Punjab State Board PSEB 10th Class Science Book Solutions Chapter 4 ਕਾਰਬਨ ਅਤੇ ਉਸਦੇ ਯੋਗਿਕ Textbook Exercise Questions and Answers.
PSEB Solutions for Class 10 Science Chapter 4 ਕਾਰਬਨ ਅਤੇ ਉਸਦੇ ਯੋਗਿਕ
PSEB 10th Class Science Guide ਕਾਰਬਨ ਅਤੇ ਉਸਦੇ ਯੋਗਿਕ Textbook Questions and Answers
ਪ੍ਰਸ਼ਨ 1.
ਈਥੇਨ ਦਾ ਅਣਵੀਂ ਸੂਤਰ C2H6ਹੈ, ਇਸ ਵਿੱਚ :
(a) 6 ਸਹਿਸੰਯੋਜਕ ਬੰਧਨ ਹਨ
(b) 7 ਸਹਿਸੰਯੋਜਕ ਬੰਧਨ’ ਹਨ
(c) 8 ਸਹਿਸੰਯੋਜਕ ਬੰਧਨ ਹਨ
(d) 9 ਸਹਿਸੰਯੋਜਕ ਬੰਧਨ ਹਨ ।
ਉੱਤਰ-
(b) 7 ਸਹਿਸੰਯੋਜਕ ਬੰਧਨ ਹਨ ।
ਪ੍ਰਸ਼ਨ 2.
ਬਿਊਟੇਨੋਨ ਚਾਰ ਕਾਰਬਨ ਯੌਗਿਕ ਹੈ ਜਿਸ ਦਾ ਕਿਰਿਆਤਮਕ ਸਮੂਹ ਹੈ :
(a) ਕਾਰਬਕਸਲਿੱਕ ਤੇਜ਼ਾਬ
(b) ਐਲਡੀਹਾਈਡ
(c) ਕੀਟੋਨ
(d) ਅਲਕੋਹਲ ।
ਉੱਤਰ-
(c) ਕੀਟੋਨ ।
ਪ੍ਰਸ਼ਨ 3.
ਭੋਜਨ ਬਣਾਉਣ ਸਮੇਂ ਜੇਕਰ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਰਿਹਾ ਹੋਵੇ ਤਾਂ ਇਸ ਤੋਂ ਸਪੱਸ਼ਟ ਹੈ ਕਿ :
(a) ਭੋਜਨ ਪੂਰੇ ਰੂਪ ਵਿੱਚ ਨਹੀਂ ਪੱਕਿਆ ਹੈ
(b) ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਹੈ
(c) ਬਾਲਣ ਸਿੱਲ੍ਹਾ ਹੈ ।
(d) ਬਾਲਣ ਪੂਰੀ ਤਰ੍ਹਾਂ ਜਲ ਰਿਹਾ ਹੈ ।
ਉੱਤਰ-
(b) ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ ਹੈ ।
ਪ੍ਰਸ਼ਨ 4.
CH3Cl ਵਿੱਚ ਬੰਧਨਾਂ ਦੀ ਉਤਪੱਤੀ ਦੇ ਆਧਾਰ ਸਹਿਯੋਜਕ ਬੰਧਨ ਦੀ ਪ੍ਰਕਿਰਤੀ ਦੀ ਵਿਆਖਿਆ ਕਰੋ ।
ਉੱਤਰ-
C, H ਅਤੇ Cl ਦੀ ਪਰਮਾਣੂ ਸੰਖਿਆ 6, 1 ਅਤੇ 17 ਹੈ ।
ਇਸ ਲਈ ਉਨ੍ਹਾਂ ਦੀ ਇਲੈੱਕਟਰਾਨੀ ਵੰਡ ਹੋਵੇਗੀ-
ਕਾਰਬਨ ਨੂੰ ਅਸ਼ਟਕ (ਆਠਾ) ਬਣਾਉਣ ਲਈ 4 ਇਲੈੱਕਟਰਾਨ, ਹਾਈਡਰੋਜਨ ਨੂੰ 1 ਇਲੈੱਕਟਰਾਨ 1 ਅਤੇ ਕਲੋਰੀਨ ਨੂੰ 1 ਇਲੈੱਕਟਰਾਨ ਦੀ ਲੋੜ ਹੈ । ਕਾਰਬਨ ਦਾ ਪਰਮਾਣੂ 4 ਇਲੈੱਕਟਰਾਨ, ਹਾਈਡਰੋਜਨ ਦੇ ਤਿੰਨ ਪਰਮਾਣੂ 1-1 ਇਲੈੱਕਟਰਾਨ ਅਤੇ ਕਲੋਰੀਨ ਦਾ ਪਰਮਾਣੂ 1 ਇਲੈੱਕਟਰਾਨ ਆਪਸ ਵਿੱਚ ਸਾਂਝੇ ਕਰਦੇ ਹਨ ।
ਅਜਿਹਾ ਕਰਨ ਨਾਲ ਕਾਰਬਨ ਨੋਬਲ ਗੈਸ ਨੀਆਨ ਦੀ ਸੰਰਚਨਾ ਪ੍ਰਾਪਤ ਕਰ ਲੈਂਦਾ ਹੈ । ਹਾਈਡਰੋਜਨ, ਹੀਲੀਅਮ ਦੀ ਅਤੇ ਕਲੋਰੀਨ, ਆਰਗਨ ਦੀ ਸੰਰਚਨਾ ਪ੍ਰਾਪਤ ਕਰ ਲੈਂਦੇ ਹਨ । ਇਸ ਲਈ ਕਲੋਰੋਮੀਥੇਨ ਵਿੱਚ ਤਿੰਨ C-H ਅਤੇ ਇੱਕ C-Cl ਸਹਿਸੰਯੋਜਕ ਬੰਧਨ ਬਣਦੇ ਹਨ ।
ਪ੍ਰਸ਼ਨ 5.
ਹੇਠ ਦਿੱਤਿਆਂ ਲਈ ਇਲੈੱਕਟਰਾਨ-ਬਿੰਦੂ ਰਚਨਾ ਬਣਾਓ :
(a) ਈਥੇਨੋਇਕ ਤੇਜ਼ਾਬ
(b) H2S
(c) ਪਰੋਪੇਨੋਨ
(d) F2.
ਉੱਤਰ-
(a) ਈਥੇਨੋਇਕ ਤੇਜ਼ਾਬ (CH3COOH)-
(b) ਹਾਈਡਰੋਜਨ ਸਲਫਾਈਡ (H2S)-
(c) ਪਰੋਪੇਨੋਨ (CH3COCH3)-
(d) F2 (ਫਲੋਰੀਨ)-
ਪ੍ਰਸ਼ਨ 6.
