Punjab State Board PSEB 10th Class Agriculture Book Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ Textbook Exercise Questions and Answers.
PSEB Solutions for Class 10 Agriculture Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
Agriculture Guide for Class 10 PSEB ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਸਾਲ 1962 ਵਿਚ ।
ਪ੍ਰਸ਼ਨ 2.
ਦੇਸ਼ ਵਿਚ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਸਥਾਪਿਤ ਕੀਤੀ ਗਈ ?
ਉੱਤਰ-
ਸਾਲ 1960 ਵਿਚ ।
ਪ੍ਰਸ਼ਨ 3.
ਕਲਿਆਣ ਸੋਨਾ ਅਤੇ ਡਬਲਯੂ. ਐੱਲ. 711 ਕਿਸ ਫ਼ਸਲ ਦੀਆਂ ਕਿਸਮਾਂ
ਹਨ ?
ਉੱਤਰ-
ਕਣਕ ਦੀਆਂ ।
ਪ੍ਰਸ਼ਨ 4.
ਕਣਕ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵਿਜੇਤਾ ਸਾਇੰਸਦਾਨ ਦਾ ਨਾਂ ਦੱਸੋ ।
ਉੱਤਰ-
ਡਾ: ਨੌਰਮਾਨ ਈ. ਬੋਰਲਾਗ ।
ਪ੍ਰਸ਼ਨ 5.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਿਸਾਨ ਮੇਲਿਆਂ ਦਾ ਆਰੰਭ ਕਦੋਂ ਹੋਇਆ ?
ਉੱਤਰ-
1967 ਵਿੱਚ ।
ਪ੍ਰਸ਼ਨ 6.
ਯੂਨੀਵਰਸਿਟੀ ਵੱਲੋਂ ਵਿਕਸਿਤ ਕਿੰਨੀਆਂ ਕਿਸਮਾਂ ਨੂੰ ਕੌਮੀ ਪੱਧਰ ਤੇ ਮਾਨਤਾ ਮਿਲੀ ?
ਉੱਤਰ-
130 ਕਿਸਮਾਂ ਨੂੰ ।
ਪ੍ਰਸ਼ਨ 7.
ਦੇਸ਼ ਵਿੱਚ ਸਭ ਤੋਂ ਪਹਿਲਾਂ ਕਿਹੜੀ ਫ਼ਸਲ ਲਈ ਹਾਈਬ੍ਰਿਡ ਵਿਕਸਿਤ ਹੋਇਆ ?
ਉੱਤਰ-
ਬਾਜਰੇ ਦਾ ਐੱਚ.ਬੀ.-1 ।
ਪ੍ਰਸ਼ਨ 8.
ਯੂਨੀਵਰਸਿਟੀ ਵੱਲੋਂ ਕਿਹੜੀਆਂ ਫ਼ਸਲਾਂ ਲਈ ਢੁੱਕਵੀਂ ਖੇਤੀ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ?
ਉੱਤਰ-
ਸ਼ਿਮਲਾ ਮਿਰਚ, ਟਮਾਟਰ, ਬੈਂਗਣਾਂ ਲਈ ।
ਪ੍ਰਸ਼ਨ 9.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸ ਸ਼ਹਿਰ ਵਿੱਚ ਸਥਾਪਿਤ ਹੈ ?
ਉੱਤਰ-
ਲੁਧਿਆਣਾ ।
ਪ੍ਰਸ਼ਨ 10.
ਕਿਸਾਨਾਂ ਨੂੰ ਮੌਸਮ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਕਿਸ ਵਿਭਾਗ ਰਾਹੀਂ ਦਿੱਤੀ ਜਾਂਦੀ ਹੈ ?
ਉੱਤਰ-
ਯੂਨੀਵਰਸਿਟੀ ਦਾ ਖੇਤੀਬਾੜੀ ਮੌਸਮ ਵਿਭਾਗ ।
(ਅ) ਇੱਕ-ਦੋ ਵਾਕਾਂ ਵਿਚ ਉੱਤਰ ਦਿਓ :-
ਪ੍ਰਸ਼ਨ 1.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚੋਂ ਕਿਹੜੀਆਂ ਦੋ ਹੋਰ ਯੂਨੀਵਰਸਿਟੀਆਂ ਬਣੀਆਂ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚੋਂ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਅਤੇ ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਬਣੀਆਂ ।
ਪ੍ਰਸ਼ਨ 2.
ਕਿਹੜੀਆਂ-ਕਿਹੜੀਆਂ ਫ਼ਸਲਾਂ ਦੀਆਂ ਵੱਖ-ਵੱਖ ਕਿਸਮਾਂ ਨੇ ਹਰਾ ਇਨਕਲਾਬ ਲਿਆਉਣ ਵਿਚ ਯੋਗਦਾਨ ਪਾਇਆ ?
ਉੱਤਰ-
ਕਣਕ ਦੀਆਂ ਕਿਸਮਾਂ – ਕਲਿਆਣ ਸੋਨਾ, ਡਬਲਯੂ. ਐੱਲ. 711 ।
ਝੋਨੇ ਦੀਆਂ ਕਿਸਮਾਂ – ਪੀ.ਆਰ. 106 ।
ਮੱਕੀ ਦੀ ਕਿਸਮ – ਵਿਜੇ ।
ਕਣਕ, ਝੋਨੇ ਅਤੇ ਮੱਕੀ ਦੀਆਂ ਇਹਨਾਂ ਕਿਸਮਾਂ ਨੇ ਹਰੀ ਕ੍ਰਾਂਤੀ ਲਿਆਉਣ ਵਿਚ ਯੋਗਦਾਨ ਪਾਇਆ ।
ਪ੍ਰਸ਼ਨ 3.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੁੱਖ ਕੰਮ ਕੀ ਹਨ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਮੁੱਖ ਕੰਮ ਅਨਾਜ ਸੁਰੱਖਿਆ ਨੂੰ ਪੱਕੇ ਪੈਰੀਂ ਕਰਨਾ ਅਤੇ ਵੱਧ ਝਾੜ ਦੇਣ ਵਾਲੀਆਂ, ਰੋਗ ਮੁਕਤ ਫ਼ਸਲਾਂ ਦੀ ਖੋਜ ਕਰਨਾ ਹੈ । ਕਿਸਾਨਾਂ ਨੂੰ ਨਵੀਆਂ ਕਿਸਮਾਂ ਤੇ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ ।
ਪ੍ਰਸ਼ਨ 4.
ਖੇਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵਿਕਸਿਤ ਕਫ਼ਾਇਤੀ ਖੇਤੀ ਤਕਨੀਕਾਂ ਦੇ ਨਾਂ ਦੱਸੋ ।
ਉੱਤਰ-
ਪੀ.ਏ.ਯੂ. ਵਲੋਂ ਵਿਕਸਿਤ ਖੇਤੀ ਤਕਨੀਕਾਂ ਹਨ-
ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ਿਓਮੀਟਰ, ਹੈਪੀ ਸੀਡਰ ਅਤੇ ਲੇਜ਼ਰ ਕਰਾਹਾ ਆਦਿ ।
ਪ੍ਰਸ਼ਨ 5.
