PSEB 10th Class Science Notes Chapter 6 ਜੈਵਿਕ ਕਿਰਿਆਵਾਂ

This PSEB 10th Class Science Notes Chapter 6 ਜੈਵਿਕ ਕਿਰਿਆਵਾਂ will help you in revision during exams.

PSEB 10th Class Science Notes Chapter 6 ਜੈਵਿਕ ਕਿਰਿਆਵਾਂ

→ ਅਜਿਹੀਆਂ ਸਾਰੀਆਂ ਕਿਰਿਆਵਾਂ ਜੋ ਮਿਲ-ਜੁਲ ਕੇ ਇਕੱਠੇ ਰੂਪ ਵਿਚ ਅਣੂ ਰੱਖਿਆ ਦਾ ਕਾਰਜ ਕਰਦੀਆਂ ਹਨ, ਜੈਵਿਕ ਕਿਰਿਆਵਾਂ ਕਹਾਉਂਦੀਆਂ ਹਨ ।

→ ਊਰਜਾ ਦੇ ਸੋਮੇ ਨੂੰ ਅਸੀਂ ਭੋਜਨ ਅਤੇ ਸਰੀਰ ਅੰਦਰ ਲੈ ਜਾਣ ਦੀ ਪ੍ਰਕਿਰਿਆ ਨੂੰ ਪੋਸ਼ਣ ਕਹਿੰਦੇ ਹਾਂ ।

→ ਸਰੀਰ ਦੇ ਬਾਹਰ ਤੋਂ ਆਕਸੀਜਨ ਨੂੰ ਪ੍ਰਾਪਤ ਕਰਨਾ ਅਤੇ ਸੈੱਲਾਂ ਦੀ ਲੋੜ ਅਨੁਸਾਰ ਭੋਜਨ ਸਰੋਤਾਂ ਦੇ ਵਿਘਟਨ ਵਿਚ ਉਸਦੀ ਵਰਤੋਂ ਕਰਨ ਨੂੰ ਸਾਹ ਕਿਰਿਆ ਕਿਹਾ ਜਾਂਦਾ ਹੈ ।

→ ਇਕ ਸੈੱਲੀ ਜੀਵਾਂ ਨੂੰ ਭੋਜਨ ਗ੍ਰਹਿਣ ਕਰਨ, ਗੈਸਾਂ ਦੇ ਆਦਾਨ-ਪ੍ਰਦਾਨ ਅਤੇ ਫੋਕਟ ਪਦਾਰਥਾਂ ਦੇ ਨਿਸ਼ਕਾਸ਼ਨ ਦੇ ਲਈ ਕਿਸੇ ਖ਼ਾਸ ਅੰਗ ਦੀ ਲੋੜ ਨਹੀਂ ਹੁੰਦੀ ।

→ ਬਹੁ ਸੈੱਲੀ ਜੀਵਾਂ ਵਿੱਚ ਵੱਖ-ਵੱਖ ਕਾਰਜਾਂ ਲਈ ਭਿੰਨ-ਭਿੰਨ ਅੰਗ ਵਿਸ਼ੇਸ਼ ਰੂਪ ਵਿੱਚ ਹੁੰਦੇ ਹਨ ।

→ ਫੋਕਟ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਨੂੰ ਮਲ-ਤਿਆਗ ਕਿਹਾ ਜਾਂਦਾ ਹੈ ।

→ ਊਰਜਾ ਦਾ ਸਰੋਤ ਭੋਜਨ ਹੈ ਅਤੇ ਜੋ ਪਦਾਰਥ ਅਸੀਂ ਖਾਂਦੇ ਹਾਂ ਉਹ ਭੋਜਨ ਹੈ । ਸਾਰੇ ਜੀਵਾਂ ਨੂੰ ਊਰਜਾ ਅਤੇ ਭੋਜਨ ਪਦਾਰਥਾਂ ਦੀ ਸਾਧਾਰਨ ਤੌਰ ‘ਤੇ ਲੋੜ ਹੁੰਦੀ ਹੈ ।

