Punjab State Board PSEB 10th Class Science Book Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ? Textbook Exercise Questions and Answers.
PSEB Solutions for Class 10 Science Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?
PSEB 10th Class Science Guide ਜੀਵ ਪ੍ਰਜਣਨ ਕਿਵੇਂ ਕਰਦੇ ਹਨ? Textbook Questions and Answers
ਪ੍ਰਸ਼ਨ 1.
ਅਲਿੰਗੀ ਜਣਨ ਬਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ ਉਹ ਹੈ :
(ਉ) ਅਮੀਬਾ
(ਅ) ਯੀਸਟ
(ੲ) ਪਲਾਜਮੋਡੀਅਮ
(ਸ) ਲੇਸ਼ਮਾਨੀਆ ।
ਉੱਤਰ-
(ਅ) ਯੀਸਟ (Yeast) ।
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ ਨਹੀਂ :
(ਉ) ਅੰਡਕੋਸ਼
(ਅ) ਗਰਭਕੋਸ਼
(ੲ) ਸ਼ੁਕਰਾਣੂ ਵਾਹਿਣੀ
(ਸ) ਫੈਲੋਪੀਅਨ ਟਿਊਬ ।
ਉੱਤਰ-
(ੲ) ਸ਼ੁਕਰਾਣੂ ਵਾਹਿਣੀ ।
ਪ੍ਰਸ਼ਨ 3.
ਪਰਾਗ ਕੋਸ਼ ਵਿੱਚ ਹੁੰਦਾ ਹੈ :-
(ਉ) ਹਰੀਆਂ ਪੱਤੀਆਂ
(ਅ) ਬੀਜ ਅੰਡ
(ਏ) ਇਸਤਰੀ ਕੇਸਰ
(ਸ) ਪਰਾਗ ਕਣ ।
ਉੱਤਰ-
(ਸ) ਪਰਾਗ ਕਣ ।
ਪ੍ਰਸ਼ਨ 4.
ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੇ ਕੀ ਲਾਭ ਹਨ ?
ਉੱਤਰ-
ਲਿੰਗੀ ਜਣਨ ਹੇਠ ਲਿਖੇ ਕਾਰਨਾਂ ਤੋਂ ਅਲਿੰਗੀ ਜਣਨ ਦੀ ਤੁਲਨਾ ਵਿੱਚ ਲਾਭਕਾਰੀ ਹੈ-
- ਲਿੰਗੀ ਜਣਨ ਵਿਚ ਨਰ ਅਤੇ ਮਾਦਾ ਤੋਂ ਪ੍ਰਾਪਤ ਹੋਣ ਵਾਲੇ ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਨਿਸ਼ੇਚਨ ਤੋਂ ਲਿੰਗੀ ਜਣਨ ਹੁੰਦਾ ਹੈ ਕਿਉਂਕਿ ਇਹ ਦੋ ਭਿੰਨ ਪਾਣੀਆਂ ਤੋਂ ਪ੍ਰਾਪਤ ਹੁੰਦੇ ਹਨ ਇਸ ਲਈ ਸੰਤਾਨ ਵਿਸ਼ੇਸ਼ਤਾਵਾਂ ਦੀ ਵਿਵਿਧਤਾ ਨੂੰ ਪ੍ਰਗਟ ਕਰਦੇ ਹਨ ।
- ਲਿੰਗੀ ਜਣਨ ਤੋਂ ਗੁਣ ਸੂਤਰਾਂ ਦੇ ਨਵੇਂ ਜੋੜੇ ਬਣਦੇ ਹਨ । ਇਸ ਨਾਲ ਵਿਕਾਸਵਾਦ ਦੀ ਦਿਸ਼ਾ ਨੂੰ ਨਵੇਂ ਆਯਾਮ ਪ੍ਰਾਪਤ ਹੁੰਦੇ ਹਨ । ਇਸ ਨਾਲ ਜੀਵਾਂ ਵਿਚ ਵਧੀਆ ਗੁਣਾਂ ਦੇ ਪੈਦਾ ਹੋਣ ਦੇ ਅਵਸਰ ਵੱਧ ਜਾਂਦੇ ਹਨ ।
ਪ੍ਰਸ਼ਨ 5.
ਮਨੁੱਖ ਵਿੱਚ ਪਤਾਲੂਆਂ ਦੇ ਕੀ ਕਾਰਜ ਹਨ ?
ਉੱਤਰ-
ਮਨੁੱਖ ਵਿੱਚ ਪਤਾਲੂਆਂ ਦੇ ਕਾਰਜ-ਪਤਾਲ ਵਿਚ ਨਰ ਜਣਨ-ਸੈੱਲ ਸ਼ੁਕਰਾਣੂ ਦਾ ਨਿਰਮਾਣ ਹੁੰਦਾ ਹੈ । ਟੈਸਟੋਸਟੀਰੋਨ ਹਾਰਮੋਨ ਦੇ ਉਤਪਾਦਨ ਅਤੇ ਰਿਸਾਓ ਵਿਚ ਪਤਾਲੂ ਦੀ ਮਹੱਤਵਪੂਰਨ ਭੂਮਿਕਾ ਹੈ ।
ਪ੍ਰਸ਼ਨ 6.
ਮਾਹਵਾਰੀ ਕਿਉਂ ਹੁੰਦੀ ਹੈ ?
