PSEB 10th Class Science Important Questions Chapter 15 ਸਾਡਾ ਵਾਤਾਵਰਨ

Punjab State Board PSEB 10th Class Science Important Questions Chapter 15 ਸਾਡਾ ਵਾਤਾਵਰਨ Important Questions and Answers.

PSEB 10th Class Science Important Questions Chapter 15 ਸਾਡਾ ਵਾਤਾਵਰਨ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਹੇਠ ਲਿਖਿਆਂ ਵਿਚ ਅੰਤਰ ਸਪੱਸ਼ਟ ਕਰੋ-
(i) ਪਰਿਸਥਿਤਿਕ ਪ੍ਰਬੰਧ ਅਤੇ ਜੀਵੋਮ ਜਾਂ ਬਾਇਓਮ
(ii) ਭੋਜਨ-ਲੜੀ ਅਤੇ ਭੋਜਨ-ਜਾਲ
(iii) ਮਾਸਾਹਾਰੀ ਅਤੇ ਸਰਬ-ਆਹਾਰੀ ।
ਉੱਤਰ-
(i) ਪਰਿਸਥਿਤਿਕ ਪ੍ਰਬੰਧ ਅਤੇ ਜੀਵੋਮ ਜਾਂ ਬਾਇਓਮ-

ਪਰਿਸਥਿਤਿਕ ਪ੍ਰਬੰਧ (Ecosystem) ਜੀਵੋਮ ਜਾਂ ਬਾਇਓਮ (Biome)
(1) ਇਹ ਜੈਵ ਜਗਤ ਦੀ ਸਵੈ-ਧਾਰੀ (Self sus-taining) ਇਕਾਈ ਹੈ । (1) ਇਹ ਬਹੁਤ ਸਾਰੇ ਪਰਿਸਥਿਤਿਕ ਪ੍ਰਬੰਧਾਂ ਦਾ ਸਮੂਹ ਹੈ ।
(2) ਇਹ ਜੈਵ ਜੀਵਾਂ ਅਤੇ ਅਜੈਵ ਵਾਤਾਵਰਨ ਨਾਲ ਮਿਲ ਕੇ ਬਣਿਆ ਹੈ । (2) ਇਸ ਵਿਚ ਸਮਾਨ ਜਲਵਾਯੂ ਵਾਲੇ ਇੱਕ ਨਿਸ਼ਚਿਤ ਭੂਗੋਲਿਕ ਖੇਤਰ ਦੇ ਕਈ ਪਰਿਸਥਿਤਿਕ ਪ੍ਰਬੰਧ ਹੁੰਦੇ ਹਨ ।
(3) ਇਹ ਜੈਵ ਜਗਤ ਵੀ ਬਾਕੀਆਂ ਨਾਲੋਂ ਛੋਟੀ ਇਕਾਈ ਹੈ । (3) ਇਹ ਜੈਵ ਜਗਤ ਦੀ ਇੱਕ ਬਹੁਤ ਵੱਡੀ ਇਕਾਈ ਹੈ ।

(ii) ਭੋਜਨ-ਲੜੀ ਅਤੇ ਭੋਜਨ-ਜਾਲ-

ਭੋਜਨ-ਲੜੀ (Food Chain) ਭੋਜਨ-ਜਾਲ (Food web)
(1) ਇਹ ਕਿਸੇ ਪਰਿਸਥਿਤਿਕ ਪ੍ਰਬੰਧ ਵਿਚ ਭੋਜਨ ਅਤੇ ਊਰਜਾ ਪ੍ਰਵਾਹ ਨੂੰ ਪ੍ਰਦਰਸ਼ਿਤ ਕਰਦੀ ਹੈ । (1) ਇਸ ਵਿਚ ਆਹਾਰ ਪੱਧਰ ਭੋਜਨ ਲੜੀਆਂ ਨਾਲ ਜੁੜੇ ਹੁੰਦੇ ਹਨ ।
(2) ਇਹ ਭੋਜਨ ਪ੍ਰਾਪਤ ਕਰਨ ਦੀ ਕ੍ਰਮਵਾਰ ਆਹਾਰ ਲੜੀ ਹੈ । (2) ਇਸ ਵਿਚ ਇਕ ਭੋਜਨ ਲੜੀ ਦੇ ਜੀਵ ਕਿਸੇ ਨਾ ਕਿਸੇ ਪੋਸ਼ਣ ਪੱਧਰ ਤੇ ਹੋਰ ਭੋਜਨ-ਲੜੀਆਂ ਨਾਲ ਜੁੜ ਕੇ ਭੋਜਨ ਲੜੀਆਂ ਦਾ ਜਾਲ ਜਿਹਾ ਬਣਾਉਂਦੇ ਹਨ ।
(3) ਇਸ ਵਿਚ ਆਹਾਰੀ ਪੱਧਰ ਸੀਮਿਤ ਹੈ । (3) ਇਸ ਵਿਚ ਆਹਾਰੀ ਪੱਧਰ ਪਰਿਸਥਿਤਿਕ ਪ੍ਰਬੰਧ ਵਿੱਚ ਕੁਦਰਤੀ ਸੰਤੁਲਨ ਨੂੰ ਪ੍ਰਗਟ ਕਰਦਾ ਹੈ ।
(4) ਇਹ ਸੀਮਿਤ ਅਤੇ ਛੋਟੀ ਹੁੰਦੀ ਹੈ ।
PSEB 10th Class Science Important Questions Chapter 15 ਸਾਡਾ ਵਾਤਾਵਰਨ 1
(4) ਇਹ ਕਈ ਭੋਜਨ ਲੜੀਆਂ ਦਾ ਜਾਲ ਹੈ ।
PSEB 10th Class Science Important Questions Chapter 15 ਸਾਡਾ ਵਾਤਾਵਰਨ 2

