This PSEB 10th Class Science Notes Chapter 7 ਕਾਬੂ ਅਤੇ ਤਾਲਮੇਲ will help you in revision during exams.
PSEB 10th Class Science Notes Chapter 7 ਕਾਬੂ ਅਤੇ ਤਾਲਮੇਲ
→ ਜੀਵਾਂ ਨੂੰ ਉਨ੍ਹਾਂ ਤੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਨਿਯੰਤਰਨ ਜਾਂ ਕੰਟਰੋਲ ਅਤੇ ਤਾਲਮੇਲ ਦਾ ਕਾਰਜ ਕਰਦੇ ਹਨ ।
→ ਸਾਨੂੰ ਵੱਖ-ਵੱਖ ਸੂਚਨਾਵਾਂ ਦਾ ਗਿਆਨ ਨਾੜੀ ਸੈੱਲਾਂ ਦੇ ਵਿਸ਼ੇਸ਼ ਸਿਰੇ ਦੁਆਰਾ ਹੁੰਦਾ ਹੈ ।
→ ਸਾਡੀਆਂ ਗਿਆਨ ਇੰਦਰੀਆਂ ਹਨ-ਅੱਖਾਂ, ਨੱਕ, ਕੰਨ, ਚਮੜੀ ਅਤੇ ਜੀਭ ।
→ ਗਿਆਨ ਇੰਦਰੀਆਂ ਤੋਂ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਦਾ ਪਤਾ ਇਕ ਨਾੜੀ ਸੈੱਲ ਦੇ ਡੈਂਡਰਾਈਟ ਸਿਰੇ ਦਾ ਹੈ ।
→ ਨਾੜੀ ਰਿਸ਼ ਹਾੜੀ ਜਾਂ ਨਿਉਰਾਨ ਦਾ ਸੰਗਠਿਤ ਜਾਲ ਹੈ ।
→ ਪ੍ਰਤਿਵਤੀ ਤਿਆਵਾਂ ਉਹ ਹਾਲਾਤ ਹਨ ਜੋ ਅਸੀਂ ਵਾਤਾਵਰਨ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਪ੍ਰਤੀ ਇਕ ਹੁੰਦੇ ਹਾਂ ।
→ ਨਹੀਂ ਆ ਵੱਖ – ਵੱਖ ਸੰਕੇਤਾ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣ ਦਾ ਕਾਰਜ ਕਰਦੀਆਂ ਬਿਸਕ ।
→ ਦੀਆਂ ਨਾੜੀਆਂ ਸੁਖਮਨਾ ਨਾੜੀ ਵਿਚ ਦਿਮਾਗ਼ ਨੂੰ ਜਾਣ ਵਾਲੇ ਰਸਤੇ ਵਿਚ ਇਕ ਬੰਡਲ ਵਿਚ ਦੀਆਂ ਹਨ ‘ ਪ੍ਰਤਿਵਰਤੀ ਆਰਕ ਇਸੇ ਮੇਰੂਰਜੂ ਵਿਚ ਬਣਦੇ ਹਨ ।
→ ਵਧੇਰੇ ਜੰਤੂਆਂ ਵਿਚ ਸੋਚਣ ਲਈ ਜ਼ਰੂਰੀ ਗੁੰਝਲਦਾਰ ਨਿਊਰਾਨ ਜਾਲ ਜਾਂ ਤਾਂ ਬਹੁਤ ਘੱਟ ਜਾਂ ਮੌਜੂਦ ਹੀ ਨਹੀਂ ਹੁੰਦਾ ।
→ ਸੁਖਮਨਾ ਨਾੜੀ, ਨਾੜੀਆਂ ਤੋਂ ਬਣੀ ਹੁੰਦੀ ਹੈ ਜੋ ਸੋਚਣ ਲਈ ਸੂਚਨਾਵਾਂ ਪ੍ਰਦਾਨ ਕਰਦੀ ਹੈ ।
