PSEB 10th Class Science Notes Chapter 14 ਊਰਜਾ ਦੇ ਸੋਮੇ

This PSEB 10th Class Science Notes Chapter 14 ਊਰਜਾ ਦੇ ਸੋਮੇ will help you in revision during exams.

PSEB 10th Class Science Notes Chapter 14 ਊਰਜਾ ਦੇ ਸੋਮੇ

→ ਕਿਸੇ ਵੀ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਵਿੱਚ ਕੁੱਲ ਊਰਜਾ ਸੁਰੱਖਿਅਤ (ਸਮਾਨ) ਰਹਿੰਦੀ ਹੈ ।

→ ਊਰਜਾ ਦੇ ਇੱਕ ਰੂਪ ਨੂੰ ਦੂਜੇ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ ।

→ ਅਸੀਂ ਆਪਣੇ ਰੋਜ਼ਾਨਾ ਦੇ ਕਾਰਜਾਂ ਨੂੰ ਕਰਨ ਲਈ ਊਰਜਾ ਦੇ ਵਿਭਿੰਨ ਸੋਮਿਆਂ ਦਾ ਉਪਯੋਗ ਕਰਦੇ ਹਾਂ ।

→ ਸਰੀਰਿਕ ਕਾਰਜਾਂ ਲਈ ਪੱਠਿਆਂ ਦੀ ਊਰਜਾ, ਬਿਜਲੀ ਉਪਕਰਨਾਂ ਲਈ ਬਿਜਲੀ ਊਰਜਾ ਅਤੇ ਵਾਹਨਾਂ ਨੂੰ ਚਲਾਉਣ ਲਈ ਰਸਾਇਣਿਕ ਉਰਜਾ ਦੀ ਲੋੜ ਹੁੰਦੀ ਹੈ ।

→ ਊਰਜਾ ਪ੍ਰਾਪਤ ਕਰਨ ਲਈ ਅਸੀਂ ਊਰਜਾ ਦਾ ਉੱਤਮ ਈਂਧਨ ਚੁਣਦੇ ਹਾਂ ।

→ ਪੁਰਾਣੇ ਸਮੇਂ ਵਿੱਚ ਲੱਕੜੀ ਜਲਾਉਣ ਨਾਲ, ਪੌਣਾਂ ਅਤੇ ਵਹਿੰਦੇ ਪਾਣੀ ਦੀ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ ।

→ ਕੋਲੇ ਦੇ ਉਪਯੋਗ ਨੇ ਉਦਯੋਗਿਕ ਕ੍ਰਾਂਤੀ ਨੂੰ ਸੰਭਵ ਬਣਾਇਆ ਹੈ ।

→ ਊਰਜਾ ਦੀ ਵੱਧ ਰਹੀ ਮੰਗ ਦੀ ਸਪਲਾਈ ਫਾਂਸਿਲ (ਪੱਥਰਾਟ) ਬਾਲਣ ਕੋਲਾ ਅਤੇ ਪੈਟਰੋਲ ਤੋਂ ਹੁੰਦੀ ਹੈ ।

→ ਯੰਤ੍ਰਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ ।

PSEB 10th Class Science Notes Chapter 14 ਊਰਜਾ ਦੇ ਸੋਮੇ

→ ਬਿਜਲੀ ਉਤਪਾਦਨ ਯੰਤਰਾਂ ਵਿੱਚ ਵੱਡੀ ਮਾਤਰਾ ਵਿੱਚ ਫਾਂਸਿਲ ਈਂਧਨ ਨੂੰ ਜਲਾ ਕੇ ਪਾਣੀ ਨੂੰ ਗਰਮ ਕਰਕੇ ਭਾਫ਼ ਬਣਾਈ ਜਾਂਦੀ ਹੈ ਜਿਸ ਤੋਂ ਟਰਬਾਈਨਾਂ ਨੂੰ ਘੁੰਮਾ ਕੇ ਬਿਜਲੀ ਉਤਪੰਨ ਕੀਤੀ ਜਾਂਦੀ ਹੈ ।

