Punjab State Board PSEB 10th Class Social Science Book Solutions Civics Chapter 4 ਭਾਰਤੀ ਲੋਕਤੰਤਰ ਦਾ ਸਰੂਪ Textbook Exercise Questions and Answers.
PSEB Solutions for Class 10 Social Science Civics Chapter 4 ਭਾਰਤੀ ਲੋਕਤੰਤਰ ਦਾ ਸਰੂਪ
SST Guide for Class 10 PSEB ਭਾਰਤੀ ਲੋਕਤੰਤਰ ਦਾ ਸਰੂਪ Textbook Questions and Answers
ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ (1-15 ਸ਼ਬਦਾਂ) ਵਿੱਚ ਦਿਉ-
ਪ੍ਰਸ਼ਨ 1.
ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਲਿੰਕਨ ਦੇ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਦੇ ਲਈ, ਲੋਕਾਂ ਦੇ ਰਾਹੀਂ ਸ਼ਾਸਨ ਹੁੰਦਾ ਹੈ ।
ਪ੍ਰਸ਼ਨ 2.
ਭਾਰਤੀ ਲੋਕਤੰਤਰ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਲੋਕਤੰਤਰੀ ਸੰਵਿਧਾਨ । ਜਾਂ ਨਾਗਰਿਕਾਂ ਨੂੰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਮਾਨਤਾ ਦੇ ਅਧਿਕਾਰ । ਜਾਂ ਬਾਲਗ਼ ਵੋਟ ਦਾ ਅਧਿਕਾਰ । ਜਾਂ ਸੰਯੁਕਤ ਚੋਣ ਪ੍ਰਣਾਲੀ ਦਾ ਪ੍ਰਬੰਧ ।
ਪ੍ਰਸ਼ਨ 3.
ਚੋਣ ਵਿਧੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਚੋਣ ਵਿਧੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ – ਪ੍ਰਤੱਖ ਚੋਣ ਪ੍ਰਣਾਲੀ ਅਤੇ ਅਪ੍ਰਤੱਖ ਚੋਣ ਪ੍ਰਣਾਲੀ ।
ਪ੍ਰਸ਼ਨ 4.
ਲੋਕਮਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਲੋਂਕਮਤ ਤੋਂ ਸਾਡਾ ਭਾਵ ਜਨਤਾ ਦੀ ਰਾਇ ਜਾਂ ਮਤ ਤੋਂ ਹੈ ।
ਪ੍ਰਸ਼ਨ 5.
ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਅਤੇ ਕਿਸ ਦੀ ਅਗਵਾਈ ਹੇਠ ਹੋਇਆ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ 1885 ਈ: ਵਿਚ ਹੋਇਆ । ਇਸ ਦਾ ਜਨਮ ਇਕ ਅੰਗਰੇਜ਼ ਅਧਿਕਾਰੀ ਮਿਸਟਰ ਏ. ਓ. ਹਿਊਮ ਅਤੇ ਹੋਰਨਾਂ ਦੇਸ਼ ਭਗਤ ਨੇਤਾਵਾਂ ਦੀ ਅਗਵਾਈ ਵਿਚ ਹੋਇਆ ।
(ਅ) ਹੇਠ ਲਿਖਿਆਂ ਉੱਤੇ 50-60 ਸ਼ਬਦਾਂ ਵਿੱਚ ਲਿਖੋ-
(ੳ) ਭਾਰਤ ਵਿਚ ਧਰਮ ਨਿਰਪੱਖਤਾ ।
(ਅ) ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਵਿਚਾਰਧਾਰਾ ।
(ੲ) ਭਾਰਤ ਦੇ ਕਿਸੇ ਇਕ ਰਾਸ਼ਟਰੀ ਦਲ ਤੇ ਸੰਖੇਪ ਨੋਟ ਲਿਖੋ ।
(ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ।
(ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ ।
ਉੱਤਰ-
(ੳ) ਭਾਰਤ ਇੱਕ ਧਰਮ ਨਿਰਪੱਖ ਰਾਜ – ਭਾਰਤ ਇਕ ਧਰਮ-ਨਿਰਪੇਖ ਰਾਜ ਹੈ ਕਿਉਂਕਿ ਭਾਰਤ ਵਿਚ ਕਿਸੇ ਧਰਮ ਨੂੰ ਰਾਜ ਧਰਮ ਪ੍ਰਵਾਨ ਨਹੀਂ ਕੀਤਾ ਗਿਆ ।
(ਅ) ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਵਿਚਾਰਧਾਰਾ-
- ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ।
- ਅਨਪੜ੍ਹਤਾ, ਛੂਆ-ਛੂਤ ਅਤੇ ਜਾਤੀ ਭੇਦ-ਭਾਵ ਨੂੰ ਦੂਰ ਕਰਨਾ ।
- ਸਿੱਖਾਂ ਵਿਚ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਨ੍ਹਾਂ ਦਾ ਪੰਥ ਅਲੱਗ ਅਤੇ ਆਜ਼ਾਦ ਹੈ ।
- ਗ਼ਰੀਬੀ, ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨਾ, ਆਰਥਿਕ ਪ੍ਰਬੰਧ ਨੂੰ ਵਧੇਰੇ ਨਿਆਂਕਾਰੀ ਬਣਾਉਣਾ ਅਤੇ ਗ਼ਰੀਬ ਤੇ ਅਮੀਰ ਦੇ ਫ਼ਰਕ ਨੂੰ ਦੂਰ ਕਰਨਾ |
(ੲ) ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪਰੈਲ, 1980 ਨੂੰ ਹੋਇਆ ਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਰਵਸੰਮਤੀ ਨਾਲ ਇਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ । ਇਸ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ । ਅੱਜ ਵੀ ਇਹ ਦਲ ਭਾਰਤੀ ਰਾਜਨੀਤੀ ਵਿਚ ਬੜਾ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ –
- ਧਾਰਾ 370 ਨੂੰ ਹਟਾਉਣਾ ।
- ਸਮਾਨ ਸਿਵਿਲ ਕਾਨੂੰਨ ਲਾਗੂ ਕਰਨਾ ।
- ਖੇਤੀਬਾੜੀ ਨੂੰ ਪਹਿਲ ਦੇਣਾ ।
- ਬੇਰੁਜ਼ਗਾਰੀ ਨੂੰ ਦੂਰ ਕਰਨਾ ।
- ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ।
(ਸ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ-
- ਧਰਮ-ਨਿਰਪੇਖ ਅਤੇ ਸਮਾਜਵਾਦੀ ਰਾਸ਼ਟਰ ਦੀ ਸਥਾਪਨਾ ।
- ਗੁੱਟ-ਨਿਰਲੇਪਤਾ ।
- ਉਦਯੋਗਿਕ ਖੇਤਰ ਵਿਚ ਸੁਧਾਰ ।
- ਖੇਤੀ ਦਾ ਆਧੁਨਿਕੀਕਰਨ ।
(ਹ) ਭਾਰਤੀ ਜਨਤਾ ਪਾਰਟੀ ਦੀ ਮੂਲ ਵਿਚਾਰਧਾਰਾ-
- ਸਮਾਨ ਸਿਵਲ ਕੋਡ ।
- ਧਾਰਾ 370 ਦੀ ਸਮਾਪਤੀ ।
- ਗ਼ਰੀਬੀ ਤੇ ਬੇਰੁਜ਼ਗਾਰੀ ਦੀ ਸਮਾਪਤੀ ।
- ਗੁੱਟ-ਨਿਰਲੇਪ ਵਿਦੇਸ਼ ਨੀਤੀ ।
(ੲ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿੱਚ ਦਿਉ-
ਪ੍ਰਸ਼ਨ 1.
ਲੋਕਤੰਤਰ ਦੀ ਚੋਣ ਵਿਧੀ ਪ੍ਰਕਿਰਿਆ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਚੋਣ ਪ੍ਰਕਿਰਿਆ ਦੀਆਂ ਵੱਖ-ਵੱਖ ਸਟੇਜਾਂ ਇਸ ਪ੍ਰਕਾਰ ਹਨ-
- ਉਮੀਦਵਾਰ ਦੀ ਚੋਣ – ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਵਿਭਿੰਨ ਰਾਜਨੀਤਿਕ ਦਲ ਆਪਣੇ-ਆਪਣੇ ਉਮੀਦਵਾਰ ਚੁਣਦੇ ਹਨ ।
- ਨਾਮਜ਼ਦਗੀ ਪੱਤਰ ਦਾਖ਼ਲ ਕਰਨਾ – ਉਮੀਦਵਾਰਾਂ ਦੀ ਚੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਪੈਂਦਾ ਹੈ । ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ ਘੋਸ਼ਿਤ ਕਰ ਦਿੱਤੀ ਜਾਂਦੀ ਹੈ । ਇਸ ਤੋਂ ਬਾਅਦ ਨਾਮਜ਼ਦਗੀ-ਪੱਤਰਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ । ਜੇ ਕੋਈ ਉਮੀਦਵਾਰ ਆਪਣਾ ਨਾਂ ਵਾਪਸ ਲੈਣਾ ਚਾਹੇ ਤਾਂ ਨਿਸ਼ਚਿਤ ਮਿਤੀ ਤਕ ਅਜਿਹਾ ਕਰ ਸਕਦਾ ਹੈ ।
- ਚੋਣ ਮੁਹਿੰਮ – ਚੋਣ-ਪ੍ਰਕਿਰਿਆ ਦਾ ਅਗਲਾ ਚਰਨ ਚੋਣ ਮੁਹਿੰਮ ਹੈ । ਇਸ ਦੇ ਲਈ ਪੋਸਟਰ ਲਗਾਉਣਾ, ਸਭਾਵਾਂ ਕਰਨੀਆਂ, ਭਾਸ਼ਣ ਦੇਣਾ, ਜਲੂਸ ਕੱਢਣਾ ਆਦਿ ਕਾਰਜ ਕੀਤੇ ਜਾਂਦੇ ਹਨ ।
- ਮਤਦਾਨ – ਨਿਸ਼ਚਿਤ ਮਿਤੀ ਤੇ ਮਤਦਾਨ ਹੁੰਦਾ ਹੈ । ਮਤਦਾਤਾ ਮਤਦਾਨ ਕੇਂਦਰ ‘ਤੇ ਜਾਂਦੇ ਹਨ ਅਤੇ ਗੁਪਤ ਮਤਦਾਨ ਦੁਆਰਾ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ ।
- ਮਤ ਗਣਨਾ – ਮਤਦਾਨ ਸਮਾਪਤ ਹੋਣ ‘ਤੇ ਮਤਾਂ ਦੀ ਗਿਣਤੀ ਕੀਤੀ ਜਾਂਦੀ ਹੈ । ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਮਤ ਪ੍ਰਾਪਤ ਹੁੰਦੇ ਹਨ ਉਸ ਨੂੰ ਚੁਣਿਆ ਗਿਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਚੋਣ ਪ੍ਰਕਿਰਿਆ ਸਮਾਪਤ ਹੋ ਜਾਂਦੀ ਹੈ ।
ਪ੍ਰਸ਼ਨ 2.
