Punjab State Board PSEB 10th Class Home Science Book Solutions Chapter 2 ਘਰ Textbook Exercise Questions and Answers.
PSEB Solutions for Class 10 Home Science Chapter 2 ਘਰ
Home Science Guide for Class 10 PSEB ਘਰ Textbook Questions and Answers
ਅਭਿਆਸ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਘਰ ਦੀ ਲੋੜ ਦੇ ਮੁੱਖ ਦੋ ਕਾਰਨ ਦੱਸੋ ।
ਜਾਂ
ਘਰ ਦੀ ਲੋੜ ਕਿਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ ?
ਉੱਤਰ-
- ਘਰ ਸੁਰੱਖਿਆ ਪ੍ਰਦਾਨ ਕਰਦਾ ਹੈ-ਘਰ ਦੀ ਚਾਰਦੀਵਾਰੀ ਵਿਚ ਰਹਿ ਕੇ ਅਸੀਂ, ਧੁੱਪ, ਮੀਂਹ, ਸਰਦੀ, ਚੋਰਾਂ ਤੇ ਜੰਗਲੀ ਜਾਨਵਰਾਂ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਾਂ ।
- ਸਿੱਖਿਆ-ਮਨੁੱਖ ਦੀ ਸਿੱਖਿਆ ਘਰ ਤੋਂ ਆਰੰਭ ਹੁੰਦੀ ਹੈ । ਘਰ ਵਿਚ ਹੀ ਅਸੀਂ ਭਾਸ਼ਾ ਤੇ ਚੰਗੇ ਸਮਾਜਿਕ ਗੁਣ ਹਾਸਲ ਕਰਦੇ ਹਾਂ ।
ਪ੍ਰਸ਼ਨ 2.
ਆਮਦਨ ਦੇ ਹਿਸਾਬ ਨਾਲ ਭਾਰਤ ਵਿਚ ਘਰਾਂ ਨੂੰ ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਆਮਦਨ ਦੇ ਹਿਸਾਬ ਨਾਲ ਭਾਰਤ ਵਿਚ ਘਰਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ।
- ਘੱਟ ਆਮਦਨ ਵਾਲੇ ਘਰ ਜਿਨ੍ਹਾਂ ਵਿਚ ਸਿਰਫ਼ ਇਕ ਜਾਂ ਦੋ ਕਮਰੇ ਹੀ ਹੁੰਦੇ ਹਨ ।
- ਮੱਧਵਰਗੀ ਘਰ ਜਿਨ੍ਹਾਂ ਵਿਚ ਘੱਟੋ-ਘੱਟ ਤਿੰਨ ਜਾਂ ਚਾਰ ਕਮਰੇ ਹੁੰਦੇ ਹਨ ।
- ਅਮੀਰ ਘਰ, ਇਹ ਘਰ ਉੱਚ ਵਰਗ ਦੇ ਲੋਕਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਕਮਰਿਆਂ ਦੀ ਗਿਣਤੀ ਕਈ ਦਰਜਨਾਂ ਤਕ ਵੀ ਹੋ ਸਕਦੀ ਹੈ । ਇਹ ਘਰ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੁੰਦੇ ਹਨ ।
ਪ੍ਰਸ਼ਨ 3.
ਘਰ ਬਣਾਉਣ ਲਈ ਕਿਹੋ ਜਿਹੀ ਭੂਮੀ ਚੰਗੀ ਹੁੰਦੀ ਹੈ ?
ਉੱਤਰ-
ਘਰ ਬਣਾਉਣ ਲਈ ਪੱਧਰੀ ਤੇ ਸਖ਼ਤ ਭੂਮੀ ਚੰਗੀ ਹੁੰਦੀ ਹੈ । ਰੇਤਲੇ, ਟੋਇਆਂ ਤੇ ਨੀਵੇਂ ਥਾਂ ਵਾਲੀ ਭੂਮੀ ਉੱਪਰ ਘਰ ਨਹੀਂ ਬਣਾਉਣਾ ਚਾਹੀਦਾ ।
ਪ੍ਰਸ਼ਨ 4.
ਘਰ ਲਈ ਇਲਾਕੇ ਦੀ ਚੋਣ ਕਿਵੇਂ ਮਹੱਤਵਪੂਰਨ ਹੈ ?
ਜਾਂ
ਘਰ ਦੀ ਚੋਣ ਸਮੇਂ ਇਲਾਕੇ ਦੀ ਚੋਣ ਦਾ ਕੀ ਮਹੱਤਵ ਹੈ ?
ਉੱਤਰ-
ਘਰ ਲਈ ਜਗ੍ਹਾ ਦੀ ਚੋਣ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਮਕਾਨ ਨੂੰ ਵਾਰਵਾਰ ਬਣਾਉਣਾ ਔਖਾ ਕੰਮ ਹੈ । ਇਸ ਲਈ ਮਕਾਨ ਬਣਾਉਣ ਵੇਲੇ ਜਗਾ ਦੀ ਚੋਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-
- ਜਗ੍ਹਾ ਸਰਕਾਰ ਵਲੋਂ ਪ੍ਰਮਾਣਿਤ ਹੋਵੇ ।
- ਸਾਫ਼-ਸੁਥਰੀ ਹੋਵੇ ਅਤੇ ਉਚਾਈ ‘ਤੇ ਹੋਵੇ ।
- ਫੈਕਟਰੀਆਂ ਦੇ ਨੇੜੇ ਨਾ ਹੋਵੇ ।
- ਲੋੜੀਂਦੀਆਂ ਸਹੂਲਤਾਂ ਨੇੜੇ ਹੋਣ ।
ਪ੍ਰਸ਼ਨ 5.
ਘਰ ਵਿਚ ਹਵਾ ਦੀ ਆਵਾਜਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਹਵਾ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ ਤੇ ਸਾਫ਼-ਸੁਥਰੀ ਹਵਾ ਸਿਹਤ ਲਈ ਜ਼ਰੂਰੀ ਹੈ । ਘਰ ਵਿਚ ਹਵਾ ਦੀ ਆਵਾਜਾਈ ਦਾ ਅਰਥ ਹੈ ਕਿ ਤਾਜ਼ੀ ਹਵਾ ਘਰ ਦੇ ਅੰਦਰ ਆ ਸਕੇ ਤੇ ਗੰਦੀ ਹਵਾ ਘਰ ਵਿਚੋਂ ਬਾਹਰ ਨਿਕਲ ਸਕੇ । ਘਰ ਵਿਚ ਖਿੜਕੀਆਂ ਤੇ ਰੋਸ਼ਨਦਾਨ ਇਸ ਕੰਮ ਲਈ ਰੱਖੇ ਜਾਂਦੇ ਹਨ ।
ਪ੍ਰਸ਼ਨ 6.
ਘਰ ਵਿਚ ਪ੍ਰਕਾਸ਼ ਦਾ ਸਹੀ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਘਰ ਵਿਚ ਉੱਚਿਤ ਰੋਸ਼ਨੀ ਦਾ ਪ੍ਰਬੰਧ ਅਤਿ ਜ਼ਰੂਰੀ ਹੈ । ਇਸ ਲਈ ਘਰ ਦੀ ਦਿਸ਼ਾ ਅਤੇ ਖਿੜਕੀਆਂ ਦਰਵਾਜ਼ਿਆਂ ਦੀ ਸਹੀ ਦਿਸ਼ਾ ਦਾ ਹੋਣਾ ਜ਼ਰੂਰੀ ਹੈ । ਜੇ ਹੋ ਸਕੇ ਤਾਂ ਘਰ ਦੀ ਦਿਸ਼ਾ ਅਜਿਹੀ ਹੋਣੀ ਚਾਹੀਦੀ ਹੈ ਕਿ ਸਵੇਰ ਸਮੇਂ ਸੂਰਜ ਦੀਆਂ ਕਿਰਨਾਂ ਘਰ ਅੰਦਰ ਦਾਖ਼ਲ ਹੋਣ ਅਤੇ ਸਾਰਾ ਦਿਨ ਘਰ ਵਿਚ ਰੋਸ਼ਨੀ ਰਹੇ ।
ਪ੍ਰਸ਼ਨ 7.
ਘਰ ਬਣਾਉਣ ਲਈ ਕਿਹੜੀਆਂ ਏਜੰਸੀਆਂ ਤੋਂ ਪੈਸਾ/ਕਰਜ਼ਾ ਲਿਆ ਜਾ ਸਕਦਾ ਹੈ ? ਕਿਸੇ ਚਾਰ ਦੇ ਨਾਂ ਲਿਖੋ ।
ਉੱਤਰ-
ਘਰ ਬਣਾਉਣ ਜਾਂ ਖਰੀਦਣ ਲਈ ਕਰਜ਼ਾ/ਪੈਸਾ ਹੇਠ ਲਿਖੀਆਂ ਏਜੰਸੀਆਂ ਤੋਂ ਲਿਆ ਜਾ ਸਕਦਾ ਹੈ-
- ਬੈਂਕ
- ਜੀਵਨ ਬੀਮਾ ਕੰਪਨੀਆਂ
- ਟਰੱਸਟ
- ਮਕਾਨ ਵਿਕਾਸ ਨਿਗਮ
- ਸਹਿਕਾਰੀ ਮਕਾਨ ਉਸਾਰੀ ਸਭਾਵਾਂ ,
- ਸਰਕਾਰੀ ਅਤੇ ਗ਼ੈਰ-ਸਰਕਾਰੀ ਰਹਿਣ (Mortgage) ਕੰਪਨੀਆਂ ।
ਪ੍ਰਸ਼ਨ 8.
ਸਰਕਾਰੀ ਮੁਲਾਜ਼ਮ ਆਮ ਤੌਰ ‘ਤੇ ਕਿੱਥੋਂ ਕਰਜ਼ਾ ਲੈਂਦੇ ਹਨ ਅਤੇ ਕਿਉਂ ?
ਉੱਤਰ-
ਸਰਕਾਰੀ ਮੁਲਾਜ਼ਮ ਆਮ ਤੌਰ ‘ਤੇ ਸਰਕਾਰ ਪਾਸੋਂ ਕਰਜ਼ਾ ਲੈਂਦੇ ਹਨ ਜਿਸ ਉੱਤੇ ਉਹਨਾਂ ਨੂੰ ਬਹੁਤ ਘੱਟ ਵਿਆਜ ਦੇਣਾ ਪੈਂਦਾ ਹੈ । ਇਹ ਰਾਸ਼ੀ ਹਰ ਮਹੀਨੇ ਉਹਨਾਂ ਦੀ ਤਨਖ਼ਾਹ ‘ਚੋਂ ਆਸਾਨ ਕਿਸ਼ਤਾਂ ‘ਤੇ ਕੱਟੀ ਜਾਂਦੀ ਹੈ । ਇਸ ਤੋਂ ਇਲਾਵਾ ਮੁਲਾਜ਼ਮ ਪ੍ਰਾਵੀਡੈਂਟ ਫੰਡ ਵਿਚੋਂ ਕਰਜ਼ਾ ਲੈ ਲੈਂਦੇ ਹਨ । ਜਿਸ ਨੂੰ ਵਾਪਸ ਕਰਨ ਦੀ ਲੋੜ ਨਹੀਂ ਪੈਂਦੀ ।
ਪ੍ਰਸ਼ਨ 9.
ਘਰ ਬਣਾਉਣ ਸਮੇਂ ਅਸਰ ਪਾਉਣ ਵਾਲੇ ਕਿਸੇ ਦੋ ਕਾਰਕਾਂ ਬਾਰੇ ਦੱਸੋ !
ਉੱਤਰ-
ਮਕਾਨ ਬਣਾਉਣ ਸਮੇਂ ਹੇਠ ਲਿਖੇ ਕਾਰਕ ਅਸਰ ਪਾਉਂਦੇ ਹਨ-
- ਆਰਥਿਕ ਹਾਲਾਤ-ਪੈਸਾ ਮਕਾਨ ਬਣਾਉਣ ਦੇ ਮਾਮਲੇ ਵਿਚ ਸਭ ਤੋਂ ਮਹੱਤਵਪੂਰਨ | ਕਾਰਕ ਹੈ । ਮਕਾਨ ਦਾ ਸਾਈਜ਼, ਜਗਾ ਤੇ ਮਿਆਰ ਪੈਸੇ ਉੱਪਰ ਹੀ ਨਿਰਭਰ ਕਰਦਾ ਹੈ ।
- ਕਿੱਤਾ – ਘਰ ਦਾ ਸਾਈਜ਼ ਜਾਂ ਉਸਦੀ ਪਲੈਨਿੰਗ ‘ਤੇ ਘਰ ਦੇ ਮੁਖੀਏ ਦੇ ਪੇਸ਼ੇ ਦਾ ਵੀ ਅਸਰ ਪੈਂਦਾ ਹੈ । ਜੇਕਰ ਘਰ ਕਿਸੇ ਵਕੀਲ ਜਾਂ ਡਾਕਟਰ ਨੇ ਬਣਾਉਣਾ ਹੋਵੇ ਤਾਂ ਉਸ ਦੇ ਘਰ ਦਾ ਨਕਸ਼ਾ ਇਸ ਤਰ੍ਹਾਂ ਦਾ ਹੋਵੇਗਾ ਜਿਸ ਵਿਚ ਉਸ ਦਾ ਦਫ਼ਤਰ ਜਾਂ ਕਲੀਨਿਕ ਵੀ ਬਣ ਸਕੇ ।
ਪ੍ਰਸ਼ਨ 10.
