This PSEB 10th Class Science Notes Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ will help you in revision during exams.
PSEB 10th Class Science Notes Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ
→ ਅਸੀਂ ਆਪਣੀਆਂ ਅੱਖਾਂ ਦੀ ਸਹਾਇਤਾ ਨਾਲ ਪ੍ਰਕਾਸ਼ ਦੀ ਵਰਤੋਂ ਕਰਕੇ ਆਪਣੀਆਂ ਚਾਰੋਂ ਪਾਸੇ ਦੀਆਂ ਵਸਤੂਆਂ ਨੂੰ ਵੇਖਣ ਲਈ ਸਮਰੱਥ ਬਣਾਉਂਦੇ ਹਾਂ ।
→ ਮਨੁੱਖੀ ਅੱਖ ਇੱਕ ਕੈਮਰੇ ਵਾਂਗ ਹੈ । ਇਸ ਦਾ ਸਿਸਟਮ ਇੱਕ ਪ੍ਰਕਾਸ਼ ਸਹੀ ਪਰਦੇ ਉੱਤੇ ਪ੍ਰਤਿਬਿੰਬ ਬਣਾਉਂਦਾ ਹੈ । ਇਸ ਪਰਦੇ ਨੂੰ ਰੈਟੀਨਾ ਆਖਦੇ ਹਨ ।
→ ਕਾਰਨੀਆ ਅੱਖ ਦੇ ਡੇਲੇ ਦੀ ਅਗਲੀ ਸਤਹਿ ‘ਤੇ ਇੱਕ ਪਾਰਦਰਸ਼ੀ ਉਭਾਰ ਬਣਾਉਂਦੀ ਹੈ ।
→ ਭ੍ਰਿਸ਼ਟਲੀ ਨੇਤਰ ਲੈਂਨਜ਼ ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਰੈਟੀਨਾ ਉੱਤੇ ਫੋਕਸ ਕਰਦਾ ।
→ ਆਇਰਿਸ, ਪੁਤਲੀ ਦੇ ਸਾਈਜ਼ ਨੂੰ ਨਿਯੰਤ੍ਰਿਤ ਕਰਦਾ ਹੈ ।
→ ਰੇਟੀਨਾ ਤੇ ਬਹੁਤ ਸਾਰੇ ਪ੍ਰਕਾਸ਼ ਸੁਹੀ ਸੈੱਲ ਹੁੰਦੇ ਹਨ ਜੋ ਬਿਜਲਈ ਸਿਗਨਲ ਉਤਪੰਨ ਕਰਕੇ ਉਨ੍ਹਾਂ ਨੂੰ ਦਿਮਾਗ਼ ਤਕ ਪਹੁੰਚਾਉਂਦੇ ਹਨ ।
→ ਦ੍ਰਿਸ਼ਟੀ ਤੰਤ੍ਰਿਕਾ ਦੇ ਕਿਸੇ ਭਾਗ ਨੂੰ ਨੁਕਸਾਨ ਪਹੁੰਚਣ ‘ਤੇ ਦ੍ਰਿਸ਼ਟੀ ਵਿਗਾੜ ਪੈ ਜਾਂਦਾ ਹੈ ।
→ ਨੇਤਰ ਲੈੱਨਜ਼ ਦੀ ਵਜ੍ਹਾ ਵਿੱਚ ਪਰਿਵਰਤਨ ਹੋਣ ਕਾਰਨ ਇਸ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਹੋ ਜਾਂਦਾ ਹੈ ।
