PSEB 10th Class Science Notes Chapter 12 ਬਿਜਲੀ

This PSEB 10th Class Science Notes Chapter 12 ਬਿਜਲੀ will help you in revision during exams.

PSEB 10th Class Science Notes Chapter 12 ਬਿਜਲੀ

→ ਚਾਰਜ ਦੇ ਪ੍ਰਵਾਹ ਦੀ ਰਚਨਾ ਇਲੈੱਕਟ੍ਰਾਨ ਕਰਦੇ ਹਨ ।

→ ਬਿਜਲਈ ਚਾਰਜ ਕਿਸੇ ਚਾਲਕ ਵਿੱਚੋਂ ਪ੍ਰਵਾਹ ਕਰ ਸਕਦਾ ਹੈ ।

→ ਬਿਜਲਈ ਚਾਰਜ ਦਾ S.I. ਮਾਤ੍ਰਿਕ ਕੂਲਾਂਮ (e) ਹੈ ।

→ ਇੱਕ ਕੂਲਾਮ ਲਗਭਗ 6 × 1018 ਇਲੈੱਕਟ੍ਰਾਨ ਵਿੱਚ ਮੌਜੂਦ ਚਾਰਜ ਦੇ ਬਰਾਬਰ ਹੁੰਦਾ ਹੈ ।

→ ਬਿਜਲਈ ਚਾਰਜ ਦੇ ਪ੍ਰਵਾਹ (ਬਹਾਓ) ਦੀ ਦਰ ਨੂੰ ਬਿਜਲਈ ਧਾਰਾ ਕਹਿੰਦੇ ਹਨ ।
∴ ਬਿਜਲਈ ਧਾਰਾ (I) = \(\frac{\mathrm{Q}}{t}\)
ਇੱਥੇ Q = ਚਾਰਜ ਅਤੇ t = ਸਮਾਂ

→ ਬਿਜਲਈ ਧਾਰਾ ਨੂੰ ਐਮਪੀਅਰ (A) ਨਾਲ ਦਰਸਾਇਆ ਜਾਂਦਾ ਹੈ ।

→ ਬਿਜਲਈ ਧਾਰਾ ਦੇ ਲਗਾਤਾਰ ਅਤੇ ਬੰਦ ਸਰਕਟ ਨੂੰ ਬਿਜਲਈ ਸਰਕਟ ਕਹਿੰਦੇ ਹਨ ।

→ ਸਰਕਟ ਟੁੱਟ ਜਾਣ ਤੇ ਬਿਜਲਈ ਧਾਰਾ ਦਾ ਪ੍ਰਵਾਹ ਸਮਾਪਤ ਹੋ ਜਾਂਦਾ ਹੈ ।

→ ਸਰਕਟ ਵਿੱਚ ਬਿਜਲਈ ਧਾਰਾ ਨੂੰ ਐਮਮੀਟਰ ਨਾਲ ਮਾਪਿਆ ਜਾਂਦਾ ਹੈ ।

→ ਸਰਕਟ ਵਿੱਚ ਐਮਮੀਟਰ ਨੂੰ ਸ਼੍ਰੇਣੀਕੂਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ।

PSEB 10th Class Science Notes Chapter 12 ਬਿਜਲੀ

→ ਕਿਸੇ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਦਾ ਬਹਾਓ ਬਣਾਈ ਰੱਖਣ ਲਈ ਸੈੱਲ ਆਪਣੀ ਰਸਾਇਣਿਕ ਊਰਜਾ ਖ਼ਰਚ ਕਰਦਾ ਹੈ ।

→ ਇੱਕ ਇਲੈੱਕਟ੍ਰਨ ਤੇ 1.6 × 1019 C ਚਾਰਜ ਦੀ ਮਾਤਰਾ ਮੌਜੂਦ ਹੁੰਦੀ ਹੈ ।

→ ਦੋ ਬਿੰਦੂਆਂ ਦੇ ਵਿੱਚ ਪਟੈਂਸ਼ਲ ਅੰਤਰ (V) = PSEB 10th Class Science Notes Chapter 12 ਬਿਜਲੀ 1

→ ਬਿਜਲਈ ਪੁਟੈਂਸ਼ਲ ਦਾ S.I. ਮਾਤ੍ਰਿਕ ਵੋਲਟ (V) ਹੈ ।
1 ਵੋਲਟ (V) = PSEB 10th Class Science Notes Chapter 12 ਬਿਜਲੀ 2

