Punjab State Board PSEB 10th Class Social Science Book Solutions Civics Chapter 2 ਕੇਂਦਰੀ ਸਰਕਾਰ Textbook Exercise Questions and Answers.
PSEB Solutions for Class 10 Social Science Civics Chapter 2 ਕੇਂਦਰੀ ਸਰਕਾਰ
SST Guide for Class 10 PSEB ਕੇਂਦਰੀ ਸਰਕਾਰ Textbook Questions and Answers
ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਵਿੱਚ ਦਿਉ-
ਪ੍ਰਸ਼ਨ 1.
(ੳ) ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।
ਪ੍ਰਸ਼ਨ 1.
(ਅ) ਲੋਕ ਸਭਾ ਦੇ ਭੁੱਲ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਲੋਕ ਸਭਾ ਦੇ ਵੱਧ ਤੋਂ ਵੱਧ 550 ਮੈਂਬਰ ਹੋ ਸਕਦੇ ਸਨ ।
ਪ੍ਰਸ਼ਨ 1.
(ੲ) ਲੋਕ ਸਭਾ ਦੇ ਸਪੀਕਰ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਸਪੀਕਰ ਦੀ ਚੋਣ ਕਰਦੇ ਹਨ ।
ਪ੍ਰਸ਼ਨ 1.
(ਸ) ਅਵਿਸ਼ਵਾਸ ਪ੍ਰਸਤਾਵ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜੇਕਰ ਲੋਕ ਸਭਾ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰ ਦੇਵੇ ਤਾਂ ਇਨ੍ਹਾਂ ਨੂੰ ਆਪਣੇ ਅਹੁਦੇ ਤੋਂ ਤਿਆਗ-ਪੱਤਰ ਦੇਣਾ ਪੈਂਦਾ ਹੈ ।
ਪ੍ਰਸ਼ਨ 1.
(ਹ) ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
ਪ੍ਰਸ਼ਨ 1.
(ਕ) ਰਾਸ਼ਟਰਪਤੀ ਲੋਕ ਸਭਾ ਵਿਚ ਕਦੋਂ ਅਤੇ ਕਿੰਨੇ ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਲੋਕ ਸਭਾ ਵਿਚ ਦੋ ਐਂਗਲੋ-ਇੰਡੀਅਨ ਮੈਂਬਰ ਨਾਮਜ਼ੱਦ ਕਰਦਾ ਹੈ । ਉਹ ਉਨ੍ਹਾਂ ਨੂੰ ਤਦ ਨਾਮਜ਼ਦ ਕਰਦਾ ਹੈ ਜਦੋਂ ਐਂਗਲੋ-ਇੰਡੀਅਨ ਸਮੁਦਾਇ ਨੂੰ ਲੋਕ ਸਭਾ ਵਿਚ ਉੱਚਿਤ ਪ੍ਰਤੀਨਿਧਤਾ ਨਾ ਮਿਲੇ ।
ਪ੍ਰਸ਼ਨ 2.
ਰਾਜ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਦਿਓ-
(ੳ) ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਅਤੇ ਕਿਹੜੇ ਖੇਤਰਾਂ ਵਿਚੋਂ ਨਾਮਜ਼ਦ ਕਰਦਾ ਹੈ ?
(ੲ) ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
(ਹ) ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੈ ?
(ਕ) ਰਾਜ ਸਭਾ ਦੇ ਮੈਂਬਰ ਕਿਵੇਂ ਅਤੇ ਕੌਣ ਚੁਣਦਾ ਹੈ ?
ਉੱਤਰ-
(ੳ) ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਹਨ ।
(ਅ) ਰਾਸ਼ਟਰਪਤੀ ਵਿਗਿਆਨ, ਕਲਾ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ 12 ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦਾ ਹੈ ।
(ੲ) ਭਾਰਤ ਦਾ ਉਪ-ਰਾਸ਼ਟਰਪਤੀ ।
(ਸ) ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
(ਹ) ਇਸ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ।
(ਕ) ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਕਰਦੇ ਹਨ ।
ਪ੍ਰਸ਼ਨ 3.
ਹੇਠ ਲਿਖੀਆਂ ਦੀ ਵਿਆਖਿਆ ਕਰੋ-
(ੳ) ਮਹਾਂਦੋਸ਼ ਦਾ ਮੁਕੱਦਮਾ
(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ ।
(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ ।
ਉੱਤਰ-
(ੳ) ਮਹਾਂਦੋਸ਼ ਦਾ ਮੁਕੱਦਮਾ – ਸੰਵਿਧਾਨ ਦੀ ਉਲੰਘਣਾ ਕਰਨ ‘ਤੇ ਰਾਸ਼ਟਰਪਤੀ ‘ਤੇ ਮਹਾਂਦੋਸ਼ ਚਲਾਇਆ ਜਾਂਦਾ ਹੈ ਅਤੇ ਦੋਸ਼ੀ ਪਾਏ ਜਾਣ ਉੱਤੇ ਉਸ ਨੂੰ ਨਿਸ਼ਚਿਤ ਮਿਆਦ ਤੋਂ ਪਹਿਲਾਂ ਪਦ ਤੋਂ ਹਟਾਇਆ ਜਾ ਸਕਦਾ ਹੈ ।
(ਅ) ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਵਿਅਕਤੀਗਤ ਜ਼ਿੰਮੇਵਾਰੀ – ਸਹਿਕ ਜ਼ਿੰਮੇਵਾਰੀ ਤੋਂ ਭਾਵ ਇਹ ਹੈ ਕਿ ਹਰੇਕ ਮੰਤਰੀ ਆਪਣੇ ਵਿਭਾਗ ਦੇ ਲਈ ਵਿਅਕਤੀਗਤ ਤੌਰ ‘ਤੇ ਜ਼ਿੰਮੇਵਾਰ ਤਾਂ ਹੈ ਹੀ, ਨਾਲ-ਨਾਲ ਉਸ ਦੀ ਜ਼ਿੰਮੇਵਾਰੀ ਹਰੇਕ ਵਿਭਾਗ ਦੀ ਨੀਤੀ ਨਾਲ ਵੀ ਹੁੰਦੀ ਹੈ ।
(ੲ) ਰਾਸ਼ਟਰਪਤੀ ਰਾਜ ਦਾ ਨਾਂ-ਮਾਤਰ ਮੁਖੀ-ਰਾਸ਼ਟਰਪਤੀ ਦੇਸ਼ ਦਾ ਨਾਂ-ਮਾਤਰ ਮੁਖੀ ਹੈ ਕਿਉਂਕਿ ਵਿਵਹਾਰ ਵਿੱਚ ਉਸ ਦੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਮੰਡਲ ਕਰਦਾ ਹੈ ।
ਪ੍ਰਸ਼ਨ 4.
ਹੇਠ ਲਿਖਿਆਂ ਦਾ ਉੱਤਰ ਦਿਓ-
(ਉ) ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
(ਅ) ਰਾਸ਼ਟਰਪਤੀ ਦੀਆਂ ਕਿੰਨੇ ਪ੍ਰਕਾਰ ਦੀਆਂ ਸੰਕਟਕਾਲੀਨ ਸ਼ਕਤੀਆਂ ਹਨ ?
(ੲ) ਸਰਵ-ਉੱਚ ਅਦਾਲਤ (ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
(ੳ) ਪ੍ਰਧਾਨ ਮੰਤਰੀ ਦੀ ਨਿਯੁਕਤੀ – ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ।
(ਅ) ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ-ਰਾਸ਼ਟਰਪਤੀ ਦੀਆਂ ਸੰਕਟਕਾਲੀ ਸ਼ਕਤੀਆਂ ਤਿੰਨ ਕਿਸਮ ਦੀਆਂ ਹੁੰਦੀਆਂ ਹਨ :-
- ਰਾਸ਼ਟਰੀ ਸੰਕਟ, ਵਿਦੇਸ਼ੀ ਹਮਲਾ ਜਾਂ ਅੰਦਰੂਨੀ ਬਗ਼ਾਵਤ ।
- ਰਾਜ ਦਾ ਸੰਵਿਧਾਨਿਕ ਸੰਕਟ ।
- ਵਿੱਤੀ ਸੰਕਟ ।
(ੲ) ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ-ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਹੁੰਦੀ ਹੈ ।
(ਸ) ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ-ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਕੰਮ ਕਰ ਸਕਦੇ ਹਨ ।
ਪ੍ਰਸ਼ਨ 5.
ਹੇਠ ਲਿਖਿਆਂ ਦੀ ਵਿਆਖਿਆ ਕਰੋ-
(ਉ) ਸੁਤੰਤਰ ਨਿਆਂਪਾਲਿਕਾ
(ਅ) ਸਲਾਹਕਾਰੀ ਅਧਿਕਾਰ ਖੇਤਰ ।
ਉੱਤਰ-
(ੳ) ਸੁਤੰਤਰ ਨਿਆਂਪਾਲਿਕਾ – ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਨਿਆਂ ਦੇ ਲਈ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ ਜੋ ਕਿ ਲਾਲਚ, ਡਰ, ਦਬਾਅ ਜਾਂ ਪੱਖਪਾਤ-ਰਹਿਤ ਨਿਆਂ ਕਰ ਸਕੇ । ਇਸ ਲਈ ਸੰਵਿਧਾਨ ਨੇ (ਸ਼ਕਤੀਆਂ ਦੇ ਅਲਗਾਓ ਦੇ ਸਿਧਾਂਤ ਰਾਹੀਂ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰ ਦਿੱਤਾ ਹੈ । ਇਸ ਤੋਂ ਇਲਾਵਾ ਜੱਜਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਪ੍ਰਕਿਰਿਆ ਬੜੀ ਔਖੀ ਹੈ ।
(ਅ) ਸਲਾਹਕਾਰੀ ਅਧਿਕਾਰ ਖੇਤਰ – ਭਾਰਤ ਦਾ ਰਾਸ਼ਟਰਪਤੀ ਕਿਸੇ ਕਾਨੂੰਨ ਜਾਂ ਸੰਵਿਧਾਨਿਕ ਮਾਮਲੇ ਉੱਤੇ ਸਰਵ-ਉੱਚ ਅਦਾਲਤ ਤੋਂ ਸਲਾਹ ਲੈ ਸਕਦਾ ਹੈ । ਪੰਜ ਜੱਜਾਂ ਉੱਤੇ ਆਧਾਰਿਤ ਬੈਂਚ ਅਜਿਹੀ ਸਲਾਹ ਦੇ ਸਕਦੀ ਹੈ, ਜਿਸ ਨੂੰ ਮੰਨਣਾ ਜਾਂ ਨਾ ਮੰਨਣਾ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ-
ਪ੍ਰਸ਼ਨ 1.
ਸੰਸਦ ਵਿਚ ਇਕ ਬਿਲ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਬਿਲ ਦੋ ਤਰ੍ਹਾਂ ਦੇ ਹੁੰਦੇ ਹਨ-ਵਿੱਤੀ ਬਿਲ ਅਤੇ ਸਾਧਾਰਨ ਬਿਲ ਵਿੱਤੀ ਬਿਲ ਕਿਸੇ ਮੰਤਰੀ ਵੱਲੋਂ ਸਿਰਫ਼ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ | ਪਰ ਸਾਧਾਰਨ ਬਿਲ ਕਿਸੇ ਮੰਤਰੀ ਜਾਂ ਸੰਸਦ ਦੇ ਕਿਸੇ ਮੈਂਬਰ ਵਲੋਂ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਪਹਿਲਾਂ ਹੇਠ ਲਿਖੀਆਂ ਹਾਲਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ :-
ਪਹਿਲਾ ਪੜਾਅ ਜਾਂ ਪੜ੍ਹਤ – ਇਸ ਹਾਲਤ ਵਿਚ ਬਿਲ ਉੱਤੇ ਬਹਿਸ ਨਹੀਂ ਹੁੰਦੀ । ਇਸ ਦੇ ਸਿਰਫ਼ ਮੁੱਖ ਉਦੇਸ਼ ਦੱਸੇ ਜਾਂਦੇ ਹਨ ।
ਦੂਸਰਾ ਪੜਾਅ ਜਾਂ ਪੜ੍ਹਤ – ਦੂਸਰੇ ਪੜਾਅ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਵਿਸਥਾਰ-ਪੂਰਵਕ ਬਹਿਸ ਹੁੰਦੀ ਹੈ ਅਤੇ ਕੁੱਝ ਵੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਜੇ ਜ਼ਰੂਰੀ ਹੋਵੇ ਤਾਂ ਬਿਲ ਉੱਚ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ ।
ਤੀਸਰਾ ਪੜਾਅ ਜਾਂ ਪੜ੍ਹਤ – ਇਸ ਪੜਾਅ ਵਿਚ ਸਾਂਝੇ ਰੂਪ ਵਿਚ ਬਿਲ ਉੱਤੇ ਮਤਦਾਨ ਹੁੰਦਾ ਹੈ । ਜੇ ਬਿਲ ਪਾਸ ਹੋ ਜਾਵੇ ਤਾਂ ਇਸਨੂੰ ਦੁਸਰੇ ਸਦਨ ਵਿਚ ਭੇਜ ਦਿੱਤਾ ਜਾਂਦਾ ਹੈ ।
ਬਿਲ ਦੂਸਰੇ ਸਦਨ ਵਿਚ – ਦੂਸਰੇ ਸਦਨ ਵਿਚ ਵੀ ਬਿਲ ਨੂੰ ਪਹਿਲੇ ਸਦਨ ਵਾਂਗ ਉਨ੍ਹਾਂ ਹੀ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ । ਜੇ ਦੁਸਰਾ ਸਦਨ ਵੀ ਇਸ ਨੂੰ ਪਾਸ ਕਰ ਦਿੰਦਾ ਹੈ ਤਾਂ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਭੇਜ ਦਿੱਤਾ ਜਾਂਦਾ ਹੈ ।
ਰਾਸ਼ਟਰਪਤੀ ਦੀ ਮਨਜ਼ੂਰੀ – ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।
ਪ੍ਰਸ਼ਨ 2.
