Punjab State Board PSEB 10th Class Social Science Book Solutions Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ Textbook Exercise Questions and Answers.
PSEB Solutions for Class 10 Social Science Civics Chapter 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ
SST Guide for Class 10 PSEB ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ Textbook Questions and Answers
ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ ਇੱਕ ਸ਼ਬਦ (1-15 ਸ਼ਬਦਾਂ) ਵਿੱਚ ਦਿਉ-
ਪ੍ਰਸ਼ਨ 1.
ਭਾਰਤੀ ਵਿਦੇਸ਼ ਨੀਤੀ ਦੇ ਚਾਰ ਬੁਨਿਆਦੀ ਸਿਧਾਂਤ ਲਿਖੋ ।
ਉੱਤਰ-
- ਗੁੱਟ-ਨਿਰਲੇਪਤਾ ਦੀ ਨੀਤੀ ਵਿਚ ਵਿਸ਼ਵਾਸ,
- ਪੰਚਸ਼ੀਲ ਦੇ ਸਿਧਾਂਤਾਂ ਵਿਚ ਵਿਸ਼ਵਾਸ,
- ਸੰਯੁਕਤ ਰਾਸ਼ਟਰ ਵਿਚ ਪੂਰਨ ਵਿਸ਼ਵਾਸ,
- ਸਾਮਰਾਜਵਾਦ ਅਤੇ ਬਸਤੀਵਾਦ ਦਾ ਵਿਰੋਧ ।
ਪ੍ਰਸ਼ਨ 2.
ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅਪਰੈਲ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ, ਚਾਉ-ਏਨ-ਲਾਈ ਨੇ ਜੋ ਪੰਜ ਸਿਧਾਂਤ ਪ੍ਰਵਾਨ ਕੀਤੇ ਹਨ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਪੰਚਸ਼ੀਲ ਆਖਦੇ ਹਨ ।
ਪ੍ਰਸ਼ਨ 3.
ਗੁੱਟ-ਨਿਰਲੇਪਤਾ (Non-Alignment) ਨੀਤੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗੱਟ-ਨਿਰਲੇਪ ਦੀ ਨੀਤੀ ਤੋਂ ਭਾਵ ਸੈਨਿਕ ਗੱਟਾਂ ਤੋਂ ਅਲੱਗ ਰਹਿਣ ਦੀ ਨੀਤੀ ਤੋਂ ਹੈ ।
ਪ੍ਰਸ਼ਨ 4.
ਭਾਰਤ ਦੀ ਪਰਮਾਣੂ ਨੀਤੀ ਕੀ ਹੈ ? .
ਉੱਤਰ-
ਭਾਰਤ ਇਕ ਪ੍ਰਮਾਣੂ-ਸ਼ਕਤੀ ਸੰਪੰਨ ਦੇਸ਼ ਹੈ । ਪਰੰਤੂ ਸਾਡੀ ਵਿਦੇਸ਼ ਨੀਤੀ ਸ਼ਾਂਤੀ ਪ੍ਰਿਯਤਾ ‘ਤੇ ਆਧਾਰਿਤ ਹੈ । ਇਸ ਲਈ ਭਾਰਤ ਦੀ ਪ੍ਰਮਾਣੂ ਨੀਤੀ ਦਾ ਆਧਾਰ ਸ਼ਾਂਤੀ ਪ੍ਰਯ ਉਦੇਸ਼ਾਂ ਦੀ ਪ੍ਰਾਪਤੀ ਕਰਨਾ ਅਤੇ ਦੇਸ਼ ਦਾ ਵਿਕਾਸ ਕਰਨਾ, ਹੈ । ਉਹ ਕਿਸੇ ਗੁਆਂਢੀ ਦੇਸ਼ ਨੂੰ ਆਪਣੀ ਪ੍ਰਮਾਣੂ ਸ਼ਕਤੀ ਦੇ ਜ਼ੋਰ ‘ਤੇ ਦਬਾਉਣ ਦੇ ਪੱਖ ਵਿਚ ਨਹੀਂ ਹੈ । ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਯੁੱਧ ਦੀ ਸਥਿਤੀ ਵਿਚ ਵੀ ਅਸੀਂ ਪਰਮਾਣੂ ਸ਼ਕਤੀ ਦਾ ਪ੍ਰਯੋਗ ਕਰਨ ਦੀ ਪਹਿਲ ਨਹੀਂ ਕਰਾਂਗੇ ।
ਪ੍ਰਸ਼ਨ 5.
ਸੁਰੱਖਿਆ ਪਰਿਸ਼ਦ ਵਿਚ ਕਿੰਨੇ ਸਥਾਈ ਅਤੇ ਕਿੰਨੇ ਅਸਥਾਈ ਮੈਂਬਰ ਹਨ ?
ਉੱਤਰ-
ਸੁਰੱਖਿਆ ਪਰਿਸ਼ਦ ਦੇ 5 ਮੈਂਬਰ ਸਥਾਈ ਅਤੇ 10 ਮੈਂਬਰ ਅਸਥਾਈ ਹਨ ।
ਪ੍ਰਸ਼ਨ 6.
ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ ਅਤੇ ਕਿੰਨੇ ਦੇਸ਼ ਇਸ ਦੇ ਮੂਲ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਦਾ ਜਨਮ 24 ਅਕਤੂਬਰ, 1945 ਨੂੰ ਹੋਇਆ । ਇਸ ਦੇ ਮੁੱਢਲੇ ਮੈਂਬਰ 51 ਦੇਸ਼ ਹਨ ।
(ਅ) ਹੇਠ ਲਿਖਿਆਂ ਦੀ ਵਿਆਖਿਆ ਕਰੋ-
(i) ਵਿਸ਼ਵਾਸ਼ਾਂਤੀ ਲਈ ਭਾਰਤ ਦੀ ਭੂਮਿਕਾ,
(ii) ਅੰਤਰਰਾਸ਼ਟਰੀ ਨਿਆਂ ਅਦਾਲਤ (International Court of Justice),
(iii) ਨਿਸ਼ਸਤਰੀਕਰਨ (Disarmament),
(iv) ਮਹਾਂਸਭਾ (General Assembly),
(v) ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਤਨਾਅ ਦਾ ਮੂਲ ਕਾਰਨ ।
ਉੱਤਰ-
(i) ਵਿਸ਼ਵਸ਼ਾਂਤੀ ਲਈ ਭਾਰਤ ਦੀ ਭੂਮਿਕਾ – ਭਾਰਤ ਨੇ ਵਿਸ਼ਵ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਹੇਠ ਲਿਖੇ ਕੰਮ ਕੀਤੇ ਹਨ-
(ਉ) ਗੁੱਟ-ਨਿਰਪੇਖਤਾ ਦੀ ਨੀਤੀ ਉੱਤੇ ਚੱਲਦੇ ਹੋਇਆਂ ਭਾਰਤ ਨੇ ਸਦਾ ਹਮਲਾਵਰ ਸ਼ਕਤੀਆਂ ਦੀ ਨਿੰਦਿਆ ਕੀਤੀ ਹੈ ।
(ਅ) ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮਾਧਿਅਮ ਰਾਹੀਂ ਸ਼ਾਂਤੀ ਸੈਨਾਵਾਂ ਲਈ ਸੈਨਿਕ ਭੇਜੇ ਅਤੇ ਨਿਸ਼ਸਤਰੀਕਰਨ ਦਾ ਸਮਰਥਨ ਕੀਤਾ ।
(ii) ਅੰਤਰ-ਰਾਸ਼ਟਰੀ ਨਿਆਂ ਅਦਾਲਤਾਂ – ਅੰਤਰ-ਰਾਸ਼ਟਰੀ ਨਿਆਂ ਅਦਾਲਤ ਵਿਚ ਕੁੱਲ 15 ਜੱਜ ਹੁੰਦੇ ਹਨ । ਇਸ ਦਾ ਮੁੱਖ ਦਫ਼ਤਰ ਹੇਗ (ਹਾਲੈਂਡ) ਵਿਚ ਹੈ । ਇਸ ਦਾ ਮੁੱਖ ਕੰਮ ਰਾਸ਼ਟਰਾਂ ਦੇ ਆਪਸੀ ਝਗੜਿਆਂ ਦਾ ਫ਼ੈਸਲਾ ਕਰਨਾ ਹੈ ।
(iii) ਨਿਸ਼ਸਤਰੀਕਰਨ – ਨਿਸ਼ਸਤਰੀਕਰਨ ਤੋਂ ਭਾਵ ਹਥਿਆਰਾਂ ਦੀ ਦੌੜ ਨੂੰ ਘੱਟ ਕਰਨਾ ਹੈ | ਅਸੀਂ ਸ਼ੁਰੂ ਤੋਂ ਹੀ ਘਾਤਕ ਹਥਿਆਰਾਂ ਦਾ ਵਿਰੋਧ ਕੀਤਾ ਹੈ, ਕਿਉਂਕਿ ਇਹ ਵਿਸ਼ਵ ਸ਼ਾਂਤੀ ਲਈ ਹਮੇਸ਼ਾਂ ਖ਼ਤਰਾ ਰਹੇ ਹਨ ।
(iv) ਮਹਾਂਸਭਾ – ਮਹਾਂਸਭਾ ਇਕ ਤਰ੍ਹਾਂ ਨਾਲ ਸੰਯੁਕਤ ਰਾਸ਼ਟਰ ਦੀ ਸੰਸਦ ਹੈ । ਇਸ ਵਿਚ ਹਰ ਇਕ ਮੈਂਬਰ ਰਾਸ਼ਟਰ ਦੇ ਪੰਜ ਪ੍ਰਤੀਨਿਧ ਹੁੰਦੇ ਹਨ ।
(v) ਭਾਰਤ-ਚੀਨ ਤਨਾਅ-ਭਾਰਤ – ਚੀਨ ਸੰਬੰਧਾਂ ਵਿਚ ਤਨਾਅ ਦਾ ਮੁੱਖ ਕਾਰਨ ਦੋਹਾਂ ਦੇਸ਼ਾਂ ਵਿਚ ਸੀਮਾ-ਵਿਵਾਦ ਹੈ । 1962 ਵਿਚ ਚੀਨ ਨੇ ਭਾਰਤ ਉੱਤੇ ਹਮਲਾ ਕਰਕੇ ਇਸ ਵਿਵਾਦ ਨੂੰ ਹੋਰ ਵੀ ਗਹਿਰਾ ਕਰ ਦਿੱਤਾ ।
(ੲ) ਹੇਠ ਲਿਖੇ ਹਰ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿੱਚ ਦਿਉ-
ਪ੍ਰਸ਼ਨ 1.
