Punjab State Board PSEB 10th Class Social Science Book Solutions Civics Chapter 3 ਰਾਜ ਸਰਕਾਰ Textbook Exercise Questions and Answers.
PSEB Solutions for Class 10 Social Science Civics Chapter 3 ਰਾਜ ਸਰਕਾਰ
SST Guide for Class 10 PSEB ਰਾਜ ਸਰਕਾਰ Textbook Questions and Answers
ਅਭਿਆਸ ਦੇ ਪ੍ਰਸ਼ਨ
(ਓ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ (1-15 ਸ਼ਬਦਾਂ) ਵਿੱਚ ਦਿਉ-
ਪ੍ਰਸ਼ਨ 1.
ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਦੋ ਸਦਨ-ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ।
ਪ੍ਰਸ਼ਨ 2.
ਰਾਜ ਵਿਧਾਨ ਸਭਾ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ-
(ਉ) ਮੈਂਬਰ ਬਣਨ ਲਈ ਕੀ ਯੋਗਤਾਵਾਂ ਹਨ ?
(ਅ) ਇਸ ਦੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ ?
(ੲ) ਸਾਧਾਰਨ ਬਿਲ ਨੂੰ ਕਾਨੂੰਨ ਬਣਨ ਲਈ ਕਿਨ੍ਹਾਂ ਪ੍ਰਸਥਿਤੀਆਂ ਵਿਚੋਂ ਲੰਘਣਾ ਪੈਂਦਾ ਹੈ ?
(ਸ) ਵਿਧਾਨ ਸਭਾ ਦਾ ਮੈਂਬਰ ਬਣਨ ਦੀ ਘੱਟੋ-ਘੱਟ ਉਮਰ ਕਿੰਨੀ ਹੈ ?
(ਹ) ਸਪੀਕਰ ਕਿਵੇਂ ਚੁਣਿਆ ਜਾਂਦਾ ਹੈ ?
ਉੱਤਰ-
(ੳ) ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਸ ਦੀ ਉਮਰ ਘੱਟ ਤੋਂ ਘੱਟ 25 ਸਾਲ ਹੋਵੇ ।
- ਉਹ ਪਾਗਲ ਜਾਂ ਦੀਵਾਲੀਆ ਨਾ ਹੋਵੇ ।
- ਉਹ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਿਸੇ ਲਾਹੇਵੰਦ ਅਹੁਦੇ ਉੱਤੇ ਨਾ ਹੋਵੇ ।
(ਅ) ਮੈਂਬਰ ਸੰਖਿਆ – ਵਿਧਾਨ ਸਭਾ ਦੀ ਮੈਂਬਰ ਸੰਖਿਆ ਰਾਜ ਦੀ ਜਨਸੰਖਿਆ ਦੇ ਅਨੁਸਾਰ ਨਿਸਚਿਤ ਕੀਤੀ ਜਾਂਦੀ ਹੈ । ਮੂਲ ਸੰਵਿਧਾਨ ਦੇ ਅਨੁਸਾਰ ਰਾਜ ਵਿਧਾਨ ਸਭਾ ਦੇ ਵੱਧ ਤੋਂ ਵੱਧ 500 ਅਤੇ ਘੱਟ ਤੋਂ ਘੱਟ 60 ਮੈਂਬਰ ਹੋ ਸਕਦੇ ਹਨ ।
(ੲ) ਸਾਧਾਰਨ ਬਿਲ ਦੀਆਂ ਪ੍ਰਸਥਿਤੀਆਂਪਹਿਲੀ ਪ੍ਰਸਥਿਤੀ ਵਿਚ ਬਿਲ ਦਾ ਪੇਸ਼ ਕਰਨਾ ਅਤੇ ਉਸ ਦੀ ਪਹਿਲੀ ਪੜ੍ਹਤ ਹੁੰਦੀ ਹੈ । ਦੂਸਰੀ ਪ੍ਰਸਥਿਤੀ ਵਿਚ ਬਿਲ ਦੀ ਹਰੇਕ ਧਾਰਾ ਉੱਤੇ ਬਹਿਸ ਹੁੰਦੀ ਹੈ ।ਤੀਸਸ੍ਰੀ ਪਰਿਸਥਿਤੀ ਵਿਚ ਬਿਲ ਉੱਤੇ ਸਾਂਝੇ ਰੂਪ ਵਿਚ ਮਤਦਾਨ ਹੁੰਦਾ ਹੈ । ਇਸ ਤੋਂ ਬਾਅਦ ਬਿਲ ਦੂਸਰੇ ਸਦਨ ਨੂੰ ਭੇਜ ਦਿੱਤਾ ਜਾਂਦਾ ਹੈ ।
(ਸ) ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ 25 ਸਾਲ ।
(ਹ) ਸਪੀਕਰ ਦੀ ਚੋਣ – ਵਿਧਾਨ ਸਭਾ ਦੀ ਪ੍ਰਧਾਨਗੀ ਅਤੇ ਇਸ ਦੀ ਕਾਰਵਾਈ ਦਾ ਸੰਚਾਲਨ ਸਪੀਕਰ ਕਰਦਾ ਹੈ । ਇਸ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਕਰਦੇ ਹਨ ।
ਪ੍ਰਸ਼ਨ 3.
ਰਾਜ ਦੀ ਵਿਧਾਨ ਪਰਿਸ਼ਦ ਬਾਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(ਉ) ਵਿਧਾਨ ਪਰਿਸ਼ਦ ਦੇ ਕਿੰਨੇ ਮੈਂਬਰ ਹੋ ਸਕਦੇ ਹਨ ?
(ਅ) ਵਿਧਾਨ ਪਰਿਸ਼ਦ ਦੇ ਮੈਂਬਰਾਂ ਦਾ ਕਾਰਜ ਕਾਲ ਦੱਸੋ ।
ਉੱਤਰ-
(ਉ) ਵਿਧਾਨ ਪਰਿਸ਼ਦ ਦੀ ਮੈਂਬਰ ਸੰਖਿਆ – ਮੈਂਬਰਾਂ ਦੀ ਗਿਣਤੀ ਰਾਜ ਵਿਧਾਨ ਸਭਾ ਦੇ ਇਕ-ਤਿਹਾਈ ਮੈਂਬਰਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਘੱਟੋ-ਘੱਟ ਸੰਖਿਆ 40 ਹੋਣੀ ਚਾਹੀਦੀ ਹੈ ।
(ਅ) ਵਿਧਾਨ ਪਰਿਸ਼ਦ ਦਾ ਕਾਰਜ ਕਾਲ – ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਛੇ ਸਾਲ ਦਾ ਹੈ ।
ਪ੍ਰਸ਼ਨ 4.
ਰਾਜ ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
- ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਣਾ ।
- ਕਰ ਲਗਾਉਣ, ਕਰਾਂ ਵਿਚ ਸੋਧ ਕਰਨ ਅਤੇ ਬਜਟ ਪਾਸ ਕਰਨ ਦਾ ਅਧਿਕਾਰ ।
- ਰਾਜ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਣਾ ।
- ਸਦਨ ਦੀ ਮਰਿਆਦਾ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਅਧਿਕਾਰ । ਕੋਈ ਇਕ ਲਿਖੋ)
ਪ੍ਰਸ਼ਨ 5.
ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਪੰਜ ਸਾਲ ਲਈ ਕੀਤੀ ਜਾਂਦੀ ਹੈ ।
ਪ੍ਰਸ਼ਨ 6.
ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 7.
ਸੰਵਿਧਾਨਿਕ ਸੰਕਟ ਸਮੇਂ ਰਾਜਪਾਲ ਦੀ ਕੀ ਸਥਿਤੀ ਹੁੰਦੀ ਹੈ ?
ਉੱਤਰ-
ਸੰਵਿਧਾਨਿਕ ਸੰਕਟ ਦੇ ਸਮੇਂ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ ਅਤੇ ਰਾਜਪਾਲ ਰਾਜ ਦਾ ਅਸਲੀ ਕਾਰਜਕਾਰੀ ਮੁਖੀ ਬਣ ਜਾਂਦਾ ਹੈ ।
ਪ੍ਰਸ਼ਨ 8.
ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ।
ਪ੍ਰਸ਼ਨ 9.
ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ ਜਾਂ ਲਾਈਨ ਵਿਚ ਦਿਉ-
(ਉ) ਹਾਈਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
(ਅ) ਹਾਈਕੋਰਟ ਦੇ ਜੱਜ ਬਣਨ ਦੀਆਂ ਕੀ ਯੋਗਤਾਵਾਂ ਹਨ ?
(ੲ) ਹਾਈਕੋਰਟ ਦੇ ਵਿਚ ਕਿੰਨੇ ਜੱਜ ਹੁੰਦੇ ਹਨ ?
(ਸ) ਲੋਕ ਅਦਾਲਤਾਂ ਤੋਂ ਤੁਹਾਡਾ ਕੀ ਭਾਵ ਹੈ ?
(ਹ) ਕੀ ਤੁਹਾਡੇ ਰਾਜ ਵਿਚ ਦੋ-ਸਦਨੀ ਵਿਧਾਨ ਪਾਲਿਕਾ ਹੈ ?
ਉੱਤਰ-
(ੳ) ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ – ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਉੱਤੇ ਰਹਿ ਸਕਦੇ ਹਨ ।
(ਅ) ਹਾਈ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ-
- ਉਹ ਭਾਰਤ ਦਾ ਨਾਗਰਿਕ ਹੋਵੇ ।
- ਉਹ ਦਸ ਸਾਲ ਤਕ ਕਿਸੇ ਹੇਠਲੀ ਅਦਾਲਤ ਵਿਚ ਜੱਚ ਰਹਿ ਚੁੱਕਾ ਹੋਵੇ ।
- ਉਸ ਨੇ ਦਸ ਸਾਲ ਤਕ ਕਿਸੇ ਉੱਚ ਅਦਾਲਤ ਵਿਚ ਵਕਾਲਤ ਕੀਤੀ ਹੋਵੇ ।
(ੲ) ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ – ਹਾਈਕੋਰਟ ਵਿਚ ਇਕ ਮੁੱਖ ਜੱਜ ਅਤੇ ਕੁੱਝ ਹੋਰ ਜੱਜ ਹੁੰਦੇ ਹਨ । ਉਨ੍ਹਾਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ । ਉਨ੍ਹਾਂ ਦੀ ਗਿਣਤੀ ਰਾਸ਼ਟਰਪਤੀ ਦੀ ਮਰਜ਼ੀ ਉੱਤੇ ਨਿਰਭਰ ਕਰਦੀ ਹੈ ।
(ਸ) ਲੋਕ ਅਦਾਲਤਾਂ – ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਦੇ ਲਈ ਕੁੱਝ ਸਮਾਂ ਪਹਿਲਾਂ ਦੇਸ਼ ਵਿਚ ਲੋਕ ਅਦਾਲਤਾਂ ਕਾਇਮ ਕੀਤੀਆਂ ਗਈਆਂ । 6 ਅਕਤੂਬਰ, 1985 ਨੂੰ ਪਹਿਲੀ ਲੋਕ ਅਦਾਲਤ ਦਿੱਲੀ ਵਿਚ ਬੈਠੀ ਸੀ । ਇਸ ਵਿਚ ਹਾਦਸਿਆਂ ਸੰਬੰਧੀ 150 ਕੇਸਾਂ ਨੂੰ ਨਿਪਟਾਇਆ ਗਿਆ ਸੀ ।
(ਹ) ਨਹੀਂ, ਸਾਡੇ ਰਾਜ ਵਿਚ ਇਕ ਸਦਨੀ ਵਿਧਾਨਪਾਲਿਕਾ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-
ਪ੍ਰਸ਼ਨ 1.
