This PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ will help you in revision during exams.
PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ
→ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਪ੍ਰਯੋਗ ਹੋਣ ਵਾਲੀਆਂ ਬਹੁਤ ਸਾਰੀਆਂ ਵਸਤੂਆਂ ਕਾਰਬਨ ਦੀਆਂ ਯੌਗਿਕ ਹਨ ।
→ ਸਾਰੀਆਂ ਸਜੀਵ ਸੰਰਚਨਾਵਾਂ ਕਾਰਬਨ ‘ਤੇ ਆਧਾਰਿਤ ਹੁੰਦੀਆਂ ਹਨ ।
→ ਪ੍ਰਕਿਰਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਮੌਜੂਦ ਕਾਰਬਨ ਸਾਡੇ ਲਈ ਉਪਯੋਗੀ ਹੈ ।
→ ਬਹੁਤ ਸਾਰੇ ਕਾਰਬਨ ਗਿਕ ਬਿਜਲਈ ਚਾਲਕ ਨਹੀਂ ਹੁੰਦੇ ਹਨ ।
→ ਕਾਰਬਨ ਦੀ ਪਰਮਾਣੂ ਸੰਖਿਆ 6 ਹੈ । ਇਸਦੇ ਬਾਹਰਲੇ ਸੈੱਲ ਵਿੱਚ 4 ਇਲੈੱਕਟ੍ਰਾਨ ਹੁੰਦੇ ਹਨ ।
→ ਹਾਈਡਰੋਜਨ ਨੂੰ ਅਸ਼ਟਕ ਪੂਰਾ ਕਰਨ ਲਈ ਇੱਕ ਇਲੈੱਕਟ੍ਰਨ ਦੀ ਲੋੜ ਹੁੰਦੀ ਹੈ ।
→ ਇਲੈੱਕਟ੍ਰਾਨ ਸਾਂਝਾ ਕਰਨ ਵਾਲਾ ਜੋੜਾ ਹਾਈਡਰੋਜਨ ਦੇ ਦੋ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਬਣਾਉਂਦਾ ਹੈ ।
→ ਕਲੋਰੀਨ ਦੋ ਪਰਮਾਣੂ ਵਾਲਾ ਅਣੂ (Cl2) ਬਣਾਉਂਦਾ ਹੈ ।
→ ਆਕਸੀਜਨ ਦੇ ਦੋ ਪਰਮਾਣੂਆਂ ਦੇ ਵਿਚਕਾਰ ਦੋਹਰੇ ਬੰਧਨ ਦੀ ਸੰਰਚਨਾ ਹੁੰਦੀ ਹੈ ।
→ ਅਸ਼ਟਕ ਪ੍ਰਾਪਤ ਕਰਨ ਲਈ ਨਾਈਟ੍ਰੋਜਨ ਦੇ ਇੱਕ ਅਣੂ ਵਿੱਚ ਹਰੇਕ ਪਰਮਾਣੂ ਤਿੰਨ-ਤਿੰਨ ਇਲੈੱਕਟ੍ਰਾਨ ਦਿੰਦਾ ਹੈ । ਇਸ ਤੋਂ ਇਲੈੱਕਟ੍ਰਾਨ ਦੇ ਤਿੰਨ ਸਹਿਯੋਗੀ ਜੋੜੇ ਪ੍ਰਾਪਤ ਹੁੰਦੇ ਹਨ ।
→ ਮੀਥੇਨ, ਕਾਰਬਨ ਦਾ ਇੱਕ ਯੌਗਿਕ ਹੈ । ਇਹ ਬਾਇਓ ਗੈਸ ਅਤੇ ਸੰਪੀੜਤ ਪ੍ਰਾਕਿਰਤਿਕ ਗੈਸ (CNG) ਦਾ ਪ੍ਰਮੁੱਖ ਘਟਕ ਹੈ ।
→ ਹੀਰਾ ਅਤੇ ਗ੍ਰੇਫਾਈਟ ਕਾਰਬਨ ਦੇ ਭਿੰਨ ਰੂਪ ਹਨ । ਇਨ੍ਹਾਂ ਦੇ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ ।
→ ਫੁਲਰੀਨ ਕਾਰਬਨ ਦਾ ਭਿੰਨ ਰੂਪ ਹੈ ਜਿਸਨੂੰ C-60 ਦੇ ਨਾਂ ਨਾਲ ਪਛਾਣਿਆ ਗਿਆ ਹੈ ।
