Punjab State Board PSEB 10th Class Science Book Solutions Chapter 3 ਧਾਤਾਂ ਅਤੇ ਅਧਾਤਾਂ Textbook Exercise Questions and Answers.
PSEB Solutions for Class 10 Science Chapter 3 ਧਾਤਾਂ ਅਤੇ ਅਧਾਤਾਂ
PSEB 10th Class Science Guide ਧਾਤਾਂ ਅਤੇ ਅਧਾਤਾਂ Textbook Questions and Answers
ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਵਿਸਥਾਪਨ ਪ੍ਰਤੀਕਿਰਿਆ ਕਰੇਗਾ ?
(a) NaCl ਘੋਲ ਅਤੇ ਕਾਪਰ ਧਾਤ
(b) MgCl2 ਘੋਲ ਅਤੇ ਐਲੂਮੀਨੀਅਮ ਧਾਤ
(c) FeSO4 ਘੋਲ ਅਤੇ ਸਿਲਵਰ ਧਾਤ
(d) AgNO3 ਘੋਲ ਅਤੇ ਕਾਪਰ ਧਾਤ ।
ਉੱਤਰ-
ਸਿਲਵਰ ਧਾਤਾਂ ਵਿੱਚੋਂ ਸਭ ਤੋਂ ਵੱਧ ਕਿਰਿਆਸ਼ੀਲ ਹੋਣ ਕਾਰਨ ਕਾਪਰ ਧਾਤ ਸਿਲਵਰ ਨੂੰ AgNO3 ਵਿੱਚੋਂ ‘ ਵਿਸਥਾਪਿਤ ਕਰ ਦਿੰਦੀ ਹੈ ।
AgNO3 (aq) + Cu (s) CuNO3 (q) + Ag (s)
∴ ਸਹੀ ਉੱਤਰ (d) AgNO3 ਘੋਲ ਅਤੇ ਕਾਂਪਰ ਧਾਤ ।
ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਆਇਰਨ ਦੀ ਕੜਾਹੀ (frying pan) ਨੂੰ ਜੰਗ ਲੱਗਣ ਤੋਂ ਬਚਾਉਣ ਲਈ ਉਪਯੁਕਤ ਹੈ ?
(a) ਗਰੀਸ ਲਗਾਉਣਾ
(b) ਪੇਂਟ ਕਰਨਾ
(c) ਜ਼ਿੰਕ ਦੀ ਪਰਤ ਚੜਾਉਣਾ
(d) ਉਕਤ ਸਾਰੇ ।
ਉੱਤਰ-
(a) ਅਤੇ (b) ਵਿਧੀਆਂ ਉਪਯੁਕਤ ਨਹੀਂ, ਕਿਉਂਕਿ ਗਰਮ ਕਰਨ ਨਾਲ ਗਰੀਜ਼ ਅਤੇ ਪੇਂਟ ਨੂੰ ਅੱਗ ਲੱਗ ਜਾਂਦੀ ਹੈ ।
∴ ਸਹੀ ਉੱਤਰ ਹੈ (c) ਜ਼ਿੰਕ ਦੀ ਪਰਤ ਚੜ੍ਹਾਉਣਾ ।
ਪ੍ਰਸ਼ਨ 3.
ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਣ ਅੰਕ ਵਾਲਾ ਯੌਗਿਕ ਬਣਾਉਂਦਾ ਹੈ । ਇਹ ਯੌਗਿਕ ਪਾਣੀ ਵਿੱਚ ਵੀ ਘੁਲਣਸ਼ੀਲ ਹੈ । ਸੰਭਵ ਤੌਰ ਤੇ ਇਹ ਤੱਤ ਹੈ :
(a) ਕੈਲਸ਼ੀਅਮ
(b) ਕਾਰਬਨ
(c) ਸਿਲੀਕਾਂਨ
(d) ਆਇਰਨ ।
ਉੱਤਰ-
ਕੈਲਸ਼ੀਅਮ, ਆਕਸੀਜਨ ਨਾਲ ਕਿਰਿਆ ਕਰਕੇ ਕੈਲਸ਼ੀਅਮ ਆਕਸਾਈਡ ਬਣਾਉਂਦਾ ਹੈ ਜੋ ਇੱਕ ਆਇਨੀ ਯੌਗਿਕ ਹੈ ਜਿਸਦਾ ਉੱਚਾ ਪਿਘਲਣ ਅੰਕ ਹੈ ਅਤੇ ਪਾਣੀ ਵਿੱਚ ਘੁਲਣਸ਼ੀਲ ਹੈ ।
CaO + H2O → Ca (OH)2 ਕੈਲਸ਼ੀਅਮ ਹਾਈਡਰੋਕਸਾਈਡ)
∴ ਸਹੀ ਉੱਤਰ ਹੈ (a) ਕੈਲਸ਼ੀਅਮ ।
ਪ੍ਰਸ਼ਨ 4.
ਭੋਜਨ ਰੱਖਣ ਵਾਲੇ ਕੈਨਾਂ ਨੂੰ ਟਿੱਨ ਦੀ ਝਾਲ ਕੀਤੀ ਜਾਂਦੀ ਹੈ ਜ਼ਿੰਕ ਦੀ ਨਹੀਂ, ਕਿਉਂਕਿ ?
(a) ਜ਼ਿੰਕ ਟਿੱਨ ਨਾਲੋਂ ਮਹਿੰਗੀ ਹੈ ।
(b) ਜ਼ਿੰਕ ਦਾ ਪਿਘਲਣ ਅੰਕ ਟਿੱਨ ਨਾਲੋਂ ਉੱਚਾ ਹੈ ।
(c) ਜ਼ਿੰਕ ਟਿੱਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ ।
(d) ਜ਼ਿੰਕ ਟਿੱਨ ਨਾਲੋਂ ਘੱਟ ਕਿਰਿਆਸ਼ੀਲ ਹੈ ।
ਉੱਤਰ-
ਟਿੱਨ ਖਾਣ ਵਾਲੇ ਪਦਾਰਥਾਂ ਨਾਲ ਕਿਰਿਆ ਨਹੀਂ ਕਰਦਾ ਹੈ ਜਦਕਿ ਜ਼ਿੰਕ ਵੱਧ ਕਿਰਿਆਸ਼ੀਲ ਹੋਣ ਕਰਕੇ ਭੋਜਨ ਨੂੰ ਖ਼ਰਾਬ ਕਰ ਦਿੰਦਾ ਹੈ ।
∴ ਸਹੀ ਉੱਤਰ (c) ਜ਼ਿੰਕ ਟਿੱਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ ।
ਪ੍ਰਸ਼ਨ 5.
ਤੁਹਾਨੂੰ ਇੱਕ ਹਥੌੜਾ, ਇੱਕ ਬੈਟਰੀ, ਇੱਕ ਬੱਲਬ, ਤਾਰਾਂ ਅਤੇ ਸਵਿੱਚ ਦਿੱਤੇ ਗਏ ਹਨ :
(a ਤੁਸੀਂ ਧਾਤਾਂ ਅਤੇ ਅਧਾਤ ਦੇ ਨਮੂਨਿਆਂ ਨੂੰ ਪਹਿਚਾਨਣ ਲਈ ਇਨ੍ਹਾਂ ਨੂੰ ਕਿਵੇਂ ਵਰਤੋਗੇ ?