→ ਤਾਪਨ ਬਿਜਲੀ ਯੰਤਰਾਂ ਵਿੱਚ ਈਂਧਨ ਜਲਾ ਕੇ ਊਸ਼ਮਾ ਊਰਜਾ ਉਤਪੰਨ ਕੀਤੀ ਜਾਂਦੀ ਹੈ । ਇਸ ਲਈ ਇਨ੍ਹਾਂ ਨੂੰ ਤਾਪ ਬਿਜਲੀ ਯੰਤਰ ਕਹਿੰਦੇ ਹਨ ।

→ ਵਹਿੰਦੇ ਹੋਏ ਪਾਣੀ ਵਿੱਚ ਗਤਿਜ ਊਰਜਾ ਹੁੰਦੀ ਹੈ ਅਤੇ ਡਿੱਗਦੇ ਪਾਣੀ ਵਿੱਚ ਸਥਿਤਿਜ ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ ।

→ ਸਾਡੇ ਦੇਸ਼ ਵਿੱਚ ਊਰਜਾ ਦੀ ਮੰਗ ਦੇ ਚੌਥਾਈ ਭਾਗ ਦੀ ਸਪਲਾਈ ਪਣ-ਬਿਜਲੀ ਯੰਤਰਾਂ ਦੁਆਰਾ ਹੁੰਦੀ ਹੈ ।

→ ਪਣ-ਬਿਜਲੀ ਊਰਜਾ ਇੱਕ ਗੈਰ-ਪਰੰਪਰਾਗਤ ਊਰਜਾ ਸੋਮਾ ਹੈ ।

→ ਬੰਨ੍ਹਾਂ ਨਾਲ ਕਈ ਸਮੱਸਿਆਵਾਂ ਜੁੜੀਆਂ ਹੋਈਆਂ ਹਨ ਜਿਵੇਂ ਖੇਤੀਬਾੜੀ ਯੋਗ ਭੂਮੀ ਦਾ ਨਸ਼ਟ ਹੋਣਾ, ਮਨੁੱਖਾਂ ਦੇ ਘਰਾਂ ਦਾ ਡੁੱਬਣਾ, ਦਰੱਖਤਾਂ-ਪੌਦਿਆਂ ਦਾ ਨਸ਼ਟ ਹੋਣਾ ਆਦਿ ।

→ ਨਰਮਦਾ ਲਈ ਸਰੋਵਰ ਬੰਨ੍ਹ ਦਾ ਨਿਰਮਾਣ ਕਈ ਸਮੱਸਿਆਵਾਂ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੀ ਹੈ ।

→ ਭਾਰਤ ਵਿੱਚ ਪਸ਼ੂ-ਪਾਲਨ ਦੀ ਵੱਡੀ ਸੰਖਿਆ ਸਾਨੂੰ ਬਾਲਣ ਦੇ ਸਥਾਈ ਸੋਮੇ ਦੇ ਬਾਰੇ ਆਸ਼ਵਸਤ ਕਰ ਸਕਦੀ ਹੈ ।

→ ਗੋਬਰ ਦੀਆਂ ਪਾਥੀਆਂ ਬਾਲਣ ਦਾ ਸੋਮਾ ਹੈ । ਉਸ ਨੂੰ ਜੀਵ ਪਦਾਰਥ ਕਹਿੰਦੇ ਹਨ। ਇਨ੍ਹਾਂ ਨੂੰ ਚਲਾਉਣ ਤੇ ਘੱਟ ਊਸ਼ਮਾ ਅਤੇ ਵੱਧ ਧੂੰਆਂ ਉਤਪੰਨ ਹੁੰਦਾ ਹੈ ।

