਭਾਅ ਦੇ ਆਧਾਰ ਤੇ ਇਨ੍ਹਾਂ ਦੀਆਂ ਤਿੰਨ ਕਿਸਮਾਂ ਹਨ । ਇਨ੍ਹਾਂ ਕਿਸਮਾਂ ਨੂੰ ਪੇਅਰਨਕਾਈਮਾ (Parenchyma), ਕੋਲਨਕਾਈਮਾ (Collenchyma) ਅਤੇ ਸਕਲੈਰਨਕਾਈ (Sclerenchyma) ਆਖਦੇ ਹਨ ।

→ ਜਿਹੜੇ ਟਿਸ਼ੂ ਵੱਖ-ਵੱਖ ਪ੍ਰਕਾਰ ਦੇ ਸੈੱਲਾਂ ਦੇ ਮਿਲਣ ਕਾਰਨ ਬਣਦੇ ਹਨ, ਉਨ੍ਹਾਂ ਨੂੰ ਜਟਿਲ ਜਾਂ ਗੁੰਝਲਦਾਰ ਟਿਸ਼ (Complex Tissue) ਆਖਦੇ ਹਨ । ਜ਼ਾਈਲਮ ਅਤੇ ਫਲੋਇਮ ਪੌਦਿਆਂ ਵਿਚਲੇ ਜਟਿਲ ਜਾਂ ਗੁੰਝਲਦਾਰ ਟਿਸ਼ ਹਨ ।

→ ਜੰਤੂ ਵਿੱਚ ਪਾਏ ਜਾਂਦੇ ਟਿਸ਼ੂਆਂ ਨੂੰ ਇੱਕ ਸੈੱਲੀ (Unicellular) ਟਿਸ਼ੂ ਅਤੇ ਬਹੁਸੈੱਲੀ (Multicellular) ਟਿਸ਼ੂਆਂ ਵਿੱਚ ਵੰਡਿਆ ਜਾਂਦਾ ਹੈ ।

→ ਬਹੁਸੈੱਲੀ ਟਿਸ਼ੂ ਵਿੱਚ ਵਿਸ਼ੇਸ਼ਤਾਵਾਂ ਸਮਾਨ ਹੁੰਦੀਆਂ ਹਨ । ਟਿਸ਼ੂਆਂ ਤੋਂ ਅੰਗ ਬਣਦੇ ਹਨ ਅਤੇ ਅੰਗਾਂ ਤੋਂ ਅੰਗ ਪ੍ਰਣਾਲੀ ਬਣਦੀ ਹੈ ।

→ ਜੰਤੂਆਂ ਵਿੱਚ ਟਿਸ਼ੂ ਚਾਰ ਤਰ੍ਹਾਂ ਦੇ ਹਨ ਅਤੇ ਇਨ੍ਹਾਂ ਨੂੰ ਅਧਿਛੱਦ ਟਿਸ਼ੂ (Epithelium), ਜੋੜਕ ਟਿਸ਼ੂ (Connective Tissue), ਪੇਸ਼ੀ ਟਿਸ਼ੂ (Muscular Tissue) ਅਤੇ ਨਾੜੀ ਟਿਸ਼ੂ (Nervous Tissue) ਆਖਿਆ ਜਾਂਦਾ ਹੈ ।

→ ਟਿਸ਼ੂ (Tissue) -ਸਮਾਨ ਰਚਨਾ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ, ਉਸ ਨੂੰ ਟਿਸ਼ੂ ਆਖਦੇ ਹਨ ।

→ ਵਿਭਾਜਨ ਯੋਗ ਟਿਸ਼ੂ (Meristematic Tissue)-ਜਿਹੜੇ ਟਿਸ਼ੂ ਦੇ ਸੈੱਲ ਵਿਭਾਜਨ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ ਅਤੇ ਲਗਾਤਾਰ ਵਿਭਾਜਿਤ ਹੁੰਦੇ ਰਹਿਣ, ਉਨ੍ਹਾਂ ਟਿਸ਼ੂਆਂ ਨੂੰ ਵਿਭਾਜਨ ਯੋਗ ਟਿਸ਼ੂ ਕਿਹਾ ਜਾਂਦਾ ਹੈ ।

→ ਪ੍ਰਾਇਮਰੀ ਮੈਰੀਸਟੈਂਪ (Primary Meristem)-ਇਹ ਵਿਭਾਜਨ ਯੋਗ ਸੈੱਲ ਉਹ ਹਨ, ਜਿਹੜੇ ਪੌਦਿਆਂ ਅਤੇ ਜੜਾਂ ਦੇ ਸਿਰਿਆਂ ਤੇ ਸਥਿਤ ਹਨ ਅਤੇ ਲਗਾਤਾਰ ਵਿਭਾਜਨ ਕਰਨ ਦੀ ਸਮਰੱਥਾ ਰੱਖਦੇ ਹਨ । ਇਹ ਮੈਰੀਸਟੈਮ ਦੋ ਬੀਜ ਪੱਤਰੀ ਪੌਦਿਆਂ (Dicotyledonous Plants) ਦੇ ਵਹਿਣੀ ਟਿਸ਼ੂਆਂ ਦੇ ਅੰਦਰ ਵੀ ਸਥਿਤ ਹਨ ।

PSEB 9th Class Science Notes Chapter 6 ਟਿਸ਼ੂ

→ ਜ਼ਾਈਲਮ (Xylem)-ਇਹ ਵਹਿਣੀ ਟਿਸ਼ੂ ਹੈ ਜਿਸਦੇ ਦੁਆਰਾ ਪਾਣੀ ਜੜ੍ਹਾਂ ਤੋਂ ਸ਼ੁਰੂ ਹੋ ਕੇ ਪੌਦਿਆਂ ਦੇ ਸਾਰੇ ਹਿੱਸਿਆਂ ਤਕ ਪਹੁੰਚਦਾ ਹੈ ।

→ ਫਲੋਇਮ (Phloem)-ਪੌਦਿਆਂ ਵਿੱਚ ਮੌਜੂਦ ਇਸ ਜਟਿਲ ਟਿਸ਼ੂ ਦਾ ਮੁੱਖ ਕੰਮ, ਪੌਦੇ ਦੇ ਸਾਰੇ ਭਾਗਾਂ ਵਿੱਚ ਸੰਸ਼ਲਿਸ਼ਟ ਭੋਜਨ ਪਹੁੰਚਾਉਣਾ ਹੈ ।

→ ਟੈਕੀਡਜ਼ (Tracheids)-ਇਹ ਜ਼ਾਈਲਮ ਟਿਸ਼ੂ ਦਾ ਇਕ ਅੰਸ਼ ਹੈ ਜੋ ਜਲਵਾਹਕ ਹੈ । ਇਹ ਇੱਕ ਸੈਂਲੇ, ਲੰਬੂਤਰੇ, ਲਿਗਨਿਨ ਨਾਲ ਢੱਕੇ ਹੋਏ ਨੁਕੀਲੇ ਸਿਰਿਆਂ ਵਾਲੇ ਸੈੱਲ ਹਨ ।

→ ਛਾਣਨੀ ਨਲੀਆਂ (Sieve-tubes)-ਮਹੀਨ ਸੈੱਲ ਵਾਲੀਆਂ ਇਹ ਨਲੀਆਂ ਫਲੋਇਮ ਟਿਸ਼ੂ ਵਿੱਚ ਪਾਈਆਂ ਜਾਂਦੀਆਂ ਹਨ । ਇਨ੍ਹਾਂ ਦੀ ਆਡੇ-ਦਾਅ ਕੰਧ (Transverse Wall) ਵਿੱਚ ਮਹੀਨ ਛੇਕ ਹੁੰਦੇ ਹਨ । ਇਨ੍ਹਾਂ ਨਲੀਆਂ ਰਾਹੀਂ ਭੋਜਨ ਪੌਦੇ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਦਾ ਹੈ ।

→ ਵਾਹਿਣੀ (Vessel-ਦੋ ਬੀਜ ਪੱਤਰੀ ਪੌਦਿਆਂ ਦੇ ਜ਼ਾਈਲਮ ਵਿੱਚ ਮਿਲਣ ਵਾਲੀਆਂ ਲੰਬੀਆਂ ਨਲੀਆਂ ਨੂੰ ਵੈਸਲ ਜਾਂ ਵਹਿਣੀ ਆਖਦੇ ਹਨ ।

→ ਸਹਿ-ਸੈੱਲ (Companion Cells)-ਮਹੀਨ ਕੰਧ ਵਾਲੇ ਇਹ ਸੈਂਲ ਛਾਣਨੀ ਨਲੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ । ਇਨ੍ਹਾਂ ਵਿੱਚ ਜੀਵ ਦ੍ਰਵ ਅਤੇ ਨਿਊਕਲੀਅਸ ਹੁੰਦੇ ਹਨ ।

→ ਫਲੋਇਮ ਪੇਅਰਨਕਾਈਮਾ (Phloem Parenchyma)-ਬਾਰੀਕ ਸੈੱਲ ਕੰਧਾਂ ਵਾਲੇ ਇਹ ਸੈੱਲ ਫਲੋਇਮ ਟਿਸ਼ੂ ਵਿੱਚ ਪਾਏ ਜਾਂਦੇ ਹਨ । ਇਨ੍ਹਾਂ ਦਾ ਆਕਾਰ ਗੋਲ ਹੁੰਦਾ ਹੈ ।

→ ਟੈਂਡਨ (Tendon)-ਟੈਂਡਨ ਜੋੜਕ ਟਿਸ਼ੂ ਦੀ ਹੀ ਇੱਕ ਕਿਸਮ ਹੈ, ਜਿਸ ਦੇ ਸੈੱਲਾਂ ਵਿੱਚ ਲਚਕ ਨਹੀਂ ਹੁੰਦੀ । ਇਹ ਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਦਾ ਕਾਰਜ ਕਰਦਾ ਹੈ ।

→ ਸਾਰਕੋਲੈਮਾ (Sarcolemma)-ਇਹ ਇੱਕ ਖ਼ਾਲੀ ਨੁਮਾ ਬਣਤਰ ਹੈ, ਜਿਹੜੀ ਪੇਸ਼ੀ ਸੈੱਲਾਂ ਦੇ ਬਾਹਰਲੇ ਪਾਸੇ ਤੇ ਸਥਿਤ ਹੁੰਦੀ ਹੈ ।

→ ਸਾਰਕੋਪਲਾਜ਼ਮ (Sarcoplasm)-ਪੇਸ਼ੀ ਸੈੱਲ ਵਿੱਚ ਪਾਏ ਜਾਣ ਵਾਲੇ ਸੈੱਲ ਵ (Cytoplasm) ਨੂੰ ਸਾਰਕੋਪਲਾਜ਼ਮ ਆਖਿਆ ਜਾਂਦਾ ਹੈ ।

→ ਸਾਰਕੋਮੀਅਰ (Sarcomere)-ਪੇਸ਼ੀ ਸੈੱਲਾਂ ਵਿੱਚ ਮੌਜੂਦ ਧਾਰੀਦਾਰ ਬਣਤਰ ਜਿਹੜੀ ਚਮਕਦਾਰ ਪੇਸ਼ੀ ਦੀ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਵਜੋਂ ਕਾਰਜ ਕਰਦੀ ਹੈ, ਉਸ ਨੂੰ ਸਾਰਕੋਮੀਅਰ ਆਖਦੇ ਹਨ ।

→ ਕਲੋਰੱਕਾਈਮਾ (Chlorenchyma)-ਪੌਦਿਆਂ ਦੇ ਪੱਤਿਆਂ ਵਿੱਚ ਮੌਜੂਦ ਉਹ ਟਿਸ਼ੂ, ਜਿਸ ਦੇ ਸੈੱਲਾਂ ਦੀ ਕੰਧ ਕੋਮਲ ਹੁੰਦੀ ਹੈ । ਇਨ੍ਹਾਂ ਸੈੱਲਾਂ ਵਿੱਚ ਕਲੋਰੋਪਲਾਸਟ ਦੀ ਹੋਂਦ ਕਾਰਨ ਇਹ ਸੈਂਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਕਰਦੇ ਹਨ ।

→ ਐਕਟਿਨ (Actin)-ਇਹ ਇੱਕ ਕਿਸਮ ਦੀ ਪ੍ਰੋਟੀਨ ਹੈ, ਜਿਹੜੀ ਪੇਸ਼ੀ ਸੈੱਲਾਂ (Muscle Cells) ਵਿੱਚ ਪਾਈ ਜਾਂਦੀ ਹੈ ।

→ ਅਸਥੀ ਮਿੱਝ ਜਾਂ ਬੋਨ ਮੈਰੋ (Bone Marrow)-ਲੰਬੀ ਹੱਡੀਆਂ ਦੀ ਖੋੜ (Cavity) ਵਿੱਚ ਪਾਏ ਜਾਣ ਵਾਲੇ ਨਰਮ ਅਤੇ ਲਚਕੀਲੇ ਪਦਾਰਥ ਨੂੰ ਅਸਥੀ ਮਿੱਝ ਆਖਦੇ ਹਨ । ਇਸ ਵਿੱਚ ਲਾਲ ਰਕਤਾਣੂ (Red Blood Corpuscles) ਪੈਦਾ ਹੁੰਦੇ ਹਨ ।

PSEB 9th Class Science Notes Chapter 6 ਟਿਸ਼ੂ

→ ਉਪਅਸਥੀ ਜਾਂ ਕਾਰਟੀਲੇਜ (Cartilage)-ਉਪਅਸਥੀ, ਜੋੜਕ ਟਿਸ਼ੂ ਦੀ ਕਿਸਮ ਦਾ ਟਿਸ਼ੂ ਹੈ, ਜਿਸ ਦਾ ਮੈਟ੍ਰਿਕਸ ਲਚਕੀਲਾ ਹੁੰਦਾ ਹੈ । ਮੈਟ੍ਰਿਕਸ ਕੌਂਝਿਨ (Chondrin) ਨਾਂ ਦੇ ਪਦਾਰਥ ਦਾ ਬਣਿਆ ਹੁੰਦਾ ਹੈ ।

→ ਨਿਊਰੀਲੈਮਾ (Neurilemma)-ਜਿਹੜੀ ਪਤਲੀ, ਤਿੱਲੀ ਦੀ ਪਰਤ ਨਾੜੀ ਸੈੱਲ ਦੇ ਬਾਹਰਲੇ ਪਾਸੇ ਵੱਲ ਹੁੰਦੀ ਹੈ, ਨਿਊਰੀਲੈਮਾ ਅਖਵਾਉਂਦੀ ਹੈ ।

→ ਲਿਗਾਮੈਂਟ (Ligament)-ਜਿਹੜਾ ਜੋੜਕ ਟਿਸ਼ੂ ਦੋ ਹੱਡੀਆਂ ਨੂੰ ਆਪਸ ਵਿੱਚ ਜੋੜਦਾ ਹੈ, ਉਸ ਨੂੰ ਲਿਗਮੈਂਟ ਕਿਹਾ ਜਾਂਦਾ ਹੈ ।

→ ਸਵਾਨ ਸੈੱਲ (Schwann Cells)-ਇਹ ਨਾੜੀ ਟਿਸ਼ੂ ਦੇ ਸੈੱਲ ਹਨ ਜਿਹੜੇ ਨਿਊਰੀਲੈਮਾ ਦੇ ਹੇਠਲੇ ਹਿੱਸੇ ਤੇ ਪਾਏ ਜਾਂਦੇ ਹਨ ।

→ ਨਿਸਲਜ਼ ਕਣ (Nissl’s Granules)-ਦੋ-ਧਰੁਵੀ (Bipolar) ਅਤੇ ਬਹੁ-ਧਰੁਵੀ (Multipolar) ਨਾੜੀ ਸੈੱਲਾਂ ਵਿੱਚ ਮੌਜੂਦ ਨਿਊਕਲੀਅਸ ਦੇ ਚਾਰੇ ਪਾਸੇ ਮਿਲਣ ਵਾਲੇ ਕਣਾਂ ਨੂੰ ਨਿਸਲਜ਼ ਕਣ ਆਖਦੇ ਹਨ ।

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

This PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ will help you in revision during exams.

