Punjab State Board PSEB 10th Class Home Science Book Solutions Chapter 3 ਚੌਗਿਰਦੇ ਦੀ ਸਫ਼ਾਈ Textbook Exercise Questions and Answers.
PSEB Solutions for Class 10 Home Science Chapter 3 ਚੌਗਿਰਦੇ ਦੀ ਸਫ਼ਾਈ
Home Science Guide for Class 10 PSEB ਚੌਗਿਰਦੇ ਦੀ ਸਫ਼ਾਈ Textbook Questions and Answers
ਅਭਿਆਸ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਚੌਗਿਰਦੇ ਤੋਂ ਭਾਵ ਘਰ ਦਾ ਆਲਾ-ਦੁਆਲਾ ਹੈ ਜਿਸ ਵਿਚ ਵਿਹੜਾ, ਗਲੀ, ਪਾਰਕ ਅਤੇ ਛੱਤ ਸ਼ਾਮਲ ਕੀਤੇ ਜਾ ਸਕਦੇ ਹਨ | ਘਰ ਦੀ ਅੰਦਰਲੀ ਸਫ਼ਾਈ ਦੇ ਨਾਲ-ਨਾਲ ਆਲੇ-ਦੁਆਲੇ ਦੀ ਸਫ਼ਾਈ ਨੂੰ ਚੌਗਿਰਦੇ ਦੀ ਸਫ਼ਾਈ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਘਰੇਲੂ ਕੂੜੇ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ?
ਉੱਤਰ-
ਘਰ ਵਿਚ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਕੁੜੇ-ਕਰਕਟ ਦਾ ਪੈਦਾ ਹੋਣਾ ਸੁਭਾਵਿਕ ਹੈ । ਇਸ ਕੂੜੇ-ਕਰਕਟ ਵਿਚ ਅਸੀਂ ਰਸੋਈ ਦੀ ਜੂਠ, ਸੁਆਹ, ਫਲ ਅਤੇ ਸਬਜ਼ੀਆਂ ਦੇ ਛਿਲਕੇ, ਗੱਤੇ ਦੇ ਡੱਬੇ, ਪੋਲੀਥੀਨ ਦੇ ਲਿਫ਼ਾਫ਼ੇ, ਕਾਗਜ਼-ਪੱਤਰ ਆਦਿ ਸ਼ਾਮਲ ਕਰਦੇ ਹਾਂ ।
ਪ੍ਰਸ਼ਨ 3.
ਚੌਗਿਰਦੇ ਦੀ ਸਫ਼ਾਈ ਦਾ ਕੀ ਮਹੱਤਵ ਹੈ ?
ਉੱਤਰ-
ਘਰ ਨੂੰ ਸਾਫ਼-ਸੁਥਰਾ ਰੱਖਣ ਲਈ ਘਰ ਦੇ ਚੌਗਿਰਦੇ ਦੀ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ । ਘਰ ਦੇ ਚੌਗਿਰਦੇ ਦੀ ਸਫ਼ਾਈ ਦੇ ਕਈ ਲਾਭ ਹਨ ।
ਸਾਫ਼-ਸੁਥਰਾ ਆਲਾ-ਦੁਆਲਾ ਸਾਨੂੰ ਬਦਬੂ ਅਤੇ ਗੰਦਗੀ ਤੋਂ ਬਚਾ ਕੇ ਰੱਖਦਾ ਹੈ । ਕੀੜੇਮਕੌੜੇ ਪੈਦਾ ਨਹੀਂ ਹੁੰਦੇ । ਪਾਣੀ ਅਤੇ ਭੂਮੀ ਦੇ ਪ੍ਰਦੂਸ਼ਣ ਦਾ ਡਰ ਨਹੀਂ ਰਹਿੰਦਾ ਅਤੇ ਆਏਗਏ ਨੂੰ ਸਾਫ਼-ਸੁਥਰਾ ਚੌਗਿਰਦਾ ਚੰਗਾ ਲੱਗਦਾ ਹੈ ।
ਪ੍ਰਸ਼ਨ 4.
ਘਰ ਦੀਆਂ ਨਾਲੀਆਂ ਨੂੰ ਸਾਫ਼ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਸਫ਼ਾਈ ਤਾਂ ਹੀ ਠੀਕ ਰਹਿ ਸਕਦੀ ਹੈ ਜੇ ਘਰ ਵਿਚੋਂ ਫਾਲਤੂ ਪਾਣੀ ਦਾ ਨਿਕਾਸ ਠੀਕ ਹੋਏ | ਅੱਜ-ਕਲ੍ਹ ਵੱਡੇ ਸ਼ਹਿਰਾਂ ਵਿਚ ਤਾਂ ਭੂਮੀਗਤ (Underground) ਸੀਵਰੇਜ਼ ਦਾ ਪ੍ਰਬੰਧ ਹੋ ਚੁੱਕਾ ਹੈ ਪਰ ਪਿੰਡਾਂ ਅਤੇ ਕਸਬਿਆਂ ਵਿਚ ਫਾਲਤੂ ਪਾਣੀ ਦੇ ਨਿਕਾਸ ਨੂੰ ਠੀਕ ਰੱਖਣ ਲਈ ਨਾਲੀਆਂ ਦੀ ਰੋਜ਼ਾਨਾ ਸਫ਼ਾਈ ਜ਼ਰੂਰੀ ਹੈ ।
ਪ੍ਰਸ਼ਨ 5.
ਮਲ-ਮੂਤਰ ਨੂੰ ਟਿਕਾਣੇ ਲਗਾਉਣਾ ਸਭ ਤੋਂ ਜ਼ਰੂਰੀ ਹੈ, ਕਿਉਂ ?
ਉੱਤਰ-
ਮਲ-ਮੂਤਰ ਨੂੰ ਟਿਕਾਣੇ ਲਾਉਣ ਦਾ ਕੰਮ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਮਲ-ਮੂਤਰ ਵਿਚ ਹਾਨੀਕਾਰਕ ਬੈਕਟੀਰੀਆ, ਵਾਇਰਸ ਅਤੇ ਜੀਵਾਣੂ ਹੁੰਦੇ ਹਨ । ਜੇ ਇਸ ਨੂੰ ਜਲਦੀ ਟਿਕਾਣੇ ਨਾ ਲਾਇਆ ਜਾਵੇ ਤਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਰਹਿੰਦਾ ਹੈ । ਕਈ ਬਿਮਾਰੀਆਂ ਜਿਵੇਂ ਟਾਈਫਾਈਡ, ਹੈਜ਼ਾ ਅਤੇ ਅੰਤੜੀਆਂ ਦੇ ਰੋਗ ਹੋ ਸਕਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6.