(ਉ) ਜੰਗਲ ਵਿਚ (ਅ) ਘਾਹ ਦੇ ਮੈਦਾਨ ਵਿੱਚ (ੲ) ਤਾਲਾਬ ਵਿੱਚ ।

(iii) ਮਾਸਾਹਾਰੀ ਅਤੇ ਸਰਬ-ਆਹਾਰੀ-

ਮਾਸਾਹਾਰੀ (Carnivore) ਸਰਬ-ਆਹਾਰੀ (Omnivore)
(1) ਇਹ ਦੂਜੇ ਜੀਵ-ਜੰਤੂਆਂ ਦਾ ਮਾਸ ਹੀ ਖਾਂਦੇ ਹਨ, ਜਿਵੇਂ- ਸ਼ੇਰ, ਚੀਤਾ ਆਦਿ । (1) ਇਹ ਜੀਵ-ਜੰਤੂਆਂ ਦਾ ਮਾਸ ਅਤੇ ਪੇੜ-ਪੌਦੇ ਦੋਵਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ, ਜਿਵੇਂ-ਮਨੁੱਖ, ਦਿਲ ਆਦਿ ।
(2) ਇਹ ਭੋਜਨ-ਲੜੀ ਦੇ ਤੀਸਰੇ ਜਾਂ ਉਸਦੇ ਅਗਲੇ ਸਾਰੇ ਪੱਧਰਾਂ ਤੇ ਮਿਲਦੇ ਹਨ । (2) ਇਹ ਅਕਸਰ ਦੂਸਰੇ ਆਹਾਰੀ ਪੱਧਰ ਤੇ ਹੁੰਦੇ ਹਨ ।
(3) ਇਹ ਅਕਸਰ ਜੰਗਲਾਂ ਵਿਚ ਰਹਿੰਦੇ ਹਨ । (3) ਇਹ ਕਿਸੇ ਵੀ ਸਥਾਨ ਤੇ ਰਹਿ ਸਕਦੇ ਹਨ ।
(4) ਇਨ੍ਹਾਂ ਦੇ ਕੱਟਣ ਵਾਲੇ ਦੰਦ ਘੱਟ ਵਿਕਸਿਤ ਅਤੇ ਕਿੱਲ ਦੰਦ ਅਤੇ ਨਹੀ ਵਧੇਰੇ ਵਿਕਸਿਤ ਹੁੰਦੇ ਹਨ । (4) ਇਨ੍ਹਾਂ ਵਿਚ ਦੋਵੇਂ ਤਰ੍ਹਾਂ ਦੇ ਦੰਦ ਅਤੇ ਨਹੁੰ ਵਿਕਸਿਤ ਹੁੰਦੇ ਹਨ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 2.
ਭੋਜਨ-ਲੜੀ ਛੋਟੀ ਕਿਵੇਂ ਹੋ ਜਾਂਦੀ ਹੈ ?
ਉੱਤਰ-
ਊਰਜਾ ਦਾ ਪ੍ਰਵਾਹ ਇਕ ਹੀ ਦਿਸ਼ਾ ਵਿੱਚ ਹੁੰਦਾ ਹੈ ਅਤੇ ਉਸਦਾ ਕਈ ਚਰਨਾਂ ਵਿੱਚ ਸਥਾਨਾਂਤਰਨ ਹੁੰਦਾ ਰਹਿੰਦਾ ਹੈ । ਉਰਜਾ ਦੇ ਹਰ ਸਥਾਨਾਂਤਰਨ ਤੇ ਉਰਜਾ ਦਾ 1% ਭਾਗ ਰਹਿ ਜਾਂਦਾ ਹੈ । ਜਦੋਂ ਭੋਜਨ-ਲੜੀ ਵਿਚ ਵੱਧ ਚਰਨ ਹੋਣ ਤਾਂ ਊਰਜਾ ਦੀ ਵਧੇਰੇ ਮਾਤਰਾ ਵਿਅਰਥ ਹੋ ਜਾਵੇਗੀ । ਊਰਜਾ ਨੂੰ ਬਚਾਉਣ ਲਈ ਕੁਦਰਤ ਵਿਚ ਭੋਜਨ ਲੜੀਆਂ ਛੋਟੀਆਂ ਹੋ ਜਾਂਦੀਆਂ ਹਨ । ਭੋਜਨ-ਲੜੀ ਵਿਚ ਉਰਜਾ ਸਥਾਨਾਂਤਰਨ ਦੇ ਦੌਰਾਨ ਉਤਪਾਦਕ ਪੱਧਰ ਤੇ ਵੱਧ ਉਰਜਾ ਉਪਲੱਬਧ ਹੁੰਦੀ ਹੈ । ਭੋਜਨ-ਲੜੀ ਵਿਚ ਸੱਜੇ ਹੱਥ ਵੱਲ ਜਾਣ ਤੇ ਉਰਜਾ ਦੀ ਉਪਲੱਬਧਤਾ ਘੱਟ ਹੋ ਜਾਂਦੀ ਹੈ ।

ਉਦਾਹਰਨ – ਘਾਹ → ਟਿੱਡਾ → ਡੱਡੂ → ਸੱਪ → ਮੋਰ
ਜੇ ਇਸ ਲੜੀ ਵਿਚ ਡੱਡੂ ਨੂੰ ਸਮਾਪਤ ਕਰ ਦਿੱਤਾ ਜਾਵੇ ਤਾਂ ਲੜੀ ਪ੍ਰਭਾਵਿਤ ਹੋ ਜਾਵੇਗੀ । ਇਸ ਅਵਸਥਾ ਵਿਚ ਹੇਠ ਲਿਖੇ ਬਦਲਾਓ ਦਿਖਾਈ ਦੇਣਗੇ-

  1. ਟਿੱਡਿਆਂ ਦੀ ਸੰਖਿਆ ਵੱਧ ਜਾਵੇਗੀ ।
  2. ਡੱਡੂ ਨਾ ਮਿਲਣ ਦੇ ਕਾਰਨ ਸੱਪਾਂ ਦੀ ਗਿਣਤੀ ਘੱਟ ਹੋ ਜਾਵੇਗੀ ।
  3. ਸੱਪਾਂ ਦੀ ਗਿਣਤੀ ਦਾ ਮੋਰਾਂ ਦੀ ਗਿਣਤੀ ਤੇ ਪ੍ਰਭਾਵ ਪਵੇਗਾ ।

ਮਨੁੱਖ ਦੁਆਰਾ ਕਈ ਬੇਲੋੜੇ ਕੰਮਾਂ ਦੇ ਕਾਰਨ ਭੋਜਨ-ਲੜੀ ਛੋਟੀ ਹੋ ਜਾਂਦੀ ਹੈ ਅਤੇ ਉਸ ਨਾਲ ਕੁਦਰਤ ਵਿਚ ਅਸੰਤੁਲਨ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 3.
ਕੀ ਭੋਜਨ-ਲੜੀ ਵਿਚ ਛੇ ਤੋਂ ਵੱਧ ਪੱਧਰ ਹੋ ਸਕਦੇ ਹਨ ? ਜੇ ਨਹੀਂ ਤਾਂ ਕਿਉਂ ?
ਉੱਤਰ-
ਭੋਜਨ-ਲੜੀ ਵਿੱਚ ਹਰ ਚਰਨ ਵਿਚ ਊਰਜਾ ਦਾ ਸਥਾਨਾਂਤਰਨ ਹੁੰਦਾ ਹੈ ਅਤੇ ਉਰਜਾ ਵਿਚ ਲਗਾਤਾਰ ਕਮੀ ਹੁੰਦੀ ਰਹਿੰਦੀ ਹੈ । ਤਿੰਨ ਜਾਂ ਚਾਰ ਚਰਨਾਂ ਦੇ ਬਾਅਦ ਊਰਜਾ ਸਿਰਫ ਨਾਂ-ਮਾਤਰ ਹੀ ਰਹਿ ਜਾਂਦੀ ਹੈ । ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਹਰੇ ਪੌਦੇ ਸੌਰ ਊਰਜਾ ਦਾ ਸਿਰਫ 1% ਭਾਗ ਹੀ ਅੰਤਰਹਿਣ ਕਰਦੇ ਹਨ ਅਤੇ ਬਾਕੀ ਵਾਤਾਵਰਨ ਵਿੱਚ ਹੀ ਵਿਅਰਥ ਹੋ ਜਾਂਦੀ ਹੈ । ਦੂਸਰੇ ਚਰਨ ਵਿੱਚ ਪੌਦਿਆਂ ਨੂੰ ਸ਼ਾਕਾਹਾਰੀ ਖਾਂਦੇ ਹਨ ਤਾਂ ਸਿਰਫ਼ 10% ਹੀ ਊਰਜਾ ਸ਼ਾਕਾਹਾਰੀਆਂ ਨੂੰ ਪ੍ਰਾਪਤ ਹੁੰਦੀ ਹੈ । ਜੇ ਅਸੀਂ ਸੌਰ ਊਰਜਾ ਤੋਂ ਪ੍ਰਾਪਤ ਊਰਜਾ ਨੂੰ ਸਿਰਫ਼ 1000 ਮੰਨ ਲਈਏ ਤਾਂ ਪੌਦੇ ਸਿਰਫ 10J ਊਰਜਾ ਪਾਪਤ ਕਰ ਸਕਦੇ ਹਨ ਅਤੇ ਸ਼ਾਕਾਹਾਰੀ ਸਿਰਫ 1J ਉਰਜਾ ਪ੍ਰਾਪਤ ਕਰਦੇ ਹਨ । ਇਸੇ ਤਰ੍ਹਾਂ ਜਦੋਂ ਸ਼ਾਕਾਹਾਰੀ ਨੂੰ ਮਾਸਾਹਾਰੀ ਖਾਂਦੇ ਹਨ ਤਾਂ ਸਿਰਫ 0.01J ਉਰਜਾ ਹੀ ਪ੍ਰਾਪਤ ਹੋਵੇਗੀ । ਇਸ ਲਈ ਜਿਵੇਂ-ਜਿਵੇਂ ਭੋਜਨ-ਲੜੀ ਦੇ ਚਰਨ ਵੱਧਦੇ ਜਾਂਦੇ ਹਨ ਉਵੇਂ-ਉਵੇਂ ਹੀ ਉਪਲੱਬਧ ਉਰਜਾ ਦੀ ਮਾਤਰਾ ਵੀ ਘੱਟ ਹੁੰਦੀ ਜਾਂਦੀ ਹੈ । ਇਸੇ ਆਧਾਰ ਤੇ ਇਹ ਨਤੀਜਾ ਨਿਕਲਦਾ ਹੈ ਕਿ ਕਿਸੇ ਵੀ ਭੋਜਨ-ਲੜੀ ਵਿਚ ਛੇ ਜਾਂ ਵੱਧ ਚਰਨ ਸੰਭਵ ਨਹੀਂ ਹੁੰਦੇ ਹਨ । ਉਤਪਾਦਕ ਪੱਧਰ ਤੇ ਉਰਜਾ ਵਧੇਰੇ ਉਪਲੱਬਧ ਹੁੰਦੀ ਹੈ ਅਤੇ ਬਾਅਦ ਵਿੱਚ ਲਗਾਤਾਰ ਘੱਟ ਹੁੰਦੀ ਜਾਂਦੀ ਹੈ ਅਤੇ ਆਖਿਰੀ ਪੱਧਰ ਤੇ ਉਰਜਾ ਬਹੁਤ ਹੀ ਘੱਟ ਪ੍ਰਾਪਤ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਾਤਾਵਰਨ ਨੂੰ ਪਰਿਭਾਸ਼ਿਤ ਕਰੋ। ਇਸਦੇ ਮੁੱਖ ਘਟਕਾਂ ਦੇ ਨਾਮ ਲਿਖੋ।
ਜਾਂ
ਵਾਤਾਵਰਨ ਪੱਧਤੀ ਕੀ ਹੁੰਦੀ ਹੈ ? ਇਸਦੇ ਕਿੰਨੇ ਭਾਗ ਹਨ ?
ਉੱਤਰ-
ਵਾਤਾਵਰਨ ਉਹ ਭੌਤਿਕ ਅਤੇ ਜੈਵਿਕ ਸੰਸਾਰ ਹੈ ਜਿਸ ਵਿੱਚ ਅਸੀਂ ਸਾਰੇ ਰਹਿੰਦੇ ਹਾਂ । ਇਸਦੇ ਪ੍ਰਮੁੱਖ ਘਟਕ ਜੈਵ ਅਤੇ ਅਜੈਵ ਹਨ !
ਜੀਵ ਘਟਕ – ਸਾਰੇ ਜੀਵ-ਜੰਤੂ, ਪੌਦੇ ਅਤੇ ਮਨੁੱਖ ਜੀਵ ਘਟਕ ਦੇ ਵਰਗ ਵਿਚ ਆਉਂਦੇ ਹਨ ।
ਅਜੀਵ ਘਟਕ – ਭੌਤਿਕ ਜਾਂ ਅਜੀਵ ਘਟਕਾਂ ਵਿੱਚ ਹਵਾ, ਪਾਣੀ ਅਤੇ ਥਲ ਹਨ । ਹਵਾ ਤੋਂ ਸਾਹ ਕਿਰਿਆ ਹੁੰਦੀ ਹੈ । ਪਾਣੀ ਨੂੰ ਅਸੀਂ ਪੀਂਦੇ ਹਾਂ ਅਤੇ ਥਲ ਤੇ ਸਾਡਾ ਨਿਵਾਸ ਹੁੰਦਾ ਹੈ । ਇਨ੍ਹਾਂ ਤੋਂ ਇਲਾਵਾ ਮੌਸਮ ਸੰਬੰਧੀ ਘਟਕ ਹਨ-ਸੌਰ ਊਰਜਾ, ਤਾਪ, ਪ੍ਰਕਾਸ਼, ਵਰਖਾ, ਨਮੀ, ਹਨੇਰੀ ਆਦਿ ।