ਅੰਤਰ-ਰਾਸ਼ਟਰੀ ਪੱਧਰ ਦੀਆਂ ਦੋ ਸੰਸਥਾਵਾਂ ਦੇ ਨਾਂ ਦੱਸੋ, ਜਿਨ੍ਹਾਂ ਨਾਲ ਯੂਨੀਵਰਸਿਟੀ ਨੇ ਹਰਾ ਇਨਕਲਾਬ ਦੀ ਪ੍ਰਾਪਤੀ ਲਈ ਸਾਂਝ ਪਾਈ ।
ਉੱਤਰ-
ਮੈਕਸੀਕੋ ਸਥਿਤ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ, ਸਿਮਟ, ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਦੀ ਅੰਤਰ-ਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI).
ਪ੍ਰਸ਼ਨ 6.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੂਤ ਕੀ ਕੰਮ ਕਰਦੇ ਹਨ ?
ਉੱਤਰ-
ਇਹ ਦੁਤ ਯੂਨੀਵਰਸਿਟੀ ਮਾਹਿਰਾਂ ਅਤੇ ਕਿਸਾਨਾਂ ਵਿਚ ਮੋਬਾਈਲ ਫੋਨ ਅਤੇ ਇੰਟਰਨੈੱਟ ਰਾਹੀਂ ਪੁਲ ਦਾ ਕੰਮ ਕਰਦੇ ਹਨ ।
ਪ੍ਰਸ਼ਨ 7.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ?
ਉੱਤਰ-
ਪੀ. ਏ. ਯੂ. ਦਾ ਖੇਡਾਂ ਵਿਚ ਵੀ ਵੱਡਮੁੱਲਾ ਯੋਗਦਾਨ ਹੈ। ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੂੰ ਭਾਰਤੀ ਹਾਕੀ ਟੀਮ ਦਾ ਉਲੰਪਿਕਸ ਵਿਚ ਕਪਤਾਨ ਬਣਨ ਦਾ ਮਾਣ ਹਾਸਿਲ ਹੈ ।
ਪ੍ਰਸ਼ਨ 8.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਕੀ ਸੀ ?
ਉੱਤਰ-
ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਦੇਸ਼ ਦੀ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ ! ਖੇਤੀਬਾੜੀ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਖੋਜਣਾ ਅਤੇ ਸਥਾਈ ਖੇਤੀਬਾੜੀ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਬਣਾਉਣਾ ਸੀ ।
ਪ੍ਰਸ਼ਨ 9.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਕਿਹੜੀਆਂ ਫ਼ਸਲਾਂ ਦੇ ਪਹਿਲੇ ਈਬ੍ਰਿਡ ਬਣਾਉਣ ਦਾ ਮਾਣ ਹਾਸਿਲ ਹੈ ?
ਉੱਤਰ-
ਬਾਜਰੇ ਦਾ ਹਾਈਬ੍ਰਿਡ ਐੱਚ. ਬੀ-1, ਮੱਕੀ ਦਾ ਸਿੰਗਲ ਕਰਾਸ ਹਾਈਬ੍ਰਿਡ ਪਾਰਸ, ਗੋਭੀ ਸਰੋਂ ਦਾ ਪਹਿਲਾ ਹਾਈਬ੍ਰਿਡ (ਪੀ. ਜੀ. ਐੱਮ. ਐੱਚ-51).
ਪ੍ਰਸ਼ਨ 10.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੁੰਬ ਉਤਪਾਦਨ ਵਿੱਚ ਕੀ ਯੋਗਦਾਨ ਹੈ ?
ਉੱਤਰ-
ਯੂਨੀਵਰਸਿਟੀ ਵਲੋਂ ਖੁੰਬਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਅਤੇ ਸਾਰਾ ਸਾਲ ਉਤਪਾਦਨ ਦੇਣ ਵਾਲੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਗਿਆ ਹੈ । ਦੇਸ਼ ਵਿਚ ਪੈਦਾ ਹੁੰਦੀਆਂ ਖੁੰਬਾਂ ਵਿਚੋਂ 40 ਫਸੀਦੀ ਖੁੰਬਾਂ ਸਿਰਫ਼ ਪੰਜਾਬ ਵਿਚ ਹੀ ਪੈਦਾ ਹੁੰਦੀਆਂ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਯੂਨੀਵਰਸਿਟੀ ਵਿੱਚ ਹੋ ਰਹੇ ਪਸਾਰ ਦੇ ਕੰਮ ‘ਤੇ ਚਾਨਣ ਪਾਓ ।
ਜਾਂ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਹੋ ਰਹੇ ਪਸਾਰ ਦੇ ਕੰਮਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਬਹੁਤ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਕਾਰਨ ਯੂਨੀਵਰਸਿਟੀ ਦਾ ਨਾਂ ਵਿਦੇਸ਼ਾਂ ਵਿੱਚ ਵੀ ਗੂੰਜ ਰਿਹਾ ਹੈ । ਯੂਨੀਵਰਸਿਟੀ ਵਲੋਂ ਖੋਜ, ਪਸਾਰ ਅਤੇ ਅਧਿਆਪਨ ਦੇ ਖੇਤਰ ਵਿੱਚ ਬਹੁਤ ਹੀ ਉੱਘਾ ਯੋਗਦਾਨ ਪਾਇਆ ਜਾ ਰਿਹਾ ਹੈ । ਯੂਨੀਵਰਸਿਟੀ ਆਪਣੇ ਖੋਜ ਅਤੇ ਪਸਾਰ ਦੇ ਕੰਮਾਂ ਕਾਰਨ ਵਿਸ਼ਵ ਭਰ ਵਿਚ ਪ੍ਰਸਿੱਧ ਹੈ । ਯੂਨੀਵਰਸਿਟੀ ਨੇ ਕਿਸਾਨਾਂ ਦੇ ਨਾਲ-ਨਾਲ ਸੂਬੇ ਦੇ ਵਿਕਾਸ ਨਾਲ ਸੰਬੰਧਿਤ ਹੋਰ ਮਹਿਕਮਿਆਂ ਨਾਲ ਵੀ ਚੰਗਾ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ । ਕਿਸਾਨ ਸੇਵਾ ਕੇਂਦਰਾਂ ਦਾ ਸੰਕਲਪ ਵੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤਾ ਗਿਆ ਜਿਸ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ।