ਕੰਮ ਦੇ ਆਧਾਰ ‘ਤੇ ਘਰ ਨੂੰ ਮੁੱਖ ਕਿਹੜੇ-ਕਿਹੜੇ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਕੰਮ ਦੇ ਅਧਾਰ ‘ਤੇ ਘਰ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ
- ਇਕਾਂਤ ਖੇਤਰ (Private Area)-ਜਿਵੇਂ ਸੌਣ ਵਾਲਾ ਕਮਰਾ, ਗੁਸਲਖ਼ਾਨਾ ਤੇ ਪੂਜਾ ਦਾ ਕਮਰਾ ॥
- ਕੰਮ ਕਰਨ ਵਾਲਾ ਖੇਤਰ (Work Area)-ਜਿਵੇਂ ਰਸੋਈ, ਬਰਾਂਡਾ, ਵਿਹੜਾ | ਆਦਿ ।
- ਦਿਲ ਪਰਚਾਵੇ ਵਾਲਾ ਖੇਤਰ – ਇਹ ਹਿੱਸਾ ਉਹ ਹੈ ਜਿੱਥੇ ਪਰਿਵਾਰ ਦੇ ਮੈਂਬਰ ਰਲਮਿਲ ਕੇ ਬੈਠਦੇ ਹਨ, ਗੱਪ-ਸ਼ੱਪ ਮਾਰਦੇ ਤੇ ਟੀ.ਵੀ. ਵੇਖਦੇ ਹਨ, ਮਹਿਮਾਨਾਂ ਦੀ ਆਓ ਭਗਤ ਕੀਤੀ ਜਾਂਦੀ ਹੈ, ਜਿਵੇਂ ਲੌਬੀ ਜਾਂ ਡਰਾਇੰਗ ਰੂਮ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 11.
ਘਰ ਲਈ ਜਗਾ (ਸਥਾਨ) ਦੀ ਚੋਣ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਜਾਂ
ਤੁਸੀਂ ਘਰ ਦੀ ਜਗਾ ਦੀ ਚੋਣ ਕਿਸ ਤਰ੍ਹਾਂ ਕਰੋਗੇ ?
ਉੱਤਰ-
ਘਰ ਦੀ ਜਗ੍ਹਾ ਦੀ ਚੋਣ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਮਕਾਨ ਵਾਰਵਾਰ ਨਹੀਂ ਬਣਾਏ ਜਾਂਦੇ । ਇਸ ਲਈ ਘਰ ਦੀ ਜਗਾ ਦੀ ਚੋਣ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
- ਜਗਾ ਸਰਕਾਰ ਦੀ ਪ੍ਰਵਾਨਗੀ ਵਾਲੀ ਹੋਵੇ ।
- ਘਰ ਦਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇ ।
- ਮਕਾਨ ਦੀ ਜਗ੍ਹਾ ਥੋੜ੍ਹੀ ਉੱਚੀ ਹੋਵੇ ।
- ਘਰ ਰੋਸ਼ਨੀ ਤੇ ਹਵਾ ਵਾਲੀ ਜਗ੍ਹਾ ‘ਤੇ ਹੋਵੇ ।
- ਘਰ ਰੇਲਵੇ ਲਾਈਨ ਅਤੇ ਵੱਡੀ ਸੜਕ ਦੇ ਨੇੜੇ ਨਹੀਂ ਹੋਣਾ ਚਾਹੀਦਾ ।
- ਰੋਜ਼ਾਨਾ ਸਹੂਲਤਾਂ ਨੇੜੇ ਹੋਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 12.
ਘਰ ਲਈ ਜਗ੍ਹਾ ਦੀ ਚੋਣ ਕਰਦੇ ਸਮੇਂ ਭੂਮੀ ਦੀ ਕਿਸਮ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਜਗਾ ਦੀ ਚੋਣ ਸਮੇਂ ਭੂਮੀ ਦੀ ਕਿਸਮ ਬਾਰੇ ਜਾਣਕਾਰੀ ਹੋਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਮਕਾਨ ਦੀ ਸੁਰੱਖਿਅਤਾ ਭੂਮੀ ਦੀ ਕਿਸਮ ਉੱਪਰ ਹੀ ਨਿਰਭਰ ਕਰਦੀ ਹੈ । ਜੇ ਭੁਮੀ ਰੇਤਲੀ ਜਾਂ ਨਰਮ ਮਿੱਟੀ ਦੀ ਹੋਵੇਗੀ ਤਾਂ ਮਕਾਨ ਕਿਸੇ ਵੇਲੇ ਵੀ ਜ਼ਮੀਨ ਵਿਚ ਧੱਸ ਸਕਦਾ ਹੈ ਅਤੇ ਭੂਚਾਲ ਦਾ ਥੋੜ੍ਹਾ ਜਿਹਾ ਝਟਕਾ ਵੀ ਨਹੀਂ ਸਹਾਰ ਸਕਦਾ । ਜੇ ਮਕਾਨ ਸਖ਼ਤ ਮਿੱਟੀ ਵਾਲੀ ਜਗ੍ਹਾ ‘ਤੇ ਬਣਿਆ ਹੋਵੇਗਾ ਤਾਂ ਉਹ ਸੁਰੱਖਿਅਤ ਰਹੇਗਾ ।
ਪ੍ਰਸ਼ਨ 13.
ਘਰ ਬਣਾਉਣ ਸਮੇਂ ਚੰਗਾ ਇਲਾਕਾ ਅਤੇ ਜ਼ਰੂਰਤਾਂ ਦੀ ਨੇੜਤਾ ਹੋਣੀ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਜਗ੍ਹਾ ਦੀ ਚੋਣ ਇਲਾਕਾ ਦੇਖ ਕੇ ਕਰਨੀ ਚਾਹੀਦੀ ਹੈ । ਉਸ ਇਲਾਕੇ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਆਪਣੇ ਸਮਾਜਿਕ ਪੱਧਰ ਦੇ ਲੋਕ ਰਹਿੰਦੇ ਹੋਣ । ਇਸ ਨਾਲ ਸਮਾਜਿਕ ਮੇਲ-ਜੋਲ ਦੀ ਕੋਈ ਮੁਸ਼ਕਿਲ ਨਹੀਂ ਹੋਵੇਗੀ । ਇਸ ਤੋਂ ਇਲਾਵਾ ਸਾਨੂੰ ਰੋਜ਼ ਦੀਆਂ ਲੋੜਾਂ ਦੀ ਪੂਰਤੀ ਨੇੜੇ ਦੇ ਇਲਾਕੇ ਤੋਂ ਹੋਣੀ ਚਾਹੀਦੀ ਹੈ, ਜਿਵੇਂ-ਬਜ਼ਾਰ, ਸਕੂਲ, ਮੰਦਰ, ਹਸਪਤਾਲ ਆਦਿ । ਇਸ ਨਾਲ ਸਮੇਂ ਤੇ ਸ਼ਕਤੀ ਦੀ ਬੱਚਤ ਹੁੰਦੀ ਹੈ ।
ਪ੍ਰਸ਼ਨ 14.
ਸਿਹਤ ਦਾ ਸਫ਼ਾਈ ਨਾਲ ਤੇ ਸਫ਼ਾਈ ਦਾ ਘਰ ਨਾਲ ਸਿੱਧਾ ਸੰਬੰਧ ਹੈ । ਕਿਵੇਂ ?
ਉੱਤਰ-
ਸਫ਼ਾਈ ਦਾ ਸਿਹਤ ਨਾਲ ਸਿੱਧਾ ਸੰਬੰਧ ਹੈ, ਇਸ ਲਈ ਸਫ਼ਾਈ ਦਾ ਹੋਣਾ ਅਤਿ ਜ਼ਰੂਰੀ ਹੈ ਅਤੇ ਸਫ਼ਾਈ ਘਰ ਤੋਂ ਹੋਣੀ ਚਾਹੀਦੀ ਹੈ | ਜੇ ਸਾਰੇ ਲੋਕ ਆਪਣੇ ਘਰ ਸਾਫ਼-ਸੁਥਰੇ ਰੱਖਣ ਤਾਂ ਵਾਤਾਵਰਨ ਸਾਫ਼ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ । ਘਰ ਦੀ ਸਫ਼ਾਈ ਦਾ ਮਤਲਬ ਘਰ ਦੀ ਅੰਦਰਲੀ ਸਫ਼ਾਈ ਨਹੀਂ, ਸਗੋਂ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵੀ ਹੈ । ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ; ਜਿਵੇਂ-ਮਲੇਰੀਆ, ਹੈਜ਼ਾ, ਟੀ.ਬੀ. ਆਦਿ ਤੋਂ ਛੁਟਕਾਰਾ | ਪਾਇਆ ਜਾ ਸਕਦਾ ਹੈ । ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿਹਤ, ਸਫ਼ਾਈ ਤੇ ਘਰ ਇਕ-ਦੂਜੇ ਨਾਲ ਸੰਬੰਧਿਤ ਹਨ ।
ਪ੍ਰਸ਼ਨ 15.
ਘਰ ਬਣਾਉਣ ਸਮੇਂ ਹਵਾ ਦੀ ਆਵਾਜਾਈ ਅਤੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ । ਕਿਉਂ ?
ਉੱਤਰ-
ਹਵਾ ਤੇ ਪਾਣੀ ਮਨੁੱਖ ਦੀਆਂ ਦੋ ਮਹੱਤਵਪੂਰਨ ਮੁੱਢਲੀਆਂ ਲੋੜਾਂ ਹਨ । ਇਨ੍ਹਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ । ਮਨੁੱਖੀ ਸਿਹਤ ਸਾਫ਼-ਸੁਥਰੀ ਹਵਾ ‘ਤੇ ਪਾਣੀ ਤੇ ਨਿਰਭਰ ਹੈ । ਇਸ ਲਈ ਘਰ ਵਿਚ ਸਾਫ਼ ਪਾਣੀ ਤੇ ਹਵਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਘਰ ਉੱਥੇ ਬਣਾਉਣਾ ਚਾਹੀਦਾ ਹੈ ਜਿੱਥੇ ਹਵਾ ਸਾਫ਼-ਸੁਥਰੀ ਹੋਵੇ ਤੇ ਸਾਫ਼ ਪਾਣੀ ਦਾ ਪ੍ਰਬੰਧ ਹੋ ਸਕੇ । ਸਿਰਫ਼ ਇਸ ਹਾਲਤ ਵਿਚ ਹੀ ਪਰਿਵਾਰ ਦੇ ਮੈਂਬਰ ਤੰਦਰੁਸਤ ਰਹਿ ਸਕਦੇ ਹਨ । ਇਸ ਲਈ ਗਦੇ ਇਲਾਕਿਆਂ ਵਿਚ ਕਦੇ ਵੀ ਘਰ ਨਹੀਂ ਬਣਾਉਣਾ ਚਾਹੀਦਾ ।
ਪ੍ਰਸ਼ਨ 16.
ਵਿੱਤੀ ਪ੍ਰਬੰਧ ਤੋਂ ਤੁਸੀਂ ਕੀ ਸਮਝਦੇ ਹੋ ? ਘਰ ਬਣਾਉਣ ਸਮੇਂ ਇਸ ਦਾ ਕੀ ਮਹੱਤਵ ਹੈ ?
ਉੱਤਰ-
ਘਰ ਬਣਾਉਣ ਜਾਂ ਖ਼ਰੀਦਣ ਲਈ ਕਾਫ਼ੀ ਜ਼ਿਆਦਾ ਧਨ ਦੀ ਜ਼ਰੂਰਤ ਪੈਂਦੀ ਹੈ | ਕਿਉਂਕਿ ਘਰ ਬਣਾਉਣ ਲਈ, ਬਿਲਡਿੰਗ ਬਣਾਉਣ ਲਈ ਸਾਮਾਨ ਦੀ ਕੀਮਤ, ਜਗ੍ਹਾ ਦੀ ਕੀਮਤ, ਮਜ਼ਦੂਰੀ, ਆਰਕੀਟੈਕਟ ਲਈ ਕਾਫ਼ੀ ਪੈਸਾ ਚਾਹੀਦਾ ਹੈ । ਕਈ ਵਾਰ ਮਕਾਨ ਬਣਾਉਂਦੇ ਸਮੇਂ ਬਜਟ ਵੱਧ ਜਾਂਦਾ ਹੈ । ਇਸ ਲਈ ਘਰ ਲਈ ਲੋੜੀਂਦਾ ਵਿੱਤੀ ਪ੍ਰਬੰਧ ਜ਼ਰੂਰੀ ਹੈ । ਇਹ ਪ੍ਰਬੰਧ ਆਪਣੀ ਬੱਚਤ, ਪਾਵੀਡੈਂਟ ਫੰਡ ਤੇ ਕਰਜ਼ੇ ਦੁਆਰਾ ਕੀਤਾ ਜਾ ਸਕਦਾ ਹੈ । ਅੱਜ-ਕਲ੍ਹ ਬਹੁਤ ਸਾਰੀਆਂ ਬੈਂਕਾਂ ਤੇ ਹੋਰ ਅਦਾਰਿਆਂ ਨੇ ਮਕਾਨ ਬਣਾਉਣ ਲਈ ਵਿਆਜ ਦਰਾਂ । ਘਟਾ ਦਿੱਤੀਆਂ ਹਨ ਤੇ ਸਰਕਾਰ ਵੀ ਅਜਿਹੇ ਕਰਜ਼ੇ ਉੱਪਰ ਆਮਦਨ ਕਰ ਦੀ ਛੋਟ ਦਿੰਦੀ । ਹੈ । ਸੋ ਅੱਜ-ਕਲ੍ਹ ਮਕਾਨ ਬਣਾਉਣ ਲਈ ਵਿੱਤ ਦਾ ਪ੍ਰਬੰਧ ਪਹਿਲਾਂ ਨਾਲੋਂ ਸੌਖਾ ਹੈ ।
ਪ੍ਰਸ਼ਨ 17.