ਘਰ ਦੇ ਕੂੜਾ-ਕਰਕਟ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਅਤੇ ਨਿਪਟਾਰਾ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ-
ਘਰ ਦੇ ਕੁੜੇ-ਕਰਕਟ ਨੂੰ ਸੰਭਾਲਣਾ ਘਰ ਦੀ ਸਫ਼ਾਈ ਲਈ ਬਹੁਤ ਅਹਿਮ ਹੈ । ਘਰ ਦੇ ਕੂੜੇ-ਕਰਕਟ ਨੂੰ ਅਸੀਂ ਚਾਰ ਭਾਗਾਂ ਵਿਚ ਵੰਡ ਸਕਦੇ ਹਾਂ-
1. ਫਲਾਂ, ਸਬਜ਼ੀਆਂ ਦੇ ਛਿਲਕੇ ਅਤੇ ਰਸੋਈ ਦਾ ਕੂੜਾ-ਕਰਕਟ ਆਦਿ ਨੂੰ ਸੰਭਾਲਣ ਲਈ ਇਕ ਮਜ਼ਬੂਤ ਕੁੜੇਦਾਨ ਹੋਣਾ ਚਾਹੀਦਾ ਹੈ ਜਿਸ ਉੱਪਰ ਢੱਕਣ ਹੋਵੇ ਅਤੇ ਦੋਵੇਂ ਪਾਸੇ ਕੁੰਡੇ ਲੱਗੇ ਹੋਣ ਤਾਂ ਕਿ ਇਸ ਨੂੰ ਆਸਾਨੀ ਨਾਲ ਚੁੱਕਿਆ ਜਾ ਸਕੇ । ਇਸ ਕੁੜੇਦਾਨ ਨੂੰ ਅਜਿਹੀ | ਥਾਂ ਰੱਖਣਾ ਚਾਹੀਦਾ ਹੈ ਜਿੱਥੋਂ ਹਨੇਰੀ ਨਾਲ ਕੁੜਾ ਨਾ ਉੱਡੇ ਅਤੇ ਨਾ ਹੀ ਵਰਖਾ ਦਾ ਪਾਣੀ ਪੈ ਸਕੇ । ਇਸ ਕੂੜੇ ਨੂੰ ਹਰ ਰੋਜ਼ ਨਿਪਟਾਉਣਾ ਜ਼ਰੂਰੀ ਹੈ ।
(2) ਵਿਹੜੇ ਅਤੇ ਬਗੀਚੀ ਵਿਚ ਝਾਤੂ ਸਮੇਂ ਨਿਕਲਿਆ ਕੂੜਾ, ਟੁੱਟੀਆਂ ਚੀਜ਼ਾਂ ਦੇ ਟੁੱਕੜੇ ਅਤੇ ਗੁਸਲਖ਼ਾਨੇ ਦਾ ਕੂੜਾ-ਕਰਕਟ ਘਰ ਦੇ ਕੁੜੇ ਦੀ ਦੁਸਰੀ ਕਿਸਮ ਹੈ । ਇਸ ਨੂੰ ਵੀ ਕਿਸੇ ਢੋਲ ਜਾਂ ਕੂੜੇਦਾਨ ਵਿਚ ਇਕੱਠਾ ਕਰਨਾ ਜ਼ਰੂਰੀ ਹੈ ।
(3) ਜਿਸ ਘਰ ਵਿਚ ਪਸ਼ੂ ਹੋਣ, ਉਸ ਵਿਚ ਗੋਹਾ, ਬਚਿਆ ਹੋਇਆ ਚਾਰਾ, ਘਰ ਵਿਚ ਕਾਫ਼ੀ ਕੁੜਾ-ਕਰਕਟ ਪੈਦਾ ਕਰਦਾ ਹੈ, ਇਸ ਨੂੰ ਹਰ ਰੋਜ਼ ਸੰਭਾਲਣਾ ਚਾਹੀਦਾ ਹੈ । ਪਸ਼ੂਆਂ ਦੇ ਗੋਬਰ ਤੋਂ ਗੋਬਰ ਗੈਸ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਤੋਂ ਪਾਥੀਆਂ ਬਣਾ ਕੇ ਵੀ ਵਰਤੀਆਂ ਜਾ ਸਕਦੀਆਂ ਹਨ ।
(4) ਘਰ ਵਿਚ ਮਨੁੱਖੀ ਮਲ-ਮੂਤਰ ਨੂੰ ਟਿਕਾਣੇ ਲਾਉਣ ਦਾ ਕੰਮ ਔਖਾ ਅਤੇ ਮਹੱਤਵਪੂਰਨ ਹੈ । ਜੇ ਘਰ ਵਿਚ ਫਲੱਸ਼ ਸਿਸਟਮ ਨਾ ਹੋਵੇ ਤਾਂ ਮਨੁੱਖੀ ਮਲ-ਮੂਤਰ ਰਾਹੀਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਮਨੁੱਖੀ ਮਲ-ਮੂਤਰ ਨੂੰ ਛੇਤੀ ਟਿਕਾਣੇ ਲਾਉਣ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ ।
ਪ੍ਰਸ਼ਨ 7.
ਕੂੜੇ ਨੂੰ ਸਾੜਿਆ ਕਿਉਂ ਜਾਂਦਾ ਹੈ ?
ਉੱਤਰ-
ਵਾਤਾਵਰਨ ਦੀ ਸਫ਼ਾਈ ਲਈ ਕੂੜੇ-ਕਰਕਟ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ । ਉਂਝ ਤਾਂ ਕੂੜੇ ਨੂੰ ਟਿਕਾਣੇ ਲਾਉਣ ਦੇ ਕਈ ਤਰੀਕੇ ਹਨ ਪਰ ਕੂੜੇ ਨੂੰ ਸਾੜਨਾ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ । ਕੂੜਾ-ਕਰਕਟ ਇਕੱਠਾ ਕਰਕੇ ਖੁੱਲ੍ਹੀ ਥਾਂ ਉੱਪਰ ਅੱਗ ਲਾ ਕੇ ਕੁੜੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੁੜੇ ਨੂੰ ਸਾੜਨ ਦਾ ਸਭ ਤੋਂ ਵਧੀਆ ਤਰੀਕਾ ਭੱਠੀ ਬਣਾ ਕੇ ਉਸ ਵਿਚ ਕੂੜੇ ਨੂੰ ਸਾੜਨਾ ਹੈ । ਇਸ ਤਰ੍ਹਾਂ ਕੁੜਾ ਵੀ ਖ਼ਤਮ ਹੋ ਜਾਂਦਾ ਹੈ ਤੇ ਧੂੰਆਂ ਚਿਮਨੀ ਰਾਹੀਂ ਉੱਪਰ ਚਲਾ ਜਾਂਦਾ ਹੈ ਤੇ ਵਾਤਾਵਰਨ ਵੀ ਸਾਫ਼-ਸੁਥਰਾ ਰਹਿੰਦਾ ਹੈ ।
ਪ੍ਰਸ਼ਨ 8.
ਕੂੜੇ-ਕਰਕਟ ਤੋਂ ਖਾਦ ਕਿਵੇਂ ਬਣਾਈ ਜਾਂਦੀ ਹੈ ? ਇਸ ਦਾ ਕੀ ਲਾਭ ਹੈ ?
