This PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ will help you in revision during exams.
PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ
→ ਤੱਤਾਂ ਨੂੰ ਧਾਤ, ਅਧਾਤ ਅਤੇ ਉਪਧਾਤ (ਮੈਟਾਲਾਇਡਸ) ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ ।
→ ਧਾਤਾਂ ਦੀ ਸਤਹਿ ਤੇ ਇੱਕ ਵਿਸ਼ੇਸ਼ ਲਿਸ਼ਕ (ਚਮਕ) ਹੁੰਦੀ ਹੈ ।
→ ਧਾਤਾਂ ਕਠੋਰ ਹੁੰਦੀਆਂ ਹਨ ।
→ ਸੋਡੀਅਮ ਇੱਕ ਨਰਮ ਧਾਤ ਹੈ, ਜਿਸਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ ।
→ ਧਾਤਾਂ, ਖਿੱਚੀਣਸ਼ੀਲ ਅਤੇ ਕੁਟੀਣਸ਼ੀਲ ਹੁੰਦੀਆਂ ਹਨ ।
→ ਧਾਤਾਂ, ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਹਨ ।
→ ਧਾਤਾਂ ਤੇ ਜਦੋਂ ਸੱਟ ਮਾਰੀ ਜਾਂਦੀ ਹੈ ਤਾਂ ਇੱਕ ਵਿਸ਼ੇਸ਼ ਧੁਨੀ ਉਤਪੰਨ ਹੁੰਦੀ ਹੈ ।
→ ਅਧਾਤਾਂ ਦੀ ਆਪਣੀ ਕੋਈ ਵਿਸ਼ੇਸ਼ ਚਮਕ ਨਹੀਂ ਹੁੰਦੀ ਹੈ ।
→ ਅਧਾਤਾਂ ਵਿੱਚ ਕੁਟੀਣਯੋਗ ਅਤੇ ਖਿੱਚੀਣਯੋਗ ਸਮਰੱਥਾ ਨਹੀਂ ਹੁੰਦੀ ਹੈ ।
→ ਅਧਾਤਾਂ ਬਿਜਲੀ ਅਤੇ ਤਾਪ ਦੇ ਕੁਚਾਲਕ ਹੁੰਦੀਆਂ ਹਨ ।
→ ਪਾਰੇ ਤੋਂ ਛੁੱਟ ਬਾਕੀ ਸਾਰੀਆਂ ਧਾਤਾਂ ਸਾਧਾਰਨ ਤਾਪ ਤੇ ਠੋਸ ਹੁੰਦੀਆਂ ਹਨ ।
→ ਆਮ ਤੌਰ ਤੇ ਧਾਤਾਂ ਦਾ ਪਿਘਲਣ ਅੰਕ ਉੱਚਾ ਹੁੰਦਾ ਹੈ ।
→ ਆਇਓਡੀਨ ਇੱਕ ਅਧਾਰ ਹੈ ਜਿਸ ਵਿੱਚ ਲਿਸ਼ਕ ਹੁੰਦੀ ਹੈ । ਹੋਰ ਸਾਰੀਆਂ ਅਧਾਤਾਂ ਵਿੱਚ ਅਜਿਹੀ ਕੋਈ ਚਮਕ ਨਹੀਂ ਹੁੰਦੀ ਹੈ ।
→ ਕਾਰਬਨ ਇੱਕ ਅਧਾਰ ਹੈ ਜਿਸ ਦੇ ਭਿੰਨ ਰੂਪ ਗ੍ਰੇਫਾਈਟ ਅਤੇ ਡਾਇਮੰਡ (ਹੀਰਾ) ਹਨ ।
→ ਖਾਰ ਧਾਤਾਂ ਸੋਡੀਅਮ ਅਤੇ ਪੋਟਾਸ਼ੀਅਮ ਨਰਮ ਧਾਤਾਂ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਚਾਕੂ ਨਾਲ ਕੱਟਿਆ ਜਾ ਸਕਦਾ ਹੈ ।
→ ਇਨ੍ਹਾਂ ਧਾਤਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਨੀਵੇਂ ਹੁੰਦੇ ਹਨ .