ਰਾਜ ਦੇ ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਦਾ ਵੇਰਵਾ ਦਿਓ ।
ਉੱਤਰ-
ਰਾਜਪਾਲ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਹੇਠ ਲਿਖੀਆਂ ਹਨ-
- ਰਾਜ ਦਾ ਸਾਰਾ ਸ਼ਾਸਨ-ਪ੍ਰਬੰਧ ਉਸ ਦੇ ਨਾਂ ਉੱਤੇ ਚਲਦਾ ਹੈ ।
- ਰਾਜ ਵਿਚ ਅਮਨ ਤੇ ਸੁਰੱਖਿਆ ਬਣਾਈ ਰੱਖਣੀ ਉਸ ਦੀ ਜ਼ਿੰਮੇਵਾਰੀ ਹੈ । ਇਸ ਵਿਚ ਉਸ ਦੀ ਮੱਦਦ ਕਰਨ ਅਤੇ ਸਲਾਹ ਦੇਣ ਲਈ ਮੁੱਖ ਮੰਤਰੀ ਸਮੇਤ ਮੰਤਰੀ ਪਰਿਸ਼ਦ ਦਾ ਪ੍ਰਬੰਧ ਹੈ ।
- ਉਹ ਵਿਧਾਨ ਸਭਾ ਵਿਚ ਬਹੁਮਤ ਦਲ ਦੇ ਆਗੂ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੁਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
- ਰਾਜ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
- ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ । (ਕੋਈ ਤਿੰਨ ਲਿਖੋ )
ਪ੍ਰਸ਼ਨ 2.
ਰਾਜ ਦੇ ਮੁੱਖ-ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ ।
ਉੱਤਰ-
ਕੇਂਦਰ ਵਾਂਗ ਰਾਜਾਂ ਵਿਚ ਵੀ ਸ਼ਾਸਨ ਦੀ ਸੰਸਦੀ ਪ੍ਰਣਾਲੀ ਅਪਣਾਈ ਗਈ ਹੈ । ਰਾਜਪਾਲ ਨਾਂ-ਮਾਤਰ ਦਾ ਮੁਖੀ ਹੁੰਦਾ ਹੈ । ਉਸ ਦੀ ਮੱਦਦ ਅਤੇ ਸਲਾਹ ਲਈ ਮੁੱਖ ਮੰਤਰੀ ਤੇ ਉਸ ਦਾ ਮੰਤਰੀ ਮੰਡਲ ਹੁੰਦਾ ਹੈ । ਮੰਤਰੀ ਮੰਡਲ ਰਾਜ ਦੀ ਅਸਲੀ ਕਾਰਜਪਾਲਿਕਾ ਹੁੰਦੀ ਹੈ । ਰਾਜਪਾਲ ਵਿਧਾਨ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ । ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੂਸਰੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਰਾਜਪਾਲ ਮੁੱਖ ਮੰਤਰੀ ਵਲੋਂ ਦਿੱਤੀ ਗਈ ਸੂਚੀ ਵਿਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਨਾਂ ਜੋੜ ਸਕਦਾ ਹੈ ਅਤੇ ਨਾ ਹੀ ਸੂਚੀ ਵਿਚ ਦਿੱਤੇ ਗਏ ਨਾਂਵਾਂ ਵਿਚੋਂ ਕਿਸੇ ਨਾਂ ਨੂੰ ਕੱਟ ਸਕਦਾ ਹੈ ।
ਪ੍ਰਸ਼ਨ 3.
ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਵਿਧਾਨ ਮੰਡਲ ਦੀਆਂ ਸ਼ਕਤੀਆਂ ਦਾ ਵਰਣਨ ਇਸ ਤਰ੍ਹਾਂ ਹੈ
1. ਵਿਧਾਨਕ ਸ਼ਕਤੀਆਂ – ਵਿਧਾਨ ਮੰਡਲ ਰਾਜ ਦੀ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।
2. ਕਾਰਜਪਾਲਿਕਾ ਸ਼ਕਤੀਆਂ-
- ਰਾਜ ਦੀ ਮੰਤਰੀ ਪਰਿਸ਼ਦ ਵਿਧਾਨ ਮੰਡਲ ਅੱਗੇ ਜਵਾਬਦੇਹ ਹੁੰਦੀ ਹੈ ।
- ਉਹ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਉਸ ਨੂੰ ਹਟਾ ਸਕਦਾ ਹੈ ।
- ਇਸ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
- ਇਸ ਦੇ ਮੈਂਬਰ ਵੱਖ-ਵੱਖ ਮਤੇ ਪੇਸ਼ ਕਰਕੇ ਵੀ ਮੰਤਰੀ ਪਰਿਸ਼ਦ ਉੱਤੇ ਨਿਯੰਤਰਨ ਰੱਖਦੇ ਹਨ ।
3. ਵਿੱਤੀ ਸ਼ਕਤੀਆਂ – ਵਿਧਾਨ ਮੰਡਲ ਰਾਜ ਦੇ ਆਮਦਨ-ਖ਼ਰਚ ਉੱਤੇ ਨਿਯੰਤਰਨ ਰੱਖਦਾ ਹੈ । ਇਹ ਰਾਜ ਦਾ ਸਾਲਾਨਾ ਬਜਟ ਪਾਸ ਕਰਦਾ ਹੈ । ਇਸ ਦੀ ਪ੍ਰਵਾਨਗੀ ਤੋਂ ਬਗੈਰ ਨਾ ਤਾਂ ਕੋਈ ਕਰ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਖ਼ਰਚ ਕੀਤਾ ਜਾ ਸਕਦਾ ਹੈ ।
4. ਵੱਖ-ਵੱਖ ਸ਼ਕਤੀਆਂ-
- ਵਿਧਾਨ ਮੰਡਲ ਦੇ ਹੇਠਲੇ ਸਦਨ ਵਿਧਾਨ ਸਭਾ) ਦੇ ਚੁਣੇ ਹੋਏ ਮੈਂਬਰ ਰਾਸ਼ਟਰਪਤੀ ਦੀ ਚੋਣ ਵਿਚ ਹਿੱਸਾ ਲੈਂਦੇ ਹਨ ।
- ਵਿਧਾਨ ਸਭਾ ਦੇ ਮੈਂਬਰ ਵਿਧਾਨ ਪਰਿਸ਼ਦ ਦੇ ਇਕ-ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ ।
- ਵਿਧਾਨ ਸਭਾ ਰਾਜ ਵਿਚ ਵਿਧਾਨ ਪਰਿਸ਼ਦ ਦੀ ਸਥਾਪਨਾ ਜਾਂ ਸਮਾਪਤੀ ਦਾ ਮਤਾ ਪਾਸ ਕਰਦੀ ਹੈ । (ਕੋਈ ਤਿੰਨ ਲਿਖੋ )
ਪ੍ਰਸ਼ਨ 4.
ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਦੀ ਸਥਿਤੀ ਉਹੋ ਜਿਹੀ ਨਹੀਂ ਜਿਹੋ-ਜਿਹੀ ਕੇਂਦਰ ਵਿਚ ਰਾਸ਼ਟਰਪਤੀ ਦੀ ਹੈ । ਕੇਂਦਰ ਵਿਚ ਇਹ ਸੰਵਿਧਾਨਿਕ ਪ੍ਰਬੰਧ ਹੈ ਕਿ ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਦੀ ਸਲਾਹ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ । ਇਸ ਦੇ ਉਲਟ ਰਾਜਪਾਲ ਕੁੱਝ ਹਾਲਤਾਂ ਵਿਚ ਆਪਣੇ ਵਿਵੇਕ ਦੇ ਅਨੁਸਾਰ ਕੰਮ ਕਰ ਸਕਦਾ ਹੈ । ਰਾਜਪਾਲ ਦੀ ਇਸ ਸ਼ਕਤੀ ਨੂੰ ਸ਼ੈ-ਵਿਵੇਕ ਦੀ ਸ਼ਕਤੀ ਜਾਂ ਇੱਛੁਕ ਸ਼ਕਤੀ ਆਖਦੇ ਹਨ ।
ਰਾਜਪਾਲ ਹੇਠ ਲਿਖੀਆਂ ਹਾਲਤਾਂ ਵਿਚ ਆਪਣੇ ਵਿਵੇਕ ਨਾਲ ਕੰਮ ਕਰ ਸਕਦਾ ਹੈ-
- ਜੇ ਵਿਧਾਨ ਸਭਾ ਵਿਚ ਕਿਸੇ ਇਕ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਉਹ ਸ਼ੈ-ਵਿਵੇਕ ਨਾਲ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
- ਜੇ ਰਾਸ਼ਟਰਪਤੀ ਨੂੰ ਸੰਵਿਧਾਨਿਕ ਯੰਤਰ ਦੇ ਨਾਕਾਮ ਹੋ ਜਾਣ ਉੱਤੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ · ਸਿਫ਼ਾਰਸ਼ ਕਰਨੀ ਹੈ ।
- ਰਾਜ ਵਿਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ।
- ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ-ਵਟਾਂਦਰੇ ਲਈ ਰਾਖਵਾਂ ਰੱਖਣ ਵਾਸਤੇ । (ਕੋਈ ਤਿੰਨ ਲਿਖੋ )
ਪ੍ਰਸ਼ਨ 5.
ਮੰਤਰੀ-ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ ।
ਉੱਤਰ-
ਮੰਤਰੀ-ਮੰਡਲ ਦੇ ਤਿੰਨ ਕਾਰਜਾਂ ਦਾ ਵਰਣਨ ਇਸ ਤਰ੍ਹਾਂ ਹੈ-
- ਨੀਤੀ ਨਿਰਮਾਣ – ਰਾਜ ਦੇ ਮੰਤਰੀ ਮੰਡਲ ਦਾ ਮੁੱਖ ਕਰਤੱਵ ਰਾਜ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੁੰਦਾ ਹੈ । ਇਸ ਦੇ ਲਈ ਉਹ ਆਰਥਿਕ, ਸਮਾਜਿਕ, ਉਦਯੋਗਿਕ ਅਤੇ ਖੇਤੀਬਾੜੀ ਸੰਬੰਧੀ ਨੀਤੀ ਤਿਆਰ ਕਰਦਾ ਹੈ ।
- ਪ੍ਰਸ਼ਾਸਨ – ਹਰੇਕ ਮੰਤਰੀ ਰਾਜ ਦੇ ਕਿਸੇ ਵਿਭਾਗ ਦਾ ਮੁਖੀ ਹੁੰਦਾ ਹੈ । ਉਹ ਵਿਭਾਗ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਹਾਇਤਾ ਨਾਲ ਆਪਣੇ ਵਿਭਾਗ ਦਾ ਪ੍ਰਸ਼ਾਸਨ ਚਲਾਉਂਦਾ ਹੈ ।
- ਵਿਧਾਨਕ ਸ਼ਕਤੀਆਂ – ਰਾਜ ਵਿਧਾਨ ਮੰਡਲ ਵਿਚ ਬਹੁਤੇ ਬਿਲ ਮੰਤਰੀਆਂ ਵਲੋਂ ਪੇਸ਼ ਕੀਤੇ ਜਾਂਦੇ ਹਨ । ਮੰਤਰੀ ਪਰਿਸ਼ਦ ਦੀ ਇੱਛਾ ਦੇ ਵਿਰੁੱਧ ਕੋਈ ਵੀ ਬਿਲ ਪਾਸ ਨਹੀਂ ਹੋ ਸਕਦਾ । ਰਾਜ ਵਿਧਾਨ ਮੰਡਲ ਦੀਆਂ ਬੈਠਕਾਂ ਰਾਜਪਾਲ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਬੁਲਾਉਂਦਾ ਹੈ । ਮੰਤਰੀ ਮੰਡਲ ਦੀ ਸਲਾਹ ਨਾਲ ਹੀ ਉਹ ਵਿਧਾਨ ਸਭਾ ਨੂੰ ਭੰਗ ਕਰਦਾ ਹੈ ਅਤੇ ਅਧਿਆਦੇਸ਼ ਜਾਰੀ ਕਰਦਾ ਹੈ ।
- ਵਿੱਤੀ ਸ਼ਕਤੀਆਂ – ਰਾਜ ਦਾ ਸਾਲਾਨਾ ਬਜਟ ਮੰਤਰੀ ਮੰਡਲ ਹੀ ਤਿਆਰ ਕਰਦਾ ਹੈ । ਵਿੱਤ ਮੰਤਰੀ ਇਸ ਨੂੰ ਵਿਧਾਨ ਮੰਡਲ ਵਿਚ ਪੇਸ਼ ਕਰਦਾ ਹੈ । ਮੰਤਰੀ ਮੰਡਲ ਹੀ ਇਹ ਨਿਰਣਾ ਕਰਦਾ ਹੈ ਕਿ ਕਿਹੜੇ ਨਵੇਂ ਕਰ ਲਾਏ ਜਾਣ, ਕਿਹੜੇ ਕਰਾਂ ਨੂੰ ਘਟਾਇਆ ਜਾਂ ਵਧਾਇਆ ਜਾਵੇ ਅਤੇ ਧਨ ਦੀ ਵਰਤੋਂ ਕਿਸ ਤਰ੍ਹਾਂ ਨਾਲ ਕੀਤੀ ਜਾਵੇ । (ਕੋਈ ਤਿੰਨ ਲਿਖੋ)
ਪ੍ਰਸ਼ਨ 6.