ਲੋਕਮਤ ਦੀ ਭੂਮਿਕਾ ਦੱਸੋ ।
ਉੱਤਰ-
ਲੋਕਮਤ ਜਾਂ ਜਨਮਤ ਲੋਕਤੰਤਰੀ ਸਰਕਾਰ ਦੀ ਆਤਮਾ ਹੁੰਦਾ ਹੈ ਕਿਉਂਕਿ ਲੋਕਤੰਤਰੀ ਸਰਕਾਰ ਆਪਣੀ ਸ਼ਕਤੀ ਜਨਮਤ ਤੋਂ ਹੀ ਪ੍ਰਾਪਤ ਕਰਦੀ ਹੈ । ਅਜਿਹੀ ਸਰਕਾਰ ਦਾ ਹਮੇਸ਼ਾਂ ਇਹੀ ਯਤਨ ਰਹਿੰਦਾ ਹੈ ਕਿ ਲੋਕਮਤ ਉਨ੍ਹਾਂ ਦੇ ਪੱਖ ਵਿਚ ਰਹੇ । ਇਸ ਤੋਂ ਛੁੱਟ ਲੋਕਤੰਤਰ ਲੋਕਾਂ ਦਾ ਰਾਜ ਹੁੰਦਾ ਹੈ । ਅਜਿਹੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਅਤੇ ਆਦੇਸ਼ਾਂ ਅਨੁਸਾਰ ਕਾਰਜ ਕਰਦੀ ਹੈ । ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਆਮ ਚੋਣਾਂ ਕਾਫ਼ੀ ਲੰਮੇ ਸਮੇਂ ਬਾਅਦ ਹੁੰਦੀਆਂ ਹਨ ਜਿਸ ਦੇ ਫਲਸਰੂਪ ਜਨਤਾ ਦਾ ਸਰਕਾਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਅਤੇ ਸਰਕਾਰ ਦੇ ਨਿਰੰਕੁਸ਼ ਹੋਣ ਦੀ ਸੰਭਾਵਨਾ ਉਤਪੰਨ ਹੋ ਜਾਂਦੀ ਹੈ । ਇਸ ਨਾਲ ਲੋਕਤੰਤਰ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ । ਅਜਿਹੀ ਹਾਲਤ ਵਿਚ ਜਨਮਤ ਲੋਕਤੰਤਰੀ ਸਰਕਾਰ ਦੀ ਸਫਲਤਾ ਦਾ ਮੂਲ ਆਧਾਰ ਬਣ ਜਾਂਦਾ ਹੈ ।
(ਸ) ਹੇਠ ਲਿਖਿਆਂ ਦੇ ਬਾਰੇ 50-60 ਸ਼ਬਦਾਂ ਵਿੱਚ ਵਿਚਾਰ ਪ੍ਰਗਟ ਕਰੋ-
(ਉ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ ।
(ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ ।
(ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਨੋਟ ਲਿਖੋ ।
(ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਤੇ ਨੋਟ ਲਿਖੋ ।
(ਹ) ਵਿਰੋਧੀ ਦਲ ਦੀ ਭੂਮਿਕਾ ।
(ਕ) ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ।
(ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ।
ਉੱਤਰ-
(ੳ) ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ-
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿਚ ਹੋਈ ਸੀ । 2 ਸਤੰਬਰ, 1974 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਸੰਮਤੀ ਵਿਚ ਇਸ ਦਲ ਦਾ ਇੱਕ ਵਿਧਾਨ ਪ੍ਰਵਾਨ ਕੀਤਾ ਗਿਆ । ਇਸ ਵਿਧਾਨ ਵਿਚ ਹੇਠ ਲਿਖੇ ਉਦੇਸ਼ਾਂ ਦਾ ਵਰਣਨ ਹੈ-
- ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਲਈ ਯਤਨ ਕਰਨਾ।
- ਸਿੱਖਾਂ ਵਿਚ ਇਹ ਵਿਸ਼ਵਾਸ ਬਣਾਈ ਰੱਖਣਾ ਕਿ ਉਨ੍ਹਾਂ ਦੇ ਪੰਥ ਦੀ ਆਜ਼ਾਦ ਹੋਂਦ ਹੈ ।
- ਗ਼ਰੀਬੀ, ਕਮੀ ਅਤੇ ਭੁੱਖਮਰੀ ਨੂੰ ਦੂਰ ਕਰਨਾ, ਆਰਥਿਕ ਪ੍ਰਬੰਧ ਨੂੰ ਵਧੇਰੇ ਨਿਆਂਕਾਰੀ ਬਣਾਉਣਾ ਅਤੇ ਗਰੀਬ ਤੇ ਅਮੀਰ ਦੇ ਫ਼ਰਕ ਨੂੰ ਦੂਰ ਕਰਨਾ ।
- ਅਨਪੜ੍ਹਤਾ, ਛੂਆ-ਛੂਤ ਅਤੇ ਜਾਤੀ ਭੇਦ-ਭਾਵ ਨੂੰ ਦੂਰ ਕਰਨਾ ।
- ਸਰੀਰਕ ਅਰੋਗਤਾ ਤੇ ਸਿਹਤ-ਸੁਰੱਖਿਆ ਲਈ ਉਪਾਅ ਕਰਨਾ ।
(ਅ) ਭਾਰਤੀ ਜਨਤਾ ਪਾਰਟੀ ਦੀ ਸਥਾਪਨਾ-
ਭਾਰਤੀ ਜਨਤਾ ਪਾਰਟੀ ਦਾ ਗਠਨ 6 ਅਪਰੈਲ, 1980 ਨੂੰ ਹੋਇਆ | ਅੱਜ ਵੀ ਇਹ ਦਲ ਭਾਰਤੀ ਰਾਜਨੀਤੀ ਵਿਚ ਬੜਾ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ –
- ਧਾਰਾ 370 ਨੂੰ ਹਟਾਉਣਾ ।
- ਸਮਾਨ ਸਿਵਿਲ ਕਾਨੂੰਨ ਲਾਗੂ ਕਰਨਾ ।
- ਖੇਤੀਬਾੜੀ ਨੂੰ ਪਹਿਲ ਦੇਣਾ ।
- ਬੇਰੁਜ਼ਗਾਰੀ ਨੂੰ ਦੂਰ ਕਰਨਾ ।
- ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ।
(ੲ) ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਦੇਸ਼ ਨੀਤੀ ਤੇ ਪ੍ਰੋਗਰਾਮ-
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿਚ ਹੋਈ ਸੀ । ਇਹ ਦਲ ਅੱਜ ਵੀ ਭਾਰਤੀ ਰਾਜਨੀਤੀ ਵਿਚ ਸਰਗਰਮ ਹੈ । ਇਸ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਇਸ ਤਰ੍ਹਾਂ ਹੈ-
- ਲੋਕਤੰਤਰ ਅਤੇ ਧਰਮ-ਨਿਰਪੇਖਤਾ ਵਿਚ ਦਿੜ ਵਿਸ਼ਵਾਸ ।
- ਸਮਾਜਵਾਦ ਦੇ ਨਾਲ-ਨਾਲ ਆਰਥਿਕ ਉਦਾਰਵਾਦ ਨੂੰ ਬੜ੍ਹਾਵਾ ।
- ਖੇਤੀਬਾੜੀ ਨੂੰ ਉਦਯੋਗ ਦਾ ਦਰਜਾ ਦੇਣਾ, ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ ਦੇਣਾ, ਪੈਦਾਵਾਰ ਦਾ ਉੱਚਿਤ ਮੁੱਲ ਦਿਵਾਉਣਾ ਆਦਿ ।
- ਉਦਯੋਗਾਂ ਨੂੰ ਲਾਇਸੈਂਸ ਪ੍ਰਣਾਲੀ ਤੋਂ ਮੁਕਤ ਕਰਨਾ ਅਤੇ ਇੰਸਪੈਕਟਰੀ ਰਾਜ ਨੂੰ ਖ਼ਤਮ ਕਰਨਾ ਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ।
- ਗ਼ਰੀਬੀ ਨੂੰ ਘੱਟ ਕਰਨ ਦੇ ਲਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਮਜ਼ਦੂਰਾਂ ਦੀ ਹਾਲਤ ਵਿਚ ਸੁਧਾਰ ਕਰਨਾ ਅਤੇ ਪੱਛੜੇ ਤੇ ਕਮਜ਼ੋਰ ਵਰਗਾਂ ਦੀ ਧਨ ਨਾਲ ਮੱਦਦ ਕਰਨੀ ।
- ਘੱਟ-ਗਿਣਤੀ ਵਰਗਾਂ ਤੇ ਔਰਤਾਂ ਦੀ ਹਾਲਤ ਵਿਚ ਸੁਧਾਰ ਕਰਨਾ ।
- ਗੁੱਟ-ਨਿਰਲੇਪਤਾ ਦੇ ਆਧਾਰ ਉੱਤੇ ਵਿਦੇਸ਼ ਨੀਤੀ ਬਣਾਉਣੀ । ਸੱਚ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਆਰਥਿਕ ਉੱਥਾਨ ਅਤੇ ਵਿਸ਼ਵ ਸ਼ਾਂਤੀ ਦੀ ਸਮਰਥਕ ਹੈ ।
(ਸ) ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ-
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 1925 ਵਿਚ ਹੋਈ ਸੀ । ਇਸ ਪਾਰਟੀ ਦੀ ਮਾਰਕਸਵਾਦ ਲੈਨਿਨਵਾਦ, ਧਰਮ ਨਿਰਪੱਖਤਾ ਅਤੇ ਲੋਕਤੰਤਰ ਵਿਚ ਵਿਸਵਾਸ਼ ਹੈ । 1984 ਵਿਚ ਇਸ ਵਿਚ ਫੁੱਟ ਪੈ ਗਈ ਅਤੇ ਮਾਕਪਾ ਇਸ ਤੋਂ ਅਲੱਗ ਹੋ ਗਈ । ਇਸ ਦਾ ਆਧਾਰ ਕੇਰਲ, ਪੱਛਮੀ ਬੰਗਾਲ, ਪੰਜਾਬ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਹੈ । ਇਹ ਅਲਗਾਵਵਾਦ ਅਤੇ ਸੰਪਰਦਾਇਕ ਤਾਕਤਾਂ ਦੀ ਵਿਰੋਧੀ ਹੈ ।
(ਹ) ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਵਿਰੋਧੀ ਦਲ ਦੀ ਭੂਮਿਕਾ-
ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਵਿਰੋਧੀ ਦਲ ਦੀ ਬੜੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ-
- ਵਿਰੋਧੀ ਦਲ ਸਦਨ ਦੇ ਅੰਦਰ ਤੇ ਬਾਹਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ ।
- ਵਿਰੋਧੀ ਦਲ ਮਹੱਤਵਪੂਰਨ ਰਾਸ਼ਟਰੀ ਮਾਮਲਿਆਂ ਅਤੇ ਰਾਜਨੀਤਿਕ ਕੰਮਾਂ ਵਿਚ ਸਰਕਾਰ ਨੂੰ ਸਹਿਯੋਗ ਦਿੰਦਾ ਹੈ ।