ਪੰਚਸ਼ੀਲ ਦੇ ਸਿਧਾਂਤਾਂ ਦਾ ਵਰਣਨ ਕਰੋ ।
ਉੱਤਰ-
29 ਅਪਰੈਲ, 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ-ਏਨ-ਲਾਈ ਦੀ ਦਿੱਲੀ ਵਿਚ ਸਾਂਝੀ ਬੈਠਕ ਹੋਈ । ਇਸ ਬੈਠਕ ਵਿਚ ਉਨ੍ਹਾਂ ਨੇ ਆਪਸੀ ਸੰਬੰਧਾਂ ਨੂੰ ਪੰਜ ਸਿਧਾਂਤਾਂ ਦੇ ਅਨੁਸਾਰ ਢਾਲਣ ਦਾ ਫ਼ੈਸਲਾ ਕੀਤਾ। ਇਨ੍ਹਾਂ ਹੀ ਪੰਜ ਸਿਧਾਂਤਾਂ ਨੂੰ ਪੰਚਸ਼ੀਲ’ ਆਖਿਆ ਜਾਂਦਾ ਹੈ । ਇਹ ਪੰਜ ਸਿਧਾਂਤ ਹੇਠ ਲਿਖੇ ਹਨ-
- ਪਰਸਪਰ ਪ੍ਰਭੂਸੱਤਾ ਅਤੇ ਏਕਤਾ ਦਾ ਆਦਰ ।
- ਇਕ-ਦੂਸਰੇ ਉੱਤੇ ਹਮਲਾ ਨਾ ਕਰਨਾ ।
- ਇਕ-ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਾ ਕਰਨੀ ।
- ਸਮਾਨਤਾ ਅਤੇ ਪਰਸਪਰ ਸਹਿਯੋਗ ।
- ਸ਼ਾਂਤਮਈ ਸਹਿ-ਹੋਂਦ ।
ਪੰਚਸ਼ੀਲ ਦਾ ਮੁੱਖ ਉਦੇਸ਼ ਵਿਸ਼ਵ ਸ਼ਾਂਤੀ ਨੂੰ ਬਣਾਈ ਰੱਖਣਾ ਅਤੇ ਮਾਨਵ ਜਾਤੀ ਨੂੰ ਯੁੱਧਾਂ ਦੀ ਤਬਾਹੀ ਤੋਂ ਬਚਾਉਣਾ ਹੈ । ਚੀਨ ਤੋਂ ਬਾਅਦ ਸੰਸਾਰ ਦੇ ਅਨੇਕਾਂ ਦੇਸ਼ਾਂ ਨੇ ਪੰਚਸ਼ੀਲ ਨੂੰ ਮਾਨਤਾ ਦਿੱਤੀ । ਅੱਜ ਪੰਚਸ਼ੀਲ ਭਾਰਤੀ ਵਿਦੇਸ਼ ਨੀਤੀ ਦੀ । ਬੁਨਿਆਦ ਹੈ ।
ਪ੍ਰਸ਼ਨ 2.
ਗੁੱਟ-ਨਿਰਲੇਪਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੂੰ ਅਪਣਾਏ ਜਾਣ ਦੇ ਕਾਰਨ ਦੱਸੋ ।
ਉੱਤਰ-
ਗੁੱਟ-ਨਿਰਲੇਪ ਨੀਤੀ ਭਾਰਤੀ ਵਿਦੇਸ਼ ਨੀਤੀ ਦੇ ਮੂਲ ਥੰਮਾਂ ਵਿਚੋਂ ਇਕ ਹੈ ।
ਗੁੱਟ-ਨਿਰਲੇਪਤਾ ਦਾ ਅਰਥ-ਗੁੱਟ – ਨਿਰਲੇਪਤਾ ਦਾ ਅਰਥ ਹੈ ਕਿ ਸੈਨਿਕ ਗੁੱਟਾਂ ਤੋਂ ਅਲੱਗ ਰਹਿਣਾ । ਇਸ ਦਾ ਇਹ ਭਾਵ ਨਹੀਂ ਕਿ ਅਸੀਂ ਅੰਤਰ-ਰਾਸ਼ਟਰੀ ਸਮੱਸਿਆਵਾਂ ਪ੍ਰਤੀ ਮੂਕ ਦਰਸ਼ਕ ਬਣੇ ਰਹਾਂਗੇ, ਸਗੋਂ ਗੁਣ ਦੇ ਆਧਾਰ ਉੱਤੇ ਫ਼ੈਸਲੇ ਲੈਣ ਦਾ ਯਤਨ ਕਰਾਂਗੇ । ਅਸੀਂ ਚੰਗੇ ਨੂੰ ਚੰਗਾ ਅਤੇ ਬੁਰੇ ਨੂੰ ਬੁਰਾ ਆਖਾਂਗੇ ।
ਭਾਰਤ ਦੁਆਰਾ ਗੁੱਟ ਨਿਰਲੇਪਤਾ ਨੀਤੀ ਅਪਣਾਉਣ ਦਾ ਕਾਰਨ – ਭਾਰਤ ਦੀ ਸੁਤੰਤਰਤਾ ਦੇ ਸਮੇਂ ਵਿਸ਼ਵ ਤੋਂ ਮੁੱਖ ਸ਼ਕਤੀਆਂ-ਐਂਗਲੋ-ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿਚ ਵੰਡਿਆ ਹੋਇਆ ਸੀ । ਵਿਸ਼ਵ ਦੀ ਸਾਰੀ ਰਾਜਨੀਤੀ ਇਨ੍ਹਾਂ ਗੁੱਟਾਂ ਦੇ ਦੁਆਲੇ ਘੁੰਮ ਰਹੀ ਸੀ ਅਤੇ ਦੋਹਾਂ ਵਿਚਕਾਰ ਸ਼ੀਤ-ਯੁੱਧ ਚੱਲ ਰਿਹਾ ਸੀ । ਨਵਾਂ ਆਜ਼ਾਦ ਹੋਇਆ ਭਾਰਤ ਇਨ੍ਹਾਂ ਸ਼ਕਤੀ ਗੁੱਟਾਂ ਦੇ ਸੰਘਰਸ਼ ਤੋਂ ਦੂਰ ਰਹਿ ਕੇ ਹੀ ਤਰੱਕੀ ਕਰ ਸਕਦਾ ਸੀ । ਇਸ ਲਈ ਪੰਡਿਤ ਨਹਿਰੂ ਨੇ ਗੁੱਟਨਿਰਲੇਪਤਾ ਨੂੰ ਵਿਦੇਸ਼ ਨੀਤੀ ਦਾ ਆਧਾਰ ਬਣਾਇਆ ।
ਪ੍ਰਸ਼ਨ 3.
