Punjab State Board PSEB 10th Class Science Book Solutions Chapter 6 ਜੈਵਿਕ ਕਿਰਿਆਵਾਂ Textbook Exercise Questions and Answers.
PSEB Solutions for Class 10 Science Chapter 6 ਜੈਵਿਕ ਕਿਰਿਆਵਾਂ
PSEB 10th Class Science Guide ਜੈਵਿਕ ਕਿਰਿਆਵਾਂ Textbook Questions and Answers
ਪ੍ਰਸ਼ਨ 1.
ਮਨੁੱਖ ਵਿਚ ਗੁਰਦੇ ਇੱਕ ਤੰਤਰ ਦਾ ਭਾਗ ਹਨ ਜੋ ਸੰਬੰਧਿਤ ਹੈ :
(a) ਪੋਸ਼ਣ
(b) ਸਾਹ ਕਿਰਿਆ
(c) ਮਲ-ਤਿਆਗ
(d) ਪਰਿਵਹਿਨ ।
ਉੱਤਰ-
(c) ਮਲ-ਤਿਆਗ ।
ਪ੍ਰਸ਼ਨ 2.
ਪੌਦਿਆਂ ਵਿੱਚ ਜ਼ਾਈਲਮ ਦਾ ਕੰਮ ਹੈ :
(a) ਪਾਣੀ ਦਾ ਪਰਿਵਹਿਨ
(b) ਭੋਜਨ ਦਾ ਪਰਿਵਹਿਨ
(c) ਅਮੀਨੋ ਤੇਜ਼ਾਬ ਦਾ ਪਰਿਵਹਿਨ
(d) ਆਕਸੀਜਨ ਦਾ ਪਰਿਵਹਿਨ ।
ਉੱਤਰ-
(a) ਪਾਣੀ ਦਾ ਪਰਿਵਹਿਨ ।
ਪ੍ਰਸ਼ਨ 3.
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ :
(a) ਕਾਰਬਨ-ਡਾਈਆਕਸਾਈਡ ਅਤੇ ਪਾਣੀ
(b) ਕਲੋਰੋਫਿਲ
(c) ਸੂਰਜ ਦਾ ਪ੍ਰਕਾਸ਼
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।
ਪ੍ਰਸ਼ਨ 4.
ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ-ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ :
(a) ਸਾਈਟੋਪਲਾਜ਼ਮ ਵਿੱਚ
(b) ਮਾਈਟੋਕਾਨਡਰੀਆ ਵਿੱਚ
(c) ਕਲੋਰੋਪਲਾਸਟ ਵਿੱਚ ।
(d) ਨਿਊਕਲੀਅਸ ਵਿੱਚ ।
ਉੱਤਰ-
(b) ਮਾਈਟੋਕਾਨਡਰੀਆ ਵਿੱਚ ।
ਪ੍ਰਸ਼ਨ 5.
ਸਾਡੇ ਸਰੀਰ ਵਿੱਚ ਫੈਟਸ (ਚਰਬੀ) ਦਾ ਪਾਚਨ ਕਿਵੇਂ ਹੁੰਦਾ ਹੈ ? ਇਹ ਪ੍ਰਕਿਰਿਆ ਕਿੱਥੇ ਹੁੰਦੀ ਹੈ ?
ਉੱਤਰ-
ਮਿਹਦੇ ਤੋਂ ਪ੍ਰਾਪਤ ਤੇਜ਼ਾਬੀ ਅਤੇ ਅੱਧਪਚੇ ਫੈਟਸ ਦਾ ਪਾਚਨ ਛੋਟੀ ਆਂਦਰ ਵਿਚ ਹੁੰਦਾ ਹੈ । ਇਹ ਭਾਗ ਜਿਗਰ ਤੋਂ ਪਿੱਤ ਰਸ ਪ੍ਰਾਪਤ ਕਰਦਾ ਹੈ । ਇਸਨੂੰ ਪੈਂਕਰਿਆਟਿਕ ਰਸ ਤੋਂ ਲਾਈਪੇਜ਼ ਪ੍ਰਾਪਤ ਹੋ ਜਾਂਦੀ ਹੈ । ਪੈਂਕਰਿਆਟਿਕ ਐਂਜ਼ਾਈਮ ਦੀ ਕਿਰਿਆ ਲਈ ਪਿੱਤ ਰਸ ਇਸ ਨੂੰ ਖਾਰੀ ਬਣਾਉਂਦਾ ਹੈ । ਛੋਟੀ ਵਸਾ ਵਿਚ ਵਸਾ ਵੱਡੀਆਂ ਗੋਲੀਕਾਵਾਂ ਦੇ ਰੂਪ ਵਿਚ ਹੁੰਦਾ ਹੈ ਜਿਸ ਕਾਰਨ ਉਸ ਵਿੱਚ ਐਂਜਾਈਮ ਦਾ ਕੰਮ ਮੁਸ਼ਕਿਲ ਹੋ ਜਾਂਦਾ ਹੈ । ਪਿੱਤ ਰਸ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਗੋਲੀਕਾਵਾਂ ਵਿਚ ਤੋੜ ਦਿੰਦਾ ਹੈ । ਜਿਸ ਨਾਲ ਐਂਜ਼ਾਈਮ ਦੀ ਕਿਰਿਆਸ਼ੀਲਤਾ ਵੱਧ ਜਾਂਦੀ ਹੈ । ਪੈਂਕਰੀਆਸ ਤੋਂ ਪ੍ਰਾਪਤ ਹੋਣ ਵਾਲੇ ਪੈਂਕਰਿਆਟਿਕ ਰਸ ਵਿੱਚ ਇਮਲਸੀਕ੍ਰਿਤ ਵਸਾ ਦਾ ਪਾਚਨ ਕਰਨ ਲਈ ਲਾਈਪੇਜ਼ ਐਂਜ਼ਾਈਮ ਹੁੰਦਾ ਹੈ । ਛੋਟੀ ਆਂਦਰ ਦੀ ਭਿੱਤੀ ਵਿੱਚ ਗ੍ਰੰਥੀ ਹੁੰਦੀ ਹੈ ਜੋ ਆਂਦਰ ਰਸ ਦਾ ਰਿਸਾਓ ਕਰਦੀ ਹੈ ਜੋ ਵਸਾ ਨੂੰ ਵਸਾ ਐਸਿਡ ਅਤੇ ਗਲਿਸਰਾਲ ਵਿਚ ਬਦਲ ਦਿੰਦੀ ਹੈ ।
ਪ੍ਰਸ਼ਨ 6.
ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਹੱਤਤਾ ਹੈ ? (ਮਾਂਡਲ ਪੇਪਰੇ)
ਉੱਤਰ-
ਲਾਰ ਦੀ ਮਹੱਤਤਾ-ਭੋਜਨ ਦੇ ਪਾਚਨ ਵਿੱਚ ਲਾਰ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ । ਲਾਰ ਇਕ ਰਸ ਹੈ ਜੋ ਤਿੰਨ ਜੋੜੀ ਲਾਰ ਗੰਥੀਆਂ ਤੋਂ ਮੂੰਹ ਵਿਚ ਪੈਦਾ ਹੁੰਦਾ ਹੈ । ਲਾਰ ਵਿਚ ਅਮਾਈਲੋਜ਼ (Amylase) ਨਾਮ ਦਾ ਐਂਜ਼ਾਈਮ ਹੁੰਦਾ ਹੈ ਜੋ ਸਟਾਰਚ ਦੇ ਗੁੰਝਲਦਾਰ ਅਣੂ ਨੂੰ ਲਾਰ ਦੇ ਨਾਲ ਪੂਰੀ ਤਰ੍ਹਾਂ ਮਿਲਾ ਦਿੰਦਾ ਹੈ । ਲਾਰ ਦੇ ਮੁੱਖ ਕਾਰਜ ਹਨ-
- ਇਹ ਮੂੰਹ ਦੇ ਖੋਲ ਨੂੰ ਸਾਫ਼ ਰੱਖਦੀ ਹੈ ।
- ਇਹ ਮੂੰਹ ਦੇ ਖੋਲ ਵਿਚ ਚਿਕਨਾਈ ਪੈਦਾ ਕਰਦੀ ਹੈ, ਜਿਸ ਨਾਲ ਚਬਾਉਂਦੇ ਸਮੇਂ ਰਗੜ ਘੱਟ ਹੁੰਦੀ ਹੈ ।
- ਇਹ ਭੋਜਨ ਨੂੰ ਚੀਕਣਾ ਅਤੇ ਮੁਲਾਇਮ ਬਣਾਉਂਦੀ ਹੈ ।
- ਇਹ ਭੋਜਨ ਨੂੰ ਪਚਾਉਣ ਵਿਚ ਮੱਦਦ ਕਰਦੀ ਹੈ ।
ਪ੍ਰਸ਼ਨ 7.
ਸਵੈਪੋਸ਼ੀ ਪੋਸ਼ਨ ਲਈ ਜ਼ਰੂਰੀ ਪਰਸਥਿਤੀਆਂ ਕਿਹੜੀਆਂ ਹਨ ਅਤੇ ਇਸਦੇ ਸਹਿ-ਉਪਜ ਕੀ ਹਨ ?
ਉੱਤਰ-
ਸਵੈਪੋਸ਼ੀ ਪੋਸ਼ਨ ਦੇ ਲਈ ਪ੍ਰਕਾਸ਼ ਸੰਸ਼ਲੇਸ਼ਣ ਜ਼ਰੂਰੀ ਹੈ । ਹਰੇ ਪੌਦੇ ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿਚ ਕਲੋਰੋਫਿਲ ਨਾਮਕ ਵਰਣਕ ਤੋਂ O2 ਅਤੇ ਪਾਣੀ ਦੁਆਰਾ ਕਾਰਬੋਹਾਈਡਰੇਟ ਦਾ ਨਿਰਮਾਣ ਕਰਦੇ ਹਨ । ਇਸ ਕਿਰਿਆ ਵਿਚ ਆਕਸੀਜਨ ਗੈਸ ਬਾਹਰ ਨਿਕਲਦੀ ਹੈ ।
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹਾਲਤਾਂ ਹਨ-ਸੂਰਜੀ ਪ੍ਰਸ਼, ਕਲੋਰੋਫਿਲ, ਕਾਰਬਨ-ਡਾਈਆਕਸਾਈਡ ਅਤੇ ਪਾਣੀ ॥ ਇਸਦੇ ਉਤਪਾਦ ਪਾਣੀ ਅਤੇ ਆਕਸੀਜਨ ਹਨ ।
ਪ੍ਰਸ਼ਨ 8.
ਆਕਸੀ-ਸੁਆਸ ਕਿਰਿਆ ਅਤੇ ਅਣ-ਆਕਸੀ ਸੁਆਸ ਕਿਰਿਆ ਵਿਚਕਾਰ ਕੀ ਅੰਤਰ ਹਨ ?
