PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

Punjab State Board PSEB 10th Class Science Book Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ Textbook Exercise Questions and Answers.

PSEB Solutions for Class 10 Science Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

PSEB 10th Class Science Guide ਕੁਦਰਤੀ ਸਾਧਨਾਂ ਦਾ ਪ੍ਰਬੰਧ Textbook Questions and Answers

ਪ੍ਰਸ਼ਨ 1.
ਆਪਣੇ ਘਰ ਨੂੰ ਵਾਤਾਵਰਨ ਪੱਖੀ ਬਣਾਉਣ ਲਈ ਤੁਸੀਂ ਕਿਹੜੇ- ਤੇ ਪਰਿਵਰਤਨ ਸੁਝਾ ਸਕਦੇ ਹੋ ?
ਉੱਤਰ-
ਹੇਠ ਲਿਖੇ ਪਰਿਵਰਤਨ ਲਿਆ ਕੇ ਆਪਣੇ ਘਰ ਵਿਚ ਵਾਤਾਵਰਨ ਪੱਖੀ ਜਾਂ ਅਨੁਕੂਲ ਮਾਹੌਲ ਬਣਾ ਸਕਦੇ ਹਾਂ-

  1. ਅਸੀਂ ਬਿਜਲੀ ਦੇ ਪੱਖੇ ਅਤੇ ਬਲਬ ਦੇ ਸਵਿੱਚ ਬੰਦ ਕਰਕੇ ਬਿਜਲੀ ਦੇ ਫ਼ਜ਼ੂਲ-ਖ਼ਰਚ ਰੋਕ ਸਕਦੇ ਹਾਂ ।
  2. ਟਪਕਣ ਵਾਲੇ ਪਾਈਪ ਜਾਂ ਨਲ ਦੀ ਮੁਰੰਮਤ ਕਰਵਾ ਕੇ ਅਸੀਂ ਪਾਣੀ ਦੀ ਬੱਚਤ ਕਰ ਸਕਦੇ ਹਾਂ ।
  3. ਸਾਨੂੰ ਤਿੰਨ R’s ਦੁਆਰਾ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
  4. ਸਾਨੂੰ ਮੁੜ ਚਕਰਨ ਯੋਗ ਵਸਤੂਆਂ ਨੂੰ ਕੂੜੇ ਦੇ ਨਾਲ ਨਹੀਂ ਸੁੱਟਣਾ ਚਾਹੀਦਾ ।
  5. ਸਾਨੂੰ ਵਸਤੂਆਂ (ਜਿਵੇਂ ਲਿਫਾਫ਼ੇ) ਨੂੰ ਸੁੱਟਣ ਦੀ ਬਜਾਏ ਫਿਰ ਤੋਂ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ ।
  6. ਸਾਨੂੰ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
  7. ਸਾਨੂੰ ਆਪਣੇ ਆਵਾਸ ਦੇ ਆਲੇ-ਦੁਆਲੇ ਕੱਚਰਾ ਅਤੇ ਗੰਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ।
  8. ਪਾਣੀ ਦੇ ਵਿਅਰਥ ਰਿਸਾਵ ਨੂੰ ਰੋਕਣਾ ਚਾਹੀਦਾ ਹੈ ।
  9. ਜਲ ਨੂੰ ਸਹੀ ਢੰਗ ਨਾਲ ਖ਼ਰਚ ਕਰਨਾ ਚਾਹੀਦਾ ਹੈ ।
  10. ਘਰਾਂ ਵਿਚਲੇ ਕੂੜੇ-ਕੱਚਰੇ ਨੂੰ ਕੂੜੇਦਾਨ ਵਿੱਚ ਇਕੱਠਾ ਕਰਕੇ ਉਸ ਦਾ ਨਿਪਟਾਣ ਕਰਨਾ ਚਾਹੀਦਾ ਹੈ ।

ਪ੍ਰਸ਼ਨ 2.
ਕੀ ਤੁਸੀਂ ਆਪਣੇ ਸਕੂਲ ਵਿੱਚ ਕੁਝ ਪਰਿਵਰਤਨ ਸੁਝਾ ਸਕਦੇ ਹੋ ਜਿਨ੍ਹਾਂ ਨਾਲ ਇਸ ਨੂੰ ਵਾਤਾਵਰਨ ਪੱਖੀ ਬਣਾਇਆ ਜਾ ਸਕੇ ?
ਉੱਤਰ-
ਹੇਠ ਲਿਖੇ ਪਰਿਵਰਤਨਾਂ ਦੁਆਰਾ ਅਸੀਂ ਆਪਣੇ ਸਕੂਲ ਨੂੰ ਵਾਤਾਵਰਨ ਪੱਖੀ ਜਾਂ ਅਨੁਕੂਲ ਬਣਾ ਸਕਦੇ ਹਾਂ

