PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

This PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ will help you in revision during exams.

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਭੋਜਨ ਵਿੱਚ ਖੱਟਾ ਸਵਾਦ ਤੇਜ਼ਾਬ ਅਤੇ ਕੌੜਾ ਸਵਾਦ ਖਾਰਾਂ ਦੀ ਮੌਜੂਦਗੀ ਕਾਰਨ ਹੁੰਦਾ ਹੈ । ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਅਤੇ ਖਾਰ ਲਾਲ ਲਿਟਮਸ ਨੂੰ ਨੀਲਾ ਕਰਦੇ ਹਨ ।

→ ਤੇਜ਼ਾਬ ਅਤੇ ਖਾਰ ਇਕ ਦੂਸਰੇ ਦੇ ਅਸਰ ਨੂੰ ਖ਼ਤਮ ਕਰਦੇ ਹਨ ।

→ ਤੇਜ਼ਾਬਾਂ ਅਤੇ ਖਾਰਾਂ ਦੀ ਜਾਂਚ, ਲਿਟਮਸ, ਹਲਦੀ, ਮੇਥੀਲ ਆਰੇਂਜ ਅਤੇ ਫੀਨਾਲਫਥੇਲਿਨ ਨਾਮਕ ਸੂਚਕਾਂ ਦੁਆਰਾ ਕੀਤੀ ਜਾ ਸਕਦੀ ਹੈ ।

→ ਕਾਰਬਨ-ਡਾਈਆਕਸਾਈਡ ਗੈਸ ਨੂੰ ਚੂਨੇ ਦੇ ਪਾਣੀ ਵਿੱਚੋਂ ਲੰਘਾਉਣ ਤੇ ਇਸ ਪਾਣੀ ਦਾ ਰੰਗ ਦੁਧੀਆ ਹੋ ਜਾਂਦਾ ਹੈ ।

→ ਚੂਨੇ ਦੇ ਪਾਣੀ ਵਿੱਚ ਵੱਧ ਕਾਰਬਨ-ਡਾਈਆਕਸਾਈਡ ਮਿਲਾਉਣ ‘ਤੇ ਪਾਣੀ ਵਿੱਚ ਘੁਲਣਸ਼ੀਲ ਕੈਲਸ਼ੀਅਮ ਬਾਈਕਾਰਬੋਨੇਟ ਬਣਦਾ ਹੈ, ਜਿਸ ਕਾਰਨ ਦੁਧੀਆ ਰੰਗ ਸਮਾਪਤ ਹੋ ਜਾਂਦਾ ਹੈ ।

→ ਖਾਰ ਫੀਨਾਲਫਥੇਲੀਨ ਤੇਜ਼ਾਬ ਦੀ ਮੌਜੂਦਗੀ ਵਿੱਚ ਕਿਰਿਆ ਕਰਕੇ ਗੁਲਾਬੀ ਰੰਗ ਬਣਾਉਂਦੇ ਹਨ ।

→ ਤੇਜ਼ਾਬ ਅਤੇ ਖਾਰ ਆਪਸ ਵਿੱਚ ਮਿਲ ਕੇ ਲੂਣ ਅਤੇ ਖਾਰ ਬਣਾਉਂਦੇ ਹਨ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਘੋਲਾਂ ਵਿੱਚ ਬਿਜਲੀ ਧਾਰਾ ਆਇਨਾਂ ਦੁਆਰਾ ਪ੍ਰਵਾਹਿਤ ਹੁੰਦੀ ਹੈ ।

→ ਤੇਜ਼ਾਬ ਵਿੱਚ ਮਾਂ ਧਨ ਆਇਨ ਹੈ । ਤੇਜ਼ਾਬ ਘੋਲ ਵਿੱਚ ਹਾਈਡਰੋਜਨ ਆਇਨ H+ (aq) ਪੈਦਾ ਕਰਦਾ ਹੈ, ਜਿਸ ਕਾਰਨ ਉਨ੍ਹਾਂ ਦਾ ਗੁਣਧਰਮ ਤੇਜ਼ਾਬੀ ਹੋ ਜਾਂਦਾ ਹੈ ।