→ ਵਿਖਮਪੋਸ਼ੀ ਜੀਊਂਦੇ ਰਹਿਣ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਵੈਪੋਸ਼ੀ ‘ਤੇ ਨਿਰਭਰ ਹੁੰਦੇ ਹਨ । ਜੰਤੂ ਅਤੇ ਫੰਗਸ ਵਿਖਮਪੋਸ਼ੀ ਜੀਵ ਹੁੰਦੇ ਹਨ ।

→ ਪ੍ਰਕਾਸ਼ ਸੰਸ਼ਲੇਸ਼ਣ ਅਜਿਹੀ ਪ੍ਰਕਿਰਿਆ ਹੈ ਜਿਸ ਦੁਆਰਾ ਸਵੈਪੋਸ਼ੀ ਬਾਹਰ ਤੋਂ ਪ੍ਰਾਪਤ ਕੀਤੇ ਪਦਾਰਥਾਂ ਨੂੰ ਊਰਜਾ ਦੇ ਰੂਪ ਵਿੱਚ ਇਕੱਠਾ ਕਰਕੇ ਜਮਾਂ ਕਰ ਲੈਂਦੇ ਹਨ । ਇਹ ਪਦਾਰਥ CO2ਅਤੇ ਪਾਣੀ ਦੇ ਰੂਪ ਵਿਚ ਪ੍ਰਾਪਤ ਕੀਤੇ ਜਾਂਦੇ ਹਨ ਜੋ ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਦੀ ਮੌਜੂਦਗੀ ਵਿਚ ਕਾਰਬੋਹਾਈਡਰੇਟ ਵਿਚ ਬਦਲ ਜਾਂਦੇ ਹਨ ।

→ ਪੱਤਿਆਂ ਦੀ ਸਤਹਿ ਤੇ ਛੋਟੇ-ਛੋਟੇ ਛੇਦ ਹੁੰਦੇ ਹਨ ਜਿਨ੍ਹਾਂ ਨੂੰ ਸਟਮੈਟਾ ਕਿਹਾ ਜਾਂਦਾ ਹੈ । ਪ੍ਰਕਾਸ਼ ਸੰਸ਼ਲੇਸ਼ਣ ਲਈ ਗੈਸਾਂ ਦੀ ਅਦਲਾ-ਬਦਲੀ ਇਨ੍ਹਾਂ ਛੇਦਾਂ ਤੋਂ ਹੀ ਹੁੰਦੀ ਹੈ ।

→ ਸਟੋਮੈਟਾ ਤੋਂ ਬਹੁਤ ਸਾਰੇ ਪਾਣੀ ਦੀ ਵੀ ਹਾਨੀ ਹੁੰਦੀ ਹੈ ।

→ ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਦੀ ਲੋੜ ਵੀ ਹੁੰਦੀ ਹੈ ।

PSEB 10th Class Science Notes Chapter 6 ਜੈਵਿਕ ਕਿਰਿਆਵਾਂ

→ ਪ੍ਰਦੇ ਨਾਈਟਰੋਜਨ, ਫਾਸਫੋਰਸ, ਲੋਹਾ ਅਤੇ ਮੈਗਨੀਸ਼ੀਅਮ ਦੀ ਪ੍ਰਾਪਤੀ ਮਿੱਟੀ ਵਿਚੋਂ ਕਰਦੇ ਹਨ ।

→ ਇਕ ਸੈੱਲੀ ਜੀਵ ਆਪਣੀ ਪੂਰੀ ਸਤਹਿ ਤੋਂ ਭੋਜਨ ਪ੍ਰਾਪਤ ਕਰ ਸਕਦੇ ਹਨ ।

→ ਅਮੀਬਾ ਸੈੱਲੀ ਸਤਹਿ ਤੋਂ ਉਂਗਲੀ ਜਿਹੇ ਅਸਥਾਈ ਵਾਰੇ ਜਾਂ ਪੈਰ ਦੁਆਰਾ ਭੋਜਨ ਪ੍ਰਾਪਤ ਕਰ ਸਕਦਾ ਹੈ ।

