Punjab State Board PSEB 10th Class Home Science Book Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ Textbook Exercise Questions and Answers.
PSEB Solutions for Class 10 Home Science Chapter 6 ਭੋਜਨ ਅਤੇ ਪੌਸ਼ਟਿਕ ਤੱਤ
Home Science Guide for Class 10 PSEB ਭੋਜਨ ਅਤੇ ਪੌਸ਼ਟਿਕ ਤੱਤ Textbook Questions and Answers
ਅਭਿਆਸ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਭੋਜਨ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?
ਉੱਤਰ-
ਭੋਜਨ ਪ੍ਰਾਣੀਆਂ ਨੂੰ ਜਿਊਂਦੇ ਰੱਖਣ ਤੋਂ ਇਲਾਵਾ ਸਰੀਰ ਵਿਚ ਅੱਗੇ ਲਿਖੇ ਕੰਮ ਕਰਦਾ ਹੈ-
- ਸਰੀਰ ਨੂੰ ਸ਼ਕਤੀ ਦਿੰਦਾ ਹੈ – ਮਸ਼ੀਨ ਵਾਂਗ ਮਨੁੱਖੀ ਸਰੀਰ ਨੂੰ ਵੀ ਸ਼ਕਤੀ ਦੀ ਲੋੜ ਪੈਂਦੀ ਹੈ ਜੋ ਕਿ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।
- ਸਰੀਰ ਦਾ ਵਾਧਾ – ਜਨਮ ਤੋਂ ਲੈ ਕੇ ਜਵਾਨੀ ਤਕ ਮਨੁੱਖੀ ਸਰੀਰ ਵਿਚ ਲਗਾਤਾਰ ਵਾਧਾ ਹੁੰਦਾ ਹੈ । ਇਸ ਵਾਧੇ ਪਿੱਛੇ ਭੋਜਨ ਦੀ ਸ਼ਕਤੀ ਹੀ ਕੰਮ ਕਰਦੀ ਹੈ ।
- ਟੁੱਟੇ ਤੰਤੂਆਂ ਦੀ ਮੁਰੰਮਤ – ਭੋਜਨ ਸਰੀਰ ਦੇ ਨਸ਼ਟ ਹੋਏ ਤੰਤੂਆਂ ਦੀ ਥਾਂ ‘ਤੇ ਨਵੇਂ ਤੰਤ ਬਣਾਉਂਦਾ ਹੈ ।
ਪ੍ਰਸ਼ਨ 2.
ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਤੋਂ ਸਾਨੂੰ ਉਰਜਾ ਮਿਲਦੀ ਹੈ ?
ਉੱਤਰ-
ਭੋਜਨ ਵਿਚਲੇ ਕਾਰਬੋਜ਼, ਚਿਕਨਾਈ ਅਤੇ ਪ੍ਰੋਟੀਨ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ ।
ਪ੍ਰਸ਼ਨ 3.
ਭੋਜਨ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ । ਕਿਉਂ ?
ਉੱਤਰ-
ਭੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਤੇ ਸਰੀਰ ਦੀ ਅੰਦਰੂਨੀ ਟੁੱਟ ਭੱਜ ਦੀ ਮੁਰੰਮਤ ਕਰਦਾ ਹੈ । ਉਰਜਾ ਨਾਲ ਸਰੀਰ ਆਪਣੀਆਂ ਲੋੜੀਂਦੀਆਂ ਕਿਰਿਆਵਾਂ ਕਰਨ ਯੋਗ ਹੁੰਦਾ ਹੈ ਤੇ ਨਾਲ ਹੀ ਨਾਲ ਸਰੀਰ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ । ਇਹ ਦੋਵੇਂ ਕਿਰਿਆਵਾਂ ਸਰੀਰ ਨੂੰ ਜਿਊਂਦਾ ਰੱਖਦੀਆਂ ਹਨ, ਇਸ ਲਈ ਭੋਜਨ ਨੂੰ ਜੀਵਨ ਦਾ ਮੂਲ ਆਧਾਰ ਕਿਹਾ ਜਾਂਦਾ ਹੈ ।
ਪ੍ਰਸ਼ਨ 4.
ਸ਼ਕਤੀ ਜਾਂ ਉਰਜਾ ਦੇਣ ਵਾਲੇ ਭੋਜਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਸ਼ਕਤੀ ਹੇਠ ਦਿੱਤੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ , ਜਿਵੇਂ-
- ਕਾਰਬੋਜ਼ ਯੁਕਤ ਪਦਾਰਥ – ਗੁੜ, ਸ਼ੱਕਰ, ਚੀਨੀ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ।
- ਚਿਕਨਾਈ ਯੁਕਤ ਪਦਾਰਥ – ਭੋਜਨ ਪਦਾਰਥ ਜਿਵੇਂ ਮੱਖਣ, ਘਿਓ, ਤੇਲ ਅਤੇ ਤਲੇ ਹੋਏ ਭੋਜਨ ਪਦਾਰਥ ।
- ਪ੍ਰੋਟੀਨ ਯੁਕਤ ਭੋਜਨ ਪਦਾਰਥ – ਜਿਵੇਂ ਦੁੱਧ, ਦਹੀਂ, ਮੱਖਣ ਅਤੇ ਮੀਟ, ਪਨੀਰ ਆਦਿ ।
ਪ੍ਰਸ਼ਨ 5.
ਸਰੀਰ ਦਾ ਨਿਰਮਾਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਵੱਖ-ਵੱਖ ਸਰੀਰਕ ਕਿਰਿਆਵਾਂ ਸਮੇਂ ਸਰੀਰ ਦੇ ਸੈੱਲ ਟੁੱਟਦੇ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ । ਇਸ ਲਈ ਨਵੇਂ ਸੈੱਲਾਂ ਨੂੰ ਬਣਾਉਣ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਖਾਣੇ ਚਾਹੀਦੇ ਹਨ, ਜਿਵੇਂ-ਆਂਡਾ, ਦੁੱਧ, ਮੀਟ, ਮੱਛੀ, ਅਨਾਜ । ਸੋਇਆਬੀਨ ਪ੍ਰੋਟੀਨ ਦਾ ਇਕ ਮੁੱਖ ਅਤੇ ਸਸਤਾ ਸਰੋਤ ਹੈ ।
ਪ੍ਰਸ਼ਨ 6.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-
ਪੌਸ਼ਟਿਕ ਤੱਤ ਭੋਜਨ ਦਾ ਮਹੱਤਵਪੂਰਨ ਅੰਗ ਹਨ ।ਇਹ ਵੱਖ-ਵੱਖ ਰਸਾਇਣਿਕ ਤੱਤਾਂ ਦੇ ਮਿਸ਼ਰਨ ਹੁੰਦੇ ਹਨ । ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ । ਇਕ ਸੰਤੁਲਿਤ ਭੋਜਨ ਵਿਚ ਹੇਠ ਲਿਖੇ ਪੌਸ਼ਟਿਕ ਤੱਤ ਹੁੰਦੇ ਹਨ| ਪ੍ਰੋਟੀਨ, ਕਾਰਬੋਜ਼, ਚਿਕਨਾਈ, ਵਿਟਾਮਿਨ, ਲੂਣ ਅਤੇ ਪਾਣੀ ਆਦਿ ।
ਪ੍ਰਸ਼ਨ 7.
ਪ੍ਰੋਟੀਨ ਕਿਹੜੇ ਤੱਤਾਂ ਦਾ ਮਿਸ਼ਰਣ ਹੈ ?
ਉੱਤਰ-
ਪ੍ਰੋਟੀਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ । ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ । ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ ਦੇ ਮਿਸ਼ਰਨ ਨਾਲ ਬਣਦਾ ਹੈ । ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ ।
ਪ੍ਰਸ਼ਨ 8.
ਕਿਹੜਾ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ?
ਉੱਤਰ-
ਨਾਈਟਰੋਜਨ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ।
ਪ੍ਰਸ਼ਨ 9.
ਕਾਰਬੋਹਾਈਡੇਂਟ ਦੇ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਇਹ ਹਾਈਡਰੋਜਨ, ਆਕਸੀਜਨ ਅਤੇ ਕਾਰਬਨ ਦਾ ਮਿਸ਼ਰਨ ਹੈ । ਇਹ ਸਰੀਰ ਨੂੰ ਗਰਮੀ ਅਤੇ ਸ਼ਕਤੀ ਦੇਣ ਦਾ ਸਭ ਤੋਂ ਸਸਤਾ ਸੋਮਾ ਹੈ । ਕਾਰਬੋਹਾਈਡੇਟ ਕਣਕ, ਚਾਵਲ, ਮੱਕੀ, ਜੌ, ਫਲ, ਸੁੱਕੇ ਮੇਵੇ, ਗੁੜ, ਸ਼ੱਕਰ, ਚੀਨੀ ਅਤੇ ਸ਼ਹਿਦ ਆਦਿ ਤੋਂ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 10.
ਵਿਟਾਮਿਨ ਸਾਡੇ ਜੀਵਨ ਤੱਤ ਕਿਉਂ ਹਨ ?
ਉੱਤਰ-
ਵਿਟਾਮਿਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ । ਇਹ ਵਧੀਆ ਸਿਹਤ, ਸਰੀਰਕ ਵਿਕਾਸ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ । ਇਹ ਸਾਡੇ ਸਰੀਰ ਨੂੰ ਥੋੜ੍ਹੀ ਮਾਤਰਾ ਵਿਚ ਚਾਹੀਦੇ ਹਨ |।ਪਰ ਸਰੀਰ ਇਨ੍ਹਾਂ ਦੀ ਰਚਨਾ ਨਹੀਂ ਕਰ ਸਕਦਾ । ਇਸ ਲਈ ਇਨ੍ਹਾਂ ਨੂੰ ਭੋਜਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ ।
ਪ੍ਰਸ਼ਨ 11.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ-ਕਿਹੜੇ ਹਨ ?
ਉੱਤਰ-
ਘੁਲਣਸ਼ੀਲਤਾ ਦੇ ਆਧਾਰ ‘ਤੇ ਵਿਟਾਮਿਨ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਚਰਬੀ ਵਿਚ ਘੁਲਣਸ਼ੀਲ ਅਤੇ ਪਾਣੀ ਵਿਚ ਘੁਲਣਸ਼ੀਲ ।
ਵਿਟਾਮਿਨਾਂ ਦਾ ਇਕ ਗਰੁੱਪ ‘ਬੀ’ ਸਮੂਹ ਹੁੰਦਾ ਹੈ ਇਸ ਤੋਂ ਇਲਾਵਾ ਵਿਟਾਮਿਨ ‘ਸੀ’ ਅਤੇ ‘ਕੇ’ ਵੀ ਪਾਣੀ ਵਿਚ ਘੁਲਣਸ਼ੀਲ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 12.
ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ ? ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-
ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ‘ਤੇ ਹਾਨੀਕਾਰਕ ਅਸਰ ਹੁੰਦਾ ਹੈ ਜੋ ਇਸ ਤਰ੍ਹਾਂ ਹੈ-
- ਅੰਧਰਾਤਾ (Night Blindness) – ਵਿਟਾਮਿਨ ‘ਏ’ ਦੀ ਘਾਟ ਨਾਲ ਮਨੁੱਖ ਦੀ ਹਨੇਰੇ ਵਿਚ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ : ਚਾਨਣ ਵਾਲੀ ਥਾਂ ਜਾਂ ਬਾਹਰ ਤੇਜ਼ ਧੁੱਪ ਤੋਂ ਹਨੇਹੇ ਜਾਂ ਅੰਦਰ ਕਮਰੇ ਵਿਚ ਆਉਣ ਤੇ ਕੁੱਝ ਸਮੇਂ ਲਈ ਵੇਖਣ ਵਿਚ ਰੁਕਾਵਟ ਆਉਂਦੀ ਹੈ । ਇਸ ਦੀ ਕਮੀ ਨਾਲ ਰੰਗਾਂ ਨੂੰ ਠੀਕ ਤਰ੍ਹਾਂ ਪਹਿਚਾਨਣ ਵਿਚ ਵੀ ਰੁਕਾਵਟ ਹੁੰਦੀ ਹੈ ।
- ਜ਼ੀਰੋਸਿਸ (Kerosis) – ਵਿਟਾਮਿਨ ‘ਏ’ ਦੀ ਘਾਟ ਨਾਲ ਅੱਥਰੂ ਗ੍ਰੰਥੀਆਂ ਸੁੱਕ ਜਾਂਦੀਆਂ ਹਨ | ਅੱਖਾਂ ਦੇ ਚਿੱਟੇ ਹਿੱਸੇ ‘ਤੇ ਧੁੰਦਲਾਪਨ ਅਤੇ ਕਾਰਨੀਆ (Cornea) ’ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ । ਇਨ੍ਹਾਂ ਵਿਚੋਂ ਚਿੱਟਾ ਚਿਪਚਪਾ ਪਦਾਰਥ ਨਿਕਲਦਾ ਹੈ ਤੇ ਪਲਕਾਂ ਬੰਦ ਹੋ ਜਾਂਦੀਆਂ ਹਨ । ਜ਼ਿਆਦਾ ਸਮੇਂ ਤਕ ਵਿਟਾਮਿਨ ‘ਏ’ ਦੀ ਕਮੀ ਨਾਲ ਮਨੁੱਖ ਅੰਨਾ ਹੋ ਜਾਂਦਾ ਹੈ ।
- ਚਮੜੀ ਦਾ ਖੁਰਦਰਾਪਨ (Toad’s skin)
- ਪ੍ਰਜਨਣ ਕਿਰਿਆ ‘ਤੇ ਪ੍ਰਭਾਵ (Effect on reproductive system)
- ਗੁਰਦੇ ਵਿਚ ਪੱਥਰੀ ਦੀ ਸੰਭਾਵਨਾ (Chances of stone formation in kidney)
- ਵਾਧੇ ਵਿਚ ਰੁਕਾਵਟ (Effect on growth)
- ਦੰਦਾਂ ਤੇ ਹੱਡੀਆਂ ‘ਤੇ ਪ੍ਰਭਾਵ (Effects on teeth and bones) ।
ਇਸ ਤੋਂ ਇਲਾਵਾ ਗਰਭ ਦੇ ਸਮੇਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਵਿਟਾਮਿਨ ‘ਏ’ ਦੀ ਲੋੜ ਵਧੇਰੇ ਹੁੰਦੀ ਹੈ ਅਤੇ ਤਾਜ਼ੀਆਂ ਸਬਜ਼ੀਆਂ ਵਿਚ ਬਾਸੀਆਂ ਸਬਜ਼ੀਆਂ ਨਾਲੋਂ ਵੱਧ ਵਿਟਾਮਿਨ “ਏ” ਮਿਲਦਾ ਹੈ | ਸਰੀਰ ਵਿਚ ਇਸ ਦਾ ਵੱਧ ਹੋਣਾ ਵੀ ਨੁਕਸਾਨਦਾਇਕ ਹੁੰਦਾ ਹੈ ।
ਮੁੱਖ ਸੋਤ – ਮੱਛੀ, ਦੁੱਧ, ਮੱਖਣ, ਦੇਸੀ ਘਿਓ, ਅੰਬ, ਪਪੀਤਾ, ਗਾਜਰ, ਟਮਾਟਰ, ਅਨਾਨਾਸ ।
ਪ੍ਰਸ਼ਨ 13.
ਕੀ ਵਿਟਾਮਿਨ ‘ਕੇ ਪਾਣੀ ਵਿਚ ਘੁਲਣਸ਼ੀਲ ਹੈ ? ਇਸ ਦਾ ਸਭ ਤੋਂ ਸਸਤਾ ਸੋਮਾ ਕਿਹੜਾ ਹੈ ?
ਉੱਤਰ-
ਇਹ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹੈ । ਇਹ ਜ਼ਿਆਦਾਤਰ ਬਨਸਪਤੀ ਵਰਗ ਵਿਚ ਪਾਇਆ ਜਾਂਦਾ ਹੈ । ਇਸ ਦੀ ਥੁੜ੍ਹ ਨਾਲ ਵਗਦੇ ਖ਼ੂਨ ਦਾ ਬੰਦ ਹੋਣਾ ਕਾਫ਼ੀ ਕਠਿਨ ਹੋ ਜਾਂਦਾ ਹੈ ਕਿਉਂਕਿ ਇਹ ਖ਼ੂਨ ਦੇ ਜੰਮਣ ਵਿਚ ਸਹਾਇਤਾ ਕਰਦਾ ਹੈ । ਇਹ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ । ਇਸ ਦਾ ਸਭ ਤੋਂ ਸਸਤਾ ਸਰੋਤ ਫੁੱਲ-ਗੋਭੀ, ਬੰਦ-ਗੋਭੀ ਅਤੇ ਗੰਢ ਗੋਭੀ ਹਨ ।
ਪ੍ਰਸ਼ਨ 14.
ਕਿਹੜੇ ਵਿਟਾਮਿਨ ਰੋਸ਼ਨੀ ਅਤੇ ਗਰਮੀ ਨਾਲ ਜਲਦੀ ਨਸ਼ਟ ਹੋ ਜਾਂਦੇ ਹਨ ?
ਉੱਤਰ-
ਰਾਈਬੋਫਲੇਵਿਨ (ਵਿਟਾਮਿਨ B2) ਗਰਮੀ ਅਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 15.