ਵਿੱਤੀ ਪ੍ਰਬੰਧ ਕਿਹੜੀਆਂ-ਕਿਹੜੀਆਂ ਏਜੰਸੀਆਂ ਤੋਂ ਕੀਤਾ ਜਾ ਸਕਦਾ ਹੈ ?
ਉੱਤਰ-
ਘਰ ਬਣਾਉਣ ਜਾਂ ਖਰੀਦਣ ਸਮੇਂ ਬਹੁਤ ਜ਼ਿਆਦਾ ਧਨ ਦੀ ਲੋੜ ਹੁੰਦੀ ਹੈ । ਕਿਉਂਕਿ ਘਰ ਬਣਾਉਣ ਲਈ ਜਗਾ ਦੀ ਕੀਮਤ, ਬਿਲਡਿੰਗ ਬਣਾਉਣ ਲਈ ਸਾਮਾਨ ਦੀ ਕੀਮਤ, ਮਜ਼ਦੂਰੀ ਅਤੇ ਆਰਕੀਟੈਕਟ ਵਗੈਰਾ ਨੂੰ ਦੇਣ ਲਈ ਪੈਸਾ ਚਾਹੀਦਾ ਹੈ । ਉਂਝ ਵੀ ( ਮਕਾਨ ਬਣਾਉਂਦੇ ਸਮੇਂ ਕਈ ਵਾਰ ਕੀਮਤਾਂ ਇੰਨੀਆਂ ਵਧ ਜਾਂਦੀਆਂ ਹਨ ਕਿ ਖ਼ਰਚਾ ਬਜਟ ਤੋਂ ਬਾਹਰ ਚਲਿਆ ਜਾਂਦਾ ਹੈ । ਜੇਕਰ ਇਹ ਸਾਰਾ ਧਨ ਇਕੱਠਾ ਕਰਕੇ ਘਰ ਖ਼ਰੀਦਣਾ ਹੋਵੇ ਤਾਂ ਹੋ ਸਕਦਾ ਹੈ ਆਦਮੀ ਦੀ ਇਹ ਇੱਛਾ ਕਦੀ ਵੀ ਪੂਰੀ ਨਾ ਹੋਵੇ, ਇਸ ਲਈ ਧਨ ਦਾ ਪ੍ਰਬੰਧ ਕਰਨ ਲਈ ਕਰਜ਼ਾ ਲੈਣਾ ਪੈ ਸਕਦਾ ਹੈ । ਇਹ ਕਰਜ਼ਾ ਅੱਗੇ ਲਿਖੀਆਂ ਏਜੰਸੀਆਂ ਤੋਂ ਲਿਆ ਜਾ ਸਕਦਾ ਹੈ-
- ਬੈਂਕ
- ਟਰੱਸਟ
- ਲਾਈਫ ਇਨਸ਼ੋਰੈਂਸ ਕੰਪਨੀਆਂ
- ਸਰਕਾਰੀ ਸੋਸਾਇਟੀਆਂ
- ਗੈਰ-ਸਰਕਾਰੀ ਸੋਸਾਇਟੀਆਂ
- ਸਰਕਾਰੀ ਅਤੇ ਗ਼ੈਰ-ਸਰਕਾਰੀ ਮੋਰਟਗੇਜ ਕੰਪਨੀਆਂ ਆਦਿ ।
ਪ੍ਰਸ਼ਨ 19.
ਆਪਣਾ ਘਰ ਬਣਾਉਣ ਦੇ ਕੀ ਫਾਇਦੇ ਹਨ ?
ਉੱਤਰ-
ਹਰ ਕੋਈ ਆਪਣਾ ਘਰ ਬਣਾਉਣਾ ਚਾਹੁੰਦਾ ਹੈ ਕਿਉਂਕਿ ਇਸ ਦੇ ਹੇਠਾਂ ਲਿਖੇ ਫਾਇਦੇ ਹਨ-
- ਆਪਣਾ ਘਰ ਹੋਣਾ ਇਕ ਸਮਾਜਿਕ ਮਾਣ ਵਾਲੀ ਗੱਲ ਹੈ ।
- ਹਰ ਮਹੀਨੇ ਕਿਰਾਇਆ ਨਹੀਂ ਦੇਣਾ ਪੈਂਦਾ ।
- ਘਰ ਇਕ ਪੱਕੀ ਜਾਇਦਾਦ ਹੈ ਇਸ ਦੀ ਕੀਮਤ ਵਧਦੀ ਰਹਿੰਦੀ ਹੈ ।
- ਆਪਣੇ ਘਰ ਵਿਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀਆਂ ਕਰ ਸਕਦੇ ਹਾਂ ।
- ਘਰ ਆਦਮੀ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਦਾ ਹੈ ।
- ਮਾਲਕ ਮਕਾਨ ਨਾਲ ਕਦੀ ਝਗੜਾ ਨਹੀਂ ਹੁੰਦਾ ।
ਪ੍ਰਸ਼ਨ 20.
ਆਪਣਾ ਘਰ ਬਣਾਉਣ ਦਾ ਕੀ ਨੁਕਸਾਨ ਹੈ ?
ਉੱਤਰ-
- ਘਰ ਬਣਾਉਣ ਸਮੇਂ ਸਾਰੀ ਬੱਚਤ ਖ਼ਤਮ ਹੋ ਜਾਂਦੀ ਹੈ ਤੇ ਜੇ ਕੋਈ ਸੰਕਟ ਆ ਜਾਵੇ ਤਾਂ ਬੜੀ ਮੁਸ਼ਕਿਲ ਹੁੰਦੀ ਹੈ ।
- ਜੇਕਰ ਗੁਆਂਢੀ ਚੰਗਾ ਨਾ ਮਿਲੇ ਤਾਂ ਸਾਰੀ ਉਮਰ ਦਾ ਕਲੇਸ਼ ਰਹਿੰਦਾ ਹੈ ।
- ਘਰ ਦੀ ਮੁਰੰਮਤ ਕਰਾਉਣੀ ਪੈਂਦੀ ਹੈ ।
- ਘਰ ਬਣਾ ਕੇ ਆਦਮੀ ਇਕ ਥਾਂ ਨਾਲ ਬੱਝ ਜਾਂਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 21.
ਘਰ ਲਈ ਕਮਰਿਆਂ ਦਾ ਆਯੋਜਨ ਕਿਵੇਂ ਕਰੋਗੇ ਅਤੇ ਕਿਹੜੇ ਕਮਰੇ ਜ਼ਰੂਰੀ ਹਨ ?
ਉੱਤਰ-
ਘਰ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਮਹੱਤਵਪੂਰਨ ਲੋੜ ਹੈ । ਘਰ ਨੂੰ ਮਨੁੱਖੀ ਸੱਭਿਅਤਾ ਦਾ ਆਧਾਰ ਵੀ ਕਿਹਾ ਜਾ ਸਕਦਾ ਹੈ । ਘਰ ਵਿਚ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਆਪਣੀਆਂ-ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਜੀਵਨ ਨੂੰ ਸੁਖਦਾਇਕ ਬਣਾਉਂਦੇ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ । ਘਰ ਵਿਚ ਹੀ ਮਨੁੱਖ ਦੇ ਵਿਅਕਤੀਗਤ ਅਤੇ ਸਮਾਜਿਕ ਜੀਵਨ ਦਾ ਆਰੰਭ ਹੁੰਦਾ ਹੈ । ਘਰ ਨੂੰ ਹੋਂਦ ਵਿਚ ਲਿਆਉਣ ਲਈ ਮਕਾਨ ਦਾ ਹੋਣਾ ਜ਼ਰੂਰੀ ਹੈ । ਮਕਾਨ ਵਿਚ ਇਕ ਛੱਤ ਥੱਲੇ ਇਕ ਘਰ ਹੋਂਦ ਵਿਚ | ਆਉਂਦਾ ਹੈ । ਮਕਾਨ ਦਾ ਢਾਂਚਾ ਪਰਿਵਾਰ ਦੀਆਂ ਲੋੜਾਂ ਅਤੇ ਆਰਥਿਕ ਵਸੀਲਿਆਂ ਦੇ | ਅਨੁਸਾਰ ਹੀ ਹੋਣਾ ਚਾਹੀਦਾ ਹੈ । ਇਕ ਮੱਧਵਰਗੀ ਪਰਿਵਾਰ ਦੇ ਮਕਾਨ ਲਈ ਕਮਰਿਆਂ ਦੀ | ਯੋਜਨਾਬੰਦੀ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ-
ਬੈਠਕ (Living Room) – ਘਰ ਜਿਸ ਤਰ੍ਹਾਂ ਦਾ ਵੀ ਹੋਵੇ ਉਸ ਵਿਚ ਇਕ ਕਮਰਾ | ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਾਰੇ ਘਰ ਦੇ ਵਿਅਕਤੀ ਆਰਾਮ ਨਾਲ ਬੈਠ ਸਕਣ | ਅਤੇ ਆਪਣਾ-ਆਪਣਾ ਕੰਮ ਜਿਵੇਂ ਸਵੈਟਰ ਬੁਨਣਾ, ਪੇਂਟਿੰਗ ਕਰਨੀ, ਅਖ਼ਬਾਰ ਪੜ੍ਹਨਾ, ਟੈਲੀਵਿਜ਼ਨ ਵੇਖਣਾ ਆਦਿ ਕੰਮ ਕਰ ਸਕਣ । ਬੈਠਕ ਵਿਚ ਹੀ ਬਾਹਰੋਂ ਆਏ ਨੇੜੇ ਦੇ ਮਹਿਮਾਨਾਂ ਨੂੰ ਬਿਠਾ ਕੇ ਉਨ੍ਹਾਂ ਦੀ ਖ਼ਾਤਰਦਾਰੀ ਕੀਤੀ ਜਾਂਦੀ ਹੈ । ਇਸ ਕਰਕੇ ਕਮਰੇ ਵਿਚ ਰੋਸ਼ਨੀ ਅਤੇ ਹਵਾ ਦੀ ਆਵਾਜਾਈ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ । ਇਹ ਕਮਰਾ ਘਰ ।ਦੇ ਬਾਹਰਲੇ ਪਾਸੇ ਹੋਣਾ ਚਾਹੀਦਾ ਹੈ ਤਾਂ ਕਿ ਮਹਿਮਾਨਾਂ ਨੂੰ ਇਸ ਕਮਰੇ ਤਕ ਲਿਜਾਣ ਲਈ | ਬਾਕੀ ਕਮਰਿਆਂ ਵਿਚੋਂ ਨਾ ਲੰਘਾਇਆ ਜਾਏ । ਇਹ ਕਮਰਾ ਘੱਟੋ-ਘੱਟ 15 × 15 ਫੁੱਟ ਹੋਣਾ | ਚਾਹੀਦਾ ਹੈ ਅਤੇ ਲੋੜ ਅਨੁਸਾਰ ਵਧਾਇਆ-ਘਟਾਇਆ ਵੀ ਜਾ ਸਕਦਾ ਹੈ ।
ਖਾਣਾ-ਖਾਣ ਦਾ ਕਮਰਾ (Dining Room) – ਖਾਣਾ-ਖਾਣ ਦਾ ਕਮਰਾ ਬੈਠਕ ਅਤੇ ਰਸੋਈ ਦੇ ਨੇੜੇ ਹੋਣਾ ਚਾਹੀਦਾ ਹੈ ਤਾਂ ਕਿ ਪਕਾਇਆ ਹੋਇਆ ਖਾਣਾ ਉੱਥੇ ਆਸਾਨੀ ਨਾਲ ਲਿਆਂਦਾ ਜਾ ਸਕੇ ਅਤੇ ਜੂਠੇ ਭਾਂਡਿਆਂ ਨੂੰ ਰਸੋਈ ਵਿਚ ਲਿਜਾਇਆ ਜਾ ਸਕੇ । ਇਸ ਕਮਰੇ ਵਿਚੋਂ ਰਸੋਈ ਸਿੱਧੀ ਨਜ਼ਰ ਨਹੀਂ ਆਉਣੀ ਚਾਹੀਦੀ ਰਸੋਈ ਤੇ ਖਾਣਾ-ਖਾਣ ਦੇ ਕਮਰੇ ਵਿਚ ਇਕ ਖਿੜਕੀ | (Service window) ਰੱਖੀ ਜਾ ਸਕਦੀ ਹੈ । ਇਸ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ | ਜਾਲੀ ਵਾਲੇ ਹੋਣੇ ਚਾਹੀਦੇ ਹਨ ਤਾਂ ਕਿ ਮੱਖੀ, ਮੱਛਰ ਅੰਦਰ ਨਾ ਆ ਸਕੇ । ਇਸ ਕਮਰੇ ਦੇ ਨੇੜੇ ਜੇ ਕੋਈ ਬਰਾਂਡਾ ਜਾਂ ਰਸਤਾ ਹੋਵੇ ਤਾਂ ਉੱਥੇ ਹੱਥ ਧੋਣ ਲਈ ਟੂਟੀ (Wash basin) ਲਵਾ ਲੈਣੀ ਚਾਹੀਦੀ ਹੈ ਤਾਂ ਕਿ ਖਾਣਾ-ਖਾਣ ਤੋਂ ਪਹਿਲੋਂ ਅਤੇ ਪਿੱਛੋਂ ਹੱਥ ਧੋਤੇ ਜਾ ਸਕਣ | ਕਮਰੇ ਵਿਚ ਹਵਾ, ਰੋਸ਼ਨੀ ਅਤੇ ਧੁੱਪ ਆਉਣ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।