ਸੰਵਿਧਾਨਿਕ ਸੰਕਟ ਦੀ ਘੋਸ਼ਣਾ ਸਮੇਂ ਰਾਜ ਦੇ ਪ੍ਰਸ਼ਾਸਨ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਰਾਜ ਵਿਚ ਸੰਵਿਧਾਨਿਕ ਸੰਕਟ ਦੀ ਹਾਲਤ ਵਿਚ ਰਾਜਪਾਲ ਦੀ ਸਲਾਹ ਉੱਤੇ ਰਾਸ਼ਟਰਪਤੀ ਰਾਜ ਵਿਚ · ਸੰਵਿਧਾਨਿਕ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ । ਸਿੱਟਾ ਇਹ ਹੁੰਦਾ ਹੈ ਕਿ ਸੰਬੰਧਿਤ ਰਾਜ ਦੀ ਵਿਧਾਨ ਸਭਾ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ । ਰਾਜ ਦੀ ਮੰਤਰੀ ਪਰਿਸ਼ਦ ਨੂੰ ਵੀ ਭੰਗ ਕਰ ਦਿੱਤਾ ਜਾਂਦਾ ਹੈ । ਰਾਜ ਦਾ ਸ਼ਾਸਨ ਰਾਸ਼ਟਰਪਤੀ ਆਪਣੇ ਹੱਥ ਵਿਚ ਲੈ ਲੈਂਦਾ ਹੈ । ਇਸ ਦਾ ਅਰਥ ਇਹ ਹੈ ਕਿ ਕੁੱਝ ਸਮੇਂ ਦੇ ਲਈ ਰਾਜ ਦਾ ਸ਼ਾਸਨ ਕੇਂਦਰ ਚਲਾਉਂਦਾ ਹੈ । ਵਿਵਹਾਰ ਵਿਚ ਰਾਸ਼ਟਰਪਤੀ ਰਾਜਪਾਲ ਨੂੰ ਰਾਜ ਦਾ ਪ੍ਰਸ਼ਾਸਨ ਚਲਾਉਣ ਦੀਆਂ ਅਸਲ ਸ਼ਕਤੀਆਂ ਸੌਂਪ ਦਿੰਦਾ ਹੈ । ਵਿਧਾਨ ਮੰਡਲ ਦੀਆਂ ਸਾਰੀਆਂ ਸ਼ਕਤੀਆਂ, ਅਸਥਾਈ ਤੌਰ ‘ਤੇ ਕੇਂਦਰੀ ਸੰਸਦ ਨੂੰ ਹਾਸਲ ਹੋ ਜਾਂਦੀਆਂ ਹਨ ।
ਪ੍ਰਸ਼ਨ 7.
ਲੋਕ ਅਦਾਲਤਾਂ ਦੇ ਕਾਰਜਾਂ/ਸ਼ਕਤੀਆਂ ਦੀ ਵਿਆਖਿਆ ਕਰੋ ।
ਉੱਤਰ-
ਲੋਕ ਅਦਾਲਤਾਂ ਨਿਆਂ ਕਰਨ ਦੇ ਲਈ ਬਿਲਕੁਲ ਨਵੀਂ ਵਿਵਸਥਾ ਹੈ । ਇਸ ਦੇ ਜਨਮਦਾਤਾ ਜੱਜ ਪੀ. ਐੱਨ. ਭਗਵਤੀ ਮੰਨੇ ਜਾਂਦੇ ਹਨ । ਇਸ ਦਾ ਮੁੱਖ ਕੰਮ ਗ਼ਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਿਵਾਉਣਾ ਹੈ । ਸਾਡੀਆਂ ਅਦਾਲਤਾਂ ਵਿਚ ਕੰਮ ਦਾ ਬਹੁਤ ਬੋਝ ਹੈ । ਲੱਖਾਂ ਕੇਸ ਫਾਈਲਾਂ ਵਿਚ ਬੰਦ ਪਏ ਹੋਏ ਹਨ । ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਰਾਹੀਂ ਸੈਂਕੜੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁਕੱਦਮੇ ਲੋਕ ਅਦਾਲਤਾਂ ਵਿਚ ਜਲਦੀ ਹੀ ਨਿਪਟ ਜਾਣਗੇ ਅਤੇ ਅਦਾਲਤਾਂ ਦਾ ਕਾਰਜਭਾਰ ਹਲਕਾ ਹੋ ਜਾਵੇਗਾ । 1987 ਵਿਚ ਲੋਕ ਅਦਾਲਤਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ ਹੈ ।
ਪ੍ਰਸ਼ਨ 8.
ਕੇਂਦਰ ਅਤੇ ਰਾਜਾਂ ਦੇ ਵਿਧਾਨਕ, ਪ੍ਰਬੰਧਕੀ ਅਤੇ ਵਿੱਤੀ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
1. ਵਿਧਾਨਕ ਸੰਬੰਧ – ਸੰਘੀ ਸ਼ਾਸਨ ਤੋਂ ਸਾਡਾ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਕਤੀਆਂ ਸੰਘ ਅਤੇ ਉਸ ਦੀਆਂ ਇਕਾਈਆਂ ਵਿਚ ਵੰਡ ਦਿੱਤੀਆਂ ਜਾਂਦੀਆਂ ਹਨ । ਸੰਖੇਪ ਵਿਚ ਇਨ੍ਹਾਂ ਸ਼ਕਤੀਆਂ ਦੀ ਵੰਡ ਇਸ ਤਰ੍ਹਾਂ ਹੁੰਦੀ ਹੈ-
- ਸੰਘੀ ਸੂਚੀ- ਸੰਘੀ ਸਰਕਾਰ ਨੂੰ ਉਨ੍ਹਾਂ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜੇ ਰਾਸ਼ਟਰੀ ਮਹੱਤਵ ਦੇ ਹੁੰਦੇ ਹਨ । ਸੁਰੱਖਿਆ, ਡਾਕ-ਤਾਰ, ਮੁਦਰਾ ਆਦਿ ਸਾਰੇ ਸੰਘੀ ਸੂਚੀ ਦੇ ਵਿਸ਼ੇ ਹੁੰਦੇ ਹਨ ।
- ਰਾਜ ਸੂਚੀ – ਰਾਜ ਸੂਚੀ ਵਿਚ ਉਹ ਵਿਸ਼ੇ ਆਉਂਦੇ ਹਨ ਜਿਨ੍ਹਾਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ਼ ਰਾਜ ਵਿਧਾਨ ਮੰਡਲਾਂ ਨੂੰ ਹੁੰਦਾ ਹੈ । ਵਿਕਰੀ-ਕਰ, ਰਾਜ-ਵਿੱਤ, ਖੇਤੀ ਆਦਿ ਰਾਜ ਸੂਚੀ ਦੇ ਵਿਸ਼ੇ ਹਨ । ਜੇ ਕੋਈ ਰਾਜ-ਸੂਚੀ ਦਾ ਵਿਸ਼ਾ ਰਾਸ਼ਟਰੀ ਮਹੱਤਵ ਧਾਰਨ ਕਰ ਲੈਂਦਾ ਹੈ ਤਾਂ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਸੰਘੀ ਸਰਕਾਰ ਨੂੰ ਉਸ ਵਿਸ਼ੇਸ਼ ਵਿਸ਼ੇ ਉੱਤੇ ਕਾਨੂੰਨ ਬਣਾਉਣ ਦੇ ਅਧਿਕਾਰ ਹਾਸਲ ਹੋ ਜਾਂਦੇ ਹਨ ।
- ਸਮਵਰਤੀ ਸੁਚੀ – ਇਸ ਸੂਚੀ ਵਿਚ ਦਿੱਤੇ ਗਏ ਵਿਸ਼ਿਆਂ ਉੱਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਹੀ ਕਾਨੂੰਨ ਬਣਾਉਣ ਦਾ ਅਧਿਕਾਰ ਹਾਸਲ ਹੈ । ਪਰ ਜੇ ਕਿਸੇ ਇਕ ਹੀ ਵਿਸ਼ੇ ਉੱਤੇ ਰਾਜ ਤੇ ਕੇਂਦਰ ਵਲੋਂ ਬਣਾਏ ਗਏ ਕਾਨੂੰਨ ਵਿਚ ਵਿਰੋਧ ਪੈਦਾ ਹੋ ਜਾਵੇ ਤਾਂ ਕੇਂਦਰ ਵਲੋਂ ਬਣਾਇਆ ਗਿਆ ਕਾਨੂੰਨ ਹੀ ਮੰਨਣਯੋਗ ਸਮਝਿਆ ਜਾਂਦਾ ਹੈ ।
2. ਪ੍ਰਬੰਧਕੀ ਸੰਬੰਧ – ਪ੍ਰਬੰਧਕੀ ਸ਼ਕਤੀਆਂ ਦੀ ਵੰਡ ਕਰਨ ਸਮੇਂ ਕੇਂਦਰੀ ਸਰਕਾਰ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਉਦਾਹਰਨ ਵਜੋਂ ਰਾਜਪਾਲ ਦੀ ਨਿਯੁਕਤੀ ਕੇਂਦਰ ਦੁਆਰਾ ਕੀਤੀ ਜਾਂਦੀ ਹੈ । ਕੇਂਦਰੀ ਸਰਕਾਰ, ਕੇਂਦਰੀ ਜਾਇਦਾਦ ਰੇਲ ਮਾਰਗਾਂ ਤੇ ਸੰਚਾਰ ਦੇ ਸਾਧਨਾਂ ਦੀ ਸੰਭਾਲ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ, ਜਿਨ੍ਹਾਂ ਦਾ ਪਾਲਣ ਕਰਨਾ ਰਾਜ ਸਰਕਾਰ ਲਈ ਜ਼ਰੂਰੀ ਹੁੰਦਾ ਹੈ ?
3. ਵਿੱਤੀ ਸੰਬੰਧੀ – ਕੇਂਦਰੀ ਸਰਕਾਰ ਦੀ ਆਮਦਨ ਦੇ ਸਾਧਨ ਰਾਜ ਸਰਕਾਰਾਂ ਨਾਲੋਂ ਵਧੇਰੇ ਹੁੰਦੇ ਹਨ । ਭਾਰਤ ਦੇ ਸਾਰੇ ਰਾਜ ਵਿੱਤੀ ਸਹਾਇਤਾ ਲਈ ਕੇਂਦਰ ਦੇ ਅਨੁਦਾਨ ‘ਤੇ ਨਿਰਭਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਆਮਦਨ ਨਾਲ ਗੁਜ਼ਾਰਾ ਨਹੀਂ ਹੁੰਦਾ ।
ਪ੍ਰਸ਼ਨ 9.