ਉੱਤਰ-
ਜੇ ਮਾਦਾ ਸਰੀਰ ਵਿਚ ਨਿਸ਼ੇਚਨ ਨਹੀਂ ਹੁੰਦਾ ਤਾਂ ਅੰਡਾ-ਸੈੱਲ ਲਗਭਗ ਇਕ ਦਿਨ ਤਕ ਜੀਵਤ ਰਹਿੰਦਾ ਹੈ । ਅੰਡਕੋਸ਼ ਹਰ ਮਹੀਨੇ ਇਕ ਅੰਡੇ ਦਾ ਨਿਰਮਾਣ ਕਰਦਾ ਹੈ ਅਤੇ ਨਿਸ਼ੇਚਿਤ ਅੰਡੇ ਦੀ ਪ੍ਰਾਪਤੀ ਲਈ ਗਰਭਕੋਸ਼ ਵੀ ਹਰ ਮਹੀਨੇ ਤਿਆਰੀ ਕਰਦਾ ਹੈ । ਇਸ ਲਈ ਇਸਦੀ ਆਂਤਰਿਕ ਵਿੱਤੀ ਮਾਂਸਲ ਅਤੇ ਸਪੰਜੀ ਹੋ ਜਾਂਦੀ ਹੈ । ਇਹ ਅੰਡਾ-ਸੈੱਲ ਦੇ ਨਿਸ਼ੇਚਨ ਹੋਣ ਦੀ ਅਵਸਥਾ ਵਿਚ ਉਸਦੇ ਪੋਸ਼ਣ ਦੇ ਲਈ ਜ਼ਰੂਰੀ ਹੈ । ਪਰ ਨਿਸ਼ੇਚਨ ਦੀ ਅਵਸਥਾ ਵਿਚ ਇਸ ਪਰਤ ਦੀ ਵੀ ਲੋੜ ਨਹੀਂ ਰਹਿੰਦੀ । ਇਸ ਲਈ ਇਹ ਪਰਤ ਹੌਲੀ-ਹੌਲੀ ਟੁੱਟ ਕੇ ਯੋਨੀ ਮਾਰਗ ਵਿਚੋਂ ਲਹੂ ਅਤੇ ਮਿਉਕਸ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ । ਇਸ ਚੱਕਰ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਲਗਦਾ ਹੈ । ਇਸ ਨੂੰ ਮਾਸਿਕ ਧਰਮ ਜਾਂ ਮਾਹਵਾਰੀ (Menstruation) ਕਹਿੰਦੇ ਹਨ । ਇਸਦਾ ਸਮਾਂ ਲਗਭਗ 2 ਤੋਂ 8 ਦਿਨਾਂ ਦਾ ਹੁੰਦਾ ਹੈ ।
ਪ੍ਰਸ਼ਨ 7.
ਫੁੱਲ ਦੀ ਲੰਬਾਤਮਕ ਕਾਟ ਦਾ ਅੰਕਿਤ ਕੀਤਾ ਚਿੱਤਰ ਬਣਾਓ ।
ਉੱਤਰ-
ਪ੍ਰਸ਼ਨ 8.
ਗਰਭ ਨਿਰੋਧਨ ਦੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਬੱਚਿਆਂ ਦੇ ਜਨਮ ਨੂੰ ਨਿਯਮਿਤ ਜਾਂ ਕੰਟਰੋਲ ਕਰਨ ਲਈ ਲੋੜ ਹੈ ਕਿ ਮਾਦਾ ਵਿੱਚ ਨਿਸ਼ੇਚਨ ਨਾ ਹੋਵੇ । ਇਸਦੇ ਲਈ ਮੁੱਖ ਗਰਭ ਨਿਰੋਧਕ ਵਿਧੀਆਂ ਅੱਗੇ ਲਿਖੀਆਂ ਹਨ-
(i) ਰਸਾਇਣਿਕ ਵਿਧੀ – ਕਈ ਪ੍ਰਕਾਰ ਦੇ ਰਸਾਇਣਿਕ ਪਦਾਰਥ ਮਾਦਾ ਨਿਸ਼ੇਚਨ ਨੂੰ ਰੋਕ ਸਕਦੇ ਹਨ । ਔਰਤਾਂ ਦੁਆਰਾ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਝੱਗ ਦੀ ਗੋਲੀ, ਜੈਲੀ, ਵੱਖ-ਵੱਖ ਪ੍ਰਕਾਰ ਦੀਆਂ ਕਰੀਮਾਂ ਆਦਿ ਇਹ ਕਾਰਜ ਕਰਦੀਆਂ ਹਨ ।
(ii) ਸਰਜਰੀ – ਨਰ ਵਿਚ ਨਸਬੰਦੀ (Vasectomy) ਅਤੇ ਮਾਦਾ ਵਿਚ ਵੀ ਨਲਬੰਦੀ (Tubectomy) ਦੁਆਰਾ ਨਿਸ਼ੇਚਨ ਰੋਕਿਆ ਜਾਂਦਾ ਹੈ | ਪੁਰਸ਼ਾਂ ਦੀ ਸਰਜਰੀ ਵਿਚ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਪੀਨਸ ਵਿਚ ਬਣਨ ਵਾਲੇ ਸ਼ੁਕਰਾਣੂ ਬਾਹਰ ਨਹੀਂ ਆ ਸਕਦੇ । ਇਸਤਰੀਆਂ ਵਿਚ ਅੰਡ ਵਾਹਿਣੀ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਅੰਡਕੋਸ਼ ਵਿਚ ਬਣੇ ਅੰਡੇ ਗਰਭਕੋਸ਼ ਵਿਚ ਨਹੀਂ ਆ ਪਾਉਂਦੇ ।
(iii) ਭੌਤਿਕ ਵਿਧੀ – ਵੱਖ-ਵੱਖ ਭੌਤਿਕ ਵਿਧੀਆਂ ਨਾਲ ਸ਼ੁਕਰਾਣੂਆਂ ਨੂੰ ਇਸਤਰੀ ਦੇ ਗਰਭਕੋਸ਼ ਵਿਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ । ਲਿੰਗੀ ਸੰਪਰਕ ਵਿਚ ਨਿਰੋਧ ਆਦਿ ਤਰੀਕਿਆਂ ਦੀ ਵਰਤੋਂ ਇਸਦੇ ਅਧੀਨ ਆਉਂਦਾ ਹੈ । ਗਰਭ ਧਾਰਨ ਨੂੰ ਰੋਕਣ ਲਈ ਲੂਪ ਜਾਂ ਕਾਪਰ-ਟੀ (Copper-T) ਨੂੰ ਗਰਭਕੋਸ਼ ਵਿਚ ਸਥਾਪਿਤ ਕੀਤਾ ਜਾਂਦਾ ਹੈ ।
ਪ੍ਰਸ਼ਨ 9.
