Punjab State Board PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ Important Questions and Answers.
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ
ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਇੱਕ ਪੂਰਨ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਅੱਖ ਦੀ ਬਣਤਰ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਅੱਖ ਦੀ ਰਚਨਾ – ਸਿਰ ਦੀ ਖੋਪੜੀ ਦੇ ਅਗਲੇ ਹਿੱਸੇ ਵਿੱਚ ਦੋ ਕਟੋਰੀਆਂ ਹੁੰਦੀਆਂ ਹਨ । ਇਨ੍ਹਾਂ ਵਿੱਚ ਇੱਕਇੱਕ ਗੋਲਾਕਾਰ ਅੱਖ ਹੁੰਦੀ ਹੈ । ਮਨੁੱਖ ਦੀ ਅੱਖ ਲਗਭਗ 2.5 cm ਵਿਆਸ ਦਾ ਗੋਲਾ ਹੈ । ਇਸ ਦੇ ਮੁੱਖ ਹਿੱਸੇ ਹਨ-
(1) ਸਕਲੈਰਾਟਿਕ (Sclerotic) – ਇਹ ਅੱਖ ਦੀ ਸਭ ਤੋਂ ਬਾਹਰੀ ਕਠੋਰ ਪਰਤ ਹੈ ਜੋ ਅੱਖ ਨੂੰ ਸੱਟ ਆਦਿ ਤੋਂ ਬਚਾਉਂਦੀ ਹੈ ।
(2) ਕਾਰਨੀਆ (Cornea) – ਅੱਖ ਦੇ ਸਾਹਮਣੇ ਵਾਲਾ ਥੋੜ੍ਹਾ ਜਿਹਾ ਹਿੱਸਾ ਪਾਰਦਰਸ਼ੀ ਅਤੇ ਬਾਕੀ ਹਿੱਸਾ ਅਪਾਰਦਰਸ਼ੀ ਹੁੰਦਾ ਹੈ । ਅੱਖ ਦੇ ਸਾਹਮਣੇ ਵਾਲੇ ਪਾਰਦਰਸ਼ੀ ਉਭਰੇ ਹੋਏ ਹਿੱਸੇ ਨੂੰ ਕਾਰਨੀਆ (Cornea) ਕਿਹਾ ਜਾਂਦਾ ਹੈ । ਵਸਤੂ ਤੋਂ ਆ ਰਿਹਾ ਪ੍ਰਕਾਸ਼ ਕਾਰਨੀਆ ਵਿੱਚੋਂ ਲੰਘ ਕੇ ਅੱਖ ਵਿੱਚ ਦਾਖ਼ਲ ਹੁੰਦਾ ਹੈ ।
(3) ਕੋਰਾਇਡ (Choroid) – ਇਹ ਅੱਖ ਦੀ ਸੈਕਰਾਟਿਕ ਦੇ ਹੇਠਾਂ ਵਾਲੀ ਦੂਜੀ ਪਰਤ ਹੈ । ਇਹ ਵੀ ਅਪਾਰਦਰਸ਼ੀ ਅਤੇ ਸਖ਼ਤ ਹੁੰਦੀ ਹੈ । ਇਹ ਅੰਦਰੋਂ ਕਾਲੀ ਹੁੰਦੀ ਹੈ ਤਾਂ ਜੋ ਆਉਣ ਵਾਲਾ ਪ੍ਰਕਾਸ਼ ਨਾ ਖਿੰਡਰੇ ।
(4) ਆਇਰਿਸ (Iris) – ਕੋਰਾਇਡ ਦੇ ਅਗਲੇ ਹਿੱਸੇ ਵਿੱਚ ਇੱਕ ਪਰਦਾ ਹੁੰਦਾ ਹੈ ਜਿਸ ਨੂੰ ਆਇਰਿਸ ਕਹਿੰਦੇ ਹਨ । ਆਇਰਿਸ ਦਾ ਰੰਗ ਭੂਰਾ ਜਾਂ ਕਾਲਾ ਹੁੰਦਾ ਹੈ । ਆਇਰਿਸ ਦੇ ਠੀਕ ਵਿਚਕਾਰ ਇੱਕ ਛੇਕ ਹੁੰਦਾ ਹੈ ਜਿਸ ਨੂੰ ਪੁਤਲੀ (Pupil) ਕਹਿੰਦੇ ਹਨ । ਪੁਤਲੀ ਦਾ ਆਕਾਰ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ । ਜੇਕਰ ਪ੍ਰਕਾਸ਼ ਵੱਧ ਆ ਰਿਹਾ ਹੋਵੇ ਤਾਂ ਪੁਤਲੀ ਛੋਟੀ ਹੋ ਜਾਂਦੀ ਹੈ ਤਾਂ ਜੋ ਘੱਟ ਪ੍ਰਕਾਸ਼ ਅੱਖ ਵਿੱਚ ਦਾਖ਼ਲ ਹੋਵੇ ।
(5) ਅੱਖਾਂ ਦਾ ਲੈਂਨਜ਼ (Eye lens) – ਅੱਖ ਦਾ ਲੈਂਜ਼ ਇੱਕ ਦੋ-ਪਾਸੀ ਉੱਤਲ ਲੈਨਜ਼ (Double convex lens) ਹੁੰਦਾ ਹੈ । ਇਸ ਦੀ ਸਹਾਇਤਾ ਨਾਲ ਪ੍ਰਕਾਸ਼ ਦੇ ਅਪਵਰਤਨ ਦੁਆਰਾ ਰੈਟੀਨਾ ਤੇ ਪ੍ਰਤਿਬਿੰਬ ਬਣਦਾ ਹੈ ।
(6) ਸਿਲਰੀ ਪੱਠੇ (Ciliary muscles) – ਇਹ ਅੱਖ ਦੇ ਲੈੱਨਜ਼ ਨੂੰ ਜਕੜ ਕੇ ਰੱਖਦੇ ਹਨ, ਜੋ ਇਸ ਲੈੱਨਜ਼ ਦੀ ਫੋਕਸ ਦੂਰੀ ਨੂੰ ਪਰਿਵਰਤਿਤ ਕਰਨ ਵਿੱਚ ਸਹਾਇਤਾ ਕਰਦਾ ਹੈ ।
(7) ਪੁਤਲੀ (Pupil) – ਆਇਰਿਸ ਦੇ ਕੇਂਦਰ ਵਿੱਚ ਇੱਕ ਛੇਕ ਹੁੰਦਾ ਹੈ, ਜਿਸ ਵਿੱਚੋਂ ਪ੍ਰਕਾਸ਼ ਨਿਕਲ ਕੇ ਲੈੱਨਜ਼ ‘ਤੇ ਪੈਂਦਾ ਹੈ । ਇਸ ਛੇਕ ਨੂੰ ਪੁਤਲੀ ਕਹਿੰਦੇ ਹਨ ।
(8) ਐਕੁਅਸ ਹਿਊਮਰ (Aqueous humour) – ਕਾਰਨੀਆ ਅਤੇ ਅੱਖ ਦੇ ਲੈੱਨਜ਼ ਦਾ ਮੱਧ ਭਾਗ ਇੱਕ ਪਾਰਦਰਸ਼ੀ ਦ੍ਰਵ ਨਾਲ ਭਰਿਆ ਹੁੰਦਾ ਹੈ, ਜਿਸ ਨੂੰ ਐਕੁਅਸ ਹਿਊਮਰ ਕਹਿੰਦੇ ਹਨ ।
(9) ਵਿਟਰਸ ਹਿਊਮਰ (Vitreous humour) – ਅੱਖ ਦੇ ਲੈੱਨਜ਼ ਅਤੇ ਰੈਟੀਨਾ ਦੇ ਵਿੱਚ ਵਾਲਾ ਹਿੱਸਾ ਜੈਲੀ ਵਰਗੇ ਪਾਰਦਰਸ਼ੀ ਵ ਨਾਲ ਭਰਿਆ ਹੁੰਦਾ ਹੈ, ਜਿਸ ਨੂੰ ਵਿਟਰਸ ਹਿਊਮਰ ਕਹਿੰਦੇ ਹਨ ।
(10) ਰੈਟੀਨਾ (Retina) – ਅੱਖ ਦੀ ਤੀਜੀ ਪਰਤ ਨੂੰ ਰੈਟੀਨਾ ਕਹਿੰਦੇ ਹਨ ਜੋ ਪਰਦੇ ਦਾ ਕੰਮ ਕਰਦੀ ਹੈ । ਇਸ ’ਤੇ ਵਸਤੂਆਂ ‘ਤੇ ਪ੍ਰਤਿਬਿੰਬ ਬਣਦੇ ਹਨ । ਰੈਟੀਨਾ ਵਿੱਚ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਪ੍ਰਕਾਸ਼ ਨਸਾਂ (optic nerves) ਨਾਲ ਜੁੜੀਆਂ ਹੁੰਦੀਆਂ ਹਨ ।
(11) ਪ੍ਰਕਾਸ਼ ਨਸ (Optic nerve) – ਇਸ ਦੁਆਰਾ ਸੂਚਨਾ ਦਿਮਾਗ਼ ਤੱਕ ਪੁੱਜਦੀ ਹੈ ।
(12) ਮੁੱਖ ਧੁਰਾ (Principal axis) – ਕਾਲਪਨਿਕ ਰੇਖਾ XY ਅੱਖ ਦੇ ਪ੍ਰਕਾਸ਼ੀ ਤੰਤਰ ਦਾ ਮੁੱਖ ਧੁਰਾ ਹੈ ।
(13) ਅੰਧ ਬਿੰਦੂ (Blind spot) – ਅੱਖ ਦਾ ਉਹ ਹਿੱਸਾ, ਜਿਸ ਵਿੱਚ ਪ੍ਰਕਾਸ਼ ਨਸ ਹੁੰਦੀ ਹੈ, ਪ੍ਰਕਾਸ਼ ਦੇ ਪ੍ਰਤਿ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੁੰਦਾ ਅਤੇ ਇਸ ਨੂੰ ਅੰਧ ਬਿੰਦੂ ਕਿਹਾ ਜਾਂਦਾ ਹੈ । ਜੇ ਕਿਸੇ ਵਸਤੂ ਦਾ ਪ੍ਰਤਿਬਿੰਬ ਅੰਧ ਬਿੰਦੂ ਤੇ ਬਣੇ ਤਾਂ ਇਹ ਦਿਖਾਈ ਨਹੀਂ ਦਿੰਦਾ ।
(14) ਪੀਲਾ ਬਿੰਦੂ (Yellow spot) – ਰੈਟੀਨਾ ਦਾ ਕੇਂਦਰੀ ਭਾਗ, ਜੋ ਅੱਖ ਦੇ ਪ੍ਰਕਾਸ਼ ਧੁਰੇ ‘ਤੇ ਹੁੰਦਾ ਹੈ ਅਤੇ ਪ੍ਰਕਾਸ਼ ਦੇ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦਾ ਹੈ । ਇਸ ਨੂੰ ਪੀਲਾ ਬਿੰਦੂ ਕਹਿੰਦੇ ਹਨ ।
(15) ਅੱਖ ਦੀਆਂ ਪਲਕਾਂ (Eye lids) – ਅੱਖ ਦੀਆਂ ਪਲਕਾਂ, ਅੱਖ ਤੇ ਪੈ ਰਹੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦੀਆਂ ਹਨ । ਇਹ ਅੱਖ ਦੀ ਧੂੜ ਤੋਂ ਵੀ ਰੱਖਿਆ ਕਰਦੀਆਂ ਹਨ ।
ਪ੍ਰਸ਼ਨ 2.
ਮਨੁੱਖੀ ਅੱਖ ਦੇ ਕਿਹੜੇ-ਕਿਹੜੇ ਦੋਸ਼ ਹਨ ? ਇਹ ਕਿਵੇਂ ਦੂਰ ਕੀਤੇ ਜਾਂਦੇ ਹਨ ?
ਜਾਂ
ਮਨੁੱਖੀ ਅੱਖ ਦੇ ਕਿਹੜੇ-ਕਿਹੜੇ ਦੋਸ਼ ਹਨ ? ਇਹ ਕਿਵੇਂ ਦੂਰ ਕੀਤੇ ਜਾਂਦੇ ਹਨ ? ਚਿੱਤਰਾਂ ਦੀ ਸਹਾਇਤਾ ਨਾਲ ਸਪੱਸ਼ਟ ਕਰੋ ।
ਉੱਤਰ-
ਮਨੁੱਖੀ ਅੱਖ ਦੇ ਦੋਸ਼ – ਇੱਕ ਤੰਦਰੁਸਤ ਅੱਖ ਆਪਣੀ ਫੋਕਸ ਦੂਰੀ ਨੂੰ ਇਸ ਤਰ੍ਹਾਂ ਸੰਯੋਜਿਤ ਕਰਦੀ ਹੈ ਕਿ ਨੇੜੇ ਅਤੇ ਦੂਰ ਦੀਆਂ ਸਾਰੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣ ਜਾਵੇ ਪਰ ਕਦੀ-ਕਦੀ ਅੱਖ ਦੀ ਇਸ ਸੰਯੋਜਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ ਜਿਸ ਕਰਕੇ ਰੈਟੀਨਾ ਤੇ ਪ੍ਰਤਿਬਿੰਬ ਨਹੀਂ ਬਣਦਾ । ਇਸ ਨਾਲ ਦੂਰ ਦ੍ਰਿਸ਼ਟੀ (Long sightedness) ਅਤੇ ਨਿਕਟ ਦ੍ਰਿਸ਼ਟੀ (Short sightedness) ਦੋਸ਼ਾਂ ਹੋ ਜਾਂਦੇ ਹਨ । ਇਨ੍ਹਾਂ ਦੋਸ਼ਾਂ ਤੋਂ ਇਲਾਵਾ ਪ੍ਰੈਸਬਾਇਓਪੀਆ, ਰੰਗ ਲਈ ਅੰਨ੍ਹਾਪਣ ਅਤੇ ਐਸਟੇਗਮਟੇਜ਼ਿਸ਼ ਦੋਸ਼ ਵੀ ਹੋ ਜਾਂਦੇ ਹਨ ।
I. ਦੂਰ ਦ੍ਰਿਸ਼ਟੀ ਦੋਸ਼ (Long sightedness) – ਇਸ ਦੋਸ਼ ਵਿੱਚ ਵਿਅਕਤੀ ਨੂੰ ਦੁਰ ਪਈਆਂ ਵਸਤੂਆਂ ਤਾਂ ਸਾਫ਼ ਦਿਖਾਈ ਦਿੰਦੀਆਂ ਹਨ ਪਰ ਨੇੜੇ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ । ਇਸ ਦਾ ਕਾਰਨ ਇਹ ਹੈ ਕਿ ਨੇੜੇ ਦੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
ਦੂਰ ਦ੍ਰਿਸ਼ਟੀ ਦੋਸ਼ ਦੇ ਕਾਰਨ –
(i) ਨੇਤਰ ਗੋਲਕ ਅੱਖ ਦੇ ਡੇਲੇ ਦਾ ਛੋਟਾ ਹੋਣਾ ।
(ii) ਅੱਖ ਦੇ ਕ੍ਰਿਸਟਲੀ ਲੈਨਜ਼ ਦੀ ਫੋਕਸ ਦੂਰੀ ਦਾ ਵੱਧ ਹੋ ਜਾਣਾ ।