→ ਨੇਤਰ ਲੈੱਨਜ਼ ਦੀ ਉਹ ਸਮਰੱਥਾ ਜਿਸ ਕਾਰਨ ਉਹ ਆਪਣੀ ਫੋਕਸ ਦੂਰੀ ਸਮਾਯੋਜਿਤ ਕਰ ਲੈਂਦਾ ਹੈ, ਅਨੁਕੂਲਣ ਸਮਰੱਥਾ ਕਹਾਉਂਦੀ ਹੈ ।
→ ਕਿਸੇ ਵਸਤੂ ਨੂੰ ਸਾਫ਼-ਸਾਫ਼ ਵੇਖਣ ਲਈ ਅੱਖਾਂ ਤੋਂ ਵਸਤੂ ਨੂੰ ਘੱਟੋ-ਘੱਟ 25 ਸਮ ਦੀ ਦੂਰੀ ‘ਤੇ ਰੱਖਣਾ ਚਾਹੀਦਾ ਹੈ ।
→ ਕਿਸੇ ਜਵਾਨ ਲਈ ਨਿਕਟ ਬਿੰਦੂ ਦੀ ਦੂਰੀ ਅੱਖ ਤੋਂ 25 ਸਮ ਹੁੰਦੀ ਹੈ ।
→ ਮੋਤੀਆਂ ਬਿੰਦ ਦੇ ਉਪਰੇਸ਼ਨ ਤੋਂ ਬਾਅਦ ਹੀ ਅੱਖ ਦੀ ਦ੍ਰਿਸ਼ਟੀ ਮੁੜ ਆਉਣਾ ਸੰਭਵ ਹੈ ।
→ ਮਨੁੱਖ ਦੀ ਇੱਕ ਅੱਖ ਦਾ ਖਿਤਿਜੀ ਦ੍ਰਿਸ਼ਟੀ ਖੇਤਰ ਲਗਭਗ 150° ਹੈ ਜਦਕਿ ਦੋ ਅੱਖਾਂ ਦੁਆਰਾ ਉਹ ਲਗਭਗ 180° ਹੋ ਜਾਂਦਾ ਹੈ ।
→ ਦ੍ਰਿਸ਼ਟੀ ਦੇ ਸਾਧਾਰਨ ਤੌਰ ‘ਤੇ ਤਿੰਨ ਦੋਸ਼ ਹੁੰਦੇ ਹਨ-
- ਨਿਕਟ ਦ੍ਰਿਸ਼ਟੀ ਦੋਸ਼,
- ਦੂਰ ਦ੍ਰਿਸ਼ਟੀ ਦੋਸ਼ ਅਤੇ
- ਬੁੱਢਾਪਾ ਜਾਂ ਜਰਾ-ਦੂਰ ਦ੍ਰਿਸ਼ਟਤਾ ।
→ ਨਿਕਟ ਦ੍ਰਿਸ਼ਟੀ ਦੋਸ਼ ਨੂੰ ਉੱਚਿਤ ਸਮਰੱਥਾ ਵਾਲੇ ਅਵਤਲ ਲੈੱਨਜ਼ ਦੁਆਰਾ ਸੰਸ਼ੋਧਿਤ ਕੀਤਾ ਜਾ ਸਕਦਾ ਹੈ ।
→ ਦੂਰ ਦ੍ਰਿਸ਼ਟੀ ਦੋਸ਼ ਨੂੰ ਉੱਚਿਤ ਸਮਰੱਥਾ ਵਾਲੇ ਉੱਤਲ ਲੈੱਨਜ਼ ਦੁਆਰਾ ਸੰਸ਼ੋਧਿਤ ਕੀਤਾ ਜਾ ਸਕਦਾ ਹੈ ।
→ ਜ਼ਰਾ (ਬੁਢਾਪਾ) ਦੂਰਦ੍ਰਿਸ਼ਟਤਾ ਦੋਸ਼ ਨੂੰ ਢੁੱਕਵੀਂ ਸਮਰੱਥਾ ਦੇ ਉੱਤਲ ਲੈੱਨਜ਼ ਦੁਆਰਾ ਸੰਸ਼ੋਧਿਤ ਕੀਤਾ ਜਾ ਸਕਦਾ ਹੈ ।
→ ਅੱਜ-ਕਲ੍ਹ ਸੰਪਸ ਲੈਨਜ਼ (Contact lens) ਦੁਆਰਾ ਦ੍ਰਿਸ਼ਟੀ ਦੋਸ਼ਾਂ ਨੂੰ ਠੀਕ ਕਰਨਾ ਸੰਭਵ ਹੈ ।