ਸੌਣ ਦਾ ਕਮਰਾ (Bed Room) – ਸੌਣ ਵਾਲੇ ਕਮਰੇ ਘਰ ਦੇ | ਪਿਛਲੇ ਪਾਸੇ ਹੋਣੇ ਚਾਹੀਦੇ ਹਨ ਜੇਕਰ ਇਨ੍ਹਾਂ ਕਮਰਿਆਂ ਦਾ ਰੁਖ ਉੱਤਰ-ਪੂਰਵ (North-East) ਵਲ ਹੋਵੇ ਤਾਂ ਵਧੇਰੇ ਚੰਗਾ ਹੈ ਤਾਂ ਕਿ ਚੜ੍ਹਦੇ ਸੂਰਜ ਦੀ ਧੁੱਪ ਆ ਸਕੇ ਅਤੇ ਦੁਪਹਿਰ | ਵੇਲੇ ਕਮਰੇ ਜ਼ਿਆਦਾ ਗਰਮ ਨਾ ਹੋਣ ਅਤੇ ਗਰਮੀਆਂ ਵਿਚ ਉੱਥੇ ਆਰਾਮ ਨਾਲ ਸੁੱਤਾ ਜਾ ਸਕੇ । ਇਹ ਕਮਰੇ ਅਰਾਮਦਾਇਕ ਹੋਣੇ ਚਾਹੀਦੇ ਹਨ । ਇਨ੍ਹਾਂ ਨੇੜੇ ਜ਼ੋਰ ਨਹੀਂ ਹੋਣਾ | ਚਾਹੀਦਾ । ਇਨ੍ਹਾਂ ਕਮਰਿਆਂ ਵਿਚ ਧੁੱਪ, ਹਵਾ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ ।
ਬੱਚਿਆਂ ਦਾ ਕਮਰਾ (Children’s Room) – ਇਹ ਕਮਰਾ ਮਾਤਾ-ਪਿਤਾ ਦੇ ਕਮਰੇ ਦੇ | ਨੇੜੇ ਹੋਣਾ ਚਾਹੀਦਾ ਹੈ । ਇਸ ਵਿਚ ਬੱਚਿਆਂ ਦੇ ਖੇਡਣ ਲਈ ਖੁੱਲੀ ਥਾਂ ਹੋਣੀ ਚਾਹੀਦੀ ਹੈ । ਕੰਧਾਂ ਵਿਚ ਲੱਗੇ ਫੱਟੇ (Shelves) ਨੀਵੇਂ ਹੋਣੇ ਚਾਹੀਦੇ ਹਨ ਤਾਂ ਕਿ ਬੱਚੇ ਆਪਣੇ ਖਿਡੌਣੇ | ਅਤੇ ਕਿਤਾਬਾਂ ਉੱਥੋਂ ਆਸਾਨੀ ਨਾਲ ਲਾਹ ਸਕਣ । ਬਿਜਲੀ ਦੇ ਪਲੱਗ ਉੱਚੇ ਹੋਣੇ ਚਾਹੀਦੇ ਹਨ | ਕਮਰੇ ਵਿਚ ਰੋਸ਼ਨੀ ਅਤੇ ਹਵਾ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਕਮਰੇ ਦੀਆਂ | ਦੀਵਾਰਾਂ ਉੱਪਰ ਜੇਕਰ ਪੇਂਟ ਕਰਵਾ ਦਿੱਤਾ ਜਾਵੇ ਤਾਂ ਚੰਗਾ ਰਹਿੰਦਾ ਹੈ ਤਾਂ ਕਿ ਬੱਚਿਆਂ | ਦੁਆਰਾ ਖ਼ਰਾਬ ਕੀੜੀਆਂ ਦੀਵਾਰਾਂ ਨੂੰ ਪਾਣੀ ਨਾਲ ਧੋ ਕੇ ਸਾਫ਼ ਕੀਤਾ ਜਾ ਸਕੇ । ਇਸ ਕਮਰੇ ਵਿਚ ਫਰਨੀਚਰ ਨੀਵਾਂ ਹੋਣਾ ਚਾਹੀਦਾ ਹੈ ਤਾਂ ਕਿ ਬੱਚੇ ਉਸ ਨੂੰ ਆਸਾਨੀ ਨਾਲ ਵਰਤ ਸਕਣ ।
ਪੜ੍ਹਨ ਦਾ ਕਮਰਾ (Study Room) – ਜਿਸ ਘਰ ਵਿਚ ਬੱਚੇ ਸਕੂਲ ਜਾਂ ਕਾਲਜ ਵਿਚ ਪੜ੍ਹਨ ਵਾਲੇ ਹੋਣ ਜਾਂ ਘਰ ਦੀ ਮਾਲਕਣ ਅਤੇ ਮਾਲਕ ਪੜ੍ਹਨ ਪੜ੍ਹਾਉਣ ਦਾ ਧੰਦਾ ਕਰਦੇ ਹੋਣ ਉੱਥੇ ਪੜ੍ਹਨ ਵਾਲਾ ਕਮਰਾ ਹੋਣਾ ਜ਼ਰੂਰੀ ਹੈ । ਇਸ ਵਿਚ ਹਵਾ ਅਤੇ ਰੋਸ਼ਨੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ । ਬੱਚਿਆਂ ਦੀ ਉਮਰ ਮੁਤਾਬਿਕ ਮੇਜ਼ ਤੇ ਕੁਰਸੀਆਂ ਦੀ ਉਚਾਈ ਅਤੇ ਆਕਾਰ ਹੋਣਾ ਚਾਹੀਦਾ ਹੈ । ਇਸ ਕਮਰੇ ਵਿਚ ਕਿਤਾਬਾਂ ਦੀ ਅਲਮਾਰੀ ਦਾ ਹੋਣਾ ਵੀ ਜ਼ਰੂਰੀ ਹੈ । ਪੜ੍ਹਨ ਦੇ ਮੇਜ਼ ਤੇ ਰੋਸ਼ਨੀ ਖੱਬੇ ਪਾਸਿਓਂ ਆਉਣੀ ਚਾਹੀਦੀ ਹੈ ।
ਸਟੋਰ (Store) – ਇਸ ਕਮਰੇ ਦਾ ਆਕਾਰ 10 × 6 ਫੁੱਟ ਹੋਣਾ ਚਾਹੀਦਾ ਹੈ । ਇਸ ਵਿਚ 2 × 2 ਫੁੱਟ ਦੀ ਚੌੜੀ ਸਲੈਬ (Shelf) ਹੋਣੀ ਚਾਹੀਦੀ ਹੈ ਜਿਸ ਉੱਪਰ ਟਰੰਕ ਆਦਿ ਟਿਕਾਏ ਜਾ ਸਕਣ । ਇਸ ਦਾ ਦਰਵਾਜ਼ਾ ਸੌਣ ਵਾਲੇ ਕਮਰੇ ਵਿਚ ਖੁੱਲ੍ਹਣਾ ਚਾਹੀਦਾ ਹੈ । ਇਸ ਵਿਚ ਘਰ ਦਾ ਫਾਲਤੂ ਅਤੇ ਜ਼ਰੂਰੀ ਸਾਮਾਨ ਇਸ ਤਰੀਕੇ ਨਾਲ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਕੱਢਣ ਵਿਚ ਕੋਈ ਮੁਸ਼ਕਿਲ ਨਾ ਹੋਵੇ ।
ਰਸੋਈ (Kitchen) – ਇਕ ਆਮ ਗਹਿਣੀ ਆਪਣਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਗੁਜ਼ਾਰਦੀ ਹੈ । ਇਸ ਲਈ ਰਸੋਈ ਸਾਫ਼-ਸੁਥਰੀ, ਖੂਬਸੂਰਤ ਅਤੇ ਆਰਾਮਦਾਇਕ ਹੋਣੀ ਚਾਹੀਦੀ ਹੈ । ਇਸ ਵਿਚ ਕੰਮ ਕਰਨ ਦੇ ਖੇਤਰ ਅਤੇ ਹੌਦੀ ਇਸ ਪ੍ਰਕਾਰ ਬਣੀ ਹੋਣੀ ਚਾਹੀਦੀ ਹੈ ਕਿ ਹਿਣੀ ਨੂੰ ਰਸੋਈ ਵਿਚ ਘੱਟ ਤੋਂ ਘੱਟ ਚਲਣਾ ਪਵੇ । ਰਸੋਈ ਦਾ ਡਿਜ਼ਾਇਨ ਕਈ ਪ੍ਰਕਾਰ ਦਾ ਹੋ ਸਕਦਾ ਹੈ । ਜਿਵੇਂ ਯੂ-ਆਕਾਰ (U-shape), ਐਲ-ਆਕਾਰ (L-shape), 4-ਆਕਾਰ (V-shape) ਹੋ ਸਕਦਾ ਹੈ | ਅੱਜ-ਕਲ੍ਹ ਰੇਡੀਮੇਡ ਰਸੋਈ ਦਾ ਰਿਵਾਜ ਵੀ ਵੱਧਦਾ ਜਾ ਰਿਹਾ ਹੈ ਪਰ ਕੀਮਤ ਜ਼ਿਆਦਾ ਹੋਣ ਕਰਕੇ ਇਸ ਤਰ੍ਹਾਂ ਦੀ ਰੇਡੀਮੇਡ ਰਸੋਈ ਸਿਰਫ਼ ਉੱਚ ਆਮਦਨ ਵਰਗ ਹੀ ਬਣਾ ਸਕਦੇ ਹਨ | ਆਮ ਰਸੋਈ ਵਿਚ ਕੰਮ ਕਰਨ ਵਾਲੇ ਕਾਉਂਟਰ ਅਤੇ ਹੌਦੀ ਦੀ ਉਚਾਈ ਫਰਸ਼ ਤੋਂ 30 ਤੋਂ 32 ਇੰਚ ਹੋਣੀ ਚਾਹੀਦੀ ਹੈ ਤਾਂ ਕਿ ਬਿਨਾਂ ਝੁਕੇ ਕੰਮ ਆਸਾਨੀ ਨਾਲ ਕੀਤਾ ਜਾ ਸਕੇ । ਇਸ ਕਾਊਂਟਰ ਦੇ ਥੱਲੇ ਗੈਸ ਦਾ ਸਿਲੰਡਰ, ਆਟੇ ਵਾਲਾ ਡਰੰਮ ਅਤੇ ਭਾਂਡੇ ਰੱਖਣ ਲਈ ਸ਼ੈਲਫ ਹੋਣੇ ਚਾਹੀਦੇ ਹਨ । ਰਸੋਈ ਦੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਅਤੇ ਰਸੋਈ ਵਿਚ ਧੁੱਪ, ਹਵਾ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਦਾ ਆਕਾਰ ਘੱਟੋ-ਘੱਟ 80 ਵਰਗ ਫੁੱਟ ਜ਼ਰੂਰ ਹੋਣਾ ਚਾਹੀਦਾ ਹੈ ।
ਗੁਸਲਖ਼ਾਨਾ (Bathroom) – ਅੱਜ-ਕਲ੍ਹ ਵੱਡੇ ਸ਼ਹਿਰਾਂ ਵਿਚ ਜਿੱਥੇ ਫਲੱਸ਼ ਸਿਸਟਮ ਦਾ ਪ੍ਰਬੰਧ ਹੈ, ਗੁਸਲਖ਼ਾਨਾ ਅਤੇ ਪਖਾਨਾ ਇਕੱਠੇ ਹੀ ਬਣਾਏ ਜਾਂਦੇ ਹਨ । ਜੇ ਹੋ ਸਕੇ ਤਾਂ ਗੁਸਲਖ਼ਾਨਾ ਹਰ ਸੌਣ ਵਾਲੇ ਕਮਰੇ ਨਾਲ ਜੁੜਿਆ ਹੋਣਾ ਚਾਹੀਦਾ ਹੈ । ਇਸ ਵਿਚ ਨਲਕੇ ਅਤੇ ਫੁਹਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਇਕ ਪਾਸੇ ਹੌਦੀ (Sink) ਵੀ ਹੋਣੀ ਚਾਹੀਦੀ ਹੈ । ਸਰਦੀਆਂ ਲਈ ਗਰਮ ਪਾਣੀ ਦਾ ਪ੍ਰਬੰਧ ਵੀ ਜ਼ਰੂਰੀ ਹੈ । ਇਸ ਦਾ ਫਰਸ਼ ਪੱਕਾ ਅਤੇ ਆਸਾਨੀ ਨਾਲ ਸਾਫ਼ ਹੋਣ ਵਾਲਾ ਚਾਹੀਦਾ ਹੈ । ਇਸ ਦੀ ਢਲਾਨ ਨਾਲੀ ਵੱਲ ਹੋਣੀ ਚਾਹੀਦੀ ਹੈ ਤਾਂ ਕਿ ਪਾਣੀ ਜਲਦੀ ਨਿਕਲ ਸਕੇ । ਗੁਸਲਖ਼ਾਨੇ ਦੀਆਂ ਦੀਵਾਰਾਂ ਘੱਟੋ-ਘੱਟ 3 ਫੁੱਟ ਉਚਾਈ ਤਕ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਆਸਾਨੀ ਨਾਲ ਸਾਫ਼ ਹੋ ਸਕਣ, ਇੱਥੇ ਇਕ ਸ਼ੈਲਫ ਦਾ ਹੋਣਾ ਜ਼ਰੂਰੀ ਹੈ, ਜਿੱਥੇ ਸਾਬਣ, ਤੇਲ ਅਤੇ ਹੋਰ ਵਰਤਿਆ ਜਾਣ ਵਾਲਾ ਸਾਮਾਨ ਰੱਖਿਆ ਜਾ ਸਕੇ ।
ਪ੍ਰਸ਼ਨ 22.