- ਵਿਰੋਧੀ ਦਲ ਭਾਸ਼ਨਾਂ, ਗੋਸ਼ਟੀਆਂ ਅਤੇ ਸਮਾਚਾਰ ਪੱਤਰਾਂ ਦੁਆਰਾ ਲੋਕਾਂ ਨੂੰ ਸਰਵਜਨਕ ਮਾਮਲਿਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਉਨ੍ਹਾਂ ਵਿਚ ਰਾਜਨੀਤਿਕ ਚੇਤਨਾ ਜਾਗਿਤ ਕਰਦਾ ਹੈ ।
- ਵਿਰੋਧੀ ਦਲ ਸਰਕਾਰ ਨੂੰ ਸੱਤਾ ਦੀ ਦੁਰਵਰਤੋਂ ਨਹੀਂ ਕਰਨ ਦਿੰਦਾ ਅਤੇ ਇਸ ਤਰ੍ਹਾਂ ਉਸ ਨੂੰ ਤਾਨਾਸ਼ਾਹ ਹੋਣ ਤੋਂ ਰੋਕਦਾ ਹੈ ।
- ਵਿਰੋਧੀ ਦਲ ਸਵਸਥ ਲੋਕਮਤ ਦਾ ਨਿਰਮਾਣ ਕਰਦਾ ਹੈ ।
- ਇਹ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤਕ ਪਹੁੰਚਾਉਂਦਾ ਹੈ ।
- ਸਮਾਂ ਆਉਣ ਉੱਤੇ ਵਿਰੋਧੀ ਦਲ ਆਪ ਸਰਕਾਰ ਦਾ ਗਠਨ ਕਰਦਾ ਹੈ ਅਤੇ ਸਰਕਾਰ ਦੀ ਵਾਗਡੋਰ ਸੰਭਾਲਦਾ ਹੈ ।
(ਕ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ-
- ਸਿੱਖਿਆ ਦਾ ਪ੍ਰਸਾਰ – ਸਰਕਾਰ ਨੂੰ ਸਿੱਖਿਆ ਦੇ ਪ੍ਰਸਾਰ ਲਈ ਉੱਚਿਤ ਕਦਮ ਉਠਾਉਣੇ ਚਾਹੀਦੇ ਹਨ । ਪਿੰਡ-ਪਿੰਡ ਵਿਚ ਸਕੂਲ ਖੋਲ੍ਹਣੇ ਚਾਹੀਦੇ ਹਨ, ਇਸਤਰੀ ਸਿੱਖਿਆ ਦਾ ਉੱਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਲਗ ਸਿੱਖਿਆ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ ।
- ਪਾਠਕ੍ਰਮਾਂ ਵਿਚ ਤਬਦੀਲੀ – ਦੇਸ਼ ਦੇ ਸਕੂਲਾਂ ਤੇ ਕਾਲਜਾਂ ਦੇ ਪਾਠਕ੍ਰਮਾਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਬੱਚਿਆਂ ਨੂੰ ਰਾਜਨੀਤੀ ਸ਼ਾਸਤਰ ਤੋਂ ਜਾਣੂ ਕਰਾਉਣਾ ਚਾਹੀਦਾ ਹੈ । ਸਿੱਖਿਆ ਕੇਂਦਰਾਂ ਵਿਚ ਲੋਕਤੰਤਰੀ ਸਭਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਬੱਚਿਆਂ ਨੂੰ ਚੋਣਾਂ ਤੇ ਸ਼ਾਸਨ ਚਲਾਉਣ ਦੀ ਸਿੱਖਿਆ ਮਿਲ ਸਕੇ ।
- ਚੋਣ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਚੋਣਾਂ ਇਕ ਹੀ ਦਿਨ ਵਿਚ ਸੰਪੰਨ ਹੋ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣ ।
- ਨਿਆਂ ਪ੍ਰਣਾਲੀ ਵਿਚ ਸੁਧਾਰ – ਦੇਸ਼ ਵਿਚ ਜੱਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮੁਕੱਦਮਿਆਂ ਦਾ ਨਿਪਟਾਰਾ ਜਲਦੀ ਹੋ ਸਕੇ । ਗ਼ਰੀਬ ਵਿਅਕਤੀਆਂ ਵਾਸਤੇ ਸਰਕਾਰ ਵਲੋਂ ਵਕੀਲਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ।
- ਸਮਾਚਾਰ ਪੱਤਰਾਂ ਦੀ ਸੁਤੰਤਰਤਾ – ਦੇਸ਼ ਵਿਚ ਸਮਾਚਾਰ ਪੱਤਰਾਂ ਨੂੰ ਨਿਰਪੱਖ ਵਿਚਾਰ ਪ੍ਰਗਟ ਕਰਨ ਦੀ ਪੂਰੀ ਸੁਤੰਤਰਤਾ ਹੋਣੀ ਚਾਹੀਦੀ ਹੈ ।
- ਆਰਥਿਕ ਵਿਕਾਸ – ਸਰਕਾਰ ਨੂੰ ਨਵੇਂ-ਨਵੇਂ ਉਦਯੋਗਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ । ਉਸ ਨੂੰ ਲੋਕਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਜੁਟਾਉਣਾ ਚਾਹੀਦਾ ਹੈ । ਪਿੰਡਾਂ ਵਿਚ ਖੇਤੀ ਦੇ ਵਿਕਾਸ ਲਈ ਢੁੱਕਵੇਂ ਕਦਮ ਪੁੱਟਣੇ ਚਾਹੀਦੇ ਹਨ ।
(ਖ) ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ-
ਭਾਰਤੀ ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਭਾਰਤ ਦਾ ਸੰਵਿਧਾਨ ਲੋਕਤੰਤਰੀ ਹੈ । ਇਸ ਦੀ ਪ੍ਰਸਤਾਵਨਾ ਵਿਚ ਲੋਕਤੰਤਰ ਦੇ ਮਹੱਤਵ ਅਤੇ ਸਿਧਾਂਤਾਂ ਦਾ ਵਰਣਨ ਹੈ ।
- ਸਮਾਨਤਾ ਦਾ ਮੂਲ ਅਧਿਕਾਰ ਭਾਰਤੀ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਹੈ । ਇਹ ਸਿਧਾਂਤ ਲੋਕਤੰਤਰ ਦੀ ਆਤਮਾ ਹੈ ।
- ਸੁਤੰਤਰਤਾ ਵੀ ਲੋਕਤੰਤਰ ਦਾ ਮੂਲ ਸਿਧਾਂਤ ਹੈ ।
- ਲੋਕਤੰਤਰ ਵਿਚ ਭਰਾਤਰੀ ਭਾਵ ਦੀ ਭਾਵਨਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਪੱਸ਼ਟ ਝਲਕਦੀ ਹੈ ।
- ਭਾਰਤੀ ਸੰਵਿਧਾਨ ਵਿਚ ਬਾਲਗ਼ ਮਤੇ ਅਧਿਕਾਰ ਦੀ ਵਿਵਸਥਾ ਲੋਕਤੰਤਰ ਦੀ ਆਤਮਾ ਹੈ ।
- ਭਾਰਤ ਦੀ ਸੰਯੁਕਤ ਚੋਣ ਪ੍ਰਣਾਲੀ ਸਭ ਧਰਮਾਂ, ਨਸਲਾਂ, ਭਾਸ਼ਾਵਾਂ ਦੇ ਲੋਕਾਂ ਨੂੰ ਚੋਣਾਂ ਵਿਚ ਬਰਾਬਰੀ ਪ੍ਰਦਾਨ ਕਰਦੀ ਹੈ ।
- ਰਾਜਨੀਤਿਕ ਅਧਿਕਾਰ ਲੋਕਤੰਤਰ ਦੀ ਮੰਗ ਹੈ ਅਤੇ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਇਹ ਬਿਨਾਂ ਕਿਸੇ ਭੇਦ-ਭਾਵ ਦੇ ਪ੍ਰਦਾਨ ਕਰਦਾ ਹੈ ।
- ਭਾਰਤ ਵਲੋਂ ਸਥਾਪਿਤ ਸੁਤੰਤਰ ਨਿਆਂਪਾਲਿਕਾ, ਧਰਮ-ਨਿਰਪੇਖਤਾ ਅਤੇ ਗਣਤੰਤਰ ਪ੍ਰਣਾਲੀ ਲੋਕਤੰਤਰ ਦੀ ਬੁਨਿਆਦ ਨੂੰ ਮਜ਼ਬੂਤ ਕਰਦੇ ਹਨ ।
PSEB 10th Class Social Science Guide ਭਾਰਤੀ ਲੋਕਤੰਤਰ ਦਾ ਸਰੂਪ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਆਧੁਨਿਕ ਲੋਕਤੰਤਰ ਪ੍ਰਤੀਨਿਧੀ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ ਕਿਉਂ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਦੇਸ਼ ਦੇ ਸਾਰੇ ਨਾਗਰਿਕ ਸ਼ਾਸਨ ਵਿਚ ਪ੍ਰਤੱਖ ਰੂਪ ਵਿਚ ਹਿੱਸਾ ਨਹੀਂ ਲੈ ਸਕਦੇ।
ਪ੍ਰਸ਼ਨ 2.
ਚੋਣ ਘੋਸ਼ਣਾ-ਪੱਤਰ ਕੀ ਹੁੰਦਾ ਹੈ ?
ਉੱਤਰ-
ਚੋਣਾਂ ਦੇ ਸਮੇਂ ਕਿਸੇ ਰਾਜਨੀਤਿਕ ਦਲ ਦੇ ਲਿਖਤੀ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਆਖਦੇ ਹਨ ।
ਪ੍ਰਸ਼ਨ 3.
ਭਾਰਤ ਵਿਚ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਕਿਉਂ ਦਿੱਤੇ ਜਾਂਦੇ ਹਨ ?
ਉੱਤਰ-
ਭਾਰਤ ਵਿਚ ਰਾਜਨੀਤਿਕ ਦਲਾਂ ਨੂੰ ਚੋਣ ਨਿਸ਼ਾਨ ਇਸ ਲਈ ਦਿੱਤੇ ਜਾਂਦੇ ਹਨ ਤਾਂ ਕਿ ਅਨਪੜ੍ਹ ਵਿਅਕਤੀ ਵੀ ਚੋਣ ਨਿਸ਼ਾਨ ਨੂੰ ਵੇਖ ਕੇ ਆਪਣੀ ਮਰਜ਼ੀ ਅਨੁਸਾਰ ਉਮੀਦਵਾਰ ਦੀ ਚੋਣ ਕਰ ਸਕੇ।
ਪ੍ਰਸ਼ਨ 4.
ਗੁਪਤ ਮਤਦਾਨ ਦਾ ਕੀ ਅਰਥ ਹੈ ?
ਉੱਤਰ-
ਗੁਪਤ ਮਤਦਾਨ ਤੋਂ ਭਾਵ ਨਾਗਰਿਕ ਵਲੋਂ ਆਪਣੀ ਵੋਟ ਦੀ ਵਰਤੋਂ ਗੁਪਤ ਰੂਪ ਵਿਚ ਕਰਨਾ ਹੈ ਤਾਂ ਕਿ ਕਿਸੇ ਦੂਸਰੇ ਵਿਅਕਤੀ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕੇ ਕਿ ਉਸ ਨੇ ਆਪਣੀ ਵੋਟ ਕਿਹੜੇ ਉਮੀਦਵਾਰ ਨੂੰ ਪਾਈ ਹੈ।
ਪ੍ਰਸ਼ਨ 5.
ਕਾਨੂੰਨ ਦਾ ਸ਼ਾਸਨ ਕੀ ਹੈ ?
ਉੱਤਰ-
ਕਾਨੂੰਨ ਦੇ ਸ਼ਾਸਨ ਤੋਂ ਭਾਵ ਅਜਿਹੇ ਸ਼ਾਸਨ ਤੋਂ ਹੈ ਜਿਸ ਵਿਚ ਸ਼ਾਸਕ ਆਪਣੀ ਇੱਛਾ ਅਨੁਸਾਰ ਨਹੀਂ ਸਗੋਂ ਇਕ ਨਿਸ਼ਚਿਤ ਸੰਵਿਧਾਨ ਅਨੁਸਾਰ ਸ਼ਾਸਨ ਕਰਦਾ ਹੈ।
ਪ੍ਰਸ਼ਨ 6.
ਸੰਪ੍ਰਦਾਇਕਤਾ ਦਾ ਕੀ ਅਰਥ ਹੈ ?
ਉੱਤਰ-
ਸੰਪ੍ਰਦਾਇਕਤਾ ਦਾ ਅਰਥ ਹੈ-ਤੰਗ ਧਾਰਮਿਕ ਵਿਚਾਰ ਰੱਖਣੇ।
ਪ੍ਰਸ਼ਨ 7.
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਦੇ ਨਾਂ ਦੱਸੋ।
ਉੱਤਰ-
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਦੋ ਰੁਕਾਵਟਾਂ ਹਨ-ਅਨਪੜ੍ਹਤਾ ਅਤੇ ਗ਼ਰੀਬੀ।
ਪ੍ਰਸ਼ਨ 8.
