This PSEB 10th Class Science Notes Chapter 5 ਤੱਤਾਂ ਦਾ ਆਵਰਤੀ ਵਰਗੀਕਰਨ will help you in revision during exams.
PSEB 10th Class Science Notes Chapter 5 ਤੱਤਾਂ ਦਾ ਆਵਰਤੀ ਵਰਗੀਕਰਨ
→ ਗਿਆਤ ਤੱਤਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦੇਣਾ ਕਿ ਸਮਾਨ ਗੁਣਾਂ ਵਾਲੇ ਤੱਤ ਇਕੱਠੇ ਹੋ ਜਾਣ ਅਤੇ ਭਿੰਨ ਗੁਣਾਂ ਵਾਲੇ ਤੱਤ ਵੱਖਰੇ ਗੁੱਟ ਵਿੱਚ ਇਕੱਠੇ ਹੋ ਜਾਣ, ਨੂੰ ਤੱਤਾਂ ਦਾ ਵਰਗੀਕਰਨ ਆਖਦੇ ਹਨ ।
→ ਡਾਬਰਨੀਅਰ ਦੇ ਤਿੱਕੜੀ ਨਿਯਮ ਅਨੁਸਾਰ ਜਦੋਂ ਵਿਸ਼ੇਸ਼ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਵੱਧਦੇ ਕੁਮ ਵਿੱਚ ਤਰਤੀਬ ਦਿੱਤੀ ਜਾਂਦੀ ਹੈ ਤਾਂ ਸਮਾਨ ਗੁਣ ਵਾਲੇ ਤਿੰਨ ਤੱਤਾਂ ਦੇ ਗੁੱਟ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਵਿੱਚੋਂ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਬਾਕੀ ਦੋਵੇਂ ਤੱਤਾਂ ਦੇ ਪਰਮਾਣੂ ਪੁੰਜ ਦੇ ਮੱਧਮਾਨ (ਔਸਤ) ਦੇ ਬਰਾਬਰ ਹੁੰਦਾ ਹੈ ।
→ ਡਾਬਰਨੀਅਰ ਨੇ ਤੱਤਾਂ ਦੇ ਗਰੁੱਪ ਰਸਾਇਣਿਕ ਤੌਰ ‘ਤੇ ਇੱਕ ਸਮਾਨ ਤੱਤਾਂ ਦੀਆਂ ਤਿੱਕੜੀਆਂ (Triads) ਬਾਰੇ ਦੱਸਿਆ, ਪਰ ਇਸ ਆਧਾਰ ‘ਤੇ ਸਾਰੇ ਦੇ ਸਾਰੇ ਤੱਤ ਵਰਗੀਕ੍ਰਿਤ ਨਹੀਂ ਹੋ ਸਕੇ ।
→ 1964 ਈ: ਵਿੱਚ ਨਿਊਲੈਂਡ (Newland) ਨੇ ਅਸ਼ਟਕ (Octaves) ਨਿਯਮ ਦੇ ਆਧਾਰ ‘ਤੇ 40 ਪਰਮਾਣੂ ਪੁੰਜ ਵਾਲੇ ਕੈਲਸ਼ੀਅਮ ਤੱਕ ਤੱਤਾਂ ਦਾ ਵਰਗੀਕਰਨ ਕੀਤਾ ।