→ ਕੱਚ ਦੀ ਤ੍ਰਿਭੁਜ ਪ੍ਰਿਜ਼ਮ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅਪਵਰਤਿਤ ਕਰ ਦਿੰਦੀ ਹੈ ।
→ ਪ੍ਰਕਾਸ਼ ਦੇ ਘਟਕ ਰੰਗਾਂ ਵਿੱਚ ਵਿਭਾਜਨ ਕਰਨ ਦੀ ਪ੍ਰਕਿਰਿਆ ਨੂੰ ਵਿਖੇਪਨ ਕਹਿੰਦੇ ਹਨ ।
→ ਨਿਊਟਨ ਨੇ ਸਭ ਤੋਂ ਪਹਿਲਾਂ ਸੂਰਜ ਦਾ ਸਪੈਂਕ ਪ੍ਰਾਪਤ ਕਰਨ ਲਈ ਕੱਚ ਦੇ ਪ੍ਰਿਜ਼ਮ ਦਾ ਉਪਯੋਗ ਕੀਤਾ ਸੀ ।
→ ਕੋਈ ਪ੍ਰਕਾਸ਼ ਜਿਹੜਾ ਸੂਰਜ ਦੇ ਪ੍ਰਕਾਸ਼ ਜਿਹਾ ਸੀਕਮ ਬਣਾਉਂਦਾ ਹੈ, ਆਮ ਤੌਰ ‘ਤੇ ਸਫੈਦ ਪ੍ਰਕਾਸ਼ ਕਹਾਉਂਦਾ ਹੈ ।
→ ਵਾਯੂਮੰਡਲੀ ਅਪਵਰਤਨ ਕਾਰਨ ਤਾਰੇ ਟਿਮਟਿਮਾਉਂਦੇ ਵਿਖਾਈ ਦਿੰਦੇ ਹਨ ।
→ ਵਾਯੂਮੰਡਲੀ ਅਪਵਰਤਨ ਕਾਰਨ ਸੂਰਜ ਸਾਨੂੰ ਵਾਸਤਵਿਕ ਸੂਰਜ ਦੇ ਉੱਗਣ ਤੋਂ 2 ਮਿੰਟ ਪਹਿਲਾਂ ਵਿਖਾਈ ਦੇਣਾ ਜਾਪਦਾ ਹੈ ਅਤੇ ਵਾਸਤਵਿਕ ਸੂਰਜ ਦੇ ਛਿਪਣ ਤੋਂ 2 ਮਿੰਟ ਬਾਅਦ ਤੱਕ ਵਿਖਾਈ ਦਿੰਦਾ ਹੈ ।
→ ਪ੍ਰਕਾਸ਼ ਦਾ ਭਿੰਡਰਣਾ ਹੀ ਆਕਾਸ਼ ਨੂੰ ਨੀਲਾ ਰੰਗ, ਸਮੁੰਦਰੀ ਰੰਗ ਅਤੇ ਸੂਰਜ ਦੇ ਉੱਗਣ ਅਤੇ ਛਿਪਣ ਸਮੇਂ ਸੂਰਜ ਦਾ ਲਾਲ ਰੰਗ ਹੋਣ ਦਾ ਕਾਰਨ ਹੈ ।
→ ਟਿੰਡਲ ਪ੍ਰਭਾਵ ਕਾਰਨ ਕਣਾਂ ਤੋਂ ਖੰਡਰੇ ਪ੍ਰਕਾਸ਼ ਦਾ ਪਰਾਵਰਤਿਤ ਹੋ ਕੇ ਸਾਡੇ ਕੋਲ ਪਹੁੰਚਦਾ ਹੈ ।
→ ਕੋਹਰੇ ਅਤੇ ਧੁੰਏਂ ਦੁਆਰਾ ਸਭ ਤੋਂ ਘੱਟ ਭਿੰਡਰਾਉ ਲਾਲ ਰੰਗ ਦਾ ਹੁੰਦਾ ਹੈ । ਇਸ ਲਈ ਦੂਰ ਤੋਂ ਵੇਖਣ ‘ਤੇ ਵੀ ਉਹ ਲਾਲ ਹੀ ਦਿੱਸਦਾ ਹੈ ।
→ ਨੇਤਰ ਲੈੱਨਜ਼ (Eye Lens)-ਰੇਸ਼ੇਦਾਰ ਜੈਲੀ ਜਿਹੇ ਪਦਾਰਥ ਤੋਂ ਬਣਿਆ ਨੇਤਰ ਲੈੱਨਜ਼ ਕਿਸੇ ਵਸਤੂ ਦਾ ਪ੍ਰਤਿਬਿੰਬ ਰੈਟੀਨਾ ਉੱਤੇ ਬਣਾਉਂਦਾ ਹੈ ।