ਰਾਜਨੀਤਿਕ ਦਲਾਂ ਦਾ ਕੋਈ ਇਕ ਕੰਮ ਦੱਸੋ ।
ਉੱਤਰ-
ਬਹੁਮਤ ਪ੍ਰਾਪਤ ਰਾਜਨੀਤਿਕ ਦਲ ਦੇਸ਼ ਦਾ ਸ਼ਾਸਨ ਚਲਾਉਂਦਾ ਹੈ ।
ਪ੍ਰਸ਼ਨ 9.
ਸੱਤਾ ਪ੍ਰਾਪਤ ਕਰਨ ਪਿੱਛੋਂ ਵੀ ਸਰਕਾਰ ਲੋਕਮਤ ਦੀ ਉਲੰਘਣਾ ਕਿਉਂ ਨਹੀਂ ਕਰ ਸਕਦੀ ?
ਉੱਤਰ-
ਜੇ ਸਰਕਾਰ ਲੋਕਮਤ ਨੂੰ ਅਣਡਿੱਠਾ ਕਰਦੀ ਹੈ ਤਾਂ ਅਗਲੀਆਂ ਚੋਣਾਂ ਵਿਚ ਉਸ ਨੂੰ ਸੱਤਾ ਤੋਂ ਵੀ ਵਾਂਝਿਆਂ ਹੋਣਾ ਪੈ ਸਕਦਾ ਹੈ।
ਪ੍ਰਸ਼ਨ 10
ਮਤ-ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਲੋਕਾਂ ਵੱਲੋਂ ਮਤਦਾਨ ਕਰਨ ਅਤੇ ਆਪਣੇ ਪ੍ਰਤੀਨਿਧ ਚੁਣਨ ਦੇ ਅਧਿਕਾਰ ਨੂੰ ਮਤ-ਅਧਿਕਾਰ ਆਖਦੇ ਹਨ।
ਪ੍ਰਸ਼ਨ 11.
ਲੋਕਤੰਤਰ ਵਿਚ ਸੁਤੰਤਰ ਤੇ ਨਿਰਪੱਖ ਚੋਣਾਂ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦੁ ।
ਉੱਤਰ-
ਸੁਤੰਤਰ ਅਤੇ ਨਿਰਪੱਖ ਚੋਣਾਂ ਨਾਲ ਹੀ ਲੋਕਾਂ ਦੀ ਪਸੰਦ ਦੇ ਉਮੀਦਵਾਰ ਚੁਣੇ ਜਾ ਸਕਦੇ ਹਨ ।
ਪ੍ਰਸ਼ਨ 12.
ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਤੋਂ ਸਾਡਾ ਭਾਵ ਹੈ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਬਾਲਗ਼ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਵੇ।
ਪ੍ਰਸ਼ਨ 13.
‘ਡੈਮੋਕ੍ਰਿਸੀਂ’ (ਲੋਕਤੰਤਰ) ਸ਼ਬਦ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ?
ਉੱਤਰ-
‘ਡੈਮੋਕ੍ਰੇਸੀ’ ਸ਼ਬਦ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ‘ਡਿਮੋਸ’ ਅਤੇ ‘ਭੇਟੀਆਂ’ ਤੋਂ ਮਿਲ ਕੇ ਬਣਿਆ ਹੈ।
ਪ੍ਰਸ਼ਨ 14.
‘ਡੈਮੋਕੇਸੀਂ’ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
‘ਡੈਮੋਕ੍ਰੇਸੀ’ ਦਾ ਸ਼ਾਬਦਿਕ ਅਰਥ ਹੈ-ਲੋਕਾਂ ਦਾ ਸ਼ਾਸਨ ।
ਪ੍ਰਸ਼ਨ 15.
ਲਿੰਕਨ ਅਨੁਸਾਰ ਲੋਕਤੰਤਰ ਕੀ ਹੁੰਦਾ ਹੈ ?
ਉੱਤਰ-
ਕਨ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਸ਼ਾਸਨ ਹੁੰਦਾ ਹੈ।
ਪ੍ਰਸ਼ਨ 16.
ਕਿਸ ਤਰ੍ਹਾਂ ਦੇ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ ?
ਉੱਤਰ-
ਅਪ੍ਰਤੱਖ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰੀ ਸਰਕਾਰ ਕਿਹਾ ਜਾਂਦਾ ਹੈ।
ਪ੍ਰਸ਼ਨ 17.
ਲੋਕਤੰਤਰ ਦੇ ਦੋ ਮੂਲ ਸਿਧਾਂਤ ਕਿਹੜੇ ਹਨ ?
ਉੱਤਰ-
ਲੋਕਤੰਤਰ ਦੇ ਦੋ ਮੂਲ ਸਿਧਾਂਤ ਸਮਾਨਤਾ ਅਤੇ ਸੁਤੰਤਰਤਾ ਹਨ।
ਪ੍ਰਸ਼ਨ 18.
ਭਾਰਤ ਵਿਚ ਘੱਟ ਤੋਂ ਘੱਟ ਕਿੰਨੀ ਉਮਰ ਦੇ ਨਾਗਰਿਕ ਨੂੰ ਮੱਤ ਅਧਿਕਾਰ ਪ੍ਰਾਪਤ ਹੈ ?
ਉੱਤਰ-
18 ਸਾਲ ਦੀ ਉਮਰ ਦੇ ਨਾਗਰਿਕ ਨੂੰ ।
ਪ੍ਰਸ਼ਨ 19.
ਕਿਹੜੇ ਅਧਿਕਾਰ ਲੋਕਤੰਤਰ ਦੇ ਪ੍ਰਾਣ ਮੰਨੇ ਜਾਂਦੇ ਹਨ ?
ਉੱਤਰ-
ਰਾਜਨੀਤਿਕ ਅਧਿਕਾਰ।
ਪ੍ਰਸ਼ਨ 20.
ਗ੍ਰਾਮ ਪੰਚਾਇਤ ਤੋਂ ਲੈ ਕੇ ਸੰਸਦ ਤਕ ਚੋਣ ਲੜਨ ਵਾਲੇ ਨਾਗਰਿਕ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
25 ਸਾਲ।
ਪ੍ਰਸ਼ਨ 21.
ਸੰਵਿਧਾਨ ਵਿਰੋਧੀ ਕਾਨੂੰਨਾਂ/ਆਦੇਸ਼ਾਂ ਨੂੰ ਰੱਦ ਕਰਨ ਦਾ ਅਧਿਕਾਰ ਕਿਸਨੂੰ ਪ੍ਰਾਪਤ ਹੈ ?
ਉੱਤਰ-
ਸੰਵਿਧਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਅਧਿਕਾਰ ਸਰਵ-ਉੱਚ ਅਦਾਲਤ ਅਤੇ ਰਾਜਾਂ ਦੀਆਂ ਉੱਚ ਅਦਾਲਤਾਂ ਨੂੰ ਪ੍ਰਾਪਤ ਹੈ।
ਪ੍ਰਸ਼ਨ 22.
ਭਾਰਤ ਵਿਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸਨ ?
ਉੱਤਰ-
1952 ਈ: ਨੂੰ ।
ਪ੍ਰਸ਼ਨ 23.
ਭਾਰਤ ਵਿਚ ਵਿਧਾਨ ਮੰਡਲਾਂ ਦੀ ਚੋਣ ਕਿਹੜੀ ਚੋਣ ਪ੍ਰਣਾਲੀ ਦੁਆਰਾ ਹੁੰਦੀ ਹੈ ?
ਉੱਤਰ-
ਪ੍ਰਤੱਖ ਚੋਣ ਪ੍ਰਣਾਲੀ ਦੁਆਰਾ ।
ਪ੍ਰਸ਼ਨ 24.
ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਦੁਆਰਾ ਹੁੰਦੀ ਹੈ ?
ਉੱਤਰ-
ਭਾਰਤ ਵਿਚ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ ਵਿਧੀ ਦੁਆਰਾ ਹੁੰਦੀ ਹੈ ।
ਪ੍ਰਸ਼ਨ 25.
ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਜਾਂ ਨਿਰਵਾਚਨ ਦੀ ਜ਼ਿੰਮੇਵਾਰੀ ਕਿਸਦੀ ਹੈ ?
ਉੱਤਰ-
ਚੋਣ ਕਮਿਸ਼ਨ ਦੀ ।
ਪ੍ਰਸ਼ਨ 26.
ਚੋਣ ਮੁਹਿੰਮ ਦੇ ਕਿਸੇ ਦੋ ਸਾਧਨਾਂ ਦੇ ਨਾਂ ਦੱਸੋ ।
ਉੱਤਰ-
ਚੋਣ ਮੁਹਿੰਮ ਦੇ ਦੋ ਸਾਧਨ ਹਨ-ਪੋਸਟਰ ਲਾਉਣਾ ਅਤੇ ਸਭਾਵਾਂ ਕਰਨਾ ।
ਪ੍ਰਸ਼ਨ 27.
ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿਸਦੇ ਦੁਆਰਾ ਕੀਤੀ ਜਾਂਦੀ ਹੈ ?
ਉੱਤਰ-
ਰਾਸ਼ਟਰਪਤੀ ਦੁਆਰਾ ।
ਪ੍ਰਸ਼ਨ 28.
ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ?
ਉੱਤਰ-
6 ਸਾਲਾਂ ਲਈ ।
ਪ੍ਰਸ਼ਨ 29.
“ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ । ਇਸ ਨੂੰ ਅਣਸੁਣਿਆ ਕਰਨਾ ਖ਼ਤਰੇ ਤੋਂ ਖਾਲੀ ਨਹੀਂ ।” ਇਹ ਸ਼ਬਦ ਕਿਸਦੇ ਹਨ ?
ਉੱਤਰ-
ਰੂਸੋ ਦੇ।
ਪ੍ਰਸ਼ਨ 30.
ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿਚ ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦਾ ਕੋਈ ਇਕ ਸਾਧਨ ਦੱਸੋ ।
ਉੱਤਰ-
ਸਰਵਜਨਿਕ ਸਭਾਵਾਂ/ਚੋਣਾਂ/ਰਾਜਨੀਤਿਕ ਦਲ ।
ਪ੍ਰਸ਼ਨ 31.
ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦਾ ਕੋਈ ਇਕ ਇਲੈੱਕਟ੍ਰੋਨਿਕ ਸਾਧਨ ਦੱਸੋ।
ਉੱਤਰ-
ਰੇਡੀਓ/ਦੂਰਦਰਸ਼ਨ।
ਪ੍ਰਸ਼ਨ 32.
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿਸਦੇ ਦੁਆਰਾ ਕੀਤੀ ਗਈ ?
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿਚ ਇਕ ਅੰਗਰੇਜ਼ ਅਧਿਕਾਰੀ ਏ.ਓ. ਹਿਉਮ ਦੁਆਰਾ ਕੀਤੀ ਗਈ।
ਪ੍ਰਸ਼ਨ 33.
ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਮੁਸਲਿਮ ਲੀਗ ਦੀ ਸਥਾਪਨਾ 1906 ਵਿਚ ਸਰ ਸੱਯਦ ਅਹਿਮਦ ਖਾਂ ਅਤੇ ਆਗਾ ਖਾਂ ਦੀ ਅਗਵਾਈ ਵਿਚ , ਹੋਈ।
ਪ੍ਰਸ਼ਨ 34.
ਹਿੰਦੂ ਮਹਾਂਸਭਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1907 ਵਿਚ।
ਪ੍ਰਸ਼ਨ 35.
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1924 ਵਿਚ।
ਪ੍ਰਸ਼ਨ 36.
ਭਾਰਤੀ ਸਮਾਜਵਾਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1934 ਵਿਚ।
ਪ੍ਰਸ਼ਨ 37.
ਭਾਰਤੀ ਕਮਿਊਨਿਸਟ ਪਾਰਟੀ ਦੇ ਦੋ ਟੁਕੜੇ ਕਦੋਂ ਹੋਏ ?