ਪ੍ਰਸ਼ਨ 2.
ਜੈਵ ਵਿਘਟਨਸ਼ੀਲ ਅਪਸ਼ਿਸ਼ਟ ਅਤੇ ਜੈਵ ਅਵਿਘਟਨਸ਼ੀਲ ਅਪਸ਼ਿਸ਼ਟ ਪਦਾਰਥਾਂ ਵਿੱਚ ਅੰਤਰ ਦੱਸੋ। ਹਰੇਕ ਦਾ ਉੱਚਿਤ ਉਦਾਹਰਨ ਵੀ ਦਿਓ ।
ਉੱਤਰ-

ਜੈਵ ਵਿਘਟਨਸ਼ੀਲ ਪਦਾਰਥ ਜੈਵ ਅਵਿਘਟਨਸ਼ੀਲ ਪਦਾਰਥ
(1) ਇਹ ਉਹ ਅਪਸ਼ਿਸ਼ਟ ਪਦਾਰਥ ਹਨ ਜਿਨ੍ਹਾਂ ਨੂੰ ਹਾਨੀ ਰਹਿਤ ਪਦਾਰਥਾਂ ਵਿਚ ਤੋੜਿਆ ਜਾ ਸਕਦਾ ਹੈ ਜਿਵੇਂ- ਗੋਬਰ, ਘਾਹ ਆਦਿ । (1) ਇਹ ਉਹ ਅਪਸ਼ਿਸ਼ਟ ਪਦਾਰਥ ਹਨ ਜਿਨ੍ਹਾਂ ਨੂੰ ਹਾਨੀ ਰਹਿਤ ਪਦਾਰਥਾਂ ਵਿਚ ਨਹੀਂ ਤੋੜਿਆ ਜਾ ਸਕਦਾ । ਜਿਵੇਂ-ਡੀ.ਡੀ.ਟੀ., ਪਲਾਸਟਿਕ ਆਦਿ ।
(2) ਇਹ ਪਦਾਰਥ ਜੀਵਾਣੂਆਂ, ਬੈਕਟੀਰੀਆ ਦੁਆਰਾ ਅਪਘਟਿਤ ਹੋ ਜਾਂਦੇ ਹਨ ਅਤੇ ਇਸ ਪ੍ਰਕਾਰ ਪਰਿਸਥਿਤਿਕ ਪ੍ਰਬੰਧ ਵਿੱਚ ਸੰਤੁਲਨ ਬਣਾਈ ਰੱਖਦੇ ਹਨ । (2) ਇਹ ਪਦਾਰਥ ਬੈਕਟੀਰੀਆ ਵਰਗੇ ਜੀਵਾਣੂਆਂ ਦੁਆਰਾ ਅਪਘਟਿਤ ਨਹੀਂ ਹੁੰਦੇ ਹਨ ।

ਪ੍ਰਸ਼ਨ 3.
ਜੀਵ-ਮੰਡਲ ਦੀ ਪਰਿਭਾਸ਼ਾ ਦਿਓ ।
ਉੱਤਰ-
ਜੀਵ-ਮੰਡਲ (Biosphere) – ਜੀਵ-ਮੰਡਲ ਦਾ ਅਰਥ ਹੈ ‘‘ਜੀਵ ਦਾ ਖੇਤਰ` । ਧਰਤੀ ਤੇ ਸਥਲ, ਜਲ ਅਤੇ ਹਵਾ ਮੌਜੂਦ ਹੈ ਜੋ ਪੌਦਿਆਂ ਅਤੇ ਜੰਤੂਆਂ ਦਾ ਜੀਵਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ । ਧਰਤੀ ਤੇ ਜੀਵਨ ਬਣਾਈ ਰੱਖਣ ਵਾਲੇ ਇਹ ਖੇਤਰ ਆਪਸ ਵਿੱਚ ਮਿਲ ਕੇ ਜੀਵ-ਮੰਡਲ ਦਾ ਨਿਰਮਾਣ ਕਰਦੇ ਹਨ । ਧਰਤੀ ਤੇ ਸਥਲ-ਮੰਡਲ, ਜਲਮੰਡਲ ਅਤੇ ਵਾਯੂ-ਮੰਡਲ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਪੌਦਿਆਂ ਅਤੇ ਜੰਤੂਆਂ ਨੂੰ ਇਕੱਠੇ ਰੂਪ ਵਿਚ ਜੀਵ-ਮੰਡਲ (Biosphere) ਕਹਿੰਦੇ ਹਨ ।