→ ਰੂਸੀ ਵਿਗਿਆਨਿਕ ਮੈਂਡਲੀਵ (Mendeleef) ਦੇ ਆਵਰਤ ਨਿਯਮ (Periodic law) ਨੂੰ ਪ੍ਰਦਰਸ਼ਿਤ ਕੀਤਾ ਜੋ ਮੈਂਡਲੀਵ ਦੇ ਨਿਯਮ (Mendeleef Law) ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
→ ਮੈਂਡਲੀਵ ਦੀ ਆਵਰਤੀ ਸਾਰਨੀ (Periodic Table) ਨੂੰ ਪੀਰੀਅਡਾਂ (Periods) ਅਤੇ ਗਰੁੱਪਾਂ (Groups) ਵਿੱਚ ਵੰਡਿਆ ਗਿਆ ਹੈ ।
→ ਖੜ੍ਹਵੀਆਂ ਕਤਾਰਾਂ ਨੂੰ ਗਰੁੱਪ (Groups) ਅਤੇ ਖਿਤਿਜੀ ਲੇਟਵੀਆਂ ਕਤਾਰਾਂ ਨੂੰ ਪੀਰੀਅਡ (Period) ਆਖਦੇ ਹਨ ।
→ ਮੈਂਡਲੀਵ ਨੇ ਆਵਰਤੀ ਸਾਰਨੀ ਵਿੱਚ ਕੁਝ ਥਾਂਵਾਂ ਉਨ੍ਹਾਂ ਤੱਤਾਂ ਲਈ ਖ਼ਾਲੀ ਛੱਡ ਦਿੱਤੀਆਂ ਸਨ, ਜਿਨ੍ਹਾਂ ਦੀ ਖੋਜ ਉਸ ਸਮੇਂ ਨਹੀਂ ਹੋਈ ਸੀ ।
→ ਆਧੁਨਿਕ ਆਵਰਤੀ ਨਿਯਮ ਅਨੁਸਾਰ ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਆਵਰਤੀ ਫੰਕਸ਼ਨ ਹਨ ।
→ ਦੀਰਘ (ਲੰਬੀ) ਆਵਰਤੀ ਸਾਰਨੀ ਵਿੱਚ ਧਾਤਾਂ ਸਾਰਨੀ ਦੇ ਖੱਬੇ ਪਾਸੇ, ਅਧਾਤਾਂ ਸਾਰਨੀ ਦੇ ਸੱਜੇ ਪਾਸੇ ਅਤੇ ਉਪਧਾਤਾਂ ਸਾਰਨੀ ਦੀ ਸੀਮਾਂ ਉੱਤੇ ਸਥਿਤ ਹਨ ।
→ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਵੱਧਦੇ ਕੰਮ ਵਿੱਚ ਤਰਤੀਬ ਦੇਣ ਨਾਲ ਉਨ੍ਹਾਂ ਦੇ ਗੁਣਾਂ ਦਾ ਨਿਸ਼ਚਿਤ ਵਕਫੇ ਜਾਂ ਸਮੇਂ ਪਿੱਛੋਂ ਦੁਹਰਾਏ ਜਾਣ ਨੂੰ ਤੱਤਾਂ ਦੇ ਗੁਣਾਂ ਦੀ ਆਵਰਤਤਾ ਆਖਦੇ ਹਨ ।
→ ਆਵਰਤੀ ਧਾਰਨੀ ਦੇ ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੇ ਪਰਮਾਣੂ ਅਰਧ-ਵਿਆਸ ਵੱਧਦੇ ਜਾਂਦੇ ਹਨ ।
→ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੇ ਪਰਮਾਣੂਆਂ ਦੇ ਅਰਧਵਿਆਸ ਘੱਟਦੇ ਜਾਂਦੇ ਹਨ ।
