Punjab State Board PSEB 10th Class Home Science Book Solutions Chapter 7 ਸੰਤੁਲਿਤ ਭੋਜਨ Textbook Exercise Questions and Answers.
PSEB Solutions for Class 10 Home Science Chapter 7 ਸੰਤੁਲਿਤ ਭੋਜਨ
Home Science Guide for Class 10 PSEB ਸੰਤੁਲਿਤ ਭੋਜਨ Textbook Questions and Answers
ਅਭਿਆਸ’
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਸੰਤੁਲਿਤ ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਤੁਲਿਤ ਭੋਜਨ ਤੋਂ ਭਾਵ ਅਜਿਹੀ ਮਿਲੀ-ਜੁਲੀ ਖ਼ੁਰਾਕ ਤੋਂ ਹੈ ਜਿਸ ਵਿਚ ਭੋਜਨ ਦੇ ਸਾਰੇ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਖਣਿਜ ਲੂਣ ਆਦਿ ਪੂਰੀ ਮਾਤਰਾ ਵਿਚ ਹੋਣ । ਭੋਜਨ ਨਾ ਕੇਵਲ ਮਾਪ-ਤੋਲ ਵਿਚ ਪੂਰਾ ਹੋਵੇ, ਸਗੋਂ ਗੁਣਕਾਰੀ ਵੀ ਹੋਵੇ ਤਾਂ ਜੋ ਮਨੁੱਖ ਦਾ ਸਰੀਰਕ ਤੇ ਮਾਨਸਿਕ ਵਾਧਾ ਵੀ ਹੋ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਬਣੀ ਰਹੇ । ਸੰਤੁਲਿਤ ਭੋਜਨ ਸਾਰੇ ਵਿਅਕਤੀਆਂ ਲਈ ਇਕੋ ਜਿਹਾ ਨਹੀਂ ਹੋ ਸਰੀਰਕ ਮਿਹਨਤ ਕਰਨ ਵਾਲੇ ਵਿਅਕਤੀਆਂ ਲਈ ਜਿਹੜਾ ਭੋਜਨ ਸੰਤੁਲਿਤ ਹੋ , ਉਹ ਇਕ ਦਫ਼ਤਰੀ ਕੰਮ ਕਰਨ ਵਾਲੇ ਨਾਲੋਂ ਵੱਖਰਾ ਹੋਵੇਗਾ ।
ਪ੍ਰਸ਼ਨ 2.
ਭੋਜਨਾਂ ਨੂੰ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਹਰ ਵਿਅਕਤੀ ਦੀ ਸਰੀਰਕ ਤੰਦਰੁਸਤੀ ਲਈ ਸੰਤੁਲਿਤ ਭੋਜਨ ਦਾ ਪ੍ਰਾਪਤ ਹੋਣਾ ਜ਼ਰੂਰੀ ਹੈ । ਜਿਸ ਵਿਚ ਪ੍ਰੋਟੀਨ, ਕਾਰਬੋਜ਼, ਵਿਟਾਮਿਨ ਅਤੇ ਖਣਿਜ ਲੂਣ ਪੂਰੀ ਮਾਤਰਾ ਵਿਚ ਹੋਣ । ਪਰ ਇਹ ਸਾਰੀਆਂ ਚੀਜ਼ਾਂ ਇਕ ਤਰ੍ਹਾਂ ਦੇ ਭੋਜਨ ਤੋਂ ਪ੍ਰਾਪਤ ਨਹੀਂ ਹੋ ਸਕਦੀਆਂ ।
ਇਸ ਲਈ ਭੋਜਨ ਨੂੰ ਇਹਨਾਂ ਦੇ ਖ਼ੁਰਾਕੀ ਤੱਤਾਂ ਦੇ ਆਧਾਰ ‘ਤੇ ਹੇਠ ਲਿਖੇ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ –
- ਅਨਾਜ
- ਦਾਲਾਂ
- ਸੁੱਕੇ ਮੇਵੇ
- ਸਬਜ਼ੀਆਂ
- ਫੋਲ
- ਦੁੱਧ ਤੇ ਦੁੱਧ ਤੋਂ ਬਣੇ ਪਦਾਰਥ
- ਮੱਖਣ, ਘਿਓ, ਤੇਲ
- ਮੀਟ, ਮੱਛੀ, ਅੰਡੇ
- ਸ਼ੱਕਰ, ਗੁੜ
- ਮਸਾਲੇ, ਚੱਟਣੀਆਂ ਆਦਿ ।
ਪ੍ਰਸ਼ਨ 3.
ਭੋਜਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਉਹ ਸਾਰੇ ਪਦਾਰਥ ਜੋ ਅਸੀਂ ਖਾਂਦੇ ਪੀਂਦੇ ਹਾਂ ਦਵਾਈਆਂ ਅਤੇ ਸ਼ਰਾਬ ਨੂੰ ਛੱਡ ਕੇ) ਜਿਨ੍ਹਾਂ ਨਾਲ ਸਾਡਾ ਸਰੀਰ ਬਣਦਾ ਅਤੇ ਵੱਧਦਾ ਹੈ, ਨੂੰ ਭੋਜਨ ਕਿਹਾ ਜਾਂਦਾ ਹੈ ।
ਭੋਜਨ ਤੋਂ ਸਾਡੇ ਸਰੀਰ ਵਿਚ ਗਰਮੀ ਅਤੇ ਊਰਜਾ ਪੈਦਾ ਹੁੰਦੀ ਹੈ । ਇਸ ਨਾਲ ਸਰੀਰ ਆਪਣੀਆਂ ਕਿਰਿਆਵਾਂ ਕਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਆਪਣੇ ਟੁੱਟੇ ਹੋਏ ਸੈੱਲਾਂ ਦੀ ਮੁਰੰਮਤ ਵੀ ਕਰ ਸਕਦਾ ਹੈ |
ਪ੍ਰਸ਼ਨ 4.
ਦਾਲਾਂ ਵਿਚ ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ।
ਉੱਤਰ-
ਦਾਲਾਂ ਜਿਵੇਂ ਮੂੰਗੀ, ਮੋਠ, ਮਾਂਹ, ਰਾਜਮਾਂਹ, ਛੋਲੇ ਆਦਿ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਹਨਾਂ ਵਿਚ 20-25 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ । ਇਸ ਤੋਂ ਇਲਾਵਾ ਵਿਟਾਮਿਨ ‘ਬੀ’, ਖਣਿਜ ਪਦਾਰਥਾਂ ਕਰਕੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦੇ ਹਨ । ਸੁੱਕੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਨਹੀਂ ਹੁੰਦਾ ਪਰ ਪੁੰਗਰੀਆਂ ਹੋਈਆਂ ਦਾਲਾਂ ਵਿਟਾਮਿਨ ‘ਸੀ’ ਦਾ ਚੰਗਾ ਸਰੋਤ ਹਨ ।
ਪ੍ਰਸ਼ਨ 5.
ਪ੍ਰੋਟੀਨ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਪੋਟੀਨ ਮਨੁੱਖੀ ਜੀਵਨ ਦਾ ਆਧਾਰ ਹੈ । ਇਹ ਕਈ ਭੋਜਨ ਸਮੂਹਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਜੀਵ ਪ੍ਰੋਟੀਨ-ਸਭ ਤਰ੍ਹਾਂ ਦੇ ਮੀਟ, ਮੁਰਗੇ, ਮੱਛੀ, ਅੰਡੇ, ਦੁੱਧ, ਦਹੀਂ, ਸੁੱਕਾ ਪਾਊਡਰ ਅਤੇ ਘਿਓ ਨੂੰ ਛੱਡ ਕੇ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ । ਬਨਸਪਤੀ ਪ੍ਰੋਟੀਨ-ਇਹ ਬਨਸਪਤੀ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ ਜਿਵੇਂ ਕਿ ਅਨਾਜ ਦਾਲਾਂ, ਮੂੰਗਫਲੀ, ਸੋਇਆਬੀਨ ਆਦਿ । ਜੀਵ ਪ੍ਰੋਟੀਨ ਨੂੰ ਬਨਸਪਤੀ ਪ੍ਰੋਟੀਨ ਤੋਂ ਵਧੀਆ ਮੰਨਿਆ ਜਾਂਦਾ ਹੈ ।
ਪ੍ਰਸ਼ਨ 6.
ਕਾਰਬੋਹਾਈਡੇਟ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਕਾਰਬੋਹਾਈਡੇਟਸ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਆਕਸੀਜਨ ਤੇ ਹਾਈਡਰੋਜਨ 1 : 2 ਦੇ ਅਨੁਪਾਤ ਵਿਚ ਹੁੰਦੀ ਹੈ । ਸਰੀਰ ਵਿਚ 75 ਤੋਂ 80 ਪ੍ਰਤੀਸ਼ਤ ਊਰਜਾ ਕਾਰਬੋਹਾਈਡੇਟਸ ਤੋਂ ਹੀ ਪੂਰੀ ਹੁੰਦੀ ਹੈ । ਇਹ ਊਰਜਾ ਦਾ ਇਕ ਮਾਸਤਾ ਅਤੇ ਮੁੱਖ ਸੋਮਾ ਹੈ ।
ਕਾਰਬੋਹਾਈਡੇਂਟਸ ਦੇ ਸਰੋਤ-ਕਾਰਬੋਹਾਈਡੇਟਸ ਦੇ ਸਰੋਤ ਹੇਠ ਲਿਖੇ ਹਨ –
- ਅਨਾਜ।
- ਦਾਲਾਂ।
- ਜੜ੍ਹਾਂ ਵਾਲੀਆਂ ਅਤੇ ਜ਼ਮੀਨ ਅੰਦਰ ਪੈਦਾ ਹੋਣ ਵਾਲੀਆਂ ਸਬਜ਼ੀਆਂ; ਜਿਵੇਂ-ਆਲੂ, ਕਚਾਲੂ, ਅਰਬੀ, ਜਿਮੀਕੰਦ, ਅਤੇ ਸ਼ਕਰਕੰਦੀ ਆਦਿ ।
- ਸ਼ਹਿਦ, ਖੰਡ ਅਤੇ ਗੁੜ ।
- ਜੈਮ ਅਤੇ ਜੈਲੀ ॥
- ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਖਜੂਰ, ਸੌਗੀ ਅਤੇ ਮੁੰਗਫਲੀ ਆਦਿ ।
ਪ੍ਰਸ਼ਨ 7.
ਸਬਜ਼ੀਆਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਭੋਜਨ ਵਿਚ ਸਬਜ਼ੀਆਂ ਦਾ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਇਹਨਾਂ ਵਿਚੋਂ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ । ਵੱਖ-ਵੱਖ ਸਬਜ਼ੀਆਂ ਵਿਚ ਵੱਖ-ਵੱਖ ਤੱਤ ਮਿਲਦੇ ਹਨ, ਜੜਾਂ ਵਾਲੀਆਂ ਸਬਜ਼ੀਆਂ ਵਿਟਾਮਿਨ ‘ਏ’ ਦਾ ਚੰਗਾ ਸਰੋਤ ਹਨ, ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਫਲੀਦਾਰ ਸਬਜ਼ੀਆਂ ਪ੍ਰੋਟੀਨ ਦਾ ਚੰਗਾ ਸਰੋਤ ਹਨ ।
ਪ੍ਰਸ਼ਨ 8.