→ ਕਾਰਬਨ ਦੁਆਰਾ ਸਹਿਸੰਯੋਜਕ ਬੰਧਨ ਬਣਨ ਕਾਰਨ ਕਾਰਬਨ ਯੌਗਿਕ ਵੱਡੀ ਸੰਖਿਆ ਵਿੱਚ ਬਣਦੇ ਹਨ ।
→ ਕਾਰਬਨ ਪਰਮਾਣੂ ਲੜੀ ਬੰਧਨ ਬਣਾਉਂਦੇ ਹਨ ।
→ ਕਾਰਬਨ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਜੁੜੇ ਯੋਗਿਕ ਸੰਤ੍ਰਿਪਤ ਯੌਗਿਕ ਕਹਾਉਂਦੇ ਹਨ ।
→ ਕਾਰਬਨ-ਕਾਰਬਨ ਬੰਧਨ ਬਹੁਤ ਸਥਾਈ ਹੁੰਦਾ ਹੈ ।
→ ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਸਲਫਰ, ਕਲੋਰੀਨ ਅਤੇ ਹੋਰ ਕਈ ਤੱਤਾਂ ਦੇ ਨਾਲ ਯੋਗਿਕ ਬਣਾਉਂਦਾ ਹੈ ।
→ ਇਕ ਸਮਾਨ ਅਣਵੀਂ ਸੂਤਰ ਪਰੰਤੂ ਵਿਭਿੰਨ ਸੰਰਚਨਾਵਾਂ ਵਾਲੇ ਯੌਗਿਕ ਸੰਰਚਨਾਤਮਕ ਯੌਗਿਕ ਅਖਵਾਉਂਦੇ ਹਨ ।
→ ਸਿੱਧੀਆਂ ਅਤੇ ਸ਼ਾਖਿਤ ਕਾਰਬਨ ਲੜੀਆਂ ਤੋਂ ਛੁੱਟ ਛੱਲੇ-ਰੂਪੀ ਆਕਾਰ ਵਿੱਚ ਵੀ ਕਾਰਬਨ ਯੌਗਿਕ ਵਿਵਸਥਿਤ ਹੁੰਦੇ ਹਨ ਜਿਨ੍ਹਾਂ ਨੂੰ ਸਾਈਕਲੋਰੈਕਸੇਨ ਕਹਿੰਦੇ ਹਨ ।
→ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਐਲਕੇਨ ਕਹਿੰਦੇ ਹਨ | ਅਸੰਤ੍ਰਿਪਤ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਦੋਹਰਾ ਬੰਧਨ ਹੁੰਦਾ ਹੈ ਨੂੰ ਐਲਕੀਨ ਕਿਹਾ ਜਾਂਦਾ ਹੈ । ਇੱਕ ਜਾਂ ਵੱਧ ਤਿਹਰੇ ਬੰਧਨ ਵਾਲੇ ਹਾਈਡਰੋਕਾਰਬਨਾਂ ਨੂੰ ਐਲਕਾਈਨ ਕਹਿੰਦੇ ਹਨ ।
→ ਸਾਰੇ ਹਾਈਡਰੋਕਾਰਬਨ ਆਕਸੀਜਨ ਦੀ ਹੋਂਦ ਵਿੱਚ ਬਲਣ ਨਾਲ ਊਸ਼ਮਾ, ਪ੍ਰਕਾਸ਼ ਅਤੇ ਕਾਰਬਨ ਡਾਈਆਕਸਾਈਡ ਬਣਾਉਂਦੇ ਹਨ ।
→ ਸੰਤ੍ਰਿਪਤ ਹਾਈਡਰੋਕਾਰਬਨ ਬਲਣ ‘ਤੇ ਸਵੱਛ ਲਾਟ ਬਣਾਉਂਦੇ ਹਨ ਜਦਕਿ ਅਸੰਤ੍ਰਿਪਤ ਹਾਈਡਰੋਕਾਰਬਨ ਕਾਲੇ ਧੂੰਏਂ ਵਾਲੀ ਪੀਲੀ ਲਾਟ ਨਾਲ ਬਲਦੇ ਹਨ ।
→ ਅਪੂਰਨ ਹਿਨ ਹੋਣ ਤੇ ਕਾਲਿਖਯੁਕਤ ਲਾਟ ਬਣਦੀ ਹੈ ।
→ ਕੋਲਾ ਅਤੇ ਪੈਟਰੋਲੀਅਮ ਪਥਰਾਟੀ ਬਾਲਣ ਹਨ ।
→ ਪੂਰਨ ਆਕਸੀਕਰਨ ਹੋਣ ਨਾਲ ਅਲਕੋਹਲ, ਕਾਰਬਾਕਸਲਿਕ ਤੇਜ਼ਾਬ ਵਿੱਚ ਬਦਲਿਆ ਜਾ ਸਕਦਾ ਹੈ !