→ ਕਿਸੇ ਤੱਤ ਦੇ ਨਿਵੇਕਲੇ ਗੈਸੀ ਪਰਮਾਣੂ ਜਾਂ ਆਇਨ ਦੇ ਬਾਹਰਲੇ ਸੈੱਲ ਵਿੱਚ ਉਪਸਥਿਤ ਇਲੈੱਕਟ੍ਰਾਨ ਨੂੰ ਹਟਾਉਣ ਲਈ ਲੋੜੀਂਦੀ ਊਰਜਾ ਨੂੰ ਆਇਨਿਨ ਊਰਜਾ ਆਖਦੇ ਹਨ ।
→ ਆਵਰਤੀ ਸਾਰਨੀ ਦੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀ ਆਇਨਿਨ ਉਰਜਾ ਘੱਟਦੀ ਹੈ ।
→ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵੱਧਦੀਆਂ ਹਨ ।
→ ਉਹ ਤੱਤ ਜਿਹੜੇ ਖਿੱਚੀਣਯੋਗ, ਕੁਟੀਣਯੋਗ, ਬਿਜਲੀ ਅਤੇ ਤਾਪ ਦੇ ਸੂਚਾਲਕ ਅਤੇ ਜਿਨ੍ਹਾਂ ਦੇ ਪਰਮਾਣੂ ਸੌਖ ਨਾਲ ਇਲੈੱਕਟਾਨ ਗੁਆ ਕੇ ਬਿਜਲਈ ਧਨ ਚਾਰਜਿਤ ਆਇਨ (ਕੈਟਆਇਨ) ਬਣਾ ਸਕਣ, ਉਨ੍ਹਾਂ ਨੂੰ ਧਾਤਾਂ ਆਖਦੇ ਹਨ ।
→ ਉਹ ਤੱਤ ਜਿਹੜੇ ਕੜਕੀਲੇ, ਚਮਕ ਰਹਿਤ, ਬਿਜਲੀ ਅਤੇ ਤਾਪ ਦੇ ਕੁਚਾਲਕ, ਜਿਨ੍ਹਾਂ ਦੇ ਪਰਮਾਣੂ ਸੌਖਿਆਂ ਇਲੈੱਕਟ੍ਰਾਨ ਗ੍ਰਹਿਣ ਕਰਕੇ ਬਿਜਲਈ ਰਿਣ ਚਾਰਜਿਤ ਆਇਨ (ਐਨਆਇਨ) ਬਣਾਉਂਦੇ ਹਨ ਨੂੰ ਅਧਾਤਾਂ ਕਹਿੰਦੇ ਹਨ ।
→ ਸਕੈਂਡੀਅਮ, ਗੈਲੀਅਮ, ਜਰਮੇਨੀਅਮ ਆਦਿ ਤੱਤਾਂ ਦੀ ਖੋਜ ਮੈਂਡਲੀਵ ਦੀ ਆਵਰਤੀ ਸਾਰਨੀ ਤੋਂ ਬਾਅਦ ਹੋਈ ।
→ ਸੰਨ 1913 ਵਿੱਚ ਹੈਨਰੀ ਮੋਜ਼ਲੇ ਨੇ ਦੱਸਿਆ ਕਿ ਤੱਤ ਦੇ ਪਰਮਾਣੂ ਪੁੰਜ ਦੀ ਤੁਲਨਾ ਵਿੱਚ ਉਸਦਾ ਪਰਮਾਣੂ ਅੰਕ ਅਧਿਕ ਆਧਾਰਭੂਤ ਗੁਣ ਹੈ ।
→ ਉਪਧਾਤ ਦੁਆਰਾ ਧਾਤ ਅਤੇ ਅਧਾਤ ਦੋਨਾਂ ਦੇ ਗੁਣ ਪ੍ਰਦਰਸ਼ਿਤ ਹੁੰਦੇ ਹਨ । ਉਪਧਾਤ ਹਨ-ਬੋਰਾਂ, ਸਿਲੀਕਾਂਨ, ਜਰਮੇਨੀਅਮ, ਆਰਸੈਨਿਕ, ਐਂਟੀਮਨੀ, ਟੈਲੁਰੀਅਮ, ਪਲੋਨੀਅਮ ।
→ ਧਾਤਾਂ ਦੇ ਆਕਸਾਈਡ ਖਾਰੇ ਅਤੇ ਅਧਾਤਾਂ ਦੇ ਆਕਸਾਈਡ ਸਾਧਾਰਨ ਤੌਰ ‘ਤੇ ਤੇਜ਼ਾਬੀ ਹੁੰਦੇ ਹਨ ।