→ ਖਾਰ ਪਾਣੀ ਵਿੱਚ OH ਆਇਨ ਪੈਦਾ ਕਰਦੇ ਹਨ ।

→ ਖਾਰਾਂ ਦੀ ਸਪਰਸ਼ ਸਾਬਣ ਦੀ ਤਰ੍ਹਾਂ, ਸਵਾਦ ਕੌੜਾ ਹੁੰਦਾ ਹੈ ।

→ ਸਾਰੇ ਅਮਲ H+ (aq) ਅਤੇ ਸਾਰੇ ਖਾਰ OH (aq) ਪੈਦਾ ਕਰਦੇ ਹਨ ।

→ ਪਾਣੀ ਵਿੱਚ ਤੇਜ਼ਾਬ ਜਾਂ ਖਾਰ ਦੇ ਘੁਲਣ ਦੀ ਕਿਰਿਆ ਬਹੁਤ ਤਾਪ ਨਿਕਾਸੀ ਵਾਲੀ ਹੁੰਦੀ ਹੈ । ਇਸ ਲਈ ਪਤਲਾ ਕਰਦੇ ਸਮੇਂ ਹੌਲੀ-ਹੌਲੀ ਪਾਣੀ ਵਿੱਚ ਮਿਲਾਉਣਾ ਚਾਹੀਦਾ ਹੈ । ਗਾੜੇ ਤੇਜ਼ਾਬ ਵਿੱਚ ਪਾਣੀ ਨਹੀਂ ਮਿਲਾਉਣਾ ਚਾਹੀਦਾ ।

→ ਯੂਨੀਵਰਸਲ ਸੂਚਕ ਕਿਸੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਵੱਖ-ਵੱਖ ਸਾਂਦਰਤਾ ਨੂੰ ਵੱਖ-ਵੱਖ ਰੰਗਾਂ ਨਾਲ ਪ੍ਰਦਰਸ਼ਿਤ ਕਰਦਾ ਹੈ ।

→ ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦਾ ਗਾੜ੍ਹਾਪਣ ਪਤਾ ਕਰਨ ਲਈ ਇਕ ਸਕੇਲ ਬਣਾਇਆ ਗਿਆ ਹੈ, ਜਿਸ ਨੂੰ pH ਸਕੇਲ ਕਹਿੰਦੇ ਹਨ ।

→ pH ਵਿੱਚ ‘p’ ਸੂਚਕ ਹੈ-ਪੂਰੈੱਸ ਦਾ ਜਿਸ ਦਾ ਜਰਮਨ ਵਿੱਚ ਮਤਲਬ ਹੈ-ਸ਼ਕਤੀ ।

→ pH ਸਕੇਲ ਵਿੱਚ ਜ਼ੀਰੋ (ਵੱਧ ਅਮਲਤਾ ਤੋਂ ਚੌਦਾਂ (ਵੱਧ ਖਾਰਾਪਣ) ਤੱਕ pH ਨੂੰ ਪਤਾ ਕਰ ਸਕਦੇ ਹਾਂ ।

→ ਹਾਈਡਰੋਜਨ ਆਇਨ ਦਾ ਗਾੜ੍ਹਾਪਣ ਜਿੰਨਾ ਵੱਧ ਹੋਵੇਗਾ ਉਸਦਾ pH ਓਨਾ ਹੀ ਘੱਟ ਹੋਵੇਗਾ । ਕਿਸੇ ਉਦਾਸੀਨ ਘੋਲ ਦਾ pH ਮਾਨ 7 ਹੁੰਦਾ ਹੈ । pH ਸਕੇਲ ਵਿੱਚ ਘੋਲ ਦਾ ਮਾਨ 7 ਤੋਂ ਘੱਟ ਹੋਣ ਤੇ ਇਹ ਤੇਜ਼ਾਬੀ ਹੁੰਦਾ ਹੈ ਅਤੇ pH 7 ਤੋਂ 14 ਤੱਕ ਵੱਧਣ ‘ਤੇ ਇਸਦੀ ਖਾਰੀ ਸ਼ਕਤੀ ਦਾ ਪਤਾ ਲਗਦਾ ਹੈ ।