→ ਲਗਭਗ ਸਾਰੀਆਂ ਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਆਪਣੇ-ਆਪਣੇ ਆਕਸਾਈਡ ਬਣਾਉਂਦੀਆਂ ਹਨ ।
→ ਅਜਿਹੇ ਧਾਤੂ ਦੇ ਆਕਸਾਈਡ ਜਿਨ੍ਹਾਂ ਵਿੱਚ ਤੇਜ਼ਾਬ ਅਤੇ ਖਾਰ ਦੋਨਾਂ ਦੇ ਗੁਣ ਮੌਜੂਦ ਹੋਣ ਐਨਫੋਟੈਰਿਕ ਆਕਸਾਈਡ ਕਹਿੰਦੇ ਹਨ ।
→ ਜ਼ਿਆਦਾਤਰ ਧਾਤ ਦੇ ਆਕਸਾਈਡ ਪਾਣੀ ਵਿੱਚ ਨਹੀਂ ਘੁਲਦੇ, ਪਰੰਤੂ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਕਸਾਈਡ ਬਣਾਉਂਦੇ ਹਨ ।
→ ਸੋਡੀਅਮ ਅਤੇ ਪੋਟਾਸ਼ੀਅਮ ਧਾਤਾਂ ਹਵਾ ਵਿੱਚ ਖੁੱਲ੍ਹਾ ਛੱਡਣ ਨਾਲ ਅੱਗ ਫੜ ਲੈਂਦੀਆਂ ਹਨ ।
→ ਸੋਡੀਅਮ ਧਾਤ ਨੂੰ ਅੱਗ ਲੱਗਣ ਤੋਂ ਸੁਰੱਖਿਅਤ ਰੱਖਣ ਲਈ ਕਿਰੋਸੀਨ ਦੇ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ।
→ ਐਨੋਡੀਕਰਨ ਇੱਕ ਅਜਿਹੀ ਕਿਰਿਆ ਹੈ ਜਿਸ ਵਿੱਚ ਐਲੂਮੀਨੀਅਮ ਤੇ ਇੱਕ ਮੋਟੀ ਪਰਤ ਬਿਜਲੀ ਦੁਆਰਾ ਜਮਾਂ ਕੀਤੀ ਜਾਂਦੀ ਹੈ ।
→ ਧਾਤਾਂ ਪਾਣੀ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਉਤਪੰਨ ਕਰਦੀਆਂ ਹਨ, ਪਰੰਤੂ ਸਾਰੀਆਂ ਧਾਤਾਂ ਪ੍ਰਤਿਕਿਰਿਆ ਨਹੀਂ ਕਰਦੀਆਂ ।
→ ਸੋਡੀਅਮ ਅਤੇ ਪੋਟਾਸ਼ੀਅਮ ਠੰਡੇ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਜਨ ਉਤਪੰਨ ਕਰਦੀਆਂ ਹਨ ਅਤੇ ਤਾਪ ਦਾ ਨਿਕਾਸ ਹੁੰਦਾ ਹੈ |
→ ਮੈਗਨੀਸ਼ੀਅਮ ਧਾਤ ਗਰਮ ਪਾਣੀ ਨਾਲ ਕਿਰਿਆ ਕਰਦੀ ਹੈ ਅਤੇ ਇਸ ਪ੍ਰਤੀਕਿਰਿਆ ਦੌਰਾਨ ਹਾਈਡਰੋਜਨ ਬਣਦੀ ਹੈ ।