→ ਸਰਕਟ ਦੇ ਕੋਈ ਦੋ ਬਿੰਦੂਆਂ ਦੇ ਵਿੱਚ ਪੁਟੈਂਸ਼ਲ ਅੰਤਰ ਨੂੰ ਵੋਲਟਮੀਟਰ ਨਾਲ ਮਾਪਿਆ ਜਾਂਦਾ ਹੈ ਜਿਸਨੂੰ ਸਮਾਨੰਤਰ ਕੂਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ।

→ ਕਿਸੇ ਪ੍ਰਤਿਰੋਧਕ (ਚਾਲਕ) ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਉਸਦੇ ਪ੍ਰਤਿਰੋਧ ਦੇ ਉਲਟ ਅਨੁਪਾਤੀ ਹੁੰਦੀ ਹੈ ।

→ ਕਿਸੇ ਧਾਤਵੀ ਚਾਲਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਉਸ ਦੇ ਸਿਰਿਆਂ ਦੇ ਮੱਧ ਪੁਟੈਂਸ਼ਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ, ਪਰੰਤੂ ਚਾਲਕ ਦਾ ਤਾਪ ਅਤੇ ਦਾਬ ਸਮਾਨ ਰਹਿਣਾ ਚਾਹੀਦਾ ਹੈ ।
V ∝ I
ਅਰਥਾਤ \(\frac{V}{I}\) = R

PSEB 10th Class Science Notes Chapter 12 ਬਿਜਲੀ 3

→ ਕਿਸੇ ਧਾਤੂ ਦੇ ਇੱਕ ਸਮਾਨ ਚਾਲਕ ਦਾ ਤਿਰੋਧ (R) ਉਸ ਦੀ ਲੰਬਾਈ (l) ਦੇ ਸਿੱਧਾ ਅਨੁਪਾਤੀ ਅਤੇ ਉਸ ਦੇ ਪਰਿਖੇਤਰ ਫਲ (A) ਦੇ ਉਲਟ ਅਨੁਪਾਤੀ ਹੁੰਦਾ ਹੈ ।
R ∝ \(\frac{l}{\mathrm{~A}}\)
ਅਰਥਾਤ R = ρ × \(\frac{l}{\mathrm{~A}}\)

→ ਮਿਸ਼ਰਤ ਧਾਤਾਂ ਦੀ ਪ੍ਰਤਿਰੋਧਕਤਾ ਉਨ੍ਹਾਂ ਦੇ ਘਟਕ ਧਾਤਾਂ ਤੋਂ ਅਧਿਕ ਹੁੰਦੀ ਹੈ ।

→ ਬਿਜਲਈ ਤਾਪਨ ਦੇ ਲਈ ਮਿਸ਼ਰਤ ਧਾਤਾਂ ਦਾ ਉਪਯੋਗ ਕੀਤਾ ਜਾਂਦਾ ਹੈ ।

→ ਬਿਜਲਈ ਸੰਚਾਰਨ ਦੇ ਲਈ ਐਲੂਮੀਨੀਅਮ ਅਤੇ ਤਾਂਬੇ (ਕਾਪਰ) ਦੀਆਂ ਤਾਰਾਂ ਦਾ ਉਪਯੋਗ ਕੀਤਾ ਜਾਂਦਾ ਹੈ ।

→ ਪ੍ਰਤਿਰੋਧਕਾਂ ਨੂੰ ਆਮ ਤੌਰ ਤੇ ਦੋ ਪ੍ਰਕਾਰ ਨਾਲ ਸੰਯੋਜਿਤ ਕੀਤਾ ਜਾਂਦਾ ਹੈ-

  1. ਸ਼੍ਰੇਣੀਕੂਮ ਸੰਯੋਜਨ
  2. ਸਮਾਨੰਤਰ ਮ ਸੰਯੋਜਨ ।

→ ਕਈ ਪ੍ਰਤਿਰੋਧਕਾਂ (ਚਾਲਕਾਂ) ਨੂੰ ਸ਼੍ਰੇਣੀਕੂਮ ਵਿੱਚ ਸੰਯੋਜਿਤ ਕਰਨ ਤੇ ਤੁੱਲ-ਪ੍ਰਤਿਰੋਧ RS = R1 + R2 + R3 + ……….. ਕਈ ਪ੍ਰਤਿਰੋਧਕਾਂ (ਚਾਲਕਾਂ) ਨੂੰ ਸਮਾਨੰਤਰਮ ਵਿੱਚ ਸੰਯੋਜਿਤ ਕਰਨ ਤੇ ਤੁੱਲ ਪ੍ਰਤਿਰੋਧ

Rp = \(\frac{1}{R_{1}}+\frac{1}{R_{2}}+\frac{1}{R_{3}}\) + …………..