ਉੱਤਰ-
ਆਕਸੀ-ਸੁਆਸ ਕਿਰਿਆ (Aerobic Respiration) ਅਤੇ ਅਣ-ਆਕਸੀ ਸੁਆਸ ਕਿਰਿਆ (Anaerobic Respiration) ਵਿਚ ਅੰਤਰ
ਆਕਸੀ-ਸੁਆਸ ਕਿਰਿਆ | ਅਣ-ਆਕਸੀ ਸੁਆਸ ਕਿਰਿਆ |
(1) ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿਚ ਹੁੰਦੀ ਹੈ । | (1) ਇਹ ਕਿਰਿਆ ਆਕਸੀਜਨ ਦੀ ਗੈਰ-ਮੌਜੂਦਗੀ ਵਿਚ ਹੁੰਦੀ ਹੈ । |
(2) ਇਹ ਕਿਰਿਆ ਸੈੱਲਾਂ ਦੇ ਜੀਵ ਤ੍ਰ ਅਤੇ ਮਾਈਟੋ-ਕਾਂਡਰੀਆ ਦੋਵਾਂ ਵਿਚ ਪੂਰਨ ਹੁੰਦੀ ਹੈ । | (2) ਇਹ ਕਿਰਿਆ ਸਿਰਫ਼ ਜੀਵ ਤ੍ਰ ਵਿਚ ਹੀ ਪੂਰੀ ਹੁੰਦੀ ਹੈ । |
(3) ਇਸ ਕਿਰਿਆ ਵਿਚ ਗੁਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ । | (3) ਇਸ ਕਿਰਿਆ ਵਿਚ ਗੁਲੂਕੋਜ਼ ਦਾ ਅਪੂਰਣ ਆਕਸੀਕਰਨ ਹੁੰਦਾ ਹੈ । |
(4) ਇਸ ਕਿਰਿਆ ਵਿਚ CO2 ਅਤੇ H2O ਬਣਦਾ ਹੈ । | (4) ਇਸ ਕਿਰਿਆ ਵਿਚ ਐਲਕੋਹਲ ਅਤੇ CO2 ਬਣਦੀ ਹੈ । |
(5) ਇਸ ਕਿਰਿਆ ਵਿਚ ਲਕੋਜ਼ ਦੇ ਇਕ ਅਣ ਵਿਚ ਵਿਚ 38 ATP ਅਣੁ ਮੁਕਤ ਹੁੰਦੇ ਹਨ । | (5) ਇਸ ਕਿਰਿਆ ਵਿਚ ਗੁਲੂਕੋਜ਼ ਦੇ ਇਕ ਅਣੂ 2 ATP ਅਣੂ ਮੁਕਤ ਹੁੰਦੇ ਹਨ । |
(6) ਗਲੂਕੋਜ਼ ਦੇ ਇਕ ਅਣੂ ਦੇ ਪੂਰੀ ਤਰ੍ਹਾਂ ਆਕਸੀਕਰਨ ਤੋਂ 673 ਕਿਲੋ ਕੈਲੋਰੀ ਊਰਜਾ ਮੁਕਤ ਹੁੰਦੀ ਹੈ । | (6) ਗੁਲੂਕੋਜ਼ ਦੇ ਅਣੁ ਅਧੂਰੇ ਆਕਸੀਕਰਨ ਨਾਲ 21 ਕਿਲੋ ਕੈਲੋਰੀ ਊਰਜਾ ਮੁਕਤ ਹੁੰਦੀ ਹੈ । |
(7) ਇਸ ਕਿਰਿਆ ਨੂੰ ਹੇਠ ਲਿਖੇ ਸਮੀਕਰਨ ਦੁਆਰਾ ਦਿਖਾਇਆ ਜਾ ਸਕਦਾ ਹੈ- C6H12O6 + 6O2 → 6CO2 + 6H2O + 673 Kcal | (7) ਇਸ ਕਿਰਿਆ ਨੂੰ ਹੇਠ ਲਿਖੇ ਸਮੀਕਰਨ ਦੁਆਰਾ ਦਿਖਾਇਆ ਜਾ ਸਕਦਾ ਹੈ- C6H12O6 → 2C2H5OH +2CO2 + 21 Kcal |
ਕੁਝ ਜੀਵ ਹਵਾ ਦੀ ਗੈਰ-ਮੌਜੂਦਗੀ ਵਿਚ ਸਾਹ ਲੈਂਦੇ ਹਨ, ਜਿਵੇਂ-ਯੀਸਟ (Yeast) ।
ਪ੍ਰਸ਼ਨ 9.
ਗੈਸਾਂ ਦੇ ਵਧੇਰੇ ਵਟਾਂਦਰੇ ਲਈ ਐਲਵਿਓਲਾਈ ਦੀ ਬਣਤਰ ਕਿਵੇਂ ਹੈ ?
ਉੱਤਰ-
ਸਾਹ ਤੰਤਰ ਵਿਚ ਫੇਫੜੇ ਦੇ ਅੰਦਰ ਕਈ ਛੋਟੀਆਂ-ਛੋਟੀਆਂ ਨਲੀਆਂ ਦਾ ਵਿਭਾਜਿਤ ਰੂਪ ਹੁੰਦਾ ਹੈ ਜੋ ਅੰਤ ਵਿਚ ਗੁਬਾਰਿਆਂ ਵਰਗੀ ਰਚਨਾ ਵਿਚ ਬਦਲ ਜਾਂਦਾ ਹੈ, ਜਿਸ ਨੂੰ ਐਲਵਿਓਲਾਈ (Alveoli) ਕਹਿੰਦੇ ਹਨ । ਇਹ ਇਕ ਸਤਹਿ ਉਪਲੱਬਧ ਕਰਦੀ ਹੈ ਜਿਸ ਨਾਲ ਗੈਸਾਂ ਦਾ ਐਲਵਿਓਲਾਈ ਹੋ ਸਕੇ । ਜੇ ਐਲਵਿਓਲਾਈ ਦੀ ਸਤਹਿ ਨੂੰ ਫੈਲਾਅ ਦਿੱਤਾ ਜਾਵੇ ਤਾਂ ਇਹ ਲਗਭਗ 80 ਵਰਗ ਮੀਟਰ ਖੇਤਰ ਨੂੰ ਢੱਕ ਸਕਦੀਆਂ ਹਨ । ਐਲਵਿਓਲਾਈ ਦੀ ਭਿੱਤੀ ਵਿਚ ਲਹੂ ਵਹਿਕਾਵਾਂ ਦਾ ਬਹੁਤ ਫੈਲਿਆ ਜਾਲ ਹੁੰਦਾ ਹੈ । ਜਦੋਂ ਅਸੀਂ ਸਾਹ ਅੰਦਰ ਲੈਂਦੇ ਹਾਂ ਤਾਂ ਪਸਲੀਆਂ ਉੱਪਰ ਉੱਠ ਜਾਂਦੀਆਂ ਹਨ ਅਤੇ ਸਾਡਾ ਡਾਇਆਫਰਾਮ ਚਪਟਾ ਹੋ ਜਾਂਦਾ ਹੈ ਜਿਸ ਨਾਲ ਛਾਤੀ ਗੁਹਾ ਵੱਡੀ ਹੋ ਜਾਂਦੀ ਹੈ । ਇਸ ਕਾਰਨ ਹਵਾ ਫੇਫੜੇ ਦੇ ਅੰਦਰ ਸੋਖ ਲਈ ਜਾਂਦੀ ਹੈ । ਲਹੁ ਸਰੀਰ ਵਿਚੋਂ ਲਿਆਂਦੀ ਗਈ CO2 ਐਲਵਿਓਲਾਈ ਨੂੰ ਦੇ ਦਿੰਦਾ ਹੈ | ਐਲਵਿਓਲਾਈ ਲਹੁ ਵਾਹਿਕਾ ਵਿਚੋਂ ਆਕਸੀਜਨ ਲੈ ਕੇ ਸਰੀਰ ਦੀਆਂ ਸਾਰੇ ਸੈੱਲਾਂ ਤੱਕ ਪਹੁੰਚਾ ਦਿੰਦੇ ਹਨ ।
ਪ੍ਰਸ਼ਨ 10.
ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ ?
ਉੱਤਰ-
ਸਾਡੇ ਸਰੀਰ ਵਿਚ ਹੀਮੋਗਲੋਬੀਨ ਦੀ ਕਮੀ ਨਾਲ ਲਹੂ ਦੀ ਕਮੀ (anaemia) ਹੋ ਜਾਂਦੀ ਹੈ । ਸਾਨੂੰ ਸਾਹ ਲਈ ਲੋੜੀਂਦੀ ਆਕਸੀਜਨ ਦੀ ਪ੍ਰਾਪਤੀ ਨਹੀਂ ਹੋਵੇਗੀ ਜਿਸ ਕਾਰਨ ਅਸੀਂ ਜਲਦੀ ਥੱਕ ਜਾਵਾਂਗੇ | ਸਾਡਾ ਭਾਰ ਘੱਟ ਜਾਵੇਗਾ । ਰੰਗ ਪੀਲਾ ਪੈ ਜਾਵੇਗਾ । ਸਾਨੂੰ ਕਮਜ਼ੋਰੀ ਦਾ ਅਹਿਸਾਸ ਹੋਵੇਗਾ ।
ਪ੍ਰਸ਼ਨ 11.
ਮਨੁੱਖ ਵਿੱਚ ਲਹੂ ਗੇੜ ਪ੍ਰਣਾਲੀ ਵਿੱਚ ਦੂਹਰੇ ਚੱਕਰ ਦੀ ਵਿਆਖਿਆ ਕਰੋ । ਇਹ ਕਿਉਂ ਜ਼ਰੂਰੀ ਹੈ ?