ਇਕ ਸੈੱਲੀ ਅਤੇ ਬਹੁਸੈੱਲੀ ਜੀਵਾਂ ਦੀ ਜਣਨ ਵਿਧੀਆਂ ਵਿੱਚ ਕੀ ਅੰਤਰ ਹੈ ?
ਉੱਤਰ-
ਇਕ ਸੈੱਲੀ ਜੀਵ ਅਕਸਰ ਵਿਖੰਡਨ, ਬਡਿੰਗ, ਜੀਵ ਪੁਨਰਜਣਨ, ਬਹੁ-ਖੰਡਨ ਆਦਿ ਵਿਧੀਆਂ ਰਾਹੀਂ ਜਣਨ ਕਰਦੇ ਹਨ । ਉਨ੍ਹਾਂ ਵਿਚ ਸਿਰਫ਼ ਇਕ ਹੀ ਸੈੱਲ ਹੁੰਦਾ ਹੈ । ਇਹ ਸਰਲਤਾ ਨਾਲ ਸੈੱਲ ਵਿਭਾਜਨ ਦੁਆਰਾ ਤੇਜ਼ੀ ਨਾਲ ਜਣਨ ਕਰ ਸਕਦੇ ਹਨ । ਬਹੁ-ਸੈੱਲੀ ਜੀਵਾਂ ਵਿਚ ਜਣਨ ਕਿਰਿਆ ਜਟਿਲ ਜਾਂ ਗੁੰਝਲਦਾਰ ਹੁੰਦੀ ਹੈ ਅਤੇ ਇਹ ਮੁੱਖ ਰੂਪ ਵਿਚ ਲਿੰਗੀ ਜਣਨ ਕਿਰਿਆ ਹੀ ਹੁੰਦੀ ਹੈ ।
ਪ੍ਰਸ਼ਨ 10.
ਜਣਨ ਕਿਸੇ ਪ੍ਰਜਾਤੀ ਦੀ ਜਨਸੰਖਿਆ ਦੇ ਸਥਾਈਪਣ ਵਿੱਚ ਕਿਵੇਂ ਸਹਾਇਕ ਹੈ ?
ਉੱਤਰ-
ਕਿਸੇ ਵੀ ਜਾਤੀ ਦੀ ਜਨਸੰਖਿਆ ਦੇ ਸਥਾਈਪਨ ਵਿਚ ਜਣਨ ਅਤੇ ਮੌਤ ਦਾ ਬਰਾਬਰ ਮਹੱਤਵ ਹੈ । ਜੇ ਜਣਨ ਅਤੇ ਮੌਤ ਦਰ ਵਿਚ ਲਗਭਗ ਬਰਾਬਰੀ ਦੀ ਦਰ ਹੋਵੇ ਤਾਂ ਸਥਾਈਪਨ ਬਣਿਆ ਰਹਿੰਦਾ ਹੈ । ਇਸ ਜਨਸੰਖਿਆ ਵਿੱਚ ਜਨਮ ਦਰ ਅਤੇ ਮੌਤ ਦਰ ਹੀ ਉਸਦਾ ਆਧਾਰ ਦਾ ਨਿਰਧਾਰਨ ਕਰਦੇ ਹਨ ।
ਪ੍ਰਸ਼ਨ 11.
ਗਰਭ ਨਿਰੋਧਕ ਯੁਕਤੀਆਂ ਅਪਨਾਉਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਗਰਭ ਨਿਰੋਧਕ ਯੁਕਤੀਆਂ ਮੁੱਖ ਰੂਪ ਵਿਚ ਬੇਲੋੜੇ ਗਰਭ ਰੋਕਣ ਲਈ ਅਪਣਾਈਆਂ ਜਾਂਦੀਆਂ ਹਨ । ਇਨ੍ਹਾਂ ਨਾਲ ਬੱਚਿਆਂ ਵਿਚ ਉਮਰ ਦਾ ਅੰਤਰ ਵਧਾਉਣ ਵਿਚ ਵੀ ਸਹਿਯੋਗ ਲਿਆ ਜਾ ਸਕਦਾ ਹੈ । ਕੰਡੋਮ ਦੀ ਵਰਤੋਂ ਨਾਲ ਏਡਜ਼ (AIDS), ਸਿਫਲਿਸ (Siphlis), ਗੋਨੋਰੀਆ (Goriorrhoea) ਵਰਗੇ ਯੌਨ ਸੰਬੰਧੀ ਰੋਗਾਂ ਦੇ ਲਾਗ ਤੋਂ ਵੀ ਬਚਿਆ ਜਾ ਸਕਦਾ ਹੈ ।
Science Guide for Class 10 PSEB ਜੀਵ ਪ੍ਰਜਣਨ ਕਿਵੇਂ ਕਰਦੇ ਹਨ? InText Questions and Answers
ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ
ਪ੍ਰਸ਼ਨ 1.