ਪ੍ਰਸ਼ਨ 4.
ਪਰਿਸਥਿਤਿਕ ਪ੍ਰਬੰਧ (Ecosystem) ਕਿਸ ਨੂੰ ਕਹਿੰਦੇ ਹਨ ? ਇਸਦਾ ਜੀਵ-ਮੰਡਲ ਨਾਲ ਕੀ ਸੰਬੰਧ ਹੈ ?
ਉੱਤਰ-
ਪਰਿਸਥਿਤਿਕ ਪ੍ਰਬੰਧ – ਜੀਵ-ਮੰਡਲ ਵਿਚ ਊਰਜਾ ਅਤੇ ਪਦਾਰਥ ਦਾ ਆਦਾਨ-ਪ੍ਰਦਾਨ ਜੈਵ ਅਤੇ ਅਜੈਵ ਘਟਕਾਂ ਦੇ ਵਿਚ ਲਗਾਤਾਰ ਹੁੰਦਾ ਰਹਿੰਦਾ ਹੈ, ਇਸ ਪ੍ਰਬੰਧ ਨੂੰ ਹੀ ਪਰਿਸਥਿਤਿਕ ਪ੍ਰਬੰਧ ਕਹਿੰਦੇ ਹਨ। ਤਾਲਾਬ, ਝੀਲ, ਜੰਗਲ, ਖੇਤ ਅਤੇ ਮਨੁੱਖ ਦੁਆਰਾ ਬਣਾਏ ਜੀਵ ਸ਼ਾਲਾ ਵਿੱਚ ਜੈਵ ਅਤੇ ਅਜੈਵ ਘਟਕ ਆਪਸ ਵਿਚ ਕਿਰਿਆਵਾਂ ਕਰਦੇ ਰਹਿੰਦੇ ਹਨ ਜੋ । ਇਕ ਪਰਿਸਥਿਤਿਕ ਪ੍ਰਬੰਧ ਨੂੰ ਪ੍ਰਗਟ ਕਰਦੇ ਹਨ । ਜੈਵ ਸੰਖਿਆ, ਜੈਵ ਅਤੇ ਅਜੈਵ ਪਰਿਸਥਿਤਿਕ ਪ੍ਰਬੰਧ ਦੇ ਘਟਕ ਹਨ, ਜੋ ਇਸ ਪ੍ਰਣਾਲੀ ਨੂੰ ਸੰਰਚਨਾ ਅਤੇ ਗਤੀਸ਼ੀਲਤਾ ਪ੍ਰਦਾਨ ਕਰਦੇ ਹਨ । ਕੋਈ ਤਾਲਾਬ, ਜੰਗਲ ਜਾਂ ਘਾਹ ਦਾ ਮੈਦਾਨ ਪਰਿਸਥਿਤਿਕ ਪ੍ਰਬੰਧ ਦੇ ਉਦਾਹਰਨ ਹਨ ।

ਜੀਵ-ਮੰਡਲ ਦਾ ਹਰ ਘਟਕ ਆਪਣਾ ਖ਼ਾਸ ਕੰਮ ਕਰਦਾ ਹੈ । ਇਨ੍ਹਾਂ ਦੇ ਕੁੱਝ ਕਾਰਨਾਂ ਦਾ ਸਾਰਾ ਯੋਗ ਜੀਵ-ਮੰਡਲ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਕਿਸੇ ਭੂਗੋਲਿਕ ਖੇਤਰ ਵਿੱਚ ਸਾਰੇ ਪਰਿਸਥਿਤਿਕ ਪ੍ਰਬੰਧ ਇਕੱਠੇ ਮਿਲ ਕੇ ਬਾਇਓਮ ਬਣਾਉਂਦੇ ਹਨ ਅਤੇ ਸਾਰੇ ਬਾਇਓਮ ਮਿਲ ਕੇ ਜੀਵ-ਮੰਡਲ ਬਣਾਉਂਦੇ ਹਨ । ਇਸ ਲਈ ਜੀਵ-ਮੰਡਲ ਦਾ ਇੱਕ ਪ੍ਰਮੁੱਖ ਘਟਕ ਪਰਿਸਥਿਤਿਕ ਪ੍ਰਬੰਧ ਹੈ ਜੋ ਜੀਵ-ਮੰਡਲ ਨੂੰ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 5.
ਉਤਪਾਦਕ ਅਤੇ ਖਪਤਕਾਰ ਵਿਚ ਅੰਤਰ ਦੱਸੋ ।
ਉੱਤਰ-

ਉਤਪਾਦਕ (Producer) ਖਪਤਕਾਰ (Consumer)
(1) ਅਜਿਹੇ ਜੀਵ ਜੋ ਪ੍ਰਕਾਸ਼-ਸੰਸ਼ਲੇਸ਼ਣ ਦੀ ਕਿਰਿਆ ਤੋਂ ਆਪਣਾ ਭੋਜਨ ਬਣਾਉਂਦੇ ਹਨ ਉਨ੍ਹਾਂ ਨੂੰ ਉਤਪਾਦਕ ਕਹਿੰਦੇ ਹਨ । (1) ਅਜਿਹੇ ਜੀਵ ਜੋ ਆਪਣੇ ਭੋਜਨ ਲਈ ਦੂਸਰੇ ਜੀਵਾਂ ‘ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਖਪਤਕਾਰ ਕਹਿੰਦੇ ਹਨ ।
(2) ਹਰੇ ਪੌਦੇ ਉਤਪਾਦਕ ਜੀਵ ਕਹਾਉਂਦੇ ਹਨ । (2) ਸਾਰੇ ਜੰਤੂ ਉਪਭੋਗਤਾ ਕਹਾਉਂਦੇ ਹਨ ।

ਪ੍ਰਸ਼ਨ 6.
ਅਪਘਟਕ ਕੀ ਹਨ ? ਜੀਵ-ਮੰਡਲ ਵਿੱਚ ਅਪਘਟਕਾਂ ਦਾ ਕੀ ਮਹੱਤਵ ਹੈ ?
ਜਾਂ
ਪਦਾਰਥਾਂ ਦੇ ਮੁੜ ਚਕਰਨ ਵਿਚ ਅਪਘਟਕਾਂ ਦੀ ਭੂਮਿਕਾ ਦਾ ਵਰਣਨ ਕਰੋ।
ਉੱਤਰ-
ਅਪਘਟਕ – ਅਪਘਟਕ ਉਹ ਸੂਖ਼ਮ ਜੀਵ ਹਨ ਜੋ ਮਿਤ ਪੌਦਿਆਂ ਅਤੇ ਜੰਤੂਆਂ ਦੇ ਸਰੀਰ ਵਿੱਚ ਮੌਜੂਦ ਕਾਰਬਨਿਕ ਯੌਗਿਕਾਂ ਦਾ ਅਪਘਟਨ ਕਰਦੇ ਹਨ ਅਤੇ ਉਨ੍ਹਾਂ ਨੂੰ ਸਰਲ ਯੌਗਿਕਾਂ ਅਤੇ ਤੱਤਾਂ ਵਿੱਚ ਬਦਲ ਦਿੰਦੇ ਹਨ । ਇਹ ਸਰਲ ਯੌਗਿਕ ਅਤੇ ਤੱਤ ਧਰਤੀ ਦੇ ਪੋਸ਼ਣ ਭੰਡਾਰ ਵਿੱਚ ਵਾਪਸ ਚਲੇ ਜਾਂਦੇ ਹਨ ।