→ ਮਨੁੱਖ ਦੀ ਆਹਾਰ ਨਲੀ ਮੂੰਹ ਤੋਂ ਗੁਦਾ ਤਕ ਫੈਲੀ ਇਕ ਲੰਬੀ ਨਲੀ ਹੈ ।

→ ਛੋਟੀ ਆਂਦਰ ਆਹਾਰ ਨਲੀ ਦਾ ਸਭ ਤੋਂ ਲੰਬਾ ਭਾਗ ਹੈ ।

→ ਐਂਜ਼ਾਈਮ (Enzymes)-ਇਹ ਜੈਵ ਉਤਪ੍ਰੇਰਕ ਹੁੰਦੇ ਹਨ ਜੋ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਖੰਡਿਤ ਕਰਨ ਲਈ ਜੀਵਾਂ ਦੁਆਰਾ ਵਰਤੇ ਜਾਂਦੇ ਹਨ । ਇਨ੍ਹਾਂ ਨੂੰ ਐਂਜ਼ਾਈਮ ਕਹਿੰਦੇ ਹਨ ।

→ ਪੋਸ਼ਣ (Nutrition)-ਅਜਿਹੀਆਂ ਕਿਰਿਆਵਾਂ ਦਾ ਇਕੱਠ ਜਿਨ੍ਹਾਂ ਦੁਆਰਾ ਪ੍ਰਾਣੀ ਆਪਣੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਲਈ ਅਤੇ ਅੰਗਾਂ ਦੇ ਵਾਧੇ ਅਤੇ ਉਨ੍ਹਾਂ ਦੇ ਪੁਨਰ-ਨਿਰਮਾਣ ਲਈ ਜ਼ਰੂਰੀ ਪਦਾਰਥਾਂ ਨੂੰ ਪ੍ਰਾਪਤ ਕਰਕੇ ਉਨ੍ਹਾਂ ਦਾ ਉਪਭੋਗ ਕਰਦਾ ਹੈ, ਪੋਸ਼ਣ ਕਹਾਉਂਦਾ ਹੈ ।

→ ਸਵੈਪੋਸ਼ੀ (Autotrophs)-ਅਜਿਹੇ ਜੀਵ ਜੋ CO2, ਪਾਣੀ ਅਤੇ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹਰੇ ਪਦਾਰਥ ਕਲੋਰੋਫਿਲ ਦੁਆਰਾ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਨ੍ਹਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ ।

→ ਵਿਖਮਪੋਸ਼ੀ (Heterotrophs)-ਅਜਿਹੇ ਜੀਵ ਜੋ ਆਪਣੇ ਭੋਜਨ ਲਈ ਦੂਸਰਿਆਂ ‘ਤੇ ਨਿਰਭਰ ਰਹਿੰਦੇ ਹਨ, ਉਨ੍ਹਾਂ ਨੂੰ ਵਿਖਮਪੋਸ਼ੀ ਕਹਿੰਦੇ ਹਨ ।

→ ਮ੍ਰਿਤਜੀਵੀ (Saprophytes)-ਅਜਿਹੇ ਜੀਵ ਜੋ ਆਪਣਾ ਭੋਜਨ ਮਰੇ ਹੋਏ ਅਤੇ ਸੜੇ-ਗਲੇ ਕਾਰਬਨਿਕ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ ਨੂੰ ਮ੍ਰਿਤਜੀਵੀ ਕਹਿੰਦੇ ਹਨ ।

→ ਪਰਜੀਵੀ (Parasites)-ਅਜਿਹੇ ਜੀਵ ਜੋ ਭੋਜਨ ਅਤੇ ਆਵਾਸ ਲਈ ਹੋਰ ਜੀਵਾਂ ‘ਤੇ ਨਿਰਭਰ ਰਹਿੰਦੇ ਹਨ, ਪਰਜੀਵੀ ਹੁੰਦੇ ਹਨ । ਪਰਜੀਵੀ ਅੰਦਰੂਨੀ ਅਤੇ ਬਾਹਰੀ ਦੋ ਪ੍ਰਕਾਰ ਦੇ ਹੁੰਦੇ ਹਨ ।

