Punjab State Board PSEB 11th Class Physical Education Book Solutions ਫੁਟਬਾਲ (Football) Game Rules.
ਫੁਟਬਾਲ (Football) Game Rules – PSEB 11th Class Physical Education
ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)
- ਫੁਟਬਾਲ ਮੈਦਾਨ ਦੀ ਲੰਬਾਈ = 100 ਗਜ਼ ਤੋਂ 130 ਗਜ਼ (90 ਮੀ. ਤੋਂ 120 ਮੀ.)
- ਫੁਟਬਾਲ ਮੈਦਾਨ ਦੀ ਚੌੜਾਈ = 50 ਗਜ਼ ਤੋਂ 100 ਗਜ਼ (45 ਮੀ. ਤੋਂ 90 ਮੀ.)
- ਫੁਟਬਾਲ ਮੈਦਾਨ ਦਾ ਆਕਾਰ = ਆਇਤਾਕਾਰ
- ਫੁਟਬਾਲ ਦੀ ਟੀਮ ਵਿਚ ਖਿਡਾਰੀਆਂ ਦੀ ਗਿਣਤੀ = 11 ਖਿਡਾਰੀ, ਵਾਧੂ 7 ਖਿਡਾਰੀ
- ਫੁਟਬਾਲ ਦਾ ਘੇਰਾ = 27″ ਤੋਂ 28″
- ਫੁਟਬਾਲ ਦਾ ਭਾਰ = 14 ਔਸ ਤੋਂ 16 ਐੱਸ
- ਖੇਡ ਦਾ ਸਮਾਂ = 45-45 ਦੇ ਦੋ ਹਾਫ਼
- ਆਰਾਮ ਦਾ ਸਮਾਂ = 10 ਮਿੰਟ
- ਮੈਚ ਵਿੱਚ ਬਦਲੇ ਜਾ ਸਕਣ ਵਾਲੇ ਖਿਡਾਰੀ = 3
- ਮੈਚ ਦੇ ਅਧਿਕਾਰੀ = ਇਕ ਟੇਬਲ ਆਫੀਸ਼ਲ, ਇਕ ਰੈਫ਼ਰੀ ਅਤੇ ਦੋ ਲਾਈਨ ਮੈਨ ਹੁੰਦੇ ਹਨ ।
- ਗੋਲ ਪੋਸਟ ਦੀ ਉੱਚਾਈ = 2.44 ਮੀ.
- ਕਾਰਨਰ ਫਲੈਗ ਦੀ ਉੱਚਾਈ = 5 ਮੀ:
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਫੁੱਟਬਾਲ ਦੇ ਮੈਦਾਨ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਆਇਤਾਕਾਰ ।
ਪ੍ਰਸ਼ਨ 2.
ਮੈਦਾਨ ਦੀ ਲੰਬਾਈ ਦੱਸੋ ।
ਉੱਤਰ-
100 ਗਜ਼ ਤੋਂ 130 ਗਜ਼ (90 ਮੀ. ਤੋਂ 120 ਮੀ.) ।
ਪ੍ਰਸ਼ਨ 3.
ਫੁੱਟਬਾਲ ਮੈਚ ਦਾ ਸਮਾਂ ਦੱਸੋ ।
ਉੱਤਰ-
45-45 ਮਿੰਟ ਦੇ ਦੋ ਹਾਫ਼ ।
ਪ੍ਰਸ਼ਨ 4.
ਕੁੱਲ ਖਿਡਾਰੀਆਂ ਦੀ ਗਿਣਤੀ ਦੱਸੋ ।
ਉੱਤਰ-
18 (11 ਖਿਡਾਰੀ + 7 ਬਦਲਵੇਂ ਖਿਡਾਰੀ) ।
ਪ੍ਰਸ਼ਨ 5.
ਕੁੱਲ ਬਦਲਵੇਂ ਖਿਡਾਰੀ ਕਿੰਨੇ ਹੁੰਦੇ ਹਨ ?
ਉੱਤਰ-
7 ਖਿਡਾਰੀ ।
ਪ੍ਰਸ਼ਨ 6.
ਫੁੱਟਬਾਲ ਦਾ ਭਾਰ ਦੱਸੋ ।
ਉੱਤਰ
-14 ਤੋਂ 16 ਐੱਸ ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਫੁਟਬਾਲ ਦਾ ਇਤਿਹਾਸ ਤੇ ਨਵੇਂ ਸਾਧਾਰਨ ਨਿਯਮ ਲਿਖੋ ।
ਉੱਤਰ-
ਫੁਟਬਾਲ ਦਾ ਇਤਿਹਾਸ
(History of Football)
ਫੁਟਬਾਲ ਦੀ ਖੇਡ ਬੜੀ ਰਫ਼ ਅਤੇ ਟਫ ਖੇਡ ਹੈ, ਜੋ ਪਿੰਡਾਂ ਵਿਚ ਖੇਡੀ ਜਾਂਦੀ ਹੈ । ਹੁਣ ਫੁਟਬਾਲ ਵਿਸ਼ਵ ਵਿਚ ਸਭ ਤੋਂ ਉੱਚੀ ਤੇ ਹਰਮਨ-ਪਿਆਰੀਆਂ ਖੇਡਾਂ ਵਿਚੋਂ ਇਕ ਖੇਡ ਹੈ । ਫੁਟਬਾਲ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਸ ਖੇਡ ਦੇ ਨਵੇਂ ਨਿਯਮ ਪਰਿਭਾਸ਼ਿਤ ਕੀਤੇ ਗਏ । ਹੁਣ ਫੁਟਬਾਲ ਨਵੇਂ ਨਿਯਮਾਂ ਦੇ ਅਨੁਸਾਰ ਖੇਡਿਆ ਜਾਣ ਲੱਗਾ ਜੋ ਆਪਣੀ ਲੋਕਪ੍ਰਿਅਤਾ ਦੇ ਲਈ ਮਸ਼ਹੂਰ ਹੈ । ਭਾਵੇਂ ਇਸ ਲੋਕਪ੍ਰਿਅਤਾ ਨੂੰ ਦਰਸ਼ਕਾਂ ਦੀ ਸੰਖਿਆ ਦੇ ਸੰਦਰਭ ਵਿਚ ਦੇਖਿਆ ਜਾਵੇ ਜਾਂ ਖਿਡਾਰੀ ਸੰਖਿਆ ਦੇ ਜੋ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਖੇਡਿਆ ਜਾਂਦਾ ਹੈ । ਅੰਤਰਰਾਸ਼ਟਰੀ ਫੁਟਬਾਲ ਦੀਆਂ ਸੰਭਾਵਨਾਵਾਂ ਸੰਨ 1872 ਵਿਚ ਪ੍ਰਗਟ ਹੋਈ ਜਦੋਂ ਕਿ ਦੋ ਸੁਤੰਤਰ ਰਾਸ਼ਟਰਾਂ ਦੇ ਵਿਚ ਪਹਿਲਾਂ ਮੈਚ ਖੇਡਿਆ ਗਿਆ । ਇਹ ਮੈਚ ਇੰਗਲੈਂਡ ਅਤੇ ਸਕਾਟਲੈਂਡ ਦੇ ਮੱਧ ਰਲਾਸਗੋ ਸ਼ਹਿਰ ਵਿਚ ਖੇਡਿਆ ਗਿਆ ਸੀ ।
1906 ਵਿਚ ਫੁਟਬਾਲ ਉਲੰਪਿਕ ਖੇਡਾਂ ਵਿਚ ਦਰਜ ਹੋਇਆ ਜੋ ਕਿ ਐਂਥਮ ਵਿਚ ਖੇਡਿਆ ਗਿਆ । ਇਸ ਵਿਚ ਡੈਨਮਾਰਕ ਨੇ ਪਹਿਲਾ ਖਿਤਾਬ ਜਿੱਤਿਆ । ਇਸ ਖੇਡ ਵਿਚ ਮੁੱਖ ਦੋ ਸ਼੍ਰੇਣੀਆਂ ਹਨ ਇਕ ਪੇਸ਼ਾਵਾਰਾਨਾ ਦੂਜੀ ਸ਼ੌਕੀਆ । ਕਿੱਤਾ ਸ਼੍ਰੇਣੀ ਵਿਚ ਫੁਟਬਾਲ ਧਨ ਕਮਾਉਣ ਦੇ ਲਈ ਖੇਡਿਆ ਜਾਂਦਾ ਹੈ ਜਦਕਿ ਸ਼ੌਕੀਆਂ ਸ਼੍ਰੇਣੀ ਵਿਚ ਖੇਡ ਮਨ ਬਹਿਲਾਉਣ ਸਵਸਥ ਵਰਧਕ ਦੇ ਲਈ ਖੇਡਿਆ ਜਾਂਦਾ ਹੈ । ਕਿੱਤਾ ਖਿਡਾਰੀਆਂ ਦੇ ਲਈ ਵਿਸ਼ਵ ਕੱਪ ਜਿਵੇਂ ਕਈ ਸੁਪਰਧਾਵਾਂ ਹਨ ਜਦੋਂ ਕਿ ਸ਼ੌਕੀਆ ਫੁਟਬਾਲ ਦੇ ਲਈ ਉਲੰਪਿਕ ਜਾਂ ਏਸ਼ੀਆਈ ਖੇਡਾਂ ਜਿਹੀਆਂ ਪ੍ਰਤੀਯੋਗਤਾਵਾਂ ਹਨ ।
ਫੁਟਬਾਲ ਖੇਡ ਦੇ ਵਿਕਾਸ ਦੇ ਲਈ ਇੰਡੀਅਨ ਫੁਟਬਾਲ ਐਸੋਸ਼ੀਏਸ਼ਨ ਸੰਨ 1925 ਵਿਚ ਦਰਭੰਗਾ ਵਿਚ ਬਣਾਈ ਗਈ । ਇਸ ਬੋਰਡ ਦਾ ਕੰਮ ਨੈਸ਼ਨਲ ਚੈਂਪੀਅਨਸ਼ਿਪ ਦਾ ਸ਼ੁਰੂ ਕਰਨਾ ਸੀ, ਜਿਸ ਵਿਚ ਦੇਸ਼ ਤੇ ਰਾਜਾਂ ਦੀਆਂ ਟੀਮਾਂ ਜਿਸ ਵਿਚ ਸੈਨਾ ਅਤੇ ਰੇਲਵੇ ਦੀਆਂ ਟੀਮਾਂ ਵੀ ਸ਼ਾਮਲ ਸਨ । ਜੋ ਹਰੇਕ ਸਾਲ ਭਾਗ ਲੈਂਦੀਆਂ ਸਨ। 1953 ਵਿਚ ਹਰੇਕ ਖਿਡਾਰੀ ਉੱਤੇ ਪ੍ਰਤੀਬੰਧ ਲਗਾ ਦਿੱਤਾ ਕਿ ਉਹ ਫੁੱਟਬਾਲ ਬੂਟਾਂ ਤੋਂ ਬਿਨਾਂ ਨਹੀਂ ਖੇਡ ਸਕਦਾ । ਇਸਦੇ ਨਾਲ ਹੀ ਸਾਰਿਆਂ ਟੂਰਨਾਮੈਂਟਾਂ ਦੇ ਲਈ ਖੇਡ ਦੇ ਮੈਦਾਨ ਦੇ ਪੈਮਾਨਿਆਂ ਨੂੰ ਵੀ ਇਕ ਸਮਾਨ ਮਾਪਿਆ ਜਾਂਦਾ ਹੈ, ਜੋ 115 ਗਜ ਲੰਬਾ ਅਤੇ 75 ਗਜ ਚੌੜਾ ਹੈ ।