ਦੂਰ ਦ੍ਰਿਸ਼ਟੀ ਦੋਸ਼ ਨੂੰ ਠੀਕ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ (Convex lens) ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਲੈੱਨਜ਼ ਦੇ ਪ੍ਰਯੋਗ ਨਾਲ ਨਿਕਟੀ ਬਿੰਦੁ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਕਿਸੇ ਦੂਰ ਦੇ ਬਿੰਦੂ ਤੋਂ ਆਉਂਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ਅਤੇ ਨੇੜੇ ਪਈਆਂ ਵਸਤੂਆਂ ਸਪੱਸ਼ਟ ਵਿਖਾਈ ਦਿੰਦੀਆਂ ਹਨ ।
II. ਨਿਕਟ ਦ੍ਰਿਸ਼ਟੀ ਦੋਸ਼ (Short sightedness) – ਇਸ ਦੋਸ਼ ਵਾਲੀ ਅੱਖ ਦੇ ਨੇੜੇ ਪਈਆਂ ਵਸਤੂਆਂ ਸਾਫ਼ ਵਿਖਾਈ ਦਿੰਦੀਆਂ ਹਨ ਪਰ ਦੂਰ ਦੀਆਂ ਵਸਤੂਆਂ ਠੀਕ ਵਿਖਾਈ ਨਹੀਂ ਦਿੰਦੀਆਂ ਜਾਂ ਧੁੰਦਲੀਆਂ ਵਿਖਾਈ ਦਿੰਦੀਆਂ ਹਨ । ਇਸ ਤੋਂ ਭਾਵ ਹੈ ਕਿ ਦੁਰੇਡਾ ਬਿੰਦੂ ਅਨੰਤ ਦੀ ਤੁਲਨਾ ਵਿੱਚ ਘੱਟ ਦੂਰੀ ‘ਤੇ ਆ ਜਾਂਦਾ ਹੈ ।
ਨਿਕ ਦ੍ਰਿਸ਼ਟੀ ਦੇ ਕਾਰਨ – ਇਸ ਦੋਸ਼ ਦੇ ਪੈਦਾ ਹੋਣ ਦੇ ਕਾਰਨ-
(i) ਕ੍ਰਿਸਟਲੀ ਲੈਂਨਜ਼ ਦੀ ਫੋਕਸ ਦੂਰੀ ਦਾ ਘੱਟ ਹੋ ਜਾਣਾ ।
(ii) ਅੱਖ ਦੇ ਡੇਲੇ ਦਾ ਲੰਬਾ ਹੋ ਜਾਣਾ ਅਰਥਾਤ ਰੈਟੀਨਾ ਅਤੇ ਲੈੱਨਜ਼ ਦੇ ਵਿੱਚ ਦੀ ਦੁਰੀ ਦਾ ਵੱਧ ਜਾਣਾ ।
ਨਿਕਟ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਅਵਤਲ ਲੈਂਨਜ਼ (Concave lens) ਦਾ ਪ੍ਰਯੋਗ ਕਰਨਾ ਪੈਂਦਾ ਹੈ ਜਿਸਦੀ ਫੋਕਸ ਦੂਰੀ ਅੱਖ ਦੇ ਦੁਰੇਡੇ ਬਿੰਦੂ ਜਿੰਨੀ ਹੁੰਦੀ ਹੈ ।
III. ਰੰਗ ਲਈ ਅੰਨ੍ਹਾਪਣ – ਇਹ ਇੱਕ ਅਜਿਹਾ ਰੋਗ ਹੁੰਦਾ ਹੈ ਜੋ ਜੈਵਿਕ ਕਾਰਨਾਂ ਨਾਲ ਹੁੰਦਾ ਹੈ । ਇਹ ਹੈਰੀਡੇਟੇਰੀ ਹੁੰਦਾ ਹੈ । ਇਸ ਰੋਗ ਵਿੱਚ ਰੋਗੀ ਖ਼ਾਸ ਰੰਗਾਂ ਨੂੰ ਪਹਿਚਾਨ ਨਹੀਂ ਸਕਦਾ ਕਿਉਂਕਿ ਉਸ ਦੀਆਂ ਅੱਖਾਂ ਦੇ ਰੈਟੀਨਾ ਵਿੱਚ ਕਣ (Cone) ਸੈੱਲ ਬਹੁਤ ਘੱਟ ਹੁੰਦੇ ਹਨ । ਇਹ ਅੱਖਾਂ ਵਿੱਚ ਲਾਲ, ਨੀਲਾ ਅਤੇ ਹਰੇ ਰੰਗ ਨੂੰ ਪਹਿਚਾਨਣ ਵਾਲੀਆਂ ਕੋਸ਼ਿਕਾਵਾਂ ਹੁੰਦੀਆਂ ਹਨ | ਰੰਗਾਂ ਤੋਂ ਅੰਨਾ ਵਿਅਕਤੀ ਕੋਲ ਸੈੱਲਾਂ ਦੀ ਘਾਟ ਕਾਰਨ ਖ਼ਾਸ ਰੰਗਾਂ ਨੂੰ ਨਹੀਂ ਪਹਿਚਾਣ ਸਕਦਾ । ਇਸ ਰੋਗ ਦਾ ਕੋਈ ਇਲਾਜ ਨਹੀਂ ਹੈ । ਅਜਿਹਾ ਵਿਅਕਤੀ ਸਾਰੀਆਂ ਵਸਤੂਆਂ ਨੂੰ ਠੀਕ ਤਰ੍ਹਾਂ ਦੇਖ ਸਕਦਾ ਹੈ ਪਰ ਕੁਝ ਰੰਗਾਂ ਦੀ ਪਹਿਚਾਣ ਨਹੀਂ ਕਰ ਸਕਦਾ ।
IV. ਪੈਸਬਾਇਓਪੀਆ (Presbiopia) – ਇਹ ਰੋਗ ਉਮਰ ਨਾਲ ਸੰਬੰਧਿਤ ਹੈ । ਲਗਪਗ ਸਾਰੇ ਵਿਅਕਤੀਆਂ ਨੂੰ ਇਹ ਰੋਗ 40 ਵਰੇ ਦੀ ਉਮਰ ਦੇ ਬਾਅਦ ਹੋ ਜਾਂਦਾ ਹੈ । ਅੱਖ ਦੇ ਲੈੱਨਜ਼ ਦੀ ਲਚਕ ਉਮਰ ਦੇ ਨਾਲ ਘੱਟ ਹੋ ਜਾਂਦੀ ਹੈ । ਸਿਲਰੀ ਪੱਠੇ ਅੱਖ ਦੇ ਲੈੱਨਜ਼ ਦੀ ਫੋਕਸ ਦੂਰੀ ਨੂੰ ਬਦਲ ਨਹੀਂ ਪਾਉਂਦੇ ਜਿਸ ਕਾਰਨ ਨੇੜੇ ਦੀਆਂ ਵਸਤੂਆਂ ਸਾਫ਼ ਦਿਖਾਈ ਨਹੀਂ ਦਿੰਦੀਆਂ । ਨਿਕਟ ਦ੍ਰਿਸ਼ਟੀ ਅਤੇ ਦੂਰ ਦ੍ਰਿਸ਼ਟੀ ਦੇ ਮਿਲੇ-ਜੁਲੇ ਇਸ ਰੋਗ ਨੂੰ ਦੂਰ ਕਰਨ ਦੇ ਲਈ ਉੱਤਲ ਅਤੇ ਅਵਤ ਲੈਨਜ਼ ਤੋਂ ਯੁਕਤ ਦੋ ਚਸ਼ਮੇ ਜਾਂ ਬਾਈਫੋਕਲ ਚਸ਼ਮੇ ਵਿੱਚ ਦੋਵੇਂ ਲੈੱਨਜ਼ਾਂ ਦਾ ਨਾਲ-ਨਾਲ ਪ੍ਰਯੋਗ ਕਰਕੇ ਸੁਧਾਰਿਆ ਜਾ ਸਕਦਾ ਹੈ ।
V. ਐਸਟੇਗਮੇਟਿਜ਼ਮ (Astigmatism) – ਇਸ ਦੋਸ਼ ਵਾਲਾ ਵਿਅਕਤੀ ਆਪਣੀਆਂ ਦੋਵਾਂ ਅੱਖਾਂ ਨੂੰ ਇੱਕੋ ਸਮੇਂ ਫੋਕਸ ਨਹੀਂ ਕਰ ਸਕਦਾ । ਇਹ ਰੋਗ ਕਾਰਨੀਆ ਦੇ ਪੂਰਨ ਰੂਪ ਵਿੱਚ ਗੋਲਾਕਾਰ ਨਾ ਹੋਣ ਵਜੋਂ ਹੁੰਦਾ ਹੈ | ਵੱਖ-ਵੱਖ ਦਿਸ਼ਾਵਾਂ ਵਿੱਚ ਵਕ੍ਰਤਾ ਵੱਖ-ਵੱਖ ਹੁੰਦੀ ਹੈ । ਵਿਅਕਤੀ ਲੰਬਾਤਮਕ ਦਿਸ਼ਾ ਵਿੱਚ ਠੀਕ ਪ੍ਰਕਾਰ ਨਾਲ ਦ੍ਰਿਸ਼ਟੀ ਫੋਕਸ ਨਹੀਂ ਕਰ ਪਾਉਂਦਾ । ਇਸ ਰੋਗ ਨੂੰ ਸਿਲੰਡਰੀਕਲ ਚਸ਼ਮੇ ਨਾਲ ਸੁਧਾਰਿਆ ਜਾ ਸਕਦਾ ਹੈ ।
ਪ੍ਰਸ਼ਨ 3.
ਪ੍ਰਿਜ਼ਮ ਕਿਸ ਨੂੰ ਕਹਿੰਦੇ ਹਨ ? ਚਿੱਤਰ ਬਣਾ ਕੇ ਪ੍ਰਿਜ਼ਮ ਦੁਆਰਾ ਪ੍ਰਕਾਸ਼ ਦਾ ਵਿਚਲਨ ਸਮਝਾਓ ।.
ਉੱਤਰ-
ਪਿਜ਼ਮ – ਕਿਸੇ ਪਾਰਦਰਸ਼ੀ ਮਾਧਿਅਮ ਦਾ ਉਹ ਭਾਗ ਜਿਹੜਾ ਕਿਸੇ ਕੋਣ ਤੇ ਝੁਕੇ ਹੋਏ ਦੋ ਸਮਤਲ ਸੜਾਵਾਂ ਦੇ ਵਿੱਚ ਸਥਿਤ ਹੁੰਦਾ ਹੈ, ਪ੍ਰਿਜ਼ਮ ਕਹਾਉਂਦਾ ਹੈ । ਪ੍ਰਿਜ਼ਮ ਦੇ ਜਿਨ੍ਹਾਂ ਸੜਾਵਾਂ ਤੋਂ ਅਪਵਰਤਨ ਹੁੰਦਾ ਹੈ, ਉਨ੍ਹਾਂ ਨੂੰ ਅਪਵਰਤਕ ਸਤਹਿ ਆਖਦੇ ਹਨ ਅਤੇ ਇਨ੍ਹਾਂ ਦੇ ਵਿਚਕਾਰਲੇ ਕੋਣ ਨੂੰ ਅਪਵਰਤਨ ਕੋਣ ਕਹਿੰਦੇ ਹਨ ।
ਪ੍ਰਿਜ਼ਮ ਦੁਆਰਾ ਪ੍ਰਕਾਸ਼ ਦਾ ਵਿਚਲਨ – ਮੰਨ ਲਓ PQR ਕੱਚ ਦੇ ਇੱਕ ਪ੍ਰਿਜ਼ਮ ਦਾ ਮੁੱਖ ਕਾਟ (ਪਛੇਦ) ਹੈ । ਮੰਨ ਲਓ ਇੱਕ ਪ੍ਰਕਾਸ਼ ਕਿਰਨ BC ਪਿਜ਼ਮ ਦੀ ਸਤਹਿ PR ਦੇ ਬਿੰਦੁ ਤੇ ਆਪਤਿਤ ਹੈ । ਇਸ ਸਤਹਿ ਤੇ ਅਪਵਰਤਨ ਹੋਣ ਤੋਂ ਬਾਅਦ ਇਹ ਪ੍ਰਕਾਸ਼ ਕਿਰਨ ਬਿੰਦੁ ਤੇ ਖਿੱਚੇ ਗਏ ਅਭਿਲੰਬ ਵੱਲ ਝੁੱਕ ਜਾਂਦੀ ਹੈ ਅਤੇ CD ਦਿਸ਼ਾ ਵਿੱਚ ਚਲੀ ਜਾਂਦੀ ਹੈ । ਕਿਰਨ CD ਦੂਜੀ ਅਪਵਰਤਕ ਸਤਹਿ OR ਤੇ ਬਿੰਦ D ਤੇ ਖਿੱਚੇ ਗਏ ਅਭਿਲੰਬ ਤੋਂ ਪਰੇ ਹੱਟ ਕੇ DE ਦਿਸ਼ਾ ਵਿੱਚ ਪਿਜ਼ਮ ਤੋਂ ਨਿਰਗਮਨ ਕਰਦੀ ਹੈ । ਇਸ ਲਈ ਪ੍ਰਿਜ਼ਮ BC ਦਿਸ਼ਾ ਵਿੱਚ ਆਉਣ ਵਾਲੀ ਕਿਰਨ ਨੂੰ DE ਦਿਸ਼ਾ ਵਿੱਚ ਵਿਚਲਿਤ ਕਰ ਦਿੰਦਾ ਹੈ ।
ਇਸ ਤਰ੍ਹਾਂ ਪ੍ਰਿਜ਼ਮ ਪ੍ਰਕਾਸ਼ ਦੀ ਦਿਸ਼ਾ ਵਿੱਚ ਕੋਈ ਵਿਚਲਨ ਪੈਦਾ ਕਰ ਦਿੰਦਾ ਹੈ । ਅਪਾਤੀ ਕਿਰਨ BC ਨੂੰ ਅੱਗੇ ਵੱਲ ਨਿਰਗਮਨ ਕਿਰਨ DE ਨੂੰ ਪਿੱਛੇ ਵੱਲ ਵਧਾਉਣ ਨਾਲ ਇੱਕ ਦੂਜੇ ਨੂੰ ਬਿੰਦੁ G ਤੇ ਕੱਟਦੀ ਹੈ । ਇਨ੍ਹਾਂ ਦੋਨਾਂ ਵਿਚਕਾਰ ਬਣਿਆ ∠FGD ਵਿਚਲਨ ਕੋਣ ਕਹਾਉਂਦਾ ਹੈ । ਇਸ ਨੂੰ δ (ਡੇਲਟਾ) ਰਾਹੀਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ । ਵਿਚਲਨ ਕੋਣ ਦਾ ਮਾਨ ਪ੍ਰਿਜ਼ਮ ਦੇ ਪਦਾਰਥ ਦੇ
(i) ਅਪਵਰਤਨ ਅੰਕ ਅਤੇ
(ii) ਅਪਾਤੀ ਕਿਰਨ ਦੇ ਆਪਨ ਕੋਣ ‘ਤੇ ਨਿਰਭਰ ਕਰਦਾ ਹੈ ।
ਜੇਕਰ ਪ੍ਰਿਜ਼ਮ ਤੇ ਡਿੱਗਣ ਵਾਲੀ ਕਿਰਨ ਦੇ ਆਪਨ ਕੋਣ ਦੇ ਮਾਨ ਨੂੰ ਲਗਾਤਾਰ ਵਧਾਉਂਦੇ ਜਾਈਏ ਤਾਂ ਵਿਚਲਨ ਕੋਣ δ (ਡੇਲਟਾ) ਦਾ ਮਾਨ ਘੱਟਦਾ ਜਾਂਦਾ ਹੈ ਅਤੇ ਇੱਕ ਖ਼ਾਸ ਆਪਨ ਕੋਣ ਲਈ ਵਿਚਲਨ ਕੋਣ ਨਿਊਨਤਮ ਹੋ ਜਾਂਦਾ ਹੈ । ਇਸ ਨਿਊਨਤਮ ਵਿਚਲਨ ਕੋਣ ਨੂੰ ਅਲਪਤਮ ਵਿਚਲਨ ਕੋਣ ਕਹਿੰਦੇ ਹਨ ।
ਜੇਕਰ ਕਿਸੇ ਪ੍ਰਿਜ਼ਮ ਦਾ ∠A ਅਤੇ ਕਿਸੇ ਰੰਗ ਦੀ ਕਿਰਨ ਲਈ ਅਲਪਮ ਵਿਚਲਨ ਕੋਣ ∠∂ m ਹੈ, ਤਾਂ
ਪ੍ਰਿਜ਼ਮ ਦੇ ਪਦਾਰਥ ਦਾ ਅਪਵਰਤਕ ਅੰਕ (μ) = \(\frac{\sin \frac{\mathrm{A}+\partial m}{2}}{\sin \frac{\mathrm{A}}{2}}\)
ਪ੍ਰਸ਼ਨ 4.
ਪਿਜ਼ਮ ਦੁਆਰਾ ਬੁਰਜ ਪ੍ਰਕਾਸ਼ ਦੇ ਵਰਣ-ਵਿਖੇਪਨ ਤੋਂ ਕੀ ਭਾਵ ਹੈ ? ਲੋੜੀਂਦੇ ਚਿੱਤਰ ਦੁਆਰਾ ਦਰਸਾਓ ਅਤੇ ਵਰਣ-ਵਿਖੇਪਨ ਦਾ ਕਾਰਨ ਵੀ ਸਮਝਾਓ ।
ਜਾਂ
ਪ੍ਰਕਾਸ਼ ਦੀ ਇੱਕ ਕਿਰਨ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਅਤੇ ਪਰਦੇ ਤੇ ਸਪੈੱਕਟ੍ਰਮ ਪ੍ਰਾਪਤ ਹੁੰਦਾ ਹੈ ।
(ੳ) ਇੱਕ ਚਿੱਤਰ ਬਣਾਓ ਜੋ ਚਿੱਟੇ ਪ੍ਰਕਾਸ਼ ਦਾ ਸਪੈਂਕ ਦਰਸਾਉਂਦਾ ਹੈ ।
(ਅ) ਸਪੈਂਕ ਦੇ ਸੱਤ ਰੰਗਾਂ ਦਾ ਕੁਮਵਾਰ ਨਾਂ ਦੱਸੋ ।
(ੲ) ਸੀਕਮ ਦੇ ਕਿਹੜੇ ਰੰਗ ਦਾ ਵਿਚਲਨ ਸਭ ਤੋਂ ਅਧਿਕ ਅਤੇ ਸਭ ਤੋਂ ਘੱਟ ਹੁੰਦਾ ਹੈ !