ਡੀ. ਐੱਨ. ਏ. ਦੀ ਨਕਲ ਬਣਾਉਣ ਦੀ ਜਣਨ ਵਿੱਚ ਕੀ ਮਹੱਤਤਾ ਹੈ ? |
ਉੱਤਰ-
ਜਣਨ ਵਿਚ ਡੀ. ਐੱਨ. ਏ. ਕਾਪੀ ਕਰਨਾ ਪਾਣੀ ਦੀ ਹੋਂਦ ਦੇ ਲਈ ਬਹੁਤ ਜ਼ਰੂਰੀ ਹੈ । ਇਹ ਸਪੀਸ਼ੀਜ ਵਿਚ ਪਾਈ ਜਾਣ ਵਾਲੀਆਂ ਵਿਭਿੰਨ ਵਿਸ਼ੇਸ਼ਤਾਵਾਂ ਦੀ ਹੋਂਦ ਨੂੰ ਬਣਾ ਕੇ ਰੱਖਣ ਵਿਚ ਸਹਾਇਕ ਹੈ । ਡੀ. ਐੱਨ. ਏ. ਦੀ ਕਾਪੀ ਪੀੜ੍ਹੀਆਂ ਤੱਕ ਗੁਣਾਂ ਨੂੰ ਅੱਗੇ ਲੈ ਕੇ ਚਲਦੀ ਹੈ । ਇਸ ਨਾਲ ਸਰੀਰਕ ਡਿਜ਼ਾਈਨ ਵਿਚ ਸਮਤਾ ਬਣੀ ਰਹਿੰਦੀ ਹੈ ਪਰ ਨਵੀਆਂ ਵਿਭਿੰਨਤਾਵਾਂ ਦੇ ਕਾਰਨ ਇਸ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਸ ਨਾਲ ਪਾਣੀ ਦੀ ਹੋਂਦ ਬਣੀ ਰਹਿੰਦੀ ਹੈ ਚਾਹੇ ਉਸ ਵਿਚ ਕੁਝ ਅੰਤਰ ਆ ਜਾਣ ।
ਡੀ. ਐੱਨ. ਏ. ਅਨੁਵੰਸ਼ਿਕ ਗੁਣਾਂ ਦਾ ਸੰਦੇਸ਼ ਹੈ ਜੋ ਜਨਮ ਤੋਂ ਹੀ ਸੰਤਾਨ ਨੂੰ ਪ੍ਰਾਪਤ ਹੁੰਦਾ ਹੈ । ਇਸਦੇ ਕੇਂਦਰਕ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਸੂਚਨਾ ਮੌਜੂਦ ਹੁੰਦੀ ਹੈ । ਸੂਚਨਾ ਦੇ ਬਦਲ ਜਾਣ ਤੇ ਪ੍ਰੋਟੀਨ ਵੀ ਬਦਲ ਜਾਣਗੇ ਜਿਸ ਕਾਰਨ ਸਰੀਰਕ ਰਚਨਾ ਵਿਚ ਵੀ ਵਿਭਿੰਨਤਾ ਆ ਜਾਵੇਗੀ । ਡੀ. ਐਨ. ਏ. ਕਾਪੀ ਬਣਨ ਦੇ ਨਾਲ-ਨਾਲ ਦੁਸਰੀ ਸੈਂਲੀ ਸੰਰਚਨਾ ਦਾ ਸਿਰਜਨ ਵੀ ਹੁੰਦਾ ਹੈ । ਜੈਵ ਰਸਾਇਣਿਕ ਕਿਰਿਆਵਾਂ ਦੇ ਕਾਰਨ ਡੀ. ਐਨ. ਏ. ਦੀ ਕਾਪੀ ਵਿਚ ਕੁਝ ਵਿਭਿੰਨਤਾ ਪੈਦਾ ਹੋ ਜਾਂਦੀ ਹੈ ।
ਪ੍ਰਸ਼ਨ 2.
ਜੀਵਾਂ ਵਿਚ ਵਿਭਿੰਨਤਾਵਾਂ ਪ੍ਰਜਾਤੀਆਂ ਦੇ ਲਈ ਲਾਭਦਾਇਕ ਹਨ ਪਰ ਵਿਅਕਤੀਆਂ ਲਈ ਜ਼ਰੂਰੀ ਨਹੀਂ । ਕਿਉਂ ?