ਪਹਿਲੀਆਂ ਏਸ਼ੀਆਈ ਖੇਡਾਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਹੋਈਆਂ ਸਨ । 1951 ਵਿਚ ਇਸਨੂੰ ਨੈਸ਼ਨਲ ਸਟੇਡੀਅਮ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਫੁਟਬਾਲ ਵੀ ਸ਼ਾਮਲ ਸੀ । ਛੇ ਦੇਸ਼ਾਂ ਨੇ ਸਿੱਧੇ ਨਾਕ ਆਉਟ ਪੱਧਤੀ ਦੇ ਅਨੁਸਾਰ ਇਸ ਖੇਡ ਵਿਚ ਹਿੱਸਾ ਲਿਆ | ਭਾਰਤ ਨੇ ਸੋਨੇ ਦਾ ਪਦਕ ਜਿੱਤਿਆ, ਈਰਾਨ ਨੇ ਚਾਂਦੀ ਅਤੇ ਜਾਪਾਨ ਨੇ ਕਾਂਸੇ ਦਾ ।
ਦੂਜਾ ਏਸ਼ੀਆਈ ਫੁਟਬਾਲ ਟੂਰਨਾਮੈਂਟ ਮਨੀਲਾ (ਫਿਲੀਪੀਅਨ) ਵਿਚ ਸੰਨ 1954 ਵਿਚ ਆਯੋਜਿਤ ਕੀਤਾ ਗਿਆ । ਇਸ ਪ੍ਰਤੀਯੋਗਤਾ ਵਿਚ 12 ਦੇਸ਼ਾਂ ਨੇ ਭਾਗ ਲਿਆ । ਇਸ ਮੁਕਾਬਲੇ ਵਿਚ ਚੀਨ ਗਣਤੰਤਰ ‘ਤਾਈਵਾਨ ਨੇ ਸੋਨੇ ਦਾ ਪਦਕ ਜਿੱਤਿਆ, ਦੱਖਣ ਕੋਰੀਆ ਨੇ ਚਾਂਦੀ ਦਾ ਪਦਕ ਅਤੇ ਮਿਆਂਮਰ ਨੇ ਕਾਂਸੇ ਦਾ ਪਦਕ ਪ੍ਰਾਪਤ ਕੀਤਾ ।
ਸਾਡਾ ਰਾਸ਼ਟਰੀ ਪੱਧਰ ਚੰਗਾ ਨਹੀਂ ਹੈ । 1948 ਵਿਚ ਉਲੰਪਿਕ ਖੇਡਾਂ ਵਿਚ ਭਾਰਤ ਨੇ ਭਾਗ ਲਿਆ ਸੀ ਜੋ ਲੰਡਨ ਵਿਚ ਹੋਏ ਸਨ | ਭਾਰਤ ਫਰਾਂਸ ਤੋਂ 2-1 ਗੋਲ ਨਾਲ ਹਾਰ ਗਿਆ ਸੀ । ਸੰਨ 1952 ਵਿਚ ਫਿਰ ਭਾਰਤ ਨੇ ਹੈਲੰਸਕੀ ਉਲੰਪਿਕ ਵਿਚ ਭਾਗ ਲਿਆ । ਪਰ ਸਾਡਾ ਪੱਧਰ ਕਾਫੀ ਹੇਠਾਂ ਸੀ ਅਤੇ ਪ੍ਰਦਰਸ਼ਨ ਸੰਤੋਖਜਨਕ ਨਹੀਂ ਕਿਹਾ ਜਾ ਸਕਦਾ | ਯੂਗੋਸਲਾਵੀਆ ਨੇ ਇਕ ਦੇ ਮੁਕਾਬਲੇ ਦਸ ਗੋਲ ਕਰਕੇ ਭਾਰਤ ਨੂੰ ਹਰਾ ਦਿੱਤਾ ਸੀ ।
ਫੁਟਬਾਲ ਦਾ ਨਵੇਂ ਸਾਧਾਰਨ ਨਿਯਮ
(New General Rules of Football)
- ਮੈਚ ਦੋ ਟੀਮਾਂ ਵਿਚਕਾਰ ਹੁੰਦਾ ਹੈ । ਹਰੇਕ ਟੀਮ ਵਿਚ ਗਿਆਰਾਂ-ਗਿਆਰਾਂ ਖਿਡਾਰੀ ਹੁੰਦੇ ਹਨ ਅਤੇ ਇਕ ਟੀਮ ਦੇ | ਕੁੱਲ ਖਿਡਾਰੀ 16 ਹੁੰਦੇ ਹਨ, ਜਿਨ੍ਹਾਂ ਵਿਚੋਂ ਗਿਆਰਾਂ ਖੇਡਦੇ ਹਨ । ਇਹਨਾਂ ਵਿਚੋਂ ਇਕ ਗੋਲਕੀਪਰ ਹੁੰਦਾ ਹੈ । ਪੰਜ ਖਿਡਾਰੀ ਬਦਲਵੇਂ ਹੁੰਦੇ ਹਨ ।
- ਇਕ ਟੀਮ ਮੈਚ ਵਿਚ ਤਿੰਨ ਖਿਡਾਰੀ ਅਤੇ ਇਕ ਗੋਲਕੀਪਰ ਬਦਲੇ ਜਾ ਸਕਦੇ ਹਨ ।
- ਬਦਲਿਆ ਹੋਇਆ ਖਿਡਾਰੀ ਫਿਰ ਦੁਬਾਰਾ ਨਹੀਂ ਬਦਲਿਆ ਜਾ ਸਕਦਾ ।
- ਖੇਡ ਦਾ ਸਮਾਂ 45-5-45 ਮਿੰਟ ਦਾ ਹੁੰਦਾ ਹੈ । ਮੱਧ ਅੰਤਰ ਦਾ ਸਮਾਂ 5 ਮਿੰਟ ਦਾ ਹੁੰਦਾ ਹੈ ।
- ਮੱਧ ਅੰਤਰ ਜਾਂ ਆਰਾਮ ਤੋਂ ਪਿੱਛੋਂ ਟੀਮਾਂ ਆਪਣੇ ਪਾਸੇ ਬਦਲਦੀਆਂ ਹਨ ।
- ਖੇਡ ਦਾ ਆਰੰਭ ਖਿਡਾਰੀ ਸੈਂਟਰ ਲਾਈਨ ਦੀ ਨਿਸਚਿਤ ਥਾਂ ਤੋਂ ਇਕ-ਦੂਜੇ ਨੂੰ ਪਾਸ ਦੇ ਕੇ ਸ਼ੁਰੂ ਕਰਦੇ ਹਨ ਅਤੇ | ਸਾਈਡਾਂ ਦਾ ਫੈਸਲਾ ਟਾਸ ਰਾਹੀਂ ਕੀਤਾ ਜਾਂਦਾ ਹੈ ।
- ਮੈਚ ਖਿਡਾਉਣ ਲਈ ਇਕ ਟੇਬਲ ਆਫੀਸ਼ਲ, ਇਕ ਰੈਫ਼ਰੀ ਅਤੇ ਦੋ ਲਾਈਨਮੈਨ ਹੁੰਦੇ ਹਨ ।
- ਗੋਲ ਕੀਪਰ ਦੀ ਵਰਦੀ ਆਪਣੀ ਟੀਮ ਤੋਂ ਵੱਖਰੀ ਹੁੰਦੀ ਹੈ ।
- ਖਿਡਾਰੀ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਪਾਉਣੀ ਚਾਹੀਦੀ, ਜਿਹੜੀ ਦੂਜੇ ਖਿਡਾਰੀਆਂ ਲਈ ਖ਼ਤਰਨਾਕ ਹੋਵੇ ।
- ਜਦੋਂ ਗੇਂਦ ਗੋਲ ਜਾਂ ਸਾਈਡ ਲਾਈਨ ਨੂੰ ਪਾਰ ਕਰ ਜਾਵੇ ਤਾਂ ਖੇਡ ਰੁਕ ਜਾਂਦੀ ਹੈ ।
- ਰੈਫ਼ਰੀ ਆਪ ਵੀ ਕਿਸੇ ਕਾਰਨ ਖੇਡ ਬੰਦ ਕਰ ਸਕਦਾ ਹੈ ।
ਪ੍ਰਸ਼ਨ 2.
ਫੁਟਬਾਲ ਦਾ ਮੈਦਾਨ, ਰੇਖਾ ਅੰਕਣ, ਗੋਲ ਖੇਤਰ, ਪੈਨਲਟੀ ਖੇਤਰ, ਗੋਲ ਖੰਭ, ਕਾਰਨਰ ਖੇਤਰ ਅਤੇ ਗੇਂਦ ਬਾਰੇ ਲਿਖੋ ।
ਉੱਤਰ-
ਫੁਟਬਾਲ ਦਾ ਮੈਦਾਨ (Football Play Ground) – ਫੁਟਬਾਲ ਦਾ ਮੈਦਾਨ ਆਇਤਾਕਾਰ ਹੋਵੇਗਾ । ਇਸ ਦੀ ਲੰਬਾਈ 100 ਗਜ਼ ਤੋਂ ਘੱਟ ਅਤੇ 130 ਰਾਜ਼ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਸ ਦੀ ਚੌੜਾਈ 50 ਗਜ਼ ਤੋਂ ਘੱਟ ਤੇ 100 ਗਜ਼ ਤੋਂ ਵੱਧ ਨਹੀਂ ਹੋਵੇਗੀ | ਅੰਤਰ-ਰਾਸ਼ਟਰੀ ਮੈਚਾਂ ਵਿਚ ਇਸ ਦੀ ਲੰਬਾਈ 110 ਗਜ਼ ਤੋਂ 120 ਗਜ਼ ਅਤੇ ਚੌੜਾਈ 70 ਗਜ਼ ਤੋਂ 80 ਗਜ਼ ਹੋਵੇਗੀ । ਲੰਬਾਈ ਚੌੜਾਈ ਨਾਲੋਂ ਹਮੇਸ਼ਾ ਜ਼ਿਆਦਾ ਹੋਵੇਗੀ ।
ਰੇਖਾ ਅੰਕਣ-ਖੇਡ ਦਾ ਮੈਦਾਨ ਸਾਫ਼ ਰੇਖਾਵਾਂ ਨਾਲ ਅੰਕਿਤ ਹੋਣਾ ਚਾਹੀਦਾ ਹੈ । ਇਨ੍ਹਾਂ ਰੇਖਾਵਾਂ ਦੀ ਚੌੜਾਈ 5. ਗਜ਼ ਤੋਂ ਵੱਧ ਨਹੀਂ ਹੋਣੀ ਚਾਹੀਦੀ । ਲੰਬੀਆਂ ਰੇਖਾਵਾਂ ਸਪਰਸ਼ ਰੇਖਾਵਾਂ ਜਾਂ ਸਾਈਡ ਰੇਖਾਵਾਂ ਅਖਵਾਉਂਦੀਆਂ ਹਨ ਅਤੇ ਛੋਟੀਆਂ ਰੇਖਾਵਾਂ ਨੂੰ ਗੋਲ ਰੇਖਾਵਾਂ ਕਿਹਾ ਜਾਂਦਾ ਹੈ । ਮੈਦਾਨ ਦੇ ਹਰੇਕ ਕੋਨੇ ‘ਤੇ ਪੰਜ ਫੁੱਟ ਉੱਚੇ ਖੰਭੇ ‘ਤੇ ਝੰਡੀ ਲਗਾਈ ਜਾਂਦੀ ਹੈ । ਇਹ ਕੇਂਦਰੀ ਰੇਖਾ ‘ਤੇ ਘੱਟ ਤੋਂ ਘੱਟ 1 ਗਜ਼ ਦੀ ਦੂਰੀ ‘ਤੇ ਹੋਣੀ ਚਾਹੀਦੀ ਹੈ । ਮੈਦਾਨ ਦੇ ਮੱਧ ਵਿਚ ਇਕ ਘੇਰਾ ਲਗਾਇਆ ਜਾਂਦਾ ਹੈ ਜਿਸ ਦਾ ਅਰਧ ਵਿਆਸ 10 ਗਜ਼ ਹੋਵੇਗਾ ।
ਗੋਲ ਖੇਤਰ (Goal Area) – ਖੇਡ ਦੇ ਮੈਦਾਨ ਦੇ ਦੋਹਾਂ ਸਿਰਿਆਂ ‘ਤੇ ਦੋ ਰੇਖਾਵਾਂ ਖਿੱਚੀਆਂ ਜਾਣਗੀਆਂ ਜੋ ਗੋਲ ਰੇਖਾਵਾਂ ਤੇ ਲੰਬ ਹੋਣਗੀਆਂ । ਇਹ ਮੈਦਾਨ ਵਿਚ 6 ਗਜ਼ ਤਕ ਫੈਲੀਆਂ ਰਹਿਣਗੀਆਂ ਅਤੇ ਗੋਲ ਰੇਖਾ ਦੇ ਸਮਾਨਾਂਤਰ ਇਕ ਰੇਖਾ ਨਾਲ ਮਿਲਾ ਦਿੱਤੀਆਂ ਜਾਣਗੀਆਂ । ਇਹਨਾਂ ਰੇਖਾਵਾਂ ਅਤੇ ਗੋਲ ਰੇਖਾਵਾਂ ਦੁਆਰਾ ਘਿਰੇ ਹੋਏ ਮੱਧ ਖੇਤਰ ਨੂੰ ਗੋਲ ਖੇਤਰ ਕਹਿੰਦੇ ਹਨ ।