ਪਸਾਰ ਸਿੱਖਿਆ ਡਾਇਰੈਕਟੋਰੇਟ ਦਾ ਵੱਖ-ਵੱਖ ਜ਼ਿਲਿਆਂ ਵਿਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਸਕੀਮਾਂ ਰਾਹੀਂ ਕਿਸਾਨ ਭਰਾਵਾਂ ਨਾਲ ਸਿੱਧਾ ਸੰਪਰਕ ਬਣਾ ਕੇ ਰੱਖਿਆ ਜਾਂਦਾ ਹੈ । ਕਿਸਾਨ ਭਰਾਵਾਂ ਨੂੰ ਸਮੇਂ-ਸਮੇਂ ਤੇ ਸਿਖਲਾਈ, ਪਰਦਰਸ਼ਨੀਆਂ ਦੁਆਰਾ ਜਾਗਰੂਕ ਕੀਤਾ ਜਾਂਦਾ ਹੈ । ਯੂਨੀਵਰਸਿਟੀ ਵਲੋਂ ਕੀਤੇ ਗਏ ਪਰਖ, ਤਜ਼ਰਬਿਆਂ ਦੀ ਜਾਣਕਾਰੀ ਵੀ ਕਿਸਾਨ ਮੇਲਿਆਂ, ਖੇਤ ਦਿਵਸਾਂ ਵਿੱਚ ਕਿਸਾਨਾਂ ਨੂੰ ਉਪਲੱਬਧ ਕਰਵਾਈ ਜਾਂਦੀ ਹੈ | ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀਆਂ ਪ੍ਰਕਾਸ਼ਨਾਵਾਂ ਅਤੇ ਪੌਦਾ ਰੋਗ ਹਸਪਤਾਲ ਵੀ ਸੰਪਰਕ ਦੇ ਮੁੱਖ ਸਾਧਨ ਹਨ । ਯੂਨੀਵਰਸਿਟੀ ਵਲੋਂ ਖੇਤੀਬਾੜੀ ਦੂਤ ਵੀ ਤਾਇਨਾਤ ਕੀਤੇ ਗਏ ਹਨ ਜੋ ਇੰਟਰਨੈੱਟ ਅਤੇ ਮੋਬਾਈਲ ਫੋਨ ਰਾਹੀਂ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਹਨ ।
ਪ੍ਰਸ਼ਨ 2.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ।
ਉੱਤਰ-
ਕਿਸਾਨ ਮੇਲਿਆਂ ਦਾ ਸ਼ੁੱਭ ਆਰੰਭ 1967 ਵਿੱਚ ਯੂਨੀਵਰਸਿਟੀ ਵਲੋਂ ਕੀਤਾ ਗਿਆ । ਇਹ ਮੇਲੇ ਇੰਨੇ ਮਸ਼ਹੂਰ ਹੋਏ ਕਿ ਕਿਸਾਨ ਕਾਫ਼ਲਿਆਂ ਵਿੱਚ ਕਿਸਾਨ ਮੇਲਿਆਂ ਦਾ ਹਿੱਸਾ ਬਣਨ ਲੱਗੇ । ਇਹਨਾਂ ਮੇਲਿਆਂ ਦਾ ਜ਼ਿਕਰ ਗੀਤਾਂ ਵਿੱਚ ਹੋਣ ਲੱਗ ਪਿਆ ਸੀ। ਜਿਵੇਂ-
ਜਿੰਦ ਮਾਹੀ ਜੇ ਚਲਿਉਂ ਲੁਧਿਆਣੇ,
ਉਥੋਂ ਵਧੀਆ ਬੀਜ ਲਿਆਣੇ ॥
ਯੂਨੀਵਰਸਿਟੀ ਵਲੋਂ ਹਰ ਸਾਲ ਹਾੜੀ ਅਤੇ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ ਮਾਰਚ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਕਿਸਾਨ ਮੇਲੇ ਲੁਧਿਆਣਾ ਵਿਖੇ ਅਤੇ ਹੋਰ ਵੱਖ-ਵੱਖ ਥਾਂਵਾਂ ‘ਤੇ ਲਗਾਏ ਜਾਂਦੇ ਹਨ । ਇਹਨਾਂ ਮੇਲਿਆਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਲੋਂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ । ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਲਗਾਏ ਜਾਂਦੇ ਹਨ । ਨਵੀਆਂ ਕਿਸਮਾਂ ਦੇ ਬੀਜ, ਫੁੱਲਦਾਰ ਪੌਦੇ ਅਤੇ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਛੋਟੀਆਂ-ਛੋਟੀਆਂ ਕਿੱਟਾਂ ਵਿੱਚ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ । ਇਹਨਾਂ ਮੇਲਿਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਦੀ ਨੁਮਾਇਸ਼ ਵੀ ਲਾਈ ਜਾਂਦੀ ਹੈ । ਇਹਨਾਂ ਮੇਲਿਆਂ ਵਿਚ ਹਰ ਸਾਲ ਲਗਪਗ ਤਿੰਨ ਲੱਖ ਕਿਸਾਨ ਭਰਾ ਅਤੇ ਭੈਣ ਭਾਗ ਲੈਂਦੇ ਹਨ ।
ਪ੍ਰਸ਼ਨ 3.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ ਆਉਣ ਵਾਲੀਆਂ ਚੁਣੌਤੀਆਂ ਦਾ ਵਰਣਨ ਕਰੋ ।
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਮਨੋਰਥ ਦੇਸ਼ ਦੀ ਅਨਾਜ ਸੁਰੱਖਿਆ ਨੂੰ ਪੱਕੇ ਪੈਰੀਂ ਕਰਨਾ ਅਤੇ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਕੱਢਣਾ ਅਤੇ ਸਥਾਈ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਤਿਆਰ ਕਰਨਾ ਹੈ । ਯੂਨੀਵਰਸਿਟੀ ਨੇ ਲਗਪਗ 50 ਸਾਲਾਂ ਤੋਂ ਵੱਧ ਦਾ ਲੰਬਾ ਸਫ਼ਰ ਬਹੁਤ ਹੀ ਸਫਲਤਾ ਪੁਰਵਕ ਤੈਅ ਕੀਤਾ ਹੈ । ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਵੀ ਯੂਨੀਵਰਸਿਟੀ ਦਾ ਭਰਪੂਰ ਯੋਗਦਾਨ ਰਿਹਾ ਹੈ । ਹਰੀ ਕ੍ਰਾਂਤੀ ਨਾਲ ਦੇਸ਼ ਅਨਾਜ ਵਿਚ ਸਵੈ-ਨਿਰਭਰ ਬਣ ਗਿਆ ਹੈ । ਆਉਣ ਵਾਲੇ ਸਮੇਂ ਦੀ ਮੰਗ ਹੈ ਕਿ ਖੇਤੀ ਵਿਚ ਉੱਭਰ ਰਹੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ । ਉੱਭਰ ਰਹੀਆਂ ਚੁਣੌਤੀਆਂ ਵਿੱਚ ਉਤਪਾਦਨ ਨੂੰ ਬਰਕਰਾਰ ਰੱਖਣਾ, ਫ਼ਸਲੀ ਵੰਨ-ਸੁਵੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ, ਮੌਸਮੀ ਬਦਲਾਅ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਖੋਜ ਕਾਰਜ ਸ਼ੁਰੂ ਕਰਨੇ ਅਤੇ ਇਹਨਾਂ ਸਾਰੇ ਕੰਮਾਂ ਲਈ ਮਨੁੱਖੀ ਸੋਮਿਆਂ ਨੂੰ ਵਿਕਸਿਤ ਕਰਨਾ ਮੁੱਖ ਹਨ । ਯੂਨੀਵਰਸਿਟੀ ਵਲੋਂ ਅਗਲੇ ਵੀਹ ਸਾਲਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਖੇਤੀ ਖੋਜ, ਅਧਿਆਪਨ ਅਤੇ ਪਸਾਰ ਲਈ ਕਾਰਜ ਨੀਤੀਆਂ ਬਣਾਈਆਂ ਗਈਆਂ ਹਨ । ਆਉਣ ਵਾਲੇ ਸਮੇਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਇਸ ਯੂਨੀਵਰਸਿਟੀ ਨੂੰ ਵਧੇਰੇ ਸ਼ਕਤੀ ਨਾਲ ਮੋਹਰੀ ਬਣਨ ਦੀ ਭੂਮਿਕਾ ਨਿਭਾਉਣ ਲਈ ਤਿਆਰ-ਬਰ-ਤਿਆਰ ਰਹਿਣਾ ਪੈਣਾ ਹੈ ।
ਪ੍ਰਸ਼ਨ 4.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਸ਼ਹਿਦ ਉਤਪਾਦਨ ਵਿੱਚ ਕੀ ਯੋਗਦਾਨ ਹੈ ?