ਜੀਵ-ਮੰਡਲ ਵਿੱਚ ਅਪਘਟਕਾਂ ਦਾ ਮਹੱਤਵ – ਅਪਘਟਕ ਜੀਵ ਮ੍ਰਿਤ ਪੌਦਿਆਂ ਅਤੇ ਜੰਤੂਆਂ ਦੇ ਮ੍ਰਿਤ ਸਰੀਰਾਂ ਦੇ ਅਪਘਟਨ ਵਿਚ ਸਹਾਇਤਾ ਕਰਦੇ ਹਨ ਅਤੇ ਇਸ ਪ੍ਰਕਾਰ ਵਾਤਾਵਰਨ ਨੂੰ ਸਾਫ਼ ਰੱਖਣ ਦਾ ਕਾਰਜ ਕਰਦੇ ਹਨ । ਅਪਘਟਕ ਜੀਵ ਮ੍ਰਿਤ ਪੌਦਿਆਂ ਅਤੇ ਜੰਤੂਆਂ ਦੇ ਮ੍ਰਿਤ ਸਰੀਰਾਂ ਵਿੱਚ ਮੌਜੂਦ ਵੱਖ-ਵੱਖ ਤੱਤਾਂ ਨੂੰ ਫਿਰ ਤੋਂ ਧਰਤੀ ਦੇ ਪੋਸ਼ਣ ਭੰਡਾਰ ਵਿੱਚ ਵਾਪਿਸ ਪਹੁੰਚਾਉਣ ਦਾ ਕਾਰਜ ਵੀ ਕਰਦੇ ਹਨ । ਪੋਸ਼ਕ ਤੱਤ ਮੁੜ ਪ੍ਰਾਪਤ ਹੋ ਜਾਣ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਇਹ ਮਿੱਟੀ ਬਾਰ-ਬਾਰ ਫਸਲਾਂ ਦਾ ਪੋਸ਼ਣ ਕਰਦੀ ਰਹਿੰਦੀ ਹੈ ।

ਪ੍ਰਸ਼ਨ 7.
ਊਰਜਾ ਦੀ ਦ੍ਰਿਸ਼ਟੀ ਤੋਂ ਕਿਹੜਾ ਵਿਅਕਤੀ ਸ਼ਾਕਾਹਾਰੀ ਜਾਂ ਮਾਸਾਹਾਰੀ ਵਧੇਰੇ ਲਾਭ ਪ੍ਰਾਪਤ ਕਰਦਾ ਹੈ ? ਕਿਉਂ ?
ਉੱਤਰ-
ਉਰਜਾ ਦੀ ਦ੍ਰਿਸ਼ਟੀ ਤੋਂ ਸ਼ਾਕਾਹਾਰੀ ਵਿਅਕਤੀ ਵਧੇਰੇ ਲਾਭ ਪ੍ਰਾਪਤ ਕਰਦਾ ਹੈ ।
ਕਾਰਨ-ਪੌਦੇ ਪਹਿਲੇ ਆਹਾਰ ਪੱਧਰ ਤੇ ਹਨ । ਇੱਕ ਆਹਾਰ ਪੱਧਰ ਤੋਂ ਅਗਲੇ ਆਹਾਰ ਪੱਧਰ ਨੂੰ ਆਮ ਕਰਕੇ ਲਗਭਗ 10% ਘੱਟ ਊਰਜਾ ਦਾ ਸਥਾਨਾਂਤਰਨ ਬਣਿਆ ਹੁੰਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਮਾਸਾਹਾਰੀ ਵਿਅਕਤੀ ਨੂੰ ਸ਼ਾਕਾਹਾਰੀ ਵਿਅਕਤੀ ਦੀ ਤੁਲਨਾ ਵਿੱਚ ਘੱਟ ਊਰਜਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 8.
ਪਰਿਸਥਿਤਿਕ ਸੰਤੁਲਨ ਕਿਸ ਪ੍ਰਕਾਰ ਬਣਿਆ ਰਹਿੰਦਾ ਹੈ ?
ਉੱਤਰ-
ਕੁਦਰਤ ਵਿੱਚ ਭੋਜਨ ਲੜੀਆਂ ਜੁੜੀਆਂ ਹੁੰਦੀਆਂ ਹਨ । ਕਈ ਵਾਰ ਉਨ੍ਹਾਂ ਵਿਚੋਂ ਇੱਕ ਦੀ ਕੋਈ ਕੁੜੀ ਕਿਸੇ ਕਾਰਨ ਸਮਾਪਤ ਹੋ ਜਾਂਦੀ ਹੈ । ਉਦੋਂ ਉਸ ਭੋਜਨ-ਲੜੀ ਦਾ ਕਿਸੇ ਹੋਰ ਲੜੀ ਨਾਲ ਸੰਬੰਧ ਜੁੜ ਜਾਂਦਾ ਹੈ ਅਤੇ ਖਾਧ ਪਦਾਰਥਾਂ ਅਤੇ ਊਰਜਾ ਦੇ ਪ੍ਰਵਾਹ ਦਾ ਸੰਤੁਲਨ ਬਣਿਆ ਰਹਿੰਦਾ ਹੈ । ਜੇ ਅਜਿਹੇ ਕਿਸੇ ਜੰਗਲ ਵਿੱਚ ਸਾਰੇ ਹਿਰਨ ਸਮਾਪਤ ਹੋ ਜਾਣ ਤਾਂ ਇਸਦੀ ਪੂਰਤੀ ਕਰਨ ਲਈ ਜੰਗਲ ਦਾ ਸ਼ੇਰ ਕਿਸੇ ਜੰਗਲੀ ਜਾਨਵਰ ਨੂੰ ਮਾਰ ਕੇ ਕੁੜੀ ਨੂੰ ਪੂਰਾ ਕਰ ਲੈਂਦਾ ਹੈ ਇਸ ਪ੍ਰਕਾਰ ਪਰਿਸਥਿਤਿਕ ਸੰਤੁਲਨ ਬਣਿਆ ਰਹਿੰਦਾ ਹੈ ।

ਪ੍ਰਸ਼ਨ 9.
ਕਿਹੜੇ ਰਸਾਇਣ ਓਜ਼ੋਨ ਛੇਦ ਦੇ ਲਈ ਪ੍ਰਮੁੱਖ ਕਾਰਨ ਬਣੇ ਹੋਏ ਹਨ ?
ਉੱਤਰ-
ਓਜ਼ੋਨ ਛੇਦ ਦੇ ਮੁੱਖ ਕਾਰਨ-

  1. ਐਰੋਸੋਲ ਦਹਿਣ
  2. ਆਧੁਨਿਕ ਅੱਗ ਬੁਝਾਊ ਯੰਤਰ
  3. ਪਰਮਾਣੂ ਵਿਸਫੋਟ
  4. ਹੋਲੋਜਨ
  5. ਸਲਫੇਟ ਐਰੋਸੋਲ
  6. CFCs (ਕਲੋਰੋਫਲੋਰੋ ਕਾਰਬਨ), CBC (ਕਲੋਰੋ ਬੋਮੋਕਾਰਬਨ ਆਦਿ ਜਿਨ੍ਹਾਂ ਦੀ ਰੈਫਰੀਜਰੇਟਰਾਂ ਅਤੇ ਏਅਰ ਕੰਡੀਸ਼ਨਰਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ) ।