ਘਰ ਵਿਚ ਬੈਠਕ ਦੀ ਕੀ ਮਹੱਤਤਾ ਹੈ ?
ਉੱਤਰ-
ਘਰ ਵਿਚ ਬੈਠਕ (Living Room) ਇਕ ਮਹੱਤਵਪੂਰਨ ਜਗ੍ਹਾ ਹੁੰਦੀ ਹੈ । ਇਸ ਨੂੰ ਘਰ ਦਾ ਦਿਲ ਵੀ ਕਿਹਾ ਜਾਂਦਾ ਹੈ | ਘਰ ਵਿਚ ਇਹ ਇਕ ਅਜਿਹੀ ਜਗ੍ਹਾ ਹੁੰਦੀ ਹੈ ਜਿਸ ਤੋਂ ਘਰ ਦੀ ਧੜਕਨ ਦਾ ਪਤਾ ਲੱਗਦਾ ਹੈ । ਇਸ ਜਗ੍ਹਾ ਉੱਤੇ ਬੈਠ ਕੇ ਪਰਿਵਾਰ ਦੇ ਸਾਰੇ ਜੀਅ ਆਪਣੇ ਆਪ ਨੂੰ ਘਰ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਤੇ ਸਮੂਹਿਕ ਰੂਪ ਵਿਚ ਮਹਿਮਾਨ ਦਾ ਸਵਾਗਤ ਕਰਦੇ ਹਨ | ਘਰ ਵਿਚ ਬੈਠਕ (Living Room) ਦੀ ਹੇਠ ਲਿਖੀ ਮਹੱਤਤਾ ਹੁੰਦੀ ਹੈ-
1. ਪਰਿਵਾਰ ਦੀ ਸਾਂਝੀ ਜਗਾ – ਬੈਠਕ ਸਾਰੇ ਪਰਿਵਾਰ ਦੀ ਸਾਂਝੀ ਜਗ੍ਹਾ ਹੁੰਦੀ ਹੈ । ਇਸ ਜਗ੍ਹਾ ਵਿਚ ਪਰਿਵਾਰ ਦੇ ਸਾਰੇ ਜੀਅ ਬੈਠ ਕੇ ਆਪਣੇ ਆਪ ਨੂੰ ਪਰਿਵਾਰ ਨਾਲ ਜੁੜਿਆ ਮਹਿਸੂਸ ਕਰਦੇ ਹਨ । ਸੰਯੁਕਤ ਪਰਿਵਾਰਾਂ ਵਿਚ ਇਸ ਜਗਾ ਦੀ ਮਹੱਤਤਾ ਹੋਰ ਵੀ ਵੱਧ ਹੁੰਦੀ ਹੈ ਕਿਉਂਕਿ ਇਹ ਜਗਾ ਵੱਡੇ ਪਰਿਵਾਰਾਂ ਦੇ ਮੈਂਬਰਾਂ ਦੀ ਇਕ-ਦੂਜੇ ਨਾਲ ਆਪਣੇ ਦੁੱਖ-ਸੁਖ ਸਾਂਝੇ ਕਰਨ ਵਾਲੀ ਜਗ੍ਹਾ ਹੁੰਦੀ ਹੈ ।
2. ਮਹਿਮਾਨ ਦਾ ਸਵਾਗਤ ਵਾਲੀ ਜਗਾ – ਬੈਠਕ ਵਿਚ ਬਾਹਰੋਂ ਆਏ ਮਹਿਮਾਨਾਂ ਨੂੰ ਬਿਠਾਇਆ ਜਾਂਦਾ ਹੈ । ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ । ਇਸ ਜਗ੍ਹਾ ਉੱਪਰ ਪਰਿਵਾਰ ਦੇ ਸਾਰੇ ਮੈਂਬਰ ਮਹਿਮਾਨਾਂ ਨੂੰ ਮਿਲਦੇ ਹਨ ਤੇ ਗੱਲਬਾਤ ਕਰਦੇ ਹਨ ।
3. ਰੀਲੈਕਸ ਕਰਨ ਵਾਲੀ ਜਗਾ – ਬੈਠਕ ਪਰਿਵਾਰ ਦੇ ਮੈਂਬਰਾਂ ਲਈ ਰੀਲੈਸਕ ਕਰਨ ਵਾਲੀ ਜਗ੍ਹਾ ਵੀ ਹੁੰਦੀ ਹੈ । ਇੱਥੇ ਬੈਠ ਕੇ ਪਰਿਵਾਰ ਦੇ ਮੈਂਬਰ ਅਖ਼ਬਾਰ ਪੜ੍ਹਦੇ ਹਨ, ਟੀ. ਵੀ. ਵੇਖਦੇ ਹਨ, ਸਵੈਟਰ ਬੁਣਦੇ ਹਨ ਤੇ ਆਪਸ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਹੋਏ ਆਪਣੇ ਆਪ ਨੂੰ ਰੀਲੈਕਸ ਕਰਦੇ ਹਨ । ਇਸ ਨਾਲ ਪਰਿਵਾਰ ਦਾ ਮਾਹੌਲ ਸਿਹਤਮੰਦ ਰਹਿੰਦਾ ਹੈ ।
4. ਘਰ ਦੀਆਂ ਸਮੱਸਿਆਵਾਂ ਨੂੰ ਵਿਚਾਰਨ ਵਾਲੀ ਜਗਾ – ਬੈਠਕ ਵਿਚ ਪਰਿਵਾਰ ਦੇ ਸਾਰੇ ਮੈਂਬਰ ਬੈਠ ਕੇ ਪਰਿਵਾਰ ਜਾਂ ਪਰਿਵਾਰ ਦੇ ਕਿਸੇ ਇਕ ਮੈਂਬਰ ਦੀ ਕਿਸੇ ਸਮੱਸਿਆ ਬਾਰੇ ਵਿਚਾਰਾਂ ਕਰਦੇ ਹਨ । ਮਿਲ-ਬੈਠ ਕੇ ਪਰਿਵਾਰ ਦੇ ਮੈਂਬਰਾਂ ਵਿਚ ਨੇੜਤਾ ‘ਤੇ ਹਮਦਰਦੀ ਵੱਧਦੀ ਹੈ । ਸੰਚਾਰ ਦੀ ਵੀ ਕੋਈ ਮੁਸ਼ਕਿਲ ਨਹੀਂ ਰਹਿੰਦੀ । ਇਸ ਜਗ੍ਹਾ ਤੇ ਘਰ ਦਾ ਹਰ ਮੈਂਬਰ ਆਪਣੀ ਰਾਇ ਦੇ ਸਕਦਾ ਹੈ ਅਤੇ ਹਰ ਮੈਂਬਰ ਨੂੰ ਸੁਣਿਆ ਜਾਂਦਾ ਹੈ ।
ਉਪਰੋਕਤ ਕਾਰਨਾਂ ਕਰਕੇ ਬੈਠਕ ਦੀ ਹਰ ਘਰ ਵਿਚ ਇਕ ਵਿਸ਼ੇਸ਼ ਜਗਾ ਤੇ ਮਹੱਤਤਾ ਹੁੰਦੀ ਹੈ । ਬੈਠਕ ਦੀ ਰੌਣਕ ਤੋਂ ਹੀ ਪਰਿਵਾਰ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ । ਇਕ ਖ਼ੁਸ਼ ਪਰਿਵਾਰ ਦੀਆਂ ਬੈਠਕਾਂ ਵਿਚ ਰੌਣਕਾਂ ਹੀ ਰਹਿੰਦੀਆਂ ਹਨ ।
ਪ੍ਰਸ਼ਨ 23.
ਘਰ ਦੀ ਚੋਣ ਕਰਦੇ ਸਮੇਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਜਾਂ
ਘਰ ਬਣਾਉਣ ਵੇਲੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ । ਵਰਣਨ ਕਰੋ ।
(B) ਘਰ ਬਣਾਉਣ ਵੇਲੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਜਾਂ
ਘਰ ਬਣਾਉਂਦੇ ਸਮੇਂ ਅਸਰ ਪਾਉਣ ਵਾਲੇ ਕਾਰਕਾਂ ਬਾਰੇ ਦੱਸੋ ।
ਉੱਤਰ-
(A) ਘਰ ਬਣਾਉਣਾ ਪਰਿਵਾਰ ਦੇ ਟੀਚਿਆਂ ਵਿਚੋਂ ਇਕ ਮਹੱਤਵਪੂਰਨ ਟੀਚਾ ਹੁੰਦਾ ਹੈ । ਹਰ ਹਿਣੀ ਦੇ ਮਨ ਵਿਚ ਆਪਣੇ ਘਰ ਦਾ ਇਕ ਸੁਪਨਾ ਹੁੰਦਾ ਹੈ । ਜਿਸ ਦੀ ਪੂਰਤੀ ਕਰਕੇ ਉਸ ਨੂੰ ਬੇਮਿਸਾਲ ਸੰਤੁਸ਼ਟੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ । ਇਸ ਲਈ ਘਰ ਬਣਾਉਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਲਾਹ ਅਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ, ਤਾਂ ਕਿ ਇਕ ਅਜਿਹਾ ਘਰ ਬਣਾਇਆ ਜਾਵੇ ਜਿੱਥੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਬਹੁਪੱਖੀ ਵਿਕਾਸ ਹੋ ਸਕੇ । ਇਸ ਲਈ ਘਰ ਬਣਾਉਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ-
ਘਰ ਲਈ ਸਥਾਨ ਦੀ ਚੋਣ (Selection of Site) – ਘਰ ਲਈ ਜਗ੍ਹਾ ਦੀ ਚੋਣ ਸਭ ਤੋਂ ਮਹੱਤਵਪੂਰਨ ਕੰਮ ਹੈ ਕਿਉਂਕਿ ਘਰ ਵਾਰ-ਵਾਰ ਨਹੀਂ ਬਣਾਏ ਜਾਂਦੇ ਅਤੇ ਜਗ੍ਹਾ ਦੀ ਚੋਣ ਵੇਲੇ ਲਿਆ ਗ਼ਲਤ ਫ਼ੈਸਲਾ ਉਮਰ ਭਰ ਲਈ ਦੁੱਖ ਦਾ ਕਾਰਨ ਬਣ ਸਕਦਾ ਹੈ | ਘਰ ਬਣਾਉਣ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ-
- ਜਗਾ ਸਰਕਾਰ ਵਲੋਂ ਪ੍ਰਵਾਣਿਤ ਹੋਵੇ ।
- ਘਰ ਦਾ ਆਲਾ-ਦੁਆਲਾ ਸਾਫ਼-ਸੁਥਰਾ ਹੋਵੇ ਅਤੇ ਵਾਤਾਵਰਨ ਨੂੰ ਗੰਦਾ ਕਰਨ ਵਾਲੀ ਕੋਈ ਚੀਜ਼ ਨਾ ਹੋਵੇ, ਜਿਵੇਂ-ਛੱਪੜ, ਫੈਕਟਰੀ ਆਦਿ ।
- ਮਕਾਨ ਦੀ ਜਗ੍ਹਾ ਥੋੜੀ ਉੱਚੀ ਹੋਵੇ ਤਾਂ ਕਿ ਮੀਂਹ ਦਾ ਪਾਣੀ ਇਕਦਮ ਰੁੜ ਜਾਵੇ ਅਤੇ ਘਰ ਦੇ ਪਾਣੀ ਦੇ ਨਿਕਾਸ ਦੀ ਵੀ ਕੋਈ ਸਮੱਸਿਆ ਨਾ ਹੋਵੇ ।
- ਭੱਠਾ, ਸ਼ੈਲਰ, ਬੱਸ ਸਟੈਂਡ, ਫੈਕਟਰੀਆਂ, ਰੇਲਵੇ ਸਟੇਸ਼ਨ ਦੇ ਨੇੜੇ ਘਰ ਨਹੀਂ ਬਣਾਉਣਾ ਚਾਹੀਦਾ ।
- ਪਰਿਵਾਰ ਲਈ ਕੰਮ ਆਉਣ ਵਾਲੀਆਂ ਸਹੂਲਤਾਂ ਵੀ ਨੇੜੇ ਹੋਣ, ਜਿਵੇਂ ਕਿ-ਸਕੂਲ, ਹਸਪਤਾਲ, ਬਜ਼ਾਰ ਆਦਿ ।
- ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਵੀ ਘਰ ਨਹੀਂ ਬਣਾਉਣਾ ਚਾਹੀਦਾ ।
- ਘਰ ਰੇਲਵੇ ਲਾਈਨ ਜਾਂ ਵੱਡੀ ਸੜਕ ਦੇ ਨੇੜੇ ਵੀ ਨਹੀਂ ਹੋਣਾ ਚਾਹੀਦਾ ਹੈ ।
- ਜਗਾ ਦੀ ਚੋਣ ਆਪਣੇ ਆਰਥਿਕ ਅਤੇ ਸਮਾਜਿਕ ਪੱਧਰ ਅਨੁਸਾਰ ਹੀ ਕਰਨੀ ਚਾਹੀਦੀ ਹੈ ।