  1. ਸਾਨੂੰ ਸਕੂਲ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ।
  2. ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਫੁੱਲ ਅਤੇ ਪੱਤੇ ਨਾ ਤੋੜਨ ।
  3. ਸਾਨੂੰ ਪਾਣੀ ਦਾ ਫ਼ਜ਼ੂਲ-ਖ਼ਰਚ ਨਹੀਂ ਕਰਨਾ ਚਾਹੀਦਾ ।
  4. ਕਮਰਿਆਂ ਵਿਚ ਵੱਧ ਤੋਂ ਵੱਧ ਖਿੜਕੀਆਂ ਬਣਾਓ ਤਾਂਕਿ ਸੂਰਜੀ ਰੋਸ਼ਨੀ ਅੰਦਰ ਆ ਸਕੇ ਅਤੇ ਘੱਟ ਤੋਂ ਘੱਟ ਬਿਜਲੀ ਖ਼ਰਚ ਹੋਵੇ ।
  5. ਸਾਨੂੰ ਕੂੜਾ-ਕੱਚਰਾ ਇੱਧਰ-ਉੱਧਰ ਨਹੀਂ ਸੁੱਟਣਾ ਚਾਹੀਦਾ, ਬਲਕਿ ਵਸਤੂਆਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ।
  6. ਪਖਾਣਿਆਂ ਆਦਿ ਦੀ ਨਿਯਮਿਤ ਸਫਾਈ, ਧੁਲਾਈ ਕਰਨੀ ਚਾਹੀਦੀ ਹੈ ।
  7. ਬਿਜਲੀ ਦੀ ਫ਼ਜ਼ੂਲ-ਖ਼ਰਚੀ ਨੂੰ ਕਾਬੂ ਕਰਨਾ ਚਾਹੀਦਾ ਹੈ ।
  8. ਸਕੂਲ ਦੇ ਆਸ-ਪਾਸ ਕਚਰੇ ਦੇ ਢੇਰ ਅਤੇ ਰੁਕੇ ਹੋਏ ਗੰਦੇ ਪਾਣੀ ਨੂੰ ਨਾ ਰਹਿਣ ਦਿਓ ।
  9. ਸਕੂਲ ਦੀ ਇਮਾਰਤ ਸਾਫ਼-ਸੁਥਰੀ ਰੱਖਣੀ ਚਾਹੀਦੀ ਹੈ ।
  10. ਜੈਵ ਨਿਮਨੀਕ੍ਰਿਤ ਅਤੇ ਜੈਵ ਅਨਿਮਨੀਕ੍ਰਿਤ ਕੂੜੇ-ਕੱਚਰੇ ਨੂੰ ਇਕੱਠਾ ਕਰਨ ਲਈ ਕੂੜੇਦਾਨ ਵੱਖ-ਵੱਖ ਹੋਣੇ ਚਾਹੀਦੇ ਹਨ। ਇਸ ਨਾਲ ਕੂੜੇ ਦਾ ਨਿਪਟਾਨ ਸਰਲਤਾ ਨਾਲ ਹੋ ਸਕੇਗਾ ।

PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 3.
ਇਸ ਅਧਿਆਇ ਵਿੱਚ ਅਸੀਂ ਪੜਿਆ ਕਿ ਜਦੋਂ ਜੰਗਲ ਅਤੇ ਜੰਗਲੀ ਜੰਤੂਆਂ ਦੀ ਗੱਲ ਕਰਦੇ ਹਾਂ ਤਾਂ ਚਾਰ ਮੁੱਖ ਦਾਵੇਦਾਰ ਸਾਹਮਣੇ ਆਉਂਦੇ ਹਨ । ਇਨ੍ਹਾਂ ਵਿਚੋਂ ਕਿਸ ਨੂੰ ਜੰਗਲ ਉਤਪਾਦਾਂ ਦੇ ਪ੍ਰਬੰਧ ਹਿੱਤ ਨਿਰਣਾ ਲੈਣ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ ? ਤੁਸੀਂ ਅਜਿਹਾ ਕਿਉਂ ਸੋਚਦੇ ਹੋ ?
ਉੱਤਰ-
ਜੰਗਲ ਅਤੇ ਜੰਗਲੀ ਜੰਤੂਆਂ ਦੀ ਗੱਲ ਕਰਦੇ ਸਮੇਂ ਸਾਹਮਣੇ ਆਉਣ ਵਾਲੇ ਚਾਰ ਦਾਵੇਦਾਰ ਹਨ

  1. ਜੰਗਲ ਦੇ ਅੰਦਰ ਅਤੇ ਇਸਦੇ ਨੇੜੇ ਰਹਿਣ ਵਾਲੇ ਲੋਕ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਲੋੜਾਂ ਲਈ ਜੰਗਲ ‘ਤੇ ਨਿਰਭਰ ਰਹਿੰਦੇ ਹਨ ।
  2. ਸਰਕਾਰ ਦਾ ਜੰਗਲ ਵਿਭਾਗ ਜੰਗਲਾਂ ਤੋਂ ਪ੍ਰਾਪਤ ਸਾਧਨਾਂ ਦਾ ਨਿਯੰਤਰਨ ਕਰਦਾ ਹੈ ।
  3. ਕਾਰਖ਼ਾਨੇਦਾਰ ਅਤੇ ਵਪਾਰੀ ਤੇਂਦੂਆ ਪੱਤੀ ਦੀ ਵਰਤੋਂ ਬੀੜੀ ਉਤਪਾਦਕਾਂ ਤੋਂ ਲੈ ਕੇ ਕਾਗ਼ਜ਼ ਮਿੱਲ ਤੱਕ ਜੰਗਲ ਉਤਪਾਦਾਂ ਦੀ ਵਰਤੋਂ ਕਰਦੇ ਹਨ ।
  4. ਜੰਗਲੀ ਜੀਵਨ ਅਤੇ ਕੁਦਰਤ ਪ੍ਰੇਮੀ ਕੁਦਰਤ ਦੀ ਸੁਰੱਖਿਆ ਇਸਦੀ ਅਸਲ ਅਵਸਥਾ ਵਿੱਚ ਹੀ ਚਾਹੁੰਦੇ ਹਨ ।