ਹਾਈਕੋਰਟ ਨੂੰ ਅਭਿਲੇਖਾ ਅਦਾਲਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹਾਈਕੋਰਟ ਨੂੰ ਰਿਕਾਰਡ ਕੋਰਟ ਮੰਨਿਆ ਜਾਂਦਾ ਹੈ । ਇਸ ਦਾ ਭਾਵ ਹੈ ਕਿ ਹਾਈਕੋਰਟ ਦੇ ਫ਼ੈਸਲੇ ਲਿਖਿਤ ਰੂਪ ਵਿਚ ਰਿਕਾਰਡ ਕੀਤੇ ਜਾਂਦੇ ਹਨ ਅਤੇ ਹੇਠਲੀਆਂ ਅਦਾਲਤਾਂ ਲਈ ਅਜਿਹੇ ਫ਼ੈਸਲੇ ਦ੍ਰਿਸ਼ਟਾਂਤ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਆਉਣ ਵਾਲੇ ਸਮੇਂ ਵਿਚ ਵੀ ਫ਼ੈਸਲੇ ਕੀਤੇ ਜਾਂਦੇ ਹਨ ।
ਪ੍ਰਸ਼ਨ 10.
ਹਾਈਕੋਰਟ ਦੇ ਅਪੀਲੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਮੂਲ ਰੂਪ ਵਿਚ ਹਾਈ ਕੋਰਟ ਇੱਕ ਅਪੀਲਾਂ ਸੁਣਨ ਵਾਲੀ ਅਦਾਲਤ ਹੁੰਦੀ ਹੈ । ਇਹ ਆਪਣੇ ਅਧੀਨ ਅਦਾਲਤਾਂ ਦੇ ਵਿਰੁੱਧ ਵੱਖ-ਵੱਖ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਵਿਚ ਅਪੀਲਾਂ ਸੁਣ ਸਕਦੀ ਹੈ । ਉਦਾਹਰਨ ਦੇ ਲਈ ਕਿਸੇ ਅਪਰਾਧੀ ਨੂੰ ਉਦੋਂ ਤਕ ਫਾਂਸੀ ਨਹੀਂ ਲਗਾਈ ਜਾ ਸਕਦੀ, ਜਦ ਤਕ ਕਿ ਸੈਸ਼ਨ ਅਦਾਲਤ ਵਲੋਂ ਦਿੱਤੇ ਗਏ ਫਾਂਸੀ ਦੇ ਫ਼ੈਸਲੇ ਦਾ ਹਾਈ ਕੋਰਟ ਅਨੁਮੋਦਨ ਨਹੀਂ ਕਰਦੀ । ਜੇ ਹਾਈਕੋਰਟ ਫਾਂਸੀ ਦੀ ਸਜ਼ਾ ਨੂੰ ਠੀਕ ਐਲਾਨ ਕਰਦੀ ਹੈ, ਤਾਂ ਹੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ।
PSEB 10th Class Social Science Guide ਰਾਜ ਸਰਕਾਰ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਭਾਰਤੀ ਸੰਘ ਵਿਚ ਕਿੰਨੇ ਕਿਸਮ ਦੀਆਂ ਇਕਾਈਆਂ ਹਨ ? ਨਾਂ ਦੱਸੋ ।
ਉੱਤਰ-
ਭਾਰਤ ਸੰਘ ਵਿਚ ਦੋ ਕਿਸਮ ਦੀਆਂ ਇਕਾਈਆਂ ਹਨ-ਰਾਜ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ।
ਪ੍ਰਸ਼ਨ 2.
(i) ਰਾਜਾਂ ਦਾ ਵਰਗੀਕਰਨ ਕਿਹੜੇ ਆਧਾਰ ਉੱਤੇ ਕੀਤਾ ਗਿਆ ਹੈ ?
(ii) ਰਾਜਾਂ ਨੂੰ ਭਾਸ਼ਾਈ ਰਾਜ ਕਿਉਂ ਆਖਿਆ ਜਾਂਦਾ ਹੈ ?
ਉੱਤਰ-
(i) ਭਾਰਤ ਵਿਚ ਰਾਜਾਂ ਦਾ ਵਰਗੀਕਰਨ ਭਾਸ਼ਾ ਦੇ ਆਧਾਰ ਉੱਤੇ ਕੀਤਾ ਗਿਆ ਹੈ ।
(ii) ਰਾਜਾਂ ਦਾ ਗਠਨ ਭਾਸ਼ਾ ਦੇ ਆਧਾਰ ਉੱਤੇ ਹੋਣ ਦੇ ਕਾਰਨ ਇਨ੍ਹਾਂ ਨੂੰ ਭਾਸ਼ਾਈ ਰਾਜ ਆਖਿਆ ਜਾਂਦਾ ਹੈ ।
ਪ੍ਰਸ਼ਨ 3.
ਕੇਂਦਰ-ਸ਼ਾਸਿਤ ਪ੍ਰਦੇਸ਼ ਕਿਸ ਨੂੰ ਆਖਦੇ ਹਨ ?
ਉੱਤਰ-
ਕੇਂਦਰ ਸ਼ਾਸਿਤ ਪ੍ਰਦੇਸ਼ ਉਹ ਪ੍ਰਸ਼ਾਸਨਿਕ ਇਕਾਈ ਹੈ, ਜਿਸ ਦਾ ਸ਼ਾਸਨ ਕੇਂਦਰ ਸਰਕਾਰ ਦੇ ਅਧੀਨ ਹੁੰਦਾ ਹੈ ।
ਪ੍ਰਸ਼ਨ 4.
ਦੋ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਪਾਂਡੇਚੇਰੀ ਅਤੇ ਚੰਡੀਗੜ੍ਹ ।
ਪ੍ਰਸ਼ਨ 5.
(i) ਰਾਜ ਸਰਕਾਰ ਕਿਹੜੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ?
(ii) ਸੂਚੀ ਵਿਚ ਕਿਹੜੇ-ਕਿਹੜੇ ਵਿਸ਼ੇ ਹਨ ?
ਉੱਤਰ-
(i) ਰਾਜ ਸਰਕਾਰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ ।
(ii) ਖੇਤੀ, ਭੂਮੀ, ਸਿੰਜਾਈ, ਸਰਵਜਨਕ ਸਿਹਤ ਆਦਿ ਰਾਜ ਸੂਚੀ ਦੇ ਵਿਸ਼ੇ ਹਨ ।
ਪ੍ਰਸ਼ਨ 6.
(i) ਵਿੱਤ ਸੰਬੰਧੀ ਬਿਲ ਰਾਜ ਵਿਧਾਨ ਮੰਡਲ ਦੇ ਕਿਹੜੇ ਸਦਨ ਵਿਚ ਪੇਸ਼ ਕੀਤੇ ਜਾ ਸਕਦੇ ਹਨ ?
(ii) ਵਿਧਾਨ ਸਭਾ ਵਲੋਂ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਕਿੰਨੇ ਸਮੇਂ ਤਕ ਰੋਕ ਸਕਦੀ ਹੈ ?
ਉੱਤਰ-
(i) ਵਿੱਤ ਸੰਬੰਧੀ ਬਿਲ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ ।
(ii) ਵਿਧਾਨ ਸਭਾ ਵਲੋਂ ਸਲਾਹ ਲਈ ਭੇਜੇ ਗਏ ਬਿਲ ਨੂੰ ਵਿਧਾਨ ਪਰਿਸ਼ਦ ਵੱਧ ਤੋਂ ਵੱਧ 14 ਦਿਨ ਤਕ ਰੋਕ ਸਕਦੀ ਹੈ ।
ਪ੍ਰਸ਼ਨ 7.
(i) ਰਾਜ ਸਰਕਾਰ ਦਾ ਅਸਲੀ ਮੁਖੀ ਕੌਣ ਹੁੰਦਾ ਹੈ ?
(ii) ਮੁੱਖ ਮੰਤਰੀ ਦੀ ਨਿਯੁਕਤੀ ਕਿਸ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
(i) ਰਾਜ ਸਰਕਾਰ ਦਾ ਅਸਲੀ ਮੁਖੀ ਮੁੱਖ ਮੰਤਰੀ ਹੁੰਦਾ ਹੈ ।
(ii) ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਵਲੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 8.
ਰਾਜਪਾਲ ਦੇ ਅਹੁਦੇ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
35 ਸਾਲ ।
ਪ੍ਰਸ਼ਨ 9.
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਕਿੰਨੇ ਇਜਲਾਸ ਹੋਣੇ ਜ਼ਰੂਰੀ ਹਨ ?
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਚ ਘੱਟੋ-ਘੱਟ ਕਿੰਨਾ ਫ਼ਰਕ ਹੋਣਾ ਚਾਹੀਦਾ ਹੈ ?
ਉੱਤਰ-
(i) ਰਾਜ ਵਿਧਾਨ ਮੰਡਲ ਦੇ ਇਕ ਸਾਲ ਵਿਚ ਘੱਟੋ-ਘੱਟ ਦੋ ਇਜਲਾਸ ਹੋਣੇ ਜ਼ਰੂਰੀ ਹਨ ।
(ii) ਰਾਜ ਵਿਧਾਨ ਮੰਡਲ ਦੇ ਦੋ ਇਜਲਾਸਾਂ ਵਿਚਕਾਰ ਛੇ ਮਹੀਨਿਆਂ ਤੋਂ ਵੱਧ ਦਾ ਫ਼ਰਕ ਨਹੀਂ ਹੋਣਾ ਚਾਹੀਦਾ ।
ਪ੍ਰਸ਼ਨ 10.
ਰਾਜਪਾਲ ਦਾ ਮੁੱਖ ਸਲਾਹਕਾਰ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ਦਾ ਮੁੱਖ ਸਲਾਹਕਾਰ ਮੁੱਖ ਮੰਤਰੀ ਹੁੰਦਾ ਹੈ ।
ਪ੍ਰਸ਼ਨ 11.
ਭਾਰਤ ਵਿਚ ਕਿੰਨੇ ਰਾਜ (ਰਾਜ ਸਰਕਾਰਾਂ ਹਨ ?
ਉੱਤਰ-
28.
ਪ੍ਰਸ਼ਨ 12.
ਭਾਰਤ ਵਿਚ ਕਿੰਨੇ ਸੰਘੀ ਖੇਤਰ ਹਨ ?
ਉੱਤਰ-
8.
ਪ੍ਰਸ਼ਨ 13.
ਦੋ ਰਾਜਾਂ ਦੇ ਨਾਂ ਦੱਸੋ, ਜਿੱਥੇ ਦੋ-ਸਦਨੀ ਵਿਧਾਨ ਮੰਡਲ ਹਨ ?
ਉੱਤਰ-
ਮਹਾਂਰਾਸ਼ਟਰ ਅਤੇ ਕਰਨਾਟਕਾ ।
ਪ੍ਰਸ਼ਨ 14.
ਪੰਜਾਬ ਵਿਚ ਕਿੰਨੇ ਸਦਨੀ ਵਿਧਾਨ ਮੰਡਲ/ਵਿਧਾਨਪਾਲਿਕਾ ਹਨ ?
ਉੱਤਰ-
ਇਕ ਸਦਨੀ ।
ਪ੍ਰਸ਼ਨ 15.
ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਕਿੰਨੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ?
ਉੱਤਰ-
40.
ਪ੍ਰਸ਼ਨ 16.
ਵਿਧਾਨ ਸਭਾ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ ।
ਪ੍ਰਸ਼ਨ 17.
ਵਿਧਾਨ ਪਰਿਸ਼ਦ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
ਉੱਤਰ-
30 ਸਾਲ ।
ਪ੍ਰਸ਼ਨ 18.
ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
6 ਸਾਲ ।
ਪ੍ਰਸ਼ਨ 19.
ਵਿਧਾਨ ਪਰਿਸ਼ਦ ਵਿਚ ਰਾਜਪਾਲ ਦੁਆਰਾ ਨਾਮਜ਼ਦ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ-
12.
ਪ੍ਰਸ਼ਨ 20.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
ਉੱਤਰ-
ਰਾਜਪਾਲ ।
ਪ੍ਰਸ਼ਨ 21.
ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ।
ਪ੍ਰਸ਼ਨ 22.
ਰਾਜ ਵਿਚ ਅਧਿਆਦੇਸ਼ ਕੌਣ ਜਾਰੀ ਕਰ ਸਕਦਾ ਹੈ ?