→ ਕਿਸੇ ਤੱਤ ਦੇ ਉਦਾਸੀਨ ਗੈਸੀ ਪਰਮਾਣੂ ਦੇ ਬਾਹਰਲੇ ਸੈੱਲ ਤੋਂ ਇੱਕ ਇਲੈੱਕਟਾਨ ਦੇ ਕੱਢਣ ਲਈ ਲੋੜੀਂਦੀ ਊਰਜਾ ਦੀ ਨਿਊਨਤਮ ਮਾਤਰਾ ਨੂੰ ਆਇਨਿਨ ਊਰਜਾ ਕਹਿੰਦੇ ਹਨ ।
→ ਕਿਸੇ ਤੱਤ ਦੇ ਉਦਾਸੀਨ ਪਰਮਾਣੂ ਵਿੱਚ ਇੱਕ ਹੋਰ ਇਲੈੱਕਟਾਨ ਦੇ ਜੁੜਨ ਤੋਂ ਨਿਕਲਣ ਵਾਲੀ ਉਰਜਾ ਇਲੈੱਕਟ੍ਰਾਨ ਬੰਧੂਤਾ ਆਕਰਸਨ ਕਹਾਉਂਦੀ ਹੈ ।
→ ਕਿਸੇ ਗਰੁੱਪ ਵਿੱਚ ਧਾਤਵੀ ਗੁਣ ਉੱਪਰੋਂ ਹੇਠਾਂ ਵੱਲ ਆਉਣ ਨਾਲ ਵੱਧਦਾ ਹੈ ।
→ ਵਰਗੀਕਰਨ (Classification)-ਤੱਤਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦੇਣਾ ਕਿ ਇੱਕ ਸਮਾਨ ਗੁਣਾਂ ਵਾਲੇ ਤੱਤ ਇਕੱਠੇ ਹੋ ਜਾਣ ਜਦੋਂ ਕਿ ਭਿੰਨ ਗੁਣਾਂ ਵਾਲੇ ਤੱਤ ਵੱਖਰੇ ਗੁੱਟ ਵਿੱਚ ਇਕੱਠੇ ਹੋ ਜਾਣ, ਨੂੰ ਤੱਤਾਂ ਦਾ ਵਰਗੀਕਰਨ ਆਖਦੇ ਹਨ ।
→ ਨਿਊਲੈਂਡ ਦਾ ਅਸ਼ਟਕ ਨਿਯਮ (Newland’s Law of Octave)-ਜਦੋਂ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਵੱਧਦੇ ਕੂਮ ਵਿੱਚ ਤਰਤੀਬ ਦਿੱਤੀ ਜਾਂਦੀ ਹੈ ਤਾਂ ਇੱਕ ਸਮਾਨ ਗੁਣ ਵਾਲੇ ਤਿੰਨ ਤੱਤਾਂ ਦੇ ਗੁੱਟ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਵਿੱਚ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਬਾਕੀ ਦੋਵੇਂ ਤੱਤਾਂ ਦੇ ਪਰਮਾਣੂ ਪੁੰਜਾਂ ਦੇ ਮੱਧਮਾਨ (ਔਸਤ) ਦੇ ਬਰਾਬਰ ਹੁੰਦਾ ਹੈ ।
→ ਤਿੱਕੜੀ ਨਿਯਮ (Triads)-ਜਦੋਂ ਤਿੱਕੜੀ (ਸਮਾਨ ਵਿਸ਼ੇਸ਼ਤਾਈਆਂ ਵਾਲੇ ਤਿੰਨ ਤੱਤ ਨੂੰ ਵੱਧਦੇ ਹੋਏ ਪਰਮਾਣੁ ਪੁੰਜਾਂ ਦੇ ਕੂਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ ਤਾਂ ਇੱਕ ਸਮਾਨ ਗੁਣ ਵਾਲੇ ਤੱਤਾਂ ਦਾ ਗੁੱਟ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਵਿਚਕਾਰਲੇ ਤੱਤ ਦਾ ਪਰਮਾਣੂ ਪੁੰਜ ਬਾਕੀ ਦੋਨਾਂ ਤੱਤਾਂ ਦੇ ਪਰਮਾਣੂ ਪੁੰਜਾਂ ਦੇ ਮੱਧਮਾਨ ਦੇ