ਸੰਸਦ ਦੀਆਂ ਕਿਸੇ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਸੰਸਦ ਦੀਆਂ ਤਿੰਨ ਮੁੱਖ ਸ਼ਕਤੀਆਂ ਅੱਗੇ ਲਿਖੀਆਂ ਹਨ :-
- ਵਿਧਾਨਿਕ ਸ਼ਕਤੀਆਂ – ਸੰਸਦ ਸੰਘੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਂਦੀ ਹੈ । ਕੁੱਝ ਵਿਸ਼ੇਸ਼ ਹਾਲਤਾਂ ਵਿਚ ਇਹ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ ।
- ਕਾਰਜਪਾਲਿਕਾ ਸ਼ਕਤੀਆਂ – ਸੰਸਦ ਅਵਿਸ਼ਵਾਸ ਮਤਾ ਪਾਸ ਕਰਕੇ ਮੰਤਰੀ-ਪਰਿਸ਼ਦ ਨੂੰ ਹਟਾ ਸਕਦੀ ਹੈ । ਇਸ ਤੋਂ ਇਲਾਵਾ ਸੰਸਦ ਦੇ ਮੈਂਬਰ ਪ੍ਰਸ਼ਨ ਪੁੱਛ ਕੇ, ਧਿਆਨ ਦਿਵਾਊ ਮਤੇ ਰਾਹੀਂ, ਸਥਗਨ ਮਤੇ ਅਤੇ ਨਿੰਦਾ ਮਤੇ ਰਾਹੀਂ ਮੰਤਰੀ ਪਰਿਸ਼ਦ ਨੂੰ ਨਿਯੰਤਰਨ ਵਿਚ ਰੱਖਦੀ ਹੈ ।
- ਵਿੱਤੀ ਸ਼ਕਤੀਆਂ – ਸੰਸਦ ਦਾ ਰਾਸ਼ਟਰੀ ਧਨ ਉੱਤੇ ਅਧਿਕਾਰ ਹੁੰਦਾ ਹੈ । ਇਹ ਨਵੇਂ ਕਰ ਲਾਉਂਦੀ ਹੈ, ਪੁਰਾਣੇ ਕਰਾਂ ਵਿਚ ਸੋਧ ਕਰਦੀ ਹੈ ਅਤੇ ਬਜਟ ਪਾਸ ਕਰਦੀ ਹੈ ।
ਪ੍ਰਸ਼ਨ 3.
ਲੋਕ ਸਭਾ ਦੇ ਸਪੀਕਰ ਦੀ ਲੋਕ ਸਭਾ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਨੋਟ ਲਿਖੋ ।
ਉੱਤਰ-
ਲੋਕ ਸਭਾ ਦੇ ਸਪੀਕਰ ਦੀ ਚੋਣ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ । ਉਹ ਲੋਕ ਸਭਾ ਵਿਚ ਹੇਠ ਲਿਖੀ | ਭੂਮਿਕਾ ਨਿਭਾਉਂਦਾ ਹੈ-
- ਕਾਰਵਾਈ ਦਾ ਸੰਚਾਲਨ – ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ । ਬਹੁਮਤ ਦਲ ਦਾ ਮੈਂਬਰ ਹੋਣ ਦੇ ਬਾਵਜੂਦ ਉਹ ਇਹੀ ਯਤਨ ਕਰਦਾ ਹੈ ਕਿ ਸਦਨ ਦੀ ਕਾਰਵਾਈ ਦੇ ਸੰਚਾਲਨ ਵਿਚ ਨਿਰਪੱਖਤਾ ਹੋਵੇ ।
- ਅਨੁਸ਼ਾਸਨ – ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ । ਉਹ ਅਨੁਸ਼ਾਸਨ ਭੰਗ ਕਰਨ ਵਾਲੇ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦੇ ਸਕਦਾ ਹੈ ।
- ਬਿਲ ਦੇ ਸਰੂਪ ਸੰਬੰਧੀ ਫ਼ੈਸਲਾ – ਸਪੀਕਰ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਸਾਧਾਰਨ ਬਿਲ ਹੈ ।
- ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ – ਜੇ ਕਿਸੇ ਬਿਲ ਉੱਤੇ ਦੋਹਾਂ ਸਦਨਾਂ ਵਿਚ ਅਸਹਿਮਤੀ ਪੈਦਾ ਹੋ ਜਾਵੇ ਤਾਂ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜਲਾਸ ਬੁਲਾਉਂਦਾ ਹੈ । ਇਸ ਸਾਂਝੇ ਇਜਲਾਸ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।
ਪ੍ਰਸ਼ਨ 4.
ਕੇਂਦਰੀ ਮੰਤਰੀ-ਪਰਿਸ਼ਦ ਵਿਚ ਕਿੰਨੇ ਪ੍ਰਕਾਰ ਦੇ ਮੰਤਰੀ ਹੁੰਦੇ ਹਨ ?
ਉੱਤਰ-
ਕੇਂਦਰੀ ਮੰਤਰੀ-ਪਰਿਸ਼ਦ ਵਿਚ ਚਾਰ ਪ੍ਰਕਾਰ ਦੇ ਮੰਤਰੀ ਹੁੰਦੇ ਹਨ :-
ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਅਤੇ ਸੰਸਦੀ ਸਕੱਤਰ ।
- ਕੈਬਨਿਟ ਮੰਤਰੀ – ਕੈਬਨਿਟ ਮੰਤਰੀ ਸਭ ਤੋਂ ਉੱਚੀ ਪੱਧਰ ਦੇ ਮੰਤਰੀ ਹੁੰਦੇ ਹਨ । ਇਹ ਮੰਤਰੀ ਪਰਿਸ਼ਦ ਦੀ ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਹਨ । ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਹਨ |
- ਰਾਜ ਮੰਤਰੀ – ਰਾਜ ਮੰਤਰੀ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ । ਉਹ ਕੈਬਨਿਟ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ । ਰਾਜ ਮੰਤਰੀ ਨੂੰ ਕਦੀ-ਕਦੀ ਕਿਸੇ ਵਿਭਾਗ ਦਾ ਸੁਤੰਤਰ ਕਾਰਜਭਾਰ ਵੀ ਸੌਂਪ ਦਿੱਤਾ ਜਾਂਦਾ ਹੈ ।
- ਉਪ ਮੰਤਰੀ – ਉਪ ਮੰਤਰੀ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
- ਸੰਸਦੀ ਸਕੱਤਰ – ਸੰਸਦੀ ਸਕੱਤਰ ਅਸਲ ਵਿਚ ਮੰਤਰੀ ਨਹੀਂ ਹੁੰਦੇ । ਉਨ੍ਹਾਂ ਦਾ ਮੁੱਖ ਕੰਮ ਮਹੱਤਵਪੂਰਨ ਵਿਭਾਗਾਂ ਦੇ ਮੰਤਰੀਆਂ ਦੀ ਸੰਸਦ ਵਿਚ ਸਹਾਇਤਾ ਕਰਨਾ ਹੁੰਦਾ ਹੈ ।
ਪ੍ਰਸ਼ਨ 5.
ਪ੍ਰਧਾਨ ਮੰਤਰੀ ਦੇ ਕੋਈ ਤਿੰਨ ਮਹੱਤਵਪੂਰਨ ਕੰਮਾਂ ਦਾ ਵੇਰਵਾ ਦਿਓ ।
ਉੱਤਰ-
ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।
- ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
- ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ ਤਿਆਗ-ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੂਰੇ ਮੰਤਰੀ ਮੰਡਲ ਨੂੰ ਭੰਗ ਕਰ ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
- ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ ਅਤੇ ਸਥਾਨ ਨੂੰ ਨਿਸਚਿਤ ਕਰਦਾ ਹੈ ।
- ਉਹ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਰ ਸਕਦਾ ਹੈ ।
ਪ੍ਰਸ਼ਨ 6.
ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਸੰਖੇਪ ਵੇਰਵਾ ਦਿਉ
ਉੱਤਰ-
ਭਾਰਤ ਦੇ ਉਪ-ਰਾਸ਼ਟਰਪਤੀ ਦੇ ਦੋ ਮਹੱਤਵਪੂਰਨ ਕੰਮ ਹੇਠ ਲਿਖੇ ਹਨ-
- ਭਾਰਤ ਦਾ ਉਪ-ਰਾਸ਼ਟਰਪਤੀ ਅਹੁਦੇ ਕਾਰਨ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ । ਉਹ ਨਿਯਮਾਂ ਅਨੁਸਾਰ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
- ਉਹ ਰਾਸ਼ਟਰਪਤੀ ਦੇ ਬਿਮਾਰ ਹੋਣ ਉੱਤੇ ਜਾਂ ਉਸ ਦੇ ਵਿਦੇਸ਼ ਜਾਣ ਉੱਤੇ ਜਾਂ ਕਿਸੇ ਹੋਰ ਕਾਰਨ ਕਰਕੇ ਗੈਰ-ਹਾਜ਼ਰ ਹੋਣ ਉੱਤੇ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ । ਰਾਸ਼ਟਰਪਤੀ ਦੇ ਤਿਆਗ-ਪੱਤਰ ਦੇਣ ਜਾਂ ਮੌਤ ਹੋ ਜਾਣ ਦੀ ਸਥਿਤੀ ਵਿਚ ਉਹ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤਕ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦਾ ਹੈ ।
ਪ੍ਰਸ਼ਨ 7.
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਹੇਠ ਲਿਖਿਆ ਹੈ-
- ਰਾਸ਼ਟਰੀ ਸੰਕਟ – ਜਦੋਂ ਰਾਸ਼ਟਰਪਤੀ ਦੇ ਅਨੁਸਾਰ ਦੇਸ਼ ਉੱਤੇ ਬਾਹਰੀ ਹਮਲੇ, ਯੁੱਧ ਜਾਂ ਹਥਿਆਰਬੰਦ ਬਗਾਵਤ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸੰਕਟ ਪੈਦਾ ਹੋ ਗਿਆ ਹੋਵੇ ਤਾਂ ਉਹ ਦੇਸ਼ ਵਿੱਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
- ਰਾਜ ਦਾ ਸੰਵਿਧਾਨਿਕ ਸੰਕਟ – ਜੇ ਰਾਜਪਾਲ ਵਲੋਂ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਰਾਹੀਂ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਕਿਸੇ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
- ਵਿੱਤੀ ਸੰਕਟ – ਜੇ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਦੇਸ਼ ਦੀ ਆਰਥਿਕ ਹਾਲਤ ਇਹੋ ਜਿਹੀ ਹੋ ਗਈ ਹੈ, ਜਿਸ ਨਾਲ ਆਰਥਿਕ ਸਥਿਰਤਾ ਜਾਂ ਸਾਖ਼ ਨੂੰ ਖ਼ਤਰਾ ਹੈ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਦਾ ਐਲਾਨ ਕਰ ਸਕਦਾ ਹੈ ।
PSEB 10th Class Social Science Guide ਕੇਂਦਰੀ ਸਰਕਾਰ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਭਾਰਤੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਵਿਚ ਕੇਂਦਰੀ ਵਿਧਾਨਪਾਲਿਕਾ ਨੂੰ ਸੰਸਦ ਜਾਂ ਪਾਰਲੀਮੈਂਟ ਆਖਦੇ ਹਨ ।
ਪ੍ਰਸ਼ਨ 2.