→ ਜਿਹੜੇ ਪਦਾਰਥ ਹੋਰ ਪਦਾਰਥਾਂ ਨੂੰ ਆਕਸੀਜਨ ਦੇਣ ਦੀ ਸਮਰੱਥਾ ਰੱਖਦੇ ਹੋਣ ਉਨ੍ਹਾਂ ਨੂੰ ਆਕਸੀਕਾਰਕ ਪਦਾਰਥ ਕਹਿੰਦੇ ਹਨ ।
→ ਉਤਪ੍ਰੇਰਕ ਪ੍ਰਤੀਕਿਰਿਆ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ, ਪਰੰਤੂ ਆਪ ਕਿਰਿਆ ਵਿੱਚ ਭਾਗ ਨਹੀਂ ਲੈਂਦੇ ਹਨ ।
→ ਮੀਥੇਨੋਲ ਦੀ ਥੋੜ੍ਹੀ ਮਾਤਰਾ ਦੇ ਸੇਵਨ ਨਾਲ ਮਨੁੱਖ ਦੀ ਮੌਤ ਹੋ ਸਕਦੀ ਹੈ ਅਤੇ ਉਹ ਅੰਨ੍ਹਾ ਵੀ ਹੋ ਸਕਦਾ ਹੈ ।
→ ਮੀਥੇਨੋਲ ਦੀ ਥੋੜ੍ਹੀ ਮਾਤਰਾ ਈਥੇਨੋਲ ਵਿੱਚ ਮਿਲਾਉਣ ਨਾਲ ਇਸ ਨੂੰ ਦੁਰਉਪਯੋਗ ਹੋਣ ਤੋਂ ਰੋਕਿਆ ਜਾ ਸਕਦਾ ਹੈ ।
→ ਗੰਨੇ ਦੇ ਰਸ ਦੇ ਖ਼ਮੀਰਨ ਤੋਂ ਈਥਨੋਲ ਤਿਆਰ ਕੀਤਾ ਜਾਂਦਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)
→ ਕਾਰਬਨ (Carbon)-ਕਾਰਬਨ ਇੱਕ ਤੱਤ ਹੈ । ਇਸ ਤੱਤ ਦੀ ਪਰਮਾਣੂ ਸੰਖਿਆ 6, ਪੁੰਜ ਸੰਖਿਆ 12 ਅਤੇ ਸੰਯੋਜਕਤਾ 4 ਹੈ । ਇਸ ਦਾ ਇਲੈੱਕਟ੍ਰਾਨੀ ਤਰਤੀਬ 2, 4 ਹੈ ਅਤੇ ਇਸ ਨੂੰ ਦੇ ਦੁਆਰਾ ਪ੍ਰਗਟਾਇਆ ਜਾਂਦਾ ਹੈ ।
→ ਕਾਰਬਨ ਯੌਗਿਕ (Carbon compounds)-ਜਿਨ੍ਹਾਂ ਯੋਗਿਕਾਂ ਵਿੱਚ ਕਾਰਬਨ ਉਪਸਥਿਤ ਹੁੰਦਾ ਹੈ ਉਨ੍ਹਾਂ ਨੂੰ ਕਾਰਬਨ ਯੌਗਿਕ ਕਹਿੰਦੇ ਹਨ । ਇਹ ਆਮ ਤੌਰ ‘ਤੇ ਸਹਿਯੋਜੀ ਹੁੰਦੇ ਹਨ ।
→ ਸਹਿਸੰਯੋਜਕ ਬੰਧਨ (Covalent Bond)-ਇਹ ਬੰਧਨ ਪਰਮਾਣੂਆਂ ਦੇ ਵਿੱਚ ਇਲੈਂਕਾਨਾਂ ਦੀ ਸਾਂਝੇਦਾਰੀ ਤੋਂ ਬਣਦੇ ਹਨ । ਇਨ੍ਹਾਂ ਰਸਾਇਣਿਕ ਬੰਧਨਾਂ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।
