Punjab State Board PSEB 10th Class Agriculture Book Solutions Chapter 1 ਖੇਤੀਬੜੀ ਸਹਿਯੋਗੀ ਸੰਸਥਾਵਾਂ Textbook Exercise Questions and Answers.
PSEB Solutions for Class 10 Agriculture Chapter 1 ਖੇਤੀਬੜੀ ਸਹਿਯੋਗੀ ਸੰਸਥਾਵਾਂ
Agriculture Guide for Class 10 PSEB ਖੇਤੀਬੜੀ ਸਹਿਯੋਗੀ ਸੰਸਥਾਵਾਂ Textbook Questions and Answers
ਅਭਿਆਸ
(ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਪੰਜਾਬ ਰਾਜ ਪੱਧਰ ਤੇ ਖੇਤੀ ਜਿਨਸਾਂ ਦੀ ਖ਼ਰੀਦ ਕਿਹੜੀ ਕੇਂਦਰੀ ਏਜੰਸੀ ਕਰਦੀ ਹੈ ?
ਉੱਤਰ-
ਪੰਜਾਬ ਖੇਤੀ ਉਦਯੋਗ ਨਿਗਮ, ਭਾਰਤੀ ਖ਼ੁਰਾਕ ਨਿਗਮ ।
ਪ੍ਰਸ਼ਨ 2.
ਖੇਤੀ ਜਿਣਸਾਂ ਦਾ ਨਿਰਯਾਤ ਕਿਹੜੇ ਨਿਗਮ ਵੱਲੋਂ ਕੀਤਾ ਜਾਂਦਾ ਹੈ ?
ਉੱਤਰ-
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (PAGREXCO) ।
ਪ੍ਰਸ਼ਨ 3.
ਪੰਜਾਬ ਖੇਤੀਬਾੜੀ ਉਦਯੋਗ ਨਿਗਮ ਅਤੇ ਪੰਜਾਬ ਮੰਡੀ ਬੋਰਡ ਦੀ ਬਰਾਬਰ ਦੀ ਭਾਗੀਦਾਰੀ ਨਾਲ ਸਥਾਪਤ ਕੀਤੇ ਗਏ ਅਦਾਰੇ ਦਾ ਨਾਂ ਦੱਸੋ ।
ਉੱਤਰ-
ਪੰਜਾਬ ਐਗਰੀ ਐਕਪੋਰਟ ਕਾਰਪੋਰੇਸ਼ਨ ਲਿਮਟਿਡ (PAGREXCO) ।
ਪ੍ਰਸ਼ਨ 4.
ਪੰਜਾਬ ਬਾਗ਼ਬਾਨੀ ਵਿਭਾਗ ਕਦੋਂ ਹੋਂਦ ਵਿੱਚ ਆਇਆ ?
ਉੱਤਰ-
ਪੰਜਾਬ ਬਾਗ਼ਬਾਨੀ ਵਿਭਾਗ ਸੰਨ 1979-80 ਵਿਚ ਹੋਂਦ ਵਿਚ ਆਇਆ ।
ਪ੍ਰਸ਼ਨ 5.
ਰਾਜ ਵਿੱਚ ਪਸ਼ੂ-ਪਾਲਣ, ਮੱਛੀ ਪਾਲਣ ਆਦਿ ਲਈ ਖੋਜ, ਸਿੱਖਿਆ ਅਤੇ ਪਸਾਰ ਦਾ ਕੰਮ ਕੌਣ ਕਰਦਾ ਹੈ ?
ਉੱਤਰ-
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ।
ਪ੍ਰਸ਼ਨ 6.
ਸਹਿਕਾਰਤਾ ਖੇਤਰ ਵਿੱਚ ਖਾਦਾਂ ਵਿੱਚ ਸਭ ਤੋਂ ਵੱਡਾ ਤੇ ਮੋਹਰੀ ਅਦਾਰਾ ਕਿਹੜਾ ਹੈ ?
ਉੱਤਰ-
ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (IFFCO).
ਪ੍ਰਸ਼ਨ 7.
ਕੌਮੀ ਬਾਗ਼ਬਾਨੀ ਮਿਸ਼ਨ ਦੀਆਂ ਸਕੀਮਾਂ ਕਿਸ ਅਦਾਰੇ ਵੱਲੋਂ ਲਾਗੂ ਕੀਤੀਆਂ ਜਾਂਦੀਆਂ ਹਨ ?
ਉੱਤਰ-
ਬਾਗਬਾਨੀ ਵਿਭਾਗ ।
ਪ੍ਰਸ਼ਨ 8.
ਬੀਜ ਦੀ ਗੁਣਵੱਤਾ ਪਰਖ ਕਰਨ ਲਈ ਐੱਨ. ਐੱਸ. ਸੀ. ਦੀਆਂ ਕਿੰਨੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਹਨ ?
ਉੱਤਰ-
ਪੰਜ ਪ੍ਰਯੋਗਸ਼ਾਲਾਵਾਂ ।
ਪ੍ਰਸ਼ਨ 9.
ਕਿਸਾਨਾਂ ਨੂੰ ਬੀਜ ਉਤਪਾਦਨ ਵਿੱਚ ਭਾਗੀਦਾਰ ਬਣਾਉਣ ਵਾਲੇ ਨਿਗਮ ਦਾ ਨਾਂ ਦੱਸੋ ।
ਉੱਤਰ-
ਪੰਜਾਬ ਰਾਜ ਬੀਜ ਨਿਗਮ ਲਿਮਟਿਡ (PUNSEED) ।
ਪ੍ਰਸ਼ਨ 10.
ਦੁੱਧ ਦੀ ਖ਼ਰੀਦ ਅਤੇ ਮੰਡੀਕਰਣ ਲਈ ਸਥਾਪਿਤ ਕੀਤੀ ਗਈ ਸਹਿਕਾਰੀ ਸੰਸਥਾ ਦਾ ਨਾਂ ਦੱਸੋ ।
ਉੱਤਰ-
ਮਿਲਕਫੈਡ ।
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਕਿਹੜੀਆਂ ਖੇਤੀ ਜਿਣਸਾਂ ਦਾ ਮੁੱਖ ਤੌਰ ‘ਤੇ ਨਿਰਯਾਤ ਕਰਦੀ ਹੈ ?
ਉੱਤਰ-
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੁੱਖ ਤੌਰ ‘ਤੇ ਹੇਠ ਲਿਖੀਆਂ ਖੇਤੀ ਜਿਣਸਾਂ ਦਾ ਨਿਰਯਾਤ ਕਰਦੀ ਹੈ-
- ਤਾਜ਼ਾ ਅਤੇ ਡਿੱਬਾ ਬੰਦ ਫ਼ਲ ।
- ਸਬਜ਼ੀਆਂ ਅਤੇ ਫੁੱਲਾਂ ਦਾ ਨਿਰਯਾਤ ।
ਪ੍ਰਸ਼ਨ 2.
ਇਫਕੋ ਵੱਲੋਂ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਇਹ ਅਦਾਰਾ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦਾ ਕੰਮ ਕਰਦਾ ਹੈ । ਇਹ ਖਾਦਾਂ ਦੇ ਮੰਡੀਕਰਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਪਸਾਰ ਵਿਧੀਆਂ ਰਾਹੀਂ ਕਿਸਾਨਾਂ ਤੱਕ ਨਵੀਆਂ ਖੇਤੀ ਤਕਨੀਕਾਂ ਪਹੁੰਚਾਉਂਦਾ ਹੈ ।
ਪ੍ਰਸ਼ਨ 3.
ਪੰਜਾਬ ਖੇਤੀ ਉਦਯੋਗ ਨਿਗਮ ਦੇ ਮੁੱਖ ਕੰਮ ਲਿਖੋ ।
ਉੱਤਰ-
ਪੰਜਾਬ ਖੇਤੀ ਉਦਯੋਗ ਨਿਗਮ ਦੇ ਮੁੱਖ ਕੰਮ ਹਨ-ਖੇਤੀ ਲਾਗਤ ਵਸਤੂਆਂ ਦਾ ਮੰਡੀਕਰਣ, ਖੇਤੀ ਜਿਣਸਾਂ ਦੀ ਖ਼ਰੀਦ ਅਤੇ ਇਕਰਾਰਨਾਮੇ ਦੀ ਖੇਤੀ ਰਾਹੀਂ ਖੇਤੀ ਵਿਭਿੰਨਤਾ ਲਿਆਉਣ ਵਿਚ ਮੱਦਦ ਕਰਨਾ ।
ਇਹ ਸੰਸਥਾ ਭਾਰਤੀ ਖੁਰਾਕ ਨਿਗਮ ਲਈ ਕਣਕ-ਝੋਨੇ ਦੀ ਖਰੀਦ ਲਈ ਵੀ ਕੰਮ ਕਰਦੀ ਹੈ ।
ਪ੍ਰਸ਼ਨ 4.