ਲੋਕ ਸਭਾ ਦਾ ਮੈਂਬਰ ਬਣਨ ਲਈ ਕਿਹੜੀ ਇਕ ਮੁੱਖ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਉਹ ਭਾਰਤ ਦਾ ਨਾਗਰਿਕ ਹੋਵੇ ।
ਪ੍ਰਸ਼ਨ 3.
ਲੋਕ ਸਭਾ ਦੇ ਸਪੀਕਰ ਦਾ ਇਕ ਮੁੱਖ ਕੰਮ ਲਿਖੋ ।
ਉੱਤਰ-
ਲੋਕ ਸਭਾ ਦਾ ਸਪੀਕਰ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
ਪ੍ਰਸ਼ਨ 4.
ਸਾਧਾਰਨ ਬਿਲ ਅਤੇ ਵਿੱਤੀ ਬਿਲ ਵਿਚ ਕੀ ਫ਼ਰਕ ਹੁੰਦਾ ਹੈ ?
ਉੱਤਰ-
ਸਾਧਾਰਨ ਬਿਲ ਸਦਨ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ਜਦਕਿ ਵਿੱਤੀ ਬਿਲ ਸਿਰਫ਼ ਲੋਕ ਸਭਾ ਵਿਚ ਹੀ ਪੇਸ਼ ਕੀਤੇ ਜਾਂਦੇ ਹਨ ਅਤੇ ਉਹ ਵੀ ਸਿਰਫ਼ ਕਿਸੇ ਮੰਤਰੀ ਵਲੋਂ ਹੀ ।
ਪ੍ਰਸ਼ਨ 5.
ਰਾਸ਼ਟਰਪਤੀ ਦੀਆਂ ਕਿਸੇ ਬਿਲ ਸੰਬੰਧੀ ਕੀ ਸ਼ਕਤੀਆਂ ਹਨ ?
ਉੱਤਰ-
ਅਕਸਰੇ ਰਾਸ਼ਟਰਪਤੀ ਦਸਤਖ਼ਤ ਕਰਕੇ ਬਿਲ ਨੂੰ ਮਨਜ਼ੂਰੀ ਦੇ ਦਿੰਦਾ ਹੈ ਜਾਂ ਉਹ ਉਸ ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਕੋਲ ਪੁਨਰ-ਵਿਚਾਰ ਲਈ ਵੀ ਭੇਜ ਸਕਦਾ ਹੈ । ਪਰ ਦੂਸਰੀ ਵਾਰ ਰਾਸ਼ਟਰਪਤੀ ਨੂੰ ਆਪਣੀ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ ।
ਪ੍ਰਸ਼ਨ 6.
ਸੰਸਦ ਦੁਆਰਾ ਕਾਰਜਪਾਲਿਕਾ ਉੱਤੇ ਨਿਯੰਤਰਨ ਦੀ ਕੋਈ ਇਕ ਵਿਧੀ ਦੱਸੋ ।
ਉੱਤਰ-
ਸੰਸਦ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਹਟਾ ਸਕਦੀ ਹੈ ।
ਪ੍ਰਸ਼ਨ 7.
ਸੰਸਦੀ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਸੰਸਦੀ ਪ੍ਰਣਾਲੀ ਤੋਂ ਭਾਵ ਸ਼ਾਸਨ ਦੀ ਉਸ ਪ੍ਰਣਾਲੀ ਤੋਂ ਹੈ ਜਿਸ ਵਿਚ ਸੰਸਦ ਰਾਜ ਦੀ ਸਰਵਉੱਚ ਸੰਸਥਾ ਹੁੰਦੀ ਹੈ ।
ਪ੍ਰਸ਼ਨ 8.
ਵਿੱਤੀ ਸੰਕਟ ਤੋਂ ਕੀ ਭਾਵ ਹੈ ?
ਉੱਤਰ-
ਆਰਥਿਕ ਹਾਲਤ ਦੀ ਅਸਥਿਰਤਾ ।
ਪ੍ਰਸ਼ਨ 9.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲਾਂ ਵਿਚ ਕੀ ਫ਼ਰਕ ਹੈ ?
ਉੱਤਰ-
ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲ ਵਿਚ ਸੰਸਦ ਅਤੇ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ ਜਦਕਿ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਚੋਣ ਮੰਡਲ ਵਿਚ ਸਿਰਫ਼ ਸੰਸਦ ਦੇ ਹੀ ਮੈਂਬਰ ਸ਼ਾਮਿਲ ਹੁੰਦੇ ਹਨ ।
ਪ੍ਰਸ਼ਨ 10.
ਉਪ-ਰਾਸ਼ਟਰਪਤੀ ਦਾ ਇਕ ਕੰਮ ਲਿਖੋ ।
ਉੱਤਰ-
ਉਹ ਰਾਜ ਸਭਾ ਦੇ ਸਭਾਪਤੀ ਦੇ ਤੌਰ ‘ਤੇ ਉਸ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।
ਪ੍ਰਸ਼ਨ 11.
ਮੰਤਰੀ ਪਰਿਸ਼ਦ ਵਿਚ ਕਿਹੜੀ-ਕਿਹੜੀ ਕਿਸਮ ਦੇ ਮੰਤਰੀ ਹੁੰਦੇ ਹਨ ?
ਉੱਤਰ-
ਮੰਤਰੀ ਮੰਡਲ ਪੱਧਰ ਦੇ ਮੰਤਰੀ, ਰਾਜ ਮੰਤਰੀ, ਉਪ-ਮੰਤਰੀ ਅਤੇ ਸੰਸਦੀ ਸਕੱਤਰ ।
ਪ੍ਰਸ਼ਨ 12.
ਬਿਲ ਦੀ ਪੜ੍ਹਤ ਤੋਂ ਕੀ ਭਾਵ ਹੈ ?
ਉੱਤਰ-
ਸੰਸਦ ਵਿਚ ਕਿਸੇ ਬਿਲ ਦੇ ਪੇਸ਼ ਕਰਨ ਤੋਂ ਬਾਅਦ ਦੋਹਾਂ ਸਦਨਾਂ ਵਿਚ ਹੋਣ ਵਾਲੇ ਵਿਚਾਰ-ਵਟਾਂਦਰੇ ਨੂੰ ਬਿਲ ਦੀ ਪੜ੍ਹਤ ਆਖਦੇ ਹਨ ।
ਪ੍ਰਸ਼ਨ 13.
ਕੰਮ ਰੋਕੂ ਮਤਾ ਕੀ ਹੁੰਦਾ ਹੈ ?
ਉੱਤਰ-
ਕੰਮ ਰੋਕੂ ਮਤੇ ਰਾਹੀਂ ਸੰਸਦ ਦੇ ਮੈਂਬਰ ਨਿਸਚਿਤ ਪ੍ਰੋਗਰਾਮ ਦੀ ਥਾਂ ਉੱਤੇ ਸਰਕਾਰ ਦਾ ਧਿਆਨ ਕਿਸੇ ਗੰਭੀਰ ਘਟਨਾ ਵੱਲ ਦਿਵਾਉਣ ਦਾ ਯਤਨ ਕਰਦੇ ਹਨ ।
ਪ੍ਰਸ਼ਨ 14.
ਪ੍ਰਸ਼ਨ-ਉੱਤਰ ਕਾਲ ਦਾ ਅਰਥ ਦੱਸੋ ।
ਉੱਤਰ-
ਸੰਸਦ ਦੇ ਦੋਹਾਂ ਸਦਨਾਂ ਵਿਚ ਹਰ ਰੋਜ਼ ਪਹਿਲਾ ਇਕ ਘੰਟਾ ਪ੍ਰਸ਼ਨ-ਉੱਤਰ ਕਾਲ ਅਖਵਾਉਂਦਾ ਹੈ ।
ਪ੍ਰਸ਼ਨ 15
ਸੰਸਦ ਕਿਹੜੀਆਂ ਸੂਚੀਆਂ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ?
ਉੱਤਰ-
ਸੰਸਦ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ।
ਪ੍ਰਸ਼ਨ 16.
ਰਾਜ ਸਭਾ ਦੀ ਮੈਂਬਰੀ ਲਈ ਕੋਈ ਇਕ ਯੋਗਤਾ ਲਿਖੋ ।
ਉੱਤਰ-
ਰਾਜ ਸਭਾ ਦੀ ਮੈਂਬਰੀ ਦੇ ਲਈ ਨਾਗਰਿਕ ਦੀ ਉਮਰ ਤੀਹ ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ ।
ਪ੍ਰਸ਼ਨ 17.
ਸੰਸਦ ਦਾ ਕੋਈ ਇਕ ਮਹੱਤਵਪੂਰਨ ਕੰਮ ਲਿਖੋ ।
ਉੱਤਰ-
ਸੰਸਦ ਦਾ ਸਭ ਤੋਂ ਮਹੱਤਵਪੂਰਨ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ ।
ਜਾਂ
ਇਹ ਬਜਟ ਅਤੇ ਵਿੱਤੀ ਬਿਲਾਂ ਦੇ ਸੰਬੰਧ ਵਿਚ ਆਪਣੇ ਅਧਿਕਾਰਾਂ ਦੇ ਮਾਧਿਅਮ ਨਾਲ ਸਰਕਾਰ ਦੇ ਖ਼ਰਚੇ ਉੱਤੇ ਨਿਯੰਤਰਨ ਕਰਦੀ ਹੈ ।
ਪ੍ਰਸ਼ਨ 18.
ਸੰਸਦ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸੰਸਦ ਦਾ ਮੁੱਖ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ ।
ਪ੍ਰਸ਼ਨ 19.
ਬਿਲ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਸਤਾਵਿਤ ਕਾਨੂੰਨ ਨੂੰ ਬਿਲ ਆਖਦੇ ਹਨ ।
ਪ੍ਰਸ਼ਨ 20.
ਕੋਈ ਬਿਲ ‘ਵਿੱਤੀ ਬਿਲ’ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਕੌਣ ਕਰਦਾ ਹੈ ?
ਉੱਤਰ-
ਕੋਈ ਬਿਲ ‘ਵਿੱਤੀ ਬਿਲ’ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਹੈ ।
ਪ੍ਰਸ਼ਨ 21.
ਵਿੱਤ ਬਿਲ ਕੌਣ ਪੇਸ਼ ਕਰ ਸਕਦਾ ਹੈ ?
ਉੱਤਰ-
ਵਿੱਤ ਬਿੱਲ ਸਿਰਫ਼ ਕੋਈ ਮੰਤਰੀ ਹੀ ਪੇਸ਼ ਕਰ ਸਕਦਾ ਹੈ ।
ਪ੍ਰਸ਼ਨ 22.
ਬਿਲ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਬਿੱਲ ਦੋ ਤਰ੍ਹਾਂ ਦੇ ਹੁੰਦੇ ਹਨ-ਸਾਧਾਰਨ ਬਿਲ ਜਾਂ ਵਿੱਤ ਸੰਬੰਧੀ ਬਿਲ ।
ਪ੍ਰਸ਼ਨ 23.
ਲੋਕ ਸਭਾ ਵਲੋਂ ਪਾਸ ਵਿੱਤੀ ਬਿਲ ਨੂੰ ਰਾਜ ਸਭਾ ਕਿੰਨੇ ਸਮੇਂ ਤਕ ਆਪਣੇ ਕੋਲ ਰੱਖ ਸਕਦੀ ਹੈ ?
ਉੱਤਰ-
ਲੋਕ ਸਭਾ ਵਲੋਂ ਪਾਸ ਵਿੱਤੀ ਬਿਲ ਨੂੰ ਰਾਜ ਸਭਾ 14 ਦਿਨ ਤਕ ਰੋਕ ਸਕਦੀ ਹੈ ।
ਪ੍ਰਸ਼ਨ 24.
ਕੀ ਲੋਕ ਸਭਾ ਦੇ ਲਈ ਵਿੱਤੀ ਬਿਲ ਉੱਤੇ ਰਾਜ ਸਭਾ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ ?
ਉੱਤਰ-
ਲੋਕ ਸਭਾ ਦੇ ਲਈ ਵਿੱਤੀ ਬਿਲ ਬਾਰੇ ਰਾਜ ਸਭਾ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਹੈ ।
ਪ੍ਰਸ਼ਨ 25.
ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।
ਪ੍ਰਸ਼ਨ 26.
