Punjab State Board PSEB 10th Class Agriculture Book Solutions Chapter 3 ਹਾੜ੍ਹੀ ਦੀਆਂ ਫ਼ਸਲਾਂ Textbook Exercise Questions and Answers.
PSEB Solutions for Class 10 Agriculture Chapter 3 ਹਾੜ੍ਹੀ ਦੀਆਂ ਫ਼ਸਲਾਂ
Agriculture Guide for Class 10 PSEB ਹਾੜ੍ਹੀ ਦੀਆਂ ਫ਼ਸਲਾਂ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿਚ ਉੱਤਰ ਦਿਓ :-
ਪ੍ਰਸ਼ਨ 1.
ਹਾੜ੍ਹੀ ਦੀਆਂ ਦੋ ਤੇਲ-ਬੀਜ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਰਾਇਆ, ਅਲਸੀ ।
ਪ੍ਰਸ਼ਨ 2.
ਕਣਕ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਐੱਚ. ਡੀ. 2967, ਡੀ. ਬੀ. ਡਬਲਯੂ. 17.
ਪ੍ਰਸ਼ਨ 3.
ਰਾਇਆ ਦੀ ਇੱਕ ਏਕੜ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
1.5 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 4.
ਛੋਲਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਸਿਉਂਕ ਅਤੇ ਛੋਲਿਆਂ ਦੀ ਸੁੰਡੀ ।
ਪ੍ਰਸ਼ਨ 5.
ਕਣਕ ਦੀਆਂ ਦੋ ਬੀਮਾਰੀਆਂ ਦੇ ਨਾਂ ਦੱਸੋ ।
ਉੱਤਰ-
ਕਰਨਾਲ ਬੰਟ, ਕਾਂਗਿਆਰੀ ।
ਪਸ਼ਨ 6.
ਕਣਕ ਦੇ ਦੋ ਨਦੀਨਾਂ ਦੇ ਨਾਂ ਦੱਸੋ ।
ਉੱਤਰ-
ਗੁਲੀ ਡੰਡਾ, ਸੇਂਜੀ, ਮੈਣਾ, ਮੈਣੀ ।
ਪ੍ਰਸ਼ਨ 7.
ਕਿਹੜੀ ਫ਼ਸਲ ਨੂੰ ਚਾਰਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
ਉੱਤਰ-
ਬਰਸੀਮ ਨੂੰ ।
ਪ੍ਰਸ਼ਨ 8.
ਮਸਰਾਂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅਕਤੂਬਰ ਦਾ ਦੂਜਾ ਪੰਦਰਵਾੜਾ ।
ਪ੍ਰਸ਼ਨ 9.
ਜੌਆਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀ. ਐੱਲ.-807, ਪੀ. ਐੱਲ.-426.
ਪ੍ਰਸ਼ਨ 10.
ਸੂਰਜਮੁਖੀ ਦੇ ਬੀਜਾਂ ਵਿੱਚ ਕਿੰਨਾ (ਤੀਸ਼ਤ) ਤੇਲ ਹੁੰਦਾ ਹੈ ?
ਉੱਤਰ-
40-43%.
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਕਣਕ ਨੂੰ ਪ੍ਰਤੀ ਏਕੜ ਮੁੱਖ ਖ਼ੁਰਾਕੀ ਤੱਤਾਂ ਦੀ ਕਿੰਨੀ ਲੋੜ ਹੈ ?
ਉੱਤਰ-
50 ਕਿਲੋ ਨਾਈਟਰੋਜਨ, 25 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਪ੍ਰਤੀ ਏਕੜ ਲੋੜ ਹੁੰਦੀ ਹੈ ।
ਪ੍ਰਸ਼ਨ 2.
ਕਣਕ ਅਧਾਰਿਤ ਦੋ ਫ਼ਸਲ ਚੱਕਰਾਂ ਦੇ ਨਾਂ ਲਿਖੋ ।
ਉੱਤਰ-
ਝੋਨਾ-ਕਣਕ, ਕਪਾਹ-ਕਣਕ , ਕਣਕ ਆਧਾਰਿਤ ਫ਼ਸਲੀ ਚੱਕਰ ਹਨ ।
ਪ੍ਰਸ਼ਨ 3.
ਟੋਟਲ ਨਦੀਨਨਾਸ਼ਕ ਕਿਸ ਫ਼ਸਲ ਦੇ ਕਿਹੜੇ ਨਦੀਨਾਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ?
ਉੱਤਰ-
ਟੋਟਲ ਨਦੀਨਨਾਸ਼ਕ ਦੀ ਵਰਤੋਂ ਕਣਕ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਹੁੰਦੀ ਹੈ ।
ਪ੍ਰਸ਼ਨ 4.
ਜਵੀਂ ਦੀ ਚਾਰੇ ਲਈ ਕਟਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਫ਼ਸਲ ਗੋਭ ਵਿਚ ਸਿੱਟਾ ਬਣਨ ਤੋਂ ਲੈ ਕੇ ਦੋਧੇ ਦਾਣਿਆਂ ਦੀ ਹਾਲਤ ਵਿਚ ਕਟਾਈ ਕੀਤੀ ਜਾਂਦੀ ਹੈ ।
ਪ੍ਰਸ਼ਨ 5.
ਬਰਸੀਮ ਵਿਚ ਇਟਸਿਟ ਦੀ ਰੋਕਥਾਮ ਦੱਸੋ ।
ਉੱਤਰ-
ਜਿਹੜੇ ਖੇਤਾਂ ਵਿਚ ਇਟਸਿਟ ਦੀ ਸਮੱਸਿਆ ਹੈ । ਉਹਨਾਂ ਖੇਤਾਂ ਵਿਚ ਬਰਸੀਮ ਵਿਚ ਰਾਇਆ ਰਲਾ ਕੇ ਬੀਜਣਾ ਚਾਹੀਦਾ ਹੈ ਅਤੇ ਇਟਸਿਟ ਵਾਲੇ ਖੇਤਾਂ ਵਿਚ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਿਛੇਤੀ ਕਰਨੀ ਚਾਹੀਦੀ ਹੈ ।
ਪ੍ਰਸ਼ਨ 6.
ਸੂਰਜਮੁਖੀ ਦੀ ਕਟਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਓਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਦੀ ਕਟਾਈ ਕਰੋ ।
ਪ੍ਰਸ਼ਨ 7.
ਕਨੌਲਾ ਸਰੋਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗੋਭੀ ਸਰੋਂ ਦੀ ਇੱਕ ਸ਼੍ਰੇਣੀ ਕਨੌਲਾ ਸਰੋਂ ਹੈ ।
ਪ੍ਰਸ਼ਨ 8.
ਜੌਆਂ ਦਾ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਨੌਂਆਂ ਦੀ ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਹੈ । ਸਮੇਂ ਸਿਰ ਬਿਜਾਈ ਲਈ 22.5 ਸੈਂਟੀਮੀਟਰ ਅਤੇ ਬਰਾਨੀ ਤੇ ਪਛੇਤੀ ਬੀਜਾਈ ਲਈ 18 ਤੋਂ 20 ਸੈਂਟੀਮੀਟਰ ਸਿਆੜਾਂ ਦੀ ਵਿੱਥ ਤੇ ਬੀਜਣਾ ਚਾਹੀਦਾ ਹੈ । ਇਸ ਨੂੰ ਕਣਕ ਵਾਂਗ ਬਿਨਾਂ ਵਾਹੇ ਵੀ ਬੀਜਿਆ ਜਾ ਸਕਦਾ ਹੈ ।
ਪ੍ਰਸ਼ਨ 9.
ਦੇਸੀ ਛੋਲਿਆਂ ਦੀ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਦੱਸੋ ।
ਉੱਤਰ-
ਦੇਸੀ ਛੋਲਿਆਂ ਦੀ ਬਿਜਾਈ ਦਾ ਸਮਾਂ ਬਰਾਨੀ ਬਿਜਾਈ ਲਈ 10 ਤੋਂ 25 ਅਕਤੁਬਰ ਹੈ ਅਤੇ ਸੇਂਜੂ ਹਾਲਤਾਂ ਵਿਚ 25 ਅਕਤੂਬਰ ਤੋਂ 10 ਨਵੰਬਰ ਹੈ ।
ਬੀਜ ਦੀ ਮਾਤਰਾ 15-18 ਕਿਲੋ ਪ੍ਰਤੀ ਏਕੜ ਹੈ ।
ਪ੍ਰਸ਼ਨ 10.
ਮਸਰਾਂ ਦੀ ਕਾਸ਼ਤ ਕਿਹੜੀਆਂ ਜ਼ਮੀਨਾਂ ਵਿਚ ਨਹੀਂ ਕਰਨੀ ਚਾਹੀਦੀ ?
ਉੱਤਰ-
ਮਸਰਾਂ ਦੀ ਕਾਸ਼ਤ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿਚ ਨਹੀਂ ਕਰਨੀ ਚਾਹੀਦੀ ।
(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ :-
ਪ੍ਰਸ਼ਨ 1.
ਕਣਕ ਦੀ ਬੀਜਾਈ ਦਾ ਸਮਾਂ ਅਤੇ ਤਰੀਕਾ ਲਿਖੋ ।
ਉੱਤਰ-
ਕਣਕ ਦੀ ਬਿਜਾਈ ਦਾ ਸਮਾਂ ਅਤੇ ਤਰੀਕਾ-
ਕਣਕ ਦੀ ਬਿਜਾਈ ਲਈ ਢੁੱਕਵਾਂ ਸਮਾਂ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਦਾ ਹੈ । ਕਣਕ ਦੀ ਬਿਜਾਈ ਸਮੇਂ ਸਿਰ ਨਾ ਕੀਤੀ ਜਾਏ ਤਾਂ ਬੀਜਾਈ ਵਿਚ ਪਿਛੇਤ ਕਾਰਨ 150 ਕਿਲੋਗਰਾਮ ਪ੍ਰਤੀ ਏਕੜ ਪ੍ਰਤੀ ਹਫ਼ਤਾ ਝਾੜ ਘਟਦਾ ਹੈ ।
ਕਣਕ ਦੀ ਬਿਜਾਈ ਬੀਜ-ਖਾਦ ਡਰਿਲ ਨਾਲ ਕੀਤੀ ਜਾਂਦੀ ਹੈ । ਬਿਜਾਈ ਲਈ ਫਾਸਲਾ 20 ਤੋਂ 22 ਸੈਂ. ਮੀ. ਹੋਣਾ ਚਾਹੀਦਾ ਹੈ ਅਤੇ ਬਿਜਾਈ 4-6 ਸੈਂ. ਮੀ. ਡੂੰਘਾਈ ਤੇ ਕਰਨੀ ਚਾਹੀਦੀ ਹੈ । ਕਣਕ ਦੀ ਦੋਹਰੀ ਬਿਜਾਈ ਕਰਨੀ ਚਾਹੀਦੀ ਹੈ । ਇਸ ਦਾ ਭਾਵ ਹੈ ਕਿ ਅੱਧਾ ਖਾਦ ਅਤੇ ਬੀਜ ਇੱਕ ਪਾਸੇ ਅਤੇ ਬਾਕੀ ਅੱਧਾ ਦੂਜੇ ਪਾਸੇ । ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ ਦੋ ਕੁਇੰਟਲ ਝਾੜ ਵੱਧ ਜਾਂਦਾ ਹੈ । ਕਣਕ ਕੀ ਬਿਜਾਈ ਚੌੜੀਆਂ ਵੱਟਾਂ ਤੇ ਬੈਂਡ ਪਲਾਂਟਰ ਦੁਆਰਾ ਕੀਤੀ ਜਾ ਸਕਦੀ ਹੈ । ਇਸ ਵਿਧੀ ਦੁਆਰਾ 30 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ ।
ਪ੍ਰਸ਼ਨ 2.