ਬਰਾਬਰ ਹੁੰਦਾ ਹੈ ।
→ ਅਸ਼ਟਕ ਜਾਂ ਆਠਾ (Octave)-ਅੱਠ ਤੱਤਾਂ ਦਾ ਸਮੂਹ ਜਿਸ ਵਿੱਚ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਅਨੁਸਾਰ ਰੱਖਿਆ ਹੁੰਦਾ ਹੈ ।
→ ਆਵਰਤੀ ਸਾਰਨੀ (Periodic Table)-ਇਹ ਇਕ ਸਾਰਨੀ ਹੈ ਜਿਸ ਵਿੱਚ ਤੱਤਾਂ ਦਾ ਵਿਧੀ ਨਾਲ ਵਰਗੀਕਰਨ ਪੇਸ਼ ਕੀਤਾ ਹੈ ।
→ ਮੈਂਡਲੀਵ ਦੀ ਆਵਰਤੀ ਸਾਰਨੀ (Mandeleef’s Periodic Table)-ਮੈਂਡਲੀਵ ਨੇ ਤੱਤਾਂ ਦੀ ਸਾਰਨੀ ਬਣਾਈ ਜਿਸ ਵਿੱਚ ਤੱਤਾਂ ਨੂੰ ਵਿਵਸਥਿਤ ਕਰਨ ਦਾ ਆਧਾਰ ਪਰਮਾਣੂ ਪੁੰਜ ਸੀ ।
→ ਆਧੁਨਿਕ ਆਵਰਤੀ ਸਾਰਨੀ (Modern Periodic Table)-ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਸੰਸ਼ੋਧਨ ਹੋਣ ਤੋਂ ਬਾਅਦ ਪ੍ਰਾਪਤ ਸਾਰਨੀ ਜਿਸ ਦਾ ਆਧਾਰ ਪਰਮਾ ਅੰਕ ਸੀ ਆਧੁਨਿਕ ਆਵਰਤੀ ਸਾਰਨੀ ਜਾਂ ਦੀਰਘ ਆਵਰਤੀ ਸਾਰਨੀ ਕਹਿੰਦੇ ਹਨ ।
→ ਮੈਂਡਲੀਵ ਦਾ ਆਵਰਤੀ ਨਿਯਮ (Mandeleef’s Periodic Law)-ਤੱਤਾਂ ਦੇ ਗੁਣ ਉਨ੍ਹਾਂ ਦੇ ਪ੍ਰਮਾਣੂ ਪੁੰਜ ਦੇ ਆਵਰਤੀ ਫਲਨ (ਫੰਕਸ਼ਨ) ਹਨ ।
→ ਪੀਰੀਅਡ (Period)-ਤੱਤਾਂ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੀਆਂ ਖਿਤਿਜੀ ਕਤਾਰਾਂ ਨੂੰ ਪੀਰੀਅਡ ਆਖਦੇ ਹਨ ।
→ ਗਰੁੱਪ (Group)-ਆਵਰਤੀ ਸਾਰਨੀ ਵਿੱਚ ਤੱਤਾਂ ਦੇ ਲੰਬਾਤਮਕ ਕਾਲਮਾਂ (ਖੜ੍ਹਵੀਆਂ ਕਤਾਰਾਂ) ਨੂੰ ਗਰੁੱਪ ਕਹਿੰਦੇ ਹਨ ।