ਰਾਸ਼ਟਰਪਤੀ ਨੂੰ ਕਿੰਨੀ ਮਾਸਿਕ ਤਨਖ਼ਾਹ ਮਿਲਦੀ ਹੈ ?
ਉੱਤਰ-
ਰਾਸ਼ਟਰਪਤੀ ਨੂੰ 5,00000 ਰੁਪਏ ਮਾਸਿਕ ਤਨਖ਼ਾਹ ਮਿਲਦੀ ਹੈ ।
ਪ੍ਰਸ਼ਨ 27.
ਰਾਸ਼ਟਰਪਤੀ ਦਾ ਇਕ ਕਾਰਜਪਾਲਿਕਾ ਸੰਬੰਧੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ਅਤੇ ਉਸ ਦੀ ਸਲਾਹ ਨਾਲ ਮੰਤਰੀ-ਪਰਿਸ਼ਦ ਦੀ ਰਚਨਾ ਕਰਦਾ ਹੈ ।
ਜਾਂ
ਉਹ ਸਰਵ-ਉੱਚ ਅਦਾਲਤ ਦੇ ਮੁੱਖ ਜੱਜ ਅਤੇ ਰਾਜਦੂਤਾਂ ਨੂੰ ਵੀ ਨਿਯੁਕਤ ਕਰਦਾ ਹੈ ।
ਪ੍ਰਸ਼ਨ 28.
ਭਾਰਤ ਦੀਆਂ ਤਿੰਨਾਂ ਹਥਿਆਰਬੰਦ ਸੈਨਾਵਾਂ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਸ਼ਟਰਪਤੀ ।
ਪ੍ਰਸ਼ਨ 29.
ਪ੍ਰਧਾਨ ਮੰਤਰੀ ਨੂੰ ਕਿਸ ਵਲੋਂ ਨਿਯੁਕਤ ਕੀਤਾ ਜਾਂਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 30.
ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਜੇ ਸੰਸਦ ਦਾ ਇਜਲਾਸ ਚੱਲ ਨਾ ਰਿਹਾ ਹੋਵੇ ਤਾਂ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।
ਪ੍ਰਸ਼ਨ 31.
ਅਧਿਆਦੇਸ਼ ਵੱਧ ਤੋਂ ਵੱਧ ਕਦੋਂ ਤਕ ਜਾਰੀ ਰਹਿੰਦਾ ਹੈ ?
ਉੱਤਰ-
ਅਧਿਆਦੇਸ਼ ਵੱਧ ਤੋਂ ਵੱਧ ਸੰਸਦ ਦਾ ਅਗਲਾ ਇਜਲਾਸ ਸ਼ੁਰੂ ਹੋਣ ਤੋਂ ਛੇ ਹਫ਼ਤੇ ਬਾਅਦ ਤਕ ਜਾਰੀ ਰਹਿੰਦਾ ਹੈ ।
ਪ੍ਰਸ਼ਨ 32.
ਰਾਸ਼ਟਰਪਤੀ ਦਾ ਇਕ ਕਾਨੂੰਨੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ।
ਜਾਂ
ਸੰਸਦ ਵਲੋਂ ਜਿਹੜਾ ਬਿੱਲ ਪਾਸ ਕੀਤਾ ਜਾਂਦਾ ਹੈ, ਉਹ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਕਾਨੂੰਨ ਬਣਦਾ ਹੈ ।
ਪ੍ਰਸ਼ਨ 33.
ਰਾਸ਼ਟਰਪਤੀ ਦਾ ਇਕ ਵਿੱਤੀ ਅਧਿਕਾਰ ਲਿਖੋ ।
ਉੱਤਰ-
ਰਾਸ਼ਟਰਪਤੀ ਹਰੇਕ ਸਾਲ ਬਜਟ ਤਿਆਰ ਕਰਵਾ ਕੇ ਉਸ ਨੂੰ ਸੰਸਦ ਵਿਚ ਪੇਸ਼ ਕਰਵਾਉਂਦਾ ਹੈ ।
ਜਾਂ
ਰਾਸ਼ਟਰਪਤੀ ਦੀ ਆਗਿਆ ਤੋਂ ਬਗੈਰ ਕੋਈ ਵੀ ਵਿੱਤੀ ਬਿਲ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 34.
ਰਾਸ਼ਟਰਪਤੀ ਦਾ ਇਕ ਨਿਆਇਕ ਅਧਿਕਾਰ ਲਿਖੋ ।
ਉੱਤਰ-
ਉੱਚ-ਅਦਾਲਤ ਅਤੇ ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ।
ਜਾਂ
ਰਾਸ਼ਟਰਪਤੀ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਘੱਟ ਕਰ ਸਕਦਾ ਹੈ ਅਤੇ ਮੁਆਫੀ ਵੀ ਦੇ ਸਕਦਾ ਹੈ ।
ਪ੍ਰਸ਼ਨ 35.
ਕੇਂਦਰ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
ਉੱਤਰ-
ਕੇਂਦਰ ਸਰਕਾਰ ਦਾ ਅਸਲੀ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ।
ਪ੍ਰਸ਼ਨ 36.
ਭਾਰਤ ਦਾ ਰਾਸ਼ਟਰਪਤੀ ਬਣਨ ਦੇ ਲਈ ਕਿੰਨੀ ਉਮਰ ਚਾਹੀਦੀ ਹੈ ?
ਉੱਤਰ-
35 ਸਾਲ ਜਾਂ ਉਸ ਤੋਂ ਜ਼ਿਆਦਾ ।
ਪ੍ਰਸ਼ਨ 37.
ਪ੍ਰਧਾਨ ਮੰਤਰੀ ਦਾ ਕੋਈ ਇਕ ਅਧਿਕਾਰ ਲਿਖੋ ।
ਉੱਤਰ-
ਪ੍ਰਧਾਨ ਮੰਤਰੀ ਸਰਕਾਰ ਦੀ ਨੀਤੀ ਤਿਆਰ ਕਰਦਾ ਹੈ ।
ਜਾਂ
ਉਹ ਮੰਤਰੀਆਂ ਵਿਚ ਤਬਦੀਲੀ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਵਿਭਾਗਾਂ ਨੂੰ ਬਦਲ ਸਕਦਾ ਹੈ ।
ਪ੍ਰਸ਼ਨ 38.
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਕੀ ਨਾਂ ਹੈ ?
ਉੱਤਰ-
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਸਰਵ-ਉੱਚ ਅਦਾਲਤ ਜਾਂ ਸੁਪਰੀਮ ਕੋਰਟ ਹੈ ।
ਪ੍ਰਸ਼ਨ 39.
ਸਰਵ-ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਇਹ ਨਵੀਂ ਦਿੱਲੀ ਵਿਖੇ ਸਥਿਤ ਹੈ ।
ਪ੍ਰਸ਼ਨ 40.
ਸੁਪਰੀਮ ਕੋਰਟ ਵਿਚ ਕੁੱਲ ਕਿੰਨੇ ਜੱਜ ਹਨ ?
ਉੱਤਰ-
ਸੁਪਰੀਮ ਕੋਰਟ ਵਿਚ ਕੁੱਲ 34 ਜੱਜ ਹਨ ।
ਪ੍ਰਸ਼ਨ 41.
ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਕਿਸ ਨੂੰ ਹੈ ?
ਉੱਤਰ-
ਇਨ੍ਹਾਂ ਦੀ ਗਿਣਤੀ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਸੰਸਦ ਨੂੰ ਹਾਸਲ ਹੈ ।
ਪ੍ਰਸ਼ਨ 42.
ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਲਈ ਕਿਹੜੀ ਇਕ ਯੋਗਤਾ ਜ਼ਰੂਰੀ ਹੈ ?
ਉੱਤਰ-
ਉਹ ਭਾਰਤ ਦਾ ਨਾਗਰਿਕ ਹੋਵੇ ਅਤੇ ਕਿਸੇ ਉੱਚ ਅਦਾਲਤ ਵਿਚ ਪੰਜ ਸਾਲ ਤਕ ਜੱਜ ਦੇ ਅਹੁਦੇ ਉੱਤੇ ਰਹਿ ਚੁੱਕਿਆ ਹੋਵੇ ।
ਜਾਂ
ਉਹ ਕਿਸੇ ਇਕ ਜਾਂ ਵਧੇਰੇ ਉੱਚ ਅਦਾਲਤਾਂ ਵਿਚ 10 ਸਾਲ ਤਕ ਵਕੀਲ ਦੇ ਰੂਪ ਵਿੱਚ ਕੰਮ ਕਰ ਚੁੱਕਾ ਹੋਵੇ ।
ਪ੍ਰਸ਼ਨ 43.
ਸੁਪਰੀਮ ਕੋਰਟ ਦੇ ਕਿਹੜੇ-ਕਿਹੜੇ ਅਧਿਕਾਰ ਖੇਤਰ ਹਨ ?
ਉੱਤਰ-
ਸੁਪਰੀਮ ਕੋਰਟ ਦੇ ਤਿੰਨ ਅਧਿਕਾਰ ਖੇਤਰ ਹਨਮੁੱਢਲਾ ਖੇਤਰ ਅਧਿਕਾਰ, ਅਪੀਲੀ ਖੇਤਰ ਅਧਿਕਾਰ ਅਤੇ ਸਲਾਹ ਦੇਣ ਸੰਬੰਧੀ ਖੇਤਰ ਅਧਿਕਾਰ ।
ਪ੍ਰਸ਼ਨ 44.
ਸਾਡੇ ਮੌਲਿਕ ਅਧਿਕਾਰਾਂ ਦਾ ਰਾਖਾ ਕੌਣ ਹੈ ?
ਉੱਤਰ-
ਸੁਪਰੀਮ ਕੋਰਟ ਨੂੰ ਸਾਡੇ ਮੌਲਿਕ ਅਧਿਕਾਰਾਂ ਦਾ ਰਾਖਾ ਮੰਨਿਆ ਜਾਂਦਾ ਹੈ ।
ਪ੍ਰਸ਼ਨ 45.
ਸਰਵਉੱਚ ਅਦਾਲਤ ਮੌਲਿਕ ਅਧਿਕਾਰਾਂ ਦੇ ਸੰਬੰਧ ਵਿਚ ਕਿਹੜਾ ਲੇਖ (ਰਿਟ ਜਾਰੀ ਕਰ ਸਕਦਾ ਹੈ ?
ਉੱਤਰ-
ਇਹ ਪਰਮ-ਆਦੇਸ਼ ਨਾਂ ਦਾ ਲੇਖ ਜਾਰੀ ਕਰ ਸਕਦੀ ਹੈ ।
ਪ੍ਰਸ਼ਨ 46.
ਅਪੀਲ ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਛੋਟੀ ਅਦਾਲਤ ਦੇ ਫ਼ੈਸਲੇ ਦੇ ਵਿਰੁੱਧ ਉੱਚ-ਅਦਾਲਤ ਵਿੱਚ ਬੇਨਤੀ ਕਰਨ ਦੀ ਪ੍ਰਕਿਰਿਆ ਨੂੰ ਅਪੀਲ ਆਖਦੇ ਹਨ ।
ਪ੍ਰਸ਼ਨ 47.
ਕਿਹੜੇ-ਕਿਹੜੇ ਤਿੰਨ ਮਾਮਲਿਆਂ ਬਾਰੇ ਅਪੀਲਾਂ ਸੁਪਰੀਮ ਕੋਰਟ ਵਿਚ ਲਿਆਂਦੀਆਂ ਜਾ ਸਕਦੀਆਂ ਹਨ ?
ਉੱਤਰ-
ਸੰਵਿਧਾਨਿਕ ਪ੍ਰਸ਼ਨਾਂ, ਦੀਵਾਨੀ ਮੁਕੱਦਮਿਆਂ ਅਤੇ ਫ਼ੌਜਦਾਰੀ ਮੁਕੱਦਮਿਆਂ ਦੀਆਂ ਅਪੀਲਾਂ ਸੁਪਰੀਮ ਕੋਰਟ ਵਿਚ ਲਿਆਂਦੀਆਂ ਜਾ ਸਕਦੀਆਂ ਹਨ ।
ਪ੍ਰਸ਼ਨ 48.
