ਜੂਡੋ (Judo) Game Rules – PSEB 12th Class Physical Education

Punjab State Board PSEB 12th Class Physical Education Book Solutions ਜੂਡੋ (Judo) Game Rules.

ਜੂਡੋ (Judo) Game Rules – PSEB 12th Class Physical Education

ਜੂਡੋ ਦਾ ਇਤਿਹਾਸ
(History of Judo)

ਜੂਡੋ, ਜਾਪਾਨ ਦਾ ਆਧੁਨਿਕ ਮਾਰਸ਼ਲ ਆਰਟਸ ਹੈ । ਪ੍ਰਾਚੀਨ ਕਾਲ ਵਿੱਚ ਇਸਨੂੰ ਜਿਝਸੂ (Jijsu) ਕਹਿੰਦੇ ਸਨ । | ਇਹ ਦਰਸ਼ਨ ਸ਼ਾਸਤਰ ਦੀ ਪੁਰਾਣੀ ਕਹਾਣੀ ਨਾਲ ਜੁੜਿਆ ਹੋਇਆ ਹੈ । ਇਹ ਕੋਮਲਤਾ, ਕਠੋਰਤਾ ਨੂੰ ਨਿਯੰਤਰਿਤ (Softmen, Controls Hardmen) ਕਰਦੀ ਹੈ । ਲੇਕ, ਕੇਲੀ, ਚਿਪ (Lake rounds Chip) ਮਾਰਸ਼ਲ ਆਰਟਸ ਦੇ | ਸਿਸਟਮ ਨਾਲ ਜੁੜਿਆ ਹੈ, ਜੋ 1532 ਵਿੱਚ ਸ਼ੁਰੂ ਹੋਇਆ ਸੀ । ਇਸ ਨੂੰ ਜਾਪਾਨ ਦੇ -ਜੂਝਸੂ ਦੀਆਂ ਕਿਸਮਾਂ ਦਾ ਸ਼ੁਰੂ ਮੰਨਿਆ ਜਾਂਦਾ ਹੈ । ਇਸ ਸਿਸਟਮ ਦੇ ਸੰਸਥਾਪਕ ਨੇ ਜੂ-ਜੂਝਸੂ ਦੀ ਸਿੱਖਿਆ ਨੂੰ ਸਿਰਜਨਾਤਮਕ ਢੰਗ ਨਾਲ ਸਾਡੇ | ਸਾਹਮਣੇ ਰੱਖਿਆ । ਇਹ ਸੋਵਰਨਾਂ ਦੇ ਬਾਅਦ ਸਮੁਰਾਇ (Samurai) ਨੇ ਕਈ ਪ੍ਰਕਾਰ ਦੇ ਮਾਰਸ਼ਲ ਆਰਟਸ ਵਿੱਚ ਕਈ ਬਦਲਾਅ ਕੀਤੇ ਅਤੇ ਜੂ-ਜੂਝਸੂ ਹੀ ਜੋ ਬਿਨਾਂ ਕਿਸੇ ਹਥਿਆਰ ਦੇ ਆਤਮ ਸੁਰੱਖਿਆ ਤੇ ਆਧਾਰਿਤ ਸੀ, ਸੰਨ 1968 ਵਿੱਚ ਇੰਪੀਰੀਅਲ ਖੇਡ ਨੂੰ ਫੇਰ ਤੋਂ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸਮੁਰਾਇ ਦਾ ਪਤਨ ਸ਼ੁਰੂ ਹੋ ਗਿਆ, ਇਸ ਦੇ ਨਾਲ | ਮਾਰਸ਼ਲ ਆਰਟਸ ਵਿੱਚ ਗਿਰਾਵਟ ਆਉਣ ਲੱਗੀ ਅਤੇ ਸਾਰੇ ਸਕੂਲ ਖ਼ਤਮ ਹੋ ਗਏ ।
ਜੂਡੋ (Judo) Game Rules – PSEB 12th Class Physical Education 1
ਡਾ: ਜਿਗਾਰੇ ਕਾਨੋ (Jigaro Kano) ਨੇ ਇਸ ਕਲਾ ਨੂੰ ਸਰੀਰ ਦੇ ਪ੍ਰੀਖਿਅਣ ਦੇ ਲਈ ਉਪਯੋਗੀ ਮੰਨਿਆ । ਜਾਪਾਨ ਵਿੱਚ ਟੋਕੀਓ ਵਿੱਚ ਇਸ਼ਾਜੀ (Eishaji) ਬੁੱਧ ਧਰਮ ਦਾ ਇਕ ਮੰਦਿਰ ਦੇ ਬਹੁਤ ਹੀ ਛੋਟੇ ਕਸਬੇ ਵਿੱਚ ਇਸ ਕਲਾ ਨੂੰ ਸਿਖਾਉਣ ਦੇ 9 ਬੱਚਿਆਂ ਨੂੰ ਚੁਣਿਆ । ਉਨ੍ਹਾਂ ਨੇ ਇਸ ਦਾ ਨਾਂ ਬਦਲ ਕੇ ਕੋਡੋਕਾਨ ਜੂਡੋ (KodoKan Judo) ਰੱਖਿਆ । | ਇਸ ਨੂੰ Judo ਦੇ ਰੂਪ ਵਿਚ ਅਪਣਾਇਆ ਗਿਆ ਹੈ । ਸੰਨ 1951 ਵਿੱਚ ਅੰਤਰ-ਰਾਸ਼ਟਰੀ ਜੂਡੋ ਫੈਡਰੇਸ਼ਨ 1952 ਵਿੱਚ ਬਣਿਆ ਅਤੇ ਇਸ ਦੀ ਪਹਿਲੀ ਮੀਟਿੰਗ ਸੰਨ 1952 ਵਿੱਚ ਬੁਲਾਈ ਗਈ । ਜਿੱਥੇ Risei Kano ਨੂੰ ਪ੍ਰਧਾਨ ਬਣਾਇਆ ਗਿਆ । ਪੁਰਸ਼ਾਂ ਦੇ ਲਈ ਪਹਿਲੀ ਵਿਸ਼ਵ ਜੂਡੋ ਪ੍ਰਤੀਯੋਗਤਾ ਸੰਨ 1956 ਵਿੱਚ ਟੋਕੀਓ ਵਿੱਚ ਕਰਵਾਈ ਗਈ । ਸੰਨ 1964 ਵਿੱਚ ਟੋਕੀਓ ਉਲੰਪਿਕ ਖੇਡਾਂ ਵਿੱਚ ਜੂਡੋ ਨੂੰ ਸ਼ਾਮਿਲ ਕੀਤਾ ਗਿਆ । ਮਹਿਲਾਵਾਂ ਦੀ ਪਹਿਲੀ ਜੂਡੋ ਚੈਂਪੀਅਨਸ਼ਿਪ ਸੰਨ 1980 ਵਿੱਚ ਨਿਊਯਾਰਕ ਵਿਚ ਕਰਵਾਈ ਗਈ । ਮਹਿਲਾਵਾਂ ਦੀ ਪਹਿਲੀ ਜੂਡੋ ਚੈਂਪੀਅਨਸ਼ਿਪ ਸੰਨ 1980 ਵਿੱਚ ਨਿਊਯਾਰਕ ਵਿੱਚ ਕਰਵਾਈ ਗਈ । ਮਹਿਲਾਵਾਂ ਦੇ ਲਈ ਵੀ ਜੂਡੋ ਨੂੰ ਸੰਨ 1992 ਵਿੱਚ ਉਲੰਪਿਕ ਵਿੱਚ ਸਥਾਨ ਮਿਲਿਆ | ਸੀ, ਹੁਣ ਜੁਡੋ ਦੁਨੀਆ ਦਾ ਲੋਕਪ੍ਰਿਅ ਖੇਡ ਬਣ ਗਿਆ, ਜਾਪਾਨੀ | ਯਾਤਰੀਆਂ ਰਾਹੀਂ ਭਾਰਤ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ।ਇਸਦਾ ਪ੍ਰਦਰਸ਼ਨ ਹਾਲੋਂ ਵਿੱਚ ਕੀਤਾ ਗਿਆ । ਇਹ ਹਾਲੋਂ ਜਾਪਾਨੀਆਂ | ਰਾਹੀਂ ਸਥਾਪਿਤ ਕੀਤੇ ਗਏ ਸਨ । ਇਹ ਪ੍ਰੀਖਿਅਣ ਹਾਲਾਂ ਨੂੰ ‘Dojos’ ਕਿਹਾ ਜਾਂਦਾ ਹੈ । ਜੂਡੋ ਫੈਡਰੇਸ਼ਨ ਆਫ਼ ਇੰਡੀਆ ਦੀ ਸਥਾਪਨਾ ਸੰਨ 1965 ਵਿੱਚ ਕੀਤੀ ਗਈ ।ਕਈ ਸਾਲਾਂ ਦੇ ਬਾਅਦ ਇਸਨੂੰ ਅੰਤਰਰਾਸ਼ਟਰੀ | ਜੂਡੋ ਫੈਡਰੇਸ਼ਨ ਤੋਂ ਮਾਨਤਾ ਮਿਲੀ | ਭਾਰਤੀ ਖਿਡਾਰੀਆਂ ਨੇ ਸੰਨ 1986 ਵਿੱਚ ਸਿਉਲ ਗੇਮਸ ਵਿੱਚ ਭਾਗ ਲਿਆ ਸੀ । ਸੰਨ 1966 ਵਿੱਚ ਰਾਸ਼ਟਰੀ ਪਹਿਲੀ ਜੂਡੋ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਸੀ । ਹੁਣ ਇਹ ਖੇਡ ਸਕੂਲ ਗੇਮਸ ਆਫ਼ ਇੰਡੀਆ ਅਤੇ ਅੰਤਰ-ਰਾਸ਼ਟਰੀ ਵਿਦਿਆਲਿਆ ਵਿੱਚ ਵੀ ਖੇਡੀ ਜਾਂਦੀ ਹੈ ।
ਜੂਡੋ (Judo) Game Rules – PSEB 12th Class Physical Education 2