ਸਮਜਾਤੀ ਲੜੀ ਕੀ ਹੁੰਦੀ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।
ਉੱਤਰ-
ਸਮਜਾਤੀ ਲੜੀ (Homologous Series) – ਸਮਜਾਤੀ ਲੜੀ ਸਮਾਨ ਰਚਨਾਵਾਂ ਅਤੇ ਸਮਾਨ ਰਸਾਇਣਿਕ ਗੁਣਾਂ ਵਾਲੇ ਕਾਰਬਨਿਕ ਯੌਗਿਕਾਂ ਦੀ ਇੱਕ ਸ਼੍ਰੇਣੀ ਹੈ ਜਿਸ ਵਿੱਚ ਵੱਧ ਰਹੇ ਯੌਗਿਕ CH3 ਸਮੂਹ ਦੇ ਅੰਤਰ ਕਰਕੇ ਭਿੰਨ ਹੁੰਦੇ ਹਨ । ਸਮਜਾਤੀ ਲੜੀ ਦੇ ਵਿਭਿੰਨ ਕਾਰਬਨਿਕ ਯੌਗਿਕ ਸਮਜਾਤ ਕਹਾਉਂਦੇ ਹਨ । ਸ਼੍ਰੇਣੀ ਦੇ ਸਾਰੇ ਸਮਜਾਤਾਂ ਵਿੱਚ ਸਮਾਨ ਕਿਰਿਆਤਮਕ (ਫੰਕਸ਼ਨਲ ਸਮੂਹ ਹੁੰਦਾ ਹੈ ।
ਸਮਜਾਤ ਲੜੀ ਦਾ ਸਾਧਾਰਨ ਸੂਤਰ CH2n+2 ਹੈ । ਇਸ ਸ਼੍ਰੇਣੀ ਦੇ ਮੈਂਬਰ ਮੀਥੇਨ (CH4), ਈਥੇਨ (C2H6) ਪਰੋਪੇਨ (C3H8), ਬਿਊਟੇਨ (C4H12), ਪੈਂਟੇਨ (C5H12) ਹੈਕਸੇਨ (C6H14) ਆਦਿ ਹਨ । ਕਿਉਂਕਿ ਸਮਜਾਤੀ ਸ਼੍ਰੇਣੀ ਦਾ ਫੰਕਸ਼ਨਲ ਸਮੂਹ ਸਮਾਨ ਹੈ ਇਸ ਲਈ ਉਨ੍ਹਾਂ ਦੇ ਰਸਾਇਣਿਕ ਗੁਣ ਵਿੱਚ ਕੋਈ ਅੰਤਰ ਨਹੀਂ ਹੁੰਦਾ ਅਰਥਾਤ ਸਮਾਨ ਹੁੰਦੇ ਹਨ ।
ਪ੍ਰਸ਼ਨ 7.
ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਆਧਾਰ ਤੇ ਈਥੇਨੋਲ ਅਤੇ ਈਥੇਨੋਇਕ ਤੇਜ਼ਾਬ ਵਿਚਕਾਰ ਤੁਸੀਂ ਕਿਵੇਂ ਅੰਤਰ ਕਰੋਗੇ ?
ਉੱਤਰ-
ਭੌਤਿਕ ਅਤੇ ਰਸਾਇਣਕ ਗੁਣਾਂ ਦੇ ਆਧਾਰ ‘ਤੇ ਈਥੇਨੋਲ ਅਤੇ ਈਥੇਨੋਇਕ ਤੇਜ਼ਾਬ ਵਿੱਚ ਅੰਤਰ-
ਪ੍ਰਸ਼ਨ 8.
ਜਦੋਂ ਸਾਬਣ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਮਿਸੈੱਲ ਦਾ ਨਿਰਮਾਣ ਕਿਉਂ ਹੁੰਦਾ ਹੈ ? ਕੀ ਈਥੇਨੋਲ ਜਿਹੇ ਦੂਜੇ ਘੋਲਕਾਂ ਵਿੱਚ ਵੀ ਮਿਸੈੱਲ ਦਾ ਨਿਰਮਾਣ ਹੋਵੇਗਾ ?
ਉੱਤਰ-
ਜਦੋਂ ਸਾਬਣ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਇਸਦੇ ਦੋ ਸਿਰੇ ਦੋ ਭਿੰਨ ਰਸਾਇਣਿਕ ਗੁਣਾਂ ਨੂੰ ਪ੍ਰਗਟ ਕਰਦੇ ਹਨ । ਪਾਣੀ ਵਿੱਚ ਘੁਲਣਸ਼ੀਲ ਹਾਈਡਰੋਫਿਲਿਕ ਅਤੇ ਹਾਈਡਰੋਕਾਰਬਨ ਵਿੱਚ ਘੁਲਣਸ਼ੀਲ ਹਾਈਡਰੋਫੋਬਿਕ ਜੋ ਇਹ ਪਾਣੀ ਵਿੱਚ ਨਹੀਂ ਘੁਲਦੇ ਹਨ । ਪਾਣੀ ਵਿੱਚ ਪਾਉਣ ਨਾਲ ਸਾਬਣ ਦਾ ਆਇਨਿਕ ਸਿਰਾ ਪਾਣੀ ਅੰਦਰ ਰਹਿੰਦਾ ਹੈ ਜਦੋਂ ਕਿ ਹਾਈਡਰੋਕਾਰਬਨਿਕ ਪੂੰਛ (ਦੂਜਾ ਸਿਰਾ) ਪਾਣੀ ਤੋਂ ਬਾਹਰ ਹੁੰਦਾ ਹੈ । ਅਜਿਹੇ ਅਣੂਆਂ ਦਾ ਵੱਡਾ ਸਮੂਹ ਬਣਨ ਕਾਰਨ ਹਾਈਡਰੋਫੋਬਿਕ ਪੂੰਛ ਵੱਡੇ ਸਮੂਹ ਦੇ ਅੰਦਰਲੇ ਭਾਗ ਵਿੱਚ ਹੁੰਦਾ ਹੈ ਜਦਕਿ ਉਸਦਾ ਆਇਨਿਕ ਸਿਰਾ ਵੱਡੇ ਸਮੂਹ ਦੀ ਸਤਹਿ ਉੱਪਰ ਹੁੰਦਾ ਹੈ ।
ਸਾਬਣ, ਈਥੇਨੋਲ ਜਿਹੇ ਦੂਜੇ ਘੋਲਕਾਂ ਵਿੱਚ ਘੁਲਣਸ਼ੀਲ ਹੋਣ ਕਾਰਨ ਘੁਲ ਜਾਂਦਾ ਹੈ । ਇਸ ਲਈ ਮਿਸੈੱਲ ਦਾ ਨਿਰਮਾਣ ਨਹੀਂ ਕਰਦਾ ਹੈ ।
ਪ੍ਰਸ਼ਨ 9.