ਬਰਸੀਮ ਦੀ ਬੀਜਾਈ ਦਾ ਢੰਗ ਦੱਸੋ ।
ਉੱਤਰ-
ਬਰਸੀਮ ਦੀ ਬੀਜਾਈ ਲਈ ਢੁੱਕਵਾਂ ਸਮਾਂ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ ।
ਬਰਸੀਮ ਦੀ ਬੀਜਾਈ ਖੜ੍ਹੇ ਪਾਣੀ ਵਿਚ ਛੱਟਾ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ । ਜੇਕਰ ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿਚ ਛਾਪਾ ਫੇਰ ਕੇ ਪਾਣੀ ਲਾ ਦੇਣਾ ਚਾਹੀਦਾ ਹੈ ।
ਪ੍ਰਸ਼ਨ 3.
ਸੂਰਜਮੁਖੀ ਨੂੰ ਸਿੰਚਾਈ ਕਰਨ ਬਾਰੇ ਜਾਣਕਾਰੀ ਦਿਓ ।
ਉੱਤਰ-
ਸੂਰਜਮੁਖੀ ਦੀ ਫ਼ਸਲ ਨੂੰ ਪਹਿਲੀ ਸਿੰਚਾਈ ਬਿਜਾਈ ਤੋਂ ਇੱਕ ਮਹੀਨੇ ਬਾਅਦ ਕਰਨੀ ਚਾਹੀਦੀ ਹੈ । ਇਸ ਤੋਂ ਬਾਅਦ ਅਗਲੀਆਂ ਸਿੰਚਾਈਆਂ 2 ਤੋਂ 3 ਹਫ਼ਤੇ ਦੇ ਅੰਤਰ ਤੇ ‘ ਕਰਨੀਆਂ ਚਾਹੀਦੀਆਂ ਹਨ । ਅਪਰੈਲ-ਮਈ ਵਿਚ ਗਰਮੀ ਦੇ ਦਿਨਾਂ ਵਿਚ ਸਿੰਚਾਈ 8-10 ਦਿਨਾਂ ਦੇ ਅੰਤਰ ਤੇ ਕਰਨੀ ਚਾਹੀਦੀ ਹੈ । ਫ਼ਸਲ ਨੂੰ ਫੁੱਲ ਪੈਣ ਅਤੇ ਦਾਣੇ ਬਣਨ ਸਮੇਂ ਸਿੰਚਾਈ ਜ਼ਰੂਰ ਕਰਨੀ ਚਾਹੀਦੀ ਹੈ । ਕੁੱਲ 629 ਸਿੰਚਾਈਆਂ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 4.
ਤੇਲ ਬੀਜ ਫ਼ਸਲਾਂ ਲਈ ਗੰਧਕ ਤੱਤ ਦੀ ਮਹੱਤਤਾ ਬਾਰੇ ਦੱਸੋ ।
ਉੱਤਰ-
ਆਮ ਕਰਕੇ ਗੰਧਕ ਦੀ ਲੋੜ ਪੌਦਿਆਂ ਨੂੰ ਘੱਟ ਮਾਤਰਾ ਵਿਚ ਹੁੰਦੀ ਹੈ । ਪਰ ਤੇਲ ਬੀਜ ਵਾਲੀਆਂ ਫ਼ਸਲਾਂ ਨੂੰ ਗੰਧਕ ਤੱਤ ਦੀ ਵਧੇਰੇ ਲੋੜ ਹੁੰਦੀ ਹੈ । ਗੰਧਕ (ਸਲਫ਼ਰ ਦੀ ਕਮੀ ਹੋਣ ਤੇ ਤੇਲ ਬੀਜ ਫ਼ਸਲਾਂ ਦਾ ਝਾੜ ਘੱਟ ਜਾਂਦਾ ਹੈ । ਗੰਧਕ ਦੀ ਵਰਤੋਂ ਨਾਈਟਰੋਜਨ ਦੀ ਵਰਤੋਂ ਲਈ ਵੀ ਜ਼ਰੂਰੀ ਹੈ । ਐਨਜ਼ਾਈਮਾਂ ਦੀਆਂ ਗਤੀਵਿਧੀਆਂ ਅਤੇ ਤੇਲ ਦੇ ਸੰਸ਼ਲੇਸ਼ਣ ਲਈ ਵੀ ਸਲਫਰ ਬਹੁਤ ਜ਼ਰੂਰੀ ਹੈ । ਇਸੇ ਲਈ ਤੇਲ ਬੀਜ ਫ਼ਸਲਾਂ ਵਿਚ ਫਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਸਲਫਰ (ਗੰਧਕ) ਤੱਤ ਵੀ ਮਿਲ ਜਾਂਦਾ ਹੈ । ਜੇ ਇਹ ਖਾਦ ਨਾ ਮਿਲੇ ਤਾਂ ਫਿਰ 50 ਕਿਲੋਗਰਾਮ ਜਿਪਸਮ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ |
ਪ੍ਰਸ਼ਨ 5.
ਰਾਇਆ ਦੀਆਂ ਕਿਸਮਾਂ ਅਤੇ ਖੁਰਾਕੀ ਤੱਤਾਂ ਬਾਰੇ ਲਿਖੋ ।
ਉੱਤਰ-
ਰਾਇਆ ਦੀਆਂ ਕਿਸਮਾਂ – ਆਰ. ਐੱਲ.ਸੀ. 1, ਪੀ. ਬੀ. ਆਰ. 210, ਪੀ. ਬੀ. ਆਰ-91.
ਰਾਇਆ ਲਈ ਖਾਦਾਂ, ਖ਼ੁਰਾਕੀ ਤੱਤ – ਰਾਇਆ ਲਈ 40 ਕਿਲੋਗਰਾਮ ਨਾਈਟਰੋਜਨ ਅਤੇ 12 ਕਿਲੋਗਰਾਮ ਫ਼ਾਸਫੋਰਸ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਦੀ ਪਰਖ ਕਰਕੇ ਹੀ ਕਰਨੀ ਚਾਹੀਦੀ ਹੈ । ਇਹ ਤੇਲ ਬੀਜ ਫ਼ਸਲ ਹੈ ਤੇ ਇਸ ਨੂੰ ਸਲਫਰ ਤੱਤ ਦੀ ਵੀ ਲੋੜ ਹੈ । ਇਸ ਲਈ ਫਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿਚ ਸਲਫਰ ਤੱਤ ਵੀ ਹੁੰਦਾ ਹੈ । ਜੇ ਇਹ ਖਾਦ ਉਪਲੱਬਧ ਨਾ ਹੋਵੇ ਤਾਂ 50 ਕਿਲੋ ਜਿਪਸਮ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ ।
PSEB 10th Class Agriculture Guide ਹਾੜ੍ਹੀ ਦੀਆਂ ਫ਼ਸਲਾਂ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਾੜ੍ਹੀ ਦੀਆਂ ਫ਼ਸਲਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਤਿੰਨ ਸ਼੍ਰੇਣੀਆਂ-ਅਨਾਜ, ਦਾਲਾਂ ਅਤੇ ਤੇਲ ਬੀਜ, ਚਾਰੇ ਦੀਆਂ ਫ਼ਸਲਾਂ ।
ਪ੍ਰਸ਼ਨ 2.
ਕਣਕ ਦੀ ਪੈਦਾਵਾਰ ਸਭ ਤੋਂ ਵੱਧ ਕਿਹੜੇ ਦੇਸ਼ ਵਿਚ ਹੁੰਦੀ ਹੈ ?
ਉੱਤਰ-
ਚੀਨ ਵਿਚ ।
ਪ੍ਰਸ਼ਨ 3.
ਭਾਰਤ ਵਿਚ ਕਣਕ ਦੀ ਪੈਦਾਵਾਰ ਵਿਚ ਮੋਹਰੀ ਸੂਬਾ ਕਿਹੜਾ ਹੈ ?
ਜਾਂ
ਭਾਰਤ ਦਾ ਕਿਹੜਾ ਰਾਜ ਕਣਕ ਦੀ ਸਭ ਤੋਂ ਵੱਧ ਪੈਦਾਵਾਰ ਕਰਦਾ ਹੈ ?
ਉੱਤਰ-
ਉੱਤਰ ਪ੍ਰਦੇਸ਼ ।
ਪ੍ਰਸ਼ਨ 4:
ਪੰਜਾਬ ਵਿਚ ਕਣਕ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
35 ਲੱਖ ਹੈਕਟੇਅਰ ।
ਪ੍ਰਸ਼ਨ 5. ਪੰਜਾਬ ਵਿਚ ਕਣਕ ਦਾ ਝਾੜ ਕਿੰਨਾ ਹੈ ?
ਉੱਤਰ-
18-20 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਹੈ ।
ਪ੍ਰਸ਼ਨ 6.
ਕਣਕ ਵਾਲਾ ਫ਼ਸਲੀ ਚੱਕਰ ਦੱਸੋ ।
ਉੱਤਰ-
ਮੱਕੀ-ਕਣਕ, ਮਾਂਹ-ਕਣਕ, ਮੁੰਗਫਲੀ-ਕਣਕ ।
ਪ੍ਰਸ਼ਨ 7.
ਪਾਸਤਾ ਬਣਾਉਣ ਲਈ ਕਣਕ ਦੀ ਕਿਹੜੀ ਕਿਸਮ ਵਰਤੀ ਜਾਂਦੀ ਹੈ ?
ਉੱਤਰ-
ਵਡਾਣਕ ਕਣਕ ।
ਪ੍ਰਸ਼ਨ 8.
ਕਣਕ ਦੀ ਬੀਜਾਈ ਲਈ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਬਿਨਾਂ ਵਾਹੇ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਬੀਜਾਈ ਤੋਂ ਪਹਿਲਾਂ ਗਾਮੈਕਸੋਨ ।
ਪ੍ਰਸ਼ਨ 9.
ਝੋਨੇ ਦੇ ਵੱਢ ਵਿਚ ਕਿਹੜੀ ਮਸ਼ੀਨ ਦੁਆਰਾ ਕਣਕ ਦੀ ਸਿੱਧੀ ਬੀਜਾਈ ਕੀਤੀ ਜਾਂਦੀ ਹੈ ?
ਉੱਤਰ-
ਹੈਪੀਸੀਡਰ ਨਾਲ ।
ਪ੍ਰਸ਼ਨ 10.
ਕਣਕ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
40 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 11.
ਜੇ ਕਣਕ ਦੀ ਬਿਜਾਈ ਇਕ ਹਫ਼ਤਾ ਦੇਰ ਨਾਲ ਕੀਤੀ ਜਾਵੇ ਤਾਂ ਕਿੰਨਾ ਝਾੜ ਘੱਟਦਾ ਹੈ ?
ਉੱਤਰ-
150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ।
ਪ੍ਰਸ਼ਨ 12.
ਜੇ ਫਲੀਦਾਰ ਫ਼ਸਲ ਤੋਂ ਬਾਅਦ ਕਣਕ ਬੀਜੀ ਜਾਵੇ ਤਾਂ ਕਿੰਨੀ ਨਾਈਟਰੋਜਨ ਘੱਟ ਪਾਈ ਜਾਂਦੀ ਹੈ ?
ਉੱਤਰ-
25% ਨਾਈਟਰੋਜਨ ਘੱਟ ਪਾਓ ।
ਪ੍ਰਸ਼ਨ 13.
ਕਣਕ ਦੀ ਦੋਹਰੀ ਬੀਜਾਈ ਨਾਲ ਪ੍ਰਤੀ ਏਕੜ ਕਿੰਨੇ ਕੁਇੰਟਲ ਝਾੜ ਵੱਧ ਜਾਂਦਾ ਹੈ ?
ਉੱਤਰ-
ਦੋ ਕੁਇੰਟਲੇ ।
ਪ੍ਰਸ਼ਨ 14.
ਕਣਕ ਦੀ ਬਿਜਾਈ ਚੌੜੀਆਂ ਵੱਟਾਂ ‘ਤੇ ਕਿਸ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ?
ਉੱਤਰ-
ਬੈਂਡ ਪਲਾਂਟਰ ਦੀ ਸਹਾਇਤਾ ਨਾਲ ।
ਪ੍ਰਸ਼ਨ 15.
ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕੋਈ ਦੋ ਨਦੀਨਨਾਸ਼ਕ ਦੱਸੋ ।
ਉੱਤਰ-
ਟੋਪਿਕ, ਲੀਡਰ, ਟੈਫਲਾਨ ।
ਪ੍ਰਸ਼ਨ 16.