ਉੱਤਰ-
ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰ ਦੇਣਾ ਸਦੀਆਂ ਪੁਰਾਣਾ ਲਾਭਦਾਇਕ ਤਰੀਕਾ ਹੈ । ਇਸ ਤਰੀਕੇ ਵਿਚ ਮਲ-ਮੂਤਰ ਅਤੇ ਕੂੜੇ-ਕਰਕਟ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਖਾਈਆਂ ਵਿਚ ਭਰ ਕੇ ਉੱਪਰੋਂ ਸੁੱਕੀ ਮਿੱਟੀ ਪਾ ਕੇ ਢੱਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕਈ ਖਾਈਆਂ ਭਰ ਲਈਆਂ ਜਾਂਦੀਆਂ ਹਨ । ਗਰਮੀਆਂ ਦੇ ਦਿਨਾਂ ਵਿਚ ਕਦੇ-ਕਦੇ ਇਸ ਉੱਤੇ ਪਾਣੀ ਛਿੜਕ ਦਿੱਤਾ ਜਾਂਦਾ ਹੈ | 4-6 ਮਹੀਨਿਆਂ ਬਾਅਦ ਇਹ ਕੂੜਾ-ਕਰਕਟ ਖਾਦ ਵਿਚ ਤਬਦੀਲ ਹੋ ਜਾਂਦਾ ਹੈ ।
ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰ ਲੈਣਾ ਬਹੁਤ ਲਾਭਦਾਇਕ ਤਰੀਕਾ ਹੈ । ਬਹੁਤ ਥੋੜੀ ਮਿਹਨਤ ਨਾਲ ਕੁੜੇ ਨੂੰ ਸਿਰਫ਼ ਸਾਂਭਿਆ ਹੀ ਨਹੀਂ ਜਾਂਦਾ, ਸਗੋਂ ਉਸ ਨੂੰ ਖਾਦ ਵਿਚ ਤਬਦੀਲ ਕਰਕੇ ਫ਼ਸਲਾਂ, ਸਬਜ਼ੀਆਂ ਆਦਿ ਲਈ ਵਰਤਿਆਂ ਜਾਂਦਾ ਹੈ । ਜਿਸ ਨਾਲ ਫ਼ਸਲ ਵੀ ਚੰਗੀ ਹੁੰਦੀ ਹੈ ।
ਪ੍ਰਸ਼ਨ 9.
ਕੂੜੇ-ਕਰਕਟ ਨਾਲ ਟੋਏ ਭਰਨ ਦਾ ਸਿਹਤ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਕੂੜੇ-ਕਰਕਟ ਨਾਲ ਖੁੱਲ੍ਹੇ ਟੋਏ ਭਰਨ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ । ਜੇ ਕੂੜੇ-ਕਰਕਟ ਨੂੰ ਟੋਏ ਵਿਚ ਪਾ ਕੇ ਉੱਪਰੋਂ ਨਾ ਢੱਕਿਆ ਜਾਏ ਤਾਂ ਜਦੋਂ ਕੂੜਾ ਗਲਦਾ ਹੈ ਉਸ ਨਾਲ ਚਾਰ-ਚੁਫੇਰੇ ਬਦਬੂ ਫੈਲਦੀ ਹੈ । ਕਈ ਤਰ੍ਹਾਂ ਦੇ ਬੈਕਟੀਰੀਆ ਤੇ ਹੋਰ ਕੀੜੇ-ਮਕੌੜੇ ਵੀ ਪੈਦਾ ਹੋ ਜਾਂਦੇ ਹਨ । ਇਸ ਨਾਲ ਪੂਰਾ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ ਤੇ ਆਲੇ-ਦੁਆਲੇ ਰਹਿੰਦੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਤੋਂ ਇਲਾਵਾ ਵਰਖਾ ਦੇ ਪਾਣੀ ਨਾਲ ਮਿਲ ਕੇ ਇਹ ਕੂੜਾ-ਕਰਕਟ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ । ਇਸ ਲਈ ਖੁੱਲ੍ਹੇ ਟੋਇਆਂ ਵਿਚ ਕੂੜਾ-ਕਰਕਟ ਸੁੱਟਣ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ ।
ਪ੍ਰਸ਼ਨ 10.
ਕੂੜੇ ਦੇ ਨਿਪਟਾਰੇ ਦੀਆਂ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਕੁੜੇ ਦੇ ਨਿਪਟਾਰੇ ਦੀਆਂ ਹੇਠ ਲਿਖੀਆਂ ਵਿਧੀਆਂ ਹਨ-
- ਭੱਠੀ ਵਿਚ ਜਲਾਉਣਾ
- ਨੀਵੀਂ ਜਗ੍ਹਾ ਨੂੰ ਪੁਰਨਾ
- ਖਾਦ ਬਣਾਉਣੀ
- ਛਾਂਟਣਾ ।
ਪ੍ਰਸ਼ਨ 11.
ਗੰਦਗੀ ਦਾ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 12.
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦੀਆਂ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।
ਪ੍ਰਸ਼ਨ 13.
ਚੌਗਿਰਦੇ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਇਸ ਲਈ ਕੀ-ਕੀ ਕਰਨਾ ਚਾਹੀਦਾ ਹੈ ? ,
ਉੱਤਰ-
ਘਰ ਦੀ ਸਫ਼ਾਈ ਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਘਰ ਦੇ ਚੌਗਿਰਦੇ ਦੀ ਸਫ਼ਾਈ ਨਾਲ ਸਿੱਧੇ ਤੌਰ ‘ਤੇ ਜੁੜੀ ਹੋਈ ਹੈ । ਇਸ ਲਈ ਪਰਿਵਾਰ ਦੇ ਮੈਂਬਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੇ ਚਾਰ-ਚੁਫ਼ੇਰੇ ਦੀ ਸਫ਼ਾਈ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ | ਆਲੇ-ਦੁਆਲੇ ਦੀ ਗੰਦਗੀ ਕਈਂ ਤਰਾਂ ਦੇ ਕੀੜੇ-ਮਕੌੜੇ, ਬੈਕਟੀਰੀਆ, ਮੱਛਰ, ਮੱਖੀਆਂ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ । ਇਹਨਾਂ ਨਾਲ ਮਲੇਰੀਆ, ਦਸਤ, ਟਾਈਫਾਈਡ, ਫਲੂ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਚੌਗਿਰਦੇ ਦੀ ਸਫ਼ਾਈ ਕਰਕੇ ਅਸੀਂ ਕਾਫ਼ੀ ਹੱਦ ਤਕ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ । ਇਸ ਤੋਂ ਇਲਾਵਾ ਘਰ ਦਾ ਸਾਫ਼-ਸੁਥਰਾ ਆਲਾ-ਦੁਆਲਾ ਆਏ-ਗਏ ਨੂੰ ਸੋਹਣਾ ਲੱਗਦਾ ਹੈ ਤੇ ਮਹਿਮਾਨ ਵੀ ਖ਼ੁਸ਼ ਹੋ ਕੇ ਮਿਲਣ ਆਉਂਦੇ ਹਨ | ਜੇਕਰ ਘਰ ਦੇ ਆਲੇ-ਦੁਆਲੇ ਗੰਦਗੀ ਹੋਵੇਗੀ ਤਾਂ ਕਈ ਸਫ਼ਾਈ ਪਸੰਦ ਮਿੱਤਰ ਤੇ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਣ ਤੋਂ ਝਿਜਕਣਗੇ । ਸੋ ਇਸ ਤਰ੍ਹਾਂ ਘਰ ਦੇ ਆਲੇ-ਦੁਆਲੇ ਦੀ ਗੰਦਗੀ ਪਰਿਵਾਰ ਦਾ ਸਮਾਜਿਕ ਰੁਤਬਾ ਘਟਾਉਂਦੀ ਹੈ ।
ਚੌਗਿਰਦੇ ਦੀ ਸਫ਼ਾਈ ਲਈ ਕੀ-ਕੀ ਕਰਨਾ ਚਾਹੀਦਾ ਹੈ ?