ਉੱਤਰ-
ਵਰਣ ਵਿਖੇਪਨ – ਚਿੱਟੇ ਪ੍ਰਕਾਸ਼ ਕਰਨ ਦਾ ਆਪਣੇ ਘਟਕ ਰੰਗਾਂ ਦੀਆਂ ਪ੍ਰਕਾਸ਼ ਕਿਰਨਾਂ ਵਿੱਚ ਵਿਭਾਜਨ ਹੋਣ ਦੇ ਵਰਤਾਰੇ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਨ ਕਹਿੰਦੇ ਹਨ ।
(ਉ) ਪਿਜ਼ਮ ਦੁਆਰਾ ਚਿੱਟੇ ਪ੍ਰਕਾਸ ਦਾ ਵਰਣ – ਵਿਖੇਪਨਜਦੋਂ ਸੂਰਜ ਦੀ ਚਿੱਟੇ ਪ੍ਰਕਾਸ਼ ਕਰਨ ਨੂੰ ਕਿਸੇ ਪਿਜ਼ਮ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਉਹ ਅਪਵਰਤਨ ਕਾਰਨ ਆਪਣੇ ਰਸਤੇ ਤੋਂ ਵਿਚਲਿਤ ਹੋ ਕੇ ਪਿਜ਼ਮ ਦੇ ਆਧਾਰ ਵੱਲ ਝੁੱਕ ਕੇ ਵਿਭਿੰਨ ਰੰਗਾਂ ਦੀਆਂ ਕਿਰਨਾਂ ਵਿੱਚ ਵਿਭਾਜਿਤ ਹੋ ਜਾਂਦੀ ਹੈ । ਇਸ ਤਰ੍ਹਾਂ ਉਤਪੰਨ ਹੋਏ ਵਿਭਿੰਨ ਰੰਗਾਂ ਦੇ ਸਮੂਹ ਨੂੰ ਸਪੈਂਕ (Spectrum) ਕਹਿੰਦੇ ਹਨ । ਇਸ ਸੀਕਮ ਇੱਕ ਸਿਰਾ ਲਾਲ ਅਤੇ ਦੂਜਾ ਸਿਰਾ ਵੈਂਗਣੀ ਹੁੰਦਾ ਹੈ ।
(ਅ) ਸਾਧਾਰਨ ਤੌਰ ‘ਤੇ ਸਾਡੀ ਅੱਖ ਨੂੰ ਸਪੈੱਕਟ੍ਰਮ ਦੇ ਸੱਤ ਰੰਗ ਸਮੂਹ ਵਿੱਚ ਵਿਖਾਈ ਦਿੰਦੇ ਹਨ । ਮ੍ਰਿਜ਼ਮ ਦੇ ਆਧਾਰ ਵਲੋਂ ਇਹ ਰੰਗ ਵੈਂਗਣੀ, ਜਾਮਨੀ, ਨੀਲਾ ਅਸਮਾਨੀ, ਹਰਾ, ਪੀਲਾ ਨਾਰੰਗੀ ਅਤੇ ਲਾਲ ਦੇ ਕੂਮ ਵਿੱਚ ਹੁੰਦੇ ਹਨ । ਰੰਗਾਂ ਦੇ ਇਸ ਕੂਮ ਨੂੰ ਅੰਗ੍ਰੇਜ਼ੀ ਦੇ ਅੱਖਰ VIBGYOR (ਵਿਬਗਯੋਰ) ਨਾਲ ਆਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ ।
(ੲ) ਜਦੋਂ ਚਿੱਟੇ ਪ੍ਰਕਾਸ਼ ਦੀ ਕਿਰਨ ਪਿਜ਼ਮ ਵਿੱਚੋਂ ਦੀ ਗੁਜ਼ਰਦੀ ਹੈ ਤਾਂ ਚਿੱਟੇ ਪਕਾਸ਼ ਵਿੱਚ ਉਪਸਥਿਤ ਭਿੰਨ-ਭਿੰਨ ਰੰਗਾਂ ਦੀਆਂ ਕਿਰਨਾਂ ਵਿੱਚ ਪਿਜ਼ਮ ਦੁਆਰਾ ਵਿਚਲਨ ਭਿੰਨ-ਭਿੰਨ ਹੁੰਦਾ ਹੈ । ਲਾਲ ਪ੍ਰਕਾਸ਼ ਦੀ ਕਿਰਨ ਵਿੱਚ ਵਿਚਲਨ ਸਭ ਤੋਂ ਘੱਟ ਅਤੇ ਵੈਂਗਣੀ ਵਿੱਚ ਸਭ ਤੋਂ ਅਧਿਕ ਹੁੰਦਾ ਹੈ । ਹੋਰ ਰੰਗਾਂ ਦੀਆਂ ਕਿਰਨਾਂ ਵਿੱਚ ਵਿਚਲਨ ਲਾਲ ਅਤੇ ਵੈਂਗਣੀ ਕਿਰਨਾਂ ਦੇ ਵਿਚਾਲੇ ਹੁੰਦਾ ਹੈ । ਵੈਂਗਣੀ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਅਤੇ ਲਾਲ ਰੰਗ ਦੀ ਤਰੰਗ ਲੰਬਾਈ ਸਭ ਤੋਂ ਅਧਿਕ ਹੁੰਦੀ ਹੈ ।
ਪ੍ਰਿਜ਼ਮ ਦੁਆਰਾ ਪ੍ਰਕਾਸ਼ ਦੇ ਵਰਣ-ਵਿਖੇਪਨ ਦਾ ਕਾਰਨ – ਕਿਸੇ ਪਾਰਦਰਸ਼ੀ ਪਦਾਰਥ ਜਿਵੇਂ ਕੱਚ ਦਾ ਅਪਵਰਤਨ ਅੰਕ ਪ੍ਰਕਾਸ਼ ਦੇ ਰੰਗ ‘ਤੇ ਨਿਰਭਰ ਕਰਦਾ ਹੈ । ਅਪਵਰਤਨ ਅੰਕ ਲਾਲ ਰੰਗ ਦੇ ਪ੍ਰਕਾਸ਼ ਲਈ ਸਭ ਤੋਂ ਘੱਟ ਅਤੇ ਵੈਂਗਣੀ ਰੰਗ ਦੇ ਪ੍ਰਕਾਸ਼ ਲਈ ਸਭ ਤੋਂ ਅਧਿਕ ਹੁੰਦਾ ਹੈ ।
ਜਦੋਂ ਕੋਈ ਪ੍ਰਕਾਸ਼ ਕਿਰਨ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਤਾਂ ਉਹ ਆਪਣੇ ਰਸਤੇ ਤੋਂ ਵਿਚਲਿਤ ਹੋ ਕੇ ਪ੍ਰਿਜ਼ਮ ਦੇ । ਆਧਾਰ ਵਲ ਝੁੱਕ ਜਾਂਦੀ ਹੈ । ਕਿਉਂਕਿ ਪ੍ਰਕਾਸ਼ ਵਿੱਚ ਉਪਸਥਿਤ ਭਿੰਨ-ਭਿੰਨ ਰੰਗਾਂ ਦੀਆਂ ਕਿਰਨਾਂ ਦਾ ਵਿਚਲਨ ਭਿੰਨ-ਭਿੰਨ ਹੁੰਦਾ ਹੈ, ਇਸ ਲਈ ਲਾਲ ਰੰਗ ਦੇ ਪ੍ਰਕਾਸ਼ ਦੀ ਕਿਰਨ ਪਿਜ਼ਮ ਦੇ ਆਧਾਰ ਵੱਲ ਸਭ ਤੋਂ ਘੱਟ ਅਤੇ ਵੈਂਗਣੀ ਰੰਗ ਦੇ ਪ੍ਰਕਾਸ਼ ਦੀ ਕਿਰਨ ਸਭ ਤੋਂ ਅਧਿਕ ਭੁੱਕੇਗੀ । ਇਸ ਤਰ੍ਹਾਂ ਚਿੱਟੇ ਰੰਗ ਦੇ ਪ੍ਰਕਾਸ਼ ਦਾ ਪ੍ਰਿਜ਼ਮ ਵਿੱਚੋਂ ਲੰਘਣ ਤੇ ਵਰਣ-ਵਿਖੇਪਨ ਹੋ ਜਾਂਦਾ ਹੈ ।
ਆਇਤਾਕਾਰ ਸਲੈਬ ਵਿੱਚ ਚਿੱਟੇ ਰੰਗ ਦੇ ਪ੍ਰਕਾਸ਼ ਦਾ ਵਰਣ-ਵਿਖੇਪਨ ਨਹੀਂ ਹੁੰਦਾ ਕਿਉਂਕਿ ਆਇਤਾਕਾਰ ਸਲੈਂਬ ਦੁਆਰਾ ਕਿਰਨਾਂ ਦਾ ਵਿਚਲਨ ਨਹੀਂ ਹੁੰਦਾ, ਕੇਵਲ ਸਾਇਡ ਵਿਸਥਾਪਨ ਹੁੰਦਾ ਹੈ । ਸਲੈਂਬ ਵਿੱਚੋਂ ਅਪਵਰਤਨ ਮਗਰੋਂ ਆਪਾਤੀ ਕਿਰਨ ਅਤੇ ਨਿਰਗਮਨ ਕਿਰਨ ਇੱਕ-ਦੂਜੇ ਦੇ ਸਮਾਨ ਅੰਤਰ ਹੋ ਜਾਂਦੀਆਂ ਹਨ ।
ਪ੍ਰਸ਼ਨ 5.
ਸੂਰਜ ਦਾ ਪ੍ਰਕਾਸ਼ ਵਿਭਿੰਨ ਸੱਤ ਰੰਗਾਂ ਦਾ ਮਿਸ਼ਰਨ ਹੈ | ਪ੍ਰਯੋਗ ਦੁਆਰਾ ਇਸ ਤੱਥ ਦੀ ਪੁਸ਼ਟੀ ਕਿਵੇਂ ਕੀਤੀ ਜਾ ਸਕਦੀ ਹੈ ?
ਜਾਂ
“ਸੂਰਜ ਦਾ ਚਿੱਟਾ ਪ੍ਰਕਾਸ਼ ਵਿਭਿੰਨ ਰੰਗਾਂ ਦਾ ਮਿਸ਼ਰਨ ਹੈ’ ਪ੍ਰਿਜ਼ਮ ਦੀ ਸਹਾਇਤਾ ਨਾਲ ਜ਼ਰੂਰੀ ਕਿਰਨ ਚਿੱਤਰ ਖਿੱਚ ਕੇ ਕਥਨ ਦੀ ਪੁਸ਼ਟੀ ਕਰੋ ।
ਉੱਤਰ-
“ਸੂਰਜ ਦਾ ਪ੍ਰਕਾਸ਼ ਵਿਭਿੰਨ ਸੱਤ ਰੰਗਾਂ ਦਾ ਮਿਸ਼ਰਨ ਹੈ”
ਪਿਜ਼ਮ ਦੁਆਰਾ ਸੂਰਜ ਪ੍ਰਕਾਸ਼ ਦਾ ਸੀਕਮ ਪ੍ਰਾਪਤ ਹੋਣ ਦੇ ਹੇਠ ਲਿਖੇ ਦੋ ਸੰਭਵ ਕਾਰਨ ਹਨ-
(1) ਪ੍ਰਿਜ਼ਮ ਆਪਣੇ ਵਿੱਚੋਂ ਗੁਜ਼ਰਨ ਵਾਲੇ ਪ੍ਰਕਾਸ਼ ਨੂੰ ਆਪ ਹੀ ਵਿਭਿੰਨ ਰੰਗਾਂ ਵਿੱਚ ਰੰਗ ਦਿੰਦਾ ਹੈ ।
(2) ਸੂਰਜ ਦਾ ਪ੍ਰਕਾਸ਼ ਵਿਭਿੰਨ ਸੱਤ ਰੰਗਾਂ ਦੇ ਪ੍ਰਕਾਸ਼ ਤੋਂ ਮਿਲ ਕੇ ਬਣਿਆ ਹੋਇਆ ਹੈ । ਪ੍ਰਿਜ਼ਮ ਇਨ੍ਹਾਂ ਰੰਗਾਂ ਨੂੰ ਵਿਭਾਜਿਤ ਕਰ ਦਿੰਦਾ ਹੈ ।
ਅਸਲ ਵਿੱਚ ਦੂਜਾ ਕਾਰਨ ਸਹੀ ਹੈ । ਇਸ ਕਾਰਨ ਦੀ ਹੇਠ ਲਿਖੇ ਪ੍ਰਯੋਗ ਦੁਆਰਾ ਪੜਤਾਲ ਕੀਤੀ ਜਾ ਸਕਦੀ ਹੈ ।
ਚਿੱਟੇ ਪ੍ਰਕਾਸ਼ ਦਾ ਘਟਕ ਸੰਤ ਰੰਗਾਂ ਦਾ ਮਿਸ਼ਰਨ ਹੋਣ ਦੀ ਪੜਤਾਲ-
ਯੋਗ-ਪ੍ਰਿਜ਼ਮ 1 ਅਤੇ ਪ੍ਰਿਜ਼ਮ 2 ਨੂੰ ਚਿੱਤਰ ਵਿੱਚ ਦਰਸਾਏ ਢੰਗ ਨਾਲ ਹਨ੍ਹੇਰੇ ਕਮਰੇ ਵਿੱਚ ਰੱਖੋ । ਇਨ੍ਹਾਂ ਦੋਨਾਂ ਪ੍ਰਮਾਂ ਦੇ ਵਿਚਕਾਰ ਇੱਕ ਪਰਦਾ ਰੱਖੋ ਜਿਸ ਵਿੱਚ ਇੱਕ ਬਰੀਕ ਛੇਕ ਹੋਵੇ । ਇੱਕ ਬਰੀਕ ਛੇਕ H ਵਿੱਚੋਂ ਸੂਰਜ ਦਾ ਪ੍ਰਕਾਸ਼ ਕਮਰੇ ਅੰਦਰ ਆਉਣ ਦਿਓ । ਪ੍ਰਿਜ਼ਮ ਦੇ ਦੂਜੇ ਪਾਸੇ ਰੱਖੇ ਪਰਦੇ ਤੇ ਸੀਕਮ ਪ੍ਰਾਪਤ ਕਰੋ । ਪਰਦੇ ਦੇ ਛੇਕ ਵਿੱਚੋਂ ਕਿਸੇ ਇੱਕ ਰੰਗ ਜਿਵੇਂ ਕਿ ਹਰੇ ਰੰਗ ਦੇ ਪ੍ਰਕਾਸ਼ ਨੂੰ ਪਿਜ਼ਮ 2 ਤੇ ਡਿੱਗਣ ਦਿਓ ਅਤੇ ਫਿਜ਼ਮ 2 ਤੋਂ ਨਿਰਗਮਨ ਹੋਏ ਪ੍ਰਕਾਸ਼ ਨੂੰ ਵੇਖੋ । ਮ੍ਰਿਜ਼ਮ 2 ਤੋਂ ਨਵੇਂ ਰੰਗ ਦਾ ਪ੍ਰਕਾਸ਼ ਨਹੀਂ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਪਰਦੇ ਦੇ ਛੇਕ ਦੁਆਰਾ ਲੜੀਵਾਰ ਹਰੇਕ ਰੰਗ ਦਾ ਪ੍ਰਕਾਸ਼ ਪ੍ਰਿਜ਼ਮ 2 ‘ਤੇ ਪਾਉਣ ਨਾਲ ਪ੍ਰਿਜ਼ਮ 2 ਤੋਂ ਨਿਕਲਿਆ ਪ੍ਰਕਾਸ਼ ਉਸ ਰੰਗ ਦਾ ਪ੍ਰਾਪਤ ਹੋਇਆ ਹੈ, ਜਿਸ ਰੰਗ ਦਾ ਪ੍ਰਕਾਸ਼ ਅਸੀਂ ਪਿਜ਼ਮ 2 ‘ਤੇ ਸੁੱਟਿਆ ਸੀ । ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਮ੍ਰਿਜ਼ਮ ਪ੍ਰਕਾਸ਼ ਨੂੰ ਰੰਗਦਾ ਨਹੀਂ ਹੈ ।
ਹੁਣ ਦੂਜਾ ਪ੍ਰਿਜ਼ਮ ਜਿਹੜਾ ਬਿਲਕੁਲ ਹਰ ਪੱਖੋਂ ਪਹਿਲੇ ਦੇ ਬਰਾਬਰ ਹੈ ਉਲਟੀ ਸਥਿਤੀ ਵਿੱਚ ਰੱਖੋ ਤਾਂ ਜੋ ਸਪੈਂਕਟਮ ਦੇ ਸਾਰੇ ਰੰਗ ਦੂਜੇ ਉਲਟੇ ਰੱਖੇ ਪ੍ਰਿਜ਼ਮ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ । ਦੂਜੇ ਪ੍ਰਿਜ਼ਮ ਵਿੱਚੋਂ ਨਿਰਗਮਨ ਪ੍ਰਕਾਸ਼ ਪੁੰਜ ਚਿੱਟਾ ਪ੍ਰਕਾਸ਼ ਪ੍ਰਾਪਤ ਹੋਇਆ ਹੈ । ਇਸ ਤੋਂ ਸਿੱਧ ਹੋਇਆ ਹੈ ਕਿ ਕੋਈ ਵੀ ਪ੍ਰਕਾਸ਼ ਜੋ ਸੂਰਜ ਦੇ ਪ੍ਰਕਾਸ਼ ਦੇ ਸਮਾਨ ਸਪੈੱਕਟ੍ਰਮ ਬਣਾਉਂਦਾ ਹੈ ਉਹ ਚਿੱਟਾ ਪ੍ਰਕਾਸ਼ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਮਨੁੱਖੀ ਅੱਖ ਨੂੰ ਭਗਵਾਨ ਦਾ ਸਭ ਤੋਂ ਵਧੀਆ ਉਪਹਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਕਿਹਾ ਜਾਂਦਾ ਹੈ ਕਿ ਅੱਖ ਹੈ ਤਾਂ ਦੁਨੀਆ ਹੈ | ਅੱਖਾਂ ਦੁਆਰਾ ਹੀ ਮਨੁੱਖ ਵੇਖ ਸਕਦਾ ਹੈ । ਅਰਥਾਤ ਉਹ ਵੱਖਵੱਖ ਵਸਤੂਆਂ ਦੀ ਸਹੀ ਪਛਾਣ ਕਰ ਸਕਦਾ ਹੈ । ਰੰਗਾਂ ਦੀ ਪਹਿਚਾਣ ਕਰ ਸਕਦਾ ਹੈ । ਬਿਨਾਂ ਛੁਏ ਛੋਟੇ-ਵੱਡੇ ਵਿੱਚ ਅੰਤਰ ਕਰ ਸਕਦਾ ਹੈ, ਪੜ-ਲਿਖ ਸਕਦਾ ਹੈ ਅਤੇ ਸੰਸਾਰ ਦੀਆਂ ਸਾਰੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਨੂੰ ਸਮਝ ਸਕਦਾ ਹੈ । ਇਸੇ ਲਈ ਅੱਖਾਂ ਨੂੰ ਭਗਵਾਨ ਦੇ ਸਭ ਤੋਂ ਉੱਤਮ ਤੋਹਫੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।
ਪ੍ਰਸ਼ਨ 2.
ਕਿਸੇ ਹਨੇਰੇ ਵਾਲੇ ਕਮਰੇ ਵਿੱਚ ਪ੍ਰਵੇਸ਼ ਕਰਦੇ ਹੀ ਸਾਨੂੰ ਕੁੱਝ ਸਮਾਂ ਕੁੱਝ ਵੀ ਨਹੀਂ ਦਿਖਾਈ ਦਿੰਦਾ ਅਤੇ ਹਨੇਰੇ ਵਿੱਚ ਦੇਰ ਤੱਕ ਰਹਿਣ ਤੋਂ ਅਚਾਨਕ ਬਾਅਦ ਤੇਜ਼ ਪ੍ਰਕਾਸ਼ ਵਿੱਚ ਸਾਡੀਆਂ ਅੱਖਾਂ ਕੁੱਝ ਨਹੀਂ ਦੇਖ ਸਕਦੀਆਂ । ਕਿਉਂ ?
ਉੱਤਰ-
ਕਾਰਨੀਆ ਦੇ ਪਿੱਛੇ ਆਇਰਿਸ (Iris) ਹੁੰਦੀ ਹੈ ਜੋ ਪੁਤਲੀ ਦੇ ਆਕਾਰ ਨੂੰ ਨਿਯੰਤਰਿਤ ਕਰਦੀ ਹੈ । ਇਸਦੇ ਦੁਆਰਾ ਅੱਖ ਵਿੱਚ ਜਾਣ ਵਾਲੇ ਪ੍ਰਕਾਸ਼ ਦੀ ਤੀਬਰਤਾ ਤੇ ਨਿਯੰਤਰਣ ਰੱਖਿਆ ਜਾਂਦਾ ਹੈ । ਜਦੋਂ ਅਸੀਂ ਹਨੇਰੇ ਕਮਰੇ ਵਿੱਚ ਜਾਂਦੇ ਹਾਂ ਤਾਂ ਰੈਟੀਨਾ ਤੇ ਬਣਨ ਵਾਲੇ ਪ੍ਰਤਿਬਿੰਬ ਦੇ ਲਈ ਵੱਧ ਪ੍ਰਕਾਸ਼ ਦੀ ਲੋੜ ਹੁੰਦੀ ਹੈ । ਇਸ ਨੂੰ ਅੰਦਰ ਭੇਜਣ ਲਈ ਪੁਤਲੀ ਨੂੰ ਥੋੜਾ ਫੈਲਾਉਣਾ ਪੈਂਦਾ ਹੈ ਜਿਸ ਵਿੱਚ ਕੁਝ ਸਮਾਂ ਲਗਦਾ ਹੈ । ਉਸ ਸਮੇਂ ਸਾਨੂੰ ਕੁੱਝ ਦਿਖਾਈ ਨਹੀਂ ਦਿੰਦਾ । ਇਸੇ ਤਰ੍ਹਾਂ ਹਨੇਰੇ ਵਿੱਚ ਬੈਠੇ ਰਹਿਣ ਤੋਂ ਬਾਅਦ ਪੁਤਲੀਆਂ ਫੈਲ ਜਾਂਦੀਆਂ ਹਨ ਤਾਂ ਹਨੇਰੇ ਵਿੱਚ ਵੱਧ ਪ੍ਰਕਾਸ਼ ਅੱਖ ਅੰਦਰ ਜਾ ਸਕੇ । ਅਚਾਨਕ ਤੇਜ਼ ਪ੍ਰਕਾਸ਼ ਆ ਜਾਣ ਦੀ ਸਥਿਤੀ ਵਿੱਚ ਪੁਤਲੀ ਨੂੰ ਸਿਕੁੜਨ ਲਈ ਸਮਾਂ ਲਗਦਾ ਹੈ ।
ਪ੍ਰਸ਼ਨ 3.