ਘਰ ਦੀ ਜਗ੍ਹਾ ਦੀ ਚੋਣ ਹੇਠ ਲਿਖੇ ਕਾਰਨਾਂ ‘ਤੇ ਵੀ ਨਿਰਭਰ ਕਰਦੀ ਹੈ-
1. ਮਿੱਟੀ ਦੀ ਕਿਸਮ (Kind of Soil) – ਮਕਾਨ ਬਣਾਉਣ ਲਈ ਪੱਧਰੀ ਅਤੇ ਸਖ਼ਤ ਭੂਮੀ ਦੀ ਲੋੜ ਹੁੰਦੀ ਹੈ । ਇਸ ਲਈ ਰੇਤਲੀ ਅਤੇ ਪਥਰੀਲੀ ਥਾਂ ਉੱਪਰ ਮਕਾਨ ਨਹੀਂ ਬਣਾਇਆ ਜਾ ਸਕਦਾ । ਟੋਇਆਂ-ਟਿੱਬਿਆਂ ਨੂੰ ਭਰ ਕੇ ਬਰਾਬਰ ਕੀਤੀ ਥਾਂ ਤੇ ਵੀ ਮਕਾਨ ਬਣਾਉਣਾ ਠੀਕ ਨਹੀਂ ਰਹਿੰਦਾ ।
2. ਇਲਾਕਾ (Locality) – ਮਕਾਨ ਬਣਾਉਣ ਲਈ ਅਜਿਹੇ ਇਲਾਕੇ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਆਪਣੇ ਸਮਾਜਿਕ ਪੱਧਰ ਦੇ ਲੋਕ ਰਹਿੰਦੇ ਹੋਣ । ਇਸ ਤਰ੍ਹਾਂ ਨਾਲ ਬੱਚਿਆਂ ਅਤੇ ਵੱਡਿਆਂ ਨੂੰ ਠੀਕ ਸੰਗਤ ਮਿਲ ਸਕੇਗੀ ਅਤੇ ਸਮਾਜਿਕ ਮੇਲ-ਜੋਲ ਵਧੇਗਾ । ਇਸ ਤਰ੍ਹਾਂ ਦੇ ਇਲਾਕੇ ਵਿਚ ਹੀ ਵਿਅਕਤੀ ਆਪਣਾ ਸਮਾਜਿਕ ਰੁਤਬਾ ਪ੍ਰਾਪਤ ਕਰ ਸਕੇਗਾ । ਜੇਕਰ ਕੋਈ ਗ਼ਰੀਬ ਵਿਅਕਤੀ ਕਿਸੇ ਅਮੀਰ ਕਾਲੋਨੀ ਵਿਚ ਘਰ ਬਣਾ ਲਵੇ ਤਾਂ ਉਸ ਦਾ ਜੀਵਨ ਸੁਖਦਾਇਕ ਨਹੀਂ ਹੋ ਸਕਦਾ ।
3. ਪਾਣੀ ਦਾ ਪ੍ਰਬੰਧ (Water Supply) – ਪਾਣੀ ਸਾਡੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਅਤਿ ਜ਼ਰੂਰੀ ਲੋੜ ਹੈ । ਘਰ ਦੇ ਕੰਮ ਸੁਚਾਰੂ ਰੂਪ ਨਾਲ ਕਰਨ ਲਈ ਸਾਫ਼-ਸੁਥਰਾ ਅਤੇ ਖੁੱਲ੍ਹਾ ਪਾਣੀ ਬਹੁਤ ਜ਼ਰੂਰੀ ਹੈ | ਘਰ ਦੀ ਜਗ੍ਹਾ ਦੀ ਚੋਣ ਕਰਨ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਫ਼-ਸੁਥਰੇ ਪਾਣੀ ਦੀ ਸਪਲਾਈ ਖੁੱਲ੍ਹੀ-ਡੁੱਲੀ ਹੋਵੇ । ਪਾਣੀ ਨਾ ਹੋਣ ਦੀ ਸੂਰਤ ਵਿਚ ਘਰ ਦੇ ਸਾਰੇ ਕੰਮ ਜਿਵੇਂ ਨਹਾਉਣਾ, ਕੱਪੜੇ ਧੋਣਾ, ਖਾਣਾ ਬਣਾਉਣਾ ਆਦਿ ਰੁਕ ਜਾਂਦੇ ਹਨ ਅਤੇ ਸਾਫ਼-ਸੁਥਰੇ ਪਾਣੀ ਦੀ ਅਣਹੋਂਦ ਸਾਡੀ ਸਿਹਤ ਖ਼ਰਾਬ ਕਰ ਸਕਦੀ ਹੈ ।
4. ਹਵਾ ਅਤੇ ਰੋਸ਼ਨੀ ਦੀ ਆਵਾਜਾਈ (Ventilation and Light) – ਘਰ ਦੀ ਜਗ੍ਹਾ ਦੀ ਚੋਣ ਕਰਨ ਸਮੇਂ ਹਵਾ ਦੀ ਆਵਾਜਾਈ ਅਤੇ ਰੋਸ਼ਨੀ ਦਾ ਖ਼ਿਆਲ ਰੱਖਣਾ ਅਤਿ ਜ਼ਰੂਰੀ ਹੈ । ਇਸ ਲਈ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਬਹੁ-ਮੰਜ਼ਲੀ ਇਮਾਰਤਾਂ ਵਾਲੀ ਕਾਲੋਨੀ ਵਿਚ ਘਰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਨ੍ਹਾਂ ਇਲਾਕਿਆਂ ਵਿਚ ਤਾਜ਼ੀ ਤੇ ਸਾਫ਼ ਹਵਾ ਅਤੇ ਰੋਸ਼ਨੀ ਲੋੜ ਅਨੁਸਾਰ ਨਹੀਂ ਮਿਲ ਸਕਦੀ ।
5. ਮੁੱਲ (Value of land) – ਮਕਾਨ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਦਾ ਮੁੱਲ ਆਪਣੀ ਜੇਬ ਅਨੁਸਾਰ ਹੋਣਾ ਚਾਹੀਦਾ ਹੈ । ਵਪਾਰਕ ਇਲਾਕਿਆਂ ਵਿਚ ਘਰ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉੱਥੇ ਜ਼ਮੀਨ ਦੀ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਜੇ ਜਗਾ ਖ਼ਰੀਦ ਲਈ ਜਾਵੇ ਤਾਂ ਮਕਾਨ ਬਣਾਉਣ ਲਈ ਪੈਸੇ ਨਹੀਂ ਬਚਦੇ । | ਉਪਰੋਕਤ ਚਰਚਾ ਤੋਂ ਬਾਅਦ ਇਹ ਨਤੀਜਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ ਕਿ ਮਕਾਨ ਲਈ ਜਗਾ ਦੀ ਚੋਣ ਸਭ ਤੋਂ ਮਹੱਤਵਪੂਰਨ ਫ਼ੈਸਲਾ ਹੈ ਤੇ ਇਹ ਫ਼ੈਸਲਾ ਉੱਪਰ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕਰਨਾ ਚਾਹੀਦਾ ਹੈ ।
(B) ਵੇਖੋ ਭਾਗ (A) ਦਾ ਉੱਤਰ
ਪ੍ਰਸ਼ਨ 24.
ਘਰ ਬਣਾਉਣ ਦਾ ਮਾਲੀ ਹਾਲਤ ਨਾਲ ਸਿੱਧਾ ਸੰਬੰਧ ਕਿਵੇਂ ਹੈ ? ਤੁਸੀਂ ਕਿਹੋ ਜਿਹੇ ਇਲਾਕੇ ਵਿਚ ਰਹਿਣਾ ਪਸੰਦ ਕਰੋਗੇ ਅਤੇ ਕਿਉਂ ? (P.S.E.B.
ਉੱਤਰ-
ਘਰ ਬਣਾਉਣਾ ਪਰਿਵਾਰ ਦੇ ਮਹੱਤਵਪੂਰਨ ਟੀਚਿਆਂ ਵਿਚੋਂ ਇਕ ਮੁੱਖ ਟੀਚਾ ਹੁੰਦਾ ਹੈ । ਹਰ ਹਿਣੀ ਲਈ ਉਸ ਦੀ ਮਨ ਪਸੰਦ ਦੇ ਘਰ ਦਾ ਬਣਨਾ ਇਕ ਸੁਪਨਾ ਹੁੰਦਾ ਹੈ । ਘਰ ਬਣਾਉਣ ਲਈ ਕਈ ਗੱਲਾਂ ਮਹੱਤਵਪੂਰਨ ਹਨ, ਜਿਵੇਂ-ਜਗ੍ਹਾ ਦੀ ਚੋਣ ਤੇ ਪੈਸਾ ।
ਪੈਸਾ ਮਕਾਨ ਬਣਾਉਣ ਦੀ ਪਹਿਲੀ ਜ਼ਰੂਰਤ ਹੈ । ਕਿਉਂਕਿ ਪੈਸੇ ਤੋਂ ਬਿਨਾਂ ਘਰ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ ਹੈ । ਪੈਸੇ ਦੀ ਉਪਲੱਬਧੀ ਘਰ ਦੀ ਮਾਲੀ ਹਾਲਤ ‘ਤੇ ਨਿਰਭਰ ਕਰਦੀ ਹੈ । ਜਗਾ ਖਰੀਦਣ ਤੇ ਮਕਾਨ ਬਣਾਉਣ ਲਈ ਕਾਫ਼ੀ ਪੈਸਾ ਲੋੜੀਂਦਾ ਹੁੰਦਾ ਹੈ । ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜਿਹੜੇ ਆਪਣੀ ਆਮਦਨ ਜਾਂ ਬੱਚਤ ਵਿਚੋਂ ਮਕਾਨ ਬਣਾ ਸਕਦੇ ਹਨ ਬਾਕੀ ਲੋਕਾਂ ਨੂੰ ਮਕਾਨ ਬਣਾਉਣ ਲਈ ਪੈਸੇ ਦਾ ਪ੍ਰਬੰਧ ਕਰਨਾ ਪੈਂਦਾ ਹੈ । ਅੱਜ-ਕਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਮਕਾਨ ਬਣਾਉਣ ਵਾਲੇ ਸਾਮਾਨ ਵਿਚ ਬਹੁਤ ਖ਼ਰਚ ਹੁੰਦਾ ਹੈ ।
ਆਧੁਨਿਕ ਮਕਾਨ ਬਣਾਉਣ ਲਈ ਉਸ ਵਿਚ ਸਾਰੀਆਂ ਸਹੂਲਤਾਂ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ । ਹਰ ਘਰ ਵਿਚ ਬਿਜਲੀ, ਪਾਣੀ, ਆਧੁਨਿਕ ਰਸੋਈ, ਵਧੀਆ ਬਾਥਰੂਮ, ਕੂਲਰ, ਏਅਰ ਕੰਡੀਸ਼ਨਰ, ਫਰਨੀਚਰ ਆਦਿ ਜ਼ਰੂਰੀ ਹੋ ਗਿਆ ਹੈ । ਇਸ ਲਈ ਮਕਾਨ ਬਣਾਉਣ ਦਾ ਮਤਲਬ ਸਿਰਫ਼ ਛੱਤ ਪਾਉਣਾ ਹੀ ਨਹੀਂ ਹੁੰਦਾ ਹੈ, ਸਗੋਂ ਉਸ ਵਿਚ ਸਾਰੀਆਂ ਆਧੁਨਿਕ ਸਹੁਲਤਾਂ ਦਾ ਉਪਲੱਬਧ ਕਰਵਾਉਣਾ ਹੁੰਦਾ ਹੈ । ਇਸ ਕਰਕੇ ਘਰ ਬਣਾਉਣ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੈ । ਇਸ ਲਈ ਘਰ ਦਾ ਪੱਧਰ, ਬਣਾਉਣ ਵਾਲੇ ਦੀ ਮਾਲੀ ਹਾਲਤ ਨਾਲ ਜੁੜਿਆ ਹੁੰਦਾ ਹੈ । ਭਾਵੇਂ ਅੱਜ-ਕਲ੍ਹ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਤੋਂ ਅਸਾਨ ਤੇ ਸਸਤਾ ਕਰਜ਼ਾ ਮਿਲ ਜਾਂਦਾ ਹੈ ਪਰ ਉਸ ਕਰਜ਼ੇ ਨੂੰ ਉਤਾਰਨ ਲਈ ਘਰ ਦੀ ਮਾਲੀ ਹਾਲਤ ਚੰਗੀ ਹੋਣੀ ਜ਼ਰੂਰੀ ਹੈ ।