ਉੱਤਰ-
ਦਿਲ ਦੋ ਭਾਗਾਂ ਵਿਚ ਵੰਡਿਆ ਹੁੰਦਾ ਹੈ, ਇਸ ਦਾ ਸੱਜਾ ਅਤੇ ਖੱਬਾ ਭਾਗ ਜੋ ਆਕਸੀਜਨਿਤ ਅਤੇ ਅਣਆਕਸੀਜਨਿਤ ਲਹੂ ਨੂੰ ਆਪਸ ਵਿਚ ਮਿਲਣ ਤੋਂ ਰੋਕਣ ਵਿਚ ਉਪਯੋਗੀ ਸਿੱਧ ਹੁੰਦਾ ਹੈ । ਇਸ ਤਰ੍ਹਾਂ ਦਾ ਵਟਾਂਦਰਾ ਸਰੀਰ ਨੂੰ ਵੱਡੇ ਪੱਧਰ ਤੇ ਆਕਸੀਜਨ ਦੀ ਪੂਰਤੀ ਕਰਾਉਂਦਾ ਹੈ । ਜਦੋਂ ਇੱਕ ਹੀ ਚੱਕਰ ਵਿੱਚ ਲਹੂ ਦੁਆਰਾ ਦਿਲ ਵਿਚ ਜਾਂਦਾ ਹੈ ਤਾਂ ਉਸ ਨੂੰ ਦੂਹਰਾ ਚੱਕਰ ਕਹਿੰਦੇ ਹਨ । ਇਸਨੂੰ ਇਸ ਪ੍ਰਕਾਰ ਸਮਝਿਆ ਜਾ ਸਕਦਾ ਹੈ-
ਆਕਸੀਜਨ ਨੂੰ ਪ੍ਰਾਪਤ ਕਰਕੇ ਲਹੂ ਫੇਫੜੇ ਵਿੱਚ ਆ ਜਾਂਦਾ ਹੈ । ਇਸ ਲਹੂ ਨੂੰ ਪ੍ਰਾਪਤ ਕਰਦੇ ਸਮੇਂ ਖੱਬਾ ਆਰੀਕਲ ਸਥਿਰ ਰਹਿੰਦਾ ਹੈ । ਫਿਰ ਇਹ ਸੁੰਗੜਦਾ ਹੈ ਤਾਂ ਖੱਬਾ ਵੈਂਟਰੀਕਲ ਫੈਲਦਾ ਹੈ ਅਤੇ ਲਹੂ ਉਸ ਵਿੱਚ ਦਾਖ਼ਲ ਹੋ ਜਾਂਦਾ ਹੈ । ਆਪਣੀ ਵਾਰੀ ਤੇ ਜਦੋਂ ਖੱਬਾ ਵੈਂਟਰੀਕਲ ਸੁੰਗੜਦਾ ਹੈ ਤਾਂ ਲਹੂ ਸਰੀਰ ਵਿਚ ਪੰਪ ਹੋ ਜਾਂਦਾ ਹੈ । ਜਦੋਂ ਸੱਜਾ ਆਰੀਕਲ ਫੈਲਦਾ ਹੈ ਤਾਂ ਸਰੀਰ ਵਿੱਚੋਂ ਬਿਨਾਂ ਆਕਸੀਜਨ ਵਾਲਾ ਲਹੂ ਇਸ ਵਿਚ ਆ ਜਾਂਦਾ ਹੈ, ਜਿਵੇਂ ਹੀ ਸੱਜਾ ਆਰੀਕਲ ਸੁੰਗੜਦਾ ਹੈ, ਹੇਠਾਂ ਵਾਲਾ ਸੱਜਾ ਵੈਂਟਰੀਕਲ ਫੈਲ ਜਾਂਦਾ ਹੈ । ਇਹ ਲਹੁ ਨੂੰ ਸੱਜੇ ਕੈਂਟਰੀਕਲ ਵਿਚ ਭੇਜ ਦਿੰਦਾ ਹੈ ਜੋ ਲਹੁ ਨੂੰ ਆਕਸੀਜਨ ਪ੍ਰਾਪਤ ਕਰਨ ਲਈ ਫੇਫੜੇ ਵਿੱਚ ਪੰਪ ਕਰ ਦਿੰਦਾ ਹੈ । ਆਰੀਕਲ ਦੇ ਮੁਕਾਬਲੇ ਵੈਂਟਰੀਕਲ ਦੀ ਪੇਸ਼ੀ ਛਿੱਤੀ ਮੋਟੀ ਹੁੰਦੀ ਹੈ ਕਿਉਂਕਿ ਵੈਂਟਰੀਕਲ ਨੇ ਪੂਰੇ ਸਰੀਰ ਵਿਚ ਲਹੂ ਭੇਜਣਾ ਹੁੰਦਾ ਹੈ । ਜਦੋਂ ਆਰੀਕਲ ਜਾਂ ਵੈਂਟਰੀਕਲ ਸੁੰਗੜਦੇ ਹਨ ਤਾਂ ਵਾਲਣ ਉਲਟੀ ਦਿਸ਼ਾ ਵਿਚ ਲਹੂ ਦੇ ਪ੍ਰਵਾਹ ਨੂੰ ਰੋਕਣਾ ਯਕੀਨੀ ਬਣਾਉਂਦਾ ਹੈ ।
ਦੋਹਰੇ ਪਰਿਵਹਿਨ ਦਾ ਸੰਬੰਧ ਲਹੁ ਪਰਿਵਹਿਣ ਨਾਲ ਹੈ । ਪਰਿਵਹਿਨ ਦੇ ਸਮੇਂ ਲਹੁ ਦੋ ਵਾਰ ਦਿਲ ਵਿੱਚੋਂ ਲੰਘਦਾ ‘ ਹੈ । ਅਸ਼ੁੱਧ ਲਹੂ ਸੱਜੇ ਕੈਂਟਰੀਕਲ ਤੋਂ ਫੇਫੜਿਆਂ ਵਿੱਚ ਜਾਂਦਾ ਹੈ ਅਤੇ ਸ਼ੁੱਧ ਹੋ ਕੇ ਖੱਬੇ ਆਰੀਕਲ ਵਿੱਚ ਜਾਂਦਾ ਹੈ ।
ਇਸ ਨੂੰ ਪਲਮੋਨਰੀ ਪਰਿਸੰਚਰਣ ਕਹਿੰਦੇ ਹਨ ।
ਸ਼ੁੱਧ ਹੋਣ ਤੋਂ ਬਾਅਦ ਲਹੂ ਸੱਜੇ ਆਰੀਕਲ ਤੋਂ ਪੂਰੇ ਸਰੀਰ ਵਿਚ ਚਲਾ ਜਾਂਦਾ ਹੈ ਅਤੇ ਫਿਰ ਅਸ਼ੁੱਧ ਹੋ ਕੇ ਖੱਬੇ ਵੈਂਟਰੀਕਲ ਵਿਚ ਪ੍ਰਵੇਸ਼ ਕਰ ਜਾਂਦਾ ਹੈ । ਇਸ ਨੂੰ ਦੋਹਰਾ ਲਹੂ ਚੱਕਰ
ਦੋਹਰੀ ਲਹੂ ਚੱਕਰ ਪ੍ਰਣਾਲੀ ਨੂੰ ਹੇਠ ਦਿੱਤੇ ਚਿੱਤਰਾਂ ਵਿੱਚ ਸਾਫ਼ ਰੂਪ ਵਿਚ ਦੇਖਿਆ ਜਾ ਸਕਦਾ ਹੈ ।
ਦੂਹਰੇ ਲਹੂ ਚੱਕਰ ਦੇ ਕਾਰਨ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਆਕਸੀਜਨ ਮਿਲ ਜਾਂਦੀ ਹੈ । ਉੱਚ ਊਰਜਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਸਰੀਰ ਦਾ ਉੱਚਿਤ ਤਾਪਮਾਨ ਬਣਿਆ ਰਹਿੰਦਾ ਹੈ ।
ਜ਼ਰੂਰਤ ਦਾ ਕਾਰਨ – ਸਾਡੇ ਦਿਲ ਵਿਚ ਚਾਰ ਖਾਨੇ ਹੁੰਦੇ ਹਨ । ਇਸ ਨਾਲ ਸਾਡੇ ਅੰਗਾਂ ਨੂੰ ਆਕਸੀਜਨ ਯੁਕਤ ਲਹੁ ਦੀ ਪ੍ਰਾਪਤੀ ਸੰਭਵ ਹੋ ਜਾਂਦੀ ਹੈ ਇਸ ਤਰ੍ਹਾਂ ਸਰੀਰ ਦਾ ਸਹੀ ਤਾਪਮਾਨ ਬਣਿਆ ਰਹਿੰਦਾ ਹੈ ।
ਪ੍ਰਸ਼ਨ 12.
ਜ਼ਾਇਲਮ ਅਤੇ ਫਲੋਇਮ ਵਿੱਚ ਪਦਾਰਥਾਂ ਦੇ ਪਰਿਵਹਿਨ ਵਿੱਚ ਕੀ ਅੰਤਰ ਹੈ ?
ਉੱਤਰ-
ਜ਼ਾਈਲਮ ਨਿਰਜੀਵ ਟਿਸ਼ੂ ਹੈ । ਇਹ ਜੜ੍ਹਾਂ ਅਤੇ ਘੁਲੇ ਹੋਏ ਲੂਣਾਂ ਨੂੰ ਪੱਤਿਆਂ ਵਿਚ ਪਹੁੰਚਾਉਂਦਾ ਹੈ । ਫਲੋਇਮ ਸਜੀਵ ਟਿਸ਼ੂ ਹੈ । ਇਹ ਪੱਤਿਆਂ ਵਿਚ ਤਿਆਰ ਕਾਰਬੋਹਾਈਡੇਟਾਂ ਨੂੰ ਪੌਦੇ ਦੇ ਸਾਰੇ ਭਾਗਾਂ ਤੱਕ ਪਹੁੰਚਾਉਂਦਾ ਹੈ । ਜ਼ਾਈਲਮ ਉੱਪਰ ਵੱਲ ਗਤੀ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਫਲੋਇਮ ਹੇਠਾਂ ਵੱਲ ਗਤੀ ਕਰਨ ਵਿਚ ।
ਪ੍ਰਸ਼ਨ 13.
ਫੇਫੜਿਆਂ ਵਿੱਚ ਐਲਵਿਓਲਾਈ ਅਤੇ ਗੁਰਦਿਆਂ ਵਿਚ ਨੈਫ਼ਾਨਜ਼ ਦੇ ਕੰਮ ਦੀ ਤੁਲਨਾ ਬਣਤਰ ਅਤੇ ਕਾਰਜ ਦੇ ਅਧਾਰ ਤੇ ਕਰੋ ।
ਉੱਤਰ-
ਫੇਫੜਿਆਂ ਵਿੱਚ ਐਲਵਿਓਲਾਈ | ਗੁਰਦਿਆਂ ਵਿੱਚ ਨੈਫ਼ਾਨਜ਼ |
(1) ਮਨੁੱਖੀ ਸਰੀਰ ਵਿੱਚ ਮੌਜੂਦ ਦੋਵੇਂ ਫੇਫੜਿਆਂ ਵਿਚ ਬਹੁਤ ਮਾਤਰਾ ਵਿਚ ਐਲਵਿਓਲਾਈ ਹੁੰਦੀਆਂ ਹਨ । | (1) ਮਨੁੱਖੀ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ । ਹਰ ਗੁਰਦੇ ਵਿਚ ਲਗਭਗ 10 ਲੱਖ ਨੇ ਫਰਾਨ (Nephrons) ਹੁੰਦੇ ਹਨ । |
(2) ਹਰ ਐਲਵਿਓਲਾਈ ਪਿਆਲੇ ਦੇ ਆਕਾਰ ਦੀ ਹੁੰਦੀ ਹੈ । | (2) ਹਰ ਨੇਫਰਾਨ ਬਾਰੀਕ ਧਾਗੇ ਦੀ ਆਕ੍ਰਿਤੀ ਵਰਗਾ ਹੁੰਦਾ ਹੈ । |
(3) ਐਲਵਿਓਲਾਈ ਦੂਹਰੀ ਦੀਵਾਰ ਤੋਂ ਬਣੀ ਹੁੰਦੀ ਹੈ । | (3) ਨੇਫਰਾਨ ਦੇ ਇੱਕ ਸਿਰੇ ਤੇ ਪਿਆਲੇ ਦੇ ਆਕਾਰ ਦੀ ਰਚਨਾ (ਬੋਮੈਨਕੈਪਸਿਊਲ) ਮੌਜੂਦ ਹੁੰਦੀ ਹੈ । |
(4) ਐਲਵਿਓਲਾਈ ਦੀਆਂ ਦੋਵੇਂ ਦੀਵਾਰਾਂ ਵਿਚ ਲਹੂ ਕੋਸ਼ਕਾਵਾਂ ਦਾ ਸਘਨ ਜਾਲ ਵਿਛਿਆ ਰਹਿੰਦਾ ਹੈ । | (4) ਬੋਮੈਨ ਕੈਪਸਿਉਲ ਵਿਚ ਲਹੁ ਕੋਸ਼ਿਕਾਵਾਂ ਦਾ ਗੁੱਛਾ ਮੌਜੂਦ ਹੁੰਦਾ ਹੈ ਜਿਸ ਨੂੰ ਸੈਲੀ ਗੁੱਛਾ ਕਹਿੰਦੇ ਹਨ । |
(5) ਐਲਵਿਓਲਾਈ ਹਵਾ ਭਰਨ ਤੇ ਫੈਲ ਜਾਂਦੀਆਂ ਹਨ । | (5) ਨੇਫਰਾਨ ਵਿਚ ਅਜਿਹੀ ਕਿਰਿਆ ਨਹੀਂ ਹੁੰਦੀ । |
(6) ਇੱਥੇ ਲਹੂ ਦੀਆਂ ਲਾਲ ਲਹੂ ਕਣਿਕਾਵਾਂ ਵਿੱਚ ਹਿਮੋਗਲੋਬਿਨ ਆਕਸੀਜਨ ਪ੍ਰਾਪਤ ਕਰ ਲੈਂਦੀਆਂ ਹਨ ਅਤੇ ਪਲਾਜ਼ਮਾ ਵਿਚ ਮੌਜੂਦ ਕਾਰਬਨ-ਡਾਈਆਕਸਾਈਡ ਐਲਵਿਓਲਾਈ ਵਿੱਚ ਚਲੀ ਜਾਂਦੀ ਹੈ । | (6) ਸੈਲੀ ਗੁੱਛੇ ਵਿੱਚ ਮੌਜੂਦ ਫਾਲਤੂ ਪਦਾਰਥ ਛਾਣੇ ਜਾਂਦੇ ਹਨ । |
(7) ਐਲਵਿਓਲਾਈ ਵਿੱਚ ਗੈਸਾਂ ਦੀ ਅਦਲਾ-ਬਦਲੀ ਦੇ ਬਾਅਦ ਫੇਫੜਿਆਂ ਦੇ ਸੁੰਗੜਨ ਨਾਲ ਐਲਵਿਓਲਾਈ ਵਿੱਚ ਭਰੀ ਹਵਾ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ । | (7) ਮੂਤਰ ਵਹਿਣੀਆਂ ਵਿਚੋਂ ਨਾਲ ਮੂਤਰ ਵਹਿਕੇ ਮੂਤਰ ਮਸਾਨੇ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਉੱਥੇ ਮੂਤਰ-ਮਾਰਗ ਦੁਆਰਾ ਸਰੀਰ ਵਿਚੋਂ ਬਾਹਰ ਕੱਢ ਦਿੱਤਾ
ਜਾਂਦਾ ਹੈ । |
Science Guide for Class 10 PSEB ਜੈਵਿਕ ਕਿਰਿਆਵਾਂ InText Questions and Answers
ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ
ਪ੍ਰਸ਼ਨ 1.