PSEB 10th Class Science Notes Chapter 12 ਬਿਜਲੀ

→ ਸ਼੍ਰੇਣੀਕ੍ਰਮ ਸੰਯੋਜਨ ਘਰੇਲੂ ਵਿਵਹਾਰ ਲਈ ਲਾਹੇਵੰਦ ਨਹੀਂ ਹੈ ।

→ ਜੂਲ ਦੇ ਊਸ਼ਮਾ ਨਿਯਮ ਅਨੁਸਾਰ, ਉਤਪੰਨ ਹੋਈ ਤਾਪ ਊਰਜਾ H = I2 Rt

→ ਬਿਜਲਈ ਫਿਊਜ਼ ਬਿਜਲਈ ਸਰਕਟਾਂ ਅਤੇ ਉਪਕਰਨਾਂ ਦੀ ਸੁਰੱਖਿਆ ਕਰਦਾ ਹੈ ।

→ ਕਾਰਜ ਕਰਨ ਦੀ ਦਰ ਨੂੰ ਸ਼ਕਤੀ ਕਹਿੰਦੇ ਹਨ ।

→ ਬਿਜਲਈ ਸ਼ਕਤੀ
P = V × I
P = I2R
P= \(\frac{\mathrm{V}^{2}}{\mathrm{R}}\)

→ ਬਿਜਲਈ ਸ਼ਕਤੀ ਦਾ S.I. ਮਾਤ੍ਰਿਕ ਵਾਟ ਹੈ ।

→ 1 ਵਾਟ (W) = 1 ਵੋਲਟ (V) × 1 ਐਮਪੀਅਰ (A)

→ ਜਦੋਂ 1 ਵਾਟ ਸ਼ਕਤੀ ਦਾ ਉਪਯੋਗ 1 ਘੰਟੇ ਲਈ ਹੁੰਦਾ ਹੈ, ਤਾਂ ਖ਼ਰਚ ਹੋਈ ਬਿਜਲਈ ਊਰਜਾ । ਵਾਟ ਹੁੰਦੀ ਹੈ ।

→ ਬਿਜਲਈ ਊਰਜਾ ਦਾ ਮਾਤ੍ਰਿਕ ਵਾਟ-ਘੰਟਾ (Wh) ਹੈ। ਇਸਦਾ ਵਪਾਰਕ ਮਾਤ੍ਰਿਕ ਕਿਲੋਵਾਟ ਘੰਟਾ (Kwh) ਹੈ।

→ 1 Kwh = 3.6 × 106 J (ਜੂਲ)

→ ਬਿਜਲਈ ਧਾਰਾ (Electric Current)-ਕਿਸੇ ਚਾਲਕ ਵਿੱਚੋਂ ਹੋ ਰਹੇ ਬਿਜਲਈ ਚਾਰਜ ਦੇ ਪ੍ਰਵਾਹ ਦੀ ਦਰ ਨੂੰ ਬਿਜਲਈ ਧਾਰਾ ਕਹਿੰਦੇ ਹਨ।

→ ਬਿਜਲਈ ਸਰਕਟ (Electric Circuit)-ਕਿਸੇ ਬਿਜਲਈ ਧਾਰਾ ਦੇ ਨਿਰੰਤਰ ਅਤੇ ਬੰਦ ਪੱਥ ਨੂੰ ਬਿਜਲਈ ਸਰਕਟ ਕਹਿੰਦੇ ਹਨ ।

→ ਚਾਰਜ (Charge)-ਕਿਸੇ ਚਾਲਕ ਦੀ ਬਿਜਲਈ ਸਥਿਤੀ ਜੋ ਕਿਸੇ ਦੂਜੇ ਚਾਲਕ ਨਾਲ ਜੁੜ ਕੇ ਚਾਰਜ ਦੇ ਪ੍ਰਵਾਹ ਦੀ ਦਿਸ਼ਾ ਦੱਸੇ ।