→ ਲਾਲ ਗਰਮ ਲੋਹਾ, ਐਲੂਮੀਨੀਅਮ ਅਤੇ ਜ਼ਿੰਕ ਭਾਫ਼ ਨਾਲ ਪ੍ਰਤੀਕਿਰਿਆ ਕਰਦੇ ਹਨ ਜਿਸ ਦੇ ਸਿੱਟੇ ਵੱਜੋਂ ਹਾਈਡਰੋਜਨ ਪੈਦਾ ਹੁੰਦੀ ਹੈ ।
→ ਕਿਰਿਆਸ਼ੀਲਤਾ ਲੜੀ ਵਿੱਚ ਧਾਤਾਂ ਨੂੰ ਇਨ੍ਹਾਂ ਦੀ ਕਿਰਿਆਸ਼ੀਲਤਾ ਦੇ ਘੱਟਦੇ ਕੂਮ ਵਿੱਚ ਵਿਵਸਥਿਤ ਕੀਤਾ ਗਿਆ ਹੈ ।
→ ਲੈਂਡ, ਕਾਪਰ ਅਤੇ ਚਾਂਦੀ ਜਿਹੀਆਂ ਧਾਤਾਂ ਪਾਣੀ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ ਹਨ ।
→ ਧਾਤਾਂ, ਤੇਜ਼ਾਬ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਅਤੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ ।
→ ਨਾਈਟ੍ਰਿਕ ਐਸਿਡ (HNO3) ਇੱਕ ਸ਼ਕਤੀਸ਼ਾਲੀ ਆਕਸੀਕਾਰਕ ਹੈ ।
→ ਐਕਵਾਰੀਜਿਆ 3 : 1 ਦੇ ਅਨੁਪਾਤ ਵਿੱਚ ਗਾੜਾ ਹਾਈਡਰੋਕਲੋਰਿਕ ਐਸਿਡ ਅਤੇ ਗਾੜ੍ਹਾ ਨਾਈਟਿਕ ਐਸਿਡ ਦਾ ਮਿਸ਼ਰਨ ਹੈ ਜਿਹੜਾ ਨੋਬਲ ਧਾੜਾਂ ਜਿਵੇਂ ਸੋਨਾ ਅਤੇ ਪਲਾਟੀਨਮ ਨੂੰ ਆਪਣੇ ਵਿੱਚ ਘੋਲ ਲੈਂਦਾ ਹੈ ।
→ ਧਾਤ ਤੋਂ ਅਧਾੜ ਨੂੰ ਇਲੈੱਕਟਾਂਨ ਦੇ ਸਥਾਨਾਂਤਰਨ ਦੁਆਰਾ ਨਿਰਮਿਤ ਯੌਗਿਕਾਂ ਨੂੰ ਆਇਨੀ ਯੌਗਿਕ ਜਾਂ ਬਿਜਲਈ ਸੰਯੋਜੀ ਯੌਗਿਕ ਕਹਿੰਦੇ ਹਨ ।
→ ਆਇਨੀ ਯੌਗਿਕਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਉੱਚੇ ਹੁੰਦੇ ਹਨ ।
→ ਆਇਨੀ ਯੌਗਿਕ ਠੋਸ ਅਵਸਥਾ ਵਿੱਚ ਬਿਜਲੀ ਦੇ ਚਾਲਕ ਨਹੀਂ ਹੁੰਦੇ ਹਨ ਕਿਉਂਕਿ ਇਸ ਅਵਸਥਾ ਵਿੱਚ ਆਇਨ ਗਤੀ ਨਹੀਂ ਕਰ ਸਕਦੇ ।