ਜਾਂ
ਮਾਰਕਸਵਾਦੀ ਪਾਰਟੀ ਕਦੋਂ ਹੋਂਦ ਵਿਚ ਆਈ ?
ਉੱਤਰ-
1964 ਵਿਚ।
ਪ੍ਰਸ਼ਨ 38.
(i) ਭਾਰਤੀ ਜਨਤਾ ਪਾਰਟੀ ਦਾ ਗਠਨ ਕਦੋਂ ਹੋਇਆ ?
(ii) ਇਸ ਦਾ ਪਹਿਲਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ?
ਉੱਤਰ-
(i) 6 ਅਪਰੈਲ, 1980 ਨੂੰ
(ii) ਸ੍ਰੀ ਅਟਲ ਬਿਹਾਰੀ ਵਾਜਪਈ ਨੂੰ।
ਪ੍ਰਸ਼ਨ 39.
ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਮਨਵਿੰਦਰ ਨਾਥ ਰਾਜ ਦੀ ।
ਪ੍ਰਸ਼ਨ 40.
ਰੂਸ ਦੀ ਕ੍ਰਾਂਤੀ ਕਦੋਂ ਅਤੇ ਕਿਸਦੀ ਅਗਵਾਈ ਵਿਚ ਹੋਈ ?
ਉੱਤਰ-
ਰੂਸ ਦੀ ਕ੍ਰਾਂਤੀ 1917 ਵਿਚ ਲੇਨਿਨ ਦੀ ਅਗਵਾਈ ਵਿਚ ਹੋਈ।
ਪ੍ਰਸ਼ਨ 41.
ਜਨਸੰਘ ਪਾਰਟੀ ਦੇ ਜਨਕ ਕੌਣ ਸਨ ?
ਉੱਤਰ-
ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ।
ਪ੍ਰਸ਼ਨ 42.
ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮਾਨ ਨੂੰ ਬਣਾਏ ਰੱਖਣ ਲਈ ਕਿਹੜੇ ਰਾਜਨੀਤਿਕ ਦਲ ਨੇ ਵਿਸ਼ਾਲ ਅੰਦੋਲਨ ਚਲਾਇਆ ?
ਉੱਤਰ-
ਸ਼੍ਰੋਮਣੀ ਅਕਾਲੀ ਦਲ ਨੇ।
ਪ੍ਰਸ਼ਨ 43.
ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1926 ਵਿਚ।
ਪ੍ਰਸ਼ਨ 44.
ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ?
ਉੱਤਰ-
ਨਵੰਬਰ, 1966 ਵਿਚ ।
ਪ੍ਰਸ਼ਨ 45.
ਜਿਹੜੇ ਰਾਜਨੀਤਿਕ ਦਲ ਦਾ ਸ਼ਾਸਨ ‘ਤੇ ਨਿਯੰਤਰਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਸੱਤਾਧਾਰੀ ਦਲ।
ਪ੍ਰਸ਼ਨ 46.
ਜਿਹੜਾ ਰਾਜਨੀਤਿਕ ਦਲ ਸੱਤਾ ਵਿਚ ਨਹੀਂ ਹੁੰਦਾ, ਉਸਨੂੰ ਕੀ ਕਹਿੰਦੇ ਹਨ ?
ਉੱਤਰ-
ਵਿਰੋਧੀ ਦਲ।
ਪ੍ਰਸ਼ਨ 47.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਲੋਕਾਂ ਦਾ ਉਹ ਸਮੂਹ ਜਿਹੜਾ ਇਕ ਸਮਾਨ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਵਾਸਤੇ ਬਣਾਇਆ ਜਾਂਦਾ ਹੈ, ਉਸ ਨੂੰ ਰਾਜਨੀਤਿਕ ਦਲ ਆਖਦੇ ਹਨ।
ਪ੍ਰਸ਼ਨ 48.
ਇਕ-ਦਲੀ ਪ੍ਰਣਾਲੀ, ਦੋ-ਦਲੀ ਪ੍ਰਣਾਲੀ ਅਤੇ ਬਹੁ-ਦਲੀ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਕ-ਦਲੀ ਪ੍ਰਣਾਲੀ ਵਿਚ ਸਿਰਫ਼ ਇਕ ਹੀ ਰਾਜਨੀਤਿਕ ਦਲ ਦਾ ਪ੍ਰਭੁਤਵ ਹੁੰਦਾ ਹੈ। ਦੋ-ਦਲੀ ਪ੍ਰਣਾਲੀ ਹੇਠ ਦੇਸ਼ ਵਿਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ, ਜਿਵੇਂ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਵਿਚ । ਬਹੁ-ਦਲੀ ਪ੍ਰਣਾਲੀ ਹੇਠ ਕਿਸੇ ਦੇਸ਼ ਵਿਚ ਦੋ ਤੋਂ ਵੱਧ ਰਾਜਨੀਤਿਕ ਦਲ ਹੁੰਦੇ ਹਨ ਜਿਵੇਂ ਭਾਰਤ ਵਿਚ ।
ਪ੍ਰਸ਼ਨ 49.
ਭਾਰਤ ਵਿਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ?
ਉੱਤਰ-
ਬਹੁਦਲੀ ਪ੍ਰਣਾਲੀ ।
ਪ੍ਰਸ਼ਨ 50.
ਖੇਤਰੀ ਦਲ ਕਿਸ ਨੂੰ ਆਖਦੇ ਹਨ ?
ਉੱਤਰ-
ਖੇਤਰੀ ਦਲ ਉਹ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਪੂਰੇ ਦੇਸ਼ ਵਿਚ ਨਾ ਹੋ ਕੇ ਨਿਸ਼ਚਿਤ ਖੇਤਰਾਂ ਵਿਚ ਹੁੰਦਾ ਹੈ।
ਪ੍ਰਸ਼ਨ 51.
ਖੇਤਰੀ ਦਲਾਂ ਦੇ ਦੋ ਉਦਾਹਰਨ ਦਿਓ ।
ਉੱਤਰ-
ਸ਼੍ਰੋਮਣੀ ਅਕਾਲੀ ਦਲ ਅਤੇ ਤੇਲਗੂ ਦੇਸ਼ਮ ।
ਪ੍ਰਸ਼ਨ 52.
ਚੋਣ ਨਿਸ਼ਾਨ ਤੋਂ ਕੀ ਭਾਵ ਹੈ ? ਇਸ ਦੀ ਕੀ ਮਹੱਤਤਾ ਹੈ ?
ਉੱਤਰ-
ਚੋਣਾਂ ਵਿਚ ਹਰੇਕ ਉਮੀਦਵਾਰ ਦੇ ਲਈ ਇਕ ਵਿਸ਼ੇਸ਼ ਨਿਸ਼ਾਨ ਨਿਸਚਿਤ ਹੁੰਦਾ ਹੈ ਜਿਸ ਨੂੰ ਚੋਣ ਨਿਸ਼ਾਨ ਆਖਦੇ ਹਨ ।
ਪ੍ਰਸ਼ਨ 53.
ਸਾਧਾਰਨ ਬਹੁਮਤ ਤੋਂ ਕੀ ਭਾਵ ਹੈ ?
ਉੱਤਰ-
ਸਾਧਾਰਨ ਬਹੁਮਤ ਉਹ ਵਿਵਸਥਾ ਹੈ ਜਿਸ ਵਿਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।
ਪ੍ਰਸ਼ਨ 54.
ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਹੱਥ ।
ਪ੍ਰਸ਼ਨ 55.
ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਕਮਲ ਦਾ ਫੁੱਲ ।
ਪ੍ਰਸ਼ਨ 56.
ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਕਿਹੜਾ ਹੈ ?
ਉੱਤਰ-
ਹਾਥੀ ।
ਪ੍ਰਸ਼ਨ 57,
ਸਵਸਥ ਲੋਕਮਤ ਲਈ ਕੀ ਰੁਕਾਵਟਾਂ ਹੁੰਦੀਆਂ ਹਨ ?
ਉੱਤਰ-
ਗਰੀਬੀ, ਅਗਿਆਨਤਾ, ਅਨਪੜ੍ਹ ਨਾਗਰਿਕ ਆਦਿ।
ਪ੍ਰਸ਼ਨ 58.
ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਦੋਂ ਅਤੇ ਕਿਨ੍ਹਾਂ ਨੇਤਾਵਾਂ ਦੀ ਅਗਵਾਈ ਹੇਠ ਹੋਇਆ ?
ਉੱਤਰ-
ਸ਼੍ਰੋਮਣੀ ਅਕਾਲੀ ਦਲ ਦਾ ਜਨਮ 1920 ਈ: ਵਿਚ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦੇ ਯਤਨਾਂ ਨਾਲ ਹੋਇਆ ।
II. ਖ਼ਾਲੀ ਥਾਂਵਾਂ ਭਰੋ-
1. ਸੰਪ੍ਰਦਾਇਕਤਾ ਦਾ ਅਰਥ ਹੈ, ਸੌੜੇ ……………………….. ਵਿਚਾਰ ਰੱਖਣਾ ।
ਉੱਤਰ-
ਧਾਰਮਿਕ
2. ਸਮਾਨਤਾ ਅਤੇ ਸੁਤੰਤਰਤਾ …………………………. ਦੇ ਦੋ ਮੂਲ ਸਿਧਾਂਤ ਹਨ ।
ਉੱਤਰ-
ਲੋਕਤੰਤਰ
3. ਡੈਮੋਕ੍ਰੇਸੀ ਦਾ ਸ਼ਬਦੀ ਅਰਥ ਹੈ …………………………. ਦਾ ਸ਼ਾਸਨ |
ਉੱਤਰ-
ਲੋਕਾਂ
4. ਭਾਰਤ ਵਿਚ ਘੱਟ ਤੋਂ ਘੱਟ …………………………… ਸਾਲ ਦੀ ਉਮਰ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ ।
ਉੱਤਰ-
18
5. ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ……………………………… ਸਾਲ ਲਈ ਹੁੰਦੀ ਹੈ ।
ਉੱਤਰ-
ਛੇ
6. ਭਾਰਤ ਵਿਚ ਪਹਿਲੀਆਂ ਆਮ ਚੋਣਾਂ …………………………. ਵਿਚ ਹੋਈਆਂ ਸਨ ।
ਉੱਤਰ-
1952
7. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਮੁੜ ਗਠਨ ………………………… ਵਿਚ ਹੋਇਆ ਸੀ ।
ਉੱਤਰ-
1966
8. ਚੋਣਾਂ ਵਿਚ ਜੇਤੂ ਉਹ ਦਲ ਜੋ ਸੱਤਾ ਵਿਚ ਨਹੀਂ ਆਉਂਦਾ …………………………. ਦਲ ਕਹਾਉਂਦਾ ਹੈ ।
ਉੱਤਰ-
ਵਿਰੋਧੀ
9. ਸੰਯੁਕਤ ਰਾਜ ਅਮਰੀਕਾ ਅਤੇ ………………………… ਵਿਚ ਦੋ-ਦਲੀ ਰਾਜਨੀਤਿਕ ਪ੍ਰਣਾਲੀ ਹੈ ।
ਉੱਤਰ-
ਇੰਗਲੈਂਡ
10. ਪੰਜਾਬ ਦਾ ……………………….. ਖੇਤਰੀ ਰਾਜਨੀਤਿਕ ਦਲ ਹੈ ।
ਉੱਤਰ-
ਅਕਾਲੀ ਦਲ
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਬਿੰਦੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਦਾ ਨਹੀਂ ਹੈ ?
