Punjab State Board PSEB 10th Class Social Science Book Solutions Geography Chapter 1 ਭਾਰਤ-ਇਕ ਜਾਣ-ਪਛਾਣ Textbook Exercise Questions and Answers.
PSEB Solutions for Class 10 Social Science Geography Chapter 1 ਭਾਰਤ-ਇਕ ਜਾਣ-ਪਛਾਣ
SST Guide for Class 10 PSEB ਭਾਰਤ-ਇਕ ਜਾਣ-ਪਛਾਣ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ (ਇਕ ਸ਼ਬਦ ਵਿਚ ਜਾਂ ਇਕ ਵਾਕ) ਵਿੱਚ ਉੱਤਰ ਦਿਓ-
ਪ੍ਰਸ਼ਨ 1.
ਭਾਰਤ ਦਾ ਆਧੁਨਿਕ ਨਾਂ “ਇੰਡੀਆ ‘ ਕਿਹੜੀ ਧਾਰਨਾ ‘ਤੇ ਆਧਾਰਿਤ ਹੈ ?
ਉੱਤਰ-
ਭਾਰਤ ਦਾ ਆਧੁਨਿਕ ਨਾਂ ਸਿੰਧੂ ਨਦੀ ਦੇ ਨਾਂ ‘ਤੇ ਇੰਡੀਆ ਪਿਆ ।
ਪ੍ਰਸ਼ਨ 2.
ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਸਥਿਤ ਇਕ ਵਿਸ਼ਾਲ ਦੇਸ਼ ਹੈ ।
ਪ੍ਰਸ਼ਨ 3.
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਸਥਿਤੀ ਕੇਂਦਰੀ ਹੈ ।
ਪ੍ਰਸ਼ਨ 4.
ਭਾਰਤ ਦਾ ਖੇਤਰਫਲ ਕਿੰਨਾ ਹੈ ?
ਉੱਤਰ-
ਭਾਰਤ ਦਾ ਖੇਤਰਫਲ ਲਗਪਗ 32,87,263 ਵਰਗ ਕਿਲੋਮੀਟਰ ਹੈ ।
ਪ੍ਰਸ਼ਨ 5.
ਭਾਰਤ ਦੇ ਉੱਤਰ-ਦੱਖਣੀ ਅਤੇ ਪੂਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ ?
ਉੱਤਰ-
ਕ੍ਰਮਵਾਰ 3214 ਕਿਲੋਮੀਟਰ ਅਤੇ 2933 ਕਿਲੋਮੀਟਰ ।
ਪ੍ਰਸ਼ਨ 6.
ਭਾਰਤ ਦੀਆਂ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ ?
ਉੱਤਰ-
ਭਾਰਤ ਦੀ ਥਲਵਰਤੀ ਸੀਮਾ ਦੀ ਲੰਬਾਈ 15,200 ਕਿਲੋਮੀਟਰ ਹੈ ਜਦ ਕਿ ਇਸ ਦੀ ਤਟਵਰਤੀ ਰੇਖਾ ਦੀ ਲੰਬਾਈ 6083 ਕਿਲੋਮੀਟਰ ਹੈ ।
ਪ੍ਰਸ਼ਨ 7.
ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਸੱਤਵਾਂ ।
ਪ੍ਰਸ਼ਨ 8.
ਸਾਡੇ ਆਧੁਨਿਕ (ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ ?
ਜਾਂ
ਪੰਜਾਬੀ ਭਾਸ਼ਾਈ ਰਾਜ ਦੇ ਰੂਪ ਵਿਚ ਅਜੋਕੇ ਪੰਜਾਬ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1 ਨਵੰਬਰ, 1966 ਈ: ਨੂੰ ।
ਪ੍ਰਸ਼ਨ 9.
ਅੱਜ ਦੇ ਭੂਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ ?
ਉੱਤਰ-
28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ।
ਪ੍ਰਸ਼ਨ 10.
ਭਾਰਤ ਵਿਚ ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੇ ਨਾਂ ਲਿਖੋ ।
ਉੱਤਰ-
ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ । ਜਨਸੰਖਿਆ ਦੇ ਪੱਖੋਂ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਅਤੇ ਸਿੱਕਿਮ ਸਭ ਤੋਂ ਛੋਟਾ ਰਾਜ ਹੈ ।
II ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ । ਉਪ-ਮਹਾਂਦੀਪ ਇਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ । ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਭਾਰਤ ਦੇ ਉੱਤਰ ਵਿਚ ਹਿਮਾਲਾ ਦੇ ਪਾਰ ਅਗੀਲ (Agill), ਮੁਜਤਘ (Mugtgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਉਸ ਨੂੰ ਏਸ਼ੀਆ ਦੇ ਉੱਤਰ-ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ | ਦੱਖਣ ਵਿਚ ਪਾਕ ਜਲਡਮਰੂ, ਮੱਧ ਅਤੇ ਮਨਾਰ ਦੀ ਖਾੜੀ ਇਸਨੂੰ ਸ੍ਰੀਲੰਕਾ ਤੋਂ ਵੱਖ ਕਰਦੀ ਹੈ । ਪੂਰਬ ਵਿਚ ਅਰਾਕਾਨ ਯੋਮਾ ਇਸਨੂੰ ਮਯਨਮਾਰ ਤੋਂ ਵੱਖ ਕਰਦੇ ਹਨ | ਥਾਰ ਦਾ ਮਾਰੂਥਲ ਉਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਭਾਗ ਨਾਲੋਂ ਅਲੱਗ ਕਰਦਾ ਹੈ । ਇੰਨਾ ਹੋਣ ਉੱਤੇ ਵੀ ਅਸੀਂ ਮੌਜੂਦਾ ਭਾਰਤ ਨੂੰ ਉਪ-ਮਹਾਂਦੀਪ ਨਹੀਂ ਆਖ ਸਕਦੇ ।
ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾ ਦੇਸ਼ ਮਿਲ ਕੇ ਕਰਦੇ ਹਨ ।
ਪ੍ਰਸ਼ਨ 2.
ਭਾਰਤੀ ਸੱਭਿਆਚਾਰ ਵਿਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ ?
ਉੱਤਰ-
ਭਾਰਤ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ । ਫਲਸਰੂਪ ਉਨ੍ਹਾਂ ਵਿਚ ਬੋਲੀ, ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਸੰਬੰਧੀ ਵਖਰੇਵੇਂ ਪਾਏ ਜਾਂਦੇ ਹਨ । ਉਨ੍ਹਾਂ ਦੇ ਲੋਕ ਗੀਤ, ਮੇਲੇ, ਤਿਉਹਾਰ ਅਤੇ ਰੀਤੀ-ਰਿਵਾਜ ਵੀ ਵੱਖ-ਵੱਖ ਹਨ । ਇੱਥੇ 187 ਭਾਸ਼ਾਵਾਂ ਪ੍ਰਚੱਲਿਤ ਹਨ । ਇਨ੍ਹਾਂ ਵਿਚੋਂ 97% ਭਾਗ ਵਿਚ ਸਿਰਫ਼ 23 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ । ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਲੋਕ ਵਿਕਸਿਤ ਹੋਏ । ਸੱਚ ਤਾਂ ਇਹ ਹੈ ਕਿ ਸਾਡੇ ਜੀਵਨ ਦੇ ਲਗਪਗ ਹਰ ਖੇਤਰ ਵਿਚ ਵਖਰੇਵਾਂ ਪਾਇਆ ਜਾਂਦਾ ਹੈ ।
ਪ੍ਰਸ਼ਨ 3.
ਭਾਰਤ ਦੇ ਸਰਾਨਿਕ ਵਿਸਥਾਰ ‘ ਤੇ ਨੋਟ ਲਿਖੋ ।
ਉੱਤਰ-
ਭਾਰਤ 8° 4′ 28″ ਤੋਂ 37° 17′ 53″ ਉੱਤਰੀ ਅਕਸ਼ਾਂਸ਼ਾਂ ਵਿਚਕਾਰ ਅਤੇ 68° 7’ 33″ ਤੋਂ 97° 24″ 47″ ਪੂਰਬੀ ਦੇਸ਼ਾਂਤਰਾਂ ਦੇ ਵਿਚਕਾਰ ਫੈਲਿਆ ਹੋਇਆ ਹੈ । ਕਰਕ ਰੇਖਾ ਇਸ ਦੇਸ਼ ਦੇ ਮੱਧ ਵਿਚੋਂ ਲੰਘਦੀ ਹੈ । ਉੱਤਰੀ ਭਾਰਤ ਦਾ ਖੇਤਰਫਲ ਦੱਖਣੀ ਭਾਰਤ ਨਾਲੋਂ ਦੁੱਗਣਾ ਹੈ । ਇਸ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਲੰਬਾਈ 3214 ਕਿਲੋਮੀਟਰ ਅਤੇ ਅਰੁਣਾਚਲ ਪ੍ਰਦੇਸ਼ ਤੋਂ ਰਣ ਆਫ਼ ਕੱਛ ਤਕ ਦੀ ਲੰਬਾਈ 2933 ਕਿਲੋਮੀਟਰ ਹੈ । ਇਸ ਵਿਸਥਾਰ ਦਾ ਅਨੁਮਾਨ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਦਿਨ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਰਾਤ ਦਾ ਆਖਰੀ ਪਹਿਰ ਚਲ ਰਿਹਾ ਹੁੰਦਾ ਹੈ ।
ਪ੍ਰਸ਼ਨ 4.
ਭਾਰਤੀ ਭਾਸ਼ਾਵਾਂ ਤੇ ਲੋਕ-ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ ?