ਭੋਜਨ ਵਿਚ ਮਿਰਚ ਮਸਾਲਿਆਂ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਭੋਜਨ ਦਾ ਸਵਾਦ ਅਤੇ ਮਹਿਕ ਵਧਾਉਣ ਲਈ ਇਸ ਵਿਚ ਕਈ ਤਰ੍ਹਾਂ ਦੇ ਮਸਾਲੇ ; ਜਿਵੇਂ-ਜ਼ੀਰਾ, ਕਾਲੀ ਮਿਰਚ, ਧਨੀਆ, ਲੌਂਗ, ਇਲਾਇਚੀ ਆਦਿ ਵਰਤੇ ਜਾਂਦੇ ਹਨ । ਇਹ ਮਸਾਲੇ ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਭੋਜਨ ਦੇ ਜਲਦੀ ਪਚਾਉਣ ਵਿਚ ਵੀ ਸਹਾਇਤਾ ਕਰਦੇ ਹਨ ਕਿਉਂਕਿ ਇਹ ਪਾਚਕ ਰਸਾਂ ਨੂੰ ਉਤੇਜਿਤ ਕਰਦੇ ਹਨ ਜਿਸ ਨਾਲ ਭੋਜਨ ਜਲਦੀ ਹਜ਼ਮ ਹੋ ਜਾਂਦਾ ਹੈ ।
ਪ੍ਰਸ਼ਨ 9.
ਆਹਾਰ ਨਿਯੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਅਤੇ ਵੱਖ-ਵੱਖ ਸਮੇਂ ਤੇ ਕਿਸ ਤਰ੍ਹਾਂ ਦਾ ਭੋਜਨ ਤਿਆਰ ਕਰਨਾ ਹੈ, ਇਸ ਨੂੰ ਸੋਚ-ਸਮਝ ਕੇ ਬਣਾਇਆ ਜਾਂਦਾ ਹੈ । ਇਸ ਸੋਚ-ਸਮਝ, ਨਿਯੋਜਨ, ਵਿਉਂਤ ਕਰਨ ਦੀ ਪ੍ਰਕ੍ਰਿਆ ਨੂੰ ਆਹਾਰ ਨਿਯੋਜਨ ਕਰਨਾ ਕਿਹਾ ਜਾਂਦਾ ਹੈ । ਬਜ਼ੁਰਗਾਂ ਤੇ ਬਹੁਤ ਛੋਟੇ ਬੱਚਿਆਂ ਲਈ ਅਲੱਗ ਤਰ੍ਹਾਂ ਦਾ ਨਰਮ ਭੋਜਨ ਚਾਹੀਦਾ ਹੈ । ਜਵਾਨਾਂ ਲਈ ਅਤਿ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ, ਗਰਭਵਤੀ, ਦੁੱਧ ਪਿਲਾਉਣ ਵਾਲੀ ਮਾਂ ਲਈ ਅਲੱਗ ਤਰ੍ਹਾਂ ਦੇ ਭੋਜਨ ਦੀ ਲੋੜ ਹੁੰਦੀ ਹੈ । ਨੌਕਰੀ ਜਾਣ ਵਾਲੇ, ਸਕੂਲ ਜਾਣ ਵਾਲੇ ਬੱਚੇ ਲਈ ਵੀ ਵੱਖ ਤਰ੍ਹਾਂ ਦੀ ਭੋਜਨ ਯੋਜਨਾ ਬਣਾਉਣੀ ਪੈਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 10.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਪਰਿਵਾਰ ਦੇ ਮੈਂਬਰਾਂ ਦੀ ਸਿਹਤ, ਉਨ੍ਹਾਂ ਦੇ ਖਾਣ ਵਾਲੇ ਭੋਜਨ ‘ਤੇ ਨਿਰਭਰ ਕਰਦੀ ਹੈ । ਇਕ ਸਿਆਣੀ ਹਿਣੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੰਤੁਲਿਤ ਭੋਜਨ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
- ਪਰਿਵਾਰ ਦੇ ਹਰ ਮੈਂਬਰ ਦੇ ਹਰ ਰੋਜ਼ ਦੇ ਖ਼ੁਰਾਕੀ ਤੱਤਾਂ ਦਾ ਧਿਆਨ ਹੋਣਾ ਚਾਹੀਦਾ ਹੈ ।
- ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ ਤੇ ਚੋਣ ।
- ਭੋਜਨ ਦੀ ਯੋਜਨਾਬੰਦੀ ।
- ਭੋਜਨ ਪਕਾਉਣ ਦਾ ਸਹੀ ਢੰਗ ਅਤੇ
- ਭੋਜਨ ਪਰੋਸਣ ਦੇ ਢੰਗ ਦਾ ਗਿਆਨ ਹੋਣਾ ਚਾਹੀਦਾ ਹੈ ।
ਪ੍ਰਸ਼ਨ 11.
ਕਿਨ੍ਹਾਂ-ਕਿਨ੍ਹਾਂ ਕਾਰਨਾਂ ਕਰਕੇ ਬਹੁ-ਗਿਣਤੀ ਲੋਕਾਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ?
ਉੱਤਰ-
ਦੁਨੀਆ ਭਰ ਵਿਚ 90 ਪ੍ਰਤੀਸ਼ਤ ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਨਾ ਸੇਵਨ ਕਰਨਾ ਹੈ । ਖ਼ਾਸ ਕਰ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਜਨਸੰਖਿਆ ਦੇ ਇਕ ਵੱਡੇ ਹਿੱਸੇ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ।
ਇਸ ਦੇ ਕਈ ਕਾਰਨ ਹਨ , ਜਿਵੇਂ –
- ਗ਼ਰੀਬੀ-ਗ਼ਰੀਬ ਲੋਕ ਆਪਣੀ ਆਮਦਨ ਘੱਟ ਹੋਣ ਕਰਕੇ ਉਪਯੁਕਤ ਮਾਤਰਾ ਵਿਚ ਲੋੜੀਂਦੇ, ਪੌਸ਼ਟਿਕ ਤੱਤਾਂ ਵਾਲਾ ਭੋਜਨ ਨਹੀਂ ਖ਼ਰੀਦ ਸਕਦੇ । ਸਬਜ਼ੀਆਂ, ਫਲ, ਦੁੱਧ ਆਦਿ ਇਹਨਾਂ ਗ਼ਰੀਬ ਲੋਕਾਂ ਦੀ ਖ਼ੁਰਾਕ ਦਾ ਹਿੱਸਾ ਨਹੀਂ ਬਣਦੇ ।
- ਸਿੱਖਿਆ ਦੀ ਘਾਟ-ਇਹ ਜ਼ਰੂਰੀ ਨਹੀਂ ਕਿ ਸਿਰਫ਼ ਗ਼ਰੀਬ ਲੋਕ ਹੀ ਸੰਤੁਲਿਤ ਭੋਜਨ ਤੋਂ ਵਾਂਝੇ ਰਹਿੰਦੇ ਹਨ | ਕਈ ਵਾਰ ਸਿੱਖਿਆ ਦੀ ਕਮੀ ਕਰਕੇ ਚੰਗੀ ਆਮਦਨ ਵਾਲੇ ਵੀ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਭੋਜਨ ਨਹੀਂ ਲੈਂਦੇ । ਅੱਜ-ਕਲ੍ਹ ਕਈ ਅਮੀਰ ਲੋਕ ਵੀ ਜੰਕ
ਪ੍ਰਸ਼ਨ 12.
ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋਣ ਤੋਂ ਬਚਾਉਣ ਲਈ ਖਾਣਾ ਤਿਆਰ ਕਰਨ (ਪਕਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
- ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ ।
- ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
- ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
- ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸੜ੍ਹਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ ।
- ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ ।
- ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ ।
- ਮੀਟ, ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਉੱਤੇ ਪਕਾਉਣਾ ਚਾਹੀਦਾ ਹੈ ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ ।
- ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ ।
- ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ।
- ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ
- ਇੱਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਬਾਰ-ਬਾਰ ਨਹੀਂ ਕਰਨੀ ਚਾਹੀਦੀ ।
- ਜਿਹੜੇ ਲੋਕ ਸ਼ਾਕਾਹਾਰੀ ਹੋਣ ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ ।
- ਜੇ ਹੋ ਸਕੇ ਤਾਂ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ । ਇਸ ਨਾਲ ਸਮਾਂ, ਸ਼ਕਤੀ ਤੇ ਪੌਸ਼ਟਿਕ ਤੱਤਾਂ ਦੀ ਬੱਚਤ ਹੁੰਦੀ ਹੈ ।
ਪ੍ਰਸ਼ਨ 13.
ਭੋਜਨ ਪਦਾਰਥਾਂ ਦੇ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਜਾਣਕਾਰੀ, ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਵਿਚ ਕਿਵੇਂ ਸਹਾਇਕ ਹੈ ?
ਉੱਤਰ-
ਸੰਤੁਲਿਤ ਭੋਜਨ ਅਜਿਹਾ ਭੋਜਨ ਹੈ ਜਿਸ ਵਿੱਚ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ, ਕੈਲੋਰੀਆਂ ਆਦਿ ਲੋੜ ਅਨੁਸਾਰ ਹੋਣ । ਇਹ ਤਾਂ ਹੀ ਹੋ ਸਕਦਾ ਹੈ ਜੇ ਗਹਿਣੀ ਨੂੰ ਭੋਜਨ ਪਦਾਰਥਾਂ ਦੇ ਵੱਖ-ਵੱਖ ਸਮੂਹਾਂ ਵਿਚ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਹੋਵੇ । ਇਹ ਜ਼ਰੂਰੀ ਨਹੀਂ ਕਿ ਮਹਿੰਗੇ ਭੋਜਨ ਪਦਾਰਥਾਂ ਵਿੱਚ ਹੀ ਵਧੇਰੇ ਖ਼ੁਰਾਕੀ ਤੱਤ ਹੋਣ ਜਿਵੇਂ ਪ੍ਰੋਟੀਨ ਦਾ ਬਹੁਤ ਸਸਤਾ ਸੋਮਾ ਸੋਇਆਬੀਨ ਹੈ । ਮੁੰਗਫਲੀ ਨੂੰ ਗ਼ਰੀਬਾਂ ਦੇ ਬਦਾਮ ਕਿਹਾ ਜਾਂਦਾ ਹੈ । ਬੇਰ ਬਹੁਤ ਹੀ ਵਧੀਆ ਤੇ ਸਸਤੇ ਵਿਟਾਮਿਨ ਤੇ ਖਣਿਜਾਂ ਦੇ ਸੋਮੇ ਹਨ । ਜਦੋਂ ਸਬਜ਼ੀਆਂ ਫਲਾਂ ਦਾ ਮੌਸਮ ਹੁੰਦਾ ਹੈ ਤਾਂ ਇਹ ਸਸਤੇ ਹੁੰਦੇ ਹਨ । ਚੰਗੀ ਹਿਣੀ ਆਪਣੇ ਸੀਮਿਤ ਸੋਮਿਆਂ ਨਾਲ ਚੰਗਾ ਸੰਤੁਲਿਤ ਭੋਜਨ ਤਾਂ ਹੀ ਬਣਾ ਸਕਦੀ ਹੈ ਜੇ ਉਸ ਨੂੰ ਸਾਰੇ ਭੋਜਨ ਸਮੂਹਾਂ ਵਿਚੋਂ ਪ੍ਰਾਪਤ ਹੋਣ ਵਾਲੇ ਪੌਸ਼ਟਿਕ ਤੱਤਾਂ ਦਾ ਗਿਆਨ ਹੋਵੇ ਤੇ ਕਿਹੜੇ ਸੋਮੇ ਸਸਤੇ ਹਨ ਇਹ ਵੀ ਪਤਾ ਹੋਵੇ ।
ਪ੍ਰਸ਼ਨ 14.