ਅੱਖ ਦੇ ਡੇਲੇ ਦੇ ਅੱਗੇ ਲੱਗਿਆ ਲੈੱਨਜ਼ ਕਿਹੜਾ ਹੁੰਦਾ ਹੈ ? ਇਸਦਾ ਮੁੱਖ ਕੰਮ ਕੀ ਹੈ ?
ਉੱਤਰ-
ਮਨੁੱਖੀ ਅੱਖ ਦੇ ਡੇਲੇ ਦੇ ਅੱਗੇ ਲੱਗਾ ਲੈਂਜ਼ ਰੇਸ਼ੇਦਾਰ ਜੈਲੀ ਵਰਗਾ ਉੱਤਲ ਲੈਂਜ਼ ਹੁੰਦਾ ਹੈ । ਇਸਦੀ ਵਕਰਤਾ ਸਿਲੀਅਰੀ ਪੱਠਿਆਂ ਨਾਲ ਨਿਯੰਤਰਿਤ ਹੁੰਦੀ ਹੈ । ਕਾਰਨੀਆ ਅਤੇ ਐਕੁਅਸ ਹਿਉਮਰ ਪ੍ਰਕਾਸ਼ ਦੀਆਂ ਵਧੇਰੇ ਕਿਰਨਾਂ ਦਾ ਅਪਵਰਤਨ ਕਰ ਦਿੰਦੀਆਂ ਹਨ । ਕ੍ਰਿਸਟਲੀ ਲੈੱਨਜ਼ ਉਨ੍ਹਾਂ ਦੀ ਫੋਕਸ ਦੂਰੀ ਨੂੰ ਠੀਕ ਰੂਪ ਦਿੰਦਾ ਹੈ ਤਾਂ ਜੋ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣ ਸਕੇ ।
ਪ੍ਰਸ਼ਨ 4.
ਰੈਟੀਨਾ ਦਾ ਮਨੁੱਖੀ ਅੱਖ ਵਿੱਚ ਕੀ ਕੰਮ ਹੈ ?
ਉੱਤਰ-
ਰੈਟੀਨਾ – ਇਹ ਡੇਲੇ ਦਾ ਅੰਦਰਲਾ ਪਰਦਾ ਹੈ ਜੋ ਬਹੁਤ ਹੀ ਕੋਮਲ ਤਿੱਲੀ ਸਮਾਨ ਹੁੰਦਾ ਹੈ । ਇਸ ਤੇ ਅਣਗਿਣਤ ਪ੍ਰਕਾਸ਼ ਸੰਵੇਦੀ ਕੋਸ਼ਿਕਾਵਾਂ ਹੁੰਦੀਆਂ ਹਨ । ਇਸ ਤੇ ਰਾਂਡ ਅਤੇ ਕੋਨ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜੋ ਪ੍ਰਕਾਸ਼ ਅਤੇ ਰੰਗਾਂ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ । ਇਹੀ ਪ੍ਰਕਾਸ਼ ਦੀ ਸੰਵੇਦਨਾ ਨੂੰ ਸੰਕੇਤਾਂ ਦੇ ਰੂਪ ਵਿੱਚ ਦ੍ਰਿਸ਼ਟੀ ਨਸ ਰਾਹੀਂ ਦਿਮਾਗ਼ ਤਕ ਭੇਜਦੀਆਂ ਹਨ, ਜਿਸ ਕਰਕੇ ਅਸੀਂ ਦੇਖ ਸਕਦੇ ਹਾਂ ।
ਪ੍ਰਸ਼ਨ 5.
ਅਸੀਂ ਬਹੁਤ ਨੇੜੇ ਤੋਂ ਪੜ੍ਹਨ ਵਿੱਚ ਕਠਿਨਾਈ ਕਿਉਂ ਮਹਿਸੂਸ ਕਰਦੇ ਹਾਂ ?
ਉੱਤਰ-
ਨੇਤਰ ਲੈੱਨਜ਼ ਆਪਣੀ ਸ਼ਕਤੀ ਅਤੇ ਗੁਣਾਂ ਦੇ ਕਾਰਨ ਫੋਕਸ ਦੂਰੀ ਨੂੰ ਕੁੱਝ ਹੱਦ ਤਕ ਬਦਲਦਾ ਹੈ ਪਰ ਇੱਕ ਨਿਸਚਿਤ ਹੱਦ ਤੋਂ ਬਾਅਦ ਇਹ ਫੋਕਸ ਦੂਰੀ ਨੂੰ ਨਹੀਂ ਬਦਲ ਸਕਦਾ । ਜੇ ਕੋਈ ਵਸਤੂ ਅੱਖ ਦੇ ਬਹੁਤ ਨੇੜੇ ਰੱਖੀ ਹੋਵੇ ਤਾਂ ਇਸ ਵਿੱਚ ਇੰਨਾ ਪਰਿਵਰਤਨ ਨਹੀਂ ਹੁੰਦਾ ਕਿ ਉਸ ਨੂੰ ਠੀਕ-ਠਾਕ ਦੇਖਣ ਵਿੱਚ ਮੱਦਦ ਮਿਲੇ । ਇਸ ਲਈ ਸਾਨੂੰ ਬਹੁਤ ਨੇੜੇ ਤੋਂ ਪੜ੍ਹਨ ਵਿੱਚ ਕਠਿਨਾਈ ਮਹਿਸੂਸ ਹੁੰਦੀ ਹੈ । ਅਜਿਹਾ ਕਰਨ ਨਾਲ ਅੱਖਾਂ ਤੇ ਦਬਾਓ ਪੈਂਦਾ ਹੈ ਅਤੇ ਧੁੰਦਲਾ ਦਿਸਦਾ ਹੈ ।
ਪ੍ਰਸ਼ਨ 6.
ਰੈਟੀਨਾ ਤੋਂ ਦਿਮਾਗ਼ ਤਕ ਸੰਕੇਤ ਕਿਵੇਂ ਪਹੁੰਚਦਾ ਹੈ ?
ਉੱਤਰ-
ਪੁਤਲੀ ਦੇ ਰਸਤੇ ਪ੍ਰਕਾਸ਼ ਕਿਰਨਾਂ ਅੱਖ ਵਿੱਚ ਪ੍ਰਵੇਸ਼ ਕਰਕੇ ਅੱਖ ਲੈਂਨਜ਼ ਦੁਆਰਾ ਰੈਟੀਨਾ ਤੇ ਕਿਸੇ ਵਸਤੂ ਦਾ ਉਲਟਾ, ਛੋਟਾ ਅਤੇ ਵਾਸਤਵਿਕ ਪ੍ਰਤਿਬਿੰਬ ਬਣਾਉਂਦੀਆਂ ਹਨ । ਰੇਟੀਨਾ ਤੇ ਬਹੁਤ ਵੱਡੀ ਸੰਖਿਆ ਵਿੱਚ ਪ੍ਰਕਾਸ਼ ਸੁਰਾਹੀ ਸੈੱਲ ਹੁੰਦੇ ਹਨ ਜਿਹੜੇ ਕਿਰਿਆਸ਼ੀਲ ਹੋ ਕੇ ਬਿਜਲਈ ਸਿਗਨਲ ਉਤਪੰਨ ਕਰਦੇ ਹਨ । ਇਹ ਸਿਗਨਲ ਦਿਸ਼ਾ ਤੰਤ੍ਰਿਕਾਵਾਂ ਰਾਹੀਂ ਦਿਮਾਗ਼ ਤੱਕ ਪਹੁੰਚਾ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਦਿਮਾਗ਼ ਵਿਆਖਿਆ ਕਰਦਾ ਹੈ ।
ਪ੍ਰਸ਼ਨ 7.
ਕਈ ਵਾਰ ਕੁੱਝ ਆਦਮੀ ਦੂਰ ਜਾਂ ਨਿਕਟ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਵੇਖਣ ਲਈ ਅੱਖਾਂ ਸਿੰਗੋੜ ਲੈਂਦੇ ਹਨ । ਕਿਉਂ ?
ਉੱਤਰ-
ਸਾਡੀਆਂ ਅੱਖਾਂ ਦਾ ਲੈਂਜ਼ ਰੇਸ਼ੇਦਾਰ ਜੈਲੀ ਵਰਗਾ ਹੁੰਦਾ ਹੈ ਜਿਸ ਦੀ ਵੜਤਾ ਸਿਲਿਅਰੀ ਪੱਠਿਆਂ ਦੁਆਰਾ ਬਦਲੀ ਜਾ ਸਕਦੀ ਹੈ । ਇਸ ਦੀ ਵਕ੍ਰਤਾ ਵਿੱਚ ਪਰਿਵਰਤਨ ਨਾਲ ਇਸ ਦੀ ਫੋਕਸ ਦੂਰੀ ਪਰਿਵਰਤਿਤ ਹੋ ਜਾਂਦੀ ਹੈ । ਜਦੋਂ ਪੱਠੇ ਢਿੱਲੇ ਜਾਂ ਕਮਜ਼ੋਰ ਹੋ ਜਾਂਦੇ ਹਨ ਤਾਂ ਲੈੱਨਜ਼ ਪਤਲਾ ਹੋ ਜਾਂਦਾ ਹੈ ਜਿਸ ਕਾਰਨ ਲੈਂਨਜ਼ ਦੀ ਫੋਕਸ ਦੁਰੀ ਵੱਧ ਜਾਂਦੀ ਹੈ ਅਤੇ ਸਾਨੂੰ ਦੂਰ ਸਥਿਤ ਵਸਤੂਆਂ ਸਾਫ਼ ਵਿਖਾਈ ਦੇਣ ਲਗਦੀਆਂ ਹਨ । ਸਿਲਿਅਰੀ ਪੱਠਿਆਂ ਨੂੰ ਸਿੰਗੋੜਨ ਨਾਲ ਨੇਤਰ ਲੈੱਨਜ਼ ਦੀ ਵੜਤਾ ਵੱਧ ਜਾਂਦੀ ਹੈ ਅਤੇ ਇਹ ਮੋਟਾ ਹੋ ਜਾਂਦਾ ਹੈ । ਇਸ ਦੇ ਸਿੱਟੇ ਵਜੋਂ ਲੈਂਨਜ਼ ਦੀ ਫੋਕਸ ਦੂਰੀ ਘੱਟ ਹੋ ਜਾਂਦੀ ਹੈ ਜਿਸ ਤੋਂ ਅਸੀਂ ਨਿਕਟ ਦੀਆਂ ਵਸਤੂਆਂ ਨੂੰ ਸਾਫ-ਸਾਫ ਵੇਖਣ ਦੇ ਸਮਰੱਥ ਹੋ ਜਾਂਦੇ ਹਾਂ ।
ਪ੍ਰਸ਼ਨ 8.
ਬੁੱਢੇ ਲੋਕਾਂ ਨੂੰ ਪੜ੍ਹਨ ਲਈ ਅਕਸਰ ਚਸ਼ਮਾ ਕਿਉਂ ਲਗਾਉਣਾ ਪੈਂਦਾ ਹੈ ?
ਉੱਤਰ-
ਲਗਪਗ 60 ਸਾਲ ਦੀ ਉਮਰ ਵਿੱਚ ਦ੍ਰਿਸ਼ਟੀ ਦਾ ਨਿਕਟ ਬਿੰਦੂ 200 cm ਹੋ ਜਾਂਦਾ ਹੈ ਜੋ ਜਵਾਨੀ ਵਿੱਚ ਆਮ ਕਰਕੇ ਠੀਕ ਨਜ਼ਰ ਵਾਲਿਆਂ ਲਈ 25 cm ਦਾ ਹੁੰਦਾ ਹੈ । ਅਜਿਹਾ ਹੋਣ ਕਰਕੇ ਪੜ੍ਹਨ ਵਿੱਚ ਮੁਸ਼ਕਿਲ ਆਉਂਦੀ ਹੈ । ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ ਦਾ ਚਸ਼ਮਾ ਲਗਾਉਣਾ ਪੈਂਦਾ ਹੈ ।
ਪ੍ਰਸ਼ਨ 9.
ਸਾਨੂੰ ਇੱਕ ਅੱਖ ਦੀ ਬਜਾਏ ਦੋ ਅੱਖਾਂ ਦਾ ਕੀ ਲਾਭ ਹੈ ?
ਉੱਤਰ-
ਸਾਨੂੰ ਭਗਵਾਨ ਨੇ ਇੱਕ ਅੱਖ ਦੀ ਥਾਂ ਦੋ ਅੱਖਾਂ ਦਿੱਤੀਆਂ ਹਨ ।
ਇਸ ਦੇ ਸਾਨੂੰ ਹੇਠ ਲਿਖੇ ਲਾਭ ਹਨ-
- ਸਾਡਾ ਦ੍ਰਿਸ਼ਟੀ ਖੇਤਰ ਵੱਡਾ ਹੋ ਜਾਂਦਾ ਹੈ ।
- ਇੱਕ ਅੱਖ ਹੋਣ ਦੀ ਸਥਿਤੀ ਵਿੱਚ ਸਾਡਾ ਖਿਤਿਜ ਦ੍ਰਿਸ਼ਟੀ ਖੇਤਰ ਲਗਭਗ 150° ਹੁੰਦਾ ਪਰੰਤੂ ਦੋ ਅੱਖਾਂ ਹੋਣ ਕਾਰਨ ਹੁਣ ਇਹ ਲਗਭਗ 180° ਹੋ ਜਾਂਦਾ ਹੈ ।
- ਕਿਸੇ ਘੱਟ ਪ੍ਰਕਾਸ਼ਿਤ ਵਸਤੂ ਨੂੰ ਵੇਖਣ ਦੀ ਸਮਰੱਥਾ ਇੱਕ ਅੱਖ ਦੀ ਤੁਲਨਾ ਵਿੱਚ ਦੋ ਅੱਖਾਂ ਦੀ ਵੱਧ ਜਾਂਦੀ ਹੈ ।
ਪ੍ਰਸ਼ਨ 10.
ਮੋਤੀਆਬਿੰਦ (Cataract) ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਉਪਚਾਰ ਹੈ ?
ਉੱਤਰ-
ਮੋਤੀਆਬਿੰਦ – ਅੱਖ ਦੇ ਲੈੱਨਜ਼ ਦੇ ਪਿੱਛੇ ਕਈ ਕਾਰਨਾਂ ਕਰਕੇ ਇੱਕ ਝਿੱਲੀ ਜੰਮ ਜਾਂਦੀ ਹੈ ਜਿਸ ਕਾਰਨ ਪਾਰਦਰਸ਼ੀ ਲੈਂਨਜ਼ ਵਿਚੋਂ ਪ੍ਰਕਾਸ਼ ਕਿਰਨਾਂ ਨੂੰ ਲੰਘਣ ਵਿੱਚ ਰੁਕਾਵਟ ਪੈਦਾ ਹੁੰਦੀ ਹੈ । ਕਈ ਵਾਰ ਲੈੱਨਜ਼ ਪੂਰੀ ਤਰ੍ਹਾਂ ਅਪਾਰਦਰਸ਼ੀ ਬਣ ਜਾਂਦਾ ਹੈ । ਇਸ ਖ਼ਰਾਬ ਲੈਂਨਜ਼ ਨੂੰ ਸਰਜਰੀ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਉਸਦੇ ਸਥਾਨ ‘ਤੇ ਠੀਕ ਸ਼ਕਤੀ ਦਾ ਕਾਂਟੈਕਟ ਲੈੱਨਜ਼ ਜਾਂ ਫਿਰ ਸਰਜਰੀ ਤੋਂ ਬਾਅਦ ਚਸ਼ਮਾ ਲਗਾਉਣ ਤੋਂ ਬਾਅਦ ਠੀਕ ਦਿਖਾਈ ਦੇਣ ਲਗਦਾ ਹੈ ।
ਪ੍ਰਸ਼ਨ 11.
ਅੱਖਾਂ ਦੀ ਵਿਕ੍ਰਿਤੀ (ਵਿਗਾੜ) ਕਿਸ-ਕਿਸ ਕਾਰਨ ਸੰਭਵ ਹੋ ਸਕਦਾ ਹੈ ?
ਉੱਤਰ-
ਅੱਖਾਂ ਬਹੁਤ ਨਾਜ਼ੁਕ ਅਤੇ ਸੰਵੇਦਨਸ਼ੀਲ ਗਿਆਨ ਇੰਦਰੀ ਹੈ ਅਤੇ ਦ੍ਰਿਸ਼ਟੀ ਤੰਤ੍ਰ ਦੇ ਕਿਸੇ ਵੀ ਭਾਗ ਦੇ ਨੁਕਸਾਨ ਹੋਣ ਕਾਰਨ ਇਹ ਹਮੇਸ਼ਾ ਲਈ ਖ਼ਰਾਬ ਹੋ ਸਕਦੀਆਂ ਹਨ । ਕਾਰਨੀਆ, ਪੁਤਲੀ, ਨੇਤਰ ਲੈੱਨਜ਼, ਵਿਟਰੀਅਸ ਹਿਉਮਰ, ਰੈਟੀਨਾ, ਤੰਤ੍ਰਿਕਾ ਆਦਿ ਕਿਸੇ ਵੀ ਨੁਕਸ ਹੋਣ ਤੇ ਅੱਖਾਂ ਦੀ ਵਿਕ੍ਰਿਤੀ ਵਿਗਾੜ ਪੈਣਾ ਸੰਭਵ ਹੈ ।
ਪ੍ਰਸ਼ਨ 12.