ਜੰਗਲ ਉਤਪਾਦ ਪ੍ਰਬੰਧਨ ਲਈ ਫੈਸਲਾ ਲੈਣ ਦੇ ਅਧਿਕਾਰ ਜੰਗਲ ਦੇ ਅੰਦਰ ਅਤੇ ਨੇੜੇ ਰਹਿਣ ਵਾਲੇ ਉਨ੍ਹਾਂ ਲੋਕਾਂ ਨੂੰ ਦੇਣੇ ਚਾਹੀਦੇ ਹਨ ਜੋ ਸਦੀਆਂ ਤੋਂ ਜੰਗਲਾਂ ‘ਤੇ ਨਿਰਭਰ ਰਹਿੰਦੇ ਹਨ । ਪਰੰਤੂ ਕੁੱਝ ਅਧਿਕਾਰ ਸਰਕਾਰ ਦੇ ਕੋਲ ਹੀ ਹੋਣੇ ਚਾਹੀਦੇ ਹਨ ਤਾਂਕਿ ਲੋਕ ਜੰਗਲਾਂ ਦੀ ਵਰਤੋਂ ਠੀਕ ਢੰਗ ਨਾਲ ਕਰਨ ਅਤੇ ਇਸਦੀ ਗਲਤ ਵਰਤੋਂ ਨਾ ਕਰਨ । ਜੰਗਲੀ ਜੀਵਨ ਅਤੇ ਕੁਦਰਤੀ ਪ੍ਰੇਮੀਆਂ ਨੂੰ ਵੀ ਕੁੱਝ ਅਧਿਕਾਰ ਦੇਣੇ ਚਾਹੀਦੇ ਹਨ ਕਿਉਂਕਿ ਉਹ ਕੁਦਰਤ ਦੀ ਸੁਰੱਖਿਆ ਇਸਦੀ ਅਸਲੀ ਅਵਸਥਾ ਵਿਚ ਕਰਨਾ ਚਾਹੁੰਦੇ ਹਨ ।

ਪ੍ਰਸ਼ਨ 4.
ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਹੇਠ ਲਿਖਿਆਂ ਦੇ ਪ੍ਰਬੰਧ ਵਿੱਚ ਕੀ ਯੋਗਦਾਨ ਦੇ ਸਕਦੇ ਹੋ :
(ਉ) ਜੰਗਲ ਅਤੇ ਜੰਗਲੀ ਜੀਵ
(ਅ) ਕੋਲਾ ਅਤੇ ਪੈਟਰੋਲੀਅਮ
(ੲ) ਸਰੋਤ ।
ਉੱਤਰ-
(ੳ) ਜੰਗਲ ਅਤੇ ਜੰਗਲੀ ਜੀਵ-ਹੋਰ ਲੋਕਾਂ ਵਿੱਚ ਜੰਗਲਾਂ ਦੇ ਸੁਰੱਖਿਅਣ ਦੇ ਪ੍ਰਤੀ ਜਾਗਰੂਕਤਾ ਜਗਾ ਸਕਦੇ ਹਨ, ਆਪਣੇ ਖੇਤਰ ਦੇ ਉਨ੍ਹਾਂ ਕਿਰਿਆਕਲਾਪਾਂ ਵਿੱਚ ਭਾਗ ਲੈ ਸਕਦੇ ਹਾਂ ਜਿਹੜੇ ਜੰਗਲ ਅਤੇ ਜੰਗਲੀ ਜੀਵਾਂ ਦੇ ਸੁਰੱਖਿਅਣ ਨੂੰ ਮਹੱਤਵ ਦਿੰਦੇ ਹਨ | ਸੁਰੱਖਿਅਣ ਦੇ ਨਿਯਮਾਂ ਨੂੰ ਅਪਣਾ ਕੇ ਅਤੇ ਇਨ੍ਹਾਂ ਮਸਲਿਆਂ ਤੇ ਕੰਮ ਕਰ ਰਹੀਆਂ ਕਮੇਟੀਆਂ ਦੀ ਸਹਾਇਤਾ ਕਰਕੇ ਵੀ ਅਸੀਂ ਜੰਗਲ ਅਤੇ ਜੰਗਲੀ ਜੀਵਾਂ ਦੇ ਪ੍ਰਬੰਧਨ ਵਿਚ ਯੋਗਦਾਨ ਦੇ ਸਕਦੇ ਹਾਂ ।

(ਅ) ਕੋਲਾ ਅਤੇ ਪੈਟਰੋਲੀਅਮ-ਬਿਜਲੀ ਦੀ ਫਜ਼ੂਲ-ਖ਼ਰਚੀ ਨੂੰ ਰੋਕ ਕੇ ਅਤੇ ਘੱਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਕੇ ਅਸੀਂ ਇਨ੍ਹਾਂ ਦੇ ਪ੍ਰਬੰਧਨ ਵਿੱਚ ਯੋਗਦਾਨ ਦੇ ਸਕਦੇ ਹਾਂ । ਨਿੱਜੀ ਵਾਹਨਾਂ ਦੀ ਬਜਾਏ ਸਰਵਜਨਕ ਵਾਹਨਾਂ ਦੀ ਵਰਤੋਂ ਕਰਕੇ ਪੈਟਰੋਲ ਡੀਜ਼ਲ ਦੀ ਬੱਚਤ ਕਰ ਸਕਦੇ ਹਾਂ ।

(ੲ) ਸਰੋਤ-ਆਪਣੇ ਘਰ ਅਤੇ ਕਾਰਜ ਸਥਾਨ ਤੇ ਜਲ ਦੀ ਫਜ਼ੂਲ-ਖ਼ਰਚੀ ਰੋਕ ਕੇ ਅਤੇ ਵਰਖਾ ਦੇ ਪਾਣੀ ਨੂੰ ਆਪਣੇ ਘਰਾਂ ਵਿੱਚ ਇਕੱਠਾ ਕਰਕੇ ।

ਪ੍ਰਸ਼ਨ 5.
ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਭਿੰਨ ਕੁਦਰਤੀ ਉਤਪਾਦਾਂ ਦੀ ਖੱਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ ?
ਉੱਤਰ-