→ ਉਹ ਤੱਤ ਜਾਂ ਯੌਗਿਕ ਜਿਹੜੇ ਪ੍ਰਿਥਵੀ ਦੀ ਪੇਪੜੀ ਵਿੱਚ ਕੁਦਰਤੀ ਰੂਪ ਵਿੱਚ ਮਿਲਦੇ ਹਨ, ਖਣਿਜ ਕਹਾਉਂਦੇ ਹਨ ।
→ ਜਿਨ੍ਹਾਂ ਖਣਿਜਾਂ ਵਿੱਚ ਧਾਤ ਕਾਫ਼ੀ ਮਾਤਰਾ ਵਿੱਚ ਹੋਣ ਅਤੇ ਉਸ ਤੋਂ ਆਸਾਨੀ ਨਾਲ ਨਿਸ਼ਕਰਸ਼ਿਤ ਕਰ ਲਿਆ ਜਾਏ, ਉਸ ਨੂੰ ਕੱਚੀ ਧਾਤ ਕਿਹਾ ਜਾਂਦਾ ਹੈ ।
→ ਜਿਹੜੀਆਂ ਧਾਤਾਂ ਕਿਰਿਆਸ਼ੀਲਤਾ ਲੜੀ ਦੇ ਨੀਵੇਂ ਪਾਸੇ ਸਥਿਤ ਹਨ, ਘੱਟ ਕਿਰਿਆਸ਼ੀਲ ਹੁੰਦੀਆਂ ਹਨ ਅਤੇ ਪ੍ਰਕਿਰਤੀ ਵਿੱਚ ਸੁਤੰਤਰ ਅਵਸਥਾ ਵਿੱਚ ਮਿਲਦੀਆਂ ਹਨ ।
→ ਧਰਤੀ ਵਿੱਚੋਂ ਕੱਢੀਆਂ ਗਈਆਂ ਕੱਚੀਆਂ ਧਾਤਾਂ ਵਿੱਚ ਮਿੱਟੀ, ਰੇਤ ਆਦਿ ਅਸ਼ੁੱਧੀਆਂ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਨੂੰ ਗੈਂਗ ਆਖਦੇ ਹਨ ।
→ ਸਲਫਾਈਡ ਯੁਕਤ ਕੱਚੀ ਧਾਤ ਹਵਾ ਦੀ ਹੋਂਦ ਵਿੱਚ ਉੱਚੇ ਤਾਪ ਤੇ ਗਰਮ ਕਰਨ ਨਾਲ ਇਹ ਆਕਸਾਈਡ ਵਿੱਚ ਬਦਲ ਜਾਂਦੀ ਹੈ । ਇਸ ਕਿਰਿਆ ਨੂੰ ਭੰਨਣਾ ਕਹਿੰਦੇ ਹਨ ।
→ ਕਾਰਬੋਨੇਟ ਯੁਕਤ ਕੱਚੀ ਧਾਤ ਨੂੰ ਸੀਮਿਤ ਹਵਾ ਵਿੱਚ ਅਧਿਕ ਤਾਪ ਤੇ ਗਰਮ ਕਰਨ ਨਾਲ ਇਹ ਆਕਸਾਈਡ ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਇਸ ਪ੍ਰਕਿਰਿਆ ਨੂੰ ਭਸਮੀਕਰਨ ਕਹਿੰਦੇ ਹਨ ।
→ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਉੱਪਰ ਸਥਿਤ ਧਾਤਾਂ ਨੂੰ ਕੱਚੀਆਂ ਧਾਤਾਂ ਤੋਂ ਬਿਜਲੀ ਵਿਘਟਨੀ ਵਿਧੀ ਦੁਆਰਾ ਨਿਸ਼ਕਰਸ਼ਿਤ ਕੀਤਾ ਜਾਂਦਾ ਹੈ ।
→ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ, ਪੇਂਟ ਕੀਤਾ ਜਾਂਦਾ ਹੈ, ਤੇਲ ਜਾਂ ਗਰੀਜ਼ ਲਗਾਈ ਜਾਂਦੀ ਹੈ, ਗੈਲਵੇਨੀਕਰਨ ਕੀਤਾ ਜਾਂਦਾ ਹੈ, ਕੋਮੀਅਮ ਪਲੇਟਿੰਗ ਕੀਤੀ ਜਾਂਦੀ ਹੈ ਜਾਂ ਫਿਰ ਮਿਸ਼ਰਿਤ ਧਾਤ ਬਣਾਇਆ ਜਾਂਦਾ ਹੈ ।
→ ਦੋ ਜਾਂ ਦੋ ਤੋਂ ਵੱਧ ਧਾਤਾਂ ਦੇ ਸਮਅੰਗੀ ਮਿਸ਼ਰਨ ਨੂੰ ਮਿਸ਼ਰਿਤ ਧਾਤ ਕਹਿੰਦੇ ਹਨ ।
→ ਖਿੱਚੀਣਯੋਗਤਾ (Ductivity)-ਧਾਤਾਂ ਦਾ ਉਹ ਗੁਣ ਜਿਸ ਕਾਰਨ ਧਾਤਾਂ ਨੂੰ ਖਿੱਚ ਕੇ ਬਾਰੀਕ ਤਾਰਾਂ ਬਣਾਉਣ ਦੀ ਸਮਰੱਥਾ ਹੁੰਦੀ ਹੈ ।
→ ਕੁਟੀਯੋਗਤਾ (Malleability)-ਧਾਤਾਂ ਦਾ ਉਹ ਗੁਣ ਜਿਸ ਕਰਕੇ ਧਾਤਾਂ ਨੂੰ ਕੁੱਟ ਕੇ ਉਨ੍ਹਾਂ ਦੀਆਂ ਪਤਲੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਹਨ ।
→ ਚਾਲਕਤਾ (Conductivity)-ਧਾਤਾਂ ਦੁਆਰਾ ਊਸ਼ਮਾ (ਤਾਪ) ਅਤੇ ਬਿਜਲਈ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਦੇਣਾ ।
→ ਖਣਿਜ (Mineral)-ਪ੍ਰਿਥਵੀ ਦੀ ਪੇਪੜੀ ਵਿੱਚ ਕੁਦਰਤੀ ਤੌਰ ‘ਤੇ ਮਿਲਣ ਵਾਲੇ ਤੱਤ ਜਾਂ ਯੌਗਿਕ ।
→ ਧਾਕ੍ਰਮ (Metallurgy)-ਧਾਤਾਂ ਨੂੰ ਉਨ੍ਹਾਂ ਦੀਆਂ ਕੱਚੀਆਂ ਧਾੜਾਂ ਵਿੱਚੋਂ ਨਿਸ਼ਕਰਸ਼ਿਤ ਕਰਨਾ ਅਤੇ ਉਪਯੋਗ ਲਈ ਉਨ੍ਹਾਂ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ।
→ ਕੱਚੀ-ਧਾਤ (Ore)-ਖਣਿਜ ਜਿਸ ਵਿੱਚ ਧਾਤ ਦੀ ਪ੍ਰਤਿਸ਼ਤ ਮਾਤਰਾ ਕਾਫ਼ੀ ਉੱਚੀ ਹੁੰਦੀ ਹੈ ਅਤੇ ਉਸ ਵਿੱਚੋਂ ਧਾਤ ਦਾ ਨਿਸ਼ਕਰਸ਼ਨ ਲਾਹੇਵੰਦ ਢੰਗ ਨਾਲ ਕੀਤਾ ਜਾ ਸਕੇ ।
→ ਗੈਂਗ (Gangue)-ਪ੍ਰਿਥਵੀ ਦੀ ਪੇਪੜੀ ਹੇਠਾਂ ਕੱਢੀਆਂ ਗਈਆਂ ਕੱਚੀਆਂ ਧਾਤਾਂ ਵਿੱਚ ਉਪਸਥਿਤ ਬੇਲੋੜੇ ਪਦਾਰਥ ।