ਨੇਤਰਦਾਨ ਦੀ ਕੀ ਜ਼ਰੂਰਤ ਹੈ । ਸਪੱਸ਼ਟ ਕਰੋ ।
ਉੱਤਰ-
ਨੇਤਰ ਦਾਨ ਬਹੁਤ ਵੱਡਾ ਦਾਨ ਮੰਨਿਆ ਜਾਂਦਾ ਹੈ । ਬਿਨਾਂ ਅੱਖਾਂ ਦੇ ਸੰਸਾਰ ਵਿੱਚ ਹਨੇਰਾ ਅਤੇ ਦੁੱਖ ਭਰਿਆ ਜੀਵਨ ਹੁੰਦਾ ਹੈ । ਇਸ ਸੰਸਾਰ ਵਿੱਚ ਲਗਭਗ 3.5 ਕਰੋੜ ਲੋਕਾੰ ਨੇਤਰਹੀਨ ਹਨ ਜਿਨ੍ਹਾਂ ਵਿੱਚੋਂ 45 ਲੱਖ ਕਾਰਨੀਆ ਦੇ ਅੰਨੇਪਣ ਤੋਂ ਪੀੜਤ ਹਨ । ਇਹਨਾਂ 45 ਲੱਖ ਵਿੱਚੋਂ 60% ਤਾਂ ਉਹ ਬੱਚੇ ਹਨ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ । ਇਨ੍ਹਾਂ ਨੂੰ ਕਾਰਨੀਆ ਲਗਾ ਕੇ ਸੰਸਾਰ ਦਾ ਉਜਾਲਾ ਮੁੜ ਦਿੱਤਾ ਜਾ ਸਕਦਾ ਹੈ । ਇਸ ਲਈ ਮੌਤ ਤੋਂ ਬਾਅਦ ਸਾਨੂੰ ਆਪਣੀਆਂ ਅੱਖਾਂ ਦਾਨ ਕਰਨ ਮਗਰੋਂ ਅਜਿਹੇ ਰੋਗੀਆਂ ਨੂੰ ਰੋਸ਼ਨੀ ਪ੍ਰਾਪਤ ਹੋ ਸਕਦੀ ਹੈ ।
ਪ੍ਰਸ਼ਨ 13.
ਨੇਤਰਦਾਨ ਕਰਨ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
- ਮੌਤ ਤੋਂ ਬਾਅਦ 4 ਤੋਂ 6 ਘੰਟੇ ਵਿੱਚ ਹੀ ਨੇਤਰਦਾਨ ਹੋ ਜਾਣਾ ਚਾਹੀਦਾ ਹੈ ।
- ਨੇਤਰਦਾਨ ਨਜ਼ਦੀਕੀ ਨੇਤਰ ਬੈਂਕ ਨੂੰ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਦੀ ਟੀਮ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂ ਫਿਰ ਲਾਗਲੇ ਹਸਪਤਾਲ ਵਿੱਚ 10-15 ਮਿੰਟ ਵਿੱਚ ਅੱਖ ਕੱਢ ਲੈਂਦੀ ਹੈ ।
- ਨੇਤਰਦਾਨ ਇੱਕ ਬੜੀ ਸਰਲ ਪ੍ਰਕਿਰਿਆ ਹੈ ਅਤੇ ਕਿਸੇ ਪ੍ਰਕਾਰ ਦਾ ਵਿਰੂਪਣ ਨਹੀਂ ਹੁੰਦਾ ਹੈ ।
ਪ੍ਰਸ਼ਨ 14.
ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਦਾ ਕੀ ਭਾਵ ਹੈ ?
ਉੱਤਰ-
ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ – ਜੇਕਰ ਵਸਤੂ ਅੱਖ ਦੇ ਬਹੁਤ ਨਿਕਟ ਹੋਵੇ ਤਾਂ ਸਪੱਸ਼ਟ ਤੌਰ ‘ਤੇ ਵਿਖਾਈ ਨਹੀਂ ਦਿੰਦੀ ਹੈ । ਇਸ ਲਈ ਉਹ ਨਿਕਟਤਮ ਬਿੰਦੂ ਜਿਸ ਤੇ ਸਥਿਤ ਵਸਤੂ ਨੂੰ ਅੱਖ ਆਪਣੀ ਵੱਧ ਤੋਂ ਵੱਧ ਅਨੁਕੂਲਣ ਸਮਰੱਥਾ ਲਗਾ ਕੇ ਸਪੱਸ਼ਟ ਵੇਖ ਸਕਦਾ ਹੈ, ਅੱਖ ਦਾ ਨਿਕਟ ਬਿੰਦੁ ਕਹਾਉਂਦਾ ਹੈ | ਅੱਖ ਦੇ ਨਿਕਟ ਬਿੰਦੁ ਤਕ ਦੀ ਦੂਰੀ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਕਹਾਉਂਦੀ ਹੈ । ਸਾਧਾਰਨ ਅੱਖ ਲਈ ਇਹ ਦੂਰੀ 25 ਸਮ ਹੁੰਦੀ ਹੈ ।
ਪ੍ਰਸ਼ਨ 15.
ਇੱਕ 14 ਸਾਲ ਦਾ ਲੜਕਾ ਉਸ ਤੋਂ 5 ਮੀਟਰ ਦੂਰ ਰੱਖੇ ਹੋਏ ਬਲੈਕ ਬੋਰਡ ਤੇ ਲਿਖੇ ਹੋਏ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਵੇਖ ਸਕਦਾ ਹੈ ।
(i) ਉਸ ਦ੍ਰਿਸ਼ਟੀ ਦੋਸ਼ ਦਾ ਨਾਂ ਦੱਸੋ ਜਿਸ ਤੋਂ ਉਹ ਪ੍ਰਭਾਵਿਤ ਹੈ ।
(ii) ਇੱਕ ਲੇਬਲ ਕੀਤੇ ਗਏ ਚਿੱਤਰ ਦੀ ਸਹਾਇਤਾ ਨਾਲ ਦਿਖਾਉ ਕਿ ਇਸ ਦੋਸ਼ ਦਾ ਕਿਵੇਂ ਨਿਵਾਰਣ ਕੀਤਾ ਜਾ ਸਕਦਾ ਹੈ ?
ਉੱਤਰ-
(i) ਉਹ ਲੜਕਾ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ ।
(ii) ਇਸ ਦੋਸ਼ ਦੇ ਸੰਸ਼ੋਧਨ ਲਈ ਉੱਚਿਤ ਫੋਕਸ ਦੂਰੀ ਵਾਲੇ ਅਪਸਾਰੀ (ਅਵਤਲ) ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 16.
ਮੀਂਹ ਤੋਂ ਬਾਅਦ ਆਕਾਸ਼ ਵਿੱਚ ਸਤਰੰਗੀ ਪੀਂਘ ਕਿਉਂ ਅਤੇ ਕਿਵੇਂ ਬਣਦੀ ਹੈ ? ਚਿੱਤਰ ਸਹਿਤ ਸਪੱਸ਼ਟ ਕਰੋ ।
ਉੱਤਰ-
ਸਤਰੰਗੀ ਪੀਂਘ – ਮੀਂਹ ਤੋਂ ਬਾਅਦ ਕਦੀ-ਕਦੀ ਵਿਖਾਈ ਦੇਣ ਵਾਲਾ ਸੋਹਣਾ ਦ੍ਰਿਸ਼ ਹੈ ਜੋ ਆਕਾਸ਼ ਵਿੱਚ ਆਪਣੇ ਰੰਗਾਂ ਦਾ ਅਦਭੁੱਤ ਨਜ਼ਾਰਾ ਦਿੰਦਾ ਹੈ । ਇਹ ਪ੍ਰਕ੍ਰਿਤਿਕ ਸਪੈਕਟ੍ਰਮ ਹੈ ਜੋ ਮੀਂਹ ਤੋਂ ਬਾਅਦ ਆਕਾਸ਼ ਵਿੱਚ ਪਾਣੀ ਦੀਆਂ ਸੂਖ਼ਮ ਬੂੰਦਾਂ ਵਿੱਚੋਂ ਵਿਖਾਈ ਦਿੰਦਾ ਹੈ । ਇਹ ਵਾਯੂਮੰਡਲ ਵਿੱਚ ਉਪਸਥਿਤ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਦੁਆਰਾ ਸੂਰਜ ਦੇ ਪ੍ਰਕਾਸ਼ ਦਾ ਵਿਖੇਪਣ ਹੋਣ ਕਾਰਨ ਪ੍ਰਾਪਤ ਹੁੰਦਾ ਹੈ । ਸਤਰੰਗੀ ਪੀਂਘ ਹਮੇਸ਼ਾ ਸੂਰਜ ਦੀ ਵਿਪਰੀਤ ਦਿਸ਼ਾ ਵਿੱਚ ਬਣਦੀ ਹੈ । ਪਾਣੀ ਦੀਆਂ ਸੂਖ਼ਮ ਬੂੰਦਾਂ ਛੋਟੇ ਜ਼ਮਾਂ ਵਜੋਂ ਕਾਰਜ ਕਰਦੀਆਂ ਹਨ । ਸੂਰਜ ਤੋਂ ਆਪਾਤੀ ਪ੍ਰਕਾਸ਼ ਨੂੰ ਬੂੰਦਾਂ ਅਪਵਰਤਿਤ ਅਤੇ ਵਿਖੇਪਿਤ ਕਰਦੀਆਂ ਹਨ ਅਤੇ ਫਿਰ ਇਨ੍ਹਾਂ ਦਾ ਅੰਦਰੂਨੀ ਪਰਾਵਰਤਿਤ ਕਰਦੀਆਂ ਹਨ । ਪਾਣੀ ਦੀਆਂ ਬੂੰਦਾਂ ਤੋਂ ਬਾਹਰ ਨਿਕਲਦੇ ਸਮੇਂ ਪ੍ਰਕਾਸ਼ ਨੂੰ ਮੁੜ ਅਪਵਰਤਿਤ ਕਰ ਦਿੰਦੀਆਂ ਹਨ । ਪ੍ਰਕਾਸ਼ ਦੇ ਅੰਦਰੂਨੀ ਪਰਾਵਰਤਨ ਅਤੇ ਵਿਖੇਪਣ ਕਾਰਨ ਭਿੰਨ ਰੰਗ ਪ੍ਰੇਖਕ ਦੀਆਂ ਅੱਖਾਂ ਤੱਕ ਪਹੁੰਚਦੇ ਹਨ ਜੋ ਪੀਂਘ ਦੀ ਸ਼ਕਲ ਵਿੱਚ ਹੁੰਦੇ ਹਨ ।
ਪ੍ਰਸ਼ਨ 17.
ਕਾਰਨ ਦੱਸੋ, ਸੂਰਜ ਉਸ ਦੇ ਵਾਸਤਵਿਕ ਚੜ੍ਹਨ (ਉੱਗਣ) ਤੋਂ ਦੋ ਮਿੰਟ ਪਹਿਲਾਂ ਵੇਖਿਆ ਜਾ ਸਕਦਾ ਹੈ ।
ਉੱਤਰ-
ਵਾਯੁਮੰਡਲੀ ਅਪਵਰਤਨ ਕਾਰਨ, ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਸਮੇਂ ਅਭਿਲੰਬ ਵੱਲ ਝੁੱਕ ਜਾਂਦੀਆਂ ਹਨ ਜਿਸ ਦੇ ਸਿੱਟੇ ਵਜੋਂ ਸੂਰਜ ਦੀ ਵਾਸਤਵਿਕ ਸਥਿਤੀ ਜਦੋਂ ਖਿਤਿਜ ਦੇ ਹੇਠਾਂ ਹੁੰਦੀ ਹੈ, ਸੂਰਜ ਸਾਨੂੰ ਵਿਖਾਈ ਦਿੰਦਾ ਹੈ । ਇਸੇ ਤਰ੍ਹਾਂ ਸੂਰਜ ਡੁੱਬਣ ਸਮੇਂ ਜਦੋਂ ਸੂਰਜ ਖਿਤਿਜ ਹੇਠਾਂ ਚਲਾ ਜਾਂਦਾ ਹੈ, ਸੂਰਜ ਦੀ ਆਭਾਸੀ ਸਥਿਤੀ ਵਿਖਾਈ ਦਿੰਦੀ ਹੈ । ਇਸ ਤਰ੍ਹਾਂ ਸੂਰਜ ਵਾਸਤਵਿਕ ਸੂਰਜ ਨਿਕਲਣ ਤੋਂ 2 ਮਿੰਟ ਪਹਿਲਾਂ ਅਤੇ ਵਾਸਤਵਿਕ ਸੂਰਜ ਡੁੱਬਣ ਤੋਂ 2 ਮਿੰਟ ਬਾਅਦ ਤੱਕ ਵਿਖਾਈ ਦਿੰਦਾ ਹੈ ।
ਪ੍ਰਸ਼ਨ 18.
ਸੂਰਜ ਨਿਕਲਣ ਅਤੇ ਸੂਰਜ ਡੁੱਬਣ ਸਮੇਂ ਸੂਰਜ ਦਾ ਚੱਕਰ ਚਪਟਾ ਕਿਉਂ ਪ੍ਰਤੀਤ ਹੁੰਦਾ ਹੈ ?
ਉੱਤਰ-ਵਾਯੂਮੰਡਲੀ ਅਪਵਰਤਨ ਦੇ ਕਾਰਨ ਸੂਰਜ ਸਾਨੂੰ ਵਾਸਤਵਿਕ ਸੂਰਜ ਨਿਕਲਣ ਤੋਂ 2 ਮਿੰਟ ਪਹਿਲਾਂ ਹੀ ਵਿਖਾਈ ਦੇਣ ਲਗਦਾ ਹੈ ਅਤੇ ਵਾਸਤਵਿਕ ਸੂਰਜ ਛਿਪਣ ਤੋਂ 2 ਮਿੰਟ ਬਾਅਦ ਤੱਕ ਵਿਖਾਈ ਦਿੰਦਾ ਹੈ । ਵਾਸਤਵਿਕ ਸੂਰਜ ਨਿਕਲਣ
ਦਾ ਅਰਥ ਹੈ ਕਿ ਸੂਰਜ ਦੁਆਰਾ ਅਸਲ ਵਿੱਚ ਖਿਤਿਜ ਨੂੰ ਪਾਰ ਕਰਨਾ । ਸੂਰਜ ਦੀ ਖਿਤਿਜ ਦੇ ਸਾਪੇਖ ਵਾਸਤਵਿਕ ਅਤੇ ਆਭਾਸੀ ਸਥਿਤੀਆਂ ਚਿੱਤਰ ਵਿੱਚ ਦਰਸਾਈਆਂ ਗਈਆਂ ਹਨ। ਵਾਸਤਵਿਕ ਸੂਰਜ ਦੇ ਛਿਪਣ ਅਤੇ ਆਭਾਸੀ ਸੂਰਜ ਛਿਪਣ ਵਿੱਚ ਸਮੇਂ ਦਾ ਅੰਤਰ ਲਗਭਗ 2 ਮਿੰਟ ਹੈ । ਇਸ ਵਰਤਾਰੇ ਦੇ ਕਾਰਨ ਹੀ ਸੂਰਜ ਨਿਕਲਣ ਅਤੇ ਸੂਰਜ ਛਿਪਣ ਦੇ ਸਮੇਂ ਸੂਰਜ ਦਾ ਚੱਕਰ ਚਪਟਾ ਵਿਖਾਈ ਦਿੰਦਾ ਹੈ ।
ਪ੍ਰਸ਼ਨ 19.
ਟਿੰਡਲ ਪ੍ਰਭਾਵ ਕੀ ਹੈ ? ਸਮਝਾਓ । ਇਸ ਪ੍ਰਭਾਵ ਦੇ ਉਦਾਹਰਨ ਵੀ ਦਿਓ ।
ਉੱਤਰ-
ਟੰਡਲ ਪ੍ਰਭਾਵ (Tyndall Effect) – ਜਿਵੇਂ ਹਨੇਰੇ ਕਮਰੇ ਵਿੱਚ ਪ੍ਰਕਾਸ਼ ਦੀ ਕਿਰਨ ਵਿੱਚ, ਹਵਾ ਵਿੱਚ ਮੌਜੂਦ ਧੂੜ ਕਣ ਚਮਕਦੇ ਹੋਏ ਵਿਖਾਈ ਦਿੰਦੇ ਹਨ, ਉਸੇ ਤਰ੍ਹਾਂ ਲੈੱਨਜ਼ ਦੁਆਰਾ ਕੇਂਦ੍ਰਿਤ ਪ੍ਰਕਾਸ਼ ਨੂੰ ਕੋਲਾਇਡੀ ਘੋਲ ਵਿੱਚੋਂ ਲੰਘਾ ਕੇ ਸਮਕੋਣ ਦਿਸ਼ਾ ਵਿੱਚ ਰੱਖੀ ਗਈ ਸੂਖ਼ਮਦਰਸ਼ੀ ਦੁਆਰਾ ਦੇਖਣ ਨਾਲ ਇਹ ਕੋਲਾਇਡੀ ਕਣ ਹਨੇਰੇ ਵਿੱਚ ਚਮਕਦੇ ਹੋਏ ਵਿਖਾਈ ਦਿੰਦੇ ਹਨ । ਇਸ ਘਟਨਾ ਦੇ ਆਧਾਰ ‘ਤੇ ਵਿਗਿਆਨਿਕ ਟਿੰਡਲ ਨੇ ਕੋਲਾਡੀ ਘੋਲਾਂ ਵਿੱਚ ਇਸ ਪ੍ਰਭਾਵ ਦਾ ਅਧਿਐਨ ਕੀਤਾ ਜਿਸ ਨੂੰ ਟਿੰਡਲ ਪ੍ਰਭਾਵ ਕਿਹਾ ਗਿਆ । ਇਸ ਲਈ ਕੋਲਾਇਡੀ ਕਣਾਂ ਦੁਆਰਾ ਪ੍ਰਕਾਸ਼ ਦੇ ਖਿਡਣ ਕਾਰਨ ਟਿੰਡਲ ਪ੍ਰਭਾਵ ਵਾਪਰਦਾ ਹੈ । ਕੋਲਾਇਤੀ ਕਣਾਂ ਦਾ ਸਾਇਜ਼ ਪ੍ਰਕਾਸ਼ ਦੀ ਤਰੰਗ ਲੰਬਾਈ ਤੋਂ ਘੱਟ ਹੁੰਦਾ ਹੈ । ਇਸ ਲਈ ਪ੍ਰਕਾਸ਼ ਕਿਰਨਾਂ ਦਾ ਕੋਲਾਇਡੀ ਕਣਾਂ ਤੇ ਪੈਣ ਨਾਲ ਇਹ ਪ੍ਰਕਾਸ਼ ਊਰਜਾ ਨੂੰ ਸੋਖ ਕੇ ਸਵੈਦੀਪਤ ਹੋ ਜਾਂਦੇ ਹਨ | ਸੋਖਿਤ ਉਰਜਾ ਦਾ ਦੁਬਾਰਾ ਛੋਟੀਆਂ ਤਰੰਗਾਂ ਦੇ ਪ੍ਰਕਾਸ਼ ਦੇ ਰੂਪ ਵਿੱਚ ਖਿੰਡਰਣ ਕਾਰਨ ਨੀਲੇ ਰੰਗ ਦਾ ਇੱਕ ਕੋਣ ਦਿਖਾਈ ਦਿੰਦਾ ਹੈ ਜਿਸ ਨੂੰ ਟਿੰਡਲ ਕੋਣ ਕਹਿੰਦੇ ਹਨ ਅਤੇ ਇਸ ਵਰਤਾਰੇ ਨੂੰ ਇੰਡਲ ਘਟਨਾ ਕਹਿੰਦੇ ਹਨ ।
ਟਿੰਡਲ ਪ੍ਰਭਾਵ ਦੇ ਉਦਾਹਰਨ-
(i) ਧੂੜ ਜਾਂ ਧੁੰਏਂ ਨਾਲ ਭਰੇ ਕਮਰੇ ਵਿੱਚ ਕਿਸੇ ਛੇਕ ਵਿੱਚੋਂ ਦਾਖ਼ਲ ਹੋਣ ਵਾਲੇ ਪ੍ਰਕਾਸ਼ ਪੁੰਜ ਵਿੱਚ ਕਣਾਂ ਨੂੰ ਚਮਕਦੇ ਹੋਏ ਤੈਰਦੇ ਵੇਖਣਾ ।
(ii) ਸੰਘਣੇ ਜੰਗਲ ਦੇ ਵਿਤਾਨ ਕੈਨੋਪੀ ਤੋਂ ਸੂਰਜੀ ਕਿਰਨਾਂ ਦਾ ਲੰਘਣਾ ।
ਪ੍ਰਸ਼ਨ 20.