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

→ ਸਾਰੇ ਸਜੀਵ ਜੋ ਸਾਨੂੰ ਆਲੇ-ਦੁਆਲੇ ਨਜ਼ਰ ਆਉਂਦੇ ਹਨ, ਗੁੰਝਲਦਾਰ ਰਚਨਾਵਾਂ ਹਨ, ਜੋ ਤਾਲਮੇਲ ਵਾਲੇ ਅਣਗਿਣਤ ਡੱਬਿਆਂ ਤੋਂ ਬਣੇ ਹੁੰਦੇ ਹਨ । ਇਹਨਾਂ ਡੱਬਿਆਂ ਨੂੰ ਆਮ ਤੌਰ ‘ਤੇ ਸੈੱਲ (Cell) ਕਿਹਾ ਜਾਂਦਾ ਹੈ ।

→ ਸਜੀਵ ਇੱਕ ਜਾਂ ਜ਼ਿਆਦਾ ਸੈੱਲਾਂ ਤੋਂ ਬਣੇ ਹੁੰਦੇ ਹਨ । ਇਸ ਲਈ ਸਜੀਵਾਂ ਵਿੱਚ ਸੈਂਲ ਜੀਵਨ ਦੀ ਇਕਾਈ ਹੈ ।

→ ਸੈੱਲ ਸਜੀਵਾਂ ਦੀ ਬਣਤਰ ਅਤੇ ਕਾਰਜ ਦੀ ਸਭ ਤੋਂ ਛੋਟੀ ਇਕਾਈ ਹੈ ।

→ ਸੈੱਲ ਵਿੱਚ ਜਣਨ ਪ੍ਰਕਿਰਿਆ, ਉਤਪਰਿਵਰਤਨ ਅਤੇ ਉਤੇਜਨਾ ਪ੍ਰਤੀਕਿਰਿਆ ਆਦਿ ਦੀ ਯੋਗਤਾ ਹੁੰਦੀ ਹੈ । ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜੀਵਨ ਸੈੱਲਾਂ ਦੁਆਰਾ ਹੀ ਕਾਇਮ ਰਹਿੰਦਾ ਹੈ ।

→ ਰਾਬਰਟ ਹੁੱਕ (Robert Hook) ਨੇ ਸੰਨ 1665 ਵਿੱਚ, ਸਭ ਤੋਂ ਪਹਿਲਾਂ ਸਾਧਾਰਨ ਸੂਖ਼ਮਦਰਸ਼ੀ ਦੀ ਸਹਾਇਤਾ ਨਾਲ, ਕਾਰਕ ਦੀ ਪਤਲੀ ਕਾਰ ਵਿੱਚ ਖ਼ਾਲੀ ਖ਼ਾਨਿਆਂ ਨੂੰ ਵੇਖਿਆ । ਉਸ ਨੇ ਇਹਨਾਂ ਖ਼ਾਲੀ ਖ਼ਾਨਿਆਂ ਨੂੰ ਸੈੱਲ ਦਾ ਨਾਂ ਦਿੱਤਾ । ਇਸ ਦੇ ਪਿੱਛੋਂ ਲਿਉਨ ਹੱਕ ਨੇ ਇੱਕ ਸੁਧਰੀ ਹੋਈ ਸੂਖ਼ਮਦਰਸ਼ੀ ਦੀ ਸਹਾਇਤਾ ਨਾਲ ਸੰਨ 1674 ਵਿੱਚ ਜੀਵਾਣੁਆਂ (Bacteria), ਸ਼ੁਕਰਾਣੂਆਂ (Spermetozoids) ਅਤੇ ਲਹੂ ਦੇ ਲਾਲ ਸੈੱਲਾਂ (Erythrocytes) ਦਾ ਅਧਿਐਨ ਕੀਤਾ ।

→ ਜੀਵ ਸੰਗਠਨ ਦੀ ਸਭ ਤੋਂ ਉੱਚੀ ਪੱਧਰ ਜੀਵਮੰਡਲ (Biosphere) ਹੈ । ਇਸ ਵਿੱਚ ਸੰਸਾਰ ਦੀਆਂ ਸਾਰੀਆਂ ਜੀਵਿਤ ਵਸਤਾਂ ਸ਼ਾਮਲ ਹਨ ।

→ ਸਾਰੇ ਜੀਵਾਂ ਦਾ ਸੰਗਠਨ ਇੱਕੋ ਜਿਹਾ ਹੁੰਦਾ ਹੈ ਅਤੇ ਜੀਵ ਜਗਤ ਦੇ ਸੰਗਠਨ ਦੀਆਂ ਪੱਧਰਾਂ ਵੱਖਰੀਆਂ-ਵੱਖਰੀਆਂ
ਹਨ । ਇਹ ਪੱਧਰਾਂ ਹੇਠ ਲਿਖੀਆਂ ਹਨ-
ਪਰਮਾਣੂ – ਅਣੂ – ਸੈੱਲ – ਟਿਸ਼ੂ – ਅੰਗ – ਅੰਗ ਪ੍ਰਣਾਲੀ – ਜੀਵ ।

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

→ ਰਾਬਰਟ ਹੁੱਕ ਨੇ ਸੰਨ 1665 ਵਿੱਚ ਜਿਹੜੇ ਸੈੱਲਾਂ ਦਾ ਅਧਿਐਨ ਕੀਤਾ ਸੀ, ਉਹ ਮਰੇ ਹੋਏ (dead) ਸੈੱਲ ਸਨ । ਇਹਨਾਂ ਸੈੱਲਾਂ ਦੇ ਮਰੇ ਹੋਏ ਹੋਣ ਕਰਕੇ, ਇਹਨਾਂ ਸੈੱਲਾਂ ਵਿੱਚ ਹਵਾ ਭਰੀ ਹੋਈ ਸੀ ।

→ ਸੰਨ 1831 ਵਿੱਚ ਰਾਬਰਟ ਬਾਉਨ ਨੇ ਸੈੱਲ ਵਿੱਚ ਕੇਂਦਰਕ ਦੀ ਖੋਜ ਕੀਤੀ ਸੀ । ਉਸਨੇ ਆਰਕਿਡ ਨਾਂ ਵਾਲੇ , ਪੌਦਿਆਂ ਦੇ ਸੈੱਲਾਂ ਵਿੱਚ ਕੇਂਦਰਕ (Nucleus) ਦੀ ਖੋਜ ਕੀਤੀ । ਪਾਰਕਿੰਜੇ ਨਾਂ ਦੇ ਵਿਗਿਆਨੀ ਨੇ ਸੰਨ 1839 ਵਿੱਚ ਸੈੱਲਾਂ ਵਿੱਚ ਜੀਵ ਦਵ (Protoplasm) ਦੀ ਖੋਜ ਕੀਤੀ ਅਤੇ ਇਸ ਦਵ ਨੂੰ ਇਹ ਨਾਂ ਦਿੱਤਾ ।

→ ਇੱਕ ਸੈੱਲ ਤੋਂ ਸਾਰਾ ਸਰੀਰ ਵੀ ਬਣਦਾ ਹੈ । ਇੱਕ ਸੈੱਲੀ ਜੀਵ ਵਿੱਚ ਵੀ ਸਜੀਵਾਂ ਵਾਲੀਆਂ ਸਾਰੀਆਂ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨ । ਸਜੀਵ ਬਹੁ-ਸੈੱਲੀ (Multicellular) ਵੀ ਹੁੰਦੇ ਹਨ । ਜੀਵਾਣੂ ਇੱਕ ਸੈੱਲੀ ਜੀਵ ਹਨ । ਕਲੈਮੀਡੋਮੋਨਾਸ (Chlamydomonas) ਇੱਕ ਸੈੱਲੀ ਐਲਗਾ ਕਾਈ) ਹੈ | ਅਮੀਬਾ, ਪੈਰਾਮੀਸ਼ੀਅਮ ਇੱਕ ਸੈੱਲੀ ਜੰਤੁ ਹਨ ।

→ ਉੱਚ-ਕੋਟੀ ਦੇ ਪੌਦਿਆਂ (Higher Plants) ਅਤੇ ਜੰਤੂਆਂ ਦੇ ਸਰੀਰ ਅਣਗਿਣਤ ਸੈੱਲਾਂ ਦੇ ਬਣੇ ਹੋਏ ਹਨ । ਇਹਨਾਂ ਸਜੀਵਾਂ (Living Organisms) ਨੂੰ ਬਹੁ ਸੈੱਲੀ ਸਜੀਵ ਕਹਿੰਦੇ ਹਨ । ਹਾਈਡੂ (Hydra), ਸਪੰਜ ਪ੍ਰਾਣੀ ਆਦਿ ਬਹੁ ਸੈੱਲੀ ਜੀਵ ਹਨ ।

→ ਹਰੇਕ ਜੀਵ ਦੇ ਜੀਵਨ ਦਾ ਆਰੰਭ ਇੱਕ ਸੈੱਲ ਤੋਂ ਹੀ ਸ਼ੁਰੂ ਹੁੰਦਾ ਹੈ । ਸੈਂਲ ਜੀਵਨ ਦੀ ਮੂਲ ਇਕਾਈ ਹੈ । ਸਜੀਵਾਂ ਦੀਆਂ ਸਾਰੀਆਂ ਕਿਰਿਆਵਾਂ ਜਿਵੇਂ ਕਿ ਜਣਨ, ਪਾਚਨ, ਚੇਤਨਤਾ ਆਦਿ ਸੈੱਲਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ ।

→ ਮਨੁੱਖੀ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਦਾ ਅਨੁਮਾਨ 100 ਅਰਬ ਦੇ ਲਗਪਗ ਲਗਾਇਆ ਗਿਆ ਹੈ ।

→ ਕੁਝ ਕਾਂਕਸ (Coccus) ਕਿਸਮ ਦੇ, ਗੋਲਾਕਾਰ ਸ਼ਕਲ ਦੇ ਜੀਵਾਣੁਆਂ ਦਾ ਆਕਾਰ 0.2 ਤੋਂ 0.5 ਮਾਈਕ੍ਰਾਂਨ (Micron) ਹੁੰਦਾ ਹੈ । (ਇੱਕ ਮਾਈਕੂਨ = \(\frac {1}{1000}\) ਮਿਲੀ ਮੀਟਰ), ਕਈ ਨਾੜੀ ਸੈੱਲਾਂ ਦੀ ਲੰਬਾਈ ਫੁੱਟਾਂ (Feet) ਤਕ ਵੀ ਹੋ ਸਕਦੀ ਹੈ । ਆਮ ਤੌਰ ‘ਤੇ ਸੈੱਲਾਂ ਦਾ ਮਾਪ 5 micron ਤੋਂ ਲੈ ਕੇ 30 ਮਾਈਕ੍ਰਾਂਨ ਤੱਕ ਹੁੰਦਾ ਹੈ ।

→ ਕੇਰੀਓਟੀ ਸੈੱਲ (Prokaryotic Cell)-ਜਿਸ ਸੈੱਲ ਵਿੱਚ ਨਿਊਕਲੀਅਸ ਸਪੱਸ਼ਟ ਨਹੀਂ ਹੁੰਦਾ, ਉਸ ਸੈੱਲ ਨੂੰ ਪ੍ਰੋਕੇਰੀਓਟੀ ਸੈਂਲ ਆਖਦੇ ਹਨ ।
ਉਦਾਹਰਨ-ਬੈਕਟੀਰੀਆ ਦੇ ਸੈੱਲ ਅਤੇ ਨੀਲੀ ਹਰੀ ਕਾਈ (Blue green algae) ।

→ ਯੂਕੇਰੀਓਟੀ ਸੈੱਲ (Eukaryotic Cell)-ਉਹ ਸੈਂਲ ਜਿਸ ਵਿੱਚ ਸਪੱਸ਼ਟ ਕੇਂਦਰਕ ਜਾਂ ਨਿਉਕਲੀਅਸ ਹੋਵੇ, ਯੂਕੇਰੀਓਟੀ ਸੈੱਲ ਅਖਵਾਉਂਦਾ ਹੈ । ਨਿਊਕਲੀਅਸ, ਨਿਊਕਲੀ ਝਿੱਲੀ (Nuclear membrane) ਦੁਆਰਾ ਘਿਰਿਆ ਹੁੰਦਾ ਹੈ । ਇਸ ਸੈੱਲ ਵਿੱਚ ਸੈੱਲ ਪਦਾਰਥ ਅਤੇ ਨਿਊਕਲੀਅਸ ਸਪੱਸ਼ਟ ਹੁੰਦਾ ਹੈ ।
ਉਦਾਹਰਨ-ਜੰਤੂ ਅਤੇ ਪੌਦਾ ਸੈੱਲ ।