→ ਟੈਂਸ਼ਲ ਅੰਤਰ (Potential Difference)-ਕਿਸੇ ਚਾਲਕ ਵਿੱਚ ਖ਼ਰਚ ਹੋਈ ਊਰਜਾ ਅਤੇ ਉਸ ਵਿੱਚੋਂ ਪ੍ਰਵਾਹਿਤ ਚਾਰਜ ਦੇ ਅਨੁਪਾਤ ਨੂੰ ਟੈਂਸ਼ਲ ਅੰਤਰ ਕਹਿੰਦੇ ਹਨ ।

→ ਤਿਰੋਧ (Resistance)-ਇਹ ਚਾਲਕ ਦਾ ਉਹ ਗੁਣ ਹੈ ਜਿਸ ਕਾਰਨ ਚਾਲਕ ਬਿਜਲਈ ਧਾਰਾ ਦੇ ਪ੍ਰਵਾਹ ਦਾ ਵਿਰੋਧ ਕਰਦਾ ਹੈ ।

→ ਓਹਮ (Ohm)-ਕਿਸੇ ਚਾਲਕ ਦਾ ਪ੍ਰਤਿਰੋਧ 1 ਓਹਮ ਹੁੰਦਾ ਹੈ ਜੇਕਰ ਚਾਲਕ ਦੇ ਸਿਰਿਆਂ ਵਿਚਾਲੇ । ਵੋਲਟ ਦਾ ਟੈਂਸ਼ਲ ਹੋਣ ਤੇ ਉਸ ਵਿੱਚੋਂ 1 ਐਮਪੀਅਰ ਬਿਜਲਈ ਧਾਰਾ ਦਾ ਪ੍ਰਵਾਹ ਹੋਵੇ ।

→ ਵੋਲਟਮੀਟਰ (Voltmeter)-ਉਹ ਯੰਤਰ ਜਿਸ ਨਾਲ ਸਰਕਟ ਦੇ ਕਿਸੇ ਦੋ ਬਿੰਦੂਆਂ ਵਿੱਚ ਪੁਟੈਂਸ਼ਲ ਅੰਤਰ ਮਾਪਿਆ ਜਾਂਦਾ ਹੈ ।

→ ਚਾਲਕ (Conductor)-ਜਿਸ ਪਦਾਰਥ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ ਉਸਨੂੰ ਚਾਲਕ ਕਹਿੰਦੇ ਹਨ ।

→ ਕੁਚਾਲਕ (Insulator)–ਉਹ ਪਦਾਰਥ ਜਿਸ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਨਹੀਂ ਹੁੰਦਾ ਹੈ ।

→ ਐਮਮੀਟਰ (Ammeter)-ਉਹ ਯੰਤਰ ਜਿਸ ਨਾਲ ਬਿਜਲਈ ਸਰਕਟ ਵਿੱਚੋਂ ਗੁਜ਼ਰ ਰਹੀ ਬਿਜਲਈ ਧਾਰਾ ਦੀ ਮਾਤਰਾ ਮਾਪੀ ਜਾਂਦੀ ਹੈ ।

→ ਧਾਰਾ ਨਿਯੰਕ (Rheostat)-ਉਹ ਯੰਤਰ ਜਿਸ ਦੀ ਸਹਾਇਤਾ ਨਾਲ ਬਿਜਲਈ ਸਰਕਟ ਵਿੱਚੋਂ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਦਾ ਮਾਨ ਬਦਲਿਆ ਜਾਂਦਾ ਹੈ ।

PSEB 10th Class Science Notes Chapter 12 ਬਿਜਲੀ

→ ਇੱਕ ਵੋਲਟ (One volt)-ਜੇਕਰ ਕਿਸੇ ਚਾਲਕ ਵਿੱਚੋਂ 1 ਕੁਲਾਂਮ ਚਾਰਜ ਪ੍ਰਵਾਹਿਤ ਕਰਨ ਤੇ 1 ਜੁਲ ਕਾਰਜ ਕਰਨਾ ਪਵੇ ਤਾਂ ਚਾਲਕ ਦੇ ਸਿਰਿਆਂ ਵਿਚਾਲੇ ਟੈਂਸ਼ਲ ਅੰਤਰ 1 ਵੋਲਟ ਹੋਵੇਗਾ ।

→ ਓਹਮ ਦਾ ਨਿਯਮ (Ohms Law)-ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਬਿਜਲਈ ਧਾਰਾ ਦੀ ਮਾਤਰਾ ਦਾ ਅਨੁਪਾਤ ਹਮੇਸ਼ਾ ਸਥਿਰ ਰਹਿੰਦਾ ਹੈ, ਜੇਕਰ ਚਾਲਕ ਦੀ ਭੌਤਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਾ ਹੋਵੇ ।
V ∝ I
ਅਰਥਾਤ \(\frac{\mathrm{V}}{\mathrm{I}}\) = R (ਸਥਿਰ ਅੰਕ)

