This PSEB 10th Class Science Notes Chapter 15 ਸਾਡਾ ਵਾਤਾਵਰਨ will help you in revision during exams.
PSEB 10th Class Science Notes Chapter 15 ਸਾਡਾ ਵਾਤਾਵਰਨ
→ ਮਨੁੱਖ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ ।
→ ਵੱਖ-ਵੱਖ ਪਦਾਰਥਾਂ ਦਾ ਚੱਕਰਣ ਵਾਤਾਵਰਨ ਵਿਚ ਵੱਖ-ਵੱਖ ਜੈਵ-ਭੂਗੋਲਿਕ ਰਸਾਇਣਿਕ ਚੱਕਰਾਂ ਦੁਆਰਾ ਹੁੰਦਾ ਹੈ ।
→ ਜੋ ਪਦਾਰਥ ਜੈਵਿਕ ਪ੍ਰਮ ਦੁਆਰਾ ਅਪਘਟਿਤ ਹੋ ਜਾਂਦੇ ਹਨ, ਉਨ੍ਹਾਂ ਨੂੰ ਜੀਵ-ਨਿਮਨੀਕਰਨੀ ਪਦਾਰਥ ਕਹਿੰਦੇ ਹਨ । ਇਹ ਪਦਾਰਥ ਜੋ ਇਸ ਪ੍ਰਕ੍ਰਮ ਨਾਲ ਅਪ੍ਰਭਾਵੀ ਰਹਿੰਦੇ ਹਨ, ਅਜੀਵ-ਨਿਮਨੀਕਰਨੀ ਕਹਾਉਂਦੇ ਹਨ ।
→ ਇਕ ਪਰਿਸਥਿਤਿਕ ਪ੍ਰਬੰਧ ਵਿਚ ਸਾਰੇ ਜੀਵ ਘਟਕ ਅਤੇ ਅਜੀਵ ਘਟਕ ਹੁੰਦੇ ਹਨ ।
→ ਭੌਤਿਕ ਕਾਰਕ ਅਜੀਵ ਕਾਰਕ ਹੈ, ਜਿਵੇਂ-ਤਾਪ, ਵਰਖਾ, ਹਵਾ, ਮਿੱਟੀ, ਖਣਿਜ ਆਦਿ ।
→ ਸਾਰੇ ਹਰੇ ਪੌਦੇ ਅਤੇ ਨੀਲੀ ਹਰੀ ਕਾਈ (Blue Green Algae) ਉਤਪਾਦਕ ਕਹਾਉਂਦੇ ਹਨ, ਕਿਉਂਕਿ ਇਹ ਪ੍ਰਕਾਸ਼ ਸੰਸ਼ਲੇਸ਼ਣ ਤੋਂ ਆਪਣਾ ਭੋਜਨ ਖੁਦ ਤਿਆਰ ਕਰ ਸਕਦੇ ਹਨ ।
→ ਜੋ ਜੀਵ ਉਤਪਾਦਕ ਦੁਆਰਾ ਤਿਆਰ ਭੋਜਨ ਤੇ ਨਿਰਭਰ ਕਰਦੇ ਹਨ ਉਨ੍ਹਾਂ ਨੂੰ ਖਪਤਕਾਰ ਕਹਿੰਦੇ ਹਨ ।
→ ਖਪਤਕਾਰ ਮੁੱਖ ਰੂਪ ਵਿਚ ਤਿੰਨ ਪ੍ਰਕਾਰ ਦੇ ਹੁੰਦੇ ਹਨ-ਸ਼ਾਕਾਹਾਰੀ, ਮਾਸਾਹਾਰੀ ਅਤੇ ਸਰਬ-ਆਹਾਰੀ ।
→ ਵੀ ਵੱਖ-ਵੱਖ ਜੀਵਿਕ ਪੱਧਰਾਂ ਤੇ ਭਾਗ ਲੈਣ ਵਾਲੇ ਜੀਵਾਂ ਦੀ ਲੜੀ ਭੋਜਨ ਲੜੀ (Food Chain) ਦਾ ਨਿਰਮਾਣ ਕਰਦੀ ਹੈ ।