ਘਰ ਬਣਾਉਣ ਲਈ ਢੁੱਕਵਾਂ ਇਲਾਕਾ-
ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਘਰ ਬਣਾਉਣ ਦਾ ਫੈਸਲਾ ਵਿਅਕਤੀ ਦੀ ਜ਼ਿੰਦਗੀ ਦਾ ਇਕ ਅਹਿਮ ਫੈਸਲਾ ਹੁੰਦਾ ਹੈ ਅਤੇ ਫੈਸਲਾ ਬੜਾ ਸੋਚ-ਵਿਚਾਰ ਕੇ ਕਰਨਾ ਚਾਹੀਦਾ ਹੈ | ਘਰ ਬਣਾਉਣ ਲਈ ਜਗਾ ਜਾਂ ਇਲਾਕੇ ਦੇ ਚੋਣ ਇਕ ਅਤੀ ਮਹੱਤਵਪੂਰਨ ਫੈਸਲਾ ਹੈ । ਹਰ ਸਿਆਣਾ ਵਿਅਕਤੀ ਆਪਣੇ ਘਰ ਲਈ ਅਜਿਹੇ ਇਲਾਕੇ ਦੀ ਚੋਣ ਕਰੇਗਾ ਜਿਸ ਵਿਚ ਹੇਠ ਲਿਖੀਆਂ ਖੂਬੀਆਂ ਹੋਣ-
1. ਜਗਾ ਮਕਾਨ ਬਣਾਉਣ ਲਈ ਸਰਕਾਰ ਤੋਂ ਪ੍ਰਵਾਣਿਤ ਹੋਵੇ – ਮਕਾਨ ਬਣਾਉਣ ਲਈ ਅਜਿਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੀ ਸਰਕਾਰ ਵਲੋਂ ਮਨਜ਼ੂਰ ਸ਼ੁਦਾ ਹੋਵੇ, ਨਹੀਂ ਤਾਂ ਮਕਾਨ ਦਾ ਨਕਸ਼ਾ ਪਾਸ ਕਰਾਉਣ ਤੇ ਬਿਜਲੀ, ਪਾਣੀ ਦਾ ਕੁਨੈਕਸ਼ਨ ਲੈਣ ਵਿਚ ਮੁਸ਼ਕਿਲ ਆਵੇਗੀ । ਗੈਰ ਮਨਜ਼ੂਰ ਸ਼ੁਦਾ ਇਲਾਕੇ ਵਿਚ ਬਣਿਆ ਮਕਾਨ ਕਈ ਵਾਰ ਸਰਕਾਰ ਚਾਹ ਵੀ ਦਿੰਦੀ ਹੈ ।
2. ਆਲਾ – ਦੁਆਲਾ ਸਾਫ਼-ਸੁਥਰਾ ਹੋਵੇ-ਮਕਾਨ ਹਮੇਸ਼ਾਂ ਅਜਿਹੇ ਇਲਾਕੇ ਵਿਚ ਬਣਾਉਣਾ ਚਾਹੀਦਾ ਹੈ ਜੋ ਸਾਫ਼-ਸੁਥਰਾ ਹੋਵੇ ਕਿਉਂਕਿ ਆਲੇ-ਦੁਆਲੇ ਦੀ ਗੰਦਗੀ ਬਿਮਾਰੀਆਂ ਫੈਲਾ ਸਕਦੀ ਹੈ । ਇਸ ਲਈ ਕਦੀ ਵੀ ਮਕਾਨ ਗੰਦਗੀ ਸਟੋਰ ਕਰਨ ਵਾਲੀ ਜਗ੍ਹਾ, ਛੱਪੜ, ਕਾਰਖ਼ਾਨਿਆਂ ਤੇ ਹੱਡਾ-ਰੋੜੀ ਦੇ ਨੇੜੇ ਨਹੀਂ ਬਣਾਉਣਾ ਚਾਹੀਦਾ ।
3. ਮਕਾਨ ਦੀ ਜਗ੍ਹਾ ਉੱਚੀ ਹੋਣੀ ਚਾਹੀਦੀ ਹੈ – ਕਦੀ ਵੀ ਮਕਾਨ ਨੀਵੇਂ ਇਲਾਕੇ ਵਿਚ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਥੋੜ੍ਹੀ ਬਾਰਸ਼ ਨਾਲ ਵੀ ਅਜਿਹੇ ਇਲਾਕਿਆਂ ਵਿਚ ਪਾਣੀ ਭਰ ਜਾਂਦਾ ਹੈ । ਜਿਸ ਨਾਲ ਮਕਾਨ ਦਾ ਨੁਕਸਾਨ ਹੁੰਦਾ ਹੈ ਤੇ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ । ਇਸ ਲਈ ਮਕਾਨ ਬਣਾਉਣ ਲਈ ਉੱਚੀ ਜਗਾ ਦੀ ਚੋਣ ਕਰਨੀ ਚਾਹੀਦੀ ਹੈ ।
4. ਰੇਲਵੇ ਲਾਈਨ ਤੇ ਮੁੱਖ ਸੜਕ ਤੋਂ ਘਰ ਦੂਰ ਹੋਣਾ ਚਾਹੀਦਾ ਹੈ – ਮਕਾਨ ਬਣਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਰੇਲਵੇ ਲਾਈਨ ਤੇ ਮੁੱਖ ਸੜਕ ਕੋਲ ਦੀ ਲੰਘਦੀ ਨਾ ਹੋਵੇ । ਕਿਉਂਕਿ ਇਸ ਨਾਲ ਸ਼ੋਰ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਵੱਧ ਹੁੰਦਾ ਹੈ ।
5. ਰੋਜ਼ਾਨਾ ਸਹੁਲਤਾਂ ਨੇੜੇ ਹੋਣੀਆਂ ਚਾਹੀਦੀਆਂ ਹਨ – ਮਕਾਨ ਅਜਿਹੀ ਜਗਾ ਬਣਾਉਣਾ ਚਾਹੀਦਾ ਹੈ ਜਿੱਥੇ ਬਾਜ਼ਾਰ, ਸਕੂਲ, ਹਸਪਤਾਲ, ਬੱਸ ਅੱਡਾ ਨਜ਼ਦੀਕ ਪੈਂਦਾ ਹੋਵੇ । ਇਸ ਨਾਲ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਸਮਾਂ ਤੇ ਸ਼ਕਤੀ ਦਵੇਂ ਬਚਦੇ ਹਨ ਤੇ ਹਿਣੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਸੁਖ ਮਿਲਦਾ ਹੈ :
ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਜੋ ਵਿਅਕਤੀ ਮਕਾਨ ਬਣਾਏਗਾ ਉਸ ਨੂੰ ਜ਼ਿੰਦਗੀ ਵਿਚ ਸੁੱਖ ਤੇ ਸੰਤੁਸ਼ਟੀ ਪ੍ਰਾਪਤ ਹੋਵੇਗੀ ।
PSEB 10th Class Home Science Guide ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਮਦਨ ਦੇ ਹਿਸਾਬ ਨਾਲ ਭਾਰਤੀ ਘਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ਭਾਗਾਂ ਵਿੱਚ ।
ਪ੍ਰਸ਼ਨ 2.
ਮੱਧਵਰਗੀ ਘਰਾਂ ਵਿੱਚ ਕਿੰਨੇ ਕਮਰੇ ਹੁੰਦੇ ਹਨ ?
ਉੱਤਰ-
ਅਜਿਹੇ ਘਰਾਂ ਵਿੱਚ ਘੱਟੋ-ਘੱਟ ਤਿੰਨ ਜਾਂ ਚਾਰ ਕਮਰੇ ਹੁੰਦੇ ਹਨ ।
ਪ੍ਰਸ਼ਨ 3.
ਘਰ ਵਿੱਚ ਖਿੜਕੀਆਂ ਅਤੇ ਰੋਸ਼ਨਦਾਨ ਕਿਸ ਲਈ ਰੱਖੇ ਜਾਂਦੇ ਹਨ ?
ਉੱਤਰ-
ਚੰਗੀ ਹਵਾ ਘਰ ਵਿੱਚ ਆ ਸਕੇ ਇਸ ਲਈ ।
ਪ੍ਰਸ਼ਨ 4.
ਘਰ ਬਣਾਉਣ ਲਈ ਕਰਜ਼ਾ ਲੈਣ ਲਈ ਕਿਹੜੀਆਂ ਏਜੰਸੀਆਂ ਹਨ ?
ਉੱਤਰ-
ਬੈਂਕ, ਜੀਵਨ ਬੀਮਾ ਕੰਪਨੀ, ਮਕਾਨ ਵਿਕਾਸ ਨਿਗਮ ਆਦਿ ।
ਪ੍ਰਸ਼ਨ 5.
ਘਰ ਬਣਾਉਣ ਸਮੇਂ ਅਸਰ ਪਾਉਣ ਵਾਲੇ ਦੋ ਕਾਰਕਾਂ ਦੇ ਨਾਂ ਦੱਸੋ ।
ਉੱਤਰ-
ਆਰਥਿਕ ਹਾਲਤ, ਕਿੱਤਾ ।
ਪ੍ਰਸ਼ਨ 6.
ਕੰਮ ਦੇ ਆਧਾਰ ਤੇ ਘਰ ਨੂੰ ਕਿਹੜੇ-ਕਿਹੜੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਇਕਾਂਤ ਖੇਤਰ, ਕੰਮ ਕਰਨ ਵਾਲਾ ਖੇਤਰ, ਦਿਲ ਪਰਚਾਵੇ ਵਾਲਾ ਖੇਤਰ ।
ਪ੍ਰਸ਼ਨ 7.
ਘਰ ਬਣਾਉਣ ਲਈ ਜ਼ਮੀਨ ਰੇਤਲੀ ਜਾਂ ਨਰਮ ਮਿੱਟੀ ਦੀ ਕਿਉਂ ਨਹੀਂ ਹੋਣੀ ਚਾਹੀਦੀ ?
ਉੱਤਰ-
ਅਜਿਹੀ ਜ਼ਮੀਨ ਵਿੱਚ ਘਰ ਹੇਠਾਂ ਧਸ ਸਕਦਾ ਹੈ ।
ਪ੍ਰਸ਼ਨ 8.
ਆਪਣਾ ਘਰ ਬਣਾਉਣ ਦਾ ਇਕ ਲਾਭ ਦੱਸੋ |
ਉੱਤਰ-
ਘਰ ਪੱਕੀ ਜਾਇਦਾਦ ਹੈ ਇਸ ਦੀ ਕੀਮਤ ਵਧਦੀ ਰਹਿੰਦੀ ਹੈ ।
ਪ੍ਰਸ਼ਨ 9.
ਬੈਠਕ ਦਾ ਆਕਾਰ ਘੱਟ ਤੋਂ ਘੱਟ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
15 ਫੁੱਟ × 15 ਫੁੱਟ, ਪਰ ਲੋੜ ਅਨੁਸਾਰ ਘੱਟ-ਵੱਧ ਹੋ ਸਕਦਾ ਹੈ ।
ਪ੍ਰਸ਼ਨ 10.
ਘਰ ਬਣਾਉਣ ਦਾ ਇਕ ਨੁਕਸਾਨ ਦੱਸੋ ।
ਉੱਤਰ-
ਚੰਗਾ ਗੁਆਂਢੀ ਨਾ ਮਿਲੇ ਤਾਂ ਸਾਰੀ ਉਮਰ ਦਾ ਕਲੇਸ਼ ਰਹਿੰਦਾ ਹੈ ।
ਪ੍ਰਸ਼ਨ 11.
ਰਸੋਈ ਦਾ ਡਿਜ਼ਾਈਨ ਕਿਹੋ ਜਿਹਾ ਹੋ ਸਕਦਾ ਹੈ ?
ਉੱਤਰ-
ਯੂ-ਆਕਾਰ, ਐੱਲ-ਆਕਾਰ ਆਦਿ ।
ਪ੍ਰਸ਼ਨ 12.
ਜਿਸ ਇਲਾਕੇ ਵਿੱਚ ਘਰ ਬਣਾਉਣਾ ਹੈ ਉੱਥੇ ਲੋਕਾਂ ਦਾ ਸਮਾਜਿਕ ਪੱਧਰ ਕੀ ਹੋਣਾ ਚਾਹੀਦਾ ਹੈ ?
ਉੱਤਰ-
ਆਪਣੇ ਸਮਾਜਿਕ ਪੱਧਰ ਨਾਲ ਮੇਲ ਖਾਂਦਾ ਹੋਵੇ ।
ਪ੍ਰਸ਼ਨ 13.
ਰਸੋਈ ਦਾ ਘੱਟੋ-ਘੱਟ ਆਕਾਰ ਕਿੰਨਾ ਹੋਵੇ ?
ਉੱਤਰ-
80 ਵਰਗ ਫੁੱਟ ।
ਪ੍ਰਸ਼ਨ 14.
ਘਰ ਕਿਹੋ ਜਿਹੀ ਥਾਂ ਦੇ ਨੇੜੇ ਨਹੀਂ ਹੋਣਾ ਚਾਹੀਦਾ ?
ਉੱਤਰ-
ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਭੱਠੇ ਆਦਿ ਦੇ ਨੇੜੇ ਨਹੀਂ ਹੋਣਾ ਚਾਹੀਦਾ ।
ਪ੍ਰਸ਼ਨ 15.