ਉੱਤਰ-
ਪੰਜਾਬ ਸ਼ਹਿਦ ਉਤਪਾਦਨ ਵਿਚ ਦੇਸ਼ ਦਾ ਮੋਹਰੀ ਸੂਬਾ ਹੈ । ਇਸ ਵੇਲੇ ਦੇਸ਼ ਦੇ ਕੁੱਲ ਸ਼ਹਿਦ ਉਤਪਾਦਨ ਵਿਚੋਂ 37 ਫੀਸਦੀ ਸ਼ਹਿਦ ਦੀ ਪੈਦਾਵਾਰ ਪੰਜਾਬ ਵਿੱਚ ਹੋ ਰਹੀ ਹੈ । ਅਜਿਹਾ ਇਸ ਲਈ ਹੋ ਸਕਿਆ ਕਿਉਂਕਿ ਯੂਨੀਵਰਸਿਟੀ ਵਲੋਂ ਇਟਾਲੀਅਨ ਮਧੂ ਮੱਖੀ ਦਾ ਪਾਲਣ ਸ਼ੁਰੂ ਕੀਤਾ ਗਿਆ ਜਿਸ ਕਾਰਨ ਪੰਜਾਬ ਵਿਚ ਸ਼ਹਿਦ ਦਾ ਦਰਿਆ ਵੱਗਣ ਲੱਗਿਆ । ਮਧੂ ਮੱਖੀ ਪਾਲਣ ਇੱਕ ਖੇਤੀ ਸਹਿਯੋਗੀ ਧੰਦਾ ਹੈ । ਸ਼ਹਿਦ ਤੋਂ ਇਲਾਵਾ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਵੀ ਖੋਜ ਕਾਰਜ ਕੀਤੇ ਗਏ ਅਤੇ ਜਾਰੀ ਹਨ । ਸ਼ਹਿਦ ਉਤਪਾਦਨ ਦਾ ਧੰਦਾ ਅਪਣਾ ਕੇ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ ।
ਪ੍ਰਸ਼ਨ 5.
ਖੇਤੀ ਖੋਜ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅੰਤਰ-ਰਾਸ਼ਟਰੀ ਪੱਧਰ ਤੇ ਕਿਸ ਤਰ੍ਹਾਂ ਸਾਂਝ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੇਤੀ ਖੋਜ ਦੇ ਲਈ ਅੰਤਰ-ਰਾਸ਼ਟਰੀ ਪੱਧਰ ਤੇ ਖੇਤੀ ਖੋਜ ਨਾਲ ਸੰਬੰਧਿਤ ਸਾਇੰਸਦਾਨਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਜਾਂ ਅਦਾਰਿਆਂ ਨਾਲ ਚੰਗੀ ਸਾਂਝ ਪਾਈ ਹੋਈ ਹੈ । ਯੂਨੀਵਰਸਿਟੀ ਨੇ ਕਣਕ ਦੀ ਖੋਜ ਲਈ ਮੈਕਸੀਕੋ ਵਿਖੇ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ-ਸਿਮਟ (CIMMYT) ਅਤੇ ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਦੀ ਅੰਤਰ-ਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਨਾਲ ਪੱਕੀ ਸਾਂਝ ਪਾਈ । ਹੁਣ ਯੂਨੀਵਰਸਿਟੀ ਦਾ ਕਈ ਨਾਮੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਸਹਿਯੋਗ ਚਲ ਰਿਹਾ ਹੈ ।
ਮੱਧਰੀਆਂ ਕਿਸਮਾਂ ਦੀਆਂ ਕਣਕਾਂ ਦੇ ਪਿਤਾਮਾ ਅਤੇ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਾਨ ਈ. ਬੋਰਲਾਗ ਨੇ ਇਸ ਯੂਨੀਵਰਸਿਟੀ ਨਾਲ ਪੱਕੀ ਸਾਂਝ ਪਾਈ ਜੋ ਉਹਨਾਂ ਨੇ ਆਖਰੀ ਸਾਹਾਂ ਤੱਕ ਨਿਭਾਈ ।ਡਾ: ਗੁਰਦੇਵ ਸਿੰਘ ਖ਼ੁਸ਼ ਨੇ ਅੰਤਰ-ਰਾਸ਼ਟਰੀ ਝੋਨਾ ਖੋਜ ਕੇਂਦਰ ਵਿਚ ਕੰਮ ਕਰਦਿਆਂ ਵੀ ਇਸ ਯੂਨੀਵਰਸਿਟੀ ਨਾਲ ਪਿਆਰ ਅਤੇ ਸਮਰਪਣ ਪੁਗਾਇਆ । ਇਹ ਯੂਨੀਵਰਸਿਟੀ ਆਪਣੀ ਮਿਆਰੀ ਸਿੱਖਿਆ ਲਈ ਵਿਦੇਸ਼ਾਂ ਵਿਚ ਜਾਣੀ-ਪਛਾਣੀ ਜਾਂਦੀ ਹੈ । ਬਾਹਰਲੇ ਦੇਸ਼ਾਂ ਦੇ ਵਿਦਿਆਰਥੀ ਵੀ ਇਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ ।
PSEB 10th Class Agriculture Guide ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿਚ ਖੇਤੀਬਾੜੀ ਅਤੇ ਸਿੱਖਿਆ ਦਾ ਕੰਮ ਦੇਸ਼ ਦੀ ਵੰਡ ਤੋਂ ਪਹਿਲਾਂ ਕਿਹੜੇ ਸਾਲ ਵਿਚ ਸ਼ੁਰੂ ਹੋਇਆ ?
ਉੱਤਰ-
ਸਾਲ 1906 ਵਿਚ ਖੇਤੀਬਾੜੀ ਕਾਲਜ ਅਤੇ ਖੋਜ ਸੰਸਥਾ ਲਾਇਲਪੁਰ ਵਿਖੇ ।
ਪ੍ਰਸ਼ਨ 2.
ਪੰਜਾਬ ਵਿਚ ਖੇਤੀਬਾੜੀ ਕਾਲਜ ਲੁਧਿਆਣਾ ਕਦੋਂ ਖੋਲ੍ਹਿਆ ਗਿਆ ?