ਜੂਡੋ (Judo) Game Rules – PSEB 12th Class Physical Education

ਯਾਦ ਰੱਖਣ ਯੋਗ ਗੱਲਾਂ
(Tips to Remember)

  1. ਜੂਡੋ ਮੈਦਾਨ ਦਾ ਆਕਾਰ = ਵਰਗਾਕਾਰ
  2. ਜੁਡੋ ਮੈਦਾਨ ਦੀ ਇਕ ਭੁਜਾ ਦੀ ਲੰਬਾਈ = 10 ਮੀਟਰ
  3. ਅਧਿਕਾਰਿਆਂ ਦੀ ਸੰਖਿਆ = ਤਿੰਨ
  4. ਪੁਸ਼ਾਕ ਦਾ ਨਾਮ = ਜੁਡੋਗੀ
  5. ਜੂਡੋ ਦੇ ਭਾਰ ਦੀ ਸੰਖਿਆ (ਪੁਰਸ਼ਾਂ ਦੇ ਲਈ) = ਅੱਠ
  6. ਜੂਡੋ ਦੇ ਭਾਰ ਦੀ ਸੰਖਿਆ (ਔਰਤਾਂ ਦੇ ਲਈ) = ਸੱਤ
  7. ਜੂਡੋ ਦੇ ਭਾਰ ਦੀ ਸੰਖਿਆ (ਜੂਨੀਅਰ ਦੇ ਲਈ = ਅੱਠ
  8. ਜੂਡੋ ਖੇਡ ਦਾ ਸਮਾਂ = 10 ਮਿੰਟ ਤੋਂ 20 ਮਿੰਟ ।
  9. ਜੁਡੋ ਦੇ ਮੈਦਾਨ ਦਾ ਨਾਮ = ਸ਼ਿਆਗੋ
  10. ਪਲੇਟਫਾਰਮ ਨੂੰ ਕਵਰ ਕਰਨ ਲਈ ਟੁੱਕੜੀਆਂ ਦੀ ਗਿਣਤੀ = ਘੱਟ ਤੋਂ ਘੱਟ 50, 16 × 16 ਮੀ.
  11. ਮੈਦਾਨ ਦਾ ਕੁੱਲ ਖੇਤਰ = ਜ਼ਿਆਦਾ ਤੋਂ ਜ਼ਿਆਦਾ 14 × 14 ਮੀ.
  12. ਹਰੇਕ ਮੈਟ ਦੇ ਟੁੱਕੜੇ ਦਾ ਆਕਾਰ = 1 × 2 ਮੀ.
  13. ਜੂਡੋ ਖਿਡਾਰੀਆਂ ਦੀ ਇਕ ਦੂਜੇ ਤੋਂ ਖੜ੍ਹੇ ਹੋਣ ਦੀ ਦੂਰੀ = 4 ਮੀ. 1