→ ਭਿੰਨਰੂਪਤਾ (Allotropy)-ਤੱਤਾਂ ਦਾ ਉਹ ਗੁਣ ਜਿਸ ਦੁਆਰਾ ਇੱਕ ਤੱਤ ਇੱਕ ਤੋਂ ਵੱਧ ਰੂਪਾਂ ਵਿੱਚ ਮਿਲਦਾ ਹੈ ਜਿਨ੍ਹਾਂ ਦੇ ਭੌਤਿਕ ਗੁਣ ਭਿੰਨ-ਭਿੰਨ ਪਰੰਤੁ ਰਸਾਇਣਿਕ ਗੁਣ ਸਮਾਨ ਹੁੰਦੇ ਹਨ । ਤੱਤ ਦੇ ਵਿਭਿੰਨ ਰੂਪਾਂ ਨੂੰ ਭਿੰਨ ਰੂਪ ਅਤੇ ਇਸ ਗੁਣ ਨੂੰ ਭਿੰਨਰੂਪਤਾ ਆਖਦੇ ਹਨ ।
→ ਹਾਈਡਰੋਕਾਰਬਨ (Hydrocarbon)-ਕਾਰਬਨ ਅਤੇ ਹਾਈਡਰੋਜਨ ਨਾਲ ਬਣੇ ਕਾਰਬਨਿਕ ਯੌਗਿਕਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।
→ ਐਲਕੇਨ ਜਾਂ ਸੰਤ੍ਰਿਪਤ ਹਾਈਡਰੋਕਾਰਬਨ (Alkane or Saturated Hydrocarban)-ਜਿਨ੍ਹਾਂ ਹਾਈਡਰੋਕਾਰਬਨਾਂ ਦਾ ਸਾਧਾਰਨ ਰਸਾਇਣਿਕ ਸੂਤਰ Cn, H2n + 2 ਹੋਵੇ, ਐਲਕੇਨ ਕਹਾਉਂਦੇ ਹਨ । ਇਨ੍ਹਾਂ ਦੇ ਸਮਜਾਤੀ ਲੜੀ ਦੇ ਮੈਂਬਰਾਂ ਵਿੱਚ ਇਕਹਿਰਾ ਸਹਿਸੰਯੋਜਕ ਬੰਧਨ ਹੁੰਦਾ ਹੈ ।
→ ਸਮੁਅੰਗਕਤਾ (Isomerism)-ਅਜਿਹੇ ਯੌਗਿਕ ਜਿਨ੍ਹਾਂ ਦਾ ਅਣਵੀਂ ਸੁਰ ਸਮਾਨ ਹੈ, ਪਰੰਤੁ ਸੰਰਚਨਾਤਮਕ ਸੂਤਰ ਭਿੰਨ-ਭਿੰਨ ਹੋਵੇ ਉਨ੍ਹਾਂ ਨੂੰ ਸਮੁਅੰਗਕ ਕਹਿੰਦੇ ਹਨ ਅਤੇ ਇਸ ਗੁਣ ਨੂੰ ਸਮਅੰਗਕਤਾ ਕਹਿੰਦੇ ਹਨ ।
→ ਅਸੰਤ੍ਰਿਪਤ ਹਾਈਡਰੋਕਾਰਬਨ (Unsaturated Hydrocarbon)-ਜਿਨ੍ਹਾਂ ਹਾਈਡਰੋਕਾਰਬਨਾਂ ਦੇ ਦੋ ਕਾਰਬਨ ਪਰਮਾਣੂਆਂ ਵਿਚਕਾਰ ਦੋਹਰਾ ਜਾਂ ਤਿਹਰਾ ਬੰਧਨ ਹੋਵੇ ਅਸੰਤ੍ਰਿਪਤ ਹਾਈਡਰੋਕਾਰਬਨ ਕਹਿੰਦੇ ਹਨ ।
→ ਐਲਕੀਨ (Alkenes)-ਜਿਨ੍ਹਾਂ ਹਾਈਡਰੋਕਾਰਬਨਾਂ ਦਾ ਸਾਧਾਰਨ ਸੂਤਰ Cn H2n ਹੁੰਦਾ ਹੈ, ਉਨ੍ਹਾਂ ਨੂੰ ਐਲਕੀਨ ਕਹਿੰਦੇ ਹਨ ।