ਸਹਿਕਾਰਤਾ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਕੋਈ ਦੋ ਗਤੀਵਿਧੀਆਂ ਦੱਸੋ ।
ਉੱਤਰ-
ਸਹਿਕਾਰਤਾ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਹਨ-
- ਮਾਈ ਭਾਗੋ ਇਸਤਰੀ ਸ਼ਸ਼ਕਤੀਕਰਨ ਸਕੀਮ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ।
- ਪੇਂਡੂ ਖੇਤਰਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਜ਼ਰੂਰੀ ਘਰੇਲੂ ਵਸਤਾਂ ਦੀ ਪੂਰਤੀ ਕਰਨਾ ।
ਪ੍ਰਸ਼ਨ 5.
ਮਾਰਕਫੈੱਡ ਕਿਸਾਨਾਂ ਦੀ ਕਿਸ ਤਰ੍ਹਾਂ ਸੇਵਾ ਕਰ ਰਿਹਾ ਹੈ ?
ਉੱਤਰ-
ਮਾਰਕਫੈੱਡ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਸਸਤੇ ਰੇਟਾਂ ‘ਤੇ ਖੇਤੀਬਾੜੀ ਬੀਜ, ਖਾਦ, ਕੀੜੇਮਾਰ ਦਵਾਈਆਂ ਆਦਿ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਅਤੇ ਖੇਤੀਬਾੜੀ ਉਪਜ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ-ਕਿਹੜੇ ਤਿੰਨ ਮੁੱਖ ਕੰਮ ਕਰਦੀ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਹੇਠ ਲਿਖੇ ਮੁੱਖ ਕੰਮ ਕੀਤੇ ਜਾਂਦੇ ਹਨ-ਖੇਤੀਬਾੜੀ ਅਤੇ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ, ਖੇਤੀ ਨਾਲ ਸੰਬੰਧਿਤ ਵਿਸ਼ਿਆਂ ਦੀ ਪੜ੍ਹਾਈ ਅਤੇ ਪਸਾਰ ।
ਪ੍ਰਸ਼ਨ 7.
ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (FAO) ਬਾਰੇ ਸੰਖੇਪ ਵਿੱਚ ਦੱਸੋ ।
ਉੱਤਰ-
ਇਸ ਸੰਸਥਾ ਦੀ ਸਥਾਪਨਾ 1943 ਵਿੱਚ ਕੀਤੀ ਗਈ । ਇਸ ਨੂੰ ਸੰਯੁਕਤ ਰਾਸ਼ਟਰ ਸੰਘ ਵਲੋਂ ਵਿਸ਼ਵ ਵਿਚੋਂ ਭੁੱਖਮਰੀ ਨੂੰ ਦੂਰ ਕਰਨ ਲਈ ਬਣਾਇਆ ਗਿਆ । ਇਸਦਾ ਮੁੱਖ ਦਫ਼ਤਰ ਰੋਮ (ਇਟਲੀ) ਵਿਚ ਹੈ । ਵਿਸ਼ਵ ਵਿਚ ਹਰ ਵਿਅਕਤੀ ਲਈ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਦਾ ਮੁੱਖ ਉਦੇਸ਼ ਹੈ । ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵੀ ਇਸ ਦਾ ਕਾਰਜ ਹੈ ।
ਪ੍ਰਸ਼ਨ 8.
ਵਿਸ਼ਵ ਵਪਾਰ ਸੰਸਥਾ (WTO) ਨੂੰ ਬਣਾਉਣ ਦਾ ਮੁੱਖ ਮਨੋਰਥ ਕੀ ਹੈ ?
ਉੱਤਰ-
(WTO) ਨੂੰ ਬਣਾਉਣ ਦਾ ਮੁੱਖ ਮਨੋਰਥ ਇਸ ਤਰ੍ਹਾਂ ਹੈ-
- ਖੇਤੀ ਜਿਣਸਾਂ ਦੀ ਵਿਕਰੀ ‘ਤੇ ਲੱਗੀਆਂ ਰੋਕਾਂ ਨੂੰ ਖ਼ਤਮ ਕਰਨਾ ।
- ਖੇਤੀ ਜਿਣਸਾਂ ਦੇ ਨਿਰਯਾਤ ‘ਤੇ ਮਿਲਣ ਵਾਲੀਆਂ ਸਹੂਲਤਾਂ ਨੂੰ ਘੱਟ ਕਰਨਾ ।
- ਕਿਸਾਨਾਂ ਨੂੰ ਖੇਤੀ ਲੋੜਾਂ ਲਈ ਦਿੱਤੀਆਂ ਰਿਆਇਤਾਂ ਜਾਂ ਤਾਂ ਘੱਟ ਕਰਨੀਆਂ ਜਾਂ ਬਿਲਕੁਲ ਬੰਦ ਕਰਨੀਆਂ ।
- ਨਿਰਯਾਤ ਕੋਟਾ ਸਿਸਟਮ ਖ਼ਤਮ ਕਰਕੇ ਨਿਰਯਾਤ ਸੰਬੰਧੀ ਸੁਚਾਰੂ ਨੀਤੀ ਅਪਣਾਉਣਾ ।
ਪ੍ਰਸ਼ਨ 9.
ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਦਾ ਗਠਨ ਕਿਉਂ ਕੀਤਾ ਗਿਆ ਹੈ ?
ਉੱਤਰ-
ਜ਼ਿਲੇ ਵਿੱਚ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀਆਂ ਖੇਤੀ ਵਿਕਾਸ ਅਤੇ ਪਸਾਰ ਨਾਲ ਸੰਬੰਧਿਤ ਗਤੀਵਿਧੀਆਂ ਦੇ ਤਾਲਮੇਲ ਲਈ ਖੇਤੀਬਾੜੀ ਵਿਭਾਗ ਦੇ ਅਧੀਨ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਦਾ ਗਠਨ ਕੀਤਾ ਗਿਆ ਹੈ ।
ਪ੍ਰਸ਼ਨ 10.
ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਬਣਾਉਣ ਦਾ ਮੁੱਖ ਮੰਤਵ ਕੀ ਹੈ ?
ਉੱਤਰ-
ਇਸ ਅਦਾਰੇ ਦਾ ਮੁੱਖ ਮੰਤਵ ਪੇਂਡੂ ਉਦਯੋਗਾਂ ਅਤੇ ਹੋਰ ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਖੇਤੀਬਾੜੀ ਵਿਭਾਗ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ।
ਉੱਤਰ-
ਖੇਤੀਬਾੜੀ ਵਿਕਾਸ ਦੀ 1881 ਵਿੱਚ ਸਥਾਪਨਾ ਕੀਤੀ ਗਈ ਤੇ ਇਸ ਵਿਭਾਗ ਦੀ ਪੰਜਾਬ ਦੇ ਖੇਤੀ ਵਿਕਾਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ । ਇਹ ਵਿਭਾਗ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਕੁੜੀ ਦਾ ਕੰਮ ਕਰਦਾ ਹੈ | ਖੇਤੀਬਾੜੀ ਨਾਲ ਸੰਬੰਧਿਤ ਸਾਰੀਆਂ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਇਸੇ ਵਿਭਾਗ ਦੀ ਹੈ । ਇਸ ਵਿਭਾਗ ਵਲੋਂ ਮਿੱਟੀ, ਬੀਜ, ਖਾਦਾਂ, ਖਾਣ ਵਾਲੇ ਪਦਾਰਥਾਂ ਦੀ ਪਰਖ ਲਈ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ | ਖੇਤੀ ਵਿਕਾਸ ਅਤੇ ਪਸਾਰ ਨਾਲ ਸੰਬੰਧਿਤ ਗਤੀਵਿਧੀਆਂ ਦੇ ਤਾਲਮੇਲ ਲਈ ਇਸ ਵਿਭਾਗ ਦੇ ਅਧੀਨ ATMA ਦਾ ਵੀ ਗਠਨ ਕੀਤਾ ਗਿਆ ਹੈ ।
ਪ੍ਰਸ਼ਨ 2.