ਕਿਹੜੇ-ਕਿਹੜੇ ਖਣਿਜ ਪਦਾਰਥ ਸਾਡੇ ਸਰੀਰ ਲਈ ਲੋੜੀਂਦੇ ਹਨ ? ਨਾਮ ਦੱਸੋ ।
ਉੱਤਰ-
ਸਾਡੇ ਸਰੀਰ ਨੂੰ ਦੋ ਤਰ੍ਹਾਂ ਦੇ ਖਣਿਜ ਪਦਾਰਥ ਲੋੜੀਂਦੇ ਹਨ । ਇਕ ਮਾਕਰੋਮਿਨਰਲਜ਼, ਜਿਵੇਂ ਕੈਲਸ਼ੀਅਮ, ਫਾਸਫੋਰਸ, ਸਲਫਰ, ਸੋਡੀਅਮ ਅਤੇ ਕਲੋਰੀਨ ਆਦਿ । ਦੂਸਰੇ ਮਾਈਕਰੋਮਿਨਰਲ ਹਨ , ਲੋਹਾ, ਆਇਓਡੀਨ, ਤਾਂਬਾ, ਜ਼ਿੰਕ, ਰੋਬਾਲਟ ਆਦਿ ।
ਪ੍ਰਸ਼ਨ 16.
ਆਇਓਡਾਈਜ਼ਡ ਲੂਣ ਲੈਣ ਦੀ ਕੀ ਮਹੱਤਤਾ ਹੈ ?
ਉੱਤਰ-
ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੋਵੇ ਸਾਰੇ ਵਿਅਕਤੀਆਂ ਨੂੰ ਆਇਓਡਾਈਜ਼ਡ ਲੂਣ (Iodised salt) ਹੀ ਵਰਤਣਾ ਚਾਹੀਦਾ ਹੈ । ਭਾਰਤ ਵਿਚ ਪੋਟਾਸ਼ੀਅਮ ਆਇਓਡੇਟ ਨਾਲ ਲੂਣ ਨੂੰ ਆਇਓਡਾਈਜ਼ਡ ਕੀਤਾ ਜਾਂਦਾ ਹੈ । ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੈ ਉੱਥੇ ਸਿਰਫ਼ ਇਹੀ ਨਮਕ ਵੇਚਿਆ ਜਾ ਸਕਦਾ ਹੈ । ਬਾਲਗਾਂ ਵਿਚ 100-150 ਮਾਈਕ੍ਰੋਗਾਮ ਆਇਓਡੀਨ ਦੀ ਲੋੜ ਹੁੰਦੀ ਹੈ । ਵਿਸ਼ੇਸ਼ ਹਾਲਤਾਂ ਜਿਵੇਂ ਕਿ ਗਰਭ ਅਵਸਥਾ ਵਿਚ ਇਸ ਦੀ ਲੋੜ ਵੱਧ ਜਾਂਦੀ ਹੈ । ਗਿਲ੍ਹੜ ਹੋਣ ਦੀ ਹਾਲਤ ਵਿਚ ਆਇਓਡੀਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ।
ਪ੍ਰਸ਼ਨ 17.
ਪਾਣੀ ਦੀ ਘਾਟ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਪਾਣੀ ਦੀ ਘਾਟ ਦਾ ਅਸਰ (Effects of deficiency of water) – ਜਿਸ ਮਾਤਰਾ ਵਿਚ ਪਾਣੀ ਸਰੀਰ ‘ਚੋਂ ਨਿਕਲਦਾ ਹੈ ਉੱਨੀ ਮਾਤਰਾ ਵਿਚ ਤਰਲ ਪਦਾਰਥਾਂ ਤੇ ਭੋਜਨ ਪਦਾਰਥਾਂ ਰਾਹੀਂ ਜੇ ਪੂਰਾ ਨਾ ਕੀਤਾ ਜਾਵੇ ਤਾਂ ਹਾਨੀਕਾਰਕ ਪ੍ਰਭਾਵ ਹੁੰਦਾ ਹੈ । ਇਸ ਨਾਲ ਸਰੀਰ ਦੇ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸਰੀਰ ਦੇ ਤਰਲ ਪਦਾਰਥਾਂ ਵਿਚ ਤਬਦੀਲੀਆਂ ਆ ਜਾਂਦੀਆਂ ਹਨ | ਸਰੀਰ ਦੀਆਂ ਕਿਰਿਆਵਾਂ ਦੀ ਗਤੀ ਘੱਟ ਜਾਂਦੀ ਹੈ ਅਤੇ ਫੋਕਟ ਪਦਾਰਥਾਂ ਦਾ ਨਿਕਾਸ ਨਹੀਂ ਹੋ ਸਕਦਾ । ਜੇ ਪਾਣੀ ਦੀ ਬਹੁਤ ਘਾਟ ਹੋ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ ।
ਪ੍ਰਸ਼ਨ 18.
ਵਧਣ ਵਾਲੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵੱਧ ਰਹੇ ਬੱਚਿਆਂ ਨੂੰ ਪ੍ਰੋਟੀਨ ਦੀ ਵੱਧ ਲੋੜ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਹੋਣਾ ਹੁੰਦਾ ਹੈ ਅਤੇ ਬੱਚਿਆਂ ਦੇ ਸਰੀਰ ਵਿਚ ਸੈੱਲਾਂ ਦੀ ਟੁੱਟ-ਭੱਜ ਵੀ ਵੱਧ ਹੁੰਦੀ ਹੈ । ਨਵੇਂ ਸੈੱਲਾਂ ਨੂੰ ਬਣਾਉਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਲਈ ਬੱਚਿਆਂ ਨੂੰ ਪ੍ਰੋਟੀਨ ਦੀ ਲੋੜ ਵੱਧ ਹੁੰਦੀ ਹੈ ।
ਪ੍ਰਸ਼ਨ 19.
ਪ੍ਰੋਟੀਨ ਦੇ ਮੁੱਖ ਕੰਮ ਕੀ ਹਨ ਅਤੇ ਘਾਟ ਦਾ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪ੍ਰੋਟੀਨ ਦੇ ਕੰਮ (Functions of Protein)-ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ
- ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
- ਸਰੀਰ ਨੂੰ ਊਰਜਾ ਦੇਣ ਦਾ ਕੰਮ
- ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
- ਖ਼ੂਨ ਬਣਾਉਣ ਵਿਚ ਸਹਾਇਕ
- ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ।
- ਹਾਰਮੋਨਜ਼ ਅਤੇ ਐਂਜ਼ਾਇਮਜ਼ (Enzymes) ਬਣਾਉਣ ਦਾ ਕੰਮ
- ਮਾਨਸਿਕ ਸ਼ਕਤੀ ਪ੍ਰਦਾਨ ਕਰਨਾ ।
ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effect of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ । ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-
- ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ । ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁਕ ਜਾਂਦਾ ਹੈ ।
- ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ ।
- ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪੋਟੀਨ ਸਰੀਰ ਵਿਚ ਰੋਗ ਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ | ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ।
- ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ ।
- ਚਮੜੀ ਦਾ ਖੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ ।
- ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਨਹੀਂ ਹੁੰਦਾ ।
- ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ।
ਪ੍ਰਸ਼ਨ 20.
ਪ੍ਰੋਟੀਨ ਦੇ ਸਰੋਤ ਕਿਹੜੇ ਹਨ ?
ਉੱਤਰ-
ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-
- ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) – ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ | ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਅਤੇ ਮੱਛੀ ।
- ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ
MAIZE (Vegetable Sources) – ਜਿਵੇਂ ਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਚਿੱਤਰ-ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ ।
ਪ੍ਰਸ਼ਨ 21.
ਕਾਰਬੋਹਾਈਡੇਟਸ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ?
ਉੱਤਰ-
- ਸ਼ਕਤੀ ਪ੍ਰਦਾਨ ਕਰਨਾ – ਕਾਰਬੋਹਾਈਡੇਟ ਦਾ ਮੁੱਖ ਕੰਮ ਸਰੀਰਕ ਕੰਮਾਂ ਲਈ ਗਰਮੀ ਅਤੇ ਸ਼ਕਤੀ ਦੇਣਾ ਹੈ । ਇਕ ਗ੍ਰਾਮ ਕਾਰਬੋਹਾਈਡੇਟ ਤੋਂ 4 ਕਲੋਰੀਆਂ ਉਰਜਾ ਮਿਲਦੀ ਹੈ । ਸਰੀਰ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇਹ ਸਭ ਤੋਂ ਚੰਗਾ ਵਸੀਲਾ ਹੈ । ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ 50% ਤੋਂ 60% ਹਿੱਸਾ ਕਾਰਬੋਹਾਈਡੇਟ ਰਾਹੀਂ ਹੀ ਪ੍ਰਾਪਤ ਹੁੰਦਾ ਹੈ ।
- ਪ੍ਰੋਟੀਨ ਇਕ ਮਹਿੰਗਾ ਸ੍ਰੋਤ ਹੈ ਅਤੇ ਕਾਰਬੋਹਾਈਡੇਟ ਪ੍ਰੋਟੀਨ ਦੀ ਬੱਚਤ ਕਰਦੇ ਹਨ ਤਾਂ ਕਿ ਪ੍ਰੋਟੀਨ ਸਰੀਰ ਨਿਰਮਾਣ ਦਾ ਕੰਮ ਕਰ ਸਕੇ ।
- ਇਹ ਚਿਕਨਾਈ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ ਅਤੇ ਚਿਕਨਾਈ ਦੇ ਉਪਾਚਨ ਵਿਚ ਵੀ ਸਹਾਇਕ ਹੁੰਦੇ ਹਨ ।
- ਗੁਲੂਕੋਜ਼ ਜ਼ਰੂਰੀ ਅਮੀਨੋ ਐਸਿਡ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦੀ ਹੈ ।
- ਕਾਰਬੋਹਾਈਡੇਟਸ ਭੋਜਨ ਨੂੰ ਸੁਆਦੀ ਬਣਾਉਂਦੇ ਹਨ ।
- ਸੈਲੂਲੋਜ਼ ਫੋਕ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ਵਿਚੋਂ ਮਲ ਕੱਢਣ ਲਈ ਸਹਾਇਤਾ ਮਿਲਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ ।
- ਕਾਰਬੋਹਾਈਡੇਟ ਚਿਕਨਾਈ ਨਾਲ ਮਿਲ ਕੇ ਭੁੱਖ ਤੋਂ ਤ੍ਰਿਪਤੀ (Satiety) ਮਹਿਸੂਸ ਕਰਾਉਂਦੇ ਹਨ । ਇਸ ਨਾਲ ਕਾਫ਼ੀ ਦੇਰ ਭੁੱਖ ਮਹਿਸੂਸ ਨਹੀਂ ਹੁੰਦੀ ।
ਪ੍ਰਸ਼ਨ 22.
ਭੋਜਨ ਵਿਚ ਕਾਰਬੋਹਾਈਡੇਂਟਸ ਦੀ ਉੱਚਿਤ ਮਾਤਰਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਾਰਬੋਹਾਈਡੇਟ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ । ਇਸ ਦੀ ਕਮੀ ਕਾਰਨ ਸਰੀਰ ਵਿਚ ਪ੍ਰੋਟੀਨ ਅਤੇ ਚਰਬੀ ਇਸ ਕੰਮ ਲਈ ਵਰਤੀ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਲਗਾਤਾਰ ਭੋਜਨ ਵਿਚ ਕਾਰਬੋਹਾਈਡੇਟਸ ਦੀ ਕਮੀ ਹੋਣ ਨਾਲ ਸਰੀਰਕ ਵਾਧਾ ਰੁਕ ਜਾਂਦਾ ਹੈ ਅਤੇ ਮਰਾਸਮਸ ਨਾਂ ਦਾ ਰੋਗ ਹੋ ਜਾਂਦਾ ਹੈ । ਸੋ ਕਾਰਬੋਜ਼ ਦਾ ਭੋਜਨ ਵਿਚ ਉੱਚਿਤ ਮਾਤਰਾ ਵਿਚ ਹੋਣਾ ਬਹੁਤ ਜ਼ਰੂਰੀ ਹੈ ।
ਪ੍ਰਸ਼ਨ 23.
ਕਾਰਬੋਹਾਈਡੇਟਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਕਾਰਬੋਹਾਈਡੇਂਟਸ ਦੀ ਕਮੀ ਦਾ ਅਸਰ (Effect of deficiency of Carbohydrates) – ਕਾਰਬੋਹਾਈਡੇਂਟਸ ਦੀ ਕਮੀ ਆਮ ਤੌਰ ‘ਤੇ ਘੱਟ ਹੀ ਵੇਖਣ ਵਿਚ ਆਉਂਦੀ ਹੈ ਪਰ ਜੇ ਕਦੀ ਇਸ ਦੀ ਕਮੀ ਹੋ ਜਾਵੇ ਤਾਂ ਸਰੀਰ ‘ਤੇ ਕਈ ਤਰ੍ਹਾਂ ਨਾਲ ਅਸਰ ਹੁੰਦਾ ਹੈ ।
1. ਬੱਚਿਆਂ ‘ਤੇ ਕਾਰਬੋਹਾਈਡੇਂਟਸ ਦੀ ਕਮੀ ਦਾ ਅਸਰ (Effect of deficiency of Carbohydrates on Children) – ਆਮ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਇਸ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ । ਜਦੋਂ ਬੱਚੇ ਨੂੰ ਦੁੱਧ ਛੁਡਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਭੋਜਨ ਵਿਚ ਪੂਰੇ ਪੌਸ਼ਟਿਕ ਤੱਤ ਸ਼ਾਮਲ ਨਹੀਂ ਕੀਤੇ ਜਾਂਦੇ ਜਾਂ ਬਹੁਤੇ ਸਮੇਂ ਲਈ ਬੱਚੇ ਨੂੰ ਮਾਂ ਦੇ ਦੁੱਧ ‘ਤੇ ਹੀ ਰੱਖੇ ਜਾਣ ਨਾਲ ਵੀ ਸਰੀਰ ਵਿਚ ਇਸ ਦੀ ਕਮੀ ਹੋ ਜਾਂਦੀ ਹੈ | ਅਜਿਹੀ ਹਾਲਤ ਵਿਚ ਸਰੀਰ ਕਾਰਬੋਹਾਈਡੇਟ ਦੀ ਥਾਂ ਊਰਜਾ ਲਈ ਪ੍ਰੋਟੀਨ ਦੀ ਵਰਤੋਂ ਕਰਦਾ ਹੈ ਅਤੇ ਇਸ ਨਾਲ ਪ੍ਰੋਟੀਨ ਦੀ ਕਮੀ ਵੀ ਆ ਜਾਂਦੀ ਹੈ । ਇਸ ਅਵਸਥਾ ਨੂੰ ਮਰਾਸਮਸ (Marasmus) ਜਾਂ ਸੋਕੜਾ ਕਿਹਾ ਜਾਂਦਾ ਹੈ ।
2. ਭਾਰ ਵਿਚ ਕਮੀ (Loss of Weight) – ਭੋਜਨ ਵਿਚ ਜਦੋਂ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋ ਜਾਵੇ ਤਾਂ ਸਰੀਰ ਕਮਜ਼ੋਰ ਹੋ ਜਾਂਦਾ ਹੈ । ਇਸ ਨਾਲ ਕੰਮ ਕਰਨ ਨੂੰ ਦਿਲ ਨਹੀਂ ਕਰਦਾ । ਭਾਰ ਘਟਣ ਲੱਗ ਪੈਂਦਾ ਹੈ ਅਤੇ ਥਕਾਵਟ ਮਹਿਸੂਸ ਹੁੰਦੀ ਹੈ ।
3. ਕਿਟੋਸਿਸ (Ketosis) – ਕਾਰਬੋਹਾਈਡੇਟਸ ਦੀ ਕਮੀ ਨਾਲ ਸਰੀਰ ਵਿਚ ਕੀਟੋਨਬੌਡੀਜ਼ (Ketone Bodies) ਵੱਧ ਜਾਂਦੀਆਂ ਹਨ | ਖੂਨ ਵਿਚ ਅਮਲ ਦੀ ਮਾਤਰਾ ਵੱਧ ਜਾਂਦੀ ਹੈ । ਇਸ ਨਾਲ ਮਨੁੱਖ ਨੂੰ ਬੇਹੋਸ਼ੀ ਹੋਣ ਲੱਗਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ ।
4. ਮਾਸਪੇਸ਼ੀਆਂ ਦਾ ਢਿੱਲਾ ਪੈਣਾ (Loosening of Muscles) – ਕਾਰਬੋਹਾਈਡੇਟਸ ਦੀ ਕਮੀ ਦਾ ਅਸਰ ਮਾਸਪੇਸ਼ੀਆਂ ‘ਤੇ ਵੀ ਦਿਖਾਈ ਦਿੰਦਾ ਹੈ । ਚਮੜੀ ਢਿੱਲੀ ਪੈਣ ਕਰਕੇ ਝੁਰੜੀਆਂ ਪੈ ਜਾਂਦੀਆਂ ਹਨ ਤੇ ਚਿਹਰੇ ਦੀ ਚਮਕ ਵੀ ਘੱਟ ਜਾਂਦੀ ਹੈ । | ਕਾਰਬੋਹਾਈਡੇਟਸ ਦੀ ਉੱਚਿਤ ਮਾਤਰਾ ਹੀ ਲੈਣੀ ਚਾਹੀਦੀ ਹੈ । ਜ਼ਰੂਰਤ ਤੋਂ ਵੱਧ ਕਾਰਬੋਜ਼ ਖਾਣ ਨਾਲ ਇਹ ਸਰੀਰ ਵਿਚ ਜਾ ਕੇ ਚਰਬੀ ਦਾ ਰੂਪ ਧਾਰਨ ਕਰਕੇ ਕੋਸ਼ਿਕਾ ਵਿਚ ਜਮਾ ਹੋ ਜਾਂਦਾ ਹੈ ਅਤੇ ਮੋਟਾਪਾ ਰੋਗ ਹੋ ਜਾਂਦਾ ਹੈ । ਇਸ ਨਾਲ ਆਦਮੀ ਆਲਸੀ ਹੋ ਜਾਂਦਾ ਹੈ ਅਤੇ ਖੂਨ ਦਾ ਦੌਰਾ ਤੇਜ਼ ਹੋਣ ਦਾ ਡਰ ਰਹਿੰਦਾ ਹੈ ।
ਪ੍ਰਸ਼ਨ 24.