ਉੱਤਰ-
ਸਾਲ 1957 ਵਿਚ ।
ਪ੍ਰਸ਼ਨ 3.
ਪੀ.ਏ.ਯੂ. ਦੇ ਦੋ ਕੈਂਪਸ ਕਿਹੜੇ ਸਨ ?
ਉੱਤਰ-
ਲੁਧਿਆਣਾ ਅਤੇ ਹਿਸਾਰ ਵਿਖੇ ।
ਪ੍ਰਸ਼ਨ 4.
ਪਾਲਮਪੁਰ ਕੈਂਪਸ ਕਦੋਂ ਬਣਿਆ ?
ਉੱਤਰ-
ਸਾਲ 1966 ਵਿਚ ।
ਪ੍ਰਸ਼ਨ 5.
ਪਾਲਮਪੁਰ ਕੈਂਪਸ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦਾ ਹਿੱਸਾ ਕਦੋਂ ਬਣਿਆ ?
ਉੱਤਰ-
ਜੁਲਾਈ 1970 ਵਿਚ ।
ਪ੍ਰਸ਼ਨ 6.
ਪੀ. ਏ. ਯੂ. ਦੀ ਸਥਾਪਨਾ ਸਮੇਂ ਇਸ ਵਿਚ ਕਿੰਨੇ ਕਾਲਜ ਸਨ ?
ਉੱਤਰ-
ਪੰਜ ਕਾਲਜ ।
ਪ੍ਰਸ਼ਨ 7.
ਪੀ.ਏ.ਯੂ. ਦੇ ਕਿਹੜੇ ਕਾਲਜ ਨੂੰ ਗਡਵਾਸੂ ਵਿਚ ਬਦਲਿਆ ਗਿਆ ?
ਉੱਤਰ-
ਵੈਟਨਰੀ ਕਾਲਜ ਨੂੰ ।
ਪ੍ਰਸ਼ਨ 8.
ਗਡਵਾਸੂ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਸਾਲ 2005 ਵਿਚ ।
ਪ੍ਰਸ਼ਨ 9.
ਦੇਸ਼ ਵਿਚ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਅਤੇ ਕਿੱਥੇ ਬਣੀ ?
ਉੱਤਰ-
ਸਾਲ 1960 ਵਿਚ ਉੱਤਰ ਪ੍ਰਦੇਸ਼ ਦੇ ਪੰਤ ਨਗਰ ਵਿਖੇ ।
ਪ੍ਰਸ਼ਨ 10.
ਦੇਸ਼ ਦੀ ਦੂਸਰੀ ਐਗਰੀਕਲਚਰਲ ਯੂਨੀਵਰਸਿਟੀ ਉੜੀਸਾ ਵਿਚ ਕਿੱਥੇ ਅਤੇ ਕਦੋਂ ਸਥਾਪਿਤ ਕੀਤੀ ਗਈ ?
ਉੱਤਰ-
1961 ਵਿਚ ਭੁਵਨੇਸ਼ਵਰ ਵਿਖੇ ।
ਪ੍ਰਸ਼ਨ 11.
ਦੇਸ਼ ਵਿਚ ਤੀਸਰੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਗਈ ?
ਉੱਤਰ-
1962 ਵਿਚ ਲੁਧਿਆਣਾ ਵਿਖੇ ।
ਪ੍ਰਸ਼ਨ 12.
ਪੀ. ਏ. ਯੂ. ਦੇ ਪਹਿਲੇ ਉਪ-ਕੁਲਪਤੀ ਕੌਣ ਸਨ ?
ਉੱਤਰ-
ਡਾ: ਪ੍ਰੇਮ ਨਾਥ ਥਾਪਰ ।
ਪ੍ਰਸ਼ਨ 13.
ਕਣਕ ਦੀਆਂ ਕਿਹੜੀਆਂ ਕਿਸਮਾਂ ਨੇ ਹਰੀ ਕ੍ਰਾਂਤੀ ਵਿਚ ਯੋਗਦਾਨ ਪਾਇਆ ?
ਉੱਤਰ-
ਕਲਿਆਣ ਸੋਨਾ, ਡਬਲਯੂ. ਐੱਲ. 711.
ਪ੍ਰਸ਼ਨ 14.
ਝੋਨੇ ਦੀ ਕਿਹੜੀ ਕਿਸਮ ਨੇ ਹਰੀ ਕ੍ਰਾਂਤੀ ਵਿਚ ਯੋਗਦਾਨ ਪਾਇਆ ?
ਉੱਤਰ-
ਪੀ. ਆਰ. 106.
ਪ੍ਰਸ਼ਨ 15.
ਮੱਕੀ ਦੀ ਕਿਹੜੀ ਕਿਸਮ ਨੇ ਹਰੀ ਕ੍ਰਾਂਤੀ ਵਿੱਚ ਯੋਗਦਾਨ ਪਾਇਆ ?
ਉੱਤਰ-
ਵਿਜੇ ।
ਪ੍ਰਸ਼ਨ 16.
ਮੱਧਰੀਆਂ ਕਣਕਾਂ ਦੀਆਂ ਕਿਸਮਾਂ ਦੇ ਪਿਤਾਮਾ ਕੌਣ ਸਨ ?
ਉੱਤਰ-
ਡਾ: ਨੌਰਮਾਨ ਈ. ਬੋਰਲਾਗ ।
ਪ੍ਰਸ਼ਨ 17.
ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਮੱਧਰੀਆਂ ਕਿਸਮਾਂ ਵਿਕਸਿਤ ਕਰਨ ਵਾਲੇ ਵਿਗਿਆਨੀ ਦਾ ਨਾਂ ਦੱਸੋ ।
ਉੱਤਰ-
ਡਾ: ਗੁਰਦੇਵ ਸਿੰਘ ਖੁਸ਼ ।
ਪ੍ਰਸ਼ਨ 18.
ਸਾਲ 2013 ਤੱਕ ਪੀ.ਏ.ਯੂ. ਵੱਲੋਂ ਵੱਖ-ਵੱਖ ਫ਼ਸਲਾਂ, ਫ਼ਲਾਂ, ਸਬਜ਼ੀਆਂ ਦੀਆਂ ਕਿੰਨੀਆਂ ਕਿਸਮਾਂ ਵਿਕਸਿਤ ਕਰ ਲਈਆਂ ਗਈਆਂ ਸਨ ?
ਉੱਤਰ-
730 ਕਿਸਮਾਂ ।
ਪ੍ਰਸ਼ਨ 19.
ਖ਼ਰਬੂਜੇ ਦੀ ਕਿਹੜੀ ਕਿਸਮ ਯੂਨੀਵਰਸਿਟੀ ਦੀ ਦੇਣ ਹੈ ?
ਉੱਤਰ-
ਹਰਾ ਮਧੂ ।
ਪ੍ਰਸ਼ਨ 20.
ਯੂਨੀਵਰਸਿਟੀ ਵਲੋਂ ਕਿਹੜੀ ਮਧੂ ਮੱਖੀ ਨੂੰ ਪਾਲਣਾ ਸ਼ੁਰੂ ਕੀਤਾ ?