→ ਭੰਨਣ (Roasting)-ਸੰਘਣਿਤ ਕੱਚੀਆਂ-ਧਾਤਾਂ ਨੂੰ ਗਰਮ ਕਰਕੇ ਧਾੜਵੀ ਆਕਸਾਈਡਾਂ ਵਿੱਚ ਬਦਲਣ ਦੀ ਪ੍ਰਕਿਰਿਆ ।
→ ਲਘੂਕਰਨ (Reduction)-ਧਾਤ ਨੂੰ ਉਸਦੇ ਆਕਸਾਈਡ ਤੋਂ ਪ੍ਰਾਪਤ ਕਰਨ ਦੀ ਪ੍ਰਕਿਰਿਆ ।
→ ਸ਼ੁੱਧੀਕਰਨ (ਸ਼ੁੱਧਾਈ)-ਅਸ਼ੁੱਧ ਧਾਤਾਂ ਤੋਂ ਸ਼ੁੱਧ ਧਾਤਾਂ ਪ੍ਰਾਪਤ ਕਰਨ ਦੀ ਕਿਰਿਆ ।
→ ਮਿਸ਼ਰਿਤ ਧਾਤ (Alloy)-ਕਿਸੇ ਧਾਤ ਦਾ ਕਿਸੇ ਹੋਰ ਧਾਤ ਜਾਂ ਅਧਾਤ ਨਾਲ ਬਣਿਆ ਸਮਅੰਗੀ ਮਿਸ਼ਰਨ, ਮਿਸ਼ਰਿਤ ਧਾਤ ਅਖਵਾਉਂਦਾ ਹੈ ।
→ ਧਾਤੂ-ਮਲ (Slag)-ਗੈਂਗ ਅਤੇ ਸਮੈਲਟਰ ਦੇ ਆਪਸੀ ਮੇਲ ਤੋਂ ਬਣੇ ਪਦਾਰਥ ਨੂੰ ਧਾਤੂ-ਮਲ ਆਖਦੇ ਹਨ ।
→ ਐਮਫੋਟੈਰਿਕ ਆਕਸਾਈਡ (Amphoteric oxide)-ਜਿਹੜਾ ਧਾਤਵੀ ਆਕਸਾਈਡ ਤੇਜ਼ਾਬ ਅਤੇ ਖਾਰ ਦੋਨਾਂ ਦੇ ਗੁਣ ਦਰਸਾਏ ।
→ ਐਕਵਾਰੀਜਿਆ (Aqvaregia)-ਗਾੜੇ ਹਾਈਡਰੋਕਲੋਰਿਕ ਐਸਿਡ ਅਤੇ ਗਾੜ੍ਹੇ ਨਾਈਟ੍ਰਿਕ ਐਸਿਡ ਦਾ 3 : 1 ਵਿੱਚ ਮਿਸ਼ਰਨ ।
→ ਆਇਨੀ ਬੰਧਨ (Iomic Bond)-ਕਿਸੇ ਇੱਕ ਪਰਮਾਣੂ ਤੋਂ ਦੂਸਰੇ ਪਰਮਾਣੂ ਵੱਲੋਂ ਇਲੈੱਕਨਾਂ ਦੇ ਸਥਾਨਾਂਤਰਨ ਦੁਆਰਾ ਬਣੇ ਰਸਾਇਣਿਕ ਬੰਧਨ ਨੂੰ ਆਇਨੀ ਬੰਧਨ ਕਹਿੰਦੇ ਹਨ ।
→ ਸਹਿਸੰਯੋਜਕ ਬੰਧਨ (Covalent Bond)-ਦੋ ਪਰਮਾਣੂਆਂ ਦੇ ਵਿੱਚ ਇਲੈੱਕਟ੍ਰਾਨਾਂ ਦੀ ਸਾਂਝੇਦਾਰੀ ਤੋਂ ਬਣੇ ਰਸਾਇਣਿਕ ਬੰਧਨ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।