ਸੁਪਰੀਮ ਕੋਰਟ ਦੇ ਇਕ ਅਧਿਕਾਰ ਦਾ ਵਰਣਨ ਕਰੋ ।
ਉੱਤਰ-
ਸੁਪਰੀਮ ਕੋਰਟ ਬੁਨਿਆਦੀ ਅਧਿਕਾਰਾਂ ਸੰਬੰਧੀ ਮੁਕੱਦਮਿਆਂ ਦਾ ਫ਼ੈਸਲਾ ਕਰ ਸਕਦੀ ਹੈ ।
ਜਾਂ
ਹਾਈ ਕੋਰਟ ਵਲੋਂ ਸੰਵਿਧਾਨਿਕ ਮਾਮਲਿਆਂ ਬਾਰੇ ਦਿੱਤੇ ਗਏ ਫ਼ੈਸਲਿਆਂ ਦੇ ਵਿਰੁੱਧ ਇਹ ਅਪੀਲ ਸੁਣ ਸਕਦਾ ਹੈ ।
ਪ੍ਰਸ਼ਨ 49.
ਭਾਰਤੀ ਸੰਸਦ ਦੇ ਹੇਠਲੇ ਸਦਨ ਦਾ ਨਾਂ ਦੱਸੋ ।
ਉੱਤਰ-
ਲੋਕ ਸਭਾ ।
ਪ੍ਰਸ਼ਨ 50.
ਭਾਰਤ ਵਿਚ ਮਤਦਾਤਾ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
ਉੱਤਰ-
18 ਸਾਲ ਤੋਂ
ਪ੍ਰਸ਼ਨ 51.
ਲੋਕ ਸਭਾ ਵਿਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
ਉੱਤਰ-
550.
ਪ੍ਰਸ਼ਨ 52.
ਪੰਜਾਬ ਰਾਜ ਤੋਂ ਲੋਕ ਸਭਾ ਵਿਚ ਕਿੰਨੇ ਮੈਂਬਰ ਹਨ ?
ਉੱਤਰ-
13.
ਪ੍ਰਸ਼ਨ 53.
ਲੋਕ ਸਭਾ ਵਿਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ ?
ਉੱਤਰ-
ਉੱਤਰ ਪ੍ਰਦੇਸ਼ ਤੋਂ ।
ਪ੍ਰਸ਼ਨ 54.
ਰਾਜ ਸਭਾ ਵਿਚ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
ਉੱਤਰ-
250.
ਪ੍ਰਸ਼ਨ 55.
ਰਾਜ ਸਭਾ ਵਿਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ?
ਉੱਤਰ-
12.
ਪ੍ਰਸ਼ਨ 56.
ਸੰਸਦ ਦੇ ਮੈਂਬਰ ਮੰਤਰੀ ਪਰਿਸ਼ਦ ‘ਤੇ ਨਿਯੰਤਰਨ ਕਿਸ ਤਰ੍ਹਾਂ ਰੱਖਦੇ ਹਨ ?
ਉੱਤਰ-
ਅਵਿਸ਼ਵਾਸ ਪ੍ਰਸਤਾਵ ਦੁਆਰਾ ।
ਪ੍ਰਸ਼ਨ 57.
ਕਾਨੂੰਨ ਸੰਬੰਧੀ ਪ੍ਰਸਤਾਵ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਬਿਲ ।
ਪ੍ਰਸ਼ਨ 58.
ਲੋਕ ਸਭਾ ਵਿਚ ਪਾਸ ਬਿਲ ਨੂੰ ਰਾਜ ਸਭਾ ਆਪਣੀਆਂ ਸਿਫ਼ਾਰਿਸ਼ਾਂ ਲਈ ਵੱਧ ਤੋਂ ਵੱਧ ਕਿੰਨੇ ਦਿਨਾਂ ਲਈ ਰੋਕ ਸਕਦੀ ਹੈ ?
ਉੱਤਰ-
14 ਦਿਨਾਂ ਤਕ ।
ਪ੍ਰਸ਼ਨ 59.
ਭਾਰਤ ਵਿਚ ਵਾਸਤਵਿਕ ਕਾਰਜਪਾਲਿਕਾ ਕਿਹੜੀ ਹੈ ?
ਉੱਤਰ-
ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ ।
ਪ੍ਰਸ਼ਨ 60.
ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਨੂੰ ਘੱਟ ਜਾਂ ਮਾਫ਼ ਕੌਣ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ।
ਪ੍ਰਸ਼ਨ 61.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
5 ਸਾਲ ।
ਪ੍ਰਸ਼ਨ 62.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਇਕ ਚੋਣ ਮੰਡਲ ਦੁਆਰਾ ।
II. ਖਾਲੀ ਥਾਂਵਾਂ ਭਰੋ-
1. ਸੰਸਦੀ ਪ੍ਰਣਾਲੀ ਵਿਚ ……………………. ਰਾਜ ਦੀ ਸਰਵਉੱਚ ਸੰਸਥਾ ਹੁੰਦੀ ਹੈ ।
ਉੱਤਰ-
ਸੰਸਦ
2. ਰਾਜ ਸਭਾ ਦਾ ਸਭਾਪਤੀ ………………………. ਹੁੰਦਾ ਹੈ ।
ਉੱਤਰ-
ਉਪ-ਰਾਸ਼ਟਰਪਤੀ
3. ਰਾਸ਼ਟਰਪਤੀ ਦਾ ਕਾਰਜਕਾਲ ………………………….. ਹੁੰਦਾ ਹੈ ।
ਉੱਤਰ-
ਪੰਜ ਸਾਲ
4. ਪ੍ਰਧਾਨ ਮੰਤਰੀ ਦੀ ਨਿਯੁਕਤੀ ……………………… ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਰਾਸ਼ਟਰਪਤੀ
5. ਸਰਵਉੱਚ ਅਦਾਲਤ ਦੇ ਜੱਜਾਂ ਦੀ ਗਿਣਤੀ ਘਟਾਉਣ-ਵਧਾਉਣ ਦਾ ਅਧਿਕਾਰ ……………………… ਨੂੰ ਪ੍ਰਾਪਤ ਹੈ ।
ਉੱਤਰ-
ਸੰਸਦ
6. ਪੰਜਾਬ ਰਾਜ ਤੋਂ ਲੋਕ ਸਭਾ ਵਿਚ ……………………… ਮੈਂਬਰ ਹਨ ।
ਉੱਤਰ-
13
7. ਲੋਕ ਸਭਾ ਵਿਚ ਵੱਧ ਤੋਂ ਵੱਧ …………………………. ਮੈਂਬਰ ਹੋ ਸਕਦੇ ਹਨ ।
ਉੱਤਰ-
550
8. ਲੋਕ ਸਭਾ ਦਾ ਕਾਰਜਕਾਲ …………………………… ਸਾਲ ਹੁੰਦਾ ਹੈ ।
ਉੱਤਰ-
ਪੰਜ
9. ਲੋਕ ਸਭਾ ਵਿਚ ਪੇਸ਼ ਕੀਤੇ ਗਏ ਪ੍ਰਸਤਾਵਿਤ ਕਾਨੂੰਨ ਨੂੰ ……………………… ਕਹਿੰਦੇ ਹਨ ।
ਉੱਤਰ-
ਵਿਧੇਅਕ
10. ਸੰਸਦ ਦੇ ਉੱਪਰਲੇ ਸਦਨ ਨੂੰ ………………………………. ਕਹਿੰਦੇ ਹਨ ।
ਉੱਤਰ-
ਰਾਜ ਸਭਾ ।
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਭਾਰਤ ਦੀਆਂ ਤਿੰਨੇ ਹਥਿਆਰਬੰਦ ਸੈਨਾਵਾਂ ਦਾ ਪ੍ਰਧਾਨ ਹੁੰਦਾ ਹੈ-
(A) ਰੱਖਿਆ ਮੰਤਰੀ
(B) ਰਾਸ਼ਟਰਪਤੀ
(C) ਪ੍ਰਧਾਨ ਮੰਤਰੀ
(D) ਹਿ ਮੰਤਰੀ ।
ਉੱਤਰ-
(B) ਰਾਸ਼ਟਰਪਤੀ
ਪ੍ਰਸ਼ਨ 2.
ਰਾਸ਼ਟਰਪਤੀ ਲੋਕ ਸਭਾ ਵਿਚ ਕਿੰਨੇ ਐਂਗਲੋ-ਇੰਡੀਅਨ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(A) ਦੋ
(B) ਬਾਰਾਂ
(C) ਪੰਜ
(D) ਛੇ ।
ਉੱਤਰ-
(A) ਦੋ
ਪ੍ਰਸ਼ਨ 3.
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ-
(A) ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ-ਪਰਿਸ਼ਦ ਦੁਆਰਾ
(B) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ
(C) ਰਾਜਾਂ ਦੀਆਂ ਪੰਚਾਇਤਾਂ ਦੁਆਰਾ
(D) ਲੋਕ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ।
ਉੱਤਰ-
(B) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ
ਪ੍ਰਸ਼ਨ 4.
ਸਾਡੇ ਮੌਲਿਕ ਅਧਿਕਾਰਾਂ ਦਾ ਸੰਖਿਅਕ ਹੈ-
(A) ਪ੍ਰਧਾਨ ਮੰਤਰੀ ਦੇ ਮੰਤਰੀ ਪਰਿਸ਼ਦ
(B) ਲੋਕ ਸਭਾ
(C) ਸਰਵਉੱਚ ਅਦਾਲਤ
(D) ਰਾਸ਼ਟਰਪਤੀ ।
ਉੱਤਰ-
(C) ਸਰਵਉੱਚ ਅਦਾਲਤ
ਪ੍ਰਸ਼ਨ 5.
ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(A) ਤਿੰਨ ਸਾਲ
(B) ਚਾਰ ਸਾਲ
(C) ਪੰਜ ਸਾਲ
(D) ਛੇ ਸਾਲ ।
ਉੱਤਰ-
(D) ਛੇ ਸਾਲ ।
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਲੋਕ ਸਭਾ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ ।
2. ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ-ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
3. ਰਾਜ ਸਭਾ ਇਕ ਸਥਾਈ ਸਦਨ ਹੈ, ਜਿਸ ਦੇ ਮੈਂਬਰਾਂ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
4. ਰਾਸ਼ਟਰਪਤੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ।
5. ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਲੋਕ ਸਭਾ ਦਾ ਕੋਈ ਵੀ ਨਵਾਂ ਚੁਣਿਆ ਹੋਇਆਂ ਮੈਂਬਰ ਕਰ ਸਕਦਾ ਹੈ ।
6. ਸਰਵ-ਉੱਚ ਅਦਾਲਤ ਹਰ ਰਾਜ ਦੀ ਰਾਜਧਾਨੀ ਵਿਚ ਹੁੰਦੀ ਹੈ ।
ਉੱਤਰ-
1. ×
2. √
3. √
4. √
5. ×
6. ×
V. ਸਹੀ-ਮਿਲਾਨ ਕਰੋ-
1. ਮਹਾਂਦੋਸ਼ | ਅਸਥਾਈ ਕਾਨੂੰਨ |
2. ਅਧਿਆਦੇਸ਼ | ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ । |
3. ਅਵਿਸ਼ਵਾਸ ਪ੍ਰਸਤਾਵ | ਸਰਵ-ਉੱਚ ਅਦਾਲਤ |
4. ਮੁੱਢਲਾ ਅਧਿਕਾਰ ਖੇਤਰ | ਮੰਤਰੀ ਮੰਡਲ ਦਾ ਤਿਆਗ-ਪੱਤਰ । |
ਉੱਤਰ-
1. ਮਹਾਂਦੋਸ਼ | ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ |
2. ਅਧਿਆਦੇਸ਼ | ਅਸਥਾਈ ਕਾਨੂੰਨ |
3. ਅਵਿਸ਼ਵਾਸ ਪ੍ਰਸਤਾਵ | ਮੰਤਰੀ ਮੰਡਲ ਦਾ ਤਿਆਗ-ਪੱਤਰ |
4. ਮੁੱਢਲਾ ਅਧਿਕਾਰ ਖੇਤਰ | ਸਰਵ-ਉੱਚ ਅਦਾਲਤ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)
ਪ੍ਰਸ਼ਨ 1.