→ ਨਿੱਕੜੇ ਅੰਗ (Organelles)-ਬਹੁਤ ਹੀ ਛੋਟੇ ਆਕਾਰ ਦੇ ਇਹ ਪਿੰਡ ਸੈੱਲ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਕਾਰਜ ਕਰਦੇ ਹਨ ।

→ ਲਿਊਕੋਪਲਾਸਟ (Leucoplast)-ਪੌਦਿਆਂ ਦੇ ਸੈੱਲਾਂ ਵਿੱਚ ਮਿਲਣ ਵਾਲੇ ਸਫ਼ੈਦ ਰੰਗ ਵਾਲੇ ਪਲਾਸਟਿਡਜ਼ ਨੂੰ ਲਿਊਕੋਪਲਾਸਟ ਆਖਦੇ ਹਨ । ਇਹਨਾਂ ਪਲਾਸਟਿਡਜ਼ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਹੈ ।

→ ਸੈਂਟੀਓਲ (Centriole)-ਤਾਰਾ ਰੂਪੀ ਪਿੰਡ ਜਿਹੜਾ ਜੰਤੁ ਸੈੱਲਾਂ ਵਿੱਚ ਨਿਊਕਲੀਅਸ ਦੇ ਨੇੜੇ ਮਿਲਦਾ ਹੈ, ਉਸ ਨੂੰ ਸੈਂਟੀਓਲ ਆਖਦੇ ਹਨ । ਇਹ ਪਿੰਡ ਸੈੱਲ ਵਿਭਾਜਨ ਸਮੇਂ ਪਿੰਡਲ ਦੇ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ।

→ ਜੀਨ (Genes)-ਜੀਨ ਇੱਕ ਕਿਸਮ ਦੀਆਂ ਵਿਸ਼ੇਸ਼ ਇਕਾਈਆਂ ਹਨ, ਜਿਹੜੀਆਂ ਕੋਮੋਸੋਮਾਂ ਉੱਤੇ ਸਥਿਤ ਹੁੰਦੀਆਂ ਹਨ । ਇਹ ਇਕਾਈਆਂ ਪਾਣੀਆਂ ਤੇ ਪੌਦਿਆਂ ਦੇ ਗੁਣਾਂ ਨੂੰ ਨਿਯੰਤ੍ਰਿਤ ਰੱਖਦੀਆਂ ਹਨ ਅਤੇ ਅਨੁਵੰਸ਼ਿਕਤਾ (Heredity) ਲਈ ਜਿੰਮੇਵਾਰ ਹਨ ।

PSEB 9th Class Science Notes Chapter 5 ਜੀਵਨ ਦੀ ਮੁੱਢਲੀ ਇਕਾਈ

→ ਲਾਈਸੋਸੋਮ (Lysosomes)-ਇਕਹਿਰੀ ਖਿੱਲੀ ਵਾਲੇ ਇਹ ਪਿੰਡ ਪਾਚਕ ਦਵਾਂ ਨਾਲ ਭਰੀਆਂ ਹੋਈਆਂ ਥੈਲੀਆਂ ਹੁੰਦੀਆਂ ਹਨ । ਇਹਨਾਂ ਪਿੰਡਾਂ ਨੂੰ ਆਤਮਦਾਹੀ ਥੈਲੀਆਂ (Suicidal Bags) ਵੀ ਆਖਦੇ ਹਨ ।

→ ਡੀ. ਐੱਨ. ਏ. (D.N.A.)-ਇਹ ਯੂਕੇਰੀਓਟਿਕ ਸੈੱਲਾਂ ਦੇ ਨਿਊਕਲੀਅਸ ਵਿੱਚ ਪਾਇਆ ਜਾਣ ਵਾਲਾ ਡੀਆਕਸੀ ਰਾਈਬੋਨਿਉਕਲਿਕ ਐਸਿਡ (Deoxyribonucleic acid) ਹੈ ।

→ ਆਰ. ਐੱਨ. ਏ. (R.N.A.)-ਇਹ ਰਾਈਬੋਨਿਊਕਲਿਕ ਐਸਿਡ ਹੈ, ਜਿਸ ਦੀ ਨਿਊਕਲੀਅਸ ਵਿੱਚ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ । ਇਹ ਨਿਊਕਲੀ ਪ੍ਰੋਟੀਨ (Nuclear Protein) ਦੇ ਇੱਕ ਧਾਗੇ ਦਾ ਬਣਿਆ ਹੋਇਆ ਹੁੰਦਾ ਹੈ । ਇਹ ਅਣੂਵੰਸ਼ਿਕ ਸੂਚਨਾਵਾਂ (Hereditary traits) ਨਾਲ ਸੰਬੰਧਿਤ ਹੈ ।

→ ਐਸਟਰ (Aster)-ਸੈੱਲ-ਵੰਡ ਦੀ ਅਵਸਥਾ ਵਿੱਚ ਸੈੱਲ ਦ੍ਰਵ ਤੋਂ ਨਿਕਲਣ ਵਾਲੇ ਰੇਸ਼ਾ ਰੂਪੀ ਬਣਤਰਾਂ ਨੂੰ ਐਸਟਰ ਆਖਦੇ ਹਨ । ਇਹ ਬਣਤਰ ਜੰਤੂ ਸੈੱਲ ਦੇ ਵਿਭਾਜਨ ਸਮੇਂ ਪਿੰਡਲ ਦੇ ਬਣਨ ਵਿੱਚ ਸਹਾਇਤਾ ਕਰਦੀ ਹੈ ।

→ ਬਾਈਵੇਲੈਂਟ (Bivalent)-ਸਮਜਾਤੀ ਮੋਸੋਮ ਦੇ ਦੋ ਸ਼੍ਰੋਮੋਸੋਮ ਆਪਸ ਵਿੱਚ ਜੁੜ ਕੇ ਜਿਹੜਾ ਜੋਟਾ (pair) ਬਣਾਉਣ, ਉਸ ਨੂੰ ਬਾਈਵੇਲੈਂਟ ਆਖਦੇ ਹਨ ।

→ ਸੈਂਟੋਅਰ (Centromere)-ਸੈਂਟੋਮੀਅਰ ਇੱਕ ਅਜਿਹਾ ਬਿੰਦੁ ਹੈ ਜਿਸ ਨਾਲ ਸੈੱਲ ਵਿਭਾਜਨ ਦੌਰਾਨ ਸਮਜਾਤੀ ਕੋਮੈਟਿਡਜ਼ ਆਪਸ ਵਿੱਚ ਜੁੜਦੇ ਹਨ ।

→ ਕੂਮੈਟਿਡ (Chromatids)-ਕੋਮੋਸੋਮਾਂ ਦੇ ਲੰਬੇ ਆਕਾਰ ਵਾਲੇ ਦੋ ਸਮਾਨ ਅੱਧੇ (Halves) ਹਿੱਸਿਆਂ ਨੂੰ ਕੋਮੈਟਿਡਜ਼ ਆਖਦੇ ਹਨ ।

→ ਭਾਸਿੰਗ ਓਵਰ (Crossing Over)-ਅਰਧ ਸੁਤਰੀ ਸੈੱਲ ਵਿਭਾਜਨ ਹੋਣ ਦੇ ਸਮੇਂ ਸਮਜਾਤੀ ਕੋਮੋਸੋਮਾਂ (Homologous Chromosomes) ਦੇ ਕੋਮੈਟਿਡਾਂ ਦੇ ਅਸਮਾਨ ਭਾਗਾਂ ਦਾ ਇੱਕ ਦੂਸਰੇ ਨਾਲ ਵਟਾਂਦਰਾ ਕੂਸਿੰਗ | ਓਵਰ ਅਖਵਾਉਂਦਾ ਹੈ । ਇਸ ਨੂੰ ਜੀਵ-ਵਟਾਂਦਰਾ ਵੀ ਆਖਦੇ ਹਨ ।

→ ਕਿਆਜ਼ਮਾ (Chiasma)-ਅਰਧ ਸੁਤਰੀ ਸੈੱਲ ਵਿਭਾਜਨ ਦੇ ਪੜਾਅ ਪ੍ਰੋਫੇਜ਼-1 ਵਿੱਚ ਹਰੇਕ ਸਮਜਾਤੀ ਝੋਮੋਸੋਮਾਂ ਦੇ ਕੋਮੈਟਿਡਜ਼ ਇੱਕ-ਦੂਸਰੇ ਦੇ ਨੇੜੇ ਆ ਕੇ ਜੋੜੇ ਬਣਾਉਂਦੇ ਹਨ । ਜੋਟਿਆਂ ਦੇ ਕੁੱਝ ਕੂਮੈਟਿਡਜ਼ ਦਾ ਆਪਸ ਵਿੱਚ ਵਟਾਂਦਰਾ ਹੋਣ ਉਪਰੰਤ ਜੋੜੇ ਦੇ ਜੀਨਜ਼ ਦੇ ਵਟਾਂਦਰੇ ਵਾਲੇ ਜਿਹੜੇ ਬਿੰਦੁ ਬਣਦੇ ਹਨ, ਉਹਨਾਂ ਨੂੰ ਕਿਆਜ਼ਮਾ ਆਖਦੇ ਹਨ ।

→ ਡਿਪਲਾਇਡ (Diploid)-ਜਿਸ ਸੈੱਲ ਵਿੱਚ ਕੋਮੋਸੋਮਾਂ ਦੇ ਦੋ ਸੈੱਟ ਹੋਣ, ਉਸ ਅਵਸਥਾ ਨੂੰ ਡਿਪਲਾਇਡ ਅਵਸਥਾ ਕਹਿੰਦੇ ਹਨ ।

→ ਹੈਪਲਾਇਡ (Haploid)-ਸੈੱਲ ਦੀ ਉਹ ਅਵਸਥਾ ਜਿਸ ਵਿੱਚ ਸ਼੍ਰੋਮੋਸੋਮਾਂ ਦਾ ਇੱਕ ਸੈਂਟ ਮੌਜੂਦ ਹੋਵੇ, ਹੈਪਲਾਇਡ ਅਖਵਾਉਂਦਾ ਹੈ ।

→ ਸਮਜਾਤੀ ਕੋਮੋਸੋਮ ਜਾਂ ਹੋਮੋਲੋਗਸ ਕੋਮੋਸੋਮ (Homologous Chromosomes)-ਕੋਮੋਸੋਮਾਂ ਦਾ ਇੱਕ ਸਮਾਨ ਮਾਪ ਅਤੇ ਆਕਾਰ ਵਾਲਾ ਜੋਟਾ (Pair) ਜਿਸ ਤੇ ਕਿਸੇ ਗੁਣ ਜਾਂ ਲੱਛਣ ਨੂੰ ਕੰਟਰੋਲ ਕਰਨ ਵਾਲੇ ਜੀਨਜ਼ ਹੋਣ, ਨੂੰ ਹੋਮੋਲੋਗਸ ਕੋਮੋਸੋਮ ਆਖਦੇ ਹਨ । ਅਜਿਹੇ ਜੋੜੇ ਦਾ ਇੱਕ ਮੈਂਬਰ ਜਣਨ ਦੇ ਬਾਅਦ ਦੋਹਾਂ ਜਣਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਾਪਤ ਹੁੰਦਾ ਹੈ ।

PSEB 9th Class Science Notes Chapter 4 ਪਰਮਾਣੂ ਦੀ ਬਣਤਰ

This PSEB 9th Class Science Notes Chapter 4 ਪਰਮਾਣੂ ਦੀ ਬਣਤਰ will help you in revision during exams.

PSEB 9th Class Science Notes Chapter 4 ਪਰਮਾਣੂ ਦੀ ਬਣਤਰ

→ 19ਵੀਂ ਸਦੀ ਤੱਕ ਜੇ.ਜੇ. ਾਮਸਨ ਨੇ ਪਤਾ ਲਾਇਆ ਕਿ ਪਰਮਾਣੂ ਸਾਧਾਰਨ ਅਤੇ ਅਵਿਭਾਜ ਕਣ ਨਹੀਂ ਹੈ ਬਲਕਿ ਇਸ ਵਿੱਚ ਇੱਕ ਕਣ ਇਲੈੱਕਟ੍ਰਾਂਨ ਮੌਜੂਦ ਹੈ ।

→ ਇਲੈੱਕਟ੍ਰਾਨ ਦੀ ਜਾਣਕਾਰੀ ਤੋਂ ਪਹਿਲਾਂ ਈ. ਗੋਲਡਸਟੀਨ ਨੇ 1886 ਵਿੱਚ ਇੱਕ ਨਵੀਂ ਵਿਕਿਰਣ ਦੀ ਖੋਜ ਕੀਤੀ ਜਿਸ ਦਾ ਨਾਂ ‘ਕੈਨਾਲ ਅ` ਸੀ ।

→ ਕੈਨਾਲ ਰੈਅ ਧਨ-ਚਾਰਜਿਤ ਕਿਰਣਾਂ ਸਨ ਜਿਸ ਰਾਹੀਂ ਧਨ-ਚਾਰਜਿਤ ਅਵਪਰਮਾਣੂਕ ਕਣ ਪ੍ਰੋਟਾਨ ਦਾ ਪਤਾ ਲਗਾਇਆ ।

→ ਪ੍ਰੋਟੀਨ ਦਾ ਚਾਰਜ ਇਲੈੱਕਟ੍ਰਾਨ ਦੇ ਚਾਰਜ ਦੇ ਬਰਾਬਰ ਪਰ ਉਲਟਾ ਸੀ । ਪ੍ਰੋਟੀਨ ਦਾ ਪੁੰਜ ਇਲੈੱਕਟ੍ਰਾਨ ਦੇ ਪੁੰਜ ‘ ਦਾ 2000 ਗੁਣਾ ਸੀ ।

→ ਆਮ ਤੌਰ ‘ਤੇ ਪ੍ਰੋਟਾਨ ਨੂੰ ‘p’ ਅਤੇ ਇਕਨ ਨੂੰ ‘e’ ਨਾਲ ਦਰਸਾਇਆ ਜਾਂਦਾ ਹੈ ।

→ ਪ੍ਰੋਟੀਨ ਦਾ ਚਾਰਜ +1 ਅਤੇ ਇਲੈੱਕਵਾਨ ਦਾ ਚਾਰਜ -1 ਮੰਨਿਆ ਜਾਂਦਾ ਹੈ ।

→ ਜੇ.ਜੇ. ਟਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਇਕਵਾਂਨ ਧਨ-ਚਾਰਜਿਤ ਗੋਲੇ ਵਿੱਚ ਖੁੱਭੇ ਹੁੰਦੇ ਹਨ । ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ ।