ਉੱਤਰ-
ਜੀਵਾਂ ਤੇ ਪਰਿਸਥਿਤਿਕ ਸਿਸਟਮ ਵਿੱਚ ਨਿਸਚਿਤ ਸਥਾਨ ਜਾਂ ਨਿੱਚ (Niche) ਦਾ ਸਿੱਧਾ ਪ੍ਰਭਾਵ ਪੈਂਦਾ ਹੈ । ਕਿਸੇ ਪ੍ਰਜਾਤੀ ਦੀ ਜਨਸੰਖਿਆ ਦੀ ਸਥਿਰਤਾ ਦਾ ਸੰਬੰਧ ਜਣਨ ਨਾਲ ਹੈ । ਜਦੋਂ ਨਿੱਚ (Niche) ਵਿੱਚ ਅਜਿਹੇ ਪਰਿਵਰਤਨ ਆ ਜਾਂਦੇ ਹਨ ਜੋ ਜੀਵਾਂ ਦੇ ਨਿਯੰਤਰਨ ਤੋਂ ਬਾਹਰ ਹੁੰਦੇ ਹਨ ਜੋ ਉਗਰ ਪਰਿਵਰਤਨ ਦਿਖਾਈ ਦਿੰਦੇ ਹਨ । ਇਨ੍ਹਾਂ ਦੇ ਨਤੀਜੇ ਵਜੋਂ ਜਨਸੰਖਿਆ ਦਾ ਸਮੂਲ ਵਿਨਾਸ਼ ਸੰਭਵ ਹੁੰਦਾ ਹੈ । ਜੇ ਜਨਸੰਖਿਆ ਦੇ ਜੀਵਾਂ ਵਿੱਚ ਵਿਭਿੰਨਤਾ ਹੋਵੇਗੀ ਤਾਂ ਉਨ੍ਹਾਂ ਦੇ ਜੀਵਤ ਰਹਿਣ ਦੀ ਕੁਝ ਸੰਭਾਵਨਾ ਹੈ । ਵਿਸ਼ਵ ਤਾਪਮਾਨ ਵਿਚ ਵਾਧੇ ਦੇ ਕਾਰਨ ਜੇ ਪਾਣੀ ਦਾ ਤਾਪਮਾਨ ਵਧੇਰੇ ਵੱਧ ਜਾਵੇ ਤਾਂ ਠੰਡੇ ਪਾਣੀ ਵਿਚ ਮਿਲਣ ਵਾਲੇ ਜੀਵਾਣੂਆਂ ਦਾ ਨਾਸ਼ ਹੋ ਜਾਵੇਗਾ ਪਰ ਗਰਮੀ ਨੂੰ ਸਹਿਣ ਵਾਲੇ ਜੀਵਾਣੁ ਜੀਵਤ ਰਹਿਣਗੇ ਅਤੇ ਵਾਧਾ ਕਰਨਗੇ । ਇਸ ਲਈ ਵਿਭਿੰਨਤਾ ਪਜਾਤੀਆਂ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖਣ ਲਈ ਉਪਯੋਗੀ ਹਨ । ਵਿਭਿੰਨਤਾ ਪ੍ਰਜਾਤੀਆਂ ਲਈ ਤਾਂ ਲਾਭਦਾਇਕ ਹੈ ਪਰ ਵਿਅਕਤੀਆਂ ਦੇ ਲਈ ਜ਼ਰੂਰੀ ਨਹੀਂ ਹੈ ।
ਪ੍ਰਸ਼ਨ 3.
ਦੋ ਖੰਡਨ ਬਹੁਖੰਡਨ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
ਦੋ ਖੰਡਨ ਵਿਚ ਕੋਈ ਇਕ ਸੈੱਲ ਦੋ ਛੋਟੇ ਅਤੇ ਲਗਭਗ ਸਮਾਨ ਭਾਗਾਂ ਵਿਚ ਵੰਡਿਆ ਜਾਂਦਾ ਹੈ । ਦੋ ਖੰਡਨ ਇਕ ਨਿਰਧਾਰਿਤ ਤਲ ਤੇ ਹੁੰਦਾ ਹੈ । ਪਰ ਬਹੁਖੰਡਨ ਵਿਚ ਇਕ ਸੈੱਲ ਜੀਵ ਨਾਲੋਂ ਨਾਲ ਕਈ ਸੰਤਾਨ ਸੈੱਲਾਂ ਵਿਚ ਵਿਭਾਜਿਤ ਹੋ ਜਾਂਦੇ ਹਨ । ਦੋ ਖੰਡਨ ਵਿਚ ਸਿਸਟ (cyst) ਨਹੀਂ ਬਣਦਾ ਪਰ ਬਹੁਖੰਡਨ ਵਿੱਚ ਸਿਸਟ (cyst) ਬਣਦਾ ਹੈ । ਅਮੀਬਾ ਅਤੇ ਪੈਰਾਮੀਸ਼ੀਅਮ ਵਿਚ ਦੋ ਖੰਡਨ ਹੁੰਦਾ ਹੈ । ਕਾਲਾਜ਼ਾਰ ਦੇ ਰੋਗਾਣੁ ਲੇਸ਼ਮਾਨੀਆਂ ਅਤੇ ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਵਿਚ ਬਹੁਖੰਡਨ ਹੁੰਦਾ ਹੈ ।
ਪ੍ਰਸ਼ਨ 4.
ਬੀਜਾਣੂ ਦੁਆਰਾ ਜਣਨ ਨਾਲ ਜੀਵ ਕਿਸ ਤਰ੍ਹਾਂ ਲਾਹੇਵੰਦ ਰਹਿੰਦਾ ਹੈ ?
ਉੱਤਰ-
ਬੀਜਾਣੂ ਵਾਧਾ ਕਰਕੇ ਰਾਈਜ਼ੋਪਸ (Phizopus) ਦੇ ਨਵੇਂ ਜੀਵ ਪੈਦਾ ਕਰਦੇ ਹਨ । ਬੀਜਾਣੂ ਦੇ ਚਾਰੇ ਪਾਸੇ ਇੱਕ ਮੋਟੀ ਝਿੱਲੀ ਹੁੰਦੀ ਹੈ ਜੋ ਪ੍ਰਤੀਕੂਲ ਹਾਲਾਤਾਂ ਵਿਚ ਉਸਦੀ ਰੱਖਿਆ ਕਰਦੀ ਹੈ । ਇਨ੍ਹਾਂ ਵਿਚ ਪੈਦਾ ਬੀਜਾਣੂਆਂ ਦੀ ਗਿਣਤੀ ਵੱਧ ਹੁੰਦੀ ਹੈ । ਇਸ ਲਈ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ । ਉਹ ਸੌਖਿਆਂ ਹੀ ਵਿਪਰੀਤ ਹਾਲਾਤਾਂ ਵਿਚ ਵੀ ਮਿਲ ਸਕਦੇ ਹਨ । ਨਮ ਸਤਹਿ ਦੇ ਸੰਪਰਕ ਵਿਚ ਆਉਣ ਤੇ ਇਹ ਵਾਧਾ ਕਰਨ ਲਗਦੇ ਹਨ ।
ਪ੍ਰਸ਼ਨ 5.