ਸੰਸਦ ਦੀ ਸਰਵ-ਉੱਚਤਾ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਚਾਰ ਤਰਕਾਂ ਰਾਹੀਂ ਸਿੱਧ ਕਰੋ ਕਿ ਦੇਸ਼ ਵਿਚ ਸੰਸਦ ਦੀ ਸਰਵ-ਉੱਚਤਾ ਹੈ ।
ਉੱਤਰ-
ਸੰਸਦ ਦੀ ਸਰਵ-ਉੱਚਤਾ ਦਾ ਇਹ ਅਰਥ ਹੈ ਕਿ ਦੇਸ਼ ਵਿਚ ਕਾਨੂੰਨ ਬਣਾਉਣ ਦੀ ਅੰਤਿਮ ਸ਼ਕਤੀ ਸੰਸਦ ਦੇ ਹੱਥ ਵਿਚ ਹੀ ਹੈ । ਸੰਸਦ ਵੱਲੋਂ ਪਾਸ ਕਾਨੂੰਨ ਉੱਤੇ ਰਾਸ਼ਟਰਪਤੀ ਨੂੰ ਜ਼ਰੂਰ ਹੀ ਦਸਤਖ਼ਤ ਕਰਨੇ ਪੈਂਦੇ ਹਨ । ਇਹ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ । ਇਹ ਉਸ ਪ੍ਰਕਿਰਿਆ ਵਿਚ ਵੀ ਹਿੱਸਾ ਲੈਂਦੀ ਹੈ ਜਿਸ ਦੇ ਰਾਹੀਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਹੁੰਦੀ ਹੈ । ਇਹ ਸਰਵ-ਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ
ਨੂੰ ਹਟਾਉਣ ਲਈ ਸਰਕਾਰ ਨੂੰ ਬੇਨਤੀ ਵੀ ਕਰ ਸਕਦੀ ਹੈ । ਸਰਕਾਰੀ ਆਮਦਨ-ਖ਼ਰਚ ਉੱਤੇ ਵੀ ਇਸ ਦਾ ਨਿਯੰਤਰਨ ਰਹਿੰਦਾ ਹੈ । ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਇਸ ਨੂੰ ਸੰਵਿਧਾਨ ਵਿਚ ਸੋਧ ਕਰਨ ਦਾ ਅਧਿਕਾਰ ਪ੍ਰਾਪਤ ਹੈ । ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਉੱਤੇ ਵੀ ਨਿਯੰਤਰਨ ਰੱਖਦੀ ਹੈ । ਇਸ ਲਈ ਸਪੱਸ਼ਟ ਹੈ ਕਿ ਅਸਲ ਵਿਚ ਸੰਸਦ ਹੀ ਦੇਸ਼ ਦੀ ਸਰਵ-ਉੱਚ ਸੰਸਥਾ ਹੈ ।
ਪ੍ਰਸ਼ਨ 2.
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਕੀ ਸਥਾਨ ਹੈ ?
ਉੱਤਰ-
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਬੜਾ ਮਹੱਤਵਪੂਰਨ ਸਥਾਨ ਹੈ । ਰਾਸ਼ਟਰਪਤੀ ਦੇਸ਼ ਦਾ ਸਿਰਫ਼ ਕਾਰਜਕਾਰੀ ਮੁਖੀ ਹੈ । ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ । ਉਹ ਹੀ ਮੰਤਰੀਆਂ ਅਤੇ ਮਹੱਤਵਪੂਰਨ ਪਦ-ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ । ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਨੀਤੀ ਦਾ ਨਿਰਮਾਣ ਵੀ ਉਹ ਹੀ ਕਰਦਾ ਹੈ । ਉਹ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਆਪਣੇ ਹੱਥ ਵਿਚ ਰੱਖਦਾ ਹੈ ਅਤੇ ਉਨ੍ਹਾਂ ਦਾ ਉੱਚਿਤ ਸੰਚਾਲਨ ਕਰਦਾ ਹੈ । ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਅਸਲ ਵਿਚ ਉਹ ਸਾਰੇ ਰਾਸ਼ਟਰ ਦਾ ਨੇਤਾ ਹੁੰਦਾ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ।
ਪ੍ਰਸ਼ਨ 3.
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਸੰਬੰਧ ਹੈ ?
ਉੱਤਰ-
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਨ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ ਵਧੇਰੇ ਮਹੱਤਵਪੂਰਨ ਹੈ । ਇਹ ਸੱਚ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ ਬਹੁਤ ਹੀ ਸਨਮਾਨ ਵਾਲਾ ਹੈ ਪਰ ਉਸਦੀ ਸ਼ਕਤੀ ਨਾਂ-ਮਾਤਰ ਹੈ । ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ‘ਸਹਾਇਤਾ ਅਤੇ ਸਲਾਹ’ ਨਾਲ ਹੀ ਕਰਦਾ ਹੈ । ਕਿਉਂਕਿ ਪ੍ਰਧਾਨ ਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ ਇਸ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਸਲ ਵਿਚ ਪ੍ਰਧਾਨ ਮੰਤਰੀ ਦੀਆਂ ਹੀ ਸ਼ਕਤੀਆਂ ਹਨ । ਉਹ ਦੇਸ਼ ਦੀ ਅਸਲ ਕਾਰਜਪਾਲਿਕਾ ਹੈ । ਉਹ ਮੰਤਰੀ ਪਰਿਸ਼ਦ ਅਤੇ ਰਾਸ਼ਟਰਪਤੀ ਵਿਚਾਲੇ ਕੜੀ (Link) ਦਾ ਕੰਮ ਕਰਦਾ ਹੈ । ਉਹੀ ਦੇਸ਼ ਲਈ ਨੀਤੀ ਨਿਰਮਾਣ ਕਰਦਾ ਹੈ । ਇਸ ਤਰ੍ਹਾਂ ਪ੍ਰਧਾਨ ਮੰਤਰੀ ਪੂਰੇ ਰਾਸ਼ਟਰ ਦਾ ਅਸਲ ਨੇਤਾ ਹੈ ।
ਪ੍ਰਸ਼ਨ 4.
ਪ੍ਰਧਾਨ ਮੰਤਰੀ ਦੇ ਮੁੱਖ ਕੰਮ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਪ੍ਰਧਾਨ ਮੰਤਰੀ ਦੇ ਹੇਠ ਲਿਖੇ ਮੁੱਖ ਕੰਮ ਹਨ-
- ਰਾਸ਼ਟਰਪਤੀ ਨੂੰ ਮਦਦ ਤੇ ਸਲਾਹ ਦੇਣੀ ।
- ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਕਰਨੀ ।
- ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰਨੀ ।
- ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਨੀਤੀਆਂ ਵਿਚ ਤਾਲ-ਮੇਲ ਬਣਾਈ ਰੱਖਣਾ ।
- ਸੰਸਦ ਵਿਚ ਸਰਕਾਰ ਦੇ ਮੁੱਖ ਵਕਤਾ ਦਾ ਕੰਮ ਕਰਨਾ ।
- ਅਹੁਦੇ ਕਾਰਨ ਭਾਰਤ ਦੇ ਯੋਜਨਾ ਆਯੋਗ ਅਤੇ ਰਾਸ਼ਟਰੀ ਵਿਕਾਸ ਪਰਿਸ਼ਦ ਦੇ ਪ੍ਰਧਾਨ ਦਾ ਕੰਮ ਕਰਨਾ ।
ਪ੍ਰਸ਼ਨ 5.
ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕਿਹੜੀਆਂ ਯੋਗਤਾਵਾਂ ਹਨ ?
ਉੱਤਰ-
ਸੁਪਰੀਮ ਕੋਰਟ ਵਿਚ ਹੇਠ ਲਿਖੀਆਂ ਯੋਗਤਾਵਾਂ ਵਾਲੇ ਵਿਅਕਤੀ ਨੂੰ ਜੱਜ ਨਿਯੁਕਤ ਕੀਤਾ ਜਾਂਦਾ ਹੈ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਹ ਇਕ ਜਾਂ ਵਧੇਰੇ ਉੱਚ-ਅਦਾਲਤਾਂ ਵਿਚ 5 ਸਾਲ ਤਕ ਜੱਜ ਰਹਿ ਚੁੱਕਾ ਹੋਵੇ ।
ਜਾਂ
ਉਹ ਘੱਟੋ-ਘੱਟ 10 ਸਾਲ ਤਕ ਇਕ ਜਾਂ ਵਧੇਰੇ ਉੱਚ-ਅਦਾਲਤਾਂ ਵਿਚ ਵਕਾਲਤ ਕਰ ਚੁੱਕਾ ਹੋਵੇ ।
ਜਾਂ
ਉਹ ਰਾਸ਼ਟਰਪਤੀ ਦੀ ਨਜ਼ਰ ਵਿਚ ਕੋਈ ਕਾਨੂੰਨੀ ਮਾਹਰ ਹੋਵੇ ।
ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦਾ ਐਲਾਨ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਭਾਰਤ ਦੇ ਕਿਸੇ ਰਾਜ ਵਿਚ ਸੰਕਟਕਾਲੀ ਹਾਲਤ ਦਾ ਐਲਾਨ ਰਾਸ਼ਟਰਪਤੀ ਵਲੋਂ ਕੀਤਾ ਜਾਂਦਾ ਹੈ । ਰਾਸ਼ਟਰਪਤੀ ਇਹ ਐਲਾਨ ਉੱਥੋਂ ਦੇ ਰਾਜਪਾਲ ਦੀ ਸਿਫ਼ਾਰਸ਼ ਉੱਤੇ ਕਰਦਾ ਹੈ । ਇਹ ਐਲਾਨ ਉਸ ਹਾਲਤ ਵਿਚ ਕੀਤਾ ਜਾਂਦਾ ਹੈ, ਜਦੋਂ ਰਾਸ਼ਟਰਪਤੀ ਨੂੰ ਰਾਜਪਾਲ ਜਾਂ ਕਿਸੇ ਹੋਰ ਭਰੋਸੇਯੋਗ ਸੂਤਰ ਰਾਹੀਂ ਪ੍ਰਾਪਤ ਸੂਚਨਾ ਨਾਲ ਇਹ ਪਤਾ ਚੱਲੇ ਕਿ ਉਸ ਰਾਜ ਦਾ ਸ਼ਾਸਨ ਸੰਵਿਧਾਨ ਦੀਆਂ ਧਾਰਾਵਾਂ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ । ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜਪਾਲ ਰਾਜ ਦਾ ਅਸਲ ਪ੍ਰਧਾਨ ਬਣ ਜਾਂਦਾ ਹੈ ਅਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਕੋਲ ਹੁੰਦੀਆਂ ਹਨ । ਅਜਿਹੀ ਸਥਿਤੀ ਦੇ ਰਾਜ ਲਈ ਕਾਨੂੰਨ ਸੰਸਦ ਦੁਆਰਾ ਬਣਾਏ ਜਾਂਦੇ ਹਨ ।
ਰਾਜ ਵਿਚ ਸੰਕਟਕਾਲੀਨ (ਰਾਸ਼ਟਰਪਤੀ ਸ਼ਾਸਨ) ਆਮ ਤੌਰ ‘ਤੇ ਛੇ ਮਹੀਨੇ ਲਈ ਹੁੰਦਾ ਹੈ ਪਰ ਸੰਸਦ ਇਸਨੂੰ ਛੇ ਮਹੀਨੇ ਤਕ ਹੋਰ ਵਧਾ ਸਕੰਦੀ ਹੈ । ਜੇਕਰ ਇਹ ਸਮਾਂ ਇਕ ਸਾਲ ਤੋਂ ਜ਼ਿਆਦਾ ਵਧਾਉਣਾ ਪਏ ਤਾਂ ਇਸਦੇ ਲਈ ਸੰਵਿਧਾਨ ਵਿਚ ਸੋਧ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 7.
ਭਾਰਤ ਵਿਚ ਸੰਸਦ ਅਤੇ ਅਦਾਲਤ ਦੇ ਸੰਬੰਧਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਸੰਸਦ ਅਤੇ ਅਦਾਲਤ ਵਿਚਕਾਰ ਡੂੰਘਾ ਸੰਬੰਧ ਹੈ । ਸੰਸਦ ਦੇਸ਼ ਲਈ ਕਾਨੂੰਨ ਬਣਾਉਂਦੀ ਹੈ ਅਤੇ ਅਦਾਲਤ ਉਨ੍ਹਾਂ ਕਾਨੂੰਨਾਂ ਦੀ ਰਾਖੀ ਕਰਦੀ ਹੈ । ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਨੂੰ ਭੰਗ ਕਰੇ ਤਾਂ ਅਦਾਲਤ ਉਸ ਨੂੰ ਸਜ਼ਾ ਦਿੰਦੀ ਹੈ । ਸੰਸਦ ਸਰਵ-ਉੱਚ ਅਤੇ ਉੱਚ-ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੇ ਲਈ ਰਾਸ਼ਟਰਪਤੀ ਨੂੰ ਬੇਨਤੀ ਕਰ ਸਕਦੀ ਹੈ । ਇਸ ਤੋਂ ਇਲਾਵਾ ਜੱਜਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਨਿਰਧਾਰਨ ਸੰਸਦ ਦੇ ਕਾਨੂੰਨਾਂ ਅਤੇ ਸੰਵਿਧਾਨ ਰਾਹੀਂ ਹੀ ਹੁੰਦਾ ਹੈ ।
ਪ੍ਰਸ਼ਨ 8.