1. ਪਾਣੀ ਦੇ ਨਿਕਾਸ ਦਾ ਪ੍ਰਬੰਧ – ਪਿੰਡਾਂ ਤੇ ਉਹਨਾਂ ਸ਼ਹਿਰਾਂ, ਕਸਬਿਆਂ ਵਿਚ ਜਿੱਥੇ ਭੂਮੀਗਤ ਸੀਵਰੇਜ ਦਾ ਪ੍ਰਬੰਧ ਨਹੀਂ ਹੈ । ਘਰ ਦੇ ਪਾਣੀ ਨਾਲ ਚੌਗਿਰਦਾ ਪ੍ਰਦੂਸ਼ਿਤ ਹੁੰਦਾ ਹੈ ਕਿਉਂਕਿ ਖਾਣਾ ਬਣਾਉਣ, ਭਾਂਡੇ ਧੋਣ, ਨਹਾਉਣ, ਪਸ਼ੂਆਂ ਨੂੰ ਸਾਫ਼ ਰੱਖਣ ਲਈ, ਵਿਹੜੇ ਨੂੰ ਸਾਫ਼ ਰੱਖਣ ਲਈ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਲੋੜ ਪੈਂਦੀ ਹੈ ਅਤੇ ਜੇ ਇਸ ਦਾ ਨਿਕਾਸ ਠੀਕ ਨਾ ਹੋਵੇ ਤਾਂ ਇਹ ਪਾਣੀ ਘਰ ਦੀ ਕਿਸੇ ਨੁੱਕਰ ਜਾਂ ਘਰ ਦੇ ਬਾਹਰ ਗਲੀ ਜਾਂ ਕਿਸੇ ਟੋਏ ਵਿਚ ਇਕੱਠਾ ਹੁੰਦਾ ਰਹਿੰਦਾ ਹੈ । ਇਕੱਠਾ ਹੋਇਆ ਇਹ ਪਾਣੀ ਸਿਰਫ਼ ਬਦਬੂ ਹੀ ਨਹੀਂ ਫੈਲਾਉਂਦਾ, ਸਗੋਂ ਮੱਖੀਆਂ-ਮੱਛਰ ਤੇ ਹੋਰ ਕੀਟਾਣੂਆਂ ਦਾ ਜਨਮ ਅਸਥਾਨ ਬਣ ਜਾਂਦਾ ਹੈ ਜਿਸ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ । ਇਸ ਲਈ ਘਰ ਦੇ ਪਾਣੀ ਦਾ ਸਹੀ ਨਿਕਾਸ ਕਰਕੇ ਅਤੇ ਬਾਹਰ ਨਾਲੀਆਂ ਦੀ ਸਫ਼ਾਈ ਕਰਕੇ ਅਸੀਂ ਕਾਫ਼ੀ ਹੱਦ ਤਕ ਚੌਗਿਰਦੇ ਨੂੰ ਸਾਫ਼ ਰੱਖ ਸਕਦੇ ਹਾਂ ।
2. ਗਲੀਆਂ ਦੀ ਸਫ਼ਾਈ ਕਰਕੇ – ਆਮ ਤੌਰ ‘ਤੇ ਇਹ ਵੇਖਣ ਵਿਚ ਆਉਂਦਾ ਹੈ ਕਿ ਬਹੁਤੇ ਲੋਕ ਆਪਣਾ ਫ਼ਰਜ਼ ਸਿਰਫ਼ ਘਰ ਦੇ ਅੰਦਰ ਨੂੰ ਸਾਫ਼ ਕਰਨਾ ਹੀ ਸਮਝਦੇ ਹਨ ਜਾਂ ਘਰ ਦਾ ਕੂੜਾ-ਕਰਕਟ ਬਾਹਰ ਗਲੀ ਵਿਚ ਸੁੱਟ ਦਿੰਦੇ ਹਨ । ਇਸ ਨਾਲ ਸਿਰਫ਼ ਗਲੀ ਵਿਚ ਹੀ ਗੰਦ ਨਹੀਂ ਪੈਂਦਾ, ਸਗੋਂ ਪੂਰਾ ਵਾਤਾਵਰਨ ਹੀ ਦੂਸ਼ਿਤ ਹੋ ਜਾਂਦਾ ਹੈ ।
ਇਸ ਲਈ ਘਰ ਦੇ ਬਾਹਰ ਗਲੀ ਨੂੰ ਘਰ ਦਾ ਹਿੱਸਾ ਸਮਝ ਕੇ ਹੀ ਸਫ਼ਾਈ ਕਰਨੀ ਚਾਹੀਦੀ ਹੈ ।
3. ਘਰ ਦੇ ਆਲੇ-ਦੁਆਲੇ ਪਈ ਖ਼ਾਲੀ ਥਾਂ ਸਾਫ਼ ਕਰਕੇ – ਕਈ ਵਾਰ ਘਰਾਂ ਦੇ ਆਲੇਦੁਆਲੇ ਕਾਫ਼ੀ ਥਾਂ ਖ਼ਾਲੀ ਪਈ ਹੁੰਦੀ ਹੈ ਜਿਸ ਵਿਚ ਘਾਹ ਫੂਸ ਉੱਗ ਆਉਂਦਾ ਹੈ, ਟੋਇਆਂ ਵਿਚ ਪਾਣੀ ਭਰ ਜਾਂਦਾ ਹੈ । ਝਾੜੀਆਂ ਉੱਗ ਆਉਂਦੀਆਂ ਹਨ । ਹਨੇਰੇ ਸਵੇਰੇ ਕਈ ਲੋਕ ਇਸ ਜਗਾ ਤੇ ਜੰਗਲ ਪਾਣੀ ਜਾਣ ਲੱਗਦੇ ਹਨ । ਇਸ ਤਰ੍ਹਾਂ ਗੰਦ ਵੱਧਦਾ ਜਾਂਦਾ ਹੈ ਅਤੇ ਇਹ ਰੀਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਜਿਹੇ ਇਲਾਕੇ ਵਿਚ ਬਣੇ ਖੂਬਸੂਰਤ ਘਰ ਵੀ ਗੰਦੇ ਲੱਗਦੇ ਹਨ । ਸੋ ਇਹੋ ਜਿਹੇ ਇਲਾਕੇ ਦੇ ਨਿਵਾਸੀਆਂ ਨੂੰ ਖ਼ਾਲੀ ਪਈ ਥਾਂ ਦੀ ਸਫ਼ਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਅਜਿਹੀ ਥਾਂ ਤੋਂ ਘਾਹ ਫੂਸ ਪੁੱਟ ਕੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਬਣ ਸਕਦੀ ਹੈ ਜਾਂ ਘਾਹ, ਫੁੱਲ-ਬੂਟੇ ਲਾ ਕੇ ਇਸ ਨੂੰ ਖੂਬਸੂਰਤ ਪਾਰਕ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।