ਪ੍ਰਸ਼ਨ 10.
ਪਰਿਸਥਿਤਿਕ ਪਿਰਾਮਿਡ ਜੀਵ-ਮੰਡਲ ਵਿੱਚ ਪੋਸ਼ਣ ਰੀਤੀ ਦੀ ਸੰਰਚਨਾ ਨੂੰ ਇਸ ਪ੍ਰਕਾਰ ਪ੍ਰਦਰਸ਼ਿਤ ਕਰਦੇ ਹਨ ?
ਉੱਤਰ-
ਪਰਿਸਥਿਤਿਕ ਪਿਰਾਮਿਡ ਭੋਜਨ ਲੜੀਆਂ ਅਤੇ ਉਨ੍ਹਾਂ ਦੇ ਪੋਸ਼ੀ ਪੱਧਰਾਂ ਦਾ ਗਾਫੀਕਲ ਨਿਰੂਪਣ (graphical representation) ਕਰਦੇ ਹਨ । ਪਰਿਸਥਿਤਿਕ ਪਿਰਾਮਿਡ ਵੱਖ-ਵੱਖ ਪੋਸ਼ੀ ਪੱਧਰਾਂ ਨੂੰ ਇਸ ਪ੍ਰਕਾਰ ਪ੍ਰਦਰਸ਼ਿਤ ਕਰਦੇ ਹਨ, ਪਰਿਸਥਿਤਿਕ ਪਿਰਾਮਿਡ ਦਾ ‘ਆਧਾਰ’ ਉਤਪਾਦਕ ਜੀਵਾਂ ਜਿਵੇਂ ਕਿ ਪੌਦਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ ।
PSEB 10th Class Science Important Questions Chapter 15 ਸਾਡਾ ਵਾਤਾਵਰਨ 3
ਪਰਿਸਥਿਤਿਕ ਪਿਰਾਮਿਡ ਪਰਿਸਥਿਤਿਕ ਪਿਰਾਮਿਡ ਦੇ ਆਧਾਰ (Base) ਤੋਂ ਜਿਵੇਂ-ਜਿਵੇਂ ਉੱਪਰ ਜਾਂਦੇ ਹਾਂ, ਪਿਰਾਮਿਡ ਆਕਾਰ ਪਤਲਾ ਹੁੰਦਾ ਜਾਂਦਾ ਹੈ ਅਤੇ ਉੱਤਰ ਪੋਸ਼ੀ ਪੱਧਰਾਂ ਨੂੰ ਪ੍ਰਗਟ ਕਰਦਾ ਹੈ । ਪਰਿਸਥਿਤਿਕ ਪਿਰਾਮਿਡ ਦੀ ਚੋਟੀ ਸਰਬ-ਉੱਚ ਮਾਸਾਹਾਰੀ ਜੀਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 11.
ਵਾਯੂ-ਮੰਡਲ ਵਿੱਚ ਓਜ਼ੋਨ ਕਿਸ ਤਰ੍ਹਾਂ ਬਣਦੀ ਹੈ ? ਇਸਦੇ ਰਿਕਤੀਕਰਨ ਨੂੰ ਸਪੱਸ਼ਟ ਕਰੋ।
ਉੱਤਰ-
ਆਕਸੀਜਨ ਦੇ ਤਿੰਨ ਪਰਮਾਣੂਆਂ ਤੋਂ ਓਜ਼ੋਨ (O3) ਦੇ ਅਣੂ ਬਣਦੇ ਹਨ । ਆਮ ਆਕਸੀਜਨ ਦੇ ਅਣੂ ਵਿੱਚ ਦੋ ਪਰਮਾਣੂ ਹੁੰਦੇ ਹਨ । ਆਕਸੀਜਨ ਸਾਰੇ ਤਰ੍ਹਾਂ ਦੇ ਪਾਣੀਆਂ ਦੇ ਜੀਵਨ ਲਈ ਜ਼ਰੂਰੀ ਹੈ । ਪਰ ਓਜ਼ੋਨ ਇੱਕ ਘਾਤਕ ਜ਼ਹਿਰ ਹੈ । ਵਾਯੁਮੰਡਲ ਦੇ ਓਪਰੀ ਪੱਧਰ ਵਿੱਚ ਓਜ਼ੋਨ ਬਹੁਤ ਜ਼ਰੂਰੀ ਕਾਰਜ ਪੂਰਾ ਕਰਦੀ ਹੈ । ਇਹ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਵਿਕਿਰਣਾਂ ਤੋਂ ਧਰਤੀ ਦੇ ਲਈ ਇੱਕ ਸੁਰੱਖਿਆ ਕਵਚ ਤਿਆਰ ਕਰਦੀ ਹੈ । ਪਰਾਬੈਂਗਣੀ ਕਿਰਣ ਧਰਤੀ ਤੇ ਰਹਿਣ ਵਾਲੇ ਜੀਵਾਂ ਦੇ ਲਈ ਬਹੁਤ ਹਾਨੀਕਾਰਕ ਹਨ । ਇਹ ਵਿਕਿਰਣਾਂ ਚਮੜੀ ਦਾ ਕੈਂਸਰ ਪੈਦਾ ਕਰਦੀਆਂ ਹਨ ।

ਵਾਯੂ-ਮੰਡਲ ਦੇ ਉੱਤਰ ਪੱਧਰ ਤੇ ਪਰਾਬੈਂਗਣੀ (UV) ਵਿਕਿਰਣ ਦੇ ਪ੍ਰਭਾਵ ਨਾਲ ਆਕਸੀਜਨ (O2) ਅਣੂਆਂ ਤੋਂ ਓਜ਼ੋਨ ਬਣਦੀ ਹੈ । ਉੱਚ ਊਰਜਾ ਵਾਲੇ ਪਰਾਬੈਂਗਣੀ (UV) ਵਿਕਿਰਣ ਆਕਸੀਜਨ ਅਣੂਆਂ (O2) ਨੂੰ ਵਿਘਟਿਤ ਕਰ ਆਜ਼ਾਦ ਆਕਸੀਜਨ (O) ਪਰਮਾਣੂ ਬਣਾਉਂਦੀ ਹੈ। ਆਕਸੀਜਨ ਦੇ ਇਹ ਸੁਤੰਤਰ ਪਰਮਾਣੂ ਸੰਯੁਕਤ ਹੋ ਕੇ ਓਜ਼ੋਨ ਬਣਾਉਂਦੇ ਹਨ ।
PSEB 10th Class Science Important Questions Chapter 15 ਸਾਡਾ ਵਾਤਾਵਰਨ 4

ਪ੍ਰਸ਼ਨ 12.
ਭੋਜਨ ਲੜੀ ਕੀ ਹੁੰਦੀ ਹੈ ? ਉਦਾਹਰਨ ਦਿਓ ।
ਉੱਤਰ-
ਭੋਜਨ ਲੜੀ – ਉਤਪਾਦਕ, ਖਪਤਕਾਰ ਅਤੇ ਅਪਘਟਕ ਤੋਂ ਮਿਲ ਕੇ ਬਣਨ ਵਾਲੀ ਲੜੀ, ਭੋਜਨ ਲੜੀ ਕਹਾਉਂਦੀ ਹੈ ।
ਭੋਜਨ ਲੜੀ ਦੀ ਉਦਾਹਰਨ-ਘਾਹ → ਟਿੱਡਾ → ਡੱਡੂ → ਸੱਪ → ਮੋਰ ।

ਪ੍ਰਸ਼ਨ 13.
ਨਿਖੇੜਕ ਕੀ ਹੁੰਦੇ ਹਨ ? ਪ੍ਰਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਦੀ ਕੀ ਭੂਮਿਕਾ ਹੈ ?
ਉੱਤਰ-
ਨਿਖੇੜਕ – ਜੀਵਾਣੂ ਅਤੇ ਉੱਲੀ ਜਿਹੇ ਸੂਖਮਜੀਵ ਮਰੇ ਜੀਵਾਂ ਦੇ ਅਵਸ਼ੇਸ਼ਾਂ ਦਾ ਵਿਘਟਨ ਕਰਦੇ ਹਨ, ਜਿਹਨਾਂ ਨੂੰ ਨਿਖੇੜਕ ਕਹਿੰਦੇ ਹਨ ।
ਪਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਦੀ ਭੂਮਿਕਾ – ਨਿਖੇੜਕ ਰੀਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ਵਿੱਚ ਬਦਲ ਦਿੰਦੇ ਹਨ ਜੋ ਮਿੱਟੀ ਵਿੱਚ ਰਲ ਜਾਂਦੇ ਹਨ ਅਤੇ ਪੌਦਿਆਂ ਦੁਆਰਾ ਮੁੜ ਉਪਯੋਗ ਵਿੱਚ ਲਿਆਏ ਜਾਂਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜੈਵ ਵਿਘਟਨਸ਼ੀਲ ਪਦਾਰਥ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਪਦਾਰਥ ਜੋ ਜੈਵਿਕ ਪ੍ਰਮਾਂ ਦੁਆਰਾ ਅਪਘਟਿਤ ਹੋ ਜਾਂਦੇ ਹਨ ਉਨ੍ਹਾਂ ਨੂੰ ਜੈਵ ਵਿਘਟਨਸ਼ੀਲ ਕਹਿੰਦੇ ਹਨ ।