ਪੈਨਲਟੀ ਖੇਤਰ (Penalty Area) – ਮੈਦਾਨ ਦੇ ਹਰੇਕ ਸਿਰੇ ‘ਤੇ ਦੋ ਰੇਖਾਵਾਂ ਗੋਲ ਰੇਖਾ ‘ਤੇ ਸਮਕੋਣ ਖਿੱਚੀਆਂ ਜਾਣਗੀਆਂ ਜੋ ਗੋਲ ਪੋਸਟ ਤੋਂ 18 ਗਜ਼ ਤਕ ਹੋਣਗੀਆਂ ਅਤੇ ਉਹਨਾਂ ਨੂੰ ਗੋਲ ਰੇਖਾ ਦੇ ਸਮਾਨਾਂਤਰ ਖਿੱਚੀ ਇਕ ਰੇਖਾ ਨਾਲ ਮਿਲਾਇਆ ਜਾਵੇਗਾ । ਇਨ੍ਹਾਂ ਰੇਖਾਵਾਂ ਅਤੇ ਗੋਲ ਰੇਖਾਵਾਂ ਦੁਆਰਾ ਘਿਰੇ ਖੇਤਰ ਨੂੰ ਪੈਨਲਟੀ ਖੇਤਰ ਕਿਹਾ ਜਾਂਦਾ ਹੈ ।
ਗੋਲ ਖੰਭੇ (Goal Post) – ਗੋਲ ਰੇਖਾ ਦੇ ਮੱਧ ਵਿਚ 8 ਰਾਜ਼ ਜਾਂ 24 ਫੁੱਟ ਦੀ ਦੂਰੀ ‘ਤੇ ਦੋ ਪੋਲ ਗੱਡੇ ਜਾਣਗੇ । ਇਹਨਾਂ ਦੇ ਸਿਰਿਆਂ ਨੂੰ ਇਕ ਖ਼ਾਸਬਾਰ ਰਾਹੀਂ ਮਿਲਾਇਆ ਜਾਂਦਾ ਹੈ, ਜਿਹਨਾਂ ਦੇ ਹੇਠਾਂ ਦੇ ਸਿਰੇ ਧਰਤੀ ਤੋਂ 8 ਫੁੱਟ ਉੱਚੇ ਹੁੰਦੇ ਹਨ । ਗੋਲ ਪੋਸਟਾਂ ਅਤੇ ਭਾਸਬਾਰ ਦੀ ਚੌੜਾਈ ਅਤੇ ਡੂੰਘਾਈ 5 ਇੰਚ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ ।
ਕਾਰਨਰ ਖੇਤਰ (Corner Area) – ਹਰੇਕ ਕਾਰਨਰ ਫਲੈਗ ਪੋਸਟ ਤੋਂ ਖੇਡ ਦੇ ਮੈਦਾਨ ਦੇ ਅੰਦਰ ਇਕ ਚੌੜਾਈ ਚੱਕਰ (Circle) ਖਿੱਚਿਆ ਜਾਵੇਗਾ, ਜਿਸ ਦਾ ਅਰਧ ਵਿਆਸ 1 ਗਜ਼ ਹੋਵੇਗਾ । ਗਰਾਊਂਡ ਦੇ ਚਾਰੇ ਕਾਰਨਰਾਂ ‘ਤੇ ਤਿੰਨ ਗਜ਼ ਉੱਚੇ ਫਲੈਗ ਲਾਏ ਜਾਂਦੇ ਹਨ । ਦੋ ਫਲੈਗ ਸੈਂਟਰ ਲਾਈਨ ਦੇ ਦੋਨਾਂ ਪਾਸਿਆਂ ਤੋਂ ਗਰਾਉਂਡ ਤੋਂ ਬਾਹਰ ਇਕ ਗਜ਼ ਦੀ ਦੂਰੀ ਤੇ ਲਾਏ ਜਾਂਦੇ ਹਨ । ਬਾਕੀ ਦੋ ਗਰਾਉਂਡ ਦੇ ਕਾਰਨਰ ਤੇ ਲੱਗੇ ਹੁੰਦੇ ਹਨ ।
ਗੇਂਦ (Ball) – ਗੇਂਦ ਦਾ ਆਕਾਰ ਗੋਲ ਹੋਵੇਗਾ । ਇਸ ਦੇ ਉੱਪਰ ਦਾ ਹਿੱਸਾ ਚਮੜੇ ਜਾਂ ਕਿਸੇ ਹੋਰ ਮਨਜ਼ੂਰਸ਼ੁਦਾ ਚੀਜ਼ ਦਾ ਹੁੰਦਾ ਹੈ । ਗੇਂਦ ਦੀ ਗੋਲਾਈ 68.5 ਸਮ ਤੋਂ ਘੱਟ ਅਤੇ 71 ਸਮ ਤੋਂ ਵੱਧ ਨਹੀਂ ਹੁੰਦੀ । ਇਸ ਦਾ ਭਾਰ 14 ਔਸ ਤੋਂ 16 ਐੱਸ ਹੋਵੇਗਾ । ਰੈਫ਼ਰੀ ਦੀ ਆਗਿਆ ਤੋਂ ਬਿਨਾਂ ਖੇਡ ਦੇ ਦੌਰਾਨ ਗੇਂਦ ਨੂੰ ਬਦਲਿਆ ਨਹੀਂ ਜਾ ਸਕਦਾ ।
ਪ੍ਰਸ਼ਨ 3.
ਹੇਠ ਲਿਖਿਆਂ ਤੋਂ ਤੁਸੀਂ ਕੀ ਸਮਝਦੇ ਹੋ ?
ਫੁਟਬਾਲ ਦੀ ਖੇਡ ਵਿਚ ਖਿਡਾਰੀਆਂ ਦੀ ਗਿਣਤੀ, ਉਹਨਾਂ ਦੇ ਪਹਿਰਾਵੇ, ਅਧਿਕਾਰੀਆਂ ਦੀ ਗਿਣਤੀ, ਖੇਡ ਦਾ ਸਮਾਂ, ਖੇਡ ਦਾ ਆਰੰਭ, ਸਕੋਰ ਜਾਂ ਗੋਲ ।
ਉੱਤਰ-
ਖਿਡਾਰੀਆਂ ਦੀ ਗਿਣਤੀ – ਫੁਟਬਾਲ ਦੀ ਖੇਡ ਦੋ ਟੀਮਾਂ ਵਿਚਕਾਰ ਹੁੰਦੀ ਹੈ । ਹਰੇਕ ਟੀਮ ਵਿਚ 11-1i ਅਤੇ ਐਕਸਟਰਾ 5 ਖਿਡਾਰੀ ਹੁੰਦੇ ਹਨ । ਇਕ ਮੈਚ ਵਿਚ ਕਿਸੇ ਵੀ ਟੀਮ ਨੂੰ ਤਿੰਨ ਤੋਂ ਵੱਧ ਖਿਡਾਰੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ । ਬਦਲੇ ਹੋਏ ਖਿਡਾਰੀ ਨੂੰ ਮੁੜ ਉਸ ਮੈਚ ਵਿਚ ਭਾਗ ਲੈਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ | ਮੈਚ ਵਿਚ ਗੋਲਕੀਪਰ ਬਦਲ ਸਕਦੇ ਹਾਂ ।
ਪਹਿਰਾਵਾ – ਖਿਡਾਰੀ ਅਕਸਰ ਜਰਸੀ ਜਾਂ ਕਮੀਜ਼, ਨਿੱਕਰ, ਜੁਰਾਬਾਂ ਅਤੇ ਬੂਟ ਪਾ ਸਕਦਾ ਹੈ । ਗੋਲ ਕੀਪਰ ਦੀ ਕਮੀਜ਼ ਜਾਂ ਜਰਸੀ ਦਾ ਰੰਗ ਖਿਡਾਰੀਆਂ ਨਾਲੋਂ ਵੱਖਰਾ ਹੋਵੇਗਾ । ਬੂਟ ਪਹਿਨਣੇ ਜ਼ਰੂਰੀ ਹਨ ।
ਅਧਿਕਾਰੀ – ਇਕ ਰੈਫ਼ਰੀ, ਦੋ ਲਾਈਨਮੈਨ, ਟਾਈਮ ਕੀਪਰ, ਰੈਫ਼ਰੀ ਖੇਡ ਦੇ ਨਿਯਮਾਂ ਦੀ ਪਾਲਨਾ ਕਰਵਾਉਂਦਾ ਹੈ ਤੇ ਕਿਸੇ ਵੱਡੇ ਝਗੜੇ ਵਾਲੇ ਸਵਾਲ ਦਾ ਨਿਬੇੜਾ ਕਰਦਾ ਹੈ । ਖੇਡ ਵਿਚ ਕੀ ਹੋਇਆ ਤੇ ਕੀ ਨਤੀਜਾ ਨਿਕਲਿਆ, ਇਸ ਬਾਬਤ ਉਸ ਦਾ ਫ਼ੈਸਲਾ ਆਖਰੀ ਹੁੰਦਾ ਹੈ ।
ਖੇਡ ਦਾ ਸਮਾਂ – ਖੇਡ 45-45 ਮਿੰਟ ਦੀਆਂ ਦੋ ਬਰਾਬਰ ਮਿਆਦਾਂ ਵਿਚ ਖੇਡਿਆ ਜਾਵੇਗਾ । ਪਹਿਲੇ 45 ਮਿੰਟ ਦੀ ਖੇਡ ਮਗਰੋਂ 10 ਮਿੰਟ ਦਾ ਇੰਟਰਵਲ ਹੋਵੇਗਾ ਜਾਂ ਇਸ ਤੋਂ ਵੱਧ ਦੋਨਾਂ ਟੀਮਾਂ ਦੀ ਰਜ਼ਾਮੰਦੀ ਨਾਲ ।
ਗੋਲਡਨ ਗੋਲ (Golden Goal) – ਫੁਟਬਾਲ ਦੀ ਖੇਡ ਵਿਚ ਬਰਾਬਰ ਰਹਿਣ ਦੀ ਹਾਲਤ ਵਿਚ ਵਾਧੁ ਸਮੇਂ ਦੀ 15, 15 ਮਿੰਟ ਦੀ ਖੇਡ ਹੋਵੇਗੀ । ਇਸ ਸਮੇਂ ਵਿਚ ਜਿੱਥੇ ਵੀ ਗੋਲ ਹੋ ਜਾਵੇ ਉੱਥੇ ਖੇਡ ਖ਼ਤਮ ਹੋ ਜਾਂਦੀ ਹੈ ਅਤੇ ਗੋਲ ਕਰਨ ਵਾਲੀ ਟੀਮ ਜੇਤੂ ਮੰਨੀ ਜਾਂਦੀ ਹੈ । ਜੇਕਰ ਇਸ ਸਮੇਂ ਦੌਰਾਨ ਵੀ ਗੋਲ ਨਾ ਹੋਵੇ ਤਾਂ ਦੋਨਾਂ ਟੀਮਾਂ ਨੂੰ 5-5 ਪੈਨਲਟੀ ਕਿੱਕ ਉਦੋਂ ਤਕ ਦਿੱਤੇ ਜਾਂਦੇ ਹਨ ਜਿੰਨੀ ਦੇਰ ਫੈਸਲਾ ਨਹੀਂ ਹੋ ਜਾਂਦਾ ।
ਖੇਡ ਦਾ ਆਰੰਭ-ਖੇਡ ਦੇ ਆਰੰਭ ਵਿਚ ਟਾਸ ਦੁਆਰਾ ਕਿੱਕ ਮਾਰਨ ਅਤੇ ਸਾਈਡ ਚੁਣਨ ਦਾ ਨਿਰਣਾ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲੀ ਟੀਮ ਨੂੰ ਪਾਸਾ ਚੁਨਣ ਅਤੇ ਕਿੱਕ ਮਾਰਨ ਦੀ ਛੋਟ ਹੁੰਦੀ ਹੈ ।
ਸਕੋਰ ਜਾਂ ਗੋਲ – ਜਦੋਂ ਗੇਂਦ ਨਿਯਮ ਅਨੁਸਾਰ ਗੋਲ ਪੋਸਟਾਂ ਵਿਚੋਂ ਖ਼ਾਸਬਾਰ ਦੇ ਹੇਠਾਂ ਅਤੇ ਗੋਲ ਰੇਖਾ ਦੇ ਪਾਰ ਚਲੀ ਜਾਵੇ, ਤਾਂ ਗੋਲ ਮੰਨਿਆ ਜਾਂਦਾ ਹੈ । ਜੋ ਟੀਮ ਜ਼ਿਆਦਾ ਗੋਲ ਕਰ ਲਵੇਗੀ ਉਸੇ ਨੂੰ ਜੇਤੂ ਮੰਨਿਆ ਜਾਵੇਗਾ । ਜੇਕਰ ਕੋਈ ਗੋਲ ਨਹੀਂ ਹੁੰਦਾ ਜਾਂ ਇੱਕੋ ਜਿੰਨੇ ਗੋਲ ਹੁੰਦੇ ਹਨ, ਤਾਂ ਖੇਡ ਬਰਾਬਰ ਮੰਨੀ ਜਾਵੇਗੀ । ਪਰ ਜੇ ਲੀਗ ਵਿਧੀ ਨਾਲ ਟੂਰਨਾਮੈਂਟ ਹੋ ਰਿਹਾ ਹੈ, ਤਾਂ ਬਰਾਬਰ ਰਹਿਣ ‘ਤੇ ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਜਾਵੇਗਾ ।
ਗੇਂਦ ਕਦੋਂ ਆਊਟ ਆਫ਼ ਪਲੇ ਅਤੇ ਕਦੋਂ ਖੇਡ ਵਿਚ ਹੁੰਦੀ ਹੈ ?