ਨਿਸ਼ਾਸ਼ਤੇ ਵਿਚ ਕਿਹੜਾ ਪੌਸ਼ਟਿਕ ਤੱਤ ਹੁੰਦਾ ਹੈ ਅਤੇ ਇਹ ਤੱਤ ਹੋਰ ਕਿਹੜੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਨਿਸ਼ਾਸ਼ਤੇ ਵਿਚ ਕਾਰਬੋਹਾਈਡੇਟਜ਼ ਹੁੰਦੇ ਹਨ । ਇਹ ਅਨਾਜਾਂ, ਜੜਾਂ ਵਾਲੀਆਂ ਸਬਜ਼ੀਆਂ ਅਤੇ ਕੰਦਮੂਲ ; ਜਿਵੇਂ-ਸ਼ਕਰਕੰਦੀ ਅਤੇ ਆਲੂ ਵਿਚ ਹੁੰਦਾ ਹੈ ।
ਪ੍ਰਸ਼ਨ 25.
ਚਰਬੀ ਸਾਡੇ ਸਰੀਰ ਵਿਚ ਕੀ ਕੰਮ ਕਰਦੀ ਹੈ ?
ਜਾਂ
ਚਿਕਨਾਈ ਦੇ ਸਰੀਰ ਲਈ ਕੰਮ ਦੱਸੋ ।
मां
ਚਰਬੀ ਦੇ ਕੰਮਾਂ ਦਾ ਵਰਣਨ ਕਰੋ ।
ਜਾਂ
ਵਸਾ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ | ਕੰਮ ਕਰਦੀ ਹੈ
- ਉਰਜਾ ਦਾ ਸਾਧਨ (Source of energy)
- ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of Essential fatty acids)
- ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
- ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
- ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
- ਸੰਤੁਸ਼ਟੀ ਦਿੰਦੀ ਹੈ (Give Satisfaction)
- ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulation of body temperature)
- ਚਮੜੀ ਦੀ ਸਿਹਤ ਲਈ (For healthy skin) ।
ਪ੍ਰਸ਼ਨ 26.
ਚਰਬੀ ਜਾਂ ਚਿਕਨਾਈ ਦੀ ਘਾਟ ਅਤੇ ਅਧਿਕਤਾ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਚਰਬੀ ਦੀ ਘਾਟ ਨਾਲ ਹਾਨੀਆਂ (Effects of deficiency of fats)ਚਰਬੀ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ
- ਚਰਬੀ ਦੀ ਕਮੀ ਨਾਲ ਚਿਕਨਾਈ ਵਿਚ ਘੁਲਣਸ਼ੀਲ ਵਿਟਾਮਿਨ ਸਰੀਰ ਨੂੰ ਨਹੀਂ ਮਿਲਦੇ ਤੇ ਉਨ੍ਹਾਂ ਦੀ ਘਾਟ ਨਾਲ ਹੋਣ ਵਾਲੇ ਰੋਗ ਹੋ ਜਾਂਦੇ ਹਨ ।
- ਜ਼ਰੂਰੀ ਵਸਾ ਅਮਲਾਂ (fatty acids) ਦੀ ਘਾਟ ਹੋ ਜਾਂਦੀ ਹੈ, ਜਿਸ ਦਾ ਅਸਰ ਅੱਖਾਂ ਅਤੇ ਚਮੜੀ ‘ਤੇ ਪੈਂਦਾ ਹੈ । ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ । ਦੰਦ ਅਤੇ ਖੁਜਲੀ ਰੋਗ ਹੋਣ ਦਾ ਡਰ ਰਹਿੰਦਾ ਹੈ ।
- ਚਰਬੀ ਦੀ ਕਮੀ ਕਾਰਨ ਸਰੀਰਕ ਊਰਜਾ ਵਾਸਤੇ ਪ੍ਰੋਟੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਸਰੀਰ ਨਿਰਮਾਣ ਦਾ ਕੰਮ ਰੁਕ ਜਾਂਦਾ ਹੈ ।
- ਇਸ ਦੀ ਘਾਟ ਨਾਲ ਪਾਚਨ ਪ੍ਰਣਾਲੀ ‘ਤੇ ਵੀ ਅਸਰ ਪੈਂਦਾ ਹੈ ਤੇ ਕਬਜ਼ ਰਹਿਣ ਲੱਗ ਪੈਂਦੀ ਹੈ ।
- ਚਰਬੀ ਦੀ ਕਮੀ ਨਾਲ ਮਨੁੱਖ ਦਾ ਸਰੀਰ ਹੱਡੀਆਂ ਦਾ ਢਾਂਚਾ ਬਣ ਜਾਂਦਾ ਹੈ ।
ਇਕ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਜੇਕਰ ਚਰਬੀ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਮੋਟਾਪਾ ਹੁੰਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ । ਅੱਜ-ਕਲ ਦੀਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਚਿਕਨਾਈ ਤੋਂ ਪ੍ਰਾਪਤ ਕੋਲੈਸਟਰੋਲ ਸਿਹਤ ਲਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ । ਜਿਸ ਨਾਲ ਖੂਨ ਦਾ ਦੌਰਾ ਵੱਧ ਜਾਂਦਾ ਹੈ ਤੇ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਲਈ ਸਾਨੂੰ ਬਨਸਪਤੀ ਤੇਲਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ ।
ਪ੍ਰਸ਼ਨ 27.
(ੳ) ਵਿਟਾਮਿਨ ‘ਏ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੇ ਭੋਜਨ ਸਰੋਤ ਦੱਸੋ ?
(ਅ) ਵਿਟਾਮਿਨ ‘ਏ’ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?
ਉੱਤਰ-
(ਉ) ਵਿਟਾਮਿਨ ‘ਏ’ ਦੇ ਕੰਮ (Functions of Vitamin A) – ਸਰੀਰ ਵਿਚ ਵਿਟਾਮਿਨ ‘ਏ’ ਅੱਗੇ ਲਿਖੇ ਕੰਮਾਂ ਲਈ ਜ਼ਰੂਰੀ ਹੈ-
- ਸਰੀਰਕ ਵਿਕਾਸ ਲਈ (For Physical growth)
- ਅੱਖਾਂ ਦੀ ਸਿਹਤ ਲਈ (For healthy eyes)
- ਸਿਹਤਮੰਦ ਚਮੜੀ ਲਈ (For healthy skin)
- ਪ੍ਰਜਣਨ ਕਿਰਿਆ ਲਈ (For procreation)
- ਛੂਤ ਦੇ ਰੋਗਾਂ ਤੋਂ ਰੱਖਿਆ ਲਈ (For Protection against contagious diseases).
- ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ (For healthy bones and teeth) ।
ਵਿਟਾਮਿਨ ਏ ਦੇ ਸਰੋਤ (Sources of Vitamin ‘A’)
- ਮੱਛੀ ਦੇ ਜਿਗਰ ਦਾ ਤੇਲ, ਕੁੱਝ ਸਮੁੰਦਰੀ ਮੱਛੀਆਂ ਜਿਵੇਂ ਸ਼ਾਰਕ, ਕਾਡ, ਹੈਲੀਬੁਲ ਦੇ ਜਿਗਰ ਦੇ ਤੇਲ ਵਿਚ ਇਸ ਵਿਟਾਮਿਨ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ ।
- ਦੁੱਧ, ਮੱਖਣ ਤੇ ਦੇਸੀ ਘਿਓ ।
- ਆਂਡੇ ਤੇ ਕਲੇਜੀ ।
- ਹਰੇ ਪੱਤੇ ਵਾਲੀਆਂ ਸਬਜ਼ੀਆਂ ।
- ਪੀਲੇ, ਸੰਤਰੀ ਤੇ ਲਾਲ ਫਲ ਅਤੇ ਸਬਜ਼ੀਆਂ ; ਜਿਵੇਂ-ਅੰਬ, ਪਪੀਤਾ, ਅਨਾਨਾਸ, ਬੇਰ, ਗਾਜਰ ਅਤੇ ਟਮਾਟਰ ਵਿਚ ਇਹ ਵਿਟਾਮਿਨ ਕੈਰੋਟੀਨ ਦੇ ਰੂਪ ਵਿਚ ਪਾਇਆ ਜਾਂਦਾ ਹੈ ।
(ਅ) ਭਾਗ (ਉ) ਦੇਖੋ ।
ਪ੍ਰਸ਼ਨ 28.
ਵਿਟਾਮਿਨ ਡੀ ਦੇ ਮਨੁੱਖੀ ਸਰੀਰ ਵਿਚ ਕੰਮ ਅਤੇ ਕਮੀ ਬਾਰੇ ਦੱਸੋ ।
ਉੱਤਰ-
ਵਿਟਾਮਿਨ ‘ਡੀ’ ਸਰੀਰ ਲਈ ਹੇਠ ਲਿਖੇ ਕੰਮ ਕਰਦਾ ਹੈ-
- ਕੈਲਸ਼ੀਅਮ ਅਤੇ ਫ਼ਾਸਫੋਰਸ ਦੇ ਜ਼ਜਬ ਹੋਣ ਵਿਚ ਮੱਦਦ ਕਰਦਾ ਹੈ । (Helps in absorption of calcium and phosphours)
- ਹੱਡੀਆਂ ਦੇ ਵਿਕਾਸ ਲਈ (For development of bones).
- ਸਰੀਰ ਦੇ ਪੂਰਨ ਵਿਕਾਸ ਲਈ (For development of body) ।
ਵਿਟਾਮਿਨ ‘ਡੀ’ ਦੀ ਕਮੀ ਦੇ ਅਸਰ (Effects of the Deficiency of Vitamin D) – ਵਿਟਾਮਿਨ ‘ਡੀ’ ਦੀ ਘਾਟ ਨਾਲ ਹੇਠ ਲਿਖੇ ਰੋਗ ਹੋ ਜਾਂਦੇ ਹਨ-
- ਸੋਕਾ ਰੋਗ (Rickets)
- ਔਸਟੋਮਲੇਸ਼ੀਆ (Osteomalacia)
- ਔਸਟੀਓਪਰੋਸਿਸ (Osteoporosis) ।
ਪ੍ਰਸ਼ਨ 29.
ਵਿਟਾਮਿਨ ‘ਈਂ ਦਾ ਮੁੱਖ ਕੰਮ ਕੀ ਹੈ ਅਤੇ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਵਿਟਾਮਿਨ ‘ਈਂ’ ਦੇ ਕੰਮ-
ਸਰੀਰ ਵਿਚ ਵਿਟਾਮਿਨ ‘ਈ ਹੇਠ ਲਿਖੇ ਕੰਮ ਕਰਦਾ ਹੈ-
- ਪਜਣਨ ਕਿਰਿਆ ਵਿਚ ਸਹਾਇਤਾ ਕਰਦਾ ਹੈ ।
- ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਹੈ ।
- ਵਿਟਾਮਿਨ ‘ਏ’ ਦੇ ਬਣਨ ਵਿਚ ਸਹਾਇਤਾ ਕਰਦਾ ਹੈ ।
ਵਿਟਾਮਿਨ ‘ਈ’ ਦੀ ਕਮੀ ਦਾ ਸਰੀਰ ਉੱਤੇ ਅਸਰ-
- ਪ੍ਰਜਣਨ ਸੰਬੰਧੀ ਵਿਕਾਰ (Effect on reproductive system)
- ਗਰਭਪਾਤ (Miscarriage)
- ਭਰੂਣ ਦੀ ਮੌਤ (Death of the foetus)
- ਦਿਲ ਦਾ ਰੋਗ (Heart Disease) ।
ਪ੍ਰਸ਼ਨ 30.
ਵਿਟਾਮਿਨ ‘ਕੇ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਵਿਟਾਮਿਨ ‘ਕੇ’ ਵੀ ਮਨੁੱਖ ਦੇ ਪੋਸ਼ਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ ।
ਵਿਟਾਮਿਨ ‘ਕੇ’ ਦੇ ਕੰਮ (Functions of Vitamin K) – ਇਸ ਦਾ ਮੁੱਖ ਕੰਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਨਾ ਹੈ ।
ਵਿਟਾਮਿਨ ‘ਕੇ’ ਦੀ ਕਮੀ ਦੇ ਅਸਰ-ਆਮ ਤੌਰ ‘ਤੇ ਵਿਟਾਮਿਨ ‘ਕੇ’ ਦੀ ਕਮੀ ਘੱਟ ਹੀ ਹੁੰਦੀ ਹੈ ਕਿਉਂਕਿ ਇਹ ਵਿਟਾਮਿਨ ਛੋਟੀ ਅੰਤੜੀ ਵਿਚ ਬਣਦਾ ਹੈ । ਸਲਫਾ ਦਵਾਈਆਂ ਦੀ ਵੱਧ ਵਰਤੋਂ ਨਾਲ ਸਰੀਰ ਵਿਚ ਇਸ ਦਾ ਨਿਰਮਾਣ ਰੁਕ ਜਾਂਦਾ ਹੈ ਤੇ ਜੇ ਖੂਨ ਵਹਿਣ ਲੱਗ ਜਾਵੇ ਤਾਂ ਜੰਮਦਾ ਨਹੀਂ ।
ਪ੍ਰਸ਼ਨ 31.
ਵਿਟਾਮਿਨ ‘ਬੀ’ ਸਮੂਹ ਵਿਚ ਕਿਹੜੇ-ਕਿਹੜੇ ਵਿਟਾਮਿਨ ਆਉਂਦੇ ਹਨ ? ਨਾਂ ਦੱਸੋ ?
ਉੱਤਰ-
ਗਿਆਰ੍ਹਾਂ ਵਿਟਾਮਿਨ ‘ਬੀ’ ਕੰਪਲੈਕਸ ਸਮੂਹ ਨੂੰ ਬਣਾਉਂਦੇ ਹਨ ਪਰ ਇਨ੍ਹਾਂ ਵਿਚੋਂ 7 ਬਹੁਤ ਮਹੱਤਵਪੂਰਨ ਹਨ । ਇਸ ਵਿਚ ਥਾਇਆਮਿਨ, ਰਾਈਬੋਫਲੇਵਿਨ, ਨਿਕੋਟਿਨਿਕ ਐਸਿਡ, ਪੈਂਟੋਥਿਨਿਕ ਐਸਿਡ, ਪਿਰੀਡਾਕਸਿਨ, ਫੌਲਿਕ ਐਸਿਡ, ਵਿਟਾਮਿਨ ‘ਬੀ’12 ਕੋਲੀਨ, ਇਨੌਸੀਟੋਲ ਅਤੇ ਬਾਇਓਟਿਨ ਆਉਂਦੇ ਹਨ । ਇਹ ਸਾਰੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ ।
ਪ੍ਰਸ਼ਨ 32.