ਕੀ ਤੁਸੀਂ ਕੁੱਝ ਕਾਰਨ ਸੋਚ ਸਕਦੇ ਹੋ ਜਿਨ੍ਹਾਂ ਤੋਂ ਪਤਾ ਲਗਦਾ ਹੋਵੇ ਕਿ ਜਟਿਲ ਰਚਨਾ ਵਾਲੇ ਜੀਵ ਪੁਨਰਜਣਨ ਦੁਆਰਾ ਨਵੀਂ ਸੰਤਾਨ ਪੈਦਾ ਨਹੀਂ ਕਰ ਸਕਦੇ ?
ਉੱਤਰ-
ਜਟਿਲ ਸੰਰਚਨਾ ਵਾਲੇ ਜੀਵਾਂ ਵਿਚ ਜਣਨ ਵੀ ਗੁੰਝਲਦਾਰ ਜਾਂ ਜਟਿਲ ਹੁੰਦਾ ਹੈ । ਪੁਨਰਜਣਨ ਇਕ ਪ੍ਰਕਾਰ ਦਾ ਪਰਿਵਰਤਨ ਹੈ ਜਿਸ ਵਿਚ ਜੀਵ ਦੇ ਗੁਣਾਂ ਵਿਚ ਅੰਤਰ ਨਹੀਂ ਆਉਂਦਾ । ਇਹ ਜਣਨ ਦੇ ਸਮਾਨ ਨਹੀਂ ਹੈ । ਜਟਿਲ ਸੰਰਚਨਾ ਵਾਲੇ ਜੀਵ ਪੁਨਰਜਣਨ ਦੁਆਰਾ ਕਿਸੇ ਵੀ ਭਾਗ ਨੂੰ ਕੱਟ ਕੇ ਆਮ ਕਰਕੇ ਉਸੇ ਤਰ੍ਹਾਂ ਦਾ ਜੀਵ ਪੈਦਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦਾ ਸਰੀਰ ਅੰਗਾਂ ਅਤੇ ਅੰਗ ਪ੍ਰਣਾਲੀਆਂ ਵਿਚ ਵਿਭਾਜਿਤ ਹੁੰਦਾ ਹੈ ।
ਪ੍ਰਸ਼ਨ 6.
ਕੁੱਝ ਪੌਦਿਆਂ ਨੂੰ ਉਗਾਉਣ ਲਈ ਇਕ ਪ੍ਰਜਣਨ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਆਮ ਕਰਕੇ ਜੋ ਪੌਦੇ ਬੀਜ ਪੈਦਾ ਨਹੀਂ ਕਰਦੇ ਉਨ੍ਹਾਂ ਦੀਆਂ ਜੜ੍ਹਾਂ, ਤਣਾ, ਪੱਤੀਆਂ ਆਦਿ ਨੂੰ ਢੁੱਕਵੇਂ ਹਾਲਾਤਾਂ ਵਿਚ ਵਿਕਸਿਤ ਕਰਕੇ ਨਵਾਂ ਪੌਦਾ ਪ੍ਰਾਪਤ ਕਰ ਲਿਆ ਜਾਂਦਾ ਹੈ । ਅਕਸਰ ਏਕਲ ਪੌਦੇ ਇਸ ਸਮਰੱਥਾ ਦੀ ਵਰਤੋਂ ਜਣਨਵਿਧੀ ਦੇ ਰੂਪ ਵਿਚ ਕਰਦੇ ਹਨ । ਉਨ੍ਹਾਂ ਨੂੰ ਉਗਾਉਣ ਦੇ ਲਈ ਕਾਇਕ ਪ੍ਰਜਣਨ ਕੀਤਾ ਜਾਂਦਾ ਹੈ ।
ਪ੍ਰਸ਼ਨ 7.
ਡੀ. ਐੱਨ. ਏ. ਦੀ ਕਾਪੀ ਬਣਾਉਣਾ ਜਣਨ ਦੇ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਜਣਨ ਦੀ ਪ੍ਰਕਿਰਿਆ ਨਾਲ ਉਸ ਤਰ੍ਹਾਂ ਦੀ ਹੀ ਸੰਤਾਨ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਜਿਹੋ ਜਿਹੇ ਜਨਮ ਦੇਣ ਵਾਲੇ ਹੋਣ । ਡੀ. ਐੱਨ. ਏ. ਦੀ ਕਾਪੀ ਦੇ ਪਰਿਣਾਮ ਵਜੋਂ ਹੀ ਵੰਸ਼ਾਨੁਰਾਤ ਗੁਣਾਂ ਤੋਂ ਯੁਕਤ ਸੰਤਾਨ ਪ੍ਰਾਪਤ ਹੁੰਦੀ ਹੈ । ਇਸ ਲਈ ਡੀ. ਐੱਨ. ਏ. ਦੀ ਕਾਪੀ ਬਣਾਉਣਾ ਜਣਨ ਦੇ ਲਈ ਜ਼ਰੂਰੀ ਹੈ । ਇਹ ਜੀਵਨ ਦੀ ਲਗਾਤਾਰਤਾ ਨੂੰ ਬਣਾਈ ਰੱਖਦਾ ਹੈ ਅਤੇ ਜੀਵਾਂ ਵਿਚ ਜਾਤੀ ਵਿਸ਼ੇਸ਼ ਦੇ ਗੁਣ ਬਣੇ ਰਹਿੰਦੇ ਹਨ ।
ਪ੍ਰਸ਼ਨ 8.