  1. ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਅਤੇ ਇਸਦੀ ਫਜ਼ੂਲ-ਖ਼ਰਚੀ ਨੂੰ ਰੋਕ ਸਕਦੇ ਹਾਂ ।
  2. ਤਿੰਨ (R’s) ਦੇ ਨਿਯਮਾਂ ਦਾ ਪਾਲਣ ਕਰਕੇ ਅਸੀਂ ਕੁਦਰਤੀ ਉਤਪਾਦਾਂ ਦੀ ਖੱਪਤ ਘੱਟ ਕਰ ਸਕਦੇ ਹਾਂ ।
  3. ਸਾਨੂੰ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
  4. ਜਲ ਨੂੰ ਵਿਅਰਥ ਹੋਣ ਤੋਂ ਰੋਕਣਾ ਚਾਹੀਦਾ ਹੈ ।
  5. ਖਾਣਾ ਪਕਾਉਣ ਦੇ ਲਈ ਵੀ ਲੱਕੜੀ ਦੀ ਜਗ੍ਹਾ ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਹੇਠ ਲਿਖਿਆਂ ਨਾਲ ਸੰਬੰਧਿਤ ਅਜਿਹੇ ਪੰਜ ਕਾਰਜ ਲਿਖੋ ਜੋ ਤੁਸੀਂ ਪਿਛਲੇ ਇੱਕ ਹਫਤੇ ਵਿੱਚ ਕੀਤੇ ਹਨ :
(a) ਆਪਣੇ ਕੁਦਰਤੀ ਸਾਧਨਾਂ ਦੀ ਸੁਰੱਖਿਆ ।
(b) ਆਪਣੇ ਕੁਦਰਤੀ ਸਾਧਨਾਂ ਉੱਤੇ ਦਬਾਓ ਵਧਾਇਆ ਹੈ ।
ਉੱਤਰ-
(a)

  1. ਬਿਜਲੀ ਉਪਕਰਨਾਂ ਦਾ ਬੇਵਜ਼ਾ ਉਪਯੋਗ ਨਹੀਂ ਕੀਤਾ ।
  2. ਰੋਸ਼ਨੀ ਲਈ CFL ਦੀ ਵਰਤੋਂ ਕਰਕੇ ।
  3. ਸਕੂਲ ਆਉਣ ਜਾਣ ਲਈ ਆਪਣੇ ਵਾਹਨਾਂ ਦੀ ਜਗ੍ਹਾ ਸਰਕਾਰੀ ਵਾਹਨਾਂ ਦੀ ਵਰਤੋਂ ਕਰਕੇ ।
  4. ਨਹਾਉਣ ਵਿੱਚ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ।
  5. ਵਾਤਾਵਰਨ ਦੇ ਸੁਰੱਖਿਅਣ ਨਾਲ ਸੰਬੰਧਿਤ ਜਾਗਰੂਕਤਾ ਅਭਿਆਨ ਵਿਚ ਭਾਗ ਲਿਆ ।

(b)

  1. ਕੰਪਿਊਟਰ ਤੇ ਪ੍ਰਿੰਟਿੰਗ ਦੇ ਲਈ ਵੱਧ ਕਾਗਜ਼ਾਂ ਦੀ ਵਰਤੋਂ ਕੀਤੀ ।
  2. ਪੱਖਾ ਚੱਲਦਾ ਛੱਡ ਕੇ ਕਮਰੇ ਵਿਚੋਂ ਬਾਹਰ ਗਿਆ ।
  3. ਦੀਵਾਲੀ ਤੇ ਪਟਾਖੇ ਚਲਾ ਕੇ ।
  4. ਮੋਟਰ ਸਾਇਕਲ ਦੀ ਵਧੇਰੇ ਵਰਤੋਂ ਕਰਕੇ ।
  5. ਆਹਾਰ ਨੂੰ ਵਿਅਰਥ ਕੀਤਾ ।

ਪ੍ਰਸ਼ਨ 7.
ਇਸ ਅਧਿਆਇ ਵਿੱਚ ਦੱਸੀਆਂ ਗਈਆਂ ਸਮੱਸਿਆਵਾਂ ਦੇ ਆਧਾਰ ਤੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੀ ਪਰਿਵਰਤਨ ਲਿਆਉਣਾ ਚਾਹੋਗੇ ਜਿਸ ਨਾਲ ਸਾਡੇ ਸਾਧਨਾਂ ਨੂੰ ਸਮੇਂ-ਸਮੇਂ ਤਕ ਵਰਤੋਂ ਲਈ ਉਤਸ਼ਾਹ ਮਿਲ ਸਕੇ ?
ਉੱਤਰ-

  1. ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਕ ਸਮਾਜ ਵਿੱਚ ਰਹਿੰਦੇ ਹਾਂ, ਇਕੱਲੇ ਨਹੀਂ ।
  2. ਸਾਨੂੰ ਆਪਣੇ ਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਕਿਸੇ ਵੀ ਤਰੀਕੇ ਉਨ੍ਹਾਂ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ।
  3. ਸਾਨੂੰ ਤਿੰਨ (R’s) ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ (Reduce, Recycle, Reuse) ।
  4. ਸਾਨੂੰ ਨਿੱਜੀ ਵਾਹਨਾਂ ਦੀ ਤੁਲਨਾ ਵਿਚ ਸਰਕਾਰੀ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  5. ਸਾਨੂੰ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ ।
    ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਜੀਵਨ ਵਿਚ ਮਹੱਤਵ ਦੇ ਕੇ ਅਸੀਂ ਆਪਣੇ ਸੰਸਾਧਨਾਂ ਦੇ ਸੰਪੋਸ਼ਣ ਨੂੰ ਵਧਾਵਾ ਦੇ ਸਕਦੇ ਹਾਂ ।