ਹੇਠ ਲਿਖਿਆਂ ਦੇ ਕੰਮ ਅਤੇ ਸਰੋਤ ਲਿਖੋ-
(i) ਥਾਇਆਮੀਨ
(ii) ਰਾਈਬੋਫਲੇਵਿਨ ।
ਉੱਤਰ-
(i) ਥਾਇਆਮੀਨ (B1) ਇਹ ਵਿਟਾਮਿਨ ਪਨੀਰ, ਸਾਬਤ ਦਾਲਾਂ, ਅਨਾਜ, ਅੰਕੁਰਿਤ ਦਾਲਾਂ ਅਤੇ ਚੌਲਾਂ ਦੀ ਉੱਪਰਲੀ ਪਰਤ ਵਿਚ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਵਿਟਾਮਿਨ ਤੰਤਰਿਕਾ ਪ੍ਰਣਾਲੀ (Nervous System) ਲਈ, ਸਰੀਰ ਦੇ ਵਾਧੇ ਤੇ ਵਿਕਾਸ ਲਈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਲਈ ਚਾਹੀਦਾ ਹੈ । ਇਸ ਦੀ ਘਾਟ ਨਾਲ ਮਨੁੱਖ ਨੂੰ ਬੇਰੀ-ਬੇਰੀ ਰੋਗ ਹੋ ਜਾਂਦਾ ਹੈ । ਇਹ ਰੋਗ ਦੋ ਪ੍ਰਕਾਰ ਦਾ ਹੁੰਦਾ ਹੈ-ਸੁੱਕੀ ਬੇਰੀ-ਬੇਰੀ ਤੇ ਗਿੱਲੀ ਬੇਰੀ-ਬੇਰੀ । ਸੁੱਕੀ ਬੇਰੀ-ਬੇਰੀ ਵਿਚ ਭੁੱਖ ਘੱਟ ਲੱਗਦੀ ਹੈ, ਕਬਜ਼ ਹੋ ਜਾਂਦੀ ਹੈ, ਲੱਤਾਂ ਬਾਹਾਂ ਸੁੰਨ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਦਰਦ ਪੈਣ ਲੱਗ ਪੈਂਦਾ ਹੈ ।
ਗਿੱਲੀ ਬੇਰੀ-ਬੇਰੀ ਵਿਚ ਲੱਤਾਂ ਅਤੇ ਪੇਟ ਵਿਚ ਪਾਣੀ ਭਰ ਜਾਂਦਾ ਹੈ । ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਕਈ ਵਾਰ ਦਿਲ ਦੀ ਗਤੀ ਰੁਕ ਜਾਣ ਦੀ ਵੀ ਸੰਭਾਵਨਾ ਹੁੰਦੀ ਹੈ । ਜ਼ਿਆਦਾ ਸਖ਼ਤ ਕੰਮ ਕਰਨ ਵਾਲਿਆਂ ਵਿਚ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਇਸ ਵਿਟਾਮਿਨ ਦੀ ਲੋੜ ਜ਼ਿਆਦਾ ਹੁੰਦੀ ਹੈ । ਚਾਵਲ ਪਾਲਿਸ਼ ਕਰਨ ਨਾਲ ਥਾਇਆਮੀਨ ਘੱਟ ਜਾਂਦੀ ਹੈ । ਸਾਬਤ ਦਾਲਾਂ ਤੇ ਅਣ-ਛਾਣੇ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿਚ ਥਾਇਆਮੀਨ ਹੁੰਦੀ ਹੈ । ਖਾਣਾ ਜ਼ਿਆਦਾ ਦੇਰ ਤਕ ਪਕਾਉਣ ਤੇ ਉਸ ਵਿਚ ਸੋਡੇ ਦੀ ਵਰਤੋਂ ਕਰਨ ਨਾਲ ਵੀ ਥਾਇਆਮੀਨ ਨਸ਼ਟ ਹੋ ਜਾਂਦਾ ਹੈ ।
(ii) ਰਾਈਬੋਫਲੇਵਿਨ (B2) ਇਹ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੈ ਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ । ਭੋਜਨ ਨੂੰ ਉਬਾਲਣ ਤੇ ਭੰਨਣ ਦੌਰਾਨ ਇਹ ਵਿਟਾਮਿਨ ਕਾਫ਼ੀ ਮਾਤਰਾ ਵਿਚ ਨਸ਼ਟ ਹੋ ਜਾਂਦਾ ਹੈ । ਇਹ ਖ਼ਾਸ ਕਰ ਪੱਠਿਆਂ ਤੇ ਨਸਾਂ ਵਿਚ ਕੰਮ ਕਰਦਾ ਹੈ । ਇਸ ਦੀ ਘਾਟ ਨਾਲ ਅੱਖਾਂ ਤੇ ਚਮੜੀ ‘ਤੇ ਬੁਰਾ ਅਸਰ ਪੈਂਦਾ ਹੈ । ਬੁੱਲਾਂ ਦੇ ਕੋਨੇ ਫੱਟ ਜਾਂਦੇ ਹਨ । ਚਮੜੀ ਸੁੱਕੀ ਤੇ ਖੁਸ਼ਕ ਹੋ ਜਾਂਦੀ ਹੈ । ਇਹ ਵਿਟਾਮਿਨ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ, ਮੂੰਗਫਲੀ, ਖਮੀਰ, ਦਾਲਾਂ, ਮਾਸ, ਆਂਡਾ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਿਚ ਹੁੰਦਾ ਹੈ ।
ਪ੍ਰਸ਼ਨ 33.
ਸਰੀਰ ਵਿੱਚ ਵਿਟਾਮਿਨ ‘ਸੀਂ ਦੇ ਕੰਮ, ਸਰੋਤ ਅਤੇ ਕਮੀ ਦਾ ਅਸਰ ਦੱਸੋ ।
ਜਾਂ
ਵਿਟਾਮਿਨ C ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
ਇਹ ਪਾਣੀ ਵਿਚ ਘੁਲਣਸ਼ੀਲ ਹੈ ਅਤੇ ਇਸ ਨੂੰ ਐਸਕਾਰਬਿਕ ਐਸਿਡ ਵੀ ਕਿਹਾ ਜਾਂਦਾ ਹੈ ।
ਵਿਟਾਮਿਨ ‘ਸੀਂ ਦੇ ਕੰਮ-
ਸਰੀਰ ਵਿਚ ਵਿਟਾਮਿਨ ‘ਸੀਂ ਹੇਠ ਲਿਖੇ ਕੰਮ ਕਰਦਾ ਹੈ-
- ਇਹ ਕੋਲੇਜਨ ਦੇ ਨਿਰਮਾਣ ਲਈ ਕੰਮ ਕਰਦਾ ਹੈ । (It helps in the formation and maintenance of collagen) | ਕੋਲੇਜਨ ਇਕ ਪ੍ਰਕਾਰ ਦਾ ਸੀਮਿੰਟ ਵਰਗਾ ਪਦਾਰਥ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਸਥਿਰ ਰੱਖਦਾ ਹੈ । ਹੱਡੀਆਂ ਤੇ ਦੰਦਾਂ ਦੇ ਸਖ਼ਤ ਪਦਾਰਥ ਮੈਟਰਿਕ ਤੇ ਡੈਨਟਾਈਨ ਦਾ ਨਿਰਮਾਣ ਵੀ ਕਰਦਾ ਹੈ ।
ਜ਼ਖ਼ਮਾਂ ਦੇ ਜਲਦੀ ਭਰਨ ਅਤੇ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਵੀ ਵਿਟਾਮਿਨ ‘ਸੀਂ ਹੀ ਕੰਮ ਕਰਦਾ ਹੈ । - ਫੌਲਿਕ ਅਮਲ ਦੇ ਪਾਚਨ ਲਈ (For the metabolism of folic acid)
- ਕੈਲਸ਼ੀਅਮ ਤੇ ਲੋਹੇ ਦੇ ਜ਼ਜਬ ਕਰਨ ਲਈ (For the absorption of calcium and iron).
- ਟਾਈਰੋਸਿਨ ਦੇ ਆਕਸੀਕਰਨ ਲਈ (For the oxidation of tyrosine)
- ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ । (Give resistance against diseases)
ਵਿਟਾਮਿਨ ‘ਸੀ’ ਦੇ ਸਰੋਤ-
- ਸਭ ਤੋਂ ਜ਼ਿਆਦਾ ਵਿਟਾਮਿਨ ਆਂਵਲੇ ਵਿਚ ਮਿਲਦਾ ਹੈ । ਇਸ ਤੋਂ ਇਲਾਵਾ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਚਕੋਤਰਾ ਆਦਿ ।
- ਹਰੇ ਪੱਤੇ ਵਾਲੀਆਂ ਸਬਜ਼ੀਆਂ ਤੇ ਟਮਾਟਰ ਆਦਿ ।
- ਅੰਕੁਰਿਤ ਦਾਲਾਂ ਤੇ ਅਨਾਜ ।
- ਮਾਂ ਦਾ ਦੁੱਧ ।
ਵਿਟਾਮਿਨ ‘ਸੀ’ ਦੀ ਕਮੀ ਨਾਲ ਹੋਣ ਵਾਲੇ ਰੋਗ-
- ਇਸ ਦੀ ਕਮੀ ਨਾਲ ਸਕਰਵੀ ਨਾਮਕ ਰੋਗ ਹੋ ਜਾਂਦਾ ਹੈ ਜਿਸ ਨਾਲ ਮਸੂੜੇ ਸੁੱਜ ਜਾਂਦੇ ਹਨ ਅਤੇ ਕੋਸ਼ਿਕਾਵਾਂ ਵਿਚੋਂ ਖੂਨ ਵਗਣ ਲੱਗ ਪੈਂਦਾ ਹੈ ।
- ਦੰਦਾਂ ਵਿਚ ਪਾਈਓਰੀਆ ਨਾਮਕ ਰੋਗ ਹੋ ਜਾਂਦਾ ਹੈ ਅਤੇ ਦੰਦ ਹਿੱਲਣ ਲੱਗ ਪੈਂਦੇ ਹਨ ।
- ਜ਼ਖ਼ਮ ਛੇਤੀ ਠੀਕ ਨਹੀਂ ਹੁੰਦੇ ।
- ਖੂਨ ਘੱਟ ਤੇ ਅਸ਼ੁੱਧ ਹੋ ਜਾਂਦਾ ਹੈ ।
- ਹੱਡੀਆਂ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ।
- ਥਕਾਵਟ ਮਹਿਸੂਸ ਹੁੰਦੀ ਹੈ ।
ਪ੍ਰਸ਼ਨ 34.
ਕੈਲਸ਼ੀਅਮ ਅਤੇ ਫਾਸਫੋਰਸ ਮਹੱਤਵਪੂਰਨ ਖਣਿਜ ਪਦਾਰਥ ਹਨ, ਕਿਵੇਂ ?
ਉੱਤਰ-
ਕੈਲਸ਼ੀਅਮ – ਇਹ ਬਹੁਤ ਮਹੱਤਵਪੂਰਨ ਖਣਿਜ ਲਵਣ ਹੈ । ਸਰੀਰ ਵਿਚ ਪਾਏ ਜਾਣ ਵਾਲੇ ਕੁੱਲ ਲਵਣਾਂ ਦਾ 75% ਹਿੱਸਾ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਹੈ । ਸਰੀਰ ਵਿਚਲੇ ਕੁੱਲ ਕੈਲਸ਼ੀਅਮ ਦਾ 99% ਹਿੱਸਾ ਹੱਡੀਆਂ ਤੇ ਦੰਦਾਂ ਵਿਚ ਪਾਇਆ ਜਾਂਦਾ ਹੈ ।
ਕੈਲਸ਼ੀਅਮ ਦੇ ਕੰਮ – ਕੈਲਸ਼ੀਅਮ ਦੇ ਦੋ ਮਹੱਤਵਪੂਰਨ ਕੰਮ ਹਨ-
1. ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth) – ਕੈਲਸ਼ੀਅਮ ਤੇ ਫਾਸਫੋਰਸ ਦੋਵੇਂ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦੇ ਹਨ । ਇਸ ਨਾਲ ਹੱਡੀਆਂ ਤੇ ਦੰਦਾਂ ਦਾ ਢਾਂਚਾ ਮਜ਼ਬੂਤ ਹੁੰਦਾ ਹੈ । ਦੰਦਾਂ ਦੇ ਡੈਨਟਿਨ (Dentin) ਵਿਚ 27 ਪ੍ਰਤੀਸ਼ਤ ਕੈਲਸ਼ੀਅਮ ਅਤੇ ਇਨੈਮਲ (Enamel) ਵਿਚ 36 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ ।
2. ਸਰੀਰਕ ਕਿਰਿਆਵਾਂ ਨੂੰ ਚਲਾਉਣਾ (Regulating body Processes) – ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਲਈ ਕੈਲਸ਼ੀਅਮ ਫਾਸਫੋਰਸ ਦੇ ਨਾਲ ਮਿਲ ਕੇ ਸਹਾਇਤਾ ਕਰਦਾ ਹੈ । ਇਹ ਕਿਰਿਆਵਾਂ ਇਸ ਪ੍ਰਕਾਰ ਹਨ-
(ਉ) ਕੈਲਸ਼ੀਅਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ ।
(ਅ) ਪੇਸ਼ੀਆਂ ਦੇ ਸੁੰਗੜਨ ਤੇ ਦਿਲ ਦੀ ਗਤੀ ਨੂੰ ਬਣਾਏ ਰੱਖਣ ਲਈ ਵੀ ਕੈਲਸ਼ੀਅਮ ਜ਼ਰੂਰੀ ਹੈ ।
ਕੈਲਸ਼ੀਅਮ ਦੀ ਪ੍ਰਾਪਤੀ ਦੇ ਸਾਧਨ – ਭੋਜਨ ਵਿਚ ਕੈਲਸ਼ੀਅਮ ਹੇਠ ਲਿਖੇ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ
- ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ।
- ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਸਰੋਂ, ਪੂਦੀਨਾ, ਮੂਲੀ ਤੇ ਗਾਜਰ ਆਦਿ ।
- ਛੋਟੀਆਂ ਮੱਛੀਆਂ ਜੋ ਹੱਡੀਆਂ ਸਮੇਤ ਖਾਧੀਆਂ ਜਾਂਦੀਆਂ ਹਨ ।
ਕੈਲਸ਼ੀਅਮ ਦੀ ਕਮੀ ਦੇ ਪ੍ਰਭਾਵ (Effects of deficiency of Calcium)-
- ਬੱਚਿਆਂ ਦੇ ਦੰਦ ਦੇਰ ਨਾਲ ਨਿਕਲਦੇ ਹਨ ਜਾਂ ਠੀਕ ਤਰ੍ਹਾਂ ਨਹੀਂ ਨਿਕਲਦੇ ।
- ਹੱਡੀਆਂ ਕਮਜ਼ੋਰ ਹੋ ਕੇ ਵਿੰਗੀਆਂ ਹੋ ਜਾਂਦੀਆਂ ਹਨ ।
- ਬੱਚਿਆਂ ਵਿਚ ਰਿਕਟਸ (Rickets) ਅਤੇ ਵੱਡਿਆਂ ਵਿਚ ਔਸਟੋਮਲੇਸ਼ੀਆ (Osteomalacia) ਰੋਗ ਹੋ ਜਾਂਦਾ ਹੈ । ਇਨ੍ਹਾਂ ਦਾ ਵੇਰਵਾ ਵਿਟਾਮਿਨ ‘ਡੀ’ ਦੀ ਕਮੀ ਨਾਲ ਹਾਨੀਆਂ (ਸਫ਼ਾ 71) ਵਿਚ ਦਿੱਤਾ ਗਿਆ ਹੈ ।
ਫਾਸਫੋਰਸ (Phosphorus) – ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਦਾ ਵੀ ਬਹੁਤ ਮਹੱਤਵ ਹੈ । ਫਾਸਫੋਰਸ ਲਗਪਗ ਸਰੀਰ ਦੇ ਭਾਰ ਦਾ 1 ਪ੍ਰਤੀਸ਼ਤ ਹਿੱਸਾ ਹੁੰਦਾ ਹੈ । ਇਹ ਕੈਲਸ਼ੀਅਮ ਨਾਲ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦਾ ਹੈ ।
ਫਾਸਫੋਰਸ ਦੇ ਕੰਮ (Functions of Phosphorus) – ਸਰੀਰ ਦੀ ਰਚਨਾ ਵਿਚ ਫਾਸਫੋਰਸ ਬਹੁਤ ਕੰਮ ਕਰਦਾ ਹੈ , ਜਿਵੇਂ
- ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth)
- ਕੋਸ਼ਿਕਾਵਾਂ ਦੀ ਬਣਤਰ (Formation of cells)
- ਐਨਜ਼ਾਈਮਜ਼ ਬਣਾਉਣਾ (Formation of Enzymes)
ਫਾਸਫੋਰਸ ਦੇ ਸਰੋਤ – ਅਨਾਜ, ਅੰਡਾ, ਮਾਸ, ਮੱਛੀ, ਦੁੱਧ ।
ਫਾਸਫੋਰਸ ਦੀ ਕਮੀ ਦੇ ਅਸਰ (Effects of deficiency of Phosphorus) – ਫਾਸਫੋਰਸ ਦੀ ਕਮੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਹ ਅਨਾਜ ਵਿਚ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਜੇ ਕਿਤੇ ਇਸ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ । ਇਸ ਦੀ ਕਮੀ ਨਾਲ ਕੋਸ਼ਿਕਾਵਾਂ ਦੇ ਬਣਨ ਦੀ ਪ੍ਰਕਿਰਿਆ ਵਿਚ ਵਿਗਾੜ ਆ ਜਾਂਦਾ ਹੈ ।
ਪ੍ਰਸ਼ਨ 35.
ਲੋਹੇ ਦੀ ਰੋਜ਼ਾਨਾ ਲੋੜ ਘੱਟ ਹੋਣ ਦੇ ਬਾਵਜੂਦ ਇਹ ਬਹੁਤ ਮਹੱਤਵਪੂਰਨ ਖਣਿਜ ਪਦਾਰਥ ਹੈ । ਕਿਵੇਂ ?
ਜਾਂ
ਲੋਹਾ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ? ਇਸ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
ਲੋਹਾ (Iron) – ਸਰੀਰ ਵਿਚ ਲੋਹਾ ਬਹੁਤ ਹੀ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਸਰੀਰ ਦੇ ਵਾਧੇ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਸ ਦਾ ਬਹੁਤ ਯੋਗਦਾਨ ਹੈ ।
ਲੋਹੇ ਦੇ ਕੰਮ (Functions of Iron) – ਲੋਹਾ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ-
- ਹੀਮੋਗਲੋਬਿਨ ਦਾ ਨਿਰਮਾਣ ।
- ਮਾਸਪੇਸ਼ੀਆਂ ਦਾ ਜ਼ਰੂਰੀ ਤੱਤ ।
- ਆਕਸੀਕਰਨ ਦੇ ਅਵਕਰਨ ਦੀਆਂ ਕਿਰਿਆਵਾਂ ਲਈ ਇਹ ਫੇਫੜਿਆਂ ਲਈ ਆਕਸੀਜਨ ਕੋਸ਼ਿਕਾਵਾਂ ਤਕ ਅਤੇ ਕੋਸ਼ਿਕਾਵਾਂ ਤੋਂ ਫੇਫੜਿਆਂ ਤਕ ਪਹੁੰਚਾਉਂਦਾ ਹੈ ।
ਲੋਹੇ ਦੀ ਪ੍ਰਾਪਤੀ ਦੇ ਸਾਧਨ (Sources of Iron) – ਲੋਹੇ ਦੀ ਪ੍ਰਾਪਤੀ ਦੇ ਸਾਧਨ ਹੇਠ ਲਿਖੇ ਹਨ
- ਆਂਡੇ ਦਾ ਪੀਲਾ ਹਿੱਸਾ, ਕਲੇਜੀ ਜਾਂ ਮਾਸ ।
- ਗੁੜ, ਸ਼ੱਕਰ ਤੇ ਸੁੱਕੇ ਮੇਵੇ ।
- ਹਰੇ ਪੱਤੇ ਵਾਲੀਆਂ ਸਬਜ਼ੀਆਂ ।
ਪ੍ਰਸ਼ਨ 36.
ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਹੈ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
(i) ਆਇਓਡੀਨ ਦੀ ਕਮੀ ਨਾਲ-
- ਗਿੱਲੜ ਰੋਗ ਹੋ ਜਾਂਦਾ ਹੈ ।
- ਥਾਇਆਰਾਈਡ ਗ੍ਰੰਥੀਆਂ ਵਿਚੋਂ ਥਾਇਰਾਕਸਿਨ ਘੱਟ ਨਿਕਲਦਾ ਹੈ । ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪੂਰਾ ਨਹੀਂ ਹੁੰਦਾ | ਬਾਲਗ ਵਿਅਕਤੀਆਂ ਵਿਚ ਵੀ ਮਾਨਸਿਕ ਵਿਕਾਸ ਘਟ ਜਾਂਦਾ ਹੈ । ਸਰੀਰ ਸੁੱਜ ਜਾਂਦਾ ਹੈ ਅਤੇ ਢਿੱਲਾ ਪੈ ਜਾਂਦਾ ਹੈ ।
- ਜ਼ਿਆਦਾ ਕਮੀ ਹੋਣ ਨਾਲ ਸਿਕਸੋਡੀਮਾ ਹੋ ਜਾਂਦਾ ਹੈ । ਅੱਖਾਂ ਬਾਹਰ ਨੂੰ ਆ ਜਾਂਦੀਆਂ ਹਨ ।
- ਬੱਚਿਆਂ ਵਿਚ ਭੇਟਿਨਿਸਮ (Creinism) ਭਾਵ ਬੱਚੇ ਬੌਣੇ ਤੇ ਭੱਦੇ ਜਿਹੇ ਲੱਗਦੇ ਹਨ । ਚਮੜੀ ਮੋਟੀ ਅਤੇ ਖੁਰਦਰੀ ਹੋ ਜਾਂਦੀ ਹੈ । ਜੀਭ ਵੱਧ ਜਾਣ ਕਾਰਨ ਮੂੰਹ ਬੰਦ ਨਹੀਂ ਹੁੰਦਾ ।
ਆਇਉਡੀਨ ਦੀ ਪ੍ਰਾਪਤੀ ਦੇ ਸਾਧਨ – ਆਇਉਡੀਨ ਦੀ ਲੋੜੀਂਦੀ ਮਾਤਰਾ ਦਾ 75% ਹਿੱਸਾ ਜ਼ਮੀਨ ਤੇ ਉੱਗੀਆਂ ਸਬਜ਼ੀਆਂ, ਦਾਲਾਂ ਅਤੇ ਅਨਾਜ ਤੋਂ ਪੂਰੀ ਹੋ ਜਾਂਦੀ ਹੈ ਅਤੇ ਬਾਕੀ ਦੀ ਪਾਣੀ ਤੋਂ । ਪਰ ਕਈ ਪਹਾੜੀ ਥਾਂਵਾਂ ‘ਤੇ ਜ਼ਮੀਨ ਅਤੇ ਪਾਣੀ ਵਿਚ ਆਇਓਡੀਨ ਨਹੀਂ ਹੁੰਦੀ, ਉੱਥੇ ਜ਼ਰੂਰ ਆਇਉਡਾਈਜ਼ਡ ਨਮਕ ਖਾਣਾ ਚਾਹੀਦਾ ਹੈ । ਜ਼ਿਆਦਾ ਕਮੀ ਦੀ ਹਾਲਤ ਵਿਚ ਇਸ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ।
ਪ੍ਰਸ਼ਨ 37.
ਪਾਣੀ ਮਨੁੱਖੀ ਸਰੀਰ ਲਈ ਕਿਵੇਂ ਮਹੱਤਵਪੂਰਨ ਹੈ ?
ਉੱਤਰ-
ਪਾਣੀ (Water-ਪਾਣੀ ਸਾਡੇ ਭੋਜਨ ਦਾ ਇਕ ਵੱਡਾ ਹਿੱਸਾ ਹੈ । ਭਾਵੇਂ ਪਾਣੀ ਨੂੰ ਅਸੀਂ ਭੋਜਨ ਨਹੀਂ ਕਹਿ ਸਕਦੇ ਕਿਉਂਕਿ ਨਾ ਤਾਂ ਇਹ ਸ਼ਕਤੀ ਦਿੰਦਾ ਹੈ ਅਤੇ ਨਾ ਹੀ ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਕਰਦਾ ਹੈ । ਪਰ ਫਿਰ ਵੀ ਹਰ ਕੋਸ਼ (Cell) ਵਿਚ ਪੌਸ਼ਟਿਕ ਤੱਤ ਪਹੁੰਚਾਉਣ ਦਾ ਕੰਮ ਪਾਣੀ ਹੀ ਕਰਦਾ ਹੈ | ਸਰੀਰ ਦੇ ਭਾਰ ਦਾ ਲਗਪਗ 613 ਹਿੱਸਾ ਪਾਣੀ ਹੀ ਹੈ ।
ਪਾਣੀ ਦੇ ਕੰਮ (Functions of Water) – ਪਾਣੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ
- ਘੋਲਕ ਦੇ ਰੂਪ ਵਿਚ (Water act as a solvent)
- ਪਾਚਨ ਕਿਰਿਆਵਾਂ ਵਿਚ ਸਹਾਇਤਾ (Helps in the process of digestion)
- ਫੋਕ ਨੂੰ ਬਾਹਰ ਕੱਢਣ ਵਿਚ ਸਹਾਇਤਾ (Helps in the removal of waste products)
- ਕੋਮਲ ਅੰਗਾਂ ਦੀ ਸੁਰੱਖਿਆ (Helps in the protection of sensitive organs)
- ਤਾਪਮਾਨ ਨੂੰ ਸਥਿਰ ਰੱਖਣ ਵਿਚ ਸਹਾਇਤਾ ਕਰਨਾ (Helps in temperature regulation)
- ਚਿਕਨਾਈ ਦੇ ਰੂਪ ਵਿਚ ਕੰਮ ਕਰਦਾ ਹੈ (Act as a lubricant) ।
ਪ੍ਰਸ਼ਨ 38.
ਫੋਕ ਦੀ ਆਪਣੀ ਮਹੱਤਤਾ ਕਿਵੇਂ ਹੈ ਅਤੇ ਪ੍ਰਾਪਤੀ ਦੇ ਕੀ ਸਰੋਤ ਹਨ ?
ਜਾਂ
ਫੋਕ ਦੀ ਸੰਤੁਲਿਤ ਆਹਾਰ ਵਿੱਚ ਕੀ ਮਹੱਤਤਾ ਹੈ ?
ਉੱਤਰ-
ਫੋਕ (Roughage) – ਫਲ ਅਤੇ ਸਬਜ਼ੀਆਂ ਦੇ ਰੇਸ਼ੇ ਅਤੇ ਅਨਾਜਾਂ ਦੇ ਛਿਲਕੇ ਫੋਕ ਬਣਾਉਂਦੇ ਹਨ । ਇਹ ਸਟਾਰਚ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੇ ਹਨ । ਇਹ ਪਦਾਰਥ ਆਪ ਨਹੀਂ ਪਚਦੇ ਇਨ੍ਹਾਂ ਨੂੰ ਚਾਹੇ ਕਿੰਨਾ ਵੀ ਪਚਾਇਆ ਜਾਵੇ ਫਿਰ ਵੀ ਇਹ ਘਲਦੇ ਨਹੀਂ ।
ਫੋਕ ਦੇ ਕੰਮ (Functions of Roughage) – ਇਹ ਸਰੀਰ ਨੂੰ ਕੋਈ ਵੀ ਪੌਸ਼ਟਿਕ ਤੱਤ ਨਹੀਂ ਦਿੰਦੇ ਫਿਰ ਵੀ ਇਹਨਾਂ ਦੀ ਸਰੀਰ ਲਈ ਬਹੁਤ ਮਹੱਤਤਾ ਹੈ ।
- ਇਹਨਾਂ ਨਾਲ ਭੋਜਨ ਦੀ ਮਾਤਰਾ ਵੱਧ ਜਾਂਦੀ ਹੈ ।
- ਫੋਕ ਨਾਲ ਭੋਜਨ ਨੂੰ ਪਾਚਨ ਪ੍ਰਣਾਲੀ ਨੂੰ ਚਲਾਉਣ ਵਿਚ ਸਹਾਇਤਾ ਮਿਲਦੀ ਹੈ ।
- ਆਂਤੜੀਆਂ ਤੇ ਪੱਠਿਆਂ ਨੂੰ ਕਿਰਿਆਸ਼ੀਲ ਰੱਖਣ ਵਿਚ ਮਦਦ ਕਰਦੇ ਹਨ ।
- ਪਾਚਨ ਤੋਂ ਬਾਅਦ ਮਲ ਬਾਹਰ ਕੱਢਣ ਵਿਚ ਸਹਾਇਤਾ ਕਰਦੇ ਹਨ ।
- ਕਬਜ਼ ਨੂੰ ਦੂਰ ਕਰਦੇ ਹਨ ।
- ਇਹ ਕੁੱਝ ਅਜਿਹੇ ਜੀਵਾਣੂਆਂ ਦੇ ਬਣਨ ਵਿਚ ਸਹਾਇਤਾ ਕਰਦੇ ਹਨ ਜੋ ਕਿ ਪਿੱਤ ਐਸਿਡ ਨੂੰ ਤੋੜਦੇ ਹਨ ।
ਫੋਕ ਦੀ ਪ੍ਰਾਪਤੀ ਦੇ ਸਾਧਨ (Sources of Roughage)-
- ਹਰੀਆਂ ਸਬਜ਼ੀਆਂ ਜਿਵੇਂ-ਬੰਦਗੋਭੀ, ਗਾਜਰ ਦੇ ਪੱਤੇ, ਹਰਾ ਧਨੀਆਂ, ਕੜੀ ਪੱਤਾ, ਪੂਦੀਨਾ ਆਦਿ ।
- ਫਲ ਜਿਵੇਂ-ਅੰਜੀਰ, ਸੰਤਰਾ, ਅਨਾਰ, ਟਮਾਟਰ, ਅੰਗੂਰ ਅਤੇ ਅਮਰੂਦ ।
- ਸੰਪੂਰਨ ਅਨਾਜ ।
ਪ੍ਰਸ਼ਨ 39.
ਲੋਹੇ ਦੀ ਕਮੀ ਨਾਲ ਸਰੀਰ ਨੂੰ ਕਿਹੜਾ ਰੋਗ ਹੋ ਜਾਂਦਾ ਹੈ ? ਲੋਹੇ ਦੇ ਸਾਡੇ | ਸਰੀਰ ਵਿਚ ਕੀ ਕੰਮ ਹਨ ? ਇਹ ਹੀ ਰੋਗ ਕੁੱਝ ਵਿਟਾਮਿਨਾਂ ਦੀ ਕਮੀ ਕਾਰਨ ਵੀ ਹੁੰਦਾ ਹੈ । ਉਹਨਾਂ ਵਿਟਾਮਿਨਾਂ ਦੇ ਨਾਂ ਲਿਖੋ ।
मां
ਲੋਹੇ ਦੀ ਕਮੀ ਦਾ ਸਰੀਰ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-
ਲੋਹੇ ਦੀ ਕਮੀ ਨਾਲ ਅਨੀਮੀਆ ਹੋ ਜਾਂਦਾ ਹੈ | ਖੂਨ ਵਿਚ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ । ਇਸ ਨਾਲ ਭੁੱਖ ਘੱਟ ਲੱਗਣਾ, ਸਾਹ ਦਾ ਚੜ੍ਹਨਾ, ਦਿਲ ਦੀ ਧੜਕਨ ਵਧਣਾ, ਨਹੁੰ ਸਫ਼ੈਦ ਹੋਣਾ ਅਤੇ ਸਰੀਰਕ ਕਮਜ਼ੋਰੀ ਹੋ ਜਾਂਦੀ ਹੈ ।
ਇਹ ਰੋਗ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਨਾਲ ਵੀ ਹੋ ਜਾਂਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 40.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਪ੍ਰੋਟੀਨ ਦੇ ਕੰਮ, ਘਾਟ ਦੇ ਨਤੀਜੇ ਅਤੇ ਸਰੋਤ ਕਿਹੜੇ ਹਨ ?