→ ਸਵੱਛ ਮੰਡਲ (ਕਾਰਨੀਆ) (Cornea)-ਉਹ ਤਿੱਲੀ ਜਿਹੜੀ ਡੇਲ਼ੇ ਦੇ ਅਗਲੇ ਭਾਗ ਉੱਤੇ ਪਾਰਦਰਸ਼ੀ ਉਭਾਰ ਬਣਾਉਂਦੀ ਹੈ ਜਿਸ ਦੁਆਰਾ ਪ੍ਰਕਾਸ਼ ਅੱਖ ਵਿੱਚ ਦਾਖ਼ਲ ਹੁੰਦਾ ਹੈ ਨੂੰ ਕਾਰਨੀਆ ਕਹਿੰਦੇ ਹਨ ।
→ ਆਇਰਿਸ (Iris)-ਕਾਰਨੀਆ ਦੇ ਪਿਛਲੇ ਭਾਗ ਦੀ ਸੰਰਚਨਾ ਜਿਹੜੀ ਪੁਤਲੀ ਦੇ ਸਾਇਜ਼ ਨੂੰ ਕੰਟਰੋਲ ਕਰਦੀ ਹੈ, ਉਸ ਨੂੰ ਆਇਰਿਸ ਕਹਿੰਦੇ ਹਨ ।
→ ਨਿਕਟ ਦ੍ਰਿਸ਼ਟੀ ਦੋਸ਼ (Myopia)-ਉਹ ਰੋਗ ਜਿਸ ਵਿੱਚ ਨੇੜੇ ਪਈਆਂ ਹੋਈਆਂ ਵਸਤੂਆਂ ਸਪੱਸ਼ਟ ਦਿਖਾਈ ਦਿੰਦੀਆਂ ਹਨ ਪਰੰਤੂ ਦੂਰ ਪਈਆਂ ਹੋਈਆਂ ਵਸਤੂਆਂ ਨਹੀਂ ।
→ ਦੂਰ ਦ੍ਰਿਸ਼ਟੀ ਦੋਸ਼ (Hyper metropia)-ਇਹ ਦ੍ਰਿਸ਼ਟੀ ਦਾ ਉਹ ਦੋਸ਼ ਹੈ ਜਿਸ ਵਿੱਚ ਦੁਰ ਪਈਆਂ ਵਸਤੂਆਂ ਸਾਫ਼ ਵਿਖਾਈ ਦਿੰਦੀਆਂ ਹਨ ਜਦਕਿ ਨੇੜੇ ਪਈਆਂ ਹੋਈਆਂ ਵਸਤੂਆਂ ਸਾਫ ਨਹੀਂ ਵਿਖਾਈ ਦਿੰਦੀਆਂ ਹਨ ।
→ ਰੈਟੀਨਾ (Retina)-ਇਹ ਉਹ ਕੋਮਲ ਤਿੱਲੀ ਹੈ ਜਿਸ ਵਿੱਚ ਬਹੁਤ ਸਾਰੇ ਪ੍ਰਕਾਸ਼ ਸੁਗਰਾਹੀ ਸੈੱਲ ਹੁੰਦੇ ਹਨ । ਦੀਪਤ ਹੋਣ ‘ਤੇ ਪ੍ਰਕਾਸ਼ ਸੁਗਰਾਹੀ ਸੈੱਲ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਬਿਜਲਈ ਸਿਗਨਲ ਉਤਪੰਨ ਕਰਦੇ ਹਨ ਜੋ ਪ੍ਰਕਾਸ਼ੀ ਨਾੜੀਆਂ ਰਾਹੀਂ ਦਿਮਾਗ਼ ਤੱਕ ਪਹੁੰਚਾ ਦਿੱਤੇ ਜਾਂਦੇ ਹਨ ।
→ ਨਿਕਟ ਬਿੰਦੁ (Near Point)-ਉਹ ਨਿਊਨਤਮ ਦੁਰੀ ਜਿਸ ਉੱਤੇ ਰੱਖੀ ਵਸਤੁ ਬਿਨਾਂ ਤਨਾਓ ਦੇ ਵਧੇਰੇ ਸਪੱਸ਼ਟ ਦੇਖੀ ਜਾ ਸਕਦੀ ਹੈ, ਨੂੰ ਅੱਖ ਦਾ ਨਿਕਟ ਬਿੰਦੂ ਕਹਿੰਦੇ ਹਨ ।