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੇ ਛੇ ਅੰਗਾਂ ਵਿਚੋਂ ਇਕ ਹੈ । ਇਹ ਸੰਯੁਕਤ ਰਾਸ਼ਟਰ ਦੀ ਕਾਰਜਪਾਲਿਕਾ ਦੇ ਸਮਾਨ ਹੈ । ਇਸ ਦੇ ਕੁੱਲ 15 ਮੈਂਬਰ ਹਨ । ਇਨ੍ਹਾਂ ਵਿਚੋਂ ਪੰਜ ਸਥਾਈ ਮੈਂਬਰ ਅਤੇ 10 ਅਸਥਾਈ ਮੈਂਬਰ ਹਨ | ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ਇਸ ਦੇ ਸਥਾਈ ਮੈਂਬਰ ਹਨ | ਇਨ੍ਹਾਂ ਨੂੰ ਵੀਟੋ ਦਾ ਅਧਿਕਾਰ ਹਾਸਲ ਹੈ । ਵੀਟੋ ਤੋਂ ਭਾਵ ਹੈ ਕਿ ਜੇ ਇਨ੍ਹਾਂ ਪੰਜਾਂ ਵਿਚੋਂ ਕੋਈ ਇਕ ਵੀ ਮੈਂਬਰ ਕਿਸੇ ਮਤੇ ਦਾ ਵਿਰੋਧ ਕਰਦਾ ਹੈ, ਤਾਂ ਉਹ ਮਤਾ ਰੱਦ ਹੀ ਹੋ ਜਾਂਦਾ ਹੈ । ਸੁਰੱਖਿਆ ਪਰਿਸ਼ਦ ਦੇ ਮੁੱਖ ਕੰਮ ਇਹ ਹਨ-
- ਅੰਤਰ-ਰਾਸ਼ਟਰੀ ਸ਼ਾਂਤੀ ਨੂੰ ਬਣਾਈ ਰੱਖਣਾ ,
- ਰਾਸ਼ਟਰਾਂ ਦੇ ਆਪਸੀ ਝਗੜਿਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੁਲਝਾਉਣਾ,
- ਮਹਾਂ ਸਕੱਤਰ ਦੇ ਅਹੁਦੇ ਲਈ ਸਿਫ਼ਾਰਸ਼ ਕਰਨੀ,
- ਸੰਯੁਕਤ ਰਾਸ਼ਟਰ ਦੀ ਮੈਂਬਰੀ ਲਈ ਨਵੇਂ ਰਾਸ਼ਟਰ ਦੀ ਸਿਫ਼ਾਰਸ਼ ਕਰਨੀ ।
ਪ੍ਰਸ਼ਨ 4.
ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਭੂਮਿਕਾ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਸੰਯੁਕਤ ਰਾਸ਼ਟਰ ਦੇ 51 ਮੁੱਢਲੇ ਮੈਂਬਰਾਂ ਵਿਚੋਂ ਇਕ ਹੈ । ਸ਼ੁਰੂ ਤੋਂ ਹੀ ਭਾਰਤੀ ਆਗੂਆਂ ਨੇ ਇਸ ਮਹਾਨ ਸੰਸਥਾ ਵਿਚ ਆਪਣਾ ਵਿਸ਼ਵਾਸ ਰੱਖਿਆ ਹੈ ਅਤੇ ਭਾਰਤ ਨੇ ਅੱਗੇ ਲਿਖੇ ਢੰਗ ਨਾਲ ਸੰਯੁਕਤ ਰਾਸ਼ਟਰ ਦੇ ਕੰਮਾਂ ਵਿਚ ਸਰਗਰਮ ਭੂਮਿਕਾ ਨਿਭਾਈ ਹੈ-
- ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ 1950 ਵਿਚ ਬਸਤੀਵਾਦ ਅਤੇ ਸਾਮਰਾਜਵਾਦ ਦੇ ਵਿਰੁੱਧ ਮਹਾਂ ਸਭਾ ਵਿਚ ਮਤਾ ਪਾਸ ਕਰਵਾਇਆ ।
- ਭਾਰਤ ਨੇ ਮਿਸਰ, ਕਾਂਗੋ, ਕੋਰੀਆ ਅਤੇ ਹਿੰਦ-ਚੀਨ ਦੇ ਦੇਸ਼ਾਂ ਵਿਚ ਹੋਏ ਯੁੱਧਾਂ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਯਤਨਾਂ ਵਿਚ ਸਹਿਯੋਗ ਦਿੱਤਾ ।
- ਨਸਲੀ ਵਿਤਕਰੇ ਅਤੇ ਰੰਗ-ਭੇਦ ਦੇ ਸੰਬੰਧ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਦੱਖਣੀ ਅਫਰੀਕਾ ਦੇ ਵਿਰੁੱਧ ਆਵਾਜ਼ ਉਠਾਈ ਅਤੇ ਉਸ ਦੇ ਵਿਰੁੱਧ ਆਰਥਿਕ ਪਾਬੰਦੀਆਂ ਵਿਚ ਹਿੱਸਾ ਲਿਆ ।
- ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮਾਧਿਅਮ ਰਾਹੀਂ ਹਰੇਕ ਉਸ ਦੇਸ਼ ਦੇ ਵਿਰੁੱਧ ਆਵਾਜ਼ ਉਠਾਈ ਜਿਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਯਤਨ ਕੀਤਾ ।
- ਵਿਸ਼ਵ ਵਿਚ ਅੱਤਵਾਦ ਦੇ ਖ਼ਾਤਮੇ ਦੀ ਪ੍ਰਕਿਰਿਆ ਵਿਚ ਭਾਰਤ ਸੰਯੁਕਤ ਰਾਸ਼ਟਰ ਨਾਲ ਹੈ।
ਪ੍ਰਸ਼ਨ 5.
ਭਾਰਤ ਤੇ ਸੰਯੁਕਤ ਰਾਜ ਅਮਰੀਕਾ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਦਾ ਸੰਯੁਕਤ ਰਾਜ ਦੇ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਵਿਚ ਪੂਰਨ ਵਿਸ਼ਵਾਸ ਹੈ । ਅਸੀਂ ਸੰਯੁਕਤ ਰਾਜ ਦੇ ਹਰੇਕ ਅੰਗ ਅਤੇ ਵਿਸ਼ੇਸ਼ ਏਜੰਸੀਆਂ ਦੇ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਭਾਰਤ ਸੰਯੁਕਤ ਰਾਜ ਨੂੰ ਵਿਸ਼ਵ ਸ਼ਾਂਤੀ ਦਾ ਰਾਖਾ ਮੰਨਦਾ ਹੈ । ਇਸ ਲਈ ਭਾਰਤ ਨੇ ਸੰਯੁਕਤ ਰਾਜ ਦੀ ਆਰਥਿਕ ਅਤੇ ਸੈਨਿਕ ਸਹਾਇਤਾ ਹਰ ਸੰਭਵ ਢੰਗ ਨਾਲ ਕੀਤੀ ਹੈ । ਭਾਰਤ ਨੇ ਹਮੇਸ਼ਾਂ ਸੰਯੁਕਤ ਰਾਜ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਉਹ ਰਾਜਨੀਤਿਕ ਮਾਮਲਿਆਂ ਤਕ ਹੀ ਆਪਣੇ ਆਪ ਨੂੰ ਸੀਮਿਤ ਨਾ ਕਰੇ, ਸਗੋਂ ਮਨੁੱਖ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਮੱਸਿਆਵਾਂ ਨੂੰ ਸੁਲਝਾਉਣ ਦਾ ਵੀ ਯਤਨ ਕਰੇ । ਅਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਭਾਰਤ ਨੇ ਸੰਯੁਕਤ ਰਾਜ ਨੂੰ ਆਰਥਿਕ ਸਹਾਇਤਾ ਅਤੇ ਪੂਰਾ ਸਹਿਯੋਗ ਦਿੱਤਾ ਹੈ । 22 ਦਸੰਬਰ, 1994 ਨੂੰ ਭਾਰਤੀ ਸੰਸਦ ਦੇ ਦੋਹਾਂ ਸਦਨਾਂ ਨੇ ਇਕ ਮਤਾ ਪਾਸ ਕਰਕੇ ਸੰਯੁਕਤ ਰਾਜ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ।
ਪ੍ਰਸ਼ਨ 6.