ਪੰਜਾਬ ਫਾਰਮਰਜ਼ ਕਮਿਸ਼ਨ ਦੇ ਹੋਂਦ ਵਿਚ ਆਉਣ ਦੇ ਮੁੱਖ ਮੰਤਵ ਦੱਸੋ ।
ਉੱਤਰ-
ਪੰਜਾਬ ਫਾਰਮਰਜ਼ ਕਮਿਸ਼ਨ ਦੇ ਹੋਂਦ ਵਿੱਚ ਆਉਣ ਦੇ ਮੁੱਖ ਮੰਤਵ ਇਸ ਤਰ੍ਹਾਂ ਹਨ-
- ਰਾਜ ਵਿੱਚ ਖੇਤੀਬਾੜੀ ਅਤੇ ਖੇਤੀ ਨਾਲ ਸੰਬੰਧਿਤ ਖੇਤਰਾਂ ਦੀ ਜਾਂਚ ਅਤੇ ਉਹਨਾਂ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕਰਨਾ ।
- ਰਾਜ ਦੀ ਖੇਤੀ ਨੂੰ ਪੱਕੇ ਤੌਰ ‘ਤੇ ਟਿਕਾਊ ਅਤੇ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਲਈ ਸੁਝਾਅ ਦੇਣਾ ।
- ਖੇਤੀ ਉਤਪਾਦਨ ਵਿਚ ਵਾਧਾ ਕਰਨਾ, ਵਾਢੀ ਤੋਂ ਬਾਅਦ ਜਿਣਸਾਂ ਦੀ ਸਾਂਭ-ਸੰਭਾਲ ਅਤੇ ਪੋਸੈਸਿੰਗ ਲਈ ਘੱਟ ਲਾਗਤ ਵਾਲੀਆਂ ਨਵੀਆਂ ਤਕਨੀਕਾਂ ਨੂੰ ਵਿਕਸਿਤ ਕਰਕੇ ਲਾਗੂ ਕਰਨ ਲਈ ਮਾਰਗ ਦਰਸ਼ਨ ਕਰਨਾ ।
- ਪੇਂਡੂ ਖੇਤਰ ਦੇ ਸਮਾਜਿਕ ਅਤੇ ਆਰਥਿਕ ਮੁੱਦਿਆਂ ; ਜਿਵੇਂ ਕਿ ਵਧਦੀ ਕਰਜ਼ੇਦਾਰੀ, ਖ਼ੁਦਕੁਸ਼ੀ ਦੀਆਂ ਘਟਨਾਵਾਂ, ਪਿੰਡਾਂ ਵਿਚ ਵੱਧਦੀ ਬੇਰੁਜ਼ਗਾਰੀ ਆਦਿ ਦੀ ਖੋਜ ਲਈ ਵਿੱਤੀ ਸਹਾਇਤਾ ਦੇਣਾ ਅਤੇ ਇਸ ਆਧਾਰ ‘ਤੇ ਸਰਕਾਰ ਨੂੰ ਢੁੱਕਵੀਆਂ ਨੀਤੀਆਂ ਬਣਾ ਕੇ ਸਿਫ਼ਾਰਿਸ਼ ਕਰਨੀ ।
- ਕਿਸਾਨਾਂ ਦੀਆਂ ਵੱਖ-ਵੱਖ ਸਭਾਵਾਂ ਅਤੇ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਅਤੇ ਮੰਗਾਂ ਨੂੰ ਸਮਝ ਕੇ, ਹੱਲ ਕਰਨ ਲਈ ਯੋਗ ਨੀਤੀਆਂ ਦੀ ਸਰਕਾਰ ਨੂੰ ਸਿਫ਼ਾਰਿਸ਼ ਕਰਨਾ ।
ਪ੍ਰਸ਼ਨ 3.
ਪੰਜਾਬ ਐਗਰੋ ਉਦਯੋਗਿਕ ਕਾਰਪੋਰੇਸ਼ਨ ਦੇ ਮੁੱਖ ਮੰਤਵ ਦੱਸੋ ।
ਉੱਤਰ-
ਪੰਜਾਬ ਐਗਰੋ ਉਦਯੋਗਿਕ ਕਾਰਪੋਰੇਸ਼ਨ ਪੰਜਾਬ ਖੇਤੀ ਉਦਯੋਗ ਨਿਗਮ PAIC) ਨੂੰ ਪੰਜਾਬ ਸਰਕਾਰ ਵਲੋਂ ਸਾਲ 2002 ਵਿਚ ਸਥਾਪਿਤ ਕੀਤਾ ਗਿਆ । ਇਸ ਦੇ ਮੁੱਖ ਮੰਤਵ ਇਸ ਤਰ੍ਹਾਂ ਹਨ-
- ਖੇਤੀ ਲਾਗਤ ਵਸਤੂਆਂ ਦਾ ਮੰਡੀਕਰਣ ।
- ਖੇਤੀ ਜਿਣਸਾਂ ਦੀ ਖ਼ਰੀਦ ਅਤੇ ਇਕਰਾਰਨਾਮੇ ਦੀ ਖੇਤੀ ਰਾਹੀਂ ਖੇਤੀ ਵਿਭਿੰਨਤਾ ਲਿਆਉਣ ਵਿਚ ਮੱਦਦ ਕਰਨਾ ।
- ਭਾਰਤੀ ਖ਼ੁਰਾਕ ਨਿਗਮ ਲਈ ਕਣਕ-ਝੋਨੇ ਦੀ ਖ਼ਰੀਦ ਲਈ ਕੰਮ ਕਰਨਾ ।
ਪ੍ਰਸ਼ਨ 4.
ਵੈਟਨਰੀ ਯੂਨੀਵਰਸਿਟੀ ਉੱਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਦੀ ਸਥਾਪਨਾ 2005 ਵਿਚ ਕੀਤੀ ਗਈ । ਇਸ ਦਾ ਕੰਮ ਪਸ਼ੂਆਂ, ਸੂਰ, ਖ਼ਰਗੋਸ਼, ਮੁਰਗੀ, ਭੇਡਾਂ, ਬੱਕਰੀਆਂ, ਘੋੜੇ ਅਤੇ ਮੱਛੀ ਪਾਲਣ ਲਈ ਖੋਜ, ਸਿੱਖਿਆ ਅਤੇ ਪਸਾਰ ਕਰਨਾ ਹੈ । ਇੱਥੇ ਵੱਡੇ-ਛੋਟੇ ਜਾਨਵਰਾਂ ਲਈ ਉੱਚ-ਪੱਧਰੀ ਹਸਪਤਾਲ ਹੈ ਜਿੱਥੇ 24 ਘੰਟੇ ਪਸ਼ੂਆਂ ਦਾ ਇਲਾਜ ਕੀਤਾ ਜਾ ਸਕਦਾ ਹੈ । ਇੱਥੇ ਪਸ਼ੂਆਂ ਦੇ ਡਾਕਟਰਾਂ ਦੀ ਸਿਖਲਾਈ/ਪੜ੍ਹਾਈ ਕਰਵਾਈ ਜਾਂਦੀ ਹੈ ।
ਵੈਟਨਰੀ ਯੂਨੀਵਰਸਿਟੀ ਵਿਚ ਵੈਟਨਰੀ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਮੱਛੀ ਪਾਲਣ ਕਾਲਜ, ਵੈਟਨਰੀ ਪਾਲੀਟੈਕਨਿਕ ਨਾਂ ਦੇ 4 ਕਾਲਜ ਖੋਲ੍ਹੇ ਗਏ ਹਨ । ਵੈਟਨਰੀ ਕਾਲਜ ਵਿਚ ਆਈ.ਸੀ.ਏ.ਆਰ. ਵਲੋਂ ਸਰਜਰੀ ਅਤੇ ਗਾਇਕਾਲੋਜੀ ਦੇ ਦੋ ਵਿਭਾਗ ਵੀ ਕੰਮ ਕਰ ਰਹੇ ਹਨ । ਪੰਜਾਬ ਵਿਚ ਕਾਲਝਰਾਨੀ (ਬਠਿੰਡਾ), ਬੂਹ (ਤਰਨਤਾਰਨ) ਅਤੇ ਤਲਵਾੜਾ ਹੁਸ਼ਿਆਰਪੁਰ) ਵਿਖੇ ਤਿੰਨ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ । ਇਹ ਯੂਨੀਵਰਸਿਟੀ ਪੰਜਾਬ ਵਿਚ ਵੈਟਨਰੀ ਅਤੇ ਪਸ਼ੂ ਪਾਲਣ ਲਈ ਹਰ ਪ੍ਰਕਾਰ ਦੀ ਸਲਾਹ ਦੇਣ ਲਈ ਇੱਕ ਸਰਬ-ਉੱਤਮ ਅਦਾਰਾ ਹੈ ।
ਪ੍ਰਸ਼ਨ 5.
ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਦੇ ਵਿਕਾਸ ਲਈ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਨਾਲ ਸੰਬੰਧਿਤ ਕਾਰਕਾਂ ਅਤੇ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਲਾਭਪਾਤਰੀਆਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾਇਆ ਜਾਂਦਾ ਹੈ ਤੇ ਵੱਖ-ਵੱਖ ਕਾਰਜਾਂ ਲਈ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਹਨ ਜੋ ਹੇਠ ਲਿਖੇ ਅਨੁਸਾਰ ਹਨ-
- ਬੈੱਡ ਉਸਾਰਨ ਲਈ ਤਕਨੀਕੀ ਜਾਣਕਾਰੀ ਦੇ ਨਾਲ-ਨਾਲ 25% ਸਬਸਿਡੀ ਉਪਲੱਬਧ ਕਰਵਾਈ ਜਾਂਦੀ ਹੈ ।
- ਦੁਧਾਰੂ ਪਸ਼ੁ ਖ਼ਰੀਦਣ ਲਈ ਸਹਾਇਤਾ ਅਤੇ ਤਿੰਨ ਸਾਲ ਦੇ ਬੀਮੇ ਦੀ ਲਾਗਤ ਦਾ 75 ਪ੍ਰਤੀਸ਼ਤ ਲਾਭਪਾਤਰੀ ਨੂੰ ਮੋੜਿਆ ਜਾਂਦਾ ਹੈ ।
- ਵੱਡੇ ਦੁੱਧ ਕੁਲਰ ਦੀ ਖ਼ਰੀਦ ਤੇ 50% ਸਬਸਿਡੀ ।
- ਮਿਲਕਿੰਗ ਮਸ਼ੀਨ ਅਤੇ ਚਾਰਾ ਕੱਟਣ ਅਤੇ ਕੁਤਰਣ ਵਾਲੀਆਂ ਮਸ਼ੀਨਾਂ ਦੀ ਖ਼ਰੀਦ ਤੇ 50% ਸਬਸਿਡੀ ।
- ਆਟੋਮੈਟਿਕ ਡਿਸਪੈਂਸਿੰਗ ਮਸ਼ੀਨ, ਟੋਟਲ ਮਿਕਸ ਰਾਸ਼ਨ ਵੈਗਨ (TMR Wagon) ਅਤੇ ਕਿਰਾਏ ਤੇ ਮਸ਼ੀਨਾਂ ਦੇਣ ਵਾਸਤੇ ਡੇਅਰੀ ਸਰਵਿਸ ਸੈਂਟਰ ਸਥਾਪਿਤ ਕਰਨ ਲਈ 50% ਸਬਸਿਡੀ ਦਿੱਤੀ ਜਾਂਦੀ ਹੈ ।
PSEB 10th Class Agriculture Guide ਖੇਤੀਬੜੀ ਸਹਿਯੋਗੀ ਸੰਸਥਾਵਾਂ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਕਿਹੋ ਜਿਹਾ ਦੇਸ਼ ਹੈ ?