→ ਆਧੁਨਿਕ ਆਵਰਤੀ ਨਿਯਮ (Modern Periodic Law)-ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੁ ਅੰਕਾਂ ਦੇ ਆਵਰਤੀ ਫੰਕਸ਼ਨ ਹਨ । ਇਸ ਸਾਰਨੀ ਵਿੱਚ 1-7 ਪੀਰੀਅਡ, 1-18 ਗਰੁੱਪ, 4 ਬਾਲਕ ਅਤੇ ਕਿਸਮਾਂ ਦੇ ਤੱਤ ਹਨ ।
→ ਆਵਰਤਤਾ (Periodicity)-ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਵੱਧਦੇ ਰੂਮ ਵਿੱਚ ਤਰਤੀਬ ਦੇਣ ਨਾਲ ਉਨ੍ਹਾਂ ਦੇ ਗੁਣਾਂ ਦਾ ਨਿਸਚਿਤ ਵਕਫੇ ਜਾਂ ਪੀਰੀਅਡ ਪਿੱਛੋਂ ਦੁਹਰਾਏ ਜਾਣ ਨੂੰ ਤੱਤਾਂ ਦੇ ਗੁਣਾਂ ਦੀ ਆਵਰਤਤਾ ਆਖਦੇ ਹਨ ।
→ ਪਰਮਾਣੂ ਅਰਧ ਵਿਆਸ (Atomic Radius)-ਨਿਵੇਕਲੇ ਪਰਮਾਣੂ ਦੇ ਨਿਊਕਲੀਅਸ ਦੇ ਕੇਂਦਰ ਬਿੰਦੂ ਅਤੇ ਸਭ ਤੋਂ ਬਾਹਰਲੇ ਸੈੱਲ ਵਿਚਕਾਰ ਵਿੱਥ ਨੂੰ ਪਰਮਾਣੂ ਅਰਧ ਵਿਆਸ ਆਖਦੇ ਹਨ ।
→ ਸੰਯੋਜਕ ਇਲੈੱਕਟਾਨ (Valence Electron)-ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਵਾਨਾਂ ਦੀ ਸੰਖਿਆ ਨੂੰ ਸੰਯੋਜਕ ਇਲੈੱਕਟ੍ਰਾਨ ਆਖਿਆ ਜਾਂਦਾ ਹੈ ।
→ ਆਇਨੀਕਰਨ ਊਰਜਾ (lonisation Energy-ਆਇਨੀਕਰਨ ਊਰਜਾ ਉਹ ਲੋੜੀਂਦੀ ਊਰਜਾ ਹੈ ਜਿਹੜੀ ਕਿਸੇ ਪਰਮਾਣੂ ਦੀ ਜਾਂ ਆਇਨ ਦੇ ਇੱਕ ਇਲੈੱਕਟ੍ਰਨ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਵਾਸਤੇ ਲੋੜੀਂਦੀ ਹੋਵੇ ।
→ ਇਲੈੱਕਵਾਨ ਬੰਧੂਤਾ (Electron Affinity)-ਕਿਸੇ ਉਦਾਸੀਨ ਗੈਸ ਦੇ ਬਾਹਰੀ ਸੈੱਲ ਵਿਚ ਬਾਹਰ ਤੋਂ ਇਲੈੱਕਟ੍ਰਾਨ ਦੇ ਦਾਖ਼ਲ ਹੋਣ ਸਮੇਂ ਜਿੰਨੀ ਊਰਜਾ ਦੀ ਮਾਤਰਾ ਮੁਕਤ ਹੁੰਦੀ ਹੈ, ਉਹ ਇਲੈੱਕਟ੍ਰਾਨ ਬੰਧੁਤਾ ਅਫਿਨੀਟੀ (ਖਿੱਚ) ਅਖਵਾਉਂਦੀ ਹੈ ।