ਭਾਰਤ-ਪਾਕ ਸੰਬੰਧ ਅਤੇ ਇਨ੍ਹਾਂ ਵਿਚ ਤਨਾਅ ਦਾ ਮੁੱਖ ਕਾਰਨ, ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤ-ਪਾਕ ਸੰਬੰਧ ਸ਼ੁਰੂ ਤੋਂ ਹੀ ਤਨਾਅ ਭਰੇ ਅਤੇ ਦੁਸ਼ਮਣੀ ਭਰੇ ਰਹੇ ਹਨ । ਇਨ੍ਹਾਂ ਵਿਚਾਲੇ ਤਣਾਓ ਦਾ ਮੁੱਖ ਕਾਰਨ ਕਸ਼ਮੀਰ ਸਮੱਸਿਆ ਹੈ । ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ । ਪਰ ਪਾਕਿਸਤਾਨ ਇਸ ਦੇਸ਼ ਤੇ ਆਪਣਾ ਦਾਅਵਾ ਜਤਾਉਂਦਾ ਰਹਿੰਦਾ ਹੈ । 1999 ਵਿਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਕਾਰਗਿਲ ਯੁੱਧ ਕਾਰਨ ਤਣਾਓ ਹੋਰ ਜ਼ਿਆਦਾ ਵੱਧ ਗਿਆ । ਇਸਦੇ ਇਲਾਵਾ ਪਾਕਿਸਤਾਨ ਸੀਮਾ ਪਾਰ ਤੋਂ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇ ਰਿਹਾ ਹੈ । ਇਹ ਇਕ ਚੰਗੇ ਗੁਆਂਢੀ ਦੇ ਲੱਛਣ ਨਹੀਂ ਹਨ । ਭਾਰਤ ਅੱਜ ਵੀ ਪਾਕਿਸਤਾਨ ਨਾਲ ਮਿੱਤਰਤਾ ਭਰੇ ਸੰਬੰਧ ਕਾਇਮ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਯਤਨ ਵੀ ਕਰ ਰਿਹਾ ਹੈ ਪਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਪਾਕਿਸਤਾਨ ਸੀਮਾ ਪਾਰ ਤੋਂ ਅੱਤਵਾਦ ਨੂੰ ਖ਼ਤਮ ਕਰੇ ਅਤੇ ਯੁੱਧ ਵਿਰਾਮ ਦੀਆਂ ਸ਼ਰਤਾਂ ਦਾ ਪਾਲਨ ਕਰੋ ।
PSEB 10th Class Social Science Guide ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਓ ਦਾ ਇਕ ਕਾਰਨ ਦੱਸੋ ।
ਉੱਤਰ-
ਪਾਕਿਸਤਾਨ ਕਸ਼ਮੀਰ ਉੱਤੇ ਆਪਣਾ ਦਾਅਵਾ ਜਤਾਉਂਦਾ ਰਹਿੰਦਾ ਹੈ, ਜਦ ਕਿ ਕਸ਼ਮੀਰ ਭਾਰਤ ਦਾ ਇਕ ਅਟੁੱਟ ਅੰਗ ਹੈ.।
ਪ੍ਰਸ਼ਨ 2.
ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੇ ਸੰਸਥਾਪਕ ਕੌਣ ਸਨ ?
ਉੱਤਰ-
ਪੰਡਿਤ ਜਵਾਹਰ ਲਾਲ ਨਹਿਰੂ ।
ਪ੍ਰਸ਼ਨ 3.
ਭਾਰਤ ਦੀ ਵਿਦੇਸ਼ ਨੀਤੀ ਦਾ ਇਕ ਮੂਲ ਸਿਧਾਂਤ ਦੱਸੋ।
ਉੱਤਰ-
ਗੁੱਟ ਨਿਰਪੇਖਤਾ ।
ਪ੍ਰਸ਼ਨ 4.
ਪੰਚਸ਼ੀਲ ਦੇ ਸਿਧਾਂਤਾਂ ਨੂੰ ਕਦੋਂ ਅਪਣਾਇਆ ਗਿਆ ?
ਉੱਤਰ-
29 ਅਪਰੈਲ, 1954 ਨੂੰ ।
ਪ੍ਰਸ਼ਨ 5.
ਪੰਚਸ਼ੀਲ ਦਾ ਸਮਝੌਤਾ ਕਿਹੜੇ ਦੋ ਨੇਤਾਵਾਂ ਵਿਚਾਲੇ ਹੋਇਆ ? ..
ਉੱਤਰ-
ਪੰਚਸ਼ੀਲ ਦਾ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ-ਏਨ-ਲਾਈ ਵਿਚਾਲੇ ਹੋਇਆ ।
ਪ੍ਰਸ਼ਨ 6.
ਪੰਚਸ਼ੀਲ ਦੇ ਸਿਧਾਂਤਾਂ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿਚ ਮਾਨਤਾ ਕਦੋਂ ਦਿੱਤੀ ਗਈ ?
ਉੱਤਰ-
14 ਦਸੰਬਰ, 1959 ਨੂੰ ।
ਪ੍ਰਸ਼ਨ 7.
ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿਚ ਪੰਚਸ਼ੀਲ ਦੇ ਸਿਧਾਂਤਾਂ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਕਿੰਨੀ ਸੀ ?
ਉੱਤਰ-
82.
ਪ੍ਰਸ਼ਨ 8.
ਸਾਰਕ ਦੀ ਸਥਾਪਨਾ ਕਦੋਂ ਹੋਈ ?
ਉੱਤਰ-
7 ਦਸੰਬਰ, 1985 ਨੂੰ ।
ਪ੍ਰਸ਼ਨ 9.
‘ਸਾਰਕ’ ਦਾ ਪੂਰਾ ਨਾਂ ਕੀ ਹੈ ?
ਉੱਤਰ-
ਸਾਰਕ ਦਾ ਪੂਰਾ ਨਾਂ ਹੈ-ਦੱਖਣੀ-ਏਸ਼ੀਆ ਖੇਤਰੀ ਸਹਿਯੋਗ ਸੰਗਠਨ ।
ਪ੍ਰਸ਼ਨ 10.
ਭਾਰਤ ਨੇ ਪੋਖਰਨ (ਰਾਜਸਥਾਨ) ਵਿਚ ਪਰਮਾਣੂ ਧਮਾਕਾ ਪ੍ਰਯੋਗ ਕਦੋਂ ਕੀਤਾ ?
ਉੱਤਰ-
1974 ਵਿਚ ।
ਪ੍ਰਸ਼ਨ 11.
ਭਾਰਤ ਨੇ ਰਾਸ਼ਟਰ ਮੰਡਲ ਦੀ ਮੈਂਬਰੀ ਕਦੋਂ ਹਿਣ ਕੀਤੀ ਸੀ ?
ਉੱਤਰ-
17 ਮਈ, 1945 ਨੂੰ ।
ਪ੍ਰਸ਼ਨ 12.
ਅੱਜ-ਕਲ੍ਹ ਰਾਸ਼ਟਰ ਮੰਡਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
52.
ਪ੍ਰਸ਼ਨ 13.
ਭਾਰਤ ਦੇ ਦੋ ਗੁਆਂਢੀ ਦੇਸ਼ਾਂ ਦੇ ਨਾਂ ਦੱਸੋ, ਜਿਹੜੇ ਪਰਮਾਣੂ ਸ਼ਕਤੀ ਸੰਪੰਨ ਹਨ ?
ਉੱਤਰ-
ਚੀਨ ਅਤੇ ਪਾਕਿਸਤਾਨ ।
ਪ੍ਰਸ਼ਨ 14.