ਹੇਠ ਲਿਖੇ ਕਾਰਨਾਂ ਦੇ ਕਾਰਨ ਗੇਂਦ ਆਉਟ ਆਫ਼ ਪਲੇ ਹੁੰਦੀ ਹੈ-
- ਜੇਕਰ ਗੇਂਦ ਧਰਤੀ ਅਤੇ ਹਵਾ ਵਿਚ ਗੋਲ ਰੇਖਾ ਨੂੰ ਪਾਰ ਕਰ ਜਾਵੇ ।
- ਰੈਫ਼ਰੀ ਦੀ ਆਗਿਆ ਤੇ ਖੇਡ ਰੋਕਣ ਨਾਲ ।
- ਜਦ ਉਹ ਗੋਲ ਪੋਸਟ ਸ਼ਾਸਬਾਰ ਜਾਂ ਕਾਰਨਰ ਫਲੈਗ ਪੋਸਟ ਤੋਂ ਲੱਗ ਕੇ ਬਾਹਰ ਚਲੀ ਜਾਵੇ ।
- ਜਦ ਪੁਰਨ ਗੇਂਦ ਗੋਲ ਪੋਸਟਾਂ ਦੇ ਵਿਚਕਾਰ ਫ਼ਾਸਬਾਰ ਦੇ ਥੱਲੇ ਗੋਲ ਰੇਖਾ ਤੋਂ ਬਾਹਰ ਨਿਕਲ ਜਾਵੇ, ਪਰੰਤੂ ਸ਼ਰਤ | ਇਹ ਹੈ ਕਿ ਗੇਂਦ ਨੂੰ ਹੱਥ ਜਾਂ ਬਾਂਹ ਨਾਲ ਨਾ ਸੁੱਟਿਆ ਜਾਵੇ ।
- ਕੋਈ ਖਿਡਾਰੀ ਜਦ ਆਪਣੇ ਵਿਰੋਧੀ ਦੀ ਗੋਲ ਲਾਈਨ ਤੋਂ ਉਸ ਨਾਲੋਂ ਘੱਟ ਦੂਰੀ ‘ਤੇ ਜੋ ਗੇਂਦ ਉਸ ਸਮੇਂ ਸੀ, ਤਦ ਉਸ ਨੂੰ ਖੇਡਿਆ ਗਿਆ ਸੀ ।
ਬਾਲ ਕਦੋਂ ਖੇਡ ਵਿਚ ਹੁੰਦਾ ਹੈ – ਬਾਲ ਮੈਚ ਦੇ ਆਰੰਭ ਤੋਂ ਅੰਤ ਤਕ ਖੇਡ ਵਿਚ ਰਹਿੰਦਾ ਹੈ, ਪਰ ਇਨ੍ਹਾਂ ਪ੍ਰਸਥਿਤੀਆਂ ਵਿਚ ਵੀ ।
- ਜੇ ਬਾਲ ਗੋਲ ਖੰਭੇ, ਕਾਸਬਾਰ ਕਾਰਨਰ ਅਤੇ ਝੰਡੀ ਨਾਲ ਟਕਰਾ ਕੇ ਮੈਦਾਨ ਵਿਚ ਪਰਤੇ ।
- ਗ਼ਲਤ ਖੇਡ ਤੋਂ ਅੰਪਾਇਰ ਦੀ ਸੀਟੀ ਤਕ ।
- ਜਦ ਬਾਲ ਅੰਪਾਇਰ ਜਾਂ ਰੇਖਾ ਨਿਰੀਖਿਅਕ ਨਾਲ ਟਕਰਾ ਜਾਵੇ ਜਦੋਂ ਉਹ ਮੈਦਾਨ ਵਿਚ ਹੋਵੇ ।
- ਮੈਦਾਨ ਦੇ ਬਾਹਰ ਤੋਂ ਆਈ ਸੀਟੀ ਦੀ ਆਵਾਜ਼ ਤਕ ।
- ਕਿਸੇ ਨਿਯਮ ਦੀ ਉਲੰਘਣਾ ‘ਤੇ ਵੀ ਖੇਡ ਤਦ ਤਕ ਜਾਰੀ ਰਹਿੰਦੀ ਹੈ, ਜਦ ਤਕ ਕਿ ਅੰਪਾਇਰ ਖੇਡ ਨੂੰ ਰੋਕ ਨਾ ਦੇਵੇ ।
ਖਿਡਾਰੀਆਂ ਦੀ ਬਣਤਰ – ਫੁਟਬਾਲ ਦੀ ਖੇਡ ਵਿਚ ਖਿਡਾਰੀਆਂ ਦੀ ਬਣਤਰ ਵੱਖ-ਵੱਖ ਪ੍ਰਕਾਰ ਦੀ ਹੁੰਦੀ ਹੈ । ਆਮ ਕਰਕੇ 1-2-3-5 ਹੁੰਦੀ ਹੈ । ਪਰ ਯੂਰਪੀਅਨ ਦੇਸ਼ਾਂ ਵਿਚ ਬਣਤਰ ਇਸ ਪ੍ਰਕਾਰ ਹੈ-
ਖਿਡਾਰੀ ਖੇਡ ਦੇ ਸਮੇਂ ਲੋੜ ਅਨੁਸਾਰ ਬਣਤਰ ਬਣਾਉਂਦੇ ਰਹਿੰਦੇ ਹਨ ।
ਪ੍ਰਸ਼ਨ 4.
ਫੁਟਬਾਲ ਖੇਡ ਵਿਚ ਆਫ਼ ਸਾਈਡ, ਫਰੀ ਕਿੱਕ, ਥਰੋ-ਇਨ, ਪੈਨਲਟੀ ਕਿੱਕ, ਕਾਰਨਰ ਕਿੱਕ ਅਤੇ ਗੋਲ ਕਿੱਕ ਕੀ ਹੁੰਦੇ ਹਨ ?