→ ਪ੍ਰਾਣੀ ਸਮਭੋਜੀ ਜੀਵ (Holozoa)-ਅਜਿਹੇ ਜੀਵ ਜਿਨ੍ਹਾਂ ਵਿੱਚ ਪਾਚਨ ਤੰਤਰ ਹੁੰਦਾ ਹੈ ਅਤੇ ਜੋ ਭੋਜਨ ਨੂੰ ਪ੍ਰਾਪਤ ਕਰਕੇ ਇਸ ਦਾ ਪਾਚਨ ਕਰਦੇ ਹਨ ਅਤੇ ਪਚੇ ਹੋਏ ਭੋਜਨ ਦਾ ਸੋਖਣ ਕਰਕੇ ਬਾਕੀ ਅਣਪਚੇ ਭੋਜਨ ਨੂੰ ਉਤਸਰਜਿਤ ਕਰ ਦਿੰਦੇ ਹਨ, ਸਮਝੋਜੀ ਜੀਵ ਹੁੰਦੇ ਹਨ ।

→ ਸ਼ਾਕਾਹਾਰੀ (Herbivorous)ਅਜਿਹੇ ਜੀਵ ਜੋ ਪੌਦਿਆਂ ਜਾਂ ਪੌਦਿਆਂ ਦੇ ਉਤਪਾਦਾਂ ਨੂੰ ਭੋਜਨ ਦੇ ਰੂਪ ਵਿਚ ਹਿਣ ਕਰਦੇ ਹਨ, ਸ਼ਾਕਾਹਾਰੀ ਕਹਾਉਂਦੇ ਹਨ ।

→ ਮਾਸਾਹਾਰੀ (Carnivorous)-ਅਜਿਹੇ ਜੀਵ ਜੋ ਆਪਣਾ ਭੋਜਨ ਹੋਰ ਜੀਵਾਂ ਦੇ ਮਾਸ ਤੋਂ ਪ੍ਰਾਪਤ ਕਰਦੇ ਹਨ, ਮਾਸਾਹਾਰੀ ਕਹਾਉਂਦੇ ਹਨ ।

→ ਸਰਬ ਆਹਾਰੀ (Omnivorous)-ਅਜਿਹੇ ਜੀਵ ਜੋ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਭੋਜਨ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਨ, ਉਨ੍ਹਾਂ ਨੂੰ ਸਰਬ ਆਹਾਰੀ ਕਹਿੰਦੇ ਹਨ ।

→ ਪਾਚਣ (Digestion)-ਅਜਿਹੀ ਕਿਰਿਆ ਜਿਸ ਦੁਆਰਾ ਭੋਜਨ ਪਦਾਰਥਾਂ ਦੇ ਵੱਡੇ, ਗੁੰਝਲਦਾਰ ਅਤੇ ਅਘੁਲਣਸ਼ੀਲ, ਅਣੂ ਸੂਖ਼ਮ, ਸਰਲ ਅਤੇ ਘੁਲਣਸ਼ੀਲ ਅਣੂਆਂ ਵਿੱਚ ਪਰਿਵਰਤਿਤ ਹੁੰਦੇ ਹਨ, ਪਾਚਣ ਕਹਾਉਂਦੀ ਹੈ ।

PSEB 10th Class Science Notes Chapter 6 ਜੈਵਿਕ ਕਿਰਿਆਵਾਂ

→ ਪ੍ਰਕਾਸ਼ ਸੰਸ਼ਲੇਸ਼ਣ (Photosynthesis)-ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿਚ ਕਾਰਬਨ-ਡਾਈਆਕਸਾਈਡ (CO2) ਅਤੇ ਪਾਣੀ (H2O) ਵਰਗੇ ਸਰਲ ਯੋਗਿਕਾਂ ਤੋਂ ਹਰੇ ਪੌਦਿਆਂ ਦੁਆਰਾ ਕਲੋਰੋਫਿਲ ਦੀ ਸਹਾਇਤਾ ਨਾਲ ਗੁੰਝਲਦਾਰ ਕਾਰਬਨਿਕ ਭੋਜਨ ਪਦਾਰਥ (ਕਾਰਬੋਹਾਈਡਰੇਟ) ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ ।