ਉੱਤਰ-
ਭਾਰਤੀ ਭਾਸ਼ਾਵਾਂ ਅਤੇ ਲੋਕ-ਕਲਾਵਾਂ ਨੇ ਇਸ ਦੇਸ਼ ਦੀ ਏਕਤਾ ਵਿਚ ਵਿਸ਼ੇਸ਼ ਰੰਗ ਭਰਿਆਂ ਹੈ । ਸੰਸਕ੍ਰਿਤ ਨੂੰ ਹੀ ਲੈ ਲਓ । ਇਸ ਦੇਸ਼ ਵਿਚ ਵੇਦ ਅਤੇ ਹੋਰ ਪ੍ਰਾਚੀਨ ਰੀਥ ਇਸੇ ਭਾਸ਼ਾ ਵਿਚ ਲਿਖੇ ਗਏ । ਰਾਜਸਥਾਨ ਤੋਂ ਲੈ ਕੇ ਮਨੀਪੁਰ ਤਕ ਵੇਦਾਂ ਦੇ ਪ੍ਰਚਾਰ ਦਾ ਸਿਹਰਾ ਸੰਸਕ੍ਰਿਤ ਭਾਸ਼ਾ ਨੂੰ ਹੀ ਜਾਂਦਾ ਹੈ । ਸੰਸਕ੍ਰਿਤ ਭਾਸ਼ਾ ਦੇ ਮੇਲ ਨਾਲ ਹੀ ਉਰਦੂ ਦਾ ਜਨਮ ਹੋਇਆ ਅਤੇ ਉਸ ਨੂੰ ਮੱਧ ਕਾਲ ਵਿਚ ਦਿੱਲੀ ਦੇ ਸ਼ਾਸਕਾਂ ਵਲੋਂ ਮਾਨਤਾ ਪ੍ਰਾਪਤ ਹੋਈ । ਅੱਜ ਅੰਗਰੇਜ਼ੀ ਦੇਸ਼ ਦੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਸ਼ਟਰ ਭਾਸ਼ਾ ਹੈ । ਪੂਰੇ ਦੇਸ਼ ਵਿਚ ਲੋਕ-ਕਲਾ ਭਾਵ ਲੋਕ ਗੀਤ ਸਮਾਨ ਭਾਵ ਬਿਆਨ ਕਰਦੇ ਹਨ । ਵੀਰ ਰਸ ਨੇ ਲਲਿਤ ਕਲਾਵਾਂ ਨੂੰ ਪ੍ਰਭਾਵਿਤ ਕੀਤਾ । ਇਸੇ ਤਰ੍ਹਾਂ ਭਾਰਤੀ ਫ਼ਿਲਮਾਂ ਨੇ ਭਾਰਤੀ ਸਭਿਆਚਾਰ ਨੂੰ ਏਕਤਾ ਪ੍ਰਦਾਨ ਕੀਤੀ ।
ਪ੍ਰਸ਼ਨ 5.
ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ ਦੋ ਤੱਥਾਂ ਦੁਆਰਾ ਸਮਝਾਓ ।
ਉੱਤਰ-
ਭਾਰਤ ਦੀ ਵਿਸ਼ਾਲਤਾ ਦੇ ਕਾਰਨ ਦੇਸ਼ ਵਿਚ ਬਹੁਤ ਜ਼ਿਆਦਾ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਜਨਮ ਦੇਣ ਵਾਲੇ ਦੋ ਤੱਤਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਵਿਸ਼ਾਲ ਖੇਤਰ – ਭਾਰਤ ਦਾ ਪੂਰਬ-ਪੱਛਮੀ ਅਤੇ ਉੱਤਰੀ-ਦੱਖਣੀ ਵਿਸਥਾਰ ਵਧੇਰੇ ਹੋਣ ਦੇ ਕਾਰਨ ਇੱਥੇ ਵਧੇਰੇ ਭਿੰਨਤਾਵਾਂ ਹੋ ਗਈਆਂ ਹਨ | ਆਪਣੇ ਵਿਸ਼ਾਲ ਭੂਗੋਲਿਕ ਖੇਤਰ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਹਾਸਲ ਹੈ । ਕੁਦਰਤੀ ਰੂਪਾਂ ਅਤੇ ਮਾਨਵੀ ਤੱਤਾਂ ਵਿਚ ਇਹ ਭਿੰਨਤਾਵਾਂ ਸਾਫ਼ ਦਿਖਾਈ ਦਿੰਦੀਆਂ ਹਨ ।
2. ਧਰਾਤਲ-ਇਸ ਦੇਸ਼ ਵਿਚ ਜਿੱਥੇ ਅਰਾਵਲੀ ਵਰਗਾ ਪ੍ਰਾਚੀਨ ਪਰਬਤ ਹੈ ਉੱਥੇ ਹਿਮਾਲਾ ਵਰਗੇ ਨਵੀਨ ਪਰਬਤ ਵੀ ਸਥਿਤ ਹਨ । ਇਸਦੇ ਦੱਖਣ ਵਿਚ ਸਖ਼ਤ ਅਤੇ ਪੁਰਾਤਨ ਚੱਟਾਨਾਂ ਨਾਲ ਬਣੀ ਪ੍ਰਾਇਦੀਪੀ ਪਠਾਰ ਹੈ । ਇਸ ਤਰ੍ਹਾਂ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਵਿਚਕਾਰ ਵਿਸ਼ਾਲ ਉਪਜਾਊ ਮੈਦਾਨ ਪਾਏ ਜਾਂਦੇ ਹਨ ।
ਪ੍ਰਸ਼ਨ 6.
ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਨੂੰ ਦੋ ਤੱਥਾਂ ਨਾਲ ਸਪੱਸ਼ਟ ਕਰੋ (PB. 2000, 16)
ਉੱਤਰ-
ਹੇਠ ਲਿਖੇ ਦੋ ਤੱਥਾਂ ਦੇ ਆਧਾਰ ਉੱਤੇ ਅਸੀਂ ਇਹ ਆਖ ਸਕਦੇ ਹਾਂ ਕਿ ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਪਾਈ ਜਾਂਦੀ ਹੈ-
1. ਭਾਰਤ ਦੇ ਧਰਾਤਲੀ ਸਰੂਪ ਵਿਚ ਬੜੀ ਭਿੰਨਤਾ ਹੈ । ਜੇ ਦੇਸ਼ ਦੇ ਉੱਤਰ ਵਿਚ ਹਿਮਾਲਾ ਪਰਬਤ ਹੈ ਤਾਂ ਦੱਖਣ ਵਿਚ ਪ੍ਰਾਇਦੀਪੀ ਪਠਾਰ ਹੈ । ਉੱਤਰ ਦੇ ਵਿਸ਼ਾਲ ਮੈਦਾਨ ਇਸ ਭਿੰਨਤਾ ਨੂੰ ਗਹਿਰਾ ਕਰਦੇ ਹਨ । ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਮਾਨਸੂਨ ਪੌਣਾਂ ਦੇਸ਼ ਨੂੰ ਏਕਤਾ ਮੁਹੱਈਆ ਕਰਦੀਆਂ ਹਨ । ਦੇਸ਼ ਦੀ ਵਧੇਰੇ ਵਰਖਾ ਇਨ੍ਹਾਂ ਪੌਣਾਂ ਰਾਹੀਂ ਹੁੰਦੀ ਹੈ ।
2. ਭਾਰਤ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੇਸ਼ ਦੇ 97 ਫੀਸਦੀ ਹਿੱਸੇ ਉੱਤੇ 22 ਭਾਸ਼ਾਵਾਂ ਦਾ ਵਧੇਰੇ ਮਹੱਤਵ ਹੈ ।ਇੰਨਾ ਹੋਣ ਉੱਤੇ ਵੀ ਸੰਸਕ੍ਰਿਤ ਭਾਸ਼ਾ ਨੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕ ਸੂਤਰ ਵਿਚ ਪਰੋਇਆ ਹੋਇਆ ਹੈ । ਅੰਗਰੇਜ਼ੀ ਸੰਪਰਕ ਭਾਸ਼ਾ ਦੇ ਰੂਪ ਵਿਚ ਅਤੇ ਹਿੰਦੀ ਰਾਜ ਭਾਸ਼ਾ ਦੇ ਰੂਪ ਵਿਚ ਦੇਸ਼ ਨੂੰ ਏਕਤਾ ਮੁਹੱਈਆ ਕਰਦੀ ਹੈ ।
ਪ੍ਰਸ਼ਨ 7.
ਦੇਸ਼ ਦੀ ਕੁਦਰਤੀ ਭਿੰਨਤਾ ਨੇ ਸਭਿਆਚਾਰਕ ਭਿੰਨਤਾ ਪੈਦਾ ਕਰਨ ਵਿਚ ਕੀ ਯੋਗਦਾਨ ਦਿੱਤਾ ਹੈ ?
ਉੱਤਰ-
ਭਾਰਤ ਇਕ ਵਿਸ਼ਾਲ ਦੇਸ਼ ਹੈ ।ਵਿਸ਼ਾਲਤਾ ਦੇ ਕਾਰਨ ਇਸ ਦੇਸ਼ ਵਿਚ ਅਨੇਕਾਂ ਕੁਦਰਤੀ ਵਖਰੇਵੇਂ ਪਾਏ ਜਾਂਦੇ ਹਨ । ਪਹਾੜੀ ਦੇਸ਼ਾਂ ਦੇ ਲੋਕ ਉੱਨੀ ਕੱਪੜੇ ਪਹਿਨਦੇ ਹਨ ਅਤੇ ਉਨ੍ਹਾਂ ਦਾ ਰਹਿਣ-ਸਹਿਣ ਵੀ ਆਪਣੀਆਂ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ । ਪ੍ਰਾਇਦੀਪੀ ਪਠਾਰ ਦੇ ਲੋਕਾਂ ਨੂੰ ਸਖ਼ਤ ਹਾਲਤਾਂ ਵਿਚ ਕੰਮ ਕਰਨਾ ਪੈਂਦਾ ਹੈ । ਉਨ੍ਹਾਂ ਦੇ ਖੇਤੀ-ਉੱਦਮ ਦੇਸ਼ ਦੇ ਹੋਰ ਭਾਗਾਂ ਨਾਲੋਂ ਵੱਖਰੇ ਹਨ । ਉਨ੍ਹਾਂ ਦਾ ਖਾਣ-ਪੀਣ ਅਤੇ ਪਹਿਰਾਵਾ ਵੀ ਉੱਥੋਂ ਦੀ ਜਲਵਾਯੂ ਦੇ ਅਨੁਕੂਲ ਹੈ ।ਇਸੇ ਤਰ੍ਹਾਂ ਮੈਦਾਨੀ ਭਾਗਾਂ ਵਿਚ ਲੋਕਾਂ ਨੇ ਘੱਟ ਮਿਹਨਤ ਨਾਲ ਵਧੇਰੇ ਲਾਭ ਕਮਾਇਆ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ।
ਪ੍ਰਸ਼ਨ 8.
“ਜਦੋਂ ਅਰੁਣਾਚਲ ਵਿਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ ਹੀ ਹੁੰਦੀ ਹੈ ।” ਵਿਆਖਿਆ ਕਰੋ ।
ਉੱਤਰ-
ਅਰੁਣਾਚਲ ਤੋਂ ਗੁਜਰਾਤ ਦੀ ਦੂਰੀ 2933 ਕਿਲੋਮੀਟਰ ਹੈ। ਅਸਲ ਵਿਚ ਅਰੁਣਾਚਲ ਤੋਂ ਲੈ ਕੇ ਗੁਜਰਾਤ ਵਿਚਕਾਰ ਸਥਿਤ ਰਣ ਆਫ ਕੱਛ ਦੇ ਦਰਮਿਆਨ 29° 12′ ਦਾ ਦੇਸ਼ਾਂਤਰੀ ਫ਼ਰਕ ਹੈ । ਪਤੀ ਦੇਸ਼ਾਂਤਰ ਰੇਖਾ ਵਿਚ ਚਾਰ ਮਿੰਟ ਦਾ ਫਰਕ ਆ ਜਾਂਦਾ ਹੈ ਇਸ ਪ੍ਰਕਾਰ ਦੋਹਾਂ ਥਾਂਵਾਂ ਦੇ ਸਮੇਂ ਵਿਚ ਲਗਭਗ ਦੋ ਘੰਟਿਆਂ ਦਾ ਫ਼ਰਕ ਪੈ ਜਾਂਦਾ ਹੈ । ਪੂਰਬ ਵਿਚ ਸਥਿਤ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਦਾ ਸਥਾਨਿਕ ਸਮਾਂ ਪੱਛਮ ਵਿਚ ਸਥਿਤ ਗੁਜਰਾਤ ਦੇ ਸਥਾਨਿਕ ਸਮੇਂ ਤੋਂ ਅੱਗੇ ਰਹਿੰਦਾ ਹੈ । ਇਸ ਲਈ ਜਦੋਂ ਅਰੁਣਾਚਲ ਵਿਚ ਸੂਰਜ ਨਿਕਲਦਾ ਹੈ, ਉਸ ਸਮੇਂ ਗੁਜਰਾਤ ਵਿਚ ਅਜੇ ਰਾਤ ਹੁੰਦੀ ਹੈ ।
III. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 125-130 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਭਾਰਤ ਦਾ ਇਹ ਨਾਂ ਕਿਵੇਂ ਪਿਆ ਹੈ ? ਇਸ ਦੇ ਆਕਾਰ ਤੇ ਪ੍ਰਬੰਧਕੀ ਵੰਡ ਦੀ ਵਿਸਥਾਰ ਨਾਲ ਜਾਣਕਾਰੀ ਦਿਓ ।
ਉੱਤਰ-
ਨਾਂ-ਪੁਰਾਤਨ ਲੇਖਾਂ ਦੇ ਅਨੁਸਾਰ ਯੁੱਗਾਂ-ਯੁੱਗਾਂ ਤੋਂ ਭਾਰਤ ਦੇ ਨਾਂ ਵਿਚ ਤਬਦੀਲੀ ਆਉਂਦੀ ਰਹੀਂ । ਇਕ ਧਾਰਨਾ ਦੇ ਅਨੁਸਾਰ ਇਸ ਦਾ ਸਭ ਤੋਂ ਪਹਿਲਾਂ ਨਾਂ ‘ਹਿਮਾਚਲ-ਸੇਤੁ-ਪ੍ਰਯੰਤਮ’ ਸੀ । ਇਸ ਨਾਂ ਦੇ ਅਨੁਸਾਰ ਇਸ ਦਾ ਸੰਬੰਧ ਉਸ ਦੇਸ਼ ਨਾਲ ਸੀ, ਜਿਹੜਾ ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰ ਸਥਿਤ ਹੈ ।
ਆਰੀਆਂ ਦੇ ਆਉਣ ਨਾਲ ਇਸ ਦੇਸ਼ ਦਾ ਨਾਂ ‘ਆਰੀਆਵਤ’ ਪੈ ਗਿਆ । ਰਿਗਵੇਦ ਦੇ ਅਨੁਸਾਰ ਭਾਰਤ ਦੁਸ਼ਅੰਤ ਦੇ ਪੁੱਤਰ ਨਾਂ ਦੇ ਰਾਜੇ ਦੇ ਨਾਂ ਉੱਤੇ ਇਸ ਦੇਸ਼ ਦਾ ਨਾਂ ਭਾਰਤਵਰਸ਼ ਪਿਆ |
ਭਾਰਤ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ | ਆਰੀਆਂ ਨੇ ਉੱਤਰ-ਪੱਛਮ ਵਿਚ ਵਗਣ ਵਾਲੀ ਬਹੁਤ ਵਿਸ਼ਾਲ ਨਦੀ ਦਾ ਨਾਂ ਸਿੰਧੂ ਰੱਖਿਆ । ਸਿੰਧੁ ਸ਼ਬਦ ਤੋਂ ਹੀ ‘ਹਿੰਦੁ’ ਸ਼ਬਦ ਦਾ ਪ੍ਰਚਲਨ ਹੋਇਆ । ਜਿਹੜੇ ਲੋਕ ਸਿੰਧੂ ਨਦੀ ਦੇ ਆਸ-ਪਾਸ ਰਹਿੰਦੇ ਸਨ, ਈਰਾਨੀਆਂ ਨੇ ਉਨ੍ਹਾਂ ਨੂੰ ਹਿੰਦੂ ਆਖ ਕੇ ਬੁਲਾਇਆ । ਯੂਨਾਨੀਆਂ ਨੇ ਹਿੰਦੂ ਸ਼ਬਦ ਨੂੰ ਇੰਡੋਸ ਵਿਚ ਬਦਲ ਦਿੱਤਾ । ਰੋਮਨ ਲੋਕਾਂ ਦੇ ਇਸੇ ਸ਼ਬਦ ਦੇ ਆਧਾਰ ਉੱਤੇ ਸਿੰਧੂ ਨਦੀ ਨੂੰ ‘ਇੰਡਸ’ ਆਖ ਕੇ ਬੁਲਾਇਆ ਅਤੇ ਇਸੇ ਸ਼ਬਦ ਤੋਂ ‘ਇੰਡੀਆ” ਸ਼ਬਦ ਦਾ ਪ੍ਰਚਲਨ ਹੋਇਆ । ਹਿੰਦੂ ਤੋਂ ਹਿੰਦੁਸਤਾਨ ਬਣਿਆ ਅਤੇ ਭਾਰਤ ਤੋਂ ਭਾਰਤ | ਅੱਜ ਸਾਡੇ ਦੇਸ਼ ਨੂੰ ਇਨ੍ਹਾਂ ਤਿੰਨਾਂ ਨਾਂਵਾਂ ਨਾਲ ਹੀ ਬੁਲਾਇਆ ਜਾਂਦਾ ਹੈ ।
ਆਕਾਰ – ਇਸ ਦਾ ਆਕਾਰ ਤਿਕੋਨਾ (ਤ੍ਰਿਭੁਜਾਕਾਰ) ਹੈ । ਇਸ ਦੇ ਇਕ ਪਾਸੇ ਅਰਬ ਸਾਗਰ ਹੈ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ । ਇਹ ਦੇਸ਼ ਉੱਤਰ ਵਿਚ ਵਧੇਰੇ ਚੌੜਾ ਹੈ । ਦੱਖਣ ਵਿਚ ਆਉਂਦੇ ਹੋਇਆਂ ਇਸ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ । ਅਖ਼ੀਰ ਕੰਨਿਆਕੁਮਾਰੀ ਉੱਤੇ ਇਹ ਇਕ ਬਿੰਦੁ ਦੇ ਸਮਾਨ ਹੈ ।
ਰਾਜਨੀਤਿਕ ਵਿਵਸਥਾ ਜਾਂ ਪ੍ਰਬੰਧਕੀ ਵਡ – ਭਾਰਤ ਰਾਜਾਂ ਦਾ ਇਕ ਸੰਘ ਹੈ | ਭਾਰਤ ਵਿਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਰਾਸ਼ਟਰੀ ਰਾਜਧਾਨੀ ਖੇਤਰ (N.C.T.) ਦਿੱਲੀ ਵੀ ਭਾਰਤ ਦੀ ਪ੍ਰਸ਼ਾਸਨਿਕ ਇਕਾਈ ਹੈ । ਸੱਚ ਤਾਂ ਇਹ ਹੈ ਕਿ ਹਰ ਰੂਪ ਵਿਚ ਪ੍ਰਸ਼ਾਸਨਿਕ ਰੂਪ ਤੋਂ ਭਾਰਤ ਦੀ ਆਪਣੀ ਇਕ ਅਲੱਗ ਵਿਸ਼ੇਸ਼ਤਾ ਹੈ ।
ਪ੍ਰਸ਼ਨ 2.
ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਫੈਲਿਆ ਹੋਇਆ ਇਕ ਵਿਸ਼ਾਲ ਦੇਸ਼ ਹੈ । ਹਿੰਦ ਮਹਾਂਸਾਗਰ ਦੇ ਸਿਰ ਉੱਤੇ ਸਥਿਤ ਹੋਣ ਕਰਕੇ ਇਸ ਨੂੰ ਕੇਂਦਰੀ ਸਥਿਤੀ ਪ੍ਰਾਪਤ ਹੈ । ਆਓ ਵੇਖੀਏ ਕਿ ਭਾਰਤ ਦੀ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪਿਆ ਹੈ-
1. ਸੁਰੱਖਿਆ – ਭਾਰਤ ਨੇ ਆਪਣੀ ਲੰਮੀ ਤਟ-ਰੇਖਾ ਦੀ ਸੁਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਜਲ-ਸੈਨਾ ਦਾ ਗਠਨ ਕੀਤਾ ਹੋਇਆ ਹੈ । ਇਸ ਲਈ ਦੱਖਣ ਵਲੋਂ ਇਸ ਦੀਆਂ ਸਰਹੱਦਾਂ ਬਿਲਕੁਲ ਸੁਰੱਖਿਅਤ ਹਨ । ਉੱਤਰ ਦੀਆਂ ਪਰਬਤੀ ਜਾਂ ਥਲੀ ਸਰਹੱਦਾਂ ਦੀ ਸੁਰੱਖਿਆ ਦੇ ਲਈ ਥਲ ਅਤੇ ਹਵਾਈ ਫ਼ੌਜ ਦਾ ਗਠਨ ਕੀਤਾ ਗਿਆ ਹੈ । ਅਸਾਂ ਜਿੱਥੇ ਇਕ ਪਾਸੇ ਉੱਤਰ ਵਿਚ ਗੁਆਂਢੀ ਦੇਸ਼ਾਂ ਦੇ ਹਮਲਿਆਂ ਨੂੰ ਨਾਕਾਮ ਕੀਤਾ, ਉੱਥੇ ਦੂਸਰੇ ਪਾਸੇ ਸ੍ਰੀਲੰਕਾ ਦੀ ਅੱਤਵਾਦ ਤੋਂ ਅਤੇ ਮਾਲਦੀਵ ਦੀ ਸਮੁੰਦਰੀ ਲੁਟੇਰਿਆਂ ਤੋਂ ਸੁਰੱਖਿਆ ਕੀਤੀ ਹੈ ।
2. ਜਲਵਾਯੂ – ਹਿਮਾਲਿਆ ਅਤੇ ਹਿੰਦ ਮਹਾਂਸਾਗਰ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਭਾਰਤ ਨੂੰ ਮਾਨਸੂਨ ਪੌਣਾਂ ਦਾ ਵਰਦਾਨ ਮਿਲਿਆ ਹੈ । ਭਾਰਤ ਦੇ ਬਹੁਤੇ ਹਿੱਸੇ ਵਿਚ ਗਰਮੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ਜਦਕਿ ਦੱਖਣ-ਪੂਰਬੀ ਭਾਗਾਂ ਵਿਚ ਸਰਦੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ।
3. ਵਪਾਰ – ਹਿੰਦ ਮਹਾਂਸਾਗਰ ਤੋਂ ਨਿਕਲਣ ਵਾਲੇ ਸਾਰੇ ਮਾਰਗ ਭਾਰਤ ਵਿਚੋਂ ਹੋ ਕੇ ਜਾਂਦੇ ਹਨ । ਇਹ ਮਾਰਗ ਭਾਰਤ ਨੂੰ ਇਕ ਪਾਸੇ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਜੋੜਦੇ ਹਨ ਅਤੇ ਦੂਸਰੇ ਪਾਸੇ ਆਸਟਰੇਲੀਆ, ਪੂਰਬੀ ਏਸ਼ੀਆ ਅਤੇ ਦੂਰ ਪੂਰਬ ਨਾਲ ਜੋੜਦੇ ਹਨ ।
4. ਸੱਭਿਆਚਾਰ – ਭਾਰਤ ਦੇ ਉੱਤਰ-ਪੱਛਮੀ ਦੱਰਿਆਂ ਤੋਂ ਆਰੀਆ, ਯੂਨਾਨੀ, ਤੁਰਕ, ਮੁਗ਼ਲ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਇੱਥੇ ਆਈਆਂ ਅਤੇ ਇਸ ਦੇਸ਼ ਵਿਚ ਵੱਸ ਗਈਆਂ । ਇਨ੍ਹਾਂ ਵੱਖ-ਵੱਖ ਭਾਸ਼ਾਈ ਜਾਤੀਆਂ ਨੇ ਭਾਰਤ ਦੇ ਲੋਕਾਂ ਨਾਲ ਮੇਲ-ਜੋਲ ਵਧਾਇਆ ਅਤੇ ਭਾਰਤੀ ਸੱਭਿਆਚਾਰ ਨੂੰ ਨਵੇਂ ਰੰਗ ਵਿਚ ਰੰਗਿਆ । ਇਸ ਆਪਸੀ ਮੇਲ-ਮਿਲਾਪ ਨਾਲ ਭਾਰਤ ਦੇ ਲੋਕਾਂ ਵਿਚ ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਵਿਚ ਅਨੇਕਾਂ ਤਬਦੀਲੀਆਂ ਆਈਆਂ ।
ਸੱਚ ਤਾਂ ਇਹ ਹੈ ਕਿ ਭਾਰਤ ਆਪਣੀ ਸਥਿਤੀ ਦੇ ਕਾਰਨ ਦੁਨੀਆ ਵਿਚ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ ।
ਪ੍ਰਸ਼ਨ 3.
“ਭਾਰਤ ਇਕ ਭਿੰਨਤਾਵਾਂ ਵਾਲਾ ਦੇਸ਼ ਹੈ।” ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਆਪਣੀ ਵਿਸ਼ਾਲਤਾ ਦੇ ਕਾਰਨ ਭਿੰਨਤਾਵਾਂ ਵਾਲਾ ਦੇਸ਼ ਹੈ ”ਦੇਸ਼ ਵਿਚ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
(i) ਧਰਾਤਲੀ ਭਿੰਨਤਾ – ਭਾਰਤ ਵਿਚ ਇਕ ਪਾਸੇ ਹਿਮਾਲਿਆ ਪਰਬਤ ਹੈ ਅਤੇ ਦੂਸਰੇ ਪਾਸੇ ਪ੍ਰਾਇਦੀਪੀ ਪਠਾਰ ਹੈ । ਇਸ ਵਿਚ ਜਿੱਥੇ ਸਤਲੁਜ, ਗੰਗਾ, ਬ੍ਰਹਮਪੁੱਤਰ ਦਾ ਉਪਜਾਊ ਮੈਦਾਨ ਹੈ, ਉੱਥੇ ਥਾਰ ਦਾ ਮਾਰੂਥਲ ਵੀ ਹੈ । ਹਿਮਾਲਿਆ ਨਵੀਨ ਯੁਵਾ ਪਰਬਤ ਹਨ ਜਦਕਿ ਰਾਜਸਥਾਨ ਵਿਚ ਫੈਲੇ ਅਰਾਵਲੀ ਪਰਬਤ ਪ੍ਰਾਚੀਨ ਹਨ ।
(ii) ਜਲਵਾਯੂ ਸੰਬੰਧੀ ਭਿੰਨਤਾ – ਕਰਕ ਰੇਖਾ (Tropic of Cancer) ਭਾਰਤ ਦੇ ਮੱਧ ਵਿਚੋਂ ਲੰਘਦੀ ਹੈ । ਫਲਸਰੂਪ ਇਸ ਦੇ ਉੱਤਰੀ ਭਾਗ ਵਿਚ ਸ਼ੀਤੋਸ਼ਣ ਕਿਸਮ ਦਾ ਜਲਵਾਯੂ ਪਾਇਆ ਜਾਂਦਾ ਹੈ । ਸਮੁੰਦਰ ਤੋਂ ਦੂਰ ਹੋਣ ਦੇ ਕਾਰਨ ਉੱਤਰੀ ਭਾਗਾਂ ਵਿਚ ਕਠਿਨ ਜਲਵਾਯੂ ਪਾਇਆ ਜਾਂਦਾ ਹੈ ਜਦ ਕਿ ਭੂ-ਮੱਧ ਦੇ ਨੇੜੇ ਹੋਣ ਦੇ ਕਾਰਨ ਦੱਖਣੀ ਭਾਗਾਂ ਵਿਚ ਗਰਮ ਜਲਵਾਯੂ ਪਾਇਆ ਜਾਂਦਾ ਹੈ । ਭਾਰਤ ਦੇ ਪੂਰਬ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਜਦਕਿ ਪੱਛਮ ਵਿਚ ਥਾਰ ਦੇ ਮਾਰੂਥਲ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ ।
(iii) ਜਾਤੀ ਭਿੰਨਤਾ – ਉੱਤਰ-ਪੂਰਬੀ ਭਾਰਤ ਵਿਚ ਮੱਧ ਏਸ਼ੀਆਈ ਤੋਂ ਆਈ ਮੰਗੋਲ ਜਾਤੀ ਦੇ ਲੋਕ ਰਹਿੰਦੇ ਹਨ, ਜਦਕਿ ਉੱਤਰ-ਪੱਛਮੀ ਹਿਮਾਲਾ ਖੇਤਰ ਵਿਚ ਤਿੱਬਤੀ ਲੋਕ ਰਹਿੰਦੇ ਹਨ । ਪੱਛਮੀ ਮੈਦਾਨੀ ਭਾਗਾਂ ਵਿਚ ਆਰੀਆ ਅਤੇ ਮੁਸਲਮਾਨ ਆ ਕੇ ਵੱਸ ਗਏ । ਇਸੇ ਤਰਾਂ ਦੱਖਣ ਵਿਚ ਦਾਵਿੜ ਜਾਤੀ ਦੇ ਲੋਕ ਦੱਖਣੀ ਭਾਰਤ ਦੇ ਪਹਾੜੀ ਭਾਗਾਂ ਵਿਚ ਵੱਸ ਗਏ ਅਤੇ ਤਾਮਿਲਨਾਡੂ ਵਿਚ ਸ੍ਰੀ ਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕ ਰਹਿੰਦੇ ਹਨ ।
(iv) ਸੱਭਿਆਚਾਰਕ ਭਿੰਨਤਾ – ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਜਾਤੀ ਭਿੰਨਤਾ ਹੋਣ ਦੇ ਕਾਰਨ ਲੋਕਾਂ ਦੀ ਭਾਸ਼ਾ, ਰਹਿਣਸਹਿਣ, ਖਾਣ-ਪੀਣ, ਘਰਾਂ ਦੀ ਬਣਾਵਟ, ਲੋਕ-ਗੀਤ, ਲੋਕ-ਨਾਚ, ਮੇਲਿਆਂ, ਤਿਉਹਾਰਾਂ ਅਤੇ ਰੀਤੀ-ਰਿਵਾਜਾਂ ਵਿਚ ਭਿੰਨਤਾ ਵੇਖਣ ਨੂੰ ਮਿਲਦੀ ਹੈ । ਇਸ ਦੇਸ਼ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।
ਸੱਚ ਤਾਂ ਇਹ ਹੈ ਕਿ ਹੋਰ ਅਨੇਕਤਾਵਾਂ ਤੋਂ ਇਲਾਵਾ ਲੋਕਾਂ ਦੇ ਖੇਤੀ ਕਰਨ ਦੇ ਢੰਗ ਵਿਚ ਵੀ ਫ਼ਰਕ ਹੈ ਅਤੇ ਉਨ੍ਹਾਂ ਦੇ ਜੀਵਨ-ਪੱਧਰ ਵਿਚ ਵੀ ਫ਼ਰਕ ਵੇਖਣ ਨੂੰ ਮਿਲਦਾ ਹੈ ।
ਪ੍ਰਸ਼ਨ 4.
ਦੇਸ਼ ਵਿਚ ਮਿਲਣ ਵਾਲੀ ਖੇਤਰੀ ਭਿੰਨਤਾ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰੀ-
ਭਾਰਤ ਦੀ ਖੇਤਰੀ ਭਿੰਨਤਾ ਨੂੰ ਹੇਠ ਲਿਖੇ ਤੱਤ ਪ੍ਰਭਾਵਿਤ ਕਰਦੇ ਹਨ-
1. ਵਿਸ਼ਾਲਤਾ – ਭਾਰਤ ਇਕ ਵਿਸ਼ਾਲ ਦੇਸ਼ ਹੈ ।ਉੱਤਰ ਤੋਂ ਦੱਖਣ ਤਕ ਇਸ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤਕ ਇਸ ਦੀ ਲੰਬਾਈ 2933 ਕਿਲੋਮੀਟਰ ਹੈ । ਇੰਨੇ ਵਿਸ਼ਾਲ ਦੇਸ਼ ਵਿਚ ਸਮਾਨ ਧਰਾਤਲੀ ਸਰੂਪ ਹੋਣਾ ਅਸੰਭਵ ਹੈ ! ਅਸਲੀਅਤ ਇਹ ਹੈ ਕਿ ਇੱਥੋਂ ਦੇ ਵੱਖ-ਵੱਖ ਖੇਤਰ ਅਨੇਕਾਂ ਗੱਲਾਂ ਵਿਚ ਆਪਸ ਵਿਚ ਮੇਲ ਨਹੀਂ ਖਾਂਦੇ ।
2. ਧਰਾਤਲ – ਭਾਰਤ ਦਾ ਧਰਾਤਲ ਇਕ ਸਮਾਨ ਨਹੀਂ ਹੈ । ਇੱਥੇ ਪਰਬਤ, ਪਠਾਰ ਅਤੇ ਮੈਦਾਨ ਆਦਿ ਸਾਰੇ ਸਥਲ ਰੂਪ ਵਿਚ ਪਾਏ ਜਾਂਦੇ ਹਨ । ਇਸ ਦੇਸ਼ ਵਿਚ ਤੰਗ ਘਾਟੀਆਂ ਵੀ ਹਨ ਅਤੇ ਵਿਸ਼ਾਲ ਮਾਰੂਥਲ ਵੀ ਹਨ ।
3. ਜਲਵਾਯੂ – ਭਾਰਤ ਵਿਚ ਸਮਾਨ ਰੂਪ ਵਿਚ ਵਰਖਾ ਨਹੀਂ ਹੁੰਦੀ । ਇਸ ਦੇਸ਼ ਵਿਚ ਅਜਿਹੇ ਸਥਾਨ ਵੀ ਹਨ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ਅਤੇ ਅਜਿਹੇ ਮਾਰੂਥਲੀ ਪ੍ਰਦੇਸ਼ ਵੀ ਹਨ ਜਿੱਥੇ ਨਾਂ-ਮਾਤਰ ਹੀ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰ ਵਿਚ ਅਸਮਾਨ ਜਲਵਾਯੂ ਪਾਇਆ ਜਾਂਦਾ ਹੈ ਜਦਕਿ ਪ੍ਰਾਇਦੀਪੀ ਭਾਰਤ ਵਿਚ ਗਰਮ ਅਤੇ ਤਟੀ ਕਿਸਮ ਦੀ ਜਲਵਾਯੂ ਮਿਲਦੀ ਹੈ ।
4. ਪ੍ਰਵਾਸ – ਭਾਰਤ ਵਿਚ ਵੱਖ-ਵੱਖ ਦਿਸ਼ਾਵਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਲੋਕ ਆ ਕੇ ਵੱਖ-ਵੱਖ ਖੇਤਰਾਂ ਵਿਚ ਵੱਸ ਗਏ । ਉੱਤਰ-ਪੂਰਬ ਵਿਚ ਮੰਗੋਲ ਜਾਤੀ, ਉੱਤਰ-ਪੱਛਮ ਵਿਚ ਆਰੀਆ ਅਤੇ ਮੁਸਲਮਾਨ ਜਾਤੀਆਂ ਅਤੇ ਦੱਖਣੀ ਭਾਰਤ ਵਿਚ ਵਿੜ ਜਾਤੀ ਦੇ ਲੋਕ ਆ ਕੇ ਵੱਸ ਗਏ ।
5. ਸੱਭਿਆਚਾਰ – ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਜਾਤੀਆਂ ਦੇ ਲੋਕ ਨਿਵਾਸ ਕਰਦੇ ਹਨ । ਉਨ੍ਹਾਂ ਦੀ ਭਾਸ਼ਾ, ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਲੋਕ-ਗੀਤ, ਲੋਕ-ਨਾਚ, ਮੇਲੇ ਅਤੇ ਤਿਉਹਾਰ ਵੱਖ-ਵੱਖ ਹਨ ।
ਸੱਚ ਤਾਂ ਇਹ ਹੈ ਕਿ ਧਰਾਤਲ ਅਤੇ ਸੱਭਿਆਚਾਰ ਮਿਲ ਕੇ ਖੇਤਰੀ ਭਿੰਨਤਾ ਨੂੰ ਜਨਮ ਦਿੰਦੇ ਹਨ ।
ਪ੍ਰਸ਼ਨ 5.
ਭਾਰਤ ਦੀ ਅਨੇਕਤਾ ਵਿਚ ਏਕਤਾ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ? (P.B. 2004)
ਉੱਤਰ-
ਭਾਰਤ ਅਨੇਕਤਾਵਾਂ ਦਾ ਦੇਸ਼ ਹੈ । ਫਿਰ ਵੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ । ਭਾਰਤੀ ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ-
1. ਮਾਨਸੂਨੀ ਰੁੱਤ – ਮਾਨਸੂਨ ਪੌਣਾਂ ਵਧੇਰੇ ਵਰਖਾ ਗਰਮੀ ਦੀ ਰੁੱਤ ਵਿਚ ਕਰਦੀਆਂ ਹਨ । ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਅਰਥ-ਵਿਵਸਥਾ ਵੀ । ਮਾਨਸੂਨੀ ਪੌਣਾਂ ਪਹਾੜੀ ਦੇਸ਼ਾਂ ਵਿਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ । ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ ਮਿਲਦੀ ਹੈ ।
2. ਧਾਰਮਿਕ ਸੰਸਕ੍ਰਿਤੀ – ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿਚ ਦੋ ਗੱਲਾਂ ਹਨ । ਇਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹਿਆ ਹੈ । ਦੂਸਰੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ । ਤਿਪੁਤੀ, ਜਗਨਨਾਥ ਪੁਰੀ, · ਅਮਰਨਾਥ, ਅਜਮੇਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਸੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ । ਸੰਤਾਂ ਨੇ ਵੀ ਧਾਰਮਿਕ ਤਾਲ-ਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ ।
3. ਭਾਸ਼ਾ ਤੇ ਕਲਾ – ਲਗਪਗ ਸਾਰੇ ਉੱਤਰੀ ਭਾਰਤ ਵਿਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿਚ ਹੋਇਆ । ਇਸੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿਚ ਉਰਦੂ ਦਾ ਜਨਮ ਹੋਇਆ । ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਜ ਭਾਸ਼ਾ ਹੈ । ਇਨ੍ਹਾਂ ਸਭਨਾਂ ਨੇ ਮਿਲ ਕੇ ਇਕ ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ । ਇਸ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਣ ਕਰਨ ਦਾ ਮੌਕਾ ਦਿੱਤਾ ਹੈ ।
4. ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੂਰਦਰਸ਼ਨ ਅਤੇ ਅਖ਼ਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ . ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ ।
5. ਪਵਾਸ – ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿਚ ਆ ਕੇ ਵੱਸਣ ਲੱਗੇ ਹਨ । ਜਾਤੀ ਵਖਰੇਵਾਂ ਹੁੰਦੇ ਹੋਏ ਵੀ ਉਹ ਇਕਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲਜੁਲ ਕੇ ਰਹਿਣ ਲੱਗੇ ਹਨ । ਇਸ ਤਰ੍ਹਾਂ ਉਹ ਇਕ ਦੂਸਰੇ ਦੇ ਨੇੜੇ ਆਏ ਹਨ ।
ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸਭਿਆਚਾਰਕ ਤੱਤਾਂ ਨੇ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।
IV. ਭਾਰਤ ਉਪ-ਮਹਾਂਦੀਪ ਦੇ ਨਕਸ਼ੇ ਵਿਚ ਹੇਠ ਲਿਖੇ ਤੱਥਾਂ ਨੂੰ ਦਰਸਾਓ-
1. ਭਾਰਤ ਦੇ ਨਾਲ ਲਗਦੇ ਸਮੁੰਦਰੀ ਖੇਤਰ (ਨਾਵਾਂ ਨਾਲ)
2. ਭਾਰਤ ਦੇ ਗੁਆਂਢੀ ਦੇਸ਼ (ਅਲੱਗ-ਅਲੱਗ ਰੰਗਾਂ ਨਾਲ)
3. ਦੇਸ਼ ਦੀ ਰਾਜ ਸੰਘੀ ਖੇਤਰਾ ਤੇ ਰਾਜਧਾਨੀਆਂ
4. ਰਨ ਆਫ਼ ਕੱਛ (ਕੱਛ ਦੀ ਖਾੜੀ) ਕੰਨਿਆਕੁਮਾਰੀ, ਅਰੁਣਾਚਲ ਤੇ ਨਗਰ
5. ਬੰਗਲਾਦੇਸ਼ ਨਾਲ ਲਗਦੇ ਰਾਜ ਤੇ ਰਾਜਧਾਨੀਆਂ
6. ਨਿਊ ਮੁਰਦੀਪ, ਦਿਓ, ਲਕਸ਼ਦੀਪ ਤੇ ਇਦਰਾ ਪੁਆਇੰਟ ।
PSEB 10th Class Social Science Guide ਭਾਰਤ-ਇਕ ਜਾਣ-ਪਛਾਣ Important Questions and Answers
ਦੇ ਵਸਤੁਨਿਸ਼ਠ ਪ੍ਰਸ਼ਨ (Objectice Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-
ਪ੍ਰਸ਼ਨ 1.
ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਕਿਹੜੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ ਪ੍ਰਾਪਤ ਹੈ ?
ਉੱਤਰ-
ਚੀਨ ਨੂੰ ।
ਪ੍ਰਸ਼ਨ 2.
ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿਚ ਕਿਹੜਾ ਸਥਾਨ ਪ੍ਰਾਪਤ ਹੈ ?
ਉੱਤਰ-
ਦੂਸਰਾ ।
ਪ੍ਰਸ਼ਨ 3.
ਖੇਤਰਫਲ ਦੇ ਨਜ਼ਰੀਏ ਤੋਂ ਵਿਸ਼ਵ ਵਿਚ ਭਾਰਤ ਦਾ ਕਿਹੜਾ ਸਥਾਨ ਹੈ ?
ਉੱਤਰ-
ਸੱਤਵਾਂ ।
ਪ੍ਰਸ਼ਨ 4.
ਭਾਰਤ ਕਿੰਨੇ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ ?
ਉੱਤਰ-
ਭਾਰਤ ਤਿੰਨ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ ।
ਪ੍ਰਸ਼ਨ 5.
ਭਾਰਤ ਦੇ ਕਿਹੜੇ ਰਾਜ ਵਿਚ ਇਸਤਰੀ ਸਾਖ਼ਰਤਾ ਦਰ ਸਭ ਤੋਂ ਵਧੇਰੇ ਹੈ ?
ਉੱਤਰ-
ਕੇਰਲਾ ਵਿਚ ।
ਪ੍ਰਸ਼ਨ 6.
ਆਰੀਆ ਕਾਲ ਵਿਚ ਭਾਰਤ ਨੂੰ ਕਿਹੜੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ?
ਉੱਤਰ-
ਆਰੀਆਵਰਤ ।
ਪ੍ਰਸ਼ਨ 7.
ਪ੍ਰਾਚੀਨ ਲੇਖਾਂ ਦੇ ਅਨੁਸਾਰ ਭਾਰਤ ਦਾ ਪਹਿਲਾ ਨਾਂ ਹਿਮਾਚਲ-ਸ਼ੇਤ ਪ੍ਰਯਤਮ ਸੀ । ਇਸਦਾ ਕੀ ਅਰਥ ਹੈ ?
ਉੱਤਰ-
ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚ ਵਸਿਆ ਦੇਸ਼ ।
ਪ੍ਰਸ਼ਨ 8.
ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿਚ ਵੰਡਦੀ ਹੈ ?
ਉੱਤਰ-
ਕਰਕ ਰੇਖਾ ।
ਪ੍ਰਸ਼ਨ 9.
ਭਾਰਤ ਦੀ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ ਕੰਨਿਆਕੁਮਾਰੀ) ਤਕ ਕਿੰਨੀ ਲੰਬਾਈ ਹੈ ?
ਉੱਤਰ-
3214 ਕਿਲੋਮੀਟਰ ।
ਪ੍ਰਸ਼ਨ 10.
ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਰੂਸ ।
ਪ੍ਰਸ਼ਨ 11.
ਪੰਜਾਬ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਚੰਡੀਗੜ੍ਹ ।
ਪ੍ਰਸ਼ਨ 12.
ਭਾਰਤ ਵਿਚ ਗਣਤੰਤਰ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
26 ਜਨਵਰੀ, 1950 ਨੂੰ ।
ਪ੍ਰਸ਼ਨ 13.
ਭਾਰਤ ਦੇ ਕਿਹੜੇ ਪਰਬਤ ਵਿਸ਼ਵ ਦੇ ਪ੍ਰਾਚੀਨ ਪਰਬਤ ਹਨ ?
ਉੱਤਰ-
ਅਰਾਵਲੀ ਪਰਬਤ ।
ਪ੍ਰਸ਼ਨ 14.
ਦਿੱਲੀ ਦੇ ਸ਼ਾਸਕਾਂ ਦੁਆਰਾ ਮਾਨਤਾ ਪ੍ਰਾਪਤ ਉਰਦੂ ਭਾਸ਼ਾ ਕਿਹੜੀਆਂ ਦੋ ਭਾਸ਼ਾਵਾਂ ਦਾ ਮਿਸ਼ਰਨ ਸੀ ?
ਉੱਤਰ-
ਉਰਦੂ ਭਾਸ਼ਾ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਮਿਸ਼ਰਨ ਸੀ ।
ਪ੍ਰਸ਼ਨ 15.
ਭਾਰਤ ਦੇ ਪੱਛਮ ਵਿਚ ਸਥਿਤ ਵਿਸ਼ਾਲ ਮਾਰੂਥਲ ਦਾ ਨਾਂ ਦੱਸੋ ।
ਉੱਤਰ-
ਥਾਰ ਮਾਰੂਥਲ ।
ਪ੍ਰਸ਼ਨ 16.
ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ?
ਉੱਤਰ-
ਤ੍ਰਿਭੁਜਾਕਾਰ ।
ਪ੍ਰਸ਼ਨ 17.
ਦੇਸ਼ ਵਿਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ ?
ਉੱਤਰ-
22.
ਪ੍ਰਸ਼ਨ 18.
ਅੱਜ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।
ਪ੍ਰਸ਼ਨ 19.
ਭਾਰਤ ਵਿਚ ਕਿਹੜੀ ਭਾਸ਼ਾ ਨੂੰ ਰਾਸ਼ਟਰ/ਰਾਜ ਭਾਸ਼ਾ ਦਾ ਸਥਾਨ ਪ੍ਰਾਪਤ ਹੈ ?
ਉੱਤਰ-
ਹਿੰਦੀ ਨੂੰ ।
ਪ੍ਰਸ਼ਨ 20.
2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਜਨਸੰਖਿਆ ਦੀ ਘਣਤਾ ਕਿੰਨੀ ਸੀ ?
ਉੱਤਰ-
2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ।
ਪ੍ਰਸ਼ਨ 21.
ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਕਿਹੜੇ-ਕਿਹੜੇ ਟਾਪੂ ਸਥਿਤ ਹਨ ? (.3. 2019
ਉੱਤਰ-
ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਅੰਡੇਮਾਨ-ਨਿਕੋਬਾਰ ਅਤੇ ਲਕਸ਼ਦੀਪ ਨਾਂ ਦੇ ਟਾਪੂ ਸਥਿਤ ਹਨ ।
ਪ੍ਰਸ਼ਨ 22.
ਭਾਰਤ ਕਿਸ ਮਹਾਂਦੀਪ ਵਿਚ ਸਥਿਤ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਵਿਚ ਸਥਿਤ ਹੈ ।
ਪ੍ਰਸ਼ਨ 23.
ਭਾਰਤ ਦੇ ਉਹ ਕਿਹੜੇ ਤਿੰਨ ਰਾਜ ਹਨ, ਜਿਨ੍ਹਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ?
ਉੱਤਰ-
ਜੰਮੂ-ਕਸ਼ਮੀਰ (ਹੁਣ ਕੇਂਦਰ ਸ਼ਾਸਤ ਪ੍ਰਦੇਸ਼), ਪੰਜਾਬ, ਰਾਜਸਥਾਨ ਅਤੇ ਗੁਜਰਾਤ ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ।
ਪ੍ਰਸ਼ਨ 24.
ਭਾਰਤ ਦੇ ਕੋਈ ਚਾਰ ਕੇਂਦਰੀ ਪ੍ਰਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਦਿੱਲੀ, ਚੰਡੀਗੜ੍ਹ, ਪਾਂਡੀਚਰੀ ਅਤੇ ਲਕਸ਼ਦੀਪ ਭਾਰਤ ਦੇ ਕੇਂਦਰੀ ਪ੍ਰਦੇਸ਼ ਹਨ |
ਪ੍ਰਸ਼ਨ 25.
ਭਾਰਤ ਦਾ ਪੁਰਬ-ਪੱਛਮੀ ਵਿਸਥਾਰ ਕਿੰਨਾ ਹੈ ?
ਉੱਤਰ
ਭਾਰਤ ਦਾ ਪੂਰਬ-ਪੱਛਮੀ ਵਿਸਥਾਰ 2933 ਕਿ: ਮੀ: ਹੈ ।
ਪ੍ਰਸ਼ਨ 26.
ਭਾਰਤ ਦੇ ਕਿਸੇ ਦੋ ਪ੍ਰਾਂਤਾਂ ਦੇ ਨਾਂ ਦੱਸੋ ਜਿਨ੍ਹਾਂ ਦੀ ਸੀਮਾ ਦੂਜੇ ਦੇਸ਼ਾਂ ਦੇ ਨਾਲ ਲੱਗਦੀ ਹੈ ।
ਉੱਤਰ-
ਪੰਜਾਬ, ਉੱਤਰ ਪ੍ਰਦੇਸ਼ ।
ਪ੍ਰਸ਼ਨ 27.
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜ ਹਨ-ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ ।
ਪ੍ਰਸ਼ਨ 28.
ਅਰਬ ਸਾਗਰ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਨਾਲ ਲਗਦੇ ਚਾਰ ਭਾਰਤੀ ਰਾਜ-ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਕੇਰਲ ਹਨ ।
ਪ੍ਰਸ਼ਨ 29.
ਬੰਗਲਾ ਦੇਸ਼ ਦੀ ਸੀਮਾ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਲਿਖੋ ।
ਉੱਤਰ-
ਬੰਗਲਾ ਦੇਸ਼ ਦੀ ਸੀਮਾ ਨਾਲ ਲਗਦੇ ਚਾਰ ਭਾਰਤੀ ਰਾਜ-ਪੱਛਮੀ ਬੰਗਾਲ, ਅਸਾਮ, ਮੇਘਾਲਿਆ ਅਤੇ ਮਿਜ਼ੋਰਮ ਹਨ । ਪ
ਪ੍ਰਸ਼ਨ 30.
ਉਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ ।
ਉੱਤਰ-
ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ ।
II. ਖ਼ਾਲੀ ਥਾਂਵਾਂ ਭਰੋ-
1. ਵਸੋਂ ਦੇ ਹਿਸਾਬ ਨਾਲ ਸੰਸਾਰ ਵਿਚ ਚੀਨ ਨੂੰ ………………………. ਸਥਾਨ ਪ੍ਰਾਪਤ ਹੈ ।
ਉੱਤਰ-
ਪਹਿਲਾ
2. ਭਾਰਤ ਨੂੰ ……………………….. ਰੇਖਾ ਦੇ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ ।
ਉੱਤਰ-
ਕਰਕ
3. ਖੇਤਰਫਲ ਦੇ ਪੱਖੋਂ ………………………… ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ।
ਉੱਤਰ-
ਰੂਸ
4. ਭਾਰਤ ਦੇ …………………………. ਪਰਬਤ ਸੰਸਾਰ ਦੇ ਪ੍ਰਾਚੀਨਤਮ ਪਰਬਤ ਹਨ ।
ਉੱਤਰ-
ਅਰਾਵਲੀ
5. ਭਾਰਤੀ ਸੰਵਿਧਾਨ ਵਿਚ …………………………. ਭਾਸ਼ਾ ਨੂੰ ਰਾਸ਼ਟਰ-ਭਾਸ਼ਾ ਦਾ ਦਰਜਾ ਪ੍ਰਾਪਤ ਹੈ ।
ਉੱਤਰ-
ਹਿੰਦੀ
6. …………………. ਵਿਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ।
ਉੱਤਰ-
ਚਿਰਾਪੂੰਜੀ
7. ……………………….. ਉੱਤਰਾਖੰਡ ਦੀ ਰਾਜਧਾਨੀ ਹੈ ।
ਉੱਤਰ-
ਦੇਹਰਾਦੂਨ
8. ਪੰਜਾਬ, ਰਾਜਸਥਾਨ ਅਤੇ ………………………… ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲਗਦੀ ਹੈ ।
ਉੱਤਰ-
ਗੁਜਰਾਤ
9. ………………………… ਛੱਤੀਸਗੜ੍ਹ ਦੀ ਰਾਜਧਾਨੀ ਹੈ ।
ਉੱਤਰ-
ਰਾਇਪੁਰ
10. …………………………… ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਹੈ ।
ਉੱਤਰ-
ਚੰਡੀਗੜ੍ਹ
III. ਬਹੁਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿਚ ਸਥਾਨ ਪ੍ਰਾਪਤ ਹੈ-
(A) ਪਹਿਲਾ
(B) ਦੂਜਾ
(C) ਤੀਜਾ
(D) ਚੌਥਾ ।
ਉੱਤਰ-
(B) ਦੂਜਾ
ਪ੍ਰਸ਼ਨ 2.
ਖੇਤਰਫਲ ਦੇ ਪੱਖੋਂ ਸੰਸਾਰ ਵਿਚ ਭਾਰਤ ਨੂੰ ਸਥਾਨ ਪ੍ਰਾਪਤ ਹੈ-
(A) ਪਹਿਲਾ
(B) ਪੰਜਵਾਂ
(C) ਨੌਵਾਂ
(D) ਸੱਤਵਾਂ ।
ਉੱਤਰ-
(D) ਸੱਤਵਾਂ ।
ਪ੍ਰਸ਼ਨ 3.
ਭਾਰਤ ਦੇ ਕਿਸੇ ਰਾਜ ਵਿਚ ਔਰਤ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ-
(A) ਕੇਰਲ
(B) ਬਿਹਾਰ
(C) ਦਿੱਲੀ
(D) ਪੰਜਾਬ ।
ਉੱਤਰ-
(A) ਕੇਰਲ
ਪ੍ਰਸ਼ਨ 4.
ਭਾਰਤ ਦੀ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ (ਕੰਨਿਆਕੁਮਾਰੀ) ਤਕ ਦੀ ਲੰਬਾਈ ਹੈ-
(A) 3041 ਕਿਲੋਮੀਟਰ
(B) 3400 ਕਿਲੋਮੀਟਰ
(C) 3214 ਕਿਲੋਮੀਟਰ
(D) 3450 ਕਿਲੋਮੀਟਰ ।
ਉੱਤਰ-
(C) 3214 ਕਿਲੋਮੀਟਰ
ਪ੍ਰਸ਼ਨ 5.
ਭਾਰਤ ਵਿਚ ਲੋਕਤੰਤਰੀ / ਗਣਰਾਜ ਦੀ ਸਥਾਪਨਾ ਹੋਈ-
(A) 26 ਜਨਵਰੀ, 1947
(B) 26 ਜਨਵਰੀ, 1950
(C) 15 ਅਗਸਤ, 1947
(D) 30 ਜਨਵਰੀ, 1950
ਉੱਤਰ-
(B) 26 ਜਨਵਰੀ, 1950
ਪ੍ਰਸ਼ਨ 6.
ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ?
(A) ਚਤੁਰਭੁਜ
(B) ਆਇਤਾਕਾਰ
(C) ਤਿਭੁਜਾਕਾਰ
(D) ਅੰਡਾਕਾਰ ।
ਉੱਤਰ-
(C) ਤਿਭੁਜਾਕਾਰ
ਪ੍ਰਸ਼ਨ 7.
ਦੇਸ਼ ਵਿਚ ਰਾਸ਼ਟਰੀ ਮਾਣਤਾ ਪ੍ਰਾਪਤ ਭਾਸ਼ਾਵਾਂ ਹਨ-
(A) 13
(B) 20
(C) 18
(D) 22.
ਉੱਤਰ-
(D) 22.
ਪ੍ਰਸ਼ਨ 8.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਦੀ ਵਸੋਂ ਦੀ ਪ੍ਰਤੀ ਕਿ: ਮੀ: ਘਣਤਾ ਹੈ-
(A) 382
(B) 324
(C) 362
(D) 392.
ਉੱਤਰ-
(A) 382
IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (x) ਦਾ ਨਿਸ਼ਾਨ ਲਗਾਓ :
1. ਭਾਰਤ ਏਸ਼ੀਆ ਮਹਾਂਦੀਪ ਦੇ ਉੱਤਰ ਵਿਚ ਫੈਲਿਆ ਇਕ ਵਿਸ਼ਾਲ ਦੇਸ਼ ਹੈ ।
2. ਕਰਕ ਰੇਖਾ ਭਾਰਤ ਨੂੰ ਉੱਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਦੀ ਹੈ ।
3. ਭਾਰਤ ਦੀ ਆਕ੍ਰਿਤੀ ਤਿਭੁਜਾਕਾਰ ਹੈ ।
4. ਭਾਰਤ ਦੀ ਸਥਲ ਸੀਮਾ ਨੂੰ ਕੁੱਲ 10 ਦੇਸ਼ਾਂ ਦੀਆਂ ਸੀਮਾਵਾਂ ਲਗਦੀਆਂ ਹਨ ।
5. ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੋਨਾਂ ਰਾਜਾਂ ਦੀ ਰਾਜਧਾਨੀ ਹੈ ।
ਉੱਤਰ-
1. ×
2. √
3. √
4. ×
5. √
V. ਸਹੀ-ਮਿਲਾਨ ਕਰੋ-
1. ਛੱਤੀਸਗੜ੍ਹ | ਰੂਸ |
2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ | ਰਾਏਪੁਰ |
3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ | ਦੇਹਰਾਦੂਨ |
4. ਉੱਤਰਾਖੰਡ | ਚੀਨ |
ਉੱਤਰ-
1. ਛੱਤੀਸਗੜ੍ਹ | ਰਾਏਪੁਰ |
2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ | ਚੀਨ |
3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ | ਰੂਸ |
4. ਉੱਤਰਾਖੰਡ | ਦੇਹਰਾਦੂਨ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)
ਪ੍ਰਸ਼ਨ 1.
ਭਾਰਤ ਦੇ ਆਕਾਰ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਦੀ ਪੁਰਬ ਤੋਂ ਪੱਛਮ ਵਿਚ ਲੰਬਾਈ ਲਗਪਗ 2933 ਕਿ. ਮੀ. ਅਤੇ ਉੱਤਰ ਤੋਂ ਦੱਖਣ ਤਕ 3214 ਕਿ: ਮੀ: ਹੈ । ਭਾਰਤ ਦਾ ਕੁੱਲ ਖੇਤਰਫਲ ਲਗਪਗ 32,87,263 ਵਰਗ ਕਿ: ਮੀ: ਹੈ । ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ । ਵੱਡੇ ਦੇਸ਼ਾਂ ਵਿਚ ਇਹ ਰੁਸ ਦੇ ਸੱਤਵੇਂ ਅਤੇ ਕੈਨੇਡਾ ਦੇ ਤੀਜੇ ਭਾਗ ਦੇ ਬਰਾਬਰ ਹੈ । ਇਸ ਨੇ ਕੁੱਲ ਮਿਲਾ ਕੇ ਧਰਤੀ ਦੇ ਥਲ ਭਾਗ ਦਾ ਲਗਪਗ 2.2% ਭਾਗ ਘੇਰਿਆ ਹੋਇਆ ਹੈ ।
ਪ੍ਰਸ਼ਨ 2.