ਉੱਤਰ-
1. ਆਫ਼ ਸਾਈਡ (Off side) – ਜਦ ਕੋਈ ਖਿਡਾਰੀ ਵਿਰੋਧੀ ਪੱਖ ਦੀ ਗੋਲ ਰੇਖਾ ਜਾਂ ਉਹ ਵਿਰੋਧੀ ਟੀਮ ਦੇ ਅੱਧ ਵਿਚ ਹੋਵੇ ਅਤੇ ਉਸ ਦੇ ਪਿੱਛੇ ਵਿਰੋਧੀ ਟੀਮ ਦੇ ਦੋ ਖਿਡਾਰੀ ਨਾ ਰਹਿਣ ਤਾਂ ਆਫ਼ ਸਾਈਡ ਹੁੰਦਾ ਹੈ । ਇਸ ਹਾਲਤ ਵਿਚ ਹੁੰਦੇ ਹੋਏ ਵੀ ਖਿਡਾਰੀ ਆਫ਼ ਸਾਈਡ ਹੇਠ ਲਿਖੀਆਂ ਹਾਲਤਾਂ ਵਿਚ ਨਹੀਂ ਹੁੰਦਾ-
- ਉਹ ਮੈਦਾਨ ਦੇ ਆਪਣੇ ਅੱਧ-ਖੇਤਰ ਵਿਚ ਹੋਵੇ ।
- ਗੇਂਦ ਆਖਰੀ ਵਾਰ ਉਸ ਨੂੰ ਛੁਹਦੀ ਹੈ ਜਾਂ ਉਹ ਇਸ ਨਾਲ ਖੇਡਦਾ ਹੈ ।
- ਜਦ ਉਸ ਨੂੰ ਗੇਂਦ ਗੋਲ-ਕਿੱਕ, ਥਰੋ-ਇਨ, ਕਾਰਨਰ ਕਿੱਕ ਰਾਹੀਂ ਪ੍ਰਾਪਤ ਹੁੰਦੀ ਹੈ ਜਾਂ ਜਦ ਉਸ ਨੂੰ ਰੈਫ਼ਰੀ ਹੇਠਾਂ | ਸੁੱਟਦਾ ਹੈ ।
- ਜਦ ਗੇਂਦ ਨੂੰ ਵਿਰੋਧੀ ਖਿਡਾਰੀ ਨੇ ਖੇਡਿਆ ਹੋਵੇ ।’ਇਸ ਨਿਯਮ ਦੀ ਉਲੰਘਣਾ ਲਈ ਵਿਰੋਧੀ ਟੀਮ ਦੇ ਖਿਡਾਰੀ ਨੂੰ ਉਲੰਘਣਾ ਵਾਲੇ ਥਾਂ ਤੋਂ ਪ੍ਰਤੱਖ ਫ਼ਰੀ ਕਿੱਕ ਦਿੱਤੀ ਜਾਵੇਗੀ ।
2. ਫ਼ਰੀ ਕਿੱਕ (Free Kick) – ਫ਼ਰੀ ਕਿੱਕ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਤੱਖ ਕਿੱਕ (Direct Kick) ਅਤੇ ਅਪਤੱਖ | ਕਿੱਕ (Indirect Kick) | ਜਦ ਪਤੱਖ ਜਾਂ ਅਪ੍ਰਤੱਖ ਕਿੱਕ ਲਾਈ ਜਾ ਰਹੀ ਹੋਵੇ ਤਾਂ ਦੂਜੇ ਖਿਡਾਰੀਆਂ ਨੂੰ ਗੇਂਦ ਤੋਂ ਘੱਟ ਤੋਂ ਘੱਟ 10 ਗਜ਼ ਦੀ ਦੂਰੀ ‘ਤੇ ਹੋਣਾ ਚਾਹੀਦਾ ਹੈ । ਪ੍ਰਤੱਖ ਕਿੱਕ ਉਹ ਹੈ, ਜਿੱਥੋਂ ਸਿੱਧਾ ਗੋਲ ਕੀਤਾ ਜਾ ਸਕੇ । ਅਪ੍ਰਤੱਖ ਕਿੱਕ ਉਹ ਹੈ, ਜਿੱਥੋਂ ਸਿੱਧਾ ਗੋਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਕਿ ਗੇਂਦ ਕਿਸੇ ਹੋਰ ਖਿਡਾਰੀ ਨੂੰ ਨਾ ਛੂਹ ਜਾਵੇ । ਇਸ ਨਿਯਮ ਦੀ ਉਲੰਘਣਾ ਕਰਨ ‘ਤੇ ਵਿਰੋਧੀ ਟੀਮ (Opposing Team) ਨੂੰ ਉਸੇ ਥਾਂ ਤੋਂ ਜਿੱਥੋਂ ਦੀ ਉਲੰਘਣਾ ਹੋਈ ਹੈ, ਅਪ੍ਰਤੱਖ ਫ਼ਰੀ ਕਿੱਕ ਲਾਉਣ ਲਈ ਦਿੱਤੀ ਜਾਂਦੀ ਹੈ ।
3. ਥਰੋ-ਇਨ (Throw-in) – ਜਦੋਂ ਬਾਲ ਹਵਾ ਵਿਚ ਜਾਂ ਜ਼ਮੀਨ ‘ਤੇ ਸਪਰਸ਼ ਰੇਖਾ ਨੂੰ ਪਾਰ ਕਰ ਜਾਂਦਾ ਹੈ ਤਾਂ ਇਸ ਨੂੰ ਉਸ ਥਾਂ ਤੋਂ ਥਰੋ ਕੀਤਾ ਜਾਂਦਾ ਹੈ, ਜਿੱਥੋਂ ਇਸ ਨੇ ਇਸ ਰੇਖਾ ਨੂੰ ਪਾਰ ਕੀਤਾ ਸੀ । ਜੇ ਰੇਖਾਵਾਂ ਤੋਂ ਗੇਂਦ ਬਾਹਰ ਚਲੀ ਜਾਂਦੀ ਹੈ, ਤਾਂ ਵਿਰੋਧੀ ਟੀਮ ਦਾ ਇਕ ਖਿਡਾਰੀ ਉਸ ਥਾਂ ‘ਤੇ ਜਿੱਥੋਂ ਗੇਂਦ ਬਾਹਰ ਗਈ ਹੋਵੇ, ਖੜ੍ਹਾ ਹੋ ਕੇ ਗੇਂਦ ਮੈਦਾਨ ਦੇ ਅੰਦਰ ਸੁੱਟਦਾ ਹੈ । ਥਰੋ-ਇਨ ਕਰਦੇ ਸਮੇਂ ਥਰੋ ਕਰਨ ਵਾਲੇ ਖਿਡਾਰੀ ਦਾ ਚਿਹਰਾ ਮੈਦਾਨ ਵਲ ਹੋਣਾ ਚਾਹੀਦਾ ਹੈ ਅਤੇ ਉਸ ਦਾ ਹਰੇਕ ਪੈਰ ਸਪਰਸ਼ ਰੇਖਾ ‘ਤੇ ਹੋਵੇ ਜਾਂ ਇਸ ਤੋਂ ਬਾਹਰ ਜ਼ਮੀਨ ‘ਤੇ ਹੋਵੇ । ਥਰੋ ਕਰਨ ਵਾਲਾ ਦੋਵੇਂ ਹੱਥਾਂ ਦੀ ਵਰਤੋਂ ਕਰੇਗਾ ਅਤੇ ਬਾਲ ਨੂੰ ਪਿੱਛੋਂ ਆਪਣੇ ਸਿਰ ਤੋਂ ਘੁਮਾ ਕੇ ਸੁੱਟੇਗਾ । ਉਹ ਬਾਲ ਨੂੰ ਉਸ ਸਮੇਂ ਤਕ ਨਹੀਂ ਖੇਡ ਸਕਦਾ, ਜਦੋਂ ਤਕ ਇਸ ਨੂੰ ਦੂਜੇ ਖਿਡਾਰੀ ਨੇ ਛੂਹ ਜਾਂ ਖੇਡ ਨਾ ਲਿਆ ਹੋਵੇ। ਜੇਕਰ ਥਰੋ-ਇਨ ਠੀਕ ਨਾ ਹੋਵੇ, ਤਾਂ ਵਿਰੋਧੀ ਟੀਮ ਦੇ ਖਿਡਾਰੀ ਦੁਆਰਾ ਥਰੋ-ਇਨ ਕੀਤੀ ਜਾਂਦੀ ਹੈ । ਜੇਕਰ ਥਰੋਇਨ ਕਰਨ ਵਾਲਾ ਖਿਡਾਰੀ ਗੇਂਦ ਨੂੰ ਕਿਸੇ ਦੂਜੇ ਖਿਡਾਰੀ ਦੁਆਰਾ ਲਏ ਜਾਣ ਤੋਂ ਪਹਿਲਾਂ ਹੀ ਆਪ ਛੂਹ ਲੈਂਦਾ ਹੈ ਤਾਂ ਵਿਰੋਧੀ ਟੀਮ ਨੂੰ ਇਕ ਅਪ੍ਰਤੱਖ ਫ਼ਰੀ ਕਿੱਕ ਲਗਾਉਣ ਨੂੰ ਦਿੱਤੀ ਜਾਵੇਗੀ ।
4. ਪੈਨਲਟੀ ਕਿੱਕ (Penalty Kick) – ਇਹ ਕਿੱਕ ਪੈਨਲਟੀ ਨਿਸ਼ਾਨ ਤੋਂ ਹੀ ਲਗਾਈ ਜਾਂਦੀ ਹੈ । ਜਦ ਪੈਨਲਟੀ ਕਿੱਕ ਲਾਈ ਜਾਂਦੀ ਹੈ ਤਾਂ ਗੋਲ ਰੱਖਿਅਕ ਅਤੇ ਕਿੱਕ ਮਾਰਨ ਵਾਲਾ ਹੀ ਪੈਨਲਟੀ ਖੇਤਰ ਵਿਚ ਹੁੰਦੇ ਹਨ ਅਤੇ ਬਾਕੀ ਖਿਡਾਰੀ ਇਸ ਖੇਤਰ ਤੋਂ ਬਾਹਰ ਹੁੰਦੇ ਹਨ । ਇਹ ਨਿਸ਼ਾਨ ਤੋਂ ਘੱਟ ਤੋਂ ਘੱਟ 10 ਗਜ਼ ਦੀ ਦੂਰੀ ‘ਤੇ ਹੋਣਗੇ । ਪੈਨਲਟੀ ਕਿੱਕ ਨੂੰ ਪੂਰਾ ਕਰਨ ਲਈ ਹਾਫ਼ ਟਾਈਮ ਜਾਂ ਪੂਰਾ ਟਾਈਮ ਅੱਗੇ ਵਧਾਇਆ ਜਾ ਸਕਦਾ ਹੈ । ਜਿਸ ਸਮੇਂ ਪੈਨਲਟੀ ਕਿੱਕ ਲਗਾਉਣ ਵਾਲਾ ਖਿਡਾਰੀ ਪੈਨਲਟੀ ਕਿੱਕ ਲਾ ਰਿਹਾ ਹੋਵੇ ਤਾਂ ਗੋਲਕੀਪਰ ਨੂੰ ਗੋਲ ਲਾਇਨ ਤੋਂ ਇਕ ਥਾਂ ‘ਤੇ ਖੜ੍ਹਾ ਰਹਿਣਾ ਚਾਹੀਦਾ ਹੈ । ਕਿੱਕ ਲਾਉਣ ਤੋਂ ਬਾਅਦ ਗੋਲਕੀਪਰ ਹਿੱਲ-ਜੁਲ ਸਕਦਾ ਹੈ । ਅਜਿਹੀ ਉਲੰਘਣਾ ਕਰਨ ‘ਤੇ ਦੋਬਾਰਾ ਪੈਨਲਟੀ ਕਿੱਕ ਲਾਈ ਜਾ ਸਕਦੀ ਹੈ । ਪਰ ਜੇਕਰ ਕਿਸੇ ਕਾਰਨ ਕਰਕੇ ਪੈਨਲਟੀ ਕਿੱਕ ਲਾਉਣ ਵਾਲਾ ਨਾ ਲਾ ਸਕੇ ਤਾਂ ਫਿਰ ਰੱਖਿਅਕ ਨੂੰ 16 ਗਜ਼ ਦੀ ਦੂਰੀ ਤੋਂ ਕਿੱਕ ਲਗਾਉਣ ਲਈ ਕਿਹਾ ਜਾਂਦਾ ਹੈ ।
ਜੇਕਰ ਰੱਖਿਅਕ ਟੀਮ ਇਸ ਨਿਯਮ ਦਾ ਉਲੰਘਣ ਕਰੇ ਤੇ ਗੋਲ ਨਾ ਹੋਇਆ ਹੋਵੇ ਤਾਂ ਕਿੱਕ ਦੂਜੀ ਵਾਰ ਲਾਈ ਜਾਵੇਗੀ । ਜੇਕਰ ਇਸ ਨਿਯਮ ਦਾ ਉਲੰਘਣ ਵਿਰੋਧੀ ਟੀਮ ਕਰਦੀ ਹੈ ਤਾਂ ਗੋਲ ਹੋ ਜਾਣ ਤੇ ਵੀ ਕਿੱਕ ਦੁਬਾਰਾ ਲਾਈ ਜਾਵੇਗੀ । ਜੇਕਰ ਇਸ ਨਿਯਮ ਦੀ ਉਲੰਘਣਾ ਕਿੱਕ ਮਾਰਨ ਵਾਲਾ ਜਾਂ ਉਸ ਦਾ ਸਾਥੀ ਖਿਡਾਰੀ ਹੀ ਕਰਦਾ ਹੈ ਤਾਂ ਵਿਰੋਧੀ ਟੀਮ ਦਾ ਖਿਡਾਰੀ ਉਲੰਘਣਾ ਵਾਲੀ ਥਾਂ ‘ਤੇ ਗੋਲ ਕਿੱਕ ਲਾਵੇਗਾ ।
5. ਕਾਰਨਰ ਕਿੱਕ (Corner Kick) – ਜਦ ਗੇਂਦ ਗੋਲ ਪਾਰ ਕਰ ਜਾਵੇ ਅਤੇ ਉਸ ਨੂੰ ਰੱਖਿਅਕ ਖਿਡਾਰੀ ਨੇ ਆਖ਼ਰੀ ਵਾਰੀ ਖੇਡਿਆ ਹੋਵੇ ਤਾਂ ਵਿਰੋਧੀ ਟੀਮ ਨੂੰ ਕਾਰਨਰ ਕਿੱਕ ਲਾਉਣ ਲਈ ਕਿਹਾ ਜਾਂਦਾ ਹੈ । ਵਿਰੋਧੀ ਟੀਮ ਦਾ ਖਿਡਾਰੀ ਸਭ ਤੋਂ ਨੇੜੇ ਦੇ ਫਲੈਗ ਪੋਸਟ ਦੇ ਚੌਥਾਈ ਘੇਰੇ ਦੇ ਅੰਦਰ ਤੋਂ ਕਾਰਨਰ ਕਿੱਕ ਮਾਰਦਾ ਹੈ । ਜਦੋਂ ਤਕ ਕਾਰਨਰ ਕਿੱਕ ਨਾ ਲੈ ਲਈ ਜਾਵੇ ਵਿਰੋਧੀ ਟੀਮ ਦੇ ਖਿਡਾਰੀ 10 ਗਜ਼ ਦੂਰ ਰਹਿਣਗੇ । ਕਿੱਕ ਮਾਰਨ ਵਾਲਾ ਖਿਡਾਰੀ ਉਸ ਸਮੇਂ ਤਕ ਗੇਂਦ ਨੂੰ ਦੁਬਾਰਾ ਨਹੀਂ ਛੂਹ ਸਕਦਾ, ਜਦੋਂ ਤਕ ਕਿਸੇ ਦੂਜੇ ਖਿਡਾਰੀ ਨੇ ਇਸ ਨੂੰ ਛੂਹ ਨਾ ਲਿਆ ਹੋਵੇ ।
6. ਗੋਲ ਕਿੱਕ (Goal Kick) – ਜਦ ਗੇਂਦ ਗੋਲ ਰੇਖਾ ਨੂੰ ਗੋਲ ਪੋਸਟਾਂ ਤੋਂ ਨਹੀਂ) ਪਾਰ ਕਰ ਜਾਵੇ ਅਤੇ ਇਸ ਨੂੰ ਵਿਰੋਧੀ ਟੀਮ ਖੇਡ ਰਹੀ ਹੋਵੇ, ਤਾਂ ਰੱਖਿਅਕ ਟੀਮ ਪੈਨਲਟੀ ਖੇਤਰ ਤੋਂ ਬਾਹਰ ਕਿੱਕ ਕਰਦੀ ਹੈ । ਕਿੱਕ ਦੇ ਲਗਦੇ ਸਮੇਂ ਵਿਰੋਧੀ ਟੀਮ ਦੇ ਖਿਡਾਰੀ ਪੈਨਲਟੀ ਖੇਤਰ ਤੋਂ ਬਾਹਰ ਹੋਣਗੇ । ਜੇਕਰ ਉਹ ਪੈਨਲਟੀ ਖੇਤਰ ਤੋਂ ਬਾਹਰ ਨਹੀਂ ਨਿਕਲਦੀ ਅਤੇ ਸਿੱਧੇ ਖੇਡ ਦੇ ਮੈਦਾਨ ਵਿਚ ਨਹੀਂ ਪਹੁੰਚ ਸਕਦੀ ਤਾਂ ਕਿੱਕ ਦੁਬਾਰਾ ਲਗਾਈ ਜਾਵੇਗੀ । ਕਿੱਕ ਮਾਰਨ ਵਾਲਾ ਖਿਡਾਰੀ ਉਸ ਸਮੇਂ ਤੱਕ ਗੇਂਦ ਨੂੰ ਮੁੜ ਨਹੀਂ ਛੂਹ ਸਕਦਾ ਜਦੋਂ ਤਕ ਇਸ ਨੂੰ ਕਿਸੇ ਦੂਜੇ ਖਿਡਾਰੀ ਨੇ ਛੂਹ ਨਾ ਲਿਆ ਹੋਵੇ ।
ਪ੍ਰਸ਼ਨ 5.