Science Guide for Class 10 PSEB ਕੁਦਰਤੀ ਸਾਧਨਾਂ ਦਾ ਪ੍ਰਬੰਧ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ ?
ਉੱਤਰ-

  1. ਧੂੰਆਂ ਰਹਿਤ ਵਾਹਣਾਂ ਦੀ ਵਰਤੋਂ ਕਰਕੇ ।
  2. ਪਾਲੀਥੀਨ ਦੀ ਵਰਤੋਂ ਨਾ ਕਰਕੇ ।
  3. ਜਲ ਸੁਰੱਖਿਅਣ ਨੂੰ ਵਧਾਵਾ ਦੇਣਾ ।
  4. ਜੰਗਲਾਂ ਦੀ ਕਟਾਈ ਤੇ ਰੋਕ ਲਗਾ ਕੇ । ਯ(5) ਰੁੱਖ ਲਗਾਉਣਾ ।
  5. ਤੇਲ ਨਾਲ ਚਲਣ ਵਾਲੇ ਵਾਹਨਾਂ ਦਾ ਘੱਟ ਤੋਂ ਘੱਟ ਉਪਯੋਗ ਕਰਕੇ ।
  6. ਵਿਅਰਥ ਵਗਦੇ ਜਲ ਦੀ ਬਰਬਾਦੀ ਨੂੰ ਰੋਕ ਕੇ ।
  7. ਠੋਸ ਕੱਚਰੇ ਦਾ ਘੱਟ ਤੋਂ ਘੱਟ ਉਤਪਾਦਨ ਕਰਨਾ ।
  8. ਸੋਚ-ਸਮਝ ਕੇ ਬਿਜਲੀ ਉਪਕਰਨਾਂ ਦੀ ਵਰਤੋਂ ਕਰਕੇ ।
  9. ਮੁੜ ਚੱਕਰ ਹੋ ਸਕਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਕੇ ।
  10. 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾ ਕੇ ।
  11. ਨਾਲੀਆਂ ਵਿਚ ਰਸਾਇਣ ਅਤੇ ਉਪਯੋਗ ਕੀਤਾ ਗਿਆ ਤੇਲ ਨਾ ਪਾ ਕੇ ।
  12. ਜੈਵ-ਨਿਮਨੀਕਰਨੀ ਅਤੇ ਜੈਵ-ਅਨਿਮਨੀਕਰਨੀ ਕੱਚਰੇ ਨੂੰ ਵੱਖ-ਵੱਖ ਸੁੱਟਣਾ ।
  13. ਸੀਸਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ । ਉਪਰੋਕਤ ਵੱਖ-ਵੱਖ ਵਿਧੀਆਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਸੁਰੱਖਿਅਣ ਵਿੱਚ ਯੋਗਦਾਨ ਦੇ ਸਕਦੇ ਹਾਂ ।

PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ~

ਪ੍ਰਸ਼ਨ 2.
ਸਾਧਨਾਂ ਦੀ ਵਰਤੋਂ ਲਈ ਲਘੂ ਕਾਲੀਨ ਉਦੇਸ਼ ਦੇ ਕੀ ਲਾਭ ਹੋ ਸਕਦੇ ਹਨ ?
ਉੱਤਰ-
ਇਸਦਾ ਸਿਰਫ ਇੱਕ ਹੀ ਲਾਭ ਹੈ, ਮਨੁੱਖ ਦੀ ਸਵਾਰਥ ਸੰਤੁਸ਼ਟੀ । ਪੇੜ-ਪੌਦਿਆਂ ਨੂੰ ਕੱਟ ਕੇ ਅਸੀਂ ਆਪਣੇ ਸਵਾਰਥ ਦੀ ਪੂਰਤੀ ਕਰ ਲੈਂਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਇਸ ਨਾਲ ਵਾਤਾਵਰਨ ਅਸੰਤੁਲਿਤ ਹੋ ਜਾਂਦਾ ਹੈ । ਸੰਸਾਧਨਾਂ ਦੇ ਦੋਹਣ ਲਈ ਘੱਟ ਸਮਾਂ ਕਾਲ ਦੇ ਉਦੇਸ਼ਾਂ ਦੀਆਂ ਪਰਿਯੋਜਨਾਵਾਂ ਨੂੰ ਕੁੱਝ ਸੋਚ ਸਮਝ ਕੇ ਹੀ ਬਣਾਉਣਾ ਚਾਹੀਦਾ ਹੈ ।

ਪ੍ਰਸ਼ਨ 3.
ਇਹ ਲਾਭ ਦੀਰਘਕਾਲੀਨ ਉਦੇਸ਼ਾਂ ਦੇ ਲਾਭਾਂ ਤੋਂ ਕਿਸ ਪ੍ਰਕਾਰ ਭਿੰਨ ਹਨ ?
ਉੱਤਰ-
ਕੁਦਰਤੀ ਸਾਧਨਾਂ ਦਾ ਪ੍ਰਬੰਧਨ ਕਰਦੇ ਸਮੇਂ ਲੰਬੀ ਅਵਧੀ ਨੂੰ ਧਿਆਨ ਵਿਚ ਰੱਖਣਾ ਹੁੰਦਾ ਹੈ ਤਾਂ ਜੋ ਉਹ ਅਗਲੀਆਂ ਕਈ ਪੀੜ੍ਹੀਆਂ ਤੱਕ ਉਪਲੱਬਧ ਹੋ ਸਕਣ । ਅਲਪ ਅਵਧੀ ਦੇ ਲਾਭ ਲਈ ਪੇੜ ਕੱਟੇ ਜਾਂਦੇ ਹਨ ਪਰ ਲੰਬੀ ਅਵਧੀ ਨੂੰ ਧਿਆਨ ਵਿੱਚ ਰੱਖ ਕੇ ਮੁੜ ਰੁੱਖ ਲਗਾਏ ਜਾਣੇ ਚਾਹੀਦੇ ਹਨ । ਜੰਗਲਾਂ ਦੀ ਕਟਾਈ ਨਾਲ ਖੇਤੀ, ਆਵਾਸੀ ਅਤੇ ਉਦਯੋਗਿਕ ਕਾਰਜਾਂ ਲਈ ਭੂਮੀ ਪ੍ਰਾਪਤ ਹੋ ਸਕਦੀ ਹੈ ਪਰ ਇਸ ਨਾਲ ਭੁਮੀ ਕਟਾਵ ਦੀ ਸਮੱਸਿਆ ਅਤੇ ਵਾਤਾਵਰਨ ਵੀ ਸੁਰੱਖਿਅਤ ਨਹੀਂ ਰਹਿ ਸਕਦਾ