ਜੂਡੋ ਦੇ ਨਵੇਂ ਨਿਯਮ
(Latest Rules of Judo)

  1. ਜੁਡੋ ਪ੍ਰਤੀਯੋਗਤਾ ਰੈਫ਼ਰੀ ਦੇ Hajime ਸ਼ਬਦ ਕਹਿਣ ਨਾਲ ਸ਼ੁਰੂ ਹੁੰਦੀ ਹੈ ।
  2. ਖਿਡਾਰੀ ਅੰਗੂਠੀ, ਕੜਾ ਆਦਿ ਨਹੀਂ ਪਾ ਸਕਦਾ ਤੇ ਨਾ ਹੀ ਉਸਦੇ ਹੱਥਾਂ ਤੇ ਪੈਰਾਂ ਦੇ ਨਹੁੰ ਵਧੇ ਹੋਣੇ ਚਾਹੀਦੇ ਹਨ ।
  3. ਰੈਫਰੀ ਦੇ ‘ਉਸਾਈ’ ‘ਮੰਮੀ-ਡੋਕੇਤ’ ਆਖਣ ਤੇ ਪਕੜ ਹਟ ਜਾਂਦੀ ਹੈ।
  4. ਜੇਕਰ ਕਦੇ ਜੱਜ ਰੈਫਰੀ ਦੇ ਫੈਸਲੇ ਨਾਲ ਸਹਿਮਤ ਨਾ ਹੋਵੇ ਤਾਂ ਉਹ ਰੈਫਰੀ ਨੂੰ ਆਪਣਾ ਸੁਝਾਅ ਦੇ ਸਕਦਾ ਹੈ । ਰੈਫਰੀ ਠੀਕ ਸਮਝੇ ਤਾਂ ਜੱਜ ਜੇ ਫੈਸਲੇ ਨੂੰ ਮੰਨ ਸਕਦਾ ਹੈ ।
  5. ਜੂਡੋ ਪ੍ਰਤੀਯੋਗਤਾ ਦੀ ਮਿਆਦ 3 ਮਿੰਟ ਤੋਂ 20 ਮਿੰਟ ਹੋ ਸਕਦੀ ਹੈ ।
  6. ਜੂਡੋ ਮੁਕਾਬਲੇ ਵਿਚ ਪੇਟ ਨੂੰ ਘੁੱਟਣਾ ਜਾਂ ਸਿਰ ਜਾਂ ਧੌਣ ਨੂੰ ਸਿੱਧਾ ਲੱਤਾਂ ਨਾਲ ਘੁੱਟਣਾ ਫਾਊਲ ਹੈ ।
  7. ਜੂਡੋ ਮੁਕਾਬਲੇ ਵਿਚ ਜੇ ਕੋਈ ਖਿਡਾਰੀ ਭਾਗ ਲੈਣ ਤੋਂ ਇਨਕਾਰ ਕਰ ਦੇਵੇ, ਤਾਂ ਉਸਦੇ ਵਿਰੋਧੀ ਖਿਡਾਰੀ ਨੂੰ ਤਰੁੱਟੀ ਦੇ ਕਾਰਨ (By Fusetcho) ਜੇਤੂ ਐਲਾਨ ਕੀਤਾ ਜਾਂਦਾ ਹੈ ।
  8. ਜੇਕਰ ਕੋਈ ਖਿਡਾਰੀ ਮੁਕਾਬਲੇ ਵਿਚ ਆਪਣੇ ਵਿਰੋਧੀ ਖਿਡਾਰੀ ਦੀ ਗ਼ਲਤੀ ਨਾਲ ਜ਼ਖਮੀ ਹੋ ਜਾਵੇ, ਤਾਂ ਉਸ (ਜ਼ਖ਼ਮੀ) ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।

ਜੂਡੋ ਦੇ ਖੇਡ ਦੇ ਖੇਤਰ ਅਧਿਕਾਰੀ, ਪੁਸ਼ਾਕ, ਖਿਡਾਰੀਆਂ ਦੇ ਮੁਕਾਬਲੇ ਦੀ ਮਿਆਦ, ਖਿਡਾਰੀਆਂ ਲਈ ਨਿਯਮ:
ਖੋਡ ਦਾ ਖੇਤਰ (Play ground) – ਜੁਡੋ ਦੇ ਖੇਡ ਦੇ ਮੈਦਾਨ ਨੂੰ ਸ਼ਿਆਗੋ’ ਆਖਿਆ ਜਾਂਦਾ ਹੈ । ਇਹ ਇਕ ਵਰਗਾਕਾਰ ਪਲੇਟਫਾਰਮ ਹੁੰਦਾ ਹੈ । ਇਸ ਦੀ ਹਰੇਕ ਭੁਜਾ 30 ਫੁੱਟ ਹੁੰਦੀ ਹੈ । ਇਹ ਪਲੇਟਫਾਰਮ ਭੂਮੀ ਤੋਂ ਕੁੱਝ ਉਚਾਈ ਤੇ ਹੁੰਦਾ ਹੈ । ਇਸ ਨੂੰ ਟਾਟ ਦੇ 50 ਟੁਕੜਿਆਂ ਜਾਂ ਕਨਵੇਸ ਨਾਲ ਢੱਕਿਆ ਜਾਂਦਾ ਹੈ । ਹਰੇਕ ਟੁਕੜੇ ਦਾ ਆਕਾਰ 3″ x 6″ ਹੁੰਦਾ ਹੈ ।

ਅਧਿਕਾਰੀ (Officials) – ਜੂਡੋ ਪ੍ਰਤੀਯੋਗਤਾ ਵਿਚ ਆਮ ਤੌਰ ਤੇ ਤਿੰਨ ਅਧਿਕਾਰੀ ਹੁੰਦੇ ਹਨ । ਇਹਨਾਂ ਵਿਚ ਇਕ ਰੈਫਰੀ ਤੇ ਦੋ ਜੱਜ ਹੁੰਦੇ ਹਨ । ਬਾਊਟ (Bout) ਨੂੰ ਰੈਫਰੀ ਆਯੋਜਿਤ ਕਰਦਾ ਹੈ । ਉਸਦਾ ਨਿਰਣਾ ਅੰਤਿਮ ਹੁੰਦਾ ਹੈ । ਇਸਦੇ ਵਿਰੁੱਧ ਅਪੀਲ ਨਹੀਂ ਹੋ ਸਕਦੀ । ਉਹ ਮੁਕਾਬਲੇ ਦੇ ਖੇਤਰ ਵਿਚ ਰਹਿ ਕੇ ਖੇਡ ਦੀ ਪ੍ਰਗਤੀ ਦਾ ਧਿਆਨ ਰੱਖਦਾ ਹੈ ।

ਪੁਸ਼ਾਕ (Costume) – ਖਿਡਾਰੀ ਦੀ ਪੁਸ਼ਾਕ ਨੂੰ ‘ਜੁਰੋਗੀ’ ਕਹਿੰਦੇ ਹਨ । ਜੇਕਰ ਜੁਡੋ ਨਾ ਹੋਏ, ਤਾਂ ਖਿਡਾਰੀ ਅਜਿਹੇ ਕੱਪੜੇ ਵੀ ਪਾ ਸਕਦੇ ਹਨ ਜਿਨ੍ਹਾਂ ਦੀ ਪੇਟੀ ਕਾਫ਼ੀ ਲੰਬੀ ਹੋਵੇ ਜੋ ਸਰੀਰ ਦੇ ਦੁਆਲੇ ਦੋ ਵਾਰ ਆ ਸਕੇ, ਵਰਗ ਆਕਾਰ ਗੰਢ (knot) ਵੀ ਦਿੱਤੀ ਜਾ ਸਕੇ ਅਤੇ ਫਿਰ 3” ਦੇ ਸਿਰੇ ਬਚ ਜਾਣ । ਜੈਕਟ ਵੀ ਇੰਨੀ ਲੰਬੀ ਹੋਣੀ ਚਾਹੀਦੀ ਹੈ ਕਿ ਜਦੋਂ ਪੇਟੀ ਨੂੰ ਕਮਰ ਦੇ ਚਾਰੇ ਪਾਸੇ ਬੰਨਿਆ ਜਾਵੇ, ਤਾਂ ਹਿਪ ਲੁੱਕ ਜਾਵੇ । ਜੈਕਟ ਦੇ ਬਾਜੂ ਢਿੱਲੇ ਹੋਣੇ ਚਾਹੀਦੇ ਹਨ । ਇਸ ਦੇ ਬਿਨਾਂ ਜਿਸ ਪਜਾਮੇ ਦੀ ਵਰਤੋਂ ਕੀਤੀ ਜਾਵੇ, ਉਹ ਵੀ ਕਾਫ਼ੀ ਖੁੱਲ੍ਹਾ ਹੋਣਾ ਚਾਹੀਦਾ ਹੈ । ਕਫ ਅਤੇ ਬਾਹਵਾਂ ਦੇ ਵਿਚਕਾਰ 1′ ਦਾ ਫਾਸਲਾ ਹੋਣਾ ਚਾਹੀਦਾ ਹੈ ਅਤੇ ਇਹ ਅੱਧੀ ਬਾਹਵਾਂ ਤੱਕ ਲਟਕਣੀ ਚਾਹੀਦੀ ਹੈ । ਖਿਡਾਰੀ ਅੰਗੁਠੀ, ਮਾਲਾ ਹਾਰ) ਆਦਿ ਨਹੀਂ ਪਹਿਨ ਸਕਦਾ, ਕਿਉਂਕਿ ਇਹਨਾਂ ਨਾਲ ਸੱਟ ਲੱਗਣ ਦਾ ਡਰ ਰਹਿੰਦਾ ਹੈ । ਖਿਡਾਰੀਆਂ ਦੇ ਹੱਥਾਂ ਦੀਆਂ ਉਂਗਲੀਆਂ ਦੇ ਨਹੁੰ ਕੱਟੇ ਹੋਣੇ ਚਾਹੀਦੇ ਹਨ ।

ਮੁਕਾਬਲੇ ਦੀ ਮਿਆਦ (Duration of the competition) – ਮੈਚ ਲਈ ਸਮੇਂ ਦੀ ਮਿਆਦ 3 ਮਿੰਟ ਤੋਂ 5 ਮਿੰਟ ਤੱਕ ਹੁੰਦੀ ਹੈ | ਖਾਸ ਹਾਲਤਾਂ ਵਿਚ ਇਸ ਮਿਆਦ ਵਿਚ ਕਮੀ ਜਾਂ ਵਾਧਾ ਕੀਤਾ ਜਾ ਸਕਦਾ ਹੈ ।