ਮਨੁੱਖਾਂ ਜਿਹੇ ਬਹੁਸੈੱਲੀ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਵਿਸਰਣ ਕਿਉਂ ਕਾਫ਼ੀ ਨਹੀਂ ?
ਉੱਤਰ-
ਬਸੈੱਲੀ ਜੀਵਾਂ ਵਿੱਚ ਉਨ੍ਹਾਂ ਦੀ ਸਿਰਫ਼ ਬਾਹਰੀ ਚਮੜੀ ਦੇ ਸੈੱਲ ਅਤੇ ਛੇਦ ਹੀ ਆਸ-ਪਾਸ ਦੇ ਵਾਤਾਵਰਨ ਨਾਲ ਸਿੱਧੇ ਸੰਬੰਧਿਤ ਹੁੰਦੇ ਹਨ । ਉਨ੍ਹਾਂ ਸਾਰੇ ਸੈੱਲ ਅਤੇ ਅੰਦਰਲੇ ਅੰਗ ਸਿੱਧੇ ਆਪਣੇ ਆਸ-ਪਾਸ ਦੇ ਵਾਤਾਵਰਨ ਨਾਲ ਸੰਬੰਧਿਤ ਨਹੀਂ ਰਹਿ ਸਕਦੇ । ਇਹ ਆਕਸੀਜਨ ਦੀ ਆਪਣੀ ਜ਼ਰੂਰਤ ਪੂਰੀ ਕਰਨ ਲਈ ਵਿਸਰਣ ਤੇ ਨਿਰਭਰ ਨਹੀਂ ਕਰ ਸਕਦੇ । ਸਾਹ, ਗੈਸਾਂ ਦੀ ਅਦਲੀ-ਬਦਲੀ ਅਤੇ ਹੋਰ ਕਾਰਜਾਂ ਲਈ ਪਸਰਨ ਬਹੁਕੈਸ਼ੀ ਜੀਵਾਂ ਦੀਆਂ ਜ਼ਰੂਰਤਾਂ ਦੇ ਲਈ ਬਹੁਤ ਘੱਟ ਅਤੇ ਹੌਲੀ ਹੈ । ਜੇ ਸਾਡੇ ਸਰੀਰ ਵਿੱਚ ਵਿਸ਼ਰਣ ਦੁਆਰਾ ਆਕਸੀਜਨ ਗਤੀ ਕਰਦੀ ਹੈ ਤਾਂ ਸਾਡੇ ਫੇਫੜਿਆਂ ਤੋਂ ਆਕਸੀਜਨ ਦੇ ਇਕ ਅਣੂ ਨੂੰ ਪੈਰ ਦੇ ਅੰਗੂਠੇ ਤੱਕ ਪੁੱਜਣ ਲਈ ਲਗਭਗ 3 ਸਾਲ ਲੱਗ ਜਾਂਦੇ ।
ਪ੍ਰਸ਼ਨ 2.
ਕੋਈ ਵਸਤੂ ਜੀਵਤ ਹੈ, ਇਸਦਾ ਨਿਰਣਾ ਕਰਨ ਲਈ ਅਸੀਂ ਕਿਹੜੇ ਮਾਪਦੰਡ ਦਾ ਉਪਯੋਗ ਕਰਦੇ ਹਾਂ ?
ਉੱਤਰ-
ਸਾਰੀਆਂ ਜਿਉਂਦੀਆਂ ਵਸਤਾਂ ਸਜੀਵ ਹੁੰਦੀਆਂ ਹਨ । ਇਹ ਰੂਪ-ਆਕਾਰ, ਰੰਗ ਆਦਿ ਦੇ ਨਜ਼ਰੀਏ ਵਿਚ ਇੱਕੋ ਜਿਹੇ ਵੀ ਹੁੰਦੇ ਹਨ ਅਤੇ ਵੱਖ-ਵੱਖ ਵੀ । ਪਸ਼ੁ ਗਤੀ ਕਰਦੇ ਹਨ, ਬੋਲਦੇ ਹਨ, ਸਾਹ ਲੈਂਦੇ ਹਨ, ਖਾਂਦੇ ਹਨ, ਵੰਸ਼ ਵਾਧਾ ਕਰਦੇ ਹਨ ਅਤੇ ਮਲ-ਤਿਆਗ ਕਰਦੇ ਹਨ । ਪੇੜ-ਪੌਦੇ ਬੋਲਦੇ ਨਹੀਂ ਹਨ, ਭੁੱਜਦੇ-ਦੌੜਦੇ ਨਹੀਂ ਹਨ ਪਰ ਫਿਰ ਵੀ ਸਜੀਵ ਹਨ | ਵਧੇਰੇ ਸੂਖ਼ਮ ਪੱਧਰ ‘ਤੇ ਹੋਣ ਵਾਲੀਆਂ ਗਤੀਆਂ ਦਿਖਾਈ ਨਹੀਂ ਦਿੰਦੀਆਂ । ਅਣੂਆਂ ਦੀ ਗਤੀ ਨਾ ਹੋਣ ਦੀ ਅਵਸਥਾ ਵਿਚ ਵਸਤੂ ਨੂੰ ਨਿਰਜੀਵ ਮੰਨਿਆ ਜਾਂਦਾ ਹੈ । ਜੇ ਵਸਤੂ ਵਿਚ ਅਣੂ ਗਤੀ ਕਰਦੇ ਹੋਣ ਤਾਂ ਵਸਤੂ ਸਜੀਵ ਮੰਨੀ ਜਾਂਦੀ ਹੈ ।
ਇਸ ਲਈ ਕੋਈ ਵਸਤੂ ਸਜੀਵ ਹੈ, ਇਸਦਾ ਨਿਰਣਾ ਕਰਨ ਲਈ ਸਭ ਤੋਂ ਵਧੇਰੇ ਮਾਪਦੰਡ ਗਤੀ ਹੈ ।
ਪ੍ਰਸ਼ਨ 3.
ਕਿਸੇ ਜੀਵ ਦੁਆਰਾ ਕਿਹੜੀ ਬਾਹਰਲੀ ਕੱਚੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਿਸੇ ਜੀਵ ਦੁਆਰਾ ਜਿਹੜੀ ਕੱਚੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਹੈ-
- ਊਰਜਾ ਪ੍ਰਾਪਤੀ ਲਈ ਉੱਚਿਤ ਪੋਸ਼ਣ
- ਸਾਹ ਲਈ ਉੱਚਿਤ ਮਾਤਰਾ ਵਿਚ ਆਕਸੀਜਨ ।
- ਭੋਜਨ ਦੇ ਸਹੀ ਪਾਚਨ ਅਤੇ ਹੋਰ ਜੈਵ-ਪ੍ਰਕਿਰਿਆਵਾਂ ਲਈ ਪਾਣੀ ।
ਪ੍ਰਸ਼ਨ 4.
ਜੀਵਨ ਦੀ ਰੱਖਿਆ ਲਈ ਤੁਸੀਂ ਕਿਹੜੀਆਂ ਕਿਰਿਆਵਾਂ ਨੂੰ ਜ਼ਰੂਰੀ ਸਮਝਦੇ ਹੋ ?
ਉੱਤਰ-
ਜੀਵਨ-ਰੱਖਿਆ ਲਈ ਜੋ ਪ੍ਰਕਿਰਿਆਵਾਂ ਜ਼ਰੂਰੀ ਮੰਨੀਆਂ ਜਾਣੀਆਂ ਚਾਹੀਦੀਆਂ ਹਨ, ਉਹ ਹਨ-ਪੋਸ਼ਣ, ਸਾਹ, ਪਰਿਵਹਿਣ ਅਤੇ ਉਤਸਰਜਨ ।
ਪ੍ਰਸ਼ਨ 5.
ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹਨ ?
ਉੱਤਰ-
ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ (ਪਰਪੋਸ਼ੀ) ਪੋਸ਼ਣ ਵਿਚ ਅੰਤਰ-
ਸਵੈਪੋਸ਼ੀ ਪੋਸ਼ਣ | ਪਰਪੋਸ਼ੀ ਪੋਸ਼ਣ |
ਉਹ ਜੀਵ ਜੋ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਸਰਲ ਅਕਾਰਬਨਿਕ ਤੋਂ ਗੁੰਝਲਦਾਰ ਕਾਰਬਨਿਕ ਪਦਾਰਥਾਂ ਦਾ ਨਿਰਮਾਣ ਕਰਕੇ ਆਪਣਾ ਪੋਸ਼ਣ ਕਰਦੇ ਹਨ, ਸਵੈਪੋਸ਼ੀ ਜੀਵ (autotrophs) ਕਹਾਉਂਦੇ ਹਨ ।
ਉਦਾਹਰਨ-ਹਰੇ ਪੌਦੇ, ਯੁਗਲੀਨਾ । |
ਉਹ ਜੀਵ ਜੋ ਕਾਰਬਨਿਕ ਪਦਾਰਥ ਅਤੇ ਊਰਜਾ ਨੂੰ ਆਪਣੇ ਭੋਜਨ ਪਦਾਰਥ ਦੇ ਰੂਪ ਵਿਚ ਹੋਰ ਜੀਵਤ ਜਾਂ ਮ੍ਰਿਤ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਨ, ਪਰਪੋਸ਼ੀ ਜੀਵ (Heterotrophs) ਕਹਾਉਂਦੇ ਹਨ ।
ਉਦਾਹਰਨ-ਯੁਗਲੀਨਾ ਨੂੰ ਛੱਡ ਕੇ ਬਾਕੀ ਸਾਰੇ ਜੰਤੂ, ਅਮਰਬੇਲ, ਜੀਵਾਣੁ, ਫੰਗਸ ਆਦਿ । |
ਪ੍ਰਸ਼ਨ 6.
ਪੌਦਾ ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਕਿੱਥੋਂ ਲੈਂਦਾ ਹੈ ?
ਉੱਤਰ-
ਪੌਦਿਆਂ ਲਈ ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਕਾਰਬਨ-ਡਾਈਆਕਸਾਈਡ, ਊਰਜਾ, ਖਣਿਜ ਲੂਣ ਅਤੇ ਪਾਣੀ ਹੈ । ਪੌਦੇ ਕਾਰਬਨ-ਡਾਈਆਕਸਾਈਡ ਵਾਤਾਵਰਨ ਤੋਂ ਪ੍ਰਾਪਤ ਕਰਦੇ ਹਨ ਅਤੇ ਪਾਣੀ ਮਿੱਟੀ ਵਿੱਚੋਂ ਲੈਂਦੇ ਹਨ ।
ਪ੍ਰਸ਼ਨ 7.
ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ ?
ਉੱਤਰ-
ਮਿਹਦੇ ਦੀ ਮਿਊਕਸ ਵਿੱਚ ਮੌਜੂਦ ਮਿਹਦਾ ਗੰਥੀਆਂ ਤੋਂ ਹਾਈਡਰੋਕਲੋਰਿਕ ਤੇਜ਼ਾਬ ਪੈਦਾ ਹੁੰਦਾ ਹੈ । ਇਹ ਤੇਜ਼ਾਬੀ ਮਾਧਿਅਮ ਤਿਆਰ ਕਰਦਾ ਹੈ ਜੋ ਪੈਪਸਿਨ ਐਂਜ਼ਾਈਮ ਦੀ ਕਿਰਿਆ ਵਿਚ ਸਹਾਇਕ ਹੁੰਦਾ ਹੈ । ਇਹ ਭੋਜਨ ਨੂੰ ਸੜਨ ਤੋਂ ਰੋਕਦਾ ਹੈ । ਇਹ ਭੋਜਨ ਦੇ ਨਾਲ ਆਏ ਜੀਵਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ । ਭੋਜਨ ਵਿਚ ਮੌਜੂਦ ਕੈਲਸ਼ੀਅਮ ਨੂੰ ਕੋਮਲ ਬਣਾਉਂਦਾ ਹੈ । ਇਹ ਪਾਇਲੋਰਿਕ ਛੇਦ ਦੇ ਖੁੱਲ੍ਹਣ ਅਤੇ ਬੰਦ ਹੋਣ ‘ਤੇ ਕਾਬੂ ਰੱਖਦਾ ਹੈ । ਇਹ ਅਕਿਰਿਆਸ਼ੀਲ ਐਂਜ਼ਾਈਮਾਂ ਨੂੰ ਕਿਰਿਆਸ਼ੀਲ ਅਵਸਥਾ ਵਿੱਚ ਲਿਆਉਂਦਾ ਹੈ ।
ਪ੍ਰਸ਼ਨ 8.