→ ਵੱਧ ਗਿਣਤੀ ਵਿੱਚ H+ਆਇਨ ਪੈਦਾ ਕਰਨ ਵਾਲੇ ਅਮਲ ਪ੍ਰਬਲ ਤੇਜ਼ਾਬ ਹੁੰਦੇ ਹਨ ਅਤੇ ਘੱਟ ਮਾਂਆਇਨ ਪੈਦਾ ਕਰਨ ਵਾਲੇ ਤੇਜ਼ਾਬ ਕਮਜ਼ੋਰ ਅਮਲ ਹੁੰਦੇ ਹਨ ।

→ ਵੱਧ ਤੇਜ਼ਾਬੀ ਮਾਦਾ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਐਂਟਐਸਿਡ ਮੈਗਨੀਸ਼ੀਅਮ ਹਾਈਡਰੋਆਕਸਾਈਡ ਵਰਗੇ ਕਮਜ਼ੋਰ ਖਾਰ ਦੀ ਵਰਤੋਂ ਕੀਤੀ ਜਾਂਦੀ ਹੈ ।

→ ਮੁੰਹ ਵਿੱਚ pH ਦਾ ਮਾਨ 5.5 ਤੋਂ ਘੱਟ ਹੋਣ ਤੇ ਦੰਦਾਂ ਦਾ ਖੁਰਣਾ ਸ਼ੁਰੂ ਹੋ ਜਾਂਦਾ ਹੈ ।

→ ਨੇਟਲ ਨਾਂ ਦਾ ਪੌਦਾ ਮੈਥੇਨਾਈਕ ਐਸਿਡ ਦੇ ਕਾਰਨ ਡੰਕ ਵਰਗਾ ਦਰਦ ਪੈਦਾ ਕਰਦਾ ਹੈ ਜੋ ਇਸ ਦੇ ਵਾਲਾਂ ਵਿੱਚ ਮੌਜੂਦ ਹੁੰਦਾ ਹੈ । ਇਸ ਦਰਦ ਦਾ ਇਲਾਜ ਡਾਕ ਪੌਦੇ ਦੀਆਂ ਪੱਤੀਆਂ ਨਾਲ ਕੀਤਾ ਜਾਂਦਾ ਹੈ ।

→ ਸੋਡੀਅਮ ਹਾਈਡਰੋਜਨ ਕਾਰਬੋਨੇਟ ਇਕ ਕਮਜ਼ੋਰ ਖਾਰ ਹੈ । ਇਸ ਨੂੰ ਬੇਕਿੰਗ ਪਾਊਡਰ ਅਤੇ ਕੇਕ ਬਣਾਉਣ ਲਈ ਵਰਤਿਆ ਜਾਂਦਾ ਹੈ । ਇਹ ਅੱਗ ਬੁਝਾਊ ਯੰਤਰਾਂ ਵਿੱਚ ਵੀ ਵਰਤਿਆ ਜਾਂਦਾ ਹੈ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਧੋਣ ਦਾ ਸੋਡਾ (Na2CO3. 10H2O) ਤੋਂ ਸੋਡੀਅਮ ਕਲੋਰਾਈਡ ਤਿਆਰ ਕੀਤਾ ਜਾਂਦਾ ਹੈ । ਇਹ ਕੱਚ, ਸਾਬਣ, ਕਾਗ਼ਜ਼ ਆਦਿ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ । ਇਸ ਤੋਂ ਪਾਣੀ ਦੀ ਸਥਾਈ ਕਠੋਰਤਾ ਦੂਰ ਕੀਤੀ ਜਾਂਦੀ ਹੈ ।

→ ਜਲੀ ਕਾਪਰ ਸਲਫੇਟ ਦਾ ਸੂਤਰ CuSO4. 5H2O ਹੈ ਅਤੇ ਜਿਪਸਮ ਦਾ ਸੂਤਰ CaSO4. 2H2O ਹੈ ।

→ ਪਲਾਸਟਰ ਆਫ਼ ਪੈਰਿਸ ਨੂੰ ਕੈਲਸ਼ੀਅਮ ਸਲਫੇਟ ਅਰਧਹਾਈਡਰੇਟ (CaSO4. \(\frac {1}{2}\)H2O) ਨੂੰ 373K ਤਕ ਗਰਮ ਕਰਕੇ ਬਣਾਇਆ ਜਾਂਦਾ ਹੈ ।