→ ਚਾਰਕੋਲ ਬਾਲਣ ਵੱਧ ਊਸ਼ਮਾ ਦੇ ਨਾਲ ਬਿਨਾਂ ਲੌ ਦੇ ਬਲਦਾ ਹੈ ਅਤੇ ਧੂੰਆਂ ਪੈਦਾ ਨਹੀਂ ਕਰਦਾ ।

→ ਬਾਇਓ ਗੈਸ ਨੂੰ ਆਮਤੌਰ ਤੇ ਗੋਬਰ ਗੈਸ ਕਹਿੰਦੇ ਹਨ। ਇਸ ਵਿੱਚ 75% ਮੀਥੇਨ ਗੈਸ ਹੁੰਦੀ ਹੈ ।

→ ਜੈਵ ਗੈਸ ਯੰਤਰ ਤੋਂ ਬਚੀ ਹੋਈ ਸੱਲਰੀ ਵਧੀਆ ਕਿਸਮ ਦੀ ਖਾਦ ਹੈ । ਜਿਸ ਵਿੱਚ ਬਹੁਤ ਮਾਤਰਾ ਵਿੱਚ ਨਾਈਟਰੋਜਨ ਅਤੇ ਫ਼ਾਸਫੋਰਸ ਹੁੰਦੀ ਹੈ ।

→ ਪੌਣ ਊਰਜਾ ਦਾ ਉਪਯੋਗ ਸਦੀਆਂ ਤੋਂ ਪੌਣ ਚੱਕੀਆਂ ਦੁਆਰਾ ਯੰਤ੍ਰਿਕ ਕਾਰਜ ਕਰਨ ਲਈ ਹੁੰਦਾ ਸੀ ।

→ ਕਿਸੇ ਵਿਸ਼ਾਲ ਖੇਤਰ ਵਿੱਚ ਕਈ ਪੌਣ ਚੱਕੀਆਂ ਲਗਾਈਆਂ ਜਾਂਦੀਆਂ ਹਨ । ਉਸ ਖੇਤਰ ਨੂੰ ਪੌਣ ਊਰਜਾ ਫਾਰਮ ਕਹਿੰਦੇ ਹਨ ।

→ ਪੌਣ ਊਰਜਾ ਦੇ ਉਪਯੋਗ ਦੀਆਂ ਕਈ ਖਾਮੀਆਂ ਹਨ ।

→ ਸੂਰਜੀ ਊਰਜਾ ਦਾ ਧਰਤੀ ਵੱਲ ਆਉਣ ਵਾਲੇ ਕੁੱਝ ਛੋਟੇ ਭਾਗ ਦਾ ਅੱਧਾ ਭਾਗ ਵਾਯੂ-ਮੰਡਲ ਦੀਆਂ ਬਾਹਰਲੀਆਂ ਪਰਤਾਂ ਵਿੱਚ ਹੀ ਸੋਖਿਤ ਹੋ ਜਾਂਦਾ ਹੈ ।

→ ਸਾਡਾ ਦੇਸ਼ ਹਰੇਕ ਸਾਲ 5000 ਟਰਿਲੀਅਨ ਕਿਲੋਵਾਟ ਸੂਰਜੀ ਊਰਜਾ ਪ੍ਰਾਪਤ ਕਰਦਾ ਹੈ ।

PSEB 10th Class Science Notes Chapter 14 ਊਰਜਾ ਦੇ ਸੋਮੇ

→ ਧਰਤੀ ਦੇ ਕਿਸੇ ਖੇਤਰ ਵਿੱਚ ਹਰ ਰੋਜ਼ ਪ੍ਰਾਪਤ ਹੋਣ ਵਾਲੀ ਸੂਰਜੀ ਊਰਜਾ ਦਾ ਔਸਤ ਮਾਪ 4 ਤੋਂ 7 kWh/m2 ਦੇ ਵਿਚਕਾਰ ਹੈ ।