ਪਾਚਕ ਐਂਜ਼ਾਈਮਾਂ ਦਾ ਕੀ ਕਾਰਜ ਹੈ ?
ਉੱਤਰ-
ਐਂਜ਼ਾਈਮ ਉਹ ਜੈਵ ਉਤਪੇਕ ਹੁੰਦੇ ਹਨ ਜੋ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਖੰਡਿਤ ਕਰਨ ਵਿਚ ਸਹਾਇਤਾ ਪ੍ਰਦਾਨ ਕਰਦੇ ਹਨ । ਇਹ ਪਾਚਨ ਕਿਰਿਆ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਵਸਾ ਦੇ ਪਾਚਨ ਵਿੱਚ ਸਹਾਇਕ ਬਣਦੇ ਹਨ । ਲਾਈਪੇਜ਼ ਨਾਮਕ ਐਂਜ਼ਾਈਮ ਵਸਾ ਨੂੰ ਫੈਟੀ ਤੇਜ਼ਾਬਾਂ ਅਤੇ ਗਲਿਸਰਾਲ ਵਿੱਚ ਬਦਲਦਾ ਹੈ । ਰੇਨਿਨ ਨਾਮ ਦਾ ਐਂਜ਼ਾਈਮ ਕਿਰਿਆ ਕਰਕੇ ਪੇਪਸਿਨ ਦੀ ਸਹਾਇਤਾ ਕਰਦਾ ਹੈ ਅਤੇ ਇਸ ਵਿੱਚ ਦੁੱਧ ਪ੍ਰੋਟੀਨ ਤੇ ਪੇਪਸਿਨ ਦੀ ਕਿਰਿਆਂ ਸੀਮਾ ਵੱਧ ਜਾਂਦੀ ਹੈ । ਪਿੱਤ ਰਸ ਭੋਜਨ ਦੇ ਮਾਧਿਅਮ ਨੂੰ ਖਾਰੀ ਬਣਾ ਕੇ ਵਸਾ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਤੋੜ ਦਿੰਦਾ ਹੈ ਅਤੇ ਇਨ੍ਹਾਂ ਦਾ ਇਮਲਸੀਕਰਨ ਕਰਦਾ ਹੈ । ਲੁੱਬਾ ਰਸ ਇਮਲਸ਼ਨ ਬਣੇ ਵਸੀ ਪਦਾਰਥ ਨੂੰ ਵਸਾ ਤੇਜ਼ਾਬ ਅਤੇ ਗਲਿਸਰਾਲ ਵਿਚ ਬਦਲ ਦਿੰਦਾ ਹੈ । ਐਮਾਈਲੇਜ਼ ਭੋਜਨ ਦੇ ਕਾਰਬੋਹਾਈਡਰੇਟਜੇ ਨੂੰ ਮਾਲਟੋਜ ਵਿਚ ਬਦਲ ਦਿੰਦਾ ਹੈ । ਛੋਟੀ ਆਂਦਰ ਦੀਆਂ ਕੰਧਾਂ ਵਿਚ ਪੈਪਟੀਡੇਸ, ਆਂਦਰ ਲਾਈਪੇਜ਼ ਸੁਕਰੇਜ਼, ਮਾਲਟੋਜ਼ ਅਤੇ ਲੈਕਟੋਜ਼ ਨਿਕਲ ਕੇ ਭੋਜਨ ਨੂੰ ਪਚਣ ਵਿਚ ਸਹਾਇਕ ਬਣਦਾ ਹੈ । ਇਹ ਐਂਜ਼ਾਈਮ ਪ੍ਰੋਟੀਨ ਨੂੰ ਅਮੀਨੋ ਐਸਿਡ, ਗੁੰਝਲਦਾਰ ਕਾਰਬੋਹਾਈਡਰੇਟ ਨੂੰ ਗੁਲੂਕੋਜ਼ ਵਿਚ ਅਤੇ ਵਸਾ ਨੂੰ ਵਸਾ ਤੇਜ਼ਾਬ ਅਤੇ ਗਲਿਸਰਾਲ ਵਿੱਚ ਬਦਲ ਦਿੰਦੇ ਹਨ ।
ਪ੍ਰਸ਼ਨ 9.
ਪਚੇ ਹੋਏ ਭੋਜਨ ਨੂੰ ਜ਼ਜ਼ਬ ਕਰਨ ਲਈ ਛੋਟੀ ਆਂਦਰ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ ?
ਉੱਤਰ-
ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀ ਭਿੱਤੀ ਅਵਸ਼ੋਸ਼ਿਤ ਕਰ ਲੈਂਦੀ ਹੈ । ਛੋਟੀ ਆਂਦਰ ਦੀ ਅੰਦਰਲੀ ਪਰਤ ਤੇ ਉਂਗਲੀ ਵਰਗੇ ਕਈ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਦੀਰਘ ਰੋਮ ਜਾਂ ਐਲਵਿਓਲਾਈ (Alveoli) ਕਹਿੰਦੇ ਹਨ । ਇਹ ਸੋਖਣ ਦੇ ਸਤਹਿ ਖੇਤਰਫਲ ਨੂੰ ਵਧਾ ਦਿੰਦੇ ਹਨ ।
ਇਨ੍ਹਾਂ ਵਿਚ ਲਹੂ ਵਹਿਣੀਆਂ ਦੀ ਬਹੁਲਤਾ ਹੁੰਦੀ ਹੈ ਜੋ ਭੋਜਨ ਨੂੰ ਅਵਸ਼ੋਸ਼ਿਤ ਜਾਂ ਜ਼ਜ਼ਬ ਕਰਕੇ ਸਰੀਰ ਦੀ ਹਰ ਸੈੱਲ ਤੱਕ ਪਹੁੰਚਾਉਣ ਦਾ ਕਾਰਜ ਕਰਦੇ ਹਨ । ਇੱਥੇ ਇਸਦਾ ਉਪਯੋਗ ਊਰਜਾ ਪ੍ਰਾਪਤ ਕਰਨ, ਨਵੇਂ ਟਿਸ਼ੂਆਂ ਦੇ ਨਿਰਮਾਣ ਕਰਨ ਅਤੇ ਪੁਰਾਣੇ ਟਿਸ਼ੂਆਂ ਦੀ ਮੁਰੰਮਤ ਲਈ ਕੀਤਾ ਜਾਂਦਾ ਹੈ ।
ਪ੍ਰਸ਼ਨ 10.
ਸਾਹ ਕਿਰਿਆ ਲਈ ਆਕਸੀਜਨ ਪ੍ਰਾਪਤ ਕਰਨ ਦੀ ਪੱਖ ਤੋਂ ਇੱਕ ਜਲੀ ਜੀਵ ਦੇ ਟਾਕਰੇ ਵਿੱਚ ਸਥਲੀ ਜੀਵ ਕਿਸ ਪ੍ਰਕਾਰ ਲਾਭ ਵਿੱਚ ਹੈ ?
ਉੱਤਰ-
ਜਲੀ ਜੀਵ ਪਾਣੀ ਵਿਚ ਘੁਲੀ ਹੋਈ ਆਕਸੀਜਨ ਨੂੰ ਸਾਹ ਲਈ ਵਰਤਦੇ ਹਨ । ਪਾਣੀ ਵਿਚ ਘੁਲੀ ਹੋਈ ਆਕਸੀਜਨ ਦੀ ਮਾਤਰਾ ਹਵਾ ਵਿੱਚ ਮੌਜੂਦ ਆਕਸੀਜਨ ਦੀ ਮਾਤਰਾ ਦੀ ਤੁਲਨਾ ਵਿੱਚ ਬਹੁਤ ਘੱਟ ਹੈ । ਇਸ ਲਈ ਜਲੀ ਜੀਵਾਂ ਦੇ ਸਾਹ ਦੀ ਦਰ ਸਥਲੀ ਜੀਵਾਂ ਦੀ ਤੁਲਨਾ ਵਿੱਚ ਵਧੇਰੇ ਤੇਜ਼ ਹੁੰਦੀ ਹੈ । ਮੱਛੀਆਂ ਆਪਣੇ ਮੁੰਹ ਦੁਆਰਾ ਪਾਣੀ ਲੈਂਦੀਆਂ ਹਨ ਅਤੇ ਬਲ ਪੂਰਵਕ ਇਸ ਨੂੰ ਗਲਫੜੇ ਤਕ ਪਹੁੰਚਾਉਂਦੀਆਂ ਹਨ, ਜਿੱਥੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਨੂੰ ਲਹੂ ਪ੍ਰਾਪਤ ਕਰ ਲੈਂਦਾ ਹੈ ।
ਪ੍ਰਸ਼ਨ 11.
ਜੀਵਾਂ ਵਿੱਚ ਗੁਲੂਕੋਜ਼ ਦੇ ਆਕਸੀਕਰਨ ਤੋਂ ਊਰਜਾ ਪ੍ਰਾਪਤ ਕਰਨ ਦੇ ਭਿੰਨ-ਭਿੰਨ ਪੱਥ ਕੀ ਹਨ ?
ਉੱਤਰ-
ਸਾਹ ਇਕ ਗੁੰਝਲਦਾਰ ਅਤੇ ਬਹੁਤ ਜ਼ਰੂਰੀ ਪ੍ਰਕਿਰਿਆ ਹੈ । ਇਸ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦੀ ਅਦਲਾ-ਬਦਲੀ ਹੁੰਦੀ ਹੈ ਅਤੇ ਊਰਜਾ ਮੁਕਤ ਕਰਨ ਲਈ ਭੋਜਨ ਪਦਾਰਥ ਦਾ ਆਕਸੀਕਰਨ ਹੁੰਦਾ ਹੈ ।
C6H12O6 + 6O2 → 6CO2 + 6H2O + ਊਰਜਾ
ਸਾਹ ਇਕ ਜੈਵ ਰਸਾਇਣਿਕ ਕਿਰਿਆ ਹੈ । ਸਾਹ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-
(ੳ) ਆਕਸੀ ਸਾਹ ਕਿਰਿਆ – ਇਸ ਪ੍ਰਕਾਰ ਦੇ ਸਾਹ ਵਿਚ ਵਧੇਰੇ ਪ੍ਰਾਣੀ ਆਕਸੀਜਨ ਦੀ ਵਰਤੋਂ ਕਰਕੇ ਸਾਹ ਲੈਂਦੇ ਹਨ । ਇਸ ਪ੍ਰਕਿਰਿਆ ਵਿਚ ਗੁਲੂਕੋਜ਼ ਪੂਰੀ ਤਰ੍ਹਾਂ ਨਾਲ ਕਾਰਬਨ-ਡਾਈਆਕਸਾਈਡ ਅਤੇ ਪਾਣੀ ਵਿਚ ਵਿਖੰਡਿਤ ਹੋ ਜਾਂਦਾ ਹੈ । ਇਹ ਮਾਈਟੋਕਾਂਡਰੀਆ ਵਿਚ ਹੁੰਦੀ ਹੈ ।
ਕਿਉਂਕਿ ਇਹ ਪ੍ਰਕਿਰਿਆ ਹਵਾ ਦੀ ਮੌਜੂਦਗੀ ਵਿੱਚ ਹੁੰਦੀ ਹੈ ਇਸ ਲਈ ਇਸ ਨੂੰ ਆਕਸੀ ਸਾਹ ਕਿਰਿਆ ਕਹਿੰਦੇ ਹਨ ।
(ਅ) ਅਣ-ਆਕਸੀ ਸਾਹ ਕਿਰਿਆ – ਇਹ ਸਾਹ ਕਿਰਿਆ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ । ਜੀਵਾਣੂ ਅਤੇ ਯੀਸਟ ਇਸ ਕਿਰਿਆ ਰਾਹੀਂ ਸਾਹ ਕਿਰਿਆ ਕਰਦੇ ਹਨ । ਇਸ ਕਿਰਿਆ ਵਿਚ ਈਥਾਈਲ ਅਲਕੋਹਲ, CO2 ਅਤੇ ਊਰਜਾ ਪੈਦਾ ਹੁੰਦੀ ਹੈ ।
(ੲ) ਆਕਸੀਜਨ ਦੀ ਕਮੀ ਹੋ ਜਾਣ ਤੇ-ਕਈ ਵਾਰ ਸਾਡੇ ਪੇਸ਼ੀ ਸੈੱਲਾਂ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ । ਪਾਉਰੂਵੇਟ ਦੇ ਵਿਖੰਡਨ ਲਈ ਦੂਸਰਾ ਰਸਤਾ ਅਪਣਾਇਆ ਜਾਂਦਾ ਹੈ ਤਾਂ ਪਾਉਰੂਵੇਟ ਇੱਕ ਹੋਰ ਤਿੰਨ ਕਾਰਬਨ ਵਾਲੇ ਅਣੁ ਲੈਕਟਿਕ ਅਮਲ ਵਿਚ ਬਦਲ ਜਾਂਦਾ ਹੈ । ਇਸ ਕਾਰਨ ਅਕੜਾਅ (Cramps) ਹੋ ਜਾਂਦੇ ਹਨ ।
ਪ੍ਰਸ਼ਨ 12.