ਕਾਰਬਨ ਅਤੇ ਉਸ ਦੇ ਯੌਗਿਕਾਂ ਦਾ ਉਪਯੋਗ ਬਹੁਤ ਸਾਰੇ ਕੰਮਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਕਾਰਬਨ ਅਤੇ ਉਸਦੇ ਯੌਗਿਕਾਂ ਦਾ ਅਧਿਕਤਰ ਉਪਯੋਗ ਬਾਲਣ ਦੇ ਰੂਪ ਵਿੱਚ ਕਰਨ ਦੇ ਹੇਠ ਲਿਖੇ ਕਾਰਨ ਹਨ-
- ਇਹ ਧੂੰਆਂ ਨਹੀਂ ਉਤਪੰਨ ਕਰਦੇ ।
- ਇਨ੍ਹਾਂ ਨੂੰ ਜਲਾਉਣ ਤੇ ਕੋਈ ਅਵਸ਼ੇਸ਼ ਨਹੀਂ ਬਚਦਾ ਹੈ ।
- ਇਸ ਦਾ ਜਲਣ ਤਾਪ ਮੱਧਮ ਨਾ ਬਹੁਤ ਵੱਧ ਅਤੇ ਨਾ ਹੀ ਬਹੁਤ ਘੱਟ ਹੁੰਦਾ ਹੈ ।
- ਇਨ੍ਹਾਂ ਦਾ ਕੈਲੋਰੀਮਾਨ ਉੱਚਾ ਹੁੰਦਾ ਹੈ ।
- ਇਨ੍ਹਾਂ ਦੇ ਜਲਾਉਣ ਨਾਲ ਕੋਈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਨਹੀਂ ਉਤਪੰਨ ਹੁੰਦੀਆਂ ।
ਪ੍ਰਸ਼ਨ 10.
ਜਦੋਂ ਕਠੋਰ ਪਾਣੀ ਨੂੰ ਸਾਬਣ ਨਾਲ ਮਿਲਾਇਆ ਜਾਂਦਾ ਹੈ ਤਾਂ ਅਵਖੇਪ (Scum) ਦੇ ਬਣਨ ਦੀ ਵਿਆਖਿਆ ਕਰੋ ।
ਉੱਤਰ-
ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਆਇਨ ਹੁੰਦੇ ਹਨ । ਇਹ ਸਾਬਣ ਦੇ ਅਣੂਆਂ ਨਾਲ ਜੁੜ ਕੇ ਅਘੁਲਣਸ਼ੀਲ ਪਦਾਰਥ (ਅਵਖੇਪ ਬਣਾਉਂਦੇ ਹਨ ।
ਪ੍ਰਸ਼ਨ 11.
ਜੇਕਰ ਤੁਸੀਂ ਲਿਟਮਸ ਪੱਤਰ (ਲਾਲ ਅਤੇ ਨੀਲੇ ਨਾਲ ‘ਸਾਬਣ ਦੇ ਘੋਲ ਦੀ ਪਰਖ ਕਰੋ ਤਾਂ ਤੁਸੀਂ ਕੀ ਤਬਦੀਲੀ ਵੇਖੋਗੇ ?
ਉੱਤਰ-
ਸਾਬਣ ਖਾਰੀ ਪ੍ਰਕਿਰਤੀ ਦਾ ਹੁੰਦਾ ਹੈ ਇਸ ਲਈ ਇਹ ਲਾਲ ਟਮਸ ਪੱਤਰ ਨੂੰ ਨੀਲੇ ਰੰਗ ਵਿੱਚ ਤਬਦੀਲ ਕਰ ਦੇਵੇਗਾ । ਇਸ ਸਾਬਣ ਦੇ ਘੋਲ ਦਾ ਨੀਲੇ ਲਿਟਮਸ ਪੱਤਰ ਤੇ ਕੋਈ ਪ੍ਰਭਾਵ ਨਹੀਂ ਪਏਗਾ ।
ਪ੍ਰਸ਼ਨ 12.
ਹਾਈਡਰੋਜਨੀਕਰਨ ਤੋਂ ਕੀ ਭਾਵ ਹੈ ? ਇਸ ਦਾ ਉਦਯੋਗ ਵਿੱਚ ਕੀ ਉਪਯੋਗ ਹੈ ? (ਮਾਂਡਲ ਪੇਪਰੇ)
ਉੱਤਰ-
ਹਾਈਡਰੋਜਨੀਕਰਨ – ਅਸੰਤ੍ਰਿਪਤ ਹਾਈਡਰੋਕਾਰਬਨ ਦਾ ਨਿੱਕਲ ਜਾਂ ਪਲੇਟੀਅਮ ਉੱਤਪ੍ਰੇਰਕਾਂ ਦੀ ਉਪਸਥਿਤੀ ਵਿੱਚ ਹਾਈਡਰੋਜਨ ਨਾਲ ਸੰਯੋਗ ਕਰਕੇ ਸੰਤ੍ਰਿਪਤ ਹਾਈਡਰੋਕਾਰਬਨ ਵਿੱਚ ਤਬਦੀਲ ਹੋਣ ਦੀ ਕਿਰਿਆ ਨੂੰ ਹਾਈਡਰੋਜਨੀਕਰਨ ਕਹਿੰਦੇ ਹਨ ।
ਉਦਯੋਗਿਕ ਉਪਯੋਗ – ਇਸ ਪ੍ਰਕਿਰਿਆ ਵਿੱਚ ਬਨਸਪਤੀ ਤੇਲਾਂ ਨੂੰ ਬਨਸਪਤੀ ਘਿਉ ਵਿੱਚ ਬਦਲਿਆ ਜਾਂਦਾ ਹੈ ।
ਬਨਸਪਤੀ ਤੇਲਾਂ ਵਿੱਚ ਕਾਰਬਨ ਪਰਮਾਣੂਆਂ ਦੇ ਦੋਹਰੇ ਬੰਧਨ ਹੁੰਦੇ ਹਨ । ਜਦੋਂ ਹਾਈਡਰੋਜਨ ਗੈਸ ਨੂੰ ਨਿਕਲ ਉੱਤਪ੍ਰੇਰਕ ਦੀ ਉਪਸਥਿਤੀ ਵਿੱਚ 473K ਤੇ ਬਨਸਪਤੀ ਤੇਲ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਤੇਲ ਠੋਸ ਘਿਉ (ਫੈਟ) ਵਿੱਚ ਬਦਲ ਜਾਂਦਾ ਹੈ ।
ਪ੍ਰਸ਼ਨ 13.
ਹੇਠ ਲਿਖੇ ਹਾਈਡਰੋਕਾਰਬਨ ਵਿੱਚ ਜੋੜਾਤਮਕ ਪ੍ਰਤੀਕਿਰਿਆ ਕਿਨ੍ਹਾਂ ਵਿੱਚ ਹੁੰਦੀ ਹੈ ? C2H6, C3H8, C6H6, C2H2, ਅਤੇ CH4.
ਉੱਤਰ-
ਕੇਵਲ ਅਸੰਤ੍ਰਿਪਤ ਹਾਈਡਰੋਕਾਰਬਨ ਹੀ ਜੋੜਾਤਮਕ ਪ੍ਰਤੀਕਿਰਿਆ ਕਰਦੇ ਹਨ । ਇਸ ਲਈ ਦਿੱਤੇ ਗਏ ਹਾਈਡਰੋਕਾਰਬਨਾਂ ਵਿੱਚੋਂ C3H6 ਅਤੇ C2H2 ਵਿੱਚ ਹੀ ਜੋੜਾਤਮਕ ਪ੍ਰਤੀਕਿਰਿਆ ਹੋਵੇਗੀ ।
ਪ੍ਰਸ਼ਨ 14.