ਹਵਾ ਦੀ ਆਵਾਜਾਈ ਅਤੇ ਰੋਸ਼ਨੀ ਲਈ ਘਰ ਵਿਚ ਕੀ ਹੋਣਾ ਚਾਹੀਦਾ ਹੈ ?
ਉੱਤਰ-
ਖਿੜਕੀਆਂ ਅਤੇ ਰੋਸ਼ਨਦਾਨ ।
ਪ੍ਰਸ਼ਨ 16.
ਤੁਹਾਡੇ ਅਨੁਸਾਰ ਹਸਪਤਾਲ ਘਰ ਦੇ ਨੇੜੇ ਹੋਣਾ ਚਾਹੀਦਾ ਹੈ ਜਾਂ ਨਹੀਂ ?
ਉੱਤਰ-
ਹਸਪਤਾਲ ਘਰ ਦੇ ਨੇੜੇ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਬਿਮਾਰੀ ਦੀ ਸਥਿਤੀ ਵਿੱਚ ਇਲਾਜ ਦਾ ਪ੍ਰਬੰਧ ਜਲਦੀ ਕੀਤਾ ਜਾ ਸਕਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਿੱਖਿਆ ਸੰਬੰਧੀ ਘਰ ਦੀ ਲੋੜ ਬਾਰੇ ਦੱਸੋ !
ਉੱਤਰ-
ਮਨੁੱਖ ਘਰ ਤੋਂ ਹੀ ਚੰਗੇ ਗੁਣ, ਚੰਗਾ ਵਤੀਰਾ, ਚੰਗੇ ਸੰਸਕਾਰ ਪ੍ਰਾਪਤ ਕਰਦਾ ਹੈ । ਸਿੱਖਿਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ । ਸਿੱਖਿਆ ਦੀ ਮਹੱਤਤਾ ਨੂੰ ਸਮਝਣ ਵਾਲੇ ਘਰਾਂ ਵਿੱਚ ਬੱਚੇ ਵਧੇਰੇ ਅਤੇ ਉੱਚੀ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ।
ਪ੍ਰਸ਼ਨ 2.
ਘਰ ਲਈ ਸਥਾਨ ਦੀ ਚੋਣ ਕਰਦੇ ਸਮੇਂ ਆਸਪਾਸ ਕੀ ਨਹੀਂ ਹੋਣਾ ਚਾਹੀਦਾ ?
ਉੱਤਰ-
ਰੇਲਵੇ ਲਾਈਨ ਜਾਂ ਵੱਡੀ ਸੜਕ ਨਹੀਂ ਹੋਣੀ ਚਾਹੀਦੀ, ਬਹੁਤ ਉੱਚੇ ਦਰੱਖ਼ਤ ਨਹੀਂ ਹੋਣੇ ਚਾਹੀਦੇ, ਭੱਠੀਆਂ, ਬੱਸ ਸਟੈਂਡ, ਫੈਕਟਰੀਆਂ ਆਦਿ ਵੀ ਨਹੀਂ ਹੋਣੇ ਚਾਹੀਦੇ । ਘਰ ਦੇ ਆਲੇਦੁਆਲੇ ਛੱਪੜ, ਨਾਲਾ ਜਾਂ ਵਾਤਾਵਰਨ ਨੂੰ ਖ਼ਰਾਬ ਕਰਨ ਵਾਲਾ ਕੁੱਝ ਨਹੀਂ ਹੋਣਾ ਚਾਹੀਦਾ ।
ਪ੍ਰਸ਼ਨ 3.
ਅਮੀਰ ਆਦਮੀਆਂ ਦੇ ਘਰਾਂ ਬਾਰੇ ਦੱਸੋ ।
ਉੱਤਰ-
ਅਮੀਰ ਆਦਮੀਆਂ ਦੇ ਘਰ ਵੱਡੇ ਹੁੰਦੇ ਹਨ ਤੇ ਇਹਨਾਂ ਵਿੱਚ ਕਈ ਕਮਰੇ ਹੁੰਦੇ ਹਨ । ਇਹਨਾਂ ਘਰਾਂ ਦੇ ਪਿੱਛੇ ਨੌਕਰਾਂ ਦੇ ਰਹਿਣ ਲਈ ਵੀ ਕਮਰੇ ਹੁੰਦੇ ਹਨ ।
ਵੱਡੇ ਉੱਡਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦੋ ਜਾਂ ਇੱਕ ਕਮਰੇ ਵਾਲੇ ਘਰਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਹਿਰਾਂ ਵਿੱਚ ਜਗਾ ਘਟਦੀ ਜਾ ਰਹੀ ਹੈ ਤੇ ਮਹਿੰਗੀ ਵੀ ਹੈ, ਇਸ ਲਈ ਕਈ ਪਰਿਵਾਰਾਂ ਨੂੰ ਇੱਕ ਜਾਂ ਦੋ ਕਮਰਿਆਂ ਵਾਲੇ ਘਰਾਂ ਵਿੱਚ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ । ਕਈ ਵਾਰ ਲੋਕ ਕਿਰਾਏ ਵਾਲੇ ਘਰ ਵਿੱਚ ਰਹਿੰਦੇ ਹਨ ਜੋ ਕਿ ਇੱਕ ਜਾਂ ਦੋ ਕਮਰਿਆਂ ਵਾਲੇ
ਹੁੰਦੇ ਹਨ ।
ਦੋ ਕਮਰਿਆਂ ਵਾਲੇ ਘਰ ਵਿੱਚ ਬਾਹਰਲੇ ਕਮਰੇ ਦੀ ਵਰਤੋਂ ਬੈਠਕ, ਖਾਣ ਅਤੇ ਪੜ੍ਹਨ ਵਾਲੇ ਕਮਰੇ ਵਜੋਂ ਹੋ ਸਕਦੀ ਹੈ । ਅੰਦਰ ਵਾਲਾ ਕਮਰਾ ਸੌਣ ਅਤੇ ਤਿਆਰ ਹੋਣ ਲਈ ਵਰਤਿਆ ਜਾਂਦਾ ਹੈ । ਜੇ ਘਰ ਵਿਚ ਵਧੇਰੇ ਮੈਂਬਰ ਹੋਣ ਤਾਂ ਬਾਹਰਲੇ ਕਮਰੇ ਨੂੰ ਰਾਤ ਵੇਲੇ ਸੌਣ ਲਈ ਵਰਤਿਆ ਜਾਂਦਾ ਹੈ ।
ਜਦੋਂ ਘਰ ਇਕ ਕਮਰੇ ਵਾਲਾ ਹੋਵੇ ਤਾਂ ਉਸ ਕਮਰੇ ਵਿੱਚ ਲੱਕੜੀ ਆਦਿ ਦੀ ਵਰਤੋਂ ਕਰਕੇ ਕਮਰੇ ਦੇ ਦੋ ਹਿੱਸੇ ਕਰ ਲਏ ਜਾਂਦੇ ਹਨ ਅਤੇ ਬਾਹਰਲੇ ਹਿੱਸੇ ਵਿੱਚ ਪੜ੍ਹਨ, ਬੈਠਣ, ਖਾਣ ਵਾਲਾ ਕੰਮ ਕੀਤਾ ਜਾਂਦਾ ਹੈ । ਆੜ ਵਾਲੇ ਹਿੱਸੇ ਵਿੱਚ ਖਾਣਾ ਬਣਾਇਆ ਜਾ ਸਕਦਾ ਹੈ । ਬੈਠਕ ਵਾਲੇ ਪਾਸੇ ਕਿਤਾਬਾਂ ਤੇ ਹੋਰ ਸਜਾਵਟ ਦਾ ਸਮਾਨ ਰੱਖਿਆ ਜਾਂਦਾ ਹੈ ਅਤੇ ਸੌਣ ਵਾਲੇ ਪਾਸੇ ਕੱਪੜੇ ਜਾਂ ਹੋਰ ਛੋਟਾ-ਛੋਟਾ ਸਜਾਵਟੀ ਸਮਾਨ ਰੱਖਿਆ ਜਾਂਦਾ ਹੈ । ਥਾਂ ਦੀ ਕਮੀ ਹੋਵੇ ਤਾਂ ਪਰਦਾ ਟੰਗ ਕੇ ਹਿੱਸੇ ਕੀਤੇ ਜਾ ਸਕਦੇ ਹਨ । ਜੇ ਕਮਰਾ ਜ਼ਿਆਦਾ ਹੀ ਛੋਟਾ ਹੋਵੇ ਤਾਂ ਦੂਹਰੇ ਮੰਤਵ ਵਾਲਾ ਫਰਨੀਚਰ ਵਰਤ ਲੈਣਾ ਚਾਹੀਦਾ ਹੈ ਜਿਵੇਂ ਸੋਫਾ ਜੋ ਕਿ ਰਾਤ ਨੂੰ ਖੋਲ੍ਹ ਕੇ ਬੈਂਡ ਬਣ ਜਾਂਦਾ ਹੈ, ਦਿਵਾਨ ਦਿਨ ਵੇਲੇ ਬੈਠਣ ਤੇ ਰਾਤ ਨੂੰ ਸੌਣ ਦੇ ਕੰਮ ਆ ਜਾਂਦਾ ਹੈ ।
ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ-
1. ਆਮਦਨ ਦੇ ਹਿਸਾਬ ਨਾਲ ਘਰਾਂ ਨੂੰ ……………………. ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ।
2. ਘਰ ਬਣਾਉਣ ਲਈ ਪੱਧਰੀ ਅਤੇ …………………. ਭੁਮੀ ਚੰਗੀ ਰਹਿੰਦੀ ਹੈ ।
3. ਬੈਠਕ ਦਾ ਆਕਾਰ ਘੱਟੋ-ਘੱਟ …………………….. ਫੁੱਟ ਹੋਣਾ ਚਾਹੀਦਾ ਹੈ ।
4. ਘਰ ਬਣਾਉਣਾ, ਪਰਿਵਾਰ ਦੇ ਮਹੱਤਵਪੂਰਨ ਟੀਚਿਆਂ ਵਿਚੋਂ ਇਕ ……………………. ਟੀਚਾ
ਹੁੰਦਾ ਹੈ ।
5. ਰਸੋਈ ਦਾ ਘੱਟੋ-ਘੱਟ ਆਕਾਰ ………………… ਵਰਗ ਫੁੱਟ ਹੋਣਾ ਚਾਹੀਦਾ ਹੈ ।
ਉੱਤਰ-
1. ਤਿੰਨ,
2. ਸਖ਼ਤ.
3. 15 × 15.
4. ਮੁੱਖ.
5. 80.
II. ਠੀਕ / ਗ਼ਲਤ ਦੱਸੋ-
1. ਘਰ ਬਣਾਉਣ ਲਈ ਪੱਧਰੀ ਭੂਮੀ ਚੰਗੀ ਹੁੰਦੀ ਹੈ ।
2. ਸਾਫ਼ ਸੁਥਰੀ ਹਵਾ ਸਿਹਤ ਲਈ ਜ਼ਰੂਰੀ ਹੈ ।
3. ਘਰ ਰੋਸ਼ਨੀ ਤੇ ਹਵਾ ਵਾਲੀ ਜਗ੍ਹਾ ਤੇ ਹੋਵੇ ।
4. ਘਰ ਬਣਾਉਣ ਲਈ ਕਰਜ਼ਾ ਸਹੂਲਤਾਂ ਨਹੀਂ ਮਿਲਦੀਆਂ ।
5. ਮੱਧਵਰਗੀ ਘਰਾਂ ਵਿਚ ਤਿੰਨ ਜਾਂ ਚਾਰ ਕਮਰੇ ਹੁੰਦੇ ਹਨ ।
ਉੱਤਰ-
1. ਠੀਕ,
2. ਠੀਕ,
3. ਠੀਕ,
4, ਗ਼ਲਤ,
5. ਠੀਕ ।
III. ਬਹੁਵਿਕਲਪੀ
ਪ੍ਰਸ਼ਨ 1.
ਆਮਦਨ ਦੇ ਹਿਸਾਬ ਨਾਲ ਭਾਰਤੀ ਘਰਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(ਉ) ਦੋ
(ਅ) ਤਿੰਨ
(ੲ) ਪੰਜ
(ਸ) ਸੱਤ ।
ਉੱਤਰ-
(ਅ) ਤਿੰਨ
ਪ੍ਰਸ਼ਨ 2.
ਨਿਮਨ ਲਿਖਤ ਵਿਚੋਂ ਠੀਕ ਹੈ
(ੳ) ਆਪਣਾ ਘਰ ਹੋਣਾ ਇਕ ਸਮਾਜਿਕ ਮਾਣ ਵਾਲੀ ਗੱਲ ਹੈ ।
(ਅ) ਹਰ ਮਹੀਨੇ ਕਿਰਾਇਆ ਨਹੀਂ ਦੇਣਾ ਪੈਂਦਾ ।
(ੲ) ਘਰ ਆਦਮੀ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 3.
ਘਰ ਬਣਾਉਣ ਲਈ ਕਰਜ਼ਾ ਦੇਣ ਵਾਲੀਆਂ ਏਜੰਸੀਆਂ ਹਨ-
(ਉ) ਬੈਂਕ
(ਅ ਲਾਈਫ ਇੰਸ਼ੋਰੈਂਸ ਕੰਪਨੀਆਂ
(ੲ) ਸਰਕਾਰੀ ਸੁਸਾਇਟੀਆਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।