ਉੱਤਰ-
ਪੌਸ਼ਟਿਕ ਤੱਤ, ਉਹ ਰਸਾਇਣਿਕ ਤੱਤ ਹਨ ਜਿਹੜੇ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ ਅਤੇ ਇਹ ਸਰੀਰਕ ਕਿਰਿਆਵਾਂ ਲਈ ਲੋੜੀਂਦੀ ਊਰਜਾ ਅਤੇ ਸਰੀਰ ਦੇ ਹਰ ਕੋਸ਼ ਦੀ ਬਣਤਰ ਅਤੇ ਰੱਖ-ਰਖਾਅ ਲਈ ਜ਼ਰੂਰੀ ਯੋਗਦਾਨ ਪਾਉਂਦੇ ਹਨ ।
ਪੌਸ਼ਟਿਕ ਤੱਤ ਹੇਠ ਲਿਖੇ ਹਨ-
- ਪ੍ਰੋਟੀਨ (Protein)
- ਕਾਰਬੋਹਾਈਟਸ (Carbohydrates)
- ਚਰਬੀ (Fat)
- ਵਿਟਾਮਿਨ (Vitamin)
- ਖਣਿਜ ਪਦਾਰਥ ( Mineral)
- ਪਾਣੀ (Water)
- ਫੋਕ (Roughage) ।
ਭਾਵ – ਪੌਸ਼ਟਿਕ ਤੱਤਾਂ ਵਿਚੋਂ ਪ੍ਰੋਟੀਨ ਇਕ ਬਹੁਤ ਮਹੱਤਵਪੂਰਨ ਤੱਤ ਹੈ । ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ । ਜਿਵੇਂ ਮਕਾਨ ਬਣਾਉਣ ਲਈ ਇੱਟਾਂ, ਸੀਮਿੰਟ ਅਤੇ ਗਾਰੇ ਦੀ ਜ਼ਰੂਰਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਹੀ ਸਰੀਰ ਦੀ ਰਚਨਾ ਲਈ ਕੋਸ਼ਾਂ (Cells) ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਕੋਸ਼ਾਂ ਦੇ ਅੰਦਰ ਪ੍ਰੋਟੋਪਲਾਜ਼ਮ (Protoplasm) ਹੁੰਦਾ ਹੈ ਜਿਸ ਨੂੰ ਜੀਵਨ ਦਾ ਆਧਾਰ ਮੰਨਿਆ ਜਾਂਦਾ ਹੈ । ਪ੍ਰੋਟੋਪਲਾਜ਼ਮ ਪ੍ਰੋਟੀਨ ਤੋਂ ਹੀ ਬਣਦਾ ਹੈ ।
ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ (Amino-acids) ਦੇ ਮਿਸ਼ਰਨ ਨਾਲ ਬਣਦਾ ਹੈ । ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ ! ਅਮੀਨੋ ਅਮਲ ਦੋ ਤਰ੍ਹਾਂ ਦੇ ਹੁੰਦੇ ਹਨ-
(ਉ) ਜ਼ਰੂਰੀ (Essential)
(ਅ) ਗੈਰ-ਜ਼ਰੂਰੀ (Non-essential) ।
(ਉ) ਜ਼ਰੂਰੀ Essential – ਇਹ ਸਰੀਰ ਦੇ ਨਿਰਮਾਣ ਵਾਸਤੇ ਜ਼ਰੂਰੀ ਅਮੀਨੋ-ਅਮਲ ਹਨ ਜਿਨ੍ਹਾਂ ਨੂੰ ਭੋਜਨ ਵਿਚੋਂ ਲੈਣਾ ਜ਼ਰੂਰੀ ਹੋ ਜਾਂਦਾ ਹੈ । ਬੱਚਿਆਂ ਵਾਸਤੇ 10 ਤੇ ਵੱਡਿਆਂ ਲਈ 8 ਅਮੀਨੋ ਅਮਲ ਜ਼ਰੂਰੀ ਹਨ । ਬੱਚਿਆਂ ਵਿਚ ਇਹਨਾਂ 8 ਅਮੀਨੋ ਅਮਲਾਂ ਤੋਂ ਇਲਾਵਾ ਹਿਸਟੀ-ਡੀ (Histidi) ਅਤੇ ਆਰਜਨੀਨ (Argnine) ਵੀ ਜ਼ਰੂਰੀ ਹਨ । ਇਹ ਅਮੀਨੋ ਅਮਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੇ ਹਨ ।
(ਅ) ਗੈਰ – ਜ਼ਰੂਰੀ (Non-essential) – ਇਹ ਅਮਲ ਸਰੀਰ ਵਿਚ ਹੀ ਪੈਦਾ ਹੋ ਜਾਂਦੇ ਹਨ । ਇਸ ਲਈ ਖੁਰਾਕ ਵਿਚੋਂ ਲੈਣ ਦੀ ਲੋੜ ਨਹੀਂ ਪੈਂਦੀ ਪਰ ਸਰੀਰ ਦੇ ਵਿਕਾਸ ਲਈ ਇਹ ਵੀ ਬਹੁਤ ਜ਼ਰੂਰੀ ਹਨ । ਪ੍ਰੋਟੀਨ ਦੇ ਵਰਗੀਕਰਨ ਦਾ ਆਧਾਰਪ੍ਰੋਟੀਨ ਦਾ ਵਰਗੀਕਰਨ ਤਿੰਨਾਂ ਗੱਲਾਂ ਦੇ ਆਧਾਰ ‘ਤੇ ਕੀਤਾ ਗਿਆ ਹੈ-
- ਸਾਧਨ ਦੇ ਆਧਾਰ ‘ਤੇ
- ਗੁਣਾਂ ਦੇ ਆਧਾਰ ‘ਤੇ
- ਭੌਤਿਕ ’ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ।
1. ਸਾਧਨ ਦੇ ਆਧਾਰ ‘ਤੇ (On the basis of Source)-
(ਉ) ਬਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetables Protein) – ਜਿਵੇਂ ਦਾਲਾਂ, ਅਨਾਜ, ਮੂੰਗਫਲੀ, ਸੋਇਆਬੀਨ, ਤਿਲ ਤੇ ਮਟਰ ਆਦਿ ।
(ਅ) ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Protein) – ਜਿਵੇਂ ਦੁੱਧ ਅਤੇ | ਦੁੱਧ ਤੋਂ ਬਣੇ ਪਦਾਰਥ, ਮੀਟ ਤੇ ਮੀਟ ਤੋਂ ਬਣੇ ਪਦਾਰਥ, ਮੱਛੀ, ਆਂਡੇ ਆਦਿ ।
2. ਗੁਣਾਂ ਦੇ ਆਧਾਰ ‘ਤੇ (On the basis of Qualities)
(ੳ) ਪੂਰਨ ਪ੍ਰੋਟੀਨ (Complete Protein-ਇਹ ਦੁੱਧ, ਆਂਡੇ, ਮੱਛੀ ਅਤੇ ਮਾਸ ਵਿਚ ਪਾਈ ਜਾਂਦੀ ਹੈ । ਇਸ ਨੂੰ ‘ਏ’ ਸ਼੍ਰੇਣੀ ਦੀ ਪ੍ਰੋਟੀਨ ਕਿਹਾ ਜਾਂਦਾ ਹੈ ।
(ਅ) ਅਪੂਰਨ ਪ੍ਰੋਟੀਨ (Incomplete Protein-ਇਹ ਅਨਾਜ, ਦਾਲਾਂ ਅਤੇ ਸੁੱਕੇ ਮੇਵਿਆਂ ਵਿਚ ਹੁੰਦੀ ਹੈ । ਇਸ ਨੂੰ ‘ਬੀ’ ਸ਼੍ਰੇਣੀ ਦਾ ਪ੍ਰੋਟੀਨ ਕਿਹਾ ਜਾਂਦਾ ਹੈ ।
(ੲ) ਅੱਧ-ਪੂਰਨ ਪ੍ਰੋਟੀਨ (Partial Protein-ਇਹ ਘਟੀਆ ਕਿਸਮ ਦੀ ਪ੍ਰੋਟੀਨ ਹੁੰਦੀ ਹੈ । ਇਹ ਮੱਕੀ ਦੀ ਜ਼ੀਨ ਅਤੇ ਜੈਲੇਟਿਨ ਵਿਚ ਪਾਈ ਜਾਂਦੀ ਹੈ ।
3. ਭੌਤਿਕ ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ (On the basis of Physical and Chemical properties)-
(ੳ) ਸਧਾਰਨ ਪ੍ਰੋਟੀਨ (Simple Protein) – ਇਹ ਆਂਡੇ ਦੇ ਚਿੱਟੇ ਹਿੱਸੇ (Albumin) ਵਿਚ ਪਾਈ ਜਾਂਦੀ ਹੈ ।
(ਅ) ਮਿਸ਼ਰਤ ਪ੍ਰੋਟੀਨ (Conjugated Protein) – ਇਸ ਤਰ੍ਹਾਂ ਦੀ ਪ੍ਰੋਟੀਨ ਵਿਚ ਪ੍ਰੋਟੀਨ ਦੇ ਨਾਲ ਗੈਰ ਪ੍ਰੋਟੀਨ ਪਦਾਰਥ ਮਿਲੇ ਹੁੰਦੇ ਹਨ, ਜਿਵੇਂ ਦੁੱਧ ਵਿਚ ਏਜੀਨ (ਫਾਸਫੋਰਸ + ਪ੍ਰੋਟੀਨ), . ਖੂਨ ਦੀ ਹੀਮੋਗਲੋਬਿਨ (ਲੋਹਾ+ ਪ੍ਰੋਟੀਨ) ।
(ੲ) ਪ੍ਰਾਪਤ ਕੀਤੀ ਪ੍ਰੋਟੀਨ (Derivated Protein) – ਇਹ ਪੈਪਟੋਨ, ਪੈਪਟਾਈਡ ਅਤੇ ਅਮੀਨੋ ਅਮਲਾਂ ਵਰਗੇ ਪਦਾਰਥ ਹਨ ।
ਪ੍ਰੋਟੀਨ ਦੇ ਕੰਮ (Functions of Protein) – ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਅੱਗੇ ਲਿਖੇ ਕੰਮ ਕਰਦੀ ਹੈ-
- ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
- ਸਰੀਰ ਨੂੰ ਊਰਜਾ ਦੇਣ ਦਾ ਕੰਮ
- ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
- ਖੂਨ ਬਣਾਉਣ ਵਿਚ ਸਹਾਇਕ
- ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ
- ਹਾਰਮੋਨਜ਼ ਅਤੇ ਐਨਜ਼ਾਇਮਜ਼ (Enzymes) ਬਣਾਉਣ ਦਾ ਕੰਮ
- ਮਾਨਸਿਕ ਸ਼ਕਤੀ ਪ੍ਰਦਾਨ ਕਰਨਾ ।
ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-
- ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਤੇ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਤੇ ਮੱਛੀ ।
- ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetable Sources), ਜਿਵੇਂਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ ।
ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effects of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ । ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-
- ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ । ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁੱਕ ਜਾਂਦਾ ਹੈ ।
- ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ ।
- ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪ੍ਰੋਟੀਨ ਸਰੀਰ ਵਿਚ ਰੋਗ ਪ੍ਰਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ । ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ।
- ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ ।
- ਚਮੜੀ ਦਾ ਖ਼ੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ ।
- ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਤਰ੍ਹਾਂ ਨਹੀਂ ਹੁੰਦਾ ।
- ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ।
ਪ੍ਰਸ਼ਨ 41.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਅਤੇ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਇਹ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?
ਜਾਂ
ਚਿਕਨਾਈ ਜਾਂ ਚਰਬੀ ਕੀ ਹੈ ? ਇਸ ਦੇ ਕੰਮਾਂ ਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਚਰਬੀ (Fat) – ਚਰਬੀ ਵੀ ਮਨੁੱਖ ਦੀ ਖ਼ੁਰਾਕ ਦਾ ਇਕ ਮਹੱਤਵਪੂਰਨ ਹਿੱਸਾ ਹੈ । ਇਹ ਹਾਈਡਰੋਜਨ, ਕਾਰਬਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਪਾਣੀ ਵਿਚ ਅਘੁਲਣਸ਼ੀਲ ਹੈ । ਇਸ ਵਿਚ ਕਾਰਬੋਜ਼ ਅਤੇ ਪ੍ਰੋਟੀਨ ਨਾਲੋਂ ਦੁੱਗਣੀ ਸ਼ਕਤੀ ਹੁੰਦੀ ਹੈ । ਇਕ ਗ੍ਰਾਮ ਚਰਬੀ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ । ਸਾਡੇ ਸਰੀਰ ਨੂੰ 15 ਤੋਂ 20 ਪ੍ਰਤੀਸ਼ਤ ਉਰਜਾ ਚਰਬੀ ਤੋਂ ਮਿਲਣੀ ਚਾਹੀਦੀ ਹੈ ।
ਮਨੁੱਖ ਨੂੰ ਹਰ ਰੋਜ਼ 20 ਤੋਂ 30 ਗ੍ਰਾਮ ਚਰਬੀ ਦੀ ਲੋੜ ਹੁੰਦੀ ਹੈ । ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ‘ਏ’,’ ‘ਡ’ ਅਤੇ’ ‘ਕੇ’ ਹਨ ।
ਚਰਬੀ ਦਾ ਵਰਗੀਕਰਨ – ਚਰਬੀ ਨੂੰ ਉਸ ਦੇ ਸਰੋਤ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-
1. ਪਸ਼ੂ ਚਿਕਨਾਈ ਜਾਂ ਚਰਬੀ (Animal fats) – ਜਿਵੇਂ ਘਿਓ, ਮੱਖਣ, ਮੱਛੀ ਦਾ ਤੇਲ, ਆਂਡੇ ਦੀ ਜਰਦੀ, ਜਾਨਵਰਾਂ ਦੀ ਚਰਬੀ ਆਦਿ ।
2. ਬਨਸਪਤੀ ਚਿਕਨਾਈ ਜਾਂ ਚਰਬੀ (Vegetables Fats) – ਜਿਵੇਂ ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਸਰੋਂ, ਤਿਲ, ਨਾਰੀਅਲ, ਵੜੇਵੇਂ ਆਦਿ ਦੇ ਤੇਲ ।
3. ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ
- ਊਰਜਾ ਦਾ ਸਾਧਨ (Source of Energy)
- ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of essential fatty acids)
- ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
- ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
- ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
- ਸੰਤੁਸ਼ਟੀ ਦਿੰਦੀ ਹੈ । (Give Satisfaction)
- ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulating body temperature)
- ਚਮੜੀ ਦੀ ਸਿਹਤ ਲਈ (For healthy skin) ।
ਚਰਬੀ ਦੀ ਪ੍ਰਾਪਤੀ ਦੇ ਸਾਧਨ (Sources of fat) – ਚਰਬੀ ਹੇਠ ਲਿਖੇ ਭੋਜਨ ਪਦਾਰਥ ਵਿਚ ਵੱਧ ਪਾਈ ਜਾਂਦੀ ਹੈ-
- ਘਿਓ, ਮੱਖਣ, ਕਰੀਮ ਅਤੇ ਤੇਲ ।
- ਬਨਸਪਤੀ ਤੇਲ ਪਦਾਰਥ ; ਜਿਵੇਂ-ਸਰੋਂ, ਤਿਲ, ਮੂੰਗਫਲੀ, ਨਾਰੀਅਲ, ਵੜੇਵਿਆਂ ਦਾ ਤੇਲ ਅਤੇ ਬਨਸਪਤੀ ਘਿਓ ।
- ਸੁੱਕੇ ਫ਼ਲ ਤੇ ਮੇਵੇ ; ਜਿਵੇਂ-ਬਦਾਮ, ਅਖਰੋਟ, ਸੁੱਕੀ ਗਿਰੀ ਅਤੇ ਕਾਜੂ ।
- ਮੀਟ ਵਾਲੇ ਪਦਾਰਥ ; ਜਿਵੇਂ-ਆਂਡਾ, ਜਿਗਰ, ਗੁਰਦੇ ਅਤੇ ਮਾਸ ।
- ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ; ਜਿਵੇਂ-ਸੁੱਕਾ ਦੁੱਧ ਅਤੇ ਖੋਆ ਆਦਿ ।
PSEB 10th Class Home Science Guide ਭੋਜਨ ਅਤੇ ਪੌਸ਼ਟਿਕ ਤੱਤ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਚਿਕਨਾਈ, ਲੂਣ, ਪਾਣੀ ਆਦਿ ।
ਪ੍ਰਸ਼ਨ 2.
ਪ੍ਰੋਟੀਨ ਦਾ ਕੀ ਕੰਮ ਹੈ ?
ਉੱਤਰ-
ਸਰੀਰ ਦੇ ਤੰਤੂਆਂ ਦਾ ਨਿਰਮਾਣ ਅਤੇ ਮੁਰੰਮਤ ।
ਪ੍ਰਸ਼ਨ 3.
ਊਰਜਾ ਪ੍ਰਦਾਨ ਕਰਨ ਵਾਲੇ ਪੌਸ਼ਟਿਕ ਤੱਤ ਕਿਹੜੇ ਹਨ ?
ਉੱਤਰ-
ਕਾਰਬੋਜ਼, ਚਿਕਨਾਈ ।
ਪ੍ਰਸ਼ਨ 4.
ਨਾਈਟਰੋਜਨ ਤੱਤ ਕਿਸ ਵਿੱਚ ਹੁੰਦਾ ਹੈ ?
ਉੱਤਰ-
ਪ੍ਰੋਟੀਨ ਵਿਚ ।
ਪ੍ਰਸ਼ਨ 5.
ਕਾਰਬੋਹਾਈਡਰੇਟਸ ਦੇ ਸਰੋਤ ਦੱਸੋ ।
ਉੱਤਰ-
ਚਾਵਲ, ਮੱਕੀ, ਗੁੜ, ਸ਼ੱਕਰ, ਚੀਨੀ ਆਦਿ ।
ਪ੍ਰਸ਼ਨ 6.
ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਦੇ ਨਾਂ ਦੱਸੋ ।
ਉੱਤਰ-
ਵਿਟਾਮਿਨ ਬੀ, ਸੀ ਆਦਿ ।
ਪ੍ਰਸ਼ਨ 7.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਦਾ ਨਾਂ ਦੱਸੋ ।
ਉੱਤਰ-
ਵਿਟਾਮਿਨ ਏ ।
ਪ੍ਰਸ਼ਨ 8. ਵਿਟਾਮਿਨ B, ਦਾ ਦੂਜਾ ਨਾਂ ਕੀ ਹੈ ?
ਉੱਤਰ-
ਰਾਈਬੋਫਲੇਵਿਨ ।
ਪ੍ਰਸ਼ਨ 9.
ਅੰਧਰਾਤਾ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ਏ ।
ਪ੍ਰਸ਼ਨ 10.
ਜ਼ੀਰੋਸਿਸ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ਏ ।
ਪ੍ਰਸ਼ਨ 11.
ਵਗਦੇ ਖੂਨ ਦਾ ਬੰਦ ਨਾ ਹੋਣਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ਕੇ ਦੀ ਕਮੀ ਨਾਲ ।
ਪ੍ਰਸ਼ਨ 12.
ਜੀਵਨ ਤੱਤ ਕਿਹੜੇ ਪੌਸ਼ਟਿਕ ਤੱਤਾਂ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨਾਂ ਨੂੰ ।
ਪ੍ਰਸ਼ਨ 13.
ਕਿਹੜੇ ਖਣਿਜ ਦੀ ਕਮੀ ਕਾਰਨ ਲਹੁ ਦੀ ਘਾਟ ਹੋ ਜਾਂਦੀ ਹੈ ?
ਉੱਤਰ-
ਲੋਹੇ ਦੀ ਕਮੀ ਕਾਰਨ ।
ਪ੍ਰਸ਼ਨ 14.
(ੳ) ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਦੱਸੋ ।
ਉੱਤਰ-
ਪਸ਼ੂ ਜਗਤ ਅਤੇ ਬਨਸਪਤੀ ਜਗਤ ।
ਪ੍ਰਸ਼ਨ 14.
(ਅ) ਭੋਜਨ ਵਿਚ ਲਗਾਤਾਰ ਪ੍ਰੋਟੀਨ ਦੀ ਕਮੀ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ?
ਉੱਤਰ-
ਕਵਾਸ਼ਿਓਰਕਰ ।
ਪ੍ਰਸ਼ਨ 15.
ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਦੱਸੋ ।
ਉੱਤਰ-
ਦਹੀਂ, ਦੁੱਧ, ਆਂਡੇ, ਮੱਛੀ ਆਦਿ ।
ਪ੍ਰਸ਼ਨ 16.
ਇਕ ਗ੍ਰਾਮ ਕਾਰਬੋਹਾਈਡੇਟ (ਕਾਰਬੋਜ਼) ਤੋਂ ਸਾਨੂੰ ਕਿੰਨੀ ਊਰਜਾ ਕੈਲੋਰੀ) ਮਿਲਦੀ ਹੈ ?
ਉੱਤਰ-
4 ਕੈਲੋਰੀ ।
ਪ੍ਰਸ਼ਨ 17.
ਇਕ ਗ੍ਰਾਮ ਚਰਬੀ ਤੋਂ ਸਾਨੂੰ ਕਿੰਨੀ ਊਰਜਾ ਮਿਲਦੀ ਹੈ ?
ਉੱਤਰ-
9 ਕੈਲੋਰੀ ।
ਪ੍ਰਸ਼ਨ 18.
ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ ਕਿੰਨੇ ਪ੍ਰਤੀਸ਼ਤ ਕਾਰਬੋਹਾਈਡਰੇਟ ਤੋਂ ਮਿਲਣਾ ਚਾਹੀਦਾ ਹੈ ?
ਉੱਤਰ-
50% ਤੋਂ 60% ਤੱਕ ।
ਪ੍ਰਸ਼ਨ 19.