4, ਮੁਹੱਲੇ ਦੇ ਬੱਚਿਆਂ ਨੂੰ ਸਫ਼ਾਈ ਪ੍ਰਤੀ ਚੇਤੰਨ ਕਰਕੇ – ਬੱਚਿਆਂ ਨੂੰ ਸਫ਼ਾਈ ਪ੍ਰਤੀ ਚੇਤੰਨ ਕਰਕੇ ਬੱਚਿਆਂ ਨੂੰ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਕਰਨ ਲਈ ਲਾਇਆ ਜਾ ਸਕਦਾ ਹੈ । ਇਹ ਤਜਰਬਾ ਕਈ ਸਮਾਜ ਸੇਵੀ ਜੱਥੇਬੰਦੀਆਂ ਸਫਲਤਾ ਪੂਰਵਕ ਕਰ ਚੁੱਕੀਆਂ ਹਨ । ਬੱਚੇ ਆਦਰਸ਼ਵਾਦੀ ਤੇ ਸ਼ਕਤੀ ਭਰਪੂਰ ਹੁੰਦੇ ਹਨ | ਬਸ ਥੋੜ੍ਹੀ ਸੇਧ ਦੇਣ ਤੇ ਉਤਸ਼ਾਹਿਤ ਕਰਨ ਨਾਲ ਉਹ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਆਸਾਨੀ ਨਾਲ ਕਰ ਸਕਦੇ ਹਨ । ਇਸ ਤੋਂ ਇਲਾਵਾ ਮੁਹੱਲਾ ਨਿਵਾਸੀ ਪੈਸੇ ਇਕੱਠੇ ਕਰਕੇ ਵੀ ਮਜ਼ਦੂਰਾਂ ਤੋਂ ਸਫ਼ਾਈ ਕਰਵਾ ਸਕਦੇ ਹਨ ।
ਸੋ ਉਪਰੋਕਤ ਤਰੀਕੇ ਅਪਣਾ ਕੇ ਘਰ ਦਾ ਚੌਗਿਰਦਾ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ ਜੋ ਸਿਰਫ਼ ਸੋਹਣਾ ਹੀ ਨਹੀਂ ਲੱਗਦਾ, ਸਗੋਂ ਸਿਹਤ ਲਈ ਵੀ ਫਾਇਦੇਮੰਦ ਰਹਿੰਦਾ ਹੈ ।
PSEB 10th Class Home Science Guide ਚੌਗਿਰਦੇ ਦੀ ਸਫ਼ਾਈ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ।
ਪ੍ਰਸ਼ਨ 2.
ਘਰੇਲੂ ਕੂੜੇ ਵਿੱਚ ਕੀ ਕੁੱਝ ਹੁੰਦਾ ਹੈ ?
ਉੱਤਰ-
ਰਸੋਈ ਦੀ ਜੂਠ, ਫਲ ਅਤੇ ਸਬਜ਼ੀਆਂ ਦੇ ਛਿਲਕੇ ਆਦਿ ।
ਪ੍ਰਸ਼ਨ 3.
ਪਾਖਾਨਿਆਂ ਦੀ ਉੱਚਿਤ ਸਫ਼ਾਈ ਨਾ ਕੀਤੀ ਜਾਵੇ, ਤਾਂ ਕਿਹੜੇ ਰੋਗ ਹੋ ਸਕਦੇ ਹਨ ?
ਉੱਤਰ-
ਟਾਈਫਾਇਡ, ਹੈਜ਼ਾ ਆਦਿ ।
ਪ੍ਰਸ਼ਨ 4.
ਨਾਲੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਨਾਲੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਪੱਕੀਆਂ ਹੋਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 5.
ਕੁੜੇ ਤੋਂ ਖਾਦ ਕਿੰਨੇ ਦਿਨਾਂ ਵਿੱਚ ਤਿਆਰ ਹੋ ਸਕਦੀ ਹੈ ?
ਉੱਤਰ-
4-6 ਮਹੀਨਿਆਂ ਵਿੱਚ ।
ਪ੍ਰਸ਼ਨ 6.
ਕੂੜੇ ਦੇ ਨਿਪਟਾਰੇ ਦੇ ਤਰੀਕੇ ਦੱਸੋ ।
ਉੱਤਰ-
ਭੱਠੀ ਵਿੱਚ ਜਲਾਉਣਾ, ਨੀਵੀਂ ਜਗ੍ਹਾ ਨੂੰ ਪੂਰਨਾ , ਖਾਦ ਬਣਾਉਣੀ, ਛਾਂਟਣਾ ਆਦਿ ।
ਪ੍ਰਸ਼ਨ 7.
ਮੁੜ ਵਰਤੋਂ ਰੀਸਾਇਕਲ ਕਰਨ ਵਾਲੇ ਕੂੜੇ ਵਿੱਚ ਕੀ ਕੁੱਝ ਆਉਂਦਾ ਹੈ ?
ਉੱਤਰ-
ਟੁੱਟੇ ਕੱਚ, ਚੀਨੀ ਦਾ ਸਮਾਨ, ਪਲਾਸਟਿਕ ਦਾ ਸਾਮਾਨ, ਰੱਦੀ ਕਾਗ਼ਜ਼ ਆਦਿ ।
ਪ੍ਰਸ਼ਨ 8.
ਖਾਦ ਕਿਹੋ ਜਿਹੇ ਕੂੜੇ ਤੋਂ ਬਣਾਈ ਜਾ ਸਕਦੀ ਹੈ ?
ਉੱਤਰ-
ਬਨਸਪਤੀ ਕੂੜੇ-ਕਰਕਟ ਤੋਂ ।
ਪ੍ਰਸ਼ਨ 9.