ਉੱਤਰ-
ਰਾਜਪਾਲ ।
ਪ੍ਰਸ਼ਨ 23.
ਰਾਜਪਾਲ ਆਪਣੀਆਂ ਕਿਹੜੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ ?
ਉੱਤਰ-
ਵਿਵੇਕਸ਼ੀਲ ।
ਪ੍ਰਸ਼ਨ 24.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸਨੂੰ ਪ੍ਰਾਪਤ ਹੋ ਜਾਂਦੀਆਂ ਹਨ ?
ਉੱਤਰ-
ਸੰਸਦ ਨੂੰ ।
ਪ੍ਰਸ਼ਨ 25.
ਉੱਚ ਅਦਾਲਤ ਦਾ ਜੱਜ ਕਿੰਨੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦਾ ਹੈ ?
ਜਾਂ
ਉੱਚ ਅਦਾਲਤ ਦੇ ਨਿਆਂਧੀਸ਼ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
62 ਸਾਲ ਦੀ ਉਮਰ ਤਕ ਆਪਣੇ ਪਦ ‘ਤੇ ਰਹਿ ਸਕਦੇ ਹਨ ।
ਪ੍ਰਸ਼ਨ 26.
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਉੱਚ ਅਦਾਲਤ ਕਿੱਥੇ ਸਥਿਤ ਹੈ ?
ਉੱਤਰ-
ਚੰਡੀਗੜ੍ਹ ਵਿਚ ।
ਪ੍ਰਸ਼ਨ 27.
ਜ਼ਿਲ੍ਹਾ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਜਪਾਲ ।
ਪ੍ਰਸ਼ਨ 28.
ਲੋਕ ਅਦਾਲਤਾਂ ਦੀ ਧਾਰਨਾ ਦਾ ਜਨਕ ਥਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਪੀ. ਐੱਨ. ਭਗਵਤੀ ਨੂੰ ।
ਪ੍ਰਸ਼ਨ 29.
ਸੰਘ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
97.
ਪ੍ਰਸ਼ਨ 30.
ਰਾਜ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
66.
ਪ੍ਰਸ਼ਨ 31.
ਸਮਵਰਤੀ ਸੂਚੀ ਵਿਚ ਕਿੰਨੇ ਵਿਸ਼ੇ ਸ਼ਾਮਿਲ ਹਨ ?
ਉੱਤਰ-
47.
ਪ੍ਰਸ਼ਨ 32.
ਸੰਘ ਸੁਦੀ ਦੇ ਕੋਈ ਦੋ ਵਿਸ਼ੇ ਦੱਸੋ ।
ਉੱਤਰ-
ਰੇਲਵੇ ਅਤੇ ਰੱਖਿਆ ।
ਪ੍ਰਸ਼ਨ 33.
ਸਮਵਰਤੀ ਸੂਚੀ ਦਾ ਕੋਈ ਇਕ ਵਿਸ਼ਾ ਦੱਸੋ ।
ਉੱਤਰ-
ਮਜ਼ਦੂਰ ਕਲਿਆਣ ।
II. ਖ਼ਾਲੀ ਥਾਂਵਾਂ ਭਰੋ-
1. ਭਾਰਤ ਵਿਚ ………………………… ਰਾਜ ਹਨ ।
ਉੱਤਰ-
28
2. ਭਾਰਤ ਵਿਚ …………………………. ਸੰਘੀ (ਕੇਂਦਰ ਸ਼ਾਸਿਤ) ਖੇਤਰ ਹਨ ।
ਉੱਤਰ-
8
3. ਪੰਜਾਬ ਵਿਚ …………………………. ਸਦਨੀ ਵਿਧਾਨ-ਮੰਡਲ ਹੈ ।
ਉੱਤਰ-
ਇਕ
4. ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ …………………………. ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
ਉੱਤਰ-
25
5. ਸੰਵਿਧਾਨਿਕ ਸੰਕਟ ਦੇ ਸਮੇਂ ……………………. ਰਾਜ ਦਾ ਅਸਲੀ ਕਾਰਜ-ਪ੍ਰਧਾਨ ਬਣ ਜਾਂਦਾ ਹੈ ।
ਉੱਤਰ-
ਰਾਜਪਾਲ
6. ਰਾਜ ਦੀ ਸਭ ਤੋਂ ਵੱਡੀ ਅਦਾਲਤ ਨੂੰ ………………………. ਅਦਾਲਤ ਕਹਿੰਦੇ ਹਨ ।
ਉੱਤਰ-
ਉੱਚ
7. ਰਾਜਪਾਲ ਆਪਣੀਆਂ …………………………. ਸ਼ਕਤੀਆਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ ।
ਉੱਤਰ-
ਵਿਵੇਕੀ
8. ਉੱਚ ਅਦਾਲਤ ਦੇ ਜੱਜ ………………………… ਸਾਲ ਦੀ ਉਮਰ ਤੱਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।
ਉੱਤਰ-
62
9. ਰਾਜਪਾਲ ਦੀ ਨਿਯੁਕਤੀ …………………………… ਕਰਦਾ ਹੈ ।
ਉੱਤਰ-
ਰਾਸ਼ਟਰਪਤੀ
10. ਵਿਧਾਨ ਪਰਿਸ਼ਦ ਵਿਚ …………………… ਮੈਂਬਰ ਰਾਜਪਾਲ ਨਾਮਜ਼ਦ ਕਰਦਾ ਹੈ ।
ਉੱਤਰ-
1/6
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਹੈ-
(A) ਬਿਹਾਰ
(B) ਮਹਾਂਰਾਸ਼ਟਰ
(C) ਉੱਤਰ-ਪ੍ਰਦੇਸ਼
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਪ੍ਰਸ਼ਨ 2.
ਹੇਠ ਲਿਖੇ ਰਾਜ ਵਿਚ ਦੋ-ਸਦਨੀ ਵਿਧਾਨ-ਮੰਡਲ ਵਿਧਾਨ-ਪਰਿਸ਼ਦ) ਨਹੀਂ ਹੈ-
(A) ਪੰਜਾਬ / ਹਰਿਆਣਾ
(B) ਝਾਰਖੰਡ
(C) ਜੰਮੂ ਅਤੇ ਕਸ਼ਮੀਰ
(D) ਕਰਨਾਟਕ ।
ਉੱਤਰ-
(A) ਪੰਜਾਬ / ਹਰਿਆਣਾ
ਪ੍ਰਸ਼ਨ 3.
ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੁੰਦੀ ਹੈ-
(A) ਰਾਜਪਾਲ ਦੁਆਰਾ
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ
(C) ਮੁੱਖ ਮੰਤਰੀ ਦੁਆਰਾ
(D) ਵਿਧਾਨ ਪਰਿਸ਼ਦ ਦੇ ਮੈਂਬਰਾਂ ਦੁਆਰਾ
ਉੱਤਰ-
(B) ਵਿਧਾਨ ਸਭਾ ਦੇ ਮੈਂਬਰਾਂ ਦੁਆਰਾ
ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜਾ ਕੇਂਦਰ ਸ਼ਾਸਿਤ (ਸੰਘੀ ਖੇਤਰ ਨਹੀਂ ਹੈ ?
(A) ਰਾਜਸਥਾਨ
(B) ਦਿੱਲੀ
(C) ਚੰਡੀਗੜ੍ਹ
(D) ਪਾਂਡੀਚਰੀ ।
ਉੱਤਰ-
(A) ਰਾਜਸਥਾਨ
ਪ੍ਰਸ਼ਨ 5.
ਰਾਜ ਵਿਧਾਨ ਮੰਡਲ ਦੇ ਕਿਹੜੇ-ਕਿਹੜੇ ਦੋ ਸਦਨ ਹੁੰਦੇ ਹਨ ?
(A) ਲੋਕ ਸਭਾ ਅਤੇ ਵਿਧਾਨ ਸਭਾ
(B) ਵਿਧਾਨ ਸਭਾ ਅਤੇ ਰਾਜ ਸਭਾ
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ
(D) ਲੋਕ ਸਭਾ ਅਤੇ ਰਾਜ ਸਭਾ ।
ਉੱਤਰ-
(C) ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ
ਪ੍ਰਸ਼ਨ 6.
ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਾਜ ਦੀਆਂ ਵਿਧਾਨਿਕ ਸ਼ਕਤੀਆਂ ਕਿਸ ਦੇ ਕੋਲ ਹੁੰਦੀਆਂ ਹਨ ?
(A) ਵਿਧਾਨ ਪਰਿਸ਼ਦ
(B) ਸੰਸਦ
(C) ਪ੍ਰਧਾਨ ਮੰਤਰੀ
(D) ਰਾਜ ਸਭਾ ।
ਉੱਤਰ-
(B) ਸੰਸਦ
ਪ੍ਰਸ਼ਨ 7.
ਸ਼ਕਤੀਆਂ ਦੀ ਵੰਡ ਦੇ ਸੰਬੰਧ ਵਿਚ ਹੇਠ ਲਿਖਿਆ ਕਿਹੜਾ ਕਥਨ ਸਹੀ ਹੈ ?
(A) ਸੰਘ ਸੂਚੀ 47 ਵਿਸ਼ੇ, ਰਾਜ ਸੂਚੀ 97 ਵਿਸ਼ੇ, ਸਮਵਰਤੀ ਸੂਚੀ 66 ਵਿਸ਼ੇ
(B) ਸੰਘ ਸੁਦੀ 66 ਵਿਸ਼ੇ, ਰਾਜ ਸੂਚੀ 47 ਵਿਸ਼ੇ, ਸਮਵਰਤੀ ਸੁਚੀ 97 ਵਿਸ਼ੇ
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਘ ਸੂਚੀ 97 ਵਿਸ਼ੇ, ਰਾਜ ਸੂਚੀ 66 ਵਿਸ਼ੇ, ਸਮਵਰਤੀ ਸੂਚੀ 47 ਵਿਸ਼ੇ
ਪ੍ਰਸ਼ਨ 8.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ?
(A) ਰਾਜਪਾਲ
(B) ਮੁੱਖ ਮੰਤਰੀ
(C) ਵਿਧਾਨ ਸਭਾ ਦਾ ਸਪੀਕਰ
(D) ਰਾਸ਼ਟਰਪਤੀ ।
ਉੱਤਰ-
(A) ਰਾਜਪਾਲ
IV. ਸਹੀ-ਗਲਤ-
ਕਥਨਪ੍ਰਸ਼ਨ-ਸਹੀ ਕਥਨਾਂ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਵਿਧਾਨ ਸਭਾ ਦੇ ਪ੍ਰਧਾਨ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ ।
2. ਵਿਧਾਨ ਪਰਿਸ਼ਦ ਦੇ ਹਰ ਮੈਂਬਰ ਦਾ ਕਾਰਜਕਾਲ ਛੇ ਸਾਲ ਹੁੰਦਾ ਹੈ ।
3. ਮੁੱਖ ਮੰਤਰੀ ਦੀ ਨਿਯੁਕਤੀ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ।
4. ਪੰਜਾਬ ਅਤੇ ਹਰਿਆਣਾ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।
5. ਰਾਜ ਵਿਚ ਮੁੱਖ ਮੰਤਰੀ ਹੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ।
ਉੱਤਰ-
1. √
2. √
3. √
4. ×
5. ×
V. ਸਹੀ-ਮਿਲਾਨ ਕਰੋ-
1. ਮੁੱਖ ਮੰਤਰੀ | ਦੋ ਸਦਨੀ ਵਿਧਾਨ ਮੰਡਲ |
2. ਰਾਜਪਾਲ | ਇਕ ਸਦਨੀ ਵਿਧਾਨ ਮੰਡਲ |
3. ਪੰਜਾਬ | ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ |
4. ਬਿਹਾਰ | ਰਾਜ ਦਾ ਸੰਵਿਧਾਨਿਕ ਮੁਖੀ । |
ਉੱਤਰ-
1. ਮੁੱਖ ਮੰਤਰੀ | ਰਾਜ ਸਰਕਾਰ ਦਾ ਵਾਸਤਵਿਕ ਪ੍ਰਧਾਨ |
2. ਰਾਜਪਾਲ | ਰਾਜ ਦਾ ਸੰਵਿਧਾਨਿਕ ਮੁਖੀ |
3. ਪੰਜਾਬ | ਇਕ ਸਦਨੀ ਵਿਧਾਨ ਮੰਡਲ |
4. ਬਿਹਾਰ | ਦੋ ਸਦਨੀ ਵਿਧਾਨ ਮੰਡਲ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਵਿਧਾਨ ਸਭਾ ਦੀ ਰਚਨਾ ਦਾ ਵਰਣਨ ਕਰੋ |
ਉੱਤਰ-
ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਰਾਜ ਦੇ ਆਕਾਰ ਅਤੇ ਉੱਥੋਂ ਦੀ ਜਨਸੰਖਿਆ ਉੱਤੇ ਨਿਰਭਰ ਕਰਦੀ ਹੈ । ਪਰ ਸੰਵਿਧਾਨ ਦੇ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਵਿਚ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਹਨ । ਇਨ੍ਹਾਂ ਦੀ ਚੋਣ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਪ੍ਰਤੱਖ ਰੂਪ ਵਿਚ ਲੋਕਾਂ ਵਲੋਂ ਕੀਤੀ ਜਾਂਦੀ ਹੈ । ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕਿਸੇ ਵਿਅਕਤੀ ਦੀ ਉਮਰ 25 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ।
ਵਿਧਾਨ ਸਭਾ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ ।
ਵਿਧਾਨ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਨ ਦੇ ਲਈ ਇਕ ਸਪੀਕਰ ਅਤੇ ਇਕ ਡਿਪਟੀ ਸਪੀਕਰ ਹੁੰਦਾ ਹੈ । ਇਨ੍ਹਾਂ ਦੀ ਚੋਣ ਵਿਧਾਨ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ ।
ਪ੍ਰਸ਼ਨ 2.