→ ਸੋਲਰ ਕੁੱਕਰ, ਸੋਲਰ ਵਾਟਰ ਹੀਟਰ, ਸੋਲਰ ਸੈੱਲ, ਸੋਲਰ ਪੈਨਲ ਆਦਿ ਸੂਰਜੀ ਊਰਜਾ ‘ਤੇ ਨਿਰਭਰ ਹਨ ।

→ ਸੋਲਰ ਸੈੱਲ ਬਣਾਉਣ ਲਈ ਸਿਲੀਕਾਨ ਦਾ ਉਪਯੋਗ ਕੀਤਾ ਜਾਂਦਾ ਹੈ ।

→ ਮਹਿੰਗਾ ਹੋਣ ਕਾਰਨ ਸੋਲਰ ਸੈੱਲਾਂ ਦਾ ਘਰੇਲੂ ਉਪਯੋਗ ਘੱਟ ਹੈ ।

→ ਜਵਾਰੀ ਉਰਜਾ, ਤਰੰਗ ਉਰਜਾ, ਸਮੁੰਦਰੀ ਤਾਪਨ ਉਰਜਾ ਦਾ ਪੂਰੀ ਤਰ੍ਹਾਂ ਦੋਹਨ ਕਰਨ ਵਿੱਚ ਕੁੱਝ ਕਠਿਨਾਈਆਂ ਹਨ। ਮਹਾਂਸਾਗਰਾਂ ਦੀ ਉਰਜਾ ਦੀ ਸਮਰੱਥਾ ਬਹੁਤ ਜ਼ਿਆਦਾ ਹੈ ।

→ ਨਿਊਕਲੀਅਰ ਵਿਖੰਡਨ ਤੋਂ ਬਹੁਤ ਅਧਿਕ ਮਾਤਰਾ ਵਿੱਚ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ ।

→ ਸਾਡੇ ਦੇਸ਼ ਵਿੱਚ ਬਿਜਲੀ ਉਤਪਾਦਕ ਸਮਰੱਥਾ ਦੀ ਸਿਰਫ਼ 3% ਸਪਲਾਈ ਨਿਊਕਲੀਅਰ ਬਿਜਲੀ ਯੰਤਰਾਂ ਤੋਂ ਪ੍ਰਾਪਤ ਹੁੰਦੀ ਹੈ ।

→ ਨਿਊਕਲੀ ਰਹਿੰਦ-ਖੂੰਹਦ ਦਾ ਭੰਡਾਰਨ ਅਤੇ ਨਿਪਟਾਨ ਕਠਿਨ ਕਾਰਜ ਹੈ ।

→ CNG ਇੱਕ ਸਾਫ ਬਾਲਣ ਹੈ ।

→ ਊਰਜਾ (Energy)-ਕੰਮ ਕਰਨ ਦੀ ਸਮਰੱਥਾ ਨੂੰ ਊਰਜਾ ਕਹਿੰਦੇ ਹਨ ।

→ ਗਤਿਜ ਊਰਜਾ (Kinetic Energy)-ਵਸਤੂਆਂ ਵਿੱਚ ਉਨ੍ਹਾਂ ਦੀ ਗਤੀ ਦੇ ਕਾਰਨ ਕੰਮ ਕਰਨ ਦੀ ਸਮਰੱਥਾ ਨੂੰ ਗਤਿਜ ਊਰਜਾ ਕਹਿੰਦੇ ਹਨ, ਜਿਵੇਂ-ਗਤੀਸ਼ੀਲ ਹਵਾ, ਗਤੀਸ਼ੀਲ ਪਾਣੀ ।

→ ਸੋਲਰ ਊਰਜਾ (Solar Energy)-ਸੂਰਜ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਨੂੰ ਸੋਲਰ ਊਰਜਾ ਕਹਿੰਦੇ ਹਨ ।

→ ਪੌਣ ਊਰਜਾ (Wind Energy)-ਹਵਾ ਦੇ ਵਿਸ਼ਾਲ ਪੁੰਜ ਦੀ ਗਤੀਸ਼ੀਲਤਾ ਨਾਲ ਸੰਬੰਧਤ ਊਰਜਾ ਨੂੰ ਪੌਣ ਊਰਜਾ ਕਹਿੰਦੇ ਹਨ ।

→ ਸੂਰਜੀ ਕੁੱਕਰ (Solar Cooker)-ਉਹ ਸੂਰਜੀ ਊਰਜਾ ਨਾਲ ਕੰਮ ਕਰਨ ਵਾਲਾ ਯੰਤਰ ਜਿਸ ਨੂੰ ਖਾਣਾ ਬਣਾਉਣ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ ।

→ ਸੋਲਰ ਸੈੱਲ (Solar Cell)-ਅਜਿਹੀ ਜੁਗਤ ਜਿਹੜੀ ਸੌਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ ।