ਭਾਰਤ ਦੀ ਸੁਤੰਤਰਤਾ ਸਮੇਂ ਵਿਸ਼ਵ ਕਿ ਦੋ ਸ਼ਕਤੀ ਗੁੱਟਾਂ ਵਿਚ ਵੰਡਿਆ ਹੋਇਆ ਸੀ ?
ਉੱਤਰ-
ਭਾਰਤ ਦੀ ਸੁਤੰਤਰਤਾ ਸਮੇਂ ਵਿਸ਼ਵ ਐਂਗਲੋ ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿਚ ਵੰਡਿਆ ਹੋਇਆ ਸੀ ।
ਪ੍ਰਸ਼ਨ 15.
ਦੂਜਾ ਵਿਸ਼ਵ ਯੁੱਧ ਕਦੋਂ ਤੋਂ ਕਦੋਂ ਤਕ ਚੱਲਿਆ ?
ਉੱਤਰ-
ਦੂਜਾ ਵਿਸ਼ਵ ਯੁੱਧ 1939 ਤੋਂ 1945 ਤਕ ਚੱਲਿਆ ।
ਪ੍ਰਸ਼ਨ 16.
ਸੰਯੁਕਤ ਰਾਸ਼ਟਰ ਦਾ ਚਾਰਟਰ ਕਦੋਂ ਅਤੇ ਕਿੱਥੇ ਸਵੀਕਾਰ ਕੀਤਾ ਗਿਆ ?
ਉੱਤਰ-
ਸੰਯੁਕਤ ਰਾਸ਼ਟਰ ਦਾ ਚਾਰਟਰ ਸਾਨਫਰਾਂਸਿਸਕੋ ਵਿਚ 26 ਜੂਨ, 1945 ਨੂੰ ਸਵੀਕਾਰ ਕੀਤਾ ਗਿਆ ।
ਪ੍ਰਸ਼ਨ 17.
ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ?
ਉੱਤਰ-
24 ਅਕਤੂਬਰ, 1945 ਨੂੰ ।
ਪ੍ਰਸ਼ਨ 18.
ਸੰਯੁਕਤ ਰਾਸ਼ਟਰ ਦੇ ਚਾਰਟਰ ਨੂੰ ਕਿੰਨੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਵੀਕਾਰ ਕੀਤਾ ?
ਜਾਂ
ਸਥਾਪਨਾ ਦੇ ਸਮੇਂ ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਸਨ ?
ਉੱਤਰ-
51.
ਪ੍ਰਸ਼ਨ 19.
ਅੱਜ (2021 ਤਕ) ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੀ ਲਗਪਗ ਗਿਣਤੀ ਕਿੰਨੀ ਹੈ ?
ਉੱਤਰ-
195.
ਪ੍ਰਸ਼ਨ 20.
ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰਾਂ (5) ਨੂੰ ਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ?
ਉੱਤਰ-
ਵੀਟੋ ।
ਪ੍ਰਸ਼ਨ 21.
ਅੰਤਰ-ਰਾਸ਼ਟਰੀ ਅਦਾਲਤ ਵਿਚ ਕੁੱਲ ਕਿੰਨੇ ਜੱਜ ਹੁੰਦੇ ਹਨ ?
ਉੱਤਰ-
15.
ਪ੍ਰਸ਼ਨ 22.
ਸੰਯੁਕਤ ਰਾਸ਼ਟਰ ਦੇ ਸਕੱਤਰੇਤ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਮੁੱਖ ਸਕੱਤਰ ।
ਪ੍ਰਸ਼ਨ 23.
ਭਾਰਤ ਨੇ ਮਹਾਂਸਭਾ ਵਿਚ ਦੱਖਣੀ ਅਫ਼ਰੀਕਾ ਦੁਆਰਾ ਨਸਲੀ ਭੇਦਭਾਵ ਦਾ ਤਿਆਗ ਕਰਨ ਸੰਬੰਧੀ ਪ੍ਰਸਤਾਵ ਕਦੋਂ ਪੇਸ਼ ਕੀਤਾ ?
ਉੱਤਰ-
1962 ਵਿਚ ।
ਪ੍ਰਸ਼ਨ 24.
ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੇ ਮਨੁੱਖੀ ਅਧਿਕਾਰਾਂ ਦੀ ਸਰਵ-ਵਿਆਪੀ ਘੋਸ਼ਣਾ ਕਦੋਂ ਕੀਤੀ ?
ਉੱਤਰ-
10 ਦਸੰਬਰ, 1948 ਨੂੰ ।
ਪ੍ਰਸ਼ਨ 25.
ਭਾਰਤ ਦੀ ਸ੍ਰੀਮਤੀ ਵਿਜੈ ਲਕਸ਼ਮੀ ਪੰਡਿਤ ਸੰਯੁਕਤ ਰਾਸ਼ਟਰ ਦੀ ਸਭਾ ਵਿਚ ਪਹਿਲੀ ਮਹਿਲਾ ਪ੍ਰਧਾਨ ਕਦੋਂ .. ਚੁਣੀ ਗਈ ?
ਉੱਤਰ-
1954 ਵਿਚ ।
ਪ੍ਰਸ਼ਨ 26.
ਬੰਗਲਾ ਦੇਸ਼ ਕਦੋਂ ਅਤੇ ਕਿਹੜੇ ਯੁੱਧ ਦੇ ਸਿੱਟੇ ਵਜੋਂ ਬਣਿਆ ?
ਉੱਤਰ-
ਬੰਗਲਾ ਦੇਸ਼ 1971 ਵਿਚ ਭਾਰਤ-ਪਾਕਿ ਯੁੱਧ ਦੇ ਸਿੱਟੇ ਵਜੋਂ ਬਣਿਆ ।
ਪ੍ਰਸ਼ਨ 27.
ਭਾਰਤ ਨੇ ਕਿਸ ਪਰਮਾਣੂ ਸੰਧੀ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ?
ਉੱਤਰ-
ਪਰਮਾਣੂ ਅਪ੍ਰਸਾਰ ਸੰਧੀ ‘ਤੇ ।
ਪ੍ਰਸ਼ਨ 28.
ਚੀਨ ਵਿਚ ਸਾਮਵਾਦੀ ਸ਼ਾਸਨ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1949 ਵਿਚ ।
ਪ੍ਰਸ਼ਨ 29.
ਭਾਰਤ-ਚੀਨ ਯੁੱਧ ਕਦੋਂ ਹੋਇਆ ?
ਉੱਤਰ-
1962 ਵਿਚ ।
ਪ੍ਰਸ਼ਨ 30.
ਨਹਿਰੂ-ਲਿਆਕਤ ਅਲੀ ਸਮਝੌਤਾ ਕਦੋਂ ਹੋਇਆ ?
ਉੱਤਰ-
1960 ਵਿਚ ।
ਪ੍ਰਸ਼ਨ 31.
ਗੁੱਟ-ਨਿਰਲੇਪ ਲਹਿਰ ਦੇ ਸੰਸਥਾਪਕ ਦੇਸ਼ਾਂ ਦੇ ਨਾਮ ਦੱਸੋ ।
ਉੱਤਰ-
ਗੁੱਟ-ਨਿਰਲੇਪ ਲਹਿਰ ਦੇ ਸੰਸਥਾਪਕ ਦੇਸ਼ ਹਨ-ਭਾਰਤ, ਯੂਗੋਸਲਾਵੀਆ ਅਤੇ ਮਿਸਰ ।
ਪ੍ਰਸ਼ਨ 32.
ਸੁਰੱਖਿਆ ਪਰਿਸ਼ਦ ਦਾ ਕੋਈ ਇਕ ਮਹੱਤਵਪੂਰਨ ਕੰਮ ਦੱਸੋ ।
ਉੱਤਰ-
ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਵਿਚ ਸਹਿਯੋਗ ਦੇਣਾ ।
ਪ੍ਰਸ਼ਨ 33.
ਮਨੁੱਖੀ ਅਧਿਕਾਰਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮਨੁੱਖੀ ਸਮਾਜਿਕ ਪਸਾਰੇ ਵਿਚ ਸ਼ਾਮਲ ਅਧਿਕਾਰਾਂ ਨੂੰ ਮਨੁੱਖੀ ਅਧਿਕਾਰ ਆਖਦੇ ਹਨ ।
ਪ੍ਰਸ਼ਨ 34.