ਖਿਡਾਰੀਆਂ ਲਈ ਨਿਯਮ (Rules of Judo Players) –

  1. ਖਿਡਾਰੀਆਂ ਦੇ ਹੱਥਾਂ ਅਤੇ ਪੈਰਾਂ ਦੇ ਨਹੁੰ (Nails) ਕੱਟੇ ਹੋਣੇ ਚਾਹੀਦੇ ਹਨ ।
  2. ਖਿਡਾਰੀ ਅੰਗੂਠੀ , ਕੜਾ ਆਦਿ ਨਹੀਂ ਪਾ ਸਕਦੇ ਹਨ, ਕਿਉਂਕਿ ਇਹਨਾਂ ਨਾਲ ਦੂਸਰੇ ਖਿਡਾਰੀ ਨੂੰ ਸੱਟ ਲੱਗਣ ਦੀ ਸੰਭਾਵਨਾ ਹੈ ।

ਜੂਡੋ ਮੁਕਾਬਲਾ ਕਿਸ ਤਰ੍ਹਾਂ ਆਰੰਭ ਹੁੰਦਾ ਹੈ । ਇਸ ਖੇਡ ਵਿਚ ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ । ਜੂਡੋ ਮੁਕਾਬਲੇ ਦੇ ਵੱਖ-ਵੱਖ ਨਿਯਮਾਂ ਦਾ ਵਰਣਨ ਕਰੋ ।

ਜੂਡੋ ਮੁਕਾਬਲੇ ਦਾ ਆਰੰਭ (Start of Judo competition) – ਖਿਡਾਰੀ ਖੇਡ ਦੇ ਮੈਦਾਨ ਦੇ ਦਰਮਿਆਨ ਵਿਚ 13 ਫੁੱਟ ਦੀ ਦੂਰੀ ਤੇ ਖੜ੍ਹੇ ਹੋਣੇ ਚਾਹੀਦੇ ਹਨ । ਉਹਨਾਂ ਦੇ ਮੂੰਹ ਇਕ ਦੂਜੇ ਦੇ ਸਾਹਮਣੇ ਹੋਣੇ ਚਾਹੀਦੇ ਹਨ। ਉਹ ਇਕ ਦੂਜੇ ਨੂੰ ਖੜੇ-ਖੜੇ ਹੀ ਝੁਕ ਕੇ ਸਲਾਮ (Salute) ਕਰਦੇ ਹਨ । ਇਸ ਮਗਰੋਂ ਰੈਫ਼ਰੀ ‘ਹਾਜ਼ੀਮੇ’ (Hajime) ਸ਼ਬਦ ਕਹਿ ਕੇ ਬਾਊਟ ਆਰੰਭ ਕਰਵਾ ਦਿੰਦਾ ਹੈ । Hajime ਦਾ ਅਰਥ ਹੈ ‘ ਸ਼ੁਰੂ ਕਰੋ’ ।

ਜੂਡੋ ਦੀਆਂ ਵਿਧੀਆਂ (Judo Techniques) – ਜੂਡੋ ਵਿਚ ਹੇਠ ਲਿਖੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ-

  1. ਨਾਗੇਵਾਜ਼ਾ (ਡੇਗਣ ਦੀ ਤਕਨੀਕ).
  2. ਕਾਟਮੇਪਾਜ਼ਾ (ਗਰਾਊਂਡ-ਵਰਕ ਦੀ ਤਕਨੀਕ)

ਨਿਰਣਾ ਦਿੰਦੇ ਸਮੇਂ ਇਹਨਾਂ ਦੋਵੇਂ ਤਰ੍ਹਾਂ ਦੀਆਂ ਤਕਨੀਕਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ । ਆਮ ਤੌਰ ਤੇ ਨਿਰਣਾ ਇਕ ‘ਇੰਪਨ’ (ਅੰਕ) ਤੋਂ ਵੱਧ ਨਹੀਂ ਦਿੱਤਾ ਜਾਂਦਾ ।

ਜੂਡੋ (Judo) Game Rules – PSEB 12th Class Physical Education

ਨਿਯਮ (Rule)

  1. ਡੇਗਣ ਦੀ ਤਕਨੀਕ ਵਿਚ ਕੁੱਝ ਪ੍ਰਗਤੀ ਕਰਨ ਮਗਰੋਂ ਖਿਡਾਰੀ ਨਿਰਸੰਕੋਚ ਲੇਟਣ ਦੀ ਸਥਿਤੀ ਹਿਣ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਉਹ Offensive ਵਿਚ ਆ ਸਕਦਾ ਹੈ ।
  2. ਡੇਗਣ ਦੀ ਤਕਨੀਕ ਅਪਣਾਉਂਦੇ ਹੋਏ, ਜਦੋਂ ਕੋਈ ਪ੍ਰਤੀਯੋਗੀ ਡਿੱਗ ਜਾਂਦਾ ਹੈ ਜਾਂ ਪਤੀਯੋਗੀ Offensive ਲੈ | ਲੈਂਦਾ ਹੈ, ਅਤੇ ਜਦੋਂ ਵਿਰੋਧੀ ਖਿਡਾਰੀ ਡਿਗ ਜਾਂਦਾ ਹੈ ਤਾਂ ਵੀ ਖਿਡਾਰੀ ਲੋਟਣ ਦੀ ਸਥਿਤੀ ਲੈ ਸਕਦਾ ਹੈ ।
  3. ਖੜੇ ਹੋਣ ਦੀ ਹਾਲਤ ਵਿਚ ਗਰਾਊਂਡ ਵਰਕ ਤਕਨੀਕ ਅਪਣਾਉਣ ਮਗਰੋਂ ਜਦੋਂ ਖਿਡਾਰੀ ਕੁੱਝ ਪ੍ਰਗਤੀ ਕਰ ਲੈਂਦਾ ਹੈ, ਤਾਂ ਉਹ ਵੀ ਨਿਰਸੰਕੋਚ ਲੇਟਵੀਂ ਸਥਿਤੀ ਹਿਣ ਕਰਕੇ Offensive ਵਿਚ ਆ ਸਕਦਾ ਹੈ।
  4. ਜਦੋਂ ਇਕ ਜਾਂ ਦੋਵੇਂ ਖਿਡਾਰੀ ਮੁਕਾਬਲੇ ਦੇ ਖੇਤਰ ਤੋਂ ਬਾਹਰ ਹੋਣ ਤਾਂ ਕੋਈ ਵੀ ਵਰਤੀ ਗਈ ਤਕਨੀਕ-ਨਿਸਫਲ ਅਤੇ ਅਯੋਗ ਘੋਸ਼ਤ ਕੀਤੀ ਜਾਂਦੀ ਹੈ ।
  5. ਸੁੱਟਣ ਦੀ ਤਕਨੀਕ ਉਸ ਸਮੇਂ ਤੱਕ ਉੱਚਿਤ ਨਹੀਂ ਹੁੰਦੀ, ਜਦੋਂ ਤੱਕ ਸੁੱਟਣ ਵਾਲਾ ਅਤੇ ਉਸ ਦੇ ਵਿਰੋਧੀ ਦਾ ਅੱਧੇ
    ਤੋਂ ਵੱਧ ਸਰੀਰ ਮੁਕਾਬਲੇ ਦੇ ਖੇਤਰ ਵਿੱਚ ਰਹਿੰਦਾ ਹੈ ।