ਚੌੜੇ ਪੱਤੇ ਵਾਲੇ ਨਦੀਨਾਂ ਦੇ ਨਾਂ ਦੱਸੋ ।
ਉੱਤਰ-
ਬਾਬੂ, ਕੰਡਿਆਲੀ ਪਾਲਕ, ਮੈਣਾ, ਮੈਣੀ ।
ਪ੍ਰਸ਼ਨ 17.
ਜ਼ਿੰਕ ਦੀ ਘਾਟ ਕਿਹੜੀਆਂ ਜ਼ਮੀਨਾਂ ਵਿਚ ਆਉਂਦੀ ਹੈ ?
ਉੱਤਰ-
ਹਲਕੀਆਂ ਜ਼ਮੀਨਾਂ ਵਿਚ ।
ਪ੍ਰਸ਼ਨ 18.
ਜ਼ਿੰਕ ਦੀ ਘਾਟ ਨੂੰ ਦੂਰ ਕਰਨ ਲਈ ਕਿਹੜੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜ਼ਿੰਕ ਸਲਫੇਟ ।
ਪ੍ਰਸ਼ਨ 19.
ਮੈਂਗਨੀਜ਼ ਦੀ ਘਾਟ ਦੂਰ ਕਰਨ ਲਈ ਕਿਹੜੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਮੈਂਗਨੀਜ਼ ਸਲਫੇਟ ।
ਪ੍ਰਸ਼ਨ 20.
ਕਣਕ ਨੂੰ ਕਿੰਨੇ ਪਾਣੀਆਂ ਦੀ ਲੋੜ ਹੈ ?
ਉੱਤਰ-
45 ਪਾਣੀਆਂ ਦੀ ।
ਪ੍ਰਸ਼ਨ 21.
ਜੌਆਂ ਦੀ ਪੈਦਾਵਾਰ ਵਿਚ ਕੌਣ ਸਭ ਤੋਂ ਅੱਗੇ ਹੈ ?
ਉੱਤਰ-
ਰੂਸ ਫੈਡਰੇਸ਼ਨ ।
ਪ੍ਰਸ਼ਨ 22.
ਭਾਰਤ ਵਿਚ ਜੌਆਂ ਦੀ ਪੈਦਾਵਾਰ ਸਭ ਤੋਂ ਵੱਧ ਕਿੱਥੇ ਹੁੰਦੀ ਹੈ ?
ਉੱਤਰ-
ਰਾਜਸਥਾਨ ਵਿਚ ।
ਪ੍ਰਸ਼ਨ 23.
ਪੰਜਾਬ ਵਿਚ ਜੌਆਂ ਦੀ ਕਾਸ਼ਤ ਕਿੰਨੇ ਰਕਬੇ ਵਿਚ ਕੀਤੀ ਜਾਂਦੀ ਹੈ ?
ਉੱਤਰ-
12 ਹਜ਼ਾਰ ਹੈਕਟੇਅਰ ।
ਪ੍ਰਸ਼ਨ 24.
ਜੌਆਂ ਦਾ ਔਸਤ ਝਾੜ ਕਿੰਨਾ ਹੈ ?
ਉੱਤਰ-
15-16 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 25.
ਜੌਆਂ ਵਾਲਾ ਫ਼ਸਲੀ ਚੱਕਰ ਦੱਸੋ ।
ਉੱਤਰ-
ਝੋਨਾ-ਚੌਂ, ਕਪਾਹ-ਸੌ, ਬਾਜਰਾ-ਜੋਂ ।
ਪ੍ਰਸ਼ਨ 26.
ਜੌਆਂ ਦੀਆਂ ਉੱਨਤ ਕਿਸਮਾਂ ਦੱਸੋ ।
ਉੱਤਰ-
ਪੀ. ਐੱਲ.-807, ਵੀ. ਜੇ. ਐਮ. 201, ਪੀ. ਐੱਲ.-426.
ਪ੍ਰਸ਼ਨ 27.
ਸੇਂਜੂ ਬਿਜਾਈ ਲਈ ਜੌਆਂ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
35 ਕਿਲੋਗਰਾਮ ।
ਪ੍ਰਸ਼ਨ 28.
ਸੌਂਧਰ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਆਈਸੋਪੋਟਯੂਰਾਨ ਜਾਂ ਐਵਾਡੈਕਸ ਬੀ. ਡਬਲਯੂ. ।
ਪ੍ਰਸ਼ਨ 29.
ਜੌਆਂ ਨੂੰ ਕਿੰਨੇ ਪਾਣੀਆਂ ਦੀ ਲੋੜ ਹੈ ?
ਉੱਤਰ-
1-2 ਪਾਣੀਆਂ ਦੀ ।
ਪ੍ਰਸ਼ਨ 30.
ਹਾੜ੍ਹੀ ਦੀਆਂ ਦਾਲ ਵਾਲੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਛੋਲੇ ਅਤੇ ਮਸਰ ।
ਪ੍ਰਸ਼ਨ 31.
ਹਾੜ੍ਹੀ ਦੀਆਂ ਤੇਲ ਬੀਜ ਵਾਲੀਆਂ ਚਾਰ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਗੋਭੀ ਸਰੋਂ, ਤੋਰੀਆ, ਤਾਰਾਮੀਰਾ, ਅਲਸੀ ਅਤੇ ਸੂਰਜਮੁਖੀ ।
ਪ੍ਰਸ਼ਨ 32.
ਦਾਲਾਂ ਦੀ ਪੈਦਾਵਾਰ ਕਿਹੜੇ ਦੇਸ਼ ਵਿਚ ਸਭ ਤੋਂ ਵੱਧ ਹੈ ?
ਉੱਤਰ-
ਭਾਰਤ ਵਿਚ ।
ਪ੍ਰਸ਼ਨ 33.
ਭਾਰਤ ਵਿਚ ਸਭ ਤੋਂ ਵੱਧ ਦਾਲਾਂ ਕਿੱਥੇ ਪੈਦਾ ਹੁੰਦੀਆਂ ਹਨ ?
ਜਾਂ
ਭਾਰਤ ਵਿੱਚ ਕਿਹੜਾ ਰਾਜ ਦਾਲਾਂ ਦੀ ਸਭ ਤੋਂ ਵੱਧ ਪੈਦਾਵਾਰ ਕਰਦਾ ਹੈ ?
ਉੱਤਰ-
ਰਾਜਸਥਾਨ ।
ਪ੍ਰਸ਼ਨ 34.
ਪੰਜਾਬ ਵਿਚ ਛੋਲਿਆਂ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
ਦੋ ਹਜ਼ਾਰ ਹੈਕਟੇਅਰ ।
ਪ੍ਰਸ਼ਨ 35.
ਪੰਜਾਬ ਵਿਚ ਛੋਲਿਆਂ ਦਾ ਔਸਤ ਝਾੜ ਦੱਸੋ ।
ਉੱਤਰ-
ਪੰਜ ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 36.
ਛੋਲਿਆਂ ਤੇ ਆਧਾਰਿਤ ਦੋ ਫ਼ਸਲੀ ਚੱਕਰਾਂ ਦੇ ਨਾਮ ਲਿਖੋ ।
ਉੱਤਰ-
ਬਾਜਰਾ-ਛੋਲੇ, ਝੋਨਾ-ਮੱਕੀ-ਛੋਲੇ ।
ਪ੍ਰਸ਼ਨ 37.
ਸੇਂਜੂ ਛੋਲਿਆਂ ਦੀਆਂ ਕਿਸਮਾਂ ਦੱਸੋ ।
ਉੱਤਰ-
ਜੀ.ਪੀ.ਐੱਫ਼-2, ਪੀ.ਬੀ.ਜੀ.-1.
ਪ੍ਰਸ਼ਨ 38.
ਬਰਾਨੀ ਦੇਸੀ ਛੋਲਿਆਂ ਦੀਆਂ ਕਿਸਮਾਂ ਦੱਸੋ ।
ਉੱਤਰ-
ਪੀ.ਡੀ.ਜੀ.-4 ਅਤੇ ਪੀ. ਡੀ.ਜੀ.-3.
ਪ੍ਰਸ਼ਨ 39.
ਕਾਬਲੀ ਛੋਲਿਆਂ ਦੀਆਂ ਕਿਸਮਾਂ ਦੱਸੋ ।
ਉੱਤਰ-
ਐੱਲ. 552, ਬੀ. ਜੀ. 1053.
ਪ੍ਰਸ਼ਨ 40.
ਦੇਸੀ ਛੋਲਿਆਂ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
15-18 ਕਿਲੋਗਰਾਮ ਪ੍ਰਤੀ ਏਕੜ ।
ਪ੍ਰਸ਼ਨ 41.
ਕਾਬਲੀ ਛੋਲਿਆਂ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
37 ਕਿਲੋਗਰਾਮ ਪ੍ਰਤੀ ਏਕੜ ।
ਪ੍ਰਸ਼ਨ 42.
ਦੇਸੀ ਛੋਲਿਆਂ ਲਈ ਬਰਾਨੀ ਬੀਜਾਈ ਦਾ ਢੁੱਕਵਾਂ ਸਮਾਂ ਦੱਸੋ ।
ਉੱਤਰ-
10 ਤੋਂ 25 ਅਕਤੂਬਰ 1
ਪ੍ਰਸ਼ਨ 43.
ਕਾਬਲੀ ਛੋਲਿਆਂ ਲਈ ਬੀਜਾਈ ਦਾ ਢੁੱਕਵਾਂ ਸਮਾਂ ਦੱਸੋ ।
ਉੱਤਰ-
25 ਅਕਤੂਬਰ ਤੋਂ 10 ਨਵੰਬਰ ।
ਪ੍ਰਸ਼ਨ 44.
ਛੋਲਿਆਂ ਲਈ ਸਿਆੜ ਤੋਂ ਸਿਆੜ ਦਾ ਫ਼ਾਸਲਾ ਦੱਸੋ ।
ਉੱਤਰ-
30 ਸੈਂ.ਮੀ. ।
ਪ੍ਰਸ਼ਨ 45.
ਛੋਲਿਆਂ ਨੂੰ ਕਿੰਨੇ ਪਾਣੀਆਂ ਦੀ ਲੋੜ ਹੈ ?
ਉੱਤਰ-
ਇੱਕ ਪਾਣੀ ਦੀ ।
ਪ੍ਰਸ਼ਨ 46.
ਮਸਰਾਂ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
1100 ਹੈਕਟੇਅਰ ।
ਪ੍ਰਸ਼ਨ 47.
ਮਸਰਾਂ ਦਾ ਔਸਤ ਝਾੜ ਕਿੰਨਾ ਹੈ ?
ਉੱਤਰ-
2-3 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 48.
ਮਸਰਾਂ ਵਾਲਾ ਫ਼ਸਲੀ ਚੱਕਰ ਦੱਸੋ ।
ਉੱਤਰ-
ਝੋਨਾ-ਮਸਰ, ਕਪਾਹ-ਮਸਰ, ਮੂੰਗਫਲੀ-ਮਸਰ ।
ਪ੍ਰਸ਼ਨ 49.
ਮਸਰਾਂ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
12-15 ਕਿਲੋਗਰਾਮ ਪ੍ਰਤੀ ਏਕੜ ।
ਪ੍ਰਸ਼ਨ 50.
ਮਸਰਾਂ ਦੇ ਸਿਆੜਾਂ ਵਿਚ ਫ਼ਾਸਲਾ ਦੱਸੋ ।
ਉੱਤਰ-
22.5 ਸੈਂ.ਮੀ. ।
ਪ੍ਰਸ਼ਨ 51.
ਮਸਰਾਂ ਨੂੰ ਕਿੰਨੇ ਪਾਣੀਆਂ ਦੀ ਲੋੜ ਹੁੰਦੀ ਹੈ ?
ਉੱਤਰ-
1-2 ਪਾਣੀਆਂ ਦੀ ।
ਪ੍ਰਸ਼ਨ 52.
ਮਸਰਾਂ ਨੂੰ ਕਿਹੜਾ ਕੀੜਾ ਲਗਦਾ ਹੈ ?