ਨਿਸ਼ਸਤਰੀਕਰਨ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖੀ ਜਾਤੀ ਨੂੰ ਤਬਾਹੀ ਤੋਂ ਬਚਾਉਣ ਲਈ ।
ਪ੍ਰਸ਼ਨ 35.
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰ ਦੇਸ਼ਾਂ ਦੇ ਨਾਂ ਹਨ-ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ।
II. ਖਾਲੀ ਥਾਂਵਾਂ ਭਰੋ-
1. ਸੁਰੱਖਿਆ ਪਰਿਸ਼ਦ ਦੇ ਪੱਕੇ ਮੈਂਬਰਾਂ ਦੀ ਸੰਖਿਆ …………………….. ਹੈ ।
ਉੱਤਰ-
5
2. ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਦੀ ਸੰਖਿਆ …………………….. ਹੈ ।
ਉੱਤਰ-
10
3. ਸੰਯੁਕਤ ਰਾਸ਼ਟਰ ਸੰਘ ਦਾ ਜਨਮ …………………………… ਨੂੰ ਹੋਇਆ ।
ਉੱਤਰ-
24 ਅਕਤੂਬਰ, 1945
4. ਸੰਯੁਕਤ ਰਾਸ਼ਟਰ ਦੇ ਮੁੱਢਲੇ ਮੈਂਬਰਾਂ ਦੀ ਸੰਖਿਆ ………………………. ਸੀ ।
ਉੱਤਰ-
51
5. ਭਾਰਤ ਦੀ ਮੌਜੂਦਾ ਵਿਦੇਸ਼ ਨੀਤੀ ਦੇ ਸੰਸਥਾਪਕ ………………………. ਸਨ ।
ਉੱਤਰ-
ਪੰ: ਜਵਾਹਰ ਲਾਲ ਨਹਿਰੂ
6. ਅੱਜ (2021 ਤਕ) ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੀ ਸੰਖਿਆ ……………………. ਹੈ ।
ਉੱਤਰ-
195
7. ਸੰਯੁਕਤ ਰਾਸ਼ਟਰ ਵਿਚ ਵੀਟੋ ਦਾ ਅਧਿਕਾਰ ਸੰਸਥਾ ਦੇ …………………….. ਮੈਂਬਰਾਂ ਨੂੰ ਪ੍ਰਾਪਤ ਹੈ ।
ਉੱਤਰ-
ਸਥਾਈ
8. ਭਾਰਤ-ਚੀਨ ਯੁੱਧ ………………………. ਵਿਚ ਹੋਇਆ ।
ਉੱਤਰ-
1962
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਸਿਧਾਂਤ ਭਾਰਤ ਦੀ ਵਿਦੇਸ਼ ਨੀਤੀ ਦਾ ਨਹੀਂ ਹੈ ?
(A) ਪਰਮਾਣੂ ਹਥਿਆਰਾਂ ਵਿਚ ਵਾਧਾ
(B) ਸੰਯੁਕਤ ਰਾਸ਼ਟਰ ਵਿਚ ਪੂਰਨ ਵਿਸ਼ਵਾਸ
(C) ਪੰਚਸ਼ੀਲ ਦੇ ਸਿਧਾਂਤਾਂ ਵਿਚ ਵਿਸ਼ਵਾਸ
(D) ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਦਾ ਵਿਰੋਧ ।
ਉੱਤਰ-
(A) ਪਰਮਾਣੂ ਹਥਿਆਰਾਂ ਵਿਚ ਵਾਧਾ
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਨਹੀਂ ਹੈ ?
(A) ਰੂਸ
(B) ਚੀਨ
(C) ਭਾਰਤ
(D) ਸੰਯੁਕਤ ਰਾਜ ਅਮਰੀਕਾ ।
ਉੱਤਰ-
(C) ਭਾਰਤ
ਪ੍ਰਸ਼ਨ 3.
ਬੰਗਲਾ ਦੇਸ਼ ਦੀ ਸਥਾਪਨਾ ਕਦੋਂ ਹੋਈ ?
(A) 1969
(B) 1971
(C) 1973
(D) 1975.
ਉੱਤਰ-
(B) 1971
ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜਾ ਦੇਸ਼ ਪਰਮਾਣੂ ਸ਼ਕਤੀ ਹੈ ?
(A) ਭਾਰਤ
(B) ਚੀਨ
(C) ਪਾਕਿਸਤਾਨ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।
ਪ੍ਰਸ਼ਨ 5.
ਅੰਤਰ-ਰਾਸ਼ਟਰੀ ਅਦਾਲਤ ਵਿਚ ਕੁੱਲ ਜੱਜ ਹਨ-
(A) 15
(B) 10
(C) 11
(D) 25.
ਉੱਤਰ-
(A) 15
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਛੇ ਸਥਾਈ ਮੈਂਬਰ ਦੇਸ਼ ਹਨ ।
2. ਭਾਰਤ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਹੈ ।
3. 26 ਜਨਵਰੀ, 1950 ਨੂੰ ਪੰਚਸ਼ੀਲ ਦੇ ਸਿਧਾਂਤਾਂ ਨੂੰ ਅਪਣਾਇਆ ਗਿਆ ।
4. ਭਾਰਤ ਨੇ ਰਾਸ਼ਟਰ ਮੰਡਲ ਦੀ ਮੈਂਬਰੀ 17 ਮਈ, 1945 ਨੂੰ ਗ੍ਰਹਿਣ ਕੀਤੀ ।
5. ਭਾਰਤ ਗੁਆਂਢੀ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਬਣਾਉਣ ਵਿਚ ਵਿਸ਼ਵਾਸ ਰੱਖਦਾ ਹੈ ।
ਉੱਤਰ-
1. ×
2. ×
3. ×
4. √
5. √
V. ਸਹੀ-ਮਿਲਾਨ ਕਰੋ-
1. ਗੁੱਟ-ਨਿਰਲੇਪਤਾ | ਭਾਰਤ, ਯੂਗੋਸਲਾਵੀਆ ਅਤੇ ਮਿਸਰ |
2. ਮਹਾਂ-ਸਚਿਵ | ਚੀਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ |
3. ਗੁੱਟ-ਨਿਰਲੇਪ ਅੰਦੋਲਨ ਦੇ ਸੰਸਥਾਪਕ ਰਾਸ਼ਟਰ | ਭਾਰਤ ਦੀ ਵਿਦੇਸ਼ ਨੀਤੀ ਦਾ ਮੂਲ ਸਿਧਾਂਤ |
4. ਭਾਰਤ ਦੇ ਗੁਆਂਢੀ ਰਾਸ਼ਟਰ | ਸੰਯੁਕਤ ਰਾਸ਼ਟਰ ਦੇ ਸਕੱਤਰੇਤ ਦਾ ਪ੍ਰਧਾਨ । |
ਉੱਤਰ-
1. ਗੁੱਟ-ਨਿਰਲੇਪਤਾ | ਭਾਰਤ ਦੀ ਵਿਦੇਸ਼ ਨੀਤੀ ਦਾ ਮੂਲ ਸਿਧਾਂਤ |
2. ਮਹਾਂ-ਸਚਿਵ | ਸੰਯੁਕਤ ਰਾਸ਼ਟਰ ਦੇ ਸਕੱਤਰੇਤ ਦਾ ਪ੍ਰਧਾਨ |
3. ਗੁੱਟ-ਨਿਰਲੇਪ ਅੰਦੋਲਨ ਦੇ ਸੰਸਥਾਪਕ ਰਾਸ਼ਟਰ | ਭਾਰਤ, ਯੂਗੋਸਲਾਵੀਆ ਅਤੇ ਮਿਸਰ |
4. ਭਾਰਤ ਦੇ ਗੁਆਂਢੀ ਰਾਸ਼ਟਰ | ਚੀਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਹੁਣ ਭਾਰਤ ਨੂੰ ਸੁਰੱਖਿਆ ਦੀ ਵਧੇਰੇ ਲੋੜ ਕਿਉਂ ਹੈ ? ਦੋ ਤਰਕ ਦਿਓ ।
ਉੱਤਰ-
ਪ੍ਰਾਚੀਨ ਸਮੇਂ ਵਿਚ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਅੱਜ ਦੇ ਮੁਕਾਬਲੇ ਆਸਾਨ ਸੀ । ਉੱਤਰ ਵਿਚ ਸਥਿਤ ਹਿਮਾਲਾ ਪਰਬਤ ਇਕ ਦੀਵਾਰ ਦਾ ਕੰਮ ਕਰਦਾ ਸੀ । ਦੱਖਣ ਵਿਚ ਸਮੁੰਦਰ ਭਾਰਤ ਦੀ ਰਾਖੀ ਕਰਦਾ ਸੀ । ਪਰ ਹੁਣ ਨਾ ਤਾਂ ਉੱਚੇ ਪਰਬਤ ਅਤੇ ਨਾ ਹੀ ਵਿਸ਼ਾਲ ਸਮੁੰਦਰ ਦੇਸ਼ ਦੀ ਸੁਰੱਖਿਆ ਵਿਚ ਕੋਈ ਯੋਗਦਾਨ ਦੇ ਸਕਦੇ ਹਨ । ਅੱਜ ਵਿਗਿਆਨ ਦੀ ਤਰੱਕੀ ਦੇ ਕਾਰਨ ਪਹਾੜ ਅਤੇ ਸਮੁੰਦਰ ਰੁਕਾਵਟ ਨਹੀਂ ਰਹੇ । ਇਸ ਲਈ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਜ਼ਰੂਰੀ ਹੋ ਗਈ ਹੈ । ਦੂਸਰਾ ਕੁੱਝ ਗੁਆਂਢੀ ਦੇਸ਼ਾਂ ਨਾਲ ਸਾਡੇ ਸੰਬੰਧ ਠੀਕ ਨਹੀਂ ਹਨ । ਉਨ੍ਹਾਂ ਤੋਂ ਅਸੀਂ ਆਪਣੀ ਸੁਰੱਖਿਆ ਕਰਨੀ ਹੈ । ਇਸ ਲਈ ਭਾਰਤ ਨੂੰ ਸੁਰੱਖਿਆ ਦੀ ਵਧੇਰੇ ਲੋੜ ਹੈ ।
ਪ੍ਰਸ਼ਨ 2.