ਫੁਟਬਾਲ ਦੀ ਖੇਡ ਵਿਚ ਕਿਹੜੇ-ਕਿਹੜੇ ਫਾਊਲ ਹੋ ਸਕਦੇ ਹਨ ? ਲਿਖੋ ।
ਉੱਤਰ-
ਫੁਟਬਾਲ ਦੀ ਖੇਡ ਵਿਚ ਫਾਉਲ ਅਤੇ ਗ਼ਲਤੀਆਂ-
(ੳ) ਜੇਕਰ ਕੋਈ ਖਿਡਾਰੀ ਹੇਠਾਂ ਲਿਖੇ ਅਵੱਗਿਆ ਜਾਂ ਅਪਰਾਧਾਂ ਵਿਚੋਂ ਕੋਈ ਜਾਣ-ਬੁਝ ਕੇ ਕਰਦਾ ਹੈ ਤਾਂ ਵਿਰੋਧੀ ਟੀਮ ਨੂੰ ਅਵੱਗਿਆ ਜਾਂ ਅਪਰਾਧ ਕਰਨ ਵਾਲੀ ਥਾਂ ਤੋਂ ਅਪ੍ਰਤੱਖ ਫ਼ਰੀ ਕਿੱਕ ਦਿੱਤੀ ਜਾਵੇਗੀ ।
- ਵਿਰੋਧੀ ਖਿਡਾਰੀ ਨੂੰ ਕਿੱਕ ਮਾਰੇ ਜਾਂ ਮਾਰਨ ਦੀ ਕੋਸ਼ਿਸ਼ ਕਰੇ ।
- ਵਿਰੋਧੀ ਖਿਡਾਰੀ ’ਤੇ ਕੁੱਦੇ ਜਾਂ ਧੱਕਾ ਜਾਂ ਮੁੱਕਾ ਮਾਰੇ ਜਾਂ ਕੋਸ਼ਿਸ਼ ਕਰੇ ।
- ਵਿਰੋਧੀ ਖਿਡਾਰੀ ‘ਤੇ ਭਿਆਨਕ ਰੂਪ ਨਾਲ ਹਮਲਾ ਕਰਨਾ ।
- ਵਿਰੋਧੀ ਖਿਡਾਰੀ ਤੇ ਪਿੱਛੋਂ ਹਮਲਾ ਕਰਨਾ ।
- ਵਿਰੋਧੀ ਖਿਡਾਰੀ ਨੂੰ ਫੜੇ ਜਾਂ ਉਸ ਦੇ ਕੱਪੜੇ ਫੜ ਕੇ ਖੇਡੇ ।
- ਵਿਰੋਧੀ ਖਿਡਾਰੀ ਨੂੰ ਸੱਟ ਪਹੁੰਚਾਏ ਜਾਂ ਪਹੁੰਚਾਉਣ ਦੀ ਕੋਸ਼ਿਸ਼ ਕਰੇ ।
- ਵਿਰੋਧੀ ਖਿਡਾਰੀ ਦੇ ਰਾਹ ਵਿਚ ਰੋਕ ਬਣੇ ਜਾਂ ਲੱਤਾਂ ਦੀ ਵਰਤੋਂ ਨਾਲ ਉਸ ਨੂੰ ਡੇਗ ਦੇਵੇ ਜਾਂ ਡੇਗਣ ਦੀ ਕੋਸ਼ਿਸ਼ ਕਰੇ ।
- ਵਿਰੋਧੀ ਖਿਡਾਰੀ ਨੂੰ ਹੱਥ ਜਾਂ ਬਾਂਹ ਦੇ ਕਿਸੇ ਭਾਗ ਨਾਲ ਧੱਕਾ ਦੇਵੇ ।
- ਗੇਂਦ ਨੂੰ ਹੱਥ ਵਿਚ ਫੜੇ ।
ਜੇਕਰ ਰੱਖਿਅਕ ਟੀਮ ਦਾ ਖਿਡਾਰੀ ਇਹਨਾਂ ਅਪਰਾਧਾਂ ਵਿਚੋਂ ਕੋਈ ਵੀ ਅਪਰਾਧ ਪੈਨਲਟੀ ਖੇਤਰ ਵਿਚ ਜਾਣ-ਬੁੱਝ ਕੇ ਕਰਦਾ ਹੈ ਤਾਂ ਹਮਲਾਵਰ ਟੀਮ ਨੂੰ ਪੈਨਲਟੀ ਕਿੱਕ ਦਿੱਤੀ ਜਾਂਦੀ ਹੈ ।
(ਅ) ਜੇ ਖਿਡਾਰੀ ਹੇਠ ਲਿਖੇ ਅਪਰਾਧਾਂ ਵਿਚੋਂ ਕੋਈ ਅਪਰਾਧ ਕਰਦਾ ਹੈ, ਤਾਂ ਵਿਰੋਧੀ ਟੀਮ ਨੂੰ ਅਪਰਾਧ ਕਰਨ ਵਾਲੀ ਥਾਂ ਅਪ੍ਰਤੱਖ ਕਿੱਕ ਦਿੱਤੀ ਜਾਵੇਗੀ ।
1. ਗੇਂਦ ਨੂੰ ਖ਼ਤਰਨਾਕ ਢੰਗ ਨਾਲ ਖੇਡਦਾ ਹੈ ।
2. ਜਦੋਂ ਗੇਂਦ ਕੁੱਝ ਦੂਰ ਹੋਵੇ ਤਾਂ ਦੂਜੇ ਖਿਡਾਰੀ ਨੂੰ ਮੋਢਾ ਮਾਰੇ ।
3. ਗੋਦ ਖੇਡਦੇ ਸਮੇਂ ਵਿਰੋਧੀ ਖਿਡਾਰੀ ਨੂੰ ਜਾਣ-ਬੁੱਝ ਕੇ ਰੋਕਦਾ ਹੈ।
4. ਗੋਲ ਕੀਪਰ ‘ਤੇ ਹਮਲਾ ਕਰਨਾ, ਕੇਵਲ ਉਨ੍ਹਾਂ ਸਥਿਤੀਆਂ ਨੂੰ ਛੱਡ ਕੇ ਜਦੋਂ ਉਹ
- ਵਿਰੋਧੀ ਖਿਡਾਰੀ ਨੂੰ ਰੋਕ ਰਿਹਾ ਹੋਵੇ ।
- ਦ ਫੜ ਰਿਹਾ ਹੋਵੇ ।
- ਗੋਲ-ਖੇਤਰ ਤੋਂ ਬਾਹਰ ਨਿਕਲ ਗਿਆ ਹੋਵੇ ।
5. (ੳ) ਗੋਲਕੀਪਰ ਦੇ ਰੂਪ ਵਿਚ ਗੇਂਦ ਧਰਤੀ ‘ਤੇ ਬਿਨਾਂ ਮਾਰੇ ਚਾਰ ਕਦਮ ਅੱਗੇ ਨੂੰ ਜਾਣਾ ।
(ਅ) ਗੋਲਕੀਪਰ ਦੇ ਰੂਪ ਵਿਚ ਅਜਿਹੀ ਚਲਾਕੀ ਵਿਚ ਲੱਗ ਜਾਣਾ ਜਿਸ ਨਾਲ ਖੇਡ ਵਿਚ ਰੋਕ ਪਵੇ, ਸਮਾਂ
ਨਸ਼ਟ ਹੋਵੇ ਅਤੇ ਆਪਣੇ ਪੱਖ ਨੂੰ ਅਣਉੱਚਿਤ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰੇ ।
(ੲ) ਖਿਡਾਰੀ ਨੂੰ ਚੇਤਾਵਨੀ ਦਿੱਤੀ ਜਾਵੇਗੀ ਅਤੇ ਵਿਰੋਧੀ ਟੀਮ ਨੂੰ ਅਪ੍ਰਤੱਖ ਫ਼ਰੀ ਕਿੱਕ ਦਿੱਤੀ ਜਾਵੇਗੀ ਜਦੋਂ ਕੋਈ ਖਿਡਾਰੀ-
- ਗਾਲਾਂ ਕੱਢਦਾ ਹੈ ਜਾਂ ਫਾਉਲ ਕਰਦਾ ਹੈ ।
- ਚੇਤਾਵਨੀ ਮਿਲਣ ‘ਤੇ ਵੀ ਬੁਰਾ ਵਿਹਾਰ ਕਰਦਾ ਹੈ ।
- ਗੰਭੀਰ ਫਾਊਲ ਖੇਡਦਾ ਹੈ ਜਾਂ ਦੁਰਵਿਹਾਰ ਕਰਦਾ ਹੈ ਤਾਂ ਰੈਫ਼ਰੀ ਉਸ ਖਿਡਾਰੀ ਨੂੰ ਪੂਰੇ ਸਮੇਂ ਲਈ ਮੈਦਾਨ ਤੋਂ ਬਾਹਰ ਕੱਢ ਸਕਦਾ ਹੈ ।
ਪ੍ਰਸ਼ਨ 6.