ਵਿਧਾਨ ਪਰਿਸ਼ਦ ਦੀ ਰਚਨਾ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
ਕਿਸੇ ਰਾਜ ਦੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਉਸ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੇ ਇੱਕਤਿਹਾਈ ਭਾਗ ਤੋਂ ਵੱਧ ਨਹੀਂ ਹੋ ਸਕਦੀ । ਇਸ ਸਦਨ ਦੀ ਰਚਨਾ ਇਸ ਤਰ੍ਹਾਂ ਹੁੰਦੀ ਹੈ –
- ਇਸ ਦੇ ਇੱਕ-ਤਿਹਾਈ ਮੈਂਬਰ ਸਥਾਨਿਕ ਨਗਰਪਾਲਿਕਾਵਾਂ ਤੇ ਪਰਿਸ਼ਦਾਂ ਵਲੋਂ ਚੁਣੇ ਜਾਂਦੇ ਹਨ ।
- ਇਸ ਦੇ ਹੋਰ ਇੱਕ-ਤਿਹਾਈ ਮੈਂਬਰ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਵਲੋਂ ਚੁਣੇ ਜਾਂਦੇ ਹਨ ।
- ਮੈਂਬਰ ਸੰਖਿਆ ਦਾ ਬਾਰਵਾਂ ਹਿੱਸਾ ਗੈਜੁਏਟਾਂ ਵਲੋਂ ਚੁਣਿਆ ਜਾਂਦਾ ਹੈ ।
- ਇੱਕ ਹੋਰ ਬਾਰੁਵਾਂ ਹਿੱਸਾ ਸੈਕੰਡਰੀ ਸਕੂਲਾਂ, ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਦੇ ਅਧਿਆਪਕਾਂ ਵਲੋਂ ਚੁਣਿਆ ਜਾਂਦਾ ਹੈ ।
- ਬਾਕੀ 1/6 ਭਾਗ ਮੈਂਬਰ ਰਾਜ ਦਾ ਰਾਜਪਾਲ ਨਾਮਜ਼ਦ ਕਰ ਸਕਦਾ ਹੈ । ਇਹ ਮੈਂਬਰ ਸਾਹਿਤ, ਕਲਾ, ਵਿਗਿਆਨ, ਸਹਿਕਾਰੀ ਅੰਦੋਲਨ ਜਾਂ ਸਮਾਜਿਕ ਸੇਵਾਵਾਂ ਦੇ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਹੁੰਦੇ ਹਨ ।
ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ 6 ਸਾਲ ਹੁੰਦਾ ਹੈ । ਹਰੇਕ ਦੋ ਸਾਲਾਂ ਬਾਅਦ ਇਸ ਦੇ 1/3 ਮੈਂਬਰ ਸੇਵਾ-ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਵਿਧਾਨ ਪਰਿਸ਼ਦ ਇੱਕ ਸਥਾਈ ਸਦਨ ਹੈ ।
ਪ੍ਰਸ਼ਨ 3.
ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਰਾਜਪਾਲ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਰਾਜ ਸਰਕਾਰ ਦਾ ਸਰਵ-ਉੱਚ ਅਧਿਕਾਰੀ ਹੁੰਦਾ ਹੈ । ਪਰ ਉਹ ਕੇਂਦਰ ਸਰਕਾਰ ਦੇ ਪ੍ਰਤੀਨਿਧ ਦੇ ਰੂਪ ਵਿਚ ਆਪਣਾ ਕੰਮ ਕਰਦਾ ਹੈ । ਹੇਠ ਲਿਖੇ ਤੱਥ ਇਸ ਦੀ ਪੁਸ਼ਟੀ ਕਰਦੇ ਹਨ-
(i) ਉਹ ਕੇਂਦਰ ਅਤੇ ਰਾਜ ਸਰਕਾਰ ਦੇ ਵਿਚਕਾਰ ਕੁੜੀ ਦਾ ਕੰਮ ਕਰਦਾ ਹੈ । ਉਹ ਵਿਧਾਇਕਾਂ ਵਲੋਂ ਪਾਸ ਕੀਤੇ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।
(ii) ਰਾਜਪਾਲ ਵਲੋਂ ਰਾਜ ਵਿਚ ਸੰਵਿਧਾਨਿਕ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਮਿਲਣ ਉੱਤੇ ਰਾਸ਼ਟਰਪਤੀ ਸੰਬੰਧਿਤ ਰਾਜ ਵਿਚ ‘ਰਾਸ਼ਟਰਪਤੀ ਸ਼ਾਸਨ’ ਲਾਗੂ ਕਰ ਸਕਦਾ ਹੈ । ਅਜਿਹੀ ਹਾਲਤ ਵਿਚ ਰਾਜ ਦੀ ਵਿਧਾਨ ਸਭਾ ਅਤੇ ਮੰਤਰੀ ਪਰਿਸ਼ਦ ਨੂੰ ਭੰਗ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਰਾਜ ਦਾ ਪ੍ਰਸ਼ਾਸਨ ਰਾਜਪਾਲ ਦੇ ਅਧੀਨ ਹੋ ਜਾਂਦਾ ਹੈ । ਅਜਿਹੇ ਸਮੇਂ ਉੱਤੇ ਰਾਜਪਾਲ ਰਾਸ਼ਟਰਪਤੀ ਦਾ ਵਿਵਹਾਰਿਕ ਪ੍ਰਤੀਨਿਧ ਬਣ ਜਾਂਦਾ ਹੈ । ਉਹ ਰਾਜ ਦਾ ਪ੍ਰਸ਼ਾਸਨ ਕੁੱਝ ਸਲਾਹਕਾਰਾਂ ਦੀ ਸਹਾਇਤਾ ਨਾਲ ਚਲਾਉਂਦਾ ਹੈ ।
ਪ੍ਰਸ਼ਨ 4.
ਜਿਨ੍ਹਾਂ ਆਧਾਰਾਂ ਉੱਤੇ ਰਾਜਪਾਲ ਆਪਣੇ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ, ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਰਾਜਪਾਲ ਹੇਠ ਲਿਖੇ ਆਧਾਰਾਂ ਉੱਤੇ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ-
- ਜਦੋਂ ਰਾਜ ਦਾ ਸ਼ਾਸਨ ਸੰਵਿਧਾਨ ਅਨੁਸਾਰ ਚਲਾਉਣ ਵਿਚ ਰੁਕਾਵਟ ਪੈ ਰਹੀ ਹੋਵੇ ।
- ਜਦੋਂ ਰਾਜਪਾਲ ਦੇ ਲਈ ਇਹ ਨਿਸਚਿਤ ਕਰਨਾ ਮੁਸ਼ਕਿਲ ਹੋ ਜਾਵੇ ਕਿ ਵਿਧਾਨ ਸਭਾ ਵਿਚ ਕਿਹੜੇ ਰਾਜਨੀਤਿਕ ਦਲ ਨੂੰ ਸਪੱਸ਼ਟ ਬਹੁਮਤ ਹਾਸਲ ਹੈ ।
ਪ੍ਰਸ਼ਨ 5.
ਕੇਂਦਰ ਸ਼ਾਸਿਤ ਖੇਤਰ ਉੱਤੇ ਇੱਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਭਾਰਤ ਵਿਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਇਹ ਜਨਸੰਖਿਆ ਅਤੇ ਖੇਤਰਫਲ ਪੱਖੋਂ ਛੋਟੇ ਪ੍ਰਦੇਸ਼ ਹਨ । ਇਹ ਸੁਤੰਤਰ ਨਹੀਂ ਹਨ । ਇਨ੍ਹਾਂ ਖੇਤਰਾਂ ਦਾ ਪ੍ਰਸ਼ਾਸਨ ਕੇਂਦਰ ਦੇ ਅਧੀਨ ਹੈ ਅਤੇ ਉਸ ਦੀ ਦੇਖ-ਰੇਖ ਵਿਚ ਚਲਾਇਆ ਜਾਂਦਾ ਹੈ । ਕੇਂਦਰ ਸ਼ਾਸਿਤ ਖੇਤਰ ਦੇ ਪ੍ਰਸ਼ਾਸਨ ਦਾ ਪ੍ਰਧਾਨ ਉਪ-ਰਾਜਪਾਲ, ਮੁੱਖ ਕਮਿਸ਼ਨਰ ਜਾਂ ਪ੍ਰਸ਼ਾਸਕ ਹੁੰਦਾ ਹੈ । ਉਸ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ । ਸੰਸਦ ਕਾਨੂੰਨ ਬਣਾ ਕੇ ਕਿਸੇ ਖੇਤਰ ਦੇ ਲਈ ਵਿਧਾਨ ਸਭਾ ਦੀ ਸਥਾਪਨਾ ਵੀ ਕਰ ਸਕਦੀ ਹੈ । ਅਜਿਹੇ ਖੇਤਰ ਦਾ ਸ਼ਾਸਨ ਮੁੱਖ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਵਲੋਂ ਚਲਾਇਆ ਜਾਂਦਾ ਹੈ । ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਇਹੀ ਪ੍ਰਬੰਧ ਹੈ।
ਪ੍ਰਸ਼ਨ 6.
ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਲਿਖੋ ।
ਉੱਤਰ-
ਭਾਰਤ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਰਚਨਾ ਸੰਬੰਧੀ ਤਿੰਨ ਮੁੱਖ ਸਮਾਨਤਾਵਾਂ ਹੇਠ ਲਿਖੀਆਂ ਹਨ-
- ਕੇਂਦਰ ਅਤੇ ਰਾਜ ਦੋਵੇਂ ਸੰਸਦੀ ਕਾਰਜਪਾਲਿਕਾਵਾਂ ਹਨ ।
- ਕੇਂਦਰ ਅਤੇ ਰਾਜਾਂ ਵਿਚ ਆਜ਼ਾਦ ਤੇ ਨਿਰਪੱਖ ਨਿਆਂਪਾਲਿਕਾ ਹੈ ।
- ਕੇਂਦਰ ਵਿਚ ਵਿਧਾਨ ਮੰਡਲ (ਸੰਸਦ) ਦੇ ਦੋ ਸਦਨ ਹਨ । ਇਸੇ ਤਰ੍ਹਾਂ ਕੁੱਝ ਰਾਜਾਂ ਦੇ ਵਿਧਾਨ ਮੰਡਲਾਂ ਵਿਚ ਵੀ ਦੋ ਸਦਨ ਹਨ ।
ਪ੍ਰਸ਼ਨ 7.