(b) ਧਾਤਾਂ ਅਤੇ ਅਧਾਤਾਂ ਨੂੰ ਪਛਾਨਣ ਲਈ ਕੀਤੀਆਂ ਪਰਖਾਂ ਦੀ ਉਪਯੋਗਤਾ ਦਾ ਮੁਲਾਂਕਣ ਕਰੋ ।
ਉੱਤਰ-
(a)
- ਅਸੀਂ ਧਾਤਾਂ ਅਤੇ ਅਧਾਤਾਂ ਦੇ ਨਮੂਨਿਆਂ ਨੂੰ ਹਥੋੜੇ ਨਾਲ ਕੁੱਟ ਕੇ ਪਤਲੀ ਚਾਦਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ।
- ਬੈਟਰੀ, ਬੱਲਬ ਅਤੇ ਸਵਿੱਚ ਨੂੰ ਤਾਰਾਂ ਦੀ ਸਹਾਇਤਾ ਨਾਲ ਸਰਕਟ ਰੀਪੱਥ ਸਥਾਪਿਤ ਕਰਾਂਗੇ ਵੇਖੋ ਚਿੱਤਰ) । ਵਾਰੀ-ਵਾਰੀ ਧਾਤਾਂ ਅਤੇ ਅਧਾਤਾਂ ਦੇ ਨਮੂਨਿਆਂ ਨੂੰ ਟਰਮੀਨਲ A ਅਤੇ B ਵਿੱਚ ਲਗਾ ਕੇ ਪਰੀਖਣ ਕਰਾਂਗੇ ਅਤੇ ਨੋਟ ਕਰਾਂਗੇ ਕਿ ਕੀ ਪਰਿਵਰਤਨ ਹੁੰਦਾ ਹੈ ।
(b)
- ਇਹ ਵੇਖਣ ਵਿੱਚ ਆਇਆ ਹੈ ਕਿ ਹਥੋੜੇ ਨਾਲ ਕੁੱਟਣ ਤੇ ਧਾਤਾਂ ਪਤਲੀ ਚਾਦਰ ਵਿੱਚ ਪਰਿਵਰਤਿਤ ਹੋ ਗਈਆਂ ਹਨ ਜਦਕਿ ਅਧਾਤਾਂ ਭੁਰ-ਭੁਰੀਆਂ ਹੋਣ ਕਾਰਨ ਹਥੌੜੇ ਨਾਲ ਕੁੱਟਣ ਤੇ ਨਿੱਕੇ-ਨਿੱਕੇ ਟੁੱਕੜਿਆਂ ਵਿੱਚ ਟੁੱਟ ਗਈਆਂ ਹਨ । ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਧਾਤਾਂ ਕੁਟੀਯੋਗ ਹਨ ਜਦਕਿ ਅਧਾਤਾਂ ਕੁਟੀਣਯੋਗ ਨਹੀਂ ਹਨ ।
- ਪਰੀਖਣ ਦੌਰਾਨ ਇਹ ਅਨੁਭਵ ਕੀਤਾ ਗਿਆ ਕਿ ਜਾਂਚ ਦੇ ਲਈ ਧਾਤ ਜਦੋਂ ਧਾਤਾਂ ਨੂੰ ਟਰਮੀਨਲ A ਅਤੇ B ਵਿੱਚ ਜੋੜਿਆ ਜਾਂਦਾ
ਦਾ ਟੁੱਕੜਾ ਹੈ ਤਾਂ ਬੱਲਬ ਜਗ ਪੈਂਦਾ ਹੈ । ਜਦੋਂ ਅਧਾਤਾਂ ਨੂੰ ਟਰਮੀਨਲ A ਅਤੇ B ਵਿੱਚ ਜੋੜਿਆ ਜਾਂਦਾ ਹੈ ਤਾਂ ਬੱਲਬ ਪ੍ਰਕਾਸ਼ਮਾਨ ਨਹੀਂ ਹੁੰਦਾ ਹੈ ।
ਇਸ ਲਈ ਧਾਤਾਂ, ਬਿਜਲੀ ਦੀਆਂ ਸੂਚਾਲਕ ਹਨ ਜਦਕਿ ਅਧਾਤਾਂ, ਬਿਜਲੀ ਦੀਆਂ ਕੁਚਾਲਕ ਹਨ !
ਪ੍ਰਸ਼ਨ 6.
ਐਮਫੋਟੈਕ ਆਕਸਾਈਡ ਕੀ ਹੁੰਦੇ ਹਨ ? ਐਮਟੈਰਿਕ ਆਕਸਾਈਡਾਂ ਦੀਆਂ ਦੋ ਉਦਾਹਰਨਾਂ ਦਿਓ ?
ਉੱਤਰ-
ਐਮਫੋਟੈਰਿਕ ਆਕਸਾਈਡ – ਉਹ ਧਾਤਵੀ ਆਕਸਾਈਡ ਜਿਹੜੇ ਤੇਜ਼ਾਬੀ ਅਤੇ ਖਾਰੀ ਆਕਸਾਈਡਾਂ ਦੋਨਾਂ ਤਰ੍ਹਾਂ ਦਾ ਵਿਵਹਾਰ ਪ੍ਰਗਟ ਕਰਨ, ਉਨ੍ਹਾਂ ਨੂੰ ਐਮਟੈਰਿਕ ਆਕਸਾਈਡ ਕਹਿੰਦੇ ਹਨ ।
ਉਦਾਹਰਨ-
(1) ਐਲੂਮੀਨੀਅਮ ਆਕਸਾਈਡ (Al2O3).
(2) ਜ਼ਿੰਕ ਆਕਸਾਈਡ (ZnO)
(i) Al2O3 + 6 HCl → 2 AlCl3 + 3 H2O (ਖਾਰੀ ਵਿਵਹਾਰ)
Al2O3 + 2 NaOH → 2 NaAlO2 + H2O (ਤੇਜ਼ਾਬੀ ਵਿਵਹਾਰ)
(ii) ZnO + 2 HCl → ZnCl2 + H2O (ਖਾਰੀ ਵਿਵਹਾਰ)
ZnO + 2 NaOH → Na2ZnO2 + H2O (ਤੇਜ਼ਾਬੀ ਵਿਵਹਾਰ)
ਪ੍ਰਸ਼ਨ 7.
ਦੋ ਧਾਤਾਂ ਦੇ ਨਾਂ ਲਓ ਜੋ ਹਲਕੇ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਕਰ ਦੇਣਗੀਆਂ ਅਤੇ ਦੋ ਧਾਤਾਂ ਦੇ ਨਾਂ ਲਓ ਜੋ ਹਲਕੇ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰਨਗੀਆਂ ।
ਉੱਤਰ-
ਜ਼ਿੰਕ (Zn) ਅਤੇ ਲੋਹਾ (Fe) ਹਾਈਡਰੋਜਨ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਾਰਨ ਹਾਈਡਰੋਜਨ ਨੂੰ ਹਲਕੇ ਤੇਜ਼ਾਬ ਵਿੱਚੋਂ ਵਿਸਥਾਪਿਤ ਕਰਨਗੀਆਂ ਹਨ ।
ਇਸ ਤੋਂ ਉਲਟ ਤਾਂਬਾ (ਕਾਪਰ) ਅਤੇ ਪਾਰਾ (ਮਰਕਰੀ), ਹਾਈਡਰੋਜਨ ਨਾਲੋਂ ਘੱਟ ਕਿਰਿਆਸ਼ੀਲ ਹੋਣ ਕਾਰਨ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰ ਸਕਦੀਆਂ ਹਨ ।
ਪ੍ਰਸ਼ਨ 8.
ਇੱਕ ਧਾਤ M ਨੂੰ ਬਿਜਲੀ ਅਪਘਟਨ ਸ਼ੁੱਧੀਕਰਨ ਲਈ ਤੁਸੀਂ ਤਾਪ ਕਿਰਿਆ ਐਨੋਡ, ਕੈਥੋਡ ਅਤੇ ਬਿਜਲੀ ਵਿਘਟਕ ਵਜੋਂ ਕੀ ਲਓਗੇ ?
ਉੱਤਰ-
ਐਨੋਡ ਵਜੋਂ-ਧਾਤ M ਦੀ ਅਸ਼ੁੱਧ ਮੋਟੀ ਪਲੇਟ
ਕੈਥੋਡ ਵਜੋਂ-ਸ਼ੁੱਧ ਧਾਤ M ਦੀ ਪਤਲੀ ਪਲੇਟ
ਬਿਜਲੀ ਵਿਘਟਕ ਵਜੋਂ-ਧਾਤ M ਦੇ ਘੁਲਣਸ਼ੀਲ ਯੋਗਿਕ ਦਾ ਪਾਣੀ ਵਿੱਚ ਘੋਲ ।
ਪ੍ਰਸ਼ਨ 9.