ਮੱਖਣ ਅਤੇ ਖਾਣਾ ਬਣਾਉਣ ਵਾਲੇ ਤੇਲ ਵਿੱਚ ਰਸਾਇਣਿਕ ਤੌਰ ‘ ਤੇ ਅੰਤਰ ਦਰਸਾਉਣ ਲਈ ਟੈਸਟ ਦਿਓ ।
ਉੱਤਰ-
ਮੱਖਣ ਵਿੱਚ ਸੰਤ੍ਰਿਪਤ ਹਾਈਡਰੋਕਾਰਬਨ ਮੌਜੂਦ ਹੁੰਦੇ ਹਨ ਜਦਕਿ ਖਾਣਾ ਬਨਾਉਣ ਵਾਲੇ ਤੇਲਾਂ ਵਿੱਚ ਅਸੰਤ੍ਰਿਪਤ ਹਾਈਡਰੋਕਾਰਬਨ ਉਪਸਥਿਤ ਹੁੰਦੇ ਹਨ । ਅਸੰਤ੍ਰਿਪਤ ਹਾਈਡਰੋਕਾਰਬਨ (ਯੌਗਿਕ ਖਾਰੀ ਪੋਟਾਸ਼ੀਅਮ ਪਰਮੈਗਨੇਟ ਨਾਲ ਕਿਰਿਆ ਕਰਕੇ ਉਸਦੇ ਗੁਲਾਬੀ ਰੰਗ ਨੂੰ ਉਡਾ ਦਿੰਦੇ ਹਨ । ਇਸ ਲਈ ਖਾਣਾ ਬਨਾਉਣ ਵਾਲੇ ਤੇਲ ਵਿੱਚ ਕੁੱਝ ਬੂੰਦਾਂ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਦੀਆਂ ਪਾਉਣ ਨਾਲ ਉਸਦਾ ਗੁਲਾਬੀ ਰੰਗ ਉੱਡ ਜਾਂਦਾ ਹੈ, ਪਰੰਤੂ ਮੱਖਣ ਵਿੱਚ ਕੁੱਝ ਬੂੰਦਾਂ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਦੀਆਂ ਪਾਉਣ ਨਾਲ ਉਸਦਾ ਗੁਲਾਬੀ ਰੰਗ ਨਹੀਂ ਉੱਡਦਾ ਹੈ ।
ਪ੍ਰਸ਼ਨ 15.
ਸਾਬਣ ਦੁਆਰਾ ਸਫਾਈਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਸਾਬਣ ਸਫਾਈਕਰਨ ਦੀ ਵਿਸ਼ੇਸ਼ ਪ੍ਰਣਾਲੀ ਤੇ ਆਧਾਰਿਤ ਹੁੰਦੇ ਹਨ। ਇਨ੍ਹਾਂ ਵਿੱਚ ਅਜਿਹੇ ਅਣੂ ਹੁੰਦੇ ਹਨ ਜਿਸ ਦੇ ਦੋਨਾਂ ਸਿਰਿਆਂ ਦੇ ਵੱਖ-ਵੱਖ ਗੁਣ ਹੁੰਦੇ ਹਨ ।
ਇੱਕ ਸਿਰਾ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ ਜਿਸ ਨੂੰ ਹਾਈਡਰੋਫਿਲਿਕ ਕਹਿੰਦੇ ਹਨ ! ਹਾਈਡਰੋਕਾਰਬਨ, ਵਿੱਚ ਘੁਲਣਸ਼ੀਲ ਦੂਜੇ ਸਿਰੇ ਨੂੰ ਹਾਈਡਰੋਫੋਬਿਕ ਆਖਦੇ ਹਨ । ਜਦੋਂ ਸਾਬਣ ਪਾਣੀ ਦੀ ਸਤਹਿ ਤੇ ਹੁੰਦਾ ਹੈ ਤਾਂ ਇਸਦੇ ਅਣੂ ਆਪਣੇ ਆਪ ਨੂੰ ਇਸ ਤਰ੍ਹਾਂ ਵਿਵਸਥਿਤ ਕਰ ਲੈਂਦੇ ਹਨ ਕਿ ਇਸ ਦਾ ਆਇਨਿਕ ਸਿਰਾ ਪਾਣੀ ਵਿੱਚ ਹੁੰਦਾ ਹੈ ਜਦਕਿ ਹਾਈਡਰੋਕਾਰਬਨ ਪੂੰਛ (ਦੂਜਾ ਸਿਰਾ) ਪਾਣੀ ਤੋਂ ਬਾਹਰ ਹੁੰਦਾ ਹੈ ।
ਪਾਣੀ ਦੇ ਅੰਦਰ ਇਨ੍ਹਾਂ ਅਣੂਆਂ ਦੀ ਵਿਸ਼ਿਸ਼ਟ ਅਵਸਥਾ ਹੁੰਦੀ ਹੈ ਜਿਸ ਕਰਕੇ ਇਸਦਾ ਹਾਈਡਰੋਕਾਰਬਨ ਸਿਰਾ ਪਾਣੀ ਤੋਂ ਬਾਹਰ ਹੁੰਦਾ ਹੈ । ਅਜਿਹਾ ਅਣੂਆਂ ਦਾ ਵੱਡਾ ਸਮੂਹ ਬਣਨ ਕਾਰਨ ਹੁੰਦਾ ਹੈ । ਇਹ ਹਾਈਡਰੋਫੋਬਿਕ ਪੂੰਛ ਵੱਡੇ ਸਮੂਹ ਦੇ ਅੰਦਰ ਹੁੰਦੀ ਹੈ । ਇਸ ਸੰਰਚਨਾ ਨੂੰ ਮਿਸ਼ੈੱਲ ਕਹਿੰਦੇ ਹਨ ।
ਮਿਸੈੱਲ ਦੇ ਰੂਪ ਵਿੱਚ ਸਾਬਣ ਸਫਾਈ ਕਰਨ ਦੀ ਸਮਰੱਥਾ ਰੱਖਦਾ ਹੈ । ਤੇਲ ਦਾ ਮੈਲ ਮਿਸੈੱਲ ਦੇ ਕੇਂਦਰ ਵਿੱਚ ਇਕੱਠੇ ਹੋ ਜਾਂਦਾ ਹੈ । ਮਿਸੈੱਲ ਘੋਲ ਵਿੱਚ ਕੋਲਾਈਡ ਰੂਪ ਵਿੱਚ ਹੁੰਦੇ ਹਨ ਅਤੇ ਆਇਨ-ਆਇਨ ਦੇ ਤਿਕਸ਼ਨ ਕਾਰਨ ਅਵਖੇਪ ਨਹੀਂ ਬਣਾਉਂਦੇ । ਇਸ ਤਰ੍ਹਾਂ ਮਿਸੈੱਲ ਵਿੱਚ ਤੈਰ ਰਹੀ ਮੈਲ ਸੌਖਿਆਂ ਹੀ ਹਟਾਈ ਜਾ ਸਕਦੀ ਹੈ ।
Science Guide for Class 10 PSEB ਕਾਰਬਨ ਅਤੇ ਉਸਦੇ ਯੋਗਿਕ InText Questions and Answers
ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ
ਪ੍ਰਸ਼ਨ 1.