→ ਸੰਯੋਜਕਤਾ (Valency)-ਕਿਸੇ ਤੱਤ ਦੇ ਪਰਮਾਣੂਆਂ ਦੀ ਸੰਯੋਗ ਕਰਨ ਦੀ ਸਮਰੱਥਾ ਨੂੰ ਉਸ ਤੱਤ ਦੀ ਸੰਯੋਜਕਤਾ ਕਹਿੰਦੇ ਹਨ । ਇਸ ਨੂੰ ਸੰਯੋਜੀ ਇਲੈੱਕਟਾਨਾਂ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ।
→ ਬਿਜਲੀ ਧਨਾਤਮਕਤਾ (Electro-positivity)-ਧਾਤਵੀ ਤੱਤਾਂ ਦੇ ਪਰਮਾਣੂਆਂ ਦੀ ਇਲੈੱਕਟ੍ਰਾਨ ਗੁਆਉਣ ਕਰਕੇ ਧਨ ਆਇਨ ਬਣਾਉਣ ਦੀ ਪ੍ਰਵਿਰਤੀ ਨੂੰ ਬਿਜਲਈ ਧਨਾਤਮਕਤਾ ਕਹਿੰਦੇ ਹਨ ।
→ ਬਿਜਲਈ ਰਿਣਾਤਮਕਤਾ (Electro-negativity)-ਅਧਾਤਵੀ ਤੱਤਾਂ ਦੇ ਪਰਮਾਣੂਆਂ ਦੀ ਇਲੈੱਕਟ੍ਰਾਨ ਪ੍ਰਾਪਤ ਕਰਕੇ ਰਿਣ-ਆਇਨ ਬਣਾਉਣ ਦੀ ਪ੍ਰਵਿਰਤੀ ਨੂੰ ਬਿਜਲਈ ਰਿਣਾਤਮਕਤਾ ਕਹਿੰਦੇ ਹਨ ।
→ ਉਪਧਾਤਾਂ ਜਾਂ ਮੈਟਾਲਾਂਇਡਸ (Metalloids)-ਜਿਨ੍ਹਾਂ ਤੱਤਾਂ ਵਿੱਚ ਧਾਤ ਅਤੇ ਅਧਾਤ ਦੋਨਾਂ ਦੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਨੇ ਉਨ੍ਹਾਂ ਨੂੰ ਉਪਧਾਤਾਂ ਕਿਹਾ ਜਾਂਦਾ ਹੈ ।
→ ਪ੍ਰਾਕ੍ਰਿਤਕ ਤੱਤ (Naturally Occuring Elements)-ਜਿਹੜੇ ਤੱਤ ਕੁਦਰਤ ਵਿੱਚ ਮਿਲਦੇ ਹਨ ਉਨ੍ਹਾਂ ਨੂੰ ਪ੍ਰਾਕ੍ਰਿਤਕ ਤੱਤ ਕਹਿੰਦੇ ਹਨ ।
→ ਪਰਮਾਣੂ ਆਕਾਰ (Atomic Size)-ਕਿਸੇ ਪਰਮਾਣੁ ਦੇ ਨਿਊਕਲੀਅਸ (Nucleus) ਅਤੇ ਪਰਮਾਣੁ ਦੇ ਸਭ ਤੋਂ ਬਾਹਰਲੇ ਸੈੱਲ ਵਿਚਲੀ ਦੂਰੀ ਨੂੰ ਪਰਮਾਣੂ ਦਾ ਆਕਾਰ ਆਖਦੇ ਹਨ । ਅਸਲ ਵਿੱਚ ਇਹ ਅਰਧ ਵਿਆਸ (Radius) ਹੀ ਹੈ ।
→ ਪ੍ਰਤੀਨਿਧੀ ਤੱਤ (Representative Element)-ਉਪ ਵਰਗ A ਦੇ ਤੱਤਾਂ ਨੂੰ ਪ੍ਰਤੀਨਿਧੀ ਤੱਤ ਕਹਿੰਦੇ ਹਨ ।