→ ਸਮੁੰਦਰੀ ਤਾਪ ਊਰਜਾ (Ocean Thermal Energy)-ਮਹਾਂਸਾਗਰ ਦੀ ਸਤਹਿ ਤੋਂ ਪਾਣੀ ਦੀ ਡੂੰਘਾਈ ਵਿੱਚ ਸਥਿਤ ਪਾਣੀ ਤੇ ਤਾਪ ਵਿੱਚ ਹਮੇਸ਼ਾ ਕੁੱਝ ਅੰਤਰ ਹੁੰਦਾ ਹੈ । ਇਹ ਅੰਤਰ 20°C ਤਕ ਵੀ ਹੋ ਸਕਦਾ ਹੈ । ਇਸ ਰੂਪ ਵਿੱਚ ਉਪਲੱਬਧ ਊਰਜਾ ਨੂੰ ਸਮੁੰਦਰੀ ਤਾਪਨ ਊਰਜਾ ਕਹਿੰਦੇ ਹਨ ।

→ ਲੂਣੀ ਪ੍ਰਵਣਤਾ (Salinity Ingredients)-ਲੂਣ ਸੰਘਣਤਾ ਦੀ ਭਿੰਨਤਾ ਨੂੰ ਲੁਣੀ ਪ੍ਰਵਣਤਾ ਕਹਿੰਦੇ ਹਨ ।

→ ਈਂਧਨ ਜਾਂ ਬਾਲਣ (Fuel)-ਉਹ ਪਦਾਰਥ ਜਿਨ੍ਹਾਂ ਨੂੰ ਜਲਾ ਕੇ ਊਸ਼ਮਾ ਉਤਪੰਨ ਕੀਤੀ ਜਾਂਦੀ ਹੈ, ਈਂਧਨ ਕਹਾਉਂਦੇ ਹਨ ।

→ ਜੀਵ ਪੁੰਜ (Biomass)-ਜੰਤੂਆਂ ਅਤੇ ਪੌਦਿਆਂ ਦੇ ਸਰੀਰ ਵਿੱਚ ਉਪਸਥਿਤ ਪਦਾਰਥ ਨੂੰ ਜੀਵ ਪੁੰਜ ਆਖਦੇ ਹਨ ।

→ ਬਾਇਓਗੈਸ (Biogass)-ਇਹ CH2,CO2 ਅਤੇ H2S ਗੈਸਾਂ ਦਾ ਮਿਸ਼ਰਨ ਹੈ। ਇਹ ਆਮਤੌਰ ਤੇ ਬਨਸਪਤੀ ਜਾਂ ਜੰਤੂਆਂ ਦੇ ਫਾਲਤੂ ਪਦਾਰਥਾਂ ਗੋਬਰ ਦੀ ਪਾਣੀ ਦੀ ਉਪਸਥਿਤੀ ਵਿੱਚ ਅਪਘਟਨ ਫਲਸਰੂਪ ਪ੍ਰਾਪਤ ਹੁੰਦੀ ਹੈ ।

→ ਭੰਜਕ ਕਸ਼ੀਦਣ (Distruction Distillation)-ਕਿਸੇ ਪਦਾਰਥ ਦਾ ਹਵਾ ਦੀ ਗੈਰ-ਹਾਜ਼ਰੀ ਵਿੱਚ ਅਤਿ ਅਧਿਕ ਗਰਮ ਕਰਨਾ, ਭੰਜਕ ਕਸ਼ੀਦਣ ਕਹਾਉਂਦਾ ਹੈ ।

→ ਫਾਂਸਿਲ ਬਾਲਣ ਜਾਂ ਪਥਰਾਟ ਬਾਲਣ (Fossil fuel)-ਫਾਂਸਿਲ ਬਾਲਣ ਧਰਤੀ ਦੀ ਸਤਹਿ ਹੇਠ ਦੱਬੇ ਹੋਏ ਜੰਤੂਆਂ ਅਤੇ ਬਨਸਪਤੀ ਦੀ ਬਚੀ ਹੋਈ ਰਹਿੰਦ-ਖੂੰਹਦ ਤੋਂ ਬਣਦੇ ਹਨ । ਕੋਲਾ, ਪੈਟਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਫਾਂਸਿਲ ਬਾਲਣ ਹਨ ।