→ ਸੰਤੁਲਨ ਪ੍ਰਕਾਸ਼ ਤੀਬਰਤਾ ਬਿੰਦੂ (Compensation point)-ਜਦੋਂ ਛਾਂ ਵਿੱਚ ਸੂਰਜ ਡੁੱਬਣ ਸਮੇਂ ਅਤੇ ਤਰਕਾਲਾਂ ਵੇਲੇ ਪ੍ਰਕਾਸ਼ ਸੰਸ਼ਲੇਸ਼ਣ ਦੀ ਦਰ ਘਟ ਹੋ ਜਾਂਦੀ ਹੈ, ਉਸ ਸਮੇਂ ਸਾਹ ਕਿਰਿਆ ਵਿਚੋਂ ਨਿਕਲੀ CO2 ਪ੍ਰਕਾਸ਼ ਸੰਸ਼ਲੇਸ਼ਣ ਵਿਚ ਵਰਤੀ ਗਈ CO2 ਦੇ ਬਰਾਬਰ ਹੁੰਦੀ ਹੈ । ਇਸ ਅਵਸਥਾ ਨੂੰ ਜਦੋਂ ਵਾਤਾਵਰਨ ਵਿਚ CO2 ਦਾ ਅਵਸ਼ੋਸ਼ਣ ਨਾ ਦੇ ਬਰਾਬਰ ਹੁੰਦਾ ਹੈ, ਸੰਤੁਲਨ ਪ੍ਰਕਾਸ਼ ਤੀਬਰਤਾ ਬਿੰਦੂ ਕਹਿੰਦੇ ਹਨ ।

→ ਸਾਹ ਲੈਣਾ (Respiration)-ਜੀਵਾਂ ਵਿਚ ਹੋਣ ਵਾਲੀ ਉਹ ਜੈਵ ਰਸਾਇਣਿਕ ਕਿਰਿਆ ਜਿਸ ਵਿਚ ਗੁੰਝਲਦਾਰ ਕਾਰਬਨਿਕ ਭੋਜਨ ਪਦਾਰਥਾਂ ਦਾ ਆਕਸੀਕਰਨ ਹੁੰਦਾ ਹੈ, ਜਿਸਦੇ ਨਤੀਜੇ ਵਜੋਂ CO2 ਅਤੇ ਪਾਣੀ (ਜਲ-ਵਾਸ਼ਪ) ਬਣਦੇ ਹਨ ਅਤੇ ਊਰਜਾ ਮੁਕਤ ਹੁੰਦੀ ਹੈ ।

→ ਆਕਸੀ ਸਾਹ ਕਿਰਿਆ (Aerobic respiration)-ਆਕਸੀਜਨ ਦੀ ਮੌਜੂਦਗੀ ਵਿਚ ਹੋਣ ਵਾਲੀ ਸਾਹ ਕਿਰਿਆ ਨੂੰ ਆਕਸੀ ਸਾਹ ਕਿਰਿਆ ਕਿਹਾ ਜਾਂਦਾ ਹੈ ।

→ ਅਣਆਕਸੀ ਸਾਹ ਕਿਰਿਆ (Anaerobic respiration)-ਆਕਸੀਜਨ ਦੀ ਗੈਰ-ਮੌਜੂਦਗੀ ਵਿਚ ਹੋਣ ਵਾਲੀ ਸਾਹ ਕਿਰਿਆ ਅਣਆਕਸੀ ਸਾਹ ਕਿਰਿਆ ਕਹਾਉਂਦਾ ਹੈ ।