→ ਪਲਾਸਟਰ ਆਫ਼ ਪੈਰਿਸ ਤੋਂ ਖਿਡੌਣੇ ਅਤੇ ਸਜਾਵਟੀ ਸਮਾਨ ਤਿਆਰ ਕੀਤਾ ਜਾਂਦਾ ਹੈ ।

→ ਸੂਚਕ ਰੰਗ ਜਾਂ ਰੰਗਾਂ ਦੇ ਮਿਸ਼ਰਣ ਹੁੰਦੇ ਹਨ ਜੋ ਤੇਜ਼ਾਬ ਜਾਂ ਖਾਰ ਦੀ ਹੋਂਦ ਦਾ ਪਤਾ ਲਗਾਉਣ ਲਈ ਉਪਯੋਗ ਕੀਤੇ ਜਾਂਦੇ ਹਨ ।

→ ਵਸਤਾਂ ਦੀ ਪ੍ਰਕਿਰਤੀ ਤੇਜ਼ਾਬੀ ਹੋਣ ਦਾ ਕਾਰਨ ਜਲੀ ਘੋਲ ਵਿੱਚ H+ ਆਇਨਾਂ ਦੀ ਉੱਤਪਤੀ ਵਜੋਂ ਹੁੰਦੀ ਹੈ । ਜਲੀ ਘੋਲ ਵਿੱਚ

→ OH ਆਇਨਾਂ ਦੀ ਉੱਤਪਤੀ ਕਾਰਨ ਵਸਤਾਂ ਦੀ ਪ੍ਰਕਿਰਤੀ ਖ਼ਾਰੀ ਹੁੰਦੀ ਹੈ ।

→ ਜਿਨ੍ਹਾਂ ਵਸਤਾਂ ਦੀ ਗੰਧ ਤੇਜ਼ਾਬੀ ਜਾਂ ਖਾਰੀ ਮਾਧਿਅਮ ਵਿੱਚ ਬਦਲ ਜਾਂਦੀ ਹੈ, ਉਨ੍ਹਾਂ ਨੂੰ ਆਲਫੈਕਟਰੀ ਜਾਂ ਸੁੰਘਣ ਸੂਚਕ ਆਖਦੇ ਹਨ ।

→ ਜਦੋਂ ਕੋਈ ਤੇਜ਼ਾਬ ਕਿਸੇ ਧਾਤ ਨਾਲ ਕਿਰਿਆ ਕਰਦਾ ਹੈ ਤਾਂ ਹਾਈਡ੍ਰੋਜਨ ਗੈਸ ਨਿਕਲਦੀ ਹੈ ਅਤੇ ਸੰਬੰਧਤ ਲੂਣ ਦੀ ਉੱਤਪਤੀ ਹੁੰਦੀ ਹੈ ।

→ ਜਦੋਂ ਤੇਜ਼ਾਬ ਧਾਤਵੀਂ ਕਾਰਬੋਨੇਟ ਜਾਂ ਧਾਤਵੀ ਹਾਈਜਨ ਕਾਰਬੋਨੇਟ ਨਾਲ ਕਿਰਿਆ ਕਰਦਾ ਹੈ ਤਾਂ ਸੰਬੰਧਤ ਲੂਣ, ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦਾ ਹੈ ।

→ ਤੇਜ਼ਾਬੀ ਅਤੇ ਖਾਰੀ ਘੋਲ ਉਨ੍ਹਾਂ ਵਿੱਚ ਮੌਜੂਦ ਮਾਂ ਜਾਂ OH ਆਇਨਾਂ ਕਰਕੇ ਬਿਜਲੀ ਚਾਲਕ ਹੁੰਦੇ ਹਨ ।

→ ਤੇਜ਼ਾਬ ਜਾਂ ਐਲਕਲੀ ਦੀ ਸ਼ਕਤੀ ਦੀ ਜਾਂਚ pH ਸਕੇਲ ਦੀ ਵਰਤੋਂ ਕਰਕੇ ਪਤਾ ਕੀਤੀ ਜਾ ਸਕਦੀ ਹੈ । ਇਹ ਜਾਂਚ ਉਨ੍ਹਾਂ ਵਿੱਚ ਹਾਈਡੋਜਨ ਆਇਨਾਂ ਦੀ ਸੰਘਣਤਾ ਦਾ ਮਾਪ ਹੁੰਦਾ ਹੈ ।