ਕੁੜੇ ਦੇ ਨਿਪਟਾਰੇ ਦੇ ਦੋ ਢੰਗ ਦੱਸੋ ।
ਉੱਤਰ-
ਭੱਠੀ ਵਿੱਚ ਜਲਾਉਣਾ, ਨੀਵੀਂ ਜਗਾ ਨੂੰ ਪੁਰਨਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਛਾਂਟਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਛਾਂਟਣਾ ਇਸ ਲਈ ਜ਼ਰੂਰੀ ਹੈ ਕਿ ਕੁੜੇ ਵਿਚਲੀਆਂ ਚੀਜ਼ਾਂ ਨੂੰ ਕਿਸੇ ਵਰਤੋਂ ਵਿਚ ਲਿਆਂਦਾ ਜਾ ਸਕੇ । ਜਿਵੇਂ
- ਕੁੜੇ ਵਿਚੋਂ, ਕੋਇਲੇ ਅੱਧ ਸੜੇ ਕੋਇਲੇ, ਪੱਥਰ ਗੀਟੇ ਵੱਖ ਕਰਕੇ ਵਰਤੇ ਜਾ ਸਕਦੇ ਹਨ ।
- ਸਬਜ਼ੀਆਂ ਦੇ ਛਿਲਕਿਆਂ ਤੋਂ ਖਾਦ ਬਣਾਈ ਜਾ ਸਕਦੀ ਹੈ । ਕੁੱਝ ਚੀਜ਼ਾਂ ਕਬਾੜੀਆਂ ਨੂੰ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ ।
ਪ੍ਰਸ਼ਨ 2.
ਘਰ ਦੀਆਂ ਨਾਲੀਆਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਨਾਲੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਇਹਨਾਂ ਦਾ ਪੱਕਾ ਹੋਣਾ ਜ਼ਰੂਰੀ ਹੈ ਅਤੇ ਇਹਨਾਂ ਦੀ ਢਲਾਣ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਪਾਣੀ ਆਸਾਨੀ ਨਾਲ ਨਿਕਲ ਸਕੇ । ਇਹਨਾਂ ਵਿਚ ਸਮੇਂ-ਸਮੇਂ ਕੀਟਨਾਸ਼ਕ ਦਵਾਈਆਂ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਮੱਖੀ, ਮੱਛਰ ਪੈਦਾ ਨਾ ਹੋਣ ।
ਨੂੰ ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਦਾ ਸਾਡੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-
ਪਰਿਵਾਰ ਦੇ ਮੈਂਬਰਾਂ ਨੂੰ ਸਿਹਤਮੰਦ ਰੱਖਣ ਲਈ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੇ ਚੌਗਿਰਦੇ ਦੀ ਸਫ਼ਾਈ ਕਰਨਾ ਵੀ ਬਹੁਤ ਜ਼ਰੂਰੀ ਹੈ । ਜੇ ਘਰ ਦਾ ਆਲਾ-ਦੁਆਲਾ ਸਾਫ਼ ਨਹੀਂ ਹੋਵੇਗਾ ਤਾਂ ਗੰਦੀ ਹਵਾ, ਮੱਖੀ, ਮੱਛਰ ਘਰ ਦੇ ਅੰਦਰ ਆਉਣਗੇ । ਇੱਟਾਂ, ਲੱਕੜਾਂ, ਪਾਥੀਆਂ ਜਾਂ ਕੂੜੇ ਦੇ ਢੇਰ ਨਹੀਂ ਹੋਣੇ ਚਾਹੀਦੇ । ਇਨ੍ਹਾਂ ਉੱਪਰ ਮੱਖੀ-ਮੱਛਰ ਤਾਂ ਪੈਦਾ ਹੁੰਦਾ ਹੀ ਹੈ । ਇਸ ਦੇ ਨਾਲ ਸੱਪ ਅਤੇ ਹੋਰ ਖ਼ਤਰਨਾਕ ਜੀਵ ਵੀ ਇਸ ਵਿਚ ਵੜ ਕੇ ਆਪਣੀ ਥਾਂ ਬਣਾ ਲੈਂਦੇ ਹਨ । ਜੋ ਕਈ ਵਾਰੀ ਜਾਨ-ਲੇਵਾ ਵੀ ਸਾਬਤ ਹੋ ਜਾਂਦੇ ਹਨ । ਇਸ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੇ ਆਲੇ-ਦੁਆਲੇ ਕੁੜੇ-ਕਰਕਟ ਦਾ ਢੇਰ ਨਾ ਹੋਵੇ, ਪਾਣੀ ਨਾ ਖੜ੍ਹਾ ਹੋਵੇ ਅਤੇ ਘਾਹ ਫੂਸ ਨਾ ਉੱਗਿਆ ਹੋਵੇ ਤਾਂ ਕਿ ਘਰ ਦਾ ਚੌਗਿਰਦਾ ਸਾਫ਼-ਸੁਥਰਾ ਰਹਿ ਸਕੇ ।
ਪ੍ਰਸ਼ਨ 2.
ਚੌਗਿਰਦੇ ਦੀ ਗੰਦਗੀ ਦਾ ਮਨੁੱਖੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਜਾਂ
ਗੰਦੇ ਵਾਤਾਵਰਣ ਵਿਚ ਰਹਿਣ ਦੇ ਕੀ ਨੁਕਸਾਨ ਹਨ ?
ਉੱਤਰ-
ਚੌਗਿਰਦੇ ਦੀ ਗੰਦਗੀ ਦਾ ਸਾਡੀ ਸਿਹਤ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ । ਗੰਦੇ ਵਾਤਾਵਰਨ ਵਿਚ ਰਹਿਣ ਦੇ ਹੇਠ ਲਿਖੇ ਨੁਕਸਾਨ ਹਨ-
- ਕੀਟਾਣੂਆਂ ਦਾ ਪੈਦਾ ਹੋਣਾ – ਘਰ ਦੇ ਆਲੇ-ਦੁਆਲੇ ਗੰਦਗੀ ਹੋਣ ਕਾਰਨ ਕਈ ਬਿਮਾਰੀਆਂ ਦੇ ਕੀਟਾਣੂ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨਾਲ ਕਈ ਬਿਮਾਰੀਆਂ ਜਿਵੇਂ ਤਪਦਿਕ, ਹੈਜ਼ਾ, ਟਾਈਫਾਈਡ ਵਰਗੇ ਹਾਨੀਕਾਰਕ ਕੀਟਾਣੂ ਸਾਡੀ ਸਿਹਤ ਨੂੰ ਖ਼ਰਾਬ ਕਰ ਸਕਦੇ ਹਨ ।
- ਬਦਬੂ-ਗੰਦਗੀ ਅਤੇ ਕੁੜੇ – ਕਰਕਟ ਦੇ ਢੇਰਾਂ ਵਿਚ ਕੁੱਝ ਸਮੇਂ ਪਿੱਛੋਂ ਸੜਾਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਜੋ ਆਲੇ-ਦੁਆਲੇ ਦੀ ਹਵਾ ਨੂੰ ਦੂਸ਼ਿਤ ਕਰਦੀ ਹੋਈ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ।
- ਕੀੜੇ-ਮਕੌੜਿਆਂ ਦੀ ਉਤਪੱਤੀ – ਕੂੜੇ-ਕਰਕਟ ਵਿਚ ਮੱਖੀਆਂ, ਮੱਛਰ ਅਤੇ ਅਨੇਕਾਂ ਪ੍ਰਕਾਰ ਦੇ ਕੀੜੇ-ਮਕੌੜੇ ਪੈਦਾ ਹੁੰਦੇ ਹਨ ਜੋ ਸਾਡੀ ਸਿਹਤ ਉੱਪਰ ਬੁਰਾ ਅਸਰ ਪਾਉਂਦੇ ਹਨ । ਮੱਛਰ ਨਾਲ ਮਲੇਰੀਆ ਫੈਲ ਸਕਦਾ ਹੈ ਅਤੇ ਮੱਖੀਆਂ ਵੀ ਹੈਜ਼ਾ, ਟਾਈਫਾਈਡ ਆਦਿ ਰੋਗਾਂ ਨੂੰ ਫੈਲਾਉਂਦੀਆਂ ਹਨ ।