ਉੱਤਰ-
ਭਾਰਤ ਖੇਤੀ ਪ੍ਰਧਾਨ ਦੇਸ਼ ਹੈ ।
ਪ੍ਰਸ਼ਨ 2.
ਖੇਤੀਬਾੜੀ ਵਿਭਾਗ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਡਾਇਰੈਕਟਰ ਖੇਤੀਬਾੜੀ ।
ਪ੍ਰਸ਼ਨ 3.
ਖੇਤੀਬਾੜੀ ਵਿਭਾਗ ਵਲੋਂ ਸ਼ਹਿਦ, ਹਲਦੀ, ਮਿਰਚਾਂ ਆਦਿ ਦੇ ਮਿਆਰ ਦੀ ਪਰਖ ਕਰਨ ਲਈ ਕਿਹੜੀ ਪ੍ਰਯੋਗਸ਼ਾਲਾ ਹੈ ?
ਉੱਤਰ-
ਐਗਮਾਰਕ ਪ੍ਰਯੋਗਸ਼ਾਲਾ ।
ਪ੍ਰਸ਼ਨ 4.
ਖੇਤੀਬਾੜੀ ਵਿਭਾਗ ਦਾ ਮੁਖੀ ਅਤੇ ਜ਼ਿਲ੍ਹੇ ਵਿਚ ਮੁਖੀ ਕੌਣ ਹੈ ?
ਉੱਤਰ-
ਵਿਭਾਗ ਦਾ ਮੁਖੀ ‘ਡਾਇਰੈਕਟਰ ਖੇਤੀਬਾੜੀ’ ਅਤੇ ਜ਼ਿਲ੍ਹੇ ਵਿਚ ਮੁੱਖ ਖੇਤੀਬਾੜੀ ਅਫ਼ਸਰ ਹੁੰਦਾ ਹੈ ।
ਪ੍ਰਸ਼ਨ 5.
ਜ਼ਿਲ੍ਹੇ ਵਿੱਚ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀਆਂ ਖੇਤੀ ਵਿਕਾਸ ਅਤੇ ਪਸਾਰ ਨਾਲ ਸੰਬੰਧਿਤ ਗਤੀਵਿਧੀਆਂ ਦੇ ਤਾਲਮੇਲ ਲਈ ਖੇਤੀਬਾੜੀ ਵਿਭਾਗ ਵਲੋਂ ਕਿਸ ਦਾ ਗਠਨ ਕੀਤਾ ਗਿਆ ਹੈ ?
ਉੱਤਰ-
ਆਤਮਾ (ATMA, Agriculture Technology Management Agency) ਦਾ ਗਠਨ ਕੀਤਾ ਗਿਆ ਹੈ ।
ਪ੍ਰਸ਼ਨ 6.
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਦੋਂ ਹੋਂਦ ਵਿਚ ਆਈ ?
ਉੱਤਰ-
ਸਾਲ 1962 ਵਿੱਚ ।
ਪ੍ਰਸ਼ਨ 7.
ਪੀ.ਏ.ਯੂ. ਦੀ ਸਥਾਪਨਾ ਕਿਹੜੇ ਕਾਲਜਾਂ ਦੇ ਆਧਾਰ ‘ਤੇ ਕੀਤੀ ਗਈ ਸੀ ?
ਉੱਤਰ-
ਅਮਰੀਕਾ ਦੇ ਲੈਂਡ ਗਰਾਂਟਸ ਕਾਲਜਾਂ ਦੇ ਆਧਾਰ ‘ਤੇ ।
ਪ੍ਰਸ਼ਨ 8.
ਵੈਟਨਰੀ ਯੂਨੀਵਰਸਿਟੀ ਵਿਚ ਪਸ਼ੂਆਂ ਦਾ ਇਲਾਜ ਕਿੰਨੇ ਘੰਟੇ ਤੱਕ ਉਪਲੱਬਧ ਹੈ ?
ਉੱਤਰ-
24 ਘੰਟੇ ਲਈ ।
ਪ੍ਰਸ਼ਨ 9.
ਵੈਟਨਰੀ ਯੂਨੀਵਰਸਿਟੀ ਦੇ ਕਿੰਨੇ ਕਾਲਜ ਹਨ ?
ਉੱਤਰ-
ਚਾਰ ।
ਪ੍ਰਸ਼ਨ 10.
ਵੈਟਨਰੀ ਕਾਲਜ ਵਿਚ 15 ਸਾਲਾਂ ਤੋਂ ਆਈ. ਸੀ. ਏ. ਆਰ ਵਲੋਂ ਕਿਹੜੇ ਦੋ ਵਿਭਾਗ ਅਤਿ-ਆਧੁਨਿਕ ਟਰੇਨਿੰਗ ਕੇਂਦਰ ਐਲਾਨੇ ਗਏ ਹਨ ?
ਉੱਤਰ-
ਸਰਜਰੀ ਅਤੇ ਗਾਇਕਾਲੋਜੀ ਵਿਭਾਗ ।
ਪ੍ਰਸ਼ਨ 11.
ਬਾਗ਼ਬਾਨੀ ਵਿਭਾਗ ਕਦੋਂ ਹੋਂਦ ਵਿਚ ਆਇਆ ?
ਉੱਤਰ-
ਸਾਲ 1979-80 ਵਿਚ ।
ਪ੍ਰਸ਼ਨ 12.
ਬਾਗਬਾਨੀ ਵਿਭਾਗ ਦਾ ਇੱਕ ਮੰਤਵ ਦੱਸੋ ।
ਉੱਤਰ-
ਬਾਗ਼ਬਾਨੀ ਫ਼ਸਲਾਂ ਹੇਠ ਰਕਬਾ ਵਧਾਉਣਾ ।
ਪ੍ਰਸ਼ਨ 13.
ਬਾਗ਼ਬਾਨੀ ਵਿਭਾਗ ਵਲੋਂ ਕੌਮੀ ਬਾਗ਼ਬਾਨੀ ਮਿਸ਼ਨ ਕਦੋਂ ਤੋਂ ਚਲਾਇਆ ਜਾ ਰਿਹਾ ਹੈ ?
ਉੱਤਰ-
ਸਾਲ 2005-06 ਤੋਂ ।
ਪ੍ਰਸ਼ਨ 14.
ਡੇਅਰੀ ਵਿਕਾਸ ਵਿਭਾਗ ਵਲੋਂ ਪੰਜਾਬ ਵਿਚ ਕਿੰਨੇ ਡੇਅਰੀ ਸਿਖਲਾਈ ਤੇ ਵਿਸਤਾਰ ਕੇਂਦਰ ਚਲਾਏ ਜਾਂਦੇ ਹਨ ?
ਉੱਤਰ-
ਅੱਠ ਕੇਂਦਰ ।
ਪ੍ਰਸ਼ਨ 15.
ਡੇਅਰੀ ਵਿਕਾਸ ਵਿਭਾਗ ਵਲੋਂ ਸਵੈ-ਰੁਜ਼ਗਾਰ ਲਈ ਕਿੰਨੇ ਹਫ਼ਤੇ ਦੀ ਸਿਖਲਾਈ ਦਿੱਤੀ ਜਾਂਦੀ ਹੈ ?
ਉੱਤਰ-
ਦੋ ਹਫ਼ਤੇ ਦੀ ।
ਪ੍ਰਸ਼ਨ 16.
ਖ਼ਰੀਦੇ ਹੋਏ ਦੁਧਾਰੂ ਪਸ਼ੂਆਂ ਦੇ ਤਿੰਨ ਸਾਲ ਦੇ ਬੀਮੇ ਦੀ ਲਾਗਤ ਦਾ ਕਿੰਨੇ ਪ੍ਰਤੀਸ਼ਤ ਲਾਭਪਾਤਰੀ ਨੂੰ ਮੋੜਿਆ ਜਾਂਦਾ ਹੈ ।
ਉੱਤਰ-
75 ਪ੍ਰਤੀਸ਼ਤ ।
ਪ੍ਰਸ਼ਨ 17.