→ ਭੋਜਨ ਲੜੀ ਦਾ ਹਰ ਚਰਨ ਇਕ ਪੋਸ਼ੀ ਪੱਧਰ ਬਣਾਉਂਦਾ ਹੈ ।
→ ਸਵੈ-ਪੋਸ਼ੀ ਸੂਰਜੀ ਪ੍ਰਕਾਸ਼ ਵਿਚੋਂ ਊਰਜਾ ਨੂੰ ਪ੍ਰਾਪਤ ਕਰਕੇ ਰਸਾਇਣਿਕ ਊਰਜਾ ਵਿਚ ਬਦਲ ਦਿੰਦੇ ਹਨ ।
→ ਮੁੱਢਲੇ ਖਪਤਕਾਰ ਖਾਦੇ ਗਏ ਭੋਜਨ ਦੀ ਮਾਤਰਾ ਦਾ ਲਗਭਗ 10% ਹੀ ਜੀਵ ਮਾਤਰਾ ਵਿਚ ਬਦਲਦੇ ਹਨ ।
→ ਅਨੇਕ ਰਸਾਇਣ ਮਿੱਟੀ ਵਿਚ ਮਿਲ ਕੇ ਪਾਣੀ ਦੇ ਸੋਮਿਆਂ ਵਿਚ ਚਲੇ ਜਾਂਦੇ ਹਨ ਅਤੇ ਇਹ ਭੋਜਨ ਲੜੀ ਵਿਚ ਪ੍ਰਵੇਸ਼ ਕਰ ਜਾਂਦੇ ਹਨ ।
→ ਜੈਵ ਅਵਿਘਟਨਸ਼ੀਲ ਪਦਾਰਥ ਸਾਡੇ ਸਰੀਰ ਵਿਚ ਸੰਚਿਤ ਹੋ ਜਾਂਦੇ ਹਨ ਜਿਸ ਨੂੰ ਜੈਵਿਕ ਵਧਾਓ (Biological magnification) ਕਹਿੰਦੇ ਹਨ ।
→ ਓਜ਼ੋਨ ਪਰਤ ਸੂਰਜ ਤੋਂ ਧਰਤੀ ਵੱਲ ਆਉਣ ਵਾਲੀਆਂ ਪਰਾਬੈਂਗਣੀ ਵਿਕਿਰਨਾਂ ਤੋਂ ਸਾਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ।
→ ਵਾਯੂਮੰਡਲ ਦੇ ਉੱਚਤਰ ਸਤਹਿ ਤੇ ਪਰਾਬੈਂਗਣੀ ਵਿਕਿਰਣਾਂ (UV-Rays) ਦੇ ਪ੍ਰਭਾਵ ਨਾਲ ਆਕਸੀਜਨ ਅਣੂਆਂ ਤੋਂ ਓਜ਼ੋਨ ਬਣਦੀ ਹੈ ।
→ ਕਲੋਰੋਫਲੋਰੋ ਕਾਰਬਨ (CFCs) ਵਰਗੇ ਰਸਾਇਣ ਓਜ਼ੋਨ ਪਰਤ ਦੀ ਹਾਨੀ ਦੇ ਕਾਰਨ ਹਨ ।
→ ਪਰਿਸਥਿਤਿਕ ਪ੍ਰਬੰਧ (Ecosystem)-ਊਰਜਾ ਅਤੇ ਪਦਾਰਥ ਦਾ ਜੀਵ ਅਤੇ ਅਜੀਵ ਦੇ ਵਿਚ ਆਦਾਨ-ਪ੍ਰਦਾਨ ਦਾ ਕਾਰਾਤਮਕ ਪ੍ਰਬੰਧ ਪਰਿਸਥਿਤਕ ਕਹਾਉਂਦਾ ਹੈ ।
→ ਜੀਵੋਮ ਜਾਂ ਬਾਇਓਮ (Biome)-ਪਰਿਸਥਿਤਿਕ ਪ੍ਰਬੰਧਾਂ ਨੂੰ ਇਕ ਦੂਜੇ ਨਾਲ ਮਿਲਾਉਣ ਤੋਂ ਪ੍ਰਾਪਤ ਵੱਡੀ ਇਕਾਈ ਨੂੰ ਜੀਵੋਮ ਜਾਂ ਬਾਇਓਮ (Biome) ਕਹਿੰਦੇ ਹਨ ।