ਮਨੁੱਖਾਂ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਪਰਿਵਹਿਨ ਕਿਵੇਂ ਹੁੰਦਾ ਹੈ ?
ਉੱਤਰ-
ਜਦੋਂ ਅਸੀਂ ਸਾਹ ਅੰਦਰ ਲੈਂਦੇ ਹਾਂ ਤਾਂ ਸਾਡੀਆਂ ਪਸਲੀਆਂ ਉੱਪਰ ਉੱਠਦੀਆਂ ਹਨ ਅਤੇ ਡਾਇਆਫਰਾਮ ਚਪਟਾ ਹੋ ਜਾਂਦਾ ਹੈ । ਇਸ ਕਾਰਨ ਛਾਤੀ ਦੀ ਖੋੜ ਵੱਡੀ ਹੋ ਜਾਂਦੀ ਹੈ ਅਤੇ ਹਵਾ ਫੇਫੜੇ ਦੇ ਅੰਦਰ ਚਲੀ ਜਾਂਦੀ ਹੈ । ਇਹ ਐਲਵਿਓਲਾਈ ਨੂੰ ਭਰ ਲੈਂਦੀ ਹੈ । ਲਹੁ ਸਾਰੇ ਸਰੀਰ ਵਿੱਚ CO2 ਨੂੰ ਐਲਵਿਓਲਾਈ ਵਿਚ ਛੱਡਣ ਲਈ ਲਿਆਉਂਦਾ ਹੈ । ਐਲਵਿਓਲਾਈ ਲਹੂ ਵਹਿਣੀ ਵਿੱਚੋਂ ਆਕਸੀਜਨ ਲੈ ਕੇ ਸਰੀਰ ਦੇ ਸਾਰੇ ਸੈੱਲਾਂ ਤਕ ਪੁੱਜਦਾ ਹੈ । ਸਾਹ ਚੱਕਰ ਦੇ ਸਮੇਂ ਜਦੋਂ ਹਵਾ ਅੰਦਰ ਅਤੇ ਬਾਹਰ ਹੁੰਦੀ ਹੈ ਤਾਂ ਫੇਫੜਾ ਹਵਾ ਦਾ ਅਵਸ਼ਿਸ਼ਟ ਆਇਤਨ ਰੱਖਦੇ ਹਨ । ਇਸ ਵਿਚ ਆਕਸੀਜਨ ਦੇ ਸੋਖਣ ਅਤੇ ਕਾਰਬਨ-ਡਾਈਆਕਸਾਈਡ ਦੇ ਬਾਹਰ ਨਿਕਲਣ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ ।
ਪ੍ਰਸ਼ਨ 13.
ਗੈਸਾਂ ਦੇ ਵਟਾਂਦਰੇ ਲਈ ਵਧੇਰੇ ਖੇਤਰਫਲ ਪ੍ਰਾਪਤ ਕਰਨ ਲਈ ਮਨੁੱਖੀ ਫੇਫੜਿਆਂ ਦੀ ਬਣਤਰ ਵਿੱਚ ਕੀ ਖ਼ਾਸ ਗੁਣ ਹੈ ? ਕਿਵੇਂ ਡਿਜ਼ਾਈਨ ਕੀਤਾ ਗਿਆ ਹੈ ?
ਉੱਤਰ-
ਜਦੋਂ ਅਸੀਂ ਸਾਹ ਅੰਦਰ ਲੈਂਦੇ ਹਾਂ ਤਾਂ ਸਾਡੀਆਂ ਪਸਲੀਆਂ ਉੱਪਰ ਉੱਠਦੀਆਂ ਹਨ । ਇਹ ਬਾਹਰ ਵੱਲ ਝੁਕ ਜਾਂਦੀ ਹੈ । ਇਸ ਸਮੇਂ ਡਾਇਆਫਰਾਮ ਦੀਆਂ ਪੇਸ਼ੀਆਂ ਸੁੰਗੜਦੀਆਂ ਹਨ ਅਤੇ ਪੇਟ ਦੀਆਂ ਪੇਸ਼ੀਆਂ ਸਥਿਲ ਹੋ ਜਾਂਦੀਆਂ ਹਨ । ਇਸ ਨਾਲ ਛਾਤੀ ਦੀ ਗੁਹਾ ਦਾ ਖੇਤਰਫਲ ਵੱਧ ਜਾਂਦਾ ਹੈ ਅਤੇ ਨਾਲ ਹੀ ਫੇਫੜਿਆਂ ਦਾ ਖੇਤਰਫਲ ਵੀ ਵੱਧ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਸਾਹ ਪੱਥ ਤੋਂ ਹਵਾ ਅੰਦਰ ਆ ਕੇ ਫੇਫੜਿਆਂ ਵਿਚ ਭਰ ਜਾਂਦੀ ਹੈ ।
ਪ੍ਰਸ਼ਨ 14.
ਮਨੁੱਖ ਵਿੱਚ ਪਰਿਵਹਿਨ ਪ੍ਰਣਾਲੀ ਦੇ ਘਟਕ ਕਿਹੜੇ ਹਨ ? ਇਨ੍ਹਾਂ ਘਟਕਾਂ ਦੇ ਕੀ ਕਾਰਜ ਹਨ ?
ਉੱਤਰ-
ਮਨੁੱਖ ਵਿਚ ਪਰਿਵਹਿਨ ਪ੍ਰਣਾਲੀ ਦੇ ਪ੍ਰਮੁੱਖ ਘਟਕ ਹਨ-ਦਿਲ, ਧਮਨੀਆਂ, ਸ਼ਿਰਾਵਾਂ, ਕੋਸ਼ਕਾਵਾਂ, ਲਹੂ, ਲਸੀਕਾ । ਇਨ੍ਹਾਂ ਦੇ ਕੰਮ ਇਸ ਪ੍ਰਕਾਰ ਹਨ-
- ਦਿਲ ਇਕ ਪੰਪ ਹੁੰਦਾ ਹੈ ਜੋ ਲਗਾਤਾਰ ਪੂਰੇ ਸਰੀਰ ਨੂੰ ਹੂ ਦੀ ਸਪਲਾਈ ਕਰਦਾ ਹੈ ।
- ਧਮਨੀਆਂ (Arteries) ਮੋਟੀ ਕਿੱਤੀ ਵਾਲੀਆਂ ਲਹੁ ਨਾਲੀਆਂ ਹੁੰਦੀਆਂ ਹਨ ਜੋ ਦਿਲ ਦੇ ਸਾਰੇ ਅੰਗਾਂ ਨੂੰ ਲਹੂ ਪਹੁੰਚਾਉਂਦੀਆਂ ਹਨ ।
- ਸ਼ਿਰਾਵਾਂ (Veins) ਪਤਲੀ ਛਿੱਤੀ ਵਾਲੀਆਂ ਲਹੂ ਨਾਲੀਆਂ ਹਨ ਜੋ ਲਹੂ ਨੂੰ ਸਰੀਰ ਦੇ ਸਾਰੇ ਭਾਗਾਂ ਤੋਂ ਦਿਲ ਤਕ ਵਾਪਸ ਲਿਆਉਂਦੀਆਂ ਹਨ ।
- ਕੇਸ਼ਕਾਵਾਂ (Cappilaries) ਬਹੁਤ ਹੀ ਪਤਲੀਆਂ ਤੇ ਤੰਗ ਨਾਲੀਆਂ ਹਨ ਜੋ ਧਮਨੀਆਂ ਨੂੰ ਸ਼ਿਰਾਵਾਂ ਨਾਲ ਜੋੜਦੀਆਂ ਹਨ ।
- ਲਹੂ (Blood) ਇਕ ਤਰਲ ਸੰਯੋਜੀ ਉੱਤਕ ਹੈ ਜੋ ਭੋਜਨ ਆਕਸੀਜਨ, ਫੋਕਟ ਪਦਾਰਥਾਂ ਜਿਵੇਂ ਕਾਰਬਨ-ਡਾਈਆਕਸਾਈਡ ਅਤੇ ਯੂਰੀਆ, ਲੂਣ, ਐਂਜ਼ਾਈਮ ਅਤੇ ਹਾਰਮੋਨਾਂ ਨੂੰ ਸਰੀਰ ਦੇ ਇਕ ਭਾਗ ਤੋਂ ਦੂਜੇ ਭਾਗ ਤਕ ਲੈ ਜਾਂਦੇ ਹਨ ।
- ਲਸੀਕਾ (lymph) ਇਕ ਤਰਲ ਪਦਾਰਥ ਹੈ ਜੋ ਹੇਠ ਲਿਖੇ ਕੰਮ ਕਰਦਾ ਹੈ
- ਲਸੀਕਾ ਟਿਸ਼ੂਆਂ ਤੱਕ ਭੋਜਨ ਪਦਾਰਥਾਂ ਦਾ ਸੰਵਹਿਣ ਕਰਦੀ ਹੈ ।
- ਟਿਸ਼ੂਆਂ ਤੋਂ ਉਤਸਰਜੀ ਪਦਾਰਥਾਂ ਨੂੰ ਇਕੱਠਾ ਕਰਦੀ ਹੈ ।
- ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰਕੇ ਸਰੀਰ ਦੀ ਰੱਖਿਆ ਕਰਦੀ ਹੈ ।
- ਸਰੀਰ ਦੇ ਜ਼ਖ਼ਮ ਭਰਨ ਵਿਚ ਸਹਾਇਤਾ ਕਰਦੀ ਹੈ ।
- ਪਚੇ ਵਸਾ ਦਾ ਸੋਖਣ ਕਰਕੇ ਸਰੀਰ ਦੇ ਵੱਖ-ਵੱਖ ਭਾਗਾਂ ਤਕ ਲੈ ਜਾਂਦੀ ਹੈ ।
ਪ੍ਰਸ਼ਨ 15.