ਉੱਤਰ-
ਇਟਾਲੀਅਨ ਮਧੂ ਮੱਖੀ ।
ਪ੍ਰਸ਼ਨ 21.
ਕਿਨੂੰ ਦੀ ਖੇਤੀ ਦੀ ਸ਼ੁਰੂਆਤ ਕਦੋਂ ਕੀਤੀ ਗਈ ?
ਉੱਤਰ-
1955-56 ਵਿਚ ।
ਪ੍ਰਸ਼ਨ 22.
ਕਿੰਨੂ ਦੀ ਖੇਤੀ ਕਿੱਥੋਂ ਲਿਆ ਕੇ ਸ਼ੁਰੂ ਕੀਤੀ ਗਈ ?
ਉੱਤਰ-
ਕੈਲੀਫ਼ੋਰਨੀਆ ਤੋਂ ਲਿਆ ਕੇ ।
ਪ੍ਰਸ਼ਨ 23.
ਯੂਨੀਵਰਸਿਟੀ ਵਲੋਂ ਕੀਤੇ ਤਕਨੀਕੀ ਉਦਮਾਂ ਸਦਕਾ ਕਿੰਨੀ ਕਲਰਾਠੀ ਭੂਮੀ ਦਾ ਸੁਧਾਰ ਹੋਇਆ ਹੈ ?
ਉੱਤਰ-
ਛੇ ਲੱਖ ਹੈਕਟੇਅਰ ਕਲਰਾਠੀ ਭੂਮੀ ਦਾ ।
ਪ੍ਰਸ਼ਨ 24.
ਡਰਿੱਪ ਸਿੰਜਾਈ ਅਤੇ ਫੁਹਾਰਾ ਸਿੰਜਾਈ ਵਿਧੀ ਤੋਂ ਇਲਾਵਾ ਕਿਹੜੀ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ ?
ਉੱਤਰ-
ਬੈਂਡ ਪਲਾਂਟਿੰਗ ਤਕਨੀਕ ਨਾਲ ।
ਪ੍ਰਸ਼ਨ 25.
ਖਾਦਾਂ ਦੀ ਸੰਕੋਚਵੀਂ ਵਰਤੋਂ ਲਈ ਕਿਸੇ ਤਕਨੀਕ ਦਾ ਨਾਂ ਦੱਸੋ ।
ਉੱਤਰ-
ਪੱਤਾ ਰੰਗ ਚਾਰਟ ਤਕਨੀਕ ।
ਪ੍ਰਸ਼ਨ 26.
ਨਰਮੇ ਅਤੇ ਬਾਸਮਤੀ ਫ਼ਸਲਾਂ ਵਿਚ ਰਸਾਇਣ ਦੇ ਛਿੜਕਾਅ ਵਿਚ 30 ਤੋਂ 40 ਫੀਸਦੀ ਦੀ ਕਮੀ ਕਿਹੜੀ ਤਕਨੀਕ ਕਾਰਨ ਆਈ ਹੈ ?
ਉੱਤਰ-
ਸਰਬ-ਪੱਖੀ ਕੀਟ ਪ੍ਰਬੰਧ ਤਕਨੀਕ ।
ਪ੍ਰਸ਼ਨ 27.
ਸੂਖ਼ਮ ਖੇਤੀ ਦੀ ਇੱਕ ਵਿਧੀ ਦੱਸੋ ।
ਉੱਤਰ-
ਨੈਟ ਹਾਉਸ ਤਕਨੀਕ ।
ਪ੍ਰਸ਼ਨ 28.
ਝੋਨੇ ਦੇ ਵੱਢ ਵਿਚ ਕਣਕ ਬੀਜਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਹੈਪੀਸੀਡਰ ।
ਪ੍ਰਸ਼ਨ 29.
ਯੂਨੀਵਰਸਿਟੀ ਵਲੋਂ ਬਾਇਓਟੈਕਨਾਲੋਜੀ ਵਿਧੀ ਰਾਹੀਂ ਝੋਨੇ ਦੀ ਕਿਹੜੀ ਕਿਸਮ ਤਿਆਰ ਕੀਤੀ ਗਈ ਹੈ ?
ਉੱਤਰ-
ਬਾਸਮਤੀ-3.
ਪ੍ਰਸ਼ਨ 30.
ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਦਾ ਨਾਂ ਦੱਸੋ, ਜੋ ਦੇਸ਼ ਦੀ ਖੇਤੀ ਦੀ ਸਭ ਤੋਂ ਉੱਚੀ ਸੰਸਥਾ ਭਾਰਤੀ ਖੇਤੀ ਖੋਜ ਪਰਿਸ਼ਦ (ICAR) ਦੇ ਡਾਇਰੈਕਟਰ ਜਨਰਲ
ਬਣੇ ।
ਉੱਤਰ-
ਡਾ: ਐੱਨ. ਐੱਸ. ਰੰਧਾਵਾ ।
ਪ੍ਰਸ਼ਨ 31.
ਭਾਰਤੀ ਖੇਤੀ ਖੋਜ ਪਰੀਸ਼ਦ ਵਲੋਂ ਪੀ.ਈ.ਯੂ. ਨੂੰ ਸਰਵੋਤਮ ਯੂਨੀਵਰਸਿਟੀ ਹੋਣ ਦਾ ਮਾਣ ਕਦੋਂ ਦਿੱਤਾ ਗਿਆ ?
ਉੱਤਰ-
ਸਾਲ 1995 ਵਿਚ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਵੇਂ ਹੋਂਦ ਵਿਚ ਆਈ ?
ਉੱਤਰ-
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਲ 1957 ਵਿਚ ਲੁਧਿਆਣਾ ਵਿਖੇ ਖੇਤੀਬਾੜੀ ਕਾਲਜ ਖੋਲ੍ਹਿਆ ਗਿਆ । ਇਸਨੂੰ ਸਾਲ 1962 ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਇਆ ਗਿਆ ।
ਪ੍ਰਸ਼ਨ 2.
ਪੀ. ਏ. ਯੂ. ਦੀ ਸਥਾਪਨਾ ਸਮੇਂ ਇਸ ਵਿਚ ਕਿੰਨੇ ਤੇ ਕਿਹੜੇ ਕਾਲਜ ਸਨ ?
ਉੱਤਰ-
ਪੀ.ਏ.ਯੂ. ਦੀ ਸਥਾਪਨਾ ਸਮੇਂ ਇਸ ਵਿਚ ਪੰਜ ਕਾਲਜ ਸਨ-ਖੇਤੀਬਾੜੀ ਕਾਲਜ, ਬੇਸਿਕ ਸਾਇੰਸ ਕਾਲਜ ਅਤੇ ਹਿਊਮੈਨਟੀਜ਼ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਕਾਲਜ, ਹੋਮ ਸਾਇੰਸ ਕਾਲਜ ਅਤੇ ਵੈਟਨਰੀ ਕਾਲਜ ।
ਪ੍ਰਸ਼ਨ 3.
ਝੋਨੇ ਅਧੀਨ ਰਕਬਾ ਵਧਣ ਦਾ ਕੀ ਕਾਰਨ ਸੀ ?