→ ਜੀਵ-ਮੰਡਲ (Biosphere)-ਦੁਨੀਆ ਭਰ ਦੇ ਸਾਰੇ ਬਾਇਓਮਾਂ ਨੂੰ ਇਕੋ ਨਾਲ ਮਿਲਾ ਕੇ ਇਕ ਵੱਡੀ ਇਕਾਈ ਦਾ ਨਿਰਮਾਣ ਹੁੰਦਾ ਹੈ, ਜਿਸ ਨੂੰ ਜੀਵ-ਮੰਡਲ ਕਹਿੰਦੇ ਹਨ । ਇਹ ਇਕ ਵਿਸ਼ਾਲ ਸਵੈਪੋਸ਼ੀ ਜੀਵ ਪ੍ਰਣਾਲੀ ਹੈ ।
→ ਜਲ-ਮੰਡਲ (Hydrosphere)-ਧਰਤੀ ਦਾ ਜੋ ਭਾਗ ਪਾਣੀ ਤੋਂ ਬਣਿਆ ਹੈ, ਜਲ-ਮੰਡਲ ਕਹਾਉਂਦਾ ਹੈ ।
→ ਸਥਲ-ਮੰਡਲ (Lithosphere)-ਧਰਤੀ ਦੇ ਥਲੀ ਸਤਹਿ ਤੇ ਅਤੇ ਸਾਗਰ ਜਲ ਦੇ ਅੰਦਰ ਦੀ ਮਿੱਟੀ ਅਤੇ ਚੱਟਾਨਾਂ ਮਿਲ ਕੇ ਸਥਲ-ਮੰਡਲ ਕਹਾਉਂਦੀ ਹੈ ।
→ਵਾਯੂਮੰਡਲ (Atmosphere)-ਧਰਤੀ ਦੀ ਸਤਹਿ ਤੋਂ ਉੱਪਰ ਮੌਜੂਦ ਗੈਸੀ ਘਟਕ ਵਾਯੂਮੰਡਲ ਕਹਾਉਂਦਾ ਹੈ ।
→ ਖਪਤਕਾਰ (Consumer)-ਜੋ ਜੀਵ ਖਾਧ ਪਦਾਰਥਾਂ ਦਾ ਉਪਯੋਗ ਕਰਦੇ ਹਨ, ਉਨ੍ਹਾਂ ਨੂੰ ਉਪਭੋਗਤਾ ਕਹਿੰਦੇ ਹਨ ।
→ ਆਹਾਰੀ ਪੱਧਰ (Trophic Level)-ਭੋਜਨ-ਲੜੀ ਦੇ ਜਿਹੜੇ ਵੱਖ-ਵੱਖ ਪੱਧਰਾਂ ਤੇ ਭੋਜਨ (ਊਰਜਾ) ਦਾ ਸਥਾਨਾਂਤਰਨ ਹੁੰਦਾ ਹੈ, ਉਨ੍ਹਾਂ ਪੱਧਰਾਂ ਨੂੰ ਆਹਾਰੀ ਪੱਧਰ ਕਹਿੰਦੇ ਹਨ ।
→ ਭੋਜਨ ਲੜੀ (Food Chain)-ਉਤਪਾਦਕ, ਖਪਤਕਾਰ ਅਤੇ ਅਪਘਟਕ ਮਿਲ ਕੇ ਜੋ ਲੜੀ ਬਣਾਉਂਦੇ ਹਨ ਉਸ ਨੂੰ ਭੋਜਨ ਲੜੀ ਆਖਦੇ ਹਨ ।
→ ਭੋਜਨ-ਜਾਲ (Food Web)-ਭੋਜਨ ਲੜੀਆਂ ਦੇ ਜਾਲ ਨੂੰ ਭੋਜਨ-ਜਾਲ ਕਹਿੰਦੇ ਹਨ ।
→ ਜੀਵ ਰਸਾਇਣ ਚੱਕਰ (Biogeochemical Cycle)-ਰਸਾਇਣ ਪਦਾਰਥਾਂ ਦੇ ਪਰਿਸਥਿਤਿਕ ਪ੍ਰਬੰਧ ਅੰਤ ਵਿਚ ਜੀਵ-ਮੰਡਲ ਵਿਚ ਮੁੜ ਤੋਂ ਚੱਕਰ ਪੂਰਾ ਕਰਦੇ ਹਨ ਜਿਸ ਨੂੰ ਜੀਵ ਰਸਾਇਣ ਚੱਕਰ ਕਹਿੰਦੇ ਹਨ ।