ਨਿਕਟ-ਦ੍ਰਿਸ਼ਟੀ ਦੋਸ਼ ਕੀ ਹੈ ? ਇਸ ਦੋਸ਼ ਵਾਲੇ ਵਿਅਕਤੀ ਦੀ ਅੱਖ ਵਿਚ ਪ੍ਰਤਿਬਿੰਬ ਕਿੱਥੇ ਬਣਦਾ ਹੈ ਅਤੇ ਇਹ ਦੋਸ਼ ਕਿਸ ਕਿਸਮ ਦੀਆਂ ਐਨਕਾਂ ਨਾਲ ਠੀਕ ਕੀਤਾ ਜਾ ਸਕਦਾ ਹੈ ?
ਜਾਂ
ਅੱਖ ਦੇ ਨਿਕਟ-ਦ੍ਰਿਸ਼ਟੀ ਦੋਸ਼ ਦਾ ਕੀ ਕਾਰਨ ਹੈ ? ਇਸ ਨੂੰ ਠੀਕ ਕਿਵੇਂ ਕੀਤਾ ਜਾਂਦਾ ਹੈ ? ਚਿੱਤਰ ਸਹਿਤ ਵਰਣਨ ਕਰੋ ।
ਉੱਤਰ-
II. ਨਿਕਟ ਦ੍ਰਿਸ਼ਟੀ ਦੋਸ਼ (Short sightedness) – ਇਸ ਦੋਸ਼ ਵਾਲੀ ਅੱਖ ਦੇ ਨੇੜੇ ਪਈਆਂ ਵਸਤੂਆਂ ਸਾਫ਼ ਵਿਖਾਈ ਦਿੰਦੀਆਂ ਹਨ ਪਰ ਦੂਰ ਦੀਆਂ ਵਸਤੂਆਂ ਠੀਕ ਵਿਖਾਈ ਨਹੀਂ ਦਿੰਦੀਆਂ ਜਾਂ ਧੁੰਦਲੀਆਂ ਵਿਖਾਈ ਦਿੰਦੀਆਂ ਹਨ । ਇਸ ਤੋਂ ਭਾਵ ਹੈ ਕਿ ਦੁਰੇਡਾ ਬਿੰਦੂ ਅਨੰਤ ਦੀ ਤੁਲਨਾ ਵਿੱਚ ਘੱਟ ਦੂਰੀ ‘ਤੇ ਆ ਜਾਂਦਾ ਹੈ ।
ਨਿਕ ਦ੍ਰਿਸ਼ਟੀ ਦੇ ਕਾਰਨ – ਇਸ ਦੋਸ਼ ਦੇ ਪੈਦਾ ਹੋਣ ਦੇ ਕਾਰਨ-
(i) ਕ੍ਰਿਸਟਲੀ ਲੈਂਨਜ਼ ਦੀ ਫੋਕਸ ਦੂਰੀ ਦਾ ਘੱਟ ਹੋ ਜਾਣਾ ।
(ii) ਅੱਖ ਦੇ ਡੇਲੇ ਦਾ ਲੰਬਾ ਹੋ ਜਾਣਾ ਅਰਥਾਤ ਰੈਟੀਨਾ ਅਤੇ ਲੈੱਨਜ਼ ਦੇ ਵਿੱਚ ਦੀ ਦੁਰੀ ਦਾ ਵੱਧ ਜਾਣਾ ।
ਨਿਕਟ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਅਵਤਲ ਲੈਂਨਜ਼ (Concave lens) ਦਾ ਪ੍ਰਯੋਗ ਕਰਨਾ ਪੈਂਦਾ ਹੈ ਜਿਸਦੀ ਫੋਕਸ ਦੂਰੀ ਅੱਖ ਦੇ ਦੁਰੇਡੇ ਬਿੰਦੂ ਜਿੰਨੀ ਹੁੰਦੀ ਹੈ ।
ਪ੍ਰਸ਼ਨ 21.
ਦੁਰਦਿਸ਼ਟੀ ਦੋਸ਼ ਕਿਸ ਕਾਰਨ ਹੁੰਦਾ ਹੈ ? ਇਸਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ ? ਚਿੱਤਰ ਬਣਾ ਕੇ ਸਪੱਸ਼ਟ ਕਰੋ ।
ਉੱਤਰ-
I. ਦੂਰ ਦ੍ਰਿਸ਼ਟੀ ਦੋਸ਼ (Long sightedness) – ਇਸ ਦੋਸ਼ ਵਿੱਚ ਵਿਅਕਤੀ ਨੂੰ ਦੁਰ ਪਈਆਂ ਵਸਤੂਆਂ ਤਾਂ ਸਾਫ਼ ਦਿਖਾਈ ਦਿੰਦੀਆਂ ਹਨ ਪਰ ਨੇੜੇ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ । ਇਸ ਦਾ ਕਾਰਨ ਇਹ ਹੈ ਕਿ ਨੇੜੇ ਦੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
ਦੂਰ ਦ੍ਰਿਸ਼ਟੀ ਦੋਸ਼ ਦੇ ਕਾਰਨ –
(i) ਨੇਤਰ ਗੋਲਕ ਅੱਖ ਦੇ ਡੇਲੇ ਦਾ ਛੋਟਾ ਹੋਣਾ ।
(ii) ਅੱਖ ਦੇ ਕ੍ਰਿਸਟਲੀ ਲੈਨਜ਼ ਦੀ ਫੋਕਸ ਦੂਰੀ ਦਾ ਵੱਧ ਹੋ ਜਾਣਾ ।
ਦੂਰ ਦ੍ਰਿਸ਼ਟੀ ਦੋਸ਼ ਨੂੰ ਠੀਕ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ (Convex lens) ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਲੈੱਨਜ਼ ਦੇ ਪ੍ਰਯੋਗ ਨਾਲ ਨਿਕਟੀ ਬਿੰਦੁ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਕਿਸੇ ਦੂਰ ਦੇ ਬਿੰਦੂ ਤੋਂ ਆਉਂਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ਅਤੇ ਨੇੜੇ ਪਈਆਂ ਵਸਤੂਆਂ ਸਪੱਸ਼ਟ ਵਿਖਾਈ ਦਿੰਦੀਆਂ ਹਨ ।
ਪ੍ਰਸ਼ਨ 22.
ਅੱਖ ਦਾ ਜ਼ਰਾ-ਦੂਰਦ੍ਰਿਸ਼ਟਤਾ ਅਤੇ ਵਰਣ ਅੰਧਤਾ (ਰੰਗ ਦੇ ਅੰਨ੍ਹੇਪਣ) ਦਾ ਕੀ ਅਰਥ ਹੈ ?
ਉੱਤਰ-
(1) ਜ਼ਰਾ-ਦੂਰਦ੍ਰਿਸ਼ਟਤਾ – ਕੁੱਝ ਵੱਡੀ ਉਮਰ ਵਾਲੇ ਵਿਅਕਤੀਆਂ ਵਿੱਚ ਨਿਕਟ-ਦ੍ਰਿਸ਼ਟੀ ਅਤੇ ਦੂਰ-ਦ੍ਰਿਸ਼ਟੀ ਦੋਸ਼ ਦੋਨੋਂ ਇਕੱਠੇ ਹੋ ਜਾਂਦੇ ਹਨ ਜਿਸ ਨੂੰ ਜ਼ਰਾ-ਦ੍ਰਿਸ਼ਟਤਾ ਕਹਿੰਦੇ ਹਨ । ਅਜਿਹੇ ਵਿਅਕਤੀ ਦੋ-ਫੋਕਸੀ ਐੱਨਜ਼ ਦਾ ਪ੍ਰਯੋਗ ਕਰਦੇ ਹਨ, ਜਿਸ ਦਾ ਉੱਪਰਲਾ ਭਾਗ ਅਵਤਲ ਲੈੱਨਜ਼ ਅਤੇ ਹੇਠਲਾ ਭਾਗ ਉੱਤਲ ਲੈਨਜ਼ ਹੁੰਦੇ ਹਨ । ਉੱਪਰਲਾ ਭਾਗ ਦੂਰ ਦੀਆਂ ਵਸਤੂਆਂ ਅਤੇ ਹੇਠਲਾ ਭਾਗ ਨੇੜੇ ਦੀਆਂ ਵਸਤੂਆਂ ਨੂੰ ਸਪੱਸ਼ਟ ਦੇਖਣ ਵਿੱਚ ਸਹਾਇਤਾ ਕਰਦਾ ਹੈ ।
(2) ਵਰਣ-ਅੰਤਾ (ਜਾਂ ਰੰਗ ਦਾ ਅੰਨ੍ਹਾਪਣ) – ਇਹ ਦ੍ਰਿਸ਼ਟੀ ਦੋਸ਼ ਮਨੁੱਖ ਦੀ ਅੱਖ ਵਿੱਚ ਕੋਨ ਸ਼ਕਲ ਦੇ ਸੈੱਲਾਂ ਦੀ ਘਾਟ ਕਾਰਨ ਹੁੰਦਾ ਹੈ । ਇਨ੍ਹਾਂ ਸੈੱਲਾਂ ਦੀ ਘਾਟ ਕਾਰਨ ਮਨੁੱਖ ਦੀ ਅੱਖ ਕੁੱਝ ਨਿਸਚਿਤ ਰੰਗਾਂ ਲਈ ਸੁਰਾਹੀ ਹੁੰਦੀ ਹੈ ।
ਇਹ ਦੋਸ਼ ਮਨੁੱਖ ਦੀ ਅੱਖ ਵਿੱਚ ਜਨਮ ਤੋਂ ਹੀ ਹੁੰਦਾ ਹੈ (ਅਨੁਵੰਸ਼ਿਕ) ਅਤੇ ਇਸ ਦਾ ਕੋਈ ਇਲਾਜ ਨਹੀਂ ਹੈ । ਇਸ ਦੋਸ਼ ਵਾਲੇ ਮਨੁੱਖ ਸਾਧਾਰਨ ਤੌਰ ‘ਤੇ ਠੀਕ ਤਰ੍ਹਾਂ ਵੇਖ ਸਕਦੇ ਹਨ, ਪਰੰਤੁ ਰੰਗਾਂ ਵਿੱਚ ਅੰਤਰ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ ਹੈ । ਇਸ ਰੋਗ ਨੂੰ ਵਰਣ-ਅੰਧ ਜਾਂ ਰੰਗ ਦਾ ਅੰਨਾਪਣ ਕਹਿੰਦੇ ਹਨ ।
ਪ੍ਰਸ਼ਨ 23.
ਇਨ੍ਹਾਂ ਦੀ ਪਰਿਭਾਸ਼ਾ ਦਿਓ ਅਨੁਕੂਲਣ-ਸ਼ਕਤੀ, ਦੁਰੇਡਾ ਬਿੰਦੂ, ਨਿਕਟੀ ਬਿੰਦੂ, ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ, ਦ੍ਰਿਸ਼ਟੀ ਸਥਿਰਤਾ ।
ਉੱਤਰ-
ਅਨੁਕੂਲਣ ਸ਼ਕਤੀ (Power of accomodation) – ਸਾਡੀ ਅੱਖ ਸਾਰੀਆਂ ਦੁਰ ਅਤੇ ਨੇੜੇ ਪਈਆਂ ਵਸਤੂਆਂ ਨੂੰ ਦੇਖ ਸਕਦੀ ਹੈ । ਅੱਖ ਦੀ ਇਸ ਵਿਸ਼ੇਸ਼ਤਾ ਨੂੰ ਜਿਸ ਦੁਆਰਾ ਅੱਖ ਆਪਣੇ ਲੈੱਨਜ਼ ਦੀ ਸ਼ਕਤੀ ਨੂੰ ਪਰਿਵਰਤਿਤ ਕਰਕੇ ਭਿੰਨ-ਭਿੰਨ ਦੂਰੀਆਂ ‘ਤੇ ਪਈਆਂ ਵਸਤੂਆਂ ਨੂੰ ਦੇਖ ਸਕਦੀ ਹੈ, ਅਨੁਕੂਲਣ ਸ਼ਕਤੀ ਕਿਹਾ ਜਾਂਦਾ ਹੈ ।
ਦੁਰੇਡਾ ਬਿੰਦੂ (Far point) – ਅੱਖ ਤੋਂ ਵੱਧ ਤੋਂ ਵੱਧ ਦੂਰੀ ਤੇ ਸਥਿਤ ਉਹ ਬਿੰਦੁ ਜਿਸ ਤੇ ਰੱਖੀ ਹੋਈ ਵਸਤੂ ਨੂੰ ਅੱਖ ਸਪੱਸ਼ਟ ਰੂਪ ਵਿੱਚ ਵੇਖ ਸਕਦੀ ਹੈ, ਦੁਰੇਡਾ ਬਿੰਦੂ ਕਿਹਾ ਜਾਂਦਾ ਹੈ । ਠੀਕ ਦ੍ਰਿਸ਼ਟੀ ਦੇ ਲਈ ( Nomal eye sight) ਦੁਰੇਡਾ ਬਿੰਦੁ ਅਨੰਤ ਤੇ ਹੁੰਦਾ ਹੈ ।
ਨਿਕਟੀ ਬਿੰਦੂ (Near point) – ਅੱਖ ਤੋਂ ਨਿਊਨਤਮ ਦੂਰੀ ਤੇ ਸਥਿਤ ਉਸ ਬਿੰਦੂ ਨੂੰ ਜਿਸ ਤੇ ਰੱਖੀ ਹੋਈ ਵਸਤੂ ਨੂੰ ਅੱਖ ਸਪੱਸ਼ਟ ਰੂਪ ਨਾਲ ਦੇਖ ਸਕਦੀ ਹੈ, ਨੂੰ ਨਿਕਟੀ ਬਿੰਦੂ ਕਿਹਾ ਜਾਂਦਾ ਹੈ ! |
ਸਪੱਸ਼ਟ ਦਿਸ਼ਟੀ ਦੀ ਨਿਊਨਤਮ ਦੁਰੀ (Least distance of distinct vision) – ਦੁਰੇਡਾ ਬਿੰਦੁ ਅਤੇ ਨਿਕਟੀ ਬਿੰਦੁ ਦੇ ਵਿਚਾਲੇ ਇੱਕ ਅਜਿਹਾ ਬਿੰਦੂ ਹੈ ਜਿੱਥੇ ਵਸਤੂ ਨੂੰ ਰੱਖਣ ਤੇ ਵਸਤੁ ਬਿਲਕੁਲ ਸਪੱਸ਼ਟ ਦਿਖਾਈ ਦਿੰਦੀ ਹੈ ਜਿਸ ਨੂੰ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਕਿਹਾ ਜਾਂਦਾ ਹੈ : ਤੰਦਰੁਸਤ ਅੱਖ ਦੇ ਲਈ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ 25cm ਹੈ ।
ਦ੍ਰਿਸ਼ਟੀ ਸਥਿਰਤਾ (Persistence of vision) – ਜਦੋਂ ਕਿਸੇ ਵਸਤੂ ਦਾ ਅੱਖ ਦੇ ਰੈਟੀਨਾ ਤੇ ਪ੍ਰਤਿਬਿੰਬ ਬਣਦਾ ਹੈ, ਤਾਂ ਵਸਤੂ ਨੂੰ ਹਟਾ ਦੇਣ ਤੋਂ ਬਾਅਦ ਵੀ ਇਸ ਪ੍ਰਤਿਬਿੰਬ ਦਾ ਪ੍ਰਭਾਵ ਕੁਝ ਸਮੇਂ ਦੇ ਲਈ ਬਣਿਆ ਰਹਿੰਦਾ ਹੈ । ਇਸ ਪ੍ਰਭਾਵ ਨੂੰ ਦ੍ਰਿਸ਼ਟੀ ਸਥਿਰਤਾ ਕਿਹਾ ਜਾਂਦਾ ਹੈ !
ਪ੍ਰਸ਼ਨ 24.