ਮਿਲਕਿੰਗ ਮਸ਼ੀਨ ਅਤੇ ਚਾਰਾ ਕੱਟਣ ਅਤੇ ਕੁਤਰਣ ਵਾਲੀ ਮਸ਼ੀਨ ਦੀ ਖ਼ਰੀਦ ‘ਤੇ ਕਿੰਨੇ ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ ?
ਉੱਤਰ-
50 ਪ੍ਰਤੀਸ਼ਤ
ਪ੍ਰਸ਼ਨ 18.
ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਣ ਵਿਕਾਸ ਏਜੰਸੀਜ਼ ਫਿਸ਼ ਫਾਰਮਰਜ਼ ਡਿਵੈਲਪਮੈਂਟ ਏਜੰਸੀਜ਼ ਕਦੋਂ ਬਣਾਈਆਂ ਗਈਆਂ ?
ਉੱਤਰ-
ਸਾਲ 1975 ਵਿੱਚ ।
ਪ੍ਰਸ਼ਨ 19.
ਮੱਛੀ ਪਾਲਣ ਵਿਭਾਗ ਵਲੋਂ ਹਰ ਮਹੀਨੇ ਜ਼ਿਲ੍ਹਾ ਪੱਧਰ ‘ਤੇ ਮੁਫ਼ਤ ਮੱਛੀ ਪਾਲਣ ਨਿਗ ਕਿੰਨੇ ਦਿਨਾਂ ਲਈ ਦਿੱਤੀ ਜਾਂਦੀ ਹੈ ?
ਉੱਤਰ-
ਪੰਜ ਦਿਨਾਂ ਲਈ ।
ਪ੍ਰਸ਼ਨ 20.
ਭੂਮੀ ਅਤੇ ਪਾਣੀ ਸੰਭਾਲ ਵਿਭਾਗ ਕਦੋਂ ਸਥਾਪਿਤ ਕੀਤਾ ਗਿਆ ?
ਉੱਤਰ-
ਸਾਲ 1969 ਵਿਚ ।
ਪ੍ਰਸ਼ਨ 21.
ਭੂਮੀ ਅਤੇ ਪਾਣੀ ਸੰਭਾਲ ਵਿਭਾਗ ਦੇ ਮੁਖੀ ਨੂੰ ਕੀ ਕਹਿੰਦੇ ਹਨ ?
ਉੱਤਰ-
ਭੂਮੀ ਪਾਲ, ਪੰਜਾਬ ਅਤੇ ਬਲਾਕ ਪੱਧਰ ਤੇ ਭੂਮੀ ਰੱਖਿਆ ਅਫ਼ਸਰ ।
ਪ੍ਰਸ਼ਨ 22.
ਸਹਿਕਾਰਤਾ ਵਿਭਾਗ ਦੀ ਸਥਾਪਨਾ ਕਦੋਂ ਅਤੇ ਕਿਹੜੇ ਐਕਟ ਬਣਨ ਨਾਲ ਹੋਈ ?
ਉੱਤਰ-
ਸਹਿਕਾਰਤਾ ਵਿਭਾਗ ਦੀ ਸਥਾਪਨਾ 1904 ਵਿਚ ਸਹਿਕਾਰਤਾ ਐਕਟ ਬਣਨ ਨਾਲ ਹੋਈ ।
ਪ੍ਰਸ਼ਨ 23.
ਭਾਈ ਘਨੱਈਆ ਸਿਹਤ ਸਕੀਮ ਤਹਿਤ ਮੁਫ਼ਤ ਇਲਾਜ ਦੀ ਸੁਵਿਧਾ ਕਿਹੜੇ ਵਿਭਾਗ ਵਲੋਂ ਚਲਾਈ ਗਈ ਹੈ ?
ਉੱਤਰ-
ਸਹਿਕਾਰਤਾ ਵਿਭਾਗ ਵਲੋਂ ।
ਪ੍ਰਸ਼ਨ 24.
ਪੇਂਡੂ ਖੇਤਰ ਵਿਚੋਂ ਦੁੱਧ ਦੀ ਪੈਦਾਵਾਰ ਦੀ ਖ਼ਰੀਦ, ਪ੍ਰੋਸੈਸਿੰਗ ਅਤੇ ਸ਼ਹਿਰੀ ਖੇਤਰ ਵਿਚ ਇਸ ਦੇ ਮੰਡੀਕਰਨ ਦਾ ਪ੍ਰਬੰਧ ਕਿਸ ਵਲੋਂ ਕੀਤਾ ਗਿਆ ਹੈ ?
ਉੱਤਰ-
ਮਿਲਕਫੈੱਡ ਵਲੋਂ ।
ਪ੍ਰਸ਼ਨ 25.
IFFCO ਦਾ ਪੂਰਾ ਨਾਂ ਲਿਖੋ ।
ਉੱਤਰ-
ਇੰਡੀਅਨ ਫ਼ਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ।
ਪ੍ਰਸ਼ਨ 26.
KRIBCO ਦਾ ਪੂਰਾ ਨਾਂ ਲਿਖੋ ।
ਉੱਤਰ-
ਕਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ ।
ਪ੍ਰਸ਼ਨ 27.
NFL ਦਾ ਪੂਰਾ ਨਾਂ ਲਿਖੋ ।
ਉੱਤਰ-
ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ।
ਪ੍ਰਸ਼ਨ 28.
ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਗਠਨ ਕਿਸ ਦੀ ਪ੍ਰਧਾਨਗੀ ਹੇਠ ਹੋਇਆ ?
ਉੱਤਰ-
ਡਾ: ਜੀ.ਐੱਸ. ਕਾਲਕਟ ।
ਪ੍ਰਸ਼ਨ 29.
ਪੰਜਾਬ ਰਾਜ ਬੀਜ ਨਿਗਮ ਲਿਮਟਿਡ ਕਦੋਂ ਸਥਾਪਿਤ ਹੋਇਆ ?
ਉੱਤਰ-
1976 ਵਿਚ ।
ਪ੍ਰਸ਼ਨ 30.
ਕੌਮੀ ਬੀਜ ਨਿਗਮ ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ-
1963 ਵਿਚ ।
ਪ੍ਰਸ਼ਨ 31.
ਕੌਮੀ ਬੀਜ ਨਿਗਮ ਲਗਪਗ ਕਿੰਨੀਆਂ ਫ਼ਸਲਾਂ ਦੇ ਕਿੰਨੇ ਕਿਸਮ ਦੇ ਪ੍ਰਮਾਣਿਤ ਬੀਜਾਂ ਦਾ ਉਤਪਾਦਨ ਕਰ ਰਹੀ ਹੈ ?
ਉੱਤਰ-
60 ਫ਼ਸਲਾਂ ਦੇ 600 ਕਿਸਮਾਂ ਦੇ ਪ੍ਰਮਾਣਿਤ ਬੀਜ ।
ਪ੍ਰਸ਼ਨ 32.
NSC ਨੇ ਬੀਜ ਦੀ ਗੁਣਵੱਤਾ ਦੀ ਪਰਖ ਲਈ ਕਿੰਨੀਆਂ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਹਨ ?
ਉੱਤਰ-
ਪੰਜ ਪਰਖ ਪ੍ਰਯੋਗਸ਼ਾਲਾਵਾਂ ।
ਪ੍ਰਸ਼ਨ 33.
ਪੌਦਿਆਂ ਦੇ ਟਿਸ਼ੂ ਕਲਚਰ ਦਾ ਕੰਮ ਕਿਹੜੀ ਸੰਸਥਾ ਵਲੋਂ ਕੀਤਾ ਜਾਂਦਾ ਹੈ ?
ਉੱਤਰ-
ਕੌਮੀ ਬੀਜ ਨਿਗਮ ਵਲੋਂ ।
ਪ੍ਰਸ਼ਨ 34.
ਕਿਹੜੀ ਸੰਸਥਾ ਭਾਰਤੀ ਖੁਰਾਕ ਨਿਗਮ (FCI) ਲਈ ਕਣਕ-ਝੋਨੇ ਦੀ ਖ਼ਰੀਦ ਲਈ ਕੰਮ ਕਰਦੀ ਹੈ ?
ਉੱਤਰ-
ਪੰਜਾਬ ਖੇਤੀ-ਉਦਯੋਗ ਨਿਗਮ ।
ਪ੍ਰਸ਼ਨ 35.
ਭਾਰਤੀ ਖੇਤੀ ਖੋਜ ਸੰਸਥਾ (ICAR) ਦਾ ਮੁੱਖ ਦਫ਼ਤਰ ਕਿੱਥੇ ਹੈ ?
ਉੱਤਰ-
ਦਿੱਲੀ ਵਿਚ ।
ਪ੍ਰਸ਼ਨ 36.
ਭਾਰਤੀ ਖੇਤੀ ਖੋਜ ਸੰਸਥਾ ਦੀਆਂ ਲਗਪਗ ਕਿੰਨੀਆਂ ਸੰਸਥਾਵਾਂ ਹਨ ਅਤੇ ਕਿੰਨੀਆਂ ਐਗਰੀਕਲਚਰਲ ਯੂਨੀਵਰਸਿਟੀਆਂ ਹਨ ?