→ ਸਾਹ ਕਿਰਿਆ ਪਦਾਰਥ (Respiratory substance)-ਸਾਹ ਕਿਰਿਆ ਵਿੱਚ ਆਕਸੀਕ੍ਰਿਤ ਜਾਂ ਅਪਘਟਿਤ ਹੋਣ ਵਾਲੇ ਪਦਾਰਥ ਨੂੰ ਸਾਹ ਪਦਾਰਥ ਕਹਿੰਦੇ ਹਨ ।

→ ਗਲਾਈਕੋਲਿਸਿਸ (Glycolysis)-ਇਹ ਸੈੱਲਾਂ ਵਿੱਚ ਹੋਣ ਵਾਲੀ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਗੁਲੂਕੋਜ਼ ਦਾ ਇਕ ਅਣੂ ਅਪਘਟਿਤ ਹੋ ਕੇ ਅਣੂ ਪਾਇਰੂਵੇਟ (Pyruvate) ਬਣਾਉਂਦਾ ਹੈ ।

→ ਉਸਾਰੂ ਕਿਰਿਆਵਾਂ (Anabolic activities)-ਉਹ ਜੈਵ ਰਸਾਇਣਿਕ ਕਿਰਿਆਵਾਂ ਜਿਨ੍ਹਾਂ ਵਿਚ ਸਰਲ ਪਦਾਰਥਾਂ ਦੇ ਸੰਸ਼ਲੇਸ਼ਣ ਦੁਆਰਾ ਗੁੰਝਲਦਾਰ ਪਦਾਰਥ ਬਣਦੇ ਹਨ, ਉਸਾਰੂ ਕਿਰਿਆ ਕਹਾਉਂਦਾ ਹੈ ।

→ ਢਾਹੁ ਕਿਰਿਆਵਾਂ (Catabolic activities)-ਉਹ ਜੈਵ ਰਸਾਇਣਿਕ ਕਿਰਿਆਵਾਂ ਜਿਨ੍ਹਾਂ ਵਿੱਚ ਗੁੰਝਲਦਾਰ ਅਣੂ ਟੁੱਟ ਕੇ ਸਰਲ ਅਣੂਆਂ ਵਿੱਚ ਬਦਲ ਜਾਂਦੇ ਹਨ, ਢਾਹੂ ਕਿਰਿਆਵਾਂ ਕਹਾਉਂਦੀਆਂ ਹਨ ।

→ ਕਿਣਵਨ (Fermentation)-ਉਹ ਕਿਰਿਆ ਜਿਸ ਵਿੱਚ ਸੂਖ਼ਮਜੀਵ ਗੁਲੂਕੋਜ਼ ਜਾਂ ਸ਼ੱਕਰ ਦਾ ਅਧੂਰਾ ਵਿਘਟਨ ਸੈੱਲ ਦੇ ਬਾਹਰ ਕਰਕੇ CO2 ਅਤੇ ਸਰਲ ਕਾਰਬਨਿਕ, ਜਿਵੇਂ-ਈਥਾਈਲ ਅਲਕੋਹਲ, ਲੈਕਟਿਕ ਐਸਿਡ ਅਤੇ ਐਸਟਿਕ ਐਸਿਡ ਆਦਿ ਦਾ ਨਿਰਮਾਣ ਕਰਦੇ ਹਨ ਜਿਸਦੇ ਨਤੀਜੇ ਵਜੋਂ ਕੁਝ ਉਰਜਾ ਵੀ ਮੁਕਤ ਹੋ ਜਾਂਦੀ ਹੈ ।

→ ਸਟੋਮੈਟਾ (Stomata)-ਪੱਤਿਆਂ ਦੀ ਸਤਹਿ ਤੇ ਹਵਾ ਅਤੇ ਜਲ-ਵਾਸ਼ਪਾਂ ਦੀ ਅਦਲਾ-ਬਦਲੀ ਦੇ ਲਈ ਖ਼ਾਸ ਪ੍ਰਕਾਰ ਦੇ ਬਹੁਤ ਸੂਖ਼ਮ ਛੇਦ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ ।