ਥਣਧਾਰੀਆਂ ਅਤੇ ਪੰਛੀਆਂ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਥਣਧਾਰੀਆਂ ਅਤੇ ਪੰਛੀਆਂ ਵਿਚ ਉੱਚ ਤਾਪਮਾਨ ਨੂੰ ਬਣਾਈ ਰੱਖਣ ਲਈ ਹੋਰਾਂ ਦੀ ਤੁਲਨਾ ਵਿੱਚ ਵਧੇਰੇ ਉਰਜਾ ਦੀ ਜ਼ਰੂਰਤ ਹੁੰਦੀ ਹੈ । ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਦਿਲ ਦੇ ਸੱਜੇ ਅਤੇ ਖੱਬੇ ਪਾਸੇ ਵਿਚ ਆਪਸ ਵਿਚ ਮਿਲਣ ਤੋਂ ਰੋਕਣਾ ਬਹੁਤ ਹੀ ਜ਼ਰੂਰੀ ਹੈ । ਇਸ ਪ੍ਰਕਾਰ ਦਾ ਵਟਾਂਦਰਾ ਸਰੀਰ ਨੂੰ ਆਕਸੀਜਨ ਦੀ ਪੂਰਤੀ ਕਰਦਾ ਹੈ ।
ਪ੍ਰਸ਼ਨ 16.
ਉੱਚ ਸੰਗਠਿਤ ਪੌਦਿਆਂ ਵਿਚ ਪਰਿਵਹਿਨ ਪ੍ਰਣਾਲੀ ਦੇ ਕਿਹੜੇ ਘਟਕ ਹਨ ?
ਉੱਤਰ-
ਉੱਚ ਸੰਗਠਿਤ ਪੌਦਿਆਂ ਵਿਚ ਪਰਿਵਹਿਨ ਪ੍ਰਣਾਲੀ ਦੇ ਘਟਕ ਹੇਠ ਲਿਖੇ ਹਨ
- ਜਾਈਮ (Xylem) – ਇਹ ਘਟਕ ਪੌਦਿਆਂ ਦੀਆਂ ਜੜ੍ਹਾਂ ਤੋਂ ਪੱਤਿਆਂ ਤੱਕ ਪਾਣੀ ਅਤੇ ਖਣਿਜ ਲੂਣਾਂ ਦਾ ਸੰਵਹਿਣ ਕਰਦਾ ਹੈ ।
- ਫਲੋਇਮ (Phloem) – ਇਹ ਘਟਕ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੇ ਨਤੀਜੇ ਵਜੋਂ ਪੱਤਿਆਂ ਵਿਚ ਬਣੇ ਕਾਰਬਨਿਕ ਭੋਜਨ ਪਦਾਰਥਾਂ ਅਤੇ ਪੌਦੇ ਹਾਰਮੋਨਸ (Plant harmones) ਦਾ ਪੌਦਿਆਂ ਦੇ ਹੋਰ ਭਾਗਾਂ ਤਕ ਵਹਿਣ ਕਰਦਾ ਹੈ ।
ਪ੍ਰਸ਼ਨ 17.
ਪੌਦਿਆਂ ਵਿੱਚ ਪਾਣੀ ਅਤੇ ਖਣਿਜੀ ਲੂਣਾਂ ਦਾ ਵਹਿਨ ਕਿਵੇਂ ਹੁੰਦਾ ਹੈ ?
ਉੱਤਰ-
ਪੌਦੇ ਸਰੀਰ ਦੇ ਨਿਰਮਾਣ ਲਈ ਜ਼ਰੂਰੀ ਪਾਣੀ ਅਤੇ ਹੋਰ ਜ਼ਰੂਰੀ ਖਣਿਜ ਲੂਣਾਂ ਨੂੰ ਆਪਣੇ ਨੇੜਲੀ ਮਿੱਟੀ ਵਿਚੋਂ ਪ੍ਰਾਪਤ ਕਰਦੇ ਹਨ ।
(1) ਪਾਣੀ – ਹਰ ਪਾਣੀ ਲਈ ਪਾਣੀ ਜੀਵਨ ਦਾ ਆਧਾਰ ਹੈ | ਪੌਦਿਆਂ ਵਿਚ ਪਾਣੀ ਜਾਈਮ ਟਿਸ਼ੂਆਂ ਦੁਆਰਾ ਸਾਰੇ ਭਾਗਾਂ ਵਿਚ ਜਾਂਦਾ ਹੈ । ਜੜਾਂ ਵਿੱਚ ਧਾਗੇ ਵਰਗੀਆਂ ਬਾਰੀਕ ਰਚਨਾਵਾਂ ਦੀ ਬਹੁ-ਗਿਣਤੀ ਹੁੰਦੀ ਹੈ । ਇਨ੍ਹਾਂ ਨੂੰ ਮੁਲਰੋਮ (Root hair) ਕਿਹਾ ਜਾਂਦਾ ਹੈ । ਇਹ ਮਿੱਟੀ ਵਿਚ ਮੌਜੂਦ ਪਾਣੀ ਨਾਲ ਸਿੱਧੇ ਸੰਬੰਧਿਤ ਹੁੰਦੇ ਹਨ | ਮਰੋਮ ਵਿਚ ਜੀਵ ਪਦਾਰਥਾਂ ਦੀ ਸਾਂਦਰਤਾ ਮਿੱਟੀ ਵਿਚ ਪਾਣੀ ਦੇ ਘੋਲ ਦੀ ਤੁਲਨਾ ਵਿੱਚ ਵਧੇਰੇ ਹੁੰਦੀ ਹੈ । ਪਰਾਸਰਣ ਦੇ
ਗੁਰੂਤਵ ਦਾ ਕਾਰਨ ਪਾਣੀ ਮੂਲਰੋਮਾਂ ਵਿੱਚ ਚਲਿਆ ਜਾਂਦਾ ਹੈ ਪਰ ਇਸ ਪਾਣੀ ਤੇ ਖਿਚਾਓ : ਨਾਲ ਮਲਰੋਮ ਦੇ ਜੀਵ ਪਦਾਰਥ ਦੀ ਸਾਂਦਰਤਾ ਵਿਚ ਕਮੀ ਆ ਜਾਂਦੀ ਹੈ ਅਤੇ ਉਹ ਸੈੱਲ ਵਿਚ ਚਲਿਆ ਜਾਂਦਾ ਹੈ । ਇਹ ਕੂਮ ਲਗਾਤਾਰ ਚਲਦਾ ਰਹਿੰਦਾ ਹੈ ਜਿਸ ਕਾਰਨ ਪਾਣੀ ਜ਼ਾਈਲਮ ਨਾਲੀਆਂ ਵਿਚ ਪੁੱਜ ਜਾਂਦਾ ਹੈ । ਕੁੱਝ ਪੌਦਿਆਂ ਵਿਚ ਪਾਣੀ 10 ਤੋਂ 100 ਮੀ. ਪ੍ਰਤੀ ਮਿੰਟ ਦੀ ਗਤੀ ਨਾਲ ਉੱਪਰ ਚੜ੍ਹ ਜਾਂਦਾ ਹੈ ।
(2) ਖਣਿਜ – ਪੇੜ-ਪੌਦਿਆਂ ਨੂੰ ਖਣਿਜਾਂ ਦੀ ਪੂਰਤੀ ਅਜੈਵਿਕ ਰੂਪ ਵਿਚ ਕਰਨੀ ਹੁੰਦੀ ਹੈ । ਨਾਈਟਰੇਟ, ਫਾਸਫੇਟ ਆਦਿ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਜੜ੍ਹਾਂ ਦੇ ਮਾਧਿਅਮ ਤੋਂ ਪੌਦਿਆਂ ਵਿਚ ਪ੍ਰਵੇਸ਼ ਹੋ ਜਾਂਦੇ ਹਨ । ਇਹ ਪਾਣੀ ਦੇ ਮਾਧਿਅਮ ਰਾਹੀਂ ਸਿੱਧੇ ਜੜ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ । ਪਾਣੀ ਅਤੇ ਖਣਿਜ ਮਿਲ ਕੇ ਜਾਈਲਮ ਟਿਸ਼ੂ ਤੱਕ ਪੁੱਜ ਜਾਂਦੇ ਹਨ ਅਤੇ ਉੱਥੋਂ ਬਾਕੀ ਭਾਗਾਂ ਤੱਕ ਪੁੱਜ ਜਾਂਦੇ ਹਨ ।
ਪਾਣੀ ਤੇ ਹੋਰ ਖਣਿਜ ਲੂਣ ਜ਼ਾਈਲਮ ਦੇ ਦੋ ਪ੍ਰਕਾਰ ਦੇ ਅਣੂਆਂ ਵਹਿਣੀਆਂ ਅਤੇ ਵਹਿਕਾਵਾਂ ਰਾਹੀਂ ਜੜਾਂ ਤੋਂ ਪੱਤਿਆਂ ਤਕ ਪਹੁੰਚਾਏ ਜਾਂਦੇ ਹਨ । ਇਹ ਦੋਵੇਂ ਮ੍ਰਿਤ ਅਤੇ ਸਥੂਲ ਸੈੱਲ ਕੰਧ ਨਾਲ ਯੁਕਤ ਹੁੰਦੇ ਹਨ | ਵਹਿਣੀਆਂ ਲੰਬੀਆਂ, ਪਤਲੀਆਂ, ਵੇਲਨਾਕਾਰ ਹਨ ਜਿਨ੍ਹਾਂ ਵਿਚ ਗਰਤ ਹੁੰਦੇ ਹਨ | ਪਾਣੀ ਇਨ੍ਹਾਂ ਵਿਚੋਂ ਹੋ ਕੇ ਇਕ ਵਾਹਿਣੀ ਤੋਂ ਦੂਸਰੀ ਵਾਹਿਣੀ · ਵਿੱਚ ਜਾਂਦਾ ਹੈ । ਪੌਦਿਆਂ ਲਈ ਜ਼ਰੂਰੀ ਖਣਿਜ, ਨਾਈਟਰੇਟ ਅਤੇ ਫਾਸਫੇਟ ਅਕਾਰਬਨਿਕ ਲੂਣਾਂ ਦੇ ਰੂਪ ਵਿਚ ਮੂਲਰੋਮ ਦੁਆਰਾ ਘੁਲਿਤ ਅਵਸਥਾ ਵਿਚ ਸੋਖਿਤ ਕਰ ਕੇ ਜੜ੍ਹਾਂ ਤੱਕ ਪਹੁੰਚਾਏ ਜਾਂਦੇ ਹਨ । ਇਹ ਜੜ੍ਹਾਂ ਜ਼ਾਈਲਮ ਟਿਸ਼ੂਆਂ ਤੋਂ ਉਨ੍ਹਾਂ ਨੂੰ ਪੱਤਿਆਂ ਤਕ ਪਹੁੰਚਾਉਂਦੀਆਂ ਹਨ ।
ਪ੍ਰਸ਼ਨ 18.
ਪੌਦਿਆਂ ਵਿਚ ਖ਼ੁਰਾਕ ਦਾ ਸਥਾਨਾਂਤਰਣ ਕਿਵੇਂ ਹੁੰਦਾ ਹੈ ?