ਉੱਤਰ-
ਝੋਨੇ ਅਧੀਨ ਰਕਬਾ ਵਧਣ ਦਾ ਕਾਰਨ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਸਿਤ ਹੋਣਾ ਸੀ ।
ਪ੍ਰਸ਼ਨ 4.
1970 ਦੇ ਦਹਾਕੇ ਵਿਚ ਦਾਣੇ ਸਾਂਭਣੇ ਮੁਹਾਲ ਕਿਉਂ ਹੋ ਗਏ ਸਨ ?
ਉੱਤਰ-
ਕਣਕ ਅਤੇ ਝੋਨੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਕਾਰਨ ਹਰੀ ਕ੍ਰਾਂਤੀ ਸਮੇਂ 1970 ਦੇ ਦਹਾਕੇ ਵਿਚ ਦਾਣਿਆਂ ਦੀ ਪੈਦਾਵਾਰ ਵੱਧ ਗਈ ਤੇ ਇਹਨਾਂ ਨੂੰ ਸਾਂਭਣਾ ਮੁਸ਼ਕਿਲ ਹੋ ਗਿਆ ।
ਪ੍ਰਸ਼ਨ 5.
ਪੀ. ਏ.ਯੂ. ਵਲੋਂ ਸਾਲ 2013 ਤੱਕ ਵੱਖ-ਵੱਖ ਕਿੰਨੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਅਤੇ ਇਹਨਾਂ ਵਿਚੋਂ ਕਿੰਨੀਆਂ ਕਿਸਮਾਂ ਦੀ ਕੌਮੀ ਪੱਧਰ ‘ਤੇ ਸਿਫ਼ਾਰਿਸ਼ ਕੀਤੀ ਗਈ ਹੈ ?
ਉੱਤਰ-
ਸਾਲ 2013 ਤੱਕ ਪੀ.ਏ.ਯੂ. ਵੱਲੋਂ ਵੱਖ-ਵੱਖ ਫ਼ਸਲਾਂ, ਫੁੱਲਾਂ, ਫ਼ਲਾਂ ਅਤੇ ਸਬਜ਼ੀਆਂ ਦੀਆਂ 730 ਕਿਸਮਾਂ ਵਿਕਸਿਤ ਕੀਤੀਆਂ ਸਨ ਅਤੇ ਇਹਨਾਂ ਵਿਚੋਂ 130 ਕਿਸਮਾਂ ਦੀ ਕੌਮੀ ਪੱਧਰ ਤੇ ਸਿਫ਼ਾਰਿਸ਼ ਕੀਤੀ ਗਈ ਹੈ ।
ਪ੍ਰਸ਼ਨ 6.
ਕਫ਼ਾਇਤੀ ਖੇਤੀ ਤਕਨੀਕਾਂ ਬਾਰੇ ਦੱਸੋ ।
ਉੱਤਰ-
ਕਫ਼ਾਇਤੀ ਖੇਤੀ ਤਕਨੀਕਾਂ ਹਨ-ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ੀਓਮੀਟਰ, ਹੈਪੀਸੀਡਰ ਅਤੇ ਲੇਜ਼ਰ ਕਰਾਹਾ ।
ਪ੍ਰਸ਼ਨ 7.
ਪੰਜਾਬ ਵਿਚ ਕਿਨੂੰ ਦੀ ਖੇਤੀ ਦੀ ਸ਼ੁਰੂਆਤ ਬਾਰੇ ਦੱਸੋ ।
ਉੱਤਰ-
ਕਿਨੂੰ ਦੀ ਕਾਸ਼ਤ ਦੀ 1955-56 ਵਿਚ ਕੈਲੀਫੋਰਨੀਆ ਤੋਂ ਲਿਆ ਕੇ ਸ਼ੁਰੂਆਤ ਕੀਤੀ ਗਈ ਅਤੇ ਹੁਣ ਇਹ ਪੰਜਾਬ ਦੀ ਪ੍ਰਮੁੱਖ ਬਾਗ਼ਬਾਨੀ ਫ਼ਸਲ ਬਣ ਚੁੱਕੀ ਹੈ ।
ਪ੍ਰਸ਼ਨ 8.
ਨਰਮੇ ਅਤੇ ਬਾਸਮਤੀ ਫ਼ਸਲਾਂ ਵਿਚ ਸਰਬਪੱਖੀ ਕੀਟ ਪ੍ਰਬੰਧ ਤਕਨੀਕ ਦੀ ਵਰਤੋਂ ਨਾਲ ਕੀ ਲਾਭ ਹੋਇਆ ਹੈ ?
ਉੱਤਰ-
ਇਸ ਤਕਨੀਕ ਨਾਲ ਬਸਾਇਣਾਂ ਦੇ ਛਿੜਕਾਅ ਵਿਚ 30 ਤੋਂ 40% ਕਮੀ ਆਈ ਹੈ ਅਤੇ ਇਸ ਤਰ੍ਹਾਂ ਵਾਤਾਵਰਨ ਵਿੱਚ ਪ੍ਰਦੂਸ਼ਣ ਵੀ ਘਟਿਆ ਹੈ ।
ਪ੍ਰਸ਼ਨ 9.
ਝੋਨੇ ਦੇ ਵੱਢ ਵਿਚ ਕਣਕ ਦੀ ਬਿਜਾਈ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕੀ ਲਾਭ ਹੈ ?
ਉੱਤਰ-
ਇਸ ਕੰਮ ਲਈ ਹੈਪੀਸੀਡਰ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ 20% ਖ਼ਰਚਾ ਘਟਿਆ ਹੈ । ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੇ ਵੀ ਕਾਬ ਪਾਉਣ ਵਿਚ ਮੱਦਦ ਮਿਲੀ ਹੈ ।
ਪ੍ਰਸ਼ਨ 10.
ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਨ ਦੇ ਦੋ ਲਾਭ ਲਿਖੋ ।
ਉੱਤਰ-
- ਇਸ ਨਾਲ 20% ਖ਼ਰਚਾ ਘੱਟ ਜਾਂਦਾ ਹੈ ।
- ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ‘ਤੇ ਵੀ ਕਾਬੂ ਪਾਉਣ ਵਿੱਚ ਮੱਦਦ ਮਿਲਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੀ. ਏ. ਯੂ. ਵੱਲੋਂ ਫ਼ਸਲ ਸੁਰੱਖਿਆ ਲਈ ਖੇਤੀ ਦਵਾਈਆਂ ਦੀ ਵਰਤੋਂ ਦੀਆਂ ਸਿਫ਼ਾਰਿਸ਼ਾਂ ਨਾਲ ਵਾਤਾਵਰਨ ’ਤੇ ਕੀ ਅਸਰ ਹੋਇਆ ਹੈ ?