→ ਦਿਮਾਗ ਅਤੇ ਸੁਖਮਨਾ ਨਾੜੀ ਕੇਂਦਰੀ ਨਾੜੀ-ਪ੍ਰਣਾਲੀ ਬਣਾਉਂਦੇ ਹਨ ।
→ ਦਿਮਾਗ਼ ਪੇਸ਼ੀਆਂ ਤੱਕ ਸੰਦੇਸ਼ ਭੇਜਦਾ ਹੈ ।
→ ਦਿਮਾਗ਼ ਦਾ ਮੁੱਖ ਸੋਚਣ ਵਾਲਾ ਭਾਗ ਅਗਲਾ ਦਿਮਾਗ਼ ਹੈ । ਇਹ ਦੇਖਣ, ਸੁਣਨ, ਸੁੰਘਣ, ਆਦਿ ਲਈ ਖ਼ਾਸ ਤੌਰ ‘ਤੇ ਕੰਮ ਕਰਦਾ ਹੈ ।
→ ਅਣਇੱਛਤ ਕਿਰਿਆਵਾਂ ਵਿਚੋਂ ਕਈ ਮੱਧ ਅਤੇ ਪਿਛਲੇ ਦਿਮਾਗ਼ ਨਾਲ ਨਿਯੰਤਰਿਤ ਹੁੰਦੀ ਹੈ ।
→ ਰੀੜ੍ਹ ਦੀ ਹੱਡੀ, ਸੁਖਮਨਾ ਨਾੜੀ ਦੀ ਰੱਖਿਆ ਕਰਦੀ ਹੈ ।
→ ਪਾਪ ਸੰਰਚਨਾ ਨੂੰ ਇਕ ਸੈੱਲ ਤੋਂ ਦੂਸਰੀ ਸੈੱਲ ਤੱਕ ਸੰਚਾਰਿਤ ਕਰਨ ਲਈ ਬਿਜਲੀ ਰਸਾਇਣ ਸਾਧਨ ਦੀ ਵਰਤੋਂ ਵੀ ਕਰਦੇ ਹਨ ।
→ ਅਨੁਵਰਤਨ ਰਾਤੀਆਂ, ਉਤੇਜਕ ਵੱਲ ਜਾਂ ਇਸ ਤੋਂ ਉਲਟ ਦਿਸ਼ਾ ਵਿਚ ਹੋ ਸਕਦੀ ਹੈ ।
→ ਆਕਸਿਨ ਹਾਰਮੋਨ, ਸੈੱਲਾਂ ਦੀ ਲੰਬਾਈ ਵਿਚ ਵਾਧੇ ਲਈ ਸਹਾਇਕ ਹੈ ।
→ ਪੌਦਿਆਂ ਵਿਚ ਹਾਰਮੋਨ ਜਿਬਰੇਲਿਨ ਵੀ ਤਣੇ ਦੇ ਵਾਧੇ ਵਿਚ ਸਹਾਇਕ ਹੁੰਦੇ ਹਨ ।
→ ਆਇਓਡੀਨ ਦੀ ਕਮੀ ਨਾਲ ਗਿੱਲੜ (Goitre) ਰੋਗ ਹੋ ਜਾਂਦਾ ਹੈ ।
→ ਪਿਚੂਟਰੀ ਗ੍ਰੰਥੀ ਵਿਚੋਂ ਨਿਕਲਣ ਵਾਲੇ ਹਾਰਮੋਨ ਵਿਚੋਂ ਇਕ ਵਾਧਾ ਕਰਨ ਵਾਲਾ ਹਾਰਮੋਨ ਹੈ । ਇਹ ਦੇ ਵਾਧੇ ਅਤੇ ਵਿਕਾਸ ਨੂੰ ਨਿਯੰਤਰਿਤ ਕਰਦਾ ਹੈ ।
→ ਨਰ ਵਿਚ ਟੈਸਟੋਸਟੀਰੋਨ ਅਤੇ ਮਾਦਾ ਵਿਚ ਈਸਟਰੋਜਨ ਹਾਰਮੋਨ ਦਾ ਰਿਸਾਓ ਹੁੰਦਾ ਹੈ ।
→ ਇੰਸੂਲਿਨ ਇਕ ਹਾਰਮੋਨ ਹੈ ਜਿਸਦਾ ਉਤਪਾਦਨ ਪੈਨਕਰਿਆਸ ਦੁਆਰਾ ਹੁੰਦਾ ਹੈ । ਇਹ ਲਹੂ ਵਿਚ ਦੇ ਪੱਧਰ ਲੇਵਲ ਨੂੰ ਕਾਬੂ ਕਰਦਾ ਹੈ ।
→ ਨਾੜੀ-ਸੈੱਲ ਜਾਂ ਨਿਊਰਾਨ (Neuron)-ਨਾੜੀ ਪ੍ਰਣਾਲੀ ਦੀ ਸੰਰਚਨਾਤਮਕ ਅਤੇ ਕਾਰਜਾਤਮਕ ਇਕਾਈ ਨੂੰ ਨਾੜੀ-ਸੈੱਲ ਜਾਂ ਨਿਊਰਾਨ ਕਹਿੰਦੇ ਹਨ ।
→ ਸੰਵੇਦੀ ਅੰਗ (Sensory organ)-ਜੰਤੂਆਂ ਦੇ ਉਹ ਅੰਗ ਜੋ ਵਾਤਾਵਰਨ ਵਿਚ ਪੈਦਾ ਹੋਣ ਵਾਲੇ ਪਰਿਵਰਤਨਾਂ ਨਾਲ ਉਦੀਨ ਪ੍ਰਾਪਤ ਕਰਦੇ ਹੋਣ ਉਨ੍ਹਾਂ ਨੂੰ ਸੰਵੇਦੀ ਅੰਗ ਕਹਿੰਦੇ ਹਨ ।