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਦੱਸੋ ।
ਉੱਤਰ-
ਕੇਂਦਰ ਅਤੇ ਰਾਜ ਸਰਕਾਰਾਂ ਵਿਚ ਰਚਨਾ ਸੰਬੰਧੀ ਤਿੰਨ ਫ਼ਰਕ ਹੇਠ ਲਿਖੇ ਹਨ-
- ਕੇਂਦਰ ਵਿਚ ਚੁਣਿਆ ਹੋਇਆ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਰਾਜਾਂ ਵਿਚ ਨਿਯੁਕਤ ਕੀਤੇ ਗਏ ਰਾਜਪਾਲ ਹੁੰਦੇ ਹਨ ।
- ਕੇਂਦਰ ਦੀ ਸੰਸਦ ਦੇ ਦੋ ਸਦਨ ਹਨ । ਪਰ ਬਹੁਤੇ ਰਾਜਾਂ ਵਿਚ ਇੱਕ-ਸਦਨੀ ਵਿਧਾਨ ਮੰਡਲ ਹੈ ।
- ਰਾਜ ਵਿਚ ਭਾਰਤ ਦੇ ਉਪ-ਰਾਸ਼ਟਰਪਤੀ ਦੇ ਵਾਂਗ ਕੋਈ ਪਦ ਨਹੀਂ ਹੈ ।
ਪ੍ਰਸ਼ਨ 8.
ਰਾਜ ਵਿਧਾਨ ਮੰਡਲਾਂ ਦੇ ਚਾਰ ਗ਼ੈਰ-ਸਰਕਾਰੀ ਕੰਮ ਦੱਸੋ ।
ਉੱਤਰ-
ਰਾਜ ਵਿਧਾਨ ਮੰਡਲਾਂ ਦੇ ਹੇਠਾਂ ਲਿਖੇ ਚਾਰ ਗ਼ੈਰ-ਸਰਕਾਰੀ ਕੰਮ ਹਨ-
- ਵਿਧਾਨ ਮੰਡਲ ਦੇ ਮੈਂਬਰ ਮੰਤਰੀਆਂ ਤੋਂ ਪ੍ਰਸ਼ਨ ਪੁੱਛ ਸਕਦੇ ਹਨ ।
- ਵਿਧਾਨ ਮੰਡਲ ਰਾਜ ਦੇ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ ਦੇ ਮਤੇ ‘ਤੇ ਵਿਚਾਰ ਕਰਦਾ ਹੈ ।
- ਰਾਜ ਵਿਧਾਨ ਮੰਡਲ ਦੇ ਚੁਣੇ ਹੋਏ ਮੈਂਬਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਰਦੇ ਹਨ।
- ਵਿਧਾਨ ਮੰਡਲ ਦਾ ਹਰੇਕ ਸਦਨ ਆਪਣੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਦਾ ਹੈ ।
ਪ੍ਰਸ਼ਨ 9.
ਰਾਜਪਾਲ ਦੀਆਂ ਤਿੰਨ ਮੁੱਖ ਵਿਧਾਨਕ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਵਿਧਾਨਕ ਸ਼ਕਤੀਆਂ ਹੇਠ ਲਿਖੀਆਂ ਹਨ –
- ਉਹ ਰਾਜ ਵਿਧਾਨ ਮੰਡਲ ਦੀ ਬੈਠਕ ਬੁਲਾ ਸਕਦਾ ਹੈ ਅਤੇ ਉਸ ਨੂੰ ਸੰਬੋਧਿਤ ਕਰ ਸਕਦਾ ਹੈ ।
- ਉਹ ਰਾਜ ਵਿਧਾਨ ਮੰਡਲ ਵਲੋਂ ਪਾਸ ਕੀਤੇ ਗਏ ਬਿਲਾਂ ਨੂੰ ਪ੍ਰਵਾਨ ਕਰ ਸਕਦਾ ਹੈ, ਪੁਨਰ-ਵਿਚਾਰ ਲਈ ਵਾਪਸ ਭੇਜ ਸਕਦਾ ਹੈ ਜਾਂ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਰੱਖ ਸਕਦਾ ਹੈ ।
- ਉਹ ਰਾਜ ਵਿਧਾਨ ਮੰਡਲ ਦੀ ਗੈਰ-ਹਾਜ਼ਰੀ ਛੁੱਟੀ) ਸਮੇਂ ਅਧਿਆਦੇਸ਼ ਜਾਰੀ ਕਰ ਸਕਦਾ ਹੈ ।
ਪ੍ਰਸ਼ਨ 10.
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਦੱਸੋ ।
ਉੱਤਰ-
ਰਾਜਪਾਲ ਦੀਆਂ ਤਿੰਨ ਮੁੱਖ ਕਾਰਜਕਾਰੀ ਸ਼ਕਤੀਆਂ ਹੇਠ ਲਿਖੀਆਂ ਹਨ-
- ਉਹ ਮੁੱਖ ਮੰਤਰੀ ਦੀ ਚੋਣ ਕਰਦਾ ਹੈ ਅਤੇ ਮੁੱਖ ਮੰਤਰੀ ਦੀ ਸਲਾਹ ਨਾਲ ਰਾਜ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
- ਉਹ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਦਾ ਹੈ ।
- ਉਹ ਆਪਣੇ ਰਾਜ ਵਿਚ ਰਾਸ਼ਟਰਪਤੀ ਰਾਜੇ ਦੀ ਸਿਫ਼ਾਰਸ਼ ਕਰ ਸਕਦਾ ਹੈ ।
ਪ੍ਰਸ਼ਨ 11.
ਰਾਜ ਸਰਕਾਰਾਂ ਦੇ ਚਾਰ ਮੁੱਖ ਕੰਮ ਦੱਸੋ ।
ਉੱਤਰ-
ਰਾਜ ਸਰਕਾਰਾਂ ਹੇਠ ਲਿਖੇ ਚਾਰ ਮੁੱਖ ਕੰਮ ਕਰਦੀਆਂ ਹਨ-
- ਉਹ ਆਪਣੇ ਰਾਜ ਵਿਚ ਕਾਨੂੰਨ ਅਤੇ ਅਮਨ ਨੂੰ ਬਣਾਈ ਰੱਖਣ ਲਈ ਕਾਨੂੰਨ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਦੀਆਂ ਹਨ ।
- ਉਹ ਆਪਣੇ ਰਾਜ ਵਿਚ ਜ਼ਰੂਰੀ ਵਸਤਾਂ ਲੋਕਾਂ ਨੂੰ ਲਗਾਤਾਰ ਮੁਹੱਈਆ ਕਰਾਉਣ ਦਾ ਕੰਮ ਕਰਦੀਆਂ ਹਨ ।
- ਉਹ ਆਪਣੇ ਰਾਜ ਵਿਚ ਸਿੱਖਿਆ ਦਾ ਪ੍ਰਸਾਰ ਅਤੇ ਹੋਰ ਕਲਿਆਣਕਾਰੀ ਕੰਮ ਕਰਦੀਆਂ ਹਨ ।
- ਉਹ ਆਪਣੇ ਰਾਜ ਵਿੱਚ ਵਿਕਾਸ ਨੂੰ ਉਤਸ਼ਾਹ ਦਿੰਦੀਆਂ ਹਨ ।
ਪ੍ਰਸ਼ਨ 12.
ਮੁੱਖ ਮੰਤਰੀ ਦੀਆਂ ਸ਼ਕਤੀਆਂ ਅਤੇ ਸਥਿਤੀ ਦਾ ਵਰਣਨ ਕਰੋ ।
ਉੱਤਰ-
ਮੁੱਖ ਮੰਤਰੀ ਦੀਆਂ ਸ਼ਕਤੀਆਂ ਹੇਠ ਲਿਖੀਆਂ ਹਨ –
- ਮੰਤਰੀਆਂ ਦੀ ਨਿਯੁਕਤੀ – ਮੁੱਖ ਮੰਤਰੀ ਆਪਣੇ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਰਾਜਪਾਲ ਨੂੰ ਭੇਜਦਾ ਹੈ ।
- ਵਿਭਾਗਾਂ ਦੀ ਵੰਡ – ਮੁੱਖ ਮੰਤਰੀ ਮੰਤਰੀਆਂ ਵਿਚ ਵਿਭਾਗ ਵੰਡਦਾ ਹੈ ।
- ਮੰਤਰੀਆਂ ਨੂੰ ਹਟਾਉਣਾ – ਉਹ ਕਿਸੇ ਵੀ ਮੰਤਰੀ ਤੋਂ ਤਿਆਗ-ਪੱਤਰ ਮੰਗ ਸਕਦਾ ਹੈ । ਜੇ ਕੋਈ ਮੰਤਰੀ ਤਿਆਗਪੱਤਰ ਦੇਣ ਤੋਂ ਇਨਕਾਰ ਕਰ ਦੇਵੇ ਤਾਂ ਮੁੱਖ ਮੰਤਰੀ ਉਸ ਨੂੰ ਰਾਜਪਾਲ ਨੂੰ ਆਖ ਕੇ ਹਟਾ ਸਕਦਾ ਹੈ ।
- ਮੰਤਰੀ ਪਰਿਸ਼ਦ ਦਾ ਮੁਖੀ – ਮੁੱਖ ਮੰਤਰੀ ਮੰਤਰੀ ਪਰਿਸ਼ਦ ਦੀ ਬੈਠਕ ਦਾ ਪ੍ਰੋਗਰਾਮ ਨਿਸਚਿਤ ਕਰਦਾ ਹੈ ਅਤੇ ਇਸ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
ਮੁੱਖ ਮੰਤਰੀ ਦੀ ਸਥਿਤੀ – ਸੱਚ ਤਾਂ ਇਹ ਹੈ ਕਿ ਮੁੱਖ ਮੰਤਰੀ ਰਾਜ ਦਾ ਇਕ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅਧਿਕਾਰੀ ਹੈ । ਰਾਜ ਪ੍ਰਸ਼ਾਸਨ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ‘ਤੇ ਉਸ ਦਾ ਕੰਟਰੋਲ ਨਾ ਹੋਵੇ । ਕੋਈ ਮੰਤਰੀ ਮੁੱਖ ਮੰਤਰੀ ਦੀ ਇੱਛਾ ਦੇ ਬਿਨਾਂ ਮੰਤਰੀ ਪਦ ‘ਤੇ ਨਹੀਂ ਰਹਿ ਸਕਦਾ । ਉਹ ਅਜਿਹੀ ਧੁਰੀ ਹੈ ਜਿਸ ਦੇ ਚਾਰੇ ਪਾਸੇ ਰਾਜ ਦਾ ਪ੍ਰਸ਼ਾਸਨ ਚੱਕਰ ਕੱਟਦਾ ਹੈ ।
ਪ੍ਰਸ਼ਨ 13.
ਹਾਈ ਕੋਰਟ ਦੇ ਪ੍ਰਸ਼ਾਸਕੀ ਅਧਿਕਾਰ ਖੇਤਰ ਦਾ ਵਰਣਨ ਕਰੋ ।
ਉੱਤਰ-
ਹਾਈ ਕੋਰਟ ਨੂੰ ਹੇਠ ਲਿਖੇ ਪ੍ਰਸ਼ਾਸਕੀ ਅਧਿਕਾਰ ਪ੍ਰਾਪਤ ਹਨ-
(ਉ) ਅਧੀਨ ਅਦਾਲਤਾਂ ਦਾ ਨਿਰੀਖਣ ਕਰਨਾ ਅਤੇ ਉਨ੍ਹਾਂ ਉੱਤੇ ਨਿਯੰਤਰਨ ਕਰਨਾ ।
(ਅ) ਜ਼ਿਲ੍ਹਾਂ ਜੱਜਾਂ ਦੀ ਨਿਯੁਕਤੀ ਵਿਚ ਰਾਜਪਾਲ ਨੂੰ ਸਲਾਹ ਦੇਣੀ ।
(ੲ) ਜੱਜਾਂ ਦੀ ਤਰੱਕੀ ਆਦਿ ਦੇ ਮਾਮਲੇ ।
ਪ੍ਰਸ਼ਨ 14.