ਉੱਤਰ-
ਮੋਰੀ ਕਰਨ ਵਾਲੀ ਸੁੰਡੀ ।
ਪ੍ਰਸ਼ਨ 53.
ਰਾਇਆ ਨੂੰ ਵਪਾਰਕ ਆਧਾਰ ਤੇ ਕਿਹੜੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ?
ਉੱਤਰ-
ਮਸਟਰਡ ਸ਼੍ਰੇਣੀ ਵਿਚ ।
ਪ੍ਰਸ਼ਨ 54.
ਰਾਇਆ ਵਾਲੇ ਫ਼ਸਲੀ ਚੱਕਰ ਦੱਸੋ ।
ਉੱਤਰ-
ਮੱਕੀ ਬਾਜਰਾ-ਰਾਇਆ-ਗਰਮ ਰੁੱਤ ਦੀ ਮੂੰਗੀ, ਕਪਾਹ-ਰਾਇਆ ।
ਪ੍ਰਸ਼ਨ 55.
ਰਾਇਆ ਦੀਆਂ ਉੱਨਤ ਕਿਸਮਾਂ ਦੱਸੋ ।
ਉੱਤਰ-
ਆਰ. ਐਲ. ਸੀ. 1, ਪੀ. ਬੀ. ਆਰ. 210, ਪੀ. ਬੀ. ਆਰ. 91.
ਪ੍ਰਸ਼ਨ 56.
ਰਾਇਆ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
1.5 ਕਿਲੋ ਗ੍ਰਾਮ ਬੀਜ ਪ੍ਰਤੀ ਏਕੜ ।
ਪ੍ਰਸ਼ਨ 57.
ਰਾਇਆ ਦੀ ਬੀਜਾਈ ਸਮੇਂ ਕਤਾਰਾਂ ਵਿਚ ਦੂਰੀ ਦੱਸੋ ।
ਉੱਤਰ-
30 ਸੈਂ.ਮੀ. ।
ਪ੍ਰਸ਼ਨ 58.
ਜੇ ਸੁਪਰਫਾਸਫੇਟ ਉਪਲੱਬਧ ਨਾ ਹੋਵੇ ਤਾਂ ਰਾਇਆ ਨੂੰ ਕਿਹੜੀ ਖਾਦ ਪਾਉਣੀ ਚਾਹੀਦੀ ਹੈ ?
ਉੱਤਰ-
ਜਿਪਸਮ ।
ਪ੍ਰਸ਼ਨ 59.
ਗੋਭੀ ਸਰੋਂ ਨੂੰ ਵਪਾਰਕ ਪੱਧਰ ਤੇ ਕਿਹੜੀ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ ?
ਉੱਤਰ-
ਰੇਪ ਸੀਡ ਸ਼੍ਰੇਣੀ ਵਿਚ ।
ਪ੍ਰਸ਼ਨ 60.
ਗੋਭੀ ਸਰੋਂ ਵਾਲੇ ਫ਼ਸਲੀ ਚੱਕਰ ਦੱਸੋ ।
ਉੱਤਰ-
ਝੋਨਾ-ਗੋਭੀ ਸਰੋਂ-ਗਰਮ ਰੁੱਤ ਦੀ ਮੂੰਗੀ, ਕਪਾਹ-ਗੋਭੀ ਸਰੋਂ, ਮੱਕੀ-ਗੋਭੀ ਸਰੋਂ-ਗਰਮ ਰੁੱਤ ਦੀ ਮੂੰਗੀ ।
ਪ੍ਰਸ਼ਨ 61.
ਗੋਭੀ ਸਰੋਂ ਦੀਆਂ ਕਿਸਮਾਂ ਦੱਸੋ ।
ਉੱਤਰ-
ਪੀ. ਜੀ. ਐੱਸ. ਐੱਚ. 51, ਜੀ. ਐਸ. ਐੱਲ. 2.
ਪਸ਼ਨ 62.
ਕਨੌਲਾ ਕਿਸਮਾਂ ਦੱਸੋ ।
ਉੱਤਰ-
ਜੀ. ਐੱਸ. ਸੀ.-6, ਜੀ. ਐੱਸ. ਸੀ.-5.
ਪ੍ਰਸ਼ਨ 63.
ਗੋਭੀ ਸਰੋਂ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
1.5 ਕਿਲੋ ਪ੍ਰਤੀ ਏਕੜ ।
ਪ੍ਰਸ਼ਨ 64.
ਗੋਭੀ ਸਰੋਂ ਲਈ ਬਿਜਾਈ ਸਮੇਂ ਕਤਾਰਾਂ ਵਿਚ ਦੂਰੀ ਦੱਸੋ ।
ਉੱਤਰ-
45 ਸੈਂ.ਮੀ. ।
ਪ੍ਰਸ਼ਨ 65.
ਦੁਨੀਆ ਵਿਚ ਸੂਰਜਮੁਖੀ ਦੀ ਪੈਦਾਵਾਰ ਸਭ ਤੋਂ ਵੱਧ ਕਿੱਥੇ ਹੁੰਦੀ ਹੈ ?
ਉੱਤਰ-
ਯੂਕਰੇਨ ਵਿਚ ।
ਪ੍ਰਸ਼ਨ 66.
ਪੰਜਾਬ ਵਿਚ ਸੂਰਜਮੁਖੀ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
20-21 ਹਜ਼ਾਰ ਹੈਕਟੇਅਰ ।
ਪ੍ਰਸ਼ਨ 67.
ਸੂਰਜਮੁਖੀ ਦਾ ਔਸਤ ਝਾੜ ਕਿੰਨਾ ਹੈ ?
ਉੱਤਰ-
6.5 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 68.
ਕਿਹੜੀ ਜ਼ਮੀਨ ਸੂਰਜਮੁਖੀ ਲਈ ਠੀਕ ਨਹੀਂ ?
ਉੱਤਰ-
ਕਲਰਾਠੀ ਜ਼ਮੀਨ ।
ਪ੍ਰਸ਼ਨ 69.
ਸੂਰਜਮੁਖੀ ਆਧਾਰਿਤ ਦੋ ਫ਼ਸਲੀ ਚੱਕਰਾਂ ਦੇ ਨਾਮ ਦੱਸੋ ।
ਉੱਤਰ-
ਝੋਨਾ ਮੱਕੀ-ਆਲੂ-ਸੂਰਜਮੁਖੀ, ਝੋਨਾ-ਤੋਰੀਆ-ਸੂਰਜਮੁਖੀ, ਨਰਮਾ-ਸੂਰਜਮੁਖੀ, ਬਾਸਮਤੀ-ਸੂਰਜਮੁਖੀ ।
ਪ੍ਰਸ਼ਨ 70.
ਸੂਰਜਮੁਖੀ ਦੀਆਂ ਉੱਨਤ ਕਿਸਮਾਂ ਲਿਖੋ ।
ਉੱਤਰ-
ਪੀ. ਐੱਸ. ਐੱਚ. 996, ਪੀ. ਐੱਸ. ਐੱਚ. 569, ਜਵਾਲਾਮੁਖੀ ।
ਪ੍ਰਸ਼ਨ 71.
ਸੂਰਜਮੁਖੀ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।
ਪ੍ਰਸ਼ਨ 72.
ਸੂਰਜਮੁਖੀ ਨੂੰ ਵੱਟ ਦੇ ਸਿਰੇ ਤੋਂ ਕਿੰਨਾ ਹੇਠਾਂ ਬੀਜਣਾ ਚਾਹੀਦਾ ਹੈ ?
ਉੱਤਰ-
6-8 ਸੈਂ.ਮੀ. ।
ਪ੍ਰਸ਼ਨ 73.
ਸੂਰਜਮੁਖੀ ਲਈ ਨਦੀਨਾਂ ਦੀ ਰੋਕਥਾਮ ਲਈ ਕੀ ਵਰਤਿਆ ਜਾਂਦਾ ਹੈ ?
ਉੱਤਰ-
ਸਟੌਪ ।
ਪ੍ਰਸ਼ਨ 74.
ਸੂਰਜਮੁਖੀ ਨੂੰ ਕਿੰਨੀ ਸਿੰਚਾਈ ਦੀ ਲੋੜ ਹੈ ?
ਉੱਤਰ-
6-9 ਸਿੰਚਾਈਆਂ ਦੀ ।
ਪ੍ਰਸ਼ਨ 75.
ਇੱਕ ਵੱਡੇ ਪਸ਼ੂ ਨੂੰ ਲਗਪਗ ਕਿੰਨਾ ਚਾਰਾ ਚਾਹੀਦਾ ਹੈ ?
ਉੱਤਰ-
40 ਕਿਲੋ ਪ੍ਰਤੀ ਦਿਨ ।
ਪ੍ਰਸ਼ਨ 76.
ਹਾੜ੍ਹੀ ਦੀਆਂ ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਬਰਸੀਮ, ਸ਼ਫਤਲ, ਲੂਸਣ, ਜਵੀ, ਰਾਈ ਘਾਹ, ਸੇਂਜ਼ੀ ।
ਪ੍ਰਸ਼ਨ 77.
ਬਰਸੀਮ ਦੀਆਂ ਕਿਸਮਾਂ ਦੱਸੋ ।
ਉੱਤਰ-
ਬੀ. ਐੱਲ. 42, ਬੀ. ਐੱਲ. 10.
ਪ੍ਰਸ਼ਨ 78.
ਬਰਸੀਮ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
8-10 ਕਿਲੋ ਪ੍ਰਤੀ ਏਕੜ ।
ਪ੍ਰਸ਼ਨ 79.
ਬਰਸੀਮ ਦੀ ਬਿਜਾਈ ਲਈ ਢੁੱਕਵਾਂ ਸਮਾਂ ਦੱਸੋ ।
ਉੱਤਰ-
ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ।
ਪ੍ਰਸ਼ਨ 80.
ਬਰਸੀਮ ਵਿਚ ਬੂਈਂ ਨਦੀਨ ਦੀ ਰੋਕਥਾਮ ਲਈ ਕੀ ਵਰਤਣਾ ਚਾਹੀਦਾ ਹੈ ? ‘
ਉੱਤਰ-
ਬਾਸਾਲੀਨ ।
ਪ੍ਰਸ਼ਨ 81.
ਬਰਸੀਮ ਲਈ ਜੇ ਇੱਟਸਿਟ ਦੀ ਸਮੱਸਿਆ ਹੋਵੇ ਤਾਂ ਕੀ ਰਲਾ ਕੇ ਬੀਜਣਾ ਚਾਹੀਦਾ ਹੈ ?
ਉੱਤਰ-
ਰਾਇਆ ।
ਪ੍ਰਸ਼ਨ 82.
ਬਰਸੀਮ ਦਾ ਪਹਿਲਾਂ ਲੌਅ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ?
ਉੱਤਰ-
ਬੀਜਾਈ ਤੋਂ ਲਗਪਗ 50 ਦਿਨਾਂ ਬਾਅਦ ।
ਪ੍ਰਸ਼ਨ 83.
ਜਵੀ ਦੀਆਂ ਕਿਸਮਾਂ ਦੱਸੋ ।
ਉੱਤਰ-
ਓ. ਐੱਲ.-9, ਕੈਂਟ ।
ਪ੍ਰਸ਼ਨ 84.
ਜਵੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
25 ਕਿਲੋ ਪ੍ਰਤੀ ਏਕੜ ।
ਪ੍ਰਸ਼ਨ 85.
ਜਵੀ ਲਈ ਬਿਜਾਈ ਦਾ ਸਮਾਂ ਦੱਸੋ ।
ਉੱਤਰ-
ਅਕਤਬੂਰ ਦੇ ਦੂਸਰੇ ਹਫ਼ਤੇ ਤੋਂ ਅਕਤੂਬਰ ਦੇ ਅਖੀਰ ਤੱਕ ।
ਪ੍ਰਸ਼ਨ 86.