ਕਾਰਬਨ-ਡਾਈਆਕਸਾਈਡ ਦੀ ਇਲੈੱਕਟਰਾਨ ਬਿੰਦੂ ਰਚਨਾ ਕੀ ਹੋਵੇਗੀ ਜਿਸ ਦਾ ਫਾਰਮੂਲਾ CO2 ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ਵਿੱਚ ਕਾਰਬਨ ਪਰਮਾਣੁ ਨਾਲ ਆਕਸੀਜਨ ਦੇ ਦੋ ਪਰਮਾਣੂ ਜੁੜੇ ਹੁੰਦੇ ਹਨ । ਕਾਰਬਨ ਦੀ ਪਰਮਾਣੂ ਸੰਖਿਆ 6 ਹੁੰਦੀ ਹੈ ਅਤੇ ਇਸ ਦੇ ਬਾਹਰੀ ਸੈੱਲ ਵਿੱਚ 4 ਇਲੈੱਕਟਰਾਨ ਹੁੰਦੇ ਹਨ । ਇਸ ਨੂੰ ਅਸ਼ਟਕ (ਆਠਾ) ਪੂਰਾ ਕਰਨ ਲਈ 4 ਹੋਰ ਇਲੈੱਕਟਰਾਨਾਂ ਦੀ ਲੋੜ ਹੁੰਦੀ ਹੈ । ਇਸ ਲਈ ਇਸ ਦੀ ਇਲੈੱਕਟਰਾਨ ਬਿੰਦੂ ਰਚਨਾ ਹੇਠ ਦਿੱਤੇ ਅਨੁਸਾਰ ਹੋਵੇਗੀ-
ਹਰੇਕ ਆਕਸੀਜਨ ਦਾ ਪਰਮਾਣੂ, ਕਾਰਬਨ ਪਰਮਾਣੂ ਦੇ ਦੋਹਰੇ ਬੰਧਨ ਦੁਆਰਾ ਜੁੜਿਆ ਹੁੰਦਾ ਹੈ ।
ਪ੍ਰਸ਼ਨ 2.
ਸਲਫਰ ਦਾ ਅਣੂ ਜੋ ਕਿ ਸਲਫਰ ਦੇ ਅੱਠ ਪਰਮਾਣੂਆਂ ਦਾ ਬਣਿਆ ਹੈ, ਉਸ ਦੀ ਇਲੈੱਕਟਰਾਨ ਬਿੰਦੂ ਰਚਨਾ ਕੀ ਹੋਵੇਗੀ ?
(ਸੰਕੇਤ-ਸਲਫਰ ਦੇ ਅੱਠ ਪਰਮਾਣੂ ਇੱਕ ਛੱਲੇ ਦੇ ਰੂਪ ਵਿੱਚ ਆਪਸ ਵਿੱਚ ਜੁੜੇ ਹੁੰਦੇ ਹਨ ।)
ਉੱਤਰ-
ਸਲਫਰ ਦੀ ਪਰਮਾਣੂ ਸੰਖਿਆ 16 ਹੈ ।
ਸਲਫਰ ਦੇ ਬਾਹਰਲੇ ਸੈੱਲ ਵਿੱਚ 6 ਇਲੈੱਕਟਰਾਨ ਹਨ ਅਤੇ ਇਸ ਨੂੰ ਅਸ਼ਟਕ (ਆਠਾ) ਪੂਰਾ ਕਰਨ ਲਈ 2 ਹੋਰ ਇਲੈੱਕਟਰਾਨਾਂ ਦੀ ਲੋੜ ਹੈ । ਇਸ ਲਈ ਸਲਫਰ ਪਰਮਾਣੂ 2 ਇਲੈੱਕਟਰਾਨਾਂ ਦੀ ਸਾਂਝ ਕਰੇਗਾ । ਇਸ ਦਾ ਅਣਵੀਂ ਸੂਤਰ S8 ਹੁੰਦਾ ਹੈ ।
ਪ੍ਰਸ਼ਨ 3.
ਪੈਂਨਟੇਨ ਦੇ ਤੁਸੀਂ ਕਿੰਨੇ ਬਣਤਰੀ ਸਮਅੰਗਕ ਬਣਾ ਸਕਦੇ ਹੋ ।
ਉੱਤਰ-
ਪੈਂਨਟੇਨ ਦੇ ਸਮਅੰਕਾਂ (ਆਇਸੋਮਰਜ਼) ਦੀ ਬਣਤਰ-
ਪੈਂਨਟੇਨ (C5H12) ਦੇ ਤਿੰਨ ਸਮਅੰਗਕ (ਆਇਸੋਮਰ) ਹਨ-
(i) ਨਾਰਮਲ ਪੈਂਨਟੇਨ
(ii) ਆਇਸੋਪੈਂਨਟੇਨ
(ii) ਨਿਊਪੈਂਨਟੇਨ ।
ਇਨ੍ਹਾਂ ਦਾ ਬਣਤਰ ਚਿੱਤਰ ਹੇਠ ਦਿੱਤੇ ਢੰਗ ਨਾਲ ਅਸੀਂ ਬਣਾ ਸਕਦੇ ਹਾਂ ।
ਪ੍ਰਸ਼ਨ 4.
ਕਾਰਬਨ ਦੇ ਉਹ ਦੋ ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਕਾਰਬਨ ਯੌਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ ।
ਜਾਂ
ਕਾਰਬਨ ਦੇ ਉਹ ਗੁਣ ਲਿਖੋ ਜਿਨ੍ਹਾਂ ਕਰਕੇ ਸਾਡੇ ਆਲੇ-ਦੁਆਲੇ ਕਾਰਬਨਿਕ ਯੌਗਿਕਾਂ ਦੀ ਵੱਡੀ ਸੰਖਿਆ ਮੌਜੂਦ ਹੈ ?