ਸਬਜ਼ੀਆਂ ਅਤੇ ਫਲਾਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਸਬਜ਼ੀਆਂ ਅਤੇ ਫਲਾਂ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਜੜ੍ਹ ਵਾਲੀਆਂ ਸਬਜ਼ੀਆਂ ਵਿਚ ਕਾਰਬੋਹਾਈਡਰੇਟਸ ਹੁੰਦੇ ਹਨ ਅਤੇ ਵਿਟਾਮਿਨ ‘ਸੀਂ ਵੀ ਹੁੰਦਾ ਹੈ : ਜਿਵੇਂ-ਆਲੂ, ਕਚਾਲੂ, ਸ਼ਲਗਮ, ਅਰਬੀ ਆਦਿ । ਗਾਜ਼ਰ ਅਤੇ ਸ਼ਕਰਕੰਦੀ ਵਿਚ ਵਿਟਾਮਿਨ “ਏ” ਦਾ ਚੰਗਾ ਸੋਮਾ ਹਨ । ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਲੋਹਾ ਆਦਿ ਹਨ । ਮਟਰ ਅਤੇ ਫਰੈਂਚ ਬੀਜ ਆਦਿ ਵਿਚ ਪ੍ਰੋਟੀਨ ਵੀ ਹੁੰਦੇ ਹਨ । ਫਲਾਂ ਵਿੱਚ ਵਿਟਾਮਿਨ ‘ਸੀ’, ‘ਏ ਆਦਿ ਹੁੰਦੇ ਹਨ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 15.
ਭੋਜਨ ਨੂੰ ਸਮੂਹਾਂ ਵਿਚ ਕਿਉਂ ਵੰਡਿਆ ਗਿਆ ਹੈ ? ਸੰਤੁਲਿਤ ਭੋਜਨ ਬਣਾਉਣ ਸਮੇਂ ਇਸ ਦੇ ਕੀ ਲਾਭ ਹਨ ?
मां
ਭੋਜਨ ਸਮੂਹਾਂ ਬਾਰੇ ਵਿਸਥਾਰ ਪੂਰਵਕ ਦੱਸੋ ।
ਉੱਤਰ-
ਵੱਖ-ਵੱਖ ਭੋਜਨਾਂ ਵਿਚ ਵੱਖ-ਵੱਖ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ । ਇਸ ਲਈ ਭੋਜਨ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਅਨੁਸਾਰ ਵੱਖ-ਵੱਖ ਭੋਜਨ ਸਮੂਹਾਂ ਵਿਚ ਵੰਡਿਆ ਗਿਆ। ਹੈ | ਅੰਡੇ ਅਤੇ ਦੁੱਧ ਨੂੰ ਪੂਰਨ ਖ਼ੁਰਾਕ ਮੰਨਿਆ ਗਿਆ ਹੈ | ਪਰ ਰੋਜ਼ ਇੱਕੋ ਭੋਜਨ ਨਹੀਂ ਖਾਇਆ ਜਾ ਸਕਦਾ ਇਸ ਨਾਲ ਮਨ ਅੱਕ ਜਾਂਦਾ ਹੈ ।
ਇਸ ਲਈ ਭੋਜਨ ਸਮੂਹਾਂ ਵਿਚੋਂ ਲੋੜ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਸੰਤੁਲਿਤ ਭੋਜਨ, ਪ੍ਰਾਪਤ ਕੀਤਾ ਜਾਂਦਾ ਹੈ । ਵੱਖ-ਵੱਖ ਭੋਜਨਾਂ ਦੀ ਪੌਸ਼ਟਿਕ ਤੱਤਾਂ ਅਨੁਸਾਰ ਵੰਡ ਇਸ ਤਰ੍ਹਾਂ ਹੈ –
ਪ੍ਰਸ਼ਨ 1.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ।
ਉੱਤਰ-
ਪਰਿਵਾਰ ਲਈ ਸੰਤੁਲਿਤ ਭੋਜਨ ਬਣਾਉਣਾ (Planning Balanced Diet for the Family)-ਸੰਤੁਲਿਤ ਭੋਜਨ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
- ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of diet nutritional requirements)
- ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨਾਂ ਦੀ ਜਾਣਕਾਰੀ ਤੇ ਚੋਣ (Knowledge of food stuffs that can provide essential nutrients.)
- ਭੋਜਨ ਦੀ ਯੋਜਨਾਬੰਦੀ (Planning of meals)
- ਭੋਜਨ ਪਕਾਉਣ ਦਾ ਢੰਗ (Methods of Cooking)
- ਭੋਜਨ ਪਰੋਸਣ ਦਾ ਢੰਗ (Method of Serving Food) ।
1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of daily nutritional requirements)-ਮਨੁੱਖ ਦੀ ਭੋਜਨ ਲੋੜ ਉਸ ਦੀ ਉਮਰ, ਲਿੰਗ, ਕਿੱਤਾ ਅਤੇ ਪੌਣ-ਪਾਣੀ ਦੇ ਨਾਲ-ਨਾਲ ਸਰੀਰਕ ਹਾਲਤ ‘ਤੇ ਨਿਰਭਰ ਕਰਦੀ ਹੈ । ਜਿਵੇਂ ਭਾਰਾ ਤੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਨੂੰ ਹਲਕਾ ਤੇ ਦਿਮਾਗੀ ਕੰਮ ਕਰਨ ਵਾਲੇ ਮਨੁੱਖ ਨਾਲੋਂ ਜ਼ਿਆਦਾ ਕੈਲੋਰੀਆਂ ਤੇ ਉਰਜਾ ਦੀ ਲੋੜ ਹੁੰਦੀ ਹੈ । ਇਸੇ ਤਰ੍ਹਾਂ ਲੜਕੀਆਂ ਨੂੰ ਲੜਕਿਆਂ ਨਾਲੋਂ ਵਧੇਰੇ ਲੋਹੇ ਦੀ ਜ਼ਰੂਰਤ ਹੈ । ਇਸ ਲਈ ਸੰਤੁਲਿਤ ਭੋਜਨ ਬਣਾਉਣ ਤੋਂ ਪਹਿਲਾਂ ਪਰਿਵਾਰਿਕ ਜੀਆਂ ਦੀਆਂ ਪੌਸ਼ਟਿਕ ਤੱਤਾਂ ਦੀ ਲੋੜ ਦਾ ਗਿਆਨ ਹੋਣਾ ਜ਼ਰੂਰੀ ਹੈ ।
2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ (Knowledge of food stuff that can provide essential nutrients)-ਕੁਦਰਤੀ ਰੂਪ ਵਿਚ ਮਿਲਣ ਵਾਲੇ ਭੋਜਨਾਂ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਪੰਜ ਭੋਜਨ ਸਮੂਹਾਂ ਵਿਚ ਵੰਡਿਆ ਗਿਆ ਹੈ, ਜੋ ਕਿ ਉੱਪਰ ਟੇਬਲ ਵਿਚ ਦਿੱਤੇ ਗਏ ਹਨ | ਹਰ ਸਮੂਹ ਵਿਚੋਂ ਭੋਜਨ ਪਦਾਰਥ ਸ਼ਾਮਿਲ ਕਰਨ ਨਾਲ ਸੰਤੁਲਿਤ ਭੋਜਨ ਤਿਆਰ ਕੀਤਾ ਜਾ ਸਕਦਾ ਹੈ । | ਵੱਖ-ਵੱਖ ਉਮਰ, ਲਿੰਗ ਤੇ ਸਰੀਰਕ ਅਵਸਥਾ ਅਨੁਸਾਰ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਵੀ ਵੱਖ-ਵੱਖ ਹੁੰਦੀ ਹੈ ।
3. ਭੋਜਨ ਦੀ ਯੋਜਨਾਬੰਦੀ (Planning of meals)-ਭੋਜਨ ਦੀ ਜ਼ਰੂਰਤ ‘ਤੇ ਚੋਣ ਪਿੱਛੋਂ ਉਸ ਦੀ ਯੋਜਨਾ ਬਣਾ ਲਈ ਜਾਵੇ । ਕਿੰਨੇ ਫ਼ਰਕ ਪਿੱਛੋਂ ਭੋਜਨ ਖਾਧਾ ਜਾਵੇ ਤਾਂ ਜੋ ਪੌਸ਼ਟਿਕ ਤੱਤਾਂ ਦੀ ਮਾਤਰਾ ਪੂਰੀ ਹੋ ਸਕੇ । ਭੋਜਨ ਦੀ ਯੋਜਨਾਬੰਦੀ ਨੂੰ ਹੇਠ ਲਿਖੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹਨ –
- ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ।
- ਪਰਿਵਾਰ ਦੇ ਮੈਂਬਰਾਂ ਦੀ ਉਮਰ, ਕਿੱਤਾ ਤੇ ਸਰੀਰਕ ਅਵਸਥਾ ।
- ਪਰਿਵਾਰ ਦੇ ਮੈਂਬਰਾਂ ਦੀ ਭੋਜਨ ਪ੍ਰਤੀ ਰੁਚੀ ਤੇ ਜ਼ਰੂਰਤ ।
- ਪਰਿਵਾਰ ਦੇ ਰਸਮ-ਰਿਵਾਜ ।
- ਭੋਜਨ ਤੇ ਕੀਤਾ ਜਾਣ ਵਾਲਾ ਖ਼ਰਚਾ ਤੇ ਭੋਜਨ ਪਦਾਰਥਾਂ ਦੀ ਖ਼ੁਰਾਕ ਮਹੱਤਤਾ ।
ਪਿੱਛੇ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੌਸ਼ਟਿਕ ਤੱਤਾਂ ਦੀ ਪੂਰਤੀ ਤੇ ਭੋਜਨ ਦੀ ਜ਼ਰੂਰਤ ਦੇ ਅਨੁਸਾਰ ਸਾਰੇ ਦਿਨ ਵਿਚ ਖਾਧੇ ਜਾਣ ਵਾਲੇ ਭੋਜਨ ਨੂੰ ਚਾਰ ਮੁੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ –
- ਸਵੇਰ ਦਾ ਨਾਸ਼ਤਾ (Breakfast)
- ਦੁਪਹਿਰ ਦਾ ਭੋਜਨ (Lunch)
- ਸ਼ਾਮ ਦਾ ਚਾਹ-ਪਾਣੀ (Evening Tea)
- ਰਾਤ ਦਾ ਭੋਜਨ (Dinner)
1. ਸਵੇਰ ਦਾ ਨਾਸ਼ਤਾ (Breakfast)-ਪੂਰੇ ਦਿਨ ਦੀ ਜ਼ਰੂਰਤ ਦਾ ਚੌਥਾ ਹਿੱਸਾ ਸਵੇਰ ਦੇ ਨਾਸ਼ਤੇ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਚੰਗਾ ਨਾਸ਼ਤਾ ਸਰੀਰਕ ਤੇ ਮਾਨਸਿਕ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ । ਨਾਸ਼ਤੇ ਦੀ ਯੋਜਨਾ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –
- ਸਰੀਰਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਨਾਸ਼ਤਾ ਠੋਸ ਤੇ ਕਾਰਬੋਜ਼ ਯੁਕਤ ਹੋਣਾ ਚਾਹੀਦਾ ਹੈ । ਜਦ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਹਲਕਾ ਤੇ ਪ੍ਰੋਟੀਨ ਯੁਕਤ ਨਾਸ਼ਤਾ ਚੰਗਾ ਰਹਿੰਦਾ ਹੈ ।
- ਜੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚ ਜ਼ਿਆਦਾ ਲੰਮਾ ਸਮਾਂ ਹੋਵੇ ਤਾਂ ਨਾਸ਼ਤਾ ਭਾਰਾ ਅਤੇ ਫ਼ਰਕ ਘੱਟ ਜਾਂ ਸਮਾਂ ਘੱਟ ਹੋਵੇ ਤਾਂ ਨਾਸ਼ਤਾ ਹਲਕਾ ਤੇ ਜਲਦੀ ਹਜ਼ਮ ਹੋਣ ਵਾਲਾ ਚਾਹੀਦਾ ਹੈ ।