ਜਵੀ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਰੌਣੀ ਸਮੇਤ 3-4 ਸਿੰਚਾਈਆਂ ਕਾਫ਼ੀ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਣਕ ਦੀ ਬੀਜਾਈ ਸਮੇਂ ਠੰਢ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਵਧੇਰੇ ਗਰਮੀ ਹੋਣ ਨਾਲ ਇਹ ਜਾੜ (ਬੁਝਾ) ਘਟ ਮਾਰਦੀ ਹੈ ਤੇ ਬਿਮਾਰੀਆਂ ਵੀ ਲਗ ਜਾਂਦੀਆਂ ਹਨ ।
ਪ੍ਰਸ਼ਨ 2.
ਕਣਕ ਲਈ ਕਿਹੋ ਜਿਹੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਕਣਕ ਲਈ ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਇਲਾਵਾ ਸਾਰੀਆਂ ਜ਼ਮੀਨਾਂ ਠੀਕ ਹਨ । ਦਰਮਿਆਨੀ ਮੈਰਾ ਜ਼ਮੀਨ, ਜਿਸ ਵਿਚ ਪਾਣੀ ਨਾ ਖਦਾ ਹੋਵੇ ਸਭ ਤੋਂ ਵਧੀਆ ਹੈ । ਕਣਕ ਦੀਆਂ ਵਡਾਣਕ ਕਿਸਮਾਂ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਵਧੇਰੇ ਢੁੱਕਵੀਂ ਰਹਿੰਦੀ ਹੈ ।
ਪ੍ਰਸ਼ਨ 3.
ਕਣਕ ਦੇ ਖੇਤ ਵਿਚ ਗੁੱਲੀ ਡੰਡੇ ਦੀ ਸਮੱਸਿਆ ਕਿਵੇਂ ਘਟਾਈ ਜਾ ਸਕਦੀ ਹੈ ?
ਉੱਤਰ-
ਜਿਹੜੇ ਖੇਤਾਂ ਵਿਚ ਗੁੱਲੀ ਡੰਡੇ ਦੀ ਸਮੱਸਿਆ ਹੋਵੇ ਉੱਥੇ ਕਣਕ ਵਾਲੇ ਖੇਤਾਂ ਨੂੰ ਬਰਸੀਮ, ਆਲੂ, ਰਾਇਆ ਆਦਿ ਨਾਲ ਅਦਲ-ਬਦਲ ਕੇ ਗੁੱਲੀ ਡੰਡੇ ਦੀ ਸਮੱਸਿਆ ਘਟਾਈ ਜਾ ਸਕਦੀ ਹੈ ।
ਪ੍ਰਸ਼ਨ 4.
ਕਣਕ ਦੇ ਖੇਤ ਵਿਚ ਲੀਡਰ ਜਾਂ ਸਟੌਪ ਦਵਾਈ ਦੀ ਵਰਤੋਂ ਕਦੋਂ ਨਹੀਂ ਕਰਨੀ ਚਾਹੀਦੀ ?
ਉੱਤਰ-
ਜਿਹੜੇ ਖੇਤਾਂ ਵਿਚ ਕਣਕ ਨਾਲ ਸਰੋਂ ਜਾਂ ਰਾਇਆ ਰਲਾ ਕੇ ਬੀਜਣਾ ਹੋਵੇ ਉੱਥੇ ਲੀਡਰ ਜਾਂ ਸਟੌਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
ਪ੍ਰਸ਼ਨ 5.
ਕਣਕ ਵਿਚ ਜ਼ਿੰਕ ਦੀ ਘਾਟ ਹੋ ਜਾਵੇ ਤਾਂ ਕੀ ਲੱਛਣ ਵਿਖਾਈ ਦਿੰਦੇ ਹਨ ?
ਉੱਤਰ-
ਜ਼ਿੰਕ ਦੀ ਘਾਟ ਆਮ ਕਰਕੇ ਹਲਕੀਆਂ ਜ਼ਮੀਨਾਂ ਵਿਚ ਹੁੰਦੀ ਹੈ । ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ । ਬੂਟੇ ਝਾੜੀ ਵਰਗੇ ਬਣ ਜਾਂਦੇ ਹਨ । ਪੱਤੇ ਅੱਧ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਲਮਕ ਜਾਂਦੇ ਹਨ ।
ਪ੍ਰਸ਼ਨ 6.
ਕਣਕ ਵਿਚ ਮੈਂਗਨੀਜ਼ ਦੀ ਘਾਟ ਦੇ ਲੱਛਣ ਦੱਸੋ ।
ਉੱਤਰ-
ਮੈਂਗਨੀਜ਼ ਦੀ ਘਾਟ ਹਲਕੀਆਂ ਜ਼ਮੀਨਾਂ ਵਿਚ ਹੁੰਦੀ ਹੈ । ਇਸਦੀ ਘਾਟ ਨਾਲ ਬੂਟੇ ਦੇ ਵਿਚਕਾਰਲੇ ਪੱਤਿਆਂ ਦੇ ਹੇਠਲੇ ਹਿੱਸੇ ਤੇ ਨਾੜੀਆਂ ਵਿਚਕਾਰ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿਚ ਧਾਰੀਆਂ ਬਣ ਜਾਂਦੇ ਹਨ । ਪਰ ਪੱਤੇ ਦੀਆਂ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ ।
ਪ੍ਰਸ਼ਨ 7.
ਫਲੀਦਾਰ ਫ਼ਸਲਾਂ ਤੋਂ ਬਾਅਦ ਕਣਕ ਨੂੰ ਘੱਟ ਨਾਈਟਰੋਜਨ ਕਿਉਂ ਪਾਈ ਜਾਂਦੀ ਹੈ ?
ਉੱਤਰ-
ਫਲੀਦਾਰ ਫ਼ਸਲਾਂ ਹਵਾ ਵਿਚਲੀ ਨਾਈਟਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰ ਦਿੰਦੀਆਂ ਹਨ । ਇਸ ਲਈ 25% ਨਾਈਟਰੋਜਨ ਘੱਟ ਪਾਈ ਜਾਂਦੀ ਹੈ ।
ਪ੍ਰਸ਼ਨ 8.
ਜੌਆਂ ਲਈ ਜ਼ਮੀਨ ਦੀ ਕਿਸਮ ਬਾਰੇ ਦੱਸੋ ।
ਉੱਤਰ-
ਜੌਆਂ ਦੀ ਫ਼ਸਲ ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿਚ ਚੰਗੀ ਹੋ ਸਕਦੀ। ਹੈ । ਕਲਰਾਠੀਆਂ ਜ਼ਮੀਨਾਂ ਦੇ ਸੁਧਾਰ ਦੇ ਸ਼ੁਰੂਆਤੀ ਦੌਰ ਵਿਚ ਇਹਨਾਂ ਜ਼ਮੀਨਾਂ ਵਿਚ ਜੌਆਂ। ਦੀ ਬੀਜਾਈ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 9.
ਜੌਆਂ ਲਈ ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਸੇਂਜੂ ਅਤੇ ਵੇਲੇ ਸਿਰ ਬਿਜਾਈ ਕਰਨੀ ਹੋਵੇ ਤਾਂ 35 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਬਰਾਨੀ ਅਤੇ ਪਿਛੇਤੀ ਬਿਜਾਈ ਲਈ 45 ਕਿਲੋਗਰਾਮ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਬੀਜ ਦੀ ਸੋਧ ਉੱਲੀਨਾਸ਼ਕ ਦਵਾਈ ਨਾਲ ਕਰ ਲੈਣੀ ਚਾਹੀਦੀ ਹੈ ।
ਪ੍ਰਸ਼ਨ 10.
ਜੌਆਂ ਦੀ ਫ਼ਸਲ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਜੌਆਂ ਲਈ 25 ਕਿਲੋਗਰਾਮ ਨਾਈਟਰੋਜਨ, 12 ਕਿਲੋਗਰਾਮ ਫ਼ਾਸਫੋਰਸ ਅਤੇ 6 ਕਿਲੋਗਰਾਮ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਹੁੰਦੀ ਹੈ । ਪੋਟਾਸ਼ ਦੀ ਵਰਤੋਂ ਮਿੱਟੀ ਦੀ ਪਰਖ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ । ਸਾਰੀਆਂ ਖਾਦਾਂ ਬੀਜਾਈ ਸਮੇਂ ਹੀ ਡਰਿਲ ਕਰ ਦੇਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 11.
ਜੌਆਂ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਚੌੜੇ ਪੱਤੇ ਵਾਲੇ ਨਦੀਨਾਂ, ਜਿਵੇਂ, ਬਾਥੁ ਦੀ ਰੋਕਥਾਮ ਲਈ 2, 4-ਡੀ ਜਾਂ ਐਲਗਰਿਪ, ਜੌਂਧਰ (ਜੰਗਲੀ ਜਵੀ) ਲਈ ਆਈਸੋਪ੍ਰੋਟਯੂਰਾਨ ਜਾਂ ਐਵਾਡੈਕਸ ਬੀ ਡਬਲਯੂ. ਅਤੇ ਗੁੱਲੀ ਡੰਡੇ ਲਈ ਪਿਊਮਾ ਪਾਵਰ ਜਾਂ ਟੌਪਿਕ ਦਵਾਈਆਂ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ।
ਪ੍ਰਸ਼ਨ 12.
ਜੌਆਂ ਵਿਚ ਕੀੜੇ ਅਤੇ ਬਿਮਾਰੀਆਂ ਬਾਰੇ ਦੱਸੋ ।
ਉੱਤਰ-
ਜੌਆਂ ਦੇ ਮੁੱਖ ਕੀੜੇ ਹਨ-ਚੇਪਾ । ਜੌਆਂ ਦੀਆਂ ਬੀਮਾਰੀਆਂ ਹਨ-ਧਾਰੀਆਂ ਦਾ ਰੋਗ, ਕਾਂਗਿਆਰੀ ਅਤੇ ਪੀਲੀ ਕੁੰਗੀ ।
ਪ੍ਰਸ਼ਨ 13.
ਦਾਲਾਂ ਦਾ ਆਯਾਤ ਕਿਉਂ ਕਰਨਾ ਪੈਂਦਾ ਹੈ ?
ਉੱਤਰ-
ਭਾਰਤ ਦਾਲਾਂ ਦੀ ਪੈਦਾਵਾਰ ਵਿਚ ਮੋਹਰੀ ਦੇਸ਼ ਹੈ ਪਰ ਸਾਡੇ ਦੇਸ਼ ਵਿੱਚ ਦਾਲਾਂ ਦੀ ਖ਼ਪਤ ਵੀ ਬਹੁਤ ਜ਼ਿਆਦਾ ਹੈ ਇਸ ਲਈ ਸਾਨੂੰ ਦਾਲਾਂ ਦਾ ਆਯਾਤ ਹਰ ਸਾਲ ਕਰਨਾ ਪੈਂਦਾ ਹੈ ।
ਪ੍ਰਸ਼ਨ 14.
ਛੋਲਿਆਂ ਲਈ ਜਲਵਾਯੂ ਬਾਰੇ ਦੱਸੋ ।
ਉੱਤਰ-
ਛੋਲਿਆਂ ਲਈ ਵਧੇਰੇ ਠੰਢ ਅਤੇ ਕੋਰਾ ਹਾਨੀਕਾਰਕ ਹੈ ਪਰ ਅਗੇਤੀ ਗਰਮੀ ਨਾਲ ਵੀ ਫ਼ਸਲ ਛੇਤੀ ਪੱਕ ਜਾਂਦੀ ਹੈ ਤੇ ਝਾੜ ਘੱਟ ਜਾਂਦਾ ਹੈ । ਇਹ ਫ਼ਸਲ ਘੱਟ ਬਾਰਸ਼ ਵਾਲੇ ਇਲਾਕਿਆਂ ਲਈ ਵਧੇਰੇ ਢੁੱਕਵੀਂ ਹੈ ।
ਪ੍ਰਸ਼ਨ 15.