→ ਅਸੂਖ਼ਮ-ਪੋਸ਼ਕ (Macro Nutrients)-ਜਿਹੜੇ ਪੋਸ਼ਕ ਤੱਤਾਂ ਦੀ ਜੈਵ ਜੀਵਾਂ ਨੂੰ ਵੱਧ ਮਾਤਰਾ ਵਿਚ ਲੋੜ ਹੁੰਦੀ ਹੈ, ਉਨ੍ਹਾਂ ਨੂੰ ਅਸੂਖ਼ਮ ਪੋਸ਼ਕ ਤੱਤ ਕਹਿੰਦੇ ਹਨ , ਜਿਵੇਂ H, N, O, C, P ਆਦਿ ।
→ ਸੂਖ਼ਮ-ਪੋਸ਼ਕ ਤੱਤ (Micro nutrients)-ਜਿਹੜੇ ਪੋਸ਼ਕ ਤੱਤਾਂ ਦੀ ਜੈਵ ਜੀਵਾਂ ਨੂੰ ਘੱਟ ਮਾਤਰਾ ਵਿਚ ਲੋੜ ਹੁੰਦੀ ਹੈ, ਉਨ੍ਹਾਂ ਨੂੰ ਸੂਖ਼ਮ ਪੋਸ਼ਕ ਤੱਤ ਕਿਹਾ ਜਾਂਦਾ ਹੈ ਜਿਵੇਂ; Mn, Zn ਆਦਿ ।
→ ਮੁੱਢਲਾ ਖਪਤਕਾਰ (Primary Consumer)-ਜੋ ਜੀਵ ਪੌਦਿਆਂ ਨੂੰ ਜਾਂ ਉਨ੍ਹਾਂ ਦੇ ਉਤਪਾਦਾਂ ਨੂੰ ਖਾਂਦੇ ਹਨ ਸ਼ਾਕਾਹਾਰੀ ਜਾਂ ਮੁੱਢਲੇ ਖਪਤਕਾਰ ਕਹਾਉਂਦੇ ਹਨ ।
→ ਸੈਕੰਡਰੀ ਖਪਤਕਾਰ (Secondary Consumer)-ਜੋ ਜੀਵ ਦੂਸਰੇ ਜੰਤੂਆਂ ਦਾ ਮਾਸ ਖਾਂਦੇ ਹਨ ਉਨ੍ਹਾਂ ਨੂੰ ਮਾਸਾਹਾਰੀ ਜਾਂ ਸੈਕੰਡਰੀ ਖਪਤਕਾਰ ਕਹਿੰਦੇ ਹਨ ।
→ ਫਲੋਰਾ (Flora)-ਕਿਸੇ ਖੇਤਰ ਵਿਚ ਪੌਦਿਆਂ ਦੀ ਕੁੱਲ ਆਬਾਦੀ ਨੂੰ ਫਲੋਰਾ (Flora) ਕਹਿੰਦੇ ਹਨ ।
→ ਫੌਨਾ (Fauna)-ਕਿਸੇ ਖੇਤਰ ਵਿਚ ਜੰਤੂਆਂ ਦੀ ਕੁੱਲ ਆਬਾਦੀ ਨੂੰ ਫੌਨਾ (Fauna) ਕਹਿੰਦੇ ਹਨ ।
→ ਸਮੁਦਾਇ (Community)-ਕਿਸੇ ਕੁਦਰਤੀ ਖੇਤਰ ਵਿਚ ਇਕੱਠੇ ਰਹਿਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਕੁੱਲ ਜਨਸੰਖਿਆ ਨੂੰ ਸਮੁਦਾਇ ਆਖਦੇ ਹਨ ; ਜਿਵੇਂ-ਤਾਲਾਬ ਵਿਚ ਰਹਿਣ ਵਾਲੇ ਸਾਰੇ ਜੰਤੂ ਅਤੇ ਪੌਦੇ ।
→ ਜੈਵਿਕ ਵਧਾਓ (Biological Magnification)-ਸਾਡੇ ਸਰੀਰ ਵਿਚ ਹਾਨੀਕਾਰਕ ਰਸਾਇਣਾਂ ਦਾ ਵਧੇਰੇ ਮਾਤਰਾ ਵਿਚ ਸੰਚਿਤ ਹੋ ਜਾਣਾ ਜੈਵਿਕ ਵਧਾਓ ਕਹਾਉਂਦਾ ਹੈ ।