(A) ਧਰਮ-ਨਿਰਪੱਖ ਰਾਜ ਦੀ ਸਥਾਪਨਾ
(B) ਧਾਰਾ 370 ਦੀ ਸਮਾਪਤੀ
(C) ਗੁੱਟ-ਨਿਰਲੇਪਤਾ
(D) ਉਦਯੋਗਿਕ ਖੇਤਰ ਵਿਚ ਸੁਧਾਰ ।
ਉੱਤਰ-
(B) ਧਾਰਾ 370 ਦੀ ਸਮਾਪਤੀ
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕੀ ਲੋਕਮਤ ਦੇ ਨਿਰਮਾਣ ਵਿਚ ਰੁਕਾਵਟ ਹੈ ?
(A) ਅਨਪੜ੍ਹਤਾ
(B) ਪੱਖਪਾਤੀ ਅਖ਼ਬਾਰਾਂ
(C) ਭ੍ਰਿਸ਼ਟ ਰਾਜਨੀਤੀ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਪ੍ਰਸ਼ਨ 3.
ਭਾਰਤ ਵਿਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ?
(A) ਬਹੁਜਲੀ
(B) ਦੋ-ਦਲੀ
(C) ਇਕ-ਦਲੀ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) ਬਹੁਜਲੀ
ਪ੍ਰਸ਼ਨ 4.
ਰਾਸ਼ਟਰਪਤੀ ਦੀ ਚੋਣ ਕਿਸ ਚੋਣ ਵਿਧੀ ਦੁਆਰਾ ਹੁੰਦੀ ਹੈ ?
(A) ਪ੍ਰਤੱਖ
(B) ਅਪ੍ਰਤੱਖ
(C) ਹੱਥ ਚੁੱਕ ਕੇ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(B) ਅਪ੍ਰਤੱਖ
ਪ੍ਰਸ਼ਨ 5.
ਹੇਠ ਲਿਖਿਆ ਦਲ ਰਾਸ਼ਟਰੀ ਦਲ ਹੈ-
(A) ਇੰਡੀਅਨ ਨੈਸ਼ਨਲ ਕਾਂਗਰਸ .
(B) ਭਾਰਤੀ ਜਨਤਾ ਪਾਰਟੀ
(C) ਭਾਰਤੀ ਕਮਿਊਨਿਸਟ ਪਾਰਟੀ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਭਾਰਤ ਵਿਚ ਪ੍ਰਤੱਖ ਲੋਕਤੰਤਰ ਹੈ ।
2. ਭਾਰਤ ਗੁੱਟ-ਨਿਰਲੇਪਤਾ ਦਾ ਵਿਰੋਧੀ ਹੈ ।
3. ਚੋਣਾਂ ਦੇ ਸਮੇਂ ਕਿਸੇ ਰਾਜਨੀਤਿਕ ਦਲ ਦੇ ਲਿਖਿਤ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਕਹਿੰਦੇ ਹਨ ।
4. ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਜ਼ਿਮੇਵਾਰੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਹੁੰਦੀ ਹੈ ।
5. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਨਵੰਬਰ, 1966 ਵਿਚ ਹੋਇਆ ।
V. ਸਹੀ-ਮਿਲਾਨ ਕਰੋ-
1. ਲੋਕਤੰਤਰ | ਰਾਸ਼ਟਰੀ ਦਲ |
2. ਸਿਹਤਮੰਦ ਲੋਕਮਤ | ਸਰਕਾਰ ਦੀ ਨਿਰੰਕੁਸ਼ਤਾ ‘ਤੇ ਰੋਕ |
3. ਭਾਰਤੀ ਜਨਤਾ ਪਾਰਟੀ | ਸਾਖ਼ਰ ਨਾਗਰਿਕ |
4. ਵਿਰੋਧੀ ਦਲ | ਲੋਕਾਂ ਦਾ ਆਪਣਾ ਸ਼ਾਸਨ । |
ਉੱਤਰ-
1. ਲੋਕਤੰਤਰ | ਲੋਕਾਂ ਦਾ ਆਪਣਾ ਸ਼ਾਸਨ |
2. ਸਿਹਤਮੰਦ ਲੋਕਮਤ | ਸਾਖ਼ਰ ਨਾਗਰਿਕ |
3. ਭਾਰਤੀ ਜਨਤਾ ਪਾਰਟੀ | ਰਾਸ਼ਟਰੀ ਦਲ |
4. ਵਿਰੋਧੀ ਦਲ | ਸਰਦਾਰ ਦੀ ਨਿਰੰਕੁਸ਼ਤਾ ‘ਤੇ ਰੋਕ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਆਧੁਨਿਕ ਕਾਲ ਵਿਚ ਲੋਕਤੰਤਰ ਦਾ ਕੀ ਅਰਥ ਹੈ ?
ਜਾਂ
ਆਧੁਨਿਕ ਲੋਕਤੰਤਰ ਵਿਚ ਸ਼ਾਸਨ ਦੀ ਸਰਵ-ਉੱਚ ਸ਼ਕਤੀ ਕਿਸ ਦੇ ਹੱਥ ਵਿਚ ਹੁੰਦੀ ਹੈ ? ਅਜਿਹੇ ਸ਼ਾਸਨ ਵਿਚ ਕਾਨੂੰਨ ਕੌਣ ਬਣਾਉਂਦਾ ਹੈ ?
ਉੱਤਰ-
ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ 1 ਲੋਕਤੰਤਰ ਤੋਂ ਸਾਡਾ ਭਾਵ ਉਸ ਸ਼ਾਸਨ ਤੋਂ ਹੈ ਜਿਸ ਵਿਚ ਸ਼ਾਸਨ ਦੀ ਸਰਵ-ਉੱਚ ਸ਼ਕਤੀ ਜਨਤਾ ਦੇ ਹੱਥ ਵਿਚ ਹੁੰਦੀ ਹੈ ! ਜਨਤਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਲੈਂਦੀ ਹੈ । ਜਨਤਾ ਦੇ ਪ੍ਰਤੀਨਿਧ ਵਿਧਾਨ ਮੰਡਲਾਂ ਵਿਚ ਕਾਨੂੰਨਾਂ ਦਾ ਨਿਰਮਾਣ ਕਰਦੇ ਹਨ । ਉਹ ਪੂਰਨ ਤੌਰ ‘ਤੇ ਜਨਤਾ ਦੇ ਕਲਿਆਣ ਅਤੇ ਹਿੱਤ ਦਾ ਧਿਆਨ ਰੱਖਦੇ ਹਨ । ਜੇ ਕੋਈ ਪ੍ਰਤੀਨਿਧ ਠੀਕ ਕੰਮ ਨਾ ਕਰੇ ਤਾਂ ਜਨਤਾ ਇਹੋ ਜਿਹੇ ਪ੍ਰਤੀਨਿਧ ਨੂੰ ਉਸ ਦੇ ਪਦ ਤੋਂ ਹਟਾ ਸਕਦੀ ਹੈ ।
ਪ੍ਰਸ਼ਨ 2.
ਰਾਜਨੀਤਿਕ ਸਮਾਨਤਾ ਦੇ ਸਿਧਾਂਤ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਸਮਾਨਤਾ ਦੇ ਸਿਧਾਂਤ ਤੋਂ ਇਹ ਭਾਵ ਹੈ ਕਿ ਸਾਰੇ ਲੋਕਤੰਤਰੀ ਅਧਿਕਾਰ ਕੁਝ ਵਿਅਕਤੀਆਂ ਤਕ ਸੀਮਿਤ ਰਹਿਣ ਦੀ ਬਜਾਏ ਸਭਨਾਂ ਨੂੰ ਬਰਾਬਰ ਰੂਪ ਵਿਚ ਉਪਲੱਬਧ ਹੋਣੇ ਚਾਹੀਦੇ ਹਨ । ਇਸ ਸਿਧਾਂਤ ਅਨੁਸਾਰ ਅਸੀਂ ਨਾਗਰਿਕਾਂ ਨੂੰ ਪਹਿਲੀ ਜਾਂ ਦੂਸਰੀ ਸ਼੍ਰੇਣੀ ਵਿਚ ਨਹੀਂ ਵੰਡ ਸਕਦੇ । ਅਜਿਹਾ ਨਹੀਂ ਹੋ ਸਕਦਾ ਕਿ ਕੁਝ ਵਿਅਕਤੀ ਅਧਿਕਾਰ ਪ੍ਰਾਪਤ ਹੋਣ ਅਤੇ ਕੁਝ ਅਧਿਕਾਰ ਹੀਣ । ਇਸ ਤਰ੍ਹਾਂ ਸਪੱਸ਼ਟ ਹੈ ਕਿ ਰਾਜਨੀਤਿਕ ਸਮਾਨਤਾ ਦਾ ਇਹ ਅਰਥ ਹੈ ਕਿ ਸਾਰੇ ਨਾਗਰਿਕ ਕਾਨੂੰਨ ਦੀ ਨਜ਼ਰ ਤੋਂ ਸਮਾਨ ਹਨ ਅਤੇ ਉਹ ਆਪਣੀ ਯੋਗਤਾ ਦੇ ਆਧਾਰ ਉੱਤੇ, ਉੱਚੇ ਤੋਂ ਉੱਚੇ ਅਹੁਦੇ ਤਕ ਪਹੁੰਚ ਸਕਦੇ ਹਨ । ਧਰਮ, ਜਾਤ, ਰੰਗ ਅਤੇ ਲਿੰਗ ਦੇ ਭੇਦ-ਭਾਵ ਨੂੰ ਕਾਨੂੰਨ ਰਾਹੀਂ ਮਾਨਤਾ ਪ੍ਰਾਪਤ ਨਹੀਂ ਹੁੰਦੀ ।
ਪ੍ਰਸ਼ਨ 3.
ਖ ਤੇ ਅਪ੍ਰਤੱਖ ਲੋਕਤੰਤਰ ਵਿਚ ਕੀ ਅੰਤਰ ਹੈ ?
ਉੱਤਰ-
ਲੋਕਤੰਤਰ ਦੋ ਕਿਸਮ ਦਾ ਹੋ ਸਕਦਾ ਹੈ-
(1) ਪ੍ਰਤੱਖ ਲੋਕਤੰਤਰ
(2) ਅਪ੍ਰਤੱਖ ਲੋਕਤੰਤਰ ।
1. ਪ੍ਰਤੱਖ ਲੋਕਤੰਤਰ – ਪ੍ਰਤੱਖ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿਚ ਸਾਰੇ ਨਾਗਰਿਕ ਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਨ । ਹਰੇਕ ਨਾਗਰਿਕ ਕਾਨੂੰਨ ਬਣਾਉਣ, ਬਜਟ ਬਣਾਉਣ, ਨਵੇਂ ਟੈਕਸ ਲਾਉਣ, ਸਰਵਜਨਕ ਨੀਤੀਆਂ ਆਦਿ ਦਾ ਨਿਰਧਾਰਨ ਕਰਨ ਵਿਚ ਹਿੱਸਾ ਲੈਂਦਾ ਹੈ । ਇੱਥੋਂ ਤਕ ਕਿ ਜਨਤਾ ਉਨ੍ਹਾਂ ਪ੍ਰਤੀਨਿਧਾਂ ਨੂੰ ਵੀ ਪਦ-ਮੁਕਤ ਕਰ ਸਕਦੀ ਹੈ ਜਿਹੜੇ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।
2. ਅਪ੍ਰਤੱਖ ਲੋਕਤੰਤਰ-ਅਪ੍ਰਤੱਖ ਲੋਕਤੰਤਰ ਵਿਚ ਜਨਤਾ ਪ੍ਰਤੱਖ ਰੂਪ ਵਿਚ ਸ਼ਾਸਨ ਦੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੀ, ਸਗੋਂ ਉਹ ਕੁਝ ਪ੍ਰਤੀਨਿਧ ਚੁਣਦੀ ਹੈ । ਇਹ ਚੁਣੇ ਹੋਏ ਪ੍ਰਤੀਨਿਧ ਜਨਤਾ ਵਲੋਂ ਸ਼ਾਸਨ ਦੇ ਕੰਮਾਂ ਨੂੰ ਚਲਾਉਂਦੇ ਹਨ ।
ਪ੍ਰਸ਼ਨ 4.