ਅਸਮਾਨ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਅਸਮਾਨ ਦਾ ਰੰਗ ਨੀਲਾ ਦਿਖਾਈ ਦੇਣਾ – ਜਦੋਂ ਸੂਰਜ ਦਾ ਸਫ਼ੈਦ ਪ੍ਰਕਾਸ਼ ਧਰਤੀ ਦੇ ਵਾਤਾਵਰਣ ਵਿੱਚੋਂ ਗੁਜ਼ਰਦਾ ਹੈ ਤਾਂ ਪ੍ਰਕਾਸ਼ ਦਾ ਵਾਤਾਵਰਣ ਛੋਟੇ-ਛੋਟੇ ਅਣੂਆਂ ਦੁਆਰਾ ਆਪਸੀ ਕਿਰਿਆ ਹੋਣ ਕਾਰਨ ਉਸਦੇ ਵਿਭਿੰਨ ਰੰਗਾਂ ਵਿੱਚ ਖਿੰਡਰਾਓ ਹੁੰਦਾ ਹੈ ।
ਕੈਲੇ ਨਿਯਮ ਅਨੁਸਾਰ, ਪ੍ਰਕਾਸ਼ ਦੇ ਖੰਡਰਾਓ ਦੀ ਤੀਬਰਤਾ, I ∝ \(\frac{1}{\lambda^{4}}\) , ਜਿੱਥੇ λ ਪ੍ਰਕਾਸ਼ ਦੀ ਤਰੰਗ ਲੰਬਾਈ ਹੈ ।
ਕਿਉਂਕਿ ਨੀਲੇ ਰੰਗ ਦੀ ਤਰੰਗ ਲੰਬਾਈ (λB) ਲਾਲ ਰੰਗ ਦੀ ਤਰੰਗ ਲੰਬਾਈ ( λR) ਦੀ ਤੁਲਨਾ ਵਿੱਚ ਬਹੁਤ ਘੱਟ ਹੈ, ਇਸ ਲਈ ਹਵਾ ਦੇ ਅਣੂਆਂ ਦੁਆਰਾ ਨੀਲੇ ਰੰਗ ਦੇ ਪ੍ਰਕਾਸ਼ ਦਾ ਖਿੰਡਰਾਓ ਲਾਲ ਰੰਗ ਦੇ ਪ੍ਰਕਾਸ਼ ਦੇ ਮੁਕਾਬਲੇ ਵੱਧ ਹੁੰਦਾ ਹੈ । ਇਸ ਲਈ ਅਸਮਾਨ ਦਾ ਰੰਗ ਨੀਲਾ ਦਿਖਾਈ ਦਿੰਦਾ ਹੈ ।
ਸੰਖਿਆਤਮਕ ਪ੍ਰਸ਼ਨ (Numerical Questions)
ਪ੍ਰਸ਼ਨ 1.
ਇੱਕ ਨਿਕਟ-ਦ੍ਰਿਸ਼ਟੀ ਦੋਸ਼ ਵਾਲਾ ਵਿਅਕਤੀ ਆਪਣੀ ਅੱਖ ਤੋਂ 75 cm ਤੋਂ ਵੱਧ ਦੂਰ ਪਈ ਵਸਤੂ ਨੂੰ ਸਪੱਸ਼ਟ ਨਹੀਂ ਵੇਖ ਸਕਦਾ ਹੈ । ਦੂਰ ਪਈਆਂ ਵਸਤੂਆਂ ਨੂੰ ਵੇਖਣ ਲਈ ਕਿਸ ਪ੍ਰਕਾਰ ਦੇ ਅਤੇ ਕਿਸ ਫੋਕਸ ਦੂਰੀ ਵਾਲੇ ਲੈੱਨਜ਼ ਦੀ ਲੋੜ ਹੋਵੇਗੀ ?
ਹੱਲ :
∵ ਵਿਅਕਤੀ 75 cm ਤੋਂ ਦੁਰ ਪਈਆਂ ਵਸਤੂਆਂ ਨੂੰ ਨਹੀਂ ਵੇਖ ਸਕਦਾ ਹੈ, ਇਸ ਲਈ ਦੂਰ ਸਥਿਤ ਵਸਤੂਆਂ ਨੂੰ ਸਪੱਸ਼ਟ ਵੇਖਣ ਲਈ ਉਸਨੂੰ ਇੱਕ ਅਜਿਹੇ ਲੈੱਨਜ਼ ਦੀ ਜ਼ਰੂਰਤ ਪਵੇਗੀ ਜਿਹੜਾ ਦੂਰ (ਸਥਿਤ) ਵਸਤੂ ਦਾ ਪ੍ਰਤਿਬਿੰਬ 75 cm ਦੀ ਦੂਰੀ ‘ਤੇ ਬਣਾਏ ।
ਇੱਥੇ υ = -7 cm, u = ∝, f = ?
ਲੈੱਨਜ਼ ਫਾਰਮੂਲੇ \(\frac{1}{f}=\frac{1}{v}-\frac{1}{u}\) ਦੁਆਰਾ
\(\frac{1}{f}=\frac{1}{-75}-\frac{1}{-\alpha}\)
= \(-\frac{1}{-75}+\frac{1}{\alpha}\)
\(\frac{1}{f}=\frac{-1}{75}\)
∴ f = -75 cm ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈਂਨਜ਼ ਅਵਤਲ ਲੈੱਨਜ਼ ਹੈ ।
ਪ੍ਰਸ਼ਨ 2.
ਇੱਕ ਦੂਰ-ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਦੀ ਅੱਖ ਦੇ ਲਈ ਨਿਕਟ ਬਿੰਦੂ ਦੀ ਦੂਰੀ 0.50 m ਹੈ । ਇਸ ਵਿਅਕਤੀ ਦੇ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਐਨਕ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਲੈੱਨਜ਼ ਦੀ ਪ੍ਰਕਿਰਤੀ, ਫੋਕਸ ਦੂਰੀ ਅਤੇ ਸਮਰੱਥਾ ਗਿਆਤ ਕਰੋ ।
ਹੱਲ :
ਅੱਖ ਦੀ ਨਿਕਟ ਬਿੰਦੁ ਦੂਰੀ 0.50 m ਹੈ । ਇਸ ਦਾ ਅਰਥ ਹੈ ਕਿ ਵਿਅਕਤੀ 0.50 m ਤੋਂ ਘੱਟ ਦੂਰੀ ਤੇ ਰੱਖੀ ਹੋਈ ਵਸਤੂ ਨੂੰ ਨਹੀਂ ਵੇਖ ਸਕਦਾ ਹੈ । ਇਸ ਲਈ ਉਸ ਨੂੰ ਇੱਕ ਅਜਿਹੇ ਲੈੱਨਜ਼ ਦੀ ਲੋੜ ਪਵੇਗੀ ਜੋ 25 cm ਦੂਰੀ ਤੇ ਰੱਖੀ ਹੋਈ ਵਸਤੂ ਦਾ ਪ੍ਰਤਿਬਿੰਬ 0.50 m ਤੇ ਬਣਾਏ ।
υ = 0.50 m, u = 25 cm = 0. 25 m, f = ?
ਲੈੱਨਜ਼ ਫਾਰਮੂਲੇ ਨੂੰ \(\frac{1}{f}=\frac{1}{v}-\frac{1}{u}\) ਤੋਂ
\(\frac{1}{f}\) = \(\)
= \(\frac{1}{-0.50}-\frac{1}{-0.25}\)
= \(-\frac{1}{0.50}+\frac{1}{0.25}\)
= \(\frac{-1+2}{0.50}\)
= \(\frac{1}{0.50}\)
∵ f = + 0.50 m
ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈੱਨਜ਼ ਉੱਤਲ ਲੈੱਨਜ਼ ਹੈ । y
ਹੁਣ ਲੈੱਨਜ਼ ਦੀ ਸਮਰੱਥਾ (P) = \(\frac{1}{f}=\frac{1}{0.50}\) = 2 ਡਾਇਆਪਟਰ
ਪ੍ਰਸ਼ਨ 3.
ਇੱਕ ਵਿਅਕਤੀ 20 cm ਦੀ ਦੂਰੀ ‘ਤੇ ਪਈ ਹੋਈ ਕਿਤਾਬ ਪੜ੍ਹ ਸਕਦਾ ਹੈ । ਜੇਕਰ ਕਿਤਾਬ ਨੂੰ 30 cm ਦੂਰ ਰੱਖ ਦਿੱਤਾ ਜਾਵੇ ਤਾਂ ਵਿਅਕਤੀ ਨੂੰ ਐਨਕ ਲਗਾਉਣੀ ਪੈਂਦੀ ਹੈ । ਗਣਨਾ ਕਰੋ-
(i) ਵਰਤੋਂ ਵਿੱਚ ਲਿਆਏ ਗਏ ਲੈੱਨਜ਼ ਦੀ ਫੋਕਸ ਦੂਰੀ
(ii) ਲੈੱਨਜ਼ ਦੀ ਕਿਸਮ
(iii) ਕਿਰਨ ਰੇਖਾ ਚਿੱਤਰ ਬਣਾ ਕੇ ਅੱਖ ਦਾ ਦੋਸ਼ ਸਪੱਸ਼ਟ ਕਰੋ ।
ਹੱਲ :
ਦਿੱਤਾ ਹੈ, υ = -20 cm, u = -30 cm, f = ?
(i) ਲੈੱਨਜ਼ ਫਾਰਮੂਲਾ \(\frac{1}{f}=\frac{1}{v}-\frac{1}{u}\) ਵਿੱਚ ਮੁੱਲ ਰੱਖਣ ਮਗਰੋਂ
\(\frac{1}{f}\) = \(\frac{1}{-20}-\frac{1}{-30}\)
= \(\frac{1}{20}+\frac{1}{30}\)
= –\(\frac{-3+2}{60}\)
= \(\frac{-1}{60}\)
∵ ਵਰਤੋਂ ਵਿੱਚ ਲਿਆਏ ਗਏ ਲੈੱਨਜ਼ ਦੀ ਫੋਕਸ ਦੁਰੀ (f) = 60 cm
(ii) ਕਿਉਂਕਿ ਫੋਕਸ ਦੂਰੀ ਰਿਣਾਤਮਕ ਹੈ ਇਸ ਲਈ ਵਰਤਿਆ ਗਿਆ ਲੈਂਨਜ਼ ਅਵਤਲ ਲੈੱਨਜ਼ ਹੋਵੇਗਾ ।
(iii) ਅੱਖ ਨਿਕਟ ਦ੍ਰਿਸ਼ਟੀ ਦੋਸ਼ ਨਾਲ ਗ੍ਰਸਿਤ ਹੈ ।
ਪ੍ਰਸ਼ਨ 4.
ਇੱਕ ਨਿਕਟ-ਦ੍ਰਿਸ਼ਟੀ ਦੋਸ਼ ਤੋਂ ਸਿਤ ਰੋਗੀ ਦਾ ਦੂਰ ਬਿੰਦੂ (Far Point) 40 cm ਹੈ । ਇਸ ਨੂੰ ਕਿਸ ਪ੍ਰਕਾਰ ਦੇ ਲੈੱਨਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਵਸਤੁਆਂ ਸਾਫ਼ ਵਿਖਾਈ ਦੇਣ । ਫੋਕਸ ਦੁਰੀ ਅਤੇ ਲੈੱਨਜ਼ ਦੀ ਸਮਰੱਥਾ ਵੀ ਪਤਾ ਕਰੋ ।
ਹੱਲ :
ਇੱਥੇ u = -∝ υ = – 40 cm f = ?
ਲੈੱਨਜ਼ ਸੂਤਰ \(\frac{1}{f}=\frac{1}{v}-\frac{1}{u}\) ਦਾ ਪ੍ਰਯੋਗ ਕਰਕੇ
\(\frac{1}{f}\) = \(\frac{1}{-40}-\frac{1}{-\infty}\)
= \(-\frac{1}{40}+\frac{1}{\propto}\)
= \(-\frac{1}{40}\) + 0
= \(-\frac{1}{40}\)
∵ f = – 40 cm
= -0.4 m
ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈਂਨਜ਼ ਅਵਤਲ ਲੈੱਨਜ਼ ਹੈ ।
ਹੁਣ ਲੈੱਨਜ਼ ਦੀ ਸਮਰੱਥਾ p = \(\frac{1}{f}=\frac{1}{-0.4}\)
= -2.5 D
ਇਸ ਲਈ ਰੋਗੀ ਨੂੰ ਅਵਤਲ ਲੈੱਨਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਦੀ ਸਮਰੱਥਾ – 2.5D ਹੋਵੇ ।
ਪ੍ਰਸ਼ਨ 5.
ਇੱਕ ਨਿਕਟ-ਦ੍ਰਿਸ਼ਟੀ ਵਾਲੇ ਵਿਅਕਤੀ ਦਾ ਦੂਰ ਬਿੰਦੂ 20 cm ਹੈ । ਉਸ ਤੋਂ 25 m ਦੂਰ ਰੱਖੇ ਟੈਲੀਵਿਜ਼ਨ ਨੂੰ ਵੇਖਣ ਲਈ ਕਿੰਨੀ ਸਮਰੱਥਾ ਦਾ ਅਤੇ ਕਿਸ ਕਿਸਮ ਦਾ ਲੈਂਨਜ਼ ਪ੍ਰਯੋਗ ਕਰਨਾ ਚਾਹੀਦਾ ਹੈ ?
ਹੱਲ :
ਇੱਥੇ = – 2.5 m, υ = – 20 cm = – 0.2 m, f = ?
p = – 4.6 D
ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਐੱਨਜ਼ ਅਵਤਲ ਲੈੱਨਜ਼ ਹੈ ਜਿਸ ਦੀ ਸਮਰੱਥਾ -4.6 ਹੈ । .
ਪ੍ਰਸ਼ਨ 6.
ਇੱਕ ਨਿਕਟ-ਦ੍ਰਿਸ਼ਟੀ ਵਾਲੇ ਆਦਮੀ ਦਾ ਨਿਕਟ-ਬਿੰਦੂ 50 cm ਹੈ । ਜੇਕਰ ਉਹ 20 cm ਦੂਰੀ ਤੋਂ ਅਖ਼ਬਾਰ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਦੀ ਐਨਕ ਦੇ ਲੈੱਨਜ਼ ਦੀ ਸਮਰੱਥਾ ਦੱਸੋ ।
ਹੱਲ :
ਇੱਥੇ u = – 20 cm, υ = – 50 cm, f = ?
ਲੈੱਨਜ਼ ਫਾਰਮੂਲਾ \(\frac{1}{f}=\frac{1}{v}-\frac{1}{u}\) ਦਾ ਪ੍ਰਯੋਗ ਕਰਕੇ
\(\frac{1}{f}\) = \(\frac{1}{-50}-\frac{1}{-20}\)
= \(-\frac{1}{50}+\frac{1}{20}\)
= \(\frac{-2+5}{100}\)
= \(\frac{3}{100}\)
f = \(\frac{100}{3}\) = + 33.3 cm
ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈੱਨਜ਼ ਦਾ ਉੱਤਲ ਲੈੱਨਜ਼ ਹੈ
ਹੁਣ ਲੈੱਨਜ਼ ਦੀ ਸਮਰੱਥਾ P =
ਜਾਂ P = \(\frac{100}{\frac{100}{3}}\)
= + 3D
∴ ਉਸ ਵਿਅਕਤੀ ਨੂੰ + 3D ਸਮਰੱਥਾ ਵਾਲੇ ਉੱਤਲ ਲੈੱਨਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਨੀਰੋਗ ਅੱਖ ਦਾ ਨਿਕਟ ਬਿੰਦੂ ਕਿੱਥੇ ਸਥਿਤ ਹੁੰਦਾ ਹੈ ?
ਉੱਤਰ-
ਨੀਰੋਗ ਅੱਖ ਦਾ ਨਿਕਟ ਬਿੰਦੂ 25 ਸਮ ਦੂਰੀ ‘ਤੇ ਸਥਿਤ ਹੁੰਦਾ ਹੈ ।
ਪ੍ਰਸ਼ਨ 2.
ਨੀਰੋਗ ਅੱਖ ਦਾ ਦੂਰ ਬਿੰਦੁ ਕਿੱਥੇ ਸਥਿਤ ਹੁੰਦਾ ਹੈ ?
ਉੱਤਰ-
ਨਿਰੋਗ ਅੱਖ ਦਾ ਦੂਰ ਬਿੰਦੂ, ਅਨੰਤ ਬਿੰਦੂ ‘ਤੇ ਸਥਿਤ ਹੁੰਦਾ ਹੈ ।
ਪ੍ਰਸ਼ਨ 3.
ਨਿਕਟ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਕਿਸ ਪ੍ਰਕਾਰ ਦੇ ਲੈੱਨਜ਼ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਨਿਕਟ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਅਵਤਲ ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 4.
ਦੂਰ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਕਿਸ ਪ੍ਰਕਾਰ ਦੇ ਲੈੱਨਜ਼ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਦੂਰ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ ਦਾ ਉਪਯੋਗ ਕੀਤਾ ਜਾਂਦਾ ਹੈ ।
ਪ੍ਰਸ਼ਨ 5.
ਇੱਕ ਵਿਅਕਤੀ ਦੀ ਐਨਕ ਵਿੱਚ ਅਵਤਲ ਲੈੱਨਜ਼ ਲੱਗਿਆ ਹੋਇਆ ਹੈ ? ਦੱਸੋ ਵਿਅਕਤੀ ਦੀ ਅੱਖ ਵਿੱਚ ਕਿਹੜਾ ਦ੍ਰਿਸ਼ਟੀ ਦੋਸ਼ ਹੈ ?
ਉੱਤਰ-
ਵਿਅਕਤੀ ਦੀ ਅੱਖ ਵਿੱਚ ਨਿਕਟ-ਦ੍ਰਿਸ਼ਟੀ ਦੋਸ਼ ਹੈ ।
ਪ੍ਰਸ਼ਨ 6.
ਇੱਕ ਵਿਅਕਤੀ ਦੀ ਐਨਕ ਵਿੱਚ ਉੱਤਲ ਲੈੱਨਜ਼ ਲੱਗਿਆ ਹੋਇਆ ਹੈ ? ਦੱਸੋ ਉਸ ਵਿਅਕਤੀ ਦੀ ਅੱਖ ਵਿੱਚ ਕਿਹੜਾ ਦ੍ਰਿਸ਼ਟੀ ਦੋਸ਼ ਹੈ ?
ਉੱਤਰ-
ਵਿਅਕਤੀ ਦੀ ਅੱਖ ਵਿੱਚ ਦੂਰ-ਦ੍ਰਿਸ਼ਟੀ ਦੋਸ਼ ਹੈ ।
ਪ੍ਰਸ਼ਨ 7.