ਕੁਝ ਵਰਜਿਤ ਕੰਮ (Some Dont’s)-

  1. ਪੇਟ ਨੂੰ ਘੁੱਟਣਾ (Do-Jine), ਸਿਰ ਜਾਂ ਧੌਣ ਨੂੰ ਸਿੱਧਾ ਲੱਤਾਂ ਨਾਲ ਘੁੱਟਣਾ ।
  2. KASE TSUEWALA ਤਕਨੀਕ ਦਾ ਜੋੜਾਂ ਦੇ ਉੱਪਰ ਕੂਹਣੀ ਤੋਂ ਇਲਾਵਾ ਵਰਤੋਂ ਕਰਨਾ ।
  3. ਜਿਸ ਲੱਤ ਉੱਤੇ ਹਮਲਾਵਰ ਖੜ੍ਹਾ ਹੋਵੇ, ਉਸ ਨੂੰ ਕੈਂਚੀ ਮਾਰਨੀ ।
  4. ਵਿਰੋਧੀ ਖਿਡਾਰੀ ਉੱਤੇ ਜਾਣ-ਬੁਝ ਕੇ ਪਿੱਛੇ ਵੱਲ ਡੇਗਣਾ, ਜੋ ਕਿ ਪਿੱਛੋਂ ਉਸ ਨਾਲ ਚਿਪਟਿਆ ਜਾਵੇ ।
  5. ਵਿਰੋਧੀ ਖਿਡਾਰੀ ਦੀ ਲੱਤ ਨੂੰ ਖੜੇ ਹੋਣ ਦੀ ਹਾਲਤ ਵਿਚ ਖਿੱਚਣਾ ਤਾਂ ਜੋ ਉਹ ਲੇਟਣ ਦੀ ਹਾਲਤ ਵਿਚ ਹੋ ਸਕੇ ।
  6. ਵਿਰੋਧੀ ਖਿਡਾਰੀ ਦੇ ਕਮੀਜ਼ ਦੀਆਂ ਬਾਹਾਂ ਅਤੇ ਪਜਾਮੇ ਵਿਚ ਉਂਗਲਾਂ ਪਾ ਕੇ ਉਸ ਨੂੰ ਫੜਨਾ ।
  7. ਕੋਈ ਵੀ ਅਜਿਹਾ ਕੰਮ ਜਿਸ ਨਾਲ ਵਿਰੋਧੀ ਨੂੰ ਸੱਟ ਨਾ ਲੱਗੇ ।
  8. ਜਾਣ-ਬੁਝ ਕੇ ਪਕੜ ਤੋਂ ਬਚਣਾ ।
  9. ਵਿਰੋਧੀ ਦੇ ਮੂੰਹ ਵੱਲ ਪੈਰ ਜਾਂ ਹੱਥ ਸਿੱਧਾ ਵਧਾਉਣਾ ।
  10. ਰੈਫ਼ਰੀ ਦੀ ਆਗਿਆ ਦੇ ਬਿਨਾਂ ਪੇਟੀ ਨੂੰ ਖੋਲ੍ਹਣਾ ਜਾਂ ਬੰਣਾ ।
  11. ਜਾਣ-ਬੁਝ ਕੇ ਖੇਡ ਦਾ ਮੈਦਾਨ ਵਿਚੋਂ ਬਾਹਰ ਨਿਕਲਣਾ ਜਾਂ ਬਿਨਾਂ ਕਾਰਨ ਵਿਰੋਧੀ ਖਿਡਾਰੀ ਨੂੰ ਬਾਹਰ ਧੱਕਣਾ ।
  12. ਹਾਰਦੇ ਸਮੇਂ ਸੁਰੱਖਿਆ ਦਾ ਆਸਣ ਹਿਣ ਕਰਨਾ ।
  13. ਅਜਿਹੀ ਪਕੜ ਜਾਂ ਲਾਕ ਲਗਾਉਣੀ ਜਿਸ ਨਾਲ ਵਿਰੋਧੀ ਖਿਡਾਰੀ ਦੀ ਰੀੜ੍ਹ ਦੀ ਹੱਡੀ ਨੂੰ ਖ਼ਤਰਾ ਪੈਦਾ ਹੋ ਜਾਵੇ ।
  14. ਲਗਾਤਾਰ ਕਾਫ਼ੀ ਸਮੇਂ ਤੱਕ ਉਂਗਲੀਆਂ ਫਸਾ ਕੇ ਖੜ੍ਹੇ ਰਹਿਣਾ ।
  15. ਗ਼ੈਰ-ਜ਼ਰੂਰੀ ਸੰਕੇਤ ਕਰਨਾ, ਆਵਾਜ਼ਾਂ ਕੱਸਣਾ ਜਾਂ ਚੀਕਣਾ ।