ਪ੍ਰਸ਼ਨ 4.
ਕੀ ਤੁਹਾਡੇ ਵਿਚਾਰ ਵਿੱਚ ਸਾਧਨਾਂ ਦੀ ਵੰਡ ਬਰਾਬਰ ਮਾਤਰਾ ਵਿੱਚ ਹੋਣੀ ਚਾਹੀਦੀ ਹੈ ? ਸਾਧਨਾਂ ਦੀ ਬਰਾਬਰ ਮਾਤਰਾ ਵਿੱਚ ਵੰਡ ਦੇ ਵਿਰੁੱਧ ਕਿਹੜੀਆਂ-ਕਿਹੜੀਆਂ ਤਾਕਤਾਂ ਕੰਮ ਕਰ ਸਕਦੀਆਂ ਹਨ ?
ਉੱਤਰ-
ਆਰਥਿਕ ਵਿਕਾਸ ਦਾ ਵਾਤਾਵਰਨ ਸੁਰੱਖਿਅਣ ਨਾਲ ਸਿੱਧਾ ਸੰਬੰਧ ਹੈ । ਸੰਸਾਰ ਵਿਚ ਸੰਸਾਧਨਾਂ ਦਾ ਅਸਮਾਨ ਵਿਤਰਨ ਗ਼ਰੀਬੀ ਦਾ ਇੱਕ ਮੁੱਖ ਕਾਰਨ ਹੈ । ਸੰਸਾਧਨਾਂ ਦਾ ਸਮਾਨ ਵਿਤਰਨ ਇੱਕ ਸ਼ਾਂਤੀਪੂਰਨ ਸੰਸਾਰ ਦੀ ਸਥਾਪਨਾ ਕਰ ਸਕਦਾ ਹੈ । ਸਰਕਾਰੀ ਅਭਿਕਰਤਾ ਅਤੇ ਕੁੱਝ ਸਵਾਰਥੀ ਤੱਤ ਕੁਦਰਤੀ ਸਾਧਨਾਂ ਦੇ ਸਮਾਨ ਵਿਤਰਨ ਦੇ ਵਿਰੁੱਧ ਕਾਰਜ ਕਰਦੇ ਹਨ । ਚੋਰੀ-ਚੋਰੀ ਜੰਗਲਾਂ ਦੀ ਕਟਾਈ ਇਸੇ ਦਾ ਇੱਕ ਉਦਾਹਰਨ ਹੈ ।

ਪ੍ਰਸ਼ਨ 5.
ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਣ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਜੰਗਲ ਅਤੇ ਜੰਗਲੀ ਜੀਵਨ ਨੂੰ ਹੇਠ ਲਿਖੇ ਕਾਰਨਾਂ ਕਰਕੇ ਸੁਰੱਖਿਅਤ ਰੱਖਣਾ ਚਾਹੀਦਾ ਹੈ-

  1. ਕੁਦਰਤ ਵਿਚ ਪਰਿਸਥਿਤਕ ਸੰਤੁਲਨ ਬਣਾਈ ਰੱਖਣ ਲਈ ।
  2. ਜੀਨ ਪੂਲ (Gene-pool) ਦੀ ਸੁਰੱਖਿਆ ਲਈ ।
  3. ਫਲ, ਮੇਵੇ, ਸਬਜ਼ੀਆਂ ਅਤੇ ਦਵਾਈਆਂ ਪ੍ਰਾਪਤ ਕਰਨ ਲਈ ।
  4. ਇਮਾਰਤੀ ਅਤੇ ਜਲਾਉਣ ਵਾਲੀ ਲੱਕੜੀ ਪ੍ਰਾਪਤ ਕਰਨ ਲਈ ।
  5. ਵਾਤਾਵਰਨ ਵਿੱਚ ਗੈਸਾਂ ਦਾ ਸੰਤੁਲਨ ਬਣਾਉਣ ਲਈ !
  6. ਰੁੱਖਾਂ ਦੇ ਹਵਾ ਵਿਚਲੇ ਭਾਗਾਂ ਤੋਂ ਕਾਫ਼ੀ ਮਾਤਰਾ ਵਿਚ ਪਾਣੀ ਦਾ ਵਾਸ਼ਪਨ ਹੁੰਦਾ ਹੈ । ਜੋ ਵਰਖਾ ਦੇ ਸਰੋਤ ਦਾ ਕਾਰਜ ਕਰਦੇ ਹਨ ।
  7. ਭੋਂ-ਖੋਰ ਅਤੇ ਹੜਾਂ ਤੇ ਨਿਯੰਤਰਨ ਕਰਨ ਲਈ ।
  8. ਜੰਗਲੀ ਜੀਵਾਂ ਨੂੰ ਆਸਰਾ ਦੇਣ ਲਈ ।
  9. ਧਨ ਪ੍ਰਾਪਤੀ ਦੇ ਚੰਗੇ ਸਰੋਤ ਦੇ ਰੂਪ ਵਿੱਚ ।
  10. ਸਥਲੀ ਭੋਜਨ-ਲੜੀ ਦੀ ਲਗਾਤਾਰਤਾ ਲਈ ।
  11. ਪ੍ਰਾਣੀਆਂ ਦੀ ਪ੍ਰਜਾਤੀ ਨੂੰ ਬਣਾਈ ਰੱਖਣ ਲਈ ।
  12. ਜੰਗਲੀ ਪ੍ਰਾਣੀਆਂ ਤੋਂ ਉੱਨ, ਹੱਡੀਆਂ, ਸਿੰਕ, ਦੰਦ, ਤੇਲ, ਚਰਬੀ ਅਤੇ ਚਮੜਾ ਆਦਿ ਪ੍ਰਾਪਤ ਕਰਨ ਲਈ ।