PSEB 10th Class Science Notes Chapter 14 ਊਰਜਾ ਦੇ ਸੋਮੇ

→ ਵਿਤ ਪੈਟਰੋਲੀਅਮ ਗੈਸ (L.P.G.)-ਵਿਤ ਪੈਟਰੋਲੀਅਮ ਗੈਸ ਇੱਕ ਘਰੇਲੂ ਬਾਲਣ ਹੈ। ਇਹ ਈਥੇਨ, ਬਿਊਟੇਨ ਅਤੇ ਆਈਸੋ-ਬਿਊਟੇਨ ਦਾ ਮਿਸ਼ਰਨ ਹੈ ।

→ ਸੰਸ਼ਲਿਸ਼ਟ ਪੈਟਰੋਲੀਅਮ (Synthetic Petrolium)-ਇਹ ਕੋਲੇ ਦੀ ਉੱਚ ਤਾਪ ਅਤੇ ਦਾਬ ਤੇ ਹਾਈਡਰੋਜਨ ਨਾਲ ਕਿਰਿਆ ਦੁਆਰਾ ਬਣਾਇਆ ਜਾਂਦਾ ਹੈ ।

→ ਜਲਣ-ਤਾਪ (Ignition Temperature)-ਜਿਸ ਵਿਸ਼ੇਸ਼ ਤਾਪਮਾਨ ਤੇ ਕੋਈ ਜਲਣਸ਼ੀਲ ਪਦਾਰਥ ਅੱਗ ਫੜਦਾ ਹੈ, ਜਲਣ ਤਾਪ ਕਹਾਉਂਦਾ ਹੈ ।

→ ਕੈਲੋਰੀਮਾਨ (Calorific Value)-ਇੱਕ ਕਿਲੋ-ਗ੍ਰਾਮ ਭਾਰ ਦੇ ਬਾਲਣ ਦਾ ਪੂਰਨ ਰੂਪ ਨਾਲ ਜਲਾਉਣ ਤੋਂ ਉਤਪੰਨ ਹੋਈ ਉਸ਼ਮਾ ਨੂੰ ਬਾਲਣ ਦਾ ਕੈਲੋਰੀਮਾਨ ਕਹਿੰਦੇ ਹਨ ।

→ ਸਲਰੀ (Slurry)-ਗੋਬਰ ਅਤੇ ਪਾਣੀ ਦਾ ਘੋਲ ਜਿਹੜਾ ਪਲਾਂਟ ਵਿੱਚ ਅਵਸ਼ੇਸ਼ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ, ਸਲਰੀ ਕਹਾਉਂਦਾ ਹੈ ।

→ ਪ੍ਰੋਪੈਲੇਂਟ (Propellent)-ਰਾਕੇਟ ਵਿੱਚ ਵਰਤਿਆ ਜਾਣ ਵਾਲਾ ਬਾਲਣ, ਪੈਲੇਂਟ ਕਹਾਉਂਦਾ ਹੈ । ਇਹ ਕਿਸੇ ਗਾੜ੍ਹੇ ਬਾਲਣ ਅਤੇ ਆਕਸੀਕਾਰਕ ਦਾ ਮਿਸ਼ਰਨ ਹੁੰਦਾ ਹੈ ।

→ ਜਵਾਰ ਊਰਜਾ (Tidal Energy)-ਉਹ ਊਰਜਾ ਜਿਹੜੀ ਜਵਾਰ-ਭਾਟੇ ਦੁਆਰਾ ਪਾਣੀ ਦੇ ਲੇਵਲ ਦੇ ਉਤਾਰ ਚੜਾਓ ਤੋਂ ਉਤਪੰਨ ਹੁੰਦੀ ਹੈ, ਜਵਾਰ ਊਰਜਾ ਕਹਾਉਂਦੀ ਹੈ ।