→ ਐਲਫਾ (α) ਕਣ ਦੋ ਚਾਰਜਿਤ ਹੀਲੀਅਮ \({ }_{2}^{4} \mathrm{He}\) ਕਣ ਹੁੰਦੇ ਹਨ ਅਤੇ ਉਹ ਧਨ ਚਾਰਜਿਤ ਹੁੰਦੇ ਹਨ ।
→ ਰਦਰਫੋਰਡ ਦੇ ਐਲਫਾ ਕਣਾਂ ਦੇ ਖਿੰਡਾਉ ਪਯੋਗ ਨੇ ਪਰਮਾਣ ਦੇ ਨਿਊਕਲੀਅਸ ਦੀ ਖੋਜ ਕੀਤੀ ।

→ ਈ. ਰਦਰਫੋਰਡ ਨੂੰ ਰੇਡੀਓ-ਐਕਟਿਵਤਾ ਤੇ ਆਪਣੇ ਯੋਗਦਾਨ ਅਤੇ ਸੋਨੇ ਦੀ ਪੱਤੀ ਦੇ ਰਾਹੀਂ ਪਰਮਾਣੁ ਦੇ ਨਾਭਿਕ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਿਆ ।

→ ਆਪਣੇ ਪ੍ਰਯੋਗਾਂ ਦੇ ਆਧਾਰ ‘ਤੇ ਰਦਰਫੋਰਡ ਨੇ ਪਰਮਾਣੂ ਮਾਡਲ ਪੇਸ਼ ਕੀਤਾ ਜਿਸ ਅਨੁਸਾਰ ਪਰਮਾਣੂ ਦਾ ਕੇਂਦਰ ਧਨ-ਚਾਰਜਿਤ ਹੁੰਦਾ ਹੈ ਜਿਸ ਨੂੰ ਨਾਭਿਕ ਕਹਿੰਦੇ ਹਨ । ਪਰਮਾਣੂ ਦਾ ਸਾਰਾ ਪੁੰਜ ਇਸ ਭਾਗ ਵਿੱਚ ਮੌਜੂਦ ਹੁੰਦਾ ਹੈ । ਨਾਭਿਕ ਦੇ ਚਾਰੇ ਪਾਸੇ ਇਲੈਂਕਾਨ ਨਿਸਚਿਤ ਆਰਬਿਟ ਵਿੱਚ ਚੱਕਰ ਲਗਾਉਂਦੇ ਹਨ ।

→ ਨੀਲਸ ਬੋਹਰ ਦੁਆਰਾ ਦਿੱਤਾ ਗਿਆ ਪਰਮਾਣੂ ਮਾਡਲੇ ਵਧੇਰੇ ਸਫਲ ਸੀ ।ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਲੈੱਕਟਾਂਨ ਨਿਊਕਲੀਅਸ ਦੇ ਚਾਰੇ ਪਾਸੇ ਅਤੇ ਨਿਸਚਿਤ ਊਰਜਾ ਨਾਲ ਵੱਖ-ਵੱਖ ਸੈੱਲਾਂ ਵਿੱਚ ਵੰਡੇ ਹਨ । ਜੇਕਰ ਪਰਮਾਣੂ ਦਾ ਸਭ ਤੋਂ ਬਾਹਰੀ ਬੈਂਲ ਭਰ ਜਾਂਦਾ ਹੈ ਤਾਂ ਪਰਮਾਣੂ ਸਥਿਰ ਹੋ ਜਾਂਦਾ ਹੈ ।

PSEB 9th Class Science Notes Chapter 4 ਪਰਮਾਣੂ ਦੀ ਬਣਤਰ

→ ਕੈਨਾਲ ਕਿਰਣਾਂ (Canal Rays)-ਇਹ ਡਿਸਚਾਰਜ ਟਿਊਬ ਦੇ ਐਨੋਡ ਤੋਂ ਉਤਸਰਜਿਤ ਹੋਣ ਵਾਲੀਆਂ ਧਨ ਚਾਰਜਿਤ ਵਿਕਿਰਣਾਂ ਹਨ । ਇਹ ਅਜਿਹੇ ਕਣਾਂ ਨਾਲ ਨਿਰਮਿਤ ਹਨ ਜਿਨ੍ਹਾਂ ਦਾ ਪੁੰਜ ਇਲੈੱਕਟ੍ਰਾਨ ਤੋਂ 2000 ਗੁਣਾ ਹੁੰਦਾ ਹੈ ।

→ ਪਰਮਾਣੂ (Atom)-ਇਹ ਕਿਸੇ ਤੱਤ ਦੇ ਸੂਖ਼ਤਮ ਨਾ ਵੰਡੇ ਜਾਣ ਵਾਲੇ ਕਣ ਹਨ ਜਿਸ ਵਿੱਚ ਸਮਾਨ ਮਾਤਰਾ ਵਿੱਚ ਧਨ-ਚਾਰਜਿਤ ਕਣ (ਪ੍ਰੋਟਾਨ) ਅਤੇ ਰਿਣਾਤਮਕ ਕਣ (ਇਲੈੱਕਟ੍ਰਾਨ) ਹੁੰਦੇ ਹਨ । ਪਰਮਾਣੂ ਕੁੱਲ ਮਿਲਾ ਕੇ ਉਦਾਸੀਨ ਹੁੰਦਾ ਹੈ ।

→ ਪ੍ਰੋਟੀਨ (Proton)-ਇਹ ਪਰਮਾਣੂ ਦਾ ਨਿਕੜਾ ਧਨ-ਚਾਰਜਿਤ ਕਣ ਹੈ ਜੋ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਹੁੰਦਾ ਹੈ । ਇਸ ਉੱਪਰ ਇਕਾਈ (+1) ਧਨ ਚਾਰਜ ਮੌਜੂਦ ਮੰਨਿਆ ਗਿਆ ਹੈ । ਇਸ ਦਾ ਪੁੰਜ 1.673 × 10-24 kg ਹੁੰਦਾ ਹੈ ।

→ ਇਲੈੱਕਟ੍ਰਾਨ (Electron)-ਇਹ ਪਰਮਾਣੂ ਦਾ ਰਿਣ-ਚਾਰਜਿਤ ਨਿਕੜਾ ਕਣ ਹੈ ਜੋ ਪਰਮਾਣੂ ਦੇ ਨਾਭਿਕ ਦੁਆਲੇ ਵੱਖ-ਵੱਖ ਉਰਜਾ ਸੈੱਲਾਂ ਵਿੱਚ ਚੱਕਰ ਲਗਾਉਂਦਾ ਹੈ । ਇਸ ਨੂੰ ‘e’ ਨਾਲ ਦਰਸਾਇਆ ਜਾਂਦਾ ਹੈ । ਇਸ ਦਾ ਵਾਸਤਵਿਕ ਪੁੰਜ 9.1 × 10-28 ਹੁੰਦਾ ਹੈ ।

→ ਨਿਊਨ (Neutron)-ਇਹ ਪਰਮਾਣੂ ਦਾ ਨਿਕੜਾ ਕਣ ਹੈ ਜੋ ਚਾਰਜ-ਰਹਿਤ ਹੁੰਦਾ ਹੈ । ਇਸਦਾ ਪੁੰਜ ਪਰਮਾਣੂ ਦੇ ਪ੍ਰੋਟੀਨ ਬਰਾਬਰ ਹੁੰਦਾ ਹੈ । ਇਹ ਪਰਮਾਣੂ ਦੇ ਨਾਭਿਕ ਵਿੱਚ ਸਥਿਤ ਹੁੰਦਾ ਹੈ । ਇਸ ਨੂੰ ’n’ ਨਾਲ ਦਰਸਾਇਆ ਜਾਂਦਾ ਹੈ ।

→ ਅਸ਼ਟਕ ਜਾਂ ਆਠਾ (Octet)-ਅੱਠ ਇਲੈੱਕਟਾਂਨ ਵਾਲਾ ਸਭ ਤੋਂ ਬਾਹਰੀ ਸੈੱਲ ਨੂੰ ਅਸ਼ਟਕ ਕਹਿੰਦੇ ਹਨ ।

→ ਸੰਯੋਜਕਤਾ (Valency)ਪਰਮਾਣੂ ਦੇ ਸਭ ਤੋਂ ਬਾਹਰੀ ਸੈੱਲ ਵਿੱਚ ਇਲੈੱਕਨਾਂ ਦੇ ਅਸ਼ਟਕ ਬਨਾਉਣ ਲਈ ਜਿੰਨੀ ਸੰਖਿਆ ਵਿੱਚ ਇਲੈੱਕਟ੍ਰਾਨਾਂ ਦੀ ਸਾਂਝੇਦਾਰੀ, ਉਹਨਾਂ ਨੂੰ ਗ੍ਰਹਿਣ ਕਰਨ ਜਾਂ ਉਹਨਾਂ ਦਾ ਤਿਆਗ ਕਰਨ ਦੀ ਲੋੜ ਹੁੰਦੀ ਹੈ । ਉਸਨੂੰ ਤੱਤ ਦੀ ਸੰਯੋਜਕਤਾ ਜਾਂ ਸੰਯੋਜਕ ਸ਼ਕਤੀ ਕਹਿੰਦੇ ਹਨ ।

→ ਸੰਯੋਜਕਤਾ ਇਲੈੱਕਟ੍ਰਾਂਨ (Valence Electrons)-ਕਿਸੇ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਨਾਂ ਨੂੰ ਸੰਯੋਜਕਤਾ-ਇਲੈੱਕਟ੍ਰਾਨ ਕਿਹਾ ਜਾਂਦਾ ਹੈ ।

→ ਪਰਮਾਣੂ ਸੰਖਿਆ (Atomic Number)-ਇੱਕ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਦੀ ਕੁੱਲ ਸੰਖਿਆ ਉਸ ਦੀ ਪਰਮਾਣੂ ਸੰਖਿਆ ਹੁੰਦੀ ਹੈ । ਇਸ ਨੂੰ “Z ਨਾਲ ਦਰਸਾਇਆ ਜਾਂਦਾ ਹੈ ।

→ ਪੁੰਜ ਸੰਖਿਆ (Mass Number)-ਇੱਕ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੀ ਕੁੱਲ ਸੰਖਿਆ ਦੇ ਜੋੜ ਨੂੰ ਪੁੰਜ ਸੰਖਿਆ ਕਹਿੰਦੇ ਹਨ । ਇਸ ਨੂੰ ‘A’ ਨਾਲ ਦਰਸਾਇਆ ਜਾਂਦਾ ਹੈ ।
∴ A = P + N.

→ ਪਰਮਾਣੂ ਪੁੰਜ (Atomic Mass)-ਪਰਮਾਣੂ ਦਾ ਪੁੰਜ ਉਸ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਨਾਂ ਦੇ ਪੰਜਾਂ ਕਾਰਨ ਹੁੰਦਾ ਹੈ ।

→ ਨਿਊਕਲੀਆਨ (Nucleon)-ਕਿਸੇ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਊਨਾਂ ਦੇ ਸਮੂਹ ਨੂੰ ਨਿਉਕਲੀਆਂਨ ਕਹਿੰਦੇ ਹਨ ।

→ ਸਮਸਥਾਨਕ (ਆਇਸੋਟੋਪ (Isotopes)-ਇੱਕ ਹੀ ਤੱਤ ਦੇ ਵੱਖ-ਵੱਖ ਪਰਮਾਣੂ ਜਿਨ੍ਹਾਂ ਦੀ ਪਰਮਾਣੂ ਸੰਖਿਆ ਸਮਾਨ ਪਰ ਪੁੰਜ ਸੰਖਿਆ ਭਿੰਨ ਹੋਵੇ ਉਨ੍ਹਾਂ ਨੂੰ ਸਮਸਥਾਨਕ ਆਖਦੇ ਹਨ । ਸਮਸਥਾਨਕਾਂ ਦੇ ਰਸਾਇਣਿਕ ਗੁਣ ਸਮਾਨ ਪਰ ਭੌਤਿਕ ਗੁਣ ਵੱਖ-ਵੱਖ ਹੁੰਦੇ ਹਨ ।

→ ਸਮਭਾਰਿਕ (Isobars)-ਵੱਖ-ਵੱਖ ਪਰਮਾਣੂ ਸੰਖਿਆ ਵਾਲੇ ਤੱਤਾਂ ਨੂੰ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਹੁੰਦੀ ਹੈ, ਸਮਭਾਰਿਕ ਆਖਦੇ ਹਨ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

This PSEB 9th Class Science Notes Chapter 3 ਪਰਮਾਣੂ ਅਤੇ ਅਣੂ will help you in revision during exams.