→ ਐਲਕਾਈਨ (Atkyne)-ਅਜਿਹੇ ਹਾਈਡਰੋਕਾਰਬਨ ਜਿਨ੍ਹਾਂ ਦੇ ਦੋ ਕਾਰਬਨ ਪਰਮਾਣੂਆਂ ਵਿਚਕਾਰ ਤਿਹਰਾ
ਸਹਿਸੰਯੋਜਕ ਬੰਧਨ ਹੁੰਦਾ ਹੈ, ਐਲਕਾਈਨ ਕਹਿੰਦੇ ਹਨ । ਇਨ੍ਹਾਂ ਦਾ ਸਾਧਾਰਨ ਸੂਤਰ Cn H2n – 2 ਹੈ ।
→ ਲੜੀ ਬੰਧਨ (Catenation)-ਕਾਰਬਨ ਦੀ ਹੋਰ ਕਾਰਬਨ ਪਰਮਾਣੁਆਂ ਨਾਲ ਬੰਧਨ ਬਣਾਉਣ ਦੀ ਬਚਿੱਤਰ ਸਮਰੱਥਾ ਹੈ ਜਿਸ ਕਾਰਨ ਇਹ ਵੱਡੀ ਸੰਖਿਆ ਵਿੱਚ ਜੁੜ ਕੇ ਲੰਬੀ ਲੜੀ ਬਣਾਉਣ ਦੀ ਪ੍ਰਵਿਰਤੀ ਰੱਖਦੇ ਹਨ । ਇਸ ਗੁਣ ਨੂੰ ਲੜੀ ਬੰਧਨ ਕਹਿੰਦੇ ਹਨ ।
→ ਇਲੈੱਕਟਾਨ-ਬਿੰਦੂ ਸੰਰਚਨਾ (Electron Dot Structure)-ਜਦੋਂ ਕਿਸੇ ਤੱਤ ਜਾਂ ਯੋਗਿਕ ਦੇ ਅਣੂ ਨੂੰ ਇਲੈੱਕਟ੍ਰਾਨਾਂ ਦੇ ਸਾਂਝੇ ਜੋੜਿਆਂ ਨੂੰ ਬਿੰਦੂ (.) ਜਾਂ ਸ (x) ਦੇ ਚਿੰਨ੍ਹਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਤਾਂ ਉਸ ਨੂੰ ਇਲੈੱਕਟਾਨ-ਬਿੰਦੂ ਸੰਰਚਨਾ ਕਹਿੰਦੇ ਹਨ ।
→ ਫੁਲਰੀਨ (Fullerene)-ਇਹ ਕਾਰਬਨ ਦਾ ਭਿੰਨ ਰੂਪ ਹੈ ਜਿਸ ਵਿੱਚ ਕਾਰਬਨ ਦੇ ਪਰਮਾਣੂ ਫੁੱਟਬਾਲ ਦੀ ਆਕ੍ਰਿਤੀ ਵਿੱਚ ਵਿਵਸਥਿਤ ਹੁੰਦੇ ਹਨ ।
→ ਜੋੜਾਤਮਕ ਪ੍ਰਤਿਕਿਰਿਆ (Addition Reaction)-ਇਹ ਉਹ ਪ੍ਰਤਿਕਿਰਿਆ ਹੈ ਜਿਸ ਵਿੱਚ ਕੋਈ ਅਸੰਤ੍ਰਿਪਤ ਹਾਈਡਰੋਕਾਰਬਨ ਕਿਸੇ ਉਤਪ੍ਰੇਰਕ ਦੀ ਉਪਸਥਿਤੀ ਵਿੱਚ ਹਾਈਡਰੋਜਨ ਜਾਂ ਕਿਸੇ ਹੋਰ ਤੱਤ ਨਾਲ ਮਿਲ ਕੇ ਸੰਤ੍ਰਿਪਤ ਹਾਈਡਰੋਕਾਰਬਨ ਬਣਾਉਂਦੇ ਹਨ ।
→ ਪ੍ਰਤਿਸਥਾਪਨ ਅਭਿਕਿਰਿਆ (Substitution Reaction)-ਜਦੋਂ ਕਾਰਬਨਿਕ ਯੌਗਿਕਾਂ ਵਿੱਚ ਹਾਈਡਰੋਜਨ ਪ੍ਰਮਾਣੁ ਦੀ ਥਾਂ ਕਿਸੇ ਹੋਰ ਤੱਤ ਦੇ ਪਰਮਾਣੂ/ਪਰਮਾਣੂਆਂ ਨੂੰ ਪ੍ਰਤਿਸਥਾਪਿਤ ਕੀਤਾ ਜਾਵੇ ਤਾਂ ਉਸ ਅਭਿਕਿਰਿਆ ਨੂੰ ਤਿਸਥਾਪਨ ਅਭਿਕਿਰਿਆ ਕਹਿੰਦੇ ਹਨ ।