- ਨਾਸ਼ਤੇ ਵਿਚ ਸਾਰੇ ਭੋਜਨ ਤੱਤ ਸ਼ਾਮਲ ਹੋਣੇ ਚਾਹੀਦੇ ਹਨ, ਜਿਵੇਂ-ਭਾਰੇ ਨਾਸ਼ਤੇ ਲਈ ਭਰਵਾਂ ਪਰੌਂਠਾ, ਦੁੱਧ, ਦਹੀਂ ਜਾਂ ਲੱਸੀ ਅਤੇ ਕੋਈ ਫਲ ਲਿਆ ਜਾ ਸਕਦਾ ਹੈ ਅਤੇ ਹਲਕੇ ਨਾਸ਼ਤੇ ਵਾਸਤੇ ਪੁੰਗਰੀ ਦਾਲ, ਟੋਸਟ, ਦੁੱਧ ਅਤੇ ਫਲ ਹੋ ਸਕਦਾ ਹੈ ।
2. ਦੁਪਹਿਰ ਦਾ ਭੋਜਨ (Lunch)-ਪੁਰੇ ਦਿਨ ਦੀ ਜ਼ਰੂਰਤ ਦਾ ਤੀਸਰਾ ਹਿੱਸਾ ਦੁਪਹਿਰ ਦੇ ਭੋਜਨ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਇਸ ਵਿਚ ਅਨਾਜ, ਦਾਲਾਂ, ਦਹੀਂ, ਪਨੀਰ ਜਾਂ ਮਾਸ, ਮੌਸਮੀ ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ । ਭੋਜਨ ਵਿਚ ਕੁੱਝ ਕੱਚੀਆਂ ਤੇ ਕੁੱਝ ਪੱਕੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ । ਬਹੁਤੇ ਕੰਮ-ਕਾਜੀ ਲੋਕ ਦੁਪਹਿਰ ਦਾ ਖਾਣਾ ਨਾਲ ਲੈ ਕੇ ਜਾਂਦੇ ਹਨ । ਇਸ ਲਈ ਉਹ ਭੋਜਨ ਵੀ ਪੰਸ਼ਟਿਕ ਹੋਣਾ ਚਾਹੀਦਾ ਹੈ । ਉਦਾਹਰਨ ਵਜੋਂ ਦੁਪਹਿਰ ਦੇ ਭੋਜਨ ਵਿਚ ਫੁਲਕੇ, ਰਾਜਮਾਂਹ, ਕੋਈ ਸਬਜ਼ੀ, ਰਾਇਤਾ ਅਤੇ ਸਲਾਦ ਲਿਆ ਜਾ ਸਕਦਾ ਹੈ ਅਤੇ ਨਾਲ ਲਿਜਾਣ ਵਾਲੇ ਭੋਜਨ ਵਿਚ ਪੁਦੀਨੇ ਦੀ ਚਟਨੀ ਆਦਿ ਤੇ ਸੈਂਡਵਿਚ, ਗਚਕ ਅਤੇ ਕੁੱਝ ਫਲ ਸ਼ਾਮਲ ਕੀਤਾ ਜਾ ਸਕਦਾ ਹੈ ।
3. ਸ਼ਾਮ ਦੀ ਚਾਹ (Evening tea)-ਇਸ ਸਮੇਂ ਚਾਹ ਦੇ ਨਾਲ ਕੋਈ ਨਮਕੀਨ ਜਾਂ ਮਿੱਠੀ ਚੀਜ਼ ; ਜਿਵੇਂ ਕਿ ਬਿਸਕੁਟ, ਕੇਕ, ਬਰਫ਼ੀ, ਪਕੌੜੇ, ਸਮੋਸੇ ਆਦਿ ਲਏ ਜਾ ਸਕਦੇ ਹਨ ।
4. ਰਾਤ ਦਾ ਭੋਜਨ (Dinner)-ਇਸ ਭੋਜਨ ਵਿਚ ਵੀ ਪੂਰੇ ਦਿਨ ਦੀ ਜ਼ਰੂਰਤ ਦਾ ਤੀਜਾ ਹਿੱਸਾ ਪਾਪਤ ਹੋਣਾ ਚਾਹੀਦਾ ਹੈ । ਰਾਤ ਦੇ ਅਤੇ ਦੁਪਹਿਰ ਦੇ ਭੋਜਨ ਵਿਚ ਕੋਈ ਫ਼ਰਕ ਨਹੀਂ ਹੁੰਦਾ ਪਰ ਫਿਰ ਵੀ ਇਸ ਨੂੰ ਬਣਾਉਂਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ; ਜਿਵੇਂ
- ਦੁਪਹਿਰ ਦੇ ਭੋਜਨ ਨਾਲੋਂ ਰਾਤ ਦਾ ਭੋਜਨ ਹਲਕਾ ਹੋਣਾ ਚਾਹੀਦਾ ਹੈ ਤਾਂ ਕਿ ਜਲਦੀ ਪਚ ਸਕੇ ।
- ਸਾਰਾ ਦਿਨ ਕੰਮ-ਕਾਜ ਕਰਦਿਆਂ ਸਰੀਰ ਦੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ । ਇਸ ਲਈ ਇਹਨਾਂ ਦੀ ਮੁਰੰਮਤ ਲਈ ਪ੍ਰੋਟੀਨ ਵਾਲੇ ਭੋਜਨ ਪਦਾਰਥ ਹੋਣੇ ਚਾਹੀਦੇ ਹਨ ।
- ਰਾਤ ਦਾ ਭੋਜਨ ਖ਼ਾਸ ਧਿਆਨ ਦੇ ਕੇ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਭੋਜਨ ਕਰਦੇ ਹਨ ।
5. ਭੋਜਨ ਪਕਾਉਣ ਦਾ ਢੰਗ (Method of Cooking) -ਭੋਜਨ ਦੀ ਯੋਜਨਾਬੰਦੀ ਦਾ ਤਾਂ ਹੀ ਫਾਇਦਾ ਹੈ ਜੇ ਭੋਜਨ ਨੂੰ ਅਜਿਹੇ ਢੰਗ ਨਾਲ ਪਕਾਇਆ ਜਾਵੇ ਕਿ ਵੱਧ ਤੋਂ ਵੱਧ ਖ਼ੁਰਾਕੀ ਤੱਤਾਂ ਦੀ ਸੰਭਾਲ ਹੋ ਸਕੇ । ਭੋਜਨ ਖ਼ਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
- ਸੁੱਕੇ ਭੋਜਨ ਪਦਾਰਥ, ਜਿਵੇਂ-ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਫਿਰ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ ।
- ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ ।
- ਹਮੇਸ਼ਾ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ । ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
- ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ ।
- ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
- ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
- ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸੜਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ ।
- ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ ।
- ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀਂ ਨਸ਼ਟ ਹੋ ਜਾਂਦੇ ਹਨ ।
- ਮੀਟ ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਤੇ ਪਕਾਉਣਾ ਚਾਹੀਦਾ ਹੈ। ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ ।
- ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ ।
- ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ।
- ਭੋਜਨ ਵਿਚ ਜ਼ਿਆਦਾ ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
- ਇਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਵਾਰ-ਵਾਰ ਨਹੀਂ ਕਰਨੀ ਚਾਹੀਦੀ ।
- ਜਿਹੜੇ ਲੋਕ ਸ਼ਾਕਾਹਾਰੀ ਹੋਣ, ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ ।
- ਜਿੱਥੋਂ ਤਕ ਹੋ ਸਕੇ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮਾਂ ਤੇ ਸ਼ਕਤੀ ਦੇ ਨਾਲ-ਨਾਲ ਪੌਸ਼ਟਿਕ ਤੱਤ ਵੀ ਬਚਾਏ ਜਾ ਸਕਦੇ ਹਨ ।
ਭੋਜਨ ਪਰੋਸਣ ਦਾ ਢੰਗ (Method of serving food)-
- ਖਾਣਾ-ਖਾਣ ਵਾਲੀ ਥਾਂ ਸਾਫ਼-ਸੁਥਰੀ ਤੇ ਹਵਾਦਾਰ ਹੋਣੀ ਚਾਹੀਦੀ ਹੈ ।
- ਖਾਣਾ ਹਮੇਸ਼ਾਂ ਠੀਕ ਤਰ੍ਹਾਂ ਦੇ ਬਰਤਨਾਂ ਵਿਚ ਪਰੋਸਣਾ ਚਾਹੀਦਾ ਹੈ , ਜਿਵੇਂ ਤਰੀ ਵਾਲੀ ਸਬਜ਼ੀ ਵਾਸਤੇ ਡੂੰਘੀ ਪਲੇਟ ਅਤੇ ਸੁੱਕੀ ਸਬਜ਼ੀ ਲਈ ਚਪਟੀ ਪਲੇਟ ਵਰਤੀ ਜਾ ਸਕਦੀ ਹੈ ।
- ਇਕੋ ਵਾਰ ਹੀ ਬਹੁਤ ਜ਼ਿਆਦਾ ਭੋਜਨ ਨਹੀਂ ਪਰੋਸਣਾ ਚਾਹੀਦਾ, ਸਗੋਂ ਪਹਿਲਾਂ ਥੋੜ੍ਹਾ ਤੇ ਲੋੜ ਪੈਣ ‘ਤੇ ਹੋਰ ਲਿਆ ਜਾ ਸਕਦਾ ਹੈ ।
- ਸਲਾਦ ਅਤੇ ਫਲ ਵੀ ਭੋਜਨ ਨਾਲ ਜ਼ਰੂਰ ਪਰੋਸਣੇ ਚਾਹੀਦੇ ਹਨ ।
- ਭੋਜਨ ਵਿਚ ਰੰਗ ਅਤੇ ਭਿੰਨਤਾ ਹੋਣੀ ਚਾਹੀਦੀ ਹੈ ।
ਇਸ ਲਈ ਧਨੀਏ ਦੇ ਹਰੇ ਪੱਤੇ, ਨਿੰਬੂ ਤੇ ਟਮਾਟਰ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਜੇ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਭੋਜਨ ਤਿਆਰ ਕੀਤਾ ਜਾਵੇ ਤਾਂ ਵਿਅਕਤੀ ਆਪਣੀ ਲੋੜ ਅਨੁਸਾਰ ਖ਼ੁਸ਼ ਮਨ ਨਾਲ ਭੋਜਨ ਖਾ ਕੇ ਸੰਤੁਲਿਤ ਭੋਜਨ ਦਾ ਮੰਤਵ ਪੂਰਾ ਕਰ ਸਕਦਾ ਹੈ ।
Home Science Guide for Class 10 PSEB ਸੰਤੁਲਿਤ ਭੋਜਨ Important Questions and Answers
ਪ੍ਰਸ਼ਨ 1.
ਕੀ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਭੋਜਨ ਹੁੰਦੀ ਹੈ ?
ਉੱਤਰ-
ਇਹ ਜ਼ਰੂਰੀ ਨਹੀਂ ਕਿ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਹੋਵੇ ।
ਪ੍ਰਸ਼ਨ 2.
ਪੁੰਗਰੀਆਂ ਦਾਲਾਂ ਵਿੱਚ ਕਿਹੜੇ ਵਿਟਾਮਿਨ ਦੀ ਮਾਤਰਾ ਵੱਧ ਜਾਂਦੀ ਹੈ ?