ਫੁਟਬਾਲ ਦੀ ਖੇਡ ਦੀਆਂ ਮਹੱਤਵਪੂਰਨ ਤਕਨੀਕਾਂ ਬਾਰੇ ਲਿਖੋ ।
ਉੱਤਰ-
ਫੁਟਬਾਲ ਦੀਆਂ ਮਹੱਤਵਪੂਰਨ ਤਕਨੀਕਾਂ
(Important Techniques of Football)
ਕਿਕਿੰਗ| ਕਿਕਿੰਗ ਉਹ ਢੰਗ ਹੈ, ਜਿਸ ਰਾਹੀਂ ਬਾਲ ਨੂੰ ਲੋੜੀਂਦੀ ਦਿਸ਼ਾ ਵੱਲੋਂ ਪੈਰਾਂ ਦੀ ਮਦਦ ਨਾਲ, ਲੋੜੀਂਦੀ ਰਫ਼ਤਾਰ ਨਾਲ, ਇਹ ਦੇਖਦੇ ਹੋਇਆਂ ਕਿ ਉਹ ਉਦੇਸ਼ ਉੱਤੇ ਪਹੁੰਚੇ, ਅੱਗੇ ਲਿਜਾਇਆ ਜਾਂਦਾ ਹੈ । ਕਿਕਿੰਗ ਦੇ ਹੁਨਰ ਵਿਚ ਦਰੁਸਤੀ, ਰਫ਼ਤਾਰ, ਦਿਸ਼ਾ ਅਤੇ ਫ਼ਾਸਲਾ ਸਿਰਫ ਇਕ ਪੈਰ ਖੱਬੇ ਜਾਂ ਸੱਜੇ ਨਾਲ ਹੀ ਨਹੀਂ ਸਗੋਂ ਦੋਹਾਂ ਪੈਰਾਂ ਨਾਲ ਕਾਇਮ ਕੀਤਾ ਜਾਂਦਾ ਹੈ । ਸ਼ਾਇਦ ਸਿਖਿਆਰਥੀਆਂ ਨੂੰ ਸਿਖਾਉਣ ਲਈ ਸਭ ਤੋਂ ਮਹੱਤਵਪੂਰਨ ਗੱਲ ਦੋਹਾਂ ਪੈਰਾਂ ਨਾਲ ਖੇਡ ਖੇਡਣ ਉੱਤੇ ਜ਼ੋਰ ਦੀ ਲੋੜ ਹੈ । ਛੋਟੇ ਅਤੇ ਨਵੇਂ ਸਿਖਿਆਰਥੀਆਂ ਨੂੰ ਦੋਹਾਂ ਪੈਰਾਂ ਨਾਲ ਖੇਡਣਾ ਸਿਖਾਉਣਾ ਆਸਾਨ ਹੈ । ਇਸ ਤੋਂ ਬਿਨਾਂ ਖੇਡ ਦੇ ਕਿਸੇ ਕਾਮਯਾਬੀ ਦੇ ਮਿਆਰ ਉੱਤੇ ਪਹੁੰਚਣਾ ਅਸੰਭਵ ਹੈ ।
- ਪੈਰਾਂ ਦੇ ਅੰਦਰਲੇ ਭਾਗ ਨਾਲ ਕਿੱਕ ਮਾਰਨੀ ।
- ਪੈਰਾਂ ਦਾ ਬਾਹਰੀ ਭਾਗ ।
ਜਦੋਂ ਬਾਲ ਨੂੰ ਨਜ਼ਦੀਕ ਦੁਰੀ ਦੇ ਅੰਦਰ ਕਿੱਕ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਦੋਹਾਂ ਤਬਦੀਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਬਾਲ ਤਾਂ ਘਟਾਇਆ ਜਾਂਦਾ ਹੈ, ਪਰ ਇਸ ਵਿਚ ਵੱਡੀ ਦਰੁਸਤੀ ਹੁੰਦੀ ਹੈ ਅਤੇ ਸਿੱਟੇ ਵਜੋਂ ਇਹ ਢੰਗ ਗੋਲਾਂ ਦਾ ਨਿਸ਼ਾਨਾ ਬਣਾਉਂਦੇ ਸਮੇਂ ਅਕਸਰ ਵਰਤਿਆ ਜਾਂਦਾ ਹੈ ।
ਹਾਫ ਵਾਲੀ ਤੇ ਵਾਲੀ ਕਿੱਕ-
ਜਦੋਂ ਬਾਲ ਖਿਡਾਰੀ ਕੋਲ ਬੁੜਕਦਾ ਹੋਇਆ ਜਾਂ ਹਵਾ ਵਿਚ ਆ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਇਕ ਅਸਥਿਰਤਾ ਹੁੰਦੀ ਹੈ, ਨਾ ਸਿਰਫ਼ ਫੁਟਬਾਲ ਦੀ ਖੇਡ ਦੇ ਮੈਦਾਨ ਦੀ ਸਤਹਿ ਕਰਕੇ ਇਸ ਦੇ ਬੁੜਕਣ ਦੀ ਦਿਸ਼ਾ ਬਾਰੇ, ਸਗੋਂ ਇਸ ਦੀ ਉੱਚਾਈ ਅਤੇ ਰਫ਼ਤਾਰ ਬਾਰੇ ਵੀ । ਇਸ ਨੂੰ ਅਸਰਦਾਰ ਢੰਗ ਨਾਲ ਸਪੱਸ਼ਟ ਕਰਨ ਲਈ ਜਿਹੜੀ ਗੱਲ ਜ਼ਰੂਰੀ ਹੈ ਉਹ ਹੈ ਦਰੁਸਤ ਸਮਾਂ ਅਤੇ ਕਿੱਕ ਮਾਰ ਰਹੇ ਪੈਰ ਦੇ ਚੱਲਣ ਦਾ ਤਾਲਮੇਲ ਅਤੇ ਉੱਚਿਤ ਉਚਾਈ ਤਕ ਉਨਾਉਣਾ ।
ਓਵਰ ਹੈਡ ਕਿੱਕ – ਇਸ ਕਿੱਕ ਦਾ ਉਦੇਸ਼ ਤੀਹਰਾ ਹੁੰਦਾ ਹੈ । (ਉ) ਸਾਹਮਣੇ ਮੁਕਾਬਲਾ ਕਰ ਰਹੇ ਖਿਡਾਰੀ ਵਲੋਂ ਬਾਲ ਨੂੰ ਹੋਰ ਦਿਸ਼ਾ ਵੱਲ ਮੋੜਨਾ, (ਅ) ਬਾਲ ਨੂੰ ਕਿੱਕ ਦੀ ਉਸ ਦਿਸ਼ਾ ਵੱਲ ਹੀ ਵਧਾਉਣਾ, (ਇ) ਅਤੇ ਬਾਲ ਨੂੰ ਵਾਪਿਸ ਉਸੇ ਦਿਸ਼ਾ ਵੱਲ ਮੋੜਨਾ, ਜਿੱਧਰੋਂ ਇਹ ਆਇਆ ਹੁੰਦਾ ਹੈ । ਓਵਰ ਹੈਡ ਕਿੱਕ ਸੋਧੀ ਹੋਈ ਵਾਲੀ ਕਿੱਕ ਹੈ ਅਤੇ ਇਹ ਆਮ ਕਰਕੇ ਉੱਚੇ ਬੁੜਕ ਰਹੇ ਬਾਲ ਨੂੰ ਮਾਰੀ ਜਾਂਦੀ ਹੈ ।
ਪਾਸ ਦੇਣਾ-
ਫੁਟਬਾਲ ਵਿਚ ਪਾਸ ਦੇਣ ਦੀ ਕ੍ਰਿਆ ਟੀਮ-ਵਰਕ ਦਾ ਆਧਾਰ ਹੈ । ਪਾਸ ਟੀਮ ਨੂੰ ਤਾਲਮੇਲ ਨੂੰ ਵਧਾਉਂਦਿਆਂ ਅਤੇ ਟੀਮ ਵਰਕ ਦਾ ਵਿਕਾਸ ਕਰਦਿਆਂ ਜੋੜਦਾ ਹੈ । ਪਾਸ ਖੇਡ ਸਥਿਤੀ ਨਾਲ ਜੁੜਿਆ ਹੋਇਆ ਟੀਮ ਖੇਡ ਦਾ ਅਸਲੀਪਨ ਹੈ ਅਤੇ ਇਸ ਤਰ੍ਹਾਂ ਇਕ ਮੁੱਢਲਾ ਤੱਤ ਹੈ, ਜਿਸ ਵਾਸਤੇ ਟੀਮ ਦੀ ਸਿਖਲਾਈ ਅਤੇ ਅਭਿਆਸ ਦੌਰਾਨ ਉਚੇਚਾ ਧਿਆਨ ਅਤੇ ਸਮਾਂ ਦਿੱਤਾ ਜਾਣਾ ਚਾਹੀਦਾ ਹੈ । ਗੋਲਾਂ ਵਿਖੇ ਪੂਰਨਤਾ ਲਈ ਟੀਮ ਦਾ ਪਾਸ ਵਿਅਕਤੀਗਤ ਖਿਡਾਰੀ ਵਲੋਂ ਦਰੁਸਤ ਕਿੱਕ ਦਾ ਅਲਾਪ ਹੈ । ਇਹ ਕਿਹਾ ਜਾਂਦਾ ਹੈ ਕਿ ਇਕ ਸਫਲ ਪਾਸ ਤਿੰਨ ਕਿੱਕਾਂ ਨਾਲੋਂ ਚੰਗਾ ਹੁੰਦਾ ਹੈ । ਪਾਸ ਦੇਣਾ ਮੇਲ-ਜੋਲ ਦਾ ਅੰਗ ਹੈ, ਵਿਅਕਤੀਗਤ ਬੁੱਧੀਮਤਾ ਨੂੰ ਖੇਡ ਵਿਚ ਹਮਲਾ ਕਰਨ ਵੇਲੇ ਜਾਂ ਸੁਰੱਖਿਆ ਕਰਨ ਵੇਲੇ ਖਿਡਾਰੀਆਂ ਵਿਚਕਾਰ ਸਾਂਝੀ ਹਿਲ-ਜੁਲ ਦੇ ਗੁੰਝਲਦਾਰ ਢਾਂਚੇ ਵਿਚ ਇਕਸੁਰ ਕਰਨਾ ਹੈ | ਪਾਸ ਵਿਚ ਪਾਸ ਦੇਣ ਵਾਲਾ, ਬਾਲ ਅਤੇ ਪਾਸ ਹਾਸਿਲ ਕਰਨ ਵਾਲਾ ਸ਼ਾਮਿਲ ਹੁੰਦੇ ਹਨ ।