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਭਾਰਤੀ ਦਾਰਸ਼ਨਿਕ ਮਹਾਂਰਿਸ਼ੀ ਕਨਾਡ ਨੇ ਇਹ ਨੁਕਤਾ ਦਿੱਤਾ ਸੀ ਕਿ ਪਦਾਰਥ ਨੂੰ ਵਿਭਾਜਿਤ ਕਰਨ ‘ਤੇ ਛੋਟੇ ਛੋਟੇ ਕਣ ਪ੍ਰਾਪਤ ਹੋਣਗੇ ਜਿਨ੍ਹਾਂ ਨੂੰ ਇੱਕ ਸੀਮਾ ਮਗਰੋਂ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ । ਇਸ , ਅਵਿਭਾਜਿਤ ਸੁਖ਼ਤਮ ਕਣ ਨੂੰ ਪਰਮਾਣੂ ਦਾ ਨਾਂ ਦਿੱਤਾ ਗਿਆ ।

→ ਭਾਰਤੀ ਦਾਰਸ਼ਨਿਕ ਪਕੁਧਾ ਕਾਤਯਾਯਾਮ ਨੇ ਕਿਹਾ ਕਿ ਇਹ ਸੁਖ਼ਤਮ ਕਣ ਆਮ ਤੌਰ ‘ਤੇ ਸੰਯੁਕਤ ਰੂਪ ਵਿੱਚ ਮਿਲਦੇ ਹਨ ਜੋ ਪਦਾਰਥਾਂ ਨੂੰ ਵੱਖ-ਵੱਖ ਰੂਪ ਪ੍ਰਦਾਨ ਕਰਦੇ ਹਨ ।

→ ਗਰੀਕ ਦਾਰਸ਼ਨਿਕ ਡੇਮੋਕ੍ਰਿਟਸ ਅਤੇ ਲਿਯੂਸਪਿਸ ਨੇ ਸੁਝਾਅ ਦਿੱਤਾ ਕਿ ਪਦਾਰਥਾਂ ਨੂੰ ਜੇਕਰ ਵਿਭਾਜਿਤ ਕਰਦੇ ਜਾਈਏ, ਤਾਂ ਇੱਕ ਅਜਿਹੀ ਸਥਿਤੀ ਆਵੇਗੀ ਜਦੋਂ ਕਣਾਂ ਨੂੰ ਹੋਰ ਵਿਭਾਜਿਤ ਨਹੀਂ ਕੀਤਾ ਜਾ ਸਕੇਗਾ ।

→ ਪੰਜ ਸੁਰੱਖਿਅਣ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੰਜ ਦਾ ਨਾਂ ਤਾਂ ਸਿਰਜਨ ਹੁੰਦਾ ਹੈ ਅਤੇ ਨਾਂ ਹੀ ਵਿਨਾਸ਼ ।

→ ਲਵਾਇਜ਼ਿਏ ਅਤੇ ਹੋਰ ਵਿਗਿਆਨਿਕਾਂ ਨੇ ਕਿਹਾ ਕਿ ਕੋਈ ਵੀ ਯੌਗਿਕ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਨਿਰਮਿਤ ਹੁੰਦਾ ਹੈ । ਇਸ ਤਰ੍ਹਾਂ ਪ੍ਰਾਪਤ ਯੌਗਿਕ ਵਿੱਚ ਇਨ੍ਹਾਂ ਤੱਤਾਂ ਦਾ ਅਨੁਪਾਤ ਸਥਿਰ ਹੁੰਦਾ ਹੈ ਭਾਵੇਂ ਉਸਨੂੰ ਕਿਸੇ ਥਾਂ ਤੋਂ ਪ੍ਰਾਪਤ ਕੀਤਾ ਗਿਆ ਹੋਵੇ ਜਾਂ ਕਿਸੇ ਨੇ ਵੀ ਇਸਨੂੰ ਬਣਾਇਆ ਹੋਵੇ । ਇਸ ਨੂੰ ਨਿਸ਼ਚਿਤ ਅਨੁਪਾਤ ਦਾ ਨਿਯਮ ਜਾਂ ਸਥਿਰ ਅਨੁਪਾਤ ਦਾ ਨਿਯਮ ਕਿਹਾ ਜਾਂਦਾ ਹੈ ।

→ ਡਾਲਟਨ ਦੇ ਪਰਮਾਣੁ ਸਿਧਾਂਤ ਅਨੁਸਾਰ ਸਾਰੇ ਪਦਾਰਥ ਭਾਵੇਂ ਤੱਤ, ਯੌਗਿਕ ਜਾਂ ਮਿਸ਼ਰਣ ਹੋਣ, ਅਵਿਭਾਜ ਸੂਖ਼ਮ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ ।

→ ਡਾਲਟਨ ਦਾ ਸਿਧਾਂਤ ਪੁੰਜ ਦੇ ਸੁਰੱਖਿਅਣ ਨਿਯਮ ਅਤੇ ਨਿਸ਼ਚਿਤ ਅਨੁਪਾਤ ਦੇ ਨਿਯਮ ‘ਤੇ ਆਧਾਰਿਤ ਸੀ ।

→ ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਪਰਮਾਣੂ ਹੁੰਦਾ ਹੈ । ਪਰਮਾਣੂ ਬਹੁਤ ਹੀ ਛੋਟੇ ਹੁੰਦੇ ਹਨ । ਅਸੀਂ ਇਨ੍ਹਾਂ ਨੂੰ ਨੰਗੀ ਅੱਖਾਂ ਨਾਲ ਨਹੀਂ ਵੇਖ ਸਕਦੇ ।

→ ਸੰਕੇਤ, ਤੱਤ ਦੇ ਇੱਕ ਪਰਮਾਣੂ ਨੂੰ ਦਰਸਾਉਂਦਾ ਹੈ । ਬਰਜ਼ੀਲਿਅਸ ਨੇ ਤੱਤਾਂ ਦੇ ਅਜਿਹੇ ਸੰਕੇਤ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਤੱਤਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਪ੍ਰਦਰਸ਼ਿਤ ਹੁੰਦਾ ਸੀ । ਕਿਸੇ ਸੰਕੇਤ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡੇ ਅੱਖਰ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ ।

→ ਕਿਸੇ ਤੱਤ ਦੇ ਸਾਪੇਖ ਪਰਮਾਣੂ ਪੁੰਜ ਨੂੰ ਉਸਦੇ ਪਰਮਾਣੂਆਂ ਦੇ ਔਸਤ ਪੁੰਜ ਦਾ ਕਾਰਬਨ-12 ਪਰਮਾਣੂ ਪੁੰਜ ਦੇ \(\frac {1}{12}\)ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਅਣੂ ਅਜਿਹੇ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਦਾ ਸਮੂਹ ਹੁੰਦਾ ਹੈ ਜੋ ਆਪਸ ਵਿੱਚ ਰਸਾਇਣਿਕ ਬੰਧਨ ਨਾਲ ਜੁੜੇ ਹੁੰਦੇ ਹਨ | ਅਣੂ ਨੂੰ ਕਿਸੇ ਤੱਤ ਜਾਂ ਯੌਗਿਕ ਦੇ ਸੁਖ਼ਤਮ ਕਣ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਸੁਤੰਤਰ ਰੂਪ ਵਿੱਚ ਹੋਂਦ ਰੱਖ ਸਕਦਾ ਹੈ ਅਤੇ ਜੋ ਉਸ ਯੌਗਿਕ ਦੇ ਸਾਰੇ ਗੁਣਾਂ ਨੂੰ ਦਰਸਾਉਂਦਾ ਹੈ ।

→ ਕਿਸੇ ਤੱਤ ਦੇ ਅਣੂ ਇੱਕ ਹੀ ਕਿਸਮ ਦੇ ਪਰਮਾਣੂਆਂ ਦੁਆਰਾ ਰਚਿਤ ਹੁੰਦੇ ਹਨ ।

→ ਕਿਸੇ ਅਣੂ ਦੀ ਬਣਤਰ ਵਿੱਚ ਵਰਤੇ ਜਾਂਦੇ ਪਰਮਾਣੂਆਂ ਦੀ ਸੰਖਿਆ ਨੂੰ ਪਰਮਾਣੂਕਤਾ (atomicity) ਕਹਿੰਦੇ ਹਨ ।

→ ਭਿੰਨ-ਭਿੰਨ ਤੱਤਾਂ ਦੇ ਪਰਮਾਣੁ ਇੱਕ ਨਿਸਚਿਤ ਅਨੁਪਾਤ ਵਿੱਚ ਆਪਸ ਵਿੱਚ ਜੁੜ ਕੇ ਯੌਗਿਕਾਂ ਦੇ ਅਣੂ ਬਣਾਉਂਦੇ ਹਨ ।

→ ਧਾਤ ਅਤੇ ਅਧਾਤ ਯੁਕਤ ਯੌਗਿਕ ਚਾਰਜਿਤ ਕਣਾਂ ਤੋਂ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਆਇਨ (Ion) ਕਹਿੰਦੇ ਹਨ । ਇਨ੍ਹਾਂ ਕਣਾਂ ‘ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ । ਰਿਣ ਚਾਰਜਿਤ ਕਣ ਨੂੰ ਰਿਣ ਆਇਨ ਅਤੇ ਧਨ ਚਾਰਜਿਤ ਕਣ ਨੂੰ ਧਨ ਆਇਨ ਕਿਹਾ ਜਾਂਦਾ ਹੈ ।

→ ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈੱਟ ਚਾਰਜ ਮੌਜੂਦ ਹੋਵੇ ਉਸ ਨੂੰ ਬਹੁ-ਪਰਮਾਣਵੀਂ (Poly-atomic) ਆਇਨ ਕਹਿੰਦੇ ਹਨ ।

→ ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸ ਵਿੱਚ ਸਾਰੇ ਘਟਕ ਤੱਤਾਂ ਅਤੇ ਸੰਯੋਗ ਕਰਨ ਵਾਲੇ ਸਾਰੇ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦਰਸਾਉਂਦਾ ਹੈ ।

→ ਪਰਮਾਣੂਆਂ ਦਾ ਉਹ ਸਮੂਹ ਜੋ ਆਇਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਉਸ ਨੂੰ ਬਹੁ-ਪਰਮਾਣਵੀਂ ਆਇਨ ਕਹਿੰਦੇ ਹਨ । ਉਨ੍ਹਾਂ ਉੱਤੇ ਇੱਕ ਨਿਸਚਿਤ ਚਾਰਜ ਹੁੰਦਾ ਹੈ ।

→ ਅਣਵੀਂ ਯੌਗਿਕਾਂ ਦੇ ਰਸਾਇਣਿਕ ਸੂਤਰ ਹਰੇਕ ਤੱਤ ਦੀ ਸੰਯੋਜਕਤਾ ਦੁਆਰਾ ਨਿਰਧਾਰਿਤ ਹੁੰਦੇ ਹਨ ।

→ ਆਇਨਿਕ ਯੌਗਿਕਾਂ ਵਿੱਚ, ਹਰੇਕ ਆਇਨ ਉੱਤੇ ਚਾਰਜਾਂ ਦੀ ਸੰਖਿਆ ਦੁਆਰਾ ਯੌਗਿਕਾਂ ਦੇ ਰਸਾਇਣਿਕ ਸੁਤਰ ਪ੍ਰਾਪਤ ਹੁੰਦੇ ਹਨ ।

→ ਕਿਸੇ ਤੱਤ ਦੀ ਸੰਯੋਜਨ ਸਮਰੱਥਾ ਉਸ ਤੱਤ ਦੀ ਸੰਯੋਜਕਤਾ ਅਖਵਾਉਂਦੀ ਹੈ ।

→ ਕਿਸੇ ਪਦਾਰਥ ਦਾ ਸੂਤਰ ਇਕਾਈ ਪੁੰਜ ਉਸ ਦੇ ਸਾਰੇ ਮੌਜੂਦ ਪਰਮਾਣੁਆਂ ਦੇ ਪੁੰਜਾਂ ਦਾ ਜੋੜ ਹੁੰਦਾ ਹੈ ।

→ ਕਿਸੇ ਸਪੀਸ਼ਿਜ (ਪਰਮਾਣੁ, ਅਣ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੂ ਜਾਂ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।

→ ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੂ, ਅਣੂ ਜਾਂ ਆਇਨ) ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022 × \(\frac {23}{10}\) ਹੁੰਦਾ ਹੈ । ਇਸ ਨੂੰ ਆਵੇਗਾਦਰੋ ਅੰਕ (Avogadro Number) ਕਹਿੰਦੇ ਹਨ ।

→ ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ ਜਿਸ ਨੂੰ ਮੋਲਰ ਪੁੰਜ ਕਹਿੰਦੇ ਹਨ । ਪਰਮਾਣੂਆਂ ਦੇ ਮੋਲਰ ਪੰਜ ਨੂੰ ਗਰਾਮ ਪਰਮਾਣੂ ਪੁੰਜ ਵੀ ਕਹਿੰਦੇ ਹਨ ।

→ ਪਰਮਾਣੂ (Atom)-ਕਿਸੇ ਤੱਤ ਦਾ ਉਹ ਸਮੂਹ ਸੂਖ਼ਤਮ ਕਣ ਜਿਸ ਵਿੱਚ ਉਸ ਤੱਤ ਦੇ ਸਾਰੇ ਗੁਣ ਮੌਜੂਦ ਹੋਣ, ਪਰਮਾਣੂ ਅਖਵਾਉਂਦਾ ਹੈ । ਇਹ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਨਹੀਂ ਵੀ ।

→ ਅਣੁ (Molecule)-ਪਦਾਰਥ ਦਾ ਉਹ ਛੋਟੇ ਤੋਂ ਛੋਟਾ ਕਣ ਜਿਹੜਾ ਸੁਤੰਤਰ ਰੂਪ ਵਿੱਚ ਰਹਿ ਸਕਦਾ ਹੈ ਅਤੇ ਉਸ ਕਣ ਨਾਲ ਸੰਬੰਧਿਤ ਤੱਤ ਜਾਂ ਯੋਗਿਕਾਂ ਦੇ ਸਾਰੇ ਗੁਣ ਉਸ ਵਿੱਚ ਹੋਣ, ਅਣੁ ਅਖਵਾਉਂਦਾ ਹੈ । ਇਹ ਪਰਮਾਣੂਆਂ ਦੇ ਮੇਲ ਤੋਂ ਬਣਦਾ ਹੈ ।

→ ਪੁੰਜ ਦਾ ਸੁਰੱਖਿਅਣ ਨਿਯਮ (Law of Conservations of Mass-ਪੁੰਜ ਸੁਰੱਖਿਅਣ ਨਿਯਮ ਦੇ ਅਨੁਸਾਰ ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਨ ਹੁੰਦਾ ਹੈ ਅਤੇ ਨਾ ਹੀ ਵਿਨਾਸ਼ ਕੀਤਾ ਜਾ ਸਕਦਾ ਹੈ ।
ਜਾਂ
ਕਿਸੇ ਰਸਾਇਣਿਕ ਅਭਿਕਿਰਿਆ ਵਿੱਚ ਕਿਰਿਆ ਕਰਨ ਵਾਲੇ ਪਦਾਰਥਾਂ ਦਾ ਕੁੱਲ ਪੁੰਜ, ਕਿਰਿਆ ਤੋਂ ਬਾਅਦ ਬਣਨ ਵਾਲੇ ਪਦਾਰਥਾਂ ਦੇ ਪੁੰਜ ਦੇ ਬਰਾਬਰ ਹੁੰਦਾ ਹੈ ।

→ ਸਥਿਰ ਅਨੁਪਾਤ ਨਿਯਮ (Law of Definite Proportion)-ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ ।