→ ਦੂਰ-ਬਿੰਦੂ (Far Point)-ਉਹ ਦੂਰਤਮ ਬਿੰਦੂ ਜਿਸ ਤੱਕ ਕੋਈ ਅੱਖ ਵਸਤੂਆਂ ਨੂੰ ਸਪੱਸ਼ਟ ਵੇਖ ਸਕਦੀ ਹੈ, ਨੂੰ ਅੱਖ ਦਾ ਦੂਰ-ਬਿੰਦੂ ਕਹਿੰਦੇ ਹਨ ।
→ ਮੋਤੀਆ ਬਿੰਦ (Cataract)-ਅੱਖ ਦੇ ਕ੍ਰਿਸਟਲੀ ਲੈੱਨਜ਼ ਉੱਤੇ ਦੂਧੀਆ ਜਾਂ ਧੁੰਦਲੀ ਪਰਤ ਦਾ ਜੰਮ ਜਾਣਾ ਮੋਤੀਆ ਬਿੰਦ ਕਹਾਉਂਦਾ ਹੈ । ਇਸ ਦੇ ਕਾਰਨ ਅੰਸ਼ਕ ਰੂਪ ਵਿੱਚ ਵੇਖਣ ਦੀ ਕਮੀ ਜਾਂ ਫਿਰ ਪੂਰੀ ਤਰ੍ਹਾਂ ਅੱਖ ਤੋਂ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ।
→ ਸਪੱਸ਼ਟ ਦਰਸ਼ਨ ਦੀ ਅਲਪਤਮ ਦੂਰੀ (Least distance of district Vision)-ਉਹ ਨਿਊਨਤਮ ਦੂਰੀ ਜਿਸ ਉੱਤੇ ਰੱਖੀ ਕੋਈ ਵਸਤੁ ਬਿਨਾਂ ਕਿਸੇ ਤਨਾਓ ਦੇ ਵਧੇਰੇ ਸਪੱਸ਼ਟ ਵੇਖੀ ਜਾ ਸਕਦੀ ਹੈ, ਨੂੰ ਸਪੱਸ਼ਟ ਦਰਸ਼ਨ ਦੀ ਅਲਪਤਮ ਦੂਰੀ ਕਹਿੰਦੇ ਹਨ ।
→ ਰੰਗ ਅੱਧਤਾ (Colour blindness)-ਜਿਹੜੇ ਮਨੁੱਖ ਠੀਕ ਤਰ੍ਹਾਂ ਵੇਖ ਸਕਦੇ ਹਨ, ਪਰੰਤੂ ਰੰਗਾਂ ਦੀ ਪਹਿਚਾਣ ਨਹੀਂ ਕਰ ਸਕਦੇ ਹਨ, ਉਨ੍ਹਾਂ ਨੂੰ ਰੰਗ ਅੱਧਤਾ ਦਾ ਰੋਗੀ ਕਿਹਾ ਜਾਂਦਾ ਹੈ ।
→ ਦ੍ਰਿਸ਼ਟੀ ਸਥਿਰਤਾ (Persistence of Vision-ਰੇਟਿਨਾ ਤੇ ਉਪਸਥਿਤ ਉਹ ਸੰਵੇਦਨਾ ਜਿਸ ਦੇ ਨਤੀਜੇ ਵਜੋਂ ਇੱਕ ਸਕਿੰਟ ਦੇ ਸੋਲ੍ਹਵੇਂ ਭਾਗ ਤਕ ਕਿਸੇ ਦ੍ਰਿਸ਼ ਨਜ਼ਾਰੇ) ਦਾ ਪ੍ਰਭਾਵ ਵਿਖਾਈ ਦਿੰਦਾ ਹੈ, ਨੂੰ ਦ੍ਰਿਸ਼ਟੀ ਸਥਿਰਤਾ ਕਹਿੰਦੇ ਹਨ ।