→ ਉਦਾਸੀਨ ਘੋਲ ਦਾ pH ਮਾਨ 7 ਹੁੰਦਾ ਹੈ ਜਦਕਿ ਤੇਜ਼ਾਬੀ ਘੋਲ ਦਾ pH ਮਾਨ 7 ਤੋਂ ਘੱਟ ਅਤੇ ਖਾਰੀ ਘੋਲ ਦਾ pH ਮਾਨ 7 ਤੋਂ ਵੱਧ ਹੁੰਦਾ ਹੈ ।

→ ਤੇਜ਼ਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਇੱਕ ਦੂਜੇ ਨੂੰ ਉਦਾਸੀਨ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਸੰਬੰਧਤ ਲੂਣ ਅਤੇ ਪਾਣੀ ਪੈਦਾ ਹੁੰਦਾ ਹੈ ।

→ ਲੂਣ ਦੇ ਇੱਕ ਫਾਰਮੂਲ ਇਕਾਈ ਵਿੱਚ ਪਾਣੀ ਦੇ ਨਿਸ਼ਚਿਤ ਅਣੂਆਂ ਦੀ ਸੰਖਿਆ ਨੂੰ ਕਰਿਸਟਲੀ ਜਲ ਆਖਦੇ ਹਨ ।

→ ਖੁਸ਼ਕ ਬੁਝੇ ਹੋਏ ਚੂਨੇ ਉੱਤੇ ਕਲੋਰੀਨ ਦੀ ਕਿਰਿਆ ਦੁਆਰਾ ਰੰਗਕਾਟ ਦਾ ਉਤਪਾਦਨ ਹੁੰਦਾ ਹੈ ।

→ ਡਾਕਟਰ ਪਲਾਸਟਰ ਆਫ਼ ਪੈਰਿਸ ਦੀ ਵਰਤੋਂ ਟੁੱਟੀਆਂ ਹੱਡੀਆਂ ਨੂੰ ਸਥਿਰ ਰੱਖਣ ਲਈ ਕਰਦੇ ਹਨ ।

→ ਅਸੀਂ ਆਪਣੇ ਰੋਜ਼ਾਨਾ ਜੀਵਨ ਅਤੇ ਉਦਯੋਗਾਂ ਵਿੱਚ ਵੱਖ-ਵੱਖ ਕੰਮਾਂ ਲਈ ਵਿਭਿੰਨ ਪ੍ਰਕਾਰ ਦੇ ਲੁਣਾਂ ਦਾ ਉਪਯੋਗ ਕਰਦੇ ਹਾਂ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਸੂਚਕ (Indicator)-ਜੋ ਪਦਾਰਥ ਤੇਜ਼ਾਬ ਜਾਂ ਖਾਰ ਵਿੱਚ ਮਿਲਾਉਣ ‘ਤੇ ਆਪਣੇ ਰੰਗ ਵਿੱਚ ਬਦਲਾਓ ਕਰ ਲੈਂਦੇ ਹਨ ਉਨ੍ਹਾਂ ਨੂੰ ਸੁਚਕ ਕਹਿੰਦੇ ਹਨ । ਲਿਟਸ, ਹਲਦੀ, ਫੀਲਫਥੇਲੀਨ, ਮਿਥਾਈਲ ਆਰੇਂਜ ਆਦਿ | ਸੁਚਕਾਂ ਦੇ ਉਦਾਹਰਨ ਹਨ ।

→ ਗੰਧ ਵਾਲੇ ਸੂਚਕ (Olfactory)-ਜੋ ਪਦਾਰਥ ਆਪਣੀ ਗੰਧ ਨੂੰ ਤੇਜ਼ਾਬ ਜਾਂ ਖਾਰ ਮਾਧਿਅਮ ਵਿੱਚ ਬਦਲ ਲੈਣ ਉਨ੍ਹਾਂ ਨੂੰ ਗੰਧ ਵਾਲੇ ਸੁਚਕ ਕਹਿੰਦੇ ਹਨ ।