ਉੱਤਰ-
100 ਸੰਸਥਾਵਾਂ ਹਨ ਅਤੇ 55 ਐਗਰੀਕਲਚਰਲ ਯੂਨੀਵਰਸਿਟੀਆਂ ਹਨ ।
ਪ੍ਰਸ਼ਨ 37.
ਨੈਸ਼ਨਲ ਬੈਂਕ ਆਫ਼ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ (NABARD) ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ-
1982 ਵਿੱਚ ।
ਪ੍ਰਸ਼ਨ 38.
ਨਾਬਾਰਡ ਦਾ ਮੁੱਖ ਦਫ਼ਤਰ ਕਿੱਥੇ ਹੈ ?
ਉੱਤਰ-
ਮੁੰਬਈ ਵਿੱਚ ।
ਪ੍ਰਸ਼ਨ 39.
GATT ਕਦੋਂ ਬਣਾਈ ਗਈ ?
ਉੱਤਰ-
ਸਾਲ 1948 ਵਿਚ ।
ਪ੍ਰਸ਼ਨ 40.
GATT ਦੇ ਕਿੰਨੇ ਮੈਂਬਰ ਸਨ ਤੇ ਹੁਣ ਕਿੰਨੇ ਹਨ ?
ਉੱਤਰ-
ਸ਼ੁਰੂ ਵਿੱਚ 23 ਮੈਂਬਰ ਸਨ ਤੇ ਹੁਣ 160 ਹਨ ।
ਪ੍ਰਸ਼ਨ 41.
GATT ਦਾ ਪੂਰਾ ਨਾਂ ਲਿਖੋ ।
ਉੱਤਰ-
ਜਨਰਲ ਐਗਰੀਮੈਂਟਸ ਆਨ ਟੈਰਿਫ਼ ਐਂਡ ਟਰੇਡ (General Agreements on Tarriff and Trade) ।
ਪ੍ਰਸ਼ਨ 42.
GATT ਦਾ ਨਾਂ ਬਦਲ ਕੇ ਕੀ ਰੱਖਿਆ ਗਿਆ ਹੈ ?
ਉੱਤਰ-
ਅੰਤਰ-ਰਾਸ਼ਟਰੀ ਵਪਾਰ ਸੰਸਥਾ (World Trade Organization) ।
ਪ੍ਰਸ਼ਨ 43.
WTO ਵਲੋਂ ਮਿੱਥੀ ਗਈ ਸਬਸਿਡੀ ਦੀ ਦਰ ਕਿੰਨੀ ਹੈ ?
ਉੱਤਰ-
10%.
ਪ੍ਰਸ਼ਨ 44.
FA0 ਦਾ ਪੂਰਾ ਨਾਂ ਦੱਸੋ ।
ਉੱਤਰ-
ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ।
ਪ੍ਰਸ਼ਨ 45.
FA0 ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ-
ਸਾਲ 1943 ਵਿੱਚ ।
ਪ੍ਰਸ਼ਨ 46.
FA0 ਦਾ ਮੁੱਖ ਦਫ਼ਤਰ ਕਿੱਥੇ ਹੈ ?
ਉੱਤਰ-
ਰੋਮ (ਇਟਲੀ) ਵਿਚ ।
ਪ੍ਰਸ਼ਨ 47.
I.C.A.R. ਦਾ ਪੂਰਾ ਨਾਂ ਕੀ ਹੈ ?
ਉੱਤਰ-
ਭਾਰਤੀ ਖੇਤੀ ਖੋਜ ਸੰਸਥਾ ।
ਪ੍ਰਸ਼ਨ 48.
w.T.O. ਦਾ ਪੂਰਾ ਨਾਂ ਲਿਖੋ ?
ਉੱਤਰ-
ਅੰਤਰਰਾਸ਼ਟਰੀ ਵਪਾਰ ਸੰਸਥਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬਾਗ਼ਬਾਨੀ ਵਿਭਾਗ ਦੇ ਕੁੱਝ ਮੁੱਖ ਮੰਤਵ ਦੱਸੋ ।
ਉੱਤਰ-
ਬਾਗ਼ਬਾਨੀ ਵਿਭਾਗ ਦੇ ਮੁੱਖ ਮੰਤਵ ਇਸ ਪ੍ਰਕਾਰ ਹਨ-
- ਬਾਗ਼ਬਾਨੀ ਫ਼ਸਲਾਂ ਹੇਠ ਰਕਬਾ ਵਧਾਉਣਾ ।
- ਉੱਚ-ਪੱਧਰੀ ਵਧੀਆ ਮਿਆਰ ਵਾਲੇ ਸਬਜ਼ੀਆਂ ਦੇ ਬੀਜ ਅਤੇ ਫ਼ਲਾਂ ਦੀ ਪਨੀਰੀ ਆਦਿ ਉਪਲੱਬਧ ਕਰਨਾ ।
- ਬਾਗ਼ਬਾਨੀ ਫ਼ਸਲਾਂ ਦਾ ਤਕਨੀਕੀ ਗਿਆਨ ਕਿਸਾਨਾਂ ਤੱਕ ਪਹੁੰਚਾਉਣਾ ।
ਪ੍ਰਸ਼ਨ 2.
ਗਡਵਾਸੂ ਦੇ ਚਾਰ ਕਾਲਜ ਕਿਹੜੇ ਹਨ ?
ਉੱਤਰ-
ਗਡਵਾਸੂ ਦੇ 4 ਕਾਲਜ ਹਨ-ਵੈਟਨਰੀ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਸਾਇੰਸ, ਮੱਛੀ ਪਾਲਣ ਕਾਲਜ, ਵੈਟਨਰੀ ਪਾਲੀਟੈਕਨਿਕ ।
ਪ੍ਰਸ਼ਨ 3.
ਬਾਗਬਾਨੀ ਵਿਭਾਗ ਵਲੋਂ ਚਲਾਏ ਜਾ ਰਹੇ ਕੌਮੀ ਬਾਗ਼ਬਾਨੀ ਮਿਸ਼ਨ ਬਾਰੇ ਕੀ ਜਾਣਦੇ ਹੋ ?
ਉੱਤਰ-
ਬਾਗ਼ਬਾਨੀ ਵਿਭਾਗ ਵਲੋਂ ਸਾਲ 2005-06 ਤੋਂ ਇੱਕ ਕੌਮੀ ਬਾਗ਼ਬਾਨੀ ਮਿਸ਼ਨ ਸਾਰੂ ਕੀਤਾ ਗਿਆ ਹੈ । ਇਸ ਮਿਸ਼ਨ ਰਾਹੀਂ ਕਿਸਾਨਾਂ ਨੂੰ ਪੈਕ ਹਾਊਸ, ਨੈਟ ਹਾਊਸ, ਪੋਲੀ ਹਾਊਸ ਬਣਾਉਣ, ਕੋਲਡ ਸਟੋਰਜ਼ ਬਣਾਉਣ, ਸਬਜ਼ੀਆਂ ਅਤੇ ਫ਼ਲਾਂ ਨੂੰ ਪਕਾਉਣ ਲਈ ਚੈਂਬਰ ਸਥਾਪਿਤ ਕਰਨਾ, ਵੇਚ ਮੁੱਲ ਵਿਚ ਵਾਧਾ ਕਰਨ ਲਈ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨਾ, ਕਿਸਾਨਾਂ ਨੂੰ ਸਿਖਲਾਈ ਦੇਣਾ ਆਦਿ ਕਈ ਕੰਮ ਕੀਤੇ ਜਾਂਦੇ ਹਨ ।
ਪ੍ਰਸ਼ਨ 4.
ਪਸ਼ੂ-ਪਾਲਣ ਵਿਭਾਗ ਦੇ ਕੁੱਝ ਮੰਤਵ ਦੱਸੋ ।
ਉੱਤਰ-
- ਪਸ਼ੂ-ਪਾਲਣ ਪ੍ਰਬੰਧ ਅਤੇ ਖ਼ੁਰਾਕ ਵਿਚ ਸੁਧਾਰ ।
- ਪਸ਼ੂਆਂ ਦੀ ਪੈਦਾਵਾਰ ਸਮਰੱਥਾ ਵਧਾਉਣਾ ਅਤੇ ਨਸਲ ਸੁਧਾਰ ਦਾ ਕੰਮ ਕਰਨਾ ।
- ਪਸਾਰ ਸੇਵਾਵਾਂ ਪ੍ਰਦਾਨ ਕਰਨਾ ।
ਪ੍ਰਸ਼ਨ 5.