→ ਸੰਕੇਤ (Symbol)-ਇਹ ਕਿਸੇ ਤੱਤ ਦੇ ਪਰਮਾਣੁ ਨੂੰ ਛੋਟੇ ਰੂਪ ਵਿੱਚ ਦਰਸਾਉਂਦਾ ਹੈ । ਆਮ ਤੌਰ ‘ਤੇ ਸੰਕੇਤ ਤੱਤਾਂ ਦੇ ਅੰਗਰੇਜ਼ੀ ਨਾਂ ਦੇ ਇੱਕ ਜਾਂ ਦੋ ਅੱਖਰਾਂ ਤੋਂ ਬਣੇ ਹੁੰਦੇ ਹਨ । ਸੰਕੇਤ ਦਾ ਪਹਿਲਾ ਅੱਖਰ ਹਮੇਸ਼ਾ ਵੱਡਾ ਅਤੇ ਦੂਜਾ ਅੱਖਰ ਛੋਟਾ ਲਿਖਿਆ ਜਾਂਦਾ ਹੈ ।

PSEB 9th Class Science Notes Chapter 3 ਪਰਮਾਣੂ ਅਤੇ ਅਣੂ

→ ਪਰਮਾਣੂ ਪੁੰਜ (Atomic Mass)-ਕਾਰਬਨ ਦੇ ਇੱਕ ਪਰਮਾਣੂ ਦੇ ਭਾਰ ਦਾ \(\frac {1}{12}\) ਵਾਂ ਭਾਗ ਨਾਲ ਕਿਸੇ ਤੱਤ ਦਾ ਇੱਕ ਪਰਮਾਣੂ ਜਿੰਨੇ ਗੁਣਾ ਭਾਰੀ ਹੁੰਦਾ ਹੈ, ਉਹ ਭਾਰ ਉਸ ਤੱਤ ਦਾ ਪਰਮਾਣੂ ਪੁੰਜ ਅਖਵਾਉਂਦਾ ਹੈ ਜਦਕਿ ਇੱਕ ਕਾਰਬਨ ਪਰਮਾਣੁ ਦਾ ਭਾਰ 12 ਲਿਆ ਗਿਆ ਹੈ ।

→ ਪਰਮਾਣੂ ਪੁੰਜ ਇਕਾਈ (Atomic Mass Unit-ਕਾਰਬਨ (C-12) ਦੇ ਇੱਕ ਪਰਮਾਣੂ ਦੇ ਕਿਸੇ ਵਿਸ਼ੇਸ਼ ਸਮਸਥਾਨਿਕ ਦੇ ਪੁੰਜ ਦੇ \(\frac {1}{12}\) ਨੂੰ ਪਰਮਾਣੂ ਪੁੰਜ ਮਾਤ੍ਰਿਕ (u) ਕਹਿੰਦੇ ਹਨ ।

→ ਆਇਨ (Ion)-ਧਾਤ ਜਾਂ ਅਧਾਤ ਯੁਕਤ ਯੌਗਿਕ ਜਿਨ੍ਹਾਂ ਚਾਰਜਿਤ ਕਣਾਂ ਨਾਲ ਬਣਿਆ ਹੁੰਦਾ ਹੈ, ਉਹਨਾਂ ਨੂੰ ਆਇਨ ਆਖਦੇ ਹਨ । ਇਹਨਾਂ ਤੇ ਧਨ ਜਾਂ ਰਿਣ ਚਾਰਜ ਹੁੰਦਾ ਹੈ | ਧਨ ਚਾਰਜਿਤ ਕਣ ਨੂੰ ਧਨ ਆਇਨ ਅਤੇ ਰਿਣ| ਚਾਰਜਿਤ ਕਣ ਨੂੰ ਰਿਣ ਆਇਨ ਆਖਦੇ ਹਨ ।

→ ਬਹੁ-ਪਰਮਾਣੂਕ ਆਇਨ (Polyatomic lon)-ਪਰਮਾਣੂਆਂ ਦੇ ਸਮੂਹ ਜਿਨ੍ਹਾਂ ‘ਤੇ ਨੈਟ ਚਾਰਜ ਮੌਜੂਦ ਹੋਵੇ ਉਹਨਾਂ ਨੂੰ ਬਹੁ-ਪਰਮਾਣੂਕ ਆਇਨ ਆਖਦੇ ਹਨ ।

→ ਰਸਾਇਣਿਕ ਸੂਤਰ (Chemical Formula)-ਕਿਸੇ ਯੌਗਿਕ ਦਾ ਰਸਾਇਣਿਕ ਸੂਤਰ ਉਸਦੇ ਸੰਘਟਕਾਂ ਦਾ ਸੰਕੇਤਕ ਪ੍ਰਦਰਸ਼ਨ ਹੁੰਦਾ ਹੈ ।

→ ਮੋਲ (Mole)-ਮੋਲ ਕਿਸੇ ਪਦਾਰਥ ਦਾ ਪੁੰਜ ਹੈ ਜਿਸ ਵਿੱਚ 12g ਕਾਰਬਨ (C-12) ਦੇ ਪਰਮਾਣੂ ਦੇ ਬਰਾਬਰ ਕਣ ਹੁੰਦੇ ਹਨ । ਇਹ ਕਣ ਪਰਮਾਣੁ, ਅਣੂ ਜਾਂ ਆਇਨ ਦੇ ਰੂਪ ਵਿੱਚ ਹੋ ਸਕਦੇ ਹਨ । ਕਿਸੇ ਪਦਾਰਥ ਦੇ 6.023 × 1023 ਕਣਾਂ ਨੂੰ ਇੱਕ ਮੋਲ ਕਹਿੰਦੇ ਹਨ ।

ਕਿਸੇ ਸਪੀਸ਼ੀਜ਼ ਪਰਮਾਣੁ, ਅਣੁ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸਦੇ ਅਣਵੀਂ ਪੁੰਜ ਦੇ ਬਰਾਬਰ ਹੁੰਦੀ ਹੈ ।

→ ਆਵੋਗਾਦਰੋ ਸੰਖਿਆ (Avogadro’s Number)-ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ (ਪਰਮਾਣੁ, ਅਣੁ ਜਾਂ ਆਇਨ) ਦੀ ਸੰਖਿਆ ਨਿਸਚਿਤ ਹੁੰਦੀ ਹੈ ਜਿਸ ਦਾ ਮਾਨ 6.022 × 1023 ਹੁੰਦਾ ਹੈ । ਇਸ ਨੂੰ ਆਵੋਗਾਦਰੋ ਸੰਖਿਆ (Avogadro Number) ਕਹਿੰਦੇ ਹਨ । ਇਸਨੂੰ No ਨਾਲ ਦਰਸਾਇਆ ਜਾਂਦਾ ਹੈ ।

→ ਮੋਲਰ ਪੁੰਜ (Molar Mass)-ਕਿਸੇ ਤੱਤ ਦੇ ਪਰਮਾਣੂਆਂ ਦੇ ਇੱਕ ਮੋਲ ਦੇ ਪੁੰਜ ਨੂੰ ਮੋਲਰ ਪੁੰਜ ਕਹਿੰਦੇ ਹਨ ।

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

This PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? will help you in revision during exams.

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

→ ਕਿਸੇ ਸ਼ੁੱਧ ਪਦਾਰਥ ਵਿੱਚ ਇੱਕ ਹੀ ਤਰ੍ਹਾਂ ਦੇ ਕਣ ਹੁੰਦੇ ਹਨ ।

→ ਮਿਸ਼ਰਣ ਇੱਕ ਜਾਂ ਇੱਕ ਤੋਂ ਵੱਧ ਸ਼ੁੱਧ ਤੱਤਾਂ ਜਾਂ ਯੌਗਿਕਾਂ ਦੇ ਮਿਲਣ ਨਾਲ ਬਣਦਾ ਹੈ ।

→ ਕਿਸੇ ਤੱਤ ਨੂੰ ਦੂਸਰੇ ਪਦਾਰਥ ਤੋਂ ਭੌਤਿਕ ਤਰੀਕਿਆਂ ਨਾਲ ਵੱਖ ਨਹੀਂ ਕੀਤਾ ਜਾ ਸਕਦਾ ।

→ ਪਦਾਰਥ ਦਾ ਸਰੋਤ ਕੋਈ ਵੀ ਹੋਵੇ ਉਸਦੇ ਮੁੱਖ ਆਮ ਗੁਣ ਇੱਕ ਸਮਾਨ ਹੁੰਦੇ ਹਨ ।

→ ਮਿਸ਼ਰਣ ਕਈ ਪ੍ਰਕਾਰ ਦੇ ਹੁੰਦੇ ਹਨ । ਸਮਅੰਗੀ ਮਿਸ਼ਰਣ ਵੱਖ-ਵੱਖ ਸੰਘਟਕ ਰੱਖ ਸਕਦੇ ਹਨ । ਜਿਹੜੇ ਮਿਸ਼ਰਣਾਂ ਦੇ ਅੰਸ਼ ਭੌਤਿਕ ਪੱਖ ਤੋਂ ਵੱਖਰੇ ਹੁੰਦੇ ਹਨ ਉਹਨਾਂ ਨੂੰ ਬਿਖਮਅੰਗੀ ਮਿਸ਼ਰਨ ਕਹਿੰਦੇ ਹਨ ।

→ ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮਅੰਗੀ ਮਿਸ਼ਰਨ ਹੈ ।

→ ਮਿਸ਼ਰਤ ਧਾਤੁ, ਠੋਸਾਂ ਦਾ ਘੋਲ ਹੈ ਜਦੋਂ ਕਿ ਹਵਾ ਗੈਸਾਂ ਦਾ ਘੋਲ ਹੈ ।

→ ਮਿਸ਼ਰਤ ਧਾਤੂ, ਧਾਤੂਆਂ ਦਾ ਸਮਅੰਗੀ ਮਿਸ਼ਰਣ ਹੈ ਜਿਨ੍ਹਾਂ ਨੂੰ ਭੌਤਿਕ ਤਰੀਕਿਆਂ ਨਾਲ ਘਟਕਾਂ ਵਿੱਚ ਵੱਖ-ਵੱਖ | ਨਹੀਂ ਕੀਤਾ ਜਾ ਸਕਦਾ ।

→ ਘੋਲ ਨੂੰ ਘੋਲਕ ਅਤੇ ਘੁਲਿਤ ਵਿੱਚ ਵੰਡਿਆ ਜਾ ਸਕਦਾ ਹੈ ।

→ ਘੋਲ ਦਾ ਇੱਕ ਘਟਕ ਜੋ ਦੁਸਰੇ ਘਟਕ ਨੂੰ ਆਪਣੇ ਵਿੱਚ ਮਿਲਾਉਂਦਾ ਹੈ, ਨੂੰ ਘੋਲਕ ਕਿਹਾ ਜਾਂਦਾ ਹੈ । ਇਸਦੀ ਮਾਤਰਾ ਦੂਜੇ ਘਟਕ ਤੋਂ ਵੱਧ ਹੁੰਦੀ ਹੈ ।

→ ਘੋਲ ਦਾ ਉਹ ਘਟਕ ਜੋ ਘੋਲਕ ਵਿੱਚ ਘੁਲ ਜਾਂਦਾ ਹੈ ਨੂੰ ਘੁਲਿਤ ਕਹਿੰਦੇ ਹਨ । ਇਸਦੀ ਮਾਤਰਾ ਦੂਸਰੇ ਘਟਕ ਤੋਂ ਘੱਟ ਹੁੰਦੀ ਹੈ ।

→ ਹਵਾ, ਗੈਸਾਂ ਦਾ ਘੋਲ ਹੈ । ਚੀਨੀ ਅਤੇ ਪਾਣੀ ਦਾ ਘੋਲ ਤਰਲ ਘੋਲਕ ਵਿੱਚ ਠੋਸ ਘੁਲਿਤ ਦੇ ਘੋਲ ਦਾ ਉਦਾਹਰਨ ਹੈ । ਆਇਓਡੀਨ ਅਤੇ ਐਲਕੋਹਲ ਦਾ ਘੋਲ ਟਿੱਚਰ ਆਇਓਡੀਨ ਹੈ ।

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

→ ਹਵਾ ਯੁਕਤ ਪੇਯ ਪਦਾਰਥ ਤਰਲ ਘੋਲਕ ਵਿੱਚ ਗੈਸ ਘੁਲਿਤ ਦੇ ਘੋਲ ਦੀ ਉਦਾਹਰਨ ਹੈ ।

→ ਘੋਲ ਸਮਅੰਗੀ ਮਿਸ਼ਰਨ ਹੈ ਜਿਨ੍ਹਾਂ ਦੇ ਕਣ ਵਿਆਸ ਵਿੱਚ 1nm (10-9m) ਤੋਂ ਵੀ ਛੋਟੇ ਹੁੰਦੇ ਹਨ ।

→ ਘੋਲ ਵਿੱਚ ਘੁਲਿਤ ਦੀ ਮਾਤਰਾ ਦੇ ਆਧਾਰ ‘ਤੇ ਇਸ ਨੂੰ ਪਤਲਾ, ਗਾੜਾ ਜਾਂ ਸੰਤ੍ਰਿਪਤ ਘੋਲ ਕਹਿੰਦੇ ਹਨ ।

→ ਕਿਸੇ ਨਿਸਚਿਤ ਤਾਪਮਾਨ ‘ਤੇ ਵੱਖ-ਵੱਖ ਪਦਾਰਥਾਂ ਦੀ ਘੁਲਣ ਸਮਰੱਥਾ ਵੱਖ-ਵੱਖ ਹੁੰਦੀ ਹੈ ।

→ ਨਿਲੰਬਨ ਇੱਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਘੁਲਿਤ ਦੇ ਪਦਾਰਥ ਕਣ ਘੁਲਦੇ ਨਹੀਂ ਬਲਕਿ ਇਹ ਕਣ ਪੂਰੇ ਮਾਧਿਅਮ ਵਿੱਚ ਨਿਲੰਬਿਤ ਰਹਿੰਦੇ ਹਨ ।

→ ਸ਼ੁੱਧ ਪਦਾਰਥ (Pure Substance)-ਉਹ ਪਦਾਰਥ ਜਿਸ ਵਿੱਚ ਇੱਕ ਹੀ ਪ੍ਰਕਾਰ ਦੇ ਅਣੂ ਮੌਜੂਦ ਹੁੰਦੇ ਹਨ, ਉਸ ਨੂੰ ਸ਼ੁੱਧ ਪਦਾਰਥ ਕਹਿੰਦੇ ਹਨ : ਜਿਵੇਂ-ਸੋਨਾ, ਚਾਂਦੀ ਆਦਿ ।