ਪਰਤਯੂਸ਼ ਨੇ ਸਲਫਰ ਪਾਊਡਰ ਨੂੰ ਸਪੈਚੁਲੇ ਉੱਤੇ ਲੈ ਕੇ ਗਰਮ ਕੀਤਾ । ਉਸ ਨੇ ਉਤਪੰਨ ਗੈਸ ਨੂੰ ਉਸ ਉੱਪਰ ਪੁੱਠੀ ਪਰਖਨਲੀ ਰੱਖ ਕੇ ਇਕੱਠਾ ਕੀਤਾ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
(a) ਗੈਸ ਦੀ ਕੀ ਕਿਰਿਆ ਹੋਵੇਗੀ :
- ਸੁੱਕੇ ਲਿਟਮਸ ਪੱਤਰ ਉੱਤੇ ।
- ਸਿੱਲ੍ਹੇ ਲਿਟਮਸ ਪੱਤਰ ਉੱਤੇ ।
(b) ਵਾਪਰਦੀ ਪ੍ਰਤੀਕਿਰਿਆ ਦੀ ਸੰਤੁਲਿਤ ਰਸਾਇਣਿਕ ਸਮੀਕਰਨ ਲਿਖੋ ।
ਉੱਤਰ-
(a) ਸਲਫਰ ਗਰਮ ਕਰਨ ਨਾਲ ਜਲਣ ਲਗਦੀ ਹੈ ਅਤੇ ਸਲਫਰ ਡਾਈਆਕਸਾਈਡ ਗੈਸ ਉਤਪੰਨ ਕਰਦੀ ਹੈ ।
- ਸੁੱਕੇ ਲਿਟਮਸ ਪੱਤਰ ਉੱਤੇ ਸਲਫਰ ਡਾਈਆਕਸਾਈਡ ਗੈਸ ਦੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ ਹੈ ।
- ਸਲਫਰ ਡਾਈਆਕਸਾਈਡ ਗੈਸ ਸਿੱਲ੍ਹੇ ਲਿਟਮਸ ਪੱਤਰ ਵਿੱਚ ਮੌਜੂਦ ਪਾਣੀ ਨਾਲ ਕਿਰਿਆ ਕਰਕੇ ਸਲਫਿਊਰਸ ਐਸਿਡ ਉਤਪੰਨ ਕਰੇਗੀ ਜੋ ਨੀਲੇ ਲਿਟਮਸ ਪੱਤਰ ਦਾ ਰੰਗ ਲਾਲ ਕਰ ਦੇਵੇਗੀ ।
ਪ੍ਰਸ਼ਨ 10.
ਆਇਰਨ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਦੋ ਢੰਗ ਦੱਸੋ ।
ਉੱਤਰ-
ਆਇਰਨ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਢੰਗ-
- ਤੇਲ ਜਾਂ ਗਰੀਸ਼ ਦਾ ਲੋਪ ਕਰਕੇ – ਜੇਕਰ ਆਇਰਨ ਦੀ ਸਤਹਿ ਉੱਪਰ ਤੇਲ ਜਾਂ ਗਰੀਸ ਦੀ ਪਰਤ ਬਣਾ ਦੇਈਏ ਤਾਂ ਆਇਰਨ ਸਿੱਲ੍ਹ ਵਾਲੀ ਹਵਾ ਦੇ ਸੰਪਰਕ ਵਿੱਚ ਨਹੀਂ ਆਉਂਦਾ ਜਿਸ ਕਰਕੇ ਆਇਰਨ ਲੋਹੇ ਨੂੰ ਜੰਗ ਨਹੀਂ ਲਗਦਾ ਹੈ । ਮਸ਼ੀਨਾਂ ਦੇ ਪੁਰਜ਼ਿਆਂ ਨੂੰ ਇਸ ਢੰਗ ਨਾਲ ਜੰਗ ਲੱਗਣ ਤੋਂ ਬਚਾਇਆ ਜਾਂਦਾ ਹੈ ।
- ਅਨੈਮਲ ਕਰਨ ਨਾਲ – ਆਇਰਨ (ਲੋਹੇ) ਦੀ ਸਤਹਿ ਤੇ ਪੇਂਟ ਰੰਗ-ਰੋਗਨ ਦੀ ਪਰਤ ਜਮਾ ਕੇ ਜੰਗ ਲੱਗਣ ਦੀ ਪ੍ਰਕਿਰਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ । ਬੱਸ, ਕਾਰ, ਸਕੂਟਰ, ਮੋਟਰ ਸਾਈਕਲ, ਖਿੜਕੀਆਂ ਅਤੇ ਰੇਲ ਗੱਡੀ ਆਦਿ ਤੇ ਅਨੈਮਲ ਦੀ ਪਰਤ ਚੜਾਈ ਜਾਂਦੀ ਹੈ ।
ਪ੍ਰਸ਼ਨ 11.
ਅਧਾਤਾਂ ਆਕਸੀਜਨ ਨਾਲ ਸੰਯੁਕਤ ਹੋ ਕੇ ਕਿਹੋ ਜਿਹੇ ਆਕਸਾਈਡ ਬਣਾਉਂਦੀਆਂ ਹਨ ?
ਉੱਤਰ-
ਅਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਦੋ ਤਰ੍ਹਾਂ ਦੇ ਆਕਸਾਈਡ ਬਣਾਉਂਦੀਆਂ ਹਨ-
(i) ਤੇਜ਼ਾਬੀ ਆਕਸਾਈਡ
(ii) ਉਦਾਸੀਨ ਆਕਸਾਈਡ ।
(i) ਤੇਜ਼ਾਬੀ ਆਕਸਾਈਡ – ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਅਜਿਹੇ ਆਕਸਾਈਡ ਬਣਾਉਂਦੀਆਂ ਹਨ ਜਿਹੜੇ ਪ੍ਰਕਿਰਤੀ ਵਿੱਚ ਤੇਜ਼ਾਬੀ ਹੁੰਦੇ ਹਨ । ਇਹ ਤੇਜ਼ਾਬੀ ਆਕਸਾਈਡ ਪਾਣੀ ਵਿੱਚ ਘੁਲ ਕੇ ਤੇਜ਼ਾਬ ਬਣਾਉਂਦੇ ਹਨ ।
(ii) ਉਦਾਸੀਨ ਆਕਸਾਈਡ – ਕੁੱਝ ਅਧਾਤਾਂ, ਆਕਸੀਜਨ ਨਾਲ ਸੰਯੋਗ ਕਰਕੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ । ਇਨ੍ਹਾਂ ਤੇ ਲਿਟਮਸ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ । ਉਦਾਹਰਨ ਵਜੋਂ ਕਾਰਬਨ ਮੋਨੋਆਕਸਾਈਡ, (CO), ਪਾਣੀ (H2O) ਅਤੇ ਨਾਈਟਸ ਆਕਸਾਈਡ (N2O) ਉਦਾਸੀਨ ਆਕਸਾਈਡ ਹਨ ।
ਪ੍ਰਸ਼ਨ 12.