→ ਵਿਸਰਣ (Diffusion)-ਪਦਾਰਥ (liquid, solids and gases) ਦੇ ਅਣੂਆਂ ਦਾ ਵਧੇਰੇ ਸਾਂਦਰਤਾ (ਗਾੜ੍ਹਾਪਨ) ਵਾਲੇ ਸਥਾਨ ਤੋਂ ਘੱਟ ਸਾਂਦਰਤਾ ਵਾਲੇ ਸਥਾਨ ਵੱਲ ਨੂੰ ਜਾਣ ਦੀ ਕਿਰਿਆ ਨੂੰ ਵਿਸਰਣ ਕਿਹਾ ਜਾਂਦਾ ਹੈ ।

→ ਸਾਹ ਕਿਰਿਆ (Breathing)-ਇਹ ਸਰਲ ਯੰਤਰਿਕ ਕਿਰਿਆ ਹੈ ਜਿਸ ਵਿਚ ਹਵਾ ਵਾਤਾਵਰਨ ਵਿਚੋਂ ਸਾਹ ਅੰਗਾਂ (ਫੇਫੜਿਆਂ) ਵਿੱਚ ਜਾਂਦੀ ਹੈ ਅਤੇ ਸਾਹ ਤੋਂ ਬਾਅਦ ਸਾਹ ਅੰਗਾਂ ਵਿੱਚੋਂ ਬਾਹਰ ਆ ਕੇ ਵਾਤਾਵਰਨ ਵਿਚ ਵਾਪਸ ਚਲੀ ਜਾਂਦੀ ਹੈ ।

→ ਸਾਹ ਲੈਣਾ (Inspiration)-ਵਾਤਾਵਰਨ ਵਿੱਚੋਂ ਹਵਾ (O2) ਦਾ ਫੇਫੜਿਆਂ ਵਿਚ ਭਰਨ ਦੀ ਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ ।

→ ਸਾਹ ਨਿਕਾਸ (Expiration)-ਅਜਿਹੀ ਕਿਰਿਆ ਜਿਸ ਦੁਆਰਾ ਫੇਫੜਿਆਂ ਵਿਚੋਂ ਹਵਾ (CO2) ਨੂੰ ਬਾਹਰ | ਕੱਢਿਆ ਜਾਂਦਾ ਹੈ ।

PSEB 10th Class Science Notes Chapter 6 ਜੈਵਿਕ ਕਿਰਿਆਵਾਂ

→ ਵਾਸ਼ਪ ਉਤਸਰਜਨ (Transpiration)-ਪੇੜ-ਪੌਦਿਆਂ ਦੇ ਪੱਤਿਆਂ ਦੁਆਰਾ ਪਾਣੀ ਦਾ ਵਾਸ਼ਪਣ ਵਾਸ਼ਪ ਉਤਸਰਜਨ ਕਹਾਉਂਦਾ ਹੈ ।

→ ਜਾਈਲਮ (Xylem)-ਪੌਦਿਆਂ ਦੇ ਜਿਹੜੇ ਟਿਸ਼ੂ ਮਿੱਟੀ ਅਤੇ ਖਣਿਜਾਂ ਨੂੰ ਪੱਤਿਆਂ ਤੱਕ ਪਹੁੰਚਾਉਂਦਾ ਹੈ ਉਸ ਨੂੰ ਜਾਈਲਮ ਕਹਿੰਦੇ ਹਨ ।

→ ਫਲੋਇਮ (Pholem)-ਪੌਦਿਆਂ ਦੇ ਜਿਹੜੇ ਟਿਸ਼ੂ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦਿਆਂ ਦੇ ਹੋਰ ਭਾਗਾਂ ਤੱਕ ਪਹੁੰਚਾਉਂਦਾ ਹੈ, ਉਸ ਨੂੰ ਫਲੋਇਮ ਕਿਹਾ ਜਾਂਦਾ ਹੈ ।