→ ਮਿਸ਼ਰਣ (Mixture)-ਉਹ ਪਦਾਰਥ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਸੰਘਟਕ ਮੌਜੂਦ ਹੋਣ, ਉਹਨਾਂ ਨੂੰ ਮਿਸ਼ਰਣ ਕਹਿੰਦੇ ਹਨ । ਇਹਨਾਂ ਪਦਾਰਥਾਂ ਦਾ ਅਨੁਪਾਤ ਵੱਖ-ਵੱਖ ਹੋ ਸਕਦਾ ਹੈ ।

→ ਨਿਖੇੜਨਾ (Separation)-ਮਿਸ਼ਰਨ ਦੇ ਵੱਖ-ਵੱਖ ਅੰਸ਼ਾਂ ਨੂੰ ਵੱਖ ਕਰਨ ਦੀ ਵਿਧੀ ਨੂੰ ਨਿਖੇੜਨਾ ਕਹਿੰਦੇ ਹਨ ।

→ ਹੱਥ ਨਾਲ ਚੁਗਣਾ (Hand Picking)-ਅਨਾਜ ਅਤੇ ਦਾਲਾਂ ਵਿੱਚੋਂ ਪੱਥਰ ਤੇ ਕੰਕੜ ਆਦਿ ਕੱਢਣ ਦੀ ਵਿਧੀ ਨੂੰ ਹੱਥ ਨਾਲ ਚੁਗਣਾ ਕਹਿੰਦੇ ਹਨ ।

→ ਨਿਥਾਰਨਾ (Decantation)-ਤਲਛੱਟੀਕਰਨ ਅਤੇ ਘੋਲਕ ਨੂੰ ਵੱਖ ਕਰਨ ਲਈ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਵਿਧੀ ਨੂੰ ਨਿਖਾਰਨਾ ਕਹਿੰਦੇ ਹਨ । ਇਸ ਵਿਧੀ ਦੁਆਰਾ ਘੋਲਕ ਨੂੰ ਹੌਲੀ-ਹੌਲੀ ਅਲੱਗ ਕਰ ਲਿਆ ਜਾਂਦਾ ਹੈ ।

→ ਨਿਖੇੜਕ ਕੀਫ਼ (Separating Funnel-ਦੋ ਦਵਾਂ ਦੇ ਮਿਸ਼ਰਨ ਨੂੰ ਵੱਖ ਕਰਨ ਲਈ ਜਿਸ ਕੀਪ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਨਿਖੇੜਕ ਕੀ ਕਿਹਾ ਜਾਂਦਾ ਹੈ ।

→ ਕ੍ਰਿਸਟਲ (Crystal)-ਠੋਸ ਪਦਾਰਥ ਦੇ ਕਣ ਜੋ ਕਿ ਜਿਆਮਿਤੀ ਆਕਾਰ ਦੇ ਹੋਣ, ਉਹਨਾਂ ਨੂੰ ਕ੍ਰਿਸਟਲ ਕਹਿੰਦੇ ਹਨ ।

→ ਕਸ਼ੀਦਨ (Distillation)-ਇਹ ਇੱਕ ਅਜਿਹੀ ਕਿਰਿਆ ਹੈ ਜਿਸਦੀ ਸਹਾਇਤਾ ਨਾਲ ਕਿਸੇ ਘੋਲ ਵਿੱਚੋਂ ਸ਼ੁੱਧ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ ।

→ ਜੌਹਰ ਉਡਾਉਣਾ (Sublimation)-ਉਹ ਪ੍ਰਕਿਰਿਆ ਹੈ ਜਿਸ ਵਿੱਚ ਕੋਈ ਠੋਸ ਗਰਮ ਕਰਨ ਤੇ ਦ੍ਰਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਸਿੱਧੇ ਹੀ ਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਣ, ਉਸ ਨੂੰ ਜੌਹਰ ਉਡਾਉਣਾ ਕਿਹਾ ਜਾਂਦਾ ਹੈ ।

→ ਯੌਗਿਕ (Compound)-ਇੱਕ ਤੋਂ ਵੱਧ ਪ੍ਰਕਾਰ ਦੇ ਪ੍ਰਮਾਣੂਆਂ ਦੇ ਆਪਸੀ ਸੰਯੋਗ ਤੋਂ ਬਣੇ ਪਦਾਰਥਾਂ ਨੂੰ ਯੋਗਿਕ ਕਹਿੰਦੇ ਹਨ ।

→ ਘੋਲਕ (Solvent)-ਉਹ ਪਦਾਰਥ ਜੋ ਕਿਸੇ ਹੋਰ ਪਦਾਰਥ (ਲਿਤ) ਨੂੰ ਆਪਣੇ ਵਿੱਚ ਘੋਲਦਾ ਹੈ, ਘੋਲਕ ਕਹਾਉਂਦਾ ਹੈ । ਘੋਲ ਵਿੱਚ ਇਸਦੀ ਮਾਤਰਾ ਵੱਧ ਹੁੰਦੀ ਹੈ ।

→ ਘੁਲਿਤ (Solute)-ਉਹ ਪਦਾਰਥ ਜੋ ਘੋਲਕ ਵਿੱਚ ਘੁਲਦਾ ਹੈ, ਘੁਲਿਤ ਕਹਾਉਂਦਾ ਹੈ ।

→ ਘੋਲ (Solution)-ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦੇ ਸਮਅੰਗੀ ਮਿਸ਼ਰਣ ਨੂੰ ਘੋਲ ਕਹਿੰਦੇ ਹਨ ।

→ ਸੰਤ੍ਰਿਪਤ ਘੋਲ (Saturated Solution)-ਅਜਿਹਾ ਘੋਲ ਜਿਸ ਵਿੱਚ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਘੁਲਿਤ ਪਦਾਰਥ ਨਹੀਂ ਘੁਲ ਸਕਦਾ, ਸੰਤ੍ਰਿਪਤ ਘੋਲ ਕਹਾਉਂਦਾ ਹੈ ।

→ ਅਸੰਤ੍ਰਿਪਤ ਘੋਲ (Unsaturated Solution)-ਇਹ ਘੋਲ ਜਿਸ ਵਿੱਚ ਇੱਕ ਨਿਸ਼ਚਿਤ ਤਾਪਮਾਨ ਤੇ ਹੋਰ ਵਧੇਰੇ ਘੁਲਿਤ ਘੁਲ ਸਕਦਾ ਹੈ, ਅਸੰਤ੍ਰਿਪਤ ਘੋਲ ਕਹਾਉਂਦਾ ਹੈ ।

→ ਨਿਲੰਬਨ (Suspension)-ਇਹ ਉਹ ਬਿਖਮ ਮਿਸ਼ਰਨ ਹੈ ਜਿਸ ਵਿੱਚ ਠੋਸ ਪਦਾਰਥਾਂ ਦੇ ਕਣ ਪੂਰੇ ਘੋਲ ਵਿੱਚ ਬਿਨਾਂ ਘੁਲੇ ਫੈਲੇ ਹੁੰਦੇ ਹਨ ।

PSEB 9th Class Science Notes Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

→ ਕੋਲਾਈਡ (Colloid)-ਕੋਲਾਈਡ ਉਹ ਘੋਲ ਹੈ ਜਿਨ੍ਹਾਂ ਵਿੱਚ ਘੁਲਿਤ ਦਾ ਆਕਾਰ 10-7 ਸੈਂ.ਮੀ. ਅਤੇ 10-5 ਸੈਂ.ਮੀ. ਦੇ ਵਿਚਕਾਰ ਹੁੰਦਾ ਹੈ ।

→ ਘੁਲਣਸ਼ੀਲਤਾ (Solubility)-ਕਿਸੇ ਖਾਸ ਤਾਪਮਾਨ ਅਤੇ ਦਬਾਅ ਦੇ ਕਿਸੇ ਵੀ ਘੋਲ ਦੀ 100 ਗ੍ਰਾਮ ਮਾਤਰਾ ਵਿੱਚ ਵੱਧ ਤੋਂ ਵੱਧ ਜਿੰਨਾ ਘੁਲਿਤ ਘੋਲਿਆ ਜਾ ਸਕੇ, ਉਸ ਨੂੰ ਉਸ ਘੁਲਿਤ ਦੀ ਘੁਲਣਸ਼ੀਲਤਾ ਕਿਹਾ ਜਾਂਦਾ ਹੈ ।

→ ਸਮਅੰਗੀ ਮਿਸ਼ਰਣ (Homogeneous mixture)-ਉਹ ਮਿਸ਼ਰਣ ਜਿਸ ਦੇ ਗੁਣ ਅਤੇ ਸੰਰਚਨਾ ਹਰ ਅਵਸਥਾ ਵਿਚ ਸਮਰੂਪ ਹੋਣ ਉਸ ਨੂੰ ਸਮਅੰਗੀ ਮਿਸ਼ਰਨ ਕਹਿੰਦੇ ਹਨ ।

→ ਬਿਖਮਅੰਗੀ ਮਿਸ਼ਰਣ (Heterogeneous mixture)-ਉਹ ਮਿਸ਼ਰਣ ਜਿਸ ਵਿੱਚ ਅੰਸ਼ਾਂ ਦੇ ਗੁਣ ਇੱਕ ਦੂਸਰੇ ਤੋਂ ਭਿੰਨ ਹੋਣ ਨੂੰ ਬਿਖਮਅੰਗੀ ਮਿਸ਼ਰਣ ਕਹਿੰਦੇ ਹਨ ।

→ ਟਿੰਡਲ ਪ੍ਰਭਾਵ (Tyndal effect)-ਪ੍ਰਕਾਸ਼ ਦੀਆਂ ਕਿਰਨਾਂ ਦਾ ਕੋਲਾਈਡਲ ਵਾਂ ਵਿੱਚੋਂ ਲੰਘ ਕੇ ਖਿੱਲਰ ਜਾਣ ਦੀ ਪ੍ਰਕਿਰਿਆ ਨੂੰ ਟਿੰਡਲ ਪ੍ਰਭਾਵ ਕਿਹਾ ਜਾਂਦਾ ਹੈ ।

→ ਮਿਸ਼ਰਤ ਧਾਤੂ (Alloy)-ਧਾਤੂਆਂ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤੂ ਕਿਹਾ ਜਾਂਦਾ ਹੈ, ਜਿਸ ਦੇ ਘਟਕਾਂ ਨੂੰ ਭੌਤਿਕ ਕਿਰਿਆ ਦੁਆਰਾ ਵੱਖ ਨਹੀਂ ਕੀਤਾ ਜਾ ਸਕਦਾ ।

→ ਕੋਮੈਟੋਗਾਫ਼ੀ (Chromatography)-ਇਹ ਇੱਕ ਅਜਿਹੀ ਵਿਧੀ ਹੈ ਜਿਸ ਦੀ ਵਰਤੋਂ ਨਾਲ ਘੁਲਿਤ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ ਜੋ ਇੱਕ ਹੀ ਘੋਲਕ ਵਿੱਚ ਘੁਲੇ ਹੁੰਦੇ ਹਨ ।

→ ਕ੍ਰਿਸਟਲੀਕਰਨ (Crystalization)-ਕ੍ਰਿਸਟਲੀਕਰਨ ਉਹ ਵਿਧੀ ਹੈ ਜਿਸ ਦੁਆਰਾ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਘੋਲ ਵਿਚੋਂ ਵੱਖ ਕੀਤਾ ਜਾਂਦਾ ਹੈ ।

PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

This PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ will help you in revision during exams.

PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

→ ਸਾਰੇ ਸੰਸਾਰ ਵਿੱਚ ਉਹ ਸਾਰੀਆਂ ਵਸਤੂਆਂ ਜੋ ਸਥਾਨ ਘੇਰਦੀਆਂ ਹਨ ਅਰਥਾਤ ਜਿਨ੍ਹਾਂ ਵਿੱਚ ਆਇਤਨ ਅਤੇ ਪੰਜ ਹੁੰਦਾ ਹੈ, ਪਦਾਰਥ ਕਹਾਉਂਦੇ ਹਨ ।

→ ਭਾਰਤੀ ਦਾਰਸ਼ਨਿਕਾਂ ਨੇ ਪਦਾਰਥ ਨੂੰ ਪੰਜ ਮੂਲਭੂਤ ਤੱਤਾਂ ਵਿੱਚ ਵੰਡਿਆ ਸੀ । ਇਹਨਾਂ ਨੂੰ ਪੰਜ ਤੱਤ ਕਿਹਾ ਗਿਆ । ਇਹ ਹਨ-ਹਵਾ, ਧਰਤੀ, ਅੱਗ, ਪਾਣੀ, ਆਕਾਸ਼ ।

→ ਆਧੁਨਿਕ ਵਿਗਿਆਨੀਆਂ ਦੁਆਰਾ ਪਦਾਰਥ ਨੂੰ ਭੌਤਿਕ ਅਤੇ ਰਸਾਇਣਿਕ ਪ੍ਰਕਿਰਤੀ ਦੇ ਆਧਾਰ ‘ਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ ।

→ ਪਦਾਰਥ ਬਹੁਤ ਛੋਟੇ ਕਣਾਂ ਤੋਂ ਬਣਦੇ ਹਨ । ਪਦਾਰਥ ਦੇ ਕਣਾਂ ਵਿੱਚ ਖ਼ਾਲੀ ਥਾਂ ਹੁੰਦੀ ਹੈ ।

→ ਪਦਾਰਥ ਦੇ ਕਣ ਲਗਾਤਾਰ ਗਤੀਸ਼ੀਲ ਹੁੰਦੇ ਹਨ । ਇਹਨਾਂ ਵਿੱਚ ਤਿਜ ਉਰਜਾ ਹੁੰਦੀ ਹੈ ।

→ ਤਾਪਮਾਨ ਵਧਣ ਤੇ ਕਣਾਂ ਦੀ ਗਤੀ ਤੇਜ਼ ਹੁੰਦੀ ਹੈ ।

→ ਪਦਾਰਥ ਦੇ ਕਣਾਂ ਦੇ ਆਪਣੇ ਆਪ ਇੱਕ-ਦੂਜੇ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