ਪ੍ਰਸ਼ਨ 2.
ਕੋਈ ਚਾਰ ਜੈਵ ਵਿਘਟਨਸ਼ੀਲ ਪਦਾਰਥਾਂ ਦੇ ਉਦਾਹਰਨ ਦਿਓ ।
ਉੱਤਰ-
ਸਬਜ਼ੀ-ਫਲਾਂ ਦੇ ਛਿੱਲਕੇ, ਕਾਗਜ਼, ਭੂਸਾ, ਚਾਰਾ ।

ਪ੍ਰਸ਼ਨ 3.
ਜੈਵ ਅਵਿਘਟਨਸ਼ੀਲ ਪਦਾਰਥ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਪਦਾਰਥ ਜੋ ਜੈਵਿਕ ਪ੍ਰਮਾਂ ਦੁਆਰਾ ਅਪਘਟਿਤ ਨਹੀਂ ਹੋ ਪਾਉਂਦੇ ਉਨ੍ਹਾਂ ਨੂੰ ਜੈਵ ਅਵਿਘਟਨਸ਼ੀਲ ਪਦਾਰਥ ਕਹਿੰਦੇ ਹਨ ।

ਪ੍ਰਸ਼ਨ 4.
ਜੈਵ ਅਵਿਘਟਨਸ਼ੀਲ ਪਦਾਰਥਾਂ ਦੇ ਦੋ ਉਦਾਹਰਨ ਦਿਓ ।
ਉੱਤਰ-

  1. ਪਲਾਸਟਿਕ
  2. ਕੱਚ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 5.
ਪਰਿਸਥਿਤਿਕ ਪ੍ਰਬੰਧ ਦੇ ਅਜੈਵ ਕਾਰਕਾਂ ਦੇ ਉਦਾਹਰਨ ਦਿਓ ।
ਉੱਤਰ-
ਤਾਪ, ਵਰਖਾ, ਹਵਾ, ਮਿੱਟੀ, ਖਣਿਜ ਆਦਿ ।

ਪ੍ਰਸ਼ਨ 6.
ਕੁਦਰਤੀ ਪਰਿਸਥਿਤਿਕ ਪ੍ਰਬੰਧ ਦੇ ਉਦਾਹਰਨ ਦਿਓ ।
ਉੱਤਰ-
ਜੰਗਲ, ਤਾਲਾਬ, ਝੀਲ ।

ਪ੍ਰਸ਼ਨ 7.
ਉਤਪਾਦਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਪਾਦਕ – ਜੋ ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਨਾਲ ਸੂਰਜ ਦੇ ਪ੍ਰਕਾਸ਼ ਅਤੇ ਕਲੋਰੋਫਿਲ ਦੀ ਮੌਜੂਦਗੀ ਵਿਚ ਅਕਾਰਬਨਿਕ ਪਦਾਰਥਾਂ ਤੋਂ ਕਾਰਬਨਿਕ ਪਦਾਰਥ ਦਾ ਨਿਰਮਾਣ ਕਰ ਸਕਦੇ ਹਨ, ਉਨ੍ਹਾਂ ਨੂੰ ਉਤਪਾਦਕ ਕਹਿੰਦੇ ਹਨ ।

ਪ੍ਰਸ਼ਨ 8.
ਖਪਤਕਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੋ ਜੀਵ ਭੋਜਨ ਦੇ ਲਈ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਤਪਾਦਨਾਂ ਤੇ ਨਿਰਭਰ ਰਹਿੰਦੇ ਹਨ, ਉਨ੍ਹਾਂ ਨੂੰ ਖਪਤਕਾਰ ਕਹਿੰਦੇ ਹਨ ।

ਪ੍ਰਸ਼ਨ 9.
ਖਪਤਕਾਰ ਦੇ ਚਾਰ ਉਦਾਹਰਨ ਦਿਓ ।
ਉੱਤਰ-

  1. ਮਨੁੱਖ
  2. ਸ਼ੇਰ
  3. ਬਾਂਦਰ
  4. ਚਿੜੀ ।

ਪ੍ਰਸ਼ਨ 10.
ਸੂਖਮਜੀਵਾਂ ਨੂੰ ਅਪਮਾਜਕ ਜਾਂ ਨਿਖੇੜਕ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸੂਖ਼ਮਜੀਵ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ਵਿਚ ਬਦਲ ਦਿੰਦੇ ਹਨ ਜੋ ਮਿੱਟੀ ਵਿਚ ਚਲੇ ਜਾਂਦੇ ਹਨ ਅਤੇ ਮੁੜ ਪੌਦਿਆਂ ਦੇ ਦੁਆਰਾ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 11.
ਜੀਵ-ਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਰਤੀ ਤੇ ਮਿਲਨ ਵਾਲੇ ਸਾਰੇ ਕੁਦਰਤੀ ਖੇਤਰ ਅਤੇ ਉਸ ਵਿੱਚ ਮਿਲਣ ਵਾਲੇ ਸਾਰੇ ਜੀਵ ਜੰਤੂ ਆਪਸ ਵਿੱਚ ਮਿਲ ਕੇ ਮੰਡਲ ਕਹਾਉਂਦੇ ਹਨ ।

ਪ੍ਰਸ਼ਨ 12.
ਜੀਵ-ਮੰਡਲ ਦੇ ਪ੍ਰਮੁੱਖ ਘਟਕ ਲਿਖੋ ।
ਉੱਤਰ-
ਜੀਵ ਘਟਕ ਅਤੇ ਅਜੀਵ ਘਟਕ ਜੀਵ-ਮੰਡਲ ਦੇ ਪ੍ਰਮੁੱਖ ਘਟਕ ਹਨ ।

ਪ੍ਰਸ਼ਨ 13.
ਸਰਬ-ਆਹਾਰੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਜੀਵ ਜੋ ਭੋਜਨ ਦੇ ਲਈ ਪੌਦੇ ਅਤੇ ਜੰਤੂਆਂ ਦੋਨਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਸਰਬ-ਆਹਾਰੀ ਕਹਿੰਦੇ ਹਨ, ਜਿਵੇਂ-ਮਨੁੱਖ ।

ਪ੍ਰਸ਼ਨ 14.
ਕਿਸੇ ਜਲੀ ਭੋਜਨ-ਲੜੀ ਦਾ ਉਦਾਹਰਨ ਲਿਖੋ ।
ਉੱਤਰ-
ਕਾਈ ਜਾਂ ਸ਼ੈਵਾਲ → ਛੋਟੇ ਜੰਤੂ → ਮੱਛੀ → ਵੱਡੀ ਮੱਛੀ ।

ਪ੍ਰਸ਼ਨ 15.
ਕਿਸ ਨੂੰ ਵਧੇਰੇ ਊਰਜਾ ਉਪਲੱਬਧ ਹੋਵੇਗੀ ਸ਼ਾਕਾਹਾਰੀ ਨੂੰ ਜਾਂ ਮਾਸਾਹਾਰੀ ਨੂੰ ?
ਉੱਤਰ-
ਸ਼ਾਕਾਹਾਰੀ ਨੂੰ ਮਾਸਾਹਾਰੀ ਦੀ ਤੁਲਨਾ ਵਿੱਚ ਵਧੇਰੇ ਊਰਜਾ ਉਪਲੱਬਧ ਹੋਵੇਗੀ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 16.
ਜੈਵ ਯੌਗਿਕੀਕਰਨ ਕੀ ਹੈ ?
ਉੱਤਰ-
ਜੀਵਾਣੂਆਂ ਅਤੇ ਸ਼ੈਵਾਲ ਦੁਆਰਾ ਕੀਤੇ ਗਏ ਨਾਈਟਰੋਜਨ ਸਥਿਰੀਕਰਨ ਨੂੰ ਜੈਵ ਯੌਗਿਕੀਕਰਨ ਕਹਿੰਦੇ ਹਨ ।