→ ਹਾਰਮੋਨ (Harmone)-ਸਰੀਰ ਦੀਆਂ ਕਿਰਿਆਤਮਕ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਵਿਸ਼ੇਸ਼ ਰਸਾਇਕ ਪਦਾਰਥਾਂ ਨੂੰ ਹਾਰਮੋਨ ਕਹਿੰਦੇ ਹਨ ।
→ ਗੁਰੂਤਵਾਨੁਵਰਤਨ (Geotropism)-ਗੁਰੂਤਾ ਬਲ ਕਾਰਨ ਪੌਦਿਆਂ ਦੀਆਂ ਜੜ੍ਹਾਂ ਦੀ ਗਤੀ ਦਾ ਧਰਤੀ ਵੱਲ ਵਧਣਾ ਗੁਰੂਤਵਾਨੁਵਰਤਨ ਕਹਾਉਂਦਾ ਹੈ ।
→ ਰਸਾਇਣ ਅਨੁਵਰਤਨ ਗਤੀ (Chemotropism)-ਪਾਣੀਆਂ ਵਿਚ ਰਸਾਇਣਿਕ ਉਦੀਪਨ ਦੇ ਕਾਰਨ ਜੋ ਗਤੀ ਹੁੰਦੀ ਹੈ, ਉਸ ਨੂੰ ਰਸਾਇਣ ਅਨੁਵਰਤਨ ਕਹਿੰਦੇ ਹਨ ।
→ ਤਿਵਰਤੀ ਕਿਰਿਆ (Reflex action)-ਕਿਸੇ ਉਮੀਪਨ ਦੇ ਕਾਰਨ ਆਪਣੇ ਆਪ ਹੀ ਜਲਦੀ ਹੋ ਜਾਣ ਵਾਲੀ ਅਣਇੱਛਤ ਕਿਰਿਆ ਨੂੰ ਪ੍ਰਤਿਵਰਤੀ ਕਿਰਿਆ ਕਹਿੰਦੇ ਹਨ ।
→ ਤਿਵਰਤੀ ਆਰਕ (Reflex arc)-ਜਿਸ ਮਾਰਗ ਵਿਚ ਪ੍ਰਤਿਵਰਤੀ ਕਿਰਿਆ ਪੂਰਨ ਹੁੰਦੀ ਹੈ, ਉਸ ਨੂੰ ਪ੍ਰਤਿਵਰਤੀ ਆਰਕ ਕਹਿੰਦੇ ਹਨ ।
→ ਕੇਂਦਰੀ ਨਾੜੀ (Central Nervous System)-ਦਿਮਾਗ ਅਤੇ ਸੁਖਮਨਾ ਨਾੜੀ ਮਿਲ ਕੇ ਕੇਂਦਰੀ ਨਾੜੀ ਪ੍ਰਣਾਲੀ ਬਣਾਉਂਦੇ ਹਨ ।
→ ਚਾਲਕ ਨਾੜੀ-ਸੈੱਲ (Motor Neurons)-ਜੋ ਉਦੀਨਾਂ ਦੇ ਉੱਤਕਾਂ ਨੂੰ ਸੰਬੰਧਿਤ ਅੰਗਾਂ ਤੱਕ ਪਹੁੰਚਾਉਂਦਾ ਹੈ ਉਨ੍ਹਾਂ ਨੂੰ ਚਾਲਕ ਨਾੜੀ ਸੈੱਲ ਕਹਿੰਦੇ ਹਨ ।
→ ਸੰਵੇਦੀ ਨਾੜੀ-ਸੈੱਲ (Sensory neuron)-ਜੋ ਸੰਵੇਦੀ ਅੰਗਾਂ ਨਾਲ ਉਦੀਪਨ ਨੂੰ ਦਿਮਾਗ਼ ਤਕ ਪਹੁੰਚਾਉਂਦੀਆਂ ਹਨ ਉਹ ਸੰਵੇਦੀ ਨਾੜੀ ਸੈੱਲ ਹਨ ।
→ ਨਾੜੀ ਆਵੇਗ (Nerve Impulse)-ਨਾੜੀ ਸੈੱਲਾਂ ਦਾ ਰਸਾਇਣਿਕ ਜਾਂ ਬਿਜਲੀ ਸੰਕੇਤ ਭੇਜਣਾ ਨਾੜੀ ਆਵੇਗ ਕਹਾਉਂਦਾ ਹੈ ।