ਮਾਰਕਫੈੱਡ ਵੱਲੋਂ ਕਿਸਾਨਾਂ ਨੂੰ ਕੀ-ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਮਾਰਕਫੈੱਡ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਖੇਤੀਬਾੜੀ ਬੀਜ, ਖਾਦ, ਕੀੜੇਮਾਰ ਦਵਾਈਆਂ ਆਦਿ ਉਪਲੱਬਧ ਕੀਤੀਆਂ ਜਾਂਦੀਆਂ ਹਨ ਅਤੇ ਖੇਤੀਬਾੜੀ ਉਪਜ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦਾ ਮੁੱਖ ਮੰਤਵ ਕੀ ਹੈ ? ਤੇ ਇਸ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਇਸ ਸੰਸਥਾ ਦੀ ਸਥਾਪਨਾ 1976 ਵਿਚ ਹੋਈ ਤੇ ਇਸ ਦਾ ਮੁੱਖ ਮੰਤਵ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਸਸਤੀਆਂ ਦਰਾਂ ਤੇ ਉਪਲੱਬਧ ਕਰਾਉਣਾ ਅਤੇ ਬੀਜ ਪੈਦਾਵਾਰ ਅਤੇ ਸਾਂਭ-ਸੰਭਾਲ ਦਾ ਢਾਂਚਾ ਤਿਆਰ ਕਰਨਾ ਹੈ ਤਾਂ ਕਿ ਬੀਜਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ ।
ਪ੍ਰਸ਼ਨ 7.
ਸਹਿਕਾਰਤਾ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਕੀ-ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਸਹਿਕਾਰਤਾ ਵਿਭਾਗ ਵਲੋਂ ਸਥਾਪਿਤ ਅਦਾਰਿਆਂ ਦੁਆਰਾ ਬੀਜਾਂ, ਖਾਦਾਂ ਅਤੇ ਕਰਜ਼ੇ ਦੇ ਵਿਤਰਣ ਵਿੱਚ ਭੂਮਿਕਾ ਨਿਭਾਈ ਜਾਂਦੀ ਹੈ । ਖੇਤੀਬਾੜੀ ਉਪਜ ਦਾ ਮੰਡੀਕਰਨ ਕਰਨਾ, ਦੁੱਧ ਦੀ ਪੈਦਾਵਾਰ ਦੀ ਖ਼ਰੀਦ, ਪ੍ਰੋਸੈਸਿੰਗ ਅਤੇ ਸ਼ਹਿਰੀ ਖੇਤਰ ਵਿੱਚ ਮੰਡੀਕਰਨ ਆਦਿ ਵਿੱਚ ਵੀ ਯੋਗਦਾਨ ਪਾਇਆ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੱਛੀ ਪਾਲਣ ਵਿਭਾਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੱਛੀ ਪਾਲਣ ਵਿਭਾਗ ਪੰਜਾਬ ਵਿੱਚ ਸਭ ਤੋਂ ਪੁਰਾਣੇ ਵਿਭਾਗਾਂ ਵਿਚੋਂ ਇੱਕ ਹੈ । ਇਸ ਵਿਭਾਗ ਦਾ ਮੁੱਖ ਮੰਤਵ ਨਦੀਆਂ, ਝੀਲਾਂ, ਦਰਿਆਵਾਂ ਅਤੇ ਨੋਟੀਫਾਈਡ ਵਾਟਰ ਬਾਡੀਜ਼ ਵਿੱਚ ਮੱਛੀਆਂ ਦੀ ਸਾਂਭ-ਸੰਭਾਲ ਕਰਨਾ ਹੈ । ਇਸ ਵਿਭਾਗ ਦੀ ਜ਼ਿੰਮੇਵਾਰੀ ਸਹਾਇਕ ਡਾਇਰੈਕਟਰ ਫਿਸ਼ਰੀ ਕੋਲ ਹੁੰਦੀ ਹੈ । ਆਮਦਨ ਪੈਦਾ ਕਰਨ ਲਈ ਵਿਭਾਗ ਇਨ੍ਹਾਂ ਸਰੋਤਾਂ ਨੂੰ ਠੇਕੇ ਤੇ ਦਿੰਦਾ ਹੈ ।
ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ 1975 ਵਿੱਚ ਮੱਛੀ ਪਾਲਕ ਏਜੰਸੀਜ਼ ਦੀ ਸਥਾਪਨਾ ਕੀਤੀ ਗਈ ਅਤੇ ਨਵੇਂ ਮੱਛੀ ਉਤਪੱਤੀ ਫ਼ਾਰਮ ਬਣਾਏ ਗਏ । ਇਸ ਤਰ੍ਹਾਂ ਸੂਬੇ ਵਿਚ ਮੱਛੀ ਪਾਲਣ ਦੀ ਕ੍ਰਾਂਤੀ ਆਈ । ਮੱਛੀ ਪਾਲਣ ਵਿਭਾਗ ਵਲੋਂ ਹਰ ਮਹੀਨੇ, ਜ਼ਿਲ੍ਹਾ
ਪੱਧਰ ਤੇ ਪੰਜ ਦਿਨਾਂ ਦੀ ਮੁਫ਼ਤ ਮੱਛੀ ਪਾਲਣ ਟ੍ਰੇਨਿੰਗ ਦਿੱਤੀ ਜਾਂਦੀ ਹੈ । ਇਸ ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਕਰਜ਼ਾ ਸਬਸਿਡੀ ਅਤੇ ਪ੍ਰਸਾਰ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ ।
ਪ੍ਰਸ਼ਨ 2.
ਡੇਅਰੀ ਵਿਕਾਸ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ।
ਉੱਤਰ-
ਪੰਜਾਬ ਵਿਚ ਡੇਅਰੀ ਦੇ ਸਰਵਪੱਖੀ ਵਿਕਾਸ ਲਈ ਡੇਅਰੀ ਵਿਕਾਸ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ । ਇਸ ਵਿਭਾਗ ਦੇ ਮੁਖੀ ਨੂੰ ਡਾਇਰੈਕਟਰ ਡੇਅਰੀ ਵਿਕਾਸ ਕਿਹਾ ਜਾਂਦਾ ਹੈ ਅਤੇ ਜ਼ਿਲਾ ਪੱਧਰ ਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਕਿਹਾ ਜਾਂਦਾ ਹੈ । ਇਸ ਵਿਭਾਗ ਵਲੋਂ ਡੇਅਰੀ ਸਿਖਲਾਈ, ਡੇਅਰੀ ਫਾਰਮਿੰਗ ਦਾ ਵਿਸਥਾਰ ਅਤੇ ਵਿਕਾਸ ਆਦਿ ਦੇ ਕੰਮ ਕੀਤੇ ਜਾਂਦੇ ਹਨ । ਇਸ ਵਿਭਾਗ ਵਲੋਂ ਪੰਜਾਬ ਵਿਚ ਅੱਠ ਡੇਅਰੀ ਸਿਖਲਾਈ ਤੇ ਵਿਸਤਾਰ ਕੇਂਦਰ ਚਲਾਏ ਜਾਂਦੇ ਹਨ । ਵੱਖ-ਵੱਖ ਡੇਅਰੀ ਸੰਬੰਧੀ ਕਾਰਜਾਂ ਲਈ ਦੋ ਹਫ਼ਤੇ, ਛੇ ਹਫ਼ਤੇ ਦੀ ਮੁਫ਼ਤ ਟਰੇਨਿੰਗ ਦਿੱਤੀ ਜਾਂਦੀ ਹੈ । ਪਿੰਡਾਂ ਵਿੱਚ ਕੈਂਪ ਲਗਾ ਕੇ ਡੇਅਰੀ ਫਾਰਮਿੰਗ ਦੇ ਲਾਭ ਦੱਸੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਅਪਣਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ । ਸ਼ਹਿਰਾਂ ਵਿੱਚ ਕੈਂਪ ਲਗਾ ਕੇ ਦੁੱਧ ਖਪਤਕਾਰਾਂ ਨੂੰ ਦੁੱਧ ਦੇ ਮਿਆਰ ਅਤੇ ਇਸ ਵਿੱਚ ਮਿਲਾਵਟਾਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ । ਸਿਖਲਾਈ ਪ੍ਰਾਪਤ ਲਾਭ-ਪਾਤਰੀਆਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾਇਆ ਜਾਂਦਾ ਹੈ ਅਤੇ ਤਕਨੀਕੀ ਜਾਣਕਾਰੀ ਅਤੇ ਸਬਸਿਡੀ ਵੀ ਉਪਲੱਬਧ ਕਰਵਾਈ ਜਾਂਦੀ ਹੈ ।
ਪ੍ਰਸ਼ਨ 3.
ਖੇਤੀਬਾੜੀ ਨਾਲ ਸੰਬੰਧਿਤ ਦਸ ਸਹਿਯੋਗੀ ਸੰਸਥਾਵਾਂ ਦੇ ਨਾਂ ਲਿਖੋ ।
ਉੱਤਰ-
- ਖੇਤੀਬਾੜੀ ਵਿਭਾਗ
- ਪਸ਼ੂ-ਪਾਲਣ ਵਿਭਾਗ
- ਡੇਅਰੀ ਵਿਕਾਸ ਵਿਭਾਗ
- ਬਾਗ਼ਬਾਨੀ ਵਿਭਾਗ
- ਮੱਛੀ ਪਾਲਣ ਵਿਭਾਗ
- ਸਹਿਕਾਰਤਾ ਵਿਭਾਗ
- ਪੰਜਾਬ ਖੇਤੀ ਉਦਯੋਗ ਨਿਗਮ
- ਪੰਜਾਬ ਰਾਜ ਬੀਜ ਨਿਗਮ ਲਿਮਟਿਡ
- ਭਾਰਤੀ ਖੇਤੀ ਖੋਜ ਸੰਸਥਾ
- ਕੌਮੀ ਬੀਜ ਨਿਗਮ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਐਗਮਾਰਕ ਪ੍ਰਯੋਗਸ਼ਾਲਾ ਵਿਚ ………………………. ਦੇ ਮਿਆਰ ਦੀ ਪਰਖ ਹੁੰਦੀ ਹੈ ।
(ਉ) ਹਲਦੀ
(ਅ) ਸ਼ਹਿਦ
(ੲ) ਮਿਰਚਾਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਭਾਰਤ ਕਿਹੋ ਜਿਹਾ ਦੇਸ਼ ਹੈ ?