ਉੱਤਰ-
ਹਰੀ ਕ੍ਰਾਂਤੀ ਆਉਣ ਨਾਲ ਜਿੱਥੇ ਝਾੜ ਵਧਿਆ ਉੱਥੇ ਕਿਸਾਨਾਂ ਨੇ ਖੇਤੀ ਦਵਾਈਆਂ ਦੀ ਵਰਤੋਂ ਬੇਲੋੜੀ ਮਾਤਰਾ ਵਿਚ ਕਰਨੀ ਸ਼ੁਰੂ ਕਰ ਦਿੱਤੀ । ਇਸ ਨਾਲ ਫ਼ਸਲਾਂ, ਪਾਣੀ, ਧਰਤੀ ਤੇ ਜ਼ਹਿਰਾਂ ਦਾ ਵਾਧਾ ਹੋਇਆ, ਬਹੁਤ ਸਾਰੇ ਮਿੱਤਰ ਕੀਟ ਅਤੇ ਪੰਛੀ ਮਰਨ ਲੱਗ ਪਏ । ਵਾਤਾਵਰਨ ਦੂਸ਼ਿਤ ਹੋ ਗਿਆ ।
ਪੀ.ਏ.ਯੂ. ਲੁਧਿਆਣਾ ਵੱਲੋਂ ਸਰਬਪੱਖੀ ਕੀਟ ਕੰਟਰੋਲ ਪ੍ਰਬੰਧ ਤਕਨੀਕਾਂ ਦੀ ਵਰਤੋਂ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਇਸ ਨਾਲ ਵਾਤਾਵਰਨ ‘ਤੇ ਮਾੜਾ ਅਸਰ ਨਹੀਂ ਪੈਂਦਾ ਅਤੇ ਝਾੜ ਤੇ ਵੀ ਮਾੜਾ ਅਸਰ ਨਹੀਂ ਪੈਂਦਾ । ਇਸ ਤਕਨੀਕ ਦੀ ਵਰਤੋਂ ਨੁਕਸਾਨਕਾਰੀ ਪੱਧਰ ਤੇ ਪਹੁੰਚੇ ਕੀੜਿਆਂ ਤੋਂ ਬਚਣ ਲਈ ਕੀਤੀ ਜਾਂਦੀ ਹੈ । ਨਰਮੇ ਅਤੇ ਬਾਸਮਤੀ ਫ਼ਸਲਾਂ ਤੇ ਇਸ ਤਕਨੀਕ ਦੀ ਵਰਤੋਂ ਕਾਰਨ ਰਸਾਇਣਾਂ ਦੀ ਵਰਤੋਂ ਵਿੱਚ 30 ਤੋਂ 40 ਪ੍ਰਤੀਸ਼ਤ ਕਮੀ ਹੋਈ ਹੈ । ਇਸ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਚੰਗਾ ਅਸਰ ਹੋਇਆ ਹੈ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਕਲਿਆਣ ਸੋਨਾ ਕਿਸ ਦੀ ਕਿਸਮ ਹੈ ?
(ੳ) ਕਣਕ
(ਅ) ਝੋਨਾ
(ੲ) ਮੱਕੀ
(ਸ) ਕੋਈ ਨਹੀਂ ।
ਉੱਤਰ-
(ੳ) ਕਣਕ
ਪ੍ਰਸ਼ਨ 2.
ਪਹਿਲੀ ਫ਼ਸਲ ਜਿਸ ਲਈ ਦੇਸ਼ ਵਿਚ ਹਾਈਬ੍ਰਿਡ ਵਿਕਸਿਤ ਹੋਇਆ ।
(ਉ) ਬਾਜਰਾ
(ਅ) ਕਣਕ
(ੲ) ਚਾਵਲ
(ਸ) ਮੱਕੀ ।
ਉੱਤਰ-
(ਉ) ਬਾਜਰਾ
ਪ੍ਰਸ਼ਨ 3.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਾਪਿਤ ਹੈ ?
(ਉ) ਅੰਮ੍ਰਿਤਸਰ
(ਅ) ਲੁਧਿਆਣਾ
(ੲ) ਜਲੰਧਰ
(ਸ) ਕਪੂਰਥਲਾ ।
ਉੱਤਰ-
(ਅ) ਲੁਧਿਆਣਾ
ਪ੍ਰਸ਼ਨ 4.
ਪੀ. ਏ. ਯੂ. ਵਲੋਂ ਵਿਕਸਿਤ ਖੇਤੀ ਤਕਨੀਕਾਂ ਹਨ
(ਉ) ਜ਼ੀਰੋ ਟਿੱਲੇਜ
(ਅ) ਸ਼ੀਓਮੀਟਰ
(ੲ) ਹੈਪੀਸੀਡਰ
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 5.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ ?
(ਉ) ਮਾਰਚ
(ਅ) ਦਸੰਬਰ
(ੲ) ਸਤੰਬਰ
(ਸ) ਜੂਨ ।
ਉੱਤਰ-
(ੲ) ਸਤੰਬਰ
ਪ੍ਰਸ਼ਨ 6.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ ?
(ਉ) ਮਾਰਚ
(ਅ) ਦਸੰਬਰ
(ੲ) ਸਤੰਬਰ
(ਸ) ਜੂਨ ਪ੍ਰਸ਼ਨ ।
ਉੱਤਰ-
(ਉ) ਮਾਰਚ
ਠੀਕ/ਗਲਤ ਦੋਸ-
1. ਖੇਤੀਬਾੜੀ ਮਸ਼ੀਨਰੀ ਦੇ ਲਈ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ।
ਉੱਤਰ-
ਠੀਕ
2. ਦੇਸ਼ ਦੇ ਕੁਲ ਸ਼ਹਿਦ ਦਾ 80% ਪੰਜਾਬ ਵਿਚ ਪੈਦਾ ਹੁੰਦਾ ਹੈ ।
ਉੱਤਰ-
ਗਲਤ
3. ਮੱਧਰੀਆਂ ਕਣਕਾਂ ਦੇ ਪਿਤਾਮਾ ਡਾ. ਨੌਰਮਾਨ ਈ. ਬੋਰਲਾਗ ਸਨ ।
ਉੱਤਰ-
ਠੀਕ
4. ਕਲਿਆਣ ਸੋਨਾ ਚਾਵਲਾਂ ਦੀ ਕਿਸਮ ਹੈ ।
ਉੱਤਰ-
ਗਲਤ
5. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੈ ।
ਉੱਤਰ-
ਠੀਕ
ਖ਼ਾਲੀ ਥਾਂ ਭਰੋ-
1. ਪੀ. ਆਰ. 106 ………………………… ਦੀ ਕਿਸਮ ਹੈ ।
ਉੱਤਰ-
ਝੋਨਾ
2. ਐਚ. ਬੀ-1 …………………….. ਦੀ ਹਾਈਬ੍ਰਿਡ ਕਿਸਮ ਹੈ ।
ਉੱਤਰ-
ਬਾਜਰਾ
3. ਪੀ. ਏ. ਯੂ. ਦੇ ਪਹਿਲੇ ਉਪ-ਕੁਲਪਤੀ ……………………. ਹਨ ।
ਉੱਤਰ-
ਡਾ. ਪ੍ਰੇਮ ਨਾਥ ਥਾਪਰ
4. ਕਿੰਨੂ ਦੀ ਖੇਤੀ ਦੀ ਸ਼ੁਰੂਆਤ …………………… ਵਿਚ ਹੋਈ ।
ਉੱਤਰ-
1955-56.