- ਪਾਣੀ ਦਾ ਪ੍ਰਦੂਸ਼ਣ – ਲਗਾਤਾਰ ਪਈ ਰਹਿਣ ਵਾਲੀ ਗੰਦਗੀ ਦੇ ਢੇਰ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦੀ ਹੈ । ਜਿਸ ਦਾ ਮਨੁੱਖੀ ਸਿਹਤ ਉੱਪਰ ਹਾਨੀਕਾਰਕ ਪ੍ਰਭਾਵ ਪੈਂਦਾ ਹੈ ।
- ਧੂੜ ਅਤੇ ਮਿੱਟੀ – ਜੇ ਅਸੀਂ ਆਪਣੇ ਘਰ ਦਾ ਆਲਾ-ਦੁਆਲਾ ਸਾਫ਼ ਨਾ ਕਰੀਏ ਤਾਂ ਧੂੜ ਤੇ ਮਿੱਟੀ ਨਾਲ ਘਰ ਭਰ ਜਾਂਦਾ ਹੈ ਜਿਸ ਨਾਲ ਫੇਫੜਿਆਂ ਦਾ ਰੋਗ, ਦਮਾ ਤੇ ਕਈ ਪ੍ਰਕਾਰ ਦੇ ਚਮੜੀ ਦੇ ਰੋਗ ਵੀ ਹੋ ਸਕਦੇ ਹਨ ।
ਪ੍ਰਸ਼ਨ 3.
ਘਰ ਦੇ ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੂੜੇ ਦਾ ਅੰਤਮ ਨਿਪਟਾਰਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ?
ਜਾਂ
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦੀਆਂ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੂੜੇ-ਕਰਕਟ ਨੂੰ ਇਸ ਤਰ੍ਹਾਂ ਟਿਕਾਣੇ ਲਾਉਣਾ | ਚਾਹੀਦਾ ਹੈ ਜਿਸ ਨਾਲ ਹੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਪੈਦਾ ਨਾ ਹੋਵੇ । ਪਿੰਡਾਂ ਵਿਚ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਪਸ਼ੂਆਂ ਦੇ ਗੋਬਰ ਅਤੇ ਕੂੜੇ ਨੂੰ ਖਾਈਆਂ ਵਿਚ ਭਰ ਕੇ ਖਾਦ ਬਣਾਈ ਜਾਂਦੀ ਹੈ । ਜੋ ਬਾਅਦ ਵਿਚ ਫ਼ਸਲਾਂ ਦੇ ਕੰਮ ਆਉਂਦੀ ਹੈ । ਇਸ ਤਰ੍ਹਾਂ ਬਾਕੀ ਕੂੜੇਕਰਕਟ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਇਆ ਜਾ ਸਕਦਾ ਹੈ । ਕੂੜਾ-ਕਰਕਟ ਹੇਠ ਲਿਖੇ ਤਰੀਕਿਆਂ ਨਾਲ ਟਿਕਾਣੇ ਲਗਾਇਆ ਜਾ ਸਕਦਾ ਹੈ-
1. ਭੱਠੀ ਵਿਚ ਜਲਾਉਣਾ – ਇਹ ਤਰੀਕਾ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ । ਪਰ ਕੁੜੇਕਰਕਟ ਨੂੰ ਇਕ ਵਿਸ਼ੇਸ਼ ਭੱਠੀ ਵਿਚ ਹੀ ਜਲਾਇਆ ਜਾਂਦਾ ਹੈ, ਬਾਕੀ ਸਿੰਰਫ਼ ਸੁਆਹ ਹੀ ਬਚਦੀ ਹੈ | ਕੂੜੇ ਨੂੰ ਜਲਾਉਣ ਲਈ ਪੱਕੀ ਭੱਠੀ ਬਣਾਈ ਜਾਂਦੀ ਹੈ । ਇਸ ਦੇ ਨੇੜੇ ਇਕ ਚਬੂਤਰਾ ਹੋਣਾ ਚਾਹੀਦਾ ਹੈ । ਜਿੱਥੇ ਕਿ ਸ਼ਹਿਰੋਂ ਲਿਆਂਦਾ ਕੂੜਾ-ਕਰਕਟ ਰੱਖਿਆ ਜਾ ਸਕੇ । ਭੱਠੀ ਵਿਚ ਇਕ ਬਾਰੀ ਰਾਹੀਂ ਥੋੜਾ-ਥੋੜਾ ਕਰਕੇ ਕੁੜਾ ਭੱਠੀ ਵਿਚ ਸੁੱਟਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਧੂੰਆਂ ਚਿਮਨੀ ਰਾਹੀਂ ਬਾਹਰ ਨਿਕਲ ਜਾਂਦਾ ਹੈ ।
2. ਨੀਵੀਂ ਜਗ੍ਹਾ ਨੂੰ ਪੂਰਨਾ – ਹਰ ਸ਼ਹਿਰ ਜਾਂ ਪਿੰਡ ਵਿਚ ਕੁੱਝ ਨੀਵੇਂ ਇਲਾਕੇ ਹੁੰਦੇ ਹਨ। ਜਿਨ੍ਹਾਂ ਵਿਚ ਕੁੜੇ-ਕਰਕਟ ਨੂੰ ਭਰ ਕੇ ਟਿਕਾਣੇ ਲਗਾਇਆ ਜਾਂਦਾ ਹੈ । ਕੁੜਾ-ਕਰਕਟ ਕੁੱਝ ਦੇਰ ਪਿਆ ਰਹਿੰਦਾ ਹੈ । ਹੌਲੀ-ਹੌਲੀ ਇਹ ਕੁੜਾ ਗਲ-ਸੜ ਕੇ ਦੱਬ ਜਾਂਦਾ ਹੈ । ਫਿਰ ਇਸ ਉੱਪਰ ਹੋਰ ਕੁੜਾ ਸੁੱਟ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਹੌਲੀ-ਹੌਲੀ ਇਹ ਸੜਕ ਆਦਿ ਦੇ ਬਰਾਬਰ ਆ ਜਾਂਦਾ ਹੈ । ਫਿਰ ਉਸ ਉੱਪਰ ਥੋੜ੍ਹੀ ਮਿੱਟੀ ਪਾ ਕੇ ਪੱਧਰਾ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਜਗਾ ਸਾਫ਼-ਸੁਥਰੀ ਤਾਂ ਹੋ ਜਾਂਦੀ ਹੈ ਪਰ ਇਸ ਜ਼ਮੀਨ ਉੱਪਰ ਮਕਾਨ ਨਹੀਂ ਬਣਾਏ ਜਾ ਸਕਦੇ ।
3. ਖਾਦ ਬਣਾਉਣੀ – ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰਨਾ ਸਦੀਆਂ ਪੁਰਾਣਾ ਤਰੀਕਾ ਹੈ । ਇਸ ਢੰਗ ਨਾਲ ਮਨੁੱਖੀ ਤੇ ਪਸ਼ੂਆਂ ਦਾ ਮਲ-ਮੂਤਰ ਤੇ ਘਰ ਦਾ ਹੋਰ ਚੌਗਿਰਦੇ ਦੀ ਸਫ਼ਾਈ ਕੂੜਾ-ਕਰਕਟ ਇਕ ਡੂੰਘੇ ਟੋਏ ਵਿਚ ਦਬਾ ਕੇ ਖਾਦ ਬਣਾਈ ਜਾਂਦੀ ਹੈ, ਜੋ ਫ਼ਸਲਾਂ ਦੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਇਹ ਕੂੜਾ-ਕਰਕਟ ਸੰਭਾਲਣ ਦਾ ਸਭ ਤੋਂ ਲਾਭਦਾਇਕ ਢੰਗ ਹੈ ।.