ਜੂਡੋ ਪ੍ਰਤੀਯੋਗਤਾ ਵਿਚ ਨਿਰਣਾ ਦੇਣ ਦੇ ਢੰਗ

ਨਿਰਣਾ (Judgement)-
1. ਜਦੋਂ ਕੋਈ ਖਿਡਾਰੀ ਆਪਣੇ ਵਿਰੋਧੀ ਨੂੰ ਉਸ ਦੀ ਹਾਲਤ ਵਿਧੀ ਤੋਂ ਵਿਰੋਧ ਲਈ ਪਿੱਠ ਦੇ ਭਾਰ ਸੁੱਟਦਾ ਹੈ ਤਾਂ ਉਸ ਨੂੰ ਇੰਪਨ (ਇਕ ਅੰਕ) ਦਿੱਤਾ ਜਾਂਦਾ ਹੈ ।
2. ਜਦ ਕੋਈ ਖਿਡਾਰੀ ਆਪ ਲੇਟਿਆ ਹੋਵੇ ਅਤੇ ਆਪਣੇ ਵਿਰੋਧੀ ਖਿਡਾਰੀ ਨੂੰ ਆਪਣੇ ਮੋਢਿਆਂ ਤੱਕ ਚੁੱਕ ਲਵੇ ਤਾਂ ਉਸ ਨੂੰ ਇੰਪਨ (ਇਕ ਅੰਕ ਦਿੱਤਾ ਜਾਂਦਾ ਹੈ ।
3. ਜਦੋਂ ਨਿਸਚਿਤ ਸਮੇਂ ਤੱਕ ਕੋਈ ਫੈਸਲਾ ਨਾ ਹੋਵੇ ਤਾਂ ਬਰਾਬਰ ਦਾ ਫ਼ੈਸਲਾ ਦਿੱਤਾ ਜਾਂਦਾ ਹੈ । ਇਸ ਦੇ ਬਿਨਾਂ ਜਦੋਂ ਕਿਸੇ ਖਿਡਾਰੀ ਦੇ ਸੱਟ ਆਦਿ ਲੱਗ ਜਾਣ ਨਾਲ ਖੇਡ ਚਾਲੂ ਨਾ ਰੱਖੀ ਜਾ ਸਕੇ ਤਾਂ ਵੀ ਪ੍ਰਤੀਯੋਗਤਾ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ।
4. ਜਦੋਂ ਕੋਈ ਖਿਡਾਰੀ ਪ੍ਰਤੀਯੋਗਤਾ ਵਿਚ ਭਾਗ ਲੈਣ ਤੋਂ ਇਨਕਾਰ ਕਰ ਦੇਵੇ ਤਾਂ ਉਸਦੇ ਵਿਰੋਧੀ ਖਿਡਾਰੀ ਨੂੰ ਤਰੁੱਟੀ ਦੇ ਕਾਰਨ ਹਾਰਿਆ (By Fuset sho) ਜੇਤੂ ਐਲਾਨ ਕਰ ਦਿੱਤਾ ਜਾਂਦਾ ਹੈ ।
5. ਜਦੋਂ ਕੋਈ ਖਿਡਾਰੀ ਕਿਸੇ ਰੈਫ਼ਰੀ ਦੀ ਚਿਤਾਵਨੀ ਦੀ ਵਾਰ-ਵਾਰ ਉਲੰਘਣਾ ਕਰਦਾ ਹੈ ਜਾਂ ਕਿਸੇ ਵਰਜਿਤ ਕੰਮ ਨੂੰ ਚਿਤਾਵਨੀ ਦੇ ਬਾਵਜੂਦ ਵੀ ਵਾਰ-ਵਾਰ ਕਰਦਾ ਹੈ ਤਾਂ ਉਸ ਨੂੰ ਨਿਯਮ ਉਲੰਘਣ ਕਰਨ ਕਾਰਨ ਹਾਰਿਆ (Honsaku Make) ਹੋਇਆ ਮੰਨਿਆ ਜਾਂਦਾ ਹੈ ।
6. ਜ਼ਖਮੀ ਹੋਣ ਕਾਰਨ ਜਦੋਂ ਕੋਈ ਖਿਡਾਰੀ ਪ੍ਰਤੀਯੋਗਤਾ ਵਿਚ ਭਾਗ ਲੈਣ ਵਿਚ ਅਸਮਰਥ ਹੋ ਜਾਂਦਾ ਹੈ ਤਾਂ ਫ਼ੈਸਲਾ ਇਸ ਪ੍ਰਕਾਰ ਦਿੱਤਾ ਜਾਂਦਾ ਹੈ-
(ਉ) ਜੇ ਕੋਈ ਖਿਡਾਰੀ ਵਿਰੋਧੀ ਖਿਡਾਰੀ ਦੀ ਗ਼ਲਤੀ ਦੇ ਕਾਰਨ ਜ਼ਖਮੀ ਹੋਇਆ ਹੋਵੇ ਤਾਂ ਉਸ (ਜ਼ਖਮੀ) ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।
(ਅ) ਜੇ ਕੋਈ ਖਿਡਾਰੀ ਆਪਣੀ ਹੀ ਭੁੱਲ ਕਾਰਨ ਜ਼ਖਮੀ ਹੁੰਦਾ ਹੈ ਤਾਂ ਉਸ ਦੇ ਵਿਰੋਧੀ ਖਿਡਾਰੀ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।

ਜੂਡੋ (Judo) Game Rules – PSEB 12th Class Physical Education

JUDO WEIGHT CATEGORIES

MEN
Upto 50 kg
Upto 55 kg
Upto 60 kg
Upto 65 kg
Upto 71 kg
Upto 78 kg
Upto 86 kg
Upto + 86 kg

WOMEN
Upto 44 kg
Upto 48 kg
Upto 52 kg
Upto 56 kg
Upto 61 kg
Upto 66 kg
Upto 66 kg

JUNIOR
38 kg
40 kg
55 kg
50 kg
56 kg
63 kg
71 kg
Above 71 kg

Men = Total categories = Eight
Women = Total categories = Seven
Junior = Total categories = Eight