→ ਤੇਜ਼ਾਬ (Acid)-ਉਹ ਯੌਗਿਕ ਜਿਨ੍ਹਾਂ ਦੇ ਕੋਲ ਇੱਕ ਜਾਂ ਇੱਕ ਤੋਂ ਵੱਧ ਹਾਈਡਰੋਜਨ ਪਰਮਾਣੂ ਹੁੰਦੇ ਹਨ ਅਤੇ ਜੋ ਪਾਣੀ ਵਾਲੇ ਘੋਲ ਵਿੱਚ ਚਾਰਜਿਤ ਹਾਈਡਰੋਨੀਅਮ ਆਇਨ (H3O+) ਪੈਦਾ ਕਰਦੇ ਹਨ ਉਨ੍ਹਾਂ ਨੂੰ ਤੇਜ਼ਾਬ ਕਹਿੰਦੇ ਹਨ । ਇਹ ਸਵਾਦ ਵਿੱਚ ਖੱਟੇ ਹੁੰਦੇ ਹਨ ।

→ ਆਇਨੀਕਰਨ (lonization)-ਉਹ ਕਿਰਿਆ ਜਿਸ ਵਿੱਚ ਕੋਈ ਤੇਜ਼ਾਬ ਪਾਣੀ ਵਿੱਚ ਘੁਲ ਕੇ ਆਇਨ ਬਣਾਉਂਦਾ ਹੈ ਉਸ ਨੂੰ ਆਇਨੀਕਰਨ ਕਹਿੰਦੇ ਹਨ ।

→ ਤੇਜ਼ਾਬ ਦੀ ਖਾਰਤਾ (Basicity of an acid)-ਇੱਕ ਅਣੁ ਤੇਜ਼ਾਬ ਦੇ ਜਲੀ ਘੋਲ ਵਿੱਚ ਪੂਰਨ ਰੂਪ ਵਿੱਚ ਆਇਨੀਕਰਨ ਦੁਆਰਾ ਹਾਈਡਰੋਨੀਅਮ ਆਇਨ [H+] ਦੀ ਸੰਖਿਆ ਨੂੰ ਤੇਜ਼ਾਬ ਦੀ ਖਾਰਤਾ ਕਹਿੰਦੇ ਹਨ ।

→ ਖਾਰ (Base)-ਖਾਰ ਉਨ੍ਹਾਂ ਯੌਗਿਕਾਂ ਨੂੰ ਕਹਿੰਦੇ ਹਨ ਜੋ ਧਾਤਵਿਕ ਆਕਸਾਈਡ ਜਾਂ ਧਾਤਵਿਕ ਹਾਈਡਰੋਆਕਸਾਈਡ ਜਾਂ ਜਲੀ ਅਮੋਨੀਆ ਹੋਵੇ ਅਤੇ ਉਹ ਤੇਜ਼ਾਬਾਂ ਦੇ ਹਾਈਡਰੋਨੀਅਮ ਆਇਨ (H3O+) ਨਾਲ ਮਿਲ ਕੇ ਲੂਣ ਅਤੇ ਪਾਣੀ ਪੈਦਾ ਕਰਦੇ ਹਨ ।

→ ਉਦਾਸੀਨੀਕਰਨ (Neutrilization)-ਤੇਜ਼ਾਬ ਅਤੇ ਖਾਰ ਦੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਲੂਣ ਅਤੇ ਪਾਣੀ ਪ੍ਰਾਪਤ ਹੁੰਦਾ ਹੈ ਇਸ ਨੂੰ ਉਦਾਸੀਨੀਕਰਨ ਪ੍ਰਤੀਕਿਰਿਆ ਕਹਿੰਦੇ ਹਨ ।

→ ਖਾਰ (Alkali)-ਜੋ ਬੇਸਿਕ ਹਾਈਡਰੋਆਕਸਾਈਡ ਪਾਣੀ ਵਿੱਚ ਘੁਲ ਕੇ ਹਾਈਡਰੋਕਸਲ (OH) ਆਇਨ ਬਣਾਉਂਦੇ ਹਨ, ਉਨ੍ਹਾਂ ਨੂੰ ਅਲਕਲੀ ਕਹਿੰਦੇ ਹਨ ।

→ ਵੈਸ਼ਵਿਕ ਸੂਚਕ (Universal Indicator)-ਵੱਖ-ਵੱਖ ਜੈਵਿਕ ਰੰਗਾਂ ਦਾ ਅਜਿਹਾ ਮਿਸ਼ਰਣ ਜੋ ਵੱਖ-ਵੱਖ pH ਘੋਲਾਂ ਦੇ ਨਾਲ ਵੱਖ-ਵੱਖ ਰੰਗ ਪ੍ਰਗਟ ਕਰਦਾ ਹੈ ਉਸ ਨੂੰ ਵੈਸ਼ਵਿਕ ਸੂਚਕ ਕਹਿੰਦੇ ਹਨ ।