ਪ੍ਰਸ਼ਨ 17.
ਜੈਵ-ਵਿਘਟਨਸ਼ੀਲ ਫੋਕਟ ਪਦਾਰਥ ਕੀ ਹੁੰਦੇ ਹਨ ?
ਉੱਤਰ-
ਜੈਵ-ਵਿਘਟਨਸ਼ੀਲ ਫੋਕਟ ਪਦਾਰਥ-ਅਜਿਹਾ ਫੋਕਟ ਪਦਾਰਥ ਜਿਹੜਾ ਜੈਵਿਕ ਪ੍ਰਮਾ ਦੁਆਰਾ ਅਪਘਟਿਤ ਹੁੰਦਾ ਹੈ । ਅਜਿਹਾ ਫੋਕਟ ਪਦਾਰਥ ਜੀਵਾਣੁਆਂ ਅਤੇ ਹੋਰ ਜੀਵਾਂ ਦੁਆਰਾ ਪੈਦਾ ਹੋਏ ਐਂਜ਼ਾਈਮਾਂ ਦੀ ਮਦਦ ਨਾਲ ਸਮੇਂ ਦੇ ਨਾਲ ਆਪਣੇ ਆਪ ਅਪਘਟਿਤ ਹੋ ਜਾਂਦਾ ਹੈ ।

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜੇ ਸਮੂਹਾਂ ਵਿੱਚ ਕੇਵਲ ਜੈਵ-ਵਿਘਟਨਸ਼ੀਲ ਪਦਾਰਥ ਹਨ-
(a) ਘਾਹ, ਫੁੱਲ ਅਤੇ ਚਮੜਾ
(b) ਘਾਹ, ਲੱਕੜੀ ਅਤੇ ਪਲਾਸਟਿਕ
(c) ਫਲਾਂ ਦੇ ਛਿੱਲੜ, ਕੇਕ ਅਤੇ ਨਿੰਬੂ ਦਾ ਰਸ
(d) ਕੇਕ, ਲੱਕੜੀ ਅਤੇ ਘਾਹ ।
ਉੱਤਰ-
(a), (c) ਅਤੇ (d) ।

ਪ੍ਰਸ਼ਨ 2.
ਹੇਠ ਦਿੱਤਿਆਂ ਵਿਚੋਂ ਕਿਹੜੇ ਭੋਜਨ-ਲੜੀ ਦਾ ਨਿਰਮਾਣ ਕਰਦੇ ਹਨ-
(a) ਘਾਹ, ਕਣਕ ਅਤੇ ਅੰਬ
(b) ਘਾਹ, ਬੱਕਰੀ ਅਤੇ ਮਨੁੱਖ
(c) ਬੱਕਰੀ, ਗਾਂ ਅਤੇ ਹਾਥੀ
(d) ਘਾਹ, ਮੱਛੀ ਅਤੇ ਬੱਕਰੀ ।
ਉੱਤਰ-
(b) ਘਾਹ, ਬੱਕਰੀ ਅਤੇ ਮੁਨੱਖ ।

ਪ੍ਰਸ਼ਨ 3.
ਬਲੀ ਪਰਿਸਥਿਤਿਕ ਪ੍ਰਬੰਧ ਵਿੱਚ ਉਤਪਾਦਕ ਹੈ –
(a) ਘਾਹ
(b) ਟਿੱਡਾ
(c) ਡੱਡੂ
(d) ਸੱਪ ।
ਉੱਤਰ-
(a) ਘਾਹ ।

ਪ੍ਰਸ਼ਨ 4.
ਜੈਵ-ਅਵਿਘਟਨਸ਼ੀਲ ਪਦਾਰਥ ਹੈ-
(a) ਕਾਗਜ਼
(b) ਮਿਤ ਪੌਦੇ
(c) ਪਾਲੀਥੀਨ
(d) ਕੱਚੇ ਫਲ ।
ਉੱਤਰ-
(c) ਪਾਲੀਥੀਨ ।

ਪ੍ਰਸ਼ਨ 5.
ਜੀਵ-ਮੰਡਲ ਵਿਚ ਊਰਜਾ ਦਾ ਮੁੱਖ ਸੋਮਾ ਹੈ-
(a) ਹਵਾ
(b) ਸੂਰਜ
(c) ਪੌਦੇ
(d) ਪਰਮਾਣੂ ਊਰਜਾ ।
ਉੱਤਰ-
(b) ਸੂਰਜ ।

ਪ੍ਰਸ਼ਨ 6.
ਜੀਵ-ਮੰਡਲ ਵਿਚ ਸ਼ਾਮਿਲ ਹੈ-
(a) ਵਾਯੂਮੰਡਲ
(b) ਥਲਮੰਡਲ
(c) ਜਲਮੰਡਲ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 7.
ਵਾਯੂਮੰਡਲੀ ਨਾਈਟਰੋਜਨ ਦਾ ਸਥਿਰੀਕਰਨ ਨਹੀਂ ਕਰਦਾ ਹੈ-
(a) ਰਾਈਜ਼ੋਬੀਅਮ
(b) ਈ. ਕੋਲਾਈ
(c) ਨਾਈਟਰੋਸੋਮੋਨਾਸ
(d) ਨੀਲੇ ਹਰੇ ਸ਼ੈਵਾਲ ।
ਉੱਤਰ-
(b) ਈ. ਕੋਲਾਈ ।

PSEB 10th Class Science Important Questions Chapter 15 ਸਾਡਾ ਵਾਤਾਵਰਨ

ਪ੍ਰਸ਼ਨ 8.
ਕਲੋਰੋ-ਫਲੋਰੋ ਕਾਰਬਨਜ਼ (CFCs) ਦੀ ਵਰਤੋਂ ਹੁੰਦੀ ਹੈ ।
(a) ਰੇਫਰੀਜਰੇਟਰ ਵਿੱਚ
(b) ਏਅਰ ਕੰਡੀਸ਼ਨਰ ਵਿੱਚ
(c) ਗੱਦੇਦਾਰ ਫੋਮ ਵਿੱਚ
(d) ਉਪਰੋਕਤ ਸਾਰਿਆਂ ਵਿੱਚ ।
ਉੱਤਰ-
(d) ਉਪਰੋਕਤ ਸਾਰਿਆਂ ਵਿੱਚ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ……………… ਜੈਵ ਅਤੇ ਅਜੈਵ ਘਟਕਾਂ ਦੇ ਪੁਰਨ ਤਾਲਮੇਲ ਨਾਲ ਬਣੀ ਵਿਵਸਥਾ ਹੈ ।
ਉੱਤਰ-
ਜੀਵ ਮੰਡਲ

(ii) ਭੋਜਨ ਲੜੀ ਵਿੱਚ ………………….. ਨੂੰ ਛੱਡ ਕੇ ਸਾਰੇ ਜੀਵ ਖਪਤਕਾਰ ਹਨ ।
ਉੱਤਰ-
ਉਤਪਾਦਕ

(iii) ਕਿਸੇ ਵੀ ਭੋਜਨ ਲੜੀ ਵਿੱਚ ਆਮ ਤੌਰ ਤੇ ਪਹਿਲਾ ਪੋਸ਼ੀ ਸਤਰ ………………. ਹੁੰਦੇ ਹਨ ।
ਉੱਤਰ-
ਹਰੇ ਪੌਦੇ

(iv) ਜ਼ਿਆਦਾਤਰ ਭੋਜਨ ਲੜੀਆਂ …………………. ਤੋਂ ਸ਼ੁਰੂ ਹੁੰਦੀਆਂ ਹਨ ।
ਉੱਤਰ-
ਪੌਦਿਆਂ

(v) ……………… ਅਪਸ਼ਿਸ਼ਟ ਪਦਾਰਥ ਅਤੇ ਮ੍ਰਿਤ ਜੀਵਾਂ ਦੇ ਸਰੀਰ ਦੇ ਭਾਗਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਕੇ ਅਪਣਾ ਭੋਜਨ ਪ੍ਰਾਪਤ ਕਰਦੇ ਹਨ ।
ਉੱਤਰ-
ਅਪਘਟਕ ।

Leave a Comment