ਸਪਰੋਟਸ ਅਵਾਰਡ
(Sports Award)

ਅਰਜੁਨ ਪੁਰਸਕਾਰ ਜੇਤੂਆਂ ਦੀ ਸੂਚੀ (List of Arjuna Award Winners) – ਸੰਦੀਪ ਬਿਆਲਾ (1992), ਕਵਾਜ ਬਿੱਲੀ ਮੰਗਿਆ (1993), ਮਿਸ ਪੂਨਮ ਚੋਪੜਾ (1996), ਅੰਗਮ ਅਨੀਤਾ (1998), ਅਕਰਮ ਚਾਨੁ ਸ਼ਾਹ (2003), ਮਿਸ ਟੇਬੀ ਦੇਵੀ (2007) ਅਤੇ ਯਸ਼ਪਾਲ ਸੋਲੰਕੀ (2012) ।
ਦਰੋਣਾਚਾਰੀਆ ਐਵਾਰਡ-ਗੁਰਚਰਨ ਯੋਗੀ (2014) ਅਤੇ ਜੀਵਨ ਕੁਮਾਰ ਸ਼ਰਮਾ (2018) ।

PSEB 12th Class Physical Education Practical ਜੂਡੋ (Judo)

ਪ੍ਰਸ਼ਨ 1.
ਜੂਡੋ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਜੂਡੋ ਦੋ ਸ਼ਬਦਾਂ ਜੂ ਨਰਮ ਅਤੇ ਡੋ (ਤਰੀਕਾ) ਤੋਂ ਮਿਲ ਕੇ ਬਣਿਆ ਹੈ ।

ਪ੍ਰਸ਼ਨ 2.
ਜੂਡੋ, ਦੇ ਜਨਮਦਾਤਾ ਕੌਣ ਸਨ ?
ਉੱਤਰ-
ਡਾ: ਜਗਾਰੋ ਕਾਨੋ ।

ਜੂਡੋ (Judo) Game Rules – PSEB 12th Class Physical Education

ਪ੍ਰਸ਼ਨ 3.
ਜੂਡੋ ਨੂੰ ਉਲੰਪਿਕ ਵਿਚ ਕਦੋਂ ਸ਼ਾਮਿਲ ਕੀਤਾ ਗਿਆ ਸੀ ?
ਉੱਤਰ-
1964 ਟੋਕੀਓ ਉਲੰਪਿਕ ਵਿਚ ।

ਪ੍ਰਸ਼ਨ 4.
ਅੰਤਰਰਾਸ਼ਟਰੀ ਜੂਡੋ ਫੈਡਰੇਸ਼ਨ ਦਾ ਗਠਨ ਕਦੋਂ ਹੋਇਆ ਸੀ ?
ਉੱਤਰ-
ਸਾਲ 1951 ਵਿਚ ।

ਪ੍ਰਸ਼ਨ 5. ਪ੍ਰਤੀਯੋਗਤਾ ਖੇਤਰ ਕਿੰਨੇ ਮੀਟਰ ਦਾ ਹੁੰਦਾ ਹੈ ?
ਉੱਤਰ-
10 ਮੀਟਰ × 10 ਮੀਟਰ

ਪ੍ਰਸ਼ਨ 6.
ਜੂਡੋ ਪ੍ਰਤੀਯੋਗਤਾ ਵਿਚ ਕਿੰਨੇ ਅਧਿਕਾਰੀਆਂ ਦੀ ਲੋੜ ਪੈਂਦੀ ਹੈ ?
ਉੱਤਰ-
1 ਰੈਫਰੀ, 2 ਜੱਜ, 1 ਸਕੋਰਰ, 2 ਟਾਈਮ ਕੀਪਰ ।

ਜੂਡੋ (Judo) Game Rules – PSEB 12th Class Physical Education

ਪ੍ਰਸ਼ਨ 7.
ਓਬੀ (ਬੈਲਟ) ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ-
4-5 ਸੈਂਮੀ. ।

ਪ੍ਰਸ਼ਨ 8.
ਪੁਰਸ਼ ਅਤੇ ਔਰਤਾਂ ਦੇ ਕਿੰਨੇ ਭਾਰ ਵਰਗ ਹੁੰਦੇ ਹਨ ?
ਉੱਤਰ-
7 ਭਾਰ ਵਰਗ ।

ਪ੍ਰਸ਼ਨ 9.
ਜੂਡੋ ਵਿਚ ਸਭ ਤੋਂ ਉੱਚਾ ਸਕੋਰ ਕੀ ਹੈ ?
ਉੱਤਰ-
ਈਪੋਨ ।

ਪ੍ਰਸ਼ਨ 10.
ਆਦਮੀ ਵਰਗ ਵਿਚ ਪ੍ਰਤੀਯੋਗਤਾ ਸਮਾਂ ਕਿੰਨਾ ਹੁੰਦਾ ਹੈ ?
ਉੱਤਰ-
4 ਮਿੰਟ ।

ਜੂਡੋ (Judo) Game Rules – PSEB 12th Class Physical Education

ਪ੍ਰਸ਼ਨ 11.
ਜੂਡੋ ਵਿਚ ‘‘ਰੇਈਂ’ ਸ਼ਬਦ ਦਾ ਕੀ ਅਰਥ ਹੈ ?
ਉੱਤਰ-
ਇਹ ਵਿਰੋਧੀਆਂ ਦੇ ਲਈ ਸਮਾਨ ਦਾ ਭਾਵ ਹੈ ।

ਪ੍ਰਸ਼ਨ 12.
ਪ੍ਰਤੀਯੋਗਤਾ ਸ਼ੁਰੂ ਕਰਨ ਤੋਂ ਪਹਿਲਾਂ ਰੈਫਰੀ ਕਿਸ ਸ਼ਬਦ ਦਾ ਇਸਤੇਮਾਲ ਕਰਦਾ ਹੈ ?
ਉੱਤਰ-
ਹਾਜਿਮੇ (Hajime) ।

Leave a Comment