ਇੱਕ ਵਿਅਕਤੀ ਦੀ ਐਂਨਕ ਦੇ ਉੱਪਰਲੇ ਭਾਗ ਵਿੱਚ ਅਵਤਲ ਲੈੱਨਜ਼ ਅਤੇ ਹੇਠਲੇ ਭਾਗ ਵਿੱਚ ਉੱਤਲ ਲੈੱਨਜ਼ ਲੱਗਿਆ ਹੋਇਆ ਹੈ । ਉਸ ਵਿਅਕਤੀ ਦੀ ਅੱਖ ਵਿੱਚ ਕਿਹੜਾ-ਕਿਹੜਾ ਦਿਸ਼ਟੀ ਦੋਸ਼ ਹੈ ?
ਉੱਤਰ-
ਵਿਅਕਤੀ ਦੀ ਅੱਖ ਵਿੱਚ ਨਿਕਟ-ਦ੍ਰਿਸ਼ਟੀ ਅਤੇ ਦੂਰ-ਦ੍ਰਿਸ਼ਟੀ ਦੋਸ਼ (ਜ਼ਰਾ ਦ੍ਰਿਸ਼ਟੀ ਦੋਸ਼ ਹੈ ।
ਪ੍ਰਸ਼ਨ 8.
ਇੱਕ ਵਿਅਕਤੀ ਨੂੰ ਪੁਸਤਕ ਪੜ੍ਹਨ ਦੇ ਲਈ ਪੁਸਤਕ ਨੂੰ ਅੱਖ ਤੋਂ 25 cm ਦੂਰ ਰੱਖਣਾ ਪੈਂਦਾ ਹੈ । ਉਸ ਦੀ ਦ੍ਰਿਸ਼ਟੀ ਵਿੱਚ ਕਿਹੜਾ ਦੋਸ਼ ਹੈ ਅਤੇ ਉਸ ਦਾ ਨਿਵਾਰਣ ਕਰਨ ਲਈ ਕਿਸ ਲੈਂਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਦੁਰ-ਦ੍ਰਿਸ਼ਟੀ ਦੋਸ਼ ਹੈ, ਇਸ ਲਈ ਉੱਤਲ ਲੈਨਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਪ੍ਰਸ਼ਨ 9.
ਇੱਕ ਵਿਅਕਤੀ ਦੀ ਦ੍ਰਿਸ਼ਟੀ ਸਮਰੱਥਾ ਨੂੰ 25 cm ਤੋਂ ਅਨੰਤ ਤੱਕ ਵਧਾਉਣ ਲਈ ਕਿਸ ਪ੍ਰਕਾਰ ਦੇ ਲੈੱਨਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਵਿਅਕਤੀ ਦੀ ਦ੍ਰਿਸ਼ਟੀ ਸਮਰੱਥਾ 25 cm ਤੋਂ ਵਧਾ ਕੇ ਅਨੰਤ ਕਰਨ ਲਈ ਅਵਤਲ ਲੈੱਨਜ਼ ਦੀ ਜ਼ਰੂਰਤ ਪੈਂਦੀ ਹੈ ।
ਪ੍ਰਸ਼ਨ 10.
ਪ੍ਰਿਜ਼ਮ ਤੋਂ ਨਿਰਗਤ ਪ੍ਰਕਾਸ਼ ਵਿੱਚ ਕਿਸ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਘੱਟ ਹੁੰਦਾ ਹੈ ?
ਉੱਤਰ-
ਲਾਲ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਘੱਟ ਹੁੰਦਾ ਹੈ ।
ਪ੍ਰਸ਼ਨ 11.
ਪਿਜ਼ਮ ਦੇ ਨਿਰਗਤ ਪ੍ਰਕਾਸ਼ ਵਿੱਚ ਕਿਸ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਵੈਂਗਣੀ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਵੱਧ ਹੁੰਦਾ ਹੈ ।
ਪ੍ਰਸ਼ਨ 12.
ਕੱਚ ਦੇ ਪ੍ਰਿਜ਼ਮ ਦੁਆਰਾ ਸਫੈਦ ਪ੍ਰਕਾਸ਼ ਦਾ ਵਿਖੇਪਨ ਕਿੰਨੇ ਰੰਗਾਂ ਵਿੱਚ ਹੁੰਦਾ ਹੈ ?
ਉੱਤਰ-
ਕੱਚ ਦੇ ਪ੍ਰਿਜ਼ਮ ਦੁਆਰਾ ਸਫ਼ੈਦ ਪ੍ਰਕਾਸ਼ ਦਾ ਵਿਖੇਪਨ ਸੱਤ ਰੰਗਾਂ-ਵੈਂਗਣੀ, ਨੀਲਾ, ਅਸਮਾਨੀ, ਹਰਾ, ਪੀਲਾ, ਨਾਰੰਗੀ ਅਤੇ ਲਾਲ ਵਿੱਚ ਹੁੰਦਾ ਹੈ ।
ਪ੍ਰਸ਼ਨ 13.
ਪ੍ਰਿਜ਼ਮ ਤੋਂ ਪ੍ਰਾਪਤ ਸੀਕਮ ਦੇ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ ?
ਉੱਤਰ-
ਲਾਲ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ ।
ਪ੍ਰਸ਼ਨ 14.
ਪ੍ਰਿਜ਼ਮ ਤੋਂ ਪ੍ਰਾਪਤ ਸੀਕਮ ਦੇ ਕਿਸ ਰੰਗ ਦੀ ਲੰਬਾਈ ਸਭ ਤੋਂ ਘੱਟ ਹੁੰਦੀ ਹੈ ?
ਉੱਤਰ-
ਵੈਂਗਣੀ ਰੰਗ ਦੀ ਸਭ ਤੋਂ ਘੱਟ ਤਰੰਗ ਲੰਬਾਈ ਹੈ ।
ਪ੍ਰਸ਼ਨ 15.
ਪ੍ਰਿਜ਼ਮ ਤੋਂ ਪ੍ਰਾਪਤ ਸਪੈੱਕਟ੍ਰਮ ਵਿੱਚ ਕਿਹੜਾ ਰੰਗ ਪ੍ਰਿਜ਼ਮ ਦੇ ਆਧਾਰ ਵੱਲ ਪ੍ਰਾਪਤ ਹੁੰਦਾ ਹੈ ?
ਉੱਤਰ-
ਵੈਂਗਣੀ ਰੰਗ ਪ੍ਰਿਜ਼ਮ ਦੇ ਆਧਾਰ ਵੱਲ ਸਪੈੱਕਟ੍ਰਮ ਵਿੱਚ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 16.
ਆਕਾਸ਼ ਦਾ ਰੰਗ ਨੀਲਾ ਕਿਉਂ ਵਿਖਾਈ ਦਿੰਦਾ ਹੈ ?
ਉੱਤਰ-
ਨੀਲੇ ਰੰਗ ਦੇ ਵੱਧ ਖਿੰਡਰਨ ਕਾਰਨ ਆਕਾਸ਼ ਦਾ ਰੰਗ ਨੀਲਾ ਵਿਖਾਈ ਦਿੰਦਾ ਹੈ ।
ਪ੍ਰਸ਼ਨ 17.
ਪੁਲਾੜ ਯਾਤਰੀ ਨੂੰ ਆਕਾਸ਼ ਦਾ ਰੰਗ ਕਿਹੋ ਜਿਹਾ ਵਿਖਾਈ ਦਿੰਦਾ ਹੈ ?
ਉੱਤਰ-
ਪੁਲਾੜ ਯਾਤਰੀਆਂ ਨੂੰ ਆਕਾਸ਼ ਦਾ ਰੰਗ ਕਾਲਾ ਵਿਖਾਈ ਦਿੰਦਾ ਹੈ ।
ਪ੍ਰਸ਼ਨ 18.
ਮਨੁੱਖੀ ਅੱਖ ਵਿੱਚ ਸੈਕਲੇਰਾਟਿਕ ਦਾ ਕੀ ਕੰਮ ਹੈ ?
ਉੱਤਰ-
ਸੈਕਲੇਰਾਟਿਕ ਅੱਖ ਦੇ ਅੰਦਰੂਨੀ ਭਾਗ ਦੀ ਸੁਰੱਖਿਆ ਕਰਦਾ ਹੈ ਅਤੇ ਅੱਖ ਨੂੰ ਆਕਾਰ ਦਿੰਦਾ ਹੈ ।
ਪ੍ਰਸ਼ਨ 19.
ਮਨੁੱਖੀ ਅੱਖ ਵਿੱਚ ਸਿਲਿਅਰੀ ਪੱਠਿਆਂ ਦਾ ਕੀ ਕੰਮ ਹੈ ?
ਉੱਤਰ-
ਸਿਲਿਅਰੀ ਪੱਠੇ ਅੱਖ ਦੇ ਲੈੱਨਜ਼ ਨੂੰ ਜਕੜ ਕੇ ਰੱਖਦੇ ਹਨ ਅਤੇ ਲੈੱਨਜ਼ ਦੀ ਫੋਕਸ ਦੂਰੀ ਨੂੰ ਲੋੜ ਅਨੁਸਾਰ ਪਰਿਵਰਤਿਤ ਕਰਨ ਵਿੱਚ ਸਹਾਇਤਾ ਕਰਦੇ ਹਨ ।
ਪ੍ਰਸ਼ਨ 20.
ਚਿੱਤਰ ਵਿਚ ਕਿਹੜੀ ਪ੍ਰਕਾਸ਼ੀ ਕਿਰਿਆ ਦਰਸਾਈ ਗਈ ਹੈ ?
ਉੱਤਰ-
ਪ੍ਰਕਾਸ਼ ਦਾ ਵਿਖੇਪਣ ।
ਪ੍ਰਸ਼ਨ 21.
ਚਿੱਤਰ ਵਿਚ ਕਿਹੜੀ ਪ੍ਰਕਾਸ਼ੀ ਕਿਰਿਆ ਵਜੋਂ ਤਾਰਾ ਆਪਣੀ ਸਥਿਤੀ ਬਦਲਦਾ ਹੈ ?
ਉੱਤਰ-
ਪ੍ਰਕਾਸ਼ ਅਪਵਰਤਨ ।
ਪ੍ਰਸ਼ਨ 22.
ਮਨੁੱਖੀ ਅੱਖ ਦਾ ਦ੍ਰਿਸ਼ਟੀ ਦੋਸ਼ ਚਿੱਤਰ ਵਿੱਚ ਦਰਸਾਇਆ ਗਿਆ ਹੈ । ਦੱਸੋ ਇਹ ਕਿਹੜਾ ਦੋਸ਼ ਹੈ ?
ਉੱਤਰ-
ਦੂਰ ਦ੍ਰਿਸ਼ਟੀ ਦੋਸ਼ ।
ਪ੍ਰਸ਼ਨ 23.
ਹੇਠਾਂ ਦਿੱਤੇ ਚਿੱਤਰ ਵਿੱਚ ਅਵਤਲ ਲੈੱਨਜ਼ ਨਾਲ ਮਨੁੱਖੀ ਅੱਖ ਦਾ ਕਿਹੜਾ ਦੋਸ਼ ਠੀਕ ਕੀਤਾ ਜਾ ਰਿਹਾ ਹੈ ?
ਉੱਤਰ-
ਨਿਕਟ ਦ੍ਰਿਸ਼ਟੀ ਦੋਸ਼ ।
ਵਸਤੁਨਿਸ਼ਠ ਪ੍ਰਸ਼ਨ (Objective Type Questions)
ਪ੍ਰਸ਼ਨ 1.
ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪੱਸ਼ਟ ਦਰਸ਼ਨ ਦੀ ਨਿਊਨਤਮ ਦੂਰੀ ਹੁੰਦੀ ਹੈ, ਲਗਪਗ :
(a) 35 in
(b) 3.5 m
(c) 25 cn
(d) 2.5 cm.
ਉੱਤਰ-
(c) 25 cm.
ਪ੍ਰਸ਼ਨ 2.
ਆਬਜੈਕਟਿਵ ਲੈੱਨਜ਼ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ-
(a) ਪੁਤਲੀ ਦੁਆਰਾ
(b) ਰੈਟਿਨਾ ਦੁਆਰਾ
(c) ਸਿਲੀਅਰੀ ਪੇਸ਼ੀ ਦੁਆਰਾ
(d) ਆਇਰਿਸ ਦੁਆਰਾ
ਉੱਤਰ-
(c) ਸਿਲੀਅਰੀ ਪੇਸ਼ੀ ਦੁਆਰਾ ।
ਪ੍ਰਸ਼ਨ 3.
ਨਿਕਟ ਦਿਸ਼ਟੀ ਦੋਸ਼ ਤੋਂ ਪੀੜਤ ਇੱਕ ਵਿਅਕਤੀ 1.2 m ਤੋਂ ਦੁਰ ਪਈਆਂ ਵਸਤੂਆਂ ਨੂੰ ਨਹੀਂ ਦੇਖ ਸਕਦਾ । ਸਪੱਸ਼ਟ ਦ੍ਰਿਸ਼ਟੀ ਲਈ ਉਹ ਸੰਸ਼ੋਧਕ ਲੈੱਨਜ਼ ਉਪਯੋਗ ਕਰੇਗਾ-
(a) ਅਵਤਲ ਲੈੱਨਜ਼
(b) ਸਿਲੰਡਰੀਕਲ ਨਜ਼
(c) ਉੱਤਲ ਲੈੱਨਜ਼
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਅਵਤਲ ਲੈੱਨਜ਼ ।
ਪ੍ਰਸ਼ਨ 4.
ਸਾਧਾਰਨ ਮਨੁੱਖੀ ਅੱਖ ਦਾ ਦੁਰ ਬਿੰਦੂ-
(a) 25 cm ’ਤੇ ਹੁੰਦਾ ਹੈ ।
(b) 25 mm ‘ਤੇ ਹੁੰਦਾ ਹੈ
(c) 25 m ‘ਤੇ ਹੁੰਦਾ ਹੈ।
(d) ਅਨੰਤ ‘ਤੇ ਹੁੰਦਾ ਹੈ ।
ਉੱਤਰ-
(a) 25 cm ‘ਤੇ ਹੁੰਦਾ ਹੈ ।
ਪ੍ਰਸ਼ਨ 5.
ਮਨੁੱਖੀ ਅੱਖ ਵਿੱਚ ਵਸਤੂ ਦਾ ਪ੍ਰਤਿਬਿੰਬ-
(a) ਪੁਤਲੀ ‘ਤੇ ਬਣਦਾ ਹੈ।
(b) ਪਰਿਤਾਰਿਕਾ ‘ਤੇ ਬਣਦਾ ਹੈ
(c) ਕਾਰਨੀਆ ‘ਤੇ ਬਣਦਾ ਹੈ
(d) ਰੈਟਿਨਾ ‘ਤੇ ਬਣਦਾ ਹੈ !
ਉੱਤਰ-
(d) ਰੈਟਿਨਾ ‘ਤੇ ਬਣਦਾ ਹੈ ।
ਪ੍ਰਸ਼ਨ 6.
ਆਇਰਿਸ ਅੱਖ ਵਿੱਚ ਕਿਸ ਦੇ ਪਿੱਛੇ ਸਥਿਤ ਹੁੰਦਾ ਹੈ ?
(a) ਪੁਤਲੀ
(b) ਰੈਟਿਨਾ
(c) ਕਾਰਨੀਆ
(d) ਅੱਖ ਦਾ ਗੋਲਾ ।
ਉੱਤਰ-
(c) ਕਾਰਨੀਆ
ਪ੍ਰਸ਼ਨ 7.
ਜਦੋਂ ਅੱਖ ਵਿੱਚ ਪ੍ਰਕਾਸ਼ ਕਿਰਨਾਂ ਦਾਖ਼ਲ ਕਰਦੀਆਂ ਹਨ ਤਾਂ ਵਧੇਰਾ ਪ੍ਰਕਾਸ਼ ਕਿਸ ਰਾਹੀਂ ਅਪਵਰਤਿਤ ਹੁੰਦਾ ਹੈ ?
(a) ਕ੍ਰਿਸਟਲੀ ਲੈਂਨਜ਼
(b) ਕਾਰਨੀਆਂ ਦੇ ਬਾਹਰਲੀ ਸੜਾ
(c) ਪੁਤਲੀ
(d) ਆਇਰਿਸ ।
ਉੱਤਰ-
(b) ਕਾਰਨੀਆਂ ਦੇ ਬਾਹਰਲੀ ਸੜਾ ।
ਖ਼ਾਲੀ ਥਾਂਵਾਂ ਭਰਨਾ
ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
(i) ਮਨੁੱਖੀ ਅੱਖ ਵਿੱਚ ਕਿਸੇ ਵਸਤੂ ਦਾ ਪ੍ਰਤਿਬਿੰਬ ……………… ਤੇ ਬਣਦਾ ਹੈ ।
ਉੱਤਰ-
ਰੈਟਿਨਾ
(ii) ਸਾਧਾਰਨ ਨਜ਼ਰ ਵਾਲੇ ਮਨੁੱਖ ਲਈ ਸਾਫ਼-ਸਾਫ਼ ਦਿਖਾਈ ਦੇਣ ਵਾਲੀ ਘੱਟ ਤੋਂ ਘੱਟ ਦੂਰੀ ਲਗਭਗ ………….. ਹੁੰਦੀ ਹੈ ।
ਉੱਤਰ-
25 cm
(iii) ਦੂਰ-ਦ੍ਰਿਸ਼ਟੀ ਦੋਸ਼ ਦਾ ਨਿਵਾਰਣ ……………… ਦੀ ਵਰਤੋਂ ਦੁਆਰਾ ਕੀਤਾ ਜਾਂਦਾ ਹੈ ।
ਉੱਤਰ-
ਉੱਤਲ ਲੈਂਨਜ਼
(iv) ਤਾਰਿਆਂ ਦਾ ਟਿਮਟਿਮਾਣਾ ਤਾਰਿਆਂ ਦੇ ਪ੍ਰਕਾਸ਼ ਦਾ ……………… ਦੇ ਕਾਰਨ ਹੁੰਦਾ ਹੈ ।
ਉੱਤਰ-
ਵਾਯੂਮੰਡਲੀ ਅਪਵਰਤਨ
(v) ਮੀਂਹ ਤੋਂ ਬਾਅਦ ਅਸਮਾਨ ਵਿੱਚ ਸੱਤਰੰਗੀ ਪੀਂਘ ਦਾ ਵਿਖਾਈ ਦੇਣਾ ਸੂਰਜੀ ਪ੍ਰਕਾਸ਼ ਦੇ …………………… ਅਤੇ …………….. ਦੇ ਸਿੱਟੇ ਵਜੋਂ ਹੁੰਦਾ ਹੈ ।
ਉੱਤਰ-
ਪਰਿਖੇਪਣ, ਆਂਤਰਿਕ ਪਰਾਵਰਤਨ ।