ਪਰਾਗਣ ਕਿਰਿਆ ਨਿਸ਼ੇਚਨ ਤੋਂ ਕਿਵੇਂ ਭਿੰਨ ਹੈ ?
ਉੱਤਰ-
ਪਰਾਗਣ ਕਿਰਿਆ (Pollination) | ਨਿਸ਼ੇਚਨ ਕਿਰਿਆ (Fertilization) |
(1) ਉਹ ਕਿਰਿਆ ਜਿਸ ਵਿਚ ਪਰਾਗਕਣ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਦੇ ਹਨ, ਪਰਾਗਣ ਕਹਾਉਂਦੀ ਹੈ । | (1) ਉਹ ਕਿਰਿਆ ਜਿਸ ਵਿਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਨਿਸ਼ੇਚਨ ਕਹਾਉਂਦੀ ਹੈ । |
(2) ਇਹ ਜਣਨ ਕਿਰਿਆ ਦਾ ਪਹਿਲਾ ਚਰਨ ਹੈ । | (2) ਇਹ ਜਣਨ ਕਿਰਿਆ ਦਾ ਦੂਸਰਾ ਚਰਨ ਹੈ । |
(3) ਪਰਾਗਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਸਵੈ-ਪਰਾਗਣ ਅਤੇ ਪਰ-ਪਰਾਗਣ । | (3) ਨਿਸ਼ੇਚਨ ਕਿਰਿਆ ਵੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਹਰੀ ਅਤੇ ਅੰਦਰੂਨੀ ਨਿਸ਼ੇਚਨ ਕਿਰਿਆ । |
(4) ਪਰਾਗਕਣਾਂ ਦੇ ਸਥਾਨਾਂਤਰਨ ਦੇ ਲਈ ਵਾਹਕਾਂ ਦੀ ਲੋੜ ਹੁੰਦੀ ਹੈ । | (4) ਇਸ ਕਿਰਿਆ ਵਿਚ ਵਾਹਕਾਂ ਦੀ ਕੋਈ ਲੋੜ ਨਹੀਂ ਹੁੰਦੀ । |
(5) ਅਨੇਕ ਪਰਾਗਕਣਾਂ ਦਾ ਨੁਕਸਾਨ ਹੁੰਦਾ ਹੈ । | (5) ਇਸ ਵਿਚ ਪਰਾਗਕਣਾਂ ਦਾ ਨੁਕਸਾਨ ਨਹੀਂ ਹੁੰਦਾ । |
(6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਹੁੰਦੀ ਹੈ । | (6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਨਹੀਂ ਹੁੰਦੀ । |
ਪ੍ਰਸ਼ਨ 9.
ਵੀਰਜ ਥੈਲੀਆਂ ਅਤੇ ਪ੍ਰੋਸਟੇਟ ਗੰਥੀ ਦੀ ਕੀ ਭੂਮਿਕਾ ਹੈ ?
ਉੱਤਰ-
ਵੀਰਜ ਥੈਲੀ ਅਤੇ ਪ੍ਰੋਸਟੇਟ ਗੰਥੀ ਆਪੋ-ਆਪਣੇ ਰਿਸਾਓ ਸ਼ੁਕਰਾਣੂ ਵਹਿਣੀ ਵਿਚ ਪਾਉਂਦੇ ਹਨ ਜਿਸ ਨਾਲ ਸ਼ੁਕਰਾਣੂ ਇਕ ਤਰਲ ਮਾਧਿਅਮ ਵਿਚ ਆ ਜਾਂਦੇ ਹਨ । ਇਸ ਦੇ ਕਾਰਨ ਇਨ੍ਹਾਂ ਦਾ ਸਥਾਨਾਂਤਰਨ ਸਰਲਤਾ ਨਾਲ ਹੁੰਦਾ ਹੈ । ਨਾਲ ਹੀ ਇਹ ਰਿਸਾਓ ਉਨ੍ਹਾਂ ਨੂੰ ਪੋਸ਼ਣ ਵੀ ਪ੍ਰਦਾਨ ਕਰਦਾ ਹੈ ।
ਵੀਰਜ ਥੈਲੀ ਵਿਚੋਂ ਰਿਸਾਓ ਤਰਲ ਵਿਚ ਫਰਕਟੋਜ਼, ਸਿਟਰੇਟ ਅਤੇ ਕਈ ਪ੍ਰੋਟੀਨ ਹੁੰਦੇ ਹਨ । ਇਹ ਦੋਵੇਂ ਵੀਰਜ ਦੀ ਵਾਰੀ-ਵਾਰੀ ਪ੍ਰਤੀਸ਼ਤਤਾ 60 : 30 ਵਿਚ ਬਣਾਉਂਦੇ ਹਨ । ਵੀਰਜ ਥੈਲੀ ਯੋਨੀ ਵਿਚ ਸੁਗੜਨ ਨੂੰ ਉਦੀਮਤ ਕਰਦਾ ਹੈ ਅਤੇ ਪ੍ਰੋਸਟੇਟ ਮੂਤਰ ਦੀ ਅਮਲਤਾ ਨੂੰ ਉਦਾਸੀਨ ਕਰਦਾ ਹੈ ।
ਪ੍ਰਸ਼ਨ 10.
ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ-ਕਿਹੜੇ ਪਰਿਵਰਤਨ ਵਿਖਾਈ ਦਿੰਦੇ ਹਨ ? ਉੱਤਰ-ਪਿਉਬਰਟੀ ਸਮੇਂ ਲੜਕੀਆਂ ਵਿਚ ਵਿਖਾਈ ਦੇਣ ਵਾਲੇ ਪਰਿਵਰਤਨ-
- ਸਰੀਰ ਵਿਚ ਕੁਝ ਨਵੇਂ ਭਾਗਾਂ ਜਿਵੇਂ ਬਾਹਾਂ ਦੇ ਅੰਦਰਲੇ ਜੋੜ ਜਣਨ ਅੰਗਾਂ ਦੇ ਖੇਤਰ ਵਿਚ ਵਾਲਾਂ ਦੇ ਗੁੱਛੇ ਨਿਕਲ ਆਉਂਦੇ ਹਨ ।
- ਹੱਥਾਂ, ਪੈਰਾਂ ਤੇ ਮਹੀਨ ਸੁਰਾਖ ਜਾਂ ਰੋਮ ਆ ਜਾਂਦੇ ਹਨ ।
- ਚਮੜੀ ਤੇਲ ਯੁਕਤ ਹੋ ਜਾਂਦੀ ਹੈ ਤੇ ਕਦੇ-ਕਦੇ ਮੂੰਹ ਤੇ ਕਿੱਲ ਨਿਕਲਣ ਲਗਦੇ ਹਨ ।
- ਛਾਤੀਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
- ਛਾਤੀ ਦੇ ਅੰਤਲੇ ਸਿਰੇ ਤੇ ਨਿੱਪਲ ਅਤੇ ਉਸਦੇ ਆਸ-ਪਾਸ ਦੀ ਚਮੜੀ ਦਾ ਰੰਗ ਗੂੜ੍ਹਾ ਹੋਣ ਲਗਦਾ ਹੈ ।
- ਮਾਹਵਾਰੀ (Menstruation) ਆਉਣੀ ਸ਼ੁਰੂ ਹੋ ਜਾਂਦੀ ਹੈ ।
- ਅੰਡਕੋਸ਼ ਵਿਚ ਅੰਡੇ ਤਿਆਰ ਹੋਣ ਲਗਦੇ ਹਨ |
- ਆਵਾਜ਼ ਸੁਰੀਲੀ ਹੋ ਜਾਂਦੀ ਹੈ ।
- ਉਲਟ ਲਿੰਗ ਪ੍ਰਤੀ ਖਿੱਚ ਹੋਣ ਲਗਦੀ ਹੈ ।
ਪ੍ਰਸ਼ਨ 11.
ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ?
ਜਾਂ
ਮਾਂ ਦੇ ਗਰਭ ਵਿਚ ਪਲ ਰਿਹਾ ਭਰੂਣ ਆਪਣਾ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ?
ਉੱਤਰ-
ਗਰਭਕੋਸ਼ ਵਿਚ ਸਥਾਪਿਤ ਭਰੂਣ ਨੂੰ ਮਾਂ ਦੇ ਲਹੂ ਤੋਂ ਪੋਸ਼ਣ ਪ੍ਰਾਪਤ ਹੁੰਦਾ ਹੈ । ਇਸਦੇ ਲਈ ਪਲੇਸੈਂਟਾ ਦੀ ਸੰਰਚਨਾ ਕੁਦਰਤ ਦੁਆਰਾ ਕੀਤੀ ਗਈ ਹੈ । ਇਹ ਇੱਕ ਤਸ਼ਤਰੀ ਨੁਮਾ ਸੰਰਚਨਾ ਹੈ ਜੋ ਬੱਚੇਦਾਨੀ ਦੀ ਕੰਧ ਵਿਚ ਧਸੀ ਹੁੰਦੀ ਹੈ । ਇਸ ਵਿਚ ਭਰੂਣ ਦੇ ਪਾਸੇ ਵਾਲੇ ਟਿਸ਼ੂ ਉੱਤੇ ਵਿਲਾਈ(Villi) ਹੁੰਦੇ ਹਨ । ਮਾਂ ਵਾਲੇ ਪਾਸੇ ਹੂ ਸਥਾਨ (Blood Spaces) ਹੁੰਦੇ ਹਨ ਜੋ ਵਿਲਾਈ ਨੂੰ ਘੇਰਦੇ ਹਨ । ਇਹ ਮਾਂ ਤੋਂ ਭਰੂਣ ਨੂੰ ਗੁਲੂਕੋਜ਼, ਆਕਸੀਜਨ ਅਤੇ ਹੋਰ ਪਦਾਰਥ ਪ੍ਰਦਾਨ ਕਰਦੇ ਹਨ ।
ਪ੍ਰਸ਼ਨ 12.
ਜੇਕਰ ਕੋਈ ਇਸਤਰੀ ਕਾਪਰ-ਟੀ ਦਾ ਪ੍ਰਯੋਗ ਕਰ ਰਹੀ ਹੈ ਤਾਂ ਕੀ ਇਹ ਲਿੰਗੀ ਸੰਪਰਕ ਰੋਗਾਂ ਦੁਆਰਾ ਸੰਚਾਰਿਤ ਰੋਗਾਂ ਤੋਂ ਉਸਦੀ ਰੱਖਿਆ ਕਰੇਗਾ ?
ਉੱਤਰ-
ਨਹੀਂ, ਕਾਪਰਟੀ ਕਿਸੇ ਵੀ ਹਾਲਤ ਵਿਚ ਮਹਿਲਾ ਦੀ ਲਿੰਗੀ ਸੰਚਾਰਿਤ ਰੋਗਾਂ ਤੋਂ ਰੱਖਿਆ ਨਹੀਂ ਕਰੇਗਾ ।