ਜਨਮਤ ਦਾ ਨਿਰਮਾਣ ਅਤੇ ਉਸ ਦਾ ਪ੍ਰਗਟਾਵਾ ਕਿਸ ਤਰ੍ਹਾਂ ਹੁੰਦਾ ਹੈ ?
ਜਾਂ
ਲੋਕਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦੇ ਤਿੰਨ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ । ਜਨਮਤ ਲੋਕਤੰਤਰ ਦਾ ਮੂਲ ਆਧਾਰ ਹੈ । ਇਕ ਦ੍ਰਿੜ੍ਹ ਅਤੇ ਪ੍ਰਭਾਵਸ਼ਾਲੀ ਜਨਮਤ ਦਾ ਨਿਰਮਾਣ ਆਪਣੇ-ਆਪ ਨਹੀਂ ਹੁੰਦਾ ਹੈ, ਸਗੋਂ ਇਸ ਉਦੇਸ਼ ਲਈ ਰਾਜਨੀਤਿਕ ਦਲਾਂ, ਸ਼ਾਸਕਾਂ ਅਤੇ ਲੋਕ-ਨੇਤਾਵਾਂ ਨੂੰ ਯਤਨ ਕਰਨੇ ਪੈਂਦੇ ਹਨ । ਜਨਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਲਈ ਹੇਠ ਲਿਖੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ-
- ਸਰਵਜਨਕ ਸਭਾਵਾਂ ਵਿਚ ਰਾਜਨੀਤਿਕ ਨੇਤਾ ਆਪਣੇ ਵਿਚਾਰ ਪ੍ਰਗਟ ਕਰਦੇ ਹਨ । ਉਹ ਆਪਣੇ ਦਲ ਦੀਆਂ ਨੀਤੀਆਂ ਸਪੱਸ਼ਟ ਕਰਦੇ ਹਨ । ਇਸ ਨਾਲ ਵਧੇਰੇ ਲੋਕ ਦੇਸ਼ ਦੀਆਂ ਸਮੱਸਿਆਵਾਂ ਤੋਂ ਜਾਣੂ ਹੁੰਦੇ ਹਨ ।
- ਪ੍ਰਾਂਸ ਜਨਮਤ ਦੇ ਪ੍ਰਗਟਾਵੇ ਦਾ ਮੁੱਖ ਸਾਧਨ ਹੈ । ਸਮਾਚਾਰ ਪੱਤਰਾਂ ਰਾਹੀਂ ਲੋਕ ਆਪਣੇ ਨਿਰਪੱਖ ਅਤੇ ਸੁਤੰਤਰ ਵਿਚਾਰ ਪ੍ਰਗਟ ਕਰ ਸਕਦੇ ਹਨ ।
- ਅਕਾਸ਼ਵਾਣੀ, ਦੂਰਦਰਸ਼ਨ, ਸਾਹਿਤ, ਸਿਨੇਮਾ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ ਆਦਿ ਜਨਮਤ ਦਾ ਨਿਰਮਾਣ ਕਰਨ ਵਿਚ ਮਦਦ ਦਿੰਦੇ ਹਨ ।
ਪ੍ਰਸ਼ਨ 5.
ਕੀ ‘ਲੋਕਮਤ’ ਅਸਲ ਵਿਚ ‘ਲੋਕਮਤ’ ਹੁੰਦਾ ਹੈ ?
ਉੱਤਰ-
‘ਲੋਕਮਤ’ ਨੂੰ ਆਮ ਤੌਰ ‘ਤੇ ਚੋਣ ਦੇ ਨਤੀਜਿਆਂ ਤੋਂ ਮਾਪਿਆ ਜਾਂਦਾ ਹੈ । ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ‘ਲੋਕਮਤ’ ਉਸੇ ਦੇ ਪੱਖ ਵਿਚ ਜਾਂਦਾ ਹੈ । ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਲੋਕਮਤ ਅਸਲ ਵਿਚ ਲੋਕਮਤ ਨਹੀਂ ਹੁੰਦਾ । ਚੋਣਾਂ ਵਿਚ ਬਹੁਮਤ ਦਲ ਨੂੰ ਕਈ ਵਾਰੀ 40% ਤੋਂ ਵੀ ਘੱਟ ਵੋਟਾਂ ਮਿਲਦੀਆਂ ਹਨ, ਜਦੋਂ ਕਿ ਬਾਕੀ 60% ਵੋਟਾਂ ਹੋਰ ਦਲਾਂ ਵਿਚ ਵੰਡੀਆਂ ਜਾਂਦੀਆਂ ਹਨ । ਇਸ ਤਰ੍ਹਾਂ ਅਸਲ ਵਿਚ ‘ਲੋਕਮਤ’ ਵਿਰੋਧੀ ਦਲਾਂ ਦੇ ਪੱਖ ਵਿਚ ਹੁੰਦਾ ਹੈ ਪਰੰਤੂ ਵਿਰੋਧੀ ਦਲਾਂ ਵਿਚ ਵੋਟਾਂ ਦੀ ਵੰਡ ਹੋ ਜਾਣ ਦੇ ਕਾਰਨ ਉਹ ਆਪਣੀ ਸਰਕਾਰ ਬਣਾਉਣ ਦੇ ਹੱਕਦਾਰ ਨਹੀਂ ਹੁੰਦੇ ।
ਪ੍ਰਸ਼ਨ 6.
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ? ਕੋਈ ਦੋ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਲੋਕਤੰਤਰ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਹੇਠ ਲਿਖੇ ਉਪਾਵਾਂ ਰਾਹੀਂ ਦੂਰ ਕੀਤਾ ਜਾ ਸਕਦਾ ਹੈ-
- ਸਿੱਖਿਆ ਦਾ ਪ੍ਰਸਾਰ – ਸਿੱਖਿਅਤ ਅਤੇ ਯੋਗ ਨਾਗਰਿਕ ਹੀ ਲੋਕਤੰਤਰ ਨੂੰ ਕਾਮਯਾਬ ਬਣਾ ਸਕਦੇ ਹਨ । ਇਸ ਲਈ ਸਰਕਾਰ ਨੂੰ ਸਿੱਖਿਆ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਚਾਹੀਦਾ ਹੈ । ਪ੍ਰਾਇਮਰੀ ਤਕ ਵਿੱਦਿਆ ਮੁਫ਼ਤ ਹੋਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਜਨਤਾ ਵਿੱਦਿਆ ਹਾਸਲ ਕਰ ਸਕੇ ।
- ਸੁਤੰਤਰ ਤੇ ਈਮਾਨਦਾਰ ਪੈਂਸ – ਲੋਕਤੰਤਰ ਜਨਮਤ ਉੱਤੇ ਆਧਾਰਿਤ ਹੈ । ਜਨਮਤ ਨੂੰ ਬਣਾਉਣ ਅਤੇ ਪ੍ਰਗਟ ਕਰਨ ਲਈ ਸਮਾਚਾਰ ਪੱਤਰ ਇਕ ਵਧੀਆ ਸਾਧਨ ਹਨ । ਇਸ ਲਈ ਈਮਾਨਦਾਰ ਅਤੇ ਨਿਰਪੱਖ ਐੱਸ ਦਾ ਹੋਣਾ ਲੋਕਤੰਤਰ ਦੀ ਕਾਮਯਾਬੀ ਲਈ ਜ਼ਰੂਰੀ ਹੈ । ਸਰਕਾਰ ਨੂੰ ਪ੍ਰੈੱਸ ਉੱਤੇ ਕੋਈ ਰੋਕ ਨਹੀਂ ਲਾਉਣੀ ਚਾਹੀਦੀ ।
ਪ੍ਰਸ਼ਨ 7.
ਭਾਰਤੀ ਚੋਣ ਕਮਿਸ਼ਨ ਦਾ ਸੰਗਠਨ ਅਤੇ ਕਾਰਜ ਲਿਖੋ ।
ਉੱਤਰ-
ਸੰਗਠਨ – ਭਾਰਤੀ ਚੋਣ ਕਮਿਸ਼ਨ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ । ਇਸ ਦੇ ਮੁਖੀ ਨੂੰ ਚੋਣ ਕਮਿਸ਼ਨਰ ਕਹਿੰਦੇ ਹਨ । ਇਸ ਦਾ ਕਾਰਜਕਾਲ ਰਾਸ਼ਟਰਪਤੀ ਨਿਯਮ ਬਣਾ ਕੇ ਨਿਸਚਿਤ ਕਰਦਾ ਹੈ ਜੋ ਕਿ ਅਕਸਰ 6 ਸਾਲ ਹੁੰਦਾ ਹੈ ।
ਕਾਰਜ – ਚੋਣ ਕਮਿਸ਼ਨ ਦੇ ਮੁੱਖ ਕਾਰਜ ਹੇਠ ਲਿਖੇ ਹਨ-
- ਚੋਣਕਾਰਾਂ ਦੀਆਂ ਸੂਚੀਆਂ ਤਿਆਰ ਕਰਨਾ ।
- ਚੋਣ-ਪ੍ਰਕਿਰਿਆ ਦੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕਰਨਾ ।
- ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ।
ਪ੍ਰਸ਼ਨ 8
ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ ?
ਉੱਤਰ-
ਅੱਜ ਦੇ ਯੁੱਗ ਵਿਚ ਲੋਕਤੰਤਰੀ ਸਰਕਾਰਾਂ ਦਾ ਮੁੱਖ ਕੰਮ ਪ੍ਰਤੀਨਿਧਤਾ ਕਰਨਾ ਹੈ । ਅਸਲ ਵਿਚ ਅੱਜ ਪਤੀਨਿਧਤਾ ਉੱਤੇ ਹੀ ਸਭ ਕੁਝ ਨਿਰਭਰ ਹੈ । ਅੱਜ ਸੰਸਾਰ ਦੇ ਸਭਨਾਂ ਦੇਸ਼ਾਂ ਵਿਚ ਜਨਸੰਖਿਆ ਬਹੁਤ ਜ਼ਿਆਦਾ ਵੱਧ ਗਈ ਹੈ । ਇਸ ਲਈ ਆਧੁਨਿਕ ਲੋਕਤੰਤਰ ਵਿਚ ਸਾਰੇ ਨਾਗਰਿਕ ਸ਼ਾਸਨ ਵਿੱਚ ਪ੍ਰਤੱਖ ਤੌਰ ‘ਤੇ ਹਿੱਸਾ ਨਹੀਂ ਲੈ ਸਕਦੇ । ਸਿਰਫ਼ ਉਨ੍ਹਾਂ ਦੇ ਪ੍ਰਤੀਨਿਧ ਹੀ ਸ਼ਾਸਨ ਕੰਮਾਂ ਵਿਚ ਹਿੱਸਾ ਲੈਂਦੇ ਹਨ । ਇਸ ਤੋਂ ਇਲਾਵਾ ਪ੍ਰਤੀਨਿਧਤਾ ਦੀਆਂ ਵੱਖ-ਵੱਖ ਪ੍ਰਣਾਲੀਆਂ ਰਾਹੀਂ ਹੀ ਸਰਕਾਰ ਜਨਤਾ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਕਰਦੀ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਬਹੁਤ ਜ਼ਿਆਦਾ ਮਹੱਤਵ ਹੈ ।
ਪ੍ਰਸ਼ਨ 9.
ਜ਼ਿੰਮੇਵਾਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ-
ਜ਼ਿੰਮੇਵਾਰ ਸਰਕਾਰ ਤੋਂ ਭਾਵ ਉਨ੍ਹਾਂ ਸਰਕਾਰਾਂ ਤੋਂ ਹੈ ਜਿਹੜੀਆਂ ਇੰਗਲੈਂਡ ਅਤੇ ਫ਼ਰਾਂਸ ਦੇ ਇਨਕਲਾਬਾਂ ਤੋਂ ਪਿੱਛੋਂ ਕਾਇਮ ਕੀਤੀਆਂ ਗਈਆਂ ਸਨ । ਇਹ ਜ਼ਿੰਮੇਵਾਰ ਸਰਕਾਰਾਂ ਆਪਣੀ ਮਨਮਾਨੀ ਨਹੀਂ ਕਰ ਸਕਦੀਆਂ ਸਨ । ਇਨ੍ਹਾਂ ਨੂੰ ਕੁਝ ਨਿਸਚਿਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ । ਇਨ੍ਹਾਂ ਸਰਕਾਰਾਂ ਦੇ ਸੰਬੰਧ ਵਿਚ ਇਕ ਖ਼ਾਸ ਗੱਲ ਇਹ ਹੈ ਕਿ ਇਹ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਤੋਂ ਬਿਲਕੁਲ ਵੱਖਰੀਆਂ ਸਨ । ਆਧੁਨਿਕ ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਸਾਰੇ ਬਾਲਗ਼ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ, ਪਰ ਉਸ ਸਮੇਂ ਦੀਆਂ ਜ਼ਿੰਮੇਵਾਰ ਸਰਕਾਰਾਂ ਦੀਆਂ ਚੋਣਾਂ ਵਿਚ ਸਾਰੀ ਜਨਤਾ ਹਿੱਸਾ ਨਹੀਂ ਲੈਂਦੀ ਸੀ । ਇਹ ਸਰਕਾਰਾਂ ਕੁਝ ਹੀ ਲੋਕਾਂ ਵਲੋਂ ਚੁਣੀਆਂ ਜਾਂਦੀਆਂ ਸਨ ।
ਪ੍ਰਸ਼ਨ 10.
ਚੋਣ ਘੋਸ਼ਣਾ-ਪੱਤਰ ਕੀ ਹੈ ? ਉਸ ਦਾ ਕੀ ਲਾਭ ਹੈ ?
ਉੱਤਰ-
ਚੋਣ ਘੋਸ਼ਣਾ-ਪੱਤਰ ਤੋਂ ਭਾਵ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਦਲ ਦੇ ਲਿਖਤੀ ਪ੍ਰੋਗਰਾਮ ਤੋਂ ਹੈ । ਇਹ ਪ੍ਰੋਗਰਾਮ ਚੋਣਾਂ ਦੇ ਸਮੇਂ ਵੋਟਰਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ । ਇਸ ਦੇ ਰਾਹੀਂ ਅਕਸਰ ਅੱਗੇ ਲਿਖੀਆਂ ਗੱਲਾਂ ਦਾ ਸਪੱਸ਼ਟੀਕਰਨ ਕੀਤਾ ਜਾਂਦਾ ਹੈ ।
- ਦੇਸ਼ ਦੀਆਂ ਅੰਦਰੂਨੀ ਤੇ ਬਾਹਰੀ ਨੀਤੀਆਂ ਦੇ ਸੰਬੰਧ ਵਿਚ ਉਸ ਦਲ ਦੇ ਕੀ ਵਿਚਾਰ ਹਨ ।
- ਜੇ ਉਸ ਦਲ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਦੀ ਭਲਾਈ ਲਈ ਕੀ-ਕੀ ਕੰਮ ਕਰੇਗੀ ।
- ਚੋਣਾਂ ਲੜਨ ਵਾਲੇ ਦਲ ਵਿਰੋਧੀ ਦਲਾਂ ਤੋਂ ਕਿਸ ਤਰ੍ਹਾਂ ਵੱਖਰੇ ਹਨ ।
ਇਸ ਦੇ ਉਲਟ ਵਿਰੋਧੀ ਦਲ ਵਾਲੇ ਆਪਣੇ ਐਲਾਨ-ਪੱਤਰ ਵਿਚ ਇਹ ਦੱਸਦੇ ਹਨ ਕਿ ਉਹ ਸਰਕਾਰ ਨਾਲ ਕਿਉਂ ਅਸਹਿਮਤ ਹਨ । ਇਸ ਤਰ੍ਹਾਂ ਚੋਣ ਘੋਸ਼ਣਾ-ਪੱਤਰ ਦਾ ਬੜਾ ਹੀ ਮਹੱਤਵ ਹੈ | ਅਸਲ ਵਿਚ ਦਲਾਂ ਦੀ ਪਰਖ ਵੀ ਇਸੇ ਤੋਂ ਹੁੰਦੀ ਹੈ ।
ਪ੍ਰਸ਼ਨ 11.
‘ਸਾਧਾਰਨ ਬਹੁਮਤ’ ਦੇ ਅਸੰਗਤ ਵਿਰੋਧੀ ਭਾਵ ਨੂੰ ਸਪੱਸ਼ਟ ਕਰੋ ।
ਉੱਤਰ-
ਸਾਧਾਰਨ ਬਹੁਮਤ ਤੋਂ ਭਾਵ ਅਜਿਹੀ ਚੋਣ ਪ੍ਰਣਾਲੀ ਹੈ ਜਿਸ ਵਿਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ । ਇਸ ਪ੍ਰਣਾਲੀ ਵਿਚ ਸਪੱਸ਼ਟ ਬਹੁਮਤ ਨਾ ਮਿਲਣ ਉੱਤੇ ਵੀ ਕਿਸੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ । ਲੋਕਤੰਤਰ ਦੀ ਭਾਵਨਾ ਦੇ ਅਨੁਸਾਰ ਕਿਸੇ ਉਮੀਦਵਾਰ ਨੂੰ ਅੱਧੇ ਤੋਂ ਵੱਧ ਵੋਟਰਾਂ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ । ਪਰ ਕਈ ਵਾਰ ਅੱਧੇ ਤੋਂ ਘੱਟ ਵੋਟ ਲੈਣ ਵਾਲਾ ਉਮੀਦਵਾਰ ਚੁਣਿਆ ਜਾਂਦਾ ਹੈ । ਅਜਿਹੇ ਪ੍ਰਤੀਨਿਧ ਨੂੰ ਅਸੀਂ ਅਸਲੀ ਪ੍ਰਤੀਨਿਧ ਨਹੀਂ ਆਖ ਸਕਦੇ । ਕਈ ਵਾਰ ਤਾਂ ਵੱਧ ਵੋਟਾਂ ਹਾਸਲ ਕਰਨ ਵਾਲਾ ਵੀ ਕੋਈ ਦਲ ਵਿਧਾਨਪਾਲਿਕਾ ਵਿਚ ਵਿਰੋਧੀ ਦਲ ਦਾ ਸਥਾਨ ਹਿਣ ਕਰਦਾ ਹੈ ਅਤੇ ਘੱਟ-ਗਿਣਤੀ ਵਿਚ ਪ੍ਰਤੀਨਿਧਤਾ ਕਰਨ ਵਾਲਾ ਦਲ ਸੱਤਾ ਵਿਚ ਆ ਜਾਂਦਾ ਹੈ ।
ਪ੍ਰਸ਼ਨ 12.
ਬਾਲਗ਼ ਵੋਟ ਅਧਿਕਾਰ ਦੀ ਕੀ ਮਹੱਤਤਾ ਹੈ ?
ਉੱਤਰ-
ਬਾਲਗ਼ ਵੋਟ ਅਧਿਕਾਰ ਤੋਂ ਸਾਡਾ ਭਾਵ ਇਹ ਹੈ ਕਿ ਇਕ ਨਿਸਚਿਤ ਉਮਰ ਤਕ ਪਹੁੰਚੇ ਹੋਏ ਹਰੇਕ ਇਸਤਰੀ ਜਾਂ ਪੁਰਖ ਨੂੰ ਬਿਨਾਂ ਕਿਸੇ ਮਤ-ਭੇਦ ਦੇ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਨਿਸਚਿਤ ਉਮਰ ਤੋਂ ਵੱਧ ਉਮਰ ਵਾਲੇ ਵਿਅਕਤੀ ਨੂੰ ਬਾਲਗ਼ ਕਿਹਾ ਜਾਂਦਾ ਹੈ । ਭਾਰਤ ਵਿਚ 18 ਸਾਲ ਜਾਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ । ਇਹ ਅਧਿਕਾਰ ਹਰੇਕ ਇਸਤਰੀ-ਪੁਰਖ ਨੂੰ ਕਿਸੇ ਜਾਤੀ, ਰੰਗ, ਸੰਪੱਤੀ, ਲਿੰਗ ਆਦਿ ਦੇ ਭੇਦਭਾਵ ਤੋਂ ਬਿਨਾਂ ਦਿੱਤਾ ਜਾਂਦਾ ਹੈ । ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ । ਲੋਕਤੰਤਰ ਜਨਤਾ ਦਾ ਸ਼ਾਸਨ ਹੁੰਦਾ ਹੈ । ਇਸ ਲਈ ਲੋਕਤੰਤਰੀ ਸ਼ਾਸਨ ਵਿਚ ਬਾਲਗ਼ ਵੋਟ ਅਧਿਕਾਰ ਦੀ ਵਿਸ਼ੇਸ਼ ਮਹੱਤਤਾ ਹੈ । ਇਸ ਨਾਲ ਵੱਧ ਤੋਂ ਵੱਧ ਨਾਗਰਿਕ ਆਪਣੀ ਵੋਟ ਦੀ ਵਰਤੋਂ ਕਰਕੇ ਸ਼ਾਸਨ ਦੇ ਕੰਮਾਂ ਵਿਚ ਭਾਗ ਲੈ ਸਕਦੇ ਹਨ ।
ਪ੍ਰਸ਼ਨ 13.
ਚੋਣ ਮੁਹਿੰਮ ਦਾ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਵਿਚ ਚੋਣ ਮੁਹਿੰਮ ਦਾ ਬਹੁਤ ਮਹੱਤਵ ਹੈ । ਇਸ ਤਰ੍ਹਾਂ ਦੀ ਮੁਹਿੰਮ ਦੁਆਰਾ ਸਾਧਾਰਨ ਜਨਤਾ ਨੂੰ ਦੇਸ਼ ਜਾਂ ਰਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਪਤਾ ਲਗਦਾ ਹੈ । ਰਾਜਨੀਤਿਕ ਦਲ ਇਨ੍ਹਾਂ ਮੁਹਿੰਮਾਂ ਦੁਆਰਾ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਦਾ ਯਤਨ ਕਰਦੇ ਹਨ । ਵਿਰੋਧੀ ਦਲ ਜਨਤਾ ਨੂੰ ਆਪਣੇ ਕਾਰਜਕ੍ਰਮਾਂ ਬਾਰੇ ਸੂਚਿਤ ਕਰਦੇ ਹਨ । ਉਹ ਇਹ ਵੀ ਸਪੱਸ਼ਟ ਕਰਦੇ ਹਨ ਕਿ ਸਰਕਾਰ ਦੀਆਂ ਨੀਤੀਆਂ ਵਿਚ ਕੀ ਕਮੀ ਹੈ । ਉਹ ਜਨਤਾ ਨੂੰ ਯਕੀਨ ਦੁਆਉਂਦੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਜਨਤਾ ਦੇ ਸੁਖ ਦਾ ਪੂਰਾ ਧਿਆਨ ਰੱਖਣਗੇ । ਇਸੇ ਤਰ੍ਹਾਂ ਸਰਕਾਰ ਜਨਤਾ ਨੂੰ ਆਪਣੀਆਂ ਸਫਲਤਾਵਾਂ ਅਤੇ ਅੱਗੇ ਦੀਆਂ ਯੋਜਨਾਵਾਂ ਬਾਰੇ ਦੱਸਦੀ ਹੈ । ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਚੋਣ ਮੁਹਿੰਮ ਦਾ ਬਹੁਤ ਮਹੱਤਵ ਹੈ।