ਕਾਰਨ ਦੱਸੋ-
(a) ਪਲਾਟੀਨਮ, ਗੋਲਡ ਅਤੇ ਸਿਲਵਰ ਗਹਿਣੇ ਬਨਾਉਣ ਲਈ ਵਰਤੇ ਜਾਂਦੇ ਹਨ ।
(b) ਸੋਡੀਅਮ, ਪੋਟਾਸ਼ੀਅਮ ਅਤੇ ਇੱਥੀਅਮ ਨੂੰ ਤੇਲ ਵਿੱਚ ਸਟੋਰ ਕੀਤਾ ਜਾਂਦਾ ਹੈ ।
(c) ਐਲੂਮੀਨੀਅਮ ਇੱਕ ਬਹੁਤ ਕਿਰਿਆਸ਼ੀਲ ਪਾਤ ਹੈ ਪਰ ਫਿਰ ਵੀ ਇਹ ਖਾਣਾ ਪਕਾਉਣ ਵਾਲੇ ਬਰਤਨ ਬਨਾਉਣ ਲਈ ਵਰਤੀ ਜਾਂਦੀ ਹੈ ।
(d) ਨਿਸ਼ਕਰਸ਼ਨ ਪ੍ਰਕਿਰਿਆ ਦੌਰਾਨ ਕਾਰਬੋਨੇਟ ਅਤੇ ਸਲਫਾਈਡ ਕੱਚੀਆਂ ਧਾਤਾਂ ਨੂੰ ਆਮ ਕਰਕੇ ਆਕਸਾਈਡਾਂ ਵਿੱਚ ਬਦਲ ਕੇ ਲਿਆ ਜਾਂਦਾ ਹੈ ।
ਉੱਤਰ-
(a) ਪਲਾਟੀਨਮ, ਗੋਲਡ ਅਤੇ ਸਿਲਵਰ ਦੀ ਵਰਤੋਂ ਗਹਿਣੇ ਬਨਾਉਣ ਲਈ ਕੀਤੀ ਜਾਂਦੀ ਹੈ, ਕਿਉਂਕਿ ਇਹ ਧਾਤਾਂ ਕਿਰਿਆਸ਼ੀਲਤਾ ਲੜੀ ਵਿੱਚ ਹੇਠਾਂ ਵੱਲ (ਨੀਵੇਂ ਸਥਾਨ) ਤੇ ਹੁੰਦੀਆਂ ਹਨ । ਇਸ ਲਈ ਇਹ ਪਾਣੀ, ਆਕਸੀਜਨ ਅਤੇ ਤੇਜ਼ਾਬਾਂ ਨਾਲ ਕਿਰਿਆ ਨਹੀਂ ਕਰਦੀਆਂ ਹਨ ਜਿਸ ਕਰਕੇ ਇਨ੍ਹਾਂ ਦਾ ਖੋਰਣ ਨਹੀਂ ਹੁੰਦਾ ਹੈ । ਇਹ ਧਾਤਾਂ ਖਿੱਚੀਣਸ਼ੀਲ ਅਤੇ ਕੁਟੀਣਸ਼ੀਲ ਹਨ । ਇਸ ਲਈ ਇਨ੍ਹਾਂ ਤੋਂ ਗਹਿਣੀਆਂ ਦੇ ਵਿਭਿੰਨ ਨਮੂਨੇ ਆਸਾਨੀ ਨਾਲ ਬਣਾਏ ਜਾ ਸਕਦੇ ਹਨ ।
(b) ਸੋਡੀਅਮ, ਪੋਟਾਸ਼ੀਅਮ ਅਤੇ ਇੱਥੀਅਮ ਨੂੰ ਕੈਰੋਸੀਨ ਤੇਲ ਅੰਦਰ ਸਟੋਰ ਕੀਤਾ ਜਾਂਦਾ ਹੈ ਕਿਉਂਕਿ ਜੇਕਰ ਇਨ੍ਹਾਂ ਧਾਤਾਂ ਨੂੰ ਹਵਾ ਦੇ ਸੰਪਰਕ ਵਿੱਚ ਰੱਖਿਆ ਜਾਏ ਤਾਂ ਇਹ ਛੇਤੀ ਅੱਗ ਫੱੜ ਲੈਂਦੀਆਂ ਹਨ | ਅਜਿਹਾ ਇਸ ਲਈ ਹੁੰਦਾ ਹੈ ਕਿ ਇਨ੍ਹਾਂ ਦਾ ਜਲਣਤਾਪ (Ignition temperature) ਬਹੁਤ ਨੀਵਾਂ ਹੁੰਦਾ ਹੈ । ਇਸ ਲਈ ਇਨ੍ਹਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੈਰੋਸੀਨ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ।
(c) ਐਲੂਮੀਨੀਅਮ ਤਾਪ ਦੀ ਸੁਚਾਲਕ ਹੈ ਪਰੰਤੂ ਬਹੁਤ ਵੱਧ ਕਿਰਿਆਸ਼ੀਲ ਧਾਤ ਹੈ । ਸਿੱਲ੍ਹੀ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਇਸਦੀ ਸਤਹਿ ‘ਤੇ ਐਲਮੀਨੀਅਮ ਆਕਸਾਈਡ (Al2O3) ਦੀ ਪ੍ਰਤ ਬਣ ਜਾਂਦੀ ਹੈ । ਇਹ ਪਰਤ ਕਿਰਿਆਸ਼ੀਲ ਧਾਤ ਨੂੰ ਹੋਰ ਪਦਾਰਥਾਂ ਦੇ ਸੰਪਰਕ ਵਿੱਚ ਨਹੀਂ ਆਉਣ ਦਿੰਦੀ । ਇਨ੍ਹਾਂ ਕਾਰਨਾਂ ਕਰਕੇ ਐਲੂਮੀਨੀਅਮ ਨੂੰ ਖਾਣਾ ਬਣਾਉਣ ਵਾਲੇ ਬਰਤਨਾਂ ਦੇ ਬਣਾਉਣ ਲਈ ਵਰਤਿਆ ਜਾਂਦਾ ਹੈ ।
(d) ਧਾਤਾਂ ਦੇ ਕਾਰਬੋਨੇਟ ਅਤੇ ਸਲਫਾਈਡ ਤੋਂ ਸਿੱਧੀ ਧਾਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ । ਇਸ ਲਈ ਧਾਤ ਨਿਸ਼ਕਰਸ਼ਨ ਪ੍ਰਕਰਮ ਵਿੱਚ ਇਨ੍ਹਾਂ ਨੂੰ ਪਹਿਲਾਂ ਇਨ੍ਹਾਂ ਦੇ ਆਕਸਾਈਡ ਵਿੱਚ ਬਦਲਿਆ ਜਾਣਾ ਜ਼ਰੂਰੀ ਹੁੰਦਾ ਹੈ । ਫਿਰ ਇਸ ਦਾ ਲਘੂਕਰਨ ਕਰਕੇ ਧਾਤ ਵਿੱਚ ਅਜਿਹਾ ਕਰਨ ਨਾਲ ਉਸ ਵਿਚ ਉਪਸਥਿਤ ਤਬਦੀਲ ਕੀਤਾ ਜਾਂਦਾ ਹੈ । ਧਾਤ ਕਾਰਬੋਨੇਟ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕਰਕੇ ਕਾਰਬਨ-ਡਾਈਆਕਸਾਈਡ ਨੂੰ ਬਾਹਰ ਕੱਢਿਆ ਜਾਂਦਾ ਹੈ ।
ਧਾਤ ਸਲਫਾਈਡ ਨੂੰ ਆਕਸੀਜਨ ਦੀ ਉਪਸਥਿਤੀ ਵਿੱਚ ਗਰਮ ਕਰਕੇ ਉਸ ਧਾਤ ਦੇ ਆਕਸਾਈਡ ਵਿੱਚ ਬਦਲ ਲਿਆ ਜਾਂਦਾ ਹੈ | ਅਜਿਹਾ ਕਰਨ ਨਾਲ ਉਸ ਵਿੱਚ ਉਪਸਥਿਤ ਆਰਸੈਨਿਕ ਅਤੇ ਗੰਧਕ (ਸਲਫਰ ਜਿਹੀਆਂ ਅਸ਼ੁੱਧੀਆਂ ਵੀ ਦੂਰ, ਹੋ ਜਾਂਦੀਆਂ ਹਨ ।
2ZnS + 3O2 → 2ZnO + 2SO2
S + O2 → SO2
4As + 5O2 → 2AS2O5
ਪ੍ਰਸ਼ਨ 13.
ਤੁਸੀਂ ਕਾਪਰ ਦੇ ਬਦਰੰਗੇ ਬਰਤਨਾਂ ਨੂੰ ਨਿੰਬੂ ਜਾਂ ਇਮਲੀ ਦੇ ਰਸ ਨਾਲ ਸਾਫ ਕਰਦੇ ਜ਼ਰੂਰ ਵੇਖਿਆ ਹੋਵੇਗਾ । ਵਿਆਖਿਆ ਕਰੋ ਕਿ ਇਹ ਖੱਟੀਆਂ ਵਸਤਾਂ ਬਰਤਨਾਂ ਨੂੰ ਸਾਫ ਕਰਨ ਲਈ ਕਿਵੇਂ ਪ੍ਰਭਾਵੀ ਹਨ ?
ਉੱਤਰ-
ਨਿਬ ਜਾਂ ਇਮਲੀ ਦੇ ਰਸ ਜਿਹੇ ਖੱਟੇ ਪਦਾਰਥ ਕਾਪਰ ਦੇ ਬਦਰੰਗੇ ਬਰਤਨ ਸਾਫ਼ ਕਰਨ ਲਈ ਪ੍ਰਭਾਵੀ ਹਨ । ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਕਾਪਰ ਦੇ ਬਰਤਨ ਉੱਪਰ ਜੰਮ ਹੋਈ ਕਾਪਰ ਕਾਰਬੋਨੇਟ ਦੀ ਪਰਤ ਖੱਟੇ ਪਦਾਰਥਾਂ ਵਿੱਚ ਮੌਜੂਦ ਸਿਟਰਿਕ ਐਸਿਡ ਨਾਲ ਕਿਰਿਆ ਕਰਕੇ ਕਾਰਬਨ-ਡਾਈਆਕਸਾਈਡ ਮੁਕਤ ਕਰਦੀ ਹੈ ਅਤੇ ਬਰਤਨ ਸਾਫ਼ ਹੋ ਜਾਂਦਾ ਹੈ ।
ਪ੍ਰਸ਼ਨ 14.
ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ ।
ਉੱਤਰ-
ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ-
ਧਾਤ (Metals) | ਆਧਾਰ (Non-Metals) |
(1) ਧਾਤਾਂ ਖਾਰੇ ਆਕਸਾਈਡ ਬਣਾਉਂਦੀਆਂ ਹਨ । | (1) ਅਧਾਤਾਂ ਤੇਜ਼ਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ । |
(2) ਧਾਤਾਂ ਹਲਕੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਵਿਸਥਾਪਿਤ ਕਰਦੀਆਂ ਹਨ । | (2) ਅਧਾਤਾਂ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰਦੀਆਂ ਹਨ । |
(3) ਧਾੜਾਂ ਕਲੋਰੀਨ ਨਾਲ ਕਿਰਿਆ ਕਰਕੇ ਸੰਯੋਜੀ ਕਲੋਰਾਈਡ (ਆਇਨੀ ਕਲੋਰਾਈਡ) ਬਣਾਉਂਦੀਆਂ ਹਨ । ਇਹ ਬਿਜਲੀ ਸੰਯੋਜੀ ਕਲੋਰਾਈਡ ਬਿਜਲੀ ਅਪਘਟਕ ਅਤੇ ਵਾਸ਼ਪਸ਼ੀਲ ਹੁੰਦੇ ਹਨ । | (3) ਅਧਾਤਾਂ ਕਲੋਰੀਨ ਦੇ ਨਾਲ ਸਹਿ-ਸੰਯੋਜੀ ਯੋਗਿਕ ਬਣਾਉਂਦੀਆਂ ਹਨ ਜਿਹੜੇ ਬਿਜਲਈ ਅਪਘਟਯ ਨਹੀਂ ਹੁੰਦੇ ਪਰੰਤੂ ਵਾਸ਼ਪਸ਼ੀਲ ਹੁੰਦੇ ਹਨ । |
(4) ਧਾਤਾਂ ਲਘੂਕਾਰਕ ਹੁੰਦੀਆਂ ਹਨ । | (4) ਅਧਾਤਾਂ ਆਕਸੀਕਾਰਕ ਹੁੰਦੀਆਂ ਹਨ । |
(5) ਕੁੱਝ ਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਬਿਜਲੀ ਸੰਯੋਜਕ ਹੁੰਦੇ ਹਨ । | (5) ਅਧਾਤਾਂ ਹਾਈਡਰੋਜਨ ਕਈ ਪ੍ਰਕਾਰ ਦੇ ਸਥਾਈ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਸਹਿ-ਸੰਯੋਜਕ ਹੁੰਦੇ ਹਨ । |
ਪ੍ਰਸ਼ਨ 15.
ਇੱਕ ਵਿਅਕਤੀ ਸੁਨਿਆਰ ਬਣ ਕੇ ਘਰ-ਘਰ ਵਿੱਚ ਜਾਂਦਾ ਹੈ । ਉਸ ਨੇ ਪੁਰਾਣੇ ਅਤੇ ਚਮਕ ਰਹਿਤ ਸੋਨੇ ਦੇ ਗਹਿਣਿਆਂ ਨੂੰ ਚਮਕਾਉਣ ਦਾ ਬਚਨ ਦਿੱਤਾ । ਇੱਕ ਸਾਦਾ ਇਸਤਰੀ ਨੇ ਸੋਨੇ ਦੀਆਂ ਚੂੜੀਆਂ ਦਾ ਜੋੜਾ ਉਸ ਵਿਅਕਤੀ ਨੂੰ ਦਿੱਤਾ ਜੋ ਉਸ ਨੇ ਇੱਕ ਵਿਸ਼ੇਸ਼ ਘੋਲ ਵਿੱਚ ਡੁਬੋ ਦਿੱਤਾ । ਉਸ ਵਿਅਕਤੀ ਨੇ ਉਹ ਵਿਸ਼ੇਸ਼ ਘੋਲ ਵਿੱਚ ਡੋਬੀਆਂ ਚੂੜੀਆਂ ਨਵੀਆਂ ਵਾਂਗ ਚਮਕਣ ਲੱਗੀਆਂ ਪਰ ਉਨ੍ਹਾਂ ਦਾ ਕਾਫ਼ੀ ਭਾਰ ਘੱਟ ਗਿਆ ਸੀ । ਇਸਤਰੀ ਬਹੁਤ ਦੁਖੀ ਹੋਈ । ਵਿਅਕਤੀ ਨਾਲ ਬੇ
ਨਤੀਜਾ ਬਹਿਸ ਹੋਈ ਪਰ ਵਿਅਕਤੀ ਛੇਤੀ ਹੀ ਖਿਸਕ ਗਿਆ । ਕੀ ਤੁਸੀਂ ਇੱਕ ਜਲੂਸ ਬਣ ਕੇ ਘੋਲ ਦੀ ਪ੍ਰਕਿਰਤੀ ਬਾਰੇ ਪਤਾ ਕਰ ਸਕਦੇ ਹੋ ?
ਉੱਤਰ-
ਸੁਨਿਆਰ ਦੁਆਰਾ ਪ੍ਰਯੋਗ ਕੀਤਾ ਗਿਆ ਘੋਲ, ਐਕਵਾਰੀਜਿਆ ਹੈ । ਐਕਵਾਰੀਜਿਆ ਘੋਲ ਵਿੱਚ ਹਾਈਡਰੋਕਲੋਰਿਕ ਐਸਿਡ ਅਤੇ ਨਾਈਟਿਕ ਐਸਿਡ 3 : 1 ਦੇ ਅਨੁਪਾਤ ਵਿੱਚ ਹੁੰਦੇ ਹਨ । ਸੋਨਾ, ਐਕਵਾਰੀਜਿਆ ਘੋਲ ਵਿੱਚ ਘੁਲਣਸ਼ੀਲ ਹੁੰਦਾ ਹੈ ਜਿਸ ਕਰਕੇ ਇਸਤਰੀ ਦੀਆਂ ਡੋਬੀਆਂ ਗਈਆਂ ਕੁੜੀਆਂ ਦਾ ਭਾਰ ਕਾਫ਼ੀ ਘੱਟ ਜਾਂਦਾ ਹੈ ਅਤੇ ਉਹ ਨਵੀਆਂ ਵਾਂਗ ਚਮਕਣ ਲਗਦੀਆਂ ਹਨ ।
ਪ੍ਰਸ਼ਨ 16.
ਕਾਰਨ ਦੱਸੋ ਕਿ ਕਿਉਂ ਗਰਮ ਪਾਣੀ ਦੇ ਟੈਂਕ ਕਾਰ ਦੇ ਬਣਾਏ ਜਾਂਦੇ ਹਨ ਸਟੀਲ ਦੇ ਨਹੀਂ ਜੋ ਆਇਰਨ ਦੀ ਮਿਸ਼ਰਤ ਧਾਤ ਹੈ) ।
ਉੱਤਰ-
ਕਾਪਰ ਦੀ ਤਾਪ ਚਾਲਕੜਾ ਸਟੀਲ ਦੀ ਤੁਲਨਾ ਵਿੱਚ ਅਧਿਕ ਹੁੰਦੀ ਹੈ । ਇਸ ਲਈ ਉਰਜਾ ਦੀ ਬਚਤ ਕਰਨ ਲਈ ਗਰਮ ਪਾਣੀ ਦੇ ਟੈਂਕ ਨੂੰ ਕਾਪਰ ਦਾ ਬਣਾਇਆ ਜਾਂਦਾ ਹੈ । ਕਾਪਰ, ਪਾਣੀ ਨਾਲ ਕਿਰਿਆ ਨਹੀਂ ਕਰਦਾ ਹੈ ਭਾਵੇਂ ਇਸ ਨੂੰ ਕਿੰਨਾ ਹੀ ਗਰਮ ਕਿਉਂ ਨਾ ਕੀਤਾ ਜਾਏ ਜਦਕਿ ਆਇਰਨ ਲੋਹਾ ਗਰਮ ਹੋਣ ‘ਤੇ ਪਾਣੀ ਭਾਫ਼ ਨਾਲ ਕਿਰਿਆ ਕਰਦਾ ਹੈ ।
Science Guide for Class 10 PSEB ਧਾਤਾਂ ਅਤੇ ਅਧਾਤਾਂ InText Questions and Answers
ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ
ਪ੍ਰਸ਼ਨ 1.