ਉੱਤਰ-
ਵਿਟਾਮਿਨ ਸੀ ।
ਪ੍ਰਸ਼ਨ 3.
ਦਾਲਾਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ?
ਉੱਤਰ-
20-25%.
ਪ੍ਰਸ਼ਨ 4.
ਦੁਨੀਆਂ ਭਰ ਵਿਚ 90% ਬਿਮਾਰੀਆਂ ਦਾ ਕਾਰਨ …………… ਸੇਵਨ ਨਹੀਂ ਕਰਨਾ ਹੈ ?
ਉੱਤਰ-
ਸੰਤੁਲਿਤ ਭੋਜਨ ।
ਪ੍ਰਸ਼ਨ 5.
ਕਣਕ-ਮੱਕੀ ਆਦਿ ਅਨਾਜਾਂ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?
ਉੱਤਰ-
6-12%.
ਪ੍ਰਸ਼ਨ 6.
ਸੁੱਕੇ ਮੇਵਿਆਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?
ਉੱਤਰ-
18-28%.
ਪ੍ਰਸ਼ਨ 7.
ਸਬਜ਼ੀਆਂ ਤੇ ਫਲਾਂ ਦੇ ਛਿਲਕਿਆਂ ਨੂੰ ਕਿਉਂ ਨਹੀਂ ਉਤਾਰਨਾ ਚਾਹੀਦਾ ?
ਉੱਤਰ-
ਇਹਨਾਂ ਥੱਲੇ ਵਿਟਾਮਿਨ ਤੇ ਖਣਿਜ ਲੂਣ ਹੁੰਦੇ ਹਨ ।
ਪ੍ਰਸ਼ਨ 8.
ਮਿੱਠੇ ਸੋਡੇ ਦੀ ਵਰਤੋਂ ਭੋਜਨ ਪਕਾਉਣ ਲਈ ਕਿਉਂ ਨਹੀਂ ਕਰਨੀ ਚਾਹੀਦੀ ?
ਉੱਤਰ-
ਇਸ ਨਾਲ ਵਿਟਾਮਿਨ ਬੀ ਤੇ ਸੀ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 9.
ਸ਼ਾਕਾਹਾਰੀ ਲੋਕਾਂ ਨੂੰ ਪ੍ਰੋਟੀਨ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ?
ਉੱਤਰ-
ਦੁੱਧ, ਪਨੀਰ, ਦਾਲਾਂ, ਸੋਇਆਬੀਨ ।
ਪ੍ਰਸ਼ਨ 10.
ਫਲੀਦਾਰ ਸਬਜ਼ੀਆਂ ਵਿਚ ਕਿਹੜਾ ਪੌਸ਼ਟਿਕ ਤੱਤ ਵਧੇਰੇ ਹੁੰਦਾ ਹੈ ?
ਉੱਤਰ-
ਪ੍ਰੋਟੀਨ ॥
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
(ਅ) ਆਹਾਰ ਨਿਯੋਜਨ ਕੀ ਹੈ ਅਤੇ ਇਸ ਦੇ ਕੀ ਲਾਭ ਹਨ ?
(ਈ) ਭੋਜਨ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
(ਅ) ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
(ਇ) ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
ਪ੍ਰਸ਼ਨ 2.
ਭੋਜਨ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
ਭੋਜਨ ਖਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
- ਸੁੱਕੇ ਭੋਜਨ ਪਦਾਰਥ, ਜਿਵੇਂ ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਇਹ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ ।
- ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ ।
- ਹਮੇਸ਼ਾਂ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ ।
ਪ੍ਰਸ਼ਨ 3.
ਭੋਜਨ ਵੇਖਣ ਨੂੰ ਵੀ ਸੋਹਣਾ ਹੋਣਾ ਚਾਹੀਦਾ ਹੈ । ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ? ਜੇ ਹਾਂ ਤਾਂ ਕਿਉਂ ?
ਉੱਤਰ-
ਹਾਂ ਜੀ ; ਇਹ ਤੱਥ ਬਿਲਕੁਲ ਸਹੀ ਹੈ ਕਿ ਭੋਜਨ ਵੇਖਣ ਨੂੰ ਸੋਹਣਾ ਲੱਗਣਾ ਚਾਹੀਦਾ ਹੈ ਕਿਉਂਕਿ ਜਿਹੜਾ ਭੋਜਨ ਵੇਖਣ ਨੂੰ ਚੰਗਾ ਲੱਗੇ, ਉਸ ਨੂੰ ਖਾਣ ਨੂੰ ਵੀ ਮਨ ਕਰਦਾ ਹੈ ਜਦ ਕਿ ਜੇਕਰ ਭੋਜਨ ਅੱਖਾਂ ਨੂੰ ਨਾ ਭਾਵੇਂ ਤਾਂ ਮਨੁੱਖ ਉਸ ਦਾ ਸਵਾਦ ਵੀ ਨਹੀਂ ਵੇਖਣਾ ਚਾਹੁੰਦਾ । ਭੋਜਨ ਨੂੰ ਸੋਹਣਾ ਬਣਾਉਣ ਲਈ ਭੋਜਨ ਪਕਾਉਣ ਦੀ ਵਿਧੀ ਅਤੇ ਉਸ ਨੂੰ ਸਜਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
ਪ੍ਰਸ਼ਨ 4.
(i) ਵੱਧਦੇ ਬੱਚਿਆਂ ਲਈ ਕਿਹੋ ਜਿਹਾ ਭੋਜਨ ਚਾਹੀਦਾ ਹੈ ?
(ii) ਵਧਣ ਵਾਲਿਆਂ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
(i) ਵੱਧ ਰਹੇ ਬੱਚੇ ਦੇ ਸਰੀਰ ਵਿਚ ਬਣੇ ਸੈਲਾਂ ਅਤੇ ਤੰਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਇਸ ਲਈ ਪ੍ਰੋਟੀਨ, ਕਾਰਬੋਜ਼ ਆਦਿ ਵੱਧ ਮਾਤਰਾ ਵਿਚ ਚਾਹੀਦੇ ਹਨ ਤਾਂ ਜੋ ਤੰਤੂਆਂ ਦਾ ਨਿਰਮਾਣ ਅਤੇ ਟੁੱਟ-ਭੱਜ ਦੀ ਪੂਰਤੀ ਹੋ ਸਕੇ । ਇਸ ਤੋਂ ਇਲਾਵਾ ਬੱਚਿਆਂ ਦੇ ਭੱਜਣ-ਦੌੜਨ ਅਤੇ ਖੇਡਣ ਨਾਲ ਕੈਲੋਰੀਆਂ ਵੀ ਵੱਧ ਖ਼ਰਚ ਹੁੰਦੀਆਂ ਹਨ, ਸੋ ਇਨ੍ਹਾਂ ਦੀ ਪੂਰਤੀ ਕਰਨ ਲਈ ਬੱਚਿਆਂ ਦੇ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਮੱਖਣ, ਘਿਉ, ਤੇਲ, ਖੰਡ, ਸ਼ੱਕਰ, ਦੁੱਧ, ਅੰਡਾ, ਮੀਟ, ਪਨੀਰ ਅਤੇ ਸਬਜ਼ੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ।
(ii) ਦੇਖੋ ਭਾਗ (i).
ਪ੍ਰਸ਼ਨ 5.
ਗਰਭਵਤੀ ਔਰਤ ਲਈ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ ਜਾਂ ਦੁੱਧ ਪਿਲਾਉਂਦੀ ਮਾਂ ਲਈ ?
ਉੱਤਰ-
ਗਰਭਵਤੀ ਔਰਤ ਜਾਂ ਦੁੱਧ ਪਿਲਾਉਂਦੀ ਮਾਂ, ਦੋਹਾਂ ਦਾ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ | ਪਰ ਦੁੱਧ ਪਿਲਾਉਣ ਵਾਲੀ ਮਾਂ ਦੀਆਂ ਖ਼ੁਰਾਕੀ ਲੋੜਾਂ ਗਰਭਵਤੀ ਔਰਤ ਨਾਲੋਂ ਜ਼ਿਆਦਾ ਹੁੰਦੀਆਂ ਹਨ । ਦੁੱਧ ਪਿਲਾਉਣ ਵਾਲੀ ਮਾਂ ਨੂੰ ਗਰਭਵਤੀ ਔਰਤ ਤੇ ਹੋਰ ਔਰਤਾਂ ਨਾਲੋਂ ਕੈਲੋਰੀਆਂ ਤੇ ਹੋਰ ਪੌਸ਼ਟਿਕ ਤੱਤ ਜ਼ਿਆਦਾ ਮਾਤਰਾ ਵਿਚ ਚਾਹੀਦੇ ਹਨ | ਬੱਚੇ ਦੀ ਪੂਰਨ ਖ਼ੁਰਾਕ ਲਈ ਮਾਂ ਦਾ ਦੁੱਧ ਕਾਫ਼ੀ ਮਾਤਰਾ ਵਿਚ ਲੋੜੀਂਦਾ ਹੈ । ਇਹ ਦੁੱਧ ਤਾਂ ਹੀ ਪ੍ਰਾਪਤ ਹੋਵੇਗਾ ਜੇ ਮਾਂ ਦੀ ਖ਼ੁਰਾਕ ਵਿਚ ਦੁੱਧ, ਮੀਟ, ਸਬਜ਼ੀਆਂ, ਅੰਡਾ, ਦਾਲਾਂ ਅਤੇ ਪਨੀਰ, ਕਾਫ਼ੀ ਮਾਤਰਾ ਵਿਚ ਹੋਣਗੇ । ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬੱਚੇ ਦੀ ਮੁੱਖ ਖ਼ੁਰਾਕ ਹੁੰਦਾ ਹੈ । ਇਸ ਲਈ ਦੁੱਧ ਪਿਲਾਉਂਦੀ ਮਾਂ ਨੂੰ ਜ਼ਿਆਦਾ ਕੈਲੋਰੀਆਂ ਵਾਲਾ ਪੌਸ਼ਟਿਕ ਭੋਜਨ ਚਾਹੀਦਾ ਹੈ ।
ਪ੍ਰਸ਼ਨ 6.
ਭੋਜਨ ਵਿਚ ਵਸਾ ਅਤੇ ਸ਼ਰਕਰਾ ਦੀ ਕੀ ਮਹੱਤਤਾ ਹੈ ?
ਉੱਤਰ-
ਭੋਜਨ ਵਿਚ ਵਸਾ ਅਤੇ ਸ਼ਰਕਰਾ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ । ਇਕ ਗਰਾਮ ਸ਼ਰਕਰਾ ਤੋਂ 4 ਕੈਲੋਰੀ ਅਤੇ 1 ਗਰਾਮ ਵਸਾ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 7.
ਨਿਮਨ ਲਈ ਕੈਲਸ਼ੀਅਮ ਦੀ ਸਿਫ਼ਾਰਸ਼ੀ ਮਾਤਰਾ ਦੱਸੋ ।
(i) ਦੁੱਧ ਪਿਲਾਉਣ ਵਾਲੀ ਮਾਤਾ
(ii) ਵਧਦਾ ਹੋਇਆ ਬੱਚਾ ।
ਉੱਤਰ-
(i) ਦੁੱਧ ਪਿਲਾਉਣ ਵਾਲੀ ਮਾਤਾ ਲਈ ਕੈਲਸ਼ੀਅਮ ਦੀ ਮਾਤਰਾ ਹੈ 1000 ਮਿ.ਗਾਮ ॥
(ii) ਵਧਦੇ ਹੋਏ ਬੱਚਿਆਂ ਲਈ 4 ਤੋਂ 9 ਸਾਲ ਤੱਕ 400 ਮਿ. ਗ੍ਰਾਮ ਅਤੇ 10 ਤੋਂ 15 ਸਾਲ ਤਕ 600 ਮਿ. ਗ੍ਰਾਮ ਦੀ ਲੋੜ ਹੈ ।
ਪ੍ਰਸ਼ਨ 8.