ਉੱਤਰ-
ਪੌਦਿਆਂ ਦੀਆਂ ਪੱਤੀਆਂ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾ ਆਪਣਾ ਭੋਜਨ ਤਿਆਰ ਕਰਦੀਆਂ ਹਨ । ਪ੍ਰਕਾਸ਼ ਸੰਸ਼ਲੇਸ਼ਣ ਦੇ ਘੁਲੇ ਉਤਪਾਦਾਂ ਦਾ ਵਹਿਣ ਸਥਾਨਅੰਤਰਣ ਕਹਾਉਂਦਾ ਹੈ । ਇਹ ਕਾਰਜ ਸੰਵਹਿਣ ਟਿਸ਼ੂ ਦੇ ਫਲੋਇਮ ਨਾਮਕ ਭਾਗ ਦੁਆਰਾ ਕੀਤਾ ਜਾਂਦਾ ਹੈ । ਫਲੋਇਮ ਇਸ ਕਾਰਜ ਤੋਂ ਇਲਾਵਾ ਅਮੀਨੋ ਐਸਿਡ ਅਤੇ ਹੋਰ ਪਦਾਰਥਾਂ ਦਾ ਪਰਿਵਹਿਣ ਵੀ ਕਰਦਾ ਹੈ । ਇਨ੍ਹਾਂ ਪਦਾਰਥਾਂ ਨੂੰ ਖ਼ਾਸ ਤੌਰ ‘ਤੇ ਜੜ ਦੇ ਭੰਡਾਰਨ ਅੰਗਾਂ, ਫਲਾਂ, ਬੀਜ਼ਾਂ ਅਤੇ ਵਾਧੇ ਵਾਲੇ ਅੰਗਾਂ ਵਿਚ ਲਿਜਾਏ ਜਾਂਦੇ ਹਨ । ਭੋਜਨ ਅਤੇ ਹੋਰ ਪਦਾਰਥਾਂ ਦਾ ਸਥਾਨਅੰਤਰਣ ਨਾਲ ਦੇ ਸਾਥੀ ਸੈੱਲ ਦੀ ਸਹਾਇਤਾ ਨਾਲ ਚਾਲਨੀ ਨਾਲੀ ਦੇ ਉੱਪਰ ਵੱਲ ਅਤੇ ਪਾਸਿਆਂ ਦੋਵੇਂ ਦਿਸ਼ਾਵਾਂ ਵਿੱਚ ਹੁੰਦਾ ਹੈ ।
ਫਲੋਇਮ ਵਿਚ ਸਥਾਨ ਅੰਤਰਨ ਦਾ ਕਾਰਜ ਜਾਈਲਮ ਦੇ ਉਲਟ ਹੁੰਦਾ ਹੈ । ਇਹ ਉਰਜਾ ਦੀ ਵਰਤੋਂ ਨਾਲ ਪੂਰਾ ਹੁੰਦਾ ਹੈ । ਸ਼ੁਕਰੋਜ਼ ਵਰਗੇ ਪਦਾਰਥੇ ਫਲੋਇਮ ਟਿਸ਼ੂ ਵਿਚ ਏ. ਟੀ. ਪੀ. ਤੋਂ ਪ੍ਰਾਪਤ ਉਰਜਾ ਤੋਂ ਹੀ ਸਥਾਨ ਅੰਤਰਿਤ ਹੁੰਦੇ ਹਨ । ਇਹ ਦਬਾਅ ਪਦਾਰਥਾਂ ਨੂੰ ਫਲੋਇਮ ਤੋਂ ਉਸ ਟਿਸ਼ੂ ਤੱਕ ਲੈ ਜਾਂਦਾ ਹੈ ਜਿੱਥੇ ਦਬਾਅ ਘੱਟ ਹੋਵੇ । ਇਹ ਪੌਦਿਆਂ ਦੀ ਲੋੜ ਅਨੁਸਾਰ ਪਦਾਰਥਾਂ ਦਾ ਸਥਾਨ ਅੰਤਰਨ ਹੈ । ਬਸੰਤ ਰੁੱਤ ਆਉਣ ਤੇ ਇਹੀ ਜੜ੍ਹ ਅਤੇ ਤਣੇ ਦੇ ਟਿਸ਼ੂਆਂ ਵਿਚ ਭੰਡਾਰਿਤ ਸ਼ਕਲਾਂ ਦਾ ਸਥਾਨ ਅੰਤਰਨ ਕਲੀਆਂ ਵਿਚ ਕਰਾਉਂਦਾ ਹੈ ਜਿਸ ਨੂੰ ਵਾਧੇ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 19.
ਨੈਫ਼ਰਾਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਗੁਰਦਿਆਂ ਵਿਚ ਆਧਾਰੀ ਫਿਲਟਰੀਕਰਨ ਇਕਾਈ ਬਹੁਤ ਬਾਰੀਕ ਕਿੱਤੀ ਲਹੁ ਕੋਸ਼ਿਕਾਵਾਂ ਦਾ ਗੁੱਛਾ ਹੁੰਦਾ ਹੈ । ਗੁਰਦੇ ਵਿੱਚ ਹਰ ਕੇਸ਼ਿਕਾ ਗੁੱਛਾ ਇੱਕ ਨਾਲੀ ਦੇ
ਕਪ ਦੇ ਆਕਾਰ ਦੇ ਸਿਰੇ ਦੇ ਅੰਦਰ ਹੁੰਦਾ ਹੈ । ਇਹ ਸ਼ਾਖਾ ਨਾਲੀਆਂ ਛੁਣੇ ਹੋਏ ਮੂਤਰ ਨੂੰ ਫਿਲਟਰੀਕਰਨ ਕਰਦੀਆਂ ਹਨ । ਹਰ ਗੁਰਦੇ ਵਿਚ ਅਜਿਹੇ ਕਈ ਫਿਲਟਰੀਕਰਨ ਇਕਾਈਆਂ ਹੁੰਦੀਆਂ ਜਿਨ੍ਹਾਂ ਨੂੰ ਨੈਫਰਾਨ ਕਹਿੰਦੇ ਹਨ । ਇਹ ਆਪਸ ਵਿੱਚ ਨੇੜੇ-ਨੇੜੇ ਪੈਕ ਰਹਿੰਦੇ ਹਨ । ਸ਼ੁਰੂ ਵਿਚ ਅਮੀਨੋ ਐਸਿਡ, ਗੁਲੂਕੋਜ਼, ਲੂਣ, ਪਾਣੀ ਆਦਿ ਕੁਝ ਪਦਾਰਥ ਫਿਲਟਰੀਕਰਨ ਵਿਚ ਰਹਿ ਜਾਂਦੇ ਹਨ, ਪਰ ਜਿਵੇਂ-ਜਿਵੇਂ ਮੂਤਰ ਇਸ ਵਿੱਚ ਪ੍ਰਵਾਹਿਤ ਹੁੰਦਾ ਹੈ ਇਨ੍ਹਾਂ ਪਦਾਰਥਾਂ ਦਾ ਚੁਣਿਆ ਹੋਇਆ ਛਾਣਨ ਹੁੰਦਾ ਹੈ, ਗੁਰਦਿਆਂ ਨੂੰ ਡਾਇਆਸਿਸ ਦਾ ਥੈਲਾ ਵੀ ਕਹਿੰਦੇ ਹਨ । ਲਹੂ ਵਿਚ ਮੌਜੂਦ ਪ੍ਰੋਟੀਨ ਦੇ ਅਣੂ ਵੱਡੇ ਹੋਣ ਦੇ ਕਾਰਨ ਛਾਣ ਨਹੀਂ ਹੁੰਦੇ । ਗੁਲੂਕੋਜ਼ ਅਤੇ ਲੂਣ ਦੇ ਅਣੂ ਛੋਟੇ ਹੋਣ ਦੇ ਕਾਰਨ ਛਣ ਜਾਂਦੇ ਹਨ ।
ਪ੍ਰਸ਼ਨ 20.
ਮਲ ਉਤਪਾਦਾਂ ਤੋਂ ਛੁਟਕਾਰਾ ਪਾਉਣ ਲਈ ਪੌਦੇ ਕਿਹੜੀਆਂ ਵਿਧੀਆਂ ਵਰਤਦੇ ਹਨ ?
ਉੱਤਰ-
ਪੌਦਿਆਂ ਵਿਚ, ਉਤਸਰਜੀ ਉਤਪਾਦ ਹਨ-ਕਾਰਬਨ-ਡਾਈਆਕਸਾਈਡ, ਆਕਸੀਜਨ, ਜਲਵਾਸ਼ਪਾਂ ਦੀ ਵੱਧ ਮਾਤਰਾ, ਤਰ੍ਹਾਂ-ਤਰ੍ਹਾਂ ਦੇ ਲੂਣ, ਰੇਜ਼ੀਨ, ਟੇਨੀਨ, ਲੈਟੇਕਸ ਆਦਿ ।
ਪੌਦਿਆਂ ਵਿੱਚ ਉਤਸਰਜਨ ਦੇ ਲਈ ਕੋਈ ਵਿਸ਼ੇਸ਼ ਅੰਗ ਨਹੀਂ ਹੁੰਦਾ । ਉਨ੍ਹਾਂ ਵਿੱਚ ਅਪਸ਼ਿਸ਼ਟ ਪਦਾਰਥ ਰਵਿਆਂ ਦੇ ਰੂਪ ਵਿੱਚ ਇਕੱਠੇ ਹੋ ਜਾਂਦੇ ਹਨ ਜੋ ਕਿ ਪੌਦਿਆਂ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦੇ । ਪੌਦਿਆਂ ਦੇ ਸਰੀਰ ਤੋਂ ਛਾਲ ਵੱਖ ਹੋਣ ਤੇ ਅਤੇ ਪੱਤਿਆਂ ਦੇ ਡਿੱਗਣ ਤੇ ਇਹ ਪਦਾਰਥ ਨਿਕਲ ਜਾਂਦੇ ਹਨ | ਕਾਰਬਨ-ਡਾਈਆਕਸਾਈਡ ਸਾਹ ਕਿਰਿਆ ਦਾ ਉਤਸਰਜੀ ਉਤਪਾਦ ਹੈ ਜਿਸ ਦਾ ਪ੍ਰਯੋਗ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿਚ ਕਰ ਲਿਆ ਜਾਂਦਾ ਹੈ । ਵਾਧੂ ਜਲ-ਵਾਸ਼ਪ ਵਾਸ਼ਪ ਉਸਰਜਨ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ । ਆਕਸੀਜਨ ਨੂੰ ਸਟੋਮੇਟਾ ਦੁਆਰਾ ਵਾਤਾਵਰਨ ਵਿਚ ਛੱਡ ਦਿੱਤਾ ਜਾਂਦਾ ਹੈ । ਵਧੇਰੇ ਲੂਣ ਜਲ ਵਾਸ਼ਪਾਂ ਦੇ ਮਾਧਿਅਮ ਦੁਆਰਾ ਉਤਸਰਜਿਤ ਕਰ ਦਿੱਤੇ ਜਾਂਦੇ ਹਨ | ਕੁਝ ਉਤਸਰਜੀ ਪਦਾਰਥ ਫਲਾਂ, ਫੁੱਲਾਂ ਅਤੇ ਬੀਜਾਂ ਦੁਆਰਾ ਉਤਸਰਜਿਤ ਕਰ ਦਿੱਤੇ ਜਾਂਦੇ ਹਨ । ਜਲੀ ਪੌਦੇ ਉਤਸਰਜੀ ਪਦਾਰਥਾਂ ਨੂੰ ਸਿੱਧੇ ਪਾਣੀ ਵਿਚ ਹੀ ਉਤਸਰਜਿਤ ਕਰ ਦਿੰਦੇ ਹਨ ।
ਪ੍ਰਸ਼ਨ 21.
ਮੂਤਰ ਬਣਨ ਦੀ ਮਾਤਰਾ ਕਿਵੇਂ ਨਿਯਮਿਤ ਹੁੰਦੀ ਹੈ ?
ਉੱਤਰ-
ਮੂਤਰ ਬਣਨ ਦੀ ਮਾਤਰਾ ਇਸ ਪ੍ਰਕਾਰ ਨਿਯੰਤਰਿਤ ਕੀਤੀ ਜਾਂਦੀ ਹੈ ਕਿ ਜਲ ਦੀ ਮਾਤਰਾ ਦਾ ਸਰੀਰ ਵਿੱਚ ਸੰਤੁਲਨ ਬਣਿਆ ਰਹੇ । ਪਾਣੀ ਦੀ ਬਾਹਰ ਕੱਢਣ ਵਾਲੀ ਮਾਤਰਾ ਇਸ ਆਧਾਰ ‘ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਕਿੰਨਾ ਘੁਲਿਆ ਫਾਲਤੂ ਪਦਰਾਥ ਉਤਸਰਜਿਤ ਕਰਨਾ ਹੈ । ਫਾਲਤੂ ਪਾਣੀ ਦਾ ਗੁਰਦੇ ਵਿੱਚ ਮੁੜ ਸੋਖਿਤ ਕਰ ਲਿਆ ਜਾਂਦਾ ਹੈ ਅਤੇ ਉਸਦਾ ਮੁੜ ਉਪਯੋਗ ਹੋ ਜਾਂਦਾ ਹੈ ।