ਅਜਿਹੀ ਧਾਤ ਦੀ ਉਦਾਹਰਨ ਦਿਓ ਜੋ-
(i) ਕਮਰੇ ਦੇ ਤਾਪਮਾਨ ਤੇ ਤਰਲ ਹੈ ।
(ii) ਸੌਖਿਆਂ ਚਾਕੂ ਨਾਲ ਕੱਟੀ ਜਾ ਸਕਦੀ ਹੈ ।
(iii) ਤਾਪ ਦੀ ਸਭ ਤੋਂ ਉੱਤਮ ਚਾਲਕ ਹੈ ।
(iv) ਤਾਪ ਦੀ ਘੱਟ ਚਾਲਕ ਹੈ ।
ਉੱਤਰ-
(i) ਪਾਰਾ (Mercury)
(ii) ਸੋਡੀਅਮ (Sodium)
(iii) ਚਾਂਦੀ (Silver)
(iv) ਸੀਸਾ ਜਾਂ ਲੈਂਡ (Lead) ।
ਪ੍ਰਸ਼ਨ 2.
ਕੁਟੀਯੋਗਤਾ ਅਤੇ ਖਿੱਚੀਯੋਗਤਾ ਦਾ ਭਾਵ ਸਮਝਾਓ ।
ਉੱਤਰ-
ਕੁਟੀਯੋਗਤਾ (Malleability) – ਇਸ ਦਾ ਅਰਥ ਹੈ ਕਿ ਧਾਤਾਂ ਦਾ ਉਹ ਗੁਣ ਜਿਸ ਦੇ ਕਾਰਨ ਧਾਤੂਆਂ ਨੂੰ ਹਥੌੜੇ ਨਾਲ ਕੁੱਟ ਕੇ ਬਗੈਰ ਟੁੱਟੇ ਧਾਤੂਆਂ ਨੂੰ ਪਤਲੀ ਚਾਦਰਾਂ ਦੇ ਰੂਪ ਵਿੱਚ ਬਦਲਣਾ ਹੈ ।
ਖਿੱਚੀਣਯੋਗਤਾ (Ductility) – ਇਹ ਧਾਤੂਆਂ ਦਾ ਉਹ ਗੁਣ ਹੈ ਜਿਸ ਕਾਰਨ ਉਨ੍ਹਾਂ ਨੂੰ ਖਿੱਚ ਕੇ ਪਤਲੀਆਂ ਤਾਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਸੋਡੀਅਮ ਨੂੰ ਕੈਰੋਸੀਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਹੈ ?
ਜਾਂ
ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿਚ ਕਿਉਂ ਡੋਬ ਕੇ ਰੱਖਿਆ ਜਾਂਦਾ ਹੈ ? (ਮਾਂਡਲ ਪੇਪਰ
ਉੱਤਰ-
ਸੋਡੀਅਮ ਨੂੰ ਕੈਰੋਸੀਨ ਤੇਲ ਵਿੱਚ ਡੁਬੋ ਕੇ ਰੱਖਣਾ-ਸੋਡੀਅਮ ਇੱਕ ਬਹੁਤ ਹੀ ਕਿਰਿਆਸ਼ੀਲ ਧਾਤ ਹੈ ਜਿਹੜੀ ਹਵਾ ਵਿੱਚ ਰੱਖਣ ਨਾਲ ਆਕਸੀਜਨ ਨਾਲ ਕਿਰਿਆ ਕਰਕੇ ਸੋਡੀਅਮ ਆਕਸਾਈਡ ਬਣਾਉਂਦੀ ਹੈ ਅਤੇ ਪਾਣੀ ਨਾਲ ਕਿਰਿਆ ਕਰਕੇ ਸੋਡੀਅਮ ਹਾਈਡਰੋਕਸਾਈਡ ਅਤੇ ਹਾਈਡਰੋਜਨ ਗੈਸ ਉਤਪੰਨ ਕਰਦੀ ਹੈ । ਹਾਈਡਰੋਜਨ ਬਹੁਤ ਜਲਣਸ਼ੀਲ ਗੈਸ ਹੈ ਜਿਸ ਕਰਕੇ ਇਹ ਅੱਗ ਫੜ ਲੈਂਦੀ ਹੈ । ਇਸ ਲਈ ਸੋਡੀਅਮ ਦਾ ਹਵਾ ਨਾਲ ਸੰਪਰਕ ਹਟਾਉਣ ਲਈ ਇਸ ਨੂੰ ਕੈਰੋਸੀਨ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ।
ਪ੍ਰਸ਼ਨ 4.
ਇਨ੍ਹਾਂ ਪ੍ਰਤੀਕਿਰਿਆਵਾਂ ਲਈ ਸਮੀਕਰਨ ਲਿਖੋ-
(i) ਆਇਰਨ ਦੀ ਭਾਫ਼ ਨਾਲ
(ii) ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਪਾਣੀ ਨਾਲ ।
ਉੱਤਰ-
(i) 3Fe (s) + 4H2O(g) → Fe34 (s) + 4H2O (g)
(ii) Ca(s) + 2H2O (l) → Ca (OH)2(aq) + H2 (g)
2K(s) + 2H2O (l) → 2KOH (aq) H2 (g).
ਪ੍ਰਸ਼ਨ 5.
A, B, C ਅਤੇ D ਚਾਰ ਧਾਤਾਂ ਦੇ ਨਮੂਨੇ ਲਏ ਗਏ ਅਤੇ ਉਨ੍ਹਾਂ ਨੂੰ ਇੱਕ ਇੱਕ ਕਰਕੇ ਹੇਠਲੇ ਘੋਲਾਂ ਵਿੱਚ ਪਾਇਆ ਗਿਆ । ਇਸ ਤੋਂ ਪ੍ਰਾਪਤ ਸਿੱਟਿਆਂ ਨੂੰ ਹੇਠ ਲਿਖੇ ਅਨੁਸਾਰ ਸਾਰਨੀਬੱਧ ਕੀਤਾ ਗਿਆ ਹੈ ।
ਇਸ ਸਾਰਨੀ ਦਾ ਪ੍ਰਯੋਗ ਕਰਕੇ ਧਾਤਾਂ A, B, C ਅਤੇ D ਦੇ ਸੰਬੰਧ ਵਿੱਚ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਦਿਓ ।
(i) ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ ?
(ii) ਧਾਤ B ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਪਾਇਆ ਜਾਵੇ ਤਾਂ ਕੀ ਹੋਵੇਗਾ ?
(iii) ਧਾਤ A, B, C ਅਤੇ D ਨੂੰ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਰੱਖੋ ।
ਉੱਤਰ-
(i) ਧਾਤੁ B ਸਭ ਤੋਂ ਵੱਧ ਕਿਰਿਆਸ਼ੀਲ ਹੈ, ਕਿਉਂਕਿ ਕੋਈ ਹੋਰ ਧਾਤ ਆਇਰਨ ਸਲਫੇਟ (FeSO4) ਵਿੱਚੋਂ ਧਾਤੂ ਨੂੰ ਵਿਸਥਾਪਿਤ ਨਹੀਂ ਕਰ ਸਕਦੀ ਹੈ ।
(ii) ਧਾਤੂ B ਸਭ ਤੋਂ ਅਧਿਕ ਕਿਰਿਆਸ਼ੀਲ ਹੈ । ਇਸ ਲਈ ਜੇਕਰ ਧਾਤੂ ਨੂੰ ਕਾਪਰ (II) ਸਲਫੇਟ ਦੇ ਘੋਲ ਵਿੱਚ ਪਾਇਆ ਜਾਏ ਤਾਂ ਇਹ ਕਾਰ ਨੂੰ ਇਸਦੇ ਘੋਲ ਵਿੱਚੋਂ ਵਿਸਥਾਪਿਤ ਕਰ ਦੇਵੇਗਾ ਅਤੇ ਘੋਲ ਦਾ ਰੰਗ ਫਿੱਕਾ ਹੋ ਜਾਵੇਗਾ ।
(iii) B > A > C> D. ।
ਪ੍ਰਸ਼ਨ 6.
ਜਦੋਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਆਇਰਨ ਕਿਰਿਆ ਕਰਦਾ ਹੈ ਤਾਂ ਇਸ ਦੀ ਰਸਾਇਣਿਕ ਕਿਰਿਆ ਲਿਖੋ । ਤੇਜ਼ਾਬ ਨੂੰ ਕਿਰਿਆਸ਼ੀਲ ਧਾਤ ਉੱਤੇ ਪਾਇਆ ਜਾਂਦਾ ਹੈ ਤਾਂ ਕਿਹੜੀ ਗੈਸ ਉਤਪੰਨ ਹੁੰਦੀ ਹੈ ?
ਉੱਤਰ-
ਸਾਰੀਆਂ ਧਾਤਾਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀਆਂ ਹਨ । ਕੇਵਲ ਕਿਰਿਆਸ਼ੀਲ ਧਾਤਾਂ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਕਰਕੇ ਉਸ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਕਰ ਕੇ ਗੈਸ ਦੇ ਰੂਪ ਵਿੱਚ ਉਤਪੰਨ ਹੁੰਦੀ ਹੈ । ਆਇਰਨ ਨਾਲ ਹਲਕਾ ਸਲਫਿਊਰਿਕ ਤੇਜ਼ਾਬ (H2SO4) ਰਸਾਇਣਿਕ ਕਿਰਿਆ ਕਰਕੇ ਹਾਈਡਰੋਜਨ ਗੈਸ ਉਤਪੰਨ ਹੁੰਦੀ ਹੈ ।
ਪ੍ਰਸ਼ਨ 7.
ਜਦੋਂ ਤੁਸੀਂ ਜ਼ਿੰਕ ਨੂੰ ਆਇਰਨ ਸਲਫੇਟ ਦੇ ਘੋਲ ਵਿੱਚ ਪਾਉਂਦੇ ਹੋ ਤਾਂ ਤੁਸੀਂ ਕੀ ਵੇਖਦੇ ਹੋ ? ਵਾਪਰਦੀ ਰਸਾਇਣਿਕ ਪ੍ਰਤੀਕਿਰਿਆ ਲਿਖੋ ।
ਉੱਤਰ-
ਜਦੋਂ ਜ਼ਿੰਕ ਨੂੰ ਆਇਰਨ (II) ਸਲਫੇਟ ਦੇ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਜ਼ਿੰਕ, ਆਇਰਨ ਸਲਫੇਟ ਦੇ ਘੋਲ ਵਿੱਚੋਂ ਆਇਰਨ ਨੂੰ ਵਿਸਥਾਪਿਤ ਕਰ ਦਿੰਦਾ ਹੈ ਅਤੇ ਆਇਰਨ ਸਲਫੇਟ ਦਾ ਹਰਾ ਰੰਗ ਫਿੱਕਾ ਪੈ ਜਾਂਦਾ ਹੈ । ਅਜਿਹਾ ਇਸ ਲਈ ਹੁੰਦਾ ਹੈ ਕਿ ਜ਼ਿੰਕ, ਆਇਰਨ ਦੀ ਤੁਲਨਾ ਵਿੱਚ ਅਧਿਕ ਕਿਰਿਆਸ਼ੀਲ ਹੈ ।
Zn + FeSO4 → ZnSO4 + Fe
ਇਸ ਪ੍ਰਤੀਕਿਰਿਆ ਨੂੰ ਹੇਠ ਦਿੱਤੇ ਢੰਗ ਨਾਲ ਵੀ ਦਰਸਾਇਆ ਜਾ ਸਕਦਾ ਹੈ :
Zn (S) → Zn+ + 2e–
Fe2+ (aq) + 2e– → Fe (S)
Fe2+ (aq) + Zn (s) → Zn2+ (aq) + Fe (S)
FeSO4 (aq) + Zn (s) → ZnSO4 (aq) + Fe (S)
ਪ੍ਰਸ਼ਨ 8.
(i) ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈੱਕਟ੍ਰਾਨੀ ਬਿੰਦੂ ਰਚਨਾ ਲਿਖੋ ।
(ii) ਇਲੈੱਕਟ੍ਰਾਨਾਂ ਦੀ ਅਦਲਾ ਬਦਲੀ ਕਰਕੇ Na2O ਅਤੇ MgO ਦੀ ਸਿਰਜਣਾ ਦਰਸਾਓ ।
(ii) ਇਨ੍ਹਾਂ ਯੌਗਿਕਾਂ ਵਿੱਚ ਕਿਹੜੇ ਆਇਨ ਮੌਜੂਦ ਹੁੰਦੇ ਹਨ ?
ਉੱਤਰ-
(iii) Na2O ਵਿੱਚ ਮੌਜੂਦ ਆਇਨ-
ਧਨ-ਆਇਨ : Na+ (ਸੋਡੀਅਮ ਧਨ-ਆਇਨ).
ਰਿਣ-ਆਇਨ : O2– (ਆਕਸੀਜਨ ਰਿਣ-ਆਇਨ)
MgO ਵਿੱਚ ਮੌਜੂਦ ਆਇਨ-
ਧਨ-ਆਇਨ : Mg2+ (ਮੈਗਨੀਸ਼ੀਅਮ ਧਨ-ਆਇਨ)
ਰਿਣ-ਆਇਨ : O2- (ਆਕਸੀਜਨ ਰਿਣ-ਆਇਨ) ।
ਪ੍ਰਸ਼ਨ 9.
ਆਇਨੀ ਯੌਗਿਕਾਂ ਦੇ ਪਿਘਲਣ ਅੰਕ ਕਿਉਂ ਵੱਧ ਹੁੰਦੇ ਹਨ ?
ਉੱਤਰ-
ਆਇਨੀ ਯੌਗਿਕਾਂ ਦੇ ਉੱਚੇ ਪਿਘਲਣ ਅੰਕ ਹੁੰਦੇ ਹਨ ਕਿਉਂਕਿ ਇਨ੍ਹਾਂ ਯੋਗਿਕਾਂ ਦੇ ਆਇਨਾਂ ਦੇ ਵਿੱਚ ਉਪਸਥਿਤ ਪ੍ਰਬਲ ਅੰਤਰ-ਆਇਨੀ ਬਲਾਂ ਨੂੰ ਸਮਾਪਤ ਕਰਨ ਲਈ ਅਧਿਕ ਉਰਜਾ ਦੀ ਲੋੜ ਪੈਂਦੀ ਹੈ । ਇਸ ਲਈ ਪਿਘਲਣ ਅੰਕ ਵੱਧ ਹੁੰਦਾ ਹੈ ।
ਪ੍ਰਸ਼ਨ 10.
ਹੇਠ ਲਿਖੇ ਪਦਾਂ (terms) ਦੀ ਪਰਿਭਾਸ਼ਾ ਦਿਓ :
(i) ਖਣਿਜ,
(ii) ਕੱਚੀ ਧਾਤ,
(iii) ਗੈਂਗ ।
ਉੱਤਰ-
(i) ਖਣਿਜ (Mineral) – ਪ੍ਰਾਕ੍ਰਿਤਕ ਤੌਰ ‘ਤੇ ਮਿਲਣ ਵਾਲੇ ਤੱਤ ਜਾਂ ਯੋਗਿਕਾਂ ਜਿਨ੍ਹਾਂ ਤੋਂ ਵੱਖ-ਵੱਖ ਵਿਧੀਆਂ ਦੁਆਰਾ ਧਾਤ ਪ੍ਰਾਪਤ ਕੀਤੀ ਜਾਂਦੀ ਹੈ, ਨੂੰ ਖਣਿਜ ਕਹਿੰਦੇ ਹਨ ।
(ii) ਕੱਚੀ ਧਾਤ (Ore) – ਅਜਿਹੇ ਖਣਿਜ ਜਿਨ੍ਹਾਂ ਵਿੱਚ ਧਾਤ ਦੀ ਮਾਤਰਾ ਉੱਚੀ ਹੁੰਦੀ ਹੈ ਅਤੇ ਇਸ ਵਿੱਚੋਂ ਧਾਤ ਦਾ ਨਿਸ਼ਕਰਸ਼ਨ, ਲਾਹੇਵੰਦ ਢੰਗ ਨਾਲ ਕੀਤਾ ਜਾ ਸਕਦਾ ਹੈ, ਨੂੰ ਕੱਚੀ ਧਾਤ ਕਹਿੰਦੇ ਹਨ ।
(iii) ਗੈਂਗ (Gangue) – ਧਰਤੀ ਤੋਂ ਕੱਢੀ ਗਈ ਕੱਚੀ ਧਾਤ ਵਿੱਚ ਉਪਸਥਿਤ ਅਸ਼ੁੱਧੀਆਂ ਜਿਵੇਂ ਕਿ ਮਿੱਟੀ, ਰੇਤ ਆਦਿ ਨੂੰ ਗੈਗ ਕਹਿੰਦੇ ਹਨ ।
ਪ੍ਰਸ਼ਨ 11.