4. ਛਾਂਟਣਾ-ਕੂੜੇ – ਕਰਕਟ ਨੂੰ ਸਾਂਭਣ ਤੋਂ ਪਹਿਲਾਂ ਉਸ ਨੂੰ ਤਿੰਨ ਹਿੱਸਿਆਂ ਵਿਚ ਅੱਡ-ਅੱਡ ਕਰ ਲਿਆ ਜਾਂਦਾ ਹੈ ।
- ਕੋਇਲੇ, ਅੱਧ ਸੜੇ ਕੋਇਲੇ, ਪੱਥਰ, ਗੀਟੇ, ਵੱਟੇ ਆਦਿ ਅੱਡ ਕਰਕੇ ਇੱਟਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।
- ਬਨਸਪਤੀ ਕੂੜਾ-ਕਰਕਟ ਜਿਵੇਂ ਫਲ, ਸਬਜ਼ੀਆਂ ਦੇ ਛਿਲਕੇ, ਰਸੋਈ ਦੀ ਜੂਠ ਆਦਿ ਨੂੰ ਅੱਡ ਕਰਕੇ ਖਾਦ ਬਣਾਈ ਜਾ ਸਕਦੀ ਹੈ ।
- ਟੁੱਟੇ ਹੋਏ ਕੱਚ, ਚੀਨੀ, ਮਿੱਟੀ ਦੇ ਭਾਂਡੇ, ਪਲਾਸਟਿਕ ਦੇ ਸਮਾਨ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ।
ਉਪਰੋਕਤ ਤਰੀਕਿਆਂ ਨੂੰ ਵਰਤ ਕੇ ਕੂੜੇ-ਕਰਕਟ ਨੂੰ ਸੰਭਾਲ ਲਿਆ ਜਾਂਦਾ ਹੈ ਤੇ ਕੂੜੇਕਰਕਟ ਦੀ ਲਾਹੇਵੰਦ ਵਰਤੋਂ ਵੀ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4.
ਕੂੜੇ ਨੂੰ ਭੱਠੀ ਵਿੱਚ ਕਿਸ ਤਰ੍ਹਾਂ ਜਲਾਇਆ ਜਾਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਦੇ ਉੱਤਰ ।
ਵਸਤੂਨਿਸ਼ਠ ਪ੍ਰਸ਼ਨ :
I. ਖ਼ਾਲੀ ਸਥਾਨ ਭਰੋ
1. ਘਰ ਦੇ ਕੂੜੇ-ਕਰਕਟ ਨੂੰ ………………… ਵਿਚ ਨਹੀਂ ਸੁੱਟਣਾ ਚਾਹੀਦਾ ।
2. ਕੂੜੇ ਤੋਂ ਖਾਦ ………………….. ਮਹੀਨਿਆਂ ਵਿਚ ਬਣ ਜਾਂਦੀ ਹੈ ।
3. ਖਾਦ …………………. ਕੂੜੇ-ਕਰਕਟ ਤੋਂ ਬਣਦੀ ਹੈ ।
ਉੱਤਰ-
1. ਗਲੀ,
2. 4 ਤੋਂ 6,
3. ਬਨਸਪਤੀ ।
II. ਠੀਕ / ਗਲਤ ਦੱਸੋ
1. ਵਾਤਾਵਰਨ ਦੀ ਸਫਾਈ ਲਈ ਕੂੜੇ-ਕਰਕਟ ਦਾ ਨਿਪਟਾਰਾ ਕਰਨਾ ਜ਼ਰੂਰੀ ਹੈ ।
2. ਕੂੜੇ-ਕਰਕਟ ਨਾਲ ਖੁੱਲ੍ਹੇ ਟੋਏ ਭਰਨ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਨਹੀਂ ਪੈਂਦਾ ।
3. ਘਰੇਲੂ ਕੂੜੇ ਦਾ ਹਿੱਸਾ ਹਨ-ਰਸੋਈ ਦੀ ਜੂਠ, ਫਲ ਅਤੇ ਸਬਜ਼ੀਆਂ ਦੇ ਛਿਲਕੇ ।
ਉੱਤਰ-
1. ਠੀਕ,
2. ਗ਼ਲਤ,
3. ਠੀਕ ।
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਹੇਠ ਲਿਖਿਆਂ ਵਿਚ ਠੀਕ ਹੈ :
(ਉ) ਕੂੜੇ ਕਰਕਟ ਨੂੰ ਖਾਦ ਵਿਚ ਤਬਦੀਲ ਕਰ ਲੈਣਾ ਬਹੁਤ ਲਾਭਦਾਇਕ ਤਰੀਕਾ ਹੈ ।
(ਅ) ਕੂੜੇ ਕਰਕਟ ਨੂੰ ਖੁੱਲ੍ਹੇ ਟੋਏ ਵਿਚ ਨਾ ਭਰੋ ।
(ੲ) ਕੂੜੇ ਦੇ ਨਿਪਟਾਰੇ ਲਈ ਭੱਠੀ ਵਿਚ ਜਲਾਉਣਾ ਵੀ ਇਕ ਢੰਗ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਗੰਦੇ ਵਾਤਾਵਰਨ ਵਿਚ ਹੇਠ ਲਿਖੇ ਨੁਕਸਾਨ ਹਨ
(ਉ) ਕੀਟਾਣੂ ਪੈਦਾ ਹੁੰਦੇ ਹਨ ।
(ਅ ਬਦਬੂ ਪੈਦਾ ਹੁੰਦੀ ਹੈ ।
(ੲ) ਪਾਣੀ ਪ੍ਰਦੂਸ਼ਿਤ ਹੁੰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।