ਨਿਸ਼ਾਸ਼ਤੇ ਵਾਲੇ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਅਨਾਜ, ਕੰਦਮੂਲ, ਸ਼ਕਰਕੰਦੀ, ਆਲੂ ਆਦਿ ।
ਪ੍ਰਸ਼ਨ 20.
ਵਿਟਾਮਿਨ ਈ ਦਾ ਇੱਕ ਕੰਮ ਦੱਸੋ ।
ਉੱਤਰ-
ਵਿਟਾਮਿਨ ਏ ਦੇ ਬਣਨ ਵਿਚ ਸਹਾਇਤਾ ਕਰਦਾ ਹੈ ।
ਪ੍ਰਸ਼ਨ 21.
(ੳ) ਥਾਇਆਮੀਨ ਕੀ ਹੈ ?
ਉੱਤਰ-
ਇਹ ਵਿਟਾਮਿਨ B1 ਦਾ ਨਾਂ ਹੈ ।
ਪ੍ਰਸ਼ਨ 21.
(ਅ) ਵਿਟਾਮਿਨ B1 ਦਾ ਦੂਜਾ ਨਾਂ ਕੀ ਹੈ ?
ਉੱਤਰ-
ਥਾਇਆਮੀਨ ।
ਪ੍ਰਸ਼ਨ 22.
ਖੱਟੇ ਫਲਾਂ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ?
ਜਾਂ
ਸੰਤਰੇ ਅਤੇ ਪਪੀਤੇ ਤੋਂ ਕਿਹੜੇ ਪੋਸ਼ਕ ਤੱਤਾਂ ਦੀ ਪੂਰਤੀ ਹੁੰਦੀ ਹੈ ?
ਉੱਤਰ-
ਵਿਟਾਮਿਨ ਸੀ ।
ਪ੍ਰਸ਼ਨ 23.
ਸਰੀਰ ਵਿੱਚ ਕੈਲਸ਼ੀਅਮ ਦੀ ਕਿੰਨੀ ਮਾਤਰਾ ਹੱਡੀਆਂ ਤੇ ਦੰਦਾਂ ਵਿਚ ਹੁੰਦੀ ਹੈ ?
ਉੱਤਰ-
99% .
ਪ੍ਰਸ਼ਨ 24.
ਬੱਚਿਆਂ ਵਿੱਚ ਕੂਟਨਿਸਮ ਕਿਸ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਆਇਓਡੀਨ ਦੀ ਕਮੀ ਨਾਲ ।
ਪ੍ਰਸ਼ਨ 25.
ਅਮੀਨੋ ਅਮਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਦੋ ਤਰ੍ਹਾਂ ਦੇ, ਜ਼ਰੂਰੀ ਅਤੇ ਗੈਰ-ਜ਼ਰੂਰੀ ਅਮਲ ਵਿਚ 20-22 ਤਰ੍ਹਾਂ ਦੇ ਹੁੰਦੇ ਹਨ ।
ਪ੍ਰਸ਼ਨ 26.
ਪੂਰਨ ਪ੍ਰੋਟੀਨ ਦੇ ਸੋਮੇ ਦੱਸੋ ।
ਉੱਤਰ-
ਮਾਸ, ਮੱਛੀ, ਆਂਡੇ ।
ਪ੍ਰਸ਼ਨ 27.
ਚਰਬੀ ਦੇ ਪ੍ਰਾਪਤੀ ਸਾਧਨ ਦੱਸੋ ।
ਉੱਤਰ-
ਘਿਉ, ਮੱਖਣ, ਕਰੀਮ ਆਦਿ ।
ਪ੍ਰਸ਼ਨ 28.
ਸਰੀਰ ਦਾ ਕਿੰਨਾ ਭਾਗ ਖਣਿਜਾਂ ਤੋਂ ਬਣਿਆ ਹੈ ?
ਉੱਤਰ-
ਪੱਚੀਵਾਂ ਭਾਗ ।
ਪ੍ਰਸ਼ਨ 29.
ਮੈਕਰੋਮਿਨਰਲਜ਼ ਦੀ ਉਦਾਹਰਨ ਦਿਓ ।
ਉੱਤਰ-
ਕੈਲਸ਼ੀਅਮ, ਸਲਫਰ, ਫ਼ਾਸਫੋਰਸ, ਕਲੋਰੀਨ ਆਦਿ ।
ਪ੍ਰਸ਼ਨ 30.
ਮਾਇਕਰੋਮਿਨਰਲਜ਼ ਦੀ ਉਦਾਹਰਨ ਦਿਓ ।
ਉੱਤਰ-
ਲੋਹਾ, ਤਾਂਬਾ, ਕੋਬਾਲਟ, ਆਇਓਡੀਨ ਆਦਿ ।
ਪ੍ਰਸ਼ਨ 31.
ਇੱਕ ਆਮ ਆਦਮੀ ਦੀ ਜ਼ਿੰਦਗੀ ਵਿਚ ਪਾਣੀ ਦੀ ਲੋੜ ਕੀ ਹੈ ?
ਜਾਂ
ਇੱਕ ਆਦਮੀ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਪਾਣੀ ਦੀ ਲੋੜ ਕਿੰਨੀ ਹੈ ?
ਉੱਤਰ-
ਇਕ ਆਮ ਆਦਮੀ ਨੂੰ ਰੋਜ਼ਾਨਾ 7-8 ਗਿਲਾਸ ਪਾਣੀ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 32.
ਚਮੜੀ ਵਿੱਚ ਵਿਟਾਮਿਨ- ਦਾ ਨਿਸ਼ਕਿਰਿਆ ਰੂਪ ਕੀ ਹੈ ?
ਉੱਤਰ-
ਵਿਟਾਮਿਨ-D3 (ਕੋਲਕੈਲਸੀ ਵਿਰੋਲ ।
ਪ੍ਰਸ਼ਨ 33.
ਖਣਿਜ ਕੀ ਹੁੰਦੇ ਹਨ ?
ਉੱਤਰ-
ਖਣਿਜ ਅਜਿਹੇ ਪਦਾਰਥ ਹਨ ਜੋ ਸਰੀਰ ਲਈ ਜ਼ਰੂਰੀ ਹਨ ਅਤੇ ਇਹ ਖਾਦ ਪਦਾਰਥਾਂ ਵਿਚ ਹੀ ਮੌਜੂਦ ਹੁੰਦੇ ਹਨ । ਇਹ ਹਨ ਸੋਡੀਅਮ, ਕੈਲਸ਼ੀਅਮ, ਲੋਹਾ, ਫਾਸਫੋਰਸ, ਆਇਓਡੀਨ ਆਦਿ ।
ਪ੍ਰਸ਼ਨ 34.
ਗੁੜ ਚੀਨੀ ਤੋਂ ਉੱਤਮ ਕਿਵੇਂ ਹਨ ?
ਉੱਤਰ-
ਚੀਨੀ ਵਿੱਚ ਸਿਰਫ਼ ਕੈਲੋਰੀਆਂ ਹੁੰਦੀਆਂ ਹਨ ਜਦਕਿ ਗੁੜ ਵਿਚ ਲੋਹਾ, ਫ਼ਾਸਫੋਰਸ ਆਦਿ ਖਣਿਜ ਵੀ ਹੁੰਦੇ ਹਨ । ਇਸ ਲਈ ਗੁੜ ਚੀਨੀ ਤੋਂ ਵਧੀਆ ਹੈ ।
ਪ੍ਰਸ਼ਨ 35.
ਹਿਮੋਗਲੋਬਿਨ ਦੀ ਸੰਰਚਨਾ ਲਿਖੋ ।
ਉੱਤਰ-
ਹਿਮੋਗਲੋਬਿਨ ਵਿੱਚ ਪ੍ਰੋਟੀਨ ਅਤੇ ਲੋਹਾ ਹੁੰਦਾ ਹੈ ।
ਪ੍ਰਸ਼ਨ 36.
ਆਇਓਡੀਨ ਦੀ ਕਮੀ ਨਾਲ ਸਾਡੇ ਸਰੀਰ ਵਿਚ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਗਿੱਲੜ੍ਹ ।
ਪ੍ਰਸ਼ਨ 37.
ਲੋਹੇ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਂ ਲਿਖੋ ।
ਉੱਤਰ-
ਅਨੀਮੀਆ ।
ਪ੍ਰਸ਼ਨ 38.
ਵਿਟਾਮਿਨ ਕੇ (K) ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਸੱਟ ਲਗ ਜਾਣ ਤੇ ਖੂਨ ਵਗਣਾ ਬੰਦ ਨਹੀਂ ਹੁੰਦਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ? ਇਹ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ-
ਦੇਖੋ ਵਿਟਾਮਿਨ ‘ਸੀ’, ‘ਬੀ’ ਅਤੇ ‘ਕੇ’ ਵਾਲੇ ਪ੍ਰਸ਼ਨ ।
ਪ੍ਰਸ਼ਨ 2.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ-ਕਿਹੜੇ ਹਨ ? ਕਿਸੇ ਦੋ ਦੇ ਕੰਮ, ਕਮੀ ਦੇ ਨਤੀਜਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨ ।
ਪ੍ਰਸ਼ਨ 3.
ਅਮੀਨੋ ਐਸਿਡ ਕਿਸਨੂੰ ਕਹਿੰਦੇ ਹਨ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਅਮੀਨੋ ਐਸਿਡ ਉਹ ਛੋਟੀਆਂ-ਛੋਟੀਆਂ ਇਕਾਈਆਂ ਹਨ, ਜਿਨ੍ਹਾਂ ਤੋਂ ਪ੍ਰੋਟੀਨ ਬਣਦੇ ਹਨ । ਅਮੀਨੋ ਅਮਲ 20-22 ਤਰ੍ਹਾਂ ਦੇ ਹੁੰਦੇ ਹਨ ।
ਪ੍ਰਸ਼ਨ 4.
ਪ੍ਰਾਕਸੀਮੇਟ ਪ੍ਰਿੰਸੀਪਲਜ਼ ਕਿਸ ਨੂੰ ਆਖਦੇ ਹਨ ?
ਉੱਤਰ-
ਭੋਜਨ ਤੋਂ ਮਿਲਣ ਵਾਲੇ ਕਾਰਬੋਹਾਈਡੇਟਸ, ਵਸਾ ਅਤੇ ਪ੍ਰੋਟੀਨ ਵਾਲੇ ਤੱਤਾਂ ਨੂੰ ਭੋਜਨ ਅਤੇ ਪੌਸ਼ਟਿਕ ਤੱਤ ।
ਪ੍ਰਾਕਸੀਮੇਟ ਸੀਪਲਜ਼ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਸਰੀਰ ਨੂੰ ਬਣਾਉਣ ਵਾਲੇ ਤੱਤਾਂ ਨਾਲ ਮਿਲਦੇ ਹਨ ਅਤੇ ਪਚਣ ਤੋਂ ਬਾਅਦ ਇਹ ਤੱਤ ਸਰੀਰਕ ਤੱਤਾਂ ਵਰਗੇ ਹੀ ਬਣ ਜਾਂਦੇ ਹਨ ।
ਪ੍ਰਸ਼ਨ 5.
ਭੋਜਨ ਸਰੀਰ ਵਿਚ ਟੁੱਟੇ ਤੰਤੂਆਂ ਦੀ ਮੁਰੰਮਤ ਕਿਸ ਤਰ੍ਹਾਂ ਕਰਦਾ ਹੈ ?
ਉੱਤਰ-
ਸਾਡੇ ਸਰੀਰ ਵਿਚ ਹਰ ਵੇਲੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ । ਤੰਤੂ, ਕੋਸ਼ਿਕਾਵਾਂ ਦੇ ਸਮੂਹ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ । ਭੋਜਨ ਵਿਚਲਾ ਪ੍ਰੋਟੀਨ ਇਹਨਾਂ ਟੁੱਟੇ ਹੋਏ ਤੰਤੂਆਂ ਨੂੰ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਨਵੇਂ ਤੰਤੁ ਪੈਦਾ ਵੀ ਕਰਦਾ ਹੈ ।
ਪ੍ਰਸ਼ਨ 6.
ਕਾਰਬੋਹਾਈਡੇਟ ਅਤੇ ਚਰਬੀ ਦੀ ਸਰੀਰ ਨੂੰ ਕਿੰਨੀ ਲੋੜ ਹੈ ?
ਉੱਤਰ-
ਭੋਜਨ ਤੋਂ ਪ੍ਰਾਪਤ ਹੋਣ ਵਾਲੀ ਉਰਜਾ ਦਾ 50-60% ਭਾਗ ਕਾਰਬੋਜ਼ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਇਕ ਸਾਧਾਰਨ ਵਿਅਕਤੀ ਦੇ ਭੋਜਨ ਵਿਚ 400-450 ਗਰਾਮ ਕਾਰਬੋਜ਼ ਦੀ ਮਾਤਰਾ ਹਰ ਰੋਜ਼ ਠੀਕ ਮੰਨੀ ਜਾਂਦੀ ਹੈ । ਪਰ ਸ਼ਕਰ ਰੋਗ ਦੇ ਰੋਗੀ ਦੇ ਲਈ ਇਸਦੀ ਮਾਤਰਾ 90-110 ਗਰਾਮ ਕਾਰਬੋਜ਼ ਹਰ ਰੋਜ਼ ਠੀਕ ਹੈ ।
ਹਰ ਰੋਜ਼ ਕੈਲੋਰੀ ਦੀ ਲੋੜੀਂਦੀ ਮਾਤਰਾ ਦਾ ਲਗਭਗ 15% ਚਰਬੀ ਤੋਂ ਮਿਲਣਾ ਚਾਹੀਦਾ ਹੈ । ਇਹ ਮਾਤਰਾ 40-45 ਗਰਾਮ ਹਰ ਰੋਜ਼ ਹੋਣੀ ਚਾਹੀਦੀ ਹੈ ।
ਪ੍ਰਸ਼ਨ 7.
ਕੰਮ ਦੇ ਅਨੁਸਾਰ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ ।
ਉੱਤਰ-
ਕੰਮ | ਖਣਿਜ ਪਦਾਰਥ |
1. ਅਮਲ-ਖਾਰ ਦਾ ਸੰਤੁਲਨ | ਸੋਡੀਅਮ, ਪੋਟਾਸ਼ੀਅਮ |
2. ਲਹੂ ਦਾ ਬਣਨਾ | ਲੋਹਾ, ਕੋਬਾਲਟ, ਕਾਪਰ |
3. ਹੱਡੀਆਂ, ਦੰਦਾਂ ਦਾ ਬਣਨਾ ਅਤੇ ਸਰੀਰਕ ਵਾਧਾ | ਕੈਲਸ਼ੀਅਮ, ਫਾਸਫੋਰਸ |
4. ਹਾਈਡਰੋਕਲੋਰਿਕ ਅਮਲ ਅਤੇ ਦੰਦਾ ਦਾ ਇਨੈਮਲ | ਕਲੋਰੀਨ, ਆਇਓਡੀਨ, ਫਲੋਰੀਨ |
5. ਹਾਰਮੋਨਸ ਪੈਦਾ ਕਰਨ ਵਾਲੀ ਉਤਪ੍ਰੇਰਕ । | ਮੈਗਨੀਜ਼, ਜ਼ਿੰਕ, ਸਲਫ਼ਰ । |
ਪ੍ਰਸ਼ਨ 8.
ਨਿਕੋਟਿਨਿਕ ਐਸਿਡ ਦੇ ਸ੍ਰੋਤ ਅਤੇ ਕਮੀ ਤੋਂ ਹੋਈਆਂ ਹਾਨੀਆਂ ਬਾਰੇ ਦੱਸੋ ।
ਉੱਤਰ-
ਸਰੋਤ-ਅੰਕੁਰਿਤ ਦਾਲਾਂ, ਸੰਪੂਰਨ ਅਨਾਜ, ਮੂੰਗਫਲੀ, ਖ਼ਮੀਰ, ਉਠਿਆ ਭੋਜਨ, ਜ਼ਿਗਰ ਆਦਿ ।
ਕਮੀ ਤੋਂ ਹਾਨੀਆਂ-
- ਪੈਲਗਰਾ ਨਾਮਕ ਰੋਗ ਹੋ ਜਾਂਦਾ ਹੈ । ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ | ਖਾਰਸ਼ ਅਤੇ ਸੋਜ ਹੋ ਜਾਂਦੀ ਹੈ ।
- ਮੂੰਹ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ ।
- ਅਨੀਮਿਆ ਦੇ ਨਾਲ-ਨਾਲ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ ।
- ਦਸਤ ਲੱਗ ਜਾਂਦੇ ਹਨ ।
ਪ੍ਰਸ਼ਨ 9.