ਲੋਕ ਸਭਾ ਦੇ ਮੈਂਬਰਾਂ ਦੀ ਚੋਣ-ਵਿਧੀ ਦਾ ਵਰਣਨ ਕਰੋ ।
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ । ਇਸ ਦੇ ਮੈਂਬਰ ਜਨਤਾ ਵਲੋਂ ਪ੍ਰਤੱਖ ਤੌਰ ‘ਤੇ ਚੁਣੇ ਜਾਂਦੇ ਹਨ । ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਲੋਕ ਸਭਾ ਦੀਆਂ ਚੋਣਾਂ ਵਿਚ ਮਤਦਾਨ ਕਰ ਸਕਦਾ ਹੈ । ਲੋਕ ਸਭਾ ਵਿਚ ਕੁੱਝ ਸਥਾਨ ਪੱਛੜੀਆਂ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ । ਜੇ ਰਾਸ਼ਟਰਪਤੀ ਇਹ ਮਹਿਸੂਸ ਕਰੇ ਕਿ ਚੋਣਾਂ ਵਿਚ ਐਂਗਲੋ-ਇੰਡੀਅਨ ਜਾਤੀ ਨੂੰ ਉੱਚਿਤ ਪ੍ਰਤੀਨਿਧਤਾ ਨਹੀਂ ਮਿਲ ਸਕੀ ਹੈ ਤਾਂ ਉਹ ਲੋਕ ਸਭਾ ਵਿਚ ਉਸ ਜਾਤੀ ਦੇ ਦੋ ਮੈਂਬਰ ਨਾਮਜ਼ਦ ਕਰ ਸਕਦਾ ਹੈ ।
ਲੋਕ ਸਭਾ ਦੇ ਮੈਂਬਰਾਂ ਦੀ ਚੋਣ ਜਨਸੰਖਿਆ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ । ਚੋਣ ਦੇ ਲਈ ਸਾਰੇ ਦੇਸ਼ ਨੂੰ ਬਰਾਬਰ ਜਨਸੰਖਿਆ ਵਾਲੇ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਵੱਡੇ ਰਾਜਾਂ ਤੋਂ ਲੋਕ ਸਭਾ ਲਈ ਬਹੁਤੇ ਮੈਂਬਰ .. ਚੁਣੇ ਜਾਂਦੇ ਹਨ ।
ਪ੍ਰਸ਼ਨ 9.
ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਕਿਸ ਨੂੰ ਅਤੇ ਕਿਸ ਤਰ੍ਹਾਂ ਚੁਣਿਆ ਜਾਂਦਾ ਹੈ ?
ਉੱਤਰ-ਲੋਕ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਸਪੀਕਰ ਚੁਣਦੇ ਹਨ । ਚੋਣਾਂ ਤੋਂ ਬਾਅਦ ਲੋਕ ਸਭਾ ਦੀ ਪਹਿਲੀ ਬੈਠਕ ਵਿਚ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਸਦਨ ਦੀ ਪ੍ਰਧਾਨਗੀ ਕਰਨ ਦੇ ਲਈ ਆਖਿਆ ਜਾਂਦਾ ਹੈ । ਉਸ ਦੀ ਪ੍ਰਧਾਨਗੀ ਵਿਚ ਲੋਕ ਸਭਾ ਦੇ ਵੱਖ-ਵੱਖ ਦਲਾਂ ਦੇ ਮੈਂਬਰ ਆਪਣੇ-ਆਪਣੇ ਉਮੀਦਵਾਰ ਦਾ ਨਾਂ ਪੇਸ਼ ਕਰਦੇ ਹਨ ਅਤੇ ਸਭ ਤੋਂ ਵੱਧ ਵੋਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਲੋਕ ਸਭਾ ਦਾ ਸਪੀਕਰ ਚੁਣ ਲਿਆ ਜਾਂਦਾ ਹੈ । ਪਰ ਅਕਸਰ ਕਿਸੇ ਅਜਿਹੇ ਵਿਅਕਤੀ ਨੂੰ ਸਪੀਕਰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਿਹੜਾ ਸਾਰੇ ਦਲਾਂ ਨੂੰ ਪ੍ਰਵਾਨਿਤ ਹੋਵੇ । ਚੁਣੇ ਜਾਣ ਤੋਂ ਬਾਅਦ ਲੋਕ ਸਭਾ ਦਾ ਸਪੀਕਰ ਰਾਜਨੀਤਿਕ ਦਲ ਤੋਂ ਵੱਖ ਹੋ ਜਾਂਦਾ ਹੈ । ‘
ਪ੍ਰਸ਼ਨ 10.
ਸੰਸਦ ਤੋਂ ਕੀ ਭਾਵ ਹੈ ? ਇਸ ਦੇ ਦੋ ਸਦਨਾਂ ਦੇ ਨਾਂ ਦੱਸੋ ਅਤੇ ਉਨ੍ਹਾਂ ਦਾ ਕਾਰਜਕਾਲ ਲਿਖੋ ।
ਉੱਤਰ-
ਸੰਸਦ ਤੋਂ ਭਾਵ ਕੇਂਦਰੀ ਵਿਧਾਨ ਮੰਡਲ ਤੋਂ ਹੈ । ਇਸ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਇਹ ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਬਾਰੇ ਕਾਨੂੰਨ ਬਣਾਉਂਦੀ ਹੈ । ਸੰਸਦ ਵਲੋਂ ਬਣਾਏ ਗਏ ਕਾਨੂੰਨ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦੇ ਹਨ ।
- ਲੋਕ ਸਭਾ ਦਾ ਕਾਰਜਕਾਲ – ਲੋਕ ਸਭਾ ਦੇ ਮੈਂਬਰਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ ! ਪਰ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਅਤੇ ਚੋਣਾਂ ਦੁਬਾਰਾ ਕਰਵਾ ਸਕਦਾ ਹੈ । ਸੰਕਟਕਾਲ ਵਿਚ ਲੋਕ ਸਭਾ ਦੇ ਕਾਰਜਕਾਲ ਨੂੰ ਵਧਾਇਆ ਜਾ ਸਕਦਾ ਹੈ ।
- ਰਾਜ ਸਭਾ ਦਾ ਕਾਰਜਕਾਲ – ਰਾਜ ਸਭਾ ਇਕ ਸਥਾਈ ਸਦਨ ਹੈ, ਪਰ ਹਰੇਕ ਦੋ ਸਾਲਾਂ ਬਾਅਦ ਇਸ ਦੇ ਇਕਤਿਹਾਈ ਮੈਂਬਰ ਬਦਲ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ । ਇਸ ਤਰ੍ਹਾਂ ਹਰੇਕ ਮੈਂਬਰ ਆਪਣੇ ਪਦ ਉੱਤੇ 6 ਸਾਲ ਤਕ ਰਹਿੰਦਾ ਹੈ ।
ਪ੍ਰਸ਼ਨ 11.
ਭਾਰਤ ਵਿਚ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਸੰਖੇਪ ਵਿਚ ਵਿਆਖਿਆ ਕਰੋ ।
ਜਾਂ
ਭਾਰਤ ਦੇ ਰਾਸ਼ਟਰਪਤੀ ਦੇ ਕਾਰਜਕਾਰੀ, ਵਿਧਾਨਕ ਅਤੇ ਹੋਰ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ-
1. ਕਾਰਜਕਾਰੀ ਅਧਿਕਾਰੀ-
- ਸਾਰੇ ਕਾਨੂੰਨ ਰਾਸ਼ਟਰਪਤੀ ਦੇ ਨਾਂ ਉੱਤੇ ਲਾਗੂ ਹੁੰਦੇ ਹਨ ।
- ਉਹ ਪ੍ਰਧਾਨ ਮੰਤਰੀ ਅਤੇ ਉਸ ਦੀ ਸਲਾਹ ਨਾਲ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
- ਉਹ ਯੁੱਧ ਅਤੇ ਸੰਧੀ ਦਾ ਐਲਾਨ ਕਰਦਾ ਹੈ ।
- ਉਹ ਵਿਦੇਸ਼ਾਂ ਵਿਚ ਆਪਣੇ ਰਾਜਦੂਤ ਨਿਯੁਕਤ ਕਰਦਾ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਰਾਜਦੂਤਾਂ ਨੂੰ ਮਾਨਤਾ ਦਿੰਦਾ ਹੈ ।
2. ਵਿਧਾਨਿਕ ਅਧਿਕਾਰ-
- ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਬਿਲ ਕਾਨੂੰਨ ਨਹੀਂ ਬਣ ਸਕਦਾ ।
- ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਲੋਕ ਸਭਾ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ।
- ਉਹ ਰਾਜ ਦੇ ਲਈ 12 ਅਤੇ ਲੋਕ ਸਭਾ ਦੇ ਲਈ 2 ਮੈਂਬਰ ਨਾਮਜ਼ਦ ਕਰਦਾ ਹੈ ।
3. ਵਿੱਤੀ ਅਧਿਕਾਰ – ਕੋਈ ਵੀ ਵਿੱਤੀ ਬਿਲ ਰਾਸ਼ਟਰਪਤੀ ਦੀ ਆਗਿਆ ਤੋਂ ਬਗ਼ੈਰ ਲੋਕ ਸਭਾ ਵਿਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ।
4. ਨਿਆਂ ਸੰਬੰਧੀ ਅਧਿਕਾਰ-
- ਰਾਸ਼ਟਰਪਤੀ ਉੱਚ ਅਦਾਲਤਾਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
- ਉਹ ਕੈਦੀਆਂ ਦੀ ਸਜ਼ਾ ਘੱਟ ਜਾਂ ਮੁਆਫ ਕਰ ਸਕਦਾ ਹੈ ।
5. ਸੰਕਟਕਾਲੀ ਸ਼ਕਤੀਆਂ – ਰਾਸ਼ਟਰਪਤੀ ਬਾਹਰੀ ਹਮਲੇ ਜਾਂ ਅੰਦਰੂਨੀ ਹਥਿਆਰਬੰਦ ਬਗ਼ਾਵਤ, ਆਰਥਿਕ ਸੰਕਟ ਅਤੇ ਰਾਜ ਸਰਕਾਰ ਦੇ ਠੀਕ ਨਾ ਚੱਲਣ ਉੱਤੇ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
ਪ੍ਰਸ਼ਨ 12.
ਸੰਸਦ ਮੈਂਬਰਾਂ ਦੇ ਲਈ ਛੇ ਜ਼ਰੂਰੀ ਯੋਗਤਾਵਾਂ ਦਾ ਵਰਣਨ ਕਰੋ ।
ਉੱਤਰ-
ਸੰਸਦ ਮੈਂਬਰਾਂ ਲਈ ਹੇਠ ਲਿਖੀਆਂ ਛੇ ਜ਼ਰੂਰੀ ਯੋਗਤਾਵਾਂ ਹਨ-
- ਉਸ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ।
- ਉਸ ਨੂੰ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਸੰਵਿਧਾਨ ਦੀ ਪਾਲਣਾ ਅਤੇ ਆਦਰ ਕਰੇਗਾ ਅਤੇ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਬਣਾਈ ਰੱਖੇਗਾ ।
- ਰਾਜ ਸਭਾ ਦੇ ਲਈ ਘੱਟੋ-ਘੱਟ 30 ਸਾਲ ਅਤੇ ਲੋਕ ਸਭਾ ਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
- ਉਹ ਪਾਗਲ ਕਰਾਰ ਨਹੀਂ ਹੋਣਾ ਚਾਹੀਦਾ ।
- ਉਸ ਨੂੰ ਲਾਹੇਵੰਦ ਅਹੁਦੇ ਉੱਤੇ ਨਹੀਂ ਹੋਣਾ ਚਾਹੀਦਾ ।
- ਉਸ ਨੂੰ ਦੀਵਾਲੀਆ ਨਹੀਂ ਹੋਣਾ ਚਾਹੀਦਾ ।
ਪ੍ਰਸ਼ਨ 13.
ਕਿਸ ਆਧਾਰ ਉੱਤੇ ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ ?
ਉੱਤਰ-
ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਵਿਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ । ਉਹ ਉਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਜਾਂ ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਗਿਆਨ ਅਤੇ ਅਨੁਭਵ ਪ੍ਰਾਪਤ ਹੋਵੇ ।
ਪ੍ਰਸ਼ਨ 14.