ਨਿਮਨ ਵਿੱਚ ਲੋਹ ਦੀ ਮਹੱਤਤਾ ਲੋੜ ਦੱਸੋ ।
(i) ਵਿਅਸਕ ਆਦਮੀ
(ii) ਗਰਭਵਤੀ ਮਹਿਲਾ
(iii) ਕਿਸ਼ੋਰ ।
ਉੱਤਰ-
(i) ਵਿਅਸਕ ਆਦਮੀ ਲਈ 28 ਮਿ. ਗ੍ਰਾਮ ਲੋਹੇ ਦੀ ਲੋੜ ਹੈ ।
(ii) ਗਰਭਵਤੀ ਮਹਿਲਾ ਲਈ 38 ਮਿ. ਗ੍ਰਾਮ ਲੋਹੇ ਦੀ ਲੋੜ ਹੈ ।
(iii) ਕਿਸ਼ੋਰਾਂ ਲਈ ਉਮਰ ਦੇ ਹਿਸਾਬ ਨਾਲ 20 ਤੋਂ 50 ਮਿ. ਗ੍ਰਾਮ ਤੱਕ ਦੀ ਲੋੜ ਹੈ ।
ਪ੍ਰਸ਼ਨ 9.
ਅਰਜੁਨ ਨੂੰ ਘੱਟ ਦਿਖਾਈ ਦਿੰਦਾ ਹੈ ਉਸ ਦੀ ਇਸ ਅਵਸਥਾ ਦਾ ਕੀ ਕਾਰਨ ਹੈ ? ਉਸ ਨੂੰ ਕਿਹੜੇ ਜ਼ਰੂਰੀ ਖਾਧ ਪਦਾਰਥ ਲੈਣੇ ਚਾਹੀਦੇ ਹਨ ?
ਜਾਂ
ਗੀਤਾ ਨੂੰ ਹਨੇਰੇ ਵਿਚ ਘੱਟ ਦਿਖਾਈ ਦਿੰਦਾ ਹੈ ਅਤੇ ਉਹ ਰੰਗਾਂ ਦੀ ਠੀਕ ਪਹਿਚਾਣ ਨਹੀਂ ਕਰ ਸਕਦੀ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਹ ਰੋਗ ਦੂਰ ਕਰ ਸਕਦੀ ਹੈ ?
ਉੱਤਰ-
ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ ਰੋਗ ਹੋ ਜਾਂਦਾ ਹੈ ਤੇ ਵਧੇਰੇ ਕਮੀ ਨਾਲ ਨਜ਼ਰ ਕਮਜ਼ੋਰ ਵੀ ਹੋ ਜਾਂਦੀ ਹੈ । ਵਿਟਾਮਿਨ A ਦੀ ਕਮੀ ਨਾ ਹੋਵੇ, ਇਸ ਲਈ ਮੱਖਣ, ਗਾਜਰ, ਦੁੱਧ, ਅੰਡੇ ਦੀ ਜਰਦੀ, ਜਿਗਰ, ਮੱਛੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਪ੍ਰਸ਼ਨ 10.
ਨੰਨਹੀ ਰਿਧੀ ਦਾ ਰੰਗ ਪੀਲਾ ਹੈ ਅਤੇ ਥਕਾਨ ਮਹਿਸੂਸ ਕਰਦੀ ਹੈ ਉਸ ਨੂੰ ਕਿਹੜਾ ਰੋਗ ਹੈ ਅਤੇ ਉਹ ਕਿਵੇਂ ਠੀਕ ਹੋ ਸਕਦੀ ਹੈ ? (P.S.E.B. Mar. 2011)
ਜਾਂ
ਸੁਨੀਤਾ ਦੀ ਚਮੜੀ ਦਾ ਰੰਗ ਪੀਲਾ ਹੈ ਅਤੇ ਬਹੁਤ ਥਕਾਵਟ ਮਹਿਸੂਸ ਕਰਦੀ ਹੈ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ਅਤੇ ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸਨੂੰ ਦੂਰ ਕਰ ਸਕਦੀ ਹੈ ?
ਉੱਤਰ-
ਰੰਗ ਪੀਲਾ ਹੋਣਾ ਅਤੇ ਥਕਾਨ ਮਹਿਸੂਸ ਹੋਣਾ, ਖੂਨ ਦੀ ਕਮੀ (ਅਨੀਮੀਆ) ਰੋਗ ਦੀ ਨਿਸ਼ਾਨੀ ਹੈ । ਇਸ ਨੂੰ ਠੀਕ ਕਰਨ ਲਈ ਲੋਹੇ ਵਾਲੇ ਖਾਦ ਪਦਾਰਥ ਵਧੇਰੇ ਲੈਣੇ ਚਾਹੀਦੇ ਹਨ, ਜਿਵੇਂ-ਦਾਲਾਂ, ਛੋਲੇ, ਲੋਬੀਆ, ਪੁਦੀਨਾ, ਪਾਲਕ, ਮੱਛੀ, ਮੁਰਗੀ ਦੇ ਅੰਡੇ ਆਦਿ ।
ਪ੍ਰਸ਼ਨ 11.
ਸੋਨੂੰ ਦੇ ਮਸੂੜੇ ਸੁੱਜ ਜਾਂਦੇ ਹਨ ਅਤੇ ਖੂਨ ਵਗਣ ਲੱਗ ਜਾਂਦਾ ਹੈ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸ ਰੋਗ ਨੂੰ ਦੂਰ ਕਰ ਸਕਦਾ ਹੈ ?
ਉੱਤਰ-
ਉਸਨੂੰ ਸਕਰਵੀ ਨਾਮਕ ਰੋਗ ਹੋਇਆ ਹੈ । ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ ਹੈ । ਇਸ ਰੋਗ ਨੂੰ ਦੂਰ ਕਰਨ ਲਈ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਅੰਕੁਰਿਤ ਦਾਲਾਂ, ਟਮਾਟਰ, ਅਮਰੂਦ ਆਦਿ ਲੈਣੇ ਚਾਹੀਦੇ ਹਨ ।
ਪ੍ਰਸ਼ਨ 12.
ਮਨੀਸ਼ ਨੂੰ ਗਲਗੰਢ ਦਾ ਰੋਗ ਹੋ ਗਿਆ ਹੈ । ਇਹ ਰੋਗ ਕਿਹੜੇ ਪੌਸ਼ਟਿਕ ਤੱਤ ਦੀ ਕਮੀ ਨਾਲ ਹੁੰਦਾ ਹੈ ਅਤੇ ਕਿਹੜੇ-ਕਿਹੜੇ ਖਾਧ ਪਦਾਰਥਾਂ ਨੂੰ ਖੁਰਾਕ ਵਿਚ ਸ਼ਾਮਿਲ ਕਰਕੇ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ ।
ਉੱਤਰ-
ਇਹ ਆਇਓਡੀਨ ਤੱਤ ਦੀ ਕਮੀ ਨਾਲ ਹੁੰਦਾ ਹੈ । ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਕੇ ਸਬਜ਼ੀਆਂ, ਅਨਾਜਾਂ, ਦਾਲਾਂ ਆਦਿ ਤੋਂ ਇਹ ਤੱਤ ਪ੍ਰਾਪਤ ਹੋ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ
ਪ੍ਰਸ਼ਨ 1.
ਭੋਜਨ ਵਿਚ ਵੰਨਗੀ ਕਿਵੇਂ ਲਿਆਂਦੀ ਜਾ ਸਕਦੀ ਹੈ ਅਤੇ ਕਿਉਂ ਜ਼ਰੂਰੀ
ਉੱਤਰ-
ਇੱਕੋ ਤਰ੍ਹਾਂ ਦੇ ਭੋਜਨ ਖਾ-ਖਾ ਕੇ ਮਨ ਭਰ ਜਾਂਦਾ ਹੈ ਸੋ ਖਾਣੇ ਵਿਚ ਰੁਚੀ ਬਣਾਈ ਰੱਖਣ ਲਈ ਵੰਨਗੀ ਲਿਆਉਣੀ ਜ਼ਰੂਰੀ ਹੈ । ਇਹ ਭੋਜਨ ਵਿਚ ਕਈ ਢੰਗਾਂ ਨਾਲ ਪੈਦਾ ਕੀਤੀ ਜਾ ਸਕਦੀ ਹੈ ।
- ਨਾਸ਼ਤੇ ਵਿਚ ਅਕਸਰ ਪਰੌਂਠੇ ਬਣਦੇ ਹਨ ਪਰ ਹਰ ਰੋਜ਼ ਵੱਖਰੀ ਤਰ੍ਹਾਂ ਦਾ ਪਰੌਂਠਾ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ; ਜਿਵੇਂ-ਮੂਲੀ ਦਾ ਪਰੌਂਠਾ, ਮੇਥੀ ਵਾਲਾ, ਗੋਭੀ ਵਾਲਾ, ਮਿੱਸਾ ਆਦਿ ।
- ਸਾਰੇ ਭੋਜਨ ਪਦਾਰਥ ਇਕੋ ਰੰਗ ਦੇ ਨਹੀਂ ਹੋਣੇ ਚਾਹੀਦੇ ਹਰੇਕ ਸਬਜ਼ੀ, ਦਾਲ ਜਾਂ ਸਲਾਦ ਦਾ ਰੰਗ ਵੱਖੋ-ਵੱਖਰਾ ਹੋਣਾ ਚਾਹੀਦਾ ਹੈ । ਇਸ ਨਾਲ ਭੋਜਨ ਵੇਖਣ ਨੂੰ ਵੀ ਚੰਗਾ ਲੱਗਦਾ ਹੈ ਅਤੇ ਵੱਧ ਪੌਸ਼ਟਿਕ ਵੀ ਹੁੰਦਾ ਹੈ ।
- ਭੋਜਨ ਪਕਾਉਣ ਦੀ ਵਿਧੀ ਨਾਲ ਵੀ ਖਾਣੇ ਵਿਚ ਵੰਨਗੀ ਆ ਸਕਦੀ ਹੈ : ਜਿਵੇਂਤਵੇ ਦੀ ਰੋਟੀ, ਤੰਦੂਰ ਦੀ ਰੋਟੀ, ਪੂਰੀਆਂ ਆਦਿ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ ।
ਪ੍ਰਸ਼ਨ 2.