→ ਵਿਯੋਜਨ (Dissociation)-ਜਦੋਂ ਇਕ ਅਣੂ ਜਾਂ ਆਇਨਿਕ ਯੌਗਿਕ ਨੂੰ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਜਾਂ ਆਇਨਾਂ ਵਿੱਚ ਵੰਡਿਆ ਜਾਂਦਾ ਹੈ, ਉਸ ਨੂੰ ਵਿਯੋਜਨ ਕਹਿੰਦੇ ਹਨ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਰਸਾਇਣਿਕ ਵਿਯੋਜਨ (Chemical dissociation)-ਜਿਸ ਪ੍ਰਤੀਕਿਰਿਆ ਵਿੱਚ ਕਿਸੇ ਯੌਗਿਕ ਦਾ ਅਣੂ ਟੁੱਟ ਕੇ ਪਰਮਾਣੂ ਆਇਨ ਬਣਾਉਂਦਾ ਹੈ, ਉਸ ਨੂੰ ਰਸਾਇਣਿਕ ਵਿਯੋਜਨ ਕਹਿੰਦੇ ਹਨ ।

→ ਕ੍ਰਿਸਟਾਲੀਨ ਪਾਣੀ (Crystalline Water)-ਉਹ ਪਾਣੀ ਜੋ ਕਿਸੇ ਪਦਾਰਥ ਦੇ ਕ੍ਰਿਸਟਲਾਂ ਵਿੱਚ ਮੌਜੂਦ ਹੁੰਦਾ ਹੈ, ਉਸ ਨੂੰ ਕ੍ਰਿਸਟਲੀ ਪਾਣੀ ਕਹਿੰਦੇ ਹਨ , ਜਿਵੇਂ, FeSO4. 7H2O, Al2O3, 2H2O, CuSO4. 5H2O, Na2CO3 10H2O.

→ ਉਤਫੁੱਲਨ (Efforescence)-ਭ੍ਰਿਸਟਾਲੀਨ ਪਾਣੀ ਦੇ ਹਵਾ ਵਿੱਚ ਮੁਕਤ ਹੋਣ ਦੀ ਪ੍ਰਕਿਰਿਆ ਨੂੰ ਉਤਫੁੱਲਨ ਕਹਿੰਦੇ ਹਨ ।

→ ਸਵੇਦੀ (Deliquescence)-ਜੋ ਹਵਾ ਵਿੱਚੋਂ ਨਮੀ ਨੂੰ ਸੋਖ ਕੇ ਪਸੀਜ ਜਾਂਦੇ ਹਨ, ਉਨ੍ਹਾਂ ਨੂੰ ਪ੍ਰਵੇਦੀ ਕਹਿੰਦੇ ਹਨ ।

→ ਤਣੁਕਰਨ (Dilution)-ਪਾਣੀ ਵਿੱਚ ਤੇਜ਼ਾਬ ਜਾਂ ਖਾਰ ਮਿਲਾਉਣ ਤੇ ਆਇਨ ਦੀ ਸਾਂਦਰਤਾ (H3O+/OH) ਵਿੱਚ ਪ੍ਰਤੀ ਇਕਾਈ ਆਇਤਨ ਵਿੱਚ ਕਮੀ ਹੋ ਜਾਂਦੀ ਹੈ । ਇਸ ਨੂੰ ਤਣੂਕਰਨ ਕਹਿੰਦੇ ਹਨ ।

→ ਕਲੋਰ ਖਾਰ ਕਿਰਿਆ (Chior-akali Process)-ਸੋਡੀਅਮ ਕਲੋਰਾਈਡ ਘੋਲ ਦੇ ਬਿਜਲੀ ਅਪਘਟਨ ਦੀ ਪ੍ਰਕਿਰਿਆ ਕਲੋਰ-ਖਾਰ ਪ੍ਰਕਿਰਿਆ ਕਹਾਉਂਦੀ ਹੈ ।

Leave a Comment