ਸੰਸਦ ਦੇ ਤਿੰਨ ਵਿਧਾਨਕ ਅਤੇ ਤਿੰਨ ਗੈਰ-ਵਿਧਾਨਕ ਕੰਮ ਦੱਸੋ ।
ਉੱਤਰ-
ਵਿਧਾਨਕ ਕੰਮ-
- ਇਹ ਸਾਧਾਰਨ ਬਿਲ ਪਾਸ ਕਰਦੀ ਹੈ ।
- ਇਹ ਵਿੱਤੀ ਬਿਲ ਪਾਸ ਕਰਦੀ ਹੈ ।
- ਇਹ ਰਾਸ਼ਟਰਪਤੀ ਵਲੋਂ ਜਾਰੀ ਕੀਤੇ ਗਏ ਅਧਿਆਦੇਸ਼ਾਂ ਨੂੰ ਮਨਜ਼ੂਰ ਕਰਦੀ ਹੈ ।
ਗ਼ੈਰ-ਵਿਧਾਨਕ ਕੰਮ-
- ਸੰਸਦ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛਦੇ ਹਨ ਅਤੇ ਮੰਤਰੀ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ ।
- ਰਾਸ਼ਟਰਪਤੀ ਵਲੋਂ ਕੀਤੇ ਗਏ ਸੰਕਟਕਾਲ ਦੇ ਐਲਾਨ ਉੱਤੇ ਨਿਸਚਿਤ ਮਿਆਦ ਦੇ ਅੰਦਰ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਪੈਂਦੀ ਹੈ ।
- ਸੰਸਦ ਮੰਤਰੀ ਪਰਿਸ਼ਦ ਦੇ ਵਿਰੁੱਧ ਪੇਸ਼ ਕੀਤੇ ਗਏ ਅਵਿਸ਼ਵਾਸ ਦੇ ਮਤੇ ਉੱਤੇ ਵਿਚਾਰ ਕਰਦੀ ਹੈ ।
ਪ੍ਰਸ਼ਨ 15.
ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਹੋਰ ਜੱਜਾਂ ਦੀਆਂ ਯੋਗਤਾਵਾਂ, ਕਾਰਜਕਾਲ ਅਤੇ ਤਨਖ਼ਾਹ ਦੱਸੋ ।
ਉੱਤਰ-
ਯੋਗਤਾਵਾਂ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਹ ਜਾਂ ਤਾਂ ਘੱਟੋ-ਘੱਟ ਪੰਜ ਸਾਲ ਤਕ ਹਾਈ ਕੋਰਟ ਦਾ ਜੱਜ ਰਹਿ ਚੁੱਕਾ ਹੋਵੇ ਜਾਂ ਘੱਟੋ-ਘੱਟ ਦਸ ਸਾਲ ਤਕ ਹਾਈ ਕੋਰਟ ਦਾ ਵਕੀਲ ਰਿਹਾ ਹੋਵੇ ਜਾਂ ਰਾਸ਼ਟਰਪਤੀ ਦੀ ਰਾਇ ਵਿਚ ਕਾਨੂੰਨ ਦਾ ਮਾਹਰ ਹੋਵੇ ।
ਨਿਸਚਿਤ ਕਾਰਜਕਾਲ – ਸੁਪਰੀਮ ਕੋਰਟ ਦੇ ਜੱਜ ਦਾ ਕਾਰਜਕਾਲ ਨਿਸਚਿਤ ਹੈ । ਨਿਯੁਕਤੀ ਹੋਣ ਤੋਂ ਬਾਅਦ ਉਹ ਆਪਣੇ ਪਦ ਉੱਤੇ ਉਸ ਸਮੇਂ ਤਕ ਟਿਕੇ ਰਹਿੰਦੇ ਹਨ ਜਦੋਂ ਤਕ ਉਹ 65 ਸਾਲਾਂ ਦੇ ਨਾ ਹੋ ਜਾਣ ।
ਨਿਸਚਿਤ ਤਨਖ਼ਾਹ – ਮੁੱਖ ਜੱਜ ਨੂੰ 2,80,000 ਰੁਪਏ ਮਹੀਨਾ ਅਤੇ ਹਰੇਕ ਦੂਸਰੇ ਜੱਜ ਨੂੰ 2,50,000 ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ ।
ਪ੍ਰਸ਼ਨ 16.
ਸੰਵਿਧਾਨ ਦੇ ਉਹ ਚਾਰ ਮੁੱਖ ਉਪ-ਬੰਦ ਦੱਸੋ ਜਿਹੜੇ ਕਿ ਸੁਪਰੀਮ ਕੋਰਟ ਨੂੰ ਆਜ਼ਾਦ ਅਤੇ ਨਿਰਪੱਖ ਬਣਾਉਂਦੇ ਹਨ ।
ਜਾਂ
ਭਾਰਤੀ ਸੰਵਿਧਾਨ ਸੁਤੰਤਰ ਨਿਆਂਪਾਲਿਕਾ ਦੀ ਰਾਖੀ ਕਿਵੇਂ ਕਰਦਾ ਹੈ ?
ਉੱਤਰ-
ਸੁਪਰੀਮ ਕੋਰਟ ਨੂੰ ਸੁਤੰਤਰ ਤੇ ਨਿਰਪੱਖ ਬਣਾਉਣ ਦੇ ਲਈ ਸੰਵਿਧਾਨ ਵਿਚ ਹੇਠ ਲਿਖੇ ਪ੍ਰਬੰਧ ਕੀਤੇ ਗਏ ਹਨ-
- ਰਾਜਨੀਤੀ ਦਾ ਇਕ ਨਿਰਦੇਸ਼ਕ ਸਿਧਾਂਤ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਸੁਤੰਤਰ ਰੱਖਣ ਦਾ ਆਦੇਸ਼ ਦਿੰਦਾ ਹੈ ।
- ਮੁੱਖ ਅਤੇ ਦੂਸਰੇ ਸਾਰੇ ਜੱਜਾਂ ਦੀ ਨਿਯੁਕਤੀ ਨਿਰਧਾਰਿਤ ਨਿਆਂਇਕ ਅਤੇ ਕਾਨੂੰਨੀ ਯੋਗਤਾਵਾਂ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ।
- ਉਨ੍ਹਾਂ ਨੂੰ ਆਦਰਯੋਗ ਤਨਖ਼ਾਹ ਦਿੱਤੀ ਜਾਂਦੀ ਹੈ ।
- ਉਨ੍ਹਾਂ ਦਾ ਕਾਰਜਕਾਲ ਨਿਸਚਿਤ ਹੈ ।
ਪ੍ਰਸ਼ਨ 17.
ਹੇਠ ਲਿਖਿਆਂ ਦੀ ਵਿਆਖਿਆ ਕਰੋ :
(ੳ) ਭਾਰਤੀ ਸੰਸਦ ਵਿੱਚ ਸਥਗਨ ਮਤਾ ।
(ਅ) ਭਾਰਤੀ ਸੰਸਦ ਵਿੱਚ ਧਿਆਨ ਦਿਵਾਊ ਮਤਾ ।
(ੲ) ਭਾਰਤੀ ਸੰਸਦ ਦੇ ਸਦਨਾਂ ਨੂੰ ਰਾਸ਼ਟਰਪਤੀ ਦਾ ਭਾਸ਼ਨ ਅਤੇ ਸੰਦੇਸ਼ ।
(ਸ) ਸਾਧਾਰਨ ਬਿਲ ਪਾਸ ਕਰਨ ਦੇ ਪੜਾਅ ।
(ਹ) ਲੋਕ ਸਭਾ ਦਾ ਭੰਗ ਹੋਣਾ ।
(ਕ) ਧਨ ਬਿਲ ।
ਉੱਤਰ-
(ੳ) ਭਾਰਤੀ ਸੰਸਦ ਵਿਚ ਸਥਗਨ ਮਤਾ – ਸਦਨ ਵਿਚ ਬਹਿਸ ਦੇ ਦੌਰਾਨ ਕਿਸੇ ਸਰਵਜਨਕ ਮਹੱਤਵ ਦੇ ਵਿਸ਼ੇ ਉੱਤੇ ਬਹਿਸ ਕਰਨ ਦੇ ਲਈ ਰੱਖੇ ਗਏ ਮਤੇ ਨੂੰ ਸਥਗਨ ਮਤਾ ਆਖਦੇ ਹਨ ।
(ਅ) ਭਾਰਤੀ ਸੰਸਦ ਵਿਚ ਧਿਆਨ ਦਿਵਾਊ ਮਤਾ – ਸਰਕਾਰ ਦਾ ਧਿਆਨ ਕਿਸੇ ਜ਼ਰੂਰੀ ਘਟਨਾ ਵੱਲ ਦਿਵਾਉਣ ਦੇ ਲਈ ਰੱਖੇ ਗਏ ਮਤੇ ਨੂੰ ਧਿਆਨ ਦਿਵਾਉ ਮਤਾ ਆਖਦੇ ਹਨ ।
(ੲ) ਭਾਰਤੀ ਸੰਸਦ ਦੇ ਸਦਨਾਂ ਨੂੰ ਰਾਸ਼ਟਰਪਤੀ ਦਾ ਭਾਸ਼ਨ ਅਤੇ ਸੰਦੇਸ਼-ਜਦੋਂ ਰਾਸ਼ਟਰਪਤੀ ਸੰਸਦ ਦਾ ਸਮਾਗਮ ਬੁਲਾਉਂਦਾ ਹੈ ਤਾਂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਭਾਸ਼ਨ ਨਾਲ ਸ਼ੁਰੂ ਕਰਦਾ ਹੈ । ਆਪਣੇ ਸੰਬੋਧਨ ਵਿਚ ਉਹ ਸੰਸਦ ਨੂੰ ਸਰਕਾਰ ਦੀਆਂ ਨੀਤੀਆਂ ਦੀ ਰੂਪ-ਰੇਖਾ ਦੇ ਬਾਰੇ ਵਿਚ ਸੰਦੇਸ਼ ਦਿੰਦਾ ਹੈ ।
(ਸ) ਸਾਧਾਰਨ ਬਿਲ ਪਾਸ ਕਰਨ ਦੇ ਪੜਾਅ-ਸਾਧਾਰਨ ਬਿਲ ਪਾਸ ਕਰਨ ਦੇ ਪੜਾਅ ਹਨ-ਬਿਲ ਦਾ ਪੇਸ਼ ਕਰਨਾ ਤੇ ਪੜ੍ਹਨਾ, ਬਿਲ ਦੀ ਹਰੇਕ ਧਾਰਾ ਉੱਤੇ ਬਹਿਸ, ਜੇ ਜ਼ਰੂਰੀ ਹੋਵੇ ਤਾਂ ਬਿਲ ਨੂੰ ਵਿਚਾਰ-ਵਟਾਂਦਰੇ ਦੇ ਲਈ ਕਿਸੇ ਵਿਸ਼ੇਸ਼ ਕਮੇਟੀ ਨੂੰ ਸੌਂਪਣਾ, ਬਿਲ ਉੱਤੇ ਜ਼ਬਾਨੀ ਮਤਦਾਨ, ਪਾਸ ਬਿਲੇ ਦੂਸਰੇ ਸਦਨ ਵਿੱਚ, ਰਾਸ਼ਟਰਪਤੀ ਦੀ ਮਨਜ਼ੂਰੀ ।
(ਹ) ਲੋਕ ਸਭਾ ਦਾ ਭੰਗ ਹੋਣਾ – ਰਾਸ਼ਟਰਪਤੀ ਲੋਕ ਸਭਾ ਨੂੰ ਇਸ ਦੀ ਮਿਆਦ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ । ਪਰ ਅਜਿਹਾ ਉਹ ਸਿਰਫ਼ ਮੰਤਰੀ ਪਰਿਸ਼ਦ ਦੀ ਸਿਫ਼ਾਰਸ਼ ਉੱਤੇ ਹੀ ਕਰ ਸਕਦਾ ਹੈ ।
(ਕ) ਧਨ ਬਿਲ – ਧਨ ਬਿਲ ਉਹ ਬਿਲ ਹੁੰਦਾ ਹੈ ਜਿਸ ਦਾ ਸੰਬੰਧ ਸਰਕਾਰ ਦੇ ਖ਼ਰਚ, ਕਰ ਲਾਉਣ, ਉਨ੍ਹਾਂ ਵਿੱਚ ਸੋਧ ਕਰਨ, ਖ਼ਤਮ ਕਰਨ ਆਦਿ ਨਾਲ ਹੁੰਦਾ ਹੈ । ਧਨ ਬਿਲ ਕਿਸੇ ਮੰਤਰੀ ਵਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ।