Punjab State Board PSEB 10th Class Social Science Book Solutions Economics Chapter 1 ਮੁੱਢਲੀਆਂ ਧਾਰਨਾਵਾਂ Textbook Exercise Questions and Answers.
PSEB Solutions for Class 10 Social Science Economics Chapter 1 ਮੁੱਢਲੀਆਂ ਧਾਰਨਾਵਾਂ
SST Guide for Class 10 PSEB ਮੁੱਢਲੀਆਂ ਧਾਰਨਾਵਾਂ Textbook Questions and Answers
ਅਭਿਆਸ ਦੇ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
I. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-
ਪ੍ਰਸ਼ਨ 1.
ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਡਰਨਬਰਗ ਦੇ ਅਨੁਸਾਰ, “ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਮਜ਼ਦੁਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿਚ ਅਰਜਿਤ ਸਾਧਨ ਆਮਦਨ ਹੈ। ਇਹ ਘਰੇਲੁ ਸਾਧਨਾਂ ਤੋਂ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਹੋਈ ਸ਼ੁੱਧ ਸਾਧਨ ਆਮਦਨ ਦਾ ਯੋਗ ਹੈ ।”
ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇਕ ਨਿਸਚਿਤ ਅਵਧੀ ਵਿਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ ।
ਪ੍ਰਸ਼ਨ 3.
ਉਪਭੋਗ ਤੋਂ ਕੀ ਭਾਵ ਹੈ ?
ਉੱਤਰ-
ਉਤਪਾਦਿਤ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਯੋਗ ਕਰਕੇ ਮਨੁੱਖੀ ਜ਼ਰੂਰਤਾਂ ਦੀ ਪ੍ਰਤੱਖ ਤੌਰ ‘ਤੇ ਸੰਤੁਸ਼ਟੀ ਕਰਨ ਨੂੰ ਉਪਭੋਗ ਕਹਿੰਦੇ ਹਨ ।
ਪ੍ਰਸ਼ਨ 4.
ਨਿਵੇਸ਼ ਦੀ ਪਰਿਭਾਸ਼ਾ ਦਿਓ ।
ਉੱਤਰ-
ਇਕ ਲੇਖਾ ਸਾਲ ਵਿਚ ਉਤਪਾਦਨ ਦੇ ਉਪਭੋਗ ਤੇ ਵਾਧਾ ਨਿਵੇਸ਼ ਅਖਵਾਉਂਦਾ ਹੈ ।
ਪ੍ਰਸ਼ਨ 5.
ਅੰਮ੍ਰਿਤ ਨਿਵੇਸ਼ ਦਾ ਕੀ ਅਰਥ ਹੈ ?
ਉੱਤਰ-
ਉਹ ਨਿਵੇਸ਼ ਜਿਹੜਾ ਆਮਦਨ ਅਤੇ ਲਾਭ ਦੀ ਮਾਤਰਾ ਤੇ ਨਿਰਭਰ ਕਰਦਾ ਹੈ, ਪ੍ਰੇਮ੍ਰਿਤ ਨਿਵੇਸ਼ ਕਹਾਉਂਦਾ ਹੈ ।
ਪ੍ਰਸ਼ਨ 6.
ਸੈ-ਚਲਿਤ ਨਿਵੇਸ਼ ਦਾ ਕੀ ਅਰਥ ਹੈ ? .
ਉੱਤਰ-
ਉਹ ਨਿਵੇਸ਼ ਜਿਹੜਾ ਆਮਦਨ, ਉਤਪਾਦਨ ਅਤੇ ਲਾਭ ਵਿਚ ਪਰਿਵਰਤਨਾਂ ਤੋਂ ਸੁਤੰਤਰ ਹੁੰਦਾ ਹੈ, ਉਸ ਨੂੰ ਸ਼ੈ-ਚਲਿਤ ਨਿਵੇਸ਼ ਕਿਹਾ ਜਾਂਦਾ ਹੈ ।
ਪ੍ਰਸ਼ਨ 7.
ਪੂੰਜੀ ਨਿਰਮਾਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੂੰਜੀ ਵਿਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ ।
ਪਸ਼ਨ 8.
ਛੁਪੀ ਹੋਈ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਅਦਿੱਖ ਜਾਂ ਛੁਪੀ ਹੋਈ ਬੇਰੁਜ਼ਗਾਰੀ ਤੋਂ ਭਾਵ ਕਿਸੇ ਵਿਸ਼ੇਸ਼ ਆਰਥਿਕ ਖੇਤਰ ਵਿਚ ਉਤਪਾਦਨ ਦੇ ਲਈ ਲੋੜ ਤੋਂ ਵੱਧ ਗਿਣਤੀ ਵਿਚ ਮਜ਼ਦੂਰਾਂ ਦੇ ਲੱਗੇ ਹੋਣ ਤੋਂ ਹੈ ।
ਪ੍ਰਸ਼ਨ 9.
ਪੂਰਨ ਰੁਜ਼ਗਾਰ ਦੀ ਪਰਿਭਾਸ਼ਾ ਦਿਓ ।
ਉੱਤਰ-
ਪੂਰਨ ਰੁਜ਼ਗਾਰ ਉਹ ਅਵਸਥਾ ਹੈ ਜਿਸ ਵਿਚ ਉਹ ਸਾਰੇ ਵਿਅਕਤੀ ਜੋ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਦੇ ਇੱਛੁਕ ਹਨ, ਕੰਮ ਪ੍ਰਾਪਤ ਕਰ ਲੈਂਦੇ ਹਨ ।
ਪ੍ਰਸ਼ਨ 10.
ਮੁਦਰਾ-ਸਫੀਤੀ ਤੋਂ ਕੀ ਭਾਵ ਹੈ ?
ਉੱਤਰ-
ਮੁਦਰਾ-ਸਫ਼ੀਤੀ ਦਾ ਅਰਥ ਹੈ ਕੀਮਤਾਂ ਵਿਚ ਲਗਾਤਾਰ ਵਾਧਾ ਅਤੇ ਮੁਦਰਾ ਦੇ ਮੁੱਲ ਵਿਚ ਕਮੀ ।
ਪ੍ਰਸ਼ਨ 11.
ਮੁਦਰਾ ਦੀ ਪੂਰਤੀ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਨਿਸਚਿਤ ਸਮੇਂ ਵਿਚ ਮੁਦਰਾ ਦੀ ਕੁੱਲ ਕਿੰਨੀ ਮਾਤਰਾ ਉਪਲੱਬਧ ਹੁੰਦੀ ਹੈ ਉਸ ਨੂੰ ਮੁਦਰਾ ਦੀ ਪੂਰਤੀ ਕਿਹਾ ਜਾਂਦਾ ਹੈ ।
ਪ੍ਰਸ਼ਨ 12.
ਘਾਟੇ ਦੀ ਵਿੱਤ ਵਿਵਸਥਾ ਤੋਂ ਕੀ ਭਾਵ ਹੈ ?
ਉੱਤਰ-
ਆਮਦਨ ਤੋਂ ਖ਼ਰਚ ਵੱਧ ਹੋਣ ਤੇ ਘਾਟੇ ਦੀ ਪੂਰਤੀ ਲਈ ਮੁਦਰਾ ਦਾ ਜਾਰੀ ਕਰਨਾ ਹੀ ਘਾਟੇ ਦੀ ਵਿੱਤ ਵਿਵਸਥਾ ਜਾਂ ਘਾਟੇ ਦਾ ਬਜਟ ਅਖਵਾਉਂਦਾ ਹੈ ।
ਪ੍ਰਸ਼ਨ 13.
ਭਾਰਤ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਕਿਹੜੇ ਲੋਕਾਂ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਜਿਹੜੇ ਸ਼ਹਿਰੀ ਲੋਕਾਂ ਨੂੰ ਪ੍ਰਤੀ ਦਿਨ 2000 ਕੈਲੋਰੀ ਵਾਲਾ ਭੋਜਨ ਅਤੇ ਜਿਹੜੇ ਦਿਹਾਤੀ ਲੋਕਾਂ ਨੂੰ ਪ੍ਰਤੀਦਿਨ 2400 ਕੈਲੋਰੀ ਵਾਲਾ ਭੋਜਨ ਪ੍ਰਾਪਤ ਨਹੀਂ ਹੁੰਦਾ ਉਹ ਗ਼ਰੀਬੀ ਰੇਖਾ ਤੋਂ ਹੇਠਾਂ ਹਨ । ਇੰਨੀਆਂ ਕੈਲੋਰੀਆਂ ਦਾ ਭੋਜਨ ਪ੍ਰਾਪਤ ਕਰਨ ਲਈ 2013-14 ਦੀਆਂ ਕੀਮਤਾਂ ਦੇ ਆਧਾਰ ‘ਤੇ ਪ੍ਰਤੀ ਵਿਅਕਤੀ ਮਾਸਿਕ ਆਮਦਨ ਪਿੰਡ ਵਿਚ 972 ਅਤੇ ਸ਼ਹਿਰ ਵਿਚ ਤੋਂ 1407 ਹੋਣੀ ਚਾਹੀਦੀ ਹੈ ।
ਪ੍ਰਸ਼ਨ 14.
ਵਿਦੇਸ਼ੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ-
ਵਿਦੇਸ਼ੀ ਸਹਾਇਤਾ ਤੋਂ ਭਾਵ ਹੈ ਕਿਸੇ ਦੇਸ਼ ਵਿਚ ਵਿਦੇਸ਼ੀ ਸਰਕਾਰ ਨਿੱਜੀ ਵਿਅਕਤੀਆਂ, ਪੇਸ਼ਾਵਰ ਸੰਗਠਨਾਂ, ਵਿਦੇਸ਼ੀ ਬੈਂਕਾਂ, ਅੰਤਰ-ਰਾਸ਼ਟਰੀ ਸੰਸਥਾਵਾਂ ਦੁਆਰਾ ਪੂੰਜੀ ਦੇ ਨਿਵੇਸ਼, ਕਰਜ਼ਿਆਂ ਅਤੇ ਅਨੁਦਾਨਾਂ ਤੋਂ ਹੈ ।
ਪ੍ਰਸ਼ਨ 15.
ਭੁਗਤਾਨ ਸੰਤੁਲਨ ਦੀ ਪਰਿਭਾਸ਼ਾ ਦਿਓ ।
ਉੱਤਰ-
ਇਕ ਦੇਸ਼ ਦੀ ਦੁਨੀਆਂ ਦੇ ਦੂਜੇ ਦੇਸ਼ਾਂ ਨਾਲ ਇਕ ਸਾਲ ਵਿਚ ਜੋ ਲੈਣਦਾਰੀ ਹੁੰਦੀ ਹੈ ਅਤੇ ਜੋ ਦੇਣਦਾਰੀ ਹੁੰਦੀ ਹੈ ਉਸਦੇ ਲੇਖੇ ਨੂੰ ਭੁਗਤਾਨ ਸੰਤੁਲਨ ਕਿਹਾ ਜਾਂਦਾ ਹੈ ।
ਪ੍ਰਸ਼ਨ 16.
ਰਾਜਕੋਸ਼ੀ ਨੀਤੀ ਤੋਂ ਕੀ ਭਾਵ ਹੈ ?
ਉੱਤਰ-
ਸਰਕਾਰ ਦੀ ਆਮਦਨ, ਖ਼ਰਚ ਅਤੇ ਕਰਜ਼ ਸੰਬੰਧੀ ਨੀਤੀ ਨੂੰ ਰਾਜਕੋਸ਼ੀ ਨੀਤੀ ਕਿਹਾ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
II. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ-
ਪ੍ਰਸ਼ਨ 1.
ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ । ਰਾਸ਼ਟਰੀ ਆਮਦਨ ਅਤੇ ਘਰੇਲੂ ਆਮਦਨ ਵਿਚ ਕੀ ਅੰਤਰ ਹੈ ?
ਉੱਤਰ-
ਰਾਸ਼ਟਰੀ ਆਮਦਨ – ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਅਰਜਿਤ ਸਾਧਨ ਆਮਦਨ ਹੈ ।
ਘਰੇਲੂ ਆਮਦਨ – ਰਾਸ਼ਟਰੀ ਆਮਦਨ ਵਿਚੋਂ ਜੇ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਨੂੰ ਘਟਾ ਦਿੱਤਾ ਜਾਵੇ ਤਾਂ ਜੋ ਆਮਦਨ ਬਚੇਗੀ ਉਸ ਨੂੰ ਘਰੇਲੂ ਆਮਦਨ ਕਿਹਾ ਜਾਵੇਗਾ ; ਭਾਵ-
ਘਰੇਲੂ ਆਮਦਨ = ਰਾਸ਼ਟਰੀ ਆਮਦਨ – ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ
ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ = ਦੇਸ਼-ਵਾਸੀਆਂ ਦੁਆਰਾ ਵਿਦੇਸ਼ਾਂ ਤੋਂ ਸਾਧਨ ਸੇਵਾਵਾਂ ਦੇ ਬਦਲੇ ਪ੍ਰਾਪਤ ਸਾਧਨ ਆਮਦਨ – ਗੈਰ ਦੇਸ਼-ਵਾਸੀਆਂ ਦੀਆਂ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਸਾਧਨ ਸੇਵਾਵਾਂ ਪ੍ਰਦਾਨ ਕਰਨ ਬਦਲੇ ਪ੍ਰਾਪਤ ਸਾਧਨ ਆਮਦਨ ।
ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਤੋਂ ਕੀ ਭਾਵ ਹੈ ? ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ ?
ਉੱਤਰ-
ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇਕ ਨਿਸਚਿਤ ਮਿਆਦ ਵਿਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ । ਸਪੱਸ਼ਟ ਹੈ ਕਿ ਪ੍ਰਤੀ ਵਿਅਕਤੀ ਆਮਦਨ ਇਕ ਔਸਤ ਆਮਦਨ ਹੈ । ਇਸ ਦਾ ਇਹ ਮਤਲਬ ਨਹੀਂ ਹੈ ਕਿ ਦੇਸ਼ ਦੇ ਹਰ ਵਿਅਕਤੀ ਦੀ ਆਮਦਨ ਉਸ ਦੇ ਬਰਾਬਰ ਹੋਵੇ । ਕੁੱਝ ਵਿਅਕਤੀਆਂ ਦੀ ਆਮਦਨ ਉਸ ਤੋਂ ਵੱਧ ਵੀ ਹੋ ਸਕਦੀ ਹੈ ਅਤੇ ਕੁੱਝ ਦੀ ਘੱਟ ਵੀ ਹੋ ਸਕਦੀ ਹੈ ।
ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ-ਪ੍ਰਤੀ ਵਿਅਕਤੀ ਆਮਦਨ ਦਾ ਅੰਦਾਜ਼ਾ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਭਾਗ ਦੇ ਕੇ ਲਗਾਇਆ ਜਾ ਸਕਦਾ ਹੈ ।
ਪ੍ਰਸ਼ਨ 3.
ਉਪਭੋਗ ਤੋਂ ਕੀ ਭਾਵ ਹੈ ? ਔਸਤ ਉਪਭੋਗ ਪ੍ਰਵਿਰਤੀ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਉਪਭੋਗ ਉਹ ਪ੍ਰਕਿਰਿਆ ਹੈ ਜਿਸ ਵਿਚ ਕਿਸੇ ਅਰਥ-ਵਿਵਸਥਾ ਵਿਚ ਪੈਦਾ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਤੌਰ ‘ਤੇ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਹਨ ।
ਔਸਤ ਉਪਭੋਗ ਪਵਿਰਤੀ – ਕਿਸੇ ਆਮਦਨ ਦੇ ਪੱਧਰ ਉੱਪਰ ਕੁੱਲ ਉਪਭੋਗ ਖ਼ਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਵਿਰਤੀ ਕਹਿੰਦੇ ਹਨ ।
ਪ੍ਰੋ: ਪੀਟਰਸਨ ਦੇ ਸ਼ਬਦਾਂ ਵਿਚ, “ਔਸਤ ਉਪਭੋਗ ਪ੍ਰਵਿਰਤੀ ਕੁੱਲ ਖ਼ਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਕਿਹਾ ਜਾਂਦਾ ਹੈ । ਭਾਵ,
ਸੀਮਾਂਤ ਉਪਭੋਗ ਪ੍ਰਵਿਰਤੀ – ਉਪਭੋਗ ਵਿਚ ਪਰਿਵਰਤਨ ਅਤੇ ਆਮਦਨ ਵਿਚ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਵਿਰਤੀ ਕਹਿੰਦੇ ਹਨ ।
ਪ੍ਰੋ: ਕੁਰੀਹਾਰਾ ਦੇ ਅਨੁਸਾਰ, “ਸੀਮਾਂਤ ਉਪਭੋਗ ਪ੍ਰਵਿਰਤੀ ਉਪਭੋਗ ਵਿਚ ਹੋਣ ਵਾਲੇ ਪਰਿਵਰਤਨ ਅਤੇ ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦਾ ਅਨੁਪਾਤ ਹੈ ” ਅਰਥਾਤ
ਪ੍ਰਸ਼ਨ 4.
ਬੱਚਤ ਤੋਂ ਕੀ ਭਾਵ ਹੈ ? ਔਸਤ ਬੱਚਤ ਪ੍ਰਵਿਰਤੀ ਅਤੇ ਸੀਮਾਂਤ ਬੱਚਤ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਬੱਚਤ ਆਮਦਨ ਅਤੇ ਉਪਭੋਗ ਦਾ ਅੰਤਰ ਹੁੰਦੀ ਹੈ | ਕੇਨਜ਼ ਦੇ ਅਨੁਸਾਰ, “ਬੱਚਤ ਆਮਦਨ ਦੀ ਖ਼ਰਚ ਉੱਤੇ ਅਧਿਕਤਾ ਹੈ ” ਅਰਥਾਤ,
ਬੱਚਤ = ਆਮਦਨ – ਉਪਭੋਗ
ਔਸਤ ਬੱਚਤ ਪ੍ਰਵਿਰਤੀ – ਇਕ ਵਿਸ਼ੇਸ਼ ਆਮਦਨ ਪੱਧਰ ਉੱਤੇ ਬੱਚਤ ਅਤੇ ਆਮਦਨ ਦਾ ਅਨੁਪਾਤ ਔਸਤ ਬੱਚਤ ਪ੍ਰਵਿਰਤੀ ਅਖਵਾਉਂਦਾ ਹੈ ।
ਸੀਮਾਂਤ ਬੱਚਤ ਪ੍ਰਵਿਰਤੀ – ਆਮਦਨ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਬੱਚਤ ਵਿਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਬੱਚਤ ਪ੍ਰਵਿਰਤੀ ਕਹਿੰਦੇ ਹਨ ।
ਪ੍ਰਸ਼ਨ 5.
ਨਿਵੇਸ਼ ਦੀ ਪਰਿਭਾਸ਼ਾ ਦਿਓ । ਨਿਵੇਸ਼ ਨੂੰ ਨਿਰਧਾਰਣ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਅਰਥ-ਸ਼ਾਸਤਰ ਵਿਚ ਪੂੰਜੀ ਵਿਚ ਕੀਤੇ ਜਾਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ । ਇਕ ਸਾਲ ਵਿਚ ਆਮਦਨ ਕਿਹਾ ਜਾਦਾ ਹੈ । ਦੂਜੇ ਸ਼ਬਦਾਂ ਵਿਚ ਇਕ ਲੇਖਾ ਸਾਲ ਵਿਚ ਉਤਪਾਦਨ ਦਾ ਉਪਭੋਗ ਉੱਤੇ ਵਧੇਰੇ ਖ਼ਰਚ ਨਿਵੇਸ਼ ਅਖਵਾਉਂਦਾ ਹੈ । ਸ੍ਰੀਮਤੀ ਜਾਨ ਰਾਬਿਨਸਨ ਦੇ ਸ਼ਬਦਾਂ ਵਿਚ, “ਨਿਵੇਸ਼ ਦਾ ਅਰਥ ਪੂੰਜੀ ਵਿਚ ਹੋਣ ਵਾਲੇ ਵਾਧੇ ਤੋਂ ਹੈ ਜੋ ਉਸ ਸਮੇਂ ਹੁੰਦਾ ਹੈ, ਜਦੋਂ ਕੋਈ ਨਵਾਂ ਮਕਾਨ ਬਣਾਇਆ ਜਾਂਦਾ ਹੈ ਜਾਂ ਕੋਈ ਨਵੀਂ ਫ਼ੈਕਟਰੀ ਬਣਾਈ ਜਾਂਦੀ ਹੈ । ਨਿਵੇਸ਼ ਤੋਂ ਸਾਡਾ ਭਾਵ ਵਸਤੂਆਂ ਦੇ ਵਰਤਮਾਨ ਭੰਡਾਰ ਵਿਚ ਵਾਧਾ ਕਰਨ ਤੋਂ ਹੈ।”
ਨਿਵੇਸ਼ ਦੇ ਨਿਰਧਾਰਿਤ ਤੱਤ – ਨਿਵੇਸ਼ ਮੁੱਖ ਰੂਪ ਵਿਚ ਦੋ ਤੱਤਾਂ ਉੱਤੇ ਨਿਰਭਰ ਕਰਦਾ ਹੈ-
- ਲਾਭ ਦੀ ਦਰ ਜਾਂ ਨਿਵੇਸ਼ ਦੀ ਸੀਮਾਂਤ ਕਾਰਜ-ਕੁਸ਼ਲਤਾ ।
- ਵਿਆਜ ਦੀ ਦਰ ਜਾਂ ਨਿਵੇਸ਼ ਦੀ ਲਾਗਤ ।
ਇਕ ਸਮਝਦਾਰ ਉੱਦਮੀ ਤਾਂ ਹੀ ਨਿਵੇਸ਼ ਕਰੇਗਾ ਜੇ ਪੂੰਜੀ ਦੀ ਕਾਰਜ-ਕੁਸ਼ਲਤਾ ਵਿਆਜ ਦੀ ਦਰ ਤੋਂ ਵੱਧ ਹੈ ।
ਇਸ ਤੋਂ ਉਲਟ, ਜੇ ਵਿਆਜ ਦੀ ਦਰ ਪੂੰਜੀ ਦੀ ਸੀਮਾਂਤ ਕਾਰਜ-ਕੁਸ਼ਲਤਾ ਤੋਂ ਵੱਧ ਲੱਗਦੀ ਹੈ ਤਾਂ ਨਿਵੇਸ਼ ਕਰਨ ਦੀ ਪ੍ਰੇਰਨਾ ਨਹੀਂ ਰਹੇਗੀ !
ਪ੍ਰਸ਼ਨ 6.
ਪੂੰਜੀ ਨਿਰਮਾਣ ਤੋਂ ਕੀ ਭਾਵ ਹੈ ? ਕੁੱਲ ਪੂੰਜੀ ਨਿਰਮਾਣ ਅਤੇ ਸ਼ੁੱਧ ਪੂੰਜੀ ਨਿਰਮਾਣ ਵਿਚ ਕੀ ਅੰਤਰ ਹੈ ?
ਉੱਤਰ-
ਜਦੋਂ ਵਰਤਮਾਨ ਆਮਦਨ ਦਾ ਕੁੱਝ ਭਾਗ ਬਚਾਇਆ ਜਾਂਦਾ ਹੈ ਅਤੇ ਉਸ ਦਾ ਭਵਿੱਖ ਵਿਚ ਆਮਦਨ ਅਤੇ ਉਤਪਾਦਨ ਵਧਾਉਣ ਲਈ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹ ਪੂੰਜੀ ਨਿਰਮਾਣ ਅਖਵਾਉਂਦਾ ਹੈ ।
ਕੁੱਲ ਪੂੰਜੀ ਨਿਰਮਾਣ – ਕੁੱਲ ਪੂੰਜੀ ਨਿਰਮਾਣ ਦਾ ਅਰਥ ਕੁੱਲ ਨਿਵੇਸ਼ ਤੋਂ ਹੈ ਜਿਸ ਦੇ ਅੰਦਰ ਘਿਸਾਵਟ ਲਈ ਕੀਤਾ ਗਿਆ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਦੋਵੇਂ ਸ਼ਾਮਲ ਹੁੰਦੇ ਹਨ ।
ਸ਼ੁੱਧ ਪੂੰਜੀ ਨਿਰਮਾਣ – ਸ਼ੁੱਧ ਪੂੰਜੀ ਨਿਰਮਾਣ ਤੋਂ ਭਾਵ ਸ਼ੁੱਧ ਨਿਵੇਸ਼ ਵਿਚ ਕੀਤੇ ਜਾਣ ਵਾਲੇ ਵਾਧੇ ਤੋਂ ਹੈ ।
ਸ਼ੁੱਧ ਪੂੰਜੀ ਨਿਰਮਾਣ = ਕੁੱਲ ਪੂੰਜੀ ਨਿਰਮਾਣ ⇒ ਘਿਸਾਵਟ
ਅਸਲ ਵਿਚ ਪੂੰਜੀ ਨਿਰਮਾਣ ਤੋਂ ਭਾਵ ਸ਼ੁੱਧ ਨਿਵੇਸ਼ ਵਿਚ ਵਾਧੇ ਤੋਂ ਹੈ ।
ਪ੍ਰਸ਼ਨ 7.
ਛੁਪੀ ਬੇਰੁਜ਼ਗਾਰੀ ਦੀ ਪਰਿਭਾਸ਼ਾ ਦਿਓ । ਇਸ ਨੂੰ ਇਕ ਉਦਾਹਰਨ ਰਾਹੀਂ ਸਪੱਸ਼ਟ ਕਰੋ ।
ਉੱਤਰ-
ਛੁਪੀ ਬੇਰੁਜ਼ਗਾਰੀ ਤੋਂ ਭਾਵ ਕਿਸੇ ਵਿਸ਼ੇਸ਼ ਆਰਥਿਕ ਕਿਰਿਆ ਵਿਚ ਉਤਪਾਦਨ ਲਈ ਲੋੜ ਤੋਂ ਵਧੇਰੇ ਮਾਤਰਾ ਵਿਚ ਮਜ਼ਦੂਰਾਂ ਦੇ ਲੱਗੇ ਹੋਣ ਤੋਂ ਹੈ । ਦੂਜੇ ਸ਼ਬਦਾਂ ਵਿਚ, ਜੇ ਕਿਸੇ ਖੇਤਰ ਵਿਚ ਕੰਮ ਵਿਚ ਲੱਗੇ ਮਜ਼ਦੂਰਾਂ ਵਿਚੋਂ ਕੁੱਝ ਮਜ਼ਦੂਰਾਂ ਨੂੰ ਹਟਾ ਕੇ ਦੂਜੇ ਖੇਤਰ ਵਿਚ ਤਬਦੀਲ ਕਰ ਦਿੱਤਾ ਜਾਵੇ ਅਤੇ ਇਸ ਤਰ੍ਹਾਂ ਕੀਤੇ ਗਏ ਪਰਿਵਰਤਨ ਦੇ ਫਲਸਰੂਪ ਮੁਲ ਖੇਤਰ ਦੇ ਉਤਪਾਦਨ ਵਿਚ ਜੇ ਕੋਈ ਘਾਟ ਨਹੀਂ ਹੁੰਦੀ ਤਾਂ ਇਹ ਸਥਿਤੀ ਛੁਪੀ ਬੇਰੁਜ਼ਗਾਰੀ ਦੀ ਸਥਿਤੀ ਮੰਨੀ ਜਾਵੇਗੀ ।
ਛੁਪੀ ਬੇਰੁਜ਼ਗਾਰੀ ਦੀ ਸਥਿਤੀ ਨੂੰ ਇਕ ਉਦਾਹਰਨ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ । ਮੰਨ ਲਓ ਇਕ ਪਰਿਵਾਰ ਦੇ ਕੋਲ 8 ਏਕੜ ਦਾ ਖੇਤ ਹੈ । ਖੇਤੀ ਕਰਨ ਦੇ ਵਰਤਮਾਨ ਢੰਗ ਅਨੁਸਾਰ ਜੇ 8 ਵਿਅਕਤੀ ਹੀ ਉਸ ਖੇਤ ਉੱਤੇ ਕੰਮ ਕਰ ਰਹੇ ਹਨ ਤਾਂ ਉਹ ਚੰਗੇ ਢੰਗ ਨਾਲ ਖੇਤੀ ਕਰ ਸਕਣਗੇ, ਪਰੰਤੂ ਪਰਿਵਾਰ ਦੇ ਕੁੱਲ 12 ਮੈਂਬਰ ਕਿਤੇ ਹੋਰ ਰੁਜ਼ਗਾਰ ਨਾ ਮਿਲਣ ਦੇ ਕਾਰਨ ਉਸੇ ਖੇਤ ਉੱਤੇ ਕੰਮ ਕਰ ਰਹੇ ਹੋਣ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਵਿਚ 4 ਵਿਅਕਤੀ, ਅਸਲ ਵਿਚ ਬੇਕਾਰ ਹਨ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ 4 ਵਿਅਕਤੀ ਛੁਪੇ ਬੇਰੁਜ਼ਗਾਰ ਹਨ ।
ਪ੍ਰਸ਼ਨ 8.
ਪੂਰਨ ਰੁਜ਼ਗਾਰ ਤੋਂ ਕੀ ਭਾਵ ਹੈ ? ਸੰਰਚਨਾਤਮਕ ਬੇਰੁਜ਼ਗਾਰੀ ਅਤੇ ਤਕਨੀਕੀ ਬੇਰੁਜ਼ਗਾਰੀ ਦੇ ਕੀ ਅਰਥ ਹਨ ?
ਉੱਤਰ-
ਪੂਰਨ ਰੁਜ਼ਗਾਰ ਤੋਂ ਭਾਵ ਅਜਿਹੀ ਵਿਵਸਥਾ ਤੋਂ ਹੈ ਜਿਸ ਵਿਚ ਉਹ ਸਾਰੇ ਲੋਕ, ਜੋ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਹਨ, ਬਿਨਾਂ ਕਿਸੇ ਮੁਸ਼ਕਿਲ ਦੇ ਕੰਮ ਪ੍ਰਾਪਤ ਕਰ ਲੈਂਦੇ ਹਨ ਅਰਥਾਤ ਅਣਇੱਛੁਕ ਬੇਰੁਜ਼ਗਾਰੀ ਦਾ ਨਾ ਪਾਇਆ ਜਾਣਾ ਪੂਰਨ ਰੁਜ਼ਗਾਰ ਦੀ ਅਵਸਥਾ ਦਾ ਪ੍ਰਤੀਕ ਹੈ ।
ਸੰਰਚਨਾਤਮਕ ਬੇਰੁਜ਼ਗਾਰੀ – ਅਰਥ-ਵਿਵਸਥਾ ਵਿਚ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਦੇ ਕਾਰਨ ਉਤਪੰਨ ਬੇਰੁਜ਼ਗਾਰੀ ਸੰਰਚਨਾਤਮਕ ਬੇਰੁਜ਼ਗਾਰੀ ਅਖਵਾਉਂਦੀ ਹੈ ।
ਤਕਨੀਕੀ ਬੇਰੁਜ਼ਗਾਰੀ – ਤਕਨੀਕੀ ਬੇਰੁਜ਼ਗਾਰੀ ਤੋਂ ਭਾਵ ਉਸ ਬੇਰੁਜ਼ਗਾਰੀ ਤੋਂ ਹੈ, ਜੋ ਉਤਪਾਦਨ ਦੀਆਂ ਤਕਨੀਕਾਂ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਉਤਪੰਨ ਹੁੰਦੀ ਹੈ ।
ਪ੍ਰਸ਼ਨ 9.
ਮੁਦਰਾ-ਸਫ਼ੀਤੀ ਤੋਂ ਕੀ ਭਾਵ ਹੈ ? ਇਸ ਦੀ ਵਿਆਖਿਆ ਕਰੋ ।
ਉੱਤਰ-
ਮੁਦਰਾ-ਸਫ਼ੀਤੀ ਅੱਜ ਦੇ ਯੁੱਗ ਦੀਆਂ ਸਭ ਤੋਂ ਗੰਭੀਰ ਸਮੱਸਿਆਵਾਂ ਵਿਚੋਂ ਇਕ ਹੈ । ਦੁਨੀਆ ਦਾ ਕੋਈ ਅਜਿਹਾ ਦੇਸ਼ ਨਹੀਂ ਹੈ ਜੋ ਇਸ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ । ਅਸਲ ਵਿਚ ਦੁਨੀਆ ਦਾ ਹਰ ਦੇਸ਼ ਚਾਹੇ ਉਹ ਵਿਕਸਿਤ ਹੋਵੇ ਜਾਂ ਘੱਟ-ਵਿਕਸਿਤ, ਪੂੰਜੀਵਾਦੀ ਹੋਵੇ ਜਾਂ ਸਮਾਜਵਾਦੀ, ਇਸ ਸਮੱਸਿਆ ਦਾ ਸ਼ਿਕਾਰ ਰਿਹਾ ਹੈ । ਫ਼ਰਕ ਸਿਰਫ਼ ਇਹੀ ਰਿਹਾ ਹੈ ਕਿ ਕੁੱਝ ਦੇਸ਼ਾਂ ਦਾ ਇਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਦੋਂ ਕਿ ਦੂਜਿਆਂ ਦੇ ਮੁਕਾਬਲੇ ਵਿਚ ਘੱਟ ।
ਆਮ ਤੌਰ ‘ਤੇ ਕੀਮਤ ਪੱਧਰ ਵਿਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਮੁਦਰਾ-ਸਫ਼ੀਤੀ ਕਿਹਾ ਜਾਂਦਾ ਹੈ । ਪ੍ਰੋ: ਪੀਟਰਸਨ ਦੇ ਸ਼ਬਦਾਂ ਵਿਚ, “ਵਿਸਤ੍ਰਿਤ ਅਰਥਾਂ ਵਿਚ ਮੁਦਰਾ-ਸਫ਼ੀਤੀ ਤੋਂ ਭਾਵ ਸਾਧਾਰਨ ਕੀਮਤ ਪੱਧਰ ਵਿਚ ਹੋਣ ਵਾਲੇ ਸਥਾਈ ਅਤੇ ਲਗਾਤਾਰ ਵਾਧੇ ਤੋਂ ਹੈ ।”
ਮੁਦਰਾ-ਸਫ਼ੀਤੀ ਦੇ ਕਈ ਕਾਰਨ ਹੋ ਸਕਦੇ ਹਨ, ਪਰੰਤੁ ਇਸ ਦਾ ਮੁੱਖ ਕਾਰਨ ਮੰਗ ਦੀ ਪੂਰਤੀ ਤੋਂ ਵੱਧ ਹੋਣਾ ਹੈ । ਜਦੋਂ ਵਸਤੂਆਂ ਦੀ ਮੰਗ ਉਨ੍ਹਾਂ ਦੀ ਪੂਰਤੀ ਤੋਂ ਵੱਧ ਹੋ ਜਾਂਦੀ ਹੈ ਤਾਂ ਕੀਮਤਾਂ ਵਧਣ ਲੱਗਦੀਆਂ ਹਨ ਅਤੇ ਮੁਦਰਾ-ਸਫ਼ਾਂਤੀ ਪੈਦਾ ਹੋ ਜਾਂਦੀ ਹੈ ।
ਪ੍ਰਸ਼ਨ 10.
ਬਜਟ ਕਿਸ ਨੂੰ ਕਹਿੰਦੇ ਹਨ ? ਭਾਰਤ ਸਰਕਾਰ ਦੇ ਬਜਟ ਵਿਚ ਆਮਦਨ ਅਤੇ ਖ਼ਰਚਿਆਂ ਦੀਆਂ ਮੁੱਖ ਮੱਦਾਂ ਕਿਹੜੀਆਂ ਹਨ ?
ਉੱਤਰ-
ਬਜਟ – ਬਜਟ ਵਿਚ ਖ਼ਰਚ ਅਤੇ ਵਿੱਤ ਪ੍ਰਬੰਧ ਸੰਬੰਧੀ ਸਰਕਾਰ ਦੀ ਯੋਜਨਾ ਦਾ ਵਰਣਨ ਹੁੰਦਾ ਹੈ । ਜਦੋਂ ਸਰਕਾਰ ਕਰ ਲਗਾਉਂਦੀ ਹੈ ਅਤੇ ਖ਼ਰਚ ਕਰਦੀ ਹੈ ਤਦ ਉਹ ਇਹ ਕੰਮ ਬਜਟ ਦੇ ਢਾਂਚੇ ਦੇ ਅੰਦਰ ਹੀ ਕਰਦੀ ਹੈ । ਇਸ ਤਰ੍ਹਾਂ ਸਰਕਾਰੀ ਬਜਟ ਇਕ ਕਿਸਮ ਦੀ ਵਿੱਤੀ ਯੋਜਨਾ ਹੁੰਦੀ ਹੈ ਜਿਸ ਦੇ ਅੰਦਰ ਖ਼ਰਚ ਅਤੇ ਆਮਦਨ ਦੋਵੇਂ ਹੀ ਆਉਂਦੇ ਹਨ । ਰਸਮੀ ਰੂਪ ਵਿਚ ਸਰਕਾਰ ਸਾਲ ਵਿਚ ਇਕ ਵਾਰੀ ਬਜਟ ਪੇਸ਼ ਕਰਦੀ ਹੈ । ਭਾਰਤ ਵਿਚ ਸਰਕਾਰ ਆਮ ਤੌਰ ‘ਤੇ ਹਰ ਸਾਲ 28 ਫਰਵਰੀ ਨੂੰ ਆਪਣਾ ਬਜਟ ਲੋਕ ਸਭਾ ਵਿਚ ਪੇਸ਼ ਕਰਦੀ ਹੈ ।
ਬਜਟ ਦੀਆਂ ਮੁੱਖ ਮੱਦਾਂ – ਭਾਰਤ ਸਰਕਾਰ ਦੇ ਬਜਟ ਦੀਆਂ ਪ੍ਰਸਤਾਵਿਤ ਮੁੱਖ ਮੱਦਾਂ ਹੇਠ ਲਿਖੀਆਂ ਹਨ-
- ਆਮਦਨ ਦੀਆਂ ਮੱਦਾਂ – ਨਿਗਮ ਕਰ, ਆਮਦਨ ਕਰ, ਆਯਾਤ ਤੇ ਨਿਰਯਾਤ ਕਰ, ਉਤਪਾਦਨ ਕਰ, ਕੇਂਦਰੀ ਵਿਕਰੀ ਕਰ, ਉਪਹਾਰ ਕਰ ਆਦਿ ਆਮਦਨ ਦੀਆਂ ਮੁੱਖ ਮੱਦਾਂ ਹਨ ।
- ਖ਼ਰਚ ਦੀਆਂ ਮੱਦਾਂ – ਸੁਰੱਖਿਆ, ਪੁਲਿਸ, ਪ੍ਰਸ਼ਾਸਨ, ਸਿੱਖਿਆ, ਸਿਹਤ, ਸਮਾਜ ਕਲਿਆਣ, ਉਦਯੋਗ, ਖੇਤੀਬਾੜੀ, ਨਿਯੋਜਨ, ਪੇਂਡੂ ਵਿਕਾਸ਼ ਆਦਿ ਖ਼ਰਚ ਦੀਆਂ ਮੁੱਖ ਮੱਦਾਂ ਹਨ ।
ਪ੍ਰਸ਼ਨ 11.
ਘਾਟੇ ਦੀ ਵਿੱਤ ਵਿਵਸਥਾ ਦੀ ਪਰਿਭਾਸ਼ਾ ਦਿਓ । ਇਸਦੇ ਅਧੀਨ ਕਿਹੜੇ ਤਰੀਕਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ?
ਉੱਤਰ-
ਡਾ: ਵੀ. ਕੇ. ਆਰ. ਵੀ. ਰਾਓ ਅਨੁਸਾਰ, “ਜਦੋਂ ਸਰਕਾਰ ਜਾਣ-ਬੁਝ ਕੇ ਸਰਵਜਨਕ ਆਮਦਨ ਅਤੇ ਖ਼ਰਚ ਵਿਚ ਫ਼ਰਕ ਅਤੇ ਬਜਟ ਵਿਚ ਘਾਟਾ ਪੈਦਾ ਕਰੇ ਅਤੇ ਘਾਟੇ ਦੀ ਪੂਰਤੀ ਕਿਸੇ ਅਜਿਹੇ ਢੰਗ ਨਾਲ ਕਰੇ ਜਿਸ ਨਾਲ ਦੇਸ਼ ਵਿਚ ਮੁਦਰਾ ਦੀ ਮਾਤਰਾ ਵਧੇ ਤਾਂ ਇਸ ਨੂੰ ਘਾਟੇ ਦੀ ਵਿੱਤ ਵਿਵਸਥਾ ਕਹਿੰਦੇ ਹਨ ।
ਵਿਧੀਆਂ – ਸਰਕਾਰੀ ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਜਦੋਂ ਅੱਗੇ ਲਿਖੇ ਤਰੀਕਿਆਂ ਵਿਚੋਂ ਕੋਈ ਵੀ ਤਰੀਕਾ ਅਪਣਾਇਆ ਜਾਂਦਾ ਹੈ ਤਾਂ ਉਸ ਨੂੰ ਘਾਟੇ ਦੀ ਵਿੱਤ-ਵਿਵਸਥਾ ਕਿਹਾ ਜਾਂਦਾ ਹੈ-
- ਸਰਕਾਰ ਵਲੋਂ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ । ਕੇਂਦਰੀ ਬੈਂਕ ਇਹ ਕਰਜ਼ਾ ਨਵੇਂ ਨੋਟ ਛਾਪ ਕੇ ਦਿੰਦਾ ਹੈ ।
- ਸਰਕਾਰੀ ਖ਼ਜ਼ਾਨੇ ਵਿਚ ਪਈ ਹੋਈ ਨਕਦ ਜਮਾਂ ਕਢਵਾ ਕੇ ਘਾਟੇ ਨੂੰ ਪੂਰਾ ਕਰਨਾ ਅਤੇ
- ਸਰਕਾਰ ਵਲੋਂ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਮਾਤਰਾ ਤੋਂ ਇਲਾਵਾ ਨਵੀਂ ਮੁਦਰਾ ਜਾਰੀ ਕਰਨਾ ਇਨ੍ਹਾਂ ਤਿੰਨੇ ਤਰੀਕਿਆਂ ਨਾਲ ਦੇਸ਼ ਵਿਚ ਮੁਦਰਾ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਇਸ ਦੇ ਫਲਸਰੂਪ ਕੀਮਤਾਂ ਦੇ ਵਧਣ ਦੀ ਆਮ ਤੌਰ ‘ਤੇ ਸੰਭਾਵਨਾ ਰਹਿੰਦੀ ਹੈ । ਭਾਰਤ ਵਿਚ ਘਾਟੇ ਦੀ ਵਿੱਤ-ਵਿਵਸਥਾ ਦਾ ਵਧੇਰੇ ਹਿੱਸਾ ਰਿਜ਼ਰਵ ਬੈਂਕ ਤੋਂ ਰੁਪਿਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ ਹੈ ।
ਪ੍ਰਸ਼ਨ 12.
ਸਰਵਜਨਕ ਵਿੱਤ ਤੋਂ ਕੀ ਭਾਵ ਹੈ ? ਪ੍ਰਤੱਖ ਅਤੇ ਅਖ ਕਰਾਂ ਦੀਆਂ ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਸਰਵਜਨਕ ਵਿੱਤ ਤੋਂ ਭਾਵ ਕਿਸੇ ਦੇਸ਼ ਦੀ ਸਰਕਾਰ ਦੇ ਵਿੱਤੀ ਸਾਧਨਾਂ ਅਰਥਾਤ ਆਮਦਨ ਅਤੇ ਖ਼ਚ ਤੋਂ ਹੈ । ਅਰਥ-ਸ਼ਾਸਤਰ ਦੀ ਇਹ ਸ਼ਾਖਾ ਜਿਸ ਵਿਚ ਸਰਕਾਰ ਦੀ ਆਮਦਨ ਅਤੇ ਖ਼ਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਸਰਵਜਨਕ ਵਿੱਤ ਕਿਹਾ ਜਾਂਦਾ ਹੈ ।
ਪ੍ਰਤੱਖ ਕਰ – ਪ੍ਰਤੱਖ ਕਰ ਉਹ ਕਰ ਹੁੰਦਾ ਹੈ ਜੋ ਉਸੇ ਵਿਅਕਤੀ ਦੁਆਰਾ ਪੂਰਨ ਰੂਪ ਵਿਚ ਦਿੱਤਾ ਜਾਂਦਾ ਹੈ ਜਿਸ ਉੱਤੇ ਕਰ ਲਗਾਇਆ ਜਾਂਦਾ ਹੈ । ਇਸ ਕਿਸਮ ਦੇ ਕਰ ਦਾ ਭਾਰ ਕਿਸੇ ਹੋਰ ਵਿਅਕਤੀ ਉੱਪਰ ਟਾਲਿਆ ਨਹੀਂ ਜਾ ਸਕਦਾ । ਡਾਲਟਨ ਅਨੁਸਾਰ, “ਪਤੱਖ ਕਰ ਅਸਲ ਵਿਚ ਉਸੇ ਵਿਅਕਤੀ ਵਲੋਂ ਦਿੱਤਾ ਜਾਂਦਾ ਹੈ ਜਿਸ ਉੱਪਰ ਇਹ ਕਾਨੂੰਨੀ ਰੂਪ ਵਿਚ ਲਗਾਇਆ ਜਾਂਦਾ ਹੈ ।”
ਉਦਾਹਰਨ ਦੇ ਤੌਰ ‘ਤੇ ਆਮਦਨ ਕਰ, ਉਪਹਾਰ ਕਰ, ਨਿਗਮ ਕਰ, ਸੰਪੱਤੀ ਕਰ ਆਦਿ ਪ੍ਰਤੱਖ ਕਰ ਹਨ ।
ਅਪ੍ਰਤੱਖ ਕਰ – ਅਪ੍ਰਤੱਖ ਕਰ ਉਹ ਕਰ ਹੈ ਜਿਸ ਨੂੰ ਇਕ ਵਿਅਕਤੀ ਉੱਪਰ ਲਗਾਇਆ ਜਾਂਦਾ ਹੈ, ਪਰ ਅੰਸ਼ਿਕ ਜਾਂ ਸੰਪੂਰਨ ਰੂਪ ਵਿਚ ਦੂਜੇ ਵਿਅਕਤੀ ਦੁਆਰਾ ਸਹਿਨ ਕੀਤਾ ਜਾਂਦਾ ਹੈ । ਡਾਲਟਨ ਅਨੁਸਾਰ, “ਅਪ੍ਰਤੱਖ ਕਰ ਉਹ ਕਰ ਹਨ ਜੋ ਲਗਾਏ ਤਾਂ ਕਿਸੇ ਇਕ ਵਿਅਕਤੀ ਉੱਤੇ ਜਾਂਦੇ ਹਨ ਪਰ ਇਸ ਦਾ ਅੰਸ਼ਿਕ ਜਾਂ ਪੂਰਨ ਰੂਪ ਵਿਚ ਭੁਗਤਾਨ ਕਿਸੇ ਦੂਜੇ ਵਿਅਕਤੀ ਨੂੰ ਕਰਨਾ ਪੈਂਦਾ ਹੈ।”
ਅਪ੍ਰਤੱਖ ਕਰ ਦੀਆਂ ਉਦਾਹਰਨਾਂ ਹਨ-ਵਿਕਰੀ ਕਰ, ਉਤਪਾਦਨ ਕਰ, ਮਨੋਰੰਜਨ ਕਰ, ਆਯਾਤ-ਨਿਰਯਾਤ ਕਰ ਆਦਿ । .”
ਪ੍ਰਸ਼ਨ 13.
ਸਰਵਜਨਕ ਖਰਚੇ ਦਾ ਕੀ ਅਰਥ ਹੈ ? ਸਰਵਜਨਕ ਖਰਚੇ ਕਿੰਨੀ ਤਰ੍ਹਾਂ ਦੇ ਹਨ ?
ਉੱਤਰ-
ਸਰਵਜਨਕ ਖਰਚੇ ਦਾ ਅਰਥ ਸਰਕਾਰ ਵਲੋਂ ਲਏ ਗਏ ਸਭ ਕਿਸਮ ਦੇ ਖਰਚਿਆਂ ਤੋਂ ਹੈ ।ਇਹ ਚਾਰ ਪ੍ਰਕਾਰ ਦੇ ਹੋ ਸਕਦੇ ਹਨ –
- ਸਰਵਜਨਕ-ਸੜਕਾਂ, ਡੈਮਾਂ, ਪੁਲਾਂ, ਆਦਿ ਤੇ ਕੀਤੇ ਜਾਣ ਵਾਲੇ ਖਰਚੇ ।.
- ਸਰਵਜਨਕ ਕਲਿਆਣ ਦੇ ਕੰਮ-ਜਿਵੇਂ-ਜਨ-ਸਿਹਤ, ਸਿੱਖਿਆ ਆਦਿ ਤੇ ਕੀਤੇ ਜਾਣ ਵਾਲੇ ਖਰਚੇ ।
- ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ-ਜਿਵੇਂ ਪੁਲਿਸ, ਜੇਲਾਂ ਆਦਿ ਉੱਪਰ ਕੀਤੇ ਜਾਣ ਵਾਲੇ ਖਰਚੇ ।
- ਉਤਪਾਦਕਾਂ ਨੂੰ ਉਤਪਾਦਨ ਤੇ ਨਿਰਯਾਤ ਵਧਾਉਣ ਲਈ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਤੇ ਲੋਕਾਂ ਨੂੰ ਹਸਤਾਂਤਰਨ ਭੁਗਤਾਨ ਕੀਤੇ ਗਏ ਖਰਚੇ ।
ਪ੍ਰਸ਼ਨ 14.
ਗ਼ਰੀਬੀ-ਰੇਖਾ ਦੀ ਧਾਰਨਾ ਦੀ ਵਿਆਖਿਆ ਕਰੋ । ਭਾਰਤ ਵਿਚ ਗਰੀਬੀ-ਰੇਖਾ ਦੀਆਂ ਕੀ ਸੀਮਾਵਾਂ ਹਨ ?
ਉੱਤਰ-
ਗ਼ਰੀਬੀ-ਰੇਖਾ ਦੀ ਧਾਰਨਾ ਕਿਸੇ ਦੇਸ਼ ਵਿਚ ਗ਼ਰੀਬੀ ਨੂੰ ਮਾਪਣ ਦਾ ਇਕ ਉਪਾਅ ਹੈ । ਗ਼ਰੀਬੀ-ਰੇਖਾ ਤੋਂ ਹੇਠਾਂ ਜਿੰਨੇ ਵਿਅਕਤੀ ਹੁੰਦੇ ਹਨ, ਉਨ੍ਹਾਂ ਨੂੰ ਗ਼ਰੀਬ ਮੰਨਿਆ ਜਾਂਦਾ ਹੈ ।
ਗ਼ਰੀਬੀ-ਰੇਖਾ ਤੋਂ ਭਾਵ ਉਸ ਰਕਮ ਤੋਂ ਹੈ ਜੋ ਇਕ ਵਿਅਕਤੀ ਲਈ ਪ੍ਰਤੀ ਮਹੀਨਾ ਘੱਟ ਤੋਂ ਘੱਟ ਉਪਭੋਗ ਕਰਨ ਲਈ ਜ਼ਰੂਰੀ ਹੈ । ਗ਼ਰੀਬੀ-ਰੇਖਾ ਦਾ ਪੱਧਰ ਉਸ ਰਕਮ ਦੇ ਬਰਾਬਰ ਮੰਨਿਆ ਜਾਂਦਾ ਹੈ ਜੋ ਇਕ ਵਿਅਕਤੀ ਦੇ ਜਿਉਂਦਾ ਰਹਿਣ ਲਈ ਪ੍ਰਤੀ ਮਹੀਨਾ ਆਪਣੀਆਂ ਘੱਟ ਤੋਂ ਘੱਟ ਲੋੜਾਂ (ਭੋਜਨ, ਕੱਪੜਾ, ਮਕਾਨ, ਸਿੱਖਿਆ ਅਤੇ ਸਿਹਤ) ਆਦਿ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ ।
ਭਾਰਤ ਵਿਚ ਗਰੀਬੀ-ਰੇਖਾ ਦੀਆਂ ਸੀਮਾਵਾਂ – ਆਪਣੀ ਪੁਸਤਕ “Poverty in India’’ ਵਿਚ V.M. Dandekar Nilkanth Rath ਲਿਖਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਪ੍ਰਤੀ ਦਿਨ 2250 ਕੈਲੋਰੀ ਦਾ ਭੋਜਨ ਪ੍ਰਾਪਤ ਨਹੀਂ ਹੁੰਦਾ ਉਹ ਗ਼ਰੀਬੀਰੇਖਾ ਤੋਂ ਹੇਠਾਂ ਹਨ ਅਰਥਾਤ ਗ਼ਰੀਬ ਹਨ ।
ਇੰਨੀ ਕੈਲੋਰੀ ਦਾ ਭੋਜਨ ਪ੍ਰਾਪਤ ਕਰਨ ਲਈ 2013-14 ਦੀਆਂ ਕੀਮਤਾਂ ਦੇ ਆਧਾਰ ‘ਤੇ ਪ੍ਰਤੀ ਵਿਅਕਤੀ ਮਾਸਿਕ ਆਮਦਨ ਪਿੰਡ ਵਿਚ ਤੇ 972 ਅਤੇ ਸ਼ਹਿਰ ਵਿਚ ਤੇ 1407 ਹੋਣੀ ਚਾਹੀਦੀ ਹੈ ।
ਪ੍ਰਸ਼ਨ 15.
ਵਿਕਾਸ ਦਰ ਦੀ ਪਰਿਭਾਸ਼ਾ ਦਿਓ । ਇਸ ਦੀ ਗਣਨਾ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਵਿਕਾਸ ਦਰ ਉਹ ਪ੍ਰਤੀਸ਼ਤ ਦਰ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਕ ਸਾਲ ਦੀ ਤੁਲਨਾ ਵਿਚ ਦੂਜੇ ਸਾਲ ਵਿਚ ਰਾਸ਼ਟਰੀ ਆਮਦਨ ਜਾਂ ਪ੍ਰਤੀ ਵਿਅਕਤੀ ਆਮਦਨ ਵਿਚ ਕਿੰਨੇ ਪਤੀਸ਼ਤ ਪਰਿਵਰਤਨ ਹੋਇਆ ਹੈ ।
ਵਿਕਾਸ ਦੀ ਗਣਨਾ – ਵਿਕਾਸ ਦਰ ਦੀ ਗਣਨਾ ਹੇਠ ਲਿਖੇ ਸੂਤਰ ਦੁਆਰਾ ਕੀਤੀ ਜਾ ਸਕਦੀ ਹੈ-
× 100
ਪ੍ਰਸ਼ਨ 16.
ਵਿਦੇਸ਼ੀ ਸਹਾਇਤਾ ਤੋਂ ਕੀ ਮੰਤਵ ਹੈ ? ਇਸ ਦੇ ਮੁੱਖ ਰੂਪ ਕਿਹੜੇ ਹਨ ?
ਉੱਤਰ-
ਵਿਦੇਸ਼ੀ ਸਹਾਇਤਾ ਤੋਂ ਭਾਵ-ਵਿਦੇਸ਼ੀ ਪੂੰਜੀ, ਵਿਦੇਸ਼ੀ ਕਰਜ਼ਾ ਅਤੇ ਵਿਦੇਸ਼ੀ ਅਨੁਦਾਨ ਤੋਂ ਹੈ ।
ਵਿਦੇਸ਼ੀ ਸਹਾਇਤਾ ਦੀਆਂ ਕਿਸਮਾਂ – ਵਿਦੇਸ਼ੀ ਸਹਾਇਤਾ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ-
- ਵਿਦੇਸ਼ੀ ਪੂੰਜੀ – ਵਿਦੇਸ਼ੀ ਪੂੰਜੀ ਤੋਂ ਭਾਵ ਵਿਦੇਸ਼ੀਆਂ ਦੁਆਰਾ ਕਿਸੇ ਦੇਸ਼ ਦੀਆਂ ਉਤਪਾਦਕ ਕਿਰਿਆਵਾਂ ਵਿਚ ਕੀਤੇ ਗਏ ਨਿਵੇਸ਼ ਤੋਂ ਹੈ । ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਸਹਿਯੋਗ ਵਿਦੇਸ਼ੀ ਪੂੰਜੀ ਦੇ ਦੋ ਮੁੱਖ ਰੂਪ ਹਨ ।
- ਵਿਦੇਸ਼ੀ ਕਰਜ਼ੇ – ਵਿਦੇਸ਼ੀ ਕਰਜ਼ੇ ਮੁੱਖ ਰੂਪ ਵਿਚ ਵਿਦੇਸ਼ੀ ਸਰਕਾਰਾਂ, ਵਪਾਰਕ ਸੰਸਥਾਵਾਂ ਅਤੇ ਅੰਤਰ-ਰਾਸ਼ਟਰੀ ਸੰਸਥਾਵਾਂ ਆਦਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ ।
- ਵਿਦੇਸ਼ੀ ਅਨੁਦਾਨ – ਵਿਦੇਸ਼ੀ ਸਹਾਇਤਾ ਦਾ ਉਹ ਭਾਗ ਜੋ ਵਿਦੇਸ਼ੀ ਸਰਕਾਰਾਂ ਅਤੇ ਸੰਸਥਾਵਾਂ ਤੋਂ ਸਹਾਇਤਾ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ, ਵਿਦੇਸ਼ੀ ਅਨੁਦਾਨ ਅਖਵਾਉਂਦਾ ਹੈ । ਇਸ ਨੂੰ ਵਾਪਸ ਨਹੀਂ ਕਰਨਾ ਪੈਂਦਾ । ਇਸ ਉੱਤੇ ਕੋਈ ਵੀ ਵਿਆਜ ਨਹੀਂ ਦੇਣਾ ਪੈਂਦਾ ।
PSEB 10th Class Social Science Guide ਮੁੱਢਲੀਆਂ ਧਾਰਨਾਵਾਂ Important Questions and Answers
ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਮੁੱਢਲੀਆਂ ਧਾਰਨਾਵਾਂ ਕੀ ਹਨ ?
ਉੱਤਰ-
ਉਹ ਸ਼ਬਦ ਜਿਨ੍ਹਾਂ ਦਾ ਅਰਥ-ਸ਼ਾਸਤਰ ਵਿਚ ਵਿਸ਼ੇਸ਼ ਅਰਥ ਹੁੰਦਾ ਹੈ ।
ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਕਿਵੇਂ ਮਾਪੀ ਜਾਂਦੀ ਹੈ ?
ਉੱਤਰ-
ਪ੍ਰਸ਼ਨ 3.
ਪੁੰਜੀ ਨਿਰਮਾਣ ਕੀ ਹੈ ?
ਉੱਤਰ-
ਆਮਦਨ ਦਾ ਉਹ ਭਾਗ ਜਿਸ ਨਾਲ ਵਧੇਰੇ ਉਤਪਾਦਨ ਸੰਭਵ ਹੁੰਦਾ ਹੈ ।
ਪ੍ਰਸ਼ਨ, 4.
ਮੁਦਰਾਸਫ਼ੀਤੀ ਕੀ ਹੈ ?
ਉੱਤਰ-
ਸਧਾਰਨ ਕੀਮਤ ਪੱਧਰ ਵਿਚ ਬਹੁਤ ਜ਼ਿਆਦਾ ਵਾਧਾ ।
ਪ੍ਰਸ਼ਨ 5.
ਸਰਵਜਨਕ ਕਰਜ਼ ਕੀ ਹੈ ?
ਉੱਤਰ-
ਸਰਕਾਰ ਦੁਆਰਾ ਲਏ ਗਏ ਸਾਰੇ ਕਰਜ਼ ।
ਪ੍ਰਸ਼ਨ 6.
ਗਰੀਬੀ ਰੇਖਾ ਕੀ ਹੈ ?
ਉੱਤਰ-
ਕਿਸੇ ਦੇਸ਼ ਦੀ ਗ਼ਰੀਬੀ ਦੇ ਪੱਧਰ ਨੂੰ ਮਾਪਣ ਦੀ ਵਿਧੀ ।
ਪ੍ਰਸ਼ਨ 7.
ਕਿਹੜੀ ਨੀਤੀ ਸਰਕਾਰ ਦੀ ਆਮਦਨ ਅਤੇ ਖ਼ਰਚ ਨਾਲ ਸੰਬੰਧਿਤ ਹੈ ?
ਉੱਤਰ-
ਰਾਜਕੋਸ਼ੀ ਨੀਤੀ ।
ਪ੍ਰਸ਼ਨ 8.
ਸੀਮਾਂਤ ਉਪਭੋਗ ਪ੍ਰਵਿਰਤੀ ਕੀ ਹੈ ?
ਉੱਤਰ-
ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਉਪਭੋਗ ਵਿਚ ਹੋਣ ਵਾਲਾ ਪਰਿਵਰਤਨ ।
ਪ੍ਰਸ਼ਨ 9.
ਔਸਤ ਉਪਭੋਗ ਪ੍ਰਵਿਰਤੀ ਕੀ ਹੈ ?
ਉੱਤਰ-
ਕੁੱਲ ਖ਼ਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ।
ਪ੍ਰਸ਼ਨ 10.
ਸੀਮਾਂਤ ਬੱਚਤ ਪ੍ਰਵਿਰਤੀ ਕੀ ਹੈ ?
ਉੱਤਰ-
ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਬੱਚਤ ਵਿਚ ਹੋਣ ਵਾਲਾ ਪਰਿਵਰਤਨ ਸੀਮਾਂਤ ਬੱਚਤ ਵਿਰਤੀ ਅਖਵਾਉਂਦਾ ਹੈ ।
ਪ੍ਰਸ਼ਨ 11.
ਨਿਵੇਸ਼ ਕੀ ਹੈ ?
ਉੱਤਰ-
ਪੂੰਜੀ ਭੰਡਾਰ ਵਿਚ ਵਾਧਾ ।
ਪ੍ਰਸ਼ਨ 12.
ਪ੍ਰੇਰਿਤ ਨਿਵੇਸ਼ ਕੀ ਹੁੰਦਾ ਹੈ ?
ਉੱਤਰ-
ਜੋ ਆਮਦਨ ਅਤੇ ਲਾਭ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ ।
ਪ੍ਰਸ਼ਨ 13.
ਸਵੈਚਾਲਿਤ ਨਿਵੇਸ਼ ਕੀ ਹੁੰਦਾ ਹੈ ?
ਉੱਤਰ-
ਜੋ ਆਮਦਨ ਅਤੇ ਲਾਭ ਦੀ ਮਾਤਰਾ ਤੋਂ ਸੁਤੰਤਰ ਹੁੰਦਾ ਹੈ ।
ਪ੍ਰਸ਼ਨ 14.
ਮੁਦਰਾ ਪੂਰਤੀ ਦਾ ਇਕ ਤੱਤ ਦੱਸੋ ।
ਉੱਤਰ-
ਬੈਂਕ ਜਮਾਂ ।
ਪ੍ਰਸ਼ਨ 15.
ਵਿਕਾਸ ਦਰ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
× 100
ਪ੍ਰਸ਼ਨ 16.
ਨਿਵੇਸ਼ ਦਾ ਇਕ ਨਿਰਧਾਰਕ ਦੱਸੋ ।
ਉੱਤਰ-
ਵਿਆਜ ਦੀ ਦਰ ।
ਪ੍ਰਸ਼ਨ 17.
ਮੁਦਰਾਸਫੀਤੀ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਮੰਗ ਦਾ ਪੂਰਤੀ ਦੀ ਤੁਲਨਾ ਵਿਚ ਵਧਣਾ ।
ਪ੍ਰਸ਼ਨ 18.
ਸੰਤੁਲਿਤ ਬਜਟ ਕੀ ਹੈ ?
ਉੱਤਰ-
ਜਦੋਂ ਸਰਕਾਰ ਦੀ ਆਮਦਨ = ਸਰਕਾਰ ਦਾ ਖ਼ਰਚ ।
ਪ੍ਰਸ਼ਨ 19.
ਘਾਟੇ ਦਾ ਬਜਟ ਕੀ ਹੈ ?
ਉੱਤਰ-
ਜਦੋਂ ਸਰਕਾਰ ਦੀ ਆਮਦਨ < ਸਰਕਾਰ ਦਾ ਖ਼ਰਚ । ਪ੍ਰਸ਼ਨ 20. ਬੇਸ਼ੀ ਦਾ ਬਜਟ ਕੀ ਹੈ ? ਉੱਤਰ- ਜਦੋਂ ਸਰਕਾਰ ਦੀ ਆਮਦਨ > ਸਰਕਾਰ ਦਾ ਖ਼ਰਚ ।
ਪ੍ਰਸ਼ਨ 21.
ਪ੍ਰਤੱਖ ਕਰ ਦਾ ਇਕ ਉਦਾਹਰਨ ਦਿਓ ।
ਉੱਤਰ-
ਆਮਦਨ ਕਰ ।
ਪ੍ਰਸ਼ਨ 22.
ਅਪ੍ਰਤੱਖ ਕਰ ਦਾ ਇਕ ਉਦਾਹਰਨ ਦਿਓ ।
ਉੱਤਰ-
ਵਿਕਰੀ ਕਰ ।
ਪ੍ਰਸ਼ਨ 23.
ਵਿਦੇਸ਼ੀ ਸਹਾਇਤਾ ਦਾ ਇਕ ਉਦਾਹਰਨ ਦਿਓ ।
ਉੱਤਰ-
ਵਿਦੇਸ਼ੀ ਕਰਜ਼ ।
ਪ੍ਰਸ਼ਨ 24.
ਉਦਾਰ ਕਰਜ਼ ਕੀ ਹੈ ?
ਉੱਤਰ-
ਜਿਹੜੇ ਕਰਜ਼ ਲੰਬੀ ਮਿਆਦ ਲਈ ਘੱਟ ਵਿਆਜ ਦਰ ‘ਤੇ ਲਏ ਜਾਂਦੇ ਹਨ ।
ਪ੍ਰਸ਼ਨ 25.
ਅਨੁਦਾਰ ਕਰਜ਼ ਕੀ ਹੈ ?
ਉੱਤਰ-
ਜਿਹੜੇ ਕਰਜ਼ ਘੱਟ ਮਿਆਦ ਲਈ ਉੱਚੀ ਵਿਆਜ ਦਰ ‘ਤੇ ਲਏ ਜਾਂਦੇ ਹਨ ।
ਪ੍ਰਸ਼ਨ 26.
ਮੁਦਰਿਕ ਨੀਤੀ ਦਾ ਇਕ ਉਦੇਸ਼ ਦੱਸੋ ।
ਉੱਤਰ-
ਕੀਮਤ ਸਥਿਰਤਾ ।
ਪ੍ਰਸ਼ਨ 27.
ਰਾਜਕੋਸ਼ੀ ਨੀਤੀ ਦਾ ਇਕ ਉਦੇਸ਼ ਦੱਸੋ ।
ਉੱਤਰ-
ਆਰਥਿਕ ਵਿਕਾਸ ।
ਪ੍ਰਸ਼ਨ 28.
ਰਾਜਕੋਸ਼ੀ ਨੀਤੀ ਦਾ ਇਕ ਉਪਕਰਨ ਦੱਸੋ ।
ਉੱਤਰ-
ਕਰ ਲਗਾਉਣਾ ।
ਪ੍ਰਸ਼ਨ 29.
ਘਰੇਲੂ ਸਾਧਨ ਆਮਦਨ ਤੋਂ ਕੀ ਮੰਤਵ ਹੈ ?
ਉੱਤਰ-
ਦੇਸ਼ ਦੀ ਘਰੇਲੂ ਸੀਮਾ ਅੰਦਰ ਵੱਖ-ਵੱਖ ਉਤਪਾਦਨ ਦੇ ਸਾਧਨਾਂ ਤੋਂ ਪ੍ਰਾਪਤ ਆਮਦਨ ਦੇ ਜੋੜ ਨੂੰ ਘਰੇਲੂ ਸਾਧਨ ਆਮਦਨ ਕਹਿੰਦੇ ਹਨ ।
ਪ੍ਰਸ਼ਨ 30.
“ਦੇਸ਼ ਦੇ ਸਾਧਾਰਨ ਨਿਵਾਸੀਂ” ਦਾ ਅਰਥ ਦੱਸੋ ।
ਉੱਤਰ-
“ਦੇਸ਼ ਦੇ ਸਾਧਾਰਨ ਨਿਵਾਸੀ’’ ਦਾ ਅਰਥ ਹੈ ਉਹ ਵਿਅਕਤੀ ਜਾਂ ਸੰਸਥਾ ਜੋ ਸਾਧਾਰਨ ਤੌਰ ‘ਤੇ ਦੇਸ਼ ਵਿਚ ਰਹਿੰਦਾ ਹੈ ਅਤੇ ਉਸ ਦਾ ਲਾਭ ਜਾਂ ਹਾਨੀ ਉਸ ਦੇਸ਼ ਦੇ ਨਾਲ ਹੀ ਹੈ ।
ਪ੍ਰਸ਼ਨ 31.
ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਦਾ ਕੀ ਅਰਥ ਹੈ ?
ਉੱਤਰ-
ਦੇਸ਼-ਵਾਸੀਆਂ ਨੂੰ ਸਾਧਨ ਸੇਵਾਵਾਂ ਦੇ ਬਦਲੇ ਵਿਦੇਸ਼ਾਂ ਤੋਂ ਪ੍ਰਾਪਤ ਸਾਧਨ ਆਮਦਨ ਅਤੇ ਗੈਰ-ਦੇਸ਼ਵਾਸੀਆਂ ਨੂੰ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਸਾਧਨ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਪ੍ਰਾਪਤ ਸਾਧਨ ਆਮਦਨ ਦੇ ਅੰਤਰ ਨੂੰ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਕਹਿੰਦੇ ਹਨ ।
ਪ੍ਰਸ਼ਨ 32.
ਸਾਧਨ ਆਮਦਨ ਤੋਂ ਕੀ ਭਾਵ ਹੈ ?
ਉੱਤਰ-
ਉਤਪਾਦਨ ਵਿਚ ਸਹਾਇਤਾ ਲਈ, ਉਤਪਾਦਨ ਦੇ ਵੱਖ-ਵੱਖ ਸਾਧਨਾਂ ਦੇ ਮਾਲਕਾਂ ਨੂੰ ਜੋ ਆਮਦਨ ਪ੍ਰਾਪਤ ਹੁੰਦੀ ਹੈ, ਉਸ ਨੂੰ ਸਾਧਨ ਆਮਦਨ ਕਹਿੰਦੇ ਹਨ ।
ਪ੍ਰਸ਼ਨ 33.
ਚਾਲੂ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਦਾ ਅਰਥ ਦੱਸੋ ।
ਉੱਤਰ-
ਜੇ ਰਾਸ਼ਟਰੀ ਆਮਦਨ ਦਾ ਮਾਪ ਕਰਨ ਲਈ ਚਾਲੂ ਸਾਲ ਦੀਆਂ ਕੀਮਤਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਰਾਸ਼ਟਰੀ ਆਮਦਨ ਨੂੰ ਚਾਲੂ ਕੀਮਤਾਂ ਉੱਪਰ ਰਾਸ਼ਟਰੀ ਆਮਦਨ ਕਹਿੰਦੇ ਹਨ ।
ਪ੍ਰਸ਼ਨ 34,
ਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਦਾ ਅਰਥ ਦੱਸੋ ।
ਉੱਤਰ-
ਜੇ ਰਾਸ਼ਟਰੀ ਆਮਦਨ ਦਾ ਮਾਪ ਕਰਨ ਲਈ ਆਧਾਰ ਸਾਲ ਦੀਆਂ ਕੀਮਤਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਰਾਸ਼ਟਰੀ ਆਮਦਨ ਨੂੰ ਸਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਕਹਿੰਦੇ ਹਨ ।
ਪ੍ਰਸ਼ਨ 35.
ਸਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਅਤੇ ਚਾਲੂ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਵਿਚ ਕੀ ਸੰਬੰਧ ਹੈ ?
ਉੱਤਰ-
ਸਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ । ਚਾਲੁ ਕੀਮਤਾਂ ਉੱਤੇ ਰਾਸ਼ਟਰੀ ਆਮਦਨ
= × 100
ਪ੍ਰਸ਼ਨ 36.
ਉਪਭੋਗ ਫਲਨ ਜਾਂ ਉਪਭੋਗ ਪ੍ਰਵਿਰਤੀ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗ ਫਲਨ ਆਮਦਨ ਅਤੇ ਉਪਭੋਗ ਦੇ ਕਿਰਿਆਤਮਕ ਸੰਬੰਧ ਨੂੰ ਪ੍ਰਗਟ ਕਰਦਾ ਹੈ ।
ਅਰਥਾਤ-
C = f (Y)
C = ਉਪਭੋਗ, Y = ਆਮਦਨ ਅਤੇ f = ਫਲੇਨ
ਅਰਥਾਤ ਉਪਭੋਗ ਖ਼ਰਚ ਆਮਦਨ ਦਾ ਫਲਨ ਹੈ ।
ਪ੍ਰਸ਼ਨ 37.
ਆਮਦਨ ਅਤੇ ਉਪਭੋਗ ਵਿਚ ਕਿਹੋ ਜਿਹਾ ਸੰਬੰਧ ਪਾਇਆ ਜਾਂਦਾ ਹੈ ?
ਉੱਤਰ-
ਆਮਦਨ ਅਤੇ ਉਪਭੋਗ ਵਿਚ ਧਨਾਤਮਕ ਸੰਬੰਧ ਪਾਇਆ ਜਾਂਦਾ ਹੈ ।
ਪ੍ਰਸ਼ਨ 38.
ਸੀਮਾਂਤ ਉਪਭੋਗ ਪ੍ਰਵਿਰਤੀ ਦੀਆਂ ਸੀਮਾਵਾਂ ਦੱਸੋ ।
ਉੱਤਰ-
ਸੀਮਾਂਤ ਉਪਭੋਗ ਪ੍ਰਵਿਰਤੀ ਸਿਫ਼ਰ ਤੋਂ ਵੱਧ ਅਤੇ ਇਕ ਤੋਂ ਘੱਟ ਹੁੰਦੀ ਹੈ ਅਰਥਾਤ ਆਮਦਨ ਦੇ ਵਧਣ ਤੇ ਲੋਕਾਂ ਦੇ ਖ਼ਰਚ ਵਿਚ ਵੀ ਵਾਧਾ ਹੁੰਦਾ ਹੈ, ਪਰ ਓਨਾ ਵਾਧਾ ਨਹੀਂ ਹੁੰਦਾ ਜਿੰਨਾ ਆਮਦਨ ਵਿਚ ਹੁੰਦਾ ਹੈ ।
ਪ੍ਰਸ਼ਨ 39.
ਬੱਚਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕੇਨਜ਼ ਅਨੁਸਾਰ, “ਬੱਚਤ ਆਮਦਨ ਦੀ ਖ਼ਰਚ ਤੋਂ ਅਧਿਕਤਾ ਹੈ ।”
ਦੂਜੇ ਸ਼ਬਦਾਂ ਵਿਚ,
ਬੱਚਤ = ਆਮਦਨ – ਉਪਭੋਗ ।
ਪ੍ਰਸ਼ਨ 40.
ਔਸਤ ਬੱਚਤ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਔਸਤ ਬੱਚਤ ਪ੍ਰਵਿਰਤੀ ਇਕ ਵਿਸ਼ੇਸ਼ ਆਮਦਨ ਪੱਧਰ ਉੱਤੇ ਬੱਚਤ ਅਤੇ ਆਮਦਨ ਦਾ ਅਨੁਪਾਤ ਹੈ ਅਰਥਾਤ ਬੱਚਤ ਔਸਤ ਬੱਚਤ ਵਿਰਤੀ =
ਪ੍ਰਸ਼ਨ 41.
ਸ਼ੁੱਧ ਨਿਵੇਸ਼ ਤੋਂ ਕੀ ਭਾਵ ਹੈ ?
ਉੱਤਰ-
ਜੇ ਕੁੱਲ ਨਿਵੇਸ਼ ਵਿਚੋਂ ਘਿਸਾਵਟ ਖ਼ਰਚ ਜਾਂ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾ ਦਿੱਤਾ ਜਾਵੇ ਤਾਂ ਬਾਕੀ ਨੂੰ ਸ਼ੁੱਧ ਨਿਵੇਸ਼ ਕਹਿੰਦੇ ਹਨ ਅਰਥਾਤ ।
ਸ਼ੁੱਧ ਨਿਵੇਸ਼ = ਕੁੱਲ ਨਿਵੇਸ਼ – ਘਿਸਾਵਟ ।
ਪ੍ਰਸ਼ਨ 42.
ਪ੍ਰਤੀਸਥਾਪਨ ਨਿਵੇਸ਼ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਦੇ ਫਲਸਰੂਪ ਉਨ੍ਹਾਂ ਦੇ ਨਵੀਨੀਕਰਨ ਜਾਂ ਤੀਸਥਾਪਨ ਲਈ ਕੀਤਾ ਜਾਂਦਾ ਹੈ ।
ਪ੍ਰਸ਼ਨ 43.
ਇੱਛੁਕ ਬੇਰੁਜ਼ਗਾਰੀ ਦੇ ਕੀ ਅਰਥ ਹਨ ?
ਉੱਤਰ-
ਜਦੋਂ ਕਿਰਤੀ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਕੰਮ ਹੋਣ ‘ਤੇ ਵੀ ਆਪਣੀ ਇੱਛਾ ਨਾਲ ਕੰਮ ਨਾ ਕਰਨਾ ਚਾਹੁੰਦੇ ਹੋਣ ਤਾਂ ਅਜਿਹੀ ਬੇਰੁਜ਼ਗਾਰੀ ਇੱਛੁਕ ਬੇਰੁਜ਼ਗਾਰੀ ਅਖਵਾਉਂਦੀ ਹੈ ।
ਪ੍ਰਸ਼ਨ 44.
ਸੰਘਰਸ਼ਾਤਮਿਕ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਇਹ ਬੇਰੁਜ਼ਗਾਰੀ ਕੱਚੇ ਮਾਲ ਦੀ ਘਾਟ, ਮਜ਼ਦੂਰਾਂ ਦੀ ਗਤੀਹੀਨਤਾ, ਵਿਸ਼ੇਸ਼ ਕਿਸਮ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਨਾਲ, ਮਸ਼ੀਨਾਂ ਦੀ ਟੁੱਟ-ਭੱਜ ਦੇ ਕਾਰਨ ਪਾਈ ਜਾਂਦੀ ਹੈ ।
ਪ੍ਰਸ਼ਨ 45.
ਮੌਸਮੀ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਇਹ ਬੇਰੁਜ਼ਗਾਰੀ ਮੌਸਮ, ਫ਼ੈਸ਼ਨ ਅਤੇ ਰੁਚੀ ਸੰਬੰਧੀ ਪਰਿਵਰਤਨ ਦੇ ਕਾਰਨ ਪੈਦਾ ਹੁੰਦੀ ਹੈ, ਜਿਵੇਂ ਬਰਫ਼ ਦੇ ਕਾਰਖ਼ਾਨੇ ਸਰਦੀਆਂ ਦੇ ਦਿਨਾਂ ਵਿਚ ਬੰਦ ਰਹਿੰਦੇ ਹਨ ।
ਪ੍ਰਸ਼ਨ 46.
ਕੀਮਤ ਸੂਚਕ-ਅੰਕ ਤੋਂ ਕੀ ਭਾਵ ਹੈ ?
ਉੱਤਰ-
ਕੀਮਤ ਸੂਚਕਅੰਕ ਉਹ ਸੰਖਿਆ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਇਕ ਨਿਸਚਿਤ ਸਾਲ ਜਿਸ ਨੂੰ ਆਧਾਰ ਨਾਲ ਕਹਿੰਦੇ ਹਨ, ਦੀ ਤੁਲਨਾ ਵਿਚ ਚਾਲੂ ਸਾਲ ਦੀਆਂ ਔਸਤ ਕੀਮਤਾਂ ਵਿਚ ਕਿੰਨੇ ਪ੍ਰਤੀਸ਼ਤ ਪਰਿਵਰਤਨ ਹੋਇਆ ਹੈ ।
ਪ੍ਰਸ਼ਨ 47.
ਮੁਦਰਾ-ਸਫੀਤੀ ਲਈ ਮੁੱਖ ਤੌਰ ‘ਤੇ ਕਿਹੜੇ ਕਾਰਨ ਜ਼ਿੰਮੇਵਾਰ ਹਨ ?
ਉੱਤਰ-
ਇਸ ਦਾ ਮੁੱਖ ਕਾਰਨ ਵਸਤੂਆਂ ਦੀ ਮੰਗ ਦਾ ਉਨ੍ਹਾਂ ਦੀ ਪੂਰਤੀ ਤੋਂ ਵੱਧ ਹੋਣਾ ਹੈ । ਜਦੋਂ ਮੰਗ ਪੂਰਤੀ ਤੋਂ ਵੱਧ ਜਾਂਦੀ ਹੈ ਤਾਂ ਕੀਮਤਾਂ ਵਧਣ ਲੱਗਦੀਆਂ ਹਨ ਅਤੇ ਮੁਦਰਾ-ਸਫ਼ਾਂਤੀ ਪੈਦਾ ਹੁੰਦੀ ਹੈ ।
ਪ੍ਰਸ਼ਨ 48.
ਮੁਦਰਾ ਦੀ ਪੂਰਤੀ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ-
ਮੁਦਰਾ ਦੀ ਪੂਰਤੀ ਦੇ ਮੁੱਖ ਅੰਗ ਹੇਠ ਲਿਖੇ ਹਨ-]
- ਕਰੰਸੀ ਜਿਸ ਅੰਦਰ ਨੋਟ ਅਤੇ ਸਿੱਕੇ ਆਉਂਦੇ ਹਨ ਅਤੇ
- ਮੰਗ ਜਮਾਂ ਜਿਸ ਉੱਤੇ ਚੈੱਕ ਜਾਰੀ ਕੀਤੇ ਜਾਂਦੇ ਹਨ ।
ਪ੍ਰਸ਼ਨ 49.
ਸੰਤੁਲਿਤ ਬਜਟ ਦਾ ਕੀ ਅਰਥ ਹੈ ?
ਉੱਤਰ-
ਸੰਤੁਲਿਤ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦੀ ਆਮਦਨ ਅਤੇ ਖ਼ਰਚ ਦੋਵੇਂ ਬਰਾਬਰ ਹੁੰਦੇ ਹਨ ।
ਪ੍ਰਸ਼ਨ 50.
ਘਾਟੇ ਦਾ ਬਜਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘਾਟੇ ਦਾ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦਾ ਖ਼ਰਚ ਉਸ ਦੀ ਆਮਦਨ ਤੋਂ ਵੱਧ ਹੁੰਦਾ ਹੈ ।
ਪ੍ਰਸ਼ਨ 51.
ਬੱਚਤ ਦਾ ਬਜਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬੱਚਤ ਦਾ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦੀ ਆਮਦਨ ਉਸਦੇ ਖ਼ਰਚ ਦੀ ਤੁਲਨਾ ਵਿਚ ਵਧੇਰੇ ਹੁੰਦੀ ਹੈ ।
ਪ੍ਰਸ਼ਨ 52.
ਪ੍ਰਤੱਖ ਕਰਾਂ ਅਤੇ ਅਪ੍ਰਤੱਖ ਕਰਾਂ ਦੀਆਂ ਦੋ-ਦੋ ਉਦਾਹਰਨਾਂ ਦਿਓ ।
ਉੱਤਰ-
ਪ੍ਰਤੱਖ ਕਰ-ਆਮਦਨ ਕਰ, ਉਪਹਾਰ ਕਰ । ਅਪ੍ਰਤੱਖ ਕਰ-ਵਿਕਰੀ ਕਰ, ਮਨੋਰੰਜਨ ਕਰ ।
ਪ੍ਰਸ਼ਨ 53.
ਵਿਦੇਸ਼ੀ ਸਹਿਯੋਗ ਦਾ ਕੀ ਅਰਥ ਹੈ ?
ਉੱਤਰ-
ਵਿਦੇਸ਼ੀ ਸਹਿਯੋਗ, ਵਿਦੇਸ਼ੀ ਪੂੰਜੀ ਦਾ ਇਕ ਰੂਪ ਹੈ । ਇਸ ਅੰਦਰ ਵਿਦੇਸ਼ੀ ਅਤੇ ਦੇਸ਼ੀ ਉੱਦਮੀ ਸੰਯੁਕਤ ਰੂਪ ਵਿਚ ਉੱਦਮ ਸਥਾਪਿਤ ਕਰਦੇ ਹਨ ।
ਪ੍ਰਸ਼ਨ 54.
ਪੋਰਟ ਫੋਲੀਓ ਨਿਵੇਸ਼ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੋਰਟ ਫੋਲੀਓ ਨਿਵੇਸ਼ ਵਿਦੇਸ਼ੀ ਪੂੰਜੀ ਦਾ ਇਕ ਰੂਪ ਹੈ । ਇਹ ਨਿਵੇਸ਼ ਵਿਦੇਸ਼ੀ ਕੰਪਨੀਆਂ ਦੁਆਰਾ ਕਿਸੇ ਦੇਸ਼ ਦੀਆਂ ਕੰਪਨੀਆਂ ਦੇ ਸ਼ੇਅਰ ਪੂੰਜੀ ਜਾਂ ਡਿਬੈਂਚਰ ਆਦਿ ਵਿਚ ਕੀਤਾ ਜਾਂਦਾ ਹੈ ।
ਪ੍ਰਸ਼ਨ 55.
ਉਦਾਰ ਕਰਜ਼ਿਆਂ ਅਤੇ ਅਨੁਦਾਰ ਕਰਜ਼ਿਆਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜੋ ਵਿਦੇਸ਼ੀ ਕਰਜ਼ੇ ਲੰਬੀ ਮਿਆਦ ਲਈ ਵਿਆਜ ਦੀ ਘੱਟ ਦਰ ਉੱਤੇ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਉਦਾਰ ਕਰਜ਼ੇ ਕਿਹਾ ਜਾਂਦਾ ਹੈ । ਇਸ ਤੋਂ ਉਲਟ ਜੋ ਕਰਜ਼ੇ ਘੱਟ ਮਿਆਦ ਲਈ ਵਿਆਜ ਦੀ ਵਧੇਰੇ ਦਰ ਉੱਤੇ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਅਨੁਦਾਰ ਕਰਜ਼ੇ ਕਿਹਾ ਜਾਂਦਾ ਹੈ ।
ਪ੍ਰਸ਼ਨ 56.
ਵਪਾਰ ਬਾਕੀ ਤੋਂ ਕੀ ਭਾਵ ਹੈ ?
ਉੱਤਰ-
ਦ੍ਰਿਸ਼ ਵਸਤੂਆਂ ਜਿਵੇਂ ਕੱਪੜਾ, ਮਸ਼ੀਨਾਂ, ਚਾਹ, ਤਮਾਕੂ ਆਦਿ ਦੇ ਆਯਾਤ ਅਤੇ ਨਿਰਯਾਤ ਦਾ ਅੰਤਰ ਵਪਾਰ ਬਾਕੀ ਅਖਵਾਉਂਦਾ ਹੈ ।
ਪ੍ਰਸ਼ਨ 57.
ਪ੍ਰਤੀਕੂਲ ਭੁਗਤਾਨ ਬਾਕੀ ਦਾ ਕੀ ਭਾਵ ਹੈ ?
ਉੱਤਰ-
ਜੇ ਵਿਦੇਸ਼ਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਦੇਸ਼ ਨੂੰ ਵਿਦੇਸ਼ਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਤੋਂ-ਜ਼ਿਆਦਾ ਹੋਣ ਤਾਂ ਦੇਸ਼ ਦਾ ਭੁਗਤਾਨ ਬਾਕੀ ਪ੍ਰਤੀਕੂਲ ਅਖਵਾਉਂਦਾ ਹੈ ।
ਪ੍ਰਸ਼ਨ 58.
ਮੌਦਰਿਕ ਨੀਤੀ ਦੇ ਮੁੱਖ ਉਦੇਸ਼ ਕਿਹੜੇ ਹਨ ?
ਉੱਤਰ-
- ਕੀਮਤ ਸਥਿਰਤਾ
- ਪੂਰਨ ਰੁਜ਼ਗਾਰ
- ਆਰਥਿਕ ਵਿਕਾਸ
- ਵਟਾਂਦਰਾ ਸਥਿਰਤਾ
- ਆਰਥਿਕ ਅਸਮਾਨਤਾ ਵਿਚ ਕਮੀ ।
ਪ੍ਰਸ਼ਨ 59.
ਬੈਂਕ ਦਰ ਤੋਂ ਕੀ ਭਾਵ ਹੈ ?
ਉੱਤਰ-
ਬੈਂਕ ਦਰ ਵਿਆਜ ਦੀ ਉਹ ਘੱਟ ਤੋਂ ਘੱਟ ਦਰ ਹੈ ਜਿਸ ਉੱਤੇ ਕਿਸੇ ਦੇਸ਼ ਦੀ ਕੇਂਦਰੀ ਬੈਂਕ ਦੂਜੀਆਂ ਬੈਂਕਾਂ ਨੂੰ ਕਰਜ਼ਾ ਦੇਣ ਲਈ ਤਿਆਰ ਹੁੰਦੀ ਹੈ ।
ਪ੍ਰਸ਼ਨ 60.
ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਤੋਂ ਕੀ ਭਾਵ ਹੈ ?
ਉੱਤਰ-
ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਤੋਂ ਭਾਵ ਹੈ ਕੇਂਦਰੀ ਬੈਂਕ ਦੁਆਰਾ ਖੁੱਲ੍ਹੇ ਬਾਜ਼ਾਰ ਵਿਚ ਪ੍ਰਤੀਭੂਤੀਆਂ ਨੂੰ ਖਰੀਦਣਾ ਅਤੇ ਵੇਚਣਾ ।
ਪ੍ਰਸ਼ਨ 61.
ਤਰਲਤਾ ਅਨੁਪਾਤ ਤੋਂ ਕੀ ਭਾਵ ਹੈ ?
ਉੱਤਰ-
ਹਰੇਕ ਬੈਂਕ ਨੂੰ ਆਪਣੀ ਜਮ੍ਹਾਂ ਰਕਮ ਦਾ ਇਕ ਨਿਸਚਿਤ ਅਨੁਪਾਤ ਆਪਣੇ ਕੋਲ ਹੀ ਨਕਦ ਰਕਮ ਦੇ ਰੂਪ ਵਿਚ ਰੱਖਣਾ ਪੈਂਦਾ ਹੈ । ਇਸ ਨੂੰ ਤਰਲਤਾ ਅਨੁਪਾਤ ਕਹਿੰਦੇ ਹਨ । ਬੈਂਕ ਇਸ ਰਕਮ ਨੂੰ ਉਧਾਰ ਨਹੀਂ ਦੇ ਸਕਦੀ ।
ਪ੍ਰਸ਼ਨ 62.
ਰਾਜਕੋਸ਼ੀ ਨੀਤੀ ਦੇ ਮੁੱਖ ਉਦੇਸ਼ ਦੱਸੋ ।
ਉੱਤਰ-
- ਆਰਥਿਕ ਵਿਕਾਸ
- ਕੀਮਤ ਸਥਿਰਤਾ
- ਵਟਾਂਦਰਾ ਸਥਿਰਤਾ
- ਪੂਰਨ ਰੁਜ਼ਗਾਰ
- ਆਰਥਿਕ ਸਮਾਨਤਾ ।
ਪ੍ਰਸ਼ਨ 63.
ਰਾਜਕੋਸ਼ੀ ਨੀਤੀ ਦੇ ਮੁੱਖ ਉਪਕਰਨ ਕਿਹੜੇ ਹਨ ?
ਉੱਤਰ-
ਰਾਜਕੋਸ਼ੀ ਨੀਤੀ ਦੇ ਮੁੱਖ ਉਪਕਰਨ ਹਨ-
- ਕਰ
- ਸਰਵਜਨਕ ਕਰਜ਼ਾ
- ਘਾਟੇ ਦੀ ਵਿੱਤ ਵਿਵਸਥਾ
- ਸਰਵਜਨਕ ਖ਼ਰਚ ।
ਪ੍ਰਸ਼ਨ 64.
ਸਰਵਜਨਕ ਕਰਜ਼ ਦੀ ਪਰਿਭਾਸ਼ਾ ਦਿਓ |
ਉੱਤਰ-
ਸਰਵਜਨਕ ਕਰਜ਼ ਸਰਕਾਰ ਦੁਆਰਾ ਵਪਾਰਕ ਬੈਂਕਾਂ, ਵਪਾਰਕ ਸੰਸਥਾਵਾਂ ਅਤੇ ਵਿਅਕਤੀਆਂ ਤੋਂ ਲਿਆ ਗਿਆ ਕਰਜ਼ ਹੁੰਦਾ ਹੈ ।
ਪ੍ਰਸ਼ਨ 65.
ਗਰੀਬੀ ਰੇਖਾ ਕੀ ਹੈ ?
ਉੱਤਰ-
ਗਰੀਬੀ ਰੇਖਾ ਤੋਂ ਭਾਵ ਉਸ ਰਾਸ਼ੀ ਤੋਂ ਹੈ, ਜੋ ਇਕ ਵਿਅਕਤੀ ਲਈ ਹਰ ਮਹੀਨੇ ਘੱਟੋ-ਘੱਟ ਉਪਭੋਗ ਕਰਨ ਲਈ ਜ਼ਰੂਰੀ ਹੈ ।
ਪ੍ਰਸ਼ਨ 66.
ਮੁਦਰਾਸਫ਼ੀਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਸਧਾਰਨ ਕੀਮਤ ਵਿਚ ਲਗਾਤਾਰ ਅਤੇ ਬਹੁਤ ਜ਼ਿਆਦਾ ਵਾਧੇ ਨੂੰ ਹੀ ਮੁਦਰਾਸਫ਼ੀਤੀ ਕਹਿੰਦੇ ਹਨ ।
ਪ੍ਰਸ਼ਨ 67.
ਸਰਵਜਨਕ ਵਿੱਤ ਦਾ ਅਰਥ ਦੱਸੋ ।
ਉੱਤਰ-
ਸਰਵਜਨਕ ਵਿੱਤ ਤੋਂ ਭਾਵ ਸਰਕਾਰ ਦੇ ਵਿੱਤੀ ਸਾਧਨਾਂ ਅਰਥਾਤ ਆਮਦਨ ਅਤੇ ਖ਼ਰਚ ਤੋਂ ਹੈ ।
II. ਖਾਲੀ ਥਾਂਵਾਂ ਭਰੋ-
1. ……………… ਆਮਦਨ ਇਕ ਸਾਲ ਵਿਚ ਇਕ ਦੇਸ਼ ਦੇ ਆਮ ਵਾਸੀਆਂ ਦੁਆਰਾ ਅਰਜਿਤ ਕੀਤੀ ਗਈ ਸਾਧਨ ਆਮਦਨ ਹੈ ।
(ਰਾਸ਼ਟਰੀ / ਪ੍ਰਤੀ ਵਿਅਕਤੀ)
ਉੱਤਰ-
ਰਾਸ਼ਟਰੀ
2. ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਲਈ ਉਤਪਾਦਿਤ ਵਸਤਾਂ ਅਤੇ ਸੇਵਾਵਾਂ ਦੀ ਵਰਤੋਂ ……………………….. ਹੈ ।
(ਉਪਭੋਗ / ਉਤਪਾਦਨ)
ਉੱਤਰ-
ਉਪਭੋਗ
3. ……………………….. ਵਿਚ ਵਾਧਾ ਨਿਵੇਸ਼ ਕਰਾਉਂਦਾ ਹੈ ।
(ਉਪਭੋਗ / ਪੂੰਜੀ)
ਉੱਤਰ-
ਪੂੰਜੀ
4. ……………… =
(MPC / APC)
ਉੱਤਰ-
APC
5. ………………………. ਨੂੰ ਬੱਚਤ ਵਿੱਚ ਪਰਿਵਰਤਨ ਅਤੇ ਆਮਦਨ ਵਿਚ ਪਰਿਵਰਤਨ ਦੇ ਅਨੁਪਾਤ ਦੇ ਰੂਪ ਵਿੱਚ ਮਾਪਿਆ · ਜਾਂਦਾ ਹੈ ।
(MPC / MPS)
ਉੱਤਰ-
MPC
6. ਸਰਕਾਰ ਦੀ ਆਮਦਨ ਖ਼ਰਚ ਅਤੇ ਕਰਜ਼ੇ ਸੰਬੰਧੀ ਨੀਤੀ ਨੂੰ ………………….. ਨੀਤੀ ਕਿਹਾ ਜਾਂਦਾ ਹੈ ।
(ਰਾਜਕੋਸ਼ੀ / ਮੌਰਿਕ)
ਉੱਤਰ-
ਰਾਜਕੋਸ਼ੀ
7. ਉਪਯੋਗਿਤਾ ਦਾ ਸਿਰਜਨ …………………….. ਹੈ ।
(ਉਪਭੋਗ / ਉਤਪਾਦਨ)
ਉੱਤਰ-
ਉਤਪਾਦਨ
8. ਭਾਰਤ ਦੇ ਕੇਂਦਰੀ ਬੈਂਕ ਦੀ ਸਥਾਪਨਾ ………………………………. ਵਿਚ ਹੋਈ ।
(p.B 2018)
ਉੱਤਰ-
1935
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਉਪਯੋਗਿਤਾ ਦੀ ਖਪਤ ਕਹਾਉਂਦੀ ਹੈ :
(A) ਉਪਭੋਗ
(B) ਉਤਪਾਦਨ
(C) ਵਿਨਿਯ
(D) ਵੰਡ ।
ਉੱਤਰ-
(A) ਉਪਭੋਗ
ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਦੀ ਗਣਤਾ ਦਾ ਸੂਤਰ :
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(C)
ਪ੍ਰਸ਼ਨ 3.
ਪ੍ਰਤੀ ਵਿਅਕਤੀ ਆਮਦਨ ਦਾ ਹੋਰ ਨਾਂ ਕੀ ਹੈ ?
(A) ਰਾਸ਼ਟਰੀ ਆਮਦਨ
(B) ਨਿੱਜੀ ਆਮਦਨ
(C) ਵਿਅਕਤੀ ਦੀ ਆਮਦਨ
(D) ਔਸਤ ਆਮਦਨ ।
ਉੱਤਰ-
(D) ਔਸਤ ਆਮਦਨ ।
ਪ੍ਰਸ਼ਨ 4.
ਸਰਕਾਰ ਦੀ ਆਮਦਨ ਖ਼ਰਚ ਅਤੇ ਕਰਜ਼ੇ ਸੰਬੰਧੀ ਨੀਤੀ ਕਹਾਉਂਦੀ ਹੈ-
(A) ਮੌਰਿਕ
(B) ਸਰਕਾਰੀ
(C) ਯੋਜਨਾ
(D) ਰਾਜਕੋਸ਼ੀ ।
ਉੱਤਰ-
(D) ਰਾਜਕੋਸ਼ੀ ।
ਪ੍ਰਸ਼ਨ 5.
ਸਰਵਜਨਕ ਆਮਦਨ ਦੇ …………………… ਮੁੱਖ ਪੱਖ ਹਨ-
(A) ਦੋ
(B) ਤਿੰਨ
(C) ਚਾਰ
(D) ਪੰਜ ।
ਉੱਤਰ-
(B) ਤਿੰਨ
ਪ੍ਰਸ਼ਨ 6.
…………………… ਉਪਭੋਗ ਅਤੇ ਆਮਦਨ ਦਾ ਅਨੁਪਾਤ ਹੈ ।
(A) APS
(B) APC
(C) MPS
(D) MPC ।
ਉੱਤਰ-
(B) APC
V. ਸਹੀ/.ਗਲਤ
1. ਆਮਦਨੀ ਵਿਚੋਂ ਉਪਭੋਗ ਨੂੰ ਘਟਾਉਣ ਤੇ ਜੋ ਬਾਕੀ ਬਚਦਾ ਹੈ ਉਹ ਉਪਭੋਗ ਹੈ ।
2. ਪੁੰਜੀ ਸਟਾਕ ਵਿਚ ਹੋਣ ਵਾਲਾ ਵਾਧਾ ਬੱਚਤ ਹੈ ।
3. ਆਮਦਨ ਕਰ ਤੱਖ ਕਰ ਹੈ ।
4. ਪ੍ਰਤੀ ਵਿਅਕਤੀ ਆਮਦਨੀ ਨੂੰ ਔਸਤ ਆਮਦਨੀ ਵੀ ਕਹਿੰਦੇ ਹਨ ।
5. ਸਰਕਾਰ ਦੀ ਆਮਦਨੀ ਅਤੇ ਖ਼ਰਚ ਸੰਬੰਧੀ ਨੀਤੀ ਰਾਜਕੋਸ਼ੀ ਨੀਤੀ ਹੈ ।
ਉੱਤਰ-
1. ਸਹੀ
2. ਗਲਤ
3. ਸਹੀ
4. ਸਹੀ
5. ਸਹੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਦੇਸ਼ ਦੀ ਘਰੇਲੂ ਸੀਮਾ ਦੀ ਧਾਰਨਾ ਦੀ ਵਿਆਖਿਆ ਕਰੋ ।
ਉੱਤਰ-
ਆਮ ਬੋਲਚਾਲ ਦੀ ਭਾਸ਼ਾ ਵਿਚ ਦੇਸ਼ ਦੀ ਘਰੇਲੂ ਸੀਮਾ ਦਾ ਅਰਥ ਦੇਸ਼ ਦੀ ਰਾਜਨੀਤਿਕ ਸੀਮਾ ਤੋਂ ਲਿਆ ਜਾਂਦਾ ਹੈ, ਪਰ ਅਰਥ-ਸ਼ਾਸਤਰ ਵਿਚ ਦੇਸ਼ ਦੀ ਘਰੇਲੂ ਸੀਮਾ ਦਾ ਅਰਥ ਸਿਰਫ਼ ਦੇਸ਼ ਦੀ ਰਾਜਨੀਤਿਕ ਸੀਮਾ ਨਹੀਂ । ਇਸ ਵਿਚ ਹੇਠ ਲਿਖੀਆਂ ਮੱਦਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ-
- ਰਾਜਨੀਤਿਕ ਸੀਮਾ ਦੇ ਅੰਦਰ ਆਉਣ ਵਾਲਾ ਖੇਤਰ ਅਤੇ ਪਾਣੀ ।
- ਦੂਜੇ ਦੇਸ਼ ਵਿਚ ਕੰਮ ਕਰ ਰਹੇ ਦੇਸ਼ ਦੇ ਦੂਤਾਵਾਸ, ਫੌਜੀ ਅੱਡੇ, ਸਲਾਹਕਾਰ ਦਫ਼ਤਰ ਆਦਿ ।
- ਅਲੱਗ-ਅਲੱਗ ਦੇਸ਼ਾਂ ਵਿਚ ਚਲ ਰਹੇ ਦੇਸ਼ ਦੇ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ।
- ਅੰਤਰ-ਰਾਸ਼ਟਰੀ ਪਾਣੀ ਵਿਚ ਚਲ ਰਹੇ ਜਾਂ ਕੰਮ ਕਰ ਰਹੇ, ਮਛੇਰੇ, ਗੈਸ ਕੱਢਣ ਵਾਲੇ ਯੰਤਰ ਜਾਂ ਤੈਰਾਕ ।
ਪ੍ਰਸ਼ਨ 2.
ਕੁੱਲ ਰਾਸ਼ਟਰੀ ਆਮਦਨ ਅਤੇ ਸ਼ੁੱਧ ਰਾਸ਼ਟਰੀ ਆਮਦਨ ਵਿਚ ਅੰਤਰ ਸਪੱਸ਼ਟ ਕਰੋ ।, (PB. 2015)
ਉੱਤਰ-
ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿਚ ਸਾਧਨ ਆਮਦਨ ਹੈ । ਇਹ ਘਰੇਲੂ ਸਾਧਨ ਆਮਦਨ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਦਾ ਜੋੜ ਹੈ ।
ਇਕ ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਜੇ ਸਾਵਟ ਖ਼ਰਚ ਸ਼ਾਮਲ ਰਿਹਾ ਹੈ ਤਾਂ ਉਸ ਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ । ਇਸ ਤੋਂ ਉਲਟ ਜੇ ਉਸ ਵਿਚੋਂ ਸਾਵਟ ਖ਼ਰਚ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ । ਦੂਜੇ ਸ਼ਬਦਾਂ ਵਿਚ,
ਸ਼ੁੱਧ ਰਾਸ਼ਟਰੀ ਆਮਦਨ = ਕੁੱਲ ਰਾਸ਼ਟਰੀ ਆਮਦਨ – ਘਿਸਾਵਟ ਖ਼ਰਚ
ਪ੍ਰਸ਼ਨ 3.
ਔਸਤ ਉਪਭੋਗ ਪ੍ਰਵਿਰਤੀ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ ਦੀਆਂ ਧਾਰਨਾਵਾਂ ਨੂੰ ਉਦਾਹਰਨ ਦੁਆਰਾ ਸਪੱਸ਼ਟ ਕਰੋ ।
ਉੱਤਰ-
ਕਿਸੇ ਆਮਦਨ ਦੇ ਪੱਧਰ ਉੱਤੇ ਕੁੱਲ ਉਪਭੋਗ ਖ਼ਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ।
ਉਦਾਹਰਨ-
ਆਮਦਨ | ਉਪਭੋਗ | ਔਸਤ ਉਪਭੋਗ ਪ੍ਰਵਿਰਤੀ |
200 | 180 | 0.90 |
300 | 260 | 0.87 |
ਜਦੋਂ ਆਮਦਨ 200 ਰੁਪਏ ਹੈ ਤਾਂ ਉਪਭੋਗ 180 ਰੁਪਏ ਹੈ । ਦੂਜੇ ਸ਼ਬਦਾਂ ਵਿਚ, ਔਸਤ ਉਪਭੋਗ ਪ੍ਰਵਿਰਤੀ = \(\frac{180}{200}\) = 0.90 ਹੈ । ਜਦੋਂ ਆਮਦਨ ਵਧ ਕੇ 300 ਰੁਪਏ ਹੋ ਜਾਂਦੀ ਹੈ ਤਾਂ ਉਪਭੋਗ ਵੱਧ ਕੇ 260 ਰੁਪਏ ਹੋ ਜਾਂਦਾ ਹੈ ।
ਦੂਜੇ ਸ਼ਬਦਾਂ ਵਿਚ ਔਸਤ ਉਪਭੋਗ ਪ੍ਰਵਿਰਤੀ = \(\frac{260}{300}\) = 0.87 ਹੈ ।
ਸੀਮਾਂਤ ਉਪਭੋਗ ਪ੍ਰਵਿਰਤੀ – ਉਪਭੋਗ ਵਿਚ ਪਰਿਵਰਤਨ ਅਤੇ ਆਮਦਨ ਵਿਚ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ਅਰਥਾਤ-
ਉੱਪਰ ਦਿੱਤੀ ਗਈ ਉਦਾਹਰਨ ਵਿਚ ਜਦੋਂ ਆਮਦਨ 300 ਰੁਪਏ ਤੋਂ ਵੱਧ ਕੇ 400 ਰੁਪਏ ਹੋ ਜਾਂਦੀ ਹੈ ਤਾਂ ਉਪਭੋਗ 230 ਰੁਪਏ ਤੋਂ ਵੱਧ ਕੇ 280 ਰੁਪਏ ਹੋ ਜਾਂਦਾ ਹੈ । ਇਸ ਲਈ ਸੀਮਾਂਤ ਉਪਭੋਗ ਪ੍ਰਵਿਰਤੀ = \(\frac{50}{100}\) = 0.5 ਹੈ । ਇਸੇ ਤਰ੍ਹਾਂ ਜਦੋਂ ਆਮਦਨ 400 ਰੁਪਏ ਤੋਂ ਵਧ ਕੇ 500 ਰੁਪਏ ਹੋ ਜਾਂਦੀ ਹੈ ਤਾਂ ਉਪਭੋਗ ਵੱਧ ਕੇ 280 ਰੁਪਏ ਤੋਂ 320 ਰੁਪਏ
ਹੋ ਜਾਂਦਾ ਹੈ । ਇਸ ਲਈ ਸੀਮਾਂਤ ਉਪਭੋਗ ਪ੍ਰਵਿਰਤੀ = \(\frac{40}{100}\) = 0.4 ਹੈ ।
ਪ੍ਰਸ਼ਨ 4.
ਕੁੱਲ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁੱਲ ਨਿਵੇਸ਼ = ਸ਼ੁੱਧ ਨਿਵੇਸ਼ + ਪ੍ਰਤੀਸਥਾਪਨ ਨਿਵੇਸ਼
ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਦੇ ਫਲਸਰੂਪ ਉਨ੍ਹਾਂ ਦੇ ਨਵੀਨੀਕਰਨ ਜਾਂ ਪ੍ਰਤੀਸਥਾਪਨ ਲਈ ਕੀਤਾ ਜਾਂਦਾ ਹੈ । ਇਹ ਨਿਵੇਸ਼ ਜੀ ਦੇ ਵਰਤਮਾਨ ਪੱਧਰ ਨੂੰ ਬਣਾਈ ਰੱਖਦਾ ਹੈ ।
ਸ਼ੁੱਧ ਨਿਵੇਸ਼ ਉਹ ਨਿਵੇਸ਼ ਹੈ ਜਿਸ ਦੇ ਕਾਰਨ ਪੂੰਜੀ ਦੇ ਸਟਾਕ ਵਿਚ ਵਾਧਾ ਹੁੰਦਾ ਹੈ । ਕੁੱਲ ਨਿਵੇਸ਼ ਵਿਚੋਂ ਘਿਸਾਵਟ ਖ਼ਰਚ ਜਾਂ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾ ਕੇ ਸ਼ੁੱਧ ਨਿਵੇਸ਼ ਪ੍ਰਾਪਤ ਕੀਤਾ ਜਾ ਸਕਦਾ ਹੈ ।
ਅਰਥਾਤ-
ਸ਼ੁੱਧ ਨਿਵੇਸ਼ = ਕੁੱਲ ਨਿਵੇਸ਼ – ਪ੍ਰਤੀਸਥਾਪਨ ਨਿਵੇਸ਼ ।
ਪ੍ਰਸ਼ਨ 5.
ਇੱਛੁਕ ਅਤੇ ਅਣਇੱਛੁਕ ਬੇਰੁਜ਼ਗਾਰੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜਦੋਂ ਕਿਰਤੀ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਕੰਮ ਹੋਣ ਤੇ ਵੀ ਆਪਣੀ ਇੱਛਾ ਨਾਲ ਕੰਮ ਨਾ ਕਰਨਾ ਚਾਹੁੰਦੇ ਹੋਣ ਤਾਂ ਅਜਿਹੀ ਬੇਰੁਜ਼ਗਾਰੀ ਇੱਛੁਕ ਬੇਰੁਜ਼ਗਾਰੀ ਕਹਿਲਾਏਗੀ ।
ਦੂਜੇ ਪਾਸੇ, ਅਣਇੱਛੁਕ ਬੇਰੁਜ਼ਗਾਰੀ ਉਹ ਅਵਸਥਾ ਹੈ ਜਿਸ ਵਿਚ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ ਉੱਤੇ ਕੰਮ ਕਰਨ ਲਈ ਤਿਆਰ ਹਨ, ਪਰ ਉਨ੍ਹਾਂ ਨੂੰ ਕੰਮ ਨਾ ਮਿਲੇ ।
ਪ੍ਰਸ਼ਨ 6.
ਪੂਰਨ ਬੇਰੁਜ਼ਗਾਰੀ ਦੀ ਅਵਸਥਾ ਵਿਚ ਕਿੰਨੀਆਂ ਕਿਸਮਾਂ ਦੀਆਂ ਬੇਰੁਜ਼ਗਾਰੀਆਂ ਪਾਈਆਂ ਜਾਂਦੀਆਂ ਹਨ ?
ਉੱਤਰ-
ਪਰੰਪਰਾਵਾਦੀ ਅਰਥ-ਸ਼ਾਸਤਰੀਆਂ ਅਨੁਸਾਰ ਕਿਸੇ ਵੀ ਅਰਥ-ਵਿਵਸਥਾ ਵਿਚ ਪੂਰਨ ਰੁਜ਼ਗਾਰ ਦੀ ਅਵਸਥਾ ਵਿਚ ਹੇਠ ਲਿਖੀਆਂ ਕਿਸਮਾਂ ਦੀਆਂ ਬੇਰੁਜ਼ਗਾਰੀਆਂ ਪਾਈਆਂ ਜਾਂਦੀਆਂ ਹਨ-
- ਇੱਛੁਕ ਬੇਰੁਜ਼ਗਾਰੀ
- ਸੰਘਰਸ਼ਾਤਮਕ ਬੇਰੁਜ਼ਗਾਰੀ
- ਮੌਸਮੀ ਬੇਰੁਜ਼ਗਾਰੀ
- ਸੰਰਚਨਾਤਮਕ ਬੇਰੁਜ਼ਗਾਰੀ
- ਤਕਨੀਕੀ ਬੇਰੁਜ਼ਗਾਰੀ ।
ਇੱਛੁਕ ਬੇਰੁਜ਼ਗਾਰੀ ਦੇ ਹੁੰਦੇ ਹੋਏ ਵੀ ਜੇ ਅਰਥ-ਵਿਵਸਥਾ ਵਿਚ ਅਣਇੱਛੁਕ ਬੇਰੁਜ਼ਗਾਰੀ ਨਹੀਂ ਹੈ, ਤਾਂ ਇਸ ਨੂੰ ਪੂਰਨ ਰੁਜ਼ਗਾਰ ਦੀ ਅਵਸਥਾ ਕਿਹਾ ਜਾਵੇਗਾ ।
ਪ੍ਰਸ਼ਨ 7.
ਭਾਰਤ ਵਿਚ ਮੁਦਰਾ ਪੂਰਤੀ ਵਿਚ ਕਿਹੜੇ-ਕਿਹੜੇ ਤੱਤ ਸ਼ਾਮਲ ਕੀਤੇ ਜਾਂਦੇ ਹਨ ?
ਉੱਤਰ-
ਭਾਰਤ ਵਿਚ ਮੁਦਰਾ ਪੂਰਤੀ ਵਿਚ ਹੇਠ ਲਿਖੇ ਤੱਤ ਸ਼ਾਮਲ ਕੀਤੇ ਜਾਂਦੇ ਹਨ-
- ਜਨਤਾ ਕੋਲ ਕਰੰਸੀ ਨੋਟ ਅਤੇ ਸਿੱਕੇ (ਰਾਜਸੀ ਕੋਸ਼ ਵਿਚ ਜਮਾਂ ਰਾਸ਼ੀ, ਬੈਂਕਾਂ ਅਤੇ ਰਾਜ ਸਹਿਕਾਰੀ ਬੈਂਕਾਂ ਦੀ ਕਰੰਸੀ ਨੂੰ ਕੱਢ ਕੇ)
- ਬੈਂਕਾਂ ਅਤੇ ਰਾਜ ਸਹਿਕਾਰੀ ਬੈਂਕਾਂ ਦੀ ਮੰਗ ਜਮਾਂ (ਅੰਤਰ ਬੈਂਕਾਂ ਮੰਗ ਜਮਾਂ ਨੂੰ ਕੱਢ ਕੇ)
- ਰਿਜ਼ਰਵ ਬੈਂਕ ਦੇ ਦੂਜੇ ਜਮਾਂ ਖਾਤਿਆਂ ਦੀ ਰਕਮ ਅੰਤਰ-ਰਾਸ਼ਟਰੀ ਕੋਸ਼ ਦੇ ਖਾਤਾ ਸੰਖਿਆ ਵਿਚ ਜਮਾਂ ਰਕਮ ਨੂੰ ਛੱਡ ਕੇ) ।
ਪ੍ਰਸ਼ਨ 8.
ਸਰਕਾਰੀ ਬਜਟ ਤੋਂ ਕੀ ਭਾਵ ਹੈ ? ਇਹ ਕਿੰਨੀਆਂ ਕਿਸਮਾਂ ਦਾ ਹੋ ਸਕਦਾ ਹੈ ?
ਉੱਤਰ-
ਸਰਕਾਰੀ ਬਜਟ ਸਰਕਾਰ ਦੁਆਰਾ ਪ੍ਰਸਤਾਵਿਤ ਸਾਲਾਨਾ ਆਮਦਨ ਅਤੇ ਖ਼ਰਚ ਦਾ ਬਿਓਰਾ ਹੁੰਦਾ ਹੈ । ਸਰਕਾਰ ਦਾ ਬਜਟ ਤਿੰਨ ਕਿਸਮ ਦਾ ਹੋ ਸਕਦਾ ਹੈ-
- ਘਾਟੇ ਦਾ ਬਜਟ – ਘਾਟੇ ਦਾ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦਾ ਖ਼ਰਚ ਉਸ ਦੀ ਆਮਦਨ ਤੋਂ ਵੱਧ ਹੁੰਦਾ ਹੈ । ਇਸ ਕਿਸਮ ਦਾ ਬਜਟ ਅਭਾਗੀ ਮੰਗ ਦੀ ਸਥਿਤੀ ਵਿਚ ਉੱਚਿਤ ਹੁੰਦਾ ਹੈ ।
- ਬੱਚਤ ਦਾ ਬਜਟ – ਉਹ ਬਜਟ, ਜਿਸ ਵਿਚ ਸਰਕਾਰੀ ਆਮਦਨ ਉਸ ਦੇ ਖ਼ਰਚ ਦੀ ਤੁਲਨਾ ਵਿਚ ਵੱਧ ਹੁੰਦੀ ਹੈ, ਬੱਚਤ ਦਾ ਬਜਟ ਅਖਵਾਉਂਦਾ ਹੈ । ਇਸ ਕਿਸਮ ਦਾ ਬਜਟ ਬਹੁਤ ਜ਼ਿਆਦਾ ਮੰਗ ਦੀ ਸਥਿਤੀ ਵਿਚ ਉੱਚਿਤ ਹੁੰਦਾ ਹੈ ।
- ਸੰਤੁਲਿਤ ਬਜਟ – ਉਹ ਬਜਟ, ਜਿਸ ਵਿਚ ਸਰਕਾਰ ਦੀ ਆਮਦਨ ਉਸ ਦੇ ਖ਼ਰਚ ਦੇ ਬਰਾਬਰ ਹੁੰਦੀ ਹੈ, ਸੰਤੁਲਿਤ ਬਜਟ ਅਖਵਾਉਂਦਾ ਹੈ ।
ਪ੍ਰਸ਼ਨ 9.
ਪ੍ਰਤੱਖ ਕਰਾਂ ਦੇ ਕੋਈ ਦੋ ਲਾਭ ਦੱਸੋ ।
ਉੱਤਰ-
- ਨਿਆਂਪੂਰਨ – ਪ੍ਰਤੱਖ ਕਰ ਵਧੇਰੇ ਨਿਆਂਪੂਰਨ ਹੁੰਦੇ ਹਨ । ਇਸ ਕਿਸਮ ਦੇ ਕਰ ਲੋਕਾਂ ਦੀ ਕਰ ਦਾਨ ਸਮਰੱਥਾ ਉੱਤੇ ਆਧਾਰਿਤ ਹੁੰਦੇ ਹਨ ।
- ਲਚਕਸ਼ੀਲ – ਤੱਖ ਕਰ ਲਚਕਸ਼ੀਲ ਹੁੰਦੇ ਹਨ, ਇਸ ਲਈ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਲੋੜ ਅਨੁਸਾਰ ਘਟਾਇਆ ਜਾ ਸਕਦਾ ਹੈ ।
ਪ੍ਰਸ਼ਨ 10.
ਅਪ੍ਰਤੱਖ ਕਰਾਂ ਦੇ ਕੋਈ ਦੋ ਲਾਭ ਦੱਸੋ ।
ਉੱਤਰ-
- ਸੁਵਿਧਾਜਨਕ – ਅਪ੍ਰਤੱਖ ਕਰਾਂ ਨੂੰ ਇਸ ਲਈ ਵਧੇਰੇ ਸੁਵਿਧਾਜਨਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਸ ਸਮੇਂ ਲਗਾਏ ਜਾਂਦੇ ਹਨ ਜਦੋਂ ਉਪਭੋਗਤਾ ਵਸਤੂਆਂ ਨੂੰ ਖਰੀਦਦਾ ਹੈ ਜਾਂ ਸੇਵਾਵਾਂ ਦਾ ਉਪਭੋਗ ਕਰਦਾ ਹੈ ਜਿਸ ਨਾਲ ਕਿ ਉਹ ਉਨ੍ਹਾਂ ਦੇ ਭਾਰ ਨੂੰ ਮਹਿਸੂਸ ਨਾ ਕਰੇ ।
- ਕਰ ਚੋਰੀ ਕਠਿਨ – ਇਨ੍ਹਾਂ ਕਰਾਂ ਤੋਂ ਬਚਣਾ ਕਠਿਨ ਹੁੰਦਾ ਹੈ । ਅਜਿਹੇ ਕਰ ਵਸਤੂਆਂ ਨੂੰ ਖਰੀਦਦੇ ਸਮੇਂ ਲਏ ਜਾਂਦੇ ਹਨ । ਇਸ ਲਈ ਲੋਕ ਇਨ੍ਹਾਂ ਤੋਂ ਆਸਾਨੀ ਨਾਲ ਨਹੀਂ ਬਚ ਸਕਦੇ । ਅਪ੍ਰਤੱਖ ਕਰ ਆਮ ਤੌਰ ‘ਤੇ ਵਸਤੂਆਂ ਦੇ ਮੁੱਲ ਵਿੱਚ ਜੁੜੇ ਰਹਿੰਦੇ ਹਨ । ਇਸ ਲਈ ਉਨ੍ਹਾਂ ਤੋਂ ਬਚਣ ਦਾ ਸਿੱਟਾ ਲੋੜਾਂ ਦੀ ਸੰਤੁਸ਼ਟੀ ਤੋਂ ਵਾਂਝਾ ਰਹਿਣਾ ਹੁੰਦਾ ਹੈ ।
ਪ੍ਰਸ਼ਨ 11.
ਸਾਖ ਨਿਯੰਤਰਨ ਦੇ ਉਪਾਵਾਂ ਦੇ ਰੂਪ ਵਿਚ ਬੈਂਕ ਦਰ ਅਤੇ ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਦੀ ਵਿਆਖਿਆ ਕਰੋ ।
ਉੱਤਰ-
ਬੈਂਕ ਦਰ – ਬੈਂਕ ਦਰ ਵਿਆਜ ਦੀ ਉਹ ਘੱਟ ਤੋਂ ਘੱਟ ਦਰ ਹੈ ਜਿਸ ਉੱਤੇ ਕਿਸੇ ਦੇਸ਼ ਦਾ ਕੇਂਦਰੀ ਬੈਂਕ ਦੂਜੇ ਬੈਂਕਾਂ ਨੂੰ ਕਰਜ਼ਾ ਦੇਣ ਲਈ ਤਿਆਰ ਹੁੰਦਾ ਹੈ । ਬੈਂਕ ਦਰ ਦੇ ਵਧਣ ਨਾਲ ਵਿਆਜ ਦੀ ਦਰ ਵਧਦੀ ਹੈ ਅਤੇ ਕਰਜ਼ਾ ਮਹਿੰਗਾ ਹੁੰਦਾ ਹੈ ।
ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ – ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਤੋਂ ਭਾਵ ਕੇਂਦਰੀ ਬੈਂਕ ਦੁਆਰਾ ਖੁੱਲ੍ਹੇ ਬਾਜ਼ਾਰ ਵਿਚ ਪ੍ਰਤੀਭੂਤੀਆਂ ਨੂੰ ਖਰੀਦਣ ਅਤੇ ਵੇਚਣ ਤੋਂ ਹੈ । ਮੰਦੇ ਦੀ ਸਥਿਤੀ ਵਿਚ ਕੇਂਦਰੀ ਬੈਂਕ ਖੁੱਲ੍ਹੇ ਬਾਜ਼ਾਰ ਤੋਂ ਪ੍ਰਤੀਭੂਤੀਆਂ ਨੂੰ ਖਰੀਦਦਾ ਹੈ । ਇਸ ਦੇ ਫਲਸਰੂਪ ਸਾਖ ਦਾ ਵਿਸਤਾਰ ਹੁੰਦਾ ਹੈ ਅਤੇ ਮੰਗ ਵਿਚ ਵਾਧਾ ਹੁੰਦਾ ਹੈ । ਦੂਜੇ ਪਾਸੇ ਤੇਜ਼ੀ ਦੀ ਸਥਿਤੀ ਵਿਚ ਕੇਂਦਰੀ ਬੈਂਕ ਪ੍ਰਤੀਭੁਤੀਆਂ ਨੂੰ ਵੇਚਦਾ ਹੈ ਜਿਸ ਦੇ ਫਲਸਰੂਪ ਸਾਖ ਦਾ ਸੰਕੁਚਨ ਹੁੰਦਾ ਹੈ ਅਤੇ ਮੰਗ ਵਿਚ ਕਮੀ ਹੁੰਦੀ ਹੈ ।
ਪ੍ਰਸ਼ਨ 12.
ਸਾਖ ਨਿਯੰਤਰਨ ਦੇ ਉਪਾਵਾਂ ਦੇ ਰੂਪ ਵਿਚ ਨਿਊਨਤਮ ਨਕਦ ਧਨ ਅਨੁਪਾਤ ਅਤੇ ਤਰਲਤਾ ਅਨੁਪਾਤ ਦੀ ਵਿਆਖਿਆ ਕਰੋ ।
ਉੱਤਰ-
ਨਿਊਨਤਮ ਨਕਦ ਧਨ – ਸਾਰੀਆਂ ਬੈਂਕਾਂ ਨੂੰ ਆਪਣੀ ਜਮਾਂ ਰਕਮ ਦਾ ਇਕ ਨਿਸਚਿਤ ਪ੍ਰਤੀਸ਼ਤ ਨਕਦ ਧਨ ਦੇ ਰੂਪ ਵਿਚ ਕੇਂਦਰੀ ਬੈਂਕ ਕੋਲ ਰੱਖਣਾ ਪੈਂਦਾ ਹੈ । ਇਸ ਲਈ ਮੰਦੇ ਦੀ ਸਥਿਤੀ ਵਿਚ ਨਿਊਨਤਮ ਨਕਦ ਨਿਧੀ ਅਨੁਪਾਤ ਨੂੰ ਘੱਟ ਕਰ ਦਿੱਤਾ ਜਾਂਦਾ ਹੈ ਅਤੇ ਤੇਜ਼ੀ ਦੀ ਅਵਸਥਾ ਵਿਚ ਇਸ ਨੂੰ ਵਧਾ ਦਿੱਤਾ ਜਾਂਦਾ ਹੈ ।
ਤਰਲਤਾ ਅਨੁਪਾਤ – ਹਰ ਬੈਂਕ ਨੂੰ ਆਪਣੀ ਜਮ੍ਹਾਂ ਰਾਸ਼ੀ ਦਾ ਇਕ ਨਿਸਚਿਤ ਅਨੁਪਾਤ ਆਪਣੇ ਕੋਲ ਹੀ ਨਕਦ ਰਕਮ ਦੇ ਰੂਪ ਵਿਚ ਰੱਖਣਾ ਪੈਂਦਾ ਹੈ । ਇਸ ਨੂੰ ਤਰਲਤਾ ਅਨੁਪਾਤ ਕਹਿੰਦੇ ਹਨ | ਬੈਂਕ ਇਹ ਰਕਮ ਉਧਾਰ ਨਹੀਂ ਦੇ ਸਕਦੀ । ਮੰਦੇ ਦੀ ਸਥਿਤੀ ਵਿਚ ਕੇਂਦਰੀ ਬੈਂਕ ਤਰਲਤਾ ਅਨੁਪਾਤ ਨੂੰ ਘੱਟ ਕਰ ਦਿੰਦੀ ਹੈ ਅਤੇ ਤੇਜ਼ੀ ਦੀ ਸਥਿਤੀ ਵਿਚ ਤਰਲਤਾ ਅਨੁਪਾਤ ਨੂੰ ਵਧਾ ਦਿੱਤਾ ਜਾਂਦਾ ਹੈ ।
ਪ੍ਰਸ਼ਨ 13.
ਸੰਰਚਨਾਤਮਕ ਬੇਰੁਜ਼ਗਾਰੀ ਅਤੇ ਤਕਨੀਕੀ ਬੇਰੁਜ਼ਗਾਰੀ ਵਿਚ ਕੀ ਅੰਤਰ ਹੈ ?
ਉੱਤਰ-
ਸੰਰਚਨਾਤਮਕ ਬੇਰੁਜ਼ਗਾਰੀ | ਤਕਨੀਕੀ ਬੇਰੁਜ਼ਗਾਰੀ |
(i) ਸੰਰਚਨਾਤਮਕ ਬੇਰੁਜ਼ਗਾਰੀ ਤੋਂ ਭਾਵ ਉਸ ਅਰਥ-ਵਿਵਸਥਾ ਤੋਂ ਹੈ ਜਿਸ ਵਿਚ ਅਰਥ-ਵਿਵਸਥਾ ਵਿਚ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਕਾਰਨ ਬੇਰੁਜ਼ਗਾਰੀ ਹੁੰਦੀ ਹੈ । | (i) ਤਕਨੀਕੀ ਬੇਰੁਜ਼ਗਾਰੀ ਤੋਂ ਭਾਵ ਉਸ ਬੇਰੁਜ਼ਗਾਰੀ ਤੋਂ ਹੈ ਜੋ ਉਤਪਾਦਨ ਦੀਆਂ ਤਕਨੀਕਾਂ ਵਿਚ ਹੋਣ ਵਾਲੇ ਪਰਿਵਰਤਨਾਂ ਕਾਰਨ ਪੈਦਾ ਹੁੰਦੀ ਹੈ । |
(ii) ਇਸਦੇ ਪੈਦਾ ਹੋਣ ਦਾ ਮੁੱਖ ਕਾਰਨ ਦੇਸ਼ ਦੇ ਨਿਰਯਾਤ ਵਪਾਰ ਵਿਚ ਹੋਣ ਵਾਲਾ ਪਰਿਵਰਤਨ ਹੈ । | (ii) ਇਹ ਇਸ ਲਈ ਪੈਦਾ ਹੁੰਦੀ ਹੈ ਕਿਉਂਕਿ ਮਜ਼ਦੂਰਾਂ ਨੂੰ ਨਵੀਂ ਤਕਨੀਕ ਦਾ ਘੱਟ ਗਿਆਨ ਹੁੰਦਾ ਹੈ । |
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਬੇਰੋਜ਼ਗਾਰੀ ਦੇ ਆਮ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ-
ਬੇਰੋਜ਼ਗਾਰੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿ ਬਾਜ਼ਾਰ ਵਿਚ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਤਾਂ ਕਰਨਾ ਚਾਹੁੰਦਾ ਹੈ ਪਰ ਉਸਨੂੰ ਕੰਮ ਨਹੀਂ ਮਿਲ ਰਿਹਾ ਹੈ । ਬੇਰੋਜ਼ਗਾਰੀ ਦੀ ਪਰਿਭਾਸ਼ਾ ਹਰ ਦੇਸ਼ ਵਿਚ ਅਲੱਗ-ਅਲੱਗ ਹੁੰਦੀ ਹੈ, ਜਿਵੇਂ ਅਮਰੀਕਾ ਵਿਚ ਜੇਕਰ ਕਿਸੇ ਵਿਅਕਤੀ ਨੂੰ ਉਸਦੀ ਪੜ੍ਹਾਈ-ਲਿਖਾਈ (Qualification) ਦੇ ਹਿਸਾਬ ਨਾਲ ਨੌਕਰੀ ਨਹੀਂ ਮਿਲਦੀ ਹੈ ਤਾਂ ਉਸਨੂੰ ਬੇਰੋਜ਼ਗਾਰ ਮੰਨਿਆ ਜਾਂਦਾ ਹੈ । ਵਿਕਾਸਸ਼ੀਲ ਦੇਸ਼ਾਂ ਵਿਚ ਹੇਠਾਂ ਲਿਖੀ ਤਰ੍ਹਾਂ ਦੀ ਬੇਰੋਜ਼ਗਾਰੀ ਪਾਈ ਜਾਂਦੀ ਹੈ ।
1. ਮੌਸਮੀ ਬੇਰੋਜ਼ਗਾਰੀ (Seasonal Unemployment) – ਇਸ ਪ੍ਰਕਾਰ ਦੀ ਬੇਰੋਜ਼ਗਾਰੀ ਖੇਤੀ ਖੇਤਰ ਵਿਚ ਪਾਈ ਜਾਂਦੀ ਹੈ । ਖੇਤੀ ਵਿਚ ਲੱਗੇ ਲੋਕਾਂ ਨੂੰ ਖੇਤੀ ਦੀ ਜੁਤਾਈ, ਬੁਣਾਈ, ਕਢਾਈ ਆਦਿ ਕੰਮਾਂ ਦੇ ਸਮੇਂ ਤਾਂ ਰੋਜ਼ਗਾਰ ਮਿਲਦਾ ਹੈ ਪਰ ਜਿਵੇਂ ਹੀ ਖੇਤੀ ਦਾ ਕੰਮ ਖ਼ਤਮ ਹੋ ਜਾਂਦਾ ਹੈ ਤਾਂ ਖੇਤੀ ਵਿਚ ਲੱਗੇ ਲੋਕ ਬੇਰੋਜ਼ਗਾਰ ਹੋ ਜਾਂਦੇ ਹਨ ।
2. ਛਿਪੀ ਹੋਈ ਬੇਰੋਜ਼ਗਾਰੀ (Disguised Unemployment) – ਛਿਪੀ ਹੋਈ ਬੇਰੋਜ਼ਗਾਰੀ ਉਸ ਬੇਰੋਜ਼ਗਾਰੀ ਨੂੰ ਕਹਿੰਦੇ ਹਨ ਜਿਸ ਵਿਚ ਕੁੱਝ ਲੋਕਾਂ ਦੀ ਉਤਪਾਦਤਾ ਜ਼ੀਰੋ ਹੁੰਦੀ ਹੈ ਅਰਥਾਤ ਜੇਕਰ ਇਨ੍ਹਾਂ ਲੋਕਾਂ ਨੂੰ ਉਸ ਕੰਮ ਤੋਂ ਹਟਾ ਵੀ ਲਿਆ ਜਾਵੇ ਤਾਂ ਵੀ ਉਤਪਾਦਨ ਵਿਚ ਕੋਈ ਫ਼ਰਕ ਨਹੀਂ ਆਏਗਾ । ਜਿਵੇਂ-ਜੇਕਰ ਕਿਸੇ ਫੈਕਟਰੀ ਵਿਚ 100 ਬੂਟਾਂ ਦਾ ਬਣਾਉਣ ਦਾ ਕੰਮ 10 ਲੋਕ ਕਰ ਰਹੇ ਹਨ ਅਤੇ ਜੇਕਰ ਇਨ੍ਹਾਂ ਵਿਚੋਂ 3 ਲੋਕ ਬਾਹਰ ਕੱਢ ਦਿੱਤੇ ਜਾਣ ਤਾਂ ਵੀ 100 ਬੂਟ ਹੀ ਬੰਣਦੇ ਹਨ ਤਾਂ ਇਨ੍ਹਾਂ ਕੱਢੇ ਗਏ 3 ਲੋਕਾਂ ਨੂੰ ਛਿਪੇ ਬੇਰੋਜ਼ਗਾਰ ਕਿਹਾ ਜਾਵੇਗਾ । ਭਾਰਤੀ ਖੇਤੀ ਵਿਚ ਇਸ ਪ੍ਰਕਾਰ ਦੀ ਬੇਰੋਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ।
3. ਸੰਰਚਨਾਤਮਕ ਬੇਰੋਜ਼ਗਾਰੀ (Structural Unemployment) – ਸੰਰਚਨਾਤਮਕ ਬੇਰੋਜ਼ਗਾਰੀ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਬਜ਼ਾਰ ਵਿਚ ਲੰਬੇ ਸਮੇਂ ਦੀਆਂ ਸਥਿਤੀਆਂ ਵਿਚ ਬਦਲਾਅ ਆਉਂਦਾ ਹੈ । ਉਦਾਹਰਨ ਦੇ ਲਈ ਭਾਰਤ ਵਿਚ ਸਕੂਟਰ ਦਾ ਉਤਪਾਦਨ ਬੰਦ ਹੋ ਗਿਆ ਹੈ ਅਤੇ ਕਾਰ ਦਾ ਉਤਪਾਦਨ ਵੱਧ ਰਿਹਾ ਹੈ । ਇਸ ਨਵੇਂ ਵਿਕਾਸ ਦੇ ਕਾਰਨ ਸਕੂਟਰ ਦੇ ਉਤਪਾਦਨ ਵਿਚ ਲੱਗੇ ਮਿਸਤਰੀ ਬੇਰੋਜ਼ਗਾਰ ਹੋ ਗਏ ਅਤੇ ਕਾਰ ਬਣਾਉਣ ਵਾਲਿਆਂ ਦੀ ਮੰਗ ਵੱਧ ਗਈ ਹੈ । ਇਸ ਪ੍ਰਕਾਰ ਦੀ ਬੇਰੋਜ਼ਗਾਰੀ ਦੇਸ਼ ਵਿਚ ਆਰਥਿਕ ਸੰਰਚਨਾ ਵਿਚ ਪਰਿਵਰਤਨ ਦੇ ਕਾਰਨ ਪੈਦਾ ਹੁੰਦੀ ਹੈ ।
4. ਚੱਕਰੀ ਬੇਰੋਜ਼ਗਾਰੀ (Cyclical Unemployment) – ਇਸ ਪ੍ਰਕਾਰ ਦੀ ਬੇਰੋਜ਼ਗਾਰੀ ਅਰਥ ਵਿਵਸਥਾ ਵਿਚ ਚੱਕਰੀ ਪ੍ਰਕਾਰ ਉਤਾਰ-ਚੜਾਅ ਦੇ ਕਾਰਨ ਪੈਦਾ ਹੁੰਦੀ ਹੈ । ਜਦੋਂ ਅਰਥ-ਵਿਵਸਥਾ ਵਿਚ ਤਰੱਕੀ ਦਾ ਦੌਰ ਹੁੰਦਾ ਹੈ ਤਾਂ ਉਤਪਾਦਨ ਵਧਦਾ ਹੈ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੁੰਦੇ ਹਨ ਅਤੇ ਜਦੋਂ ਅਰਥ-ਵਿਵਸਥਾ ਵਿਚ ਮੰਦੀ ਦਾ ਦੌਰ ਆਉਂਦਾ ਹੈ ਤਾਂ ਉਤਪਾਦਨ ਘਟ ਜਾਂਦਾ ਹੈ ਅਤੇ ਘੱਟ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਬੇਰੋਜ਼ਗਾਰੀ ਵੱਧਦੀ ਹੈ ।
5. ਤਿਰੋਧਾਤਮਕ ਬੇਰੋਜ਼ਗਾਰੀ (Functional Unemployment) – ਉਹ ਵਿਅਕਤੀ ਜੋ ਇਕ ਰੋਜ਼ਗਾਰ ਨੂੰ ਛੱਡ ਕੇ ਕਿਸੇ ਦੁਸਰੇ ਰੋਜ਼ਗਾਰ ਵਿਚ ਚਲਾ ਜਾਂਦਾ ਹੈ ਤਾਂ ਦੋਵਾ ਰੋਜ਼ਗਾਰਾਂ ਦੇ ਸਮੇਂ ਵਿਚ ਉਹ ਬੇਰੋਜ਼ਗਾਰ ਹੋ ਸਕਦਾ ਹੈ, ਜਾਂ ਇੰਝ ਹੋ ਸਕਦਾ ਹੈ ਕਿ ਨਵੀਂ ਤਕਨੀਕ ਦੇ ਪ੍ਰਯੋਗ ਦੇ ਕਾਰਨ ਇਕ ਵਿਅਕਤੀ ਇਕ ਰੋਜ਼ਗਾਰ ਤੋਂ ਨਿਕਲ ਕੇ ਜਾਂ ਕੱਢ ਦਿੱਤੇ ਜਾਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਕਰ ਰਿਹਾ ਹੋਵੇ, ਤਾਂ ਪੁਰਾਣੀ ਨੌਕਰੀ ਛੱਡਣ ਅਤੇ ਨਵਾਂ ਰੋਜ਼ਗਾਰ ਪਾਉਣ ਦੇ ਸਮੇਂ ਦੀ ਬੇਰੋਜ਼ਗਾਰੀ ਨੂੰ ਪ੍ਰਤਿਰੋਧਾਤਕ ਬੇਰੋਜ਼ਗਾਰੀ ਕਿਹਾ ਜਾਂਦਾ ਹੈ ।
6. ਇੱਛੁਕ ਬੇਰੋਜ਼ਗਾਰੀ (Voluntary Unemployment) – ਉਹ ਵਿਅਕਤੀ ਜੋ ਬਾਜ਼ਾਰ ਵਿਚ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਤਿਆਰ ਨਹੀਂ ਹੈ ਅਰਥਾਤ ਉਹ ਜ਼ਿਆਦਾ ਮਜ਼ਦੂਰੀ ਦੀ ਮੰਗ ਕਰ ਰਿਹਾ ਹੈ ਜੋ ਉਸਨੂੰ ਮਿਲ ਨਹੀਂ ਰਹੀ ਹੈ ਇਸ ਕਾਰਨ ਉਹ ਬੇਰੋਜ਼ਗਾਰ ਹੈ ।
7. ਖੁੱਲ੍ਹੀ ਜਾਂ ਅਣ-ਇੱਛੁਕ ਬੇਰੋਜ਼ਗਾਰੀ (Open or Involuntary Unemployment) – ਉਹ ਵਿਅਕਤੀ ਜੋ ਬਜ਼ਾਰ ਵਿਚ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਤਿਆਰ ਹੈ ਪਰ ਫਿਰ ਵੀ ਉਸਨੂੰ ਕੰਮ ਨਹੀਂ ਮਿਲ ਰਿਹਾ ਤਾਂ ਉਹ ਅਣਇੱਛੁਕ ਬੇਰੋਜ਼ਗਾਰ ਕਿਹਾ ਜਾਏਗਾ ਤਾਂ ਇਸ ਪ੍ਰਕਾਰ ਤੁਸੀ ਪੜ੍ਹਿਆ ਕਿ ਬੇਰੋਜ਼ਗਾਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਅਤੇ ਭਾਰਤ ਵਿਚ ਕਿਸੇ ਪ੍ਰਕਾਰ ਦੀ ਬੇਰੋਜ਼ਗਾਰੀ ਪਾਈ ਜਾਂਦੀ ਹੈ । ਇਸ ਤੋਂ ਇਲਾਵਾ ਕੁੱਝ ਅਜਿਹੇ ਬੇਰੋਜ਼ਗਾਰ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਜ਼ਦੂਰੀ ਵੀ ਠੀਕ ਮਿਲ ਸਕਦੀ ਹੈ ਪਰ ਫਿਰ ਵੀ ਇਹ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਹਨ ਜਿਵੇਂ-ਭਿਖਾਰੀ, ਸਾਧੂ ਅਤੇ ਅਮੀਰ ਬਾਪ ਦੇ ਬੇਟੇ ਆਦਿ ।
ਪ੍ਰਸ਼ਨ 2.
ਭਾਰਤ ਸਰਕਾਰ ਦੁਆਰਾ ਗਰੀਬੀ ਹਟਾਉਣ ਲਈ ਸ਼ੁਰੂ ਕੀਤੀਆਂ ਗਈਆਂ · ਯੋਜਨਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸਰਕਾਰ ਨੇ ਗਰੀਬੀ ਹਟਾਉਣ ਲਈ ਹੇਠਾਂ ਲਿਖੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ-
1. ਰਾਸ਼ਟਰੀ ਮੀਨ ਰੋਜ਼ਗਾਰ ਗਰੰਟੀ ਅਧਿਨਿਯਮ (ਮਨਰੇਗਾ)-ਮਨਰੇਗਾ ਬਿੱਲ ਸਾਲ 2005 ਵਿਚ ਪਾਸ਼ ਹੋਇਆ ਸੀ ਅਤੇ ਇਹ ਸਾਲ 2006 ਤੋਂ ਪ੍ਰਭਾਵੀ ਹੋ ਗਿਆ ਸੀ । ਇਹ ਸਾਲ 2008 ਵਿਚ ਮਨਰੇਗਾ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਗਰੰਟੀ ਅਧਿਨਿਯਮ (ਮਨਰੇਗਾ) ਬਣ ਗਿਆ । ਇਸ ਯੋਜਨਾ ਦੇ ਅਨੁਸਾਰ, ਪੂਰੇ ਦੇਸ਼ ਦੇ ਪਿੰਡਾਂ ਦੇ ਲੋਕਾਂ ਦੇ ਲਈ 100 ਦਿਨ ਦੇ ਕੰਮ ਦੀ ਗਰੰਟੀ ਦਿੱਤੀ ਜਾਂਦੀ ਹੈ । ਇਹ ਇਕ ਸਫ਼ਲ ਯੋਜਨਾ ਰਹੀ ਹੈ, ਕਿਉਂਕਿ ਇਸਦੇ ਕਾਰਨ ਪਿੰਡਾਂ ਦੇ ਇਲਾਕਿਆਂ ਦੇ ਗ਼ਰੀਬ ਲੋਕਾਂ ਦੀ ਆਮਦਨੀ ਦੇ ਵਿਚ ਵਾਧਾ ਹੋਇਆ ਹੈ । ਇਹ ਯੋਜਨਾ ਲੋਕਾਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਕੰਮ ਦੇ ਮੌਕੇ ਪ੍ਰਦਾਨ ਕਰਦੀ ਹੈ । ਜਦੋਂ ਕਿ ਇਸ ਵਿਚ ਜ਼ਿਆਦਾਤਰ ਅਕੁਸ਼ਲ ਸਰੀਰਿਕ ਕਿਰਤ ਸ਼ਾਮਿਲ ਹੈ, ਪਰ ਫਿਰ ਵੀ ਇਹ ਆਰਥਿਕ ਤੌਰ ਤੇ ਗ਼ਰੀਬ ਲੋਕਾਂ ਦੇ ਲਈ ਕੁੱਝ ਸੁਰੱਖਿਆ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ । ਇਸ ਯੋਜਨਾ ਤੋਂ ਮਿਲਣ ਵਾਲੀ ਸੰਪੱਤੀ ਬਣਾਉਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਵੀ ਸੁਧਾਰ ਹੁੰਦਾ ਹੈ । ਇਹ ਕਾਰਜਕ੍ਰਮ ਮੁੱਢਲੇ ਤੌਰ ਤੇ ਸ਼ਾਮੀਨ ਵਿਕਾਸ ਮੰਤਾਲਯ ਦੁਆਰਾ ਚਲਾਇਆ ਗਿਆ ਹੈ ।
2. ਇੰਦਰਾ ਆਵਾਸ ਯੋਜਨਾ (ਆਈਏਵਾਈ – ਇੰਦਰਾ ਆਵਾਸ ਯੋਜਨਾ ਪੇਂਡੂ ਲੋਕਾਂ ਨੂੰ ਆਵਾਸ ਪ੍ਰਦਾਨ ਕਰਦੀ ਹੈ । ਇਸ ਯੋਜਨਾ ਦਾ ਉਦੇਸ਼ ਪੂਰੇ ਦੇਸ਼ ਦੇ ਗ਼ਰੀਬ ਲੋਕਾਂ ਨੂੰ 20 ਲੱਖ ਆਵਾਸ ਪ੍ਰਦਾਨ ਕਰਨਾ ਹੈ ਅਤੇ ਜਿਨ੍ਹਾਂ ਵਿਚੋਂ 65% ਲਾਭ ਪ੍ਰਾਪਤ ਕਰਨ ਵਾਲੇ ਗ੍ਰਾਮੀਨ ਇਲਾਕਿਆਂ ਦੇ ਹਨ । ਇਸ ਯੋਜਨਾ ਦੇ ਅਨੁਸਾਰ, ਜੋ ਲੋਕ ਆਪਣਾ ਘਰ ਬਣਾਉਣ ਵਿੱਚ ਸਮਰੱਥ ਨਹੀਂ ਹਨ, ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਸਬਸਿਡੀ ਵਾਲੇ ਕਰਜ਼ ਪ੍ਰਦਾਨ ਕੀਤੇ ਜਾਂਦੇ ਹਨ । ਇਸ ਯੋਜਨਾ ਨੂੰ ਮੁੱਢਲੇ ਰੂਪ ਤੇ ਸਾਲ 1985 ਵਿਚ ਸ਼ੁਰੂ ਕੀਤਾ ਗਿਆ ਸੀ ਪਰ ਫਿਰ ਸਾਲ 1990 ਤੋਂ ਸਾਲ 1991 ਵਿੱਚ ਇਸਦਾ ਨਵੀਨੀਕਰਨ ਕੀਤਾ ਗਿਆ ਸੀ ।
3. ਏਕੀਕ੍ਰਿਤ ਗਾਮੀਨ ਵਿਕਾਸ ਯੋਜਨਾਵਾਂ (ਆਈਆਰਡੀਪੀ) – ਏਕਾਕ੍ਰਿਤ ਗਾਮੀਨ ਵਿਕਾਸ ਯੋਜਨਾ ਨੂੰ ਦੁਨੀਆ ਵਿਚ ਆਪਸੀ ਤਰ੍ਹਾਂ ਦੀ ਸਭ ਤੋਂ ਵਿਲੱਖਣਯੋਗ ਯੋਜਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ । ਇਹ ਯੋਜਨਾ ਭਾਰਤ ਵਿਚ ਸਭ ਤੋਂ ਗ਼ਰੀਬ ਲੋਕਾਂ ਦੇ ਲਈ ਆਮਦਨੀ ਦੀ ਕਮੀ ਤੋਂ ਪੈਦਾ ਪਰੇਸ਼ਾਨੀਆਂ ਜਾਂ ਮੁਸੀਬਤਾਂ ਨੂੰ ਦੂਰ ਕਰਨ ਦੇ ਲਈ ਅਤੇ ਸੰਪਤੀਆਂ ਪ੍ਰਦਾਨ ਕਰਨ ਲਈ ਬਣਾਈ ਗਈ ਹੈ । ਇਸ ਯੋਜਨਾ ਦੇ ਅਨੁਸਾਰ ਚੁਣੇ ਗਏ ਸਥਾਨਾਂ ਤੇ ਸਾਲ 1980 ਤਕ ਪੂਰਾ ਦੇਸ਼ ਇਸ ਯੋਜਨਾ ਦੇ ਘੇਰੇ ਵਿਚ ਆ ਗਿਆ ਸੀ । ਇਸ ਯੋਜਨਾ ਦਾ ਮੁੱਖ ਉਦੇਸ਼ ਸਥਾਈ ਸੰਪੱਤੀ ਬਣਾਉਣਾ ਅਤੇ ਉਨ੍ਹਾਂ ਨੂੰ ਮਿੱਥੇ ਹੋਏ ਪਰਿਵਾਰਾਂ ਨੂੰ ਕੰਮ ਪ੍ਰਦਾਨ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਗਰੀਬੀ ਰੇਖਾ ਤੋਂ ਉਪਰ ਲਿਆਇਆ ਜਾ ਸਕੇ । ਇਸ ਯੋਜਨਾ ਦੀ ਸਵ-ਰੋਜ਼ਗਾਰ ਯੋਜਨਾ ਇਸਦਾ ਇਕ ਪ੍ਰਮੁੱਖ ਅੰਗ ਹੈ ।
ਭਾਰਤ ਵਿਚ ਗ਼ਰੀਬੀ ਹਟਾਉਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਕੁੱਝ ਹੋਰ ਯੋਜਨਾਵਾਂ ਹੇਠਾਂ ਲਿਖੀਆਂ ਹਨ ।
- ਅੰਨਪੂਰਨ ਯੋਜਨਾ ।
- ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਯੋਜਨਾ (ਏਨਆਈਪੀ)
- ਰਾਸ਼ਟਰੀ ਮਾਤ੍ਰਤਵ ਲਾਭ ਯੋਜਨਾ ਏਨਐਮਬੀਏਸ)
- ਗ੍ਰਾਮੀਣ ਕਿਰਤ ਰੋਜ਼ਗਾਰ ਗਰੰਟੀ ਯੋਜਨਾ (ਆਰਏਲਈਜੀਪੀ)
- ਰਾਸ਼ਟਰੀ ਬਿਰਧ ਅਵਸਥਾ ਪੈਂਸ਼ਨ ਯੋਜਨਾ (ਏਨਐਏਪੀਏਸ) .
- ਜਵਾਹਰ ਰੋਜ਼ਗਾਰ ਯੋਜਨਾ (ਜੇਆਰਵਾਈ)
- ਬੰਦੂਆ ਮੁਕਤੀ ਮੋਰਚਾਂ ‘
- ਸਵਰਨ ਜਯੰਤੀ, ਗ੍ਰਾਮ ਸ਼ੈਰੋਜ਼ਗਾਰ ਯੋਜਨਾ.
- ਸੰਪੱਤੀ ਦੇ ਕੇਂਦਰੀਕਰਨ ਨੂੰ ਰੋਕਣ ਦੇ ਲਈ ਕਾਨੂੰਨ ਦਾ ਸੰਸ਼ੋਧਨ ਕਰਨਾ ।
- ਰਾਸ਼ਟਰੀ ਸਮਾਜਿਕ ਸਹਾਇਤਾ ਯੋਜਨਾ (ਏਨਏਸਪੀ)
- ਗ੍ਰਾਮੀਣ ਆਵਾਸ ਯੋਜਨਾ
- ਛੋਟੀ ਕਿਸਾਨ ਵਿਕਾਸ ਯੋਜਨਾ (ਏਸਏਫਡੀਪੀ)
- ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ।
- ਸੋਕਾ ਖੇਤਰ ਵਿਕਾਸ ਯੋਜਨਾ (ਡੀਏਡੀਪੀ)
- ਨਹਿਰੂ ਰੋਜ਼ਗਾਰ ਯੋਜਨਾ (ਏਨਆਰਵਾਈ)
- ਵੀਹ ਅੰਕੀ ਯੋਜਨਾ
- ਸ਼ਹਿਰੀ ਗ਼ਰੀਬਾਂ ਦੇ ਲਈ ਆਮ ਰੋਜ਼ਗਾਰ ਯੋਜਨਾ (ਏਸਈਪੀਯੂਪੀ)
- ਕਾਰਜ ਯੋਜਨਾ ਦੇ ਲਈ ਭੋਜਨ
- ਪ੍ਰਧਾਨ ਮੰਤਰੀ ਦੀ ਏਕੀਕ੍ਰਿਤ ਸ਼ਹਿਰੀ ਗ਼ਰੀਬੀ ਹਟਾਓ ਯੋਜਨਾ (ਪੀਏਮਆਈਯੂਪੀਈਪੀ)
- ਘੱਟ ਤੋਂ ਘੱਟ ਜ਼ਰੂਰਤ ਯੋਜਨਾ (ਏਮਏਨਪੀ)