ਉੱਤਰ-
ਕਾਰਬਨ ਗੌਗਿਕਾਂ ਦੀ ਵੱਡੀ ਸੰਖਿਆ ਲਈ ਜ਼ਿੰਮੇਵਾਰ ਕਾਰਬਨ ਦੇ ਗੁਣ-ਕਾਰਬਨ ਦੇ ਦੋ ਗੁਣ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਵੱਡੀ ਸੰਖਿਆ ਵਿੱਚ ਕਾਰਬਨ ਯੌਗਿਕ ਵਿਖਾਈ ਦਿੰਦੇ ਹਨ, ਹੇਠ ਲਿਖੇ ਹਨ-
(i) ਲੜੀ ਬੰਧਨ (Catenation) – ਕਾਰਬਨ ਵਿੱਚ ਹੋਰ ਪਰਮਾਣੂਆਂ ਨਾਲ ਬੰਧਨ ਬਨਾਉਣ ਦੀ ਵਚਿੱਤਰ ਸਮਰੱਥਾ ਹੈ ਜਿਸ ਨਾਲ ਬਹੁਤ ਵੱਡੀ ਸੰਖਿਆ ਵਿੱਚ ਅਣੂਆਂ ਦੀ ਪ੍ਰਾਪਤੀ ਹੁੰਦੀ ਹੈ । ਇਨ੍ਹਾਂ ਯੌਗਿਕਾਂ ਵਿੱਚ ਕਾਰਬਨ ਦੀਆਂ ਲੰਬੀਆਂ ਲੜੀਆਂ, ਸ਼ਾਪਿਤ ਲੜੀਆਂ ਅਤੇ ਬੰਦ ਲੜੀਆਂ ਹੋ ਸਕਦੀਆਂ ਹਨ ਕਾਰਬਨ ਪਰਮਾਣੂਆਂ ਦਾ ਇਹ ਵਿਸ਼ਿਸ਼ਟ ਗੁਣ “ਲੜੀ ਬੰਧਨ” ਕਹਾਉਂਦਾ ਹੈ । ਇਸ ਲਈ ਲੜੀ ਬੰਧਨ ਕਾਰਨ ਕਾਰਬਨ ਯੌਗਿਕਾਂ ਦੀ ਵੱਡੀ ਸੰਖਿਆ ਹੁੰਦੀ ਹੈ ।
(ii) ਚਾਰ ਸੰਯੋਜਕਤਾ (Tetravalency) – ਕਾਰਬਨ ਦੀ ਸੰਯੋਜਕਤਾ 4 ਹੁੰਦੀ ਹੈ । ਇਸ ਲਈ ਇਸ ਵਿੱਚ ਕਾਰਬਨ ਦੇ ਹੋਰ ਚਾਰ ਪਰਮਾਣੂਆਂ ਜਾਂ ਹੋਰ ਸੰਯੋਜਕ ਤੱਤਾਂ (ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਸਲਫਰ, ਕਲੋਰੀਨ) ਦੇ ਪਰਮਾਣੂਆਂ ਨਾਲ ਬੰਧਨ ਬਨਾਉਣ ਦੀ ਸਮਰੱਥਾ ਹੈ । ਇਸ ਨਤੀਜੇ ਵਜੋਂ ਵੱਡੀ ਸੰਖਿਆ ਵਿੱਚ ਕਾਰਬਨ ਯੌਗਿਕ ਬਣਦੇ ਹਨ ।
ਪ੍ਰਸ਼ਨ 5.
ਸਾਈਕਲੋਪੈਂਨਟੇਨ ਦਾ ਸੂਤਰ ਅਤੇ ਇਲੈੱਕਟਰਾਨ ਬਿੰਦੂ ਰਚਨਾ ਕੀ ਹੈ ?
ਉੱਤਰ-
ਸਾਈਕਲੋਪੈਂਨਟੇਨ ਦਾ ਸਾਧਾਰਨ ਸੂਤਰ C5 H2 × 5 = C5 H10 ਹੈ। ਇਸਦੀ ਸੰਰਚਨਾ ਅਤੇ ਇਲੈੱਕਟਰਾਨ ਬਿੰਦੂ ਸੰਰਚਨਾ ਹੇਠਾਂ ਦਿੱਤੀ ਗਈ ਹੈ ।
ਪ੍ਰਸ਼ਨ 6.
ਹੇਠ ਲਿਖੇ ਯੌਗਿਕਾਂ ਦੀ ਰਚਨਾ ਦੇ ਰੇਖਾ ਚਿੱਤਰ ਬਣਾਓ-
(i) ਈਥੇਨੋਇਕ ਐਸਿਡ
(ii) ਬਰੋਮੋਪੈਂਨਟੇਨ*
(iii) ਬਿਊਟੇਨੋਨ
(iv) ਹੈਕਸੇਨਲ ।
*ਕੀ ਬਰੋਮੋਪੈਂਨਟੇਨ ਦੇ ਬਣਤਰੀ ਸਮਅੰਗਕ ਸੰਭਵ ਹੈ ?
ਉੱਤਰ-
(i) ਈਥੇਨੋਇਕ ਐਸਿਡ (CH3COOH)-
(ii) ਬਰੋਮੋਪੈਂਨਟੇਨ (C5H11Br)-
ਕਾਰਬਨ ਦੇ ਨਾਲ ਬਰੋਮੀਨ ਦਾ ਸਥਾਨ ਬਦਲਣ ਕਾਰਨ ਬਰੋਮੋਪੈਂਨਟੇਨ ਵਿਭਿੰਨ ਬਣਤਰੀ, ਸਮੁਅੰਗਕ ਪ੍ਰਦਰਸ਼ਿਤ ਕਰਦਾ ਹੈ ।
(iii) ਬਿਊਟੇਨੋਨ (C2H5COCH3)-
(iv) ਹੈਕਸੇਨਲ (C5H11CHO)-
ਪ੍ਰਸ਼ਨ 7.
ਹੇਠ ਲਿਖੇ ਯੌਗਿਕਾਂ ਦਾ ਨਾਮਕਰਨ ਕਿਵੇਂ ਕਰੋਗੇ :
(i) CH3 – CH2 – Br
ਉੱਤਰ-
(i) ਬਰੋਮੋਈਥੇਨ,
(ii) ਮੇਥੇਨੋਲ,
(iii) ਹੈਕਸਾਈਨ ।
ਪ੍ਰਸ਼ਨ 8.
ਈਥੇਨੋਲ ਤੋਂ ਈਥੇਨੋਇਕ ਤੇਜ਼ਾਬ ਵਿੱਚ ਪਰਿਵਰਤਨ ਨੂੰ ਆਕਸੀਕਰਨ ਪ੍ਰਤੀਕਿਰਿਆ ਕਿਉਂ ਕਹਿੰਦੇ ਹਨ ?
ਉੱਤਰ-
ਕਿਉਂਕਿ ਈਥੇਨੋਇਕ ਤੇਜ਼ਾਬ, ਈਥੇਨੋਲ ਦੇ ਆਕਸੀਜਨ ਦੇ ਸੰਯੋਗ ਦੁਆਰਾ ਉਤਪੰਨ ਹੁੰਦਾ ਹੈ, ਇਸ ਲਈ ਇਹ ਆਕਸੀਕਰਨ ਅਭਿਕਿਰਿਆ ਹੈ । ਆਕਸੀਕਰਨ, ਖਾਰੀ KMnO4 ਜਾਂ ਤੇਜ਼ਾਬੀ K2 Cr2 O7 ਦੁਆਰਾ ਹੁੰਦਾ ਹੈ ।
ਪ੍ਰਸ਼ਨ 9.