→ ਤਰੰਗ ਊਰਜਾ (Wave Energy)-ਉਹ ਊਰਜਾ ਜਿਹੜੀ ਸਮੁੰਦਰ ਤੱਟ ਦੇ ਨਿਕਟ ਵਿਸ਼ਾਲ ਤਰੰਗਾਂ ਦੀ ਗਤਿਜ ਊਰਜਾ ਤੋਂ ਪ੍ਰਾਪਤ ਹੁੰਦੀ ਹੈ, ਉਸਨੂੰ ਤਰੰਗ ਊਰਜਾ ਕਹਿੰਦੇ ਹਨ ।

→ ਭੂ-ਤਾਪ ਊਰਜਾ (Geothermal Energy)-ਧਰਤੀ ਦੇ ਅੰਦਰੂਨੀ ਪਰਿਵਰਤਨਾਂ ਕਾਰਨ ਧਰਤੀ ਦੀ ਪੇਪੜੀ | ਦੀਆਂ ਗਹਿਰਾਈਆਂ ਕਾਰਨ ਗਰਮ ਸਥਲ ਅਤੇ ਧਰਤੀ ਹੇਠਾਂ ਪਾਣੀ ਤੋਂ ਬਣੀ ਭਾਫ਼ ਉਰਜਾ ਨੂੰ ਭੂ-ਤਾਪ ਊਰਜਾ ਕਹਿੰਦੇ ਹਨ ।

→ ਨਾਭਿਕੀ (ਜਾਂ ਨਿਊਕਲੀ) ਊਰਜਾ (Nuclear Energy)-ਭਾਰੀ ਪਰਮਾਣੂ ਵਾਲੇ ਤੱਤਾਂ ਦੇ ਨਾਭਿਕੀ ਵਿਖੰਡਨ ਅਭਿਕਿਰਿਆ ਤੋਂ ਪੈਦਾ ਹੋਈ ਊਰਜਾ ਨੂੰ ਨਾਭਿਕੀ ਊਰਜਾ ਕਹਿੰਦੇ ਹਨ ।

→ ਨਾਭਿਕੀ ਵਿਖੰਡਨ (Nuclear Fission)-ਕਿਸੇ ਭਾਰੀ ਨਾਭਿਕ ਵਾਲੇ ਤੱਤ ਦੇ ਨਾਭਿਕ ਤੇ ਨਿਊਟਰਾਂਨਾਂ ਦੀ ਬੌਛਾਰ ਦੁਆਰਾ ਨਾਭਿਕਾਂ ਨੂੰ ਵਿਖੰਡਿਤ ਕਰਨ ਦੀ ਅਭਿਕਿਰਿਆ ਨੂੰ ਨਾਭਿਕੀ ਵਿਖੰਡਨ ਕਹਿੰਦੇ ਹਨ ।

→ ਨਾਭਿਕੀ ਸੰਯਨ (Nulcear Fusion)-ਹਲਕੇ ਨਾਭਿਕਾਂ ਦੇ ਪਰਸਪਰ ਸੰਯੋਗ ਤੋਂ ਭਾਰੀ ਨਾਭਿਕ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਨਾਭਿਕੀ ਸੰਯਨ ਕਹਿੰਦੇ ਹਨ ।

→ ਸ੍ਰੀਨ ਹਾਊਸ ਪ੍ਰਭਾਵ (Green-House Effect)-ਸੂਰਜ ਤੋਂ ਆਉਣ ਵਾਲੀਆਂ ਪਰਾ-ਬੈਂਗਣੀ ਕਿਰਨਾਂ ਦੁਆਰਾ ਹਵਾ ਵਿੱਚ ਉਪਸਥਿਤ ਕਾਰਬਨ-ਡਾਈਆਕਸਾਈਡ ਜਿਹੀਆਂ ਗੈਸਾਂ ਦੁਆਰਾ ਸੋਖਣ ਕਰਕੇ ਧਰਤੀ ਦੇ ਵਾਯੂਮੰਡਲ ਦਾ ਤਾਪਮਾਨ ਵੱਧਣਾ, ਸ੍ਰੀਨ ਹਾਊਸ ਪ੍ਰਭਾਵ ਕਹਾਉਂਦਾ ਹੈ ।

Leave a Comment