→ ਭਸਮੀਕਰਨ (Calcination)-ਕੱਚੀ-ਧਾਤ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕਰਨ ਦੀ ਪ੍ਰਕਿਰਿਆ ਭਸਮੀਕਰਨ ਕਹਾਉਂਦੀ ਹੈ । ਇਸ ਪ੍ਰਕਿਰਿਆ ਵਿੱਚ ਕੱਚੀ ਧਾਤ ਮੁਸਾਮਦਾਰ ਬਣ ਜਾਂਦੀ ਹੈ ।
→ ਧਾਤ (Metal)-ਉਹ ਤੱਤ ਜਿਹੜੇ ਇਲੈਂਕਨ ਗੁਆ ਕੇ ਧਨ-ਆਇਨ ਬਣਾਉਂਦੇ ਹਨ ।
→ ਅਧਾਤ (Non-metal)-ਉਹ ਤੱਤ ਜਿਹੜੇ ਇਲੈੱਕਟ੍ਰਾਨ ਪ੍ਰਾਪਤ ਕਰਕੇ ਰਿਣ-ਆਇਨ ਬਣਾਉਂਦੇ ਹਨ ।
→ ਐਲਗਮ (Amalgam)-ਜਦੋਂ ਮਿਸ਼ਰਿਤ ਧਾਤ ਵਿੱਚ ਇੱਕ ਧਾਤ ਦੇ ਰੂਪ ਵਿੱਚ ਪਾਰਾ ਹੋਵੇ ਤਾਂ ਉਹ ਮਿਸ਼ਰਿਤ ਧਾਤ ਐਲਗਮ ਅਖਵਾਉਂਦੀ ਹੈ ।
→ ਖੋਰਣ (Corrosion)-ਕਿਸੇ ਧਾਤ ਦੀ ਸਹਿ ਹਵਾ, ਪਾਣੀ ਜਾਂ ਕਿਸੇ ਹੋਰ ਪਦਾਰਥ ਦਾ ਪ੍ਰਭਾਵ ਹੋਵੇ ਅਤੇ ਧਾਤ ਦੀ ਸਤਹਿ ਕਮਜ਼ੋਰ ਹੋ ਜਾਏ ਤਾਂ ਉਹ ਪ੍ਰਕਿਰਿਆ ਖੋਰਣ ਕਹਾਉਂਦੀ ਹੈ ।
→ ਬਿਜਲਈ ਧਨਾਤਮਕ ਤੱਤ (Electro-positive Element)-ਉਹ ਤੱਤ ਜਿਹੜੇ ਇਲੈਂਕਨ ਗੁਆ ਕੇ ਧਨ ਚਾਰਜਿਤ ਆਇਨ ਬਣਾਉਣ ਉਨ੍ਹਾਂ ਨੂੰ ਬਿਜਲਈ ਧਨਾਤਮਕ ਤੱਤ ਕਹਿੰਦੇ ਹਨ ।
→ ਬਿਜਲਈ ਰਿਣਾਤਮਕ ਤੱਤ (Electro-negative Element)-ਉਹ ਤੱਤ ਜਿਹੜੇ ਇਲੈੱਕਟੂਨ ਪ੍ਰਾਪਤ ਕਰਕੇ ਰਿਣ-ਚਾਰਿਜਤ ਆਇਨ ਬਣਾਉਂਦੇ ਹਨ, ਉਨ੍ਹਾਂ ਨੂੰ ਬਿਜਲਈ ਰਿਣਾਤਮਕ ਕਹਿੰਦੇ ਹਨ ।
→ ਕਿਰਿਆਸ਼ੀਲਤਾ ਲੜੀ (Activity Series)-ਧਾਤਾਂ ਨੂੰ ਉਨ੍ਹਾਂ ਦੇ ਘੱਟਦੇ ਕਿਰਿਆਸ਼ੀਲਤਾ ਦੇ ਕੂਮ ਵਿੱਚ ਵਿਵਸਥਿਤ ਕਰਨਾ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਕਹਾਉਂਦਾ ਹੈ ।