→ ਇੱਛਤ ਕਿਰਿਆਵਾਂ (Voluntary Actions)-ਜੋ ਪ੍ਰਤੀਕਿਰਿਆਵਾਂ ਸਾਡੀ ਇੱਛਾ ਨਾਲ ਹੁੰਦੀਆਂ ਹਨ ਉਨ੍ਹਾਂ ਨੂੰ ਇੱਛਤ ਕਿਰਿਆਵਾਂ ਕਹਿੰਦੇ ਹਨ ਇਨ੍ਹਾਂ ਤੇ ਸਾਡੇ ਦਿਮਾਗ਼ ਦਾ ਨਿਯੰਤਰਨ ਹੁੰਦਾ ਹੈ ।
ਅਣਇੱਛਤ ਕਿਰਿਆਵਾਂ (Involuntary Actions)-ਜਿਹੜੀਆਂ ਪ੍ਰਤੀਕਿਰਿਆਵਾਂ ਤੇ ਸਾਡੇ ਦਿਮਾਗ਼ ਦਾ ਕੋਈ ਨਿਯੰਤਰਨ ਨਹੀਂ ਹੁੰਦਾ ਉਨ੍ਹਾਂ ਨੂੰ ਅਣਇੱਛਤ ਕਿਰਿਆਵਾਂ ਕਹਿੰਦੇ ਹਨ ।
→ ਇੱਛਤ ਪੇਸ਼ੀਆਂ (Voluntary muscles)-ਜੋ ਪੇਸ਼ੀਆਂ ਸਿੱਧੇ ਰੂਪ ਨਾਲ ਦਿਮਾਗ਼ ਦੁਆਰਾ ਨਿਯੰਤਰਨ ਵਿਚ ਕੀਤੀਆਂ ਜਾਂਦੀਆਂ ਹਨ ਨੂੰ ਇੱਛਤ ਪੇਸ਼ੀਆਂ ਕਹਿੰਦੇ ਹਨ ।
→ ਅਣਇੱਛਤ ਪੇਸ਼ੀਆਂ (Involuntary muscles)-ਜੋ ਪੇਸ਼ੀਆਂ ਸਿੱਧੇ ਰੂਪ ਵਿਚ ਦਿਮਾਗ਼ ਦੁਆਰਾ ਨਿਯੰਤਰਿਤ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਨੂੰ ਅਣਇੱਛਤ ਪੇਸ਼ੀਆਂ ਕਹਿੰਦੇ ਹਨ ।
→ ਅਨੁਵਰਤਨੀ ਗਤੀਆਂ (Tropic Movements)-ਪੌਦਿਆਂ ਦੀ ਜੋ ਗਤੀ ਉਟੀਪਨ ਦੀ ਦਿਸ਼ਾ ਵਿਚ ਹੁੰਦੀ ਹੈ ਉਸ ਨੂੰ ਅਨੁਵਰਤਨੀ ਦਿਸ਼ਾ ਗਤੀ ਕਹਿੰਦੇ ਹਨ ।
→ ਪਰਿਧੀ ਨਾੜੀ-ਪ੍ਰਣਾਲੀ (Peripheral Nervous System)-ਸਰੀਰ ਦੀਆਂ ਵੱਖ-ਵੱਖ ਨਾੜੀ ਪ੍ਰਣਾਲੀ ਜੋ ( ਸੁਖਮਨਾ ਜਾਂ ਦਿਮਾਗ਼ ਨਾਲ ਮਿਲ ਜਾਂਦੀਆਂ ਹਨ । ਉਨ੍ਹਾਂ ਨੂੰ ਪਰਿਧੀ ਨਾੜੀ ਪ੍ਰਣਾਲੀ ਕਹਿੰਦੇ ਹਨ ।
→ ਸਿਨੈਪਸ (Synapes)-ਨੇੜੇ-ਨੇੜੇ ਦੇ ਦੋ ਨਿਊਰਾਨਾਂ ਦੇ ਵਿਚ ਖਾਲੀ ਸਥਾਨ ਜਿਨ੍ਹਾਂ ਦੇ ਵਿਚੋਂ ਨਾੜੀ ਆਵੇਗ ਲੰਘ ਸਕਦਾ ਹੈ, ਨੂੰ ਸਿਨੈਪਸ ਕਹਿੰਦੇ ਹਨ ।
→ ਵਾਧਾ ਹਾਰਮੋਨ (Growth Harmone)-ਪਿਚੂਟਰੀ ਗ੍ਰੰਥੀ ਤੋਂ ਨਿਕਲਣ ਵਾਲੇ ਉਹ ਹਾਰਮੋਨ ਜੋ ਵਾਧੇ ਨੂੰ ਪ੍ਰਭਾਵਿਤ ਕਰਦੇ ਹਨ ਉਨ੍ਹਾਂ ਨੂੰ ਵਾਧੇ ਵਾਲੇ ਹਾਰਮੋਨ ਕਹਿੰਦੇ ਹਨ ।