→ ਜੈਵ ਵਿਘਟਨਸ਼ੀਲ (Biodegradable)-ਉਹ ਪਦਾਰਥ ਜੋ ਜੈਵਿਕ ਪ੍ਰਮ ਦੁਆਰਾ ਅਪਘਟਿਤ ਹੋ ਜਾਂਦੇ ਹਨ ਉਹ ਜੈਵ ਵਿਘਟਨਸ਼ੀਲ ਕਹਾਉਂਦੇ ਹਨ ।
→ ਅਜੈਵ ਵਿਘਟਨਸ਼ੀਲ (Non-Biodegradable)-ਉਹ ਪਦਾਰਥ ਜੋ ਜੈਵਿਕ ਪ੍ਰਮ ਦੁਆਰਾ ਅਪਘਟਿਤ ਨਹੀਂ ਹੋ ਜਾਂਦੇ ਹਨ ਉਹ ਅਜੈਵ ਵਿਘਟਨਸ਼ੀਲ ਕਹਾਉਂਦੇ ਹਨ ।
→ ਵਾਤਾਵਰਨ (Environment)-ਵਾਤਾਵਰਨ ਉਨ੍ਹਾਂ ਸਾਰੀਆਂ ਤੱਤਾਂ ਦਾ ਯੋਗ ਹੈ ਜੋ ਜੀਵਾਂ ਦੇ ਜੀਵਨ ਅਤੇ ਵਿਕਾਸ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਪ੍ਰਭਾਵਿਤ ਕਰਦੇ ਹਨ ।
→ ਪਰਿਸਥਿਤਿਕੀ (Ecology)-ਇਹ ਵਿਗਿਆਨ ਦੀ ਉਹ ਸ਼ਾਖਾ ਹੈ, ਜਿਸ ਵਿਚ ਜੈਵਿਕ ਅਤੇ ਅਜੈਵਿਕ ਕਾਰਕਾਂ ਦੇ ਆਧਾਰ ਤੇ ਜੀਵਾਂ ਅਤੇ ਉਨ੍ਹਾਂ ਦੇ ਵਾਤਾਵਰਨ ਦੇ ਵਿਚ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ।
→ ਪਰਿਸਥਿਤਿਕ ਪ੍ਰਬੰਧ ਦੇ ਘਟਕ (Components of Ecosystem)-ਪਰਿਸਥਿਤਿਕ ਪ੍ਰਬੰਧ ਦੇ ਨਿਰਮਾਣ ਕਰਨ ਵਾਲੇ ਭੌਤਿਕ, ਰਸਾਇਣਿਕ ਅਤੇ ਜੈਵਿਕ ਕਾਰਕਾਂ ਨੂੰ ਪਰਿਸਥਿਤਿਕ ਪ੍ਰਬੰਧ ਦੇ ਘਟਕੇ ਕਹਿੰਦੇ ਹਨ ।
→ ਜੈਵਿਕ ਵਧਾਓ (Biological Magnification)-ਕਿਸੇ ਭੋਜਨ ਲੜੀ ਦੇ ਇਕ ਪੋਸ਼ੀ ਪੱਧਰ ਤੋਂ ਦੂਸਰੇ ਪੋਸ਼ੀ ਪੱਧਰ ਵਿਚ ਜਦੋਂ ਲਗਾਤਾਰ ਹਾਨੀਕਾਰਕ ਪਦਾਰਥਾਂ ਦੀ ਸੰਘਣਤਾ ਵਿਚ ਵਾਧਾ ਹੁੰਦਾ ਹੈ ਤਾਂ ਉਸ ਨੂੰ ਜੈਵਿਕ ਵਧਾਓ ਕਹਿੰਦੇ ਹਨ ।
→ ਉਤਪਾਦਕ (Producer)-ਉਹ ਪੌਦੇ/ਜੀਵ ਜੋ ਸੂਰਜੀ ਊਰਜਾ ਨੂੰ ਰਸਾਇਣਿਕ ਊਰਜਾ ਵਿਚ ਬਦਲ ਕੇ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਹਨ, ਉਨ੍ਹਾਂ ਨੂੰ ਉਤਪਾਦਕ ਕਹਿੰਦੇ ਹਨ ।