→ ਐਸਟਰੀਕਰਨ (Esterification)-ਕਾਰਬਾਕਸਲਿਕ ਤੇਜ਼ਾਬ ਅਤੇ ਅਲਕੋਹਲ ਦੀ ਪਰਸਪਰ ਕਿਰਿਆ ਤੋਂ ਬਣੀ ਉਪਜ ਐਸਟਰ ਹੈ ਅਤੇ ਇਸ ਪ੍ਰਕਿਰਿਆ ਨੂੰ ਐਸਟਰੀਕਰਨ ਕਹਿੰਦੇ ਹਨ ।
→ ਕਿਰਿਆਤਮਕ ਸਮੂਹ (IFunctional Group)-ਪਰਮਾਣੂ ਜਾਂ ਪਰਮਾਣੂਆਂ ਦਾ ਸਮੂਹ ਜੋ ਕਿਸੇ ਕਾਰਬਨਿਕ ਯੌਗਿਕ ਦੇ ਗੁਣਾਂ ਦਾ ਨਿਰਧਾਰਨ ਕਰਦਾ ਹੈ, ਕਿਰਿਆਤਮਕ ਸਮੂਹ ਕਹਾਉਂਦਾ ਹੈ ।
→ ਖ਼ਮੀਰਨ (Fermentation)-ਜਟਿਲ ਕਾਰਬਨਿਕ ਯੌਗਿਕਾਂ ਦਾ ਐਲਜ਼ਾਈਮ ਜਾਂ ਸੂਖ਼ਮ ਜੀਵਾਂ ਦੀ ਉਪਸਥਿਤੀ ਵਿੱਚ ਸਰਲ ਕਾਰਬਨਿਕ ਪਦਾਰਥਾਂ ਵਿੱਚ ਅਪਘਟਿਤ ਹੋਣ ਦੀ ਪ੍ਰਕਿਰਿਆ ਨੂੰ ਖ਼ਮੀਰਨ ਕਹਿੰਦੇ ਹਨ ।
→ ਐਲਕੋਹਲ (Alcohol)-ਐਲਕੇਨ ਦੇ ਇੱਕ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿਲ (-OH) ਸਮੂਹ ਦੁਆਰਾ ਪ੍ਰਤਿਸਥਾਪਿਤ ਕਰਨ ਤੋਂ ਪ੍ਰਾਪਤ ਹੋਏ ਯੌਗਿਕ ਨੂੰ ਅਲਕੋਹਲ ਕਹਿੰਦੇ ਹਨ ।
→ ਕਾਰਬਾਕਸਲਿਕ ਤੇਜ਼ਾਬ (Carboxylic Acid)-ਜਿਨ੍ਹਾਂ ਹਾਈਡਰੋਕਾਰਬਨਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ-COOH ਕਿਰਿਆਤਮਕ ਸਮੂਹ ਹੋਣ, ਕਾਰਬਾਕਸਲਿਕ ਤੇਜ਼ਾਬ ਕਹਿੰਦੇ ਹਨ ।
→ ਸਮਜਾਤੀ ਲੜੀ (Homologous Series)-ਯੋਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਹੋਵੇ ਅਤੇ ਲੜੀ ਦੇ ਦੋ ਲਾਗਲੇ ਮੈਂਬਰਾਂ ਵਿੱਚ -CH2 ਦਾ ਅੰਤਰ ਹੋਵੇ, ਸਮਜਾਤੀ ਲੜੀ ਕਹਿੰਦੇ ਹਨ ।