→ ਸਥਾਨਾਂਤਰਣ (Translocation)-ਪੱਤਿਆਂ ਤੋਂ ਭੋਜਨ ਦਾ ਪੌਦੇ ਦੇ ਹੋਰ ਭਾਗਾਂ ਤੱਕ ਪੁੱਜਣਾ ਸਥਾਨਾਂਤਰਣ ਕਹਾਉਂਦਾ ਹੈ ।

→ ਧਮਨੀ (Artery)-ਅਜਿਹੀਆਂ ਨਾਲੀਆਂ ਜੋ ਦਿਲ ਤੋਂ ਆਕਸੀਜਨ-ਯੁਕਤ ਲਹੂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਂਦੀ ਹੈ, ਉਨ੍ਹਾਂ ਨੂੰ ਧਮਨੀਆਂ ਕਹਿੰਦੇ ਹਨ ।

→ ਸ਼ਿਰਾਵਾਂ (Veins)-ਅਜਿਹੀਆਂ ਨਾਲੀਆਂ ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਤੋਂ ਲਹੂ ਦਿਲ ਤਕ ਪਹੁੰਚਾਉਂਦੀਆਂ ਹਨ, ਉਨ੍ਹਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।

→ ਐਂਟੀਬਾਡੀਜ਼ (Antibodies)-ਸਰੀਰ ਵਿੱਚ ਜੀਵਾਣੁਆਂ ਜਾਂ ਰੋਗਾਣੂਆਂ ਦੁਆਰਾ ਪੈਦਾ ਕੀਤੇ ਗਏ ਜ਼ਹਿਰੀਲੇ ਪਦਾਰਥਾਂ ਨੂੰ ਨਸ਼ਟ ਕਰਨ ਵਾਲੀਆਂ ਵਸਤਾਂ ਨੂੰ ਐਂਟੀਬਾਡੀਜ ਕਹਿੰਦੇ ਹਨ ।

→ ਡਾਇਆਲਿਸਿਸ (Dialysis)-ਸਰੀਰ ਵਿਚੋਂ ਬਣਾਵਟੀ ਤਰੀਕੇ ਨਾਲ ਯੂਰੀਆ ਆਦਿ ਫੋਕਟ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਣਾਲੀ ਨੂੰ ਡਾਇਆਲਿਸਿਸ ਕਹਿੰਦੇ ਹਨ ।

→ ਪਰਾਸਰਣ ਨਿਯਮਣ (Osmoregulation)-ਸਰੀਰ ਵਿਚ ਪਾਣੀ ਦੀ ਉੱਚਿਤ ਮਾਤਰਾ ਨੂੰ ਬਣਾਈ ਰੱਖਣ ਨੂੰ ਪਰਾਸਰਣ ਨਿਯਮਣ ਕਹਿੰਦੇ ਹਨ ।

→ ਲਸੀਕਾ (Lymph)-ਇਹ ਪੀਲੇ ਰੰਗ ਦਾ ਪਦਾਰਥ ਹੈ, ਜਿਸ ਵਿੱਚ ਸਫ਼ੈਦ ਕਣ, ਗੁਲੂਕੋਜ਼, ਖਣਿਜ ਲੂਣ, ਆਕਸੀਜਨ ਆਦਿ ਹੁੰਦੇ ਹਨ ।

→ ਮਲ-ਤਿਆਗ (Excretion)-ਸਰੀਰ ਵਿੱਚ ਢਾਹੂ-ਉਸਾਰੂ ਕਿਰਿਆਵਾਂ ਦੇ ਕਾਰਨ ਪੈਦਾ ਹਾਨੀਕਾਰਕ ਫੋਕਟ ਪਦਾਰਥਾਂ ਨੂੰ ਬਾਹਰ ਕੱਢਣ ਨੂੰ ਮਲ-ਤਿਆਗ ਕਹਿੰਦੇ ਹਨ ।

→ ਨੇਫਰਾਂਨ (Nephron)-ਗੁਰਦਿਆਂ ਵਿਚ ਅਨੇਕ ਫਿਲਟਰੀਕਰਨ ਇਕਾਈਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨੇਫਨ ਕਹਿੰਦੇ ਹਨ ।

Leave a Comment