→ ਅਪਘਟਕ (Decomposer)-ਜੋ ਜੀਵ ਗੁੰਝਲਦਾਰ ਕਾਰਬਨਿਕ ਯੌਗਿਕਾਂ ਨੂੰ ਐਂਜ਼ਾਈਮਾਂ ਦੀ ਸਹਾਇਤਾ ਨਾਲ ( ਸਰਲ ਪਦਾਰਥਾਂ ਵਿਚ ਅਪਘਟਿਤ ਕਰ ਕੇ ਸਰੀਰ ਦੀ ਸਤਹਿ ਵਿਚ ਸੋਖਿਤ ਕਰ ਲੈਂਦੇ ਹਨ, ਉਨ੍ਹਾਂ ਨੂੰ ਅਪਘਟਕ ਕਹਿੰਦੇ ਹਨ ।
→ ਸ਼ਾਕਾਹਾਰੀ (Herbivores)-ਜੋ ਪ੍ਰਾਣੀ ਕੇਵਲ ਪੌਦਿਆਂ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਹੀ ਭੋਜਨ ਦੇ ਰੂਪ ਵਿਚ ਖਾਂਦੇ ਹਨ ਉਨ੍ਹਾਂ ਨੂੰ ਸ਼ਾਕਾਹਾਰੀ ਕਹਿੰਦੇ ਹਨ ।
→ ਮਾਸਾਹਾਰੀ (Carnivores)-ਜੋ ਪਾਣੀ ਦੂਸਰੇ ਪ੍ਰਾਣੀਆਂ ਜਾਂ ਉਨ੍ਹਾਂ ਦੇ ਮਾਸ ਨੂੰ ਖਾਂਦੇ ਹੀ ਜਿਉਂਦੇ ਰਹਿੰਦੇ ਹਨ ਉਨ੍ਹਾਂ ਨੂੰ ਮਾਸਾਹਾਰੀ ਕਹਿੰਦੇ ਹਨ ।
→ ਸਰਬ-ਆਹਾਰੀ (Omnivores)-ਜੋ ਪ੍ਰਾਣੀ, ਪੌਦਿਆਂ, ਜੰਤੂਆਂ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਖਾ ਕੇ ਜਿਊਂਦੇ ਰਹਿੰਦੇ ਹਨ ਉਨ੍ਹਾਂ ਨੂੰ ਸਰਬ-ਆਹਾਰੀ ਕਹਿੰਦੇ ਹਨ ।
→ ਐਂਜ਼ਾਈਮ (Enzyme)-ਜੈਵ-ਰਸਾਇਣਿਕ ਕਿਰਿਆਵਾਂ ਵਿਚ ਉਤਪ੍ਰੇਰਕ ਦਾ ਕਾਰਜ ਕਰਨ ਵਾਲੇ ਵਿਸ਼ੇਸ਼ ਪ੍ਰਕਾਰ ਦੇ ਪ੍ਰੋਟੀਨਾਂ ਨੂੰ ਐਂਜ਼ਾਈਮ ਕਹਿੰਦੇ ਹਨ ।
→ ਓਜ਼ੋਨ ਪਰਤ (Ozone Layer)-ਸਟਰੈਟੋਸਫੀਅਰ (Stratosphere) ਵਿਚ ਮੌਜੂਦ ਓਜ਼ੋਨ ਦੀ ਪਰਤ ਨੂੰ ਓਜ਼ੋਨ ਪਰਤ ਕਹਿੰਦੇ ਹਨ ।
→ ਕਚਰਾ (Garbage)-ਆਮ ਕਿਰਿਆਵਾਂ ਤੋਂ ਪੈਦਾ ਫਾਲਤੂ ਮੰਨੇ ਜਾਣ ਵਾਲੇ ਘਰੇਲੂ ਅਤੇ ਖੇਤੀ ਅਪਸ਼ਿਸ਼ਟ ਨੂੰ ਕਚਰਾ ਕਹਿੰਦੇ ਹਨ ।