(ੳ) ਖੇਤੀ ਪ੍ਰਧਾਨ
(ਅ) ਖੇਡਾਂ ਪ੍ਰਧਾਨ
(ੲ) ਕਾਰਖ਼ਾਨਿਆਂ ਆਧਾਰਿਤ
(ਸ) ਸਾਰੇ ਗ਼ਲਤ ।
ਉੱਤਰ-
(ੳ) ਖੇਤੀ ਪ੍ਰਧਾਨ
ਪ੍ਰਸ਼ਨ 3.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਹੋਂਦ ਵਿਚ ਆਈ ?
(ਉ) 1962 ਵਿਚ
(ਅ) 1971 ਵਿਚ
(ੲ) 950 ਵਿਚ
(ਸ) 1990 ਵਿਚ ।
ਉੱਤਰ-
(ਉ) 1962 ਵਿਚ
ਪ੍ਰਸ਼ਨ 4.
WTO ਵੱਲੋਂ ਮਿੱਥੀ ਗਈ ਸਬਸਿਡੀ ਦੀ ਦਰ ਕਿੰਨੀ ਹੈ ?
(ਉ) 5%
(ਅ) 25%
(ੲ) 10%
(ਸ) 19%.
ਉੱਤਰ-
(ੲ) 10%
ਪ੍ਰਸ਼ਨ 5.
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਕਿਹੜੇ ਸ਼ਹਿਰ ਵਿਚ ਸਥਿਤ ਹੈ ?
(ਉ) ਲੁਧਿਆਣਾ
(ਅ) ਬਠਿੰਡਾ
(ੲ) ਪਟਿਆਲਾ
(ਸ) ਜਲੰਧਰ ।
ਉੱਤਰ-
(ਉ) ਲੁਧਿਆਣਾ
ਪ੍ਰਸ਼ਨ 6.
ਪੰਜਾਬ ਵਿਚ ਦੁੱਧ ਦੀ ਖ਼ਰੀਦ ਅਤੇ ਮੰਡੀਕਰਨ ਲਈ ਸਥਾਪਿਤ ਕੀਤੀ ਗਈ ਸਹਿਕਾਰੀ ਸੰਸਥਾ ਦਾ ਨਾਂ ਲਿਖੋ ।
(ਉ) ਮਾਰਕਫੈੱਡ
(ਅ) ਹਾਊਸਫੈੱਡ
(ੲ) ਮਿਲਕਫੈੱਡ
(ਸ) ਸ਼ੂਗਰਫੈੱਡ ।
ਉੱਤਰ-
(ੲ) ਮਿਲਕਫੈੱਡ
ਪ੍ਰਸ਼ਨ 7.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ ਸ਼ਹਿਰ ਵਿਚ ਸਥਿਤ ਹੈ ?
(ਉ) ਲੁਧਿਆਣਾ
(ਅ) ਪਾਲਮਪੁਰ
(ੲ) ਹਿਸਾਰ
(ਸ) ਕਰਨਾਲ ।
ਉੱਤਰ-
(ਉ) ਲੁਧਿਆਣਾ
ਪ੍ਰਸ਼ਨ 8.
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਯੂਨੀਵਰਸਿਟੀ ਦੀ ਵੈੱਬਸਾਈਟ ਦਾ ਨਾਂ ਕੀ ਹੈ ?
(ਉ) www.gadvasu.in
(ਅ) www.pddb.in
(ੲ) www.ndri.res.in
(ਸ) www.pau.edu.
ਉੱਤਰ-
(ਉ) www.gadvasu.in
ਪ੍ਰਸ਼ਨ 9.
ਪੰਜਾਬ ਡੇਅਰੀ ਵਿਕਾਸ ਬੋਰਡ ਦੀ ਵੈੱਬਸਾਈਟ ਦਾ ਨਾਂ ਕੀ ਹੈ ?
(ਉ) www.gadvasu.in
(ਅ) www.pddb.in
(ੲ) www.ndri.res.in
(ਸ) www.pau.edu.
ਉੱਤਰ-
(ਅ) www.pddb.in
ਪ੍ਰਸ਼ਨ 10.
ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਕਿਹੜੇ ਸ਼ਹਿਰ ਵਿਚ ਸਥਿਤ ਹੈ ?
(ਉ) ਲੁਧਿਆਣਾ
(ਅ) ਚੰਡੀਗੜ੍ਹ
(ੲ) ਹਿਸਾਰ
(ਸ) ਪਟਿਆਲਾ ।
ਉੱਤਰ-
(ੲ) ਹਿਸਾਰ
ਪ੍ਰਸ਼ਨ 11.
ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਿਤ ਹੈ ?
(ਉ) ਲੁਧਿਆਣਾ
(ਅ) ਪਾਲਮਪੁਰ
(ੲ) ਹਿਸਾਰ
(ਸ) ਕਰਨਾਲ ।
ਉੱਤਰ-
(ਅ) ਪਾਲਮਪੁਰ
ਪ੍ਰਸ਼ਨ 12.
ਮਿਲਕਫੈਡ ਦੁਆਰਾ ਪਿੰਡਾਂ ਵਿਚੋਂ ਕਿਹੜੇ ਪਦਾਰਥ ਦੀ ਖਰੀਦ ਕੀਤੀ ਜਾਂਦੀ ਹੈ ?
(ਉ) ਕਣਕ
(ਅ) ਨਰਮਾ
(ੲ) ਦੁੱਧ
(ਸ) ਫਲ ।
ਉੱਤਰ-
(ੲ) ਦੁੱਧ
ਠੀਕ/ਗਲਤ ਦੱਸੋ-
1. ਖੇਤੀਬਾੜੀ ਵਿਭਾਗ ਅਧੀਨ ਆਤਮਾ (ATMA) ਦਾ ਵੀ ਗਠਨ ਕੀਤਾ ਗਿਆ ਹੈ ।
ਉੱਤਰ-
ਠੀਕ
2. ਗਡਵਾਸੁ ਵਿਖੇ 24 ਘੰਟੇ ਪਸ਼ੂਆਂ ਦਾ ਇਲਾਜ ਹੁੰਦਾ ਹੈ ।
ਉੱਤਰ-
ਠੀਕ
3. ਗਡਵਾਸੂ ਦੀ ਵੈੱਬਸਾਈਟ www.gadvasu.in ਹੈ ।
ਉੱਤਰ-
ਠੀਕ
4. ਪੰਜਾਬ ਵਿਚ ਵੱਖ-ਵੱਖ ਥਾਂਵਾਂ ‘ਤੇ ਅੱਠ ਡੇਅਰੀ ਸਿਖਲਾਈ ਤੇ ਵਿਸਤਾਰ ਕੇਂਦਰ
ਹਨ ।
ਉੱਤਰ-
ਠੀਕ
5. ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦੀ ਸਥਾਪਨਾ 1990 ਵਿਚ ਕੀਤੀ ਗਈ ।
ਉੱਤਰ-
ਗਲਤ
ਖਾਲੀ ਥਾਂ ਭਰੋ-
1. ਡਾ. ਜੀ. ਐਸ. ਕਾਲਕਟ ਦੀ ਪ੍ਰਧਾਨਗੀ ਹੇਠ ……………………. ਕਮਿਸ਼ਨ ਦਾ ਸੰਗਠਨ ਕੀਤਾ ਗਿਆ ।
ਉੱਤਰ-
ਪੰਜਾਬ ਰਾਜ ਕਿਸਾਨ
2. ਕਰਿਭਕੋ ਅਦਾਰੇ ਦੀ ਸਥਾਪਨਾ ਸੰਨ ………………………… ਵਿਚ ਕੀਤੀ ਗਈ ।
ਉੱਤਰ-
1980
3. FA0 ਦਾ ਮੁੱਖ ਦਫ਼ਤਰ ……………………………. ਵਿੱਚ ਹੈ ।
ਉੱਤਰ-
ਰੋਮ (ਇਟਲੀ),
4. ਕੌਮੀ ਬੀਜ ਨਿਗਮ ਦੀ ਸਥਾਪਨਾ ਸਾਲ ………………………….. ਵਿਚ ਕੀਤੀ ਗਈ ।
ਉੱਤਰ-
1963
5. ਭੂਮੀ ਅਤੇ ਪਾਣੀ ਸੰਭਾਲ ਵਿਭਾਗ ਦੀ ਸਥਾਪਨਾ ……………………………. ਵਿੱਚ ਕੀਤੀ ਗਈ ।
ਉੱਤਰ-
1969.