→ ਪਦਾਰਥ ਦੇ ਕਣ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।

→ ਪਦਾਰਥ ਦੀਆਂ ਤਿੰਨ ਅਵਸਥਾਵਾਂ ਹਨ-ਠੋਸ,ਦ੍ਰਵ ਅਤੇ ਗੈਸ ।

→ ਠੋਸ ਦਾ ਨਿਸਚਿਤ ਆਕਾਰ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ।

→ ਤਰਲ ਦਾ ਆਇਤਨ ਨਿਸਚਿਤ ਹੁੰਦਾ ਹੈ ਪਰ ਆਕਾਰ ਨਹੀਂ । ਇਹ ਮਜ਼ਬੂਤ ਨਹੀਂ ਹੁੰਦੇ ਪਰ ਬਰਤਨ ਦਾ ਆਕਾਰ । ਪ੍ਰਾਪਤ ਕਰ ਲੈਂਦੇ ਹਨ । ਇਸ ਦੇ ਕਣ ਆਜ਼ਾਦ ਅਵਸਥਾ ਵਿੱਚ ਗਤੀ ਕਰਦੇ ਹਨ ।

→ ਠੋਸ ਅਤੇ ਦੀ ਤੁਲਨਾ ਵਿੱਚ ਗੈਸਾਂ ਦੀ ਨਪੀੜਨਤਾ ਬਹੁਤ ਜ਼ਿਆਦਾ ਹੁੰਦੀ ਹੈ । LPG ਅਤੇ CNG ਨੂੰ ਇਸਦੇ । ਦ੍ਰਵ ਦੇ ਕਾਰਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਸਿਲੰਡਰਾਂ ਵਿੱਚ ਨਪੀੜ ਕੇ ਭੇਜਿਆ ਜਾਂਦਾ ਹੈ ।

→ ਗੈਸਾਂ ਵਿੱਚ ਵਿਸ਼ਰਣ ਬਹੁਤ ਤੇਜ਼ੀ ਨਾਲ ਹੁੰਦਾ ਹੈ ।

→ ਸੀ ਅਵਸਥਾ ਵਿੱਚ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੇਜ਼ ਹੁੰਦੀ ਹੈ ਜਿਸ ਕਾਰਨ ਗੈਸ ਦਾ ਦਬਾਅ ਬਣਦਾ ਹੈ ।

→ ਜਿਸ ਤਾਪਮਾਨ ਤੇ ਠੋਸ ਪਿਘਲ ਕੇ ਵ ਬਣ ਜਾਂਦਾ ਹੈ, ਉਸ ਨੂੰ ਇਸਦਾ ਗਲਨਅੰਕ (ਪਿਘਲਣ ਦਰਜਾ) ਕਹਿੰਦੇ ਹਨ ।

→ ਪਦਾਰਥ (Matter)-ਵਿਸ਼ਵ ਦੀਆਂ ਸਾਰੀਆਂ ਚੀਜ਼ਾਂ ਜੋ ਕਿਸੇ ਵੀ ਸਮੱਗਰੀ ਤੋਂ ਬਣੀਆਂ ਹੋਣ, ਜੋ ਸਥਾਨ ਘੇਰਦੀਆਂ ਹਨ ਅਤੇ ਜਿਸ ਦਾ ਪੁੰਜ ਹੁੰਦਾ ਹੈ, ਉਸ ਨੂੰ ਪਦਾਰਥ ਕਹਿੰਦੇ ਹਨ ।

→ ਪੰਜ ਤੱਤਵ (Panch Tata)-ਭਾਰਤ ਦੇ ਪ੍ਰਾਚੀਨ ਦਾਰਸ਼ਨਿਕਾਂ ਨੇ ਜਿਨ੍ਹਾਂ ਪੰਜ ਤੱਤਾਂ ਤੋਂ ਪਦਾਰਥ ਨੂੰ ਬਣਿਆ ਮੰਨਿਆ ਹੈ ਉਸ ਨੂੰ ਪੰਚ ਤੱਤਵ ਕਹਿੰਦੇ ਹਨ । ਇਹ ਪੰਜ ਤੱਤ ਹਨ-ਹਵਾ, ਧਰਤੀ, ਅੱਗ, ਪਾਣੀ ਅਤੇ ਆਕਾਸ਼ ।

→ ਵਿਸਰਣ (Diffusion)-ਦੋ ਵੱਖ ਪਦਾਰਥਾਂ ਦੇ ਕਣਾਂ ਦੇ ਖ਼ੁਦ ਹੀ ਆਪਸ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।

→ ਠੋਸ (Solid)-ਉਹ ਪਦਾਰਥ ਜਿਨ੍ਹਾਂ ਦਾ ਨਿਸਚਿਤ ਆਕਾਰ, ਸਪੱਸ਼ਟ ਸੀਮਾ, ਸਥਿਰ ਆਇਤਨ ਹੁੰਦਾ ਹੈ, ਉਸਨੂੰ ਠੋਸ ਕਿਹਾ ਜਾਂਦਾ ਹੈ । ਬਲ ਲੱਗਣ ‘ਤੇ ਇਹ ਟੁੱਟ ਸਕਦੇ ਹਨ ਪਰ ਇਹਨਾਂ ਦਾ ਆਕਾਰ ਨਹੀਂ ਬਦਲਦਾ ।

PSEB 9th Class Science Notes Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

→ ਦ੍ਰਵ (Liquid)-ਉਹ ਤਰਲ ਪਦਾਰਥ ਜਿਨ੍ਹਾਂ ਦਾ ਨਿਸਚਿਤ ਆਇਤਨ ਹੁੰਦਾ ਹੈ ਪਰ ਕੋਈ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਉਸੇ ਬਰਤਨ ਦਾ ਆਕਾਰ ਲੈ ਲੈਂਦੇ ਹਨ ਜਿਸ ਵਿੱਚ ਰੱਖੇ ਜਾਂਦੇ ਹਨ, ਉਹਨਾਂ ਨੂੰ ਦ੍ਰਵ ਕਹਿੰਦੇ ਹਨ ।

→ ਗੈਸ (Gas)-ਇਹ ਬਹੁਤ ਜ਼ਿਆਦਾ ਦਬਾਅ ਸਹਿਣ ਕਰਨ ਵਾਲੇ ਪਦਾਰਥ ਹਨ ਜੋ ਕਿਸੇ ਵੀ ਆਕਾਰ ਦੇ ਬਰਤਨ ਵਿੱਚ ਉਸ ਦੇ ਰੂਪ ਨੂੰ ਪ੍ਰਾਪਤ ਕਰ ਸਕਦੇ ਹਨ ।

→ ਘਣਤਾ (Density)-ਕਿਸੇ ਤੱਤ ਦੇ ਪੁੰਜ ਪ੍ਰਤੀ ਇਕਾਈ ਆਇਤਨ ਨੂੰ ਘਣਤਾ ਕਹਿੰਦੇ ਹਨ ।

→ ਪਿਘਲਣ ਦਰਜਾ (Melting point)-ਜਿਸ ਤਾਪਮਾਨ ‘ਤੇ ਠੋਸ ਪਿਘਲ ਕੇ ਵ ਬਣ ਜਾਂਦਾ ਹੈ, ਉਹ ਇਸ ਦਾ ਪਿਘਲਣ ਦਰਜਾ ਹੁੰਦਾ ਹੈ ।

→ ਸੰਗਲਣ (Fusion)-ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਹੋਣ ਨੂੰ ਸੰਗਲਣ ਕਹਿੰਦੇ ਹਨ ।

→ ਜੰਮਣਾ (Solidfication/freezing)-ਵ ਅਵਸਥਾ ਦੇ ਠੋਸ ਅਵਸਥਾ ਵਿੱਚ ਪਰਿਵਰਤਨ ਨੂੰ ਜੰਮਣਾ ਕਹਿੰਦੇ ਹਨ ।

→ ਜੌਹਰ ਉੱਡਣ ਕਿਰਿਆ (Sublimation)-ਜਦੋਂ ਕੋਈ ਠੋਸ ਪਦਾਰਥ ਦਵ ਵਿੱਚ ਬਦਲੇ ਬਿਨਾਂ ਗੈਸੀ ਅਵਸਥਾ ਵਿੱਚ ਬਦਲ ਜਾਵੇ ਜਾਂ ਗੈਸੀ ਅਵਸਥਾ ਤੋਂ ਠੋਸ ਬਣ ਜਾਵੇ ਤਾਂ ਇਸ ਨੂੰ ਜੌਹਰ ਉੱਡਣ ਕਿਰਿਆ ਕਹਿੰਦੇ ਹਨ ।

→ ਪਿਘਲਣ ਦੀ ਗੁਪਤ ਤਾਪ ਊਰਜਾ (Latent heat of melting)-ਇਹ ਤਾਪ ਦੀ ਉਹ ਮਾਤਰਾ ਹੈ, ਜੋ ਪਦਾਰਥ ਦੇ ਪੁੰਜ ਨੂੰ ਬਿਨਾਂ ਤਾਪਮਾਨ ਵਾਧੇ ਦੇ ਠੋਸ ਅਵਸਥਾ ਤੋਂ ਵ ਅਵਸਥਾ ਵਿੱਚ ਬਦਲਣ ਲਈ ਪੂਰੀ ਤਰ੍ਹਾਂ ਜ਼ਰੂਰੀ ਹੈ । ਬਰਫ਼ ਦੀ ਪਿਘਲਣ ਦੀ ਗੁਪਤ ਤਾਪ ਉਰਜਾ 80 Cal G-1 ਜਾਂ 80 K Cal kg-1 ਹੁੰਦੀ ਹੈ ।

→ ਵਾਸ਼ਪਣ ਦੀ ਗੁਪਤ ਤਾਪ ਊਰਜਾ (Latent heat of vaporization)-ਇਹ ਤਾਪ ਦੀ ਉਹ ਮਾਤਰਾ ਹੈ ਜੋ ਪਦਾਰਥ ਦੇ ਇਕਾਈ ਪੁੰਜ ਨੂੰ ਬਿਨਾਂ ਤਾਪਮਾਨ ਦੇ ਵਾਧੇ ਦੇ ਤ੍ਰ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਣ ਲਈ ਬਿਲਕੁਲ ਜ਼ਰੂਰੀ ਹੁੰਦਾ ਹੈ । ਭਾਫ਼ ਦੀ ਗੁਪਤ ਤਾਪ ਉਰਜਾ 540 Cal ਜਾਂ 540 Cal/kg ਹੈ ।

→ ਸੰਗਲਣ ਦੀ ਗੁਪਤ ਤਾਪ ਊਰਜਾ (Latent heat of fusion)-ਵਾਯੁਮੰਡਲੀ ਦਬਾਅ ਤੇ 1 ਕਿਲੋ ਗ੍ਰਾਮ ਠੋਸ ਨੂੰ | ਉਸਦੇ ਪਿਘਲਾਓ ਦਰਜੇ ਤੇ ਵ ਵਿੱਚ ਬਦਲਣ ਲਈ ਜਿੰਨੀ ਤਾਪ ਊਰਜਾ ਦੀ ਲੋੜ ਹੁੰਦੀ ਹੈ, ਉਸ ਨੂੰ ਸੰਗਲਣ ਦੀ ਗੁਪਤ ਊਰਜਾ ਕਿਹਾ ਜਾਂਦਾ ਹੈ ।

→ ਉਬਾਲ ਦਰਜਾ (Boiling point)-ਵਾਯੂਮੰਡਲੀ ਦਬਾਅ ਤੇ ਉਹ ਨਿਸਚਿਤ ਤਾਪਮਾਨ ਜਿਸ ਉੱਪਰ ਵ ਉਬਲਣ ਲੱਗਦਾ ਹੈ, ਉਸ ਨੂੰ ਉਸ ਦਾ ਉਬਾਲ ਦਰਜਾ ਕਿਹਾ ਜਾਂਦਾ ਹੈ ।

→ ਵਾਸ਼ਪੀਕਰਨ (Evaporation)-ਕਿਸੇ ਵੀ ਤਾਪ ਤੇ ਕਿਸੇ ਵ ਦੇ ਖੁੱਲੀ ਸਤਹਿ ਤੋਂ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਵਾਸ਼ਪੀਕਰਨ ਕਿਹਾ ਜਾਂਦਾ ਹੈ ।

→ ਖੁਸ਼ਕ ਬਰਫ਼ (Dry ice)-ਠੋਸ ਕਾਰਬਨ-ਡਾਈਆਕਸਾਈਡ ਦੇ ਖ਼ੁਸ਼ਕ ਰੂਪ ਨੂੰ ਖ਼ੁਸ਼ਕ ਬਰਫ਼ ਕਿਹਾ ਜਾਂਦਾ ਹੈ ।

→ ਜਮਾਵ ਦਰਜਾ (Freezing Point)-ਜਿਸ ਨਿਸਚਿਤ ਤਾਪਮਾਨ ‘ਤੇ ਕੋਈ ਦਵ ਆਪਣੀ ਅਵਸਥਾ ਨੂੰ ਠੋਸ ਵਿੱਚ ਬਦਲਣਾ ਆਰੰਭ ਕਰਦਾ ਹੈ ਉਸ ਨੂੰ ਜਮਾਵ ਦਰਜਾ ਕਹਿੰਦੇ ਹਨ ।

→ ਦ੍ਰਵਿਤ ਪੈਟਰੋਲੀਅਮ ਗੈਸ (Liquified Petroleum GaLPG)-ਉੱਚ ਦਬਾਅ ਤੇ ਬਿਊਟੇਨ ਨੂੰ ਨਪੀੜ ਕੇ ਬਾਲਣ ਦੇ ਰੂਪ ਵਿੱਚ ਵਰਤੋਂ ਕੀਤੀ ਜਾਣ ਵਾਲੀ ਗੈਸ ਨੂੰ ਵਿਤ ਪੈਟਰੋਲੀਅਮ ਗੈਸ ਕਹਿੰਦੇ ਹਨ ।

→ ਨਪੀੜੀ ਪ੍ਰਾਕਿਰਤਕ ਗੈਸ (Compressed Natural Gas-CNG)-ਉੱਚ ਦਬਾਅ ’ਤੇ ਪ੍ਰਾਕਿਰਤਕ ਗੈਸ ਨੂੰ ਨਪੀੜ ਕੇ ਵਾਹਨਾਂ ਨੂੰ ਚਲਾਉਣ ਲਈ ਬਾਲਣ ਦੇ ਰੂਪ ਵਿੱਚ ਵਰਤੀ ਜਾਣ ਵਾਲੀ ਗੈਸ ਨੂੰ CNG ਕਿਹਾ ਜਾਂਦਾ ਹੈ ।