ਛੋਲਿਆਂ ਲਈ ਕਿਹੋ ਜਿਹੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਛੋਲਿਆਂ ਦੀ ਫ਼ਸਲ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਜਾਂ ਹਲਕੀ ਭਲ ਵਾਲੀ ਜ਼ਮੀਨ ਬਹੁਤ ਢੁੱਕਵੀਂ ਰਹਿੰਦੀ ਹੈ । ਇਹ ਫ਼ਸਲ ਹਲਕੀਆਂ ਜ਼ਮੀਨਾਂ, ਜਿੱਥੇ ਹੋਰ ਫ਼ਸਲ ਨਹੀਂ ਹੁੰਦੀ, ‘ ਵਿਚ ਵੀ ਹੋ ਜਾਂਦੀ ਹੈ । ਇਸ ਫ਼ਸਲ ਲਈ ਖਾਰੀਆਂ, ਕਲਰਾਠੀਆਂ ਅਤੇ ਸੱਮ ਵਾਲੀਆਂ ਜ਼ਮੀਨਾਂ ਬਿਲਕੁਲ ਠੀਕ ਨਹੀਂ ਰਹਿੰਦੀਆਂ ।
ਪ੍ਰਸ਼ਨ 16.
ਛੋਲਿਆਂ ਲਈ ਜ਼ਮੀਨ ਦੀ ਤਿਆਰੀ ਬਾਰੇ ਕੀ ਜਾਣਦੇ ਹੋ ?
ਉੱਤਰ-
ਛੋਲਿਆਂ ਦੀ ਫ਼ਸਲ ਦੀ ਬੀਜਾਈ ਲਈ ਖੇਤ ਨੂੰ ਬਹੁਤਾ ਤਿਆਰ ਕਰਨ ਦੀ ਲੋੜ ਨਹੀਂ ਹੁੰਦੀ । ਪਰ ਜੇ ਡੂੰਘੀ ਵਾਹੀ ਕੀਤੀ ਜਾਵੇ ਤਾਂ ਛੋਲਿਆਂ ਨੂੰ ਉਖੇੜਾ ਰੋਗ ਘੱਟ ਲਗਦਾ ਹੈ ਅਤੇ ਫ਼ਸਲ ਦਾ ਝਾੜ ਵੀ ਵੱਧ ਜਾਂਦਾ ਹੈ ।
ਪ੍ਰਸ਼ਨ 17.
ਛੋਲਿਆਂ ਲਈ ਸਿੰਚਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਛੋਲਿਆਂ ਦੀ ਫ਼ਸਲ ਨੂੰ ਆਮ ਕਰਕੇ ਇੱਕ ਪਾਣੀ ਦੀ ਲੋੜ ਹੀ ਪੈਂਦੀ ਹੈ । ਇਹ ਪਾਣੀ ਦਸੰਬਰ ਦੇ ਅੱਧ ਤੋਂ ਜਨਵਰੀ ਦੇ ਅਖ਼ੀਰ ਵਿਚਲੇ ਸਮੇਂ ਵਿਚ ਦੇਣਾ ਚਾਹੀਦਾ ਹੈ । ਪਰ ਬੀਜਾਈ ਤੋਂ ਪਹਿਲਾਂ ਪਾਣੀ ਕਦੇ ਨਹੀਂ ਦੇਣਾ ਚਾਹੀਦਾ ।
ਪ੍ਰਸ਼ਨ 18.
ਛੋਲਿਆਂ ਦੀ ਵਾਢੀ ਬਾਰੇ ਕੀ ਜਾਣਦੇ ਹੋ ?
ਉੱਤਰ-
ਜਦੋਂ ਡੱਡੇ (ਟਾਟਾਂ) ਪੱਕ ਜਾਣ ਅਤੇ ਬੂਟੇ ਸੁੱਕ ਜਾਣ ਤਾਂ ਫ਼ਸਲ ਵੱਢ ਲੈਣੀ ਚਾਹੀਦੀ ਹੈ ।
ਪ੍ਰਸ਼ਨ 19.
ਮਸਰਾਂ ਲਈ ਕਿਹੋ ਜਿਹੀ ਜਲਵਾਯੂ ਤੇ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਮਸਰਾਂ ਦੀ ਫ਼ਸਲ ਲਈ ਠੰਢ ਦਾ ਮੌਸਮ ਵਧੀਆ ਰਹਿੰਦਾ ਹੈ । ਇਹ ਕੋਰਾ ਤੇ ਅੱਤ ਦੀ ਠੰਢ ਵੀ ਸਹਿ ਲੈਂਦੀ ਹੈ ।
ਮਸਰਾਂ ਲਈ ਖਾਰੀਆਂ, ਸੇਮ ਵਾਲੀਆਂ ਅਤੇ ਕਲਰਾਠੀਆਂ ਜ਼ਮੀਨਾਂ ਨੂੰ ਛੱਡ ਕੇ ਸਾਰੀਆਂ ਜ਼ਮੀਨਾਂ ਠੀਕ ਰਹਿੰਦੀਆਂ ਹਨ ।
ਪ੍ਰਸ਼ਨ 20.
ਮਸਰਾਂ ਲਈ ਜ਼ਮੀਨ ਦੀ ਤਿਆਰੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਮਸਰਾਂ ਦੀ ਫ਼ਸਲ ਲਈ ਜ਼ਮੀਨ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਵਾਹੀ ਤੋਂ , ਬਾਅਦ ਸੁਹਾਗਾ ਫੇਰਨ ਨਾਲ ਜ਼ਮੀਨ ਦੀ ਤਿਆਰੀ ਹੋ ਜਾਂਦੀ ਹੈ ।
ਪ੍ਰਸ਼ਨ 21.
ਮਸਰਾਂ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਮਸਰਾਂ ਨੂੰ 5 ਕਿਲੋਗਰਾਮ ਨਾਈਟਰੋਜਨ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਜੇਕਰ ਬੀਜ ਨੂੰ ਜੀਵਾਣੂ ਟੀਕਾ ਲਾ ਕੇ ਸੋਧਿਆ ਹੋਵੇ ਤਾਂ 8 ਕਿਲੋਗਰਾਮ ਫ਼ਾਸਫੋਰਸ ਅਤੇ ਟੀਕਾ ਨਾ ਲਾਇਆ ਹੋਵੇ ਤਾਂ 16 ਕਿਲੋਗਰਾਮ ਫ਼ਾਸਫੋਰਸ ਦੀ ਲੋੜ ਹੁੰਦੀ ਹੈ । ਇਹ ਦੋਵੇਂ ਖਾਦਾਂ ਬੀਜਾਈ ਸਮੇਂ ਹੀ ਪਾ ਦੇਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 22.
ਮਸਰਾਂ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਮਸਰਾਂ ਦੀ ਫ਼ਸਲ ਨੂੰ ਵਰਖਾ ਅਨੁਸਾਰ 1-2 ਸਿੰਚਾਈਆਂ ਦੀ ਲੋੜ ਹੁੰਦੀ ਹੈ । ਜੇ ਇੱਕ ਪਾਣੀ ਦੇਣਾ ਹੋਵੇ ਤਾਂ ਬੀਜਾਈ ਦੇ ਛੇ ਹਫ਼ਤੇ ਮਗਰੋਂ ਦੇਣਾ ਚਾਹੀਦਾ ਹੈ । ਪਰ ਜਦੋਂ ਦੋ ਪਾਣੀ ਦੇਣੇ ਹੋਣ ਤਾਂ ਪਹਿਲਾ ਪਾਣੀ 4 ਹਫ਼ਤੇ ਬਾਅਦ ਅਤੇ ਦੂਜਾ ਫੁੱਲ ਪੈਣ ਸਮੇਂ ਜਾਂ ਫਲੀਆਂ ਪੈਣ ਸਮੇਂ ਦੇਣਾ ਚਾਹੀਦਾ ਹੈ ।
ਪ੍ਰਸ਼ਨ 23.
ਮਸਰ ਦੀ ਫ਼ਸਲ ਦੀ ਵਾਢੀ ਬਾਰੇ ਦੱਸੋ ।
ਉੱਤਰ-
ਜਦੋਂ ਪੱਤੇ ਸੁੱਕ ਜਾਣ ਅਤੇ ਫ਼ਲੀਆਂ ਪੱਕ ਜਾਣ ਤਾਂ ਫ਼ਸਲ ਕੱਟ ਲੈਣੀ ਚਾਹੀਦੀ ਹੈ ।
ਪ੍ਰਸ਼ਨ 24.
ਰਾਇਆ ਲਈ ਜਲਵਾਯੂ ਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਰਾਇਆ ਦੀ ਫ਼ਸਲ ਦਰਮਿਆਨੀ ਤੋਂ ਭਾਰੀ ਬਾਰਸ਼ ਵਾਲੇ ਇਲਾਕਿਆਂ ਲਈ ਢੁੱਕਵੀਂ ਹੈ । ਇਸ ਨੂੰ ਲਗਪਗ ਹਰ ਤਰ੍ਹਾਂ ਦੀ ਜ਼ਮੀਨ ਵਿਚ ਬੀਜ ਸਕਦੇ ਹਾਂ ।
ਪ੍ਰਸ਼ਨ 25.
ਰਾਇਆ ਲਈ ਬੀਜਾਈ ਦਾ ਢੰਗ ਦੱਸੋ ।
ਉੱਤਰ-
ਰਾਇਆ ਦੀ ਬੀਜਾਈ 30 ਸੈਂ.ਮੀ. ਫਾਸਲੇ ਵਾਲੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ ਅਤੇ ਬੀਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ 10-15 ਸੈਂ.ਮੀ. ਦਾ ਫ਼ਾਸਲਾ ਰੱਖ ਕੇ ਵਿਰਲਾ ਕਰਨਾ ਚਾਹੀਦਾ ਹੈ ।
ਪ੍ਰਸ਼ਨ 26.
ਰਾਇਆ ਲਈ ਖੇਤ ਦੀ ਤਿਆਰੀ ਉੱਤੇ ਚਾਣਨਾ ਪਾਓ ।
ਉੱਤਰ-
ਰਾਇਆ ਲਈ ਖੇਤ ਦੀ ਤਿਆਰੀ ਲਈ ਜ਼ਮੀਨ ਨੂੰ 2 ਤੋਂ 4 ਵਾਰ ਵਾਹ ਲੈਣਾ ਚਾਹੀਦਾ ਹੈ ਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਵੀ ਫੇਰਨਾ ਚਾਹੀਦਾ ਹੈ । ਰਾਇਆ ਨੂੰ ਜ਼ੀਰੋ ਟਿਲ ਡਰਿਲ ਦੁਆਰਾ ਬਿਨਾਂ ਵਾਹੇ ਵੀ ਬੀਜਿਆ ਜਾ ਸਕਦਾ ਹੈ ।
ਪ੍ਰਸ਼ਨ 27.
ਰਾਇਆ ਲਈ ਕਟਾਈ ਤੇ ਗਹਾਈ ਬਾਰੇ ਦੱਸੋ ।
ਉੱਤਰ-
ਜਦੋਂ ਫਲੀਆਂ ਪੀਲੀਆਂ ਪੈ ਜਾਣ ਤਾਂ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ । ਇਸ ਨੂੰ ਕਟਾਈ ਤੋਂ ਹਫ਼ਤੇ ਬਾਅਦ ਗਾਹ ਲੈਣਾ ਚਾਹੀਦਾ ਹੈ ।
ਪ੍ਰਸ਼ਨ 28.
ਗੋਭੀ ਸਰੋਂ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਗੋਭੀ ਸਰੋਂ ਦੀ ਫ਼ਸਲ ਦਰਮਿਆਨੀ ਤੋਂ ਭਾਰੀ ਬਾਰਸ਼ ਵਾਲੇ ਇਲਾਕਿਆਂ ਲਈ ਢੁੱਕਵੀਂ ਹੈ । ਇਸ ਲਈ ਹਰ ਤਰ੍ਹਾਂ ਦੀਆਂ ਜ਼ਮੀਨਾਂ ਠੀਕ ਰਹਿੰਦੀਆਂ ਹਨ ।
ਪ੍ਰਸ਼ਨ 29.
ਗੋਭੀ ਸਰੋਂ ਲਈ ਬੀਜ ਦੀ ਮਾਤਰਾ ਤੇ ਖੇਤ ਦੀ ਤਿਆਰੀ ਬਾਰੇ ਦੱਸੋ ।
ਉੱਤਰ-
ਗੋਭੀ ਸਰੋਂ ਲਈ 1.5 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ਅਤੇ ਖੇਤ ਦੀ ਤਿਆਰੀ ਲਈ ਜ਼ਮੀਨ ਨੂੰ 2-4 ਵਾਰੀ ਵਾਹ ਕੇ ਹਰ ਵਾਰ ਸੁਹਾਗਾ ਫੇਰਿਆ ਜਾਂਦਾ ਹੈ ।
ਪ੍ਰਸ਼ਨ 30.