ਬੁਖਾਰ ਵਿਚ ਖ਼ੁਰਾਕੀ ਤੱਤਾਂ ਦੀ ਲੋੜ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਬੁਖ਼ਾਰ ਵਿਚ ਖੁਰਾਕੀ ਤੱਤਾਂ ਦੀ ਲੋੜ ਸਰੀਰ ਵਿਚ ਕਈ ਤਬਦੀਲੀਆਂ ਆਉਣ ਕਾਰਨ ਵੱਧ ਜਾਂਦੀ ਹੈ ।
- ਉਰਜਾ ਜਾਂ ਸ਼ਕਤੀ-ਬੁਖ਼ਾਰ ਵਿਚ ਮੈਟਾਬੋਲਿਕ ਦਰ ਵਧਣ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ । ਜਿਸ ਕਰਕੇ 50% ਵੱਧ ਉਰਜਾ ਦੀ ਲੋੜ ਪੈਂਦੀ ਹੈ । ਇਸ ਲਈ ਜ਼ਿਆਦਾ ਕੈਲੋਰੀਆਂ ਵਾਲੀ ਖ਼ੁਰਾਕ ਦੇਣੀ ਚਾਹੀਦੀ ਹੈ ।
- ਪ੍ਰੋਟੀਨ-ਸਰੀਰ ਵਿਚ ਤਾਪਮਾਨ ਵਧਣ ਨਾਲ ਤੰਤੂਆਂ ਦੀ ਭੰਨ-ਤੋੜ ਤੇਜ਼ੀ ਨਾਲ ਹੁੰਦੀ ਹੈ, ਇਸ ਲਈ ਪ੍ਰੋਟੀਨ ਵੱਧ ਮਾਤਰਾ ਵਿਚ ਲੈਣੀ ਚਾਹੀਦੀ ਹੈ ।
- ਕਾਰਬੋਹਾਈਡੇਟ-ਬੁਖ਼ਾਰ ਨਾਲ ਸਰੀਰ ਦੇ ਕਾਰਬੋਹਾਈਡੇਟ ਦੇ ਭੰਡਾਰ ਘੱਟ ਜਾਂਦੇ ਹਨ । ਇਸ ਕਮੀ ਨੂੰ ਪੂਰਾ ਕਰਨ ਲਈ ਵੱਧ ਮਾਤਰਾ ਵਿਚ ਕਾਰਬੋਹਾਈਡੇਟ ਦੇਣੇ ਚਾਹੀਦੇ ਹਨ !
- ਵਿਟਾਮਿਨ-ਬਿਮਾਰੀ ਦੀ ਹਾਲਤ ਵਿਚ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਹਾਲਤ ਵਿਚ ਬਿਮਾਰ ਮਨੁੱਖ ਨੂੰ ਵੱਧ ਵਿਟਾਮਿਨਾਂ ਦੀ ਲੋੜ ਹੁੰਦੀ ਹੈ ।
- ਖਣਿਜ ਪਦਾਰਥ-ਸੋਡੀਅਮ ਤੇ ਪੋਟਾਸ਼ੀਅਮ ਪਸੀਨੇ ਰਾਹੀਂ ਜ਼ਿਆਦਾ ਨਿਕਲ ਜਾਂਦੇ ਹਨ । ਇਨ੍ਹਾਂ ਦੀ ਪੂਰਤੀ ਲਈ ਦੁੱਧ ਤੇ ਜੂਸ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ।
- ਪਾਣੀ-ਬਿਮਾਰ ਆਦਮੀ ਨੂੰ ਪਾਣੀ ਯੋਗ ਮਾਤਰਾ ਵਿਚ ਪੀਣਾ ਚਾਹੀਦਾ ਹੈ ਕਿਉਂਕਿ ਮਰੀਜ਼ ਦੇ ਸਰੀਰ ਵਿਚੋਂ ਪਾਣੀ ਪਸੀਨੇ ਤੇ ਪਿਸ਼ਾਬ ਰਾਹੀਂ ਜ਼ਿਆਦਾ ਨਿਕਲਦਾ ਰਹਿੰਦਾ ਹੈ ।
ਪ੍ਰਸ਼ਨ 3.
ਭਾਰਤੀ ਮੈਡੀਕਲ ਖੋਜ ਸੰਸਥਾ ਵਲੋਂ ਭਾਰਤੀਆਂ ਲਈ ਕੀਤੀ ਗਈ ਖੁਰਾਕੀ ਤੱਤਾਂ ਦੀ ਸਿਫ਼ਾਰਸ਼ ਬਾਰੇ ਲਿਖੋ ।
ਉੱਤਰ
ਪ੍ਰਸ਼ਨ 4.
ਬਾਲਿਗ ਔਰਤਾਂ ਦੇ ਸੰਤੁਲਿਤ ਭੋਜਨ ਦਾ ਇਕ ਚਾਰਟ ਬਣਾਓ ।
ਉੱਤਰ –
ਪ੍ਰਸ਼ਨ 5.
ਆਰਥਿਕ ਪੱਧਰ ਅਤੇ ਸਰੀਰਕ ਸਿਹਤ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਸਰੀਰਕ ਸਿਹਤ-ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਸਰੀਰਕ ਸਿਹਤ ਨਾਲ ਹੈ । ਰੋਗੀ ਹੋਣ ਦੀ ਅਵਸਥਾ ਵਿੱਚ ਸਰੀਰ ਦੇ ਤੰਤੁ ਦੀ ਟੁੱਟ-ਭੱਜ ਵਧੇਰੇ ਹੁੰਦੀ ਹੈ । ਕੈਲੋਰੀਆਂ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੱਧ ਜਾਂਦੀ ਹੈ ।1°F ਤੱਕ ਤਾਪਮਾਨ ਵੱਧ ਹੋਣ ਤੇ ਰੋਗ ਦੀ ਅਵਸਥਾ ਵਿੱਚ 7% ਤੱਕ B.M.R. ਵਿੱਚ ਵਾਧਾ ਹੋ ਜਾਂਦਾ ਹੈ।
ਕੁੱਝ ਰੋਗਾਂ ਜਿਵੇਂ ਸ਼ਕਰ ਦੇ ਰੋਗ, ਬਲੱਡ ਪ੍ਰੈਸ਼ਰ ਦੀ ਸਥਿਤੀ ਵਿਚ ਘੱਟ ਊਰਜਾ ਵਾਲੇ ਭੋਜਨ ਦੀ ਲੋੜ ਹੁੰਦੀ ਹੈ । ਆਰਥਿਕ ਪੱਧਰ-ਆਰਥਿਕ ਪੱਧਰ ਦਾ ਅਸਰ ਸੰਤੁਲਿਤ ਭੋਜਨ ਦੀ ਪ੍ਰਾਪਤੀ ਤੇ ਪੈਂਦਾ ਹੈ । ਕਮਜ਼ੋਰ ਆਰਥਿਕ ਪੱਧਰ ਦੇ ਲੋਕ ਸਸਤੀਆਂ ਖਾਦ ਵਸਤਾਂ ਤੋਂ ਆਪਣਾ ਸੰਤੁਲਿਤ ਭੋਜਨ |
ਪ੍ਰਾਪਤ ਕਰ ਸਕਦੇ ਹਨ ਤੇ ਕਰਦੇ ਵੀ ਹਨ ਉਹ ਸਪਰੇਟਾ ਦੁੱਧ, ਗੁੜ, ਸਸਤੇ ਅਨਾਜ, ਸਸਤੀਆਂ ਦਾਲਾਂ ਆਦਿ ਦੀ ਵਰਤੋਂ ਕਰਦੇ ਹਨ । ਕਈ ਵਾਰ ਵਧੇਰੇ ਗ਼ਰੀਬ ਲੋਕ ਸੰਤੁਲਿਤ ਭੋਜਨ ਪ੍ਰਾਪਤ ਕਰਨ ਦੇ ਸਮਰਥ ਨਹੀਂ ਹੋ ਪਾਂਦੇ । ਗ਼ਰੀਬ ਲੋਕ ਘਿਉ ਦੀ ਥਾਂ ਤੇਲ, ਮੀਟ, ਮੱਛੀ ਦੀ ਥਾਂ ਦਾਲਾਂ ਦੀ ਵਰਤੋਂ ਕਰਕੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਕਰਦੇ ਹਨ । ਅਮੀਰ ਲੋਕ ਆਪਣੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਮਹਿੰਗੀਆਂ ਵਸਤਾਂ, ਜਿਵੇਂ-ਦੁੱਧ, ਘਿਓ, ਮੱਖਣ, ਪਨੀਰ ਆਦਿ ਤੋਂ ਕਰਦੇ ਹਨ।
ਪ੍ਰਸ਼ਨ 6.
ਜਲਵਾਯੂ ਅਤੇ ਉਮਰ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਉਮਰ ਦਾ ਅਸਰ-ਸੰਤੁਲਿਤ ਭੋਜਨ ਦੀ ਲੋੜ ਉਮਰ ਅਨੁਸਾਰ ਹੁੰਦੀ ਹੈ । ਬਚਪਨ ਵਿੱਚ ਸਰੀਰ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ । ਸਰੀਰ ਦੀ ਲੰਬਾਈ, ਭਾਰ ਆਦਿ ਵਿੱਚ ਵਾਧਾ ਹੋ ਰਿਹਾ ਹੁੰਦਾ ਹੈ ਤੇ ਪੌਸ਼ਟਿਕ ਤੱਤਾਂ ਦੀ ਵਧੇਰੇ ਲੋੜ ਹੁੰਦੀ ਹੈ । ਕਿਸ਼ੋਰ ਹੋਣ ਤੇ ਸਰੀਰ ਵਿੱਚ ਭੌਤਿਕ ਅਤੇ ਰਸਾਇਣਿਕ ਪਰਿਵਰਤਨ ਹੋਣ ਲਗਦੇ ਹਨ ਤੇ ਕਿਸ਼ੋਰ ਦੌੜ ਭੱਜ, ਖੇਡ-ਕੁੱਦ ਵਿੱਚ ਵੀ ਵਧੇਰੇ ਸਮਾਂ ਲਾਉਂਦੇ ਹਨ, ਇਸ ਲਈ ਉਨ੍ਹਾਂ ਦੀ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੀ ਵੱਧ ਜਾਂਦੀ ਹੈ । ਬੁਢਾਪੇ ਵਿੱਚ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਸਰੀਰਕ ਵਾਧਾ ਵੀ ਰੁਕ ਚੁੱਕਾ ਹੁੰਦਾ ਹੈ, ਇਸ ਲਈ ਪੌਸ਼ਟਿਕ ਤੱਤਾਂ ਦੀ ਲੋੜ ਵੀ ਘਟ ਹੁੰਦੀ ਹੈ ।
ਜਲਵਾਯੂ ਦਾ ਅਸਰ-ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਜਲਵਾਯੂ ਨਾਲ ਸਿੱਧਾ ਹੈ । ਗਰਮੀਆਂ ਵਿੱਚ ਘੱਟ ਅਤੇ ਸਰਦੀਆਂ ਵਿੱਚ ਵਧੇਰੇ ਭੋਜਨ, ਜਿਵੇਂ-ਪਰੌਂਠਾ, ਸਾਗ, ਮੱਖਣ, ਘਿਓ, ਬਾਦਾਮ, ਆਦਿ ਭੋਜਨ ਦੀ ਲੋੜ ਹੁੰਦੀ ਹੈ । ਸਰਦ ਮੁਲਕਾਂ ਵਿੱਚ ਜੈਵਿਕ ਪ੍ਰੋਟੀਨਾਂ ਦੀ ਵਧੇਰੇ ਲੋੜ ਹੁੰਦੀ ਹੈ ਇਸ ਨਾਲ ਉਪ-ਪਾਚਨ ਦੀ ਗਤੀ ਤੇਜ਼ ਹੋ ਜਾਂਦੀ ਹੈ ।
ਪ੍ਰਸ਼ਨ 7.
ਬਾਲਿਗ ਆਦਮੀਆਂ ਦੀ ਸੰਤੁਲਿਤ ਖੁਰਾਕ ਦਾ ਚਾਰਟ ਬਣਾਓ ।
ਉੱਤਰ
ਪ੍ਰਸ਼ਨ 8.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
ਪ੍ਰਸ਼ਨ 9.
ਖਾਣਾ ਤਿਆਰ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
ਪ੍ਰਸ਼ਨ 10.
ਆਹਾਰ ਨਿਯੋਜਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 11.
ਆਹਾਰ ਨਿਯੋਜਨ ਦਾ ਕੀ ਮਹੱਤਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 12.
ਸੰਤੁਲਿਤ ਆਹਾਰ ਦੀ ਪ੍ਰਾਪਤੀ ਲਈ ਨਿਰਧਾਰਿਤ ਖਾਧ ਵਰਗ ਕਿਹੜੇ-ਕਿਹੜੇ
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 13.
ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ? ਇਸ ਉੱਤੇ ਕਿਹੜੇ-ਕਿਹੜੇ ਤੱਤ ਪ੍ਰਭਾਵ ਪਾਉਂਦੇ ਹਨ ?
ਉੱਤਰ-
ਖੁਦ ਉੱਤਰ ਦਿਓ ।
ਪ੍ਰਸ਼ਨ 14.
ਵਿਟਾਮਿਨ D ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।
ਪ੍ਰਸ਼ਨ 15.
ਭੋਜਨ ਸਮੂਹਾਂ ਬਾਰੇ ਵਿਸਤਾਰ ਵਿਚ ਦੱਸੋ ।
ਉੱਤਰ-
ਖੁਦ ਉੱਤਰ ਦਿਓ ।
ਪ੍ਰਸ਼ਨ 16.
ਵਿਟਾਮਿਨ A ਦੇ ਕੰਮਾਂ, ਘਾਟ ਦੇ ਕੰਮਾਂ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।
ਪ੍ਰਸ਼ਨ 17.
ਕੈਲੋਰੀਆਂ ਦੀ ਉੱਚਿਤ ਮਾਤਰਾ ਹੋਣ ਨਾਲ ਭੋਜਨ ਸੰਤੁਲਿਤ ਕਿਉਂ ਨਹੀਂ ਹੋ ਜਾਂਦਾ ?
ਉੱਤਰ-
ਖ਼ੁਰਾਕ ਵਿਅਕਤੀ ਦੀ ਉਮਰ, ਲਿੰਗ, ਕੰਮ ਕਰਨ ਅਤੇ ਸਰੀਰਕ ਹਾਲਤ ’ਤੇ ਨਿਰਭਰ ਕਰਦੀ ਹੈ । ਕਠਿਨ ਕੰਮ ਕਰਨ ਵਾਲੇ ਵਿਅਕਤੀ ਨੂੰ ਸੁਧਾਰਨ ਕੰਮ ਕਰਨ ਵਾਲੇ ਵਿਅਕਤੀ ਨਾਲੋਂ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ । ਪਰ ਖ਼ੁਰਾਕ ਵਿਚ ਕੇਵਲ ਕੈਲੋਰੀਆਂ ਦੀ ਉੱਚਿਤ ਮਾਤਰਾ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣ ਜਾਂਦਾ, ਸਗੋਂ ਇਸ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੀ ਵੀ ਉੱਚਿਤ ਮਾਤਰਾ ਲੈਣੀ ਚਾਹੀਦੀ ਹੈ । ਕਿਸੇ ਇਕ ਪੌਸ਼ਟਿਕ ਤੱਤ ਦੀ ਕਮੀ ਵੀ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ । ਇਸ ਲਈ ਉੱਚਿਤ ਕੈਲੋਰੀਆਂ ਦੀ ਮਾਤਰਾ ਵਾਲੀ ਖ਼ੁਰਾਕ ਨੂੰ ਸੰਤੁਲਿਤ ਨਹੀਂ ਕਿਹਾ ਜਾ ਸਕਦਾ ।
ਵਸਤੁਨਿਸ਼ਠ ਪ੍ਰਸ਼ਨ
I. ਖਾਲੀ ਸਥਾਨ ਭਰੋ
ਪ੍ਰਸ਼ਨ 1.
ਸੁੱਕੇ ਮੇਵੇ ਵਿਚ …….. ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ।
ਉੱਤਰ-
18-28,
ਪ੍ਰਸ਼ਨ 2.
ਕਾਰਬੋਜ਼ ਵਿਚ ਆਕਸੀਜਨ ਅਤੇ ਹਾਈਡਰੋਜਨ ਦਾ ਅਨੁਪਾਤ …….. ਹੁੰਦਾ ਹੈ ।
ਉੱਤਰ-
2,
ਪ੍ਰਸ਼ਨ 3.
ਭੋਜਨ ਪਕਾਉਣ ਸਮੇਂ …….. ਦੀ ਵਰਤੋਂ ਨਾਲ ਵਿਟਾਮਿਨ ਬੀ ਅਤੇ ਸੀ ਨਸ਼ਟ ਹੋ ਜਾਂਦੇ ਹਨ ।
ਉੱਤਰ-
ਮਿੱਠੇ ਸੋਡੇ,
ਪ੍ਰਸ਼ਨ 4.
ਦਾਲਾਂ …….. ਦਾ ਸੋਮਾ ਹਨ ।
ਉੱਤਰ-
ਪ੍ਰੋਟੀਨ,
ਪ੍ਰਸ਼ਨ 5.
ਗਰਭਵਤੀ ਇਸਤਰੀ ਨੂੰ ……………. ਭੋਜਨ ਖਾਣਾ ਚਾਹੀਦਾ ਹੈ ।
ਉੱਤਰ-
ਸੰਤੁਲਿਤ ।
II. ਠੀਕ / ਗਲਤ ਦੱਸੋ
ਪ੍ਰਸ਼ਨ 1.
ਅਨਾਜ, ਦਾਲਾਂ ਵਿਚ ਕਾਰਬੋਜ ਨਹੀਂ ਹੁੰਦਾ ।
ਉੱਤਰ-
ਗ਼ਲਤ,
ਪ੍ਰਸ਼ਨ 2.
ਦੁਨੀਆਂ ਭਰ ਵਿਚ 90% ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਸੇਵਨ ਨਾ ਕਰਨਾ ਹੈ ।
ਉੱਤਰ-
ਠੀਕ,
ਪ੍ਰਸ਼ਨ 3.
ਫਲੀਦਾਰ ਸਬਜ਼ੀਆਂ ਵਿਚ ਪ੍ਰੋਟੀਨ ਹੁੰਦਾ ਹੈ ।
ਉੱਤਰ-
ਠੀਕ,
ਪ੍ਰਸ਼ਨ 4.
ਪੁੰਗਰੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਹੁੰਦਾ ਹੈ ।
ਉੱਤਰ-
ਠੀਕ,
ਪ੍ਰਸ਼ਨ 5.
ਵਿਅਸਕ ਆਦਮੀ ਲਈ 28 ਮਿ. ਗਾ. ਲੋਹੇ ਦੀ ਲੋੜ ਹੈ ।
ਉੱਤਰ-
ਠੀਕ,
ਪ੍ਰਸ਼ਨ 6.
ਮਿੱਠੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ਬੀ ਅਤੇ ਸੀ ਨਸ਼ਟ ਹੋ ਜਾਂਦੇ ਹਨ ।
ਉੱਤਰ-
ਠੀਕ ।
III. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਕਣਕ-ਮੱਕੀ ਵਿਚ ……………. ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ।
(ਉ) 6-12
(ਅ) 20-25
(ੲ) 40-50
(ਸ) 0.
ਉੱਤਰ-
(ਉ) 6-12
ਪ੍ਰਸ਼ਨ 2.
ਪੁੰਗਰੀ ਦਾਲ ਵਿਚ ਕਿਹੜਾ ਵਿਟਾਮਿਨ ਹੁੰਦਾ ਹੈ –
(ੳ) ਸੀ
(ਅ) ਏ
(ੲ) ਬੀ.
(ਸ) ਕੇ ।
ਉੱਤਰ-
(ੳ) ਸੀ
ਪ੍ਰਸ਼ਨ 3.
ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਹੇਠ ਲਿਖੇ ਤੱਤ ਹਨ –
(ਉ) ਕੈਲਸ਼ੀਅਮ
(ਅ) ਲੋਹਾ
(ੲ) ਵਿਟਾਮਿਨ ਬੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 4.
ਭੋਜਨ ਦੀ ਯੋਜਨਾਬੰਦੀ ਹੇਠ ਲਿਖੀਆਂ ਗੱਲਾਂ ‘ਤੇ ਨਿਰਭਰ ਹੈ
(ਉ) ਪਰਿਵਾਰ ਦੇ ਮੈਂਬਰਾਂ ਦੀ ਗਿਣਤੀ
(ਅ) ਮੈਂਬਰਾਂ ਦੀ ਉਮਰ
(ੲ) ਭੋਜਨ ਪ੍ਰਤੀ ਰੁਚੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਸੰਤੁਲਿਤ ਭੋਜਨ PSEB 10th Class Home Science Notes
ਪਾਠ ਇਕ ਨਜ਼ਰ ਵਿਚ
- ਸੰਤੁਲਿਤ ਭੋਜਨ ਨਾਲ ਹੀ ਸਰੀਰ ਤੰਦਰੁਸਤ ਰਹਿ ਸਕਦਾ ਹੈ ।
- ਸੰਤੁਲਿਤ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਪ੍ਰੋਟੀਨ, ਕਾਰਬੋਜ਼, ਵਿਟਾਮਿਨ,ਚਿਕਨਾਈ, ਲੂਣ ਤੇ ਪਾਣੀ ਹੁੰਦੇ ਹਨ ।
- ਭੋਜਨ ਵਿਚ ਸਿਰਫ਼ ਕੈਲੋਰੀਆਂ ਹੋਣ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣਦਾ ।
- ਦਾਲਾਂ ਤੇ ਮੀਟ, ਦੁੱਧ, ਅੰਡੇ ਆਦਿ ਵਿਚ ਪ੍ਰੋਟੀਨ ਹੁੰਦੀ ਹੈ ।
- ਅਨਾਜ, ਦਾਲਾਂ, ਗੁੜ, ਸੁੱਕੇ ਮੇਵੇ, ਮੂੰਗਫਲੀ, ਆਲੂ, ਫਲ ਆਦਿ ਕਾਰਬੋਹਾਈਡੇਟਸ ਦੇ ਸਰੋਤ ਹਨ ।
- ਸਬਜ਼ੀਆਂ ਵਿਚ ਵਿਟਾਮਿਨ ਤੇ ਖਣਿਜ ਪਦਾਰਥ ਹੁੰਦੇ ਹਨ ।
- ਖਾਣਾ ਬਣਾਉਣ ਦੀ ਯੋਜਨਾ ਬਣਾਉਣੀ ਇਕ ਚੰਗੀ ਹਿਣੀ ਦੀ ਨਿਸ਼ਾਨੀ ਹੈ ।
- ਪਰਿਵਾਰ ਦੀ ਆਮਦਨ ਤੇ ਆਕਾਰ ਖਾਣੇ ਦੇ ਨਿਯੋਜਨ ਨੂੰ ਪ੍ਰਭਾਵਿਤ ਕਰਦੇ ਹਨ |
- ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ ।
- ਬੁਖਾਰ ਦੀ ਸੂਰਤ ਵਿਚ ਪੌਸ਼ਟਿਕ ਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ ।
ਮਨੁੱਖ ਦੇ ਜੀਵਨ ਦਾ ਆਧਾਰ ਭੋਜਨ ਹੈ । ਚੰਗੀ ਸਿਹਤ ਲਈ ਭੋਜਨ ਦਾ ਪੌਸ਼ਟਿਕ ਹੋਣਾ ਜ਼ਰੂਰੀ ਹੈ । ਜਦੋਂ ਮਨੁੱਖ ਚੰਗਾ ਭੋਜਨ ਨਹੀਂ ਲੈਂਦਾ ਤਾਂ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਮਨੁੱਖ ਆਪਣੇ ਭੋਜਨ ਦੀ ਲੋੜ ਅਨਾਜ, ਸਬਜ਼ੀਆਂ, ਫਲਾਂ, ਦੁੱਧ, ਦਹੀ, ਮੀਟ, ਮੱਛੀ ਆਦਿ ਤੋਂ ਪੂਰੀ ਕਰਦਾ ਹੈ ।