ਪਾਸ ਦੇਣ ਨੂੰ ਆਮ ਤੌਰ ‘ਤੇ ਲੰਬੇ ਪਾਸਾਂ ਅਤੇ ਛੋਟੇ ਪਾਸਾਂ ਵਿਚ ਵਰਗ-ਬੱਧ ਕੀਤਾ ਜਾਂਦਾ ਹੈ । (ੳ) ਲੰਬੇ ਪਾਸ : ਇਨ੍ਹਾਂ ਪਾਸਾਂ ਦੀ ਵਰਤੋਂ ਖੇਡ ਦੀ ਤੇਜ਼ ਰਫ਼ਤਾਰ ਦੀ ਸਥਿਤੀ ਵੇਲੇ ਕੀਤੀ ਜਾਂਦੀ ਹੈ, ਜਿੱਥੇ ਕਿ ਲੰਬੇ ਪਾਸ ਲਾਭਕਾਰੀ ਹੁੰਦੇ ਹਨ ਅਤੇ ਬਾਲ ਪਾਸਿਆਂ ਨੂੰ ਜਾਂ ਪਿੱਛੋਂ ਵੱਲ ਵੀ ਦਿੱਤਾ ਜਾ ਸਕਦਾ ਹੈ । ਸਾਰੇ ਹੀ ਲੰਬੇ ਪਾਸਾਂ ਵਿਚ ਪੈਰ ਦੇ ਉਤਲੇ ਪਾਸੇ ਜਾਂ ਛੱਡਣ ਦੀ ਕਿੱਕ ਦੀ ਵਰਤੋਂ ਕੀਤੀ ਜਾਂਦੀ ਹੈ । ਲੰਬੇ ਪਾਸ ਸੁਰੱਖਿਆ ਨੂੰ ਵਧਾਉਂਦੇ ਹਨ ਤੇ ਛੋਟੇ ਪਾਸਾਂ ਨੂੰ ਅਸਾਨ ਕਰਦੇ ਹਨ । ਛੋਟੇ ਪਾਸ : ਛੋਟੇ ਪਾਸ 15 ਗਜ਼ ਜਾਂ ਏਨੀ ਕੁ ਦੂਰੀ ਤਕ ਲਈ ਵਰਤੇ ਜਾਂਦੇ ਹਨ ਅਤੇ ਉਹ ਲੰਬੇ ਪਾਸਾਂ ਨਾਲੋਂ ਵਧੇਰੇ ਤੇਜ਼ ਅਤੇ ਦਰੁਸਤ ਹੁੰਦੇ ਹਨ ।
ਪੁਸ਼-ਪਾਸ-
ਇਕ ਪੁਸ਼ ਪਾਸ ਦੀ ਵਰਤੋਂ ਆਮ ਤੌਰ ‘ਤੇ ਜਦੋਂ ਵਿਰੋਧੀ ਖਿਡਾਰੀ ਬਹੁਤਾ ਨਜ਼ਦੀਕ ਨਹੀਂ ਹੁੰਦਾ, ਨੇੜਿਉਂ ਗੋਲਾਂ ਵਿਚ ਬਾਲ ਸੁੱਟਣ ਲਈ ਅਤੇ ਪਾਸਿਆਂ ਵੱਲ ਬਾਲ ਸੁੱਟਣ ਲਈ ਕੀਤੀ ਜਾਂਦੀ ਹੈ ।
ਲਾਬ ਪਾਸ-
ਇਹ ਪੁਸ਼-ਪਾਸ ਨਾਲੋਂ ਛੋਟਾ ਹੁੰਦਾ ਹੈ, ਪਰ ਬਾਲ ਨੂੰ ਉੱਪਰ ਚੁੱਕਿਆ ਜਾਂਦਾ ਹੈ ਅਤੇ ਬੁੜਕਾਇਆ ਜਾਂਦਾ ਹੈ । ਲਾਬ ਪਾਸ ਦੀ ਵਰਤੋਂ ਵਿਰੋਧੀ ਖਿਡਾਰੀ ਜਦੋਂ ਨੇੜੇ ਹੋਵੇ ਜਾਂ ਥਰੋ-ਬਾਲ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਉਸ ਦੇ ਸਿਰ ਦੇ ਉੱਪਰੋਂ ਬਾਲ ਲੰਘਾਉਣ ਲਈ ਕੀਤੀ ਜਾਂਦੀ ਹੈ ।
ਪੈਰਾਂ ਦਾ ਬਾਹਰਲਾ ਹਿੱਸਾ-ਫਕ ਜਾਂ ਜਾਬ ਪਾਸ-
ਪਹਿਲਾਂ ਦਿੱਤੇ ਗਏ ਦੋ ਪਾਸਾਂ ਦੇ ਉਲਟ ਫਲਿੱਕ ਪਾਸ ਨਾਲ ਪੈਰਾਂ ਨੂੰ ਅੰਦਰ ਵੱਲ ਮੋੜਦਿਆਂ ਹੋਇਆਂ ਬਾਲ ਨੂੰ ਫਲਿੱਕ ਕੀਤਾ ਜਾਂਦਾ ਹੈ ਜਾਂ ਪੁਸ਼ ਕੀਤਾ ਜਾਂਦਾ ਹੈ । ਇਸ ਕਿਸਮ ਦੇ ਪਾਸ ਦੇ ਪਿੱਛੇ ਵੱਲ ਪਾਸ ਦੇਣ ਲਈ ਬਾਲ ਨੂੰ ਘੇਰੇ ਅੰਦਰ ਰੱਖਦਿਆਂ ਅਤੇ ਅਕਸਰ ਰੇੜ੍ਹਦਿਆਂ ਵਰਤੋਂ ਕੀਤੀ ਜਾਂਦੀ ਹੈ ।
ਟੈਪਿੰਗ-
ਟ੍ਰੈਪਿੰਗ ਬਾਲ ਨੂੰ ਕੰਟਰੋਲ ਕਰਨ ਦਾ ਆਧਾਰ ਹੈ । ਬਾਲ ਨੂੰ ਟੈਪ ਕਰਨ ਦਾ ਮਤਲਬ ਬਾਲ ਨੂੰ ਖਿਡਾਰੀ ਕੋਲੋਂ ਬਾਹਰ ਜਾਣ ਤੋਂ ਰੋਕਣਾ ਹੈ । ਇਹ ਸਿਰਫ ਬਾਲ ਨੂੰ ਰੋਕਣ ਜਾਂ ਹਿਲ-ਜੁਲ-ਰਹਿਤ ਕਰਨ ਦੀ ਹੀ ਕਿਆ ਨਹੀਂ, ਸਗੋਂ ਆ ਰਹੇ ਬਾਲ ਨੂੰ ਪੱਕੇ ਕੰਟਰੋਲ ਵਿਚ ਲੈਣ ਦੇ ਮਨੋਰਥ ਨਾਲ ਲਾਜ਼ਮੀ ਤਕਨੀਕ ਹੈ । ਰੋਕਣਾ ਤਾਂ ਬਾਲ ਕੰਟਰੋਲ ਦਾ ਪਹਿਲਾ ਹਿੱਸਾ ਹੈ ਅਤੇ ਦੂਸਰਾ ਹਿੱਸਾ, ਜਿਹੜਾ ਖਿਡਾਰੀ ਉਸ ਤੋਂ ਬਾਅਦ ਆਪਣੇ ਅਤੇ ਉਸ ਦੇ ਉੱਤੇ ਫਾਇਦੇ ਲਈ ਕਰਦਾ ਹੈ, ਵੀ ਜ਼ਰੂਰੀ ਹੈ ।
ਨੋਟ – ਟੈਪਸ ਦੀ ਸਿਖਲਾਈ (ਉ) ਰਿਦੇ ਬਾਲ ਅਤੇ (ਅ) ਬੁੜ੍ਹਕਦੇ ਬਾਲ ਲਈ ਦਿੱਤੀ ਜਾਣੀ ਚਾਹੀਦੀ ਹੈ ।
ਪੈਰਾਂ ਦੇ ਹੇਠਲੇ ਹਿੱਸੇ ਨਾਲ ਟ੍ਰੇਪ-
ਜਦੋਂ ਕੋਈ ਜਲਦੀ ਨਹੀਂ ਹੁੰਦੀ ਅਤੇ ਜਿਸ ਸਮੇਂ ਕਾਫੀ ਸੁਤੰਤਰ ਅੰਤਰ ਹੁੰਦਾ ਹੈ ਅਤੇ ਚਾਡੇ ਦੁਲ ਕੋਈ ਨਹੀਂ ਹੁੰਦਾ, ਤਾਂ ਇਸ ਕਿਸਮ ਦੀ ਟੈਪਿੰਗ ਬੜੀ ਚੰਗੀ ਹੁੰਦੀ ਹੈ ।
ਪੈਰਾਂ ਦੇ ਅੰਦਰਲੇ ਭਾਗ ਨਾਲ ਟੈਪ-
ਇਹ ਸਭ ਤੋਂ ਵੱਧ ਅਸਰਦਾਰ ਅਤੇ ਆਮ ਵਰਤਿਆ ਜਾਂਦਾ ਟੈਪ ਹੈ । ਇਸ ਕਿਸਮ ਦਾ ਟੈਪ ਨਾ ਸਿਰਫ ਖਿਡਾਰੀ ਨੂੰ ਬਾਲ ਟੈਪ ਕਰਨ ਦੇ ਯੋਗ ਬਣਾਉਂਦਾ ਹੈ, ਸਗੋਂ ਉਸ ਨੂੰ ਕਿਸੇ ਵੀ ਦਿਸ਼ਾ ਵੱਲ ਜਾਣ ਵਿਚ ਮਦਦ ਕਰਦਾ ਹੈ ਅਤੇ ਅਕਸਰ ਉਸੇ ਹੀ ਹਰਕਤ ਵਿਚ ਇਹ ਟੈਪ ਖਾਸ ਕਰਕੇ ਪਾਸੇ ਵਾਲੇ ਜਾਂ ਇਕ ਕੋਣ ’ਤੇ ਆ ਰਹੇ ਬਾਲ ਲਈ ਚੰਗਾ। ਹੈ । ਜੇ ਬਾਲ ਸਿੱਧਾ ਸਾਹਮਣੇ ਆਉਂਦਾ ਹੈ, ਤਾਂ ਸਰੀਰ ਨੂੰ ਉਸੇ ਦਿਸ਼ਾ ਵੱਲ ਮੋੜਿਆ ਜਾਂਦਾ ਹੈ, ਜਿੱਧਰ ਕਿ ਬਾਲ ਨੇ ਜਾਣਾ ਹੁੰਦਾ ਹੈ ।
ਪੈਰਾਂ ਦੇ ਬਾਹਰਲੇ ਹਿੱਸੇ ਤੋਂ ਟੈਪ-
ਇਹ ਪਹਿਲੇ ਵਰਗਾ ਹੀ ਹੈ, ਪਰ ਇਹ ਮੁਸ਼ਕਿਲ ਹੈ ਕਿਉਂਕਿ ਹਰਕਤ ਵਿਚ ਖਿਡਾਰੀ ਦਾ ਭਾਰ ਬਾਹਰ ਵੱਲ ਮੁੜਨ ਅਤੇ ਕੇਂਦਰ ਤੋਂ ਲਾਂਭੇ ਸੰਤੁਲਨ ਕਰਨ ਲਈ ਲੋੜੀਂਦਾ ਹੈ ।
ਪੇਟ ਜਾਂ ਛਾਤੀ ਟੈਪ-
ਜਦੋਂ ਬਾਲ ਕਮਰ ਤੋਂ ਉੱਚਾ ਹੁੰਦਾ ਹੈ ਅਤੇ ਪੈਰਾਂ ਨਾਲ ਅਸਰਦਾਰ ਢੰਗ ਨਾਲ ਟੈਪ ਨਹੀਂ ਕੀਤਾ ਜਾ ਸਕਦਾ ਤਾਂ ਬਾਲ ਨੂੰ ਪੇਟ ਜਾਂ ਛਾਤੀ ਉੱਤੇ ਜਾਂ ਧਰਤੀ ਤੋਂ ਬੁੜਕਦਿਆਂ ਲਿਆ ਜਾਂਦਾ ਹੈ ।
ਹੈੱਡ ਟੈਪ-
ਇਹ ਤਜਰਬੇਕਾਰ ਖਿਡਾਰੀਆਂ ਲਈ ਹੈ ਜਿਹੜੇ ਹੈਡਿੰਗ ਦੀ ਬੁਨਿਆਦ ਵਿਚ ਚੰਗੀ ਤਰ੍ਹਾਂ ਸਥਾਪਿਤ ਹਨ ।