ਜੰਗਲੀ ਜੀਵਨ ਦਾ ਸੁਰੱਖਿਅਣ ਰਾਸ਼ਟਰੀ ਪਾਰਕ ਪਸ਼ੂਆਂ ਅਤੇ ਪੰਛੀਆਂ ਦੇ ਲਈ ਸ਼ਰਨ ਸਥਲੀ ਬਣਾਉਣ ਨਾਲ ਕੀਤਾ। ਜਾ ਸਕਦਾ ਹੈ। ਇਹ ਪਸ਼ੂਆਂ ਦਾ ਸ਼ਿਕਾਰ ਕਰਨ ਦੀ ਆਗਿਆ ਨਾ ਹੋਣ ਦਾ ਕਾਨੂੰਨ ਪ੍ਰਾਪਤ ਕਰਕੇ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਲਈ ਕੁੱਝ ਉਪਾਅ ਸੁਝਾਓ ।
ਉੱਤਰ-
ਸੁਰੱਖਿਅਣ ਦੇ ਉਪਾਅ – ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਲਈ ਜੰਗਲੀ ਜੀਵਨ ਦਾ ਸੁਰੱਖਿਅਣ ਜ਼ਰੂਰੀ ਹੈ । ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ-

  1. ਸਰਕਾਰ ਨੂੰ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਸ਼ਿਕਾਰੀਆਂ ਨੂੰ ਪ੍ਰਤਿਬੰਧਿਤ ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨ ਤੇ ਸਜਾ ਮਿਲਣੀ ਚਾਹੀਦੀ ਹੈ ।
  2. ਜੰਗਲਾਂ ਨੂੰ ਕੱਟਣ ਤੇ ਰੋਕ ਲਗਾਉਣੀ ਚਾਹੀਦੀ ਹੈ ।
  3. ਵਾਤਾਵਰਨ ਦੀ ਸੁਰੱਖਿਆ ਦੇ ਲਈ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਪੇੜ-ਪੌਦਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ।
  4. ਜੰਗਲਾਂ ਦੀ ਅੱਗ ਤੋਂ ਰੱਖਿਆ ਕਰਨੀ ਚਾਹੀਦੀ ਹੈ। ਹਰ ਸਾਲ ਦੁਨੀਆ ਵਿੱਚ ਕਈ ਜੰਗਲ ਅੱਗ ਲੱਗਣ ਨਾਲ ਨਸ਼ਟ ਹੋ ਜਾਂਦੇ ਹਨ ।
  5. ਜੰਗਲਾਂ ਨੂੰ ਵਧੇਰੇ ਚਰਾਈ ਤੋਂ ਬਚਾਉਣਾ ਚਾਹੀਦਾ ਹੈ ।

ਪ੍ਰਸ਼ਨ 7.
ਆਪਣੇ ਨਿਵਾਸ ਸਥਾਨ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਜਲ ਸੰਹਿਣ ਦੀ ਪਰੰਪਰਾਗਤ ਪੱਧਤੀ ਦਾ ਪਤਾ ਕਰੋ ।
ਉੱਤਰ-
ਸਾਡੇ ਨਿਵਾਸ ਖੇਤਰ ਦੇ ਆਸ-ਪਾਸ ਵਰਖਾ ਦੇ ਪਾਣੀ ਨੂੰ ਤਲਾਬਾਂ ਅਤੇ ਛੱਪੜਾਂ ਵਿੱਚ ਇਕੱਠਾ ਕਰਨ ਦਾ ਰਿਵਾਜ ਸੀ । ਭੂਮੀਗਤ ਟੈਂਕਾਂ ਵਿੱਚ ਵੀ ਜਲ ਸੰਹਿਣ ਦਾ ਪ੍ਰਚਲਨ ਸੀ ।

PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 8.
ਇਸ ਪੱਧਤੀ ਦੀ ਤੁਲਨਾ ਦਾ ਪਰਬਤੀ ਖੇਤਰ, ਮੈਦਾਨੀ ਖੇਤਰ ਅਤੇ ਪਠਾਰ ਖੇਤਰ ਵਿੱਚ ਜਲ ਵਿਵਸਥਾ ਨਾਲ ਤੁਲਨਾ ਕਰੋ ।
ਉੱਤਰ-
ਪੂਰਬਤੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ-