ਸੰਯੁਕਤ ਰਾਸ਼ਟਰ ਦੇ ਕੋਈ ਚਾਰ ਮਹੱਤਵਪੂਰਨ ਅੰਗਾਂ ਦੇ ਨਾਂ ਲਿਖੋ । ਹਰੇਕ ਅੰਗ ਦਾ ਇਕ ਮਹੱਤਵਪੂਰਨ ਕੰਮ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਦੇ ਚਾਰ ਮਹੱਤਵਪੂਰਨ ਅੰਗ ਹਨ-ਮਹਾਂ ਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਤੇ ਸਮਾਜਿਕ ਪਰਿਸ਼ਦ ਅਤੇ ਅੰਤਰ-ਰਾਸ਼ਟਰੀ ਅਦਾਲਤ ।
ਕੰਮ-
- ਮਹਾਂਸਭਾ ਜਾਂ ਸਾਧਾਰਨ ਸਭਾ ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਦੀ ਚੋਣ ਕਰਦੀ ਹੈ ।
- ਸੁਰੱਖਿਆ ਪਰਿਸ਼ਦ ਅੰਤਰ-ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਪ੍ਰਬੰਧ ਕਰਦੀ ਹੈ ।
- ਆਰਥਿਕ ਤੇ ਸਮਾਜਿਕ ਪਰਿਸ਼ਦ ਮਨੁੱਖ ਜਾਤੀ ਦੀ ਆਰਥਿਕ ਹਾਲਤ ਸੁਧਾਰਨ ਦਾ ਯਤਨ ਕਰਦੀ ਹੈ ।
- ਅੰਤਰ-ਰਾਸ਼ਟਰੀ ਅਦਾਲਤ ਮੈਂਬਰ ਰਾਸ਼ਟਰਾਂ ਵਿਚਕਾਰ ਝਗੜਿਆਂ ਉੱਤੇ ਵਿਚਾਰ ਕਰਦੀ ਹੈ ।
ਪ੍ਰਸ਼ਨ 3.
ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਸੁਧਾਰ ਦੇ ਕੁੱਝ ਉਪਾਅ ਦੱਸੋ । ਉੱਤਰ-ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਦੋਹਾਂ ਦੇਸ਼ਾਂ ਦੇ ਸਾਧਾਰਨ ਹਿੱਤਾਂ ਨੂੰ ਬੜ੍ਹਾਵਾ ਦੇ ਕੇ ਨਿਸਚਿਤ ਤੌਰ ‘ਤੇ ਸੁਧਾਰ ਲਿਆਂਦਾ ਜਾ ਸਕਦਾ ਹੈ । ਇਸ ਦੇ ਲਈ ਹੇਠਾਂ ਲਿਖੇ ਕਦਮ ਪੁੱਟਣੇ ਹੋਣਗੇ-
- ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ ।
- ਦੋਹਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਅਤੇ ਵਿੱਦਿਅਕ ਆਦਾਨ-ਪ੍ਰਦਾਨ ਕੀਤਾ ਜਾਵੇ ।
- ਦੋਹਾਂ ਦੇਸ਼ਾਂ ਵਿਚਕਾਰ ਖੇਡ-ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ ।
ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਉਪਾਅ ਤਦ ਹੀ ਸਫ਼ਲ ਹੋ ਸਕਦੇ ਹਨ, ਜਦੋਂ ਪਾਕਿਸਤਾਨ ਆਤੰਕਵਾਦ ਦਾ ਪੱਲਾ ਛੱਡੇ ।
ਪ੍ਰਸ਼ਨ 4.
ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ? ਇਸ ਦੇ ਉਦੇਸ਼ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ, 1945 ਨੂੰ ਹੋਈ । ਇਸ ਦੇ ਮੁੱਢਲੇ ਮੈਂਬਰਾਂ ਦੀ ਗਿਣਤੀ 51 ਸੀ । ਪਰ ਅੱਜ ਇਨ੍ਹਾਂ ਦੀ ਗਿਣਤੀ 195 ਹੋ ਗਈ ਹੈ । ਭਾਰਤ ਇਸ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਹੈ ।
ਉਦੇਸ਼ – ਸੰਯੁਕਤ ਰਾਸ਼ਟਰ ਦਾ ਆਪਣਾ ਸੰਵਿਧਾਨ ਹੈ, ਜਿਸ ਨੂੰ ਚਾਰਟਰ ਆਖਦੇ ਹਨ । ਚਾਰਟਰ ਵਿਚ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਦਾ ਸਪੱਸ਼ਟ ਵਰਣਨ ਕੀਤਾ ਗਿਆ ਹੈ । ਇਸ ਵਿਚ ਇਸ ਗੱਲ ਦਾ ਵੀ ਵਰਣਨ ਕੀਤਾ ਗਿਆ ਹੈ ਕਿ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਕਿਸ ਤਰ੍ਹਾਂ ਕੀਤੀ ਜਾਵੇਗੀ । ਇਸ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-
- ਅੰਤਰ-ਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੀ ਸਥਾਪਨਾ ਕਰਨੀ ।
- ਸੰਬੰਧ ਬਰਾਬਰੀ ਅਤੇ ਆਪਸੀ ਸਹਿਯੋਗ ਉੱਤੇ ਆਧਾਰਿਤ ਹੋਣਗੇ ।
- ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ।
ਪ੍ਰਸ਼ਨ 5.