ਆਕਸੀਜਨ ਅਤੇ ਈਥਾਇਨ ਦੇ ਮਿਸ਼ਰਨ ਨੂੰ ਵੈਲਡਿੰਗ ਕਰਨ ਲਈ ਜਲਾਇਆ ਜਾਂਦਾ ਹੈ । ਕੀ ਤੁਸੀਂ ਦੱਸ ਸਕਦੇ ਹੋ ਕਿ ਈਥਾਇਨ ਅਤੇ ਹਵਾ ਦੇ ਮਿਸ਼ਰਨ ਦਾ ਉਪਯੋਗ ਕਿਉਂ ਨਹੀਂ ਕੀਤਾ ਜਾਂਦਾ ?
ਉੱਤਰ-
ਈਥਾਇਨ ਇੱਕ ਅਸੰਤ੍ਰਿਪਤ ਹਾਈਡਰੋਕਾਰਬਨ ਹੈ ਜੋ ਹਵਾ ਦੀ ਉਪਸਥਿਤੀ ਵਿੱਚ ਜਲਾਉਂਦੇ (ਦਹਿਨ ਕਰਦੇ) ਸਮੇਂ ਪੀਲੇ ਰੰਗ ਦੀ ਸਲੇਟੀ ਲਾਟ ਪੈਦਾ ਕਰਦਾ ਹੈ । ਇਸ ਧੂੰਏਂ ਵਿੱਚ ਕਾਰਬਨ ਹੁੰਦਾ ਹੈ । ਅਪੂਰਨ ਹਿਨ ਕਾਰਨ ਊਸ਼ਮਾ ਊਰਜਾ ਦੀ ਮਾਤਰਾ ਘੱਟ ਉਤਪੰਨ ਹੁੰਦੀ ਹੈ ਜਿਹੜੀ ਵੈਲਡਿੰਗ ਲਈ ਕਾਫੀ ਨਹੀਂ ਹੈ । ਦੂਜੇ ਪੱਖੋਂ ਜਦੋਂ ਈਥਾਇਨ ਅਤੇ ਆਕਸੀਜਨ ਦੇ ਮਿਸ਼ਰਨ ਨੂੰ ਜਲਾਇਆ ਜਾਂਦਾ ਹੈ ਤਾਂ ਪੂਰਨ ਦਿਨ ਹੁੰਦਾ ਹੈ ਜਿਸ ਤੋਂ ਬਹੁਤ ਅਧਿਕ ਮਾਤਰਾ ਵਿੱਚ ਊਸ਼ਮਾ ਉਰਜਾ ਉਤਪੰਨ ਹੁੰਦੀ ਹੈ ਜਿਹੜੀ ਵੈਲਡਿੰਗ ਲਈ ਕਾਫ਼ੀ ਹੁੰਦੀ ਹੈ । ਇਸ ਲਈ ਈਥਾਇਨ ਅਤੇ ਆਕਸੀਜਨ ਦਾ ਮਿਸ਼ਰਨ ਹੀ ਵੈਲਡਿੰਗ ਕਰਨ ਲਈ ਜਲਾਇਆ ਜਾਂਦਾ ਹੈ ।
ਪ੍ਰਸ਼ਨ 10.
ਪ੍ਰਯੋਗ ਦੁਆਰਾ ਤੁਸੀਂ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਵਿੱਚ ਕਿਵੇਂ ਅੰਤਰ ਕਰ ਸਕਦੇ ਹੋ ?
ਉੱਤਰ-
ਹੇਠ ਲਿਖੇ ਪ੍ਰਯੋਗ ਦੁਆਰਾ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ, ਵਿੱਚ ਅੰਤਰ ਕੀਤਾ ਜਾ ਸਕਦਾ ਹੈ-
(1) ਸੋਡੀਅਮ ਕਾਰਬੋਨੇਟ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲਓ । ਦੋਨਾਂ ਪਰਖਨਲੀਆਂ ਵਿੱਚ NaHCO3 ਦਾ ਪਾਣੀ ਵਿੱਚ ਬਣਿਆ ਹੋਇਆ ਘੋਲ ਪਾਓ । ਜਿਹੜੀ ਪਰਖਨਲੀ ਵਿੱਚ CO2 ਗੈਸ ਦੀ ਉਤਪੱਤੀ ਦੇ ਕਾਰਨ ਬੁਲਬੁਲੇ ਬਣਦੇ ਨੇ ਉਸ ਵਿੱਚ ਕਾਰਬਕਲਿੱਕ ਤੇਜ਼ਾਬ ਹੋਵੇਗਾ ।
(2) ਖਾਰੀ ਪੋਟਾਸ਼ੀਅਮ ਪਰਮੈਗਨੇਟ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿਕ ਤੇਜ਼ਾਬ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲਓ। ਹੁਣ ਇਨ੍ਹਾਂ ਵਿੱਚ ਖਾਰੀ ਪੋਟਾਸ਼ੀਅਮ ਪਰਮੈਗਨੇਟ ਦੀਆਂ ਕੁੱਝ ਬੂੰਦਾਂ ਪਾਓ । ਇਨ੍ਹਾਂ ਪਰਖਨਲੀਆਂ ਨੂੰ ਵਾਰੀ-ਵਾਰੀ ਗਰਮ ਕਰੋ ਜਿਹੜਾ ਘੋਲ ਖਾਰੇ ਪੋਟਾਸ਼ੀਅਮ ਪਰਮੈਂਗਨੇਟ ਘੋਲ ਦੇ ਗੁਲਾਬੀ ਰੰਗ ਨੂੰ ਉਡਾ ਦਿੰਦਾ ਹੈ ਉਹ ਨਿਸਚਿਤ ਰੂਪ ਵਿੱਚ ਐਲਕੋਹਲ ਹੋਵੇਗਾ ।
(3) ਲਿਟਮਸ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਦੀ ਥੋੜ੍ਹੀ-ਥੋੜ੍ਹੀ ਮਾਤਰਾ ਲਓ । ਹੁਣ ਇਨ੍ਹਾਂ ਪਰਖਨਲੀਆਂ ਵਿੱਚ ਦੋ-ਦੋ ਬੂੰਦ ਨੀਲੇ ਲਿਟਮਸ ਦੀਆਂ ਪਾਓ । ਤੁਸੀਂ ਵੇਖੋਗੇ ਕਿ ਐਲਕੋਹਲ ਵਿੱਚ ਲਿਟਮਸ ਦੇ ਰੰਗ ਵਿੱਚ ਕੋਈ ਪਰਿਵਰਤਨ ਨਹੀਂ ਹੋਵੇਗਾ ਜਦਕਿ ਕਾਰਬੋਕਸਲਿੱਕ ਤੇਜ਼ਾਬ ਵਾਲੀ ਪਰਖਨਲੀ ਵਿੱਚ ਨੀਲਾ ਲਿਟਮਸ ਲਾਲ ਹੋ ਜਾਵੇਗਾ ।
(4) ਸੋਡੀਅਮ ਧਾਤ ਪਰੀਖਣ – ਦੋ ਪਰਖਨਲੀਆਂ ਵਿੱਚ ਵੱਖ-ਵੱਖ ਐਲਕੋਹਲ ਅਤੇ ਕਾਰਬਕਸਲਿੱਕ ਤੇਜ਼ਾਬ ਪਾਓ । ਹੁਣ ਇਨ੍ਹਾਂ ਵਿੱਚ ਸੋਡੀਅਮ ਧਾਤੂ ਦਾ ਛੋਟਾ ਜਿਹਾ ਟੁਕੜਾ ਪਾਓ । ਜਿਸ ਪਰਖਨਲੀ ਵਿੱਚ ਐਲਕੋਹਲ ਹੈ ਉਸ ਵਿੱਚ ਹਾਈਡਰੋਜਨ ਗੈਸ ਦੀ ਬੁਦਬੁਦਾਹਟ ਹੋਵੇਗੀ ਜਦਕਿ ਕਾਰਬਕਸਲਿੱਕ ਤੇਜ਼ਾਬ ਵਿੱਚ ਹਾਈਡਰੋਜਨ ਗੈਸ ਤਾਂ ਬਣੇਗੀ, ਪਰੰਤੂ ਬੁਦਬੁਦਾਹਟ ਨਹੀਂ ਵਿਖਾਈ ਦੇਵੇਗੀ ।
ਪ੍ਰਸ਼ਨ 11.