ਸੂਰਜਮੁਖੀ ਤੋਂ ਪ੍ਰਾਪਤ ਤੇਲ ਬਾਰੇ ਕੀ ਜਾਣਦੇ ਹੋ ?
ਉੱਤਰ-
ਸੂਰਜਮੁਖੀ ਦੇ ਤੇਲ ਵਿਚ ਕੋਲੈਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਇਸ ਤੋਂ ਖਾਣ ਵਾਲਾ ਸੋਧਿਆ ਤੇਲ ਬਣਾਇਆ ਜਾਂਦਾ ਹੈ । ਇਸ ਦਾ ਤੇਲ ਸਾਬੁਣ ਆਦਿ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।
ਪ੍ਰਸ਼ਨ 31.
ਸੂਰਜਮੁਖੀ ਲਈ ਕਿਹੋ ਜਿਹੀ ਜ਼ਮੀਨ ਦੀ ਲੋੜ ਹੈ ?
ਉੱਤਰ-
ਸੂਰਜਮੁਖੀ ਲਈ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸਭ ਤੋਂ ਢੁੱਕਵੀਂ ਰਹਿੰਦੀ ਹੈ । ਇਸ ਦੀ ਕਾਸ਼ਤ ਲਈ ਕਲਰਾਠੀ ਜ਼ਮੀਨ ਠੀਕ ਨਹੀਂ ਰਹਿੰਦੀ ਹੈ ।
ਪ੍ਰਸ਼ਨ 32.
ਸੂਰਜਮੁਖੀ ਲਈ ਜ਼ਮੀਨ ਦੀ ਤਿਆਰੀ ਅਤੇ ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਸੂਰਜਮੁਖੀ ਲਈ ਉੱਲੀਨਾਸ਼ਕ ਦਵਾਈ ਨਾਲ ਸੋਧਿਆ 2 ਕਿਲੋ ਗਰਾਮ ਬੀਜ ਪ੍ਰਤੀ ਏਕੜ ਠੀਕ ਰਹਿੰਦਾ ਹੈ ।
ਜ਼ਮੀਨ ਦੀ ਤਿਆਰੀ ਲਈ ਖੇਤ ਨੂੰ 2-3 ਵਾਰੀ ਵਾਹ ਕੇ ਤੇ ਹਰ ਵਾਹੀ ਤੋਂ ਬਾਅਦ ਸੁਹਾਗਾ ਫੇਰਿਆ ਜਾਂਦਾ ਹੈ ।
ਪ੍ਰਸ਼ਨ 33.
ਸੂਰਜਮੁਖੀ ਵਿੱਚ ਗੋਡੀ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ !
ਉੱਤਰ-
ਸੂਰਜਮੁਖੀ ਵਿਚ ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫਤੇ ਬਾਅਦ ਅਤੇ ਉਸ ਤੋਂ 3 ਹਫ਼ਤੇ ਬਾਅਦ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਲਈ ਸਟੌਪ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 34.
ਸੂਰਜਮੁਖੀ ਦੀ ਕਟਾਈ ਅਤੇ ਗਹਾਈ ਬਾਰੇ ਦੱਸੋ ।
ਉੱਤਰ-
ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੀਲਾ ਭੂਰਾ ਪੈ ਜਾਵੇ ਅਤੇ ਡਿਸਕ ਸੁੱਕਣ ਲੱਗੇ ਤਾਂ ਫ਼ਸਲ ਕੱਟਣ ਲਈ ਤਿਆਰ ਹੁੰਦੀ ਹੈ । ਕਟਾਈ ਕੀਤੇ ਸਿਰਾਂ ਦੀ ਉਸੇ ਵੇਲੇ ਥਰੈਸ਼ਰ ਨਾਲ ਗਹਾਈ ਕਰ ਲੈਣੀ ਚਾਹੀਦੀ ਹੈ ।
ਪ੍ਰਸ਼ਨ 35.
ਬਰਸੀਮ ਤੋਂ ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਬਰਸੀਮ ਤੋਂ ਨਵੰਬਰ ਤੋਂ ਜੂਨ ਦੇ ਅੱਧ ਤਕ ਬਹੁਤ ਹੀ ਪੌਸ਼ਟਿਕ ਅਤੇ ਸੁਆਦ । ਚਾਰੇ ਦੀਆਂ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ ।
ਪ੍ਰਸ਼ਨ 36.
ਬਰਸੀਮ ਦੇ ਬੀਜ ਨੂੰ ਕਾਸ਼ਨੀ ਦੇ ਬੀਜ ਤੋਂ ਕਿਵੇਂ ਅਲੱਗ ਕੀਤਾ ਜਾਂਦਾ ਹੈ ?
ਉੱਤਰ-
ਬਰਸੀਮ ਦੇ ਬੀਜ ਨੂੰ ਪਾਣੀ ਵਿਚ ਡੁਬੋ ਦਿੱਤਾ ਜਾਂਦਾ ਹੈ । ਕਾਸ਼ਨੀ ਦਾ ਬੀਜ ਤਰ ਕੇ ਉੱਪਰ ਆ ਜਾਂਦਾ ਹੈ ਅਤੇ ਇਸ ਨੂੰ ਛਾਣਨੀ ਨਾਲ ਵੱਖ ਕਰ ਦਿੱਤਾ ਜਾਂਦਾ ਹੈ ।
ਪ੍ਰਸ਼ਨ 37.
ਬਰਸੀਮ ਵਿਚ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਬਰਸੀਮ ਲਈ ਬੀਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫੋਰਸ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਜੇਕਰ ਰੁੜੀ ਉਪਲੱਬਧ ਨਾ ਹੋ ਸਕੇ ਤਾਂ 10 ਕਿਲੋ ਨਾਈਟਰੋਜਨ ਅਤੇ 30 ਕਿਲੋ ਫ਼ਾਸਫੋਰਸ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 38.
ਬਰਸੀਮ ਲਈ ਸਿੰਚਾਈ ਬਾਰੇ ਕੀ ਜਾਣਦੇ ਹੋ ?
ਉੱਤਰ-
ਬਰਸੀਮ ਲਈ ਪਹਿਲੀ ਸਿੰਚਾਈ 6-8 ਦਿਨਾਂ ਬਾਅਦ ਦੇਣੀ ਜ਼ਰੂਰੀ ਹੈ । ਇਸ ਤੋਂ ਮਗਰੋਂ ਗਰਮੀਆਂ ਵਿਚ 8-10 ਦਿਨਾਂ ਬਾਅਦ ਅਤੇ ਸਰਦੀਆਂ ਵਿਚ 10-15 ਦਿਨਾਂ ਬਾਅਦ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 39.
ਬਰਸੀਮ ਦੀ ਵਾਢੀ ‘ਤੇ ਚਾਨਣਾ ਪਾਓ ।
ਉੱਤਰ-
ਬੀਜਾਈ ਤੋਂ ਲਗਪਗ 50 ਦਿਨਾਂ ਬਾਅਦ ਪਹਿਲਾ ਲੌਅ ਤਿਆਰ ਹੋ ਜਾਂਦਾ ਹੈ । ਉਸ ਤੋਂ ਬਾਅਦ 40 ਦਿਨਾਂ ਮਗਰੋਂ ਸਰਦੀਆਂ ਵਿਚ ਅਤੇ ਫਿਰ 30 ਦਿਨਾਂ ਬਾਅਦ ਲੌਅ ਲਏ ਜਾ ਸਕਦੇ ਹਨ ।
ਪ੍ਰਸ਼ਨ 40.
ਜਵੀ ਲਈ ਕਿਹੋ ਜਿਹੀ ਜ਼ਮੀਨ ਦੀ ਲੋੜ ਹੈ ?
ਉੱਤਰ-
ਜਵੀ ਨੂੰ ਸੇਮ ਅਤੇ ਕੱਲਰ ਵਾਲੀ ਜ਼ਮੀਨ ਤੋਂ ਇਲਾਵਾ ਹਰ ਤਰ੍ਹਾਂ ਦੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ ।
ਪ੍ਰਸ਼ਨ 41.
ਜਵੀ ਦੀ ਬੀਜਾਈ ਦਾ ਸਮਾਂ ਅਤੇ ਢur ਦੱਸੋ ।
ਉੱਤਰ-
ਜਵੀ ਦੀ ਬੀਜਾਈ ਦਾ ਸਮਾਂ ਅਕਤੂਬਰ ਦੇ ਦੂਸਰੇ ਹਫ਼ਤੇ ਤੋਂ ਅਕਤੂਬਰ ਦੇ ਅਖੀਰ ਤੱਕ ਹੈ ।
ਇਸ ਦੀ ਬੀਜਾਈ 20 ਸੈਂ.ਮੀ. ਦੂਰੀ ਦੇ ਸਿਆੜਾਂ ਵਿਚ ਕੀਤੀ ਜਾਂਦੀ ਹੈ । ਬਿਨਾਂ ਵਾਹੇ ਜ਼ੀਰੋ ਟਿਲ ਡਰਿਲ ਨਾਲ ਵੀ ਬੀਜਾਈ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 42.
ਜਵੀ ਲਈ ਗੋਡੀ ਅਤੇ ਸਿੰਚਾਈ ਬਾਰੇ ਦੱਸੋ ।
ਉੱਤਰ-
ਇਸ ਨੂੰ ਆਮ ਕਰਕੇ ਗੋਡੀ ਦੀ ਲੋੜ ਨਹੀਂ ਹੁੰਦੀ । ਪਰ ਨਦੀਨ ਹੋਣ ਤਾਂ ਗੋਡੀ ਕਰ ਦੇਣੀ ਚਾਹੀਦੀ ਹੈ । ਰੌਣੀ ਸਮੇਤ ਤਿੰਨ-ਚਾਰ ਸਿੰਚਾਈਆਂ ਕਾਫ਼ੀ ਹਨ ।
ਪ੍ਰਸ਼ਨ 43.