→ ਬਿਜਲਈ ਊਰਜਾ (Electric Energy)-ਬਿਜਲਈ ਧਾਰਾ ਦੁਆਰਾ ਕਿਸੇ ਕਾਰਜ ਨੂੰ ਕਰਨ ਦੀ ਸਮਰੱਥਾ ਨੂੰ ਬਿਜਲਈ ਊਰਜਾ ਕਹਿੰਦੇ ਹਨ ।

→ ਬਿਜਲਈ ਸ਼ਕਤੀ (Electric Power)-ਕਿਸੇ ਚਾਲਕ ਵਿੱਚ ਬਿਜਲਈ ਊਰਜਾ ਦੇ ਖ਼ਰਚ ਹੋਣ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।

→ ਵਾਟ (Watt)-ਇਹ ਬਿਜਲਈ ਸ਼ਕਤੀ ਦਾ ਮਾਤ੍ਰਿਕ ਹੈ ਜਿਸ ਵਿੱਚ 1 ਜੂਲ ਕਾਰਜ ਪ੍ਰਤਿ ਸੈਕਿੰਡ ਵਿੱਚ ਹੁੰਦਾ ਹੈ ।

→ ਕਿਲੋਵਾਟ (Kilowatt)-ਇਹ ਉਹ ਬਿਜਲਈ ਸ਼ਕਤੀ ਹੈ ਜੋ 1000 ਜੂਲ ਪ੍ਰਤਿ ਸੈਕਿੰਡ ਵਿੱਚ ਕਾਰਜ ਪੂਰਾ ਕਰਦੀ ਹੈ ।

→ ਕਿਲੋਵਾਟ-ਘੰਟਾ (Kilowat-Hour)-ਇਹ ਉਹ ਊਰਜਾ ਦੀ ਮਾਤਰਾ ਹੈ ਜੋ 1 ਕਿਲੋਵਾਟ ਸ਼ਕਤੀ ਨੂੰ ਬਿਜਲਈ ਪੱਬ ਵਿੱਚ 1 ਘੰਟੇ ਵਿੱਚ ਖ਼ਰਚ ਕਰਦੀ ਹੈ ।

→ ਕੂਲਾਂਮ ਦਾ ਨਿਯਮ (Coulomb’s Law)-ਦੋ ਚਾਰਜਿਤ ਕਣਾਂ ਵਿਚਕਾਰ ਚਾਰਜਿਤ ਬਲ ਜੋ ਕਣਾਂ ਦੇ ਚਾਰਜਾਂ ਦੇ ਗੁਣਨਫਲ ਦਾ ਸਿੱਧਾ ਸਮਾਨੁਪਾਤੀ ਅਤੇ ਉਨ੍ਹਾਂ ਦੇ ਕੇਂਦਰਾਂ ਵਿਚਾਲੇ ਦੀ ਦੂਰੀ ਦੇ ਵਰਗ ਦਾ ਉਲਟ ਅਨੁਪਾਤੀ ਹੁੰਦਾ ਹੈ ।
F = K \(\frac{q_{1} \times q_{2}}{r^{2}}\)

→ ਜੂਲ ਦਾ ਊਸ਼ਮਾ ਨਿਯਮ (Joule’s Law of Heating)-ਕਿਸੇ ਪ੍ਰਤਿਰੋਧਕ (R) ਵਿੱਚੋਂ ਬਿਜਲਈ ਧਾਰਾ (I) ਦੇ ਪ੍ਰਵਾਹ ਹੋਣ ਨਾਲ ਜੇਕਰ ਉਸ ਵਿੱਚ ਊਸ਼ਮਾ (H) ਉਤਪੰਨ ਹੁੰਦੀ ਹੈ, ਤਾਂ ਊਸ਼ਮਾ ਦੀ ਮਾਤਰਾ, ਬਿਜਲਈ ਧਾਰਾ ਚੰਦੇ ਵਰਗ, ਪ੍ਰਤਿਰੋਧ (R) ਅਤੇ ਸਮਾਂ (t) ਦੇ ਸਿੱਧਾ ਅਨੁਪਾਤੀ ਹੋਵੇਗੀ ।
H = I2 Rt

Leave a Comment