ਆਕਸੀਕਾਰਕ ਕੀ ਹੁੰਦੇ ਹਨ ?
ਉੱਤਰ-
ਆਕਸੀਕਾਰਕ- ਅਜਿਹੇ ਰਸਾਇਣਿਕ ਪਦਾਰਥ ਜਿਨ੍ਹਾਂ ਵਿੱਚ ਆਕਸੀਜਨ ਦੇਣ ਦੀ ਸਮਰੱਥਾ ਹੁੰਦੀ ਹੈ ਅਤੇ ਕਿਰਿਆ ਦੇ ਦੌਰਾਨ ਖੁਦ ਲਘੂਕਿਤ ਹੋ ਕੇ ਦੂਸਰੇ ਪਦਾਰਥ ਨੂੰ ਆਕਸੀਕ੍ਰਿਤ ਕਰਦੇ ਹਨ, ਆਕਸੀਕਾਰਕ ਕਹਾਉਂਦੇ ਹਨ ।
ਉਦਾਹਰਨ ਵਜੋਂ ਖਾਰੀ ਪੋਟਾਸ਼ੀਅਮ ਪਰਮੈਗਨੇਟ ਜਾਂ ਤੇਜ਼ਾਬੀ ਪੋਟਾਸ਼ੀਅਮ ਡਾਈਕੋਮੇਟ ਐਲਕੋਹਲ ਨੂੰ ਆਕਸੀਕ੍ਰਿਤ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਆਕਸੀਕਾਰਕ ਕਹਿੰਦੇ ਹਨ ।
ਪ੍ਰਸ਼ਨ 12.
ਕੀ ਤੁਸੀਂ ਮੈਲ-ਨਿਵਾਰਕ ਦੀ ਵਰਤੋਂ ਕਰਕੇ ਦੱਸ ਸਕਦੇ ਹੋ ਕਿ ਪਾਣੀ ਕਠੋਰ ਹੈ ਜਾਂ ਨਹੀਂ ਹੈ ?
ਉੱਤਰ-
ਮੈਲ-ਨਿਵਾਰਕ ਦੀ ਵਰਤੋਂ ਕਰਕੇ ਅਸੀਂ ਇਹ ਨਹੀਂ ਦੱਸ ਸਕਦੇ ਕਿ ਪਾਣੀ ਦਾ ਕੋਈ ਨਮੂਨਾ ਕਠੋਰ ਹੈ ਜਾਂ ਨਹੀਂ ਕਿਉਂਕਿ ਮੈਲ-ਨਿਵਾਰਕ (ਡਿਟਰਜੈਂਟ) ਕਠੋਰ ਪਾਣੀ ਨਾਲ ਆਸਾਨੀ ਨਾਲ ਝੱਗ ਬਣਾਉਂਦਾ ਹੈ ਅਤੇ ਤਲਛੱਟ ਨਹੀਂ ਬਣਾਉਂਦਾ ।
ਪ੍ਰਸ਼ਨ 13.
ਲੋ ਕਈ ਪ੍ਰਕਾਰ ਨਾਲ ਕੱਪੜੇ ਧੋਦੇ ਹਨ । ਆਮ ਕਰਕੇ ਸਾਬਣ ਲਗਾਉਣ ਪਿੱਛੋਂ ਲੋਕੀ ਕੱਪੜੇ ਨੂੰ ਪੱਥਰ ਉੱਤੇ ਪਟਕਦੇ ਹਨ ਜਾਂ ਮੋਗਰੀ (ਬਾਪੀ) ਨਾਲ ਕੁੱਟਦੇ ਹਨ । ਬਰੱਸ਼ ਨਾਲ ਰਗੜਦੇ ਹਨ ਜਾਂ ਕੱਪੜੇ ਧੋਣ ਦੀ ਮਸ਼ੀਨ ਵਿੱਚ ਤੇਜ਼ੀ ਨਾਲ · ਹਿਲਾਉਂਦੇ ਹਨ । ਕੱਪੜਿਆਂ ਨੂੰ ਧੋਣ ਲਈ ਉਹਨਾਂ ਨੂੰ ਤੇਜ਼ੀ ਨਾਲ ਹਿਲਾਉਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸਾਬਣ ਜਾਂ ਡਿਟਰਜੇਂਟ ਦੀ ਲੰਬੀ ਹਾਈਡਰੋਕਾਰਬਨ ਪੁੰਛ ਨਾਲ ਸ੍ਰੀਜ਼ ਜਾਂ ਗੰਦਗੀ ਜੁੜ ਕੇ ਕੱਪੜੇ ਦੀ ਸਤਹਿ ਅਤੇ ਪਾਣੀ ਤੋਂ ਬਾਹਰ ਆ ਜਾਂਦੀ ਹੈ । ਇਸ ਜਲ-ਵਿਰੋਧੀ ਪੂੰਛ ਨੂੰ ਹਟਾਉਣ ਲਈ ਕੱਪੜੇ ਨੂੰ ਪੱਥਰ ਤੇ ਪਟਕਣਾ ਪੈਂਦਾ ਹੈ। ਜਾਂ ਥਾਪੀ ਨਾਲ ਕੁੱਟਣਾ ਪੈਂਦਾ ਹੈ ਜਾਂ ਬਰੁੱਸ਼ ਨਾਲ ਰਗੜਨਾ ਪੈਂਦਾ ਹੈ ਜਾਂ ਫਿਰ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਹਿਲਾਉਣਾ ਪੈਂਦਾ ਹੈ ।