ਜ਼ਿਲ੍ਹਾ ਅਦਾਲਤ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਨਿਆਇਕ ਪ੍ਰਸ਼ਾਸਨ ਦੇ ਲਈ ਹਰੇਕ ਰਾਜ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਵੰਡਿਆ ਜਾਂਦਾ ਹੈ । ਹਰੇਕ ਜ਼ਿਲ੍ਹਾ ਇਕ ਜ਼ਿਲਾ ਜੱਜ ਦੇ ਅਧੀਨ ਕੰਮ ਕਰਦਾ ਹੈ । ਜ਼ਿਲਾ ਅਦਾਲਤਾਂ ਦੇ ਜੱਜਾਂ ਨੂੰ ਰਾਜ ਦੀ ਉੱਚ-ਅਦਾਲਤ ਦੇ ਜੱਜ ਦੀ ਸਲਾਹ ਨਾਲ ਰਾਜਪਾਲ ਨਿਯੁਕਤ ਕਰਦਾ ਹੈ । ਉਨ੍ਹਾਂ ਹੀ ਵਿਅਕਤੀਆਂ ਨੂੰ ਜ਼ਿਲ੍ਹਾ ਜੱਜ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਜਾ ਸਕਦਾ ਹੈ। ਜੋ ਕਿ ਘੱਟ ਤੋਂ ਘੱਟ ਸੱਤ ਸਾਲ ਤਕ ਵਕੀਲ ਦੇ ਤੌਰ ‘ਤੇ ਕੰਮ ਕਰ ਚੁੱਕੇ ਹੋਣ ਜਾਂ ਜੋ ਕਿ ਸੰਘ ਜਾਂ ਰਾਜ ਸਰਕਾਰ ਦੀ ਸੇਵਾ ਵਿਚ ਅਧਿਕਾਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹੋਣ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੱਜ ਸੁਤੰਤਰਤਾ ਨਾਲ ਨਿਆਂ ਕਰ ਸਕਣ ਅਤੇ ਜਨਤਾ ਦਾ ਨਿਆਂਪਾਲਿਕਾ ਵਿਚ ਵਿਸ਼ਵਾਸ ਦਿੜ ਹੋਵੇ ।
ਪ੍ਰਸ਼ਨ 15.
ਭਾਰਤੀ ਸੰਘ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤੀ ਸੰਘ ਵਿਚ ਸੰਘੀ ਢਾਂਚੇ ਵਾਂਗ ਕੇਂਦਰੀ ਅਤੇ ਰਾਜ ਪੱਧਰ ਉੱਤੇ ਵੱਖ-ਵੱਖ ਸਰਕਾਰਾਂ ਹਨ । ਸ਼ਕਤੀਆਂ ਦੀ ਵੰਡ ਤਿੰਨ ਸੂਚੀਆਂ-ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੁਚੀ ਵਿਚ ਕੀਤੀ ਗਈ ਹੈ । ਸੁਤੰਤਰ ਅਦਾਲਤ ਦਾ ਵੀ ਪ੍ਰਬੰਧ ਹੈ । ਭਾਰਤੀ ਸੰਘ ਵਿਚ ਕੇਂਦਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ । ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਰੱਖੇ ਗਏ ਹਨ। ਕੇਂਦਰ ਸਾਂਝੀ ਸੂਚੀ ਉੱਤੇ ਵੀ ਕਾਨੂੰਨ ਬਣਾ ਸਕਦਾ ਹੈ । ਸੰਕਟਕਾਲ ਵਿਚ ਇਸ ਨੂੰ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ । ਇਸ ਦੇਸ਼ ਵਿਚ ਸਭ ਨੂੰ ਇਕਹਿਰੀ ਨਾਗਰਿਕਤਾ ਹਾਸਲ ਹੈ । ਭਾਰਤੀ ਸੰਘ ਅਮਰੀਕਾ ਵਾਂਗ ਇਕ ਸੰਘ ਨਹੀਂ ਹੈ ।
ਪ੍ਰਸ਼ਨ 16.
ਰਾਜਪਾਲ ਅਤੇ ਮੰਤਰੀ ਪਰਿਸ਼ਦ ਦਾ ਸੰਬੰਧ ਦੱਸੋ ।
ਉੱਤਰ-
ਰਾਜਪਾਲ ਭਾਰਤੀ ਸੰਘ ਵਿਚ ਰਾਜ ਦਾ ਮੁਖੀ ਹੁੰਦਾ ਹੈ । ਪਰ ਉਹ ਨਾਂ ਦਾ ਹੀ ਮੁਖੀ ਹੁੰਦਾ ਹੈ । ਉਸ ਨੂੰ ਰਾਜ ਦੀ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਹੀ ਕੰਮ ਕਰਨਾ ਪੈਂਦਾ ਹੈ । ਫਿਰ ਵੀ ਕੁੱਝ ਵਿਸ਼ੇਸ਼ ਹਾਲਤਾਂ ਵਿਚ ਉਹ ਰਾਜ ਦਾ ਅਸਲੀ ਮੁਖੀ ਵੀ ਹੁੰਦਾ ਹੈ । ਉਹੈ-ਜੇ ਦੇ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ । ਦੂਸਰੇ ਮੰਤਰੀ ਵੀ ਉਸੇ ਵਲੋਂ ਨਿਯੁਕਤ ਕੀਤੇ ਜਾਂਦੇ ਹਨ । ਉਹ ਰਾਜ ਮੰਤਰੀ ਪਰਿਸ਼ਦ ਦੇ ਫ਼ੈਸਲਿਆਂ ਬਾਰੇ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕਰ ਸਕਦਾ ਹੈ । ਪਰ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਕਰਦੇ ਸਮੇਂ ਰਾਜਪਾਲ ਆਪਣੀ ਇੱਛਾ ਤੋਂ ਕੰਮ ਨਹੀਂ ਲੈ ਸਕਦਾ ਹੈ । ਉਹ ਸਿਰਫ਼ ਰਾਜ ਵਿਧਾਨ ਸਭਾ ਦੇ ਬਹੁਮਤ ਦਲ ਦੇ ਆਗੂ ਨੂੰ ਹੀ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਹੈ । ਦੂਸਰੇ ਮੰਤਰੀਆਂ ਦੀ ਨਿਯੁਕਤੀ ਉਹ ਮੁੱਖ ਮੰਤਰੀ ਦੀ ਸਲਾਹ ਨਾਲ ਕਰਦਾ ਹੈ ।
ਪ੍ਰਸ਼ਨ 17.
ਰਾਜਪਾਲ ਦੇ ਕੀ ਅਧਿਕਾਰ ਹਨ ?
ਉੱਤਰ-
ਰਾਜਪਾਲ ਨੂੰ ਅਨੇਕਾਂ ਵਿਧਾਨਕ, ਕਾਰਜਕਾਰੀ, ਧਨ ਸੰਬੰਧੀ ਅਤੇ ਨਿਆਇਕ ਅਧਿਕਾਰ ਪ੍ਰਾਪਤ ਹਨ ।
- ਉਹ ਮੰਤਰੀ ਪਰਿਸ਼ਦ ਦਾ ਗਠਨ ਕਰਦਾ ਹੈ ਅਤੇ ਰਾਜ ਲੋਕ ਸੇਵਾ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ।
- ਉਹ ਰਾਜ ਵਿਧਾਨ ਮੰਡਲ ਦੁਆਰਾ ਪਾਸ ਬਿਲਾਂ ਨੂੰ ਪ੍ਰਵਾਨਗੀ ਦੇ ਕੇ ਕਾਨੂੰਨ ਬਣਾਉਂਦਾ ਹੈ ਅਤੇ ਅਪ੍ਰੈਲ ਤੋਂ ਪਹਿਲਾਂ ਵਿੱਤ ਮੰਤਰੀ ਕੋਲੋਂ ਬਜਟ ਪੇਸ਼ ਕਰਵਾਉਂਦਾ ਹੈ ।
- ਉਹ ਉੱਚ-ਅਦਾਲਤ ਦੇ ਜੱਜਾਂ ਦੀ ਨਿਯੁਕਤੀ ਵਿਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
- ਉਹ ਆਪਣੇ ਵਿਵੇਕ ਅਨੁਸਾਰ ਕਿਸੇ ਬਿਲ ਨੂੰ ਰਾਸ਼ਟਰਪਤੀ ਦੇ ਲਈ ਰਾਖਵਾਂ ਰੱਖ ਸਕਦਾ ਹੈ ।
- ਉਹ ਰਾਜ ਵਿਚ ਸ਼ਾਸਨ ਤੰਤਰ ਦੀ ਨਾਕਾਮਯਾਬੀ ਦੀ ਸੂਚਨਾ ਆਪਣੇ ਵਿਵੇਕ ਅਨੁਸਾਰ ਰਾਸ਼ਟਰਪਤੀ ਨੂੰ ਦੇ ਸਕਦਾ ਹੈ ।
ਪ੍ਰਸ਼ਨ 18.
ਰਾਜ ਦੇ ਵਿਧਾਨ ਮੰਡਲ ਵਿਚ ਵਿੱਤੀ ਬਿਲ ਕਿਸ ਤਰ੍ਹਾਂ ਪਾਸ ਹੁੰਦਾ ਹੈ ?
ਉੱਤਰ-
ਵਿੱਤੀ ਬਿਲ ਮੰਤਰੀਆਂ ਵੱਲੋਂ ਰੱਖੇ ਜਾਂਦੇ ਹਨ । ਇਹ ਬਿਲ ਸਿਰਫ਼ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾ ਸਕਦੇ ਹਨ । ਜਿਨ੍ਹਾਂ ਰਾਜਾਂ ਵਿਚ ਦੋ ਸਦਨ ਹੁੰਦੇ ਹਨ, ਉੱਥੇ ਵਿਧਾਨ ਸਭਾ ਤੋਂ ਪਾਸ ਹੋਣ ਤੋਂ ਬਾਅਦ ਬਿਲ ਵਿਧਾਨ ਪਰਿਸ਼ਦ ਵਿਚ ਭੇਜਿਆ ਜਾਂਦਾ ਹੈ । ਵਿਧਾਨ ਪਰਿਸ਼ਦ ਇਸ ਨੂੰ 14 ਦਿਨਾਂ ਤਕ ਰੋਕ ਸਕਦੀ ਹੈ । ਉਸ ਤੋਂ ਬਾਅਦ ਇਹ ਬਿਲ ਨੂੰ ਵਿਧਾਨ ਸਭਾ ਨੂੰ ਸੁਝਾਵਾਂ ਦੇ ਨਾਲ ਜਾਂ ਸੁਝਾਵਾਂ ਤੋਂ ਬਿਨਾਂ ਭੇਜ ਦਿੰਦੀ ਹੈ । ਵਿਧਾਨ ਸਭਾ ਇਨ੍ਹਾਂ ਸੁਝਾਵਾਂ ਨੂੰ ਪ੍ਰਵਾਨ ਜਾਂ ਅਪ੍ਰਵਾਨ ਵੀ ਕਰ ਸਕਦੀ ਹੈ । ਇਸ ਤਰ੍ਹਾਂ ਪਾਸ ਬਿਲ ਰਾਜਪਾਲ ਦੀ ਮਨਜ਼ੂਰੀ ਦੇ ਲਈ ਭੇਜਿਆ ਜਾਂਦਾ ਹੈ । ਰਾਜਪਾਲ ਦੀ ਮਨਜ਼ੂਰੀ ਮਿਲਣ ਉੱਤੇ ਬਿਲ ਕਾਨੂੰਨ ਬਣ ਜਾਂਦਾ ਹੈ ।