ਜ਼ਰੂਰੀ ਅਮੀਨੋ ਐਸਿਡ ਦੀ ਮਿਕਦਾਰ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਜ਼ਰੂਰੀ ਅਮੀਨੋ ਐਸਿਡ ਦੀ ਮਾਤਰਾ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(i) ਸੰਪੂਰਨ ਪ੍ਰੋਟੀਨ
(ii) ਅਸੰਪੂਰਨ ਪ੍ਰੋਟੀਨ
(iii) ਅਪੂਰਨ ਪ੍ਰੋਟੀਨ ।
(i) ਸੰਪੂਰਨ ਪ੍ਰੋਟੀਨ – ਇਹਨਾਂ ਵਿਚ ਸਾਰੇ ਲੋੜੀਂਦੇ ਅਮੀਨੋ ਅਮਲ ਠੀਕ ਮਾਤਰਾ ਅਤੇ ਗਿਣਤੀ ਵਿਚ ਹੁੰਦੇ ਹਨ, ਜਿਵੇਂ-ਮੱਛੀ, ਅੰਡਾ, ਦੁੱਧ ਆਦਿ ।
(ii) ਅਸੰਪੂਰਨ ਪ੍ਰੋਟੀਨ – ਇਹਨਾਂ ਵਿਚ ਕੁੱਝ ਲੋੜੀਂਦੇ ਅਮੀਨੋ ਅਮਲ ਨਹੀਂ ਹੁੰਦੇ । ਕਣਕ, ਦਾਲ, ਫਲੀਆਂ ਆਦਿ ।
(iii) ਅਪੂਰਨ ਪ੍ਰੋਟੀਨ – ਇਹਨਾਂ ਵਿਚ ਲੋੜੀਂਦੇ ਅਮੀਨ ਅਮਲ ਨਹੀਂ ਹੁੰਦੇ ਜਿਵੇਂ-ਮੱਛੀ ।
ਪ੍ਰਸ਼ਨ 10.
ਮੈਕਰੋਮਿਨਰਲਜ਼ ਅਤੇ ਮਾਈਕਰੋਮਿਨਰਲਜ਼ ਕੀ ਹੁੰਦੇ ਹਨ ?
ਉੱਤਰ-
ਸਰੀਰ ਦਾ ਪੱਚੀਵਾਂ ਭਾਗ (1/25 ਭਾਗ ਖਣਿਜ ਪਦਾਰਥਾਂ ਤੋਂ ਬਣਿਆ ਹੁੰਦਾ ਹੈ । ਇਹ ਖਣਿਜ ਪਦਾਰਥ ਸਰੀਰ ਦੇ ਨਿਰਮਾਣ, ਸਿਹਤ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ । ਇਹ ਦੋ ਤਰ੍ਹਾਂ ਦੇ ਹਨ-
- ਮੈਕਰੋਮਿਨਰਲਜ਼ – ਇਹ ਸਰੀਰ ਵਿਚ ਵਧੇਰੇ ਮਾਤਰਾ ਵਿਚ ਚਾਹੀਦੇ ਹਨ : ਜਿਵੇਂ ਕਿ ਕੈਲਸ਼ੀਅਮ, ਸਲਫਰ, ਫਾਸਫੋਰਸ, ਕਲੋਰੀਨ, ਸੋਡੀਅਮ ਆਦਿ ।
- ਮਾਈਕਰੋਮਿਨਰਲਜ਼ – ਇਹ ਸਰੀਰ ਵਿਚ ਬਹੁਤ ਘੱਟ ਮਾਤਰਾ ਵਿਚ ਚਾਹੀਦੇ ਹਨ । ਇਹਨਾਂ ਨੂੰ ਨਾਮਾਤਰ (Tracc) ਖਣਿਜ ਪਦਾਰਥ ਵੀ ਕਿਹਾ ਜਾਂਦਾ ਹੈ । ਪਰੰਤੂ ਇਹਨਾਂ ਦੀ ਸਰੀਰ ਵਿਚ ਮੌਜੂਦਗੀ ਜ਼ਰੂਰੀ ਹੈ; ਜਿਵੇਂ-ਲੋਹਾ, ਤਾਂਬਾ, ਜ਼ਿੰਕ, ਆਇਓਡੀਨ, ਕੋਬਾਲਟ ਆਦਿ ।
ਪ੍ਰਸ਼ਨ 11.
ਅਨਾਜ ਅਤੇ ਦਾਲਾਂ ਵਿੱਚੋਂ ਸਾਨੂੰ ਕਿਹੜੇ ਪੌਸ਼ਟਿਕ ਤੱਤ ਮਿਲਦੇ ਹਨ ?
ਜਾਂ
ਭੋਜਨ ਵਿੱਚ ਅਨਾਜ ਅਤੇ ਦਾਲਾਂ ਨੂੰ ਕਿਉਂ ਸ਼ਾਮਿਲ ਕਰਨਾ ਚਾਹੀਦਾ ਹੈ ?
ਉੱਤਰ-
ਅਨਾਜ ਤੋਂ ਸਾਨੂੰ ਕਾਰਬੋਜ਼ ਅਤੇ ਪ੍ਰੋਟੀਨ ਪ੍ਰਾਪਤ ਹੁੰਦੇ ਹਨ ਅਤੇ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਦਾਲਾਂ ਵਿੱਚ ਕੁੱਝ ਵਿਟਾਮਿਨ ਵੀ ਹੁੰਦੇ ਹਨ । ਅਨਾਜ ਜਿਵੇਂ ਕਣਕ, ਮੱਕੀ, ਬਾਜਰਾ ਆਦਿ ਵਿੱਚ ਕਾਰਬੋਜ਼ ਵਧੇਰੇ ਅਤੇ ਪ੍ਰੋਟੀਨ 6-12% ਹੁੰਦੇ ਹਨ । ਦਾਲਾਂ ਵਿੱਚ 20-25% ਪ੍ਰੋਟੀਨ ਹੁੰਦੀ ਹੈ । ਦਾਲਾਂ ਵਿੱਚ ਵਿਟਾਮਿਨ ‘ਬੀ’ ਅਤੇ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਦੀ ਮਾਤਰਾ ਵੀ ਵਧੇਰੇਂ ਹੁੰਦੀ ਹੈ । ਪੁੰਗਰੀਆਂ ਦਾਲਾਂ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ । ਇਸ ਲਈ ਭੋਜਨ ਵਿਚ ਅਨਾਜ ਅਤੇ ਦਾਲਾਂ ਦੀ ਉੱਚਿਤ ਮਾਤਰਾ ਹੋਣੀ ਚਾਹੀਦੀ ਹੈ ।
ਪ੍ਰਸ਼ਨ 12.
ਰੇਸ਼ੇ ਅਤੇ ਫੋਕ ਦਾ ਸਰੀਰ ਲਈ ਕੀ ਮਹੱਤਵ ਹੈ ?
ਉੱਤਰ-
ਅਸੀਂ ਆਪਣੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਤੋਂ ਇਲਾਵਾ ਕੁੱਝ ਅਜਿਹੇ ਪਦਾਰਥ ਵੀ ਲੈਂਦੇ ਹਾਂ ਜਿਨ੍ਹਾਂ ਨੂੰ ਰੋਸ਼ੇ ਤੇ ਫੋਕ ਕਿਹਾ ਜਾਂਦਾ ਹੈ । ਇਸ ਵਿੱਚ ਪੌਦਿਆਂ ਦੇ ਰੇਸ਼ੇ, ਅਨਾਜ਼ ਦਾ ਚੌਕਰ, ਫਲਾਂ ਦੇ ਛਿਲਕੇ, ਹਰੇ ਪੱਤੇਦਾਰ ਸਾਗ ਸਬਜ਼ੀਆਂ ਆਦਿ ਸ਼ਾਮਿਲ ਹਨ । ਇਨ੍ਹਾਂ ਦਾ ਸਾਡੇ ਸਰੀਰ ਲਈ ਮਹੱਤਵ ਹੈ ਕਿ ਇਹ ਰੇਸ਼ੇ ਸਰੀਰ ਵਿੱਚ ਪਚਦੇ ਨਹੀ ਅਤੇ ਅੰਤੜੀਆਂ ਠੀਕ ਤਰ੍ਹਾਂ ਆਪਣਾ ਕੰਮ ਕਰਦੀਆਂ ਹਨ ਅਤੇ ਵਿਅਕਤੀ ਨੂੰ ਕਬਜ਼ ਨਹੀਂ ਹੁੰਦੀ ।
ਪ੍ਰਸ਼ਨ 13.
ਪਾਣੀ ਦੇ ਸੋਤ ਅਤੇ ਇਸਦੀ ਸਰੀਰ ਲਈ ਲੋੜ ਬਾਰੇ ਦੱਸੋ ।
ਉੱਤਰ-
ਪਾਣੀ ਦੇ ਸ੍ਰੋਤ – ਸਰੀਰ ਲਈ ਪਾਣੀ ਦੇ ਸੂਟਾ ਇਸ ਤਰ੍ਹਾਂ ਹਨ-ਅਸੀਂ ਪਿਆ ਲਗਣ ਤੇ ਸਿੱਧਾ ਪਾਣੀ ਪੀ ਲੈਂਦੇ ਹਨ ਅਤੇ ਸਬਜ਼ੀਆ ਵਿੱਚ 60-90%. ਫਲਾਂ ਵਿੱਚ, ਲੱਸੀ,
ਚਾਹ, ਸ਼ਕੰਜਵੀ, ਸ਼ਰਬਤ, ਕੋਕਾ ਕੋਲਾ, ਲਿਮਕਾ ਆਦਿ ਵਿਚੋਂ ਵੀ ਕਾਫ਼ੀ ਪਾਣੀ ਮਿਲ ਜਾਂਦਾ ਹੈ । ਦੁੱਧ ਵਿੱਚ ਵੀ 87% ਪਾਣੀ ਹੁੰਦਾ ਹੈ ।
ਪਾਣੀ ਦੀ ਲੋੜ – ਪਾਣੀ ਦੀ ਸਾਰਿਆਂ ਨੂੰ ਆਪਣੀ ਉਮਰ, ਲਿੰਗ, ਕੰਮ, ਮੌਸਮ ਦੇ ਤਾਪਮਾਨ ਆਦਿ ਅਨੁਸਾਰ ਲੋੜ ਹੁੰਦੀ ਹੈ । ਆਮ ਕਰਕੇ ਇਕ ਸਾਧਾਰਨ ਵਿਅਕਤੀ ਨੂੰ 7-8 ਗਿਲਾਸ | ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ | ਪਾਣੀ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਵੀ | ਜ਼ਰੂਰੀ ਹੈ ਤੇ ਪਾਚਨ ਕਿਰਿਆ ਲਈ ਵੀ ਜ਼ਰੂਰੀ ਹੈ । ਗਰਭ ਸਮੇਂ, ਦੁੱਧ ਪਿਲਾਉਣ ਵਾਲੀ | ਮਾਂ ਨੂੰ, ਰੋਗੀ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ ।
ਪ੍ਰਸ਼ਨ 14.
ਭੋਜਨ ਸਾਨੂੰ ਸ਼ਕਤੀ ਕਿਵੇਂ ਦਿੰਦਾ ਹੈ ?
ਉੱਤਰ-
ਅਸੀਂ ਭੋਜਨ ਵਿੱਚ ਕਾਰਬੋਹਾਈਡਰੇਟਸ, ਚਰਬੀ ਦੀ ਵਰਤੋਂ ਕਰਦੇ ਹਾਂ । ਇਹਨਾਂ ਦੋਹਾਂ ਦੀ ਸਰੀਰ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਤੇ ਊਰਜਾ ਪੈਦਾ ਹੁੰਦੀ ਹੈ । 1 ਗ੍ਰਾਮ ਕਾਰਬੋਹਾਈਡਰੇਟਸ ਤੋਂ 4 ਕੈਲੋਰੀ ਅਤੇ 1 ਗ੍ਰਾਮ ਵਸਾ ਤੋਂ 9 ਕੈਲੋਰੀ ਊਰਜਾ ਮਿਲਦੀ ਹੈ ।
ਪ੍ਰਸ਼ਨ 15.
ਚਿਕਨਾਈ ਦੀ ਅਧਿਕਤਾ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਚਿਕਨਾਈ ਦੀ ਅਧਿਕ ਵਰਤੋਂ ਨਾਲ ਮੋਟਾਪਾ ਹੋ ਜਾਂਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ । ਇਸ ਦੀ ਜ਼ਿਆਦਾ ਵਰਤੋਂ ਨਾਲ ਮਨੁੱਖ ਦਾ ਲਿਵਰ ਖਰਾਬ ਹੋ ਜਾਂਦਾ ਹੈ, ਕਲੈਸਟਰੋਲ | ਵਧਣ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ ਤੇ ਦਿਲ ਦੇ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਲਈ ਭੋਜਨ ਵਿਚ ਚਿਕਨਾਈ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ।
ਪ੍ਰਸ਼ਨ 16.
ਵਸਾ ਵਿਚ ਜ਼ਿਆਦਾ ਸੰਤਰਤਾ ਮੁੱਲ ਹੁੰਦਾ ਹੈ ਵਰਣਨ ਕਰੋ ।
ਉੱਤਰ-
ਵਸਾ ਦੇ ਇਕ ਗਰਾਮ ਵਿਚੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ । ਇਸ ਤਰ੍ਹਾਂ ਥੋੜ੍ਹੀ ਵਸਾ ਤੋਂ ਵਧੇਰੇ ਸੰਤ੍ਰਿਪਤੀ ਪ੍ਰਾਪਤ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਪੇਟ ਭਰਿਆ ਲੱਗਦਾ ਹੈ ।
ਪ੍ਰਸ਼ਨ 17.
ਵਿਟਾਮਿਨ D ਅਤੇ B ਦੇ ਦੋ-ਦੋ ਚੰਗੇ ਸਰੋਤ ਦੱਸੋ ।
ਉੱਤਰ-
ਵਿਟਾਮਿਨ D ਦੇ ਸਰੋਤ ਹਨ – ਜਿਗਰ ਦੇ ਤੇਲ, ਅੰਡੇ ਦੀ ਜਰਦੀ, ਸੂਰਜ ਦੀ ਰੋਸ਼ਨੀ ।
ਵਿਟਾਮਿਨ B ਦੇ ਸਰੋਤ ਹਨ – ਅੰਕੁਰਿਤ ਦਾਲਾਂ, ਦੁੱਧ, ਅੰਡੇ, ਜਿਗਰ, ਸੁੱਕੇ ਮੇਵੇ ਆਦਿ ।
ਪ੍ਰਸ਼ਨ 18.
ਕਾਲਮ A ਅਤੇ B ਦੇ ਤੱਥਾਂ ਦਾ ਮਿਲਾਨ ਕਰੋ ।
ਕਾਲਮ A – ਕਾਲਮ B
1. ਕੈਲਸ਼ੀਅਮ – ਰਕਤਹੀਣਤਾ
2. ਲੋਹਾ – ਸਕਰਵੀ
3. ਆਇਓਡੀਨ – ਰਿਕੇਟਸ
4. ਵਿਟਾਮਿਨ D – ਬੇਰੀ-ਬੇਰੀ
5. ਥਾਇਆਮਿਨ – ਗਲਰੀਡ
6. ਵਿਟਾਮਿਨ C – ਮਜ਼ਬੂਤ ਦੰਦ
ਉੱਤਰ-
1. ਕੈਲਸ਼ੀਅਮ – ਮਜ਼ਬੂਤ ਦੰਦ
2. ਲੋਹਾ – ਰਕਤਹੀਨਤਾ
3. ਆਇਓਡੀਨ – ਗਲਗੰਡ
4. ਵਿਟਾਮਿਨ D – ਰਿਕੇਟ
5. ਥਾਇਆਮਿਨ – ਬੇਰੀ-ਬੇਰੀ
6. ਵਿਟਾਮਿਨ C – ਸਕਰਵੀ ।
ਪ੍ਰਸ਼ਨ 19.
ਕਾਰਬੋਜ਼ ਦੇ ਪ੍ਰੋਟੀਨ ਬਚਾਵ ਕਿਰਿਆ ਬਾਰੇ ਦੱਸੋ । ਕਾਰਬੋਜ਼ ਤੋਂ ਕਿੰਨੇ ਪ੍ਰਤੀਸ਼ਤ (%) ਕੈਲੋਰੀ ਮਿਲਦੀ ਹੈ ?
ਉੱਤਰ-
ਜਦੋਂ ਸਰੀਰ ਵਿੱਚ ਕਾਰਬੋਜ਼ ਦੀ ਘਾਟ ਹੋ ਜਾਵੇ ਤਾਂ ਊਰਜਾ ਦੀ ਪ੍ਰਾਪਤੀ ਪ੍ਰੋਟੀਨ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਪ੍ਰੋਟੀਨ ਆਪਣੇ ਅਸਲੀ ਕੰਮ ਸਰੀਰ ਦੇ ਨਿਰਮਾਣ ਅਤੇ ਤੰਤੂਆਂ ਦੀ ਮੁਰੰਮਤ ਨਹੀਂ ਕਰ ਸਕਦੇ । ਇਸ ਲਈ ਕਾਰਬੋਜ਼ ਦੀ ਉੱਚਿਤ ਮਾਤਰਾ ਦਾ ਸਰੀਰ ਵਿਚ ਹੋਣਾ, ਪ੍ਰੋਟੀਨ ਨੂੰ ਸਰੀਰ ਦੀ ਮੁਰੰਮਤ ਲਈ ਬਚਾਉਂਦਾ ਹੈ । ਕਾਰਬੋਜ਼ ਦੇ 1 ਗ੍ਰਾਮ ਤੋਂ 4 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 20.
ਆਇਓਡੀਨ ਦੇ ਕੰਮਾਂ ਤੇ ਸੰਖੇਪਿਤ ਟਿੱਪਣੀ ਕਰੋ ।
ਉੱਤਰ-
ਆਇਓਡੀਨ ਗਲ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਲਈ ਮਹੱਤਵਪੂਰਨ ਹੈ । ਗਲ ਗ੍ਰੰਥੀਆਂ ਦਾ ਰਸ ਥਾਈਰੋਕਸੀਨ ਸਰੀਰ ਦੀਆਂ ਕਈ ਕਿਰਿਆਵਾਂ ਨੂੰ ਨਿਯਮਿਤ ਕਰਦਾ ਹੈ ।