ਦੋ ਧਾਤਾਂ ਦੇ ਨਾਂ ਦੱਸੋ ਜੋ ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਮਿਲਦੀਆਂ ਹਨ ।
ਉੱਤਰ-
- ਸੋਨਾ (Gold),
- ਪਲਾਟੀਨਮ (Platinum) ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਮਿਲਦੀਆਂ ਹਨ ।
ਪ੍ਰਸ਼ਨ 12.
ਧਾਤ ਨੂੰ ਉਸਦੇ ਆਕਸਾਈਡ ਤੋਂ ਪ੍ਰਾਪਤ ਕਰਨ ਲਈ ਕਿਹੜੀ ਰਸਾਇਣਿਕ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਿਰਿਆਸ਼ੀਲਤਾ ਲੜੀ ਦੇ ਹੇਠਾਂ ਵਾਲੇ ਭਾਗ ਵਿੱਚ ਸਥਿਤ ਧਾਤੂ ਦੇ ਆਕਸਾਈਡ ਨੂੰ ਗਰਮ ਕਰਨ ਨਾਲ ਧਾਤ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰੰਤੂ ਕਿਰਿਆਸ਼ੀਲਤਾ ਲੜੀ ਦੇ ਵਿਚਕਾਰਲੇ ਭਾਗ ਵਿੱਚ ਸਥਿਤ ਧਾਤਾਂ ਦੇ ਆਕਸਾਈਡ ਨੂੰ ਕਾਰਬਨ ਨਾਲ ਗਰਮ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ । ਇਸ ਕਿਰਿਆ ਨੂੰ ਲਘੂਕਰਨ ਕਿਰਿਆ ਕਿਹਾ ਜਾਂਦਾ ਹੈ ।
ਪ੍ਰਸ਼ਨ 13.
ਜ਼ਿੰਕ, ਮੈਗਨੀਸ਼ੀਅਮ ਅਤੇ ਕਾਪਰ ਦੇ ਧਾੜਵੀ ਆਕਸਾਈਡਾਂ ਨੂੰ ਹੇਠ ਲਿਖੀਆਂ ਧਾਤਾਂ ਨਾਲ ਵੱਖ-ਵੱਖ ਗਰਮ ਕੀਤਾ ਗਿਆ :
ਧਾਤਵੀ ਆਕਸਾਈਡ | ਜਿਸਤ | ਮੈਗਨੀਸ਼ੀਅਮ | ਕਾਪਰ |
ਜ਼ਿੰਕ ਆਕਸਾਈਡ | |||
ਮੈਗਨੀਸ਼ੀਅਮ ਆਕਸਾਈਡ | |||
ਕਾਪਰ ਆਕਸਾਈਡ |
ਦੱਸੋ ਕਿਸ ਸਥਿਤੀ ਵਿੱਚ ਰਸਾਇਣਿਕ ਵਿਸਥਾਪਨ ਪ੍ਰਕਿਰਿਆ ਹੋਵੇਗੀ ?
ਉੱਤਰ-
(i) ਜ਼ਿੰਕ ਆਕਸਾਈਡ ਅਤੇ ਮੈਗਨੀਸ਼ੀਅਮ ਵਿੱਚ ਵਿਸਥਾਪਨ ਕਿਰਿਆ ਹੋਵੇਗੀ ।
ZnO + Mg → MgO + Zn
(ii) ਮੈਗਨੀਸ਼ੀਅਮ ਆਕਸਾਈਡ ਵਿਸਥਾਪਨ ਕਿਰਿਆ ਨਹੀਂ ਕਰ ਸਕਦਾ ਹੈ ।
(iii) ਕਾਪਰ ਆਕਸਾਈਡ, ਜ਼ਿੰਕ ਅਤੇ ਮੈਗਨੀਸ਼ੀਅਮ ਨਾਲ ਗਰਮ ਕਰਨ ‘ਤੇ ਵਿਸਥਾਪਨ ਕਿਰਿਆ ਕਰੇਗਾ ।
CuO + Zn → ZnO + Cu
CuO + Mg → MgO + Cu
ਧਾਤ | ਜਿਸਤ (ਜ਼ਿੰਕ) | ਮੈਗਨੀਸ਼ੀਅਮ | ਕਾਪਰ |
ਜ਼ਿੰਕ ਆਕਸਾਈਡ | ਕੋਈ ਵਿਸਥਾਪਨ ਨਹੀਂ | ਵਿਸਥਾਪਨ ਕਿਰਿਆ ਹੁੰਦੀ ਹੈ । | ਕੋਈ ਵਿਸਥਾਪਨ ਨਹੀਂ |
ਮੈਗਨੀਸ਼ੀਅਮ ਆਕਸਾਈਡ | ਕੋਈ ਵਿਸਥਾਪਨ ਨਹੀਂ | ਕੋਈ ਵਿਸਥਾਪਨ ਕਿਰਿਆ ਹੁੰਦੀ ਹੈ । | ਕੋਈ ਵਿਸਥਾਪਨ ਨਹੀਂ |
ਕਾਪਰ ਆਕਸਾਈਡ | ਕੋਈ ਵਿਸਥਾਪਨ ਨਹੀਂ | ਵਿਸਥਾਪਨ ਕਿਰਿਆ ਹੁੰਦੀ ਹੈ । | ਕੋਈ ਵਿਸਥਾਪਨ ਨਹੀਂ |
ਪ੍ਰਸ਼ਨ 14.
ਕਿਹੜੀਆਂ ਧਾਤਾਂ ਆਸਾਨੀ ਨਾਲ ਨਹੀਂ ਖੁਰਦੀਆਂ ?
ਉੱਤਰ-
ਉਹ ਧਾਤਾਂ ਜੋ ਹਵਾ, ਪਾਣੀ ਅਤੇ ਤੇਜ਼ਾਬ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ ਤੇਜ਼ੀ ਨਾਲ ਨਹੀਂ ਖੁਰਦੀਆਂ ਹਨ , ਜਿਵੇਂ-ਸੋਨਾ, ਪਲਾਟੀਨਮ ਆਦਿ ।
ਪ੍ਰਸ਼ਨ 15.
ਮਿਸ਼ਰਤ-ਧਾਤਾਂ ਕੀ ਹੁੰਦੀਆਂ ਹਨ ?
ਉੱਤਰ-
ਮਿਸ਼ਰਤ-ਧਾਤਾਂ (Alloys) – ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਇੱਕ ਧਾਤ ਅਤੇ ਇੱਕ ਅਧਾਤ ਦੇ ਸੰਯੋਗ ਤੋਂ ਪ੍ਰਾਪਤ ਸਮਅੰਗੀ ਮਿਸ਼ਰਨ ਨੂੰ ਮਿਸ਼ਰਤ-ਧਾਤ ਆਖਦੇ ਹਨ । ਮਿਸ਼ਰਤ ਧਾਤ ਦੇ ਗੁਣ ਮੂਲ ਧਾਤਾਂ ਤੋਂ ਭਿੰਨ ਹੁੰਦੇ ਹਨ | ਸ਼ੁੱਧ ਧਾਤ ਦੀ ਤੁਲਨਾ ਵਿੱਚ ਮਿਸ਼ਰਤ-ਧਾਤਾਂ ਦੀ ਬਿਜਲੀ ਚਾਲਕਤਾ ਘੱਟ ਹੁੰਦੀ ਹੈ ।