ਜਵੀ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
8 ਕਿਲੋਗਰਾਮ ਫ਼ਾਸਫੋਰਸ, 18 ਕਿਲੋਗਰਾਮ ਨਾਈਟਰੋਜਨ ਪ੍ਰਤੀ ਏਕੜ ਬੀਜਾਈ ਸਮੇਂ ਪਾਓ । ਬੀਜਾਈ ਤੋਂ 30-40 ਦਿਨਾਂ ਬਾਅਦ 15 ਕਿਲੋਗਰਾਮ ਨਾਈਟਰੋਜਨ ਪ੍ਰਤੀ ਏਕੜ ਦੀ ਹੋਰ ਲੋੜ ਹੁੰਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਣਕ ਦੀ ਕਾਸ਼ਤ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿਓ
(i) ਉੱਨਤ ਕਿਸਮਾਂ
(ii) ਝੋਨੇ ਪਿੱਛੋਂ ਖੇਤ ਦੀ ਤਿਆਰੀ
(iii) ਸਿੰਚਾਈ
(iv) ਕੀੜੇ ਅਤੇ ਬਿਮਾਰੀਆਂ ।
ਉੱਤਰ-
(i) ਉੱਨਤ ਕਿਸਮਾਂ – ਪੀ. ਬੀ. ਡਬਲਯੂ. 621, ਡੀ. ਬੀ. ਡਬਲਯੂ. 17, ਪੀ. ਬੀ. ਡਬਲਯੂ. 343, ਪੀ. ਡੀ. ਡਬਲਯੂ. 291 ਆਦਿ ।
(ii) ਝੋਨੇ ਪਿੱਛੋਂ ਖੇਤ ਦੀ ਤਿਆਰੀ – ਝੋਨੇ ਤੋਂ ਬਾਅਦ ਕਣਕ ਬੀਜਣੀ ਹੋਵੇ ਤਾਂ ਖੇਤ ਵਿਚ ਪਹਿਲਾਂ ਹੀ ਕਾਫ਼ੀ ਸਿੱਲ੍ਹ ਹੁੰਦੀ ਹੈ ਪਰ ਜੇ ਨਾ ਹੋਵੇ ਤਾਂ ਰੌਣੀ ਕਰ ਲੈਣੀ ਚਾਹੀਦੀ ਹੈ । ਜ਼ਮੀਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਵੱਤਰ ਹਾਲਤ ਵਿਚ ਤਵੀਆਂ ਨਾਲ ਵਾਹ ਦੇਣਾ ਚਾਹੀਦਾ ਹੈ ਅਤੇ ਕੰਬਾਈਨ ਨਾਲ ਕੱਟੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਹੀ ਵਾਹੁਣਾ ਹੋਵੇ ਤਾਂ ਤਵੀਆਂ ਨਾਲ ਘੱਟੋ-ਘੱਟ ਦੋ ਵਾਰ ਵਾਹੁਣਾ ਚਾਹੀਦਾ ਹੈ ਤੇ ਬਾਅਦ ਵਿਚ ਸੁਹਾਗਾ ਫੇਰ ਦੇਣਾ ਚਾਹੀਦਾ ਹੈ । ਇਸ ਤੋਂ ਬਾਅਦ ਕਲਟੀਵੇਟਰ ਨਾਲ ਇੱਕ ਵਾਰ ਅਤੇ ਜੇ ਜ਼ਮੀਨ ਭਾਰੀ ਹੋਵੇ ਤਾਂ ਦੋ ਵਾਰ ਵਾਹ ਕੇ ਸੁਹਾਗਾ ਫੇਰਨਾ ਚਾਹੀਦਾ ਹੈ । ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿਚ ਹੈਪੀਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬੀਜਾਈ ਵੀ ਕੀਤੀ ਜਾ ਸਕਦੀ ਹੈ ।
(iii) ਸਿੰਚਾਈ – ਜੇ ਕਣਕ ਅਕਤੂਬਰ ਵਿਚ ਬੀਜੀ ਹੋਵੇ ਤਾਂ ਪਹਿਲਾ ਪਾਣੀ ਬੀਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਫਿਰ ਬੀਜੀ ਕਣਕ ਨੂੰ ਚਾਰ ਹਫ਼ਤੇ ਪਿੱਛੋਂ ਪਾਣੀ ਦੇਣਾ ਚਾਹੀਦਾ ਹੈ । ਇਸ ਸਮੇਂ ਕਣਕ ਵਿਚ ਖ਼ਾਸ ਤਰ੍ਹਾਂ ਦੀਆਂ ਜੜ੍ਹਾਂ, ਜਿਹਨਾਂ ਨੂੰ ਕਰਾਊਨ ਜਰ੍ਹਾਂ ਕਹਿੰਦੇ ਹਨ, ਬਣਦੀਆਂ ਹਨ । ਕਣਕ ਨੂੰ 4-5 ਪਾਣੀਆਂ ਦੀ ਲੋੜ ਹੁੰਦੀ ਹੈ ।
(iv) ਕੀੜੇ ਅਤੇ ਬਿਮਾਰੀਆਂ – ਸੈਨਿਕ ਸੁੰਡੀ, ਚੇਪਾ, ਸਿਉਂਕ ਅਤੇ ਅਮਰੀਕਨ ਸੁੰਡੀ ਕਣਕ ਨੂੰ ਲੱਗਣ ਵਾਲੇ ਕੀੜੇ ਹਨ । ਕਣਕ ਨੂੰ ਪੀਲੀ ਕੁੰਗੀ, ਭੂਰੀ ਕੁੰਗੀ, ਕਾਂਗਿਆਰੀ, ਮੱਖਣੀ ਅਤੇ ਟੁੱਡੂ ਅਤੇ ਕਰਨਾਲ ਬੰਟ ਬਿਮਾਰੀਆਂ ਲਗਦੀਆਂ ਹਨ ।
ਪ੍ਰਸ਼ਨ 2.
ਜੌ ਦੀ ਕਾਸ਼ਤ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿਓ
(i) ਉੱਨਤ ਕਿਸਮਾਂ
(ii) ਜਲਵਾਯੂ
(iii) ਬੀਜਾਈ ਦਾ ਸਮਾਂ
(iv) ਸਿਆੜਾਂ ਦੀ ਵਿੱਥ
(v) ਸਿੰਚਾਈ ।
ਉੱਤਰ-
(i) ਉੱਨਤ ਕਿਸਮਾਂ – ਵੀ. ਜੇ. ਐੱਮ. 201, ਪੀ. ਐੱਲ. 426, ਪੀ. ਐੱਲ. 807.
(ii) ਜਲਵਾਯੂ – ਜੌਆਂ ਲਈ ਸ਼ੁਰੂ ਵਿੱਚ ਠੰਢ ਅਤੇ ਪੱਕਣ ਸਮੇਂ ਗਰਮ ਅਤੇ ਖ਼ੁਸ਼ਕ ਮੌਸਮ ਦੀ ਲੋੜ ਹੈ । ਘੱਟ ਵਰਖਾ ਵਾਲੇ ਇਲਾਕਿਆਂ ਵਿਚ ਇਹ ਫ਼ਸਲ ਵਧੀਆ ਹੋ ਸਕਦੀ ਹੈ ।
(iii) ਬੀਜਾਈ ਦਾ ਸਮਾਂ – 15 ਅਕਤੂਬਰ ਤੋਂ 15 ਨਵੰਬਰ ਤਕ ।
(iv) ਸਿਆੜਾਂ ਦੀ ਵਿੱਥ – ਸਮੇਂ ਸਿਰ ਬਿਜਾਈ ਕੀਤੀ ਹੋਵੇ ਤਾਂ 225 ਸੈਂ.ਮੀ. ਅਤੇ ਪਿਛੇਤੀ ਬੀਜਾਈ ਲਈ 18 ਤੋਂ 20 ਸੈਂ.ਮੀ. ।
(v) ਸਿੰਚਾਈ – 1-2 ਸਿੰਚਾਈਆਂ ਦੀ ਲੋੜ ਹੈ ।
ਪ੍ਰਸ਼ਨ 3.
ਕਣਕ, ਜੌਂ, ਛੋਲਿਆਂ ਅਤੇ ਮਸਰਾਂ ਲਈ ਖਾਦ ਦਾ ਵੇਰਵਾ ਦਿਓ ।
ਉੱਤਰ-
ਪ੍ਰਤੀ ਏਕੜ ਦੇ ਹਿਸਾਬ ਨਾਲ ਖਾਦ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ-
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹਾੜ੍ਹੀ ਦੀਆਂ ਫ਼ਸਲਾਂ ਹਨ-
(ਉ) ਅਨਾਜ
(ਅ) ਦਾਲਾਂ
(ੲ) ਤੇਲ ਬੀਜ ਤੇ ਚਾਰਾ
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 2.
ਕਣਕ ਦੀਆਂ ਉੱਨਤ ਕਿਸਮਾਂ-
(ਉ) ਐੱਚ. ਡੀ. 2967
(ਅ) ਪੀ. ਬੀ. ਡਬਲਯੂ. 343
(ੲ) ਵਡਾਣਕ
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 3.
ਕਣਕ ਦੀਆਂ ਬਿਮਾਰੀਆਂ ਹਨ-
(ਉ) ਪੀਲੀ ਕੁੰਗੀ
(ਅ) ਕਾਂਗਿਆਰੀ
(ੲ) ਮੱਖਣੀ ਅਤੇ ਟੁੱਡੂ
(ਸ) ਸਾਰੀਆਂ ।
ਉੱਤਰ-
(ਸ) ਸਾਰੀਆਂ ।
ਪ੍ਰਸ਼ਨ 4.
ਜੌਆਂ ਦੀ ਬਿਜਾਈ ਦਾ ਸਮਾਂ-
(ਉ) 15 ਅਤੂਬਰ ਤੋਂ 15 ਨਵੰਬਰ
(ਅ) ਜੁਲਾਈ
(ੲ) 15 ਜਨਵਰੀ ਤੋਂ 15 ਫ਼ਰਵਰੀ
(ਸ) ਕੋਈ ਨਹੀਂ ।
ਉੱਤਰ-
(ਉ) 15 ਅਤੂਬਰ ਤੋਂ 15 ਨਵੰਬਰ
ਪ੍ਰਸ਼ਨ 5.
ਕਾਬਲੀ ਛੋਲਿਆਂ ਦੀ ਕਿਸਮ
(ਉ) ਪੀ.ਬੀ.ਜੀ.-1
(ਅ) ਐੱਲ.-552
(ੲ) ਜੀ.ਪੀ.ਐੱਫ.-2
(ਸ) ਪੀ. ਡੀ. ਜੀ. 4.
ਉੱਤਰ-
(ਅ) ਐੱਲ.-552
ਪ੍ਰਸ਼ਨ 6.
ਸੂਰਜਮੁਖੀ ਲਈ ……………………….. ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ ।
(ੳ) 5 ਕਿਲੋ
(ਅ) 10 ਕਿਲੋ
(ੲ) 2 ਕਿਲੋ
(ਸ) 25 ਕਿਲੋ ।
ਉੱਤਰ-
(ੲ) 2 ਕਿਲੋ
ਪ੍ਰਸ਼ਨ 7.
ਕਿਹੜੀ ਫ਼ਸਲ ਨੂੰ ਚਾਰਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ?
(ੳ) ਮੱਕੀ
(ਅ) ਬਰਸੀਮ
(ੲ) ਜਵੀ
(ਸ) ਲੁਸਣ ।
ਉੱਤਰ-
(ਅ) ਬਰਸੀਮ
ਠੀਕ/ਗਲਤ ਦੱਸੋ
1. ਕਣਕ ਦੀ ਪੈਦਾਵਾਰ ਵਿਚ ਚੀਨ ਦੁਨੀਆ ਦਾ ਮੋਹਰੀ ਦੇਸ਼ ਹੈ ।
ਉੱਤਰ-
ਠੀਕ
2. ਕਣਕ ਦੀ ਬਿਜਾਈ ਲਈ ਠੰਢਾ ਮੌਸਮ ਠੀਕ ਰਹਿੰਦਾ ਹੈ ।
ਉੱਤਰ-
ਠੀਕ
3. ਗੁਲੀ ਡੰਡੇ ਦੀ ਰੋਕਥਾਮ ਲਈ ਸਟੌਪ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
ਉੱਤਰ-
ਗਲਤ
4. ਜੌਆਂ ਦਾ ਔਸਤ ਝਾੜ 15-16 ਕੁਇੰਟਲ ਪ੍ਰਤੀ ਏਕੜ ਹੈ ।
ਉੱਤਰ-
ਠੀਕ
5. ਸ਼ਫਤਲ ਹਾੜੀ ਦੀ ਚਾਰੇ ਵਾਲੀ ਫਸਲ ਹੈ ।
ਉੱਤਰ-
ਠੀਕ
ਖਾਲੀ ਥਾਂ ਭਰੋ
1. ਕਣਕ ਲਈ ਬੀਜ ਦੀ ਮਾਤਰਾ …………………. ਕਿਲੋ ਬੀਜ ਪ੍ਰਤੀ ਏਕੜ ਹੈ ।
ਉੱਤਰ-
40
2. ………………………… ਦੀ ਘਾਟ ਦੂਰ ਕਰਨ ਲਈ ਜ਼ਿੰਕ ਸਲਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
ਜ਼ਿੰਕ
3. ਜੌਆਂ ਦੀ ਪੈਦਾਵਾਰ ਵਿਚ ……………………. ਸਭ ਤੋਂ ਅੱਗੇ ਹੈ ।
ਉੱਤਰ-
ਰੂਸ ਫੈਡਰੇਸ਼ਨ
4. ਬਾਬੂ ………………….. ਪੱਤੇ ਵਾਲਾ ਨਦੀਨ ਹੈ ।
ਉੱਤਰ-
ਚੌੜੇ
5. ਓ. ਐਲ-9 …………………………. ਦੀ ਕਿਸਮ ਹੈ ।
ਉੱਤਰ-
ਜਵੀ