‘‘ਭਾਰਤ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਲਗਪਗ ਸਮਾਨ ਜਾਂ 30° ਹੈ । ਫੇਰ ਵੀ ਭਾਰਤ ਦਾ ਉੱਤਰਦੱਖਣ ਵਿਸਥਾਰ ਪੂਰਬ-ਪੱਛਮ ਦੇ ਵਿਸਥਾਰ ਤੋਂ ਵੱਧ ਹੈ।” ਕਾਰਨ ਦੱਸੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਉੱਤਰ-ਦੱਖਣੀ ਅਕਸ਼ਾਂਸ਼ੀ ਵਿਸਥਾਰ 30° ਹੈ ਤੇ ਇੰਨਾ ਹੀ ਇਸ ਦਾ ਪੂਰਬ-ਪੱਛਮੀ ਦੇਸ਼ਾਂਤਰੀ ਵਿਸਥਾਰ ਹੈ । ਪਰ ਜਦੋਂ ਇਸ ਵਿਸਥਾਰ ਨੂੰ ਕਿਲੋਮੀਟਰਾਂ ਵਿਚ ਕੱਢਦੇ ਹਾਂ ਤਾਂ ਇਹ ਦੂਰੀ ਬਰਾਬਰ ਨਹੀਂ ਆਉਂਦੀ । ਦੇਸ਼ ਦਾ ਪੂਰਬੀ-ਪੱਛਮੀ ਵਿਸਥਾਰ 2933 ਕਿਲੋਮੀਟਰ ਅਤੇ ਉੱਤਰ-ਦੱਖਣੀ ਵਿਸਥਾਰ 3214 ਕਿਲੋਮੀਟਰ ਹੈ । ਇਸ ਦਾ ਕਾਰਨ ਇਹ ਹੈ ਕਿ ਦੇਸ਼ਾਂਤਰ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਦੀ ਤਰ੍ਹਾਂ ਇਕ ਦੂਜੇ ਦੇ ਸਮਾਨਾਂਤਰ ਨਹੀਂ ਹਨ । ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ‘ਤੇ ਆ ਕੇ ਆਪਸ ਵਿਚ ਮਿਲ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਅਸੀਂ ਭੂਮੱਧ ਰੇਖਾ ਤੋਂ ਦੂਰ ਹੁੰਦੇ ਜਾਈਏ, ਦੇਸ਼ਾਂਤਰ ਰੇਖਾਵਾਂ ਦੇ ਵਿਚਕਾਰ ਦੂਰੀ ਘਟਦੀ ਜਾਂਦੀ ਹੈ । ਸਿੱਟੇ ਵਜੋਂ ਭਾਰਤ ਦਾ ਪੂਰਬੀਪੱਛਮੀ ਵਿਸਥਾਰ ਕਿਲੋਮੀਟਰਾਂ ਵਿਚ ਘੱਟ ਹੁੰਦਾ ਜਾਂਦਾ ਹੈ ।
ਪ੍ਰਸ਼ਨ 3.
ਭਾਰਤ ਦਾ ਦੇਸ਼ਾਂਤਰੀ ਵਿਸਥਾਰ ਕਿੰਨਾ ਹੈ ? ਇਸ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦਾ ਦੇਸ਼ਾਂਤਰੀ ਵਿਸਥਾਰ 30° ਹੈ । ਇਸ ਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਇਸ ਵਿਚ ਸੂਰਜ ਚੜਨ ਦੇ ਸਮੇਂ ਵਿਚ ਸਥਾਨਿਕ ਕਾਫ਼ੀ ਅੰਤਰ ਪਾਇਆ ਜਾਂਦਾ ਹੈ ਅਰਥਾਤ ਦੇਸ਼ ਦੇ ਸਾਰੇ ਭਾਗਾਂ ਵਿਚ ਸੂਰਜ ਇਕ ਹੀ ਸਮੇਂ ਵਿਚ ਉਦੈ ਨਹੀਂ ਹੁੰਦਾ ।ਉਦਾਹਰਨ ਦੇ ਲਈ ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਕ੍ਰਮਵਾਰ ਭਾਰਤ ਦੇ ਪੂਰਬ-ਪੱਛਮ ਵਿਚ ਸਥਿਤ ਹਨ । ਦੋਹਾਂ ਵਿਚ 30° ਦੇਸ਼ਾਂਤਰ ਦਾ ਅੰਤਰ ਹੈ । ਹਰੇਕ ਦੇਸ਼ਾਂਤਰਾਂ ਵਿਚਕਾਰ ਚਾਰ ਮਿੰਟਾਂ ਦੇ ਸਮੇਂ ਦਾ ਅੰਤਰ ਹੁੰਦਾ ਹੈ । ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਮੇਂ ਵਿਚ (30° × 4 = 120 ਮਿੰਟਾਂ = 2 ਘੰਟੇ ਦਾ ਅੰਤਰ ਆ ਜਾਂਦਾ ਹੈ ।
ਵੱਡੇ, ਉੱਤਰ ਵਾਲਾ ਪ੍ਰਸ਼ਨ (Long Answer Type Question)
ਪ੍ਰਸ਼ਨ 1.
ਪ੍ਰਸ਼ਾਸਨਿਕ ਪੱਖ ਤੋਂ ਭਾਰਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ? ਇਕ ਤਾਲਿਕਾ ਦੀ ਸਹਾਇਤਾ ਨਾਲ ਇਹਨਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਨੂੰ ਪ੍ਰਸ਼ਾਸਨਿਕ ਪੱਖ ਤੋਂ ਦੋ ਭਾਗਾਂ ਵਿਚ ਵੰਡਿਆ ਗਿਆ ਹੈ-
1. ਰਾਜ
2. ਕੇਂਦਰ ਸ਼ਾਸਿਤ ਖੇਤਰ ।
ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ 8 ਹੈ । ਇਹਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ, ਰਾਜਧਾਨੀਆਂ ਅਤੇ ਖੇਤਰਫਲ ਦੀ ਸੂਚੀ ਹੇਠਾਂ ਦਿੱਤੀ ਗਈ ਹੈ ।
1. ਭਾਰਤ ਦੇ ਰਾਜ
ਰਾਜ | ਰਾਜਧਾਨੀ | ਖੇਤਰਫਲ ਵਰਗ ਕਿਲੋਮੀਟਰ) |
1. ਆਂਧਰਾ ਪ੍ਰਦੇਸ਼ | ਅਮਰਾਵਤੀ | 160205 |
2. ਤੇਲੰਗਾਨਾ | ਹੈਦਰਾਬਾਦ | 114840 |
3. ਅਸਾਮ | ਦਿਸਪੁਰ | 78,438 |
4. ਬਿਹਾਰ | ਪਟਨਾ | 94,180 |
5. ਗੁਜਰਾਤ | ਗਾਂਧੀਨਗਰ | 1,96,024 |
6. ਹਰਿਆਣਾ | ਚੰਡੀਗੜ੍ਹ | 44,212 |
7. ਹਿਮਾਚਲ ਪ੍ਰਦੇਸ਼ | ਸ਼ਿਮਲਾ | 55,673 |
8. ਕਰਨਾਟਕ | ਬੰਗਲੁਰੂ (ਬੈਂਗਲੂਰ) | 1,91,791 |
9. ਕੇਰਲਾ | ਤਿਰੂਵਨੰਤਪੁਰਮ | 38,863 |
10. ਮੱਧ ਪ੍ਰਦੇਸ਼ | ਭੋਪਾਲ | 3,08,713 |
11. ਮਹਾਂਰਾਸ਼ਟਰ | ਮੁੰਬਈ | 3,07,713 |
12. ਮਣੀਪੁਰ | ਇੰਫਾਲ | 22,327 |
13. ਮੇਘਾਲਿਆ | ਸ਼ਿਲਾਂਗ | 22,492 |
14. ਨਾਗਾਲੈਂਡ | ਕੋਹੀਮਾ | 16,579 |
15. ਉੜੀਸਾ | ਭੁਵਨੇਸ਼ਵਰ | 1,55,707 |
16. ਪੰਜਾਬ | ਚੰਡੀਗੜ੍ਹ | 50,362 |
17. ਰਾਜਸਥਾਨ | ਜੈਪੁਰ | 3,42,239 |
18. ਸਿੱਕਿਮ | ਗੰਗਟੋਕ (ਗਾਂਤੋਕ). | 7096 |
19. ਤਾਮਿਲਨਾਡੂ | ਚੇਨੱਈ | 1,30,058 |
20. ਤ੍ਰਿਪੁਰਾ | ਅਗਰਤਲਾ | 10,486 |
21. ਉੱਤਰ ਪ੍ਰਦੇਸ਼ | ਲਖਨਊ | 2,40,928 |
22. ਪੱਛਮੀ ਬੰਗਾਲ | ਕੋਲਕਾਤਾ | 88,752 |
23. ਅਰੁਣਾਚਲ ਪ੍ਰਦੇਸ਼ | ਈਟਾਨਗਰ | 83,743 |
24. ਮਿਜ਼ੋਰਮ | ਆਈਜ਼ੋਲ | 21,081 |
25. ਗੋਆ | ਪਣਜੀ | 3,702 |
26. ਛੱਤੀਸਗੜ੍ਹ | ਰਾਇਪੁਰ | 1,35,039 |
27. ਉੱਤਰਾਖੰਡ | ਦੇਹਰਾਦੂਨ | 53,331 |
28. ਝਾਰਖੰਡ | ਰਾਂਚੀ | 79,614 |
Based upon Survey of India map with the permission of the Surveyor General of India. The responsibility for the correctness of internai details rests with the publisher. The territorial waters of india extend into the sea to a distance of twelve nautical miles measured from the appropriate base line. The external boundaries and coastlines of India agree with the Record Master Copy certified by Surveyor General of India.
2. ਕੇਂਦਰੀ ਸ਼ਾਸਿਤ ਖੇਤਰ
ਖੇਤਰ | ਰਾਜਧਾਨੀ | ਖੇਤਰਫਲ (ਵਰਗ ਕਿਲੋਮੀਟਰ) |
1. ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | ਪੋਰਟ ਬਲੇਅਰ | 8,249 |
2. ਚੰਡੀਗੜ੍ਹ | ਚੰਡੀਗੜ੍ਹ | 114 |
3. ਦਾਦਰਾ, ਨਗਰ ਹਵੇਲੀ ਅਤੇ ਦਮਨ ਅਤੇ ਦਿਉ | ਦਮਨ | 603 |
4. ਲਕਸ਼ਦੀਪ | ਕਵਰਤੀ | 32 |
5. ਪਾਂਡੀਚਰੀ (ਪੱਡੂਚੇਰੀ) | ਪਾਂਡੀਚਰੀ | 497 |
6. ਦਿੱਲੀ (ਨੈਸ਼ਨਲ ਕੈਪੀਟਲ ਟੈਰੀਟਰੀ) | ਦਿੱਲੀ | 1483 |
7. ਜੰਮੂ ਕਸ਼ਮੀਰ | ਸ੍ਰੀਨਗਰ | – |
8. ਲਦਾਖ | ਲੇਹ | – |
ਨੋਟ-ਦਿੱਲੀ ਨੂੰ ਹੁਣ ‘ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਿਹਾ ਜਾਂਦਾ ਹੈ । ਇਸ ਦਾ ਖੇਤਰਫਲ 1483 ਵਰਗ ਕਿਲੋਮੀਟਰ ਹੈ ।