ILO, UNESCO, FA0 ਅਤੇ WHO ਦੇ ਪੂਰੇ ਨਾਂ ਲਿਖੋ । ਇਨ੍ਹਾਂ ਵਿਚ ਕੋਈ ਦੋ ਸੰਗਠਨਾਂ ਦੇ ਕੰਮ ਲਿਖੋ ।
ਉੱਤਰ-
ILO, UNESCO, FA0 ਅਤੇ WHO ਸੰਯੁਕਤ ਰਾਸ਼ਟਰ ਦੀਆਂ ਵਿਸ਼ੇਸ਼ ਏਜੰਸੀਆਂ ਹਨ ।
- ILO – ਇਸ ਦਾ ਪੂਰਾ ਨਾਂ ਅੰਤਰ-ਰਾਸ਼ਟਰੀ ਕਿਰਤ ਸੰਗਠਨ (International Labour Organisation) ਹੈ । ਇਸ ਦਾ ਕੰਮ ਕਿਰਤੀਆਂ ਦੀਆਂ ਕੰਮ ਦੀਆਂ ਹਾਲਤਾਂ ਵਿਚ ਸੁਧਾਰ ਕਰਨਾ ਹੈ । ਇਹ ਸੰਗਠਨ ਇਸ ਗੱਲ ਦਾ ਵੀ ਯਤਨ ਕਰਦਾ ਹੈ ਕਿ ਕਿਰਤੀਆਂ ਨੂੰ ਘੱਟ ਤੋਂ ਘੱਟ ਪ੍ਰਵਾਨਿਤ ਮਿਹਨਤਾਨਾ ਹਾਸਲ ਹੋਵੇ ।
- UNESCO – ਇਸ ਦਾ ਪੂਰਾ ਨਾਂ ਸੰਯੁਕਤ ਰਾਸ਼ਟਰ ਵਿੱਦਿਅਕ ਵਿਗਿਆਨ ਅਤੇ ਸਭਿਆਚਾਰਕ ਸੰਗਠਨ (The UN Educational, Scientific and Cultural Organisation) ਹੈ । ਇਹ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਵਿਚਕਾਰ ਵਿੱਦਿਅਕ, ਵਿਗਿਆਨਿਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਬੜ੍ਹਾਵਾ ਦਿੰਦਾ ਹੈ ।
- FA0 – ਇਸ ਦਾ ਪੂਰਾ ਨਾਂ ਖ਼ੁਰਾਕ ਤੇ ਖੇਤੀ ਸੰਗਠਨ (Food and Agricultural Organisation) ਹੈ । ਸੰਸਾਰ ਭਰ ਵਿਚ ਇਹ ਖੇਤੀ ਦੇ ਵਿਕਾਸ ਅਤੇ ਖੁਰਾਕ ਦੀ ਪੂਰਤੀ ਦੇ ਕੰਮ ਕਰਦਾ ਹੈ ।
- WHO – ਇਸ ਦਾ ਪੂਰਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation) ਹੈ । ਸੰਸਾਰ ਵਿਚ ਸਿਹਤ ਕਾਰਜ ਕਰਨਾ ਇਸ ਦਾ ਮੁੱਖ ਮੰਤਵ ਹੈ ।
ਪ੍ਰਸ਼ਨ 6.
ਹੇਠ ਲਿਖਿਆਂ ਉੱਤੇ ਸੰਖੇਪ ਨੋਟ ਲਿਖੋ-
(ਉ) ਸਾਰਕ ।
(ਅ) ਵੀਟੋ ਅਧਿਕਾਰ ।
ਉੱਤਰ-
(ੳ) ਸਾਰਕ (SAARC) – ਸਾਰਕ ਦਾ ਪੂਰਾ ਨਾਂ ਹੈ-ਦੱਖਣ ਏਸ਼ੀਆ ਅਤੇ ਖੇਤਰੀ ਸਹਿਯੋਗ ਸੰਗਠਨ । ਪੰਜਾਬੀ ਵਿਚ ਇਸ ਦਾ ਸੰਖੇਪ ਨਾਂ ਹੈ ਦਖਸ਼ੇਸ਼ । ਇਹ ਦੱਖਣ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਦਾ ਸੰਗਠਨ ਹੈ । ਇਸ ਦੇ ਮੁੱਖ ਮੈਂਬਰ ਹਨ-ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ । ਇਨ੍ਹਾਂ ਦੇਸ਼ਾਂ ਦੀਆਂ ਸੱਭਿਆਚਾਰਕ ਤੇ ਆਰਥਿਕ ਸਮੱਸਿਆਵਾਂ ਵਿਚ ਕਈ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਸਮੱਸਿਆਵਾਂ ਦੇ ਕਾਰਨ ਹੀ ਇਹ ਰਾਸ਼ਟਰ ਆਪਸ ਵਿਚ ਸੰਗਠਿਤ ਹੋਏ ਹਨ । ਉਹ ਆਪਸੀ ਸਹਿਯੋਗ ਨਾਲ ਆਪਣਾ ਵਿਕਾਸ ਕਰਨਾ ਚਾਹੁੰਦੇ ਹਨ ।
(ਅ) ਵੀਟੋ ਅਧਿਕਾਰ (Veto Power) – ਵੀਟੋ ਅਧਿਕਾਰ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ (ਸੰਯੁਕਤ ਰਾਜ ਅਮਰੀਕਾ, ਰੂਸ, ਬ੍ਰਿਟੇਨ, ਫ਼ਰਾਂਸ ਅਤੇ ਚੀਨ) ਨੂੰ ਹਾਸਲ ਹੈ । ਸੁਰੱਖਿਆ ਪਰਿਸ਼ਦ ਦੇ ਸਾਰੇ ਮਹੱਤਵਪੂਰਨ ਫ਼ੈਸਲਿਆਂ ਉੱਤੇ ਇਨ੍ਹਾਂ ਪੰਜਾਂ ਮੈਂਬਰਾਂ ਦੀ ਸਹਿਮਤੀ ਹੋਣੀ ਲਾਜ਼ਮੀ ਹੈ । ਜੇ ਇਨ੍ਹਾਂ ਵਿਚੋਂ ਇਕ ਵੀ ਮੈਂਬਰ ਕਿਸੇ ਫ਼ੈਸਲੇ ਦਾ ਵਿਰੋਧ ਕਰਦਾ ਹੈ, ਤਾਂ ਉਸ ਫ਼ੈਸਲੇ ਨੂੰ ਰੱਦ ਮੰਨਿਆ ਜਾਂਦਾ ਹੈ ।
ਪ੍ਰਸ਼ਨ 7.
ਭਾਰਤ ਦੀ ਵਿਦੇਸ਼ ਨੀਤੀ ਦੀਆਂ ਛੇ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਦੀ ਵਿਦੇਸ਼ ਨੀਤੀ ਦੀਆਂ ਹੇਠ ਲਿਖੀਆਂ ਛੇ ਵਿਸ਼ੇਸ਼ਤਾਵਾਂ ਹਨ-
- ਅੰਤਰ-ਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਯਤਨ ਕਰਨਾ ।
- ਬਸਤੀਆਂ ਦੀ ਜਨਤਾ ਦੇ ਲਈ ਆਤਮ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਨਾ ।
- ਜਾਤੀਵਾਦ ਦਾ ਵਿਰੋਧ ਕਰਨਾ ।
- ਅੰਤਰ-ਰਾਸ਼ਟਰੀ ਝਗੜਿਆਂ ਦਾ ਸ਼ਾਂਤੀਪੂਰਨ ਢੰਗ ਨਾਲ ਨਿਪਟਾਰਾ ਕਰਨਾ ।
- ਸੰਯੁਕਤ ਰਾਸ਼ਟਰ ਅਤੇ ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਨਾਲ ਸਹਿਯੋਗ ਕਰਨਾ ।
- ਗੁੱਟ-ਨਿਰਲੇਪਤਾ ਦੀ ਨੀਤੀ ਦਾ ਅਨੁਸਰਨ ਕਰਨਾ ਅਤੇ ਵਿਸ਼ਵ ਦੇ ਸੈਨਿਕ ਗੁੱਟਾਂ ਤੋਂ ਦੂਰ ਰਹਿਣਾ ।
ਪ੍ਰਸ਼ਨ 8.
ਭਾਰਤ-ਚੀਨ ਸੰਬੰਧਾਂ ਦੇ ਸਕਾਰਾਤਮਕ ਪਹਿਲੂ ਦੱਸੋ ।
ਉੱਤਰ-
- ਸੀਮਾ-ਵਿਵਾਦ ਨੂੰ ਆਪਸੀ ਗੱਲਬਾਤ ਦੁਆਰਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।
- ਇਕ ਸਮਝੌਤੇ ਦੇ ਅਨੁਸਾਰ ਦੋਵੇਂ ਦੇਸ਼ ਆਪਸ ਵਿਚ ਆਰਥਿਕ ਸਹਿਯੋਗ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਬੜਾਵਾ ਦੇਣ ਲਈ ਵਚਨਬੱਧ ਹਨ ।
- ਵਿਸ਼ਵ ਸ਼ਾਂਤੀ ਸੰਮੇਲਨਾਂ ਵਿਚ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਇਕ-ਦੂਸਰੇ ਦਾ ਭਰੋਸਾ ਜਿੱਤਣ ਦਾ ਯਤਨ ਕਰਦੇ ਰਹਿੰਦੇ ਹਨ ।