  • ਲੱਦਾਖ ਦੇ ਖੇਤਰਾਂ ਵਿਚ ਜ਼ਿੰਗ ਦੁਆਰਾ ਜਲ ਦਾ ਸੁਰੱਖਿਅਣ ਸੰਭਾਲ ਕੀਤਾ ਜਾਂਦਾ ਹੈ, ਜਿਸ ਵਿੱਚ ਬਰਫ਼ ਦੇ ਗਲੇਸ਼ੀਅਰ ਨੂੰ ਰੱਖਿਆ ਜਾਂਦਾ ਹੈ ਜੋ ਇਸ ਦੇ ਸਮੇਂ ਪਿਘਲ ਕੇ ਪਾਣੀ ਦੀ ਨਮੀ ਨੂੰ ਪੂਰਾ ਕਰਦਾ ਹੈ ।
  • ਬਾਂਸ ਦੀਆਂ ਨਾਲੀਆਂ – ਜਲ ਸੁਰੱਖਿਅਣ ਦੀ ਇਹ ਪ੍ਰਣਾਲੀ ਮੇਘਾਲਿਆ ਵਿੱਚ ਸਦੀਆਂ ਪੁਰਾਣੀ ਪੱਧਤੀ ਹੈ । ਇਸ ਵਿਚ ਪਾਣੀ ਨੂੰ ਬਾਂਸ ਦੀਆਂ ਨਾਲੀਆਂ ਦੁਆਰਾ ਸੁਰੱਖਿਅਤ ਅਤੇ ਸੰਭਾਲ ਕਰਕੇ ਉਨ੍ਹਾਂ ਨੂੰ ਪਹਾੜਾਂ ਦੇ ਹੇਠਲੇ ਭਾਗਾਂ ਵਿੱਚ ਇਨ੍ਹਾਂ ਬਾਂਸ ਦੀਆਂ ਨਾਲੀਆਂ ਦੁਆਰਾ ਲਿਆਇਆ ਜਾਂਦਾ ਹੈ ।

ਮੈਦਾਨੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ –

  • ਤਾਮਿਲਨਾਡੂ ਖੇਤਰ ਵਿੱਚ ਵਰਖਾ ਦੇ ਪਾਣੀ ਨੂੰ ਵੱਡੇ-ਵੱਡੇ ਟੈਂਕਾਂ ਵਿੱਚ ਸੰਭਾਲਿਆ ਜਾਂਦਾ ਹੈ ਅਤੇ ਲੋੜ ਪੈਣ ਤੇ ਵਰਤਿਆ ਜਾਂਦਾ ਹੈ !
  • ਬਾਵਰੀਆਂ – ਇਹ ਮੁੱਖ ਰੂਪ ਵਿੱਚ ਰਾਜਸਥਾਨ ਵਿੱਚ ਮਿਲਦੀਆਂ ਹਨ । ਇਹ ਛੋਟੇ-ਛੋਟੇ ਤਾਲਾਬ ਹਨ ਜੋ ਪ੍ਰਾਚੀਨ ਕਾਲ ਵਿੱਚ ਵਣਜਾਰਿਆਂ ਦੁਆਰਾ ਪੀਣ ਦੇ ਪਾਣੀ ਦੀ ਪੂਰਤੀ ਲਈ ਬਣਾਏ ਗਏ ਸਨ ।

ਪਠਾਰੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ-

  • ਭੰਡਾਰ – ਇਹ ਮੁੱਖ ਰੂਪ ਵਿਚ ਮਹਾਂਰਾਸ਼ਟਰ ਵਿਚ ਪਾਇਆ ਜਾਂਦਾ ਹੈ, ਜਿਸ ਵਿੱਚ ਨਦੀਆਂ ਦੇ ਕਿਨਾਰਿਆਂ ਤੇ ਉੱਚੀਆਂ ਦੀਵਾਰਾਂ ਬਣਾ ਕੇ ਵੱਡੀ ਮਾਤਰਾ ਵਿੱਚ ਪਾਣੀ ਨੂੰ ਸੰਭਾਲਿਆ ਜਾਂਦਾ ਹੈ ।
  • ਛੱਪੜ – ਇਹ ਪਠਾਰੀ ਖੇਤਰਾਂ ਦੀ ਜ਼ਮੀਨ ਤੇ ਪਾਏ ਜਾਣ ਵਾਲੇ ਕੁਦਰਤੀ ਛੋਟੇ-ਛੋਟੇ ਖੱਡੇ ਹੁੰਦੇ ਹਨ । ਜੋ ਵਰਖਾ ਦੇ ਪਾਣੀ ਨੂੰ ਸੰਭਾਲਨ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 9.
ਆਪਣੇ ਖੇਤਰ ਵਿਚ ਪਾਣੀ ਦੇ ਸੋਮੇ ਦਾ ਪਤਾ ਕਰੋ । ਕੀ ਇਸ ਸੋਮੇ ਤੋਂ ਪ੍ਰਾਪਤ ਪਾਣੀ ਉਸ ਖੇਤਰ ਦੇ ਸਾਰੇ ਨਿਵਾਸੀਆਂ ਨੂੰ ਉਪਲੱਬਧ ਹੈ ?
ਉੱਤਰ-
ਸਾਡੇ ਖੇਤਰ ਵਿਚ ਮੁੱਖ ਜਲ ਸਰੋਤ ਭੂਮੀਗਤ ਜਲ ਅਤੇ ਨਗਰ ਨਿਗਮ ਦੁਆਰਾ ਜਲ ਆਪੂਰਤੀ ਹੈ । ਕਦੇਕਦੇ ਗਰਮੀ ਦੇ ਦਿਨਾਂ ਵਿੱਚ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੇ ਪਾਣੀ ਵਿੱਚ ਕੁੱਝ ਕਮੀ ਆ ਜਾਂਦੀ ਹੈ ਅਤੇ ਇਸ ਦੀ ਪੂਰੀ ਤਰ੍ਹਾਂ ਜਾਂ ਸਮਾਨ ਉਪਲੱਬਧਤਾ ਵੀ ਸੰਭਵ ਨਹੀਂ ਹੁੰਦੀ ।

Leave a Comment